ਪੰਜਾਬ📍 ਪੰਜਾਬ
ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਅਤੇ ਨਸ਼ਾ ਵਿਰੋਧੀ ਮੁਹਿੰਮ ਪ੍ਰਤੀ ਜਾਗਰੂਕ ਕਰਨ ਲਈ ਪਰਵਿੰਦਰ ਸਿੰਘ ਝੋਟਾ ਦੀ ਸਭ ਤੋਂ ਪਹਿਲੀ ਸ਼ਹੀਦੀ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਅਤੇ ਨਸ਼ਾ ਵਿਰੋਧੀ ਮੁਹਿੰਮ ਪ੍ਰਤੀ ਜਾਗਰੂਕ ਕਰਨ ਲਈ ਪਰਵਿੰਦਰ ਸਿੰਘ ਝੋਟਾ ਦੀ ਸਭ ਤੋਂ ਪਹਿਲੀ ਸ਼ਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਨੂੰ ਇੱਕ ਵੱਡੇ ਅੰਦੋਲਨ ਵਜੋਂ ਲੈਣ ਦੀ ਲੋੜ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸ਼ਨੀਵਾਰ ਨੂੰ ਮਾਨਸਾ ਪਹੁੰਚੇ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਸੂਬਾ ਸਰਕਾਰ ਨੂੰ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਦੀ ਅਪੀਲ ਕੀਤੀ। ਟਿਕੈਤ ਨੇ ਕਿਹਾ ਕਿ ਪੰਜਾਬ ‘ਚ ਬਣਨ ਵਾਲੇ ਨਸ਼ੀਲੇ ਕੈਪਸੂਲ ਹੁਣ ਉੱਤਰ ਪ੍ਰਦੇਸ਼ ਤੱਕ ਪਹੁੰਚ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਭ ਤੋਂ ਅੱਗੇ ਹੋ ਕੇ ਲੜਨ ਵਾਲੇ ਵਿਅਕਤੀ ਦਾ ਹੀ ਕਤਲ ਹੋ ਗਿਆ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਕਤਲ ਕਹਿੰਦੇ ਹਨ, ਪਰ ਉਨ੍ਹਾਂ ਦੀ ਨਜ਼ਰ ‘ਚ ਇਹ ਇੱਕ ਸ਼ਹਾਦਤ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਸੂਬੇ ਤੋਂ ਬਾਹਰ ਜਾਂਦੇ ਹਨ ਤਾਂ ਪੰਜਾਬ ਦੀ ਜਵਾਨੀ ਤੇ ਲੋਕਾਂ ਦਾ ਇਹ ਸੰਦੇਸ਼ ਜਾਂਦਾ ਹੈ ਕਿ ਪੰਜਾਬ ਖੇਤੀਬਾੜੀ ‘ਚ ਦਵਾਈਆਂ ਦੀ ਸਭ ਤੋਂ ਵੱਧ ਵਰਤੋਂ ਕਰਦਾ ਹੈ ਤੇ ਹੁਣ ਨਸ਼ਿਆਂ ਦੀ ਸਮੱਸਿਆ ਵੀ ਗੰਭੀਰ ਰੂਪ ਧਾਰਨ ਕਰ ਰਹੀ ਹੈ।
ਰਾਕੇਸ਼ ਟਿਕੈਤ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ‘ਤੇ ਗੋਲੀ ਚਲਾਉਣ ਵਾਲਾ ਵਿਅਕਤੀ ਜ਼ਿੰਦਾ ਕਿਵੇਂ ਰਹਿ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਘਟਨਾ ਉੱਤਰ ਪ੍ਰਦੇਸ਼ ‘ਚ ਵਾਪਰੀ ਹੁੰਦੀ ਤਾਂ ਮੁਲਜ਼ਮ ਬਚ ਨਹੀਂ ਸਕਦਾ ਸੀ। ਉਨ੍ਹਾਂ ਕਿਹਾ ਜੇਕਰ ਅਜਿਹਾ ਉੱਤਰ ਪ੍ਰਦੇਸ਼ ਚ ਹੋਇਆ ਹੁੰਦਾ ਤਾਂ ਕਿ ਉਹ ਜ਼ਿੰਦਾ ਰਹਿੰਦਾ? ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ‘ਚ ਸਰਕਾਰ ਉਸ ਨੂੰ ਗੋਲੀ ਮਾਰ ਦਿੰਦੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸੂਬੇ ਦੇ ਮੁੱਖ ਮੰਤਰੀ ਨੂੰ ਨਸ਼ਿਆਂ ਤੇ ਅਪਰਾਧਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਾ ਪਵੇਗਾ।
ਟਿਕੈਤ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਵਾਲੇ ਸਿਆਸੀ ਆਗੂਆਂ ਦੇ ਮਕਸਦ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਇਲਜ਼ਾਮ ਲਾਇਆ ਕਿ ਕੁਝ ਆਗੂ ਪਰਿਵਾਰ ਨਾਲ ਹਮਦਰਦੀ ਜਤਾਉਣ ਦੀ ਬਜਾਏ ਸਿਆਸੀ ਲਾਹਾ ਲੈਣ ਲਈ ਆਉਂਦੇ ਹਨ ਤੇ ਵਾਅਦਾ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕੇਂਦਰ ‘ਚ ਪਹਿਲਾਂ ਹੀ ਸਰਕਾਰ ਮੌਜੂਦ ਹੈ ਤਾਂ ਨਸ਼ਿਆਂ ਨੂੰ ਰੋਕਣ ਲਈ ਠੋਸ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ। ਜ਼ਿਕਰਯੋਗ ਹੈ ਕਿ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।
ਰਾਕੇਸ਼ ਟਿਕੈਤ ਨੇ ਗੁਜਰਾਤ ਦੇ ਅਡਾਨੀ ਬੰਦਰਗਾਹ ‘ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪਹੁੰਚਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਜੇਕਰ ਉੱਥੇ 21 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਖੇਪ ਆਈ ਸੀ ਤਾਂ ਉਹ ਕਿੱਥੇ ਗਈ। ਉਨ੍ਹਾਂ ਇਲਜ਼ਾਮ ਲਾਇਆ ਕਿ ਗੁਜਰਾਤ ਅਤੇ ਨੇਪਾਲ ਦੇ ਰਸਤਿਆਂ ਰਾਹੀਂ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ, ਪਰ ਬਦਨਾਮੀ ਸਭ ਤੋਂ ਵੱਧ ਪੰਜਾਬ ਦੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਅਦ ਹਰਿਆਣਾ ਤੇ ਹੁਣ ਉੱਤਰ ਪ੍ਰਦੇਸ਼ ਤੱਕ ਨਸ਼ਿਆਂ ਦੀ ਸਮੱਸਿਆ ਪਹੁੰਚ ਚੁੱਕੀ ਹੈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਸਪਲਾਈ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਨਸ਼ਾ ਵਿਰੋਧੀ ਮੁਹਿੰਮ ਨੂੰ ਇੱਕ ਵੱਡੇ ਜਨ ਅੰਦੋਲਨ ‘ਚ ਬਦਲਿਆ ਜਾਵੇ।
10/25/2026
ਪੰਜਾਬ📍 ਪੰਜਾਬ
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਸੜਕਾਂ ਤੇ ਕੱਚਰਾ ਮੁਕਤ ਕਮਰਸ਼ੀਅਲ ਏਰੀਆ ਪ੍ਰਦਾਨ ਕਰਨ ਲਈ ਚਲਾਈ ਗਈ।

ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਸੜਕਾਂ ਤੇ ਕੱਚਰਾ ਮੁਕਤ ਕਮਰਸ਼ੀਅਲ ਏਰੀਆ ਪ੍ਰਦਾਨ ਕਰਨ ਲਈ ਚਲਾਈ ਗਈ। ਇਕ ਵਿਸ਼ੇਸ਼ ਮੁਹਿੰਮ ਤਹਿਤ ਅੱਜ ਐਤਵਾਰ ਵਾਲੇ ਦਿਨ ਵੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਕੱਚਰੇ ਦੀ ਲਿਫਟਿੰਗ ਦਾ ਕੰਮ ਜਾਰੀ ਰੱਖਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 23 ਅਕਤੂਬਰ 2026 ਤੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਰੋਜਾਨਾ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਦੇ ਵਾਰਡਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਸ਼ਹਿਰ ਅੰਦਰੋਂ ਕਚਰੇ ਦੀ ਲਿਫਟਿੰਗ ਦਾ ਕੰਮ ਅੱਜ ਐਤਵਾਰ ਵਾਲੇ ਦਿਨ ਵੀ ਜਾਰੀ ਰੱਖਿਆ ਤਾਂ ਜੋ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਤੇ ਕਚਰਾ ਮੁਕਤ ਸੜਕਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਮਿਤੀ 26 ਅਕਤੂਬਰ 2026 ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਵੀ ਮੌਕੇ ਤੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਦੇ ਮੰਦਰਾਂ ਦੀ ਸਫਾਈ ਤੋਂ ਇਲਾਵਾ ਸ਼ੋਭਾ ਯਾਤਰਾ ਦੇ ਮੌਕੇ ਤੇ ਸੜਕਾਂ ਦੀ ਸਫਾਈ, ਕਲੀ ਛਿੜਕਾਅ ਆਦਿ ਦਾ ਕੰਮ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਜਿੰਨਾ ਸ਼ਹਿਰ ਵਾਸੀਆਂ ਵੱਲੋਂ ਦਿਵਾਲੀ ਦੇ ਮੌਕੇ ਤੇ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫਾਈ ਕੀਤੀ ਜਾ ਰਹੀ ਹੈ। ਸਫਾਈ ਉਪਰੰਤ ਰੀਸਾਈਕਲਿੰਗ ਕਚਰੇ ਜਿਵੇਂ ਕਿ ਕੱਪੜਾ, ਰੱਦੀ ਆਦਿ ਉਸ ਨੂੰ ਕੱਚਰੇ ਵਿਚ ਨਾ ਮਿਕਸ ਕੀਤਾ ਜਾਵੇ ਬਲਕਿ ਉਸ ਨੂੰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਆਰ ਕੀਤੀ ਗਈ ਇਕ ਸਪੈਸ਼ਲ ਵੈਨ ਨੂੰ ਦਿੱਤਾ ਜਾਵੇ, ਇਸ ਸਬੰਧੀ ਤੁਸੀਂ ਨਗਰ ਕੌਂਸਲ ਫਿਰ ਦੇ ’ਤੇ ਸੰਪਰਕ ਵੀ ਕਰ ਸਕਦੇ ਹੋ। ਅੰਤ ਵਿਚ ਉਨ੍ਹਾਂ ਨੇ ਦੱਸਿਆ ਕਿ ਵਪਾਰ ਮੰਡਲ ਅਤੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਪਲਾਸਟਿਕ ਕੈਰੀ ਬੈਗ ਅਤੇ ਪੋਲੀਥੀਨ ਦੀ ਵਿਕਰੀ ਕੀਤੀ ਜਾ ਰਹੀ ਹੈ ਉਹ ਦੁਕਾਨਦਾਰ ਆਪਣੇ ਪੱਧਰ ਤੇ ਇਸ ਦੀ ਵਿਕਰੀ ਨੂੰ ਤੁਰੰਤ ਬੰਦ ਕਰ ਦੇਣ ਇਸ ਦੀ ਜਗ੍ਹਾ ਤੇ ਪੇਪਰ ਬੈਗ ਜੂਟ ਬੈਗ ਅਤੇ ਕੱਪੜੇ ਦੇ ਬੈਗ ਦੀ ਵਰਤੋਂ ਕਰਨ ਤਾਂ ਜੋ ਸ਼ਹਿਰ ਅੰਦਰ ਕਚਰੇ ਦੀ ਮਿਕਦਾਰ ਨੂੰ ਘਟਾਇਆ ਜਾ ਸਕੇ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਅਤੇ 2026 ਦੀ ਪਾਲਣਾ ਵੀ ਕੀਤੀ ਜਾ ਸਕੇ। ਜੇਕਰ ਦੁਕਾਨਦਾਰਾਂ ਵੱਲੋਂ ਪੋਲੀਥੀਨ ਅਤੇ ਪਲਾਸਟਿਕ ਦੀ ਵਿਕਰੀ ਬੰਦਨਾ ਕੀਤੀ ਤਾਂ ਨਗਰ ਕੌਂਸਲ ਫਿਰੋਜ਼ਪੁਰ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਿਯੋਗ ਨਾਲ ਸ਼ਹਿਰ ਦੇ ਦੁਕਾਨਦਾਰਾਂ ਦੇ ਚਲਾਨ ਕੱਟੇ ਜਾਣਗੇ ਅਤੇ ਉਨ੍ਹਾਂ ਨੂੰ ਬਣਦਾ ਜੁਰਮਾਨਾ ਵੀ ਕੀਤਾ ਜਾਵੇਗਾ।
10/25/2026
ਪੰਜਾਬ📍 ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਨਾਭਾ ਦੇ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਨਾਭਾ ਦੇ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨਾਲ ਮੁਲਾਕਾਤ ਕਰਕੇ ਵਧਾਈ ਦਿੱਤੀ।
ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਜ਼ 15 ਸਾਲ ਦੀ ਉਮਰ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਨੌਜਵਾਨ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਮੁਲਾਕਾਤ ਕੀਤੀ।
ਮਿਸਰ (ਇਜਿਪਟ) ਵਿੱਚ ਹੋਈ ਇਸ ਵਿਸ਼ਵ ਪੱਧਰੀ ਚੈਂਪੀਅਨਸ਼ਿਪ ਦੌਰਾਨ ਜਗਸ਼ੇਰ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਅਤੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਪ੍ਰਾਪਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਗਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਨੌਜਵਾਨ ਖਿਡਾਰੀ ਦੀ ਇਸ ਕਾਮਯਾਬੀ ਦੀ ਸ਼ਲਾਘਾ ਕਰਦਿਆਂ ਉਸ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜਗਸ਼ੇਰ ਸਿੰਘ ਦੀ ਇਹ ਉਪਲਬਧੀ ਪੰਜਾਬ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਅੰਤਰਰਾਸ਼ਟਰੀ ਖੇਡ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਤਮਗ਼ਾ ਜਿੱਤਣਾ ਖਿਡਾਰੀ ਦੀ ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਜਗਸ਼ੇਰ ਸਿੰਘ ਖੰਗੂੜਾ ਨੇ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਪੰਜਾਬ ਅਤੇ ਆਪਣੇ ਜੱਦੀ ਸ਼ਹਿਰ ਨਾਭਾ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਨੇ ਖਿਡਾਰੀ ਦੀ ਇਸ ਪ੍ਰਾਪਤੀ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਹੋਣਹਾਰ ਖਿਡਾਰੀ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਵਿਸ਼ਵ ਪੱਧਰ ’ਤੇ ਸੂਬੇ ਦੀ ਪਛਾਣ ਬਣਾ ਰਹੇ ਹਨ। ਜਗਸ਼ੇਰ ਸਿੰਘ ਖੰਗੂੜਾ ਦੀ ਇਹ ਉਪਲਬਧੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਹਾਸਲ ਕਰਨ ਦਾ ਸੰਦੇਸ਼ ਵੀ ਦਿੰਦੀ ਹੈ।
10/25/2026
ਪੰਜਾਬ📍 ਪੰਜਾਬ
ਕਰਵਾ ਚੌਥ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਅਤੇ ਮਹਿਲਾਵਾਂ ਨੂੰ ਆਪਸੀ ਮਿਲਵਰਤਣ ਤੇ ਮਨੋਰੰਜਨ ਦਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਧਰਮ ਪਤਨੀ ਟੀਨਾ ਰਾਣਾ ਸੋਢੀ ਵੱਲੋਂ ਫਿਰੋਜ਼ਪੁਰ ਵਿਖੇ ਪਹਿਲੀ ਵਾਰ ਵਿਸ਼ੇਸ਼ ਕਰਵਾ ਚੌਥ ਮੇਲਾ ਕਰਵਾਇਆ ਗਿਆ।

ਕਰਵਾ ਚੌਥ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਅਤੇ ਮਹਿਲਾਵਾਂ ਨੂੰ ਆਪਸੀ ਮਿਲਵਰਤਣ ਤੇ ਮਨੋਰੰਜਨ ਦਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਧਰਮ ਪਤਨੀ ਟੀਨਾ ਰਾਣਾ ਸੋਢੀ ਵੱਲੋਂ ਫਿਰੋਜ਼ਪੁਰ ਵਿਖੇ ਪਹਿਲੀ ਵਾਰ ਵਿਸ਼ੇਸ਼ ਕਰਵਾ ਚੌਥ ਮੇਲਾ ਕਰਵਾਇਆ ਗਿਆ। ਰੰਗ-ਬਿਰੰਗੇ ਮਾਹੌਲ, ਗੀਤ-ਸੰਗੀਤ, ਗਿੱਧੇ, ਮਹਿੰਦੀ ਅਤੇ ਹਾਸ-ਰਸ ਨਾਲ ਸਜੇ ਇਸ ਸਮਾਗਮ ਵਿੱਚ ਕਰੀਬ 1700 ਤੋਂ 1800 ਮਹਿਲਾਵਾਂ ਨੇ ਸ਼ਮੂਲੀਅਤ ਕਰਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾ ਦਿੱਤੇ। ਜ਼ਿਕਰਯੋਗ ਹੈ ਕਿ ਰਾਣਾ ਪਰਿਵਾਰ ਵੱਲੋਂ ਪਿਛਲੇ ਕਰੀਬ 18 ਸਾਲਾਂ ਤੋਂ ਕਰਵਾ ਚੌਥ ਮੌਕੇ ਸਮਾਗਮ ਕਰਵਾਉਣ ਦੀ ਪਰੰਪਰਾ ਨਿਭਾਈ ਜਾ ਰਹੀ ਹੈ, ਜਿਸ ਨੂੰ ਇਸ ਵਾਰ ਫਿਰੋਜ਼ਪੁਰ ਵਿੱਚ ਵਿਸ਼ੇਸ਼ ਰੂਪ ਦਿੱਤਾ ਗਿਆ। ਕਰਵਾ ਚੌਥ ਮੇਲੇ ਦੌਰਾਨ ਪ੍ਰਸਿੱਧ ਗਾਇਕਾ ਮੀਤ ਕੌਰ, ਜੰਮੂ ਵਾਲੀ ਨੇ ਆਪਣੇ ਗੀਤਾਂ ਨਾਲ ਮਹਿਲਾਵਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਪੰਜਾਬੀ ਗੀਤਾਂ ਦੀਆਂ ਧੁਨਾਂ ਤੇ ਮਹਿਲਾਵਾਂ ਨੇ ਖੂਬ ਆਨੰਦ ਮਾਣਿਆ ਅਤੇ ਗਿੱਧੇ ਰਾਹੀਂ ਪੰਜਾਬੀ ਸੱਭਿਆਚਾਰ ਦੀਆਂ ਰੰਗਤਾਂ ਬਿਖੇਰੀਆਂ। ਮੇਲੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਤਿਉਹਾਰ ਦੀ ਰਵਾਇਤੀ ਰੰਗਤ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਸਮਾਗਮ ਵਿੱਚ ਹਾਸ-ਰਸ ਕਲਾਕਾਰ ਪ੍ਰਤੀਕ ਸ਼ਰਮਾ ਨੇ ਆਪਣੀ ਟੀਮ ਨਾਲ ਪੇਸ਼ਕਾਰੀ ਕਰਦਿਆਂ ਮਹਿਲਾਵਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੀਆਂ ਹਾਸੇ-ਮਜ਼ਾਕ ਭਰੀਆਂ ਪੇਸ਼ਕਾਰੀਆਂ ਨੇ ਹਾਜ਼ਰ ਮਹਿਲਾਵਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਂਦੀ। ਕਰਵਾ ਚੌਥ ਦੇ ਤਿਉਹਾਰ ਵਿਚ ਮਹਿੰਦੀ ਦੀ ਵਿਸ਼ੇਸ਼ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਮੇਲੇ ਦੌਰਾਨ ਮਹਿੰਦੀ ਲਗਾਉਣ ਦਾ ਪ੍ਰਬੰਧ ਵੀ ਕੀਤਾ ਗਿਆ। ਮਹਿਲਾਵਾਂ ਨੇ ਆਪਣੇ ਹੱਥਾਂ ’ਤੇ ਸੋਹਣੇ-ਸੋਹਣੇ ਡਿਜ਼ਾਈਨਾਂ ਵਾਲੀ ਮਹਿੰਦੀ ਲਗਵਾਈ ਅਤੇ ਤਿਉਹਾਰ ਦੀਆਂ ਰਵਾਇਤੀ ਰੰਗਤਾਂ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਮਹਿਲਾਵਾਂ ਲਈ ਪੰਜਾਬੀ ਭਾਸ਼ਾ ਨਾਲ ਸਬੰਧਤ ਸਵਾਲ-ਜਵਾਬ ਦਾ ਦਿਲਚਸਪ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਵਿੱਚ ਸਹੀ ਜਵਾਬ ਦੇਣ ਵਾਲੀਆਂ ਮਹਿਲਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ਲਈ ਵਿਸ਼ੇਸ਼ ਤੋਹਫ਼ਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ 2500 ਮਹਿਲਾਵਾਂ ਲਈ ਤੋਹਫ਼ਿਆਂ ਦੀਆਂ ਕਿੱਟਾਂ ਤਿਆਰ ਰੱਖੀਆਂ ਗਈਆਂ ਸਨ। ਇਨ੍ਹਾਂ ਕਿੱਟਾਂ ਵਿੱਚ ਮੇਕਅੱਪ ਦਾ ਸਾਮਾਨ, ਸ਼ਾਲ ਅਤੇ ਮਹਿਲਾਵਾਂ ਦੀ ਵਰਤੋਂ ਨਾਲ ਸਬੰਧਤ ਹੋਰ ਵਸਤਾਂ ਸ਼ਾਮਲ ਸਨ। ਇਸ ਮੌਕੇ ਟੀਨਾ ਰਾਣਾ ਸੋਢੀ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਦੀ ਸ਼ਮੂਲੀਅਤ ਨਾਲ ਸਮਾਗਮ ਦੀ ਰੌਣਕ ਹੋਰ ਵਧ ਗਈ। ਉਨ੍ਹਾਂ ਕਿਹਾ ਕਿ ਰਾਣਾ ਪਰਿਵਾਰ ਹਮੇਸ਼ਾ ਮਿਲ ਰਹੇ ਪਿਆਰ ਅਤੇ ਸਹਿਯੋਗ ਲਈ ਸਾਰਿਆਂ ਦਾ ਰਿਣੀ ਰਹੇਗਾ। ਇਸ ਤਰ੍ਹਾਂ ਗੀਤ-ਸੰਗੀਤ, ਗਿੱਧੇ, ਮਹਿੰਦੀ, ਹਾਸ-ਰਸ ਅਤੇ ਤੋਹਫ਼ਿਆਂ ਨਾਲ ਸਜਿਆ ਇਹ ਕਰਵਾ ਚੌਥ ਮੇਲਾ ਮਹਿਲਾਵਾਂ ਲਈ ਖੁਸ਼ੀਆਂ ਭਰਿਆ ਅਤੇ ਯਾਦਗਾਰੀ ਸਮਾਗਮ ਬਣਿਆ।
10/25/2026
ਪੰਜਾਬ📍 ਪੰਜਾਬ
ਪੰਜਾਬ: ਪੰਜਾਬ ਵਿੱਚ ਸੋਮਵਾਰ, 26 ਅਕਤੂਬਰ 2026 ਨੂੰ ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਮੌਕੇ ‘ਤੇ ਸਰਕਾਰੀ ਛੁੱਟੀ ਰਹੇਗੀ। ਸੂਬਾ ਸਰਕਾਰ ਦੀ ਛੁੱਟੀਆਂ ਦੀ ਸੂਚੀ ਅਨੁਸਾਰ ਇਸ ਦਿਨ ਨੂੰ ਗਜ਼ਟਿਡ ਛੁੱਟੀ ਘੋਸ਼ਿਤ ਕੀਤਾ ਗਿਆ ਹੈ।
ਪੰਜਾਬ: ਪੰਜਾਬ ਵਿੱਚ ਸੋਮਵਾਰ, 26 ਅਕਤੂਬਰ 2026 ਨੂੰ ਮਹਾਰਿਸ਼ੀ ਵਾਲਮੀਕਿ ਜੈਅੰਤੀ ਦੇ ਮੌਕੇ ‘ਤੇ ਸਰਕਾਰੀ ਛੁੱਟੀ ਰਹੇਗੀ। ਸੂਬਾ ਸਰਕਾਰ ਦੀ ਛੁੱਟੀਆਂ ਦੀ ਸੂਚੀ ਅਨੁਸਾਰ ਇਸ ਦਿਨ ਨੂੰ ਗਜ਼ਟਿਡ ਛੁੱਟੀ ਘੋਸ਼ਿਤ ਕੀਤਾ ਗਿਆ ਹੈ। ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਦੇਸ਼ ਭਰ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ। ਸਕੂਲਾਂ, ਕਾਲਜਾਂ ਅਤੇ ਹੋਰ ਸਰਕਾਰੀ ਅਦਾਰਿਆਂ ਦਾ ਆਮ ਕੰਮਕਾਜ ਬੰਦ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਵਿਭਾਗਾਂ ਦੇ ਪ੍ਰਬੰਧ ਵੱਖਰੇ ਹੋ ਸਕਦੇ ਹਨ।
ਮਹਾਰਿਸ਼ੀ ਵਾਲਮੀਕਿ ਜੀ ਨੂੰ ਰਾਮਾਇਣ ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਅਤੇ ਸਾਹਿਤ ਵਿੱਚ ਉਨ੍ਹਾਂ ਦਾ ਅਹਿਮ ਸਥਾਨ ਹੈ। ਵਾਲਮੀਕਿ ਜੈਅੰਤੀ ਮੌਕੇ ਵੱਖ-ਵੱਖ ਥਾਵਾਂ ‘ਤੇ ਧਾਰਮਿਕ ਪ੍ਰੋਗਰਾਮ, ਜਲੂਸ, ਸਤਸੰਗ ਅਤੇ ਹੋਰ ਸਮਾਗਮ ਕਰਵਾਏ ਜਾਂਦੇ ਹਨ। ਸ਼ਰਧਾਲੂ ਮੰਦਰਾਂ ਵਿੱਚ ਮੱਥਾ ਟੇਕਦੇ ਹਨ ਅਤੇ ਮਹਾਰਿਸ਼ੀ ਵਾਲਮੀਕਿ ਜੀ ਨੂੰ ਸ਼ਰਧਾਂਜਲੀ ਦਿੰਦੇ ਹਨ।
ਸਰਕਾਰੀ ਛੁੱਟੀ ਕਾਰਨ ਸਬੰਧਤ ਦਫ਼ਤਰਾਂ ਵਿੱਚ ਕੰਮਕਾਜ ਪ੍ਰਭਾਵਿਤ ਰਹੇਗਾ। ਕਿਸੇ ਵੀ ਜ਼ਰੂਰੀ ਸਰਕਾਰੀ ਕੰਮ, ਸਕੂਲ ਜਾਂ ਕਾਲਜ ਨਾਲ ਸਬੰਧਤ ਕੰਮ ਲਈ ਜਾਣ ਤੋਂ ਪਹਿਲਾਂ ਸਬੰਧਤ ਅਦਾਰੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਜ਼ਰੂਰ ਚੈੱਕ ਕਰੋ। ਪ੍ਰਾਈਵੇਟ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਵਿੱਚ ਛੁੱਟੀ ਉਹਨਾਂ ਦੇ ਆਪਣੇ ਨਿਯਮਾਂ ਅਤੇ ਜਾਰੀ ਹਦਾਇਤਾਂ ਅਨੁਸਾਰ ਹੋ ਸਕਦੀ ਹੈ।
10/25/2026
ਪੰਜਾਬ📍 ਪੰਜਾਬ
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਧਨਾਸਰੀ ਮਹਲਾ 5 ਘਰੁ 6 ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥1॥ ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥2॥ ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥3॥1॥29॥ ਪਦ ਅਰਥ: ਸੰਤ ਪਿਆਰੇ = ਹੇ ਪਿਆਰੇ ਸੰਤ ਜਨੋ! ਮੁਕਤਿ = (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ। ਕਾਹੂ = ਕਿਸੇ ਦੀ ਭੀ ॥ ਮਨ = ਹੇ ਮਨ! ਅਵਰਿ = {ਲਫ਼ਜ਼ ‘ਅਵਰ’ ਤੋਂ ਬਹੁ-ਵਚਨ}। ਗੁਰਿ = ਗੁਰੂ ਨੇ ॥1॥ ਸਿਉ = ਨਾਲ। ਜਾ ਕੋ ਬੀਤੁ = ਜਿਸ ਦਾ ਵਿਤ, ਜਿਸ ਦੀ ਪਾਂਇਆਂ। ਜਾ ਕੈ ਸੰਗਿ = ਜਿਨ੍ਹਾਂ ਦੀ ਸੰਗਤ ਵਿਚ। ਛੂਟੈ = ਛੂਟੈਂ, ਮੁੱਕ ਸਕਦੇ ਹਨ ॥2॥ ਗਹੁ = ਫੜ। ਕਮਲ ਚਰਨ = ਕੌਲ -ਫੁੱਲ ਵਰਗੇ ਕੋਮਲ ਚਰਨ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਧਿਆਨੀ = ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਣ ਵਾਲਾ। ਤਪਾ = ਤਪ ਕਰਨ ਵਾਲਾ ॥3॥1॥29॥ ਅਰਥ: ਰਾਗ ਧਨਾਸਰੀ, ਘਰ 6 ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੇਰੀ ਬੇਨਤੀ ਸੁਣੋ, ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ॥ ਰਹਾਉ॥ ਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ। (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ। ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ-ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ॥1॥ ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ। ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ। ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ॥2॥ ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ,ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ। ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ॥3॥1॥29॥ ਵਾਹਿਗੁਰੂ ਜੀ ਕਾ ਖਾਲਸਾ !!
10/25/2026
ਪੰਜਾਬ📍 ਪੰਜਾਬ
ਸੋਨੀਪਤ: ਸੋਨੀਪਤ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੜਵਾਸਨੀ ਪਿੰਡ ਤੋਂ ਕੁਝ ਅੱਗੇ ਵਾਪਰਿਆ, ਜਿੱਥੇ ਬ੍ਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਤਿੰਨੇ ਜਣੇ ਗੋਹਾਨਾ ਵੱਲ ਸੀ.ਐਨ.ਜੀ. ਭਰਵਾਉਣ ਜਾ ਰਹੇ ਸਨ।
ਸੋਨੀਪਤ: ਸੋਨੀਪਤ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੜਵਾਸਨੀ ਪਿੰਡ ਤੋਂ ਕੁਝ ਅੱਗੇ ਵਾਪਰਿਆ, ਜਿੱਥੇ ਬ੍ਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਤਿੰਨੇ ਜਣੇ ਗੋਹਾਨਾ ਵੱਲ ਸੀ.ਐਨ.ਜੀ. ਭਰਵਾਉਣ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਦਰ ਥਾਣੇ ਦੀ ਪੁਲਿਸ ਜਾਂਚ ਵਿੱਚ ਜੁਟ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਤਿੰਨੇ ਜਣੇ ਬ੍ਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਗੋਹਾਨਾ ਵੱਲ ਸੀ.ਐਨ.ਜੀ. ਭਰਵਾਉਣ ਜਾ ਰਹੇ ਸਨ। ਬੜਵਾਸਨੀ ਪਿੰਡ ਤੋਂ ਕੁਝ ਅੱਗੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਤੇਜਬੀਰ, ਕ੍ਰਿਸ਼ਨ ਅਤੇ ਸਵੀਟੀ ਦੀ ਮੌਤ ਹੋ ਗਈ। ਮ੍ਰਿਤਕ ਤੇਜਬੀਰ ਅਤੇ ਕ੍ਰਿਸ਼ਨ ਬੜਵਾਸਨੀ ਪਿੰਡ ਦੇ ਰਹਿਣ ਵਾਲੇ ਸਨ, ਜਦਕਿ ਸਵੀਟੀ ਦਿੱਲੀ ਦੇ ਨਜਫਗੜ੍ਹ ਦੀ ਵਸਨੀਕ ਦੱਸੀ ਜਾ ਰਹੀ ਹੈ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੜਵਾਸਨੀ ਪਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਬੜਵਾਸਨੀ ਪਿੰਡ ਦੇ ਰਹਿਣ ਵਾਲੇ ਤੇਜਬੀਰ ਅਤੇ ਕ੍ਰਿਸ਼ਨ ਅਤੇ ਦਿੱਲੀ ਦੇ ਨਜਫਗੜ੍ਹ ਦੀ ਰਹਿਣ ਵਾਲੀ ਸਵੀਟੀ ਵਜੋਂ ਹੋਈ ਹੈ। ਸਦਰ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
10/25/2026
ਪੰਜਾਬ📍 ਪੰਜਾਬ
ਕੇਰਲ: ਕੇਰਲ ਦੇ ਕੋਚੀ ਦੇ ਚੇਰਾਨੱਲੂਰ ਵਿੱਚ ਅੱਜ ਸਵੇਰੇ-ਸਵੇਰੇ ਇੱਕ 17 ਸਾਲਾ ਨਾਬਾਲਗ ਦੀ ਕਾਰ ਨੇ ਕਥਿਤ ਤੌਰ ‘ਤੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਦੀ ਮੌਤ ਹੋ ਗਈ।
ਕੇਰਲ: ਕੇਰਲ ਦੇ ਕੋਚੀ ਦੇ ਚੇਰਾਨੱਲੂਰ ਵਿੱਚ ਅੱਜ ਸਵੇਰੇ-ਸਵੇਰੇ ਇੱਕ 17 ਸਾਲਾ ਨਾਬਾਲਗ ਦੀ ਕਾਰ ਨੇ ਕਥਿਤ ਤੌਰ ‘ਤੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਨਾਬਾਲਗ ਇੱਕ ਵਧੀਕ ਜ਼ਿਲ੍ਹਾ ਜੱਜ ਦਾ ਪੁੱਤਰ ਹੈ ਅਤੇ ਕਾਰ ਜੱਜ ਦੇ ਨਾਮ ‘ਤੇ ਰਜਿਸਟਰਡ ਸੀ।
ਨਾਬਾਲਗ ਮਰਸੀਡੀਜ਼ ਬੈਂਜ਼ ਚਲਾ ਰਿਹਾ ਸੀ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਉਹ ਨਸ਼ੇ ਵਿੱਚ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਲਈ ਉਸਦੇ ਖੂਨ ਦੇ ਨਮੂਨੇ ਲਏ ਗਏ ਹਨ।
ਇਸ ਦੌਰਾਨ ਮ੍ਰਿਤਕ ਦੀ ਪਛਾਣ ਮੰਜਲੀ ਦੇ ਰਹਿਣ ਵਾਲੇ 55 ਸਾਲਾ ਜੈਬਾਲਕ੍ਰਿਸ਼ਨਨ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਨੇ ਜੈਬਾਲਕ੍ਰਿਸ਼ਨਨ ਦੇ ਸਕੂਟਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ, 17 ਸਾਲਾ ਨਾਬਾਲਗ ਡਰਾਈਵਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ।
ਪੁਲਿਸ ਨੇ ਲਾਪਰਵਾਹੀ ਕਾਰਨ ਗੱਡੀ ਚਲਾਉਣ ਅਤੇ ਮੌਤ ਦਾ ਕਾਰਨ ਬਣਨ ਦਾ ਮਾਮਲਾ ਦਰਜ ਕੀਤਾ ਹੈ।
ਇਸ ਦੌਰਾਨ, ਜੈਬਾਲਕ੍ਰਿਸ਼ਨਨ ਦੀ ਭਤੀਜੀ ਨੇ ਕਿਹਾ ਕਿ ਉਹ ਰੋਜ਼ੀ-ਰੋਟੀ ਕਮਾਉਣ ਲਈ ਇੱਕ ਖਾਣੇ ਦੀ ਦੁਕਾਨ ਚਲਾਉਂਦਾ ਸੀ ਅਤੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਘਰ ਵਾਪਸ ਆ ਰਿਹਾ ਸੀ।
ਉਸਨੇ ਦਾਅਵਾ ਕੀਤਾ ਕਿ ਕਾਰ ਤੇਜ਼ ਰਫ਼ਤਾਰ ਨਾਲ ਚਲਾਈ ਗਈ ਹੋਵੇਗੀ ਕਿਉਂਕਿ ਉਸਦੇ ਚਾਚੇ ਦਾ ਦੋਪਹੀਆ ਵਾਹਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਸੀ ਅਤੇ ਉਸ ’ਤੇ ਰੱਖਿਆ ਸਾਮਾਨ ਘਟਨਾ ਸਥਾਨ ’ਤੇ ਸਾਮਾਨ ਖਿੰਡਿਆ ਹੋਇਆ ਮਿਲਿਆ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਨਾਬਾਲਗ ਦੇ ਪਿਤਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਘੱਟ ਉਮਰ ਦੇ ਪੁੱਤਰ ਨੂੰ ਕਾਰ ਚਲਾਉਂਦੇ ਦੀ ਇਜਾਜ਼ਤ ਕਿਉਂ ਦਿੱਤੀ, ਤਾਂ ਉਨ੍ਹਾਂ ਨੇ ਪੁਲਿਸ ਸਟੇਸ਼ਨ ਵਿੱਚ ਬਦਤਮੀਜ਼ੀ ਨਾਲ ਗੱਲ ਕੀਤੀ।
10/25/2026
ਪੰਜਾਬ📍 ਪੰਜਾਬ
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਗੁਰੂ ਖ਼ਾਲਸਾ ਪੰਥ ਨੂੰ ਅਹਿਮ ਸੰਦੇਸ਼ ਦਿੱਤਾ ਹੈ।
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਗੁਰੂ ਖ਼ਾਲਸਾ ਪੰਥ ਨੂੰ ਅਹਿਮ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 28 ਅਕਤੂਬਰ ਨੂੰ ਗੁਰਦੁਆਰਾ ਸਾਹਿਬਾਨ ਵਿੱਚ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ 'ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਜੇਕਰ ਸਰਕਾਰਾਂ ਨੇ ਮੈਡੀਕਲ ਅਤੇ ਸਿੰਥੈਟਿਕ ਨਸ਼ਿਆਂ ਦੇ ਨੈੱਟਵਰਕ ਨੂੰ ਜਲਦੀ ਨਾ ਤੋੜਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਬਹੁਤ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।
ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਪਰਵਿੰਦਰ ਸਿੰਘ ਦੇ ਪਰਿਵਾਰ ਦੀ ਇਨਸਾਫ਼ ਦੀ ਲੜਾਈ ਵਿੱਚ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਜਥੇਦਾਰ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੱਚਾ-ਸੁੱਚਾ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਨਸ਼ੇ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰਾਂ ਨੂੰ ਨਸ਼ਿਆਂ ਦੇ ਆਦੀ ਨੌਜਵਾਨਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਨਸ਼ੇ ਵੇਚਣ ਵਾਲਿਆਂ ਦਾ ਪੂਰਨ ਬਾਈਕਾਟ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
10/25/2026
ਪੰਜਾਬ📍 ਪੰਜਾਬ
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਥਾਣਾ ਹੈਬਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਧੂ ਨਗਰ ਵਿਚ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਥਾਣਾ ਹੈਬਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਧੂ ਨਗਰ ਵਿਚ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਦੇਰ ਸ਼ਾਮ ਤੱਕ ਸ਼ਨਾਖਤ ਨਹੀਂ ਕੀਤੀ ਗਈ ਸੀ। ਸੰਧੂ ਨਗਰ ਵਿਚ ਐਡਵੋਕੇਟ ਹਰਮਨ ਸਿੰਘ ਦੀ ਫੈਕਟਰੀ ਉਸਾਰੀ ਅਧੀਨ ਹੈ ਜਦੋਂ ਐਡਵੋਕੇਟ ਹਰਮਨ ਸਿੰਘ ਉੱਥੇ ਗੇੜਾ ਮਾਰਨ ਗਏ ਤਾਂ ਉਨਾਂ ਨੇ ਉੱਥੇ ਇਕ ਨੌਜਵਾਨ ਦੀ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਥਾਣਾ ਹੈਬੋਵਾਲ ਦੇ ਐਸ.ਐਚ.ਓ. ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਉੱਥੇ ਪਹੁੰਚੇ। ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 35 ਸਾਲ ਦੇ ਕਰੀਬ ਹੈ ਅਤੇ ਉਸ ਦਾ ਕੱਦ 5 ਫੁੱਟ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਹਰੇ ਰੰਗ ਦੀ ਚੈਕਦਾਰ ਕਮੀਜ਼ ਅਤੇ ਹਰੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ ਅਤੇ ਉਸਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ ਇਸ ਮਾਮਲੇ ਵਿਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਲਈ ਆਸ ਪਸ ਦੇ ਇਲਾਕਿਆਂ ਵਿਚ ਜਾ ਕੇ ਪੁੱਛ ਪੜਤਾਲ ਕੀਤੀ, ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ।
ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਕਾਤਲਾਂ ਵਲੋਂ ਕਤਲ ਕਰਨ ਉਪਰੰਤ ਲਾਸ਼ ਇਸ ਉਸਾਰੀ ਅਧੀਨ ਇਮਾਰਤ ਵਿਚ ਸੁੱਟ ਦਿੱਤੀ ਹੋਵੇ। ਹਾਲ ਦੀ ਘੜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ ਹੈ। ਲੁਧਿਆਣਾ ਵਿਚ ਲਗਾਤਾਰ ਚੌਥੇ ਦਿਨ ਹੋਏ ਕਤਲ ਦੀ ਇਸ ਘਟਨਾ ਨਾਲ ਸ਼ਹਿਰ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
10/25/2026
ਪੰਜਾਬ📍 ਪੰਜਾਬ
ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਝੋਟਾ ਕਤਲਕਾਂਡ ਦੇ ਵਿਰੋਧ ਵਿੱਚ ਐਕਸ਼ਨ ਕਮੇਟੀ
ਐਕਸ਼ਨ ਕਮੇਟੀ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਜਥੇਬੰਦੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਝੋਟਾ ਕਤਲਕਾਂਡ ਦੇ ਵਿਰੋਧ ਵਿੱਚ ਐਕਸ਼ਨ ਕਮੇਟੀ
ਐਕਸ਼ਨ ਕਮੇਟੀ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਜਥੇਬੰਦੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮਾਨਸਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਮੋਰਚੇ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ। ਇਸ ਦੌਰਾਨ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਸ਼ਨੀਵਾਰ ਨੂੰ ਮਾਨਸਾ ਦੇ ਕਈ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਸਟਾਕ ਸਬੰਧੀ ਜਾਂਚ ਕੀਤੀ ਗਈ।
ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਕੈਮਿਸਟ ਅਸ਼ਵਨੀ ਕੁਮਾਰ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ ਸੀ। ਘਟਨਾ ਦੇ 13 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਝੋਟਾ ਦਾ ਪੋਸਟਮਾਰਟਮ ਨਹੀਂ ਹੋ ਸਕਿਆ।
ਝੋਟਾ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਤਲ ਮਾਮਲੇ ਵਿੱਚ ਪੁਲਿਸ ਦੀ ਮਿਲੀਭੁਗਤ ਹੋਣ ਦਾ ਖ਼ਦਸ਼ਾ ਜਤਾਉਂਦਿਆਂ ਐੱਸਐੱਸਪੀ ਦੀ ਤੁਰੰਤ ਬਦਲੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁਅੱਤਲ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਥਾਣਾ ਸਿਟੀ-2 ਦੀ ਐੱਸਐੱਚਓ ਬੇਅੰਤ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਐਕਸ਼ਨ ਕਮੇਟੀ ਦੇ ਮੈਂਬਰ ਮਾਣਿਕ ਗੋਇਲ ਨੇ ਕਿਹਾ ਕਿ ਪਰਿਵਾਰ ਦੀਆਂ ਪਹਿਲੀਆਂ ਦੋ ਮੰਗਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਅਸਤੀਫ਼ੇ ਦੀਆਂ ਹਨ। ਉਨ੍ਹਾਂ ਮੁਤਾਬਕ ਜਦੋਂ ਤੱਕ ਦੋਵੇਂ ਅਸਤੀਫ਼ੇ ਨਹੀਂ ਦਿੰਦੇ, ਸਰਕਾਰ ਨਾਲ ਗੱਲਬਾਤ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕਦੀ। ਦੂਜੇ ਪਾਸੇ ਐੱਸਆਈਟੀ ਦਾ ਕਹਿਣਾ ਹੈ ਕਿ ਪਰਿਵਾਰ ਦੀਆਂ 11 ਮੰਗਾਂ ਮੰਨ ਲਈਆਂ ਗਈਆਂ ਹਨ।
10/25/2026
ਪੰਜਾਬ📍 ਪੰਜਾਬ
ਉੱਤਰ ਪ੍ਰਦੇਸ਼: ਸੁਲਤਾਨਪੁਰ ਵਿੱਚ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਅੱਜ (25 ਅਕਤੂਬਰ, 2026) ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਦੋ ਤੇਜ਼ ਰਫ਼ਤਾਰ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਉੱਤਰ ਪ੍ਰਦੇਸ਼: ਸੁਲਤਾਨਪੁਰ ਵਿੱਚ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਅੱਜ (25 ਅਕਤੂਬਰ, 2026) ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਦੋ ਤੇਜ਼ ਰਫ਼ਤਾਰ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ 7 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦੇ ਅਨੁਸਾਰ, ਆਜ਼ਮਗੜ੍ਹ ਤੋਂ ਲਖਨਊ ਜਾ ਰਹੀ ਇੱਕ ਅਰਟੀਗਾ ਕਾਰ ਵਿੱਚ ਇੱਕ ਪਰਿਵਾਰ ਸਵਾਰ ਸੀ। ਉਸੇ ਸਮੇਂ, ਲਖਨਊ ਤੋਂ ਗਾਜ਼ੀਪੁਰ ਜਾ ਰਹੀ ਇੱਕ ਸਵਿਫਟ ਡਿਜ਼ਾਇਰ ਕਾਰ ਅਚਾਨਕ ਗਲਤ ਪਾਸੇ ਆ ਗਈ। ਇਸ ਦੇ ਨਤੀਜੇ ਵਜੋਂ ਦੋਵਾਂ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਵਿੱਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ।
ਹਾਦਸੇ ਵਿੱਚ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਬਿਹਾਰ ਦੇ ਰਹਿਣ ਵਾਲੇ ਸ਼ਿਆਮ ਬਿਹਾਰੀ ਸਿੰਘ (62) ਅਤੇ ਅਜੈ ਕੁਮਾਰ ਗੁਪਤਾ (40) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਕਾਰ ਵਿੱਚ ਸਵਾਰ ਕਨ੍ਹਈਆ ਅਤੇ ਅਸ਼ੋਕ ਕੁਮਾਰ ਯਾਦਵ ਗੰਭੀਰ ਜ਼ਖਮੀ ਹੋ ਗਏ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਗੰਭੀਰ ਜ਼ਖਮੀਆਂ ਨੂੰ ਅੰਬੇਡਕਰ ਨਗਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਇਸ ਹਾਦਸੇ ਵਿੱਚ ਅਰਟਿਗਾ ਕਾਰ ਵਿੱਚ ਸਫ਼ਰ ਕਰ ਰਹੀਆਂ ਰੀਤਾ (45), ਉਸ ਦੀਆਂ ਧੀਆਂ ਦੀਕਸ਼ਾ (18) ਅਤੇ ਦੀਪਸ਼ਿਖਾ (21), ਗਰਿਮਾ (25) ਅਤੇ ਸੰਦੀਪ ਯਾਦਵ (30), ਜੋ ਕਿ ਆਜ਼ਮਗੜ੍ਹ ਦੇ ਕਲਦੂਪੁਰ ਦੇ ਰਹਿਣ ਵਾਲੇ ਸਨ, ਵੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨਵੰਬਰ ਵਿੱਚ ਆਪਣੇ ਪੁੱਤਰ ਦੇ ਵਿਆਹ ਲਈ ਖਰੀਦਦਾਰੀ ਕਰਨ ਲਈ ਲਖਨਊ ਜਾ ਰਿਹਾ ਸੀ। ਜ਼ਖਮੀਆਂ ਦਾ ਇਲਾਜ ਸੀਐਚਸੀ ਦੋਸਤਪੁਰ ਵਿਖੇ ਕੀਤਾ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਦੋਸਤਪੁਰ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ, ਸੀ.ਓ. ਕਾਦੀਪੁਰ ਵਿਨੈ ਗੌਤਮ ਨੇ ਦੱਸਿਆ ਕਿ ਇਹ ਹਾਦਸਾ ਦੋਸਤਪੁਰ ਥਾਣਾ ਖੇਤਰ ਦੇ ਮੀਲ ਪੱਥਰ 162.7 ‘ਤੇ ਬਧੌਲੀ ਪਿੰਡ ਦੇ ਨੇੜੇ ਵਾਪਰਿਆ। ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ, ਦੋਸਤਪੁਰ ਲਿਜਾਇਆ ਗਿਆ। ਦੋ ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ, ਅੰਬੇਡਕਰ ਨਗਰ ਰੈਫਰ ਕੀਤਾ ਗਿਆ।
10/25/2026
ਪੰਜਾਬ📍 ਪੰਜਾਬ
ਚੰਡੀਗੜ੍ਹ: ਰਾਸ਼ਟਰੀ ਕਾਵਿ ਸਾਗਰ ਨੇ 23 ਤਾਰੀਖ ਨੂੰ ਨਵਰਾਤਰੇ ਤੇ ਦੁਸਹਿਰਾ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਜਿਸ ਵਿਚ ਦੇਸ਼ ਵਿਦੇਸ਼ ਵਿੱਚ ਬੈਠੇ 20 ਭਾਰਤੀਆਂ ਨੇ ਭਾਗ ਲਿਆ।
ਚੰਡੀਗੜ੍ਹ: ਰਾਸ਼ਟਰੀ ਕਾਵਿ ਸਾਗਰ ਨੇ 23 ਤਾਰੀਖ ਨੂੰ ਨਵਰਾਤਰੇ ਤੇ ਦੁਸਹਿਰਾ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਜਿਸ ਵਿਚ ਦੇਸ਼ ਵਿਦੇਸ਼ ਵਿੱਚ ਬੈਠੇ 20 ਭਾਰਤੀਆਂ ਨੇ ਭਾਗ ਲਿਆ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਭ ਮਹਿਮਾਨਾਂ, ਕਵੀਆਂ ਦਾ ਤਹਿ ਦਿਲ ਤੋਂ ਸਵਾਗਤ ਕੀਤਾ। ਸਭਾ ਦੀ ਗਤੀ ਵਿਧੀਆਂ ਦਸਦੇ ਹੋਏ ਓਹਨਾ ਦਸਿਆ ਕਿ ਇਸ ਗਰੁੱਪ ਸਾਰੇ ਮੈਂਬਰਾਂ ਦੀ ਮਿਹਨਤ ਤੇ ਲਗਨ ਸਦਕਾ ਇਹ ਸਾਹਿਤਿਕ ਸਭਾ ਦੇਸ਼ ਵਿਦੇਸ਼ ਵਿਚ ਕਾਫੀ ਮੈਂਬਰਸ਼ਿਪ ਬਟੋਰ ਚੁੱਕੀ ਹੈ। ਇਸ ਸਭਾ ਵਿਚ ਹੁਣ ਸਮਾਜਿਕ ਸੇਵਾ, ਵਾਤਾਵਰਨ ਦੀ ਸੰਭਾਲ, ਤੇ ਨਵੇਂ ਕਵੀਆਂ ਨੂੰ ਪ੍ਰੋਤਸਾਹਨ ਵੀ ਦਿੱਤਾ ਜਾਂਦਾ ਹੈ। ਹਰ ਸਾਲ ਆਸ਼ਾ ਸ਼ਰਮਾ ਕਿਸੇ ਵੀ ਸਕੂਲ ਦੇ ਹੋਣਹਾਰ 2 ਬੱਚੇ ਪੜਾਈ ਲਈ ਅਪਣਾਉਂਦੇ ਨੇ ਤੇ ਓਹਨਾ ਨੂੰ ਅਗਾਂਹ ਵਧੂ ਵਿਚਾਰਾਂ ਨਾਲ,ਤੇ ਯਥਾ ਮਾਲੀ ਸਹਾਇਤਾ ਨਾਲ ਆਪਣੇ ਪੈਰਾਂ ਤੇ ਖੜਾ ਕਰਨ ਦਾ ਟੀਚਾ ਵੀ ਪੂਰਾ ਕਰਦੇ ਨੇ। ਉਹਨਾਂ ਦੱਸਿਆ ਹੁਣ ਤਕ ਲੈਕਚਰਾਰ, ਵਕੀਲ ਬੈਂਕ ਕਰਮੀ ਕਈ ਵਿਦਿਆਰਥੀ ਬਣ ਚੁੱਕੇ ਨੇ ਤੇ ਹੁਣ ਅਧਿਆਪਕ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਸ਼ਟਰੀ ਕਾਵਿ ਸਾਗਰ ਦੇ ਜਨਰਲ ਸਕੱਤਰ ਡਾਕਟਰ ਉਮਾ ਸ਼ਰਮਾ ਜੀ ਨੇ ਬਾਖੂਬੀ ਮੰਚ ਸੰਚਾਲਨ ਕੀਤਾ ਤੇ ਸਭ ਦੀ ਸਰਾਹਨਾ ਖੱਟੀ। ਇਸ ਪ੍ਰੋਗਰਾਮ ਵਿਚ ਡਾਕਟਰ ਗਜਰਾਜ ਸਿੰਘ, ਰੁਪਿੰਦਰ ਸੰਧੂ,ਡਾਕਟਰ ਪੂਨਮ ਗਰੋਵਰ, ਪਰਮਜੀਤ ਜੈਸਵਾਲ,ਉਮਾ ਨਾਸਰਾ,ਪੋਲੀ ਬਰਾੜ,ਡਾਕਟਰ ਕਮਲ ਪ੍ਰੀਤ, ਸਨੇਹਾ ਵਿਜ ਤੇ ਸੁਖਵਿੰਦਰ ਸਿੰਘ ਨੇ ਭਾਗ ਲਿਆ।
ਦੇਖਣ ਵਿਚ ਆਇਆ ਕੰਜਕ ਪੂਜਣ ਬਾਰੇ ਸਭ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ। ਅੱਜ ਦੇਸ਼ ਵਿਚ ਕਨਜਕ ਪੂਜਣ ਦੀ ਮਹੱਤਤਾ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਇਕ ਪਾਸੇ ਕੰਜਕ ਪੂਜਾ ਹੋ ਰਹੀ ਹੈ,ਦੂਸਰੇ ਪਾਸੇ ਕੰਜਕ ਦੇ ਬਲਾਤਕਾਰੀ ਵੀ ਇਸੇ ਦੇਸ਼ ਵਿਚ ਵਸਦੇ ਹੋਣ ਤੇ ਰੋਸ ਪ੍ਰਗਟ ਕੀਤਾ। ਡਾਕਟਰ ਗਜਰਾਜ ਜੀ ਨੇ ਇੱਕ ਪ੍ਰਗਤੀਸ਼ੀਲ ਦੇਸ਼ ਦੀ ਝਲਕੀ ਪੇਸ਼ ਕੀਤੀ। ਇੰਦੂ ਜੀ ਨੇ ਕੰਜਕ ਪੂਜਾ ਦੀ ਮਹੱਤਤਾ ਬਾਰੇ ਧੀਆਂ ਨੂੰ ਸੁਰਕਸ਼ਿਤ ਕਰਨ ਦੀ ਗੱਲ ਕੀਤੀ। ਡਾਕਟਰ ਪੂਨਮ ਜੀ ਦੁਰਗਾ ਦੇ ਨੌ ਰੂਪਾਂ ਨੂੰ ਅਸਲੀ ਜ਼ਿੰਦਗੀ ਵਿਚ ਧਾਰਨ ਕਰਨ ਤੇ ਵਿਚਾਰ ਦਿੱਤੇ। ਉਮਾ ਜੀ ਨੇ ਔਰਤ ਦੀ ਸੁਖੀ ਜ਼ਿੰਦਗੀ ਲਈ ਇਸ ਦੀ ਭਾਵਨਾਵਾਂ ਨੂੰ ਸਮਝਣ ਤੇ ਜ਼ੋਰ ਦਿੱਤਾ। ਜਾਗ੍ਰਿਤ ਗੌੜ ਨੇ ਦੇਸ਼ ਦੀ ਆਜ਼ਾਦੀ ਤੇ ਸੋਹਣਾ ਤੰਜ ਪੇਸ਼ ਕੀਤਾ। ਆਸ਼ਾ ਸ਼ਰਮਾ ਨੇ ਕਿਹਾ,ਅਗਰ ਅਸੀਂ ਆਪਣੇ ਵਿਚਾਰਾਂ ਵਿਚ ਰਾਮ ਨੂੰ ਧਾਰਨ ਕਰਦੇ ਹਾਂ ਤੇ ਰਾਵਣ ਦੇ ਮਨ ਅੰਦਰ ਆਉਣ ਦੀ ਕੋਈ ਜਗ੍ਹਾ ਹੀ ਨਹੀਂ ਰਹੇਗੀ।
ਇਸੇ ਤਰ੍ਹਾਂ ਕੁਲਵਿੰਦਰ ਜੀ ਨੇ ਬਾਖੂਬੀ ਨਜ਼ਮ ਪੇਸ਼ ਕੀਤੀ, ਡਾਕਟਰ ਸੁਦੇਸ਼ ਨੇ ਅੱਜ ਦੇ ਹਾਲਾਤ ਵਿਚ ਔਰਤ ਦੀ ਜ਼ਿੰਦਗੀ ਬਾਰੇ ਗੱਲ ਕੀਤੀ,ਸੁਖਦੇਵ ਜੀ ਨੇ ਸਮਾਜ ਦੇ ਸੁਧਾਰ ਤੇ ਜ਼ੋਰ ਦਿੱਤਾ। ਪੋਲੀ ਜੀ ਨੇ ਕੰਜਕ ਪੂਜਾ ਬਾਰੇ ਕਵਿਤਾ ਸੁਣਾਈ। ਸਰਿਤਾ ਨੌਹਰੀਆ ਜੀ ਨੇ ਆਪਣੀ ਕਵਿਤਾ ਰਹਿਣ ਲੜਕੀ ਨੂੰ ਸਸ਼ਕਤ ਦਸਿਆ। ਉਮਾ ਨੱਸਰਾ ਨੇ ਵੀ ਮਾ ਦੀ ਪੂਜਾ ਬਾਰੇ ਵਿਚਾਰ ਦਸੇ ਰੁਪਿੰਦਰ ਸਾ ਧੁ ਨੇ ਪੁ ਜਬੀ ਕਵਿਤਾ ਨਾਲ ਆਪਣੀ ਹਾਜ਼ਰੀ ਲਗਵਾਈ। ਗੁਰਦਰਸ਼ਨ ਜੀ ਨੇ ਗ਼ਜ਼ਲ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਨੀਜ਼ ਜੀ ਨੇ ਆਪਣੀ ਛੋਟੀ ਤੋਂ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਗਵਾਈ। ਅਖੀਰ ਵਿਚ ਡਾਕਟਰ ਉਮਾ ਜੀ ਤੇ ਆਸ਼ਾ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ,ਤੇ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਵਾਹ ਵਸ਼ ਖਟਦਾ ਪੂਰਾ ਹੋ ਨਿਬੜਿਆ।
10/25/2026
ਪੰਜਾਬ📍 ਪੰਜਾਬ
ਕਪੂਰਥਲਾ: ਕਪੂਰਥਲਾ ਦੇ ਦੁਰਗਾਪੁਰ ਦੇ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਪੁੱਤਰ ਦੀ ਮੌਤ ਹੋ ਗਈ ਅਤੇ ਉਸਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਇੱਕ ਮੋਟਰਸਾਈਕਲ ਅਤੇ ਕੰਬਾਈਨ ਹਾਰਵੈਸਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਵਾਪਰਿਆ।
ਕਪੂਰਥਲਾ: ਕਪੂਰਥਲਾ ਦੇ ਦੁਰਗਾਪੁਰ ਦੇ ਨੇੜੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਪੁੱਤਰ ਦੀ ਮੌਤ ਹੋ ਗਈ ਅਤੇ ਉਸਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਇੱਕ ਮੋਟਰਸਾਈਕਲ ਅਤੇ ਕੰਬਾਈਨ ਹਾਰਵੈਸਟਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਵਾਪਰਿਆ। ਗੰਭੀਰ ਰੂਪ ਨਾਲ ਜ਼ਖ਼ਮੀ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿੱਚ ਭਰਤੀ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਰਗਾਪੁਰ ਦੇ ਵਸਨੀਕ ਨਿਰੰਜਣ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਰਾਜਵਿੰਦਰ ਸਿੰਘ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਤਾਂ ਪਿੰਡ ਦੇ ਨੇੜੇ ਦੂਜੇ ਪਾਸਿਓਂ ਆ ਰਹੀ ਕੰਬਾਈਨ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਡਿਊਟੀ ‘ਤੇ ਤਾਇਨਾਤ ਡਾ. ਨਵਜੋਤ ਸਿੰਘ ਉਸਦਾ ਇਲਾਜ ਕਰ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਸਟੇਸ਼ਨ ਦੇ ਏਐਸਆਈ ਬਲਦੇਵ ਸਿੰਘ ਮੌਕੇ ‘ਤੇ ਪਹੁੰਚੇ ਅਤੇ ਕੰਬਾਈਨ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਅੱਗੇ ਦੀ ਕਾਰਵਾਈ ਕੋਤਵਾਲੀ ਪੁਲਿਸ ਸਟੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ।
10/25/2026
ਪੰਜਾਬ📍 ਪੰਜਾਬ
ਸਰਦੀਆਂ ਦਾ ਮੌਸਮ ਆਉਂਦਿਆਂ ਹੀ ਖਾਣ-ਪੀਣ ਵਿੱਚ ਬਦਲਾਅ ਕਰਨਾ ਜ਼ਰੂਰੀ ਹੋ ਜਾਂਦਾ ਹੈ। ਠੰਢ ਦੇ ਦਿਨਾਂ ਵਿੱਚ ਸਰੀਰ ਨੂੰ ਬਹੁਤ ਊਰਜਾ ਦੀ ਲੋੜ ਹੁੰਦੀ ਹੈ, ਤਾਂ ਜੋ ਸਰੀਰ ਆਪਣੇ ਆਪ ਨੂੰ ਗਰਮ ਰੱਖ ਸਕੇ ਅਤੇ ਬਿਮਾਰੀਆਂ ਤੋਂ ਬਚ ਸਕੇ।
ਸਰਦੀਆਂ ਦਾ ਮੌਸਮ ਆਉਂਦਿਆਂ ਹੀ ਖਾਣ-ਪੀਣ ਵਿੱਚ ਬਦਲਾਅ ਕਰਨਾ ਜ਼ਰੂਰੀ ਹੋ ਜਾਂਦਾ ਹੈ। ਠੰਢ ਦੇ ਦਿਨਾਂ ਵਿੱਚ ਸਰੀਰ ਨੂੰ ਬਹੁਤ ਊਰਜਾ ਦੀ ਲੋੜ ਹੁੰਦੀ ਹੈ, ਤਾਂ ਜੋ ਸਰੀਰ ਆਪਣੇ ਆਪ ਨੂੰ ਗਰਮ ਰੱਖ ਸਕੇ ਅਤੇ ਬਿਮਾਰੀਆਂ ਤੋਂ ਬਚ ਸਕੇ। ਅਜਿਹੇ ਵਿੱਚ ਦਾਲਾਂ ਇੱਕ ਵਧੀਆ ਵਿਕਲਪ ਹੋ ਸਕਦੀਆਂ ਹਨ। ਦਾਲਾਂ ਨਾ ਸਿਰਫ਼ ਪ੍ਰੋਟੀਨ ਦਾ ਚੰਗਾ ਸਰੋਤ ਹਨ, ਸਗੋਂ ਇਨ੍ਹਾਂ ਵਿੱਚ ਫਾਈਬਰ, ਆਇਰਨ, ਵਿਟਾਮਿਨ ਅਤੇ ਕਈ ਜ਼ਰੂਰੀ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ, ਜੋ ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਤੁਹਾਨੂੰ ਪੋਸ਼ਣ ਪ੍ਰਦਾਨ ਕਰਦੇ ਹਨ। ਡਾਇਟ ਮੰਤਰ ਕਲੀਨਿਕ ਦੀ ਡਾਇਟੀਸ਼ੀਅਨ ਕਾਮਿਨੀ ਕੁਮਾਰੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਸਰੀਰ ਨੂੰ ਗਰਮ ਰੱਖਣਾ ਚਾਹੁੰਦੇ ਹੋ, ਤਾਂ ਕੁਝ ਖ਼ਾਸ ਦਾਲਾਂ ਦੀ ਚੋਣ ਕਰ ਸਕਦੇ ਹੋ। ਆਓ ਜਾਣਦੇ ਹਾਂ ਅਜਿਹੀਆਂ ਦਾਲਾਂ ਬਾਰੇ, ਜਿਨ੍ਹਾਂ ਨਾਲ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਆਓ ਜਾਣਦੇ ਹਾਂ ਕਿ ਸਰਦੀਆਂ ਵਿੱਚ ਕਿਹੜੀਆਂ ਦਾਲਾਂ ਖਾਣਾ ਸਭ ਤੋਂ ਵੱਧ ਫਾਇਦੇਮੰਦ ਮੰਨਿਆ ਜਾਂਦਾ ਹੈ।
ਕੁਲਥੀ ਦੀ ਦਾਲ ਨੂੰ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਠੰਢ ਦੇ ਮੌਸਮ ਵਿੱਚ ਇਸ ਦਾ ਸੇਵਨ ਸਰੀਰ ਨੂੰ ਅੰਦਰੋਂ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਪਹਾੜੀ ਇਲਾਕਿਆਂ ਵਿੱਚ ਕੁਲਥੀ ਦੀ ਦਾਲ, ਰਸ ਅਤੇ ਸੂਪ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਇਸ ਵਿੱਚ ਪ੍ਰੋਟੀਨ, ਆਇਰਨ ਅਤੇ ਫਾਈਬਰ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ।
ਉੱਤਰਾਖੰਡ ਦੀ ਮਸ਼ਹੂਰ ਭੱਟ ਦੀ ਦਾਲ ਨੂੰ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਮੰਨਿਆ ਜਾਂਦਾ ਹੈ। ਕਾਲੇ ਰੰਗ ਦੇ ਇਸ ਖ਼ਾਸ ਸੋਇਆਬੀਨ ਵਿੱਚ ਭਰਪੂਰ ਪ੍ਰੋਟੀਨ ਅਤੇ ਕਈ ਜ਼ਰੂਰੀ ਖਣਿਜ ਪਾਏ ਜਾਂਦੇ ਹਨ। ਸਰਦੀਆਂ ਵਿੱਚ ਭੱਟ ਦੀ ਚੁੜਕਾਣੀ ਜਾਂ ਇਸ ਦੀ ਦਾਲ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਲੰਬੇ ਸਮੇਂ ਤੱਕ ਗਰਮਾਹਟ ਬਣੀ ਰਹਿੰਦੀ ਹੈ।
ਉੜਦ ਦੀ ਦਾਲ ਸਰਦੀਆਂ ਵਿੱਚ ਸਭ ਤੋਂ ਵੱਧ ਖਾਧੀਆਂ ਜਾਣ ਵਾਲੀਆਂ ਦਾਲਾਂ ਵਿੱਚੋਂ ਇੱਕ ਹੈ। ਇਸ ਦੀ ਤਾਸੀਰ ਵੀ ਗਰਮ ਮੰਨੀ ਜਾਂਦੀ ਹੈ। ਇਹ ਸਰੀਰ ਨੂੰ ਊਰਜਾ ਦੇਣ, ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਅਤੇ ਕਮਜ਼ੋਰੀ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਕਈ ਘਰਾਂ ਵਿੱਚ ਸਰਦੀਆਂ ਦੌਰਾਨ ਉੜਦ ਦੀ ਦਾਲ, ਦਾਲ ਦੀਆਂ ਪਕੌੜੀਆਂ ਅਤੇ ਉੜਦ ਦੇ ਲੱਡੂ ਵੀ ਬਣਾਏ ਜਾਂਦੇ ਹਨ।
ਚਨੇ ਦੀ ਦਾਲ ਵਿੱਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ। ਸਰਦੀਆਂ ਵਿੱਚ ਚਨੇ ਦੀ ਦਾਲ ਖਾਣ ਨਾਲ ਸਰੀਰ ਨੂੰ ਭਰਪੂਰ ਊਰਜਾ ਮਿਲ ਸਕਦੀ ਹੈ ਅਤੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ।
ਅਰਹਰ ਦੀ ਦਾਲ ਭਾਰਤੀ ਘਰਾਂ ਵਿੱਚ ਸਭ ਤੋਂ ਵੱਧ ਖਾਧੀਆਂ ਜਾਣ ਵਾਲੀਆਂ ਦਾਲਾਂ ਵਿੱਚੋਂ ਇੱਕ ਹੈ। ਇਸ ਵਿੱਚ ਪ੍ਰੋਟੀਨ, ਫੋਲੇਟ ਅਤੇ ਕਈ ਜ਼ਰੂਰੀ ਖਣਿਜ ਹੁੰਦੇ ਹਨ। ਸਰਦੀਆਂ ਵਿੱਚ ਇਸ ਦਾ ਨਿਯਮਿਤ ਸੇਵਨ ਸਰੀਰ ਦੀਆਂ ਪੋਸ਼ਣ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਮਿਊਨਿਟੀ ਨੂੰ ਵੀ ਸਹਾਰਾ ਦਿੰਦਾ ਹੈ।
ਦਾਲਾਂ ਦਾ ਪੂਰਾ ਫਾਇਦਾ ਲੈਣ ਲਈ ਇਨ੍ਹਾਂ ਨੂੰ ਘਿਓ, ਲਸਣ, ਅਦਰਕ ਅਤੇ ਹਲਕੇ ਮਸਾਲਿਆਂ ਨਾਲ ਬਣਾਇਆ ਜਾ ਸਕਦਾ ਹੈ। ਇਸ ਨਾਲ ਸੁਆਦ ਵਧਣ ਦੇ ਨਾਲ-ਨਾਲ ਪਾਚਨ ਕਿਰਿਆ ਵੀ ਬਿਹਤਰ ਹੁੰਦੀ ਹੈ। ਇਸ ਤੋਂ ਇਲਾਵਾ, ਦਾਲ ਦੇ ਨਾਲ ਹਰੀਆਂ ਸਬਜ਼ੀਆਂ ਅਤੇ ਸਲਾਦ ਸ਼ਾਮਲ ਕਰਨ ਨਾਲ ਭੋਜਨ ਹੋਰ ਵੀ ਪੌਸ਼ਟਿਕ ਬਣ ਜਾਂਦਾ ਹੈ।
ਪੇਟ ਦੀਆਂ ਸਮੱਸਿਆਵਾਂ ‘ਚ ਅਜਵਾਇਣ ਨੂੰ ਕਿਉਂ ਮੰਨਿਆ ਜਾਂਦਾ ਹੈ ਫਾਇਦੇਮੰਦ?
ਡਾਇਬਟੀਜ਼ ’ਚ ਅਮਰੂਦ ਖਾਣਾ ਠੀਕ ਹੈ? ਮਾਤਰਾ ਅਤੇ ਸਹੀ ਤਰੀਕੇ ਬਾਰੇ ਜਾਣੋ
10/25/2026
ਪੰਜਾਬ📍 ਪੰਜਾਬ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸ਼ਹੀਦ ਜਵਾਨਾਂ ਦੇ ਬਲੀਦਾਨ ਨੂੰ ਨਮਨ ਕਰਦਿਆਂ ਨਵਾਂਸ਼ਹਿਰ ਡੀ.ਐੱਸ.ਪੀ. ਦਫ਼ਤਰ ਬਾਹਰ ਹਥਿਆਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸ਼ਹੀਦ ਜਵਾਨਾਂ ਦੇ ਬਲੀਦਾਨ ਨੂੰ ਨਮਨ ਕਰਦਿਆਂ ਨਵਾਂਸ਼ਹਿਰ ਡੀ.ਐੱਸ.ਪੀ. ਦਫ਼ਤਰ ਬਾਹਰ ਹਥਿਆਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਆਮ ਲੋਕਾਂ ਨੂੰ ਆਧੁਨਿਕ ਸੁਰੱਖਿਆ ਹਥਿਆਰਾਂ ਦੀ ਕਾਰਜਪ੍ਰਣਾਲੀ ਅਤੇ ਪੁਲਿਸ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਵੱਖ-ਵੱਖ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਨਵਾਂਸ਼ਹਿਰ ਵਿਖੇ ਡੀ.ਐੱਸ.ਪੀ. ਦਫ਼ਤਰ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਆਧੁਨਿਕ ਹਥਿਆਰਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦੌਰਾਨ ਸੁਰੱਖਿਆ ਬਲਾਂ ਵੱਲੋਂ ਵਰਤੇ ਜਾਂਦੇ ਵੱਖ-ਵੱਖ ਕਿਸਮਾਂ ਦੇ ਛੋਟੇ-ਵੱਡੇ ਹਥਿਆਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਅਤੇ ਆਮ ਲੋਕਾਂ ਨੂੰ ਇਨ੍ਹਾਂ ਹਥਿਆਰਾਂ ਦੀ ਕਾਰਜਪ੍ਰਣਾਲੀ ਅਤੇ ਤਕਨੀਕੀ ਖ਼ੂਬੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਸੂਬੇ ਦੇ ਸੈਂਕੜੇ ਬਹਾਦਰ ਪੁਲਿਸ ਜਵਾਨਾਂ ਤੇ ਅਧਿਕਾਰੀਆਂ ਨੇ ਦੇਸ਼ ਵਿਰੋਧੀ ਤਾਕਤਾਂ ਅਤੇ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਆਪਣੀ ਸ਼ਹਾਦਤ ਦਾ ਜਾਮ ਪੀਤਾ ਸੀ। ਉਨ੍ਹਾਂ ਸੂਰਬੀਰਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਸਤਿਕਾਰ ਸਹਿਤ ਯਾਦ ਕਰਦਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਨਵਾਂਸ਼ਹਿਰ ਪੁਲਿਸ ਵੱਲੋਂ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਪ੍ਰਦਰਸ਼ਨੀ ਦੌਰਾਨ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚੇ ਸ਼ਹਿਰੀਆਂ ਅਤੇ ਨੌਜਵਾਨਾਂ ਨੂੰ ਸੁਰੱਖਿਆ ਕਾਰਜਾਂ, ਵੀ.ਆਈ.ਪੀ. ਸੁਰੱਖਿਆ ਅਤੇ ਐਮਰਜੈਂਸੀ ਆਪ੍ਰੇਸ਼ਨਾਂ ਦੌਰਾਨ ਵਰਤੇ ਜਾਣ ਵਾਲੇ ਆਧੁਨਿਕ ਅਸਲੇ ਬਾਰੇ ਦੱਸਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਪੁਲਿਸ ਦੀ ਕਾਰਜਸ਼ੈਲੀ ਅਤੇ ਸੁਰੱਖਿਆ ਪ੍ਰਬੰਧਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪੁਲਿਸ ਜਵਾਨਾਂ ਵੱਲੋਂ ਦਿੱਤੀਆਂ ਗਈਆਂ ਨਿਰਸਵਾਰਥ ਸੇਵਾਵਾਂ, ਬਹਾਦਰੀ ਅਤੇ ਮਹਾਨ ਬਲੀਦਾਨ ਪ੍ਰਤੀ ਸਮਾਜ ਵਿੱਚ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੀ ਅਮਨ-ਸ਼ਾਂਤੀ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਆਪਣਾ ਖ਼ੂਨ ਵਹਾਉਣ ਵਾਲੇ ਅਮਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਬੇਮਿਸਾਲ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣਾ ਹਰ ਨਾਗਰਿਕ ਅਤੇ ਫ਼ੋਰਸ ਦਾ ਪਹਿਲਾ ਫ਼ਰਜ਼ ਹੈ।
10/25/2026
ਪੰਜਾਬ📍 ਪੰਜਾਬ
ਪੰਜਾਬ ਦੇ 2.42 ਲੱਖ ਤੋਂ ਵੱਧ ਕਿਸਾਨਾਂ ਨੂੰ ਪ੍ਰਮਾਣਿਤ ਕਣਕ ਦੇ ਬੀਜਾਂ ’ਤੇ ਸਬਸਿਡੀ ਮਿਲੇਗੀ। ₹50 ਕਰੋੜ ਦੀ ਯੋਜਨਾ, ₹2,000 ਪ੍ਰਤੀ ਹੈਕਟੇਅਰ ਤੱਕ ਸਹਾਇਤਾ ਅਤੇ ਅਪਲਾਈ ਕਰਨ ਦਾ ਤਰੀਕਾ ਜਾਣੋ।
ਪੰਜਾਬ ਦੇ 2.42 ਲੱਖ ਤੋਂ ਵੱਧ ਕਿਸਾਨਾਂ ਨੂੰ ਪ੍ਰਮਾਣਿਤ ਕਣਕ ਦੇ ਬੀਜਾਂ ’ਤੇ ਸਬਸਿਡੀ ਮਿਲੇਗੀ। ₹50 ਕਰੋੜ ਦੀ ਯੋਜਨਾ, ₹2,000 ਪ੍ਰਤੀ ਹੈਕਟੇਅਰ ਤੱਕ ਸਹਾਇਤਾ ਅਤੇ ਅਪਲਾਈ ਕਰਨ ਦਾ ਤਰੀਕਾ ਜਾਣੋ।
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਪ੍ਰਮਾਣਿਤ ਕਣਕ ਦੇ ਬੀਜ ਕਿਫ਼ਾਇਤੀ ਦਰਾਂ ’ਤੇ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ₹50 ਕਰੋੜ ਦੀ ਸਬਸਿਡੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਵੱਲੋਂ ਸਿਫ਼ਾਰਸ਼ ਕੀਤੀਆਂ ਪ੍ਰਮਾਣਿਤ ਕਣਕ ਦੀਆਂ ਕਿਸਮਾਂ ਦੇ ਬੀਜਾਂ ’ਤੇ ਸਬਸਿਡੀ ਦਿੱਤੀ ਜਾਵੇਗੀ। ਮੰਤਰੀ ਅਨੁਸਾਰ, ਇਸ ਯੋਜਨਾ ਨਾਲ 2,42,218 ਕਿਸਾਨਾਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਦਾ ਖੇਤੀ ਲਾਗਤ ਦਾ ਬੋਝ ਘਟਾਉਣਾ ਅਤੇ ਉਨ੍ਹਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣਾ ਹੈ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪ੍ਰਮਾਣਿਤ ਕਣਕ ਦੇ ਬੀਜ ਦੀ ਕੀਮਤ ₹4,250 ਪ੍ਰਤੀ ਕੁਇੰਟਲ ਹੈ। ਸਬਸਿਡੀ ਦੀ ਰਕਮ ਪਹਿਲਾਂ ਹੀ ਘਟਾ ਕੇ ਕਿਸਾਨਾਂ ਨੂੰ ਇਹ ਬੀਜ ₹2,250 ਪ੍ਰਤੀ ਕੁਇੰਟਲ ਦੀ ਦਰ ਨਾਲ ਮੁਹੱਈਆ ਕਰਵਾਇਆ ਜਾਵੇਗਾ। ਸਬਸਿਡੀ ਬੀਜ ਦੀ ਲਾਗਤ ਦਾ 50 ਫ਼ੀਸਦੀ ਜਾਂ ₹2,000 ਪ੍ਰਤੀ ਹੈਕਟੇਅਰ, ਦੋਵਾਂ ਵਿੱਚੋਂ ਜੋ ਵੀ ਘੱਟ ਹੋਵੇਗੀ, ਉਸ ਦੇ ਅਨੁਸਾਰ ਦਿੱਤੀ ਜਾਵੇਗੀ। ਯੋਜਨਾ ਲਈ ਕੁੱਲ ₹50 ਕਰੋੜ ਦਾ ਵਿੱਤੀ ਪ੍ਰਬੰਧ ਪ੍ਰਸਤਾਵਿਤ ਕੀਤਾ ਗਿਆ ਹੈ। ਇਹ ਸਕੀਮ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ ਦੇ ਬੀਜਾਂ ਨਾਲ ਸਬੰਧਤ ਹਿੱਸੇ ਅਧੀਨ ਲਾਗੂ ਕੀਤੀ ਜਾ ਰਹੀ ਹੈ।
ਯੋਗ ਕਿਸਾਨਾਂ ਨੂੰ ਆਪਣੇ ਜ਼ਿਲ੍ਹੇ ਜਾਂ ਬਲਾਕ ਦੇ ਖੇਤੀਬਾੜੀ ਦਫ਼ਤਰ ਵਿੱਚ ਸੰਪਰਕ ਕਰਨਾ ਹੋਵੇਗਾ। ਅਰਜ਼ੀ ਦੇਣ ਲਈ ਆਧਾਰ ਕਾਰਡ ਲਾਜ਼ਮੀ ਹੋਵੇਗਾ ਅਤੇ ਨਿਰਧਾਰਤ ਪੋਰਟਲ ’ਤੇ ਆਧਾਰ ਨਾਲ ਜੁੜੇ ਮੋਬਾਈਲ ਨੰਬਰ ’ਤੇ ਆਉਣ ਵਾਲੇ ਰਾਹੀਂ ਪਛਾਣ ਦੀ ਪੁਸ਼ਟੀ ਕੀਤੀ ਜਾਵੇਗੀ।
ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਸਬੰਧਤ ਖੇਤੀਬਾੜੀ ਦਫ਼ਤਰ ਤੋਂ ਯੋਗਤਾ, ਬੀਜਾਂ ਦੀ ਉਪਲਬਧਤਾ ਅਤੇ ਅਰਜ਼ੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਜ਼ਰੂਰ ਲੈਣ।
ਮੰਤਰੀ ਨੇ ਸਪੱਸ਼ਟ ਕੀਤਾ ਕਿ ਸਬਸਿਡੀ ਸਿਰਫ਼ ਉਨ੍ਹਾਂ ਪ੍ਰਮਾਣਿਤ ਕਣਕ ਦੀਆਂ ਕਿਸਮਾਂ ’ਤੇ ਲਾਗੂ ਹੋਵੇਗੀ, ਜਿਨ੍ਹਾਂ ਦੀ ਸਿਫ਼ਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੀ ਗਈ ਹੋਵੇ ਅਤੇ ਜਿਨ੍ਹਾਂ ਨੂੰ ਜਾਂ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤਾ ਗਿਆ ਹੋਵੇ। ਇਸ ਦੇ ਨਾਲ ਕਿਸਮ ਦੀ ਉਮਰ 10 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਬੀਜਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਬੀਜ ਉਤਪਾਦਨ ਅਤੇ ਵੰਡ ਨਾਲ ਜੁੜੀਆਂ ਨੋਡਲ ਏਜੰਸੀਆਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ। ਬੀਜਾਂ ਦੀ ਗੁਣਵੱਤਾ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਸਬੰਧਤ ਏਜੰਸੀ ਵੱਲੋਂ ਕੀਤਾ ਜਾਵੇਗਾ।
ਸਬਸਿਡੀ ਦੀ ਵੰਡ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਗ਼ਲਤ ਵਰਤੋਂ ਨੂੰ ਰੋਕਣ ਲਈ ਵਿਭਾਗ ਵੱਲੋਂ ਕਈ ਨਿਯਮ ਲਾਗੂ ਕੀਤੇ ਗਏ ਹਨ।
ਸਬਸਿਡੀ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਨਿਰਧਾਰਤ ਟੀਚਿਆਂ ਅਨੁਸਾਰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਦਿੱਤੀ ਜਾਵੇਗੀ।
ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਭਪਾਤਰੀਆਂ ਲਈ ਦੋ ਸਾਲਾਂ ਦਾ ਕੂਲਿੰਗ-ਆਫ਼ ਪੀਰੀਅਡ ਲਾਗੂ ਹੋਵੇਗਾ।
ਅੰਤਿਮ ਮਨਜ਼ੂਰੀ ਤੋਂ ਪਹਿਲਾਂ ਲਾਭਪਾਤਰੀਆਂ, ਬੀਜਾਂ ਦੀ ਮਾਤਰਾ ਅਤੇ ਸਬਸਿਡੀ ਦੀ ਰਕਮ ਦੀ ਬੇਤਰਤੀਬ ਜਾਂਚ ਕੀਤੀ ਜਾਵੇਗੀ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਵਿੱਤੀ ਦਬਾਅ ਤੋਂ ਬਚਾਉਂਦੇ ਹੋਏ ਉੱਚ ਗੁਣਵੱਤਾ ਵਾਲੇ ਖੇਤੀ ਇਨਪੁੱਟ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਅਨੁਸਾਰ, ਬੀਜਾਂ ਦੀ ਗੁਣਵੱਤਾ ’ਤੇ ਸਖ਼ਤ ਨਿਗਰਾਨੀ ਅਤੇ ਤਕਨੀਕ ਆਧਾਰਿਤ ਪਾਰਦਰਸ਼ੀ ਵੰਡ ਪ੍ਰਣਾਲੀ ਰਾਹੀਂ ਆਉਣ ਵਾਲੀ ਕਣਕ ਦੀ ਫ਼ਸਲ ਦੀ ਤਿਆਰੀ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਆਨਲਾਈਨ ਪ੍ਰਕਿਰਿਆ ਦੀ ਪਾਲਣਾ ਕਰਨ ਅਤੇ ਯੋਜਨਾ ਸਬੰਧੀ ਜਾਣਕਾਰੀ ਲਈ ਸਿਰਫ਼ ਸਰਕਾਰੀ ਅਤੇ ਵਿਭਾਗੀ ਸੂਚਨਾਵਾਂ ’ਤੇ ਭਰੋਸਾ ਕਰਨ।
10/25/2026
ਪੰਜਾਬ📍 ਪੰਜਾਬ
ਯੂ ਪੀ ਐੱਸ ਸੀ ਦੀ ਪ੍ਰੀਖਿਆ ਪਾਸ ਕਰਨ ਵਾਲੀ ਮੁਟਿਆਰ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ।
ਸਾਲ 2025 ਦੀ ਯੂ ਪੀ ਐੱਸ ਸੀ ਦੀ ਪ੍ਰੀਖ਼ਿਆ ਵਿੱਚ ਸਫ਼ਲਤਾ ਹਾਸਲ ਕਰ ਕੇ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ ਗਏ 11 ਸਿੱਖ ਨੌਜਵਾਨਾਂ ਤੇ ਮੁਟਿਆਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਯੂ ਪੀ ਐੱਸ ਸੀ ਦੀ ਪ੍ਰੀਖਿਆ ਪਾਸ ਕਰਨ ਵਾਲੀ ਮੁਟਿਆਰ ਦਾ ਸਨਮਾਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ।
ਸਾਲ 2025 ਦੀ ਯੂ ਪੀ ਐੱਸ ਸੀ ਦੀ ਪ੍ਰੀਖ਼ਿਆ ਵਿੱਚ ਸਫ਼ਲਤਾ ਹਾਸਲ ਕਰ ਕੇ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ ਗਏ 11 ਸਿੱਖ ਨੌਜਵਾਨਾਂ ਤੇ ਮੁਟਿਆਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਿੱਖ ਨੌਜਵਾਨਾਂ ’ਚ ਸਿਮਰਨਦੀਪ ਕੌਰ, ਰਸਨੀਤ ਕੌਰ, ਸੁਨਾਵਰਦੀਪ ਸਿੰਘ, ਨਵਨੀਤ ਕੌਰ, ਮਨਪ੍ਰੀਤ ਕੌਰ, ਸਰਬਰਾਜ ਸਿੰਘ, ਹਰਮਨਪ੍ਰੀਤ ਸਿੰਘ ਸੋਢੀ, ਜਪਲੀਨ ਕੌਰ, ਜਸਪ੍ਰੀਤ ਕੌਰ, ਕੰਵਰਪਾਲ ਸਿੰਘ ਅਤੇ ਸੰਦੀਪ ਸਿੰਘ ਸ਼ਾਮਲ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦਾ ਇਹ ਉਪਰਾਲਾ ਜਿੱਥੇ ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਪ੍ਰਾਪਤੀ ਦਾ ਸਨਮਾਨ ਹੈ, ਉੱਥੇ ਹੀ ਸਿੱਖ ਨੌਜਵਾਨ ਪੀੜ੍ਹੀ ਨੂੰ ਉੱਚ ਵਿੱਦਿਅਕ ਅਤੇ ਪ੍ਰਸ਼ਾਸਕੀ ਖੇਤਰਾਂ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉੱਚ ਅਹੁਦਿਆਂ ’ਤੇ ਪਹੁੰਚਣ ਵਾਲੇ ਸਿੱਖ ਨੌਜਵਾਨ ਸਿੱਖੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਅਨੁਸਾਰ ਇਮਾਨਦਾਰੀ ਤੇ ਨਿਰਪੱਖਤਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦਾ ਪ੍ਰਣ ਕਰਨ। ਉਨ੍ਹਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਇਹ ਨੌਜਵਾਨ ਗੁਰਮਤਿ ਨਾਲ ਜੁੜੇ ਰਹਿਣ ਅਤੇ ਦੇਸ਼ ਅਤੇ ਸਮਾਜ ਦੀ ਭਲਾਈ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ। ਸ੍ਰੀ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਚੰਡੀਗੜ੍ਹ ਵਿੱਚ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਰਾਹੀਂ ਹਰ ਸਾਲ 25 ਯੋਗ ਸਿੱਖ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ
10/25/2026
ਪੰਜਾਬ📍 ਪੰਜਾਬ
ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂੰਮਵਾਲੀ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਐਕਸ ਹੈਂਡਲ ’ਤੇ ਪਿੰਡ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂੰਮਵਾਲੀ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਐਕਸ ਹੈਂਡਲ ’ਤੇ ਪਿੰਡ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ।
ਢਿੱਲੋਂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਘਰਾਂ ਦੀਆਂ ਕੰਧਾਂ ’ਤੇ ‘ਚਿੱਟਾ ਹੀ ਚਿੱਟਾ’ ਲਿਖਿਆ ਦਿਖਾਈ ਦੇਣ ਦਾ ਹਵਾਲਾ ਦਿੰਦਿਆਂ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਪਿੰਡ ਵਿੱਚ ਨਸ਼ਿਆਂ ਦੀ ਸਮੱਸਿਆ ਬਰਕਰਾਰ ਹੈ। ਪੋਸਟ ਵਿੱਚ ਨਸ਼ਿਆਂ ਕਾਰਨ ਆਪਣੇ ਜਵਾਨ ਪੁੱਤਾਂ ਨੂੰ ਗੁਆਉਣ ਵਾਲੀਆਂ ਮਾਵਾਂ ਦੇ ਦੁੱਖ ਦਾ ਜ਼ਿਕਰ ਕਰਦਿਆਂ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਸਵਾਲ ਉਠਾਏ ਗਏ ਹਨ।
ਭਾਜਪਾ ਨੇ ਦੋਸ਼ ਲਾਇਆ ਹੈ ਕਿ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਪਾਰਟੀ ਨੇ ਇਸ ਮੁੱਦੇ ਨੂੰ ਪੰਜਾਬ ਵਿੱਚ ਨਸ਼ਿਆਂ ਦੀ ਉਪਲਬਧਤਾ ਅਤੇ ਸਰਕਾਰ ਦੀ ਕਾਰਵਾਈ ਨਾਲ ਜੋੜਦਿਆਂ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਹੈ।
ਹਾਲਾਂਕਿ, ਪਿੰਡ ਵਿੱਚ ਨਸ਼ਿਆਂ ਦੀ ਕਥਿਤ ਵਿਕਰੀ ਅਤੇ ਇਸ ਸਬੰਧੀ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੀ ਸੁਤੰਤਰ ਪੁਸ਼ਟੀ ਹੋਣੀ ਅਜੇ ਬਾਕੀ ਹੈ। ਇਸ ਮਾਮਲੇ ਵਿੱਚ ਸਥਾਨਕ ਲੋਕਾਂ, ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪੱਖ ਸਾਹਮਣੇ ਆਉਣ ਨਾਲ ਸਥਿਤੀ ਹੋਰ ਸਪੱਸ਼ਟ ਹੋ ਸਕਦੀ ਹੈ।
10/25/2026
ਪੰਜਾਬ📍 ਪੰਜਾਬ
ਇਲਜ਼ਾਮ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕੱਟਿਆ ਹੋਇਆ ਹੱਥ ਇੱਕ ਪਲਾਸਟਿਕ ਦੇ ਲਿਫ਼ਾਫ਼ੇ 'ਚ ਪਾ ਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਉਹ ਕੁਝ ਦੂਰੀ 'ਤੇ ਇੱਕ ਕਰਿਆਨੇ ਦੀ ਦੁਕਾਨ 'ਤੇ ਪਹੁੰਚੇ ਤੇ ਦੁਕਾਨਦਾਰ ਨੂੰ ਡਰਾ ਕੇ ਲਿਫ਼ਾਫ਼ਾ ਫੜਾ ਦਿੱਤਾ।
ਇਲਜ਼ਾਮ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕੱਟਿਆ ਹੋਇਆ ਹੱਥ ਇੱਕ ਪਲਾਸਟਿਕ ਦੇ ਲਿਫ਼ਾਫ਼ੇ 'ਚ ਪਾ ਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਉਹ ਕੁਝ ਦੂਰੀ 'ਤੇ ਇੱਕ ਕਰਿਆਨੇ ਦੀ ਦੁਕਾਨ 'ਤੇ ਪਹੁੰਚੇ ਤੇ ਦੁਕਾਨਦਾਰ ਨੂੰ ਡਰਾ ਕੇ ਲਿਫ਼ਾਫ਼ਾ ਫੜਾ ਦਿੱਤਾ। ਮੁਲਜ਼ਮਾਂ ਨੇ ਦੁਕਾਨਦਾਰ ਨੂੰ ਇਸ ਨੂੰ ਘਰ ਪਹੁੰਚਾਉਣ ਲਈ ਕਿਹਾ ਤੇ ਫ਼ਰਾਰ ਹੋ ਗਏ।
ਲੁਧਿਆਣਾ ਦੇ ਡਾਬਾ ਇਲਾਕੇ ‘ਚ ਰੇੜੂ ਸਾਹਿਬ ਗੁਰਦੁਆਰਾ ਨੇੜੇ 40 ਸਾਲਾ ਸ਼ਕਤੀ ਸਿੰਘ ਉਰਫ਼ ਭੂਰਾ ਦੇ ਕਤਲ ਮਾਮਲੇ ‘ਚ ਹਮਲਾਵਰਾਂ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਦਲਵੀਰ ਸਿੰਘ ਤੇ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਮੁਲਜ਼ਮ ਹਥਿਆਰਾਂ ਨਾਲ ਸ਼ਕਤੀ ਸਿੰਘ ਦੇ ਘਰ ‘ਚ ਦਾਖ਼ਲ ਹੋਏ ਤੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦਾ ਸੱਜਾ ਹੱਥ ਸਰੀਰ ਤੋਂ ਵੱਖ ਹੋ ਗਿਆ। ਗੰਭੀਰ ਜ਼ਖ਼ਮੀ ਹੋਣ ਕਾਰਨ ਹਸਪਤਾਲ ਪਹੁੰਚਣ ‘ਤੇ ਉਸ ਦੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਸਾਹਮਣੇ ਆਈ ਵੀਡੀਓ ‘ਚ ਕੁਝ ਨੌਜਵਾਨ ਬਾਈਕ ‘ਤੇ ਜਾਂਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ‘ਚੋਂ ਇੱਕ ਦੇ ਹੱਥ ‘ਚ ਨੰਗੀ ਤਲਵਾਰ ਵੀ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਇਸ ਫੁਟੇਜ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ, ਮੁੱਢਲੀ ਜਾਂਚ ‘ਚ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਸੱਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਤੱਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਸ਼ਕਤੀ ਸਿੰਘ ਉਰਫ਼ ਭੂਰਾ ਦਾ ਪਹਿਲਾਂ ਅਪਰਾਧਿਕ ਰਿਕਾਰਡ ਰਿਹਾ ਹੈ। ਉਹ ਕੁਝ ਦਿਨ ਪਹਿਲਾਂ ਹੀ ਆਪਣੀ ਸਜ਼ਾ ਪੂਰੀ ਕਰਕੇ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਮੁਤਾਬਕ, ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ 12 ਅਪਰਾਧਿਕ ਮਾਮਲੇ ਦਰਜ ਸਨ। ਦੂਜੇ ਪਾਸੇ, ਇਸ ਕਤਲ ਮਾਮਲੇ ‘ਚ ਸ਼ਾਮਲ ਹਮਲਾਵਰਾਂ ਦਾ ਵੀ ਪੁਰਾਣਾ ਅਪਰਾਧਿਕ ਪਿਛੋਕੜ ਹੋਣ ਦੀ ਗੱਲ ਸਾਹਮਣੇ ਆਈ ਹੈ।
10/25/2026
ਪੰਜਾਬ📍 ਪੰਜਾਬ
ਇਸ ਸੇਵਾ ਦੌਰਾਨ ਦੇਸ਼-ਵਿਦੇਸ਼ ਤੋਂ ਲਿਆਂਦੀਆਂ 25 ਤੋਂ 30 ਕਿਸਮਾਂ ਦੇ ਮਨਮੋਹਕ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੇਵਾਦਾਰਾਂ, ਸ਼ਰਧਾਲੂਆਂ ਤੇ ਦਿੱਲੀ ਤੇ ਕਲਕੱਤਾ ਤੋਂ ਪਹੁੰਚੇ ਕਾਰੀਗਰਾਂ ਵੱਲੋਂ ਮਿਲ ਕੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ।
ਇਸ ਸੇਵਾ ਦੌਰਾਨ ਦੇਸ਼-ਵਿਦੇਸ਼ ਤੋਂ ਲਿਆਂਦੀਆਂ 25 ਤੋਂ 30 ਕਿਸਮਾਂ ਦੇ ਮਨਮੋਹਕ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੇਵਾਦਾਰਾਂ, ਸ਼ਰਧਾਲੂਆਂ ਤੇ ਦਿੱਲੀ ਤੇ ਕਲਕੱਤਾ ਤੋਂ ਪਹੁੰਚੇ ਕਾਰੀਗਰਾਂ ਵੱਲੋਂ ਮਿਲ ਕੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ। ਇਸ ਸੇਵਾ ਰਾਹੀਂ ਹਵਾਈ ਅੱਡੇ ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਫੁੱਲਾਂ ਦੀ ਮਹਿਕ ਤੇ ਮਨਮੋਹਕ ਸਜਾਵਟ ਨਾਲ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਫੁੱਲਾਂ ਦੀ ਸਜਾਵਟ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕਰਨ ਉਪਰੰਤ ਸੇਵਾਦਾਰਾਂ ਵੱਲੋਂ ਇਹ ਸੇਵਾ ਆਰੰਭ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਪਹੁੰਚਣ ਵਾਲੀਆਂ ਸੰਗਤਾਂ ਤੇ ਯਾਤਰੀਆਂ ਦਾ ਨਿੱਘਾ ਸੁਆਗਤ ਕਰਨਾ ਹੈ। ਸੇਵਾਦਾਰਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਹਵਾਈ ਅੱਡੇ ਦੇ ਅਰਾਈਵਲ ਤੇ ਡਿਪਾਰਚਰ ਖੇਤਰਾਂ ਸਮੇਤ ਵੱਖ-ਵੱਖ ਹਿੱਸਿਆਂ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਕਾਊਂਟਰਾਂ ਤੇ ਹੋਰ ਪ੍ਰਮੁੱਖ ਥਾਵਾਂ ਤੇ ਵੀ ਵਿਸ਼ੇਸ਼ ਸਜਾਵਟ ਕੀਤੀ ਜਾ ਰਹੀ ਹੈ। ਹਵਾਈ ਅੱਡੇ ਤੇ ਗੁਰੂ ਸਾਹਿਬਾਨ ਦੇ ਸਰੂਪ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ਾਲ ਮਾਡਲ ਵੀ ਸੁਸ਼ੋਭਿਤ ਕੀਤਾ ਗਿਆ ਹੈ, ਜੋ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇਗਾ।
10/25/2026
ਮਨੋਰੰਜਨ📍 ਪੰਜਾਬ
ਫਿਲਮਸਾਜ਼ ਮਧੁਰ ਭੰਡਾਰਕਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣ ਜਾ ਰਹੇ ਹਨ ਜਿਸ ਦਾ ਸਿਰਲੇਖ ‘ਸ਼ਿਆਮਾ- ਦਿ ਮਿਸਿੰਗ ਚੈਪਟਰ’ ਹੈ।
‘ਫੈਸ਼ਨ’ ਤੇ ‘ਹੀਰੋਇਨ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਭੰਡਾਰਕਰ ਨੇ ਕਿਹਾ ਕਿ ਇੱਕ ਫਿਲਮਸਾਜ਼ ਵਜੋਂ ਮੁਖਰਜੀ ਦੇ ਜੀਵਨ ਨੂੰ ਪਰਦੇ ’ਤੇ ਉਤਾਰਨਾ ‘ਚੁਣੌਤੀਪੂਰਨ’ ਕਾਰਜ ਹੈ।
ਫਿਲਮਸਾਜ਼ ਮਧੁਰ ਭੰਡਾਰਕਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣ ਜਾ ਰਹੇ ਹਨ ਜਿਸ ਦਾ ਸਿਰਲੇਖ ‘ਸ਼ਿਆਮਾ- ਦਿ ਮਿਸਿੰਗ ਚੈਪਟਰ’ ਹੈ।
‘ਫੈਸ਼ਨ’ ਤੇ ‘ਹੀਰੋਇਨ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਭੰਡਾਰਕਰ ਨੇ ਕਿਹਾ ਕਿ ਇੱਕ ਫਿਲਮਸਾਜ਼ ਵਜੋਂ ਮੁਖਰਜੀ ਦੇ ਜੀਵਨ ਨੂੰ ਪਰਦੇ ’ਤੇ ਉਤਾਰਨਾ ‘ਚੁਣੌਤੀਪੂਰਨ’ ਕਾਰਜ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ਸੰਵੇਦਨਸ਼ੀਲਤਾ ਅਤੇ ਨਵੇਂ ਨਜ਼ਰੀਏ ਨਾਲ ਭਾਰਤ ਦੇ ਇਤਿਹਾਸ ਦੇ ਅਹਿਮ ਅਧਿਆਏ ਨੂੰ ਪਰਦੇ ’ਤੇ ਲਿਆਉਣ ਦੀ ਉਮੀਦ ਕਰ ਰਿਹਾ ਹਾਂ।’ ਹਲਵਸੀਆ ਨੇ ਕਿਹਾ, ‘‘ਇਸ ਫਿਲਮ ਦਾ ਉਦੇਸ਼ ਮੁਖਰਜੀ ਦੇ ਸ਼ਾਨਦਾਰ ਜੀਵਨ ਸਫ਼ਰ ਨੂੰ ਪਰਦੇ ’ਤੇ ਲਿਆਉਣਾ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਸਾਡੀਆਂ ਕਦਰਾਂ-ਕੀਮਤਾਂ ਅਤੇ ਵਿਰਸੇ ਨੂੰ ਸਮਝਣ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।’’
10/25/2026
ਖੇਡਾਂ📍 ਪੰਜਾਬ
ਗੋਲਫ ਵਿੱਚ ਸਬਰ ਅਤੇ ਲਗਾਤਾਰ ਮਿਹਨਤ ਦਾ ਫਲ ਮਿਲਣ ਵਿੱਚ ਸਮਾਂ ਲੱਗਦਾ ਹੈ। ਭਾਰਤੀ ਗੋਲਫਰ ਵਾਣੀ ਕਪੂਰ ਕੋਲ ਹੁਣ ਆਪਣੇ ਲੰਬੇ ਸੰਘਰਸ਼ ਨੂੰ ਇਤਿਹਾਸਕ ਪ੍ਰਾਪਤੀ ਵਿੱਚ ਬਦਲਣ ਦਾ ਮੌਕਾ ਹੈ।
ਗੋਲਫ ਵਿੱਚ ਸਬਰ ਅਤੇ ਲਗਾਤਾਰ ਮਿਹਨਤ ਦਾ ਫਲ ਮਿਲਣ ਵਿੱਚ ਸਮਾਂ ਲੱਗਦਾ ਹੈ। ਭਾਰਤੀ ਗੋਲਫਰ ਵਾਣੀ ਕਪੂਰ ਕੋਲ ਹੁਣ ਆਪਣੇ ਲੰਬੇ ਸੰਘਰਸ਼ ਨੂੰ ਇਤਿਹਾਸਕ ਪ੍ਰਾਪਤੀ ਵਿੱਚ ਬਦਲਣ ਦਾ ਮੌਕਾ ਹੈ। ਡੀਐਲਐਫ ਗੋਲਫ ਐਂਡ ਕੰਟਰੀ ਕਲੱਬ ਵਿੱਚ ਚੱਲ ਰਹੇ ਪੰਜ ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਹੀਰੋ ਮਹਿਲਾ ਇੰਡੀਅਨ ਓਪਨ ਵਿੱਚ ਸ਼ਨੀਵਾਰ ਨੂੰ ਤੀਜੇ ਰਾਊਂਡ ਤੋਂ ਬਾਅਦ ਵਾਣੀ ਨੇ ਬੜ੍ਹਤ ਬਣਾ ਲਈ। ਉਹ ਤਿੰਨ ਰਾਊਂਡਾਂ ਵਿੱਚ ਪੰਜ ਅੰਡਰ 211 ਦੇ ਕੁੱਲ ਸਕੋਰ ਨਾਲ ਸਿਖਰ ’ਤੇ ਹੈ। ਅੱਜ ਆਖ਼ਰੀ ਰਾਊਂਡ ਵਿੱਚ ਜਿੱਤ ਦਰਜ ਕਰਕੇ ਉਹ ਇੱਕ ਦਹਾਕੇ ਬਾਅਦ ਇਹ ਵੱਕਾਰੀ ਖ਼ਿਤਾਬ ਭਾਰਤ ਨੂੰ ਵਾਪਸ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਪਹਿਲਾਂ ਅਦਿਤੀ ਅਸ਼ੋਕ ਨੇ 2016 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਵਾਣੀ ਨੇ ਤੀਜੇ ਰਾਊਂਡ ਵਿੱਚ ਤਿੰਨ ਅੰਡਰ 69 ਦਾ ਸਕੋਰ ਬਣਾਇਆ। ਹਾਲਾਂਕਿ, ਉਸ ਦੀ ਬੜ੍ਹਤ ਬਹੁਤ ਮਾਮੂਲੀ ਹੈ। ਸਿੰਗਾਪੁਰ ਦੀ ਮੌਜੂਦਾ ਚੈਂਪੀਅਨ ਸ਼ੈਨਨ ਟੈਨ ਅਤੇ ਥਾਈਲੈਂਡ ਦੀ ਪੋਰਨਾਨਾਂਗ ਫਾਟਲਮ ਚਾਰ ਅੰਡਰ 212 ਦੇ ਸਕੋਰ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਅਜਿਹੇ ਵਿੱਚ ਆਖ਼ਰੀ ਰਾਊਂਡ ਦੌਰਾਨ ਹੋਈ ਛੋਟੀ ਜਿਹੀ ਗ਼ਲਤੀ ਵੀ ਖ਼ਿਤਾਬ ਦੀ ਦੌੜ ਦਾ ਰੁਖ਼ ਬਦਲ ਸਕਦੀ ਹੈ।
ਬਿਮਾਰੀ ਅਤੇ ਥਕਾਵਟ ਨਾਲ ਜੂਝ ਰਹੀ ਪ੍ਰਣਵੀ ਉਰਸ ਨੇ ਤੀਜੇ ਰਾਊਂਡ ਵਿੱਚ 73 ਦਾ ਸਕੋਰ ਬਣਾਇਆ। ਉਹ ਅਰਜਨਟੀਨਾ ਦੀ ਮੈਗਡਾਲੇਨਾ ਸਿਮਰਮਾਕਰ ਨਾਲ ਤਿੰਨ ਅੰਡਰ 213 ਦੇ ਕੁੱਲ ਸਕੋਰ ’ਤੇ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਹੈ। ਪ੍ਰਣਵੀ ਨੇ ਪਹਿਲੇ ਦੋ ਰਾਊਂਡਾਂ ਵਿੱਚ 70-70 ਦਾ ਸਕੋਰ ਬਣਾਇਆ ਸੀ। ਏਸ਼ਿਆਈ ਖੇਡਾਂ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਉਸ ਕੋਲ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਨ ਦਾ ਮੌਕਾ ਹੈ। ਤਵੇਸਾ ਮਲਿਕ ਨੇ ਤੀਜੇ ਰਾਊਂਡ ਵਿੱਚ ਇੱਕ ਅੰਡਰ 71 ਦਾ ਸਕੋਰ ਬਣਾਇਆ। ਉਹ ਇੱਕ ਅੰਡਰ 215 ਦੇ ਕੁੱਲ ਸਕੋਰ ਨਾਲ ਅੱਠਵੇਂ ਸਥਾਨ ’ਤੇ ਹੈ। ਮੌਜੂਦਾ ਚੈਂਪੀਅਨ ਸ਼ੈਨਨ ਦੀ ਸ਼ਾਨਦਾਰ ਵਾਪਸੀ
ਸ਼ੁਰੂਆਤੀ ਰਾਊਂਡ ਵਿੱਚ 77 ਦਾ ਨਿਰਾਸ਼ਾਜਨਕ ਸਕੋਰ ਬਣਾਉਣ ਵਾਲੀ ਸ਼ੈਨਨ ਟੈਨ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਨੇ ਪਹਿਲੇ ਨੌਂ ਹੋਲਾਂ ਵਿੱਚ ਪੰਜ ਬਰਡੀਜ਼ ਲਗਾਈਆਂ ਪਰ ਗੁੱਟ ਵਿੱਚ ਖਿਚਾਅ ਕਾਰਨ ਆਖ਼ਰੀ ਨੌਂ ਹੋਲਾਂ ਵਿੱਚ ਖੁੱਲ੍ਹ ਕੇ ਨਹੀਂ ਖੇਡ ਸਕੀ। ਉੱਥੇ ਹੀ, ਤਿੰਨ ਵਾਰ ਦੀ ਚੈਂਪੀਅਨ ਪੋਰਨਾਨਾਂਗ ਫਾਟਲਮ ਵੀ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਬਣੀ ਹੋਈ ਹੈ। ਅੱਜ ਵਾਣੀ ਕਪੂਰ, ਸ਼ੈਨਨ ਟੈਨ ਅਤੇ ਪੋਰਨਾਨਾਂਗ ਫਾਟਲਮ ਵਾਲੇ ਸਿਖਰਲੇ ਗਰੁੱਪ ਦੇ ਖਿਡਾਰੀ ਸਵੇਰੇ 11 ਵਜੇ ਤੋਂ ਖੇਡ ਦੀ ਸ਼ੁਰੂਆਤ ਕਰਨਗੇ।
10/25/2026
ਖੇਤੀਬਾੜੀ📍 ਪੰਜਾਬ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਨੁਮਾਇੰਦਿਆਂ ਨੇ ਕਿਸਾਨੀ ਮੁੱਦਿਆਂ ’ਤੇ ਪੰਜਾਬ ਕਾਂਗਰਸ ਨਾਲ ਚਰਚਾ ਕੀਤੀ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਮਨੋਰਥ ਪੱਤਰ ਲਈ ਮੰਗ ਪੱਤਰ ਸੌਂਪਿਆ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਨੁਮਾਇੰਦਿਆਂ ਨੇ ਕਿਸਾਨੀ ਮੁੱਦਿਆਂ ’ਤੇ ਪੰਜਾਬ ਕਾਂਗਰਸ ਨਾਲ ਚਰਚਾ ਕੀਤੀ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਮਨੋਰਥ ਪੱਤਰ ਲਈ ਮੰਗ ਪੱਤਰ ਸੌਂਪਿਆ।
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਨੁਮਾਇੰਦਿਆਂ ਨੇ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਪੰਜਾਬ ਕਾਂਗਰਸ ਦੇ ਆਗੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।
ਮੰਗ ਪੱਤਰ ਵਿੱਚ ਕਿਸਾਨਾਂ ਨਾਲ ਜੁੜੇ ਮੁੱਦਿਆਂ ਅਤੇ ਸੁਝਾਵਾਂ ਨੂੰ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਪੰਜਾਬ ਕਾਂਗਰਸ ਵੱਲੋਂ ਕਿਹਾ ਗਿਆ ਕਿ ਪਾਰਟੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਆਪਣੇ ਮੁੱਦਿਆਂ ਨੂੰ ਸ਼ਾਮਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ, ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਾਨੀ ਨਾਲ ਜੁੜੇ ਮੁੱਦੇ ਅਹਿਮ ਰਹਿ ਸਕਦੇ ਹਨ।
10/25/2026
ਵਿਦੇਸ਼📍 ਪੰਜਾਬ
ਹਵਾਈ ਟਿਕਟਾਂ ਦੇ ਬੇਕਾਬੂ ਕਿਰਾਏ ਤੋਂ ਪਰੇਸ਼ਾਨ ਯਾਤਰੀਆਂ ਲਈ ਇਹ ਰਾਹਤ ਦੀ ਖ਼ਬਰ ਹੋ ਸਕਦੀ ਹੈ। ਨਵੇਂ ਸ਼ਡਿਊਲ ਤਹਿਤ ਦਿੱਲੀ ਦੇ ਹਵਾਈ ਅੱਡੇ ਨੂੰ ਗਲੋਬਲ ਏਵੀਏਸ਼ਨ ਹੱਬ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਮੁੰਬਈ ਨੂੰ ਵੀ ਕੌਮਾਂਤਰੀ ਰੂਟਾਂ ਨਾਲ ਸਿੱਧੇ ਤੌਰ ’ਤੇ ਜੋੜਨ ’ਤੇ ਜ਼ੋਰ ਦਿੱਤਾ ਗਿਆ ਹੈ।
ਹਵਾਈ ਟਿਕਟਾਂ ਦੇ ਬੇਕਾਬੂ ਕਿਰਾਏ ਤੋਂ ਪਰੇਸ਼ਾਨ ਯਾਤਰੀਆਂ ਲਈ ਇਹ ਰਾਹਤ ਦੀ ਖ਼ਬਰ ਹੋ ਸਕਦੀ ਹੈ। ਨਵੇਂ ਸ਼ਡਿਊਲ ਤਹਿਤ ਦਿੱਲੀ ਦੇ ਹਵਾਈ ਅੱਡੇ ਨੂੰ ਗਲੋਬਲ ਏਵੀਏਸ਼ਨ ਹੱਬ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਮੁੰਬਈ ਨੂੰ ਵੀ ਕੌਮਾਂਤਰੀ ਰੂਟਾਂ ਨਾਲ ਸਿੱਧੇ ਤੌਰ ’ਤੇ ਜੋੜਨ ’ਤੇ ਜ਼ੋਰ ਦਿੱਤਾ ਗਿਆ ਹੈ।
ਨਾਗਰਿਕ ਹਵਾਬਾਜ਼ੀ ਮਹਾਨਿਦੇਸ਼ਾਲੇ ਨੇ 25 ਅਕਤੂਬਰ 2026 ਤੋਂ 27 ਮਾਰਚ 2027 ਤੱਕ ਲਈ ਨਵਾਂ ਵਿੰਟਰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਵਾਰ,, ਅਤੇ ਵਰਗੀਆਂ ਪ੍ਰਮੁੱਖ ਏਅਰਲਾਈਨਜ਼ ਨੇ ਵਿਦੇਸ਼ੀ ਕੰਪਨੀਆਂ ਨੂੰ ਸਖ਼ਤ ਮੁਕਾਬਲਾ ਦੇਣ ਲਈ ਆਪਣੇ ਬੇੜੇ ਦੀ ਪੂਰੀ ਸਮਰੱਥਾ ਵਰਤਣ ਦੀ ਤਿਆਰੀ ਕੀਤੀ ਹੈ। ਹਵਾਈ ਟਿਕਟਾਂ ਦੇ ਬੇਕਾਬੂ ਕਿਰਾਏ ਤੋਂ ਪਰੇਸ਼ਾਨ ਯਾਤਰੀਆਂ ਲਈ ਇਹ ਰਾਹਤ ਦੀ ਖ਼ਬਰ ਹੋ ਸਕਦੀ ਹੈ। ਨਵੇਂ ਸ਼ਡਿਊਲ ਤਹਿਤ ਦਿੱਲੀ ਦੇ ਹਵਾਈ ਅੱਡੇ ਨੂੰ ਗਲੋਬਲ ਏਵੀਏਸ਼ਨ ਹੱਬ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਮੁੰਬਈ ਨੂੰ ਵੀ ਕੌਮਾਂਤਰੀ ਰੂਟਾਂ ਨਾਲ ਸਿੱਧੇ ਤੌਰ ’ਤੇ ਜੋੜਨ ’ਤੇ ਜ਼ੋਰ ਦਿੱਤਾ ਗਿਆ ਹੈ।
ਵਿੰਟਰ ਸ਼ਡਿਊਲ ਸਿਰਫ਼ ਉਡਾਣਾਂ ਦੀ ਸੂਚੀ ਨਹੀਂ ਹੁੰਦਾ, ਕੌਮਾਂਤਰੀ ਡੇਲਾਈਟ ਸੇਵਿੰਗ ਟਾਈਮ ਦੇ ਖ਼ਤਮ ਹੋਣ ਅਤੇ ਦੀਵਾਲੀ ਤੋਂ ਲੈ ਕੇ ਨਵੇਂ ਸਾਲ ਤੇ ਪੋਂਗਲ ਤੱਕ ਦੇ ਸੈਰ-ਸਪਾਟੇ ਦੇ ਰੁਝੇਵੇਂ ਵਾਲੇ ਸੀਜ਼ਨ ਲਈ ਤਿਆਰ ਕੀਤਾ ਗਿਆ ਪੰਜ ਮਹੀਨਿਆਂ ਦਾ ਰੋਡਮੈਪ ਹੁੰਦਾ ਹੈ। ਡੇਲਾਈਟ ਸੇਵਿੰਗ ਟਾਈਮ ਇੱਕ ਅਜਿਹੀ ਪ੍ਰਣਾਲੀ ਹੈ, ਜਿਸ ਤਹਿਤ ਦਿਨ ਦੀ ਰੌਸ਼ਨੀ ਦਾ ਵਧੀਆ ਇਸਤੇਮਾਲ ਕਰਨ ਲਈ ਘੜੀਆਂ ਨੂੰ ਇੱਕ ਘੰਟਾ ਅੱਗੇ ਜਾਂ ਪਿੱਛੇ ਕੀਤਾ ਜਾਂਦਾ ਹੈ।
ਇਸ ਸਮੇਂ ਦੌਰਾਨ ਯਾਤਰੀਆਂ ਦੀ ਆਵਾਜਾਈ ਵਿੱਚ 25 ਤੋਂ 30 ਫ਼ੀਸਦੀ ਤੱਕ ਵਾਧਾ ਹੋ ਜਾਂਦਾ ਹੈ। ਇਸ ਮੰਗ ਦਾ ਲਾਭ ਲੈਣ ਅਤੇ ਉਡਾਣਾਂ ਨੂੰ ਸਮੇਂ ਸਿਰ ਚਲਾਉਣ ਲਈ ਏਅਰਲਾਈਨਜ਼ ਆਧੁਨਿਕ ਜਹਾਜ਼ਾਂ ਦੀ ਵਰਤੋਂ ਕਰਨ ਦੇ ਨਾਲ ਨਵੇਂ ਰੂਟ ਵੀ ਸ਼ੁਰੂ ਕਰਦੀਆਂ ਹਨ। ਦਿੱਲੀ ਹਵਾਈ ਅੱਡਾ ਇਸ ਵਿੰਟਰ ਸ਼ਡਿਊਲ ਦਾ ਮੁੱਖ ਕੇਂਦਰ ਹੈ।
ਉੱਧਰ, ਅਤੇ ਨੇ ਖਾੜੀ ਦੇਸ਼ਾਂ ਅਤੇ ਦੱਖਣ-ਪੂਰਬੀ ਏਸ਼ੀਆ ਲਈ ਉਡਾਣਾਂ ਦੇ ਸਮੇਂ ਵਿੱਚ ਤਬਦੀਲੀਆਂ ਕੀਤੀਆਂ ਹਨ। ਧੁੰਦ ਦੀ ਚੁਣੌਤੀ ਨਾਲ ਨਜਿੱਠਣ ਲਈ ਦੇ ਨਿਰਦੇਸ਼ਾਂ ਅਨੁਸਾਰ ਉਡਾਣਾਂ ਦੇ ਰਵਾਨਗੀ ਸਮੇਂ ਵਿੱਚ ਤਕਨੀਕੀ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਮੁੰਬਈ ਨੂੰ ਖਾੜੀ ਦੇਸ਼ਾਂ ਅਤੇ ਪੱਛਮੀ ਬਾਜ਼ਾਰਾਂ ਲਈ ਇੱਕ ਮਜ਼ਬੂਤ ਹੱਬ ਬਣਾਉਣ ਦੇ ਮਕਸਦ ਨਾਲ ਅਤੇ ਨੇ ਜੇਦਾਹ, ਕੁਵੈਤ, ਰਿਆਧ, ਅਬੂ ਧਾਬੀ ਅਤੇ ਫੁਕੇਟ ਲਈ ਨਵੇਂ ਜਹਾਜ਼ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ, ਨੇ ਅੰਮ੍ਰਿਤਸਰ, ਜੈਪੁਰ, ਲਖਨਊ, ਕੋਝੀਕੋਡ, ਕੰਨੂਰ ਅਤੇ ਤ੍ਰਿਚੀ ਤੋਂ ਸ਼ਾਰਜਾਹ, ਮਸਕਟ, ਦੁਬਈ ਅਤੇ ਦੋਹਾ ਲਈ ਉਡਾਣਾਂ ਦਾ ਵਿਸਤਾਰ ਕੀਤਾ ਹੈ। ਇਸ ਨਾਲ ਇਨ੍ਹਾਂ ਖੇਤਰਾਂ ਦੇ ਯਾਤਰੀਆਂ ਨੂੰ ਕੌਮਾਂਤਰੀ ਸਫ਼ਰ ਲਈ ਦਿੱਲੀ ਜਾਂ ਮੁੰਬਈ ਤੋਂ ਕਨੈਕਟਿੰਗ ਫਲਾਈਟ ਲੈਣ ਦੀ ਲੋੜ ਘੱਟ ਪੈ ਸਕਦੀ ਹੈ। ਵਧੇਰੇ ਵਿਅਸਤ ਰੂਟਾਂ ’ਤੇ ਭਾਰਤੀ ਏਅਰਲਾਈਨਜ਼ ਵੱਲੋਂ ਉਡਾਣਾਂ ਦੀ ਗਿਣਤੀ ਵਧਾਉਣ ਨਾਲ ਮੁਕਾਬਲਾ ਵਧ ਸਕਦਾ ਹੈ। ਇਸ ਕਾਰਨ ਰੁਝੇਵੇਂ ਵਾਲੇ ਸੈਰ-ਸਪਾਟਾ ਸੀਜ਼ਨ ਦੌਰਾਨ ਹਵਾਈ ਟਿਕਟਾਂ ਦੇ ਮਨਮਾਨੇ ਕਿਰਾਏ ’ਤੇ ਕਾਬੂ ਪੈਣ ਦੀ ਉਮੀਦ ਹੈ।
ਹਫ਼ਤਾਵਾਰੀ ਉਡਾਣਾਂ ਦੀ ਗਿਣਤੀ 3,150 ਤੋਂ ਵਧ ਕੇ ਲਗਭਗ 4,100 ਹੋ ਗਈ ਹੈ। ਕੁੱਲ 585 ਰੋਜ਼ਾਨਾ ਉਡਾਣਾਂ ਵਿੱਚੋਂ 150 ਕੌਮਾਂਤਰੀ ਹਨ। ਇਸ ਦਾ ਨੈੱਟਵਰਕ 83 ਰੂਟਾਂ ਤੋਂ ਵਧ ਕੇ 100 ਤੋਂ ਵੱਧ ਰੂਟਾਂ ਤੱਕ ਪਹੁੰਚ ਗਿਆ ਹੈ।: ਖਾੜੀ ਦੇਸ਼ਾਂ ਅਤੇ ਦੱਖਣ-ਪੂਰਬੀ ਏਸ਼ੀਆ ਲਈ ਦਿੱਲੀ ਤੇ ਮੁੰਬਈ ਤੋਂ ਉਡਾਣਾਂ ਦੀ ਗਿਣਤੀ ਵਿੱਚ 15 ਤੋਂ 20 ਫ਼ੀਸਦੀ ਵਾਧਾ ਕੀਤਾ ਗਿਆ ਹੈ।: ਲੰਬੀ ਦੂਰੀ ਵਾਲੇ ਰੂਟਾਂ ’ਤੇ ਅਤੇ 787 ਦੀਆਂ ਉਡਾਣਾਂ ਦੀ ਆਵ੍ਰਿਤੀ ਵਧਾ ਕੇ ਸੀਟਾਂ ਦੀ ਉਪਲਬਧਤਾ ਵਧਾਈ ਗਈ ਹੈ।: ਸੰਚਾਲਨ ਸਮਰੱਥਾ ਵਿੱਚ 35 ਫ਼ੀਸਦੀ ਤੋਂ ਵੱਧ ਵਾਧੇ ਦੇ ਨਾਲ ਖਾੜੀ ਦੇਸ਼ਾਂ ਅਤੇ ਘਰੇਲੂ ਰੂਟਾਂ ਦਾ ਵਿਸਤਾਰ ਕੀਤਾ ਗਿਆ ਹੈ।
10/25/2026
ਵਿਦੇਸ਼📍 ਪੰਜਾਬ
ਰੋਮ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਸਮੂਹ ਨੇ ਇਤਿਹਾਸਕ ਕੋਲੋਸੀਅਮ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਰੋਮ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਸਮੂਹ ਨੇ ਇਤਿਹਾਸਕ ਕੋਲੋਸੀਅਮ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਹਿੰਸਾ ਦੇ ਖ਼ਦਸ਼ੇ ਨੂੰ ਦੇਖਦਿਆਂ ਮਿਲਾਨ ਦੇ ਫੈਸ਼ਨ ਹੱਬ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀਆਂ ਖਿੜਕੀਆਂ ’ਤੇ ਸੁਰੱਖਿਆ ਬੋਰਡ ਲਗਾ ਦਿੱਤੇ ਸਨ।
ਯੂਰਪ ਦੇ ਕਈ ਦੇਸ਼ਾਂ ਵਿੱਚ ਹਫ਼ਤੇ ਦੇ ਅੰਤ ਦੌਰਾਨ ਮਹਿੰਗਾਈ, ਰਿਹਾਇਸ਼ੀ ਸੰਕਟ, ਪੈਨਸ਼ਨ ਵਿੱਚ ਕਟੌਤੀ, ਸਿੱਖਿਆ ਪ੍ਰਣਾਲੀ ਵਿੱਚ ਗਿਰਾਵਟ, ਭ੍ਰਿਸ਼ਟਾਚਾਰ ਅਤੇ ਜੰਗ ਦੇ ਵਿਰੋਧ ਵਿੱਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਦੇਖਣ ਨੂੰ ਮਿਲੇ। ਸ਼ਨੀਵਾਰ ਨੂੰ ਫਰਾਂਸ, ਅਲਬਾਨੀਆ, ਇਟਲੀ, ਸਪੇਨ ਅਤੇ ਪੁਰਤਗਾਲ ਵਿੱਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ।
ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹਿੰਸਕ ਝੜਪਾਂ ਹੋਈਆਂ, ਜਿਸ ਤੋਂ ਬਾਅਦ ਸਰਕਾਰਾਂ ਨੂੰ ਸੁਰੱਖਿਆ ਪ੍ਰਬੰਧ ਸਖ਼ਤ ਕਰਨੇ ਪਏ ਅਤੇ ਕੁਝ ਥਾਵਾਂ ’ਤੇ ਫ਼ੌਜ ਵੀ ਤਾਇਨਾਤ ਕਰਨੀ ਪਈ।
ਫਰਾਂਸ 'ਚ ਹਿੰਸਕ ਝੜਪਾਂ ਤੋਂ ਬਾਅਦ ਲਗਪਗ 1,000 ਲੋਕ ਹਿਰਾਸਤ 'ਚ ਫਰਾਂਸ ਵਿੱਚ ਸ਼ਨੀਵਾਰ ਨੂੰ ਹੋਏ ਪ੍ਰਦਰਸ਼ਨਾਂ ਦੌਰਾਨ ਭਾਰੀ ਤਣਾਅ ਦੇਖਣ ਨੂੰ ਮਿਲਿਆ। ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਦੇ ਅਨੁਸਾਰ, ਦੇਸ਼ ਭਰ ਵਿੱਚ ਲਗਭਗ 1,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸਰਕਾਰ ਦੇ ਅੰਦਾਜ਼ੇ ਮੁਤਾਬਕ, ਇਨ੍ਹਾਂ ਰੈਲੀਆਂ ਵਿੱਚ ਲਗਪਗ 4.10 ਲੱਖ ਲੋਕਾਂ ਨੇ ਹਿੱਸਾ ਲਿਆ, ਜਦਕਿ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਨੇ ਇਹ ਗਿਣਤੀ ਲਗਪਗ 8 ਲੱਖ ਦੱਸੀ। ਪੈਰਿਸ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਤੋਂ ਬਾਅਦ ਪੁਲਿਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲੇ ਵਰਤੇ। ਉਪਦ੍ਰਵੀਆਂ ’ਤੇ ਨਜ਼ਰ ਰੱਖਣ ਲਈ ਪੁਲਿਸ ਦੇ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ।
ਖੱਬੇ ਪੱਖੀ ਆਗੂ ਜਾਂ-ਲੁਕ ਮੇਲਾਂਸ਼ੋਂ ਨੇ ਪੁਲਿਸ ਦੀ ਸਖ਼ਤ ਕਾਰਵਾਈ ਦੀ ਆਲੋਚਨਾ ਕੀਤੀ, ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਚੋਣ ਰੈਲੀ ਦੌਰਾਨ ਫਰਾਂਸ ਦੇ ਹਾਲਾਤ ਲਈ ਉੱਥੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਅਲਬਾਨੀਆ 'ਚ ਸਰਕਾਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਗੁੱਸਾ ਅਲਬਾਨੀਆ ਦੀ ਰਾਜਧਾਨੀ ਤਿਰਾਨਾ ਸਮੇਤ ਕਈ ਸ਼ਹਿਰਾਂ ਵਿੱਚ ਵਿਦਿਆਰਥੀਆਂ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਖ਼ਰਾਬ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਗੁੱਸੇ ਵਿੱਚ ਸਨ। ਉਨ੍ਹਾਂ ਨੇ ਟਿਊਸ਼ਨ ਫ਼ੀਸ ਘਟਾਉਣ ਅਤੇ ਸਿੱਖਿਆ ਦਾ ਬਜਟ ਵਧਾਉਣ ਦੀ ਮੰਗ ਦੇ ਨਾਲ-ਨਾਲ ਪ੍ਰਧਾਨ ਮੰਤਰੀ ਐਡੀ ਰਾਮਾ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਖੇਤੀਬਾੜੀ ਮੰਤਰਾਲੇ ਦੇ ਮੁੱਖ ਦਰਵਾਜ਼ੇ ਨੂੰ ਅੱਗ ਲਗਾ ਦਿੱਤੀ, ਸਰਕਾਰੀ ਇਮਾਰਤਾਂ ਅਤੇ ਬੈਂਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੁਲਿਸ ’ਤੇ ਪੱਥਰ ਤੇ ਪਟਾਕੇ ਸੁੱਟੇ। ਭੀੜ ਨੂੰ ਖਿੰਡਾਉਣ ਲਈ ਦੰਗਾ-ਰੋਕੂ ਪੁਲਿਸ ਨੇ ਅੱਥਰੂ ਗੈਸ, ਵਾਟਰ ਕੈਨਨ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਇਟਲੀ 'ਚ ਫ਼ੌਜ ਦੇ 500 ਵਾਧੂ ਜਵਾਨ ਤਾਇਨਾਤ ਇਟਲੀ ਦੇ ਮਿਲਾਨ, ਰੋਮ, ਟਿਊਰਿਨ, ਨੇਪਲਜ਼ ਅਤੇ ਫਲੋਰੈਂਸ ਵਰਗੇ ਸ਼ਹਿਰਾਂ ਵਿੱਚ ਨੌਜਵਾਨਾਂ ਨੇ ਕਈ ਸਮਾਜਿਕ ਅਤੇ ਸਿਆਸੀ ਮੁੱਦਿਆਂ ਨੂੰ ਲੈ ਕੇ ਮਾਰਚ ਕੱਢੇ। ਪੁਲਿਸ ਨੇ ਅੱਠ ਸ਼ਹਿਰਾਂ ਵਿੱਚੋਂ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 371 ਲੋਕਾਂ ਨੂੰ ਆਰਜ਼ੀ ਤੌਰ ’ਤੇ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚ 110 ਨਾਬਾਲਗ ਵੀ ਸ਼ਾਮਲ ਸਨ। ਰੋਮ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਸਮੂਹ ਨੇ ਇਤਿਹਾਸਕ ਕੋਲੋਸੀਅਮ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਹਿੰਸਾ ਦੇ ਖ਼ਦਸ਼ੇ ਨੂੰ ਦੇਖਦਿਆਂ ਮਿਲਾਨ ਦੇ ਫੈਸ਼ਨ ਹੱਬ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੀਆਂ ਖਿੜਕੀਆਂ ’ਤੇ ਸੁਰੱਖਿਆ ਬੋਰਡ ਲਗਾ ਦਿੱਤੇ ਸਨ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਮਿਲਾਨ ਵਿੱਚ 500 ਵਾਧੂ ਫ਼ੌਜੀ ਜਵਾਨ ਤਾਇਨਾਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਅਧਿਕਾਰ ਸੁਰੱਖਿਅਤ ਰਹਿਣਾ ਚਾਹੀਦਾ ਹੈ, ਪਰ ਨਾਗਰਿਕਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਪੇਨ 'ਚ ਪੈਨਸ਼ਨ ਤੇ ਰਿਹਾਇਸ਼ੀ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਸਪੇਨ ਦੀ ਰਾਜਧਾਨੀ ਮੈਡ੍ਰਿਡ ਵਿੱਚ ਹਜ਼ਾਰਾਂ ਪੈਨਸ਼ਨਰਾਂ ਅਤੇ ਆਮ ਨਾਗਰਿਕਾਂ ਨੇ ਜਨਤਕ ਪੈਨਸ਼ਨ ਪ੍ਰਣਾਲੀ ਦੀ ਸੁਰੱਖਿਆ ਅਤੇ ਮਹਿੰਗਾਈ ਦੇ ਅਨੁਸਾਰ ਪੈਨਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਘੱਟੋ-ਘੱਟ ਪੈਨਸ਼ਨ ਨੂੰ ਘੱਟੋ-ਘੱਟ ਉਜਰਤ ਦੇ ਬਰਾਬਰ ਕਰਨ, ਔਰਤਾਂ ਅਤੇ ਮਰਦਾਂ ਦੀਆਂ ਪੈਨਸ਼ਨਾਂ ਵਿਚਕਾਰ ਅੰਤਰ ਖ਼ਤਮ ਕਰਨ ਅਤੇ ਪੈਨਸ਼ਨ ਦੇ ਨਿੱਜੀਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਇਹ ਪ੍ਰਦਰਸ਼ਨ ਅਗਲੇ ਮਹੀਨੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਹੋਇਆ। ਇਸ ਦੇ ਨਾਲ ਹੀ ਸਪੇਨ ਵਿੱਚ ਵਧਦੇ ਕਿਰਾਏ ਅਤੇ ਘਰਾਂ ਦੀਆਂ ਵਧਦੀਆਂ ਕੀਮਤਾਂ ਨੇ ਵੀ ਲੋਕਾਂ ਵਿੱਚ ਭਾਰੀ ਅਸੰਤੋਸ਼ ਪੈਦਾ ਕਰ ਦਿੱਤਾ ਹੈ। ਪੁਰਤਗਾਲ 'ਚ ਮਹਿੰਗੇ ਘਰਾਂ ਵਿਰੁੱਧ ਟੈਂਟ ਲਗਾ ਕੇ ਪ੍ਰਦਰਸ਼ਨ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਹਜ਼ਾਰਾਂ ਲੋਕਾਂ ਨੇ ਰਿਹਾਇਸ਼ੀ ਸੰਕਟ ਅਤੇ ਵਧਦੀ ਮਹਿੰਗਾਈ ਵਿਰੁੱਧ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਨੌਜਵਾਨਾਂ ਲਈ ਘਰ ਖ਼ਰੀਦਣਾ ਜਾਂ ਕਿਰਾਏ ’ਤੇ ਲੈਣਾ ਦਿਨੋਂ-ਦਿਨ ਅਸੰਭਵ ਹੁੰਦਾ ਜਾ ਰਿਹਾ ਹੈ। ਮਾਰਚ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰੌਸੀਓ ਸਕੁਏਅਰ ਵਿੱਚ 100 ਤੋਂ ਵੱਧ ਟੈਂਟ ਲਗਾ ਕੇ ਡੇਰਾ ਲਾ ਲਿਆ। ਪੁਲਿਸ ਨੇ ਐਤਵਾਰ ਤੜਕੇ ਇਨ੍ਹਾਂ ਟੈਂਟਾਂ ਨੂੰ ਜ਼ਬਰਦਸਤੀ ਹਟਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਉਸ ਨਵੇਂ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ, ਜਿਸ ਨਾਲ ਕਿਰਾਏਦਾਰਾਂ ਨੂੰ ਘਰੋਂ ਕੱਢਣਾ ਆਸਾਨ ਹੋ ਜਾਵੇਗਾ ਅਤੇ ਨਵੇਂ ਕਿਰਾਏਨਾਮਿਆਂ ’ਤੇ ਕਿਰਾਏ ਦੀ ਹੱਦ ਹਟਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਰਤਗਾਲ ਵਿੱਚ 2017 ਤੋਂ ਬਾਅਦ ਘਰਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੀ ਵੱਧ ਹੋ ਚੁੱਕੀਆਂ ਹਨ। ਬੈਂਕ ਆਫ਼ ਪੁਰਤਗਾਲ ਦੇ ਅਨੁਸਾਰ, ਦੇਸ਼ ਵਿੱਚ ਲਗਪਗ 3 ਲੱਖ ਘਰਾਂ ਦੀ ਭਾਰੀ ਘਾਟ ਹੈ।
10/25/2026
ਵਿਦੇਸ਼📍 ਪੰਜਾਬ
ਥਾਣਾ ਡਾਬਾ ਅਧੀਨ ਗਿੱਲ ਕਾਲੋਨੀ ਵਿੱਚ ਅੱਜ ਸਵੇਰੇ ਹਮਲਾਵਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਮਗਰੋਂ ਉਹ ਉਸ ਦਾ ਵੱਢਿਆ ਹੱਥ ਆਪਣੇ ਨਾਲ ਲੈ ਗਏ, ਜਿਸ ਨੂੰ ਉਨ੍ਹਾਂ ਬਾਅਦ ਵਿੱਚ ਕਰੀਬ ਡੇਢ ਕਿਲੋਮੀਟਰ ਦੂਰ ਕਰਿਆਨਾ ਸਟੋਰ ਦੇ ਬਾਹਰ ਸੁੱਟ ਦਿੱਤਾ ਅਤੇ ਦੁਕਾਨਦਾਰ ਨੂੰ ਮੂੰਹ ਬੰਦ ਰੱਖਣ ਦੀਆਂ ਧਮਕੀਆਂ ਦਿੱਤੀਆਂ।
ਥਾਣਾ ਡਾਬਾ ਅਧੀਨ ਗਿੱਲ ਕਾਲੋਨੀ ਵਿੱਚ ਅੱਜ ਸਵੇਰੇ ਹਮਲਾਵਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਮਗਰੋਂ ਉਹ ਉਸ ਦਾ ਵੱਢਿਆ ਹੱਥ ਆਪਣੇ ਨਾਲ ਲੈ ਗਏ, ਜਿਸ ਨੂੰ ਉਨ੍ਹਾਂ ਬਾਅਦ ਵਿੱਚ ਕਰੀਬ ਡੇਢ ਕਿਲੋਮੀਟਰ ਦੂਰ ਕਰਿਆਨਾ ਸਟੋਰ ਦੇ ਬਾਹਰ ਸੁੱਟ ਦਿੱਤਾ ਅਤੇ ਦੁਕਾਨਦਾਰ ਨੂੰ ਮੂੰਹ ਬੰਦ ਰੱਖਣ ਦੀਆਂ ਧਮਕੀਆਂ ਦਿੱਤੀਆਂ।
ਮ੍ਰਿਤਕ ਦੀ ਪਛਾਣ ਸ਼ਕਤੀ ਸਿੰਘ ਵਜੋਂ ਹੋਈ ਹੈ। ਉਸ ਖ਼ਿਲਾਫ਼ ਲੁੱਟ-ਖੋਹ, ਕੁੱਟਮਾਰ ਅਤੇ ਚੋਰੀ ਦੇ ਕਰੀਬ 12 ਮੁਕੱਦਮੇ ਦਰਜ ਸਨ। ਸ਼ਕਤੀ ਅਤੇ ਉਸ ਦੇ ਸਾਥੀਆਂ ਵਿਚਾਲੇ ਚੋਰੀ ਦੇ ਪੈਸਿਆਂ ਦੀ ਵੰਡ ਸਬੰਧੀ ਵਿਵਾਦ ਚੱਲ ਰਿਹਾ ਸੀ। ਅੱਜ ਸਵੇਰੇ ਤਕਰਾਰ ਵਧਣ ’ਤੇ ਹਮਲਾਵਰਾਂ ਨੇ ਦਾਤਰਾਂ ਨਾਲ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਨੇ ਬਾਹਰ ਖੜ੍ਹੇ ਲੋਕਾਂ ਨੂੰ ਵੀ ਧਮਕਾਇਆ ਅਤੇ ਵੀਡੀਓ ਬਣਾਉਣ ਦੇ ਸ਼ੱਕ ਵਿੱਚ ਗੁਆਂਢੀ ਦੀ ਖਿੜਕੀ ’ਤੇ ਦਾਤਰ ਮਾਰਿਆ।
ਥਾਣਾ ਮੁਖੀ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਰੰਜਿਸ਼ ਦਾ ਜਾਪਦਾ ਹੈ ਅਤੇ ਸਾਰੇ ਮੁਲਜ਼ਮ ਨਸ਼ੇੜੀ ਹਨ। ਪੁਲੀਸ ਨੇ ਇੱਕ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਵਲ ਹਸਪਤਾਲ ਪੁੱਜੇ ਪਰ ਪਰਿਵਾਰਕ ਮੈਂਬਰਾਂ ਦੇ ਉੱਥੇ ਨਾ ਹੋਣ ਕਾਰਨ ਉਹ ਵਾਪਸ ਚਲੇ ਗਏ।
10/25/2026
ਵਿਦੇਸ਼📍 ਪੰਜਾਬ
ਸਾਊਦੀ ਅਰਬ ਨੇ ਹੂਤੀਆਂ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦਾ ਦਾਅਵਾ ਕੀਤਾ ਹੈ। ਮੱਕਾ ਤੇ ਮਦੀਨਾ ਦੇ ਨੇੜੇ ਮਿਜ਼ਾਈਲਾਂ ਦਾ ਮਲਬਾ ਡਿੱਗਿਆ।
ਸਾਊਦੀ ਅਰਬ ਨੇ ਹੂਤੀਆਂ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦਾ ਦਾਅਵਾ ਕੀਤਾ ਹੈ। ਮੱਕਾ ਤੇ ਮਦੀਨਾ ਦੇ ਨੇੜੇ ਮਿਜ਼ਾਈਲਾਂ ਦਾ ਮਲਬਾ ਡਿੱਗਿਆ। ਹੂਤੀਆਂ ਨੇ ਦੋਵਾਂ ਪਵਿੱਤਰ ਸ਼ਹਿਰਾਂ 'ਤੇ ਹਮਲਾ ਕਰਨ ਤੋਂ ਇਨਕਾਰ ਕੀਤਾ, ਜਦਕਿ ਤੇਲ ਟਿਕਾਣਿਆਂ ਤੇ ਹਵਾਈ ਅੱਡਿਆਂ 'ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ।
ਯਮਨ ਦੇ ਹੂਤੀ ਬਾਗੀਆਂ ਤੇ ਸਾਊਦੀ ਅਰਬ ਵਿਚਕਾਰ ਤਣਾਅ ਵਧ ਗਿਆ ਹੈ। ਸ਼ਨੀਵਾਰ ਨੂੰ ਸਾਊਦੀ ਅਰਬ ਨੇ ਕਿਹਾ ਕਿ ਉਸ ਨੇ ਹੂਤੀਆਂ ਵੱਲੋਂ ਦਾਗੀਆਂ ਗਈਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਹਵਾ ‘ਚ ਹੀ ਨਸ਼ਟ ਕਰ ਦਿੱਤਾ। ਸਾਊਦੀ ਅਧਿਕਾਰੀਆਂ ਮੁਤਾਬਕ, ਇਨ੍ਹਾਂ ਮਿਜ਼ਾਈਲਾਂ ਦਾ ਨਿਸ਼ਾਨਾ ਮੱਕਾ ਤੇ ਮਦੀਨਾ ਖੇਤਰ ਸਨ। ਹਾਲਾਂਕਿ, ਹੂਤੀਆਂ ਨੇ ਇਨ੍ਹਾਂ ਦੋਵਾਂ ਪਵਿੱਤਰ ਸ਼ਹਿਰਾਂ ‘ਤੇ ਹਮਲਾ ਕਰਨ ਤੋਂ ਇਨਕਾਰ ਕੀਤਾ ਤੇ ਸਾਊਦੀ ਅਰਬ ਦੇ ਇਲਜ਼ਾਮਾਂ ਨੂੰ ਵੱਡਾ ਝੂਠ ਕਰਾਰ ਦਿੱਤਾ।
ਸਾਊਦੀ ਸਿਵਲ ਡਿਫੈਂਸ ਮੁਤਾਬਕ, ਮਿਜ਼ਾਈਲਾਂ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਦਾ ਮਲਬਾ ਜੇਦਾਹ, ਤਾਇਫ ਤੇ ਰਾਬਿਗ ਸਮੇਤ ਕਈ ਥਾਵਾਂ ‘ਤੇ ਡਿੱਗਿਆ। ਮੱਕਾ ਦੇ ਬਾਹਰ ਵਾਦੀ ਮੁਗੰਮਸ ‘ਚ ਵੀ ਮਿਜ਼ਾਈਲਾਂ ਦੇ ਟੁਕੜੇ ਮਿਲੇ। ਅਧਿਕਾਰੀਆਂ ਨੇ ਦੱਸਿਆ ਕਿ ਮੱਕਾ ਤੇ ਮਦੀਨਾ ਖੇਤਰਾਂ ‘ਚ ਮਲਬਾ ਡਿੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਹੂਤੀ ਫੌਜੀ ਬੁਲਾਰੇ ਯਾਹਿਆ ਸਰੀ ਨੇ ਦਾਅਵਾ ਕੀਤਾ ਕਿ ਸੰਗਠਨ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਦੇ ਤੇਲ ਟਿਕਾਣਿਆਂ ਤੇ ਹਵਾਈ ਅੱਡਿਆਂ ‘ਤੇ ਹਮਲੇ ਕੀਤੇ। ਇਨ੍ਹਾਂ ‘ਚ ਯਾਨਬੂ ‘ਚ ਸਾਊਦੀ ਅਰਾਮਕੋ ਦਾ ਟਿਕਾਣਾ, ਰਾਬਿਗ ਤੇਲ ਰਿਫਾਇਨਰੀ ਤੇ ਰਿਆਦ ਦਾ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਾਮਲ ਹਨ।
ਹੂਤੀਆਂ ਨੇ ਦਮਾਮ ਦੇ ਕਿੰਗ ਫਹਦ ਅੰਤਰਰਾਸ਼ਟਰੀ ਹਵਾਈ ਅੱਡੇ, ਨਜਰਾਨ ਦੇ ਇੱਕ ਹਵਾਈ ਅੱਡੇਅਤੇ ਖਮਿਸ ਮੁਸ਼ੈਤ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਮੁਤਾਬਕ, ਕੱਚੇ ਤੇਲ ਦੀ ਪੰਪਿੰਗ ਕਰਨ ਵਾਲੇ ਸਟੇਸ਼ਨਾਂ ਤੇ ਈਸਟ-ਵੈਸਟ ਤੇਲ ਪਾਈਪਲਾਈਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸਾਊਦੀ ਅਧਿਕਾਰੀਆਂ ਨੇ ਇਨ੍ਹਾਂ ਹਮਲਿਆਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮਿਜ਼ਾਈਲਾਂ ਆਪਣੇ ਨਿਸ਼ਾਨੇ ਤੱਕ ਪਹੁੰਚੀਆਂ ਜਾਂ ਉਨ੍ਹਾਂ ਨੂੰ ਰਸਤੇ ‘ਚ ਹੀ ਰੋਕ ਦਿੱਤਾ ਗਿਆ।
ਯਮਨ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੂਤੀਆਂ ਨੇ ਦੱਖਣੀ ਬੰਦਰਗਾਹ ਸ਼ਹਿਰ ਅਦਨ ‘ਚ ਕੋਸਟ ਗਾਰਡ ਦੇ ਟਿਕਾਣਿਆਂ ‘ਤੇ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ‘ਚੋਂ ਦੋ ਮਿਜ਼ਾਈਲਾਂ ਕੋਸਟ ਗਾਰਡ ਦੇ ਮੁੱਖ ਦਫ਼ਤਰ ‘ਤੇ ਡਿੱਗੀਆਂ, ਜਦਕਿ ਤੀਜੀ ਮਿਜ਼ਾਈਲ ਤਵਾਹੀ ਇਲਾਕੇ ਦੀ ਇੱਕ ਇਮਾਰਤ ਨਾਲ ਟਕਰਾਈ। ਹੂਤੀਆਂ ਨੇ ਅਦਨ ‘ਚ ਸਾਊਦੀ ਅਰਬ ਦੀ ਹਮਾਇਤ ਪ੍ਰਾਪਤ ਸੈਨਿਕਾਂ ਦੇ ਇਕੱਠ ਤੇ ਨੇਵੀ ਬੇਸ ‘ਤੇ ਹਮਲਾ ਕਰਨ ਦਾ ਵੀ ਦਾਅਵਾ ਕੀਤਾ।
ਸਾਊਦੀ ਸਿਵਲ ਡਿਫੈਂਸ ਨੇ ਮੱਕਾ ਸੂਬੇ, ਜੇਦਾਹ, ਤਾਇਫ ਤੇ ਯਾਨਬੂ ‘ਚ ਹਵਾਈ ਹਮਲੇ ਦੇ ਖ਼ਤਰੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ। ਕਰੀਬ 10 ਮਿੰਟ ਬਾਅਦ ਦੱਸਿਆ ਗਿਆ ਕਿ ਖ਼ਤਰਾ ਟਲ ਗਿਆ ਹੈ। ਲੋਕਾਂ ਨੂੰ ਸੁਰੱਖਿਆ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ, ਭੀੜ ਤੋਂ ਬਚਣ ਤੇ ਘਟਨਾਵਾਂ ਦੀਆਂ ਵੀਡੀਓ ਨਾ ਬਣਾਉਣ ਲਈ ਕਿਹਾ ਗਿਆ। ਐਮਰਜੈਂਸੀ ਦੀ ਸਥਿਤੀ ‘ਚ 911 ‘ਤੇ ਫ਼ੋਨ ਕਰਨ ਦੀ ਸਲਾਹ ਦਿੱਤੀ ਗਈ।
ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਰਿਆਦ ਤੇ ਦਮਾਮ ਲਈ ਆਪਣੀਆਂ ਉਡਾਣਾਂ 7 ਨਵੰਬਰ 2026 ਤੱਕ ਤੇ ਜੇਦਾਹ ਲਈ ਉਡਾਣਾਂ 31 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਇੰਡੀਗੋ ਤੇ ਅਕਾਸਾ ਏਅਰ ਨੇ ਵੀ ਸਾਊਦੀ ਅਰਬ ਦੇ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕੀਤੀਆਂ ਹਨ।
10/25/2026
ਵਿਦੇਸ਼📍 ਪੰਜਾਬ
ਉਸ ਨੇ ਨਿਊਯਾਰਕ ਫੈਮਿਲੀ ਕੋਰਟ ਐਕਟ ਦੀ ਧਾਰਾ 413(1) ਦਾ ਹਵਾਲਾ ਦਿੱਤਾ। ਇਸ ਵਿਵਸਥਾ ਮੁਤਾਬਕ, ਜੇਕਰ ਕਿਸੇ ਮਾਤਾ ਜਾਂ ਪਿਤਾ ਦੀ ਆਮਦਨ ਸੰਘੀ ਗਰੀਬੀ ਰੇਖਾ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ ਤਾਂ ਜੇਲ੍ਹ ਵਿੱਚ ਰਹਿਣ ਜਾਂ ਘੱਟ ਆਮਦਨ ਵਾਲੇ ਸਮੇਂ ਦੌਰਾਨ ਬੱਚੇ ਦੇ ਗੁਜ਼ਾਰੇ ਲਈ ਬਕਾਇਆ ਰਕਮ ਲਗਪਗ 47,000 ਰੁਪਏ ਤੋਂ ਵੱਧ ਨਹੀਂ ਹੋ ਸਕਦੀ।
ਉਸ ਨੇ ਨਿਊਯਾਰਕ ਫੈਮਿਲੀ ਕੋਰਟ ਐਕਟ ਦੀ ਧਾਰਾ 413(1) ਦਾ ਹਵਾਲਾ ਦਿੱਤਾ। ਇਸ ਵਿਵਸਥਾ ਮੁਤਾਬਕ, ਜੇਕਰ ਕਿਸੇ ਮਾਤਾ ਜਾਂ ਪਿਤਾ ਦੀ ਆਮਦਨ ਸੰਘੀ ਗਰੀਬੀ ਰੇਖਾ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ ਤਾਂ ਜੇਲ੍ਹ ਵਿੱਚ ਰਹਿਣ ਜਾਂ ਘੱਟ ਆਮਦਨ ਵਾਲੇ ਸਮੇਂ ਦੌਰਾਨ ਬੱਚੇ ਦੇ ਗੁਜ਼ਾਰੇ ਲਈ ਬਕਾਇਆ ਰਕਮ ਲਗਪਗ 47,000 ਰੁਪਏ ਤੋਂ ਵੱਧ ਨਹੀਂ ਹੋ ਸਕਦੀ।
ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਤੋਂ ਇੱਕ ਦਿਲਚਸਪ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਹੀ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 7 ਸਾਲ ਦੀ ਸਜ਼ਾ ਕੱਟ ਰਹੀ ਇੱਕ ਮਹਿਲਾ ਨੂੰ ਬੱਚੇ ਦੇ ਗੁਜ਼ਾਰੇ ਲਈ ਬਕਾਇਆ ਰਕਮ ਨੂੰ ਚੁਣੌਤੀ ਦੇਣ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ।
ਨਿਊਯਾਰਕ ਦੀ ਇੱਕ ਅਪੀਲੀ ਅਦਾਲਤ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ ਚੇਲਸੀ ਫੋਰ-ਰੋਜ਼ਨਬੌਮ ਨਾਮ ਦੀ ਮਹਿਲਾ ਅਤੇ ਉਸ ਦੇ ਪਤੀ ਅਲੈਗਜ਼ੈਂਡਰ ਫੋਰ-ਰੋਜ਼ਨਬੌਮ ਦੇ ਘਰ ਸਾਲ 2019 ਵਿੱਚ ਇੱਕ ਬੱਚੇ ਨੇ ਜਨਮ ਲਿਆ ਸੀ। ਸਾਲ 2021 ਵਿੱਚ ਵਿਵਾਦ ਉਸ ਸਮੇਂ ਵਧ ਗਿਆ, ਜਦੋਂ ਚੇਲਸੀ ਆਪਣੀ ਮਾਂ ਨਾਲ ਮਿਲ ਕੇ ਬੱਚੇ ਨੂੰ ਘਰੋਂ ਲੈ ਗਈ ਅਤੇ ਲਗਪਗ ਦੋ ਮਹੀਨਿਆਂ ਤੱਕ ਪਿਤਾ ਅਤੇ ਪੁਲਿਸ ਤੋਂ ਉਸ ਦੀ ਲੋਕੇਸ਼ਨ ਲੁਕਾ ਕੇ ਰੱਖੀ।
ਇਸ ਤੋਂ ਬਾਅਦ ਚੇਲਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਅਦਾਲਤ ਨੇ ਉਸ ਨੂੰ ਦੂਜੀ ਡਿਗਰੀ ਦੇ ਅਗਵਾ ਅਤੇ ਬੱਚੇ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਗ੍ਰਿਫ਼ਤਾਰੀ ਤੋਂ ਬਾਅਦ ਪਤੀ ਅਲੈਗਜ਼ੈਂਡਰ ਨੇ ਤਲਾਕ ਅਤੇ ਬੱਚੇ ਦੇ ਗੁਜ਼ਾਰੇ ਦੇ ਖ਼ਰਚੇ ਲਈ ਅਰਜ਼ੀ ਦਿੱਤੀ। ਸਾਲ 2022 ਵਿੱਚ ਫੈਮਿਲੀ ਕੋਰਟ ਨੇ ਚੇਲਸੀ ਦੀ ਉਸ ਸਮੇਂ ਦੀ ਆਮਦਨ ਦੇ ਆਧਾਰ ’ਤੇ ਉਸ ਨੂੰ ਹਰ ਹਫ਼ਤੇ ਬੱਚੇ ਦੇ ਖ਼ਰਚੇ ਵਜੋਂ ਲਗਪਗ 47,000 ਰੁਪਏ ਦੇਣ ਦਾ ਹੁਕਮ ਦਿੱਤਾ, ਜਦਕਿ ਉਦੋਂ ਤੱਕ ਉਹ ਜੇਲ੍ਹ ਜਾ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਚੇਲਸੀ ਨੇ ਜੇਲ੍ਹ ਵਿੱਚੋਂ ਹੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਜੇਲ੍ਹ ਅੰਦਰ ਉਸ ਦੀ ਆਮਦਨ ਲਗਪਗ ਨਾ ਦੇ ਬਰਾਬਰ ਹੈ ਅਤੇ ਉਹ ਇੰਨੀ ਵੱਡੀ ਰਕਮ ਦਾ ਭੁਗਤਾਨ ਨਹੀਂ ਕਰ ਸਕਦੀ। ਉਸ ਨੇ ਨਿਊਯਾਰਕ ਫੈਮਿਲੀ ਕੋਰਟ ਐਕਟ ਦੀ ਧਾਰਾ 413(1) ਦਾ ਹਵਾਲਾ ਦਿੱਤਾ। ਇਸ ਵਿਵਸਥਾ ਮੁਤਾਬਕ, ਜੇਕਰ ਕਿਸੇ ਮਾਤਾ ਜਾਂ ਪਿਤਾ ਦੀ ਆਮਦਨ ਸੰਘੀ ਗਰੀਬੀ ਰੇਖਾ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ ਤਾਂ ਜੇਲ੍ਹ ਵਿੱਚ ਰਹਿਣ ਜਾਂ ਘੱਟ ਆਮਦਨ ਵਾਲੇ ਸਮੇਂ ਦੌਰਾਨ ਬੱਚੇ ਦੇ ਗੁਜ਼ਾਰੇ ਲਈ ਬਕਾਇਆ ਰਕਮ ਲਗਪਗ 47,000 ਰੁਪਏ ਤੋਂ ਵੱਧ ਨਹੀਂ ਹੋ ਸਕਦੀ। ਚੇਲਸੀ ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਨਿਊਯਾਰਕ ਦੀ ਅਪੀਲੀ ਅਦਾਲਤ ਦਾ ਰੁਖ਼ ਕੀਤਾ। ਅਪੀਲੀ ਅਦਾਲਤ ਨੇ ਹੇਠਲੀ ਅਦਾਲਤ ਦੀ ਗ਼ਲਤੀ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਅਦਾਲਤ ਨੇ ਗ਼ਲਤ ਸਵਾਲ ’ਤੇ ਧਿਆਨ ਕੇਂਦਰਿਤ ਕੀਤਾ ਸੀ। ਅਦਾਲਤ ਨੇ ਕਿਹਾ ਕਿ ਇਹ ਮਾਮਲਾ ਬਕਾਇਆ ਰਕਮ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਨਹੀਂ ਹੈ, ਸਗੋਂ ਇਹ ਜਾਂਚਣ ਦਾ ਹੈ ਕਿ ਕੀ ਜੇਲ੍ਹ ਵਿੱਚ ਰਹਿੰਦਿਆਂ ਚੇਲਸੀ ਦੀ ਆਮਦਨ ਸੱਚਮੁੱਚ ਇੰਨੀ ਘੱਟ ਸੀ ਕਿ ਉਸ ’ਤੇ 500 ਡਾਲਰ ਦੀ ਕਾਨੂੰਨੀ ਹੱਦ ਲਾਗੂ ਹੋਣੀ ਚਾਹੀਦੀ ਹੈ।
ਅਦਾਲਤ ਨੇ ਇਹ ਵੀ ਕਿਹਾ ਕਿ ਭਾਵੇਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦੀ ਰਕਮ ਘਟਾ ਦਿੱਤੀ ਗਈ ਸੀ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਚੇਲਸੀ ਦੀ ਆਮਦਨ ਕਿਹੜੇ-ਕਿਹੜੇ ਸਮੇਂ ਦੌਰਾਨ ਅਤੇ ਕਿੰਨੇ ਸਮੇਂ ਤੱਕ ਗਰੀਬੀ ਰੇਖਾ ਤੋਂ ਹੇਠਾਂ ਰਹੀ ਸੀ।
10/25/2026
ਦੇਸ਼📍 ਪੰਜਾਬ
ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਸੀ, ਜਿਸ ਨਾਲ ਪ੍ਰਸ਼ੰਸਕ ਇਹ ਸੋਚ ਰਹੇ ਸਨ ਕਿ ਉਹ ਰਾਜਧਾਨੀ ਵਿੱਚ ਸ਼ੋਅ ਕਰਨਗੇ ਜਾਂ ਨਹੀਂ।
ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਸੀ, ਜਿਸ ਨਾਲ ਪ੍ਰਸ਼ੰਸਕ ਇਹ ਸੋਚ ਰਹੇ ਸਨ ਕਿ ਉਹ ਰਾਜਧਾਨੀ ਵਿੱਚ ਸ਼ੋਅ ਕਰਨਗੇ ਜਾਂ ਨਹੀਂ। ਹਾਲਾਂਕਿ, ਪੰਜਾਬੀ ਗਾਇਕ ਨੇ ਆਪਣੇ ਦਿੱਲੀ ਕੰਸਰਟ ਨੂੰ ਮੁਲਤਵੀ ਐਲਾਨਣ ਵਾਲੇ ਸਾਰੇ ਲੋਕਾਂ ਲਈ ਇੱਕ ਸੁਨੇਹਾ ਦਿੱਤਾ ਹੈ: "ਉਨ੍ਹਾਂ ਨੂੰ ਰੀਲਾਂ, ਟਵੀਟਾਂ ਅਤੇ ਨਿਊਜ਼ਰੂਮ ਦੀਆਂ ਬਹਿਸਾਂ ਵਿੱਚ ਬਦਲਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ।"
ਗਾਇਕ ਨੇ ਆਪਣੇ 30 ਅਕਤੂਬਰ ਦੇ ਸ਼ੋਅ ਬਾਰੇ ਚੱਲ ਰਹੀਆਂ ਅਟਕਲਾਂ ’ਤੇ ਤਨਜ਼ ਕੱਸਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮਿਥੇ ਸਮੇਂ ਅਨੁਸਾਰ ਹੀ ਰਾਜਧਾਨੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਗੇ।
ਇੱਕ ਲਾਈਵ ਸੈਸ਼ਨ ਦੌਰਾਨ, ਦਿਲਜੀਤ ਨੇ ਉਨ੍ਹਾਂ ਰਿਪੋਰਟਾਂ ’ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਦਿੱਲੀ ਪੁਲੀਸ ਵੱਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਦਾ ਦਿੱਲੀ ਕੰਸਰਟ ਮੁਲਤਵੀ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪੋਸਟਾਂ ਦੀ ਲੜੀ ’ਤੇ ਤਨਜ਼ ਕੱਸਦਿਆਂ ਉਨ੍ਹਾਂ ਅੱਗੇ ਕਿਹਾ: "ਮੈਂ ਇਹ ਬੋਲ ਰਿਹਾ ਸੀ ਕਿ ਬਣ ਗਈਆਂ ਰੀਲਾਂ, ਬਣ ਗਏ ਟਵੀਟ, ਹੋ ਗਈਆਂ ਤੁਹਾਡੀਆਂ ਨਿਊਜ਼ਰੂਮ ਦੀਆਂ ਬਹਿਸਾਂ। ਹੁਣ ਮਿਲਦੇ ਹਾਂ 30 ਤਾਰੀਖ਼ ਨੂੰ ਦਿੱਲੀ ਵਿੱਚ। ਪਹਿਲਾਂ ਖ਼ਬਰ ਪਤਾ ਕਰ ਲਿਆ ਕਰੋ, ਕੱਚਾ ਧੂੰਆਂ ਮਾਰੀ ਜਾ ਰਹੇ ਹੋ। ਕੱਚਾ ਧੂੰਆਂ ਮਾਰਨ ਨਾਲੋਂ ਚੰਗਾ ਹੈ ਪਹਿਲਾਂ ਗੱਲ ਪਤਾ ਕਰ ਲਿਆ ਕਰੋ।"
ਉਨ੍ਹਾਂ ਅੱਗੇ ਕਿਹਾ, "ਐਵੇਂ ਬਹਿਸ ’ਤੇ ਬਹਿਸ ਕਰੀ ਜਾ ਰਹੇ ਹਨ, ਟਵੀਟ ’ਤੇ ਟਵੀਟ ਕਰੀ ਜਾ ਰਹੇ ਹਨ। ਬਹੁਤ ਵਧੀਆ ਦਿਨ ਹੈ, ਤਾਂ ਸੋਚਿਆ ਲਾਈਵ ਆ ਜਾਈਏ। ਗੱਲ ਵੀ ਕਰਨੀ ਸੀ ਬਹੁਤ ਸਾਰੀ। ਰੀਲਾਂ ਹੋ ਰਹੀਆਂ ਸਨ, ਟਵੀਟ ਹੋ ਰਹੇ ਸਨ, ਨਿਊਜ਼ਰੂਮ ਦੀਆਂ ਬਹਿਸਾਂ ਚੱਲ ਰਹੀਆਂ ਸਨ।"
ਦਿਲਜੀਤ ਨੇ ਇਹ ਦੁਹਰਾਉਂਦਿਆਂ ਲਾਈਵ ਸੈਸ਼ਨ ਸਮਾਪਤ ਕੀਤਾ ਕਿ ਉਹ 30 ਅਕਤੂਬਰ ਨੂੰ ਦਿੱਲੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਗੇ, ਤਾਂ ਜੋ ਕੰਸਰਟ ਦੇ ਆਲੇ-ਦੁਆਲੇ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਦਿੱਤਾ ਜਾ ਸਕੇ।
10/25/2026
ਦੇਸ਼📍 ਪੰਜਾਬ
ਹਰਿਆਣਾ ਸਰਕਾਰ ਨੇ ਰੋਹਤਕ ਜ਼ਿਲ੍ਹੇ ਵਿੱਚ ਮਨਰੇਗਾ ਸਕੀਮ ਅਧੀਨ ਫ਼ੰਡਾਂ ਦੇ ਕਥਿਤ ਗ਼ਬਨ ਅਤੇ ਹੇਰਾਫ਼ੇਰੀ ਦਾ ਮਾਮਲਾ ਪੜਤਾਲ ਲਈ ਸੂਬਾ ਚੌਕਸੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਵਿਜੀਲੈਂਸ) ਨੂੰ ਸੌਂਪ ਦਿੱਤਾ ਹੈ।
ਹਰਿਆਣਾ ਸਰਕਾਰ ਨੇ ਰੋਹਤਕ ਜ਼ਿਲ੍ਹੇ ਵਿੱਚ ਮਨਰੇਗਾ ਸਕੀਮ ਅਧੀਨ ਫ਼ੰਡਾਂ ਦੇ ਕਥਿਤ ਗ਼ਬਨ ਅਤੇ ਹੇਰਾਫ਼ੇਰੀ ਦਾ ਮਾਮਲਾ ਪੜਤਾਲ ਲਈ ਸੂਬਾ ਚੌਕਸੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਵਿਜੀਲੈਂਸ) ਨੂੰ ਸੌਂਪ ਦਿੱਤਾ ਹੈ। ਇਸ ਕਾਰਵਾਈ ਦਾ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 15 ਫ਼ਰਵਰੀ 2027 ਤੈਅ ਕੀਤੀ ਹੈ ਅਤੇ ਵਿਜੀਲੈਂਸ ਨੂੰ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਇਹ ਹੁਕਮ ਉਸ ਸਮੇਂ ਜਾਰੀ ਕੀਤੇ, ਜਦੋਂ ਸਰਕਾਰੀ ਵਕੀਲ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਹਰਿਆਣਾ ਦੇ ਮੁੱਖ ਸਕੱਤਰ ਵੱਲੋਂ 15 ਅਕਤੂਬਰ 2026 ਨੂੰ ਇੱਕ ਪੱਤਰ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ। ਅਦਾਲਤ ਦੇ ਪਿਛਲੇ ਹੁਕਮਾਂ ਦੀ ਪਾਲਣਾ ਕਰਦਿਆਂ ਰੋਹਤਕ ਦੇ ਡਿਪਟੀ ਕਮਿਸ਼ਨਰ (ਡੀਸੀ) ਵੀ ਸੁਣਵਾਈ ਦੌਰਾਨ ਨਿੱਜੀ ਤੌਰ ’ਤੇ ਪੇਸ਼ ਹੋਏ।
ਸਰਕਾਰੀ ਵਕੀਲ ਨੇ ਵਿਜੀਲੈਂਸ ਵਿਭਾਗ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਲਈ ਵਾਜਬ ਸਮੇਂ ਦੀ ਮੰਗ ਕੀਤੀ, ਜਿਸ ਨੂੰ ਸਵੀਕਾਰ ਕਰਦਿਆਂ ਬੈਂਚ ਨੇ ਅਗਲੇ ਸਾਲ ਫ਼ਰਵਰੀ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ। ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਦਾਲਤ ਵਿੱਚ ਹਾਜ਼ਰ ਹੋਏ ਅਧਿਕਾਰੀਆਂ ਨੂੰ ਅਗਲੀ ਤਾਰੀਖ਼ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਲੋੜ ਨਹੀਂ ਹੋਵੇਗੀ, ਜਦੋਂ ਤੱਕ ਕੋਈ ਵੱਖਰਾ ਨਿਰਦੇਸ਼ ਜਾਰੀ ਨਹੀਂ ਕੀਤਾ ਜਾਂਦਾ।
ਇਹ ਘਟਨਾਕ੍ਰਮ ਹਾਈ ਕੋਰਟ ਦੇ ਉਸ ਸਖ਼ਤ ਰੁਖ਼ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਅਦਾਲਤ ਨੇ ਮਨਰੇਗਾ ਲੋਕਪਾਲ ਦੀ ਰਿਪੋਰਟ ਦੇ ਬਾਵਜੂਦ ਐੱਫ਼.ਆਈ.ਆਰ. ਜਾਂ ਕਾਰਵਾਈ ਨਾ ਹੋਣ ’ਤੇ ਡੂੰਘੀ ਚਿੰਤਾ ਪ੍ਰਗਟਾਈ ਸੀ। ਅਦਾਲਤ ਨੇ ਪਿਛਲੇ ਹੁਕਮਾਂ ਵਿੱਚ ਤਲਖ਼ ਟਿੱਪਣੀ ਕਰਦਿਆਂ ਕਿਹਾ ਸੀ ਕਿ ਸਾਲ 2023 ਵਿੱਚ ਮਨਰੇਗਾ ਲੋਕਪਾਲ ਵੱਲੋਂ ਫ਼ੰਡਾਂ ਦੇ ਗ਼ਬਨ ਦੀ ਪੁਸ਼ਟੀ ਕਰਨ ਅਤੇ ਮੁੱਢਲੀ ਜਾਂਚ ਰਿਪੋਰਟ ਵਿੱਚ ਤੱਥ ਸਾਬਤ ਹੋਣ ਦੇ ਬਾਵਜੂਦ ਨਾ ਤਾਂ ਕੋਈ ਐੱਫ਼.ਆਈ.ਆਰ. ਦਰਜ ਕੀਤੀ ਗਈ ਅਤੇ ਨਾ ਹੀ ਜ਼ਿੰਮੇਵਾਰਾਂ ਵਿਰੁੱਧ ਕੋਈ ਕਾਰਵਾਈ ਹੋਈ। ਉਸ ਵੇਲੇ ਬੈਂਚ ਨੇ ਡਿਪਟੀ ਕਮਿਸ਼ਨਰ ਰੋਹਤਕ ਨੂੰ ਮਾਮਲੇ ਦੀ ਘੋਖ ਕਰਕੇ ਨਿੱਜੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਸਨ।
ਜ਼ਿਕਰਯੋਗ ਹੈ ਕਿ ਇਹ ਜਨਹਿੱਤ ਪਟੀਸ਼ਨ ਰਾਮ ਚੰਦਰ ਅਤੇ ਇੱਕ ਹੋਰ ਪਟੀਸ਼ਨਰ ਵੱਲੋਂ ਹਰਿਆਣਾ ਸਰਕਾਰ ਅਤੇ ਹੋਰਨਾਂ ਵਿਰੁੱਧ ਦਾਇਰ ਕੀਤੀ ਗਈ ਸੀ। ਸੁਣਵਾਈ ਦੌਰਾਨ ਪਟੀਸ਼ਨਰਾਂ ਵੱਲੋਂ ਐਡਵੋਕੇਟ ਜੀ.ਐੱਸ. ਗੋਪੇਰਾ ਪੇਸ਼ ਹੋਏ, ਜਦੋਂਕਿ ਹਰਿਆਣਾ ਸਰਕਾਰ ਵੱਲੋਂ ਐਡੀਸ਼ਨਲ ਐਡਵੋਕੇਟ-ਜਨਰਲ ਦੀਪਕ ਬਾਲਿਆਨ ਨੇ ਪੱਖ ਰੱਖਿਆ। ਇਸ ਮਾਮਲੇ ਵਿੱਚ ਸੀਨੀਅਰ ਐਡਵੋਕੇਟ ਅਤੇ ਸੀਨੀਅਰ ਪੈਨਲ ਕੌਂਸਲ ਧੀਰਜ ਜੈਨ ਸਮੇਤ ਐਡਵੋਕੇਟ ਗੁਰਨੀਤ ਸਾਗੂ ਨੇ ਵੀ ਅਦਾਲਤ ਦਾ ਸਹਿਯੋਗ ਕੀਤਾ।
10/25/2026
ਦੇਸ਼📍 ਪੰਜਾਬ
ਮੁੰਨਾਲਾਲ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਸਵੇਰੇ ਕਰੀਬ 8 ਵਜੇ ਉਹ ਆਪਣੀ ਪਤਨੀ ਹੇਮਲਤਾ ਨਾਲ ਖੇਤ ਗਏ ਸਨ। ਸਵੇਰੇ ਕਰੀਬ 10 ਵਜੇ ਗੁਆਂਢੀਆਂ ਨੇ ਫ਼ੋਨ ਕਰਕੇ ਘਰ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਉਣ ਬਾਰੇ ਦੱਸਿਆ।
ਮੁੰਨਾਲਾਲ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਸਵੇਰੇ ਕਰੀਬ 8 ਵਜੇ ਉਹ ਆਪਣੀ ਪਤਨੀ ਹੇਮਲਤਾ ਨਾਲ ਖੇਤ ਗਏ ਸਨ। ਸਵੇਰੇ ਕਰੀਬ 10 ਵਜੇ ਗੁਆਂਢੀਆਂ ਨੇ ਫ਼ੋਨ ਕਰਕੇ ਘਰ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਉਣ ਬਾਰੇ ਦੱਸਿਆ।
ਜਾਸ, ਝਾਂਸੀ: ਮਾਂ ਦੀ ਮੌਤ ਤੋਂ ਬਾਅਦ ਪਿਤਾ ਨਾਲ ਰਹਿ ਰਹੇ 19 ਸਾਲਾ ਲਵ ਪਟੇਲ ਨੇ ਐਤਵਾਰ ਸਵੇਰੇ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਸਿਰ ਵਿੱਚ ਗੋਲੀ ਲੱਗਣ ਤੋਂ ਬਾਅਦ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਕਮਰੇ ਵਿੱਚ ਡਿੱਗ ਪਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਭੱਜ ਕੇ ਆਏ ਪਰ ਘਰ ਦਾ ਦਰਵਾਜ਼ਾ ਬੰਦ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਮੁੰਨਾਲਾਲ ਪਟੇਲ ਨੂੰ ਸੂਚਨਾ ਦਿੱਤੀ ਗਈ। ਉਹ ਖੇਤ ਤੋਂ ਘਰ ਪਹੁੰਚੇ ਅਤੇ ਪੁੱਤਰ ਨੂੰ ਲੈ ਕੇ ਗੁਰਸਰਾਏ ਸਿਹਤ ਕੇਂਦਰ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬੀ.ਏ. ਦੂਜੇ ਸਾਲ ਦੇ ਵਿਦਿਆਰਥੀ ਲਵ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮੋਬਾਈਲ ਫ਼ੋਨ 'ਤੇ ਇੱਕ ਵੀਡੀਓ ਬਣਾਈ ਸੀ। ਇਸ ਵਿੱਚ ਉਸ ਨੇ ਪਿਤਾ ਨੂੰ ਕਿਹਾ, “ਮੈਂ ਤੁਹਾਨੂੰ ਬਹੁਤ ਤਕਲੀਫ਼ਾਂ ਦਿੱਤੀਆਂ ਹਨ। ਜਦੋਂ ਤੱਕ ਜਿਉਂਦਾ ਰਹਾਂਗਾ, ਤਕਲੀਫ਼ਾਂ ਦਿੰਦਾ ਰਹਾਂਗਾ। ਹੁਣ ਮੈਂ ਆਪਣੀ ਮਾਂ ਕੋਲ ਜਾ ਰਿਹਾ ਹਾਂ।” ਉਸ ਨੇ ਆਪਣੇ ਪੈਸਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਪੈਸੇ ਨਹੀਂ ਚਾਹੀਦੇ ਅਤੇ ਉਹ ਪੈਸੇ ਪਿਤਾ ਆਪਣੇ ਕੋਲ ਹੀ ਰੱਖ ਲੈਣ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ।
ਪਿੰਡ ਸਿੰਗਾਰ ਦੇ ਰਹਿਣ ਵਾਲੇ ਮੁੰਨਾਲਾਲ ਪਟੇਲ ਗ੍ਰਾਮ ਵਿਕਾਸ ਅਧਿਕਾਰੀ ਦੇ ਅਹੁਦੇ ਤੋਂ 10 ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਮੁੰਨਾਲਾਲ ਦੀ ਪਹਿਲੀ ਪਤਨੀ ਹੇਮਲਤਾ ਤੋਂ ਕੋਈ ਔਲਾਦ ਨਹੀਂ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸੰਗੀਤਾ ਪਟੇਲ ਨਾਲ ਦੂਜਾ ਵਿਆਹ ਕੀਤਾ। ਸੰਗੀਤਾ ਤੋਂ ਲਵ ਦਾ ਜਨਮ ਹੋਇਆ। ਸਤੰਬਰ 2009 ਵਿੱਚ ਸੰਗੀਤਾ ਨੇ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਲਵ ਆਪਣੇ ਪਿਤਾ ਨਾਲ ਰਹਿਣ ਲੱਗ ਪਿਆ ਸੀ। ਮਾਂ ਦੀ ਮੌਤ ਸਮੇਂ ਉਹ ਕਾਫ਼ੀ ਛੋਟਾ ਸੀ। ਪਰਿਵਾਰ ਵਿੱਚ ਉਸ ਦੇ ਪਿਤਾ ਅਤੇ ਮਤਰੇਈ ਮਾਂ ਹੇਮਲਤਾ ਸਨ।
ਮੁੰਨਾਲਾਲ ਨੇ ਪੁਲਿਸ ਨੂੰ ਦੱਸਿਆ ਕਿ ਲਵ ਤਣਾਅ ਵਿੱਚ ਰਹਿੰਦਾ ਸੀ ਅਤੇ ਅਕਸਰ ਬਿਮਾਰ ਵੀ ਰਹਿੰਦਾ ਸੀ। ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਇਸ ਲਈ ਉਹ ਕਈ ਵਾਰ ਨੀਂਦ ਦੀ ਦਵਾਈ ਲੈਂਦਾ ਸੀ। ਹਾਲਾਂਕਿ, ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ, ਇਸ ਦਾ ਸਪੱਸ਼ਟ ਕਾਰਨ ਹਾਲੇ ਸਾਹਮਣੇ ਨਹੀਂ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰਸਰਾਏ ਥਾਣੇ ਦੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਟੀਮ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਅਤੇ ਮੋਬਾਈਲ ਫ਼ੋਨ ਵਿੱਚ ਮਿਲੀ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ ਦੀ ਮੌਤ ਦੇ ਪਿੱਛੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
10/25/2026
ਦੇਸ਼📍 ਪੰਜਾਬ
ਰਿਆਦ ਤੇ ਦਮਾਮ ਤੋਂ ਆਉਣ-ਜਾਣ ਵਾਲੀਆਂ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 7 ਨਵੰਬਰ ਤੱਕ ਮੁਅੱਤਲ ਰਹਿਣਗੀਆਂ, ਜਦਕਿ ਜੇਦਾਹ ਤੋਂ ਆਉਣ-ਜਾਣ ਵਾਲੀਆਂ ਸੇਵਾਵਾਂ 31 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ।
ਰਿਆਦ ਤੇ ਦਮਾਮ ਤੋਂ ਆਉਣ-ਜਾਣ ਵਾਲੀਆਂ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 7 ਨਵੰਬਰ ਤੱਕ ਮੁਅੱਤਲ ਰਹਿਣਗੀਆਂ, ਜਦਕਿ ਜੇਦਾਹ ਤੋਂ ਆਉਣ-ਜਾਣ ਵਾਲੀਆਂ ਸੇਵਾਵਾਂ 31 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ।
ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਸ਼ਨੀਵਾਰ ਨੂੰ ਰਿਆਦ ਤੇ ਦਮਾਮ ਲਈ ਆਪਣੀਆਂ ਉਡਾਣਾਂ 7 ਨਵੰਬਰ ਤੱਕ ਰੱਦ ਰੱਖਣ ਦਾ ਐਲਾਨ ਕੀਤਾ, ਜਦਕਿ ਜੇਦਾਹ ਲਈ ਸੇਵਾਵਾਂ 31 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ। ਵਧਦੇ ਭੂ-ਰਾਜਨੀਤਿਕ ਤਣਾਅ ਤੇ ਖਾੜੀ ਦੇਸ਼ਾਂ ਦੇ ਹਵਾਈ ਅੱਡਿਆਂ ‘ਤੇ ਹੋਏ ਹਮਲਿਆਂ ਵਿਚਕਾਰ ਇੰਡੀਗੋ ਤੇ ਅਕਾਸਾ ਏਅਰ ਨੇ ਵੀ ਸਾਊਦੀ ਅਰਬ ਦੇ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਏਅਰ ਇੰਡੀਆ ਨੇ ਐਕਸ ‘ਤੇ ਇੱਕ ਪੋਸਟ ‘ਚ ਕਿਹਾ ਕਿ ਖੇਤਰ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਰਿਆਦ ਤੇ ਦਮਾਮ ਤੋਂ ਆਉਣ-ਜਾਣ ਵਾਲੀਆਂ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 7 ਨਵੰਬਰ ਤੱਕ ਮੁਅੱਤਲ ਰਹਿਣਗੀਆਂ, ਜਦਕਿ ਜੇਦਾਹ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 31 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ।
ਏਅਰਲਾਈਨ ਨੇ ਕਿਹਾ ਕਿ 24 ਅਕਤੂਬਰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਕੰਨਫਰਮ ਟਿਕਟਾਂ ਵਾਲੇ ਯਾਤਰੀ ਆਪਣੀ ਸਹੂਲਤ ਅਨੁਸਾਰ ਉਡਾਣਾਂ ਦੀ ਬੁਕਿੰਗ ‘ਚ ਬਦਲਾਅ ਕਰਵਾ ਸਕਦੇ ਹਨ ਜਾਂ ਟਿਕਟ ਰੱਦ ਕਰਵਾਉਣ ‘ਤੇ ਪੂਰਾ ਰਿਫੰਡ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਪਹਿਲਾਂ, ਦੋਵਾਂ ਕੰਪਨੀਆਂ ਨੇ ਸਾਊਦੀ ਅਰਬ ਲਈ ਆਪਣੀਆਂ ਉਡਾਣਾਂ 24 ਅਕਤੂਬਰ ਤੱਕ ਰੱਦ ਕੀਤੀਆਂ ਸਨ।
ਰਿਆਦ ਤੇ ਦਮਾਮ ਸੈਕਟਰਾਂ ਲਈ 24 ਅਕਤੂਬਰ ਜਾਂ ਇਸ ਤੋਂ ਪਹਿਲਾਂ ਬੁਕਿੰਗ ਕਰਵਾਉਣ ਵਾਲੇ ਤੇ ਜਿਨ੍ਹਾਂ ਦੀ ਮੂਲ ਯਾਤਰਾ ਦੀ ਤਰੀਕ 7 ਨਵੰਬਰ 2026 ਤੱਕ ਹੈ, ਉਹ ਏਅਰ ਇੰਡੀਆ ਐਕਸਪ੍ਰੈੱਸ ਦੇ ਯਾਤਰੀ 21 ਨਵੰਬਰ ਤੱਕ ਦੀ ਯਾਤਰਾ ਲਈ ਇੱਕ ਵਾਰ ਮੁਫ਼ਤ ਮੁੜ ਬੁਕਿੰਗ ਕਰਵਾ ਸਕਦੇ ਹਨ। ਇਹ ਸਹੂਲਤ ਸਾਊਦੀ ਅਰਬ ਜਾਂ ਬਹਿਰੀਨ ਤੇ ਭਾਰਤ ‘ਚ ਏਅਰ ਇੰਡੀਆ ਐਕਸਪ੍ਰੈੱਸ ਦੇ ਕਿਸੇ ਵੀ ਚਾਲੂ ਸਟੇਸ਼ਨ ਤੋਂ ਜਾਂ ਉਸ ਤੱਕ ਦੀ ਯਾਤਰਾ ਲਈ ਉਪਲਬਧ ਹੋਵੇਗੀ।
ਇਸੇ ਤਰ੍ਹਾਂ, ਜੇਦਾਹ ਸੈਕਟਰ ਲਈ 24 ਅਕਤੂਬਰ ਜਾਂ ਇਸ ਤੋਂ ਪਹਿਲਾਂ ਬੁਕਿੰਗ ਕਰਵਾਉਣ ਵਾਲੇ ਤੇ ਜਿਨ੍ਹਾਂ ਦੀ ਅਸਲ ਯਾਤਰਾ ਦੀ ਤਾਰੀਖ 31 ਅਕਤੂਬਰ ਤੱਕ ਹੈ, ਉਹ ਯਾਤਰੀ 14 ਨਵੰਬਰ ਤੱਕ ਦੀ ਯਾਤਰਾ ਲਈ ਇੱਕ ਵਾਰ ਮੁਫ਼ਤ ਮੁੜ ਬੁਕਿੰਗ ਕਰਵਾ ਸਕਦੇ ਹਨ। ਇਹ ਸਹੂਲਤ ਸਾਊਦੀ ਅਰਬ ਜਾਂ ਬਹਿਰੀਨ ਤੇ ਭਾਰਤ ‘ਚ ਏਅਰ ਇੰਡੀਆ ਐਕਸਪ੍ਰੈੱਸ ਦੇ ਕਿਸੇ ਵੀ ਚਾਲੂ ਸਟੇਸ਼ਨ ਤੋਂ ਜਾਂ ਉਸ ਤੱਕ ਦੀ ਯਾਤਰਾ ਲਈ ਮਿਲੇਗੀ।
ਮੁੜ ਬੁਕਿੰਗ ਅਤੇ ਰਿਫੰਡ ਨਾਲ ਸਬੰਧਤ ਬੇਨਤੀਆਂ ਲਈ ਯਾਤਰੀ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਯਾਤਰੀ ਸ਼ਹਿਰਾਂ ‘ਚ ਸਥਿਤ ਬੁਕਿੰਗ ਦਫ਼ਤਰਾਂ ਰਾਹੀਂ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
10/25/2026
ਦੇਸ਼📍 ਪੰਜਾਬ
ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਪੀ.ਐੱਮ.ਜੀ.ਐੱਸ.ਵਾਈ. ਦੀ ਉੱਚ-ਅਧਿਕਾਰ ਪ੍ਰਾਪਤ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੂਜੇ ਪੰਦਰਵਾੜੇ ਤੱਕ ਸੜਕ ਨਿਰਮਾਣ ਲਈ ਟੈਂਡਰ ਜਾਰੀ ਹੋਣ ਦੀ ਸੰਭਾਵਨਾ ਹੈ।
ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਪੀ.ਐੱਮ.ਜੀ.ਐੱਸ.ਵਾਈ. ਦੀ ਉੱਚ-ਅਧਿਕਾਰ ਪ੍ਰਾਪਤ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੂਜੇ ਪੰਦਰਵਾੜੇ ਤੱਕ ਸੜਕ ਨਿਰਮਾਣ ਲਈ ਟੈਂਡਰ ਜਾਰੀ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਪਹਿਲਾਂ ਹੀ ਜਲਦ ਸੜਕ ਨਿਰਮਾਣ ਦੀ ਗੱਲ ਕਹਿ ਚੁੱਕੇ ਹਨ।
ਚਕਰਾਤਾ ਵਿਧਾਨ ਸਭਾ ਖੇਤਰ ਦੇ ਦੂਰ-ਦੁਰਾਡੇ ਪਿੰਡ ਉਦਾਂਵਾ ਤੱਕ ਸੜਕ ਪਹੁੰਚਣ ਦੀ ਵਰ੍ਹਿਆਂ ਪੁਰਾਣੀ ਆਸ ਹੁਣ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ।
ਸੜਕ ਦਾ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਚੱਕਰਾਟਾ ਤਹਿਸੀਲ ਦੇ ਬੁਲ੍ਹਾੜ ਪਿੰਡ ਦੀ ਸ਼ਰਮੀਲਾ ਨੇ ਉਦਵਾ ਪਿੰਡ ਦੇ ਅਨਿਲ ਨਾਲ ਵਿਆਹ ਕੀਤਾ। ਸ਼ਰਮੀਲਾ, ਬਾਰਾਤ ਸਮੇਤ ਆਪਣੇ ਸਹੁਰੇ ਘਰ ਲਈ ਪੈਦਲ ਰਵਾਨਾ ਹੋਈ। ਕੱਚੇ ਰਸਤੇ 'ਤੇ ਚਾਰ ਘੰਟੇ ਦੇ ਸਫ਼ਰ ਨੇ ਸ਼ਰਮੀਲਾ ਅਤੇ ਵਿਆਹ ਦੇ ਸਾਰੇ ਮਹਿਮਾਨਾਂ ਨੇ ਪਸੀਨਾ ਵਹਾਇਆ। ਮੁੱਖ ਮੰਤਰੀ ਤੱਕ ਪਹੁੰਚਿਆ ਮਾਮਲਾ ਬਾਰਾਤ ਦੌਰਾਨ ਹੀ ਸ਼ਰਮਿਲਾ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਉਦਾਂਵਾ ਪਿੰਡ ਤੱਕ ਮੋਟਰ ਮਾਰਗ ਦਾ ਨਿਰਮਾਣ ਕਰਵਾਉਣ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਸੜਕ ਦੀ ਸੁਵਿਧਾ ਹੋਣ ਨਾਲ ਪਿੰਡ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਰਾਹਤ ਮਿਲੇਗੀ ਅਤੇ ਵਿਆਹ-ਸ਼ਾਦੀ ਸਮੇਤ ਹੋਰ ਜ਼ਰੂਰੀ ਕੰਮਾਂ ਲਈ ਹੋਣ ਵਾਲੀਆਂ ਪਰੇਸ਼ਾਨੀਆਂ ਘਟਣਗੀਆਂ। ਮਾਮਲਾ ਮੁੱਖ ਮੰਤਰੀ ਤੱਕ ਪਹੁੰਚਣ ਤੋਂ ਬਾਅਦ ਸਬੰਧਤ ਵਿਭਾਗਾਂ ਵਿੱਚ ਵੀ ਸਰਗਰਮੀ ਵਧੀ।
ਸੜਕ ਦੀ ਪ੍ਰਗਤੀ ਜਾਣਨ ਲਈ ਰੁਦਰ ਸੇਨਾ ਦੇ ਸੰਸਥਾਪਕ ਰਾਕੇਸ਼ ਉੱਤਰਾਖੰਡੀ ਨੇ ਸ਼ਨੀਵਾਰ ਨੂੰ ਮੁੱਖ ਇੰਜੀਨੀਅਰ ਗੜ੍ਹਵਾਲ ਮਯੰਕ ਮਿੱਤਲ ਨਾਲ ਮੁਲਾਕਾਤ ਕੀਤੀ। ਰਾਕੇਸ਼ ਅਨੁਸਾਰ, ਮੁੱਖ ਇੰਜੀਨੀਅਰ ਨੇ ਦੱਸਿਆ ਕਿ ਡੀ.ਪੀ.ਆਰ. ਭਾਰਤ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਅਤੇ 24 ਅਕਤੂਬਰ ਨੂੰ ਸਟੇਟ ਟੈਕਨੀਕਲ ਏਜੰਸੀ ਰੁੜਕੀ ਤੋਂ ਮਨਜ਼ੂਰੀ ਵੀ ਮਿਲ ਗਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ।
ਮੁੱਖ ਇੰਜੀਨੀਅਰ ਗੜ੍ਹਵਾਲ ਮਯੰਕ ਮਿੱਤਲ ਨੇ ਦੱਸਿਆ ਕਿ ਪ੍ਰਸਤਾਵ ਕੇਂਦਰ ਨੂੰ ਭੇਜਿਆ ਜਾ ਚੁੱਕਾ ਹੈ। ਕਮੇਟੀ ਦੀ ਮੀਟਿੰਗ ਨਵੰਬਰ ਦੇ ਪਹਿਲੇ ਹਫ਼ਤੇ ਹੋਣੀ ਹੈ।
10/25/2026
ਦੇਸ਼📍 ਪੰਜਾਬ
ਸੰਗਰੂਰ ਦੀ 20 ਸਾਲਾ ਕਰਨਵੀਰ ਕੌਰ ਦੀਆਂ ਦੋਵੇਂ ਕਿਡਨੀਆਂ ਚੰਡੀਗੜ੍ਹ ਵਿੱਚ ਟ੍ਰਾਂਸਪਲਾਂਟ ਕੀਤੀਆਂ ਗਈਆਂ। ਪਿਤਾ ਜਗਦੀਪ ਸਿੰਘ ਦੇ ਅੰਗਦਾਨ ਦੇ ਫ਼ੈਸਲੇ ਨਾਲ 38 ਅਤੇ 32 ਸਾਲਾ ਦੋ ਮਰੀਜ਼ਾਂ ਨੂੰ ਨਵੀਂ ਉਮੀਦ ਮਿਲੀ।
ਸੰਗਰੂਰ ਦੀ 20 ਸਾਲਾ ਕਰਨਵੀਰ ਕੌਰ ਦੀਆਂ ਦੋਵੇਂ ਕਿਡਨੀਆਂ ਚੰਡੀਗੜ੍ਹ ਵਿੱਚ ਟ੍ਰਾਂਸਪਲਾਂਟ ਕੀਤੀਆਂ ਗਈਆਂ। ਪਿਤਾ ਜਗਦੀਪ ਸਿੰਘ ਦੇ ਅੰਗਦਾਨ ਦੇ ਫ਼ੈਸਲੇ ਨਾਲ 38 ਅਤੇ 32 ਸਾਲਾ ਦੋ ਮਰੀਜ਼ਾਂ ਨੂੰ ਨਵੀਂ ਉਮੀਦ ਮਿਲੀ।
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਲੋਵਾਲ ਦੀ 20 ਸਾਲਾ ਕਰਨਵੀਰ ਕੌਰ ਭਾਵੇਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ, ਪਰ ਉਸ ਦੇ ਅੰਗਦਾਨ ਨੇ ਦੋ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਜਗਾਈ ਹੈ। ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਬ੍ਰੇਨ-ਸਟੈਮ ਡੈੱਡ ਐਲਾਨੀ ਗਈ ਕਰਨਵੀਰ ਕੌਰ ਦੀਆਂ ਦੋਵੇਂ ਕਿਡਨੀਆਂ ਦਾ ਪੀਜੀਆਈਐੱਮਈਆਰ, ਚੰਡੀਗੜ੍ਹ ਵਿੱਚ ਸਫਲ ਟ੍ਰਾਂਸਪਲਾਂਟ ਕੀਤਾ ਗਿਆ, ਜਿਸ ਨਾਲ 38 ਅਤੇ 32 ਸਾਲ ਦੀ ਉਮਰ ਦੇ ਦੋ ਪੁਰਸ਼ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਮਿਲੀ ਹੈ।
ਕਰਨਵੀਰ ਕੌਰ, ਪਿੰਡ ਮੂਲੋਵਾਲ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਧੀ ਸੀ। ਉਸ ਨੇ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੀ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਦੀ ਤਿਆਰੀ ਕਰ ਰਹੀ ਸੀ। 15 ਅਕਤੂਬਰ ਨੂੰ ਕਰਨਵੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਨੂੰ ਪਹਿਲਾਂ ਧੂਰੀ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਇਲਾਜ ਲਈ ਲਿਜਾਇਆ ਗਿਆ, ਜਿਸ ਤੋਂ ਬਾਅਦ 16 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ। ਲੋੜੀਂਦੀਆਂ ਡਾਕਟਰੀ ਜਾਂਚਾਂ ਅਤੇ ਪ੍ਰਕਿਰਿਆਵਾਂ ਤੋਂ ਬਾਅਦ 21 ਅਕਤੂਬਰ ਨੂੰ ਉਸ ਨੂੰ ਬ੍ਰੇਨ-ਸਟੈਮ ਡੈੱਡ ਐਲਾਨਿਆ ਗਿਆ।
ਧੀ ਨੂੰ ਗੁਆਉਣ ਦੇ ਅਸਹਿਣਯੋਗ ਦੁੱਖ ਦੇ ਬਾਵਜੂਦ ਉਸ ਦੇ ਪਿਤਾ ਜਗਦੀਪ ਸਿੰਘ ਨੇ ਅੰਗਦਾਨ ਲਈ ਸਹਿਮਤੀ ਦਿੱਤੀ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਕਰਨਵੀਰ ਦੀਆਂ ਦੋਵੇਂ ਕਿਡਨੀਆਂ ਦੋ ਲੋੜਵੰਦ ਮਰੀਜ਼ਾਂ ਵਿੱਚ ਟ੍ਰਾਂਸਪਲਾਂਟ ਕੀਤੀਆਂ ਜਾ ਸਕੀਆਂ। ਜਗਦੀਪ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਹਰ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਵੱਡੇ ਹੋਣ, ਆਪਣੇ ਸੁਪਨੇ ਪੂਰੇ ਕਰਨ ਅਤੇ ਆਪਣਾ ਭਵਿੱਖ ਬਣਾਉਣ। ਕਰਨਵੀਰ ਨੇ ਪਾਸ ਕਰ ਲਈ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ। ਪਰਿਵਾਰ ਨੇ ਉਸ ਲਈ ਕਈ ਸੁਪਨੇ ਦੇਖੇ ਸਨ।
ਉਨ੍ਹਾਂ ਕਿਹਾ ਕਿ ਧੀ ਦੇ ਮੁੜ ਕਦੇ ਵਾਪਸ ਨਾ ਆਉਣ ਦੀ ਸੱਚਾਈ ਨੂੰ ਸਵੀਕਾਰ ਕਰਨਾ ਬੇਹੱਦ ਦਰਦਨਾਕ ਹੈ। ਪਰ ਜੇਕਰ ਉਸ ਦੇ ਅੰਗਾਂ ਰਾਹੀਂ ਦੂਜੇ ਲੋਕਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ ਅਤੇ ਦੋ ਪਰਿਵਾਰਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਵਾਪਸ ਆ ਸਕਦੀ ਹੈ, ਤਾਂ ਉਸ ਦੀ ਜ਼ਿੰਦਗੀ ਦੂਜਿਆਂ ਲਈ ਸਾਰਥਕ ਬਣੀ ਰਹੇਗੀ।
ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਕਰਨਵੀਰ ਦੇ ਪਰਿਵਾਰ ਨੇ ਨਿੱਜੀ ਦੁੱਖ ਦੀ ਇਸ ਬੇਹੱਦ ਔਖੀ ਘੜੀ ਵਿੱਚ ਅੰਗਦਾਨ ਦਾ ਫ਼ੈਸਲਾ ਕਰਕੇ ਅਸਾਧਾਰਨ ਹਿੰਮਤ ਅਤੇ ਮਨੁੱਖਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੋ ਮਰੀਜ਼ਾਂ ਨੂੰ ਜ਼ਿੰਦਗੀ ਦਾ ਨਵਾਂ ਮੌਕਾ ਮਿਲਿਆ ਹੈ। ਧੀ ਦੇ ਵਿਛੋੜੇ ਦੀ ਭਰਪਾਈ ਕੋਈ ਨਹੀਂ ਕਰ ਸਕਦਾ, ਪਰ ਉਸ ਦੇ ਅੰਗਦਾਨ ਨਾਲ ਦੂਜਿਆਂ ਦੇ ਜੀਵਨ ਵਿੱਚ ਆਈ ਉਮੀਦ ਉਸ ਦੀ ਵਿਰਾਸਤ ਨੂੰ ਜਿਉਂਦਾ ਰੱਖੇਗੀ।
ਪਰ ਢੁੱਕਵੇਂ ਦਾਨੀ ਅੰਗ ਦੀ ਉਪਲਬਧਤਾ ਅਕਸਰ ਇੱਕ ਵੱਡੀ ਚੁਣੌਤੀ ਹੁੰਦੀ ਹੈ। ਉਨ੍ਹਾਂ ਕਰਨਵੀਰ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਿਵਾਰ ਦੇ ਇਸ ਫ਼ੈਸਲੇ ਨਾਲ ਦੋ ਮਰੀਜ਼ਾਂ ਦਾ ਟ੍ਰਾਂਸਪਲਾਂਟ ਸੰਭਵ ਹੋਇਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਨਵੀਂ ਆਸ ਮਿਲੀ।
ਹਾਲਾਂਕਿ, ਹਰ ਟ੍ਰਾਂਸਪਲਾਂਟ ਦੀ ਸ਼ੁਰੂਆਤ ਦਾਨੀ ਪਰਿਵਾਰ ਦੀ ਉਦਾਰਤਾ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਪਣੀ ਜਵਾਨ ਧੀ ਨੂੰ ਗੁਆਉਣ ਦੇ ਡੂੰਘੇ ਦੁੱਖ ਦੇ ਬਾਵਜੂਦ ਜਗਦੀਪ ਸਿੰਘ ਨੇ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਵੱਲ ਵਧਣ ਦਾ ਮੌਕਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਔਖੇ ਸਮੇਂ ਵਿੱਚ ਪਰਿਵਾਰ ਨੂੰ ਸਹਾਰਾ ਦੇਣ ਲਈ ਹਮਦਰਦੀ ਅਤੇ ਕਰੁਣਾ ਦੀ ਲੋੜ ਹੁੰਦੀ ਹੈ। ਜਗਦੀਪ ਸਿੰਘ ਦੇ ਫ਼ੈਸਲੇ ਨੇ ਦਿਖਾਇਆ ਹੈ ਕਿ ਇੱਕ ਪਰਿਵਾਰ ਦਾ ਹੌਸਲਾ ਕਈ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅੰਗਦਾਨ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ, ਤਾਂ ਜੋ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਹੋਰ ਮਰੀਜ਼ਾਂ ਨੂੰ ਵੀ ਜ਼ਿੰਦਗੀ ਦਾ ਦੂਜਾ ਮੌਕਾ ਮਿਲ ਸਕੇ।
ਕਰਨਵੀਰ ਕੌਰ ਦਾ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ। ਪਰ ਉਸ ਦੇ ਪਿਤਾ ਵੱਲੋਂ ਲਏ ਗਏ ਅੰਗਦਾਨ ਦੇ ਫ਼ੈਸਲੇ ਨੇ ਦੋ ਹੋਰ ਵਿਅਕਤੀਆਂ ਨੂੰ ਆਪਣੀ ਜ਼ਿੰਦਗੀ ਅੱਗੇ ਵਧਾਉਣ ਦੀ ਨਵੀਂ ਉਮੀਦ ਦਿੱਤੀ ਹੈ। ਕਰਨਵੀਰ ਦੀ ਜ਼ਿੰਦਗੀ ਬੇਸ਼ੱਕ ਬਹੁਤ ਛੋਟੀ ਰਹੀ, ਪਰ ਉਸ ਦੇ ਪਿਤਾ ਦੇ ਹੌਸਲੇ ਅਤੇ ਅੰਗਦਾਨ ਦੇ ਇਸ ਅਨਮੋਲ ਤੋਹਫ਼ੇ ਰਾਹੀਂ ਉਸ ਦੀ ਮਨੁੱਖਤਾ, ਪਿਆਰ ਅਤੇ ਉਮੀਦ ਦੀ ਵਿਰਾਸਤ ਹਮੇਸ਼ਾ ਜਿਉਂਦੀ ਰਹੇਗੀ। ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੰਗਦਾਨ ਦਾ ਇੱਕ ਫ਼ੈਸਲਾ ਕਈ ਜ਼ਿੰਦਗੀਆਂ ਵਿੱਚ ਨਵੀਂ ਰੌਸ਼ਨੀ ਲਿਆ ਸਕਦਾ ਹੈ।
10/25/2026
ਸਿਆਸਤ📍 ਪੰਜਾਬ
ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ਈਸੀਆਈਨੈੱਟ ਸਾਫਟਵੇਅਰ ਅਤੇ ਏਆਈ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ।
ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ਈਸੀਆਈਨੈੱਟ ਸਾਫਟਵੇਅਰ ਅਤੇ ਏਆਈ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵਾਰ-ਵਾਰ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਹੋਈ ਕਥਿਤ ਕੇਂਦਰੀਕ੍ਰਿਤ ਹੇਰਾਫੇਰੀ ਦੀ ਸੱਚਾਈ ਸਾਹਮਣੇ ਆ ਜਾਵੇਗੀ।
ਨਵੀਂ ਦਿੱਲੀ: ਕਾਂਗਰਸ ਨੇ ਐਤਵਾਰ ਨੂੰ ਚੋਣ ਕਮਿਸ਼ਨ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ। ਪਾਰਟੀ ਦਾ ਦੋਸ਼ ਹੈ ਕਿ ਚੋਣ ਕਮਿਸ਼ਨ ਵਾਰ-ਵਾਰ ਈਸੀਆਈਨੈੱਟ ਸਾਫਟਵੇਅਰ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਤਾਂ ਜੋ ਵੋਟਰ ਸੂਚੀ ਦੀ ਵਿਵਾਦਤ 'ਵਿਸ਼ੇਸ਼ ਗਹਿਰੀ ਸਮੀਖਿਆ' ਦੌਰਾਨ ਹੋਈ 'ਕੇਂਦਰੀਕ੍ਰਿਤ ਹੇਰਾਫੇਰੀ' ਨੂੰ ਲੁਕਾਇਆ ਜਾ ਸਕੇ।
ਕਾਂਗਰਸ ਦੇ ਸੰਚਾਰ ਵਿਭਾਗ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਦਿ ਹਿੰਦੁਸਤਾਨ ਟਾਈਮਜ਼' ਦੀ ਇਕ ਰਿਪੋਰਟ ਸਾਂਝੀ ਕੀਤੀ। ਇਸ ਰਿਪੋਰਟ ਮੁਤਾਬਕ, ਚੋਣ ਕਮਿਸ਼ਨ ਨੇ ਉਸ ਸਾਫਟਵੇਅਰ ਦਾ ਨਾਂ ਅਤੇ ਵਰਜ਼ਨ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੀ ਵਰਤੋਂ ਐਸਆਈਆਰ ਪ੍ਰਕਿਰਿਆ ਦੌਰਾਨ ਵੋਟਰ ਸੂਚੀ 'ਚ ਗ਼ਲਤੀਆਂ ਅਤੇ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਨੇ ਜਾਣਕਾਰੀ ਨਾ ਦੇਣ ਦੇ ਪਿੱਛੇ ਵਪਾਰਕ ਗੁਪਤਤਾ, ਭਰੋਸੇਯੋਗਤਾ ਨਾਲ ਜੁੜੇ ਭੇਤ ਅਤੇ ਬੌਧਿਕ ਸੰਪਤੀ ਦਾ ਹਵਾਲਾ ਦਿੱਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਮੰਗੀ ਗਈ ਜਾਣਕਾਰੀ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਜਨਤਕ ਕਰਨ ਤੋਂ ਛੋਟ ਪ੍ਰਾਪਤ ਹੈ।
ਚੋਣ ਕਮਿਸ਼ਨ 'ਤੇ ਕਮਜ਼ੋਰ ਬਹਾਨੇ ਬਣਾਉਣ ਦਾ ਦੋਸ਼ ਲਾਉਂਦਿਆਂ ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ਈਸੀਆਈਨੈੱਟ ਸਾਫਟਵੇਅਰ ਅਤੇ ਏਆਈ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵਾਰ-ਵਾਰ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਹੋਈ ਕਥਿਤ ਕੇਂਦਰੀਕ੍ਰਿਤ ਹੇਰਾਫੇਰੀ ਦੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਇਹ ਸਵਾਲ ਵੀ ਚੁੱਕਿਆ ਕਿ ਜਨਤਾ ਨੂੰ ਇਹ ਜਾਣਕਾਰੀ ਚੋਣ ਕਮਿਸ਼ਨ ਦੀ ਬਜਾਏ ਟਾਟਾ ਕੰਸਲਟੈਂਸੀ ਸਰਵਿਸਿਜ਼ ਤੋਂ ਕਿਉਂ ਮਿਲੀ ਕਿ ਈਸੀਆਈਨੈੱਟ ਨੂੰ ਇਸੇ ਕੰਪਨੀ ਨੇ ਵਿਕਸਿਤ ਕੀਤਾ ਹੈ। ਕਾਂਗਰਸੀ ਆਗੂ ਨੇ ਇਹ ਵੀ ਪੁੱਛਿਆ ਕਿ ਕਮਿਸ਼ਨ ਨੇ ਐਸਆਈਆਰ ਪ੍ਰਕਿਰਿਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੋਂ ਵਾਰ-ਵਾਰ ਇਨਕਾਰ ਕਿਉਂ ਕੀਤਾ, ਜਦਕਿ ਉਨ੍ਹਾਂ ਮੁਤਾਬਕ ਇਹ ਸਪੱਸ਼ਟ ਹੈ ਕਿ ਵੋਟਰ ਸੂਚੀ ਦੀ ਸਮੀਖਿਆ 'ਚ ਇਸ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਸੀ।
10/25/2026
ਸਿਆਸਤ📍 ਪੰਜਾਬ
ਅਮਰੀਕੀ ਇਤਿਹਾਸ 'ਚ ਅਜਿਹੇ ਬਹੁਤ ਘੱਟ ਮੌਕੇ ਆਏ ਹਨ, ਜਦੋਂ ਰਾਸ਼ਟਰਪਤੀ ਦੀ ਪਾਰਟੀ ਨੇ ਮਿਡਟਰਮ ਚੋਣਾਂ 'ਚ ਸੀਟਾਂ ਜਿੱਤੀਆਂ ਹੋਣ। ਉਦਾਹਰਨ ਵਜੋਂ, 1934 'ਚ ਫ੍ਰੈਂਕਲਿਨ ਡੀ. ਰੂਜ਼ਵੈਲਟ ਦੀ ਪਾਰਟੀ ਨੇ ਮਹਾਨ ਆਰਥਿਕ ਮੰਦੀ ਦੌਰਾਨ ਆਪਣੀ 'ਨਿਊ ਡੀਲ' ਨੀਤੀ ਦੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।
ਅਮਰੀਕੀ ਇਤਿਹਾਸ 'ਚ ਅਜਿਹੇ ਬਹੁਤ ਘੱਟ ਮੌਕੇ ਆਏ ਹਨ, ਜਦੋਂ ਰਾਸ਼ਟਰਪਤੀ ਦੀ ਪਾਰਟੀ ਨੇ ਮਿਡਟਰਮ ਚੋਣਾਂ 'ਚ ਸੀਟਾਂ ਜਿੱਤੀਆਂ ਹੋਣ। ਉਦਾਹਰਨ ਵਜੋਂ, 1934 'ਚ ਫ੍ਰੈਂਕਲਿਨ ਡੀ. ਰੂਜ਼ਵੈਲਟ ਦੀ ਪਾਰਟੀ ਨੇ ਮਹਾਨ ਆਰਥਿਕ ਮੰਦੀ ਦੌਰਾਨ ਆਪਣੀ 'ਨਿਊ ਡੀਲ' ਨੀਤੀ ਦੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।
ਵਾਸ਼ਿੰਗਟਨ: ਅਮਰੀਕੀ ਸਿਆਸੀ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਦਿਲਚਸਪ ਤੇ ਗੁੰਝਲਦਾਰ ਪ੍ਰਣਾਲੀਆਂ 'ਚੋਂ ਇਕ ਹੈ। ਇੱਥੇ ਹਰ ਚਾਰ ਸਾਲ ਬਾਅਦ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਪਰ ਠੀਕ ਦੋ ਸਾਲ ਬਾਅਦ ਯਾਨੀ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਇਕ ਹੋਰ ਵੱਡੀ ਚੋਣ ਕਰਵਾਈ ਜਾਂਦੀ ਹੈ, ਜਿਸ ਨੂੰ 'ਮਿਡਟਰਮ ਚੋਣਾਂ' ਕਿਹਾ ਜਾਂਦਾ ਹੈ। ਇਹ ਚੋਣਾਂ ਅਮਰੀਕੀ ਲੋਕਤੰਤਰ ਦਾ ਉਹ ਮੋੜ ਹਨ ਜੋ ਤੈਅ ਕਰਦੀਆਂ ਹਨ ਕਿ ਵ੍ਹਾਈਟ ਹਾਊਸ ਦੀ ਤਾਕਤ 'ਤੇ ਲਗਾਮ ਲੱਗੇਗੀ ਜਾਂ ਉਸ ਨੂੰ ਹੋਰ ਤਾਕਤ ਮਿਲੇਗੀ। ਅਗਲੇ ਮਹੀਨੇ, ਯਾਨੀ 3 ਨਵੰਬਰ ਨੂੰ ਵੀ ਅਮਰੀਕਾ 'ਚ ਮਿਡਟਰਮ ਚੋਣਾਂ ਹੋਣ ਜਾ ਰਹੀਆਂ ਹਨ।
ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਟਰੰਪ ਪ੍ਰਸ਼ਾਸਨ ਅਤੇ ਰਿਪਬਲਿਕਨ ਪਾਰਟੀ ਲਈ ਵੀ ਇਹ ਸਿਆਸੀ ਮਹਾਸੰਗਰਾਮ 'ਕਰੋ ਜਾਂ ਮਰੋ' ਵਰਗਾ ਹੈ। ਅਮਰੀਕੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਮ ਤੌਰ 'ਤੇ ਇਨ੍ਹਾਂ ਚੋਣਾਂ 'ਚ ਸੱਤਾਧਾਰੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹੇ 'ਚ ਸਵਾਲ ਇਹ ਹੈ ਕਿ ਆਖ਼ਰ ਮਿਡਟਰਮ ਚੋਣਾਂ ਕਿਉਂ ਕਰਵਾਈਆਂ ਜਾਂਦੀਆਂ ਹਨ? ਜੇਕਰ ਮੌਜੂਦਾ ਰਾਸ਼ਟਰਪਤੀ ਦੀ ਪਾਰਟੀ ਨੂੰ ਇਨ੍ਹਾਂ ਚੋਣਾਂ 'ਚ ਘੱਟ ਸੀਟਾਂ ਮਿਲਦੀਆਂ ਹਨ ਤਾਂ ਕੀ ਹੋਵੇਗਾ? ਅਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ 2026 ਦੀਆਂ ਚੋਣਾਂ ਡੋਨਲਡ ਟਰੰਪ ਦੇ ਸਿਆਸੀ ਭਵਿੱਖ ਲਈ ਕੀ ਮਾਇਨੇ ਰੱਖਦੀਆਂ ਹਨ? ਅਮਰੀਕੀ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਦਾ ਕਾਰਜਕਾਲ ਚਾਰ ਸਾਲ ਦਾ ਹੁੰਦਾ ਹੈ, ਜਦਕਿ ਕਾਂਗਰਸ (ਸੰਸਦ) ਦੇ ਦੋਵਾਂ ਸਦਨਾਂ ਦੇ ਮੈਂਬਰਾਂ ਦਾ ਕਾਰਜਕਾਲ ਵੱਖ-ਵੱਖ ਤੈਅ ਕੀਤਾ ਗਿਆ ਹੈ। ਇਸ ਦੇ ਸਾਰੇ 435 ਮੈਂਬਰਾਂ ਦੀ ਚੋਣ ਹਰ ਦੋ ਸਾਲ ਬਾਅਦ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਰਾਸ਼ਟਰਪਤੀ ਦੀ ਚੋਣ ਦੇ ਨਾਲ ਵੀ ਅਤੇ ਉਸ ਤੋਂ ਠੀਕ ਦੋ ਸਾਲ ਬਾਅਦ ਮਿਡਟਰਮ ਚੋਣਾਂ ਦੌਰਾਨ ਵੀ।
ਇਸ 'ਚ 100 ਸੀਟਾਂ ਹੁੰਦੀਆਂ ਹਨ ਅਤੇ ਸੈਨੇਟਰਾਂ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ। ਹਰ ਦੋ ਸਾਲ ਬਾਅਦ ਲਗਭਗ ਇਕ-ਤਿਹਾਈ, ਯਾਨੀ 33 ਤੋਂ 35 ਸੀਟਾਂ 'ਤੇ ਚੋਣਾਂ ਹੁੰਦੀਆਂ ਹਨ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਮਿਡਟਰਮ ਚੋਣਾਂ ਅਸਲ 'ਚ ਮੌਜੂਦਾ ਰਾਸ਼ਟਰਪਤੀ ਦੇ ਸ਼ੁਰੂਆਤੀ ਦੋ ਸਾਲਾਂ ਦੇ ਕੰਮਕਾਜ ਬਾਰੇ ਜਨਤਾ ਦਾ 'ਰਿਪੋਰਟ ਕਾਰਡ' ਹੁੰਦੀਆਂ ਹਨ। ਅਮਰੀਕੀ ਲੋਕ ਇਨ੍ਹਾਂ ਚੋਣਾਂ ਰਾਹੀਂ ਤੈਅ ਕਰਦੇ ਹਨ ਕਿ ਉਹ ਰਾਸ਼ਟਰਪਤੀ ਦੀਆਂ ਨੀਤੀਆਂ ਤੋਂ ਸੰਤੁਸ਼ਟ ਹਨ ਜਾਂ ਨਹੀਂ। ਇਨ੍ਹਾਂ ਚੋਣਾਂ ਰਾਹੀਂ ਸੰਸਦ 'ਚ ਸੱਤਾ ਦਾ ਸੰਤੁਲਨ ਬਦਲਿਆ ਜਾ ਸਕਦਾ ਹੈ। ਜੇਕਰ ਜਨਤਾ ਰਾਸ਼ਟਰਪਤੀ ਤੋਂ ਨਾਰਾਜ਼ ਹੈ ਤਾਂ ਉਹ ਵਿਰੋਧੀ ਪਾਰਟੀ ਨੂੰ ਬਹੁਮਤ ਦੇ ਕੇ ਸੰਸਦ ਦੀ ਕਮਾਨ ਸੌਂਪ ਸਕਦੀ ਹੈ। ਇਨ੍ਹਾਂ ਚੋਣਾਂ ਬਾਰੇ ਕੀ ਕਹਿੰਦਾ ਹੈ ਅਮਰੀਕੀ ਇਤਿਹਾਸ ? ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕੀ ਇਤਿਹਾਸ ਦਾ ਇਹ ਇਕ ਅਜਿਹਾ ਕੌੜਾ ਸੱਚ ਹੈ, ਜਿਸ ਨੂੰ 'ਮਿਡਟਰਮ ਦਾ ਸਰਾਪ' ਕਿਹਾ ਜਾਂਦਾ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਵ੍ਹਾਈਟ ਹਾਊਸ 'ਚ ਸੱਤਾ ਸੰਭਾਲ ਰਹੀ ਰਾਸ਼ਟਰਪਤੀ ਦੀ ਪਾਰਟੀ ਨੂੰ ਮਿਡਟਰਮ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਲਗਭਗ 90 ਫ਼ੀਸਦੀ ਮੌਕਿਆਂ 'ਤੇ, ਸਪੱਸ਼ਟ ਸ਼ਬਦਾਂ 'ਚ ਕਹੀਏ ਤਾਂ 20 'ਚੋਂ 18 ਵਾਰ, ਸੱਤਾਧਾਰੀ ਪਾਰਟੀ ਨੂੰ ਪ੍ਰਤੀਨਿਧੀ ਸਭਾ 'ਚ ਸੀਟਾਂ ਦਾ ਨੁਕਸਾਨ ਝੱਲਣਾ ਪਿਆ ਹੈ। ਰਾਸ਼ਟਰਪਤੀ ਦੀ ਪਾਰਟੀ ਔਸਤਨ ਹਾਊਸ 'ਚ 26 ਸੀਟਾਂ ਅਤੇ ਸੈਨੇਟ 'ਚ ਲਗਭਗ ਚਾਰ ਸੀਟਾਂ ਗੁਆ ਦਿੰਦੀ ਹੈ। ਓਬਾਮਾ ਤੋਂ ਬੁਸ਼ ਤਕ, ਸਾਰਿਆਂ ਨੂੰ ਕਰਨਾ ਪਿਆ ਇਸ ਸਰਾਪ ਦਾ ਸਾਹਮਣਾ ਇਤਿਹਾਸ ਦੀ ਗੱਲ ਹੋ ਗਈ, ਹੁਣ ਕੁਝ ਉਦਾਹਰਨਾਂ ਵੀ ਦੇਖਦੇ ਹਾਂ। ਸਾਲ 2010 'ਚ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਸਨ। ਉਸ ਸਮੇਂ ਹੋਈਆਂ ਮਿਡਟਰਮ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਓਬਾਮਾ ਨੇ ਖ਼ੁਦ ਇਸ ਨੂੰ ਆਪਣੀ ਪਾਰਟੀ ਲਈ 'ਸ਼ੈਲੈਕਿੰਗ' ਯਾਨੀ ਕਰਾਰੀ ਹਾਰ ਕਰਾਰ ਦਿੱਤਾ ਸੀ। ਇਨ੍ਹਾਂ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੇ ਪ੍ਰਤੀਨਿਧੀ ਸਭਾ ਦੀਆਂ 63 ਸੀਟਾਂ ਗੁਆ ਦਿੱਤੀਆਂ ਸਨ।
ਇਸ ਤੋਂ ਪਹਿਲਾਂ ਸਾਲ 2006 'ਚ ਜਾਰਜ ਡਬਲਯੂ. ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਸਨ। ਉਸ ਸਮੇਂ ਮਿਡਟਰਮ ਚੋਣਾਂ ਦੌਰਾਨ ਇਰਾਕ ਜੰਗ ਦੀ ਅਲੋਕਪ੍ਰਿਯਤਾ ਕਾਰਨ ਬੁਸ਼ ਪ੍ਰਸ਼ਾਸਨ ਨੂੰ ਵੱਡਾ ਝਟਕਾ ਲੱਗਾ ਅਤੇ ਡੈਮੋਕ੍ਰੇਟਸ ਨੇ ਸੰਸਦ 'ਤੇ ਕਬਜ਼ਾ ਕਰ ਲਿਆ। ਬੁਸ਼ ਨੇ ਇਸ ਨੂੰ ਕਰਾਰੀ ਹਾਰ ਦੱਸਿਆ ਸੀ। ਅਮਰੀਕੀ ਇਤਿਹਾਸ 'ਚ ਅਜਿਹੇ ਬਹੁਤ ਘੱਟ ਮੌਕੇ ਆਏ ਹਨ, ਜਦੋਂ ਰਾਸ਼ਟਰਪਤੀ ਦੀ ਪਾਰਟੀ ਨੇ ਮਿਡਟਰਮ ਚੋਣਾਂ 'ਚ ਸੀਟਾਂ ਜਿੱਤੀਆਂ ਹੋਣ। ਉਦਾਹਰਨ ਵਜੋਂ, 1934 'ਚ ਫ੍ਰੈਂਕਲਿਨ ਡੀ. ਰੂਜ਼ਵੈਲਟ ਦੀ ਪਾਰਟੀ ਨੇ ਮਹਾਨ ਆਰਥਿਕ ਮੰਦੀ ਦੌਰਾਨ ਆਪਣੀ 'ਨਿਊ ਡੀਲ' ਨੀਤੀ ਦੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ। ਅਜਿਹਾ ਹੀ ਇਕ ਮੌਕਾ 1998 'ਚ ਸਾਹਮਣੇ ਆਇਆ, ਜਦੋਂ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਸਨ। ਉਨ੍ਹਾਂ ਦੀ ਪਾਰਟੀ ਦੀ ਸਫ਼ਲਤਾ ਪਿੱਛੇ ਉਸ ਸਮੇਂ ਦੀ ਮਜ਼ਬੂਤ ਅਮਰੀਕੀ ਅਰਥਵਿਵਸਥਾ ਅਤੇ ਮਹਾਦੋਸ਼ ਦੇ ਵਿਰੋਧ 'ਚ ਜਨਤਾ ਦੀ ਹਮਦਰਦੀ ਨੂੰ ਕਾਰਨ ਮੰਨਿਆ ਗਿਆ। ਇਸ ਤੋਂ ਬਾਅਦ ਸਾਲ 2002 'ਚ ਜਾਰਜ ਡਬਲਯੂ. ਬੁਸ਼ ਦੇ ਕਾਰਜਕਾਲ ਦੌਰਾਨ ਵੀ ਰਾਸ਼ਟਰਪਤੀ ਦੀ ਪਾਰਟੀ ਨੂੰ ਫ਼ਾਇਦਾ ਹੋਇਆ। 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਦੇਸ਼ 'ਚ ਪੈਦਾ ਹੋਈ ਏਕਤਾ ਅਤੇ ਰਾਸ਼ਟਰਵਾਦੀ ਭਾਵਨਾ, ਜਿਸ ਨੂੰ 'ਰੈਲੀ ਰਾਊਂਡ ਦਿ ਫਲੈਗ' ਪ੍ਰਭਾਵ ਕਿਹਾ ਜਾਂਦਾ ਹੈ, ਨੇ ਇਸ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਜੇਕਰ ਰਾਸ਼ਟਰਪਤੀ ਦੀ ਪਾਰਟੀ ਹਾਰ ਜਾਂਦੀ ਹੈ ਤਾਂ ਕੀ ਹੋਵੇਗਾ? ਜੇਕਰ ਮਿਡਟਰਮ ਚੋਣਾਂ 'ਚ ਰਾਸ਼ਟਰਪਤੀ ਦੀ ਪਾਰਟੀ ਸੰਸਦ 'ਚ ਆਪਣਾ ਬਹੁਮਤ ਗੁਆ ਦਿੰਦੀ ਹੈ ਤਾਂ ਇਸ ਦੇ ਅਮਰੀਕੀ ਸਿਆਸਤ 'ਤੇ ਦੂਰਗਾਮੀ ਅਤੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਜੇਕਰ ਵਿਰੋਧੀ ਪਾਰਟੀ ਸੰਸਦ ਦੇ ਦੋਵਾਂ ਸਦਨਾਂ ਜਾਂ ਕਿਸੇ ਇਕ ਸਦਨ 'ਤੇ ਕਬਜ਼ਾ ਕਰ ਲੈਂਦੀ ਹੈ ਤਾਂ ਰਾਸ਼ਟਰਪਤੀ ਲਈ ਆਪਣੀ ਪਸੰਦ ਦੇ ਕਾਨੂੰਨ ਪਾਸ ਕਰਵਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨੀਤੀਆਂ ਨੂੰ ਲਾਗੂ ਕਰਨ ਦੀ ਉਨ੍ਹਾਂ ਦੀ ਸਮਰੱਥਾ ਵੀ ਸੀਮਤ ਹੋ ਸਕਦੀ ਹੈ। ਸੰਸਦੀ ਕਮੇਟੀਆਂ ਦੀ ਕਮਾਨ ਵਿਰੋਧੀ ਪਾਰਟੀ ਦੇ ਹੱਥਾਂ 'ਚ ਆ ਸਕਦੀ ਹੈ। ਵਿਰੋਧੀ ਧਿਰ ਰਾਸ਼ਟਰਪਤੀ, ਉਨ੍ਹਾਂ ਦੇ ਮੰਤਰੀਆਂ ਜਾਂ ਪਰਿਵਾਰ ਨਾਲ ਜੁੜੇ ਵਿੱਤੀ ਅਤੇ ਸਿਆਸੀ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਸੰਸਦ 'ਚ ਸੱਤਾ ਦਾ ਸੰਤੁਲਨ ਬਦਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਵੱਲੋਂ ਜੱਜਾਂ, ਰਾਜਦੂਤਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਸੈਨੇਟ ਦੀ ਮਨਜ਼ੂਰੀ ਮਿਲਣ 'ਚ ਮੁਸ਼ਕਲ ਆ ਸਕਦੀ ਹੈ। ਇਸ ਨਾਲ ਸਰਕਾਰ ਦੇ ਕੰਮਕਾਜ 'ਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। ਮੌਜੂਦਾ ਸਿਆਸੀ ਅਤੇ ਆਰਥਿਕ ਹਾਲਾਤਾਂ ਦਰਮਿਆਨ 2026 ਦੀਆਂ ਮਿਡਟਰਮ ਚੋਣਾਂ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਲਈ 'ਕਰੋ ਜਾਂ ਮਰੋ' ਦੀ ਲੜਾਈ ਬਣ ਗਈਆਂ ਹਨ। ਜੇਕਰ ਟਰੰਪ ਦੀ ਪਾਰਟੀ ਸੰਸਦ 'ਚ ਆਪਣਾ ਕੰਟਰੋਲ ਗੁਆ ਦਿੰਦੀ ਹੈ ਤਾਂ ਉਨ੍ਹਾਂ ਦੇ ਬਾਕੀ ਕਾਰਜਕਾਲ ਦਾ ਘਰੇਲੂ ਅਤੇ ਆਰਥਿਕ ਏਜੰਡਾ ਪ੍ਰਭਾਵਿਤ ਹੋ ਸਕਦਾ ਹੈ। ਇਸ 'ਚ ਟੈਕਸਾਂ 'ਚ ਛੋਟ, ਸਖ਼ਤ ਇਮੀਗ੍ਰੇਸ਼ਨ ਨੀਤੀਆਂ ਅਤੇ ਬਜਟ ਦੀ ਵੰਡ ਵਰਗੇ ਮੁੱਦੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪ੍ਰਤੀਨਿਧੀ ਸਭਾ 'ਚ ਰਿਪਬਲਿਕਨ ਪਾਰਟੀ ਕੋਲ ਬਹੁਤ ਹੀ ਮਾਮੂਲੀ ਬਹੁਮਤ ਹੈ, ਜਿਸ ਦੇ ਖੁੱਸਣ ਦਾ ਖ਼ਤਰਾ ਵੱਧ ਹੈ। ਜੇਕਰ ਡੈਮੋਕ੍ਰੇਟਸ ਹਾਊਸ 'ਤੇ ਕਬਜ਼ਾ ਕਰ ਲੈਂਦੇ ਹਨ ਤਾਂ ਟਰੰਪ ਪ੍ਰਸ਼ਾਸਨ ਨੂੰ ਆਪਣੇ ਹਰ ਕਦਮ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਸੈਨੇਟ ਦੀਆਂ ਚੋਣਾਂ ਇਹ ਤੈਅ ਕਰਨਗੀਆਂ ਕਿ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਕਿੰਨੀਆਂ ਮਜ਼ਬੂਤ ਹੁੰਦੀਆਂ ਹਨ। ਜੇਕਰ ਇਨ੍ਹਾਂ ਚੋਣਾਂ 'ਚ ਟਰੰਪ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦੀ ਵਿਦੇਸ਼ ਨੀਤੀ 'ਤੇ ਵੀ ਡੂੰਘਾ ਅਸਰ ਪੈ ਸਕਦਾ ਹੈ। ਈਰਾਨ ਨਾਲ ਟਕਰਾਅ, ਟੈਰਿਫ ਨੀਤੀਆਂ ਅਤੇ ਵਿਸ਼ਵ ਪੱਧਰ 'ਤੇ ਅਮਰੀਕਾ ਦੀ ਭੂਮਿਕਾ ਵਰਗੇ ਮੁੱਦਿਆਂ 'ਤੇ ਜੇਕਰ ਕਾਂਗਰਸ 'ਚ ਵਿਰੋਧੀ ਧਿਰ ਮਜ਼ਬੂਤ ਹੁੰਦੀ ਹੈ ਤਾਂ ਟਰੰਪ ਦੇ ਇਕਪਾਸੜ ਫ਼ੈਸਲਿਆਂ 'ਤੇ ਕਾਨੂੰਨੀ ਅਤੇ ਵਿੱਤੀ ਰੋਕਾਂ ਲੱਗ ਸਕਦੀਆਂ ਹਨ। ਹਾਲਾਂਕਿ, ਟਰੰਪ ਵੀਟੋ ਪਾਵਰ ਦੀ ਵਰਤੋਂ ਕਰ ਸਕਦੇ ਹਨ, ਪਰ ਸੰਸਦ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਦੀ ਤਾਕਤ ਸੀਮਤ ਹੋ ਸਕਦੀ ਹੈ। ਇਨ੍ਹਾਂ ਸਾਰੇ ਪਹਿਲੂਆਂ ਤੋਂ ਇਲਾਵਾ, 2026 ਦੀਆਂ ਮਿਡਟਰਮ ਚੋਣਾਂ ਇਹ ਦਿਸ਼ਾ ਤੈਅ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੀਆਂ ਕਿ ਅਮਰੀਕਾ ਦਾ ਸਿਆਸੀ ਭਵਿੱਖ ਕਿਸ ਪਾਸੇ ਜਾਂਦਾ ਹੈ। ਜੇਕਰ ਟਰੰਪ ਆਪਣੀ ਪਾਰਟੀ ਨੂੰ ਜਿੱਤ ਦਿਵਾਉਣ 'ਚ ਅਸਫ਼ਲ ਰਹਿੰਦੇ ਹਨ ਤਾਂ ਰਿਪਬਲਿਕਨ ਪਾਰਟੀ ਦੇ ਅੰਦਰ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਅਤੇ ਪਾਰਟੀ ਦੇ ਭਵਿੱਖ ਨੂੰ ਲੈ ਕੇ ਖਿੱਚੋਤਾਣ ਤੇਜ਼ ਹੋ ਸਕਦੀ ਹੈ।
10/25/2026
ਸਿਆਸਤ📍 ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਨੰਗਲ ਸਥਿਤ ਸਰਕਾਰੀ ਉਦਯੋਗਿਕ ਇਕਾਈ ‘ਪੰਜਾਬ ਐਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ’ ਦੀ ਵਿਕਰੀ ਦਾ ਮੁੱਦਾ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ ਵਿੱਚ ਗੂੰਜਣ ਲੱਗਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਨੰਗਲ ਸਥਿਤ ਸਰਕਾਰੀ ਉਦਯੋਗਿਕ ਇਕਾਈ ‘ਪੰਜਾਬ ਐਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ’ ਦੀ ਵਿਕਰੀ ਦਾ ਮੁੱਦਾ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ ਵਿੱਚ ਗੂੰਜਣ ਲੱਗਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਸਤੰਬਰ 2020 ਵਿੱਚ ਤਤਕਾਲੀ ਕਾਂਗਰਸ ਸਰਕਾਰ ਦੌਰਾਨ ਕੰਪਨੀ ਵਿਚਲੇ ਸਰਕਾਰੀ ਹਿੱਸੇਦਾਰੀ ਦੇ ਨਿਵੇਸ਼ ਨਿਖੇੜੇ (ਡਿਸਇਨਵੈਸਟਮੈਂਟ) ਦੀ ਐੱਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸ਼ਰਮਾ ਨੇ ਈਡੀ ਨੂੰ ਅਪੀਲ ਕੀਤੀ ਹੈ ਕਿ ਉਹ ਨਿਵੇਸ਼ ਨਿਖੇੜੇ ਤੋਂ ਪਹਿਲਾਂ ਤੈਅ ਕੀਤੀ ਗਈ ਮੁਲਾਂਕਣ ਵਿਧੀ, ਰਾਖਵੀਂ ਕੀਮਤ, ਟਰਾਂਜੈਕਸ਼ਨ ਸਲਾਹਕਾਰ ਦੀ ਰਿਪੋਰਟ, ਟੈਂਡਰ ਦੀਆਂ ਸ਼ਰਤਾਂ, ਮੁਕਾਬਲੇਬਾਜ਼ ਬੋਲੀਆਂ ਅਤੇ ਦਿੱਤੀਆਂ ਗਈਆਂ ਪ੍ਰਵਾਨਗੀਆਂ ਦੀ ਬਾਰੀਕੀ ਨਾਲ ਜਾਂਚ ਕਰੇ। ਸ਼ਿਕਾਇਤ ਵਿੱਚ ਉਠਾਇਆ ਗਿਆ ਇੱਕ ਅਹਿਮ ਨੁਕਤਾ ਇਹ ਹੈ ਕਿ ਇਸ ਵਿਕਰੀ ਤੋਂ ਕੁਝ ਮਹੀਨੇ ਪਹਿਲਾਂ ਹੀ ਨੇ ਛੱਤੀਸਗੜ੍ਹ ਤੋਂ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ 70 ਮੈਗਾਵਾਟ ਦਾ ਥਰਮਲ ਪਾਵਰ ਪਲਾਂਟ ਖ਼ਰੀਦਿਆ ਸੀ। ਸ਼ਰਮਾ ਨੇ ਦੋਸ਼ ਲਾਇਆ ਕਿ ਇਸ ਪਾਵਰ ਪਲਾਂਟ ਦੀ ਖ਼ਰੀਦ ਕੀਮਤ ਲਗਭਗ ਉਸੇ ਰਕਮ ਦੇ ਬਰਾਬਰ ਸੀ, ਜਿੰਨੀ ਰਕਮ ਸਰਕਾਰ ਨੇ ਆਪਣੀ ਪੂਰੀ 33.49 ਫ਼ੀਸਦੀ ਹਿੱਸੇਦਾਰੀ ਵੇਚ ਕੇ ਪ੍ਰਾਪਤ ਕੀਤੀ ਸੀ।
ਭਾਜਪਾ ਆਗੂ ਨੇ ਦੀ ਅਚੱਲ ਸੰਪਤੀ ਦੇ ਮੁਲਾਂਕਣ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਜਿਸ ਵਿੱਚ ਚੰਡੀਗੜ੍ਹ ਸਥਿਤ ਕਮਰਸ਼ੀਅਲ ਦਫ਼ਤਰ ਸ਼ਾਮਲ ਹੈ ਜਿਸ ਦੀ ਅੰਦਾਜ਼ਨ ਕੀਮਤ ਕਰੀਬ 60 ਕਰੋੜ ਰੁਪਏ ਦੱਸੀ ਗਈ ਹੈ। ਉਨ੍ਹਾਂ ਇਸ ਜਾਇਦਾਦ ਦੇ ਬਾਜ਼ਾਰੀ ਮੁੱਲ, ਮਾਲਕੀ ਹੱਕਾਂ ਅਤੇ ਇਸ ਨਾਲ ਜੁੜੀਆਂ ਦੇਣਦਾਰੀਆਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਸ਼ਿਕਾਇਤ ਵਿੱਚ ਨੰਗਲ ਵਿਖੇ ਲਗਭਗ 88.86 ਏਕੜ ਫੈਕਟਰੀ ਜ਼ਮੀਨ, ਹੋਰ ਜ਼ਮੀਨੀ ਜਾਇਦਾਦਾਂ, ਪਲਾਂਟ ਤੇ ਮਸ਼ੀਨਰੀ ਅਤੇ ਉਦਯੋਗਿਕ ਢਾਂਚੇ ਦਾ ਵੀ ਹਵਾਲਾ ਦਿੱਤਾ ਗਿਆ ਹੈ। ਸ਼ਰਮਾ ਦਾ ਦੋਸ਼ ਹੈ ਕਿ ਸਰਕਾਰੀ ਹਿੱਸੇਦਾਰੀ ਦਾ ਮੁੱਲ ਤੈਅ ਕਰਦੇ ਸਮੇਂ ਇਨ੍ਹਾਂ ਸਾਰੀਆਂ ਸੰਪਤੀਆਂ ਨੂੰ ਸਹੀ ਢੰਗ ਨਾਲ ਧਿਆਨ ਵਿੱਚ ਰੱਖਿਆ ਗਿਆ ਸੀ ਜਾਂ ਨਹੀਂ, ਇਸ ਦੀ ਪੜਤਾਲ ਜ਼ਰੂਰੀ ਹੈ।
ਸ਼ਿਕਾਇਤ ਵਿੱਚ ਪਲਾਂਟ ਦੇ ਆਧੁਨਿਕੀਕਰਨ ਲਈ ਕੀਤੇ ਗਏ ਲਗਭਗ 116 ਕਰੋੜ ਰੁਪਏ ਦੇ ਨਿਵੇਸ਼ ਵੱਲ ਵੀ ਧਿਆਨ ਦਿਵਾਇਆ ਗਿਆ ਹੈ। ਇਸ ਤੋਂ ਇਲਾਵਾ ਸਾਲ 2018-19 ਵਿੱਚ 55.86 ਕਰੋੜ ਰੁਪਏ ਅਤੇ 2019-20 ਵਿੱਚ 8.80 ਕਰੋੜ ਰੁਪਏ ਦੇ ਸ਼ੁੱਧ ਮੁਨਾਫ਼ੇ ਅਤੇ ਉਦਯੋਗਿਕ ਤੇ ਕਾਰੋਬਾਰੀ ਵਿਕਾਸ ਨੀਤੀ 2017 ਤਹਿਤ ਮਿਲਣ ਵਾਲੇ ਵਿੱਤੀ ਲਾਭਾਂ ਦਾ ਜ਼ਿਕਰ ਕਰਦਿਆਂ ਕੰਪਨੀ ਦੀ ਉਸ ਵੇਲੇ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ। ਸ਼ਰਮਾ ਨੇ ਈਡੀ ਨੂੰ ਵਿੱਤੀ ਲੈਣ-ਦੇਣ ਦੀ ਪੈੜ ਨੱਪਣ ਅਤੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਤਹਿਤ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਵਿਕਰੀ ਤੋਂ ਬਾਅਦ ‘ਪ੍ਰੀਮੋ ਕੈਮੀਕਲਜ਼’ ਦਾ ਨਾਂ ਦਿੱਤੀ ਗਈ ਇਸ ਕੰਪਨੀ ਦੀ ਵਿਕਰੀ ਦਾ ਮੁੱਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉੱਠਿਆ ਸੀ ਅਤੇ ਆਮ ਆਦਮੀ ਪਾਰਟੀ (ਆਪ) ਨੇ ਇਸ ਨੂੰ ਵੱਡਾ ਚੋਣ ਮੁੱਦਾ ਬਣਾਇਆ ਸੀ। ਹਾਲਾਂਕਿ, ਸੱਤਾ ਵਿੱਚ ਆਉਣ ਤੋਂ ਬਾਅਦ ਮੌਜੂਦਾ ਸਰਕਾਰ ਵੱਲੋਂ ਇਸ ਵਿਕਰੀ ਦੀ ਹੁਣ ਤੱਕ ਕੋਈ ਜਾਂਚ ਨਹੀਂ ਕਰਵਾਈ ਗਈ।
10/25/2026