ਕੇਰਲ ’ਚ ਨਾਬਾਲਗ ਨੇ ਮਰਸੀਡੀਜ਼ ਨਾਲ ਸਕੂਟਰ ਨੂੰ ਮਾਰੀ ਜ਼ੋਰਦਾਰ ਟੱਕਰ, 55 ਸਾਲਾ ਵਿਅਕਤੀ ਦੀ ਹੋਈ ਮੌਤ

ਕੇਰਲ: ਕੇਰਲ ਦੇ ਕੋਚੀ ਦੇ ਚੇਰਾਨੱਲੂਰ ਵਿੱਚ ਅੱਜ ਸਵੇਰੇ-ਸਵੇਰੇ ਇੱਕ 17 ਸਾਲਾ ਨਾਬਾਲਗ ਦੀ ਕਾਰ ਨੇ ਕਥਿਤ ਤੌਰ ‘ਤੇ ਇੱਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਨਾਬਾਲਗ ਇੱਕ ਵਧੀਕ ਜ਼ਿਲ੍ਹਾ ਜੱਜ ਦਾ ਪੁੱਤਰ ਹੈ ਅਤੇ ਕਾਰ ਜੱਜ ਦੇ ਨਾਮ ‘ਤੇ ਰਜਿਸਟਰਡ ਸੀ।
ਨਾਬਾਲਗ ਮਰਸੀਡੀਜ਼ ਬੈਂਜ਼ ਚਲਾ ਰਿਹਾ ਸੀ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਉਹ ਨਸ਼ੇ ਵਿੱਚ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਲਈ ਉਸਦੇ ਖੂਨ ਦੇ ਨਮੂਨੇ ਲਏ ਗਏ ਹਨ।
ਇਸ ਦੌਰਾਨ ਮ੍ਰਿਤਕ ਦੀ ਪਛਾਣ ਮੰਜਲੀ ਦੇ ਰਹਿਣ ਵਾਲੇ 55 ਸਾਲਾ ਜੈਬਾਲਕ੍ਰਿਸ਼ਨਨ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰ ਨੇ ਜੈਬਾਲਕ੍ਰਿਸ਼ਨਨ ਦੇ ਸਕੂਟਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ, 17 ਸਾਲਾ ਨਾਬਾਲਗ ਡਰਾਈਵਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ।
ਪੁਲਿਸ ਨੇ ਲਾਪਰਵਾਹੀ ਕਾਰਨ ਗੱਡੀ ਚਲਾਉਣ ਅਤੇ ਮੌਤ ਦਾ ਕਾਰਨ ਬਣਨ ਦਾ ਮਾਮਲਾ ਦਰਜ ਕੀਤਾ ਹੈ।
ਇਸ ਦੌਰਾਨ, ਜੈਬਾਲਕ੍ਰਿਸ਼ਨਨ ਦੀ ਭਤੀਜੀ ਨੇ ਕਿਹਾ ਕਿ ਉਹ ਰੋਜ਼ੀ-ਰੋਟੀ ਕਮਾਉਣ ਲਈ ਇੱਕ ਖਾਣੇ ਦੀ ਦੁਕਾਨ ਚਲਾਉਂਦਾ ਸੀ ਅਤੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਘਰ ਵਾਪਸ ਆ ਰਿਹਾ ਸੀ।
ਉਸਨੇ ਦਾਅਵਾ ਕੀਤਾ ਕਿ ਕਾਰ ਤੇਜ਼ ਰਫ਼ਤਾਰ ਨਾਲ ਚਲਾਈ ਗਈ ਹੋਵੇਗੀ ਕਿਉਂਕਿ ਉਸਦੇ ਚਾਚੇ ਦਾ ਦੋਪਹੀਆ ਵਾਹਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਸੀ ਅਤੇ ਉਸ ’ਤੇ ਰੱਖਿਆ ਸਾਮਾਨ ਘਟਨਾ ਸਥਾਨ ’ਤੇ ਸਾਮਾਨ ਖਿੰਡਿਆ ਹੋਇਆ ਮਿਲਿਆ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਨਾਬਾਲਗ ਦੇ ਪਿਤਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਘੱਟ ਉਮਰ ਦੇ ਪੁੱਤਰ ਨੂੰ ਕਾਰ ਚਲਾਉਂਦੇ ਦੀ ਇਜਾਜ਼ਤ ਕਿਉਂ ਦਿੱਤੀ, ਤਾਂ ਉਨ੍ਹਾਂ ਨੇ ਪੁਲਿਸ ਸਟੇਸ਼ਨ ਵਿੱਚ ਬਦਤਮੀਜ਼ੀ ਨਾਲ ਗੱਲ ਕੀਤੀ।
