📰 10/25/2026
ਸਿਆਸਤ📍 ਪੰਜਾਬ

ਚੋਣ ਕਮਿਸ਼ਨ ਨੇ ਸਾਫਟਵੇਅਰ ਦੀ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ, ਕਾਂਗਰਸ ਨੇ ਚੁੱਕੇ ਸਵਾਲ

ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ਈਸੀਆਈਨੈੱਟ ਸਾਫਟਵੇਅਰ ਅਤੇ ਏਆਈ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ।
ਚੋਣ ਕਮਿਸ਼ਨ ਨੇ ਸਾਫਟਵੇਅਰ ਦੀ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ, ਕਾਂਗਰਸ ਨੇ ਚੁੱਕੇ ਸਵਾਲ

ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ਈਸੀਆਈਨੈੱਟ ਸਾਫਟਵੇਅਰ ਅਤੇ ਏਆਈ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵਾਰ-ਵਾਰ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਹੋਈ ਕਥਿਤ ਕੇਂਦਰੀਕ੍ਰਿਤ ਹੇਰਾਫੇਰੀ ਦੀ ਸੱਚਾਈ ਸਾਹਮਣੇ ਆ ਜਾਵੇਗੀ।

ਨਵੀਂ ਦਿੱਲੀ: ਕਾਂਗਰਸ ਨੇ ਐਤਵਾਰ ਨੂੰ ਚੋਣ ਕਮਿਸ਼ਨ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ। ਪਾਰਟੀ ਦਾ ਦੋਸ਼ ਹੈ ਕਿ ਚੋਣ ਕਮਿਸ਼ਨ ਵਾਰ-ਵਾਰ ਈਸੀਆਈਨੈੱਟ ਸਾਫਟਵੇਅਰ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਤਾਂ ਜੋ ਵੋਟਰ ਸੂਚੀ ਦੀ ਵਿਵਾਦਤ 'ਵਿਸ਼ੇਸ਼ ਗਹਿਰੀ ਸਮੀਖਿਆ' ਦੌਰਾਨ ਹੋਈ 'ਕੇਂਦਰੀਕ੍ਰਿਤ ਹੇਰਾਫੇਰੀ' ਨੂੰ ਲੁਕਾਇਆ ਜਾ ਸਕੇ।

ਕਾਂਗਰਸ ਦੇ ਸੰਚਾਰ ਵਿਭਾਗ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਦਿ ਹਿੰਦੁਸਤਾਨ ਟਾਈਮਜ਼' ਦੀ ਇਕ ਰਿਪੋਰਟ ਸਾਂਝੀ ਕੀਤੀ। ਇਸ ਰਿਪੋਰਟ ਮੁਤਾਬਕ, ਚੋਣ ਕਮਿਸ਼ਨ ਨੇ ਉਸ ਸਾਫਟਵੇਅਰ ਦਾ ਨਾਂ ਅਤੇ ਵਰਜ਼ਨ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੀ ਵਰਤੋਂ ਐਸਆਈਆਰ ਪ੍ਰਕਿਰਿਆ ਦੌਰਾਨ ਵੋਟਰ ਸੂਚੀ 'ਚ ਗ਼ਲਤੀਆਂ ਅਤੇ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਨੇ ਜਾਣਕਾਰੀ ਨਾ ਦੇਣ ਦੇ ਪਿੱਛੇ ਵਪਾਰਕ ਗੁਪਤਤਾ, ਭਰੋਸੇਯੋਗਤਾ ਨਾਲ ਜੁੜੇ ਭੇਤ ਅਤੇ ਬੌਧਿਕ ਸੰਪਤੀ ਦਾ ਹਵਾਲਾ ਦਿੱਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਮੰਗੀ ਗਈ ਜਾਣਕਾਰੀ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਜਨਤਕ ਕਰਨ ਤੋਂ ਛੋਟ ਪ੍ਰਾਪਤ ਹੈ।

ਚੋਣ ਕਮਿਸ਼ਨ 'ਤੇ ਕਮਜ਼ੋਰ ਬਹਾਨੇ ਬਣਾਉਣ ਦਾ ਦੋਸ਼ ਲਾਉਂਦਿਆਂ ਜੈਰਾਮ ਰਮੇਸ਼ ਨੇ ਐਕਸ 'ਤੇ ਕਿਹਾ ਕਿ ਈਸੀਆਈਨੈੱਟ ਸਾਫਟਵੇਅਰ ਅਤੇ ਏਆਈ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਘਾਟ ਨੇ ਨਾਗਰਿਕਾਂ ਵਿਚ ਪੂਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵਾਰ-ਵਾਰ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸ ਨਾਲ ਵੱਡੇ ਪੱਧਰ 'ਤੇ ਹੋਈ ਕਥਿਤ ਕੇਂਦਰੀਕ੍ਰਿਤ ਹੇਰਾਫੇਰੀ ਦੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਇਹ ਸਵਾਲ ਵੀ ਚੁੱਕਿਆ ਕਿ ਜਨਤਾ ਨੂੰ ਇਹ ਜਾਣਕਾਰੀ ਚੋਣ ਕਮਿਸ਼ਨ ਦੀ ਬਜਾਏ ਟਾਟਾ ਕੰਸਲਟੈਂਸੀ ਸਰਵਿਸਿਜ਼ ਤੋਂ ਕਿਉਂ ਮਿਲੀ ਕਿ ਈਸੀਆਈਨੈੱਟ ਨੂੰ ਇਸੇ ਕੰਪਨੀ ਨੇ ਵਿਕਸਿਤ ਕੀਤਾ ਹੈ। ਕਾਂਗਰਸੀ ਆਗੂ ਨੇ ਇਹ ਵੀ ਪੁੱਛਿਆ ਕਿ ਕਮਿਸ਼ਨ ਨੇ ਐਸਆਈਆਰ ਪ੍ਰਕਿਰਿਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੋਂ ਵਾਰ-ਵਾਰ ਇਨਕਾਰ ਕਿਉਂ ਕੀਤਾ, ਜਦਕਿ ਉਨ੍ਹਾਂ ਮੁਤਾਬਕ ਇਹ ਸਪੱਸ਼ਟ ਹੈ ਕਿ ਵੋਟਰ ਸੂਚੀ ਦੀ ਸਮੀਖਿਆ 'ਚ ਇਸ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਸੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਝੋਟਾ ਮਾਮਲਾ: ਹੁੰਦਾ ਤਾਂ ਗੋਲੀ ਚਲਾਉਣ ਵਾਲਾ ਜ਼ਿੰਦਾ ਰਹਿ ਜਾਂਦਾ? ਰਾਕੇਸ਼ ਟਿਕੈਤ ਦਾ ਵੱਡਾ ਬਿਆਨਪੜ੍ਹੋ →
‘ਗਾਰਬੇਜ ਫਰੀ ਫੈਸਟੀਵਲ-2026’ ਤਹਿਤ ਐਤਵਾਰ ਨੂੰ ਵੀ ਕੱਚਰੇ ਦੀ ਕਰਵਾਈ ਲਿਫਟਿੰਗਪੜ੍ਹੋ →
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਜਗਸ਼ੇਰ ਨੂੰ ਸੀਐਮ ਮਾਨ ਨੇ ਦਿੱਤੀ ਵਧਾਈਪੜ੍ਹੋ →
ਫਿਰੋਜ਼ਪੁਰ ’ਚ ਪਹਿਲੀ ਵਾਰ ਸਜਿਆ ਕਰਵਾ ਚੌਥ ਮੇਲਾਪੜ੍ਹੋ →
ਭਲਕੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨਪੜ੍ਹੋ →
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 25 ਅਕਤੂਬਰ 2026ਪੜ੍ਹੋ →