ਪੰਜਾਬ📍 ਪੰਜਾਬ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਖ਼ਿਲਾਫ਼ ਸੀਬੀਆਈ ਜਾਂਚ ਦੇ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਤੱਕ ਟਾਲ ਦਿੱਤੀ।
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਖ਼ਿਲਾਫ਼ ਸੀਬੀਆਈ ਜਾਂਚ ਦੇ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਤੱਕ ਟਾਲ ਦਿੱਤੀ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੀ ਬੈਂਚ ਨੇ ਕਿਹਾ ਕਿ ਕੇਸ ਦੀ ਫਾਈਲ ਜਸਟਿਸ ਨਾਗੂ ਕੋਲ ਦੇਰ ਨਾਲ ਪਹੁੰਚੀ। ਪੰਜਾਬ ਸਰਕਾਰ ਦੀ ਕੋਈ ਵੀ ਕਾਰਵਾਈ ਰੋਕਣ ਦੀ ਅਪੀਲ 'ਤੇ ਵੀ ਬੈਂਚ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਫਾਈਲ ਪੜ੍ਹੇ ਬਿਨਾਂ ਅੰਤਰਿਮ ਹੁਕਮ ਕਿਵੇਂ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਸੀਬੀਆਈ ਨੇ ਘੁੰਮਣ ਸਮੇਤ ਛੇ ਜਣਿਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
09/10/2026
ਪੰਜਾਬ📍 ਪੰਜਾਬ
ਬਠਿੰਡਾ: ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਜ਼ਿਲੇ ਦੀ ਹੱਦ ਅੰਦਰ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 10 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ‘ਤੇ ਪਾਬੰਦੀ ਲਗਾ ਦਿੱਤੀ ਹੈ।
ਬਠਿੰਡਾ: ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਜ਼ਿਲੇ ਦੀ ਹੱਦ ਅੰਦਰ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 10 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਰਹਿ ਜਾਂਦੀ ਝੋਨੇ ਦੀ ਨਾੜ, ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਨਾੜ, ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਵਿੱਚ ਮੌਜੂਦ ਲਾਭਦਾਇਕ ਜੈਵਿਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਹੀ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਆਸ-ਪਾਸ ਦੇ ਖੇਤਾਂ ਵਿੱਚ ਖੜ੍ਹੀਆਂ ਫਸਲਾਂ, ਗੋਦਾਮਾਂ ਵਿੱਚ ਰੱਖੀਆਂ ਫਸਲਾਂ ਅਤੇ ਅਸਲਾ ਡਿਪੂਆਂ ਤੱਕ ਅੱਗ ਪੁੱਜਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਵੱਡੇ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਨਿਕਲਣ ਵਾਲਾ ਧੂੰਆਂ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ। ਹਵਾ ਪ੍ਰਦੂਸ਼ਣ ਦੇ ਇਸ ਵਾਧੇ ਕਾਰਨ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਕਾਰਨਾਂ ਨੂੰ ਮੁੱਖ ਰੱਖਦਿਆਂ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਪਾਬੰਦੀ ਲਗਾਈ ਗਈ ਹੈ, ਜੋ ਕਿ 16 ਨਵੰਬਰ ਤੱਕ ਲਾਗੂ ਰਹੇਗੀ।
09/10/2026
ਪੰਜਾਬ📍 ਪੰਜਾਬ
ਪੰਜਾਬ ਦੀ ਸਾਬਕਾ ਅਕਾਲੀ ਆਗੂ ਬੀਬੀ ਰੂਪ ਕੌਰ ਸੰਧੂ ਨੇ ਪੀੜਤ ਔਰਤਾਂ ਨੂੰ ਧਮਕੀਆਂ ਮਿਲਣ ਦਾ ਦਾਅਵਾ ਕਰਦਿਆਂ ਪੰਜਾਬ ਦੇ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਪੰਜਾਬ ਦੀ ਸਾਬਕਾ ਅਕਾਲੀ ਆਗੂ ਬੀਬੀ ਰੂਪ ਕੌਰ ਸੰਧੂ ਨੇ ਪੀੜਤ ਔਰਤਾਂ ਨੂੰ ਧਮਕੀਆਂ ਮਿਲਣ ਦਾ ਦਾਅਵਾ ਕਰਦਿਆਂ ਪੰਜਾਬ ਦੇ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅੱਜ ਵੀਡੀਓ ਜਾਰੀ ਕਰਕੇ
ਬੀਬੀ ਰੂਪ ਕੌਰ ਸੰਧੂ ਨੇ ਪੰਜਾਬ ਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਟਾਸਕ ਫੋਰਸ ਨੂੰ ਅਪੀਲ ਕੀਤੀ ਹੈ ਕਿ ਪੀੜਤ ਔਰਤਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਰੂਪ ਕੌਰ ਸੰਧੂ ਮੁਤਾਬਕ ਪੀੜਤ ਔਰਤ ਖ਼ੁਦ ਜਥੇਦਾਰ ਸਾਹਿਬ ਨੂੰ ਮਿਲ ਕੇ ਆਪਣੇ ਸਾਰੇ ਸਬੂਤ ਸੌਂਪਣਾ ਚਾਹੁੰਦੀ ਹੈ। ਉਹ ਸੰਗਤ ਦੇ ਸਾਹਮਣੇ ਵੀ ਆਪਣਾ ਪੱਖ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਔਰਤਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਮਿਲਦਾ ਤਾਂ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਸਾਰੇ ਸਬੂਤ ਅਤੇ ਆਪਣਾ ਪੱਖ ਰੱਖਣਗੀਆਂ।
ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਖ਼ਿਲਾਫ਼ ਇੱਕ ਸਿੱਖ ਔਰਤ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਨਾਲ ਸਬੰਧਤ ਹੈ। ਸ਼ਿਕਾਇਤਕਰਤਾ ਔਰਤ ਬਹਿਰੀਨ ਵਿੱਚ ਰਹਿੰਦੀ ਹੈ। ਔਰਤ ਨੇ ਆਰੋਪ ਲਾਇਆ ਸੀ ਕਿ ਨਵੰਬਰ 2025 ਵਿੱਚ ਭਾਰਤ ਪਰਤਣ ਤੋਂ ਬਾਅਦ ਐਸਜੀਪੀਸੀ ਵੱਲੋਂ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਦੇ ਆਰੋਪਾਂ ਮੁਤਾਬਕ ਮਾਰਚ ਤੋਂ ਮਈ 2026 ਦਰਮਿਆਨ ਸ਼੍ਰੀ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦੀਆਂ ਸਰਾਵਾਂ ਵਿੱਚ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਗਿਆ। ਉਸ ਨੇ ਇਹ ਵੀ ਆਰੋਪ ਲਾਇਆ ਕਿ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਮਾਮਲੇ ਵਿੱਚ 21 ਅਗਸਤ 2026 ਨੂੰ ਆਨੰਦਪੁਰ ਸਾਹਿਬ ਥਾਣੇ ਵਿੱਚ ਐਫਆਈਆਰ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਔਰਤ ਨੇ ਗਿਆਨੀ ਮਲਕੀਤ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਇੱਕ ਡਰਾਈਵਰ ਮੋਹਨ ਸਿੰਘ 'ਤੇ ਵੀ ਇਤਰਾਜ਼ਯੋਗ ਅਤੇ ਅਸ਼ਲੀਲ ਸੰਦੇਸ਼ ਭੇਜਣ ਦੇ ਆਰੋਪ ਲਗਾਏ ਸਨ। ਇਹ ਸਾਰੇ ਦੋਸ਼ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਹਨ।
ਔਰਤ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਸਬੂਤਾਂ ਸਮੇਤ ਕਈ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਕੋਲ ਇਨਸਾਫ਼ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸ ਨੇ ਅਕਾਲੀ ਆਗੂ ਰੂਪ ਕੌਰ ਸੰਧੂ ਨਾਲ ਫੇਸਬੁੱਕ ਲਾਈਵ ਰਾਹੀਂ ਵੀ ਆਪਣਾ ਪੱਖ ਜਨਤਕ ਕੀਤਾ ਸੀ।
ਇਸ ਮਾਮਲੇ ਵਿੱਚ 20 ਸਤੰਬਰ 2026 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਵੱਲੋਂ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ। ਰਿਪੋਰਟ ਮੁਤਾਬਕ, ਅਮਰਜੀਤ ਸਿੰਘ ਚਾਵਲਾ ਅਤੇ ਗਿਆਨੀ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੋਵਾਂ 'ਤੇ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਮੰਚਾਂ 'ਤੇ ਸੇਵਾ ਕਰਨ ਜਾਂ ਅਹੁਦਾ ਸੰਭਾਲਣ ਸਬੰਧੀ ਉਮਰ ਭਰ ਲਈ ਪਾਬੰਦੀ ਲਗਾਉਣ ਦੀ ਗੱਲ ਵੀ ਸਾਹਮਣੇ ਆਈ ਸੀ। ਹੁਣ ਇਸ ਮਾਮਲੇ ਵਿੱਚ ਪੀੜਤ ਔਰਤਾਂ ਨੂੰ ਧਮਕੀਆਂ ਮਿਲਣ ਦੇ ਦਾਅਵਿਆਂ ਤੋਂ ਬਾਅਦ ਸੁਰੱਖਿਆ ਦਾ ਮੁੱਦਾ ਮੁੜ ਚਰਚਾ ਵਿੱਚ ਆ ਗਿਆ ਹੈ।
09/10/2026
ਪੰਜਾਬ📍 ਪੰਜਾਬ
ਗੋਲੀਬਾਰੀ ਦੀ ਸੂਚਨਾ ਮਿਲਣ 'ਤੇ, ਸਦਰ ਪੱਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਨਰਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੂੰ ਘਟਨਾ ਸਥਾਨ ਤੋਂ ਖਾਲੀ ਖੋਲ ਮਿਲੇ ਹਨ।
ਗੋਲੀਬਾਰੀ ਦੀ ਸੂਚਨਾ ਮਿਲਣ 'ਤੇ, ਸਦਰ ਪੱਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਨਰਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੂੰ ਘਟਨਾ ਸਥਾਨ ਤੋਂ ਖਾਲੀ ਖੋਲ ਮਿਲੇ ਹਨ। ਨਰਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਤਰਨਤਾਰਨ ਦੇ ਭੰਗਾਲਾ ਪਿੰਡ ਵਿੱਚ ਨੰਬਰਦਾਰ ਬੋਹੜ ਸਿੰਘ ਦੇ ਘਰ ਦੇ ਗੇਟ ‘ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਤੋਂ ਬਾਅਦ ਗੋਲੀਬਾਰੀ ਹੋਈ। ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਅਤੇ ਭੱਜ ਗਏ। ਵੀਰਵਾਰ ਦੇਰ ਸ਼ਾਮ ਪੰਜ ਤੋਂ ਛੇ ਰਾਉਂਡ ਗੋਲੀਆਂ ਚੱਲੀਆਂ। ਪਰਿਵਾਰਕ ਮੈਂਬਰ ਗੁਰਚੇਤ ਸਿੰਘ ਦੇ ਅਨੁਸਾਰ, ਉਨ੍ਹਾਂ ਨੂੰ ਕੁਝ ਸਮੇਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ।
ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ, ਸਦਰ ਪੱਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਨਰਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੂੰ ਘਟਨਾ ਸਥਾਨ ਤੋਂ ਖਾਲੀ ਖੋਲ ਮਿਲੇ ਹਨ। ਨਰਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਪੁਲਿਸ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਮਲਾਵਰ ਕਿਸ ਰਸਤੇ ਤੋਂ ਗਏ ਸਨ ਅਤੇ ਅਪਰਾਧ ਕਰਨ ਤੋਂ ਬਾਅਦ ਉਹ ਕਿਸ ਦਿਸ਼ਾ ਵਿੱਚ ਭੱਜ ਗਏ ਸਨ।
ਜ਼ਿਕਰਯੋਗ ਹੈ ਕਿ ਨੇੜਲੇ ਪਿੰਡ ਟੂਟ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਅਸ਼ਵਨੀ ਦੇਵਗਨ ਦੇ ਕਤਲ ਤੋਂ ਬਾਅਦ ਇਲਾਕੇ ਵਿੱਚ ਕਾਨੂੰਨ ਵਿਵਸਥਾ ਦੀ ਚਿੰਤਾ ਬਣੀ ਹੋਈ ਹੈ। ਭੰਗਾਲਾ ਵਿੱਚ ਇੱਕ ਨੰਬਰਦਾਰ ਦੇ ਘਰ ਦੇ ਗੇਟ ‘ਤੇ ਹੋਈ ਗੋਲੀਬਾਰੀ ਨੇ ਨਿਵਾਸੀਆਂ ਨੂੰ ਹੋਰ ਡਰਾ ਦਿੱਤਾ ਹੈ।
ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਘਟਨਾ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲਾ ਹੈ। ਹਲਾਂਕਿ, ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅਨਸਰਾਂ ‘ਤੇ ਨਕੇਲ ਕਸੱਣ ਦੇ ਲਈ ਹਮੇਸ਼ਾ ਤਿਆਰ ਹੈ।
09/10/2026
ਪੰਜਾਬ📍 ਪੰਜਾਬ
ਚੰਡੀਗੜ੍ਹ ਵਿੱਚ ਪਿਛਲੇ ਕਰੀਬ 3 ਸਾਲਾਂ ਤੋਂ ਵੱਡੇ ਪੱਧਰ ਤੇ ਚਿੱਟੇ ਦੀ ਸਪਲਾਈ ਕੀਤੀ ਜਾ ਰਹੀ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਲਾਕਾ ਚੌਕੀ, ਬੀਟ ਇੰਚਾਰਜਾਂ ਅਤੇ ਸਥਾਨਕ ਥਾਣਾ ਪੁਲਿਸ ਨੂੰ ਇਸ ਕਾਲੇ ਕਾਰੋਬਾਰ ਦੀ ਭਿਣਕ ਤੱਕ ਨਹੀਂ ਲੱਗੀ।
ਚੰਡੀਗੜ੍ਹ ਵਿੱਚ ਪਿਛਲੇ ਕਰੀਬ 3 ਸਾਲਾਂ ਤੋਂ ਵੱਡੇ ਪੱਧਰ ਤੇ ਚਿੱਟੇ ਦੀ ਸਪਲਾਈ ਕੀਤੀ ਜਾ ਰਹੀ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਲਾਕਾ ਚੌਕੀ, ਬੀਟ ਇੰਚਾਰਜਾਂ ਅਤੇ ਸਥਾਨਕ ਥਾਣਾ ਪੁਲਿਸ ਨੂੰ ਇਸ ਕਾਲੇ ਕਾਰੋਬਾਰ ਦੀ ਭਿਣਕ ਤੱਕ ਨਹੀਂ ਲੱਗੀ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਅੰਤਰਰਾਜੀ ਡਰੱਗ ਨੈੱਟਵਰਕ ਦੇ 4 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਪੂਰੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।
ਪੁਲਿਸ ਤਫ਼ਤੀਸ਼ ਦੌਰਾਨ ਇਹ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਗੁਰਲਾਲ ਸਿੰਘ ਉਰਫ਼ ਲਾਲ ਹਰ ਮਹੀਨੇ ਲਗਭਗ 7 ਕਿੱਲੋ ਹੈਰੋਇਨ ਚੰਡੀਗੜ੍ਹ ਸ਼ਹਿਰ ਵਿੱਚ ਸਪਲਾਈ ਕਰਦਾ ਸੀ। ਇਸ ਅੰਕੜੇ ਮੁਤਾਬਕ ਪਿਛਲੇ 3 ਸਾਲਾਂ ਦੌਰਾਨ ਕਰੀਬ 252 ਕਿੱਲੋ ਹੈਰੋਇਨ ਇਕੱਲੇ ਚੰਡੀਗੜ੍ਹ ਵਿੱਚ ਖਪਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦੇ ਮਲੋਆ ਅਤੇ ਸੈਕਟਰ-56 ਦੇ 3 ਨਸ਼ਾ ਤਸਕਰ ਇਸ ਨੈੱਟਵਰਕ ਨਾਲ ਸਿੱਧੇ ਜੁੜੇ ਹੋਏ ਸਨ, ਜੋ ਫ਼ਿਲਹਾਲ ਆਪਣੇ ਘਰਾਂ ਤੋਂ ਫ਼ਰਾਰ ਹਨ।
ਫ਼ਰਾਰ ਮੁਲਜ਼ਮਾਂ ਨੂੰ ਦਬੋਚਣ ਲਈ ਪੁਲਿਸ ਨੇ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਮੋਬਾਈਲ ਫ਼ੋਨ ਕਾਲ ਡਿਟੇਲ ਅਤੇ ਸਰਵੀਲਾਂਸ ਤੇ ਲਗਾ ਦਿੱਤੇ ਹਨ। ਇਹ ਸਾਰੀ ਕਾਰਵਾਈ ਡੀਆਈਜੀ ਰਾਜੀਵ ਰੰਜਨ ਦੀ ਸਿੱਧੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਅਗਵਾਈ ਵਾਲੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਪ੍ਰਸ਼ਾਸਨ ਹੁਣ ਇਸ ਗੱਲ ਦੀ ਵੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ ਕਿ ਐਨੇ ਲੰਮੇ ਸਮੇਂ ਤੋਂ ਚੱਲ ਰਹੇ ਇਸ ਨਸ਼ਾ ਤਸਕਰੀ ਦੇ ਜਾਲ ਬਾਰੇ ਸਥਾਨਕ ਪੁਲਿਸ ਅਤੇ ਬੀਟ ਮੁਲਾਜ਼ਮਾਂ ਨੂੰ ਕੋਈ ਜਾਣਕਾਰੀ ਕਿਉਂ ਨਹੀਂ ਮਿਲੀ।
ਇਸ ਕਾਰਵਾਈ ਦੌਰਾਨ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਅਰਸ਼ਦੀਪ ਸਿੰਘ ਦਾ ਪਿਤਾ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹੈ। ਪੁਲਿਸ ਹੁਣ ਇਸ ਕੜੀ ਦੀ ਜਾਂਚ ਕਰ ਰਹੀ ਹੈ ਕਿ ਅਰਸ਼ਦੀਪ ਇਸ ਡਰੱਗ ਸਿੰਡੀਕੇਟ ਦੇ ਸੰਪਰਕ ਵਿੱਚ ਕਿਵੇਂ ਆਇਆ ਅਤੇ ਇਸ ਨੈੱਟਵਰਕ ਵਿੱਚ ਉਸ ਦਾ ਕੀ ਰੋਲ ਸੀ। ਮੁਲਜ਼ਮ ਅਰਸ਼ਦੀਪ ਦੇ ਕਬਜ਼ੇ ਵਿੱਚੋਂ 156 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਰਿਕਾਰਡ ਮੁਤਾਬਕ ਸਾਲ 2024 ਵਿੱਚ ਉਸ ਦੇ ਖ਼ਿਲਾਫ਼ ਮੋਰਿੰਡਾ ਥਾਣੇ ਅੰਦਰ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤਾ ਗਿਆ ਦੂਜਾ ਮੁਲਜ਼ਮ ਗੁਰਸਾਬ ਉਰਫ਼ ਸਾਬਾ ਮੁੱਖ ਸਰਗਨਾ ਹਰਦੀਪ ਸਿੰਘ ਉਰਫ਼ ਦੀਪ ਦਾ ਬੇਹੱਦ ਕਰੀਬੀ (ਰਾਈਟ ਹੈਂਡ) ਮੰਨਿਆ ਜਾਂਦਾ ਹੈ। ਉਹ ਹਰਦੀਪ ਨਾਲ ਮਿਲ ਕੇ ਨਸ਼ੇ ਦੇ ਨਾਲ-ਨਾਲ ਨਾਜਾਇਜ਼ ਅਸਲੇ ਦੀ ਸਪਲਾਈ ਦਾ ਕੰਮ ਵੀ ਕਰਦਾ ਸੀ। ਪੁਲਿਸ ਨੇ ਗੁਰਸਾਬ ਕੋਲੋਂ 57 ਗ੍ਰਾਮ ਹੈਰੋਇਨ ਤੋਂ ਇਲਾਵਾ ਇੱਕ ਦੇਸੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਸ ਵਿਰੁੱਧ ਵੀ ਮੋਰਿੰਡਾ ਥਾਣੇ ਵਿੱਚ ਪਹਿਲਾਂ ਹੀ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਹੈ।
ਪੁਲਿਸ ਅਨੁਸਾਰ ਇਸ ਪੂਰੇ ਅੰਤਰਰਾਜੀ ਨੈੱਟਵਰਕ ਦਾ ਮੁੱਖ ਹੈਂਡਲਰ ਹਰਦੀਪ ਸਿੰਘ ਉਰਫ਼ ਦੀਪ ਹੈ, ਜੋ ਫ਼ਿਲਹਾਲ ਪੁਲਿਸ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਹੈ। ਮੁੱਢਲੀ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਉਹ ਪਾਕਿਸਤਾਨ ਸਰਹੱਦ ਰਾਹੀਂ ਹਰ ਮਹੀਨੇ ਲਗਭਗ 22 ਕਿੱਲੋ ਹੈਰੋਇਨ ਪੰਜਾਬ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਉਸ ਦੇ ਗੁਰਗੇ ਇਸ ਖੇਪ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਵੰਡਦੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਸਰਹੱਦ ਪਾਰੋਂ ਨਸ਼ਾ ਮੰਗਵਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਾਂਚ ਏਜੰਸੀਆਂ ਹੁਣ ਸਰਹੱਦੀ ਤਾਰਾਂ ਅਤੇ ਡਰੋਨ ਐਂਗਲ ਤੋਂ ਵੀ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕਰ ਰਹੀਆਂ ਹਨ।
09/10/2026
ਪੰਜਾਬ📍 ਪੰਜਾਬ
ਸ਼ਾਰਦੀਆ ਨਰਾਤੇ ਦੀ ਸ਼ੁਰੂਆਤ 11 ਅਕਤੂਬਰ 2026 ਤੋਂ ਹੋ ਰਹੀ ਹੈ। ਨੌਂ ਦਿਨਾਂ ਤੱਕ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਕੀਤੀ ਜਾਵੇਗੀ। ਇਸ ਦੌਰਾਨ ਰਾਸ਼ੀ ਦੇ ਅਨੁਸਾਰ ਦੇਵੀ ਮਾਂ ਨੂੰ ਭੋਗ ਅਰਪਿਤ ਕਰਨਾ ਬੇਹੱਦ ਸ਼ੁਭ ਅਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ।
ਸ਼ਾਰਦੀਆ ਨਰਾਤੇ ਦੀ ਸ਼ੁਰੂਆਤ 11 ਅਕਤੂਬਰ 2026 ਤੋਂ ਹੋ ਰਹੀ ਹੈ। ਨੌਂ ਦਿਨਾਂ ਤੱਕ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਕੀਤੀ ਜਾਵੇਗੀ। ਇਸ ਦੌਰਾਨ ਰਾਸ਼ੀ ਦੇ ਅਨੁਸਾਰ ਦੇਵੀ ਮਾਂ ਨੂੰ ਭੋਗ ਅਰਪਿਤ ਕਰਨਾ ਬੇਹੱਦ ਸ਼ੁਭ ਅਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ।
ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤਿਪਦਾ ਤਿਥੀ ਤੋਂ ਸ਼ਾਰਦੀਆ ਨਰਾਤੇ ਦਾ ਪਵਿੱਤਰ ਤਿਉਹਾਰ ਸ਼ੁਰੂ ਹੋ ਰਿਹਾ ਹੈ। ਸਾਲ 2026 ਵਿੱਚ ਸ਼ਾਰਦੀਆ ਨਰਾਤੇ ਦੀ ਸ਼ੁਰੂਆਤ 11 ਅਕਤੂਬਰ, ਐਤਵਾਰ ਤੋਂ ਹੋ ਰਹੀ ਹੈ। ਨਰਾਤੇ ਦੇ ਪਵਿੱਤਰ ਦਿਨਾਂ ਦੌਰਾਨ ਮਾਂ ਦੁਰਗਾ ਦੇ ਵੱਖ-ਵੱਖ ਸਰੂਪਾਂ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਧਾਰਮਿਕ ਗ੍ਰੰਥਾਂ ਅਨੁਸਾਰ, ਜੇਕਰ ਕੋਈ ਸ਼ਰਧਾਲੂ ਨਰਾਤੇ ਦੌਰਾਨ ਆਪਣੀ ਰਾਸ਼ੀ ਦੇ ਅਨੁਸਾਰ ਮਾਂ ਦੁਰਗਾ ਨੂੰ ਵਿਸ਼ੇਸ਼ ਭੋਗ ਅਰਪਿਤ ਕਰੇ ਅਤੇ ਦੱਸੇ ਗਏ ਮੰਤਰਾਂ ਦਾ ਪੂਰੀ ਸ਼ਰਧਾ ਨਾਲ ਜਾਪ ਕਰੇ, ਤਾਂ ਉਸ ਨੂੰ ਜੀਵਨ ਵਿੱਚ ਵਿਸ਼ੇਸ਼ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਹਰ ਰਾਸ਼ੀ ਦੇ ਗ੍ਰਹਿਆਂ ਅਤੇ ਸੁਭਾਅ ਦੇ ਅਨੁਸਾਰ ਸਹੀ ਭੋਗ ਅਰਪਿਤ ਕਰਨ ਨਾਲ ਦੇਵੀ ਮਾਂ ਪ੍ਰਸੰਨ ਹੁੰਦੀ ਹੈ ਅਤੇ ਘਰ ਵਿੱਚ ਸੁੱਖ-ਸਮ੍ਰਿੱਧੀ ਪ੍ਰਦਾਨ ਕਰਦੀ ਹੈ। ਆਓ ਜਾਣਦੇ ਹਾਂ ਕਿ ਇਸ ਨਰਾਤੇ ਦੌਰਾਨ ਤੁਹਾਨੂੰ ਆਪਣੀ ਰਾਸ਼ੀ ਦੇ ਅਨੁਸਾਰ ਦੇਵੀ ਮਾਂ ਨੂੰ ਕਿਹੜਾ ਭੋਗ ਚੜ੍ਹਾਉਣਾ ਚਾਹੀਦਾ ਹੈ ਅਤੇ ਕਿਸ ਪਵਿੱਤਰ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਮੇਖ ਰਾਸ਼ੀ: ਮੇਖ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਲਾਲ ਫੁੱਲ, ਜਿਵੇਂ ਗੁੜਹਲ ਜਾਂ ਗੁਲਾਬ, ਅਤੇ ਬੇਸਣ ਦੇ ਲੱਡੂ ਜਾਂ ਹਲਵਾ ਚੜ੍ਹਾਉਣ। ਇਸ ਦੇ ਨਾਲ ਹੀ ਓਮ ਐਂ ਕ੍ਰੀਂ ਕਲੀੰ ਮਹਾਦੁਰਗਾਦੇਵਯੈ ਨਮਃ ਮੰਤਰ ਦਾ ਜਾਪ ਕਰਨ।
ਰਿਸ਼ਭ ਰਾਸ਼ੀ: ਰਿਸ਼ਭ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਚਿੱਟੀ ਮਿਠਾਈ, ਰਸਗੁੱਲੇ, ਮਿਸ਼ਰੀ-ਮੱਖਣ ਅਤੇ ਖੁਸ਼ਬੂਦਾਰ ਇਤਰ ਅਰਪਿਤ ਕਰਨ। ਇਸ ਦੇ ਨਾਲ ਹੀ ਓਮ ਸ਼੍ਰੀਂ ਕਲੀੰ ਮਹਾਲਕਸ਼ਮਯੈ ਨਮਃ ਮੰਤਰ ਦਾ ਜਾਪ ਕਰਨ।
ਮਿਥੁਨ ਰਾਸ਼ੀ: ਮਿਥੁਨ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਹਰੀ ਇਲਾਇਚੀ, ਕੇਤਕੀ ਦੇ ਫੁੱਲ ਜਾਂ ਕੇਲੇ ਦਾ ਭੋਗ ਲਗਾਉਣ। ਇਸ ਦੇ ਨਾਲ ਹੀ ਓਮ ਗੰ ਗਣਪਤਯੇ ਨਮਃ ਅਤੇ ਓਮ ਐਂ ਨਮਃ ਮੰਤਰਾਂ ਦਾ ਜਾਪ ਕਰਨ।
ਕਰਕ ਰਾਸ਼ੀ: ਕਰਕ ਰਾਸ਼ੀ ਵਾਲੇ ਜਾਤਕ ਦੁੱਧ ਅਤੇ ਚੌਲਾਂ ਤੋਂ ਬਣੀ ਖੀਰ, ਮਖਾਣੇ ਅਤੇ ਚਿੱਟੇ ਫੁੱਲ ਮਾਂ ਦੁਰਗਾ ਨੂੰ ਅਰਪਿਤ ਕਰਨ। ਇਸ ਦੇ ਨਾਲ ਹੀ ਓਮ ਦੁੰ ਦੁਰਗਾਯੈ ਨਮਃ ਮੰਤਰ ਦਾ ਜਾਪ ਕਰਨ।
ਸਿੰਘ ਰਾਸ਼ੀ: ਸਿੰਘ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਕੇਸਰ ਵਾਲੀ ਖੀਰ, ਅਨਾਰ ਅਤੇ ਗੁੜ ਚੜ੍ਹਾਉਣ। ਇਸ ਦੇ ਨਾਲ ਹੀ ਓਮ ਹ੍ਰੀਂ ਸ਼੍ਰੀਂ ਦੁੰ ਦੁਰਗਾਯੈ ਨਮਃ ਮੰਤਰ ਦਾ ਜਾਪ ਕਰਨ।
ਕੰਨਿਆ ਰਾਸ਼ੀ: ਕੰਨਿਆ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਹਰੀਆਂ ਸਬਜ਼ੀਆਂ, ਫਲ, ਇਲਾਇਚੀ ਅਤੇ ਮਾਲਪੂੜੇ ਅਰਪਿਤ ਕਰਨ। ਇਸ ਦੇ ਨਾਲ ਹੀ ਓਮ ਐਂ ਸ਼੍ਰੀਂ ਕਲੀੰ ਕਮਲਵਾਸਿਨਯੈ ਨਮਃ ਮੰਤਰ ਦਾ ਜਾਪ ਕਰਨ।
ਤੁਲਾ ਰਾਸ਼ੀ: ਤੁਲਾ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਪੰਚਾਮ੍ਰਿਤ, ਚਿੱਟੀ ਮਿਠਾਈ ਅਤੇ ਮਾਲਤੀ ਦੇ ਫੁੱਲ ਚੜ੍ਹਾਉਣ। ਇਸ ਦੇ ਨਾਲ ਹੀ ਓਮ ਮਹਾਲਕਸ਼ਮਯੈ ਨਮਃ ਮੰਤਰ ਦਾ ਜਾਪ ਕਰਨ।
ਬ੍ਰਿਸ਼ਚਕ ਰਾਸ਼ੀ: ਬ੍ਰਿਸ਼ਚਕ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਲਾਲ ਰੰਗ ਦੀ ਮਿਠਾਈ, ਗੁੜ ਜਾਂ ਅਨਾਰ ਚੜ੍ਹਾਉਣ। ਇਸ ਦੇ ਨਾਲ ਹੀ ਓਮ ਕ੍ਰਾਂ ਕ੍ਰੀਂ ਕ੍ਰੌਂ ਸਃ ਭੌਮਾਯ ਨਮਃ ਮੰਤਰ ਦਾ ਜਾਪ ਕਰਨ।
ਧਨੁ ਰਾਸ਼ੀ: ਧਨੁ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਪੀਲੀ ਮਿਠਾਈ, ਬੇਸਣ ਦੀ ਮਿਠਾਈ, ਕੇਸਰੀ ਚੌਲ ਅਤੇ ਪੀਲੇ ਫੁੱਲ ਚੜ੍ਹਾਉਣ। ਇਸ ਦੇ ਨਾਲ ਹੀ ਓਮ ਐਂ ਕਲੀੰ ਸੌਂਃ ਦੁਰਗਾਯੈ ਨਮਃ ਮੰਤਰ ਦਾ ਜਾਪ ਕਰਨ।
ਮਕਰ ਰਾਸ਼ੀ: ਮਕਰ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਨਾਰੀਅਲ, ਉੜਦ ਦੀ ਦਾਲ ਦਾ ਹਲਵਾ ਜਾਂ ਤਿਲ ਅਰਪਿਤ ਕਰਨ। ਇਸ ਦੇ ਨਾਲ ਹੀ ਓਮ ਐਂ ਹ੍ਰੀਂ ਕਲੀੰ ਚਾਮੁੰਡਾਯੈ ਮੰਤਰ ਦਾ ਜਾਪ ਕਰਨ।
ਕੁੰਭ ਰਾਸ਼ੀ: ਕੁੰਭ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਹਲਵਾ-ਪੂਰੀ, ਨੀਲੇ ਫੁੱਲ ਜਾਂ ਤਿਲਾਂ ਦੀ ਮਿਠਾਈ ਚੜ੍ਹਾਉਣ। ਇਸ ਦੇ ਨਾਲ ਹੀ ਓਮ ਐਂ ਹ੍ਰੀਂ ਕਲੀੰ ਨਮਃ ਮੰਤਰ ਦਾ ਜਾਪ ਕਰਨ।
ਮੀਨ ਰਾਸ਼ੀ: ਮੀਨ ਰਾਸ਼ੀ ਵਾਲੇ ਜਾਤਕ ਮਾਂ ਦੁਰਗਾ ਨੂੰ ਕੇਲੇ, ਛੋਲਿਆਂ ਦੀ ਦਾਲ ਅਤੇ ਗੁੜ ਜਾਂ ਕੇਸਰ ਵਾਲਾ ਦੁੱਧ ਅਰਪਿਤ ਕਰਨ। ਇਸ ਦੇ ਨਾਲ ਹੀ ਓਮ ਸ਼੍ਰੀਂ ਹ੍ਰੀਂ ਕਲੀੰ ਦੁਰਗਾਦੇਵਯੈ ਨਮਃ ਮੰਤਰ ਦਾ ਜਾਪ ਕਰਨ।
ਨਰਾਤੇ ਦੌਰਾਨ ਆਪਣੀ ਰਾਸ਼ੀ ਦੇ ਅਨੁਸਾਰ ਮਾਂ ਦੁਰਗਾ ਦੀ ਪੂਜਾ ਕਰਨ ਨਾਲ ਸ਼ਰਧਾਲੂ ਨੂੰ ਹਰ ਤਰ੍ਹਾਂ ਦੇ ਭੌਤਿਕ ਅਤੇ ਅਧਿਆਤਮਿਕ ਲਾਭ ਪ੍ਰਾਪਤ ਹੋਣ ਦੀ ਧਾਰਮਿਕ ਮਾਨਤਾ ਹੈ। ਸਹੀ ਭੋਗ ਅਰਪਿਤ ਕਰਨ ਅਤੇ ਮੰਤਰਾਂ ਦਾ ਸਪੱਸ਼ਟ ਉਚਾਰਨ ਕਰਨ ਨਾਲ ਘਰ ਵਿੱਚ ਸੁੱਖ, ਸ਼ਾਂਤੀ, ਸਮ੍ਰਿੱਧੀ ਅਤੇ ਸੁਰੱਖਿਆ ਬਣੀ ਰਹਿੰਦੀ ਹੈ। ਅਜਿਹਾ ਕਰਨ ਨਾਲ ਕੁੰਡਲੀ ਵਿੱਚ ਮੌਜੂਦ ਪ੍ਰਤੀਕੂਲ ਗ੍ਰਹਿਆਂ ਦਾ ਪ੍ਰਭਾਵ ਖ਼ਤਮ ਹੋਣ ਅਤੇ ਦੇਵੀ ਮਾਂ ਦਾ ਵਿਸ਼ੇਸ਼ ਆਸ਼ੀਰਵਾਦ ਮਿਲਣ ਦੀ ਮਾਨਤਾ ਵੀ ਹੈ।
ਹਾਲਾਂਕਿ, ਪੂਜਾ ਕਰਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੰਤਰਾਂ ਦਾ ਜਾਪ ਹਮੇਸ਼ਾ ਸਹੀ ਉਚਾਰਨ ਨਾਲ ਕਰਨਾ ਚਾਹੀਦਾ ਹੈ ਅਤੇ ਭੋਗ ਵਿੱਚ ਸਿਰਫ਼ ਸਾਤਵਿਕ ਚੀਜ਼ਾਂ ਹੀ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਤਾਮਸਿਕ ਵਸਤੂਆਂ ਤੋਂ ਪੂਰੀ ਤਰ੍ਹਾਂ ਦੂਰ ਰਹੋ ਅਤੇ ਮਨ ਵਿੱਚ ਪੂਰੀ ਸ਼ਰਧਾ ‘ਤੇ ਵਿਸ਼ਵਾਸ ਰੱਖੋ। ਧਾਰਮਿਕ ਮਾਨਤਾਵਾਂ ਅਨੁਸਾਰ, ਪੂਜਾ ਦੌਰਾਨ ਨਿਯਮਾਂ ਅਤੇ ਸੰਜਮ ਦੀ ਪਾਲਣਾ ਕਰਨੀ ਜ਼ਰੂਰੀ ਮੰਨੀ ਜਾਂਦੀ ਹੈ।
ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਜੋਤਿਸ਼ ਸ਼ਾਸਤਰ ਦੀਆਂ ਮਾਨਤਾਵਾਂ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਤਰ੍ਹਾਂ ਦੇ ਸੁਝਾਅ ਲਈ ‘ਤੇ ਸੰਪਰਕ ਕਰੋ।
09/10/2026
ਪੰਜਾਬ📍 ਪੰਜਾਬ
ਪੰਜਾਬ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨਾ ਅੱਜ 153,600 ਰੁਪਏ ਅਤੇ 22 ਕੈਰੇਟ ਸੋਨਾ 142,850 ਰੁਪਏ ਦਰਜ ਕੀਤਾ ਗਿਆ।
ਪੰਜਾਬ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨਾ ਅੱਜ 153,600 ਰੁਪਏ ਅਤੇ 22 ਕੈਰੇਟ ਸੋਨਾ 142,850 ਰੁਪਏ ਦਰਜ ਕੀਤਾ ਗਿਆ। ਗੱਲ ਕਰੀਏ ਚਾਂਦੀ ਦੀ ਤਾਂ ਅੱਜ ਇਹ 229,000 ਰੁਪਏ ਤੱਕ ਪਹੁੰਚ ਗਈ ਹੈ। ਜਿੱਥੇ ‘ਤੇ ਸੋਨਾ 1250 ਰੁਪਏ ਦੇ ਵਾਧੇ ਨਾਲ 1,50,860 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ, ਉਥੇ ਹੀ ਚਾਂਦੀ ਦੀ ਕੀਮਤ 2853 ਰੁਪਏ ਦੇ ਵਾਧੇ ਨਾਲ 2,24,086 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹੈ।
ਕੌਮਾਂਤਰੀ ਬਾਜ਼ਾਰ ‘ਚ ਅੱਜ ਸਪੌਟ ਸੋਨਾ 0.3 ਫੀਸਦੀ ਵਧ ਕੇ 4,147.77 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਦਸੰਬਰ ਡਿਲੀਵਰੀ ਲਈ ਅਮਰੀਕੀ ਸੋਨਾ ਵਾਇਦਾ 0.4% ਵਧ ਕੇ $4,172.70 ਹੋ ਗਿਆ। ਸਪਾਟ ਚਾਂਦੀ ਵੀ 0.5% ਵਧ ਕੇ 59.62 ਡਾਲਰ ‘ਤੇ ਪਹੁੰਚ ਗਈ। ਜਿਵੇਂ ਕਿ ਡਾਲਰ ਦਾ ਵਾਧਾ ਹੌਲੀ ਹੋਇਆ, ਅਮਰੀਕੀ ਮੁਦਰਾ ਵਿੱਚ ਸੋਨਾ ਹੋਰ ਮੁਦਰਾਵਾਂ ਰੱਖਣ ਵਾਲੇ ਖਰੀਦਦਾਰਾਂ ਲਈ ਸਸਤਾ ਹੋ ਗਿਆ। ਇਸ ਦੌਰਾਨ, ਬੈਂਚਮਾਰਕ 10-ਸਾਲ ਦੀ ਯੂਐਸ ਖਜ਼ਾਨਾ ਉਪਜ ਲਗਾਤਾਰ ਦੂਜੇ ਸੈਸ਼ਨ ਲਈ ਡਿੱਗ ਗਈ।
09/10/2026
ਪੰਜਾਬ📍 ਪੰਜਾਬ
ਸੁਪਰੀਮ ਕੋਰਟ ਅੱਜ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਇੱਕ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ।
ਸੁਪਰੀਮ ਕੋਰਟ ਅੱਜ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਇੱਕ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ।
ਇਸ ਮਾਮਲੇ ਵਿੱਚ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਬੀਆਈ ਨੂੰ ਕੇਸ ਦਰਜ ਕਰਨ ਅਤੇ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦੇਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਸੀਬੀਆਈ ਤੋਂ ਦੋ ਮਹੀਨਿਆਂ ਦੇ ਅੰਦਰ ਸਟੇਟਸ ਰਿਪੋਰਟ ਮੰਗੀ ਹੈ।
ਸਰਕਾਰ ਨੇ ਹਾਈ ਕੋਰਟ ਦੇ ਹੁਕਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਵਿੱਚ ਵੀਰਵਾਰ ਨੂੰ ਸੁਣਵਾਈ ਫਾਈਲ ਦੇਰ ਨਾਲ ਪਹੁੰਚਣ ਕਰਕੇ ਟੱਲ ਗਈ ਸੀ; ਹੁਣ ਇਸਦੀ ਸੁਣਵਾਈ ਅੱਜ ਹੋਵੇਗੀ।
ਇਸ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਨੇ ਵੀਰਵਾਰ ਨੂੰ ਸੀਬੀਆਈ ਜਾਂਚ ਨੂੰ ਚੁਣੌਤੀ ਦਿੰਦਿਆਂ ਹੋਇਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਘੁੰਮਣ ਨੇ ਕਿਹਾ ਕਿ ਸੀਬੀਆਈ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਸਰਕਾਰ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ। ਘੁੰਮਣ ਨੇ ਸੀਬੀਆਈ ਦੀ ਕਾਰਵਾਈ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਵੀ ਅੱਜ ਹੋਵੇਗੀ।
09/10/2026
ਪੰਜਾਬ📍 ਪੰਜਾਬ
ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ) - ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਸ੍ਰੀਮਤੀ ਪੱਲਵੀ ਮਿਸ਼ਰਾ ਵਲੋਂ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ) - ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ ਸ੍ਰੀਮਤੀ ਪੱਲਵੀ ਮਿਸ਼ਰਾ ਵਲੋਂ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਐੱਮ./ਐੱਸ. ਡੀ.ਵਾਈ. ਮੈਨੇਜਮੈਂਟ ਕੰਨਸਲਟੈਂਸੀ ਪ੍ਰਾਈਵੇਟ ਲਿਮਟਿਡ, ਐੱਸ.ਸੀ.ਓ. ਨੰਬਰ 110-111, 97 ਏਕੜ ਸਕੀਮ, ਰਣਜੀਤ ਐਵੇਨਿਊ, ਡੀ-ਬਲਾਕ, ਅੰਮ੍ਰਿਤਸਰ ਅਤੇ ਪ੍ਰਭਵੀਜ਼ਾ ਡਾਟ ਕਾਮ, ਐੱਸ.ਸੀ.ਓ. ਨੰਬਰ 122, ਪਹਿਲੀ ਮੰਜ਼ਿਲ, ਬੀ-ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਸ਼ਾਮਿਲ ਹਨ।
ਜਾਰੀ ਹੁਕਮਾਂ ਅਨੁਸਾਰ, ਐੱਮ./ਐੱਸ. ਡੀ.ਵਾਈ. ਮੈਨੇਜਮੈਂਟ ਕੰਨਸਲਟੈਂਸੀ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਨੰਬਰ ਐੱਮ.ਏ./ਐੱਲ.ਐੱਫ਼.ਏ./(3)/874 ਮਿਤੀ 5 ਮਾਰਚ 2025 ਰੱਦ ਕਰਨ ਸੰਬੰਧੀ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਪ੍ਰਭਵੀਜ਼ਾ ਡਾਟ ਕਾਮ ਦਾ ਲਾਇਸੈਂਸ ਨੰਬਰ ਡੀ.ਐੱਮ.-ਏ.ਐੱਸ.ਆਰ./ਐੱਮ.ਏ.-/-1(6)/466 ਮਿਤੀ 4 ਮਾਰਚ 2021 ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੋਵਾਂ ਮਾਮਲਿਆਂ ਵਿਚ ਜਾਰੀ ਹੁਕਮਾਂ ਅਨੁਸਾਰ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਅਤੇ ਨਿਯਮਾਂ ਅਨੁਸਾਰ ਅਗਲੇ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਿਦੇਸ਼ ਜਾਣ, ਵਰਕ ਪਰਮਿਟ ਜਾਂ ਹੋਰ ਇਮੀਗ੍ਰੇਸ਼ਨ ਸੇਵਾਵਾਂ ਲੈਣ ਤੋਂ ਪਹਿਲਾਂ ਸੰਬੰਧਿਤ ਏਜੰਟ ਜਾਂ ਕੰਸਲਟੈਂਸੀ ਦੇ ਲਾਇਸੈਂਸ ਦੀ ਵੈਧਤਾ ਦੀ ਜਾਂਚ ਜ਼ਰੂਰ ਕਰਨ। ਇਸ ਤੋਂ ਇਲਾਵਾ, ਆਪਣੇ ਪਾਸਪੋਰਟ, ਹੋਰ ਜ਼ਰੂਰੀ ਦਸਤਾਵੇਜ਼ ਅਤੇ ਪੈਸਿਆਂ ਦਾ ਲੈਣ-ਦੇਣ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।
09/10/2026
ਪੰਜਾਬ📍 ਪੰਜਾਬ
ਕਪੂਰਥਲਾ, 9 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਪਿੰਡ ਕੋਲੀਆਂਵਾਲ ਵਿਖੇ ਇਕ ਸੱਪ ਦੇ ਡੱਸਣ ਕਾਰਨ 10 ਸਾਲਾਂ ਬੱਚੇ ਅਤੇ ਸੱਪ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਪੂਰਥਲਾ, 9 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਪਿੰਡ ਕੋਲੀਆਂਵਾਲ ਵਿਖੇ ਇਕ ਸੱਪ ਦੇ ਡੱਸਣ ਕਾਰਨ 10 ਸਾਲਾਂ ਬੱਚੇ ਅਤੇ ਸੱਪ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਬੱਚੇ ਦੀ ਪਹਿਚਾਣ ਰਿਤੇਸ਼ ਕੁਮਾਰ ਪੁੱਤਰ ਮੰਗਲ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਪਿੰਡ ਕੋਲੀਆਂਵਾਲ ਵਜੋਂ ਹੋਈ ਹੈ। ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਸਾਹਿਲ ਗਰਗ ਨੇ ਦੱਸਿਆ ਕਿ ਪਿੰਡ ਕੋਲੀਆਂਵਾਲ ਤੋਂ ਕੁੱਝ ਪ੍ਰਵਾਸੀ ਮਜ਼ਦੂਰ ਸੱਪ ਦੇ ਡੱਸਣ ਕਾਰਨ ਇਕ ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿਚ ਲੈ ਕੇ ਆਏ ਸਨ, ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਉਹ ਆਪਣੇ 10 ਸਾਲਾਂ ਬੱਚੇ ਰਿਤੇਸ਼ ਨੂੰ ਸਵੇਰੇ ਉਠਾ ਰਹੇ ਸਨ ਤਾਂ ਉਹ ਨਹੀਂ ਉੱਠਿਆ ਤੇ ਉਸ ਦੇ ਨੇੜੇ ਹੀ ਇਕ ਸੱਪ ਮਰਿਆ ਪਿਆ।
09/10/2026
ਪੰਜਾਬ📍 ਪੰਜਾਬ
ਪੰਜਾਬ ਦੇ ਬਠਿੰਡਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ ਵੱਲੋਂ ਕਈ ਅਹਿਮ ਹੁਕਮ ਜਾਰੀ ਕੀਤੇ ਗਏ ਹਨ।
ਪੰਜਾਬ ਦੇ ਬਠਿੰਡਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ ਵੱਲੋਂ ਕਈ ਅਹਿਮ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੇਂਦਰੀ ਜੇਲ੍ਹ ਬਠਿੰਡਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜੇਲ੍ਹ ਦੀ ਹਦੂਦ ਅਤੇ ਇਸ ਤੋਂ 500 ਮੀਟਰ ਦੇ ਘੇਰੇ ਵਿੱਚ ਡਰੋਨ ਕੈਮਰੇ ਉਡਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜੇਲ੍ਹ ਦੇ 500 ਮੀਟਰ ਦੇ ਘੇਰੇ ਵਿੱਚ ਮੁੱਖ ਸੜਕ ਨੂੰ ਛੱਡ ਕੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਘੁੰਮਣ-ਫਿਰਨ ’ਤੇ ਵੀ ਰੋਕ ਰਹੇਗੀ।
ਸ਼ਡਿਊਲ ਐਕਸ ਅਤੇ ਐਚ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਤੰਗ ਥਾਵਾਂ ’ਤੇ ਟਰੱਕ ਖੜ੍ਹੇ ਕਰਨ ਅਤੇ ਸਕੂਲਾਂ-ਕਾਲਜਾਂ ਦੇ ਬਾਹਰ ਵੱਡੇ ਚਾਰ ਪਹੀਆ ਵਾਹਨ ਪਾਰਕ ਕਰਨ ’ਤੇ ਵੀ ਮਨਾਹੀ ਹੋਵੇਗੀ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਕੱਚੀਆਂ ਖੂਹੀਆਂ ਪੁੱਟਣ, ਮਿਲਟਰੀ ਰੰਗ ਦੀ ਵਰਦੀ ਅਤੇ ਓਲਿਵ ਗ੍ਰੀਨ ਰੰਗ ਦੀਆਂ ਜੀਪਾਂ ਤੇ ਹੋਰ ਵਾਹਨਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਰੇਲਵੇ ਟਰੈਕਾਂ, ਨਹਿਰਾਂ, ਸੂਇਆਂ, ਪੁਲਾਂ ਅਤੇ ਤੇਲ ਦੀਆਂ ਪਾਈਪਲਾਈਨਾਂ ਦੇ ਨੇੜਲੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
ਰੇਤ ਅਤੇ ਮਿੱਟੀ ਦੀ ਢੋਆ-ਢੁਆਈ ਕਰਨ ਵਾਲੀਆਂ ਟਰੈਕਟਰ-ਟਰਾਲੀਆਂ ਸਮੇਤ ਹੋਰ ਵਾਹਨਾਂ ਵਿੱਚ ਸਮੱਗਰੀ ਨੂੰ ਬਿਨਾਂ ਢੱਕੇ ਲਿਜਾਣ ’ਤੇ ਵੀ ਰੋਕ ਲਗਾਈ ਗਈ ਹੈ। ਇਸ ਦੇ ਨਾਲ ਹੀ ਪਾਣੀ ਦੀਆਂ ਟੈਂਕੀਆਂ ਅਤੇ ਹੋਰ ਉੱਚੀਆਂ ਥਾਵਾਂ ’ਤੇ ਚੜ੍ਹਨ ’ਤੇ ਪਾਬੰਦੀ ਹੈ। ਭਿਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ਼ ਦੇ ਘੇਰੇ ਵਿੱਚ ਪੁਲਸ ਵੈਰੀਫਿਕੇਸ਼ਨ ਤੋਂ ਬਿਨਾਂ ਦੁਕਾਨਾਂ ਖੋਲ੍ਹ ਕੇ ਕਾਰੋਬਾਰ ਕਰਨ ਦੀ ਵੀ ਮਨਾਹੀ ਹੋਵੇਗੀ। ਜ਼ਿਲ੍ਹੇ ਵਿੱਚ ਰੈਲੀਆਂ, ਮੀਟਿੰਗਾਂ ਅਤੇ ਧਰਨਿਆਂ ਦੌਰਾਨ ਭੜਕਾਊ ਬਿਆਨਬਾਜ਼ੀ ’ਤੇ ਵੀ ਪੂਰਨ ਰੋਕ ਲਗਾਈ ਗਈ ਹੈ।
ਦੂਜੇ ਪਾਸੇ, ਨਵਾਂਸ਼ਹਿਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਵੱਲੋਂ ਵੀ ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਤਹਿਤ ਮੈਰਿਜ ਪੈਲੇਸਾਂ, ਰਿਜ਼ੋਰਟਾਂ, ਮੇਲਿਆਂ, ਧਾਰਮਿਕ ਸਥਾਨਾਂ, ਜਲੂਸਾਂ, ਬਰਾਤਾਂ, ਵਿਆਹ ਸਮਾਗਮਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਹੋਵੇਗੀ। ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਵੀ ਰੋਕ ਲਗਾਈ ਗਈ ਹੈ।
ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ ’ਤੇ ਨਾਅਰੇਬਾਜ਼ੀ ਕਰਨ ਅਤੇ ਬਿਨਾਂ ਮਨਜ਼ੂਰੀ ਜਲੂਸ, ਮੀਟਿੰਗਾਂ ਜਾਂ ਰੈਲੀਆਂ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਵਿਸ਼ੇਸ਼ ਹਾਲਾਤ ਵਿੱਚ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ। ਹੁਕਮਾਂ ਵਿੱਚ ਕੁਝ ਅਧਿਕਾਰਤ ਡਿਊਟੀਆਂ ਅਤੇ ਖ਼ਾਸ ਸਮਾਗਮਾਂ ਲਈ ਛੋਟਾਂ ਵੀ ਦਿੱਤੀਆਂ ਗਈਆਂ ਹਨ।
ਨਵਾਂਸ਼ਹਿਰ ਜ਼ਿਲ੍ਹੇ ਵਿੱਚ ਬੈਂਕਾਂ ਦੇ ਮੈਨੇਜਰਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਮਰਿਆਂ ਵਿੱਚ ਘੱਟੋ-ਘੱਟ ਸੱਤ ਦਿਨਾਂ ਦੀ ਰਿਕਾਰਡਿੰਗ ਸੰਭਾਲਣ ਦੀ ਸਮਰੱਥਾ ਹੋਣੀ ਲਾਜ਼ਮੀ ਹੈ। ਇਹ ਕਦਮ ਬੈਂਕਾਂ ਅਤੇ ਪੈਟਰੋਲ ਪੰਪਾਂ ’ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸੁਰੱਖਿਆ ਵਧਾਉਣ ਲਈ ਚੁੱਕਿਆ ਗਿਆ ਹੈ।
ਨਵਾਂਸ਼ਹਿਰ ਵਿੱਚ ਇਹ ਹੁਕਮ 5 ਦਸੰਬਰ 2026 ਤੱਕ, ਜਦਕਿ ਬਠਿੰਡਾ ਵਿੱਚ ਜਾਰੀ ਹੁਕਮ 9 ਦਸੰਬਰ 2026 ਤੱਕ ਲਾਗੂ ਰਹਿਣਗੇ।
09/10/2026
ਪੰਜਾਬ📍 ਪੰਜਾਬ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸੰਦੀਪ ਸਿੰਘ ਸੰਧੂ ਸਮੇਤ ਤਿੰਨ ਮੁਲਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸੰਦੀਪ ਸਿੰਘ ਸੰਧੂ ਸਮੇਤ ਤਿੰਨ ਮੁਲਜ਼ਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਲੁਧਿਆਣਾ ਦੇ ਪਿੰਡਾਂ ਵਿੱ
ਜਸਟਿਸ ਸੰਜੇ ਵਸ਼ਿਸ਼ਠ ਨੇ ਤਿੰਨਾਂ ਮੁਲਜ਼ਮਾਂ ਵੱਲੋਂ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਇਹ ਅੰਤਰਿਮ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 16 ਅਕਤੂਬਰ 2026 ਨੂੰ ਹੋਵੇਗੀ।
ਇਹ ਮਾਮਲਾ ਸਾਲ 2021-22 ਦੌਰਾਨ ਲੁਧਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਸਟ੍ਰੀਟ ਲਾਈਟਾਂ ਲਗਾਉਣ ਲਈ ਰੱਖੇ ਗਏ 65 ਲੱਖ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿੱਚ ਇਸ ਵਿੱਚ ਧੋਖਾਧੜੀ ਅਤੇ ਜਾਅਲਸਾਜ਼ੀ ਨਾਲ ਸਬੰਧਤ ਧਾਰਾਵਾਂ ਵੀ ਜੋੜੀਆਂ ਗਈਆਂ ਸਨ।
ਤਿੰਨਾਂ ਪਟੀਸ਼ਨਰਾਂ ਦਾ ਆਰੋਪ ਹੈ ਕਿ ਮਾਮਲੇ ਦੀ ਸੁਣਵਾਈ ਕਰ ਰਹੇ ਸਪੈਸ਼ਲ ਜੱਜ ਨੇ ਜਾਂਚ ਏਜੰਸੀ ਨੂੰ ਪੱਤਰ ਲਿਖ ਕੇ ਕੁਝ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕਰਨ ਲਈ ਦਬਾਅ ਬਣਾਇਆ ਸੀ। ਪਟੀਸ਼ਨਰਾਂ ਮੁਤਾਬਕ, ਟ੍ਰਾਇਲ ਕੋਰਟ ਵੱਲੋਂ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਅਤੇ ਸਕੱਤਰ ਸਮੇਤ ਹੋਰ ਅਧਿਕਾਰੀਆਂ ਨੂੰ ਵੀ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਗਏ ਸਨ।
ਮੁਲਜ਼ਮਾਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਦੇ ਨਿਰਦੇਸ਼ਾਂ ਨਾਲ ਜਾਂਚ ਏਜੰਸੀ ਦੀ ਸੁਤੰਤਰਤਾ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ ਨਤੀਜੇ ਕੱਢਣ ਵਰਗੀ ਸਥਿਤੀ ਬਣ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਬਚਾਅ ਪੱਖ ਦੇ ਅਧਿਕਾਰਾਂ 'ਤੇ ਵੀ ਅਸਰ ਪਿਆ।
ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸੰਦੀਪ ਸਿੰਘ ਸੰਧੂ ਨੇ ਸਪੈਸ਼ਲ ਕੋਰਟ ਦੇ ਕਈ ਅੰਤਰਿਮ ਹੁਕਮਾਂ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਟ੍ਰਾਇਲ ਕੋਰਟ ਨੇ ਜਾਂਚ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਜਾਂਚ ਏਜੰਸੀ 'ਤੇ ਉਨ੍ਹਾਂ ਖ਼ਿਲਾਫ਼ ਦੀ ਧਾਰਾ 173(8) ਤਹਿਤ ਸਪਲੀਮੈਂਟਰੀ ਰਿਪੋਰਟ ਦਾਖ਼ਲ ਕਰਨ ਲਈ ਦਬਾਅ ਬਣਾਇਆ ਸੀ। ਸੰਧੂ ਨੇ ਇਨ੍ਹਾਂ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਮਾਮਲੇ ਦੇ ਮੁਲਜ਼ਮ ਗੌਰਵ ਸ਼ਰਮਾ ਨੇ ਸਪੈਸ਼ਲ ਜੱਜ ਦੇ 29 ਮਈ 2025 ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਡਿਸਚਾਰਜ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ 18 ਜੁਲਾਈ 2025 ਨੂੰ ਆਪਣੇ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ ਨੂੰ ਵੀ ਚੁਣੌਤੀ ਦਿੱਤੀ।
ਇਸੇ ਤਰ੍ਹਾਂ ਹਰਪ੍ਰੀਤ ਸਿੰਘ ਨੇ ਵੀ ਇਨ੍ਹਾਂ ਦੋਵਾਂ ਹੁਕਮਾਂ ਅਤੇ ਚਾਰਜਸ਼ੀਟ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਨਾ ਕੀਤੇ ਜਾਣ ਦਾ ਸਵਾਲ ਪਹਿਲਾਂ ਟ੍ਰਾਇਲ ਕੋਰਟ ਵੱਲੋਂ ਹੀ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਸਪਲੀਮੈਂਟਰੀ ਚਲਾਨ ਦਾਖ਼ਲ ਕੀਤਾ ਗਿਆ।
ਤਿੰਨਾਂ ਪਟੀਸ਼ਨਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ 2022 ਵਿੱਚ ਸਰਕਾਰ ਬਦਲਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਨੇ 23 ਅਪ੍ਰੈਲ 2025 ਦੇ ਹੁਕਮ ਦਾ ਹਵਾਲਾ ਦਿੰਦਿਆਂ ਜਾਂਚ ਦੀ ਨਿਰਪੱਖਤਾ 'ਤੇ ਸਵਾਲ ਚੁੱਕੇ।
ਹਾਈਕੋਰਟ ਨੇ ਤਿੰਨਾਂ ਪਟੀਸ਼ਨਾਂ 'ਤੇ ਅੰਤਰਿਮ ਰਾਹਤ ਦਿੰਦਿਆਂ ਸਬੰਧਤ ਐਫਆਈਆਰ ਅਤੇ ਚੁਣੌਤੀ ਦਿੱਤੇ ਗਏ ਹੁਕਮਾਂ ਤਹਿਤ ਪਟੀਸ਼ਨਰਾਂ ਖ਼ਿਲਾਫ਼ ਅਗਲੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਮਾਮਲੇ ਨੂੰ 16 ਅਕਤੂਬਰ 2026 ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਹਾਈਕੋਰਟ ਦਾ ਅੰਤਰਿਮ ਹੁਕਮ ਹੈ। ਮਾਮਲੇ ਵਿੱਚ ਲੱਗੇ ਦੋਸ਼ਾਂ ਅਤੇ ਮੁਲਜ਼ਮਾਂ ਦੀਆਂ ਦਲੀਲਾਂ ਬਾਰੇ ਅੰਤਿਮ ਫ਼ੈਸਲਾ ਹਾਲੇ ਆਉਣਾ ਬਾਕੀ ਹੈ।
09/10/2026
ਪੰਜਾਬ📍 ਪੰਜਾਬ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਇਸ ਦੇ ਨਾਲ ਹੀ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਨੂੰ ਲੈਕੇ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਇਸ ਦੇ ਨਾਲ ਹੀ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਨੂੰ ਲੈਕੇ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਪਹਾੜੀ ਇਲਾਕਿਆਂ ਵਿੱਚ ਗੜੇਮਾਰੀ ਅਤੇ ਮੀਂਹ ਕਾਰਨ ਪੂਰੇ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 1.2 ਡਿਗਰੀ ਘੱਟ ਗਿਆ ਹੈ, ਜੋ ਆਮ ਨਾਲੋਂ 2.3 ਡਿਗਰੀ ਘੱਟ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ (9 ਅਕਤੂਬਰ), ਸੂਬੇ ਦੇ ਤਿੰਨ ਜ਼ਿਲ੍ਹਿਆਂ: ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ। ਮੌਸਮ ਵਿਭਾਗ ਅਨੁਸਾਰ, ਮਾਨਸੂਨ ਦੇ ਚਲੇ ਜਾਣ ਤੋਂ ਬਾਅਦ ਵੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਸਕਦਾ ਹੈ। 14 ਅਕਤੂਬਰ ਤੱਕ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਦੌਰਾਨ, ਅਸਮਾਨ ਵਿੱਚ ਬੱਦਲਵਾਈ ਰਹਿ ਸਕਦੀ ਹੈ ਅਤੇ ਖਿੰਡ-ਪੁੰਡ ਮੀਂਹ ਪੈ ਸਕਦਾ ਹੈ। ਇਸ ਦੌਰਾਨ, 15 ਤੋਂ 21 ਅਕਤੂਬਰ ਦੇ ਵਿਚਕਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਮੌਸਮ ਦੁਬਾਰਾ ਬਦਲਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਦੋਵੇਂ ਦਿਨਾਂ ਤੇਜ਼ ਹਵਾਵਾਂ, ਗਰਜ-ਤੂਫ਼ਾਨ ਅਤੇ ਬਿਜਲੀ ਚਮਕਣ ਦੀ ਚੇਤਾਵਨੀ ਦਿੱਤੀ ਹੈ। ਇਸ ਖਰਾਬ ਮੌਸਮ ਦੌਰਾਨ ਲੋਕਾਂ ਨੂੰ ਖੁੱਲ੍ਹੀਆਂ ਥਾਵਾਂ, ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਠੰਢੇ ਮੌਸਮ ਦੇ ਵਿਚਕਾਰ ਪੰਜਾਬ ਵਿੱਚ ਬਿਜਲੀ ਦੀ ਮੰਗ 8,195 ਮੈਗਾਵਾਟ ਦਰਜ ਕੀਤੀ ਗਈ। ਰਾਜ ਨੇ ਕੇਂਦਰੀ ਪੂਲ ਤੋਂ 3,759 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ, ਜੋ ਕਿ ਨਿਰਧਾਰਤ 4,151 ਮੈਗਾਵਾਟ ਦੇ ਮੁਕਾਬਲੇ ਹੈ। ਇਹ ਯੋਜਨਾਬੱਧ ਮਾਤਰਾ ਤੋਂ 392 ਮੈਗਾਵਾਟ ਘੱਟ ਹੈ। ਪੰਜਾਬ ਵਿੱਚ ਬਿਜਲੀ ਉਤਪਾਦਨ 4,437 ਮੈਗਾਵਾਟ ਸੀ, ਅਤੇ ਬਿਜਲੀ ਦੀ ਬਾਰੰਬਾਰਤਾ 50.03 ਹਰਟਜ਼ ਦਰਜ ਕੀਤੀ ਗਈ।
09/10/2026
ਪੰਜਾਬ📍 ਪੰਜਾਬ
ਪੰਜਾਬ ਪੁਲਿਸ ਦੇ ਮੁਅੱਤਲ ਚੱਲ ਰਹੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਅਦਾਲਤ ਅੰਦਰ ਦਾਖ਼ਲ ਹੁੰਦਿਆਂ ਭੁੱਲਰ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਸੰਖੇਪ ਪ੍ਰਤੀਕਿਰਿਆ ਦਿੱਤੀ।
ਪੰਜਾਬ ਪੁਲਿਸ ਦੇ ਮੁਅੱਤਲ ਚੱਲ ਰਹੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਅਦਾਲਤ ਅੰਦਰ ਦਾਖ਼ਲ ਹੁੰਦਿਆਂ ਭੁੱਲਰ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਸੰਖੇਪ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਹ ਫ਼ਿਲਹਾਲ ਇਸ ਮਾਮਲੇ ਤੇ ਕੁਝ ਵੀ ਨਹੀਂ ਕਹਿ ਸਕਦੇ। ਜ਼ਿਕਰਯੋਗ ਹੈ ਕਿ ਇਹ ਸਾਰਾ ਮਾਮਲਾ 8 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਅਤੇ ਵਸੂਲਣ ਦੇ ਮਾਮਲੇ ਨਾਲ ਸੰਬੰਧਿਤ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਭੁੱਲਰ ਅਤੇ ਸ਼ਿਕਾਇਤਕਰਤਾ ਆਕਾਸ਼ ਬੱਤਾ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਆਕਾਸ਼ ਬੱਤਾ ਨੇ ਆਪਣੀ ਅਧਿਕਾਰਤ ਗਵਾਹੀ ਦਰਜ ਕਰਵਾਈ। ਦੂਜੇ ਪਾਸੇ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਤੇ ਸੁਣਵਾਈ ਕਰਦਿਆਂ ਸੀਬੀਆਈ ਅਦਾਲਤ ਨੇ ਭੁੱਲਰ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਹਨ।
ਈਡੀ ਨੇ ਰਿਸ਼ਵਤ ਦੀ ਇਸ ਰਕਮ ਦੇ ਸੰਬੰਧ ਵਿੱਚ ਮਨੀ ਲਾਂਡਰਿੰਗ ਐਕਟ ਤਹਿਤ ਪੜਤਾਲ ਵਿੱਢ ਦਿੱਤੀ ਹੈ। ਜਾਂਚ ਏਜੰਸੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰਿਸ਼ਵਤ ਰਾਹੀਂ ਹਾਸਲ ਕੀਤੇ ਗਏ ਪੈਸੇ ਦੀ ਵਰਤੋਂ ਕਿੱਥੇ ਅਤੇ ਕਿਸ ਤਰੀਕੇ ਨਾਲ ਕੀਤੀ ਗਈ। ਸੀਬੀਆਈ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਏ ਵਿੱਤੀ ਲੈਣ-ਦੇਣ ਅਤੇ ਨਕਦੀ ਦੇ ਤੱਥਾਂ ਨੂੰ ਵੀ ਈਡੀ ਨੇ ਆਪਣੀ ਤਫ਼ਤੀਸ਼ ਦਾ ਹਿੱਸਾ ਬਣਾ ਲਿਆ ਹੈ।
ਈਡੀ ਵੱਲੋਂ ਭੁੱਲਰ ਦੇ ਕਥਿਤ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਹੁਣ ਭੁੱਲਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਈਡੀ ਵੱਲੋਂ ਮਨੀ ਲਾਂਡਰਿੰਗ ਨਾਲ ਜੁੜੇ ਪਹਿਲੂਆਂ ਤੇ ਡੂੰਘਾਈ ਨਾਲ ਪੁੱਛਗਿੱਛ ਕਰਨ ਦੀ ਸੰਭਾਵਨਾ ਹੈ। ਕਾਨੂੰਨੀ ਪ੍ਰਕਿਰਿਆ ਮੁਤਾਬਕ ਏਜੰਸੀ ਅਦਾਲਤ ਤੋਂ ਉਨ੍ਹਾਂ ਦੀ ਰਸਮੀ ਗ੍ਰਿਫ਼ਤਾਰੀ ਦੀ ਇਜਾਜ਼ਤ ਵੀ ਮੰਗ ਸਕਦੀ ਹੈ।
ਰਿਸ਼ਵਤ ਮਾਮਲੇ ਵਿੱਚ ਕਾਰਵਾਈ ਕਰਦਿਆਂ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਲਗਭਗ 52 ਮੈਂਬਰੀ ਟੀਮ ਨੇ ਭੁੱਲਰ ਦੇ ਮੋਹਾਲੀ ਸਥਿਤ ਦਫ਼ਤਰ ਅਤੇ ਚੰਡੀਗੜ੍ਹ ਦੇ ਸੈਕਟਰ-40 ਸਥਿਤ ਕੋਠੀ ਵਿੱਚ ਛਾਪੇਮਾਰੀ ਕੀਤੀ ਸੀ। ਤਲਾਸ਼ੀ ਦੌਰਾਨ ਕੋਠੀ ਵਿੱਚੋਂ 5 ਕਰੋੜ ਰੁਪਏ ਦੀ ਭਾਰੀ ਨਕਦੀ, ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ, ਮਹਿੰਗੀਆਂ ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਰਿਵਾਲਵਰ ਬਰਾਮਦ ਹੋਣ ਦਾ ਖ਼ੁਲਾਸਾ ਹੋਇਆ ਸੀ।
ਬਰਾਮਦ ਹੋਈ ਨਕਦੀ ਇੰਨੀ ਜ਼ਿਆਦਾ ਸੀ ਕਿ ਉਸ ਦੀ ਗਿਣਤੀ ਲਈ ਨੋਟ ਗਿਣਨ ਵਾਲੀਆਂ 3 ਮਸ਼ੀਨਾਂ ਮੰਗਵਾਉਣੀਆਂ ਪਈਆਂ ਸਨ। ਇਸ ਤੋਂ ਇਲਾਵਾ 15 ਜਾਇਦਾਦਾਂ ਅਤੇ ਲਗਜ਼ਰੀ ਗੱਡੀਆਂ ਦੇ ਦਸਤਾਵੇਜ਼, ਬੀਐੱਮਡਬਲਿਊ ਅਤੇ ਮਰਸਡੀਜ਼ ਵਰਗੀਆਂ ਮਹਿੰਗੀਆਂ ਕਾਰਾਂ ਦੇ ਕਾਗ਼ਜ਼ਾਤ ਅਤੇ ਬੈਂਕ ਲਾਕਰਾਂ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ। ਦੱਸਣਯੋਗ ਹੈ ਕਿ ਸੀਬੀਆਈ ਨੇ ਭੁੱਲਰ ਦੇ ਕਥਿਤ ਵਿਚੋਲੇ ਨੂੰ ਚੰਡੀਗੜ੍ਹ ਦੇ ਸੈਕਟਰ-21 ਵਿੱਚ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
09/10/2026
ਪੰਜਾਬ📍 ਪੰਜਾਬ
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪਟਵਾਰ ਸਰਕਲ, ਬਸਤੀ ਪੀਰਦਾਦ, ਜਲੰਧਰ ਵਿਖੇ ਤਾਇਨਾਤ ਪਟਵਾਰੀ ਵਿਸ਼ਵਜੀਤ ਸਿੰਘ ਅਤੇ ਪ੍ਰਾਈਵੇਟ ਏਜੰਟ ਰਾਕੇਸ਼ ਕੁਮਾਰ ਉਰਫ਼ ਸੋਨੂੰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪਟਵਾਰ ਸਰਕਲ, ਬਸਤੀ ਪੀਰਦਾਦ, ਜਲੰਧਰ ਵਿਖੇ ਤਾਇਨਾਤ ਪਟਵਾਰੀ ਵਿਸ਼ਵਜੀਤ ਸਿੰਘ ਅਤੇ ਪ੍ਰਾਈਵੇਟ ਏਜੰਟ ਰਾਕੇਸ਼ ਕੁਮਾਰ ਉਰਫ਼ ਸੋਨੂੰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਨਿਊ ਰਾਜਨ ਨਗਰ, ਜਲੰਧਰ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੇ 4 ਮਰਲੇ ਦਾ ਇੱਕ ਪਲਾਟ ਖਰੀਦਿਆ ਸੀ ਅਤੇ ਇਸਦੀ ਸੇਲ ਡੀਡ 23.12.2024 ਨੂੰ ਆਪਣੇ ਛੋਟੇ ਭਰਾ ਉਮੇਸ਼ ਕੁਮਾਰ ਦੇ ਨਾਮ 'ਤੇ ਰਜਿਸਟਰਡ ਕਰਵਾਈ ਸੀ। ਉਸਨੇ ਪਲਾਟ ਦੇ ਇੰਤਕਾਲ ਲਈ ਸਬੰਧਤ ਪਟਵਾਰੀ ਨਾਲ ਸੰਪਰਕ ਕੀਤਾ, ਪਰ ਮਾਮਲੇ ਵਿੱਚ ਵਾਰ-ਵਾਰ ਦੇਰੀ ਕੀਤੀ ਗਈ।
ਮਿਤੀ 07.10.2026 ਨੂੰ, ਉਹ ਪਲਾਟ ਦੇ ਇੰਤਕਾਲ ਲਈ ਦੁਬਾਰਾ ਮੁਲਜ਼ਮ ਪਟਵਾਰੀ ਵਿਸ਼ਵਦੀਪ ਸਿੰਘ ਕੋਲ ਗਿਆ। ਮੁਲਜ਼ਮ ਪਟਵਾਰੀ ਨੇ ਉਸਨੂੰ ਆਪਣੇ ਪ੍ਰਾਈਵੇਟ ਏਜੰਟ ਰਾਕੇਸ਼ ਕੁਮਾਰ ਉਰਫ਼ ਸੋਨੂੰ ਨੂੰ ਮਿਲਣ ਲਈ ਕਿਹਾ, ਜਿਸਨੇ ਮਾਲ ਰਿਕਾਰਡ ਵਿੱਚ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਮਜ਼ਬੂਰਨ, ਸ਼ਿਕਾਇਤਕਰਤਾ ਨੇ ਸ਼ੁਰੂ ਵਿੱਚ 1,500 ਰੁਪਏ ਦਿੱਤੇ, ਪਰ ਮੁਲਜ਼ਮ ਰਾਕੇਸ਼ ਕੁਮਾਰ ਨੇ ਉਹ ਰਕਮ ਵਾਪਸ ਕਰ ਦਿੱਤੀ ਅਤੇ ਉਸਨੂੰ ਅਗਲੇ ਦਿਨ ਪੂਰੇ 5,000 ਰੁਪਏ ਲਿਆਉਣ ਲਈ ਕਿਹਾ। ਬੁਲਾਰੇ ਨੇ ਅੱਗੇ ਦੱਸਿਆ ਕਿ ਰਿਸ਼ਵਤ ਦੀ ਮੰਗ ਬਾਰੇ ਹੋਈ ਗੱਲਬਾਤ ਸ਼ਿਕਾਇਤਕਰਤਾ ਵੱਲੋਂ ਰਿਕਾਰਡ ਕਰ ਲਈ ਗਈ ਸੀ।
ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਵਿਜੀਲੈਂਸ ਟੀਮ ਨੇ ਇੱਕ ਜਾਲ ਵਿਛਾਇਆ, ਜਿਸ ਦੌਰਾਨ ਦੋਵਾਂ ਮੁਲਜ਼ਮਾਂ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਇਸ ਸਬੰਧੀ, ਦੋਵਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
09/10/2026
ਪੰਜਾਬ📍 ਪੰਜਾਬ
ਪੰਜਾਬ ਪੁਲਿਸ ਦੇ ਮਹਿਕਮੇ ਵਿੱਚ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਅਸਮੰਜਸ ਦਾ ਦੌਰ ਆਖ਼ਰਕਾਰ ਖ਼ਤਮ ਹੋ ਗਿਆ ਹੈ। ਸੂਬਾ ਸਰਕਾਰ ਨੇ ਲੰਬੇ ਇੰਤਜ਼ਾਰ ਤੋਂ ਬਾਅਦ 1992 ਬੈਚ ਦੇ ਤੇਜ਼-ਤਰਾਰ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਅਤੇ ਸਥਾਈ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕਰ ਦਿੱਤਾ ਹੈ।
ਪੰਜਾਬ ਪੁਲਿਸ ਦੇ ਮਹਿਕਮੇ ਵਿੱਚ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਅਸਮੰਜਸ ਦਾ ਦੌਰ ਆਖ਼ਰਕਾਰ ਖ਼ਤਮ ਹੋ ਗਿਆ ਹੈ। ਸੂਬਾ ਸਰਕਾਰ ਨੇ ਲੰਬੇ ਇੰਤਜ਼ਾਰ ਤੋਂ ਬਾਅਦ 1992 ਬੈਚ ਦੇ ਤੇਜ਼-ਤਰਾਰ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਅਤੇ ਸਥਾਈ ਪੁਲਿਸ ਡਾਇਰੈਕਟਰ ਜਨਰਲ ਨਿਯੁਕਤ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਉਹ ਜਲਦ ਤੋਂ ਜਲਦ ਸਥਾਈ ਡੀਜੀਪੀ ਦੀ ਨਿਯੁਕਤੀ ਕਰੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਲਈ 13 ਅਕਤੂਬਰ 2026 ਦੀ ਸਮਾਂ-ਸੀਮਾ ਤੈਅ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਤੇਜ਼ੀ ਨਾਲ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ।
ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਨਾਲ ਨਾ ਸਿਰਫ਼ ਪੁਲਿਸ ਮਹਿਕਮੇ ਵਿੱਚ ਸਥਿਰਤਾ ਆਵੇਗੀ, ਸਗੋਂ ਪ੍ਰਸ਼ਾਸਨਿਕ ਪੱਧਰ ’ਤੇ ਲੰਬੇ ਸਮੇਂ ਤੋਂ ਲਟਕੇ ਨੀਤੀਗਤ ਫ਼ੈਸਲਿਆਂ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ। ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਆਖ਼ਰਕਾਰ ਪੰਜਾਬ ਨੂੰ ਆਪਣਾ ਸਥਾਈ ਪੁਲਿਸ ਮੁਖੀ ਮਿਲ ਹੀ ਗਿਆ ਹੈ। ਜਾਣੋ ਪੰਜਾਬ ਦੇ ਨਵੇਂ ਡੀਜੀਪੀ ਆਈਪੀਐਸ ਗੌਰਵ ਯਾਦਵ ਕੌਣ ਹਨ।
ਗੌਰਵ ਯਾਦਵ ਦਾ ਇੱਥੋਂ ਤੱਕ ਪਹੁੰਚਣ ਦਾ ਸਫ਼ਰ ਬੇਹੱਦ ਪ੍ਰੇਰਨਾਦਾਇਕ ਹੈ। ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਗੌਰਵ ਯਾਦਵ ਦੇ ਪਿਤਾ ਭਗਵਤੀ ਪ੍ਰਸਾਦ ਯਾਦਵ ਭਾਰਤੀ ਫ਼ੌਜ ਵਿੱਚ ਕਰਨਲ ਰਹਿ ਚੁੱਕੇ ਹਨ। ਫ਼ੌਜੀ ਪਿਛੋਕੜ ਹੋਣ ਕਾਰਨ ਅਨੁਸ਼ਾਸਨ ਅਤੇ ਫ਼ਰਜ਼ ਪ੍ਰਤੀ ਸਮਰਪਣ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਹੈ।
ਉਨ੍ਹਾਂ ਦੀ ਪੜ੍ਹਾਈ ਕਾਨਪੁਰ, ਲਖਨਊ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਇੰਜੀਨੀਅਰਿੰਗ ( ਅਤੇ ) ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵਿੱਚ ਐੱਮਏ ਅਤੇ ਪੀਐੱਚਡੀ ਦੀਆਂ ਡਿਗਰੀਆਂ ਵੀ ਹਾਸਲ ਕੀਤੀਆਂ ਹਨ।
1992 ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋਏ ਅਤੇ ਆਪਣੇ ਬੈਚ ਦੇ ਸਰਬੋਤਮ ਪ੍ਰੋਬੇਸ਼ਨਰ ਕੈਡੇਟ ਰਹੇ।
ਜੁਲਾਈ 2022 ਵਿੱਚ ਤਤਕਾਲੀ ਡੀਜੀਪੀ ਵੀ.ਕੇ. ਭਾਵਰਾ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਗੌਰਵ ਯਾਦਵ ਕਾਰਜਕਾਰੀ ਡੀਜੀਪੀ ਵਜੋਂ ਕੰਮ ਕਰ ਰਹੇ ਸਨ। ਪਿਛਲੇ 4 ਸਾਲਾਂ ਤੋਂ ਸੂਬੇ ਵਿੱਚ ਸਥਾਈ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਚਰਚਾ ਅਤੇ ਕਾਨੂੰਨੀ ਖਿੱਚੋਤਾਣ ਚੱਲ ਰਹੀ ਸੀ। ਪੰਜਾਬ ਸਰਕਾਰ ਨੇ 2023 ਵਿੱਚ ਸੋਧ ਬਿੱਲ ਵੀ ਪਾਸ ਕੀਤਾ ਸੀ। ਇਸ ਦੇ ਤਹਿਤ ਸੂਬਾ ਪੱਧਰ ’ਤੇ ਇੱਕ ਕਮੇਟੀ ਬਣਾ ਕੇ ਡੀਜੀਪੀ ਦੀ ਚੋਣ ਕਰਨ ਦੀ ਗੱਲ ਕਹੀ ਗਈ ਸੀ। ਪਰ ਇਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲ ਸਕੀ।
ਇਸ ਤੋਂ ਬਾਅਦ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਸਖ਼ਤ ਰੁਖ਼ ਦੇ ਚੱਲਦਿਆਂ ਸੰਘ ਲੋਕ ਸੇਵਾ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਨਲ ਤਿਆਰ ਕੀਤਾ ਗਿਆ। ਇਸ ਵਿੱਚ ਗੌਰਵ ਯਾਦਵ ਦੇ ਨਾਲ ਸ਼ਰਦ ਸੱਤਿਆ ਚੌਹਾਨ ਅਤੇ ਹਰਪ੍ਰੀਤ ਸਿੰਘ ਸਿੰਧੂ ਦੇ ਨਾਂ ਵੀ ਸ਼ਾਮਲ ਸਨ।
ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਭੇਜੇ ਗਏ 3 ਸੀਨੀਅਰ ਅਧਿਕਾਰੀਆਂ ਦੇ ਪੈਨਲ ਵਿੱਚ ਸਭ ਤੋਂ ਸੀਨੀਅਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ (ਵਿਜੀਲੈਂਸ ਬਿਊਰੋ ਦੇ ਮੁਖੀ) ਅਤੇ ਹਰਪ੍ਰੀਤ ਸਿੰਘ ਸਿੰਧੂ ਵੀ ਸ਼ਾਮਲ ਸਨ। ਹਾਲਾਂਕਿ, ਸਰਕਾਰ ਨੇ ਤਜਰਬੇ ਅਤੇ ਕੰਮ ਕਰਨ ਦੇ ਤਰੀਕੇ ਨੂੰ ਤਰਜੀਹ ਦਿੰਦਿਆਂ ਗੌਰਵ ਯਾਦਵ ਦੇ ਨਾਂ ’ਤੇ ਮੋਹਰ ਲਗਾ ਦਿੱਤੀ।
ਅਧਿਕਾਰਤ ਅੰਕੜਿਆਂ ਮੁਤਾਬਕ, ਆਈਪੀਐਸ ਗੌਰਵ ਯਾਦਵ 30 ਅਪ੍ਰੈਲ 2029 ਨੂੰ ਸੇਵਾਮੁਕਤ ਹੋਣਗੇ। ਇਸ ਸਥਾਈ ਨਿਯੁਕਤੀ ਨਾਲ ਉਨ੍ਹਾਂ ਨੂੰ ਆਪਣਾ ਕਾਰਜਕਾਲ ਸਪੱਸ਼ਟ ਹੋ ਗਿਆ ਹੈ। ਇਸ ਨਾਲ ਉਹ ਸੂਬੇ ਵਿੱਚ ਕਾਨੂੰਨ-ਵਿਵਸਥਾ, ਨਸ਼ਿਆਂ ਵਿਰੁੱਧ ਮੁਹਿੰਮ ਅਤੇ ਪੁਲਿਸ ਦੇ ਆਧੁਨਿਕੀਕਰਨ ਵਰਗੇ ਮਾਮਲਿਆਂ ’ਤੇ ਬਿਨਾਂ ਕਿਸੇ ਅਸਮੰਜਸ ਦੇ ਫ਼ੈਸਲੇ ਲੈ ਸਕਣਗੇ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਵਿਆਹ ਪੰਜਾਬ ਦੇ ਸਾਬਕਾ ਡੀਜੀਪੀ ਪੀ.ਸੀ. ਡੋਗਰਾ ਦੀ ਧੀ ਨਾਲ ਹੋਇਆ ਹੈ।
09/10/2026
ਪੰਜਾਬ📍 ਪੰਜਾਬ
ਪਠਾਨਕੋਟ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਗੁੱਜਰ ਕੈਂਪਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲ ਹੋਣ ਦੀ ਰਿਪੋਰਟ ਕਰਨ।
ਪਠਾਨਕੋਟ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਗੁੱਜਰ ਕੈਂਪਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲ ਹੋਣ ਦੀ ਰਿਪੋਰਟ ਕਰਨ। ਉਨ੍ਹਾਂ ਨੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਦੀ ਵੀ ਅਪੀਲ ਕੀਤੀ।
ਪਠਾਨਕੋਟ ਵਿੱਚ ਪੁਲਿਸ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਰਹੀ ਹੈ। ਇਸ ਸਬੰਧ ਵਿੱਚ ਸ਼ੁੱਕਰਵਾਰ ਨੂੰ, ਪਠਾਨਕੋਟ ਪੁਲਿਸ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਏਅਰ ਫੋਰਸ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਟੀਮਾਂ ਨੇ ਇਹ ਕਾਰਵਾਈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਦੇ ਇੰਚਾਰਜ ਵਿਜੇ ਕੁਮਾਰ ਦੀ ਮੌਜੂਦਗੀ ਵਿੱਚ ਕੀਤੀ।
ਇਸ ਦੌਰਾਨ, ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਗੁੱਜਰ ਕੈਂਪਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲ ਹੋਣ ਦੀ ਰਿਪੋਰਟ ਕਰਨ। ਉਨ੍ਹਾਂ ਨੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਦੀ ਵੀ ਅਪੀਲ ਕੀਤੀ।
ਤਲਾਸ਼ੀ ਮੁਹਿੰਮ ਦੌਰਾਨ, ਪੁਲਿਸ ਟੀਮ ਨੇ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਸ਼ੱਕੀ ਵਿਅਕਤੀਆਂ ਅਤੇ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖੀ ਅਤੇ ਵੱਖ-ਵੱਖ ਥਾਵਾਂ ‘ਤੇ ਪੂਰੀ ਤਰ੍ਹਾਂ ਤਲਾਸ਼ੀ ਲਈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸੁਰੱਖਿਆ ਪ੍ਰਬੰਧਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਜੇਕਰ ਸ਼ੱਕੀ ਗਤੀਵਿਧੀ ਦੇਖੀ ਗਈ ਤਾਂ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣੇ ਦੇ ਐਸਐਚਓ ਵਿਜੇ ਕੁਮਾਰ ਨੇ ਪੁਲਿਸ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਖੇਤਰਾਂ ਵਿੱਚ ਗਸ਼ਤ ਵਧਾਉਣ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੁਰੱਖਿਆ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ।
ਪੁਲਿਸ ਪ੍ਰਸ਼ਾਸਨ ਨੇ ਸਥਾਨਕ ਨਾਗਰਿਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਆਪਣੇ ਆਲੇ-ਦੁਆਲੇ ਕਿਸੇ ਵੀ ਵਿਅਕਤੀ ਜਾਂ ਗਤੀਵਿਧੀ ਬਾਰੇ ਥੋੜ੍ਹਾ ਜਿਹਾ ਵੀ ਸ਼ੱਕ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦੇਵੇ। ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਸਰਚ ਆਪ੍ਰੇਸ਼ਨ ਰਾਹੀਂ ਪੁਲਿਸ ਨੇ ਇਹ ਸੁਨੇਹਾ ਭੇਜਿਆ ਹੈ ਕਿ ਪੁਲਿਸ ਫੋਰਸ ਏਅਰ ਫੋਰਸ ਸਟੇਸ਼ਨ ਵਰਗੇ ਬਹੁਤ ਹੀ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਸਥਾਪਨਾਵਾਂ ਦੇ ਆਲੇ-ਦੁਆਲੇ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਤਿਆਰ ਅਤੇ ਚੌਕਸ ਹੈ।
09/10/2026
ਪੰਜਾਬ📍 ਪੰਜਾਬ
9 ਅਕਤੂਬਰ - ਚੋਣ ਕਮਿਸ਼ਨ ਵਿਰੁੱਧ ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ 'ਤੇ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਚੋਣ ਕਮਿਸ਼ਨ ਦਾ ਵਤੀਰਾ ਅਣਉਚਿਤ, ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ, ਖ਼ਾਸ ਕਰਕੇ ਮੁੱਖ ਚੋਣ ਕਮਿਸ਼ਨਰ ਦਾ ਵਤੀਰਾ, ਜੋ ਇਕਪਾਸੜ ਫ਼ੈਸਲੇ ਲੈ ਰਹੇ ਹਨ।
9 ਅਕਤੂਬਰ - ਚੋਣ ਕਮਿਸ਼ਨ ਵਿਰੁੱਧ ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ 'ਤੇ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਚੋਣ ਕਮਿਸ਼ਨ ਦਾ ਵਤੀਰਾ ਅਣਉਚਿਤ, ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ, ਖ਼ਾਸ ਕਰਕੇ ਮੁੱਖ ਚੋਣ ਕਮਿਸ਼ਨਰ ਦਾ ਵਤੀਰਾ, ਜੋ ਇਕਪਾਸੜ ਫ਼ੈਸਲੇ ਲੈ ਰਹੇ ਹਨ। ਸਾਨੂੰ ਲੱਗਦਾ ਹੈ ਕਿ ਐਸ.ਆਈ.ਆਰ. ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਹੁਤ ਗਲਤ ਹੈ ਅਤੇ ਫਾਰਮ 6 ਵਿਚ ਗੰਭੀਰ ਬੇਨਿਯਮੀਆਂ ਅਤੇ ਫਾਰਮ 7 ਦੀ ਭਾਰੀ ਦੁਰਵਰਤੋਂ ਹੋਈ ਹੈ। ਅਸੀਂ ਇਸ ਮੁੱਦੇ ਨੂੰ ਉਠਾਉਂਦੇ ਰਹਾਂਗੇ; ਇਸ ਮੁੱਖ ਚੋਣ ਕਮਿਸ਼ਨਰ ਦੀ ਨਿਗਰਾਨੀ ਹੇਠ ਕਰਵਾਈ ਜਾਣ ਵਾਲੀ ਇਹ ਚੋਣ ਸ਼ੱਕ ਦੇ ਘੇਰੇ ਵਿਚ ਰਹੇਗੀ।"
ਦਿੱਲੀ ਪੁਲਿਸ ਵਲੋਂ 10 ਅਕਤੂਬਰ ਦੇ ਕਾਕਰੋਚ ਜਨਤਾ ਪਾਰਟੀ (ਕੇ.ਜੀ.ਪੀ.) ਪ੍ਰਦਰਸ਼ਨ ਨੂੰ "ਗੈਰ-ਕਾਨੂੰਨੀ" ਕਰਾਰ ਦਿੱਤੇ ਜਾਣ 'ਤੇ ਕਾਰਤੀ ਚਿਦੰਬਰਮ ਨੇ ਕਿਹਾ, "ਮੈਨੂੰ ਸਮਝ ਨਹੀਂ ਆਉਂਦੀ ਕਿ ਡੀ.ਸੀ.ਪੀ. ਕੋਲ ਭਾਰਤ ਦੇ ਕਿਸੇ ਨਾਗਰਿਕ ਦਾ ਮੌਲਿਕ ਅਧਿਕਾਰ ਖੋਹਣ ਦਾ ਅਧਿਕਾਰ ਕਿਵੇਂ ਹੈ। ਸਰਕਾਰ ਕਿਸੇ ਪ੍ਰਦਰਸ਼ਨ 'ਤੇ ਰੋਕ ਲਗਾ ਸਕਦੀ ਹੈ, ਪਰ ਉਹ ਭਾਰਤ ਦੇ ਨੌਜਵਾਨਾਂ ਦੇ ਮੂਡ ਅਤੇ ਉਨ੍ਹਾਂ ਦੇ ਰੋਹ ਨੂੰ ਨਹੀਂ ਦਬਾ ਸਕਦੀ।"
09/10/2026
ਮਨੋਰੰਜਨ📍 ਪੰਜਾਬ
ਮੁੰਬਈ: ਜੇਕਰ ਤੁਸੀਂ ਇਮਰਾਨ ਹਾਸ਼ਮੀ ਦੀ ਫਿਲਮ ਅਵਾਰਪਨ 2 ਨੂੰ ਥੀਏਟਰ ਵਿੱਚ ਨਹੀਂ ਦੇਖ ਸਕੇ ਅਤੇ ਘਰ ਵਿੱਚ ਇਸਦਾ ਆਨੰਦ ਲੈਣ ਦੀ ਉਡੀਕ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ! ਇਹ ਫਿਲਮ ਹੁਣ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਹੋ ਰਹੀ ਹੈ।
ਮੁੰਬਈ: ਜੇਕਰ ਤੁਸੀਂ ਇਮਰਾਨ ਹਾਸ਼ਮੀ ਦੀ ਫਿਲਮ ਅਵਾਰਪਨ 2 ਨੂੰ ਥੀਏਟਰ ਵਿੱਚ ਨਹੀਂ ਦੇਖ ਸਕੇ ਅਤੇ ਘਰ ਵਿੱਚ ਇਸਦਾ ਆਨੰਦ ਲੈਣ ਦੀ ਉਡੀਕ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ! ਇਹ ਫਿਲਮ ਹੁਣ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਹੋ ਰਹੀ ਹੈ।
ਨਿਤਿਨ ਕੱਕੜ ਦੁਆਰਾ ਨਿਰਦੇਸ਼ਤ, ‘ਅਵਾਰਪਨ 2’ ਵਿੱਚ ਦਿਸ਼ਾ ਪਟਾਨੀ, ਸ਼ਬਾਨਾ ਆਜ਼ਮੀ, ਪੂਰਨ ਗੱਬੀ, ਵਿਜਯੰਤ ਕੋਹਲੀ ਅਤੇ ਸੁਵਿੰਦਰ ਵਿੱਕੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਅਗਸਤ 2026 ਵਿੱਚ ਰਿਲੀਜ਼ ਹੋਈ ਸੀ ਅਤੇ ਇਮਰਾਨ ਹਾਸ਼ਮੀ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਬਣ ਗਈ ਸੀ। ਇਮਰਾਨ ਨੇ ਅਵਾਰਪਨ 2 ਨੂੰ ਇੱਕ ਦੁਰਲੱਭ ਘਟਨਾ ਕਿਹਾ ਕਿਉਂਕਿ ਇਸ ਨੂੰ ਪਿਛਲੀ ਫਿਲਮ ਦੇ ਸੀਕਵਲ ਵਜੋਂ ਬਿਲ ਕੀਤਾ ਗਿਆ ਸੀ, ਜੋ ਲਗਭਗ 20 ਸਾਲ ਪਹਿਲਾਂ ਰਿਲੀਜ਼ ਹੋਈ ਸੀ ਪਰ ਸਿਨੇਮਾਘਰਾਂ ਵਿੱਚ ਦਰਸ਼ਕ ਲੱਭਣ ਵਿੱਚ ਅਸਫਲ ਰਹੀ।
ਇਮਰਾਨ ਹਾਸ਼ਮੀ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਕੁਝ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ‘ਤੇ ਤੁਸੀਂ ਕੰਮ ਕਰਦੇ ਹੋ, ਅਤੇ ਕੁਝ ਅਜਿਹੀਆਂ ਹਨ ਜਿਨ੍ਹਾਂ ਦਾ ਹਿੱਸਾ ਬਣਨ ‘ਤੇ ਤੁਹਾਨੂੰ ਸੱਚਮੁੱਚ ਮਾਣ ਹੈ। ‘ਅਵਾਰਪਨ 2’ ਦੂਜੀ ਸ਼੍ਰੇਣੀ ਵਿੱਚ ਆਉਂਦੀ ਹੈ। ਇਹ ਇੱਕ ਬਹੁਤ ਹੀ ਦੁਰਲੱਭ ਘਟਨਾ ਬਣ ਗਈ ਹੈ – ਇੱਕ ਬੇਮਿਸਾਲ ਪ੍ਰਾਪਤੀ। ਇੱਕ ਫਿਲਮ ਜਿਸ ਨੂੰ ਦੋ ਦਹਾਕੇ ਪਹਿਲਾਂ ਦਰਸ਼ਕ ਨਹੀਂ ਮਿਲੇ ਸਨ, ਇੱਕ ਸੀਕਵਲ ਦੇ ਨਾਲ ਇੱਕ ਇ ਤਿਹਾਸ ਰਚਣ ਲਈ ਵਾਪਸ ਆ ਗਈ ਹੈ ਅਤੇ ਇੱਕ ਇਤਿਹਾਸ ਰਚਣ ਲਈ ਤਿਆਰ ਹੈ।
ਅਦਾਕਾਰ ਨੇ ਫਿਲਮ ਦੇ ਨਿਰਮਾਤਾ ਵਿਸ਼ੇਸ਼ ਭੱਟ ਨੂੰ ਵੀ ਫਿਲਮ ਪ੍ਰਤੀ ਆਪਣੀ ਦੂਰਦ੍ਰਿਸ਼ਟੀ ਅਤੇ ਪ੍ਰਤੀਬੱਧਤਾ ਦਾ ਸਿਹਰਾ ਦਿੱਤਾ। ਉਨ੍ਹਾਂ ਨੇ ਦਰਸ਼ਕਾਂ ਨੂੰ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਦੇਖਣ ਦੀ ਅਪੀਲ ਕੀਤੀ ਹੈ। ਇਮਰਾਨ ਹਾਸ਼ਮੀ ਨੇ ਲਿਖਿਆ, ”ਇਸ ਸਭ ਦੇ ਕੇਂਦਰ ‘ਚ ਉਹ ਲੋਕ ਹਨ, ਜਿਨ੍ਹਾਂ ਨੇ ਘੁੰਮਣਘੇਰੀ ਦੀ ਦੁਨੀਆ ਬਣਾਈ। ਉਸਦੀ ਸੋਚ ਅਤੇ ਦ੍ਰਿੜ ਵਿਸ਼ਵਾਸ ਨੇ ਹਰ ਚੀਜ਼ ਅਤੇ ਹਰ ਵਿਅਕਤੀ ਨੂੰ ਰੂਪ ਦਿੱਤਾ। ਮੈਨੂੰ ਖੁਸ਼ੀ ਹੈ ਕਿ ਅਸੀਂ ਮਿਲ ਕੇ ਇਹ ਕਦਮ ਚੁੱਕਿਆ ਅਤੇ ਇਸ ਯਾਤਰਾ ਦਾ ਫ਼ੈਸਲਾ ਕੀਤਾ। ਇੰਨੀ ਸ਼ਾਨਦਾਰ ਕਾਸਟ, ਸ਼ਾਨਦਾਰ ਸੰਗੀਤ ਅਤੇ ਰਚਨਾਤਮਕ ਪ੍ਰਤਿਭਾ ਵਾਲੀ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਖਾਸ ਰਿਹਾ ਹੈ। ਇਹ ਮੇਰੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਹੈ। ਇਸ ਲਈ ਬਹੁਤ ਦੇਰ ਹੋਣ ਤੋਂ ਪਹਿਲਾਂ, ਹੁਣੇ ਸਿਨੇਮਾਘਰਾਂ ਵਿੱਚ ਜਾਓ ਅਤੇ ‘ਅਵਾਰਪਨ 2’ ਦਾ ਅਨੁਭਵ ਕਰੋ।
ਅਵਾਰਪਨ 2, ਅਵਾਰਪਨ ਦਾ ਸਿੱਧਾ ਸੀਕਵਲ, ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਹਾਲਾਂਕਿ ਅਸਲੀ ਫਿਲਮ ਨੇ ਆਪਣੀ ਰਿਲੀਜ਼ ਦੇ ਸਮੇਂ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ, ਪਰ ਬਾਅਦ ਵਿੱਚ ਇਹ ਕਾਫੀ ਪਸੰਦ ਕੀਤੀ ਗਈ। ਇਸ ਦਾ ਸੰਗੀਤ, ਜਿਸ ਵਿੱਚ ਤੋ ਫਿਰ ਆਓ ਵਰਗੇ ਗੀਤ ਸ਼ਾਮਲ ਹਨ, ਅੱਜ ਵੀ ਪ੍ਰਸਿੱਧ ਹੈ।
09/10/2026
ਮਨੋਰੰਜਨ📍 ਪੰਜਾਬ
ਕੱਪੜੇ ਖਰੀਦਦੇ ਸਮੇਂ ਅਸੀਂ ਉਨ੍ਹਾਂ ਦੇ ਰੰਗ, ਡਿਜ਼ਾਈਨ ਅਤੇ ਫਿਟਿੰਗ ਵੱਲ ਤਾਂ ਧਿਆਨ ਦਿੰਦੇ ਹਾਂ, ਪਰ ਅੰਦਰ ਲੱਗੇ ਛੋਟੇ ਜਿਹੇ ਕੇਅਰ ਲੇਬਲ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ।
ਕੱਪੜੇ ਖਰੀਦਦੇ ਸਮੇਂ ਅਸੀਂ ਉਨ੍ਹਾਂ ਦੇ ਰੰਗ, ਡਿਜ਼ਾਈਨ ਅਤੇ ਫਿਟਿੰਗ ਵੱਲ ਤਾਂ ਧਿਆਨ ਦਿੰਦੇ ਹਾਂ, ਪਰ ਅੰਦਰ ਲੱਗੇ ਛੋਟੇ ਜਿਹੇ ਕੇਅਰ ਲੇਬਲ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਹ ਛੋਟੀ ਜਿਹੀ ਗਲਤੀ ਮਹਿੰਗੇ ਕੱਪੜਿਆਂ ਦਾ ਰੰਗ ਫਿੱਕਾ ਕਰ ਸਕਦੀ ਹੈ, ਉਨ੍ਹਾਂ ਦੀ ਫਿਟਿੰਗ ਵਿਗਾੜ ਸਕਦੀ ਹੈ ਜਾਂ ਫੈਬਰਿਕ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਦਰਅਸਲ, ਕੱਪੜਿਆਂ 'ਤੇ ਬਣੇ ਟੱਬ, ਤਿਕੋਣ, ਚੌਰਸ, ਇਸਤਰੀ ਅਤੇ ਗੋਲ ਨਿਸ਼ਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਵੇਂ ਧੋਣਾ, ਸੁਕਾਉਣਾ ਅਤੇ ਪ੍ਰੈੱਸ ਕਰਨਾ ਚਾਹੀਦਾ ਹੈ। ਇਨ੍ਹਾਂ ਸੰਕੇਤਾਂ ਨੂੰ ਸਮਝਣਾ ਮੁਸ਼ਕਲ ਨਹੀਂ ਹੈ। ਬੱਸ ਇਹ ਜਾਣਨਾ ਜ਼ਰੂਰੀ ਹੈ ਕਿ ਹਰ ਨਿਸ਼ਾਨ ਦਾ ਕੀ ਮਤਲਬ ਹੁੰਦਾ ਹੈ ਅਤੇ ਉਸ ਦੇ ਨਾਲ ਬਣੀਆਂ ਲਾਈਨਾਂ, ਬਿੰਦੀਆਂ ਜਾਂ ਕ੍ਰਾਸ ਕਿਸ ਗੱਲ ਵੱਲ ਇਸ਼ਾਰਾ ਕਰਦੇ ਹਨ।
2. ਤਿਕੋਣ ਦਾ ਨਿਸ਼ਾਨ ਦੱਸੇਗਾ ਕਿ ਬਲੀਚ ਵਰਤਣਾ ਹੈ ਜਾਂ ਨਹੀਂ ਕੱਪੜਿਆਂ ’ਤੇ ਬਣਿਆ ਤਿਕੋਣ ਬਲੀਚ ਨਾਲ ਜੁੜੀ ਜਾਣਕਾਰੀ ਦਿੰਦਾ ਹੈ। ਬਲੀਚ ਦੀ ਵਰਤੋਂ ਕੱਪੜਿਆਂ ਦੇ ਦਾਗ ਹਟਾਉਣ ਜਾਂ ਉਨ੍ਹਾਂ ਦੀ ਚਿੱਟੀ ਚਮਕ ਬਰਕਰਾਰ ਰੱਖਣ ਲਈ ਕੀਤੀ ਜਾਂਦੀ ਹੈ, ਪਰ ਹਰ ਤਰ੍ਹਾਂ ਦਾ ਕੱਪੜਾ ਇਸ ਲਈ ਢੁਕਵਾਂ ਨਹੀਂ ਹੁੰਦਾ। ਖਾਲੀ ਤਿਕੋਣ: ਬਲੀਚ ਦੀ ਵਰਤੋਂ ਕਰਨ ਦੀ ਇਜਾਜ਼ਤ ਹੋ ਸਕਦੀ ਹੈ। ਕਰਾਸ ਵਾਲਾ ਤਿਕੋਣ: ਬਲੀਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤਿਕੋਣ ਦੇ ਅੰਦਰ ਲਾਈਨਾਂ: ਕੁਝ ਲੇਬਲਾਂ ’ਤੇ ਇਹ ਖ਼ਾਸ ਕਿਸਮ ਦੇ ਬਲੀਚ ਦੀ ਵਰਤੋਂ ਨਾਲ ਜੁੜਿਆ ਸੰਕੇਤ ਹੁੰਦਾ ਹੈ। ਰੰਗਦਾਰ ਕੱਪੜਿਆਂ ’ਤੇ ਬਲੀਚ ਵਰਤਣ ਤੋਂ ਪਹਿਲਾਂ ਇਸ ਨਿਸ਼ਾਨ ਨੂੰ ਜ਼ਰੂਰ ਦੇਖੋ। ਗ਼ਲਤ ਉਤਪਾਦ ਦੀ ਵਰਤੋਂ ਕਰਨ ਨਾਲ ਕੱਪੜੇ ਦਾ ਰੰਗ ਉੱਡ ਸਕਦਾ ਹੈ ਜਾਂ ਕੱਪੜਾ ਖ਼ਰਾਬ ਹੋ ਸਕਦਾ ਹੈ।
3. ਚੌਰਸ ਨਿਸ਼ਾਨ ਤੋਂ ਸਮਝੋ ਕਿ ਕੱਪੜੇ ਕਿਵੇਂ ਸੁਕਾਉਣੇ ਹਨ ਚੌਰਸ ਨਿਸ਼ਾਨ ਕੱਪੜਿਆਂ ਨੂੰ ਸੁਕਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੰਦਾ ਹੈ। ਜੇਕਰ ਇਸ ਦੇ ਅੰਦਰ ਗੋਲ ਘੇਰਾ ਬਣਿਆ ਹੋਵੇ, ਤਾਂ ਇਹ ਟੰਬਲ ਡ੍ਰਾਇਰ ਯਾਨੀ ਮਸ਼ੀਨ ਵਿੱਚ ਕੱਪੜੇ ਸੁਕਾਉਣ ਦਾ ਸੰਕੇਤ ਹੁੰਦਾ ਹੈ। ਗੋਲ ਘੇਰੇ ਦੇ ਅੰਦਰ ਬਣੇ ਬਿੰਦੂ ਡ੍ਰਾਇਰ ਦੀ ਗਰਮੀ ਦੇ ਪੱਧਰ ਨੂੰ ਦਰਸਾਉਂਦੇ ਹਨ। ਜੇਕਰ ਚੌਰਸ ਨਿਸ਼ਾਨ ਦੇ ਅੰਦਰ ਸਿੱਧੀਆਂ ਲਾਈਨਾਂ ਹੋਣ, ਤਾਂ ਇਹ ਕੱਪੜਿਆਂ ਨੂੰ ਟੰਗ ਕੇ ਜਾਂ ਵਿਛਾ ਕੇ ਸੁਕਾਉਣ ਦੇ ਤਰੀਕੇ ਬਾਰੇ ਦੱਸ ਸਕਦੀਆਂ ਹਨ। ਉੱਥੇ ਹੀ, ਤਿਰਛੀਆਂ ਲਾਈਨਾਂ ਛਾਂ ਵਿੱਚ ਕੱਪੜੇ ਸੁਕਾਉਣ ਦਾ ਸੰਕੇਤ ਹੋ ਸਕਦੀਆਂ ਹਨ। ਨਾਜ਼ੁਕ ਕੱਪੜਿਆਂ ਨੂੰ ਲੇਬਲ ਦੇਖੇ ਬਿਨਾਂ ਤੇਜ਼ ਗਰਮੀ ਵਿੱਚ ਸੁਕਾਉਣ ਤੋਂ ਬਚੋ। ਅਜਿਹਾ ਕਰਨ ਨਾਲ ਕੁਝ ਕੱਪੜੇ ਸੁੰਗੜ ਸਕਦੇ ਹਨ ਜਾਂ ਉਨ੍ਹਾਂ ਦੀ ਬਣਾਵਟ ਖ਼ਰਾਬ ਹੋ ਸਕਦੀ ਹੈ।
4. ਇਸਤਰੀ ਦੇ ਨਿਸ਼ਾਨ ਤੋਂ ਪਤਾ ਲੱਗੇਗਾ ਕਿ ਕਿੰਨੀ ਗਰਮੀ ਰੱਖਣੀ ਹੈ ਇਸਤਰੀ ਦੇ ਆਕਾਰ ਵਾਲਾ ਨਿਸ਼ਾਨ ਦੱਸਦਾ ਹੈ ਕਿ ਕੱਪੜੇ ’ਤੇ ਕਿੰਨੀ ਗਰਮੀ ਨਾਲ ਪ੍ਰੈੱਸ ਕਰਨੀ ਚਾਹੀਦੀ ਹੈ। ਇਸ ਦੇ ਅੰਦਰ ਬਣੇ ਬਿੰਦੂ ਤਾਪਮਾਨ ਦੇ ਪੱਧਰ ਨੂੰ ਦਰਸਾਉਂਦੇ ਹਨ। ਆਮ ਤੌਰ ’ਤੇ ਇੱਕ ਬਿੰਦੂ ਘੱਟ, ਦੋ ਬਿੰਦੂ ਦਰਮਿਆਨੇ ਅਤੇ ਤਿੰਨ ਬਿੰਦੂ ਵੱਧ ਤਾਪਮਾਨ ਦਾ ਸੰਕੇਤ ਦਿੰਦੇ ਹਨ। ਜੇਕਰ ਇਸਤਰੀ ਦੇ ਨਿਸ਼ਾਨ ’ਤੇ ਕ੍ਰਾਸ ਦਾ ਨਿਸ਼ਾਨ ਬਣਿਆ ਹੋਵੇ, ਤਾਂ ਕੱਪੜੇ ’ਤੇ ਇਸਤਰੀ ਨਹੀਂ ਕਰਨੀ ਚਾਹੀਦੀ। ਸਿੰਥੈਟਿਕ ਅਤੇ ਨਾਜ਼ੁਕ ਕੱਪੜਿਆਂ ’ਤੇ ਜ਼ਿਆਦਾ ਗਰਮ ਇਸਤਰੀ ਕਰਨ ਨਾਲ ਕੱਪੜਾ ਪਿਘਲ ਸਕਦਾ ਹੈ, ਉਸ ’ਤੇ ਚਮਕ ਆ ਸਕਦੀ ਹੈ ਜਾਂ ਉਸ ਦਾ ਆਕਾਰ ਵਿਗੜ ਸਕਦਾ ਹੈ। ਜੇਕਰ ਤੁਹਾਨੂੰ ਕੱਪੜੇ ਦੇ ਫੈਬਰਿਕ ਦੀ ਕਿਸਮ ਸਮਝ ਨਹੀਂ ਆ ਰਹੀ, ਤਾਂ ਪਹਿਲਾਂ ਉਸ ਦਾ ਲੇਬਲ ਦੇਖੋ ਅਤੇ ਉਸ ’ਤੇ ਦਿੱਤੀਆਂ ਹਦਾਇਤਾਂ ਮੁਤਾਬਕ ਹੀ ਤਾਪਮਾਨ ਚੁਣੋ।
5. ਗੋਲ ਨਿਸ਼ਾਨ ਦਾ ਕੀ ਮਤਲਬ ਹੈ? ਕੇਅਰ ਲੇਬਲ 'ਤੇ ਬਣਿਆ ਗੋਲ ਨਿਸ਼ਾਨ ਪ੍ਰੋਫੈਸ਼ਨਲ ਕਲੀਨਿੰਗ ਨਾਲ ਸਬੰਧਤ ਹੁੰਦਾ ਹੈ। ਇਸ ਦੇ ਅੰਦਰ ਲਿਖੇ ਅੱਖਰ ਦੱਸਦੇ ਹਨ ਕਿ ਸਫ਼ਾਈ ਦੌਰਾਨ ਕਿਸ ਤਰ੍ਹਾਂ ਦੀ ਕਲੀਨਿੰਗ ਪ੍ਰਕਿਰਿਆ ਜਾਂ ਸੌਲਵੈਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਸੰਕੇਤਾਂ ਨੂੰ ਸਮਝਣ ਲਈ ਡਰਾਈ ਕਲੀਨਰ ਦੀ ਮਦਦ ਲੈਣਾ ਬਿਹਤਰ ਹੁੰਦਾ ਹੈ। ਜੇਕਰ ਗੋਲ ਨਿਸ਼ਾਨ 'ਤੇ ਕ੍ਰਾਸ (❌) ਬਣਿਆ ਹੋਵੇ, ਤਾਂ ਸਬੰਧਤ ਪ੍ਰੋਫੈਸ਼ਨਲ ਕਲੀਨਿੰਗ ਨਹੀਂ ਕਰਵਾਉਣੀ ਚਾਹੀਦੀ। ਖ਼ਾਸ ਤੌਰ 'ਤੇ ਸੂਟ, ਕੋਟ ਅਤੇ ਨਾਜ਼ੁਕ ਕੱਪੜੇ ਵਾਲੇ ਫੈਬਰਿਕ ਨੂੰ ਘਰ ਵਿੱਚ ਧੋਣ ਤੋਂ ਪਹਿਲਾਂ ਲੇਬਲ 'ਤੇ ਦਿੱਤੇ ਸਾਰੇ ਸੰਕੇਤਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ।
ਕੱਪੜੇ ਧੋਣ ਤੋਂ ਪਹਿਲਾਂ ਇਨ੍ਹਾਂ 5 ਨਿਸ਼ਾਨਾਂ ਵੱਲ ਦਿਓ ਧਿਆਨ ਹਰ ਕੱਪੜੇ ਦਾ ਫੈਬਰਿਕ, ਰੰਗ ਅਤੇ ਬਣਾਵਟ ਵੱਖਰੀ ਹੁੰਦੀ ਹੈ। ਇਸ ਲਈ ਸਾਰੇ ਕੱਪੜਿਆਂ ਲਈ ਇੱਕੋ ਜਿਹਾ ਵਾਸ਼ਿੰਗ ਮੋਡ, ਡ੍ਰਾਇਰ ਦੀ ਗਰਮੀ ਜਾਂ ਇਸਤਰੀ ਦਾ ਤਾਪਮਾਨ ਸਹੀ ਨਹੀਂ ਹੁੰਦਾ। ਕੇਅਰ ਲੇਬਲ 'ਤੇ ਬਣੇ ਇਹ ਪੰਜ ਨਿਸ਼ਾਨ ਕੱਪੜਿਆਂ ਦੀ ਸਫ਼ਾਈ ਅਤੇ ਦੇਖਭਾਲ ਦਾ ਸਹੀ ਤਰੀਕਾ ਸਮਝਣ ਵਿੱਚ ਮਦਦ ਕਰਦੇ ਹਨ।
09/10/2026
ਵਿਦੇਸ਼📍 ਪੰਜਾਬ
ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਵਿਖੇ 5 ਅਕਤੂਬਰ ਨੂੰ ਵਾਪਰੀ ਪਥਰਾਅ ਦੀ ਕਥਿਤ ਘਟਨਾ ਤੋਂ ਬਾਅਦ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਵਿਖੇ 5 ਅਕਤੂਬਰ ਨੂੰ ਵਾਪਰੀ ਪਥਰਾਅ ਦੀ ਕਥਿਤ ਘਟਨਾ ਤੋਂ ਬਾਅਦ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਲੰਗਰ ਛਕਣ ਆਏ ਇੱਕ ਵਿਅਕਤੀ ਨੂੰ ਸੇਵਾਦਾਰ ਵੱਲੋਂ ਰੋਕਿਆ ਗਿਆ ਸੀ। ਗੁਰਦੁਆਰਾ ਪ੍ਰਬੰਧਕਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਕੁਝ ਵਿਅਕਤੀਆਂ ਨੇ ਲੰਗਰ ਹਾਲ ਵੱਲ ਪੱਥਰ ਸੁੱਟੇ।
ਪੁਲਿਸ ਨੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਤਹਿਤ ਐਫਆਈਆਰ ਦਰਜ ਕੀਤੀ।
ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਨੇੜੇ ਬਣੀਆਂ ਕੁਝ ਝੁੱਗੀਆਂ ਨੂੰ ਅੱਗ ਲਗਾਏ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਗੁਰਦੁਆਰਾ ਪ੍ਰਬੰਧਕਾਂ ਨੇ ਅੱਗ ਲਗਾਉਣ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਸ ਮਾਮਲੇ ਵਿੱਚ ਜ਼ਿੰਮੇਵਾਰੀ ਬਾਰੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਹਾਲ ਉੱਤੇ ਕਥਿਤ ਹਮਲੇ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫ਼ਵਾਹਾਂ, ਗੁੰਮਰਾਹਕੁੰਨ ਤਸਵੀਰਾਂ ਅਤੇ ਏਆਈ ਨਾਲ ਬਣੀਆਂ ਫ਼ਰਜ਼ੀ ਵੀਡੀਓਜ਼ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਬੰਧਕਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸਥਿਤੀ ਆਮ ਵਾਂਗ ਹੈ।
ਲੁਧਿਆਣਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੇ ਲੰਗਰ ਹਾਲ ’ਤੇ ਇੱਟਾਂ-ਰੋੜਿਆਂ ਨਾਲ ਕੀਤੇ ਗਏ ਕਥਿਤ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, “ਸੂਬਾ ਸਰਕਾਰ ਨੂੰ ਇਸ ਮਸਲੇ ਤੋਂ ਤੁਰੰਤ ਹੀ ਸੇਧ ਲੈਂਦਿਆਂ ਪੰਜਾਬ ਅੰਦਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰੂਆਂ ਦੀ ਇਸ ਪਾਵਨ ਧਰਤੀ ਉੱਤੇ ਕੋਈ ਵੀ ਬਾਹਰੀ ਵਿਅਕਤੀ ਗ਼ੈਰ-ਕਾਨੂੰਨੀ ਕਬਜ਼ੇ ਨਾ ਕਰੇ।” ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਇਸ ਘਟਨਾ ਪਿੱਛੇ ਕੰਮ ਕਰਦੀ ਮਾਨਸਿਕਤਾ ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਗੰਭੀਰ ਖ਼ਤਰਾ ਹੈ।
ਪ੍ਰਸ਼ਾਸਨਿਕ ਢਿੱਲ ‘ਤੇ ਸਵਾਲ ਚੁੱਕਦਿਆਂ ਜਥੇਦਾਰ ਨੇ ਆਖਿਆ, “ਇਹ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੈ ਜੋ ਬਾਹਰੋਂ ਆਏ ਲੋਕ ਬਿਨਾਂ ਕਾਨੂੰਨ ਦੇ ਡਰ ਭੈਅ ਤੋਂ ਕੀਮਤੀ ਥਾਵਾਂ ਉੱਤੇ ਕਬਜ਼ਾ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਦੀ ਇਹ ਪਹਿਲੀ ਜ਼ਿੰਮੇਵਾਰੀ ਹੈ ਕਿ ਅਜਿਹਾ ਨਾ ਹੋਵੇ।”
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਪੰਜਾਬ ਦੇ ਮੁੱਖ ਸਕੱਤਰ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨਾਲ ਲਿਖਾਪੜ੍ਹੀ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਤਾਂ ਜੋ ਇਤਿਹਾਸਕ ਗੁਰੂ ਘਰਾਂ ਦੇ ਨੇੜੇ ਨਜਾਇਜ਼ ਕਬਜ਼ਿਆਂ ‘ਤੇ ਠੱਲ੍ਹ ਪਾਈ ਜਾ ਸਕੇ।
ਜਥੇਦਾਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, “ਗੁਰਦੁਆਰਾ ਸਾਹਿਬਾਨ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਹਰ ਇੱਕ ਮਨੁੱਖ, ਲੋੜਵੰਦ ਤੇ ਗ਼ਰੀਬ ਨੂੰ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਾਉਂਦੇ ਹਨ, ਲੇਕਿਨ ਉਸੇ ਥਾਂ ਉੱਤੇ ਜੇਕਰ ਕੋਈ ਧਾੜਵੀ ਬਣ ਕੇ ਹਮਲਾ ਕਰੇ ਤਾਂ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।”
ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ‘ਤੇ ਏ.ਆਈ. ਰਾਹੀਂ ਬਣਾਈਆਂ ਮਨਘੜ੍ਹਤ ਤਸਵੀਰਾਂ ਵਾਇਰਲ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੀ ਅਫ਼ਵਾਹਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਦੇ ਲੰਗਰ ਹਾਲ ਵਿਖੇ ਕੁਝ ਸ਼ਰਾਰਤੀ ਬਿਰਤੀ ਵਾਲੇ ਲੋਕਾਂ ਵੱਲੋਂ ਇੱਟਾਂ-ਰੋੜਿਆਂ ਨਾਲ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ।
ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸਿੱਖ ਆਗੂਆਂ ਨੇ ਭਾਵੇਂਕਿ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਂਦਿਆਂ ਉਨ੍ਹਾਂ ਨੂੰ ਜੇਲ੍ਹ ਭਿਜਵਾ ਦਿੱਤਾ ਹੈ ਅਤੇ ਕਬਜ਼ੇ ਖਾਲੀ ਕਰਵਾ ਦਿੱਤੇ ਹਨ, ਪਰੰਤੂ ਇਸ ਘਟਨਾ ਪਿੱਛੇ ਕੰਮ ਕਰਦੀ ਮਾਨਸਿਕਤਾ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਮਸਲੇ ਤੋਂ ਤੁਰੰਤ ਹੀ ਸੇਧ ਲੈਂਦਿਆਂ ਪੰਜਾਬ ਅੰਦਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰੂਆਂ ਦੀ ਇਸ ਪਾਵਨ ਧਰਤੀ ਉੱਤੇ ਕੋਈ ਵੀ ਬਾਹਰੀ ਵਿਅਕਤੀ ਗ਼ੈਰ-ਕਾਨੂੰਨ ਕਬਜ਼ੇ ਨਾ ਕਰੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੈ ਜੋ ਬਾਹਰੋਂ ਆਏ ਲੋਕ ਬਿਨਾਂ ਕਾਨੂੰਨ ਦੇ ਡਰ ਭੈਅ ਤੋਂ ਕੀਮਤੀ ਥਾਵਾਂ ਉੱਤੇ ਕਬਜ਼ਾ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਦੀ ਇਹ ਪਹਿਲੀ ਜ਼ਿੰਮੇਵਾਰੀ ਹੈ ਕਿ ਅਜਿਹਾ ਨਾ ਹੋਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਇਸ ਮਾਮਲੇ ਦੀ ਸਮੁੱਚੀ ਰਿਪੋਰਟ ਮੰਗੀ ਗਈ ਹੈ ਅਤੇ ਆਦੇਸ਼ ਕੀਤੇ ਗਏ ਹਨ ਕਿ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਵੀ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਲਿਖਾਪੜ੍ਹੀ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਅੰਦਰ ਕਿਸੇ ਵੀ ਗੁਰਦੁਆਰਾ ਸਾਹਿਬ ਖਾਸਕਰ ਇਤਿਹਾਸਕ ਗੁਰੂ ਘਰਾਂ ਦੇ ਨੇੜੇ ਕੋਈ ਵੀ ਗ਼ੈਰ-ਕਾਨੂੰਨੀ ਢੰਗ ਨਾਲ ਸਾਡੀਆਂ ਬੇਸ਼ਕੀਮਤੀ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਆਪਣੇ ਟਿਕਾਣੇ ਨਾ ਬਣਾਉਣ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਹਰ ਇੱਕ ਮਨੁੱਖ, ਲੋੜਵੰਦ ਤੇ ਗ਼ਰੀਬ ਨੂੰ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਾਉਂਦੇ ਹਨ ਜੋ ਰਹਿੰਦੀ ਦੁਨੀਆ ਤੱਕ ਐਵੇਂ ਹੀ ਜਾਰੀ ਰਹੇਗਾ, ਲੇਕਿਨ ਉਸੇ ਥਾਂ ਉੱਤੇ ਜੇਕਰ ਕੋਈ ਧਾੜਵੀ ਬਣ ਕੇ ਹਮਲਾ ਕਰੇ ਤਾਂ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਘਟਨਾ ਨਾਲ ਜੋੜਦਿਆਂ ਏ-ਆਈ ਨਾਲ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਜੋ ਕਿ ਠੀਕ ਵਰਤਾਰਾ ਨਹੀਂ। ਉਨ੍ਹਾਂ ਕਿਹਾ ਇਹ ਸੰਜੀਦਾ ਮਾਮਲਾ ਹੈ ਜਿਸ ਨਾਲ ਕਿਸੇ ਤਰ੍ਹਾਂ ਦੀ ਗਲਤ ਜਾਣਕਾਰੀ ਪੰਜਾਬ ਅੰਦਰ ਮਾਹੌਲ ਨੂੰ ਖਰਾਬ ਕਰ ਸਕਦੀ ਹੈ ਇਸ ਲਈ ਸਮੂਹ ਸਿੱਖ ਇਹ ਯਕੀਨੀ ਬਣਾਉਣ ਕਿ ਤਕਨਾਲੋਜੀ ਦੀ ਵਰਤੋਂ ਸਕਾਰਾਤਮਕ ਕਾਰਜਾਂ ਲਈ ਹੋਵੇ। ਉਨ੍ਹਾਂ ਕਿਹਾ ਕਿ ਏ-ਆਈ ਨਾਲ ਮਨਘੜ੍ਹਤ ਤਸਵੀਰਾਂ ਬਣਾ ਕੇ ਵਾਇਰਲ ਕਰਨੀਆਂ ਬਿਲਕੁਲ ਵੀ ਵਾਜਬ ਨਹੀਂ ਇਸ ਲਈ ਇਸ ਵਰਤਾਰੇ ਤੋਂ ਗੁਰੇਜ਼ ਕੀਤੀ ਜਾਵੇ।
09/10/2026
ਵਿਦੇਸ਼📍 ਪੰਜਾਬ
ਮਾਮਲਾ:- ਪੰਜਾਬ ਸਰਕਾਰ ਨੇ ਡੀਏ ਮਾਮਲੇ ‘ਚ ਦਾਇਰ ਅਪੀਲ ਵਿਚੋਂ ਖਾਮੀਆਂ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਸੀ, ਜੋ ਕਿ ਬਾਅਦ ‘ਚ ਗਲਤ ਪਾਈ ਗਈ ਸੀ। ਚੀਫ ਸੈਕਟਰੀ ‘ਤੇ ਪੈ ਸਕਦਾ ਸੀ ‘ਕੋਰਟ ਆਫ ਕੰਟਪਟ’
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਅਦਾਲਤੀ ਹੁਕਮਾਂ ਦੀ ਕਥਿਤ ਪਾਲਣਾ ਨਾ ਕਰਨ — ਜਿਸ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਵੀ ਸ਼ਾਮਲ ਹੈ — ਨਾਲ ਸਬੰਧਤ ਮਾਮਲਿਆਂ ਨੂੰ ਰੋਸਟਰ (ਡਿਊਟੀ ਸੂਚੀ) ਅਨੁਸਾਰ ਮਾਣਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ।
ਮਾਮਲਾ:- ਪੰਜਾਬ ਸਰਕਾਰ ਨੇ ਡੀਏ ਮਾਮਲੇ ‘ਚ ਦਾਇਰ ਅਪੀਲ ਵਿਚੋਂ ਖਾਮੀਆਂ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ ਸੀ, ਜੋ ਕਿ ਬਾਅਦ ‘ਚ ਗਲਤ ਪਾਈ ਗਈ ਸੀ। ਚੀਫ ਸੈਕਟਰੀ ‘ਤੇ ਪੈ ਸਕਦਾ ਸੀ ‘ਕੋਰਟ ਆਫ ਕੰਟਪਟ’
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਅਦਾਲਤੀ ਹੁਕਮਾਂ ਦੀ ਕਥਿਤ ਪਾਲਣਾ ਨਾ ਕਰਨ — ਜਿਸ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਵੀ ਸ਼ਾਮਲ ਹੈ — ਨਾਲ ਸਬੰਧਤ ਮਾਮਲਿਆਂ ਨੂੰ ਰੋਸਟਰ (ਡਿਊਟੀ ਸੂਚੀ) ਅਨੁਸਾਰ ਮਾਣਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ।
ਇਹ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਤਿਆਰ ਹਨ।
ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਅਦਾਲਤ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਇਸਦੀ ਮਾਨਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।
ਬੈਂਚ ਨੇ ਕਿਹਾ, “ਇਹ ਅਦਾਲਤ ਇਹ ਯਕੀਨੀ ਬਣਾਉਣ ਦੇ ਕੰਮ ਨਾਲ ਜੁੜੀ ਹੋਈ ਹੈ ਕਿ ਕਿਸੇ ਵੀ ਤਰ੍ਹਾਂ ਅਦਾਲਤ ਦੀ ਮਾਨਤਾ ਨਾਲ ਸਮਝੌਤਾ ਨਾ ਕੀਤਾ ਜਾਵੇ। ਕਾਰਵਾਈ ਦੀ ਉਚਿਤਤਾ ਜਾਂ ਆਚਰਣ ‘ਤੇ ਸਵਾਲ ਉਠਾਉਣ ਵਾਲੇ ਸੁਝਾਵਾਂ ਨਾਲ ਵੀ ਸਾਵਧਾਨੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਵਿੱਚ, ਅਸੀਂ ਇਸ ਮਾਮਲੇ ਨੂੰ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ, ਰੋਸਟਰ ਦੇ ਅਨੁਸਾਰ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਸਾਹਮਣੇ ਰੱਖਣ ਦਾ ਨਿਰਦੇਸ਼ ਦੇਣਾ ਯੋਗ ਸਮਝਦੇ ਹਾਂ।”
ਰਾਜ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਰਾਜ ਦੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਵਿੱਚ ਨੁਕਸ ਦੂਰ ਕਰਨ ਬਾਰੇ ਕੋਈ ਝੂਠਾ ਬਿਆਨ ਦੇਣ ਦਾ ਮੁੱਖ ਸਕੱਤਰ ਦਾ ਕੋਈ ਜਾਣਬੁੱਝ ਕੇ ਇਰਾਦਾ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਅਦਾਲਤ ਚਾਹੇ ਤਾਂ ਅਧਿਕਾਰੀ ਬਿਨਾਂ ਸ਼ਰਤ ਮੁਆਫੀ ਮੰਗਣ ਦਾ ਇਰਾਦਾ ਰੱਖਦਾ ਹੈ।
09/10/2026
ਵਿਦੇਸ਼📍 ਪੰਜਾਬ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਵੱਲੋਂ ਚੰਡੀਗੜ੍ਹ ਵਿੱਚ ਸਰਕਾਰੀ ਘਰ ਵਿੱਚ ਲਗਾਤਾਰ ਕਬਜ਼ੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਵੱਲੋਂ ਚੰਡੀਗੜ੍ਹ ਵਿੱਚ ਸਰਕਾਰੀ ਘਰ ਵਿੱਚ ਲਗਾਤਾਰ ਕਬਜ਼ੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਬੈਂਚ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਸਰਕਾਰੀ ਰਿਹਾਇਸ਼ ਰੱਖਣ ਦੇ ਖ਼ਿਲਾਫ਼ ਸੁਪਰੀਮ ਕੋਰਟ ਦੇ ਆਮ ਨਿਰਦੇਸ਼ਾਂ ਦੀ ਵਰਤੋਂ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਘਰ ਵਿੱਚ ਜਾਰੀ ਰੱਖਣ ਦੀ ਪ੍ਰਸ਼ਾਸਨ ਦੇ ਫ਼ੈਸਲੇ ‘ਤੇ ਸਵਾਲ ਚੁੱਕਣ ਲਈ ਨਹੀਂ ਕੀਤੀ ਜਾ ਸਕਦੀ।
ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਖ਼ਤਰੇ ਦੀ ਧਾਰਨਾ (ਥ੍ਰੈੱਟ ਪਰਸੈਪਸ਼ਨ) ਅਤੇ ਖੁਫ਼ੀਆ ਇਨਪੁਟਸ ‘ਤੇ ਵਿਚਾਰ ਕਰਨ ਤੋਂ ਬਾਅਦ ਇੱਕ “ਸੁਚੇਤ ਫ਼ੈਸਲਾ” ਲਿਆ ਸੀ, ਅਤੇ ਇਹ ਮਾਮਲਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੁਆਰਾ ਕਵਰ ਕੀਤੇ ਗਏ ਮਾਮਲਿਆਂ ਤੋਂ ਵੱਖਰਾ ਸੀ।
ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਲਫ਼ਨਾਮੇ ਦਾ ਨੋਟਿਸ ਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਬੇਅੰਤ ਸਿੰਘ ਨੂੰ “ਅਤਿਵਾਦੀ ਕਾਰਵਾਈ ਵਿੱਚ ਮਾਰ ਦਿੱਤਾ ਗਿਆ ਸੀ” ਅਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਯੂਟੀ ਦੇ ਵਧੀਕ ਸਟੈਂਡਿੰਗ ਕੌਂਸਲ ਅਭਿਨਵ ਸੂਦ ਨੇ ਵਕੀਲ ਸੱਯਮ ਗਰਗ ਦੇ ਨਾਲ ਬੈਂਚ ਦੇ ਸਾਹਮਣੇ ਪੇਸ਼ ਹੋ ਕੇ 6 ਅਕਤੂਬਰ ਦਾ ਇੱਕ ਹਲਫ਼ਨਾਮਾ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਹਾਊਸ ਅਲਾਟਮੈਂਟ ਕਮੇਟੀ ਨੇ ਤੇਜ ਪ੍ਰਕਾਸ਼ ਸਿੰਘ ਵੱਲੋਂ ਸੈਕਟਰ 5 ਵਾਲੇ ਘਰ ਵਿੱਚ ਲਗਾਤਾਰ ਰਹਿਣ ‘ਤੇ ਵਿਚਾਰ ਕੀਤਾ ਸੀ।
ਇਸ ਮਾਮਲੇ ਵਿੱਚ 6 ਜੂਨ ਦੇ ਪੱਤਰ ਵਿੱਚ ਹੋਰ ਚੀਜ਼ਾਂ ਤੋਂ ਇਲਾਵਾ, “ਚੰਡੀਗੜ੍ਹ ਅਤੇ ਪੰਜਾਬ ਖੇਤਰ ਵਿੱਚ ਤਾਜ਼ਾ ਗਰਨੇਡ ਹਮਲਿਆਂ ਅਤੇ ਅਤਿਵਾਦ ਨਾਲ ਜੁੜੀਆਂ ਘਟਨਾਵਾਂ”, ਕੱਟੜਪੰਥੀ ਅਤੇ ਅਤਿਵਾਦੀ ਸੰਗਠਨਾਂ ਦੇ ਪੁਨਰ ਉਥਾਨ, ਲਗਾਤਾਰ ਧਮਕੀ ਭਰੇ ਫ਼ੋਨ ਕਾਲਾਂ, ਦੁਸ਼ਮਣ ਸੋਸ਼ਲ ਮੀਡੀਆ ਮੁਹਿੰਮਾਂ ਅਤੇ ਪਰਿਵਾਰ ਵਿਰੁੱਧ ਲਗਾਤਾਰ ਦੁਸ਼ਮਣ ਇਰਾਦੇ ਨੂੰ ਦਰਸਾਉਣ ਵਾਲੇ ਖੁਫ਼ੀਆ ਇਨਪੁਟਸ ਦਾ ਹਵਾਲਾ ਦਿੱਤਾ ਗਿਆ ਸੀ। ਇਸ ਨੇ “ਸੰਚਾਲਨ ਸੰਬੰਧੀ ਕਮਜ਼ੋਰੀ” ਵੱਲ ਵੀ ਇਸ਼ਾਰਾ ਕੀਤਾ ਜੋ ਮੌਜੂਦਾ ਪਰਿਸਰ ਤੋਂ ਤਬਦੀਲ ਹੋਣ ਤੋਂ ਪੈਦਾ ਹੋ ਸਕਦੀ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਸੁਰੱਖਿਆ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਇਹ ਘਰ ਪਰਿਵਾਰ ਦੇ ਰਹਿਣ ਲਈ “ਰਣਨੀਤਕ ਤੌਰ ‘ਤੇ ਢੁਕਵਾਂ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਉਚਿਤ” ਹੈ। ਇਸ ਨੇ ਮੌਜੂਦਾ ਸੁਰੱਖਿਆ ਤਾਇਨਾਤੀ ਅਤੇ ਬੁਨਿਆਦੀ ਢਾਂਚੇ ਨੂੰ ਤਸੱਲੀਬਖਸ਼ ਪਾਇਆ, ਜਦੋਂ ਕਿ ਵਾਧੂ ਸੀਸੀਟੀਵੀ ਕੈਮਰਿਆਂ ਅਤੇ ਮਜ਼ਬੂਤ ਨਿਗਰਾਨੀ ਪ੍ਰਬੰਧਾਂ ਦੀ ਸਿਫਾਰਸ਼ ਕੀਤੀ।
ਹਾਈ ਕੋਰਟ ਨੇ ਦੇਖਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਇਹ ਯਕੀਨੀ ਬਣਾਉਣ ਲਈ ਸਨ ਕਿ ਸਰਕਾਰੀ ਕਰਮਚਾਰੀ ਸੇਵਾਮੁਕਤੀ ਤੋਂ ਬਾਅਦ ਸਰਕਾਰੀ ਰਿਹਾਇਸ਼ ‘ਤੇ ਕਬਜ਼ਾ ਜਾਰੀ ਨਾ ਰੱਖਣ। ਇਸ ਨੇ ਠਹਿਰਾਇਆ ਕਿ ਅਜਿਹੇ ਆਮ ਨਿਰਦੇਸ਼ਾਂ ‘ਤੇ ਇਹ ਭਰੋਸਾ ਕਰਨ ਲਈ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਤੇਜ ਪ੍ਰਕਾਸ਼ ਸਿੰਘ ਘਰ ਜਾਰੀ ਨਹੀਂ ਰੱਖ ਸਕਦਾ, ਖ਼ਾਸਕਰ ਜਦੋਂ ਯੂਟੀ ਪ੍ਰਸ਼ਾਸਨ ਨੇ ਇਹ ਫ਼ੈਸਲਾ ਕਰਨ ਤੋਂ ਪਹਿਲਾਂ ਕਿ ਉਸਦਾ ਲਗਾਤਾਰ ਕਬਜ਼ਾ ਵਾਜਬ ਸੀ, ਖ਼ਤਰੇ ਦੀ ਧਾਰਨਾ ਅਤੇ ਖੁਫ਼ੀਆ ਇਨਪੁਟਸ ‘ਤੇ ਵਿਚਾਰ ਕੀਤਾ ਸੀ।
ਬੈਂਚ ਨੇ ਨੋਟ ਕੀਤਾ ਕਿ ਪ੍ਰਸ਼ਾਸਨ ਨੇ ਸ਼ੁਰੂ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਸੀ, ਪਰ ਕਬਜ਼ਾ ਕਰਨ ਵਾਲੇ ਦੀ ਨੁਮਾਇੰਦਗੀ ਪ੍ਰਾਪਤ ਕਰਨ ਅਤੇ ਖੁਫ਼ੀਆ ਇਨਪੁਟਸ ਦੀ ਜਾਂਚ ਕਰਨ ਤੋਂ ਬਾਅਦ ਮਾਮਲੇ ‘ਤੇ ਮੁੜ ਵਿਚਾਰ ਕੀਤਾ ਸੀ।
ਪਹਿਲਾਂ ਦੀ ਰੱਦ ਕਰਨ ਦੀ ਐਨਫੋਰਸਮੈਂਟ ਦੀ ਮੰਗ ਕਰਨ ਵਾਲੀ ਅਰਜ਼ੀ ਵਿੱਚ ਕੋਈ ਯੋਗਤਾ ਨਾ ਪਾਉਂਦੇ ਹੋਏ, ਅਦਾਲਤ ਨੇ ਇਹ ਦੇਖਣ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਕਿ ਇਹ ਕੇਸ “ਸਪੱਸ਼ਟ ਤੌਰ ‘ਤੇ ਵੱਖਰਾ” ਸੀ ਅਤੇ “ਸਿਖਰ ਅਦਾਲਤ ਦੁਆਰਾ ਜਾਰੀ ਨਿਰਦੇਸ਼ਾਂ ਦੇ ਘੇਰੇ ਵਿੱਚ ਨਹੀਂ ਆਵੇਗਾ”।
ਸੰਬੰਧਿਤ ਜਨਹਿਤ ਪਟੀਸ਼ਨ ਵਿੱਚ ਹਾਈ ਕੋਰਟ ਨੇ ਯੂਟੀ ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਨੂੰ ਇੱਕ ਨਿੱਜੀ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ “ਜਿਸ ਵਿੱਚ ਸਪੱਸ਼ਟ ਤੌਰ ‘ਤੇ ਦੱਸਿਆ ਜਾਵੇ ਕਿ ਹਾਈ ਕੋਰਟ ਦੇ ਕਰਮਚਾਰੀਆਂ ਨੂੰ ਅਲਾਟ ਕੀਤੇ ਗਏ ਸਰਕਾਰੀ ਘਰਾਂ ਵਿੱਚ ਲੋੜੀਂਦੀ ਮੁਰੰਮਤ ਕਿਉਂ ਨਹੀਂ ਕੀਤੀ ਗਈ ਹੈ।”
ਬੈਂਚ ਨੇ ਨਿਰਦੇਸ਼ ਦਿੱਤਾ ਕਿ ਜ਼ਰੂਰੀ ਮੁਰੰਮਤ “ਪਹਿਲ ਦੇ ਆਧਾਰ ‘ਤੇ” ਕੀਤੀ ਜਾਵੇ ਅਤੇ ਇਸ ਮਾਮਲੇ ਬਾਰੇ ਅਦਾਲਤ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਇਸ ਮਾਮਲੇ ਦੀ ਸੁਣਵਾਈ 26 ਨਵੰਬਰ ਲਈ ਮੁਲਤਵੀ ਕਰ ਦਿੱਤੀ ਗਈ ਹੈ।
09/10/2026
ਵਿਦੇਸ਼📍 ਪੰਜਾਬ
ਪੰਜਾਬ ਸਰਕਾਰ ਨੇ ਆਖ਼ਰ 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ ਨੂੰ ਰੈਗੂਲਰ ਡੀ ਜੀ ਪੀ ਵਜੋਂ ਨਿਯੁਕਤ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਸ ਮਾਮਲੇ ’ਤੇ 13 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਅਤੇ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਨੇ ਰੈਗੂਲਰ ਡੀ ਜੀ ਪੀ ਵਜੋਂ ਗੌਰਵ ਯਾਦਵ ਨੂੰ ਨਿਯੁਕਤ ਕਰਨ ਦਾ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।
ਪੰਜਾਬ ਸਰਕਾਰ ਨੇ ਆਖ਼ਰ 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ ਨੂੰ ਰੈਗੂਲਰ ਡੀ ਜੀ ਪੀ ਵਜੋਂ ਨਿਯੁਕਤ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਸ ਮਾਮਲੇ ’ਤੇ 13 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਅਤੇ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਨੇ ਰੈਗੂਲਰ ਡੀ ਜੀ ਪੀ ਵਜੋਂ ਗੌਰਵ ਯਾਦਵ ਨੂੰ ਨਿਯੁਕਤ ਕਰਨ ਦਾ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਉਪਰੰਤ ਅੱਜ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਲਈ ਪੰਜਾਬ ’ਚ ਕੋਈ ਥਾਂ ਨਹੀਂ ਹੈ। ਡੀ ਜੀ ਪੀ ਨੇ ਕਿਹਾ ਕਿ ਪੰਜਾਬ ਪੁਲੀਸ ਗੈਂਗਸਟਰਾਂ ਨੂੰ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਵੇਗੀ। ਭਾਵੇਂ ਉਹ ਦੇਸ਼ ’ਚ ਹੋਣ ਤੇ ਚਾਹੇ ਉਹ ਵਿਦੇਸ਼ ਚ ਲੁਕੇ ਹੋਣ।
ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਦੇਸ਼ ਵਿਰੋਧੀ ਤਾਕਤ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ ਜੁਲਾਈ 2022 ਤੋਂ ਕਾਰਜਕਾਰੀ ਡੀਜੀਪੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਪੁਲੀਸ ਦੇ ਮੁਖੀ ਵਜੋਂ ਨਿਯੁਕਤੀ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸੂਚੀਬੱਧ ਕੀਤੇ ਗਏ ਤਿੰਨ ਅਧਿਕਾਰੀਆਂ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਹੈ ਜਦੋਂ ਕਿ ਇਸ ਪੈਨਲ ’ਚ ਦੋ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਅਤੇ ਹਰਪ੍ਰੀਤ ਸਿੰਘ ਸਿੱਧੂ ਸ਼ਾਮਲ ਹਨ। ਪੈਨਲ ਮਿਲਣ ਤੋਂ ਬਾਅਦ ਜੁਲਾਈ ਮਹੀਨੇ ਤੋਂ ਰੈਗੂਲਰ ਡੀ ਜੀ ਪੀ ਦੀ ਨਿਯੁਕਤੀ ਲਟਕੀ ਹੋਈ ਸੀ।
ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਐਡਵੋਕੇਟ ਨਿਖਿਲ ਥਮਨ ਨੇ ਪਟੀਸ਼ਨ ਦਾਇਰ ਕਰਕੇ ਪੰਜਾਬ ’ਚ ਲੰਮੇ ਸਮੇਂ ਤੋਂ ਕਾਰਜਕਾਰੀ ਡੀ ਜੀ ਪੀ ਹੋਣ ਦੀ ਵਿਵਸਥਾ ਨੂੰ ਚੁਣੌਤੀ ਦਿੱਤੀ ਸੀ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਪਹਿਲੀ ਅਕਤੂਬਰ ਨੂੰ ਪੰਜਾਬ ਸਰਕਾਰ ਨੂੰ ਰੈਗੂਲਰ ਡੀਜੀਪੀ ਦੀ ਨਿਯੁਕਤੀ ਬਾਰੇ ਢੁਕਵਾਂ ਫ਼ੈਸਲਾ ਲੈਣ ਦੇ ਆਦੇਸ਼ ਦਿੱਤੇ ਸਨ। ਹਾਈ ਕੋਰਟ ਨੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ 13 ਅਕਤੂਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਅਦਾਲਤ ਵਿੱਚ ਇਸ ਸਬੰਧੀ ਪਾਲਣਾ ਸਬੰਧੀ ਹਲਫ਼ਨਾਮਾ ਪੇਸ਼ ਕਰਨ ਦੀ ਹਦਾਇਤ ਕੀਤੀ ਸੀ।
ਜੁਲਾਈ 2022 ਤੋਂ ਗੌਰਵ ਯਾਦਵ ਬਤੌਰ ਕਾਰਜਕਾਰੀ ਡੀਜੀਪੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸੇਵਾਮੁਕਤੀ 30 ਅਪਰੈਲ 2029 ਨੂੰ ਹੋਣੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ’ਤੇ ਰੈਗੂਲਰ ਡੀਜੀਪੀ ਲਗਾਏ ਜਾਣ ਦਾ ਲਗਾਤਾਰ ਦਬਾਅ ਬਣਿਆ ਹੋਇਆ ਸੀ। ਕਰੀਬ ਚਾਰ ਸਾਲ ਦੇ ਅਰਸੇ ਮਗਰੋਂ ਪੰਜਾਬ ਨੂੰ ਰੈਗੂਲਰ ਡੀਜੀਪੀ ਮਿਲਿਆ ਹੈ।
09/10/2026
ਵਿਦੇਸ਼📍 ਪੰਜਾਬ
ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਮਗਰੋਂ ਬੀਬੀ ਰੂਪ ਕੌਰ ਨੇ ਵੱਡੇ ਖੁਲਾਸੇ ਕੀਤੇ ਹਨ। ਬੀਬੀ ਰੂਪ ਕੌਰ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਫੋਨ ਉੱਤੇ ਗੱਲ ਕੀਤੀ ਹੈ।
ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਮਗਰੋਂ ਬੀਬੀ ਰੂਪ ਕੌਰ ਨੇ ਵੱਡੇ ਖੁਲਾਸੇ ਕੀਤੇ ਹਨ। ਬੀਬੀ ਰੂਪ ਕੌਰ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਫੋਨ ਉੱਤੇ ਗੱਲ ਕੀਤੀ ਹੈ। ਉਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ। ਬੀਬੀ ਨੇ ਕਿਹਾ ਹੈ ਕਿ ਮੇਰੀ ਸੁਰੱਖਿਆ ਨੂੰ ਲੈ ਕੇ ਯਕੀਨ ਦਿਵਾਇਆ ਹੈ।
ਬੀਬੀ ਨੇ ਕਿਹਾ ਹੈ ਕਿ ਮੈਂ ਪੈਨਡਰਾਈਵ ਨਹੀਂ ਸੌਂਪੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀਬੀਆ ਨਾਲ ਜਬਰ ਜ਼ਨਾਹ ਹੋਇਆ ਹੈ ਪਹਿਲਾਂ ਤਾਂ 3-4 ਹੀ ਸੀ ਹੁਣ ਬਹੁਤ ਸਾਰੀਆਂ ਸਾਹਮਣੇ ਆਈਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ 4-5 ਆਗੂਆਂ ਦਾ ਨਾਂਮ ਲੈ ਕੇ ਮੈਂ ਆਈ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਵਲਟੋਹਾ ਪਹਿਲਾਂ ਆਪਣਾ ਹਲਕਾ ਤਾਂ ਬਚਾ ਲੈਣ।
ਪੀੜਤਾਂ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰਦਿਆਂ ਰੂਪ ਕੌਰ ਸੰਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਸ਼ਲੀਲਤਾ, ਪ੍ਰੇਸ਼ਾਨ ਕਰਨ ਅਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ। ਅਜਿਹੇ ਵਿੱਚ ਪੀੜਤ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਪਛਾਣ ਜਾਂ ਡਿਜੀਟਲ ਸਬੂਤ ਜਨਤਕ ਨਹੀਂ ਕੀਤੇ ਜਾ ਸਕਦੇ।
ਉਨ੍ਹਾਂ ਦਾਅਵਾ ਕੀਤਾ ਕਿ ਕਈ ਪੀੜਤ ਔਰਤਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੀਡੀਆ ਤੇ ਪ੍ਰਸ਼ਾਸਨ ਦੇ ਸਾਹਮਣੇ ਆਪਣੀ ਗੱਲ ਰੱਖਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਯਕੀਨੀ ਹੋਣ ਤੋਂ ਬਾਅਦ ਹੀ ਸਬੂਤ ਸਬੰਧਤ ਅਧਿਕਾਰੀਆਂ ਸਾਹਮਣੇ ਰੱਖੇ ਜਾਣਗੇ।
ਸੰਧੂ ਨੇ ਦਾਅਵਾ ਕੀਤਾ ਕਿ ਮੰਗ ਪੱਤਰ ਵਿੱਚ ਕਰੀਬ ਚਾਰ ਤੋਂ ਪੰਜ ਪ੍ਰਮੁੱਖ ਪੰਥਕ ਅਤੇ ਅਕਾਲੀ ਆਗੂਆਂ ਦੇ ਨਾਂ, ਉਨ੍ਹਾਂ ਦੇ ਅਹੁਦਿਆਂ ਅਤੇ ਉਨ੍ਹਾਂ ਵਿਰੁੱਧ ਲਾਏ ਗਏ ਦੋਸ਼ਾਂ ਦਾ ਵੇਰਵਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ।
ਇਸ ਮਾਮਲੇ ਨੂੰ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਬਣਾਈ ਗਈ ਜਾਂ ਫ਼ਰਜ਼ੀ ਵੀਡੀਓ ਦੱਸਣ ਸੰਬੰਧੀ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਸੰਧੂ ਨੇ ਕਿਹਾ ਕਿ ਕਿਸੇ ਵੀ ਸਮੱਗਰੀ ਦੀ ਪ੍ਰਮਾਣਿਕਤਾ ਫੋਰੈਂਸਿਕ ਜਾਂਚ ਅਤੇ ਆਧੁਨਿਕ ਤਕਨੀਕ ਰਾਹੀਂ ਪਰਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਏ.ਆਈ. ਜਾਂ ਫ਼ਰਜ਼ੀ ਵੀਡੀਓ ਕਹਿ ਕੇ ਰੱਦ ਨਹੀਂ ਕੀਤਾ ਜਾਣਾ ਚਾਹੀਦਾ।
09/10/2026
ਕਾਰੋਬਾਰ📍 ਪੰਜਾਬ
ਅਮਰੀਕਾ ਵਿੱਚ ਟਰੰਪ ਸਰਕਾਰ ਨੇ ਅੱਠ ਦਿੱਗਜ ਕੰਪਨੀਆਂ ਦੇ ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ 'ਤੇ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਕੰਪਨੀ ਅਮਰੀਕਾ ਵਿੱਚ 15 ਹਜ਼ਾਰ ਨਵੇਂ ਸਥਾਨਕ ਲੋਕਾਂ ਨੂੰ ਨੌਕਰੀ ਦੇਣ ਜਾ ਰਹੀ ਹੈ।
ਅਮਰੀਕਾ ਵਿੱਚ ਟਰੰਪ ਸਰਕਾਰ ਨੇ ਅੱਠ ਦਿੱਗਜ ਕੰਪਨੀਆਂ ਦੇ ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ 'ਤੇ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਕੰਪਨੀ ਅਮਰੀਕਾ ਵਿੱਚ 15 ਹਜ਼ਾਰ ਨਵੇਂ ਸਥਾਨਕ ਲੋਕਾਂ ਨੂੰ ਨੌਕਰੀ ਦੇਣ ਜਾ ਰਹੀ ਹੈ।
ਅਮਰੀਕੀ ਸਰਕਾਰ ਦੇ ਇੱਕ ਵੱਡੇ ਫ਼ੈਸਲੇ ਨੇ ਗਲੋਬਲ ਟੈਕ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਸਮੇਤ ਅੱਠ ਦਿੱਗਜ ਟੈਕ ਕੰਪਨੀਆਂ ਦੇ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਯਾਨੀ ਪ੍ਰੋਗਰਾਮ ‘ਤੇ ਰੋਕ ਲਗਾ ਦਿੱਤੀ ਹੈ। ਇਸ ਫ਼ੈਸਲੇ ਤੋਂ ਤੁਰੰਤ ਬਾਅਦ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਕੰਪਨੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਮਰੀਕੀ ਸਰਕਾਰ ਦੇ ਇਸ ਕਦਮ ਨਾਲ ਉਸ ਦੀ ਵਰਕਫੋਰਸ ਰਣਨੀਤੀ ਜਾਂ ਕਲਾਇੰਟਸ ਦੇ ਕੰਮਕਾਜ ‘ਤੇ ਕੋਈ ਮਾੜਾ ਅਸਰ ਨਹੀਂ ਪੈਣ ਵਾਲਾ।
ਕੰਪਨੀ ਨੇ ਦੱਸਿਆ ਕਿ ਅਮਰੀਕਾ ਵਿੱਚ ਉਸ ਦਾ ਪੂਰਾ ਧਿਆਨ ਹਮੇਸ਼ਾ ਸਥਾਨਕ ਟੈਲੈਂਟ ਨੂੰ ਆਪਣੇ ਨਾਲ ਜੋੜਨ ‘ਤੇ ਰਿਹਾ ਹੈ। ਕੰਪਨੀ ਦੇ ਉੱਥੇ 31 ਦਫ਼ਤਰ ਅਤੇ ਡਿਲਿਵਰੀ ਸੈਂਟਰ ਹਨ, ਜਿੱਥੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਸਥਾਨਕ ਅਮਰੀਕੀ ਨਾਗਰਿਕ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ, ਕੰਪਨੀ ਅਮਰੀਕੀ ਕਾਲਜ ਕੈਂਪਸਾਂ ਤੋਂ ਵੀ ਲਗਾਤਾਰ ਸਥਾਨਕ ਨੌਜਵਾਨਾਂ ਦੀ ਭਰਤੀ ਕਰਦੀ ਆ ਰਹੀ ਹੈ।
ਕੰਪਨੀ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਉਸ ਦੀਆਂ ਅਰਜ਼ੀਆਂ ਦੀ ਗਿਣਤੀ ਸਿੰਗਲ ਡਿਜਿਟ ਯਾਨੀ 10 ਤੋਂ ਵੀ ਘੱਟ ਰਹੀ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਆਪਣੀ ਪੁਰਾਣੀ ਯੋਜਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਦੇ ਅੰਦਰ 15 ਹਜ਼ਾਰ ਨਵੇਂ ਸਥਾਨਕ ਕਰਮਚਾਰੀਆਂ ਨੂੰ ਨੌਕਰੀ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਪ੍ਰੋਗਰਾਮ ‘ਤੇ ਰੋਕ ਲੱਗਣ ਨਾਲ ਉਸ ਦੇ ਬਿਜ਼ਨਸ ਮਾਡਲ ਜਾਂ ਕਲਾਇੰਟਸ ਨਾਲ ਜੁੜੇ ਪ੍ਰੋਜੈਕਟਾਂ ‘ਤੇ ਕੋਈ ਫ਼ਰਕ ਨਹੀਂ ਪਵੇਗਾ।
ਇਹ ਪੂਰਾ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਲੈ ਕੇ ਅਪਣਾਈਆਂ ਗਈਆਂ ਸਖ਼ਤ ਨੀਤੀਆਂ ਦਾ ਹਿੱਸਾ ਹੈ। ਅਮਰੀਕੀ ਕਿਰਤ ਮੰਤਰੀ ਕੀਥ ਸੋਂਡਰਲਿੰਗ ਨੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਮੌਜੂਦਗੀ ਵਿੱਚ ਇਸ ਮੁਅੱਤਲੀ ਦਾ ਐਲਾਨ ਕੀਤਾ ਸੀ। ਅਮਰੀਕੀ ਸਰਕਾਰ ਦਾ ਆਰੋਪ ਹੈ ਕਿ ਵੱਡੀਆਂ ਕੰਪਨੀਆਂ ਸਥਾਨਕ ਅਮਰੀਕੀ ਕਾਮਿਆਂ ਦੇ ਅਧਿਕਾਰਾਂ ਦੀ ਅਣਦੇਖੀ ਕਰਕੇ ਵੀਜ਼ਾ ਨਿਯਮਾਂ ਦੀ ਗ਼ਲਤ ਵਰਤੋਂ ਕਰ ਰਹੀਆਂ ਹਨ।
ਕਿਰਤ ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚਿੰਨ੍ਹਿਤ ਕੀਤੀਆਂ ਗਈਆਂ ਕੰਪਨੀਆਂ ਦੀਆਂ ਨਵੀਆਂ ਅਤੇ ਪਹਿਲਾਂ ਤੋਂ ਲੰਬਿਤ ਪਈਆਂ ਸਾਰੀਆਂ ਅਰਜ਼ੀਆਂ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਜਾਵੇਗੀ।
09/10/2026
ਕਾਰੋਬਾਰ📍 ਪੰਜਾਬ
ਕ੍ਰਿਸਿਲ ਦੀ ਰਿਪੋਰਟ ਮੁਤਾਬਕ, ਸਤੰਬਰ ਮਹੀਨੇ ਵਿੱਚ ਘਰ ਦਾ ਖਾਣਾ ਮਹਿੰਗਾ ਹੋ ਗਿਆ। ਪਿਆਜ਼, ਤੇਲ, ਚੌਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਵੇਜ ਥਾਲੀ 10 ਫ਼ੀਸਦੀ ਅਤੇ ਨਾਨ-ਵੈਜ ਥਾਲੀ 6 ਫ਼ੀਸਦੀ ਮਹਿੰਗੀ ਹੋ ਗਈ, ਜਿਸ ਨਾਲ ਆਮ ਲੋਕਾਂ ਦੇ ਘਰੇਲੂ ਬਜਟ 'ਤੇ ਬੋਝ ਵਧ ਗਿਆ।
ਕ੍ਰਿਸਿਲ ਦੀ ਰਿਪੋਰਟ ਮੁਤਾਬਕ, ਸਤੰਬਰ ਮਹੀਨੇ ਵਿੱਚ ਘਰ ਦਾ ਖਾਣਾ ਮਹਿੰਗਾ ਹੋ ਗਿਆ। ਪਿਆਜ਼, ਤੇਲ, ਚੌਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਵੇਜ ਥਾਲੀ 10 ਫ਼ੀਸਦੀ ਅਤੇ ਨਾਨ-ਵੈਜ ਥਾਲੀ 6 ਫ਼ੀਸਦੀ ਮਹਿੰਗੀ ਹੋ ਗਈ, ਜਿਸ ਨਾਲ ਆਮ ਲੋਕਾਂ ਦੇ ਘਰੇਲੂ ਬਜਟ 'ਤੇ ਬੋਝ ਵਧ ਗਿਆ।
ਸਤੰਬਰ ਮਹੀਨੇ ਵਿੱਚ ਆਮ ਪਰਿਵਾਰਾਂ ਦੀ ਰਸੋਈ ਦਾ ਬਜਟ ਇੱਕ ਵਾਰ ਫਿਰ ਵਿਗੜ ਗਿਆ ਹੈ। ਘਰ ਵਿੱਚ ਰੋਜ਼ਾਨਾ ਬਣਨ ਵਾਲੇ ਖਾਣੇ ‘ਤੇ ਮਹਿੰਗਾਈ ਦਾ ਅਸਰ ਸਾਫ਼ ਦਿਖਾਈ ਦੇਣ ਲੱਗਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਦੀ ਤਾਜ਼ਾ ਰੋਟੀ ਰਾਈਸ ਰੇਟ ਰਿਪੋਰਟ ਮੁਤਾਬਕ, ਸਤੰਬਰ ਵਿੱਚ ਘਰ ਵਿੱਚ ਤਿਆਰ ਹੋਣ ਵਾਲੀ ਸ਼ਾਕਾਹਾਰੀ ਥਾਲੀ ਦੀ ਲਾਗਤ ਸਾਲਾਨਾ ਆਧਾਰ ‘ਤੇ 10 ਫ਼ੀਸਦੀ ਵਧ ਗਈ ਹੈ। ਉੱਥੇ ਹੀ ਮਾਸਾਹਾਰੀ ਥਾਲੀ ਵੀ 6 ਫ਼ੀਸਦੀ ਮਹਿੰਗੀ ਹੋਈ ਹੈ।
ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਸਾਲ ਸਤੰਬਰ ਵਿੱਚ ਜਿਸ ਵੇਜ ਥਾਲੀ ਨੂੰ ਤਿਆਰ ਕਰਨ ‘ਤੇ 28.1 ਰੁਪਏ ਖ਼ਰਚ ਆਉਂਦਾ ਸੀ, ਹੁਣ ਉਸ ਦੀ ਕੀਮਤ ਵਧ ਕੇ 30.8 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਨਾਨ-ਵੈਜ ਥਾਲੀ ਦੀ ਲਾਗਤ ਵੀ 56 ਰੁਪਏ ਤੋਂ ਵਧ ਕੇ 59.5 ਰੁਪਏ ਤੱਕ ਪਹੁੰਚ ਗਈ ਹੈ। ਜੇਕਰ ਮਹੀਨੇ-ਦਰ-ਮਹੀਨੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਗਸਤ ਦੇ ਮੁਕਾਬਲੇ ਸਤੰਬਰ ਵਿੱਚ ਵੇਜ ਥਾਲੀ 4 ਫ਼ੀਸਦੀ ਅਤੇ ਨਾਨ-ਵੈਜ ਥਾਲੀ 3 ਫ਼ੀਸਦੀ ਮਹਿੰਗੀ ਹੋਈ ਹੈ।
ਰਸੋਈ ਦਾ ਖ਼ਰਚ ਵਧਣ ਪਿੱਛੇ ਸਭ ਤੋਂ ਵੱਡਾ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਆਇਆ ਭਾਰੀ ਉਛਾਲ ਹੈ। ਰਿਪੋਰਟ ਮੁਤਾਬਕ, ਸਤੰਬਰ ਵਿੱਚ ਪਿਆਜ਼ ਦੇ ਭਾਅ ਸਾਲਾਨਾ ਆਧਾਰ ‘ਤੇ 89 ਫ਼ੀਸਦੀ ਤੱਕ ਵਧ ਗਏ। ਪਿਛਲੇ ਸਾਲ ਇਸੇ ਮਹੀਨੇ ਜਿਹੜਾ ਪਿਆਜ਼ 28 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ, ਇਸ ਸਾਲ ਉਸ ਦੀ ਕੀਮਤ 53 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ।
ਰਬੀ ਸੀਜ਼ਨ ਦੌਰਾਨ ਪਿਆਜ਼ ਦੇ ਉਤਪਾਦਨ ਵਿੱਚ 5 ਤੋਂ 6 ਫ਼ੀਸਦੀ ਦੀ ਗਿਰਾਵਟ ਆਈ ਸੀ, ਜਿਸ ਕਾਰਨ ਬਾਜ਼ਾਰ ਵਿੱਚ ਪੁਰਾਣਾ ਸਟਾਕ ਕਾਫ਼ੀ ਘੱਟ ਰਹਿ ਗਿਆ। ਇਸ ਦੇ ਨਾਲ ਹੀ ਇਸ ਸਾਲ ਜੂਨ ਵਿੱਚ ਆਮ ਨਾਲੋਂ 40 ਫ਼ੀਸਦੀ ਘੱਟ ਮੀਂਹ ਪਿਆ। ਮੀਂਹ ਦੀ ਕਮੀ ਕਾਰਨ ਸਾਉਣੀ ਦੀ ਫ਼ਸਲ ਦੀ ਬਿਜਾਈ ਵਿੱਚ ਦੇਰੀ ਹੋਈ ਅਤੇ ਮੰਡੀਆਂ ਵਿੱਚ ਨਵੀਂ ਫ਼ਸਲ ਦੀ ਆਮਦ ਵੀ ਪਛੜ ਗਈ। ਸਿਰਫ਼ ਇੱਕ ਮਹੀਨੇ ਦੇ ਅੰਦਰ ਹੀ ਪਿਆਜ਼ ਦੀਆਂ ਕੀਮਤਾਂ ਵਿੱਚ 34 ਫ਼ੀਸਦੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਥਾਲੀ ਦਾ ਖ਼ਰਚ ਸਿਰਫ਼ ਪਿਆਜ਼ ਕਾਰਨ ਹੀ ਨਹੀਂ ਵਧਿਆ, ਸਗੋਂ ਰਸੋਈ ਦੀਆਂ ਹੋਰ ਜ਼ਰੂਰੀ ਚੀਜ਼ਾਂ ਨੇ ਵੀ ਲੋਕਾਂ ਦੀ ਜੇਬ ‘ਤੇ ਬੋਝ ਪਾਇਆ ਹੈ। ਰਿਪੋਰਟ ਮੁਤਾਬਕ, ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਸਾਲ ਦੌਰਾਨ 12 ਫ਼ੀਸਦੀ ਦਾ ਵਾਧਾ ਹੋਇਆ ਹੈ। ਕੇਂਦਰ ਸਰਕਾਰ ਨੇ ਪਾਮ ਆਇਲ ‘ਤੇ ਬੇਸਿਕ ਕਸਟਮ ਡਿਊਟੀ ਘਟਾਈ ਸੀ, ਪਰ ਵਿਸ਼ਵ ਪੱਧਰ ‘ਤੇ ਤਣਾਅ ਅਤੇ ਅਲ ਨੀਨੋ ਦੇ ਪ੍ਰਭਾਵ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਉਤਪਾਦਨ ਪ੍ਰਭਾਵਿਤ ਹੋਇਆ। ਇਸ ਦਾ ਸਿੱਧਾ ਅਸਰ ਘਰੇਲੂ ਕੀਮਤਾਂ ‘ਤੇ ਪਿਆ।
ਇਸ ਤੋਂ ਇਲਾਵਾ, ਵਿਸ਼ਵ ਪੱਧਰ ‘ਤੇ ਸਪਲਾਈ ਵਿੱਚ ਆਈਆਂ ਦਿੱਕਤਾਂ ਕਾਰਨ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵੀ ਸਾਲਾਨਾ ਆਧਾਰ ‘ਤੇ 10 ਫ਼ੀਸਦੀ ਵਧ ਗਈਆਂ ਹਨ। ਉੱਥੇ ਹੀ ਚੌਲਾਂ ਦੀਆਂ ਕੀਮਤਾਂ ਵਿੱਚ ਵੀ 8 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਝੋਨੇ ਦੀ ਬਿਜਾਈ ਹੇਠਲਾ ਰਕਬਾ ਘਟਣ ਅਤੇ ਪੈਦਾਵਾਰ ਕਮਜ਼ੋਰ ਰਹਿਣ ਕਾਰਨ ਚੌਲਾਂ ਦੇ ਉਤਪਾਦਨ ਵਿੱਚ 5 ਤੋਂ 6 ਫ਼ੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਇਸ ਕਾਰਨ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਸ਼ਾਕਾਹਾਰੀ ਥਾਲੀ ਦੇ ਮੁਕਾਬਲੇ ਨਾਨ-ਵੈਜ ਥਾਲੀ ਦੀਆਂ ਕੀਮਤਾਂ ਵਿੱਚ ਇੰਨਾ ਤੇਜ਼ ਵਾਧਾ ਨਹੀਂ ਦੇਖਿਆ ਗਿਆ। ਇਸ ਦਾ ਮੁੱਖ ਕਾਰਨ ਬ੍ਰਾਇਲਰ ਚਿਕਨ ਦੀਆਂ ਕੀਮਤਾਂ ਵਿੱਚ ਮਾਮੂਲੀ ਬਦਲਾਅ ਹੈ। ਨਾਨ-ਵੈਜ ਥਾਲੀ ਦੀ ਕੁੱਲ ਲਾਗਤ ਵਿੱਚ ਲਗਭਗ 50 ਫ਼ੀਸਦੀ ਹਿੱਸਾ ਬ੍ਰਾਇਲਰ ਚਿਕਨ ਦਾ ਹੁੰਦਾ ਹੈ।
ਰਿਪੋਰਟ ਮੁਤਾਬਕ, ਸਤੰਬਰ ਵਿੱਚ ਬ੍ਰਾਇਲਰ ਚਿਕਨ ਦੇ ਭਾਅ ਸਾਲਾਨਾ ਅਤੇ ਮਹੀਨਾਵਾਰ, ਦੋਵਾਂ ਆਧਾਰਾਂ ‘ਤੇ ਸਿਰਫ਼ 2 ਫ਼ੀਸਦੀ ਵਧੇ ਹਨ। ਹਾਲਾਂਕਿ, ਚੂਚਿਆਂ ਦੀ ਘੱਟ ਗਿਣਤੀ, ਮੀਂਹ ਕਾਰਨ ਸਪਲਾਈ ਵਿੱਚ ਆਈਆਂ ਰੁਕਾਵਟਾਂ ਅਤੇ ਚਾਰੇ ਲਈ ਮੱਕੀ ਦੀਆਂ ਉੱਚੀਆਂ ਕੀਮਤਾਂ ਨੇ ਪੋਲਟਰੀ ਸੈਕਟਰ ‘ਤੇ ਦਬਾਅ ਬਣਾਇਆ। ਪਰ ਚਿਕਨ ਦੀਆਂ ਕੀਮਤਾਂ ਵਿੱਚ ਜ਼ਿਆਦਾ ਵਾਧਾ ਨਾ ਹੋਣ ਕਾਰਨ ਮਾਸਾਹਾਰੀ ਥਾਲੀ ਦੀ ਮਹਿੰਗਾਈ 6 ਫ਼ੀਸਦੀ ਤੱਕ ਹੀ ਸੀਮਤ ਰਹੀ।
ਕ੍ਰਿਸਿਲ ਦੀ ਰਿਪੋਰਟ ਮੁਤਾਬਕ, ਅਕਤੂਬਰ ਦੇ ਪਹਿਲੇ 15 ਦਿਨਾਂ ਦੌਰਾਨ ਪਿਆਜ਼ ਦੀਆਂ ਕੀਮਤਾਂ ਵਿੱਚ ਸਾਲਾਨਾ ਆਧਾਰ ‘ਤੇ ਹੋਰ ਤੇਜ਼ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਤਿਉਹਾਰਾਂ ਦੌਰਾਨ ਮੰਗ ਵਧਣ ਕਾਰਨ ਬਾਜ਼ਾਰ ਵਿੱਚ ਸਪਲਾਈ ‘ਤੇ ਦਬਾਅ ਰਹੇਗਾ, ਜਿਸ ਨਾਲ ਕੀਮਤਾਂ ਉੱਚੀਆਂ ਬਣੀਆਂ ਰਹਿ ਸਕਦੀਆਂ ਹਨ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਅਕਤੂਬਰ ਦੇ ਅਖੀਰ ਤੱਕ ਜਦੋਂ ਸਾਉਣੀ ਦੀ ਨਵੀਂ ਫ਼ਸਲ ਵੱਡੀ ਮਾਤਰਾ ਵਿੱਚ ਮੰਡੀਆਂ ਵਿੱਚ ਪਹੁੰਚਣ ਲੱਗੇਗੀ, ਤਾਂ ਪਿਆਜ਼ ਦੀਆਂ ਕੀਮਤਾਂ ਹੌਲੀ-ਹੌਲੀ ਘਟਣ ਦੀ ਉਮੀਦ ਹੈ। ਉਦੋਂ ਤੱਕ ਆਮ ਲੋਕਾਂ ਨੂੰ ਰਸੋਈ ਦੇ ਬਜਟ ਵਿੱਚ ਵਧੇ ਹੋਏ ਖ਼ਰਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
09/10/2026
ਦੇਸ਼📍 ਪੰਜਾਬ
ਇਹ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਤਿਆਰ ਹਨ।
ਇਹ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਤਿਆਰ ਹਨ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਅਦਾਲਤ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਇਸ ਦੀ ਮਾਨਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਅਦਾਲਤੀ ਹੁਕਮਾਂ ਦੀ ਕਥਿਤ ਪਾਲਣਾ ਨਾ ਕਰਨ, ਜਿਸ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਵੀ ਸ਼ਾਮਲ ਹੈ, ਨਾਲ ਸਬੰਧਤ ਮਾਮਲਿਆਂ ਨੂੰ ਰੋਸਟਰ (ਡਿਊਟੀ ਸੂਚੀ) ਅਨੁਸਾਰ ਮਾਣਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ।
ਰਾਜ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਰਾਜ ਦੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਵਿੱਚ ਨੁਕਸ ਦੂਰ ਕਰਨ ਬਾਰੇ ਕੋਈ ਝੂਠਾ ਬਿਆਨ ਦੇਣ ਦਾ ਮੁੱਖ ਸਕੱਤਰ ਦਾ ਕੋਈ ਜਾਣਬੁੱਝ ਕੇ ਇਰਾਦਾ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਅਦਾਲਤ ਚਾਹੇ ਤਾਂ ਅਧਿਕਾਰੀ ਬਿਨਾਂ ਸ਼ਰਤ ਮੁਆਫੀ ਮੰਗਣ ਦਾ ਇਰਾਦਾ ਰੱਖਦਾ ਹੈ।
09/10/2026
ਦੇਸ਼📍 ਪੰਜਾਬ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਕਰਾਰਾ ਝਟਕਾ ਲੱਗਾ ਹੈ। ਪਾਰਟੀ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਆਗੂ ਗੁਰਦੀਪ ਸਿੰਘ ਮਕਰੌੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਕਰਾਰਾ ਝਟਕਾ ਲੱਗਾ ਹੈ। ਪਾਰਟੀ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਆਗੂ ਗੁਰਦੀਪ ਸਿੰਘ ਮਕਰੌੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਮਕਰੌੜ ਦੀ ਨਰਾਜ਼ਗੀ ਦਾ ਕਾਰਨ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਦੇ ਘਰ ਚਾਹ ਪੀਣ ਲਈ ਨਾ ਪੁੱਜਣਾ ਦੱਸਿਆ ਜਾ ਰਿਹਾ ਹੈ। ਮਕਰੌੜ ਨੇ ਬਾਦਲ ਦੇ ਸੁਆਗਤ ਲਈ ਘਰ ਨੂੰ ਸਫੇਦੀ ਕਰਨ ਤੋਂ ਲੈ ਕੇ ਚਾਹ, ਸਨੈਕਸ ਅਤੇ ਮਠਿਆਈਆਂ ਦੇ ਪ੍ਰਬੰਧ ਕੀਤੇ ਹੋਏ ਸਨ, ਪਰ ਆਖਰੀ ਸਮੇਂ ਪ੍ਰੋਗਰਾਮ ਰੱਦ ਹੋਣ ‘ਤੇ ਉਨ੍ਹਾਂ ਨੂੰ ਡੂੰਘੀ ਸੱਟ ਵੱਜੀ।
ਗੁਰਦੀਪ ਸਿੰਘ ਮਕੜੌੜ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਪੁਰਾਣੇ ਅਤੇ ਵਫ਼ਾਦਾਰ ਆਗੂਆਂ ਵਿੱਚ ਗਿਣੇ ਜਾਂਦੇ ਹਨ। ਉਹ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਇਲਾਕੇ ਦੇ ਪਿੰਡ ਮਕੜੌੜ ਸਾਹਿਬ ਦੇ ਵਸਨੀਕ ਹਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਪੰਜਾਬ ਬਚਾਓ ਰੈਲੀ’ ਦੇ ਸਬੰਧ ਵਿੱਚ ਲਹਿਰਾਗਾਗਾ ਪੁੱਜੇ ਹੋਏ ਸਨ।
ਮਕਰੌੜ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨਾਲ ਕਈ ਵਾਰ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਘਰ ਚਾਹ ਪੀਣ ਲਈ ਆਉਣਗੇ। ਇਸ ਆਸ ਵਿੱਚ ਉਨ੍ਹਾਂ ਨੇ ਘਰ ਵਿੱਚ ਵਿਸ਼ੇਸ਼ ਤਿਆਰੀ ਕੀਤੀ ਹੋਈ ਸੀ। ਘਰ ਨੂੰ ਸਫੇਦੀ ਕੀਤੀ ਗਈ ਅਤੇ ਚਾਹ, ਸਨੈਕਸ ਅਤੇ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ। ਬਾਦਲ ਨੇ ਬੀਤੀ ਸਵੇਰ ਉਨ੍ਹਾਂ ਦੇ ਘਰ ਪਹੁੰਚਣਾ ਸੀ, ਪਰ ਮਕਰੌੜ ਨੂੰ ਬੁੱਧਵਾਰ ਦੇਰ ਰਾਤ ਪਤਾ ਲੱਗਾ ਕਿ ਉਹ ਨਹੀਂ ਆਉਣਗੇ।
ਮਕਰੌੜ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਤਿਆਰੀਆਂ ਵਿਅਰਥ ਗਈਆਂ ਹਨ। ਉਨ੍ਹਾਂ ਮੁਤਾਬਕ ਬਾਦਲ ਅਤੇ ਉਨ੍ਹਾਂ ਦੀ ਟੀਮ ਦੇ ਸਵਾਗਤ ਲਈ ਖਰੀਦੀਆਂ ਗਈਆਂ ਮਠਿਆਈਆਂ ਅਤੇ ਸਨੈਕਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਨੇ ਇਸ ਨੂੰ ਆਪਣੇ ਲਈ ਵੱਡਾ ਅਪਮਾਨ ਦੱਸਿਆ।
ਗੁਰਦੀਪ ਸਿੰਘ ਮਕਰੌੜ ਦੀ ਨਰਾਜ਼ਗੀ ਇਸ ਲਈ ਵੀ ਸੁਰਖੀਆਂ ‘ਚ ਹੈ ਕਿਉਂਕਿ ਉਹ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹੇ ਸਨ, ਜਦੋਂ ਹਰਿਮੰਦਰ ਸਾਹਿਬ ‘ਚ ਬਾਦਲ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਮਕਰੌਦ ਨੇ ਆਪਣੇ ਨੇਤਾ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਖਤਰੇ ‘ਚ ਪਾ ਦਿੱਤਾ ਸੀ। ਉਨ੍ਹਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਸੀ। ਮਕਰੌੜ ਨੇ ਦੱਸਿਆ ਕਿ 6 ਜਨਵਰੀ 2025 ਨੂੰ ਉਹ ਮੁਕਤਸਰ ਵਿੱਚ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਮਿਲੇ ਸਨ। ਇਸ ਤੋਂ ਬਾਅਦ ਉਹ 13 ਮਈ 2025 ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਮਕਰੌੜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਕਿ ਕਿਸੇ ਹੋਰ ਵਿਅਕਤੀ ਨੂੰ ਲਹਿਰਾਗਾਗਾ ਵਿਧਾਨ ਸਭਾ ਸੀਟ ਦਾ ਇੰਚਾਰਜ ਬਣਾਇਆ ਗਿਆ ਹੈ। ਪਰ ਉਨ੍ਹਾਂ ਅਨੁਸਾਰ ਪਾਰਟੀ ਲੀਡਰਸ਼ਿਪ ਵੱਲੋਂ ਲਗਾਤਾਰ ਅਣਗਹਿਲੀ ਅਤੇ ਹੁਣ ਘਰ ਵਾਪਸੀ ਪ੍ਰੋਗਰਾਮ ਰੱਦ ਹੋਣ ਕਾਰਨ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ।
ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਪਾਰਟੀ ਆਪਣੇ ਵਰਕਰਾਂ ਨਾਲ ਖੜ੍ਹੀ ਨਹੀਂ ਹੋਵੇਗੀ ਤਾਂ ਵਰਕਰਾਂ ਤੋਂ ਪਾਰਟੀ ਨਾਲ ਖੜ੍ਹੇ ਹੋਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਮਕਰੌੜ ਨੇ ਸਪੱਸ਼ਟ ਕੀਤਾ ਕਿ ਉਹ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਫਿਲਹਾਲ ਉਨ੍ਹਾਂ ਦਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਘਰ ਹੀ ਰਹਿਣਗੇ।
09/10/2026
ਦੇਸ਼📍 ਪੰਜਾਬ
ਹਰਿਆਣਾ: ਮੁੱਖ ਚੋਣ ਕਮਿਸ਼ਨਰ ਵਿਰੁੱਧ ਹੋਣ ਵਾਲੇ ਪ੍ਰਦਰਸ਼ਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦਿੱਲੀ ਵਿੱਚ ਹੋਣ ਵਾਲੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਹਰਿਆਣਾ ਕਾਂਗਰਸ ਨੇ ਆਪਣੇ ਪਹਿਲਾਂ ਤੋਂ ਤੈਅ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਹਰਿਆਣਾ: ਮੁੱਖ ਚੋਣ ਕਮਿਸ਼ਨਰ ਵਿਰੁੱਧ ਹੋਣ ਵਾਲੇ ਪ੍ਰਦਰਸ਼ਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦਿੱਲੀ ਵਿੱਚ ਹੋਣ ਵਾਲੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਹਰਿਆਣਾ ਕਾਂਗਰਸ ਨੇ ਆਪਣੇ ਪਹਿਲਾਂ ਤੋਂ ਤੈਅ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਇਸ ਤੋਂ ਇਲਾਵਾ, ਹਰਿਆਣਾ ਕਾਂਗਰਸ ਨੇ ਆਪਣੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਹੁਦੇਦਾਰਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਪਾਰਟੀ ਵਰਕਰਾਂ ਨੂੰ 9, 10 ਅਤੇ 12 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ 10 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਪ੍ਰਦਰਸ਼ਨ ਲਈ ਇਜਾਜ਼ਤ ਨਹੀਂ ਦਿੱਤੀ ਹੈ। ਨਤੀਜੇ ਵਜੋਂ, ਭਲਕੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਆਉਣ ਵਾਲੀਆਂ ਕਈ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਭਲਕੇ ਦਿੱਲੀ ਮੈਟਰੋ ਦੇ ਲਗਭਗ 57 ਸਟੇਸ਼ਨ ਬੰਦ ਰਹਿ ਸਕਦੇ ਹਨ।
09/10/2026
ਦੇਸ਼📍 ਪੰਜਾਬ
ਜਾਂਦੇ ਨਾਨਾ ਪਾਟੇਕਰ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ – ਭਾਰਤੀ ਫੌਜ ਨਾਲ ਉਨ੍ਹਾਂ ਦਾ ਡੂੰਘਾ ਸੰਬੰਧ।
ਸਿਰਫ ਇੱਕ ਫਿਲਮ ਦੀ ਸ਼ੂਟਿੰਗ ਤੱਕ ਸੀਮਿਤ ਨਹੀਂ ਸੀ।
ਜਾਂਦੇ ਨਾਨਾ ਪਾਟੇਕਰ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ – ਭਾਰਤੀ ਫੌਜ ਨਾਲ ਉਨ੍ਹਾਂ ਦਾ ਡੂੰਘਾ ਸੰਬੰਧ।
ਸਿਰਫ ਇੱਕ ਫਿਲਮ ਦੀ ਸ਼ੂਟਿੰਗ ਤੱਕ ਸੀਮਿਤ ਨਹੀਂ ਸੀ। ਇੱਕ ਫਿਲਮ ਵਿੱਚ ਇੱਕ ਫੌਜੀ ਅਧਿਕਾਰੀ ਦੀ ਭੂਮਿਕਾ ਨਿਭਾਉਣ ਨਾਲ ਸ਼ੁਰੂ ਹੋਈ
ਇਹ ਯਾਤਰਾ, ਉਨ੍ਹਾਂ ਨੂੰ ਅਸਲ ਫੌਜੀ ਸਿਖਲਾਈ ਅਤੇ ਬਾਅਦ ਵਿੱਚ ਟੈਰੀਟੋਰੀਅਲ ਆਰਮੀ ਵਿੱਚ ਲੈ ਗਈ।
ਨਾਨਾ ਪਾਟੇਕਰ ਦੀ ਫੌਜ ਨਾਲ ਨੇੜਤਾ ਦੀ ਚਰਚਾ ਮੁੱਖ ਤੌਰ ਤੇ 1991 ਦੀ ਫਿਲਮ;ਪ੍ਰਹਾਰ: ਦ ਫਾਈਨਲ ਅਟੈਕ ਨਾਲ ਜੁੜੀ ਹੋਈ ਹੈ।
ਉਨ੍ਹਾਂ ਨੇ ਮਰਾਠਾ ਲਾਈਟ ਇਨਫੈਂਟਰੀ ਦੇ ਸੈਨਿਕਾਂ ਨਾਲ ਮਿਲਟਰੀ ਟ੍ਰੇਨਿੰਗ ਪ੍ਰਾਪਤ ਕੀਤੀ।
ਨਾ ਸਿਰਫ਼ ਇੱਕ ਅਭਿਨੇਤਾ ਦੇ ਰੂਪ ਵਿੱਚ ਉਨ੍ਹਾਂ ਲਈ ਤਿਆਰੀ ਸੀ, ਬਲਕਿ ਫੌਜੀ ਜੀਵਨ ਨੂੰ ਨੇੜਿਓਂ ਸਮਝਣ ਦਾ ਮੌਕਾ ਵੀ ਸੀ।
ਟੈਰੀਟੋਰੀਅਲ ਆਰਮੀ ਨਾਲ ਜੁੜੇ ਫੌਜੀ ਸਿਖਲਾਈ ਤੋਂ ਬਾਅਦ ਨਾਨਾ ਪਾਟੇਕਰ ਦਾ ਭਾਰਤੀ ਫੌਜ ਨਾਲ ਸਬੰਧ ਹੋਰ ਡੂੰਘਾ ਹੋ ਗਿਆ।
ਟੈਰੀਟੋਰੀਅਲ ਆਰਮੀ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਕੈਪਟਨ ਵਜੋਂ ਸੇਵਾ ਕਰਨ ਲਈ ਜਾਣੇ ਜਾਂਦੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਆਨਰੇਰੀ
ਲੈਫਟੀਨੈਂਟ ਕਰਨਲ ਦਾ ਅਹੁਦਾ ਵੀ ਮਿਲਿਆ। ਇੱਥੇ ਇਹ ਸਪੱਸ਼ਟ ਕਰਨਾ ਮਹੱਤਵਪੂਰਨ ਹੈ ਕਿ ਟੈਰੀਟੋਰੀਅਲ ਆਰਮੀ ਰੈਗੂਲਰ ਆਰਮੀ ਤੋਂ
ਇਸ ਵਿੱਚ, ਨਾਗਰਿਕ ਜੀਵਨ ਨਾਲ ਜੁੜੇ ਲੋਕ ਵੀ ਨਿਰਧਾਰਤ ਫੌਜੀ ਸਿਖਲਾਈ ਅਤੇ ਡਿਊਟੀ ਰਾਹੀਂ ਦੇਸ਼ ਦੀ ਰੱਖਿਆ
ਪ੍ਰਣਾਲੀ ਵਿੱਚ ਯੋਗਦਾਨ ਪਾਉਂਦੇ ਹਨ। 1999: ਕਾਰਗਿਲ ਯੁੱਧ ਅਤੇ ਨਾਨਾ ਪਾਟੇਕਰ ਸਾਲ 1999 ਨੂੰ ਕਾਰਗਿਲ ਯੁੱਧ ਕਾਰਨ ਭਾਰਤੀ
ਫੌਜੀ ਇਤਿਹਾਸ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਦੌਰਾਨ ਨਾਨਾ ਪਾਟੇਕਰ ਨੇ ਫੌਜ ਦੇ ਜਵਾਨਾਂ ਨਾਲ ਰਹਿਣ ਦੀ ਇੱਛਾ ਜ਼ਾਹਰ
ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੇ ਤਤਕਾਲੀ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਤੋਂ ਇਜਾਜ਼ਤ ਲਈ ਅਤੇ ਫੌਜ ਦੇ ਜਵਾਨਾਂ ਨਾਲ
ਕਾਰਗਿਲ ਖੇਤਰ ਵਿੱਚ ਸਮਾਂ ਬਿਤਾਇਆ। ਇਹ ਉਹ ਦੌਰ ਸੀ ਜਦੋਂ ਇੱਕ ਫਿਲਮ ਅਦਾਕਾਰ ਦੁਆਰਾ ਪਰਦੇ 'ਤੇ ਨਿਭਾਇਆ ਗਿਆ
'ਸਿਪਾਹੀ' ਦਾ ਕਿਰਦਾਰ ਅਸਲ ਸੈਨਿਕਾਂ ਦੇ ਜੀਵਨ ਨੂੰ ਨੇੜਿਓਂ ਦੇਖਣ ਦੇ ਅਨੁਭਵ ਵਿੱਚ ਬਦਲ ਗਿਆ ਸੀ।
ਇਨ੍ਹਾਂ ਤਸਵੀਰਾਂ ਵਿੱਚ, ਉਹ ਫੌਜ ਦੇ ਜਵਾਨਾਂ ਨਾਲ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਤਸਵੀਰਾਂ ਇੰਡੀਆ ਟੂਡੇ
ਆਰਕਾਈਵਜ਼ ਵਿੱਚ ਦਰਜ ਕੀਤੀਆਂ ਗਈਆਂ ਹਨ ਅਤੇ ਪ੍ਰਮੋਦ ਪੁਸ਼ਕਰਨ ਨੂੰ ਫੋਟੋਗ੍ਰਾਫਰ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇੱਕ ਦਸਤਾਵੇਜ਼ੀ ਰਿਕਾਰਡ ਹਨ ਕਿ ਕਾਰਗਿਲ ਨਾਲ ਨਾਨਾ ਪਾਟੇਕਰ ਦਾ ਸਬੰਧ ਸਿਰਫ ਇੱਕ ਫਿਲਮ ਕਹਾਣੀ ਦਾ ਹਿੱਸਾ ਨਹੀਂ ਸੀ।
ਬਾਅਦ ਵਿੱਚ ਉਨ੍ਹਾਂ ਨੇ ਆਪਣੇ ਤਜ਼ਰਬਿਆਂ ਬਾਰੇ ਗੱਲ ਕੀਤੀ, ਸੈਨਿਕਾਂ ਦੇ ਜੀਵਨ, ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਦੇਸ਼
ਇਹ ਅਨੁਭਵ ਉਨ੍ਹਾਂ ਦੀ ਸ਼ਖਸੀਅਤ ਵਿੱਚ ਫੌਜ ਪ੍ਰਤੀ ਉਨ੍ਹਾਂ ਦੇ ਸਤਿਕਾਰ ਨੂੰ ਹੋਰ ਡੂੰਘਾ ਕਰਨ ਵਾਲਾ ਸਾਬਤ ਹੋਇਆ।
ਉਸਨੇ ਪਹਿਲਾਂ ਇੱਕ ਫੌਜੀ ਕਿਰਦਾਰ ਲਈ ਸਿਖਲਾਈ ਲਈ, ਫਿਰ ਖੇਤਰੀ ਫੌਜ ਵਿੱਚ ਸ਼ਾਮਲ ਹੋ ਗਿਆ
ਅਤੇ ਕਾਰਗਿਲ ਯੁੱਧ ਦੌਰਾਨ ਅਸਲ ਸੈਨਿਕਾਂ ਵਿੱਚ ਰਿਹਾ। ਇਹ ਯਾਤਰਾ ਦਰਸਾਉਂਦੀ ਹੈ ਕਿ ਕਈ ਵਾਰ ਪਰਦੇ 'ਤੇ ਨਿਭਾਇਆ ਗਿਆ ਕਿਰਦਾਰ
ਕਲਾਕਾਰ ਦੀ ਅਸਲ ਜ਼ਿੰਦਗੀ 'ਤੇ ਵੀ ਡੂੰਘਾ ਪ੍ਰਭਾਵ ਪਾਉਂਦਾ ਹੈ। ਫੌਜ ਨੂੰ ਸਲਾਮ ਨਾਨਾ ਪਾਟੇਕਰ ਦੀ ਕਹਾਣੀ ਨੂੰ ਸਿਰਫ ਇੱਕ ਫਿਲਮ ਸਟਾਰ ਦੇ
ਅਭਿਨੇਤਾ ਜਿਸ ਨੇ ਪਰਦੇ 'ਤੇ ਇੱਕ ਸਿਪਾਹੀ ਦੀ ਭੂਮਿਕਾ ਨਿਭਾਈ, ਅਸਲ ਸੈਨਿਕਾਂ ਦੇ ਵਿਚਕਾਰ ਜਾ ਕੇ ਖੜ੍ਹੇ ਹੋਏ- ਇਹ
ਨਾਨਾ ਪਾਟੇਕਰ ਦੀ ਫੌਜ ਯਾਤਰਾ ਦਾ ਸਭ ਤੋਂ ਯਾਦਗਾਰੀ ਪਹਿਲੂ ਹੈ। ਜੈ ਹਿੰਦ, ਭਾਰਤੀ ਫੌਜ ਦੇ ਸੈਨਿਕਾਂ ਨੂੰ ਸਲਾਮ।
ਵਿਦੇਸ਼ ਜਾਣ ਦਾ ਸੁਪਨਾ ਜਾਂ ਜ਼ਿੰਦਗੀ ਭਰ ਦੀ ਕਮਾਈ ਦਾ ਜੂਆ?
‘ਆਪ’ ਦੇ ਤਾਬੂਤ ਵਿੱਚ ਆਖਰੀ ਮੇਖ? ਚੰਡੀਗੜ੍ਹ ਵਿੱਚ ਘਰ ਨੰਬਰ 50 ਅਤੇ ਪੰਜਾਬ ਵਿੱਚ ਵਧਦਾ ਗੁੱਸਾ
09/10/2026
ਦੇਸ਼📍 ਪੰਜਾਬ
ਜਲੰਧਰ ਦੀ ਉੱਭਰਦੀ ਬੈਡਮਿੰਟਨ ਖਿਡਾਰਨ ਇਨਾਇਤ ਗੁਲਾਟੀ ਨੇ ਜੈਪੁਰ ਵਿਖੇ ਕਰਵਾਈ ਗਈ ‘ਆਲ ਇੰਡੀਆ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-15 ਗਰਲਜ਼ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ।
ਜਲੰਧਰ ਦੀ ਉੱਭਰਦੀ ਬੈਡਮਿੰਟਨ ਖਿਡਾਰਨ ਇਨਾਇਤ ਗੁਲਾਟੀ ਨੇ ਜੈਪੁਰ ਵਿਖੇ ਕਰਵਾਈ ਗਈ ‘ਆਲ ਇੰਡੀਆ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-15 ਗਰਲਜ਼ ਸਿੰਗਲਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਨਾਇਤ ਨੇ ਸੈਮੀਫਾਈਨਲ ਵਿੱਚ ਦੂਜੀ ਸੀਡ ਅਤੇ ਫਾਈਨਲ ਵਿੱਚ ਟੌਪ ਸੀਡ ਖਿਡਾਰਨ ਨੂੰ ਮਾਤ ਦੇ ਕੇ ਇਹ ਵੱਡਾ ਉਲਟਫੇਰ ਕੀਤਾ।
ਫਾਈਨਲ ਮੁਕਾਬਲੇ ਵਿੱਚ ਇਨਾਇਤ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਟੌਪ ਸੀਡ ਅਲੇਕਸੀਆ ਐਲਸਾ ਅਲੈਗਜ਼ੈਂਡਰ ਨੂੰ 6-15, 15-3, 15-10 ਨਾਲ ਹਰਾਇਆ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਉਸ ਨੇ ਦੂਜੀ ਸੀਡ ਆਰੀਆਮਾ ਚੱਕਰਵਰਤੀ ਨੂੰ 20-21, 15-11, 15-11 ਨਾਲ ਮਾਤ ਦਿੱਤੀ ਸੀ। ਇਸ ਖ਼ਿਤਾਬੀ ਜਿੱਤ ਨਾਲ ਇਨਾਇਤ ਜਲੰਧਰ ਦੀ ਪਹਿਲੀ ਅਤੇ ਪੰਜਾਬ ਦੀ ਦੂਜੀ (ਤਨਵੀ ਸ਼ਰਮਾ ਤੋਂ ਬਾਅਦ) ਅਜਿਹੀ ਖਿਡਾਰਨ ਬਣ ਗਈ ਹੈ, ਜਿਸ ਨੇ ਇਹ ਵੱਕਾਰੀ ਟਰਾਫੀ ਜਿੱਤੀ ਹੈ। ਮੂਲ ਰੂਪ ਵਿੱਚ ਫਗਵਾੜਾ ਦੀ ਰਹਿਣ ਵਾਲੀ ਇਨਾਇਤ ਦਿੱਲੀ ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਹੈ ਅਤੇ ਖੇਡਾਂ ਵਿੱਚ ਜਲੰਧਰ ਦੀ ਨੁਮਾਇੰਦਗੀ ਕਰਦੀ ਹੈ।
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਐਲਾਨ ਕੀਤਾ ਹੈ ਕਿ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ ਇਨਾਇਤ ਦੇ ਵਾਪਸ ਪਰਤਣ 'ਤੇ ਉਸ ਨੂੰ 21,000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਨਾਇਤ ਜਲੰਧਰ ਦੀ ‘ਰੱਤੀ ਬੈਡਮਿੰਟਨ ਅਕੈਡਮੀ’ ਵਿੱਚ ਸਾਬਕਾ ਕੌਮਾਂਤਰੀ ਖਿਡਾਰੀਆਂ ਸਚਿਨ ਰੱਤੀ ਅਤੇ ਗਗਨ ਰੱਤੀ ਤੋਂ ਕੋਚਿੰਗ ਲੈਂਦੀ ਹੈ। ਸਾਲ 2025 ਵਿੱਚ ਉਸ ਨੇ ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੰਡਰ-19 ਖ਼ਿਤਾਬ ਸਮੇਤ ਛੇ ਗੋਲਡ ਮੈਡਲ ਜਿੱਤੇ ਸਨ। ਇਸ ਤੋਂ ਇਲਾਵਾ ਉਹ ਬੈਂਗਲੁਰੂ ਵਿੱਚ ਹੋਏ ਟੂਰਨਾਮੈਂਟ ’ਚ ਅੰਡਰ-15 ਮਿਕਸਡ ਡਬਲਜ਼ ’ਚ ਸਿਲਵਰ ਮੈਡਲ ਜਿੱਤ ਕੇ ਭਾਰਤੀ ਸਬ-ਜੂਨੀਅਰ ਟੀਮ ’ਚ ਚੁਣੀ ਗਈ ਸੀ ਅਤੇ ਸਤੰਬਰ ਮਹੀਨੇ ਚੀਨ ਵਿੱਚ ਹੋਈ ਏਸ਼ੀਆ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਪ੍ਰਤੀਨਿਧਤਾ ਕਰ ਚੁੱਕੀ ਹੈ। ਅਗਸਤ ਵਿੱਚ ਉਸ ਨੇ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਵਿੱਚ ਵੀ ਔਰਤਾਂ ਦਾ ਸਿੰਗਲਜ਼ ਖ਼ਿਤਾਬ ਜਿੱਤਿਆ ਸੀ।
09/10/2026
ਦੇਸ਼📍 ਪੰਜਾਬ
ਜੇਕਰ ਤੁਸੀਂ ਘਰੇਲੂ ਗੈਸ ਦਾ ਨਵਾਂ ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ 10 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਨਾਲ ਸਬੰਧਤ ਨਿਯਮਾਂ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰੋ।
ਜੇਕਰ ਤੁਸੀਂ ਘਰੇਲੂ ਗੈਸ ਦਾ ਨਵਾਂ ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ 10 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਨਾਲ ਸਬੰਧਤ ਨਿਯਮਾਂ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰੋ। ਇੱਕ ਗੈਸ ਏਜੰਸੀ ਦੇ ਮਾਲਕ ਪੰਕਜ ਪਾਸਵਾਨ ਅਨੁਸਾਰ, ਨਵੇਂ ਕੁਨੈਕਸ਼ਨ ਲਈ ਪਛਾਣ-ਪੱਤਰ, ਸੁਰੱਖਿਆ ਰਾਸ਼ੀ (ਸਿਕਿਓਰਿਟੀ ਡਿਪਾਜ਼ਿਟ) ਅਤੇ ਹੋਰ ਲਾਗੂ ਹੋਣ ਵਾਲੇ ਖਰਚਿਆਂ ਦੀ ਲੋੜ ਹੁੰਦੀ ਹੈ। ਸਿਲੰਡਰ ਦੀ ਕੀਮਤ, ਬੁਕਿੰਗ ਦੇ ਸਮੇਂ ਅਤੇ ਡਿਲੀਵਰੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ।
ਮੌਜੂਦਾ ਸਮੇਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਦਾ ਕੁਨੈਕਸ਼ਨ ਲੈਣ ਲਈ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਨੇ ਨਵੇਂ ਕੁਨੈਕਸ਼ਨਾਂ 'ਤੇ ਰੋਕ ਲਗਾ ਦਿੱਤੀ ਹੈ। ਜੇਕਰ ਹੁਣ ਤੁਹਾਡੇ ਘਰ ਵਿੱਚ ਨਵੇਂ ਗੈਸ ਸਿਲੰਡਰ ਦੀ ਲੋੜ ਹੈ ਅਤੇ ਤੁਸੀਂ ਨਵਾਂ ਕੁਨੈਕਸ਼ਨ ਲੈਣਾ ਚਾਹੁੰਦੇ ਹੋ, ਤਾਂ ਆਓ ਜਾਣਦੇ ਹਾਂ ਕਿ ਇਸ ਲਈ ਅਰਜ਼ੀ ਕਿਵੇਂ ਦੇਣੀ ਹੈ ਅਤੇ ਘਰ ਵਿੱਚ ਗੈਸ ਸਿਲੰਡਰ ਕਿਵੇਂ ਮੰਗਵਾਇਆ ਜਾ ਸਕਦਾ ਹੈ।
ਲੋਕਲ 18 ਨਾਲ ਗੱਲਬਾਤ ਕਰਦਿਆਂ ਨਾਥ ਭਾਰਤ ਗੈਸ ਏਜੰਸੀ ਦੇ ਮਾਲਕ ਪੰਕਜ ਪਾਸਵਾਨ ਨੇ ਦੱਸਿਆ ਕਿ ਕੰਪਨੀ ਨੇ ਇਸ ਸਮੇਂ 'ਸਮਾਰਟ ਜੀਪ ਲਾਈਟ' ਦੇ ਨਾਂ ਹੇਠ 10 ਕਿਲੋ ਦਾ ਗੈਸ ਕੁਨੈਕਸ਼ਨ ਸ਼ੁਰੂ ਕੀਤਾ ਹੈ। ਇਸ ਲਈ ਆਧਾਰ ਕਾਰਡ, ਵੋਟਰ ਕਾਰਡ ਜਾਂ ਫੋਟੋ ਵਰਗੇ ਕਿਸੇ ਇੱਕ ਪਛਾਣ ਪੱਤਰ ਨੂੰ ਏਜੰਸੀ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ। ਜੇਕਰ ਕੋਈ ਵਿਅਕਤੀ ਗੈਸ ਏਜੰਸੀ ਵਿੱਚ ਜਾ ਕੇ ਆਪਣਾ ਪਛਾਣ ਪੱਤਰ ਜਮ੍ਹਾਂ ਕਰਵਾਉਂਦਾ ਹੈ, ਤਾਂ ਉਸ ਨੂੰ 10 ਤੋਂ 15 ਮਿੰਟਾਂ ਵਿੱਚ ਆਸਾਨੀ ਨਾਲ ਨਵਾਂ ਕੁਨੈਕਸ਼ਨ ਮਿਲ ਸਕਦਾ ਹੈ।
ਹਾਲਾਂਕਿ, ਨਵੇਂ ਕੁਨੈਕਸ਼ਨ ਤਹਿਤ 14 ਕਿਲੋ ਵਾਲੇ ਲੋਹੇ ਦੇ ਸਿਲੰਡਰ ਦੀ ਰੀਫਿਲ ਨਹੀਂ ਮਿਲੇਗੀ, ਕਿਉਂਕਿ ਕੰਪਨੀ ਨੇ ਮਾਰਚ 2026 ਤੋਂ ਹੀ ਇਸ ਕੁਨੈਕਸ਼ਨ 'ਤੇ ਰੋਕ ਲਗਾਈ ਹੋਈ ਹੈ। ਫਿਲਹਾਲ ਸਿਰਫ਼ 10 ਕਿਲੋ ਵਾਲੇ ਫਾਈਬਰ ਦੇ ਗੈਸ ਸਿਲੰਡਰਾਂ ਦੇ ਨਵੇਂ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਹਾਲਾਂਕਿ, ਇਹ ਗੈਸ ਸਿਲੰਡਰ ਪਹਿਲਾਂ ਦੇ ਮੁਕਾਬਲੇ ਖਪਤਕਾਰਾਂ ਨੂੰ ਥੋੜ੍ਹਾ ਮਹਿੰਗਾ ਪੈਂਦਾ ਹੈ।
ਪੰਕਜ ਪਾਸਵਾਨ ਨੇ ਦੱਸਿਆ ਕਿ 10 ਕਿਲੋ ਦਾ ਪਲਾਸਟਿਕ ਬਾਡੀ ਵਾਲਾ ਸਿਲੰਡਰ ਬਾਜ਼ਾਰ ਵਿੱਚ ਮਿਲਣ ਵਾਲੇ 14 ਕਿਲੋ ਦੇ ਸਿਲੰਡਰ ਦੇ ਮੁਕਾਬਲੇ ਥੋੜ੍ਹਾ ਮਹਿੰਗਾ ਹੈ। ਇਸ ਵਿੱਚ 10 ਕਿਲੋ ਗੈਸ ਦੀ ਕੀਮਤ ਲਗਭਗ 1,757 ਰੁਪਏ 50 ਪੈਸੇ ਹੈ। ਪਲਾਸਟਿਕ ਬਾਡੀ ਵਾਲਾ ਗੈਸ ਸਿਲੰਡਰ ਬਣਾਉਣ ਲਈ ਕੰਪਨੀ ਨੂੰ ਵੱਧ ਖਰਚਾ ਕਰਨਾ ਪੈਂਦਾ ਹੈ, ਜਿਸ ਕਾਰਨ ਇਸ ਦੀ ਕੀਮਤ ਥੋੜ੍ਹੀ ਜ਼ਿਆਦਾ ਹੈ। ਇਸ ਲਈ ਕੰਪਨੀ ਨੇ ਲਗਭਗ 3,186 ਰੁਪਏ ਦੀ ਸਕਿਓਰਿਟੀ ਰਕਮ ਤੈਅ ਕੀਤੀ ਹੈ।
ਹਾਲਾਂਕਿ, ਇਸ ਗੈਸ ਸਿਲੰਡਰ ਦੀ ਬੁਕਿੰਗ ਸਿਰਫ਼ 18 ਦਿਨਾਂ ਬਾਅਦ ਹੀ ਕੀਤੀ ਜਾ ਸਕਦੀ ਹੈ, ਜਦਕਿ 14 ਕਿਲੋ ਦੇ ਗੈਸ ਸਿਲੰਡਰ ਦੀ ਬੁਕਿੰਗ ਲਈ ਇੱਕ ਮਹੀਨੇ ਤੱਕ ਉਡੀਕ ਕਰਨੀ ਪੈਂਦੀ ਹੈ। ਇਹ ਗੈਸ ਸਿਲੰਡਰ 18 ਦਿਨਾਂ ਬਾਅਦ ਉਪਲਬਧ ਹੋ ਜਾਵੇਗਾ। ਜੇਕਰ ਤੁਸੀਂ ਇਹ ਗੈਸ ਸਿਲੰਡਰ ਲੈਣਾ ਚਾਹੁੰਦੇ ਹੋ, ਤਾਂ 18 ਦਿਨਾਂ ਬਾਅਦ ਇਸ ਦੀ ਬੁਕਿੰਗ ਕਰ ਸਕਦੇ ਹੋ। ਬੁਕਿੰਗ ਕਰਨ ਤੋਂ ਚਾਰ ਘੰਟਿਆਂ ਦੇ ਅੰਦਰ ਗੈਸ ਸਿਲੰਡਰ ਤੁਹਾਡੇ ਘਰ ਪਹੁੰਚਾ ਦਿੱਤਾ ਜਾਵੇਗਾ।
14 ਕਿਲੋ ਦੇ ਲੋਹੇ ਦੇ ਗੈਸ ਸਿਲੰਡਰ ਦੇ ਨਵੇਂ ਕੁਨੈਕਸ਼ਨਾਂ 'ਤੇ ਕੰਪਨੀ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ ਸਿਰਫ਼ 10 ਕਿਲੋ ਦੀ ਪਲਾਸਟਿਕ ਬਾਡੀ ਵਾਲੇ ਗੈਸ ਸਿਲੰਡਰਾਂ ਦੇ ਨਵੇਂ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਜੇਕਰ ਤੁਹਾਡੇ ਕੋਲ ਪਛਾਣ ਪੱਤਰ ਅਤੇ ਗੈਸ ਸਿਲੰਡਰ ਦੀ ਸਕਿਓਰਿਟੀ ਰਕਮ ਦੇਣ ਲਈ ਲੋੜੀਂਦੇ ਪੈਸੇ ਹਨ, ਤਾਂ ਤੁਹਾਨੂੰ 10 ਤੋਂ 15 ਮਿੰਟਾਂ ਵਿੱਚ ਨਵਾਂ ਕੁਨੈਕਸ਼ਨ ਮਿਲ ਸਕਦਾ ਹੈ।
ਜੇਕਰ ਤੁਸੀਂ ਨਵਾਂ ਕੁਨੈਕਸ਼ਨ ਲੈਣਾ ਚਾਹੁੰਦੇ ਹੋ, ਤਾਂ ਇਸ ਲਈ ਲਗਭਗ 5,200 ਰੁਪਏ ਫੀਸ ਦੇਣੀ ਪਵੇਗੀ। ਉੱਥੇ ਹੀ, ਜੇਕਰ ਤੁਸੀਂ ਇੱਕੋ ਸਮੇਂ ਦੋ ਸਿਲੰਡਰ ਲੈਣਾ ਚਾਹੁੰਦੇ ਹੋ, ਤਾਂ 3,150 ਰੁਪਏ ਦੀ ਵਾਧੂ ਰਕਮ ਦੇ ਕੇ ਇੱਕ ਹੋਰ ਸਿਲੰਡਰ ਲੈ ਸਕਦੇ ਹੋ।
09/10/2026
ਸਿਆਸਤ📍 ਪੰਜਾਬ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਿਆਸੀ ਪਿੜ ਵਿੱਚ ਇੱਕ ਵੱਡਾ ਧਮਾਕਾ ਹੋਣ ਦੇ ਆਸਾਰ ਬਣ ਗਏ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਉਤਾਰਨ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ।
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਿਆਸੀ ਪਿੜ ਵਿੱਚ ਇੱਕ ਵੱਡਾ ਧਮਾਕਾ ਹੋਣ ਦੇ ਆਸਾਰ ਬਣ ਗਏ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਉਤਾਰਨ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੁਹਾਲੀ ਵਿਖੇ ਇੱਕ ਅਹਿਮ ਤੇ ਉੱਚ ਪੱਧਰੀ ਬੈਠਕ ਹੋਈ, ਜਿਸ ਦੌਰਾਨ ਇਸ ਰਣਨੀਤੀ ਤੇ ਮੋਹਰ ਲਗਾਈ ਗਈ। ਇਸ ਬੈਠਕ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈ। ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਹਾਲਾਤ ਅਤੇ ਪਾਰਟੀ ਦੇ ਦਾਅਵਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਲੰਬੀ, ਗਿੱਦੜਬਾਹਾ ਤੇ ਸੀਐਮ ਮਾਨ ਦੇ ਹਲਕੇ ਤੇ ਨਜ਼ਰ
ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਪਾਲ ਸਿੰਘ ਹਲਕਾ ਲੰਬੀ ਜਾਂ ਗਿੱਦੜਬਾਹਾ ਵਿੱਚੋਂ ਕਿਸੇ ਇੱਕ ਸੀਟ ਤੋਂ ਚੋਣ ਲੜ ਸਕਦੇ ਹਨ। ਪਾਰਟੀ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਹਲਕਾ ਲੰਬੀ ਵਿੱਚ ਇੱਕ ਵਿਸ਼ੇਸ਼ ਜ਼ਮੀਨੀ ਸਰਵੇਖਣ ਵੀ ਕਰਵਾਇਆ ਗਿਆ ਹੈ। ਪਾਰਟੀ ਨੇ ਇਹ ਪੱਕਾ ਮਨ ਬਣਾ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਵੀ ਸੀਟ ਭਾਵੇਂ ਉਹ ਲੰਬੀ ਹੋਵੇ ਜਾਂ ਗਿੱਦੜਬਾਹਾ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਨਗੇ, ਅੰਮ੍ਰਿਤਪਾਲ ਸਿੰਘ ਓਥੋਂ ਹੀ ਉਨ੍ਹਾਂ ਦੇ ਖ਼ਿਲਾਫ਼ ਉਮੀਦਵਾਰ ਵਜੋਂ ਮੈਦਾਨ ਵਿੱਚ ਨਿੱਤਰਨਗੇ। ਠੀਕ ਇਸੇ ਤਰਜ਼ ਤੇ, ਮੁੱਖ ਮੰਤਰੀ ਭਗਵੰਤ ਮਾਨ ਜਿਸ ਹਲਕੇ ਤੋਂ ਆਪਣੀ ਚੋਣ ਲੜਨਗੇ, ਅੰਮ੍ਰਿਤਪਾਲ ਸਿੰਘ ਉਸੇ ਸੀਟ ਤੋਂ ਦੂਜੇ ਮੋਰਚੇ ਵਜੋਂ ਚੋਣ ਲੜਨਗੇ। ਰਾਮਪੁਰਾ ਫੂਲ ਬਾਰੇ ਬਦਲੀ ਰਣਨੀਤੀ
ਇਸ ਤੋਂ ਪਹਿਲਾਂ ਪਾਰਟੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕਾ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਉਣ ਦੀ ਯੋਜਨਾ ਉਲੀਕੀ ਗਈ ਸੀ। ਇਸ ਪਿੱਛੇ ਮੁੱਖ ਵਜ੍ਹਾ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਫ਼ਰੀਦਕੋਟ ਸੰਸਦੀ ਹਲਕੇ ਅੰਦਰ ਪਾਰਟੀ ਉਮੀਦਵਾਰ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ ਵੋਟਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚੋਂ ਹੀ ਪਈਆਂ ਸਨ। ਹਾਲਾਂਕਿ, ਕੱਲ੍ਹ ਹੋਈ ਉੱਚ ਪੱਧਰੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਰਾਮਪੁਰਾ ਫੂਲ ਦੀ ਬਜਾਏ ਅੰਮ੍ਰਿਤਪਾਲ ਸਿੰਘ ਸਿੱਧਾ ਮੁੱਖ ਮੰਤਰੀ ਦੇ ਖ਼ਿਲਾਫ਼ ਉੱਤਰਨਗੇ। ਇਸ ਬਦਲਾਅ ਤੋਂ ਬਾਅਦ ਪਾਰਟੀ ਨੇ ਰਾਮਪੁਰਾ ਫੂਲ ਹਲਕੇ ਤੋਂ ਗਿੱਲ ਰੌਂਤਾ ਨੂੰ ਆਪਣਾ ਅਧਿਕਾਰਤ ਉਮੀਦਵਾਰ ਐਲਾਨ ਦਿੱਤਾ ਹੈ।
09/10/2026
ਸਿਹਤ📍 ਪੰਜਾਬ
ਪਟਿਆਲਾ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਵਿਖੇ ਕਰਵਾਈ ਗਈ ਵਿਸ਼ਾਲ ਮਾਪੇ-ਅਧਿਆਪਕ ਮਿਲਣੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਟਿਆਲਾ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਵਿਖੇ ਕਰਵਾਈ ਗਈ ਵਿਸ਼ਾਲ ਮਾਪੇ-ਅਧਿਆਪਕ ਮਿਲਣੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਵਾਤਾਵਰਣ ਦੀ ਸੰਭਾਲ ਅਤੇ ਸਿਹਤ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਦਿਆਰਥੀ ਅਤੇ ਮਾਪਿਆਂ ਨੂੰ ਪੋਲੀਥੀਨ ਦੀ ਵਰਤੋਂ ਘਟਾਉਣ ਅਤੇ ਇਸ ਦੀ ਥਾਂ ਵਾਤਾਵਰਣ ਪੱਖੀ ਜੂਟ ਦੇ ਬੈਗ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਅਜਿਹੀਆਂ ਚੰਗੀਆਂ ਆਦਤਾਂ ਬੱਚਿਆਂ ਵਿੱਚ ਵੀ ਵਿਕਸਿਤ ਕਰਨੀਆਂ ਚਾਹੀਦੀਆਂ ਹਨ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਲਈ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਸਿਹਤ ਸਬੰਧੀ ਜਾਂਚ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਇਸ ਉਪਰਾਲੇ ਦਾ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜੋ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਅਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਸਿਵਲ ਸਰਜਨ ਡਾ. ਸ਼ੈਲੀ ਜੇਟਲੀ, ਐਸ.ਐਮ.ਓ. ਡਾ. ਪਰਨੀਤ ਕੌਰ, ਸੰਦੀਪ ਜੈਨ, ਦਮਨਪ੍ਰੀਤ ਕੌਰ, ਭੁਪਿੰਦਰ ਸਿੰਘ, ਸੁਖਜੀਤ ਕੌਰ, ਅਮਰਜੀਤ ਸਿੰਘ ਵਾਲੀਆ, ਜਰਨੈਲ ਸਿੰਘ, ਗੁਰਮਿੰਦਰ ਕੌਰ, ਸਤਵਿੰਦਰ ਕੌਰ, ਮਨਦੀਪ ਕੌਰ, ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
09/10/2026
ਸਿੱਖਿਆ📍 ਪੰਜਾਬ
ਮਜ਼ਦੂਰ ਔਰਤਾਂ ਨੇ ਨਸ਼ਿਆਂ ਅਤੇ ਮਨਰੇਗਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਕੂਲ ਦੇ ਬਾਹਰ ਕੀਤਾ ਪ੍ਰਦਰਸ਼ਨ।
ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਸੂਬਾ ਪੱਧਰੀ ਮੈਗਾ ਅਧਿਆਪਕ-ਮਾਪੇ ਮਿਲਣੀ (ਪੀਟੀਐੱਮ) ਦੌਰਾਨ ਉਸ ਸਮੇਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ, ਜਦੋਂ ਨਾਭਾ ਦੇ ਰਾਮਗੜ੍ਹ ਪਿੰਡ ਦੀਆਂ ਮਜ਼ਦੂਰ ਔਰਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਵੀਡੀਓ ਸੰਦੇਸ਼ ਰਿਕਾਰਡ ਕਰਨ ਦੀ ਕਥਿਤ ਇਜਾਜ਼ਤ ਨਹੀਂ ਦਿੱਤੀ ਗਈ।
ਮਜ਼ਦੂਰ ਔਰਤਾਂ ਨੇ ਨਸ਼ਿਆਂ ਅਤੇ ਮਨਰੇਗਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਕੂਲ ਦੇ ਬਾਹਰ ਕੀਤਾ ਪ੍ਰਦਰਸ਼ਨ।
ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਸੂਬਾ ਪੱਧਰੀ ਮੈਗਾ ਅਧਿਆਪਕ-ਮਾਪੇ ਮਿਲਣੀ (ਪੀਟੀਐੱਮ) ਦੌਰਾਨ ਉਸ ਸਮੇਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ, ਜਦੋਂ ਨਾਭਾ ਦੇ ਰਾਮਗੜ੍ਹ ਪਿੰਡ ਦੀਆਂ ਮਜ਼ਦੂਰ ਔਰਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਵੀਡੀਓ ਸੰਦੇਸ਼ ਰਿਕਾਰਡ ਕਰਨ ਦੀ ਕਥਿਤ ਇਜਾਜ਼ਤ ਨਹੀਂ ਦਿੱਤੀ ਗਈ। ਰੋਸ ਵਜੋਂ ਉਨ੍ਹਾਂ ਨੇ ਸਕੂਲ ਦੇ ਬਾਹਰ ਖੜ੍ਹੇ ਹੋ ਕੇ ਵੀਡੀਓ ਬਣਾ ਕੇ ਆਪਣਾ ਸੰਦੇਸ਼ ਸੋਸ਼ਲ ਮੀਡੀਆ ’ਤੇ ਪਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਨਸ਼ਿਆਂ ਅਤੇ ਪੇਂਡੂ ਰੁਜ਼ਗਾਰ ਦੇ ਹੱਲ ਦੀ ਮੰਗ ਕੀਤੀ।
ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਮੈਗਾ ਪੀਟੀਐੱਮ ਕਰਵਾਉਣ ਵਾਲੇ ਸਰਕਾਰੀ ਸਕੂਲਾਂ ਨੂੰ ਹਾਜ਼ਰ ਮਾਪਿਆਂ, ਖ਼ਾਸ ਕਰਕੇ ਮਾਵਾਂ ਦੇ ਵੀਡੀਓ ਸੰਦੇਸ਼ ਰਿਕਾਰਡ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਫੀਡਬੈਕ ਜਾਂ ਮੁੱਖ ਮੰਤਰੀ ਦੇ ਨਾਮ ਕੋਈ ਸੰਦੇਸ਼ ਰਿਕਾਰਡ ਕਰਕੇ ਐਪ ’ਤੇ ਅਪਲੋਡ ਕਰਨ ਦੇ ਨਿਰਦੇਸ਼ ਸਨ।
ਪਰ ਸਰਕਾਰੀ ਸਕੂਲ ਰਾਮਗੜ੍ਹ ਵਿੱਚ ਮਾਮਲਾ ਅਚਾਨਕ ਬਦਲ ਗਿਆ, ਜਦੋਂ ਪਿੰਡ ਦੀਆਂ ਮਜ਼ਦੂਰ ਔਰਤਾਂ ਦਾ ਇੱਕ ਸਮੂਹ ਮੁੱਖ ਮੰਤਰੀ ਨੂੰ ਆਪਣਾ ਸਿੱਧਾ ਸੰਦੇਸ਼ ਰਿਕਾਰਡ ਕਰਵਾਉਣ ਲਈ ਪਹੁੰਚਿਆ। ਸੁਖਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਸਾਨੂੰ ਮੁੱਖ ਮੰਤਰੀ ਵੱਲੋਂ ਸੰਦੇਸ਼ ਮੰਗਣ ਦੀ ਗੱਲ ਦਾ ਪਤਾ ਲੱਗਿਆ ਤਾਂ ਅਸੀਂ ਪਿੰਡ ਦੀਆਂ ਕੁਝ ਮਹਿਲਾਵਾਂ ਨੇ ਇਕੱਠੇ ਹੋ ਕੇ ਆਪਣੀ ਗੱਲ ਰੱਖਣ ਬਾਰੇ ਸੋਚਿਆ।
ਕੁਲਵਿੰਦਰ ਕੌਰ, ਸੁਖਵਿੰਦਰ ਕੌਰ ਅਤੇ ਭੂਰ ਕੌਰ ਸਮੇਤ ਔਰਤਾਂ ਨੇ ਦੱਸਿਆ ਕਿ ਜੇਕਰ ਸੂਬੇ ਦਾ ਮੁਖੀ ਸੱਚਮੁੱਚ ਮਾਵਾਂ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਅਸੀਂ ਇਸ ਦਾ ਸਵਾਗਤ ਕਰਦੇ ਹਾਂ, ਪਰ ਬਨਾਵਟੀ ਤਾਰੀਫ਼ਾਂ ਦੀ ਬਜਾਏ ਜ਼ਮੀਨ ’ਤੇ ਮੌਜੂਦ ਮੁਸ਼ਕਲ ਹਕੀਕਤਾਂ ਸੁਣਨੀਆਂ ਚਾਹੀਦੀਆਂ ਹਨ। ਸਾਡੀ ਫੀਡਬੈਕ ਸਾਡੇ ਬੱਚਿਆਂ ਦੀ ਜ਼ਿੰਦਗੀ ਅਤੇ ਭਵਿੱਖ ਨਾਲ ਜੁੜੀ ਹੋਈ ਹੈ।
ਔਰਤਾਂ ਨੇ ਵੀਡੀਓ ਵਿੱਚ ਪਿੰਡਾਂ ਵਿੱਚ ਵਧ ਰਹੇ ਨਸ਼ਿਆਂ, ਲੁੱਟਾਂ-ਖੋਹਾਂ ਅਤੇ ਮਨਰੇਗਾ ਤਹਿਤ ਰੁਕੇ ਹੋਏ ਰੁਜ਼ਗਾਰ ਦੇ ਮਸਲੇ ਉਠਾਏ। ਔਰਤਾਂ ਨੇ ਕਿਹਾ ਕਿ ਖੁੱਲ੍ਹੇਆਮ ਹੋ ਰਹੀ ਨਸ਼ਿਆਂ ਦੀ ਵਿਕਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਸਾਡੇ ਪਿੰਡਾਂ ਨੂੰ ਤਬਾਹ ਕਰ ਰਹੀਆਂ ਹਨ ਅਤੇ ਅਸੀਂ ਆਪਣੇ ਬੱਚਿਆਂ ਲਈ ਡਰੇ ਹੋਏ ਹਾਂ। ਮਨਰੇਗਾ ਤਹਿਤ ਕੰਮ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ, ਜਿਸ ਕਾਰਨ ਗਰੀਬ ਪੇਂਡੂ ਪਰਿਵਾਰਾਂ ਤੋਂ ਉਨ੍ਹਾਂ ਦੀ ਮੁੱਢਲੀ ਰੋਜ਼ੀ-ਰੋਟੀ ਵੀ ਖੋਹ ਲਈ ਗਈ ਹੈ। ਅਸੀਂ ਮੁੱਖ ਮੰਤਰੀ ਨੂੰ ਨਸ਼ਿਆਂ ਦੀ ਸਪਲਾਈ ਰੋਕਣ ਅਤੇ ਤੁਰੰਤ ਮਨਰੇਗਾ ਦਾ ਕੰਮ ਮੁੜ ਸ਼ੁਰੂ ਕਰਨ ਦੀ ਅਪੀਲ ਕਰਨੀ ਚਾਹੁੰਦੇ ਸੀ। ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਨੇ ਕਿਹਾ ਕਿ ਸਕੂਲ ਵੱਲੋਂ ਕਿਸੇ ਵੀ ਮਾਪੇ ਦਾ ਵੀਡੀਓ ਬਿਆਨ ਰਿਕਾਰਡ ਨਹੀਂ ਕੀਤਾ ਗਿਆ।
ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਅਧਿਆਪਕ ਯੂਨੀਅਨਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਵੱਲੋਂ ਸਿੱਖਿਆ ਸੰਸਥਾਵਾਂ ਨੂੰ ਆਪਣੇ ਪ੍ਰਚਾਰ ਦੇ ਮੰਚਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੀਟੀਐੱਮ ਦਾ ਮੁੱਖ ਉਦੇਸ਼ ਛੱਡ ਇਸ ਨੂੰ ਯੁੱਧ ਨਸ਼ਿਆਂ ਵਿਰੁੱਧ, ਸਿੱਖਿਆ ਕ੍ਰਾਂਤੀ ਜਾਂ ਹੋਰ ਸਰਕਾਰੀ ਨਾਅਰਿਆਂ ਦੇ ਪ੍ਰਚਾਰ ਪ੍ਰੋਗਰਾਮ ਵਿੱਚ ਤਬਦੀਲ ਕਰਨਾ ਨਿੰਦਣਯੋਗ ਹੈ, ਖ਼ਾਸਕਰ ਉਦੋਂ ਜਦੋਂ ਲੋਕ ਆਪ ਸਰਕਾਰੀ ਮੁਹਿੰਮਾਂ ਦੀ ਅਸਫ਼ਲਤਾ ਦੀ ਪੋਲ ਖੋਲ੍ਹ ਰਹੇ ਹਨ, ਪਰ ਮੁੱਖ ਮੰਤਰੀ ਉਨ੍ਹਾਂ ਨੂੰ ਸੁਣਨਾ ਨਹੀਂ ਚਾਹੁੰਦੇ।
09/10/2026
ਸਿੱਖਿਆ📍 ਪੰਜਾਬ
ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਮੈਗਾ ਪੇਰੈਂਟਸ-ਟੀਚਰ ਮੀਟਿੰਗ ਹੋ ਰਹੀ ਹੈ।
ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਮੈਗਾ ਪੇਰੈਂਟਸ-ਟੀਚਰ ਮੀਟਿੰਗ ਹੋ ਰਹੀ ਹੈ।
ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਮੀਟਿੰਗ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਸਕੂਲ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਸਬੰਧੀ 6 ਅਕਤੂਬਰ ਨੂੰ ਇੱਕ ਪਿਛਲਾ ਪੱਤਰ ਜਾਰੀ ਕੀਤਾ ਗਿਆ ਸੀ।
ਨਿਰਦੇਸ਼ਾਂ ਅਨੁਸਾਰ, 9 ਅਕਤੂਬਰ ਨੂੰ ਹੋਣ ਵਾਲੇ ਮੈਗਾ ਪੀਟੀਐਮ ਦੌਰਾਨ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਸਕੂਲਾਂ ਵਿੱਚ ਆਯੋਜਿਤ ਗਤੀਵਿਧੀਆਂ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਮਾਪਿਆਂ ਨੂੰ ਪੇਸ਼ ਕੀਤੀਆਂ ਜਾਣਗੀਆਂ, ਤਾਂ ਜੋ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਵਿੱਚ ਪ੍ਰਗਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।
ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਕੂਲ ਮੁਖੀ ਮੈਗਾ ਪੇਟੀਐਮ ਨਾਲ ਸਬੰਧਤ ਗਤੀਵਿਧੀਆਂ ਨੂੰ ਰਿਕਾਰਡ ਕਰਨਗੇ ਅਤੇ ਉਹਨਾਂ ਨੂੰ ਨਿਰਧਾਰਤ ਵਟਸਐਪ ਨੰਬਰ 8353006154 'ਤੇ ਭੇਜਣਗੇ। ਉਹਨਾਂ ਨੂੰ ਮੀਟਿੰਗ ਦੌਰਾਨ ਵਿਦਿਆਰਥੀ ਅਤੇ ਮਾਪਿਆਂ ਦੀ ਭਾਗੀਦਾਰੀ ਨਾਲ ਜੁੜੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਵੀ ਕਿਹਾ ਗਿਆ ਹੈ।
ਨਿਰਦੇਸ਼ਾਂ ਵਿੱਚ ਮਿਸ਼ਨ ਸਮਰਥ ਅਤੇ ਮੁੱਖ ਮੰਤਰੀ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਸਬੰਧਤ ਗਤੀਵਿਧੀਆਂ ਦੀ ਵੀਡੀਓ ਰਿਕਾਰਡਿੰਗ ਕਰਨ ਦੀ ਵੀ ਮੰਗ ਕੀਤੀ ਗਈ ਹੈ। ਵੀਡੀਓ ਗਤੀਵਿਧੀਆਂ ਅਤੇ ਉਨ੍ਹਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਦਰਸਾਉਣਗੇ।
ਅਧਿਕਾਰੀਆਂ ਨੂੰ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਮੈਗਾ ਪੇਟੀਐਮ ਗਤੀਵਿਧੀਆਂ ਦਾ ਰਿਕਾਰਡ ਰੱਖਣ ਲਈ ਕਿਹਾ ਗਿਆ ਹੈ। ਇਹ ਪੱਤਰ ਪੰਜਾਬ ਦੇ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ।
09/10/2026