📰 10/09/2026
ਸਿੱਖਿਆ📍 ਪੰਜਾਬ

ਪੰਜਾਬ ਪੰਜਾਬ ਦੇ ਸਰਕਾਰੀ ਸਕੂਲਾਂ 'ਚ , ਮਾਪਿਆਂ ਨੂੰ ਮਿਲੇਗੀ ਬੱਚਿਆਂ ਦੀ ਰਿਪੋਰਟ; ਵੀਡੀਓ ਰਾਹੀਂ ਦਿਖਾਉਣਗੇ ਉਪਲਬਧੀਆਂ

ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਮੈਗਾ ਪੇਰੈਂਟਸ-ਟੀਚਰ ਮੀਟਿੰਗ ਹੋ ਰਹੀ ਹੈ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਪੰਜਾਬ ਪੰਜਾਬ ਦੇ ਸਰਕਾਰੀ ਸਕੂਲਾਂ 'ਚ , ਮਾਪਿਆਂ ਨੂੰ ਮਿਲੇਗੀ ਬੱਚਿਆਂ ਦੀ ਰਿਪੋਰਟ; ਵੀਡੀਓ ਰਾਹੀਂ ਦਿਖਾਉਣਗੇ ਉਪਲਬਧੀਆਂ

ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਅੱਜ ਮੈਗਾ ਪੇਰੈਂਟਸ-ਟੀਚਰ ਮੀਟਿੰਗ ਹੋ ਰਹੀ ਹੈ।

ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ, ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਮੀਟਿੰਗ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਸਕੂਲ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਸਬੰਧੀ 6 ਅਕਤੂਬਰ ਨੂੰ ਇੱਕ ਪਿਛਲਾ ਪੱਤਰ ਜਾਰੀ ਕੀਤਾ ਗਿਆ ਸੀ।

ਨਿਰਦੇਸ਼ਾਂ ਅਨੁਸਾਰ, 9 ਅਕਤੂਬਰ ਨੂੰ ਹੋਣ ਵਾਲੇ ਮੈਗਾ ਪੀਟੀਐਮ ਦੌਰਾਨ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਸਕੂਲਾਂ ਵਿੱਚ ਆਯੋਜਿਤ ਗਤੀਵਿਧੀਆਂ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਮਾਪਿਆਂ ਨੂੰ ਪੇਸ਼ ਕੀਤੀਆਂ ਜਾਣਗੀਆਂ, ਤਾਂ ਜੋ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਵਿੱਚ ਪ੍ਰਗਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।

ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਕੂਲ ਮੁਖੀ ਮੈਗਾ ਪੇਟੀਐਮ ਨਾਲ ਸਬੰਧਤ ਗਤੀਵਿਧੀਆਂ ਨੂੰ ਰਿਕਾਰਡ ਕਰਨਗੇ ਅਤੇ ਉਹਨਾਂ ਨੂੰ ਨਿਰਧਾਰਤ ਵਟਸਐਪ ਨੰਬਰ 8353006154 'ਤੇ ਭੇਜਣਗੇ। ਉਹਨਾਂ ਨੂੰ ਮੀਟਿੰਗ ਦੌਰਾਨ ਵਿਦਿਆਰਥੀ ਅਤੇ ਮਾਪਿਆਂ ਦੀ ਭਾਗੀਦਾਰੀ ਨਾਲ ਜੁੜੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਵੀ ਕਿਹਾ ਗਿਆ ਹੈ।

ਨਿਰਦੇਸ਼ਾਂ ਵਿੱਚ ਮਿਸ਼ਨ ਸਮਰਥ ਅਤੇ ਮੁੱਖ ਮੰਤਰੀ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਸਬੰਧਤ ਗਤੀਵਿਧੀਆਂ ਦੀ ਵੀਡੀਓ ਰਿਕਾਰਡਿੰਗ ਕਰਨ ਦੀ ਵੀ ਮੰਗ ਕੀਤੀ ਗਈ ਹੈ। ਵੀਡੀਓ ਗਤੀਵਿਧੀਆਂ ਅਤੇ ਉਨ੍ਹਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਦਰਸਾਉਣਗੇ।

ਅਧਿਕਾਰੀਆਂ ਨੂੰ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਮੈਗਾ ਪੇਟੀਐਮ ਗਤੀਵਿਧੀਆਂ ਦਾ ਰਿਕਾਰਡ ਰੱਖਣ ਲਈ ਕਿਹਾ ਗਿਆ ਹੈ। ਇਹ ਪੱਤਰ ਪੰਜਾਬ ਦੇ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਦੀ ਅਪੀਲ 'ਤੇ ਸੁਣਵਾਈ ਸ਼ੁੱਕਰਵਾਰ ਤੱਕ ਟਲੀਪੜ੍ਹੋ →
ਬਠਿੰਡਾ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ‘ਤੇ ਲੱਗੀ ਪਾਬੰਦੀਪੜ੍ਹੋ →
ਕਿਹਾ- ਧਮਕੀਆਂ ਮਿਲ ਰਹੀਆਂ ਹਨਪੜ੍ਹੋ →
ਤਰਨਤਾਰਨ ‘ਚ ਨੰਬਰਦਾਰ ਦੇ ਘਰ ‘ਤੇ ਗੋਲੀਬਾਰੀ: ਬਾਈਕ ‘ਤੇ ਆਏ ਦੋ ਬਦਮਾਸ਼, ਗੇਟ ‘ਤੇ ਚਲਾਈਆਂ 5-6 ਗੋਲੀਆਂ; ₹50 ਲੱਖ ਦੀ ਫਿਰੌਤੀ ਨਾਲ ਜੁੜਿਆ ਮਾਮਲਾਪੜ੍ਹੋ →
ਚੰਡੀਗੜ੍ਹ ‘ਚ 3 ਸਾਲਾਂ ਤੋਂ 252 ਕਿੱਲੋ ਹੈਰੋਇਨ ਦੀ ਸਪਲਾਈ, 4 ਤਸਕਰ ਕਾਬੂ; ਪਾਕਿਸਤਾਨੀ ਡੀਲਰਾਂ ਨਾਲ ਜੁੜੇ ਤਾਰਪੜ੍ਹੋ →
ਨਰਾਤੇ ਦੌਰਾਨ ਰਾਸ਼ੀ ਅਨੁਸਾਰ ਮਾਂ ਦੁਰਗਾ ਨੂੰ ਕੀ ਚੜ੍ਹਾਈਏ ਅਤੇ ਕਿਹੜੇ ਮੰਤਰ ਦਾ ਜਾਪ ਕਰੀਏ?ਪੜ੍ਹੋ →