📰 10/09/2026
ਪੰਜਾਬ📍 ਪੰਜਾਬ

ਚੰਡੀਗੜ੍ਹ ‘ਚ 3 ਸਾਲਾਂ ਤੋਂ 252 ਕਿੱਲੋ ਹੈਰੋਇਨ ਦੀ ਸਪਲਾਈ, 4 ਤਸਕਰ ਕਾਬੂ; ਪਾਕਿਸਤਾਨੀ ਡੀਲਰਾਂ ਨਾਲ ਜੁੜੇ ਤਾਰ

ਚੰਡੀਗੜ੍ਹ ਵਿੱਚ ਪਿਛਲੇ ਕਰੀਬ 3 ਸਾਲਾਂ ਤੋਂ ਵੱਡੇ ਪੱਧਰ ਤੇ ਚਿੱਟੇ ਦੀ ਸਪਲਾਈ ਕੀਤੀ ਜਾ ਰਹੀ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਲਾਕਾ ਚੌਕੀ, ਬੀਟ ਇੰਚਾਰਜਾਂ ਅਤੇ ਸਥਾਨਕ ਥਾਣਾ ਪੁਲਿਸ ਨੂੰ ਇਸ ਕਾਲੇ ਕਾਰੋਬਾਰ ਦੀ ਭਿਣਕ ਤੱਕ ਨਹੀਂ ਲੱਗੀ।
ਚੰਡੀਗੜ੍ਹ ‘ਚ 3 ਸਾਲਾਂ ਤੋਂ 252 ਕਿੱਲੋ ਹੈਰੋਇਨ ਦੀ ਸਪਲਾਈ, 4 ਤਸਕਰ ਕਾਬੂ; ਪਾਕਿਸਤਾਨੀ ਡੀਲਰਾਂ ਨਾਲ ਜੁੜੇ ਤਾਰ

ਚੰਡੀਗੜ੍ਹ ਵਿੱਚ ਪਿਛਲੇ ਕਰੀਬ 3 ਸਾਲਾਂ ਤੋਂ ਵੱਡੇ ਪੱਧਰ ਤੇ ਚਿੱਟੇ ਦੀ ਸਪਲਾਈ ਕੀਤੀ ਜਾ ਰਹੀ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਲਾਕਾ ਚੌਕੀ, ਬੀਟ ਇੰਚਾਰਜਾਂ ਅਤੇ ਸਥਾਨਕ ਥਾਣਾ ਪੁਲਿਸ ਨੂੰ ਇਸ ਕਾਲੇ ਕਾਰੋਬਾਰ ਦੀ ਭਿਣਕ ਤੱਕ ਨਹੀਂ ਲੱਗੀ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਅੰਤਰਰਾਜੀ ਡਰੱਗ ਨੈੱਟਵਰਕ ਦੇ 4 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਪੂਰੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।

ਪੁਲਿਸ ਤਫ਼ਤੀਸ਼ ਦੌਰਾਨ ਇਹ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਗੁਰਲਾਲ ਸਿੰਘ ਉਰਫ਼ ਲਾਲ ਹਰ ਮਹੀਨੇ ਲਗਭਗ 7 ਕਿੱਲੋ ਹੈਰੋਇਨ ਚੰਡੀਗੜ੍ਹ ਸ਼ਹਿਰ ਵਿੱਚ ਸਪਲਾਈ ਕਰਦਾ ਸੀ। ਇਸ ਅੰਕੜੇ ਮੁਤਾਬਕ ਪਿਛਲੇ 3 ਸਾਲਾਂ ਦੌਰਾਨ ਕਰੀਬ 252 ਕਿੱਲੋ ਹੈਰੋਇਨ ਇਕੱਲੇ ਚੰਡੀਗੜ੍ਹ ਵਿੱਚ ਖਪਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦੇ ਮਲੋਆ ਅਤੇ ਸੈਕਟਰ-56 ਦੇ 3 ਨਸ਼ਾ ਤਸਕਰ ਇਸ ਨੈੱਟਵਰਕ ਨਾਲ ਸਿੱਧੇ ਜੁੜੇ ਹੋਏ ਸਨ, ਜੋ ਫ਼ਿਲਹਾਲ ਆਪਣੇ ਘਰਾਂ ਤੋਂ ਫ਼ਰਾਰ ਹਨ।

ਫ਼ਰਾਰ ਮੁਲਜ਼ਮਾਂ ਨੂੰ ਦਬੋਚਣ ਲਈ ਪੁਲਿਸ ਨੇ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਮੋਬਾਈਲ ਫ਼ੋਨ ਕਾਲ ਡਿਟੇਲ ਅਤੇ ਸਰਵੀਲਾਂਸ ਤੇ ਲਗਾ ਦਿੱਤੇ ਹਨ। ਇਹ ਸਾਰੀ ਕਾਰਵਾਈ ਡੀਆਈਜੀ ਰਾਜੀਵ ਰੰਜਨ ਦੀ ਸਿੱਧੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਅਗਵਾਈ ਵਾਲੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਪ੍ਰਸ਼ਾਸਨ ਹੁਣ ਇਸ ਗੱਲ ਦੀ ਵੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ ਕਿ ਐਨੇ ਲੰਮੇ ਸਮੇਂ ਤੋਂ ਚੱਲ ਰਹੇ ਇਸ ਨਸ਼ਾ ਤਸਕਰੀ ਦੇ ਜਾਲ ਬਾਰੇ ਸਥਾਨਕ ਪੁਲਿਸ ਅਤੇ ਬੀਟ ਮੁਲਾਜ਼ਮਾਂ ਨੂੰ ਕੋਈ ਜਾਣਕਾਰੀ ਕਿਉਂ ਨਹੀਂ ਮਿਲੀ।

ਇਸ ਕਾਰਵਾਈ ਦੌਰਾਨ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਅਰਸ਼ਦੀਪ ਸਿੰਘ ਦਾ ਪਿਤਾ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹੈ। ਪੁਲਿਸ ਹੁਣ ਇਸ ਕੜੀ ਦੀ ਜਾਂਚ ਕਰ ਰਹੀ ਹੈ ਕਿ ਅਰਸ਼ਦੀਪ ਇਸ ਡਰੱਗ ਸਿੰਡੀਕੇਟ ਦੇ ਸੰਪਰਕ ਵਿੱਚ ਕਿਵੇਂ ਆਇਆ ਅਤੇ ਇਸ ਨੈੱਟਵਰਕ ਵਿੱਚ ਉਸ ਦਾ ਕੀ ਰੋਲ ਸੀ। ਮੁਲਜ਼ਮ ਅਰਸ਼ਦੀਪ ਦੇ ਕਬਜ਼ੇ ਵਿੱਚੋਂ 156 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਰਿਕਾਰਡ ਮੁਤਾਬਕ ਸਾਲ 2024 ਵਿੱਚ ਉਸ ਦੇ ਖ਼ਿਲਾਫ਼ ਮੋਰਿੰਡਾ ਥਾਣੇ ਅੰਦਰ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਗ੍ਰਿਫ਼ਤਾਰ ਕੀਤਾ ਗਿਆ ਦੂਜਾ ਮੁਲਜ਼ਮ ਗੁਰਸਾਬ ਉਰਫ਼ ਸਾਬਾ ਮੁੱਖ ਸਰਗਨਾ ਹਰਦੀਪ ਸਿੰਘ ਉਰਫ਼ ਦੀਪ ਦਾ ਬੇਹੱਦ ਕਰੀਬੀ (ਰਾਈਟ ਹੈਂਡ) ਮੰਨਿਆ ਜਾਂਦਾ ਹੈ। ਉਹ ਹਰਦੀਪ ਨਾਲ ਮਿਲ ਕੇ ਨਸ਼ੇ ਦੇ ਨਾਲ-ਨਾਲ ਨਾਜਾਇਜ਼ ਅਸਲੇ ਦੀ ਸਪਲਾਈ ਦਾ ਕੰਮ ਵੀ ਕਰਦਾ ਸੀ। ਪੁਲਿਸ ਨੇ ਗੁਰਸਾਬ ਕੋਲੋਂ 57 ਗ੍ਰਾਮ ਹੈਰੋਇਨ ਤੋਂ ਇਲਾਵਾ ਇੱਕ ਦੇਸੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਸ ਵਿਰੁੱਧ ਵੀ ਮੋਰਿੰਡਾ ਥਾਣੇ ਵਿੱਚ ਪਹਿਲਾਂ ਹੀ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਹੈ।

ਪੁਲਿਸ ਅਨੁਸਾਰ ਇਸ ਪੂਰੇ ਅੰਤਰਰਾਜੀ ਨੈੱਟਵਰਕ ਦਾ ਮੁੱਖ ਹੈਂਡਲਰ ਹਰਦੀਪ ਸਿੰਘ ਉਰਫ਼ ਦੀਪ ਹੈ, ਜੋ ਫ਼ਿਲਹਾਲ ਪੁਲਿਸ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਹੈ। ਮੁੱਢਲੀ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਉਹ ਪਾਕਿਸਤਾਨ ਸਰਹੱਦ ਰਾਹੀਂ ਹਰ ਮਹੀਨੇ ਲਗਭਗ 22 ਕਿੱਲੋ ਹੈਰੋਇਨ ਪੰਜਾਬ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਉਸ ਦੇ ਗੁਰਗੇ ਇਸ ਖੇਪ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਵੰਡਦੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਸਰਹੱਦ ਪਾਰੋਂ ਨਸ਼ਾ ਮੰਗਵਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਾਂਚ ਏਜੰਸੀਆਂ ਹੁਣ ਸਰਹੱਦੀ ਤਾਰਾਂ ਅਤੇ ਡਰੋਨ ਐਂਗਲ ਤੋਂ ਵੀ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕਰ ਰਹੀਆਂ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਦੀ ਅਪੀਲ 'ਤੇ ਸੁਣਵਾਈ ਸ਼ੁੱਕਰਵਾਰ ਤੱਕ ਟਲੀਪੜ੍ਹੋ →
ਬਠਿੰਡਾ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ‘ਤੇ ਲੱਗੀ ਪਾਬੰਦੀਪੜ੍ਹੋ →
ਕਿਹਾ- ਧਮਕੀਆਂ ਮਿਲ ਰਹੀਆਂ ਹਨਪੜ੍ਹੋ →
ਤਰਨਤਾਰਨ ‘ਚ ਨੰਬਰਦਾਰ ਦੇ ਘਰ ‘ਤੇ ਗੋਲੀਬਾਰੀ: ਬਾਈਕ ‘ਤੇ ਆਏ ਦੋ ਬਦਮਾਸ਼, ਗੇਟ ‘ਤੇ ਚਲਾਈਆਂ 5-6 ਗੋਲੀਆਂ; ₹50 ਲੱਖ ਦੀ ਫਿਰੌਤੀ ਨਾਲ ਜੁੜਿਆ ਮਾਮਲਾਪੜ੍ਹੋ →
ਨਰਾਤੇ ਦੌਰਾਨ ਰਾਸ਼ੀ ਅਨੁਸਾਰ ਮਾਂ ਦੁਰਗਾ ਨੂੰ ਕੀ ਚੜ੍ਹਾਈਏ ਅਤੇ ਕਿਹੜੇ ਮੰਤਰ ਦਾ ਜਾਪ ਕਰੀਏ?ਪੜ੍ਹੋ →
ਸੋਨੇ-ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀਪੜ੍ਹੋ →