ਪੰਜਾਬ📍 ਪੰਜਾਬ
ਲੁਧਿਆਣਾ: ਭਾਰਤੀਆ ਜਨਤਾ ਪਾਰਟੀ (ਭਾਜਪਾ) ਨੇ ਲੁਧਿਆਣਾ ਵਿੱਚ ਨਸ਼ਿਆਂ ਦੇ ਗੰਭੀਰ ਮੁੱਦੇ ‘ਤੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ।
ਲੁਧਿਆਣਾ: ਭਾਰਤੀਆ ਜਨਤਾ ਪਾਰਟੀ (ਭਾਜਪਾ) ਨੇ ਲੁਧਿਆਣਾ ਵਿੱਚ ਨਸ਼ਿਆਂ ਦੇ ਗੰਭੀਰ ਮੁੱਦੇ ‘ਤੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਭਾਜਪਾ ਆਗੂਆਂ ਕੇਵਲ ਢਿੱਲੋਂ ਅਤੇ ਵਿਨੀਤ ਜੋਸ਼ੀ ਨੇ ਨਸ਼ਿਆਂ ਕਾਰਨ ਜਾਨ ਗੁਆਉਣ ਵਾਲਿਆਂ ਦੀ ਸੂਚੀ ਜਾਰੀ ਕੀਤੀ।
ਆਗੂਆਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਨਸ਼ਾ-ਵਿਰੋਧੀ ਦਾਅਵਾ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਬਾਵਜੂਦ ਜ਼ਮੀਨੀ ਸੱਚ ਤੋਂ ਦੂਰ ਹੈ, ਅਤੇ ਸੂਬੇ ਵਿੱਚ ਨਸ਼ਿਆਂ ਕਾਰਨ ਮੌਤਾਂ ਲਗਾਤਾਰ ਹੋ ਰਹੀਆਂ ਹਨ। ਉਨ੍ਹਾਂ ਨੇ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ।
ਪ੍ਰੈੱਸ ਕਾਨਫ਼ਰੰਸ ਵਿੱਚ ਭਾਜਪਾ ਨੇ ਐਲਾਨ ਕੀਤਾ ਕਿ 2 ਅਕਤੂਬਰ ਤੋਂ 26 ਨਵੰਬਰ ਤੱਕ “ਨਸ਼ਾ ਮੁਕਤੀ ਯਾਤਰਾ” ਕੱਢੀ ਜਾਵੇਗੀ, ਜਿਸ ਰਾਹੀਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਅਤੇ ਸਰਕਾਰ ਦੀ ਨਾਕਾਮੀ ਉਜਾਗਰ ਕੀਤੀ ਜਾਵੇਗੀ।
09/26/2026
ਪੰਜਾਬ📍 ਪੰਜਾਬ
ਫਿਰੋਜ਼ਪੁਰ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਤੇ ‘ਜੀਰੋ ਟੋਲਰੈਂਸ’ ਨੀਤੀ ਤਹਿਤ ਪੁਲੀਸ ਨੇ ਅਸਲੇ ਅਤੇ ਨਸ਼ੀਲੇ ਪਦਾਰਥਾਂ ਸਮੇਤ ਇਕ ਪੁਲੀਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਫਿਰੋਜ਼ਪੁਰ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਤੇ ‘ਜੀਰੋ ਟੋਲਰੈਂਸ’ ਨੀਤੀ ਤਹਿਤ ਪੁਲੀਸ ਨੇ ਅਸਲੇ ਅਤੇ ਨਸ਼ੀਲੇ ਪਦਾਰਥਾਂ ਸਮੇਤ ਇਕ ਪੁਲੀਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲੀਸ (ਡੀ.ਜੀ.ਪੀ.), ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਵੇਰਵਿਆਂ ਅਨੁਸਾਰ ਗਸ਼ਤ ਅਤੇ ਚੈਕਿੰਗ ਦੌਰਾਨ ਥਾਣਾ ਮੁਖੀ ਘੱਲਖੁਰਦ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਕਾਊਂਟਰ ਇੰਟੈਲੀਜੈਂਸ ਫ਼ਰੀਦਕੋਟ ਯੂਨਿਟ ’ਚ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਜੋ ਕਿ ਫਿਰੋਜ਼ਪੁਰ-ਮੋਗਾ ਰੋਡ ਰਾਹੀਂ ਆਪਣੀ ’ਤੇ ਆ ਰਿਹਾ ਹੈ ਅਤੇ ਉਸ ਕੋਲ ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰ ਹਨ। ਇਸ ਇਤਲਾਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਥਾਣਾ ਘੱਲਖੁਰਦ ਦੀ ਪੁਲੀਸ ਟੀਮ ਨੇ ਫਿਰੋਜ਼ਪੁਰ-ਮੋਗਾ ਰੋਡ ’ਤੇ ਨੇੜੇ ਟੋਲ ਪਲਾਜ਼ਾ ਫਿਰੋਜ਼ਸ਼ਾਹ ਵਿਖੇ ਉਕਤ ਆਈ-20 ਕਾਰ ਨੂੰ ਘੇਰ ਕੇ ਕਾਬੂ ਕਰ ਲਿਆ।
ਕਾਰ ਅਤੇ ਇੰਸਪੈਕਟਰ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ਵਿੱਚੋਂ 3 ਕਿੱਲੋ 350 ਗ੍ਰਾਮ ਹੈਰੋਇਨ, 6 ਪਿਸਤੌਲ ਮੈਗਜ਼ੀਨ ਸਮੇਤ 4 ਹੋਰ ਮੈਗਜ਼ੀਨ, 17 ਜਿੰਦਾ ਰੌਂਦ ਕਾਰਤੂਸ, 6 ਮੋਬਾਈਲ ਫ਼ੋਨ ਅਤੇ ਆਈ-20 ਕਾਰ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਲਦੇਵ ਸਿੰਘ ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਫ਼ਰੀਦਕੋਟ ਯੂਨਿਟ ਵਾਸੀ ਪਿੰਡ ਪੱਤਲੀ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਘੱਲਖੁਰਦ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਆਰੰਭ ਦਿੱਤੀ ਗਈ ਹੈ।
ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਗ੍ਰਿਫ਼ਤਾਰ ਇੰਸਪੈਕਟਰ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਤਫ਼ਤੀਸ਼ ਦੌਰਾਨ ਕਿਸੇ ਵੀ ਹੋਰ ਵਿਅਕਤੀ, ਪੁਲੀਸ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਪਿਛਲੇ ਦਿਨਾਂ ਵਿੱਚ ਵੱਡੇ ਅਪਰੇਸ਼ਨ ਕਰਕੇ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ।
09/26/2026
ਪੰਜਾਬ📍 ਪੰਜਾਬ
ਲੁਧਿਆਣਾ ਦੇ ਪਿੰਡ ਗੋਪਾਲਪੁਰ ਚ ਪੁਲਿਸ ਵਰਗੀ ਵਰਦੀ ਪਾ ਕੇ ਨਸ਼ਾ ਕਰ ਰਹੇ ਤਿੰਨ ਨੌਜਵਾਨਾਂ ਨੂੰ ਨਿਹੰਗਾਂ ਨੇ ਕਾਬੂ ਕਰਕੇ ਕੁੱਟਿਆ। ਮਾਮਲੇ ਵਿੱਚ ਕਾਰਵਾਈ ਕਰਨ ਚ ਦੇਰੀ ਵਰਤਣ ਕਾਰਨ ਪੁਲਿਸ ਕਮਿਸ਼ਨਰ ਨੇ ਡੇਹਲੋਂ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।
ਲੁਧਿਆਣਾ ਦੇ ਪਿੰਡ ਗੋਪਾਲਪੁਰ ਚ ਪੁਲਿਸ ਵਰਗੀ ਵਰਦੀ ਪਾ ਕੇ ਨਸ਼ਾ ਕਰ ਰਹੇ ਤਿੰਨ ਨੌਜਵਾਨਾਂ ਨੂੰ ਨਿਹੰਗਾਂ ਨੇ ਕਾਬੂ ਕਰਕੇ ਕੁੱਟਿਆ। ਮਾਮਲੇ ਵਿੱਚ ਕਾਰਵਾਈ ਕਰਨ ਚ ਦੇਰੀ ਵਰਤਣ ਕਾਰਨ ਪੁਲਿਸ ਕਮਿਸ਼ਨਰ ਨੇ ਡੇਹਲੋਂ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।
ਲੁਧਿਆਣਾ ਵਿੱਚ ਪੰਜਾਬ ਪੁਲਿਸ ਵਰਗੀ ਵਰਦੀ ਪਹਿਨ ਕੇ ਨਸ਼ਾ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਤਿੰਨ ਨੌਜਵਾਨਾਂ ਦੇ ਮਾਮਲੇ ਵਿੱਚ ਥਾਣਾ ਡੇਹਲੋਂ ਦੇ ਮੁਖੀ (ਐੱਸ.ਐੱਚ.ਓ.) ਇੰਸਪੈਕਟਰ ਵਿਜੇ ਕੁਮਾਰ ਖ਼ਿਲਾਫ਼ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮਾਮਲੇ ਵਿੱਚ ਕਾਰਵਾਈ ਕਰਨ ਦੌਰਾਨ ਅਣਗਹਿਲੀ ਅਤੇ ਦੇਰੀ ਵਰਤਣ ਦੇ ਦੋਸ਼ਾਂ ਤਹਿਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਤੁਰੰਤ ਪ੍ਰਭਾਵ ਨਾਲ ਇੰਸਪੈਕਟਰ ਨੂੰ ਪੁਲਿਸ ਲਾਈਨਜ਼ ਤਬਦੀਲ ਕਰ ਦਿੱਤਾ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਸਪੱਸ਼ਟ ਆਦੇਸ਼ ਜਾਰੀ ਕੀਤੇ ਹਨ। ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਨੇਪਰੇ ਚਾੜ੍ਹੀ ਜਾਵੇਗੀ।
ਇਹ ਸਖ਼ਤ ਪ੍ਰਸ਼ਾਸਨਿਕ ਕਦਮ ਉਸ ਵੇਲੇ ਚੁੱਕਿਆ ਗਿਆ ਹੈ, ਜਦੋਂ ਤਿੰਨ ਨੌਜਵਾਨਾਂ ਨੂੰ ਕਥਿਤ ਤੌਰ ਤੇ ਪੁਲਿਸ ਮੁਲਾਜ਼ਮਾਂ ਦਾ ਭੇਸ ਬਣਾ ਕੇ ਚਿੱਟੇ ਵਰਗਾ ਨਸ਼ਾ ਕਰਦਿਆਂ ਰੰਗੇ ਹੱਥੀਂ ਫੜੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਈ ਸੀ। ਪੁਲਿਸ ਨੇ ਫੜੇ ਗਏ ਤਿੰਨਾਂ ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।
ਸਾਰਾ ਮਾਮਲਾ ਪਿੰਡ ਗੋਪਾਲਪੁਰ ਦੀ ਦਾਣਾ ਮੰਡੀ ਨੇੜੇ ਇੱਕ ਖ਼ਾਲੀ ਪਲਾਟ ਨਾਲ ਜੁੜਿਆ ਹੋਇਆ ਹੈ। ਪੁਲਿਸ ਵੇਰਵਿਆਂ ਅਨੁਸਾਰ, ਇਸ ਥਾਂ ਤੇ ਤਿੰਨ ਨੌਜਵਾਨ ਬੈਠ ਕੇ ਕਥਿਤ ਤੌਰ ਤੇ ਨਸ਼ੇ ਦਾ ਸੇਵਨ ਕਰ ਰਹੇ ਸਨ। ਇਸੇ ਦੌਰਾਨ ਉੱਥੋਂ ਲੰਘ ਰਹੇ ਨਿਹੰਗ ਸਿੰਘਾਂ ਦੀ ਨਜ਼ਰ ਉਨ੍ਹਾਂ ਤੇ ਪੈ ਗਈ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਮੌਕੇ ਤੇ ਹੀ ਦਬੋਚ ਲਿਆ। ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਚੰਗੀ ਛਿੱਤਰ-ਪਰੇਡ ਕੀਤੀ। ਵਾਇਰਲ ਵੀਡੀਓ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹਿਆ ਗਿਆ ਹੈ ਅਤੇ ਕੁਝ ਲੋਕ ਹੱਥਾਂ ਤੇ ਚੱਪਲਾਂ ਨਾਲ ਉਸ ਦੀ ਕੁੱਟਮਾਰ ਕਰ ਰਹੇ ਹਨ। ਵੀਡੀਓ ਵਿੱਚ ਨੌਜਵਾਨ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਦਾ ਅਤੇ ਛੱਡਣ ਦੀਆਂ ਮਿੰਨਤਾਂ ਕਰਦਾ ਨਜ਼ਰ ਆ ਰਿਹਾ ਹੈ।
ਪੁਲਿਸ ਪੜਤਾਲ ਮੁਤਾਬਕ ਕਾਬੂ ਕੀਤੇ ਗਏ ਨੌਜਵਾਨਾਂ ਦੀ ਸ਼ਨਾਖ਼ਤ ਅਜੈ ਸ਼ਰਮਾ, ਆਕਾਸ਼ਦੀਪ ਅਤੇ ਗੁਰਕੀਰਤ ਸਿੰਘ ਵਜੋਂ ਹੋਈ ਹੈ। ਇਹਨਾਂ ਵਿੱਚੋਂ ਦੋ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰਤ ਲੋਗੋ ਵਾਲੀ ਕਾਲੇ ਰੰਗ ਦੀ ਟੀ-ਸ਼ਰਟ ਅਤੇ ਖ਼ਾਕੀ ਰੰਗ ਦੀ ਪੈਂਟ ਪਾਈ ਹੋਈ ਸੀ। ਇਸੇ ਕਾਰਨ ਆਮ ਲੋਕਾਂ ਨੂੰ ਭਰਮ ਹੋ ਗਿਆ ਸੀ ਕਿ ਸ਼ਾਇਦ ਇਹ ਅਸਲ ਵਿੱਚ ਪੁਲਿਸ ਮੁਲਾਜ਼ਮ ਹੀ ਹਨ ਜੋ ਨਸ਼ਾ ਕਰ ਰਹੇ ਹਨ।
ਹਾਲਾਂਕਿ ਪੁਲਿਸ ਨੇ ਸਥਿਤੀ ਸਪੱਸ਼ਟ ਕਰਦਿਆਂ ਦੱਸਿਆ ਕਿ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਵਿਅਕਤੀ ਪੁਲਿਸ ਵਿਭਾਗ ਨਾਲ ਸਬੰਧਤ ਨਹੀਂ ਹੈ। ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 27, 61 ਅਤੇ 85 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਲਾਈਟਰ, ਸਿਲਵਰ ਫ਼ੋਇਲ ਪੇਪਰ ਅਤੇ 10 ਰੁਪਏ ਦਾ ਇੱਕ ਮੁੜਿਆ ਹੋਇਆ ਨੋਟ ਵੀ ਬਰਾਮਦ ਕੀਤਾ ਹੈ, ਜਿਸ ਦੀ ਵਰਤੋਂ ਨਸ਼ਾ ਖਿੱਚਣ ਲਈ ਕੀਤੀ ਜਾ ਰਹੀ ਸੀ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਨਕਲੀ ਪੁਲਿਸ ਵਾਲੇ ਬਣ ਕੇ ਘੁੰਮਣ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਉਣ ਮੌਕੇ ਥਾਣਾ ਮੁਖੀ ਵੱਲੋਂ ਜਾਣਬੁੱਝ ਕੇ ਦੇਰੀ ਅਤੇ ਅਣਗਹਿਲੀ ਕੀਤੀ ਗਈ। ਇਸ ਕੁਤਾਹੀ ਦੇ ਚੱਲਦਿਆਂ ਇੰਸਪੈਕਟਰ ਵਿਜੇ ਕੁਮਾਰ ਨੂੰ ਤੁਰੰਤ ਪੁਲਿਸ ਲਾਈਨਜ਼ ਭੇਜ ਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
09/26/2026
ਪੰਜਾਬ📍 ਪੰਜਾਬ
ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਬੰਗਾ ਦੇ ਸਮੂਹ ਮੈਂਬਰਾਂ ਵੱਲੋਂ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਦੀ ਯੋਗ ਅਗਵਾਈ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਉਣ ਲਈ ਜਿੱਥੇ ਜ਼ੋਰਾਂ ਨਾਲ ਤਿਆਰੀਆਂ ਕੀਤੀਆ ਜਾ ਰਹੀਆਂ ਹਨ, ਉੱਥੇ ਹੀ ਇਸ ਦੀ ਪਹਿਲੀ ਕੜੀ ਦੀ ਸ਼ੁਰੂਆਤ ਦਸਹਿਰੇ ਦੀ ਝੰਡੀ ਲਾਉਣ ਦੀ ਰਸਮ ਨਾਲ ਕੀਤੀ।
ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਬੰਗਾ ਦੇ ਸਮੂਹ ਮੈਂਬਰਾਂ ਵੱਲੋਂ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਦੀ ਯੋਗ ਅਗਵਾਈ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਉਣ ਲਈ ਜਿੱਥੇ ਜ਼ੋਰਾਂ ਨਾਲ ਤਿਆਰੀਆਂ ਕੀਤੀਆ ਜਾ ਰਹੀਆਂ ਹਨ, ਉੱਥੇ ਹੀ ਇਸ ਦੀ ਪਹਿਲੀ ਕੜੀ ਦੀ ਸ਼ੁਰੂਆਤ ਦਸਹਿਰੇ ਦੀ ਝੰਡੀ ਲਾਉਣ ਦੀ ਰਸਮ ਨਾਲ ਕੀਤੀ। ਸਮਾਗਮ ਦੀ ਸ਼ੁਰੂਆਤ ਸਮੂਹ ਕਮੇਟੀ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਪੂਜਾ ਅਰਚਨਾ ਕਰਨ ਮਗਰੋਂ ਪਾਠਸ਼ਾਲਾ ਮੰਦਰ ਤੋਂ ਵਾਜੇ ਨਾਲ ਝੰਡਾ ਯਾਤਰਾ ਕੱਢੀ ਗਈ। ਜੋ ਬੰਗਾ ਦੇ ਵੱਖ-ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਦੁਸਹਿਰਾ ਮੈਦਾਨ ਵਿਚ ਸਮਾਪਤ ਹੋਈ। ਪੰਡਿਤ ਪ੍ਰਦੀਪ ਸ਼ਰਮਾ ਵੱਲੋਂ ਪੂਜਾ ਅਰਚਨਾ ਕਰਨ ਮਗਰੋਂ ਸਮੂਹ ਮੈਬਰਾਂ ਤੇ ਅਹੁਦੇਦਾਰਾਂ ਵੱਲੋਂ ਝੰਡੀ ਚੜ੍ਹਾਉਣ ਦੀ ਰਸਮ ਅਦਾ ਕੀਤੀ। ਸਾਬਕਾ ਐਮਸੀ ਜੀਤ ਸਿੰਘ ਭਾਟੀਆ, ਕ੍ਰਿਸ਼ਨ ਕੁਮਾਰ ਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।
09/26/2026
ਪੰਜਾਬ📍 ਪੰਜਾਬ
ਤਰਨਤਾਰਨ ਵਿੱਚ ਪੁਲਿਸ ਥਾਣਾ ਝਬਾਲ ਅਧੀਨ ਆਉਂਦੇ ਅੱਡਾ ਗੱਗੋ ਬੂਹਾ ਵਿੱਚ ਮੌਜੂਦਾ ਸਰਪੰਚ ਬੀਬੀ ਕੁਲਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਤਰਨਤਾਰਨ ਵਿੱਚ ਪੁਲਿਸ ਥਾਣਾ ਝਬਾਲ ਅਧੀਨ ਆਉਂਦੇ ਅੱਡਾ ਗੱਗੋ ਬੂਹਾ ਵਿੱਚ ਮੌਜੂਦਾ ਸਰਪੰਚ ਬੀਬੀ ਕੁਲਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲਿਸ ਥਾਣਾ ਝਬਾਲ ਅਧੀਨ ਆਉਂਦੇ ਅੱਡਾ ਗੱਗੋ ਬੂਹਾ ਵਿੱਚ ਮੌਜੂਦਾ ਸਰਪੰਚ ਬੀਬੀ ਕੁਲਵਿੰਦਰ ਕੌਰ ਦੇ ਪਤੀ ਤੇ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਸ ਸਬੰਧੀ ਸੋਨੂ ਕੰਡਾ ਨਾਂ ਦਾ ਇਕ ਵਿਅਕਤੀ ਅੱਡਾ ਗੱਗੋਬੂਹਾ ਵਿਖੇ ਸੁਨਿਆਰੇ ਦੀ ਦੁਕਾਨ ਕਰਦਾ ਹੈ ਅਤੇ ਨਾਲ ਇਸ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ।
ਬੀਤੀ ਰਾਤ ਇਨ੍ਹਾਂ ਦਾ ਆਪਸ ਵਿਚ ਕਿਸ ਗੱਲ ਨੂੰ ਲੈਕੇ ਟਾਕਰਾ ਹੋ ਗਿਆ ਸੀ, ਜਿਸ ਕਰਕੇ ਆਪਸ ਵਿਚ ਹੋਈ ਬਹਿਸ ਹੋਈ ਜਿਸ ਤੋਂ ਬਾਅਦ ਸੋਨੂ ਕੰਡਾ ਜਿਸ ਨਾਲ ਕੁਝ ਹੋਰ ਵੀ ਵਿਅਕਤੀ ਸਨ ਨੇ ਅਕਾਲੀ ਆਗੂ ਨਵੀ ਨੂੰ ਗੋਲੀ ਮਾਰ ਦਿੱਤੀ।
ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਝਬਾਲ ਇਲਾਕੇ ਵਿਚ ਚੱਲ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ।
09/26/2026
ਪੰਜਾਬ📍 ਪੰਜਾਬ
26 ਸਤੰਬਰ (ਅਜਾਇਬ ਔਜਲਾ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਮਨਰੇਗਾ ਦੀ ਥਾਂ ਵੀਬੀ-ਜੀ-ਰਾਮ ਜੀ ਸਕੀਮ ਤਹਿਤ ਮਜ਼ਦੂਰਾਂ, ਦਲਿਤਾਂ ਦੇ ਮਜ਼ਦੂਰੀ ਦੇ ਹੱਕਾਂ ਨੂੰ ਖੋਹਿਆ ਹੈ।
26 ਸਤੰਬਰ (ਅਜਾਇਬ ਔਜਲਾ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਮਨਰੇਗਾ ਦੀ ਥਾਂ ਵੀਬੀ-ਜੀ-ਰਾਮ ਜੀ ਸਕੀਮ ਤਹਿਤ ਮਜ਼ਦੂਰਾਂ, ਦਲਿਤਾਂ ਦੇ ਮਜ਼ਦੂਰੀ ਦੇ ਹੱਕਾਂ ਨੂੰ ਖੋਹਿਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 950 ਕਰੋੜ ਘੱਟ ਰੁਜ਼ਗਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫਿਰ ਵੀ ਉਨ੍ਹਾਂ ਮਜ਼ਦੂਰਾਂ ਨੂੰ ਆਪਣੇ ਤੌਰ ਤੇ ਇਸ ਵਿਚ ਮਦਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਵੀਂ ਸਕੀਮ ਤਹਿਤ ਮਜ਼ਦੂਰਾਂ ਦੇ ਪੇਟ ਤੇ ਭਾਰਤ ਜਨਤਾ ਪਾਰਟੀ ਵਲੋਂ ਲੱਤ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਸਟੇਟਾਂ ਦਾ ਹਿੱਸਾ ਬਣਦਾ ਹੈ ਉਸ ਨੂੰ ਅਣਗੌਲਿਆਂ ਕੀਤਾ ਜਾਂਦਾ ਆ ਰਿਹਾ ਹੈ ਜਿਹੜਾ 59 ਪ੍ਰਤੀਸ਼ਤ ਹਿੱਸਾ ਬਣਦਾ ਹੈ ਉਸ ਵਿਚੋਂ ਸਿਰਫ 41 ਫੀਸਦੀ ਹੀ ਸਟੇਟਾਂ ਨੂੰ ਮੁਹੱਈਆ ਕੀਤਾ ਜਾ ਰਿਹਾ ਹੈ। ਨਸ਼ਿਆਂ ਦੀ ਤਸਕਰੀ ਤੇ ਗੱਲ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਾਹੇ ਕੋਈ ਵੀ ਵਿਅਕਤੀ ਕਿਸੇ ਵੀ ਅਹੁਦੇ ਤੇ ਕਿਉਂ ਨਾ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
09/26/2026
ਪੰਜਾਬ📍 ਪੰਜਾਬ
ਜੇਕਰ ਤੁਹਾਡਾ ਬਜਟ ਸੀਮਤ ਹੈ ਅਤੇ ਤੁਸੀਂ ਮਾਰੂਤੀ ਦੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਕਈ ਕਿਫਾਇਤੀ ਵਿਕਲਪ ਮੌਜੂਦ ਹਨ। ਕੰਪਨੀ ਵੱਖ-ਵੱਖ ਬਜਟਾਂ ਅਤੇ ਲੋੜਾਂ ਮੁਤਾਬਕ ਕਈ ਤਰ੍ਹਾਂ ਦੇ ਮਾਡਲ ਪੇਸ਼ ਕਰਦੀ ਹੈ—ਜਿਵੇਂ ਕਿ ਤੋਂ ਲੈ ਕੇ, ਅਤੇ ਤੱਕ।
ਜੇਕਰ ਤੁਹਾਡਾ ਬਜਟ ਸੀਮਤ ਹੈ ਅਤੇ ਤੁਸੀਂ ਮਾਰੂਤੀ ਦੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਕਈ ਕਿਫਾਇਤੀ ਵਿਕਲਪ ਮੌਜੂਦ ਹਨ। ਕੰਪਨੀ ਵੱਖ-ਵੱਖ ਬਜਟਾਂ ਅਤੇ ਲੋੜਾਂ ਮੁਤਾਬਕ ਕਈ ਤਰ੍ਹਾਂ ਦੇ ਮਾਡਲ ਪੇਸ਼ ਕਰਦੀ ਹੈ—ਜਿਵੇਂ ਕਿ ਤੋਂ ਲੈ ਕੇ, ਅਤੇ ਤੱਕ। ਇਨ੍ਹਾਂ ਵਿੱਚੋਂ ਕੁਝ ਮਾਡਲ ਸੀਐਨਜੀ ਵਿਕਲਪਾਂ ਦੇ ਨਾਲ ਵੀ ਉਪਲਬਧ ਹਨ ਅਤੇ ਬਿਹਤਰੀਨ ਮਾਈਲੇਜ ਦਿੰਦੇ ਹਨ। ਆਓ ਜਾਣੀਏ ਇਨ੍ਹਾਂ ਮਾਰੂਤੀ ਕਾਰਾਂ ਦੀਆਂ ਕੀਮਤਾਂ ਬਾਰੇ ਅਤੇ ਇਹ ਵੀ ਕਿ ਕਿਹੜਾ ਮਾਡਲ ਤੁਹਾਡੇ ਬਜਟ ਦੇ ਅਨੁਕੂਲ ਹੈ।
ਇਹ ਭਾਰਤ ਦੀ ਸਭ ਤੋਂ ਕਿਫਾਇਤੀ 'ਐਂਟਰੀ-ਲੈਵਲ' ਫੈਮਿਲੀ ਹੈਚਬੈਕ ਹੈ, ਜਿਸ ਦੀ ਐਕਸ-ਸ਼ੋਅਰੂਮ ਕੀਮਤ ਲਗਭਗ ₹3.70 ਲੱਖ ਤੋਂ ₹5.45 ਲੱਖ ਦੇ ਵਿਚਕਾਰ ਹੈ। ਇਸ ਦਾ ਬਾਹਰੀ ਡਿਜ਼ਾਈਨ ਬਹੁਤ ਹੀ ਸੰਖੇਪ ਅਤੇ ਆਕਰਸ਼ਕ ਹੈ, ਜਿਸ ਵਿੱਚ ਇੱਕ ਬੋਲਡ ਫਰੰਟ ਗ੍ਰਿਲ ਅਤੇ ਪੱਤੀ ਦੇ ਆਕਾਰ ਦੀਆਂ ਹੈੱਡਲੈਂਪਸ ਸ਼ਾਮਲ ਹਨ। ਇਸ ਦੇ ਅੰਦਰਲੇ ਹਿੱਸੇ (ਕੈਬਿਨ) ਵਿੱਚ ਡਿਊਲ-ਟੋਨ ਇੰਟੀਰੀਅਰ ਦਿੱਤਾ ਗਿਆ ਹੈ ਅਤੇ ਇਹ ਕਈ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਵੇਂ ਕਿ 7-ਇੰਚ ਦਾ ਸਮਾਰਟ-ਪਲੇ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ, ਐਂਡਰਾਇਡ ਆਟੋ, ਐਪਲ ਕਾਰ-ਪਲੇ, ਫਰੰਟ ਪਾਵਰ ਵਿੰਡੋਜ਼ ਅਤੇ ਡਿਜੀਟਲ ਸਪੀਡੋਮੀਟਰ।
ਪ੍ਰਦਰਸ਼ਨ ਦੇ ਪੱਖੋਂ, ਇਸ ਵਿੱਚ 1.0-ਲੀਟਰ ਡਿਊਲ-ਜੈੱਟ ਪੈਟਰੋਲ ਇੰਜਣ ਲੱਗਾ ਹੈ ਜੋ 67 ਦੀ ਪਾਵਰ ਅਤੇ 89 ਦਾ ਟਾਰਕ ਪੈਦਾ ਕਰਦਾ ਹੈ। ਇਹ ਕਾਰ 5-ਸਪੀਡ ਮੈਨੂਅਲ ਅਤੇ ਗਿਅਰਬਾਕਸ, ਦੋਵਾਂ ਵਿਕਲਪਾਂ ਵਿੱਚ ਉਪਲਬਧ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਇਹ ਪੈਟਰੋਲ 'ਤੇ 24.39–24.9 ਅਤੇ ਸੀਐਨਜੀ ਮੋਡ ਵਿੱਚ 33.85 ਦੀ ਸ਼ਾਨਦਾਰ ਮਾਈਲੇਜ ਦਿੰਦੀ ਹੈ। ਯਾਤਰੀਆਂ ਦੀ ਸੁਰੱਖਿਆ ਲਈ, ਇਸ ਵਿੱਚ,, ਰਿਵਰਸ ਪਾਰਕਿੰਗ ਸੈਂਸਰ ਅਤੇ ਏਅਰਬੈਗ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।
ਇਹ ਮਿੰਨੀ- ਵਰਗੀ ਦਿੱਖ ਵਾਲੀ ਇੱਕ ਕਿਫਾਇਤੀ ਕਾਰ ਹੈ, ਜਿਸ ਦੀ ਕੀਮਤ ਲਗਭਗ ₹3.50 ਲੱਖ ਤੋਂ ₹5.27 ਲੱਖ (ਐਕਸ-ਸ਼ੋਅਰੂਮ) ਦੇ ਵਿਚਕਾਰ ਹੈ। ਇਸ ਦੀ ਬਾਹਰੀ ਦਿੱਖ—ਜਿਸ ਵਿੱਚ ਡੱਬੇ ਵਰਗਾ ਆਕਾਰ, ਸ਼ਾਨਦਾਰ ਫਰੰਟ ਗ੍ਰਿਲ, ਉੱਚੀ ਬੋਨਟ ਲਾਈਨ ਅਤੇ 180 ਮਿਲੀਮੀਟਰ ਦੀ ਪ੍ਰਭਾਵਸ਼ਾਲੀ ਗਰਾਊਂਡ ਕਲੀਅਰੈਂਸ ਸ਼ਾਮਲ ਹੈ—ਇਸ ਨੂੰ ਇੱਕ ਵਿਲੱਖਣ ਰੂਪ ਦਿੰਦੀ ਹੈ। ਅੰਦਰਲੇ ਪਾਸੇ, ਕੇਂਦਰ ਵਿੱਚ ਲੱਗਿਆ ਗੋਲਾਕਾਰ ਡਿਜੀਟਲ ਕੰਸੋਲ ਖਾਸ ਤੌਰ 'ਤੇ ਧਿਆਨ ਖਿੱਚਦਾ ਹੈ, ਜਿਸ ਦੇ ਨਾਲ 7-ਇੰਚ ਟੱਚਸਕ੍ਰੀਨ ਸਿਸਟਮ, ਸਮਾਰਟਫੋਨ ਕਨੈਕਟੀਵਿਟੀ, ਕੀ-ਲੈੱਸ ਐਂਟਰੀ ਅਤੇ ਸਟੀਅਰਿੰਗ-ਮਾਊਂਟਡ ਆਡੀਓ ਕੰਟਰੋਲ ਵਰਗੀਆਂ ਲਾਭਦਾਇਕ ਵਿਸ਼ੇਸ਼ਤਾਵਾਂ ਮੌਜੂਦ ਹਨ।
ਤਕਨੀਕੀ ਪੱਖੋਂ, ਵਿੱਚ 1.0-ਲੀਟਰ ਦਾ ਨਵੀਂ ਪੀੜ੍ਹੀ ਵਾਲਾ ਸੀਰੀਜ਼ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 67 ਦੀ ਪਾਵਰ ਪੈਦਾ ਕਰਦਾ ਹੈ। ਇਹ ਮਾਡਲ 5-ਸਪੀਡ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪਾਂ ਦੇ ਨਾਲ ਆਉਂਦਾ ਹੈ। ਮਾਈਲੇਜ ਦੇ ਮਾਮਲੇ ਵਿੱਚ, ਇਹ ਪੈਟਰੋਲ 'ਤੇ 24.12 ਤੋਂ 25.3 ਅਤੇ ਫੈਕਟਰੀ-ਫਿੱਟਡ ਸੀਐਨਜੀ 'ਤੇ ਲਗਭਗ 32.73 ਦੀ ਮਾਈਲੇਜ ਦਿੰਦਾ ਹੈ। ਸੁਰੱਖਿਆ ਲਈ, ਇਸ ਵਿੱਚ ਇਲੈਕਟ੍ਰਾਨਿਕ ਸਟੈਬਿਲਿਟੀ ਪ੍ਰੋਗਰਾਮ, ਹਿੱਲ-ਹੋਲਡ ਅਸਿਸਟ,, ਅਤੇ ਦੋਹਰੇ ਏਅਰਬੈਗ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।
ਇਸ ਵਿੱਚ ਗੋਲ, 3 ਆਰਗੈਨਿਕ ਸਕਲਪਟਡ ਡਿਜ਼ਾਈਨ ਹੈ ਅਤੇ ਇਸਦੀ ਕੀਮਤ ਲਗਭਗ ₹4.70 ਲੱਖ ਅਤੇ ₹6.75 ਲੱਖ (ਐਕਸ-ਸ਼ੋਰੂਮ) ਦੇ ਵਿਚਕਾਰ ਹੈ। ਕ੍ਰੋਮ ਐਕਸੈਂਟ ਅਤੇ ਐਰੋਡਾਇਨਾਮਿਕ ਬਾਡੀ ਲਾਈਨਾਂ ਵਾਲੀ ਫਰੰਟ ਗ੍ਰਿਲ ਇਸਨੂੰ ਇੱਕ ਪ੍ਰੀਮੀਅਮ ਅਹਿਸਾਸ ਦਿੰਦੀ ਹੈ। ਕੈਬਿਨ ਵਿਸ਼ਾਲ ਅਤੇ ਵਿਹਾਰਕ ਹੈ, ਜੋ ਇੱਕ ਉਦਾਰ 313-ਲੀਟਰ ਬੂਟ ਦੀ ਪੇਸ਼ਕਸ਼ ਕਰਦਾ ਹੈ। ਮੁੱਖ ਵਿਸ਼ੇਸ਼ਤਾਵਾਂ ਵਿੱਚ ਇੱਕ 7-ਇੰਚ ਸਮਾਰਟਪਲੇ ਇਨਫੋਟੇਨਮੈਂਟ ਸਿਸਟਮ, ਇੱਕ ਇੰਜਣ ਸਟਾਰਟ-ਸਟਾਪ ਬਟਨ, ਸਟੀਅਰਿੰਗ-ਮਾਊਂਟਡ ਕੰਟਰੋਲ, ਅਤੇ ਇੱਕ ਟਿਲਟ-ਐਡਜਸਟੇਬਲ ਸਟੀਅਰਿੰਗ ਵ੍ਹੀਲ ਸ਼ਾਮਲ ਹਨ।
ਇਸ ਦੇ ਇੰਜਣ ਸੈੱਟਅੱਪ ਵਿੱਚ 1.0-ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 67 ਦੀ ਪਾਵਰ ਅਤੇ 89 ਦਾ ਪੀਕ ਟਾਰਕ ਪੈਦਾ ਕਰਦਾ ਹੈ। ਸੇਲੇਰੀਓ ਭਾਰਤ ਦੀਆਂ ਸਭ ਤੋਂ ਵੱਧ ਈਂਧਨ-ਕੁਸ਼ਲ ਪੈਟਰੋਲ ਕਾਰਾਂ ਵਿੱਚੋਂ ਇੱਕ ਹੈ, ਜੋ ਪੈਟਰੋਲ 'ਤੇ 24.97 ਤੋਂ 26.68 ਕਿਲੋਮੀਟਰ ਪ੍ਰਤੀ ਲੀਟਰ ਅਤੇ ਸੀਐਨਜੀ 'ਤੇ 34.43 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤੱਕ ਦੀ ਮਾਈਲੇਜ ਦਿੰਦੀ ਹੈ। ਯਾਤਰੀਆਂ ਦੀ ਸੁਰੱਖਿਆ ਲਈ, ਇਹ ਕਾਰ ( ਦੇ ਨਾਲ), ਇਲੈਕਟ੍ਰਾਨਿਕ ਸਟੈਬਿਲਿਟੀ ਪ੍ਰੋਗਰਾਮ, ਹਿੱਲ ਸਟਾਰਟ ਅਸਿਸਟ ਅਤੇ ਏਅਰਬੈਗਸ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ।
ਇਸ 'ਟਾਲ-ਬੁਆਏ' ਹੈਚਬੈਕ ਦੀ ਐਕਸ-ਸ਼ੋਅਰੂਮ ਕੀਮਤ ਲਗਭਗ ₹4.99 ਲੱਖ ਤੋਂ ₹7.24 ਲੱਖ ਦੇ ਵਿਚਕਾਰ ਹੈ। ਇਸ ਦਾ ਉੱਚਾ ਅਤੇ ਡੱਬੇ ਵਰਗਾ ਡਿਜ਼ਾਈਨ ਸਿਰ ਲਈ ਵਧੀਆ ਥਾਂ (ਹੈੱਡਰੂਮ) ਪ੍ਰਦਾਨ ਕਰਦਾ ਹੈ ਅਤੇ ਗੱਡੀ ਵਿੱਚ ਆਸਾਨੀ ਨਾਲ ਚੜ੍ਹਨ-ਉਤਰਨ ਦੀ ਸਹੂਲਤ ਦਿੰਦਾ ਹੈ। ਇਸ ਦੇ ਅੰਦਰੂਨੀ ਹਿੱਸੇ ਵਿੱਚ 'ਡਿਊਲ-ਟੋਨ' ਥੀਮ ਦਿੱਤੀ ਗਈ ਹੈ ਅਤੇ ਇਹ ਕਈ ਸਹੂਲਤਾਂ ਨਾਲ ਲੈਸ ਹੈ, ਜਿਵੇਂ ਕਿ 341-ਲੀਟਰ ਦਾ ਵੱਡਾ ਬੂਟ (ਸਾਮਾਨ ਰੱਖਣ ਦੀ ਥਾਂ), 60:40 ਦੇ ਅਨੁਪਾਤ ਵਿੱਚ ਵੰਡੀਆਂ ਜਾ ਸਕਣ ਵਾਲੀਆਂ ਪਿਛਲੀਆਂ ਸੀਟਾਂ, 7-ਇੰਚ ਦਾ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ, ਬਿਨਾਂ ਚਾਬੀ ਤੋਂ ਦਾਖਲ ਹੋਣ ਦੀ ਸਹੂਲਤ ਅਤੇ ਸਾਰੇ ਦਰਵਾਜ਼ਿਆਂ ਲਈ ਪਾਵਰ ਵਿੰਡੋਜ਼।
ਇਹ ਕਾਰ 1.0-ਲੀਟਰ (67 ) ਅਤੇ ਵਧੇਰੇ ਸ਼ਕਤੀਸ਼ਾਲੀ 1.2-ਲੀਟਰ (89 ) ਵਾਲੇ ਚਾਰ-ਸਿਲੰਡਰ ਪੈਟਰੋਲ ਇੰਜਣ ਵਿਕਲਪਾਂ ਵਿੱਚ ਉਪਲਬਧ ਹੈ, ਜਿਨ੍ਹਾਂ ਦੇ ਨਾਲ ਮੈਨੂਅਲ ਜਾਂ ਗਿਅਰਬਾਕਸ ਦੀ ਚੋਣ ਮਿਲਦੀ ਹੈ। ਮਾਈਲੇਜ ਦੇ ਮਾਮਲੇ ਵਿੱਚ, ਪੈਟਰੋਲ ਵਰਜ਼ਨ ਲਈ 23.56 ਤੋਂ 25.19 ਅਤੇ ਸੀਐਨਜੀ ਵੇਰੀਐਂਟ ਲਈ 34.05 ਤੱਕ ਦੀ ਮਾਈਲੇਜ ਦਿੰਦੀ ਹੈ। ਇਸ ਦੀ ਸੁਰੱਖਿਆ ਪ੍ਰਣਾਲੀ ਵਿੱਚ ਦੇ ਨਾਲ, ਇਲੈਕਟ੍ਰਾਨਿਕ ਸਟੈਬਿਲਿਟੀ ਪ੍ਰੋਗਰਾਮ, ਹਿੱਲ-ਹੋਲਡ ਕੰਟਰੋਲ, ਰੀਅਰ ਪਾਰਕਿੰਗ ਸੈਂਸਰ ਅਤੇ ਏਅਰਬੈਗ ਸ਼ਾਮਲ ਹਨ।
09/26/2026
ਪੰਜਾਬ📍 ਪੰਜਾਬ
ਦਸੂਹਾ (ਹੁਸ਼ਿਆਰਪੁਰ), 26 ਸਤੰਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਹੁਸ਼ਿਆਰਪੁਰ ਦੇ ਦਸੂਹਾ ਸਥਿਤ ਨਿੱਜੀ ਸਕੂਲ ਵਿਖੇ ਇਕ ਜਨਤਕ ਰੈਲੀ ਵਿਚ ਸ਼ਾਮਿਲ ਹੋਏ।
ਦਸੂਹਾ (ਹੁਸ਼ਿਆਰਪੁਰ), 26 ਸਤੰਬਰ - ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਹੁਸ਼ਿਆਰਪੁਰ ਦੇ ਦਸੂਹਾ ਸਥਿਤ ਨਿੱਜੀ ਸਕੂਲ ਵਿਖੇ ਇਕ ਜਨਤਕ ਰੈਲੀ ਵਿਚ ਸ਼ਾਮਿਲ ਹੋਏ। "...ਸਾਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਟੁੱਟੇ ਹੋਏ ਵਾਅਦਿਆਂ ਨੂੰ ਜਨਤਕ ਕਰਨ ਦੀ ਲੋੜ ਹੈ; ਉਨ੍ਹਾਂ ਨੇ ਸਿਰਫ਼ ਸੱਤਾ ਹਾਸਲ ਕਰਨ ਲਈ ਵੱਡੇ-ਵੱਡੇ ਵਾਅਦੇ ਕੀਤੇ, ਸੁਨਹਿਰੀ ਤਸਵੀਰਾਂ ਪੇਸ਼ ਕੀਤੀਆਂ, ਨਸ਼ਾ-ਮੁਕਤ ਪੰਜਾਬ ਦਾ ਭਰੋਸਾ ਦਿੱਤਾ ਅਤੇ ਨੌਜਵਾਨਾਂ ਲਈ ਉੱਜਵਲ ਭਵਿੱਖ ਦਾ ਵਾਅਦਾ ਕੀਤਾ। ਪਰ, ਕੋਈ ਅਸਲ ਕੰਮ ਕਰਨ ਦੀ ਬਜਾਏ, ਉਨ੍ਹਾਂ ਨੇ ਸਿਰਫ਼ ਪੰਜਾਬ ਨੂੰ ਲੁੱਟਿਆ। ਉਨ੍ਹਾਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਇਸ਼ਤਿਹਾਰਾਂ ਅਤੇ ਆਪਣੀ ਮਸ਼ਹੂਰੀ 'ਤੇ ਬਰਬਾਦ ਕਰ ਦਿੱਤੀ... ਚੋਣਾਂ ਤੋਂ ਪਹਿਲਾਂ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਨੂੰ ਨਸ਼ਾ-ਮੁਕਤ ਕਰ ਦੇਣਗੇ। ਹੁਣ, ਲਗਭਗ ਪੰਜ ਸਾਲ ਬੀਤ ਚੁੱਕੇ ਹਨ, ਅਤੇ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਹੋਰ ਵੀ ਗੰਭੀਰ ਅਤੇ ਵਿਕਰਾਲ ਹੋ ਗਈ ਹੈ। ਅਤੇ ਜਦੋਂ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ, ਤਾਂ ਸਿਰਫ਼ ਛੋਟੇ-ਮੋਟੇ ਲੋਕਾਂ 'ਤੇ ਹੀ ਕਾਰਵਾਈ ਕੀਤੀ ਜਾਂਦੀ ਹੈ - ਜੋ ਕਿ ਸਿਰਫ਼ ਖਾਨਾਪੂਰਤੀ ਹੁੰਦੀ ਹੈ - ਜਦਕਿ ਇਸ ਨੈੱਟਵਰਕ ਨੂੰ ਚਲਾਉਣ ਵਾਲੇ 'ਵੱਡੇ ਮਗਰਮੱਛ' (ਮੁੱਖ ਦੋਸ਼ੀ) ਬਚੇ ਰਹਿੰਦੇ ਹਨ। ਇਹ ਤੁਹਾਡੀ ਸਰਕਾਰ ਦੇ ਇਰਾਦਿਆਂ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ: ਆਖਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ, ਇਸ ਪੂਰੇ ਨੈੱਟਵਰਕ ਦੀ ਜੜ੍ਹ ਤੱਕ ਪਹੁੰਚ ਕੇ ਇਸ ਨੂੰ ਖ਼ਤਮ ਕਿਉਂ ਨਹੀਂ ਕੀਤਾ ਗਿਆ? ਇਹ ਸਵਾਲ ਸਿਰਫ਼ ਮੇਰਾ ਨਹੀਂ ਹੈ, ਅਤੇ ਨਾ ਹੀ ਇਹ ਇੱਥੇ ਬੈਠੇ ਲੋਕਾਂ ਤੱਕ ਸੀਮਤ ਹੈ; ਇਹ ਇਕ ਅਜਿਹਾ ਸਵਾਲ ਹੈ ਜੋ ਹਰ ਕਿਸੇ ਨਾਲ ਜੁੜਿਆ ਹੋਇਆ ਹੈ।"
09/26/2026
ਪੰਜਾਬ📍 ਪੰਜਾਬ
ਬਰਨਾਲਾ ਪੁਲੀਸ ਨੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਬਰਨਾਲਾ ਦੇ ਬਾਹਰਵਾਰ ਪਿੰਡ ਫਰਵਾਹੀ ਵਿਖੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਹੋਈ ਤਾਜ਼ਾ ਗੋਲੀਬਾਰੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਬਰਨਾਲਾ ਪੁਲੀਸ ਨੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਬਰਨਾਲਾ ਦੇ ਬਾਹਰਵਾਰ ਪਿੰਡ ਫਰਵਾਹੀ ਵਿਖੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਹੋਈ ਤਾਜ਼ਾ ਗੋਲੀਬਾਰੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਤੋਂ ਉਸ ਸਮੇਂ ਹੋਈ ਜਦੋਂ ਖੰਨਾ ਪੁਲੀਸ ਨੇ ਜ਼ਿਲ੍ਹੇ ਵਿੱਚ ਦਰਜ ਇੱਕ ਹੋਰ ਮਾਮਲੇ ਦੇ ਸਬੰਧ ਵਿੱਚ ਉਸ ਨੂੰ ਉੱਥੋਂ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ।
ਉਸ ਦੀ ਗ੍ਰਿਫ਼ਤਾਰੀ ਬਰਨਾਲਾ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਦੋ ਕਥਿਤ ਸ਼ੂਟਰਾਂ ਸਮੇਤ ਨੌਂ ਵਿਅਕਤੀਆਂ (ਜੋ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ) ਨੂੰ ਗ੍ਰਿਫ਼ਤਾਰ ਕਰਨ ਦੇ ਦਾਅਵੇ ਤੋਂ ਕੁਝ ਦਿਨਾਂ ਬਾਅਦ ਹੋਈ ਹੈ।
ਸੌਦਾਗਰ ਸਿੰਘ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੜੀ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ 12 ਅਤੇ 13 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਡੇਢ ਵਜੇ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਆਏ ਸਨ ਅਤੇ ਉਨ੍ਹਾਂ ਵਿੱਚੋਂ ਦੋ ਨੇ ਗੁਲਾਬ ਸਿੱਧੂ ਦੇ ਘਰ ਦੇ ਮੁੱਖ ਗੇਟ 'ਤੇ ਘੱਟੋ-ਘੱਟ ਛੇ ਰਾਊਂਡ ਫਾਇਰ ਕੀਤੇ ਸਨ। ਹਾਲਾਂਕਿ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਗੋਲੀਆਂ ਗੇਟ ਤੇ ਘਰ ਦੀਆਂ ਦੀ ਬਾਹਰੀ ਕੰਧਾਂ ਉੱਤੇ ਲੱਗੀਆਂ ਸਨ।
ਪੁਲੀਸ ਨੇ ਮੌਕੇ ਤੋਂ.30 ਬੋਰ ਦੇ ਛੇ ਖ਼ਾਲੀ ਖੋਲ ਬਰਾਮਦ ਕੀਤੇ ਸਨ। ਇਸ ਘਟਨਾ ਤੋਂ ਬਾਅਦ ਦੋ ਕਥਿਤ ਆਡੀਓ ਕਲਿੱਪਾਂ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਵਿੱਚ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਬਰਨਾਲਾ ਦੇ ਐੱਸ ਐੱਸ ਪੀ ਨੇ ਕਿਹਾ ਕਿ ਸ਼ਗਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਵੀ ਕੁਝ ਮਾਮਲਿਆਂ ਵਿੱਚ ਖੰਨਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਸ਼ਗਨਪ੍ਰੀਤ ਸਾਲ 2021 ਵਿੱਚ ਯੂਥ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਮੁਹਾਲੀ ਪੁਲੀਸ ਨੂੰ ਲੋੜੀਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਆਸਟਰੇਲੀਆ ਵਿੱਚ ਹੈ।
09/26/2026
ਪੰਜਾਬ📍 ਪੰਜਾਬ
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਜੈਤਸਰੀ ਮਹਲਾ 4 ਘਰੁ 1 ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥1॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥2॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥3॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥4॥1॥ ਪਦਅਰਥ: ਹੀਅਰੈ = ਹਿਰਦੇ ਵਿਚ। ਮੇਰੈ ਮਾਥਾ = ਮੇਰੈ ਮਾਥੈ, ਮੇਰੇ ਮੱਥੇ ਉੱਤੇ। ਰਿਨੁ = ਕਰਜ਼ਾ, ਵਿਕਾਰਾਂ ਦਾ ਭਾਰ। ਦ੍ਰਿੜਾਇਆ = ਪੱਕਾ ਕਰ ਦਿੱਤਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਜਗੰਨਾਥਾ = ਹੇ ਜਗਤ ਦੇ ਨਾਥ!।
09/26/2026
ਪੰਜਾਬ📍 ਪੰਜਾਬ
ਦੁੱਧ ਪਹੁੰਚਾਉਣ ਵਾਲੇ ਇੱਕ ਨੌਜਵਾਨ ਨੇ ਬੰਦੂਕ ਦੀ ਨੋਕ 'ਤੇ ਇੱਕ ਪੁਲਿਸ ਅਧਿਕਾਰੀ ਦੀ ਪਤਨੀ ਨਾਲ ਬਲਾਤਕਾਰ ਕੀਤਾ, ਉਸ ਦੇ ਗਹਿਣੇ ਲੁੱਟ ਲਏ ਅਤੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ।
ਦੁੱਧ ਪਹੁੰਚਾਉਣ ਵਾਲੇ ਇੱਕ ਨੌਜਵਾਨ ਨੇ ਬੰਦੂਕ ਦੀ ਨੋਕ 'ਤੇ ਇੱਕ ਪੁਲਿਸ ਅਧਿਕਾਰੀ ਦੀ ਪਤਨੀ ਨਾਲ ਬਲਾਤਕਾਰ ਕੀਤਾ, ਉਸ ਦੇ ਗਹਿਣੇ ਲੁੱਟ ਲਏ ਅਤੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ ਦੇ ਝਬਾਲ ਅੰਮ੍ਰਿਤਸਰ ਬਾਈਪਾਸ ਨੇੜੇ ਪਾਸ਼ ਕਲੋਨੀ ਵਿੱਚ ਰਹਿੰਦੇ ਪੰਜਾਬ ਪੁਲਿਸ ਦੇ ਏਐਸਆਈ ਦੀ ਪਤਨੀ ਨਾਲ ਪਿਸਤੌਲ ਦੀ ਨੋਕ 'ਤੇ ਬਲਾਤਕਾਰ ਕਰਨ, ਸੋਨੇ ਦੇ ਗਹਿਣੇ ਉਤਾਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 10 ਜੂਨ ਨਾਲ ਸਬੰਧਤ ਉਕਤ ਘਟਨਾ ਦੀ ਥਾਣਾ ਸਿਟੀ ਦੀ ਸਬ ਇੰਸਪੈਕਟਰ ਸਿਮਰਜੀਤ ਕੌਰ ਨੇ ਪੜਤਾਲ ਕੀਤੀ। ਜਿਸ ਤੋਂ ਬਾਅਦ ਮੁਲਜ਼ਮ ਨਿਰਮਲਜੀਤ ਸਿੰਘ ਨਿੰਮਾ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਲਾਈਨ ਵਿੱਚ ਤਾਇਨਾਤ ਏਐਸਆਈ ਦੇ ਘਰ ਦੁੱਧ ਪਾਉਣ ਲਈ ਨਿਰਮਲਜੀਤ ਸਿੰਘ ਨਿੰਮਾ ਨਾਮਕ ਵਿਅਕਤੀ ਆਉਂਦਾ ਸੀ। ਏਐਸਆਈ ਦੀ ਗੈਰ-ਮੌਜੂਦਗੀ ਵਿੱਚ ਨਿੰਮਾ 10 ਜੂਨ ਨੂੰ ਸਵੇਰੇ ਕਰੀਬ 9 ਵਜੇ ਉਸਦੇ ਘਰ ਦਾਖਲ ਹੋਇਆ। ਘਰ ਵਿੱਚ ਇਕੱਲੀ ਕੰਮ ਕਰ ਰਹੀ ਏਐਸਆਈ ਦੀ ਪਤਨੀ ਨੂੰ ਪਿਸਤੌਲ ਦੀ ਨੋਕ 'ਤੇ ਕਮਰੇ ਵਿੱਚ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ। ਇਸ ਦੌਰਾਨ ਪੀੜਤਾ ਦੁਆਰਾ ਪਹਿਨੇ ਹੋਏ ਸੋਨੇ ਦੇ ਗਹਿਣੇ ਵੀ ਉਤਾਰ ਲਏ ਗਏ।
ਔਰਤ ਨੂੰ ਬਲੈਕਮੇਲ ਕਰਨ ਲਈ ਨਿੰਮਾ ਨੇ ਆਪਣੇ ਮੋਬਾਈਲ 'ਤੇ ਅਸ਼ਲੀਲ ਵੀਡੀਓ ਵੀ ਬਣਾਈ। ਔਰਤ ਮੁਤਾਬਕ ਮੁਲਜ਼ਮ ਉਸਨੂੰ ਲਗਾਤਾਰ ਬਲੈਕਮੇਲ ਕਰਨ ਲੱਗਾ। ਫਿਰ ਉਸਨੇ ਆਪਣੇ ਪਤੀ ਨੂੰ ਸਾਰੀ ਜਾਣਕਾਰੀ ਦਿੱਤੀ।
ਜਿਸ ਦੌਰਾਨ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਸਬ ਡਿਵੀਜ਼ਨ ਤਰਨਤਾਰਨ ਦੇ ਡੀਐਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸਿਮਰਜੀਤ ਕੌਰ ਨੇ ਮਾਮਲੇ ਦੀ ਪੜਤਾਲ ਕੀਤੀ। ਜਿਸ ਦੌਰਾਨ ਨਿਰਮਜੀਤ ਸਿੰਘ ਨਿੰਮਾ ਪੁੱਤਰ ਸਵਰਨ ਸਿੰਘ ਨਿਵਾਸੀ ਬੈਕ ਸਾਈਡ ਢਿੱਲੋਂ ਰਿਜ਼ੋਰਟ ਤਰਨਤਾਰਨ ਦੇ ਖ਼ਿਲਾਫ਼ ਸ਼ਨੀਵਾਰ ਨੂੰ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
09/26/2026
ਪੰਜਾਬ📍 ਪੰਜਾਬ
ਫ਼ਿਰੋਜ਼ਪੁਰ: ਭਾਰਤ-ਪਾਕਿਸਤਾਨ ਸਰਹੱਦ ਦੇ ਜਰੀਏ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਬੀ.ਐਸ.ਐਫ. ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਫ਼ਿਰੋਜ਼ਪੁਰ ਰੇਂਜ ਨੇ ਸੰਯੁਕਤ ਕਾਰਵਾਈ ਦੇ ਦੌਰਾਨ ਨਾਕਾਮ ਕਰ ਦਿੱਤਾ ਗਿਆ ਹੈ।
ਫ਼ਿਰੋਜ਼ਪੁਰ: ਭਾਰਤ-ਪਾਕਿਸਤਾਨ ਸਰਹੱਦ ਦੇ ਜਰੀਏ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਬੀ.ਐਸ.ਐਫ. ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਫ਼ਿਰੋਜ਼ਪੁਰ ਰੇਂਜ ਨੇ ਸੰਯੁਕਤ ਕਾਰਵਾਈ ਦੇ ਦੌਰਾਨ ਨਾਕਾਮ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਏ ਗਏ ਅਪਰੇਸ਼ਨ ‘ਚ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 20 ਪੈਕਟ ਹੈਰੋਇਨ ਬਰਾਮਦ ਹੋਈ ਹੈ, ਜਿਸ ਦਾ ਕੁੱਲ ਵਜ਼ਨ 20 ਕਿਲੋ ਦੱਸਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਦੀ ਵੱਡੀ ਖੇਪ ਭਾਰਤ ਭੇਜੀ ਜਾ ਸਕਦੀ ਹੈ। ਸੂਚਨਾ ਦੇ ਆਧਾਰ ‘ਤੇ ਬੀ.ਐਸ.ਐਫ. ਅਤੇ ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਦੀ ਟੀਮ ਨੇ ਸਾਂਝੇ ਤੌਰ ‘ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਕਾਰਵਾਈ ਦੌਰਾਨ ਟੀਮ ਨੇ ਦੋ ਸ਼ੱਕੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 20 ਪੈਕਟ ਬਰਾਮਦ ਹੋਏ। ਇਨ੍ਹਾਂ ਨੂੰ ਹੈਰੋਇਨ ਹੋਣ ਦੀ ਗੱਲ ਸਾਹਮਣੇ ਆਈ ਹੈ। ਸਾਰੇ ਪੈਕਟਾਂ ਦਾ ਕੁੱਲ ਵਜ਼ਨ ਕਰੀਬ 20 ਕਿਲੋ ਦੱਸਿਆ ਜਾ ਰਿਹਾ ਹੈ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।
09/26/2026
ਪੰਜਾਬ📍 ਪੰਜਾਬ
ਕਪੂਰਥਲਾ ਦੇ ਮਾਰਕਫੈੱਡ ਦੇ ਆਸ-ਪਾਸ ਪੈਂਦੇ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਇੱਕ ਬੇਸਹਾਰਾ ਅਵਾਰਾ ਕੁੱਤੇ ਨੇ ਜ਼ਬਰਦਸਤ ਆਤੰਕ ਮਚਾ ਦਿੱਤਾ। ਇੱਕ ਕਾਲੇ ਰੰਗ ਦੇ ਕੁੱਤੇ ਨੇ ਰਸਤੇ ਵਿੱਚ ਆਉਣ ਵਾਲੇ 6 ਛੋਟੇ ਬੱਚਿਆਂ ਸਮੇਤ ਤਕਰੀਬਨ 15 ਲੋਕਾਂ ਉੱਤੇ ਅਚਾਨਕ ਹਮਲਾ ਬੋਲ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਵੱਢ-ਟੁੱਕ ਕੇ ਲਹੂ-ਲੁਹਾਣ ਕਰ ਦਿੱਤਾ।
ਕਪੂਰਥਲਾ ਦੇ ਮਾਰਕਫੈੱਡ ਦੇ ਆਸ-ਪਾਸ ਪੈਂਦੇ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਇੱਕ ਬੇਸਹਾਰਾ ਅਵਾਰਾ ਕੁੱਤੇ ਨੇ ਜ਼ਬਰਦਸਤ ਆਤੰਕ ਮਚਾ ਦਿੱਤਾ। ਇੱਕ ਕਾਲੇ ਰੰਗ ਦੇ ਕੁੱਤੇ ਨੇ ਰਸਤੇ ਵਿੱਚ ਆਉਣ ਵਾਲੇ 6 ਛੋਟੇ ਬੱਚਿਆਂ ਸਮੇਤ ਤਕਰੀਬਨ 15 ਲੋਕਾਂ ਉੱਤੇ ਅਚਾਨਕ ਹਮਲਾ ਬੋਲ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਵੱਢ-ਟੁੱਕ ਕੇ ਲਹੂ-ਲੁਹਾਣ ਕਰ ਦਿੱਤਾ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਡਿਊਟੀ ਤੇ ਤਾਇਨਾਤ ਡਾਕਟਰ ਜਸ਼ਨ ਅਤੇ ਡਾਕਟਰ ਯੁਕਤਾ ਨੇ ਦੱਸਿਆ ਕਿ ਅਵਾਰਾ ਕੁੱਤੇ ਵੱਲੋਂ ਨੋਚੇ ਜਾਣ ਕਾਰਨ ਕਾਫ਼ੀ ਗਿਣਤੀ ਵਿੱਚ ਜ਼ਖ਼ਮੀ ਲੋਕ ਹਸਪਤਾਲ ਪੁੱਜੇ ਹਨ। ਜ਼ਖ਼ਮੀਆਂ ਵਿੱਚ ਰੀਨਾ ਦੇਵੀ ਪਤਨੀ ਰਾਮ ਬਾਊ ਨਾਥ, ਤਿੰਨ ਸਾਲਾ ਵਰੁਣਜੋਤ ਸਿੰਘ ਪੁੱਤਰ ਹਰਦੀਪ ਸਿੰਘ, ਚਾਰ ਸਾਲਾ ਸੱਤਿਅਮ, ਅੱਠ ਸਾਲਾ ਅਭੀਨੂਰ ਸਿੰਘ, ਸਾਢੇ ਤਿੰਨ ਸਾਲਾ ਰੇਹੂ ਕੁਮਾਰੀ ਅਤੇ ਨੌਂ ਸਾਲਾ ਮੋਨੂੰ ਕੁਮਾਰ ਵਰਗੇ ਮਾਸੂਮ ਬੱਚੇ ਸ਼ਾਮਲ ਹਨ।
ਇਸ ਤੋਂ ਇਲਾਵਾ ਵੱਡੀ ਉਮਰ ਦੇ ਲੋਕਾਂ ਵਿੱਚ ਰਜਿੰਦਰ ਕੌਰ, ਰਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਰਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਅਤੇ ਮੁੱਤੀ ਦੇਵੀ ਸਮੇਤ ਕਈ ਹੋਰ ਰਾਹਗੀਰ ਵੀ ਇਸ ਹਮਲੇ ਦੌਰਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਰੇਬੀਜ਼ ਰੋਕੂ ਟੀਕੇ ਅਤੇ ਮੁੱਢਲਾ ਇਲਾਜ ਦਿੱਤਾ ਗਿਆ ਹੈ।
ਇਸ ਖ਼ੌਫ਼ਨਾਕ ਘਟਨਾ ਦੇ ਸਾਹਮਣੇ ਆਉਣ ਮਗਰੋਂ ਸ਼ਹਿਰ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਕਪੂਰਥਲਾ ਸ਼ਹਿਰ ਅੰਦਰ ਲਗਾਤਾਰ ਵਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਉੱਤੇ ਤੁਰੰਤ ਕਾਬੂ ਪਾਇਆ ਜਾਵੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਲੀਆਂ-ਮੁਹੱਲਿਆਂ ਵਿੱਚ ਅਵਾਰਾ ਜਾਨਵਰਾਂ ਦਾ ਝੁੰਡ ਆਮ ਘੁੰਮਦਾ ਰਹਿੰਦਾ ਹੈ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ। ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵੱਲੋਂ ਠੋਸ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਕੋਈ ਹੋਰ ਵੱਡਾ ਜਾਨੀ ਹਾਦਸਾ ਵਾਪਰ ਸਕਦਾ ਹੈ।
ਉੱਧਰ, ਇਸ ਘਟਨਾ ਸਬੰਧੀ ਨਗਰ ਨਿਗਮ ਦੇ ਐੱਸ.ਓ. ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੰਭੀਰ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ। ਆਦਮਖ਼ੋਰ ਹੋਏ ਇਸ ਅਵਾਰਾ ਕੁੱਤੇ ਨੂੰ ਫੜਨ ਲਈ ਨਗਰ ਨਿਗਮ ਦੀ ਵਿਸ਼ੇਸ਼ ਟੀਮ ਨੂੰ ਮੌਕੇ ਤੇ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਕਾਬੂ ਕਰਨ ਲਈ ਲਗਾਤਾਰ ਜੱਦੋ-ਜਹਿਦ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਲੋਕਾਂ ਨੂੰ ਨੁਕਸਾਨ ਪਹੁੰਚਣ ਤੋਂ ਬਚਾਇਆ ਜਾ ਸਕੇ।
09/26/2026
ਪੰਜਾਬ📍 ਪੰਜਾਬ
28 ਤੋਂ 30 ਸਤੰਬਰ ਤੱਕ ਬੈਂਕ ਹੜਤਾਲ ਹੋਣ ਦੀ ਵਜ੍ਹਾ ਨਾਲ ਬੈਂਕ ਦੇ ਕੰਮਕਾਜ ਦੇ ਸੈਲਰੀ ਕ੍ਰੈਡਿਟ 'ਤੇ ਵੀ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਦੀ ਤਨਖ਼ਾਹ ਦੇਰੀ ਨਾਲ ਆ ਸਕਦੀ ਹੈ।
28 ਤੋਂ 30 ਸਤੰਬਰ ਤੱਕ ਬੈਂਕ ਹੜਤਾਲ ਹੋਣ ਦੀ ਵਜ੍ਹਾ ਨਾਲ ਬੈਂਕ ਦੇ ਕੰਮਕਾਜ ਦੇ ਸੈਲਰੀ ਕ੍ਰੈਡਿਟ 'ਤੇ ਵੀ ਅਸਰ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਦੀ ਤਨਖ਼ਾਹ ਦੇਰੀ ਨਾਲ ਆ ਸਕਦੀ ਹੈ।
ਸਤੰਬਰ ਮਹੀਨੇ ਦੇ ਅਖੀਰ ਵਿੱਚ ਬੈਂਕ ਗਾਹਕਾਂ ਅਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਇਸ ਹੜਤਾਲ ਦਾ ਜਨਤਕ ਖੇਤਰ ਦੇ ਬੈਂਕਾਂ ਦੀਆਂ ਸ਼ਾਖਾ ਸੇਵਾਵਾਂ 'ਤੇ ਸਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ ਹੈ। ਮਹੀਨੇ ਦੇ ਆਖਰੀ ਦਿਨਾਂ ਦੌਰਾਨ ਹੋਣ ਵਾਲੀ ਹੜਤਾਲ ਕਾਰਨ ਸੈਲਰੀ ਕ੍ਰੈਡਿਟ ਨੂੰ ਲੈਕੇ ਵੀ ਸਵਾਲ ਚੁੱਕੇ ਜਾ ਰਹੇ ਹਨ।
ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਕਰਮਚਾਰੀਆਂ ਦੀਆਂ ਸਤੰਬਰ ਦੀਆਂ ਤਨਖਾਹਾਂ ਵਿੱਚ ਦੇਰੀ ਹੋਵੇਗੀ। ਤਨਖਾਹਾਂ ਕਦੋਂ ਕ੍ਰੈਡਿਟ ਕੀਤੀਆਂ ਜਾਣਗੀਆਂ ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੰਪਨੀ ਕਿਸ ਬੈਂਕਿੰਗ ਪ੍ਰਣਾਲੀ ਰਾਹੀਂ ਤਨਖਾਹ ਦੀ ਪ੍ਰਕਿਰਿਆ ਕਰਦੀ ਹੈ ਅਤੇ ਕੀ ਸਬੰਧਤ ਬੈਂਕ ਹੜਤਾਲ ਵਿੱਚ ਹਿੱਸਾ ਲੈ ਰਿਹਾ ਹੈ ਜਾਂ ਨਹੀਂ। ਜੇਕਰ ਕੰਪਨੀ ਨੇ ਪਹਿਲਾਂ ਹੀ ਤਨਖਾਹ ਦੀ ਪ੍ਰਕਿਰਿਆ ਕਰ ਲਈ ਹੈ, ਤਾਂ ਬੈਂਕ ਹੜਤਾਲ ਦੇ ਬਾਵਜੂਦ ਤਨਖਾਹਾਂ ਸਮੇਂ ਸਿਰ ਖਾਤਿਆਂ ਵਿੱਚ ਜਮ੍ਹਾਂ ਹੋ ਸਕਦੀਆਂ ਹਨ। ਹਾਲਾਂਕਿ, ਭੁਗਤਾਨ ਪ੍ਰਕਿਰਿਆਵਾਂ ਜਿਨ੍ਹਾਂ ਲਈ ਬੈਂਕ ਸ਼ਾਖਾਵਾਂ ਜਾਂ ਕਲੀਅਰਿੰਗ ਸਿਸਟਮ ਦੀ ਲੋੜ ਹੁੰਦੀ ਹੈ, ਵਿੱਚ ਦੇਰੀ ਹੋ ਸਕਦੀ ਹੈ।
ਪਹਿਲਾਂ 11 ਸਤੰਬਰ ਨੂੰ ਇੱਕ ਦਿਨ ਦੀ ਬੈਂਕ ਹੜਤਾਲ ਕੀਤੀ ਗਈ ਸੀ। ਸਰਕਾਰ ਦੇ ਅਨੁਸਾਰ, ਹੁਣ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਹੜਤਾਲ ਦਾ ਪ੍ਰਸਤਾਵ ਹੈ।
30 ਸਤੰਬਰ ਨੂੰ ਬੈਂਕਾਂ ਦੇ ਅੱਧੇ ਸਾਲ ਦੇ ਬੰਦ ਹੋਣ ਦਾ ਦਿਨ ਵੀ ਹੈ। ਮਹੀਨੇ ਦੇ ਅੰਤ ਅਤੇ ਵਿੱਤੀ ਅੱਧੇ ਸਾਲ ਦੌਰਾਨ ਬੈਂਕਿੰਗ ਸੇਵਾਵਾਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਾਵਾਂ ਵਧ ਗਈਆਂ ਹਨ।
ਲਗਾਤਾਰ ਕਈ ਦਿਨਾਂ ਤੱਕ ਗਾਹਕਾਂ ਲਈ ਬੈਂਕਿੰਗ ਸੇਵਾਵਾਂ ਵਿੱਚ ਵਿਘਨ ਤੋਂ ਬਚਣ ਲਈ ਸਰਕਾਰ ਨੇ 27 ਸਤੰਬਰ, ਐਤਵਾਰ ਨੂੰ ਸਾਰੇ ਜਨਤਕ ਖੇਤਰ ਦੇ ਬੈਂਕਾਂ ਅਤੇ ਖੇਤਰੀ ਪੇਂਡੂ ਬੈਂਕਾਂ ਨੂੰ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਹੈ।
ਤਨਖਾਹ ਨੂੰ ਲੈਕੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਇੱਕੋ ਜਿਹੀਆਂ ਨਹੀਂ ਹੋਣਗੀਆਂ। ਕੇਂਦਰ ਸਰਕਾਰ ਨੇ ਸੰਭਾਵੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਪਣੇ ਕਰਮਚਾਰੀਆਂ, ਉਦਯੋਗਿਕ ਕਾਮਿਆਂ ਅਤੇ ਪੈਨਸ਼ਨਰਾਂ ਨੂੰ ਸਤੰਬਰ ਦੀਆਂ ਅਦਾਇਗੀਆਂ ਪਹਿਲਾਂ ਤੋਂ ਕਰਨ ਦੇ ਪ੍ਰਬੰਧ ਕੀਤੇ ਹਨ।
ਕੇਂਦਰੀ ਸਰਕਾਰੀ ਕਰਮਚਾਰੀਆਂ ਦੀਆਂ ਸਤੰਬਰ ਦੀਆਂ ਤਨਖਾਹਾਂ, ਤਨਖਾਹਾਂ ਅਤੇ ਪੈਨਸ਼ਨਾਂ 25 ਸਤੰਬਰ ਨੂੰ ਵੰਡਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਹ ਕਦਮ 28 ਸਤੰਬਰ ਤੋਂ 30 ਸਤੰਬਰ ਤੱਕ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ ਸੀ। ਇਹ ਪ੍ਰਬੰਧ ਕੇਂਦਰ ਸਰਕਾਰ ਦੇ ਕਰਮਚਾਰੀਆਂ 'ਤੇ ਲਾਗੂ ਹੁੰਦਾ ਹੈ; ਇਸਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਇੱਕ ਆਮ ਨਿਯਮ ਨਹੀਂ ਮੰਨਿਆ ਜਾ ਸਕਦਾ।
09/26/2026
ਪੰਜਾਬ📍 ਪੰਜਾਬ
ਸ਼੍ਰੀ ਸ੍ਰੀ 1008 ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਨਾਮ ਲੇਵਾ ਸਰਬ ਸੰਗਤ ਵੱਲੋਂ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ 27, 28 ਅਤੇ 29 ਸਤੰਬਰ ਨੂੰ ਕਾਂਸ਼ੀਪੁਰੀ ਧਾਮ ਝਾਡੀਆਂ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ।

ਸ਼੍ਰੀ ਸ੍ਰੀ 1008 ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਨਾਮ ਲੇਵਾ ਸਰਬ ਸੰਗਤ ਵੱਲੋਂ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ 27, 28 ਅਤੇ 29 ਸਤੰਬਰ ਨੂੰ ਕਾਂਸ਼ੀਪੁਰੀ ਧਾਮ ਝਾਡੀਆਂ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸੇਵਾਦਾਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੂਰੇ ਉਤਸ਼ਾਹ ਨਾਲ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਮਹਾਰਾਜ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਅਵਤਾਰ ਦਿਵਸ ਸਮਾਗਮ ਦੇ ਪਹਿਲੇ ਦਿਨ 27 ਸਤੰਬਰ ਨੂੰ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਜਗਤ ਗੁਰੂ ਆਚਾਰੀਆ ਬਾਬਾ ਗਰੀਬਦਾਸ ਜੀ ਵੱਲੋਂ ਰਚਿਤ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ। 28 ਸਤੰਬਰ ਨੂੰ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਇਸੇ ਦਿਨ ਮਹਾਰਾਜ ਲਾਲ ਦਾਸ ਬ੍ਰਹਮਾਨੰਦ ਭੂਰੀ ਵਾਲੇ ਗਰੀਬ ਦਾਸੀ ਚੈਰੀਟੇਬਲ ਟਰੱਸਟ ਵੱਲੋਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਲਈ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪੀਜੀਆਈ ਚੰਡੀਗੜ੍ਹ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। 29 ਸਤੰਬਰ ਨੂੰ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਚੇਤਨਾ ਨੰਦ ਮਹਾਰਾਜ ਕਾਸ਼ੀ ਵਾਲੇ ਅੰਮ੍ਰਿਤ ਵੇਲੇ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਕਾਂਸ਼ੀਪੁਰੀ ਧਾਮ ਝਾਡੀਆਂ ਕਲਾਂ ਵਿਖੇ ਪਹੁੰਚਣਗੇ ਅਤੇ ਸਰਬ ਸੰਗਤ ਸਮੇਤ ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਕਰਨਗੇ। ਇਸ ਉਪਰੰਤ ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਉੱਚ ਕੋਟੀ ਦੇ ਵਿਦਵਾਨ ਸੰਤ ਮਹਾਂਪੁਰਸ਼ ਸਤਿਸੰਗ ਅਤੇ ਉਪਦੇਸ਼ ਰਾਹੀਂ ਸੰਗਤ ਨੂੰ ਅਧਿਆਤਮਿਕ ਸੰਦੇਸ਼ ਦੇਣਗੇ ਅਤੇ ਪਰਮਾਰਥ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ।
09/26/2026
ਪੰਜਾਬ📍 ਪੰਜਾਬ
ਬਲਾਕ ਹੁਸ਼ਿਆਰਪੁਰ 1-ਬੀ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕੱਲ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ। ਖੇਡਾਂ ਦੇ ਆਖ਼ਰੀ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਨਲੋਈਆਂ ਵਿਖੇ ਇੱਕ ਵਿਸ਼ੇਸ਼ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਬਲਾਕ ਹੁਸ਼ਿਆਰਪੁਰ 1-ਬੀ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕੱਲ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ। ਖੇਡਾਂ ਦੇ ਆਖ਼ਰੀ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਨਲੋਈਆਂ ਵਿਖੇ ਇੱਕ ਵਿਸ਼ੇਸ਼ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ 23 ਸਤੰਬਰ ਨੂੰ ਅਥਲੈਟਿਕਸ ਈਵੈਂਟਸ ਨਾਲ ਹੋਈ ਸੀ। ਇਸ ਉਪਰੰਤ 24 ਸਤੰਬਰ ਨੂੰ ਲਾਜਵੰਤੀ ਆਊਟਡੋਰ ਸਟੇਡੀਅਮ ਵਿਖੇ ਕਬੱਡੀ, ਖੋ-ਖੋ, ਰੱਸਾਕਸ਼ੀ ਅਤੇ ਕੁਸ਼ਤੀਆਂ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸ਼ਤਰੰਜ ਅਤੇ ਬੈਡਮਿੰਟਨ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਡਗਾਣਾ ਵਿਖੇ ਸਫ਼ਲਤਾਪੂਰਵਕ ਕਰਵਾਏ ਗਏ। ਸਰਕਾਰੀ ਐਲੀਮੈਂਟਰੀ ਸਕੂਲ ਨਲੋਈਆਂ ਵਿਖੇ ਆਯੋਜਿਤ ਸਮਾਪਤੀ ਸਮਾਰੋਹ ਦੌਰਾਨ ਬਲਾਕ ਪ੍ਰਾਇਮਰੀ ਖੇਡ ਅਫ਼ਸਰ ਗੁਰਵਿੰਦਰ ਕੌਰ ਅਤੇ ਬਲਾਕ ਨੋਡਲ ਅਫ਼ਸਰ ਸੋਨੂੰ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਵਿੰਦਰ ਕੌਰ ਆਰਤੀ ਰਾਣਾ, ਸੰਗੀਤਾ ਵਾਸੂਦੇਵਾ, ਰਣਵੀਰ ਕੌਰ, ਹਰਦੀਪ ਸਿੰਘ, ਰੇਨੂੰ ਦੱਤਾ ਤੋਂ ਇਲਾਵਾ ਸਮੂਹ ਸਕੂਲ ਮੁਖੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
09/26/2026
ਪੰਜਾਬ📍 ਪੰਜਾਬ
ਬਰਨਾਲਾ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਮਹਿਲਾ ਸਨਮਾਨ-ਸਖੀ ਸਨਮਾਨ ਸਮਾਰੋਹ ਦੌਰਾਨ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਚ ਔਰਤਾਂ ਨੇ ਸ਼ਿਰਕਤ ਕੀਤੀ। ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬ ਸਰਕਾਰ ਦੀ ਅਹਿਮ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਘਰ-ਘਰ ਜਾ ਕੇ ਯੋਗ ਮਹਿਲਾਵਾਂ ਦੇ ਫ਼ਾਰਮ ਭਰਨ ਵਾਲੀਆਂ ਸਖੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੀ।
ਬਰਨਾਲਾ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਮਹਿਲਾ ਸਨਮਾਨ-ਸਖੀ ਸਨਮਾਨ ਸਮਾਰੋਹ ਦੌਰਾਨ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਚ ਔਰਤਾਂ ਨੇ ਸ਼ਿਰਕਤ ਕੀਤੀ। ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬ ਸਰਕਾਰ ਦੀ ਅਹਿਮ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਘਰ-ਘਰ ਜਾ ਕੇ ਯੋਗ ਮਹਿਲਾਵਾਂ ਦੇ ਫ਼ਾਰਮ ਭਰਨ ਵਾਲੀਆਂ ਸਖੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੀ।
ਇਸ ਸਨਮਾਨ ਸਮਾਰੋਹ ਰਾਹੀਂ ਸਰਕਾਰੀ ਯੋਜਨਾ ਨੂੰ ਘਰ ਦੀ ਦਹਿਲੀਜ਼ ਤੱਕ ਪਹੁੰਚਾਉਣ ਵਾਲੀਆਂ ਸਮਰਪਿਤ ਮਹਿਲਾਵਾਂ ਦੇ ਵੱਡਮੁੱਲੇ ਯੋਗਦਾਨ ਦੀ ਖ਼ੂਬ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਲਾਭਪਾਤਰੀ ਔਰਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਚੇਚਾ ਧੰਨਵਾਦ ਪ੍ਰਗਟ ਕੀਤਾ। ਔਰਤਾਂ ਨੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਜਲੀ ਬਿੱਲਾਂ ਵਿੱਚ ਮਿਲੀ ਵੱਡੀ ਰਾਹਤ ਅਤੇ ਹੋਰ ਕਲਿਆਣਕਾਰੀ ਸਕੀਮਾਂ ਸਦਕਾ ਆਮ ਪਰਿਵਾਰਾਂ ਦਾ ਘਰੇਲੂ ਬਜਟ ਸੰਭਲਿਆ ਹੈ ਅਤੇ ਸਿੱਧਾ ਆਰਥਿਕ ਲਾਭ ਮਿਲਿਆ ਹੈ। ਦੂਜੇ ਪਾਸੇ, ਪ੍ਰੋਗਰਾਮ ਦੌਰਾਨ ਮੌਜੂਦ ਮਹਿਲਾ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਸੱਦਾ ਦਿੱਤਾ।
09/26/2026
ਪੰਜਾਬ📍 ਪੰਜਾਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਸੱਦ ਲਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ 27 ਸਤੰਬਰ ਦਿਨ ਐਤਵਾਰ ਨੂੰ ਦੁਪਹਿਰੇ 1 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਵੇਗੀ।
ਮੁੱਖ ਮੰਤਰੀ ਨੇ ਮੀਟਿੰਗ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਰਾਮਪੁਰ ਖੇੜੀ ਦੇ ਸੰਤ ਬਾਬਾ ਸੇਵਾ ਸਿੰਘ, ਸਾਬਕਾ ਆਈ ਪੀ ਐੱਸ ਅਧਿਕਾਰੀ ਤੇ ਪੀ ਪੀ ਐੱਸ ਸੀ ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਐਡਵੋਕੇਟ ਪ੍ਰੀਤ ਇੰਦਰ ਪੌਲ ਸਿੰਘ ਸ਼ਾਮਲ ਹੋਣਗੇ।
ਇਸ ਲਈ ਮੁੱਖ ਮੰਤਰੀ ਨੇ ਸੱਤਾਂ ਮੈਂਬਰਾਂ ਨੂੰ ਲਿਖਤੀ ਤੌਰ ’ਤੇ ਪੱਤਰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ’ਤੇ ਕੁਝ ਇਤਰਾਜ ਜਤਾਏ ਸਨ ਅਤੇ ਸਮੂਹ ਵਿਧਾਨ ਸਭਾ ਨੂੰ ਤਲਬ ਕੀਤਾ ਗਿਆ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਐਕਟ ਵਿੱਚ ਸੋਧ ਕਰਨ ਲਈ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਵੱਲੋਂ ਸੋਧ ਐਕਟ ਵਿਚ ਕੀਤੀਆਂ ਜੋਣ ਵਾਲੀਆਂ ਸੋਧਾਂ ਬਾਰੇ ਆਪਣੀ ਰਾਏ ਦਿੱਤੀ ਜਾਵੇਗੀ।
09/26/2026
ਪੰਜਾਬ📍 ਪੰਜਾਬ
26 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਲੁਧਿਆਣਾ ਤੋਂ ਮਾਲੇਰਕੋਟਲਾ ਸੜਕ 'ਤੇ ਨਿਹੰਗ ਜਥੇਬੰਦੀਆਂ ਵਲੋਂ ਜਥੇਦਾਰ ਬਾਬਾ ਕਰਨੈਲ ਸਿੰਘ ਦੀ ਅਗਵਾਈ ਹੇਠ ਡੇਹਲੋਂ ਪੁਲਿਸ ਖ਼ਿਲਾਫ਼ ਬਾਈਪਾਸ ਚੌਂਕ 'ਤੇ ਰੋਸ ਧਰਨਾ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਨਾਲ ਲੋਕ ਪ੍ਰੇਸ਼ਾਨ ਹਨ।
26 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਲੁਧਿਆਣਾ ਤੋਂ ਮਾਲੇਰਕੋਟਲਾ ਸੜਕ 'ਤੇ ਨਿਹੰਗ ਜਥੇਬੰਦੀਆਂ ਵਲੋਂ ਜਥੇਦਾਰ ਬਾਬਾ ਕਰਨੈਲ ਸਿੰਘ ਦੀ ਅਗਵਾਈ ਹੇਠ ਡੇਹਲੋਂ ਪੁਲਿਸ ਖ਼ਿਲਾਫ਼ ਬਾਈਪਾਸ ਚੌਂਕ 'ਤੇ ਰੋਸ ਧਰਨਾ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਨਾਲ ਲੋਕ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ 22 ਸਤੰਬਰ ਨੂੰ ਪਿੰਡ ਲਹਿਰਾ ਵਿਖੇ ਪੁਲਿਸ ਵਰਦੀ ਵਿਚ ਤਿੰਨ ਨੌਜਵਾਨਾ ਨੂੰ ਲੁੱਟਾਂ ਖੋਹਾਂ ਅਤੇ ਨਸ਼ੇ ਦਾ ਸੇਵਕ ਕਰਨ ਦੇ ਚਲਦਿਆਂ ਨਿਹੰਗ ਜਥੇਬੰਦੀਆਂ ਵਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ, ਜੋ ਆਪਣੇ ਆਪ ਨੂੰ ਥਾਣਾ ਡੇਹਲੋਂ ਦੇ ਇੰਚਾਰਜ਼ ਇੰਸਪੈਕਟਰ ਵਿਜੇ ਕੁਮਾਰ ਦੇ ਬੰਦੇ ਦੱਸ ਰਹੇ ਸਨ। ਭਾਵੇਂ ਇਸ ਮਾਮਲੇ ਵਿਚ ਤਿੰਨਾਂ ਨੌਜਵਾਨਾਂ ਖ਼ਿਲਾਫ਼ ਮੁਕੱਦਮਾਂ ਦਰਜ਼ ਕਰਕੇ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕੀਤਾ ਜਾ ਚੁੱਕਾ ਹੈ, ਪਰ ਨਿਹੰਗ ਜਥੇਬੰਦੀ ਦੇ ਆਗੂ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੋਏ ਤੇ ਅੱਜ ਦੂਸਰੀ ਵਾਰ ਰੋਸ ਧਰਨਾ ਲਗਾ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਸਵੇਰ ਤੋਂ ਰੋਸ ਧਰਨਾ ਜਾਰੀ ਹੈ।
09/26/2026
ਪੰਜਾਬ📍 ਪੰਜਾਬ
ਪੱਛਮੀ ਬੰਗਾਲ: ਸ਼੍ਰੀਰਾਮਪੁਰ ‘ਚ ਮਮਤਾ ਬੈਨਰਜੀ ਦੀ ਜਨ ਸਭਾ ‘ਚ ਸ਼ਾਮਲ ਹੋਣ ਜਾ ਰਹੇ ਟੀ.ਐੱਮ.ਸੀ. ਵਿਧਾਇਕ ਕੁਨਾਲ ਘੋਸ਼ ਦੀ ਕਾਰ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ।
ਪੱਛਮੀ ਬੰਗਾਲ: ਸ਼੍ਰੀਰਾਮਪੁਰ ‘ਚ ਮਮਤਾ ਬੈਨਰਜੀ ਦੀ ਜਨ ਸਭਾ ‘ਚ ਸ਼ਾਮਲ ਹੋਣ ਜਾ ਰਹੇ ਟੀ.ਐੱਮ.ਸੀ. ਵਿਧਾਇਕ ਕੁਨਾਲ ਘੋਸ਼ ਦੀ ਕਾਰ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾ ਕਰਨ ਅਤੇ ਕਾਰ ਨੂੰ ਘੇਰਨ ਵਾਲੇ ਲੋਕ ਕੌਣ ਸਨ, ਇਸ ਬਾਰੇ ਹਾਲੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਲੋਕ ਇਕੱਠੇ ਹੋ ਕੇ ਉਨ੍ਹਾਂ ਦੀ ਕਾਰ ਅੱਗੇ ਆ ਗਏ ਅਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਾਲੇ ਝੰਡੇ ਦਿਖਾਏ। ਵਿਰੋਧ ਕਰ ਰਹੇ ਲੋਕਾਂ ਨੇ ਘੋਸ਼ ਦੀ ਕਾਰ ‘ਤੇ ਅੰਡੇ ਵੀ ਸੁੱਟੇ।
ਇਸ ਦੌਰਾਨ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਕੁਨਾਲ ਘੋਸ਼ ਨੇ ਦੋਸ਼ ਲਗਾਇਆ ਕਿ ਪ੍ਰਦਰਸ਼ਨਕਾਰੀਆਂ ਨੇ ਰਸਤੇ ‘ਚ ਉਨ੍ਹਾਂ ਦੀ ਕਾਰ ਨੂੰ ਰੋਕ ਕੇ ਹੰਗਾਮਾ ਕੀਤਾ। ਘੋਸ਼ ਅਨੁਸਾਰ ਭੀੜ ਵੱਲੋਂ ਉਨ੍ਹਾਂ ਦੀ ਕਾਰ ‘ਤੇ ਪੱਥਰ ਅਤੇ ਅੰਡੇ ਸੁੱਟੇ ਗਏ, ਜਿਸ ਕਾਰਨ ਕਾਰ ਦੀ ਪਿਛਲੀ ਵਿੰਡਸ਼ੀਲਡ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਇਹ ਵੀ ਕਿਹਾ ਕਿ ਸੜਕ ’ਤੇ ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਇਸ ਦੌਰਾਨ ਉਨ੍ਹਾਂ ਨੂੰ ਮੌਕੇ ’ਤੇ ਪੁਲਿਸ ਦੀ ਮੌਜੂਦਗੀ ਨਜ਼ਰ ਨਹੀਂ ਆਈ।
ਘੋਸ਼ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਕੋਲਕਾਤਾ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਪਹੁੰਚ ਕੇ ਉਹ ਲਾਲ ਬਾਜ਼ਾਰ ਜਾਂ ਭਵਾਨੀ ਭਵਨ ਜਾ ਕੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਨੇ ਇਸ ਸਾਰੀ ਘਟਨਾ ਨੂੰ ਲੈ ਕੇ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਇਸ ਘਟਨਾ ਤੋਂ ਬਾਅਦ ਇਸ ਨੂੰ ਲੈ ਕੇ ਟੀ.ਐਮ.ਸੀ. ਅਤੇ ਬੀ.ਜੇ.ਪੀ. ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ ਸ਼ੁਰੂ ਹੋ ਗਏ। ਟੀ.ਐਮ.ਸੀ. ਆਗੂ ਅਸਿਤ ਮਜੂਮਦਾਰ ਨੇ ਦੋਸ਼ ਲਾਇਆ ਕਿ ਇਸ ਘਟਨਾ ਵਿੱਚ ਭਾਜਪਾ ਵਰਕਰਾਂ ਦੀ ਭੂਮਿਕਾ ਹੋ ਸਕਦੀ ਹੈ। ਉਨ੍ਹਾਂ ਨੇ ਇਸ ਨੂੰ ਆਮ ਲੋਕਾਂ ਦਾ ਆਪੋ-ਆਪਣਾ ਰੋਸ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਕਥਿਤ ਤੌਰ ‘ਤੇ ਪਹਿਲਾਂ ਤੋਂ ਯੋਜਨਾਬੱਧ ਹਮਲਾ ਕਰਾਰ ਦਿੱਤਾ।
09/26/2026
ਪੰਜਾਬ📍 ਪੰਜਾਬ
ਕਿਸੇ ਵੀ ਸੂਬੇ ਦੀ ਤਰੱਕੀ ਅਤੇ ਵਿਕਾਸ ਵਿੱਚ ਉੱਥੋਂ ਦੇ ਮੁਲਾਜ਼ਮ ਵਰਗ ਦੀ ਅਹਿਮ ਭੂਮਿਕਾ ਹੁੰਦੀ ਹੈ। ਮੁਲਾਜ਼ਮ ਸਰਕਾਰ ਅਤੇ ਜਨਤਾ ਵਿਚਕਾਰ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰਦੇ ਹਨ।
ਕਿਸੇ ਵੀ ਸੂਬੇ ਦੀ ਤਰੱਕੀ ਅਤੇ ਵਿਕਾਸ ਵਿੱਚ ਉੱਥੋਂ ਦੇ ਮੁਲਾਜ਼ਮ ਵਰਗ ਦੀ ਅਹਿਮ ਭੂਮਿਕਾ ਹੁੰਦੀ ਹੈ। ਮੁਲਾਜ਼ਮ ਸਰਕਾਰ ਅਤੇ ਜਨਤਾ ਵਿਚਕਾਰ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰਦੇ ਹਨ। ਇਸ ਸਚਾਈ ਨੂੰ ਸਮਝਦਿਆਂ ਪੰਜਾਬ ਦੀ ਮੌਜੂਦਾ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਇਤਿਹਾਸਕ ਕਦਮ ਚੁੱਕੇ ਹਨ। ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਨਾਲ ਜਿੱਥੇ ਇੱਕ ਪਾਸੇ ਮੁਲਾਜ਼ਮਾਂ ਵਿੱਚ ਉਤਸ਼ਾਹ ਵਧਿਆ ਹੈ, ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਵਿੱਚ ਵੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿਲਾ-ਪੱਖੀ ਪੋਸਟਿੰਗ ਨੀਤੀ ਸੂਬੇ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਿਤ ਹੋ ਰਹੀ ਹੈ। ਇਸ ਨੀਤੀ ਤਹਿਤ ਗਰੁੱਪ ਬੀ, ਸੀ ਅਤੇ ਡੀ ਦੀਆਂ ਮਹਿਲਾ ਮੁਲਾਜ਼ਮਾਂ ਜਿਵੇਂ ਕਿ ਅਧਿਆਪਕ, ਸਟਾਫ਼ ਨਰਸਾਂ ਅਤੇ ਹੋਰ ਵਿਭਾਗਾਂ ਦੀਆਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰ ਤੋਂ 40 ਕਿਲੋਮੀਟਰ ਦੇ ਦਾਇਰੇ ਵਿੱਚ ਤਾਇਨਾਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪਰਖਕਾਲ ਯਾਨੀ ਕਿ ਪ੍ਰੋਬੇਸ਼ਨ ਪੀਰੀਅਡ ਸਫ਼ਲਤਾਪੂਰਵਕ ਪੂਰਾ ਕਰਨ ਵਾਲੀਆਂ ਇਹ ਮਹਿਲਾ ਮੁਲਾਜ਼ਮ ਹੁਣ ਆਪਣੀ ਸਹੂਲਤ ਅਨੁਸਾਰ ਪੇਕੇ ਜਾਂ ਸਹੁਰੇ ਘਰ ਨੂੰ ਆਪਣਾ ਮੁੱਖ ਪਤਾ ਦਰਜ ਕਰਵਾ ਕੇ ਆਪਣੇ ਨੇੜਲੇ ਦਫ਼ਤਰ ਜਾਂ ਸੰਸਥਾ ਵਿੱਚ ਸੇਵਾ ਨਿਭਾ ਰਹੀਆਂ ਹਨ। ਇਸ ਇਤਿਹਾਸਕ ਫ਼ੈਸਲੇ ਨਾਲ ਮਹਿਲਾ ਕਰਮਚਾਰੀਆਂ ਦੀ ਰੋਜ਼ਾਨਾ ਦੀ ਖ਼ੱਜਲ-ਖ਼ੁਆਰੀ ਖ਼ਤਮ ਹੋਈ ਹੈ ਅਤੇ ਉਹ ਆਪਣੇ ਪੇਸ਼ੇਵਰ ਅਤੇ ਪਰਿਵਾਰਕ ਜੀਵਨ ਵਿੱਚ ਵਧੀਆ ਤਾਲਮੇਲ ਬਣਾਉਣ ਵਿੱਚ ਕਾਮਯਾਬ ਹੋ ਰਹੀਆਂ ਹਨ।
ਤਾਲਮੇਲ ਸਿਰਫ਼ ਪੋਸਟਿੰਗ ਤੱਕ ਹੀ ਸੀਮਤ ਨਹੀਂ, ਸਗੋਂ ਸਰਕਾਰ ਨੇ ਮੁਲਾਜ਼ਮਾਂ ਅਤੇ ਪ੍ਰਸ਼ਾਸਨ ਵਿਚਕਾਰ ਦੂਰੀਆਂ ਨੂੰ ਮਿਟਾਉਣ ਲਈ ਲਾਜ਼ਮੀ ਮਾਸਿਕ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੈ। ਇਨ੍ਹਾਂ ਨਿਯਮਿਤ ਮੀਟਿੰਗਾਂ ਵਿੱਚ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਆਗੂ ਸਿੱਧੇ ਤੌਰ ’ਤੇ ਉੱਚ ਅਧਿਕਾਰੀਆਂ ਨਾਲ ਬੈਠ ਕੇ ਆਪਣੇ ਵਿਭਾਗੀ ਮਸਲੇ, ਮੰਗਾਂ ਅਤੇ ਮੁਸ਼ਕਲਾਂ ਰੱਖਦੇ ਹਨ। ਇਸ ਸਾਂਝੇ ਮੰਚ ਰਾਹੀਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਕਿ ਪੁਰਾਣੇ ਲੰਬਿਤ ਕੇਸਾਂ ਤੋਂ ਵੱਡੀ ਰਾਹਤ ਮਿਲ ਸਕੇ। ਸਰਕਾਰ ਦਾ ਇਹ ਉਪਰਾਲਾ ਸਾਬਿਤ ਕਰਦਾ ਹੈ ਕਿ ਪ੍ਰਸ਼ਾਸਨਿਕ ਵਿਵਸਥਾ ਹੁਣ ਦਫ਼ਤਰਸ਼ਾਹੀ ਦੀ ਬਜਾਏ ਜਨ-ਕਲਿਆਣਕਾਰੀ ਸੋਚ ’ਤੇ ਪਹਿਰਾ ਦੇ ਰਹੀ ਹੈ।
ਇਨ੍ਹਾਂ ਲੋਕ-ਪੱਖੀ ਨੀਤੀਆਂ ਦੇ ਦੂਰਗਾਮੀ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਜਦੋਂ ਮੁਲਾਜ਼ਮ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਮੁਕਤ ਹੁੰਦੇ ਹਨ ਤਾਂ ਉਹ ਆਪਣੀ ਡਿਊਟੀ ਹੋਰ ਵੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦੀ ਇਸ ਸਕਾਰਾਤਮਕ ਪਹੁੰਚ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇੱਛਾ ਸ਼ਕਤੀ ਹੋਵੇ ਤਾਂ ਪ੍ਰਸ਼ਾਸਨਿਕ ਸੁਧਾਰ ਕਰਨੇ ਬਹੁਤ ਸੁਖਾਲੇ ਹੋ ਜਾਂਦੇ ਹਨ। ਇਨ੍ਹਾਂ ਨੀਤੀਆਂ ਨਾਲ ਜਿੱਥੇ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਬਿਹਤਰ ਸੇਵਾਵਾਂ ਮਿਲ ਰਹੀਆਂ ਹਨ, ਉੱਥੇ ਹੀ ਮੁਲਾਜ਼ਮ ਵਰਗ ਵਿੱਚ ਵੀ ਸਰਕਾਰ ਪ੍ਰਤੀ ਵਿਸ਼ਵਾਸ ਅਤੇ ਸਤਿਕਾਰ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ।
09/26/2026
ਪੰਜਾਬ📍 ਪੰਜਾਬ
ਗੱਲ ਸੰਨ 1995 ਦੇ ਆਸ-ਪਾਸ ਦੀ ਹੋਣੀ ਐ। ਸ਼ਾਮ ਵੇਲੇ ਸਾਡੇ ਘਰਾਂ ਨੇੜਲੀ ਵੱਡੀ ਗਲੀ ਵਿੱਚ ਟਰੱਕ ਰੋਕਣ ਤੋਂ ਪਹਿਲਾਂ, ਦੋ-ਤਿੰਨ ਵਾਰ ਦੱਬੀ ਰੇਸ ਦੀ ਆਵਾਜ਼ ਸਾਡੇ ਸਾਰੇ ਘਰਾਂ ਦੇ ਨਿਆਣਿਆਂ ਨੂੰ ਬਾਹਰ ਖਿੱਚ ਲਿਆਉਂਦੀ ਸੀ।
ਗੱਲ ਸੰਨ 1995 ਦੇ ਆਸ-ਪਾਸ ਦੀ ਹੋਣੀ ਐ। ਸ਼ਾਮ ਵੇਲੇ ਸਾਡੇ ਘਰਾਂ ਨੇੜਲੀ ਵੱਡੀ ਗਲੀ ਵਿੱਚ ਟਰੱਕ ਰੋਕਣ ਤੋਂ ਪਹਿਲਾਂ, ਦੋ-ਤਿੰਨ ਵਾਰ ਦੱਬੀ ਰੇਸ ਦੀ ਆਵਾਜ਼ ਸਾਡੇ ਸਾਰੇ ਘਰਾਂ ਦੇ ਨਿਆਣਿਆਂ ਨੂੰ ਬਾਹਰ ਖਿੱਚ ਲਿਆਉਂਦੀ ਸੀ।
ਟਰੱਕ ਖੜ੍ਹਾ ਕਰਕੇ ਘਰ ਜਾਣ ਤੋਂ ਪਹਿਲਾਂ ਮਾਮਾ ਸਾਰੀਆਂ ਤਾਕੀਆਂ ਚੰਗੀ ਤਰ੍ਹਾਂ ਬੰਦ ਕਰਕੇ ਸਾਨੂੰ ਹਦਾਇਤ ਜ਼ਰੂਰ ਦਿੰਦਾ ਕਿ ਟਾਇਰਾਂ ਦੀਆਂ ਹਵਾ ਵਾਲੀਆਂ ਟੂਟੀਆਂ ਕੋਈ ਨਾ ਛੇੜੇ, ਬਾਕੀ ਕਿਤੇ ਮਰਜ਼ੀ ਚੜ੍ਹੋ-ਉੱਤਰੋ ਤੇ ਖੇਡੋ। ਮਾਮੇ ਦਾ ਟਰੱਕ ਮਹੀਨੇ ਵਿੱਚ ਦੋ-ਤਿੰਨ ਵਾਰ ਜਦੋਂ ਵੀ ਪਿੰਡ ਆ ਕੇ ਰੁਕਦਾ, ਅਸੀਂ ਸਾਰੇ ਨਿਆਣੇ ਅੱਧੀ-ਅੱਧੀ ਰਾਤ ਤੱਕ ਟਰੱਕ ’ਤੇ ਖੇਡਦੇ ਰਹਿੰਦੇ। ਕੋਈ ਟੂਲ ’ਤੇ ਚੜ੍ਹ ਜਾਂਦਾ, ਕੋਈ ਬਾਂਦਰਾਂ ਵਾਂਗ ਬਾਡੀ ’ਤੇ ਜਾ ਬਹਿੰਦਾ, ਕੋਈ ਵਿਚਕਾਰ ਲੱਗੇ ਬਾਲੇ ਦੇ ਗੋਲ ਕੁੰਡਿਆਂ ਨੂੰ ਫੜ ਕੇ ਪਲਟੀਆਂ ਮਾਰਦਾ ਅਤੇ ਕੋਈ ਟਰੱਕ ਦੇ ਹੇਠਾਂ ਵੜ ਜਾਂਦਾ। ਉਸ ਵਕਤ ਸੋਸ਼ਲ ਮੀਡੀਆ ਨੇ ਬੱਚਿਆਂ ਨੂੰ ਮੋਬਾਈਲਾਂ ਨਾਲ ਘਰਾਂ ਵਿੱਚ ਕੈਦ ਨਹੀਂ ਸੀ ਕੀਤਾ ਹੋਇਆ।
ਸਾਡੇ ਘਰਾਂ ਜਾਂ ਆਂਢ-ਗੁਆਂਢ ਵਿੱਚ ਜਦੋਂ ਵੀ ਕਿਸੇ ਮੁੰਡੇ ਦਾ ਵਿਆਹ ਹੁੰਦਾ, ਬਰਾਤ ਲਿਜਾਣ ਲਈ ਮਾਮੇ ਦਾ ਟਰੱਕ ਪਹਿਲਾਂ ਹੀ ਪੱਕਾ ਬੁੱਕ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਲੋਕਾਂ ਨੂੰ ਲੋਕ ਵਿਖਾਵੇ ਦੀ ਸ਼ੈਅ ਨੇ ਨਹੀਂ ਸੀ ਡੰਗਿਆ। ਬਰਾਤ ਲਈ ਅੱਜ ਵਾਂਗ ਕਾਰਾਂ ਦੀਆਂ ਲੰਮੀਆਂ ਕਤਾਰਾਂ ਨਹੀਂ ਹੁੰਦੀਆਂ ਸਨ ਅਤੇ ਨਾ ਹੀ ਦਾਜ ਦਾ ਸਾਮਾਨ ਬਹੁਤਾ ਹੁੰਦਾ ਸੀ, ਸਿਰਫ਼ ਜ਼ਰੂਰੀ ਵਸਤਾਂ ਹੀ ਕੁੜੀ ਨੂੰ ਦਿੱਤੀਆਂ ਜਾਂਦੀਆਂ ਸਨ। ਇਸੇ ਕਰਕੇ ਬਰਾਤ ਵਾਲੇ ਟਰੱਕ ਵਿੱਚ ਹੀ ਦਾਜ ਦਾ ਸਮਾਨ ਤੇ ਬਰਾਤੀ ਆ ਜਾਂਦੇ ਸਨ। ਸਾਡੇ ਗੁਆਂਢ ਵਿੱਚ ਇੱਕ ਮੁੰਡੇ ਦੀ ਬਰਾਤ ਜਾਣ ਸਮੇਂ ਮਾਮੇ ਨਾਲ ਜੁੜੀ ਮਖੌਲੀਆ ਗੱਲ ਅੱਜ ਵੀ ਮਸ਼ਹੂਰ ਹੈ। ਇੱਕ ਰੰਗ-ਬਰੰਗੇ ਰਿਬਨਾਂ ਨਾਲ ਸਜਾਈ ਮਰੂਤੀ ਕਾਰ ਵਿਆਹ ਵਾਲੇ ਮੁੰਡੇ ਤੇ ਕੁਝ ਖ਼ਾਸ ਮਹਿਮਾਨਾਂ ਲਈ ਸੀ ਅਤੇ ਬਾਕੀ ਬਰਾਤੀਆਂ ਲਈ ਮਾਮੇ ਦਾ ਟਰੱਕ ਤਿਆਰ ਖੜ੍ਹਾ ਸੀ। ਮੁੰਡੇ ਨੇ ਗੁਰੂ ਘਰ ਮੱਥਾ ਟੇਕਿਆ ਤੇ ਕਾਰ ਤੁਰ ਗਈ, ਪਰ ਟਰੱਕ ਵਿੱਚ ਚੜ੍ਹਨ ਵਾਲੇ ਬਰਾਤੀ ਆਨਾ-ਕਾਨੀ ਕਰ ਰਹੇ ਸਨ। ਕੋਈ ਕਹਿੰਦਾ ਮੈਂ ਮੂਹਰਲੇ ਕੈਬਿਨ ਵਿੱਚ ਬੈਠਣਾ, ਕੋਈ ਪਿਛਲੇ ਪਾਸੇ ਬੈਠਣ ਦੀ ਜ਼ਿੱਦ ਕਰਦਾ। ਇਹ ਦੇਖ ਕੇ ਮਾਮੇ ਨੇ ਹੱਸਦਿਆਂ ਕਿਹਾ, “ਓਏ ਕੰਜਰੋ, ਚੜ੍ਹ ਜਾਓ ਛੇਤੀ ਕਿਉਂ ਲੇਟ ਕਰਾਈ ਜਾਂਦੇ ਓ, ਟਰੱਕ ਦਾ ਮੂਹਰਲਾ ਪਾਸਾ ਵੀ ਉੱਥੇ ਹੀ ਜਾਊ ਤੇ ਮਗਰਲਾ ਪਾਸਾ ਵੀ ਉੱਥੇ ਹੀ ਜਾਊ।”
ਇਹ ਸੁਣ ਕੇ ਸਾਰੇ ਹੱਸ ਪਏ ਤੇ ਟਰੱਕ ਵਿੱਚ ਚੜ੍ਹ ਗਏ। ਬਰਾਤ ਮੁੜਦਿਆਂ ਮਾਮੇ ਦਾ ਟਰੱਕ ਵਹੁਟੀ ਦੇ ਦਾਜ, ਵਿੰਗੀਆਂ-ਟੇਢੀਆਂ ਪੱਗਾਂ ਅਤੇ ਨਸ਼ੇ ਨਾਲ ਟੱਲੀ ਸ਼ਰਾਬੀ ਬਰਾਤੀਆਂ ਨਾਲ ਭਰਿਆ ਹੁੰਦਾ। ਕਈਆਂ ਨੂੰ ਤਾਂ ਦਾਜ ਦੇ ਸਾਮਾਨ ਵਾਂਗ ਟਰੱਕ ਵਿੱਚੋਂ ਆਰਾਮ ਨਾਲ ਚੁੱਕ ਕੇ ਉਤਾਰਨਾ ਪੈਂਦਾ। ਸਾਮਾਨ ਉਤਾਰਨ ਵੇਲੇ ਮਾਮਾ ਵਿਆਹ ਵਾਲੇ ਘਰ ਤੋਂ ਕਦੇ ਵੀ ਜ਼ਿੱਦ ਕਰਕੇ ਪੈਸੇ ਨਹੀਂ ਸੀ ਮੰਗਦਾ, ਸਗੋਂ “ਭਾਣਜੇ ਦੇ ਵਿਆਹ ਦੀ ਖ਼ੁਸ਼ੀ ਬਥੇਰੀ ਐ” ਆਖ ਕੇ ਜੋ ਮਿਲਦਾ, ਖ਼ੁਸ਼ੀ-ਖ਼ੁਸ਼ੀ ਲੈ ਲੈਂਦਾ। ਇੱਕ ਵਾਰ ਸਿਆਲ ਦੀ ਸੰਘਣੀ ਧੁੰਦ ਭਰੀ ਰਾਤ ਰਸਤਾ ਨਾ ਦਿਸਣ ਕਰਕੇ, ਮਾਮੇ ਦਾ ਟਰੱਕ ਡਰੇਨ ਦੇ ਪੁਲ ਦੀ ਰੇਲਿੰਗ ਤੋੜ ਕੇ ਭੀਖੀ ਵਾਲੇ ਡਰੇਨ ਵਿੱਚ ਜਾ ਡਿੱਗਾ। ਪਰ ਉਸੇ ਵਕਤ ਕੁਝ ਲੋਕਾਂ ਨੇ ਡਰੇਨ ਦੇ ਪਾਣੀ ਵਿੱਚ ਡੁੱਬੇ ਟਰੱਕ ਵਿੱਚੋਂ ਮਾਮੇ ਨੂੰ ਸਹੀ-ਸਲਾਮਤ ਕੱਢ ਲਿਆ। ਸਾਨੂੰ ਚੜ੍ਹਦੀ ਸਵੇਰ ਘਰਦਿਆਂ ਤੋਂ ਇਹ ਪਤਾ ਲੱਗਣ ’ਤੇ ਸਾਰੇ ਨਿਆਣਿਆਂ ਵਿੱਚ ਬੇਚੈਨੀ ਜਿਹੀ ਰਹੀ ਅਤੇ ਕਈ ਦਿਨ ਇਸ ਹਾਦਸੇ ਬਾਰੇ ਸਾਡੇ ਘਰਾਂ ਵਿੱਚ ਬੱਸ ਇਹੋ ਗੱਲ ਚੱਲਦੀ ਰਹੀ। ਬੇਸ਼ੱਕ ਇਸ ਹਾਦਸੇ ਵਿੱਚ ਮਾਮੇ ਦੇ ਕਾਫ਼ੀ ਸੱਟਾਂ ਲੱਗੀਆਂ ਸਨ, ਪਰ ਉਸ ਨੇ ਜਲਦੀ ਠੀਕ ਹੋ ਕੇ ਟਰੱਕ ਦਾ ਸਟੇਅਰਿੰਗ ਫੜ ਲਿਆ ਸੀ। ਜਦੋਂ ਵੀ ਮੈਂ ਘਰਦਿਆਂ ਦੇ ਨਾਲ ਭੀਖੀ ਜਾਂਦਾ, ਤਾਂ ਮੈਂ ਹਰ ਵਾਰ ਬੱਸ ਵਿੱਚੋਂ ਡਰੇਨ ਦੇ ਪੁਲ ਦੀ ਟੁੱਟੀ ਰੇਲਿੰਗ ਨੂੰ ਜ਼ਰੂਰ ਦੇਖਦਾ।
ਕਾਫ਼ੀ ਸਾਲ ਟੁੱਟੀ ਰਹੀ ਇਹ ਰੇਲਿੰਗ ਹਰ ਵਾਰ ਮਾਮੇ ਦੇ ਟਰੱਕ ਵਾਲੇ ਹਾਦਸੇ ਨੂੰ ਮੇਰੀਆਂ ਅੱਖਾਂ ਅੱਗੇ ਲਿਆਉਂਦੀ ਰਹੀ। ਬੇਸ਼ੱਕ ਜੱਗ ਮਾਮੇ ਨੂੰ ਗੁਜ਼ਰਿਆਂ ਹੁਣ ਕਈ ਸਾਲ ਬੀਤ ਚੁੱਕੇ ਨੇ ਪਰ ਮਾਮੇ ਦੇ ਟਰੱਕ ’ਤੇ ਖੇਡਦਿਆਂ ਬੀਤਿਆ ਬਚਪਨ ਅਤੇ ਟਰੱਕ ’ਤੇ ਜਾਣ ਵਾਲੀਆਂ ਬਰਾਤਾਂ ਨਾਲ ਜੁੜੀਆਂ ਮਾਮੇ ਦੀਆਂ ਮਖੌਲੀਆ ਅੰਦਾਜ਼ ਵਾਲੀਆਂ ਗੱਲਾਂ ਅੱਜ ਵੀ ਯਾਦ ਆਉਂਦੀਆਂ ਨੇ। ਹੁਣ ਵੀ ਜਦੋਂ ਸੜਕ ’ਤੇ ਜਾਂਦੇ ਕਿਸੇ ਟਰੱਕ ਦੇ ਪਿੱਛੇ ‘ਜੱਗ ਜਿਊਂਦਿਆਂ ਦੇ ਮੇਲੇ’ ਲਿਖਿਆ ਪੜ੍ਹਦਾ ਹਾਂ ਤਾਂ ਖ਼ਿਆਲਾਂ ਵਿੱਚ ਮਾਮੇ ਦਾ ਪੁਰਾਣਾ ਡੀ-ਮਾਡਲ ਟਰੱਕ ਦੌੜਨ ਲੱਗ ਜਾਂਦਾ ਹੈ, ਜਿਸ ਦੇ ਪਿੱਛੇ ਡਾਲੇ ’ਤੇ ਵੀ ਇਹੀ ਗੂੜ੍ਹੇ ਅੱਖਰਾਂ ਵਿੱਚ ਲਿਖਿਆ ਹੁੰਦਾ ਸੀ। ਨਾ ਹੁਣ ਮਾਮੇ ਦਾ ਟਰੱਕ ਆਉਂਦਾ ਹੈ ਅਤੇ ਨਾ ਹੀ ਮਾਡਰਨ ਜ਼ਮਾਨੇ ਦੇ ਮੋਬਾਈਲਾਂ ਨਾਲ ਚਿੰਬੜੇ ਬਚਪਨ ਨੂੰ ਘਰਾਂ ਦੀ ਕੈਦ ਤੋਂ ਬਾਹਰ ਖੇਡਣ ਲਈ ਕਿਸੇ ਮਾਮੇ ਦੇ ਟਰੱਕ ਦੀ ਉਡੀਕ ਰਹਿੰਦੀ ਏ। ਸੱਚਮੁੱਚ, ਜੱਗ ਮਾਮੇ ਦੇ ਹੁੰਦਿਆਂ ਹੀ ਜ਼ਿੰਦਗੀ ਦੇ ਅਸਲ ਮੇਲੇ ਸਨ, ਜੋ ਹੁਣ ਕਦੇ ਮੁੜ ਕੇ ਨਹੀਂ ਆਉਣੇ।
09/26/2026
ਪੰਜਾਬ📍 ਪੰਜਾਬ
ਆਗਰਾ: ਲਖਨਊ-ਆਗਰਾ ਐਕਸਪ੍ਰੈਸਵੇਅ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਡੌਕੀ ਥਾਣਾ ਖੇਤਰ ਵਿੱਚ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਪਲਟ ਗਈ।
ਆਗਰਾ: ਲਖਨਊ-ਆਗਰਾ ਐਕਸਪ੍ਰੈਸਵੇਅ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਡੌਕੀ ਥਾਣਾ ਖੇਤਰ ਵਿੱਚ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਪਲਟ ਗਈ।
ਪੁਲਿਸ ਮੁਤਾਬਕ ਹਾਦਸੇ ਵਿੱਚ ਜੈਪ੍ਰਕਾਸ਼ (32), ਭੂਪੇਂਦਰ (35) ਅਤੇ ਕਪਿਲ (31) ਦੀ ਮੌਤ ਹੋਈ ਹੈ। ਜ਼ਖਮੀਆਂ ਦੀ ਪਛਾਣ ਯਸ਼ਵੰਤ (33) ਅਤੇ ਚੰਦਰਕਾਂਤ (35) ਵਜੋਂ ਹੋਈ ਹੈ।
ਸਹਾਇਕ ਪੁਲਿਸ ਕਮਿਸ਼ਨਰ ਇਮਰਾਨ ਅਹਿਮਦ ਮੁਤਾਬਕ ਇਹ ਸਾਰੇ ਵਿਅਕਤੀ ਦਿੱਲੀ ਦੇ ਰਹਿਣ ਵਾਲੇ ਸਨ ਅਤੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਲੀਆ ਜਾ ਰਹੇ ਸਨ। ਹਾਦਸਾ ਸਵੇਰੇ ਕਰੀਬ 7:30 ਵਜੇ ਵਾਪਰਿਆ।
ਪੁਲਿਸ ਅਨੁਸਾਰ ਕਾਰ ਦੀ ਰਫ਼ਤਾਰ ਲਗਭਗ 140 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਯਸ਼ਵੰਤ ਕਾਰ ਚਲਾ ਰਿਹਾ ਸੀ। ਐਕਸਪ੍ਰੈਸਵੇਅ ’ਤੇ ਕਾਰ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਪਲਟ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਜੈਪ੍ਰਕਾਸ਼, ਭੂਪੇਂਦਰ ਅਤੇ ਕਪਿਲ ਕਾਰ ਤੋਂ ਬਾਹਰ ਡਿੱਗ ਗਏ। ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
09/26/2026
ਮਨੋਰੰਜਨ📍 ਪੰਜਾਬ
ਮਨੁੱਖੀ ਜੀਵਨ ਸੰਪੂਰਨਤਾ ਦਾ ਪ੍ਰਤੀਕ ਨਹੀਂ, ਸਗੋਂ ਲਗਾਤਾਰ ਸਿੱਖਣ, ਡਿੱਗਣ ਅਤੇ ਮੁੜ ਸੰਭਲਣ ਦਾ ਇੱਕ ਲੰਮਾ ਸਫ਼ਰ ਹੈ। ਕੁਦਰਤ ਦਾ ਅਟੱਲ ਨਿਯਮ ਹੈ ਕਿ ਜਿਹੜਾ ਇਨਸਾਨ ਮੰਜ਼ਿਲ ਵੱਲ ਕਦਮ ਪੁੱਟੇਗਾ, ਉਹ ਰਸਤੇ ਵਿੱਚ ਪਏ ਪੱਥਰਾਂ ਨਾਲ ਠੋਕਰ ਵੀ ਖਾਵੇਗਾ।
ਮਨੁੱਖੀ ਜੀਵਨ ਸੰਪੂਰਨਤਾ ਦਾ ਪ੍ਰਤੀਕ ਨਹੀਂ, ਸਗੋਂ ਲਗਾਤਾਰ ਸਿੱਖਣ, ਡਿੱਗਣ ਅਤੇ ਮੁੜ ਸੰਭਲਣ ਦਾ ਇੱਕ ਲੰਮਾ ਸਫ਼ਰ ਹੈ। ਕੁਦਰਤ ਦਾ ਅਟੱਲ ਨਿਯਮ ਹੈ ਕਿ ਜਿਹੜਾ ਇਨਸਾਨ ਮੰਜ਼ਿਲ ਵੱਲ ਕਦਮ ਪੁੱਟੇਗਾ, ਉਹ ਰਸਤੇ ਵਿੱਚ ਪਏ ਪੱਥਰਾਂ ਨਾਲ ਠੋਕਰ ਵੀ ਖਾਵੇਗਾ।
ਜਿਹੜਾ ਵਿਅਕਤੀ ਆਪਣੀਆਂ ਰੋਜ਼ਾਨਾ ਦੀਆਂ ਛੋਟੀਆਂ-ਵੱਡੀਆਂ ਉਕਾਈਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਜਾਂ ਉਨ੍ਹਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿੰਦਗੀ ਭਰ ਇੱਕੋ ਦਾਇਰੇ ਵਿੱਚ ਘੁੰਮਦਾ ਰਹਿੰਦਾ ਹੈ। ਇਸ ਦੇ ਉਲਟ ਜਿਹੜਾ ਇਨਸਾਨ ਆਪਣੀ ਹਰ ਭੁੱਲ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਉਸ ਵਿੱਚੋਂ ਕੋਈ ਨਾ ਕੋਈ ਸਬਕ ਗ੍ਰਹਿਣ ਕਰ ਲੈਂਦਾ ਹੈ, ਉਸ ਦਾ ਆਉਣ ਵਾਲਾ ਸਮਾਂ ਬੌਧਿਕ, ਸਮਾਜਿਕ ਅਤੇ ਮਾਨਸਿਕ ਪੱਖੋਂ ਬਹੁਤ ਖ਼ੁਸ਼ਹਾਲ ਤੇ ਕਾਮਯਾਬ ਹੋ ਜਾਂਦਾ ਹੈ।
ਸਾਡੇ ਸਮਾਜ ਦੀ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਗ਼ਲਤੀ ਮੰਨਣ ਨੂੰ ਆਪਣੀ ਹੇਠੀ ਜਾਂ ਕਮਜ਼ੋਰੀ ਸਮਝ ਲੈਂਦੇ ਹਾਂ।
ਜਦੋਂ ਵੀ ਸਾਡੇ ਕੋਲੋਂ ਕੋਈ ਕੰਮ ਵਿਗੜਦਾ ਹੈ ਤਾਂ ਸਾਡਾ ਮਨ ਸੁਭਾਵਿਕ ਹੀ ਬਹਾਨੇ ਘੜਨ ਲੱਗ ਪੈਂਦਾ ਹੈ ਜਾਂ ਉਸ ਦਾ ਦੋਸ਼ ਹਾਲਾਤ ਅਤੇ ਦੂਜੇ ਲੋਕਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੰਕਾਰ ਅਤੇ ਝੂਠੀ ਅਣਖ ਇਨਸਾਨ ਦੇ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੰਦੀ ਹੈ। ਅਸਲੀਅਤ ਇਹ ਹੈ ਕਿ ਆਪਣੀ ਭੁੱਲ ਨੂੰ ਕਬੂਲ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ, ਸਗੋਂ ਇਹ ਮਾਨਸਿਕ ਦਲੇਰੀ ਅਤੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੈ। ਜਿਸ ਪਲ ਅਸੀਂ ਇਹ ਕਹਿਣ ਦੀ ਹਿੰਮਤ ਜੁਟਾ ਲੈਂਦੇ ਹਾਂ ਕਿ ‘‘ਹਾਂ, ਮੇਰਾ ਇਹ ਫ਼ੈਸਲਾ ਗ਼ਲਤ ਸੀ।’’ ਠੀਕ ਉਸੇ ਪਲ ਸਾਡਾ ਦਿਮਾਗ਼ ਬਹਾਨਿਆਂ ਵਿੱਚੋਂ ਨਿਕਲ ਕੇ ਸੁਧਾਰ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿੰਦਾ ਹੈ। ਆਪਣੀ ਕਮੀ ਨੂੰ ਜਾਣ ਲੈਣਾ ਹੀ ਉਸ ਕਮੀ ਨੂੰ ਦੂਰ ਕਰਨ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੁੰਦਾ ਹੈ।
ਜੇਕਰ ਰੋਜ਼ਾਨਾ ਜੀਵਨ ਉੱਤੇ ਝਾਤ ਮਾਰੀਏ ਤਾਂ ਸਾਡੀਆਂ ਜ਼ਿਆਦਾਤਰ ਗ਼ਲਤੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਆਦਤਾਂ ਵਿੱਚ ਲੁਕੀਆਂ ਹੁੰਦੀਆਂ ਹਨ। ਬਿਨਾਂ ਸੋਚੇ-ਸਮਝੇ ਕਿਸੇ ਨੂੰ ਕੌੜਾ ਬੋਲ ਦੇਣਾ, ਕੰਮ ਵਾਲੀ ਥਾਂ ’ਤੇ ਸਮੇਂ ਦੀ ਕਦਰ ਨਾ ਕਰਨਾ, ਜ਼ਰੂਰੀ ਕੰਮਾਂ ਨੂੰ ਕੱਲ੍ਹ ’ਤੇ ਟਾਲਣਾ, ਗੁੱਸੇ ਵਿੱਚ ਆ ਕੇ ਕੋਈ ਅਣਸੁਲਝਿਆ ਫ਼ੈਸਲਾ ਲੈਣਾ ਜਾਂ ਕਿਸੇ ਦੀ ਗੱਲ ਨੂੰ ਪੂਰਾ ਸੁਣਨ ਤੋਂ ਪਹਿਲਾਂ ਹੀ ਪ੍ਰਤੀਕਰਮ ਦੇ ਦੇਣਾ। ਇਹ ਸਭ ਅਜਿਹੀਆਂ ਭੁੱਲਾਂ ਹਨ ਜੋ ਹੌਲੀ-ਹੌਲੀ ਵੱਡੀਆਂ ਮੁਸੀਬਤਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਜੇਕਰ ਹਰ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ਼ ਦਸ ਮਿੰਟ ਕੱਢ ਕੇ ਆਪਣੇ ਪੂਰੇ ਦਿਨ ਦੀ ਸਵੈ-ਪੜਚੋਲ ਕਰੇ ਅਤੇ ਇਹ ਵੇਖੇ ਕਿ ਅੱਜ ਉਸ ਕੋਲੋਂ ਕਿੱਥੇ ਲਾਪਰਵਾਹੀ ਹੋਈ ਜਾਂ ਕਿੱਥੇ ਉਸ ਦੇ ਵਤੀਰੇ ਨੇ ਕਿਸੇ ਦਾ ਦਿਲ ਦੁਖਾਇਆ ਤਾਂ ਅਗਲੇ ਦਿਨ ਉਹ ਉਨ੍ਹਾਂ ਗ਼ਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦਾ ਹੈ। ਇਹ ਨਿਰੰਤਰ ਸਵੈ-ਮੁਲਾਂਕਣ ਹੀ ਮਨੁੱਖੀ ਸ਼ਖ਼ਸੀਅਤ ਨੂੰ ਤਰਾਸ਼ ਕੇ ਹੀਰੇ ਵਾਂਗ ਚਮਕਾਉਂਦਾ ਹੈ।
ਦੁਨੀਆ ਦੇ ਇਤਿਹਾਸ ਦੇ ਮਹਾਨ ਨਾਇਕਾਂ, ਵਿਗਿਆਨੀਆਂ ਅਤੇ ਉੱਦਮੀਆਂ ਦੀਆਂ ਸਫਲਤਾਵਾਂ ਦੇ ਪਿੱਛੇ ਗ਼ਲਤੀਆਂ ਅਤੇ ਅਸਫਲਤਾਵਾਂ ਦੀ ਇੱਕ ਲੰਮੀ ਲੜੀ ਹੁੰਦੀ ਹੈ। ਕੋਈ ਵੀ ਖੋਜ ਜਾਂ ਪ੍ਰਾਪਤੀ ਪਹਿਲੇ ਹੀ ਯਤਨ ਵਿੱਚ ਸਿਰੇ ਨਹੀਂ ਚੜ੍ਹਦੀ। ਬਿਜਲੀ ਦੇ ਬਲਬ ਦੀ ਕਾਢ ਕੱਢਣ ਵੇਲੇ ਥਾਮਸ ਐਡੀਸਨ ਨੇ ਹਜ਼ਾਰਾਂ ਅਸਫਲ ਪ੍ਰਯੋਗ ਕੀਤੇ, ਪਰ ਉਸ ਨੇ ਕਦੇ ਉਨ੍ਹਾਂ ਨੂੰ ਆਪਣੀ ਹਾਰ ਨਹੀਂ ਮੰਨਿਆ। ਉਸ ਦਾ ਕਹਿਣਾ ਸੀ ਕਿ ਉਸ ਨੇ ਉਹ ਹਜ਼ਾਰਾਂ ਤਰੀਕੇ ਲੱਭ ਲਏ ਹਨ ਜਿਨ੍ਹਾਂ ਨਾਲ ਬਲਬ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜੀਵਨ ਵਿੱਚ ਕੀਤੀ ਗਈ ਹਰ ਗ਼ਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਵੱਲ ਨਹੀਂ ਜਾਂਦਾ। ਜਦੋਂ ਅਸੀਂ ਗ਼ਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ-ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ। ਗ਼ਲਤੀਆਂ ਜ਼ਿੰਦਗੀ ਦੀ ਉਹ ਅਨਮੋਲ ਪਾਠਸ਼ਾਲਾ ਹਨ ਜਿਨ੍ਹਾਂ ਵਿੱਚੋਂ ਮਿਲੀ ਸਿੱਖਿਆ ਕਿਸੇ ਵੀ ਕਿਤਾਬੀ ਗਿਆਨ ਨਾਲੋਂ ਵੱਧ ਪੁਖ਼ਤਾ ਹੁੰਦੀ ਹੈ।
ਇਸ ਸੋਚ ਦਾ ਸਭ ਤੋਂ ਵੱਡਾ ਅਸਰ ਸਾਡੇ ਆਪਸੀ ਅਤੇ ਪਰਿਵਾਰਕ ਰਿਸ਼ਤਿਆਂ ਉੱਤੇ ਪੈਂਦਾ ਹੈ। ਅਜੋਕੇ ਦੌਰ ਵਿੱਚ ਜ਼ਿਆਦਾਤਰ ਘਰੇਲੂ ਕਲੇਸ਼ ਅਤੇ ਦੂਰੀਆਂ ਇਸ ਕਰਕੇ ਪੈਦਾ ਹੁੰਦੀਆਂ ਹਨ ਕਿਉਂਕਿ ਕੋਈ ਵੀ ਧਿਰ ਆਪਣੀ ਗ਼ਲਤੀ ਮੰਨਣ ਲਈ ਤਿਆਰ ਨਹੀਂ ਹੁੰਦੀ। ਹਰ ਕੋਈ ਦੂਜੇ ਨੂੰ ਗ਼ਲਤ ਸਾਬਤ ਕਰਨ ਦੀ ਦੌੜ ਵਿੱਚ ਲੱਗਾ ਰਹਿੰਦਾ ਹੈ। ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਕਿ ਉਹ ਖ਼ੁਦ ਵੀ ਇੱਕ ਆਮ ਇਨਸਾਨ ਹੈ ਅਤੇ ਉਸ ਤੋਂ ਵੀ ਭੁੱਲ ਹੋ ਸਕਦੀ ਹੈ ਤਾਂ ਉਸ ਦੇ ਮਨ ਅੰਦਰ ਨਿਮਰਤਾ ਅਤੇ ਸਹਿਣਸ਼ੀਲਤਾ ਦਾ ਜਨਮ ਹੁੰਦਾ ਹੈ। ਉਹ ਦੂਜਿਆਂ ਦੀਆਂ ਕਮੀਆਂ ਨੂੰ ਵੀ ਖਿਮਾ ਦੇ ਨਜ਼ਰੀਏ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ। ਘਰ ਜਾਂ ਦਫ਼ਤਰ ਵਿੱਚ ਜੇਕਰ ਇੱਕ ਧਿਰ ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਮੁਆਫ਼ੀ ਮੰਗ ਲਵੇ, ਤਾਂ ਵੱਡੇ ਤੋਂ ਵੱਡਾ ਵਿਵਾਦ ਵੀ ਪਲ ਭਰ ਵਿੱਚ ਸ਼ਾਂਤ ਹੋ ਜਾਂਦਾ ਹੈ। ਇਹ ਸੁਭਾਅ ਰਿਸ਼ਤਿਆਂ ਵਿੱਚ ਕੁੜੱਤਣ ਦੀ ਥਾਂ ਆਪਸੀ ਪਿਆਰ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।
ਸਾਡਾ ਬੀਤਿਆ ਹੋਇਆ ਕੱਲ੍ਹ ਇੱਕ ਬੰਦ ਕਿਤਾਬ ਵਰਗਾ ਹੈ ਜਿਸ ਦੇ ਪੰਨਿਆਂ ਨੂੰ ਹੁਣ ਦੁਬਾਰਾ ਨਹੀਂ ਲਿਖਿਆ ਜਾ ਸਕਦਾ, ਪਰ ਸਾਡਾ ਆਉਣ ਵਾਲਾ ਭਲਕ ਇੱਕ ਕੋਰਾ ਕਾਗ਼ਜ਼ ਹੈ ਜਿਸ ਉੱਤੇ ਅਸੀਂ ਆਪਣੇ ਤਜਰਬਿਆਂ ਦੀ ਸਿਆਹੀ ਨਾਲ ਇੱਕ ਨਵਾਂ ਇਤਿਹਾਸ ਰਚ ਸਕਦੇ ਹਾਂ। ਗ਼ਲਤੀਆਂ ਦੇ ਪਛਤਾਵੇ ਵਿੱਚ ਡੁੱਬੇ ਰਹਿਣਾ ਜਾਂ ਖ਼ੁਦ ਨੂੰ ਕੋਸਦੇ ਰਹਿਣਾ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ। ਸਮਝਦਾਰੀ ਇਸ ਵਿੱਚ ਹੈ ਕਿ ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸਿਰਫ਼ ਇੱਕ ਚਿਤਾਵਨੀ ਅਤੇ ਸਬਕ ਦੇ ਰੂਪ ਵਿੱਚ ਯਾਦ ਰੱਖੀਏ। ਜਿਸ ਦਿਨ ਅਸੀਂ ਆਪਣੀ ਹਰ ਗ਼ਲਤੀ ਨੂੰ ਇੱਕ ਰਹਿਨੁਮਾ ਮੰਨ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ, ਸਾਡਾ ਆਉਣ ਵਾਲਾ ਸਮਾਂ ਨਾ ਸਿਰਫ਼ ਪਦਾਰਥਕ ਤੌਰ ’ਤੇ ਸਫਲ ਹੋਵੇਗਾ, ਸਗੋਂ ਅੰਦਰੂਨੀ ਸਕੂਨ ਅਤੇ ਸਵੈ-ਮਾਣ ਨਾਲ ਵੀ ਭਰ ਜਾਵੇਗਾ। ਅਸਲ ਵਿੱਚ ਗ਼ਲਤੀਆਂ ਤੋਂ ਸਿੱਖਣਾ ਹੀ ਮਨੁੱਖ ਨੂੰ ਸਧਾਰਨ ਤੋਂ ਅਸਾਧਾਰਨ ਬਣਾਉਣ ਦਾ ਸਭ ਤੋਂ ਕਾਰਗਰ ਨੁਸਖ਼ਾ ਹੈ।
09/26/2026
ਮਨੋਰੰਜਨ📍 ਪੰਜਾਬ
ਮੇਲੇ ਪੰਜਾਬ ਦੀ ਧੜਕਣ ਹਨ ਅਤੇ ਜਦੋਂ ਗੱਲ ਮਾਲਵੇ ਦੇ ਮੇਲਿਆਂ ਦੀ ਚੱਲਦੀ ਹੈ ਤਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਪਾਰ ਵਿਖੇ ਲੱਗਣ ਵਾਲਾ ‘ਛਪਾਰ ਦਾ ਮੇਲਾ’ ਆਪਣੀ ਵਿਲੱਖਣ ਪਛਾਣ ਅਤੇ ਇਤਿਹਾਸਕ ਮਹੱਤਤਾ ਕਰਕੇ ਪੂਰੇ ਉੱਤਰੀ ਭਾਰਤ ਵਿੱਚ ਪ੍ਰਸਿੱਧ ਹੈ।
ਮੇਲੇ ਪੰਜਾਬ ਦੀ ਧੜਕਣ ਹਨ ਅਤੇ ਜਦੋਂ ਗੱਲ ਮਾਲਵੇ ਦੇ ਮੇਲਿਆਂ ਦੀ ਚੱਲਦੀ ਹੈ ਤਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਪਾਰ ਵਿਖੇ ਲੱਗਣ ਵਾਲਾ ‘ਛਪਾਰ ਦਾ ਮੇਲਾ’ ਆਪਣੀ ਵਿਲੱਖਣ ਪਛਾਣ ਅਤੇ ਇਤਿਹਾਸਕ ਮਹੱਤਤਾ ਕਰਕੇ ਪੂਰੇ ਉੱਤਰੀ ਭਾਰਤ ਵਿੱਚ ਪ੍ਰਸਿੱਧ ਹੈ।
ਛਪਾਰ ਦੇ ਮੇਲੇ ਦਾ ਇਤਿਹਾਸ ਸਦੀਆਂ ਪੁਰਾਣਾ ਮੰਨਿਆ ਜਾਂਦਾ ਹੈ। ਇਹ ਮੇਲਾ ਮੁੱਖ ਤੌਰ ’ਤੇ ਗੁੱਗਾ ਪੀਰ ਅਤੇ ਸਰਪ ਪੂਜਾ (ਨਾਗ ਦੇਵਤਾ) ਨਾਲ ਸਬੰਧਿਤ ਹੈ। ਲੋਕ-ਧਾਰਾ ਅਨੁਸਾਰ ਗੁੱਗਾ ਜੀ ਇੱਕ ਚੌਹਾਨ ਰਾਜਪੂਤ ਯੋਧੇ ਸਨ ਜਿਨ੍ਹਾਂ ਦਾ ਜਨਮ ਗਿਆਰ੍ਹਵੀਂ ਸਦੀ ਵਿੱਚ ਰਾਜਸਥਾਨ (ਬੀਕਾਨੇਰ) ਦੇ ਇਲਾਕੇ ਵਿੱਚ ਹੋਇਆ ਸੀ। ਉਨ੍ਹਾਂ ਨੂੰ ਸੱਪਾਂ ਦੇ ਮਾਲਕ ਵਜੋਂ ਪੂਜਿਆ ਜਾਂਦਾ ਹੈ। ਛਪਾਰ ਵਿਖੇ ਸਥਿਤ ‘ਗੁੱਗੇ ਦੀ ਮਾੜੀ’ ਦੀ ਸਥਾਪਨਾ ਬਾਰੇ ਇੱਕ ਦੰਤ-ਕਥਾ ਬਹੁਤ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਰਾਜਸਥਾਨ (ਬਾਗੜ) ਤੋਂ ਇੱਕ ਸ਼ਰਧਾਲੂ ਪਰਿਵਾਰ ਇੱਥੇ ਆਇਆ ਸੀ ਅਤੇ ਪਰਿਵਾਰ ਦੀ ਇੱਕ ਮਹਿਲਾ ਨੂੰ ਸੁਪਨੇ ਵਿੱਚ ਗੁੱਗਾ ਪੀਰ ਦੇ ਦਰਸ਼ਨ ਹੋਏ ਜਿਸ ਤੋਂ ਬਾਅਦ ਰਾਜਸਥਾਨ ਤੋਂ ਮਿੱਟੀ ਜਾਂ ਇੱਟਾਂ ਲਿਆ ਕੇ ਇੱਥੇ ਮਾੜੀ ਦੀ ਸਥਾਪਨਾ ਕੀਤੀ ਗਈ। ਇੱਕ ਹੋਰ ਪ੍ਰਚੱਲਿਤ ਲੋਕ-ਕਥਾ ਮੁਤਾਬਿਕ ਇੱਕ ਕਿਸਾਨ ਪਰਿਵਾਰ ਵਿੱਚ ਇੱਕ ਲੜਕਾ ਅਤੇ ਇੱਕ ਸੱਪ ਇਕੱਠੇ ਪੈਦਾ ਹੋਏ ਸਨ, ਜਿਨ੍ਹਾਂ ਵਿੱਚ ਅਥਾਹ ਪਿਆਰ ਸੀ। ਉਸੇ ਪਿਆਰ ਅਤੇ ਅਕੀਦਤ ਦੀ ਯਾਦ ਵਿੱਚ ਇਹ ਅਸਥਾਨ ਹੋਂਦ ਵਿੱਚ ਆਇਆ। ਲਗਭਗ 1890 ਵਿੱਚ ਇੱਥੇ ਇੱਕ ਵੱਡੀ ਮਾੜੀ ਦਾ ਨਿਰਮਾਣ ਕਰਵਾਇਆ ਗਿਆ ਜੋ ਅੱਜ ਇੱਕ ਵਿਸ਼ਾਲ ਧਾਰਮਿਕ ਕੰਪਲੈਕਸ ਦਾ ਰੂਪ ਧਾਰਨ ਕਰ ਚੁੱਕੀ ਹੈ।
ਇਹ ਮੇਲਾ ਆਮ ਤੌਰ ’ਤੇ ਚਾਰ ਤੋਂ ਪੰਜ ਦਿਨਾਂ ਤੱਕ ਬੜੀ ਧੂਮ-ਧਾਮ ਨਾਲ ਚੱਲਦਾ ਹੈ। ਮੇਲੇ ਦੇ ਵੱਖ-ਵੱਖ ਦਿਨਾਂ ਦੀਆਂ ਆਪਣੀਆਂ ਵਿਸ਼ੇਸ਼ ਰਸਮਾਂ ਹਨ। ਮੇਲੇ ਦੇ ਪਹਿਲੇ ਦਿਨ ਨੂੰ ‘ਚੌਂਕੀਆਂ’ ਕਿਹਾ ਜਾਂਦਾ ਹੈ। ਇਸ ਦਿਨ ਸ਼ਰਧਾਲੂ ਖ਼ਾਸ ਕਰਕੇ ਔਰਤਾਂ ਅਤੇ ਬੱਚੇ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਲੋਕ ਗੁੱਗਾ ਮਾੜੀ ਦੇ ਦਰਸ਼ਨ ਕਰਦੇ ਹਨ ਅਤੇ ਸਾਰੀ ਰਾਤ ਜਾਗ ਕੇ ਗੁੱਗੇ ਦੇ ਜਸ (ਭੇਟਾਂ) ਗਾਉਂਦੇ ਹਨ।
ਛਪਾਰ ਦੇ ਮੇਲੇ ਦੀ ਸਭ ਤੋਂ ਅਹਿਮ ਰਸਮ ‘ਮਿੱਟੀ ਕੱਢਣਾ’ ਹੈ। ਸ਼ਰਧਾਲੂ ਮਾੜੀ ਦੇ ਆਲੇ-ਦੁਆਲੇ ਦੀ ਜ਼ਮੀਨ ਤੋਂ ਸੱਤ ਵਾਰ ਮਿੱਟੀ ਕੱਢ ਕੇ ਇੱਕ ਥਾਂ ਇਕੱਠੀ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪਰਿਵਾਰ ਅਤੇ ਪਾਲਤੂ ਪਸ਼ੂ ਸੱਪਾਂ ਦੇ ਡੰਗ (ਖ਼ਤਰੇ) ਤੋਂ ਸੁਰੱਖਿਅਤ ਰਹਿੰਦੇ ਹਨ। ਪਹਿਲੇ ਦਿਨ ਤੋਂ ਬਾਅਦ ਅਗਲੇ ਦਿਨ ਮਰਦਾਂ ਦੇ ਮੇਲੇ ਵਜੋਂ ਜਾਣੇ ਜਾਂਦੇ ਹਨ ਜਿੱਥੇ ਪੂਰੇ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਂਦੇ ਹਨ।
ਛਪਾਰ ਦੇ ਮੇਲੇ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੈ ਕਿ ਇਹ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ। ਇੱਥੇ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਹੁੰਦੇ ਹਨ। ਗੁੱਗਾ ਪੀਰ ਨੂੰ ਸਭ ਧਰਮਾਂ ਦੇ ਲੋਕ ਆਪੋ-ਆਪਣੀ ਆਸਥਾ ਅਨੁਸਾਰ ਪੂਜਦੇ ਹਨ। ਇਹ ਮੇਲਾ ਜਾਤਾਂ-ਪਾਤਾਂ ਦੇ ਵਖਰੇਵਿਆਂ ਨੂੰ ਮਿਟਾ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਇੱਕ ਵੱਡਾ ਜ਼ਰੀਆ ਬਣਦਾ ਹੈ।
ਪੁਰਾਣੇ ਸਮਿਆਂ ਤੋਂ ਹੀ ਛਪਾਰ ਦਾ ਮੇਲਾ ਆਪਣੇ ਸੱਭਿਆਚਾਰਕ ਰੰਗਾਂ ਲਈ ਜਾਣਿਆ ਜਾਂਦਾ ਰਿਹਾ ਹੈ। ਇਸ ਮੇਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ‘ਢਾਣੀਆਂ ਦੇ ਗਿੱਧੇ’ ਹੁੰਦੇ ਸਨ। ਮਾਲਵੇ ਦੇ ਵੱਖ-ਵੱਖ ਪਿੰਡਾਂ ਤੋਂ ਗਿੱਧਾ ਪਾਉਣ ਵਾਲੇ ਮੁੰਡਿਆਂ ਅਤੇ ਮਰਦਾਂ ਦੀਆਂ ਢਾਣੀਆਂ (ਟੋਲੀਆਂ) ਮੇਲੇ ਵਿੱਚ ਪਹੁੰਚਦੀਆਂ ਸਨ। ਇੱਕ-ਦੂਜੇ ਦੇ ਸਾਹਮਣੇ ਖੜ੍ਹ ਕੇ ਮੁਕਾਬਲੇ ਵਜੋਂ ਬੋਲੀਆਂ ਪਾਈਆਂ ਜਾਂਦੀਆਂ ਸਨ। ਢੋਲਕੀ, ਛੈਣੇ, ਕਾਟੋ, ਸੱਪ ਅਤੇ ਚਿਮਟਿਆਂ ਦੀ ਗੂੰਜ ਨਾਲ ਪੂਰਾ ਮੇਲਾ ਨੱਚ ਉੱਠਦਾ ਹੈ। ਹਾਲਾਂਕਿ ਸਮੇਂ ਦੇ ਨਾਲ ਇਨ੍ਹਾਂ ਪਰੰਪਰਾਗਤ ਢਾਣੀਆਂ ਦਾ ਰੂਪ ਬਦਲ ਗਿਆ ਹੈ, ਪਰ ਅੱਜ ਵੀ ਮੇਲੇ ਵਿੱਚ ਲੋਕ-ਗੀਤਾਂ ਅਤੇ ਬੋਲੀਆਂ ਦੇ ਰੰਗ ਦੇਖਣ ਨੂੰ ਮਿਲਦੇ ਹਨ।
ਛਪਾਰ ਦਾ ਮੇਲਾ ਆਪਣੇ ਪੇਂਡੂ ਬਾਜ਼ਾਰ ਅਤੇ ਪਕਵਾਨਾਂ ਲਈ ਵੀ ਬਹੁਤ ਮਸ਼ਹੂਰ ਹੈ। ਛਪਾਰ ਦੇ ਮੇਲੇ ਦੀ ਸਭ ਤੋਂ ਪ੍ਰਸਿੱਧ ਸੌਗਾਤ ‘ਖਜਲਾ ਮਠਿਆਈ’ ਹੈ। ਇਹ ਇੱਕ ਖ਼ਾਸ ਕਿਸਮ ਦੀ ਕਰਾਰੀ ਮਠਿਆਈ ਹੁੰਦੀ ਹੈ ਜਿਸ ਨੂੰ ਲੋਕ ਮੇਲੇ ਵਿੱਚ ਬੜੇ ਚਾਅ ਨਾਲ ਖਾਂਦੇ ਹਨ ਅਤੇ ਘਰਾਂ ਲਈ ਪੰਡਾਂ ਬੰਨ੍ਹ ਕੇ ਲੈ ਜਾਂਦੇ ਹਨ। ਇਸ ਤੋਂ ਇਲਾਵਾ ਪਰੰਪਰਾਗਤ ਜਲੇਬੀਆਂ, ਪਕੌੜੇ ਅਤੇ ਹੋਰ ਦੇਸੀ ਮਠਿਆਈਆਂ ਦੇ ਵੱਡੇ-ਵੱਡੇ ਸਟਾਲ ਲੱਗਦੇ ਹਨ।
ਬਾਜ਼ਾਰਾਂ ਵਿੱਚ ਪੇਂਡੂ ਦਸਤਕਾਰੀ ਦੇ ਨਮੂਨੇ, ਖੇਤੀਬਾੜੀ ਦੇ ਸੰਦ, ਘਰੇਲੂ ਸਾਮਾਨ ਅਤੇ ਬੱਚਿਆਂ ਲਈ ਲੱਕੜ ਤੇ ਮਿੱਟੀ ਦੇ ਖਿਡੌਣੇ ਮਿਲਦੇ ਹਨ। ਮੇਲੇ ਵਿੱਚ ਵੱਡੇ-ਵੱਡੇ ਅਸਮਾਨੀ ਝੂਲੇ ਚੰਡੋਲ, ਕਿਸ਼ਤੀ, ਮੌਤ ਦਾ ਖੂਹ, ਸਰਕਸ ਅਤੇ ਜਾਦੂਗਰਾਂ ਦੇ ਕਰਤਬ ਬੱਚਿਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਹੁੰਦੇ ਹਨ। ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਦੇ ਨਾਲ-ਨਾਲ ਛਪਾਰ ਦਾ ਮੇਲਾ ਪੰਜਾਬ ਦੀ ਸਿਆਸਤ ਦਾ ਵੀ ਇੱਕ ਵੱਡਾ ਅਖਾੜਾ ਰਿਹਾ ਹੈ। ਪੁਰਾਣੇ ਸਮਿਆਂ ਤੋਂ ਹੀ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ (ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਆਦਿ ਮੇਲੇ ਦੇ ਮੁੱਖ ਦਿਨਾਂ ’ਤੇ ਆਪਣੀਆਂ ਵੱਡੀਆਂ ਸਿਆਸੀ ਕਾਨਫਰੰਸਾਂ ਕਰਦੀਆਂ ਰਹੀਆਂ ਹਨ। ਇੱਥੇ ਲੀਡਰ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀਆਂ ਦਾ ਮੁੱਢ ਬੰਨ੍ਹਦੇ ਹਨ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਕਾਨਫਰੰਸਾਂ ਦੇ ਸਰੂਪ ਵਿੱਚ ਬਦਲਾਅ ਆਇਆ ਹੈ, ਪਰ ਫਿਰ ਵੀ ਰਾਜਨੀਤਕ ਹਲਚਲ ਮੇਲੇ ਦਾ ਇੱਕ ਅਹਿਮ ਹਿੱਸਾ ਬਣੀ ਹੋਈ ਹੈ।
ਅਜੋਕੇ ਦੌਰ ਵਿੱਚ ਜਿੱਥੇ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਨੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਬਦਲ ਦਿੱਤੇ ਹਨ, ਉੱਥੇ ਛਪਾਰ ਦੇ ਮੇਲੇ ਦੇ ਸਰੂਪ ਵਿੱਚ ਵੀ ਕਾਫ਼ੀ ਤਬਦੀਲੀ ਆਈ ਹੈ। ਪੁਰਾਤਨ ਲੋਕ-ਕਲਾਵਾਂ, ਭੰਡ, ਨਕਲਚੀਆਂ ਅਤੇ ਪਰੰਪਰਾਗਤ ਗਾਇਕੀ ਹੁਣ ਹੌਲੀ-ਹੌਲੀ ਗਾਇਬ ਹੋ ਰਹੀ ਹੈ। ਮੇਲੇ ਵਿੱਚ ਵਪਾਰੀਕਰਨ ਅਤੇ ਲਾਊਡ ਸਪੀਕਰਾਂ ਦੇ ਸ਼ੋਰ ਨੇ ਪੁਰਾਣੇ ਪੇਂਡੂ ਸਕੂਨ ਨੂੰ ਕੁਝ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਭਾਰੀ ਭੀੜ ਕਾਰਨ ਟ੍ਰੈਫਿਕ ਅਤੇ ਪ੍ਰਬੰਧਕੀ ਚੁਣੌਤੀਆਂ ਵੀ ਖੜ੍ਹੀਆਂ ਹੁੰਦੀਆਂ ਹਨ, ਪਰ ਇਨ੍ਹਾਂ ਸਭ ਦੇ ਬਾਵਜੂਦ ਲੋਕਾਂ ਦੀ ਸ਼ਰਧਾ ਅਤੇ ਮੇਲੇ ਪ੍ਰਤੀ ਚਾਅ ਵਿੱਚ ਕੋਈ ਕਮੀ ਨਹੀਂ ਆਈ। ਹਾਲ ਹੀ ਦੇ ਸਾਲਾਂ ਵਿੱਚ ਵੀ ਸ਼ਰਧਾਲੂਆਂ ਦਾ ਵੱਡੀ ਗਿਣਤੀ ਵਿੱਚ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ ਇਹ ਮੇਲਾ ਪੰਜਾਬੀਆਂ ਦੇ ਦਿਲਾਂ ਵਿੱਚ ਡੂੰਘਾ ਉਤਰਿਆ ਹੋਇਆ ਹੈ।
ਛਪਾਰ ਦਾ ਮੇਲਾ ਮਹਿਜ਼ ਇੱਕ ਮੇਲਾ ਨਹੀਂ, ਸਗੋਂ ਪੰਜਾਬ ਦੀ ਧਰਤੀ ਦਾ ਉਹ ਸ਼ੀਸ਼ਾ ਹੈ ਜਿਸ ਵਿੱਚੋਂ ਮਾਲਵੇ ਦੀ ਰੂਹ, ਆਪਸੀ ਭਾਈਚਾਰਾ ਅਤੇ ਸੱਭਿਆਚਾਰਕ ਅਮੀਰੀ ਸਾਫ਼ ਨਜ਼ਰ ਆਉਂਦੀ ਹੈ। ਇਹ ਮੇਲੇ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜੋਕੀ ਨਵੀਂ ਪੀੜ੍ਹੀ ਨੂੰ ਆਪਣੀ ਇਸ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਅਤੇ ਮੇਲੇ ਦੇ ਪਵਿੱਤਰ ਤੇ ਸੱਭਿਆਚਾਰਕ ਸਰੂਪ ਨੂੰ ਸੰਭਾਲ ਕੇ ਰੱਖਣ ਦੀ ਸਖ਼ਤ ਲੋੜ ਹੈ ਤਾਂ ਜੋ ਪੰਜਾਬੀਅਤ ਦਾ ਇਹ ਰੰਗ ਹਮੇਸ਼ਾ ਇਵੇਂ ਹੀ ਚਮਕਦਾ ਰਹੇ।
09/26/2026
ਖੇਡਾਂ📍 ਪੰਜਾਬ
ਇਸ ਸਬੰਧੀ ਜਾਣਕਾਰੀ ਦਿੰਦੀਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਕੰਡੋਲਾ ਖੁਰਦ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਕੰਡੋਲਾ ਖੁਰਦ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ, ਉਸਦੀ ਪੁਲਿਸ ਵੈਰੀਫਿਕੇਸ਼ਨ ਮੁਕੰਮਲ ਹੋ ਗਈ ਸੀ। ਜਦੋਂ ਉਹ ਅਸਲ ਦਸਤਾਵੇਜ਼ਾਂ ਨਾਲ ਪਾਸਪੋਰਟ ਦਫ਼ਤਰ ਜਲੰਧਰ ਪਹੁੰਚੀ, ਤਾਂ ਸਬੰਧਤ ਕਰਮਚਾਰੀ ਨੇ ਦੱਸਿਆ ਕਿ ਪਾਸਪੋਰਟ ਸਬੰਧੀ ਉਸਦੀ ਪੁਲਿਸ ਵੈਰੀਫਿਕੇਸ਼ਨ ਅਜੇ ਮੁਕੰਮਲ ਨਹੀਂ ਹੋਈ।
ਜਦੋਂ ਉਹ ਪਾਸਪੋਰਟ ਦਫ਼ਤਰ ਤੋਂ ਬਾਹਰ ਆਈ, ਤਾਂ ਦੋ ਪ੍ਰਾਈਵੇਟ ਪਾਸਪੋਰਟ ਏਜੰਟਾਂ, ਐਨ.ਪੀ. ਸਿੰਘ ਅਤੇ ਹਰਦੀਪ ਕੌਰ ਨੇ ਪਾਸਪੋਰਟ ਦਫ਼ਤਰ ਨੇੜੇ ਸਥਿਤ ਇੱਕ ਬੂਥ ਦੇ ਬਾਹਰ ਉਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪਾਸਪੋਰਟ ਅਧਿਕਾਰੀ ਰਾਹੀਂ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਜਲਦੀ ਪਾਸਪੋਰਟ ਜਾਰੀ ਕਰਵਾਉਣ ਬਦਲੇ 35,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ।
ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਪ੍ਰਾਈਵੇਟ ਪਾਸਪੋਰਟ ਏਜੰਟ ਹਰਦੀਪ ਕੌਰ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਦੂਜੇ ਮੁਲਜ਼ਮ ਨਰਿੰਦਰ ਪਾਲ ਸਿੰਘ ਉਰਫ਼ ਐਨ.ਪੀ. ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਤੋਂ ਇਲਾਵਾ, ਅਗਲੇਰੀ ਜਾਂਚ ਦੌਰਾਨ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ, ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
09/26/2026
ਖੇਡਾਂ📍 ਪੰਜਾਬ
ਮੈਚ ਬਟਨ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਕਾਰਨ ਉਸ ਨੂੰ ਫਾਇਰਿੰਗ ਲਾਈਨ ਤੋਂ ਬਾਹਰ ਨਿਕਲ ਕੇ ਮੈਚ ਰੈਫਰੀ ਨੂੰ ਸੂਚਿਤ ਕਰਨਾ ਪਿਆ, ਜਿਸ ਨਾਲ ਫਾਈਨਲ ਦੀ ਸ਼ੁਰੂਆਤ ’ਚ ਉਸ ਦੀ ਲੈਅ ਟੁੱਟ ਗਈ।
ਮੈਚ ਬਟਨ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਕਾਰਨ ਉਸ ਨੂੰ ਫਾਇਰਿੰਗ ਲਾਈਨ ਤੋਂ ਬਾਹਰ ਨਿਕਲ ਕੇ ਮੈਚ ਰੈਫਰੀ ਨੂੰ ਸੂਚਿਤ ਕਰਨਾ ਪਿਆ, ਜਿਸ ਨਾਲ ਫਾਈਨਲ ਦੀ ਸ਼ੁਰੂਆਤ ’ਚ ਉਸ ਦੀ ਲੈਅ ਟੁੱਟ ਗਈ।
ਨਾਗੋਯਾ, ਪੀਟੀਆਈ: ਏਸ਼ਿਆਈ ਖੇਡਾਂ ’ਚ 50 ਮੀਟਰ ਰਾਈਫਲ 3-ਪੋਜ਼ੀਸ਼ਨ ਦੇ ਫਾਈਨਲ ’ਚ ਅਹਿਮ ਮੋੜ ’ਤੇ ਫਾਇਰਿੰਗ ਸਟੇਸ਼ਨ ’ਤੇ ਐਸ਼ਵਰਿਆ ਪ੍ਰਤਾਪ ਸਿੰਘ ਦਾ ਮੈਚ ਬਟਨ ਖਰਾਬ ਹੋ ਗਿਆ। ਇਸ ਨਾਲ ਉਸ ਦਾ ਧਿਆਨ ਭਟਕ ਗਿਆ ਤੇ ਉਸ ਨੂੰ ਪ੍ਰੋਨ (ਢਿੱਡ ਦੇ ਭਾਰ ਪੈ ਕੇ ਸ਼ੂਟਿੰਗ) ’ਚ ਕੀਮਤੀ ਅੰਕ ਗੁਆਉਣੇ ਪਏ, ਜਿਸ ਕਾਰਨ ਉਸ ਦੀ ਵਿਅਕਤੀਗਤ ਤਮਗਾ ਜਿੱਤਣ ਦੀਆਂ ਉਮੀਦਾਂ ਖਤਮ ਹੋ ਗਈਆਂ।
ਨੀਲਿੰਗ (ਗੋਡਿਆਂ ਦੇ ਭਾਰ ਬੈਠ ਦੇ ਸ਼ੂਟਿੰਗ) ਗੇੜ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਐਸ਼ਵਰਿਆ ਨੂੰ ਚੌਥੇ ਜਾਂ ਪੰਜਵੇਂ ਸਥਾਨ 'ਤੇ ਰੱਖਿਆ ਗਿਆ ਸੀ ਤੇ ਉਹ ਤਮਗੇ ਦੀ ਦੌੜ ’ਚ ਹੋਣ ਲਈ ਚੰਗੀ ਸਥਿਤੀ ’ਚ ਦਿਖਾਈ ਦੇ ਰਹੀ ਸੀ ਜਦੋਂ ਪ੍ਰੋਨ ਰਾਉਂਡ ਲਈ ਸਾਈਟਰ ਸ਼ਾਟਸ (ਅਭਿਆਸ ਸ਼ਾਟ) ਸ਼ੁਰੂ ਕਰਦੇ ਸਮੇਂ ਸਮੱਸਿਆ ਸਾਹਮਣੇ ਆਈ। ਮੈਚ ਬਟਨ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਕਾਰਨ ਉਸ ਨੂੰ ਫਾਇਰਿੰਗ ਲਾਈਨ ਤੋਂ ਬਾਹਰ ਨਿਕਲ ਕੇ ਮੈਚ ਰੈਫਰੀ ਨੂੰ ਸੂਚਿਤ ਕਰਨਾ ਪਿਆ, ਜਿਸ ਨਾਲ ਫਾਈਨਲ ਦੀ ਸ਼ੁਰੂਆਤ ’ਚ ਉਸ ਦੀ ਲੈਅ ਟੁੱਟ ਗਈ। ਐਸ਼ਵਰਿਆ ਮੁਕਾਬਲੇ ’ਚ ਪੰਜਵੇਂ ਸਥਾਨ 'ਤੇ ਰਹੀ, ਜਦਕਿ ਚੀਨ ਦੇ ਉਲੰਪਿਕ ਤਮਗਾ ਜੇਤੂ ਚੋਟੀ ਦੇ 2 ਸਥਾਨਾਂ 'ਤੇ ਰਹੇ। ਐਸ਼ਵਰਿਆ ਨੇ ਕਿਹਾ ਕਿ ਗੋਡੇ ਟੇਕਣ ਦੀ ਸਥਿਤੀ ’ਚ ਮੇਰੀ ਸ਼ੂਟਿੰਗ ਚੰਗੀ ਸੀ ਤੇ ਸਕੋਰ ਦੇ ਹਿਸਾਬ ਨਾਲ ਮੇਰੀ ਰੈਂਕਿੰਗ ਵੀ ਚੰਗੀ ਸੀ। ਮੈਨੂੰ ਲੱਗਦਾ ਹੈ ਕਿ ਮੈਂ ਚੌਥੇ ਜਾਂ ਪੰਜਵੇਂ ਨੰਬਰ 'ਤੇ ਸੀ ਪਰ ਜਦੋਂ ਪ੍ਰੋਨ ਰਾਊਂਡ ਸ਼ੁਰੂ ਹੋਇਆ ਤੇ ਮੈਂ ਆਪਣੇ ਸਾਈਟਰ ਸ਼ਾਟ ਲੈਣ ਲੱਗੀ ਤਾਂ ਮੇਰਾ ਮੈਚ ਬਟਨ ਖਰਾਬ ਹੋ ਗਿਆ ਤੇ ਮੈਨੂੰ ਇਸ ਨੂੰ ਦਬਾਉਣ ’ਚ ਮੁਸ਼ਕਲ ਆ ਰਹੀ ਸੀ। ਇਸ ਲਈ ਮੈਨੂੰ ਵਾਪਸ ਮੁੜਨਾ ਪਿਆ ਤੇ ਮੈਚ ਰੈਫਰੀ ਨੂੰ ਦੱਸਣਾ ਪਿਆ ਕਿ ਇਹ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ।
ਮੈਚ ਬਟਨ ਕੀ ਹੈ: 50 ਮੀਟਰ ਰਾਈਫਲ 3-ਪੋਜ਼ੀਸ਼ਨ ਈਵੈਂਟ ’ਚ ਮੈਚ ਬਟਨ ਇੱਕ ਇਲੈਕਟ੍ਰਾਨਿਕ ਕੰਟਰੋਲ ਹੁੰਦਾ ਹੈ, ਜੋ ਫਾਇਰਿੰਗ ਪੁਆਇੰਟ ’ਤੇ ਮਾਊਂਟ ਹੁੰਦਾ ਹੈ। ਨਿਸ਼ਾਨੇਬਾਜ਼ ਇਸ ਦੀ ਵਰਤੋਂ ਰੇਂਜ ਸਿਸਟਮ ਨੂੰ ਸੰਕੇਤ ਦੇਣ ਲਈ ਕਰਦੇ ਹਨ, ਜਦੋਂ ਉਹ ਕਿਸੇ ਖਾਸ ਸਥਿਤੀ ’ਚ ਦ੍ਰਿਸ਼ਟੀਦਾਰ ਸ਼ਾਟਾਂ ਤੋਂ ਅਧਿਕਾਰਤ ਸਕੋਰਿੰਗ ਸ਼ਾਟਾਂ ’ਚ ਬਦਲਦੇ ਹਨ।
09/26/2026
ਖੇਡਾਂ📍 ਪੰਜਾਬ
ਇੱਕ ਮੌਕੇ 'ਤੇ ਉਨ੍ਹਾਂ ਦੇ ਦੋ ਰੇਡਰਾਂ ਨੇ 'ਡਬਲ ਐਂਟਰੀ' ਫਾਊਲ ਵੀ ਕੀਤਾ। ਛੋਟੀਆਂ-ਮੋਟੀਆਂ ਗਲਤੀਆਂ ਦੇ ਬਾਵਜੂਦ ਭਾਰਤੀ ਟੀਮ ਦੀ ਮਾਨਸਿਕ ਮਜ਼ਬੂਤੀ ਨੇ ਉਨ੍ਹਾਂ ਨੂੰ ਮੈਚ ਜਿੱਤਣ ਅਤੇ ਅੰਤ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਵਿੱਚ ਮਦਦ ਕੀਤੀ।
ਇੱਕ ਮੌਕੇ 'ਤੇ ਉਨ੍ਹਾਂ ਦੇ ਦੋ ਰੇਡਰਾਂ ਨੇ 'ਡਬਲ ਐਂਟਰੀ' ਫਾਊਲ ਵੀ ਕੀਤਾ। ਛੋਟੀਆਂ-ਮੋਟੀਆਂ ਗਲਤੀਆਂ ਦੇ ਬਾਵਜੂਦ ਭਾਰਤੀ ਟੀਮ ਦੀ ਮਾਨਸਿਕ ਮਜ਼ਬੂਤੀ ਨੇ ਉਨ੍ਹਾਂ ਨੂੰ ਮੈਚ ਜਿੱਤਣ ਅਤੇ ਅੰਤ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਵਿੱਚ ਮਦਦ ਕੀਤੀ।
ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਈਰਾਨ ਨੂੰ ਹਰਾਇਆ ਅਤੇ 2026 ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਤੀਜਾ ਸੋਨ ਤਗਮਾ ਜਿੱਤਿਆ। ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ, ਭਾਰਤੀ ਟੀਮ ਨੇ ਇਹ ਸਖ਼ਤ ਮੁਕਾਬਲਾ 37-34 ਦੇ ਸਕੋਰ ਨਾਲ ਆਪਣੇ ਨਾਂ ਕੀਤਾ। ਮਹਿਲਾ ਕਬੱਡੀ ਵਿੱਚ ਲਗਾਤਾਰ ਸੋਨ ਤਗਮੇ ਜਿੱਤ ਕੇ ਭਾਰਤ ਨੇ ਇਤਿਹਾਸ ਰਚ ਦਿੱਤਾ।
ਮੁਕਾਬਲੇ ਦੌਰਾਨ ਅਜਿਹੇ ਪਲ ਵੀ ਆਏ ਜਦੋਂ ਲੱਗ ਰਿਹਾ ਸੀ ਕਿ ਈਰਾਨ ਜਿੱਤ ਸਕਦਾ ਹੈ ਅਤੇ ਭਾਰਤ ਨੂੰ ਹਰਾ ਸਕਦਾ ਹੈ। ਹਾਲਾਂਕਿ, ਟੀਮ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਖੇਡ ਦਿਖਾਈ ਅਤੇ ਏਸ਼ੀਆਈ ਖੇਡਾਂ ਵਿੱਚ ਦੇਸ਼ ਲਈ ਤੀਜਾ ਸੋਨ ਤਗਮਾ ਹਾਸਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਈਰਾਨ ਨੇ ਮੈਚ ਦੇ ਅੰਤਿਮ ਪੜਾਵਾਂ ਵਿੱਚ ਕਈ ਗਲਤੀਆਂ ਕੀਤੀਆਂ; ਇੱਕ ਮੌਕੇ 'ਤੇ ਉਨ੍ਹਾਂ ਦੇ ਦੋ ਰੇਡਰਾਂ ਨੇ 'ਡਬਲ ਐਂਟਰੀ' ਫਾਊਲ ਵੀ ਕੀਤਾ। ਛੋਟੀਆਂ-ਮੋਟੀਆਂ ਗਲਤੀਆਂ ਦੇ ਬਾਵਜੂਦ ਭਾਰਤੀ ਟੀਮ ਦੀ ਮਾਨਸਿਕ ਮਜ਼ਬੂਤੀ ਨੇ ਉਨ੍ਹਾਂ ਨੂੰ ਮੈਚ ਜਿੱਤਣ ਅਤੇ ਅੰਤ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਵਿੱਚ ਮਦਦ ਕੀਤੀ।
ਤਿੰਨ ਸੋਨ, 11 ਚਾਂਦੀ ਅਤੇ 13 ਕਾਂਸੀ ਦੇ ਤਗਮਿਆਂ ਨਾਲ 2026 ਏਸ਼ੀਆਈ ਖੇਡਾਂ ਵਿੱਚ ਭਾਰਤੀ ਦਲ ਦੇ ਤਗਮਿਆਂ ਦੀ ਕੁੱਲ ਗਿਣਤੀ 27 ਹੋ ਗਈ ਹੈ। ਉਹ ਇਸ ਸਮੇਂ ਸੂਚੀ ਵਿੱਚ 12ਵੇਂ ਸਥਾਨ 'ਤੇ ਹਨ ਅਤੇ ਆਉਣ ਵਾਲੇ ਮੁਕਾਬਲਿਆਂ ਵਿੱਚ ਹੋਰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ। ਪੁਰਸ਼ ਕਬੱਡੀ ਟੀਮ ਵੀ ਜਲਦੀ ਹੀ ਸੋਨ ਤਗਮੇ ਦੇ ਮੁਕਾਬਲੇ ਵਿੱਚ ਖੇਡਦੀ ਨਜ਼ਰ ਆਵੇਗੀ। ਉਸ ਮੁਕਾਬਲੇ ਵਿੱਚ ਵੀ ਭਾਰਤ ਤੋਂ ਇੱਕ ਹੋਰ ਸਿਖਰਲੇ ਸਥਾਨ ਦੀ ਉਮੀਦ ਕੀਤੀ ਜਾ ਸਕਦੀ ਹੈ।
09/26/2026
ਖੇਡਾਂ📍 ਪੰਜਾਬ
ਜਾਪਾਨ ਦੇ ਆਇਚੀ-ਨਾਗੋਯਾ 'ਚ ਚੱਲ ਰਹੀਆਂ ਏਸ਼ੀਅਨ ਗੇਮਜ਼ 2026 ਦੇ 7ਵੇਂ ਦਿਨ ਦੀ ਸ਼ੁਰੂਆਤ ਭਾਰਤ ਨੇ ਤਮਗੇ ਨਾਲ ਕੀਤੀ। ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ 'ਚ ਸਿਲਵਰ ਮੈਡਲ ਜਿੱਤਿਆ।
ਜਾਪਾਨ ਦੇ ਆਇਚੀ-ਨਾਗੋਯਾ 'ਚ ਚੱਲ ਰਹੀਆਂ ਏਸ਼ੀਅਨ ਗੇਮਜ਼ 2026 ਦੇ 7ਵੇਂ ਦਿਨ ਦੀ ਸ਼ੁਰੂਆਤ ਭਾਰਤ ਨੇ ਤਮਗੇ ਨਾਲ ਕੀਤੀ। ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ 'ਚ ਸਿਲਵਰ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਛੇਵੇਂ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਕੁੱਲ 6 ਤਮਗੇ ਪੱਕੇ ਕੀਤੇ, ਜਿਨ੍ਹਾਂ 'ਚ ਇੱਕ ਗੋਲਡ, ਦੋ ਸਿਲਵਰ ਅਤੇ ਤਿੰਨ ਬ੍ਰਾਂਜ਼ ਮੈਡਲ ਸ਼ਾਮਲ ਹਨ।
ਹਾਲਾਂਕਿ, ਈਰਾਨ ਦੇ ਡਿਫੈਂਸ ਨੇ ਤਿੰਨ ਜ਼ਬਰਦਸਤ ‘ਬੇਅਰ ਟ੍ਰੈਪ’ ਟੈਕਲ ਨਾਲ ਜਵਾਬ ਦਿੱਤਾ ਅਤੇ ਹਾਫ-ਟਾਈਮ ਤੱਕ ਈਰਾਨ 18-17 ਨਾਲ ਅੱਗੇ ਹੋ ਗਿਆ। ਇਹ ਮੁਕਾਬਲਾ ਪਹਿਲਾਂ ਹੀ ਸ਼ਾਨਦਾਰ ਹੈ, ਪਰ ਦੂਜਾ ਹਾਫ ਇਸ ਨੂੰ ਯਾਦਗਾਰ ਅਤੇ ਕਲਾਸਿਕ ਮੁਕਾਬਲੇ 'ਚ ਬਦਲ ਸਕਦਾ ਹੈ।
ਭਾਰਤ ਲਈ ਇਹ ਆਸਾਨ ਜਿੱਤ ਰਹੀ, ਹਾਲਾਂਕਿ ਕੁਝ ਮੌਕਿਆਂ ’ਤੇ ਥੋੜ੍ਹੀ ਮੁਸ਼ਕਲ ਵੀ ਆਈ। ਅਭਿਸ਼ੇਕ ਅਤੇ ਹਰਮਨਪ੍ਰੀਤ ਦੇ ਗੋਲਾਂ ਦੀ ਬਦੌਲਤ ਭਾਰਤ ਨੇ ਜਾਪਾਨ ਖ਼ਿਲਾਫ਼ 2-0 ਨਾਲ ਜਿੱਤ ਦਰਜ ਕੀਤੀ। ਇਹ ਮੁਕਾਬਲਾ ਇਸ ਗਰੁੱਪ ਦਾ ਸਭ ਤੋਂ ਮੁਸ਼ਕਲ ਮੈਚ ਮੰਨਿਆ ਜਾ ਰਿਹਾ ਸੀ। ਹਰਮਨਪ੍ਰੀਤ ਨੇ ਭਾਰਤ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਗੇਂਦ ਨੂੰ ਬਹੁਤ ਜ਼ੋਰ ਨਾਲ ਮਾਰਿਆ ਗਿਆ ਅਤੇ ਇਹ ਜ਼ਮੀਨ ’ਤੇ ਲੁੜਕਦੀ ਹੋਈ ਗੋਲ ਦੇ ਹੇਠਲੇ ਕੋਨੇ 'ਚ ਚਲੀ ਗਈ। ਇਸ ਨੂੰ ਰੋਕਣ ਦਾ ਜਾਪਾਨੀ ਗੋਲਕੀਪਰ ਕੋਲ ਕੋਈ ਮੌਕਾ ਨਹੀਂ ਸੀ। ਭਾਰਤ ਦਾ ਖੇਡ ’ਤੇ ਪੂਰਾ ਕੰਟਰੋਲ ਰਿਹਾ।
ਤੀਜੇ ਰਾਊਂਡ ਦੀ ਸ਼ੁਰੂਆਤ 'ਚ ਓਹ ਨੇ ਬਚਾਅ ਦੀਆਂ ਸਾਰੀਆਂ ਕੋਸ਼ਿਸ਼ਾਂ ਛੱਡ ਕੇ ਪ੍ਰਿਆ ’ਤੇ ਹਮਲਾ ਕਰ ਦਿੱਤਾ, ਪਰ ਇਸ ਦਾ ਉਲਟਾ ਅਸਰ ਹੋਇਆ। ਪ੍ਰਿਆ ਤੇਜ਼ੀ ਨਾਲ ਪਾਸੇ ਹਟ ਗਈ ਅਤੇ ਫਿਰ ਕੁਝ ਕਾਊਂਟਰ ਜੈਬ ਲਗਾਏ। ਪ੍ਰਿਆ ਨੇ ਤਿੰਨ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਅਜਿਹਾ ਖੇਡ ਦਿਖਾਇਆ ਕਿ ਉਹ ਚੈਂਪੀਅਨ ਵਰਗੀ ਨਜ਼ਰ ਹੀ ਨਹੀਂ ਆਈ। ਰਾਊਂਡ ਖ਼ਤਮ ਹੋਣ ਤੱਕ ਕੋਰੀਆਈ ਮੁੱਕੇਬਾਜ਼ ਬੇਚੈਨ ਹੋ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਦੋ ਜੱਜਾਂ ਨੇ ਇਹ ਰਾਊਂਡ ਓਹ ਦੇ ਹੱਕ 'ਚ ਦਿੱਤਾ, ਪਰ ਇਸ ਦੇ ਬਾਵਜੂਦ ਪ੍ਰਿਆ ਨੇ 5-0 ਨਾਲ ਸਰਵਸੰਮਤੀ ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਹੁਣ ਪ੍ਰਿਆ ਦਾ ਮੁਕਾਬਲਾ ਤਾਜਿਕਿਸਤਾਨ ਦੀ ਮਿਜਗੋਵਾ ਸਮਦੋਵਾ ਨਾਲ ਹੋਵੇਗਾ, ਜਿਨ੍ਹਾਂ ਨੇ ਹਾਂਗਝੂ 'ਚ 2022 ਏਸ਼ੀਅਨ ਗੇਮਜ਼ 'ਚ ਬ੍ਰਾਂਜ਼ ਮੈਡਲ ਜਿੱਤਿਆ ਸੀ। ਹਾਲ ਹੀ 'ਚ ਉਨ੍ਹਾਂ ਨੇ ਪਾਕਿਸਤਾਨ ਦੀ 2026 ਬ੍ਰਾਂਜ਼ ਮੈਡਲਿਸਟ ਫਾਤਿਮਾ ਜ਼ਹਰਾ ਨੂੰ ਵੀ ਹਰਾਇਆ ਹੈ। ਪ੍ਰਿਆ ਦਾ ਕੁਆਰਟਰ ਫਾਈਨਲ 28 ਸਤੰਬਰ ਨੂੰ ਹੋਵੇਗਾ। ਭਾਰਤ ਅਤੇ ਈਰਾਨ ਵਿਚਕਾਰ ਪੁਰਸ਼ ਕਬੱਡੀ ਦਾ ਫਾਈਨਲ ਸ਼ੁਰੂ ਹੋ ਚੁੱਕਾ ਹੈ। ਭਾਰਤ ਕੋਲ ਇੱਕ ਹੋਰ ਗੋਲਡ ਮੈਡਲ ਜਿੱਤਣ ਦਾ ਮੌਕਾ ਹੈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਈਰਾਨ ਨੂੰ ਹਰਾ ਕੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ।
2026 ਕਾਮਨਵੈਲਥ ਗੇਮਜ਼ ਅਤੇ 2026 ਏਸ਼ੀਅਨ ਚੈਂਪੀਅਨਸ਼ਿਪ ਦੀ ਗੋਲਡ ਮੈਡਲਿਸਟ ਪ੍ਰਿਆ ਘੰਘਾਸ ਦਾ ਮੁਕਾਬਲਾ ਦੱਖਣੀ ਕੋਰੀਆ ਦੀ ਓਹ ਯਿਓਨ-ਜੀ ਨਾਲ ਹੋਇਆ, ਜੋ ਤਿੰਨ ਵਾਰ ਦੀ ਏਸ਼ੀਅਨ ਚੈਂਪੀਅਨਸ਼ਿਪ ਜੇਤੂ ਅਤੇ 2018 ਏਸ਼ੀਅਨ ਗੇਮਜ਼ ਦੀ ਬ੍ਰਾਂਜ਼ ਮੈਡਲਿਸਟ ਹਨ।
09/26/2026
ਖੇਤੀਬਾੜੀ📍 ਪੰਜਾਬ
ਲੁੱਟ ਦੀ ਸ਼ਿਕਾਇਤ ਕਰਨ ਵਾਲੇ ਪਰਿਵਾਰ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਹਮਲਾਵਰਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ 'ਤੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੇ ਪੁਲੀਸ ਪ੍ਰਸ਼ਾਸਨ ਨੂੰ 29 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ।
ਲੁੱਟ ਦੀ ਸ਼ਿਕਾਇਤ ਕਰਨ ਵਾਲੇ ਪਰਿਵਾਰ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਹਮਲਾਵਰਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ 'ਤੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੇ ਪੁਲੀਸ ਪ੍ਰਸ਼ਾਸਨ ਨੂੰ 29 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਿਆਦ ਤੱਕ ਹਮਲਾਵਰਾਂ ਨੂੰ ਕਾਬੂ ਨਾ ਕੀਤਾ ਗਿਆ, ਤਾਂ ਉਹ 30 ਸਤੰਬਰ ਨੂੰ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੀਆਂ।
ਗੁਰਦੁਆਰਾ ਭਗਤ ਧੰਨਾ ਜੀ ਵਿਖੇ ਗੁਰਮੀਤ ਸਿੰਘ ਛੱਜੂਭੱਟ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਨੌਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਵੀ ਹਮਲਾਵਰਾਂ ਦਾ ਖੁੱਲ੍ਹੇਆਮ ਘੁੰਮਣਾ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ 18 ਸਤੰਬਰ ਨੂੰ ਇੱਕ ਪਰਿਵਾਰ ਨੇ ਲੁੱਟ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਅਗਲੇ ਹੀ ਦਿਨ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਤਿੰਨ ਸਾਲਾ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਬੱਚੀ ਅਜੇ ਵੀ ਪੀ ਜੀ ਆਈ, ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਹਮਲਾ ਉਨ੍ਹਾਂ ਨੂੰ ਸ਼ਿਕਾਇਤ ਵਾਪਸ ਲੈਣ ਅਤੇ ਡਰਾਉਣ ਦੀ ਨੀਅਤ ਨਾਲ ਕੀਤਾ ਗਿਆ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਹੀ ਸੁਰੱਖਿਅਤ ਨਹੀਂ ਰਹਿਣਗੇ, ਤਾਂ ਆਮ ਲੋਕਾਂ ਦਾ ਪੁਲੀਸ ਅਤੇ ਕਾਨੂੰਨੀ ਪ੍ਰਣਾਲੀ 'ਤੇ ਭਰੋਸਾ ਕਿਵੇਂ ਬਣੇਗਾ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਉੱਥੇ ਹੀ ਸਦਰ ਥਾਣਾ ਮੁਖੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਬਣਾ ਕੇ ਹਮਲਾਵਰਾਂ ਨੂੰ ਫੜਨ ਲਈ ਯਤਨ ਜਾਰੀ ਹਨ। ਇਸ ਮਾਮਲੇ ਵਿੱਚ ਸੀ ਆਈ ਏ ਸਟਾਫ ਦੀ ਵੀ ਮਦਦ ਲਈ ਜਾ ਰਹੀ ਹੈ।
09/26/2026
ਵਿਦੇਸ਼📍 ਪੰਜਾਬ
ਬੈਠਕ ’ਚ ਓਪਨ ਏਆਈ ਦੇ ਸੈਮ ਆਲਟਮੈਨ ਅਤੇ ਐਂਥਰੌਪਿਕ ਦੇ ਡੈਰੀਓ ਅਮੋਦੇਈ ਨੇ ਚਿਤਾਵਨੀ ਦਿੱਤੀ ਕਿ ਏਆਈ ਨਾਲ ਜੁੜੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਬੈਠਕ ’ਚ ਓਪਨ ਏਆਈ ਦੇ ਸੈਮ ਆਲਟਮੈਨ ਅਤੇ ਐਂਥਰੌਪਿਕ ਦੇ ਡੈਰੀਓ ਅਮੋਦੇਈ ਨੇ ਚਿਤਾਵਨੀ ਦਿੱਤੀ ਕਿ ਏਆਈ ਨਾਲ ਜੁੜੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਨਿਊਯਾਰਕ: ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਅਤੇ ਇਸ ਦੇ ਸੰਭਾਵੀ ਖ਼ਤਰਿਆਂ ਨੂੰ ਲੈ ਕੇ ਦੁਨੀਆ ਦੀ ਚਿੰਤਾ ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰ ਪ੍ਰੀਸ਼ਦ ਦੀ ਪਹਿਲੀ ਵਿਸ਼ੇਸ਼ ਬੈਠਕ ’ਚ ਏਆਈ ਖੇਤਰ ਦੀਆਂ ਦਿੱਗਜ ਕੰਪਨੀਆਂ ਦੇ ਮੁਖੀਆਂ ਨੇ ਵੀ ਮੰਨਿਆ ਕਿ ਤਕਨੀਕ ਦੇ ਵਿਕਾਸ ਦੇ ਨਾਲ ਇਸ ਦੀ ਸੁਰੱਖਿਅਤ ਵਰਤੋਂ ਅਤੇ ਕੰਟਰੋਲ ਲਈ ਵਿਸ਼ਵ ਪੱਧਰੀ ਸਹਿਯੋਗ ਜ਼ਰੂਰੀ ਹੈ। ਦਿੱਗਜਾਂ ਨੇ ਕਿਹਾ ਕਿ ਏਆਈ ਨੂੰ ਅਸੀਂ ਬਣਾ ਤਾਂ ਦਿੱਤਾ ਹੈ ਪਰ ਇਸ ਦੇ ਕਾਬੂ ਤੋਂ ਬਾਹਰ ਹੋਣ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ।
ਅਮੋਦੇਈ ਨੇ ਇਸ ਨੂੰ ਵਿਸ਼ਵ ਸੁਰੱਖਿਆ ਦੇ ਸਭ ਤੋਂ ਅਹਿਮ ਮੁੱਦਿਆਂ ’ਚੋਂ ਇਕ ਦੱਸਦਿਆਂ ਏਆਈ ਦੇ ਵਿਕਾਸ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਦੀ ਲੋੜ ਦੱਸੀ। ਉਨ੍ਹਾਂ ਸੁਰੱਖਿਆ ਪ੍ਰੀਸ਼ਦ ਤੋਂ ਏਆਈ ਦੀ ਮਦਦ ਨਾਲ ਜੈਵਿਕ ਹਥਿਆਰ ਬਣਾਉਣ ’ਤੇ ਰੋਕ, ਏਆਈ ਦੀਆਂ ਸਮਰੱਥਾਵਾਂ ਦੀ ਜਾਂਚ ਲਈ ਸਾਂਝੇ ਮਾਪਦੰਡ ਅਤੇ ਇਸ ਦੀ ਦੁਰਵਰਤੋਂ ਦੀ ਜਾਣਕਾਰੀ ਸਾਂਝੀ ਕਰਨ ਵਾਲੀ ਵਿਸ਼ਵ ਪੱਧਰੀ ਵਿਵਸਥਾ ਬਣਾਉਣ ਦੀ ਅਪੀਲ ਕੀਤੀ। ਦੋਵਾਂ ਨੇ ਕਿਹਾ ਕਿ ਕੋਈ ਆਗੂ, ਕੰਪਨੀ ਜਾਂ ਦੇਸ਼ ਇਕੱਲੇ ਏਆਈ ਨਾਲ ਜੁੜੇ ਖ਼ਤਰਿਆਂ ਨਾਲ ਨਹੀਂ ਨਜਿੱਠ ਸਕਦਾ। ਆਲਟਮੈਨ ਨੇ ਕਿਹਾ ਕਿ ਏਆਈ ਨੂੰ ਲੋਕਤੰਤਰੀ ਬਣਾਉਣਾ ਹੈ ਤਾਂ ਮਹੱਤਵਪੂਰਨ ਫ਼ੈਸਲੇ ਸਿਰਫ਼ ਸਾਨ ਫਰਾਂਸਿਸਕੋ ਦੀਆਂ ਪ੍ਰਯੋਗਸ਼ਾਲਾਵਾਂ ’ਚ ਨਹੀਂ ਲਏ ਜਾ ਸਕਦੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਵੀ ਏਆਈ ਲਈ ਵਿਸ਼ਵ ਪੱਧਰੀ ਸ਼ਾਸਨ ਵਿਵਸਥਾ ਬਣਾਉਣ ’ਤੇ ਜ਼ੋਰ ਦੇ ਚੁੱਕੇ ਹਨ।
09/26/2026
ਵਿਦੇਸ਼📍 ਪੰਜਾਬ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਕ ਨਿਊਜ਼ ਫੈਲਾਉਣ ਦੇ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਤਿੰਨੋਂ ਸੰਸਥਾਵਾਂ ਦੇ ਵ੍ਹਾਈਟ ਹਾਊਸ ਵਿਚ ਦਾਖ਼ਲੇ ’ਤੇ ਪਾਬੰਦੀ ਲਗਾਈ ਸੀ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਕ ਨਿਊਜ਼ ਫੈਲਾਉਣ ਦੇ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਤਿੰਨੋਂ ਸੰਸਥਾਵਾਂ ਦੇ ਵ੍ਹਾਈਟ ਹਾਊਸ ਵਿਚ ਦਾਖ਼ਲੇ ’ਤੇ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ, ਇਨ੍ਹਾਂ ਸੰਸਥਾਵਾਂ ਨੇ ਮੁਕੱਦਮਾ ਦਰਜ ਕਰਵਾ ਕੇ ਪਾਬੰਦੀ ਨੂੰ ‘ਫਸਟ ਅਮੈਂਡਮੈਂਟ’ (ਸੰਵਿਧਾਨ ਦੀ ਪਹਿਲੇ ਸੋਧ) ਦੀ ਉਲੰਘਣਾ ਦੱਸਿਆ ਅਤੇ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣ ਦੇਣ ਦੀ ਅਪੀਲ ਕੀਤੀ। ਫਸਟ ਅਮੈਂਡਮੈਂਟ ਪੱਤਰਕਾਰਾਂ ਦੀ ਆਜ਼ਾਦੀ ਨੂੰ ਸੁਰੱਖਿਆ ਦਿੰਦੀ ਹੈ।
ਨਿਊਯਾਰਕ: ਅਮਰੀਕਾ ਵਿਚ ਇਕ ਫੈਡਰਲ ਜੱਜ ਨੇ ਸੀਐੱਨਐੱਨ ਸਮੇਤ ਤਿੰਨ ਮੀਡੀਆ ਅਦਾਰਿਆਂ ਦੇ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣ ’ਤੇ ਲੱਗੀ ਪਾਬੰਦੀ ’ਤੇ 14 ਦਿਨਾਂ ਲਈ ਅਸਥਾਈ ਰੋਕ ਲਗਾ ਦਿੱਤੀ ਹੈ। ਜੱਜ ਨੇ ਵੀਰਵਾਰ ਨੂੰ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਸੀਐੱਨਐੱਨ, ਐੱਮਐੱਸ ਨਾਓ ਅਤੇ ਪੋਲਿਟਿਕੋ ਦੇ ਪੱਤਰਕਾਰਾਂ ਨੂੰ ਵ੍ਹਾਈਟ ਹਾਊਸ ਵਿਚ ਜਾਣ ਤੋਂ ਨਾ ਰੋਕਿਆ ਜਾਵੇ, ਜੱਜ ਦੇ ਹੁਕਮ ਦੇ ਬਾਵਜੂਦ ਪੋਲਿਟਿਕੋ ਅਤੇ ਐੱਮਐੱਸ ਨਾਓ ਨੂੰ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ।
ਟਰੰਪ ਦੁਆਰਾ ਨਿਯੁਕਤ ਡਿਸਟ੍ਰਿਕਟ ਕੋਰਟ ਜੱਜ ਟਿਮੋਥੀ ਜੇ. ਕੇਲੀ ਨੇ ਹੁਕਮ ਵਿਚ ਲਿਖਿਆ ਕਿ ਮੀਡੀਆ ਸੰਸਥਾ ਦੇ ਇਸ ਦਾਅਵੇ ਵਿਚ ਤਾਕਤ ਹੈ ਕਿ ਵ੍ਹਾਈਟ ਹਾਊਸ ਨੇ ਬਿਨਾਂ ਅਗਾਊਂ ਸੂਚਨਾ ਦੇ ਪੱਤਰਕਾਰਾਂ ਦੇ ਪ੍ਰੈੱਸ ਕ੍ਰੈਡੈਂਸ਼ੀਅਲਜ਼ ਰੱਦ ਕਰ ਕੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਜੱਜ ਨੇ ਪ੍ਰਸ਼ਾਸਨ ਦੀ ਇਸ ਦਲੀਲ ਨੂੰ ਖ਼ਾਰਜ ਕਰ ਦਿੱਤਾ ਕਿ ਇਹ ਕਾਰਵਾਈ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਸੀ। ਪ੍ਰੈੱਸ ਕ੍ਰੈਡੈਂਸ਼ਅਲਜ਼ ਦਾ ਮਤਲਬ ਪ੍ਰੈੱਸ ਪਾਸ ਜਾਂ ਮੀਡੀਆ ਪਛਾਣ ਪੱਤਰ ਹੁੰਦਾ ਹੈ। ਮੀਡੀਆ ਸੰਸਥਾਵਾਂ ਦੇ ਵਕੀਲ ਥਿਓਡੋਰ ਜੇ. ਬੋਟਰਸ ਨੇ ਕਿਹਾ ਕਿ ਇਹ ਪੱਤਰਕਾਰਾਂ ਦੀ ਆਜ਼ਾਦੀ ਨੂੰ ਸਹੀ ਢੰਗ ਨਾਲ ਸਥਾਪਤ ਕਰਨ ਵਾਲਾ ਫ਼ੈਸਲਾ ਹੈ।
09/26/2026
ਵਿਦੇਸ਼📍 ਪੰਜਾਬ
ਮਾਹਿਰਾਂ ਮੁਤਾਬਕ, ਹੋਰਮੁਜ਼ ਜਲਡਮਰੂਮੱਧ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ ਹੈ, ਜਿੱਥੋਂ ਦੁਨੀਆ ਦੇ ਲਗਭਗ ਪੰਜਵੇਂ ਹਿੱਸੇ ਦੇ ਤੇਲ ਅਤੇ ਗੈਸ ਦਾ ਵਪਾਰ ਹੁੰਦਾ ਹੈ।
ਮਾਹਿਰਾਂ ਮੁਤਾਬਕ, ਹੋਰਮੁਜ਼ ਜਲਡਮਰੂਮੱਧ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ ਹੈ, ਜਿੱਥੋਂ ਦੁਨੀਆ ਦੇ ਲਗਭਗ ਪੰਜਵੇਂ ਹਿੱਸੇ ਦੇ ਤੇਲ ਅਤੇ ਗੈਸ ਦਾ ਵਪਾਰ ਹੁੰਦਾ ਹੈ। ਇਸ ਰਸਤੇ ’ਤੇ ਜਾਰੀ ਤਣਾਅ ਅਤੇ ਰੁਕਾਵਟਾਂ ਕਾਰਨ ਵਿਸ਼ਵ ਊਰਜਾ ਬਾਜ਼ਾਰ ’ਤੇ ਵੱਡਾ ਅਸਰ ਪੈ ਰਿਹਾ ਹੈ, ਜਿਸ ਨਾਲ ਅਮਰੀਕੀ ਪ੍ਰਸ਼ਾਸਨ ’ਤੇ ਵੀ ਦਬਾਅ ਵਧ ਰਿਹਾ ਹੈ।
ਵਾਸ਼ਿੰਗਟਨ: ਅਮਰੀਕਾ ਅਤੇ ਈਰਾਨ ਵਿਚਾਲੇ ਪਿਛਲੇ ਪੰਜ ਮਹੀਨਿਆਂ ਤੋਂ ਜਾਰੀ ਸੰਘਰਸ਼ ਦਿਨੋਂ-ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਸਮੁੰਦਰੀ ਰਸਤਿਆਂ ਵਿੱਚੋਂ ਇੱਕ ‘ਸਟ੍ਰੇਟ ਆਫ ਹੋਰਮੁਜ਼’ ਵੀ ਹੈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਕੰਟਰੋਲ ਵੀ ਚਾਹੁੰਦੇ ਹਨ।
ਇਸੇ ਦੌਰਾਨ ਆਪਣੀ ਇੱਛਾ ਸਪੱਸ਼ਟ ਕਰਦੇ ਹੋਏ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਇੱਕ ਨਕਸ਼ਾ ਸਾਂਝਾ ਕੀਤਾ ਹੈ, ਜਿਸ ਵਿੱਚ ਹੋਰਮੁਜ਼ ਜਲਡਮਰੂਮੱਧ ਦਾ ਨਾਮ ਬਦਲ ਕੇ ‘ਟਰੰਪ ਸਟ੍ਰੇਟ’ ਦਰਸਾਇਆ ਗਿਆ ਹੈ। ਟਰੰਪ ਦੀ ਇਹ ਪੋਸਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਉਨ੍ਹਾਂ ਨੇ ਈਰਾਨ ਦੇ ਉਸ ਪ੍ਰਸਤਾਵ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ, ਜਿਸ ਵਿੱਚ ਸੱਤ ਦਿਨਾਂ ਦੇ ਅੰਦਰ ਸਮੁੰਦਰੀ ਰਸਤਾ ਖੋਲ੍ਹਣ ਦੀ ਗੱਲ ਕਹੀ ਗਈ ਸੀ।
ਕੀ ਸੀ ਈਰਾਨ ਦਾ 7 ਦਿਨਾਂ ਦਾ ਪ੍ਰਸਤਾਵ? ਇਸ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਸੀ ਕਿ ਜੇ ਅਮਰੀਕਾ ਕੁਝ ਸ਼ਰਤਾਂ ਮੰਨ ਲੈਂਦਾ ਹੈ ਤਾਂ ਸੱਤ ਦਿਨਾਂ ਦੇ ਅੰਦਰ ਹੋਰਮੁਜ਼ ਜਲਡਮਰੂਮੱਧ ਵਿੱਚ ਆਮ ਸਮੁੰਦਰੀ ਆਵਾਜਾਈ ਬਹਾਲ ਕੀਤੀ ਜਾ ਸਕਦੀ ਹੈ। ਈਰਾਨ ਨੇ ਇਸ ਲਈ ਚਾਰ ਸ਼ਰਤਾਂ ਰੱਖੀਆਂ ਸਨ।
ਅਮਰੀਕੀ ਜਲ ਸੈਨਾ ਵੱਲੋਂ ਈਰਾਨੀ ਬੰਦਰਗਾਹਾਂ ਦੀ ਕੀਤੀ ਜਾ ਰਹੀ ਨਾਕਾਬੰਦੀ ਹਟਾਈ ਜਾਵੇ। * ਈਰਾਨੀ ਤੇਲ ਦੀ ਵਿਕਰੀ ’ਤੇ ਲਗੀਆਂ ਪਾਬੰਦੀਆਂ ਵਾਪਸ ਲਈਆਂ ਜਾਣ। * ਲਿਬਨਾਨ ਸਮੇਤ ਹੋਰ ਥਾਵਾਂ ’ਤੇ ਜੰਗਬੰਦੀ ਦੀ ਪਾਲਣਾ ਕੀਤੀ ਜਾਵੇ। * ਈਰਾਨੀ ਮੰਤਰੀ ਦਾ ਕਹਿਣਾ ਸੀ ਕਿ ਜਿਵੇਂ ਹੀ ਅਮਰੀਕਾ ਇਨ੍ਹਾਂ ਸ਼ਰਤਾਂ ’ਤੇ ਸਹਿਮਤ ਹੋਵੇਗਾ, ਸੱਤ ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਸਮੁੰਦਰੀ ਰਸਤਾ ਖੋਲ੍ਹ ਦਿੱਤਾ ਜਾਵੇਗਾ। ਟਰੰਪ ਦਾ ਸਪੱਸ਼ਟ ਜਵਾਬ—ਈਰਾਨ ਕਦੇ ਨਹੀਂ ਬਣੇਗਾ ਪਰਮਾਣੂ ਸ਼ਕਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਇਸ ਪ੍ਰਸਤਾਵ ਨੂੰ ਠੁਕਰਾਉਂਦੇ ਹੋਏ ਸਪੱਸ਼ਟ ਕੀਤਾ ਕਿ ਈਰਾਨ ਕਦੇ ਵੀ ਪਰਮਾਣੂ ਬੰਬ ਹਾਸਲ ਨਹੀਂ ਕਰ ਸਕੇਗਾ। ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ, ਟਰੰਪ ਨੇ ਈਰਾਨ ਦੇ ਖਦਸ਼ੇ ’ਤੇ ਸ਼ੱਕ ਜਤਾਇਆ ਹੈ ਅਤੇ ਕਿਹਾ ਹੈ ਕਿ ਅਮਰੀਕਾ ਵੱਲੋਂ ਫੌਜੀ ਕਾਰਵਾਈ ਦਾ ਬਦਲ ਹਾਲੇ ਵੀ ਖੁੱਲ੍ਹਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਟਰੰਪ ਪਹਿਲਾਂ ਵੀ ਕਈ ਵਾਰ ਹੋਰਮੁਜ਼ ਜਲਡਮਰੂਮੱਧ ਨੂੰ ਅਮਰੀਕੀ ਕੰਟਰੋਲ ਹੇਠ ਲੈਣ ਦੀ ਗੱਲ ਕਹਿ ਚੁੱਕੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅਮਰੀਕੀ ਨਾਕਾਬੰਦੀ ਕਾਰਨ ਇਸ ਖੇਤਰ ’ਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ। ਵਿਸ਼ਵ ਊਰਜਾ ਬਾਜ਼ਾਰ ’ਤੇ ਅਸਰ ਮਾਹਿਰਾਂ ਮੁਤਾਬਕ, ਹੋਰਮੁਜ਼ ਜਲਡਮਰੂਮੱਧ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ ਹੈ, ਜਿੱਥੋਂ ਦੁਨੀਆ ਦੇ ਲਗਭਗ ਪੰਜਵੇਂ ਹਿੱਸੇ ਦੇ ਤੇਲ ਅਤੇ ਗੈਸ ਦਾ ਵਪਾਰ ਹੁੰਦਾ ਹੈ। ਇਸ ਰਸਤੇ ’ਤੇ ਜਾਰੀ ਤਣਾਅ ਅਤੇ ਰੁਕਾਵਟਾਂ ਕਾਰਨ ਵਿਸ਼ਵ ਊਰਜਾ ਬਾਜ਼ਾਰ ’ਤੇ ਵੱਡਾ ਅਸਰ ਪੈ ਰਿਹਾ ਹੈ, ਜਿਸ ਨਾਲ ਅਮਰੀਕੀ ਪ੍ਰਸ਼ਾਸਨ ’ਤੇ ਵੀ ਦਬਾਅ ਵਧ ਰਿਹਾ ਹੈ। ਫਿਲਹਾਲ, ਅਮਰੀਕਾ ਦੇ ਸਖ਼ਤ ਰੁਖ ਅਤੇ ਟਰੰਪ ਦੇ ਨਵੇਂ ਕਦਮ ਤੋਂ ਇਹ ਸੰਕੇਤ ਮਿਲਦਾ ਹੈ ਕਿ ਨੇੜਲੇ ਭਵਿੱਖ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਘਟਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ।
09/26/2026
ਦੇਸ਼📍 ਪੰਜਾਬ
ਜੰਮੂ ਦੇ ਬਨਤਾਲਾਬ ’ਚ ਗੱਡੀ ਹਟਾਉਣ ਲਈ ਕਹਿਣ ’ਤੇ 23 ਸਾਲਾ ਨੌਜਵਾਨ ਅਨੁਰਾਗ ਚਿਬ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਹਮਲੇ ’ਚ ਅਨੁਰਾਗ ਦੀਆਂ ਦੋਵੇਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਜੰਮੂ ਤੋਂ ਬਾਹਰ ਲਿਜਾਇਆ ਗਿਆ।
ਜੰਮੂ ਦੇ ਬਨਤਾਲਾਬ ’ਚ ਗੱਡੀ ਹਟਾਉਣ ਲਈ ਕਹਿਣ ’ਤੇ 23 ਸਾਲਾ ਨੌਜਵਾਨ ਅਨੁਰਾਗ ਚਿਬ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਹਮਲੇ ’ਚ ਅਨੁਰਾਗ ਦੀਆਂ ਦੋਵੇਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਜੰਮੂ ਤੋਂ ਬਾਹਰ ਲਿਜਾਇਆ ਗਿਆ।
ਸ਼ਹਿਰ ਦੇ ਬਨਤਾਲਾਬ ਇਲਾਕੇ ’ਚ ਗੱਡੀ ਹਟਾਉਣ ਲਈ ਕਹਿਣ ’ਤੇ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਨੌਜਵਾਨ ਦੀਆਂ ਦੋਵੇਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਪਰਿਵਾਰਕ ਮੈਂਬਰ ਉਸ ਨੂੰ ਬਿਹਤਰ ਇਲਾਜ ਲਈ ਜੰਮੂ ਤੋਂ ਬਾਹਰ ਲੈ ਗਏ ਹਨ। ਜ਼ਖਮੀ ਨੌਜਵਾਨ ਦੀ ਪਛਾਣ 23 ਸਾਲਾ ਅਨੁਰਾਗ ਚਿਬ ਵਜੋਂ ਹੋਈ ਹੈ। ਉਸ ਨੇ ਹਮਲਾਵਰਾਂ ’ਚੋਂ ਇੱਕ ਦੀ ਪਛਾਣ ਅਰਜੁਨ ਵਜੋਂ ਕੀਤੀ ਹੈ। ਅਨੁਰਾਗ ਨੇ ਦੱਸਿਆ ਕਿ ਉਹ ਸ਼ਾਮ ਨੂੰ ਘਰੋਂ ਬਾਹਰ ਸਬਜ਼ੀ ਲੈਣ ਲਈ ਨਿਕਲਿਆ ਸੀ। ਸਬਜ਼ੀ ਦੀ ਦੁਕਾਨ ਉਸ ਦੇ ਘਰ ਦੇ ਨੇੜੇ ਹੀ ਹੈ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉੱਥੇ ਦੋ ਗੱਡੀਆਂ ਖੜ੍ਹੀਆਂ ਸਨ, ਜਿਨ੍ਹਾਂ ’ਚ 8 ਤੋਂ 10 ਨੌਜਵਾਨ ਸਵਾਰ ਸਨ। ਉਸ ਨੇ ਇੱਕ ਨੌਜਵਾਨ ਨੂੰ ਗੱਡੀ ਥੋੜ੍ਹੀ ਅੱਗੇ ਕਰਨ ਲਈ ਕਿਹਾ। ਇਸੇ ਦੌਰਾਨ ਗੱਡੀਆਂ ’ਚੋਂ ਸਾਰੇ ਨੌਜਵਾਨ ਬਾਹਰ ਆ ਗਏ ਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਵੀ ਕੱਢ ਲਏ। ਅਨੁਰਾਗ ਨੇ ਇੱਕ ਨੌਜਵਾਨ ਤੋਂ ਹਥਿਆਰ ਖੋਹ ਵੀ ਲਿਆ, ਪਰ ਦੂਜੇ ਨੌਜਵਾਨਾਂ ਨੇ ਉਸ ’ਤੇ ਵਾਰ ਕਰ ਦਿੱਤੇ। ਅਨੁਰਾਗ ਦੀਆਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਤੇ ਹਮਲਾਵਰ ਉਸ ਨੂੰ ਜ਼ਖਮੀ ਹਾਲਤ ’ਚ ਛੱਡ ਕੇ ਫਰਾਰ ਹੋ ਗਏ।
ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਅਨੁਰਾਗ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ। ਉਹ ਉਸ ਨੂੰ ਜੀਐੱਮਸੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਦੀਆਂ ਬਾਂਹਾਂ ਦੀ ਸਰਜਰੀ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਬਿਹਤਰ ਇਲਾਜ ਲਈ ਜੰਮੂ ਤੋਂ ਬਾਹਰ ਲੈ ਗਏ। ਉਧਰ, ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਵਿੱਚੋਂ ਕੁਝ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਕਾਬੂ ਕਰਨ ਦੇ ਯਤਨ ਜਾਰੀ ਹਨ।
09/26/2026
ਦੇਸ਼📍 ਪੰਜਾਬ
ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪਤੀ ਸਾਗਰ ਰਾਵਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਘਰੇਲੂ ਕਲੇਸ਼ ਦੇ ਚੱਲਦਿਆਂ 11 ਅਗਸਤ ਨੂੰ ਪਤਨੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਤਿੰਨ ਦਿਨਾਂ ਤੱਕ ਘਰ ਵਿੱਚ ਹੀ ਰੱਖਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪਤੀ ਸਾਗਰ ਰਾਵਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਘਰੇਲੂ ਕਲੇਸ਼ ਦੇ ਚੱਲਦਿਆਂ 11 ਅਗਸਤ ਨੂੰ ਪਤਨੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਤਿੰਨ ਦਿਨਾਂ ਤੱਕ ਘਰ ਵਿੱਚ ਹੀ ਰੱਖਿਆ। ਫਿਰ ਉਸ ਨੇ ਲਾਸ਼ ਨੂੰ ਇੱਕ ਚਾਦਰ ਵਿੱਚ ਲਪੇਟ ਕੇ ਪਲੰਘ 'ਤੇ ਰੱਖਿਆ ਅਤੇ ਸੰਪਿਗੇਹੱਲੀ ਇਲਾਕੇ ਵਿੱਚ ਇੱਕ ਖਾਲੀ ਜਗ੍ਹਾ 'ਤੇ ਸੁੱਟ ਦਿੱਤਾ।
ਬੈਂਗਲੁਰੂ ਦੇ ਸੰਪਿਗੇਹੱਲੀ ਇਲਾਕੇ ’ਚ ਨਗਰ ਨਿਗਮ ਦੀ ਸਫ਼ਾਈ ਪ੍ਰਕਿਰਿਆ ਦੌਰਾਨ ਇੱਕ ਖਾਲੀ ਪਲਾਟ ਵਿੱਚੋਂ 28 ਸਾਲਾ ਔਰਤ ਦੀ ਸੜੀ-ਗਲੀ ਲਾਸ਼ ਮਿਲੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਕੱਪੜਿਆਂ 'ਤੇ ਲੱਗੇ ਸ਼ਾਪਿੰਗ ਟੈਗ ਰਾਹੀਂ ਉਸਦੀ ਪਛਾਣ ਅਨੁਸੂਯਾ ਬੇਹਰਾ ਵਜੋਂ ਕੀਤੀ ਹੈ।
ਕਤਲ ਦੇ ਲਗਪਗ 20 ਦਿਨਾਂ ਬਾਅਦ, 2 ਸਤੰਬਰ ਨੂੰ, ਜਦੋਂ ਖਾਲੀ ਪਈ ਜਗ੍ਹਾ ਦੀ ਸਫ਼ਾਈ ਕੀਤੀ ਜਾ ਰਹੀ ਸੀ, ਤਾਂ ਜਾ ਕੇ ਲਾਸ਼ ਬਰਾਮਦ ਹੋਈ। ਸਫ਼ਾਈ ਕਰਦੇ ਸਮੇਂ ਮਜ਼ਦੂਰਾਂ ਨੂੰ ਔਰਤ ਦੀ ਲਾਸ਼ ਮਿਲੀ। ਦੱਸਿਆ ਜਾਂਦਾ ਹੈ ਕਿ ਉਦੋਂ ਤੱਕ ਆਵਾਰਾ ਕੁੱਤਿਆਂ ਨੇ ਲਾਸ਼ ਦੇ ਕੁਝ ਹਿੱਸੇ ਖਾ ਲਏ ਸਨ। ਲਾਸ਼ ਦੀ ਹਾਲਤ ਇੰਨੀ ਖਰਾਬ ਸੀ ਕਿ ਔਰਤ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ ਸੀ। ਲਾਸ਼ 'ਤੇ ਮਿਲਿਆ ਇੱਕ ਟੈਗ ਜਾਂਚ ਵਿੱਚ ਅਹਿਮ ਸਾਬਤ ਹੋਇਆ। ਪੁਲਿਸ ਨੇ ਖਰੀਦਦਾਰੀ ਦਾ ਪਤਾ ਇੱਕ ਮਾਲ ਤੋਂ ਲਗਾਇਆ ਅਤੇ ਉਸ ਤੋਂ ਮਿਲੀ ਜਾਣਕਾਰੀ ਨਾਲ ਉਨ੍ਹਾਂ ਨੂੰ ਅਨੁਸੂਯਾ ਦੀ ਪਛਾਣ ਕਰਨ ਵਿੱਚ ਮਦਦ ਮਿਲੀ। ਜਾਂਚਕਰਤਾਵਾਂ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਹੁਣ ਵੀ ਆਮ ਵਾਂਗ ਹੋਟਲ ਵਿੱਚ ਕੰਮ 'ਤੇ ਆ ਰਿਹਾ ਸੀ। ਹੋਟਲ ਵਿੱਚ ਪੁੱਛਗਿੱਛ ਦੌਰਾਨ, ਪੁਲਿਸ ਨੂੰ ਦੋਵਾਂ ਵਿਚਕਾਰ ਹੋਣ ਵਾਲੇ ਲਗਾਤਾਰ ਝਗੜਿਆਂ ਬਾਰੇ ਪਤਾ ਲੱਗਿਆ। ਪਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ, ਮੁਲਜ਼ਮ ਪਤੀ ਸਾਗਰ ਚੰਦਰ ਰਾਵਤ ਬਿਹਾਰ ਦਾ ਰਹਿਣ ਵਾਲਾ ਹੈ। ਇਸ ਜੋੜੇ ਨੇ ਲੰਬੇ ਸਮੇਂ ਤੱਕ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ ਵਿਆਹ ਕਰ ਲਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਬੈਂਗਲੁਰੂ ਵਿੱਚ ਰਹਿਣ ਆਏ ਸਨ। ਰਾਵਤ ਇੱਕ ਹੋਟਲ ਵਿੱਚ ਕੰਮ ਕਰਦਾ ਸੀ, ਜਦੋਂ ਕਿ ਅਨੁਸੂਯਾ ਇੱਕ ਕੱਪੜੇ ਦੀ ਦੁਕਾਨ ਵਿੱਚ ਕਾਰਜਸ਼ੀਲ ਸੀ।
09/26/2026
ਦੇਸ਼📍 ਪੰਜਾਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਲੱਖਣ ਅੰਦਾਜ਼ ਲਈ ਜਾਣੇ ਜਾਂਦੇ ਹਨ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਲੱਖਣ ਅੰਦਾਜ਼ ਲਈ ਜਾਣੇ ਜਾਂਦੇ ਹਨ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਰਾਜਨੀਤੀ ਤੋਂ ਲੈ ਕੇ ਆਧੁਨਿਕ ਸੱਭਿਆਚਾਰਕ ਰੁਝਾਨਾਂ ਤੱਕ, ਉਨ੍ਹਾਂ ਦੇ ਵਿਅਕਤੀਤਵ ਦਾ ਇਹ ਪਹਿਲੂ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਦਿੱਲੀ ਵਿੱਚ ਇੱਕ 'ਭਜਨ ਕਲੱਬਿੰਗ' ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਨੌਜਵਾਨਾਂ ਦੇ ਨਾਲ *ਖੰਜਰੀ* ਅਤੇ *ਧਫਲੀ* ਵਜਾ ਕੇ ਇੱਕ ਸਥਾਈ ਛਾਪ ਛੱਡੀ। ਇੱਕ ਸਮੇਂ ਜਦੋਂ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ, ਇਹ ਤੱਥ ਕਿ ਦੇਸ਼ ਦਾ ਹਰ ਚੌਥਾ ਵੋਟਰ ਜਨਰਲ-ਜ਼ੈੱਡ ਦਾ ਹੈ, ਇਸ ਜਨਸੰਖਿਆ ਦੇ ਰਾਜਨੀਤਿਕ ਮਹੱਤਵ ਨੂੰ ਸਪੱਸ਼ਟ ਤੌਰ 'ਤੇ ਉਜਾਗਰ ਕਰਦਾ ਹੈ।
ਪੰਡਿਤ ਦੀਨਦਿਆਲ ਦੇ ਜਨਮ ਦਿਵਸ 'ਤੇ ਭਜਨ ਸਮਾਗਮ ਵਿੱਚ ਸ਼ਮੂਲੀਅਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਦੀਨਦਿਆਲ ਪਾਰਕ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ 110ਵੀਂ ਜਯੰਤੀ ਦੇ ਮੌਕੇ 'ਤੇ ਆਯੋਜਿਤ ਭਜਨ ਸਮਾਗਮ ਵਿੱਚ ਹਿੱਸਾ ਲਿਆ। ਭਗਤੀ ਭਾਵਨਾ ਵਿੱਚ ਲੀਨ, ਉਨ੍ਹਾਂ ਨੂੰ 'ਖੰਜਰੀ' ਵਜਾਉਂਦੇ ਅਤੇ ਸੰਗੀਤ ਦੀ ਤਾਲ ਨਾਲ ਤਾਲਮੇਲ ਬਿਠਾਉਂਦੇ ਦੇਖਿਆ ਗਿਆ। ਪ੍ਰਧਾਨ ਮੰਤਰੀ ਦਾ ਇਹ ਅਨੋਖਾ ਅਤੇ ਸੁਭਾਵਿਕ ਅੰਦਾਜ਼ ਉੱਥੇ ਮੌਜੂਦ ਸਾਰੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣ ਗਿਆ।
ਮੌਜੂਦਾ ਸਿਆਸੀ ਮਾਹੌਲ ਵਿੱਚ ਨੌਜਵਾਨਾਂ ਲਈ ਇੱਕ ਅਹਿਮ ਸੰਦੇਸ਼: ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਰਾਸ਼ਟਰੀ ਰਾਜਨੀਤੀ ਵਿੱਚ 'ਜੈਨ-ਜ਼ੈੱਡ' ਵੋਟਰਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਚਰਚਾ ਤੇਜ਼ ਹੋ ਰਹੀ ਹੈ। ਵਿਰੋਧੀ ਧਿਰ ਵੱਲੋਂ ਹਾਲ ਹੀ ਵਿੱਚ ਨੌਜਵਾਨਾਂ ਨਾਲ ਸਬੰਧਤ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਜਾ ਰਿਹਾ ਹੈ; ਇਸ ਤੋਂ ਠੀਕ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਨੌਜਵਾਨਾਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਇੱਕ ਵੱਡੇ ਸਿਆਸੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਹ ਇੱਕ ਨਿਸ਼ਾਨਾ-ਅਧਾਰਿਤ ਸਿਆਸੀ ਰਣਨੀਤੀ ਦਾ ਹਿੱਸਾ ਹੈ ਜਿਸਦਾ ਸਿੱਧਾ ਅਸਰ ਪੈਂਦਾ ਹੈ।.
ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਅਨੋਖਾ ਸੁਮੇਲ: 'ਭਜਨ ਕਲੱਬਿੰਗ' ਅੱਜ ਦੇ ਨੌਜਵਾਨਾਂ ਵਿੱਚ ਤੇਜ਼ੀ ਨਾਲ ਵਧ ਰਿਹਾ ਇੱਕ ਰੁਝਾਨ ਹੈ, ਜਿਸ ਵਿੱਚ ਨੌਜਵਾਨ ਸਮੂਹਿਕ ਤੌਰ 'ਤੇ ਭਜਨ ਗਾਉਣ ਲਈ ਇਕੱਠੇ ਹੁੰਦੇ ਹਨ। ਇਸ ਆਧੁਨਿਕ ਅਧਿਆਤਮਿਕ ਰੁਝਾਨ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਇਸ ਦੀ ਤੁਲਨਾ ਇੱਕ ਵਿਸ਼ਵ-ਪੱਧਰੀ ਸੰਗੀਤ ਸਮਾਰੋਹ (ਕੰਸਰਟ) ਨਾਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਾਰਤੀ ਸੱਭਿਆਚਾਰ ਅਤੇ ਆਧੁਨਿਕਤਾ ਦਾ ਇੱਕ ਸ਼ਾਨਦਾਰ ਸੁਮੇਲ ਹੈ, ਜੋ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਵਿਸ਼ਵ ਪੱਧਰੀ ਮੰਚਾਂ 'ਤੇ ਵੀ ਇਸ ਰੁਝਾਨ ਦੀ ਸ਼ਲਾਘਾ: ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਦੇ ਇਸ ਨਵੇਂ ਰੁਝਾਨ ਦੀ ਸ਼ਲਾਘਾ ਨਾ ਸਿਰਫ਼ ਦੇਸ਼ ਦੇ ਅੰਦਰ, ਸਗੋਂ ਅੰਤਰਰਾਸ਼ਟਰੀ ਮੰਚਾਂ 'ਤੇ ਵੀ ਕੀਤੀ ਹੈ। ਜੁਲਾਈ ਵਿੱਚ ਆਸਟ੍ਰੇਲੀਆ ਦੇ ਦੌਰੇ ਦੌਰਾਨ, ਉਨ੍ਹਾਂ ਨੇ ਖਾਸ ਤੌਰ 'ਤੇ ਮੈਲਬੌਰਨ ਵਿੱਚ 'ਭਜਨ ਕਲੱਬਿੰਗ' ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਅੱਜ ਦੇ ਨੌਜਵਾਨ ਆਪਣੇ ਧਰਮ ਅਤੇ ਪਰੰਪਰਾਵਾਂ ਨੂੰ ਨਵੇਂ ਅਤੇ ਆਧੁਨਿਕ ਤਰੀਕਿਆਂ ਨਾਲ ਅਪਣਾ ਰਹੇ ਹਨ, ਜੋ ਭਾਰਤੀ ਸੱਭਿਆਚਾਰ ਦੀ ਵਿਸ਼ਵ-ਵਿਆਪੀ ਸਵੀਕ੍ਰਿਤੀ ਨੂੰ ਦਰਸਾਉਂਦਾ ਹੈ।
'ਮਨ ਕੀ ਬਾਤ' ਵਿੱਚ ਪਹਿਲਕਦਮੀ ਦਾ ਜ਼ਿਕਰ: ਇਸ ਸਾਲ ਜਨਵਰੀ ਵਿੱਚ ਪ੍ਰਸਾਰਿਤ ਆਪਣੇ ਪ੍ਰਸਿੱਧ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ 'ਭਜਨ ਕਲੱਬਿੰਗ' ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੁਆਰਾ ਤਿਆਰ ਕੀਤਾ ਗਿਆ ਭਗਤੀ ਅਤੇ ਸੰਗੀਤ ਦਾ ਇਹ ਨਵਾਂ ਸੁਮੇਲ ਬੇਹੱਦ ਊਰਜਾ ਭਰਪੂਰ ਹੈ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਜਿਹੀਆਂ ਛੋਟੀਆਂ ਅਤੇ ਪ੍ਰਚਲਿਤ ਪਹਿਲਕਦਮੀਆਂ ਨੂੰ ਰਾਸ਼ਟਰੀ ਮੰਚ 'ਤੇ ਮਾਨਤਾ ਦਿੰਦੇ ਹਨ, ਤਾਂ ਇਸ ਨਾਲ ਨੌਜਵਾਨਾਂ ਨਾਲ ਸਿੱਧਾ ਸੰਪਰਕ ਮਜ਼ਬੂਤ ਹੁੰਦਾ ਹੈ।
ਪ੍ਰਧਾਨ ਮੰਤਰੀ ਦਾ ਵਿਲੱਖਣ ਅੰਦਾਜ਼ ਅਤੇ 'ਜੈਨ-ਜ਼ੈੱਡ' ਨਾਲ ਜੁੜਨ ਦਾ ਤਰੀਕਾ: ਪ੍ਰਧਾਨ ਮੰਤਰੀ ਮੋਦੀ ਲਗਾਤਾਰ 'ਜੈਨ-ਜ਼ੈੱਡ' ਦੀ ਬਦਲਦੀ ਜੀਵਨ-ਸ਼ੈਲੀ ਅਤੇ ਗੱਲਬਾਤ ਦੇ ਢੰਗਾਂ ਨੂੰ ਅਪਣਾ ਰਹੇ ਹਨ। ਉਨ੍ਹਾਂ ਨੇ ' ਵਰਗੇ ਸੋਸ਼ਲ ਮੀਡੀਆ ਰੁਝਾਨਾਂ ਨੂੰ ਅਪਣਾਇਆ ਹੈ ਅਤੇ ਆਪਣੇ ਭਾਸ਼ਣਾਂ ਵਿੱਚ ' ਤੇ ' ਵਰਗੇ ਨੌਜਵਾਨਾਂ ਵਿੱਚ ਪ੍ਰਚਲਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ। 'ਰੀਲਜ਼' ਅਤੇ ਸੈਲਫੀ-ਸ਼ੈਲੀ ਵਾਲੀਆਂ ਵੀਡੀਓਜ਼ ਰਾਹੀਂ ਉਹ ਨੌਜਵਾਨਾਂ ਨੂੰ 'ਦੋਸਤੋ' ਕਹਿ ਕੇ ਸੰਬੋਧਨ ਕਰਦੇ ਹਨ ਅਤੇ ਆਪਣੀ ਇੱਕ ਆਧੁਨਿਕ ਤੇ ਜੋਸ਼ੀਲੀ ਸਿਆਸੀ ਸ਼ਖਸੀਅਤ ਪੇਸ਼ ਕਰਦੇ ਹਨ।
ਦੇਸ਼ ਵਿੱਚ ਹਰ ਚਾਰ ਵਿੱਚੋਂ ਇੱਕ ਵੋਟਰ 'ਜੈਨ-ਜ਼ੈੱਡ' ਵਰਗ ਨਾਲ ਸਬੰਧਤ ਹੈ; ਇਸ ਦੀ ਸਿਆਸੀ ਅਹਿਮੀਅਤ ਇਹ ਹੈ ਕਿ ਅੱਜ ਸਿਆਸੀ ਪਾਰਟੀਆਂ ਲਈ 'ਜੈਨ-ਜ਼ੈੱਡ' ਮੁੱਖ ਕੇਂਦਰ ਬਣ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, 2026 ਤੱਕ ਦੇਸ਼ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਲਗਭਗ 36.74 ਕਰੋੜ ਨੌਜਵਾਨ ਹੋਣਗੇ, ਜੋ ਕੁੱਲ ਆਬਾਦੀ ਦਾ ਲਗਭਗ 26% ਹਿੱਸਾ ਹੋਣਗੇ। ਇਹ ਵਰਗ 2029 ਦੀਆਂ ਆਮ ਚੋਣਾਂ ਵਿੱਚ ਦੇਸ਼ ਦੀ ਚਾਲ ਅਤੇ ਦਿਸ਼ਾ ਤੈਅ ਕਰੇਗਾ, ਇਸੇ ਲਈ ਸਾਰੀਆਂ ਪਾਰਟੀਆਂ ਇਸ ਵਰਗ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।
09/26/2026
ਦੇਸ਼📍 ਪੰਜਾਬ
ਰੇਵਾੜੀ ਦੇ ਭਾੜਾਵਾਸ ਪਿੰਡ ’ਚ ਸ਼ਮਸ਼ਾਨ ਭੂਮੀ ’ਤੇ 8 ਲੱਖ ਰੁਪਏ ਦੀ ਲਾਗਤ ਨਾਲ ਓਪਨ ਜਿਮ ਬਣਾਈ ਗਈ ਹੈ। ਇਸ ਕਾਰਨ ਪਿੰਡ ਵਾਸੀ ਕਸਰਤ ਕਰਨ ਤੋਂ ਝਿਜਕ ਰਹੇ ਹਨ ਤੇ ਅੰਤਿਮ ਸੰਸਕਾਰ ਦੌਰਾਨ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੇਵਾੜੀ ਦੇ ਭਾੜਾਵਾਸ ਪਿੰਡ ’ਚ ਸ਼ਮਸ਼ਾਨ ਭੂਮੀ ’ਤੇ 8 ਲੱਖ ਰੁਪਏ ਦੀ ਲਾਗਤ ਨਾਲ ਓਪਨ ਜਿਮ ਬਣਾਈ ਗਈ ਹੈ। ਇਸ ਕਾਰਨ ਪਿੰਡ ਵਾਸੀ ਕਸਰਤ ਕਰਨ ਤੋਂ ਝਿਜਕ ਰਹੇ ਹਨ ਤੇ ਅੰਤਿਮ ਸੰਸਕਾਰ ਦੌਰਾਨ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਕੇਸ਼ ਸ਼ਰਮਾ, ਰੇਵਾੜੀ: ਇੱਕ ਪਾਸੇ ਅੰਤਿਮ ਸੰਸਕਾਰ ਦੀ ਜਗ੍ਹਾ ਤੇ ਉਸ ਦੇ ਬਿਲਕੁਲ ਸਾਹਮਣੇ ਕਸਰਤ ਕਰਨ ਵਾਲਾ ਸਾਮਾਨ। ਇਹ ਨਜ਼ਾਰਾ ਭਾੜਾਵਾਸ ਪਿੰਡ ਦੀ ਸ਼ਮਸ਼ਾਨ ਭੂਮੀ ਦਾ ਹੈ। ਇੱਥੇ ਪੰਚਾਇਤ ਵਿਭਾਗ ਵੱਲੋਂ ਦਿੱਤੀ ਗਈ ਗ੍ਰਾਂਟ ਨਾਲ ਗ੍ਰਾਮ ਪੰਚਾਇਤ ਨੇ ਓਪਨ ਜਿਮ ਬਣਾ ਦਿੱਤੀ ਹੈ। ਕਰੀਬ ਚਾਰ ਮਹੀਨੇ ਪਹਿਲਾਂ ਬਣਾਈ ਗਈ ਇਸ ਓਪਨ ਜਿਮ ’ਚ ਭਾਵੇਂ ਪਿੰਡ ਵਾਸੀ ਕਸਰਤ ਕਰਨ ਨਹੀਂ ਪਹੁੰਚੇ, ਪਰ ਜਦੋਂ ਕਿਸੇ ਦੇ ਅੰਤਿਮ ਸੰਸਕਾਰ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਜ਼ਰੂਰ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿਸ ਟੀਨ ਸ਼ੈੱਡ ਹੇਠਾਂ ਲੋਕਾਂ ਦੇ ਬੈਠਣ ਦਾ ਪ੍ਰਬੰਧ ਸੀ, ਉਸੇ ਸ਼ੈੱਡ ਹੇਠਾਂ ਇਹ ਓਪਨ ਜਿਮ ਬਣਾਈ ਗਈ ਹੈ।
ਦਰਅਸਲ, ਭਾੜਾਵਾਸ ਪਿੰਡ ਦੇ ਬਿਲਕੁਲ ਬਾਹਰ ਸ਼ਾਹਜਹਾਂਪੁਰ ਰੋਡ ਦੇ ਨਾਲ ਲੱਗਦੀ ਗ੍ਰਾਮ ਪੰਚਾਇਤ ਦੀ ਕਰੀਬ ਅੱਧਾ ਏਕੜ ਜ਼ਮੀਨ ’ਤੇ ਦਹਾਕਿਆਂ ਤੋਂ ਸ਼ਮਸ਼ਾਨ ਭੂਮੀ ਬਣੀ ਹੋਈ ਹੈ। ਦੋ ਟੀਨ ਸ਼ੈੱਡਾਂ ਹੇਠਾਂ ਅੰਤਿਮ ਸੰਸਕਾਰ ਕੀਤੇ ਜਾਂਦੇ ਹਨ, ਜਦਕਿ ਇੱਕ ਵੱਡੇ ਟੀਨ ਸ਼ੈੱਡ ਹੇਠਾਂ ਇੱਥੇ ਆਉਣ ਵਾਲੇ ਲੋਕਾਂ ਲਈ ਬੈਠਣ ਦਾ ਪ੍ਰਬੰਧ ਸੀ। ਕਰੀਬ ਚਾਰ ਮਹੀਨੇ ਪਹਿਲਾਂ ਪੰਚਾਇਤ ਵਿਭਾਗ ਵੱਲੋਂ ਭਾੜਾਵਾਸ ਪਿੰਡ ’ਚ ਓਪਨ ਜਿਮ ਬਣਾਈ ਜਾਣੀ ਸੀ। ਪੰਚਾਇਤ ਨੇ ਕਿਸੇ ਹੋਰ ਜਗ੍ਹਾ ਦੀ ਬਜਾਏ ਸ਼ਮਸ਼ਾਨ ਭੂਮੀ ਨੂੰ ਹੀ ਓਪਨ ਜਿਮ ਲਈ ਢੁਕਵਾਂ ਸਮਝਿਆ ਤੇ ਉੱਥੇ ਜਿਮ ਬਣਵਾ ਦਿੱਤੀ। ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਓਪਨ ਜਿਮ ਤੇ ਟਾਈਲਾਂ ਲਗਾਉਣ ਦਾ ਕੰਮ ਕੀਤਾ ਗਿਆ।
ਹੁਣ ਸ਼ਮਸ਼ਾਨ ਭੂਮੀ ਦੇ ਅੰਦਰ ਓਪਨ ਜਿਮ ਬਣਾਉਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਜੇਕਰ ਪਿੰਡ ’ਚ ਹੀ ਕਿਸੇ ਹੋਰ ਜਗ੍ਹਾ ’ਤੇ ਇਹ ਜਿਮ ਬਣਾਈ ਜਾਂਦੀ ਤਾਂ ਸ਼ਾਇਦ ਪਿੰਡ ਵਾਸੀ ਇਸ ਦਾ ਲਾਭ ਲੈਂਦੇ। ਪਰ ਪਿੰਡ ਤੋਂ ਬਾਹਰ ਤੇ ਉਹ ਵੀ ਸ਼ਮਸ਼ਾਨ ਭੂਮੀ ਦੇ ਅੰਦਰ ਬਣੀ ਜਿਮ ’ਚ ਜਾਣ ਤੋਂ ਲੋਕ ਝਿਜਕ ਰਹੇ ਹਨ। ਪਿੰਡ ਦੇ ਪੰਚ ਪਵਨ ਕੁਮਾਰ ਦੇ ਮੁਤਾਬਕ, ਸਰਕਾਰ ਦੇ ਹੁਕਮਾਂ ਤੋਂ ਬਾਅਦ ਹਰ ਪਿੰਡ ’ਚ ਓਪਨ ਜਿਮ ਬਣਵਾਈਆਂ ਜਾ ਰਹੀਆਂ ਹਨ। ਓਪਨ ਜਿਮ ਲਈ 450 ਵਰਗ ਗਜ਼ ਜ਼ਮੀਨ ਦੀ ਲੋੜ ਸੀ। ਭਾੜਾਵਾਸ ਪਿੰਡ ਦੀ ਪੰਚਾਇਤ ਕੋਲ ਸਾਢੇ 300 ਵਰਗ ਗਜ਼ ਤੋਂ ਵੱਡਾ ਕੋਈ ਹੋਰ ਪਲਾਟ ਨਹੀਂ ਸੀ। ਸਰਪੰਚ ਸੁਨੀਲ ਕੁਮਾਰ ਦੇ ਮੁਤਾਬਕ, ਕਿਸੇ ਹੋਰ ਜਗ੍ਹਾ ’ਤੇ ਇੰਨੀ ਜ਼ਮੀਨ ਉਪਲਬਧ ਨਾ ਹੋਣ ਕਾਰਨ ਹੀ ਸ਼ਮਸ਼ਾਨ ਭੂਮੀ ’ਚ ਓਪਨ ਜਿਮ ਬਣਵਾਈ ਗਈ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਜਗ੍ਹਾ ਦੀ ਕਮੀ ਸੀ ਤਾਂ ਸ਼ਮਸ਼ਾਨ ਭੂਮੀ ’ਚ ਜਿਮ ਬਣਵਾ ਕੇ ਪੈਸਿਆਂ ਦੀ ਬਰਬਾਦੀ ਕਿਉਂ ਕੀਤੀ ਗਈ, ਕਿਉਂਕਿ ਇੱਥੇ ਨਾ ਤਾਂ ਪਿੰਡ ਵਾਸੀ ਪਹੁੰਚਦੇ ਹਨ ਤੇ ਨਾ ਹੀ ਬੱਚੇ ਆਉਂਦੇ ਹਨ।
“ਸ਼ਮਸ਼ਾਨ ਭੂਮੀ ਦੇ ਅੰਦਰ ਓਪਨ ਜਿਮ ਬਣਾਉਣ ਦਾ ਮਾਮਲਾ ਮੇਰੇ ਧਿਆਨ ’ਚ ਨਹੀਂ ਹੈ। ਮੈਂ ਇਸ ਦੀ ਜਾਂਚ ਕਰਵਾਉਂਦਾ ਹਾਂ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।”
09/26/2026
ਸਿਆਸਤ📍 ਪੰਜਾਬ
ਇੰਡੀਆ ਗੱਠਜੋੜ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਨਾਲ ਜੁੜੇ ਮੁੱਦਿਆਂ ਅਤੇ ਹੋਰ ਅਹਿਮ ਮਾਮਲਿਆਂ ’ਤੇ ਵਿਚਾਰ-ਵਟਾਂਦਰੇ ਲਈ 30 ਸਤੰਬਰ ਨੂੰ ਦਿੱਲੀ ਵਿੱਚ ਮੀਟਿੰਗ ਕਰ ਸਕਦੀਆਂ ਹਨ।
ਇੰਡੀਆ ਗੱਠਜੋੜ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਨਾਲ ਜੁੜੇ ਮੁੱਦਿਆਂ ਅਤੇ ਹੋਰ ਅਹਿਮ ਮਾਮਲਿਆਂ ’ਤੇ ਵਿਚਾਰ-ਵਟਾਂਦਰੇ ਲਈ 30 ਸਤੰਬਰ ਨੂੰ ਦਿੱਲੀ ਵਿੱਚ ਮੀਟਿੰਗ ਕਰ ਸਕਦੀਆਂ ਹਨ। ਮੀਟਿੰਗ ਦੀ ਤਾਰੀਖ ਬਾਰੇ ਅੰਤਿਮ ਫ਼ੈਸਲਾ ਹੋਣਾ ਹਾਲੇ ਬਾਕੀ ਹੈ ਅਤੇ ਇਸ ਸਬੰਧੀ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਇਸ ਵੇਲੇ ਵਿਰੋਧੀ ਪਾਰਟੀਆਂ ਵਿਚਾਲੇ ਚਰਚਾ ਦਾ ਮੁੱਖ ਮੁੱਦਾ ਹੈ। ਇਕ ਰਿਪੋਰਟ ਵਿੱਚ ਚੋਣ ਕਮਿਸ਼ਨ ਦੇ ਦੋ ਮੈਂਬਰਾਂ ਵੱਲੋਂ ਐੱਸਆਈਆਰ ਨਾਲ ਜੁੜੇ ਕੁਝ ਫ਼ੈਸਲਿਆਂ ’ਤੇ ਇਤਰਾਜ਼ ਦਰਜ ਕਰਵਾਏ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ’ਤੇ ਸਾਂਝੇ ਤੌਰ ’ਤੇ ਅੱਗੇ ਵਧਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।
ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਇਸ ਮੁੱਦੇ ’ਤੇ ਸੀਪੀਆਈ(ਐੱਮ) ਦੇ ਜਨਰਲ ਸਕੱਤਰ ਐੱਮ. ਏ. ਬੇਬੀ ਨਾਲ ਫ਼ੋਨ ’ਤੇ ਗੱਲ ਕੀਤੀ। ਦੋਵਾਂ ਆਗੂਆਂ ਨੇ ਚੋਣ ਕਮਿਸ਼ਨ ਅਤੇ ਐੱਸਆਈਆਰ ਨਾਲ ਜੁੜੇ ਘਟਨਾਕ੍ਰਮ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰਨ ਦੀ ਲੋੜ ’ਤੇ ਵਿਚਾਰ ਕੀਤਾ।
ਰਿਪੋਰਟ ਮੁਤਾਬਕ ਮਮਤਾ ਬੈਨਰਜੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਵੀ ਗੱਲਬਾਤ ਕੀਤੀ ਅਤੇ ਇੰਡੀਆ ਗੱਠਜੋੜ ਦੀ ਮੀਟਿੰਗ ਜਲਦੀ ਬੁਲਾਉਣ ਲਈ ਕਿਹਾ। ਇਸ ਤੋਂ ਪਹਿਲਾਂ ਐੱਮ. ਏ. ਬੇਬੀ ਨੇ 23 ਸਤੰਬਰ ਨੂੰ ਮਮਤਾ ਬੈਨਰਜੀ ਸਮੇਤ ਇੰਡੀਆ ਗੱਠਜੋੜ ਅਤੇ ਹੋਰ ਗੈਰ-ਭਾਜਪਾ ਪਾਰਟੀਆਂ ਦੇ ਆਗੂਆਂ ਨੂੰ ਪੱਤਰ ਲਿਖ ਕੇ ਮੌਜੂਦਾ ਹਾਲਾਤ ’ਤੇ ਸਾਂਝੀ ਮੀਟਿੰਗ ਕਰਨ ਦੀ ਅਪੀਲ ਕੀਤੀ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਰੋਧੀ ਪਾਰਟੀਆਂ ਨੇ ਐੱਸਆਈਆਰ ਅਤੇ ਚੋਣ ਕਮਿਸ਼ਨ ਦੀ ਭੂਮਿਕਾ ਨੂੰ ਲੈ ਕੇ ਸਾਂਝੇ ਤੌਰ ’ਤੇ ਆਵਾਜ਼ ਉਠਾਈ ਹੈ। ਜੂਨ ਵਿੱਚ 23 ਸਿਆਸੀ ਪਾਰਟੀਆਂ ਅਤੇ ਇੱਕ ਆਜ਼ਾਦ ਸੰਸਦ ਮੈਂਬਰ ਨੇ ਮੁੱਖ ਜੱਜ ਨੂੰ ਸਾਂਝਾ ਪੱਤਰ ਭੇਜ ਕੇ ਐੱਸਆਈਆਰ ਅਤੇ ਚੋਣਾਂ ਨਾਲ ਸਬੰਧਤ ਹੋਰ ਮੁੱਦਿਆਂ ’ਤੇ ਦਖ਼ਲ ਦੀ ਮੰਗ ਕੀਤੀ ਸੀ। ਇਸ ਪੱਤਰ ’ਤੇ ਕਾਂਗਰਸ, ਟੀਐੱਮਸੀ, ਆਰਜੇਡੀ, ਸਮਾਜਵਾਦੀ ਪਾਰਟੀ, ਖੱਬੀਆਂ ਪਾਰਟੀਆਂ ਸਮੇਤ ਕਈ ਧਿਰਾਂ ਦੇ ਆਗੂਆਂ ਨੇ ਦਸਤਖ਼ਤ ਕੀਤੇ ਸਨ।
ਇਸੇ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਦੀ 29 ਸਤੰਬਰ ਨੂੰ ਮੀਟਿੰਗ ਹੋਣੀ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਇਸ ਮੀਟਿੰਗ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਜੁੜੇ ਮਾਮਲੇ ਅਤੇ ਐੱਸਆਈਆਰ ਸਬੰਧੀ ਰਣਨੀਤੀ ’ਤੇ ਵਿਚਾਰ ਹੋਣ ਦੀ ਸੰਭਾਵਨਾ ਹੈ।
ਚੋਣ ਕਮਿਸ਼ਨ ਨੇ ਹਾਲਾਂਕਿ ਕਿਹਾ ਹੈ ਕਿ ਕਮਿਸ਼ਨ ਦੇ ਮੈਂਬਰਾਂ ਵਿਚਾਲੇ ਵੱਖ-ਵੱਖ ਸੁਝਾਅ ਜਾਂ ਟਿੱਪਣੀਆਂ ਸੰਸਥਾਗਤ ਵਿਚਾਰ-ਵਟਾਂਦਰੇ ਦਾ ਹਿੱਸਾ ਹੁੰਦੀਆਂ ਹਨ ਅਤੇ ਐੱਸਆਈਆਰ ਨਾਲ ਸਬੰਧਤ ਸਾਰੇ ਹੁਕਮ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਰੀ ਕੀਤੇ ਗਏ ਹਨ।
ਇਸ ਪਿਛੋਕੜ ਵਿੱਚ 30 ਸਤੰਬਰ ਨੂੰ ਹੋਣ ਵਾਲੀ ਸੰਭਾਵਿਤ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ, ਐੱਸਆਈਆਰ ਅਤੇ ਵੋਟਰ ਸੂਚੀਆਂ ਨਾਲ ਸਬੰਧਤ ਮੁੱਦਿਆਂ ’ਤੇ ਸਾਂਝਾ ਰੁਖ਼ ਤੈਅ ਕਰਨ ਬਾਰੇ ਵਿਚਾਰ ਕਰ ਸਕਦੀਆਂ ਹਨ।
09/26/2026
ਸਿਆਸਤ📍 ਪੰਜਾਬ
ਭਾਜਪਾ ਆਗੂ ਸੁਨੀਲ ਜਾਖੜ ਨੇ ਸਿਆਸੀ ਪਾਰਟੀਆਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਵੋਟਰ ਸੂਚੀ ਦੀ ਸੋਧ ਸਬੰਧੀ ਕਿੰਨੀਆਂ ਇਤਰਾਜ਼-ਅਰਜ਼ੀਆਂ ਦਾਖਲ ਕੀਤੀਆਂ ਸਨ; ਉਨ੍ਹਾਂ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਜਦੋਂ 20,000 ਨਾਂ ਹਟਾਏ ਗਏ ਸਨ, ਉਦੋਂ ਵੀ ਕੋਈ ਇਤਰਾਜ਼ ਨਹੀਂ ਜਤਾਇਆ ਗਿਆ ਸੀ।
ਭਾਜਪਾ ਆਗੂ ਸੁਨੀਲ ਜਾਖੜ ਨੇ ਸਿਆਸੀ ਪਾਰਟੀਆਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਵੋਟਰ ਸੂਚੀ ਦੀ ਸੋਧ ਸਬੰਧੀ ਕਿੰਨੀਆਂ ਇਤਰਾਜ਼-ਅਰਜ਼ੀਆਂ ਦਾਖਲ ਕੀਤੀਆਂ ਸਨ; ਉਨ੍ਹਾਂ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਜਦੋਂ 20,000 ਨਾਂ ਹਟਾਏ ਗਏ ਸਨ, ਉਦੋਂ ਵੀ ਕੋਈ ਇਤਰਾਜ਼ ਨਹੀਂ ਜਤਾਇਆ ਗਿਆ ਸੀ।
ਪੰਜਾਬ ਵਿੱਚ ਵੋਟਰ ਸੂਚੀ ਦੇ ਮੁੜ ਨਿਰੀਖਣ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਕਾਰ, ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਿਆਸੀ ਪਾਰਟੀਆਂ ਨੂੰ ਪੁੱਛਿਆ ਹੈ ਕਿ ਜੇਕਰ ਉਨ੍ਹਾਂ ਨੂੰ ਵੋਟਰ ਸੂਚੀ ਵਿੱਚ ਗੜਬੜੀ ਦਾ ਸ਼ੱਕ ਸੀ ਤਾਂ ਉਨ੍ਹਾਂ ਨੇ ਨਿਰਧਾਰਤ ਪ੍ਰਕਿਰਿਆ ਤਹਿਤ ਕਿੰਨੀਆਂ ਇਤਰਾਜ਼ ਦਰਜ ਕਰਵਾਏ।
ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਵੀ ਵੋਟਰ ਸੂਚੀ ਨੂੰ ਲੈ ਕੇ ਪੂਰੀ ਪ੍ਰਕਿਰਿਆ ਚੱਲੀ ਹੈ। ਬੂਥ ਪੱਧਰ ਦੇ ਅਧਿਕਾਰੀਆਂ ਨੇ ਘਰ-ਘਰ ਜਾ ਕੇ ਤਸਦੀਕ ਕੀਤੀ, ਦਾਅਵੇ-ਇਤਰਾਜ਼ ਲੈਣ ਦੀ ਪ੍ਰਕਿਰਿਆ ਹੋਈ ਅਤੇ ਇਸ ਤੋਂ ਬਾਅਦ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਗਈ। ਅਜਿਹੇ ਵਿੱਚ ਹੁਣ ਲੋਕਤੰਤਰ ਖਤਮ ਹੋਣ ਵਰਗੇ ਦੋਸ਼ ਲਗਾਉਣ ਵਾਲੀਆਂ ਪਾਰਟੀਆਂ ਇਹ ਦੱਸਣ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਕਿੰਨੀਆਂ ਇਤਰਾਜ਼ ਦਰਜ ਕਰਵਾਈਆਂ।
ਜਾਖੜ ਨੇ ਕਿਹਾ ਕਿ ਉਹ ਦਸਤਾਵੇਜ਼ੀ ਰਿਪੋਰਟ ਦੇ ਆਧਾਰ 'ਤੇ ਗੱਲ ਕਰ ਰਹੇ ਹਨ ਅਤੇ ਜੇਕਰ ਕੋਈ ਉਨ੍ਹਾਂ ਨੂੰ ਗਲਤ ਸਾਬਤ ਕਰਨ ਦੇ ਤੱਥ ਦਿੰਦਾ ਹੈ ਤਾਂ ਉਹ ਉਸ 'ਤੇ ਗੱਲ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 5 ਜੂਨ ਤੋਂ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਘਰ-ਘਰ ਜਾ ਕੇ ਵੋਟਰਾਂ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ।
ਬੀ.ਐਲ.ਓ.-1 ਅਤੇ ਬੀ.ਐਲ.ਓ.-2 ਪੱਧਰ 'ਤੇ ਤਸਦੀਕ ਕੀਤੀ ਗਈ। 3 ਅਗਸਤ ਨੂੰ ਬੂਥ ਪੱਧਰ 'ਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਦਾਅਵੇ-ਇਤਰਾਜ਼ ਵੀ ਲਏ ਗਏ। ਇਸ ਤੋਂ ਬਾਅਦ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਗਈ ਅਤੇ 13 ਅਗਸਤ ਤੋਂ 12 ਸਤੰਬਰ ਤੱਕ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਦਿੱਤਾ ਗਿਆ।
ਜਾਖੜ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵੋਟਰ ਸੂਚੀ ਨੂੰ ਲੈ ਕੇ ਲਗਾਏ ਜਾ ਰਹੇ ਦੋਸ਼ਾਂ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਅਸਲ ਵਿੱਚ ਇੰਨੀ ਵੱਡੀ ਗੜਬੜੀ ਹੋਈ ਹੈ ਤਾਂ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਕਿੰਨੀਆਂ ਇਤਰਾਜ਼ ਦਰਜ ਕਰਵਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਜਾਣਕਾਰੀ ਹਾਸਲ ਕੀਤੀ ਹੈ ਅਤੇ ਜਿਸ ਪ੍ਰਕਿਰਿਆ ਤਹਿਤ ਕਰੀਬ 20 ਹਜ਼ਾਰ ਵੋਟਰਾਂ ਦੇ ਨਾਮ ਹਟਾਏ ਗਏ, ਉਸ ਵਿੱਚ ਇੱਕ ਵੀ ਇਤਰਾਜ਼ ਦਰਜ ਨਹੀਂ ਕੀਤਾ ਗਿਆ। ਜਾਖੜ ਨੇ ਇਸ ਨੂੰ ਲੈ ਕੇ ਸਵਾਲ ਕੀਤਾ ਕਿ ਸਿਆਸੀ ਪਾਰਟੀਆਂ ਨੇ ਚੋਣ ਅਧਿਕਾਰੀਆਂ ਕੋਲ ਜਾ ਕੇ ਆਪਣੇ ਦਾਅਵੇ ਕਿਉਂ ਨਹੀਂ ਰੱਖੇ।
ਉਨ੍ਹਾਂ ਕਿਹਾ ਕਿ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੋਟਰ ਸੂਚੀ ਅਤੇ ਫਾਰਮ ਛੇ ਨੂੰ ਲੈ ਕੇ ਜੋ ਪ੍ਰਕਿਰਿਆ ਚੱਲ ਰਹੀ ਹੈ, ਉਹੀ ਪ੍ਰਕਿਰਿਆ ਪੰਜਾਬ ਵਿੱਚ ਵੀ ਲਾਗੂ ਹੋਈ ਹੈ। ਪੰਜਾਬ ਵਿੱਚ ਕਰੀਬ 22 ਲੱਖ ਵੋਟਰਾਂ ਨੂੰ ਫਲੈਗ ਕੀਤਾ ਗਿਆ ਸੀ ਅਤੇ ਨਿਰਧਾਰਤ ਪ੍ਰਕਿਰਿਆ ਤਹਿਤ ਉਨ੍ਹਾਂ ਦੀ ਜਾਣਕਾਰੀ ਦੀ ਜਾਂਚ ਕੀਤੀ ਗਈ।
ਜਾਖੜ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਪ੍ਰਕਿਰਿਆ ਤਹਿਤ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦਾ ਅਧਿਕਾਰ ਸਾਰਿਆਂ ਨੂੰ ਦਿੱਤਾ ਗਿਆ ਸੀ। ਅਜਿਹੇ ਵਿੱਚ ਸਿਆਸੀ ਪਾਰਟੀਆਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਉਸ ਦੌਰਾਨ ਕਿੰਨੀਆਂ ਇਤਰਾਜ਼ ਦਰਜ ਕਰਵਾਈਆਂ।
ਜਾਖੜ ਨੇ ਪੰਜਾਬ ਵਿੱਚ ਇੱਕ ਬੱਚੀ ਨਾਲ ਜੁੜੇ ਮਾਮਲੇ ਦਾ ਜ਼ਿਕਰ ਕਰਦਿਆਂ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ 18 ਤਰੀਕ ਨੂੰ ਸ਼ਿਕਾਇਤ ਦਿੱਤੀ ਗਈ। ਸਪੀਡ ਪੋਸਟ, ਈਮੇਲ ਅਤੇ ਫੈਕਸ ਰਾਹੀਂ ਸਬੰਧਤ ਅਧਿਕਾਰੀਆਂ ਤੱਕ ਸ਼ਿਕਾਇਤ ਪਹੁੰਚਾਈ ਗਈ। ਪੁਲਿਸ ਅਧਿਕਾਰੀਆਂ ਅਤੇ ਐਸ.ਪੀ. ਤੱਕ ਵੀ ਸ਼ਿਕਾਇਤ ਭੇਜੀ ਗਈ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪਰਿਵਾਰ ਦੀ ਸਾਰ ਲੈਣ ਵਾਲਾ ਕੋਈ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚੀ ਕਿਸੇ ਮਾਮਲੇ ਨੂੰ ਉਠਾਉਂਦੀ ਹੈ ਅਤੇ ਉਸ ਤੋਂ ਬਾਅਦ ਉਸ ਨਾਲ ਗਲਤ ਹੁੰਦਾ ਹੈ ਤਾਂ ਇਹ ਗੰਭੀਰ ਵਿਸ਼ਾ ਹੈ। ਅਜਿਹੇ ਮਾਮਲਿਆਂ ਵਿੱਚ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰੇ। ਜਾਖੜ ਨੇ ਕਿਹਾ ਕਿ ਲੋਕਤੰਤਰੀ ਸੰਸਥਾਵਾਂ ਰਾਹੀਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਉਠਾਇਆ ਜਾਵੇਗਾ ਅਤੇ ਬੱਚਿਆਂ ਨਾਲ ਹੋਣ ਵਾਲੇ ਅੱਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਾਖੜ ਨੇ ਪੰਜਾਬ ਸਰਕਾਰ 'ਤੇ ਕੇਂਦਰ ਦੀ ਯੋਜਨਾ ਨੂੰ ਆਪਣੀ ਪ੍ਰਾਪਤੀ ਦੱਸ ਕੇ ਪ੍ਰਚਾਰਿਤ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਖਬਾਰਾਂ ਵਿੱਚ ਵੱਡੇ ਇਸ਼ਤਿਹਾਰ ਦੇ ਕੇ ਅਨੁਸੂਚਿਤ ਜਾਤੀ ਬਹੁਲ ਪਿੰਡਾਂ ਦੇ ਵਿਕਾਸ ਲਈ 750 ਕਰੋੜ ਰੁਪਏ ਖਰਚ ਕਰਨ ਦੀ ਗੱਲ ਕਹੀ ਗਈ ਹੈ। ਇਸ਼ਤਿਹਾਰ ਵਿੱਚ 40 ਪ੍ਰਤੀਸ਼ਤ ਤੋਂ ਵੱਧ ਐਸ.ਸੀ. ਆਬਾਦੀ ਵਾਲੇ 3763 ਪਿੰਡਾਂ ਦੇ ਵਿਕਾਸ ਦੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਹੈ।
ਜਾਖੜ ਅਨੁਸਾਰ ਇਹ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਹੈ, ਜੋ ਕੇਂਦਰ ਸਰਕਾਰ ਦੀ ਯੋਜਨਾ ਹੈ ਅਤੇ ਜਿਸ ਦਾ ਪੂਰਾ ਵਿੱਤ ਪੋਸ਼ਣ ਕੇਂਦਰ ਸਰਕਾਰ ਕਰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੇਂਦਰ ਦੀ ਯੋਜਨਾ ਨੂੰ ਰਾਜ ਸਰਕਾਰ ਦੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰਨ ਦੀ ਲੋੜ ਕਿਉਂ ਪਈ। ਉਨ੍ਹਾਂ ਸਰਕਾਰ 'ਤੇ ਜਨਤਾ ਨੂੰ ਗੁੰਮਰਾਹ ਕਰਨ ਲਈ ਇਸ਼ਤਿਹਾਰਾਂ ਦਾ ਸਹਾਰਾ ਲੈਣ ਦਾ ਦੋਸ਼ ਲਗਾਇਆ।
ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਸਰਕਾਰ ਨੂੰ ਇਸ਼ਤਿਹਾਰਾਂ ਦੀ ਬਜਾਏ ਤੱਥਾਂ ਦੇ ਆਧਾਰ 'ਤੇ ਜਨਤਾ ਦੇ ਸਾਹਮਣੇ ਆਪਣੀਆਂ ਪ੍ਰਾਪਤੀਆਂ ਰੱਖਣੀਆਂ ਚਾਹੀਦੀਆਂ ਹਨ।
09/26/2026
ਸਿਹਤ📍 ਪੰਜਾਬ
ਕਪੂਰਥਲਾ ਕੇਂਦਰੀ ਜੇਲ੍ਹ ਦੇ 40 ਸਾਲਾ ਕੈਦੀ ਨਰਿੰਦਰ ਸਿੰਘ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਮੌਤ ਹੋ ਗਈ। ਉਸਨੂੰ ਪਹਿਲਾਂ ਜੇਲ੍ਹ ਹਸਪਤਾਲ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਸੀ।
ਕਪੂਰਥਲਾ ਕੇਂਦਰੀ ਜੇਲ੍ਹ ਦੇ 40 ਸਾਲਾ ਕੈਦੀ ਨਰਿੰਦਰ ਸਿੰਘ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਮੌਤ ਹੋ ਗਈ। ਉਸਨੂੰ ਪਹਿਲਾਂ ਜੇਲ੍ਹ ਹਸਪਤਾਲ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਸੀ।
ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਉਸਨੂੰ ਇਲਾਜ ਲਈ ਜੇਲ੍ਹ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਡਿਊਟੀ ਡਾਕਟਰ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਕਪੂਰਥਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ 40 ਸਾਲਾ ਨਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੂਸਾ ਥਾਣਾ ਭੁਲੱਥ ਵਜੋਂ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੋਤਵਾਲੀ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਮਾਧਿਅਮ ਰਾਹੀਂ ਕੈਦੀ ਦੀ ਮੌਤ ਦੀ ਸੂਚਨਾ ਮਿਲੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੇ ਖਿਲਾਫ ਧਾਰਾ 376 ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਸਨ ਅਤੇ ਉਹ ਪਿਛਲੇ ਸੱਤ ਸਾਲਾਂ ਤੋਂ ਕੇਂਦਰੀ ਜੇਲ੍ਹ ਵਿੱਚ ਬੰਦ ਸੀ।
ਵੀਰਵਾਰ ਰਾਤ ਅਚਾਨਕ ਉਸਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸਨੂੰ ਜੇਲ੍ਹ ਹਸਪਤਾਲ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਏਐਸਆਈ ਨੇ ਦੱਸਿਆ ਕਿ ਮੈਜਿਸਟ੍ਰੇਟ ਦੇ ਆਦੇਸ਼ਾਂ 'ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਮੈਡੀਕਲ ਬੋਰਡ ਦੁਆਰਾ ਵੀਡੀਓਗ੍ਰਾਫੀ ਦੇ ਨਾਲ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
09/26/2026