📰 09/26/2026
ਵਿਦੇਸ਼📍 ਪੰਜਾਬ

ਯੂਐੱਨ ’ਚ ਗੁਹਾਰ: ਮਨੁੱਖਤਾ ਲਈ ਏਆਈ ਵਿਕਾਸ ਦੀ ਰਫ਼ਤਾਰ ਘਟਾਓ, ਕਿਹਾ-ਬਣਾ ਤਾਂ ਦਿੱਤਾ, ਪਰ ਕਾਬੂ ਤੋਂ ਬਾਹਰ ਹੋਇਆ ਤਾਂ ਖ਼ਤਰਾ ਗੰਭੀਰ

ਬੈਠਕ ’ਚ ਓਪਨ ਏਆਈ ਦੇ ਸੈਮ ਆਲਟਮੈਨ ਅਤੇ ਐਂਥਰੌਪਿਕ ਦੇ ਡੈਰੀਓ ਅਮੋਦੇਈ ਨੇ ਚਿਤਾਵਨੀ ਦਿੱਤੀ ਕਿ ਏਆਈ ਨਾਲ ਜੁੜੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਯੂਐੱਨ ’ਚ ਗੁਹਾਰ: ਮਨੁੱਖਤਾ ਲਈ ਏਆਈ ਵਿਕਾਸ ਦੀ ਰਫ਼ਤਾਰ ਘਟਾਓ, ਕਿਹਾ-ਬਣਾ ਤਾਂ ਦਿੱਤਾ, ਪਰ ਕਾਬੂ ਤੋਂ ਬਾਹਰ ਹੋਇਆ ਤਾਂ ਖ਼ਤਰਾ ਗੰਭੀਰ

ਬੈਠਕ ’ਚ ਓਪਨ ਏਆਈ ਦੇ ਸੈਮ ਆਲਟਮੈਨ ਅਤੇ ਐਂਥਰੌਪਿਕ ਦੇ ਡੈਰੀਓ ਅਮੋਦੇਈ ਨੇ ਚਿਤਾਵਨੀ ਦਿੱਤੀ ਕਿ ਏਆਈ ਨਾਲ ਜੁੜੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਨਿਊਯਾਰਕ: ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਅਤੇ ਇਸ ਦੇ ਸੰਭਾਵੀ ਖ਼ਤਰਿਆਂ ਨੂੰ ਲੈ ਕੇ ਦੁਨੀਆ ਦੀ ਚਿੰਤਾ ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰ ਪ੍ਰੀਸ਼ਦ ਦੀ ਪਹਿਲੀ ਵਿਸ਼ੇਸ਼ ਬੈਠਕ ’ਚ ਏਆਈ ਖੇਤਰ ਦੀਆਂ ਦਿੱਗਜ ਕੰਪਨੀਆਂ ਦੇ ਮੁਖੀਆਂ ਨੇ ਵੀ ਮੰਨਿਆ ਕਿ ਤਕਨੀਕ ਦੇ ਵਿਕਾਸ ਦੇ ਨਾਲ ਇਸ ਦੀ ਸੁਰੱਖਿਅਤ ਵਰਤੋਂ ਅਤੇ ਕੰਟਰੋਲ ਲਈ ਵਿਸ਼ਵ ਪੱਧਰੀ ਸਹਿਯੋਗ ਜ਼ਰੂਰੀ ਹੈ। ਦਿੱਗਜਾਂ ਨੇ ਕਿਹਾ ਕਿ ਏਆਈ ਨੂੰ ਅਸੀਂ ਬਣਾ ਤਾਂ ਦਿੱਤਾ ਹੈ ਪਰ ਇਸ ਦੇ ਕਾਬੂ ਤੋਂ ਬਾਹਰ ਹੋਣ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ।

ਅਮੋਦੇਈ ਨੇ ਇਸ ਨੂੰ ਵਿਸ਼ਵ ਸੁਰੱਖਿਆ ਦੇ ਸਭ ਤੋਂ ਅਹਿਮ ਮੁੱਦਿਆਂ ’ਚੋਂ ਇਕ ਦੱਸਦਿਆਂ ਏਆਈ ਦੇ ਵਿਕਾਸ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਦੀ ਲੋੜ ਦੱਸੀ। ਉਨ੍ਹਾਂ ਸੁਰੱਖਿਆ ਪ੍ਰੀਸ਼ਦ ਤੋਂ ਏਆਈ ਦੀ ਮਦਦ ਨਾਲ ਜੈਵਿਕ ਹਥਿਆਰ ਬਣਾਉਣ ’ਤੇ ਰੋਕ, ਏਆਈ ਦੀਆਂ ਸਮਰੱਥਾਵਾਂ ਦੀ ਜਾਂਚ ਲਈ ਸਾਂਝੇ ਮਾਪਦੰਡ ਅਤੇ ਇਸ ਦੀ ਦੁਰਵਰਤੋਂ ਦੀ ਜਾਣਕਾਰੀ ਸਾਂਝੀ ਕਰਨ ਵਾਲੀ ਵਿਸ਼ਵ ਪੱਧਰੀ ਵਿਵਸਥਾ ਬਣਾਉਣ ਦੀ ਅਪੀਲ ਕੀਤੀ। ਦੋਵਾਂ ਨੇ ਕਿਹਾ ਕਿ ਕੋਈ ਆਗੂ, ਕੰਪਨੀ ਜਾਂ ਦੇਸ਼ ਇਕੱਲੇ ਏਆਈ ਨਾਲ ਜੁੜੇ ਖ਼ਤਰਿਆਂ ਨਾਲ ਨਹੀਂ ਨਜਿੱਠ ਸਕਦਾ। ਆਲਟਮੈਨ ਨੇ ਕਿਹਾ ਕਿ ਏਆਈ ਨੂੰ ਲੋਕਤੰਤਰੀ ਬਣਾਉਣਾ ਹੈ ਤਾਂ ਮਹੱਤਵਪੂਰਨ ਫ਼ੈਸਲੇ ਸਿਰਫ਼ ਸਾਨ ਫਰਾਂਸਿਸਕੋ ਦੀਆਂ ਪ੍ਰਯੋਗਸ਼ਾਲਾਵਾਂ ’ਚ ਨਹੀਂ ਲਏ ਜਾ ਸਕਦੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਵੀ ਏਆਈ ਲਈ ਵਿਸ਼ਵ ਪੱਧਰੀ ਸ਼ਾਸਨ ਵਿਵਸਥਾ ਬਣਾਉਣ ’ਤੇ ਜ਼ੋਰ ਦੇ ਚੁੱਕੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਲੁਧਿਆਣਾ: ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ, ਕੇਵਲ ਢਿੱਲੋਂ ਤੇ ਵਿਨੀਤ ਜੋਸ਼ੀ ਨੇ ਜਾਰੀ ਕੀਤੀ ਮ੍ਰਿਤਕਾਂ ਦੀ ਸੂਚੀਪੜ੍ਹੋ →
ਪੰਜਾਬ ਪੁਲੀਸ ਦਾ ਇੰਸਪੈਕਟਰ 3 ਕਿੱਲੋ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫ਼ਤਾਰਪੜ੍ਹੋ →
ਲੁਧਿਆਣਾ ‘ਚ ਫਰਜੀ ਪੁਲਿਸ ਬਣ ਨਸ਼ਾ ਕਰਨ ਦਾ ਮਾਮਲਾ, ਕਾਰਵਾਈ ‘ਚ ਦੇਰੀ ਕਾਰਨ ਥਾਣਾ ਡੇਹਲੋਂ ਦੇ ਲਾਈਨ ਹਾਜ਼ਰਪੜ੍ਹੋ →
ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਬੰਗਾ ਧੂਮਧਾਮ ਨਾਲ ਮਨਾਏਗੀ ਦੁਸ਼ਹਿਰਾਪੜ੍ਹੋ →
ਪੰਜਾਬ ਤਰਨਤਾਰਨ 'ਚ ਸਰਪੰਚ ਦੇ ਪਤੀ ਦਾ ਕਤਲ, ਅਕਾਲੀ ਆਗੂ ਨੂੰ ਦਿਲ 'ਤੇ ਮਾਰੀ ਗੋਲੀਪੜ੍ਹੋ →
ਕੇਂਦਰ ਨੇ ਪੰਜਾਬ ਨੂੰ 950 ਕਰੋੜ ਰੁਪਏ ਦੇ ਰੁਜ਼ਗਾਰ ਤੋਂ ਵਾਂਝਾ ਕੀਤਾ- ਵਿੱਤ ਮੰਤਰੀ ਚੀਮਾਪੜ੍ਹੋ →