ਪੰਜਾਬ📍 ਪੰਜਾਬ
ਜਲੰਧਰ 'ਚ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਲੰਧਰ 'ਚ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਏ.ਡੀ.ਸੀ.ਪੀ.-2 ਮਾਧਵੀ ਸ਼ਰਮਾ ਨੇ ਦੱਸਿਆ ਕਿ ਸ਼ੁਰੂਆਤੀ ਕਾਰਵਾਈ ਦੌਰਾਨ ਇੱਕ ਤਸਕਰ ਨੂੰ ਇੱਕ ਕਿਲੋਗ੍ਰਾਮ ਅਫ਼ੀਮ ਸਮੇਤ ਹਿਰਾਸਤ ਵਿੱਚ ਲਿਆ ਗਿਆ ਸੀ।
ਜਲੰਧਰ ‘ਚ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਏ.ਡੀ.ਸੀ.ਪੀ.-2 ਮਾਧਵੀ ਸ਼ਰਮਾ ਨੇ ਦੱਸਿਆ ਕਿ ਸ਼ੁਰੂਆਤੀ ਕਾਰਵਾਈ ਦੌਰਾਨ ਇੱਕ ਤਸਕਰ ਨੂੰ ਇੱਕ ਕਿਲੋਗ੍ਰਾਮ ਅਫ਼ੀਮ ਸਮੇਤ ਹਿਰਾਸਤ ਵਿੱਚ ਲਿਆ ਗਿਆ ਸੀ। ਉਕਤ ਮੁਲਜ਼ਮ ਕੋਲੋਂ ਕੀਤੀ ਗਈ ਸਖ਼ਤ ਪੁੱਛਗਿੱਛ ਦੇ ਆਧਾਰ ‘ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁੱਲ ਇੱਕ ਕਿੱਲੋ ਅਫ਼ੀਮ, 5 ਹਜ਼ਾਰ ਪ੍ਰੇਗਾ ਦੀਆਂ ਗੋਲੀਆਂ, 3 ਹਜ਼ਾਰ ਹੋਰ ਨਸ਼ੀਲੀਆਂ ਗੋਲੀਆਂ ਅਤੇ 22 ਹਜ਼ਾਰ ਰੁਪਏ ਦੀ ਡਰੱਗ ਮਨੀ (ਨਕਦੀ) ਬਰਾਮਦ ਕੀਤੀ ਗਈ ਹੈ।
ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 5 ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੁੱਖ ਦੋਸ਼ੀ ਦੀ ਪਛਾਣ ਸ਼ੁਭਮ ਸ਼ਰਮਾ ਵਜੋਂ ਹੋਈ ਹੈ, ਜੋ ਕਿ ਬਾਬੂ ਲਾਭ ਸਿੰਘ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਕਾਬੂ ਕੀਤੇ ਗਏ ਸਾਰੇ ਮੁਲਜ਼ਮਾਂ ਦੀ ਉਮਰ ਲਗਭਗ 24 ਤੋਂ 25 ਸਾਲ ਦੇ ਦਰਮਿਆਨ ਹੈ। ਏ.ਡੀ.ਸੀ.ਪੀ. ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਇਲਾਕੇ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਂਦਿਆਂ ਮੁਲਜ਼ਮ ਕੋਲੋਂ ਭਾਰੀ ਮਾਤਰਾ ਵਿੱਚ ਅਫ਼ੀਮ ਬਰਾਮਦ ਹੋਈ, ਜਿਸ ਉਪਰੰਤ ਪੂਰੇ ਨੈੱਟਵਰਕ ਦਾ ਪਰਦਾਫਾਸ਼ ਹੋਇਆ।
ਮੁੱਢਲੀ ਪੁਲਿਸ ਜਾਂਚ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲਾ ਦਰਜ ਹੈ। ਜਾਂਚ ਅਨੁਸਾਰ ਦੋਸ਼ੀ ਨਸ਼ੀਲੀਆਂ ਗੋਲੀਆਂ ਦੀ ਇਹ ਵੱਡੀ ਖੇਪ ਦੂਜੇ ਰਾਜ ਤੋਂ ਤਸਕਰੀ ਕਰਕੇ ਇੱਥੇ ਲੈ ਕੇ ਆਏ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਵਿੱਚ ਨਸ਼ਾ ਸਪਲਾਈ ਚੇਨ ਨਾਲ ਜੁੜੇ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਵਿੱਚੋਂ ਇੱਕ ਕਪੂਰਥਲਾ ਦਾ ਰਹਿਣ ਵਾਲਾ ਵੀ ਸ਼ਾਮਲ ਹੈ। ਏ.ਡੀ.ਸੀ.ਪੀ. ਮਾਧਵੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਥਾਣਾ 5 ਦੀ ਪੁਲਿਸ ਫ਼ੋਰਸ ਵੱਲੋਂ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੇ ਇਸ ਗ਼ੈਰ-ਕਾਨੂੰਨੀ ਕਾਰੋਬਾਰ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾ ਸਕੇ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਜਲੰਧਰ: ਯੂਟਿਊਬਰ ਮਨੀ ਸ਼ਾਕਰ ਨੂੰ 2 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਜਲੰਧਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਅਦਾਲਤ ਤੋਂ 4 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ।
ਜਲੰਧਰ: ਯੂਟਿਊਬਰ ਮਨੀ ਸ਼ਾਕਰ ਨੂੰ 2 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਜਲੰਧਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਅਦਾਲਤ ਤੋਂ 4 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ।
ਪੁਲਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮਨੀ ਸ਼ੇਕਰ ਤੋਂ ਉਸਦੇ ਗਿਰੋਹ ਦੇ ਹੋਰ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ। ਇਸ ਕਾਰਨ ਪੁਲਿਸ ਨੇ ਹੋਰ ਪੁੱਛਗਿੱਛ ਲਈ 4 ਦਿਨ ਦਾ ਰਿਮਾਂਡ ਮੰਗਿਆ ਹੈ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਨੀ ਸ਼ੇਕਰ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹੁਣ ਰਿਮਾਂਡ ਦੌਰਾਨ ਪੁਲਿਸ ਉਸ ਕੋਲੋਂ ਗਰੋਹ ਨਾਲ ਜੁੜੇ ਹੋਰ ਮੈਂਬਰਾਂ ਬਾਰੇ ਪੁੱਛ-ਪੜਤਾਲ ਅਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰੇਗੀ।
ਦੱਸ ਦਈਏ ਕਿ ਮਨੀ ਸ਼ੋਕਰ ਦੇ ਇਸ਼ਾਰੇ ‘ਤੇ ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ 4 ਹੋਰ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜੋ ਕਿ ਉਸ ਨੇ ਆਪਣੇ ਪਿੰਡ ਦੇ ਖੇਤਾਂ ‘ਚ ਸਥਿਤ ਟਿਊਬਵੈੱਲ ਦੇ ਨਾਲ ਬਣੇ ਕਮਰੇ ‘ਚ ਲਿਫਾਫੇ ‘ਚ ਲੁਕੋ ਕੇ ਰੱਖੇ ਸਨ। ਇਸ ਤੋਂ ਪਹਿਲਾਂ ਪੁਲਿਸ ਨੇ ਮਨੀ ਸ਼ੋਕਰ ਕੋਲੋਂ 1 ਪਿਸਤੌਲ ਅਤੇ 3 ਜਿੰਦਾ ਪਿਸਤੌਲ ਬਰਾਮਦ ਕੀਤੇ ਸਨ। ਪੁਲਿਸ ਨੇ ਘਟਨਾ ਵਾਲੇ ਦਿਨ ਉਸ ਵੱਲੋਂ ਚਲਾਈਆਂ ਗੋਲੀਆਂ ਦੇ 2 ਖਾਲੀ ਖੋਲ ਵੀ ਬਰਾਮਦ ਕੀਤੇ ਸਨ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਬੀਬੀ ਧੋਖਾਧੜੀ ਕਰਨ ਦੀ ਵੀ ਆਦੀ ਹੈ। ਉਸ ਖਿਲਾਫ਼ ਪੰਜ ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲੇ ਦਰਜ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਨਾਭਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਮਹਿਲਾ ਨੂੰ ਭਾਰਤ ਆਉਣ ਸਮੇਂ ਏਅਰਪੋਰਟ 'ਤੇ ਇਸੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਬੀਬੀ ਧੋਖਾਧੜੀ ਕਰਨ ਦੀ ਵੀ ਆਦੀ ਹੈ। ਉਸ ਖਿਲਾਫ਼ ਪੰਜ ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲੇ ਦਰਜ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਨਾਭਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਮਹਿਲਾ ਨੂੰ ਭਾਰਤ ਆਉਣ ਸਮੇਂ ਏਅਰਪੋਰਟ 'ਤੇ ਇਸੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ ਮਹਿਲਾ ਕੁਝ ਸਮਾਂ ਜੇਲ੍ਹ 'ਚ ਵੀ ਰਹੀ।
ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ‘ਚੋਂ ਛੇਕੇ ਜਾਣ ਤੋਂ ਬਾਅਦ ‘ਬਹਿਰੀਨ ਵਾਲੀ ਬੀਬੀ’ ਦਾ ਮਾਮਲਾ ਪੰਜਾਬ ਦੀ ਸਿਆਸਤ ‘ਚ ਗਰਮਾਇਆ ਹੋਇਆ ਹੈ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਇਲਜ਼ਾਮ ਲਗਾਇਆ ਸੀ ਕਿ ‘ਬਹਿਰੀਨ ਵਾਲੀ ਬੀਬੀ’ ਨੂੰ ਗਿਣੇ-ਮਿੱਥੇ ਏਜੰਡੇ ਤਹਿਤ ਭਾਰਤ ਲਿਆਂਦਾ ਗਿਆ ਸੀ।
ਪੰਨੂ ਨੇ ਇਲਜ਼ਾਮ ਲਗਾਇਆ ਸੀ ਬਹਿਰੀਨ ਵਾਲੀ ਮਹਿਲਾ ਨੂੰ ਪੰਜਾਬ ਲਿਆਉਣ ‘ਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦੀ ਭੂਮਿਕਾ ਸੀ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸਪੱਸ਼ਟੀਕਰਨ ਦਿੱਤਾ ਹੈ।
‘ਬਹਿਰੀਨ ਵਾਲੀ ਬੀਬੀ’ ਨੂੰ ਭਾਰਤ ਤੇ ਪੰਜਾਬ ਲਿਆਉਣ ਸਬੰਧੀ ਆਪਣੇ ਖ਼ਿਲਾਫ਼ ਉੱਠ ਰਹੇ ਸਵਾਲਾਂ ‘ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਨ੍ਹਾਂ ਸਵਾਲਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਦਾ ਡਟ ਕੇ ਵਿਰੋਧ ਕਰਦੇ ਹਨ।
ਵਲਟੋਹਾ ਨੇ ਆਪਣੇ ਬਿਆਨ ‘ਚ ਦਾਅਵਾ ਕੀਤਾ ਕਿ ਬਹਿਰੀਨ ਵਾਲੀ ਬੀਬੀ ਨੂੰ ਸਤੀ ਸਵਿੱਤਰੀ ਦੱਸਣ ਵਾਲੇ ਉਸ ਦਾ ਅਸਲੀ ਆਚਰਣ ਸਾਹਮਣੇ ਆਉਣ ‘ਤੇ ਜਰੂਰ ਪਛਤਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਮਹਿਲਾ ਜਬਰ-ਜਨਾਹ ਵਰਗੇ ਪਹਿਲੇ ਵੀ ਝੂਠੇ ਮੁਕੱਦਮੇ ਦਰਜਾ ਕਰਵਾ ਚੁੱਕੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਵੱਲੋਂ ਪਹਿਲਾਂ ਵੀ ਧੂਰੀ ਥਾਣੇ ‘ਚ ਜਬਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜੋ ਜਾਂਚ ‘ਚ ਝੂਠਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਤੇ ਅਦਾਲਤੀ ਕਾਰਵਾਈ ‘ਚ ਮਾਮਲਾ ਝੂਠਾ ਪਾਇਆ ਗਿਆ ਤੇ ਇਸ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 182 ਤਹਿਤ ਕਾਰਵਾਈ ਵੀ ਚੱਲ ਰਹੀ ਹੈ।
ਵਲਟੋਹਾ ਨੇ ਇਹ ਸਵਾਲ ਵੀ ਚੁੱਕਿਆ ਕਿ ਜੇਕਰ ਮਹਿਲਾ ਦੇ ਦਾਅਵੇ ਅਨੁਸਾਰ ਉਸ ਨਾਲ ਲੰਬੇ ਸਮੇਂ ਤੱਕ ਜਬਰ-ਜਨਾਹ ਹੁੰਦਾ ਰਿਹਾ ਤਾਂ ਉਸ ਨੇ ਇਸ ਬਾਰੇ ਪਹਿਲਾਂ ਸ਼ਿਕਾਇਤ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਵੱਲੋਂ ਵੱਖ-ਵੱਖ ਅਦਾਲਤਾਂ ‘ਚ ਪੇਸ਼ੀਆਂ ਭੁਗਤਣ, ਹੋਰ ਸ਼ਹਿਰਾਂ ‘ਚ ਆਉਣ-ਜਾਣ ਤੇ ਮੋਬਾਈਲ ਫੋਨ ਦੀ ਵਰਤੋਂ ਦੇ ਬਾਵਜੂਦ ਚੁੱਪ ਰਹਿਣ ਸਬੰਧੀ ਸਵਾਲ ਉੱਠਦੇ ਹਨ।
ਸੋਸ਼ਲ ਮੀਡੀਆ ਅਤੇ ਪ੍ਰੈੱਸ ਵਿੱਚ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਬਾਰੇ ਵੀ ਵਲਟੋਹਾ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਅਤੇ ਝਿੰਜਰ ਵੱਲੋਂ ਮਹਿਲਾ ਨੂੰ ਬਹਿਰੀਨ ਤੋਂ ਕਿਸੇ ਸਾਜ਼ਿਸ਼ ਲਈ ਭਾਰਤ ਲਿਆਂਦਾ ਗਿਆ, ਇਹ ਦਾਅਵਾ ਗਲਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਾਸਪੋਰਟ ਹੀ ਦਸ ਸਾਲ ਤੋਂ ਵੱਧ ਸਮੇਂ ਤੋਂ ਵੈਧਤਾ ਮਿਆਦ ਪਾਰ ਕਰ ਚੁੱਕਿਆ ਹੋਇਆ ਹੈ। ਇਸੇ ਦੌਰਾਨ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਸਬੰਧੀ ਸੁਣਾਏ ਗਏ ਹੁਕਮਨਾਮੇ ਅੱਗੇ ਸਿਰ ਝੁਕਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚਾਵਲਾ ਦੁਨਿਆਵੀ ਅਦਾਲਤ ਤੇ ਅਕਾਲ ਤਖ਼ਤ ਦੀ ਰੂਹਾਨੀ ਅਦਾਲਤ ਤੋਂ ਜਲਦ ਸੁਰਖ਼ਰੂ ਹੋਣਗੇ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲੀਸ ਹੈੱਡਕੁਆਰਟਰ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲੀਸ ਹੈੱਡਕੁਆਰਟਰ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੁਲੀਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ‘ਝੂਠੀ ਐਡਵਾਇਜ਼ਰੀ’ ਕਰਾਰ ਦਿੱਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਪੰਜਾਬ ਪੁਲੀਸ ਨੇ ਸਪੱਸ਼ਟ ਕੀਤਾ ਕਿ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਕਿਸੇ ਵੀ ਦਫ਼ਤਰ ਵੱਲੋਂ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ। ਵਿਭਾਗ ਨੇ ਸਾਫ਼ ਕੀਤਾ ਕਿ ਪੁਲੀਸ ਮੁਲਾਜ਼ਮਾਂ ਨੂੰ ਸਫ਼ਰ ਦੌਰਾਨ ਵਰਦੀ ਤੋਂ ਪਰਹੇਜ਼ ਕਰਨ ਜਾਂ ਸਿਵਲ ਕੱਪੜੇ ਪਾ ਕੇ ਡਿਊਟੀ ’ਤੇ ਆਉਣ-ਜਾਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਪੁਲੀਸ ਨੇ ਆਮ ਨਾਗਰਿਕਾਂ ਅਤੇ ਆਪਣੇ ਜਵਾਨਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦਿਆਂ ਕੇਵਲ ਅਧਿਕਾਰਤ ਸਰੋਤਾਂ ’ਤੇ ਹੀ ਭਰੋਸਾ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਏ.ਐੱਸ.ਆਈ. ਦੇ ਕਤਲ ਤੋਂ ਬਾਅਦ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁਲੀਸ ਕਰਮਚਾਰੀਆਂ ਨੂੰ ਡਿਊਟੀ ’ਤੇ ਆਉਣ ਸਮੇਂ ਅਤੇ ਵਾਪਸੀ ਸਮੇਂ ਯੂਨੀਫ਼ਾਰਮ ਨਾ ਪਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਅਜਿਹਾ ਉਨ੍ਹਾਂ ਨੂੰ ਹਮਲਿਆਂ ਤੋਂ ਬਚਾਉਣ ਵਾਸਤੇ ਕੀਤਾ ਗਿਆ ਹੈ। ਇਸ ਆਡੀਓ ਵਿੱਚ ਪੁਲੀਸ ਕਰਮਚਾਰੀਆਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਡਿਊਟੀ ’ਤੇ ਆਉਣ ਸਮੇਂ ਅਤੇ ਡਿਊਟੀ ਤੋਂ ਵਾਪਸ ਜਾਣ ਸਮੇਂ ਪੁਲੀਸ ਵਰਦੀ ਜਾਂ ਅਜਿਹਾ ਹੋਰ ਕੋਈ ਵੀ ਪਹਿਰਾਵਾ ਨਾ ਪਹਿਨਣ ਜਿਸ ਤੋਂ ਪਤਾ ਲੱਗੇ ਕਿ ਉਹ ਪੁਲੀਸ ਕਰਮਚਾਰੀ ਹਨ। ਇਹ ਆਡੀਓ ਇੱਕ ਔਰਤ ਦੀ ਆਵਾਜ਼ ਵਿੱਚ ਹੈ ਜੋ ਪੁਲੀਸ ਕਰਮਚਾਰੀਆਂ ਨੂੰ ਇਸ ਸਬੰਧੀ ਰੋਜ਼ਨਾਮਚੇ (ਰੋਜ਼ ਦੀ ਕਾਰਵਾਈ) ਵਿੱਚ ਦਰਜ ਕਰਨ ਲਈ ਆਖ ਰਹੀ ਹੈ ਅਤੇ ਸਾਰਿਆਂ ਨੂੰ ਦੱਸਣ ਬਾਰੇ ਕਹਿ ਰਹੀ ਹੈ।
ਇਸ ਆਡੀਓ ਨੇ ਆਮ ਲੋਕਾਂ ਅਤੇ ਪੁਲੀਸ ਬਲ ਦੇ ਅੰਦਰ ਕਾਫ਼ੀ ਭਰਮ ਪੈਦਾ ਕਰ ਦਿੱਤਾ। ਇੱਕ ਕਾਂਗਰਸੀ ਆਗੂ ਵੱਲੋਂ ਵੀ ਇਸ ਆਡੀਓ ਕਲਿੱਪ ਨੂੰ ਸਾਂਝਾ ਕੀਤਾ ਗਿਆ, ਜਿਸ ਨਾਲ ਮਾਮਲੇ ਨੇ ਸਿਆਸੀ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਪੁਲੀਸ ਨੂੰ ਤੁਰੰਤ ‘ਫੈਕਟ ਚੈੱਕ’ ਕਰਕੇ ਸੱਚਾਈ ਸਾਹਮਣੇ ਲਿਆਉਣੀ ਪਈ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਮਨਘੜਤ ਸੁਨੇਹੇ ਬਿਨਾਂ ਵਜ੍ਹਾ ਭੁਲੇਖਾ ਪੈਦਾ ਕਰਦੇ ਹਨ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਵਿਭਾਗ ਪਹਿਲਾਂ ਹੀ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੁਲੀਸ ਦੇ ਅਧਿਕਾਰਤ ਹੈਂਡਲਾਂ ਤੋਂ ਪੁਸ਼ਟੀ ਕੀਤੇ ਬਿਨਾਂ ਕਿਸੇ ਵੀ ਅਣਪ੍ਰਮਾਣਿਤ ਖ਼ਬਰ ਜਾਂ ਵੀਡੀਓ/ਆਡੀਓ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਸੋਸ਼ਲ ਮੀਡੀਆ 'ਤੇ ਇੱਕ ਦਿਲ ਛੂਹ ਲੈਣ ਵਾਲੀ ਖ਼ਬਰ ਵਾਇਰਲ ਹੋ ਰਹੀ ਹੈ। 80 ਸਾਲਾ ਬਜ਼ੁਰਗ ਨੇ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ। ਪੁੱਤਰ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਨੌਕਰੀ ਤੱਕ ਛੱਡ ਦਿੱਤੀ।
ਸੋਸ਼ਲ ਮੀਡੀਆ 'ਤੇ ਇੱਕ ਦਿਲ ਛੂਹ ਲੈਣ ਵਾਲੀ ਖ਼ਬਰ ਵਾਇਰਲ ਹੋ ਰਹੀ ਹੈ। 80 ਸਾਲਾ ਬਜ਼ੁਰਗ ਨੇ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ। ਪੁੱਤਰ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਨੌਕਰੀ ਤੱਕ ਛੱਡ ਦਿੱਤੀ।
ਜਦੋਂ ਗੱਲ ਆਪਣੇ ਪਿਆਰਿਆਂ ਦੇ ਸੁਪਨੇ ਪੂਰੇ ਕਰਨ ਦੀ ਆਉਂਦੀ ਹੈ ਤਾਂ ਕੁਝ ਕਹਾਣੀਆਂ ਸਿੱਧੀਆਂ ਦਿਲ ਨੂੰ ਛੂਹ ਜਾਂਦੀਆਂ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਵੀਡੀਓ ਛਾਇਆ ਹੋਇਆ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਇਸ ਵਾਇਰਲ ਵੀਡੀਓ ਵਿੱਚ 80 ਸਾਲਾ ਇੱਕ ਬਜ਼ੁਰਗ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਹੇ ਹਨ। ਦਿਲ ਨੂੰ ਛੂਹ ਲੈਣ ਵਾਲੀ ਗੱਲ ਇਹ ਹੈ ਕਿ ਪੁੱਤਰ ਨੇ ਆਪਣੇ ਪਿਤਾ ਦਾ ਇਹ ਸੁਪਨਾ ਪੂਰਾ ਕਰਨ ਲਈ ਆਪਣੀ ਨੌਕਰੀ ਤੱਕ ਛੱਡ ਦਿੱਤੀ। ਪਿਤਾ ਅਤੇ ਪੁੱਤਰ ਦੇ ਇਸ ਖੂਬਸੂਰਤ ਰਿਸ਼ਤੇ ਨੇ ਇੰਟਰਨੈੱਟ ‘ਤੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ 80 ਸਾਲਾ ਪਿਤਾ ਪਹਿਲੀ ਵਾਰ ਹਵਾਈ ਜਹਾਜ਼ ਨੂੰ ਦੇਖ ਕੇ ਹੈਰਾਨ ਅਤੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਜਹਾਜ਼ ਦੇ ਅੰਦਰ ਖਿੜਕੀ ਵਾਲੀ ਸੀਟ ‘ਤੇ ਬੈਠ ਕੇ ਬੱਦਲਾਂ ਨੂੰ ਨਿਹਾਰਦੇ ਹੋਏ ਉਨ੍ਹਾਂ ਦੇ ਚਿਹਰੇ ‘ਤੇ ਇੱਕ ਬੱਚੇ ਵਰਗੀ ਮਾਸੂਮ ਮੁਸਕਾਨ ਦਿਖਾਈ ਦਿੰਦੀ ਹੈ। ਸ਼੍ਰੀਕਾਂਤ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਬਹੁਤ ਹੀ ਪਿਆਰਾ ਮੈਸੇਜ ਲਿਖਿਆ- 80 ਸਾਲ ਦੀ ਉਮਰ ਵਿੱਚ ਸੱਚ ਹੋਇਆ ਇੱਕ ਸੁਪਨਾ।
ਪਿਤਾ-ਪੁੱਤਰ ਦੇ ਇਸ ਅਨੋਖੇ ਅਤੇ ਸੱਚੇ ਪਿਆਰ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਕਾਫ਼ੀ ਭਾਵੁਕ ਹੋ ਗਏ ਹਨ। ਵੀਡੀਓ ‘ਤੇ ਲਗਾਤਾਰ ਦਿਲ ਜਿੱਤਣ ਵਾਲੇ ਕਮੈਂਟ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਮੇਰਾ ਵੀ ਸੁਪਨਾ ਹੈ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਇਸੇ ਤਰ੍ਹਾਂ ਹਵਾਈ ਯਾਤਰਾ ‘ਤੇ ਲੈ ਕੇ ਜਾਵਾਂ। ਦੂਜੇ ਯੂਜ਼ਰ ਨੇ ਕਿਹਾ, ਅਜਿਹਾ ਪੁੱਤਰ ਮਿਲਣਾ ਅਤੇ ਅਜਿਹੇ ਸੰਸਕਾਰ ਹੋਣਾ ਵਾਕਈ ਬਹੁਤ ਦੁਰਲੱਭ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਰਾਜਪੁਰਾ (ਪਟਿਆਲਾ), 22 ਸਤੰਬਰ (ਰਣਜੀਤ ਸਿੰਘ)- ਸਦਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਦੋ ਤਸਕਰਾਂ ਨੂੰ ਦੋ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ।
ਰਾਜਪੁਰਾ (ਪਟਿਆਲਾ), 22 ਸਤੰਬਰ (ਰਣਜੀਤ ਸਿੰਘ)- ਸਦਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਦੋ ਤਸਕਰਾਂ ਨੂੰ ਦੋ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਉਪਲਹੇੜੀ ਨੇੜੇ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਕੀਤੀ ਗਈ ਸੀ।
ਪੁਲਿਸ ਪਾਰਟੀ ਨੇ ਵੇਖਿਆ ਕਿ ਦੋ ਵਿਅਕਤੀ ਜਿਹੜੇ ਪੁਲਿਸ ਨੂੰ ਦੇ ਕੇ ਭੱਜਣ ਦੀ ਤਾਕ ਵਿਚ ਸਨ। ਪੁਲਿਸ ਨੇ ਮੁਸਤੈਦੀ ਨਾਲ ਉਨ੍ਹਾਂ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲ ਫੜੇ ਹੋਏ ਬੈਗਾਂ ਦੀ ਤਲਾਸ਼ੀ ਲਈ ਤਾਂ ਬੈਗਾਂ ਵਿਚੋਂ ਇਕ ਇਕ ਕਿਲੋ ਭਾਵ ਦੋ ਕਿਲੋ ਅਫੀਮ ਬਰਾਮਦ ਹੋਈ ਪੁਲਿਸ ਨੂੰ ਇਨ੍ਹਾਂ ਨੇ ਆਪਣੀ ਪਹਿਚਾਣ ਹਰੀ ਚੰਦ ਰਾਏ ਅਤੇ ਰਾਜਕੁਮਾਰ ਵਾਸੀ ਬਿਹਾਰ ਦੱਸੀ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਹਰਦੀਪ ਮੁੰਡੀਆਂ ਨੇ ਖਾਸ ਤੌਰ 'ਤੇ ਰੂਰਲ ਡਿਵੈਲਪਮੈਂਟ ਫੰਡ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਕਈ ਵਾਰ ਪੱਤਰ ਲਿਖੇ ਗਏ ਹਨ, ਪਰ ਉਨ੍ਹਾਂ ਦਾ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ।
ਹਰਦੀਪ ਮੁੰਡੀਆਂ ਨੇ ਖਾਸ ਤੌਰ 'ਤੇ ਰੂਰਲ ਡਿਵੈਲਪਮੈਂਟ ਫੰਡ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਕਈ ਵਾਰ ਪੱਤਰ ਲਿਖੇ ਗਏ ਹਨ, ਪਰ ਉਨ੍ਹਾਂ ਦਾ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੇਂਦਰ ਵੱਲੋਂ ਪੰਜਾਬ ਦੇ ਬਣਦੇ ਫੰਡ ਹੀ ਜਾਰੀ ਨਹੀਂ ਕੀਤੇ ਜਾ ਰਹੇ ਤਾਂ ਪੰਜਾਬ ਸਰਕਾਰ ਨੂੰ ਆਰਡੀਐਫ ਦੀ ਰਕਮ ਕਿਵੇਂ ਮਿਲੇਗੀ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੰਜਾਬ ਸਰਕਾਰ ਦੇ ਕੇਂਦਰ ‘ਤੇ ਫੰਡ ਰੋਕਣ ਦੇ ਇਲਜ਼ਾਮਾਂ ਨੂੰ ਨਕਾਰਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਲੁਧਿਆਣਾ ਦੇ ਬਚਤ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੰਡੀਆਂ ਨੇ ਕਿਹਾ ਕਿ ਪੰਜਾਬ ਦੇ ਬਣਦੇ ਹੱਕਾਂ ਦੀ ਰਕਮ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਜਾ ਰਹੀ, ਜਦਕਿ ਹੁਣ ਇਸ ਮਾਮਲੇ ‘ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਹਰਦੀਪ ਮੁੰਡੀਆਂ ਨੇ ਖਾਸ ਤੌਰ ‘ਤੇ ਰੂਰਲ ਡਿਵੈਲਪਮੈਂਟ ਫੰਡ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਕਈ ਵਾਰ ਪੱਤਰ ਲਿਖੇ ਗਏ ਹਨ, ਪਰ ਉਨ੍ਹਾਂ ਦਾ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੇਂਦਰ ਵੱਲੋਂ ਪੰਜਾਬ ਦੇ ਬਣਦੇ ਫੰਡ ਹੀ ਜਾਰੀ ਨਹੀਂ ਕੀਤੇ ਜਾ ਰਹੇ ਤਾਂ ਪੰਜਾਬ ਸਰਕਾਰ ਨੂੰ ਆਰਡੀਐਫ ਦੀ ਰਕਮ ਕਿਵੇਂ ਮਿਲੇਗੀ।
ਮੁੰਡੀਆਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਕੇਂਦਰ ਵੱਲੋਂ ਕੀਤੀ ਗਈ ਮਦਦ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪਹਿਲੀ ਕਿਸ਼ਤ ਦਾ ਐਲਾਨ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਵੀ ਪੰਜਾਬ ਨੂੰ ਲੋੜੀਂਦੀ ਰਕਮ ਨਹੀਂ ਮਿਲੀ। ਉਨ੍ਹਾਂ ਕੇਂਦਰ ਸਰਕਾਰ ‘ਤੇ ਪੰਜਾਬ ਨਾਲ ਵਿੱਤੀ ਮਾਮਲਿਆਂ ਵਿੱਚ ਅਣਦੇਖੀ ਕਰਨ ਦੇ ਦੋਸ਼ ਲਗਾਏ।
ਦਰਅਸਲ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ‘ਤੇ ਫੰਡ ਰੋਕਣ ਤੇ ਭੇਦਭਾਵ ਕਰਨ ਦੇ ਇਲਜ਼ਾਮ ਨੂੰ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਕਿਸੇ ਵੀ ਸੂਬੇ ਨਾਲ ਅਜਿਹਾ ਵਿਵਹਾਰ ਨਹੀਂ ਕਰਦਾ, ਜਿਸ ਨਾਲ ਉਸ ਨੂੰ ਆਰਥਿਕ ਨੁਕਸਾਨ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਿਆਂ ਨੂੰ ਉਨ੍ਹਾਂ ਦੇ ਹੱਕ ਮੁਤਾਬਕ ਮਿਲਣ ਵਾਲੀ ਰਕਮ ‘ਚ ਕਟੌਤੀ ਨਹੀਂ ਕੀਤੀ ਜਾਂਦੀ ਤੇ ਭੁਗਤਾਨ ਨਿਯਮਾਂ ਅਨੁਸਾਰ ਜਾਰੀ ਕੀਤੇ ਜਾਂਦੇ ਹਨ।
ਸੀਤਾਰਮਨ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਸੰਭਵ ਹੈ ਕਿ ਪੰਜਾਬ ‘ਚ ਚੋਣਾਂ ਨੇੜੇ ਹੋਣ ਕਾਰਨ ਆਮ ਆਦਮੀ ਪਾਰਟੀ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਰਾਹੀਂ ਸਰਕਾਰ ਦੇ ਕਾਰਜਕਾਲ ਨਾਲ ਜੁੜੇ ਸਵਾਲਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੇ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਮੁਹਿੰਮ ਦਾ ਜਵਾਬ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਆਪਣੇ ਕੰਮਾਂ ਦੇ ਆਧਾਰ ‘ਤੇ ਲੋਕਾਂ ‘ਚ ਜਾਵੇਗੀ। ਪੁਲਿਸ ਮੁਲਾਜ਼ਮਾਂ ਨਾਲ ਜੁੜੀ ਵਾਇਰਲ ਆਡੀਓ ਦੇ ਮਾਮਲੇ ਤੇ ਵਿਰੋਧੀ ਧਿਰ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਬਾਰੇ ਵੀ ਮੁੰਡੀਆਂ ਨੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਬਿਕਰਮ ਸਿੰਘ ਮਜੀਠੀਆ, ਰਵਨੀਤ ਸਿੰਘ ਬਿੱਟੂ, ਰਾਜਾ ਵੜਿੰਗ ਤੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਲੈਂਦਿਆਂ ਕਿਹਾ ਕਿ ਵਿਰੋਧੀ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੁੰਡੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੰਮਾਂ ਤੇ ਕਾਰਗੁਜ਼ਾਰੀ ਦੇ ਆਧਾਰ ‘ਤੇ ਲੋਕਾਂ ‘ਚ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ ਮਿਤੀ 25 ਸਤੰਬਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ, ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਅਤੇ ਐਸ.ਬੀ.ਆਈ ਲਾਈਫ ਦਾ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ ਮਿਤੀ 25 ਸਤੰਬਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ, ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਅਤੇ ਐਸ.ਬੀ.ਆਈ ਲਾਈਫ ਦਾ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਈ.ਸੀ.ਆਈ.ਸੀ.ਆਈ. ਬੈਂਕ, ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਅਤੇ ਐਸ.ਬੀ.ਆਈ ਲਾਈਫ ਦੇ ਨਿਯੋਜਕਾਂ ਵਲੋ ਰਿਲੇਸ਼ਨਸ਼ਿਪ ਮੈਨੇਜਰ, ਡਿਲੀਵਰੀ ਮੈਨੇਜਰ, ਡਿਲੀਵਰੀ ਐਸੋਸੀਏਟ ਅਤੇ ਡੀ.ਐਮ ਅਤੇ ਫਰੀ ਲਾਂਸਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਪਟਿਆਲਾ ਦੇ ਡਿਪਟੀ ਡਾਇਰੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਟ੍ਰੀਅਲ ਅਸਟੇਟ ਪਟਿਆਲਾ ਅਤੇ ਐਸ.ਬੀ.ਆਈ ਲਾਈਫ ਦੇ ਨਿਯੋਜਕਾਂ ਵਲੋਂ ਰਿਲੇਸ਼ਨਸ਼ਿਪ ਮੈਨੇਜਰ, ਡਿਲੀਵਰੀ ਐਸੋਸੀਏਟ ਅਤੇ ਡੀ.ਐਮ ਅਤੇ ਫਰੀ ਲਾਂਸਰ ਦੀਆਂ ਨਾਲ ਸਬੰਧਤ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ ਲਈ ਰਿਲੇਸ਼ਨਸ਼ਿਪ ਮੈਨੇਜਰ ਲਈ 25 ਅਸਾਮੀਆਂ ਲਈ ਉਮਰ 18 ਤੋਂ 24 ਸਾਲ, ਵਿੱਦਿਅਕ ਯੋਗਤਾ ਗ੍ਰੈਜੂਏਸ਼ਨ (ਘੱਟ ਤੋਂ ਘੱਟ 55 ਫੀਸਦੀ ਅੰਕਾਂ ਨਾਲ ਪਾਸ), ਮਰਦ ਅਤੇ ਔਰਤ ਦੋਵੇਂ। ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਲਈ ਡਿਲੀਵਰੀ ਐਸੋਸੀਏਟ ਦੀਆਂ 30 ਅਸਾਮੀਆਂ ਲਈ ਉਮਰ 18 ਸਾਲ ਅਤੇ ਇਸ ਤੋਂ ਵੱਧ, ਵਿੱਦਿਅਕ ਯੋਗਤਾ 10ਵੀਂ ਅਤੇ 12ਵੀਂ ਅਤੇ ਕੇਵਲ ਮਰਦ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀ ਕੋਲ ਡਰਾਈਵਿੰਗ ਲਾਇਸੰਸ, ਪੈਨ ਕਾਰਡ, ਆਧਾਰ ਕਾਰਡ, ਬੈਂਕ ਡੀਟੇਲ, ਰਜਿਊਮੇ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਹੋਣੀਆਂ ਜ਼ਰੂਰੀ ਹਨ।
ਜਦਕਿ ਐਸ.ਬੀ.ਆਈ ਲਾਈਫ ਲਈ ਡੀ.ਐਮ ਅਤੇ ਫਰੀ ਲਾਂਸਰ ਦੀਆਂ 35 ਅਸਾਮੀਆਂ ਲਈ ਉਮਰ 25 ਤੋਂ 45 ਸਾਲ, ਵਿੱਦਿਅਕ ਯੋਗਤਾ 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ, ਮਰਦ ਅਤੇ ਔਰਤ ਦੋਵੇਂ ਇੰਟਰਵਿਊ ਦੇ ਸਕਦੇ ਹਨ।
ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੇਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 25 ਸਤੰਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਮੁੰਬਈ: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਅੱਜ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਯਸ਼ ਰਾਜ ਫਿਲਮਜ਼ ਨੇ ਇੱਕ ਬਿਆਨ ਜਾਰੀ ਕਰ ਕੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ।
ਮੁੰਬਈ: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਅੱਜ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਯਸ਼ ਰਾਜ ਫਿਲਮਜ਼ ਨੇ ਇੱਕ ਬਿਆਨ ਜਾਰੀ ਕਰ ਕੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਪਰਿਵਾਰ ਨੇ ਇਸ ਮੁਸ਼ਕਲ ਸਮੇਂ ਦੇ ਦੌਰਾਨ ਨਿੱਜਤਾ ਦੀ ਬੇਨਤੀ ਕੀਤੀ ਹੈ। ਹਾਲਾਂਕਿ, ਕ੍ਰਿਸ਼ਨਾ ਮੁਖਰਜੀ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਯਸ਼ ਰਾਜ ਫਿਲਮਜ਼ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਭਾਰੀ ਮਨ ਨਾਲ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਰਾਣੀ ਮੁਖਰਜੀ ਦੀ ਮਾਂ ਸ਼੍ਰੀਮਤੀ ਕ੍ਰਿਸ਼ਨਾ ਮੁਖਰਜੀ ਦਾ ਅੱਜ ਦੁਪਹਿਰੇ ਦੇਹਾਂਤ ਹੋ ਗਿਆ। ਪਰਿਵਾਰ ਇਸ ਮੁਸ਼ਕਲ ਸਮੇਂ ਦੌਰਾਨ ਮਿਲੇ ਪਿਆਰ, ਪ੍ਰਾਰਥਨਾਵਾਂ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਹੈ ਅਤੇ ਸਾਰਿਆਂ ਤੋਂ ਨਿੱਜਤਾ ਦੀ ਬੇਨਤੀ ਕਰਦਾ ਹੈ।”
ਕ੍ਰਿਸ਼ਨਾ ਮੁਖਰਜੀ ਅਤੇ ਰਾਣੀ ਮੁਖਰਜੀ ਵਿੱਚ ਇੱਕ ਬਹੁਤ ਹੀ ਖਾਸ ਰਿਸ਼ਤਾ ਸਾਂਝਾ ਕੀਤਾ। ਰਾਣੀ ਨੇ ਕਈ ਮੌਕਿਆਂ ‘ਤੇ ਆਪਣੀ ਮਾਂ ਨਾਲ ਆਪਣੀ ਨੇੜਤਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਸਾਲਾਂ ਤੋਂ, ਕ੍ਰਿਸ਼ਨਾ ਨੂੰ ਪੁਰਸਕਾਰ ਸਮਾਗਮਾਂ, ਫਿਲਮ ਸਕ੍ਰੀਨਿੰਗਾਂ ਅਤੇ ਹੋਰ ਜਨਤਕ ਸਮਾਗਮਾਂ ਵਿੱਚ ਰਾਣੀ ਨਾਲ ਦੇਖਿਆ ਗਿਆ ਹੈ।
ਕ੍ਰਿਸ਼ਨਾ ਮੁਖਰਜੀ ਦਾ ਖੁਦ ਵੀ ਬੰਗਾਲੀ ਫਿਲਮ ਇੰਡਸਟਰੀ ਨਾਲ ਡੂੰਘਾ ਸਬੰਧ ਸੀ। ਉਹ ਇੱਕ ਪ੍ਰੋਫ਼ੈਸ਼ਨਲ ਪਲੇਬੈਕ ਗਾਇਕਾ ਸਨ ਅਤੇ ਉਨ੍ਹਾਂ ਨੇ ਕਈ ਬੰਗਾਲੀ ਫ਼ਿਲਮਾਂ ਲਈ ਆਪਣੀ ਆਵਾਜ਼ ਦਿੱਤੀ ਸੀ। ਸੰਗੀਤ ਅਤੇ ਕਲਾ ਨਾਲ ਜੁੜੇ ਇਸੇ ਮਾਹੌਲ ਕਾਰਨ ਉਨ੍ਹਾਂ ਨੇ ਰਾਣੀ ਨੂੰ ਵੀ ਅਦਾਕਾਰੀ ਅਤੇ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੌਸਲਾ ਦਿੱਤਾ।
ਰਾਣੀ ਮੁਖਰਜੀ ਆਪਣੀ ਮਾਂ ਨੂੰ ਆਪਣੀ ਸਫਲਤਾ ਦਾ ਇੱਕ ਵੱਡਾ ਹਿੱਸਾ ਮੰਨਦੀ ਸੀ। ਉਨ੍ਹਾਂ ਨੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਤੱਕ, ਕ੍ਰਿਸ਼ਨਾ ਮੁਖਰਜੀ ਅਕਸਰ ਆਪਣੀ ਧੀ ਨਾਲ ਖੜ੍ਹੇ ਦੇਖਿਆ ਗਿਆ।
ਜਦੋਂ ਵੀ ਰਾਣੀ ਐਵਾਰਡ ਸ਼ੋਅ, ਫਿਲਮ ਸਕ੍ਰੀਨਿੰਗ, ਜਾਂ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੁੰਦੀ ਸੀ, ਤਾਂ ਉਨ੍ਹਾਂ ਦੀ ਮਾਂ ਅਕਸਰ ਉਨ੍ਹਾਂ ਦੇ ਨਾਲ ਦਿਖਾਈ ਦਿੰਦੀ ਸੀ। ਰਾਣੀ ਦੇ ਪਿਤਾ, ਫਿਲਮ ਨਿਰਮਾਤਾ ਰਾਮ ਮੁਖਰਜੀ ਦੀ ਮੌਤ ਤੋਂ ਬਾਅਦ ਵੀ, ਕ੍ਰਿਸ਼ਨਾ ਆਪਣੀ ਧੀ ਦੇ ਬਹੁਤ ਨੇੜੇ ਰਹੀ ਅਤੇ ਪਰਿਵਾਰ ਨੂੰ ਸੰਭਾਲਣ ਵਿੱਚ ਮੁੱਖ ਭੂਮਿਕਾ ਨਿਭਾਈ।
ਰਾਣੀ ਮੁਖਰਜੀ ਨੇ ਆਪਣੇ ਕਰੀਅਰ ਵਿੱਚ ਕਈ ਯਾਦਗਾਰੀ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ “ਗੁਲਾਮ,” “ਕੁਛ ਕੁਛ ਹੋਤਾ ਹੈ,” “ਸਾਥੀਆ,” “ਹਮ ਤੁਮ,” ਅਤੇ “ਬਲੈਕ”। ਉਹ ਹਾਲ ਹੀ ਵਿੱਚ 2026 ਦੀ ਫਿਲਮ “ਮਰਦਾਨੀ 3” ਵਿੱਚ ਦਿਖਾਈ ਦਿੱਤੀ ਸੀ।
ਫਿਲਹਾਲ ਕ੍ਰਿਸ਼ਨਾ ਮੁਖਰਜੀ ਦੇ ਦੇਹਾਂਤ ‘ਤੇ ਪਰਿਵਾਰ ਬਹੁਤ ਦੁਖੀ ਹੈ। ਪਰਿਵਾਰ ਨੇ ਲੋਕਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਆਪਣੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ ਅਤੇ ਮਿਲੇ ਪਿਆਰ, ਪ੍ਰਾਰਥਨਾਵਾਂ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਨੋਇਡਾ: ਨੋਇਡਾ ਦੇ ਥਾਣਾ ਸੈਕਟਰ 142 ਖੇਤਰ ਵਿੱਚ ਅੱਜ ਸਵੇਰੇ ਨੂੰ ਹੋਏ ਇੱਕ ਸੜਕ ਹਾਦਸੇ ਵਿੱਚ ਸਾਫਟਵੇਅਰ ਇੰਜੀਨੀਅਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਨੋਇਡਾ: ਨੋਇਡਾ ਦੇ ਥਾਣਾ ਸੈਕਟਰ 142 ਖੇਤਰ ਵਿੱਚ ਅੱਜ ਸਵੇਰੇ ਨੂੰ ਹੋਏ ਇੱਕ ਸੜਕ ਹਾਦਸੇ ਵਿੱਚ ਸਾਫਟਵੇਅਰ ਇੰਜੀਨੀਅਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਥਾਣਾ ਸੈਕਟਰ-142 ਦੇ ਇੰਚਾਰਜ ਇੰਸਪੈਕਟਰ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਮੁਰਾਦਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ 35 ਸਾਲਾ ਪਰਵਿੰਦਰ ਚੌਧਰੀ ਗ੍ਰੇਟਰ ਨੋਇਡਾ ਦੇ ਬੀਟਾ-ਵਨ ਵਿੱਚ ਰਹਿੰਦਾ ਸੀ। ਉਹ ਐਡਵਾਂਟ ਬਿਲਡਿੰਗ ਦੇ ਨੇੜੇ ਸਥਿਤ ਇੱਕ ਸਾਫਟਵੇਅਰ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ।
ਅੱਜ ਸਵੇਰੇ 9:30 ਵਜੇ ਦੇ ਲਗਭਗ ਉਹ ਕੰਪਨੀ ਤੋਂ ਕੰਮ ਕਰਕੇ ਬਾਈਕ ਤੋਂ ਨੋਇਡਾ ਐਕਸਪ੍ਰੈਸਵੇਅ ਰਾਹੀਂ ਬੀਟਾ-1 ਸੈਕਟਰ ਵਿੱਚ ਸਥਿਤ ਆਪਣੇ ਘਰ ਜਾ ਰਿਹਾ ਸੀ, ਸੈਕਟਰ 144 ਮੈਟਰੋ ਸਟੇਸ਼ਨ ਦੇ ਨੇੜੇ, ਜੋ ਕਿ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ, ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਛ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਦਿੱਤਾ ਹੈ। ਮ੍ਰਿਤਕ ਦੇ ਭਰਾ ਅਰਵਿੰਦ ਦੀ ਸ਼ਿਕਾਇਤ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਨਵੀਂ ਦਿੱਲੀ: ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਘਰ ਜਾਣ ਦੀ ਸੋਚ ਰਹੇ ਯਾਤਰੀਆਂ ਲਈ ਹਵਾਈ ਯਾਤਰਾ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਅੱਜ ਕਿਹਾ ਕਿ ਸਰਕਾਰ ਆਉਣ ਵਾਲੇ ਤਿਉਹਾਰੀ ਸੀਜ਼ਨ ਲਈ ਹਵਾਈ ਕਿਰਾਏ ‘ਤੇ ਕੋਈ ਸੀਮਾ ਨਹੀਂ ਤੈਅ ਕਰੇਗੀ, ਪਰ ਏਅਰਲਾਈਨਾਂ ਨੂੰ ਕੀਮਤਾਂ ਵਾਜਬ ਰੱਖਣ ਦੀ ਸਲਾਹ ਦੇਵੇਗੀ।
ਨਵੀਂ ਦਿੱਲੀ: ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਘਰ ਜਾਣ ਦੀ ਸੋਚ ਰਹੇ ਯਾਤਰੀਆਂ ਲਈ ਹਵਾਈ ਯਾਤਰਾ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਅੱਜ ਕਿਹਾ ਕਿ ਸਰਕਾਰ ਆਉਣ ਵਾਲੇ ਤਿਉਹਾਰੀ ਸੀਜ਼ਨ ਲਈ ਹਵਾਈ ਕਿਰਾਏ ‘ਤੇ ਕੋਈ ਸੀਮਾ ਨਹੀਂ ਤੈਅ ਕਰੇਗੀ, ਪਰ ਏਅਰਲਾਈਨਾਂ ਨੂੰ ਕੀਮਤਾਂ ਵਾਜਬ ਰੱਖਣ ਦੀ ਸਲਾਹ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਈਂਧਨ ਦੀ ਲਾਗਤ ਵਧਣ ਕਾਰਨ ਹਵਾਬਾਜ਼ੀ ਕੰਪਨੀਆਂ ਦੀ ਸੰਚਾਲਨ ਲਾਗਤ ਵਧੀ ਹੈ।
‘ਉਡਾਨ’ ਸਕੀਮ ਦੇ ਅਗਲੇ ਪੜਾਅ ਲਈ ਸਮਝੌਤਿਆਂ ‘ਤੇ ਹਸਤਾਖਰ ਕਰਨ ਦੌਰਾਨ ਗੱਲਬਾਤ ਕਰਦਿਆਂ, ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਤਿਉਹਾਰਾਂ ਜਾਂ ਮਹੱਤਵਪੂਰਨ ਸਮਾਗਮਾਂ ਦੌਰਾਨ ਕੀਮਤਾਂ ਵਿੱਚ ਵਾਧੇ ਨਾਲ ਨਜਿੱਠਿਆ ਹੈ। ਮੰਤਰੀ ਨੇ ਕਿਹਾ, “ਅਸੀਂ ਏਅਰਲਾਈਨਜ਼ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਅਸੀਂ ਉਨ੍ਹਾਂ ਨਾਲ ਨਿਯਮਤ ਮੀਟਿੰਗਾਂ ਵੀ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਨਿਸ਼ਚਤ ਤੌਰ ‘ਤੇ ਦੱਸਦੇ ਹਾਂ ਕਿ ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਿਰਾਏ ਇੱਕ ਵਾਜਬ ਪੱਧਰ ‘ਤੇ ਰਹਿਣ, ਤਾਂ ਜੋ ਜਿਹੜੇ ਲੋਕ ਯਾਤਰਾ ਕਰਨਾ ਚਾਹੁੰਦੇ ਹਨ ਖਾਸ ਤੌਰ ‘ਤੇ ਇਸ ਨਾਜ਼ੁਕ ਸਮੇਂ ਵਿੱਚ ਇਸਦਾ ਫਾਇਦਾ ਉਠਾ ਸਕਣ।”
ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਸਰਕਾਰ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਹਵਾਈ ਕਿਰਾਏ ‘ਤੇ ਕੋਈ ਸੀਮਾ ਲਗਾਏਗੀ ਜਾਂ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਏ.ਟੀ.ਐਫ. (ਏਅਰਕ੍ਰਾਫਟ ਫਿਊਲ) ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਈਂਧਨ ਇੱਕ ਏਅਰਲਾਈਨ ਦੇ ਸੰਚਾਲਨ ਖਰਚਿਆਂ ਦਾ ਇੱਕ ਵੱਡਾ ਹਿੱਸਾ ਬਣਦਾ ਹੈ। “ਇਹ ਜ਼ਰੂਰੀ ਨਹੀਂ ਹੈ ਕਿ ਤਿਉਹਾਰਾਂ ਦੇ ਸੀਜ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਅਜਿਹਾ ਹੋ ਰਿਹਾ ਹੈ, ਪਰ ਉੱਥੇ ਸੰਕਟ ਦੀ ਸਥਿਤੀ ਹੈ।” ਨਾਇਡੂ ਨੇ ਕਿਹਾ ਕਿ ਹਵਾਈ ਕਿਰਾਇਆਂ ‘ਚ 40 ਤੋਂ 43 ਫੀਸਦੀ ਤੱਕ ਏ.ਟੀ.ਐੱਫ. ਦਾ ਯੋਗਦਾਨ ਹੁੰਦਾ ਹੈ ਅਤੇ ਈਂਧਨ ਦੀ ਲਾਗਤ ‘ਚ ਥੋੜ੍ਹਾ ਜਿਹਾ ਵਾਧਾ ਵੀ ਟਿਕਟ ਦੀਆਂ ਕੀਮਤਾਂ ਨੂੰ ਸਿੱਧਾ ਵਧਾ ਦਿੰਦਾ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਬਾਰਨ: ਰਾਜਸਥਾਨ ਦੇ ਬਾਰਨ ਜ਼ਿਲ੍ਹੇ ਦੇ ਕਵਾਈ ਥਾਣਾ ਖੇਤਰ ਵਿੱਚ ਕਵਾਈ-ਅਤਰੂ ਹਾਈਵੇਅ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਵਾਈ-ਅਤਰੂ ਹਾਈਵੇਅ ‘ਤੇ ਹੋਏ ਇਸ ਹਾਦਸੇ ਵਿੱਚ ਇੱਕ ਡਾਕਟਰ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਦੁਖਦਾਈ ਮੌਤ ਹੋ ਗਈ।
ਬਾਰਨ: ਰਾਜਸਥਾਨ ਦੇ ਬਾਰਨ ਜ਼ਿਲ੍ਹੇ ਦੇ ਕਵਾਈ ਥਾਣਾ ਖੇਤਰ ਵਿੱਚ ਕਵਾਈ-ਅਤਰੂ ਹਾਈਵੇਅ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਵਾਈ-ਅਤਰੂ ਹਾਈਵੇਅ ‘ਤੇ ਹੋਏ ਇਸ ਹਾਦਸੇ ਵਿੱਚ ਇੱਕ ਡਾਕਟਰ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਦੁਖਦਾਈ ਮੌਤ ਹੋ ਗਈ। ਪੈਟਰੋਲ ਪੰਪ ਦੇ ਨੇੜੇ ਇੱਕ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਪਤੀ-ਪਤਨੀ ਅੰਦਰ ਫਸ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਕਵਾਈ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਚਾਰਾਂ ਨੂੰ ਕਾਰ ਤੋਂ ਬਾਹਰ ਕੱਢਿਆ ਅਤੇ ਅਟਰੂ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਦੇ ਅਨੁਸਾਰ, ਮੂਲ ਰੂਪ ਵਿੱਚ ਸੂਰਜਗੜ੍ਹ, ਝੁੰਝਨੂ ਅਤੇ ਵਰਤਮਾਨ ਵਿੱਚ ਜੈਪੁਰ ਨਿਵਾਸੀ ਡਾਕਟਰ ਸੁਰੇਸ਼ ਗਜਰਾਜ ਆਪਣੀ ਪਤਨੀ ਡਾਕਟਰ ਸ਼ਾਲਿਨੀ ਮੌਰੀਆ ਅਤੇ ਆਪਣੇ ਦੋ ਬੱਚਿਆਂ ਨਾਲ 19 ਸਤੰਬਰ ਨੂੰ ਬਾਰਨ ਆਏ ਸਨ। ਪਰਿਵਾਰ ਆਪਣੇ ਜੀਜੇ ਦੇ ਬੱਚੇ ਦੇ ਜਨਮਦਿਨ ਸਮਾਰੋਹ ਵਿੱਚ ਸ਼ਾਮਲ ਹੋਇਆ ਸੀ। ਪਰਿਵਾਰ ਅੱਜ ਸਵੇਰੇ ਕਾਰ ਰਾਹੀਂ ਜੈਪੁਰ ਵਾਪਸ ਆ ਰਿਹਾ ਸੀ। ਇਸ ਦੌਰਾਨ, ਉਨ੍ਹਾਂ ਦੀ ਕਾਰ ਕਵਾਈ-ਅਤਰੂ ਹਾਈਵੇਅ ‘ਤੇ ਇੱਕ ਪੈਟਰੋਲ ਪੰਪ ਦੇ ਨੇੜੇ ਇੱਕ ਡੰਪਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡਾ. ਸੁਰੇਸ਼, ਡਾ. ਸ਼ਾਲਿਨੀ ਅਤੇ ਉਨ੍ਹਾਂ ਦੇ ਦੋ ਬੱਚੇ ਸਵਪਨਿਲ ਅਤੇ ਨੀਲੀਸ਼ਾ ਦੀ ਮੌਤ ਹੋ ਗਈ।
ਡਾ. ਸੁਰੇਸ਼ ਗਜਰਾਜ ਅਤੇ ਡਾ. ਸ਼ਾਲਿਨੀ ਮੌਰਿਆ ਪਿਛਲੇ ਚਾਰ ਸਾਲਾਂ ਤੋਂ ਭੀਲਵਾੜਾ ਜ਼ਿਲ੍ਹੇ ਦੇ ਮੰਡਲ ਉਪ-ਹਸਪਤਾਲ ਵਿੱਚ ਕੰਮ ਕਰ ਰਹੇ ਸਨ। ਡਾ. ਸੁਰੇਸ਼ ਹਸਪਤਾਲ ਦੇ ਇੰਚਾਰਜ ਸਨ। ਦੋਵਾਂ ਡਾਕਟਰਾਂ ਦੀ ਇੱਕੋ ਸਮੇਂ ਮੌਤ ਦੀ ਖ਼ਬਰ ਨੇ ਮੰਡਲ ਅਤੇ ਮੈਡੀਕਲ ਭਾਈਚਾਰੇ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ।
ਚਸ਼ਮਦੀਦਾਂ ਦੇ ਅਨੁਸਾਰ ਕਾਰ ਅਤੇ ਡੰਪਰ ਦੀ ਟੱਕਰ ਤੋਂ ਬਾਅਦ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ ਸੀ। ਪਤੀ-ਪਤਨੀ ਕਾਰ ਦੇ ਅੰਦਰ ਫਸ ਗਏ ਸਨ। ਸੂਚਨਾ ਮਿਲਦੇ ਹੀ ਕਵਾਈ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਚਾਰਾਂ ਨੂੰ ਬਾਹਰ ਕੱਢ ਕੇ ਅਟਰੂ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਅਤੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੀ ਖ਼ਬਰ ਨਾਲ ਮੰਡਲ ਸਮੇਤ ਪੂਰੇ ਡਾਕਟਰੀ ਜਗਤ ਵਿੱਚ ਸੋਗ ਦਾ ਮਾਹੌਲ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਪੁੰਛ: ਜੰਮੂ ਡਿਵੀਜ਼ਨ ਦੇ ਪੁੰਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਅੱਜ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ‘ਚ ਜੰਗ ਲੱਗੇ ਤਿੰਨ ਲੈਂਡਮਾਇਨ ਮਿਲੇ।
ਪੁੰਛ: ਜੰਮੂ ਡਿਵੀਜ਼ਨ ਦੇ ਪੁੰਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਅੱਜ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ‘ਚ ਜੰਗ ਲੱਗੇ ਤਿੰਨ ਲੈਂਡਮਾਇਨ ਮਿਲੇ। ਸੁਰੱਖਿਆ ਬਲਾਂ ਨੇ ਸਾਰੇ ਲੈਂਡਮਾਇਨਾਂ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ‘ਚ 3 ਲੈਂਡਮਾਇਨ ਮਿਲੇ ਸਨ। ਇਹ ਲੈਂਡਮਾਇਨ ਉਸ ਸਮੇਂ ਮਿਲੇ ਜਦੋਂ ਸੁਰੱਖਿਆ ਬਲ ਸਰਹੱਦ ਨਾਲ ਲੱਗਦੇ ਪਿੰਡ ਧਰਨਾ ਬਸੋਨੀ ਨੇੜੇ ਫਗਵਾੜੀ ਵਾਲੀ ਗਲੀ ਇਲਾਕੇ ਵਿੱਚ ਕੋਈ ਕੰਮ ਕਰ ਰਹੇ ਸਨ।
ਲੈਂਡਮਾਇਨ ਦੀ ਸੂਚਨਾ ਮਿਲਦੇ ਹੀ ਫੌਜ ਦੇ ਬੰਬ ਨਿਰੋਧਕ ਦਸਤੇ ਨੂੰ ਤੁਰੰਤ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਲੈਂਡਮਾਇਨਜ਼ ਨੂੰ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਘੁਸਪੈਠ ਨੂੰ ਰੋਕਣ ਦੀ ਰਣਨੀਤੀ ਦੇ ਤੌਰ ‘ਤੇ ਫੌਜ ਘੁਸਪੈਠ ਦੇ ਰਸਤੇ ਨੂੰ ਰੋਕਣ ਲਈ ਲੈਂਡਮਾਇਨਜ਼ ਦੀ ਵਰਤੋਂ ਕਰਦੀ ਹੈ ਅਤੇ ਕਈ ਵਾਰ ਮੀਂਹ ਕਾਰਨ ਇਹ ਆਪਣੀ ਜਗ੍ਹਾਂ ਤੋਂ ਹੱਟ ਜਾਂਦੀ ਹੈ।
ਤਿਉਹਾਰਾਂ ਦੌਰਾਨ ਹਵਾਈ ਯਾਤਰਾ ਹੋਵੇਗੀ ਮਹਿੰਗੀ ਜਾਂ ਸਸਤੀ? ਫਲਾਈਟ ਦੇ ਕਿਰਾਏ ‘ਤੇ ਹਵਾਬਾਜ਼ੀ ਮੰਤਰੀ ਨੇ ਦਿੱਤਾ ਵੱਡਾ ਬਿਆਨ
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਪੰਜਾਬ: ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਅੱਜ ਬਾਜ਼ਾਰ ‘ਚੋਂ ਕੁਝ ਰਾਹਤ ਦੀ ਖਬਰ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਪੰਜਾਬ: ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਅੱਜ ਬਾਜ਼ਾਰ ‘ਚੋਂ ਕੁਝ ਰਾਹਤ ਦੀ ਖਬਰ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਐਸੋਸੀਏਸ਼ਨ ਮੁਤਾਬਕ ਅੱਜ 24 ਕੈਰੇਟ ਸੋਨੇ ਦੀ ਕੀਮਤ 1,57,000 ਰੁਪਏ ਪ੍ਰਤੀ 10 ਗ੍ਰਾਮ ਰਹੀ, ਜੋ ਬੀਤੇ ਦਿਨ 1,57,400 ਰੁਪਏ ਸੀ। ਯਾਨੀ 24 ਕੈਰੇਟ ਸੋਨੇ ਦੀ ਕੀਮਤ ‘ਚ 400 ਰੁਪਏ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਅੱਜ 22 ਕੈਰੇਟ ਸੋਨਾ 1,46,010 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ, ਜਦਕਿ ਬੀਤੇ ਦਿਨ ਇਸ ਦੀ ਕੀਮਤ 1,46,380 ਰੁਪਏ ਸੀ। ਭਾਵ 22 ਕੈਰੇਟ ਸੋਨੇ ‘ਚ 370 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।
ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਸ ਦੀ ਕੀਮਤ 2,41,100 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦਕਿ ਬੀਤੇ ਦਿਨ ਚਾਂਦੀ 2,42,200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤਰ੍ਹਾਂ ਚਾਂਦੀ ਦੀ ਕੀਮਤ ‘ਚ 1100 ਰੁਪਏ ਦੀ ਕਮੀ ਆਈ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਲੁਧਿਆਣਾ, 22 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਗੁਰਦੇਵ ਨਗਰ ਇਲਾਕੇ ਵਿਚ ਚੋਰੀ ਦੀ ਨੀਅਤ ਨਾਲ ਨਿਰਮਾਣ ਅਧੀਨ ਮਕਾਨ ਵਿਚ ਦਾਖ਼ਲ ਹੋਏ ਇਕ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਵਲੋਂ ਗੋਲੀ ਮਾਰ ਦਿੱਤੀ ਗਈ।
ਲੁਧਿਆਣਾ, 22 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਗੁਰਦੇਵ ਨਗਰ ਇਲਾਕੇ ਵਿਚ ਚੋਰੀ ਦੀ ਨੀਅਤ ਨਾਲ ਨਿਰਮਾਣ ਅਧੀਨ ਮਕਾਨ ਵਿਚ ਦਾਖ਼ਲ ਹੋਏ ਇਕ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਵਲੋਂ ਗੋਲੀ ਮਾਰ ਦਿੱਤੀ ਗਈ। ਗੋਲੀ ਨੌਜਵਾਨ ਦੀ ਖੱਬੀ ਬਾਂਹ ਵਿਚ ਲੱਗੀ, ਜਿਸ ਤੋਂ ਬਾਅਦ ਉਸਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਕਥਿਤ ਤੌਰ 'ਤੇ ਚੋਰੀ ਕਰਨ ਦੇ ਇਰਾਦੇ ਨਾਲ ਨਵੇਂ ਬਣ ਰਹੇ ਮਕਾਨ ਵਿਚ ਦਾਖ਼ਲ ਹੋਇਆ ਸੀ। ਮੌਕੇ 'ਤੇ ਮੌਜੂਦ ਲੋਕਾਂ ਦੀ ਨਜ਼ਰ ਜਦੋਂ ਉਸ 'ਤੇ ਪਈ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ। ਇਸ ਦੌਰਾਨ ਉੱਥੇ ਤਾਇਨਾਤ ਸੁਰੱਖਿਆ ਵਿਚ ਤੈਨਾਤ ਗੰਨਮੈਨ ਜਦੋਂ ਉਕਤ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਪੁਲਿਸ ਮੁਲਾਜਮ ਤੇ ਦਾਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਬਚਾਅ ਵਿਚ ਗੰਨਮੈਨ ਨੇ ਗੋਲੀ ਚਲਾ ਦਿੱਤੀ।
ਗੋਲੀ ਲੱਗਦੇ ਹੀ ਨੌਜਵਾਨ ਮੌਕੇ 'ਤੇ ਡਿੱਗ ਪਿਆ ਅਤੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੋਲ ਤੇਜ਼ਧਾਰ ਹਥਿਆਰ ਵੀ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ 'ਤੇ ਪਹੁੰਚੀ। ਮੁਲਜ਼ਮ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ ਅਤੇ ਉਸਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਓਧਰ ਸਿਵਲ ਹਸਪਤਾਲ ਵਿਚ ਮੁਲਜ਼ਮ ਦਾ ਇਲਾਜ ਕਰ ਰਹੀ ਡਾਕਟਰ ਦਾ ਕਹਿਣਾ ਹੈ ਕਿ ਗੋਲੀ ਮੁਲਜ਼ਮ ਦੀ ਖੱਬੀ ਬਾਂਹ ਵਿਚ ਲੱਗੀ ਹੈ ਅਤੇ ਗੋਲੀ ਕੱਢਣ ਲਈ ਓਪਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ, ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮ ਦੀ ਹਾਲਤ ਸਥਿਰ ਹੈ
ਹੁਣ ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਨੌਜਵਾਨ ਇਕੱਲਾ ਆਇਆ ਸੀ ਜਾਂ ਉਸਦੇ ਨਾਲ ਹੋਰ ਲੋਕ ਵੀ ਮੌਜੂਦ ਸਨ। ਏ.ਸੀ.ਪੀ. ਸਰਬਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜ਼ਖ਼ਮੀ ਨੌਜਵਾਨ ਦੇ ਬਿਆਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਮਾਛੀਵਾੜਾ ਸਾਹਿਬ (ਲੁਧਿਆਣਾ), 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਰੋਡ ’ਤੇ ਹਾੜੀਆਂ ਚੌਂਕ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਇਕ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋਈ।
ਮਾਛੀਵਾੜਾ ਸਾਹਿਬ (ਲੁਧਿਆਣਾ), 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਰੋਡ ’ਤੇ ਹਾੜੀਆਂ ਚੌਂਕ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਇਕ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋਈ। ਮ੍ਰਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਾਵਣ ਹਰ ਰੋਜ਼ ਦੀ ਤਰ੍ਹਾਂ ਘਰੋਂ ਕੰਮ ਕਰਨ ਲਈ ਗਿਆ ਸੀ ਜੋ ਕਿ ਰਾਜ ਮਿਸਤਰੀ ਨਾਲ ਕੰਮ ਕਰਦਾ ਹੈ। ਅੱਜ ਸਵੇਰੇ ਹਾੜੀਆ ਚੌਂਕ ਨੇੜ੍ਹੇ ਇਕ ਟਰੱਕ ਹੇਠਾਂ ਆ ਕੇ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਦਾ ਸਿਰ ਵੀ ਧੜ ਤੋਂ ਅਲੱਗ ਹੋ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਿਸ ਟਰੱਕ ਹੇਠਾਂ ਇਹ ਮਜ਼ਦੂਰ ਆਇਆ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਸਕਰਾਪਿਓ ਕਾਰ ਨਾਲ ਜਾ ਟਕਰਾਇਆ ਜਿਸ ਵਿਚ ਸਕਾਰਪਿਓ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਸਵਾਰ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਸਕਾਰਪਿਓ ਗੱਡੀ ਨੇੜ੍ਹਲੇ ਪਿੰਡ ਭਮਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਾਰ ਇਕ ਹਫ਼ਤਾ ਪਹਿਲਾਂ ਹੀ ਸ਼ੋਅਰੂਮ ’ਚੋਂ ਕਢਵਾਈ ਸੀ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਹਾਦਸੇ ਵਾਲੇ ਟਰੱਕ ਨੂੰ ਕਾਬੂ ਕਰ ਲਿਆ।
ਮ੍ਰਿਤਕ ਵਿਆਹਿਆ ਹੋਇਆ ਸੀ ਜਿਸਦੇ 2 ਬੱਚੇ ਹਨ। ਦੂਜੇ ਪਾਸੇ ਟਰੱਕ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣਾ ਵਾਹਨ ਲੈ ਕੇ ਕੁਹਾੜਾ ਵੱਲ ਨੂੰ ਜਾ ਰਿਹਾ ਸੀ ਅਤੇ ਇਕ ਵਿਅਕਤੀ ਨੇ ਅਚਨਚੇਤ ਉਸਦੇ ਵਾਹਨ ਅੱਗੇ ਆ ਕੇ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ’ਚ ਮ੍ਰਿਤਕ ਵਿਅਕਤੀ ਦੀ ਪਹਿਚਾਣ ਅਰਾਵਣ ਵਜੋਂ ਹੋਈ। ਟਰੱਕ ਚਾਲਕ ਨੇ ਦੱਸਿਆ ਕਿ ਇੱਕਦਮ ਵਿਅਕਤੀ ਵਲੋਂ ਵਾਹਨ ਅੱਗੇ ਆ ਜਾਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਸਕਾਰਪਿਓ ਕਾਰ ਨਾਲ ਉਸਦਾ ਟਰੱਕ ਜਾ ਟਕਰਾਇਆ। ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਮੰਤਰੀ ਚੀਮਾ ਨੇ ਦੱਸਿਆ ਕਿ ਇਨ੍ਹਾਂ ਯਾਤਰਾਵਾਂ 'ਚ ਪਹਿਲੀ ਯਾਤਰਾ ਵਾਰਾਣਸੀ ਤੋਂ ਖੁਰਾਲਗੜ੍ਹ ਸਾਹਿਬ (30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਦੂਜੀ ਯਾਤਰਾ ਫ਼ਰੀਦਕੋਟ ਤੋਂ ਖੁਰਾਲਗੜ੍ਹ ਸਾਹਿਬ (2 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਤੀਜੀ ਯਾਤਰਾ ਬਠਿੰਡਾ ਤੋਂ ਖੁਰਾਲਗੜ੍ਹ ਸਾਹਿਬ(1 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਜਦਕਿ ਚੌਥੀ ਯਾਤਰਾ ਜੰਮੂ ਤੋਂ ਖੁਰਾਲਗੜ੍ਹ ਸਾਹਿਬ(30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ।
ਮੰਤਰੀ ਚੀਮਾ ਨੇ ਦੱਸਿਆ ਕਿ ਇਨ੍ਹਾਂ ਯਾਤਰਾਵਾਂ 'ਚ ਪਹਿਲੀ ਯਾਤਰਾ ਵਾਰਾਣਸੀ ਤੋਂ ਖੁਰਾਲਗੜ੍ਹ ਸਾਹਿਬ (30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਦੂਜੀ ਯਾਤਰਾ ਫ਼ਰੀਦਕੋਟ ਤੋਂ ਖੁਰਾਲਗੜ੍ਹ ਸਾਹਿਬ (2 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਤੀਜੀ ਯਾਤਰਾ ਬਠਿੰਡਾ ਤੋਂ ਖੁਰਾਲਗੜ੍ਹ ਸਾਹਿਬ(1 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਜਦਕਿ ਚੌਥੀ ਯਾਤਰਾ ਜੰਮੂ ਤੋਂ ਖੁਰਾਲਗੜ੍ਹ ਸਾਹਿਬ(30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ।
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਧਾਰਮਿਕ ਪ੍ਰੋਗਰਾਮਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਸੂਬਾ ਸਰਕਾਰ ਵੱਲੋਂ 4 ਸ਼ੋਭਾ ਯਾਤਰਾਵਾਂ ਕੱਢਣ ਦਾ ਐਲਾਨ ਕੀਤਾ ਗਿਆ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ, ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਮੰਤਰੀ ਚੀਮਾ ਨੇ ਦੱਸਿਆ ਕਿ ਇਨ੍ਹਾਂ ਯਾਤਰਾਵਾਂ ‘ਚ ਪਹਿਲੀ ਯਾਤਰਾ ਵਾਰਾਣਸੀ ਤੋਂ ਖੁਰਾਲਗੜ੍ਹ ਸਾਹਿਬ (30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਦੂਜੀ ਯਾਤਰਾ ਫ਼ਰੀਦਕੋਟ ਤੋਂ ਖੁਰਾਲਗੜ੍ਹ ਸਾਹਿਬ (2 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਤੀਜੀ ਯਾਤਰਾ ਬਠਿੰਡਾ ਤੋਂ ਖੁਰਾਲਗੜ੍ਹ ਸਾਹਿਬ(1 ਦਸੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ, ਜਦਕਿ ਚੌਥੀ ਯਾਤਰਾ ਜੰਮੂ ਤੋਂ ਖੁਰਾਲਗੜ੍ਹ ਸਾਹਿਬ(30 ਨਵੰਬਰ ਤੋਂ 3 ਦਸੰਬਰ) ਤੱਕ ਕੱਢੀ ਜਾਵੇਗੀ। ਇਸ ਸ਼ੋਭਾ ਯਾਤਰਾਵਾਂ ‘ਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਪ੍ਰਚਾਰ ਤੇ ਪ੍ਰਸਾਰ ਹੋਵੇਗੀ ਤੇ ਗੁਰੂ ਸਾਹਿਬਾਨ ਨਾਲ ਸੰਗਤਾਂ ਨੂੰ ਜੋੜਨ ਦਾ ਪ੍ਰੋਗਰਾਮ ਹੋਵੇਗਾ। ਪਹਿਲੀ ਯਾਤਰਾ: ਵਾਰਾਣਸੀ ਤੋਂ ਖੁਰਾਲਗੜ੍ਹ ਸਾਹਿਬ ਰੂਟ
ਖੁਰਾਲਗੜ੍ਹ ‘ਚ ਸਮਾਗਮ ਦੌਰਾਨ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਤੇ 6 ਦਸੰਬਰ ਨੂੰ ਪਾਠ ਦੇ ਭੋਗ ਪਾਏ ਜਾਣਗੇ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਸੰਗਰੂਰ, 22 ਸਤੰਬਰ- ਥਾਣਾ ਭਵਾਨੀਗੜ੍ਹ ਦੇ ਇਲਾਕੇ ਵਿਚ ਤਿੰਨ ਨਾਬਾਲਗ ਸਕੇ ਭੈਣ-ਭਰਾਵਾਂ ਦੀ ਜ਼ਹਿਰੀਲੀ ਮਿਠਾਈ ਖਾਣ ਕਾਰਨ ਹੋਈ ਮੌਤ ਦੇ ਮਾਮਲੇ ਨੂੰ ਸੰਗਰੂਰ ਪੁਲਿਸ ਨੇ ਟਰੇਸ ਕਰਦਿਆਂ ਬੱਚਿਆਂ ਦੀ ਮਾਂ ਲਵਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੰਗਰੂਰ, 22 ਸਤੰਬਰ- ਥਾਣਾ ਭਵਾਨੀਗੜ੍ਹ ਦੇ ਇਲਾਕੇ ਵਿਚ ਤਿੰਨ ਨਾਬਾਲਗ ਸਕੇ ਭੈਣ-ਭਰਾਵਾਂ ਦੀ ਜ਼ਹਿਰੀਲੀ ਮਿਠਾਈ ਖਾਣ ਕਾਰਨ ਹੋਈ ਮੌਤ ਦੇ ਮਾਮਲੇ ਨੂੰ ਸੰਗਰੂਰ ਪੁਲਿਸ ਨੇ ਟਰੇਸ ਕਰਦਿਆਂ ਬੱਚਿਆਂ ਦੀ ਮਾਂ ਲਵਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮਾਮਲੇ ਵਿਚ ਇਕ ਹੋਰ ਵਿਅਕਤੀ ਹਰਜੀਤ ਸਿੰਘ ਵਾਸੀ ਜਲਾਲਾਬਾਦ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਐੱਸ.ਐੱਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬਖੌਪੀਰ ਰੋਡ ਭਵਾਨੀਗੜ੍ਹ ਵਿਖੇ ਤਿੰਨ ਨਾਬਾਲਗ ਬੱਚਿਆਂ—ਜਸਨੂਰ ਕੌਰ (ਸਾਢੇ 6 ਸਾਲ), ਅਰਮਾਨਦੀਪ ਸਿੰਘ (5 ਸਾਲ) ਅਤੇ ਰਿਹਾਨਦੀਪ ਸਿੰਘ (ਢਾਈ ਸਾਲ)—ਦੀ ਜ਼ਹਿਰੀਲੀ ਮਿਠਾਈ ਖਾਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ। ਸ਼ੁਰੂਆਤ ਵਿਚ ਇਹ ਮਾਮਲਾ ਫੂਡ ਪੋਇਜ਼ਨਿੰਗ ਨਾਲ ਸਬੰਧਤ ਮੰਨਿਆ ਗਿਆ ਸੀ।
ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਸਾਹਮਣੇ ਆਇਆ ਕਿ ਬੱਚਿਆਂ ਦੀ ਮਾਂ ਲਵਪ੍ਰੀਤ ਕੌਰ ਦੇ ਹਰਜੀਤ ਸਿੰਘ ਵਾਸੀ ਜਲਾਲਾਬਾਦ ਨਾਲ ਕਥਿਤ ਤੌਰ 'ਤੇ ਸਬੰਧ ਸਨ। ਪੁਲਿਸ ਦਾ ਦੋਸ਼ ਹੈ ਕਿ ਬੱਚਿਆਂ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਤਹਿਤ ਮਿਠਾਈ ਵਿਚ ਜ਼ਹਿਰੀਲਾ ਪਦਾਰਥ ਮਿਲਾਇਆ ਗਿਆ।
ਇਸ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਲਵਪ੍ਰੀਤ ਕੌਰ ਅਤੇ ਹਰਜੀਤ ਸਿੰਘ ਖ਼ਿਲਾਫ਼ ਧਾਰਾ 103(1), 61(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਐੱਸ.ਐੱਸ.ਪੀ. ਨੇ ਦੱਸਿਆ ਕਿ ਕਪਤਾਨ ਪੁਲਿਸ (ਸਥਾਨਕ) ਸੁਖਅੰਮ੍ਰਿਤ ਸਿੰਘ ਪੀ.ਪੀ.ਐੱਸ. ਦੀ ਅਗਵਾਈ ਅਤੇ ਡੀ.ਐੱਸ.ਪੀ. (ਡਿਟੈਕਟਿਵ) ਹਰਸਿਮਰਨ ਸਿੰਘ ਅਤੇ ਡੀ.ਐੱਸ.ਪੀ. ਭਵਾਨੀਗੜ੍ਹ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਮਨੁੱਖੀ ਅਤੇ ਤਕਨੀਕੀ ਸੂਚਨਾ ਦੀ ਮਦਦ ਨਾਲ ਲਵਪ੍ਰੀਤ ਕੌਰ ਨੂੰ 22 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵਲੋਂ ਮੁਲਜ਼ਮ ਔਰਤ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਪੁੱਛ-ਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਦਕਿ ਮਾਮਲੇ ਵਿਚ ਨਾਮਜ਼ਦ ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਕਾਰਵਾਈ ਜਾਰੀ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ (ਡੀ.ਏ.) ਦੇ ਭੁਗਤਾਨ ਸਬੰਧੀ ਦਿੱਤੇ ਪੁਰਾਣੇ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ (ਡੀ.ਏ.) ਦੇ ਭੁਗਤਾਨ ਸਬੰਧੀ ਦਿੱਤੇ ਪੁਰਾਣੇ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਵਿੱਚ ਪਾਇਆ ਹੈ ਕਿ ਸੂਬਾ ਸਰਕਾਰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਵਿੱਚ ਨਾਕਾਮ ਰਹੀ ਹੈ।
ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ’ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਇਹ ਹੁਕਮ 3 ਅਗਸਤ ਦੇ ਉਸ ਫ਼ੈਸਲੇ ਦੀ ਅਣਦੇਖੀ ਨਾਲ ਜੁੜੀਆਂ ਅਰਜ਼ੀਆਂ ’ਤੇ ਸੁਣਵਾਈ ਕਰਦਿਆਂ ਜਾਰੀ ਕੀਤੇ, ਜਿਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਮੁਤਾਬਕ ਸਾਰੀਆਂ ਬਕਾਇਆ ਡੀ.ਏ./ਡੀ.ਆਰ. ਦੀਆਂ ਕਿਸ਼ਤਾਂ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਸੁਣਵਾਈ ਦੀ ਸ਼ੁਰੂਆਤ ਵਿੱਚ ਬੈਂਚ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਵੱਲ ਧਿਆਨ ਦਿਵਾਇਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਹੋਵੇ, ਜਦੋਂਕਿ ਪਟੀਸ਼ਨਰ ਸਿਰਫ਼ ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਹੀ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਸਨ। ਪਟੀਸ਼ਨਰਾਂ ਦੀ ਤਰਫ਼ੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਨੇ ਅਦਾਲਤ ਦੇ ਸਾਹਮਣੇ ਉਹ ਅਖ਼ਬਾਰ ਵੀ ਪੇਸ਼ ਕੀਤੇ, ਜਿਨ੍ਹਾਂ ਵਿੱਚ ਆਜ਼ਾਦੀ ਦਿਹਾੜੇ ’ਤੇ ਦਿੱਤੇ ਗਏ ਪੂਰੇ ਪੰਨੇ ਦੇ ਇਸ਼ਤਿਹਾਰ ਛਪੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਇਸ਼ਤਿਹਾਰ ਅਦਾਲਤੀ ਹੁਕਮਾਂ ਦੇ ਉਲਟ ਜਾ ਕੇ ਜਨਤਾ ਦੇ ਪੈਸੇ ਦੀ ਅਣਉਚਿਤ ਵਰਤੋਂ ਕਰਨ ਦੀ ਕੋਸ਼ਿਸ਼ ਹਨ।
ਅਦਾਲਤ ਨੇ ਨੋਟ ਕੀਤਾ ਕਿ 1 ਸਤੰਬਰ ਨੂੰ ਸੂਬਾ ਸਰਕਾਰ ਵੱਲੋਂ ਦਾਇਰ ਕੀਤੀ ਗਈ ਅਪੀਲ ਵਿੱਚ ਰਜਿਸਟਰੀ ਵੱਲੋਂ ਲਗਾਈਆਂ ਗਈਆਂ ਤਰੁਟੀਆਂ ਨੂੰ ਹਾਲੇ ਤੱਕ ਦੂਰ ਨਹੀਂ ਕੀਤਾ ਗਿਆ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਸਰਕਾਰ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ’ਤੇ ਬੈਂਚ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ, “ਜਿੱਥੇ ਸਾਰੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤ ਜੁੜੇ ਹੋਣ, ਉੱਥੇ ਸਰਕਾਰ ਤੋਂ ਕਾਨੂੰਨੀ ਚਾਰਾਜੋਈ ਵਿੱਚ ਤੇਜ਼ੀ ਦੀ ਉਮੀਦ ਕੀਤੀ ਜਾਂਦੀ ਹੈ। ਅੱਜ ਤੱਕ ਮੁੱਖ ਸਕੱਤਰ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਸਬੰਧੀ ਕੋਈ ਹਲਫ਼ਨਾਮਾ ਦਾਇਰ ਨਹੀਂ ਕੀਤਾ ਗਿਆ ਹੈ।”
ਬੈਂਚ ਨੇ ਸਪੱਸ਼ਟ ਕੀਤਾ, “ਹਾਲਾਂਕਿ ਅਸੀਂ ਅਪੀਲ ਕਰਨ ਦੇ ਸਰਕਾਰ ਦੇ ਕਾਨੂੰਨੀ ਹੱਕ ਦਾ ਸਤਿਕਾਰ ਕਰਦੇ ਹਾਂ, ਪਰ ਇਹ ਹੱਕ ਨਿਰਪੱਖ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਹੈ। ਇਸ ਮਕਸਦ ਲਈ ਅਦਾਲਤੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਨਹੀਂ ਟਾਲਿਆ ਜਾ ਸਕਦਾ।”
ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਕੋਈ ਵਿਸ਼ੇਸ਼ ਰਾਹਤ ਜਾਂ ਸਟੇਅ ਨਹੀਂ ਮਿਲਦਾ, ਤਾਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਸਾਹਮਣੇ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਜਵਾਬਦੇਹੀ ਦੇਣੀ ਪਵੇਗੀ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਚੰਡੀਗੜ੍ਹ, 22 ਸਤੰਬਰ- ਸੋਸ਼ਲ ਮੀਡੀਆ ’ਤੇ ਇਕ ਆਡੀਓ ਤੇ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਜਾਬ ਪੁਲਿਸ ਨੂੰ ਆਪਣੀ ਪਛਾਣ ਛੁਪਾਉਣ ਲਈ ਵਰਦੀਆਂ ਤੋਂ ਬਿਨਾਂ ਡਿਊਟੀ ਕਰਨ ਲਈ ਕਿਹਾ ਗਿਆ ਹੈ।
ਚੰਡੀਗੜ੍ਹ, 22 ਸਤੰਬਰ- ਸੋਸ਼ਲ ਮੀਡੀਆ ’ਤੇ ਇਕ ਆਡੀਓ ਤੇ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਪੰਜਾਬ ਪੁਲਿਸ ਨੂੰ ਆਪਣੀ ਪਛਾਣ ਛੁਪਾਉਣ ਲਈ ਵਰਦੀਆਂ ਤੋਂ ਬਿਨਾਂ ਡਿਊਟੀ ਕਰਨ ਲਈ ਕਿਹਾ ਗਿਆ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਤਿੰਨ ਸਹਾਇਕ ਸਬ-ਇੰਸਪੈਕਟਰਾਂ (ਏਐਸਆਈ) ਦੇ ਕਤਲ ਤੋਂ ਬਾਅਦ, ਪੁਲਿਸ ਅਧਿਕਾਰੀਆਂ ਨੂੰ ਆਪਣੀ ਪਛਾਣ ਛੁਪਾਉਣ ਲਈ ਵਰਦੀਆਂ ਤੋਂ ਬਿਨਾਂ ਡਿਊਟੀ 'ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਆਡੀਓ ਰਿਕਾਰਡਿੰਗ ਪੋਸਟ ਕੀਤੀ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਨਿਰਦੇਸ਼ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਦੇ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਹਨ।
ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਦੇ ਐਸ.ਐਸ.ਪੀਜ਼. ਨੂੰ ਪੁਲਿਸ ਕਰਮਚਾਰੀਆਂ ਦੀ ਨਿੱਜੀ ਸੁਰੱਖਿਆ, ਡਿਊਟੀ ਪੁਆਇੰਟਾਂ ਦੀ ਸੁਰੱਖਿਆ ਅਤੇ ਸੰਵੇਦਨਸ਼ੀਲ ਸਥਾਨਾਂ ਬਾਰੇ ਖਾਸ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਆਡੀਓ ਵਿਚ ਇਕ ਔਰਤ ਦੀ ਆਵਾਜ਼ ਹੈ, ਜੋ ਆਪਣੀ ਪਛਾਣ ਇਕ ਪੁਲਿਸ ਅਧਿਕਾਰੀ ਵਜੋਂ ਦੱਸਦੀ ਹੈ। ਉਹ ਕਹਿੰਦੀ ਹੈ ਕਿ ਅਧਿਕਾਰੀਆਂ ਨੇ ਸਾਰੇ ਅਧਿਕਾਰੀਆਂ ਨੂੰ ਵਰਦੀਆਂ, ਬੈਲਟਾਂ, ਪਛਾਣ ਚਿੰਨ੍ਹ, ਪੁਲਿਸ ਉਪਕਰਣ, ਜਾਂ ਕੋਈ ਹੋਰ ਵਸਤੂਆਂ ਨਾ ਦਿਖਾਉਣ ਦੀ ਹਦਾਇਤ ਕੀਤੀ ਹੈ ਜਿਨ੍ਹਾਂ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇ।
ਕਰਮਚਾਰੀਆਂ ਨੂੰ ਨਿੱਜੀ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਆਪਣੇ ਆਉਣ-ਜਾਣ ਦੇ ਰੁਟੀਨ ਵਿਚ ਸੰਭਵ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਵੀ ਆਡੀਓ ਪੋਸਟ ਕੀਤਾ।
ਹਾਲਾਂਕਿ ਪੰਜਾਬ ਪੁਲਿਸ ਨੇ ਇਕ ਪੋਸਟ ਵਿਚ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸ ਕੇ ਖਾਰਜ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਪੋਸਟ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਵਲੋਂ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ। ਮੰਤਰੀ ਹਰਪਾਲ ਚੀਮਾ ਨੇ ਵੀ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸ ਕੇ ਖਾਰਜ ਕਰ ਦਿੱਤਾ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
22 ਸਤੰਬਰ (ਗੁਰਨਾਮ ਸਿੰਘ ਬੁੱਟਰ)- ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵਲੋਂ ਮਾੜੇ ਅਨਸਰਾਂ ਖਿਲਾਫ਼ ਕੀਤੀਆਂ ਗਈਆਂ ਸਖਤ ਹਦਾਇਤਾਂ ’ਤੇ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਥਾਰ ਗੱਡੀ ਸਵਾਰ ਦੋ ਨੌਜਵਾਨਾ ਨੂੰ 30 ਬੋਰ ਦੇ ਵਿਦੇਸ਼ੀ ਪਿਸਟਲ ਅਤੇ ਜ਼ਿੰਦਾ ਰੋਂਦ ਸਮੇਤ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਹੋਈ ਹੈ।
22 ਸਤੰਬਰ (ਗੁਰਨਾਮ ਸਿੰਘ ਬੁੱਟਰ)- ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵਲੋਂ ਮਾੜੇ ਅਨਸਰਾਂ ਖਿਲਾਫ਼ ਕੀਤੀਆਂ ਗਈਆਂ ਸਖਤ ਹਦਾਇਤਾਂ ’ਤੇ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਥਾਰ ਗੱਡੀ ਸਵਾਰ ਦੋ ਨੌਜਵਾਨਾ ਨੂੰ 30 ਬੋਰ ਦੇ ਵਿਦੇਸ਼ੀ ਪਿਸਟਲ ਅਤੇ ਜ਼ਿੰਦਾ ਰੋਂਦ ਸਮੇਤ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਖਿਲਾਫ਼ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ 25 (8) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨਾਂ ਦੀ ਪਛਾਣ ਕਰਨਬੀਰ ਸਿੰਘ ਵਾਸੀ ਪਿੰਡ ਨੂਰਦੀ ਬਹਿਕਾ, ਜ਼ਿਲ੍ਹਾ ਤਰਨਤਾਰਨ ਅਤੇ ਸੁਖਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਵਜੋ ਹੋਈ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਕੁਝ ਦਿਨ ਲਈ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਮਾਛੀਵਾੜਾ ਸਾਹਿਬ, 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਕੁਹਾੜਾ ਰੋਡ ’ਤੇ ਪੈਂਦੇ ਪਿੰਡ ਸਿੱਧੂਪੁਰ ਨੇੜੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ।
ਮਾਛੀਵਾੜਾ ਸਾਹਿਬ, 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਕੁਹਾੜਾ ਰੋਡ ’ਤੇ ਪੈਂਦੇ ਪਿੰਡ ਸਿੱਧੂਪੁਰ ਨੇੜੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਕ ਟਿੱਪਰ ਸੜਕ ’ਤੇ ਜਾ ਰਿਹਾ ਸੀ, ਜਦਕਿ ਇਸੇ ਦੌਰਾਨ ਸਕਾਰਪੀਓ ਗੱਡੀ ਵੀ ਉੱਥੋਂ ਲੰਘ ਰਹੀ ਸੀ। ਇਸ ਦੌਰਾਨ ਟਿੱਪਰ ਦੀ ਲਪੇਟ ਵਿਚ ਸੜਕ ’ਤੇ ਪੈਦਲ ਜਾ ਰਿਹਾ ਪ੍ਰਵਾਸੀ ਮਜ਼ਦੂਰ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਟਿੱਪਰ ਅਤੇ ਸਕਾਰਪੀਓ ਵਾਹਨ ਵਿਚਕਾਰ ਵੀ ਟੱਕਰ ਹੋ ਗਈ। ਮ੍ਰਿਤਕ ਦੀ ਪਛਾਣ ਅਰਾਵਨ ਬਾਸੀ, ਵਾਸੀ ਬਲੀ ਬੇਗ, ਮਾਛੀਵਾੜਾ ਸਾਹਿਬ ਵਜੋਂ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਅਤੇ ਪੂਰੀ ਘਟਨਾ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਨਵੀਂ ਦਿੱਲੀ, 22 ਸਤੰਬਰ- ਦਿੱਲੀ ਦੇ ਕਾਲਕਾਜੀ ਮੰਦਰ ਨੇੜੇ 17 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ।
ਨਵੀਂ ਦਿੱਲੀ, 22 ਸਤੰਬਰ- ਦਿੱਲੀ ਦੇ ਕਾਲਕਾਜੀ ਮੰਦਰ ਨੇੜੇ 17 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ।
ਪੁਲਿਸ ਦੇ ਅਨੁਸਾਰ ਨਾਬਾਲਗ ਆਪਣੇ 17 ਸਾਲਾ ਦੋਸਤ ਨਾਲ ਦਰਸ਼ਨ ਲਈ ਮੰਦਰ ਗਈ ਸੀ। ਇਸ ਤੋਂ ਬਾਅਦ ਉਹ ਆਸਥਾ ਕੁੰਜ ਪਾਰਕ ਪਹੁੰਚੇ। ਉੱਥੇ ਤਿੰਨ ਨੌਜਵਾਨਾਂ ਨੇ, ਜੋ ਕਿ ਪੁਲਿਸ ਕਰਮਚਾਰੀ ਹੋਣ ਦਾ ਦਾਅਵਾ ਕਰ ਰਹੇ ਸਨ, ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕੀਤਾ।
ਇਸ ਮਹੀਨੇ ਦਿੱਲੀ ਵਿਚ ਨਾਬਾਲਗ ਨਾਲ ਜਬਰ ਜਨਾਹ ਦਾ ਇਹ ਤੀਜਾ ਮਾਮਲਾ ਹੈ। 12 ਸਤੰਬਰ ਨੂੰ ਸਵਰੂਪ ਨਗਰ ਵਿਚ 14 ਸਾਲਾ ਨਾਬਾਲਗ ਦਾ ਸਮੂਹਿਕ ਜਬਰ ਜਨਾਹ ਅਤੇ ਕਤਲ ਕਰ ਦਿੱਤਾ ਗਿਆ ਸੀ। 16 ਸਤੰਬਰ ਨੂੰ ਸਦਰ ਬਾਜ਼ਾਰ ਵਿਚ 10 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਸੀ।
ਪੁਲਿਸ ਦੇ ਅਨੁਸਾਰ ਨਾਬਾਲਗ ਨੇ ਕਿਹਾ ਕਿ ਉਹ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਆਪਣੇ ਦੋਸਤ ਨਾਲ ਕਾਲਕਾਜੀ ਮੰਦਰ ਪਹੁੰਚੀ ਸੀ। ਦਰਸ਼ਨ ਕਰਨ ਤੋਂ ਬਾਅਦ ਦੋਵੇਂ ਸ਼ਾਮ 7:30 ਵਜੇ ਦੇ ਕਰੀਬ ਮੰਦਰ ਦੇ ਨੇੜੇ ਇਕ ਪਾਰਕ ਵਿਚ ਗਏ।
ਉਸ ਸਮੇਂ 25 ਤੋਂ 30 ਸਾਲ ਦੀ ਉਮਰ ਦੇ ਤਿੰਨ ਨੌਜਵਾਨ ਪਹੁੰਚੇ ਅਤੇ ਆਪਣੇ ਆਪ ਨੂੰ ਪੁਲਿਸ ਵਾਲੇ ਦੱਸਿਆ। ਦੋਸ਼ ਹੈ ਕਿ ਉਨ੍ਹਾਂ ਦੋਵਾਂ ਨੂੰ ਧਮਕੀਆਂ ਦਿੱਤੀਆਂ ਅਤੇ ਨਾਬਾਲਗ ਨਾਲ ਜਬਰ ਜਨਾਹ ਕੀਤਾ। ਪੀੜਤਾ ਦੇ ਅਨੁਸਾਰ ਦੋਸ਼ੀ ਨੇ ਉਸ ਦੀ ਸਹੇਲੀ ਨੂੰ ਬੰਧਕ ਬਣਾ ਲਿਆ।
ਦਿੱਲੀ ਪੁਲਿਸ ਨੂੰ ਕਾਲਕਾਜੀ ਮੰਦਰ ਅਤੇ ਇਸਕੋਨ ਮੰਦਰ ਦੇ ਨੇੜੇ ਸਮੂਹਿਕ ਜਬਰ ਜਨਾਹ ਦੇ ਸੰਬੰਧ ਵਿਚ ਰਾਤ 8:45 ਵਜੇ ਇਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੇ ਅਨੁਸਾਰ ਮੰਗਲਵਾਰ ਸਵੇਰੇ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਬਾਕੀ ਦੋ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਪੁਲਿਸ ਪਾਰਕ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸੀ.ਸੀ.ਟੀ.ਵੀ. ਫੁਟੇਜ ਸਕੈਨ ਕਰ ਰਹੀ ਹੈ। ਉਹ ਘਟਨਾ ਸਮੇਂ ਪਾਰਕ ਵਿਚ ਜਾਂ ਨੇੜੇ ਮੌਜੂਦ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਪੁਲਿਸ ਨੇ ਪੋਕਸੋ ਐਕਟ ਸਮੇਤ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਐੱਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫ਼ਤਰ ’ਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ।
ਐੱਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫ਼ਤਰ ’ਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਈ.ਡੀ. ਦੀ ਇਸ ਅਚਾਨਕ ਕਾਰਵਾਈ ਨਾਲ ਪ੍ਰਸ਼ਾਸਨਿਕ ਗਲਿਆਰਿਆਂ ’ਚ ਹੜਕੰਪ ਮਚ ਗਿਆ।
ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗਮਾਡਾ ਦਫ਼ਤਰ ਦੀਆਂ ਘੱਟੋ-ਘੱਟ 3 ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਅਤੇ ਉੱਥੇ ਮੌਜੂਦ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਲਏ। ਇਸ ਛਾਪੇਮਾਰੀ ਦੌਰਾਨ ਈ.ਡੀ. ਨੇ ਰੇਮੀਗੇਟ ਮਾਮਲੇ ਦੇ ਨਾਲ-ਨਾਲ ਨਿੱਜੀ ਬਿਲਡਰਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਜ਼ਮੀਨ ਦੀ ਵਰਤੋਂ ਬਦਲਣ ਦੀਆਂ ਮਨਜ਼ੂਰੀਆਂ ਦੇਣ ਦੇ ਰਿਕਾਰਡ ਜ਼ਬਤ ਕਰ ਲਏ ਹਨ।
ਸੂਤਰਾਂ ਅਨੁਸਾਰ, ਗਮਾਡਾ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਅਸਟੇਟ ਅਫ਼ਸਰ, ਵਧੀਕ ਮੁੱਖ ਪ੍ਰਸ਼ਾਸਕ ਅਤੇ ਮੁੱਖ ਇੰਜੀਨੀਅਰ ਸ਼ਾਮਲ ਹਨ, ਨੂੰ ਹਾਊਸਿੰਗ ਸਕੱਤਰ ਦੇ ਕਮਰੇ ਵਿੱਚ ਬੁਲਾਇਆ ਗਿਆ, ਜਿੱਥੇ ਈ.ਡੀ. ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਂਚ ਏਜੰਸੀ ਦੇ ਅਧਿਕਾਰੀਆਂ ਮੁਤਾਬਕ, ਈ.ਡੀ. ਜ਼ਮੀਨ ਐਕਵਾਇਰ ਕਰਨ ਦੇ ਮਾਮਲਿਆਂ, ਨਿੱਜੀ ਰੀਅਲਟਰਾਂ/ਬਿਲਡਰਾਂ ਨੂੰ ਦਿੱਤੇ ਗਏ ਅਣਉਚਿਤ ਲਾਭਾਂ, ਸੀ.ਐੱਲ.ਯੂ. ਮਨਜ਼ੂਰੀਆਂ ਅਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਵਿੱਚ ਹੋਈਆਂ ਵੱਡੀਆਂ ਗੜਬੜੀਆਂ ਤੇ ਵਿੱਤੀ ਧਾਂਦਲੀਆਂ ਦੀ ਪੜਤਾਲ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਈ.ਡੀ. ਪਿਛਲੇ ਕੁਝ ਮਹੀਨਿਆਂ ਤੋਂ ਮੁਹਾਲੀ ਅਤੇ ਨਿਊ ਚੰਡੀਗੜ੍ਹ ਖੇਤਰ ਵਿੱਚ ਬਿਲਡਰਾਂ ਤੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਏ ਕਰੋੜਾਂ ਰੁਪਏ ਦੇ ਸੀ.ਐੱਲ.ਯੂ. ਘੁਟਾਲੇ ਅਤੇ ਫ਼ੀਸ ਡਿਫ਼ਾਲਟ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਅੱਜ ਦੀ ਇਸ ਕਾਰਵਾਈ ਨਾਲ ਮੁਹਾਲੀ ਦੇ ਰੀਅਲ ਅਸਟੇਟ ਖੇਤਰ ਅਤੇ ਸਿਆਸੀ ਹਲਕਿਆਂ ’ਚ ਭਾਰੀ ਚਰਚਾ ਛਿੜ ਗਈ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਗਾਇਕ ਗੁਲਾਬ ਸਿੱਧੂ ਦੇ ਘਰ ਉੱਤੇ ਫਾਇਰਿੰਗ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਡੀ.ਆਈ.ਜੀ. ਪਟਿਆਲਾ ਰੇਂਜ ਦੀ ਅਗਵਾਈ ਅਤੇ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਮਲਿਕ ਦੇ ਆਦੇਸ਼ਾਂ ਅਨੁਸਾਰ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਮੁਕਾਬਲੇ ਤੋਂ ਬਾਅਦ ਗਰੋਹ ਦੇ ਮੈਂਬਰਾਂ ਨੂੰ ਅਸਲੇ ਅਤੇ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਗਾਇਕ ਗੁਲਾਬ ਸਿੱਧੂ ਦੇ ਘਰ ਉੱਤੇ ਫਾਇਰਿੰਗ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਡੀ.ਆਈ.ਜੀ. ਪਟਿਆਲਾ ਰੇਂਜ ਦੀ ਅਗਵਾਈ ਅਤੇ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਮਲਿਕ ਦੇ ਆਦੇਸ਼ਾਂ ਅਨੁਸਾਰ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਮੁਕਾਬਲੇ ਤੋਂ ਬਾਅਦ ਗਰੋਹ ਦੇ ਮੈਂਬਰਾਂ ਨੂੰ ਅਸਲੇ ਅਤੇ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਮੌਕੇ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਲੰਘੀ 12-13 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਛਾਨਣੀ ਵਿਖੇ ਗਾਇਕ ਗੁਲਾਬ ਸਿੱਧੂ ਦੇ ਘਰ ਦੇ ਮੇਨ ਗੇਟ ’ਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਅਪਰਾਧੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਲਈ ਗਈ ਸੀ। ਇਸ ਸਬੰਧੀ ਥਾਣਾ ਬਰਨਾਲਾ ਵਿਖੇ ਸੰਗੀਨ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੁਲੀਸ ਵੱਲੋਂ ਤਕਨੀਕੀ ਅਤੇ ਵਿਗਿਆਨਕ ਤਰੀਕਿਆਂ ਨਾਲ ਤਲਾਸ਼ੀ ਅਭਿਆਨ ਚਲਾਉਂਦੇ ਹੋਏ 21 ਸਤੰਬਰ 2026 ਨੂੰ ਚਾਰ ਮੁਲਜ਼ਮਾਂ—ਗੁਰਵਿੰਦਰ ਸਿੰਘ ਉਰਫ਼ ਸ਼ਕਤੀਮਾਨ ਉਰਫ਼ ਸਨੀ ਦਿਓਲ (ਵਾਸੀ ਗਾਗਾ, ਗੁਰਪ੍ਰੀਤ ਸਿੰਘ ਉਰਫ਼ ਬਾਣਾ (ਵਾਸੀ ਲਹਿਰਾਗਾਗਾ, ਰਮਨਪ੍ਰੀਤ ਸਿੰਘ (ਵਾਸੀ ਰਾਮਗੜ੍ਹ ਸੰਧੂਆਂ, ਸੰਗਰੂਰ) ਅਤੇ ਗੌਰਵ ਸ਼ਰਮਾ ਉਰਫ਼ ਕ੍ਰਿਸ਼ਨ ਕੁਮਾਰ (ਵਾਸੀ ਲਹਿਰਾ, ਸੰਗਰੂਰ)—ਨੂੰ ਗ੍ਰਿਫ਼ਤਾਰ ਕੀਤਾ ਗਿਆ।
22 ਸਤੰਬਰ 2026 ਨੂੰ ਜਦੋਂ ਪੁਲੀਸ ਟੀਮਾਂ ਨੇ ਮਾਨਸਾ ਸਾਈਡ ਤੋਂ ਆ ਰਹੇ ਇੱਕ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਘੇਰਾਬੰਦੀ ਕਰਨ ’ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਪੁਲੀਸ ਟੀਮ ’ਤੇ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਪੁਲੀਸ ਦੀ ਗੱਡੀ ’ਤੇ ਲੱਗੀ।
ਪੁਲੀਸ ਵੱਲੋਂ ਜਵਾਬੀ ਕਾਰਵਾਈ ਵਿੱਚ ਚਲਾਈ ਗੋਲੀ ਨਾਲ ਇੱਕ ਮੁਲਜ਼ਮ (ਗੁਰਵਿੰਦਰ ਸਿੰਘ) ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਅਤੇ ਦੂਜਾ ਮੁਲਜ਼ਮ (ਗੁਰਪਿਆਰ ਸਿੰਘ) ਮੋਟਰਸਾਈਕਲ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਦੋਹਾਂ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਪੁਲੀਸ ਨੇ ਇਸ ਪੂਰੇ ਅਪਰੇਸ਼ਨ ਦੌਰਾਨ 3 ਪਿਸਟਲ ਮੈਗਜ਼ੀਨ ਸਮੇਤ (2 ਦੇਸੀ, 1.30 ਬੋਰ), 10 ਜ਼ਿੰਦਾ ਕਾਰਤੂਸ, 5 ਖੋਲ ਕਾਰਤੂਸ, 1 ਅਰਟਿਗਾ ਕਾਰ ਅਤੇ 2 ਬਿਨਾਂ ਨੰਬਰ ਵਾਲੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਪੁਲੀਸ ਅਧਿਕਾਰੀਆਂ ਅਨੁਸਾਰ ਫੜੇ ਗਏ ਮੁਲਜ਼ਮਾਂ ਦਾ ਸਬੰਧ ਵਿਦੇਸ਼ ਬੈਠੇ ਅਪਰਾਧੀਆਂ ਨਾਲ ਹੈ ਅਤੇ ਇਹ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਮੁਲਜ਼ਮਾਂ ਦਾ ਅਦਾਲਤ ਪਾਸੋਂ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੀ ਹੋਈ ਪੁਲੀਸ।
ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਇੱਥੇ ਮੋਗਾ ਦੀ ਸਿਵਲ ਅਦਾਲਤ ਵਿੱਚ ਇੱਕ ਪੁਰਾਣੇ ਕੇਸ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਪੇਸ਼ ਕੀਤਾ ਗਿਆ।
ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੀ ਹੋਈ ਪੁਲੀਸ।
ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਇੱਥੇ ਮੋਗਾ ਦੀ ਸਿਵਲ ਅਦਾਲਤ ਵਿੱਚ ਇੱਕ ਪੁਰਾਣੇ ਕੇਸ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।
ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਸਿੰਘ ਮਹਿਰੋਂ ਉੱਤੇ ਥਾਣਾ ਮਹਿਣਾ ਵਿਖੇ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟਾਂ ਪਾਉਣ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੈ। ਅਦਾਲਤੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਪੁਲੀਸ ਨੇ ਅੱਜ ਉਸ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ।
ਦੂਜੇ ਪਾਸੇ, ਮਹਿਰੋਂ ਦੇ ਵਕੀਲ ਨੇ ਦੱਸਿਆ ਕਿ ਤੱਥਾਂ ਨੂੰ ਤੋੜ-ਮਰੋੜ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਦੱਸਿਆ ਕਿ ਅਜਿਹੇ ਮਾਮਲੇ ਵਿੱਚ ਅਦਾਲਤ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਆਸੀ ਆਧਾਰ ਉੱਤੇ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਕੋਈ ਸਚਾਈ ਨਹੀਂ ਹੈ। ਵਕੀਲ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਿਦਾਇਤਾਂ ਹਨ ਕਿ ਇੱਕ ਵਾਰ ਬਰੀ ਕੀਤੇ ਮੁਕੱਦਮੇ ਨੂੰ ਅਦਾਲਤ ਵਿੱਚ ਦੁਬਾਰਾ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਕੇਸ ਦੀ ਪੈਰਵੀ ਅਤੇ ਘੋਖ ਕਰ ਰਹੇ ਹਨ।
ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ
ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਉਸ ਵੇਲੇ ਭਾਰੀ ਹੰਗਾਮਾ ਹੋਇਆ ਜਦੋਂ ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਨੇ ਆਪ ਕੌਂਸਲਰ ਯੋਗੇਸ਼ ਢੀਂਗਰਾ ਖ਼ਿਲਾਫ਼ ਨਿੰਦਾ ਮਤਾ ਲਿਆਂਦਾ।
ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਉਸ ਵੇਲੇ ਭਾਰੀ ਹੰਗਾਮਾ ਹੋਇਆ ਜਦੋਂ ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਨੇ ਆਪ ਕੌਂਸਲਰ ਯੋਗੇਸ਼ ਢੀਂਗਰਾ ਖ਼ਿਲਾਫ਼ ਨਿੰਦਾ ਮਤਾ ਲਿਆਂਦਾ। ਉਨ੍ਹਾਂ ਦੋਸ਼ ਲਾਇਆ ਕਿ ਢੀਂਗਰਾ ਨੇ ਕੌਂਸਲਰਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਹਾਊਸ ਦਾ ਅਕਸ ਖ਼ਰਾਬ ਕੀਤਾ ਹੈ।
ਰਾਵਤ ਨੇ ਦੋਸ਼ ਲਾਇਆ ਕਿ ਢੀਂਗਰਾ ਨੇ ਪੱਤਰਕਾਰ ਸੰਮੇਲਨ ਦੌਰਾਨ ਇਹ ਝੂਠੇ ਦੋਸ਼ ਲਾਏ ਸਨ ਕਿ ਨਗਰ ਨਿਗਮ ਵਿੱਚ ਏਜੰਡੇ ਪਾਸ ਕਰਵਾਉਣ ਦੇ ਨਾਂ ’ਤੇ ਪੈਸਿਆਂ ਦਾ ਲੈਣ-ਦੇਣ ਅਤੇ ਭ੍ਰਿਸ਼ਟਾਚਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ, ਇਸ ਲਈ ਉਨ੍ਹਾਂ ਦੇ ਬਿਆਨ ਦੀ ਨਿੰਦਾ ਕਰਦਿਆਂ ਮਤਾ ਪਾਸ ਕੀਤਾ ਜਾਵੇ।
ਦੂਜੇ ਪਾਸੇ, ਯੋਗੇਸ਼ ਢੀਂਗਰਾ ਨੇ ਕਿਹਾ ਕਿ ਪੱਤਰਕਾਰ ਸੰਮੇਲਨ ਦੌਰਾਨ ਲਾਏ ਗਏ ਸਾਰੇ ਦੋਸ਼ ਬਿਲਕੁਲ ਸਹੀ ਸਨ। ਉਨ੍ਹਾਂ ਦੱਸਿਆ ਕਿ ਸਾਰੇ ਸਬੂਤਾਂ ਵਾਲੀ ਇੱਕ ਪੈੱਨ ਡਰਾਈਵ ਪੁਲੀਸ ਡੀਜੀਪੀ ਕੋਲ ਵਿਸਥਾਰਤ ਸ਼ਿਕਾਇਤ ਸਮੇਤ ਜਮ੍ਹਾਂ ਕਰਵਾਈ ਗਈ ਹੈ ਅਤੇ ਤੁਰੰਤ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। 'ਆਪ' ਕੌਂਸਲਰਾਂ ਨੇ ਵੀ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਇਸ ਦੌਰਾਨ ਭਾਜਪਾ ਅਤੇ 'ਆਪ' ਕੌਂਸਲਰਾਂ ਨੇ ਹਾਊਸ ਵਿੱਚ ਇੱਕ-ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਕਿਸੇ ਵੀ ਕੌਂਸਲਰ ਨੂੰ ਬਿਨਾਂ ਆਧਾਰ ਦੋਸ਼ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੇਅਰ ਨੇ ਕਿਹਾ ਕਿ ਢੀਂਗਰਾ ਹਾਊਸ ਤੋਂ ਮੁਆਫੀ ਮੰਗਣ ਅਤੇ ਸਬੂਤ ਹਾਊਸ ਦੇ ਸਾਹਮਣੇ ਪੇਸ਼ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੈੱਨ ਡਰਾਈਵ ਚਲਾਉਣ ਦੀ ਇਜਾਜ਼ਤ ਦੇਣ ਲਈ ਤਿਆਰ ਹਨ।
ਮੀਟਿੰਗ ਦੌਰਾਨ ਇੱਕ ਆਡੀਓ ਵੀ ਚਲਾਈ ਗਈ, ਜਿਸ ਵਿੱਚ ਢੀਂਗਰਾ ਵੱਲੋਂ ਪੱਤਰਕਾਰ ਸੰਮੇਲਨ ਵਿੱਚ ਪੰਜ ਕੌਂਸਲਰਾਂ ਦਾ ਜ਼ਿਕਰ ਕਰਨ ਦਾ ਦਾਅਵਾ ਕੀਤਾ ਗਿਆ ਸੀ। ਜੋਸ਼ੀ ਨੇ ਕਿਹਾ ਕਿ ਉਹ ਪੰਜ ਕੌਂਸਲਰਾਂ ਦੇ ਨਾਂ ਉਜਾਗਰ ਕਰਨ ਲਈ ਇੱਕ ਘੰਟੇ ਦਾ ਸਮਾਂ ਦੇ ਰਹੇ ਹਨ, ਨਹੀਂ ਤਾਂ ਉਹ ਕਾਨੂੰਨ ਮੁਤਾਬਿਕ ਕਾਰਵਾਈ ਕਰਨਗੇ। ਨਿੰਦਾ ਮਤੇ ਦਾ ਜਵਾਬ ਦਿੰਦਿਆਂ ਢੀਂਗਰਾ ਨੇ ਡੀਜੀਪੀ ਨੂੰ ਦਿੱਤੀ ਸ਼ਿਕਾਇਤ ਪੜ੍ਹ ਕੇ ਸੁਣਾਈ।
ਇਸ ਤੋਂ ਬਾਅਦ ਮੇਅਰ ਨੇ ਕਿਹਾ ਕਿ ਢੀਂਗਰਾ ਪੰਜ ਕੌਂਸਲਰਾਂ ਦੇ ਨਾਂ ਦੱਸਣ ਵਿੱਚ ਅਸਫ਼ਲ ਰਹੇ ਹਨ, ਇਸ ਲਈ ਉਹ ਮਿਊਂਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 62 ਤਹਿਤ ਉਨ੍ਹਾਂ ਨੂੰ ਚਿਤਾਵਨੀ ਜਾਰੀ ਕਰ ਰਹੇ ਹਨ। ਹਾਲਾਂਕਿ ਭਾਜਪਾ ਕੌਂਸਲਰਾਂ ਨੇ ਉਨ੍ਹਾਂ ਨੂੰ ਹਾਊਸ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ, ਜਿਸ 'ਤੇ ਮੇਅਰ ਨੇ ਵੋਟਿੰਗ ਕਰਵਾਈ। ਵੋਟਿੰਗ ਤੋਂ ਬਾਅਦ ਮੇਅਰ ਨੇ ਢੀਂਗਰਾ ਨੂੰ ਹਾਊਸ ਦੀ ਬਾਕੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ।
ਜਨਤਕ ਪਖਾਨਿਆਂ ’ਤੇ ਇਸ਼ਤਿਹਾਰ: ਹਾਊਸ ਨੇ ਜਨਤਕ ਪਖਾਨਿਆਂ ਬਲਾਕਾਂ ਅਤੇ ਜੋੜਨ ਵਾਲੇ ਰਸਤਿਆਂ ’ਤੇ ਇਸ਼ਤਿਹਾਰ ਲਾਉਣ ਲਈ ਟੈਂਡਰ ਜਾਰੀ ਕਰਨ ਦੀ ਅੰਤਰਿਮ ਮਨਜ਼ੂਰੀ ਦੇਣ ਵਾਲਾ ਏਜੰਡਾ ਪਾਸ ਕਰ ਦਿੱਤਾ।
ਜਨ ਉਪਯੋਗੀ ਕੇਂਦਰ ਏਜੰਡਾ ਮੁਲਤਵੀ: ਕਮਿਊਨਿਟੀ ਸੈਂਟਰਾਂ ਦਾ ਨਾਂ ਬਦਲ ਕੇ 'ਜਨ ਉਪਯੋਗੀ ਕੇਂਦਰ' ਕਰਨ ਵਾਲਾ ਏਜੰਡਾ ਮੁਲਤਵੀ ਕਰ ਦਿੱਤਾ ਗਿਆ। ਇਹ ਫ਼ੈਸਲਾ ਲਿਆ ਗਿਆ ਕਿ ਕੌਂਸਲਰਾਂ ਤੋਂ ਸੁਝਾਅ ਲੈ ਕੇ ਇਸ ਨੂੰ ਦੁਬਾਰਾ ਹਾਊਸ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ।
ਕੂੜਾ ਚੁੱਕਣ ਦੇ ਰੇਟ ਨਹੀਂ ਵਧੇ: ਹਾਊਸ ਨੇ 'ਸੋਲਿਡ ਵੇਸਟ ਮੈਨੇਜਮੈਂਟ ਬਾਈਲਾਜ਼ 2026' ਦੇ ਏਜੰਡੇ ਨੂੰ ਪਾਸ ਕਰ ਦਿੱਤਾ। ਹਾਲਾਂਕਿ, ਰਿਹਾਇਸ਼ਾਂ ਤੋਂ ਘਰ-ਘਰ ਕੂੜਾ ਚੁੱਕਣ ਦੀਆਂ ਮੌਜੂਦਾ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਮੰਗਲਵਾਰ, 22 ਸਤੰਬਰ 2026
ਮਨੋਰੰਜਨ📍 ਪੰਜਾਬ
ਦੇ ਸੀਨੀਅਰ ਪੱਤਰਕਾਰ ਅਤੇ ਫਿਲਮ ਸਮੀਖਿਅਕ ਸੰਜੀਵ ਸ਼੍ਰੀਵਾਸਤਵ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਸਵਰਨ ਕਮਲ ਮੈਡਲ ਨਾਲ ਸਨਮਾਨਿਤ ਕੀਤਾ ਹੈ।
ਦੇ ਸੀਨੀਅਰ ਪੱਤਰਕਾਰ ਅਤੇ ਫਿਲਮ ਸਮੀਖਿਅਕ ਸੰਜੀਵ ਸ਼੍ਰੀਵਾਸਤਵ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਸਵਰਨ ਕਮਲ ਮੈਡਲ ਨਾਲ ਸਨਮਾਨਿਤ ਕੀਤਾ ਹੈ।
ਇਹ ਸਮਾਰੋਹ 22 ਸਤੰਬਰ ਨੂੰ ਗੁਜਰਾਤ ਦੇ ਏਕਤਾ ਨਗਰ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਸਾਲ 2024 ਦੀਆਂ ਫਿਲਮਾਂ ਲਈ ਸਾਰੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਜੀਵ ਸ਼੍ਰੀਵਾਸਤਵ ਨੂੰ ਵੀ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕੀਤਾ। ਉਨ੍ਹਾਂ ਨੂੰ ਸਰਵੋਤਮ ਫਿਲਮ ਆਲੋਚਕ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ ਹੈ।
ਸਾਰੇ ਜੇਤੂਆਂ ਦੇ ਨਾਵਾਂ ਦਾ ਐਲਾਨ 18 ਜੁਲਾਈ, 2026 ਨੂੰ ਕੀਤਾ ਗਿਆ ਸੀ। ਸੰਜੀਵ ਸ਼੍ਰੀਵਾਸਤਵ ਨੂੰ ਸਰਵੋਤਮ ਫਿਲਮ ਸਮੀਖਿਅਕ ਵਜੋਂ ਘੋਸ਼ਿਤ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਸਵਰਨ ਕਮਲ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਜੀਵ ਸ਼੍ਰੀਵਾਸਤਵ ਨੇ ਇਸ ਪ੍ਰਾਪਤੀ ਲਈ ਆਪਣੇ ਸਾਰੇ ਸ਼ੁਭਚਿੰਤਕਾਂ, ਸਲਾਹਕਾਰਾਂ ਅਤੇ ਜਿਊਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਾਪਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, “ਸਰਬੋਤਮ ਫਿਲਮ ਸਮੀਖਿਅਕ ਲਈ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨਾ ਬਹੁਤ ਵੱਡਾ ਸਨਮਾਨ ਹੈ। ਇਹ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ ਆਪਣੇ ਸ਼ੁਭਚਿੰਤਕਾਂ, ਸਲਾਹਕਾਰਾਂ ਅਤੇ ਜਿਊਰੀ ਦਾ ਧੰਨਵਾਦ ਕਰਦਾ ਹਾਂ।”
ਉਨ੍ਹਾਂ ਇਹ ਵੀ ਕਿਹਾ, “ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ, ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਮੈਂ ਪਿਛਲੇ 25 ਸਾਲਾਂ ਤੋਂ ਸਿਨੇਮਾ ‘ਤੇ ਨਿਯਮਿਤ ਤੌਰ ‘ਤੇ ਲਿਖ ਰਿਹਾ ਹਾਂ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਹ ਪੁਰਸਕਾਰ ਮਿਲੇਗਾ। ਸਿਨੇਮਾ ਨੂੰ ਸਮਝਣਾ ਆਸਾਨ ਨਹੀਂ ਹੈ। ਅਸੀਂ ਅਕਸਰ ਮਨੋਰੰਜਨ ਪਹਿਲੂ ‘ਤੇ ਧਿਆਨ ਕੇਂਦਰਿਤ ਕਰਦੇ ਹਾਂ, ਪਰ ਉਸ ਮਨੋਰੰਜਨ ਦੇ ਅੰਦਰ ਕਿਤੇ ਨਾ ਕਿਤੇ ਸਮਾਜ ਅਤੇ ਜੀਵਨ ਲਈ ਇੱਕ ਸੰਦੇਸ਼ ਵੀ ਲੁੱਕਿਆ ਹੁੰਦਾ ਹੈ, ਜਿਸਨੂੰ ਵੀ ਪਛਾਣਨ ਦੀ ਲੋੜ ਹੁੰਦੀ ਹੈ। ਸਾਨੂੰ ਸਿਨੇਮਾ ਦੇ ਸਾਰੇ ਪਹਿਲੂਆਂ ਵੱਲ ਧਿਆਨ ਦੇਣ ਦੀ ਲੋੜ ਹੈ।”
ਸੰਜੀਵ ਸ਼੍ਰੀਵਾਸਤਵ ਬਿਹਾਰ ਦੇ ਸੀਤਾਮੜੀ ਤੋਂ ਹਨ, ਪਰ ਪਿਛਲੇ ਢਾਈ ਦਹਾਕਿਆਂ ਤੋਂ ਦਿੱਲੀ ਤੋਂ ਮੁੰਬਈ ਤੱਕ ਮੀਡੀਆ ਉਦਯੋਗ ਵਿੱਚ ਸਰਗਰਮ ਹਨ। ਉਨ੍ਹਾਂ ਕੋਲ ਬ੍ਰੇਕਿੰਗ ਨਿਊਜ਼ ਤੋਂ ਲੈ ਕੇ ਰਚਨਾਤਮਕ ਲਿਖਣ ਤੱਕ ਦੇ ਹੁਨਰ ਹਨ। ਉਨ੍ਹਾਂ ਕੋਲ ਮੁੰਬਈ ਦੇ ਮਨੋਰੰਜਨ ਖੇਤਰ ਵਿੱਚ ਪ੍ਰਾਈਮ-ਟਾਈਮ ਵਿਸ਼ੇਸ਼ ਸ਼ੋਅ/ਪ੍ਰੋਗਰਾਮਾਂ ਦੇ ਨਿਰਮਾਣ ਤੋਂ ਲੈ ਕੇ ਰਿਪੋਰਟਿੰਗ ਤੱਕ ਦਾ ਤਜਰਬਾ ਵੀ ਹੈ।
ਸੰਜੀਵ ਸ਼੍ਰੀਵਾਸਤਵ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤੀ, ਫਿਲਮ, ਸਾਹਿਤ ਅਤੇ ਅਪਰਾਧ ਤੋਂ ਲੈ ਕੇ ਵਿਸ਼ਿਆਂ ‘ਤੇ ਖੁੱਲ੍ਹ ਕੇ ਲਿਖਦੇ ਹਨ, ਪਰ ਸਿਨੇਮਾ ਉਨ੍ਹਾਂ ਦਾ ਮਨਪਸੰਦ ਵਿਸ਼ਾ ਹੈ। ਹੁਣ, ਉਨ੍ਹਾਂ ਨੂੰ ਇਸ ਵਿਸ਼ੇ ‘ਤੇ ਲਿਖਣ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਤਿੰਨ ਕਿਤਾਬਾਂ, ਦੋ ਨਾਵਲ, ਅਤੇ ਫਿਲਮਾਂ ‘ਤੇ ਕਈ ਸਕ੍ਰੀਨਪਲੇ ਅਤੇ ਸੰਵਾਦ ਵੀ ਲਿਖੇ ਹਨ।
ਮੰਗਲਵਾਰ, 22 ਸਤੰਬਰ 2026
ਮਨੋਰੰਜਨ📍 ਪੰਜਾਬ
ਬਰਨਾਲਾ ਪੁਲਿਸ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਤਿੰਨ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ, ਫੜੇ ਗਏ ਤਿੰਨੋਂ ਮੁਲਜ਼ਮ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ।
ਬਰਨਾਲਾ ਪੁਲਿਸ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਤਿੰਨ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ, ਫੜੇ ਗਏ ਤਿੰਨੋਂ ਮੁਲਜ਼ਮ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ।
ਬਰਨਾਲਾ ਪੁਲਿਸ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ, ਫੜੇ ਗਏ ਤਿੰਨੋਂ ਮੁਲਜ਼ਮ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ। ਵਾਰਦਾਤ ਵਾਲੀ ਰਾਤ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੁਲਾਬ ਸਿੱਧੂ ਦੇ ਘਰ ਪਹੁੰਚੇ ਸਨ। ਹਾਲਾਂਕਿ, ਹੁਣ ਤੱਕ ਜ਼ਿਲ੍ਹਾ ਪੁਲਿਸ ਦੇ ਕਿਸੇ ਵੀ ਵੱਡੇ ਅਧਿਕਾਰੀ ਨੇ ਅਧਿਕਾਰਤ ਤੌਰ ‘ਤੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦਾ ਖੁਲਾਸਾ ਅੱਜ ਦੁਪਹਿਰ ਜ਼ਿਲ੍ਹਾ ਪੁਲਿਸ ਮੁਖੀ (ਐੱਸਐੱਸਪੀ) ਬਰਨਾਲਾ ਦੇ ਪ੍ਰੈੱਸ ਕਾਨਫਰੰਸ ਹਾਲ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਹਿਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਉਹ ਮੀਡੀਆ ਦੇ ਸਾਹਮਣੇ ਆਰੋਪੀਆਂ ਨੂੰ ਪੇਸ਼ ਕਰਕੇ ਇਸ ਵਾਰਦਾਤ ਦੇ ਪਿੱਛੇ ਦੀ ਸਾਜ਼ਿਸ਼ ਦਾ ਖੁਲਾਸਾ ਕਰਨਗੇ। ਗਾਇਕ ਗੁਲਾਬ ਸਿੱਧੂ ਘਰ ਚ ਮੌਜੂਦ ਨਹੀਂ ਸਨ
ਇਹ ਘਟਨਾ 12-13 ਸਤੰਬਰ ਦੀ ਦਰਮਿਆਨੀ ਰਾਤ ਕਰੀਬ 1:30 ਤੋਂ 2 ਵਜੇ ਦੇ ਵਿਚਕਾਰ ਵਾਪਰੀ। ਪਿੰਡ ਫਰਵਾਹੀ ਵਿੱਚ ਸਿੱਧੂ ਦੇ ਜੱਦੀ ਘਰ ‘ਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਬਾਰੀ ਕੀਤੀ। ਘਰ ਦੇ ਬਾਹਰ ਪਹੁੰਚਦੇ ਹੀ ਨੌਜਵਾਨਾਂ ਨੇ ਬਾਈਕ ਰੋਕੀ। ਇਸ ਤੋਂ ਬਾਅਦ ਵਿਚਕਾਰ ਬੈਠੇ ਨੌਜਵਾਨ ਨੇ ਪਿਸਤੌਲ ਲੋਡ ਕਰਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਪਿੱਛੇ ਬੈਠੇ ਨੌਜਵਾਨ ਨੇ ਵੀ ਫਾਇਰਿੰਗ ਕੀਤੀ। ਜਦਕਿ ਬਾਈਕ ਚਲਾ ਰਹੇ ਤੀਜੇ ਨੌਜਵਾਨ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ। ਇਸ ਵਿੱਚ ਬਾਈਕ ‘ਤੇ ਸਵਾਰ 3 ਨੌਜਵਾਨ ਘਰ ਦੇ ਨੇੜੇ ਆਉਂਦੇ ਦਿਖਾਈ ਦੇ ਰਹੇ ਹਨ। ਵਾਰਦਾਤ ਦੇ ਸਮੇਂ ਗਾਇਕ ਗੁਲਾਬ ਸਿੱਧੂ ਘਰ ਚ ਮੌਜੂਦ ਨਹੀਂ ਸਨ। ਜਨਵਰੀ ਚ ਹਮਲੇ ਦੀ ਕੋਸ਼ਿਸ਼ ਹੋਈ ਸੀ
10 ਜਨਵਰੀ 2026 ਨੂੰ ਬਰਨਾਲਾ ਪੁਲਿਸ ਨੇ ਗਾਇਕ ਗੁਲਾਬ ਸਿੱਧੂ ‘ਤੇ ਹਮਲੇ ਦੀ ਕੋਸ਼ਿਸ਼ ਦੇ ਆਰੋਪ ਹੇਠ ਤਿੰਨ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਮੁੱਖ ਸਾਜ਼ਿਸ਼ਕਰਤਾ ਕੋਟਦੂਨਾ ਪਿੰਡ ਦਾ ਸਰਪੰਚ ਬਲਜਿੰਦਰ ਸਿੰਘ (ਕਿੰਦਾ) ਸੀ। ਆਰੋਪੀ ਗੁਲਾਬ ਸਿੱਧੂ ਦੇ ਗੀਤ ਸਰਪੰਚੀਆਂ ਦੇ ਬੋਲਾਂ ਤੋਂ ਨਾਰਾਜ਼ ਸੀ। ਉਸ ਨੇ ਗਾਇਕ ਨੂੰ ਸੋਸ਼ਲ ਮੀਡੀਆ ‘ਤੇ ਧਮਕੀ ਵੀ ਦਿੱਤੀ ਸੀ। ਆਰੋਪੀ ਇੱਕ ਲਾਈਵ ਸ਼ੋਅ ਦੌਰਾਨ ਘਾਤ ਲਗਾ ਕੇ ਹਮਲਾ ਕਰਨ ਦੀ ਫਿਰਾਕ ਵਿੱਚ ਸਨ। ਉਨ੍ਹਾਂ ਦਾ ਮਕਸਦ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ ਬਾਅਦ ਵਿੱਚ ਫਿਰੌਤੀ ਵਸੂਲਣਾ ਸੀ। ਗੁਲਾਬ ਸਿੱਧੂ ਨੂੰ ਦੋ ਸੁਰੱਖਿਆ ਕਰਮਚਾਰੀ ਮਿਲੇ
ਗਾਇਕ ਗੁਲਾਬ ਸਿੱਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬੀ ਦੋਸਤਾਂ ਵਿੱਚੋਂ ਇੱਕ ਹਨ। ਮਈ 2022 ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਦੇ ਕਈ ਗਾਇਕਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਸੀ। ਗੁਲਾਬ ਸਿੱਧੂ ਨੂੰ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਫਿਰੌਤੀ ਲਈ ਫੋਨ ਆ ਰਹੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਨ੍ਹਾਂ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਸੁਰੱਖਿਆ ਇਨਪੁਟ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਦੋ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਹਨ, ਜੋ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਰਹਿੰਦੇ ਹਨ।
ਮੰਗਲਵਾਰ, 22 ਸਤੰਬਰ 2026
ਖੇਡਾਂ📍 ਪੰਜਾਬ
ਲਿਬਰਟੀਵਿਲ (ਸ਼ਿਕਾਗੋ): ਪੰਜਾਬੀ ਭਾਈਚਾਰੇ ਵਿੱਚ ਸਿਹਤ ਅਤੇ ਫਿਟਨੈਸ ਨੂੰ ਉਤਸ਼ਾਹਿਤ ਕਰਨ ਲਈ ਵਿਰਸਾ ਫਾਊਂਡੇਸ਼ਨ ਵੱਲੋਂ ਫਿਟ ਪੰਜਾਬੀ 2026 ਸ਼ਿਕਾਗੋ ਸਮਾਗਮ 10 ਅਕਤੂਬਰ, 2026 ਨੂੰ ਸਵੇਰੇ 10:30 ਵਜੇ 748 ਈਸਟ ਪਾਰਕ ਐਵੇਨਿਊ, ਲਿਬਰਟੀਵਿਲ, ਇਲੀਨੋਇਸ 60048 ਵਿਖੇ ਕਰਵਾਇਆ ਜਾਵੇਗਾ।
ਲਿਬਰਟੀਵਿਲ (ਸ਼ਿਕਾਗੋ): ਪੰਜਾਬੀ ਭਾਈਚਾਰੇ ਵਿੱਚ ਸਿਹਤ ਅਤੇ ਫਿਟਨੈਸ ਨੂੰ ਉਤਸ਼ਾਹਿਤ ਕਰਨ ਲਈ ਵਿਰਸਾ ਫਾਊਂਡੇਸ਼ਨ ਵੱਲੋਂ ਫਿਟ ਪੰਜਾਬੀ 2026 ਸ਼ਿਕਾਗੋ ਸਮਾਗਮ 10 ਅਕਤੂਬਰ, 2026 ਨੂੰ ਸਵੇਰੇ 10:30 ਵਜੇ 748 ਈਸਟ ਪਾਰਕ ਐਵੇਨਿਊ, ਲਿਬਰਟੀਵਿਲ, ਇਲੀਨੋਇਸ 60048 ਵਿਖੇ ਕਰਵਾਇਆ ਜਾਵੇਗਾ। ਰਜਿਸਟ੍ਰੇਸ਼ਨ ਫੀਸ $100 ਰੱਖੀ ਗਈ ਹੈ।
ਸਮਾਗਮ ਦਾ ਸੁਨੇਹਾ WORK HARD. TRAIN HARD. BE FIT. BE PROUD. ਹੈ। ਮੁਕਾਬਲੇ ਵਿੱਚ ਤਿੰਨ ਵਰਕਆਊਟ ਹੋਣਗੇ ਅਤੇ ਹਰ ਦੋ ਵਰਕਆਊਟਾਂ ਦੇ ਵਿਚਕਾਰ 20 ਮਿੰਟ ਦੀ ਬ੍ਰੇਕ ਮਿਲੇਗੀ।
ਵਰਕਆਊਟ 1: 15-12-9 ਰੈਪਸ ਵਿੱਚ ਬਰਪੀਜ਼ ਅਤੇ ਡੰਬਲ ਸਨੈਚਸ।
ਵਰਕਆਊਟ 2: ਤਿੰਨ ਰਾਊਂਡ, ਹਰ ਰਾਊਂਡ ਵਿੱਚ 15 ਬਾਕਸ ਜੰਪਸ, 15 ਲੰਜਿਜ਼ ਅਤੇ 15 ਸਿਟ-ਅਪਸ।
ਵਰਕਆਊਟ 3: ਤਿੰਨ ਰਾਊਂਡ, ਹਰ ਰਾਊਂਡ ਵਿੱਚ 5 ਸ਼ਟਲ ਰਨਜ਼ ਅਤੇ 12 ਥਰਸਟਰਜ਼।
ਮਰਦਾਂ ਅਤੇ ਔਰਤਾਂ ਲਈ ਉਮਰ ਵਰਗ 18-29, 30-39, 40-49, 50-59 ਅਤੇ 60+ ਸਾਲ ਰੱਖੇ ਗਏ ਹਨ। ਸਮਾਗਮ ਦਾ ਮਕਸਦ ਭਾਗੀਦਾਰਾਂ ਨੂੰ ਆਪਣੇ ਆਪ ਨੂੰ ਚੁਣੌਤੀ ਦੇਣ, ਆਪਣਾ ਸਰਵੋਤਮ ਪ੍ਰਦਰਸ਼ਨ ਕਰਨ, ਸਿਹਤਮੰਦ ਜੀਵਨ ਅਪਣਾਉਣ ਅਤੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਪ੍ਰੇਰਿਤ ਕਰਨਾ ਹੈ।
ਵਧੇਰੇ ਜਾਣਕਾਰੀ ਲਈ 602-610-0001, [[email protected]](mailto:[email protected]) ਜਾਂ Instagram @fit_panjabi2026 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਮੰਗਲਵਾਰ, 22 ਸਤੰਬਰ 2026
ਖੇਡਾਂ📍 ਪੰਜਾਬ
ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਗੋਲਡ ਮੈਡਲ ਮੈਚ ਜਿੱਤਿਆ। ਇਹ ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ।
ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਗੋਲਡ ਮੈਡਲ ਦਾ ਖਾਤਾ ਖੁੱਲ੍ਹ ਗਿਆ ਹੈ।
ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਗੋਲਡ ਮੈਡਲ ਮੈਚ ਜਿੱਤਿਆ। ਇਹ ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ।
ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਗੋਲਡ ਮੈਡਲ ਦਾ ਖਾਤਾ ਖੁੱਲ੍ਹ ਗਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਲਿਆ। ਇਹ ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ। ਮਹਿਲਾ ਕ੍ਰਿਕਟ ਫਾਈਨਲ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ। ਪਹਿਲਾਂ ਖੇਡਦੇ ਹੋਏ, ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਦਾ ਸਭ ਤੋਂ ਵੱਧ ਸਕੋਰ ਬਣਾਇਆ। ਜਵਾਬ ਵਿੱਚ, ਸ਼੍ਰੀਲੰਕਾ ਭਾਰਤ ਦੇ ਟੀਚੇ ਦੇ ਨੇੜੇ ਕਿਤੇ ਵੀ ਨਹੀਂ ਪਹੁੰਚਿਆ।
ਏਸ਼ੀਅਨ ਖੇਡਾਂ 2026 ਦੇ ਮਹਿਲਾ ਕ੍ਰਿਕਟ ਫਾਈਨਲ ਵਿੱਚ, ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤਣ ਲਈ 217 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿੱਚ, ਸ਼੍ਰੀਲੰਕਾ 100 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਤੋਂ ਬਹੁਤ ਦੂਰ ਦਿਖਾਈ ਦੇ ਰਹੀ ਸੀ। 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ ਦੀ ਟੀਮ ਸਿਰਫ 69 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ, ਉਹ ਆਪਣੇ ਦੁਆਰਾ ਬਣਾਏ ਗਏ ਦੌੜਾਂ ਦੀ ਗਿਣਤੀ ਤੋਂ ਵੱਧ ਫਰਕ ਨਾਲ ਹਾਰ ਗਈ। ਭਾਰਤ ਨੇ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ।
ਏਸ਼ੀਅਨ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇਹ ਲਗਾਤਾਰ ਦੂਜਾ ਗੋਲਡ ਮੈਡਲ ਹੈ। ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਵੀ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ। ਭਾਰਤ ਦੇ ਸਪਿਨਰਾਂ ਨੇ ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦੀ ਗੋਲਡ ਮੈਡਲ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ, ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ ਵਿੱਚ ਫਸਾਇਆ।
ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ 2026 ਦੇ ਫਾਈਨਲ ਵਿੱਚ ਛੇ ਗੇਂਦਬਾਜ਼ਾਂ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚੋਂ ਚਾਰ ਸਪਿਨਰ ਸਨ, ਅਤੇ ਚਾਰਾਂ ਨੇ ਸ਼੍ਰੀਲੰਕਾ ਦੀਆਂ ਸਾਰੀਆਂ ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਨਾਲ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲਈਆਂ। ਉਸ ਤੋਂ ਇਲਾਵਾ, ਸ਼ੈਫਾਲੀ, ਸ਼੍ਰੇਯੰਕਾ ਅਤੇ ਸ਼੍ਰੀਚਰਾਨੀ ਨੇ 2-2 ਵਿਕਟਾਂ ਲਈਆਂ।
ਭਾਰਤੀ ਸਪਿਨਰਾਂ ਦੇ ਹਮਲੇ ਹੇਠ ਸ਼੍ਰੀਲੰਕਾ ਦੀ ਬੱਲੇਬਾਜ਼ੀ ਮਾੜੀ ਹਾਲਤ ਵਿੱਚ ਸੀ। ਸਿਰਫ਼ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕ ਤੱਕ ਪਹੁੰਚ ਸਕੇ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪੱਟੂ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ, ਜਿਨ੍ਹਾਂ ਨੂੰ ਦੀਪਤੀ ਸ਼ਰਮਾ ਨੇ ਬਿਲਕੁਲ ਏਸ਼ੀਆ ਕੱਪ ਫਾਈਨਲ ਵਾਂਗ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਆਊਟ ਕੀਤਾ।
2026 ਦੀਆਂ ਏਸ਼ੀਆਈ ਖੇਡਾਂ ਦੇ ਮਹਿਲਾ ਕ੍ਰਿਕਟ ਫਾਈਨਲ ਵਿੱਚ ਸ਼੍ਰੀਲੰਕਾ ਦੀ ਹਾਰ ਤੋਂ ਪਹਿਲਾਂ ਭਾਰਤ ਨੇ ਧਮਾਕਾ ਕੀਤਾ। ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਸ਼ੁਰੂਆਤੀ ਵਿਕਟ ਲਈ 99 ਦੌੜਾਂ ਜੋੜੀਆਂ। ਸ਼ੈਫਾਲੀ 20 ਗੇਂਦਾਂ ਵਿੱਚ 48 ਦੌੜਾਂ ਬਣਾ ਕੇ ਆਊਟ ਹੋਈ। ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 45 ਗੇਂਦਾਂ ਵਿੱਚ 79 ਦੌੜਾਂ ਬਣਾਈਆਂ, ਜਿਸ ਵਿੱਚ 7 ਛੱਕੇ ਸ਼ਾਮਲ ਸਨ। ਰਿਚਾ ਘੋਸ਼ ਆਖਰ ਵਿੱਚ ਬੱਲੇਬਾਜ਼ੀ ਕਰਨ ਆਈ ਅਤੇ 22 ਗੇਂਦਾਂ ਵਿੱਚ ਨਾਬਾਦ 49 ਦੌੜਾਂ ਬਣਾਈਆਂ।
ਮੰਗਲਵਾਰ, 22 ਸਤੰਬਰ 2026
ਖੇਡਾਂ📍 ਪੰਜਾਬ
ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਏਸ਼ੀਅਨ ਗੇਮਜ਼ ਦੇ ਵਿਚਕਾਰ ਭਾਰਤੀ ਰੋਇੰਗ ਖਿਡਾਰੀ ਹੜਤਾਲ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਦੇ ਪਿੱਛੇ ਖਿਡਾਰੀਆਂ ਦੇ ਇਵੈਂਟ ਬਦਲਣ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਏਸ਼ੀਅਨ ਗੇਮਜ਼ ਦੇ ਵਿਚਕਾਰ ਭਾਰਤੀ ਰੋਇੰਗ ਖਿਡਾਰੀ ਹੜਤਾਲ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਦੇ ਪਿੱਛੇ ਖਿਡਾਰੀਆਂ ਦੇ ਇਵੈਂਟ ਬਦਲਣ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
ਏਸ਼ੀਅਨ ਗੇਮਜ਼ 2026 ਦੀ ਸ਼ੁਰੂਆਤ ਦੇ ਨਾਲ ਹੀ ਇਹ ਵਿਵਾਦਾਂ ਵਿੱਚ ਘਿਰ ਗਈਆਂ ਹਨ। ਹਾਲਾਂਕਿ, ਹੁਣ ਤੱਕ ਇਨ੍ਹਾਂ ਵਿਵਾਦਾਂ ਅਤੇ ਪੈਦਾ ਹੋਏ ਹੰਗਾਮੇ ਦੀ ਵਜ੍ਹਾ ਜ਼ਿਆਦਾਤਰ ਆਇਚੀ-ਨਾਗੋਯਾ, ਜਾਪਾਨ ਵਿੱਚ ਹੋਈ ਬਦਇੰਤਜ਼ਾਮੀ ਰਹੀ ਹੈ। ਇਸ ਵਾਰ ਮਾਮਲਾ ਵੱਖਰਾ ਹੈ ਅਤੇ ਜੋ ਵਿਵਾਦ ਖੜ੍ਹਾ ਹੋਇਆ ਹੈ, ਉਹ ਭਾਰਤ ਨਾਲ ਜੁੜਿਆ ਹੈ। ਭਾਰਤੀ ਰੋਅਰਜ਼ ਨੇ ਏਸ਼ੀਅਨ ਗੇਮਜ਼ ਵਿੱਚ ਆਪਣੇ ਇਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੜਤਾਲ ਦੀ ਧਮਕੀ ਦਿੱਤੀ ਹੈ। ਭਾਰਤੀ ਰੋਅਰਜ਼ ਨੇ ਇਹ ਕਦਮ ਆਪਣੇ ਇਵੈਂਟਸ ਤੋਂ ਸਿਰਫ਼ ਦੋ ਦਿਨ ਪਹਿਲਾਂ ਟੀਮ ਮੈਨੇਜਮੈਂਟ ਵੱਲੋਂ ਕ੍ਰੂ ਵਿੱਚ ਬਦਲਾਅ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ਚੁੱਕਿਆ ਹੈ। ਜੇਕਰ ਭਾਰਤੀ ਰੋਅਰਜ਼ ਹੜਤਾਲ ‘ਤੇ ਜਾਂਦੇ ਹਨ ਤਾਂ ਇਹ ਇੱਕ ਅਜਿਹੀ ਘਟਨਾ ਹੋਵੇਗੀ, ਜੋ ਸ਼ਾਇਦ ਪਹਿਲਾਂ ਕਦੇ ਨਹੀਂ ਹੋਈ ਹੋਵੇਗੀ।
ਏਸ਼ੀਅਨ ਗੇਮਜ਼ 2026 ਵਿੱਚ ਰੋਇੰਗ ਇਵੈਂਟ 20 ਸਤੰਬਰ ਤੋਂ ਸ਼ੁਰੂ ਹੋਣੇ ਸਨ, ਪਰ ਟਾਈਫੂਨ ਡੁਜੁਆਨ ਦੇ ਖ਼ਤਰੇ ਕਾਰਨ ਇਵੈਂਟ ਨੂੰ 23 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ। ਸਪੋਰਟਸਟਾਰ ਦੀ ਰਿਪੋਰਟ ਮੁਤਾਬਕ, ਇਸ ਤੋਂ ਬਾਅਦ ਰੋਅਰਜ਼ ਨੂੰ ਦੱਸਿਆ ਗਿਆ ਕਿ ਟੀਮ ਮੈਨੇਜਮੈਂਟ ਨੇ ਐਂਟਰੀਜ਼ ਵਿੱਚ ਕਈ ਬਦਲਾਅ ਕੀਤੇ ਹਨ। ਐਥਲੀਟਸ ਨੂੰ ਇੱਕ ਇਵੈਂਟ ਤੋਂ ਦੂਜੇ ਇਵੈਂਟ ਵਿੱਚ ਸ਼ਿਫਟ ਕੀਤਾ ਗਿਆ ਹੈ ਅਤੇ ਇੱਕ ਰਿਜ਼ਰਵ ਖਿਡਾਰੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਨਾਮ ਨਾ ਦੱਸਣ ਦੀ ਸ਼ਰਤ ‘ਤੇ ਇੱਕ ਰੋਅਰ ਨੇ ਸਪੋਰਟਸਟਾਰ ਨੂੰ ਦੱਸਿਆ ਕਿ ਰੋਅਰਜ਼ ਮਾਨਸਿਕ ਤੌਰ ‘ਤੇ ਬਹੁਤ ਆਹਤ ਹਨ ਅਤੇ ਟ੍ਰੇਨਿੰਗ ਦੇ ਮੂਡ ਵਿੱਚ ਨਹੀਂ ਹਨ।
ਨਵਦੀਪ ਸਿੰਘ ਅਤੇ ਕੁਲਵਿੰਦਰ ਸਿੰਘ, ਜਿਨ੍ਹਾਂ ਨੂੰ ਮੇਨਜ਼ ਡਬਲ ਸਕਲਜ਼ ਵਿੱਚ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਨੂੰ ਕਵਾਡਰਪਲ ਸਕਲਜ਼ ਵਿੱਚ ਭੇਜ ਦਿੱਤਾ ਗਿਆ। ਸਲਮਾਨ ਅਤੇ ਸਤਨਾਮ, ਜੋ ਕਵਾਡਰਪਲ ਸਕਲਜ਼ ਦਾ ਹਿੱਸਾ ਸਨ, ਉਨ੍ਹਾਂ ਨੂੰ ਡਬਲ ਸਕਲਜ਼ ਵਿੱਚ ਸ਼ਿਫਟ ਕਰ ਦਿੱਤਾ ਗਿਆ। ਬਲਰਾਜ ਪੰਵਾਰ ਨੂੰ ਕਵਾਡਰਪਲ ਸਕਲਜ਼ ਤੋਂ ਸਿੰਗਲ ਸਕਲਜ਼ ਵਿੱਚ ਭੇਜ ਦਿੱਤਾ ਗਿਆ, ਜਦਕਿ ਅਰਵਿੰਦ ਸਿੰਘ ਨੂੰ ਸਿੰਗਲ ਸਕਲਜ਼ ਤੋਂ ਬਾਹਰ ਕਰਕੇ ਕਵਾਡਰਪਲ ਸਕਲਜ਼ ਵਿੱਚ ਰੱਖਿਆ ਗਿਆ ਹੈ।
ਵਿਪੁਲ ਘੁਰਡੇ ਨੂੰ ਮੇਨਜ਼ ਪੇਅਰ ਤੋਂ ਕੌਕਸਲੈੱਸ ਫੋਰ ਵਿੱਚ ਸ਼ਿਫਟ ਕੀਤਾ ਗਿਆ, ਜਦਕਿ ਰਿਜ਼ਰਵ ਸੌਰਵ ਕੁਮਾਰ ਨੂੰ ਇਵੈਂਟ ਤੋਂ ਬਾਹਰ ਕਰ ਦਿੱਤਾ ਗਿਆ। ਜਸਮੈਲ ਸਿੰਘ, ਜੋ ਪਹਿਲਾਂ ਰਿਜ਼ਰਵ ਸਨ, ਉਨ੍ਹਾਂ ਨੂੰ ਕੌਕਸਲੈੱਸ ਫੋਰ ਵਿੱਚ ਸ਼ਾਮਲ ਕੀਤਾ ਗਿਆ। ਨਿਤਿਨ ਕੁਮਾਰ ਅਤੇ ਜਸਵਿੰਦਰ ਸਿੰਘ, ਜੋ ਕੌਕਸਲੈੱਸ ਫੋਰ ਦਾ ਹਿੱਸਾ ਸਨ, ਉਨ੍ਹਾਂ ਨੂੰ ਮੇਨਜ਼ ਪੇਅਰ ਵਿੱਚ ਭੇਜ ਦਿੱਤਾ ਗਿਆ।
ਰੋਇੰਗ ਫੈਡਰੇਸ਼ਨ ਆਫ ਇੰਡੀਆ ਨੇ ਕਿਹਾ ਕਿ ਮੈਡਲ ਜਿੱਤਣ ਦੀ ਸੰਭਾਵਨਾ ਵਧਾਉਣ ਲਈ ਇਹ ਬਦਲਾਅ ਕੀਤੇ ਗਏ ਹਨ। ਟੂਰਨਾਮੈਂਟ ਦੇ ਦਿਨ ਘੱਟ ਹੋ ਗਏ ਹਨ, ਇਸ ਲਈ ਰੋਅਰਜ਼ ਲਈ ਕਈ ਵਾਰ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਂਦਾ, ਕਿਉਂਕਿ ਰੋਇੰਗ ਇੱਕ ਥਕਾਵਟ ਭਰੀ ਖੇਡ ਹੈ।
ਰੋਇੰਗ ਇਵੈਂਟਸ ਪਹਿਲਾਂ 5 ਦਿਨਾਂ—20 ਤੋਂ 24 ਸਤੰਬਰ—ਤੱਕ ਚੱਲਣ ਵਾਲੇ ਸਨ। ਪਰ ਤੂਫ਼ਾਨ ਦੇ ਪ੍ਰਭਾਵ ਤੋਂ ਬਾਅਦ ਹੁਣ ਇਸ ਨੂੰ ਦੋ ਦਿਨ—23 ਅਤੇ 24 ਸਤੰਬਰ—ਵਿੱਚ ਪੂਰਾ ਕਰਨਾ ਪੈ ਰਿਹਾ ਹੈ। ਸੋਧੇ ਹੋਏ ਸ਼ੈਡਿਊਲ ਮੁਤਾਬਕ ਸਾਰੀਆਂ ਕੁਆਲੀਫਾਇੰਗ ਰੇਸ ਪਹਿਲੇ ਦਿਨ ਅਤੇ ਫਾਈਨਲ ਦੂਜੇ ਦਿਨ ਹੋਣਗੇ। ਰੋਇੰਗ ਵਿੱਚ ਸੈਮੀਫਾਈਨਲ ਨਹੀਂ ਹੋਣਗੇ।
ਹਾਲਾਂਕਿ, ਰੋਅਰਜ਼ ਫੈਡਰੇਸ਼ਨ ਦੇ ਇਸ ਫੈਸਲੇ ਤੋਂ ਨਾਰਾਜ਼ ਹਨ। ਨਾਮ ਨਾ ਦੱਸਣ ਦੀ ਸ਼ਰਤ ‘ਤੇ ਇੱਕ ਰੋਅਰ ਨੇ ਸਪੋਰਟਸਟਾਰ ਨੂੰ ਦੱਸਿਆ ਕਿ ਰੋਇੰਗ ਕੋਆਰਡੀਨੇਸ਼ਨ ਦੀ ਖੇਡ ਹੈ। ਤੁਸੀਂ ਇਸ ਤਰ੍ਹਾਂ ਖਿਡਾਰੀਆਂ ਨੂੰ ਇੱਕ ਇਵੈਂਟ ਤੋਂ ਦੂਜੇ ਇਵੈਂਟ ਵਿੱਚ ਸ਼ਿਫਟ ਨਹੀਂ ਕਰ ਸਕਦੇ। ਨੈਸ਼ਨਲ ਕੈਂਪ ਸ਼ੁਰੂ ਹੋਣ ਤੋਂ ਲੈ ਕੇ ਪਿਛਲੇ 6 ਮਹੀਨਿਆਂ ਤੋਂ ਅਸੀਂ ਆਪਣੇ-ਆਪਣੇ ਇਵੈਂਟਸ ਲਈ ਟ੍ਰੇਨਿੰਗ ਕਰ ਰਹੇ ਹਾਂ। ਹੁਣ ਇਵੈਂਟ ਤੋਂ ਸਿਰਫ਼ ਦੋ ਦਿਨ ਪਹਿਲਾਂ ਸਾਨੂੰ ਦੱਸਿਆ ਗਿਆ ਹੈ ਕਿ ਸਾਨੂੰ ਨਵੇਂ ਇਵੈਂਟ ਦੀ ਤਿਆਰੀ ਕਰਨੀ ਹੈ।
ਮੰਗਲਵਾਰ, 22 ਸਤੰਬਰ 2026
ਖੇਡਾਂ📍 ਪੰਜਾਬ
ਬੀਤੇ ਦਹਾਕਿਆਂ ਵਿੱਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ। ਹੱਸਦੇ-ਵੱਸਦੇ ਘਰਾਂ ਦੇ ਦੀਵੇ ਬੁਝ ਗਏ। ਇਸ ਅਸਹਿ ਸਮੱਸਿਆ ਦਾ ਹੱਲ ਸਿਰਫ਼ ਕਾਨੂੰਨੀ ਸਖ਼ਤੀ ਨਾਲ ਨਹੀਂ ਕੀਤਾ ਜਾ ਸਕਦਾ।
ਬੀਤੇ ਦਹਾਕਿਆਂ ਵਿੱਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ। ਹੱਸਦੇ-ਵੱਸਦੇ ਘਰਾਂ ਦੇ ਦੀਵੇ ਬੁਝ ਗਏ। ਇਸ ਅਸਹਿ ਸਮੱਸਿਆ ਦਾ ਹੱਲ ਸਿਰਫ਼ ਕਾਨੂੰਨੀ ਸਖ਼ਤੀ ਨਾਲ ਨਹੀਂ ਕੀਤਾ ਜਾ ਸਕਦਾ। ਇਸ ਭਿਆਨਕ ਸਮੱਸਿਆ ਦਾ ਸਥਾਈ ਹੱਲ ਸਿਰਫ਼ ਇਹੀ ਹੈ ਕਿ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਿਆ ਜਾਵੇ। ਇਸ ਲੋੜ ਨੂੰ ਪਛਾਣਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਆਰੰਭੇ ਗਏ ਯਤਨ ਇੱਕ ਬੇਹੱਦ ਸ਼ਲਾਘਾਯੋਗ ਅਤੇ ਦੂਰਅੰਦੇਸ਼ ਪਹਿਲਕਦਮੀ ਵਜੋਂ ਸਾਹਮਣੇ ਆਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਪੱਧਰ ਤੋਂ ਲੈ ਕੇ ਸ਼ਹਿਰਾਂ ਤੱਕ ਖੇਡਾਂ ਦਾ ਮਜ਼ਬੂਤ ਢਾਂਚਾ ਤਿਆਰ ਕਰਨ ਲਈ 3,100 ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦੀ ਉਸਾਰੀ ਦਾ ਟੀਚਾ ਮਿਥਿਆ ਗਿਆ ਹੈ। ਇਸ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਖੇਡ ਮੈਦਾਨ ਨੌਜਵਾਨਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਖੇਡਾਂ ਲਈ ਬੁਨਿਆਦੀ ਢਾਂਚੇ ਅਤੇ ਮੈਦਾਨਾਂ ਦੇ ਨਿਰਮਾਣ ਲਈ ਕਰੋੜਾਂ ਰੁਪਏ ਦੀ ਰਾਸ਼ੀ ਰੱਖਣਾ ਸਰਕਾਰ ਦੀ ਇਸ ਪ੍ਰਤੀ ਵਚਨਬੱਧਤਾ ਨੂੰ ਸਪੱਸ਼ਟ ਕਰਦਾ ਹੈ। ਜਦੋਂ ਪਿੰਡਾਂ ਵਿੱਚ ਹੀ ਆਧੁਨਿਕ ਜਿਮ ਅਤੇ ਸਿਖਲਾਈ ਸਹੂਲਤਾਂ ਮਿਲਣਗੀਆਂ ਤਾਂ ਨੌਜਵਾਨਾਂ ਦਾ ਰੁਝਾਨ ਸੁਭਾਵਿਕ ਤੌਰ ’ਤੇ ਖੇਡਾਂ ਵੱਲ ਵਧੇਗਾ। ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਬਖਸ਼ਦੀਆਂ ਹਨ, ਉੱਥੇ ਹੀ ਨੌਜਵਾਨਾਂ ਵਿੱਚ ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀਆਂ ਹਨ।
ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਸਰਕਾਰ ਵੱਲੋਂ ਨਕਦ ਇਨਾਮਾਂ ਅਤੇ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਹਨ। ਹਾਲ ਹੀ ਵਿੱਚ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਜੇਤੂ 87 ਖਿਡਾਰੀਆਂ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ 1,070 ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਓਲੰਪਿਕ ਅਤੇ ਏਸ਼ਿਆਈ ਖੇਡਾਂ ਦੇ ਮੈਡਲ ਜੇਤੂਆਂ ਨੂੰ ਵੱਡੀਆਂ ਰਾਸ਼ੀਆਂ ਦੇਣ ਦੇ ਨਾਲ-ਨਾਲ ਕਈ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਅੱਵਲ ਦਰਜੇ ਦੇ ਖਿਡਾਰੀਆਂ ਨੂੰ ਟੂਰਨਾਮੈਂਟਾਂ ਦੀ ਤਿਆਰੀ ਲਈ ਸਿੱਧੇ ਬੈਂਕ ਖਾਤਿਆਂ ਰਾਹੀਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਮੰਗਲਵਾਰ, 22 ਸਤੰਬਰ 2026
ਵਿਦੇਸ਼📍 ਪੰਜਾਬ
ਕੈਨੇਡਾ ਵਿੱਚ ਚੈਟਜੀਪੀਟੀ ਦੀ ਭੂਮਿਕਾ ਨੂੰ ਲੈ ਕੇ 'ਤੇ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਵਿੱਚ ਆਰੋਪ ਲਗਾਇਆ ਗਿਆ ਹੈ ਕਿ ਫਾਇਰਿੰਗ ਕੇਸ ਵਿੱਚ ਚੈਟਜੀਪੀਟੀ ਨੇ ਸ਼ੂਟਰ ਦੀ ਮਦਦ ਕੀਤੀ ਸੀ।
ਕੈਨੇਡਾ ਵਿੱਚ ਚੈਟਜੀਪੀਟੀ ਦੀ ਭੂਮਿਕਾ ਨੂੰ ਲੈ ਕੇ 'ਤੇ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਵਿੱਚ ਆਰੋਪ ਲਗਾਇਆ ਗਿਆ ਹੈ ਕਿ ਫਾਇਰਿੰਗ ਕੇਸ ਵਿੱਚ ਚੈਟਜੀਪੀਟੀ ਨੇ ਸ਼ੂਟਰ ਦੀ ਮਦਦ ਕੀਤੀ ਸੀ।
ਕੈਨੇਡਾ ਵਿੱਚ ਚੈਟਜੀਪੀਟੀ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਦਾਇਰ ਇਸ ਮੁਕੱਦਮੇ ਵਿੱਚ ਆਰੋਪ ਲਗਾਇਆ ਗਿਆ ਹੈ ਕਿ ਕੰਪਨੀ ਨੇ ਜਾਨਲੇਵਾ ਧਮਕੀਆਂ ਨੂੰ ਨਜ਼ਰਅੰਦਾਜ਼ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਟੰਬਲਰ ਰਿਜ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਨੇ ਪਹਿਲਾਂ ਚੈਟਜੀਪੀਟੀ ‘ਤੇ ਧਮਕੀਆਂ ਦਿੱਤੀਆਂ ਸਨ, ਪਰ ਕੰਪਨੀ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ। ਦਰਅਸਲ, ਇਹ ਮੁਕੱਦਮਾ ਸੋਮਵਾਰ ਨੂੰ ਸੈਨ ਫ੍ਰਾਂਸਿਸਕੋ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ ਅਤੇ ਇਸ ਵਿੱਚ ਅਤੇ ਇਸ ਦੇ ਸੈਮ ਆਲਟਮੈਨ ਦੋਵਾਂ ਨੂੰ ਆਰੋਪੀ ਬਣਾਇਆ ਗਿਆ ਹੈ। ਮੁਕੱਦਮੇ ਵਿੱਚ ਅਦਾਲਤ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਕੰਪਨੀ ਹਿੰਸਾ ਦੀਆਂ ਧਮਕੀਆਂ ਵਾਲੀਆਂ ਚੈਟਸ ਨੂੰ ਪਛਾਣਨ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕੇ ਵਿੱਚ ਸੁਧਾਰ ਕਰੇ। ਕੈਨੇਡਾ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਸਾਰੇ ਖ਼ਤਰਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਟੰਬਲਰ ਰਿਜ ਸਕੂਲ ਫਾਇਰਿੰਗ ਕੇਸ ਵਿੱਚ ਹੋਈ 8 ਲੋਕਾਂ ਦੀ ਮੌਤ
ਇਸ ਪੂਰੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੀ ਹੈ। ਇਹ ਰਕਮ ਐਮਰਜੈਂਸੀ ਮਦਦ ਅਤੇ ਇਲਾਕੇ ਨੂੰ ਮੁੜ ਠੀਕ ਕਰਨ ‘ਤੇ ਹੋਏ ਅਤੇ ਭਵਿੱਖ ਵਿੱਚ ਹੋਣ ਵਾਲੇ ਖਰਚਿਆਂ ਲਈ ਵਰਤੀ ਜਾਵੇਗੀ। 10 ਫਰਵਰੀ 2026 ਨੂੰ ਟੰਬਲਰ ਰਿਜ ਨਾਮ ਦੇ ਇੱਕ ਛੋਟੇ ਕਸਬੇ ਵਿੱਚ ਹਮਲਾ ਹੋਇਆ ਸੀ। ਇਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਇਸ ਨੂੰ ਕੈਨੇਡਾ ਦੀਆਂ ਸਭ ਤੋਂ ਭਿਆਨਕ ਗੋਲੀਬਾਰੀ ਦੀਆਂ ਘਟਨਾਵਾਂ ਵਿੱਚੋਂ ਇੱਕ ਦੱਸਿਆ ਸੀ। ਹਮਲਾਵਰ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਸੌਤੇਲੇ ਭਰਾ ਦੀ ਹੱਤਿਆ ਕੀਤੀ। ਇਸ ਤੋਂ ਬਾਅਦ ਉਹ ਸਕੂਲ ਗਿਆ, ਜਿੱਥੇ ਉਸ ਨੇ ਪੰਜ ਬੱਚਿਆਂ ਅਤੇ ਇੱਕ ਅਧਿਆਪਕ ਦੀ ਹੱਤਿਆ ਕਰ ਦਿੱਤੀ। ਕੈਨੇਡਾ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਮੰਤਰੀ ਨੇ ਕੀ ਕਿਹਾ ਸੀ?
ਇਸ ਤੋਂ ਬਾਅਦ ਹਮਲਾਵਰ ਨੇ ਖੁਦ ਘਟਨਾ ਵਾਲੀ ਥਾਂ ‘ਤੇ ਆਤਮਹੱਤਿਆ ਕਰ ਲਈ। ਹਮਲਾ ਕਰਨ ਵਾਲੀ 18 ਸਾਲਾ ਜੇਸੀ ਵੈਨ ਰੂਟਸਲਾਰ ਉਸ ਸਕੂਲ ਦੀ ਸਾਬਕਾ ਵਿਦਿਆਰਥਣ ਸੀ। ਚੈਟਜੀਪੀਟੀ ਦੀ ਸੁਰੱਖਿਆ ਟੀਮ ਨੇ ਬੰਦੂਕ ਅਤੇ ਹਿੰਸਾ ਨਾਲ ਸਬੰਧਤ ਉਸ ਦੀ ਗੱਲਬਾਤ ਨੂੰ ਨੋਟਿਸ ਕੀਤਾ ਸੀ, ਪਰ ਕੰਪਨੀ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਕਿ ਕੈਨੇਡਾ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਏਆਈ ਰੈਗੂਲੇਸ਼ਨ ਦੀ ਵਧਦੀ ਮੰਗ ਇੱਕ ਚੰਗੀ ਗੱਲ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਅਸੀਂ ਸਾਰੇ ਖ਼ਤਰਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ।
ਮੰਗਲਵਾਰ, 22 ਸਤੰਬਰ 2026
ਕਾਰੋਬਾਰ📍 ਪੰਜਾਬ
ਵਿੱਤ ਮੰਤਰਾਲੇ ਨੇ ਬੈਂਕ ਯੂਨੀਅਨਾਂ ਨੂੰ 28 ਸਤੰਬਰ ਤੋਂ ਪ੍ਰਸਤਾਵਿਤ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਮੰਗਾਂ ਦਾ ਹੱਲ ਕੱਢ ਲਿਆ ਗਿਆ ਹੈ, ਇਸ ਲਈ ਗੱਲਬਾਤ ਦਾ ਰਸਤਾ ਅਪਣਾਇਆ ਜਾਵੇ।
ਵਿੱਤ ਮੰਤਰਾਲੇ ਨੇ ਬੈਂਕ ਯੂਨੀਅਨਾਂ ਨੂੰ 28 ਸਤੰਬਰ ਤੋਂ ਪ੍ਰਸਤਾਵਿਤ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਮੰਗਾਂ ਦਾ ਹੱਲ ਕੱਢ ਲਿਆ ਗਿਆ ਹੈ, ਇਸ ਲਈ ਗੱਲਬਾਤ ਦਾ ਰਸਤਾ ਅਪਣਾਇਆ ਜਾਵੇ।
ਬੈਂਕ ਕਰਮਚਾਰੀਆਂ ਦੀ ਦੇਸ਼ਵਿਆਪੀ ਹੜਤਾਲ ਨੂੰ ਲੈ ਕੇ ਵਿੱਤ ਮੰਤਰਾਲੇ ਨੇ ਵੱਡਾ ਬਿਆਨ ਦਿੱਤਾ ਹੈ। ਮੰਤਰਾਲੇ ਨੇ ਬੈਂਕ ਯੂਨੀਅਨਾਂ ਨੂੰ ਕੰਮਕਾਜ ਬੰਦ ਨਾ ਕਰਨ ਅਤੇ ਬਾਕੀ ਰਹਿੰਦੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ 5 ਦਿਨਾਂ ਦੇ ਵਰਕਿੰਗ ਵੀਕ ਸਮੇਤ ਕਈ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ‘ਤੇ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਰਮਚਾਰੀਆਂ ਦੀਆਂ ਜ਼ਿਆਦਾਤਰ ਮੁੱਖ ਮੰਗਾਂ ‘ਤੇ ਪਹਿਲਾਂ ਹੀ ਸਕਾਰਾਤਮਕ ਕਦਮ ਚੁੱਕੇ ਜਾ ਚੁੱਕੇ ਹਨ। ਅਜਿਹੇ ਵਿੱਚ ਹੜਤਾਲ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ‘ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ। 28 ਸਤੰਬਰ ਤੋਂ ਪਹਿਲਾਂ ਵੀਕੈਂਡ ਦੀਆਂ ਛੁੱਟੀਆਂ ਹਨ, ਜਿਸ ਕਾਰਨ ਲਗਾਤਾਰ ਪੰਜ ਦਿਨਾਂ ਤੱਕ ਬੈਂਕ ਸ਼ਾਖਾਵਾਂ ਬੰਦ ਰਹਿਣ ਦੀ ਨੌਬਤ ਆ ਸਕਦੀ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਹੜਤਾਲ ਦਾ ਸਮਾਂ ਬੈਂਕਾਂ ਦੀ ਯਾਨੀ 30 ਸਤੰਬਰ ਨਾਲ ਟਕਰਾ ਰਿਹਾ ਹੈ। ਇਹ ਤਾਰੀਖ ਖਾਤਿਆਂ ਦੇ ਮਿਲਾਨ, ਪ੍ਰੋਵਿਜ਼ਨਿੰਗ, ਟ੍ਰੇਜ਼ਰੀ ਅਤੇ ਮਾਰਕੀਟ ਓਪਰੇਸ਼ਨਜ਼ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨੀ ਜਾਂਦੀ ਹੈ। ਇਸ ਸਮੇਂ ਕੰਮਕਾਜ ਰੁਕਣ ਨਾਲ ਆਮ ਗਾਹਕਾਂ, ਛੋਟੇ-ਵੱਡੇ ਕਾਰੋਬਾਰੀਆਂ ਅਤੇ ਸਰਕਾਰੀ ਲੈਣ-ਦੇਣ ਨਾਲ ਜੁੜੇ ਕੰਮਾਂ ਵਿੱਚ ਭਾਰੀ ਪਰੇਸ਼ਾਨੀ ਆ ਸਕਦੀ ਹੈ।
ਵਿੱਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰੀ ਖੇਤਰ ਦੇ ਬੈਂਕ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ। ਕਰਮਚਾਰੀਆਂ ਦੇ ਯੋਗਦਾਨ ਨੂੰ ਸਮਝਦੇ ਹੋਏ ਸਰਕਾਰ ਨੇ ਉਨ੍ਹਾਂ ਦੇ ਹਿੱਤ ਵਿੱਚ ਕਈ ਵੱਡੇ ਫੈਸਲੇ ਲਏ ਹਨ।
ਸਾਰੇ ਪੱਧਰਾਂ ਦੇ ਕਰਮਚਾਰੀਆਂ ਦੀ ਤਨਖਾਹ ਅਤੇ ਭੱਤਿਆਂ ਵਿੱਚ ਵਾਧਾ ਕੀਤਾ ਗਿਆ ਹੈ। ਨਵਾਂ ਲਾਗੂ ਕੀਤਾ ਗਿਆ ਹੈ ਅਤੇ ਦਾ ਦਾਇਰਾ ਵੀ ਵਧਾਇਆ ਗਿਆ ਹੈ।
ਇਸ ਤੋਂ ਇਲਾਵਾ ਤੋਂ ਲੈ ਕੇ ਤੱਕ ਦੇ ਉੱਚ ਅਹੁਦਿਆਂ ਦੀ ਗਿਣਤੀ ਵਧਾਈ ਗਈ ਹੈ। ਸਰਕਾਰ ਨੇ ਕਰਮਚਾਰੀਆਂ ਦੀ ਮੰਗ ਨੂੰ ਮੰਨਦੇ ਹੋਏ ਵਿਵਾਦਿਤ ਨੂੰ ਵੀ ਗੱਲਬਾਤ ਤੋਂ ਬਾਅਦ ਮੁਲਤਵੀ ਕਰ ਦਿੱਤਾ ਸੀ।
ਮੰਤਰਾਲੇ ਨੇ ਇਹ ਵੀ ਦੱਸਿਆ ਕਿ ਬੈਂਕ ਕਰਮਚਾਰੀਆਂ ਦੇ ਵੇਤਨ ਰਿਵੀਜ਼ਨ ਅਤੇ ਭੱਤਿਆਂ ਨਾਲ ਜੁੜੇ ਨਵੇਂ ‘ਤੇ ਗੱਲਬਾਤ ਇਤਿਹਾਸ ਵਿੱਚ ਪਹਿਲੀ ਵਾਰ ਨਿਰਧਾਰਤ ਸਮੇਂ ਤੋਂ ਕਾਫ਼ੀ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਟੀਚਾ ਨਵੰਬਰ 2027 ਦੀ ਡੈੱਡਲਾਈਨ ਤੋਂ ਕਾਫ਼ੀ ਪਹਿਲਾਂ ਹੀ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ।
ਮੰਤਰਾਲੇ ਮੁਤਾਬਕ, ਇਹ ਦਰਸਾਉਂਦਾ ਹੈ ਕਿ ਸਰਕਾਰ ਬੈਂਕ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਿੰਨੀ ਗੰਭੀਰ ਹੈ। ਸਰਕਾਰ ਦਾ ਕਹਿਣਾ ਹੈ ਕਿ ਹੜਤਾਲ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ, ਸਗੋਂ ਬੈਂਕਾਂ ਦੇ ਕਾਰੋਬਾਰ ਅਤੇ ਖੁਦ ਕਰਮਚਾਰੀਆਂ ਦੇ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।
5 ਦਿਨਾਂ ਦੀ ਬੈਂਕਿੰਗ ਦੀ ਮੰਗ ‘ਤੇ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਬਾਕੀ ਸ਼ਨੀਵਾਰ (ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ) ਆਮ ਨਾਗਰਿਕਾਂ ਲਈ ਬੈਂਕ ਸ਼ਾਖਾਵਾਂ ਤੱਕ ਪਹੁੰਚਣ ਦਾ ਇੱਕ ਮਹੱਤਵਪੂਰਨ ਜ਼ਰੀਆ ਹਨ। ਦੇਸ਼ ਦਾ ਹਰ ਵਰਗ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਬੈਂਕਿੰਗ ਸੇਵਾਵਾਂ ‘ਤੇ ਨਿਰਭਰ ਰਹਿੰਦਾ ਹੈ।
ਅਜਿਹੇ ਵਿੱਚ ਸਰਕਾਰ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਦੋਲਨ ਦਾ ਰਸਤਾ ਛੱਡ ਕੇ ਸਕਾਰਾਤਮਕ ਗੱਲਬਾਤ ਕਰਨ, ਤਾਂ ਜੋ ਦੇਸ਼ ਦੀ ਬੈਂਕਿੰਗ ਵਿਵਸਥਾ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇ।
ਮੰਗਲਵਾਰ, 22 ਸਤੰਬਰ 2026
ਕਾਰੋਬਾਰ📍 ਪੰਜਾਬ
ਸਰਕਾਰ ਛੋਟੇ ਯੂਪੀਆਈ ਲੈਣ-ਦੇਣ 'ਤੇ ਮਿਲਣ ਵਾਲੀ ਸਬਸਿਡੀ ਨੂੰ ਹਮੇਸ਼ਾ ਲਈ ਖਤਮ ਕਰਨ 'ਤੇ ਵਿਚਾਰ ਕਰ ਰਹੀ ਹੈ। 15 ਅਕਤੂਬਰ ਤੋਂ ਵੱਡੇ ਪੇਮੈਂਟ 'ਤੇ ਐਮਡੀਆਰ ਲਾਗੂ ਹੁੰਦੇ ਹੀ ਬੈਂਕਾਂ ਦੀ ਕਮਾਈ ਸ਼ੁਰੂ ਹੋ ਜਾਵੇਗੀ।
ਸਰਕਾਰ ਛੋਟੇ ਯੂਪੀਆਈ ਲੈਣ-ਦੇਣ 'ਤੇ ਮਿਲਣ ਵਾਲੀ ਸਬਸਿਡੀ ਨੂੰ ਹਮੇਸ਼ਾ ਲਈ ਖਤਮ ਕਰਨ 'ਤੇ ਵਿਚਾਰ ਕਰ ਰਹੀ ਹੈ। 15 ਅਕਤੂਬਰ ਤੋਂ ਵੱਡੇ ਪੇਮੈਂਟ 'ਤੇ ਐਮਡੀਆਰ ਲਾਗੂ ਹੁੰਦੇ ਹੀ ਬੈਂਕਾਂ ਦੀ ਕਮਾਈ ਸ਼ੁਰੂ ਹੋ ਜਾਵੇਗੀ।
ਭਾਰਤ ਵਿੱਚ ਡਿਜੀਟਲ ਪੇਮੈਂਟ ਅੱਜ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਹਰ ਥਾਂ ਯੂਪੀਆਈ ਦੀ ਵਰਤੋਂ ਆਮ ਗੱਲ ਹੋ ਗਈ ਹੈ। ਇਸ ਪੇਮੈਂਟ ਸਿਸਟਮ ਨੂੰ ਇੰਨਾ ਵੱਡਾ ਅਤੇ ਮਜ਼ਬੂਤ ਬਣਾਉਣ ਲਈ ਸਰਕਾਰ ਨੇ ਲਗਾਤਾਰ ਬੈਂਕਾਂ ਨੂੰ ਵਿੱਤੀ ਮਦਦ ਦਿੱਤੀ ਹੈ। ਪਰ ਹੁਣ ਯੂਪੀਆਈ ਈਕੋਸਿਸਟਮ ਪੂਰੀ ਤਰ੍ਹਾਂ ਬਦਲ ਰਿਹਾ ਹੈ। ਸਰਕਾਰ ਘੱਟ ਮੁੱਲ ਵਾਲੇ ਯੂਪੀਆਈ ਟ੍ਰਾਂਜ਼ੈਕਸ਼ਨਾਂ ‘ਤੇ ਮਿਲਣ ਵਾਲੀ ਸਬਸਿਡੀ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਵੱਡੇ ਲੈਣ-ਦੇਣ ‘ਤੇ ਮਰਚੈਂਟ ਡਿਸਕਾਊਂਟ ਰੇਟ ਦਾ ਲਾਗੂ ਹੋਣਾ ਹੈ। ਵੱਡੇ ਪੇਮੈਂਟਾਂ ‘ਤੇ ਐਮਡੀਆਰ ਰਾਹੀਂ ਬੈਂਕਾਂ ਦੀ ਕਮਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਅਜਿਹੇ ਵਿੱਚ ਸਰਕਾਰ ਨੂੰ ਲੱਗ ਰਿਹਾ ਹੈ ਕਿ ਜਦੋਂ ਬੈਂਕ ਖੁਦ ਕਮਾਈ ਕਰਨ ਲੱਗਣਗੇ, ਤਾਂ ਸਰਕਾਰੀ ਖਜ਼ਾਨੇ ਤੋਂ ਸਬਸਿਡੀ ਦੇਣ ਦੀ ਹੁਣ ਕੋਈ ਖਾਸ ਲੋੜ ਨਹੀਂ ਰਹੇਗੀ।
ਪਿਛਲੇ ਕੁਝ ਸਮੇਂ ਵਿੱਚ ਡਿਜੀਟਲ ਲੈਣ-ਦੇਣ ਦੀ ਦੁਨੀਆ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਸਰਕਾਰ ਨੇ ਵੱਡੇ ਮਰਚੈਂਟ ਪੇਮੈਂਟਾਂ ‘ਤੇ ਐਮਡੀਆਰ ਲਾਗੂ ਕਰ ਦਿੱਤਾ ਹੈ। 15 ਅਕਤੂਬਰ 2026 ਤੋਂ ਐਨਪੀਸੀਆਈ ਦੇ ਨਵੇਂ ਨਿਯਮਾਂ ਤਹਿਤ ₹2,000 ਤੋਂ ਵੱਧ ਦੇ ਚੁਣਿੰਦਾ ਯੂਪੀਆਈ ਮਰਚੈਂਟ ਭੁਗਤਾਨਾਂ ‘ਤੇ 0.4% ਦਾ ਮਰਚੈਂਟ ਡਿਸਕਾਊਂਟ ਰੇਟ ਲਾਗੂ ਹੋ ਜਾਵੇਗਾ।
ਜਿਵੇਂ ਹੀ ਵੱਡੇ ਪੇਮੈਂਟਾਂ ‘ਤੇ ਐਮਡੀਆਰ ਤੋਂ ਕਮਾਈ ਸ਼ੁਰੂ ਹੋਵੇਗੀ, ਸਰਕਾਰ ਆਪਣੀ ਵਿੱਤੀ ਮਦਦ ਵਾਲੀ ਯੋਜਨਾ ਨੂੰ ਸਮੇਟਣ ਦੀ ਤਿਆਰੀ ਕਰ ਰਹੀ ਹੈ। ਹੁਣ ਪੇਮੈਂਟ ਕੰਪਨੀਆਂ ਦੇ ਨਾਲ-ਨਾਲ ਬੈਂਕਾਂ ਨੂੰ ਵੀ ਨੈੱਟਵਰਕ ਤੋਂ ਸਿੱਧੀ ਟ੍ਰਾਂਜ਼ੈਕਸ਼ਨ ਆਧਾਰਿਤ ਆਮਦਨ ਹੋਣ ਲੱਗੇਗੀ। ਜਦੋਂ ਪੂਰਾ ਸਿਸਟਮ ਆਪਣੇ ਆਪ ਕਮਾਈ ਕਰਨ ਲੱਗੇਗਾ, ਤਾਂ ਸਰਕਾਰ ਛੋਟੇ ਪੇਮੈਂਟਾਂ ‘ਤੇ ਆਪਣੀ ਤਰਫੋਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਰੋਕਣਾ ਚਾਹੁੰਦੀ ਹੈ। ਇਕਨਾਮਿਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਵਿੱਤੀ ਸਾਲ 2027 ਲਈ ਸਰਕਾਰ ਨੇ 2,000 ਕਰੋੜ ਰੁਪਏ ਦਾ ਬਜਟ ਤਾਂ ਰੱਖਿਆ ਸੀ, ਪਰ ਅਪ੍ਰੈਲ 2025 ਤੋਂ ਬਾਅਦ ਜ਼ਮੀਨੀ ਪੱਧਰ ‘ਤੇ ਕੋਈ ਵੀ ਨਵੀਂ ਸਬਸਿਡੀ ਜਾਰੀ ਨਹੀਂ ਕੀਤੀ ਗਈ ਹੈ।
ਇਸ ਸੰਭਾਵਿਤ ਫੈਸਲੇ ਦੇ ਪਿੱਛੇ ਇੱਕ ਵੱਡਾ ਕਾਰਨ ਟੈਕਸਦਾਤਾਵਾਂ ਦੇ ਪੈਸੇ ਦੀ ਬਚਤ ਕਰਨਾ ਹੈ। ਬੈਂਕਿੰਗ ਸੈਕਟਰ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਵੱਡੇ ਪੇਮੈਂਟਾਂ ‘ਤੇ ਐਮਡੀਆਰ ਲਾਗੂ ਕਰਨ ਦਾ ਮੁੱਖ ਮਕਸਦ ਹੀ ਇਹ ਹੈ ਕਿ ਡਿਜੀਟਲ ਪੇਮੈਂਟ ਈਕੋਸਿਸਟਮ ਟੈਕਸਦਾਤਾਵਾਂ ਦੇ ਪੈਸੇ ‘ਤੇ ਨਿਰਭਰ ਨਾ ਰਹੇ। ਅਧਿਕਾਰੀ ਨੇ ਸਪੱਸ਼ਟ ਤੌਰ ‘ਤੇ ਦੱਸਿਆ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਸਰਕਾਰ ਵੱਲੋਂ ਕੋਈ ਵੀ ਨਵੀਂ ਸਬਸਿਡੀ ਨਹੀਂ ਦਿੱਤੀ ਗਈ ਹੈ। ਸਰਕਾਰ ਬਿਲਕੁਲ ਨਹੀਂ ਚਾਹੁੰਦੀ ਸੀ ਕਿ ਟੈਕਸਦਾਤਾਵਾਂ ਦੀ ਮਿਹਨਤ ਦੀ ਕਮਾਈ ਨਾਲ ਵੱਡੇ ਵਪਾਰੀਆਂ ਵੱਲੋਂ ਕੀਤੇ ਜਾਣ ਵਾਲੇ ਪੇਮੈਂਟਾਂ ‘ਤੇ ਕੋਈ ਛੋਟ ਦਿੱਤੀ ਜਾਵੇ।
ਜੇਕਰ ਅਸੀਂ ਪਿਛਲੇ ਕੁਝ ਸਾਲਾਂ ਦੇ ਸਰਕਾਰੀ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਰਕਾਰ ਹੌਲੀ-ਹੌਲੀ ਆਪਣਾ ਹੱਥ ਪਿੱਛੇ ਖਿੱਚ ਰਹੀ ਸੀ। ਵਿੱਤੀ ਸਾਲ 2024 ਵਿੱਚ ਯੂਪੀਆਈ ਪ੍ਰੋਤਸਾਹਨ ਦੇ ਤੌਰ ‘ਤੇ ਬੈਂਕਾਂ ਨੂੰ 3,631 ਕਰੋੜ ਰੁਪਏ ਵੰਡੇ ਗਏ ਸਨ। ਉੱਥੇ ਹੀ ਵਿੱਤੀ ਸਾਲ 2025 ਵਿੱਚ ਇਹ ਅੰਕੜਾ ਤੇਜ਼ੀ ਨਾਲ ਘਟ ਕੇ ਸਿਰਫ਼ 1,046 ਕਰੋੜ ਰੁਪਏ ਰਹਿ ਗਿਆ। ਫੰਡ ਵਿੱਚ ਆਈ ਇਸ ਵੱਡੀ ਗਿਰਾਵਟ ਤੋਂ ਸਪੱਸ਼ਟ ਸੰਕੇਤ ਮਿਲ ਰਿਹਾ ਸੀ ਕਿ ਸਰਕਾਰ ਜਲਦ ਹੀ ਇਸ ਪ੍ਰੋਤਸਾਹਨ ਯੋਜਨਾ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦੀ ਹੈ। ਹੁਣ ਐਮਡੀਆਰ ਤੋਂ ਰੈਵੇਨਿਊ ਮਿਲਣ ਦੀ ਸੰਭਾਵਨਾ ਨੇ ਇਸ ਪ੍ਰਕਿਰਿਆ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ।
ਦੇਸ਼ ਭਰ ਵਿੱਚ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਸੀ। ਜਨਵਰੀ 2020 ਵਿੱਚ ਯੂਪੀਆਈ ਅਤੇ ਡੈਬਿਟ ਕਾਰਡ ਪੇਮੈਂਟਾਂ ‘ਤੇ ਐਮਡੀਆਰ ਨੂੰ ਪੂਰੀ ਤਰ੍ਹਾਂ ਜ਼ੀਰੋ ਕਰ ਦਿੱਤਾ ਗਿਆ ਸੀ। ਉਸ ਸਮੇਂ ਜ਼ੀਰੋ ਐਮਡੀਆਰ ਕਾਰਨ ਬੈਂਕਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੇ ਇਹ ਸਬਸਿਡੀ ਯੋਜਨਾ ਸ਼ੁਰੂ ਕੀਤੀ ਸੀ। ਇਸ ਦਾ ਮੁੱਖ ਮਕਸਦ ਛੋਟੇ ਦੁਕਾਨਦਾਰਾਂ ਨੂੰ ਡਿਜੀਟਲ ਪੇਮੈਂਟ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ। ਇਸ ਤੋਂ ਇਲਾਵਾ ਟੀਅਰ-2, ਟੀਅਰ-3 ਸ਼ਹਿਰਾਂ ਤੋਂ ਲੈ ਕੇ ਪੇਂਡੂ ਇਲਾਕਿਆਂ ਤੱਕ ਸੁਰੱਖਿਅਤ ਪੇਮੈਂਟ ਇੰਫ੍ਰਾਸਟ੍ਰਕਚਰ ਤਿਆਰ ਕਰਨਾ ਵੀ ਸਰਕਾਰ ਦਾ ਟੀਚਾ ਸੀ। ਅੱਜ ਜਦੋਂ ਇਹ ਟੀਚਾ ਕਾਫੀ ਹੱਦ ਤੱਕ ਪੂਰਾ ਹੋ ਗਿਆ ਹੈ ਅਤੇ ਬੈਂਕਾਂ ਦੀ ਆਪਣੀ ਕਮਾਈ ਦਾ ਰਸਤਾ ਸਾਫ਼ ਹੋ ਗਿਆ ਹੈ, ਤਾਂ ਸਰਕਾਰ ਇਸ ਸਬਸਿਡੀ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ।
ਮੰਗਲਵਾਰ, 22 ਸਤੰਬਰ 2026
ਦੇਸ਼📍 ਪੰਜਾਬ
ਜੈਪੁਰ: ਰਾਜਸਥਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਅੱਜ ਅਲਵਰ ਅਤੇ ਕਰੌਲੀ ਜ਼ਿਲ੍ਹਿਆਂ ਵਿੱਚ ਰਿਸ਼ਵਤਖੋਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਸਰਕਾਰੀ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ।
ਜੈਪੁਰ: ਰਾਜਸਥਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਅੱਜ ਅਲਵਰ ਅਤੇ ਕਰੌਲੀ ਜ਼ਿਲ੍ਹਿਆਂ ਵਿੱਚ ਰਿਸ਼ਵਤਖੋਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਸਰਕਾਰੀ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ। ਏ.ਸੀ.ਬੀ. ਨੇ ਕਿਹਾ ਕਿ ਅਲਵਰ ਵਿੱਚ, ਕਠੂਮਾਰ ਪੰਚਾਇਤ ਸਮਿਤੀ ਦੇ ਸਹਾਇਕ ਇੰਜੀਨੀਅਰ ਸ਼ਿਵਰਾਮ ਅਤੇ ਜੂਨੀਅਰ ਇੰਜੀਨੀਅਰ ਮਿੰਨਾ ਖਾਨ ਨੂੰ ਇੱਕ ਫਰਮ ਦੇ 2.52 ਲੱਖ ਰੁਪਏ ਦੇ ਬਕਾਇਆ ਬਿੱਲ ਦੇ ਭੁਗਤਾਨ ਦੀ ਪ੍ਰਕਿਰਿਆ ਲਈ ਕ੍ਰਮਵਾਰ 25,000 ਅਤੇ 10,000 ਰੁਪਏ ਲੈਣ ਲਈ ਗ੍ਰਿਫ਼ਤਾਰ ਕੀਤਾ ਗਿਆ।
ਅਧਿਕਾਰੀਆਂ ਨੇ ਸ਼ਿਕਾਇਤਕਰਤਾ ਤੋਂ ਕ੍ਰਮਵਾਰ 40,000 ਅਤੇ 15,000 ਰੁਪਏ ਦੀ ਮੰਗ ਕੀਤੀ ਸੀ। ਏ.ਸੀ.ਬੀ. ਨੇ ਦੱਸਿਆ ਕਿ ਰਿਸ਼ਵਤ ਦੀ ਮੰਗ ਦੀ ਪੁਸ਼ਟੀ 18 ਸਤੰਬਰ ਨੂੰ ਹੋਈ ਸੀ, ਜਿਸ ਤੋਂ ਬਾਅਦ ਏ.ਸੀ.ਬੀ. ਨੇ ਜਾਲ ਵਿਛਾਇਆ ਅਤੇ ਅੱਜ ਪੈਸੇ ਲੈਂਦਿਆਂ ਉਨ੍ਹਾਂ ਨੂੰ ਫੜ ਲਿਆ। ਕਰੌਲੀ ਵਿੱਚ ਇੱਕ ਵੱਖਰੇ ਮਾਮਲੇ ਵਿੱਚ, ਏ.ਸੀ.ਬੀ. ਅਧਿਕਾਰੀਆਂ ਨੇ ਜਗਦੀਸ਼ ਬੈਰਵਾ, ਇੱਕ ਜੈਪੁਰ ਡਿਸਕੌਮ ਟੈਕਨੀਸ਼ੀਅਨ ਅਤੇ ਸਹਾਇਕ ਸਟੋਰਕੀਪਰ ਨੂੰ ਸੜੇ ਹੋਏ ਬਿਜਲੀ ਦੇ ਟਰਾਂਸਫਾਰਮਰ ਨੂੰ ਬਦਲਣ ਲਈ 8,000 ਰੁਪਏ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।
ਏ.ਸੀ.ਬੀ. ਨੇ ਦੱਸਿਆ ਕਿ ਬੈਰਵਾ ਨੇ 9,000 ਰੁਪਏ ਦੀ ਮੰਗ ਕੀਤੀ ਸੀ ਅਤੇ ਉਹ ਹਿੰਦੌਨ ਸਿਟੀ ਵਿੱਚ ਸਹਾਇਕ ਇੰਜੀਨੀਅਰ ਦੇ ਦਫ਼ਤਰ ਵਿੱਚ 8,000 ਰੁਪਏ ਲੈਂਦਿਆਂ ਫੜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਮੰਗਲਵਾਰ, 22 ਸਤੰਬਰ 2026
ਦੇਸ਼📍 ਪੰਜਾਬ
ਮੁੰਬਈ ਵਿੱਚ ਸੋਮਵਾਰ, 21 ਸਤੰਬਰ 2026 ਨੂੰ ਬੰਬੇ ਦੇ ਖੁਦਕੁਸ਼ੀ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਦਰਸ਼ਨਕਾਰੀਆਂ ਨੇ ਮੋਮਬੱਤੀ ਮਾਰਚ/ਰੋਸ ਪ੍ਰਦਰਸ਼ਨ ਕੀਤਾ।
ਮੁੰਬਈ ਵਿੱਚ ਸੋਮਵਾਰ, 21 ਸਤੰਬਰ 2026 ਨੂੰ ਬੰਬੇ ਦੇ ਖੁਦਕੁਸ਼ੀ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਦਰਸ਼ਨਕਾਰੀਆਂ ਨੇ ਮੋਮਬੱਤੀ ਮਾਰਚ/ਰੋਸ ਪ੍ਰਦਰਸ਼ਨ ਕੀਤਾ।
ਮੰਗਲਵਾਰ, 22 ਸਤੰਬਰ 2026
ਸਿਆਸਤ📍 ਪੰਜਾਬ
ਪਟਨਾ: ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਪ੍ਰੀਸ਼ਦ ਦੀਆਂ ਗ੍ਰੈਜੂਏਟ ਅਤੇ ਅਧਿਆਪਕ ਹਲਕਿਆਂ ਦੀਆਂ ਅੱਠ ਸੀਟਾਂ ਲਈ ਦੋ-ਸਾਲਾ ਚੋਣਾਂ ਦਾ ਐਲਾਨ ਕੀਤਾ ਅਤੇ 23 ਅਕਤੂਬਰ ਨੂੰ ਵੋਟਿੰਗ ਦਾ ਪ੍ਰੋਗਰਾਮ ਜਾਰੀ ਕੀਤਾ।
ਪਟਨਾ: ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਪ੍ਰੀਸ਼ਦ ਦੀਆਂ ਗ੍ਰੈਜੂਏਟ ਅਤੇ ਅਧਿਆਪਕ ਹਲਕਿਆਂ ਦੀਆਂ ਅੱਠ ਸੀਟਾਂ ਲਈ ਦੋ-ਸਾਲਾ ਚੋਣਾਂ ਦਾ ਐਲਾਨ ਕੀਤਾ ਅਤੇ 23 ਅਕਤੂਬਰ ਨੂੰ ਵੋਟਿੰਗ ਦਾ ਪ੍ਰੋਗਰਾਮ ਜਾਰੀ ਕੀਤਾ। ਕਮਿਸ਼ਨ ਮੁਤਾਬਕ ਇਨ੍ਹਾਂ ਅੱਠ ਸੀਟਾਂ ‘ਤੇ ਚੁਣੇ ਗਏ ਮੌਜੂਦਾ ਮੈਂਬਰਾਂ ਦਾ ਕਾਰਜਕਾਲ 16 ਨਵੰਬਰ 2026 ਨੂੰ ਖਤਮ ਹੋ ਰਿਹਾ ਹੈ।
ਜਿਨ੍ਹਾਂ ਸੀਟਾਂ ਲਈ ਚੋਣਾਂ ਹੋਣਗੀਆਂ ਉਨ੍ਹਾਂ ਵਿੱਚ ਪਟਨਾ ਗ੍ਰੈਜੂਏਟ, ਦਰਭੰਗਾ ਗ੍ਰੈਜੂਏਟ, ਤਿਰਹੂਤ ਗ੍ਰੈਜੂਏਟ, ਕੋਸੀ ਗ੍ਰੈਜੂਏਟ, ਪਟਨਾ ਅਧਿਆਪਕ, ਦਰਭੰਗਾ ਅਧਿਆਪਕ, ਤਿਰਹੂਤ ਅਧਿਆਪਕ ਅਤੇ ਸਰਨ ਅਧਿਆਪਕ ਹਲਕੇ ਸ਼ਾਮਲ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਪਟਨਾ ਦੇ ਗ੍ਰੈਜੂਏਟ ਨੀਰਜ ਕੁਮਾਰ, ਦਰਭੰਗਾ ਗ੍ਰੈਜੂਏਟ ਸਰਵੇਸ਼ ਕੁਮਾਰ, ਤਿਰਹੂਤ ਗ੍ਰੈਜੂਏਟ ਤੋਂ ਬੰਸੀਧਰ ਬ੍ਰਜਵਾਸੀ, ਕੋਸੀ ਗ੍ਰੈਜੂਏਟ ਤੋਂ ਐੱਨ. ਦੇ. ਯਾਦਵ, ਪਟਨਾ ਦੇ ਅਧਿਆਪਕ ਨਵਲ ਕਿਸ਼ੋਰ ਯਾਦਵ, ਦਰਭੰਗਾ ਅਧਿਆਪਕ ਮਦਨ ਮੋਹਨ ਝਾਅ, ਤਿਰਹੂਤ ਅਧਿਆਪਕ ਸੰਜੇ ਕੁਮਾਰ ਸਿੰਘ ਅਤੇ ਸਰਵਣ ਅਧਿਆਪਕ ਆਫਾਕ ਅਹਿਮਦ ਦਾ ਕਾਰਜਕਾਲ 16 ਨਵੰਬਰ ਨੂੰ ਖਤਮ ਹੋ ਰਿਹਾ ਹੈ। ਚੋਣਾਂ ਸਬੰਧੀ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ।
ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 6 ਅਕਤੂਬਰ ਹੋਵੇਗੀ ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 7 ਅਕਤੂਬਰ ਨੂੰ ਹੋਵੇਗੀ। ਉਮੀਦਵਾਰ 9 ਅਕਤੂਬਰ ਤੱਕ ਆਪਣੇ ਨਾਮ ਵਾਪਸ ਲੈ ਸਕਣਗੇ।23 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 27 ਅਕਤੂਬਰ ਨੂੰ ਹੋਵੇਗੀ। ਕਮਿਸ਼ਨ ਨੇ ਦੱਸਿਆ ਕਿ ਚੋਣ ਪ੍ਰਕਿਰਿਆ 31 ਅਕਤੂਬਰ ਤੱਕ ਮੁਕੰਮਲ ਕਰ ਲਈ ਜਾਵੇਗੀ।
ਮੰਗਲਵਾਰ, 22 ਸਤੰਬਰ 2026
ਸਿਆਸਤ📍 ਪੰਜਾਬ
ਹਲਕਾ ਨਿਹਾਲ ਸਿੰਘ ਵਾਲਾ ਤੋਂ ਚੋਣ ਮੈਦਾਨ ਵਿੱਚ ਉਤਾਰੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜੇਲ੍ਹ ਵਿੱਚ ਬੰਦ ਆਗੂ ਬਸੰਤ ਸਿੰਘ ਦੀ ਫ਼ਾਈਲ ਤਸਵੀਰ।
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਿੰਡ ਦੌਲਤਪੁਰਾ ਦੇ ਜੇਲ੍ਹ ਵਿੱਚ ਬੰਦ ਨੌਜਵਾਨ ਨੂੰ ਚੋਣ ਮੈਦਾਨ ਵਿੱਚ ਲਿਆਂਦਾ ਹੈ।
ਹਲਕਾ ਨਿਹਾਲ ਸਿੰਘ ਵਾਲਾ ਤੋਂ ਚੋਣ ਮੈਦਾਨ ਵਿੱਚ ਉਤਾਰੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜੇਲ੍ਹ ਵਿੱਚ ਬੰਦ ਆਗੂ ਬਸੰਤ ਸਿੰਘ ਦੀ ਫ਼ਾਈਲ ਤਸਵੀਰ।
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਿੰਡ ਦੌਲਤਪੁਰਾ ਦੇ ਜੇਲ੍ਹ ਵਿੱਚ ਬੰਦ ਨੌਜਵਾਨ ਨੂੰ ਚੋਣ ਮੈਦਾਨ ਵਿੱਚ ਲਿਆਂਦਾ ਹੈ। ਬਸੰਤ ਸਿੰਘ ਦੌਲਤਪੁਰਾ ਨਾਮੀ ਇਹ ਸ਼ਖਸ ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਹੈ ਅਤੇ ਅੱਜ-ਕੱਲ੍ਹ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਜਥੇਬੰਦੀ ਨੇ ਦੋ ਦਿਨ ਪਹਿਲਾਂ ਦੌਲਤਪੁਰਾ ਨੂੰ ਹਲਕਾ ਇੰਚਾਰਜ ਐਲਾਨਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਲਕੇ ਤੋਂ ਉਮੀਦਵਾਰੀ ਤੈਅ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵੀ ਵੱਡੀ ਰੈਲੀ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੂੰ ਥਾਪੜਾ ਦਿੱਤਾ ਸੀ।
ਬਸੰਤ ਸਿੰਘ ਦੌਲਤਪੁਰਾ ਦੀ ਹਲਕੇ ਤੋਂ ਉਮੀਦਵਾਰੀ ਨੇ ਨਵੇਂ ਸਿਆਸੀ ਸਮੀਕਰਨ ਪੈਦਾ ਕਰ ਦਿੱਤੇ ਹਨ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪੰਜਾਬ ਭਰ ਵਿੱਚ ਜਿਸ ਤਰ੍ਹਾਂ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰਕੇ ਲੋਕ ਲਾਮਬੰਦੀ ਕੀਤੀ ਜਾ ਰਹੀ ਹੈ, ਉਸ ਤੋਂ ਇਹ ਅੰਦਾਜ਼ਾ ਜ਼ਰੂਰ ਲੱਗ ਰਿਹਾ ਹੈ ਕਿ ਜਥੇਬੰਦੀ ਪੂਰੀ ਤਿਆਰੀ ਨਾਲ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਜਾ ਰਹੀ ਹੈ।
ਮੰਗਲਵਾਰ, 22 ਸਤੰਬਰ 2026
ਸਿਆਸਤ📍 ਪੰਜਾਬ
ਸਾਲ 2027 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੂਬੇ ਦੇ ਉਥਲ-ਪੁਥਲ ਭਰੇ ਸਿਆਸੀ ਇਤਿਹਾਸ ਵਿੱਚ ਫ਼ੈਸਲਾਕੁਨ ਮੋੜ ਸਾਬਿਤ ਹੋ ਸਕਦੀਆਂ ਹਨ।
ਸਾਲ 2027 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੂਬੇ ਦੇ ਉਥਲ-ਪੁਥਲ ਭਰੇ ਸਿਆਸੀ ਇਤਿਹਾਸ ਵਿੱਚ ਫ਼ੈਸਲਾਕੁਨ ਮੋੜ ਸਾਬਿਤ ਹੋ ਸਕਦੀਆਂ ਹਨ।
ਸਿਆਸਤ ਦੀ ਆਦਰਸ਼ਵਾਦੀ ਕਲਪਨਾ ਤੋਂ ਕਾਫ਼ੀ ਹਰਮਨਪਿਆਰਤਾ ਹਾਸਿਲ ਕਰਨ ਵਾਲੀ ਇਹ ਨਵੀਂ ਸਿਆਸੀ ਤਾਕਤ ਹੋਰ ਪਾਰਟੀਆਂ, ਖ਼ਾਸਕਰ ਅਕਾਲੀ ਦਲ ਦੇ ਵੋਟ ਬੈਂਕ ਵਿੱਚ ਕਮੀ ਲਿਆ ਸਕਦੀ ਹੈ। ਹਾਲਾਂਕਿ ਸੰਭਵ ਹੈ ਕਿ ਇਹ ਸੱਤਾਧਾਰੀ ਪਾਰਟੀ ਲਈ ਗੰਭੀਰ ਚੁਣੌਤੀ ਪੇਸ਼ ਕਰਨ ਦੀ ਸਥਿਤੀ ਵਿੱਚ ਨਾ ਹੋਵੇ। ਫਿਰ ਵੀ ਚੋਣ ਮੈਦਾਨ ਵਿੱਚ ਇਸ ਦੀ ਸਪੱਸ਼ਟ ਮੌਜੂਦਗੀ ਨੇ ਪੰਜਾਬ ਦੇ ਸਿਆਸੀ ਤਵਾਜ਼ਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਗਰਮ ਖ਼ਿਆਲੀ ਸਿਆਸਤ ਦੀ ਵਾਪਸੀ ਬਾਰੇ ਤੌਖ਼ਲਿਆਂ ਨੂੰ ਮੁੜ ਜਨਮ ਦਿੱਤਾ ਹੈ। ਆਪਣਾ ਸਿਆਸੀ ਆਧਾਰ ਮੁੜ ਤਲਾਸ਼ ਰਿਹਾ ਅਕਾਲੀ ਦਲ, ਤੇਜ਼ੀ ਨਾਲ ਉੱਭਰ ਰਹੀ ਭਾਜਪਾ ਅਤੇ ਕਾਂਗਰਸ ਵੱਲੋਂ ਆਪਸੀ ਖਿੱਚੋਤਾਣ ਕਾਰਨ ਆਪਣੇ ਆਪ ਨੂੰ ਪਹੁੰਚਾਇਆ ਗਿਆ ਸਿਆਸੀ ਨੁਕਸਾਨ- ਇਨ੍ਹਾਂ ਸਾਰਿਆਂ ਨੇ ਮਿਲ ਕੇ ਪੰਜਾਬ ਦੀ ਸਿਆਸਤ ਨੂੰ ਬਦਲ ਦਿੱਤਾ ਹੈ।
ਇਸ ਦੇ ਨਾਲ ਹੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸੰਭਾਵੀ ਗੱਠਜੋੜ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਦੇ ਸਿਆਸੀ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ‘ਆਪ’ ਸਾਹਮਣੇ ਇੱਕ ਮੁੱਖ ਚੁਣੌਤੀ ਵਜੋਂ ਉੱਭਰ ਸਕਦਾ ਹੈ। ਇਨ੍ਹਾਂ ਹਾਲਾਤ ਵਿੱਚ ਖਿੰਡੇ ਹੋਏ ਜਨਮਤ ਅਤੇ ਉਸ ਤੋਂ ਪੈਦਾ ਹੋਣ ਵਾਲੀ ਸਿਆਸੀ ਅਸਥਿਰਤਾ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦਾ ਸੂਬੇ ਦੇ ਵਿਕਾਸ ਦੀਆਂ ਲੋੜਾਂ ’ਤੇ ਗੰਭੀਰ ਅਸਰ ਪੈ ਸਕਦਾ ਹੈ। ਪੰਜਾਬ ਦੀ ਵੱਖ-ਵੱਖ ਵਿਕਾਸ ਪੈਮਾਨਿਆਂ ਵਿੱਚ ਸਾਲਾਂ ਤੋਂ ਦਰਜ ਹੋ ਰਹੀ ਗਿਰਾਵਟ ਨੂੰ ਉਦੋਂ ਤੱਕ ਨਹੀਂ ਰੋਕਿਆ ਜਾ ਸਕਦਾ, ਜਦੋਂ ਤੱਕ ਸੂਬੇ ਦੇ ਨਵੀਨੀਕਰਨ ਅਤੇ ਮੁੜ ਉਭਾਰ ਲਈ ਲੋੜੀਂਦੀਆਂ ਅਹਿਮ ਨੀਤੀਆਂ ’ਤੇ ਵਿਆਪਕ ਸਿਆਸੀ ਸਹਿਮਤੀ ਨਹੀਂ ਬਣਦੀ।
ਜ਼ਮੀਨੀ ਹਾਲਾਤ ਅਤੇ ਇੱਕ ਮਜ਼ਬੂਤ ਜਮਹੂਰੀਅਤ ਦੀਆਂ ਲੋੜਾਂ ਸਿਆਸੀ ਵਿਚਾਰ-ਵਟਾਂਦਰੇ ਵਿੱਚ ਸ਼ਾਲੀਨਤਾ ਅਤੇ ਆਪਸੀ ਰਿਸ਼ਤਿਆਂ ਵਿੱਚ ਮਰਿਆਦਾ ਤੇ ਸਦਭਾਵਨਾ ਦੀ ਵਾਪਸੀ ਦੀ ਮੰਗ ਕਰਦੀਆਂ ਹਨ। ਸਿਆਸੀ ਆਗੂਆਂ ਦਰਮਿਆਨ ਸੁਹਿਰਦ ਸੰਚਾਰ ਦੇ ਰਾਹ ਖੁੱਲ੍ਹੇ ਰਹਿਣੇ ਬਹੁਤ ਜ਼ਰੂਰੀ ਹਨ ਕਿਉਂਕਿ ਸੂਬੇ ਦੇ ਵਿਕਾਸ ਲਈ ਸੂਝ ਭਰੀਆਂ ਨੀਤੀਆਂ ’ਤੇ ਵਿਆਪਕ ਸਹਿਮਤੀ ਬਣਾਉਣ ਲਈ ਆਗੂਆਂ ਵਿਚਕਾਰ ਸਹਿਯੋਗ ਅਤੇ ਤਾਲਮੇਲ ਲਾਜ਼ਮੀ ਹੈ। ਸੋਸ਼ਲ ਮੀਡੀਆ ’ਤੇ ਸਿਆਸੀ ਆਗੂਆਂ ਵਿਚਕਾਰ ਹੋਣ ਵਾਲੀ ਕੌੜੀ-ਕੁਸੈਲੀ ਜਨਤਕ ਬਹਿਸ, ਜੋ ਹੁਣ ਇੱਕ ਅਮੁੱਕ ਤਮਾਸ਼ੇ ਦਾ ਰੂਪ ਧਾਰ ਚੁੱਕੀ ਹੈ,
ਕਿਸੇ ਦੀ ਸਾਖ਼ ਨੂੰ ਬਿਨਾਂ ਸੋਚੇ-ਸਮਝੇ ਢਾਹ ਲਾਉਣਾ ਅਤੇ ਵਿਅਕਤੀਆਂ ਦੇ ਮਾਣ ਨੂੰ ਵਾਰ-ਵਾਰ ਠੇਸ ਪਹੁੰਚਾਉਣਾ ਜਮਹੂਰੀ ਵਿਚਾਰ-ਚਰਚਾ ਦੇ ਬੁਨਿਆਦੀ ਅਸੂਲਾਂ ਦੀ ਉਲੰਘਣਾ ਹੈ। ਇੱਕ ਵਾਰ ਕਹੇ ਗਏ ਸ਼ਬਦ ਸਿਰਫ਼ ਸਮਾਂ ਬੀਤਣ ਨਾਲ ਖ਼ਤਮ ਨਹੀਂ ਹੋ ਜਾਂਦੇ। ਕੌੜੇ ਸ਼ਬਦਾਂ ਨਾਲ ਪਹੁੰਚੀ ਠੇਸ ਰੂਹ ਨੂੰ ਅਜਿਹਾ ਜ਼ਖ਼ਮ ਲਗਾ ਜਾਂਦੀ ਹੈ, ਜੋ ਆਸਾਨੀ ਨਾਲ ਨਹੀਂ ਭਰਦਾ। ਹਿੰਸਕ ਜਾਂ ਡਰ ਪੈਦਾ ਕਰਨ ਵਾਲੇ ਲਹਿਜੇ ਵਿੱਚ ਕੀਤੀ ਗਈ ਗੱਲਬਾਤ ਲੋਕਤੰਤਰ ਦੀ ਉਸ ਨਰਮੀ ਅਤੇ ਪ੍ਰਭਾਵਸ਼ਾਲੀ ਅਪੀਲ ਨੂੰ ਕਮਜ਼ੋਰ ਕਰਦੀ ਹੈ, ਜੋ ਸਿਆਸੀ ਅਤੇ ਸਮਾਜਿਕ ਜੀਵਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਇਸ ਦੀਆਂ ਕੇਂਦਰੀ ਖ਼ੂਬੀਆਂ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਜਨਤਕ ਵਿਚਾਰ-ਵਟਾਂਦਰੇ ਦਾ ਪੱਧਰ ਉੱਚਾ ਚੁੱਕਿਆ ਜਾਵੇ ਅਤੇ ਇਸ ਨੂੰ ਤਲਖ਼ੀ, ਬਦਨਾਮੀ ਤੇ ਨਿੱਜੀ ਦੁਸ਼ਮਣੀ ਤੋਂ ਫੈਸਲਾਕੁੰਨ ਢੰਗ ਨਾਲ ਦੂਰ ਲਿਜਾਇਆ ਜਾਵੇ।
ਖੁਸ਼ਹਾਲ ਸੂਬੇ ਵਜੋਂ ਪੰਜਾਬ ਦੇ ਮੁੜ ਉਭਾਰ ਲਈ ਅਜਿਹੀ ਖੁੱਲ੍ਹੇ ਦਿਲ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜੋ ਲੰਮੇ ਸਮੇਂ ਤੋਂ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੀ ਤੰਗਦਿਲੀ ਅਤੇ ਤੰਗਨਜ਼ਰੀ ਤੋਂ ਉੱਪਰ ਉੱਠ ਸਕੇ। ਅੱਜ ਸਭ ਤੋਂ ਵੱਡੀ ਲੋੜ ਅਜਿਹੇ ਆਗੂਆਂ ਨੂੰ ਲੱਭਣ ਦੀ ਹੈ, ਜੋ ਆਪਣੇ ਆਪ ਤੋਂ ਉੱਪਰ ਉੱਠ ਕੇ ਹਾਸ਼ੀਏ ’ਤੇ ਧੱਕੇ ਅਤੇ ਹੱਕਾਂ ਤੋਂ ਵਾਝੇ ਲੋਕਾਂ ਪ੍ਰਤੀ ਦਇਆ ਤੇ ਸੰਵੇਦਨਾ ਨੂੰ ਸ਼ਾਸਨ ਦੀ ਮੂਲ ਭਾਵਨਾ ਬਣਾ ਸਕਣ ਅਤੇ ਸਿਰਫ਼ ਸੱਤਾ ਹਾਸਲ ਕਰਨ ਦੇ ਲਾਲਚ ਤੋਂ ਖ਼ੁਦ ਨੂੰ ਬਚਾ ਸਕਣ। ਸਾਨੂੰ ਅਜਿਹੇ ਆਗੂਆਂ ਦੀ ਭਾਲ ਕਰਨੀ ਚਾਹੀਦੀ ਹੈ, ਜੋ ਦਬਦਬੇ ਵਾਲੀ ਤਾਕਤ ਨੂੰ ਲੋਕਾਂ ਦੀ ਤਾਕਤ ਨਾ ਸਮਝਣ ਅਤੇ ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਜਿਨ੍ਹਾਂ ਦੀ ਲੀਡਰਸ਼ਿਪ ਦਾ ਦਾਅਵਾ ਤਾਕਤ ਦੇ ਨੰਗੇ ਪ੍ਰਦਰਸ਼ਨ ਅਤੇ ਸਮਰਥਕਾਂ ਦੇ ਭੇਸ ਵਾਲੇ ਸੌੜੇ ਹਿੱਤਾਂ ਵਾਲੇ ਲੋਕਾਂ ਦੀ ਖੁਸ਼ਾਮਦ ’ਤੇ ਟਿਕਿਆ ਹੋਵੇ। ਲੋਕਾਂ ਦੇ ਦੁੱਖਾਂ ਅਤੇ ਬੇਇਨਸਾਫ਼ੀ ਪ੍ਰਤੀ ਬੇਪਰਵਾਹ ਹੰਕਾਰੀ ਸੱਤਾ ਦਾ ਵਿਰੋਧ ਕਰਨਾ ਨਾਗਰਿਕਾਂ ਦਾ ਨੈਤਿਕ ਫ਼ਰਜ਼ ਹੈ। ਜਮਹੂਰੀਅਤ ਆਖ਼ਰਕਾਰ ਉਨ੍ਹਾਂ ਆਗੂਆਂ ਦੇ ਸਹਾਰੇ ਕਾਇਮ ਰਹਿੰਦੀ ਹੈ, ਜੋ ਪੀੜਤ ਅਤੇ ਕਮਜ਼ੋਰ ਲੋਕਾਂ ਦੀਆਂ ਅੱਖਾਂ ਵਿੱਚ ਰੁਕੇ ਹੋਏ ਹੰਝੂ ਦੇਖ ਸਕਣ ਅਤੇ ਉਨ੍ਹਾਂ ਦੇ ਦੱਬੇ ਹੋਏ ਹਉਕੇ ਸੁਣ ਸਕਣ। ਪੰਜਾਬ ਦੇ ਬਹਾਦਰ ਅਤੇ ਜ਼ਿੰਦਾਦਿਲ ਲੋਕ, ਜੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਂਦੇ ਹਨ, ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਅਜਿਹੇ ਸ਼ਾਸਨ ਦੇ ਹੱਕਦਾਰ ਹਨ ਜਿਸ ਦੀ ਬੁਨਿਆਦ ਕਾਨੂੰਨ ਅਤੇ ਇਨਸਾਫ਼ ’ਤੇ ਟਿਕੀ ਹੋਵੇ। ਦਰਅਸਲ, ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਲੋਕਾਂ ਨੂੰ ਖ਼ੁਦ ਵੀ ਕਾਨੂੰਨ ਨਾਲ ਬੱਝੇ ਹੋਣਾ ਚਾਹੀਦਾ ਹੈ ਅਤੇ ਅਜਿਹਾ ਦਿਸਣਾ ਵੀ ਚਾਹੀਦਾ ਹੈ।
ਇੱਕ ਜੀਵੰਤ ਜਮਹੂਰੀਅਤ ਦੀ ਅਸਲ ਕਸਵੱਟੀ ਇਸ ਦੀਆਂ ਪ੍ਰਕਿਰਿਆਵਾਂ ਦੀ ਪਵਿੱਤਰਤਾ ਹੈ, ਅਜਿਹੀਆਂ ਪ੍ਰਕਿਰਿਆਵਾਂ ਜੋ ਵਿਚਾਰਾਂ ਦੀ ਆਜ਼ਾਦ ਮੁਕਾਬਲੇਬਾਜ਼ੀ ਰਾਹੀਂ ਪ੍ਰੇਰਣਾਦਾਇਕ ਲੀਡਰਸ਼ਿਪ ਨੂੰ ਜਨਮ ਦੇ ਸਕਣ। ਅਜਿਹੀ ਲੀਡਰਸ਼ਿਪ ‘ਚਤੁਰ ਵਿਅਕਤੀ ਦੇ ਹੰਕਾਰ’ ਉੱਤੇ ਨਹੀਂ ਸਗੋਂ ਮਨੁੱਖੀ ਜੀਵਨ ਦੀ ਸਮੁੱਚੀ ਹਕੀਕਤ ਦੀ ਸਮਝ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਅਸੀਂ ਜਾਣਦੇ ਹਾਂ ਕਿ ਜਮਹੂਰੀਅਤ ਸਾਡੇ ਸਮਿਆਂ ਦੇ ਨੈਤਿਕ ਸਵਾਲਾਂ ’ਤੇ ਜਨਤਕ ਤਰਕ ਅਤੇ ਵਿਚਾਰ-ਵਟਾਂਦਰੇ ਦਾ ਨਾਮ ਹੈ। ਪੰਜਾਬ ਜਦੋਂ ਆਪਣੀ ਗੁਆਚੀ ਹੋਈ ਸ਼ਾਨ ਨੂੰ ਮੁੜ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ ਤਾਂ ਇਸ ਨੂੰ ਅਜਿਹੇ ਆਗੂਆਂ ਦੀ ਅਗਵਾਈ ਹੇਠਲੀ ਸਰਕਾਰ ਦੀ ਲੋੜ ਹੈ, ਜਿਨ੍ਹਾਂ ਵਿੱਚ ‘ਦਲੇਰ ਆਦਰਸ਼ਵਾਦ’ ਹੋਵੇ, ਅਜਿਹੇ ਆਗੂ ਜੋ ਅਜਿਹੀ ਦਿਸ਼ਾ ਤੈਅ ਕਰ ਸਕਣ ਜਿਸ ਨਾਲ ਲੋਕਾਂ ਵਿੱਚ ਆਸ ਮੁੜ ਜਾਗੇ ਅਤੇ ਰੁਜ਼ਗਾਰ ਪੈਦਾ ਕਰਨ, ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰਥਿਕ ਨੀਤੀਆਂ ਬਣਾਉਣ, ਸੂਬੇ ਦੀ ਤਾਕਤ ਦੇ ਘੋਰ ਦੁਰਵਰਤੋਂ ਤੇ ਉੱਚ ਪੱਧਰ ’ਤੇ ਭ੍ਰਿਸ਼ਟਾਚਾਰ ਉੱਤੇ ਕਾਰਗਰ ਰੋਕ ਲਗਾਉਣ, ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਦੇ ਪੁਨਰਗਠਨ ਨਾਲ ਜੁੜੇ ਗੁੰਝਲਦਾਰ ਸਵਾਲਾਂ ਦਾ ਸੋਚ-ਵਿਚਾਰ ਨਾਲ ਜਵਾਬ ਦੇਣ, ਵਾਤਾਵਰਣ ਦੀ ਰੱਖਿਆ ਕਰਨ ਅਤੇ ਸਾਂਝੀ ਵਿਰਾਸਤ ’ਤੇ ਆਧਾਰਿਤ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣ ਰਾਹੀਂ ਉਸ ਆਸ ਨੂੰ ਠੋਸ ਰੂਪ ਦਿੱਤਾ ਜਾ ਸਕੇ।
ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਕੀ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਜਾਤੀਵਾਦੀ ਅਤੇ ਫ਼ਿਰਕੂ ਸਿਆਸਤ ਤੋਂ ਉੱਪਰ ਉੱਠਣਗੀਆਂ? ਕੀ ਉਹ ਅਜਿਹੇ ਆਗੂਆਂ ਨੂੰ ਸਾਹਮਣੇ ਲਿਆ ਸਕਦੀਆਂ ਹਨ ਜਿਨ੍ਹਾਂ ਕੋਲ ਉਹ ਨੈਤਿਕ ਭਰੋਸੇਯੋਗਤਾ ਹੋਵੇ ਜੋ ਮਾਣਮੱਤੀ ਅਤੇ ਬਹਾਦਰ ਜਨਤਾ ਨਾਲ ਇਮਾਨਦਾਰੀ ਨਾਲ ਗੱਲ ਕਰ ਸਕਣ ਅਤੇ ਉਸ ਨੂੰ ਇੱਜ਼ਤ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਦੇਣ ਦਾ ਵਾਅਦਾ ਵਫ਼ਾ ਕਰ ਸਕਣ? ਜਾਂ ਫਿਰ ਪੰਜਾਬ ਨੂੰ ਅਜਿਹੇ ਲੋਕਾਂ ਦਾ ਬੋਝ ਝੱਲਦੇ ਰਹਿਣਾ ਪਵੇਗਾ, ਜਿਨ੍ਹਾਂ ਲਈ ਸਿਆਸਤ ਸਹੀ ਅਤੇ ਗ਼ਲਤ ਦੀ ਕਿਸੇ ਭਾਵਨਾ ਦੀ ਥਾਂ ਸਿਰਫ਼ ਸੱਤਾ ਪ੍ਰਾਪਤੀ ਦਾ ਸਾਧਨ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਸਾਹਮਣਾ ਸੂਬੇ ਦੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਕਰਨਾ ਹੀ ਪਵੇਗਾ।
ਜਮਹੂਰੀਅਤ ਦੀ ਸਾਰਥਿਕਤਾ ਉਦੋਂ ਸਾਬਿਤ ਹੁੰਦੀ ਹੈ ਜਦੋਂ ਇੱਕ ਜਾਗਰੂਕ ਵੋਟਰ ਉਨ੍ਹਾਂ ਲੋਕਾਂ ਨੂੰ ਲੀਡਰਸ਼ਿਪ ਸੌਂਪ ਸਕੇ, ਜੋ ਨਿਸ਼ਕਾਮ ਭਾਵਨਾ ਤੋਂ ਪ੍ਰੇਰਿਤ ਹੋਣ ਅਤੇ ਅਜਿਹੀ ਸਿਆਸਤ ਲਈ ਵਚਨਬੱਧ ਹੋਣ ਜਿਸ ਵਿੱਚ ਮਨੁੱਖੀ ਮਰਿਆਦਾ ਤੇ ਲੋਕਾਂ ਦੇ ਸਨਮਾਨ ਨੂੰ ਸਰਬਉੱਚ ਸਥਾਨ ਪ੍ਰਾਪਤ ਹੋਵੇ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਅਜਿਹੀ ਊਰਜਾਵਾਨ ਸਿਆਸਤ ਦਾ ਮਾਰਗਦਰਸ਼ਕ ਬਣ ਸਕੇ, ਅਜਿਹੀ ਸਿਆਸਤ ਜੋ ਲੋਕਾਂ ਦੀ ਇੱਛਾ-ਸ਼ਕਤੀ ਨੂੰ ਜਗਾਏ, ਸਾਡੇ ਬਾਨੀਆਂ ਦੇ ਆਦਰਸ਼ਵਾਦ ਤੋਂ ਪ੍ਰੇਰਣਾ ਲਵੇ ਅਤੇ ਉਸ ਇੱਛਾ-ਸ਼ਕਤੀ ਨੂੰ ਇੱਕ ਨਵੇਂ ਜਨਤਕ ਉਦੇਸ਼ ਵਿੱਚ ਬਦਲ ਦੇਵੇ। ਇਸ ਲਈ ਸਿਆਸੀ ਦਾਇਰੇ (ਸਪੈਕਟ੍ਰਮ) ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਉੱਤਮ ਲੋਕਾਂ ਤੇ ਲੀਡਰਸ਼ਿਪ ਨੂੰ ਇਕੱਠਾ ਕਰਨ ਅਤੇ ਸੂਬੇ ਵਿੱਚ ਬਦਲਾਅ ਲਿਆਉਣ ਵਾਲੀ ਲੀਡਰਸ਼ਿਪ ਦੇ ਵਿਕਾਸ ਲਈ ਲੋੜੀਂਦੇ ਹਾਲਾਤ ਪੈਦਾ ਕਰਨ ਦੀ ਲੋੜ ਹੋਵੇਗੀ। ਅਗਲੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਦੀ ਸਾਂਝੀ ਸਿਆਣਪ ਦੀ ਪਰਖ ਹੋਵੇਗੀ।
*ਸੀਨੀਅਰ ਐਡਵੋਕੇਟ, ਸਾਬਕਾ ਕਾਂਗਰਸ ਆਗੂ ਅਤੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ।
ਮੰਗਲਵਾਰ, 22 ਸਤੰਬਰ 2026
ਮੌਸਮ📍 ਪੰਜਾਬ
ਹੁਣ ਪੰਜਾਬ ਤੋਂ ਮਾਨਸੂਨ ਦੀ ਵਾਪਸੀ ਹੋਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਮਾਨਸੂਨ ਦੀ ਵਾਪਸੀ ਦੀ ਲਾਈਨ ਪਟਿਆਲਾ ਅਤੇ ਗੁਰਦਾਸਪੁਰ ਵਿੱਚੋਂ ਲੰਘ ਰਹੀ ਹੈ।
ਹੁਣ ਪੰਜਾਬ ਤੋਂ ਮਾਨਸੂਨ ਦੀ ਵਾਪਸੀ ਹੋਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਮਾਨਸੂਨ ਦੀ ਵਾਪਸੀ ਦੀ ਲਾਈਨ ਪਟਿਆਲਾ ਅਤੇ ਗੁਰਦਾਸਪੁਰ ਵਿੱਚੋਂ ਲੰਘ ਰਹੀ ਹੈ।
ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਵਧਿਆ ਹੈ, ਜੋ ਆਮ ਦੇ ਨੇੜੇ ਪਹੁੰਚ ਗਿਆ ਹੈ। ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਮਾਨਸੂਨ 1 ਜੁਲਾਈ ਨੂੰ ਪੰਜਾਬ ਵਿੱਚ ਆਇਆ ਸੀ। ਲਗਭਗ 82 ਦਿਨਾਂ ਦੇ ਰਹਿਣ ਤੋਂ ਬਾਅਦ ਇਸ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਸ ਸੀਜ਼ਨ ਵਿੱਚ ਪੰਜਾਬ ਵਿੱਚ ਆਮ ਨਾਲੋਂ 36% ਘੱਟ ਬਾਰਿਸ਼ ਹੋਈ ਹੈ। 1 ਜੂਨ ਤੋਂ, 267.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਆਮ ਬਾਰਿਸ਼ 419.2 ਮਿਲੀਮੀਟਰ ਹੈ।
ਵਿਭਾਗ ਦੇ ਅਨੁਸਾਰ ਇਸ ਸਾਲ ਰਾਜ ਵਿੱਚ 12 ਸਾਲਾਂ ਵਿੱਚ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਉੱਤਰ-ਪੱਛਮੀ ਹਵਾਵਾਂ ਪੰਜਾਬ ਵਿੱਚ ਵੱਗ ਰਹੀਆਂ ਹਨ, ਜਿਸ ਨਾਲ ਨਮੀਂ ਘੱਟ ਰਹੀ ਹੈ। ਇਸ ਦੌਰਾਨ, ਬੰਗਾਲ ਦੀ ਖਾੜੀ ਦੇ ਨੇੜੇ ਇੱਕ ਡੂੰਘਾ ਦਬਾਅ ਬਣ ਰਿਹਾ ਹੈ, ਜੋ ਕਿ ਮੱਧ ਭਾਰਤ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਜਾਰੀ ਰੱਖੇਗਾ। ਪੰਜਾਬ ਲਈ ਇਸ ਵੇਲੇ ਕੋਈ ਮੀਂਹ ਦੀ ਭਵਿੱਖਬਾਣੀ ਨਹੀਂ ਹੈ।
ਪੰਜਾਬ ਵਿੱਚ ਜ਼ਿਆਦਾ ਤਾਪਮਾਨ ਕਰਕੇ ਬਿਜਲੀ ਦੀ ਮੰਗ 12,334 ਮੈਗਾਵਾਟ ਤੱਕ ਪਹੁੰਚ ਗਈ। ਰਾਜ ਨੇ 5,229 ਮੈਗਾਵਾਟ ਬਿਜਲੀ ਪੈਦਾ ਕੀਤੀ, ਜਦੋਂ ਕਿ ਗਰਿੱਡ ਤੋਂ 7,106 ਮੈਗਾਵਾਟ ਪ੍ਰਾਪਤ ਕੀਤਾ। ਨਿਰਧਾਰਤ ਬਿਜਲੀ ਸਪਲਾਈ 6,672 ਮੈਗਾਵਾਟ ਸੀ, ਭਾਵ ਨਿਰਧਾਰਤ ਨਾਲੋਂ 434 ਮੈਗਾਵਾਟ ਵੱਧ। ਬਿਜਲੀ ਦੀ ਬਾਰੰਬਾਰਤਾ 49.99 ਹਰਟਜ਼ ਸੀ।
ਭਾਖੜਾ ਡੈਮ 'ਤੇ ਪਾਣੀ ਦਾ ਪੱਧਰ 1,643.44 ਫੁੱਟ ਸੀ। 13,891 ਕਿਊਸਿਕ ਪਾਣੀ ਦੀ ਆਮਦ ਹੋਈ ਅਤੇ 27,617 ਕਿਊਸਿਕ ਪਾਣੀ ਛੱਡਿਆ ਗਿਆ। ਇਸਦਾ ਖ਼ਤਰੇ ਦਾ ਪੱਧਰ 1,680 ਫੁੱਟ ਹੈ, ਭਾਵ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ 36.56 ਫੁੱਟ ਹੇਠਾਂ ਹੈ।
ਪੋਂਗ ਡੈਮ 'ਤੇ ਪਾਣੀ ਦਾ ਪੱਧਰ 1,370.96 ਫੁੱਟ ਸੀ। 10,794 ਕਿਊਸਿਕ ਪਾਣੀ ਦੀ ਆਮਦ ਹੋਈ ਅਤੇ 17,365 ਕਿਊਸਿਕ ਪਾਣੀ ਛੱਡਿਆ ਗਿਆ। ਇਸਦਾ ਖ਼ਤਰੇ ਦਾ ਪੱਧਰ 1,390 ਫੁੱਟ ਹੈ, ਭਾਵ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ 19.04 ਫੁੱਟ ਹੇਠਾਂ ਹੈ।
ਮੰਗਲਵਾਰ, 22 ਸਤੰਬਰ 2026
ਸਿੱਖਿਆ📍 ਪੰਜਾਬ
ਰੇਲਵੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਗ੍ਰੈਜੂਏਟ ਨੌਜਵਾਨਾਂ ਲਈ ਵੱਡਾ ਅਪਡੇਟ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ 8 ਅਕਤੂਬਰ ਤੋਂ ਸ਼ੁਰੂ ਹੋਣਗੀਆਂ।
ਰੇਲਵੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਗ੍ਰੈਜੂਏਟ ਨੌਜਵਾਨਾਂ ਲਈ ਵੱਡਾ ਅਪਡੇਟ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ 8 ਅਕਤੂਬਰ ਤੋਂ ਸ਼ੁਰੂ ਹੋਣਗੀਆਂ।
ਰੇਲਵੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਗ੍ਰੈਜੂਏਟ ਨੌਜਵਾਨਾਂ ਲਈ ਜ਼ਰੂਰੀ ਅਪਡੇਟ ਹੈ। ਰੇਲਵੇ ਭਰਤੀ ਬੋਰਡ ਨੇ ਨਾਨ-ਟੈਕਨੀਕਲ ਪਾਪੁਲਰ ਕੈਟੇਗਰੀ ਗ੍ਰੈਜੂਏਟ ਲੈਵਲ ਦੇ 3,477 ਅਹੁਦਿਆਂ ‘ਤੇ ਭਰਤੀ ਦਾ ਸਾਂਕੇਤਿਕ ਇਸ਼ਤਿਹਾਰ ਜਾਰੀ ਕੀਤਾ ਹੈ। ਇਹ ਭਰਤੀ 06/2026 ਦੇ ਤਹਿਤ ਹੋਵੇਗੀ। ਅਰਜ਼ੀ ਪ੍ਰਕਿਰਿਆ 8 ਅਕਤੂਬਰ 2026 ਤੋਂ ਸ਼ੁਰੂ ਹੋਵੇਗੀ ਅਤੇ ਉਮੀਦਵਾਰ 6 ਨਵੰਬਰ 2026 ਰਾਤ 11:59 ਵਜੇ ਤੱਕ ਅਰਜ਼ੀ ਦੇ ਸਕਣਗੇ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਫਾਰਮ ਭਰ ਸਕਦੇ ਹਨ। ਇਸ ਭਰਤੀ ਵਿੱਚ ਲੈਵਲ-5 ਅਤੇ ਲੈਵਲ-6 ਦੇ ਵੱਖ-ਵੱਖ ਅਹੁਦੇ ਸ਼ਾਮਲ ਹਨ।
ਇਸ ਭਰਤੀ ਦੇ ਤਹਿਤ ਰੇਲਵੇ ਵਿੱਚ ਚੀਫ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ, ਸਟੇਸ਼ਨ ਮਾਸਟਰ, ਗੁੱਡਜ਼ ਟ੍ਰੇਨ ਮੈਨੇਜਰ, ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ, ਸੀਨੀਅਰ ਕਲਰਕ ਕਮ ਟਾਈਪਿਸਟ ਅਤੇ ਟ੍ਰੈਫਿਕ ਅਸਿਸਟੈਂਟ ਵਰਗੇ ਅਹੁਦਿਆਂ ‘ਤੇ ਨਿਯੁਕਤੀ ਕੀਤੀ ਜਾਵੇਗੀ।
ਗ੍ਰੈਜੂਏਟ ਲੈਵਲ ਭਰਤੀ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ। ਉਮਰ ਸੀਮਾ 18 ਤੋਂ 33 ਸਾਲ ਨਿਰਧਾਰਤ ਕੀਤੀ ਗਈ ਹੈ। ਅਤੇ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ 5 ਸਾਲ, ਜਦਕਿ ਵਰਗ ਨੂੰ 3 ਸਾਲ ਦੀ ਛੋਟ ਮਿਲੇਗੀ।
ਪਿਛਲੀ ਭਰਤੀ ਦੇ ਪੈਟਰਨ ਦੇ ਆਧਾਰ ‘ਤੇ ਚੋਣ ਪ੍ਰਕਿਰਿਆ ਵਿੱਚ ਅਤੇ ਸ਼ਾਮਲ ਹੋਣਗੇ। ਇਨ੍ਹਾਂ ਵਿੱਚ 40 ਜਨਰਲ ਅਵੇਅਰਨੈੱਸ, 30 ਮੈਥਸ ਅਤੇ 30 ਜਨਰਲ ਇੰਟੈਲੀਜੈਂਸ ‘ਤੇ ਰੀਜ਼ਨਿੰਗ ਦੇ ਸਵਾਲ ਹੋਣਗੇ। ਦੋਵਾਂ ਪ੍ਰੀਖਿਆਵਾਂ ਵਿੱਚ ਗਲਤ ਜਵਾਬ ਦੇਣ ‘ਤੇ ਇੱਕ-ਤਿਹਾਈ ਅੰਕਾਂ ਦੀ ਨੈਗੇਟਿਵ ਮਾਰਕਿੰਗ ਹੋਵੇਗੀ।
ਸਟੇਸ਼ਨ ਮਾਸਟਰ ਅਤੇ ਟ੍ਰੈਫਿਕ ਅਸਿਸਟੈਂਟ ਦੇ ਅਹੁਦਿਆਂ ਲਈ ਹੋਵੇਗਾ। ਉੱਥੇ ਹੀ, ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ ਅਤੇ ਸੀਨੀਅਰ ਕਲਰਕ ਕਮ ਟਾਈਪਿਸਟ ਦੇ ਅਹੁਦਿਆਂ ਲਈ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਐਗਜ਼ਾਮਿਨੇਸ਼ਨ ਹੋਵੇਗਾ।
ਜਨਰਲ ਵਰਗ ਲਈ ਅਰਜ਼ੀ ਫੀਸ 500 ਰੁਪਏ ਹੈ।
ਇਸ ਤੋਂ ਇਲਾਵਾ ਰੇਲਵੇ ਵਿੱਚ ਕਰੀਬ 30 ਹਜ਼ਾਰ ਲੈਵਲ-1 ਯਾਨੀ ਗਰੁੱਪ ਦੇ ਅਹੁਦਿਆਂ ‘ਤੇ ਵੀ ਭਰਤੀ ਦੀ ਤਿਆਰੀ ਚੱਲ ਰਹੀ ਹੈ। ਇਸ ਦਾ ਇਸ਼ਤਿਹਾਰ ਸਤੰਬਰ-ਅਕਤੂਬਰ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਟ੍ਰੈਕ ਮੇਂਟੇਨਰ, ਪੁਆਇੰਟਸਮੈਨ, ਅਸਿਸਟੈਂਟ ਸਿਗਨਲ ਐਂਡ ਟੈਲੀਕਾਮ ਅਤੇ ਅਸਿਸਟੈਂਟ ਲੋਕੋ ਸ਼ੈੱਡ ਵਰਗੇ ਅਹੁਦੇ ਸ਼ਾਮਲ ਹੋ ਸਕਦੇ ਹਨ।
ਮੰਗਲਵਾਰ, 22 ਸਤੰਬਰ 2026