📰 ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ

ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਮੁੰਬਈ: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਅੱਜ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਯਸ਼ ਰਾਜ ਫਿਲਮਜ਼ ਨੇ ਇੱਕ ਬਿਆਨ ਜਾਰੀ ਕਰ ਕੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ।
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਮੁੰਬਈ: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਅੱਜ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਯਸ਼ ਰਾਜ ਫਿਲਮਜ਼ ਨੇ ਇੱਕ ਬਿਆਨ ਜਾਰੀ ਕਰ ਕੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਪਰਿਵਾਰ ਨੇ ਇਸ ਮੁਸ਼ਕਲ ਸਮੇਂ ਦੇ ਦੌਰਾਨ ਨਿੱਜਤਾ ਦੀ ਬੇਨਤੀ ਕੀਤੀ ਹੈ। ਹਾਲਾਂਕਿ, ਕ੍ਰਿਸ਼ਨਾ ਮੁਖਰਜੀ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਯਸ਼ ਰਾਜ ਫਿਲਮਜ਼ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਭਾਰੀ ਮਨ ਨਾਲ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਰਾਣੀ ਮੁਖਰਜੀ ਦੀ ਮਾਂ ਸ਼੍ਰੀਮਤੀ ਕ੍ਰਿਸ਼ਨਾ ਮੁਖਰਜੀ ਦਾ ਅੱਜ ਦੁਪਹਿਰੇ ਦੇਹਾਂਤ ਹੋ ਗਿਆ। ਪਰਿਵਾਰ ਇਸ ਮੁਸ਼ਕਲ ਸਮੇਂ ਦੌਰਾਨ ਮਿਲੇ ਪਿਆਰ, ਪ੍ਰਾਰਥਨਾਵਾਂ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਹੈ ਅਤੇ ਸਾਰਿਆਂ ਤੋਂ ਨਿੱਜਤਾ ਦੀ ਬੇਨਤੀ ਕਰਦਾ ਹੈ।”

ਕ੍ਰਿਸ਼ਨਾ ਮੁਖਰਜੀ ਅਤੇ ਰਾਣੀ ਮੁਖਰਜੀ ਵਿੱਚ ਇੱਕ ਬਹੁਤ ਹੀ ਖਾਸ ਰਿਸ਼ਤਾ ਸਾਂਝਾ ਕੀਤਾ। ਰਾਣੀ ਨੇ ਕਈ ਮੌਕਿਆਂ ‘ਤੇ ਆਪਣੀ ਮਾਂ ਨਾਲ ਆਪਣੀ ਨੇੜਤਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਸਾਲਾਂ ਤੋਂ, ਕ੍ਰਿਸ਼ਨਾ ਨੂੰ ਪੁਰਸਕਾਰ ਸਮਾਗਮਾਂ, ਫਿਲਮ ਸਕ੍ਰੀਨਿੰਗਾਂ ਅਤੇ ਹੋਰ ਜਨਤਕ ਸਮਾਗਮਾਂ ਵਿੱਚ ਰਾਣੀ ਨਾਲ ਦੇਖਿਆ ਗਿਆ ਹੈ।

ਕ੍ਰਿਸ਼ਨਾ ਮੁਖਰਜੀ ਦਾ ਖੁਦ ਵੀ ਬੰਗਾਲੀ ਫਿਲਮ ਇੰਡਸਟਰੀ ਨਾਲ ਡੂੰਘਾ ਸਬੰਧ ਸੀ। ਉਹ ਇੱਕ ਪ੍ਰੋਫ਼ੈਸ਼ਨਲ ਪਲੇਬੈਕ ਗਾਇਕਾ ਸਨ ਅਤੇ ਉਨ੍ਹਾਂ ਨੇ ਕਈ ਬੰਗਾਲੀ ਫ਼ਿਲਮਾਂ ਲਈ ਆਪਣੀ ਆਵਾਜ਼ ਦਿੱਤੀ ਸੀ। ਸੰਗੀਤ ਅਤੇ ਕਲਾ ਨਾਲ ਜੁੜੇ ਇਸੇ ਮਾਹੌਲ ਕਾਰਨ ਉਨ੍ਹਾਂ ਨੇ ਰਾਣੀ ਨੂੰ ਵੀ ਅਦਾਕਾਰੀ ਅਤੇ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੌਸਲਾ ਦਿੱਤਾ।

ਰਾਣੀ ਮੁਖਰਜੀ ਆਪਣੀ ਮਾਂ ਨੂੰ ਆਪਣੀ ਸਫਲਤਾ ਦਾ ਇੱਕ ਵੱਡਾ ਹਿੱਸਾ ਮੰਨਦੀ ਸੀ। ਉਨ੍ਹਾਂ ਨੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਤੱਕ, ਕ੍ਰਿਸ਼ਨਾ ਮੁਖਰਜੀ ਅਕਸਰ ਆਪਣੀ ਧੀ ਨਾਲ ਖੜ੍ਹੇ ਦੇਖਿਆ ਗਿਆ।

ਜਦੋਂ ਵੀ ਰਾਣੀ ਐਵਾਰਡ ਸ਼ੋਅ, ਫਿਲਮ ਸਕ੍ਰੀਨਿੰਗ, ਜਾਂ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੁੰਦੀ ਸੀ, ਤਾਂ ਉਨ੍ਹਾਂ ਦੀ ਮਾਂ ਅਕਸਰ ਉਨ੍ਹਾਂ ਦੇ ਨਾਲ ਦਿਖਾਈ ਦਿੰਦੀ ਸੀ। ਰਾਣੀ ਦੇ ਪਿਤਾ, ਫਿਲਮ ਨਿਰਮਾਤਾ ਰਾਮ ਮੁਖਰਜੀ ਦੀ ਮੌਤ ਤੋਂ ਬਾਅਦ ਵੀ, ਕ੍ਰਿਸ਼ਨਾ ਆਪਣੀ ਧੀ ਦੇ ਬਹੁਤ ਨੇੜੇ ਰਹੀ ਅਤੇ ਪਰਿਵਾਰ ਨੂੰ ਸੰਭਾਲਣ ਵਿੱਚ ਮੁੱਖ ਭੂਮਿਕਾ ਨਿਭਾਈ।

ਰਾਣੀ ਮੁਖਰਜੀ ਨੇ ਆਪਣੇ ਕਰੀਅਰ ਵਿੱਚ ਕਈ ਯਾਦਗਾਰੀ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ “ਗੁਲਾਮ,” “ਕੁਛ ਕੁਛ ਹੋਤਾ ਹੈ,” “ਸਾਥੀਆ,” “ਹਮ ਤੁਮ,” ਅਤੇ “ਬਲੈਕ”। ਉਹ ਹਾਲ ਹੀ ਵਿੱਚ 2026 ਦੀ ਫਿਲਮ “ਮਰਦਾਨੀ 3” ਵਿੱਚ ਦਿਖਾਈ ਦਿੱਤੀ ਸੀ।

ਫਿਲਹਾਲ ਕ੍ਰਿਸ਼ਨਾ ਮੁਖਰਜੀ ਦੇ ਦੇਹਾਂਤ ‘ਤੇ ਪਰਿਵਾਰ ਬਹੁਤ ਦੁਖੀ ਹੈ। ਪਰਿਵਾਰ ਨੇ ਲੋਕਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਆਪਣੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ ਅਤੇ ਮਿਲੇ ਪਿਆਰ, ਪ੍ਰਾਰਥਨਾਵਾਂ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 1 ਕਿੱਲੋ ਅਫ਼ੀਮ; 8 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ 3 ਤਸਕਰ ਗ੍ਰਿਫ਼ਤਾਰਪੜ੍ਹੋ →
ਯੂਟਿਊਬਰ ਮਨੀ ਸ਼ਾਕਰ ਦਾ ਤਿੰਨ ਦਾ ਵਧਿਆ ਰਿਮਾਂਡਪੜ੍ਹੋ →
ਬਹਿਰੀਨ ਵਾਲੀ ਬੀਬੀ’ ਮਾਮਲੇ ‘ਤੇ ਵਲਟੋਹਾ ਦਾ ਸਪਸ਼ਟੀਕਰਨ, ਬੋਲੇ- ਧੋਖਾਧੜੀ ਕਰਨ ਦੀ ਆਦੀ ਹੈ ਮਹਿਲਾਪੜ੍ਹੋ →
ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ ਦਾ ਐਕਸ਼ਨਪੜ੍ਹੋ →
80 ਸਾਲਾ ਪਿਤਾ ਦਾ ਪਹਿਲਾ ਹਵਾਈ ਸਫ਼ਰ ਹੋਇਆ ਯਾਦਗਾਰ, ਪੁੱਤਰ ਦੀ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲਪੜ੍ਹੋ →
ਅਫੀਮ ਸਮੇਤ ਦੋ ਤਸਕਰ ਕਾਬੂਪੜ੍ਹੋ →