📰 ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ

ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਰੋਡ ’ਤੇ ਹਾੜੀਆਂ ਚੌਂਕ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਇਕ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋਈ।

ਮਾਛੀਵਾੜਾ ਸਾਹਿਬ (ਲੁਧਿਆਣਾ), 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਕੁਹਾੜਾ ਰੋਡ ’ਤੇ ਹਾੜੀਆਂ ਚੌਂਕ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਇਕ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋਈ। ਮ੍ਰਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਾਵਣ ਹਰ ਰੋਜ਼ ਦੀ ਤਰ੍ਹਾਂ ਘਰੋਂ ਕੰਮ ਕਰਨ ਲਈ ਗਿਆ ਸੀ ਜੋ ਕਿ ਰਾਜ ਮਿਸਤਰੀ ਨਾਲ ਕੰਮ ਕਰਦਾ ਹੈ। ਅੱਜ ਸਵੇਰੇ ਹਾੜੀਆ ਚੌਂਕ ਨੇੜ੍ਹੇ ਇਕ ਟਰੱਕ ਹੇਠਾਂ ਆ ਕੇ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਦਾ ਸਿਰ ਵੀ ਧੜ ਤੋਂ ਅਲੱਗ ਹੋ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਿਸ ਟਰੱਕ ਹੇਠਾਂ ਇਹ ਮਜ਼ਦੂਰ ਆਇਆ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਸਕਰਾਪਿਓ ਕਾਰ ਨਾਲ ਜਾ ਟਕਰਾਇਆ ਜਿਸ ਵਿਚ ਸਕਾਰਪਿਓ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਸਵਾਰ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਸਕਾਰਪਿਓ ਗੱਡੀ ਨੇੜ੍ਹਲੇ ਪਿੰਡ ਭਮਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਾਰ ਇਕ ਹਫ਼ਤਾ ਪਹਿਲਾਂ ਹੀ ਸ਼ੋਅਰੂਮ ’ਚੋਂ ਕਢਵਾਈ ਸੀ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਜਿਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਹਾਦਸੇ ਵਾਲੇ ਟਰੱਕ ਨੂੰ ਕਾਬੂ ਕਰ ਲਿਆ।

ਮ੍ਰਿਤਕ ਵਿਆਹਿਆ ਹੋਇਆ ਸੀ ਜਿਸਦੇ 2 ਬੱਚੇ ਹਨ। ਦੂਜੇ ਪਾਸੇ ਟਰੱਕ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣਾ ਵਾਹਨ ਲੈ ਕੇ ਕੁਹਾੜਾ ਵੱਲ ਨੂੰ ਜਾ ਰਿਹਾ ਸੀ ਅਤੇ ਇਕ ਵਿਅਕਤੀ ਨੇ ਅਚਨਚੇਤ ਉਸਦੇ ਵਾਹਨ ਅੱਗੇ ਆ ਕੇ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ’ਚ ਮ੍ਰਿਤਕ ਵਿਅਕਤੀ ਦੀ ਪਹਿਚਾਣ ਅਰਾਵਣ ਵਜੋਂ ਹੋਈ। ਟਰੱਕ ਚਾਲਕ ਨੇ ਦੱਸਿਆ ਕਿ ਇੱਕਦਮ ਵਿਅਕਤੀ ਵਲੋਂ ਵਾਹਨ ਅੱਗੇ ਆ ਜਾਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਸਕਾਰਪਿਓ ਕਾਰ ਨਾਲ ਉਸਦਾ ਟਰੱਕ ਜਾ ਟਕਰਾਇਆ। ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 1 ਕਿੱਲੋ ਅਫ਼ੀਮ; 8 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ 3 ਤਸਕਰ ਗ੍ਰਿਫ਼ਤਾਰਪੜ੍ਹੋ →
ਯੂਟਿਊਬਰ ਮਨੀ ਸ਼ਾਕਰ ਦਾ ਤਿੰਨ ਦਾ ਵਧਿਆ ਰਿਮਾਂਡਪੜ੍ਹੋ →
ਬਹਿਰੀਨ ਵਾਲੀ ਬੀਬੀ’ ਮਾਮਲੇ ‘ਤੇ ਵਲਟੋਹਾ ਦਾ ਸਪਸ਼ਟੀਕਰਨ, ਬੋਲੇ- ਧੋਖਾਧੜੀ ਕਰਨ ਦੀ ਆਦੀ ਹੈ ਮਹਿਲਾਪੜ੍ਹੋ →
ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ ਦਾ ਐਕਸ਼ਨਪੜ੍ਹੋ →
80 ਸਾਲਾ ਪਿਤਾ ਦਾ ਪਹਿਲਾ ਹਵਾਈ ਸਫ਼ਰ ਹੋਇਆ ਯਾਦਗਾਰ, ਪੁੱਤਰ ਦੀ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲਪੜ੍ਹੋ →
ਅਫੀਮ ਸਮੇਤ ਦੋ ਤਸਕਰ ਕਾਬੂਪੜ੍ਹੋ →