📰 ਮੰਗਲਵਾਰ, 22 ਸਤੰਬਰ 2026
ਪੰਜਾਬ📍 ਪੰਜਾਬ

ਅੰਮ੍ਰਿਤਪਾਲ ਮਹਿਰੋਂ ਭੜਕਾਊ ਪੋਸਟਾਂ ਦੇ ਪੁਰਾਣੇ ਮਾਮਲੇ ’ਚ ਅਦਾਲਤ ਵਿੱਚ ਪੇਸ਼

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੀ ਹੋਈ ਪੁਲੀਸ। ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਇੱਥੇ ਮੋਗਾ ਦੀ ਸਿਵਲ ਅਦਾਲਤ ਵਿੱਚ ਇੱਕ ਪੁਰਾਣੇ ਕੇਸ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਪੇਸ਼ ਕੀਤਾ ਗਿਆ।
ਅੰਮ੍ਰਿਤਪਾਲ ਮਹਿਰੋਂ ਭੜਕਾਊ ਪੋਸਟਾਂ ਦੇ ਪੁਰਾਣੇ ਮਾਮਲੇ ’ਚ ਅਦਾਲਤ ਵਿੱਚ ਪੇਸ਼

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾਂਦੀ ਹੋਈ ਪੁਲੀਸ।

ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਇੱਥੇ ਮੋਗਾ ਦੀ ਸਿਵਲ ਅਦਾਲਤ ਵਿੱਚ ਇੱਕ ਪੁਰਾਣੇ ਕੇਸ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।

ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਸਿੰਘ ਮਹਿਰੋਂ ਉੱਤੇ ਥਾਣਾ ਮਹਿਣਾ ਵਿਖੇ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟਾਂ ਪਾਉਣ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੈ। ਅਦਾਲਤੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਪੁਲੀਸ ਨੇ ਅੱਜ ਉਸ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ।

ਦੂਜੇ ਪਾਸੇ, ਮਹਿਰੋਂ ਦੇ ਵਕੀਲ ਨੇ ਦੱਸਿਆ ਕਿ ਤੱਥਾਂ ਨੂੰ ਤੋੜ-ਮਰੋੜ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਦੱਸਿਆ ਕਿ ਅਜਿਹੇ ਮਾਮਲੇ ਵਿੱਚ ਅਦਾਲਤ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਆਸੀ ਆਧਾਰ ਉੱਤੇ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਕੋਈ ਸਚਾਈ ਨਹੀਂ ਹੈ। ਵਕੀਲ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਿਦਾਇਤਾਂ ਹਨ ਕਿ ਇੱਕ ਵਾਰ ਬਰੀ ਕੀਤੇ ਮੁਕੱਦਮੇ ਨੂੰ ਅਦਾਲਤ ਵਿੱਚ ਦੁਬਾਰਾ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਕੇਸ ਦੀ ਪੈਰਵੀ ਅਤੇ ਘੋਖ ਕਰ ਰਹੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 1 ਕਿੱਲੋ ਅਫ਼ੀਮ; 8 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ 3 ਤਸਕਰ ਗ੍ਰਿਫ਼ਤਾਰਪੜ੍ਹੋ →
ਯੂਟਿਊਬਰ ਮਨੀ ਸ਼ਾਕਰ ਦਾ ਤਿੰਨ ਦਾ ਵਧਿਆ ਰਿਮਾਂਡਪੜ੍ਹੋ →
ਬਹਿਰੀਨ ਵਾਲੀ ਬੀਬੀ’ ਮਾਮਲੇ ‘ਤੇ ਵਲਟੋਹਾ ਦਾ ਸਪਸ਼ਟੀਕਰਨ, ਬੋਲੇ- ਧੋਖਾਧੜੀ ਕਰਨ ਦੀ ਆਦੀ ਹੈ ਮਹਿਲਾਪੜ੍ਹੋ →
ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ ਦਾ ਐਕਸ਼ਨਪੜ੍ਹੋ →
80 ਸਾਲਾ ਪਿਤਾ ਦਾ ਪਹਿਲਾ ਹਵਾਈ ਸਫ਼ਰ ਹੋਇਆ ਯਾਦਗਾਰ, ਪੁੱਤਰ ਦੀ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲਪੜ੍ਹੋ →
ਅਫੀਮ ਸਮੇਤ ਦੋ ਤਸਕਰ ਕਾਬੂਪੜ੍ਹੋ →