📰 ਐਤਵਾਰ, 20 ਸਤੰਬਰ 2026

ਲੋਕ ਸਾਂਝ — ਡਿਜੀਟਲ ਅਖ਼ਬਾਰ

ਐਤਵਾਰ, 20 ਸਤੰਬਰ 2026 · ਅੰਕ 1 · 32 ਪ੍ਰਮੁੱਖ ਖ਼ਬਰਾਂ
🗞 ਇਸ ਅੰਕ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ
ਪੰਜਾਬ📍 ਪੰਜਾਬ

ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿਉਹਾਰੀ ਸੀਜ਼ਨ ਦਾ ਤੋਹਫ਼ਾ; ਭਗਵੰਤ ਮਾਨ ਸਰਕਾਰ ਨੇ ਮਹਿੰਗਾਈ ਭੱਤਾ ਵਧਾ ਕੇ 50 ਫ਼ੀਸਦ ਕੀਤਾ

ਸੂਬੇ ਭਰ ਦੇ ਲਗਭਗ ਅੱਠ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿਉਹਾਰੀ ਸੀਜ਼ਨ ਦਾ ਤੋਹਫ਼ਾ ਦਿੰਦਿਆਂ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮਹਿੰਗਾਈ ਭੱਤੇ (ਡੀ.ਏ.) ਵਿੱਚ 8 ਫ਼ੀਸਦ ਦਾ ਇਜ਼ਾਫਾ ਕੀਤਾ ਗਿਆ ਹੈ ਅਤੇ ਇਹ ਵਾਧਾ ਸਤੰਬਰ ਮਹੀਨੇ ਦੀ ਤਨਖਾਹ ਨਾਲ ਲਾਗੂ ਹੋਵੇਗਾ।
ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿਉਹਾਰੀ ਸੀਜ਼ਨ ਦਾ ਤੋਹਫ਼ਾ; ਭਗਵੰਤ ਮਾਨ ਸਰਕਾਰ ਨੇ ਮਹਿੰਗਾਈ ਭੱਤਾ ਵਧਾ ਕੇ 50 ਫ਼ੀਸਦ ਕੀਤਾ

ਸੂਬੇ ਭਰ ਦੇ ਲਗਭਗ ਅੱਠ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿਉਹਾਰੀ ਸੀਜ਼ਨ ਦਾ ਤੋਹਫ਼ਾ ਦਿੰਦਿਆਂ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮਹਿੰਗਾਈ ਭੱਤੇ (ਡੀ.ਏ.) ਵਿੱਚ 8 ਫ਼ੀਸਦ ਦਾ ਇਜ਼ਾਫਾ ਕੀਤਾ ਗਿਆ ਹੈ ਅਤੇ ਇਹ ਵਾਧਾ ਸਤੰਬਰ ਮਹੀਨੇ ਦੀ ਤਨਖਾਹ ਨਾਲ ਲਾਗੂ ਹੋਵੇਗਾ। ਇਸ ਸਬੰਧੀ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਦਮ ਮੁਲਾਜ਼ਮਾਂ ਦੀ ਭਲਾਈ ਅਤੇ ਸਨਮਾਨ ਪ੍ਰਤੀ ਉਨ੍ਹਾਂ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਦੀ ਰੀੜ੍ਹ ਦੀ ਹੱਡੀ ਦੱਸਿਆ। ਮੁੱਖ ਮੰਤਰੀ ਨੇ ਜਾਇਜ਼ ਮਸਲਿਆਂ ਦੇ ਹੱਲ ਲਈ ਮੁਲਾਜ਼ਮ ਨੁਮਾਇੰਦਿਆਂ ਨਾਲ ਲਾਜ਼ਮੀ ਮਾਸਿਕ ਮੀਟਿੰਗਾਂ ਕਰਨ ਅਤੇ ਮਹਿਲਾ ਕਰਮਚਾਰੀਆਂ ਦੀ ਤਾਇਨਾਤੀ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਦਾਇਰੇ ਵਿੱਚ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਕਿਰਿਆ ਰਾਹੀਂ ਲਗਭਗ 70,000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਨੁਮਾਇੰਦਿਆਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ, ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਆਪਸੀ ਟਕਰਾਅ ਦੀ ਥਾਂ ਗੱਲਬਾਤ ਅਤੇ ਹੱਲ ਦਾ ਰਾਹ ਚੁਣਦਿਆਂ ਅਹਿਮ ਫੈਸਲਾ ਲਿਆ।

ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ ਅਕਾਊਂਟ ‘ਤੇ ਕਿਹਾ: “ਅੱਜ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ। ਮੁਲਾਜ਼ਮ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਤੁਰੰਤ ਮਹਿੰਗਾਈ ਭੱਤੇ (ਡੀ.ਏ.) ਵਿੱਚ 8 ਫ਼ੀਸਦ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਵਾਧਾ ਅਕਤੂਬਰ ਮਹੀਨੇ ਦੀ ਤਨਖਾਹ ਨਾਲ ਅਮਲ ਵਿੱਚ ਆਵੇਗਾ। ਅਸੀਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆਂ ‘ਤੇ ਵੀ ਚਰਚਾ ਕੀਤੀ, ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐਸ.), ਪਰਖ ਕਾਲ ਦੌਰਾਨ ਤਨਖਾਹ ਅਤੇ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਨਾਲ ਸਬੰਧਤ ਮੁੱਦੇ ਸ਼ਾਮਲ ਹਨ। ਅਸੀਂ ਇਨ੍ਹਾਂ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਦੇ ਪੱਕੇ ਹੱਲ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਦੁਬਾਰਾ ਮੀਟਿੰਗ ਕਰਾਂਗੇ। ਸਾਡੀ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਕੋਈ ਦੂਰੀ ਨਹੀਂ ਹੈ। ਅਸੀਂ ਆਪਸੀ ਗੱਲਬਾਤ ਰਾਹੀਂ ਹਰ ਮਸਲੇ ਨੂੰ ਹੱਲ ਕਰਾਂਗੇ। ਅਸੀਂ ਪੰਜਾਬ ਦੀ ਤਰੱਕੀ ਅਤੇ ‘ਰੰਗਲਾ ਪੰਜਾਬ’ ਦੀ ਸਿਰਜਣਾ ਲਈ ਮਿਲ ਕੇ ਕੰਮ ਕਰਦੇ ਰਹਾਂਗੇ।

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਸਰਕਾਰੀ ਮੁਲਾਜ਼ਮਾਂ ਦੀ ਭਲਾਈ, ਸਨਮਾਨ ਅਤੇ ਜਾਇਜ਼ ਮਾਮਲਿਆਂ ਦਾ ਹੱਲ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 4-4 ਫੀਸਦੀ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਲਾਭ 1 ਅਕਤੂਬਰ ਤੋਂ ਉਨ੍ਹਾਂ ਦੀਆਂ ਤਨਖਾਹਾਂ ਨਾਲ ਮਿਲੇਗਾ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ, ਇਸ ਫੈਸਲੇ ਨਾਲ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।”

ਮੁੱਖ ਮੰਤਰੀ ਨੇ ਕਿਹਾ, “ਸਰਕਾਰ ਆਪਣੇ ਮੁਲਾਜ਼ਮਾਂ ਵੱਲੋਂ ਨਿਭਾਈਆਂ ਜਾਂਦੀਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਨਿੱਜੀ ਤੇ ਪੇਸ਼ੇਵਰ ਜੀਵਨ ਵਿੱਚ ਪੈਦਾ ਹੋਣ ਵਾਲੇ ਦਬਾਅ ਤੋਂ ਚੰਗੀ ਤਰ੍ਹਾਂ ਜਾਣੂ ਹੈ।”

“ਇੱਕ ਖੁਸ਼ ਮੁਲਾਜ਼ਮ ਹੀ ਬਿਹਤਰ ਤਰੀਕੇ ਨਾਲ ਕੰਮ ਕਰ ਸਕਦਾ ਹੈ ਅਤੇ ਮੇਰਾ ਮੰਨਣਾ ਹੈ ਕਿ ਜਦੋਂ ਕੋਈ ਮੁਲਾਜ਼ਮ ਸੰਤੁਸ਼ਟੀ, ਸਨਮਾਨ ਅਤੇ ਮਾਨਸਿਕ ਸ਼ਾਂਤੀ ਨਾਲ ਕੰਮ ਕਰਦਾ ਹੈ ਤਾਂ ਪੂਰਾ ਸਿਸਟਮ ਬਿਹਤਰ ਢੰਗ ਨਾਲ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲਦੀਆਂ ਹਨ। ਸਰਕਾਰੀ ਮੁਲਾਜ਼ਮ ਸਿਰਫ਼ ਪ੍ਰਸ਼ਾਸਨਿਕ ਢਾਂਚੇ ਦਾ ਹਿੱਸਾ ਹੀ ਨਹੀਂ, ਸਗੋਂ ਇਸ ਦੀ ਰੀੜ੍ਹ ਦੀ ਹੱਡੀ ਹਨ। ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਤੋਂ ਲੈ ਕੇ ਭਲਾਈ ਸਕੀਮਾਂ ਨੂੰ ਲਾਗੂ ਕਰਨ ਅਤੇ ਰੋਜ਼ਾਨਾ ਦੇ ਪ੍ਰਸ਼ਾਸਨ ਕੰਮਕਾਜ ਨੂੰ ਚਲਾਉਣ ਤੱਕ, ਮੁਲਾਜ਼ਮ ਹਰ ਪੱਧਰ ‘ਤੇ ਕੰਮ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸੇਵਾਵਾਂ ਆਮ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਨਿੱਜੀ ਤੌਰ ‘ਤੇ ਮੁਲਾਜ਼ਮਾਂ ਦੀਆਂ ਚਿੰਤਾਵਾਂ ਨੂੰ ਸਮਝਦਾ ਹਾਂ ਕਿਉਂਕਿ ਮੈਂ ਖੁਦ ਇੱਕ ਸਰਕਾਰੀ ਮੁਲਾਜ਼ਮ ਦਾ ਪੁੱਤਰ ਰਿਹਾ ਹਾਂ ਅਤੇ ਇੱਕ ਮੁਲਾਜ਼ਮ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਸਰਕਾਰ ਆਪਣੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੀ ਹੈ।”

ਮੁੱਖ ਮੰਤਰੀ ਨੇ ਕਿਹਾ, “ਸੂਬੇ ਦੇ ਖਜ਼ਾਨੇ ਦਾ ਇੱਕ-ਇੱਕ ਪੈਸਾ ਪੂਰੀ ਸਮਝਦਾਰੀ ਨਾਲ ਅਤੇ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਖਰਚਿਆ ਜਾ ਰਿਹਾ ਹੈ। ਵਿੱਤੀ ਯੋਜਨਾਬੰਦੀ ਅਤੇ ਜਨਤਕ ਭਲਾਈ ਨੂੰ ਨਾਲ-ਨਾਲ ਚੱਲਣਾ ਪਵੇਗਾ ਅਤੇ ਸਰਕਾਰ ਇਨ੍ਹਾਂ ਦੋਵਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈਣ ਲਈ ਵਚਨਬੱਧ ਹੈ।”

ਸੂਬਾ ਸਰਕਾਰ ਵੱਲੋਂ ਰੁਜ਼ਗਾਰ ਸਬੰਧੀ ਚੁੱਕੇ ਗਏ ਕਦਮਾਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਵੱਲੋਂ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਕਿਰਿਆ ਰਾਹੀਂ ਲਗਭਗ 70,000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਯੋਗਤਾ ਅਤੇ ਪਾਰਦਰਸ਼ਤਾ ‘ਤੇ ਅਧਾਰਤ ਰਹੀ ਹੈ, ਜਿਸ ਨਾਲ ਨੌਜਵਾਨਾਂ ਨੂੰ ਬਿਨਾ ਕਿਸੇ ਸਿਫਾਰਸ਼ ਜਾਂ ਭ੍ਰਿਸ਼ਟਾਚਾਰ ਦੇ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਮੌਕਾ ਮਿਲਿਆ ਹੈ।”

ਮੁੱਖ ਮੰਤਰੀ ਨੇ ਕਿਹਾ, “ਸੂਬਾ ਸਰਕਾਰ ਦਾ ਉਦੇਸ਼ ਅਜਿਹਾ ਮਾਹੌਲ ਸਿਰਜਣਾ ਹੈ ਜਿੱਥੇ ਨੌਜਵਾਨ ਆਪਣੀ ਯੋਗਤਾ ਅਤੇ ਸਖ਼ਤ ਮਿਹਨਤ ਦੇ ਦਮ ‘ਤੇ ਰੁਜ਼ਗਾਰ ਪ੍ਰਾਪਤ ਕਰ ਸਕਣ।”

ਉਨ੍ਹਾਂ ਕਿਹਾ, “ਸਰਕਾਰ ਮਹਿਲਾ ਕਰਮਚਾਰੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ ਕਿ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਦਾਇਰੇ ਵਿੱਚ ਤਾਇਨਾਤੀ ਦਿੱਤੀ ਜਾਵੇ। ਅਜਿਹੇ ਉਪਾਵਾਂ ਦਾ ਉਦੇਸ਼ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿਚਕਾਰ ਬਿਹਤਰ ਤਾਲਮੇਲ ਬਿਠਾਉਣ ਵਿੱਚ ਮਦਦ ਕਰਨਾ ਹੈ।”

ਮੁੱਖ ਮੰਤਰੀ ਨੇ ਕਿਹਾ, ‘‘ਮਹਿਲਾ ਕਰਮਚਾਰੀਆਂ ਨੂੰ ਆਪਣੇ ਕਰੀਅਰ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਨਹੀਂ ਹੋਣਾ ਪਵੇਗਾ। ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਲੋੜਾਂ ਪ੍ਰਤੀ ਸੁਹਿਰਦ ਅਤੇ ਸੰਵੇਦਨਸ਼ੀਲ ਰਹੇ।’’

ਉਨ੍ਹਾਂ ਕਿਹਾ, ‘‘ਸੂਬਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਉਦਾਰ ਸੋਚ ਰੱਖਦੀ ਹੈ ਅਤੇ ਇਨ੍ਹਾਂ ਮੁੱਦਿਆਂ ਨੂੰ ਪੂਰੀ ਸੁਹਿਰਦਤਾ ਨਾਲ ਲਾਗੂ ਨਿਯਮਾਂ, ਵਿੱਤੀ ਪ੍ਰਭਾਵਾਂ ਤੇ ਕਾਨੂੰਨੀ ਸਥਿਤੀ ਅਨੁਸਾਰ ਵਿਚਾਰਿਆ ਜਾਵੇਗਾ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਸਰਕਾਰ ਚਿਰਾਂ ਤੋਂ ਲੰਬਿਤ ਪਈਆਂ ਵੱਖ-ਵੱਖ ਮੰਗਾਂ ਦੀ ਸਮੀਖਿਆ ਕਰੇਗੀ, ਜਿਨ੍ਹਾਂ ਵਿੱਚ 2.59 ਦੇ ਪੈਨਸ਼ਨ ਗੁਣਕ (ਮਲਟੀਪਲੀਕੇਸ਼ਨ ਫੈਕਟਰ) ਦੀ ਮੰਗ, ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਦੀ ਬਹਾਲੀ, ’ਐਸ਼ੋਰਡ ਕਰੀਅਰ ਪ੍ਰੋਗਰੈਸ਼ਨ’ (ਏਸੀਪੀ) ਨੂੰ ਲਾਗੂ ਕਰਨਾ, ਪ੍ਰੋਬੇਸ਼ਨ ਪੀਰੀਅਡ (ਪਰਖ ਕਾਲ) ਨਾਲ ਸਬੰਧਤ 2015 ਅਤੇ 2020 ਦੇ ਪੱਤਰਾਂ ਸਬੰਧੀ ਮੁੱਦੇ, ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨਾ ਅਤੇ ਹੋਰ ਮਾਮਲੇ ਸ਼ਾਮਲ ਹਨ।’’

ਮੁੱਖ ਮੰਤਰੀ ਨੇ ਕਿਹਾ, ‘‘ਮੁਲਾਜ਼ਮਾਂ ਨਾਲ ਸਬੰਧਤ ਕਿਸੇ ਵੀ ਜਾਇਜ਼ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਹਰ ਮਾਮਲੇ ਦੀ ਖੁੱਲ੍ਹ-ਦਿਲੀ ਅਤੇ ਹਮਦਰਦੀ ਨਾਲ ਜਾਂਚ ਕਰੇਗੀ। ਮੁਲਾਜ਼ਮਾਂ ਦੀ ਭਲਾਈ ਨੂੰ ਸਿਰਫ਼ ਇੱਕ ਵਾਰ ਕੀਤੀ ਜਾਣ ਵਾਲੀ ਕਾਰਵਾਈ ਵਜੋਂ ਨਹੀਂ ਦੇਖਿਆ ਜਾ ਸਕਦਾ। ਇਸ ਲਈ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਲਗਾਤਾਰ ਗੱਲਬਾਤ ਦੀ ਲੋੜ ਹੈ।’’

ਮੁਲਾਜ਼ਮਾਂ ਨਾਲ ਗੱਲਬਾਤ ਨੂੰ ਸੰਸਥਾਗਤ ਰੂਪ ਦੇਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ, ‘‘ਮੁਲਾਜ਼ਮ ਨੁਮਾਇੰਦਿਆਂ ਨਾਲ ਹਰ ਮਹੀਨੇ ਲਾਜ਼ਮੀ ਤੌਰ ’ਤੇ ਮੀਟਿੰਗ ਕੀਤੀ ਜਾਵੇਗੀ। ਨਿਯਮਤ ਗੱਲਬਾਤ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਸਮੱਸਿਆ ਦਾ ਵੱਡਾ ਮੁੱਦਾ ਬਣਨ ਤੋਂ ਪਹਿਲਾਂ ਹੀ ਹੱਲ ਕੀਤਾ ਜਾਵੇ ਅਤੇ ਮੁਲਾਜ਼ਮਾਂ ਕੋਲ ਸਰਕਾਰ ਸਾਹਮਣੇ ਆਪਣੀਆਂ ਗੱਲਾਂ ਰੱਖਣ ਲਈ ਇੱਕ ਸਿੱਧਾ ਮੰਚ ਹੋਵੇ।’’

ਮੁੱਖ ਮੰਤਰੀ ਨੇ ਕਿਹਾ, ‘‘ਗੱਲਬਾਤ ਹੀ ਮਸਲੇ ਸੁਲਝਾਉਣ ਦਾ ਸਭ ਤੋਂ ਢੁਕਵਾਂ ਤਰੀਕਾ ਹੈ। ਇਸੇ ਲਈ ਅਸੀਂ ਇਕੱਠੇ ਬੈਠਾਂਗੇ, ਇੱਕ-ਦੂਜੇ ਦੀ ਗੱਲ ਸੁਣਾਂਗੇ ਅਤੇ ਜਾਇਜ਼ ਮੁੱਦਿਆਂ ਦੇ ਹੱਲ ਲੱਭਾਂਗੇ। ਦਹਾਕਿਆਂ ਤੋਂ ਮੁਲਾਜ਼ਮਾਂ ਨੂੰ ਅਕਸਰ ਇਹ ਮਹਿਸੂਸ ਹੁੰਦਾ ਰਿਹਾ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਲੋੜੀਂਦੀ ਤਵੱਜੋ ਨਹੀਂ ਦਿੱਤੀ ਗਈ। ਪਹਿਲਾਂ ਕਿਸੇ ਨੇ ਵੀ ਮੁਲਾਜ਼ਮਾਂ ਦੀ ਪਰਵਾਹ ਨਹੀਂ ਕੀਤੀ, ਪਰ ਅਸੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਾਂ।’’

ਮੁਲਾਜ਼ਮਾਂ ਨਾਲ ਰਾਬਤੇ ਦਾ ਸਿਲਸਿਲਾ ਬਣਾਈ ਰੱਖਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਸਰਕਾਰ ਆਪਣੇ ਮੁਲਾਜ਼ਮਾਂ ਨਾਲ ਸਿਰਫ਼ ਫਾਈਲਾਂ ਜਾਂ ਦਫ਼ਤਰੀ ਕੰਮਕਾਜ ਤੱਕ ਹੀ ਨਹੀਂ ਜੁੜੀ ਸਗੋਂ ਅਸੀਂ ਉਨ੍ਹਾਂ ਨਾਲ ਭਰੋਸੇ, ਆਪਸੀ ਸਤਿਕਾਰ ਅਤੇ ਜ਼ਿੰਮੇਵਾਰੀ ਅਧਾਰਤ ਰਿਸ਼ਤਾ ਬਣਾਉਣ ਲਈ ਸੁਹਿਰਦ ਹਾਂ।’’

ਮੁੱਖ ਮੰਤਰੀ ਨੇ ਕਿਹਾ, ‘‘ਸਰਕਾਰੀ ਮੁਲਾਜ਼ਮ ਅਤੇ ਪੰਜਾਬ ਦੇ ਲੋਕ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬਾ ਸਿਰਜਣ ਦੇ ਵੱਡੇ ਮਿਸ਼ਨ ਵਿੱਚ ਭਾਈਵਾਲ ਹਨ। ਜਦੋਂ ਮੁਲਾਜ਼ਮ ਅਣਸੁਲਝੇ ਮਸਲਿਆਂ, ਅਨਿਸ਼ਚਿਤਤਾ ਜਾਂ ਆਪਣੀ ਗੱਲ ਨਾ ਸੁਣੇ ਜਾਣ ਦੇ ਅਹਿਸਾਸ ਦੇ ਬੋਝ ਹੇਠ ਦੱਬੇ ਹੁੰਦੇ ਹਨ ਤਾਂ ਉਹ ਆਪਣੀ ਬਿਹਤਰੀਨ ਕਾਰਗੁਜ਼ਾਰੀ ਨਹੀਂ ਦਿਖਾ ਸਕਦੇ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਸਰਕਾਰ ਨੂੰ ਕਰਮਚਾਰੀਆਂ ਦੀ ਭਲਾਈ ਅਤੇ ਸੂਬੇ ਦੀ ਸਮੁੱਚੀ ਵਿੱਤੀ ਸਥਿਤੀ ਵਿਚਕਾਰ ਸੰਤੁਲਨ ਬਣਾ ਕੇ ਰੱਖਣਾ ਪੈਂਦਾ ਹੈ। ਮਹਿੰਗਾਈ ਭੱਤੇ (ਡੀਏ) ਬਾਰੇ ਲਿਆ ਗਿਆ ਤਾਜ਼ਾ ਫੈਸਲਾ ਵਿੱਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਰਮਚਾਰੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’

ਕਰਮਚਾਰੀਆਂ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਕੰਮ ਜਾਰੀ ਰੱਖਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਹਰੇਕ ਸਰਕਾਰੀ ਕਰਮਚਾਰੀ ਆਮ ਨਾਗਰਿਕ ਦੇ ਸਾਹਮਣੇ ਸੂਬਾ ਸਰਕਾਰ ਦੀ ਨੁਮਾਇੰਦਗੀ ਕਰਦਾ ਹੈ। ਸਰਕਾਰ ਲੋਕਾਂ ਦੀ ਸੇਵਾ ਲਈ ਮੌਜੂਦ ਹੈ ਅਤੇ ਕਰਮਚਾਰੀ ਉਹ ਜ਼ਰੀਆ ਹਨ ਜਿਨ੍ਹਾਂ ਰਾਹੀਂ ਇਹ ਸੇਵਾ ਜ਼ਮੀਨੀ ਪੱਧਰ ’ਤੇ ਨੇਪਰੇ ਚੜਾਈ ਜਾਂਦੀ ਹੈ।’’

ਉਨ੍ਹਾਂ ਦੁਹਰਾਇਆ, ‘‘ਸਰਕਾਰ ਲਗਾਤਾਰ ਗੱਲਬਾਤ, ਪਾਰਦਰਸ਼ਤਾ ਅਤੇ ਹਮਦਰਦੀ ਭਰੇ ਰਵੱਈਏ ਨਾਲ ਮੁਲਾਜ਼ਮਾਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਾ ਜਾਰੀ ਰੱਖੇਗੀ ਅਤੇ ਨਾਲ ਹੀ ਇਹ ਯਕੀਨੀ ਬਣਾਏਗੀ ਕਿ ਸੂਬੇ ਦੇ ਸਾਧਨਾਂ ਦੀ ਵਰਤੋਂ ਜ਼ਿੰਮੇਵਾਰੀ ਨਾਲ ਕੀਤੀ ਜਾਵੇ।’’

ਮੁੱਖ ਮੰਤਰੀ ਨੇ ਕਿਹਾ, ‘‘ਤਿਉਹਾਰਾਂ ਦਾ ਮੌਸਮ ਨਾ ਸਿਰਫ਼ ਆਮ ਨਾਗਰਿਕਾਂ ਦੇ ਘਰਾਂ ਵਿੱਚ, ਸਗੋਂ ਉਨ੍ਹਾਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਪਰਿਵਾਰਾਂ ਵਿੱਚ ਵੀ ਖੁਸ਼ੀਆਂ ਲੈ ਕੇ ਆਵੇ ਜਿਨ੍ਹਾਂ ਨੇ ਆਪਣਾ ਜੀਵਨ ਪੰਜਾਬ ਦੀ ਸੇਵਾ ਲਈ ਸਮਰਪਿਤ ਕੀਤਾ ਹੈ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਕਰਮਚਾਰੀ ਪੰਜਾਬ ਦੀ ਰੀੜ੍ਹ ਹੁੰਦੇ ਹਨ ਅਤੇ ਉਨ੍ਹਾਂ ਦੀ ਭਲਾਈ ਸਾਡੇ ਲਈ ਬਹੁਤ ਅਹਿਮ ਹੈ। ਉਨ੍ਹਾਂ ਦਾ ਮਾਣ-ਸਤਿਕਾਰ ਸਾਡੇ ਲਈ ਵਡਮੁੱਲਾ ਹੈ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਹਮੇਸ਼ਾ ਗੌਰ ਕੀਤਾ ਜਾਵੇਗਾ।’’

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਾ. ਬਲਜੀਤ ਕੌਰ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਸਕੱਤਰ ਆਮ ਰਾਜ ਪ੍ਰਬੰਧ ਕੇ.ਕੇ. ਯਾਦਵ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਓਲਾ ਅਤੇ ਊਬਰ ਵਾਂਗ ਪੰਜਾਬ ਵਿੱਚ ਆਈ ਭਾਰਤ ਟੈਕਸੀ, ਡਰਾਈਵਰਾਂ ਲਈ ਕੋਈ ਕਮਿਸ਼ਨ ਨਹੀਂ; ਜਾਣੋ ਯਾਤਰੀਆਂ ਲਈ ਕੀ ਹੈ !

ਪੰਜਾਬ📍 ਪੰਜਾਬ

ਐਸਆਈਆਰ ਨੂੰ ਲੈ ਕੇ ਕਾਂਗਰਸ ਦਾ ਹਮਲਾ, ਅਮਿਤ ਸ਼ਾਹ ’ਤੇ ਵੋਟਰ ਹਟਾਉਣ ਦੇ ਦੋਸ਼

ਨਵੀਂ ਦਿੱਲੀ: ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸਮੀਖਿਆ ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਵਿਵਾਦ ਹੋਰ ਤੇਜ਼ ਹੋ ਗਿਆ ਹੈ। ਕਾਂਗਰਸ ਨੇ ਐਤਵਾਰ, 20 ਸਤੰਬਰ ਨੂੰ ਚੋਣ ਕਮਿਸ਼ਨ ਦੀ ਚੱਲ ਰਹੀ ਐਸਆਈਆਰ ਮੁਹਿੰਮ ਦੌਰਾਨ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਮ ਹਟਾਏ ਜਾਣ ਦਾ ਦੋਸ਼ ਲਗਾਇਆ।
ਐਸਆਈਆਰ ਨੂੰ ਲੈ ਕੇ ਕਾਂਗਰਸ ਦਾ ਹਮਲਾ, ਅਮਿਤ ਸ਼ਾਹ ’ਤੇ ਵੋਟਰ ਹਟਾਉਣ ਦੇ ਦੋਸ਼

ਨਵੀਂ ਦਿੱਲੀ: ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸਮੀਖਿਆ ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਵਿਵਾਦ ਹੋਰ ਤੇਜ਼ ਹੋ ਗਿਆ ਹੈ। ਕਾਂਗਰਸ ਨੇ ਐਤਵਾਰ, 20 ਸਤੰਬਰ ਨੂੰ ਚੋਣ ਕਮਿਸ਼ਨ ਦੀ ਚੱਲ ਰਹੀ ਐਸਆਈਆਰ ਮੁਹਿੰਮ ਦੌਰਾਨ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਮ ਹਟਾਏ ਜਾਣ ਦਾ ਦੋਸ਼ ਲਗਾਇਆ। ਪਾਰਟੀ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸਾਧਿਆ ਹੈ।

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਐਸਆਈਆਰ ਦਾ ਨਵਾਂ ਅਰਥ ‘ਸ਼ਾਹ ਇੰਸਟਿਗੇਟਿਡ ਰਿਮੂਵਲ’ ਦੱਸਦਿਆਂ ਦੋਸ਼ ਲਗਾਇਆ ਕਿ ਇਸ ਪ੍ਰਕਿਰਿਆ ਰਾਹੀਂ ਵੱਡੇ ਪੱਧਰ ’ਤੇ ਵੋਟਰਾਂ ਦੇ ਨਾਮ ਹਟਾਏ ਜਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਕਾਰਵਾਈ ਦਾ ਪ੍ਰਭਾਵ ਆਰਥਿਕ ਅਤੇ ਸਮਾਜਿਕ ਤੌਰ ’ਤੇ ਕਮਜ਼ੋਰ ਵਰਗਾਂ ਅਤੇ ਮਹਿਲਾ ਵੋਟਰਾਂ ’ਤੇ ਵੱਧ ਪੈ ਰਿਹਾ ਹੈ। ਇਹ ਦੋਸ਼ ਕਾਂਗਰਸ ਵੱਲੋਂ ਲਗਾਏ ਗਏ ਹਨ ਅਤੇ ਇਨ੍ਹਾਂ ਦੀ ਸੁਤੰਤਰ ਪੁਸ਼ਟੀ ਇਸ ਰਿਪੋਰਟ ਵਿੱਚ ਨਹੀਂ ਹੋਈ ਹੈ।

ਰਮੇਸ਼ ਨੇ ਚੋਣ ਕਮਿਸ਼ਨ ਦੀ ਪਾਰਦਰਸ਼ਤਾ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਵਿੱਚ ਉਨ੍ਹਾਂ ਵੋਟਰਾਂ ਦੀਆਂ ਸੂਚੀਆਂ ਜਨਤਕ ਨਹੀਂ ਕੀਤੀਆਂ ਗਈਆਂ, ਜਿਨ੍ਹਾਂ ਦੇ ਨਾਮ ਹਟਾਏ ਜਾਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਅਜਿਹੀ ਸੂਚੀ 19 ਸਤੰਬਰ ਨੂੰ ਜਨਤਕ ਕੀਤੇ ਜਾਣ ਦਾ ਹਵਾਲਾ ਵੀ ਦਿੱਤਾ ਗਿਆ।

ਦੂਜੇ ਪਾਸੇ, ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਐਸਆਈਆਰ ਤਹਿਤ ਨੋਟਿਸ ਮਿਲਣ ਦਾ ਮਤਲਬ ਆਪਣੇ ਆਪ ਵੋਟਰ ਸੂਚੀ ਵਿੱਚੋਂ ਨਾਮ ਹਟਾਉਣਾ ਨਹੀਂ ਹੈ।

ਪੰਜਾਬ📍 ਪੰਜਾਬ

ਬਾਘ ਦੇ ਬੱਚਿਆਂ ਦੀ ਪੂਲ ਪਾਰਟੀ ਜਿੱਤ ਲਵੇਗੀ ਦਿਲ, ਦੇਖੋ ਇਹ ਵਾਇਰਲ ਵੀਡੀਓ

ਆਮ ਤੌਰ 'ਤੇ ਬਾਘ ਦਾ ਨਾਂ ਸੁਣਦੇ ਹੀ ਮਨ ਵਿੱਚ ਉਸ ਦੀ ਬੇਅਥਾਹ ਤਾਕਤ ਅਤੇ ਇੱਕ ਖ਼ਤਰਨਾਕ ਸ਼ਿਕਾਰੀ ਵਾਲਾ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ। ਪਰ ਸੋਸ਼ਲ ਮੀਡੀਆ 'ਤੇ ਇਸ ਵੇਲੇ ਇੱਕ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਾਘ ਪਰਿਵਾਰ ਦਾ ਇੱਕ ਬੇਹੱਦ ਮਨਮੋਹਕ ਅਤੇ ਪਿਆਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਬਾਘ ਦੇ ਬੱਚਿਆਂ ਦੀ ਪੂਲ ਪਾਰਟੀ ਜਿੱਤ ਲਵੇਗੀ ਦਿਲ, ਦੇਖੋ ਇਹ ਵਾਇਰਲ ਵੀਡੀਓ

ਆਮ ਤੌਰ 'ਤੇ ਬਾਘ ਦਾ ਨਾਂ ਸੁਣਦੇ ਹੀ ਮਨ ਵਿੱਚ ਉਸ ਦੀ ਬੇਅਥਾਹ ਤਾਕਤ ਅਤੇ ਇੱਕ ਖ਼ਤਰਨਾਕ ਸ਼ਿਕਾਰੀ ਵਾਲਾ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ। ਪਰ ਸੋਸ਼ਲ ਮੀਡੀਆ 'ਤੇ ਇਸ ਵੇਲੇ ਇੱਕ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਾਘ ਪਰਿਵਾਰ ਦਾ ਇੱਕ ਬੇਹੱਦ ਮਨਮੋਹਕ ਅਤੇ ਪਿਆਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਆਮ ਤੌਰ ‘ਤੇ ਬਾਘ ਦਾ ਨਾਂ ਸੁਣਦੇ ਹੀ ਮਨ ਵਿੱਚ ਉਸ ਦੀ ਬੇਅਥਾਹ ਤਾਕਤ ਅਤੇ ਇੱਕ ਖ਼ਤਰਨਾਕ ਸ਼ਿਕਾਰੀ ਵਾਲਾ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ। ਪਰ ਸੋਸ਼ਲ ਮੀਡੀਆ ‘ਤੇ ਇਸ ਵੇਲੇ ਇੱਕ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਾਘ ਪਰਿਵਾਰ ਦਾ ਇੱਕ ਬੇਹੱਦ ਮਨਮੋਹਕ ਅਤੇ ਪਿਆਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਦੇ ਮਸ਼ਹੂਰ ਤਾਡੋਬਾ-ਅੰਧਾਰੀ ਟਾਈਗਰ ਰਿਜ਼ਰਵ ਦਾ ਇਹ ਖ਼ੂਬਸੂਰਤ ਵੀਡੀਓ ਇੰਟਰਨੈੱਟ ਉਪਭੋਗਤਾਵਾਂ ਦਾ ਦਿਲ ਜਿੱਤ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਬਾਘ ਦੇ 3 ਤੋਂ 4 ਛੋਟੇ ਬੱਚੇ (ਸ਼ਾਵਕ) ਪਾਣੀ ਦੇ ਇੱਕ ਛੋਟੇ ਜਿਹੇ ਟੋਭੇ ਅੰਦਰ ਮਸਤੀ ਕਰਦੇ ਸਾਫ਼ ਨਜ਼ਰ ਆ ਰਹੇ ਹਨ। ਭਾਵੇਂ ਇਹ ਪਾਣੀ ਕਾਫ਼ੀ ਚਿੱਕੜ ਨਾਲ ਭਰਿਆ ਹੋਇਆ ਹੈ, ਪਰ ਨੰਨ੍ਹੇ ਬੱਚਿਆਂ ਦੇ ਆਨੰਦ ਅਤੇ ਮਨੋਰੰਜਨ ਵਿੱਚ ਇਸ ਨਾਲ ਕੋਈ ਕਮੀ ਨਹੀਂ ਆਈ। ਕੋਈ ਬੱਚਾ ਅੱਧਾ ਪਾਣੀ ਵਿੱਚ ਡੁੱਬਿਆ ਦਿਖਾਈ ਦੇ ਰਿਹਾ ਹੈ, ਤਾਂ ਕੋਈ ਚਿੱਕੜ ਵਿੱਚ ਲੇਟ ਕੇ ਆਰਾਮ ਫ਼ਰਮਾ ਰਿਹਾ ਹੈ। ਇਸ ਮਨਮੋਹਕ ਦ੍ਰਿਸ਼ ਨੂੰ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਜੰਗਲ ਵਿੱਚ ਉਨ੍ਹਾਂ ਨੂੰ ਆਪਣਾ ਨਿੱਜੀ ਸਵੀਮਿੰਗ ਪੂਲ ਮਿਲ ਗਿਆ ਹੋਵੇ।

ਇਸ ਵੀਡੀਓ ਦਾ ਸਭ ਤੋਂ ਖ਼ਾਸ ਅਤੇ ਭਾਵੁਕ ਹਿੱਸਾ ਇਨ੍ਹਾਂ ਸ਼ਾਵਕਾਂ ਦੀ ਮਾਂ ਹੈ। ਮਾਦਾ ਬਾਘ ਪਾਣੀ ਦੇ ਟੋਭੇ ਤੋਂ ਕੁਝ ਦੂਰੀ ‘ਤੇ ਪੂਰੀ ਤਰ੍ਹਾਂ ਸੁਚੇਤ ਹੋ ਕੇ ਬੈਠੀ ਹੈ ਅਤੇ ਆਪਣੇ ਬੱਚਿਆਂ ਦੀ ਹਰ ਇੱਕ ਹਰਕਤ ‘ਤੇ ਪੂਰੀ ਨਜ਼ਰ ਰੱਖ ਰਹੀ ਹੈ। ਵੀਡੀਓ ਵਿੱਚ ਇੱਕ ਪਲ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਪਾਣੀ ਵੱਲ ਝੁਕਦੀ ਹੈ, ਜਿਵੇਂ ਉਹ ਪਾਣੀ ਪੀ ਰਹੀ ਹੋਵੇ ਜਾਂ ਆਪਣੇ ਨੰਨ੍ਹੇ ਬੱਚਿਆਂ ਦਾ ਹਾਲ-ਚਾਲ ਜਾਣਨ ਦੀ ਕੋਸ਼ਿਸ਼ ਕਰ ਰਹੀ ਹੋਵੇ।

ਇਹ ਵੀਡੀਓ ਸਭ ਤੋਂ ਪਹਿਲਾਂ ਤਾਡੋਬਾ ਰਿਜ਼ਰਵ ਨਾਲ ਜੁੜੇ ਰਾਹੁਲ ਮੰਗਾਮ ਵੱਲੋਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤੀ ਜੰਗਲਾਤ ਸੇਵਾ ਦੇ ਸੇਵਾਮੁਕਤ ਅਧਿਕਾਰੀ ਸੁਸ਼ਾਂਤ ਨੰਦਾ ਨੇ ਇਸ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਸਾਂਝਾ ਕੀਤਾ। ਉਨ੍ਹਾਂ ਨੇ ਵੀਡੀਓ ਦੀ ਤਾਰੀਫ਼ ਕਰਦਿਆਂ ਕੈਪਸ਼ਨ ਵਿੱਚ ਲਿਖਿਆ, “ਮੇਰੇ ਵੱਲੋਂ ਹੁਣ ਤੱਕ ਦੇਖੀ ਗਈ ਸਭ ਤੋਂ ਬਿਹਤਰੀਨ ਪੂਲ ਪਾਰਟੀ।” ਸੋਸ਼ਲ ਮੀਡੀਆ ਉਪਭੋਗਤਾ (ਨੈਟੀਜ਼ਨਜ਼) ਇਸ ਦੁਰਲੱਭ ਅਤੇ ਪਿਆਰੇ ਵੀਡੀਓ ਨੂੰ ਵਾਰ-ਵਾਰ ਦੇਖ ਰਹੇ ਹਨ ਅਤੇ ਇਸ ‘ਤੇ ਪਿਆਰੀਆਂ-ਪਿਆਰੀਆਂ ਪ੍ਰਤੀਕਿਰਿਆਵਾਂ ਦੇ ਕੇ ਖ਼ੂਬ ਆਨੰਦ ਮਾਣ ਰਹੇ ਹਨ।

ਪੰਜਾਬ📍 ਪੰਜਾਬ

ਅਮਰੀਕਾ ਨੇ ਮੱਧ-ਪੂਰਬ ’ਚ ਦੂਤਘਰਾਂ ਨੂੰ ਕੀਤਾ ਅਲਰਟ ਦੌਰਾ ਖ਼ਤਮ ਹੋਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਪਰਤੇ ਟਰੰਪ

ਵਾਸ਼ਿੰਗਟਨ ਡੀ.ਸੀ./ਤਹਿਰਾਨ, 20 ਸਤੰਬਰ (ਏਜੰਸੀ)-ਮੱਧ-ਪੂਰਬ ’ਚ ਅਮਰੀਕਾ ਤੇ ਈਰਾਨ ਵਿਚਾਲੇ ਇਕ ਵਾਰ ਫਿਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕਾ ਨੇ ਇਲਾਕੇ ’ਚ ਮੌਜੂਦ ਆਪਣੇ ਦੂਤਾਘਰਾਂ ਤੇ ਨਾਗਰਿਕਾਂ ਲਈ ਸੁਰੱਖਿਆ ਅਲਰਟ ਜਾਰੀ ਕੀਤਾ ਹੈ।

ਵਾਸ਼ਿੰਗਟਨ ਡੀ.ਸੀ./ਤਹਿਰਾਨ, 20 ਸਤੰਬਰ (ਏਜੰਸੀ)-ਮੱਧ-ਪੂਰਬ ’ਚ ਅਮਰੀਕਾ ਤੇ ਈਰਾਨ ਵਿਚਾਲੇ ਇਕ ਵਾਰ ਫਿਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕਾ ਨੇ ਇਲਾਕੇ ’ਚ ਮੌਜੂਦ ਆਪਣੇ ਦੂਤਾਘਰਾਂ ਤੇ ਨਾਗਰਿਕਾਂ ਲਈ ਸੁਰੱਖਿਆ ਅਲਰਟ ਜਾਰੀ ਕੀਤਾ ਹੈ।

ਅਮਰੀਕਾ ਨੇ ਇਰਾਕ, ਬਹਿਰੀਨ, ਓਮਾਨ, ਸਾਊਦੀ ਅਰਬ, ਈਰਾਨ, ਕਤਰ, ਲਿਬਨਾਨ, ਕੁਵੈਤ ਤੇ ਜਾਰਡਨ ’ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਅਮਰੀਕਾ ਨੇ ਕਿਹਾ ਹੈ ਕਿ ਮੱਧ-ਪੂਰਬ ’ਚ ਜਾਰੀ ਸੰਘਰਸ਼ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਉਡਾਣਾਂ ਤੇ ਹਵਾਈ ਅੱਡਿਆਂ ਨਾਲ ਸਬੰਧਤ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ।

ਈਰਾਨ ਨੇ ਚੱਲ ਰਹੀ ਜੰਗ ਖ਼ਤਮ ਕਰਨ ਲਈ ਅਮਰੀਕਾ ਸਾਹਮਣੇ 7 ਸ਼ਰਤਾਂ ਰੱਖੀਆਂ ਹਨ। ਈਰਾਨ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਨੇ ਉਸ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਜੰਗ ਜਾਰੀ ਰੱਖਣ ਲਈ ਤਿਆਰ ਹੈ। ਈਰਾਨ ਦੇ ਸੁਰੱਖਿਆ ਮੁਖੀ ਮੋਹਸਿਨ ਰੇਜ਼ਾਈ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਕਤਰ ਨੇ ਵਿਚੋਲਗੀ ਕਰਦਿਆਂ ਈਰਾਨ ਦੀਆਂ ਸ਼ਰਤਾਂ ਅਮਰੀਕਾ ਤੱਕ ਪਹੁੰਚਾ ਦਿੱਤੀਆਂ ਹਨ। ਹੁਣ ਈਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਰੇਜ਼ਾਈ ਮੁਤਾਬਕ ਈਰਾਨ ਦੀਆਂ ਮੰਗਾਂ ’ਚ ਸਾਰੇ ਮੋਰਚਿਆਂ ’ਤੇ ਜੰਗ ਰੋਕਣਾ, ਵਿਦੇਸ਼ਾਂ ’ਚ ਜ਼ਬਤ ਜਾਂ ਫ੍ਰੀਜ਼ ਕੀਤੇ ਗਏ ਈਰਾਨੀ ਫੰਡ ਜਾਰੀ ਕਰਨਾ ਅਤੇ ਸਮੁੰਦਰੀ ਨਾਕਾਬੰਦੀ ਖ਼ਤਮ ਕਰਨਾ ਸ਼ਾਮਲ ਹੈ।

ਪੰਜਾਬ📍 ਪੰਜਾਬ

ਅਮਰੀਕੀ ਧੌਂਸ ਅੱਗੇ ਨਹੀਂ ਝੁਕੇਗਾ ਭਾਰਤ

ਅਮਰੀਕੀ ਪ੍ਰਤੀਨਿਧ ਸਦਨ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਨੇ 16 ਸਤੰਬਰ ਨੂੰ 159 ਦੇ ਮੁਕਾਬਲੇ 262 ਵੋਟਾਂ ਨਾਲ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ-2026’ ਪਾਸ ਕਰ ਦਿੱਤਾ ਹੈ।
ਅਮਰੀਕੀ ਧੌਂਸ ਅੱਗੇ ਨਹੀਂ ਝੁਕੇਗਾ ਭਾਰਤ

ਅਮਰੀਕੀ ਪ੍ਰਤੀਨਿਧ ਸਦਨ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਨੇ 16 ਸਤੰਬਰ ਨੂੰ 159 ਦੇ ਮੁਕਾਬਲੇ 262 ਵੋਟਾਂ ਨਾਲ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ-2026’ ਪਾਸ ਕਰ ਦਿੱਤਾ ਹੈ।

ਨਵੇਂ ਕਾਨੂੰਨ ਦੀ ਧਾਰਾ 113 ਤਹਿਤ ਪਿਛਲੇ 12 ਮਹੀਨਿਆਂ ਦੇ ਅੰਕੜਿਆਂ ਦੇ ਆਧਾਰ ’ਤੇ ਰੂਸੀ ਕੱਚੇ ਤੇਲ ਜਾਂ ਕੁਦਰਤੀ ਗੈਸ ਦੇ ਪੰਜ ਸਭ ਤੋਂ ਵੱਡੇ ਦਰਾਮਦਕਾਰਾਂ ਅਤੇ ਪਾਬੰਦੀਆਂ ਤੋਂ ਬਚਣ ਵਿੱਚ ਮਦਦ ਕਰਨ ਵਾਲੇ ਚੋਟੀ ਦੇ ਪੰਜ ਦੇਸ਼ਾਂ ’ਤੇ ਇਹ ਟੈਰਿਫ਼ ਲਗਾਏ ਜਾ ਸਕਦੇ ਹਨ। ਰੂਸੀ ਕੁਦਰਤੀ ਗੈਸ ਲਈ ਇੱਕ ਸੀਮਿਤ ਛੋਟ ਜ਼ਰੂਰ ਰੱਖੀ ਗਈ ਹੈ, ਜਿੱਥੇ ਦਰਾਮਦ ਰੂਸ ਦੇ ਕੁੱਲ ਸਾਲਾਨਾ ਨਿਰਯਾਤ ਦੇ 15 ਫ਼ੀਸਦੀ ਤੋਂ ਘੱਟ ਹੋਵੇ ਅਤੇ ਸਬੰਧਿਤ ਦੇਸ਼ ਇਸ ਨੂੰ ਘਟਾਉਣ ਲਈ ਠੋਸ ਕਦਮ ਚੁੱਕ ਰਿਹਾ ਹੋਵੇ। ਕੱਚੇ ਤੇਲ ਲਈ ਅਜਿਹੀ ਕੋਈ ਛੋਟ ਨਹੀਂ ਹੈ। ਧਾਰਾ 115 ਤਹਿਤ ਰਾਸ਼ਟਰਪਤੀ ਨੂੰ ਇਹ ਅਧਿਕਾਰ ਮਿਲਦਾ ਹੈ ਕਿ ਉਹ ਪਾਬੰਦੀਆਂ ਜਾਂ ਟੈਰਿਫ਼ ਤੋਂ ਛੋਟ ਦੇ ਸਕਦੇ ਹਨ, ਪਰ ਇਸ ਲਈ ਕਾਂਗਰਸ ਨੂੰ ਲਿਖਤੀ ਰੂਪ ਵਿੱਚ ਇਹ ਭਰੋਸਾ ਦੇਣਾ ਪਵੇਗਾ ਕਿ ਅਜਿਹਾ ਕਰਨਾ ਅਮਰੀਕਾ ਦੇ ਕੌਮੀ ਹਿੱਤਾਂ ਵਿੱਚ ਹੈ। ਇਹ ਟੈਰਿਫ਼ ਆਪਣੇ-ਆਪ ਲਾਗੂ ਨਹੀਂ ਹੋਵੇਗਾ ਸਗੋਂ ਇਸ ਦਾ ਫ਼ੈਸਲਾ ਵਾਸ਼ਿੰਗਟਨ ਦੇ ਹੱਥ ਵਿੱਚ ਹੋਵੇਗਾ। ਕਾਨੂੰਨੀ ਪੱਖ ਤੋਂ ਇਹ ਧੱਕੇਸ਼ਾਹੀ ਨਾਲ ਵਪਾਰ ਥੋਪਣ ਵਰਗਾ ਹੈ, ਜਿੱਥੇ ਪਾਬੰਦੀਆਂ, ਵਿੱਤੀ ਦਬਾਅ ਅਤੇ ਦਾਬਿਆਂ ਨੂੰ ਖ਼ੁਦਮੁਖ਼ਤਿਆਰ ਦੇਸ਼ਾਂ ਦੇ ਵਪਾਰਕ ਫ਼ੈਸਲਿਆਂ ਨੂੰ ਆਪਣੇ ਹਿਸਾਬ ਨਾਲ ਮੋੜਨ ਲਈ ਕਾਨੂੰਨੀ ਹਥਿਆਰ ਬਣਾਇਆ ਜਾ ਰਿਹਾ ਹੈ। ਇਹ ਕਾਨੂੰਨ ਚੀਨ ਨੂੰ ਵੀ ਨਿਸ਼ਾਨੇ ’ਤੇ ਲੈਂਦਾ ਹੈ ਅਤੇ 24 ਸਤੰਬਰ ਦੇ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਅਮਰੀਕੀ ਦੌਰੇ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਰੂਸੀ ਊਰਜਾ ਨੂੰ ਲੈ ਕੇ ਅਮਰੀਕੀ ਦਬਾਅ ਦਾ ਸਾਹਮਣਾ ਭਾਰਤ ਅਤੇ ਚੀਨ ਦੋਵਾਂ ਨੂੰ ਕਰਨਾ ਪੈ ਰਿਹਾ ਹੈ, ਜਿਸ ਨਾਲ ਇੱਥੇ ਹਿੱਤਾਂ ਦੇ ਸਾਂਝੇ ਹੋਣ ਦਾ ਇੱਕ ਸੀਮਿਤ ਦਾਇਰਾ ਬਣਦਾ ਹੈ। ਜਿੱਥੇ ਹਿੱਤ ਆਪਸ ਵਿੱਚ ਮਿਲਦੇ ਹੋਣ, ਉੱਥੇ ਬਿਨਾਂ ਕਿਸੇ ਰਸਮੀ ਸਮਝੌਤੇ ਤੋਂ ਆਪਸੀ ਤਾਲਮੇਲ ਰੱਖਣਾ ਹੀ ਅਕਲਮੰਦੀ ਹੁੰਦੀ ਹੈ। ਇਹ ਕਾਨੂੰਨ ਅਮਰੀਕੀ ਨੀਤੀ ਦੇ ਉਸ ਵਿਆਪਕ ਰੁਝਾਨ ਦੀ ਤਾਜ਼ਾ ਉਦਾਹਰਣ ਹੈ। ਅਗਸਤ 2025 ਵਿੱਚ ਵਾਸ਼ਿੰਗਟਨ ਨੇ ਰੂਸੀ ਤੇਲ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਵਸਤਾਂ ’ਤੇ 25 ਫ਼ੀਸਦੀ ਵਾਧੂ ਟੈਰਿਫ਼ ਲਗਾ ਦਿੱਤਾ ਸੀ, ਜਿਸ ਨਾਲ 27 ਅਗਸਤ ਤੱਕ ਕੁੱਲ ਟੈਰਿਫ਼ ਵਧ ਕੇ 50 ਫ਼ੀਸਦੀ ਹੋ ਗਿਆ। ਫਰਵਰੀ 2026 ਵਿੱਚ ਰੂਸੀ ਤੇਲ ਨਾਲ ਜੁੜਿਆ ਵਾਧੂ ਟੈਰਿਫ਼ ਹਟਾ ਲਿਆ ਗਿਆ ਅਤੇ ਅਮਰੀਕਾ-ਭਾਰਤ ਵਪਾਰਕ ਢਾਂਚੇ ਤਹਿਤ 18 ਫ਼ੀਸਦੀ ਆਪਸੀ ਟੈਰਿਫ਼ ਦਾ ਐਲਾਨ ਕੀਤਾ ਗਿਆ। ਵ੍ਹਾਈਟ ਹਾਊਸ ਨੇ ਆਖਿਆ ਸੀ ਕਿ ਭਾਰਤ ਨੇ ਰੂਸੀ ਤੇਲ ਦੀ ਦਰਾਮਦ ਬੰਦ ਕਰਨ ਦੀ ਵਚਨਬੱਧਤਾ ਜਤਾਈ ਹੈ ਅਤੇ ਉਹ ਪੰਜ ਸਾਲਾਂ ਵਿੱਚ 500 ਅਰਬ ਡਾਲਰ ਦਾ ਅਮਰੀਕੀ ਸਾਮਾਨ ਖ਼ਰੀਦੇਗਾ। ਭਾਰਤ ਨੇ ਕਦੇ ਵੀ ਜਨਤਕ ਤੌਰ ’ਤੇ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਵਪਾਰਕ ਢਾਂਚੇ ਦਾ ਸਵਾਗਤ ਕਰਦਿਆਂ ਜਾਰੀ ਕੀਤੇ ਗਏ ਬਿਆਨ ਵਿੱਚ ਰੂਸੀ ਤੇਲ ਦੀ ਖ਼ਰੀਦ ਖ਼ਤਮ ਕਰਨ ਬਾਰੇ ਕੋਈ ਜ਼ਿਕਰ ਨਹੀਂ ਸੀ ਕੀਤਾ ਗਿਆ। ਇਹ ਸਿਲਸਿਲਾ ਇੱਕ ਦਹਾਕਾ ਪੁਰਾਣਾ ਹੈ। ਸਾਲ 2017 ਵਿੱਚ ਬਣੇ ‘ਕਾਟਸਾ’ (ਸੀ ਏ ਏ ਟੀ ਐੱਸ ਏ) ਕਾਨੂੰਨ ਨੇ ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਖ਼ਰੀਦਣ ਨੂੰ ਲੈ ਕੇ ਭਾਰਤ ’ਤੇ ਦਬਾਅ ਬਣਾਇਆ ਸੀ। ਸਾਲ 2019 ਵਿੱਚ ਵਾਸ਼ਿੰਗਟਨ ਨੇ ਉਨ੍ਹਾਂ ਰਿਆਇਤਾਂ ਨੂੰ ਖ਼ਤਮ ਕਰ ਦਿੱਤਾ, ਜਿਨ੍ਹਾਂ ਸਹਾਰੇ ਭਾਰਤ ਇਰਾਨ ਤੋਂ ਕੱਚਾ ਤੇਲ ਖ਼ਰੀਦਦਾ ਸੀ। ਇਸ ਕਾਰਨ ਉਹ ਦਰਾਮਦ ਬੰਦ ਹੋ ਗਈ। ਸਾਲ 2025 ਵਿੱਚ ਅਮਰੀਕਾ ਨੇ ਚਾਬਹਾਰ ਬੰਦਰਗਾਹ ਸਬੰਧੀ ਪਾਬੰਦੀਆਂ ’ਤੇ ਦਿੱਤੀ ਗਈ ਰਿਆਇਤ ਰੱਦ ਕਰ ਦਿੱਤੀ। ਇਸ ਤੋਂ ਬਾਅਦ ਸ਼ਰਤਾਂ ਤਹਿਤ ਛੋਟ ਦਿੱਤੀ ਗਈ, ਜਿਸ ਦੀ ਮਿਆਦ 26 ਅਪਰੈਲ 2026 ਨੂੰ ਪੁੱਗ ਗਈ। ਅਕਤੂਬਰ 2024 ਵਿੱਚ ਵਾਸ਼ਿੰਗਟਨ ਨੇ ਰੂਸ ਦੇ ਫ਼ੌਜੀ-ਉਦਯੋਗਿਕ ਢਾਂਚੇ ਨੂੰ ਕਥਿਤ ਸਹਿਯੋਗ ਦੇਣ ਬਦਲੇ 19 ਭਾਰਤੀ ਇਕਾਈਆਂ ਅਤੇ ਦੋ ਵਿਅਕਤੀਆਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਮਿਲਾ ਕੇ ਦੇਖੀਏ ਤਾਂ ਇੱਕ ਪੁਰਾਣੀ ਸਮੱਸਿਆ ਸਾਹਮਣੇ ਆਉਂਦੀ ਹੈ ਕਿ ਅਮਰੀਕੀ ਨੀਤੀਆਂ ਨੇ ਉਨ੍ਹਾਂ ਫ਼ੈਸਲਿਆਂ ਦੇ ਦਾਇਰੇ ਨੂੰ ਸੀਮਿਤ ਕਰ ਦਿੱਤਾ ਹੈ, ਜਿਨ੍ਹਾਂ ਨੂੰ ਭਾਰਤ ਆਪਣੇ ਪ੍ਰਭੂਸੱਤਾ ਸੰਪੰਨ, ਆਰਥਿਕ ਅਤੇ ਰਣਨੀਤਕ ਫ਼ੈਸਲਿਆਂ ਵਜੋਂ ਵੇਖਦਾ ਹੈ।

ਨਵੇਂ ਬਿੱਲ ’ਤੇ ਭਾਰਤ ਦਾ ਪ੍ਰਤੀਕਰਮ ਦ੍ਰਿੜ੍ਹ ਪਰ ਸੰਜਮ ਵਾਲਾ ਰਿਹਾ ਹੈ। ਇਸ ਨੇ ਬਾਜ਼ਾਰ ਦੇ ਬਦਲਦੇ ਹਾਲਾਤ ਦੇ ਆਧਾਰ ’ਤੇ ਵੱਖ-ਵੱਖ ਸਰੋਤਾਂ ਤੋਂ ਤੇਲ ਪ੍ਰਾਪਤ ਕਰਨਾ ਸ਼ੁਰੂ ਕਰਕੇ 140 ਕਰੋੜ ਲੋਕਾਂ ਲਈ ਊਰਜਾ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕਦਮ ਪੁੱਟਿਆ ਹੈ। ਭਾਰਤ ਨੇ ਇਹ ਮਾਮਲਾ ਅਮਰੀਕੀ ਅਧਿਕਾਰੀਆਂ ਨਾਲ ਉੱਚ ਪੱਧਰ ’ਤੇ ਉਠਾਇਆ ਹੈ ਅਤੇ ਦੇਸ਼ ਆਪਣੇ ਵਪਾਰਕ ਤੇ ਆਰਥਿਕ ਹਿੱਤਾਂ ਦੀ ਰਾਖੀ ਲਈ ਸਾਰੇ ਲੋੜੀਂਦੇ ਕਦਮ ਚੁੱਕੇਗਾ। ਇਸ ਪ੍ਰਤੀਕਰਮ ਵਿੱਚ ਬੇਲੋੜੀ ਤਲਖ਼ੀ ਤੋਂ ਬਚਦਿਆਂ ਕੂਟਨੀਤੀ ਲਈ ਪੂਰੀ ਗੁੰਜਾਇਸ਼ ਛੱਡੀ ਗਈ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਹੋਰ ਵੀ ਉੱਚੇ ਪੱਧਰ ’ਤੇ ਪਹੁੰਚਣ ਮਗਰੋਂ ਅਗਸਤ 2026 ਵਿੱਚ ਰੂਸੀ ਕੱਚਾ ਤੇਲ ਭਾਰਤ ਦੀ ਕੱਚੇ ਤੇਲ ਦੀ ਕੁੱਲ ਦਰਾਮਦ ਦਾ 45 ਫ਼ੀਸਦੀ ਰਿਹਾ ਹੈ। ਭਾਰਤ ਅਜੇ ਵੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਦੇਸ਼ ਹੈ, ਜੋ ਆਪਣੀ ਲੋੜ ਦਾ 88 ਫ਼ੀਸਦੀ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਹੈ। ਰੂਸੀ ਕੱਚੇ ਤੇਲ ਨੂੰ ਬਿਨਾਂ ਕਿਸੇ ਮਾੜੇ ਅਸਰ ਦੇ ਰਾਤੋ-ਰਾਤ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਇਸ ਦਾ ਸਿੱਧਾ ਅਸਰ ਰਿਫਾਈਨਰੀਆਂ ਦੇ ਅਰਥਚਾਰੇ, ਦਰਾਮਦ ਬਿੱਲ ਅਤੇ ਘਰੇਲੂ ਕੀਮਤਾਂ ’ਤੇ ਪੈਂਦਾ ਹੈ। ਇਸ ਦੀ ਅਹਿਮੀਅਤ ਸਿਰਫ਼ ਕੀਮਤ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਹ ਉਪਲਬਧਤਾ, ਰਿਫਾਈਨਰੀਆਂ ਦੀ ਬਣਤਰ, ਮਾਲ ਭਾੜੇ ਅਤੇ ਵਿਭਿੰਨਤਾ ਨਾਲ ਵੀ ਜੁੜੀ ਹੋਈ ਹੈ।

ਸੌ ਫ਼ੀਸਦੀ ਟੈਰਿਫ਼ ਲਗਾਉਣ ਦੀ ਧਮਕੀ ਦੇ ਕੇ ਭਾਰਤ ਨੂੰ ਰੂਸੀ ਕੱਚਾ ਤੇਲ ਛੱਡਣ ਲਈ ਕਹਿਣਾ ਬਹੁਤ ਹੀ ਗ਼ੈਰ-ਵਾਜਬ ਅਤੇ ਬੇਲੋੜਾ ਹੈ, ਖ਼ਾਸਕਰ ਉਸ ਸਮੇਂ ਜਦੋਂ ਅਮਰੀਕਾ ਅਤੇ ਇਰਾਨ ਹੋਰਮੁਜ਼ ਜਲਡਮਰੂ ਕੋਲ ਆਹਮੋ-ਸਾਹਮਣੇ ਹਨ ਅਤੇ ਹੂਤੀ ਤਾਕਤਾਂ ਨੇ ਬਾਬ-ਅਲ-ਮੰਦੇਬ ਖਾੜੀ ਦੇ ਯਮਨੀ ਪਾਸੇ ’ਤੇ ਆਪਣਾ ਕੰਟਰੋਲ ਹੋਰ ਵਧਾ ਲਿਆ ਹੈ। ਭਾਰਤ ਦੀ ਰਣਨੀਤੀ ਨੂੰ ਸਿਰਫ਼ ਉਨ੍ਹਾਂ ਨਿਰਯਾਤ ਖੇਤਰਾਂ ਦੇ ਆਧਾਰ ’ਤੇ ਪਰਖਣਾ (ਜੋ ਅਮਰੀਕੀ ਟੈਰਿਫਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ) ਵੱਡੀ ਆਰਥਿਕ ਤਸਵੀਰ ਨੂੰ ਨਜ਼ਰਅੰਦਾਜ਼ ਕਰਨਾ ਹੈ। ਹੀਰਿਆਂ, ਕੱਪੜਿਆਂ, ਫਾਰਮਾਸਿਊਟੀਕਲਜ਼ ਅਤੇ ਆਈ ਟੀ ਵੱਲ ਧਿਆਨ ਦੇਣ ਦੀ ਲੋੜ ਹੈ, ਪਰ ਟੈਰਿਫ਼ ਦਾ ਬੋਝ ਕੀਮਤਾਂ, ਪੂੰਜੀ ਦੇ ਪ੍ਰਵਾਹ ਅਤੇ ਕਰਜ਼ੇ ਦੀਆਂ ਲਾਗਤਾਂ ਰਾਹੀਂ ਪੂਰੀ ਅਰਥਵਿਵਸਥਾ ਵਿੱਚ ਫੈਲ ਜਾਂਦਾ ਹੈ। ਭਾਰਤ ਸਰਕਾਰ ਨੂੰ ਸਿਰਫ਼ ਅਮਰੀਕੀ ਬਾਜ਼ਾਰ ’ਤੇ ਨਿਰਭਰ ਸੈਕਟਰਾਂ ਦੇ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਦੇ ਹਿੱਤਾਂ ਨੂੰ ਮੁੱਖ ਰੱਖਣਾ ਪੈਂਦਾ ਹੈ। ਕੁਝ ਕੁ ਨਿਰਯਾਤ ਉਦਯੋਗਾਂ ਦੇ ਵਪਾਰਕ ਹਿੱਤ ਸਾਰੇ ਭਾਰਤੀਆਂ ਦੇ ਆਰਥਿਕ, ਊਰਜਾ ਅਤੇ ਰਣਨੀਤਕ ਹਿੱਤਾਂ ਤੋਂ ਉੱਤੇ ਨਹੀਂ ਹੋ ਸਕਦੇ। ਜਦੋਂ ਦੇਸ਼ ਦੇ ਮੁੱਖ ਕੌਮੀ ਹਿੱਤ ਦਾਅ ’ਤੇ ਲੱਗੇ ਹੋਣ ਤਾਂ ਬਾਹਰੀ ਦਬਾਅ ਹੇਠ ਭਾਰਤ ਦੀ ਊਰਜਾ ਸੁਰੱਖਿਆ ਬਾਰੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਤੇਲ ਦੀ ਖ਼ਰੀਦ ਦੇ ਫ਼ੈਸਲੇ ਕੀਮਤ, ਕਿਸਮ (ਗਰੇਡ), ਉਪਲਬਧਤਾ, ਭਰੋਸੇਯੋਗਤਾ, ਅਦਾਇਗੀ ਪ੍ਰਬੰਧਾਂ ਅਤੇ ਸਪਲਾਈ ਦੀ ਸੁਰੱਖਿਆ ਦੇ ਆਧਾਰ ’ਤੇ ਹੋਣੇ ਚਾਹੀਦੇ ਹਨ, ਨਾ ਕਿ ਵਿਦੇਸ਼ੀ ਤਰਜੀਹਾਂ ਦੇ ਆਧਾਰ ’ਤੇ। ਇੱਕ ਮਜ਼ਬੂਤ ਅਤੇ ਸੁਰੱਖਿਅਤ ਭਾਰਤ ਕਿਸੇ ਇੱਕ ਧਿਰ ਦਾ ਪਿਛਲੱਗ ਨਹੀਂ ਬਣ ਸਕਦਾ। ਅਮਰੀਕਾ ਅੱਗੇ ਗੋਡੇ ਟੇਕਣ ਦਾ ਮਤਲਬ ਇਹ ਹੋਵੇਗਾ ਕਿ ਅਮਰੀਕੀ ਬਾਜ਼ਾਰ ਤੱਕ ਪਹੁੰਚ ਦੇ ਡਰ ਤਹਿਤ ਇਹ ਤੈਅ ਕੀਤਾ ਜਾਵੇ ਕਿ ਭਾਰਤ ਰੂਸ ਤੋਂ ਕਿੰਨਾ ਤੇਲ ਖ਼ਰੀਦ ਸਕਦਾ ਹੈ, ਕਿਹੜੇ ਰੱਖਿਆ ਸਬੰਧ ਕਾਇਮ ਰੱਖ ਸਕਦਾ ਹੈ ਜਾਂ ਕਿਹੜੇ ਕੁਨੈਕਟੀਵਿਟੀ ਪ੍ਰੋਜੈਕਟਾਂ ਨੂੰ ਅੱਗੇ ਵਧਾ ਸਕਦਾ ਹੈ। ਇਹ ਆਪਸੀ ਨਿਰਭਰਤਾ ਨੂੰ ਗ਼ੁਲਾਮੀ ਵਿੱਚ ਬਦਲਣ ਦੇ ਬਰਾਬਰ ਹੋਵੇਗਾ ਅਤੇ ਇਸ ਨੂੰ ਸਵੀਕਾਰ ਕਰਨ ਦਾ ਅਰਥ ਇਹ ਹੋਵੇਗਾ ਕਿ ਭਾਰਤ ਦੀਆਂ ਵਿਦੇਸ਼ ਨੀਤੀਆਂ ਬਾਰੇ ਫ਼ੈਸਲੇ ਕਿਸੇ ਬਾਹਰੀ ਤਾਕਤ ਦੀ ਵੀਟੋ ’ਤੇ ਨਿਰਭਰ ਹਨ।

ਭਾਰਤ ਨੂੰ ਪਹਿਲਾਂ ਵੀ ਅਜਿਹੇ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 1971 ਵਿੱਚ ਜਦੋਂ ਬੰਗਲਾਦੇਸ਼ ਦਾ ਸੰਕਟ ਯੁੱਧ ਵਿੱਚ ਬਦਲ ਗਿਆ ਸੀ ਤਾਂ ਅਮਰੀਕਾ ਨੇ ਬੰਗਾਲ ਦੀ ਖਾੜੀ ਵਿੱਚ ਆਪਣਾ ਜਲ ਸੈਨਾ ਬੇੜਾ ਭੇਜ ਦਿੱਤਾ ਸੀ ਜਦੋਂਕਿ ਸੋਵੀਅਤ ਯੂਨੀਅਨ (ਯੂ ਐੱਸ ਐੱਸ ਆਰ) ਨੇ ਭਾਰਤ ਦੀ ਹਮਾਇਤ ਵਿੱਚ ਸੁਰੱਖਿਆ ਪ੍ਰੀਸ਼ਦ ਵਿੱਚ ਆਪਣੀ ਵੀਟੋ ਤਾਕਤ ਦੀ ਵਰਤੋਂ ਕੀਤੀ ਸੀ। ਸਾਲ 1998 ਦੇ ਪਰਮਾਣੂ ਤਜਰਬਿਆਂ ਤੋਂ ਬਾਅਦ ਵਾਸ਼ਿੰਗਟਨ ਨੇ ਦੂਰਗਾਮੀ ਸਿੱਟਿਆਂ ਵਾਲੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ ਜਦੋਂਕਿ ਰੂਸ ਨੇ ਭਾਰਤ ਨਾਲ ਆਪਣੇ ਸਬੰਧ ਕਾਇਮ ਰੱਖੇ ਸਨ। ਇਨ੍ਹਾਂ ਦੋਵਾਂ ਮੌਕਿਆਂ ’ਤੇ ਥੋੜ੍ਹੇ ਸਮੇਂ ਦੇ ਨੁਕਸਾਨ ਨੂੰ ਝੱਲਣ ਦੀ ਭਾਰਤ ਦੀ ਇੱਛਾ ਸ਼ਕਤੀ ਨੇ ਹੀ ਦੇਸ਼ ਦੀ ਕਾਰਵਾਈ ਕਰਨ ਦੀ ਆਜ਼ਾਦੀ ਨੂੰ ਬਚਾਈ ਰੱਖਿਆ ਅਤੇ ਇਸ ਦੇ ਲੰਮੇ ਸਮੇਂ ਦੇ ਹਿੱਤਾਂ ਨੂੰ ਸਾਰਥਕ ਕੀਤਾ। ਅਮਰੀਕਾ ਅਤੇ ਰੂਸ ਨਾਲ ਭਾਰਤ ਦੇ ਸਬੰਧ ਅਜਿਹੇ ਨਹੀਂ ਹਨ, ਜਿੱਥੇ ਇੱਕ ਦੀ ਜਿੱਤ ਨੂੰ ਦੂਜੇ ਦੀ ਹਾਰ ਸਮਝਿਆ ਜਾਵੇ। ਦੋਵੇਂ ਦੇਸ਼ ਅਹਿਮ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਇੱਕ-ਦੂਜੇ ਪ੍ਰਤੀ ਭਾਰਤ ਦੇ ਨਜ਼ਰੀਏ ਨੂੰ ਤੈਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਮਲਟੀ-ਅਲਾਈਨਮੈਂਟ (ਸਭ ਨਾਲ ਸਾਂਝ) ਦਾ ਮਤਲਬ ਹੀ ਇਹ ਹੈ ਕਿ ਬਿਨਾਂ ਕੋਈ ਇੱਕ ਪੱਖ ਚੁਣਨ ਦੇ ਦਬਾਅ ਹੇਠ ਆਇਆਂ ਵੱਖ-ਵੱਖ ਭਾਈਵਾਲਾਂ ਨਾਲ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਹੈ।

ਰਣਨੀਤਕ ਖ਼ੁਦਮੁਖ਼ਤਿਆਰੀ ਦੀ ਵੀ ਆਪਣੀ ਕੀਮਤ ਚੁਕਾਉਣੀ ਪੈਂਦੀ ਹੈ। ਇਸ ਦਾ ਮਤਲਬ ਇਹ ਸਵੀਕਾਰ ਕਰਨਾ ਹੈ ਕਿ ਭਾਰਤ ਦੇ ਆਪਣੇ ਫ਼ੈਸਲਿਆਂ ਕਾਰਨ ਕਈ ਵਾਰ ਕੁਝ ਬਾਜ਼ਾਰਾਂ, ਤਕਨੀਕਾਂ ਅਤੇ ਭਾਈਵਾਲੀ ’ਤੇ ਰੋਕਾਂ ਲੱਗ ਸਕਦੀਆਂ ਹਨ। ਅਮਰੀਕਾ ਦੇ ਇਸ ਤਾਜ਼ਾ ਕਾਨੂੰਨ ਪ੍ਰਤੀ ਪ੍ਰਤੀਕਰਮ ਗੱਲਬਾਤ ਕਰਨ, ਬਾਜ਼ਾਰਾਂ ਤੇ ਊਰਜਾ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ, ਘਰੇਲੂ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਕਾਰਵਾਈ ਕਰਨ ਲਈ ਆਪਣੀ ਗੁੰਜਾਇਸ਼ ਬਣਾਈ ਰੱਖਣ ਦੇ ਆਧਾਰ ’ਤੇ ਦ੍ਰਿੜ੍ਹ ਅਤੇ ਸਿਧਾਂਤਕ ਹੋਣਾ ਚਾਹੀਦਾ ਹੈ। ਜੇਕਰ ਵਾਸ਼ਿੰਗਟਨ ਇਸ ਗੱਲ ’ਤੇ ਅੜਿਆ ਰਹਿੰਦਾ ਹੈ ਤਾਂ ਭਾਰਤ ਨੂੰ ਸਪੱਸ਼ਟ ਅਤੇ ਮਜ਼ਬੂਤ ਤਰੀਕੇ ਨਾਲ ਮੋੜਵਾਂ ਜਵਾਬ ਦੇਣਾ ਚਾਹੀਦਾ ਹੈ। ਮੂਲ ਸਿਧਾਂਤ ਬਹੁਤ ਸਰਲ ਹੈ ਕਿ ਕੌਮੀ ਹਿੱਤ ਸਭ ਤੋਂ ਉੱਤੇ ਮੰਨੇ ਜਾਣ ਅਤੇ ਸਰੋਤਾਂ ਵਿੱਚ ਵਿਭਿੰਨਤਾ ਬਣਾਈ ਰੱਖਦਿਆਂ ਬਾਹਰੀ ਧੱਕੇਸ਼ਾਹੀ ਜਾਂ ਧਮਕੀਆਂ ਨੂੰ ਕੋਈ ਅਹਿਮੀਅਤ ਨਾ ਦਿੱਤੀ ਜਾਵੇ।

ਪੰਜਾਬ📍 ਪੰਜਾਬ

ਸਾਊਦੀ ‘ਚ ਫਸੇ ਦੋ ਪੰਜਾਬੀ ਪਰਤੇ ਘਰ, ਸੰਤ ਸੀਚੇਵਾਲ ਦੇ ਯਤਨ ਸਦਕਾ ਸੁਰੱਖਿਅਤ ਵਾਪਸੀ

ਸਾਊਦੀ ਅਰਬ ਵਿੱਚ ਫਸੇ ਪੰਜਾਬ ਦੇ ਦੋ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਘਰ ਵਾਪਸ ਪਰਤੇ ਹਨ। ਰਾਜਿੰਦਰਪਾਲ ਸਿੰਘ ਨੇ ਜੇਲ੍ਹ ਦੇ ਮੁਸ਼ਕਲ ਹਾਲਾਤ ਅਤੇ ਭਾਰਤੀ ਦੂਤਾਵਾਸ 'ਤੇ ਇਲਜ਼ਾਮ ਲਗਾਏ ਹਨ।
ਸਾਊਦੀ ‘ਚ ਫਸੇ ਦੋ ਪੰਜਾਬੀ ਪਰਤੇ ਘਰ, ਸੰਤ ਸੀਚੇਵਾਲ ਦੇ ਯਤਨ ਸਦਕਾ ਸੁਰੱਖਿਅਤ ਵਾਪਸੀ

ਸਾਊਦੀ ਅਰਬ ਵਿੱਚ ਫਸੇ ਪੰਜਾਬ ਦੇ ਦੋ ਨੌਜਵਾਨ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਘਰ ਵਾਪਸ ਪਰਤੇ ਹਨ। ਰਾਜਿੰਦਰਪਾਲ ਸਿੰਘ ਨੇ ਜੇਲ੍ਹ ਦੇ ਮੁਸ਼ਕਲ ਹਾਲਾਤ ਅਤੇ ਭਾਰਤੀ ਦੂਤਾਵਾਸ 'ਤੇ ਇਲਜ਼ਾਮ ਲਗਾਏ ਹਨ। ਸੰਤ ਸੀਚੇਵਾਲ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਏਜੰਟਾਂ ਦੀ ਪੂਰੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਅਜਿਹੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕੇ।

ਸਾਊਦੀ ਅਰਬ ਵਿੱਚ ਫਸੇ ਪੰਜਾਬ ਦੇ ਦੋ ਨੌਜਵਾਨ ਸੁਰੱਖਿਅਤ ਘਰ ਵਾਪਸ ਆ ਗਏ ਹਨ। ਇਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ। ਤਰਨਤਾਰਨ ਜ਼ਿਲ੍ਹੇ ਦਾ ਰਜਿੰਦਰਪਾਲ ਸਿੰਘ ਲਗਭਗ ਤਿੰਨ ਸਾਲ ਬਾਅਦ 31 ਅਗਸਤ, 2026 ਨੂੰ ਭਾਰਤ ਵਾਪਸ ਆਇਆ, ਜਦੋਂ ਕਿ ਅੰਮ੍ਰਿਤਸਰ ਦਾ ਜਸਬੀਰ ਸਿੰਘ, ਅੱਠ ਮਹੀਨੇ ਫਸੇ ਰਹਿਣ ਤੋਂ ਬਾਅਦ, 3 ਸਤੰਬਰ, 2026 ਨੂੰ ਆਪਣੇ ਪਰਿਵਾਰ ਕੋਲ ਸੁਰੱਖਿਅਤ ਵਾਪਸ ਪਹੁੰਚ ਗਿਆ।

ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਲਈ ਕਿਸੇ ਵੀ ਏਜੰਟ ਜਾਂ ਵਿਚੋਲੇ ‘ਤੇ ਭਰੋਸਾ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਅਤੇ ਸਹੀ ਜਾਂਚ ਕਰਨ।

ਸੁਲਤਾਨਪੁਰ ਲੋਧੀ ਦੇ ਨਿਰਮਲ ਕੁਟੀਆ ਪਹੁੰਚੇ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਅਜਿਹੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿੱਥੇ ਉਹ ਟਰੱਕਾਂ ਨਾਲ ਜਾ ਰਹੇ ਮਾਲ ਵਿੱਚੋਂ ਕੁਝ ਮਿਲਿਆ ਸੀ। ਉਸ ਨੇ ਕਿਹਾ ਕਿ ਆਪਣੀ ਬੇਗੁਨਾਹੀ ਦੇ ਬਾਵਜੂਦ, ਉਸ ਨੂੰ ਕੰਪਨੀ ਦੇ ਦਸਤਾਵੇਜ਼ਾਂ ਕਾਰਨ ਲੰਬੀ ਕੈਦ ਦੀ ਸਜ਼ਾ ਕੱਟਣੀ ਪਈ। ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ, ਉਸ ਦੀ ਭਾਰਤ ਵਾਪਸੀ ਵਿੱਚ ਕਾਫ਼ੀ ਦੇਰੀ ਹੋਈ।

ਉਸ ਨੇ ਕਿਹਾ ਕਿ ਜੇਲ੍ਹ ਦੇ ਹਾਲਾਤ ਬਹੁਤ ਮੁਸ਼ਕਲ ਸਨ ਅਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਦਰਦ ਬਹੁਤ ਸੀ। ਉਸ ਨੇ ਭਾਰਤ ਵਿੱਚ ਆਪਣੇ ਭਰਾ ਦੀ ਮੌਤ ਦੀ ਖ਼ਬਰ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪਲ ਦੱਸਿਆ।

ਘਰ ਵਾਪਸ ਆਉਣ ਤੋਂ ਬਾਅਦ, ਰਾਜਿੰਦਰਪਾਲ ਸਿੰਘ ਨੇ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਦੇ ਕੰਮਕਾਜ ‘ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀਆਂ ਨੂੰ ਰੈਫਰਲ ਤੋਂ ਬਿਨਾਂ ਮਦਦ ਨਹੀਂ ਕੀਤੀ ਜਾਂਦੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਭਾਰਤ ਵਾਪਸੀ ਲਈ ਭੁਗਤਾਨ ਕਰਨ ਲਈ ਵੀ ਕਿਹਾ ਜਾਂਦਾ ਹੈ। ਰਾਜਿੰਦਰਪਾਲ ਦੇ ਪਰਿਵਾਰ ਨੇ 8 ਦਸੰਬਰ ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕਰਕੇ ਸਹਾਇਤਾ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ, ਦੇਸ਼ ਵਾਪਸੀ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਸੀ, ਪਰ ਦਸਤਾਵੇਜ਼ਾਂ ਦੇ ਮੁੱਦਿਆਂ ਕਾਰਨ, ਉਨ੍ਹਾਂ ਨੂੰ ਹਵਾਈ ਅੱਡੇ ਤੋਂ ਜੇਲ੍ਹ ਵਾਪਸ ਭੇਜ ਦਿੱਤਾ ਗਿਆ।

ਇਸ ਦੌਰਾਨ, ਅੰਮ੍ਰਿਤਸਰ ਦੇ ਜਸਬੀਰ ਸਿੰਘ ਦੇ ਪਰਿਵਾਰ ਨੇ 7 ਜਨਵਰੀ ਨੂੰ ਸੰਤ ਸੀਚੇਵਾਲ ਤੋਂ ਮਦਦ ਮੰਗੀ। ਦੋਵਾਂ ਮਾਮਲਿਆਂ ਵਿੱਚ ਸੰਤ ਸੀਚੇਵਾਲ ਨੇ ਭਾਰਤੀ ਵਿਦੇਸ਼ ਮੰਤਰਾਲੇ ਅਤੇ ਸਬੰਧਤ ਦੂਤਾਵਾਸ ਨਾਲ ਨਿਰੰਤਰ ਸੰਪਰਕ ਬਣਾਈ ਰੱਖਿਆ। ਜਿਸ ਨਾਲ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਸਹੂਲਤ ਮਿਲੀ। ਉਨ੍ਹਾਂ ਦੀ ਵਾਪਸੀ ‘ਤੇ ਰਾਜਿੰਦਰਪਾਲ ਦੀ ਮਾਂ ਨੇ ਸੰਤ ਸੀਚੇਵਾਲ ਪ੍ਰਤੀ ਭਾਵੁਕ ਧੰਨਵਾਦ ਪ੍ਰਗਟ ਕੀਤਾ।

ਪੰਜਾਬ📍 ਪੰਜਾਬ

ਇਮਰਾਨ ਖ਼ਾਨ ਦੀ ਭੈਣ ਅਲੀਮਾ ਗ੍ਰਿਫ਼ਤਾਰ, 27 ਸਤੰਬਰ ਦੇ ਪ੍ਰਦਰਸ਼ਨ ਤੋਂ ਪਹਿਲਾਂ ਕਾਰਵਾਈ

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ ਨੂੰ ਲਾਹੌਰ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਮਰਾਨ ਖ਼ਾਨ ਦੀ ਭੈਣ ਅਲੀਮਾ ਗ੍ਰਿਫ਼ਤਾਰ, 27 ਸਤੰਬਰ ਦੇ ਪ੍ਰਦਰਸ਼ਨ ਤੋਂ ਪਹਿਲਾਂ ਕਾਰਵਾਈ

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ ਨੂੰ ਲਾਹੌਰ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਹ ਕਾਰਵਾਈ ਪੀਟੀਆਈ ਵੱਲੋਂ 27 ਸਤੰਬਰ ਨੂੰ ਐਲਾਨੇ ਗਏ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨ ਅਤੇ ਮਾਰਚ ਤੋਂ ਪਹਿਲਾਂ ਕੀਤੀ ਗਈ ਹੈ। ਰਾਇਟਰਜ਼ ਮੁਤਾਬਕ, ਪਾਰਟੀ ਦੇ ਬੁਲਾਰੇ ਨੇ ਅਲੀਮਾ ਖ਼ਾਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਰਿਪੋਰਟਾਂ ਅਨੁਸਾਰ, ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਪੰਜਾਬ ਮੇਨਟੇਨੈਂਸ ਆਫ਼ ਪਬਲਿਕ ਆਰਡਰ ਆਰਡੀਨੈਂਸ ਤਹਿਤ ਅਲੀਮਾ ਖ਼ਾਨ ਨੂੰ 30 ਦਿਨਾਂ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਨੂੰ ਬਾਅਦ ਵਿੱਚ ਕੋਟ ਲਖਪਤ ਜੇਲ੍ਹ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਪੁਲਿਸ ਵੱਲੋਂ ਗ੍ਰਿਫ਼ਤਾਰੀ ਦੇ ਵਿਸਥਾਰਪੂਰਵਕ ਕਾਰਨਾਂ ਬਾਰੇ ਤੁਰੰਤ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ।

ਪੀਟੀਆਈ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਅਲੀਮਾ ਖ਼ਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ। ਪਾਰਟੀ ਵੱਲੋਂ ਪ੍ਰਸਤਾਵਿਤ ਪ੍ਰਦਰਸ਼ਨ ਦਾ ਮੁੱਖ ਉਦੇਸ਼ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਕਰਨਾ ਹੈ।

ਇਮਰਾਨ ਖ਼ਾਨ ਅਗਸਤ 2023 ਤੋਂ ਜੇਲ੍ਹ ਵਿੱਚ ਹਨ ਅਤੇ ਉਨ੍ਹਾਂ ਖ਼ਿਲਾਫ਼ ਕਈ ਕਾਨੂੰਨੀ ਮਾਮਲੇ ਚੱਲ ਰਹੇ ਹਨ। ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਨੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਸਿਹਤ ਅਤੇ ਜੇਲ੍ਹ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਦੂਜੇ ਪਾਸੇ, ਪਾਕਿਸਤਾਨ ਸਰਕਾਰ ਨੇ ਪਹਿਲਾਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।

ਪੰਜਾਬ📍 ਪੰਜਾਬ

ਫਰੀਦਕੋਟ 'ਚ ਘਰੇਲੂ ਵਿਵਾਦ ਨੇ ਧਾਰਿਆ ਖੌਫਨਾਕ ਰੂਪ, ਪਤੀ ਵੱਲੋਂ ਪਤਨੀ ਦਾ ਕਤਲ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਹਾਰਵਾਲਾ ਵਿੱਚ ਘਰੇਲੂ ਵਿਵਾਦ ਦੌਰਾਨ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 30 ਸਾਲਾ ਸਰਬਜੀਤ ਕੌਰ ਵਜੋਂ ਹੋਈ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ ਮੁਲਜ਼ਮ ਗੁਰਜੰਟ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ।
ਫਰੀਦਕੋਟ 'ਚ ਘਰੇਲੂ ਵਿਵਾਦ ਨੇ ਧਾਰਿਆ ਖੌਫਨਾਕ ਰੂਪ, ਪਤੀ ਵੱਲੋਂ ਪਤਨੀ ਦਾ ਕਤਲ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਹਾਰਵਾਲਾ ਵਿੱਚ ਘਰੇਲੂ ਵਿਵਾਦ ਦੌਰਾਨ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 30 ਸਾਲਾ ਸਰਬਜੀਤ ਕੌਰ ਵਜੋਂ ਹੋਈ

ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ ਮੁਲਜ਼ਮ ਗੁਰਜੰਟ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਬੀਤੀ ਰਾਤ ਵੀ ਦੋਵਾਂ ਵਿਚਕਾਰ ਝਗੜਾ ਹੋਇਆ। ਇਸ ਦੌਰਾਨ ਸਰਬਜੀਤ ਕੌਰ ਆਪਣੀ ਜਾਨ ਬਚਾਉਣ ਲਈ ਗੁਆਂਢੀਆਂ ਦੇ ਘਰ ਚਲੀ ਗਈ ਅਤੇ ਉੱਥੇ ਹੀ ਸੌਂ ਗਈ।

ਆਰੋਪ ਹੈ ਕਿ ਅੱਧੀ ਰਾਤ ਦੇ ਕਰੀਬ ਗੁਰਜੰਟ ਸਿੰਘ ਛੱਤ ਦੇ ਰਸਤੇ ਗੁਆਂਢੀਆਂ ਦੇ ਘਰ ਵਿੱਚ ਦਾਖਲ ਹੋ ਗਿਆ। ਉਸ ਨੇ ਉੱਥੇ ਸੁੱਤੀ ਪਈ ਆਪਣੀ ਪਤਨੀ 'ਤੇ ਤੇਜ਼ਧਾਰ ਹਥਿਆਰ (ਕਿਰਚ) ਨਾਲ ਕਈ ਵਾਰ ਕੀਤੇ। ਗੰਭੀਰ ਸੱਟਾਂ ਕਾਰਨ ਸਰਬਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸਰਬਜੀਤ ਕੌਰ ਦੇ ਦੋ ਧੀਆਂ ਅਤੇ ਇੱਕ ਪੁੱਤਰ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਭੇਜ ਦਿੱਤਾ।

ਥਾਣਾ ਸਦਰ ਦੇ ਐੱਸਐੱਚਓ ਸਿਕੰਦਰ ਸਿੰਘ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ📍 ਪੰਜਾਬ

ਏਆਈ ਦਾ ਵਿਕਾਸ ਹੌਲਾ ਕਰਨ ਦੇ ਦੋਸ਼, , , ਤੇ ਖ਼ਿਲਾਫ਼ ਕੇਸ

ਵਾਸ਼ਿੰਗਟਨ: ਅਮਰੀਕਾ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਿਕਾਸ ਰਫ਼ਤਾਰ ਨੂੰ ਕਥਿਤ ਤੌਰ ’ਤੇ ਹੌਲਾ ਕਰਨ ਦੇ ਮਾਮਲੇ ਵਿੱਚ ਚਾਰ ਵੱਡੀਆਂ ਤਕਨਾਲੋਜੀ ਕੰਪਨੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਏਆਈ ਦਾ ਵਿਕਾਸ ਹੌਲਾ ਕਰਨ ਦੇ ਦੋਸ਼, , , ਤੇ ਖ਼ਿਲਾਫ਼ ਕੇਸ

ਵਾਸ਼ਿੰਗਟਨ: ਅਮਰੀਕਾ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਿਕਾਸ ਰਫ਼ਤਾਰ ਨੂੰ ਕਥਿਤ ਤੌਰ ’ਤੇ ਹੌਲਾ ਕਰਨ ਦੇ ਮਾਮਲੇ ਵਿੱਚ ਚਾਰ ਵੱਡੀਆਂ ਤਕਨਾਲੋਜੀ ਕੰਪਨੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਐਂਥਰੋਪਿਕ, ਓਪਨਏਆਈ, ਗੂਗਲ ਅਤੇ ਸਪੇਸਐਕਸਏਆਈ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਰਾਹੀਂ ਏਆਈ ਦੇ ਵਿਕਾਸ ਨੂੰ ਹੌਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਮੁਕੱਦਮਾ 18 ਸਤੰਬਰ ਨੂੰ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤਾ ਗਿਆ।

ਮਾਮਲੇ ਵਿੱਚ ਚਾਰ ਅਦਾਇਗੀ ਕਰਨ ਵਾਲੇ ਉਪਭੋਗਤਾਵਾਂ ਨੇ ਕੰਪਨੀਆਂ ਖ਼ਿਲਾਫ਼ ਮੁਕੱਦਮਾ ਕੀਤਾ ਹੈ। ਪਟੀਸ਼ਨਕਰਤਾਵਾਂ ਦਾ ਦਾਅਵਾ ਹੈ ਕਿ ਏਆਈ ਕੰਪਨੀਆਂ ਵੱਲੋਂ ਵਿਕਾਸ ਦੀ ਰਫ਼ਤਾਰ ਘਟਾਉਣ ਲਈ ਸਾਂਝੀ ਰਣਨੀਤੀ ਬਣਾਉਣਾ ਮੁਕਾਬਲੇਬਾਜ਼ੀ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਚੈਟਜੀਪੀਟੀ,, ਅਤੇ ਵਰਗੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਅਦਾਇਗੀ ਗਾਹਕਾਂ ਨੂੰ ਘੱਟ ਲਾਭ ਮਿਲ ਸਕਦਾ ਹੈ।

ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਐਂਥਰੋਪਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੈਰੀਓ ਅਮੋਡੇਈ ਨੇ ਏਆਈ ਵਿਕਾਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਹੌਲਾ ਕਰਨ ਅਤੇ ਕੰਪਨੀਆਂ ਵਿਚਕਾਰ ਸਹਿਯੋਗ ਦੀ ਵਕਾਲਤ ਕੀਤੀ। ਇਸ ਤੋਂ ਬਾਅਦ ਓਪਨਏਆਈ ਦੇ ਸੈਮ ਆਲਟਮੈਨ, ਸਪੇਸਐਕਸਏਆਈ ਦੇ ਐਲਨ ਮਸਕ ਅਤੇ ਗੂਗਲ ਡੀਪਮਾਈਂਡ ਦੇ ਡੈਮਿਸ ਹਸਾਬਿਸ ਨੇ ਵੀ ਸੁਰੱਖਿਆ ਸਬੰਧੀ ਵਿਚਾਰਾਂ ’ਤੇ ਪ੍ਰਤੀਕਿਰਿਆ ਦਿੱਤੀ।

ਕੰਪਨੀਆਂ ਖ਼ਿਲਾਫ਼ ਲਗਾਏ ਗਏ ਦੋਸ਼ ਅਜੇ ਸਾਬਤ ਨਹੀਂ ਹੋਏ ਹਨ। ਰਿਪੋਰਟਾਂ ਅਨੁਸਾਰ, ਮੁਕੱਦਮਾ ਦਰਜ ਹੋਣ ਸਮੇਂ ਸਬੰਧਤ ਕੰਪਨੀਆਂ ਵੱਲੋਂ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ।

ਪੰਜਾਬ📍 ਪੰਜਾਬ

ਐਸਜੀਪੀਸੀ ਮੈਂਬਰਾਂ ਨੂੰ ਖਾਲਸਾ ਪੰਥ ਚੋਂ ਕੀਤਾ ਖ਼ਾਰਜ, 5 ਸਿੰਘ ਸਾਹਿਬਾਨਾਂ ਨੇ ਫ਼ਸੀਲ ਤੋਂ ਸੁਣਾਇਆ ਫੈਸਲਾ

ਜਥੇਦਾਰ ਨੇ ਸਾਰੇ ਮੈਂਬਰਾਂ ਅਤੇ ਸਾਰੀਆਂ ਸਿੱਖ ਸੰਸਥਾਵਾਂ, ਸਮੂਹਾਂ ਤੇ ਸੰਪਰਦਾਵਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੈ। ਉਨ੍ਹਾਂ ਨੂੰ ਆਪਣਾ ਚਰਿੱਤਰ ਸਾਫ਼ ਅਤੇ ਸ਼ੁੱਧ ਬਣਾਈ ਰੱਖਣ ਦਾ ਆਦੇਸ਼ ਦਿੱਤਾ।
ਐਸਜੀਪੀਸੀ ਮੈਂਬਰਾਂ ਨੂੰ ਖਾਲਸਾ ਪੰਥ ਚੋਂ ਕੀਤਾ ਖ਼ਾਰਜ, 5 ਸਿੰਘ ਸਾਹਿਬਾਨਾਂ ਨੇ ਫ਼ਸੀਲ ਤੋਂ ਸੁਣਾਇਆ ਫੈਸਲਾ

ਜਥੇਦਾਰ ਨੇ ਸਾਰੇ ਮੈਂਬਰਾਂ ਅਤੇ ਸਾਰੀਆਂ ਸਿੱਖ ਸੰਸਥਾਵਾਂ, ਸਮੂਹਾਂ ਤੇ ਸੰਪਰਦਾਵਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੈ। ਉਨ੍ਹਾਂ ਨੂੰ ਆਪਣਾ ਚਰਿੱਤਰ ਸਾਫ਼ ਅਤੇ ਸ਼ੁੱਧ ਬਣਾਈ ਰੱਖਣ ਦਾ ਆਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੰਨਦਾ ਹੈ ਕਿ ਕੋਈ ਅਜਿਹੇ ਆਚਰਣ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਪਿੱਛੇ ਹਟਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸੰਸਥਾ ਦਾਗ਼ੀ ਨਾ ਹੋਵੇ।

ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਅਨੈਤਿਕ ਸਬੰਧਾਂ ਦੇ ਇਲਜ਼ਾਮਾਂ ਹੇਠ ਪੰਥ ਵਿੱਚੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਦੇ ਵਧੀਕ ਮੁੱਖ ਗ੍ਰੰਥੀ ਮਲਕੀਤ ਸਿੰਘ ਨੂੰ ਵੀ ਅਸ਼ਲੀਲ ਗੱਲਬਾਤ ਕਰਨ ਦੇ ਇਲਜ਼ਾਮਾਂ ਹੇਠ ਪੰਥ ਵਿੱਚੋਂ ਕੱਢ ਦਿੱਤਾ ਗਿਆ ਹੈ। ਦੋਵਾਂ ਨੂੰ ਕਿਸੇ ਵੀ ਧਾਰਮਿਕ ਸੰਗਠਨ ਜਾਂ ਕਿਸੇ ਵੀ ਧਾਰਮਿਕ ਸੇਵਾ ਕਰਨ ਤੋਂ ਵਰਜਿਤ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਘਟਨਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵੇਂ ਸਤਕਾਰ ਐਕਟ ਤਹਿਤ ਬੇਅਦਬੀ ਦੇ ਦੋਸ਼ੀ ਮਾਨਸਿਕ ਤੌਰ ‘ਤੇ ਕਮਜ਼ੋਰ ਵਿਅਕਤੀ ਦੇ ਮਾਪੇ ਮਾਪੇ ਹਨ। ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੀ ਇਸ ਘਟਨਾ ਲਈ ਜ਼ਿੰਮੇਵਾਰ ਹਨ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਰਖਵਾਲੇ ਹਨ।

ਅੱਜ (20 ਸਤੰਬਰ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹਾਜ਼ਰ ਹੋਏ। ਉਨ੍ਹਾਂ ਨਾਲ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਅਤੇ ਪੰਜ ਪਿਆਰੇ ਭਾਈ ਮੰਗਲ ਸਿੰਘ ਵੀ ਹਾਜ਼ਰ ਸਨ।

ਮੀਟਿੰਗ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ ਗੰਭੀਰ ਦੋਸ਼ਾਂ ‘ਤੇ ਵਿਚਾਰ ਕੀਤਾ ਗਿਆ। ਇਸ ਤੋਂ ਬਾਅਦ, ਅਕਾਲ ਤਖ਼ਤ ਦੇ ਫਸੀਲ ਤੋਂ ਫੈਸਲਾ ਸੁਣਾਇਆ ਗਿਆ। ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰਜੀਤ ਸਿੰਘ ‘ਤੇ ਵਜਰਾ ਕੁਰਹਿਤ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਸਿੱਖ ਰਹਿਤ ਮਰਯਾਦਾ ਅਨੁਸਾਰ, ਚਾਰ ਵਜਰਾ ਕੁਰਹਿਤਾਂ ਵਿੱਚੋਂ ਕੋਈ ਵੀ ਕਰਨ ਵਾਲਾ ਵਿਅਕਤੀ ਸਿੱਖ ਤੋਂ ਛੇਕਿਆ ਹੋਇਆ ਮੰਨਿਆ ਜਾਂਦਾ ਹੈ।

ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਅਮਰਜੀਤ ਸਿੰਘ ਚਾਵਲਾ ਇਸ ਮਾਮਲੇ ਵਿੱਚ ਬੇਕਸੂਰ ਸਾਬਤ ਨਹੀਂ ਹੋ ਜਾਂਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਨਹੀਂ ਹੁੰਦਾ। ਉਸ ਨੂੰ ਖਾਲਸਾ ਪੰਥ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਸਿੱਖ ਭਾਈਚਾਰਿਆਂ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਅਮਰਜੀਤ ਸਿੰਘ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਣ। ਫੈਸਲੇ ਅਨੁਸਾਰ ਅਮਰਜੀਤ ਸਿੰਘ ਨੂੰ ਜੀਵਨ ਭਰ ਲਈ ਸਿੱਖ ਸੰਸਥਾਵਾਂ ਵਿੱਚ ਕੰਮ ਕਰਨ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।

ਪੰਜਾਬ📍 ਪੰਜਾਬ

ਐਸ.ਆਈ.ਆਰ. ’ਚ ਗੜਬੜੀਆਂ ਅਡਵਾਨੀ, ਜੈਸ਼ੰਕਰ ਤੇ ਸਿਸੋਦੀਆ ਸਮੇਤ ਕਈ ਪ੍ਰਮੁੱਖ ਹਸਤੀਆਂ ਨੂੰ ਭੇਜੇ ਨੋਟਿਸ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)–ਸਾਬਕਾ ਉਪ ਪ੍ਰਧਾਨ ਮੰਤਰੀ ਐਲ.ਕੇ. ਅਡਵਾਨੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਤੇ ਹੋਰ ਕਈ ਪ੍ਰਮੁੱਖ ਹਸਤੀਆਂ ’ਚ ਨੂੰ ‘ਐਸ. ਆਈ. ਆਰ.’ ਪ੍ਰਕਿਰਿਆ ਤਹਿਤ ਦਿੱਤੇ ਗਏ ਵੇਰਵਿਆਂ ’ਚ ‘ਖਾਮੀਆਂ’ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ।

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)–ਸਾਬਕਾ ਉਪ ਪ੍ਰਧਾਨ ਮੰਤਰੀ ਐਲ.ਕੇ. ਅਡਵਾਨੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਤੇ ਹੋਰ ਕਈ ਪ੍ਰਮੁੱਖ ਹਸਤੀਆਂ ’ਚ ਨੂੰ ‘ਐਸ. ਆਈ. ਆਰ.’ ਪ੍ਰਕਿਰਿਆ ਤਹਿਤ ਦਿੱਤੇ ਗਏ ਵੇਰਵਿਆਂ ’ਚ ‘ਖਾਮੀਆਂ’ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਜਲਦੀ ਹੀ ਜਾਰੀ ਕੀਤੇ ਜਾਣੇ ਹਨ, ਉਨ੍ਹਾਂ ’ਚ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੇ.ਐਨ.ਯੂ. ਦੇ ਸਾਬਕਾ ਉਪ-ਕੁਲਪਤੀ ਐਮ. ਜਗਦੀਸ਼ ਕੁਮਾਰ, ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਨੀਤੀ ਆਯੋਗ ਦੇ ਸਾਬਕਾ ਉਪ ਚੇਅਰਮੈਨ ਅਰਵਿੰਦ ਪਨਗੜੀਆ, ਸੇਬੀ ਦੇ ਚੇਅਰਮੈਨ ਤੁਹਿਨ ਕਾਂਤਾ ਪਾਂਡੇ, ਸਾਬਕਾ ਫੌਜ ਮੁਖੀ ਉਪੇਂਦਰ ਦਿਵੇਦੀ ਤੇ ਸੀ. ਬੀ. ਆਈ. ਡਾਇਰੈਕਟਰ ਪ੍ਰਵੀਨ ਸੂਦ ਸ਼ਾਮਲ ਹਨ। ਨੋਟਿਸ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਪ੍ਰਮੁੱਖ ਵੋਟਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਹਨ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ, ਉਨ੍ਹਾਂ ਦੀ ਪਤਨੀ ਸੀਮਾ ਤੇ ਉਨ੍ਹਾਂ ਦੇ ਪੁੱਤਰ ਮੀਰ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਵਿਵਾਦ ਦੇ ਵਿਚਕਾਰ, ਜ਼ਿਲ੍ਹਾ ਚੋਣ ਅਧਿਕਾਰੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਚੋਣ ਕਮਿਸ਼ਨਰ ਐਸ. ਐਸ. ਸੰਧੂ ਦੇ ਨਾਂਅ ਵਿਚ ਵੀ ਫਰਕ ਸੀ, ਪਰ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਤੱਥਾਂ, ਵੇਰਵਿਆਂ ਤੇ ਦਸਤਾਵੇਜ਼ਾਂ ਦੀ ਢੁਕਵੀਂ ਤਸਦੀਕ ਕਰ ਲਈ ਗਈ ਹੈ। ਉਨ੍ਹਾਂ ਦੀ ਐਂਟਰੀ ਨੂੰ ਪ੍ਰਮਾਣਿਤ ਕਰਕੇ ਅੰਤਿਮ ਵੋਟਰ ਸੂਚੀ ਵਿਚ ਸ਼ਾਮਲ ਕਰਨ ਲਈ ਸੂਚੀ ’ਚ ਦਰਜ ਕਰ ਲਿਆ ਗਿਆ ਹੈ। ਇਸ ਸੂਚੀ ਦਾ ਪ੍ਰਕਾਸ਼ਨ 4 ਨਵੰਬਰ, 2026 ਨੂੰ ਹੋਣਾ ਤੈਅ ਹੈ।

ਪੰਜਾਬ📍 ਪੰਜਾਬ

ਹੁਣ ਅਸਥੀ ਵਿਸਰਜਨ ਲਈ ਭਾਰਤ ਆਉਣ ਦੀ ਲੋੜ ਨਹੀਂ, ਕੈਨੇਡਾ ‘ਚ ਸਹੂਲਤ

ਸਰੀ: ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਫ਼ੈਸਲੇ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਮ੍ਰਿਤਕਾਂ ਦੀਆਂ ਅਸਥੀਆਂ ਦੇ ਜਲ ਪ੍ਰਵਾਹ ਲਈ ਇੱਕ ਅਧਿਕਾਰਤ ਸਾਈਟ ਸਥਾਪਿਤ ਕੀਤੀ ਗਈ ਹੈ।
ਹੁਣ ਅਸਥੀ ਵਿਸਰਜਨ ਲਈ ਭਾਰਤ ਆਉਣ ਦੀ ਲੋੜ ਨਹੀਂ, ਕੈਨੇਡਾ ‘ਚ ਸਹੂਲਤ

ਸਰੀ: ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਫ਼ੈਸਲੇ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਮ੍ਰਿਤਕਾਂ ਦੀਆਂ ਅਸਥੀਆਂ ਦੇ ਜਲ ਪ੍ਰਵਾਹ ਲਈ ਇੱਕ ਅਧਿਕਾਰਤ ਸਾਈਟ ਸਥਾਪਿਤ ਕੀਤੀ ਗਈ ਹੈ। ਇਸ ਸਹੂਲਤ ਨਾਲ ਭਾਈਚਾਰੇ ਦੇ ਲੋਕਾਂ ਨੂੰ ਅਸਥੀ ਵਿਸਰਜਨ ਲਈ ਭਾਰਤ ਜਾਣ ਦੀ ਲੋੜ ਨਹੀਂ ਪਵੇਗੀ।

ਹੁਣ ਕੈਨੇਡਾ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਪਰਿਵਾਰ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਨੂੰ ਸਥਾਨਕ ਪੱਧਰ ’ਤੇ ਧਾਰਮਿਕ ਰਸਮਾਂ ਅਨੁਸਾਰ ਜਲ ਪ੍ਰਵਾਹ ਕਰ ਸਕਣਗੇ। ਇਹ ਫ਼ੈਸਲਾ ਖ਼ਾਸ ਤੌਰ ’ਤੇ ਉਨ੍ਹਾਂ ਪਰਿਵਾਰਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਲਈ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਸਤੇ ਭਾਰਤ ਜਾਣਾ ਆਰਥਿਕ ਅਤੇ ਪ੍ਰਬੰਧਕੀ ਤੌਰ ’ਤੇ ਮੁਸ਼ਕਲ ਹੁੰਦਾ ਹੈ।

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਦੱਸਿਆ ਕਿ ਇਹ ਪ੍ਰੋਜੈਕਟ ਹਿੰਦੂ ਭਾਈਚਾਰੇ ਵੱਲੋਂ ਕੀਤੀ ਗਈ ਮੰਗ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਸਹੂਲਤ ਰਾਹੀਂ ਸਥਾਨਕ ਭਾਈਚਾਰਿਆਂ ਨੂੰ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜੀਆਂ ਰਸਮਾਂ ਨਿਭਾਉਣ ਲਈ ਸੁਵਿਧਾ ਮਿਲੇਗੀ।

ਇਸ ਫ਼ੈਸਲੇ ਨੂੰ ਕੈਨੇਡਾ ਵਿੱਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਲਈ ਧਾਰਮਿਕ ਸਨਮਾਨ ਅਤੇ ਸੱਭਿਆਚਾਰਕ ਜ਼ਰੂਰਤਾਂ ਨੂੰ ਮਾਨਤਾ ਦੇਣ ਵਾਲੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਪੰਜਾਬ📍 ਪੰਜਾਬ

ਪੰਜਾਬ ਦੇ ਪੰਪਾਂ ‘ਤੇ ₹2 ਹਜ਼ਾਰ ਤੋਂ ਵੱਧ ਦੇ ਯੂਪੀਆਈ ਪੇਅਮੈਂਟ ਹੋਵੇਗੀ ਬੰਦ, ਔਨਲਾਈਨ ਭੁਗਤਾਨਾਂ ‘ਤੇ ਖਰਚਿਆਂ ਤੋਂ ਪਰੇਸ਼ਾਨ ਹਨ ਪੈਟਰੋਲ ਡੀਲਰ

ਪੰਜਾਬ ਵਿੱਚ ਲਗਭਗ 4,104 ਪੈਟਰੋਲ ਪੰਪ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਅਗਸਤ 2026 ਦੇ ਅੰਕੜਿਆਂ ਦੇ ਆਧਾਰ 'ਤੇ ਪੰਜਾਬ ਦੇ ਪੈਟਰੋਲ ਪੰਪਾਂ 'ਤੇ ਰੋਜ਼ਾਨਾ ਅੰਦਾਜ਼ਨ 1.1 ਤੋਂ 1.2 ਮਿਲੀਅਨ ਯੂਪੀਆਈ ਭੁਗਤਾਨਾਂ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ, ਜੋ ਕਿ ਰੋਜ਼ਾਨਾ ਲਗਭਗ ₹65 ਤੋਂ ₹70 ਕਰੋੜ ਬਣਦੀ ਹੈ।
ਪੰਜਾਬ ਦੇ ਪੰਪਾਂ ‘ਤੇ ₹2 ਹਜ਼ਾਰ ਤੋਂ ਵੱਧ ਦੇ ਯੂਪੀਆਈ ਪੇਅਮੈਂਟ ਹੋਵੇਗੀ ਬੰਦ, ਔਨਲਾਈਨ ਭੁਗਤਾਨਾਂ ‘ਤੇ ਖਰਚਿਆਂ ਤੋਂ ਪਰੇਸ਼ਾਨ ਹਨ ਪੈਟਰੋਲ ਡੀਲਰ

ਪੰਜਾਬ ਵਿੱਚ ਲਗਭਗ 4,104 ਪੈਟਰੋਲ ਪੰਪ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਅਗਸਤ 2026 ਦੇ ਅੰਕੜਿਆਂ ਦੇ ਆਧਾਰ 'ਤੇ ਪੰਜਾਬ ਦੇ ਪੈਟਰੋਲ ਪੰਪਾਂ 'ਤੇ ਰੋਜ਼ਾਨਾ ਅੰਦਾਜ਼ਨ 1.1 ਤੋਂ 1.2 ਮਿਲੀਅਨ ਯੂਪੀਆਈ ਭੁਗਤਾਨਾਂ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ, ਜੋ ਕਿ ਰੋਜ਼ਾਨਾ ਲਗਭਗ ₹65 ਤੋਂ ₹70 ਕਰੋੜ ਬਣਦੀ ਹੈ।

ਪੰਜਾਬ ਦੇ ਪੈਟਰੋਲ ਪੰਪ ਜਲਦੀ ਹੀ ਫੋਨਪੇ, ਗੂਗਲ ਪੇ, ਅਤੇ ਪੇਟੀਐਮ ਵਰਗੇ ਯੂਪੀਆਈ ਪਲੇਟਫਾਰਮਾਂ ਰਾਹੀਂ ₹2,000 ਤੋਂ ਵੱਧ ਦੇ ਭੁਗਤਾਨ ਸਵੀਕਾਰ ਕਰਨਾ ਬੰਦ ਕਰ ਸਕਦੇ ਹਨ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਆਫ਼ ਪੰਜਾਬ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਯੂਪੀਆਈ ਭੁਗਤਾਨਾਂ ‘ਤੇ ਐਮਡੀਆਰ ਲਗਾਉਣ ਦਾ ਵਿਰੋਧ ਕੀਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਘੱਟ ਕਮਿਸ਼ਨ ਅਤੇ ਜ਼ਿਆਦਾ ਖਰਚੇ ਮਿਲ ਰਹੇ ਹਨ। ਇਸ ਲਈ ਉਹ ਇਸ ਨਵੇਂ ਬੋਝ ਨੂੰ ਸਹਿਣ ਨਹੀਂ ਕਰ ਸਕਣਗੇ।

ਜੇਕਰ ਪੈਟਰੋਲ ਪੰਪਾਂ ‘ਤੇ ਇਹ ਭੁਗਤਾਨ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਹ ਦੋਪਹੀਆ ਵਾਹਨਾਂ ਨੂੰ ਛੱਡ ਕੇ ਕਾਰਾਂ, ਬੱਸਾਂ, ਟਰੱਕਾਂ ਤੇ ਹੋਰ ਵਪਾਰਕ ਵਾਹਨਾਂ ਦੇ ਮਾਲਕਾਂ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਹ ਉਨ੍ਹਾਂ ਲਈ ਖਾਸ ਤੌਰ ‘ਤੇ ਮੁਸ਼ਕਲ ਹੋ ਸਕਦਾ ਹੈ ਜੋ ਆਪਣੀਆਂ ਟੈਂਕੀਆਂ ਭਰ ਕੇ ਲੰਬੀ ਦੂਰੀ ਦੀ ਯਾਤਰਾ ਕਰਦੇ ਹਨ। ਉਨ੍ਹਾਂ ਨੇ ਪੈਟਰੋਲ ਪੰਪਾਂ ਦੁਆਰਾ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਹੜਤਾਲ ‘ਤੇ ਜਾਣ ਦੀ ਧਮਕੀ ਦਿੱਤੀ ਹੈ।

ਅਨੁਮਾਨ ਦੇ ਮੁਤਾਬਕ, ਸਿਰਫ਼ 10% ਲੋਕ ਰੋਜ਼ਾਨਾ ₹2,000 ਤੋਂ ਵੱਧ ਦਾ ਤੇਲ ਭਰਦੇ ਹਨ। ਨਵੀਂ ਪ੍ਰਣਾਲੀ ਦੇ ਤਹਿਤ ਡੀਲਰਾਂ ਨੂੰ ਪ੍ਰਤੀ ਲੈਣ-ਦੇਣ ₹5 ਦੇ ਆਧਾਰ ‘ਤੇ ਲਗਭਗ ₹5.5 ਤੋਂ ₹6 ਲੱਖ ਦੀ ਰੋਜ਼ਾਨਾ ਫੀਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ 30 ਦਿਨਾਂ ਵਿੱਚ ਲਗਭਗ ₹1.65 ਤੋਂ ₹1.80 ਕਰੋੜ ਤੱਕ ਹੋ ਸਕਦਾ ਹੈ।

ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕੇਂਦਰੀ ਪੈਟਰੋਲੀਅਮ ਮੰਤਰੀ, ਵਿੱਤ ਮੰਤਰੀ ਅਤੇ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਰਾਹਤ ਦੇਣ ਦੀ ਅਪੀਲ ਕੀਤੀ ਹੈ। 14 ਸਤੰਬਰ ਨੂੰ ਜਾਰੀ ਵਿੱਤ ਮੰਤਰਾਲੇ ਦੇ ਗਜ਼ਟ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ, ਡੀਲਰਾਂ ਨੇ ਕਿਹਾ ਹੈ ਕਿ ਪੈਟਰੋਲ ਪੰਪਾਂ ‘ਤੇ ਡਿਜੀਟਲ ਭੁਗਤਾਨ ਲਈ ਕੋਈ ਵਾਧੂ ਖਰਚਾ ਨਹੀਂ ਲਿਆ ਜਾਣਾ ਚਾਹੀਦਾ।

ਉਨ੍ਹਾਂ ਦਾ ਤਰਕ ਹੈ ਕਿ ਪੈਟਰੋਲ ਅਤੇ ਡੀਜ਼ਲ ਵੇਚਣ ‘ਤੇ ਉਨ੍ਹਾਂ ਦਾ ਮਾਰਜਿਨ ਪਹਿਲਾਂ ਹੀ ਸੀਮਤ ਹੈ। ਇਸ ਦੌਰਾਨ, ਕਰਮਚਾਰੀਆਂ ਦੀਆਂ ਤਨਖਾਹਾਂ, ਬਿਜਲੀ, ਰੱਖ-ਰਖਾਅ, ਸੁਰੱਖਿਆ ਅਤੇ ਹੋਰ ਖਰਚੇ ਲਗਾਤਾਰ ਵੱਧ ਰਹੇ ਹਨ। ਇਸ ਲਈ, ਜੇਕਰ ₹2,000 ਤੋਂ ਵੱਧ ਦੇ ਹਰੇਕ ਯੂਪੀਆਈ ਲੈਣ-ਦੇਣ ਲਈ ਵਾਧੂ ਫੀਸਾਂ ਦੀ ਲੋੜ ਹੁੰਦੀ ਹੈ ਤਾਂ ਇਹ ਡੀਲਰਾਂ ਦੀ ਕਮਾਈ ‘ਤੇ ਸਿੱਧਾ ਪ੍ਰਭਾਵ ਪਾਏਗਾ।

ਆਲ ਪੰਜਾਬ ਟਰੱਕ ਆਪਰੇਟਰਜ਼ ਯੂਨੀਅਨ ਨੇ ਵੀ ਇਸ ਸਰਕਾਰ ਦੇ ਫੈਸਲੇ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਸੂਬਾ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਪੰਪ ਡੀਲਰ 2,000 ਤੋਂ ਵੱਧ ਦੇ ਯੂਪੀਆਈ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਟਰੱਕ ਆਪਰੇਟਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਇੱਕ ਟਰੱਕ ਆਮ ਤੌਰ ‘ਤੇ ਇੱਕ ਸਮੇਂ ‘ਤੇ 20,000 ਤੋਂ 50,000 ਰੁਪਏ ਦੇ ਡੀਜ਼ਲ ਦੀ ਖਪਤ ਕਰਦਾ ਹੈ। ਜ਼ਿਆਦਾਤਰ ਆਪਰੇਟਰ ਸਮਾਂ ਬਚਾਉਣ ਲਈ ਲੰਬੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਆਪਣੇ ਟੈਂਕ ਭਰ ਲੈਂਦੇ ਹਨ।

ਹੁਣ, ਕਿਉਂਕਿ ਉਹ ਇੱਕੋ ਵਾਰ ਤੇਲ ਨਹੀਂ ਭਰ ਸਕਦੇ, ਇਸ ਲਈ ਡਰਾਈਵਰਾਂ ਨੂੰ ਤੇਲ ਭਰਨ ਲਈ ਵਾਰ-ਵਾਰ ਰੁਕਣਾ ਪਵੇਗਾ ਜਾਂ ਨਕਦੀ ਲੈ ਕੇ ਜਾਣਾ ਪਵੇਗਾ। ਸਰਕਾਰ ਨੂੰ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਹੜਤਾਲ ‘ਤੇ ਜਾਣ ਲਈ ਮਜਬੂਰ ਹੋਵੇਗੀ।

ਪੰਜਾਬ📍 ਪੰਜਾਬ

ਜੰਡਿਆਲਾ ਮੋੜ ‘ਤੇ ਪੁਲਿਸ ਟੀਮ ‘ਤੇ ਜਾਨਲੇਵਾ ਹਮਲਾ, ਯੂਟਿਊਬਰ ਮਨੀ ਸ਼ੌਕਰ ਤੇ ਡਰਾਈਵਰ ਗ੍ਰਿਫ਼ਤਾਰ, ਗਲੌਕ ਪਿਸਤੌਲ ਬਰਾਮਦ

ਸ਼ੁੱਕਰਵਾਰ ਰਾਤ ਨੂੰ ਸੀਪੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ, ਚੌਕੀ ਇੰਚਾਰਜ ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਜੰਡਿਆਲਾ ਕਰਾਸਿੰਗ 'ਤੇ ਤਾਇਨਾਤ ਸੀ।
ਜੰਡਿਆਲਾ ਮੋੜ ‘ਤੇ ਪੁਲਿਸ ਟੀਮ ‘ਤੇ ਜਾਨਲੇਵਾ ਹਮਲਾ, ਯੂਟਿਊਬਰ ਮਨੀ ਸ਼ੌਕਰ ਤੇ ਡਰਾਈਵਰ ਗ੍ਰਿਫ਼ਤਾਰ, ਗਲੌਕ ਪਿਸਤੌਲ ਬਰਾਮਦ

ਸ਼ੁੱਕਰਵਾਰ ਰਾਤ ਨੂੰ ਸੀਪੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ, ਚੌਕੀ ਇੰਚਾਰਜ ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਜੰਡਿਆਲਾ ਕਰਾਸਿੰਗ 'ਤੇ ਤਾਇਨਾਤ ਸੀ। ਫਗਵਾੜਾ ਤੋਂ ਆ ਰਹੀ ਇੱਕ ਕਾਲੀ ਸਕਾਰਪੀਓ ਨੂੰ ਫਲੈਸ਼ਲਾਈਟ ਨਾਲ ਰੋਕਿਆ ਗਿਆ। ਜਦੋਂ ਪੁਲਿਸ ਨੇ ਡਰਾਈਵਿੰਗ ਲਾਇਸੈਂਸ ਮੰਗਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ।

ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਅਧੀਨ ਜੰਡਿਆਲਾ ਮੋੜ ਸਬ-ਪੋਸਟ ‘ਤੇ ਸ਼ੁੱਕਰਵਾਰ ਨੂੰ ਅੱਧੀ ਰਾਤ ਨੂੰ ਨਾਕੇ ਦੌਰਾਨ ਇੱਕ ਸਨਸਨੀਖੇਜ਼ ਘਟਨਾ ਵਾਪਰੀ। ਕਾਲੇ ਰੰਗ ਦੀ ਸਕਾਰਪੀਓ ‘ਤੇ ਸਵਾਰ ਮਸ਼ਹੂਰ ਯੂਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੌਕਰ ਨੇ ਪਛਾਣ ਪੱਤਰ ਮੰਗਣ ‘ਤੇ ਸਬ-ਇੰਸਪੈਕਟਰ ਨਰਿੰਦਰ ਸਿੰਘ ‘ਤੇ ਵਿਦੇਸ਼ੀ ਪਿਸਤੌਲ ਨਾਲ ਗੋਲੀਬਾਰੀ ਕਰ ਦਿੱਤੀ। ਅਧਿਕਾਰੀ ਦੀ ਚੌਕਸੀ ਨੇ ਉਸ ਦੀ ਜਾਨ ਬਚਾਈ। ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਯੂਟਿਊਬਰ ਅਤੇ ਉਸ ਦੇ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।

ਜੇਬ ਵਿੱਚੋਂ ਆਪਣਾ ਪਛਾਣ ਪੱਤਰ ਕੱਢਣ ਦੇ ਬਹਾਨੇ ਮਨੀ ਨੇ ਅਚਾਨਕ ਇੱਕ ਪਿਸਤੌਲ ਕੱਢਿਆ ਅਤੇ ਸਿੱਧਾ ਪੁਲਿਸ ਅਧਿਕਾਰੀ ਵੱਲ ਕਰ ਦਿੱਤੀ। ਜਿਵੇਂ ਹੀ ਮਨੀ ਨੇ ਪਿਸਤੌਲ ਕੀਤੀ, ਚੌਕੀ ਇੰਚਾਰਜ ਨਰਿੰਦਰ ਸਿੰਘ ਨੇ ਤੁਰੰਤ ਹਮਲਾਵਰ ਦੀ ਸੱਜੀ ਬਾਂਹ ਫੜ ਲਈ ਅਤੇ ਉਸ ਨੂੰ ਜ਼ੋਰ ਨਾਲ ਝਟਕਾ ਦਿੱਤਾ। ਉਸੇ ਸਮੇਂ ਮੁਲਜ਼ਮ ਨੇ ਟਰਿੱਗਰ ਖਿੱਚਿਆ ਅਤੇ ਦੋ ਗੋਲੀਆਂ ਚਲਾਈਆਂ ਗਈਆਂ। ਨਿਸ਼ਾਨਾ ਖੁੰਝਣ ‘ਤੇ ਗੋਲੀਆਂ ਨੇੜਲੇ ਰਾਹੁਲ ਰਾਜ ਸਪੈਸ਼ਲ ਨਾਨ ਢਾਬੇ ਦੀ ਕੰਧ ‘ਤੇ ਲੱਗੀਆਂ।

ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਘੇਰ ਲਿਆ, ਹਥਿਆਰ ਖੋਹ ਲਿਆ ਅਤੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੁਆਰਾ ਕੀਤੀ ਗਈ ਮੁੱਢਲੀ ਜਾਂਚ ਵਿੱਚ ਇੱਕ ਆਧੁਨਿਕ, ਆਸਟ੍ਰੀਅਨ-ਬਣਾਇਆ ਗਲੋਕ-19 ਪਿਸਤੌਲ ਸਾਹਮਣੇ ਆਇਆ। ਜਿਸ ਵਿੱਚ ਤਿੰਨ ਗੋਲੀਆਂ ਭਰੀਆਂ ਹੋਈਆਂ ਸਨ। ਪੁਲਿਸ ਨੇ ਮੌਕੇ ਤੋਂ ਦੋ ਖਰਚੇ ਹੋਏ ਗੋਲੀਆਂ ਦੇ ਖੋਲ ਵੀ ਜ਼ਬਤ ਕੀਤੇ।

ਪੁਲਿਸ ਦੇ ਸਖ਼ਤ ਰੁਖ਼ ਨੂੰ ਦੇਖ ਕੇ, ਮੁਲਜ਼ਮ ਮਨੀ ਸ਼ੌਕਰ ਡਰ ਗਿਆ ਅਤੇ ਹੱਥ ਜੋੜ ਕੇ ਕਹਿਣ ਲੱਗਾ, ਮੈਂ ਯੂਟਿਊਬਰ ਮਨੀ ਸ਼ੌਕਰ ਹਾਂ।” ਪੁੱਛਗਿੱਛ ਦੌਰਾਨ, ਉਸ ਨੇ ਕਬੂਲ ਕੀਤਾ ਕਿ ਉਸ ਦੇ ਖਿਲਾਫ ਦਰਜ ਅਪਰਾਧਿਕ ਮਾਮਲਿਆਂ ਕਾਰਨ, ਉਸ ਨੂੰ ਕਾਨੂੰਨੀ (ਲਾਇਸੰਸਸ਼ੁਦਾ) ਹਥਿਆਰ ਨਹੀਂ ਮਿਲ ਸਕਿਆ। ਇਸ ਲਈ ਉਸ ਨੇ ਸਵੈ-ਰੱਖਿਆ ਦੇ ਨਾਮ ‘ਤੇ ਇਹ ਗੈਰ-ਕਾਨੂੰਨੀ ਵਿਦੇਸ਼ੀ ਹਥਿਆਰ ਖਰੀਦਿਆ। ਉਸਵਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਡਰਾਈਵਰ ਦਿਲਪ੍ਰੀਤ ਸਿੰਘ, ਵਾਸੀ ਪਿੰਡ ਧਰਮ ਸਿੰਘ ਵਾਲਾ ਮੋਗਾ ਨੇ ਦੱਸਿਆ ਕਿ ਉਹ ਮਨੀ ਦੀਆਂ ਵੀਡੀਓ ਬਣਾਉਣ ਤੋਂ ਲੈ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਤੱਕ ਸਭ ਕੁਝ ਸੰਭਾਲਦਾ ਹੈ।

ਪੁਲਿਸ ਨੇ ਮੁਲਜ਼ਮ ਤੋਂ 1 ਗਲੌਕ-19 ਪਿਸਤੌਲ, 3 ਜ਼ਿੰਦਾ ਕਾਰਤੂਸ, 2 ਖੋਲ, ਇੱਕ ਸਕਾਰਪੀਓ ਕਾਰ ਅਤੇ 4 ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮ ਖਿਲਾਫ ਸਦਰ ਥਾਣੇ ਵਿੱਚ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਦੋਂ ਚੌਕੀ ਇੰਚਾਰਜ ਨਰਿੰਦਰ ਮੋਹਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਚੱਲ ਰਹੀ ਜਾਂਚ ਦਾ ਹਵਾਲਾ ਦਿੰਦੇ ਹੋਏ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦੀ ਸ਼ੁਰੂਆਤੀ ਜਾਂਚ ਅਤੇ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।

ਮੁਲਜ਼ਮ ਦੇ ਮੋਬਾਈਲ ਫੋਨ ਦੀ ਤਲਾਸ਼ੀ ਲੈਣ ‘ਤੇ ਕਈ ਗੈਂਗਸਟਰਾਂ ਨਾਲ ਸਬੰਧ ਸਾਹਮਣੇ ਆਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਨੈੱਟਵਰਕ ਸੋਸ਼ਲ ਮੀਡੀਆ ਰਾਹੀਂ ਫੋਟੋਆਂ ਸਾਂਝੀਆਂ ਕਰਕੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। ਪੁਲਿਸ ਨੇ ਮੁਲਜ਼ਮਾਂ ਦੇ ਚਾਰ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ। ਉਹ ਜਾਂਚ ਕਰ ਰਹੇ ਹਨ ਕਿ ਗਲੌਕ ਪਿਸਤੌਲ ਕਿੱਥੋਂ ਖਰੀਦਿਆ ਗਿਆ ਸੀ ਅਤੇ ਇਸ ਗਿਰੋਹ ਵਿੱਚ ਕੌਣ-ਕੌਣ ਸ਼ਾਮਲ ਹਨ।

ਪੰਜਾਬ📍 ਪੰਜਾਬ

ਅਮਰਜੀਤ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ‘ਚੋਂ ਛੇਕਿਆ

ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਖਾੜੀ ਦੇਸ਼ ਦੀ ਰਹਿਣ ਵਾਲੀ ਇੱਕ 50 ਸਾਲਾ ਬੀਬੀ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਵਿੱਚ ਘਿਰੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕਣ ਦਾ ਫੈਸਲਾ ਸੁਣਾਉਦਿਆਂ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋਵਾਂ ਨੂੰ ਪੰਥ ਦੋਖੀ ਤੇ ਗੁਰੂ ਦੋਖੀ ਗਰਦਾਨਦਿਆਂ ਸੰਗਤਾਂ ਨੂੰ ਆਦੇਸ਼ ਜਾਰੀ ਕੀਤਾ ਕਿ ਦੋਵਾਂ ਨਾਲ ਕਿਸੇ ਵੀ ਪ੍ਰਕਾਰ ਦੀ ਰੋਟੀ-ਬੇਟੀ ਦੀ ਸਾਂਝ ਨਾ ਰੱਖੀ ਜਾਵੇ ਤੇ ਕਿਸੇ ਵੀ ਪ੍ਰਕਾਰ ਦੇ ਸਮਾਗਮ ਵਿੱਚ ਬੋਲਣ ਨਾ ਦਿੱਤਾ ਜਾਵੇ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਖਾੜੀ ਦੇਸ਼ ਦੀ ਰਹਿਣ ਵਾਲੀ ਇੱਕ 50 ਸਾਲਾ ਬੀਬੀ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਵਿੱਚ ਘਿਰੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕਣ ਦਾ ਫੈਸਲਾ ਸੁਣਾਉਦਿਆਂ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੋਵਾਂ ਨੂੰ ਪੰਥ ਦੋਖੀ ਤੇ ਗੁਰੂ ਦੋਖੀ ਗਰਦਾਨਦਿਆਂ ਸੰਗਤਾਂ ਨੂੰ ਆਦੇਸ਼ ਜਾਰੀ ਕੀਤਾ ਕਿ ਦੋਵਾਂ ਨਾਲ ਕਿਸੇ ਵੀ ਪ੍ਰਕਾਰ ਦੀ ਰੋਟੀ-ਬੇਟੀ ਦੀ ਸਾਂਝ ਨਾ ਰੱਖੀ ਜਾਵੇ ਤੇ ਕਿਸੇ ਵੀ ਪ੍ਰਕਾਰ ਦੇ ਸਮਾਗਮ ਵਿੱਚ ਬੋਲਣ ਨਾ ਦਿੱਤਾ ਜਾਵੇ।

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਪੰਜ ਸਿੰਘਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਮੰਗਲ ਸਿੰਘ ਦੀ ਇਕੱਤਰਤਾ ਹੋਈ, ਜਿਸ ਵਿੱਚ ਦੋ ਘੰਟੇ ਦੀ ਵਿਚਾਰ-ਚਰਚਾ ਤੋਂ ਬਾਅਦ ਸਿੰਘ ਸਾਹਿਬ ਗੜਗੱਜ ਨੇ ਅਕਾਲ ਤਖਤ ਸਾਹਿਬ ਦੀ ਪਵਿੱਤਰ ਫਸੀਲ ਤੋਂ ਫੈਸਲਾ ਸੁਣਾਉਂਦਿਆਂ ਕਿਹਾ ਕਿ ਖਾੜੀ ਦੇਸ਼ ਦੀ ਇੱਕ ਬੀਬੀ ਨਾਲ ਕੇਸਗੜ੍ਹ ਸਾਹਿਬ ਵਿਖੇ ਵਾਪਰੀਆਂ ਬਦਕਾਰੀ ਦੀਆਂ ਘਟਨਾਵਾਂ ਲਈ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਸਿੱਧੇ ਰੂਪ ਵਿੱਚ ਦੋਸ਼ੀ ਪਾਏ ਗਏ ਹਨ ਤੇ ਉਹਨਾਂ ਵਿਰੁੱਧ ਥਾਣਾ ਅਨੰਦਪੁਰ ਸਾਹਿਬ ਵਿਖੇ ਇੱਕ ਮੁਕੱਦਮਾ ਵੀ ਬਦਕਾਰੀ ਦਾ ਦਰਜ ਕੀਤਾ ਗਿਆ ਹੈ। ਉਹਨਾ ਕਿਹਾ ਕਿ ਇਹਨਾਂ ਦੋਹਾਂ ਨੇ ਜਿਥੇ ਆਪਣੀ ਅਹੁਦਿਆਂ ਦੀ ਦੁਰਵਰਤੋਂ ਕੀਤੀ ਹੈ, ਉਥੇ ਸਿੱਖ ਰਹਿਤ ਮਰਿਆਦਾ ਵਿੱਚ ਚਾਰ ਕੁਰਹਿਤਾਂ ਸੰਬੰਧੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ। ਉਹਨਾ ਕਿਹਾ ਕਿ ਇਸ ਲਈ ਇਹਨਾਂ ਦੋਵਾਂ ਨੂੰ ਪੰਥ ਵਿੱਚ ਛੇਕਣ ਦੇ ਨਾਲ ਨਾਲ ਤਾਉਮਰ ਕਿਸੇ ਵੀ ਧਾਰਮਿਕ ਸੰਸਥਾ ਵਿੱਚ ਭਾਗ ਲੈਣ ਤੋਂ ਵਰਜਿਤ ਕੀਤਾ ਜਾਂਦਾ ਹੈ।

ਵਰਨਣਯੋਗ ਹੈ ਕਿ ਅਮਰਜੀਤ ਸਿੰਘ ਚਾਵਲਾ ਦੀਆਂ ਪਹਿਲ਼ਾਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਦੀਆਂ ਚਰਚਾਵਾਂ ਰਹੀਆਂ ਹਨ ਤੇ ਉਹ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਦਾ ਸੁਪਰ ਪ੍ਰਧਾਨ ਸਮਝਦਾ ਸੀ। ਇਸੇ ਤਰਾਂ ਗਿਆਨੀ ਮਲਕੀਅਤ ਸਿੰਘ ਨੂੰ ਤਾਂ ਪਹਿਲ਼ਾ ਹੀ ਅਜਿਹੀਆਂ ਸ਼ਿਕਾਇਤਾਂ ਦੇ ਕਾਰਨ ਇੱਕ ਸਾਲ ਦੀ ਜਬਰੀ ਛੁੱਟੀ ‘ਤੇ ਭੇਜਿਆ ਗਿਆ ਹੈ ਤੇ ਅੱਜਕੱਲ੍ਹ ਉਹ ਇੰਗਲੈਂਡ ਦੌਰੇ ‘ਤੇ ਹੈ। ਉਹਨਾ ਵਿਰੁੱਧ ਬਦਕਾਰੀ ਦਾ ਮੁਕੱਦਮਾ ਦਰਜ ਹੋਣ ਦੀ ਖਬਰ ਜਦੋਂ ਇੰਗਲੈਂਡ ਦੀਆਂ ਸੰਗਤਾਂ ਕੋਲ ਪੁੱਜੀ ਤਾਂ ਉਹਨਾ ਉਸ ਦਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕੀਤੀ। ਜਥੇਦਾਰ ਗੜਗੱਜ ਨੇ ਆਖਿਆ ਕਿ ਦੋਵੇਂ ਵਿਅਕਤੀ ਧਾਰਮਿਕ ਸਿੱਖ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ‘ਤੇ ਲੱਗੇ ਗੰਭੀਰ ਦੋਸ਼ਾਂ ਦੇ ਕਾਰਨ ਸਿੱਖ ਪੰਥ ਦੀਆਂ ਭਾਵਨਾਵਾਂ ਅਤੇ ਸਿੱਖ ਸੰਸਥਾਵਾਂ ਨੂੰ ਭਾਰੀ ਠੇਸ ਪੁੱਜੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਇਸੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮਲਕੀਤ ਸਿੰਘ ਅਤੇ ਡਰਾਈਵਰ ਵਜੋਂ ਕਾਰਜਸ਼ੀਲ ਮੋਹਣ ਸਿੰਘ ਦਾ ਅਨੈਤਿਕ ਮਾਮਲੇ ਵਿੱਚ ਨਾਂਅ ਆਉਣ ਕਰਕੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਸੰਬੰਧੀ ਆਦੇਸ਼ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਜਾਰੀ ਕੀਤੇ ਗਏ ਸਨ। ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਉਹ ਉਸ ਵੇਲੇ ਤੋਂ ਰੂਪੋਸ਼ ਹਨ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾ ਦੀ ਲੋਕੇਸ਼ਨ ਕੈਨੇਡਾ ਵਿੱਚ ਦੱਸੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਵੀ ਸ੍ਰੀ ਅਕਾਲ ਤਖਤ ਤੋਂ ਪੰਜ ਅਕਤੂਬਰ 2017 ਨੂੰ ਬਦਕਾਰੀ ਦੇ ਕੇਸ ਵਿੱਚ ਪੰਥ ਵਿੱਚੋਂ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਹੁਤ ਸਖਤ ਆਦੇਸ਼ ਜਾਰੀ ਕਰਕੇ ਛੇਕ ਦਿੱਤਾ ਸੀ। 2018 ਵਿੱਚ ਅਦਾਲਤ ਵਿੱਚੋਂ ਬਰੀ ਹੋਣ ਉਪਰੰਤ ਲੰਗਾਹ ਨੂੰ 26 ਅਕਤੂਬਰ 2022 ਨੂੰ ਮੁੜ ਪੰਥ ਵਿੱਚ ਸ਼ਾਮਲ ਕਰਨ ਦੇ ਆਦੇਸ਼ ਜਾਰੀ ਕਰਦਿਆਂ 21 ਦਿਨ ਦੀ ਤਨਖਾਹ ਲਗਾਈ ਗਈ ਸੀ। ਇਸ ਤਖਤ ਤੋਂ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਸਪੱਸ਼ਟੀਕਰਨ ਦੇਣ ਲਈ ਮਜਬੂਰ ਹੋਣਾ ਪਿਆ ਸੀ ਤੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਸਾਕਾ ਨੀਲਾ ਤਾਰਾ ਨੂੰ ਅੰਜ਼ਾਮ ਦੇ ਕੇ ਅਕਾਲ ਤਖਤ ਢਾਹੁਣ ਤੇ ਮੁੜ ਸਰਕਾਰ ਦੁਆਰਾ ਬਣਾਏ ਜਾਣ ਦੇ ਦੋਸ਼ ਵਿੱਚ ਪੰਥ ਵਿੱਚੋ ਛੇਕਿਆ ਗਿਆ ਸੀ। ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਪੰਥਕ ਏਕਤਾ ਵਿੱਚ ਰੁਕਾਵਟ ਬਣਨ ਦੇ ਦੋਸ਼ ਵਿੱਚ ਤਨਖਾਹੀਆ ਕਰਾਰ ਦਿੱਤਾ ਗਿਆ ਸੀ। 2007 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ। ਫਿਰ ਵੀ ਅਕਾਲ ਤਖਤ ਸਹਿਬ ਨੂੰ ਬਖਸ਼ਿੰਦ ਤਖਤ ਦਾ ਮਾਣ ਹਾਸਲ ਹੈ ਤੇ ਜਿਹੜਾ ਵੀ ਨਿਮਾਣਾ ਬਣ ਕੇ ਆਪਣਾ ਜੁਰਮ ਕਬੂਲ ਕਰ ਲੈਂਦਾ ਹੈ, ਉਸ ਨਾਲ ਨਰਮੀ ਨਾਲ ਪੇਸ਼ ਆਇਆ ਜਾਂਦਾ ਹੈ।

ਪੰਜਾਬ📍 ਪੰਜਾਬ

ਜਲੰਧਰ ਦਾ ਰਕੇਸ਼ ਕੀਨੀਆ ‘ਚ ਕਿਡਨੈਪ, ਭਾਰਤ ਸਰਕਾਰ ਦੀ ਮਦਦ ਨਾਲ ਹੋਈ ਵਾਪਸੀ, ਏਜੰਟ ਖਿਲਾਫ਼ ਐਫਆਈਆਰ

ਜਲੰਧਰ ਦੇ ਨੌਜਵਾਨ ਰਕੇਸ਼ ਦਾ ਇਟਲੀ ਜਾਣ ਦਾ ਸੁਪਨਾ ਕੀਨੀਆ 'ਚ ਕਿਡਨੈਪਿੰਗ ਦੇ ਡਰਾਉਣੇ ਸੱਚ ਵਿੱਚ ਬਦਲ ਗਿਆ। ਉਸ ਨੂੰ ਬੰਧਕ ਬਣਾ ਕੇ ਪਰਿਵਾਰ ਤੋਂ $70,000 ਮੰਗੇ ਗਏ।
ਜਲੰਧਰ ਦਾ ਰਕੇਸ਼ ਕੀਨੀਆ ‘ਚ ਕਿਡਨੈਪ, ਭਾਰਤ ਸਰਕਾਰ ਦੀ ਮਦਦ ਨਾਲ ਹੋਈ ਵਾਪਸੀ, ਏਜੰਟ ਖਿਲਾਫ਼ ਐਫਆਈਆਰ

ਜਲੰਧਰ ਦੇ ਨੌਜਵਾਨ ਰਕੇਸ਼ ਦਾ ਇਟਲੀ ਜਾਣ ਦਾ ਸੁਪਨਾ ਕੀਨੀਆ 'ਚ ਕਿਡਨੈਪਿੰਗ ਦੇ ਡਰਾਉਣੇ ਸੱਚ ਵਿੱਚ ਬਦਲ ਗਿਆ। ਉਸ ਨੂੰ ਬੰਧਕ ਬਣਾ ਕੇ ਪਰਿਵਾਰ ਤੋਂ $70,000 ਮੰਗੇ ਗਏ। ਸਮਾਜਸੇਵੀ ਕੁਲਵਿੰਦਰ ਸਿੰਘ ਫਰਾਂਸ ਅਤੇ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਸਦਕਾ ਰਕੇਸ਼ ਨੂੰ ਬਚਾਇਆ ਗਿਆ ਅਤੇ ਉਹ ਸੁਰੱਖਿਅਤ ਵਾਪਸ ਘਰ ਪਰਤਿਆ।

ਜਲੰਧਰ ਫਿਲੌਰ ਦੇ ਪਿੰਡ ਭੈਣੀ ਦਾ ਰਹਿਣ ਵਾਲਾ ਨੌਜਵਾਨ ਰਕੇਸ਼ 4 ਅਗਸਤ ਨੂੰ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਇਟਲੀ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਪਰ ਇਟਲੀ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਜ਼ਿੰਦਗੀ ਇੱਕ ਮੁਸ਼ਕਲ ਦੌਰ ਵਿੱਚੋਂ ਲੰਘੀ। ਰਕੇਸ਼ ਪਹਿਲਾਂ ਦੁਬਈ ਪਹੁੰਚਿਆ ਅਤੇ ਉਥੋਂ ਉਸ ਨੂੰ ਕੀਨੀਆ ਭੇਜ ਦਿੱਤਾ ਗਿਆ। ਇੱਥੇ ਹੀ ਕਿਡਨੈਪਰਾਂ ਵੱਲੋਂ ਉਸ ਨੂੰ ਕਿਡਨੈਪ ਕਰ ਲਿਆ ਗਿਆ ਅਤੇ ਕਈ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ।

ਪਰਿਵਾਰ ਵੱਲੋਂ ਮਦਦ ਲਈ ਸਮਾਜਸੇਵੀ ਕੁਲਵਿੰਦਰ ਸਿੰਘ ਫਰਾਂਸ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਮਾਮਲਾ ਭਾਰਤ ਸਰਕਾਰ ਤੱਕ ਪਹੁੰਚਾਇਆ ਗਿਆ। ਕੁਲਵਿੰਦਰ ਸਿੰਘ ਫਰਾਂਸ ਜੋ ਇੰਡੀਅਨ ਮੈਨਰਟੀ ਫੈਡਰੇਸ਼ਨ ਯੂਰੋਪ ਦੇ ਕਨਵੀਨਰ ਨੇ ਇਨ੍ਹਾਂ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਗਿਆ।

ਆਖਿਰਕਾਰ ਭਾਰਤੀ ਅਧਿਕਾਰੀਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਰਕੇਸ਼ ਨੂੰ ਕੀਨੀਆ ਤੋਂ ਰੈਸਕਿਊ ਕਰਵਾਇਆ ਗਿਆ ਅਤੇ ਉਹ ਹੁਣ ਆਪਣੇ ਪਿੰਡ ਵਾਪਸ ਪਹੁੰਚ ਚੁੱਕਾ ਹੈ। ਰਕੇਸ਼ ਦੇ ਮੁਤਾਬਕ, ਕੀਨੀਆ ਪਹੁੰਚਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਕਿਡਨੈਪ ਕਰ ਲਿਆ। ਉਸ ਨੂੰ ਇੱਕ ਅਜਿਹੀ ਥਾਂ ਤੇ ਰੱਖਿਆ ਗਿਆ। ਜਿੱਥੇ ਹਾਲਾਤ ਬੇਹੱਦ ਡਰਾਉਣੇ ਸਨ।

ਨੌਜਵਾਨ ਨੇ ਦੱਸਿਆ ਕਿ ਕਿਡਨੈਪਰ ਉਸ ਦਾ ਮੂੰਹ ਬੰਨ੍ਹ ਦਿੰਦੇ ਸਨ ਅਤੇ ਸਰੀਰ ਤੇ ਰੰਗ ਲਗਾ ਕੇ ਵੀਡੀਓ ਬਣਾਉਣ ਲਈ ਮਜਬੂਰ ਕਰਦੇ ਸਨ। ਉਸ ਨੂੰ ਕਿਹਾ ਜਾਂਦਾ ਸੀ ਕਿ ਉਹ ਉਨ੍ਹਾਂ ਦਾ ਸਹਿਯੋਗ ਕਰੇ, ਕਿਉਂਕਿ ਉਨ੍ਹਾਂ ਨੇ ਉਸ ਦੇ ਟਰੈਵਲ ਏਜੰਟ ਕੋਲੋਂ ਪੈਸੇ ਲੈਣੇ ਹਨ।

ਰਕੇਸ਼ ਦੇ ਅਨੁਸਾਰ, ਉਸ ਨੂੰ ਕਈ ਦਿਨਾਂ ਤੱਕ ਡਰਾਇਆ-ਧਮਕਾਇਆ ਗਿਆ। ਇਸੇ ਦੌਰਾਨ ਕਿਡਨੈਪਰਾਂ ਵੱਲੋਂ ਪਰਿਵਾਰ ਕੋਲੋਂ 70 ਹਜ਼ਾਰ ਅਮਰੀਕੀ ਡਾਲਰ ਦੀ ਮੰਗ ਕੀਤੀ ਗਈ। ਵਿਦੇਸ਼ ਤੋਂ ਆ ਰਹੇ ਇਨ੍ਹਾਂ ਮੈਸੇਜਾਂ ਕਾਰਨ ਪਰਿਵਾਰ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਲਵਿੰਦਰ ਸਿੰਘ ਵੱਲੋਂ ਭਾਰਤ ਸਰਕਾਰ ਨਾਲ ਰਾਬਤਾ ਕਰਨ ਲਈ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਪੱਤਰ ਲਿਖਿਆ ਗਿਆ। ਇਸ ਤੋਂ ਬਾਅਦ ਭਾਰਤੀ ਦੂਤਾਵਾਸ ਵੱਲੋਂ ਕੀਨੀਆ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਸਥਾਨਕ ਪੁਲਿਸ ਮੌਕੇ ਤੇ ਪਹੁੰਚੀ ਅਤੇ ਰਿਕੇਸ਼ ਨੂੰ ਰੈਸਕਿਊ ਕਰਵਾਇਆ ਗਿਆ। ਰਕੇਸ਼ ਨੇ ਵਾਪਸ ਭਾਰਤ ਪਹੁੰਚਣ ਤੋਂ ਬਾਅਦ ਭਾਰਤ ਸਰਕਾਰ, ਭਾਰਤੀ ਅਧਿਕਾਰੀਆਂ ਅਤੇ ਇਸ ਪੂਰੇ ਮਾਮਲੇ ਵਿੱਚ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ।

ਉਸ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਅੱਜ ਉਹ ਆਪਣੇ ਪਰਿਵਾਰ ਵਿੱਚ ਨਾ ਹੁੰਦੇ, ਦੱਸ ਦਈਏ ਕਿ ਰਕੇਸ਼ ਆਪਣੇ ਸੋਹਰਾ ਪਰਿਵਾਰ ਦੇ ਨਾਲ ਸੰਬੰਧਿਤ ਰਿਸ਼ਤੇਦਾਰੀ ਦੇ ਵਿੱਚ ਕਿਸੇ ਟਰੈਵਲ ਏਜੈਂਟ ਦੇ ਹੱਥੇ ਚੜੇ ਨੇ ਅਤੇ 2 ਲੱਖ ਰੁਪਆ ਦੇ ਕੇ ਇਥੋਂ ਇਟਲੀ ਜਾਣ ਦੀ ਗੱਲ ਹੋਈ ਸੀ ਬਾਕੀ ਪੈਸੇ ਇਟਲੀ ਪਹੁੰਚਣ ਤੇ ਦੇਣੇ ਸਨ। ਹੁਣ ਇਸ ਮਾਮਲੇ ਦੇ ਵਿੱਚ ਟਰੈਵਲ ਏਜੰਟ ਦੇ ਖਿਲਾਫ ਐਫਆਈਆਰ ਦਰਜ ਹੋ ਚੁੱਕੀ ਹੈ ਤੇ ਪਰਿਵਾਰ ਦੇ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਮਨੋਰੰਜਨ📍 ਪੰਜਾਬ

ਸ਼ਰਾਬ ਪੀਣ ਤੋਂ ਬਾਅਦ ਦਵਾਈ ਲੈਣਾ ਕਿੰਨਾ ਖ਼ਤਰਨਾਕ? ਡਾਕਟਰਾਂ ਨੇ ਦਿੱਤੀ ਚੇਤਾਵਨੀ

ਪਾਰਟੀ ਜਾਂ ਕਿਸੇ ਸਮਾਜਿਕ ਸਮਾਗਮ ਤੋਂ ਬਾਅਦ ਕਈ ਲੋਕ ਸਿਰਦਰਦ, ਬਦਹਜ਼ਮੀ ਜਾਂ ਨੀਂਦ ਨਾ ਆਉਣ ਦੀ ਸਮੱਸਿਆ ਹੋਣ 'ਤੇ ਆਪਣੀ ਮਰਜ਼ੀ ਨਾਲ ਦਵਾਈ ਲੈ ਲੈਂਦੇ ਹਨ ਪਰ ਡਾਕਟਰਾਂ ਮੁਤਾਬਕ ਸ਼ਰਾਬ ਅਤੇ ਦਵਾਈਆਂ ਦਾ ਇਕੱਠੇ ਸੇਵਨ ਕਈ ਵਾਰ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।
ਸ਼ਰਾਬ ਪੀਣ ਤੋਂ ਬਾਅਦ ਦਵਾਈ ਲੈਣਾ ਕਿੰਨਾ ਖ਼ਤਰਨਾਕ? ਡਾਕਟਰਾਂ ਨੇ ਦਿੱਤੀ ਚੇਤਾਵਨੀ

ਪਾਰਟੀ ਜਾਂ ਕਿਸੇ ਸਮਾਜਿਕ ਸਮਾਗਮ ਤੋਂ ਬਾਅਦ ਕਈ ਲੋਕ ਸਿਰਦਰਦ, ਬਦਹਜ਼ਮੀ ਜਾਂ ਨੀਂਦ ਨਾ ਆਉਣ ਦੀ ਸਮੱਸਿਆ ਹੋਣ 'ਤੇ ਆਪਣੀ ਮਰਜ਼ੀ ਨਾਲ ਦਵਾਈ ਲੈ ਲੈਂਦੇ ਹਨ ਪਰ ਡਾਕਟਰਾਂ ਮੁਤਾਬਕ ਸ਼ਰਾਬ ਅਤੇ ਦਵਾਈਆਂ ਦਾ ਇਕੱਠੇ ਸੇਵਨ ਕਈ ਵਾਰ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

ਮੈਦਾਂਤਾ ਹਸਪਤਾਲ ਦੇ ਲਿਵਰ ਟਰਾਂਸਪਲਾਂਟ ਮਾਹਿਰ ਡਾ. ਅਰਵਿੰਦਰ ਸਿੰਘ ਸੋਇਨ ਮੁਤਾਬਕ ਸ਼ਰਾਬ ਦਾ ਸਿੱਧਾ ਅਸਰ ਲਿਵਰ 'ਤੇ ਪੈਂਦਾ ਹੈ। ਜਦੋਂ ਇਸ ਦੇ ਨਾਲ ਦਵਾਈਆਂ ਵੀ ਲਈਆਂ ਜਾਂਦੀਆਂ ਹਨ ਤਾਂ ਲਿਵਰ 'ਤੇ ਵਾਧੂ ਬੋਝ ਪੈ ਸਕਦਾ ਹੈ।

ਸ਼ਰਾਬ ਅਤੇ ਕਈ ਦਵਾਈਆਂ ਲਿਵਰ ਵਿੱਚ ਹੀ ਪ੍ਰੋਸੈਸ ਹੁੰਦੀਆਂ ਹਨ। ਦੋਵੇਂ ਇਕੱਠੇ ਸਰੀਰ ਵਿੱਚ ਜਾਣ ਨਾਲ ਦਵਾਈ ਦਾ ਅਸਰ ਜ਼ਿਆਦਾ ਵਧ ਸਕਦਾ ਹੈ ਜਾਂ ਦਵਾਈ ਦੀ ਮਾਤਰਾ ਸਰੀਰ ਵਿੱਚ ਲੋੜ ਤੋਂ ਵੱਧ ਇਕੱਠੀ ਹੋ ਸਕਦੀ ਹੈ। ਇਸ ਕਾਰਨ ਮਤਲੀ, ਉਲਟੀ, ਚੱਕਰ, ਬੇਹੋਸ਼ੀ, ਦਿਲ ਨਾਲ ਜੁੜੀਆਂ ਸਮੱਸਿਆਵਾਂ, ਅੰਦਰੂਨੀ ਖੂਨ ਵਗਣਾ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਪੈਰਾਸੀਟਾਮੋਲ ਵਰਗੀ ਆਮ ਦਰਦ ਅਤੇ ਬੁਖਾਰ ਦੀ ਦਵਾਈ ਵੀ ਸ਼ਰਾਬ ਦਾ ਸੇਵਨ ਕਰਨ ਵਾਲੇ ਵਿਅਕਤੀ ਵੱਲੋਂ ਵਾਰ-ਵਾਰ ਲੈਣ 'ਤੇ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸੇ ਤਰ੍ਹਾਂ ਆਕਸੀਕੋਡੋਨ ਵਰਗੀਆਂ ਤਾਕਤਵਰ ਦਰਦ ਦੀਆਂ ਦਵਾਈਆਂ ਨੂੰ ਸ਼ਰਾਬ ਨਾਲ ਲੈਣ 'ਤੇ ਸਾਹ ਹੌਲੀ ਹੋਣ ਅਤੇ ਓਵਰਡੋਜ਼ ਦਾ ਖ਼ਤਰਾ ਵਧ ਸਕਦਾ ਹੈ।

ਜਿਹੜੇ ਲੋਕ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀਆਂ ਦਵਾਈਆਂ ਲੈ ਰਹੇ ਹਨ, ਉਨ੍ਹਾਂ ਲਈ ਵੀ ਸ਼ਰਾਬ ਸਾਵਧਾਨੀ ਵਾਲੀ ਗੱਲ ਹੈ। ਸ਼ਰਾਬ ਕੁਝ ਹਾਲਾਤਾਂ ਵਿੱਚ ਬਲੱਡ ਪ੍ਰੈਸ਼ਰ ਘਟਾ ਸਕਦੀ ਹੈ, ਜਿਸ ਨਾਲ ਚੱਕਰ ਆਉਣ ਜਾਂ ਬੇਹੋਸ਼ੀ ਦੀ ਸਮੱਸਿਆ ਹੋ ਸਕਦੀ ਹੈ। ਡਾਇਬਟੀਜ਼ ਦੀਆਂ ਕੁਝ ਦਵਾਈਆਂ ਨਾਲ ਸ਼ਰਾਬ ਲੈਣ 'ਤੇ ਬਲੱਡ ਸ਼ੂਗਰ ਬਹੁਤ ਘੱਟ ਹੋ ਸਕਦੀ ਹੈ।

ਡਾ. ਸੋਇਨ ਮੁਤਾਬਕ ਸ਼ਰਾਬ ਦੀ ਜ਼ਿਆਦਾ ਮਾਤਰਾ ਲਿਵਰ ਲਈ ਨੁਕਸਾਨਦਾਇਕ ਹੋ ਸਕਦੀ ਹੈ। ਉਨ੍ਹਾਂ ਨੇ ਸ਼ਰਾਬ ਦੀ ਮਾਤਰਾ ਸੀਮਤ ਰੱਖਣ ਦੀ ਸਲਾਹ ਦਿੱਤੀ ਹੈ। ਜੇ ਕੋਈ ਵਿਅਕਤੀ ਪਹਿਲਾਂ ਤੋਂ ਕਿਸੇ ਬਿਮਾਰੀ ਦੀ ਦਵਾਈ ਲੈ ਰਿਹਾ ਹੈ ਤਾਂ ਸ਼ਰਾਬ ਪੀਣ ਤੋਂ ਪਹਿਲਾਂ ਜਾਂ ਬਾਅਦ ਦਵਾਈ ਲੈਣ ਬਾਰੇ ਡਾਕਟਰ ਜਾਂ ਫਾਰਮਾਸਿਸਟ ਤੋਂ ਸਲਾਹ ਲੈਣੀ ਚਾਹੀਦੀ ਹੈ।

ਹਰ ਦਵਾਈ ਅਤੇ ਹਰ ਵਿਅਕਤੀ 'ਤੇ ਸ਼ਰਾਬ ਦਾ ਪ੍ਰਭਾਵ ਵੱਖਰਾ ਹੋ ਸਕਦਾ ਹੈ, ਇਸ ਲਈ ਆਪਣੀ ਮਰਜ਼ੀ ਨਾਲ ਦਵਾਈ ਲੈਣਾ ਖ਼ਤਰਨਾਕ ਹੋ ਸਕਦਾ ਹੈ।

ਖੇਡਾਂ📍 ਪੰਜਾਬ

ਬੰਗਲਾਦੇਸ਼ ‘ਤੇ ਇਤਿਹਾਸਕ ਜਿੱਤ ਨਾਲ ਭਾਰਤੀ ਟੀਮ ਫ਼ਾਈਨਲ ‘ਚ, ਹੁਣ ਗੋਲਡ ਮੈਡਲ ਲਈ ਸ਼੍ਰੀਲੰਕਾ ਨਾਲ ਹੋਵੇਗੀ ਟੱਕਰ

ਏਸ਼ੀਅਨ ਗੇਮਜ਼ 2026 ਦੇ ਸੈਮੀਫ਼ਾਈਨਲ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾ ਕੇ ਫ਼ਾਈਨਲ ਵਿੱਚ ਜਗ੍ਹਾ ਬਣਾਈ।
ਬੰਗਲਾਦੇਸ਼ ‘ਤੇ ਇਤਿਹਾਸਕ ਜਿੱਤ ਨਾਲ ਭਾਰਤੀ ਟੀਮ ਫ਼ਾਈਨਲ ‘ਚ, ਹੁਣ ਗੋਲਡ ਮੈਡਲ ਲਈ ਸ਼੍ਰੀਲੰਕਾ ਨਾਲ ਹੋਵੇਗੀ ਟੱਕਰ

ਏਸ਼ੀਅਨ ਗੇਮਜ਼ 2026 ਦੇ ਸੈਮੀਫ਼ਾਈਨਲ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾ ਕੇ ਫ਼ਾਈਨਲ ਵਿੱਚ ਜਗ੍ਹਾ ਬਣਾਈ। ਸ਼ੈਫ਼ਾਲੀ ਵਰਮਾ ਨੇ ਨਾਬਾਦ 100 ਦੌੜਾਂ ਬਣਾਈਆਂ, ਜਿਸ ਸਦਕਾ ਭਾਰਤ ਨੇ 195 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲਾਦੇਸ਼ 81 ਦੌੜਾਂ 'ਤੇ ਸਿਮਟ ਗਿਆ। ਹੁਣ ਗੋਲਡ ਮੈਡਲ ਲਈ ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਨਾਲ ਹੋਵੇਗਾ।

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਅਨ ਗੇਮਜ਼ 2026 ਦੇ ਫ਼ਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਟੀਮ ਇੰਡੀਆ ਨੇ ਫ਼ਾਈਨਲ ਦਾ ਇਹ ਟਿਕਟ ਬੰਗਲਾਦੇਸ਼ ਵਿਰੁੱਧ ਆਪਣੀ ਇਤਿਹਾਸਕ ਅਤੇ ਸਭ ਤੋਂ ਵੱਡੀ ਜਿੱਤ ਦਰਜ ਕਰਕੇ ਹਾਸਲ ਕੀਤਾ ਹੈ। ਦੂਜੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ ਦੀ ਹਾਲਤ ਇੰਨੀ ਪਤਲੀ ਕਰ ਦਿੱਤੀ ਕਿ ਵਿਰੋਧੀ ਟੀਮ ਲਈ ਭਾਰਤ ਦੇ ਕੁੱਲ ਸਕੋਰ ਦੀ ਬਰਾਬਰੀ ਕਰਨਾ ਤਾਂ ਦੂਰ ਦੀ ਗੱਲ, ਸਟਾਰ ਬੱਲੇਬਾਜ਼ ਸ਼ੈਫ਼ਾਲੀ ਵਰਮਾ ਵੱਲੋਂ ਇਕੱਲਿਆਂ ਬਣਾਈਆਂ ਗਈਆਂ ਦੌੜਾਂ ਨੂੰ ਪਾਰ ਕਰਨਾ ਵੀ ਮੁਸ਼ਕਿਲ ਹੋ ਗਿਆ। ਸ਼ੈਫ਼ਾਲੀ ਵਰਮਾ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 100 ਦੌੜਾਂ ਬਣਾਈਆਂ, ਜਦਕਿ ਜਿੱਤ ਲਈ ਮਿਲੇ 196 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਪੂਰੀ ਟੀਮ ਮਹਿਜ਼ 81 ਦੌੜਾਂ ‘ਤੇ ਹੀ ਢਹਿ-ਢੇਰੀ ਹੋ ਗਈ।

ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਬੰਗਲਾਦੇਸ਼ ਵਿਰੁੱਧ ਆਪਣੀ ਸਭ ਤੋਂ ਵੱਡੀ ਜਿੱਤ ਦੀ ਸਕ੍ਰਿਪਟ ਲਿਖਣ ਵਿੱਚ ਜਿੱਥੇ ਭਾਰਤੀ ਬੱਲੇਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ, ਉੱਥੇ ਹੀ ਗੇਂਦਬਾਜ਼ਾਂ ਦਾ ਯੋਗਦਾਨ ਵੀ ਬੇਹੱਦ ਸ਼ਾਨਦਾਰ ਰਿਹਾ। ਕਪਤਾਨ ਹਰਮਨਪ੍ਰੀਤ ਕੌਰ ਨੇ ਪੂਰੇ ਮੈਚ ਦੌਰਾਨ 5 ਗੇਂਦਬਾਜ਼ਾਂ ਨੂੰ ਅਜ਼ਮਾਇਆ ਅਤੇ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਹਰ ਇੱਕ ਗੇਂਦਬਾਜ਼ ਵਿਕਟ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਦੀਪਤੀ ਸ਼ਰਮਾ ਅਤੇ ਨੰਦਿਨੀ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3-3 ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਸ਼੍ਰੀ ਚਰਣੀ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ, ਜਦਕਿ ਕ੍ਰਾਂਤੀ ਗੌੜ ਅਤੇ ਸ਼੍ਰੇਯੰਕਾ ਪਾਟਿਲ ਨੇ 1-1 ਵਿਕਟ ਹਾਸਲ ਕਰਕੇ ਵਿਰੋਧੀ ਟੀਮ ਦੀ ਕਮਰ ਤੋੜ ਦਿੱਤੀ।

ਭਾਰਤੀ ਗੇਂਦਬਾਜ਼ਾਂ ਦੀ ਇਸ ਘਾਤਕ ਗੇਂਦਬਾਜ਼ੀ ਦਾ ਅਸਰ ਇਹ ਹੋਇਆ ਕਿ ਬੰਗਲਾਦੇਸ਼ ਦੀਆਂ 8 ਬੱਲੇਬਾਜ਼ ਦਹਾਈ ਦਾ ਅੰਕੜਾ (10 ਦੌੜਾਂ) ਵੀ ਪਾਰ ਨਾ ਕਰ ਸਕੀਆਂ। ਟੀਮ ਵੱਲੋਂ ਸਭ ਤੋਂ ਵੱਡਾ ਨਿੱਜੀ ਸਕੋਰ ਸਲਾਮੀ ਬੱਲੇਬਾਜ਼ ਦਿਿਲਾਰਾ ਅਖ਼ਤਰ ਦਾ ਰਿਹਾ, ਜਿਸ ਨੇ ਸਿਰਫ਼ 27 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਜਾਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਇਸ ਵੱਡੇ ਸਕੋਰ ਵਿੱਚ ਸਲਾਮੀ ਬੱਲੇਬਾਜ਼ ਸ਼ੈਫ਼ਾਲੀ ਵਰਮਾ ਦੀਆਂ ਮਹਿਜ਼ 49 ਗੇਂਦਾਂ ‘ਤੇ ਬਣਾਈਆਂ ਗਈਆਂ ਨਾਬਾਦ 100 ਦੌੜਾਂ ਦਾ ਸਭ ਤੋਂ ਅਹਿਮ ਯੋਗਦਾਨ ਰਿਹਾ।

ਭਾਰਤ ਨੇ ਏਸ਼ੀਅਨ ਗੇਮਜ਼ ਦੇ ਇਸ ਅਹਿਮ ਸੈਮੀਫ਼ਾਈਨਲ ਵਿੱਚ ਬੰਗਲਾਦੇਸ਼ੀ ਮਹਿਲਾ ਟੀਮ ਨੂੰ 114 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਦੌੜਾਂ ਦੇ ਹਿਸਾਬ ਨਾਲ ਬੰਗਲਾਦੇਸ਼ ਵਿਰੁੱਧ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਓਵਰਆਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਦੌੜਾਂ ਦੇ ਲਿਹਾਜ਼ ਨਾਲ ਕਿਸੇ ਵੀ ਅੰਤਰਰਾਸ਼ਟਰੀ ਟੀਮ ਖ਼ਿਲਾਫ਼ ਭਾਰਤੀ ਮਹਿਲਾ ਟੀਮ ਦੀ ਇਹ ਤੀਜੀ ਸਭ ਤੋਂ ਵੱਡੀ ਜਿੱਤ ਸਾਬਤ ਹੋਈ ਹੈ।

ਇਹ ਜਿੱਤ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਬੰਗਲਾਦੇਸ਼ ਵਿਰੁੱਧ ਮਹਿਲਾ ਟੀ-20 ਅੰਤਰਰਾਸ਼ਟਰੀ ਵਿੱਚ ਲਗਾਤਾਰ 10ਵੀਂ ਜਿੱਤ ਹੈ। ਬੰਗਲਾਦੇਸ਼ ਉੱਤੇ ਟੀਮ ਇੰਡੀਆ ਦੀ ਅਜਿੱਤ ਮੁਹਿੰਮ ਦਾ ਇਹ ਸਿਲਸਿਲਾ ਸਤੰਬਰ 2023 ਤੋਂ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਕਿਸੇ ਇੱਕ ਦੇਸ਼ ਖ਼ਿਲਾਫ਼ ਭਾਰਤ ਨੇ ਲਗਾਤਾਰ ਸਭ ਤੋਂ ਵੱਧ ਟੀ-20 ਜਿੱਤਾਂ ਦਾ ਰਿਕਾਰਡ ਸ਼੍ਰੀਲੰਕਾ ਵਿਰੁੱਧ ਬਣਾਇਆ ਹੋਇਆ ਹੈ, ਜਿਨ੍ਹਾਂ ਨੂੰ ਫ਼ਰਵਰੀ 2016 ਤੋਂ ਜੂਨ 2022 ਦਰਮਿਆਨ ਹਰਾਇਆ ਗਿਆ ਸੀ।

ਬੰਗਲਾਦੇਸ਼ ਨੂੰ ਕਰਾਰੀ ਸ਼ਿਕਸਤ ਦੇ ਕੇ ਭਾਰਤੀ ਟੀਮ ਨੇ ਏਸ਼ੀਅਨ ਗੇਮਜ਼ ਦੇ ਗੋਲਡ ਮੈਡਲ ਮੁਕਾਬਲੇ ਵਿੱਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਸ ਦਾ ਸਾਹਮਣਾ ਸ਼੍ਰੀਲੰਕਾ ਦੀ ਟੀਮ ਨਾਲ ਹੋਵੇਗਾ। ਸ਼੍ਰੀਲੰਕਾ ਨੇ ਦੂਜੇ ਸੈਮੀਫ਼ਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਫ਼ਾਈਨਲ ਦਾ ਟਿਕਟ ਕਟਾਇਆ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਅਨ ਗੇਮਜ਼ 2026 ਦਾ ਇਹ ਫ਼ਾਈਨਲ (ਗੋਲਡ ਮੈਡਲ ਮੈਚ) 22 ਸਤੰਬਰ ਨੂੰ ਖੇਡਿਆ ਜਾਵੇਗਾ, ਜਿਸ ‘ਤੇ ਸਮੁੱਚੇ ਖੇਡ ਜਗਤ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਖੇਡਾਂ📍 ਪੰਜਾਬ

2026 ’ਚ ਭਾਰਤ ਦੀ ਮਜ਼ਬੂਤ ​​ਸ਼ੁਰੂਆਤ, ਪਹਿਲੇ ਦਿਨ ਜਿੱਤੇ ਦੋ ਤਗਮੇ

2026 ਏਸ਼ੀਆਈ ਖੇਡਾਂ ਐਤਵਾਰ ਨੂੰ ਆਈਚੀ-ਨਾਗੋਆ ਵਿੱਚ ਸ਼ੁਰੂ ਹੋਈਆਂ। ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਦੋ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕੀਤੀ।
2026 ’ਚ ਭਾਰਤ ਦੀ ਮਜ਼ਬੂਤ ​​ਸ਼ੁਰੂਆਤ, ਪਹਿਲੇ ਦਿਨ ਜਿੱਤੇ ਦੋ ਤਗਮੇ

2026 ਏਸ਼ੀਆਈ ਖੇਡਾਂ ਐਤਵਾਰ ਨੂੰ ਆਈਚੀ-ਨਾਗੋਆ ਵਿੱਚ ਸ਼ੁਰੂ ਹੋਈਆਂ। ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਦੋ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕੀਤੀ। ਇਲਾਵੇਨਿਲ ਵਾਲਾਰੀਵਨ ਨੇ ਭਾਰਤ ਦੀ ਤਗਮਾ ਜੇਤੂ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਈ।

ਸਪੋਰਟਸ ਡੈਸਕ, ਨਵੀਂ ਦਿੱਲੀ: 2026 ਏਸ਼ੀਆਈ ਖੇਡਾਂ ਐਤਵਾਰ ਨੂੰ ਆਈਚੀ-ਨਾਗੋਆ ਵਿੱਚ ਸ਼ੁਰੂ ਹੋਈਆਂ। ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਦੋ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਦੀ ਮਜ਼ਬੂਤ ​​ਸ਼ੁਰੂਆਤ ਕੀਤੀ। ਇਲਾਵੇਨਿਲ ਵਾਲਾਰੀਵਨ ਨੇ ਭਾਰਤ ਦੀ ਤਗਮਾ ਜੇਤੂ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਈ।

ਉਸਨੇ ਪਹਿਲਾਂ ਸੋਨਮ ਉੱਤਮ ਮਾਸਕਰ ਅਤੇ ਵਿਦਰਸ਼ਾ ਕੇ ਵਿਨੋਦ ਦੇ ਨਾਲ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ, ਏਲਾਵੇਨਿਲ ਵਾਲਾਰਿਵਾਨ ਨੇ ਵਿਅਕਤੀਗਤ ਈਵੈਂਟ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ। ਵਿਅਕਤੀਗਤ ਫਾਈਨਲ ਵਿੱਚ, ਏਲਾਵੇਨਿਲ ਨੇ 252.4 ਅੰਕ ਬਣਾਏ ਅਤੇ ਜਾਪਾਨ ਦੀ ਹਿਨਾਤਾ ਤਾਈਚੀ ਤੋਂ ਪਿੱਛੇ ਰਹੀ। ਤਾਈਚੀ ਨੇ 253.0 ਅੰਕਾਂ ਦੇ ਏਸ਼ੀਅਨ ਖੇਡਾਂ ਦੇ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਦੱਖਣੀ ਕੋਰੀਆ ਦੀ ਹਯੋਜਿਨ ਬਾਨ ਨੇ 230.4 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਆਖਰੀ ਦੋ ਸ਼ਾਟਾਂ ਤੋਂ ਪਹਿਲਾਂ, ਇਲਾਵੇਨਿਲ ਤਾਈਚੀ ਤੋਂ ਸਿਰਫ਼ 0.3 ਅੰਕ ਪਿੱਛੇ ਰਹੀ। ਉਹ ਜਾਪਾਨੀ ਨਿਸ਼ਾਨੇਬਾਜ਼ ਦੇ 10.6 ਦੇ ਮੁਕਾਬਲੇ 10.4 ਅੰਕ ਬਣਾ ਕੇ ਦੌੜ ਵਿੱਚ ਰਹੀ, ਹਾਲਾਂਕਿ ਦੋਵਾਂ ਵਿਚਕਾਰ ਅੰਤਰ 0.5 ਅੰਕ ਹੋ ਗਿਆ।

2026 ਮੈਚ ਜਿੱਤਣ ਲਈ ਆਖਰੀ ਵਾਰ ਇੱਕ ਜ਼ੋਰਦਾਰ ਸ਼ਾਟ ਦੀ ਲੋੜ ਸੀ, ਪਰ ਇਲਾਵੇਨਿਲ ਸਿਰਫ਼ 10.1 ਅੰਕ ਹੀ ਹਾਸਲ ਕਰ ਸਕੀ, ਜਦੋਂ ਕਿ ਤਾਈਚੀ ਨੇ 10.2 ਅੰਕਾਂ ਨਾਲ ਆਪਣੀ ਹਿੰਮਤ ਨੂੰ ਕਾਬੂ ਵਿੱਚ ਰੱਖ ਕੇ ਸੋਨ ਤਗਮਾ ਜਿੱਤਿਆ ਅਤੇ ਏਸ਼ੀਆਈ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਵਿਅਕਤੀਗਤ ਚਾਂਦੀ ਦਾ ਤਗਮਾ ਇਲਾਵੇਨਿਲ ਦਾ ਦਿਨ ਦਾ ਦੂਜਾ ਸੀ, ਜਦੋਂ ਉਸਨੇ ਐਤਵਾਰ ਨੂੰ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਮਸਕਰ ਅਤੇ ਵਿਦਰਸ਼ਾ ਨਾਲ ਮਿਲ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰਤ ਕੋਲ ਹੁਣ ਆਈਚੀ-ਨਾਗੋਆ ਖੇਡਾਂ ਵਿੱਚ ਸ਼ੂਟਿੰਗ ਵਿੱਚ ਦੋ ਚਾਂਦੀ ਦੇ ਤਗਮੇ ਹਨ। ਮਿਕਸਡ ਮਾਰਸ਼ਲ ਆਰਟਸ ਫਾਈਟਰ ਸੁਚਿਕਾ ਤਾਰਿਆਲ ਨੇ ਔਰਤਾਂ ਦੇ ਰਵਾਇਤੀ ਐਮਐਮਏ 60 ਕਿਲੋਗ੍ਰਾਮ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਭਾਰਤ ਨੂੰ ਤਗਮਾ ਪੱਕਾ ਕੀਤਾ। ਭਾਰਤ ਦੀ ਹਾਕੀ ਮੁਹਿੰਮ ਵੀ ਐਤਵਾਰ ਨੂੰ ਸ਼ੁਰੂ ਹੋਈ। ਮਹਿਲਾ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾਇਆ। ਪੁਰਸ਼ ਟੀਮ ਆਪਣੇ ਸ਼ੁਰੂਆਤੀ ਮੈਚ ਵਿੱਚ ਇੰਡੋਨੇਸ਼ੀਆ ਦਾ ਸਾਹਮਣਾ ਕਰੇਗੀ। ਪਹਿਲੇ ਦਿਨ ਕਈ ਖੇਡਾਂ ਵਿੱਚ ਭਾਰਤ ਦੀਆਂ ਮੁਹਿੰਮਾਂ ਸ਼ੁਰੂ ਹੋਣ ਦੇ ਨਾਲ, ਭਾਰਤੀ ਖਿਡਾਰੀ ਟੇਬਲ ਟੈਨਿਸ, ਬੈਡਮਿੰਟਨ ਅਤੇ ਕ੍ਰਿਕਟ ਵਿੱਚ ਵੀ ਐਕਸ਼ਨ ਵਿੱਚ ਦਿਖਾਈ ਦਿੱਤੇ। ਏਸ਼ੀਅਨ ਖੇਡਾਂ 2026 ਵਿੱਚ ਭਾਰਤ ਦੇ ਤਗਮੇ ਚਾਂਦੀ ਦਾ ਤਗਮਾ: ਔਰਤਾਂ ਦੀ 10 ਮੀਟਰ ਏਅਰ ਰਾਈਫਲ ਟੀਮ ਈਵੈਂਟ (ਇਲਾਵੇਨਿਲ ਵਲਾਰੀਵਨ, ਸੋਨਮ ਮਾਸਕਰ, ਵਿਦਰਸ਼ਾ ਵਿਨੋਦ)। ਚਾਂਦੀ: ਇਲਾਵੇਨਿਲ ਵਾਲਾਰਿਵਾਨ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ। ਏਸ਼ੀਆਈ ਖੇਡਾਂ 2026 ਪਹਿਲੇ ਦਿਨ ਦੇ ਨਤੀਜੇ ਨਿਸ਼ਾਨੇਬਾਜ਼ੀ: ਇਲਾਵੇਨਿਲ ਵਾਲਾਰਿਵਨ, ਸੋਨਮ ਮਾਸਕਰ ਅਤੇ ਵਿਦਰਸ਼ਾ ਵਿਨੋਦ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵੁਸ਼ੂ: ਸੂਰਜ ਸਿੰਘ ਮਯਾਂਗਲਾਮਬਮ ਪੁਰਸ਼ਾਂ ਦੇ ਚਾਂਗਕੁਆਨ ਫਾਈਨਲ ਵਿੱਚ 11ਵੇਂ ਸਥਾਨ 'ਤੇ ਰਿਹਾ। ਟੇਕਬਾਲ: ਕੁਇੰਸੀ ਡਿਸੂਜ਼ਾ ਮਹਿਲਾ ਸਿੰਗਲਜ਼ ਕਾਂਸੀ ਤਗਮੇ ਦੇ ਮੈਚ ਵਿੱਚ ਯੂਈਨਾ ਸਾਕਾਮੋਟੋ (ਜਾਪਾਨ) ਤੋਂ ਹਾਰ ਗਈ। ਤੈਰਾਕੀ: ਬੇਨੇਡਿਕਸ਼ੋਨ ਬੈਨੀਸਟਨ ਪੁਰਸ਼ਾਂ ਦੀ 100 ਮੀਟਰ ਫ੍ਰੀਸਟਾਈਲ ਹੀਟਸ ਵਿੱਚ 12ਵੇਂ ਅਤੇ ਆਕਾਸ਼ ਮਨੀ 23ਵੇਂ ਸਥਾਨ 'ਤੇ ਰਹੇ। ਟੇਕਬਾਲ: ਕੁਇੰਸੀ ਡਿਸੂਜ਼ਾ/ਮੁਹੰਮਦ ਅਨਸ ਬੇਗ ਮਿਕਸਡ ਡਬਲਜ਼ ਕਾਂਸੀ ਤਗਮੇ ਦੇ ਮੈਚ ਵਿੱਚ ਹੋਆਂਗ ਮਿਨਹ ਟੈਨ ਨਗੁਏਨ/ਗੀਆ ਐਨਜੀ ਤ੍ਰਿਨਹ (ਵੀਅਤਨਾਮ) ਤੋਂ ਹਾਰ ਗਏ। ਤੈਰਾਕੀ: ਰਿਸ਼ਭ ਦਾਸ ਪੁਰਸ਼ਾਂ ਦੀ 100 ਮੀਟਰ ਬੈਕਸਟ੍ਰੋਕ ਵਿੱਚ ਆਪਣੀ ਹੀਟਸ ਵਿੱਚ ਪੰਜਵੇਂ ਸਥਾਨ 'ਤੇ ਰਿਹਾ ਅਤੇ ਫਾਈਨਲ ਲਈ ਕੁਆਲੀਫਾਈ ਕੀਤਾ। ਉਤਕਰਸ਼ ਪਾਟਿਲ 12ਵੇਂ ਸਥਾਨ 'ਤੇ ਰਿਹਾ। ਮਿਕਸਡ ਮਾਰਸ਼ਲ ਆਰਟਸ: ਸੁਚਿਕਾ ਤਾਰਿਆਲ ਨੇ ਔਰਤਾਂ ਦੇ ਰਵਾਇਤੀ 60 ਕਿਲੋਗ੍ਰਾਮ ਕੁਆਰਟਰ ਫਾਈਨਲ ਵਿੱਚ ਅਲਟਨਖਿਮੇਗ ਬੈਗਲਮਾ (ਮੰਗੋਲੀਆ) ਨੂੰ ਹਰਾਇਆ। ਹਾਕੀ: ਭਾਰਤ ਨੇ ਮਹਿਲਾ ਪੂਲ ਬੀ ਦੇ ਮੈਚ ਵਿੱਚ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾਇਆ। ਟੇਬਲ ਟੈਨਿਸ: ਭਾਰਤ ਨੇ ਮਹਿਲਾ ਟੀਮ ਗਰੁੱਪ ਐੱਫ ਮੈਚ ਵਿੱਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਟੇਬਲ ਟੈਨਿਸ: ਭਾਰਤ ਨੇ ਪੁਰਸ਼ ਟੀਮ ਗਰੁੱਪ ਐੱਫ ਮੈਚ ਵਿੱਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਨਿਸ਼ਾਨੇਬਾਜ਼ੀ: ਇਲਾਵੇਨਿਲ ਵਾਲਾਰਿਵਨ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸੋਨਮ ਮਾਸਕਰ ਛੇਵੇਂ ਸਥਾਨ 'ਤੇ ਰਹੀ। ਬੈਡਮਿੰਟਨ: ਭਾਰਤ ਨੇ ਮਹਿਲਾ ਟੀਮ ਮੁਕਾਬਲੇ ਵਿੱਚ ਕਜ਼ਾਕਿਸਤਾਨ ਨੂੰ 3-0 ਨਾਲ ਹਰਾਇਆ (ਪੀਵੀ ਸਿੰਧੂ, ਉੱਨਤੀ ਹੁੱਡਾ ਅਤੇ ਤਨਵੀ ਸ਼ਰਮਾ ਨੇ ਸਿੰਗਲ ਮੈਚ ਜਿੱਤੇ)। ਹਾਕੀ: ਭਾਰਤ ਨੇ ਪੁਰਸ਼ਾਂ ਦੇ ਪੂਲ ਏ ਮੈਚ ਵਿੱਚ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ। ਕ੍ਰਿਕਟ: ਭਾਰਤ ਨੇ ਮਹਿਲਾ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾਇਆ। ਹੁਣ ਉਹ ਸੋਨ ਤਗਮੇ ਦੇ ਮੈਚ ਵਿੱਚ ਸ਼੍ਰੀਲੰਕਾ ਦਾ ਸਾਹਮਣਾ ਕਰਨਗੇ। ਤੈਰਾਕੀ: ਰਿਸ਼ਭ ਦਾਸ ਪੁਰਸ਼ਾਂ ਦੇ 100 ਮੀਟਰ ਬੈਕਸਟ੍ਰੋਕ ਫਾਈਨਲ ਵਿੱਚ ਛੇਵੇਂ ਸਥਾਨ 'ਤੇ ਰਿਹਾ। ਟੇਬਲ ਟੈਨਿਸ: ਭਾਰਤ ਨੇ ਮਹਿਲਾ ਪੂਲ ਐਫ ਮੈਚ ਵਿੱਚ ਸਿੰਗਾਪੁਰ ਨੂੰ 3-2 ਨਾਲ ਹਰਾਇਆ। ਵੁਸ਼ੂ: ਅਪਰਨਾ ਔਰਤਾਂ ਦੇ 52 ਕਿਲੋਗ੍ਰਾਮ ਸੈਂਡਾ ਰਾਊਂਡ ਆਫ 16 ਵਿੱਚ ਸੋਗਾਂਦ ਸਿੰਕਾਈਚੇਤਨ (ਈਰਾਨ) ਤੋਂ 0-2 ਨਾਲ ਹਾਰ ਗਈ। ਵੁਸ਼ੂ: ਵਿਕਰਾਂਤ ਬਾਲਿਆਨ ਪੁਰਸ਼ਾਂ ਦੇ 75 ਕਿਲੋਗ੍ਰਾਮ ਸਾਂਡਾ ਰਾਉਂਡ ਆਫ 16 ਵਿੱਚ ਸੋਹੇਲ ਮੌਸਾਵੀ (ਇਰਾਨ) ਤੋਂ 0-2 ਨਾਲ ਹਾਰ ਗਿਆ।

ਖੇਡਾਂ📍 ਪੰਜਾਬ

10 ਮੀਟਰ ਏਅਰ ਰਾਈਫਲ- ਏਲਾਵੇਨਿਲ ਵਾਲਾਰਿਵਨ ਨੇ ਜਿੱਤੇ 2 ਚਾਂਦੀ ਦੇ ਤਗਮੇ

ਨਾਗੋਆ, 20 ਸਤੰਬਰ-ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿਚ ਭਾਰਤ ਦਾ ਖਾਤਾ ਨਿਸ਼ਾਨੇਬਾਜ਼ਾਂ ਨੇ ਖੋਲ੍ਹਿਦਆਂ ਭਾਰਤ ਦੀ ਝੋਲੀ ’ਚ ਦੋ ਚਾਂਦੀ ਦੇ ਤਗਮੇ ਪਾਏ।

ਨਾਗੋਆ, 20 ਸਤੰਬਰ-ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿਚ ਭਾਰਤ ਦਾ ਖਾਤਾ ਨਿਸ਼ਾਨੇਬਾਜ਼ਾਂ ਨੇ ਖੋਲ੍ਹਿਦਆਂ ਭਾਰਤ ਦੀ ਝੋਲੀ ’ਚ ਦੋ ਚਾਂਦੀ ਦੇ ਤਗਮੇ ਪਾਏ। ਪਹਿਲਾ ਤਗਮਾ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ’ਚੋਂ ਆਇਆ। ਤਾਮਿਲਨਾਡੂ ਦੀ ਤਜਰਬੇਕਾਰ ਨਿਸ਼ਾਨੇਬਾਜ਼ ਏਲਾਵੇਨਿਲ ਵਾਲਾਰਿਵਨ ਨੇ ਮੁੰਬਈ ਦੀ ਸੋਨਮ ਉੱਤਮ ਮਾਸਕਰ ਅਤੇ ਏਸ਼ੀਆਈ ਖੇਡਾਂ ਵਿਚ ਡੈਬਿਊ ਕਰਨ ਵਾਲੀ ਕੇਰਲ ਦੀ ਵਿਦਰਸਾ ਵਿਨੋਦ ਨਾਲ ਮਿਲ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚੋਂ ਪਹਿਲਾ ਤਗਮਾ ਦਿਵਾਇਆ। ਭਾਰਤੀ ਤਿਕੜੀ ਨੇ ਕੁੱਲ 1898.0 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਚੀਨੀ ਟੀਮ ਨੇ 1904.2 ਅੰਕਾਂ ਨਾਲ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਤੋੜ ਕੇ ਸੋਨ ਤਗਮਾ ਪ੍ਰਾਪਤ ਕੀਤਾ। ਚੀਨ ਨੇ ਪਿਛਲੇ ਸਾਲ ਅਗਸਤ ਵਿਚ ਸ਼ਿਮਕੇਂਤ ਵਿਖੇ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਬਣਾਏ ਆਪਣੇ ਹੀ 1902.0 ਦੇ ਪੁਰਾਣੇ ਰਿਕਾਰਡ ਵਿਚ ਸੁਧਾਰ ਕੀਤਾ। ਇਸ ਤੋਂ ਬਾਅਦ ਹੋਏ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿਚ ਤਾਮਿਲਨਾਡੂ ਦੀ ਤਜਰਬੇਕਾਰ ਨਿਸ਼ਾਨੇਬਾਜ਼ ਏਲਾਵੇਨਿਲ ਵਾਲਾਰਿਵਨ ਮਹਿਜ 0.6 ਅੰਕਾਂ ਨਾਲ ਸੋਨ ਤਗਮੇ ਤੋਂ ਖੁੰਝ ਗਈ। 2025 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗਮਾ ਜੇਤੂ ਏਲਾਵੇਨਿਲ ਨੂੰ 252.4 ਅੰਕਾਂ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਜਪਾਨ ਦੀ ਹਿਨਾਤਾ ਤਾਈਚੀ ਨੇ ਏਸ਼ਿਆਈ ਖੇਡਾਂ ਦੇ ਰਿਕਾਰਡ 253.0 ਅੰਕਾਂ ਨਾਲ ਸੋਨ ਤਗਮਾ ਆਪਣੇ ਨਾਂਅ ਕੀਤਾ। ਏਲਾਵੇਨਿਲ ਲਈ ਇਹ ਚਾਂਦੀ ਦਾ ਤਗਮਾ ਏਸ਼ਿਆਈ ਖੇਡਾਂ ਵਿਚ ਉਸ ਦਾ ਪਹਿਲਾ ਵਿਅਕਤੀਗਤ ਤਗਮਾ ਸੀ। ਇਸ ਤੋਂ ਪਹਿਲਾਂ ਉਹ 2018 ਜਕਾਰਤਾ ਅਤੇ 2022 ਹਾਂਗਜ਼ੂ ਖੇਡਾਂ ਵਿੱਚ ਹਿੱਸਾ ਲੈ ਚੁੱਕੀ ਸੀ ਪਰ ਪੋਡੀਅਮ (ਤਗਮਾ ਸੂਚੀ) ਤੱਕ ਨਹੀਂ ਪਹੁੰਚ ਸਕੀ ਸੀ।

ਖੇਡਾਂ📍 ਪੰਜਾਬ

ਭਾਰਤੀ ਮੁੱਕੇਬਾਜ਼ਾਂ ਨੂੰ ਮਿਲਿਆ ਸਖ਼ਤ ਡਰਾਅ, ਲਵਲੀਨਾ ਅਤੇ ਨਰਿੰਦਰ ਸਿੱਧੇ ਕੁਆਰਟਰ ਫਾਈਨਲ ਤੋਂ ਕਰਨਗੇ ਸ਼ੁਰੂਆਤ - 2026 ਤੇ

ਐਤਵਾਰ ਨੂੰ ਏਸ਼ੀਅਨ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ਾਂ ਨੂੰ ਚੁਣੌਤੀਪੂਰਨ ਡਰਾਅ ਮਿਲੇ, ਜਿਸ ਵਿੱਚ ਲਵਲੀਨਾ ਬੋਰਗੋਹੇਨ ਅਤੇ ਨਰਿੰਦਰ ਬਰਵਾਲ ਨੇ ਸਿੱਧੇ ਕੁਆਰਟਰ ਫਾਈਨਲ ਤੋਂ ਆਪਣੀਆਂ ਮੁਹਿੰਮਾਂ ਦੀ ਸ਼ੁਰੂਆਤ ਕੀਤੀ।
ਭਾਰਤੀ ਮੁੱਕੇਬਾਜ਼ਾਂ ਨੂੰ ਮਿਲਿਆ ਸਖ਼ਤ ਡਰਾਅ, ਲਵਲੀਨਾ ਅਤੇ ਨਰਿੰਦਰ ਸਿੱਧੇ ਕੁਆਰਟਰ ਫਾਈਨਲ ਤੋਂ ਕਰਨਗੇ ਸ਼ੁਰੂਆਤ - 2026 ਤੇ

ਐਤਵਾਰ ਨੂੰ ਏਸ਼ੀਅਨ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ਾਂ ਨੂੰ ਚੁਣੌਤੀਪੂਰਨ ਡਰਾਅ ਮਿਲੇ, ਜਿਸ ਵਿੱਚ ਲਵਲੀਨਾ ਬੋਰਗੋਹੇਨ ਅਤੇ ਨਰਿੰਦਰ ਬਰਵਾਲ ਨੇ ਸਿੱਧੇ ਕੁਆਰਟਰ ਫਾਈਨਲ ਤੋਂ ਆਪਣੀਆਂ ਮੁਹਿੰਮਾਂ ਦੀ ਸ਼ੁਰੂਆਤ ਕੀਤੀ।

ਹਾਲ ਹੀ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਰਿਕਾਰਡ ਤੋੜ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਦਲ ਤੋਂ ਉਮੀਦਾਂ ਵਧ ਗਈਆਂ ਹਨ, ਪਰ ਏਸ਼ੀਅਨ ਖੇਡਾਂ ਵਿੱਚ ਚੁਣੌਤੀ ਬਹੁਤ ਔਖੀ ਹੈ।

ਏਸ਼ੀਆਈ ਖੇਡਾਂ ਵਿੱਚ ਛੇ ਪੁਰਸ਼ ਅਤੇ ਪੰਜ ਮਹਿਲਾ ਭਾਰ ਵਰਗ ਹਨ। ਭਾਰਤ ਨੇ ਪਿਛਲੇ ਐਡੀਸ਼ਨ ਵਿੱਚ ਚਾਰ ਤਗਮੇ ਜਿੱਤੇ ਸਨ, ਜਿਸ ਵਿੱਚ ਇੱਕ ਚਾਂਦੀ ਅਤੇ ਤਿੰਨ ਕਾਂਸੀ ਸ਼ਾਮਲ ਸਨ। ਟੋਕੀਓ ਓਲੰਪਿਕ ਤਗਮਾ ਜੇਤੂ ਲਵਲੀਨਾ ਨੇ 2023 ਦੇ ਐਡੀਸ਼ਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ ਉਹ 75 ਕਿਲੋਗ੍ਰਾਮ ਵਰਗ ਵਿੱਚ ਤਗਮੇ ਤੋਂ ਸਿਰਫ਼ ਇੱਕ ਜਿੱਤ ਦੂਰ ਹੈ, ਜਿਸ ਵਿੱਚ ਸਿਰਫ਼ ਅੱਠ ਮੁੱਕੇਬਾਜ਼ ਹਿੱਸਾ ਲੈਂਦੇ ਹਨ।

ਲਵਲੀਨਾ ਆਪਣੀ ਮੁਹਿੰਮ ਸ਼ੁਰੂ ਕਰੇਗੀ ਲਵਲੀਨਾ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਕੋਰੀਆ ਦੀ ਸੁਯੋਨ ਸਿਓਂਗ ਵਿਰੁੱਧ ਕਰੇਗੀ। ਫਿਰ ਉਹ ਸੈਮੀਫਾਈਨਲ ਵਿੱਚ ਮੌਜੂਦਾ 70 ਕਿਲੋਗ੍ਰਾਮ ਵਿਸ਼ਵ ਚੈਂਪੀਅਨ, ਕਜ਼ਾਕਿਸਤਾਨ ਦੀ ਨਤਾਲਿਆ ਬੋਗਦਾਨੋਵਾ ਜਾਂ ਵਿਸ਼ਵ ਕਾਂਸੀ ਤਗਮਾ ਜੇਤੂ ਉਜ਼ਬੇਕਿਸਤਾਨ ਦੀ ਅਜ਼ੀਜ਼ਾ ਜ਼ੋਕੀਰੋਵਾ ਨਾਲ ਮੁਕਾਬਲਾ ਕਰ ਸਕਦੀ ਹੈ।

ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਕਸ਼ੀ ਚੌਧਰੀ (51 ਕਿਲੋਗ੍ਰਾਮ) ਨੂੰ ਪੈਰਿਸ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਫਿਲੀਪੀਨਜ਼ ਦੀ ਆਇਰਾ ਵਿਲਾਗਾਸ ਵਿਰੁੱਧ ਸਖ਼ਤ ਸ਼ੁਰੂਆਤੀ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਏਸ਼ੀਅਨ ਚੈਂਪੀਅਨਸ਼ਿਪ ਦੀ ਮੌਜੂਦਾ ਸੋਨ ਤਗਮਾ ਜੇਤੂ ਪ੍ਰੀਤੀ ਪਵਾਰ (54 ਕਿਲੋਗ੍ਰਾਮ) ਨੂੰ ਪਹਿਲੇ ਦੌਰ ਵਿੱਚ ਬਾਈ ਮਿਲੀ ਹੈ। ਇਸ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪ੍ਰਿਆ ਘੰਘਸ (60 ਕਿਲੋਗ੍ਰਾਮ) ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਕੋਰੀਆ ਦੀ ਓਹ ਯੇਓਨ-ਜੀ ਵਿਰੁੱਧ ਕਰੇਗੀ।

ਟੀਮ ਇਸ ਪ੍ਰਕਾਰ ਹੈ ਮਹਿਲਾ: ਸਾਕਸ਼ੀ ਚੌਧਰੀ (51 ਕਿਲੋ), ਪ੍ਰੀਤੀ ਪਵਾਰ (54 ਕਿਲੋ), ਪ੍ਰਿਆ ਘੰਘਾਸ (60 ਕਿਲੋ), ਪਰਵੀਨ ਹੁੱਡਾ (65 ਕਿਲੋ), ਲਵਲੀਨਾ ਬੋਰਗੋਹੇਨ (75 ਕਿਲੋ)। ਪੁਰਸ਼: ਜਾਦੂਮਣੀ ਸਿੰਘ (55 ਕਿਲੋ), ਸਚਿਨ ਸਿਵਾਚ (60 ਕਿਲੋ), ਸੁਮਿਤ ਕੁੰਡੂ (70 ਕਿਲੋ), ਅੰਕੁਸ਼ ਪੰਘਾਲ (80 ਕਿਲੋ), ਕਪਿਲ ਪੋਖਰੀਆ (90 ਕਿਲੋ), ਨਰਿੰਦਰ ਬਰਵਾਲ (90 ਕਿਲੋਗ੍ਰਾਮ)।

ਖੇਡਾਂ📍 ਪੰਜਾਬ

ਚ ਦੂਜੇ ਦਿਨ ਵੀ ਤਗਮਿਆਂ ਦੀ ਬਾਰਿਸ਼ ਕਰੇਗਾ ਭਾਰਤ? ਐਮਐਮਏ ਅਤੇ ਸ਼ੂਟਿੰਗ ’ਚ ਦਾਅ ’ਤੇ ਗੋਲਡ, ਦੇਖੋ ਪੂਰਾ

ਐਮਐਮਏ ਦੀ ਗੱਲ ਕਰੀਏ ਤਾਂ, ਔਰਤਾਂ ਦੇ ਰਵਾਇਤੀ 60 ਕਿਲੋਗ੍ਰਾਮ ਵਰਗ ਦਾ ਸੈਮੀਫਾਈਨਲ ਮੁਕਾਬਲਾ ਹੋਵੇਗਾ। ਸੁਚਿਕਾ ਤਾਰਿਆਲ ਇਸ ਵਿੱਚ ਹਿੱਸਾ ਲਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਸੈਮੀਫਾਈਨਲ ਵਿੱਚ ਪਹੁੰਚ ਕੇ, ਉਸਨੇ ਪਹਿਲਾਂ ਹੀ ਘੱਟੋ-ਘੱਟ ਇੱਕ ਕਾਂਸੀ ਦਾ ਤਗਮਾ ਪੱਕਾ ਕਰ ਲਿਆ ਹੈ, ਪਰ ਉਹ ਇੱਕ ਕਦਮ ਹੋਰ ਅੱਗੇ ਵਧ ਕੇ ਇਸਨੂੰ ਚਾਂਦੀ ਜਾਂ ਸੋਨੇ ਦੇ ਤਗਮੇ ਵਿੱਚ ਬਦਲਣ ਦੀ ਕੋਸ਼ਿਸ਼ ਕਰੇਗੀ।
ਚ ਦੂਜੇ ਦਿਨ ਵੀ ਤਗਮਿਆਂ ਦੀ ਬਾਰਿਸ਼ ਕਰੇਗਾ ਭਾਰਤ? ਐਮਐਮਏ ਅਤੇ ਸ਼ੂਟਿੰਗ ’ਚ ਦਾਅ ’ਤੇ ਗੋਲਡ, ਦੇਖੋ ਪੂਰਾ

ਐਮਐਮਏ ਦੀ ਗੱਲ ਕਰੀਏ ਤਾਂ, ਔਰਤਾਂ ਦੇ ਰਵਾਇਤੀ 60 ਕਿਲੋਗ੍ਰਾਮ ਵਰਗ ਦਾ ਸੈਮੀਫਾਈਨਲ ਮੁਕਾਬਲਾ ਹੋਵੇਗਾ। ਸੁਚਿਕਾ ਤਾਰਿਆਲ ਇਸ ਵਿੱਚ ਹਿੱਸਾ ਲਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਸੈਮੀਫਾਈਨਲ ਵਿੱਚ ਪਹੁੰਚ ਕੇ, ਉਸਨੇ ਪਹਿਲਾਂ ਹੀ ਘੱਟੋ-ਘੱਟ ਇੱਕ ਕਾਂਸੀ ਦਾ ਤਗਮਾ ਪੱਕਾ ਕਰ ਲਿਆ ਹੈ, ਪਰ ਉਹ ਇੱਕ ਕਦਮ ਹੋਰ ਅੱਗੇ ਵਧ ਕੇ ਇਸਨੂੰ ਚਾਂਦੀ ਜਾਂ ਸੋਨੇ ਦੇ ਤਗਮੇ ਵਿੱਚ ਬਦਲਣ ਦੀ ਕੋਸ਼ਿਸ਼ ਕਰੇਗੀ।

ਸਪੋਰਟਸ ਡੈਸਕ, ਨਵੀਂ ਦਿੱਲੀ: 2026 ਏਸ਼ੀਆਈ ਖੇਡਾਂ ਜਾਪਾਨ ਦੇ ਆਈਚੀ-ਨਾਗੋਆ ਵਿੱਚ ਚੱਲ ਰਹੀਆਂ ਹਨ। ਪਹਿਲੇ ਦਿਨ, ਭਾਰਤ ਨੇ ਸ਼ੂਟਿੰਗ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ। ਪਹਿਲਾ ਤਗਮਾ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਆਇਆ। ਸੋਨਮ ਉੱਤਮ ਮਾਸਕਰ, ਇਲਾਵੇਨਿਲ ਵਾਲਾਰਿਵਾਨ ਅਤੇ ਵਿਦਰਸ਼ਾ ਵਿਨੋਦ ਨੇ ਮਿਲ ਕੇ ਚਾਂਦੀ ਦਾ ਤਗਮਾ ਜਿੱਤਿਆ। ਵਾਲਾਰਿਵਾਨ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ। ਹੁਣ, ਦੂਜੇ ਦਿਨ, ਸੋਮਵਾਰ, ਭਾਰਤ ਕੋਲ ਆਪਣੀ ਤਗਮਾ ਸੂਚੀ ਵਧਾਉਣ ਦਾ ਮੌਕਾ ਹੈ।

ਇਸਦਾ ਮਤਲਬ ਹੈ ਕਿ ਭਾਰਤ ਸੋਮਵਾਰ ਨੂੰ ਕਈ ਖੇਡਾਂ ਵਿੱਚ ਹਿੱਸਾ ਲਵੇਗਾ। ਇਨ੍ਹਾਂ ਵਿੱਚ ਤੈਰਾਕੀ, ਬੈਡਮਿੰਟਨ, ਮਿਕਸਡ ਮਾਰਸ਼ਲ ਆਰਟਸ, ਹਾਕੀ, ਕਬੱਡੀ, ਸੇਪਕ ਟਕਰਾਅ, ਸ਼ੂਟਿੰਗ, ਟੇਬਲ ਟੈਨਿਸ, ਸਾਫਟ ਟੈਨਿਸ ਅਤੇ ਵੁਸ਼ੂ ਸ਼ਾਮਲ ਹਨ। ਐਮਐਮਏ ਅਤੇ ਸ਼ੂਟਿੰਗ ਦੇਸ਼ ਲਈ ਮੁੱਖ ਤਗਮੇ ਦੇ ਮੌਕੇ ਹੋਣਗੇ। ਇਨ੍ਹਾਂ ਦੋਵਾਂ ਖੇਡਾਂ ਵਿੱਚ ਅਜਿਹੇ ਪ੍ਰੋਗਰਾਮ ਹਨ ਜੋ ਭਾਰਤ ਦੇ ਤਗਮੇ ਦੀ ਗਿਣਤੀ ਨੂੰ ਵਧਾ ਸਕਦੇ ਹਨ।

ਸ਼ੂਟਿੰਗ ਵਿੱਚ, ਭਾਰਤ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਫਾਈਨਲ ਵਿੱਚ ਮੁਕਾਬਲਾ ਕਰੇਗਾ। ਰੁਦਰਾਕਸ਼ ਪਾਟਿਲ, ਹਿਮਾਂਸ਼ੂ ਢਿੱਲੋਂ ਅਤੇ ਪਾਰਥ ਮਾਨੇ ਪੋਡੀਅਮ 'ਤੇ ਜਗ੍ਹਾ ਬਣਾਉਣ ਦਾ ਟੀਚਾ ਰੱਖਣਗੇ। ਇਸ ਈਵੈਂਟ ਤੋਂ ਇਲਾਵਾ, ਭਾਰਤ ਕੋਲ ਕਈ ਹੋਰ ਸ਼ੂਟਿੰਗ ਈਵੈਂਟਾਂ ਵਿੱਚ ਵੀ ਮੌਕੇ ਹੋਣਗੇ। ਹਾਲਾਂਕਿ, ਉਨ੍ਹਾਂ ਦੀਆਂ ਤਗਮੇ ਦੀਆਂ ਉਮੀਦਾਂ ਇਸ ਗੱਲ 'ਤੇ ਨਿਰਭਰ ਕਰਨਗੀਆਂ ਕਿ ਨਿਸ਼ਾਨੇਬਾਜ਼ ਸਫਲਤਾਪੂਰਵਕ ਕੁਆਲੀਫਿਕੇਸ਼ਨ ਰਾਊਂਡ ਪਾਸ ਕਰਦੇ ਹਨ ਜਾਂ ਨਹੀਂ।

ਵਿਦੇਸ਼📍 ਪੰਜਾਬ

ਯੂਕਰੇਨ ਦਾ ਰੂਸ 'ਤੇ ਵੱਡਾ ਡਰੋਨ ਹਮਲਾ, 1,000 ਤੋਂ ਵੱਧ ਡਰੋਨ ਦਾਗਣ ਦਾ ਦਾਅਵਾ; 2 ਮੌਤਾਂ

ਯੂਕਰੇਨ ਨੇ ਰੂਸ 'ਤੇ ਵੱਡਾ ਡਰੋਨ ਹਮਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਇੱਕੋ ਸਮੇਂ 1,000 ਤੋਂ ਵੱਧ ਡਰੋਨ ਰੂਸ ਵੱਲ ਭੇਜੇ ਗਏ। ਰੂਸੀ ਅਧਿਕਾਰੀਆਂ ਅਨੁਸਾਰ ਮਾਸਕੋ ਅਤੇ ਇਸ ਦੇ ਆਲੇ-ਦੁਆਲੇ ਹੋਏ ਹਮਲਿਆਂ ਵਿੱਚ ਮਾਸਕੋ ਦੇ ਗਵਰਨਰ ਆਂਦਰੇ ਵੋਰੋਬਯੋਵ ਮੁਤਾਬਕ ਦੋ ਵੱਖ-ਵੱਖ ਹਮਲਿਆਂ ਵਿੱਚ ਇੱਕ 44 ਸਾਲਾ ਮਹਿਲਾ ਅਤੇ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਈ।
ਯੂਕਰੇਨ ਦਾ ਰੂਸ 'ਤੇ ਵੱਡਾ ਡਰੋਨ ਹਮਲਾ, 1,000 ਤੋਂ ਵੱਧ ਡਰੋਨ ਦਾਗਣ ਦਾ ਦਾਅਵਾ; 2 ਮੌਤਾਂ

ਯੂਕਰੇਨ ਨੇ ਰੂਸ 'ਤੇ ਵੱਡਾ ਡਰੋਨ ਹਮਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਇੱਕੋ ਸਮੇਂ 1,000 ਤੋਂ ਵੱਧ ਡਰੋਨ ਰੂਸ ਵੱਲ ਭੇਜੇ ਗਏ। ਰੂਸੀ ਅਧਿਕਾਰੀਆਂ ਅਨੁਸਾਰ ਮਾਸਕੋ ਅਤੇ ਇਸ ਦੇ ਆਲੇ-ਦੁਆਲੇ ਹੋਏ ਹਮਲਿਆਂ ਵਿੱਚ

ਮਾਸਕੋ ਦੇ ਗਵਰਨਰ ਆਂਦਰੇ ਵੋਰੋਬਯੋਵ ਮੁਤਾਬਕ ਦੋ ਵੱਖ-ਵੱਖ ਹਮਲਿਆਂ ਵਿੱਚ ਇੱਕ 44 ਸਾਲਾ ਮਹਿਲਾ ਅਤੇ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਈ। ਇੱਕ 21 ਮੰਜ਼ਿਲਾ ਇਮਾਰਤ ਨਾਲ ਡਰੋਨ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਕਰੀਬ 400 ਲੋਕਾਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਗਿਆ। ਮਾਸਕੋ ਦੀ ਤੇਲ ਰਿਫਾਈਨਰੀ ਦੀ ਇੱਕ ਸਹੂਲਤ ਨੂੰ ਵੀ ਨੁਕਸਾਨ ਪਹੁੰਚਣ ਦੀ ਜਾਣਕਾਰੀ ਹੈ।

ਦੂਜੇ ਪਾਸੇ, ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਰਾਤ ਭਰ ਕੀਵ 'ਤੇ ਹਮਲੇ ਕੀਤੇ, ਜਿਨ੍ਹਾਂ ਵਿੱਚ ਚਾਰ ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚ ਤਿੰਨ ਬੱਚੇ ਸ਼ਾਮਲ ਦੱਸੇ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੈਂਸਕੀ ਨੇ ਮਾਸਕੋ ਖੇਤਰ ਵਿੱਚ ਕੀਤੇ ਗਏ ਲੰਬੀ ਦੂਰੀ ਦੇ ਹਮਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਤੇਲ ਠਿਕਾਣਿਆਂ ਅਤੇ ਰੂਸੀ ਲੌਜਿਸਟਿਕਸ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਰੂਸ ਅਤੇ ਯੂਕਰੇਨ ਵਿਚਕਾਰ ਲੰਬੀ ਦੂਰੀ ਦੇ ਹਮਲੇ ਤੇਜ਼ ਹੋ ਰਹੇ ਹਨ।

ਵਿਦੇਸ਼📍 ਪੰਜਾਬ

ਸਿਟੀ ਟੂ ਬੇ ਦੌੜ ’ਚ ਐਡੀਲੇਡ ਸੰਗਤ ਐਸ.ਏ. ਦੇ 90 ਮੈਂਬਰਾਂ ਦੀ ਭਰਵੀਂ ਸ਼ਮੂਲੀਅਤ ਸਿਹਤ, ਜਾਗਰੂਕਤਾ ਤੇ ਭਾਈਚਾਰਕ ਏਕਤਾ ਦਾ ਦਿੱਤਾ ਸੁਨੇਹਾ

ਐਡੀਲੇਡ, 20 ਸਤੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਪ੍ਰਸਿੱਧ ਸਿਟੀ ਟੂ ਬੇ ਦੌੜ ਦੇ 52ਵੇਂ ਸਾਲ ਮੌਕੇ ਐਡੀਲੇਡ ਸੰਗਤ ਐਸ.ਏ. ਵਲੋਂ ਲਗਾਤਾਰ ਦੂਜੇ ਸਾਲ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ।

ਐਡੀਲੇਡ, 20 ਸਤੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੀ ਪ੍ਰਸਿੱਧ ਸਿਟੀ ਟੂ ਬੇ ਦੌੜ ਦੇ 52ਵੇਂ ਸਾਲ ਮੌਕੇ ਐਡੀਲੇਡ ਸੰਗਤ ਐਸ.ਏ. ਵਲੋਂ ਲਗਾਤਾਰ ਦੂਜੇ ਸਾਲ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਇਸ ਵਾਰ ਸੰਸਥਾ ਦੇ ਕਰੀਬ 90 ਮੈਂਬਰਾਂ ਨੇ ਦੌੜ ਅਤੇ ਪੈਦਲ ਚੱਲਣ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਹਿੱਸਾ ਲੈ ਕੇ ਸਿਹਤ, ਜਾਗਰੂਕਤਾ ਅਤੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ। ਬੱਚਿਆਂ, ਨੌਜਵਾਨਾਂ, ਮਹਿਲਾਵਾਂ, ਪਰਿਵਾਰਾਂ ਅਤੇ ਸੀਨੀਅਰ ਮੈਂਬਰਾਂ ਨੇ ਇੱਕ ਟੀਮ ਵਜੋਂ ਇਕੱਠੇ ਹੋ ਕੇ ਇਸ ਸਮਾਗਮ ਵਿੱਚ ਭਾਗ ਲਿਆ। ਇਕੋ ਜਿਹੀਆਂ ਐਡੀਲੇਡ ਸੰਗਤ ਦੀਆਂ ਟੀ-ਸ਼ਰਟਾਂ ਪਹਿਨੇ ਮੈਂਬਰਾਂ ਨੇ ਏਕਤਾ ਅਤੇ ਭਾਈਚਾਰਕ ਸਾਂਝ ਦੀ ਸੁੰਦਰ ਤਸਵੀਰ ਪੇਸ਼ ਕੀਤੀ। ਦੌੜ ਦੀ ਸਮਾਪਤੀ ਉਪਰੰਤ ਗਲੇਨਲਗ ਵਿਖੇ ਐਡੀਲੇਡ ਸੰਗਤ ਐਸ.ਏ. ਵਲੋਂ ਭਾਗੀਦਾਰਾਂ, ਪਰਿਵਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਲਈ ਹਲਕੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਸੰਸਥਾ ਦੇ ਸੇਵਾਦਾਰਾਂ ਨੇ ਪ੍ਰਬੰਧਾਂ, ਮਹਿਮਾਨ-ਨਿਵਾਜ਼ੀ ਅਤੇ ਸੇਵਾ ਵਿਚ ਅਹਿਮ ਯੋਗਦਾਨ ਪਾਇਆ। ਐਡੀਲੇਡ ਸੰਗਤ ਐਸ. ਏ. ਵਲੋਂ ਸਾਰੇ ਭਾਗੀਦਾਰਾਂ, ਸੇਵਾਦਾਰਾਂ, ਪਰਿਵਾਰਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਨੇ ਕਵਾਂਟਮ ਡਿਵੈਲਪਰਜ਼, ਕਿੰਗਜ਼ਵਰਥ ਗਰੁੱਪ ਅਤੇ ਦਾਨਵੀਰ ਟ੍ਰਾਂਸਪੋਰਟ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕਰਦਿਆਂ ਪੰਜਾਬ ਲਾਇਨਜ਼ ਬਾਸਕਟਬਾਲ ਕਲੱਬ ਵਲੋਂ ਮਿਲੇ ਸਾਥ ਦੀ ਵੀ ਸ਼ਲਾਘਾ ਕੀਤੀ। ਸੰਸਥਾ ਦੇ ਅਨੁਸਾਰ, ਸਿਟੀ ਟੂ ਬੇ ਦੌੜ ਉਨ੍ਹਾਂ ਲਈ ਸਿਰਫ਼ ਇੱਕ ਦੌੜ ਨਹੀਂ, ਸਗੋਂ ਵੱਖ-ਵੱਖ ਉਮਰਾਂ ਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਸਿਹਤਮੰਦ ਜੀਵਨ, ਸਮਾਜਿਕ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਅੱਗੇ ਪਹੁੰਚਾਉਣ ਦਾ ਮੰਚ ਹੈ। ਐਡੀਲੇਡ ਸੰਗਤ ਐਸ.ਏ. ਨੇ ਭਵਿੱਖ ਵਿੱਚ ਵੀ ਅਜਿਹੀਆਂ ਸਮਾਜ-ਹਿਤੈਸ਼ੀ ਪਹਿਲਕਦਮੀਆਂ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਉਤਸ਼ਾਹਿਤ ਕਰਨ ਅਤੇ ਜਾਗਰੂਕਤਾ ਫੈਲਾਉਣ ਦੀ ਵਚਨਬੱਧਤਾ ਦੁਹਰਾਈ।

ਚੋਣ ਰੈਲੀ ਦੇ ਵੱਖ-ਵੱਖ ਦ੍ਰਿਸ਼। - ਸਰੀ ਸਿਟੀ ਕੌਂਸਲ ਚੋਣਾਂ- ਕੰਸਰਵੇਟਿਵ ਸਲੇਟ ਦੇ ਵੱਖ-ਵੱਖ ਉਮੀਦਵਾਰਾਂ ਵਲੋਂ ਸਰੀ ‘ਚ ਭਰਵੀਂ ਚੋਣ ਰੈਲੀ

ਕਾਰੋਬਾਰ📍 ਪੰਜਾਬ

1 ਅਕਤੂਬਰ ਤੋਂ ਢਾਈ ਕਰੋੜ ਗਾਹਕਾਂ ਲਈ ਮੁਸ਼ਕਲ ਹੋਵੇਗੀ ਐਲਪੀਜੀ ਬੁਕਿੰਗ, ਲਾਗੂ ਹੋਇਆ ਨਵਾਂ ਨਿਯਮ

ਰਸੋਈ ਗੈਸ ਨੂੰ ਲੈ ਕੇ ਸਾਲ 2026 ਵਿਚ ਜਿੰਨੀ ਉਥਲ-ਪੁਥਲ ਹੋਈ ਹੈ, ਉੰਨੀ ਪਿਛਲੇ ਇਕ ਦਹਾਕੇ ਵਿਚ ਕਦੇ ਨਹੀਂ ਹੋਈ। ਪਹਿਲਾਂ ਤਾਂ ਅਮਰੀਕਾ ਅਤੇ ਈਰਾਨ ਜੰਗ ਕਾਰਨ ਇਸਦੇ ਆਯਾਤ ਵਿਚ ਦਿੱਕਤਾਂ ਆਈਆਂ ਅਤੇ ਸਰਕਾਰ ਨੇ ਵੀ ਇਸਦੇ ਨਿਯਮਾਂ ਵਿਚ ਲਗਾਤਾਰ ਬਦਲਾਅ ਕੀਤਾ ਹੈ।
1 ਅਕਤੂਬਰ ਤੋਂ ਢਾਈ ਕਰੋੜ ਗਾਹਕਾਂ ਲਈ ਮੁਸ਼ਕਲ ਹੋਵੇਗੀ ਐਲਪੀਜੀ ਬੁਕਿੰਗ, ਲਾਗੂ ਹੋਇਆ ਨਵਾਂ ਨਿਯਮ

ਰਸੋਈ ਗੈਸ ਨੂੰ ਲੈ ਕੇ ਸਾਲ 2026 ਵਿਚ ਜਿੰਨੀ ਉਥਲ-ਪੁਥਲ ਹੋਈ ਹੈ, ਉੰਨੀ ਪਿਛਲੇ ਇਕ ਦਹਾਕੇ ਵਿਚ ਕਦੇ ਨਹੀਂ ਹੋਈ। ਪਹਿਲਾਂ ਤਾਂ ਅਮਰੀਕਾ ਅਤੇ ਈਰਾਨ ਜੰਗ ਕਾਰਨ ਇਸਦੇ ਆਯਾਤ ਵਿਚ ਦਿੱਕਤਾਂ ਆਈਆਂ ਅਤੇ ਸਰਕਾਰ ਨੇ ਵੀ ਇਸਦੇ ਨਿਯਮਾਂ ਵਿਚ ਲਗਾਤਾਰ ਬਦਲਾਅ ਕੀਤਾ ਹੈ। ਹੁਣ ਐਲਪੀਜੀ ਸਬਸਿਡੀ ਨੂੰ ਲੈ ਕੇ ਇਕ ਵਾਰ ਫਿਰ ਨਿਯਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। 1 ਅਕਤੂਬਰ ਤੋਂ ਐਲਪੀਜੀ ਬੁਕਿੰਗ ਨੂੰ ਲੈ ਕੇ ਕੁਝ ਬਦਲਾਅ ਕੀਤੇ ਜਾ ਰਹੇ ਹਨ, ਖਾਸ ਕਰਕੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ।

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ 1 ਅਕਤੂਬਰ, 2026 ਤੋਂ ਸਬਸਿਡੀ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਬੁਕਿੰਗ ਲਈ ਆਧਾਰ ਪੂਰਾ ਹੋਣਾ ਜ਼ਰੂਰੀ ਹੋਵੇਗਾ। ਯਾਨੀ ਜਿਨ੍ਹਾਂ ਉਪਭੋਗਤਾਵਾਂ ਨੇ ਅਜੇ ਤੱਕ ਆਧਾਰ ਦੀ ਬਾਇਓਮੈਟ੍ਰਿਕ ਜਾਂਚ ਪੂਰੀ ਨਹੀਂ ਕਰਵਾਈ, ਉਨ੍ਹਾਂ ਨੂੰ ਸਬਸਿਡੀ ਵਾਲੇ ਰੇਟ ’ਤੇ ਸਿਲੰਡਰ ਲੈਣ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।

ਸਰਕਾਰ ਮੁਤਾਬਕ, ਦੇਸ਼ ਵਿਚ ਸਰਗਰਮ ਘਰੇਲੂ ਐਲਪੀਜੀ ਉਪਭੋਗਤਾਵਾਂ ਵਿੱਚੋਂ 27.43 ਕਰੋੜ ਯਾਨੀ 89.9% ਉਪਭੋਗਤਾ ਪਹਿਲਾਂ ਹੀ ਬਾਇਓਮੈਟ੍ਰਿਕ ਆਧਾਰ ਤਸਦੀਕ ਪੂਰਾ ਕਰ ਚੁੱਕੇ ਹਨ। ਇਨ੍ਹਾਂ ਉਪਭੋਗਤਾਵਾਂ ਨੂੰ ਦੁਬਾਰਾ ਕੋਈ ਪ੍ਰਕਿਰਿਆ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਉਨ੍ਹਾਂ ਦੀ ਐਲਪੀਜੀ ਬੁਕਿੰਗ ਪਹਿਲਾਂ ਵਾਂਗ ਜਾਰੀ ਰਹੇਗੀ। ਇਸਦਾ ਮਤਲਬ ਹੈ ਕਿ ਜਿਨ੍ਹਾਂ ਉਪਭੋਗਤਾਵਾਂ ਨੇ ਪਹਿਲਾਂ ਹੀ ਆਪਣੀ ਬਾਇਓਮੈਟ੍ਰਿਕ ਪ੍ਰਕਿਰਿਆ ਪੂਰੀ ਕਰ ਲਈ ਹੈ, ਉਨ੍ਹਾਂ ਲਈ ਐਲਪੀਜੀ ਬੁਕਿੰਗ ਕਰਨਾ ਅਤੇ ਉਸ ’ਤੇ ਸਬਸਿਡੀ ਪਾਉਣਾ ਆਸਾਨ ਰਹੇਗਾ।

ਆਂਕੜੇ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਹੁਣੇ ਕਰੀਬ 2.47 ਕਰੋੜ ਉਪਭੋਗਤਾਵਾਂ ਨੇ ਆਧਾਰ ਆਓਥੇਂਟਿਕੇਸ਼ਨ ਨਹੀਂ ਕਰਵਾਇਆ ਹੈ। ਇਸਦਾ ਮਤਲਬ ਹੈ ਕਿ ਇਹ ਉਪਭੋਗਤਾ ਜਦੋਂ ਐਲਪੀਜੀ ਬੁਕਿੰਗ ਕਰਨ ਜਾਣਗੇ ਤਾਂ ਉਨ੍ਹਾਂ ਨੂੰ ਆਧਾਰ ਤਸਦੀਕ ਕਰਨਾ ਹੋਵੇਗਾ। ਹਾਲਾਂਕਿ, ਜੇ ਹੁਣ ਤੱਕ ਤੁਸੀਂ ਆਧਾਰ ਤਸਦੀਕ ਨਹੀਂ ਕਰਵਾਇਆ ਹੈ ਤਾਂ ਇਸਦੇ ਕਈ ਆਪਸ਼ਨ ਹਨ। ਗਾਹਕ ਚਾਹੇ ਤਾਂ ਐਲਪੀਜੀ ਸਿਲੰਡਰ ਦੀ ਡਿਲੀਵਰੀ ਸਮੇਂ ਡਿਲੀਵਰੀ ਕਰਮਚਾਰੀ ਦੇ ਮੋਬਾਈਲ ਐਪ ਰਾਹੀਂ ਆਪਣਾ ਆਧਾਰ ਤਸਦੀਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਐਲਪੀਜੀ ਡਿਸਟ੍ਰੀਬਿਊਟਰਾਂ ਦੇ ਸ਼ੋਰੂਮ ’ਤੇ ਜਾ ਕੇ ਵੀ ਆਓਥੇਂਟਿਕੇਸ਼ਨ ਕਰਵਾਇਆ ਜਾ ਸਕਦਾ ਹੈ ਅਤੇ ਸਬੰਧਿਤ ਦੇ ਮੋਬਾਈਲ ਐਪ ਤੋਂ ਘਰ ਬੈਠੇ ਆਧਾਰ ਤਸਦੀਕ ਕਰਵਾ ਸਕਦੇ ਹਨ।

ਐਲਪੀਜੀ ਸਿਲੰਡਰ ਦੀ ਬੁਕਿੰਗ ਕਰਨ ਵਾਲੇ ਉਪਭੋਗਤਾ ਆਪਣੀਆਂ ਆਇਲ ਮਾਰਕੀਟਿੰਗ ਕੰਪਨੀਆਂ ਦੇ ਐਪ ਤੋਂ ਵੀ ਆਧਾਰ ਤਸਦੀਕ ਕਰਵਾ ਸਕਦੇ ਹਨ। ਮੰਨ ਲਓ ਕਿ ਤੁਸੀਂ ਕੰਪਨੀ ਦੇ ਐਲਪੀਜੀ ਉਪਭੋਗਤਾ ਹੋ ਤਾਂ ਇਸਦੇ ਐਪ ਰਾਹੀਂ ਆਧਾਰ ਤਸਦੀਕ ਕਰਵਾ ਸਕਦੇ ਹੋ। ਇਸੇ ਤਰ੍ਹਾਂ, ਦੇ ਉਪਭੋਗਤਾ ਐਪ ਤੋਂ ਘਰ ਬੈਠੇ ਆਪਣਾ ਤਸਦੀਕ ਕਰਵਾ ਸਕਦੇ ਹਨ।

ਜੇ ਤੁਸੀਂ ਬਿਨਾਂ ਸਬਸਿਡੀ ਵਾਲਾ ਐਲਪੀਜੀ ਲੈਣਾ ਚਾਹੁੰਦੇ ਹੋ ਅਤੇ ਕਿਸੇ ਕਾਰਨ ਆਪਣਾ ਬਾਇਓਮੈਟ੍ਰਿਕ ਆਧਾਰ ਤਸਦੀਕ ਵੀ ਨਹੀਂ ਕਰਵਾਉਣਾ ਚਾਹੁੰਦੇ ਤਾਂ ਉਨ੍ਹਾਂ ਲਈ ਵੀ ਮੌਕੇ ਹਨ। ਅਜਿਹੇ ਉਪਭੋਗਤਾ ਬਿਨਾਂ ਤਸਦੀਕ ਦੇ ਵੀ ਐਲਪੀਜੀ ਲੈਣਾ ਜਾਰੀ ਰੱਖ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਦੇ ਡਿਜੀਟਲ ਚੈਨਲ, ਮੋਬਾਈਲ ਐਪ, ਚੈਟਬੋਟ, ਆਈਵੀਆਰਐੱਸ ਵਰਗੇ ਕਿਸੇ ਵੀ ਵਿਕਲਪ ਰਾਹੀਂ ਆਪਣੀ ਪਸੰਦ ਦਰਜ ਕਰਨੀ ਹੋਵੇਗੀ। ਅਜਿਹੇ ਉਪਭੋਗਤਾਵਾਂ ਨੂੰ ਸਬਸਿਡੀ ਤੋਂ ਬਿਨਾਂ ਬਾਜ਼ਾਰ ਕੀਮਤ ’ਤੇ ਐਲਪੀਜੀ ਦਿੱਤਾ ਜਾਵੇਗਾ। 5 ਕਿਲੋ ਜਾਂ 10 ਕਿਲੋ ਦੇ ਸਿਲੰਡਰ ਸਥਾਨਕ ਉਪਲਬਧਤਾ ਦੇ ਆਧਾਰ ’ਤੇ ਮਿਲ ਸਕਣਗੇ।

ਸਰਕਾਰ ਨੇ ਬਾਇਓਮੈਟ੍ਰਿਕ ਆਧਾਰ ਆਥੈਂਟੀਕੇਸ਼ਨ ਯਾਨੀ ਪੂਰਾ ਕਰਨ ਦੀ ਸ਼ੁਰੂਆਤੀ ਸਮਾਂ-ਸੀਮਾ 30 ਜੂਨ 2026 ਸੀ, ਪਰ ਉਪਭੋਗਤਾਵਾਂ ਨੂੰ ਵਾਧੂ ਸਮਾਂ ਦੇਣ ਲਈ ਇਸਨੂੰ ਕਈ ਵਾਰ ਵਧਾਇਆ ਗਿਆ ਅਤੇ ਆਖਿਰਕਾਰ 14 ਸਤੰਬਰ 2026 ਨੂੰ ਇਸਦੀ ਆਖਰੀ ਡੈੱਡਲਾਈਨ ਰੱਖੀ ਗਈ ਸੀ। ਸਰਕਾਰ ਮੁਤਾਬਕ, ਅਕਤੂਬਰ 2023 ਤੋਂ ਚੱਲ ਰਹੇ ਅਭਿਆਨ ਤਹਿਤ ਉਪਭੋਗਤਾਵਾਂ ਨੂੰ 12 ਕਰੋੜ ਤੋਂ ਵੱਧ ਅਤੇ ਸੰਦੇਸ਼ ਭੇਜੇ ਗਏ ਹਨ। ਇਸ ਤੋਂ ਇਲਾਵਾ ਐਲਪੀਜੀ ਵਿਤਰਕਾਂ, ਡਿਲੀਵਰੀ ਕਰਮਚਾਰੀਆਂ ਅਤੇ ਵਿਸ਼ੇਸ਼ ਕੈਂਪਾਂ ਰਾਹੀਂ ਵੀ ਲੋਕਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਗਈ।

ਸਰਕਾਰ ਨੇ ਆਂਕੜੇ ਜਾਰੀ ਕਰਕੇ ਦੱਸਿਆ ਹੈ ਕਿ ਸਤੰਬਰ 2026 ਵਿਚ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ’ਤੇ ਅਸਲ ਲਾਗਤ ਅਤੇ ਵਿਕਰੀ ਮੁੱਲ ਵਿਚਕਾਰ ਅੰਤਰ ਨਾਲ ਜੁੜੀ ਅੰਤਰਨਿਹਿਤ ਸਬਸਿਡੀ ਕਰੀਬ 210 ਰੁਪਏ ਪ੍ਰਤੀ ਸਿਲੰਡਰ ਹੈ। ਜੂਨ 2026 ਵਿਚ ਇਹ ਕਰੀਬ 721 ਰੁਪਏ ਤੱਕ ਪਹੁੰਚ ਗਈ ਸੀ। ਐਲਪੀਜੀ ਸਬਸਿਡੀ ਲਈ ਸਰਕਾਰ ਨੇ 2022-23 ਵਿਚ ਨੂੰ 22,000 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀ। 2025-26 ਅਤੇ 2026-27 ਵਿੱਚ 30,000 ਕਰੋੜ ਰੁਪਏ ਦਿੱਤੇ ਜਾ ਰਹੇ ਹਨ।

ਸਰਕਾਰ ਨੇ ਸਾਫ ਕਿਹਾ ਹੈ ਕਿ ਜਿਨ੍ਹਾਂ ਘਰੇਲੂ ਐਲਪੀਜੀ ਉਪਭੋਗਤਾਵਾਂ ਦਾ ਅਜੇ ਪੂਰਾ ਨਹੀਂ ਹੋਇਆ ਹੈ, ਉਹ 1 ਅਕਤੂਬਰ 2026 ਤੋਂ ਪਹਿਲਾਂ ਹਰ ਹਾਲ ਵਿਚ ਪੂਰਾ ਕਰ ਲੈਣ। ਜੇ ਇਸ ਨੂੰ ਲੈ ਕੇ ਕੋਈ ਵੀ ਸਵਾਲ ਜਾਂ ਕਨਫਿਊਜ਼ਨ ਹੈ ਤਾਂ ਐਲਪੀਜੀ ਸੇਵਾਵਾਂ ਨਾਲ ਜੁੜੀ ਸਹਾਇਤਾ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰ 1800 2333 555 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕਾਰੋਬਾਰ📍 ਪੰਜਾਬ

ਅਗਲੇ ਹਫ਼ਤੇ ਕਿਵੇਂ ਰਹੇਗਾ ਸੋਨਾ? ਡਾਲਰ ਤੇ ਮੱਧ ਪੂਰਬ ਵਿੱਚ ਜਾਰੀ ਹਲਚਲ ਤੈਅ ਕਰੇਗੀ ਸਰਾਫਾ ਬਾਜ਼ਾਰ ਦੀ ਚਾਲ

ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆ ਸਕਦਾ ਹੈ। ਪਿਛਲੇ ਹਫ਼ਤੇ ਚਾਂਦੀ ਦੀਆਂ ਕੀਮਤਾਂ ਵਿੱਚ 3% ਦਾ ਵਾਧਾ ਹੋਇਆ ਸੀ।
ਅਗਲੇ ਹਫ਼ਤੇ ਕਿਵੇਂ ਰਹੇਗਾ ਸੋਨਾ? ਡਾਲਰ ਤੇ ਮੱਧ ਪੂਰਬ ਵਿੱਚ ਜਾਰੀ ਹਲਚਲ ਤੈਅ ਕਰੇਗੀ ਸਰਾਫਾ ਬਾਜ਼ਾਰ ਦੀ ਚਾਲ

ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆ ਸਕਦਾ ਹੈ। ਪਿਛਲੇ ਹਫ਼ਤੇ ਚਾਂਦੀ ਦੀਆਂ ਕੀਮਤਾਂ ਵਿੱਚ 3% ਦਾ ਵਾਧਾ ਹੋਇਆ ਸੀ।

ਅਮਰੀਕੀ ਡਾਲਰ ਅਤੇ ਬਾਂਡ ਉਪਜ ਵਿੱਚ ਉਤਰਾਅ-ਚੜ੍ਹਾਅ, ਪੱਛਮੀ ਏਸ਼ੀਆਈ ਟਕਰਾਅ ਵਿੱਚ ਵਿਕਾਸ ਅਤੇ ਕੱਚੇ ਤੇਲ ਵਿੱਚ ਰੁਝਾਨ ਦੇ ਵਿਚਕਾਰ ਆਉਣ ਵਾਲੇ ਹਫ਼ਤੇ ਸੋਨੇ ਦੀਆਂ ਕੀਮਤਾਂ ਅਸਥਿਰ ਰਹਿਣ ਅਤੇ ਇੱਕ ਸੀਮਤ ਸੀਮਾ ਵਿੱਚ ਵਪਾਰ ਕਰਨ ਦੀ ਉਮੀਦ ਹੈ। ਮੁਦਰਾ ਨੀਤੀ ਅਤੇ ਭੂ-ਰਾਜਨੀਤਿਕ ਵਿਕਾਸ ਨਾਲ ਭਰੇ ਇੱਕ ਹਫ਼ਤੇ ਤੋਂ ਬਾਅਦ ਨਿਵੇਸ਼ਕ ਹੁਣ ਨਵੇਂ ਆਰਥਿਕ ਅੰਕੜਿਆਂ ‘ਤੇ ਕੇਂਦ੍ਰਿਤ ਹੋਣਗੇ। ਜਿਸ ਵਿੱਚ ਪ੍ਰਮੁੱਖ ਅਰਥਵਿਵਸਥਾਵਾਂ ਦੇ ਨਿਰਮਾਣ ਅਤੇ ਸੇਵਾਵਾਂ ਖੇਤਰਾਂ ਲਈ ਖਰੀਦ ਪ੍ਰਬੰਧਕ ਸੂਚਕਾਂਕ ਡੇਟਾ ਸ਼ਾਮਲ ਹੈ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਹਫ਼ਤੇ ਦੇ ਅੰਤ ਵਿੱਚ ਜਾਰੀ ਕੀਤੇ ਗਏ ਅਮਰੀਕੀ ਹਾਊਸਿੰਗ ਬਾਜ਼ਾਰ, ਟਿਕਾਊ ਖਪਤਕਾਰ ਵਸਤੂਆਂ ਦੇ ਆਦੇਸ਼ਾਂ ਅਤੇ ਖਪਤਕਾਰ ਭਾਵਨਾ ਦੇ ਅੰਕੜਿਆਂ ‘ਤੇ ਵੀ ਨੇੜਿਓਂ ਨਜ਼ਰ ਰੱਖੀ ਜਾਵੇਗੀ। ਇਹ ਮੁਦਰਾ ਨੀਤੀ ਦ੍ਰਿਸ਼ ਅਤੇ ਸਰਾਫਾ ਮੰਗ ਦੇ ਸੰਕੇਤ ਪ੍ਰਦਾਨ ਕਰਨਗੇ।

ਮਲਟੀ ਕਮੋਡਿਟੀ ਐਕਸਚੇਂਜ ‘ਤੇ ਅਕਤੂਬਰ ਡਿਲੀਵਰੀ ਲਈ ਸੋਨਾ ਪਿਛਲੇ ਹਫ਼ਤੇ ₹1,597 ਜਾਂ 1.04 ਫੀਸਦ ਵਧ ਕੇ ₹1.54 ਲੱਖ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਚਾਂਦੀ ਦੇ ਵਾਅਦੇ ₹6,629 ਜਾਂ ਲਗਭਗ ਤਿੰਨ ਫੀਸਦ ਵਧ ਕੇ ₹2.41 ਲੱਖ ਪ੍ਰਤੀ ਕਿਲੋਗ੍ਰਾਮ ਹੋ ਗਏ। ਸਿਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਰਿਸਰਚ ਵਿਸ਼ਲੇਸ਼ਕ ਜਤਿਨ ਤ੍ਰਿਵੇਦੀ ਨੇ ਕਿਹਾ ਕਿ ਸੋਨਾ ਪਿਛਲੇ ਹਫ਼ਤੇ ‘ਤੇ ਲਗਭਗ ₹1.5 ਲੱਖ ਪ੍ਰਤੀ 10 ਗ੍ਰਾਮ ‘ਤੇ ਕਮਜ਼ੋਰ ਖੁੱਲ੍ਹਿਆ ਸੀ ਪਰ ਹੇਠਲੇ ਪੱਧਰ ‘ਤੇ ਖਰੀਦਦਾਰੀ ਸਮਰਥਨ ਮਿਲਿਆ ਅਤੇ ₹1.54 ਲੱਖ ਪ੍ਰਤੀ 10 ਗ੍ਰਾਮ ‘ਤੇ ਮੁੜ ਆਇਆ। ਉਨ੍ਹਾਂ ਕਿਹਾ ਕਿ ਇਹ ਰਿਕਵਰੀ ਤਿੱਖੀ ਅਸਥਿਰਤਾ ਦੇ ਸਮੇਂ ਤੋਂ ਬਾਅਦ ਆਈ ਹੈ ਕਿਉਂਕਿ ਮਾਰਕੀਟ ਨੇਤਾਵਾਂ ਨੇ ਮੈਕਰੋ-ਆਰਥਿਕ ਅਤੇ ਭੂ-ਰਾਜਨੀਤਿਕ ਵਿਕਾਸ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਸੀ।

ਗਲੋਬਲ ਬਾਜ਼ਾਰਾਂ ਵਿੱਚ ਨਿਊਯਾਰਕ ਵਿੱਚ ਕਾਮੈਕਸ ‘ਤੇ ਦਸੰਬਰ ਡਿਲੀਵਰੀ ਲਈ ਸੋਨਾ ਮਾਮੂਲੀ ਵਾਧੇ ਨਾਲ $4,424.9 ਪ੍ਰਤੀ ਔਂਸ ‘ਤੇ ਬੰਦ ਹੋਇਆ, ਜਦੋਂ ਕਿ ਚਾਂਦੀ ਤਿੰਨ ਫੀਸਦ ਵਧ ਕੇ $67.15 ਪ੍ਰਤੀ ਔਂਸ ‘ਤੇ ਪਹੁੰਚ ਗਈ। ਜੇਐਮ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ ਰਿਸਰਚ) ਪ੍ਰਣਵ ਮੇਰ ਨੇ ਕਿਹਾ ਕਿ ਸੋਨੇ ਦੇ ਵਾਅਦੇ ਸਥਿਰ ਰਹੇ ਅਤੇ ਕੀਮਤਾਂ ਲਗਾਤਾਰ ਤੀਜੇ ਹਫ਼ਤੇ ਮਜ਼ਬੂਤ ​​ਰੇਂਜ ਵਿੱਚ ਰਹੀਆਂ। ਹਾਲਾਂਕਿ, ਪਿਛਲੇ ਦੋ ਵਪਾਰਕ ਸੈਸ਼ਨਾਂ ਵਿੱਚ ਹੇਠਲੇ ਪੱਧਰ ‘ਤੇ ਕੁਝ ਖਰੀਦਦਾਰੀ ਦੇਖੀ ਗਈ। ਜਿਸ ਕਾਰਨ ਹਫ਼ਤੇ ਵਿੱਚ ਵਾਧਾ ਹੋਇਆ।

ਦੇਸ਼📍 ਪੰਜਾਬ

ਦਿੱਲੀ ਦੇ ਨਰੇਲਾ ‘ਚ ਨਿਰਮਾਣ ਅਧੀਨ ਇਮਾਰਤ ਦੀ ਸ਼ਟਰਿੰਗ ਡਿੱਗੀ, ਦੋ ਜ਼ਖ਼ਮੀ

ਦਿੱਲੀ: ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਨਿਰਮਾਣ ਅਧੀਨ ਇਮਾਰਤ ਦੀ ਸ਼ਟਰਿੰਗ ਅਚਾਨਕ ਡਿੱਗਣ ਕਾਰਨ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਇਹ ਹਾਦਸਾ ਆਊਟਰ ਨਾਰਥ ਦਿੱਲੀ ਦੇ ਨਰੇਲਾ ਖੇਤਰ ਵਿੱਚ ਵਾਪਰਿਆ, ਜਿੱਥੇ ਇੱਕ ਗੋਦਾਮ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਸੀ।
ਦਿੱਲੀ ਦੇ ਨਰੇਲਾ ‘ਚ ਨਿਰਮਾਣ ਅਧੀਨ ਇਮਾਰਤ ਦੀ ਸ਼ਟਰਿੰਗ ਡਿੱਗੀ, ਦੋ ਜ਼ਖ਼ਮੀ

ਦਿੱਲੀ: ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਨਿਰਮਾਣ ਅਧੀਨ ਇਮਾਰਤ ਦੀ ਸ਼ਟਰਿੰਗ ਅਚਾਨਕ ਡਿੱਗਣ ਕਾਰਨ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਇਹ ਹਾਦਸਾ ਆਊਟਰ ਨਾਰਥ ਦਿੱਲੀ ਦੇ ਨਰੇਲਾ ਖੇਤਰ ਵਿੱਚ ਵਾਪਰਿਆ, ਜਿੱਥੇ ਇੱਕ ਗੋਦਾਮ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਸੀ।

ਜਾਣਕਾਰੀ ਮੁਤਾਬਕ, ਇਮਾਰਤ ਦੇ ਨਿਰਮਾਣ ਦੌਰਾਨ ਸ਼ਟਰਿੰਗ ਅਚਾਨਕ ਢਹਿ ਗਈ। ਇਸ ਦੀ ਲਪੇਟ ਵਿੱਚ ਆਉਣ ਕਾਰਨ ਉੱਥੇ ਕੰਮ ਕਰ ਰਹੇ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ।

ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਫਿਲਹਾਲ ਦੋਵਾਂ ਦੀ ਸਿਹਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਘਟਨਾ ਦੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ।

ਨਿਰਮਾਣ ਸਥਾਨਾਂ ’ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਾ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਟਰਿੰਗ ਦੀ ਮਜ਼ਬੂਤੀ, ਨਿਰਮਾਣ ਸਮੱਗਰੀ ਦੀ ਗੁਣਵੱਤਾ ਅਤੇ ਮਜ਼ਦੂਰਾਂ ਦੀ ਸੁਰੱਖਿਆ ਸਬੰਧੀ ਪ੍ਰਬੰਧਾਂ ਦੀ ਜਾਂਚ ਕਰਨਾ ਜ਼ਰੂਰੀ ਹੁੰਦਾ ਹੈ।

ਇਸ ਹਾਦਸੇ ਵਿੱਚ ਸ਼ਟਰਿੰਗ ਡਿੱਗਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

ਸਿਆਸਤ📍 ਪੰਜਾਬ

ਆਂਡਿਆਂ ਦੀ ਜ਼ਰਦੀ ਤੇ ਸਫ਼ੈਦੀ ਸਿਆਹ ਸਿਆਸਤ ਦੇ ਲੇਖੇ

ਲੰਘੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ, ਜਿਸ ਵਿੱਚ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਗੱਡੀ ’ਚ ਬੈਠ ਕੇ ਇੱਕ ਵੀਡੀਓ ਬਣਾ ਰਹੀ ਹੈ ਤੇ ਉਸ ਦੇ ਮੂੰਹ, ਸਿਰ ਅਤੇ ਵਾਲਾਂ ’ਤੇ ਆਂਡੇ ਦੀ ਜ਼ਰਦੀ ਪਈ ਨਜ਼ਰ ਆ ਰਹੀ ਹੈ।
ਆਂਡਿਆਂ ਦੀ ਜ਼ਰਦੀ ਤੇ ਸਫ਼ੈਦੀ ਸਿਆਹ ਸਿਆਸਤ ਦੇ ਲੇਖੇ

ਲੰਘੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ, ਜਿਸ ਵਿੱਚ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਗੱਡੀ ’ਚ ਬੈਠ ਕੇ ਇੱਕ ਵੀਡੀਓ ਬਣਾ ਰਹੀ ਹੈ ਤੇ ਉਸ ਦੇ ਮੂੰਹ, ਸਿਰ ਅਤੇ ਵਾਲਾਂ ’ਤੇ ਆਂਡੇ ਦੀ ਜ਼ਰਦੀ ਪਈ ਨਜ਼ਰ ਆ ਰਹੀ ਹੈ। ਵਾਲਾਂ ਵਿੱਚ ਆਂਡਿਆਂ ਦੇ ਛਿਲਕੇ ਫਸੇ ਵੀ ਨਜ਼ਰ ਆ ਰਹੇ ਹਨ। ਉਸ ਦੇ ਚਿਹਰੇ ’ਤੇ ਦਿਸਦੀ ਆਂਡੇ ਦੀ ਸਫ਼ੈਦੀ ਉਸ ਦੀ ਕਿਸੇ ਸਕਿਨ ਕੇਅਰ ਜਾਂ ਫੇਸ਼ੀਅਲ ਥੈਰੇਪੀ ਦਾ ਹਿੱਸਾ ਨਹੀਂ ਸਗੋਂ ਇਹ ਤਾਂ ਇਨ੍ਹੀਂ ਦਿਨੀਂ ਦੇਸ਼ ਦੀ ਜਮਹੂਰੀਅਤ ’ਚ ਪ੍ਰਚੱਲਿਤ ਨਵੀਂ ‘ਸਿਆਸੀ ਥੈਰੇਪੀ’ ਹੈ। ਬੇਸ਼ੱਕ ਸਾਡੇ ਦੇਸ਼ ਵਿੱਚ ਕਿਸੇ ’ਤੇ ਆਂਡੇ ਸੁੱਟਣਾ ਕੋਈ ਨਵੀਂ ਗੱਲ ਨਹੀਂ, ਪਰ ਇਸ ਰੁਝਾਨ ਨੂੰ ਇਨ੍ਹੀਂ ਦਿਨੀਂ ਮੁੜ ਤੇਜ਼ੀ ਨਾਲ ਪ੍ਰਚਲਨ ’ਚ ਲਿਆਉਣ ਦਾ ਸਿਹਰਾ ਪੱਛਮੀ ਬੰਗਾਲ ਦੇ ਸਿਰ ਬੱਝਦਾ ਹੈ ਤੇ ਮਹੂਆ ਅਜਿਹੀ ਪਹਿਲੀ ਸਿਆਸਤਦਾਨ ਨਹੀਂ, ਜਿਸ ਨੂੰ ਇਹ ‘ਥੈਰੇਪੀ’ ਦਿੱਤੀ ਗਈ ਹੈ। ਪੱਛਮੀ ਬੰਗਾਲ ’ਚ ਨਵੀਂ ਸਰਕਾਰ ਦੇ ਹੋਂਦ ’ਚ ਆਉਣ ਮਗਰੋਂ ਹਲਕੇ ਵਿੱਚ ਜਾਣ ਵਾਲੇ ਟੀ ਐੱਮ ਸੀ ਵਿਧਾਇਕਾਂ ਨੂੰ ਵੀ ਆਂਡਿਆਂ ਦੀ ਬਰਸਾਤ ’ਚ ਭਿੱਜਣਾ ਪਿਆ ਅਤੇ ਇਹ ਭਿੱਜੀਆਂ ਭਿੱਜੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਵੀ ਛਪੀਆਂ। ਗ਼ਰੀਬ ਲੋਕਾਂ ਲਈ ਸੰਵੇਦਨਾ ਅਤੇ ਦਰਦ ਰੱਖਣ ਵਾਲੇ ਲੋਕਾਂ ਨੇ ਇਸ ਰੁਝਾਨ ਦੀ ਸ਼ੁਰੂਆਤ ਮੌਕੇ ਬੜਾ ਰੌਲਾ ਪਾਇਆ ਕਿ ਸੂਬੇ ਦੇ ਗ਼ਰੀਬਾਂ ਕੋਲ ਤਾਂ ਏਨੀ ਪੁੱਜਤ ਵੀ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੇ ਭਾਅ ਮਿਲਦੇ ਆਂਡੇ ਖੁਆ ਸਕਣ ਅਤੇ ਓਧਰ ਸਰਦੇ ਪੁੱਜਦੇ ਸਿਆਸਤਦਾਨਾਂ ’ਤੇ ਅੰਨ੍ਹੇਵਾਹ ਆਂਡਿਆਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਹੈ। ਇਨ੍ਹਾਂ ਸੰਵੇਦਨਸ਼ੀਲ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਸ ਨਾਲੋਂ ਤਾਂ ਇਹ ਆਂਡੇ ਗ਼ਰੀਬ ਬੱਚਿਆਂ ਨੂੰ ਖੁਆਏ ਜਾ ਸਕਦੇ ਸਨ, ਪਰ ਇਸ ‘ਥੈਰੇਪੀ’ ਦੇ ਸਮਰਥਕਾਂ ਨੇ

ਕੋਈ ‘ਆਇਡੀਆ’ ਜਦੋਂ ਇੱਕ ਵਾਰ ਜਨਤਕ ਹੋ ਜਾਂਦਾ ਹੈ ਤਾਂ ਫਿਰ ਉਸ ਉੱਤੇ ਕਿਸੇ ਇੱਕ ਪਾਰਟੀ ਜਾਂ ਧੜੇ ਦਾ ਏਕਾਧਿਕਾਰ ਨਹੀਂ ਰਹਿ ਜਾਂਦਾ। ਇਸੇ ਆਇਡੀਆ ਨੂੰ ਪੰਜਾਬ ਵਿੱਚ ਵੀ ਅਪਣਾ ਲਿਆ ਗਿਆ ਅਤੇ ਇਸ ਵਿੱਚ ਆਂਡਿਆਂ ਦੇ ਨਾਲ-ਨਾਲ ਟਮਾਟਰਾਂ ਨੂੰ ਵੀ ਜੋੜ ਲਿਆ ਗਿਆ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਸ਼ੁੱਕਰਵਾਰ ਨੂੰ ਜਿਸ ਵੇਲੇ ‘ਨਸ਼ਾ ਮੁਕਤ ਪੰਜਾਬ’ ਯਾਤਰਾ ’ਚ ਹਿੱਸਾ ਲੈਣ ਆਏ ਤਾਂ ਬਟਾਲਾ ਨੇੜੇ ਅੰਮ੍ਰਿਤਸਰ-ਗੁਰਦਾਸਪੁਰ ਕੌਮੀ ਮਾਰਗ ’ਤੇ ਆਂਡਿਆਂ ਅਤੇ ਟਮਾਟਰਾਂ ਦੇ ਹਮਲੇ ਦੀ ਜ਼ਦ ਵਿੱਚ ਆ ਗਏ। ਨਿਸ਼ਚੇ ਹੀ ਕੋਈ ਵੀ ਸੂਝਵਾਨ ਤੇ ਸੰਵੇਦਨਸ਼ੀਲ ਵਿਅਕਤੀ ਰਵਨੀਤ ਬਿੱਟੂ ਹੋਰਾਂ ’ਤੇ ਆਂਡੇ ਸੁੱਟੇ ਜਾਣ ਦੀ ਹਮਾਇਤ ਨਹੀਂ ਕਰ ਸਕਦਾ। ਖ਼ੁਦ ਬਿੱਟੂ ਦਾ ਵੀ ਕਹਿਣਾ ਸੀ ਕਿ ਜੇਕਰ ਉਨ੍ਹਾਂ ਦਾ ਵਿਰੋਧ ਕਰਨਾ ਹੀ ਸੀ ਤਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਜਾਂ ਰੋਸ ਤਖ਼ਤੀਆਂ ਦਿਖਾਈਆਂ ਜਾ ਸਕਦੀਆਂ ਸਨ। ਉਨ੍ਹਾਂ ਦਾ ਕਹਿਣਾ ਬਿਲਕੁਲ ਦਰੁਸਤ ਸੀ। ਜਮਹੂਰੀਅਤ ਵਿੱਚ ਰੋਸ ਪ੍ਰਗਟਾਉਣ ਦੇ ਸਰਬ-ਪ੍ਰਵਾਨਿਤ ਢੰਗ ਤਰੀਕੇ ਹੁੰਦੇ ਹਨ। ਸ੍ਰੀ ਰਵਨੀਤ ਬਿੱਟੂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਪੰਜਾਬ ਪੁਲੀਸ ਦੇ ਰਵੱਈਏ ਬਾਰੇ ਜਾਣੂੰ ਕਰਵਾ ਦਿੱਤਾ ਹੈ। ਉਨ੍ਹਾਂ ਵੀ ਮਹੂਆ ਵਾਂਗ ਦੋਸ਼ ਲਾਇਆ ਸੀ ਕਿ ਉਨ੍ਹਾਂ ਉੱਤੇ ਪੁਲੀਸ ਦੀ ਮੌਜੂਦਗੀ ਵਿੱਚ ਆਂਡਿਆਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਆਂਡੇ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਸੌ ਫ਼ੀਸਦੀ ਜਾਇਜ਼ ਸੀ।

ਫਿਰ ਅਚਾਨਕ ਅਗਲੇ ਦਿਨ ਯਾਨੀ ਸ਼ਨਿੱਚਰਵਾਰ ਨੂੰ ਅਜਿਹਾ ਕੀ ਹੋਇਆ ਕਿ ਰਵਨੀਤ ਬਿੱਟੂ ਆਪਣੀ ਹੀ ਗੱਲ ਭੁੱਲ ਗਏ ਤੇ ਉਨ੍ਹਾਂ ਜਵਾਬੀ ਕਾਰਵਾਈ ਵਜੋਂ ਮੁੱਖ ਮੰਤਰੀ ਦੇ ਕਾਫ਼ਲੇ ’ਤੇ ਬੋਤਲ, ਆਂਡੇ ਅਤੇ ਟਮਾਟਰ ਸੁੱਟੇ। ਬਿੱਟੂ ਦੀ ਦਲੀਲ ਸੀ ਕਿ ਉਨ੍ਹਾਂ ਦੇ ਕਾਫ਼ਲੇ ਦੀਆਂ ਗੱਡੀਆਂ ’ਤੇ ਜਿਹੜੇ ਆਂਡੇ ਟਮਾਟਰ ਸੁੱਟੇ ਗਏ ਸਨ, ਹੁਣ ਉਹ ਉਹੀ ਮੁੱਖ ਮੰਤਰੀ ਨੂੰ ਵਿਆਜ ਸਮੇਤ ਵਾਪਸ ਕਰਨ ਆਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਵਰਕਰ ਚੁੱਪ ਨਹੀਂ ਬੈਠਣਗੇ ਤੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਖ਼ੈਰ, ਆਂਡਿਆਂ ਦਾ ਜਵਾਬ ਆਂਡਿਆਂ ਨਾਲ ਤਾਂ ਉਹ ਦੇ ਹੀ ਚੁੱਕੇ ਹਨ।

ਓਧਰ ਪੱਛਮੀ ਬੰਗਾਲ ਵਿੱਚ ਮਹੂਆ ਮੋਇਤਰਾ ’ਤੇ ਉਦੋਂ ਹਮਲਾ ਕੀਤਾ ਗਿਆ ਸੀ, ਜਦੋਂ ਉਹ ਆਪਣੇ ਲੋਕ ਸਭਾ ਹਲਕੇ ਵਿੱਚ ਨਦੀਆ ਜ਼ਿਲ੍ਹੇ ਦੇ ਤਿਹੱਟਾ ਵਿਖੇ ਪਾਰਟੀ ਦੀ ਕਿਸੇ ਮੀਟਿੰਗ ’ਚ ਹਿੱਸਾ ਲੈਣ ਗਈ ਸੀ। ਸੂਬਾਈ ਸਰਕਾਰ ਵੱਲੋਂ ਉਸ ਦੀ ਸੁਰੱਖਿਆ ਲਈ ਮੁਹੱਈਆ ਕਰਵਾਏ ਗਏ ਚਾਰ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਮਹੂਆ ’ਤੇ ਆਂਡੇ ਸੁੱਟੇ ਗਏ। ਆਂਡੇ ਸੁੱਟਣ ਵਾਲਿਆਂ ਨੂੰ ਪੁਲੀਸ ਦਾ ਕੋਈ ਡਰ ਭੈਅ ਨਹੀਂ ਜਾਪਦਾ ਸੀ। ਵੀਡੀਓ ’ਚ ਦਿਸਦਾ ਹੈ ਕਿ ਇਨ੍ਹਾਂ ਚਾਰ ਪੁਲੀਸ ਮੁਲਾਜ਼ਮਾਂ ਵਿੱਚ ਇੱਕ ਮਹਿਲਾ ਪੁਲੀਸ ਮੁਲਾਜ਼ਮ ਵੀ ਹੈ। ਉਹ ਆਂਡੇ ਸੁੱਟਣ ਵਾਲੇ ਨੂੰ ਪਿੱਛੇ ਧੱਕਦੀ ਹੈ, ਪਰ ਆਂਡੇ ਸੁੱਟਣ ਵਾਲੇ ਦੇ ਚਿਹਰੇ ’ਤੇ ਪੂਰੀ ਆਕ੍ਰਮਕਤਾ ਦਿਸਦੀ ਹੈ ਅਤੇ ਉਹ ਉੱਚੀ ਉੱਚੀ ਰੱਬ ਦੇ ਨਾਂ ’ਤੇ ਨਾਅਰੇ ਲਾਉਂਦਾ ਹੈ ਅਤੇ ਫਿਰ ਮਹੂਆ ਦੀ ਕਾਰ ਦੇ ਪਿੱਛੇ ਤੇ ਨਾਲ ਨਾਲ ਭੱਜਦਾ ਵੀ ਨਜ਼ਰ ਆਉਂਦਾ ਹੈ। ਮਹੂਆ ਆਪਣੀ ਗੱਡੀ ਦੇ ਸ਼ੀਸ਼ੇ ਹੇਠਾਂ ਕਰ ਕੇ ਇਨ੍ਹਾਂ ਆਂਡੇ ਸੁੱਟਣ ਵਾਲਿਆਂ ਦੀ ਲਗਾਤਾਰ ਵੀਡੀਓ ਬਣਾ ਰਹੀ ਹੈ ਅਤੇ ਨਾਲ ਨਾਲ ਸਾਰਿਆਂ ਨੂੰ ਦੱਸਦੀ ਜਾ ਰਹੀ ਹੈ ਕਿ ਪੁਲੀਸ ਦੀ ਮੌਜੂਦਗੀ ਵਿੱਚ ਉਸ ਨਾਲ ਇਹ ਸਲੂਕ ਹੋ ਰਿਹਾ ਹੈ। ਪੁਲੀਸ ਉਸ ਨੂੰ ਗੱਡੀ ਅੰਦਰ ਬੈਠਣ ਲਈ ਕਹਿੰਦੀ ਹੈ ਤਾਂ ਮਹੂਆ ਰੋਸ ਜਤਾਉਂਦੀ ਹੈ ਕਿ ਉਹ ਬਾਕਾਇਦਾ ਪੁਲੀਸ ਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਕੇ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਬਾਰੇ ਮੀਟਿੰਗ ਲਈ ਆਈ ਸੀ। ‘ਹਮਲਾਵਰਾਂ’ ਨੂੰ ਰੋਕਣ ਦੀ ਬਜਾਏ ਪੁਲੀਸ ਉਸ ਨੂੰ ਹੀ ਗੱਡੀ ਵਿੱਚ ਬੈਠਣ ਲਈ ਕਹਿ ਰਹੀ ਹੈ ਜਦੋਂਕਿ ਉਸ ਉੱਤੇ ਲਗਾਤਾਰ ਆਂਡਿਆਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਹੈ। ਜਦੋਂ ਡਰਾਈਵਰ ਨੇ ਗੱਡੀ ਦੇ ਸ਼ੀਸ਼ੇ ਬੰਦ ਕਰਨੇ ਚਾਹੇ ਤਾਂ ਮਹੂਆ ਨੇ ਉਸ ਨੂੰ ਅਜਿਹਾ ਕਰਨ ਤੋਂ ਡੱਕ ਦਿੱਤਾ ਤਾਂ ਜੋ ਵੀਡੀਓ ਰਾਹੀਂ ਲੋਕ ਸਭ ਕੁਝ ਆਪ ਦੇਖ ਸਕਣ।

ਏਧਰ ਰਵਨੀਤ ਬਿੱਟੂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਇਸ ਮਾਮਲੇ ’ਤੇ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਨਗੇ, ਪਰ ਅਗਲੇ ਦਿਨ ਉਨ੍ਹਾਂ ਆਪਣਾ ਰੁਖ਼ ਬਦਲ ਲਿਆ। ਸ਼ਾਇਦ ਉਨ੍ਹਾਂ ਨੂੰ ਸੁਪਰੀਮ ਕੋਰਟ ਵਿੱਚ ਮਹੂਆ ਮੋਇਤਰਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਜਸਟਿਸ ਦੀਪਾਂਕਰ ਦੱਤਾ ਦੀ ਟਿੱਪਣੀ ਧਿਆਨ ਵਿੱਚ ਆ ਗਈ ਹੋਵੇ। ਮਹੂਆ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਆਪਣੇ ਇੱਕ ਬਿਆਨ ਸਬੰਧੀ ਕਲਕੱਤਾ ਹਾਈਕੋਰਟ ਦੇ ਹੁਕਮਾਂ ’ਤੇ ਰੋਕ ਲਾਉਣ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਆਂਡਿਆਂ ਨਾਲ ਸੰਭਾਵੀ ਹਮਲੇ ਦੇ ਡਰੋਂ ਜਾਂਚ ਅਧਿਕਾਰੀ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਮੰਗਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਜਸਟਿਸ ਦੀਪਾਂਕਰ ਦੱਤਾ ਨੇ ਜ਼ੁਬਾਨੀ ਟਿੱਪਣੀ ਕੀਤੀ ਸੀ: ‘‘ਤੁਸੀਂ ਉਸ ਲੋਕ ਸਭਾ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਹੋ। ਸਿਆਸਤ ਵਿੱਚ ਪੈਰ ਧਰਨ ਮਗਰੋਂ ਤੁਸੀਂ ਆਂਡਿਆਂ ਤੋਂ ਡਰ ਗਏ? ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਤਾਂ ਸੀਨੇ ’ਤੇ ਗੋਲੀਆਂ ਖਾਧੀਆਂ ਸਨ। ਅਜਿਹੀਆਂ ਅਰਜ਼ੀਆਂ ਸੁਣਵਾਈ ਲਈ ਅੱਗੇ ਤੋਂ ਇਸ ਅਦਾਲਤ ਮੂਹਰੇ ਪੇਸ਼ ਨਾ ਕੀਤੀਆਂ ਜਾਣ।’’ ਹੋ ਸਕਦੈ ਕਿ ਇਨ੍ਹਾਂ ਸਾਰੇ ਹਾਲਾਤ ਦੇ ਮੱਦੇਨਜ਼ਰ ਸ੍ਰੀ ਬਿੱਟੂ ਅੱਗੇ ਵੀ ਵੱਡਾ ਸਵਾਲ ਇਹ ਹੋਵੇ ਕਿ ਅੱਗੋਂ ਕੀ ਕੀਤਾ ਜਾਵੇ? ਖ਼ੈਰ, ਅਖੀਰ ਉਨ੍ਹਾਂ ਆਂਡੇ ਤੇ ਟਮਾਟਰ ਸੁੱਟਣ ਵਾਲਿਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਲਈ ਜ਼ੋਰ ਪਾਉਣ ਦੀ ਬਜਾਏ ਖ਼ੁਦ ਵੀ ਉਹੀ ਰਾਹ ਅਖ਼ਤਿਆਰ ਕਰ ਲਿਆ, ਜਿਸ ਦੇ ਖ਼ਿਲਾਫ਼ ਉਨ੍ਹਾਂ ਇੱਕ ਦਿਨ ਪਹਿਲਾਂ ਜ਼ੋਰਦਾਰ ਆਵਾਜ਼ ਉਠਾਈ ਸੀ।

ਰਾਜਨੀਤਿਕ ਧਿਰ ਭਾਵੇਂ ਕੋਈ ਵੀ ਹੋਵੇ, ਕੀ ਦੇਸ਼ ਦੇ ਲੋਕਾਂ ਨੇ ਸਿਆਸੀ ਨੁਮਾਇੰਦਿਆਂ ਦੀ ਚੋਣ ਆਂਡਿਆਂ ਦੀ ਇਹ ਖੇਡ ਖੇਡਣ ਲਈ ਕੀਤੀ ਹੈ?

ਸਿਆਸਤ📍 ਪੰਜਾਬ

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ।
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ 1,600 ਤੋਂ ਵੱਧ ਡਰੋਨਾਂ ਨੂੰ ਹਵਾ ਵਿੱਚ ਮਾਰ ਦਿੱਤਾ, ਜਿਨ੍ਹਾਂ ਵਿੱਚੋਂ 450 ਡਰੋਨ ਸਿੱਧੇ ਮਾਸਕੋ ਨੂੰ ਨਿਸ਼ਾਨਾ ਬਣਾ ਰਹੇ ਸਨ।

ਮਾਸਕੋ: ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ 1,600 ਤੋਂ ਵੱਧ ਡਰੋਨਾਂ ਨੂੰ ਹਵਾ ਵਿੱਚ ਮਾਰ ਦਿੱਤਾ, ਜਿਨ੍ਹਾਂ ਵਿੱਚੋਂ 450 ਡਰੋਨ ਸਿੱਧੇ ਮਾਸਕੋ ਨੂੰ ਨਿਸ਼ਾਨਾ ਬਣਾ ਰਹੇ ਸਨ। ਸਥਾਨਕ ਗਵਰਨਰ ਆਂਦਰੇਈ ਵੋਰੋਬਯੋਵ ਨੇ ਕਿਹਾ ਕਿ ਇਸ ਡਰੋਨ ਹਮਲੇ ਵਿੱਚ ਮਾਸਕੋ ਖੇਤਰ ਵਿੱਚ ਦੋ ਲੋਕ ਮਾਰੇ ਗਏ ਅਤੇ 20 ਲੋਕ ਜ਼ਖਮੀ ਹੋ ਗਏ। ਹਮਲਿਆਂ ਵਿੱਚ ਮਾਸਕੋ ਵਿੱਚ ਇੱਕ ਤੇਲ ਰਿਫਾਇਨਰੀ ਅਤੇ ਇੱਕ ਰਿਹਾਇਸ਼ੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ।

ਗਵਰਨਰ ਵੋਰੋਬਿਓਵ ਨੇ ਕਿਹਾ ਕਿ ਇੱਕ ਡਰੋਨ 21 ਮੰਜ਼ਿਲਾ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਲਗਭਗ 400 ਲੋਕਾਂ ਨੂੰ ਬਾਹਰ ਕੱਢਣਾ ਪਿਆ। ਉਨ੍ਹਾਂ ਨੇ ਡਰੋਨ ਦੇ ਉਤਪਤੀ ਬਾਰੇ ਕੋਈ ਵੇਰਵਾ ਨਹੀਂ ਦਿੱਤਾ।

ਅਧਿਕਾਰੀਆਂ ਦੇ ਅਨੁਸਾਰ, ਯੂਕਰੇਨ ਦੇ ਦੱਖਣੀ ਖੇਰਸਨ ਖੇਤਰ ਦੇ ਰੂਸ ਦੇ ਕਬਜ਼ੇ ਵਾਲੇ ਹਿੱਸੇ ਵਿੱਚ ਇੱਕ ਬੱਸ ਨੂੰ ਵੀ ਡਰੋਨ ਨੇ ਨਿਸ਼ਾਨਾ ਬਣਾਇਆ, ਜਿਸ ਵਿੱਚ ਚੋਣ ਕਮਿਸ਼ਨ ਦੇ ਇੱਕ ਮੈਂਬਰ ਸਮੇਤ ਦੋ ਲੋਕ ਮਾਰੇ ਗਏ। 1600 ਤੋਂ ਵੱਧ ਡਰੋਨ ਰੋਕੇ ਗਏ

ਰਾਜਧਾਨੀ ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ 1,600 ਤੋਂ ਵੱਧ ਡਰੋਨਾਂ ਨੂੰ ਰੋਕਿਆ ਗਿਆ ਅਤੇ ਡੇਗ ਦਿੱਤਾ ਗਿਆ, ਜਿਨ੍ਹਾਂ ਵਿੱਚੋਂ 450 ਦਾ ਨਿਸ਼ਾਨਾ ਮਾਸਕੋ ਸੀ। ਉਨ੍ਹਾਂ ਨੇ ਯੂਕਰੇਨ 'ਤੇ ਤਿੰਨ ਦਿਨਾਂ ਦੀਆਂ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ, "ਇਹ ਹਮਲਾ ਸਪੱਸ਼ਟ ਤੌਰ 'ਤੇ ਚੋਣਾਂ ਵਿੱਚ ਵਿਘਨ ਪਾਉਣ ਦੇ ਉਦੇਸ਼ ਨਾਲ ਯੋਜਨਾਬੱਧ ਸੀ। ਦੁਸ਼ਮਣ ਇਸ ਵਿੱਚ ਸਫਲ ਨਹੀਂ ਹੋਇਆ।" ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਮਾਸਕੋ ਤੇਲ ਰਿਫਾਇਨਰੀ ਦੇ ਅਹਾਤੇ ਵਿੱਚ ਇੱਕ ਸਹੂਲਤ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਮੌਜੂਦ ਹਨ। ਯੂਕਰੇਨੀ ਰਾਸ਼ਟਰਪਤੀ ਨੇ ਹਮਲੇ ਦੀ ਕੀਤੀ ਪ੍ਰਸ਼ੰਸਾ ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜਵਾਬੀ ਹਮਲੇ ਦੀ ਸ਼ਲਾਘਾ ਕੀਤੀ, ਇਸਨੂੰ ਰੂਸ ਦੇ ਯੁੱਧ ਬਜਟ ਲਈ ਇੱਕ ਵੱਡਾ ਝਟਕਾ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਹਮਲਾ ਰੂਸ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਕੀਵ ਦੀ ਮੁਹਿੰਮ ਦਾ ਹਿੱਸਾ ਸੀ, ਜਿਸਨੂੰ ਰੂਸ ਆਪਣੇ ਫੌਜੀ ਕਾਰਜਾਂ ਲਈ ਫੰਡ ਦਿੰਦਾ ਹੈ। "ਇਹ ਅਰਬਾਂ ਡਾਲਰ ਹਨ ਜੋ ਰੂਸ ਦੀ ਜੰਗੀ ਮਸ਼ੀਨ ਨੂੰ ਚਲਾਉਂਦੇ ਰਹਿੰਦੇ ਹਨ," ਜ਼ੇਲੇਂਸਕੀ ਨੇ ਐਕਸ 'ਤੇ ਲਿਖਿਆ। ਉਸਨੇ ਅੱਗੇ ਦੱਸਿਆ ਕਿ ਤੇਲ ਅਤੇ ਲੌਜਿਸਟਿਕ ਸਹੂਲਤਾਂ 'ਤੇ ਹਮਲਾ ਕਰਨ ਲਈ ਘਰੇਲੂ ਤੌਰ 'ਤੇ ਵਿਕਸਤ ਫਲੇਮਿੰਗੋ ਅਤੇ ਪੈਲੀਕਨ ਮਿਜ਼ਾਈਲਾਂ ਸਮੇਤ ਕਈ ਕਿਸਮਾਂ ਦੀਆਂ ਮਿਜ਼ਾਈਲਾਂ ਅਤੇ ਡਰੋਨ ਵਰਤੇ ਗਏ ਸਨ। ਚੋਣਾਂ ਦੌਰਾਨ ਹਮਲਾ ਰੂਸ 'ਤੇ ਇਹ ਹਮਲਾ ਉਦੋਂ ਹੋਇਆ ਹੈ ਜਦੋਂ ਰੂਸੀਆਂ ਨੇ ਫਰਵਰੀ 2022 ਵਿੱਚ ਮਾਸਕੋ ਵੱਲੋਂ ਯੂਕਰੇਨ ਵਿੱਚ ਫੌਜਾਂ ਭੇਜਣ ਤੋਂ ਬਾਅਦ ਦੇਸ਼ ਦੀਆਂ ਪਹਿਲੀਆਂ ਸੰਸਦੀ ਚੋਣਾਂ ਵਿੱਚ ਸ਼ੁੱਕਰਵਾਰ ਨੂੰ ਵੋਟਿੰਗ ਸ਼ੁਰੂ ਕੀਤੀ, ਜਿਸ ਨਾਲ ਇੱਕ ਸੰਘਰਸ਼ ਸ਼ੁਰੂ ਹੋ ਗਿਆ ਜਿਸ ਵਿੱਚ ਲੱਖਾਂ ਲੋਕ ਮਾਰੇ ਗਏ। ਸਿਰਫ਼ ਉਹ ਪਾਰਟੀਆਂ ਹੀ ਇਸ ਚੋਣ ਵਿੱਚ ਹਿੱਸਾ ਲੈ ਸਕਦੀਆਂ ਹਨ ਜੋ ਪੁਤਿਨ ਅਤੇ ਕ੍ਰੇਮਲਿਨ ਦੀ ਫੌਜੀ ਮੁਹਿੰਮ ਦਾ ਸਮਰਥਨ ਕਰਦੀਆਂ ਹਨ। ਮਾਸਕੋ ਨੇ ਕਬਜ਼ੇ ਵਾਲੇ ਯੂਕਰੇਨ ਵਿੱਚ ਵੋਟਿੰਗ ਦਾ ਵੀ ਪ੍ਰਬੰਧ ਕੀਤਾ ਹੈ। (ਏਐਫਪੀ ਨਿਊਜ਼ ਏਜੰਸੀ ਤੋਂ ਇਨਪੁੱਟ ਦੇ ਨਾਲ)

ਸਿਹਤ📍 ਪੰਜਾਬ

ਸਵੇਰੇ ਉੱਠਦੇ ਹੀ ਇਹ 7 ਕੰਮ ਸਿਹਤ ਲਈ ਹੋ ਸਕਦੇ ਹਨ ਫਾਇਦੇਮੰਦ

ਸਵੇਰ ਦੀ ਸ਼ੁਰੂਆਤ ਸਿਰਫ਼ ਪੂਰੀ ਨੀਂਦ ਨਾਲ ਹੀ ਨਹੀਂ, ਸਗੋਂ ਉੱਠਣ ਤੋਂ ਬਾਅਦ ਦੀਆਂ ਆਦਤਾਂ ਨਾਲ ਵੀ ਜੁੜੀ ਹੁੰਦੀ ਹੈ। ਸਵੇਰੇ ਉੱਠਦੇ ਹੀ ਕੁਝ ਸਧਾਰਨ ਕੰਮ ਕਰਨ ਨਾਲ ਦਿਨ ਦੀ ਰੁਟੀਨ ਬਿਹਤਰ ਬਣਾਉਣ ਸਵੇਰੇ ਜਲਦੀ ਉੱਠਣਾ: ਰੋਜ਼ਾਨਾ ਸਵੇਰੇ ਸਮੇਂ ਸਿਰ ਉੱਠਣ ਨਾਲ ਸਰੀਰ ਦਾ ਮੈਟਾਬੋਲੀਜ਼ਮ (ਮੈਟਾਬੋਲਿਜ਼ਮ - ਪਾਚਨ ਅਤੇ ਊਰਜਾ ਬਣਾਉਣ ਦੀ ਪ੍ਰਕਿਰਿਆ) ਸਹੀ ਰਹਿੰਦਾ ਹੈ ਅਤੇ ਮੋਟਾਪੇ ਤੋਂ ਬਚਾਅ ਹੁੰਦਾ ਹੈ।
ਸਵੇਰੇ ਉੱਠਦੇ ਹੀ ਇਹ 7 ਕੰਮ ਸਿਹਤ ਲਈ ਹੋ ਸਕਦੇ ਹਨ ਫਾਇਦੇਮੰਦ

ਸਵੇਰ ਦੀ ਸ਼ੁਰੂਆਤ ਸਿਰਫ਼ ਪੂਰੀ ਨੀਂਦ ਨਾਲ ਹੀ ਨਹੀਂ, ਸਗੋਂ ਉੱਠਣ ਤੋਂ ਬਾਅਦ ਦੀਆਂ ਆਦਤਾਂ ਨਾਲ ਵੀ ਜੁੜੀ ਹੁੰਦੀ ਹੈ। ਸਵੇਰੇ ਉੱਠਦੇ ਹੀ ਕੁਝ ਸਧਾਰਨ ਕੰਮ ਕਰਨ ਨਾਲ ਦਿਨ ਦੀ ਰੁਟੀਨ ਬਿਹਤਰ ਬਣਾਉਣ

ਸਵੇਰੇ ਜਲਦੀ ਉੱਠਣਾ: ਰੋਜ਼ਾਨਾ ਸਵੇਰੇ ਸਮੇਂ ਸਿਰ ਉੱਠਣ ਨਾਲ ਸਰੀਰ ਦਾ ਮੈਟਾਬੋਲੀਜ਼ਮ (ਮੈਟਾਬੋਲਿਜ਼ਮ - ਪਾਚਨ ਅਤੇ ਊਰਜਾ ਬਣਾਉਣ ਦੀ ਪ੍ਰਕਿਰਿਆ) ਸਹੀ ਰਹਿੰਦਾ ਹੈ ਅਤੇ ਮੋਟਾਪੇ ਤੋਂ ਬਚਾਅ ਹੁੰਦਾ ਹੈ।

ਇੱਕ ਗਲਾਸ ਪਾਣੀ ਪੀਓ: ਰਾਤ ਦੀ ਨੀਂਦ ਤੋਂ ਬਾਅਦ ਸਰੀਰ ਨੂੰ ਤਰਲ ਪਦਾਰਥ ਦੀ ਲੋੜ ਹੁੰਦੀ ਹੈ। ਸਵੇਰੇ ਪਾਣੀ ਪੀਣਾ ਹਾਈਡ੍ਰੇਸ਼ਨ ਬਣਾਈ ਰੱਖਣ ਦਾ ਸੌਖਾ ਤਰੀਕਾ ਹੈ।

ਕੁਝ ਮਿੰਟ ਹਲਕੀ ਕਸਰਤ ਕਰੋ: ਸਟ੍ਰੈਚਿੰਗ, ਹਲਕੀ ਵਾਕ ਜਾਂ ਯੋਗਾ ਵਰਗੀ ਗਤੀਵਿਧੀ ਸਰੀਰ ਨੂੰ ਚੁਸਤ ਕਰਨ ਵਿੱਚ ਮਦਦ ਕਰ ਸਕਦੀ ਹੈ।

ਕੁਝ ਸਮਾਂ ਧੁੱਪ ਲਓ: ਸਵੇਰ ਦੀ ਕੁਦਰਤੀ ਰੌਸ਼ਨੀ ਸਰੀਰ ਦੀ ਅੰਦਰੂਨੀ ਘੜੀ ਨੂੰ ਨਿਯਮਿਤ ਕਰਨ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਨੀਂਦ-ਜਾਗਣ ਦਾ ਚੱਕਰ ਬਿਹਤਰ ਰਹਿ ਸਕਦਾ ਹੈ।

ਪੌਸ਼ਟਿਕ ਨਾਸ਼ਤਾ ਕਰੋ: ਨਾਸ਼ਤੇ ਵਿੱਚ ਪ੍ਰੋਟੀਨ, ਫਾਈਬਰ ਅਤੇ ਪੌਸ਼ਟਿਕ ਤੱਤਾਂ ਵਾਲੀਆਂ ਚੀਜ਼ਾਂ ਸ਼ਾਮਲ ਕਰਨਾ ਦਿਨ ਦੀ ਖੁਰਾਕ ਨੂੰ ਸੰਤੁਲਿਤ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

ਮੋਬਾਈਲ ਤੋਂ ਤੁਰੰਤ ਦੂਰੀ ਰੱਖੋ: ਉੱਠਦੇ ਹੀ ਸੋਸ਼ਲ ਮੀਡੀਆ ਜਾਂ ਲਗਾਤਾਰ ਨੋਟੀਫਿਕੇਸ਼ਨ ਦੇਖਣ ਦੀ ਬਜਾਏ ਕੁਝ ਸਮਾਂ ਆਪਣੇ ਸਵੇਰ ਦੇ ਰੁਟੀਨ ਲਈ ਰੱਖੋ।

ਸਵੇਰੇ ਉੱਠਦਿਆਂ ਹੀ ਕੰਮਾਂ ਦੀ ਚਿੰਤਾ ਕਰਨ ਦੀ ਬਜਾਏ ਦਿਨ ਦੀ ਸ਼ੁਰੂਆਤ ਸ਼ਾਂਤੀ ਅਤੇ ਧਿਆਨ ਨਾਲ ਕਰੋ।

ਹਾਲਾਂਕਿ ਹਰ ਵਿਅਕਤੀ ਦੀ ਸਿਹਤ ਅਤੇ ਰੁਟੀਨ ਵੱਖਰੀ ਹੁੰਦੀ ਹੈ। ਜੇ ਕਿਸੇ ਨੂੰ ਲਗਾਤਾਰ ਥਕਾਵਟ, ਚੱਕਰ ਜਾਂ ਹੋਰ ਸਿਹਤ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਸਿਹਤ📍 ਪੰਜਾਬ

ਯੂਜੀਸੀ ਨੇ ਬਦਲੇ ਹੈਲਥਕੇਅਰ ਡਿਗਰੀਆਂ ਦੇ ਨਿਯਮ, ਹੁਣ ਸਪੈਸ਼ਲਾਈਜ਼ੇਸ਼ਨ ਦੇ ਨਾਂ ਨਾਲ ਮਿਲੇਗੀ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅਲਾਈਡ ਅਤੇ ਹੈਲਥਕੇਅਰ ਐਜੂਕੇਸ਼ਨ ਨਾਲ ਸਬੰਧਤ ਡਿਗਰੀਆਂ ਦੇ ਨਿਯਮਾਂ ਵਿੱਚ ਇੱਕ ਅਹਿਮ ਅਤੇ ਇਤਿਹਾਸਕ ਸੋਧ ਕੀਤੀ ਹੈ।
ਯੂਜੀਸੀ ਨੇ ਬਦਲੇ ਹੈਲਥਕੇਅਰ ਡਿਗਰੀਆਂ ਦੇ ਨਿਯਮ, ਹੁਣ ਸਪੈਸ਼ਲਾਈਜ਼ੇਸ਼ਨ ਦੇ ਨਾਂ ਨਾਲ ਮਿਲੇਗੀ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅਲਾਈਡ ਅਤੇ ਹੈਲਥਕੇਅਰ ਐਜੂਕੇਸ਼ਨ ਨਾਲ ਸਬੰਧਤ ਡਿਗਰੀਆਂ ਦੇ ਨਿਯਮਾਂ ਵਿੱਚ ਇੱਕ ਅਹਿਮ ਅਤੇ ਇਤਿਹਾਸਕ ਸੋਧ ਕੀਤੀ ਹੈ। ਇਹ ਨਵਾਂ ਨਿਯਮ ਆਗਾਮੀ ਅਕਾਦਮਿਕ ਸੈਸ਼ਨ 2026-27 ਤੋਂ ਪੂਰੀ ਤਰ੍ਹਾਂ ਲਾਗੂ ਹੋਵੇਗਾ। ਨਵੇਂ ਨਿਰਦੇਸ਼ਾਂ ਅਨੁਸਾਰ, ਮਾਸਟਰ ਆਫ਼ ਫ਼ਿਜ਼ੀਓਥੈਰੇਪੀ ਅਤੇ ਮਾਸਟਰ ਆਫ਼ ਆਕੂਪੇਸ਼ਨਲ ਥੈਰੇਪੀ ਦੀਆਂ ਪੋਸਟ ਗ੍ਰੈਜੂਏਟ ਡਿਗਰੀਆਂ ਹੁਣ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਬੰਧਤ ਸਪੈਸ਼ਲਾਈਜ਼ੇਸ਼ਨ ਦੇ ਨਾਂ ਨਾਲ ਜਾਰੀ ਕੀਤੀਆਂ ਜਾਣਗੀਆਂ।

ਇਸ ਦਾ ਭਾਵ ਇਹ ਹੈ ਕਿ ਵਿਦਿਆਰਥੀਆਂ ਦੀ ਡਿਗਰੀ ਉੱਤੇ ਉਨ੍ਹਾਂ ਦਾ ਖ਼ਾਸ ਵਿਸ਼ਾ ਜਾਂ ਮੁਹਾਰਤ ਸਪੱਸ਼ਟ ਰੂਪ ਵਿੱਚ ਦਰਜ ਹੋਵੇਗੀ। ਯੂਜੀਸੀ ਵੱਲੋਂ ਲਿਆਂਦੇ ਗਏ ਇਸ ਬਦਲਾਅ ਨੂੰ 27 ਅਗਸਤ 2026 ਨੂੰ ਗਜ਼ਟ ਆਫ਼ ਇੰਡੀਆ ਵਿੱਚ ਨੋਟੀਫ਼ਾਈ ਕਰ ਦਿੱਤਾ ਗਿਆ ਹੈ। ਇਹ ਯੂਜੀਸੀ ਦੇ ਸਾਲ 2014 ਦੇ ਡਿਗਰੀ ਸਪੈਸੀਫ਼ਿਕੇਸ਼ਨ ਨੋਟੀਫਿਕੇਸ਼ਨ ਦੀ ਪੰਜਵੀਂ ਸੋਧ ਹੈ।

ਨਵੇਂ ਨਿਯਮਾਂ ਦੇ ਤਹਿਤ ਮਾਸਟਰ ਆਫ਼ ਆਕੂਪੇਸ਼ਨਲ ਥੈਰੇਪੀ ਕੋਰਸ ਨੂੰ ਵੱਖ-ਵੱਖ ਮੁਹਾਰਤਾਂ ਦੇ ਆਧਾਰ ‘ਤੇ ਚਲਾਇਆ ਜਾਵੇਗਾ। ਇਸ ਸੂਚੀ ਵਿੱਚ ਮਸਕੂਲੋਸਕੇਲਟਲ ਸਾਇੰਸਿਜ਼, ਪੀਡੀਆਟ੍ਰਿਕਸ ਐਂਡ ਨਿਓਨੇਟੋਲੋਜੀ, ਨਿਊਰੋਸਾਇੰਸਿਜ਼, ਮੈਂਟਲ ਹੈਲਥ, ਕਾਰਡੀਓਵੈਸਕੁਲਰ ਐਂਡ ਪਲਮੋਨਰੀ ਸਾਇੰਸਿਜ਼, ਰੀਹੈਬਿਲੀਟੇਸ਼ਨ, ਜੇਰੀਆਟ੍ਰਿਕਸ ਅਤੇ ਹੈਂਡ ਆਨਕੋਲੋਜੀਕਲ ਸਾਇੰਸਿਜ਼ ਸ਼ਾਮਲ ਹਨ। ਇਸ ਮਾਸਟਰ ਡਿਗਰੀ ਕੋਰਸ ਦਾ ਘੱਟੋ-ਘੱਟ ਸਮਾਂ ਦੋ ਸਾਲ ਹੋਵੇਗਾ ਅਤੇ ਇਸ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀ ਕੋਲ ਸਬੰਧਤ ਖੇਤਰ ਦੀ ਬੈਚਲਰ ਡਿਗਰੀ ਹੋਣਾ ਲਾਜ਼ਮੀ ਹੋਵੇਗਾ।

ਮਾਸਟਰ ਆਫ਼ ਫ਼ਿਜ਼ੀਓਥੈਰੇਪੀ ਦੇ ਕੋਰਸ ਵਿੱਚ ਵੀ ਹੁਣ ਸਪੈਸ਼ਲਾਈਜ਼ੇਸ਼ਨ ਦੇ ਆਧਾਰ ‘ਤੇ ਹੀ ਡਿਗਰੀ ਦਿੱਤੀ ਜਾਵੇਗੀ। ਇਸ ਵਿੱਚ ਮਸਕੂਲੋਸਕੇਲਟਲ ਸਾਇੰਸਿਜ਼, ਨਿਊਰੋਸਾਇੰਸਿਜ਼, ਕਾਰਡੀਓਵੈਸਕੁਲਰ ਐਂਡ ਪਲਮੋਨਰੀ ਸਾਇੰਸਿਜ਼, ਸਪੋਰਟਸ ਸਾਇੰਸਿਜ਼, ਪੀਡੀਆਟ੍ਰਿਕਸ ਐਂਡ ਨਿਓਨੇਟਲ ਸਾਇੰਸਿਜ਼, ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਸਾਇੰਸਿਜ਼, ਆਨਕੋਲੋਜੀ ਸਾਇੰਸਿਜ਼ ਅਤੇ ਕਮਿਊਨਿਟੀ ਰੀਹੈਬਿਲੀਟੇਸ਼ਨ ਸਾਇੰਸਿਜ਼ ਦੇ ਵਿਕਲਪ ਸ਼ਾਮਲ ਕੀਤੇ ਗਏ ਹਨ। ਇਸ ਦੀ ਪੜ੍ਹਾਈ ਦੀ ਮਿਆਦ ਵੀ ਘੱਟੋ-ਘੱਟ ਦੋ ਸਾਲ ਤੈਅ ਕੀਤੀ ਗਈ ਹੈ।

ਯੂਜੀਸੀ ਦਾ ਇਹ ਨਵਾਂ ਨਿਯਮ ਉਨ੍ਹਾਂ ਵਿਦਿਆਰਥੀਆਂ ‘ਤੇ ਬਿਲਕੁਲ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਨੇ ਸੈਸ਼ਨ 2026-27 ਤੋਂ ਪਹਿਲਾਂ ਐਮ.ਪੀ.ਟੀ. ਜਾਂ ਐਮ.ਓ.ਟੀ. ਵਿੱਚ ਦਾਖ਼ਲਾ ਲਿਆ ਹੋਇਆ ਹੈ। ਅਜਿਹੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਚੱਲ ਰਹੇ ਪੁਰਾਣੇ ਨਿਯਮਾਂ ਅਨੁਸਾਰ ਹੀ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਨੈਸ਼ਨਲ ਕਮਿਸ਼ਨ ਫ਼ਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਤੇ ਸਿਫ਼ਾਰਸ਼ਾਂ ਦੇ ਆਧਾਰ ‘ਤੇ ਇਹ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ।

ਸੋਧੀ ਹੋਈ ਸੂਚੀ ਵਿੱਚ ਮੈਡੀਕਲ ਲੈਬਾਰਟਰੀ ਸਾਇੰਸ, ਮੈਡੀਕਲ ਮਾਈਕ੍ਰੋਬਾਇਓਲੋਜੀ, ਹੈਮਾਟੋਲੋਜੀ ਐਂਡ ਟ੍ਰਾਂਸਫਿਊਜ਼ਨ ਮੈਡੀਸਨ, ਹਿਸਟੋਲੋਜੀ ਐਂਡ ਸਾਈਟੋਪੈਥੋਲੋਜੀ ਸਮੇਤ ਕਈ ਹੋਰ ਕੋਰਸ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਪੈਰਾਮੈਡਿਕਸ, ਐਨਸਥੀਸੀਆ ਐਂਡ ਆਪ੍ਰੇਸ਼ਨ ਥੀਏਟਰ ਟੈਕਨੋਲੋਜੀ, ਨਿਊਟ੍ਰੀਸ਼ਨ ਐਂਡ ਡਾਇਟੈਟਿਕਸ, ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨੋਲੋਜੀ, ਰੇਡੀਏਸ਼ਨ ਥੈਰੇਪੀ, ਨਿਊਕਲੀਅਰ ਮੈਡੀਸਨ, ਮੈਡੀਕਲ ਫ਼ਿਜ਼ਿਕਸ, ਡਾਇਲਸਿਸ ਅਤੇ ਰੈਸਪੀਰੇਟਰੀ ਟੈਕਨੋਲੋਜੀ ਵਰਗੇ ਵਿਸ਼ਾਲ ਖੇਤਰ ਵੀ ਇਸ ਨਵੀਂ ਸੂਚੀ ਦਾ ਅਨਿੱਖੜਵਾਂ ਹਿੱਸਾ ਬਣਾਏ ਗਏ ਹਨ।

ਇਸ ਨਵੇਂ ਨਿਯਮ ਪ੍ਰਬੰਧ ਤਹਿਤ ਹੈਲਥ ਇਨਫ਼ਾਰਮੇਸ਼ਨ ਮੈਨੇਜਮੈਂਟ ਨਾਲ ਸਬੰਧਤ ਬੀ.ਐਸਸੀ. ਅਤੇ ਐਮ.ਐਸਸੀ. ਡਿਗਰੀ ਕੋਰਸਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਬੀ.ਐਸਸੀ. ਕੋਰਸ ਦੀ ਘੱਟੋ-ਘੱਟ ਮਿਆਦ ਚਾਰ ਸਾਲ ਅਤੇ ਐਮ.ਐਸਸੀ. ਕੋਰਸ ਦੀ ਮਿਆਦ ਦੋ ਸਾਲ ਹੋਵੇਗੀ। ਕਮਿਸ਼ਨ ਦੇ ਇਸ ਇਤਿਹਾਸਕ ਬਦਲਾਅ ਦਾ ਮੁੱਖ ਮੰਤਵ ਅਲਾਈਡ ਅਤੇ ਹੈਲਥਕੇਅਰ ਖੇਤਰ ਨਾਲ ਜੁੜੇ ਪੇਸ਼ੇਵਰਾਂ ਦੀਆਂ ਡਿਗਰੀਆਂ ਨੂੰ ਸਪੈਸ਼ਲਾਈਜ਼ੇਸ਼ਨ ਮੁਤਾਬਕ ਸਪੱਸ਼ਟ ਅਤੇ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਪਛਾਣ ਦਿਵਾਉਣਾ ਹੈ।

ਹੋਰ ਖ਼ਬਰਾਂ📍 ਪੰਜਾਬ

ਪਿੰਡ ਰੂਮੀ ਦੇ ਜੰਮਪਲ ਸੋਹਣ ਸਿੰਘ ਗਿੱਲ ਨੇ ਅਮਰੀਕਾ 'ਚ ਗੱਡੇ ਕਾਮਯਾਬੀ ਦੇ ਝੰਡੇ

ਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਸਦੀ ਇੱਕ ਸ਼ਾਨਦਾਰ ਮਿਸਾਲ ਹਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੂਮੀ ਦੇ ਜੰਮਪਲ ਸੋਹਣ ਸਿੰਘ ਗਿੱਲ, ਜੋ ਇਸ ਵੇਲੇ ਅਮਰੀਕਾ ਦੇ ਆਇਓਵਾ ਸੂਬੇ ਦੇ ਸ਼ਹਿਰ ਡੇਵਨਪੋਰਟ ਵਿੱਚ ਇੱਕ ਬੇਹੱਦ ਸਫਲ ਕਾਰੋਬਾਰੀ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨ।
ਪਿੰਡ ਰੂਮੀ ਦੇ ਜੰਮਪਲ ਸੋਹਣ ਸਿੰਘ ਗਿੱਲ ਨੇ ਅਮਰੀਕਾ 'ਚ ਗੱਡੇ ਕਾਮਯਾਬੀ ਦੇ ਝੰਡੇ

ਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਸਦੀ ਇੱਕ ਸ਼ਾਨਦਾਰ ਮਿਸਾਲ ਹਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੂਮੀ ਦੇ ਜੰਮਪਲ ਸੋਹਣ ਸਿੰਘ ਗਿੱਲ, ਜੋ ਇਸ ਵੇਲੇ ਅਮਰੀਕਾ ਦੇ ਆਇਓਵਾ ਸੂਬੇ ਦੇ ਸ਼ਹਿਰ ਡੇਵਨਪੋਰਟ ਵਿੱਚ ਇੱਕ ਬੇਹੱਦ ਸਫਲ ਕਾਰੋਬਾਰੀ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨ।ਪਿੰਡ ਰੂਮੀ ਦੀ ਮਿੱਟੀ ਨਾਲ ਜੁੜੇ ਸੋਹਣ ਸਿੰਘ ਗਿੱਲ ਨੇ ਜਦੋਂ ਅਮਰੀਕਾ ਵੱਲ ਚਾਲੇ ਪਾਏ ਸਨ, ਤਾਂ ਉਨ੍ਹਾਂ ਦਾ ਸੁਪਨਾ ਕੁਝ ਵੱਡਾ ਕਰਨ ਦਾ ਸੀ। ਅਮਰੀਕਾ ਪਹੁੰਚਣ ਤੋਂ ਬਾਅਦ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਖ਼ਤ ਸੰਘਰਸ਼ ਕੀਤਾ ਅਤੇ ਦਿਨ-ਰਾਤ ਮਿਹਨਤ ਕੀਤੀ। ਇਸ ਲੰਮੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਇਓਵਾ (Iowa) ਦੇ ਸ਼ਹਿਰ ਡੇਵਨਪੋਰਟ ਵਿੱਚ ਪੱਕੇ ਤੌਰ 'ਤੇ ਵਸਣ ਦਾ ਫੈਸਲਾ ਕੀਤਾ। ਇੱਥੇ ਟਿਕਣ ਮਗਰੋਂ, ਆਪਣੀ ਦੂਰਅੰਦੇਸ਼ੀ ਅਤੇ ਲਗਨ ਨਾਲ ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਅੱਜ ਉਹ ਇਲਾਕੇ ਦੇ ਗਿਣੇ-ਚੁਣੇ ਅਤੇ ਸਤਿਕਾਰਤ ਵਪਾਰੀਆਂ ਵਿੱਚ ਸ਼ੁਮਾਰ ਹਨ। ਵਿਦੇਸ਼ ਵਿੱਚ ਵੱਡੀ ਕਾਮਯਾਬੀ ਹਾਸਲ ਕਰਨ ਦੇ ਬਾਵਜੂਦ, ਉਨ੍ਹਾਂ ਨੇ ਆਪਣੀ ਪੰਜਾਬੀਅਤ ਅਤੇ ਆਪਣੇ ਜੱਦੀ ਪਿੰਡ ਨਾਲ ਮੋਹ ਹਮੇਸ਼ਾ ਬਰਕਰਾਰ ਰੱਖਿਆ ਹੈ। ਆਪਣੇ ਰੁਝੇਵਿਆਂ ਭਰੇ ਵਪਾਰਕ ਜੀਵਨ ਦੇ ਨਾਲ-ਨਾਲ ਸੋਹਣ ਸਿੰਘ ਗਿੱਲ ਆਪਣੀ ਸਿਹਤ ਅਤੇ ਸ਼ੌਕ ਲਈ ਵੀ ਪੂਰਾ ਸਮਾਂ ਕੱਢਦੇ ਹਨ। ਉਹ ਗੋਲਫ (Golf) ਖੇਡਣ ਦੇ ਬੇਹੱਦ ਸ਼ੌਕੀਨ ਹਨ। ਕਾਰੋਬਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ, ਉਹ ਅਕਸਰ ਸਥਾਨਕ ਗੋਲਫ ਕੋਰਸਾਂ ਵਿੱਚ ਆਪਣੀ ਖੇਡ ਦਾ ਆਨੰਦ ਮਾਣਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਸਫਰ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਵੱਡੀ ਪ੍ਰੇਰਨਾ ਹੈ ਕਿ ਜੇਕਰ ਇਨਸਾਨ ਵਿੱਚ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦਾ ਹੋਵੇ, ਤਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਸਫਲਤਾ ਦੇ ਝੰਡੇ ਗੱਡੇ ਜਾ ਸਕਦੇ ਹਨ।