ਵੀਰਵਾਰ, 17 ਸਤੰਬਰ 2026
ਖ਼ਬਰਾਂ📍 ਚੰਡੀਗੜ੍ਹ

ਪੰਜਾਬ ਵਿੱਚ ਮੁੜ ਹੋਵੇਗਾ ਬਲੈਕਆਊਟ, 27 ਨਵੰਬਰ ਨੂੰ ਰਾਤ 8 ਵਜੇ ਵੱਜਣਗੇ ਸਾਇਰਨ

ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦੀ ਤਿਆਰੀ ਲਈ ਮੌਕ ਡਰਿੱਲ ਕਰਵਾਈ ਜਾਵੇਗੀ, ਜਿਸ ਦੌਰਾਨ ਬਲੈਕਆਊਟ ਕੀਤਾ ਜਾਵੇਗਾ।
ਪੰਜਾਬ ਵਿੱਚ ਮੁੜ ਹੋਵੇਗਾ ਬਲੈਕਆਊਟ, 27 ਨਵੰਬਰ ਨੂੰ ਰਾਤ 8 ਵਜੇ ਵੱਜਣਗੇ ਸਾਇਰਨ

ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬਲੈਕਆਊਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਬਾ ਦੇ ਸਾਰੇ ਜ਼ਿਲ੍ਹਿਆਂ ਵਿੱਚ 27 ਨਵੰਬਰ 2026 ਨੂੰ ਰਾਤ 8 ਵਜੇ ਬਲੈਕਆਊਟ ਕੀਤਾ ਜਾਵੇਗਾ। ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਲੈਕਆਊਟ ਦੇ ਨਾਲ ਸਾਰੇ ਖੇਤਰਾਂ ਵਿੱਚ ਵਾਰਨਿੰਗ ਸਾਇਰਨ ਵੱਜਣਗੇ।

ਇਹ ਮੌਕ ਡਰਿੱਲ ਸਿਵਲ ਡਿਫੈਂਸ ਦੇ ਜਾਇਜ਼ਾ ਲੈਣ ਅਤੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਸੰਬੰਧਤ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾਵੇਗਾ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੌਕ ਡਰਿੱਲ ਇੱਕ ਵਾਰਨਿੰਗ ਸਾਇਰਨ ਸਿਗਨਲ ਨਾਲ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਸਾਇਰਨ ਦੋ ਮਿੰਟਾਂ ਲਈ ਵੱਜੇਗਾ, ਅਤੇ ਇਸ ਤੋਂ ਤੁਰੰਤ ਬਾਅਦ ਸੂਬੇ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਇਸ ਕਾਰਨ ਸਾਰੇ ਨਾਗਰਿਕਾਂ ਨੂੰ ਇਸ ਸਮੇਂ ਪਹਿਲਾਂ ਹੀ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੈਨਿਕ ਵੋਕੇਸ਼ਨਲ ਜਲੰਧਰ ਵਿੱਚ ਨੌਕਰੀਆਂ ਖੁੱਲੀਆਂ; ਇੰਸਟ੍ਰਕਟਰ ਅਤੇ ਕਲਰਕ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂਪੜ੍ਹੋ →
ਬੇਅਦਬੀ ਕਾਨੂੰਨ 'ਤੇ ਸਰਕਾਰ ਨੇ ਬਣਾਈ ਤਾਲਮੇਲ ਕਮੇਟੀ; ਅਕਾਲ ਤਖ਼ਤ ਨਾਲ ਹੋਵੇਗੀ ਸਾਂਝੀ ਕਾਰਵਾਈਪੜ੍ਹੋ →
ਚੀਮਾ ਦਾ ਵੱਡਾ ਇਲਜ਼ਾਮ: ਅਕਾਲੀ-ਭਾਜਪਾ ਦੇ ਕਾਲੇ ਦੌਰ ਵਿੱਚ ਪੰਜਾਬ 'ਚ ਨਸ਼ਿਆਂ ਦਾ ਹੜ੍ਹ, 'ਚਿੱਟੇ' ਦਾ ਨਾਮ ਪਹਿਲੀ ਵਾਰ ਸੁਣਿਆਪੜ੍ਹੋ →
ਬਿਜਲੀ ਕਟੌਤੀ ਖਿਲਾਫ ਅਕਾਲੀ ਦਲ ਦਾ ਵੱਡਾ ਮੋਰਚਾ: ਪੰਜਾਬ ਭਰ ਵਿੱਚ ਹੋਇਆ ਪ੍ਰਦਰਸ਼ਨਪੜ੍ਹੋ →
ਅਕਾਲੀ ਦਲ ਦੇ ਆਗੂ ਅਮਰਜੀਤ ਚਾਵਲਾ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ; ਦੋ ਅਹੁਦਿਆਂ ਤੋਂ ਦਿੱਤਾ ਅਸਤੀਫਾਪੜ੍ਹੋ →
ਗੁਲਜ਼ਾਰ ਸਿੰਘ ਦੇ ਖੁਦਕੁਸ਼ੀ ਮਾਮਲੇ 'ਤੇ ਤਰੁਣ ਚੁੱਘ ਦਾ ਵੱਡਾ ਕਦਮ; ਅਮਿਤ ਸ਼ਾਹ ਕੋਲ ਉਠਾਉਣ ਦਾ ਕੀਤਾ ਵਾਅਦਾਪੜ੍ਹੋ →