📰 09/20/2026
ਪੰਜਾਬ📍 ਪੰਜਾਬ

ਐਸ.ਆਈ.ਆਰ. ’ਚ ਗੜਬੜੀਆਂ ਅਡਵਾਨੀ, ਜੈਸ਼ੰਕਰ ਤੇ ਸਿਸੋਦੀਆ ਸਮੇਤ ਕਈ ਪ੍ਰਮੁੱਖ ਹਸਤੀਆਂ ਨੂੰ ਭੇਜੇ ਨੋਟਿਸ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)–ਸਾਬਕਾ ਉਪ ਪ੍ਰਧਾਨ ਮੰਤਰੀ ਐਲ.ਕੇ. ਅਡਵਾਨੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਤੇ ਹੋਰ ਕਈ ਪ੍ਰਮੁੱਖ ਹਸਤੀਆਂ ’ਚ ਨੂੰ ‘ਐਸ. ਆਈ. ਆਰ.’ ਪ੍ਰਕਿਰਿਆ ਤਹਿਤ ਦਿੱਤੇ ਗਏ ਵੇਰਵਿਆਂ ’ਚ ‘ਖਾਮੀਆਂ’ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ।

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)–ਸਾਬਕਾ ਉਪ ਪ੍ਰਧਾਨ ਮੰਤਰੀ ਐਲ.ਕੇ. ਅਡਵਾਨੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਤੇ ਹੋਰ ਕਈ ਪ੍ਰਮੁੱਖ ਹਸਤੀਆਂ ’ਚ ਨੂੰ ‘ਐਸ. ਆਈ. ਆਰ.’ ਪ੍ਰਕਿਰਿਆ ਤਹਿਤ ਦਿੱਤੇ ਗਏ ਵੇਰਵਿਆਂ ’ਚ ‘ਖਾਮੀਆਂ’ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਜਲਦੀ ਹੀ ਜਾਰੀ ਕੀਤੇ ਜਾਣੇ ਹਨ, ਉਨ੍ਹਾਂ ’ਚ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੇ.ਐਨ.ਯੂ. ਦੇ ਸਾਬਕਾ ਉਪ-ਕੁਲਪਤੀ ਐਮ. ਜਗਦੀਸ਼ ਕੁਮਾਰ, ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਨੀਤੀ ਆਯੋਗ ਦੇ ਸਾਬਕਾ ਉਪ ਚੇਅਰਮੈਨ ਅਰਵਿੰਦ ਪਨਗੜੀਆ, ਸੇਬੀ ਦੇ ਚੇਅਰਮੈਨ ਤੁਹਿਨ ਕਾਂਤਾ ਪਾਂਡੇ, ਸਾਬਕਾ ਫੌਜ ਮੁਖੀ ਉਪੇਂਦਰ ਦਿਵੇਦੀ ਤੇ ਸੀ. ਬੀ. ਆਈ. ਡਾਇਰੈਕਟਰ ਪ੍ਰਵੀਨ ਸੂਦ ਸ਼ਾਮਲ ਹਨ। ਨੋਟਿਸ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਪ੍ਰਮੁੱਖ ਵੋਟਰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਹਨ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ, ਉਨ੍ਹਾਂ ਦੀ ਪਤਨੀ ਸੀਮਾ ਤੇ ਉਨ੍ਹਾਂ ਦੇ ਪੁੱਤਰ ਮੀਰ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਵਿਵਾਦ ਦੇ ਵਿਚਕਾਰ, ਜ਼ਿਲ੍ਹਾ ਚੋਣ ਅਧਿਕਾਰੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਚੋਣ ਕਮਿਸ਼ਨਰ ਐਸ. ਐਸ. ਸੰਧੂ ਦੇ ਨਾਂਅ ਵਿਚ ਵੀ ਫਰਕ ਸੀ, ਪਰ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਤੱਥਾਂ, ਵੇਰਵਿਆਂ ਤੇ ਦਸਤਾਵੇਜ਼ਾਂ ਦੀ ਢੁਕਵੀਂ ਤਸਦੀਕ ਕਰ ਲਈ ਗਈ ਹੈ। ਉਨ੍ਹਾਂ ਦੀ ਐਂਟਰੀ ਨੂੰ ਪ੍ਰਮਾਣਿਤ ਕਰਕੇ ਅੰਤਿਮ ਵੋਟਰ ਸੂਚੀ ਵਿਚ ਸ਼ਾਮਲ ਕਰਨ ਲਈ ਸੂਚੀ ’ਚ ਦਰਜ ਕਰ ਲਿਆ ਗਿਆ ਹੈ। ਇਸ ਸੂਚੀ ਦਾ ਪ੍ਰਕਾਸ਼ਨ 4 ਨਵੰਬਰ, 2026 ਨੂੰ ਹੋਣਾ ਤੈਅ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿਉਹਾਰੀ ਸੀਜ਼ਨ ਦਾ ਤੋਹਫ਼ਾ; ਭਗਵੰਤ ਮਾਨ ਸਰਕਾਰ ਨੇ ਮਹਿੰਗਾਈ ਭੱਤਾ ਵਧਾ ਕੇ 50 ਫ਼ੀਸਦ ਕੀਤਾਪੜ੍ਹੋ →
ਐਸਆਈਆਰ ਨੂੰ ਲੈ ਕੇ ਕਾਂਗਰਸ ਦਾ ਹਮਲਾ, ਅਮਿਤ ਸ਼ਾਹ ’ਤੇ ਵੋਟਰ ਹਟਾਉਣ ਦੇ ਦੋਸ਼ਪੜ੍ਹੋ →
ਬਾਘ ਦੇ ਬੱਚਿਆਂ ਦੀ ਪੂਲ ਪਾਰਟੀ ਜਿੱਤ ਲਵੇਗੀ ਦਿਲ, ਦੇਖੋ ਇਹ ਵਾਇਰਲ ਵੀਡੀਓਪੜ੍ਹੋ →
ਅਮਰੀਕਾ ਨੇ ਮੱਧ-ਪੂਰਬ ’ਚ ਦੂਤਘਰਾਂ ਨੂੰ ਕੀਤਾ ਅਲਰਟ ਦੌਰਾ ਖ਼ਤਮ ਹੋਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਪਰਤੇ ਟਰੰਪਪੜ੍ਹੋ →
ਅਮਰੀਕੀ ਧੌਂਸ ਅੱਗੇ ਨਹੀਂ ਝੁਕੇਗਾ ਭਾਰਤਪੜ੍ਹੋ →
ਸਾਊਦੀ ‘ਚ ਫਸੇ ਦੋ ਪੰਜਾਬੀ ਪਰਤੇ ਘਰ, ਸੰਤ ਸੀਚੇਵਾਲ ਦੇ ਯਤਨ ਸਦਕਾ ਸੁਰੱਖਿਅਤ ਵਾਪਸੀਪੜ੍ਹੋ →