📰 10/27/2026

ਲੋਕ ਸਾਂਝ — ਡਿਜੀਟਲ ਅਖ਼ਬਾਰ

10/27/2026 · ਅੰਕ 538 · 38 ਪ੍ਰਮੁੱਖ ਖ਼ਬਰਾਂ
🗞 ਅੱਜ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ।
ਪੰਜਾਬ📍 ਪੰਜਾਬ

ਖ਼ਤਰਨਾਕ ਗੈਂਗਸਟਰ ਅੰਮ੍ਰਿਤਪਾਲ ਬਾਠ ਕੈਨੇਡਾ ’ਚ ਗ੍ਰਿਫ਼ਤਾਰ, 24 ਗੰਭੀਰ ਅਪਰਾਧਿਕ ਮਾਮਲਿਆਂ ’ਚ ਸੀ ਲੋੜੀਂਦਾ

ਤਰਨਤਾਰਨ - ਪੰਜਾਬ ਪੁਲਸ ਲਈ ਲੰਮੇ ਸਮੇਂ ਤੋਂ ਸਿਰਦਰਦੀ ਬਣਿਆ ਜ਼ਿਲਾ ਤਰਨਤਾਰਨ ਦਾ ਖ਼ਤਰਨਾਕ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਆਖਿਰਕਾਰ ਕੈਨੇਡਾ ਪੁਲਸ ਦੇ ਹੱਥੇ ਚੜ੍ਹ ਗਿਆ।
ਖ਼ਤਰਨਾਕ ਗੈਂਗਸਟਰ ਅੰਮ੍ਰਿਤਪਾਲ ਬਾਠ ਕੈਨੇਡਾ ’ਚ ਗ੍ਰਿਫ਼ਤਾਰ, 24 ਗੰਭੀਰ ਅਪਰਾਧਿਕ ਮਾਮਲਿਆਂ ’ਚ ਸੀ ਲੋੜੀਂਦਾ

ਤਰਨਤਾਰਨ - ਪੰਜਾਬ ਪੁਲਸ ਲਈ ਲੰਮੇ ਸਮੇਂ ਤੋਂ ਸਿਰਦਰਦੀ ਬਣਿਆ ਜ਼ਿਲਾ ਤਰਨਤਾਰਨ ਦਾ ਖ਼ਤਰਨਾਕ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਆਖਿਰਕਾਰ ਕੈਨੇਡਾ ਪੁਲਸ ਦੇ ਹੱਥੇ ਚੜ੍ਹ ਗਿਆ। ਕਰੀਬ 24 ਗੰਭੀਰ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਬਾਠ ਦੀ ਗ੍ਰਿਫ਼ਤਾਰੀ ਨੂੰ ਪੰਜਾਬ ਪੁਲਸ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

ਜਾਅਲੀ ਪਾਸਪੋਰਟ ਦੇ ਸਹਾਰੇ ਭਾਰਤ ਤੋਂ ਫਰਾਰ ਹੋ ਕੇ ਕੈਨੇਡਾ ਪੁੱਜੇ ਇਸ ਗੈਂਗਸਟਰ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੁਣ ਉਸ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆ ਕੇ ਪੰਜਾਬ ਪੁਲਸ ਦੇ ਹਵਾਲੇ ਕਰਨ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲਾ ਤਰਨਤਾਰਨ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪਿੰਡ ਮੀਆਂਪੁਰ ਨਿਵਾਸੀ ਅੰਮ੍ਰਿਤਪਾਲ ਸਿੰਘ ਬਾਠ ਖ਼ਿਲਾਫ਼ ਕਤਲ ਦੇ 3, ਇਰਾਦਾ ਕਤਲ ਦੇ 7 ਮਾਮਲਿਆਂ ਤੋਂ ਇਲਾਵਾ ਅਸਲਾ ਐਕਟ, ਫਿਰੌਤੀ ਮੰਗਣ ਸਮੇਤ ਕਰੀਬ 24 ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਵੱਖ-ਵੱਖ ਅਪਰਾਧਿਕ ਵਾਰਦਾਤਾਂ ਵਿਚ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਪੁਲਸ ਦੇ ਚੁੰਗਲ ਤੋਂ ਬਚਣ ਲਈ ਕਥਿਤ ਤੌਰ ’ਤੇ ਜਾਅਲੀ ਪਾਸਪੋਰਟ ਤਿਆਰ ਕਰਵਾ ਕੇ ਕੈਨੇਡਾ ਫਰਾਰ ਹੋ ਗਿਆ ਸੀ। ਉਸ ਦੀ ਭਾਲ ਲਈ ਪੰਜਾਬ ਪੁਲਸ ਲਗਾਤਾਰ ਕੇਂਦਰੀ ਜਾਂਚ ਏਜੰਸੀਆਂ ਦੇ ਸੰਪਰਕ ’ਚ ਸੀ।

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਸ਼ਹਿਰ ’ਚ ਸਥਾਨਕ ਪੁਲਸ ਵੱਲੋਂ ਸੜਕ ’ਤੇ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਲਈ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਬਾਠ ਦੀ ਗੱਡੀ ਨੂੰ ਜਾਂਚ ਲਈ ਰੋਕਿਆ ਗਿਆ। ਪੁਲਸ ਵੱਲੋਂ ਪੁੱਛਗਿੱਛ ਕਰਨ ਮੌਕੇ ਉਸ ਨੇ ਆਪਣੀ ਅਸਲ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਦਸਤਾਵੇਜ਼ਾਂ ਅਤੇ ਪੁਲਸ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਉਸ ਦੀ ਅਸਲ ਪਛਾਣ ਸਾਹਮਣੇ ਆ ਗਈ ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਪੰਜਾਬ📍 ਪੰਜਾਬ

‘ਰਾਮਾਇਣ’ ਦਾ ਗੀਤ ‘ਮੰਗਲ ਰੰਗ’ ਪੰਜ ਭਾਸ਼ਾਵਾਂ ਵਿੱਚ ਰਿਲੀਜ਼

ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਆਉਣ ਵਾਲੀ ਫਿਲਮ ‘ਰਾਮਾਇਣ’ ਦਾ ਗੀਤ ‘ਮੰਗਲ ਰੰਗ’ ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਹਿੰਦੀ ਵਿੱਚ ਗੀਤ ਨੂੰ ਆਵਾਜ਼ ਅਰੀਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਦਿੱਤੀ ਹੈ।
‘ਰਾਮਾਇਣ’ ਦਾ ਗੀਤ ‘ਮੰਗਲ ਰੰਗ’ ਪੰਜ ਭਾਸ਼ਾਵਾਂ ਵਿੱਚ ਰਿਲੀਜ਼

ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਆਉਣ ਵਾਲੀ ਫਿਲਮ ‘ਰਾਮਾਇਣ’ ਦਾ ਗੀਤ ‘ਮੰਗਲ ਰੰਗ’ ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਹਿੰਦੀ ਵਿੱਚ ਗੀਤ ਨੂੰ ਆਵਾਜ਼ ਅਰੀਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਦਿੱਤੀ ਹੈ।

ਹਿੰਦੀ ਵਿੱਚ ਗੀਤ ਦੇ ਬੋਲ ਡਾ. ਕੁਮਾਰ ਵਿਸ਼ਵਾਸ ਨੇ ਲਿਖੇ ਹਨ। ਤਾਮਿਲ ਵਿੱਚ ਗੀਤ ਨੂੰ ਅਭੈ ਜੋਧਪੁਰਕਰ ਅਤੇ ਸੈਂਧਵੀ ਨੇ ਆਵਾਜ਼ ਦਿੱਤੀ ਹੈ, ਜਦਕਿ ਤੇਲਗੂ ਵਿੱਚ ਇਸ ਨੂੰ ਰਾਘਵ ਕੌਸ਼ਿਕ ਅਤੇ ਵੈਸ਼ਾਲੀ ਸਾਮੰਤ ਨੇ ਗਾਇਆ ਹੈ। ਕੰਨੜ ’ਚ ਆਵਾਜ਼ ਅਰਮਾਨ ਮਲਿਕ ਅਤੇ ਬੇਲਾ ਸ਼ੇਂਡੇ ਦੀ ਹੈ। ਮਲਿਆਲਮ ਵਿੱਚ ਇਸ ਨੂੰ ਨਰੇਸ਼ ਅਈਅਰ ਅਤੇ ਅੰਮ੍ਰਿਤਾ ਰਾਜਨ ਨੇ ਗਾਇਆ ਹੈ। ਵੀਡੀਓ ਵਿੱਚ ਭਗਵਾਨ ਰਾਮ ਤੇ ਸੀਤਾ ਦਾ ਵਿਆਹ, ਮਹਿਲ ਦੇ ਦ੍ਰਿਸ਼ ਅਤੇ ਵਨਵਾਸ ਦੌਰਾਨ ਉਨ੍ਹਾਂ ਦਾ ਜੀਵਨ ਦਿਖਾਇਆ ਗਿਆ ਹੈ। ਗੀਤ ਨੂੰ ਸੰਗੀਤਬੱਧ ਕਰਨ ਬਾਰੇ ਗੱਲ ਕਰਦਿਆਂ ਰਹਿਮਾਨ ਨੇ ਕਿਹਾ, “ਰਾਮਾਇਣ ਪੀੜ੍ਹੀਆਂ ਤੋਂ ਲੋਕਾਂ ਦੇ ਦਿਲਾਂ ’ਚ ਹੈ ਅਤੇ ਸੰਗੀਤ ਰਾਹੀਂ ਇਸ ਤੱਕ ਪਹੁੰਚਣਾ ਮੇਰੇ ਲਈ ਬਹੁਤ ਖ਼ਾਸ ਅਨੁਭਵ ਸੀ। ਭਗਵਾਨ ਰਾਮ ਅਤੇ ਸੀਤਾ ਦੇ ਰਿਸ਼ਤੇ ਵਿੱਚ ਪਵਿੱਤਰਤਾ ਅਤੇ ਕੋਮਲਤਾ ਹੈ, ਜਿਸ ਨੂੰ ਮੈਂ ਚਾਹੁੰਦਾ ਸੀ ਕਿ ਸੰਗੀਤ ਰਾਹੀਂ ਬਾਖੂਬੀ ਦਰਸਾਇਆ ਜਾਵੇ। ‘ਮੰਗਲ ਰੰਗ’ ਨਾਲ ਮੈਨੂੰ ਉਮੀਦ ਹੈ ਕਿ ਸਰੋਤੇ ਉਸ ਨਿੱਘ ਅਤੇ ਸ਼ਰਧਾ ਨੂੰ ਮਹਿਸੂਸ ਕਰਨਗੇ ਅਤੇ ਇਸ ਧੁਨ ਵਿੱਚੋਂ ਉਨ੍ਹਾਂ ਨੂੰ ਕੁਝ ਆਪਣਾ ਲੱਭੇਗਾ।’’

ਪੰਜਾਬ📍 ਪੰਜਾਬ

ਵਿਸ਼ਵਕਰਮਾ ਦਿਵਸ ਮੌਕੇ ਜਨਤਕ ਛੁੱਟੀ ਐਲਾਨਣ ਦੀ ਮੰਗ, ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਵਿਲੀ ਨੇ ਕਿਹਾ ਕਿ ਸ਼ਹਿਰ ਦੇ ਕਈ ਵਸਨੀਕ ਉਨ੍ਹਾਂ ਨੂੰ ਮਿਲ ਰਹੇ ਹਨ ਅਤੇ ਆਉਣ ਵਾਲੇ ਵਿਸ਼ਵਕਰਮਾ ਦਿਵਸ ਮੌਕੇ ਜਨਤਕ ਛੁੱਟੀ ਐਲਾਨਣ ਦੀ ਮੰਗ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਠਾਉਣ ਦੀ ਅਪੀਲ ਕਰ ਰਹੇ ਹਨ।
ਵਿਸ਼ਵਕਰਮਾ ਦਿਵਸ ਮੌਕੇ ਜਨਤਕ ਛੁੱਟੀ ਐਲਾਨਣ ਦੀ ਮੰਗ, ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਵਿਲੀ ਨੇ ਕਿਹਾ ਕਿ ਸ਼ਹਿਰ ਦੇ ਕਈ ਵਸਨੀਕ ਉਨ੍ਹਾਂ ਨੂੰ ਮਿਲ ਰਹੇ ਹਨ ਅਤੇ ਆਉਣ ਵਾਲੇ ਵਿਸ਼ਵਕਰਮਾ ਦਿਵਸ ਮੌਕੇ ਜਨਤਕ ਛੁੱਟੀ ਐਲਾਨਣ ਦੀ ਮੰਗ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਠਾਉਣ ਦੀ ਅਪੀਲ ਕਰ ਰਹੇ ਹਨ।

ਵਿਲੀ ਨੇ ਕਿਹਾ ਕਿ ਵਿਸ਼ਵਕਰਮਾ ਦਿਵਸ ਬਹੁਤ ਸਾਰੇ ਲੋਕਾਂ ਲਈ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਰੱਖਦਾ ਹੈ। ਇਹ ਦਿਨ ਬਹੁਤ ਸਾਰੇ ਪਰਿਵਾਰਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਗਵਾਨ ਵਿਸ਼ਵਕਰਮਾ ਨੂੰ ਦੇਵਤਿਆਂ ਦਾ ਦੈਵੀ ਆਰਕੀਟੈਕਟ ਮੰਨਿਆ ਜਾਂਦਾ ਹੈ। ਵਿਸ਼ਵਕਰਮਾ ਪੂਜਾ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ ‘ਤੇ ਜਨਤਕ ਛੁੱਟੀ ਹੋਣ ਕਾਰਨ ਲੋਕਾਂ ਨੂੰ ਕੰਮ ਤੋਂ ਛੁੱਟੀ ਲੈਣ ਦੀ ਚਿੰਤਾ ਤੋਂ ਬਿਨਾਂ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ, ਅਰਦਾਸ ਕਰਨ ਅਤੇ ਧਾਰਮਿਕ ਰਸਮਾਂ ਨਿਭਾਉਣ ਦਾ ਮੌਕਾ ਮਿਲੇਗਾ।

ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਨੇ ਲੋਕਾਂ ਦੀਆਂ ਭਾਵਨਾਵਾਂ ਅਤੇ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਵਕਰਮਾ ਦਿਵਸ ਨੂੰ ਜਨਤਕ ਛੁੱਟੀ ਐਲਾਨਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਰਸਮੀ ਅਪੀਲ ਕੀਤੀ ਹੈ। ਵਿਲੀ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨੂੰ ਰਸਮੀ ਈ-ਮੇਲ ਵੀ ਭੇਜ ਦਿੱਤੀ ਗਈ ਹੈ। ਇਸ ਮੰਗ ’ਤੇ ਪ੍ਰਸ਼ਾਸਨ ਨੂੰ ਗੌਰ ਕਰਕੇ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਕਰੇਗਾ ਅਤੇ ਲੋਕ ਹਿੱਤ ਵਿੱਚ ਉਸਾਰੂ ਫ਼ੈਸਲਾ ਲਵੇਗਾ।

ਪੰਜਾਬ📍 ਪੰਜਾਬ

ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਭੂਚਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਨੇ ਦਿੱਤਾ ਅਸਤੀਫ਼ਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਪਾਰਟੀਆਂ ਵਿਚਾਲੇ ਜੋੜ-ਤੋੜ ਦਾ ਸਿਲਸਿਲਾ ਵੀ ਜਾਰੀ ਹੈ। ਇਸ ਵਿਚਾਲੇ ਅਹਿਮ ਖਬਰ ਸਾਹਮਣੇ ਆ ਰਹੀ ਹੈ।
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਭੂਚਾਲ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਨੇ ਦਿੱਤਾ ਅਸਤੀਫ਼ਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਪਾਰਟੀਆਂ ਵਿਚਾਲੇ ਜੋੜ-ਤੋੜ ਦਾ ਸਿਲਸਿਲਾ ਵੀ ਜਾਰੀ ਹੈ। ਇਸ ਵਿਚਾਲੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਮੁੱਖ ਬੁਲਾਰੇ ਤੇਜਿੰਦਰ ਸਿੰਘ ਢਿੱਲੋਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਮੈਂ, ਦਾਸ ਤਜਿੰਦਰਵੀਰ ਸਿੰਘ ਢਿੱਲੋ, ਆਪਣੇ ਅਹੁਦੇ ਮੁੱਖ ਬੁਲਾਰਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੋਂ ਅਸਤੀਫ਼ਾ ਦਿੰਦਾ ਹਾਂ। ਬਹੁਤ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਜਿਸ ਸੋਚ ਨੂੰ ਲੈ ਕੇ ਦਾਸ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਦਿਨ-ਰਾਤ ਮਿਹਨਤ ਕੀਤੀ ਸੀ, ਅੱਜ ਉਹ ਪਾਰਟੀ ਆਪਣੇ ਅਸੂਲਾਂ ਅਤੇ ਸੋਚ ਤੋਂ ਪਾਸੇ ਹਟ ਕੇ ਚਾਰ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ।

ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਨ੍ਹਾਂ ਚਾਰ ਲੋਕਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤੇ ਭਾਈ ਦੀਪ ਸਿੱਧੂ ਦੀ ਸੋਚ ਨੂੰ ਪਾਰਟੀ ਵਿੱਚੋਂ ਖ਼ਤਮ ਕਰ ਦਿੱਤਾ ਹੈ। ਅੱਜ ਪੰਥ ਦੀ ਪਾਰਟੀ ਸਰਕਾਰੀ ਦਫ਼ਤਰਾਂ ਵਿੱਚੋਂ ਚੱਲਦੀ ਹੈ। ਜਿਨ੍ਹਾਂ ਵੀ ਲੋਕਾਂ ਨੇ ਪਾਰਟੀ ਨੂੰ ਖੜ੍ਹਾ ਕੀਤਾ ਹੈ, ਇਨ੍ਹਾਂ ਚਾਰ ਲੋਕਾਂ ਵੱਲੋਂ ਉਨ੍ਹਾਂ ਨੂੰ ਦਬਾਇਆ ਜਾਂਦਾ ਹੈ ਅਤੇ ਆਪਣੇ ਅਤੇ ਸਰਕਾਰ ਵੱਲੋਂ ਭੇਜੇ ਗਏ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਇਹ ਕੌਮ, ਪੰਥ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਦਾ ਸਾਥ ਦਿੰਦੇ ਹਨ।

ਪੰਜਾਬ📍 ਪੰਜਾਬ

ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ : ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੂੰ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ

ਚੰਡੀਗੜ੍ਹ: ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਝੋਟਾ ਦੇ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੂੰ ਸੀ.ਬੀ.ਆਈ. ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਚੰਡੀਗੜ੍ਹ: ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਝੋਟਾ ਦੇ ਮੁਲਜ਼ਮ ਅਸ਼ਵਨੀ ਕੁਮਾਰ ਦੀ ਪਤਨੀ ਨੂੰ ਸੀ.ਬੀ.ਆਈ. ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਭਲਕੇ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦਰਅਸਲ, ਅਸ਼ਵਨੀ ਕੁਮਾਰ ਦੀ ਪਤਨੀ ਨੂੰ ਅੱਜ ਸੀ.ਬੀ.ਆਈ. ਨੇ ਮੋਹਾਲੀ ਦੀ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ, ਜਦੋਂ ਕਿ ਅਸ਼ਵਨੀ ਕੁਮਾਰ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਭਲਕੇ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਦੌਰਾਨ ਉਨ੍ਹਾਂ ਦੇ ਰਿਮਾਂਡ ਬਾਰੇ ਫ਼ੈਸਲਾ ਲਿਆ ਜਾਵੇਗਾ।

ਪੰਜਾਬ📍 ਪੰਜਾਬ

ਸੀਐਮ ਦੇ ਰਾਜਬੀਰ ਘੁੰਮਣ ਵੱਲੋਂ ਮਜੀਠੀਆ ਨੂੰ ਕਾਨੂੰਨੀ ਨੋਟਿਸ, 24 ਘੰਟਿਆਂ ਚ ਪੋਸਟ ਹਟਾਉਣ ਤੇ ਜਨਤਕ ਮੁਆਫ਼ੀ ਮੰਗਣ ਦੀ ਮੰਗ

ਨੋਟਿਸ 'ਚ ਇਲਜ਼ਾਮ ਲਗਾਇਆ ਗਿਆ ਹੈ ਕਿ ਬਿਕਰਮ ਮਜੀਠੀਆ ਨੇ 26 ਅਕਤੂਬਰ 2026 ਨੂੰ ਆਪਣੇ ਪ੍ਰਮਾਣਿਤ ਐਕਸ ਅਕਾਊਂਟ ਰਾਹੀਂ ਰਾਜਬੀਰ ਸਿੰਘ ਘੁੰਮਣ ਨੂੰ ਨਸ਼ਿਆਂ ਦੇ ਕਾਰੋਬਾਰ ਤੇ ਕੁਝ ਹੋਰ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੋੜਨ ਵਾਲੇ ਬਿਆਨ ਪ੍ਰਕਾਸ਼ਿਤ ਕੀਤੇ।
ਸੀਐਮ ਦੇ ਰਾਜਬੀਰ ਘੁੰਮਣ ਵੱਲੋਂ ਮਜੀਠੀਆ ਨੂੰ ਕਾਨੂੰਨੀ ਨੋਟਿਸ, 24 ਘੰਟਿਆਂ ਚ ਪੋਸਟ ਹਟਾਉਣ ਤੇ ਜਨਤਕ ਮੁਆਫ਼ੀ ਮੰਗਣ ਦੀ ਮੰਗ

ਨੋਟਿਸ 'ਚ ਇਲਜ਼ਾਮ ਲਗਾਇਆ ਗਿਆ ਹੈ ਕਿ ਬਿਕਰਮ ਮਜੀਠੀਆ ਨੇ 26 ਅਕਤੂਬਰ 2026 ਨੂੰ ਆਪਣੇ ਪ੍ਰਮਾਣਿਤ ਐਕਸ ਅਕਾਊਂਟ ਰਾਹੀਂ ਰਾਜਬੀਰ ਸਿੰਘ ਘੁੰਮਣ ਨੂੰ ਨਸ਼ਿਆਂ ਦੇ ਕਾਰੋਬਾਰ ਤੇ ਕੁਝ ਹੋਰ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੋੜਨ ਵਾਲੇ ਬਿਆਨ ਪ੍ਰਕਾਸ਼ਿਤ ਕੀਤੇ। ਨੋਟਿਸ 'ਚ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ, ਝੂਠਾ ਤੇ ਮਾਣਹਾਨੀ ਕਰਨ ਵਾਲਾ ਦੱਸਿਆ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਸਿੰਘ ਘੁੰਮਣ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪਾਈ ਗਈ ਇੱਕ ਪੋਸਟ ‘ਚ ਕਥਿਤ ਤੌਰ ਤੇ ਕੀਤੇ ਗਏ ਮਾਣਹਾਨੀ ਵਾਲੇ ਇਲਜ਼ਾਮਾਂ ਦੇ ਸਬੰਧ ‘ਚ ਭੇਜਿਆ ਗਿਆ ਹੈ।

ਕਾਨੂੰਨੀ ਨੋਟਿਸ ਅਨੁਸਾਰ, ਮਜੀਠੀਆ ਦੀ ਪੋਸਟ ‘ਚ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ, ਕਥਿਤ ਡਰੱਗ ਮਾਫ਼ੀਆ ਤੇ ਸੁਮਨ ਆਰਬਰ ਗਰੁੱਪ ਦਾ ਜ਼ਿਕਰ ਕਰਦਿਆਂ ਰਾਜਬੀਰ ਸਿੰਘ ਘੁੰਮਣ ਦਾ ਨਾਮ ਵੀ ਜੋੜਿਆ ਗਿਆ ਸੀ। ਨੋਟਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਘੁੰਮਣ ਦਾ ਨਾ ਤਾਂ ਇਸ ਗਰੁੱਪ ਨਾਲ ਤੇ ਨਾ ਹੀ ਕਿਸੇ ਗੈਰ-ਕਾਨੂੰਨੀ ਦਵਾਈਆਂ ਦੇ ਕਾਰੋਬਾਰ ਨਾਲ ਕੋਈ ਸਬੰਧ ਹੈ। ਘੁੰਮਣ ਦੇ ਪੱਖ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਬਿਆਨ ਸਿਆਸੀ ਰੰਜਿਸ਼ ਤਹਿਤ ਦਿੱਤੇ ਗਏ ਹਨ ਤੇ ਇਨ੍ਹਾਂ ਨਾਲ ਉਨ੍ਹਾਂ ਦੇ ਨਿੱਜੀ ਅਕਸ, ਸਮਾਜਿਕ ਸਾਖ ਅਤੇ ਸਰਕਾਰੀ ਅਹੁਦੇ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਿਆ ਹੈ।

ਨੋਟਿਸ ‘ਚ ਇਹ ਵੀ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪੋਸਟ ਦੀ ਪਹੁੰਚ ਵਧਾਉਣ ਲਈ ਕਈ ਰਾਸ਼ਟਰੀ ਤੇ ਪੰਜਾਬ ਦੇ ਮੀਡੀਆ ਅਦਾਰਿਆਂ, ਪੱਤਰਕਾਰਾਂ ਤੇ ਹੋਰ ਸੰਸਥਾਗਤ ਅਕਾਊਂਟਾਂ ਨੂੰ ਟੈਗ ਕੀਤਾ ਗਿਆ। ਇਸ ਕਾਰਨ ਕਥਿਤ ਇਲਜ਼ਾਮ ਵੱਡੇ ਪੱਧਰ ਤੇ ਫੈਲੇ ਤੇ ਘੁੰਮਣ ਨੂੰ ਲੋਕਾਂ ਦੇ ਸਵਾਲਾਂ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਸਾਰੇ ਦਾਅਵੇ ਕਾਨੂੰਨੀ ਨੋਟਿਸ ‘ਚ ਘੁੰਮਣ ਦੇ ਪੱਖ ਵੱਲੋਂ ਕੀਤੇ ਗਏ ਹਨ।

ਕਾਨੂੰਨੀ ਨੋਟਿਸ ਰਾਹੀਂ ਬਿਕਰਮ ਮਜੀਠੀਆ ਨੂੰ ਨੋਟਿਸ ਪ੍ਰਾਪਤ ਹੋਣ ਤੋਂ 24 ਘੰਟਿਆਂ ਦੇ ਅੰਦਰ ਮੰਗਾਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ।

ਐਕਸ ਅਕਾਊਂਟ ਤੇ ਆਪਣੇ ਕੰਟਰੋਲ ਹੇਠ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਬੰਧਤ ਪੋਸਟ ਤੇ ਉਸ ਨਾਲ ਜੁੜੀ ਸਮੱਗਰੀ ਨੂੰ ਹਟਾਇਆ ਜਾਵੇ।

ਆਪਣੇ ਪ੍ਰਮਾਣਿਤ ਐਕਸ ਅਕਾਊਂਟ ਤੇ ਜਨਤਕ ਮੁਆਫ਼ੀ ਪ੍ਰਕਾਸ਼ਿਤ ਕੀਤੀ ਜਾਵੇ ਤੇ ਪੰਜਾਬ ਦੇ ਪ੍ਰਮੁੱਖ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਅਦਾਰਿਆਂ ਲਈ ਅਧਿਕਾਰਤ ਪ੍ਰੈੱਸ ਰਿਲੀਜ਼ ਜਾਰੀ ਕਰਕੇ ਕਥਿਤ ਦੋਸ਼ ਵਾਪਸ ਲਏ ਜਾਣ।

ਭਵਿੱਖ ‘ਚ ਰਾਜਬੀਰ ਸਿੰਘ ਘੁੰਮਣ ਵਿਰੁੱਧ ਅਜਿਹੇ ਕਥਿਤ ਝੂਠੇ, ਬੇਬੁਨਿਆਦ ਜਾਂ ਮਾਣਹਾਨੀ ਵਾਲੇ ਬਿਆਨ ਨਾ ਦੇਣ ਅਤੇ ਨਾ ਹੀ ਪ੍ਰਕਾਸ਼ਿਤ ਕਰਨ ਦਾ ਲਿਖਤੀ ਭਰੋਸਾ ਦਿੱਤਾ ਜਾਵੇ।

ਨੋਟਿਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਬਿਕਰਮ ਮਜੀਠੀਆ ਵਿਰੁੱਧ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 356 ਤਹਿਤ ਮਾਣਹਾਨੀ ਤੇ ਧਾਰਾ 351 ਤਹਿਤ ਅਪਰਾਧਿਕ ਧਮਕੀ ਨਾਲ ਸਬੰਧਤ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਨਾਲ-ਨਾਲ ਮਾਣਹਾਨੀ ਕਾਰਨ ਹੋਏ ਨੁਕਸਾਨ ਲਈ ਹਰਜਾਨੇ ਦਾ ਸਿਵਲ ਮੁਕੱਦਮਾ ਵੀ ਦਾਇਰ ਕੀਤਾ ਜਾ ਸਕਦਾ ਹੈ।

ਪੰਜਾਬ📍 ਪੰਜਾਬ

ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਤੇ ਸੀਐਮ ਮਾਨ ਦਾ ਤੰਜ਼: ਆਉਣ ਦਿਓ; ਜ਼ਮਾਨਤ ਜ਼ਬਤ ਹੋਵੇਗੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 4 ਨਵੰਬਰ ਨੂੰ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ, "ਉਹ ਅਜੇ ਗੇਂਦ ਪਾਸ ਕਰਨ ਦੇ ਕਾਬਿਲ ਵੀ ਨਹੀਂ ਹੋਏ, ਪਰ ਗੋਲ ਕਰਨ ਦੀਆਂ ਗੱਲਾਂ ਪਹਿਲਾਂ ਹੀ ਕਰਨ ਲੱਗ ਪਏ ਹਨ।
ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਤੇ ਸੀਐਮ ਮਾਨ ਦਾ ਤੰਜ਼: ਆਉਣ ਦਿਓ; ਜ਼ਮਾਨਤ ਜ਼ਬਤ ਹੋਵੇਗੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 4 ਨਵੰਬਰ ਨੂੰ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ, "ਉਹ ਅਜੇ ਗੇਂਦ ਪਾਸ ਕਰਨ ਦੇ ਕਾਬਿਲ ਵੀ ਨਹੀਂ ਹੋਏ, ਪਰ ਗੋਲ ਕਰਨ ਦੀਆਂ ਗੱਲਾਂ ਪਹਿਲਾਂ ਹੀ ਕਰਨ ਲੱਗ ਪਏ ਹਨ।"

ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਸਿਆਸੀ ਟਕਰਾਅ ਹੋਰ ਤੇਜ਼ ਹੋ ਗਿਆ ਹੈ। 4 ਨਵੰਬਰ ਨੂੰ ਸੰਗਰੂਰ ਵਿੱਚ ਹੋਣ ਵਾਲੀ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ 'ਤੇ ਤੰਜ ਕੱਸਿਆ ਹੈ। ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ ਆਉਣ ਦਾ ਪੂਰਾ ਹੱਕ ਹੈ ਅਤੇ ਉਨ੍ਹਾਂ ਨੂੰ ਜ਼ਰੂਰ ਆਉਣਾ ਚਾਹੀਦਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਪਹਿਲਾਂ ਵੀ ਜਦੋਂ ਕਾਂਗਰਸ ਦੇ ਵੱਡੇ ਆਗੂ ਪੰਜਾਬ ਆਏ ਸਨ, ਤਾਂ ਪਾਰਟੀ ਨੂੰ ਚੋਣਾਂ ਵਿੱਚ ਸਫਲਤਾ ਨਹੀਂ ਮਿਲੀ ਸੀ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਲੋਕ ਸਭਾ ਚੋਣ ਲੜੀ ਸੀ, ਤਾਂ ਸੋਨੀਆ ਗਾਂਧੀ ਬਰਨਾਲਾ ਆਈਆਂ ਸਨ, ਪਰ ਉਸ ਸਮੇਂ ਵੀ ਕਾਂਗਰਸੀ ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਨਹੀਂ ਬਚਾ ਸਕੇ ਸਨ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਦੇ ਪਿਛਲੇ ਦੌਰੇ ਦੌਰਾਨ ਵੀ ਕਾਂਗਰਸੀ ਆਗੂ ਸਿੰਗਲਾ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਦੁਬਾਰਾ ਆਉਂਦੇ ਹਨ ਅਤੇ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਫਿਰ ਜ਼ਬਤ ਹੋ ਜਾਂਦੀ ਹੈ, ਤਾਂ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

ਆਪਣੇ ਬਿਆਨ ਵਿੱਚ, ਭਗਵੰਤ ਮਾਨ ਨੇ ਕਾਂਗਰਸ ਦੀਆਂ ਪੁਰਾਣੀਆਂ ਚੋਣ ਮੁਹਿੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਦੇ ਬਰਨਾਲਾ ਦੌਰੇ ਦੇ ਬਾਵਜੂਦ, ਕਾਂਗਰਸੀ ਉਮੀਦਵਾਰ ਆਪਣੀ ਜ਼ਮਾਨਤ ਬਚਾਉਣ ਵਿੱਚ ਅਸਫਲ ਰਹੇ ਸਨ। ਉਨ੍ਹਾਂ ਨੇ ਰਾਹੁਲ ਗਾਂਧੀ ਦੇ ਪਿਛਲੇ ਦੌਰੇ ਦਾ ਹਵਾਲਾ ਦਿੰਦੇ ਹੋਏ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਮਾਨ ਦਾ ਸੰਦੇਸ਼ ਸਪਸ਼ਟ ਸੀ: ਕਾਂਗਰਸ ਦੇ ਵੱਡੇ ਆਗੂਆਂ ਦੇ ਪੰਜਾਬ ਆਉਣ ਨਾਲ ਹੀ ਚੋਣ ਨਤੀਜੇ ਆਪਣੇ-ਆਪ ਨਹੀਂ ਬਦਲ ਜਾਂਦੇ।

4 ਨਵੰਬਰ ਨੂੰ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਕਾਂਗਰਸ ਇਸ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖ ਰਹੀ ਹੈ। ਪਾਰਟੀ ਨੇ ਇਸ ਰੈਲੀ ਨੂੰ 'ਹਿਸਾਬ ਮੰਗੋ' ਦਾ ਨਾਂ ਦਿੱਤਾ ਹੈ।

ਭਗਵੰਤ ਮਾਨ ਨੇ ਕਾਂਗਰਸੀ ਆਗੂਆਂ ਵਿਚਕਾਰ ਹਾਲ ਹੀ ਵਿੱਚ ਹੋਈਆਂ ਮੁਲਾਕਾਤਾਂ 'ਤੇ ਵੀ ਚੁਟਕੀ ਭਰੀ ਟਿੱਪਣੀ ਕੀਤੀ। ਉਨ੍ਹਾਂ ਇਸ਼ਾਰਾ ਕੀਤਾ ਕਿ ਸਚਿਨ ਪਾਇਲਟ ਗੱਡੀ ਚਲਾ ਰਹੇ ਸਨ, ਕੇ.ਸੀ. ਵੇਣੂਗੋਪਾਲ ਅਗਲੀ ਸੀਟ 'ਤੇ ਬੈਠੇ ਸਨ, ਜਦਕਿ ਪਰਗਟ ਸਿੰਘ ਲਈ ਕੋਈ ਸੀਟ ਹੀ ਨਹੀਂ ਬਚੀ—ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਪਰਗਟ ਸਿੰਘ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਗੋਦ ਵਿੱਚ ਬੈਠਣਾ ਪਿਆ। ਇਸ ਘਟਨਾਕ੍ਰਮ ਦੇ ਆਧਾਰ 'ਤੇ ਉਨ੍ਹਾਂ ਨੇ ਕਾਂਗਰਸ ਦੀ ਏਕਤਾ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਪਾਰਟੀ ਅਜੇ ਗੇਂਦ ਨੂੰ ਸਹੀ ਢੰਗ ਨਾਲ 'ਪਾਸ' (ਅੱਗੇ ਵਧਾਉਣਾ) ਵੀ ਨਹੀਂ ਕਰ ਸਕੀ, ਪਰ 'ਗੋਲ' ਕਰਨ ਦੀਆਂ ਗੱਲਾਂ ਕਰ ਰਹੀ ਹੈ।

ਭਗਵੰਤ ਮਾਨ ਦਾ ਇਹ ਤੰਜ ਅਜਿਹੇ ਸਮੇਂ ਆਇਆ ਹੈ ਜਦੋਂ ਕਾਂਗਰਸ ਹਾਈਕਮਾਂਡ ਪਾਰਟੀ ਦੀ ਪੰਜਾਬ ਇਕਾਈ ਵਿੱਚ ਲੀਡਰਸ਼ਿਪ ਵਿੱਚ ਬਦਲਾਅ ਅਤੇ ਅੰਦਰੂਨੀ ਧੜੇਬੰਦੀ ਦੀਆਂ ਚਰਚਾਵਾਂ ਦੇ ਵਿਚਕਾਰ, ਸੀਨੀਅਰ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਉਸਦੇ ਆਗੂ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠੇ ਮਿਲ ਕੇ ਲੜਨਗੇ। ਹਾਲ ਹੀ ਵਿੱਚ ਹੋਈਆਂ ਮੀਟਿੰਗਾਂ ਤੋਂ ਬਾਅਦ, ਕੇ.ਸੀ. ਵੇਣੂਗੋਪਾਲ ਅਤੇ ਸਚਿਨ ਪਾਇਲਟ ਦੋਵਾਂ ਨੇ ਪਾਰਟੀ ਦੀ ਏਕਤਾ 'ਤੇ ਜ਼ੋਰ ਦਿੱਤਾ।

ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ ਅਤੇ ਇਹ ਮਾਲਵਾ ਖੇਤਰ ਦਾ ਹਿੱਸਾ ਹੈ। ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ 69 ਸੀਟਾਂ ਮਾਲਵਾ ਖੇਤਰ ਵਿੱਚ ਆਉਂਦੀਆਂ ਹਨ, ਜਿਸ ਕਾਰਨ ਇਹ ਸੂਬੇ ਦੀ ਚੋਣ ਰਾਜਨੀਤੀ ਵਿੱਚ ਇੱਕ ਅਹਿਮ ਖੇਤਰ ਬਣ ਜਾਂਦਾ ਹੈ। ਇਸ ਰੈਲੀ ਰਾਹੀਂ, ਕਾਂਗਰਸ ਦਾ ਟੀਚਾ ਇਸੇ ਖੇਤਰ ਤੋਂ ਆਪਣੀ ਚੋਣ ਮੁਹਿੰਮ ਲਈ ਗਤੀ ਪ੍ਰਾਪਤ ਕਰਨਾ ਹੈ।

ਇਸ ਰੈਲੀ ਵਿੱਚ, ਕਾਂਗਰਸ ਵੱਲੋਂ ਨਸ਼ਿਆਂ ਦੀ ਸਮੱਸਿਆ, ਕਾਨੂੰਨ ਵਿਵਸਥਾ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਵਰਗੇ ਮੁੱਦੇ ਉਠਾਏ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਭਗਵੰਤ ਮਾਨ ਵੱਲੋਂ ਕੀਤੀ ਗਈ ਤਿੱਖੀ ਆਲੋਚਨਾ ਇਹ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ (ਆਪ) ਆਪਣੇ ਗ੍ਰਹਿ ਖੇਤਰ ਵਿੱਚ ਕਾਂਗਰਸ ਦੀ ਮੁਹਿੰਮ ਨੂੰ ਇੱਕ ਚੁਣੌਤੀ ਵਜੋਂ ਦੇਖਦੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ 4 ਨਵੰਬਰ ਨੂੰ ਹੋਣ ਵਾਲੀ ਇਸ ਰੈਲੀ 'ਤੇ ਟਿਕੀਆਂ ਹੋਈਆਂ ਹਨ। ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਰਾਹੁਲ ਗਾਂਧੀ ਸੰਗਰੂਰ ਵਿੱਚ ਕਿਹੜੇ ਮੁੱਦਿਆਂ ਨੂੰ ਉਭਾਰਦੇ ਹਨ ਅਤੇ ਮੰਚ 'ਤੇ ਪੰਜਾਬ ਕਾਂਗਰਸ ਦੇ ਆਗੂ ਕਿੰਨੇ ਕੁ ਇੱਕਜੁੱਟ ਨਜ਼ਰ ਆਉਂਦੇ ਹਨ। ਫਿਲਹਾਲ, ਰੈਲੀ ਹੋਣ ਤੋਂ ਪਹਿਲਾਂ ਹੀ, ਭਗਵੰਤ ਮਾਨ ਨੇ ਇਸ ਚੋਣ ਮੁਕਾਬਲੇ ਨੂੰ ਸ਼ਬਦੀ ਜੰਗ ਵਿੱਚ ਬਦਲ ਦਿੱਤਾ ਹੈ।

ਪੰਜਾਬ📍 ਪੰਜਾਬ

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਦੋਸ਼, ਝੋਟਾ ਦੇ ਪਿਤਾ ਲਾਸ਼ ਨੂੰ ਧਰਨੇ ’ਚ ਲਿਜਾਉਣ ਲਈ ਬਜਿੱਦ

ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਮੰਗਲਵਾਰ ਦੀ ਦੁਪਹਿਰ ਨੌਜਵਾਨ ਦਲਜੀਤ ਸਿੰਘ (32) ਪੁੱਤਰ ਜਰਨੈਲ ਸਿੰਘ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ।
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ ਦੋਸ਼, ਝੋਟਾ ਦੇ ਪਿਤਾ ਲਾਸ਼ ਨੂੰ ਧਰਨੇ ’ਚ ਲਿਜਾਉਣ ਲਈ ਬਜਿੱਦ

ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਮੰਗਲਵਾਰ ਦੀ ਦੁਪਹਿਰ ਨੌਜਵਾਨ ਦਲਜੀਤ ਸਿੰਘ (32) ਪੁੱਤਰ ਜਰਨੈਲ ਸਿੰਘ ਦੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਕੁੱਝ ਵਿਅਕਤੀ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਪਿੰਡ ਦੀ ਸੜਕ ’ਤੇ ਸੁੱਟਕੇ ਚਲੇ ਗਏ ਸਨ, ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਲਜੀਤ ਸਿੰਘ ਦੀ ਲਾਸ਼ ਨੂੰ ਲੈ ਕੇ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਧਰਨਾ ਲਗਾ ਦਿੱਤਾ।

ਇਸ ਦੌਰਾਨ ਮਾਨਸਾ ਵਿਖੇ ਪਰਵਿੰਦਰ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿਚੋਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਲੱਖਾ ਸਿਧਾਣਾ, ਮੋਹਣਜੀਤ ਸ਼ੇਰੋਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਧਰਨੇ ਵਿੱਚ ਪੁੱਜੇ। ਉਨ੍ਹਾਂ ਨੇ ਮਾਨਸਾ ਧਰਨੇ ਵਿੱਚ ਲਿਆਉਣ ਲਈ ਲਾਸ਼ ਚੁੱਕ ਲਈ, ਜਿਸ ਦੌਰਾਨ ਪੁਲੀਸ ਨਾਲ ਲੋਕਾਂ ਅਤੇ ਉਨ੍ਹਾਂ ਧੱਕਾ-ਮੁੱਕੀ ਹੋਈ। ਮਾਨਸਾ ਧਰਨੇ ਵਿੱਚ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਆਉਣ ਤੋਂ ਰੋਕਣ ਲਈ ਪੁਲੀਸ ਪ੍ਰਸ਼ਾਸਨ ਨੇ ਸਾਰਾ ਸਿਰਸਾ ਰੋਡ ਅਤੇ ਰਮਦਿੱਤੇਵਾਲਾ ਚੌਂਕ ਟਰੱਕ ਖੜ੍ਹੇ ਕਰਕੇ ਜਾਮ ਲਾ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕਰ ਦਿੱਤੀ ਗਈ।

ਜਥੇਬੰਦਕ ਆਗੂਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਖੁੱਲ੍ਹੇਆਮ ਵਿਕਦਾ ਹੈ ਅਤੇ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।

ਵੇਰਵਿਆਂ ਅਨੁਸਾਰ ਪਿੰਡ ਭੰਮੇ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਮੰਗਲਵਾਰ ਦੀ ਸਵੇਰ ਉਸਨੇ ਆਪਣੀ ਧੀ ਨੂੰ ਸਕੂਲ ਜਾਣ ਲਈ ਪਿੰਡ ਦੇ ਬੱਸ ਅੱਡੇ ਤੋਂ ਸਕੂਲ ਵੈਨ ’ਤੇ ਚੜ੍ਹਾਇਆ ਅਤੇ ਉਥੋਂ ਹੀ ਕੁੱਝ ਵਿਅਕਤੀਆਂ ਨਾਲ ਕਿਤੇ ਚਲਾ ਗਿਆ। ਕਥਿਤ ਤੌਰ ’ਤੇ ਦੱਸਿਆ ਕਿ ਜਾ ਰਿਹਾ ਹੈ ਕਿ ਉਸ ਨੇ ਅਤੇ ਹੋਰ ਵਿਅਕਤੀਆਂ ਨੇ ਮਿਲਕੇ ਨਸ਼ਾ ਕੀਤਾ ਅਤੇ ਉਸਦੀ ਹਾਲਤ ਵਿਗੜਦੇ ਹੀ ਉਹ ਵਿਅਕਤੀ ਉਸਨੂੰ ਪਿੰਡ ਭੰਮੇ ਕਲਾਂ ਦੇ ਬੱਸ ਅੱਡੇ ਸੜਕ ’ਤੇ ਸੁੱਟਕੇ ਚਲੇ ਗਏ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।

ਇਸ ਤੋਂ ਬਾਅਦ ਮਾਪਿਆਂ ਅਤੇ ਪਿੰਡ ਵਾਸੀਆਂ ਵਿੱਚ ਰੋਹ ਫੈਲ ਗਿਆ ਅਤੇ ਉਨ੍ਹਾਂ ਨੇ ਲਾਸ਼ ਮੁੱਖ ਮਾਰਗ ’ਤੇ ਰੱਖਕੇ ਜਾਮ ਲਗਾ ਦਿੱਤਾ। ਦਲਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਹ ਦੋ ਬੱਚਿਆਂ ਦਾ ਬਾਪ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਇੱਕ ਬੱਬੂ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।

ਥਾਣਾ ਝੁਨੀਰ ਦੇ ਮੁਖੀ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਪੁਲੀਸ ਇਸਦੀ ਛਾਣਬੀਣ ਅਤੇ ਦਲਜੀਤ ਸਿੰਘ ਦੇ ਨਾਲ ਦੇ ਵਿਅਕਤੀਆਂ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀ ਹੈ, ਜਿੰਨਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਧਰ ਦਲਜੀਤ ਸਿੰਘ ਦੀ ਮੌਤ ਨੂੰ ਲੈ ਕੇ ਮਾਨਸਾ ਦੇ ਧਰਨਾਕਾਰੀ, ਆਮ ਲੋਕ ਅਤੇ ਪੁਲੀਸ ਆਹਮੋ-ਸਾਹਮਣੇ ਰਹੇ। ਧਰਨਾਕਾਰੀ ਮਾਨਸਾ ਧਰਨੇ ਵਿੱਚ ਦਲਜੀਤ ਸਿੰਘ ਦੀ ਲਾਸ਼ ਲਿਆਉਣ ਲਈ ਜਦੋਂ ਹੀ ਚੱਲੇ ਤਾਂ ਪੁਲੀਸ ਨੇ ਭਾਰੀ ਬਲ ਤਾਇਨਾਤ ਕਰਕੇ ਸਾਰੇ ਰਸਤੇ ਰੋਕ ਦਿੱਤੇ। ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਅਤੇ ਲੱਖਾ ਸਿਧਾਣਾ, ਮੋਹਣਜੀਤ ਸ਼ੇਰੋਂ ਨੇ ਕਿਹਾ ਕਿ ਝੋਟੇ ਦਾ ਕਤਲ ਹੋਣ ਤੋਂ ਬਾਅਦ ਵੀ ਨਸ਼ੇ ਦਾ ਪ੍ਰਚੱਲਣ ਰੁਕਿਆ ਨਹੀਂ।

ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੱਸਦੀ ਹੈ ਕਿ ਨਸ਼ੇ ਸਬੰਧੀ ਜ਼ਮੀਨੀ ਹਕੀਕਤ ਕੁੱਝ ਹੋਰ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਗੱਲ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਦਲਜੀਤ ਦੀ ਲਾਸ਼ ਮਾਨਸਾ ਧਰਨੇ ਵਿੱਚ ਲਿਆਉਣ ਤੋਂ ਰੋਕਣ ਲਈ ਸਰਕਾਰ, ਪ੍ਰਸ਼ਾਸਨ ਅਤੇ ਪੁਲੀਸ ਨੇ ਸਾਰਾ ਜ਼ੋਰ ਲਾ ਰੱਖਿਆ ਹੈ, ਤਾਂ ਕਿ ਧਰਨਾਕਾਰੀਆਂ ਦਾ ਲੋਕ ਰੋਹ ਹੋਰ ਨਾ ਵੱਧ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਨਸ਼ੇ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਧੱਕੇਸ਼ਾਹੀ ਨਾਲ ਪਰਦਾ ਨਹੀਂ ਪਾ ਸਕਦੀ। ਦੇਰ ਸ਼ਾਮ ਤੱਕ ਲੋਕਾਂ ਅਤੇ ਪੁਲੀਸ ਵਿਚਕਾਰ ਲਾਸ਼ ਨੂੰ ਲੈ ਕੇ ਖਿੱਚੋ-ਤਾਣ ਰਹੀ।

ਪੰਜਾਬ📍 ਪੰਜਾਬ

ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰਨਗੇ ਮੁਅੱਤਲ ਭੁੱਲਰ, ਸੂਰਿਆਕਾਂਤ ਵੱਲੋਂ ਟ੍ਰਾਇਲ ਤੇਜ਼ ਕਰਨ ਦੇ ਨਿਰਦੇਸ਼

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ, ਮੁਅੱਤਲ ਚੱਲ ਰਹੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿਵਾਇਆ ਕਿ ਉਹ ਜਾਂਚ ਵਿੱਚ ਸਹਿਯੋਗ ਕਰਨਗੇ।
ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰਨਗੇ ਮੁਅੱਤਲ ਭੁੱਲਰ, ਸੂਰਿਆਕਾਂਤ ਵੱਲੋਂ ਟ੍ਰਾਇਲ ਤੇਜ਼ ਕਰਨ ਦੇ ਨਿਰਦੇਸ਼

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ, ਮੁਅੱਤਲ ਚੱਲ ਰਹੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿਵਾਇਆ ਕਿ ਉਹ ਜਾਂਚ ਵਿੱਚ ਸਹਿਯੋਗ ਕਰਨਗੇ। ਇਸ ਤੋਂ ਬਾਅਦ, ਸੁਪਰੀਮ ਕੋਰਟ ਨੇ ਮੁਕੱਦਮੇ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਅਤੇ ਗਵਾਹਾਂ ਦੇ ਬਿਆਨ ਤੁਰੰਤ ਦਰਜ ਕੀਤੇ ਜਾਣ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।

ਭ੍ਰਿਸ਼ਟਾਚਾਰ ਮਾਮਲੇ ਵਿਚ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਮੁਕੱਦਮੇ ਦੀ ਸੁਣਵਾਈ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ਵਿਚ ਗਵਾਹਾਂ ਦੀ ਜਲਦੀ ਗਵਾਹੀ ਦਰਜ ਕਰਵਾਉਣ ’ਤੇ ਜ਼ੋਰ ਦਿੱਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤਿਆਂ ਬਾਅਦ ਹੋਵੇਗੀ।

ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ ਮੁਅੱਤਲ ਹਰਚਰਨ ਸਿੰਘ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗਵਾਹਾਂ ਦੀ ਗਵਾਹੀ ਦੀ ਪ੍ਰਕਿਰਿਆ ਜਲਦੀ ਪੂਰੀ ਕਰਨ ’ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭੁੱਲਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੌਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਕਰਨ ਸਬੰਧੀ ਅਹਿਮ ਨਿਰਦੇਸ਼ ਦਿੱਤੇ। ਸੁਣਵਾਈ ਦੌਰਾਨ ਮੁਅੱਤਲ ਡੀਆਈਜੀ ਭੁੱਲਰ ਵੱਲੋਂ ਕਿਹਾ ਗਿਆ ਕਿ ਮੁਕੱਦਮੇ ਦੀ ਸੁਣਵਾਈ ਰੋਜ਼ਾਨਾ ਦੇ ਆਧਾਰ ’ਤੇ ਹੋਣੀ ਸੀ, ਪਰ ਦੂਜੀ ਧਿਰ ਨੇ ਇਸ ਦਾ ਵਿਰੋਧ ਕੀਤਾ।

ਮੁਅੱਤਲ ਭੁੱਲਰ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ ਸ਼ਿਕਾਇਤਕਰਤਾ ਦੀ ਜਿਰ੍ਹਾ ਪੂਰੀ ਹੋਣ ਤੋਂ ਬਾਅਦ ਦੋ ਹੋਰ ਅਹਿਮ ਗਵਾਹਾਂ ਦੀ ਗਵਾਹੀ ਤੁਰੰਤ ਦਰਜ ਕੀਤੀ ਜਾਵੇ। ਇਹ ਦੋਵੇਂ ਗਵਾਹ ਪਹਿਲਾਂ ਭੁੱਲਰ ਦੇ ਅਧੀਨ ਕੰਮ ਕਰ ਚੁੱਕੇ ਹਨ। ਇਸ ਮਾਮਲੇ ਵਿਚ ਸਰਕਾਰੀ ਪੱਖ ਨੇ ਵੀ ਇਨ੍ਹਾਂ ਗਵਾਹਾਂ ਨੂੰ ਅਹਿਮ ਦੱਸਦਿਆਂ ਉਨ੍ਹਾਂ ਦੀ ਜਿਰ੍ਹਾ ਬਿਨਾਂ ਕਿਸੇ ਦੇਰੀ ਦੇ ਕਰਵਾਉਣ ਦੀ ਗੱਲ ਕਹੀ।

ਭੁੱਲਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੇ ਪੱਖ ਤੋਂ ਮੁਕੱਦਮੇ ਦੀ ਸੁਣਵਾਈ ਵਿਚ ਕੋਈ ਦੇਰੀ ਨਹੀਂ ਕੀਤੀ ਗਈ ਹੈ ਅਤੇ ਹੇਠਲੀ ਅਦਾਲਤ ਪਹਿਲਾਂ ਹੀ ਲਗਾਤਾਰ ਸੁਣਵਾਈ ਤੈਅ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਅਦਾਲਤੀ ਕਾਰਵਾਈ ਵਿਚ ਪੂਰਾ ਸਹਿਯੋਗ ਦੇ ਰਹੇ ਹਨ।

ਸੁਪਰੀਮ ਕੋਰਟ ਨੇ ਹਰਚਰਨ ਸਿੰਘ ਭੁੱਲਰ ਦੇ ਇਸ ਭਰੋਸੇ ਨੂੰ ਰਿਕਾਰਡ ’ਤੇ ਲਿਆ ਕਿ ਉਹ ਗਵਾਹਾਂ ਦੀ ਜਾਂਚ ਅਤੇ ਗਵਾਹੀ ਦੀ ਪ੍ਰਕਿਰਿਆ ਵਿਚ ਪੂਰਾ ਸਹਿਯੋਗ ਕਰਨਗੇ। ਇਸ ਤੋਂ ਬਾਅਦ ਅਦਾਲਤ ਨੇ ਟ੍ਰਾਇਲ ਕੋਰਟ ਨੂੰ ਕਾਰਵਾਈ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਹੁਣ ਇਸ ਮਾਮਲੇ ਨੂੰ ਅਗਲੀ ਸੁਣਵਾਈ ਲਈ ਚਾਰ ਹਫ਼ਤਿਆਂ ਬਾਅਦ ਸੂਚੀਬੱਧ ਕੀਤਾ ਗਿਆ ਹੈ।

ਸੀਬੀਆਈ ਨੇ ਅਕਤੂਬਰ 2025 ਵਿਚ ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਰੋਪੜ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਰਹਿੰਦਿਆਂ ਉਨ੍ਹਾਂ ਨੇ ਇੱਕ ਨਿੱਜੀ ਵਿਚੋਲੇ ਰਾਹੀਂ ਕਥਿਤ ਤੌਰ ’ਤੇ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਸੀ। ਸੀਬੀਆਈ ਦੇ ਮੁਤਾਬਕ ਇਸ ਮਾਮਲੇ ਵਿਚ ਸਹਿ-ਮੁਲਜ਼ਮ ਨੂੰ ਸ਼ਿਕਾਇਤਕਰਤਾ ਤੋਂ ਕਥਿਤ ਰਿਸ਼ਵਤ ਵਜੋਂ 5 ਲੱਖ ਰੁਪਏ ਲੈਂਦਿਆਂ ਫੜਿਆ ਗਿਆ ਸੀ।

ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭੁੱਲਰ ਦੀ ਦੂਜੀ ਜ਼ਮਾਨਤ ਪਟੀਸ਼ਨ ਵੀ ਖਾਰਜ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਸੀ। ਉਸ ਸਮੇਂ ਚੀਫ਼ ਜਸਟਿਸ ਨੇ ਪਟੀਸ਼ਨ ਖਾਰਜ ਕੀਤੇ ਜਾਣ ਦੀ ਸੰਭਾਵਨਾ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਅਦਾਲਤ ਅਹਿਮ ਗਵਾਹਾਂ ਦੀ ਗਵਾਹੀ ਦਰਜ ਹੋਣ ਤੋਂ ਬਾਅਦ ਹੀ ਜ਼ਮਾਨਤ ਪਟੀਸ਼ਨ ’ਤੇ ਵਿਚਾਰ ਕਰੇਗੀ।

ਪੰਜਾਬ📍 ਪੰਜਾਬ

ਥਾਂਦੇਵਾਲਾ-ਭੁੱਟੀਵਾਲਾ ਸੜਕ ’ਤੇ ਜੋੜੀਆਂ ਨਹਿਰਾਂ ਦਾ ਪੁੱਲ ਬਣਿਆ, ਸੜਕ ਨਹੀਂ

ਮੁਕਤਸਰ ਲਾਗਲੇ ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਰੋਡ ਉਪਰ ਪੈਂਦੀਆਂ ਰਾਜਸਥਾਨ ਫੀਡਰ ਅਤੇ ਸਰਹੰਦ ਕੈਨਾਲ ਨਹਿਰਾਂ ਉਤੇ ਮਹਿਕਮੇ ਨੇ ਪੁਲ ਤਾਂ ਬਣਾ ਦਿੱਤਾ ਹੈ ਪਰ ਪੁੱਲ ’ਤੇ ਚੜ੍ਹਣ ਵਾਲੀ ਸੜਕ ਨੂੰ ਕੱਚਾ ਅਤੇ ਬੇਹੱਦ ਢਲਾਨਦਾਰ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਉੱਥੋਂ ਲੰਘਣ ਵਾਲੇ ਕਾਰਾਂ, ਮੋਟਰਸਾਈਕਲਾਂ ਅਤੇ ਟਰੈਕਟਰ-ਟਰਾਲੀਆਂ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਥਾਂਦੇਵਾਲਾ-ਭੁੱਟੀਵਾਲਾ ਸੜਕ ’ਤੇ ਜੋੜੀਆਂ ਨਹਿਰਾਂ ਦਾ ਪੁੱਲ ਬਣਿਆ, ਸੜਕ ਨਹੀਂ

ਮੁਕਤਸਰ ਲਾਗਲੇ ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਰੋਡ ਉਪਰ ਪੈਂਦੀਆਂ ਰਾਜਸਥਾਨ ਫੀਡਰ ਅਤੇ ਸਰਹੰਦ ਕੈਨਾਲ ਨਹਿਰਾਂ ਉਤੇ ਮਹਿਕਮੇ ਨੇ ਪੁਲ ਤਾਂ ਬਣਾ ਦਿੱਤਾ ਹੈ ਪਰ ਪੁੱਲ ’ਤੇ ਚੜ੍ਹਣ ਵਾਲੀ ਸੜਕ ਨੂੰ ਕੱਚਾ ਅਤੇ ਬੇਹੱਦ ਢਲਾਨਦਾਰ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਉੱਥੋਂ ਲੰਘਣ ਵਾਲੇ ਕਾਰਾਂ, ਮੋਟਰਸਾਈਕਲਾਂ ਅਤੇ ਟਰੈਕਟਰ-ਟਰਾਲੀਆਂ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪੁੱਲ ਤੋਂ ਦਰਜਨਾਂ ਸਕੂਲਾਂ ਦੇ ਵਿਦਿਆਰਥੀ, ਭੱਠਿਆਂ ਦੀਆਂ ਟਰਾਲੀਆਂ, ਮੰਡੀਆਂ ਦਾ ਅਨਾਜ ਅਤੇ ਸਵਾਰੀਆਂ ਵਾਲੇ ਵਾਹਨ ਲੰਘਦੇ ਹਨ। ਲਗਭਗ ਦੋ ਸਾਲ ਪਹਿਲਾਂ ਬਣੇ ਇਸ ਪੁਲ ਦੇ ਦੋਵੇਂ ਪਾਸੇ ਸੜਕਾਂ ਕੱਚੀਆਂ ਹੋਣ ਕਾਰਨ ਮੀਂਹ ਦੇ ਦਿਨਾਂ ’ਚ ਮਿੱਟੀ ਦਲਦਲ ਬਣ ਜਾਂਦੀ ਹੈ ਅਤੇ ਤਿਲਕਣ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਇਹ ਰਸਤਾ ਥਾਂਦੇਵਾਲਾ, ਭੁੱਟੀਵਾਲਾ, ਖਿੜਕੀਆਂਵਾਲਾ, ਦੋਦਾ, ਕਾਉਣੀ, ਹਰਾਜ, ਵੜਿੰਗ, ਮੁਕਤਸਰ ਅਤੇ ਸਰਾਏਨਾਗਾ ਆਦਿ ਕਈ ਪਿੰਡਾਂ ਨੂੰ ਆਪਸ ’ਚ ਜੋੜਦਾ ਹੈ ਅਤੇ ਇੱਥੋਂ ਸਕੂਲੀ ਬੱਚੇ ਤੇ ਕਿਸਾਨ ਮੰਡੀ ਜਾਣ ਵਾਲੇ ਲੋਕ ਵੀ ਵੱਡੀ ਗਿਣਤੀ ’ਚ ਗੁਜ਼ਰਦੇ ਹਨ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਲਗਭਗ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਜਿਹੇ ਪ੍ਰੋਜੈਕਟਾਂ ’ਚ ਪੁਲ ਦੇ ਨਾਲ-ਨਾਲ ਸੜਕਾਂ ਦਾ ਕੰਮ ਵੀ ਪੂਰੀ ਤਾਲਮੇਲ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਵੱਡੀਆਂ ਨਹਿਰਾਂ ਉੱਤੇ ਬਣੇ ਖਤਰਨਾਕ ਰਸਤਿਆਂ ਦੀ ਢਲਾਨ ਨੂੰ ਸਹੀ ਕਰਕੇ ਪੱਕੀਆਂ ਸੜਕਾਂ ਬਣਾਈਆਂ ਜਾਣ ਅਤੇ ਆਮ ਲੋਕਾਂ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਨਿੱਤ ਲੰਘਣ ਵਾਲੇ ਸਕੂਲ ਮੁਖੀ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਸਿੱਤਮ ਦੀ ਗੱਲ ਹੈ ਕਿ ਦੋਹਾਂ ਨਹਿਰਾਂ ’ਤੇ ਬਣੇ ਪੁਲਾਂ ਦੇ ਵਿਚਕਾਰਲੀ ਪਟੜੀ ਵੀ ਬਿਲਕੁਲ ਕੱਚੀ ਹੈ, ਇਸਤੇ ਵੀ ਸੜਕ ਨਹੀਂ ਬਣਾਈ। ਇਸ ਰਾਹ ਤੋਂ ਸੈਂਕੜੇ ਬੱਚੇ ਲੰਘਦੇ ਹਨ ਤੇ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਪੁੱਲ ਦਾ ਮਲਬਾ ਵੀ ਸੜਕ ਉਪਰ ਹੀ ਸੁੱਟਿਆ ਹੋਇਆ ਹੈ। ਗੁਲਜ਼ਾਰ ਸਿੰਘ ਤੇ ਹਰਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਨਵਾਂ ਪੁੱਲ ਉੱਚਾ ਹੈ ਇਸ ਲਈ ਉਸਨੂੰ ਜੋੜਣ ਵਾਲੀ ਸੜਕ ਵੀ ਸਿੱਧੀ ਚੜ੍ਹਾਈ ’ਚ ਬਣਾ ਦਿੱਤੀ, ਸੜਕ ਦਾ ਲੈਵਲ ਸਹੀ ਨਹੀਂ ਕੀਤਾ ਜਿਸ ਕਰਕੇ ਭਾਰੇ ਵਾਹਨਾਂ ਅਤੇ ਅਨਾਜ ਵਾਲੀ ਟਰੈਕਟਰ-ਟਰਾਲੀਆਂ ਨੂੰ ਭਾਰੀ ਦਿੱਕਤ ਆਉਂਦੀ ਹੈ ਅਤੇ ਕਿਸੇ ਵੇਲੇ ਵੀ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਪੁੱਲ ਤੱਕ ਸੜਕ ਪੱਕੀ ਅਤੇ ਸਹਿਜ ਚੜ੍ਹਾਈ ਵਾਲੀ ਬਣਾਈ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਅਰਾਮਦਾਰੀ ਹੋ ਸਕੇ। ਇਸ ਦੌਰਾਨ ਪੁੱਲ ਨਿਰਮਾਣ ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁੱਲ ਪੰਜਾਬ ਅਤੇ ਰਾਜਸਥਾਨ ਸਰਕਾਰਾਂ ਦਾ ਸਾਂਝੇ ਪ੍ਰੋਜੈਕਟ ਅਧੀਨ ਬਣਿਆ ਹੈ। ਪੁਲ ਨਿਰਮਾਣ ਦਾ ਪ੍ਰੋਜੈਕਟ ਤੈਅ ਯੋਜਨਾ ਤਹਿਤ ਮੁਕੰਮਲ ਕਰ ਦਿੱਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੁਲ ਬਣਾਉਣ ਦਾ ਕੰਮ ਮੁੱਖ ਤੌਰ ’ਤੇ ਨਹਿਰਾਂ ਉੱਤੇ ਆਵਾਜਾਈ ਨੂੰ ਸੌਖਾ ਬਣਾਉਣ ਲਈ ਕੀਤਾ ਗਿਆ ਹੈ ਅਤੇ ਇਸ ਨਾਲ ਜੁੜੇ ਅਗਲੇ ਪੜਾਅ ’ਚ ਸੜਕਾਂ ਨੂੰ ਪੱਕਾ ਕਰਕੇ ਢਲਾਨ ਨੂੰ ਦਰੁਸਤ ਕਰਨ ਦੇ ਕੰਮ ਨੂੰ ਵੀ ਜਲਦ ਹੀ ਪ੍ਰਸ਼ਾਸਨਿਕ ਮਨਜ਼ੂਰੀ ਲੈ ਕੇ ਪੜਾਅਵਾਰ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਲੋਕਾਂ ਦੀਆਂ ਮੁਸ਼ਕਲਾਂ ਅਤੇ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਫੰਡਾਂ ਦੀ ਉਪਲਬਧਤਾ ਤੇ ਤਾਲਮੇਲ ਬਿਠਾ ਕੇ ਇਨ੍ਹਾਂ ਰਸਤਿਆਂ ਦੀ ਹਾਲਤ ਨੂੰ ਜਲਦੀ ਸੁਧਾਰ ਦਿੱਤਾ ਜਾਵੇਗਾ।

ਪੰਜਾਬ📍 ਪੰਜਾਬ

ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ

ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜੀਵਨ ਨਿਸ਼ਕਾਮ ਸੇਵਾ, ਅਥਾਹ ਪ੍ਰੇਮ-ਭਗਤੀ, ਨਿਮਰਤਾ, ਸਹਿਣਸ਼ੀਲਤਾ ਅਤੇ ਉੱਚੇ-ਸੁੱਚੇ ਸਦਗੁਣਾਂ ਦਾ ਪ੍ਰਤੀਕ ਹੈ, ਜਿਸ ਤੋਂ ਸੱਚੀ ਸੇਵਾ, ਅਟੱਲ ਸਿਦਕ ਅਤੇ ਸਮਰਪਣ ਭਾਵਨਾ ਦੀ ਪ੍ਰੇਰਨਾ ਮਿਲਦੀ ਹੈ।
ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ

ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜੀਵਨ ਨਿਸ਼ਕਾਮ ਸੇਵਾ, ਅਥਾਹ ਪ੍ਰੇਮ-ਭਗਤੀ, ਨਿਮਰਤਾ, ਸਹਿਣਸ਼ੀਲਤਾ ਅਤੇ ਉੱਚੇ-ਸੁੱਚੇ ਸਦਗੁਣਾਂ ਦਾ ਪ੍ਰਤੀਕ ਹੈ, ਜਿਸ ਤੋਂ ਸੱਚੀ ਸੇਵਾ, ਅਟੱਲ ਸਿਦਕ ਅਤੇ ਸਮਰਪਣ ਭਾਵਨਾ ਦੀ ਪ੍ਰੇਰਨਾ ਮਿਲਦੀ ਹੈ।

ਸਿੱਖੀ ਦੇ ਬੂਟੇ ਨੂੰ ਸਿੰਜਣ ਅਤੇ ਇਸ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਅਹਿਮ ਕਾਰਜ ਕੀਤੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਨਗਰੀ ਦੀ ਸਥਾਪਨਾ ਰਾਹੀਂ ਉਨ੍ਹਾਂ ਨੇ ਸਿੱਖ ਕੌਮ ਨੂੰ ਅਜਿਹਾ ਰੂਹਾਨੀ ਕੇਂਦਰ ਬਖ਼ਸ਼ਿਆ, ਜੋ ਅੱਜ ਸਮੁੱਚੀ ਮਾਨਵਤਾ ਨੂੰ ਸਰਬ-ਸਾਂਝੀਵਾਲਤਾ, ਪ੍ਰੇਮ, ਸੇਵਾ ਅਤੇ ਸਮਾਨਤਾ ਦਾ ਸੰਦੇਸ਼ ਦੇ ਰਿਹਾ ਹੈ। ਉਨ੍ਹਾਂ ਦੀ ਬਾਣੀ ਨੇ ਮਨੁੱਖਤਾ ਨੂੰ ਅਕਾਲ ਪੁਰਖ ਨਾਲ ਜੁੜਨ, ਗ੍ਰਹਿਸਥ ਜੀਵਨ ਵਿੱਚ ਰਹਿੰਦਿਆਂ ਪ੍ਰਭੂ-ਭਗਤੀ ਕਰਨ ਅਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਜੀਵਨ ਦਾ ਆਧਾਰ ਬਣਾਉਣ ਦੀ ਪ੍ਰੇਰਨਾ ਦਿੱਤੀ। ਗੁਰੂ ਸਾਹਿਬ ਦੇ ਜੀਵਨ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:

ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਸਨੀਕ ਸ੍ਰੀ ਹਰਿਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਕੱਤਕ ਵਦੀ 2, ਸੰਮਤ 1591 (ਸੰਨ 1534) ਨੂੰ ਹੋਇਆ। ਪਰਿਵਾਰ ਨੇ ਉਨ੍ਹਾਂ ਦਾ ਨਾਮ ਜੇਠਾ ਰੱਖਿਆ। ਬਾਲ ਅਵਸਥਾ ਵਿੱਚ ਹੀ ਆਪ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਮਾਤਾ ਪਿਤਾ ਦੇ ਚਲਾਣੇ ਉਪਰੰਤ ਆਪ ਦੇ ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬੀਤਿਆ, ਜਿੱਥੇ ਆਪ ਘੁੰਗਣੀਆਂ ਵੇਚ ਕੇ ਘਰ ਦੇ ਨਿਰਬਾਹ ਵਿੱਚ ਹਿੱਸਾ ਪਾਉਂਦੇ ਰਹੇ।

ਬਾਸਰਕੇ ਪਿੰਡ ਗੁਰੂ ਅਮਰਦਾਸ ਜੀ ਦੀ ਨਗਰੀ ਸੀ, ਜਿੱਥੋਂ ਅਕਸਰ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਜਾਇਆ ਕਰਦੀ ਸੀ। ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਵੀ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਗੁਰੂ-ਦਰਬਾਰ ਵਿੱਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦਿਆਂ ਆਪ ਗੁਰੂ ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ। ਇਸ ਦੌਰਾਨ ਭਾਈ ਜੇਠਾ ਜੀ ਨੇ ਆਪਣੇ ਨਿਰਬਾਹ ਲਈ ਘੁੰਗਣੀਆਂ ਵੇਚਣ ਦਾ ਕਾਰਜ ਵੀ ਜਾਰੀ ਰੱਖਿਆ। ਗੁਰੂ ਜੀ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਭਾਈ ਜੇਠਾ ਜੀ ਨੇ ਲੋਕ-ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂਘਰ ਦੀ ਸੇਵਾ ਵਿੱਚ ਤਤਪਰ ਰਹੇ। ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੀ ਸੇਵਾ ਭਾਵਨਾ ਤੇ ਅਣਥੱਕ ਘਾਲਣਾ ਵੇਖ ਕੇ ਬਹੁਤ ਪ੍ਰਸੰਨ ਸਨ। ਆਪ ਜੀ ਭਾਈ ਜੇਠਾ ਜੀ ਨੂੰ ਪਿਆਰ ਨਾਲ ਰਾਮਦਾਸ ਕਹਿ ਕੇ ਬੁਲਾਉਂਦੇ ਸਨ, ਜਿਸ ਤੋਂ ਸੰਗਤ ਵਿੱਚ ਉਨ੍ਹਾਂ ਦਾ ਨਾਮ ਸ੍ਰੀ ਰਾਮਦਾਸ ਪੱਕ ਗਿਆ।

ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਤੋਂ ਬਾਅਦ ਗੁਰਿਆਈ ਲਈ ਯੋਗ ਜਾਣਦਿਆਂ ਆਪ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ। ਗੁਰਗੱਦੀ ’ਤੇ ਸੁਭਾਇਮਾਨ ਹੋਣ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੀ ਬੁਲੰਦੀ ਅਤੇ ਚੜ੍ਹਦੀ ਕਲਾ ਲਈ ਅਨੇਕਾਂ ਕਾਰਜ ਕੀਤੇ, ਜਿਸ ਨਾਲ ਗੁਰੂਘਰ ਦੀ ਵਡਿਆਈ ਚੁਫ਼ੇਰੇ ਹੋਰ ਫੈਲੀ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਆਪ ਜੀ ਦਾ ਇੱਕ ਅਹਿਮ ਕਾਰਜ ਹੈ। ਸ੍ਰੀ ਗੁਰੂ ਰਾਮਦਾਸ ਜੀ ਤੀਸਰੇ ਪਾਤਸ਼ਾਹ ਦੇ ਹੁਕਮ ਨਾਲ ਇੱਥੇ ਆਏ ਅਤੇ ਸਰੋਵਰ ਦੀ ਖੁਦਵਾਈ ਆਰੰਭ ਕਰਵਾਈ। ਇਹ ਸਰੋਵਰ ਸੰਤੋਖਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸੇ ਦੌਰਾਨ ਆਪ ਨੇ ਨਗਰ ‘ਗੁਰੂ ਕਾ ਚੱਕ’ ਵਸਾਇਆ, ਜੋ ਬਾਅਦ ਵਿੱਚ ‘ਰਾਮਦਾਸਪੁਰ/ ਚੱਕ ਰਾਮਦਾਸ’ ਦੇ ਨਾਂ ਨਾਲ ਜਾਣਿਆ ਗਿਆ ਅਤੇ ਫਿਰ ‘ਸ੍ਰੀ ਅੰਮ੍ਰਿਤਸਰ ਸਾਹਿਬ’ ਵਜੋਂ ਮਸ਼ਹੂਰ ਹੋਇਆ। ਆਪ ਨੇ ਸੰਗਤ ਨੂੰ ਇੱਥੇ ਵੱਸਣ ਲਈ ਪ੍ਰੇਰਿਆ। ਇਸ ਨਗਰ ਨੂੰ ਆਬਾਦ ਕਰਨ ਲਈ ਆਪ ਨੇ ਵੱਖ-ਵੱਖ ਹੁਨਰ ਵਾਲੇ ਕਿਰਤੀਆਂ ਨੂੰ ਇੱਥੇ ਵਸਾਇਆ।

ਇਤਿਹਾਸ ਅਨੁਸਾਰ ਇਹ ਵੱਖ-ਵੱਖ ਤਰ੍ਹਾਂ ਦੇ 52 ਕਿੱਤਿਆਂ ਨਾਲ ਸਬੰਧਿਤ ਲੋਕ ਸਨ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਇਹ ਨਗਰ ਮਨੁੱਖੀ ਬਰਾਬਰੀ ਅਤੇ ਭਰਾਤਰੀ ਭਾਵ ਦੀ ਇੱਕ ਮਿਸਾਲ ਬਣਿਆ। ਆਪ ਨੇ ਇੱਥੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਵਸਾਏ ਸਨ। ‘ਮਸੰਦ’ ਪ੍ਰਣਾਲੀ ਦੀ ਸ਼ੁਰੂਆਤ ਵੀ ਆਪ ਦਾ ਇੱਕ ਅਹਿਮ ਫ਼ੈਸਲਾ ਸੀ। ਮਸੰਦਾਂ ਨੇ ਗੁਰੂਘਰ ਦੇ ਪ੍ਰਚਾਰ-ਪਸਾਰ ਲਈ ਅਹਿਮ ਭੂਮਿਕਾ ਨਿਭਾਈ ਸੀ। ਮਸੰਦ ਸਿੱਖੀ ਦੇ ਉਹ ਪ੍ਰਚਾਰਕ ਸਨ, ਜੋ ਸੰਗਤ ਤੋਂ ਗੁਰੂਘਰ ਲਈ ਭੇਟਾ ਇਕੱਤਰ ਕਰਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਸਿੱਖੀ ਦੀਆਂ ਪਰੰਪਰਾਵਾਂ ਦੇ ਪਾਲਣ ਲਈ ਸੰਗਤ ਨੂੰ ਪ੍ਰੇਰਿਆ ਅਤੇ ਸਿੱਖੀ ਮਰਯਾਦਾ ਨੂੰ ਹੋਰ ਪੱਕਿਆਂ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਮਰਯਾਦਾ ਨੂੰ ਅੱਗੇ ਤੋਰਨ ਵਿੱਚ ਵੀ ਆਪ ਦਾ ਵਡਮੁੱਲਾ ਯੋਗਦਾਨ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਪਵਿੱਤਰ ਗੁਰਬਾਣੀ ਦੀ ਰਚਨਾ ਕਰਦਿਆਂ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਉਨ੍ਹਾਂ ਦੀ ਪਾਵਨ ਬਾਣੀ ਮਨੁੱਖ ਮਾਤਰ ਲਈ ਸੁੱਖਾਂ ਦਾ ਖ਼ਜ਼ਾਨਾ ਤੇ ਆਤਮਿਕ ਆਨੰਦ ਪ੍ਰਦਾਨ ਕਰਨ ਵਾਲੀ ਹੈ। ਇਸ ਵਿੱਚ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਇਹ ਸਾਡੀ ਅਧਿਆਤਮਿਕ ਤੇ ਸਮਾਜਿਕ ਅਗਵਾਈ ਕਰਦਿਆਂ ਚੰਗਾ ਜੀਵਨ ਜਿਊਣ ਲਈ ਮਾਰਗਦਰਸ਼ਨ ਕਰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਉਪਦੇਸ਼ ਜੀਵਨ ਨੂੰ ਅੰਮ੍ਰਿਤਮਈ ਬਣਾਉਂਦੇ ਹਨ। ਉਨ੍ਹਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਤੇ ਸਮਾਜਿਕ ਵਿਕਾਸ ਅਤੇ ਵਿਗਾਸ ਦਾ ਰਾਹ ਦਿਖਾਉਂਦੇ ਹਨ। ਗੁਰੂ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੇਰੀ ਸਮੂਹ ਸਿੱਖ ਜਗਤ ਨੂੰ ਅਪੀਲ ਹੈ ਕਿ ਆਉ, ਅਸੀਂ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ ਪੰਥ ਦੇ ਸਿਧਾਂਤਾਂ ਨੂੰ ਵਿਹਾਰਕ ਜੀਵਨ ਦਾ ਹਿੱਸਾ ਬਣਾਈਏ।

ਪੰਜਾਬ📍 ਪੰਜਾਬ

ਦੀਪਾ ਦੂਬੇ ਚੰਡੀਗੜ੍ਹ ‘ਆਪ’ ਦੀ ਮੀਤ ਪ੍ਰਧਾਨ ਨਿਯੁਕਤ

ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਨੇ ਕੁਝ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਈ ਦੀਪਾ ਦੂਬੇ ਨੂੰ ‘ਆਪ’ ਚੰਡੀਗੜ੍ਹ ਦੀ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।
ਦੀਪਾ ਦੂਬੇ ਚੰਡੀਗੜ੍ਹ ‘ਆਪ’ ਦੀ ਮੀਤ ਪ੍ਰਧਾਨ ਨਿਯੁਕਤ

ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਨੇ ਕੁਝ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਈ ਦੀਪਾ ਦੂਬੇ ਨੂੰ ‘ਆਪ’ ਚੰਡੀਗੜ੍ਹ ਦੀ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਹ ਨਿਯੁਕਤੀ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ, ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਅਤੇ ਜਨਰਲ ਸਕੱਤਰ ਓਂਕਾਰ ਔਲਖ ਵੱਲੋਂ ਪੱਤਰ ਜਾਰੀ ਕਰ ਕੇ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਦੀਪਾ ਦੂਬੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਹੈ ਅਤੇ ਉਸ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਜਿਸ ਦੌਰਾਨ ਚੰਡੀਗੜ੍ਹ 'ਆਪ' ਦੇ ਇੰਚਾਰਜ ਜਰਨੈਲ ਸਿੰਘ ਨੇ ਦੀਪਾ ਦੂਬੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ।

ਇਸ ਮੌਕੇ ਦੀਪਾ ਦੂਬੇ ਨੇ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਉੱਤੇ ਭਾਜਪਾ ਨਾਲ ਹੱਥ ਮਿਲਾਉਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੁਝ ਵਿਅਕਤੀਆਂ ਦੀ ਮਿਲੀਭੁਗਤ ਕਰਕੇ ਭਾਜਪਾ ਦੇ ਮੇਅਰ ਬਣਦੇ ਰਹੇ ਹਨ। ਪਰ ਆਮ ਆਦਮੀ ਪਾਰਟੀ ਲੋਕ ਹਿੱਤ ਲਈ ਕੰਮ ਕਰਦੀ ਆ ਰਹੀ ਹੈ, ਜਿਸ ਨੂੰ ਵੇਖਦਿਆਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀ ਹਾਂ ਅਤੇ 'ਆਪ' ਨੂੰ ਚੰਡੀਗੜ੍ਹ ਵਿੱਚ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ 'ਆਪ' ਜਿੱਤ ਹਾਸਲ ਕਰੇਗੀ।

ਚੰਡੀਗੜ੍ਹ 'ਆਪ' ਦੇ ਪ੍ਰਧਾਨ ਵਿਜੇਪਾਲ ਸਿੰਘ ਨੇ ਦੀਪਾ ਦੂਬੇ ਨੂੰ ਚੰਡੀਗੜ੍ਹ ਇਕਾਈ ਦੀ ਮੀਤ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੀਪਾ ਦੂਬੇ ਤਜਰਬੇਕਾਰ ਅਤੇ ਪੁਰਾਣੇ ਸਿਆਸੀ ਆਗੂ ਹਨ, ਜਿਨ੍ਹਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਵੇਗੀ।

ਪੰਜਾਬ📍 ਪੰਜਾਬ

7 ਘੰਟਿਆਂ ਬਾਅਦ ਮਾਂ ਨਾਲ ਮਿਲਿਆ ਹਾਥੀ ਦਾ ਬੱਚਾ, ਭਾਵੁਕ ਕਰ ਦੇਵੇਗਾ ਦੋਵਾਂ ਦੇ ਮਿਲਾਪ ਦਾ ਇਹ ਨਜ਼ਾਰਾ

ਸੋਸ਼ਲ ਮੀਡੀਆ ਤੇ ਹਾਥੀ ਦੇ ਬੱਚੇ ਅਤੇ ਉਸ ਦੀ ਮਾਂ ਦੇ ਮਿਲਾਪ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 7 ਘੰਟਿਆਂ ਬਾਅਦ ਦੋਵਾਂ ਦਾ ਮਿਲਾਪ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ।

ਸੋਸ਼ਲ ਮੀਡੀਆ ਤੇ ਹਾਥੀ ਦੇ ਬੱਚੇ ਅਤੇ ਉਸ ਦੀ ਮਾਂ ਦੇ ਮਿਲਾਪ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 7 ਘੰਟਿਆਂ ਬਾਅਦ ਦੋਵਾਂ ਦਾ ਮਿਲਾਪ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ।

ਸੋਸ਼ਲ ਮੀਡੀਆ ‘ਤੇ ਜਾਨਵਰਾਂ ਦੀਆਂ ਵੀਡੀਓਜ਼ ਅਕਸਰ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ, ਪਰ ਇਨ੍ਹੀਂ ਦਿਨੀਂ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਇਹ ਵੀਡੀਓ ਇੱਕ ਨੰਨ੍ਹੇ ਹਾਥੀ ਅਤੇ ਉਸ ਦੀ ਮਾਂ ਦੀ ਹੈ, ਜੋ ਇੱਕ ਹਾਦਸੇ ਤੋਂ ਬਾਅਦ ਇੱਕ-ਦੂਜੇ ਤੋਂ ਵਿਛੜ ਗਏ ਸਨ। ਭਾਰਤੀ ਜੰਗਲਾਤ ਸੇਵਾ ਦੇ ਅਧਿਕਾਰੀ ਪਰਵੀਨ ਕਾਸਵਾਨ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇਸ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵਾਂ ਦੇ ਮੁੜ ਮਿਲਣ ਦਾ ਪਲ ਕੈਦ ਹੋਇਆ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਪੱਛਮੀ ਬੰਗਾਲ ਦੇ ਕਰਸੀਓਂਗ ਜੰਗਲਾਤ ਡਿਵੀਜ਼ਨ ਵਿੱਚ ਇਹ ਨੰਨ੍ਹਾ ਹਾਥੀ ਪਾਣੀ ਦੀ ਟੈਂਕੀ ਵਿੱਚ ਡਿੱਗਣ ਕਾਰਨ ਆਪਣੀ ਮਾਂ ਅਤੇ ਝੁੰਡ ਤੋਂ ਵਿਛੜ ਗਿਆ ਸੀ। ਇਕੱਲਾ ਹੋਣ ਕਾਰਨ ਉਹ ਬਹੁਤ ਡਰਿਆ ਹੋਇਆ ਸੀ। ਜਿਵੇਂ ਹੀ ਜੰਗਲਾਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਹ ਤੁਰੰਤ ਮੌਕੇ ‘ਤੇ ਪਹੁੰਚ ਗਏ।

ਹਾਥੀ ਦੇ ਬੱਚੇ ਨੂੰ ਬਚਾਉਣਾ ਆਸਾਨ ਨਹੀਂ ਹੁੰਦਾ, ਕਿਉਂਕਿ ਆਪਣੇ ਬੱਚੇ ਤੋਂ ਵਿਛੜਨ ‘ਤੇ ਮਾਂ ਹਾਥੀ ਹਮਲਾਵਰ ਹੋ ਸਕਦੀ ਹੈ। ਇਸ ਦੇ ਬਾਵਜੂਦ, ਟੀਮ ਨੇ ਸਮਝਦਾਰੀ ਨਾਲ ਕੰਮ ਲਿਆ ਅਤੇ ਬੱਚੇ ਨੂੰ ਉਸ ਦੀ ਮਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ।

ਆਈਐਫਐਸ ਅਧਿਕਾਰੀ ਪਰਵੀਨ ਕਾਸਵਾਨ ਨੇ ਦੱਸਿਆ ਕਿ ਲਗਭਗ 7 ਘੰਟਿਆਂ ਤੱਕ ਚੱਲੀ ਕੋਸ਼ਿਸ਼ ਤੋਂ ਬਾਅਦ ਆਖ਼ਰਕਾਰ ਉਹ ਖ਼ਾਸ ਪਲ ਆ ਹੀ ਗਿਆ। ਜਦੋਂ ਛੋਟੇ ਹਾਥੀ ਨੂੰ ਉਸ ਦੀ ਮਾਂ ਕੋਲ ਲਿਆਂਦਾ ਗਿਆ, ਤਾਂ ਦੋਵਾਂ ਨੇ ਤੁਰੰਤ ਇੱਕ-ਦੂਜੇ ਨੂੰ ਪਛਾਣ ਲਿਆ। ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਾਂ ਨੂੰ ਦੇਖਦੇ ਹੀ ਬੱਚਾ ਖ਼ੁਸ਼ੀ ਨਾਲ ਉਸ ਵੱਲ ਭੱਜਿਆ। ਦੋਵਾਂ ਨੇ ਆਪਣੀਆਂ ਸੁੰਡਾਂ ਨਾਲ ਇੱਕ-ਦੂਜੇ ਨੂੰ ਛੂਹਿਆ ਅਤੇ ਪਿਆਰ ਜਤਾਇਆ। ਇਸ ਭਾਵੁਕ ਪਲ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਇਹ ਵੀਡੀਓ ਦੱਸਦੀ ਹੈ ਕਿ ਮਾਂ ਦਾ ਪਿਆਰ ਭਾਵੇਂ ਇਨਸਾਨਾਂ ਵਿੱਚ ਹੋਵੇ ਜਾਂ ਜਾਨਵਰਾਂ ਵਿੱਚ, ਉਸ ਦੀ ਮਮਤਾ ਹਰ ਥਾਂ ਇੱਕੋ ਜਿਹੀ ਹੁੰਦੀ ਹੈ।

ਪੰਜਾਬ📍 ਪੰਜਾਬ

ਪੈਨਸ਼ਨਰ 30 ਨਵੰਬਰ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਓ

ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਇਸ ਵਾਰ ਕੇਵਲ ਆਨਲਾਈਨ ਲਾਈਫ ਸਰਟੀਫਿਕੇਟ ਹੀ ਸਵੀਕਾਰ ਕੀਤੇ ਜਾ ਰਹੇ ਹਨ।
ਪੈਨਸ਼ਨਰ 30 ਨਵੰਬਰ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਓ

ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਇਸ ਵਾਰ ਕੇਵਲ ਆਨਲਾਈਨ ਲਾਈਫ ਸਰਟੀਫਿਕੇਟ ਹੀ ਸਵੀਕਾਰ ਕੀਤੇ ਜਾ ਰਹੇ ਹਨ। ਸਰਕਾਰ ਨੇ ਸਾਰੇ ਪੈਨਸ਼ਨਰਾਂ ਨੂੰ ਆਪਣਾ ਜੀਵਨ ਪ੍ਰਮਾਣ ਪੱਤਰ ਆਨਲਾਈਨ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਦੇਸ ਰਾਜ ਨੇ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਨੇ ਹਾਲੇ ਤੱਕ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਇਆ, ਉਹ 1 ਤੋਂ 30 ਨਵੰਬਰ 2026 ਤੱਕ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਪੈਨਸ਼ਨਰ ਆਪਣੇ ਨਜ਼ਦੀਕੀ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਉਪ-ਖ਼ਜ਼ਾਨਾ ਦਫ਼ਤਰ, ਬੈਂਕ ਸ਼ਾਖਾ, ਸੇਵਾ ਕੇਂਦਰ ਜਾਂ ‘ਜੀਵਨ ਪ੍ਰਮਾਣ ਪੱਤਰ’ ਮੋਬਾਈਲ ਐਪ ਰਾਹੀਂ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ। ਆਨਲਾਈਨ ਪ੍ਰਕਿਰਿਆ ਪੂਰੀ ਹੋਣ ਉਪਰੰਤ ਸਰਟੀਫਿਕੇਟ ਤੁਰੰਤ ਮੋਬਾਈਲ ਫ਼ੋਨ ’ਤੇ ਪ੍ਰਾਪਤ ਹੋ ਜਾਂਦਾ ਹੈ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਪੈਨਸ਼ਨ ਬੁੱਕ, ਬੈਂਕ ਖਾਤਾ ਨੰਬਰ, ਆਧਾਰ ਕਾਰਡ ਅਤੇ ਮੋਬਾਈਲ ਫ਼ੋਨ ਨਾਲ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਨਾਲ ਪੈਨਸ਼ਨ ਬਿਨਾਂ ਰੁਕਾਵਟ ਜਾਰੀ ਰਹੇਗੀ।

ਪੰਜਾਬ📍 ਪੰਜਾਬ

ਵਿਜੀਲੈਂਸ ਬਿਊਰੋ ਵੱਲੋਂ ਹਰ ਡੇਢ ਦਿਨ ’ਚ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਮਾਰਚ 2022 ਤੋਂ ਔਸਤਨ ਹਰ ਡੇਢ ਦਿਨ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਦਰਜ ਕੀਤਾ ਹੈ। ਸਪੈਸ਼ਲ ਡੀਜੀਪੀ-ਕਮ-ਚੀਫ਼ ਡਾਇਰੈਕਟਰ ਡਾ. ਸਰਦ ਸੱਤਿਆ ਚੌਹਾਨ ਨੇ ਅੱਜ ਦੱਸਿਆ ਕਿ 30 ਸਤੰਬਰ 2026 ਤੱਕ ਬਿਊਰੋ ਨੇ 1,118 ਮਾਮਲੇ ਦਰਜ ਕੀਤੇ ਹਨ ਅਤੇ 1,156 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਵੱਲੋਂ ਹਰ ਡੇਢ ਦਿਨ ’ਚ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਮਾਰਚ 2022 ਤੋਂ ਔਸਤਨ ਹਰ ਡੇਢ ਦਿਨ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਦਰਜ ਕੀਤਾ ਹੈ। ਸਪੈਸ਼ਲ ਡੀਜੀਪੀ-ਕਮ-ਚੀਫ਼ ਡਾਇਰੈਕਟਰ ਡਾ. ਸਰਦ ਸੱਤਿਆ ਚੌਹਾਨ ਨੇ ਅੱਜ ਦੱਸਿਆ ਕਿ 30 ਸਤੰਬਰ 2026 ਤੱਕ ਬਿਊਰੋ ਨੇ 1,118 ਮਾਮਲੇ ਦਰਜ ਕੀਤੇ ਹਨ ਅਤੇ 1,156 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਧਿਕਾਰੀ 26 ਅਕਤੂਬਰ ਤੋਂ 1 ਨਵੰਬਰ ਤੱਕ ਮਨਾਏ ਜਾ ਰਹੇ ਬਿਊਰੋ ਦੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਦਾ ਐਲਾਨ ਕਰ ਰਹੇ ਸਨ, ਜਿਸ ਦਾ ਵਿਸ਼ਾ "ਸਮ੍ਰਿੱਧੀ ਲਈ ਇਮਾਨਦਾਰੀ" ਹੈ। ਵਿਜੀਲੈਂਸ ਬਿਊਰੋ ਦੇ ਅਮਲੇ ਨੇ ਮੁਹਾਲੀ ਹੈੱਡਕੁਆਰਟਰ ਅਤੇ ਜ਼ਿਲ੍ਹਾ ਦਫ਼ਤਰਾਂ ਵਿੱਚ ਇਮਾਨਦਾਰੀ ਦੀ ਸਹੁੰ ਚੁੱਕੀ।

ਚੌਹਾਨ ਨੇ ਦੱਸਿਆ ਕਿ ਵਿਜੀਲੈਂਸ ਰੇਂਜਾਂ ਦੇ ਸਮੂਹ ਸੀਨੀਅਰ ਕਪਤਾਨ ਪੁਲੀਸ (ਐੱਸਐੱਸਪੀਜ਼) ਨੂੰ ਹਰੇਕ ਜ਼ਿਲ੍ਹੇ ਵਿੱਚ ਜਾਗਰੂਕਤਾ ਪ੍ਰੋਗਰਾਮ ਉਲੀਕਣ ਲਈ ਕਿਹਾ ਗਿਆ ਹੈ। ਜਨਤਕ ਥਾਵਾਂ 'ਤੇ ਨਾਮਜ਼ਦ ਵਿਜੀਲੈਂਸ ਅਧਿਕਾਰੀਆਂ ਦੇ ਸੰਪਰਕ ਵੇਰਵਿਆਂ ਵਾਲੇ ਬੈਨਰ ਲਗਾਏ ਜਾਣਗੇ, ਅਤੇ ਰੇਂਜ ਅਧਿਕਾਰੀ ਵਿਦਿਅਕ ਅਦਾਰਿਆਂ ਵਿੱਚ ਸੈਮੀਨਾਰ ਤੇ ਵਰਕਸ਼ਾਪਾਂ ਦਾ ਆਯੋਜਨ ਕਰਨਗੇ।

ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮਾਰਚ 2022 ਵਿੱਚ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੇ ਵਟਸਐਪ ਨੰਬਰ 9501200200 'ਤੇ ਰਿਸ਼ਵਤ ਦੀ ਮੰਗ ਬਾਰੇ ਰਿਪੋਰਟ ਕਰਨ। ਇਹ ਹੈਲਪਲਾਈਨ ਆਡੀਓ ਅਤੇ ਵੀਡੀਓ ਸੰਦੇਸ਼ਾਂ ਦੇ ਰੂਪ ਵਿੱਚ ਸ਼ਿਕਾਇਤਾਂ ਸਵੀਕਾਰ ਕਰਦੀ ਹੈ।

ਪੰਜਾਬ📍 ਪੰਜਾਬ

ਫੂਡ ਸੇਫਟੀ ਵਿਭਾਗ ਦੀ ਟੀਮ ਨੇ ਜੇ.ਕੇ ਪਨੀਰ ਤੋਂ ਕਰੀਬ 250 ਕਿਲੋ ਸ਼ੱਕੀ ਨਕਲੀ ਪਨੀਰ ਕੀਤਾ ਬਰਾਮਦ

ਫਰੀਦਾਬਾਦ: ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿਭਾਗ ਦੀ ਟੀਮ ਮਿਲਾਵਟਖੋਰਾਂ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸੇ ਲੜੀ ਤਹਿਤ ਟੀਮ ਨੇ ਬੱਲਬਗੜ੍ਹ ਅਨਾਜ ਮੰਡੀ ਵਿੱਚ ਸਥਿਤ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਜਾਂਚ ਮੁਹਿੰਮ ਚਲਾਈ।
ਫੂਡ ਸੇਫਟੀ ਵਿਭਾਗ ਦੀ ਟੀਮ ਨੇ ਜੇ.ਕੇ ਪਨੀਰ ਤੋਂ ਕਰੀਬ 250 ਕਿਲੋ ਸ਼ੱਕੀ ਨਕਲੀ ਪਨੀਰ ਕੀਤਾ ਬਰਾਮਦ

ਫਰੀਦਾਬਾਦ: ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿਭਾਗ ਦੀ ਟੀਮ ਮਿਲਾਵਟਖੋਰਾਂ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸੇ ਲੜੀ ਤਹਿਤ ਟੀਮ ਨੇ ਬੱਲਬਗੜ੍ਹ ਅਨਾਜ ਮੰਡੀ ਵਿੱਚ ਸਥਿਤ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਜਾਂਚ ਮੁਹਿੰਮ ਚਲਾਈ। ਕਾਰਵਾਈ ਦੌਰਾਨ ਜੇ.ਕੇ ਪਨੀਰ ਤੋਂ ਕਰੀਬ 250 ਕਿਲੋ ਸ਼ੱਕੀ ਨਕਲੀ ਪਨੀਰ ਬਰਾਮਦ ਕੀਤਾ ਗਿਆ।

ਜ਼ਬਤ ਕੀਤੇ ਪਨੀਰ ਨੂੰ ਨਸ਼ਟ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਸਬੰਧਤ ਅਦਾਰੇ ਵਿਰੁੱਧ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ, ਦੁੱਧ ਅਤੇ ਪਨੀਰ ਸਮੇਤ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਵਿਭਾਗ ਦੀਆਂ ਟੀਮਾਂ ਲਗਾਤਾਰ ਸਰਗਰਮ ਹਨ। ਅਧਿਕਾਰੀਆਂ ਦਾ ਉਦੇਸ਼ ਮਿਲਾਵਟੀ ਭੋਜਨ ਪਦਾਰਥਾਂ ਦੀ ਵਿਕਰੀ ਨੂੰ ਰੋਕਣਾ ਅਤੇ ਲੋਕਾਂ ਨੂੰ ਸੁਰੱਖਿਅਤ ਭੋਜਨ ਪਦਾਰਥ ਮੁਹੱਈਆ ਕਰਵਾਉਣਾ ਹੈ।

ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਮਿਲਾਵਟਖੋਰੀ ਵਿਰੁੱਧ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।

ਪੰਜਾਬ📍 ਪੰਜਾਬ

ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਭਿੜੇ ਆਪ ਅਤੇ ਕਾਂਗਰਸ ਵਿਧਾਇਕ, ਮੰਤਰੀ ਨੇ ਚੁੱਕਿਆ ਪਾਣੀਆਂ ਦਾ ਮੁੱਦਾ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖ਼ਰੀ ਦਿਨ ਹੈ। ਅੱਜ ਸਦਨ 'ਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵਿਸ਼ੇਸ਼ ਚਰਚਾ ਹੋ ਰਹੀ ਹੈ। ਪੰਜਾਬ ਦੇ ਮੰਤਰੀ ਬਰਿੰਦਰ ਗੋਇਲ ਨੇ ਯਮੁਨਾ ਦੇ ਪਾਣੀ 'ਚ ਪੰਜਾਬ ਦਾ ਹਿੱਸਾ ਮੰਗਿਆ ਹੈ।
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਭਿੜੇ ਆਪ ਅਤੇ ਕਾਂਗਰਸ ਵਿਧਾਇਕ, ਮੰਤਰੀ ਨੇ ਚੁੱਕਿਆ ਪਾਣੀਆਂ ਦਾ ਮੁੱਦਾ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖ਼ਰੀ ਦਿਨ ਹੈ। ਅੱਜ ਸਦਨ 'ਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵਿਸ਼ੇਸ਼ ਚਰਚਾ ਹੋ ਰਹੀ ਹੈ। ਪੰਜਾਬ ਦੇ ਮੰਤਰੀ ਬਰਿੰਦਰ ਗੋਇਲ ਨੇ ਯਮੁਨਾ ਦੇ ਪਾਣੀ 'ਚ ਪੰਜਾਬ ਦਾ ਹਿੱਸਾ ਮੰਗਿਆ ਹੈ। ਉਨ੍ਹਾਂ ਨੇ ਸਦਨ ਵਿੱਚ ਮਤਾ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਸ਼ਿਕਾਇਤ ਤੇ ਛੇਤੀ ਵਿਚਾਰ ਕਰੇ।

27 ਅਕਤੂਬਰ ਨੂੰ, ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ, ਭਾਰੀ ਹੰਗਾਮਾ ਹੋਇਆ। ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਬੋਤਲ ਲੈ ਕੇ ਵਿਧਾਨ ਸਭਾ ਦੇ ਬਾਹਰ ਪਹੁੰਚੇ ਅਤੇ ਸਰਕਾਰ ਅਤੇ ਮੁੱਖ ਮੰਤਰੀ ਨੂੰ ਘੇਰ ਲਿਆ। ਇਸ ਦੌਰਾਨ, ਕਾਂਗਰਸੀ ਨੇਤਾ ਆਪਣੇ ਗਲੇ ਵਿੱਚ ਕਾਲਾ ਕੱਪੜਾ ਪਾ ਕੇ ਪਹੁੰਚੇ। ਪ੍ਰਤਾਪ ਸਿੰਘ ਬਾਜਵਾ ਨੇ ਆਰੋਪ ਲਗਾਇਆ ਕਿ ਸਦਨ ਵਿੱਚ ਦਾਖਲ ਹੋਣ ਦੌਰਾਨ ਵਿਧਾਇਕਾਂ ਨੂੰ ਰੋਕ ਦਿੱਤਾ ਗਿਆ। ਇਸ ਤੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਵਿਧਾਨ ਸਭਾ ਦਾ ਬਾਈਕਾਟ ਕਰ ਦਿੱਤਾ।

ਹਾਲਾਂਕਿ, ਸਪੀਕਰ ਕੁਲਤਾਰ ਸੰਧਵਾਂ ਨੇ ਵਿਧਾਨ ਸਭਾ ਸਕੱਤਰ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਸਪੀਕਰ ਨੇ ਬਸਪਾ ਵਿਧਾਇਕ ਨਛੱਤਰ ਪਾਲ ਨੂੰ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਸਦਨ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਨਛੱਤਰ ਪਾਲ ਨੇ ਜਵਾਬ ਦਿੱਤਾ ਕਿ ਉਹ ਸਮੇਂ ਦੇ ਪਾਬੰਦ ਹਨ। ਫਿਰ ਸਪੀਕਰ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਸਤਿਕਾਰਯੋਗ ਮੈਂਬਰ ਨੂੰ ਸਦਨ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ, ਬਸ਼ਰਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਹੋਈ ਹੋਵੇ।

ਇਸ ਤੋਂ ਬਾਅਦ, ਪ੍ਰੈਸ ਕਾਨਫਰੰਸ ਨੂੰ ਲੈ ਕੇ ਵਿਧਾਨ ਸਭਾ ਦੇ ਮੰਚ ‘ਤੇ ‘ਆਪ’ ਵਿਧਾਇਕ ਅਤੇ ਕਾਂਗਰਸੀ ਵਿਧਾਇਕ ਆਪਸ ਵਿੱਚ ਉਲਝ ਗਏ। ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, “ਬਾਹਰ ਜਾਓ ਅਤੇ ਜੋ ਕਰਨਾ ਹੈ ਕਰੋ। ਅਸੀਂ ਇੱਥੇ ਬਾਜਵਾ ਦੀ ਗੁੰਡਾਗਰਦੀ ਨਹੀਂ ਚੱਲਣ ਦੇਵਾਂਗੇ।” ਬਾਜਵਾ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੂੰ ਧੱਕੇ ਮਾਰੇ ਗਏ।

ਦੂਜੇ ਪਾਸੇ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ‘ਆਪ’ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵਿਚਕਾਰ ਵੀ ਗਰਮਾ-ਗਰਮ ਬਹਿਸ ਹੋ ਗਈ। ਖਹਿਰਾ ਨੇ ਉਨ੍ਹਾਂ ਨੂੰ ਐਨਆਰਆਈ ਦੇ ਘਰ ‘ਤੇ ਕਬਜ਼ਾ ਕਰਨ ਵਾਲੀ ਮੰਤਰੀ ਕਹਿ ਕੇ ਨਾਅਰੇਬਾਜ਼ੀ ਕੀਤੀ। ਜਿਸਤੇ ਮਾਣੂੰਕੇ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਹੈ ਅਤੇ ਉਹ ਇਸ ਮਾਮਲੇ ਵਿੱਚ ਖਹਿਰਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ।

ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਦਨ ਵਿੱਚ ਮਤਾ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਸਤਲੁਜ, ਰਾਵੀ ਅਤੇ ਬਿਆਸ ਦਰਿਆ ਰਾਜਸਥਾਨ ਵਿੱਚੋਂ ਨਹੀਂ ਵਗਦੇ, ਅਤੇ ਇਸ ਲਈ, ਰਾਜਸਥਾਨ ਰਿਪੇਰੀਅਨ ਰਾਜ ਨਹੀਂ ਹੈ। ਇਸ ਦੇ ਬਾਵਜੂਦ, ਪੰਜਾਬ ਦਾ ਪਾਣੀ ਦਹਾਕਿਆਂ ਤੋਂ ਰਾਜਸਥਾਨ ਨੂੰ ਮੁਫਤ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨਾਲ ਰਾਜਸਥਾਨ ਲਈ ਮਾਲੀਆ ਪੈਦਾ ਹੁੰਦਾ ਹੈ, ਜਦੋਂ ਕਿ ਪੰਜਾਬ ਖੁਦ ਗੰਭੀਰ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਤੇ ਵਿੱਚ ਮੰਗ ਕੀਤੀ ਗਈ ਸੀ ਕਿ ਰਾਜਸਥਾਨ ਸਰਕਾਰ ਸਪਲਾਈ ਕੀਤੇ ਜਾਣ ਵਾਲੇ ਪਾਣੀ ਲਈ ਪੰਜਾਬ ਨੂੰ ਭੁਗਤਾਨ ਕਰੇ। ਇਸ ਨੇ ਕੇਂਦਰ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਕਿ ਭਵਿੱਖ ਵਿੱਚ ਰਾਜਸਥਾਨ ਨੂੰ ਸਪਲਾਈ ਕੀਤੇ ਜਾਣ ਵਾਲੇ ਪਾਣੀ ਲਈ ਪੰਜਾਬ ਨੂੰ ਸਾਲਾਨਾ ਭੁਗਤਾਨ ਮਿਲੇ।

ਹਰਪਾਲ ਸਿੰਘ ਚੀਮਾ ਨੇ ਮਤਾ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਮਾਵਾਂ-ਧੀਆਂ ਯੋਜਨਾ, ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ, ਤੀਰਥ ਯਾਤਰਾ ਯੋਜਨਾ ਅਤੇ ਡੇਅਰੀ ਨਾਲ ਸਬੰਧਤ ਵਿੱਤੀ ਯੋਜਨਾਵਾਂ ਜਾਰੀ ਰਹਿਣਗੀਆਂ। ਇਹ ਪ੍ਰਸਤਾਵ ਪੰਜਾਬ ਦੇ ਬਜਟ ਵਿੱਚ ਪੇਸ਼ ਕੀਤਾ ਜਾਵੇਗਾ। ਸਦਨ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਟਿੱਪਣੀਆਂ ਦੀ ਨਿੰਦਾ ਕਰਦਾ ਹੈ।

ਪੰਜਾਬ📍 ਪੰਜਾਬ

ਪਾਣੀਪਤ ਦੇ ਸ਼ਿਵਨਗਰ ਦੇ ਉਦਯੋਗਿਕ ਖੇਤਰ ’ਚ ਸਥਿਤ ਧਾਗਾ ਫੈਕਟਰੀ ’ਚ ਲੱਗੀ ਭਿਆਨਕ ਅੱਗ

ਪਾਣੀਪਤ: ਪਾਣੀਪਤ ਦੇ ਕਿਸ਼ਨਪੁਰਾ ਨਾਲ ਲੱਗਦੇ ਸ਼ਿਵਨਗਰ ਦੇ ਉਦਯੋਗਿਕ ਖੇਤਰ ਵਿੱਚ ਅੱਜ ਸਵੇਰੇ ਇੱਕ ਧਾਗਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ।
ਪਾਣੀਪਤ ਦੇ ਸ਼ਿਵਨਗਰ ਦੇ ਉਦਯੋਗਿਕ ਖੇਤਰ ’ਚ ਸਥਿਤ ਧਾਗਾ ਫੈਕਟਰੀ ’ਚ ਲੱਗੀ ਭਿਆਨਕ ਅੱਗ

ਪਾਣੀਪਤ: ਪਾਣੀਪਤ ਦੇ ਕਿਸ਼ਨਪੁਰਾ ਨਾਲ ਲੱਗਦੇ ਸ਼ਿਵਨਗਰ ਦੇ ਉਦਯੋਗਿਕ ਖੇਤਰ ਵਿੱਚ ਅੱਜ ਸਵੇਰੇ ਇੱਕ ਧਾਗਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ। ਸ਼ਮਸ਼ਾਨਘਾਟ ਦੇ ਪਿੱਛੇ ਸਥਿਤ ਗੁਪਤਾ ਇੰਟਰਨੈਸ਼ਨਲ ਫੈਕਟਰੀ ਯੂਨਿਟ 2, ਸੀ.ਆਰ.ਜੀ. ਕੋਟੈਕਸ ਪ੍ਰਾਈਵੇਟ ਲਿਮਟਿਡ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਮਜ਼ਦੂਰ, ਰਿਸ਼ੂ, ਦੀ ਮੌਤ ਹੋ ਗਈ ਅਤੇ ਧਨੇਸ਼ਵਰ ਗੰਭੀਰ ਰੂਪ ਵਿੱਚ ਝੁਲਸ ਗਿਆ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਮ੍ਰਿਤਕ ਨਾਬਾਲਗ ਸੀ, ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਕਿਸ਼ਨਪੁਰਾ ਪੁਲਿਸ ਸਟੇਸ਼ਨ ਦੇ ਇੰਚਾਰਜ ਸੁਭਾਸ਼ ਦੇ ਅਨੁਸਾਰ, ਕੰਟਰੋਲ ਰੂਮ ਨੂੰ ਅੱਜ ਸਵੇਰੇ ਲਗਭਗ 3:45 ਵਜੇ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ, ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ, ਅਤੇ ਫਾਇਰ ਵਿਭਾਗ ਅਤੇ ਐਂਬੂਲੈਂਸ ਨੂੰ ਬੁਲਾਇਆ ਗਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਫਾਇਰਫਾਈਟਰਾਂ ਨੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਸਮੇਂ ਕੁਝ ਕਾਮੇ ਫੈਕਟਰੀ ਵਿੱਚ ਆਰਾਮ ਕਰ ਰਹੇ ਸਨ। ਅੱਗ ਲੱਗਣ ਕਾਰਨ ਕਾਮਿਆਂ ਵਿੱਚ ਦਹਿਸ਼ਤ ਫੈਲ ਗਈ।

ਮੁੱਢਲੀ ਪੁੱਛਗਿੱਛ ਵਿੱਚ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਫੈਕਟਰੀ ਵਿੱਚ ਲੱਗੀ ਮਸ਼ੀਨ ਨੇ ਚੰਗਾੜੀ ਨਿਕਲਣ ਦੇ ਕਾਰਨ ਅੱਗ ਲੱਗੀ। ਬਿਜਲੀ ਦੇ ਸ਼ਾਟ ਸਰਕਟ ਨੂੰ ਵੀ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

ਫਾਇਰ ਅਫਸਰ ਗੁਰਮੇਲ ਸਿੰਘ ਦੇ ਅਨੁਸਾਰ, ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ। ਵਿਭਾਗ ਇਹ ਵੀ ਜਾਂਚ ਕਰੇਗਾ ਕਿ ਕੀ ਫੈਕਟਰੀ ਕੋਲ ਫਾਇਰ ਡਿਪਾਰਟਮੈਂਟ ਦਾ ਐਨਓਸੀ ਸੀ ਅਤੇ ਕੀ ਅੱਗ ਬੁਝਾਉਣ ਦੇ ਢੁਕਵੇਂ ਪ੍ਰਬੰਧ ਸਨ।

ਪੁਲਿਸ ਅਨੁਸਾਰ ਮ੍ਰਿਤਕ ਦੀ ਉਮਰ ਅਤੇ ਹੋਰ ਤੱਥਾਂ ਦੀ ਪੁਸ਼ਟੀ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ, ਪੁਲਿਸ ਅੱਗ ਲੱਗਣ ਦੇ ਕਾਰਨਾਂ ਅਤੇ ਹਾਦਸੇ ਦੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਪੰਜਾਬ📍 ਪੰਜਾਬ

ਅਮਿਤ ਸ਼ਾਹ 1 ਨਵੰਬਰ ਨੂੰ ਚੰਡੀਗੜ੍ਹ ਆ ਸਕਦੇ ਹਨ, ਪੁਲਿਸ ਦੇ 60ਵੇਂ ਸਥਾਪਨਾ ਦਿਵਸ ਦੀਆਂ ਤਿਆਰੀਆਂ ਤੇਜ਼

ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ 1 ਨਵੰਬਰ ਨੂੰ ਅਮਿਤ ਸ਼ਾਹ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਸਰਗਰਮ ਹਨ।
ਅਮਿਤ ਸ਼ਾਹ 1 ਨਵੰਬਰ ਨੂੰ ਚੰਡੀਗੜ੍ਹ ਆ ਸਕਦੇ ਹਨ, ਪੁਲਿਸ ਦੇ 60ਵੇਂ ਸਥਾਪਨਾ ਦਿਵਸ ਦੀਆਂ ਤਿਆਰੀਆਂ ਤੇਜ਼

ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ 1 ਨਵੰਬਰ ਨੂੰ ਅਮਿਤ ਸ਼ਾਹ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਸਰਗਰਮ ਹਨ।

ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 1 ਨਵੰਬਰ ਨੂੰ ਚੰਡੀਗੜ੍ਹ ਦੌਰੇ ਦੀ ਤਿਆਰੀ ਚੱਲ ਰਹੀ ਹੈ। ਸੈਕਟਰ-17 ਸਥਿਤ ਤਿਰੰਗਾ ਪਾਰਕ ਵਿੱਚ ਹੋਣ ਵਾਲੇ ਰੇਜ਼ਿੰਗ ਡੇਅ ਸਮਾਗਮ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਪਲਬਧ ਰਿਪੋਰਟਾਂ ਮੁਤਾਬਕ ਅਮਿਤ ਸ਼ਾਹ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਸਕਦੇ ਹਨ ਅਤੇ ਪਰੇਡ ਦੀ ਸਲਾਮੀ ਲੈਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਪੁਲਿਸ ਦਾ ਪੁਨਰਗਠਨ 1 ਨਵੰਬਰ 1966 ਨੂੰ ਚੰਡੀਗੜ੍ਹ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਨਾਲ ਕੀਤਾ ਗਿਆ ਸੀ। ਇਸ ਲਈ 2026 ਦਾ ਸਥਾਪਨਾ ਦਿਵਸ ਪੁਲਿਸ ਫੋਰਸ ਲਈ 60ਵੇਂ ਵਰ੍ਹੇ ਨਾਲ ਜੁੜਿਆ ਮਹੱਤਵਪੂਰਨ ਮੌਕਾ ਹੈ। ਸੈਕਟਰ-17 ਦੇ ਤਿਰੰਗਾ ਪਾਰਕ ਵਿਚ ਹੋਣ ਵਾਲੇ ਸਮਾਗਮ ਵਿੱਚ ਸ਼ਾਨਦਾਰ ਪਰੇਡ ਅਤੇ ਹੋਰ ਪ੍ਰੋਗਰਾਮ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ ਪੁਲਿਸ ਪਹਿਲਾਂ ਹੀ ਆਪਣੇ 60ਵੇਂ ਸਾਲ ਨਾਲ ਸਬੰਧਤ ਸਮਾਗਮਾਂ ਦੀ ਲੜੀ ਸ਼ੁਰੂ ਕਰ ਚੁੱਕੀ ਹੈ ਅਤੇ ਸੇਵਾਮੁਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

ਗ੍ਰਹਿ ਮੰਤਰੀ ਦੇ ਸੰਭਾਵਿਤ ਦੌਰੇ ਨੂੰ ਦੇਖਦਿਆਂ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਤਾਲਮੇਲ ਵਧਾ ਦਿੱਤਾ ਗਿਆ ਹੈ। ਸਮਾਗਮ ਸਥਲ 'ਤੇ ਸੁਰੱਖਿਆ, ਪ੍ਰਵੇਸ਼ ਅਤੇ ਨਿਕਾਸ, ਟ੍ਰੈਫਿਕ ਮੈਨੇਜਮੈਂਟ ਅਤੇ ਪਾਰਕਿੰਗ ਨਾਲ ਸਬੰਧਤ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਮੂਵਮੈਂਟ ਨੂੰ ਧਿਆਨ ਵਿੱਚ ਰੱਖਦਿਆਂ ਸੰਭਾਵਿਤ ਰੂਟਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ।

ਸੈਕਟਰ-17 ਦੇ ਤਿਰੰਗਾ ਪਾਰਕ ਵਿਚ ਮੰਚ, ਬੈਠਣ ਦੀ ਵਿਵਸਥਾ, ਸਫਾਈ, ਬਿਜਲੀ, ਐਂਟਰੀ-ਐਗਜ਼ਿਟ ਅਤੇ ਹੋਰ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਫੁੱਲਾਂ ਅਤੇ ਮੰਚ ਦੀ ਸਜਾਵਟ 'ਤੇ ਕਰੀਬ 14.60 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ।

ਫਿਲਹਾਲ ਉਪਲਬਧ ਰਿਪੋਰਟਾਂ ਵਿਚ ਅਮਿਤ ਸ਼ਾਹ ਦਾ 1 ਨਵੰਬਰ ਨੂੰ ਚੰਡੀਗੜ੍ਹ ਆਉਣਾ ਪ੍ਰਸਤਾਵਿਤ ਜਾਂ ਸੰਭਾਵਿਤ ਦੱਸਿਆ ਗਿਆ ਹੈ। ਇਸ ਲਈ ਉਨ੍ਹਾਂ ਦੇ ਦੌਰੇ ਦਾ ਅੰਤਿਮ ਸ਼ਡਿਊਲ ਅਤੇ ਸੁਰੱਖਿਆ ਨਾਲ ਜੁੜੀਆਂ ਵਿਸਥਾਰਪੂਰਵਕ ਹਦਾਇਤਾਂ ਦੀ ਅਧਿਕਾਰਤ ਪੁਸ਼ਟੀ ਤੋਂ ਬਾਅਦ ਹੀ ਪੂਰੀ ਤਸਵੀਰ ਸਪਸ਼ਟ ਹੋਵੇਗੀ।

ਪੰਜਾਬ📍 ਪੰਜਾਬ

ਡਰੱਗ ਕੰਟਰੋਲ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਦੋ ਮੈਡੀਕਲ ਸਟੋਰਾਂ ਦੀ ਜਾਂਚ

ਪਟਿਆਲਾ: ਡਰੱਗ ਕੰਟਰੋਲ ਵਿਭਾਗ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦਵਾਈਆਂ ਨਾਲ ਸਬੰਧਤ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਵਿੱਚ ਦੋ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ।
ਡਰੱਗ ਕੰਟਰੋਲ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਦੋ ਮੈਡੀਕਲ ਸਟੋਰਾਂ ਦੀ ਜਾਂਚ

ਪਟਿਆਲਾ: ਡਰੱਗ ਕੰਟਰੋਲ ਵਿਭਾਗ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦਵਾਈਆਂ ਨਾਲ ਸਬੰਧਤ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਵਿੱਚ ਦੋ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ।

ਜ਼ੋਨਲ ਲਾਇਸੈਂਸਿੰਗ ਅਥਾਰਟੀ, ਪਟਿਆਲਾ, ਨਵਜੋਤ ਕੌਰ ਨੇ ਦੱਸਿਆ ਕਿ ਬੀਤੇ ਦਿਨ, ਡਰੱਗ ਕੰਟਰੋਲ ਅਫ਼ਸਰਾਂ- ਪਟਿਆਲਾ-1 ਅਤੇ ਪਟਿਆਲਾ-2 – ਨੇ ਥਾਣਾ ਸਦਰ ਨਾਭਾ ਦੀ ਪੁਲਿਸ ਟੀਮ ਨਾਲ ਮਿਲ ਕੇ, ਪਿੰਡ ਅਲੌਹਰਾਂ ਸਥਿਤ ਇੱਕ ਮੈਡੀਕੋਜ ਦੀ ਦੁਕਾਨ ਦੀ ਜਾਂਚ ਕੀਤੀ। ਇਹ ਜਾਂਚ ਥਾਣਾ ਸਦਰ ਨਾਭਾ ਵਿਖੇ ਐਨ ਡੀ.ਪੀ.ਐਸ. ਐਕਟ ਦੀ ਧਾਰਾ 22, ਬੀ.ਐਨ.ਐਸ. ਦੀ ਧਾਰਾ 223 ਅਤੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 27/61/85 ਤਹਿਤ ਦਰਜ ਇੱਕ ਐਫਆਈਆਰ ਦੀ ਪੜਤਾਲ ਦੇ ਹਿੱਸੇ ਵਜੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੁਝ ਆਮ ਨਿਯਮਾਂ ਦੀ ਉਲੰਘਣਾ ਪਾਈ ਗਈ। ਹਾਲਾਂਕਿ, ਜਾਂਚ ਦੇ ਸਮੇਂ ਉੱਥੇ ਕੋਈ ਵੀ ਨਸ਼ਾ-ਆਦਤ ਪਾਉਣ ਵਾਲੀਆਂ ਦਵਾਈਆਂ ਨਹੀਂ ਮਿਲੀਆਂ।

ਨਵਜੋਤ ਕੌਰ ਨੇ ਅੱਗੇ ਦੱਸਿਆ ਕਿ ਇੱਕ ਹੋਰ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਸਥਿਤ ਮੈਡੀਕਲ ਸਟੋਰ ਦੀ ਡਰੱਗ ਕੰਟਰੋਲ ਅਫ਼ਸਰਾਂ ਪਟਿਆਲਾ-1, 2 ਅਤੇ 3 ਵੱਲੋਂ ਸਾਂਝੇ ਤੌਰ ‘ਤੇ ਜਾਂਚ ਕੀਤੀ ਗਈ। ਇਸ ਦੌਰਾਨ ਕੁਝ ਆਮ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਅਤੇ ਖਰੀਦ-ਵੇਚ ਦੇ ਰਿਕਾਰਡ ਵਿੱਚ ਖਾਮੀਆਂ ਹੋਣ ਕਾਰਨ, ਤਿੰਨ ਤਰ੍ਹਾਂ ਦੀਆਂ ਦਵਾਈਆਂ (ਜਿਨ੍ਹਾਂ ਦੀ ਕੁੱਲ ਕੀਮਤ 2,400 ਰੁਪਏ ਹੈ) ਨੂੰ ‘ਫਾਰਮ 16’ ਤਹਿਤ ਜ਼ਬਤ ਕੀਤਾ ਗਿਆ।

ਜ਼ੋਨਲ ਲਾਇਸੈਂਸਿੰਗ ਅਥਾਰਟੀ ਨੇ ਦੁਹਰਾਇਆ ਕਿ ਡਰੱਗ ਕੰਟਰੋਲ ਵਿਭਾਗ ਦਵਾਈਆਂ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ‘ਤੇ ਢੁਕਵੀਂ ਕਾਰਵਾਈ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਵਾਲੀਆਂ ਜੀਵਨ ਰੱਖਿਅਕ ਦਵਾਈਆਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ।

ਪੰਜਾਬ📍 ਪੰਜਾਬ

ਲੁਧਿਆਣਾ ‘ਚ ਗੁਰਦੁਆਰੇ ਦੇ ਗੇਟ ‘ਤੇ ਫਾਇਰਿੰਗ, ਬਦਮਾਸ਼ ਨੇ ਸੁੱਟੀ ਧਮਕੀ ਭਰੀ ਚਿੱਠੀ; ਸੀਸੀਟੀਵੀ ‘ਚ ਕੈਦ ਹੋਈ ਘਟਨਾ

ਲੁਧਿਆਣਾ ਦੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਗੇਟ ਤੇ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਨਕਾਬਪੋਸ਼ ਵਿਅਕਤੀ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ।
ਲੁਧਿਆਣਾ ‘ਚ ਗੁਰਦੁਆਰੇ ਦੇ ਗੇਟ ‘ਤੇ ਫਾਇਰਿੰਗ, ਬਦਮਾਸ਼ ਨੇ ਸੁੱਟੀ ਧਮਕੀ ਭਰੀ ਚਿੱਠੀ; ਸੀਸੀਟੀਵੀ ‘ਚ ਕੈਦ ਹੋਈ ਘਟਨਾ

ਲੁਧਿਆਣਾ ਦੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਗੇਟ ਤੇ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਨਕਾਬਪੋਸ਼ ਵਿਅਕਤੀ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ। ਉਸ ਵਿਅਕਤੀ ਦੇ ਮੂੰਹ ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਗੋਲੀਬਾਰੀ ਕਰਨ ਤੋਂ ਬਾਅਦ ਉਸਨੇ ਗੇਟ ਤੇ ਧਮਕੀ ਭਰਿਆ ਪੱਤਰ ਸੁੱਟ ਦਿੱਤਾ।

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਨੇੜਲੇ ਪਿੰਡ ਗਗੜਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਅਣਪਛਾਤੇ ਬਦਮਾਸ਼ ਨੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਦੇ ਮੁੱਖ ਗੇਟ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੇ ਇੱਕ ਧਮਕੀ ਭਰੀ ਚਿੱਠੀ ਸੁੱਟ ਕੇ ਫਰਾਰ ਹੋ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਲੁਧਿਆਣਾ ਦਿਹਾਤੀ ਪੁਲਿਸ ਤੁਰੰਤ ਹਰਕਤ ਚ ਆ ਗਈ ਅਤੇ ਮੌਕੇ ‘ਤੇ ਪਹੁੰਚੀ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਪਿੰਡ ਵਿੱਚ ਲੱਗੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀ ਦੇ ਰਸਤੇ ਅਤੇ ਅਪਰਾਧ ਤੋਂ ਬਾਅਦ ਭੱਜਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ।

ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੋਮਵਾਰ ਦੇਰ ਰਾਤ ਇੱਕ ਮੂੰਹ ਉੱਤੇ ਕੱਪੜਾ ਬੰਨੇ ਹੋਏ ਬਦਮਾਸ਼ ਗੁਰਦੁਆਰਾ ਸਾਹਿਬ ਪਹੁੰਚਦਾ ਹੈ।

ਉਹ ਸਭ ਤੋਂ ਪਹਿਲਾਂ ਗੇਟ ਦੇ ਅੰਦਰ ਇੱਕ ਚਿੱਠੀ ਸੁੱਟਦਾ ਹੈ ਅਤੇ ਇਸ ਤੋਂ ਬਾਅਦ ਇੱਧਰ-ਉੱਧਰ ਦੇਖ ਕੇ ਆਪਣੀ ਪਿਸਤੌਲ ਕੱਢ ਲੈਂਦਾ ਹੈ। ਵੀਡੀਓ ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਗੋਲੀ ਚਲਾਉਂਦੇ ਸਮੇਂ ਉਸ ਦੀ ਪਿਸਤੌਲ ਹੇਠਾਂ ਡਿੱਗ ਜਾਂਦੀ ਹੈ, ਜਿਸ ਨੂੰ ਉਹ ਚੁੱਕ ਕੇ ਦੁਬਾਰਾ ਚੈੱਕ ਕਰਦਾ ਹੈ ਅਤੇ ਗੇਟ ਉੱਤੇ ਦੋ ਰਾਊਂਡ ਫਾਇਰ ਕਰਕੇ ਉੱਥੋਂ ਭੱਜ ਜਾਂਦਾ ਹੈ।

ਅਕਾਲੀ ਦਲ ਬਾਦਲ ਦੇ ਵਰਕਰ ਗੁਰਿੰਦਰ ਸਿੰਘ ਰੂਮੀ ਨੇ ਸੋਮਵਾਰ ਅੱਧੀ ਰਾਤ ਦੇ ਕਰੀਬ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੱਤਰ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਅਮਰਜੀਤ ਸਿੰਘ, ਖੁਦ, ਗੁਰਿੰਦਰ ਸਿੰਘ ਰੂਮੀ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਰੁੱਧ ਬਹੁਤ ਹੀ ਅਪਮਾਨਜਨਕ ਭਾਸ਼ਾ ਲਿਖੀ ਗਈ ਹੈ।

ਪੰਜਾਬ📍 ਪੰਜਾਬ

ਗਊ ਸੇਵਾ ਸੰਮਤੀ ਨੇ ਮਨਾਇਆ ਪੂਰਨਮਾਸ਼ੀ ਦਾ ਦਿਹਾੜਾ

ਗਊ ਸੇਵਾ ਸੰਮਤੀ ਰਜਿਸਟਰਡ ਅਮਲੋਹ ਵੱਲੋਂ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ’ਚ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾਪੂਰਵਕ ਗਊ ਪੂਜਾ ਕਰਕੇ ਮਨਾਇਆ ਗਿਆ।
ਗਊ ਸੇਵਾ ਸੰਮਤੀ ਨੇ ਮਨਾਇਆ ਪੂਰਨਮਾਸ਼ੀ ਦਾ ਦਿਹਾੜਾ

ਗਊ ਸੇਵਾ ਸੰਮਤੀ ਰਜਿਸਟਰਡ ਅਮਲੋਹ ਵੱਲੋਂ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ’ਚ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾਪੂਰਵਕ ਗਊ ਪੂਜਾ ਕਰਕੇ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਔਰਤਾਂ ਤੇ ਬੱਚਿਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਪੂਜਾ ਦੀ ਰਸਮ ਗੋਲਡ ਸਵੀਟਸ ਅਮਲੋਹ ਦੇ ਮਾਲਕ ਤੇ ਸਮਾਜ ਸੇਵੀ ਜਸਵੰਤ ਸਿੰਘ ਗੋਲਡ ਨੇ ਅਦਾ ਕੀਤੀ, ਜਦਕਿ ਮੰਤਰਾਂ ਦਾ ਉਚਾਰਨ ਪੰਡਤ ਰੋਸ਼ਨ ਲਾਲ ਵੱਲੋਂ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਗੋਲਡ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸੰਮਤੀ ਵੱਲੋਂ ਪਿਛਲੇ ਕਰੀਬ 4 ਸਾਲਾਂ ਤੋਂ ਹਰ ਪੂਰਨਮਾਸ਼ੀ ਅਤੇ ਮੱਸਿਆ ਦਾ ਦਿਹਾੜਾ ਗਊ ਪੂਜਾ ਕਰਕੇ ਮਨਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸੇਵਾਮੁਕਤ ਐਸਡੀਓ ਸੰਜੀਵ ਧੀਰ, ਕ੍ਰਿਸ਼ਨਾ ਮੰਦਰ ਦੇ ਸਰਪ੍ਰਸਤ ਰਮੇਸ਼ ਗੁਪਤਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ਼ਿਵ ਕੁਮਾਰ ਗੋਇਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਰਮੇਸ਼ਵਰ ਮਹਾਂਦੇਵ ਮੰਦਰ ਦੇ ਪ੍ਰਧਾਨ ਦਿਨੇਸ਼ ਗੋਇਲ, ਸਾਂਈ ਮੰਦਰ ਦੇ ਸਕੱਤਰ ਵਿਪਨ ਗਰਗ, ਸੇਵਾਮੁਕਤ ਸੀਡੀਪੀਓ ਮੰਜੂ ਸੂਦ, ਰੀਟਾ ਰਾਣੀ ਅਤੇ ਕਿਆਂਸ ਸੂਦ ਹਾਜ਼ਰ ਸਨ। ਇਸ ਮੌਕੇ ਸੰਗਤ ਲਈ ਬਰੈੱਡ ਪਕੌੜਾ, ਬਰਫ਼ੀ ਅਤੇ ਫ਼ਲਾਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਮਨੋਰੰਜਨ📍 ਪੰਜਾਬ

ਹੋਟਲ ਰੂਮ ਛੱਡਣ ਤੋਂ ਪਹਿਲਾਂ ਕਦੇ ਨਾ ਭੁੱਲੋ ਇਹ 6 ਜ਼ਰੂਰੀ ਕੰਮ, ਸੁਰੱਖਿਅਤ ਰਹੇਗਾ ਸਾਮਾਨ ਤੇ ਨਹੀਂ ਵਿਗੜੇਗਾ ਟ੍ਰਿਪ ਦਾ ਮਜ਼ਾ

ਅਸੀਂ ਅਕਸਰ ਆਪਣੀਆਂ ਕੀਮਤੀ ਚੀਜ਼ਾਂ ਜਿਵੇਂ ਗਹਿਣੇ, ਪਾਸਪੋਰਟ ਜਾਂ ਵਾਧੂ ਕੈਸ਼ ਸੁਰੱਖਿਆ ਲਈ ਹੋਟਲ ਦੇ ਡਿਜੀਟਲ ਲਾਕਰ ਵਿੱਚ ਰੱਖ ਦਿੰਦੇ ਹਾਂ ਅਤੇ ਵਾਪਸ ਪਰਤਦੇ ਸਮੇਂ ਉਸ ਨੂੰ ਭੁੱਲ ਜਾਂਦੇ ਹਾਂ।

ਅਸੀਂ ਅਕਸਰ ਆਪਣੀਆਂ ਕੀਮਤੀ ਚੀਜ਼ਾਂ ਜਿਵੇਂ ਗਹਿਣੇ, ਪਾਸਪੋਰਟ ਜਾਂ ਵਾਧੂ ਕੈਸ਼ ਸੁਰੱਖਿਆ ਲਈ ਹੋਟਲ ਦੇ ਡਿਜੀਟਲ ਲਾਕਰ ਵਿੱਚ ਰੱਖ ਦਿੰਦੇ ਹਾਂ ਅਤੇ ਵਾਪਸ ਪਰਤਦੇ ਸਮੇਂ ਉਸ ਨੂੰ ਭੁੱਲ ਜਾਂਦੇ ਹਾਂ। ਕਮਰਾ ਛੱਡਣ ਤੋਂ ਪਹਿਲਾਂ ਲਾਕਰ ਨੂੰ ਖੋਲ੍ਹ ਕੇ ਚੈੱਕ ਕਰਨਾ ਸਭ ਤੋਂ ਵੱਧ ਜ਼ਰੂਰੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਛੁੱਟੀਆਂ ਬਿਤਾਉਣਾ ਕਿਸ ਨੂੰ ਪਸੰਦ ਨਹੀਂ ਹੈ ਪਰ ਟ੍ਰਿਪ ਦੇ ਆਖ਼ਰੀ ਦਿਨ ਜਦੋਂ ਹੋਟਲ ਤੋਂ ਚੈੱਕਆਉਟ ਕਰਨ ਦੀ ਵਾਰੀ ਆਉਂਦੀ ਹੈ ਤਾਂ ਜਲਦਬਾਜ਼ੀ ਵਿੱਚ ਅਸੀਂ ਅਕਸਰ ਕੁਝ ਨਾ ਕੁਝ ਭੁੱਲ ਜਾਂਦੇ ਹਾਂ।

ਹਾਂ ਜੀ, ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਪੂਰੇ ਟ੍ਰਿਪ ਦਾ ਮਜ਼ਾ ਕਿਰਕਿਰਾ ਕਰ ਸਕਦੀ ਹੈ। ਇਸ ਲਈ, ਅਗਲੀ ਵਾਰ ਹੋਟਲ ਦਾ ਕਮਰਾ ਛੱਡਣ ਤੋਂ ਪਹਿਲਾਂ ਇਨ੍ਹਾਂ 6 ਜ਼ਰੂਰੀ ਗੱਲਾਂ ਦਾ ਧਿਆਨ ਜ਼ਰੂਰ ਰੱਖੋ।

ਕਈ ਵਾਰ, ਸਾਡੀਆਂ ਅੰਗੂਠੀਆਂ, ਘੜੀਆਂ ਜਾਂ ਛੋਟੀਆਂ ਚੀਜ਼ਾਂ ਬਿਸਤਰੇ ਦੇ ਹੇਠਾਂ ਡਿੱਗ ਜਾਂਦੀਆਂ ਹਨ। ਨਾਲ ਹੀ, ਇਹ ਦੇਖਣ ਲਈ ਕਿ ਕੀ ਕੋਈ ਮਹੱਤਵਪੂਰਨ ਚੀਜ਼ਾਂ ਪਿੱਛੇ ਰਹਿ ਗਈਆਂ ਹਨ, ਸਾਈਡ ਟੇਬਲਾਂ ਅਤੇ ਅਲਮਾਰੀਆਂ ਦੇ ਦਰਾਜ਼ ਖੋਲ੍ਹਣਾ ਯਕੀਨੀ ਬਣਾਓ। ਬਾਥਰੂਮ ਵਿੱਚ ਲੋਕ ਅਕਸਰ ਆਪਣਾ ਮਹਿੰਗਾ ਫੇਸਵਾਸ਼, ਪਰਫ਼ਿਊਮ, ਰੇਜ਼ਰ ਜਾਂ ਇਲੈਕਟ੍ਰਿਕ ਟੂਥਬਰਸ਼ ਭੁੱਲ ਜਾਂਦੇ ਹਨ। ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਬਾਥਰੂਮ ਦਾ ਇੱਕ ਫ਼ਾਈਨਲ ਰਾਊਂਡ ਜ਼ਰੂਰ ਲਓ ਤਾਂ ਜੋ ਤੁਹਾਡਾ ਪਰਸਨਲ ਕੇਅਰ ਦਾ ਕੋਈ ਸਾਮਾਨ ਪਿੱਛੇ ਨਾ ਰਹਿ ਜਾਵੇ। 4. ਸਾਰੇ ਚਾਰਜਰ ਅਤੇ ਪਾਵਰ ਬੈਂਕ ਪੈਕ ਕਰੋ ਹੋਟਲ ਦੇ ਕਮਰਿਆਂ ਵਿੱਚ ਸਭ ਤੋਂ ਵੱਧ ਭੁੱਲਣ ਵਾਲੀਆਂ ਚੀਜ਼ਾਂ ਵਿੱਚ ਮੋਬਾਈਲ ਚਾਰਜਰ ਅਤੇ ਪਲੱਗ ਸ਼ਾਮਲ ਹਨ। ਇੱਕ ਵਾਰ ਸਾਰੇ ਸਵਿੱਚ ਬੋਰਡ ਚੈੱਕ ਕਰ ਲਓ ਕਿ ਤੁਸੀਂ ਆਪਣੇ ਫ਼ੋਨ, ਲੈਪਟਾਪ ਜਾਂ ਕੈਮਰੇ ਦਾ ਚਾਰਜਰ ਕੱਢ ਲਿਆ ਹੈ ਜਾਂ ਨਹੀਂ। ਯਾਤਰਾਵਾਂ ਦੌਰਾਨ, ਅਸੀਂ ਅਕਸਰ ਆਪਣੇ ਗਿੱਲੇ ਕੱਪੜੇ, ਰੁਮਾਲ, ਜਾਂ ਤੈਰਾਕੀ ਦੇ ਪਹਿਰਾਵੇ ਬਾਲਕੋਨੀ ਕੁਰਸੀ ਜਾਂ ਬਾਥਰੂਮ ਵਿੱਚ ਸੁਕਾਉਣ ਲਈ ਛੱਡ ਦਿੰਦੇ ਹਾਂ। ਆਪਣੇ ਬੈਗ ਪੈਕ ਕਰਨ ਦੀ ਕਾਹਲੀ ਵਿੱਚ, ਅਸੀਂ ਅਕਸਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਪਿੱਛੇ ਛੱਡ ਦਿੰਦੇ ਹਾਂ। ਇਸ ਲਈ, ਆਪਣਾ ਕਮਰਾ ਛੱਡਣ ਤੋਂ ਪਹਿਲਾਂ ਇਨ੍ਹਾਂ ਥਾਵਾਂ ਦੀ ਜਾਂਚ ਕਰਨਾ ਯਕੀਨੀ ਬਣਾਓ।

ਪੇਮੈਂਟ ਕਰਨ ਤੋਂ ਪਹਿਲਾਂ ਆਪਣੇ ਬਿੱਲ ਨੂੰ ਚੰਗੀ ਤਰ੍ਹਾਂ ਪੜ੍ਹ ਲਓ। ਕਈ ਵਾਰ ਗ਼ਲਤੀ ਨਾਲ ਉਸ ਵਿੱਚ ਮਿਨੀ ਬਾਰ, ਵਾਧੂ ਪਾਣੀ ਦੀਆਂ ਬੋਤਲਾਂ ਜਾਂ ਅਜਿਹੀ ਸਰਵਿਸ ਦਾ ਚਾਰਜ ਜੁੜ ਜਾਂਦਾ ਹੈ, ਜਿਸ ਦਾ ਤੁਸੀਂ ਇਸਤੇਮਾਲ ਹੀ ਨਹੀਂ ਕੀਤਾ ਹੁੰਦਾ। ਇਨ੍ਹਾਂ 6 ਆਸਾਨ ਟਿਪਸ ਨੂੰ ਅਪਣਾ ਕੇ ਤੁਸੀਂ ਬਿਨਾਂ ਕਿਸੇ ਟੈਨਸ਼ਨ ਦੇ ਆਪਣੀ ਟ੍ਰਿਪ ਨੂੰ ਖ਼ਤਮ ਕਰ ਸਕਦੇ ਹੋ।

ਮਨੋਰੰਜਨ📍 ਪੰਜਾਬ

ਕੀ ਤੁਸੀਂ ਭਵਿੱਖ ਨੂੰ ਲੈ ਕੇ ਪਰੇਸ਼ਾਨ ਹੋ? ‘ਬੈਸਟ ਪੌਸਿਬਲ ਸੈਲਫ’ ਤਕਨੀਕ ਨਾਲ ਕਰੀਅਰ ਤੇ ਰਿਸ਼ਤਿਆਂ ਦੀਆਂ ਲੱਭੋ ਸਮੱਸਿਆਵਾਂ ਦਾ ਹੱਲ

ਅਕਸਰ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹਨ ਕਿ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਕੀ ਉਨ੍ਹਾਂ ਨੂੰ ਕੰਮ ਵਿੱਚ ਸਫਲਤਾ ਮਿਲੇਗੀ ਜਾਂ ਨਹੀਂ ਅਤੇ ਕੀ ਉਨ੍ਹਾਂ ਦੇ ਰਿਸ਼ਤੇ ਕਾਮਯਾਬ ਹੋਣਗੇ।
ਕੀ ਤੁਸੀਂ ਭਵਿੱਖ ਨੂੰ ਲੈ ਕੇ ਪਰੇਸ਼ਾਨ ਹੋ? ‘ਬੈਸਟ ਪੌਸਿਬਲ ਸੈਲਫ’ ਤਕਨੀਕ ਨਾਲ ਕਰੀਅਰ ਤੇ ਰਿਸ਼ਤਿਆਂ ਦੀਆਂ ਲੱਭੋ ਸਮੱਸਿਆਵਾਂ ਦਾ ਹੱਲ

ਅਕਸਰ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹਨ ਕਿ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਕੀ ਉਨ੍ਹਾਂ ਨੂੰ ਕੰਮ ਵਿੱਚ ਸਫਲਤਾ ਮਿਲੇਗੀ ਜਾਂ ਨਹੀਂ ਅਤੇ ਕੀ ਉਨ੍ਹਾਂ ਦੇ ਰਿਸ਼ਤੇ ਕਾਮਯਾਬ ਹੋਣਗੇ। ਜੇਕਰ ਤੁਸੀਂ ਵੀ ਅਜਿਹੇ ਸਵਾਲਾਂ ਨਾਲ ਘਿਰੇ ਰਹਿੰਦੇ ਹੋ, ਤਾਂ ਤੁਸੀਂ ‘ਬੈਸਟ ਪੌਸਿਬਲ ਸੈਲਫ’ ਤਕਨੀਕ ਅਪਣਾ ਸਕਦੇ ਹੋ। ਇਹ ਤਰੀਕਾ ਮੈਨੀਫੈਸਟੇਸ਼ਨ ਦੀ ਇੱਕ ਤਕਨੀਕ ਹੈ, ਜਿਸ ਵਿੱਚ ਭਵਿੱਖ ਦੀ ਸਭ ਤੋਂ ਵਧੀਆ ਸੰਭਾਵਿਤ ਸਥਿਤੀ ਬਾਰੇ ਲਿਖ ਕੇ ਮਨ ਦੀਆਂ ਉਲਝਣਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿ ‘ਬੈਸਟ ਪੌਸਿਬਲ ਸੈਲਫ’ ਤਕਨੀਕ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।

ਇਸ ਅਭਿਆਸ ਨੂੰ ਕੁਝ ਦਿਨਾਂ ਤੱਕ ਹਰ ਰੋਜ਼ 20 ਮਿੰਟ ਕਰਨ ਨਾਲ ਨਿਰਾਸ਼ਾ ਘਟਾਉਣ ਅਤੇ ਮਨ ਵਿੱਚ ਨਵੀਂ ਉਮੀਦ ਜਗਾਉਣ ਵਿੱਚ ਮਦਦ ਮਿਲ ਸਕਦੀ ਹੈ। ਜਦੋਂ ਕੋਈ ਵਿਅਕਤੀ ਆਪਣੇ ਬਿਹਤਰ ਭਵਿੱਖ ਦੀ ਕਲਪਨਾ ਕਰਦਾ ਹੈ, ਤਾਂ ਉਸ ਦੇ ਅੰਦਰ ਸਕਾਰਾਤਮਕ ਭਾਵਨਾਵਾਂ ਅਤੇ ਭਵਿੱਖ ਨੂੰ ਲੈ ਕੇ ਚੰਗੀਆਂ ਉਮੀਦਾਂ ਪੈਦਾ ਹੋ ਸਕਦੀਆਂ ਹਨ।

ਇਸ ਨਾਲ ਦਿਮਾਗ ਨਕਾਰਾਤਮਕ ਸੋਚ ਅਤੇ ਖ਼ਤਰਿਆਂ ਦੇ ਡਰ ਵਿੱਚ ਰਹਿਣ ਦੀ ਬਜਾਏ ਸਕਾਰਾਤਮਕ ਸੰਭਾਵਨਾਵਾਂ ’ਤੇ ਧਿਆਨ ਕੇਂਦਰਿਤ ਕਰਨਾ ਸਿੱਖ ਸਕਦਾ ਹੈ। ਇਸ ਤਰ੍ਹਾਂ ਭਵਿੱਖ ਨੂੰ ਲੈ ਕੇ ਹੋਣ ਵਾਲੀ ਚਿੰਤਾ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਿਹਤਰ ਭਵਿੱਖ ਬਾਰੇ ਲਿਖਣ ਦਾ ਅਭਿਆਸ ਕਰਨ ਵਾਲੇ ਲੋਕਾਂ ਵਿੱਚ ਮਾਨਸਿਕ ਖ਼ੁਸ਼ਹਾਲੀ, ਸਕਾਰਾਤਮਕਤਾ ਅਤੇ ਉਮੀਦ ਵਰਗੀਆਂ ਭਾਵਨਾਵਾਂ ਨੂੰ ਉਤਸ਼ਾਹ ਮਿਲ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਸਕਾਰਾਤਮਕ ਭਾਵਨਾਵਾਂ ’ਤੇ ਪੈਂਦਾ ਹੈ। ਇਸ ਤੋਂ ਇਲਾਵਾ, ਇਸ ਪ੍ਰਕਿਰਿਆ ਨਾਲ ਵਿਅਕਤੀ ਨੂੰ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਉਹ ਅਸਲ ਜ਼ਿੰਦਗੀ ਵਿੱਚ ਕੀ ਚਾਹੁੰਦਾ ਹੈ, ਉਸ ਦੀਆਂ ਤਰਜੀਹਾਂ ਕੀ ਹਨ ਅਤੇ ਆਪਣੇ ਟੀਚਿਆਂ ਤੱਕ ਪਹੁੰਚਣ ਲਈ ਉਸ ਨੂੰ ਕਿਹੜੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

ਭਾਵੇਂ ਇਹ ਇੱਕ ਲਾਭਦਾਇਕ ਅਭਿਆਸ ਹੋ ਸਕਦਾ ਹੈ, ਪਰ ਇਸ ਨੂੰ ਅਪਣਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਸਿਰਫ਼ ਕਲਪਨਾ ਕਰਨ ਨਾਲ ਕੰਮ ਨਹੀਂ ਬਣਦਾ। ਆਪਣੇ ਟੀਚੇ ਹਾਸਲ ਕਰਨ ਲਈ ਸਹੀ ਯੋਜਨਾਬੰਦੀ ਅਤੇ ਮਿਹਨਤ ਵੀ ਲਾਜ਼ਮੀ ਹੈ। ਇਸ ਅਭਿਆਸ ਰਾਹੀਂ ਤੁਸੀਂ ਇਹ ਸਿੱਖ ਸਕਦੇ ਹੋ ਕਿ ਭਵਿੱਖ ਵਿੱਚ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਿਵੇਂ ਕਰਨਾ ਹੈ। ਉਦਾਹਰਨ ਲਈ, ਘਬਰਾਉਣ ਦੀ ਬਜਾਏ ਹਰ ਸਥਿਤੀ ਵਿੱਚ ਧੀਰਜ ਬਣਾਈ ਰੱਖਣਾ ਅਤੇ ਸੋਚ-ਸਮਝ ਕੇ ਕਦਮ ਚੁੱਕਣਾ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ।

ਖੇਡਾਂ📍 ਪੰਜਾਬ

ਜਲੰਧਰ ‘ਚ ਅੱਜ ਤੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਆਗਾਜ਼, ਸੀਐਮ ਮਾਨ ਕਰਨਗੇ ਨਵੇਂ ਸਟੇਡੀਅਮ ਦਾ ਉਦਘਾਟਨ

ਇਸ ਟੂਰਨਾਮੈਂਟ 'ਚ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸਾਰੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ 'ਚ ਖੇਡੇ ਜਾਣਗੇ।
ਜਲੰਧਰ ‘ਚ ਅੱਜ ਤੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਆਗਾਜ਼, ਸੀਐਮ ਮਾਨ ਕਰਨਗੇ ਨਵੇਂ ਸਟੇਡੀਅਮ ਦਾ ਉਦਘਾਟਨ

ਇਸ ਟੂਰਨਾਮੈਂਟ 'ਚ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸਾਰੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ 'ਚ ਖੇਡੇ ਜਾਣਗੇ।

ਪੰਜਾਬ ਦੇ ਖੇਡ ਇਤਿਹਾਸ ‘ਚ ਅੱਜ ਦਾ ਦਿਨ ਖ਼ਾਸ ਹੋਣ ਜਾ ਰਿਹਾ ਹੈ। ਜਲੰਧਰ ਦੇ ਬਲਟਰਨ ਪਾਰਕ ਸਥਿਤ ਨਵੇਂ ਬਣੇ ਸੁਰਜੀਤ ਹਾਕੀ ਸਟੇਡੀਅਮ ‘ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026 ਦਾ ਆਗਾਜ਼ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਨਵੇਂ ਸਟੇਡੀਅਮ ਦਾ ਉਦਘਾਟਨ ਕਰਨਗੇ। ਇਸ ਟੂਰਨਾਮੈਂਟ ‘ਚ ਭਾਰਤ ਸਮੇਤ ਏਸ਼ੀਆ ਦੀਆਂ ਛੇ ਟੀਮਾਂ ਖ਼ਿਤਾਬ ਲਈ ਆਪਣੀ ਤਾਕਤ ਦਿਖਾਉਣਗੀਆਂ।

ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਦੱਸਿਆ ਜਾ ਰਿਹਾ ਹੈ, ਜਦੋਂ ਜਲੰਧਰ ‘ਚ ਇੰਨੇ ਵੱਡੇ ਪੱਧਰ ਤੇ ਪੁਰਸ਼ਾਂ ਦੀ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਕਾਰਨ ਸ਼ਹਿਰ ਦੇ ਹਾਕੀ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 27 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਕਰੇਗੀ। ਇਸ ਤੋਂ ਬਾਅਦ ਭਾਰਤ ਦਾ ਸਾਹਮਣਾ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਾਪਾਨ, 1 ਨਵੰਬਰ ਨੂੰ ਮਲੇਸ਼ੀਆ ਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਹੋਵੇਗਾ।

ਲੀਗ ਪੜਾਅ ਦੇ ਮੁਕਾਬਲੇ ਖ਼ਤਮ ਹੋਣ ਤੋਂ ਬਾਅਦ ਅੰਕ ਸੂਚੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ‘ਚ ਜਗ੍ਹਾ ਬਣਾਉਣਗੀਆਂ। 4 ਨਵੰਬਰ ਨੂੰ ਮੋਹਾਲੀ ‘ਚ ਸੈਮੀਫਾਈਨਲ ਤੇ ਕਲਾਸੀਫਿਕੇਸ਼ਨ ਮੁਕਾਬਲੇ ਕਰਵਾਏ ਜਾਣਗੇ, ਜਦਕਿ 5 ਨਵੰਬਰ ਨੂੰ ਕਾਂਸੀ ਤੇ ਸੋਨ ਤਮਗੇ ਲਈ ਫਾਈਨਲ ਮੁਕਾਬਲੇ ਖੇਡੇ ਜਾਣਗੇ।

ਭਾਰਤੀ ਹਾਕੀ ਟੀਮ ਮੌਜੂਦਾ ਚੈਂਪੀਅਨ ਹੋਣ ਦੇ ਨਾਲ-ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਪੰਜ ਵਾਰ ਜਿੱਤ ਚੁੱਕੀ ਹੈ। ਟੀਮ ਇਸ ਵਾਰ ਵੀ ਖ਼ਿਤਾਬ ਆਪਣੇ ਨਾਮ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਭਾਰਤੀ ਟੀਮ ‘ਚ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਟੀਮ ਦੇ ਕਈ ਖਿਡਾਰੀ ਸ਼ਾਮਲ ਹਨ।

ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਛੇ ਦੇਸ਼ਾਂ ਦੀਆਂ ਟੀਮਾਂ ਦੇ ਕਪਤਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਾਰੇ ਕਪਤਾਨਾਂ ਨੇ ਇਸ ਮੁਕਾਬਲੇ ਨੂੰ ਅਹਿਮ ਦੱਸਦਿਆਂ ਬਿਹਤਰ ਪ੍ਰਦਰਸ਼ਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਟੀਮਾਂ ਪੂਰੀ ਤਿਆਰੀ ਨਾਲ ਮੈਦਾਨ ‘ਚ ਉਤਰਨਗੀਆਂ ਤੇ ਹਰ ਮੈਚ ਜਿੱਤਣ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੀਆਂ।

ਖੇਡਾਂ📍 ਪੰਜਾਬ

ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ 5 ਬੱਲੇਬਾਜ਼; ਰੋਹਿਤ ਦਾ ਰਿਕਾਰਡ ਹੁਣ ਅਭਿਸ਼ੇਕ ਦੇ ਨਿਸ਼ਾਨੇ 'ਤੇ

ਨਿਊਜ਼ੀਲੈਂਡ ਵਿਰੁੱਧ ਤੀਜੇ ਟੀ-20 ਮੈਚ ਵਿੱਚ, ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਧੁੰਮ ਮਚਾ ਦਿੱਤੀ।

ਨਿਊਜ਼ੀਲੈਂਡ ਵਿਰੁੱਧ ਤੀਜੇ ਟੀ-20 ਮੈਚ ਵਿੱਚ, ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਧੁੰਮ ਮਚਾ ਦਿੱਤੀ। ਅਭਿਸ਼ੇਕ ਨੇ ਇਸ ਮੈਚ ਵਿੱਚ 113 ਦੌੜਾਂ ਦੀ ਪਾਰੀ ਖੇਡੀ। ਇਹ ਉਸ ਦੀ ਚੌਥੀ ਸੈਂਕੜੇ ਵਾਲੀ ਪਾਰੀ ਸੀ। ਆਓ ਉਨ੍ਹਾਂ ਬੱਲੇਬਾਜ਼ਾਂ 'ਤੇ ਇੱਕ ਨਜ਼ਰ ਮਾਰੀਏ ਜਿਨ੍ਹਾਂ ਨੇ ਇਸ ਫਾਰਮੈਟ ਵਿੱਚ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਲਗਾਏ ਹਨ।

'ਹਿਟਮੈਨ' ਰੋਹਿਤ ਸ਼ਰਮਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਹਨ। ਆਪਣੇ ਕਰੀਅਰ ਦੌਰਾਨ, ਰੋਹਿਤ ਸ਼ਰਮਾ ਨੇ ਟੀਮ ਇੰਡੀਆ ਲਈ ਕੁੱਲ 5 ਸੈਂਕੜੇ ਲਗਾਏ ਹਨ। ਉਨ੍ਹਾਂ ਨੇ 2024 ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਰੋਹਿਤ ਤੋਂ ਬਾਅਦ, ਅਭਿਸ਼ੇਕ ਸ਼ਰਮਾ ਹੁਣ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਆ ਗਏ ਹਨ। ਟੀਮ ਇੰਡੀਆ ਲਈ ਆਪਣੇ 70ਵੇਂ ਮੈਚ ਵਿੱਚ, ਅਭਿਸ਼ੇਕ ਨੇ ਆਪਣਾ ਚੌਥਾ ਟੀ-20 ਸੈਂਕੜਾ ਲਗਾਉਣ ਦੀ ਉਪਲਬਧੀ ਹਾਸਲ ਕੀਤੀ। ਇਸ ਸੈਂਕੜੇ ਨਾਲ, ਉਹ ਸਾਬਕਾ ਕਪਤਾਨ ਸੂਰਿਆਕੁਮਾਰ ਯਾਦਵ ਦੇ ਬਰਾਬਰ ਪਹੁੰਚ ਗਏ ਹਨ।

ਸੂਰਿਆਕੁਮਾਰ ਯਾਦਵ, ਜੋ ਇਸ ਸਮੇਂ ਭਾਰਤੀ ਟੀਮ ਤੋਂ ਬਾਹਰ ਹਨ, ਨੇ ਟੀ-20 ਫਾਰਮੈਟ ਵਿੱਚ ਕੁੱਲ 4 ਸੈਂਕੜੇ ਲਗਾਉਣ ਦੀ ਉਪਲਬਧੀ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਕ੍ਰਿਕਟ ਵਿੱਚ, ਉਨ੍ਹਾਂ ਨੇ ਟੀ-20 ਤੋਂ ਇਲਾਵਾ ਕਿਸੇ ਹੋਰ ਫਾਰਮੈਟ ਵਿੱਚ ਕੋਈ ਸੈਂਕੜਾ ਨਹੀਂ ਲਗਾਇਆ ਹੈ।

ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਹਨ। ਉਨ੍ਹਾਂ ਨੇ ਹੁਣ ਤੱਕ ਟੀ-20 ਫਾਰਮੈਟ ਵਿੱਚ ਟੀਮ ਇੰਡੀਆ ਲਈ ਕੁੱਲ 3 ਸੈਂਕੜੇ ਲਗਾਏ ਹਨ। ਉਹ ਹੁਣ ਤੱਕ ਭਾਰਤ ਲਈ ਕੁੱਲ 80 ਮੈਚ ਖੇਡ ਚੁੱਕੇ ਹਨ।

ਤਿਲਕ ਵਰਮਾ ਅਤੇ ਕੇ.ਐੱਲ. ਰਾਹੁਲ ਸੂਚੀ ਵਿੱਚ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਹਨ। ਤਿਲਕ ਵਰਮਾ ਅਤੇ ਕੇ.ਐੱਲ. ਰਾਹੁਲ, ਦੋਵਾਂ ਨੇ ਹੀ ਟੀ-20 ਫਾਰਮੈਟ ਵਿੱਚ ਭਾਰਤੀ ਟੀਮ ਲਈ ਦੋ-ਦੋ ਸੈਂਕੜੇ ਲਗਾਏ ਹਨ।

ਖੇਡਾਂ📍 ਪੰਜਾਬ

ਵਿਸ਼ਵ ਕੱਪ ਜੇਤੂ ਹਾਕੀ ਖਿਡਾਰੀ ਇੰਦਰਜੀਤ ਚੱਢਾ ਦਾ ਨਵਾਂ ਸਫ਼ਰ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਆਸਤ 'ਚ ਉਤਰਨ ਦੀ ਤਿਆਰੀ

ਅੱਜ ਦਾ ਨੌਜਵਾਨ ਜਦੋਂ ਆਪਣੇ ਭਵਿੱਖ, ਕਰੀਅਰ ਤੇ ਸਮਾਜਿਕ ਜ਼ਿੰਮੇਵਾਰੀਆਂ ਦੇ ਚੌਰਾਹੇ ’ਤੇ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਅਜਿਹੇ ਰੋਲ ਮਾਡਲ ਦੀ ਭਾਲ ਹੁੰਦੀ ਹੈ, ਜਿਸ ਨੇ ਹਰ ਖੇਤਰ ’ਚ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੋਵੇ।
ਵਿਸ਼ਵ ਕੱਪ ਜੇਤੂ ਹਾਕੀ ਖਿਡਾਰੀ ਇੰਦਰਜੀਤ ਚੱਢਾ ਦਾ ਨਵਾਂ ਸਫ਼ਰ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਆਸਤ 'ਚ ਉਤਰਨ ਦੀ ਤਿਆਰੀ

ਅੱਜ ਦਾ ਨੌਜਵਾਨ ਜਦੋਂ ਆਪਣੇ ਭਵਿੱਖ, ਕਰੀਅਰ ਤੇ ਸਮਾਜਿਕ ਜ਼ਿੰਮੇਵਾਰੀਆਂ ਦੇ ਚੌਰਾਹੇ ’ਤੇ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਅਜਿਹੇ ਰੋਲ ਮਾਡਲ ਦੀ ਭਾਲ ਹੁੰਦੀ ਹੈ, ਜਿਸ ਨੇ ਹਰ ਖੇਤਰ ’ਚ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੋਵੇ। ਹਾਕੀ ਦੇ ਸਾਬਕਾ ਕੌਮਾਂਤਰੀ ਖਿਡਾਰੀ ਇੰਦਰਜੀਤ ਚੱਢਾ ਦਾ ਜੀਵਨ ਅਜਿਹਾ ਹੀ ਮਿਸਾਲੀ ਸਫ਼ਰ ਹੈ, ਜੋ ਹਰ ਨੌਜਵਾਨ ਨੂੰ ਸੁਪਨੇ ਦੇਖਣ ਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ।

ਇੰਦਰਜੀਤ ਚੱਢਾ ਦਾ ਜਨਮ ਇਕ ਸੁਲਝੇ ਹੋਏ ਵਕੀਲ ਪਰਿਵਾਰ ’ਚ ਹੋਇਆ। ਉਨ੍ਹਾਂ ਦੇ ਪਿਤਾ ਹਰਨੇਕ ਸਿੰਘ ਸੀਨੀਅਰ ਐਡਵੋਕੇਟ ਸਨ। ਉਹ ਛੇ ਭੈਣ-ਭਰਾ (ਤਿੰਨ ਭਰਾ ਤੇ ਤਿੰਨ ਭੈਣਾਂ) ਹਨ, ਜਿਨ੍ਹਾਂ ਦੇ ਘਰ ’ਚ ਖੇਡਾਂ ਤੇ ਪੜ੍ਹਾਈ ਦੋਵਾਂ ਨੂੰ ਬਰਾਬਰ ਮਹੱਤਤਾ ਦਿੱਤੀ ਜਾਂਦੀ ਸੀ। ਵੱਡੀ ਭੈਣ ਪਰਮਜੀਤ ਕੌਰ ਨੇ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸਕੂਲ ਫ਼ਤਿਹਗੜ੍ਹ ਸਾਹਿਬ ਤੋਂ ਜ਼ਿਲ੍ਹਾ ਪੱਧਰ ’ਤੇ ਅਤੇ ਵੱਡੇ ਭਰਾ ਹਰਦੀਪ ਸਿੰਘ ਦੀਵਾਨਾ ਨੇ 1990 ਦੇ ਦਹਾਕੇ ਦੇ ਅਖ਼ੀਰ ’ਚ ਨੈਸ਼ਨਲ ਪੱਧਰ ’ਤੇ ਹਾਕੀ ਖੇਡੀ। ਹਰਦੀਪ ਨੇ ਨੈਸ਼ਨਲ ਖੇਡਣ ਤੋਂ ਬਾਅਦ ਵਕਾਲਤ ਨੂੰ ਚੁਣਿਆ (ਜੋ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਤਿੰਨ ਵਾਰ ਪ੍ਰਧਾਨ ਰਹੇ)। ਇੰਦਰਜੀਤ ਨੇ ਮੁੱਢਲੀ ਪੜ੍ਹਾਈ ਬੱਸੀ ਪਠਾਣਾਂ ਤੋਂ ਕੀਤੀ। ਪਿਤਾ ਦੀ ਹਾਈ ਕੋਰਟ ’ਚ ਪ੍ਰੈਕਟਿਸ ਕਾਰਨ ਪਰਿਵਾਰ ਫ਼ਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਸ਼ਿਫਟ ਹੋ ਗਿਆ। ਉਸ ਨੇ ਖ਼ਾਲਸਾ ਸਕੂਲ ਸੈਕਟਰ-35 ’ਚ ਸੀਨੀਅਰ ਸੈਕੰਡਰੀ ਤੱਕ ਪੜ੍ਹਾਈ ਕੀਤੀ, ਜਦ ਕਿ ਤਾਮਿਲਨਾਡੂ ਦੀ ਵਿਨਾਇਕਾ ਯੂਨੀਵਰਸਿਟੀ ਤੋਂ ਐੱਮਬੀਏ ਦੀ ਪੜ੍ਹਾਈ ਪੂਰੀ ਕੀਤੀ।

ਖੇਡਣ ਦੀ ਚੰਗਿਆਰੀ ਉਸ ਨੂੰ ਵੱਡੇ ਭਰਾ ਹਰਦੀਪ ਸਿੰਘ ਦੀਵਾਨਾ ਤੋਂ ਲੱਗੀ, ਜਦੋਂ ਉਹ ਇਕ ਦਿਨ ਟਰਾਫ਼ੀ ਲੈ ਕੇ ਘਰ ਆਇਆ ਸੀ। ਇੰਦਰਜੀਤ ਨੇ ਆਪਣੇ ਭਰਾ ਤੋਂ ਟਰਾਫ਼ੀ ਮੰਗੀ ਤਾਂ ਉਸ ਦਾ ਕਹਿਣਾ ਸੀ ਕਿ ਇਹ ਐਵੇਂ ਨਹੀਂ ਮਿਲਦੀ। ਇਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਵੱਡੇ ਭਰਾ ਦੀ ਇਹ ਗੱਲ ਸੁਣ ਕੇ ਇੰਦਰਜੀਤ ਨੇ ਮਨ ’ਚ ਧਾਰ ਲਿਆ ਕਿ ਇਕ ਦਿਨ ਉਹ ਵੀ ਟਰਾਫ਼ੀ ਲੈ ਕੇ ਘਰ ਆਵੇਗਾ। ਇਸ ਮਗਰੋਂ ਉਸ ਨੇ 1993-94 ’ਚ ਚੰਡੀਗੜ੍ਹ ’ਚ ਸਕੂਲ ਪੱਧਰ ’ਤੇ ਹਾਕੀ ਖੇਡਣੀ ਸ਼ੁਰੂ ਕੀਤੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਖ਼ਾਲਸਾ ਸਕੂਲ (ਸੈਕਟਰ-35) ਤੋਂ ਆਪਣੇ ਹੱਥ ’ਚ ਹਾਕੀ ਫੜੀ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ਉਹ ਅੰਡਰ-14, ਅੰਡਰ-17, ਅੰਡਰ-19 ਤੇ ਅੰਡਰ-21 ਦੇ ਸੂਬਾ ਤੇ ਨੈਸ਼ਨਲ ਵਰਗਾਂ ’ਚ ਚੋਟੀ ਦਾ ਸਕੋਰਰ ਰਿਹਾ। ਚੰਡੀਗੜ੍ਹ ਸੂਬਾ ਪੱਧਰ ’ਤੇ ਸੋਨ ਤਮਗ਼ਾ ਜਿੱਤ ਕੇ ਆਪਣੀ ਪਛਾਣ ਬਣਾਈ। 1998-99 ’ਚ ਉਹ ਭਾਰਤ ਦੀ ਅੰਡਰ-18/19 ਟੀਮ ਲਈ ਚੁਣਿਆ ਗਿਆ ਤੇ ਤਿੰਨ ਦੇਸ਼ਾਂ ਦਾ ਦੌਰਾ ਕੀਤਾ। ਹਰ ਵੱਡੀ ਸਫ਼ਲਤਾ ਦੀ ਸ਼ੁਰੂਆਤ ਇਕ ਛੋਟੇ ਜਿਹੇ ਸੁਪਨੇ ਤੇ ਦ੍ਰਿੜ੍ਹ ਸੰਕਲਪ ਤੋਂ ਹੁੰਦੀ ਹੈ। ਉਸ ਨੇ ਇਤਿਹਾਸ ਰਚਣ ਲਈ ਨਿਰੰਤਰ ਮਿਹਨਤ ਕੀਤੀ ਤੇ ਖੇਡਾਂ ਦੇ ਖੇਤਰ ’ਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ। 1975 ਤੋਂ ਬਾਅਦ ਭਾਰਤੀ ਹਾਕੀ ’ਚ ਵਿਸ਼ਵ ਕੱਪ ਸੋਨ ਤਮਗ਼ੇ ਦਾ ਸੁਪਨਾ ਅਧੂਰਾ ਸੀ ਪਰ 2001 ’ਚ ਭਾਰਤੀ ਅੰਡਰ-21 ਹਾਕੀ ਟੀਮ ਨੇ ਵਿਸ਼ਵ ਕੱਪ ’ਚ ਸੋਨ ਤਮਗ਼ਾ ਜਿੱਤ ਕੇ ਪੂਰੀ ਦੁਨੀਆ ’ਚ ਤਰਥੱਲੀ ਮਚਾ ਦਿੱਤੀ। ਇੰਦਰਜੀਤ ਚੱਢਾ ਉਸ ਇਤਿਹਾਸਕ ਟੀਮ ਦਾ ਅਹਿਮ ਹਿੱਸਾ ਸੀ। 2007 ਤੱਕ 200 ਤੋਂ ਵੱਧ ਮੈਚ ਖੇਡਣ ਦੌਰਾਨ ਉਸ ਨੂੰ ਕਈ ਵਾਰ ਸੱਟਾਂ ਲੱਗੀਆਂ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਉਸ ਦਾ ਮੰਨਣਾ ਹੈ ਕਿ ਮੁਸ਼ਕਲਾਂ ਤੇ ਸੱਟਾਂ ਕਰੀਅਰ ਦਾ ਹਿੱਸਾ ਹਨ ਪਰ ਮੈਦਾਨ ਛੱਡ ਕੇ ਭੱਜਣਾ ਹੱਲ ਨਹੀਂ। ਅਕਸਰ ਇਹ ਮੰਨਿਆ ਜਾਂਦਾ ਹੈ ਕਿ ਖੇਡਾਂ ਨਾਲ ਪੜ੍ਹਾਈ ਪਿੱਛੇ ਛੁੱਟ ਜਾਂਦੀ ਹੈ ਪਰ ਇੰਦਰਜੀਤ ਨੇ ਇਸ ਧਾਰਨਾ ਨੂੰ ਗ਼ਲਤ ਸਾਬਿਤ ਕੀਤਾ। ਖੇਡਾਂ ਦੇ ਨਾਲ-ਨਾਲ ਉਸ ਨੇ ਐੱਮਬੀਏ ਦੀ ਡਿਗਰੀ ਹਾਸਲ ਕੀਤੀ ਤੇ ਆਪਣੀ ਯੋਗਤਾ ਦੇ ਬਲਬੂਤੇ ਇੰਡੀਅਨ ਆਇਲ ਕਾਰਪੋਰੇਸ਼ਨ ’ਚ ਸੀਨੀਅਰ ਮੈਨੇਜਰ ਦਾ ਅਹੁਦਾ ਹਾਸਲ ਕੀਤਾ।

ਇੰਦਰਜੀਤ ਚੱਢਾ ਉਰਫ਼ ਇੰਦਰਜੀਤ ਸਿੰਘ ਦੀਵਾਨਾ ਦਾ ਮੰਨਣਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਖੇਡ ਕਲਚਰ ਨੂੰ ਮੁੜ ਸੁਰਜੀਤ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਹੱਥ ’ਚ ਰਾਜਸੀ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ, ਜਿਸ ਲਈ ਉਹ ਹੁਣ ਸਿਆਸੀ ਪਾਰੀ ਖੇਡਣ ਦੀ ਤਿਆਰੀ ਕਰ ਰਿਹਾ ਹੈ। ਉਹ ਬੱਸੀ ਪਠਾਣਾਂ ਤੋਂ ਚੋਣ ਮੈਦਾਨ ’ਚ ਨਿੱਤਰਨ ਦਾ ਚਾਹਵਾਨ ਹੈ। ਉਸ ਦਾ ਸੁਪਨਾ ਹੈ ਕਿ ਹਰ ਪਿੰਡ ’ਚ ਖੇਡ ਗਰਾਊਂਡ ਹੋਵੇ ਤਾਂ ਜੋ ਸਾਡੇ ਨੌਜਵਾਨ ਨਸ਼ੇ ਛੱਡ ਕੇ ਦੁਬਾਰਾ ਹਾਕੀ ਤੇ ਖੇਡਾਂ ਦੇ ਖੇਤਰ ’ਚ ਪੰਜਾਬ ਦਾ ਨਾਂ ਰੋਸ਼ਨ ਕਰਨ।

ਖੇਡਾਂ📍 ਪੰਜਾਬ

ਹੈਰੀ ਕੇਨ ਨੇ ਜਿੱਤਿਆ ਬੈਲਨ ਡੀਓਰ, ਦੇਖਦੇ ਰਹਿ ਗਏ ਐਮਬਾਪੇ ਤੇ ਯਮਾਲ; 2001 ਤੋਂ ਬਾਅਦ ਹੋਇਆ ਅਜਿਹਾ

ਜਰਮਨੀ ਦੇ ਕਲੱਬ ਬਾਇਰਨ ਮਿਊਨਿਖ ਲਈ ਖੇਡਣ ਵਾਲੇ ਹੈਰੀ ਕੇਨ ਨੇ ਇਸ ਸੀਜ਼ਨ ਵਿੱਚ 65 ਮੈਚਾਂ ਦੌਰਾਨ ਕੁੱਲ 75 ਗੋਲ ਕੀਤੇ। ਇਹ ਗੋਲ ਉਨ੍ਹਾਂ ਨੇ ਆਪਣੇ ਕਲੱਬ ਅਤੇ ਦੇਸ਼ ਦੋਵਾਂ ਲਈ ਖੇਡਦਿਆਂ ਕੀਤੇ।
ਹੈਰੀ ਕੇਨ ਨੇ ਜਿੱਤਿਆ ਬੈਲਨ ਡੀਓਰ, ਦੇਖਦੇ ਰਹਿ ਗਏ ਐਮਬਾਪੇ ਤੇ ਯਮਾਲ; 2001 ਤੋਂ ਬਾਅਦ ਹੋਇਆ ਅਜਿਹਾ

ਜਰਮਨੀ ਦੇ ਕਲੱਬ ਬਾਇਰਨ ਮਿਊਨਿਖ ਲਈ ਖੇਡਣ ਵਾਲੇ ਹੈਰੀ ਕੇਨ ਨੇ ਇਸ ਸੀਜ਼ਨ ਵਿੱਚ 65 ਮੈਚਾਂ ਦੌਰਾਨ ਕੁੱਲ 75 ਗੋਲ ਕੀਤੇ। ਇਹ ਗੋਲ ਉਨ੍ਹਾਂ ਨੇ ਆਪਣੇ ਕਲੱਬ ਅਤੇ ਦੇਸ਼ ਦੋਵਾਂ ਲਈ ਖੇਡਦਿਆਂ ਕੀਤੇ। ਯੂਰਪ ਦੀਆਂ ਘਰੇਲੂ ਲੀਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ 'ਯੂਰਪੀਅਨ ਗੋਲਡਨ ਸ਼ੂ' ਪੁਰਸਕਾਰ ਵੀ ਮਿਲਿਆ ਸੀ।

ਸਪੋਰਟਸ ਡੈਸਕ, ਨਵੀਂ ਦਿੱਲੀ: ਫੁੱਟਬਾਲ ਦੇ ਸਭ ਤੋਂ ਵੱਕਾਰੀ ਪੁਰਸਕਾਰ 'ਬੈਲਨ ਡੀ'ਓਰ' ਦੀ ਦੌੜ ਵਿੱਚ ਇੰਗਲੈਂਡ ਦੇ ਦਿੱਗਜ ਖਿਡਾਰੀ ਹੈਰੀ ਕੇਨ ਨੇ ਫਰਾਂਸ ਦੇ ਨੌਜਵਾਨ ਖਿਡਾਰੀ ਕਿਲੀਅਨ ਐਮਬਾਪੇ ਅਤੇ ਸਪੇਨ ਦੇ ਲਾਮਿਨ ਯਮਾਲ ਨੂੰ ਪਿੱਛੇ ਛੱਡਦਿਆਂ ਇਹ ਪੁਰਸਕਾਰ ਆਪਣੇ ਨਾਮ ਕਰ ਲਿਆ। ਸੋਮਵਾਰ ਨੂੰ ਲੰਡਨ ਵਿੱਚ ਹੋਏ ਸਮਾਰੋਹ ਦੌਰਾਨ ਕੇਨ ਨੇ ਦੋਵਾਂ ਨੂੰ ਪਛਾੜ ਕੇ ਚਮਕਦੀ ਟਰਾਫੀ ਆਪਣੇ ਨਾਮ ਕੀਤੀ।

ਕੇਨ ਇੰਗਲੈਂਡ ਵੱਲੋਂ ਇਹ ਪੁਰਸਕਾਰ ਜਿੱਤਣ ਵਾਲੇ ਕੁੱਲ ਪੰਜਵੇਂ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਸਰ ਸਟੈਨਲੀ ਮੈਥਿਊਜ਼, ਸਰ ਬੌਬੀ ਚਾਰਲਟਨ, ਕੇਵਿਨ ਕੀਗਨ ਅਤੇ ਮਾਈਕਲ ਓਵਨ ਇਹ ਪੁਰਸਕਾਰ ਜਿੱਤ ਚੁੱਕੇ ਹਨ। ਉੱਥੇ ਹੀ, ਕੇਨ 2001 ਤੋਂ ਬਾਅਦ ਇਹ ਪੁਰਸਕਾਰ ਜਿੱਤਣ ਵਾਲੇ ਇੰਗਲੈਂਡ ਦੇ ਪਹਿਲੇ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਮਾਈਕਲ ਓਵਨ ਨੇ ਇਹ ਪੁਰਸਕਾਰ ਜਿੱਤਿਆ ਸੀ। ਹੁਣ ਕੇਨ ਨੇ 25 ਸਾਲਾਂ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ ਹੈ। ਕੇਨ ਨੇ ਮੰਨਿਆ ਕਿ ਉਹ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਕਾਫ਼ੀ ਘਬਰਾਏ ਹੋਏ ਸਨ। ਲੰਡਨ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕੇਨ ਜਾਣਦੇ ਸਨ ਕਿ ਉਹ ਇਸ ਵੱਕਾਰੀ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਦੇ ਜਿੱਤਣ ਦੀ ਕਾਫ਼ੀ ਸੰਭਾਵਨਾ ਹੈ ਪਰ ਉਹ ਅਧਿਕਾਰਤ ਐਲਾਨ ਦੀ ਉਡੀਕ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਇਹ ਨਤੀਜਾ ਉਨ੍ਹਾਂ ਲਈ ਥੋੜ੍ਹਾ ਅਜੀਬ ਹੈ ਕਿਉਂਕਿ ਉਨ੍ਹਾਂ ਦਾ ਕੰਮ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ, ਜਦਕਿ ਇਸ ਪੁਰਸਕਾਰ ਦਾ ਫੈਸਲਾ ਉਨ੍ਹਾਂ ਦੇ ਆਪਣੇ ਹੱਥ ਵਿੱਚ ਨਹੀਂ ਸੀ। ਉਨ੍ਹਾਂ ਕਿਹਾ, "ਮੈਂ ਥੋੜ੍ਹਾ ਘਬਰਾਇਆ ਹੋਇਆ ਹਾਂ। ਇਹ ਮੈਚ ਖੇਡਣ ਨਾਲੋਂ ਵੱਖਰਾ ਹੈ ਕਿਉਂਕਿ ਇਹ ਮੇਰੇ ਹੱਥ ਵਿੱਚ ਨਹੀਂ ਹੈ। ਯਕੀਨੀ ਤੌਰ 'ਤੇ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਸੀਜ਼ਨ ਰਿਹਾ ਹੈ। ਮੈਂ ਬਾਇਰਨ ਮਿਊਨਿਖ ਲਈ ਖੇਡਦਿਆਂ ਤਿੰਨ ਟਰਾਫੀਆਂ ਜਿੱਤੀਆਂ। ਅਸੀਂ ਚੈਂਪੀਅਨਜ਼ ਲੀਗ ਦੇ ਫਾਈਨਲ ਦੇ ਨੇੜੇ ਪਹੁੰਚੇ ਅਤੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੀ ਪਹੁੰਚੇ। ਜੇਕਰ ਮੈਂ ਇਹ ਦੋ ਹੋਰ ਖ਼ਿਤਾਬ ਵੀ ਜਿੱਤ ਲੈਂਦਾ ਤਾਂ ਮੇਰੀ ਜਿੱਤ ਪੱਕੀ ਹੋ ਜਾਂਦੀ।"

ਵਿਦੇਸ਼📍 ਪੰਜਾਬ

ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਦੀ ਕੈਨੇਡਾ ਵਿੱਚ ਖੇਡ ਖਤਮ, ਛੇਤੀ ਲਿਆਂਦਾ ਜਾਵੇਗਾ ਭਾਰਤ

ਕਾਨੂੰਨ ਦੇ ਲੰਬੇ ਹੱਥ ਹੁਣ ਉਨ੍ਹਾਂ ਅਪਰਾਧੀਆਂ ਤੱਕ ਪਹੁੰਚ ਰਹੇ ਹਨ, ਜੋ ਪੰਜਾਬ ਵਿੱਚ ਗੰਭੀਰ ਅਪਰਾਧ ਕਰਨ ਤੋਂ ਬਾਅਦ ਸਮੁੰਦਰ ਪਾਰ ਭੱਜ ਗਏ ਸਨ। ਅੰਮ੍ਰਿਤਪਾਲ ਸਿੰਘ, ਉਰਫ਼ ਹਰਪ੍ਰੀਤ ਸਿੰਘ—ਜੋ ਕਿ ਇੱਕ ਬਦਨਾਮ 'ਏ-ਸ਼੍ਰੇਣੀ' ਦਾ ਗੈਂਗਸਟਰ ਹੈ ਅਤੇ ਪੰਜਾਬ ਭਰ ਵਿੱਚ ਕਤਲ, ਫਿਰੌਤੀ ਅਤੇ ਸੁਰੱਖਿਆ ਦੇ ਨਾਂ 'ਤੇ ਪੈਸੇ ਵਸੂਲਣ ਸਮੇਤ 20 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ—ਨੂੰ ਕੈਨੇਡਾ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਕਾਨੂੰਨ ਦੇ ਲੰਬੇ ਹੱਥ ਹੁਣ ਉਨ੍ਹਾਂ ਅਪਰਾਧੀਆਂ ਤੱਕ ਪਹੁੰਚ ਰਹੇ ਹਨ, ਜੋ ਪੰਜਾਬ ਵਿੱਚ ਗੰਭੀਰ ਅਪਰਾਧ ਕਰਨ ਤੋਂ ਬਾਅਦ ਸਮੁੰਦਰ ਪਾਰ ਭੱਜ ਗਏ ਸਨ। ਅੰਮ੍ਰਿਤਪਾਲ ਸਿੰਘ, ਉਰਫ਼ ਹਰਪ੍ਰੀਤ ਸਿੰਘ—ਜੋ ਕਿ ਇੱਕ ਬਦਨਾਮ 'ਏ-ਸ਼੍ਰੇਣੀ' ਦਾ ਗੈਂਗਸਟਰ ਹੈ ਅਤੇ ਪੰਜਾਬ ਭਰ ਵਿੱਚ ਕਤਲ, ਫਿਰੌਤੀ ਅਤੇ ਸੁਰੱਖਿਆ ਦੇ ਨਾਂ 'ਤੇ ਪੈਸੇ ਵਸੂਲਣ ਸਮੇਤ 20 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ—ਨੂੰ ਕੈਨੇਡਾ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਪੰਜਾਬ ਪੁਲਿਸ ਨੇ ਦੱਸਿਆ ਕਿ ਰਾਜ ਵਿੱਚ ਲਗਭਗ 20 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਏ-ਕੈਟਗਰੀ ਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਹਰਪ੍ਰੀਤ ਸਿੰਘ ਨੂੰ ਕੈਨੇਡਾ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਤਰਨਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਉਸਦੀ ਹਿਰਾਸਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ ਉਸਨੂੰ ਭਾਰਤ ਵਾਪਸ ਲਿਆਉਣ ਲਈ ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰ ਦੇ ਭਾਰਤ ਪਰਤਣ ਤੋਂ ਬਾਅਦ ਸਬੰਧਤ ਸੁਰੱਖਿਆ ਅਤੇ ਜਾਂਚ ਏਜੰਸੀਆਂ ਅੱਗੇ ਦੀ ਕਾਨੂੰਨੀ ਕਾਰਵਾਈ ਕਰਨਗੀਆਂ। ਇਸ ਦੇ ਨਾਲ ਹੀ ਉਸਤੋਂ ਡੂੰਘਾਈ ਨਾਲ ਪੁੱਛਗਿੱਛ ਵੀ ਕੀਤੀ ਜਾਵੇਗੀ।

ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਥ ਦੀ ਗ੍ਰਿਫ਼ਤਾਰੀ ਅਤੇ ਉਸਦੀ ਹਵਾਲਗੀ ਦਾ ਮਾਮਲਾ ਪੰਜਾਬ ਦੀ ਰਾਜਨੀਤੀ ਅਤੇ ਕਾਨੂੰਨ-ਵਿਵਸਥਾ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਸ ਮਾਮਲੇ ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਸੀ। ਹੁਣ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਆਮ ਜਨਤਾ ਦੀਆਂ ਨਜ਼ਰਾਂ ਵੀ ਗੈਂਗਸਟਰ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ 'ਤੇ ਟਿਕੀਆਂ ਹੋਈਆਂ ਹਨ। ਤਰਨਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੂੰ ਭਾਰਤ ਵਾਪਸ ਲਿਆਉਣ ਲਈ ਹਵਾਲਗੀ ਦੀ ਪ੍ਰਕਿਰਿਆ ਜਾਰੀ ਹੈ।

ਕਾਰੋਬਾਰ📍 ਪੰਜਾਬ

ਕਰਵਾ ਚੌਥ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਵਧੀ ਰੌਣਕ, ਸਾੜੀਆਂ ਤੋਂ ਲੈ ਕੇ ਸ਼ਿੰਗਾਰ ਦੇ ਸਾਮਾਨ ਤੱਕ ਦੀ ਖ਼ਰੀਦਦਾਰੀ ਤੇਜ਼

ਗੁਰਦਾਸਪੁਰ: ਕਰਵਾ ਚੌਥ ਦਾ ਤਿਉਹਾਰ ਨੇੜੇ ਆਉਣ ਨਾਲ ਹੀ ਸ਼ਹਿਰ ਤੋਂ ਲੈ ਕੇ ਪੇਂਡੂ ਖੇਤਰਾਂ ਤੱਕ ਦੇ ਬਾਜ਼ਾਰਾਂ ਵਿੱਚ ਚਹਿਲ-ਪਹਿਲ ਵਧਣ ਲੱਗੀ ਹੈ। ਪਤੀ ਦੀ ਲੰਮੀ ਉਮਰ ਅਤੇ ਸੁੱਖੀ ਵਿਆਹੁਤਾ ਜੀਵਨ ਦੀ ਕਾਮਨਾ ਲਈ ਵਰਤ ਰੱਖਣ ਵਾਲੀਆਂ ਮਹਿਲਾਵਾਂ ਤਿਉਹਾਰ ਦੀਆਂ ਤਿਆਰੀਆਂ ਵਿੱਚ ਜੁਟ ਗਈਆਂ ਹਨ।
ਕਰਵਾ ਚੌਥ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਵਧੀ ਰੌਣਕ, ਸਾੜੀਆਂ ਤੋਂ ਲੈ ਕੇ ਸ਼ਿੰਗਾਰ ਦੇ ਸਾਮਾਨ ਤੱਕ ਦੀ ਖ਼ਰੀਦਦਾਰੀ ਤੇਜ਼

ਗੁਰਦਾਸਪੁਰ: ਕਰਵਾ ਚੌਥ ਦਾ ਤਿਉਹਾਰ ਨੇੜੇ ਆਉਣ ਨਾਲ ਹੀ ਸ਼ਹਿਰ ਤੋਂ ਲੈ ਕੇ ਪੇਂਡੂ ਖੇਤਰਾਂ ਤੱਕ ਦੇ ਬਾਜ਼ਾਰਾਂ ਵਿੱਚ ਚਹਿਲ-ਪਹਿਲ ਵਧਣ ਲੱਗੀ ਹੈ। ਪਤੀ ਦੀ ਲੰਮੀ ਉਮਰ ਅਤੇ ਸੁੱਖੀ ਵਿਆਹੁਤਾ ਜੀਵਨ ਦੀ ਕਾਮਨਾ ਲਈ ਵਰਤ ਰੱਖਣ ਵਾਲੀਆਂ ਮਹਿਲਾਵਾਂ ਤਿਉਹਾਰ ਦੀਆਂ ਤਿਆਰੀਆਂ ਵਿੱਚ ਜੁਟ ਗਈਆਂ ਹਨ। ਕਰਵਾ ਚੌਥ ਦਾ ਤਿਉਹਾਰ ਵੀਰਵਾਰ ਨੂੰ ਮਨਾਇਆ ਜਾਣਾ ਹੈ। ਬਾਜ਼ਾਰਾਂ ਵਿੱਚ ਸਾੜੀਆਂ, ਸੂਟ, ਕੁੜਤੀਆਂ, ਚੂੜੀਆਂ, ਬਿੰਦੀਆਂ, ਨੇਲਪਾਲਿਸ਼ ਅਤੇ ਹੋਰ ਸ਼ਿੰਗਾਰ ਸਾਮਾਨ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਗਿਣਤੀ ਵਧ ਗਈ ਹੈ। ਤਿਉਹਾਰ ਤੋਂ ਦੋ ਦਿਨ ਪਹਿਲਾਂ ਹੀ ਖ਼ਰੀਦਦਾਰੀ ਦਾ ਸਿਲਸਿਲਾ ਤੇਜ਼ ਹੋਣ ਲੱਗਾ ਹੈ। ਇਸ ਨਾਲ ਦੁਕਾਨਦਾਰਾਂ ਨੂੰ ਵੀ ਚੰਗੇ ਕਾਰੋਬਾਰ ਦੀ ਉਮੀਦ ਜਾਗੀ ਹੈ। --ਸਾੜੀਆਂ ਅਤੇ ਆਕਰਸ਼ਕ ਕਪੜਿਆਂ ਦੀ ਵਧੀ ਮੰਗ--

ਕਰਵਾ ਚੌਥ ਦੇ ਮੌਕੇ 'ਤੇ ਮਹਿਲਾਵਾਂ ਪਰੰਪਰਾਗਤ ਕਪੜਿਆਂ ਨੂੰ ਤਰਜੀਹ ਦਿੰਦੀਆਂ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਕੱਪੜਿਆਂ ਦੀਆਂ ਦੁਕਾਨਾਂ 'ਤੇ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਅਤੇ ਕਢਾਈ ਵਾਲੀਆਂ ਸਾੜੀਆਂ ਦੀ ਮੰਗ ਵਧ ਰਹੀ ਹੈ। ਮਹਿਲਾਵਾਂ ਆਪਣੀ ਪਸੰਦ ਅਤੇ ਬਜਟ ਅਨੁਸਾਰ ਕੱਪੜਿਆਂ ਦੀ ਚੋਣ ਕਰ ਰਹੀਆਂ ਹਨ। ਫੈਂਸੀ ਅਤੇ ਕਢਾਈਦਾਰ ਸਾੜੀਆਂ ਦੇ ਨਾਲ-ਨਾਲ ਸੂਟ ਅਤੇ ਕੁੜਤੀਆਂ ਦੀ ਖ਼ਰੀਦਦਾਰੀ ਵੀ ਜ਼ੋਰ ਫੜਨ ਲੱਗੀ ਹੈ। ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਗਾਹਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਡਿਜ਼ਾਈਨ ਅਤੇ ਕੀਮਤਾਂ ਦੇ ਕਪੜੇ ਉਪਲਬਧ ਕਰਵਾਏ ਹਨ। ਮਹਿਲਾਵਾਂ ਤਿਉਹਾਰ ਦੇ ਦਿਨ ਆਕਰਸ਼ਕ ਦਿਖਣ ਲਈ ਪਰੰਪਰਾਗਤ ਪਹਿਨਾਵੇ ਦੇ ਨਾਲ ਨਵੇਂ ਫੈਸ਼ਨ ਦੇ ਕੱਪੜੇ ਵੀ ਪਸੰਦ ਕਰ ਰਹੀਆਂ ਹਨ। ਕਈ ਮਹਿਲਾਵਾਂ ਖ਼ਰੀਦਦਾਰੀ ਦੌਰਾਨ ਰੰਗਾਂ ਅਤੇ ਡਿਜ਼ਾਈਨ ਦੇ ਨਾਲ ਕੱਪੜਿਆਂ ਦੀ ਗੁਣਵੱਤਾ ਤੇ ਕੀਮਤ 'ਤੇ ਵੀ ਧਿਆਨ ਦੇ ਰਹੀਆਂ ਹਨ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸਥਿਤ ਕੱਪੜਿਆਂ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਭੀੜ ਵਧਣ ਲੱਗੀ ਹੈ। ਬਾਜ਼ਾਰਾਂ ਵਿੱਚ ਮਹਿਲਾਵਾਂ ਖ਼ਰੀਦਦਾਰੀ ਕਰਦੀਆਂ ਨਜ਼ਰ ਆ ਰਹੀਆਂ ਹਨ। ਕੋਈ ਆਪਣੀ ਪਸੰਦ ਦੀ ਸਾੜੀ ਤਲਾਸ਼ ਰਹੀ ਹੈ ਤਾਂ ਕੋਈ ਤਿਉਹਾਰ ਲਈ ਸੂਟ ਅਤੇ ਹੋਰ ਸਾਮਾਨ ਖ਼ਰੀਦ ਰਹੀ ਹੈ। ਕੱਪੜਾ ਕਾਰੋਬਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਕਰਵਾ ਚੌਥ ਨੂੰ ਲੈ ਕੇ ਮਹਿਲਾਵਾਂ ਦੀ ਦਿਲਚਸਪੀ ਵਧੀ ਹੈ। ਉਨ੍ਹਾਂ ਦੀ ਦੁਕਾਨ 'ਤੇ ਵੱਖ-ਵੱਖ ਕਿਸਮਾਂ ਅਤੇ ਡਿਜ਼ਾਈਨਾਂ ਦੀਆਂ ਸਾੜੀਆਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਗਾਹਕਾਂ ਦੀ ਸੁਵਿਧਾ ਲਈ ਵੱਖ-ਵੱਖ ਕੀਮਤਾਂ ਵਿੱਚ ਵਿਕਲਪ ਰੱਖੇ ਗਏ ਹਨ, ਤਾਂ ਜੋ ਮਹਿਲਾਵਾਂ ਆਪਣੇ ਬਜਟ ਅਨੁਸਾਰ ਖ਼ਰੀਦਦਾਰੀ ਕਰ ਸਕਣ।

ਚੂੜੀਆਂ, ਬਿੰਦੀਆਂ ਅਤੇ ਨੇਲਪਾਲਿਸ਼ ਦੀ ਵੀ ਮੰਗ-- ਕਰਵਾ ਚੌਥ 'ਤੇ ਸੋਲ੍ਹਾਂ ਸ਼ਿੰਗਾਰ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸੇ ਕਾਰਨ ਕੱਪੜਿਆਂ ਦੇ ਨਾਲ-ਨਾਲ ਕਾਸਮੈਟਿਕ ਦੁਕਾਨਾਂ 'ਤੇ ਵੀ ਰੌਣਕ ਵਧਣ ਲੱਗੀ ਹੈ। ਮਹਿਲਾਵਾਂ ਚੂੜੀਆਂ, ਬਿੰਦੀਆਂ, ਨੇਲਪਾਲਿਸ਼ ਅਤੇ ਹੋਰ ਸ਼ਿੰਗਾਰ ਸਾਮਾਨ ਖ਼ਰੀਦ ਰਹੀਆਂ ਹਨ। ਤਿਉਹਾਰ ਲਈ ਆਪਣੀ ਪਸੰਦ ਦੇ ਰੰਗਾਂ ਅਤੇ ਡਿਜ਼ਾਈਨ ਦਾ ਸਾਮਾਨ ਚੁਣਨ ਵਿੱਚ ਵੀ ਮਹਿਲਾਵਾਂ ਦੀ ਰੁਚੀ ਦਿਖਾਈ ਦੇ ਰਹੀ ਹੈ। ਕਾਸਮੈਟਿਕ ਦੁਕਾਨਦਾਰ ਅਮਨ ਕੁਮਾਰ ਨੇ ਦੱਸਿਆ ਕਿ ਤਿਉਹਾਰ ਨੇੜੇ ਆਉਣ ਨਾਲ ਹੀ ਉਨ੍ਹਾਂ ਦੀ ਦੁਕਾਨ 'ਤੇ ਮਹਿਲਾ ਗਾਹਕਾਂ ਦੀ ਗਿਣਤੀ ਵਧ ਰਹੀ ਹੈ। ਮਹਿਲਾਵਾਂ ਰੋਜ਼ਮਰ੍ਹਾ ਵਿੱਚ ਵਰਤੋਂ ਹੋਣ ਵਾਲੇ ਸਾਮਾਨ ਦੇ ਨਾਲ ਕਰਵਾ ਚੌਥ ਲਈ ਵਿਸ਼ੇਸ਼ ਸ਼ਿੰਗਾਰ ਸਾਮਾਨ ਵੀ ਖ਼ਰੀਦ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਬੁੱਧਵਾਰ ਨੂੰ ਬਾਜ਼ਾਰ ਵਿੱਚ ਗਾਹਕਾਂ ਦੀ ਗਿਣਤੀ ਹੋਰ ਵਧੇਗੀ। ਕਰਵਾ ਚੌਥ ਦੇ ਵਰਤ ਵਿੱਚ ਪੂਜਾ ਦਾ ਵਿਸ਼ੇਸ਼ ਮਹੱਤਵ ਹੋਣ ਕਾਰਨ ਪੂਜਨ ਸਾਮਾਨ ਵੇਚਣ ਵਾਲੀਆਂ ਦੁਕਾਨਾਂ 'ਤੇ ਵੀ ਚਹਿਲ-ਪਹਿਲ ਦਿਖਾਈ ਦੇਣ ਲੱਗੀ ਹੈ। ਮਹਿਲਾਵਾਂ ਵਰਤ ਅਤੇ ਪੂਜਾ ਨਾਲ ਸਬੰਧਤ ਜ਼ਰੂਰੀ ਸਾਮਾਨ ਦੀ ਖ਼ਰੀਦਦਾਰੀ ਕਰ ਰਹੀਆਂ ਹਨ। ਤਿਉਹਾਰ ਦੀਆਂ ਤਿਆਰੀਆਂ ਦੇ ਚੱਲਦਿਆਂ ਬਾਜ਼ਾਰਾਂ ਵਿੱਚ ਧਾਰਮਿਕ ਸਾਮਾਨ ਦੀਆਂ ਦੁਕਾਨਾਂ 'ਤੇ ਵੀ ਗਾਹਕਾਂ ਦੀ ਆਵਾਜਾਈ ਵਧ ਰਹੀ ਹੈ।

ਦੇਸ਼📍 ਪੰਜਾਬ

ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ, ਪੰਜ ਜਣਿਆਂ ਦੀ ਮੌਤ; ਇਕ ਜ਼ਖ਼ਮੀ

ਅਸਾਮ ਦੇ ਗੁਹਾਟੀ ਵਿੱਚ ਸੋਮਵਾਰ ਰਾਤ ਇੱਕ ਹੋਟਲ ਦੇ ਮਾਲਕ ਅਤੇ ਹੋਟਲ ਲੀਜ਼ ’ਤੇ ਲੈਣ ਵਾਲੇ ਠੇਕੇਦਾਰ ਵਿਚਾਲੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਗੋਲੀਬਾਰੀ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ।
ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ, ਪੰਜ ਜਣਿਆਂ ਦੀ ਮੌਤ; ਇਕ ਜ਼ਖ਼ਮੀ

ਅਸਾਮ ਦੇ ਗੁਹਾਟੀ ਵਿੱਚ ਸੋਮਵਾਰ ਰਾਤ ਇੱਕ ਹੋਟਲ ਦੇ ਮਾਲਕ ਅਤੇ ਹੋਟਲ ਲੀਜ਼ ’ਤੇ ਲੈਣ ਵਾਲੇ ਠੇਕੇਦਾਰ ਵਿਚਾਲੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਗੋਲੀਬਾਰੀ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਹੋਟਲ ਲੀਜ਼ ’ਤੇ ਲੈਣ ਵਾਲੇ ਨੇ ਗੋਲੀਆਂ ਚਲਾਈਆਂ ਜਿਸ ਨੂੰ ਘਟਨਾ ਤੋਂ ਇੱਕ ਘੰਟੇ ਦੇ ਅੰਦਰ ਕਾਬੂ ਕਰ ਲਿਆ ਗਿਆ।

ਇਹ ਘਟਨਾ ਰਾਤ ਕਰੀਬ 9 ਵਜੇ ਮੁੱਖ ਜੀ ਐੱਸ ਰੋਡ ’ਤੇ ਬੋਰਾ ਸਰਵਿਸ ਦੇ ਸਾਹਮਣੇ ਸਥਿਤ ਹੋਟਲ ਬਿਲਾਸ ਇਨ ਵਿੱਚ ਵਾਪਰੀ। ਇਹ ਹੋਟਲ ਅਸਾਮ ਪੁਲੀਸ ਦੇ ਮੁੱਖ ਦਫ਼ਤਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ।

ਗੁਹਾਟੀ ਦੇ ਪੁਲੀਸ ਕਮਿਸ਼ਨਰ ਪਾਰਥ ਸਾਰਥੀ ਮਹੰਤਾ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਛੇ ਜਣਿਆਂ ਨੂੰ ਗੋਲੀਆਂ ਲੱਗੀਆਂ ਸਨ। ਇਨ੍ਹਾਂ ਵਿੱਚੋਂ ਪੰਜ ਜਣਿਆਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ, ਜਦਕਿ ਇੱਕ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਵਰਤਿਆ ਗਿਆ .32 ਬੋਰ ਦਾ ਲਾਇਸੈਂਸੀ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਹੋਟਲ ਦੇ ਪਟੇ ਦੇ ਸਮਝੌਤੇ ਨਾਲ ਜੁੜਿਆ ਜਾਇਦਾਦ ਦਾ ਵਿਵਾਦ ਸਾਹਮਣੇ ਆਇਆ ਹੈ।

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮਾਰੇ ਗਏ ਸਾਰੇ ਪੰਜ ਜਣੇ ਹੋਟਲ ਦੇ ਮਾਲਕ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਖ਼ੁਦ ਗੋਲੀਆਂ ਚਲਾ ਕੇ ਇਨ੍ਹਾਂ ਦੀ ਹੱਤਿਆ ਕੀਤੀ।

ਪੁਲੀਸ ਮੁਤਾਬਕ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੇ ਹੋਰ ਵੇਰਵਿਆਂ ਅਤੇ ਵਿਵਾਦ ਦੇ ਪਿਛੋਕੜ ਦੀ ਜਾਂਚ ਜਾਰੀ ਹੈ।

ਘਟਨਾ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਹੋਟਲ ਦੇ ਰਿਸੈਪਸ਼ਨ ਨੇੜੇ ਤੇ ਸੜਕ ’ਤੇ ਮ੍ਰਿਤਕ ਦੇਹਾਂ ਦਿਖਾਈ ਦੇ ਰਹੀਆਂ ਹਨ।

ਇਹ ਪਤਾ ਲੱਗਿਆ ਹੈ ਕਿ ਹਮਲਾਵਰ ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਜਿਸ ਨੂੰ ਪੁਲੀਸ ਨੇ ਹੁਣ ਕਾਬੂ ਕਰ ਲਿਆ ਹੈ।

ਦੇਸ਼📍 ਪੰਜਾਬ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 16 ਨਵੰਬਰ ਤੋਂ ਹੋਵੇਗਾ ਸ਼ੁਰੂ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 16 ਨਵੰਬਰ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋਵੇਗਾ। ਸੈਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 16 ਨਵੰਬਰ ਤੋਂ ਹੋਵੇਗਾ ਸ਼ੁਰੂ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 16 ਨਵੰਬਰ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋਵੇਗਾ। ਸੈਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਸੈਰ ਸਪਾਟੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਰਦ ਰੁੱਤ ਇਜਲਾਸ ਨਵੰਬਰ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ। ਇਜਲਾਸ ਦੇ ਐਲਾਨ ਨਾਲ ਸੂਬੇ ਦੀ ਸਿਆਸਤ ਵੀ ਗਰਮਾਉਣ ਲੱਗੀ ਹੈ। ਇਸ ਵਾਰ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਵੱਖ-ਵੱਖ ਮੁੱਦਿਆਂ ‘ਤੇ ਤੂਫਾਨੀ ਹੋਣ ਦੀ ਸੰਭਾਵਨਾ ਹੈ।

ਵਿਰੋਧੀ ਧਿਰ ਜਿੱਥੇ ਸਰਦ ਰੁੱਤ ਸੈਸ਼ਨ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ, ਉਥੇ ਮੁਲਾਜ਼ਮ, ਅਧਿਆਪਕ ਅਤੇ ਪੈਨਸ਼ਨਰ ਜਥੇਬੰਦੀਆਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਸਕਦੀਆਂ ਹਨ। ਕਈ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਪਹਿਲਾਂ ਹੀ ਵਿਧਾਨ ਸਭਾ ਸੈਸ਼ਨ ਦੌਰਾਨ ਧਰਮਸ਼ਾਲਾ ਵਿੱਚ ਘੇਰਾਬੰਦੀ ਅਤੇ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਚੁੱਕੀਆਂ ਹਨ। ਪੈਨਸ਼ਨਰ ਜਥੇਬੰਦੀਆਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਇਜਲਾਸ ਦੀ ਘੇਰਾਬੰਦੀ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਸੈਸ਼ਨ ਦੌਰਾਨ ਤਪੋਵਨ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਰੋਸ ਦਾ ਮਾਹੌਲ ਦੇਖਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਵਿਰੋਧੀ ਪਾਰਟੀ ਭਾਜਪਾ ਵੀ ਕਾਂਗਰਸ ਸਰਕਾਰ ਦੀਆਂ ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਅਤੇ ਚੋਣ ਗਾਰੰਟੀ ਦੇ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ। ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ਨੂੰ ਸਦਨ ਵਿੱਚ ਉਠਾ ਕੇ ਸਰਕਾਰ ਤੋਂ ਜਵਾਬ ਮੰਗ ਸਕਦੀ ਹੈ। ਇਸ ਤੋਂ ਇਲਾਵਾ ਸੈਸ਼ਨ ਦੌਰਾਨ ਸੂਬੇ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਮੁੱਦੇ ਵੀ ਚਰਚਾ ਦਾ ਕੇਂਦਰ ਬਣ ਸਕਦੇ ਹਨ।

ਇੱਕ ਪਾਸੇ ਜਿੱਥੇ ਸਰਕਾਰ ਨੂੰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦੇ ਸਵਾਲਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਸਿਆਸੀ ਮਾਹੌਲ ਗਰਮ ਹੋਣ ਦੀ ਸੰਭਾਵਨਾ ਹੈ। ਹੁਣ ਸਭ ਦੀਆਂ ਨਜ਼ਰਾਂ 16 ਨਵੰਬਰ ਤੋਂ ਸ਼ੁਰੂ ਹੋ ਰਹੇ ਇਸ ਸੈਸ਼ਨ ‘ਤੇ ਹਨ।

ਦੇਸ਼📍 ਪੰਜਾਬ

ਭਾਰਤ ਦੀ ਵਿਕਾਸ ਦਰ: ਲੋਕ ਭਲਾਈ ਤੇ ਹਕੀਕਤ

ਦੇਸ਼ ਵਿੱਚ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਵਿਕਾਸ ਦਰ ਅਤੇ ਇਸ ਵਿਕਾਸ ਦਰ ਨਾਲ ਹੁੰਦੀ ਲੋਕ ਭਲਾਈ ਵਿਸ਼ੇ ’ਤੇ ਭਖਵੀਂ ਬਹਿਸ ਚੱਲ ਰਹੀ ਹੈ। ਭਾਰਤ ਦੀ ਅਰਥਵਿਵਸਥਾ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ।
ਭਾਰਤ ਦੀ ਵਿਕਾਸ ਦਰ: ਲੋਕ ਭਲਾਈ ਤੇ ਹਕੀਕਤ

ਦੇਸ਼ ਵਿੱਚ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਵਿਕਾਸ ਦਰ ਅਤੇ ਇਸ ਵਿਕਾਸ ਦਰ ਨਾਲ ਹੁੰਦੀ ਲੋਕ ਭਲਾਈ ਵਿਸ਼ੇ ’ਤੇ ਭਖਵੀਂ ਬਹਿਸ ਚੱਲ ਰਹੀ ਹੈ। ਭਾਰਤ ਦੀ ਅਰਥਵਿਵਸਥਾ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ।

ਕੁੱਲ ਘਰੇਲੂ ਉਤਪਾਦ ਨਿਰਧਾਰਤ ਸਮੇਂ ਦੌਰਾਨ ਦੇਸ਼ ਵਿੱਚ ਪੈਦਾ ਹੋਈਆਂ ਵਸਤਾਂ ਅਤੇ ਸੇਵਾਵਾਂ ਦੀ ਕੁੱਲ ਆਰਥਿਕ ਕੀਮਤ ਨੂੰ ਦਰਸਾਉਂਦਾ ਹੈ। ਇਸ ਲਈ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਅਰਥਵਿਵਸਥਾ ਦੀ ਉਤਪਾਦਨ ਸਮਰੱਥਾ ਵਿੱਚ ਵਾਧੇ ਦਾ ਮਹੱਤਵਪੂਰਨ ਸੰਕੇਤ ਹੈ ਪਰ ਕੁੱਲ ਘਰੇਲੂ ਉਤਪਾਦ ਦਾ ਵਧਣਾ ਆਪਣੇ ਆਪ ਵਿੱਚ ਸਿੱਧੇ ਤੌਰ ’ਤੇ ਜਨ-ਕਲਿਆਣ ਦਾ ਸੂਚਕ ਨਹੀਂ ਹੈ। ਉਦਾਹਰਣ ਵਜੋਂ, ਜੇ ਦੇਸ਼ ਦਾ ਕੁੱਲ ਘਰੇਲੂ ਉਤਪਾਦ ਵਧਦਾ ਹੈ ਪਰ ਆਮਦਨ ਦਾ ਵੱਡਾ ਹਿੱਸਾ ਉੱਚ ਆਮਦਨ ਵਰਗ ਵਾਲੇ ਲੋਕਾਂ ਕੋਲ ਚਲਾ ਜਾਂਦਾ ਹੈ, ਜਿਸ ਕਾਰਨ ਔਸਤ ਆਮਦਨ ਵਧਣ ਦੇ ਬਾਵਜੂਦ ਆਮ ਪਰਿਵਾਰਾਂ ਦੀ ਆਰਥਿਕ ਸਥਿਤੀ ਵਿੱਚ ਉਸੇ ਅਨੁਪਾਤ ਅਨੁਸਾਰ ਸੁਧਾਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕੁੱਲ ਘਰੇਲੂ ਉਤਪਾਦ ਕੋਈ ਅਜਿਹਾ ਪੈਮਾਨਾ ਨਹੀਂ, ਜੋ ਘਰੇਲੂ ਕੰਮਾਂ, ਪਰਿਵਾਰਕ ਦੇਖਭਾਲ, ਵਾਤਾਵਰਨ ਦੀ ਗੁਣਵੱਤਾ, ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਸਿੱਧੇ ਤੌਰ ’ਤੇ ਮਾਪ ਸਕੇ। ਇਸ ਲਈ ਕੁੱਲ ਘਰੇਲੂ ਉਤਪਾਦ ਦੇ ਵਾਧੇ ਨੂੰ ਆਰਥਿਕ ਗਤੀਵਿਧੀ ਦਾ ਮਾਪ ਸਮਝਣਾ ਚਾਹੀਦਾ ਹੈ, ਨਾ ਕਿ ਮਨੁੱਖੀ ਭਲਾਈ ਦਾ ਪੈਮਾਨਾ।

ਤਾਜ਼ਾ ਅੰਕੜਿਆਂ ਮੁਤਾਬਿਕ ਭਾਰਤ ’ਚ ਉੱਚ ਜੀ ਡੀ ਪੀ ਦਰ ਨਾਲ ਕੁਝ ਅਹਿਮ ਸਮਾਜਿਕ-ਆਰਥਿਕ ਸੁਧਾਰ ਵੀ ਹੋਏ ਹਨ। ਵਿਸ਼ਵ ਬੈਂਕ ਦੇ ਅਪਰੈਲ 2026 ਦੇ ਭਾਰਤ ਦੇ ਵਿਕਾਸ ਸਬੰਧੀ ਅੰਕੜਿਆਂ ਅਨੁਸਾਰ 2025-26 ਵਿੱਚ ਭਾਰਤ ਦਾ ਅਸਲ ਕੁੱਲ ਘਰੇਲੂ ਉਤਪਾਦ 7.6 ਫ਼ੀਸਦੀ, ਨਿੱਜੀ ਖ਼ਪਤ 7.7 ਫ਼ੀਸਦੀ ਅਤੇ ਨਿਵੇਸ਼ 7.1 ਫ਼ੀਸਦੀ ਰਹੇ। ਇਹ ਅੰਕੜੇ ਆਰਥਿਕ ਮੰਗ ਅਤੇ ਨਿਵੇਸ਼ ਵਿੱਚ ਮਜ਼ਬੂਤੀ ਵੱਲ ਇਸ਼ਾਰਾ ਕਰਦੇ ਹਨ ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕੀ ਇਸ ਵਿਕਾਸ ਨਾਲ ਰੁਜ਼ਗਾਰ ਅਤੇ ਪਰਿਵਾਰਕ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ ਜਾਂ ਨਹੀਂ? ਜੁਲਾਈ 2026 ਦੇ ਪੀਰੀਔਡਿਕ ਕਿਰਤ ਸ਼ਕਤੀ ਸਰਵੇਖਣ ਅਨੁਸਾਰ 15 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਲਈ ਕਿਰਤ ਸ਼ਕਤੀ ’ਚ ਸ਼ਮੂਲੀਅਤ ਦੀ ਦਰ 55.4 ਫ਼ੀਸਦੀ, ਕਿਰਤ ਸ਼ਕਤੀ ਆਬਾਦੀ ਅਨੁਪਾਤ ਦਰ 52.5 ਫ਼ੀਸਦੀ ਤੇ ਬੇਰੁਜ਼ਗਾਰੀ ਦਰ 5.1 ਫ਼ੀਸਦੀ ਸੀ ਜਿਸ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 6.7 ਫ਼ੀਸਦੀ ਤੇ ਪੇਂਡੂ 4.5 ਫ਼ੀਸਦੀ ਸੀ। ਇਹ ਅੰਕੜੇ ਦੱਸਦੇ ਹਨ ਕਿ ਕੁੱਲ ਘਰੇਲੂ ਉਤਪਾਦ ਨਾਲ ਰੁਜ਼ਗਾਰ ਦੇ ਅੰਕੜਿਆਂ ਨੂੰ ਵੀ ਦੇਖਣਾ ਜ਼ਰੂਰੀ ਹੈ। ਸਿਰਫ਼ ਕੁੱਲ ਘਰੇਲੂ ਉਤਪਾਦ ਵਧਣ ਨਾਲ ਇਹ ਪਤਾ ਨਹੀਂ ਲੱਗਦਾ ਕਿ ਰੁਜ਼ਗਾਰ ਦੇ ਕਿੰਨੇ ਨਵੇਂ ਮੌਕੇ ਪੈਦਾ ਹੋਏ, ਉਨ੍ਹਾਂ ਦੀ ਗੁਣਵੱਤਾ ਕੀ ਹੈ ਅਤੇ ਮਜ਼ਦੂਰਾਂ ਦੀ ਅਸਲ ਖ਼ਰੀਦ-ਸ਼ਕਤੀ ਕਿੰਨੀ ਵਧੀ ਹੈ।

ਭਾਰਤ ਵਿੱਚ ਲੋਕਾਂ ਦੀ ਆਰਥਿਕ ਸਥਿਤੀ ਨੂੰ ਸਮਝਣ ਲਈ ਘਰੇਲੂ ਖ਼ਪਤ ਖ਼ਰਚ ਸਰਵੇਖਣ ਬਹੁਤ ਮਹੱਤਵਪੂਰਨ ਹੈ। ਇਸ ਵਿੱਚ ਪਰਿਵਾਰਾਂ ਵੱਲੋਂ ਕੀਤੇ ਜਾਂਦੇ ਖ਼ਰਚੇ ਅਤੇ ਪ੍ਰਤੀ ਵਿਅਕਤੀ ਮਹੀਨਾਵਾਰ ਖ਼ਪਤ ਖਰਚੇ ਦਾ ਅਧਿਐਨ ਕੀਤਾ ਜਾਂਦਾ ਹੈ। ਘਰੇਲੂ ਖ਼ਪਤ ਖ਼ਰਚ ਸਰਵੇਖਣ ਦੇ ਅੰਕੜੇ ਗ਼ਰੀਬੀ, ਆਮਦਨ ਨਾਬਰਾਬਰੀਆਂ ਅਤੇ ਸਮਾਜਿਕ ਬੇਦਖ਼ਲ ਨੂੰ ਸਮਝਣ ਲਈ ਬਹੁਤ ਕਾਰਗਰ ਹੁੰਦੇ ਹਨ। 2023-24 ਦੇ ਘਰੇਲੂ ਖ਼ਪਤ ਖ਼ਰਚ ਸਰਵੇਖਣ ਵਿੱਚ ਖ਼ਪਤ ਦੀ ਅਸਮਾਨਤਾ ਵਿੱਚ ਕਮੀ ਦਰਜ ਕੀਤੀ ਗਈ। ਪੇਂਡੂ ਭਾਰਤ ਵਿੱਚ ਗਿੰਨੀ ਸੂਚਕ 0.237 ਜਦੋਂਕਿ ਸ਼ਹਿਰੀ ਭਾਰਤ ਵਿੱਚ 0.284 ਰਹੀ। 2022-23 ਵਿੱਚ ਇਹ ਕ੍ਰਮਵਾਰ 0.266 ਅਤੇ 0.314 ਸੀ। ਇਸ ਤੋਂ ਇੱਕ ਮਹੱਤਵਪੂਰਨ ਗੱਲ ਸਾਹਮਣੇ ਆਉਂਦੀ ਹੈ ਕਿ ਕੁੱਲ ਘਰੇਲੂ ਪੈਦਾਵਾਰ ਵਾਧੇ ਦੇ ਨਾਲ ਖ਼ਪਤ ਅਤੇ ਵੰਡ ਦੇ ਅੰਕੜਿਆਂ ਵਿੱਚ ਸੁਧਾਰ ਹੋ ਸਕਦਾ ਹੈ। ਇਸ ਲਈ ਇਹ ਕਹਿਣਾ ਵੀ ਠੀਕ ਨਹੀਂ ਹੋਵੇਗਾ ਕਿ ਕੁੱਲ ਘਰੇਲੂ ਪੈਦਾਵਾਰ ਵਧਣ ਦਾ ਲੋਕ ਭਲਾਈ ਨਾਲ ਕੋਈ ਸਬੰਧ ਨਹੀਂ ਹੈ। ਸਬੰਧ ਤਾਂ ਹੈ, ਪਰ ਸਿੱਧਾ ਅਤੇ ਇੱਕੋ-ਇੱਕ ਨਹੀਂ ਹੈ। ਭਾਰਤ ਨੇ ਪਿਛਲੇ ਦਹਾਕੇ ਵਿੱਚ ਕੁੱਲ ਘਰੇਲੂ ਪੈਦਾਵਾਰ ਵਿੱਚ ਵਾਧਾ ਕਰ ਕੇ ਗ਼ਰੀਬੀ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਪਰ ਗ਼ਰੀਬੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਚੁਣੌਤੀ ਅਜੇ ਵੀ ਵੱਡੀ ਹੈ। ਵਿਸ਼ਵ ਬੈਂਕ ਦੀ ਅਪਰੈਲ 2026 ਦੀ ਰਿਪੋਰਟ ਅਨੁਸਾਰ 2023-24 ਵਿੱਚ 3 ਡਾਲਰ ਪ੍ਰਤੀ ਵਿਅਕਤੀ ਪ੍ਰਤੀ ਦਿਨ (2021 ਵਾਲੀ ਖ਼ਰੀਦ ਸ਼ਕਤੀ ਬਰਾਬਰ) ਵਾਲੀ ਅਤਿ ਗ਼ਰੀਬੀ ਦਰ ਘਟ ਕੇ 2.6 ਫ਼ੀਸਦੀ ਰਹਿ ਗਈ ਜਦੋਂਕਿ 4.20 ਡਾਲਰ ਵਾਲੀ ਹੇਠਲੇ-ਦਰਮਿਆਨੇ-ਆਮਦਨ ਗ਼ਰੀਬੀ ਰੇਖਾ ਅਧੀਨ ਆਉਂਦੀ ਗ਼ਰੀਬੀ ਦਰ 16.1 ਫ਼ੀਸਦੀ ਸੀ।

ਇਸ ਦਾ ਮਤਲਬ ਹੈ ਕਿ ਅਜੇ ਵੀ ਲਗਪਗ 23.2 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਹਨ। ਦੇਸ਼ ’ਚ ਪੇਂਡੂ ਅਤੇ ਸ਼ਹਿਰੀ ਗ਼ਰੀਬੀ ਵਿੱਚ ਵੀ ਵੱਡੇ ਪੱਧਰ ’ਤੇ ਫ਼ਰਕ ਹੈ। 2023-24 ਵਿੱਚ 4.20 ਡਾਲਰ ਮਾਪਦੰਡ ਅਨੁਸਾਰ ਪੇਂਡੂ ਗ਼ਰੀਬੀ ਦਰ 19.3 ਫ਼ੀਸਦੀ ਅਤੇ ਸ਼ਹਿਰੀ ਗ਼ਰੀਬੀ ਦਰ 8.6 ਫ਼ੀਸਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਆਰਥਿਕ ਵਿਕਾਸ ਦੇ ਲਾਭ ਸਾਰੇ ਵਰਗਾਂ ਅਤੇ ਖੇਤਰਾਂ ਤੱਕ ਇਕਸਾਰ ਤੇ ਬਰਾਬਰ ਨਹੀਂ ਪਹੁੰਚੇ। ਦੇਸ਼ ਵਿੱਚ ਬਹੁ-ਪਰਤੀ ਗ਼ਰੀਬੀ ਦੇ ਪੱਧਰ ’ਚ ਵੀ ਕੁਝ ਸੁਧਾਰ ਹੋਇਆ ਹੈ। ਨੀਤੀ ਆਯੋਗ ਅਨੁਸਾਰ ਇਹ ਦਰ 2015-16 ਦੀ 24.8 ਫ਼ੀਸਦੀ ਤੋਂ ਘਟ ਕੇ 2019-21 ਵਿੱਚ 14.96 ਫ਼ੀਸਦੀ ਹੋ ਗਈ ਅਤੇ 2022-23 ਵਿੱਚ 11-12 ਫ਼ੀਸਦੀ ਸੀ। ਇਹ ਸਪਸ਼ਟ ਹੈ ਕਿ ਸਿਰਫ਼ ਕੁੱਲ ਘਰੇਲੂ ਪੈਦਾਵਾਰ ਵਿੱਚ ਵਾਧਾ, ਆਮਦਨ ਜਾਂ ਖ਼ਪਤ ਵਿੱਚ ਵਾਧੇ ਨੂੰ ਗ਼ਰੀਬੀ ਦਾ ਪੱਧਰ ਮਾਪਣ ਦਾ ਪੈਮਾਨਾ ਨਹੀਂ ਮੰਨਣਾ ਚਾਹੀਦਾ ਕਿਉਂਕਿ ਰੁਜ਼ਗਾਰ ਦੀ ਗੁਣਵੱਤਾ, ਪੋਸ਼ਣ ਖ਼ਾਸ ਕਰਕੇ ਬੱਚਿਆਂ ਦਾ ਅਤੇ ਆਮਦਨ ਤੇ ਆਮਦਨ ਵਿੱਚ ਨਾਬਰਾਬਰੀ ਵੀ ਗ਼ਰੀਬੀ ਦੀ ਅਸਲ ਤਸਵੀਰ ਨਿਰਧਾਰਿਤ ਕਰਦੀਆਂ ਹਨ।

ਇਸ ਲਈ ਭਾਰਤ ਦੀ ਗ਼ਰੀਬੀ ਵਿੱਚ ਕਮੀ ਆਉਣਾ ਅਹਿਮ ਪ੍ਰਾਪਤੀ ਹੈ ਪਰ ਸਰਬਪੱਖੀ ਅਤੇ ਟਿਕਾਊ ਵਿਕਾਸ ਲਈ ਲਾਭਕਾਰੀ ਗੁਣਵੱਤਾ ਵਾਲੇ ਰੁਜ਼ਗਾਰ ’ਤੇ ਕੇਂਦਰਿਤ ਨੀਤੀਆਂ ਅਤੇ ਬੁਨਿਆਦੀ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਹੋਣਾ ਜ਼ਰੂਰੀ ਹੈ। ਭਾਰਤ ਵਰਗੇ ਵੱਡੇ ਅਤੇ ਵਿਭਿੰਨਤਾਵਾਂ ਭਰੇ ਦੇਸ਼ ਵਿੱਚ ਇਹ ਸਵਾਲ ਹੋਰ ਵੀ ਗੁੰਝਲਦਾਰ ਬਣ ਜਾਂਦਾ ਹੈ। ਭਾਰਤ ਵਿੱਚ ਖਿੱਤਿਆਂ, ਸੂਬਿਆਂ, ਪੇਂਡੂ ਅਤੇ ਸ਼ਹਿਰੀ ਇਲਾਕਿਆਂ, ਸਿੱਖਿਆ ਦੇ ਪੱਧਰ ਅਤੇ ਰੁਜ਼ਗਾਰ ਦੀਆਂ ਕਿਸਮਾਂ ਵਿੱਚ ਵੱਡਾ ਫ਼ਰਕ ਹੈ। ਜੇ ਕੁੱਲ ਘਰੇਲੂ ਉਤਪਾਦ ਵਿੱਚ ਵਾਧਾ ਮੁੱਖ ਤੌਰ ’ਤੇ ਉੱਚ ਉਤਪਾਦਕਤਾ ਵਾਲੇ ਖੇਤਰਾਂ ਵਿੱਚ ਹੁੰਦਾ ਹੈ ਅਤੇ ਘੱਟ ਹੁਨਰ ਵਾਲੇ ਮਜ਼ਦੂਰਾਂ ਦੀ ਆਮਦਨ ਹੌਲੀ ਤੇ ਘੱਟ ਵਧਦੀ ਹੈ ਤਾਂ ਕੁੱਲ ਘਰੇਲੂ ਪੈਦਾਵਾਰ ਦੀ ਤੇਜ਼ੀ ਅਤੇ ਲੋਕਾਂ ਵੱਲੋਂ ਮਹਿਸੂਸ ਕੀਤੀ ਗਈ ਆਰਥਿਕ ਭਲਾਈ ਵਿਚਕਾਰ ਫ਼ਰਕ ਰਹਿ ਸਕਦਾ ਹੈ। ਜੇ ਵਿਕਾਸ ਦੇ ਨਾਲ ਰੁਜ਼ਗਾਰ, ਉਜਰਤਾਂ, ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਸਮਾਜਿਕ ਸੁਰੱਖਿਆ ਅਤੇ ਗ਼ਰੀਬੀ ਵਿੱਚ ਸੁਧਾਰ ਹੁੰਦਾ ਹੈ ਤਾਂ ਕੁੱਲ ਘਰੇਲੂ ਪੈਦਾਵਾਰ ਵਾਧੇ ਨੂੰ ਵਿਆਪਕ ਲੋਕ ਭਲਾਈ ਵਿੱਚ ਬਦਲਿਆ ਜਾ ਸਕਦਾ ਹੈ। ਭਾਰਤ ਦੇ 2024-25 ਦੇ ਆਰਥਿਕ ਸਰਵੇਖਣ ਨੇ ਵੀ ਸਰਕਾਰੀ ਸਮਾਜਿਕ ਸੇਵਾਵਾਂ ’ਤੇ ਖ਼ਰਚ ਵਿੱਚ ਵਾਧੇ ਵੱਲ ਧਿਆਨ ਦਿਵਾਇਆ। ਸਰਵੇਖਣ ਮੁਤਾਬਿਕ ਕੇਂਦਰ ਅਤੇ ਰਾਜ ਸਰਕਾਰਾਂ ਦਾ ਸਰਕਾਰੀ ਸਮਾਜਿਕ ਸੇਵਾਵਾਂ ਉੱਪਰ ਖ਼ਰਚ ਵਿੱਤੀ ਸਾਲ 2021 ਵਿੱਚ 14.8 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤੀ ਸਾਲ 2025 ਦੇ ਬਜਟ ਅਨੁਮਾਨਾਂ ਵਿੱਚ 25.7 ਲੱਖ ਕਰੋੜ ਰੁਪਏ ਹੋ ਗਿਆ।

ਭਾਰਤ ਦੀ ਆਰਥਿਕ ਤਰੱਕੀ ਦਾ ਮੁਲਾਂਕਣ ਕਰਨ ਲਈ ਕੁੱਲ ਘਰੇਲੂ ਉਤਪਾਦ ਅਹਿਮ ਪਰ ਅਧੂਰਾ ਸੂਚਕ ਹੈ। ਇੱਕ ਵਿਆਪਕ ਤਸਵੀਰ ਲਈ ਘੱਟੋ-ਘੱਟ ਹੇਠਲੇ ਪਹਿਲੂਆਂ ਨੂੰ ਇਕੱਠੇ ਦੇਖਣਾ ਚਾਹੀਦਾ ਹੈ। ਕੁੱਲ ਘਰੇਲੂ ਉਤਪਾਦ ਦੀ ਅਸਲ ਉਤਪਾਦਨ ਵਾਧਾ ਦਰ; ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ; ਵਿਕਾਸ ਨਾਲ ਰੁਜ਼ਗਾਰ ਅਤੇ ਕਿਰਤੀ ਦੀ ਆਮਦਨ ਵਿੱਚ ਅਸਲ ਵਾਧਾ; ਪਰਿਵਾਰਾਂ ਦੀ ਅਸਲ ਖ਼ਪਤ ਅਤੇ ਜੀਵਨ ਪੱਧਰ ਵਿੱਚ ਵਾਧਾ; ਹਰ ਤਰ੍ਹਾਂ ਦੀ ਗ਼ਰੀਬੀ ਵਿੱਚ ਕਿੰਨੀ ਕਮੀ ਆਈ, ਇਉਂ ਹੀ ਵਿਕਾਸ ਦਰ ਦੇ ਲਾਭਾਂ ਦੀ ਵੱਖ-ਵੱਖ ਖੇਤਰਾਂ ਤੇ ਲੋਕਾਂ ਵਿਚਕਾਰ ਵੰਡ ਕਿਵੇਂ ਹੋਈ ਅਤੇ ਮਨੁੱਖੀ ਪੂੰਜੀ ਵਿੱਚ ਕਿੰਨਾ ਸੁਧਾਰ ਦਰਜ ਕੀਤਾ ਗਿਆ; ਕੀ ਵਿਕਾਸ ਦੇ ਲਾਭ ਸਾਰੇ ਸੂਬਿਆਂ ਅਤੇ ਪੇਂਡੂ-ਸ਼ਹਿਰੀ ਇਲਾਕਿਆਂ ਤੱਕ ਬਰਾਬਰ ਪਹੁੰਚ ਰਹੇ ਹਨ ਜਾਂ ਨਹੀਂ? ਭਾਰਤ ਦੀ 7.8 ਫ਼ੀਸਦੀ ਕੁੱਲ ਘਰੇਲੂ ਉਤਪਾਦ ਵਿਕਾਸ ਦਰ ਆਰਥਿਕ ਗਤੀਸ਼ੀਲਤਾ ਦਾ ਮਹੱਤਵਪੂਰਨ ਸੰਕੇਤ ਹੈ, ਪਰ ਇਸ ਅੰਕੜੇ ਤੋਂ ਭਾਰਤੀ ਲੋਕਾਂ ਦੀ ਸਮੁੱਚੀ ਭਲਾਈ ਬਾਰੇ ਪੂਰਾ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ। ਕੁਜ਼ਨੇਤਸ ਦੀ 1955 ਦੀ ਚਰਚਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਰਥਿਕ ਵਿਕਾਸ ਅਤੇ ਆਮਦਨ ਦੀ ਵੰਡ ਨੂੰ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ। ਕੁੱਲ ਘਰੇਲੂ ਉਤਪਾਦ ਦਾ ਵਾਧਾ ਆਰਥਿਕ ਸਰੋਤਾਂ ਦਾ ਆਕਾਰ ਵਧਾ ਸਕਦਾ ਹੈ, ਪਰ ਇਹ ਨਹੀਂ ਦੱਸਦਾ ਕਿ ਉਹ ਸਰੋਤ ਕਿਸ ਕੋਲ ਜਾਂਦੇ ਹਨ, ਕਿੰਨੇ ਨਵੇਂ ਮੌਕੇ ਪੈਦਾ ਹੁੰਦੇ ਹਨ ਅਤੇ ਆਮ ਨਾਗਰਿਕ ਦੀ ਜ਼ਿੰਦਗੀ ’ਚ ਕਿੰਨਾ ਸੁਧਾਰ ਹੁੰਦਾ ਹੈ? ਅਜਿਹੇ ’ਚ ਭਾਰਤ ਲਈ ਅਸਲ ਚੁਣੌਤੀ ਸਿਰਫ਼ ਤੇਜ਼ ਆਰਥਿਕ ਵਿਕਾਸ ਨਹੀਂ ਸਗੋਂ ਅਜਿਹਾ ਵਿਕਾਸ ਹੈ, ਜਿਸ ਵਿੱਚ ਉਤਪਾਦਕਤਾ ਅਤੇ ਨਿਵੇਸ਼ ਦੇ ਨਾਲ ਰੁਜ਼ਗਾਰ, ਆਮਦਨ, ਖ਼ਪਤ, ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ ਅਤੇ ਮੌਕਿਆਂ ਦੀ ਪਹੁੰਚ ਵੀ ਵਧੇ। ਦੂਜੇ ਸ਼ਬਦਾਂ ਵਿੱਚ ਕੁੱਲ ਘਰੇਲੂ ਪੈਦਾਵਾਰ ਨੂੰ ਮੰਜ਼ਿਲ ਦੀ ਬਜਾਏ ਵਿਕਾਸ ਦੀ ਸਮਰੱਥਾ ਦਾ ਅਹਿਮ ਸਾਧਨ ਸਮਝਣਾ ਵਧੇਰੇ ਉੱਚਿਤ ਹੈ। ਲੋਕ ਭਲਾਈ ਦਾ ਅੰਤਿਮ ਤੇ ਸਹੀ ਮੁਲਾਂਕਣ ਲੋੜੀਂਦੇ ਕਈ ਆਰਥਿਕ ਅਤੇ ਸਮਾਜਿਕ ਸੂਚਕਾਂ ਨੂੰ ਇਕੱਠਿਆਂ ਦੇਖ ਕੇ ਹੀ ਕੀਤਾ ਜਾ ਸਕਦਾ ਹੈ।

ਦੇਸ਼📍 ਪੰਜਾਬ

ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਨੋਟਿਸ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਹੁਲ ਗਾਂਧੀ ਅਤੇ ਹੋਰਾਂ ਨੂੰ ਉਸ ਅਪੀਲ 'ਤੇ ਜਵਾਬ ਦੇਣ ਲਈ ਕਿਹਾ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸ ਆਗੂ ਨੇ 12 ਅਕਤੂਬਰ ਨੂੰ ਸਿਖ਼ਰਲੀ ਅਦਾਲਤ ਵੱਲ ਕੀਤੇ ਮਾਰਚ ਦੌਰਾਨ ਇੱਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਧੱਕਾ ਦਿੱਤਾ ਸੀ।
ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਨੋਟਿਸ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਹੁਲ ਗਾਂਧੀ ਅਤੇ ਹੋਰਾਂ ਨੂੰ ਉਸ ਅਪੀਲ 'ਤੇ ਜਵਾਬ ਦੇਣ ਲਈ ਕਿਹਾ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸ ਆਗੂ ਨੇ 12 ਅਕਤੂਬਰ ਨੂੰ ਸਿਖ਼ਰਲੀ ਅਦਾਲਤ ਵੱਲ ਕੀਤੇ ਮਾਰਚ ਦੌਰਾਨ ਇੱਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਧੱਕਾ ਦਿੱਤਾ ਸੀ।

ਇਸ ਪਟੀਸ਼ਨ ਦਾ ਜ਼ਿਕਰ ਸੀਨੀਅਰ ਵਕੀਲ ਗੌਰਵ ਭਾਟੀਆ ਨੇ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਅੱਗੇ ਕੀਤਾ, ਜਿਸ ਨੇ ਗਾਂਧੀ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ। ਭਾਟੀਆ ਨੇ ਬੈਂਚ ਨੂੰ ਦੱਸਿਆ ਕਿ ਅਦਾਲਤ ਦੇ ਅਹਾਤੇ ਵਿੱਚ ਇੱਕ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਕੀਤੀ ਗਈ ਸੀ।

ਉਨ੍ਹਾਂ ਨੇ 15 ਅਕਤੂਬਰ ਅਤੇ 16 ਅਕਤੂਬਰ ਨੂੰ ਬੈਂਚ ਅੱਗੇ ਇਸ ਮਾਮਲੇ ਦਾ ਦੋ ਵਾਰ ਜ਼ਿਕਰ ਕੀਤਾ ਸੀ।

ਰਾਹੁਲ ਗਾਂਧੀ ਵੱਲੋਂ ਸੁਪਰੀਮ ਕੋਰਟ ਦੇ ਘੇਰੇ ਵਿੱਚ ਇੱਕ ਮਹਿਲਾ ਪੱਤਰਕਾਰ ਨੂੰ ਧੱਕਾ ਦਿੱਤਾ ਗਿਆ ਸੀ। ਉਹ ਤਿੰਨ ਮਹੀਨਿਆਂ ਦੀ ਗਰਭਵਤੀ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ।

ਚੀਫ਼ ਜਸਟਿਸ ਨੇ ਭਾਟੀਆ ਨੂੰ ਇਸ ਮੁੱਦੇ 'ਤੇ ਇੱਕ ਅਰਜ਼ੀ ਦਾਖਲ ਕਰਨ ਲਈ ਕਿਹਾ ਸੀ ਅਤੇ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ।

ਪਟੀਸ਼ਨ ਵਿੱਚ ਕਿਹਾ ਗਿਆ, “ਉੱਤਰਦਾਤਾ ਨੰਬਰ 4 (ਰਾਹੁਲ ਗਾਂਧੀ) ਨੇ ਅਚਾਨਕ ਉਸ ਨੂੰ ਗੇਟ ਵੱਲ ਇੰਨੇ ਜ਼ੋਰ ਨਾਲ ਧੱਕਾ ਦਿੱਤਾ ਕਿ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਈ, ਅਤੇ ਉਸ ਨੂੰ ਆਪਣੇ ਹੱਥਾਂ ਸਹਾਰੇ ਡਿੱਗਣ ਤੋਂ ਬਚਣਾ ਪਿਆ। ਉਸ ਦੀਆਂ ਸਪਸ਼ਟ ਬੇਨਤੀਆਂ ਦੇ ਬਾਵਜੂਦ, ਸੁਰੱਖਿਆ ਕਰਮਚਾਰੀਆਂ, ਪੱਤਰਕਾਰਾਂ ਅਤੇ ਹੋਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਇੱਕ ਭੀੜ ਵਾਲੀ ਥਾਂ 'ਤੇ ਖੁੱਲ੍ਹੇਆਮ ਧੱਕਾ ਦਿੱਤਾ ਗਿਆ ਸੀ, ਅਤੇ ਇਹ ਭੀੜ ਦਾ ਮਾਮੂਲੀ ਧੱਕਾ-ਮੁੱਕੀ ਨਹੀਂ ਸੀ।”

ਵਿਸ਼ੇਸ਼ ਤੌਰ 'ਤੇ ਮਹਿਲਾ ਪੱਤਰਕਾਰਾਂ ਅਤੇ ਵਕੀਲਾਂ 'ਤੇ ਹੋਏ ਕਥਿਤ ਹਮਲਿਆਂ ਦਾ ਮੁੱਦਾ ਚੁੱਕਿਆ ਗਿਆ ਸੀ।

ਦੇਸ਼📍 ਪੰਜਾਬ

ਰੂਹ ਕੰਬਾਊ ਹਾਦਸਾ : ਅੰਤਿਮ ਸੰਸਕਾਰ ’ਤੇ ਜਾ ਰਹੇ ਦੋਸਤਾਂ ਦੀ ਬਾਈਕ ਖੜ੍ਹੀ ਪਿਕਅੱਪ ਨਾਲ ਟਕਰਾਈ, ਤਿੰਨ ਨੌਜਵਾਨਾਂ ਦੀ ਮੌਤ

ਹਾਪੁੜ: ਦਿੱਲੀ-ਲਖਨਊ ਹਾਈਵੇਅ ’ਤੇ ਪਿੰਡ ਸ਼ਾਹਪੁਰ ਜੱਟ ਨੇੜੇ ਮੰਗਲਵਾਰ ਦੁਪਹਿਰ ਹਾਈਵੇਅ ਦੇ ਕਿਨਾਰੇ ਖੜ੍ਹੀ ਪਿਕਅੱਪ ਨਾਲ ਇੱਕ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ।
ਰੂਹ ਕੰਬਾਊ ਹਾਦਸਾ : ਅੰਤਿਮ ਸੰਸਕਾਰ ’ਤੇ ਜਾ ਰਹੇ ਦੋਸਤਾਂ ਦੀ ਬਾਈਕ ਖੜ੍ਹੀ ਪਿਕਅੱਪ ਨਾਲ ਟਕਰਾਈ, ਤਿੰਨ ਨੌਜਵਾਨਾਂ ਦੀ ਮੌਤ

ਹਾਪੁੜ: ਦਿੱਲੀ-ਲਖਨਊ ਹਾਈਵੇਅ ’ਤੇ ਪਿੰਡ ਸ਼ਾਹਪੁਰ ਜੱਟ ਨੇੜੇ ਮੰਗਲਵਾਰ ਦੁਪਹਿਰ ਹਾਈਵੇਅ ਦੇ ਕਿਨਾਰੇ ਖੜ੍ਹੀ ਪਿਕਅੱਪ ਨਾਲ ਇੱਕ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।

ਤਿੰਨੇ ਨੌਜਵਾਨ ਗਾਜ਼ੀਆਬਾਦ ਦੇ ਨੰਦਗ੍ਰਾਮ ਦੇ ਰਹਿਣ ਵਾਲੇ ਸਨ ਅਤੇ ਗੜ੍ਹ ਗੰਗਾ ਵਿੱਚ ਆਪਣੇ ਮਕਾਨ ਮਾਲਕ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਪੁਲਿਸ ਅਨੁਸਾਰ, ਮੰਗਲਵਾਰ ਦੁਪਹਿਰ ਕਰੀਬ ਦੋ ਵਜੇ ਪਿੰਡ ਸ਼ਾਹਪੁਰ ਜੱਟ ਨੇੜੇ ਹਾਦਸੇ ਦੀ ਸੂਚਨਾ ਮਿਲੀ। ਜਦੋਂ ਬਾਬੂਗੜ੍ਹ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਰਾਈਡਰ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਸਵਾਰ ਸਨ। ਮੋਟਰਸਾਈਕਲ ਹਾਈਵੇਅ ਦੇ ਕਿਨਾਰੇ ਖੜ੍ਹੀ ਰਾਜਸਥਾਨ ਨੰਬਰ ਵਾਲੀ ਪਿਕਅੱਪ ਨਾਲ ਪਿੱਛੇ ਤੋਂ ਟਕਰਾ ਗਈ। ਹਾਦਸੇ ਵਿੱਚ ਤਿੰਨੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਬਾਕੀ ਦੋ ਨੌਜਵਾਨਾਂ ਨੂੰ ਇਲਾਜ ਲਈ ਹਾਪੁੜ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਗੋਵਿੰਦ (35), ਪੁੱਤਰ ਰਾਮੇਸ਼ਵਰ; ਰਵੀ (37), ਪੁੱਤਰ ਰਾਮੇਸ਼ਵਰ; ਅਤੇ ਬ੍ਰਜੇਸ਼ (45), ਪੁੱਤਰ ਹਰੀ ਸਿੰਘ ਵਜੋਂ ਹੋਈ ਹੈ। ਤਿੰਨੇ ਗਾਜ਼ੀਆਬਾਦ ਦੇ ਨੰਦਗ੍ਰਾਮ ਦੀ ਗਲੀ ਨੰਬਰ-16 ਦੇ ਰਹਿਣ ਵਾਲੇ ਸਨ। ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਵਾਇਆ। ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਸਿਆਸਤ📍 ਪੰਜਾਬ

ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਅਹਿਮ ਹਦਾਇਤਾਂ ਜਾਰੀ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਸਾਰੇ ਰਾਜਾਂ ਤੋਂ 30 ਨਵੰਬਰ ਤੱਕ ਆਪਣੇ ਨਿਰਦੇਸ਼ਾਂ ਦੀ ਪਾਲਣਾ ਬਾਰੇ ਰਿਪੋਰਟ ਮੰਗੀ ਹੈ।
ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਅਹਿਮ ਹਦਾਇਤਾਂ ਜਾਰੀ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਸਾਰੇ ਰਾਜਾਂ ਤੋਂ 30 ਨਵੰਬਰ ਤੱਕ ਆਪਣੇ ਨਿਰਦੇਸ਼ਾਂ ਦੀ ਪਾਲਣਾ ਬਾਰੇ ਰਿਪੋਰਟ ਮੰਗੀ ਹੈ।

ਚੋਣ ਤਾਰੀਖਾਂ ਦੇ ਐਲਾਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪ੍ਰਸ਼ਾਸਕੀ ਪੱਧਰ ਉਤੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਕਮਿਸ਼ਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਵਿਚ ਆਖਿਆ ਗਿਆ ਹੈ ਕਿ ਪੰਜਾਬ ਸਮੇਤ ਚੋਣਾਂ ਵਾਲੇ ਰਾਜਾਂ ਵਿੱਚ ਕਿਸੇ ਵੀ ਅਧਿਕਾਰੀ ਨੂੰ ਉਸ ਦੇ ਗ੍ਰਹਿ ਜ਼ਿਲ੍ਹੇ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ।

'ਐਸਆਈਆਰ' (ਸਕ੍ਰੀਨਿੰਗ/ਪਛਾਣ/ਸਮੀਖਿਆ) ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣਾਂ ਨਾਲ ਜੁੜੇ ਅਧਿਕਾਰੀਆਂ ਨੂੰ ਉਸੇ ਥਾਂ 'ਤੇ ਤਾਇਨਾਤ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਸਿਲਸਿਲੇ ਵਿੱਚ ਚੋਣ ਕਮਿਸ਼ਨ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ।

ਚੋਣ ਤਾਰੀਖਾਂ ਦੇ ਐਲਾਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪ੍ਰਸ਼ਾਸਕੀ ਪੱਧਰ 'ਤੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਚੋਣਾਂ ਵਾਲੇ 5 ਰਾਜਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਭਾਰਤੀ ਚੋਣ ਕਮਿਸ਼ਨ ਨੇ ਆਖਿਆ ਹੈ ਕਿ ਉਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾਵੇ, ਜੋ ਪਿਛਲੇ 4 ਸਾਲਾਂ ਵਿੱਚੋਂ 3 ਸਾਲਾਂ ਤੋਂ ਇੱਕੋ ਥਾਂ ਉਤੇ ਤਾਇਨਾਤ ਹਨ। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਅਤੇ ਉੱਤਰਾਖੰਡ ਦੇ ਮੁੱਖ ਸਕੱਤਰਾਂ ਅਤੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ।

ਚੋਣ ਕਮਿਸ਼ਨ ਨੇ ਇਨ੍ਹਾਂ ਸਾਰੇ ਰਾਜਾਂ ਤੋਂ 30 ਨਵੰਬਰ ਤੱਕ ਆਪਣੇ ਨਿਰਦੇਸ਼ਾਂ ਦੀ ਪਾਲਣਾ ਬਾਰੇ ਰਿਪੋਰਟ ਮੰਗੀ ਹੈ।

ਸਿਆਸਤ📍 ਪੰਜਾਬ

ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਸਬੰਧੀ ਹੁਕਮ ਜਾਰੀ

ਭਾਰਤ ਦੇ ਚੋਣ ਕਮਿਸ਼ਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਅਹਿਮ ਹਦਾਇਤਾਂ ਜਾਰੀ ਕੀਤੀਆਂ ਹਨ।
ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਸਬੰਧੀ ਹੁਕਮ ਜਾਰੀ

ਭਾਰਤ ਦੇ ਚੋਣ ਕਮਿਸ਼ਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਅਹਿਮ ਹਦਾਇਤਾਂ ਜਾਰੀ ਕੀਤੀਆਂ ਹਨ। ਕਮਿਸ਼ਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਪੰਜ ਰਾਜਾਂ—ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਅਧਿਕਾਰੀਆਂ ਦੇ ਤਬਾਦਲੇ ਲਈ ਹਦਾਇਤਾਂ ਜਾਰੀ ਕੀਤੀਆਂ ਹਨ।

ਇਨ੍ਹਾਂ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਭੇਜੇ ਗਏ ਹਨ ਅਤੇ ਮੁੱਖ ਚੋਣ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਕਮਿਸ਼ਨ ਦਾ ਉਦੇਸ਼ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਿਰਪੱਖ ਰੱਖਣਾ ਹੈ। ਇਨ੍ਹਾਂ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2027 ਵਿੱਚ ਸਮਾਪਤ ਹੋ ਰਿਹਾ ਹੈ: ਗੋਆ ਵਿਧਾਨ ਸਭਾ ਦਾ ਕਾਰਜਕਾਲ 14 ਮਾਰਚ 2027, ਉੱਤਰਾਖੰਡ ਦਾ 28 ਮਾਰਚ 2027 ਅਤੇ ਉੱਤਰ ਪ੍ਰਦੇਸ਼ ਦਾ ਕਾਰਜਕਾਲ 22 ਮਈ 2027 ਨੂੰ ਸਮਾਪਤ ਹੋ ਰਿਹਾ ਹੈ।

ਪਹਿਲਾ ਨਿਯਮ ਅਧਿਕਾਰੀ ਦੇ ਗ੍ਰਹਿ ਜ਼ਿਲ੍ਹੇ ਨਾਲ ਸਬੰਧਤ ਹੈ: ਕਿਸੇ ਵੀ ਅਧਿਕਾਰੀ ਨੂੰ ਉਸ ਦੇ ਗ੍ਰਹਿ ਜ਼ਿਲ੍ਹੇ ਵਿੱਚ ਤਾਇਨਾਤ ਨਹੀਂ ਕੀਤਾ ਜਾ ਸਕਦਾ।

ਦੂਜਾ ਨਿਯਮ ਕਾਰਜਕਾਲ ਦੀ ਮਿਆਦ ਨਾਲ ਸਬੰਧਤ ਹੈ: ਜਿਸ ਅਧਿਕਾਰੀ ਨੇ ਪਿਛਲੇ ਚਾਰ ਸਾਲਾਂ ਦੌਰਾਨ ਕਿਸੇ ਖਾਸ ਥਾਂ 'ਤੇ ਤਿੰਨ ਸਾਲ ਦੀ ਸੇਵਾ ਪੂਰੀ ਕਰ ਲਈ ਹੈ, ਉਸ ਦਾ ਤਬਾਦਲਾ ਕਰਨਾ ਲਾਜ਼ਮੀ ਹੈ।

ਇਹ ਹੁਕਮ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ 'ਤੇ ਲਾਗੂ ਹੁੰਦਾ ਹੈ, ਜਿਸ ਵਿੱਚ ਜ਼ਿਲ੍ਹਾ ਮੈਜਿਸਟਰੇਟ, ਵਧੀਕ ਜ਼ਿਲ੍ਹਾ ਮੈਜਿਸਟਰੇਟ ਅਤੇ ਉਪ-ਮੰਡਲ ਮੈਜਿਸਟਰੇਟ ਸ਼ਾਮਲ ਹਨ। ਇਸ ਵਿੱਚ ਡਿਪਟੀ ਕਲੈਕਟਰ, ਤਹਿਸੀਲਦਾਰ ਅਤੇ ਬਲਾਕ ਵਿਕਾਸ ਅਧਿਕਾਰੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਚੋਣ ਡਿਊਟੀਆਂ ਨਾਲ ਜੁੜੇ ਸਾਰੇ ਨੋਡਲ ਅਧਿਕਾਰੀ, ਅਤੇ ਨਾਲ ਹੀ ਡਿਵੀਜ਼ਨਲ ਕਮਿਸ਼ਨਰ ਅਤੇ ਮਿਉਂਸਪਲ ਕਮਿਸ਼ਨਰ ਵੀ ਇਨ੍ਹਾਂ ਹਦਾਇਤਾਂ ਦੇ ਦਾਇਰੇ ਵਿੱਚ ਆਉਂਦੇ ਹਨ। ਪੁਲਿਸ ਵਿਭਾਗ ਲਈ ਵੀ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਰੇਂਜ ਪੱਧਰ 'ਤੇ ਤਾਇਨਾਤ ਡੀਆਈਜੀ ਅਤੇ ਐੱਸਐੱਸਪੀ ਅਧਿਕਾਰੀਆਂ ਦਾ ਤਬਾਦਲਾ ਕੀਤਾ ਜਾਵੇਗਾ।

ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਤਾਇਨਾਤ ਨਹੀਂ ਕੀਤਾ ਜਾ ਸਕਦਾ। ਸਬ-ਇੰਸਪੈਕਟਰਾਂ ਨੂੰ ਉਸੇ ਵਿਧਾਨ ਸਭਾ ਹਲਕੇ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ ਜਿੱਥੇ ਉਹ ਪਹਿਲਾਂ ਤੋਂ ਤਾਇਨਾਤ ਹਨ। ਇਹ ਹੁਕਮ ਆਬਕਾਰੀ ਅਤੇ ਟਰਾਂਸਪੋਰਟ ਵਿਭਾਗਾਂ ਦੇ ਅਧਿਕਾਰੀਆਂ 'ਤੇ ਵੀ ਲਾਗੂ ਹੁੰਦੇ ਹਨ।

ਚੋਣ ਕਮਿਸ਼ਨ ਨੇ ਕੁਝ ਵਰਗਾਂ ਦੇ ਅਧਿਕਾਰੀਆਂ ਨੂੰ ਛੋਟ ਦਿੱਤੀ ਹੈ। ਇਹ ਨਿਯਮ ਰਾਜ ਮੁੱਖ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ 'ਤੇ ਲਾਗੂ ਨਹੀਂ ਹੁੰਦੇ। ਡਾਕਟਰਾਂ, ਇੰਜੀਨੀਅਰਾਂ ਅਤੇ ਅਧਿਆਪਕਾਂ ਨੂੰ ਵੀ ਇਸ ਤੋਂ ਬਾਹਰ ਰੱਖਿਆ ਗਿਆ ਹੈ। ਜਿਹੜੇ ਅਧਿਕਾਰੀ 31 ਮਾਰਚ, 2027 ਤੱਕ ਸੇਵਾਮੁਕਤ (ਰਿਟਾਇਰ) ਹੋਣ ਵਾਲੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਮੌਜੂਦਾ ਜ਼ਿਲ੍ਹਿਆਂ ਤੋਂ ਬਾਹਰ ਤਬਦੀਲ ਨਹੀਂ ਕੀਤਾ ਜਾਵੇਗਾ; ਉੱਤਰ ਪ੍ਰਦੇਸ਼ ਵਿੱਚ ਇਹ ਛੋਟ ਉਨ੍ਹਾਂ ਅਧਿਕਾਰੀਆਂ ਤੱਕ ਵਧਾਈ ਗਈ ਹੈ ਜੋ 31 ਮਈ, 2027 ਤੱਕ ਸੇਵਾਮੁਕਤ ਹੋਣਗੇ। ਹਾਲਾਂਕਿ, ਅਜਿਹੇ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਬਾਹਰ ਰੱਖਿਆ ਜਾਵੇਗਾ।

ਚੋਣ ਕਮਿਸ਼ਨ ਨੇ ਦਾਗ਼ੀ ਰਿਕਾਰਡ ਵਾਲੇ ਅਧਿਕਾਰੀਆਂ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਇਆ ਹੈ। ਜਿਨ੍ਹਾਂ ਅਧਿਕਾਰੀਆਂ ਵਿਰੁੱਧ ਪਹਿਲਾਂ ਅਨੁਸ਼ਾਸਨੀ ਕਾਰਵਾਈ ਹੋ ਚੁੱਕੀ ਹੈ, ਉਨ੍ਹਾਂ ਨੂੰ ਚੋਣ ਡਿਊਟੀ ਨਹੀਂ ਸੌਂਪੀ ਜਾਵੇਗੀ। ਇਸੇ ਤਰ੍ਹਾਂ, ਜਿਨ੍ਹਾਂ ਅਧਿਕਾਰੀਆਂ ਵਿਰੁੱਧ ਅਦਾਲਤ ਵਿੱਚ ਅਪਰਾਧਿਕ ਮਾਮਲੇ ਚੱਲ ਰਹੇ ਹਨ, ਉਨ੍ਹਾਂ ਨੂੰ ਵੀ ਚੋਣ ਡਿਊਟੀ ਤੋਂ ਬਾਹਰ ਰੱਖਿਆ ਜਾਵੇਗਾ।

ਸਿਆਸਤ📍 ਪੰਜਾਬ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਨਿਰਦੇਸ਼ ਜਾਰੀ

ਭਾਰਤ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਗੋਆ, ਮਣੀਪੁਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਡਿਊਟੀ ਨਾਲ ਸਿੱਧੇ ਤੌਰ ’ਤੇ ਜੁੜੇ ਅਧਿਕਾਰੀਆਂ ਦੀ ਤਾਇਨਾਤੀ ਅਤੇ ਤਬਾਦਲੇ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਨਿਰਦੇਸ਼ ਜਾਰੀ

ਭਾਰਤ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਗੋਆ, ਮਣੀਪੁਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਡਿਊਟੀ ਨਾਲ ਸਿੱਧੇ ਤੌਰ ’ਤੇ ਜੁੜੇ ਅਧਿਕਾਰੀਆਂ ਦੀ ਤਾਇਨਾਤੀ ਅਤੇ ਤਬਾਦਲੇ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ।

ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਸੂਬਿਆਂ ਦੀਆਂ ਮੌਜੂਦਾ ਵਿਧਾਨ ਸਭਾਵਾਂ ਦਾ ਕਾਰਜਕਾਲ ਜਲਦ ਖਤਮ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਕਾਰਜਕਾਲ 16 ਮਾਰਚ 2027 ਤੱਕ ਹੈ।

ਕਮਿਸ਼ਨ ਦੇ ਹੁਕਮਾਂ ਮੁਤਾਬਕ ਕੋਈ ਵੀ ਅਧਿਕਾਰੀ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਤਾਇਨਾਤ ਨਹੀਂ ਰਹਿ ਸਕੇਗਾ। ਇਸ ਤੋਂ ਇਲਾਵਾ ਜਿਹੜੇ ਅਧਿਕਾਰੀ ਪਿਛਲੇ 4 ਸਾਲਾਂ ਦੌਰਾਨ ਕਿਸੇ ਜ਼ਿਲ੍ਹੇ ਵਿੱਚ 3 ਸਾਲ ਪੂਰੇ ਕਰ ਚੁੱਕੇ ਹਨ ਜਾਂ 31 ਮਾਰਚ 2027 ਤੱਕ 3 ਸਾਲ ਪੂਰੇ ਕਰ ਲੈਣਗੇ, ਉਨ੍ਹਾਂ ਦਾ ਵੀ ਤਬਾਦਲਾ ਕੀਤਾ ਜਾਵੇਗਾ।

ਇਹ ਹੁਕਮ ਚੋਣਾਂ ਦੇ ਕੰਮ ਨਾਲ ਸਿੱਧੇ ਤੌਰ ’ਤੇ ਜੁੜੇ ਅਧਿਕਾਰੀਆਂ ’ਤੇ ਲਾਗੂ ਹੋਣਗੇ। ਇਨ੍ਹਾਂ ਵਿੱਚ ਚੋਣ ਡਿਊਟੀ ਨਾਲ ਸਬੰਧਤ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਇਹ ਨਿਰਦੇਸ਼ ਸਬੰਧਤ ਪੁਲਿਸ, ਆਬਕਾਰੀ ਅਤੇ ਟਰਾਂਸਪੋਰਟ ਵਿਭਾਗਾਂ ਦੇ ਅਧਿਕਾਰੀਆਂ ‘ਤੇ ਵੀ ਲਾਗੂ ਹੋਣਗੇ। ਆਪਣੇ ਸਰਕਾਰੀ ਫਰਜ਼ਾਂ ਨਾਲ ਸਬੰਧਤ ਅਦਾਲਤ ਵਿੱਚ ਚੱਲ ਰਹੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਨੂੰ ਚੋਣ ਨਾਲ ਸਬੰਧਤ ਡਿਊਟੀਆਂ ਨਹੀਂ ਸੌਂਪੀਆਂ ਜਾਣਗੀਆਂ।

ਕਮਿਸ਼ਨ ਨੇ ਸੂਬਾ ਸਰਕਾਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜ਼ਿਲ੍ਹਿਆਂ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਤਾਇਨਾਤ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਜ਼ਿਲ੍ਹਾ ਚੋਣ ਅਧਿਕਾਰੀ, ਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਵਰਗੇ ਅਹੁਦਿਆਂ ’ਤੇ ਤਾਇਨਾਤੀ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 16 ਮਾਰਚ 2027 ਨੂੰ ਖ਼ਤਮ ਹੋ ਰਿਹਾ ਹੈ। ਚੋਣ ਕਮਿਸ਼ਨ ਦਾ ਇਹ ਕਦਮ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਤਿਆਰੀ ਦਾ ਹਿੱਸਾ ਹੈ।

ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਪਹੁੰਚ ਗਈ ਹੈ। ਕਮਿਸ਼ਨ ਦੀ ਇਹ 10 ਮੈਂਬਰੀ ਟੀਮ ਅੱਜ (27 ਅਕਤੂਬਰ) ਅਤੇ ਕੱਲ੍ਹ (28 ਅਕਤੂਬਰ) ਨੂੰ ਰਾਜ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਸ਼ਾਸਨਿਕ ਅਤੇ ਸੁਰੱਖਿਆ ਨਾਲ ਸਬੰਧਤ ਤਿਆਰੀਆਂ ਦਾ ਜ਼ਮੀਨੀ ਪੱਧਰ ‘ਤੇ ਜਾਇਜ਼ਾ ਲੈ ਰਹੀ ਹੈ।

ਸੀਨੀਅਰ ਡਿਪਟੀ ਚੋਣ ਕਮਿਸ਼ਨਰਾਂ ਅਤੇ ਡਾਇਰੈਕਟਰ ਜਨਰਲਾਂ ਦੀ ਅਗਵਾਈ ਵਾਲੀ ਟੀਮ, ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਅਤੇ ਰਾਜ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਮਹੱਤਵਪੂਰਨ ਮੀਟਿੰਗਾਂ ਕਰੇਗੀ।

ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਅਧਿਕਾਰੀ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਕਾਨੂੰਨ ਵਿਵਸਥਾ, ਵੋਟਰ ਸੂਚੀ ਸੋਧ ਅਤੇ ਪੋਲਿੰਗ ਬੂਥਾਂ ‘ਤੇ ਪ੍ਰਬੰਧਾਂ ਦਾ ਨੇੜਿਓਂ ਨਿਰੀਖਣ ਕਰਨਗੇ। ਚੋਣ ਐਲਾਨ ਤੋਂ ਪਹਿਲਾਂ ਕਮਿਸ਼ਨ ਦੀ ਟੀਮ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਟੀਮ ਦੇ ਦੌਰੇ ਤੋਂ ਬਾਅਦ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਵੇਲੇ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਸਮਾਂ-ਸਾਰਣੀ ਬਣੀ ਰਹਿੰਦੀ ਹੈ, ਤਾਂ ਚੋਣ ਦਾ ਐਲਾਨ 15 ਦਸੰਬਰ ਤੋਂ ਬਾਅਦ ਕੀਤਾ ਜਾਵੇਗਾ। ਵੋਟਿੰਗ ਫਰਵਰੀ ਵਿੱਚ ਹੋ ਸਕਦੀ ਹੈ।

ਹਾਲਾਂਕਿ, ਜੇਕਰ ਅਸੀਂ 2022 ਦੀਆਂ ਚੋਣਾਂ ਦੇ ਰੁਝਾਨ ‘ਤੇ ਨਜ਼ਰ ਮਾਰੀਏ ਤਾਂ ਚੋਣ ਕਮਿਸ਼ਨਰ ਦੇ ਦੌਰੇ ਤੋਂ ਕੁਝ ਦਿਨ ਬਾਅਦ ਹੀ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਕਮਿਸ਼ਨ ਦੀ ਟੀਮ ਨੇ 15-16 ਦਸੰਬਰ 2021 ਨੂੰ ਪੰਜਾਬ ਦਾ ਦੌਰਾ ਕੀਤਾ ਸੀ। ਚੋਣ ਦਾ ਐਲਾਨ 24 ਦਿਨਾਂ ਬਾਅਦ ਯਾਨੀ 8 ਜਨਵਰੀ 2022 ਨੂੰ ਕੀਤਾ ਗਿਆ ਸੀ। ਵੋਟਾਂ 20 ਫਰਵਰੀ ਨੂੰ ਹੋਈਆਂ, ਜਿਸ ਤੋਂ ਬਾਅਦ 10 ਮਾਰਚ ਨੂੰ ਗਿਣਤੀ ਹੋਈ ਸੀ। ਪੰਜਾਬ ਵਿੱਚ ਮੁੱਖ ਮੰਤਰੀ ਦਾ ਕਾਰਜਕਾਲ ਮਾਰਚ ਤੱਕ ਰਹਿੰਦਾ ਹੈ। ਉਸ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਪੂਰੀ ਹੋ ਜਾਵੇਗੀ।