📰 10/31/2026

ਲੋਕ ਸਾਂਝ — ਡਿਜੀਟਲ ਅਖ਼ਬਾਰ

10/31/2026 · ਅੰਕ 660 · 33 ਪ੍ਰਮੁੱਖ ਖ਼ਬਰਾਂ
🗞 ਇਸ ਅੰਕ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ।
ਪੰਜਾਬ📍 ਪੰਜਾਬ

ਕੀ ਸੈਰ ਕਰਨ ਨਾਲ ਕੰਟਰੋਲ ਰਹਿੰਦੀ ਹੈ ਬਲੱਡ ਸ਼ੂਗਰ?

ਡਾਇਬਟੀਜ਼ ਦੇ ਮਰੀਜ਼ਾਂ ਲਈ ਰੋਜ਼ਾਨਾ ਸੈਰ ਕਰਨਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਖ਼ਾਸ ਕਰਕੇ ਖਾਣਾ ਖਾਣ ਤੋਂ ਬਾਅਦ 10 ਤੋਂ 15 ਮਿੰਟ ਦੀ ਸੈਰ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰ ਸਕਦੀ ਹੈ।
ਕੀ ਸੈਰ ਕਰਨ ਨਾਲ ਕੰਟਰੋਲ ਰਹਿੰਦੀ ਹੈ ਬਲੱਡ ਸ਼ੂਗਰ?

ਡਾਇਬਟੀਜ਼ ਦੇ ਮਰੀਜ਼ਾਂ ਲਈ ਰੋਜ਼ਾਨਾ ਸੈਰ ਕਰਨਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਖ਼ਾਸ ਕਰਕੇ ਖਾਣਾ ਖਾਣ ਤੋਂ ਬਾਅਦ 10 ਤੋਂ 15 ਮਿੰਟ ਦੀ ਸੈਰ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰ ਸਕਦੀ ਹੈ। ਡਾਕਟਰ ਨੇ ਦੱਸਿਆ ਹੈ ਕਿ ਸੈਰ ਕਰਨ ਦਾ ਸਹੀ ਸਮਾਂ ਕੀ ਹੈ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।

ਅੱਜਕੱਲ੍ਹ ਡਾਇਬਟੀਜ਼ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣ ਲਈ ਲੋਕ ਖਾਣ-ਪੀਣ ਦੇ ਨਾਲ-ਨਾਲ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਵਿੱਚ ਵੀ ਬਦਲਾਅ ਕਰਦੇ ਹਨ। ਇਨ੍ਹਾਂ ਵਿੱਚੋਂ ਸੈਰ ਕਰਨਾ ਸਭ ਤੋਂ ਸੌਖੀਆਂ ਅਤੇ ਲਾਭਦਾਇਕ ਆਦਤਾਂ ਵਿੱਚੋਂ ਇੱਕ ਹੈ। ਪਰ ਕੀ ਸੱਚਮੁੱਚ ਰੋਜ਼ਾਨਾ ਸੈਰ ਕਰਨ ਨਾਲ ਬਲੱਡ ਸ਼ੂਗਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ? ਇਸ ਬਾਰੇ ਫੋਰਟਿਸ ਹਸਪਤਾਲ, ਨੋਇਡਾ ਦੇ ਸੀਨੀਅਰ ਕੰਸਲਟੈਂਟ ਐਂਡੋਕ੍ਰਾਈਨੋਲੋਜੀ ਡਾ. ਅਨੁਪਮ ਬਿਸਵਾਸ ਨੇ ਜਾਣਕਾਰੀ ਦਿੱਤੀ ਹੈ।

ਡਾਕਟਰਾਂ ਮੁਤਾਬਕ ਸੈਰ ਕਰਨਾ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਦਾ ਸੌਖਾ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਜਦੋਂ ਅਸੀਂ ਤੁਰਦੇ ਹਾਂ ਤਾਂ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ। ਇਸ ਦੌਰਾਨ ਮਾਸਪੇਸ਼ੀਆਂ ਖੂਨ ਵਿੱਚ ਮੌਜੂਦ ਗਲੂਕੋਜ਼ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਇਸ ਤੋਂ ਇਲਾਵਾ ਨਿਯਮਿਤ ਸੈਰ ਕਰਨ ਨਾਲ ਸਰੀਰ ਦੀ ਇਨਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਵੀ ਬਿਹਤਰ ਹੁੰਦੀ ਹੈ। ਇਸ ਨਾਲ ਇਨਸੁਲਿਨ ਸਰੀਰ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੀ ਹੈ ਅਤੇ ਗਲੂਕੋਜ਼ ਨੂੰ ਖੂਨ ਵਿੱਚੋਂ ਸਰੀਰ ਦੇ ਸੈੱਲਾਂ ਤੱਕ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ।

ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਲਈ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਖ਼ਾਸ ਤੌਰ ’ਤੇ ਲਾਭਦਾਇਕ ਹੋ ਸਕਦਾ ਹੈ। ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ 10 ਤੋਂ 15 ਮਿੰਟ ਤੱਕ ਹਲਕੀ ਜਾਂ ਦਰਮਿਆਨੀ ਰਫ਼ਤਾਰ ਨਾਲ ਤੁਰਨ ਨਾਲ ਖਾਣੇ ਤੋਂ ਬਾਅਦ ਵਧਣ ਵਾਲੀ ਸ਼ੂਗਰ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਖ਼ਾਸ ਕਰਕੇ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨਾ ਉਨ੍ਹਾਂ ਲੋਕਾਂ ਲਈ ਚੰਗਾ ਵਿਕਲਪ ਹੈ, ਜੋ ਦਿਨ ਦਾ ਜ਼ਿਆਦਾਤਰ ਸਮਾਂ ਬੈਠ ਕੇ ਬਿਤਾਉਂਦੇ ਹਨ। ਹਾਲਾਂਕਿ ਸਵੇਰ ਦੀ ਸੈਰ ਵੀ ਫਾਇਦੇਮੰਦ ਹੈ। ਇਸ ਨਾਲ ਦਿਲ ਦੀ ਸਿਹਤ ਸੁਧਾਰਨ, ਭਾਰ ਕੰਟਰੋਲ ਕਰਨ ਅਤੇ ਇਨਸੁਲਿਨ ਦੀ ਕਾਰਜਕੁਸ਼ਲਤਾ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।

ਡਾਕਟਰਾਂ ਦੀ ਸਲਾਹ ਹੈ ਕਿ ਇੱਕੋ ਵਾਰ ਲੰਮਾ ਸਮਾਂ ਤੁਰਨ ਦੀ ਬਜਾਏ ਦਿਨ ਭਰ ਸਰੀਰਕ ਗਤੀਵਿਧੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਸ਼ੁਰੂਆਤ ਰੋਜ਼ਾਨਾ 10 ਤੋਂ 15 ਮਿੰਟ ਦੀ ਸੈਰ ਨਾਲ ਕੀਤੀ ਜਾ ਸਕਦੀ ਹੈ ਅਤੇ ਹੌਲੀ-ਹੌਲੀ ਸਮਾਂ ਵਧਾਇਆ ਜਾ ਸਕਦਾ ਹੈ। ਆਮ ਤੌਰ ’ਤੇ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਦਰਮਿਆਨੀ ਤੀਬਰਤਾ ਵਾਲੀ ਸਰੀਰਕ ਕਸਰਤ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।

ਜੇਕਰ ਕੋਈ ਵਿਅਕਤੀ ਇਨਸੁਲਿਨ ਜਾਂ ਅਜਿਹੀਆਂ ਦਵਾਈਆਂ ਲੈ ਰਿਹਾ ਹੈ, ਜਿਨ੍ਹਾਂ ਨਾਲ ਬਲੱਡ ਸ਼ੂਗਰ ਘੱਟ ਹੋ ਸਕਦੀ ਹੈ, ਤਾਂ ਸੈਰ ਕਰਦੇ ਸਮੇਂ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਕਸਰਤ ਕਾਰਨ ਕਈ ਵਾਰ ਸ਼ੂਗਰ ਬਹੁਤ ਘੱਟ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਇਸ ਲਈ ਆਪਣੀ ਸਿਹਤ ਅਤੇ ਦਵਾਈਆਂ ਦੇ ਹਿਸਾਬ ਨਾਲ ਸੈਰ ਦੀ ਰੁਟੀਨ ਬਣਾਉਣੀ ਚਾਹੀਦੀ ਹੈ। ਇਹ ਵੀ ਯਾਦ ਰੱਖੋ ਕਿ ਸੈਰ ਕਰਨਾ ਦਵਾਈਆਂ ਜਾਂ ਸੰਤੁਲਿਤ ਖੁਰਾਕ ਦਾ ਬਦਲ ਨਹੀਂ ਹੈ, ਸਗੋਂ ਬਲੱਡ ਸ਼ੂਗਰ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਵਿੱਚ ਮਦਦ ਕਰਨ ਵਾਲੀ ਇੱਕ ਚੰਗੀ ਆਦਤ ਹੈ।

ਪੰਜਾਬ📍 ਪੰਜਾਬ

ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੂੰ ਘਰ ਚ ਕੀਤਾ ਨਜ਼ਰਬੰਦ

31 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਮਸ਼ਹੂਰ ਪਿੰਡ ਮੌੜਾਂ ਦੀ ਫੇਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਮੋਹਨਜੀਤ ਸਿੰਘ ਸ਼ੇਰੋਂ ਜਿਹੀ ਘਟਨਾ ਮੁੜ ਵਾਪਰਨ ਦੇ ਡਰ ਤੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ।

31 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਮਸ਼ਹੂਰ ਪਿੰਡ ਮੌੜਾਂ ਦੀ ਫੇਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਮੋਹਨਜੀਤ ਸਿੰਘ ਸ਼ੇਰੋਂ ਜਿਹੀ ਘਟਨਾ ਮੁੜ ਵਾਪਰਨ ਦੇ ਡਰ ਤੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ। ਇਸ ਗੱਲ ਨੂੰ ਭਾਂਪਦਿਆਂ ਅੱਜ ਸਵੇਰੇ ਪੰਜ ਵਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਸੂਬਾ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦੇ ਘਰ ਪੁਲਿਸ ਨੇ ਪਹੁੰਚਕੇ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ। ਭਾਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਵਲੋਂ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦਾ ਐਲਾਨ ਕੀਤਾ ਹੋਇਆ ਹੈ, ਪਰ ਪੁਲਿਸ ਪ੍ਰਸ਼ਾਸਨ ਨੇ ਕਿਸਾਨ ਆਗੂ ਰਣ ਸਿੰਘ ਚੱਠਾ ਦੇਪਿੰਡ ਚੱਠਾ ਨਨਹੇੜਾ ਘਰ ਵਿਖੇ ਵੀ ਸਵੇਰ ਵੇਲੇ ਦਸਤਕ ਦਿੱਤੀ ਗਈ ਪਰ ਉਹ ਪੁਲਿਸ ਦੇ ਹੱਥ ਨਹੀ ਲੱਗ ਸਕੇ।

ਪੰਜਾਬ📍 ਪੰਜਾਬ

ਪਹਿਲੀ ਸੂਚੀ ਵਿੱਚ ਅੰਮ੍ਰਿਤਸਰ ਤੋਂ 'ਆਪ' ਦੇ 2 ਵਿਧਾਇਕਾਂ ਨੂੰ ਟਿਕਟ, ਧਾਲੀਵਾਲ ਬੋਲੇ- 25,000 ਵੋਟਾਂ ਦੇ ਫਰਕ ਨਾਲ ਜਿੱਤਣਗੇ, ਨਿੱਜਰ ਨੇ ਪਾਇਆ ਭੰਗੜਾ

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ 2 ਅਹਿਮ ਵਿਧਾਨ ਸਭਾ ਸੀਟਾਂ ਤੋਂ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਉੱਤੇ ਹੀ ਮੁੜ ਭਰੋਸਾ ਪ੍ਰਗਟਾਇਆ ਹੈ।
ਪਹਿਲੀ ਸੂਚੀ ਵਿੱਚ ਅੰਮ੍ਰਿਤਸਰ ਤੋਂ 'ਆਪ' ਦੇ 2 ਵਿਧਾਇਕਾਂ ਨੂੰ ਟਿਕਟ, ਧਾਲੀਵਾਲ ਬੋਲੇ- 25,000 ਵੋਟਾਂ ਦੇ ਫਰਕ ਨਾਲ ਜਿੱਤਣਗੇ, ਨਿੱਜਰ ਨੇ ਪਾਇਆ ਭੰਗੜਾ

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ 2 ਅਹਿਮ ਵਿਧਾਨ ਸਭਾ ਸੀਟਾਂ ਤੋਂ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਉੱਤੇ ਹੀ ਮੁੜ ਭਰੋਸਾ ਪ੍ਰਗਟਾਇਆ ਹੈ।

ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਫਿਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਟਿਕਟ ਮਿਲਣ ਤੋਂ ਬਾਅਦ ਵਿਧਾਇਕਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਜਿੱਤ ਦਾ ਦਾਅਵਾ ਕੀਤਾ।

ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਟਿਕਟ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਗੁਰੂ ਘਰ ਵਿੱਚ ਮੱथा ਟੇਕ ਕੇ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਲਈ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਧਾਲੀਵਾਲ ਨੇ ਕਿਹਾ ਕਿ 2022 ਵਿੱਚ ਉਹ ਕਰੀਬ 7,800 ਵੋਟਾਂ ਨਾਲ ਜਿੱਤੇ ਸਨ, ਪਰ ਇਸ ਵਾਰ ਜਨਤਾ ਦੇ ਸਮਰਥਨ ਨਾਲ 25 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਨਗੇ।

ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿਸੇ ਦੂਜੀ ਪਾਰਟੀ ਨਾਲ ਨਹੀਂ, ਸਗੋਂ ਆਪਣੇ ਪਿਛਲੇ ਰਿਕਾਰਡ ਨਾਲ ਹੈ। ਪਿਛਲੀ ਵਾਰ ਪਾਰਟੀ ਨੇ 92 ਸੀਟਾਂ ਜਿੱਤੀਆਂ ਸਨ ਅਤੇ ਇਸ ਵਾਰ 100 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਹੈ। ਉਨ੍ਹਾਂ ਅਕਾਲੀ ਦਲ ਨੂੰ ਲਗਭਗ ਖ਼ਤਮ ਅਤੇ ਭਾਜਪਾ ਨੂੰ ਪੰਜਾਬ ਵਿੱਚ ਬੇਅਸਰ ਦੱਸਦਿਆਂ ਕਾਂਗਰਸ ਵਿੱਚ ਧੜੇਬੰਦੀ ਹੋਣ ਦੀ ਗੱਲ ਕਹੀ।

ਉੱਥੇ ਹੀ, ਅੰਮ੍ਰਿਤਸਰ ਦੱਖਣੀ ਤੋਂ ਦੁਬਾਰਾ ਟਿਕਟ ਮਿਲਣ 'ਤੇ ਡਾ. ਇੰਦਰਬੀਰ ਸਿੰਘ ਨਿੱਝਰ ਦਾ ਸਮਰਥਕਾਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਸਵਾਗਤ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਨਿੱਝਰ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੁਬਾਰਾ ਟਿਕਟ ਮਿਲਣ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵਧ ਗਈ ਹੈ। ਉਹ ਆਪਣੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।

ਨਿੱਝਰ ਨੇ ਆਪਣੇ ਕਾਰਜਕਾਲ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਗਤਾਂਵਾਲਾ ਡੰਪ ਤੋਂ ਕਰੀਬ 9 ਲੱਖ ਟਨ ਕੂੜਾ ਹਟਾਇਆ ਜਾ ਚੁੱਕਾ ਹੈ। ਹਲਕੇ ਵਿੱਚ 10 ਆਮ ਆਦਮੀ ਕਲੀਨਿਕ, ਨਵੇਂ ਸਰਕਾਰੀ ਸਕੂਲ, ਫਲਾਈਓਵਰ ਅਤੇ ਖੇਡ ਮੈਦਾਨ ਬਣਾਏ ਗਏ ਹਨ। ਇਸ ਤੋਂ ਇਲਾਵਾ 750 ਕਰੋੜ ਰੁਪਏ ਦੇ ਨਹਿਰੀ ਪਾਣੀ ਦੇ ਪ੍ਰੋਜੈਕਟ 'ਤੇ ਕੰਮ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਵਿਕਾਸ ਦੇ ਨਾਂ 'ਤੇ ਵੋਟ ਪਵੇਗੀ ਅਤੇ ਆਮ ਆਦਮੀ ਪਾਰਟੀ ਦੁਬਾਰਾ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।

ਪੰਜਾਬ📍 ਪੰਜਾਬ

ਪੰਜਾਬ ‘ਚ ਪਟਾਕੇ ਚਲਾਉਣ ਦਾ ਸਮਾਂ ਹੋਇਆ ਨਿਰਧਾਰਿਤ

ਮੋਗਾ: ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀਆਂ ਹਦਾਇਤਾਂ ਅਤੇ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ, ਮੋਗਾ ਨੇ ਭਾਰਤੀ ਸਿਵਲ ਡਿਫੈਂਸ ਕੋਡ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਹੈ।

ਮੋਗਾ: ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀਆਂ ਹਦਾਇਤਾਂ ਅਤੇ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ, ਮੋਗਾ ਨੇ ਭਾਰਤੀ ਸਿਵਲ ਡਿਫੈਂਸ ਕੋਡ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਹੈ।

ਨਿਰਧਾਰਿਤ ਮਿਤੀ ਅਤੇ ਸਮੇਂ ਦੌਰਾਨ ਸਿਰਫ਼ ਹਰੇ ਪਟਾਕੇ ਹੀ ਫੂਕਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਅਤੇ ਗਰੀਨ ਪਟਾਕਿਆਂ ਤੋਂ ਇਲਾਵਾ ਹੋਰ ਪਟਾਕੇ ਚਲਾਉਣ ‘ਤੇ ਪੂਰਨ ਪਾਬੰਦੀ ਹੋਵੇਗੀ। ਜਾਰੀ ਹੁਕਮਾਂ ਅਨੁਸਾਰ ਦੀਵਾਲੀ, ਗੁਰੂਪੁਰਵਾ, ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਪਟਾਕੇ ਚਲਾਉਣ ਲਈ ਨਿਰਧਾਰਤ ਸਮੇਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇਨ੍ਹਾਂ ਹੁਕਮਾਂ ਦਾ ਉਦੇਸ਼ ਤਿਉਹਾਰਾਂ ਦੌਰਾਨ ਵਾਤਾਵਰਨ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

ਹੁਕਮਾਂ ਅਨੁਸਾਰ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਮਨਲਿਖਤ ਹੈ: 8 ਨਵੰਬਰ, 2026 ਨੂੰ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ। ਗੁਰੂ ਪਰਵ: 24 ਨਵੰਬਰ 2026 ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ। ਕ੍ਰਿਸਮਸ: 25 ਦਸੰਬਰ 2026 ਨੂੰ 11:55 ਵਜੇ ਤੋਂ 26 ਦਸੰਬਰ 2026 ਨੂੰ 12:30 ਵਜੇ ਤੱਕ। ਨਵਾਂ ਸਾਲ: 31 ਦਸੰਬਰ 2026 ਨੂੰ ਦੁਪਹਿਰ 11:55 ਵਜੇ ਤੋਂ 1 ਜਨਵਰੀ 2027 ਨੂੰ 12:30 ਵਜੇ ਤੱਕ।

ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਨੂੰ ਸ਼ਾਂਤਮਈ ਅਤੇ ਵਾਤਾਵਰਨ ਪੱਖੀ ਢੰਗ ਨਾਲ ਮਨਾਉਣ ਅਤੇ ਪਟਾਕੇ ਚਲਾਉਣ ਸਮੇਂ ਨਿਰਧਾਰਿਤ ਸਮੇਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪੰਜਾਬ📍 ਪੰਜਾਬ

ਆਮ ਆਦਮੀ ਪਾਰਟੀ ਵਲੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਮੁੜ ਟਿਕਟ ਮਿਲਣ ’ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ

31 ਅਕਤੂਬਰ (ਪ੍ਰਵੀਨ ਗਰਗ)- 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਜਿੱਥੇ ਆਪੋ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ, ਉਥੇ ਦੂਜੇ ਪਾਸੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਲਕਾ ਵਿਧਾਨ ਸਭਾ ਚੋਣ ਲਈ 40 ਦੇ ਕਰੀਬ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ।

31 ਅਕਤੂਬਰ (ਪ੍ਰਵੀਨ ਗਰਗ)- 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਜਿੱਥੇ ਆਪੋ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ, ਉਥੇ ਦੂਜੇ ਪਾਸੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਲਕਾ ਵਿਧਾਨ ਸਭਾ ਚੋਣ ਲਈ 40 ਦੇ ਕਰੀਬ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ।

ਜਿਸ ਤਹਿਤ ਹਲਕਾ ਭਦੌੜ ਤੋਂ ਪਾਰਟੀ ਵਲੋਂ ਮੌਜੂਦਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਲਈ ਟਿਕਟ ਦਿੱਤੇ ਜਾਣ ’ਤੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਟਿਕਟ ਮਿਲਣ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਵਲੋਂ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਾਰਟੀ ਦੇ ਸਿਰਕੱਢ ਆਗੂਆਂ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਪੰਜਾਬ ਸਟੇਟ ਟ੍ਰੇਡਰਜ ਕਮਿਸ਼ਨ ਦੇ ਮੈਂਬਰ ਸਰਪੰਚ ਹਰਚਰਨ ਸਿੰਘ ਜੰਡਸਰ ਅਤੇ ਰਵੀ ਮੌੜ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ, ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਬਾਸੀ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜੱਗੀ ਸਿੰਘ, ਸੋਸ਼ਲ ਮੀਡੀਆ ਇੰਚਾਰਜ ਰਾਜ ਮਾਰਕੰਡਾ, ਹੈਰੀ ਧੂਰਕੋਟ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਲਾਭ ਸਿੰਘ ਉੱਗੋਕੇ ’ਤੇ ਮੁੜ ਭਰੋਸਾ ਜਤਾਉਣਾ ਵਰਕਰਾਂ ਲਈ ਖੁਸ਼ੀ ਦੀ ਗੱਲ ਹੈ।

ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਚੋਣ ਪ੍ਰਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਕਜੁੱਟ ਹੋ ਕੇ ਕੰਮ ਕਰਨਗੇ। ਇਸ ਵਰਕਰਾਂ ਨੇ ਢੋਲ ਦੇ ਡੱਗੇ ਤੇ ਭੰਗੜੇ ਪਾਏ ਅਤੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਵਰਕਰਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਲਾਭ ਸਿੰਘ ਉੱਗੋਕੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ, ਸੰਦੀਪ ਕੁਮਾਰ, ਲਵਦੀਪ ਲਵੀ, ਕੁਲਦੀਪ ਸਿੱਧੂ, ਬਬਲੀ ਤਾਜੋ, ਪਰਗਟ ਸਿੰਘ, ਅੰਮ੍ਰਿਤ ਸਿੰਘ, ਸ਼ਿੰਦਰ ਸਿੰਘ, ਕਿਸ਼ੋਰ ਬਾਵਾ, ਹਰਵਿੰਦਰ ਪਾਲ ਮਿੱਤਲ, ਹੈਪੀ ਪਰਜਾਪਤ ਆਦਿ ਵੱਡੀ ਗਿਣਤੀ 'ਚ ਪਾਰਟੀ ਵਰਕਰ ਮੌਜੂਦ ਸਨ।

ਪੰਜਾਬ📍 ਪੰਜਾਬ

ਮਹਿਲ ਕਲਾਂ ਵਿਖੇ ਭੇਤਭਰੀ ਹਾਲਤ 'ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

ਮਹਿਲ ਕਲਾਂ (ਬਰਨਾਲਾ), 31 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਕਸਬਾ ਮਹਿਲ ਕਲਾਂ ਵਿਖੇ ਅਨਾਜ ਮੰਡੀ ਦੇ ਨਾਲ ਲੱਗਦੀ ਕੰਧ ਕੋਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਭੇਤਭਰੀ ਹਾਲਤ ਵਿਚ ਬਰਾਮਦ ਹੋਈ ਹੈ।

ਮਹਿਲ ਕਲਾਂ (ਬਰਨਾਲਾ), 31 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਕਸਬਾ ਮਹਿਲ ਕਲਾਂ ਵਿਖੇ ਅਨਾਜ ਮੰਡੀ ਦੇ ਨਾਲ ਲੱਗਦੀ ਕੰਧ ਕੋਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਭੇਤਭਰੀ ਹਾਲਤ ਵਿਚ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਇਹ ਲਾਸ਼ ਬੁਰੀ ਤਰ੍ਹਾਂ ਗਲੀ-ਸੜੀ ਅਤੇ ਅਧਨੰਗੀ ਹਾਲਤ ਵਿਚ ਪਈ ਸੀ। ਦੇਖਣ ਨੂੰ ਇਹ ਲਾਸ਼ ਕਿਸੇ ਪ੍ਰਵਾਸੀ ਮਜ਼ਦੂਰ ਦੀ ਲੱਗਦੀ ਹੈ, ਜਿਸ ਦੀ ਉਮਰ ਕਰੀਬ 40 ਸਾਲ ਦੇ ਆਸ-ਪਾਸ ਜਾਪਦੀ ਹੈ।

ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਨੇੜਲੇ ਖੇਤਾਂ ਵਿਚ ਝੋਨੇ (ਜੀਰੀ) ਦੀ ਫ਼ਸਲ ਦੀ ਕਟਾਈ ਕਰ ਰਹੇ ਕਿਸਾਨ ਕੰਮ ਕਰਦੇ ਹੋਏ ਲਾਸ਼ ਦੇ ਨੇੜੇ ਪਹੁੰਚੇ। ਬਦਬੂ ਅਤੇ ਲਾਸ਼ ਦੀ ਖਸਤਾ ਹਾਲਤ ਦੇਖ ਕੇ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਪੁਲਿਸ ਥਾਣਾ ਮਹਿਲ ਕਲਾਂ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੀ ਐੱਸ.ਐੱਚ.ਓ. ਕਮਲਜੀਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ।

ਉਨ੍ਹਾਂ ਵਲੋਂ ਮੌਕੇ 'ਤੇ ਸਥਿਤੀ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

4 ਮਹਿਲਾ ਉਮੀਦਵਾਰਾਂ ਸਮੇਤ 3 ਖੇਤਰਾਂ ਨੂੰ ਨੁਮਾਇੰਦਗੀ

ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਭਗਵੰਤ ਮਾਨ ਧੂਰੀ ਤੋਂ, ਸੰਜੀਵ ਅਰੋੜਾ ਲੁਧਿਆਣਾ ਪੱਛਮੀ ਤੋਂ ਅਤੇ ਕੁਲਤਾਰ ਸੰਧਵਾਂ ਕੋਟਕਪੂਰਾ ਤੋਂ ਚੋਣ ਲੜਨਗੇ।
4 ਮਹਿਲਾ ਉਮੀਦਵਾਰਾਂ ਸਮੇਤ 3 ਖੇਤਰਾਂ ਨੂੰ ਨੁਮਾਇੰਦਗੀ

ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਭਗਵੰਤ ਮਾਨ ਧੂਰੀ ਤੋਂ, ਸੰਜੀਵ ਅਰੋੜਾ ਲੁਧਿਆਣਾ ਪੱਛਮੀ ਤੋਂ ਅਤੇ ਕੁਲਤਾਰ ਸੰਧਵਾਂ ਕੋਟਕਪੂਰਾ ਤੋਂ ਚੋਣ ਲੜਨਗੇ।

ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਸਿਆਸੀ ਦਾਅ ਖੇਡਿਆ ਹੈ। ਪਾਰਟੀ ਵੱਲੋਂ 117 ਵਿਧਾਨ ਸਭਾ ਸੀਟਾਂ ਵਿੱਚੋਂ 40 ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਪਹਿਲੀ ਸੂਚੀ ਨੇ ਕਈ ਸਿਆਸੀ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਜੇਲ੍ਹ ਵਿੱਚ ਬੰਦ ਦੱਸੇ ਜਾ ਰਹੇ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਟਿਕਟ ਦੇਣ ਦਾ ਫੈਸਲਾ ਵੀ ਖਾਸ ਚਰਚਾ ਵਿੱਚ ਹੈ।

ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਫੈਸਲੇ ਨੂੰ ਪਾਰਟੀ ਵੱਲੋਂ ਆਪਣੇ ਮੁੱਖ ਚਿਹਰੇ 'ਤੇ ਭਰੋਸਾ ਕਾਇਮ ਰੱਖਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

40 ਉਮੀਦਵਾਰਾਂ ਦੀ ਸੂਚੀ ਵਿੱਚ ਸੰਜੀਵ ਅਰੋੜਾ ਦਾ ਨਾਂ ਸਭ ਤੋਂ ਵੱਧ ਸੁਰਖੀਆਂ ਵਿੱਚ ਹੈ। ਉਨ੍ਹਾਂ ਨੂੰ ਲੁਧਿਆਣਾ ਪੱਛਮੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦੀ ਮੌਜੂਦਾ ਕਾਨੂੰਨੀ ਸਥਿਤੀ ਕਾਰਨ ਇਹ ਫੈਸਲਾ ਸਿਆਸੀ ਅਤੇ ਜਨਤਕ ਚਰਚਾ ਦਾ ਵਿਸ਼ਾ ਬਣ ਸਕਦਾ ਹੈ।

ਪਾਰਟੀ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 'ਤੇ ਵੀ ਭਰੋਸਾ ਜਤਾਇਆ ਹੈ। ਉਨ੍ਹਾਂ ਨੂੰ ਕੋਟਕਪੂਰਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਨੇ ਆਪਣੇ ਜਾਣੇ-ਪਛਾਣੇ ਚਿਹਰਿਆਂ ਨੂੰ ਪਹਿਲੀ ਸੂਚੀ ਵਿੱਚ ਅਹਿਮੀਅਤ ਦਿੱਤੀ ਹੈ।

ਪਹਿਲੀ ਸੂਚੀ ਵਿੱਚ ਮਹਿਲਾ ਉਮੀਦਵਾਰਾਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ਚਾਰ ਮਹਿਲਾ ਆਗੂਆਂ ਦੇ ਨਾਂ ਸ਼ਾਮਲ ਹਨ:

ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਵਿੱਚ ਪੰਜਾਬ ਦੇ ਤਿੰਨਾਂ ਪ੍ਰਮੁੱਖ ਸਿਆਸੀ ਖੇਤਰਾਂ ਮਾਝਾ, ਦੋਆਬਾ ਅਤੇ ਮਾਲਵਾ ਨੂੰ ਥਾਂ ਦਿੱਤੀ ਗਈ ਹੈ। ਇਸ ਰਣਨੀਤੀ ਰਾਹੀਂ ਪਾਰਟੀ ਨੇ ਸਿਰਫ਼ ਕਿਸੇ ਇੱਕ ਖੇਤਰ ਤੱਕ ਆਪਣੀ ਚੋਣੀ ਤਿਆਰੀ ਸੀਮਤ ਨਹੀਂ ਰੱਖੀ।

ਪਹਿਲੀ ਸੂਚੀ ਦਾ ਇੱਕ ਹੋਰ ਅਹਿਮ ਪਹਿਲੂ ਇਹ ਹੈ ਕਿ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਨੂੰ ਤਰਜੀਹ ਦਿੱਤੀ ਹੈ। ਇਸ ਨੂੰ ਮੌਜੂਦਾ ਵਿਧਾਇਕਾਂ ਦੀ ਸਿਆਸੀ ਪਕੜ ਅਤੇ ਚੋਣੀ ਕਾਰਗੁਜ਼ਾਰੀ 'ਤੇ ਭਰੋਸੇ ਵਜੋਂ ਦੇਖਿਆ ਜਾ ਰਿਹਾ ਹੈ।

ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਸੀਟਾਂ ਹਨ। ਆਮ ਆਦਮੀ ਪਾਰਟੀ ਨੇ ਪਹਿਲੇ ਪੜਾਅ ਵਿੱਚ 40 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਦਕਿ ਬਾਕੀ 77 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਉਡੀਕ ਹੈ।

ਪਹਿਲੀ ਸੂਚੀ ਵਿੱਚ ਸੰਜੀਵ ਅਰੋੜਾ ਤੋਂ ਇਲਾਵਾ ਹੋਰ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋਈ। ਇਸ ਕਾਰਨ ਆਉਣ ਵਾਲੀਆਂ ਸੂਚੀਆਂ ਨੂੰ ਲੈ ਕੇ ਸਿਆਸੀ ਦਿਲਚਸਪੀ ਵਧ ਗਈ ਹੈ।

ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਕਾਫੀ ਪਹਿਲਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਇੱਕ ਅਹਿਮ ਚੋਣੀ ਕਦਮ ਹੈ। ਇਸ ਨਾਲ ਉਮੀਦਵਾਰਾਂ ਨੂੰ ਆਪਣੇ ਹਲਕਿਆਂ ਵਿੱਚ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਚੋਣੀ ਤਿਆਰੀ ਕਰਨ ਲਈ ਵਧੇਰੇ ਸਮਾਂ ਮਿਲ ਸਕਦਾ ਹੈ। ਹੁਣ ਸਾਰਿਆਂ ਦੀ ਨਜ਼ਰ ਪਾਰਟੀ ਦੀ ਅਗਲੀ ਸੂਚੀ 'ਤੇ ਰਹੇਗੀ। ਖਾਸ ਤੌਰ 'ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਾਕੀ 77 ਸੀਟਾਂ ਲਈ ਕਿਹੜੇ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਮੌਕਾ ਮਿਲਦਾ ਹੈ।

ਪੰਜਾਬ📍 ਪੰਜਾਬ

ਹਰਸਿਮਰਤ ਕੌਰ ਬਾਦਲ ਦੀ ‘ਮਾਂਵਾਂ ਧੀਆਂ ਦੀ ਲਲਕਾਰ' ਰੈਲੀ 'ਚ ਉਮੜਿਆ ਬੀਬੀਆਂ ਦਾ ਭਾਰੀ ਇਕੱਠ

31 ਅਕਤੂਬਰ (ਵਿਜੇ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਇਸਤਰੀ ਅਕਾਲੀ ਦਲ ਦੀ ਅਗਵਾਈ ਹੇਠ ਅਰੰਭੀਆਂ ਮਾਵਾਂ ਧੀਆਂ ਦੀ ਲਲਕਾਰ' ਰੈਲੀਆਂ ਦੀ ਲੜੀ ‘ਚ ਤਪਾ ਦੀ ਅਗਰਵਾਲ ਧਰਮਸ਼ਾਲਾ 'ਚ ਕੀਤੀ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੇ ਯਤਨਾਂ ਸਦਕਾ ਰੈਲੀ 'ਚ ਉਮੜੇ ਬੀਬੀਆਂ ਦੇ ਭਾਰੀ ਇਕੱਠ ਨੇ ਰੈਲੀ ਨੂੰ ਜਿੱਥੇ ਬੇਮਿਸਾਲ ਬਣਾ ਦਿੱਤਾ ਉੱਥੇ ਰੈਲੀ 'ਚ ਇਕੱਤਰ ਬੀਬੀਆਂ ਨੇ ਨਸ਼ਿਆਂ ਖ਼ਿਲਾਫ਼ ਲੜਾਈ ਦਾ ਪ੍ਰਣ ਵੀ ਲਿਆ।

31 ਅਕਤੂਬਰ (ਵਿਜੇ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਇਸਤਰੀ ਅਕਾਲੀ ਦਲ ਦੀ ਅਗਵਾਈ ਹੇਠ ਅਰੰਭੀਆਂ ਮਾਵਾਂ ਧੀਆਂ ਦੀ ਲਲਕਾਰ' ਰੈਲੀਆਂ ਦੀ ਲੜੀ ‘ਚ ਤਪਾ ਦੀ ਅਗਰਵਾਲ ਧਰਮਸ਼ਾਲਾ 'ਚ ਕੀਤੀ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੇ ਯਤਨਾਂ ਸਦਕਾ ਰੈਲੀ 'ਚ ਉਮੜੇ ਬੀਬੀਆਂ ਦੇ ਭਾਰੀ ਇਕੱਠ ਨੇ ਰੈਲੀ ਨੂੰ ਜਿੱਥੇ ਬੇਮਿਸਾਲ ਬਣਾ ਦਿੱਤਾ ਉੱਥੇ ਰੈਲੀ 'ਚ ਇਕੱਤਰ ਬੀਬੀਆਂ ਨੇ ਨਸ਼ਿਆਂ ਖ਼ਿਲਾਫ਼ ਲੜਾਈ ਦਾ ਪ੍ਰਣ ਵੀ ਲਿਆ। ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਵਲੋਂ ਨਸ਼ਿਆਂ ਖ਼ਿਲਾਫ਼ ਬੀਬੀਆਂ ਨੂੰ ਲਾਮਬੰਦ ਕਰਨ ਲਈ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ 'ਤੇ ਰੱਜ ਕੇ ਹੱਲੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਸ਼ੇ ਨੇ ਇੰਨੇ ਪੈਰ ਪਸਾਰ ਲਏ ਹਨ ਕਿ ਅੱਜ ਮਿੱਠੀਆਂ ਗੋਲੀਆਂ ਵਾਂਗ ਨਸ਼ਾ ਗਲੀ ਗਲੀ ਵਿੱਕ ਰਿਹੈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਪਿੰਡਾਂ ਦੀਆਂ ਕੰਧਾਂ ੱਤੇ ਇਹ ਲਿਖਿਆ ਮਿਲਿਐ ਕਿ ‘ਚਿੱਟਾ’ ਇੱਥੇ ਮਿਲਦਾ ਹੈ, ਮੌਜੂਦਾ ਸਰਕਾਰ ਸਮੇਂ ਮਿੱਠੀਆਂ ਗੋਲੀਆਂ ਵਾਂਗ ਵਿਕ ਰਿਹੈ ਨਸ਼ੇ ਦੇ ਬਾਵਜੂਦ ਸਰਕਾਰ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ ਪਰ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਹੈ, ਜਿਸ ਦੀ ਮਿਸਾਲ ਮੋਹਨਜੀਤ ਸਿੰਘ ਸ਼ੇਰੋਂ ਤੇ ਗੁਲਜ਼ਾਰ ਸਿੰਘ ਤੂੜਬੰਜਾਰਾ ਨਾਲ ਵਾਪਰੀਆਂ ਘਟਨਾਵਾਂ ਤੋਂ ਮਿਲਦੀ ਹੈ। ਉਨ੍ਹਾਂ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਗੁਲਜ਼ਾਰ ਸਿੰਘ ਵਲੋਂ ਮਸਲਾ ਉਠਾਏ ਜਾਣ 'ਤੇ ਵੀ ਉਨ੍ਹਾਂ ਨੇ ਨਸ਼ਾ ਬੰਦ ਕਰਵਾਉਣ ਲਈ ਠੋਸ ਕਦਮ ਕਿਉਂ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਕਤਲਕਾਂਡ 'ਤੇ ਵੀ ਸਰਕਾਰ ਨੂੰ ਘੇਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਨਸ਼ਿਆਂ ਖ਼ਿਲਾਫ਼ ਲੜਾਈ 'ਚ ਇਕ ਨੌਜਵਾਨ ਨੂੰ ਜਾਨ ਗਵਾਉਣੀ ਪਈ ਤੇ ਹੁਣ ਇਨਸਾਫ਼ ਦੀ ਲੜਾਈ ਲੜ ਰਹੇ ਉਸ ਦੇ ਪਰਿਵਾਰ ਨਾਲ ਮੁੱਖ ਮੰਤਰੀ ਨੇ ਅਜੇ ਤੱਕ ਮੁਲਾਕਾਤ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨਸ਼ਾ ਮਾਫ਼ੀਆ ਖ਼ਿਲਾਫ਼ ਕੋਈ ਠੋਸ ਕਾਰਵਾਈ ਕਰਨ 'ਚ ਅਸਫਲ ਸਾਬਿਤ ਹੋਏ ਹਨ। ਬੀਬਾ ਬਾਦਲ ਨੇ ਇਸ ਮੌਕੇ ਵਾਇਦਾ ਕੀਤਾ ਕਿ ਸੂਬੇ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ 'ਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਮਾਈ ਭਾਗੋ ਦੇ ਜੀਵਨ ਤੋਂ ਪ੍ਰੇਰਨਾ ਲੈਣ ਤੇ ਆਪਣੇ ਘਰ ਪਰਿਵਾਰ ਨੂੰ ਨਸ਼ਿਆਂ ਤੋਂ ਬਚਾਉਣ ਲਈ ਖ਼ੁਦ ਲੜਾਈ ਲੜਨ ਲਈ ਲਾਮਬੰਦ ਹੋਣ। ਰੈਲੀ 'ਚ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ ਤੇ ਇਕ ਵੱਖਰਾ ਡੀ.ਜੀ.ਪੀ. ਲਗਾਇਆ ਜਾਵੇਗਾ ਤਾਂ ਜੋ ਪੰਜਾਬ ਨਸ਼ਾ ਮੁਕਤ ਕੀਤਾ ਜਾ ਸਕੇ।

ਪੰਜਾਬ📍 ਪੰਜਾਬ

ਬਾਦਲਾਂ ਦੀ ਤੱਕੜੀ ਨੇ ਸਿਰਫ਼ ‘ਮੇਰਾ-ਮੇਰਾ’ ਤੋਲਿਆ, ਸੁਨਾਮ ਰੈਲੀ ‘ਚ ਸੀਐਮ ਮਾਨ ਨੇ ਭਾਜਪਾ ਗਠਜੋੜ ‘ਤੇ ਕੱਸੇ ਤਿੱਖੇ ਤਨਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਮੌੜਾਂ ਵਿਖੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਵਿਕਾਸ ਨੀਤੀਆਂ, ਸਿੱਖਿਆ ਕ੍ਰਾਂਤੀ ਅਤੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰਾਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਤੇ ਜ਼ੋਰਦਾਰ ਹਮਲੇ ਬੋਲੇ।
ਬਾਦਲਾਂ ਦੀ ਤੱਕੜੀ ਨੇ ਸਿਰਫ਼ ‘ਮੇਰਾ-ਮੇਰਾ’ ਤੋਲਿਆ, ਸੁਨਾਮ ਰੈਲੀ ‘ਚ ਸੀਐਮ ਮਾਨ ਨੇ ਭਾਜਪਾ ਗਠਜੋੜ ‘ਤੇ ਕੱਸੇ ਤਿੱਖੇ ਤਨਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਮੌੜਾਂ ਵਿਖੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਵਿਕਾਸ ਨੀਤੀਆਂ, ਸਿੱਖਿਆ ਕ੍ਰਾਂਤੀ ਅਤੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰਾਂ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਤੇ ਜ਼ੋਰਦਾਰ ਹਮਲੇ ਬੋਲੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2021 ਦੌਰਾਨ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਭਰ ਵਿੱਚੋਂ 27ਵੇਂ ਨੰਬਰ ਤੇ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਗਿਆ ਨਵੇਂ ਬੈਂਚ, ਵਿਗਿਆਨ ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਰੂਮ ਬਣਾਏ ਗਏ ਅਤੇ ਅਧਿਆਪਕਾਂ ਸਮੇਤ ਨਾਨ-ਟੀਚਿੰਗ ਸਟਾਫ਼ ਦੀ ਵੱਡੇ ਪੱਧਰ ਤੇ ਭਰਤੀ ਕੀਤੀ ਗਈ। ਇਸ ਸੁਧਾਰ ਦਾ ਹੀ ਨਤੀਜਾ ਹੈ ਕਿ ਪੰਜਾਬ ਨੇ ਕੇਰਲਾ ਵਰਗੇ ਮੋਹਰੀ ਸੂਬੇ ਨੂੰ ਪਛਾੜ ਕੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਮੁੱਖ ਮੰਤਰੀ ਨੇ ਪ੍ਰੀਖਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ 2021 ਵਿੱਚ ਸਰਕਾਰੀ ਸਕੂਲਾਂ ਦੇ ਸਿਰਫ਼ 80 ਵਿਦਿਆਰਥੀ ਇਸ ਔਖੀ ਪ੍ਰੀਖਿਆ ਵਿੱਚ ਪਾਸ ਹੋਏ ਸਨ, ਜਦਕਿ ਹੁਣ 882 ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ—ਦਿਹਾੜੀਦਾਰਾਂ, ਰੇਹੜੀ ਚਾਲਕਾਂ ਅਤੇ ਮਜ਼ਦੂਰਾਂ ਦੇ ਬੱਚੇ ਹੁਣ ਡਾਕਟਰ ਅਤੇ ਇੰਜੀਨੀਅਰ ਬਣ ਕੇ ਆਪਣੀ ਗ਼ਰੀਬੀ ਦੂਰ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ 70,685 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਕਾਰਨ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ (ਪਾਸਪੋਰਟ ਬਣਾਉਣ ਦੀ ਦਰ) ਵਿੱਚ ਵੀ ਕਮੀ ਆਈ ਹੈ।

ਸਿਹਤ, ਖੇਡਾਂ ਅਤੇ ਬੁਨਿਆਦੀ ਸਹੂਲਤਾਂਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਖੇਤੀਬਾੜੀ ਖੇਤਰ ਲਈ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਦਿਨ ਵੇਲੇ ਬਿਜਲੀ ਅਤੇ ਨਹਿਰਾਂ-ਕੱਸੀਆਂ ਰਾਹੀਂ ਟੇਲਾਂ ਤੱਕ ਪਾਣੀ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪਿੰਡ-ਪਿੰਡ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਅਤੇ ਜਲੰਧਰ ਵਿਖੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਰਗੇ ਵੱਡੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਜਾ ਰਹੇ ਹਨ।

ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਬੇਅਦਬੀ ਵਰਗੀਆਂ ਘਟਨਾਵਾਂ ਵਾਪਰੀਆਂ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਤੱਕੜੀ ‘ਤੇਰਾ-ਤੇਰਾ’ ਤੋਲਦੀ ਸੀ, ਪਰ ਬਾਦਲਾਂ ਦੀ ਤੱਕੜੀ ‘ਮੇਰਾ-ਮੇਰਾ’ ਤੋਲਦੀ ਰਹੀ। ਉਨ੍ਹਾਂ ਸੁਖਬੀਰ ਬਾਦਲ ਦੀ ਸੁਰੱਖਿਆ ਅਤੇ ਹਸਪਤਾਲ ਵਾਲੇ ਮਾਮਲੇ ਦਾ ਹਵਾਲਾ ਦਿੰਦਿਆਂ ਵਿਅੰਗ ਕਸਿਆ ਕਿ ਬਾਦਲ ਪਰਿਵਾਰ ਹਮੇਸ਼ਾ ਝੂਠੀ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰਦਾ ਹੈ।

ਭਾਜਪਾ ਨਾਲ ਗਠਜੋੜ ਦੀਆਂ ਚਰਚਾਵਾਂ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 4-5 ਸਾਲ ਭਾਜਪਾ ਨੂੰ ਗਾਲ੍ਹਾਂ ਕੱਢਣ ਵਾਲੇ ਅਕਾਲੀ ਆਗੂ ਹੁਣ ਮੁੜ ਉਨ੍ਹਾਂ ਨਾਲ ਸਮਝੌਤਾ ਕਰਨ ਦੇ ਤਰਲੇ ਮਾਰ ਰਹੇ ਹਨ, ਪਰ ਪੰਜਾਬ ਦੇ ਲੋਕ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 750 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਣਗੇ। ਕਾਂਗਰਸ ਅਤੇ ਅਕਾਲੀ ਦਲ ਦੀ ਅੰਦਰੂਨੀ ਫੁੱਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂ ਆਪਸ ਵਿੱਚ ਹੀ ਲੜ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਚੋਣ ਉਮੀਦਵਾਰਾਂ ਦਾ ਐਲਾਨ ਕਰਕੇ ਵਿਕਾਸ ਦੇ ਏਜੰਡੇ ਤੇ ਪਹਿਲ ਕਦਮੀ ਕੀਤੀ ਹੈ।

ਚੋਣਾਂ ਦੌਰਾਨ ਪੈਸੇ ਵੰਡਣ ਦੇ ਦੋਸ਼ਾਂ ਤੇ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਵੋਟਾਂ ਖ਼ਰੀਦਣ ਲਈ ਵੰਡਿਆ ਜਾਣ ਵਾਲਾ ਪੈਸਾ ਅਸਲ ਵਿੱਚ ਜਨਤਾ ਦੀ ਹੀ ਕਮਾਈ ਹੈ। ਉਨ੍ਹਾਂ ਹਲਕੇ ਅੰਦਾਜ਼ ਵਿੱਚ ਅਪੀਲ ਕੀਤੀ ਕਿ ਜੇਕਰ ਕੋਈ ਪੈਸੇ ਦੇਣ ਆਉਂਦਾ ਹੈ ਤਾਂ ਲੈ ਲੈਣ, ਪਰ ਪੋਲਿੰਗ ਬੂਥ ‘ਤੇ ਜਾ ਕੇ ਆਪਣੀ ਵੋਟ ਸਿਰਫ਼ ਸੱਚ ਅਤੇ ਪੰਜਾਬ ਦੇ ਭਵਿੱਖ (ਝਾੜੂ) ਦੇ ਪੱਖ ਵਿੱਚ ਹੀ ਪਾਉਣ। ਮੁੱਖ ਮੰਤਰੀ ਨੇ ਲੋਕਾਂ ਦੇ ਭਰਵੇਂ ਪਿਆਰ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਕਾਰਜ ਬਿਨਾਂ ਰੁਕੇ ਜਾਰੀ ਰਹੇਗਾ।

ਪੰਜਾਬ📍 ਪੰਜਾਬ

ਬੀਅਰ, ਵਾਈਨ ਤੇ ਸ਼ਰਾਬ ਹੋਵੇਗੀ ਮਹਿੰਗੀ

ਤਾਮਿਲਨਾਡੂ: ਤਾਮਿਲਨਾਡੂ ਵਿੱਚ ਸ਼ਰਾਬ ਖਰੀਦਣ ਵਾਲਿਆਂ ਨੂੰ ਹੁਣ ਹਰ ਬੋਤਲ ਲਈ 10 ਰੁਪਏ ਵਾਧੂ ਦੇਣੇ ਪੈਣਗੇ। ਸੂਬੇ ਦੀ ਸਰਕਾਰੀ ਸ਼ਰਾਬ ਵਿਕਰੀ ਕੰਪਨੀ ਨੇ ਵਾਤਾਵਰਣ ਅਤੇ ਸਮਾਜਿਕ ਭਲਾਈ ਸੈੱਸ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।
ਬੀਅਰ, ਵਾਈਨ ਤੇ ਸ਼ਰਾਬ ਹੋਵੇਗੀ ਮਹਿੰਗੀ

ਤਾਮਿਲਨਾਡੂ: ਤਾਮਿਲਨਾਡੂ ਵਿੱਚ ਸ਼ਰਾਬ ਖਰੀਦਣ ਵਾਲਿਆਂ ਨੂੰ ਹੁਣ ਹਰ ਬੋਤਲ ਲਈ 10 ਰੁਪਏ ਵਾਧੂ ਦੇਣੇ ਪੈਣਗੇ। ਸੂਬੇ ਦੀ ਸਰਕਾਰੀ ਸ਼ਰਾਬ ਵਿਕਰੀ ਕੰਪਨੀ ਨੇ ਵਾਤਾਵਰਣ ਅਤੇ ਸਮਾਜਿਕ ਭਲਾਈ ਸੈੱਸ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਨਵੀਆਂ ਦਰਾਂ ਐਤਵਾਰ ਤੋਂ ਲਾਗੂ ਹੋਣਗੀਆਂ।

ਤਾਮਿਲਨਾਡੂ ਸਰਕਾਰ ਨੇ ਸ਼ਰਾਬ ਦੀ ਵਿਕਰੀ ’ਤੇ ਨਵਾਂ ਵਾਤਾਵਰਣ ਸੈੱਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਸੂਬੇ ਵਿੱਚ ਸ਼ਰਾਬ ਦੀਆਂ ਬੋਤਲਾਂ ਦੀ ਕੀਮਤ ਵਧ ਜਾਵੇਗੀ। ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਵੱਲੋਂ ਜਾਰੀ ਨਵੇਂ ਨਿਯਮਾਂ ਤਹਿਤ ਗਾਹਕਾਂ ਨੂੰ ਹਰ ਬੋਤਲ ਦੀ ਖਰੀਦ ’ਤੇ 10 ਰੁਪਏ ਵਾਧੂ ਅਦਾ ਕਰਨੇ ਪੈਣਗੇ।

ਨਵੇਂ ਨਿਯਮਾਂ ਅਨੁਸਾਰ ਰਿਟੇਲ ਦੁਕਾਨਾਂ ਤੋਂ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ, ਬੀਅਰ ਅਤੇ ਵਾਈਨ ਖਰੀਦਣ ’ਤੇ 10 ਰੁਪਏ ਦਾ ਵਾਧੂ ਸੈੱਸ ਲਿਆ ਜਾਵੇਗਾ। ਇਹ ਰਕਮ ਗਾਹਕ ਵੱਲੋਂ ਬੋਤਲ ਖਰੀਦਣ ਸਮੇਂ ਹੀ ਕੀਮਤ ਵਿੱਚ ਜੋੜ ਦਿੱਤੀ ਜਾਵੇਗੀ।

ਨਵੀਆਂ ਦਰਾਂ ਲਾਗੂ ਹੋਣ ਤੋਂ ਪਹਿਲਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਰਿਟੇਲ ਦੁਕਾਨਾਂ ਅਤੇ ਲਾਇਸੈਂਸਸ਼ੁਦਾ ਅਦਾਰਿਆਂ ਨੂੰ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਅਧਿਕਾਰੀ ਮੁਤਾਬਕ ਇਸ ਨਵੇਂ ਸੈੱਸ ਨਾਲ ਸਰਕਾਰ ਨੂੰ ਵਾਧੂ ਆਮਦਨ ਹੋਣ ਦੀ ਉਮੀਦ ਹੈ। ਇਸ ਰਕਮ ਦੀ ਵਰਤੋਂ ਵਾਤਾਵਰਣ ਅਤੇ ਸਮਾਜਿਕ ਭਲਾਈ ਨਾਲ ਜੁੜੇ ਕੰਮਾਂ ਲਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਨੇ ਨਿਰਮਾਤਾਵਾਂ ਅਤੇ ਥੋਕ ਡਿਪੂਆਂ ਨੂੰ ਬੋਤਲਾਂ ’ਤੇ ਸਹੀ ਕੀਮਤ ਅਤੇ ਕਿਊਆਰ ਕੋਡ ਲਗਾਉਣ ਦੀ ਹਦਾਇਤ ਦਿੱਤੀ ਹੈ। ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਨਿਰਧਾਰਤ ਕੀਮਤ ਤੋਂ ਇਲਾਵਾ ਗਾਹਕਾਂ ਤੋਂ ਕੋਈ ਗ਼ੈਰ-ਅਧਿਕਾਰਤ ਰਕਮ ਨਾ ਲਈ ਜਾਵੇ।

ਨਵੇਂ ਪ੍ਰਬੰਧ ਵਿੱਚ ਗਾਹਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਖਾਲੀ ਬੋਤਲ ਅਧਿਕਾਰਤ ਵਿਕਰੇਤਾ ਕੋਲ ਵਾਪਸ ਕਰਕੇ 10 ਰੁਪਏ ਮੁੜ ਪ੍ਰਾਪਤ ਕਰ ਸਕਣਗੇ। ਇਸ ਤਰ੍ਹਾਂ ਬੋਤਲ ਵਾਪਸ ਕਰਨ ’ਤੇ ਪਹਿਲਾਂ ਵਸੂਲ ਕੀਤੀ ਗਈ ਵਾਧੂ ਰਕਮ ਵਾਪਸ ਮਿਲ ਜਾਵੇਗੀ।

ਪੰਜਾਬ📍 ਪੰਜਾਬ

ਜਦੋਂ ਇਸ਼ਾਰਿਆਂ ਦੀ ਭਾਸ਼ਾ ਕੰਮ ਆਈ

ਗੁਆਚੀ ਗਾਂ ਵਾਂਗ ਇਧਰ-ਉਧਰ ਟੱਕਰਾਂ ਮਾਰਦੇ ਫਿਰੀਏ, ਪਰ ਥਹੁ-ਪਤਾ ਕੋਈ ਨਾ ਲੱਗੇ। ਗੱਲ ਹੈ ਤਾਂ ਪੁਰਾਣੀ, ਪਰ ਧੁਰ ਅੰਦਰ ਤੱਕ ਉੱਕਰੀ ਹੋਈ ਹੈ। ਅਸੀਂ ਇੱਕ ਵਿਦਿਅਕ ਵਫ਼ਦ ਵਿੱਚ ਚੈੱਕੋਸਲੋਵਾਕੀਆ ਗਏ ਸਾਂ।
ਜਦੋਂ ਇਸ਼ਾਰਿਆਂ ਦੀ ਭਾਸ਼ਾ ਕੰਮ ਆਈ

ਗੁਆਚੀ ਗਾਂ ਵਾਂਗ ਇਧਰ-ਉਧਰ ਟੱਕਰਾਂ ਮਾਰਦੇ ਫਿਰੀਏ, ਪਰ ਥਹੁ-ਪਤਾ ਕੋਈ ਨਾ ਲੱਗੇ। ਗੱਲ ਹੈ ਤਾਂ ਪੁਰਾਣੀ, ਪਰ ਧੁਰ ਅੰਦਰ ਤੱਕ ਉੱਕਰੀ ਹੋਈ ਹੈ। ਅਸੀਂ ਇੱਕ ਵਿਦਿਅਕ ਵਫ਼ਦ ਵਿੱਚ ਚੈੱਕੋਸਲੋਵਾਕੀਆ ਗਏ ਸਾਂ।

ਸਾਰਾ ਦਿਨ ਸਿੱਖਿਆ ਨਾਲ ਸਬੰਧਿਤ ਸੈਮੀਨਾਰ, ਭਾਸ਼ਣ ਅਤੇ ਚਰਚਾਵਾਂ ਚੱਲਦੀਆਂ ਰਹਿੰਦੀਆਂ। ਦੁਪਹਿਰ ਦੇ ਖਾਣੇ ਦੀ ਛੁੱਟੀ ਹੁੰਦੀ। ਸ਼ਾਮ ਨੂੰ ਪੰਜ ਵਜੇ ਸਭ ਜਣੇ ਵਿਹਲੇ ਹੋ ਜਾਂਦੇ, ਫਿਰ ਘੁੰਮਣ-ਫਿਰਨ ਦੀ ਪੂਰੀ ਖੁੱਲ੍ਹ ਹੁੰਦੀ। ਪਰ ਦੁਭਾਸ਼ੀਏ ਦੀ ਸੇਵਾ ਸਿਰਫ਼ ਸਬੰਧਿਤ ਸਮਾਗਮਾਂ ਸਮੇਂ ਹੀ ਮਿਲਦੀ ਸੀ, ਸ਼ਾਮ ਨੂੰ ਉਹ ਚਲੀ ਜਾਂਦੀ। ਅਸੀਂ ਚੈਕੋਸਲੋਵਾਕੀਆ ਦੀ ਰਾਜਧਾਨੀ ਪਰਾਗ ਘੁੰਮਣ-ਫਿਰਨ ਜਾਂਦੇ। ਉੱਥੇ ਇੱਕ ਵਿਸ਼ਾਲ ਡਿਪਾਰਟਮੈਂਟਲ ਸਟੋਰ ਸੀ। ਉਸ ਥਾਂ ਜਾਣ ਲਈ ਮੈਂ ਇੱਕ ਰਾਹ ਦੀ ਨਿਸ਼ਾਨੀ ਰੱਖੀ ਹੋਈ ਸੀ। ਉਸ ਰਸਤੇ ਚੱਲ ਕੇ ਮੈਂ ਬੜੇ ਆਰਾਮ ਨਾਲ ਅੱਪੜ ਜਾਂਦਾ ਸੀ।

ਪਰ ਇੱਕ ਦਿਨ ਮੇਰਾ ਇੱਕ ਸਾਥੀ ਜ਼ਿੱਦ ਕਰਨ ਲੱਗ ਪਿਆ ਕਿ ਉਸ ਨੂੰ ਇੱਕ ਸ਼ਾਰਟ-ਕੱਟ ਦਾ ਪਤਾ ਹੈ ਤੇ ਉਸ ਪੈਂਡੇ ਪੈ ਕੇ ਜਲਦੀ ਪਹੁੰਚਿਆ ਜਾ ਸਕਦਾ ਹੈ। ਮੈਂ ਬੜਾ ਸਮਝਾਇਆ ਕਿ ਸ਼ਾਰਟ-ਕੱਟ ਬਹੁਤੇ ਚੰਗੇ ਨਹੀਂ ਹੁੰਦੇ, ਨਾ ਰਾਹਾਂ ਦੇ ਤੇ ਨਾ ਹੀ ਜ਼ਿੰਦਗੀ ਦੇ। ਜੇ ਸ਼ਾਰਟ-ਕੱਟ ‘ਕੱਟ-ਸ਼ਾਰਟ’ ਹੋ ਗਿਆ ਤਾਂ ਸਿਆਪਾ ਪੈ ਜਾਵੇਗਾ। ਜੇ ਆਪਾਂ ਭੁੱਲ ਗਏ ਤਾਂ ਲੈਣੇ ਦੇ ਦੇਣੇ ਪੈ ਜਾਣਗੇ, ਕਿਉਂਕਿ ਰਾਹ ਦੱਸਣ ਲਈ ਦੁਭਾਸ਼ੀਆ ਤਾਂ ਨਾਲ ਹੈ ਨਹੀਂ ਸੀ। ਪਰ ਉਹ ਨਾ ਮੰਨਿਆ, ਸਗੋਂ ਉਸਨੇ ਮੈਨੂੰ ਮਨਾ ਲਿਆ। ਤੇ ਹੋਇਆ ਓਹੀ ਜਿਸ ਦਾ ਡਰ ਸੀ, ਅਸੀਂ ਰਾਹ ਭੁੱਲ ਗਏ!

ਮੈਂ ਝੁੰਜਲਾਹਟ ਵਿੱਚ ਆ ਕੇ ਉਸ ਨੂੰ ਬੜੀਆਂ ਖਰੀਆਂ-ਖੋਟੀਆਂ ਸੁਣਾਈਆਂ। ਉਹ ਖਿੜੇ ਮੱਥੇ ਸਭ ਕੁਝ ਆਪਣੀ ਝੋਲੀ ਪੁਆਈ ਗਿਆ, ਕਿਉਂਕਿ ਗ਼ਲਤੀ ਤਾਂ ਉਸ ਦੀ ਹੀ ਸੀ। ਸਾਨੂੰ ਡੌਰ-ਭੌਰ ਫਿਰਦਿਆਂ ਦੇਖ ਕੇ ਕੁਝ ਲੋਕ ਸਾਡੇ ਆਲੇ-ਦੁਆਲੇ ਇਕੱਠੇ ਹੋ ਗਏ। ਬਾਹਰਲੇ ਮੁਲਕਾਂ ਵਿੱਚ ਇਸ ਕਿਸਮ ਦਾ ਚਲਨ ਬਹੁਤ ਘੱਟ ਹੈ; ਲੋਕ ਨਾ ਤਾਂ ਤੁਹਾਡੇ ਵੱਲ ਬਿਟਰ-ਬਿਟਰ ਝਾਕਦੇ ਹਨ ਤੇ ਨਾ ਹੀ ਝੁਰਮਟ ਪਾਉਂਦੇ ਹਨ। ਹਰ ਜਣਾ ਆਪੋ-ਆਪਣੇ ਕੰਮਾਂ-ਕਾਰਾਂ ਵਿੱਚ ਮਸ਼ਗੂਲ ਰਹਿੰਦਾ ਹੈ ਜਾਂ ਵਾਹੋ-ਦਾਹੀ ਆਪਣੇ ਰਸਤੇ ਲੰਘ ਜਾਂਦਾ ਹੈ।

ਲੋਕ ਤਾਂ ਇਕੱਠੇ ਹੋ ਗਏ ਪਰ ਕੋਈ ਵੀ ਕਿਸੇ ਦੀ ਗੱਲ ਨਾ ਸਮਝੇ। ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਸਾਨੂੰ ਚੈੱਕ। ਆਖ਼ਰ ਇਸ਼ਾਰਿਆਂ ਦੀ ਭਾਸ਼ਾ ਸਾਡੇ ਕੰਮ ਆਈ। ਜਿਵੇਂ 'ਬੌਡੀ ਲੈਂਗੂਏਜ' ਹੁੰਦੀ ਹੈ, ਇਵੇਂ ਹੀ ਇਸ਼ਾਰਿਆਂ (ਸਾਈਨ ਲੈਂਗੂਏਜ) ਦੀ ਭਾਸ਼ਾ ਵੀ ਹੁੰਦੀ ਹੈ। ਆਪਾਂ ਅਕਸਰ ਦੇਖਦੇ ਹਾਂ ਕਿ ਸੁਣਨ ਤੋਂ ਅਸਮਰੱਥ ਵਿਅਕਤੀਆਂ ਲਈ ਖ਼ਬਰਾਂ ਵੀ ਇਸ਼ਾਰਿਆਂ ਨਾਲ ਦਿਖਾਈਆਂ ਜਾਂਦੀਆਂ ਹਨ। ਹਵਾਈ ਜਹਾਜ਼ਾਂ ਵਿੱਚ ਉਡਾਣ ਭਰਨ ਤੋਂ ਪਹਿਲਾਂ ਸੁਰੱਖਿਆ ਸਬੰਧੀ ਜਾਣਕਾਰੀ ਦਿੰਦੇ ਸਮੇਂ ਵੀ ਮੌਖਿਕ ਬੋਲੀ ਦੇ ਨਾਲ-ਨਾਲ ਇਸ਼ਾਰਿਆਂ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।

ਮੈਨੂੰ ਕੌਮਾਂਤਰੀ ਪੱਧਰ ’ਤੇ ਪ੍ਰਵਾਨਿਤ ਤੇ ਸਟੀਕ ਸਾਈਨ ਲੈਂਗੂਏਜ ਤਾਂ ਨਹੀਂ ਸੀ ਆਉਂਦੀ, ਪਰ ਮੇਰੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਸੁਣਾਈ ਨਹੀਂ ਸੀ ਦਿੰਦਾ; ਇਸ ਲਈ ਉਸ ਨਾਲ ਇਸ਼ਾਰਿਆਂ ਵਿੱਚ ਗੱਲਾਂ ਕਰਨ ਦਾ ਤਜਰਬਾ ਸੀ, ਜੋ ਇੱਥੇ ਕੰਮ ਆ ਗਿਆ।

ਮੇਰੇ ਕੋਲ ਇੱਕ ਟੈਡੀ ਬੀਅਰ ਸੀ ਜੋ ਮੈਂ ਆਪਣੀ 4-5 ਸਾਲ ਦੀ ਬੇਟੀ ਅਨੂ ਲਈ ਉੱਥੋਂ ਹੀ ਖ਼ਰੀਦਿਆ ਸੀ। ਮੈਂ ਉਸ ਖਿਡੌਣੇ ਵੱਲ ਇਸ਼ਾਰਾ ਕਰਕੇ ਫਿਰ ਆਪਣੇ ਅੰਗੂਠੇ ਤੇ ਨਾਲ ਦੀ ਉਂਗਲ ਨਾਲ ਇੰਝ ਤੁਣਕਾ ਜਿਹਾ ਮਾਰਿਆ ਜਿਵੇਂ ਖੇਡ ਦੇ ਮੈਦਾਨ ਵਿੱਚ ਟਾਸ ਕਰਨ ਵੇਲੇ ਅੰਪਾਇਰ ਸਿੱਕਾ ਉਛਾਲਣ ਸਮੇਂ ਕਰਦੇ ਹਨ (ਯਾਨੀ ਪੈਸੇ/ਖ਼ਰੀਦਦਾਰੀ ਦਾ ਇਸ਼ਾਰਾ)।

ਭੀੜ ਵਿੱਚੋਂ ਇੱਕ ਜਣਾ ਸਮਝ ਗਿਆ ਕਿ ਮੈਂ ਚੀਜ਼ਾਂ-ਵਸਤਾਂ ਖ਼ਰੀਦਣ ਵਾਲੀ ਥਾਂ ਬਾਰੇ ਪੁੱਛ ਰਿਹਾ ਹਾਂ। ਉਸ ਨੇ ਸਾਡੇ ਦੋਵਾਂ ਦੀਆਂ ਬਾਹਾਂ ਫੜੀਆਂ ਤੇ ਸਾਨੂੰ ਥੋੜ੍ਹਾ ਜਿਹਾ ਘੁਮਾ ਕੇ ਸਬੰਧਿਤ ਸਥਾਨ ਵੱਲ ਇਸ਼ਾਰੇ ਨਾਲ ਦੱਸਿਆ।

ਜਨਾਬ, ਅਸੀਂ ਡਿਪਾਰਟਮੈਂਟਲ ਸਟੋਰ ਦੇ ਪਿਛਵਾੜੇ ਹੀ ਗੁਆਚੇ ਖੜ੍ਹੇ ਸਾਂ!

ਪੰਜਾਬ📍 ਪੰਜਾਬ

ਸਾਊਦੀ ਅਰਬ ਦੀ ਜੇਲ੍ਹ ‘ਚ ਬੰਦ 2 ਪੰਜਾਬੀ ਨੌਜਵਾਨਾਂ ਨੂੰ ਵੱਡੀ ਰਾਹਤ

ਪੰਜਾਬ: ਸਾਊਦੀ ਅਰਬ ਵਿੱਚ ਰਹਿ ਰਹੇ 2 ਪੰਜਾਬੀ ਨੌਜਵਾਨਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ 2 ਪੰਜਾਬੀ ਨੌਜਵਾਨਾਂ ਦੀ ਫਾਂਸੀ ਫਿਲਹਾਲ ਟਾਲ ਦਿੱਤੀ ਗਈ ਹੈ, ਜਿਸ ਨਾਲ ਦੋਵਾਂ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ।

ਪੰਜਾਬ: ਸਾਊਦੀ ਅਰਬ ਵਿੱਚ ਰਹਿ ਰਹੇ 2 ਪੰਜਾਬੀ ਨੌਜਵਾਨਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ 2 ਪੰਜਾਬੀ ਨੌਜਵਾਨਾਂ ਦੀ ਫਾਂਸੀ ਫਿਲਹਾਲ ਟਾਲ ਦਿੱਤੀ ਗਈ ਹੈ, ਜਿਸ ਨਾਲ ਦੋਵਾਂ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਸਾਊਦੀ ਅਦਾਲਤ ਦੇ ਇਸ ਫੈਸਲੇ ਨਾਲ ਦੋਵਾਂ ਪੰਜਾਬੀਆਂ ਦੇ ਸੁਰੱਖਿਅਤ ਭਾਰਤ ਪਰਤਣ ਦੀ ਉਮੀਦ ਜਾਗੀ ਹੈ।

ਦੋਵਾਂ ਨੌਜਵਾਨਾਂ ਦੀ ਪਛਾਣ ਸ੍ਰੀ ਚਮਕੌਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਰਸਾਲਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਅਤੇ ਸਮਰਾਲਾ ਦੇ ਪਿੰਡ ਮਾਣਕੀ ਦੇ ਰਹਿਣ ਵਾਲੇ ਸੁਖਚੈਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਦੋਵਾਂ ਨੌਜਵਾਨਾਂ ਦਾ ਸਾਊਦੀ ਅਰਬ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨਾਲ ਝਗੜਾ ਹੋ ਗਿਆ ਸੀ, ਜਿਸ ਦੌਰਾਨ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਦੋਵੇਂ ਉੱਥੋਂ ਦੀ ਜੇਲ੍ਹ ਵਿੱਚ ਬੰਦ ਹਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਤੋਂ ਬਾਅਦ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਦੋਵੇਂ ਪਰਿਵਾਰ ਲਗਾਤਾਰ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਆਪਣੇ ਪੁੱਤਰਾਂ ਦੀ ਜਾਨ ਬਚਾਉਣ ਦੀ ਗੁਹਾਰ ਲਗਾ ਰਹੇ ਸਨ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ੍ਰੀ ਚਮਕੌਰ ਸਾਹਿਬ ਤੋਂ ਭਾਜਪਾ ਆਗੂ ਮੇਜਰ ਅੰਜੂ ਬਾਲਾ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਹ ਮਾਮਲਾ ਕੇਂਦਰ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ, ਜਿਸ ਤੋਂ ਬਾਅਦ ਕੂਟਨੀਤਕ ਪੱਧਰ ‘ਤੇ ਕਾਰਵਾਈ ਸ਼ੁਰੂ ਕੀਤੀ ਗਈ।

ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੀਆਂ ਸਫਲ ਕੂਟਨੀਤਕ ਕੋਸ਼ਿਸ਼ਾਂ ਤੋਂ ਬਾਅਦ ਅਦਾਲਤ ਨੇ ਫਿਲਹਾਲ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਪੀੜਤ ਪਰਿਵਾਰਾਂ ਨੇ ਕੇਂਦਰ ਸਰਕਾਰ ਅਤੇ ਮੇਜਰ ਅੰਜੂ ਬਾਲਾ ਦਾ ਧੰਨਵਾਦ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੇ ਪੁੱਤਰ ਜਲਦ ਹੀ ਸੁਰੱਖਿਅਤ ਘਰ ਪਰਤਣਗੇ।

ਪੰਜਾਬ📍 ਪੰਜਾਬ

ਗੈਂਗਸਟਰਾਂ ਦਾ ਨੈੱਟਵਰਕ ਤਹਿਸ-ਨਹਿਸ

ਪੰਜਾਬ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਖ਼ਿਲਾਫ਼ ਪੁਲੀਸ ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ। ‘ਗੈਂਗਸਟਰਾਂ ’ਤੇ ਵਾਰ’ ਸੰਗਠਿਤ ਅਪਰਾਧ ਦੀਆਂ ਜੜ੍ਹਾਂ ਤੱਕ ਪਹੁੰਚਣ ਵਾਲੀ ਲਗਾਤਾਰ ਚਲਦੀ ਮੁਹਿੰਮ ਦਾ ਰੂਪ ਲੈ ਚੁੱਕਾ ਹੈ।
ਗੈਂਗਸਟਰਾਂ ਦਾ ਨੈੱਟਵਰਕ ਤਹਿਸ-ਨਹਿਸ

ਪੰਜਾਬ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਖ਼ਿਲਾਫ਼ ਪੁਲੀਸ ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ। ‘ਗੈਂਗਸਟਰਾਂ ’ਤੇ ਵਾਰ’ ਸੰਗਠਿਤ ਅਪਰਾਧ ਦੀਆਂ ਜੜ੍ਹਾਂ ਤੱਕ ਪਹੁੰਚਣ ਵਾਲੀ ਲਗਾਤਾਰ ਚਲਦੀ ਮੁਹਿੰਮ ਦਾ ਰੂਪ ਲੈ ਚੁੱਕਾ ਹੈ। ਪੁਲੀਸ ਇੱਕ ਪਾਸੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਦੂਜੇ ਪਾਸੇ ਹਥਿਆਰਾਂ, ਨਸ਼ਿਆਂ, ਪੈਸਿਆਂ ਅਤੇ ਲੌਜਿਸਟਿਕਸ ਦੇ ਨੈੱਟਵਰਕ ਨੂੰ ਤੋੜਨ ’ਤੇ ਵੀ ਪੂਰਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਇਸ ਦੌਰਾਨ 74 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਅਤੇ ਵੱਡੀ ਗਿਣਤੀ ਵਿੱਚ ਹਥਿਆਰਾਂ ਦੀ ਬਰਾਮਦਗੀ ਇਸ ਕਾਰਵਾਈ ਦੇ ਵਿਆਪਕ ਪੈਮਾਨੇ ਬਾਰੇ ਸਪੱਸ਼ਟ ਕਰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੰਗਠਿਤ ਅਪਰਾਧ ਵਿਰੁੱਧ ਸਖ਼ਤ ਅਤੇ ਨਿਰੰਤਰ ਕਾਰਵਾਈ ਨੂੰ ਕਾਨੂੰਨ ਵਿਵਸਥਾ ਦੀ ਸਭ ਤੋਂ ਪ੍ਰਮੁੱਖ ਤਰਜੀਹ ਬਣਾਇਆ ਹੈ। ‘ਗੈਂਗਸਟਰਾਂ ’ਤੇ ਵਾਰ’ ਦੀ ਅਹਿਮ ਵਿਸ਼ੇਸ਼ਤਾ ਇਸ ਦਾ ਨੈੱਟਵਰਕ-ਕੇਂਦਰਿਤ ਰੂਪ ਹੈ।

ਪੁਲੀਸ ਦੀ ਕਾਰਵਾਈ ਵਿੱਚ ਸਿਰਫ਼ ਮੁੱਖ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਉਨ੍ਹਾਂ ਦੇ ਸੰਪਰਕਾਂ ਅਤੇ ਸਹਿਯੋਗੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਸਤ ਵਿੱਚ ਮੁਹਿੰਮ ਦੇ 200 ਦਿਨ ਪੂਰੇ ਹੋਣ ਤੱਕ ਪੁਲੀਸ ਨੇ 1,09,087 ਛਾਪੇਮਾਰੀਆਂ ਕੀਤੀਆਂ ਸਨ। ਇਸ ਦੌਰਾਨ 1,532 ਐਲਾਨੀਆ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਅਤੇ ਵੱਡੀ ਗਿਣਤੀ ਵਿੱਚ ਗੈਂਗਸਟਰਾਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਲੋੜੀਂਦੇ ਅਪਰਾਧੀਆਂ ਵਿਰੁੱਧ ਕਾਰਵਾਈ ਕੀਤੀ ਗਈ।

ਪੁਲੀਸ ਦਾ ਜ਼ੋਰ ਸਿਰਫ਼ ਘਟਨਾ ਵਾਪਰਨ ਤੋਂ ਬਾਅਦ ਕਾਰਵਾਈ ’ਤੇ ਹੀ ਨਹੀਂ ਸਗੋਂ ਸੰਭਾਵੀ ਅਪਰਾਧੀ ਨੈੱਟਵਰਕ ਦੀ ਪਛਾਣ ਅਤੇ ਨਿਗਰਾਨੀ ’ਤੇ ਵੀ ਹੈ। ਸੰਗਠਿਤ ਅਪਰਾਧ ਨੂੰ ਮਜ਼ਬੂਤੀ ਦੇਣ ਵਾਲੇ ਹਥਿਆਰਾਂ ਅਤੇ ਨਸ਼ਿਆਂ ਦੇ ਨੈੱਟਵਰਕ ’ਤੇ ਕਾਰਵਾਈ ਇਸ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ। ਦੋ ਸੌ ਦਿਨਾਂ ਦੀ ਕਾਰਵਾਈ ਵਿੱਚ ਪੁਲੀਸ ਨੇ 990 ਗ਼ੈਰ-ਕਾਨੂੰਨੀ ਹਥਿਆਰਾਂ, 2739 ਕਾਰਤੂਸਾਂ, 315 ਮੈਗਜ਼ੀਨਾਂ ਅਤੇ 15 ਹੈਂਡ ਗਰਨੇਡਾਂ ਸਮੇਤ ਹੋਰ ਹਥਿਆਰ ਤੇ ਵਿਸਫੋਟਕ ਬਰਾਮਦ ਕੀਤੇ ਸਨ।

ਇਸੇ ਅਰਸੇ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ, ਅਫ਼ੀਮ, ਭੁੱਕੀ ਅਤੇ ਲੱਖਾਂ ਨਸ਼ੀਲੀਆਂ ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ। ਮੁਹਿੰਮ ਦੀ ਕਾਰਵਾਈ ਨੂੰ ਖ਼ੁਫ਼ੀਆ ਸੂਚਨਾਵਾਂ, ਮੈਪ ਕੀਤੇ ਗਏ ਟਿਕਾਣਿਆਂ, ਤਕਨੀਕ ਆਧਾਰਿਤ ਪੁਲੀਸਿੰਗ ਅਤੇ ਵੱਖ-ਵੱਖ ਪੱਧਰਾਂ ਦੇ ਤਾਲਮੇਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੁਲੀਸ ਲਈ ਇਹ ਤਰੀਕਾ ਇਸ ਲਈ ਵੀ ਅਹਿਮ ਹੈ ਕਿਉਂਕਿ ਸੰਗਠਿਤ ਅਪਰਾਧ ਦੇ ਨੈੱਟਵਰਕ ਅਕਸਰ ਇੱਕ ਥਾਂ ਤੱਕ ਸੀਮਿਤ ਨਹੀਂ ਰਹਿੰਦੇ। ਅਜਿਹੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਕਾਰਵਾਈ ਕਰਨ ਨਾਲ ਨੈੱਟਵਰਕਾਂ ਦੇ ਆਪਸੀ ਸੰਪਰਕ ਅਤੇ ਸੁਰੱਖਿਅਤ ਟਿਕਾਣਿਆਂ ਦੀ ਪਛਾਣ ਆਸਾਨ ਹੋ ਜਾਂਦੀ ਹੈ। ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਇਸ ਲੜਾਈ ਵਿੱਚ ਪੁਲੀਸ ਦੇ ਨਾਲ-ਨਾਲ

ਆਮ ਲੋਕਾਂ ਦੀ ਭੂਮਿਕਾ ਵੀ ਬੇਹੱਦ ਅਹਿਮ ਹੈ। ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਹੈਲਪ ਲਾਈਨ 93946-93946 ਰਾਹੀਂ ਲੋੜੀਂਦੇ ਅਪਰਾਧੀਆਂ, ਗੈਂਗਸਟਰਾਂ ਜਾਂ ਅਪਰਾਧਿਕ ਗਤੀਵਿਧੀਆਂ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

ਪੰਜਾਬ📍 ਪੰਜਾਬ

ਸ਼ਿਮਲਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਾਂ ਤੇ ਪੁੱਤਰ ਸਮੇਤ ਪੰਜ ਲੋਕਾਂ ਦੀ ਹੋਈ ਮੌਤ

ਸ਼ਿਮਲਾ: ਸ਼ਿਮਲਾ ਵਿੱਚ ਅੱਜ ਇੱਕ ਵਾਹਨ ਦੇ ਖਾਈ ਵਿੱਚ ਡਿੱਗਣ ਨਾਲ ਇੱਕ ਮਾਂ ਅਤੇ ਪੁੱਤਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ।
ਸ਼ਿਮਲਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਾਂ ਤੇ ਪੁੱਤਰ ਸਮੇਤ ਪੰਜ ਲੋਕਾਂ ਦੀ ਹੋਈ ਮੌਤ

ਸ਼ਿਮਲਾ: ਸ਼ਿਮਲਾ ਵਿੱਚ ਅੱਜ ਇੱਕ ਵਾਹਨ ਦੇ ਖਾਈ ਵਿੱਚ ਡਿੱਗਣ ਨਾਲ ਇੱਕ ਮਾਂ ਅਤੇ ਪੁੱਤਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਦੇ ਅਨੁਸਾਰ, ਇਹ ਹਾਦਸਾ ਦਰੋਟੀ ਖੇਤਰ ਦੇ ਪਾਨੂ ਨਾਲਾ ਨੇੜੇ ਉਸ ਸਮੇਂ ਵਾਪਰਿਆ, ਜਦੋਂ ਇੱਕ ਆਦਮੀ ਆਪਣੇ ਖੇਤ ਵਿੱਚ ਕੰਮ ਕਰਨ ਲਈ ਕੁਝ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਸੀ।

ਪੁਲਿਸ ਦੇ ਅਨੁਸਾਰ, ਇਸ ਹਾਦਸੇ ਵਿੱਚ ਦਰੋਟੀ ਦੇ ਰਹਿਣ ਵਾਲੇ ਕੁਸ਼ਲ ਅਤੇ ਉਨ੍ਹਾਂ ਦੀ ਮਾਂ ਕਲਪਨਾ ਦੇਵੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਲਾਕੇ ਵਿੱਚ ਮਜ਼ਦੂਰੀ ਕਰਨ ਵਾਲੀਆਂ ਤਿੰਨ ਨੇਪਾਲੀ ਔਰਤਾਂ – ਨਿਰਮਲਾ, ਮੀਨਾ ਅਤੇ ਰੋਸ਼ਨੀ – ਦੀ ਵੀ ਹਾਦਸੇ ਵਿੱਚ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਪਹਿਲਾਂ ਰੋਹੜੂ ਦੇ ਇੱਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਐਮਸੀ) ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਜ਼ਖਮੀਆਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ 15,000 ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ।

ਪੰਜਾਬ📍 ਪੰਜਾਬ

ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕੀਤੀ ਗਈ ਸ਼ੋਕ ਸਭਾ

ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚੂੰਘਾਂ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਸਭਾ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਅੰਮ੍ਰਿਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚੂੰਘਾਂ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਸਭਾ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਮੂਲ ਮੰਤਰ ਅਤੇ ਗੁਰ-ਮੰਤਰ ਦੇ ਜਾਪ ਕਰਕੇ ਅਰਦਾਸ ਕੀਤੀ ਗਈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਬਲਦੇਵ ਸਿੰਘ ਚੂੰਘਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਜੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ. ਚੂੰਘਾਂ ਬਹੁਤ ਹੀ ਨਿਮਰ ਸੁਭਾਅ ਦੇ ਇਨਸਾਨ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਸ. ਬਲਦੇਵ ਸਿੰਘ ਚੂੰਘਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।

ਇਸੇ ਦੌਰਾਨ ਸ਼ੋਕ ਵਜੋਂ ਬਾਅਦ ਦੁਪਹਿਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਅਦਾਰੇ ਬਾਅਦ ਦੁਪਹਿਰ ਬੰਦ ਰੱਖੇ ਗਏ। ਸ਼ੋਕ ਸਭਾ ਮੌਕੇ ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਵਧੀਕ ਸਕੱਤਰ ਭਗਵੰਤ ਸਿੰਘ ਧੰਗੇੜਾ, ਜਸਵਿੰਦਰ ਸਿੰਘ ਜੱਸੀ, ਮੀਤ ਸਕੱਤਰ ਮਨਜੀਤ ਸਿੰਘ ਤਲਵੰਡੀ, ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ ਤੇ ਲਕੀਤ ਸਿੰਘ ਬਹਿੜਵਾਲ, ਇੰਚਾਰਜ ਪ੍ਰਜਿੰਦਰ ਸਿੰਘ ਤੇ ਸਮੂਹ ਸਟਾਫ਼ ਮੌਜੂਦ ਸੀ।

ਪੰਜਾਬ📍 ਪੰਜਾਬ

ਰਾਹੁਲ ਗਾਂਧੀ ਦੀ ਇਕ ਨਵੰਬਰ ਦੀ ਰੈਲੀ ਦਾ ਭਾਜਪਾ ਨੇ ਕੀਤਾ ਵਿਰੋਧ, ਦੰਗਾ ਪੀੜਤਾਂ ਬਾਰੇ 4 ਨਵੰਬਰ ਨੂੰ ਸਮਾਗਮ ਦਾ ਕਰੇਗੀ ਆਯੋਜਨ

ਲੁਧਿਆਣਾ, 31 ਅਕਤੂਬਰ (ਰੂਪੇਸ਼ ਕੁਮਾਰ) - ਰਾਹੁਲ ਗਾਂਧੀ ਵਲੋਂ ਇਕ ਨਵੰਬਰ ਨੂੰ ਦਿੱਲੀ ਵਿਚ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਤੋਂ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ।

ਲੁਧਿਆਣਾ, 31 ਅਕਤੂਬਰ (ਰੂਪੇਸ਼ ਕੁਮਾਰ) - ਰਾਹੁਲ ਗਾਂਧੀ ਵਲੋਂ ਇਕ ਨਵੰਬਰ ਨੂੰ ਦਿੱਲੀ ਵਿਚ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਤੋਂ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਲੁਧਿਆਣਾ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਕਾਂਗਰਸ ਦੀ ਇਹ ਰੈਲੀ 1984 ਦੇ ਸਿੱਖ ਵਿਰੋਧੀ ਦੰਗਿਆਂ ਤੇ ਪੀੜਤਾਂ ਦੇ ਜ਼ਖ਼ਮ ਹਰੇ ਕਰ ਦੇਵੇਗੀ।

ਇਸ ਤੋਂ ਇਲਾਵਾ, ਭਾਜਪਾ ਵਲੋਂ 1984 ਦੇ ਸਿੱਖ ਦੰਗਿਆ ਨੂੰ ਲੈ ਕੇ ਇਕ ਸੈਮੀਨਾਰ ਦਾ ਆਯੋਜਨ 4 ਨਵੰਬਰ ਨੂੰ ਕੀਤਾ ਜਾ ਰਿਹਾ ਹੈ, ਜਿਸ ਵਿਚ ਸੀਨੀਅਰ ਭਾਜਪਾ ਆਗੂ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਨ ਕਰਨਗੇ।

ਉੱਥੇ ਹੀ, ਆਮ ਆਦਮੀ ਪਾਰਟੀ ਵਲੋਂ 40 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰਨ ਬਾਰੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਵੱ ਇਹ ਜਲਦਬਾਜ਼ੀ ਇਨ੍ਹਾਂ ਆਗੂਆਂ ਦੇ ਪਲਾਇਣ ਨੂੰ ਰੋਕਣ ਵਾਸਤੇ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵੀ ਸਾਧਿਆ।

ਪੰਜਾਬ📍 ਪੰਜਾਬ

ਮਾਨਸਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਵੰਡਾਇਆ ਦੁੱਖ; ਕਿਹਾ- ਨਸ਼ੇ ਖਿਲਾਫ਼ ਪੂਰੇ ਪੰਜਾਬ ਦੀ ਲੜਾਈ

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰ ਸੁਰਜੀਤ ਲਹਿਰ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਮਾਨਸਾ ਪਹੁੰਚੇ। ਉਨ੍ਹਾਂ ਨੇ ਨਸ਼ਾ ਤਸਕਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
ਮਾਨਸਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਵੰਡਾਇਆ ਦੁੱਖ; ਕਿਹਾ- ਨਸ਼ੇ ਖਿਲਾਫ਼ ਪੂਰੇ ਪੰਜਾਬ ਦੀ ਲੜਾਈ

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰ ਸੁਰਜੀਤ ਲਹਿਰ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਮਾਨਸਾ ਪਹੁੰਚੇ। ਉਨ੍ਹਾਂ ਨੇ ਨਸ਼ਾ ਤਸਕਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਇਨਸਾਫ਼ ਦੀ ਇਸ ਜੰਗ ਵਿੱਚ ਉਹ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਸੂਬੇ ਅੰਦਰ ਦਿਨ-ਬ-ਦਿਨ ਵਧ ਰਹੇ ਨਸ਼ਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਨਸ਼ਿਆਂ ਦੇ ਇਸ ਕੋਹੜ ਨੂੰ ਜੜ੍ਹੋਂ ਖ਼ਤਮ ਕਰਨਾ ਕੇਵਲ ਕਿਸੇ ਇੱਕ ਵਿਅਕਤੀ ਜਾਂ ਸੰਗਠਨ ਦੇ ਵੱਸ ਦੀ ਗੱਲ ਨਹੀਂ ਹੈ, ਸਗੋਂ ਇਸ ਲਾਹਣਤ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਹਰ ਵਰਗ ਨੂੰ ਸਾਂਝੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।

ਜ਼ਿਕਰਯੋਗ ਹੈ ਕਿ ਬੀਤੀ 13 ਅਕਤੂਬਰ ਨੂੰ ਮਾਨਸਾ ਵਿਖੇ ਨਸ਼ਾ ਤਸਕਰਾਂ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦਰਦਨਾਕ ਕਾਂਡ ਤੋਂ ਬਾਅਦ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਮਾਨਸਾ ਵਿਖੇ ਪੱਕਾ ਮੋਰਚਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨਸਾਫ਼ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਸ਼ਨੀਵਾਰ ਨੂੰ 18ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਮੋਰਚੇ ਵਿੱਚ ਸ਼ਾਮਲ ਹੋਏ, ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਇਸ ਸੰਘਰਸ਼ ਨੂੰ ਆਪਣਾ ਪੂਰਨ ਸਮਰਥਨ ਦਿੱਤਾ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਨਸ਼ੇ ਦਾ ਖ਼ਾਤਮਾ ਕਰਨ ਲਈ ਸਮਾਜ ਦੇ ਹਰੇਕ ਨਾਗਰਿਕ ਨੂੰ ਆਪਣਾ ਫ਼ਰਜ਼ ਪਛਾਣਨਾ ਹੋਵੇਗਾ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਇੱਕ ਮੰਚ ‘ਤੇ ਆਉਣ, ਕਿਉਂਕਿ ਨਸ਼ਿਆਂ ਖ਼ਿਲਾਫ਼ ਸੰਘਰਸ਼ ਕਿਸੇ ਇੱਕ ਖ਼ਾਸ ਸਿਆਸੀ ਧਿਰ ਦਾ ਨਹੀਂ, ਸਗੋਂ ਪੂਰੇ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਸਭ ਨੂੰ ਮਿਲ ਕੇ ਸਾਂਝੇ ਹੰਭਲੇ ਮਾਰਨੇ ਪੈਣਗੇ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਰਹੂਮ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਵਿਖੇ ਚੱਲ ਰਹੇ ਮੋਰਚੇ ਵਿੱਚ ਹਰੇਕ ਇਨਸਾਫ਼ਪਸੰਦ ਇਨਸਾਨ ਨੂੰ ਆਪਣੀ ਸ਼ਮੂਲੀਅਤ ਦਰਜ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਇਸ ਧਰਨੇ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਸਾਰੇ ਸਿਆਸਤਦਾਨਾਂ ਨੂੰ ਬੇਨਤੀ ਕੀਤੀ ਕਿ ਉਹ ਪਾਰਟੀਬਾਜ਼ੀ ਅਤੇ ਸਿਆਸਤ ਤੋਂ ਉੱਪਰ ਉੱਠ ਕੇ ਇਸ ਮਸਲੇ ‘ਤੇ ਡਟ ਕੇ ਆਵਾਜ਼ ਬੁਲੰਦ ਕਰਨ। ਉਨ੍ਹਾਂ ਦੁਹਰਾਇਆ ਕਿ ਇਸ ਨਾਜ਼ੁਕ ਸਮੇਂ ਸਭ ਤੋਂ ਵੱਡੀ ਤਰਜੀਹ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਨਾ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ਼ ਦਿਵਾਉਣਾ ਹੈ।

ਪੰਜਾਬ📍 ਪੰਜਾਬ

ਚੰਡੀਗੜ੍ਹ ਦੀਆਂ ਹੈਰੀਟੇਜ ਕੁਰਸੀਆਂ ਵਿਦੇਸ਼ ’ਚ ਨਿਲਾਮੀ ਲਈ ਤਿਆਰ

ਯੂਟੀ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਅਜੇ ਪਾਲ ਜੱਗਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲਕਜ਼ਮਬਰਗ ਵਿੱਚ 'ਲਕਸ-ਆਕਸ਼ਨ' ਦੁਆਰਾ ਨਿਲਾਮੀ ਲਈ ਸੂਚੀਬੱਧ, ਪ੍ਰਸਿੱਧ ਆਰਕੀਟੈਕਟ ਪੀਅਰੇ ਜੇਨਰੇਟ ਦੁਆਰਾ ਡਿਜ਼ਾਈਨ ਕੀਤੀਆਂ ਦੋ ਹੈਰੀਟੇਜ ਕੁਰਸੀਆਂ ਦੀ ਨਿਲਾਮੀ ਨੂੰ ਰੋਕਣ ਲਈ ਤੁਰੰਤ ਦਖ਼ਲ ਦੇਵੇ।
ਚੰਡੀਗੜ੍ਹ ਦੀਆਂ ਹੈਰੀਟੇਜ ਕੁਰਸੀਆਂ ਵਿਦੇਸ਼ ’ਚ ਨਿਲਾਮੀ ਲਈ ਤਿਆਰ

ਯੂਟੀ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਅਜੇ ਪਾਲ ਜੱਗਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲਕਜ਼ਮਬਰਗ ਵਿੱਚ 'ਲਕਸ-ਆਕਸ਼ਨ' ਦੁਆਰਾ ਨਿਲਾਮੀ ਲਈ ਸੂਚੀਬੱਧ, ਪ੍ਰਸਿੱਧ ਆਰਕੀਟੈਕਟ ਪੀਅਰੇ ਜੇਨਰੇਟ ਦੁਆਰਾ ਡਿਜ਼ਾਈਨ ਕੀਤੀਆਂ ਦੋ ਹੈਰੀਟੇਜ ਕੁਰਸੀਆਂ ਦੀ ਨਿਲਾਮੀ ਨੂੰ ਰੋਕਣ ਲਈ ਤੁਰੰਤ ਦਖ਼ਲ ਦੇਵੇ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਵਿਦੇਸ਼ ਅਤੇ ਸੱਭਿਆਚਾਰ ਮੰਤਰਾਲਿਆਂ ਦੇ ਸਕੱਤਰਾਂ ਨੂੰ ਭੇਜੀ ਇੱਕ ਪੱਤਰ-ਪ੍ਰਤੀਨਿਧਤਾ ਵਿੱਚ, ਜੱਗਾ ਨੇ ਐੱਫਆਈਆਰ ਦਰਜ ਕਰਨ, ਪੁਲੀਸ ਜਾਂਚ ਕਰਵਾਉਣ ਅਤੇ ਕੁਰਸੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਕੂਟਨੀਤਕ ਦਖ਼ਲ ਦੀ ਮੰਗ ਕੀਤੀ ਹੈ।

ਸਾਗਵਾਨ ਦੀ ਲੱਕੜ ਤੋਂ ਬਣੀਆਂ ਦੋ "ਆਫਿਸ ਕੇਨ ਚੇਅਰਜ਼", ਜੋ ਲਗਭਗ 1955 ਦੀਆਂ ਹਨ, ਨੂੰ 8,000 ਤੋਂ 10,000 ਯੂਰੋ ਦੀ ਅਨੁਮਾਨਿਤ ਕੀਮਤ ਨਾਲ ਲੋਟ ਨੰਬਰ 88 (ਰੈਫਰੈਂਸ ) ਵਜੋਂ ਸੂਚੀਬੱਧ ਕੀਤਾ ਗਿਆ ਹੈ। ਜੱਗਾ ਨੇ ਕੁਰਸੀਆਂ 'ਤੇ ਪੇਂਟ ਕੀਤੀ ਪੰਜਾਬੀ ਲਿਖਤ "ਕਿ: ਭ: 6" (ਕਿ: ਭ: 6) ਵੱਲ ਧਿਆਨ ਦਿਵਾਇਆ ਹੈ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਿਸਾਨ ਭਵਨ ਨਾਲ ਉਨ੍ਹਾਂ ਦੇ ਸਬੰਧ ਨੂੰ ਸਾਬਤ ਕਰ ਸਕਦੀ ਹੈ।

ਇਸ ਨਿਲਾਮੀ ਨੂੰ ਪੰਜਾਬ ਦੀ ਵਿਰਾਸਤ ਲਈ ਚਿੰਤਾ ਦਾ ਦਾ ਮਾਮਲਾ ਦੱਸਦਿਆਂ, ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੁਰਸੀਆਂ ਦੀ ਉਤਪਤੀ ਅਤੇ ਮਲਕੀਅਤ ਦੀ ਪੜਤਾਲ ਹੋਣ ਤੱਕ ਨਿਲਾਮੀ ਘਰ ਨਾਲ ਤੁਰੰਤ ਸੰਪਰਕ ਕਰਕੇ ਵਿਕਰੀ ਨੂੰ ਰੋਕਣ ਦੀ ਮੰਗ ਕਰੇ।

ਉਨ੍ਹਾਂ ਨੇ ਕੰਸਾਈਨਰ (ਮਾਲ ਭੇਜਣ ਵਾਲੇ) ਦੀ ਪਛਾਣ, ਮਲਕੀਅਤ ਦੀ ਪੂਰੀ ਲੜੀ ਅਤੇ ਉਸ ਨਿੱਜੀ ਸੰਗ੍ਰਹਿ ਨਾਲ ਸਬੰਧਤ ਦਸਤਾਵੇਜ਼ਾਂ ਦਾ ਖੁਲਾਸਾ ਕਰਨ ਦੀ ਵੀ ਮੰਗ ਕੀਤੀ ਹੈ, ਜਿੱਥੋਂ ਇਹ ਕੁਰਸੀਆਂ 2007 ਵਿੱਚ ਆਈਆਂ ਦੱਸੀਆਂ ਜਾਂਦੀਆਂ ਹਨ।

ਜੱਗਾ ਨੇ ਤਰਕ ਦਿੱਤਾ ਹੈ ਕਿ ਜੇ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਕੁਰਸੀਆਂ ਸਰਕਾਰੀ ਜਾਇਦਾਦ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਨੂੰਨੀ ਅਧਿਕਾਰ ਦੇ ਹਟਾਇਆ ਗਿਆ ਸੀ, ਤਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਹਟਾਉਣਾ ਫੌਜਦਾਰੀ ਕਾਰਵਾਈ ਦਾ ਆਧਾਰ ਬਣਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਫਰਨੀਚਰ ਅੰਤਰਰਾਸ਼ਟਰੀ ਨਿਲਾਮੀ ਬਾਜ਼ਾਰ ਤੱਕ ਕਿਵੇਂ ਪਹੁੰਚਿਆ, ਇਸ ਦੀ ਜਾਂਚ ਦਾ ਕੰਮ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਨੂੰ ਸੌਂਪਿਆ ਜਾਵੇ।

ਉਨ੍ਹਾਂ ਨੇ ਸੂਬਾ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਲਕਜ਼ਮਬਰਗ ਅਧਿਕਾਰੀਆਂ ਨਾਲ ਕੂਟਨੀਤਕ ਦਖ਼ਲ ਲਈ ਵਿਦੇਸ਼ ਮੰਤਰਾਲੇ ਕੋਲ ਮਾਮਲਾ ਚੁੱਕੇ ਅਤੇ ਲਾਗੂ ਸੱਭਿਆਚਾਰਕ-ਜਾਇਦਾਦ ਢਾਂਚੇ ਤਹਿਤ ਸੱਭਿਆਚਾਰ ਮੰਤਰਾਲੇ ਤੋਂ ਸਹਾਇਤਾ ਮੰਗੇ।

ਦੋ ਕੁਰਸੀਆਂ ਨੂੰ ਵਾਪਸ ਲਿਆਉਣ ਤੋਂ ਇਲਾਵਾ, ਜੱਗਾ ਨੇ ਚੰਡੀਗੜ੍ਹ ਦੀਆਂ ਪ੍ਰਸ਼ਾਸਕੀ ਇਮਾਰਤਾਂ ਤੋਂ ਸ਼ੁਰੂ ਹੋਏ ਪੀਅਰੇ ਜੇਨਰੇਟ ਦੇ ਹੋਰ ਫਰਨੀਚਰ ਦੀ ਪਛਾਣ ਕਰਨ ਲਈ ਇੱਕ ਵਿਆਪਕ ਅਭਿਆਸ ਦੀ ਮੰਗ ਕੀਤੀ ਹੈ ਜੋ ਵਿਦੇਸ਼ਾਂ ਵਿੱਚ ਨਿੱਜੀ ਸੰਗ੍ਰਹਿ ਵਿੱਚ ਚਲੇ ਗਏ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਫਰਨੀਚਰ ਦੀ ਇਤਿਹਾਸਕ ਅਹਿਮੀਅਤ ਇਸ ਦੇ ਵਪਾਰਕ ਮੁੱਲ ਤੋਂ ਕਿਤੇ ਵੱਧ ਹੈ ਅਤੇ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੀ ਸੰਸਥਾਗਤ ਵਿਰਾਸਤ ਦਾ ਹਿੱਸਾ ਸਾਬਤ ਹੋਣ ਵਾਲੀ ਕਿਸੇ ਵੀ ਵਸਤੂ ਨੂੰ ਭਾਰਤ ਵਾਪਸ ਲਿਆਂਦਾ ਜਾਵੇ।

ਮਨੋਰੰਜਨ📍 ਪੰਜਾਬ

ਏਸੀ ਨੂੰ ਇੰਝ ਹੀ ਬੰਦ ਕਰਕੇ ਨਾ ਛੱਡੋ, ਇਨ੍ਹਾਂ ਗਲਤੀਆਂ ਨਾਲ ਹੋ ਸਕਦਾ ਹੈ ਨੁਕਸਾਨ

ਕਈ ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ, ਗਰਮੀਆਂ ਦੀ ਸ਼ੁਰੂਆਤ ਵਿੱਚ ਹੀ ਆਪਣੇ ਏਸੀ ਨੂੰ ਸਿੱਧਾ ਚਲਾਉਣਾ ਉਚਿਤ ਨਹੀਂ ਹੈ। ਗਰਮੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ, ਕਿਸੇ ਮਾਹਰ ਤਕਨੀਸ਼ੀਅਨ ਤੋਂ ਇਸ ਦੀ ਸਰਵਿਸ ਜ਼ਰੂਰ ਕਰਵਾਓ।
ਏਸੀ ਨੂੰ ਇੰਝ ਹੀ ਬੰਦ ਕਰਕੇ ਨਾ ਛੱਡੋ, ਇਨ੍ਹਾਂ ਗਲਤੀਆਂ ਨਾਲ ਹੋ ਸਕਦਾ ਹੈ ਨੁਕਸਾਨ

ਕਈ ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ, ਗਰਮੀਆਂ ਦੀ ਸ਼ੁਰੂਆਤ ਵਿੱਚ ਹੀ ਆਪਣੇ ਏਸੀ ਨੂੰ ਸਿੱਧਾ ਚਲਾਉਣਾ ਉਚਿਤ ਨਹੀਂ ਹੈ। ਗਰਮੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ, ਕਿਸੇ ਮਾਹਰ ਤਕਨੀਸ਼ੀਅਨ ਤੋਂ ਇਸ ਦੀ ਸਰਵਿਸ ਜ਼ਰੂਰ ਕਰਵਾਓ। ਗੈਸ ਦਾ ਦਬਾਅ, ਫਿਲਟਰ, ਕੋਇਲ, ਵਾਇਰਿੰਗ ਅਤੇ ਪਾਣੀ ਨਿਕਾਸੀ ਪ੍ਰਣਾਲੀ ਦੀ ਜਾਂਚ ਕਰਵਾਓ; ਉਸ ਤੋਂ ਬਾਅਦ ਹੀ ਏਸੀ ਦੀ ਵਰਤੋਂ ਸ਼ੁਰੂ ਕਰੋ। ਇਹਨਾਂ ਸਧਾਰਨ ਗੱਲਾਂ ਦਾ ਧਿਆਨ ਰੱਖ ਕੇ, ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਤੁਹਾਡਾ ਏਸੀ ਚੰਗੀ ਹਾਲਤ ਵਿੱਚ ਰਹੇ।

ਭੀਲਵਾੜਾ: ਸਰਦੀਆਂ ਦੀ ਆਮਦ ਦੇ ਨਾਲ ਹੀ, ਜ਼ਿਆਦਾਤਰ ਘਰਾਂ ਵਿੱਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਬੰਦ ਹੋ ਜਾਂਦੀ ਹੈ। ਗਰਮੀਆਂ ਦੌਰਾਨ ਦਿਨ-ਰਾਤ ਚੱਲਣ ਵਾਲੇ ਇਹ ਏਅਰ ਕੰਡੀਸ਼ਨਰ ਹੁਣ ਕਈ ਮਹੀਨਿਆਂ ਤੱਕ ਬੰਦ ਪਏ ਰਹਿਣਗੇ। ਇਸ ਲਈ, ਇਨ੍ਹਾਂ ਨੂੰ ਸਹੀ ਢੰਗ ਨਾਲ ਸੰਭਾਲ ਕੇ ਰੱਖਣਾ ਜ਼ਰੂਰੀ ਹੈ, ਤਾਂ ਜੋ ਅਗਲੀਆਂ ਗਰਮੀਆਂ ਵਿੱਚ ਜਦੋਂ ਤੁਹਾਨੂੰ ਇਨ੍ਹਾਂ ਦੀ ਦੁਬਾਰਾ ਲੋੜ ਪਵੇ, ਤਾਂ ਕੋਈ ਸਮੱਸਿਆ ਨਾ ਆਵੇ। ਥੋੜ੍ਹੀ ਜਿਹੀ ਦੇਖਭਾਲ ਅਤੇ ਸਾਵਧਾਨੀ ਵਰਤ ਕੇ, ਤੁਸੀਂ ਆਪਣੇ ਏਅਰ ਕੰਡੀਸ਼ਨਰ ਨੂੰ ਲੰਬੇ ਸਮੇਂ ਤੱਕ ਚੰਗੀ ਹਾਲਤ ਵਿੱਚ ਰੱਖ ਸਕਦੇ ਹੋ।

ਸਰਦੀਆਂ ਦੌਰਾਨ ਆਪਣੇ ਏਸੀ ਨੂੰ ਲੰਬੇ ਸਮੇਂ ਲਈ ਬੰਦ ਰੱਖਣ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਇਸਦੇ ਫਿਲਟਰ ਚੰਗੀ ਤਰ੍ਹਾਂ ਸਾਫ਼ ਕੀਤੇ ਗਏ ਹੋਣ। ਫਿਲਟਰਾਂ ਵਿੱਚ ਧੂੜ-ਮਿੱਟੀ ਜਮ੍ਹਾਂ ਹੋ ਜਾਂਦੀ ਹੈ, ਜੋ ਬਾਅਦ ਵਿੱਚ ਠੰਡਕ ਦੇਣ ਦੀ ਸਮਰੱਥਾ ਨੂੰ ਘਟਾ ਸਕਦੀ ਹੈ। ਫਿਲਟਰਾਂ ਨੂੰ ਬਾਹਰ ਕੱਢੋ, ਉਨ੍ਹਾਂ ਨੂੰ ਪਾਣੀ ਨਾਲ ਧੋਵੋ ਅਤੇ ਵਾਪਸ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁੱਕਣ ਦਿਓ। ਇਸ ਨਾਲ ਏਸੀ ਯੂਨਿਟ ਦੇ ਅੰਦਰ ਗੰਦਗੀ ਜਮ੍ਹਾਂ ਹੋਣ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

ਆਪਣੇ ਏਸੀ ਨੂੰ ਬੰਦ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਇਸ ਦੇ ਅੰਦਰ ਕੋਈ ਨਮੀ ਨਾ ਬਚੀ ਹੋਵੇ। ਜੇਕਰ ਤੁਹਾਡੇ ਏਸੀ ਵਿੱਚ 'ਫੈਨ' ਜਾਂ 'ਡਰਾਈ' ਮੋਡ ਹੈ, ਤਾਂ ਤੁਸੀਂ ਮੈਨੂਅਲ ਵਿੱਚ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਦੀ ਵਰਤੋਂ ਕਰ ਸਕਦੇ ਹੋ। ਅੰਦਰ ਰਹਿ ਗਈ ਨਮੀ ਕਾਰਨ ਉੱਲੀ ਪੈਦਾ ਹੋ ਸਕਦੀ ਹੈ ਅਤੇ ਬਦਬੂ ਆ ਸਕਦੀ ਹੈ। ਇਸ ਲਈ, ਲੰਬੇ ਸਮੇਂ ਲਈ ਏਸੀ ਬੰਦ ਕਰਨ ਤੋਂ ਪਹਿਲਾਂ ਇਹ ਪੱਕਾ ਕਰ ਲਵੋ ਕਿ ਉਹ ਪੂਰੀ ਤਰ੍ਹਾਂ ਸੁੱਕਾ ਹੋਵੇ।

ਏਸੀ ਨੂੰ ਸਿਰਫ਼ ਰਿਮੋਟ ਨਾਲ ਬੰਦ ਕਰਨਾ ਹੀ ਕਾਫ਼ੀ ਨਹੀਂ ਹੈ। ਇਸ ਦੀ ਬਜਾਏ, ਮੁੱਖ ਪਾਵਰ ਸਵਿੱਚ ਨੂੰ ਬੰਦ ਕਰਨਾ ਬਿਹਤਰ ਹੁੰਦਾ ਹੈ। ਜੇਕਰ ਇਹ ਪਲੱਗ ਰਾਹੀਂ ਜੁੜਿਆ ਹੋਇਆ ਹੈ, ਤਾਂ ਤੁਸੀਂ ਇਸਨੂੰ ਸੁਰੱਖਿਅਤ ਢੰਗ ਨਾਲ ਪਲੱਗ ਤੋਂ ਵੱਖ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਬਿਜਲੀ ਦੀ ਬੇਲੋੜੀ ਖਪਤ ਘਟਦੀ ਹੈ ਅਤੇ ਵੋਲਟੇਜ ਵਿੱਚ ਉਤਰਾਅ-ਚੜ੍ਹਾਅ ਕਾਰਨ ਹੋਣ ਵਾਲੇ ਨੁਕਸਾਨ ਦਾ ਖਤਰਾ ਵੀ ਘੱਟ ਜਾਂਦਾ ਹੈ।

ਸਪਲਿਟ ਏਸੀ ਦੀ ਬਾਹਰੀ ਯੂਨਿਟ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਵਿੱਚ ਧੂੜ, ਸੁੱਕੇ ਪੱਤੇ ਅਤੇ ਕੂੜਾ-ਕਰਕਟ ਜਮ੍ਹਾਂ ਹੋ ਸਕਦੇ ਹਨ; ਇਸ ਲਈ, ਇਸਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਸਾਫ਼ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਹਵਾ ਦੇ ਆਉਣ-ਜਾਣ ਦਾ ਰਸਤਾ ਬੰਦ ਨਾ ਹੋਵੇ। ਯੂਨਿਟ ਨੂੰ ਪਲਾਸਟਿਕ ਜਾਂ ਕਿਸੇ ਅਜਿਹੀ ਹੋਰ ਚੀਜ਼ ਨਾਲ ਪੂਰੀ ਤਰ੍ਹਾਂ ਨਾ ਢੱਕੋ ਜਿਸ ਨਾਲ ਹਵਾ ਦਾ ਵਹਾਅ ਰੁਕ ਜਾਵੇ।

ਜੇਕਰ ਏਸੀ ਨੂੰ ਲੰਬੇ ਸਮੇਂ ਤੱਕ ਵਰਤੋਂ ਵਿੱਚ ਨਹੀਂ ਲਿਆਉਣਾ ਹੈ, ਤਾਂ ਤੁਸੀਂ ਇਸਦੀ ਧੂੜ ਤੋਂ ਸੁਰੱਖਿਆ ਲਈ ਅੰਦਰੂਨੀ ਯੂਨਿਟ ਨੂੰ ਇੱਕ ਹਲਕੇ ਅਤੇ ਹਵਾਦਾਰ (ਜਿਸ ਵਿੱਚੋਂ ਹਵਾ ਲੰਘ ਸਕੇ) ਕਵਰ ਨਾਲ ਢੱਕ ਸਕਦੇ ਹੋ। ਧਿਆਨ ਰੱਖੋ ਕਿ ਕਵਰ ਸਾਫ਼ ਅਤੇ ਸੁੱਕਾ ਹੋਵੇ। ਬਾਹਰੀ ਯੂਨਿਟ ਨੂੰ ਵੀ ਮੀਂਹ, ਧੂੜ ਅਤੇ ਕੂੜੇ-ਕਰਕਟ ਤੋਂ ਬਚਾਉਣ ਲਈ ਢੁਕਵੀਂ ਸੁਰੱਖਿਆ ਦਿੱਤੀ ਜਾ ਸਕਦੀ ਹੈ, ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਸਦੀ ਹਵਾ ਨਿਕਲਣ ਦੀ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਾ ਆਵੇ।

ਸਰਦੀਆਂ ਲਈ ਆਪਣੇ ਏਸੀ ਨੂੰ ਬੰਦ ਕਰਨ ਤੋਂ ਪਹਿਲਾਂ, ਇਸ ਦੀਆਂ ਪਾਈਪਾਂ, ਤਾਰਾਂ ਅਤੇ ਪਾਣੀ ਨਿਕਾਸੀ ਲਾਈਨ ਦੀ ਜਾਂਚ ਕਰੋ। ਦੇਖੋ ਕਿ ਕਿਤੇ ਕੋਈ ਤਾਰ ਕੱਟੀ ਹੋਈ ਤਾਂ ਨਹੀਂ, ਕੋਈ ਲੀਕੇਜ ਤਾਂ ਨਹੀਂ, ਜਾਂ ਨੁਕਸਾਨ ਦੇ ਕੋਈ ਹੋਰ ਸੰਕੇਤ ਤਾਂ ਨਹੀਂ ਹਨ। ਜੇਕਰ ਤੁਹਾਨੂੰ ਕੋਈ ਸਮੱਸਿਆ ਨਜ਼ਰ ਆਉਂਦੀ ਹੈ, ਤਾਂ ਉਸ ਨੂੰ ਤੁਰੰਤ ਠੀਕ ਕਰਵਾ ਲਓ; ਇਸ ਨਾਲ ਅਗਲੀਆਂ ਗਰਮੀਆਂ ਵਿੱਚ ਜਦੋਂ ਤੁਸੀਂ ਦੁਬਾਰਾ ਏਸੀ ਚਲਾਓਗੇ, ਤਾਂ ਤੁਹਾਨੂੰ ਕਿਸੇ ਅਚਾਨਕ ਆਉਣ ਵਾਲੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਅਕਸਰ, ਸਰਦੀਆਂ ਦੌਰਾਨ, ਲੋਕ ਆਪਣੇ ਏਅਰ ਕੰਡੀਸ਼ਨਿੰਗ ਯੂਨਿਟਾਂ ਦੇ ਹੇਠਾਂ ਜਾਂ ਆਲੇ-ਦੁਆਲੇ ਕੁਝ ਸਮਾਨ ਰੱਖ ਦਿੰਦੇ ਹਨ। ਇਹ ਯਕੀਨੀ ਬਣਾਓ ਕਿ ਅੰਦਰੂਨੀ (ਇਨਡੋਰ) ਅਤੇ ਬਾਹਰੀ (ਆਊਟਡੋਰ) ਦੋਵਾਂ ਯੂਨਿਟਾਂ ਦੇ ਆਲੇ-ਦੁਆਲੇ ਕਾਫ਼ੀ ਖਾਲੀ ਥਾਂ ਹੋਵੇ। ਬਾਹਰੀ ਯੂਨਿਟ ਦੇ ਉੱਪਰ ਕੋਈ ਵੀ ਭਾਰੀ ਚੀਜ਼ ਨਾ ਰੱਖੋ। ਅਜਿਹਾ ਕਰਨ ਨਾਲ ਯੂਨਿਟ ਨੂੰ ਨੁਕਸਾਨ ਪਹੁੰਚਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਅਗਲੇ ਮੌਸਮ ਦੌਰਾਨ ਹਵਾ ਦੇ ਵਹਾਅ (ਏਅਰਫਲੋ) ਨਾਲ ਜੁੜੀਆਂ ਸੰਭਾਵਿਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਮਨੋਰੰਜਨ📍 ਪੰਜਾਬ

ਪੇਟੀ ਦੀ ਬੁੱਕਲ ’ਚ ਸਾਂਭੀਆਂ ਹੋਈਆਂ ਯਾਦਾਂ

ਇਹ ਸੱਚ ਹੈ ਕਿ ਪੇਟੀ ਅੰਦਰਲੀ ਹਰ ਚੀਜ਼ ਬੀਤੇ ਵੇਲਿਆਂ ਦੀਆਂ ਰੌਣਕਾਂ ਚੇਤੇ ਕਰਵਾਉਂਦੀ ਹੈ। ਸਫ਼ਾਈ ਕਰਦਿਆਂ ਕਰਾਉਂਦਿਆਂ ਸੋਚਿਆ ਦੀਵਾਲੀ ਆ ਰਹੀ ਹੈ। ਬਰਸਾਤ ਲੰਘੀ ਹੈ ਕਿਉਂ ਨਾ ਪੇਟੀ ਵਾਲੇ ਕੱਪੜਿਆਂ ਨੂੰ ਵੀ ਧੁੱਪ ਲਵਾ ਲਈਏ।
ਪੇਟੀ ਦੀ ਬੁੱਕਲ ’ਚ ਸਾਂਭੀਆਂ ਹੋਈਆਂ ਯਾਦਾਂ

ਇਹ ਸੱਚ ਹੈ ਕਿ ਪੇਟੀ ਅੰਦਰਲੀ ਹਰ ਚੀਜ਼ ਬੀਤੇ ਵੇਲਿਆਂ ਦੀਆਂ ਰੌਣਕਾਂ ਚੇਤੇ ਕਰਵਾਉਂਦੀ ਹੈ। ਸਫ਼ਾਈ ਕਰਦਿਆਂ ਕਰਾਉਂਦਿਆਂ ਸੋਚਿਆ ਦੀਵਾਲੀ ਆ ਰਹੀ ਹੈ। ਬਰਸਾਤ ਲੰਘੀ ਹੈ ਕਿਉਂ ਨਾ ਪੇਟੀ ਵਾਲੇ ਕੱਪੜਿਆਂ ਨੂੰ ਵੀ ਧੁੱਪ ਲਵਾ ਲਈਏ।

ਉਦੋਂ ਜਿਵੇਂ ਆਮ ਕਰਕੇ ਮਾਵਾਂ ਆਖਦੀਆਂ ਹੁੰਦੀਆਂ ਸਨ, ‘ਕੁੜੀਆਂ ਨੂੰ ਪੜ੍ਹਾਈ ਦੇ ਨਾਲ ਹਰ ਕੰਮ ਆਉਣਾ ਜ਼ਰੂਰੀ ਹੈ।’ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਹੁੰਦਾ ਸੀ ਕਿ ਸਹੁਰੇ ਘਰ ਵਸਣਾ ਹੀ ਇਨ੍ਹਾਂ ਹੱਥੀਂ ਬਣਾਈਆਂ ਚੀਜ਼ਾਂ ਦੇ ਸਿਰ ’ਤੇ ਹੈ, ਪਰ ਸ਼ਾਇਦ ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ। ਵਸਾਉਣਾ ਤਾਂ ਸਲੀਕੇ ਨੇ ਹੁੰਦਾ ਹੈ। ਜੇ ਦੋਵੇਂ ਪਾਸੇ ਸਲੀਕਾ ਹੋਵੇ ਅਤੇ ਰਿਸ਼ਤਿਆਂ ਦੀ ਮਰਿਆਦਾ ਦਾ ਪਤਾ ਹੋਵੇ। ਕਿਸੇ ਸਮੇਂ ਪਿੱਛੇ ਹਟਣ ਦੀ ਹਿੰਮਤ ਹੋਵੇ, ਕਿਸੇ ਸਮੇਂ ਪਰਿਵਾਰ ਦੇ ਅੱਗੇ ਹੋ ਕੇ ਖੜ੍ਹਨ ਦੀ ਜੁਰੱਅਤ ਵੀ ਹੋਵੇ। ਆਪਣੇ ਆਪ ’ਤੇ ਐਨਾ ਕੁ ਕਾਬੂ ਰੱਖਣਾ ਆਉਂਦਾ ਹੋਵੇ ਕਿ ਮੁਆਫ਼ੀ ਮੰਗਣ ਮੰਗਾਉਣ ਵਾਲੀ ਨੌਬਤ ਹੀ ਨਾ ਆਵੇ। ਰੱਬ ਦੀ ਬਖ਼ਸ਼ੀ ਬਹੁਤ ਵੱਡੀ ਬਖ਼ਸ਼ਿਸ਼ ਜਿਹਦੇ ਸਿਰ ’ਤੇ ਅਸੀਂ ਦੁਨੀਆ ਘੁੰਮਾਉਣ ਦੇ ਮਨਸੂਬੇ ਬੰਨ੍ਹ ਲੈਂਦੇ ਹਾਂ। ਸਾਨੂੰ ਆਪਣੇ ਕੋਲ ਵੱਧ ਅਤੇ ਦੂਜਿਆਂ ਕੋਲ ਹਮੇਸ਼ਾ ਘੱਟ ਜਾਪਦੀ ਹੈ। ਇਸ ਪਿਆਰੀ ਜਿਹੀ ਅਕਲ ਨਾਮੀ ਅਦ੍ਰਿਸ਼ ਵਸਤੂ ਨੂੰ ਵਰਤ ਲਈਏ ਤਾਂ ਬਹੁਤੀਆਂ ਸਮੱਸਿਆਵਾਂ ਕੋਲ ਆ ਕੇ ਵੀ ਵਾਪਸ ਮੁੜ ਜਾਂਦੀਆਂ ਹਨ। ਭਾਵੇਂ ਅਕਲ ਦਿਸਦੀ ਨਹੀਂ, ਪਰ ਇਸ ਨੂੰ ਸਮੇਂ ਸਿਰ ਵਰਤਣ ਅਤੇ ਨਾ-ਵਰਤਣ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ।

ਖ਼ੈਰ ਵਾਪਸ ਪੇਟੀ ਵਾਲੇ ਸਾਮਾਨ ਦੀ ਗੱਲ ਕਰਦੇ ਹਾਂ। ਇਹ ਸਿਰਫ਼ ਇੱਕ ਘਰ ਦੀ ਪੇਟੀ ਦੀ ਗੱਲ ਨਹੀਂ ਪੰਜਾਬ ਦੇ ਬਹੁਤੇ ਘਰਾਂ ਦੀਆਂ ਪੇਟੀਆਂ ਦੀ ਗੱਲ ਹੈ। ਜਿਹੜੀਆਂ ਕੁੜੀਆਂ ਨੇ ਪੇਟੀਆਂ ਵਿਚਲਾ ਸਾਮਾਨ ਆਪਣੇ ਹੱਥੀਂ ਤਿਆਰ ਕੀਤਾ ਹੁੰਦੈ, ਉਨ੍ਹਾਂ ਅੰਦਰ ਰੀਝ ਵੀ ਹੁੰਦੀ ਹੈ ਕਿ ਉਨ੍ਹਾਂ ਦੇ ਸਹੁਨਰੇਪਣ ਦੀ ਥੋੜ੍ਹੀ ਬਹੁਤੀ ਤਾਰੀਫ਼ ਵੀ ਹੋਵੇ। ਤਿੰਨ-ਚਾਰ ਦਹਾਕੇ ਪਹਿਲਾਂ ਇਹ ਗੱਲਾਂ ਪਿੰਡਾਂ ਵਿੱਚ ਆਮ ਹੁੰਦੀਆਂ ਰਹੀਆਂ। ਵਿਆਹ ਕੇ ਲਿਆਂਦੀ ਨੂੰਹ ਦਾ ਦਾਜ ਵਿਖਾਇਆ ਜਾਂਦਾ। ਪੇਟੀ ਖੋਲ੍ਹਣ ਦੀ ਵੀ ਰਸਮ ਹੁੰਦੀ ਸੀ। ਸਭ ਤੋਂ ਪਹਿਲਾਂ ਪੇਟੀ ਖੁੱਲ੍ਹਾਈ ਦਾ ਸੂਟ ਨਣਦ ਨੂੰ ਦਿੱਤਾ ਜਾਂਦਾ ਸੀ। ਜੇ ਉਸ ਨੂੰ ਉਹ ਸੂਟ ਪਸੰਦ ਨਾ ਆਉਂਦਾ ਤਾਂ ਉਹ ਭਰਜਾਈ ਦੇ ਸੂਟਾਂ ਵਿੱਚ ਕੋਈ ਵੀ ਵਧੀਆ ਸੂਟ ਚੁੱਕਣ ਦਾ ਹੱਕ ਰੱਖਦੀ ਸੀ। ਵਿਆਹ ਤੋਂ ਦੂਜੇ-ਤੀਜੇ ਕੁ ਦਿਨ ਸਾਰਾ ਸਾਮਾਨ ਪੇਟੀਆਂ ਤੇ ਅਲਮਾਰੀਆਂ ਵਿੱਚੋਂ ਕੱਢ ਕੇ ਮੰਜਿਆਂ ’ਤੇ ਸਜਾ ਦਿੱਤਾ ਜਾਂਦਾ। ਰਿਸ਼ਤੇਦਾਰ ਵੀ ਵੇਖ ਲੈਂਦੇ ਅਤੇ ਪਿੰਡ ਦੀਆਂ ਕੁੜੀਆਂ ਵੀ, ਨਾਲੇ ਤਾਂ ਵਿਆਹ ਤੋਂ ਦੋ-ਤਿੰਨ ਦਿਨ ਪਹਿਲਾਂ ਇਕੱਠੇ ਕੀਤੇ ਮੰਜੇ ਬਿਸਤਰੇ ਪਛਾਣ ਕੇ ਲੈ ਜਾਂਦੀਆਂ, ਨਾਲੇ ਨਵੀਂ ਵਹੁਟੀ ਨੂੰ ਅਤੇ ਉਸ ਦਾ ਦਾਜ ਵੇਖ ਜਾਂਦੀਆਂ। ਹਰ ਚੀਜ਼ ਵੇਖਦੀਆਂ ਪੱਖੀਆਂ ਦੇ ਨਮੂਨੇ, ਝੋਲ਼ਿਆਂ ਦੇ, ਸਿਰ੍ਹਾਣਿਆਂ ਦੇ, ਦਰੀਆਂ ਚਾਦਰਾਂ ਦੇ, ਪੱਖੇ ਕੂਲਰਾਂ ਦੇ ਕਵਰ, ਕੰਧਾਂ ਉੱਤੇ ਸਜਾਈਆਂ ਜਾਣ ਵਾਲੀਆਂ ਕਢਾਈ ਕੀਤੀਆਂ ਜਾਂ ਫਿਰ ਸਿੱਪੀਆਂ ਸਿਤਾਰਿਆਂ ਨਾਲ ਸਜਾਏ ਰੁੱਖ, ਵੇਲ-ਬੂਟੇ, ਪੰਛੀਆਂ ਵਾਲੀਆਂ ਤਸਵੀਰਾਂ ਕੁਦਰਤ ਦੇ ਨੇੜੇ ਹੋਣ ਦੀ ਗਵਾਹੀ ਭਰਦੀਆਂ ਸਨ। ਇਸੇ ਤਰ੍ਹਾਂ ਦਰੀਆਂ ਦੇ ਨਮੂਨੇ ਚਿੱਟੇ ਫੁੱਲਾਂ ਵਾਲੀ ਨੂੰ ਕੱਦੂਆਂ ਦੀ ਵੇਲ, ਗੁਲਾਬੀ ਫੁੱਲਾਂ ਵਾਲੀ ਨੂੰ ਦੁਪਹਿਰ ਖਿੜੀ, ਮੋਰ, ਚਿੜੀਆਂ, ਤੋਤੇ, ਹਿਰਨ, ਸ਼ੇਰ, ਖ਼ਰਗੋਸ਼ ਆਦਿ ਹਰ ਤਰ੍ਹਾਂ ਦੇ ਨਮੂਨੇ ਬਹੁਤ ਸੋਹਣੇ ਰੰਗਾਂ ਵਿੱਚ ਮਿਲ ਜਾਂਦੇ ਸਨ। ਕਰੋਸ਼ੀਏ ਨਾਲ ਤਿਆਰ ਕੀਤਾ ਵੱਡੇ ਸ਼ੀਸ਼ੇ ਦਾ ਪਰਦਾ, ਪਰਾਤਾਂ, ਥਾਲਾਂ ਦੀਆਂ ਵੱਡੀਆਂ ਰੁਮਾਲਾਂ, ਸਵੈਟਰ, ਜੈਕੇਟ, ਕੋਟੀਆਂ ਆਦਿ। ਸਿਲਾਈਆਂ ਨਾਲ ਬੁਣੇ ਸਵੈਟਰ, ਕੋਟੀਆਂ ਆਦਿ ਤਾਂ ਮੁੰਡੇ ਦੇ ਸਾਰੇ ਪਰਿਵਾਰ ਲਈ ਵੱਖੋ-ਵੱਖਰੇ ਨਮੂਨੇ ਪਾ ਕੇ ਬਣਾਏ ਜਾਂਦੇ ਸਨ। ਨਾਪ ਵਿਚੋਲੇ ਜਾਂ ਵਿਚੋਲਣ ਨੂੰ ਪੁੱਛ ਲਿਆ ਜਾਂਦਾ। ਉਹ ਆਪਣਾ ਹਿਸਾਬ ਕਿਤਾਬ ਲਾ ਕੇ ਹੀ ਦੱਸ ਦਿਆ ਕਰਦੇ ਸਨ... ਮੁੰਡੇ ਦੇ ਭਾਈ ਦੀ ਕੱਦ-ਕਾਠੀ ਆਪਣੇ ਫਲਾਣੇ ਨਾਲ ਮਿਲਦੀ ਐ... ਮੁੰਡੇ ਦੀ ਭੈਣ ਜਮਾਂ ਫਲਾਣੀ ਕੁੜੀ ਵਰਗੀ ਐ। ਇਸੇ ਤਰ੍ਹਾਂ ਸਾਰੇ ਜੀਆਂ ਦਾ ਨਾਪ ਦੱਸ ਦਿੱਤਾ ਜਾਂਦਾ ਸੀ। ਇਹ ਸਭ ਕੁਝ ਕੁੜੀ ਦੀਆਂ ਭੈਣਾਂ, ਮਾਂ, ਭੂਆ, ਚਾਚੀਆਂ, ਤਾਈਆਂ, ਮਾਸੀਆਂ ਬਣਾ ਦਿੰਦੀਆਂ ਸਨ, ਪਰ ਉਹ ਸਾਰੇ ਨਮੂਨੇ ਵਿਆਹ ਵਾਲੀ ਕੁੜੀ ਇਸ ਲਈ ਸਿੱਖ ਲੈਂਦੀ ਸੀ ਕਿ ਜੇਕਰ ਸਹੁਰੇ ਪਿੰਡ ਦੀ ਕੁੜੀ ਕੋਈ ਨਮੂਨਾ ਲੈਣ ਆਵੇ ਤਾਂ ਉਹ ਉਸ ਨੂੰ ਵੀ ਸਿਖਾ ਸਕੇ।

ਜਦੋਂ ਕਿਸੇ ਨਵੀਂ ਨਵੇਲੀ ਦੀ ਦਰੀ ਦਾ ਨਮੂਨਾ ਲਿਆਂਦਾ ਜਾਂਦਾ ਤਾਂ ਉਸ ਦਰੀ ਨੂੰ ਪਾਰਦਰਸ਼ੀ ਮੋਮੀ ਕਾਗਜ਼ ਦੇ ਵੱਡੇ ਲਿਫ਼ਾਫ਼ੇ ਵਿੱਚ ਪਾ ਕੇ ਹੀ ਰੱਖਿਆ ਜਾਂਦਾ ਸੀ ਤਾਂ ਕਿ ਵਾਰ-ਵਾਰ ਹੱਥ ਲੱਗਣ ਨਾਲ ਦਰੀ ਮੈਲ਼ੀ ਨਾ ਹੋ ਜਾਵੇ। ਕਈ ਵਾਰ ਵਹੁਟੀ ਤਾਂ ਭਾਵੇਂ ਨਮੂਨੇ ਲਈ ਕਿਸੇ ਨੂੰ ਜਵਾਬ ਨਾ ਦਿੰਦੀ ਉਹਦੀ ਸੱਸ ਹੀ ਆਖ ਦਿੰਦੀ, ‘ਨਾ ਭਾਈ ਪੇਟੀ ਦੇ ਜਮਾਂ ਹੇਠਾਂ ਰੱਖੀਆਂ ਹੋਈਆਂ ਨੇ ਦਰੀਆਂ... ਐਨੇ ਕੱਪੜੇ ਪੇਟੀ ’ਚੋਂ ਬਾਹਰ ਕੱਢਣੇ ਧਰਨੇ ਔਖੇ ਨੇ... ਫੇਰ ਸੈੱਟ ਨ੍ਹੀਂ ਹੋਣੇ।’ ਕਈ ਸਹੁਰੇ ਪਰਿਵਾਰਾਂ ਨੂੰ ਚਾਅ ਹੁੰਦਾ ਸੀ ਕਿ ਉਨ੍ਹਾਂ ਦੀ ਨੂੰਹ ਦੇ ਸਹੁਨਰੀ ਹੋਣ ਦੀਆਂ ਗੱਲਾਂ ਹੋਣ ਅਤੇ ਪਰਿਵਾਰ ਦੀ ਸ਼ੋਭਾ ਵਧੇ। ਉਨ੍ਹਾਂ ਨੂੰ ਚਾਅ ਚੜ੍ਹਦਾ ਸੀ ਜੇ ਕੋਈ ਧੀ-ਭੈਣ ਨਮੂਨਾ ਲੈਣ ਆ ਜਾਂਦੀ। ਉਹ ਖ਼ੁਸ਼ੀ-ਖ਼ੁਸ਼ੀ ਦੇ ਦਿੰਦੇ ਸਨ।

ਕਢਾਈ ਕੀਤੀਆਂ ਜਾਂ ਕਰੋਸ਼ੀਏ ਨਾਲ ਬੁਣੀਆਂ ਵੱਡੀਆਂ ਰੁਮਾਲਾਂ ਉਸ ਵੇਲੇ ਸ਼ੋਭਾ ਵਧਾਉਂਦੀਆਂ- ਜਦੋਂ ਪਿੰਡ ਵਿੱਚ ਕੋਈ ਕਾਰਜ ਹੁੰਦਾ ਤਾਂ ਥਾਲ ਜਾਂ ਪਰਾਤ ਵਿੱਚ ਪਾ ਕੇ ਵਿਆਹ ਦੀ ਭਾਜੀ ਵੰਡਣੀ ਹੁੰਦੀ। ਜਦੋਂ ਗੁਰੂ ਘਰ ਕੋਈ ਦਿਹਾੜਾ ਮਨਾਇਆ ਜਾ ਰਿਹਾ ਹੁੰਦਾ ਤਾਂ ਵੀ ਥਾਲੀ ਜਾਂ ਪਰਾਤ ਵਿੱਚ ਸਮਰੱਥਾ ਅਨੁਸਾਰ ਅਨਾਜ ਪਾ ਕੇ ਵੱਡੀਆਂ ਰੁਮਾਲਾਂ ਨਾਲ ਹੀ ਢਕਿਆ ਹੁੰਦਾ ਸੀ। ਜਿਹੜਾ ਇਹ ਅਨਾਜ ਇਕੱਠਾ ਹੋ ਜਾਂਦਾ ਉਹ ਗ਼ਰੀਬਾਂ ਵਿੱਚ ਵੰਡ ਦਿੱਤਾ ਜਾਂਦਾ ਸੀ। ਇਹ ਰਿਵਾਜ ਵੀ ਹੁਣ ਤਕਰੀਬਨ ਖ਼ਤਮ ਈ ਹੋ ਗਏ। ਹੁਣ ਲੋਕ ਰੁਪਏ ਪੈਸਿਆਂ ਦਾ ਮੱਥਾ ਟੇਕਦੇ ਹਨ।

ਹੌਲੀ-ਹੌਲੀ ਇਹ ਵਿਖਾਲੇ ਦਾ ਰਿਵਾਜ ਘਟ ਗਿਆ। ਕੁੜੀਆਂ ਨੇ ਹੱਥੀਂ ਸਾਮਾਨ ਤਿਆਰ ਕਰਨਾ ਘਟਾ ਦਿੱਤਾ। ਉਹ ਪੜ੍ਹਾਈ ਵਾਲੇ ਪਾਸੇ ਆ ਗਈਆਂ।

ਮਾਪੇ ਵੀ ਸੋਚਣ ਲੱਗੇ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ। ਕਈ ਸਾਲਾਂ ਤੱਕ ਇਹ ਕੰਮ ਨਾਲੋ-ਨਾਲ ਚੱਲਦੇ ਰਹੇ। ਆਮ ਘਰਾਂ ਦੀਆਂ ਕੁੜੀਆਂ ਵੀ ਨੌਕਰੀਆਂ ਕਰਨ ਲੱਗੀਆਂ। ਫਿਰ ਦਿਮਾਗ਼ ਵਿੱਚ ਇਹ ਸੋਚ ਭਾਰੂ ਹੋਣੀ ਸ਼ੁਰੂ ਹੋ ਗਈ ਕਿ ਜਦੋਂ ਹਰ ਚੀਜ਼ ਮੁੱਲ ਮਿਲ ਜਾਂਦੀ ਹੈ ਫਿਰ ਐਨੀ ਮਿਹਨਤ ਕਰਨ ਦਾ ਕੀ ਫਾਇਦਾ। ਕੁੜੀਆਂ ਕੋਲ ਐਨਾ ਸਮਾਂ ਵੀ ਨਹੀਂ ਸੀ ਬਚਿਆ ਕਿ ਹੱਥ ਨਾਲ ਚੀਜ਼ਾਂ ਤਿਆਰ ਕਰ ਸਕਣ। ਬਾਜ਼ਾਰ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਐਨੀ ਛੇਤੀ ਰਿਵਾਜ ਨਹੀਂ ਮੁੱਕਦੇ ਹੁੰਦੇ। ਲੋੜ ਦੇ ਹਿਸਾਬ ਨਾਲ ਸਾਮਾਨ ਬਾਜ਼ਾਰਾਂ ਵਿੱਚ ਮਿਲਣ ਲੱਗ ਪਿਆ। ਸਿਆਣੇ ਵਪਾਰੀ ਦਾਅ ’ਤੇ ਹੁੰਦੇ ਹਨ ਕਿ ਕਿਹੜੀ ਲੋੜੀਂਦੀ ਚੀਜ਼ ਘਰਾਂ ਵਿੱਚ ਬਣਨੋਂ ਹਟ ਗਈ। ਲੋਕ ਬਾਜ਼ਾਰੋਂ ਮੁੱਲ ਖ਼ਰੀਦਣਗੇ।

ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ ਜਦੋਂ ਸਾਡੀਆਂ ਦਾਦੀਆਂ ਤੇ ਨਾਨੀਆਂ ਨੂੰ ਲਾਲ ਖੱਦਰ ਤੇ ਕਢਾਈ ਕੀਤੇ ਬਾਗ਼, ਫੁਲਕਾਰੀਆਂ ਵਾਧੂ ਲੱਗਣ ਲੱਗ ਪਏ। ਪਿੰਡੋਂ ਸ਼ਹਿਰ ਵਸੀਆਂ ਬੀਬੀਆਂ ਨੇ ਇੱਕ ਦੋ ਵਾਰ ਨੱਕ ਚੜ੍ਹਾ ਕੇ ਆਖ ਦਿੱਤਾ, ‘ਹੁਣ ਇਨ੍ਹਾਂ ਨੂੰ ਕੌਣ ਸਿਆਣਦਾ ਐ?’ ਉਨ੍ਹਾਂ ਵਿਚਾਰੀਆਂ ਨੇ ਸੋਚਿਆ... ਚਲੋ ਇਨ੍ਹਾਂ ਦਾ ਕੁਝ ਤਾਂ ਬਣਾਈਏ... ਰਜ਼ਾਈਆਂ, ਤਲਾਈਆਂ (ਗਦੈਲੇ) ਬਣਾਉਣ ਲਈ ਵਰਤ ਲਿਆ। ਵੀਹ ਵੀਹ ਗਜ਼ ਕੱਪੜਾ ਲਾ ਕੇ ਬਣਾਏ ਘੱਗਰੇ ਜਿਨ੍ਹਾਂ ਨੂੰ ਦੇਖ ਕੇ ਲੋਕ ਗੀਤਾਂ ਦੀਆਂ ਹੇਕਾਂ ਲੱਗਦੀਆਂ ਸਨ;

ਜਦੋਂ ਇਨ੍ਹਾਂ ਬਾਗ਼, ਫੁਲਕਾਰੀਆਂ ਅਤੇ ਘੱਗਰਿਆਂ ਦਾ ਕੁਝ ਨਾ ਕੁਝ ਬਣਾ ਲਿਆ ਤਾਂ ਉੱਡਦੀਆਂ-ਉੱਡਦੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਹੱਥ ਦੀਆਂ ਬਣੀਆਂ ਚੀਜ਼ਾਂ ਬੜੀਆਂ ਮਹਿੰਗੀਆਂ ਵਿਕਦੀਆਂ ਨੇ। ਜਿਨ੍ਹਾਂ ਨੇ ਇਨ੍ਹਾਂ ਨੂੰ ਕਿਸੇ ਲੇਖੇ ਲਾ ਦਿੱਤਾ ਸੀ ਉਨ੍ਹਾਂ ਨੂੰ ਪਛਤਾਵਾ ਹੋਣ ਲੱਗਿਆ।

ਪੇਟੀ ਵਿੱਚ ਪਿੱਤਲ ਦੇ ਵੱਡੇ-ਵੱਡੇ ਭਾਂਡੇ- ਪਰਾਤ, ਦੇਗਾ, ਬਾਲਟੀ, ਪਤੀਲਾ, ਕੜਾਹੀ, ਥਾਲ ਆਦਿ ਵੀ ਆਪਣੇ ਵੱਲ ਧਿਆਨ ਖਿੱਚਦੇ ਹਨ। ਇਹ ਵੱਡੇ ਭਾਂਡੇ ਸੰਯੁਕਤ ਪਰਿਵਾਰਾਂ ਦੀ ਜ਼ਰੂਰਤ ਹੁੰਦੇ ਸਨ। ਜਦੋਂ ਪਰਿਵਾਰ ਛੋਟੇ ਹੋ ਗਏ ਤਾਂ ਇਨ੍ਹਾਂ ਦੀ ਵਰਤੋਂ ਘਟ ਗਈ ਜਾਂ ਫਿਰ ਜਦੋਂ ਕੋਈ ਸਮਾਗਮ ਹੁੰਦਾ ਉਦੋਂ ਕੱਢੇ ਜਾਂਦੇ। ਇਨ੍ਹਾਂ ਵੱਡੇ ਭਾਂਡਿਆਂ ਨਾਲ ਦੂਜੇ ਪਰਿਵਾਰਾਂ ਨਾਲ ਸਾਂਝ ਬਣੀ ਰਹਿੰਦੀ ਸੀ। ਜਿਹੜੇ ਘਰ ਨੂੰ ਵੀ ਲੋੜ ਹੁੰਦੀ ਬੜੇ ਹੱਕ ਨਾਲ ਮੰਗ ਲਿਆਉਂਦੇ ਸਨ। ਜਦੋਂ ਦਾ ਪੈਲੇਸ ਕਲਚਰ ਸ਼ੁਰੂ ਹੋਇਆ ਉਦੋਂ ਦੀ ਇਨ੍ਹਾਂ ਦੀ ਜ਼ਰੂਰਤ ਵੀ ਘਟ ਗਈ। ਇਨ੍ਹਾਂ ਦੀ ਥਾਂ ’ਤੇ ਆਧੁਨਿਕ ਭਾਂਡਿਆਂ ਜਾਂ ਮਸ਼ੀਨਾਂ ਨੇ ਲੈ ਲਈ।

ਮੁੱਕਦੀ ਗੱਲ ਤਾਂ ਇਹ ਹੈ ਕਿ ਕਿਸੇ ਸਮੇਂ ਜਿਹੜੀਆਂ ਚੀਜ਼ਾਂ ਜਾਨ ਤੋਂ ਵੱਧ ਪਿਆਰੀਆਂ ਜਾਪਦੀਆਂ ਸਨ, ਅੱਜ ਉਹ ਬੇਲੋੜੀਆਂ ਬਣ ਕੇ ਰਹਿ ਗਈਆਂ। ਹੁਣ ਇਨ੍ਹਾਂ ਨੂੰ ਕੌਣ ਪੁੱਛਦੈ ਜਾਂ ਹੁਣ ਇਨ੍ਹਾਂ ਨੂੰ ਕੌਣ ਸਿਆਣਦੈ... ਆਖ-ਆਖ ਕੇ ਇਨ੍ਹਾਂ ਨੂੰ ਅਹਿਮੀਅਤ ਦੇਣ ਵਾਲਿਆਂ ਨੂੰ ਵੀ ਹੀਣ ਭਾਵਨਾ ਦਾ ਸ਼ਿਕਾਰ ਬਣਾ ਦਿੱਤਾ ਹੈ। ਪੁਰਾਣੇ ਵੇਲੇ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਜਾਂ ਹੱਥੀਂ ਤਿਆਰ ਕੀਤਾ ਸਿਲਾਈ ਕਢਾਈ ਬੁਣਾਈ ਦਾ ਸਾਮਾਨ ਹੁਣ ਦਾਦੀਆਂ-ਨਾਨੀਆਂ ਦੀਆਂ ਪੇਟੀਆਂ ਵਿੱਚੋਂ ਉਦੋਂ ਹੀ ਬਾਹਰ ਆਉਂਦਾ ਹੈ ਜਦੋਂ ਕਿਸੇ ਸਟੇਜ ’ਤੇ ਵਿਖਾਇਆ ਜਾਣਾ ਹੋਵੇ ਤਾਂ ਕਿ ਇਹ ਭੁਲੇਖਾ ਪੈਂਦਾ ਰਹੇ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

ਕਹਿੰਦੇ ਨੇ ਕੁਦਰਤ ਦੀ ਬਣਾਈ ਹਰੇਕ ਚੀਜ਼ ਗੋਲ ਦਾਇਰੇ ਵਿੱਚ ਘੁੰਮਦੀ ਹੈ। ਇਸੇ ਤਰ੍ਹਾਂ ਸਮੇਂ ਦਾ ਚੱਕਰ ਚੱਲਦਾ ਹੈ। ਕੁਝ ਕੁ ਵਰ੍ਹਿਆਂ ਬਾਅਦ ਕਈ ਰਿਵਾਜ ਫਿਰ ਪਰਤ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਖ਼ਤਮ ਹੋਇਆ ਸਮਝ ਲੈਂਦੇ ਹਾਂ। ਬਾਗ਼ ਫੁਲਕਾਰੀਆਂ ਦੀ ਫਿਰ ਪੁੱਛ ਹੋਣ ਲੱਗੀ ਹੈ, ਪਰ ਹੁਣ ਇਹ ਕੰਮ ਹਰ ਘਰ ਵਿੱਚ ਨਹੀਂ ਹੁੰਦਾ ਸਗੋਂ ਬਾਜ਼ਾਰ ਦੀਆਂ ਵਸਤਾਂ ਬਣ ਕੇ ਰਹਿ ਗਿਆ ਹੈ। ਪੇਟੀਆਂ ਦਾ ਰਿਵਾਜ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਦੇ ਘਰਾਂ ਵਿੱਚ ਹਨ, ਉਹ ਵੀ ਸੋਚਦੇ ਹਨ ਕਿ ਇਹ ਘਰਾਂ ਵਿੱਚ ਵੱਧ ਥਾਂ ਘੇਰਦੀਆਂ ਹਨ। ਹੁਣ ਕੁੜੀਆਂ ਕੋਲ ਹੱਥੀਂ ਸਾਮਾਨ ਤਿਆਰ ਕਰਨ ਦਾ ਸਮਾਂ ਨਹੀਂ, ਫਿਰ ਪੇਟੀਆਂ ਦੀ ਵੀ ਕੀ ਲੋੜ ਹੈ।

ਧੁੱਪ ਲਵਾਉਂਦਿਆਂ ਹੱਥੀਂ ਬਣਾਈਆਂ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਗੱਲਾਂ ਵੀ ਚੇਤਿਆਂ ਦੀ ਚੰਗੇਰ ਵਿੱਚੋਂ ਭੁੜਕ-ਭੁੜਕ ਅੱਖਾਂ ਸਾਹਮਣਿਉਂ ਲੰਘਦੀਆਂ ਰਹੀਆਂ। ਇਨ੍ਹਾਂ ਖ਼ਿਆਲਾਂ ਦੀਆਂ ਰੌਣਕਾਂ ਵਿੱਚ ਘੁੰਮਦੇ-ਘੁੰਮਾਉਂਦੇ ਪੇਟੀ ਦਾ ਢੱਕਣ ਬੰਦ ਕਰਨ ਤੋਂ ਬਾਅਦ ਵੀ ਮਨ ਪਿਛਲੀਆਂ ਯਾਦਾਂ ਵਿੱਚ ਉਡਾਰੀਆਂ ਭਰਦਾ ਰਿਹਾ।

ਖੇਡਾਂ📍 ਪੰਜਾਬ

ਮਨੀਸ਼ਾ ਭਾਨਵਾਲਾ ਨੇ ਰਚਿਆ ਇਤਿਹਾਸ: ਭਾਰਤ ਦੀ ਪਹਿਲੀ ਮਹਿਲਾ ਕੁਸ਼ਤੀ ਵਿਸ਼ਵ ਚੈਂਪੀਅਨ

ਹਰਿਆਣਾ ਦੀ ਮਨੀਸ਼ਾ ਭਾਨਵਾਲਾ ਨੇ ਸ਼ੁੱਕਰਵਾਰ ਨੂੰ ਅਸਤਾਨਾ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 59 ਕਿਲੋ ਫਰੀਸਟਾਈਲ ਫਾਈਨਲ 'ਚ ਅਮਰੀਕਾ ਦੀ ਅਬੀਗੇਲ ਨੇਟ ਨੂੰ 8-6 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ।
ਮਨੀਸ਼ਾ ਭਾਨਵਾਲਾ ਨੇ ਰਚਿਆ ਇਤਿਹਾਸ: ਭਾਰਤ ਦੀ ਪਹਿਲੀ ਮਹਿਲਾ ਕੁਸ਼ਤੀ ਵਿਸ਼ਵ ਚੈਂਪੀਅਨ

ਹਰਿਆਣਾ ਦੀ ਮਨੀਸ਼ਾ ਭਾਨਵਾਲਾ ਨੇ ਸ਼ੁੱਕਰਵਾਰ ਨੂੰ ਅਸਤਾਨਾ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 59 ਕਿਲੋ ਫਰੀਸਟਾਈਲ ਫਾਈਨਲ 'ਚ ਅਮਰੀਕਾ ਦੀ ਅਬੀਗੇਲ ਨੇਟ ਨੂੰ 8-6 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਫਾਈਨਲ 'ਚ 0-6 ਨਾਲ ਪਿੱਛੇ ਰਹਿਣ ਤੋਂ ਬਾਅਦ ਮਨੀਸ਼ਾ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਭਾਰਤ ਦੀ ਪਹਿਲੀ ਮਹਿਲਾ ਸੀਨੀਅਰ ਵਿਸ਼ਵ ਚੈਂਪੀਅਨ ਬਣ ਗਈ। ਉਹ ਸੁਸ਼ੀਲ ਕੁਮਾਰ (2010) ਤੋਂ ਬਾਅਦ ਸੀਨੀਅਰ ਵਿਸ਼ਵ ਖਿਤਾਬ ਜਿੱਤਣ ਵਾਲੀ ਸਿਰਫ਼ ਦੂਜੀ ਭਾਰਤੀ ਪਹਿਲਵਾਨ ਹੈ। ਇਸ ਜਿੱਤ ਨਾਲ ਭਾਰਤ ਨੇ ਮਹਿਲਾ ਕੁਸ਼ਤੀ 'ਚ ਚਾਰ ਤਮਗੇ ਜਿੱਤੇ — ਇੱਕ ਸੋਨਾ, ਦੋ ਚਾਂਦੀ ਅਤੇ ਇੱਕ ਕਾਂਸੀ।

ਖੇਡਾਂ📍 ਪੰਜਾਬ

ਹਾਕੀ ਦਾ ਬਹੁਗੁਣਾ ਖਿਡਾਰੀ ਪਰਗਟ ਸਿੰਘ

ਦੁਨੀਆ ਦਾ ਮੰਨਿਆ ਦੰਨਿਆ ਫੁੱਲ ਬੈਕ। ਭਾਰਤੀ ਟੀਮਾਂ ਦਾ ਮੈਂਬਰ ਤੇ ਕੈਪਟਨ। ਪੰਜਾਬ ਦਾ ਖੇਡ ਡਾਇਰੈਕਟਰ ਤੇ ਖੇਡ ਮੰਤਰੀ। ਕਦੇ ਫੁੱਟਬਾਲ ਦੇ ਖਿਡਾਰੀ ਪੇਲੇ ਨੇ ਕੁਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਹਾਕੀ ਦਾ ਬਹੁਗੁਣਾ ਖਿਡਾਰੀ ਪਰਗਟ ਸਿੰਘ

ਦੁਨੀਆ ਦਾ ਮੰਨਿਆ ਦੰਨਿਆ ਫੁੱਲ ਬੈਕ। ਭਾਰਤੀ ਟੀਮਾਂ ਦਾ ਮੈਂਬਰ ਤੇ ਕੈਪਟਨ। ਪੰਜਾਬ ਦਾ ਖੇਡ ਡਾਇਰੈਕਟਰ ਤੇ ਖੇਡ ਮੰਤਰੀ।

ਕਦੇ ਫੁੱਟਬਾਲ ਦੇ ਖਿਡਾਰੀ ਪੇਲੇ ਨੇ ਕੁਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਚੌਹੀਂ ਕੂੰਟੀਂ ਪੇਲੇ ਪੇਲੇ ਹੋ ਗਈ ਸੀ। ਜਿਵੇਂ ਪੇਲੇ ਨੂੰ ਬ੍ਰਾਜ਼ੀਲ ਦਾ ਕਾਲਾ ਮੋਤੀ ਕਿਹਾ ਜਾਂਦਾ ਸੀ ਉਵੇਂ ਪਰਗਟ ਸਿੰਘ ਵੀ ਪੰਜਾਬ ਦਾ ਸੁੱਚਾ ਮੋਤੀ ਹੈ। ਜਿਵੇਂ ਪੇਲੇ ਬ੍ਰਾਜ਼ੀਲ ਸਰਕਾਰ ਦਾ ਮੰਤਰੀ ਬਣਿਆ ਉਵੇਂ ਪਰਗਟ ਸਿੰਘ ਵੀ ਪੰਜਾਬ ਸਰਕਾਰ ਦਾ ਮੰਤਰੀ ਬਣਿਆ।

ਪੰਜਾਬ ਨੇ ਐਸੇ ਸੂਰਮੇ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ, ਹਿੰਮਤ, ਦ੍ਰਿੜ ਇਰਾਦੇ ਤੇ ਲਾਮਿਸਾਲ ਪ੍ਰਤਿਭਾ ਨਾਲ ਦੁਨੀਆ ਭਰ ’ਚ ਆਪਣੀ ਵਿਸ਼ੇਸ਼ ਪਛਾਣ ਬਣਾਈ। ਗੱਲ ਭਾਵੇਂ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਹੋਵੇ, ਖੇਤੀਬਾੜੀ ’ਚ ਇਨਕਲਾਬ ਲਿਆਉਣ ਵਾਲੇ ਕਿਸਾਨਾਂ ਦੀ ਹੋਵੇ ਜਾਂ ਖੇਡ ਮੈਦਾਨਾਂ ’ਚ ਜਿੱਤ ਦੇ ਝੰਡੇ ਝੁਲਾਉਣ ਵਾਲਿਆਂ ਦੀ ਹੋਵੇ, ਪੰਜਾਬੀਆਂ ਨੇ ਹਰ ਮੈਦਾਨ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਵਿੱਚ ਹੀ ਪਰਗਟ ਸਿੰਘ ਦਾ ਨਾਂ ਬੋਲਦਾ ਹੈ। ਉਸ ਨੇ ਹਾਕੀ ਦੀ ਖੇਡ ਨੂੰ ਆਪਣੇ ਕਰੀਅਰ ਦਾ ਅੰਗ ਬਣਾਇਆ। ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਸੈਂਕੜੇ ਗੋਲ ਕੀਤੇ ਤੇ ਸ਼ਾਨਦਾਰ ਜਿੱਤਾਂ ਜਿੱਤੀਆਂ। ਉਹ ਨਿਡਰ ਕਪਤਾਨ, ਪੈਨਲਟੀ ਕਾਰਨਰ ਦਾ ਮਾਹਿਰ, ਹਮਲਾਵਰ ਖਿਡਾਰੀ, ਅਨੁਸਾਸ਼ਨ ਦਾ ਪੱਕਾ ਤੇ ਨੌਜੁਆਨ ਪੀੜ੍ਹੀ ਦਾ ਪ੍ਰੇਰਨਾ ਸਰੋਤ ਰਿਹਾ ਹੈ। ਉਹਦੀ ਖ਼ਾਸੀਅਤ ਰਹੀ ਕਿ ਔਖੀਆਂ ਘੜੀਆਂ ਵਿੱਚ ਵੀ ਹਿੰਮਤ ਨਹੀਂ ਸੀ ਹਾਰਦਾ। ਹਾਕੀ ਦੇ ਮੈਦਾਨ ’ਚ ਜਦੋਂ ਉਹਦੀ ਟੀਮ ਦਬਾਅ ਹੇਠ ਹੁੰਦੀ ਤਾਂ ਉਹ ਹੌਸਲਾ ਦੇ ਕੇ ਸਾਥੀਆਂ ਨੂੰ ਵੰਗਾਰਦਾ। ਉਨ੍ਹਾਂ ’ਚ ਨਵਾਂ ਜੋਸ਼ ਭਰਦਾ। ਗੱਲ ਨਿਰੀ ਜਿੱਤ ਹਾਰ ਦੀ ਨਹੀਂ ਹੁੰਦੀ, ਹੌਸਲੇ ਨਾਲ ਖੇਡਣ ਦੀ ਵੀ ਹੁੰਦੀ ਹੈ। ਸਪੋਰਟਸਮੈਨ ਦੀ ਖੇਡ ਭਾਵਨਾ ਤੇ ਅਨੁਸ਼ਾਸਨ ’ਚ ਰਹਿਣ ਦੀ ਵੀ ਹੁੰਦੀ ਹੈ। ਪਰਗਟ ਅਨੁਸ਼ਾਸਨ ਦੀ ਪਾਲਣਾ ਕਰਨ ਵਾਲਾ ਖਿਡਾਰੀ ਸੀ।

ਹਾਕੀ ਦੀ ਖੇਡ ਵਿੱਚ ਜਿੰਨਾ ਮਾਣ ਸਨਮਾਨ ਪਰਗਟ ਸਿੰਘ ਨੂੰ ਮਿਲਿਆ ਸ਼ਾਇਦ ਹੀ ਕਿਸੇ ਹੋਰ ਖਿਡਾਰੀ ਨੂੰ ਮਿਲਿਆ ਹੋਵੇ। ਹਾਕੀ ਦਾ ਉਹ ਅਰਜਨ ਐਵਾਰਡੀ ਹੈ ਤੇ ਪਦਮ ਸ੍ਰੀ ਵੀ ਹੈ। ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਮਿਲੇ। ਜੇਕਰ ਉਹਦੇ ਸਾਰੇ ਮਾਨ ਸਨਮਾਨਾਂ ਦਾ ਵੇਰਵਾ ਦੇਣਾ ਹੋਵੇ ਤਾਂ ਵਰਕੇ ਭਰ ਜਾਣਗੇ। ਹੈਰਾਨੀ ਦੀ ਗੱਲ ਹੈ ਕਿ ਪਰਗਟ ਸਿੰਘ ਦੀ ਆਪਣੀ ਖੇਡ ਬਹੁਤ ਬੁਲੰਦ ਹੋਣ ਦੇ ਬਾਵਜੂਦ ਉਹਦੀਆਂ ਟੀਮਾਂ ਓਲੰਪਿਕ ਖੇਡਾਂ ’ਚ ਵੱਡੀਆਂ ਜਿੱਤਾਂ ਹਾਸਲ ਨਹੀਂ ਕਰ ਸਕੀਆਂ। ਉਹ ਤਿੰਨ ਓਲੰਪਿਕਸ ਖੇਡਿਆ, ਪਰ ਉਹਦੀ ਟੀਮ ਦੇ ਹੱਥ ਕੋਈ ਓਲੰਪਿਕ ਮੈਡਲ ਨਹੀਂ ਆਇਆ। ਕਿਤੇ ਉਹ ਬਲਬੀਰ ਸਿੰਘ ਹੋਰਾਂ ਦੇ ਦੌਰ ’ਚ ਖੇਡਦਾ ਤਾਂ ਉਹ ਵੀ ਓਲੰਪਿਕ ਖੇਡਾਂ ਦੀ ਗੋਲਡਨ ਹੈਟ੍ਰਿਕ ਮਾਰਦਾ।

ਭਾਰਤੀ ਹਾਕੀ ਦੇ ਇਤਿਹਾਸ ਵਿੱਚ ਉਹਦਾ ਨਾਂ ਇਸ ਕਰਕੇ ਯਾਦ ਰੱਖਿਆ ਜਾਵੇਗਾ ਕਿ ਉਸ ਨੇ ਅਜਿਹੇ ਦੌਰ ’ਚ ਭਾਰਤੀ ਹਾਕੀ ਟੀਮਾਂ ਦੀ ਅਗਵਾਈ ਕੀਤੀ ਜਦੋਂ ਆਲਮੀ ਹਾਕੀ ’ਚ ਬੜੇ ਬਦਲਾਅ ਆ ਰਹੇ ਸਨ। ਹਾਕੀ ਕੁਦਰਤੀ ਘਾਹ ਵਾਲੇ ਮੈਦਾਨਾਂ ਤੋਂ ਮਸਨੂਈ ਘਾਹ ਦੇ ਆਸਟ੍ਰੋਟਰਫ ’ਤੇ ਖੇਡਣੀ ਸ਼ੁਰੂ ਹੋ ਗਈ ਸੀ। ਯੂਰੋਪੀਅਨ ਖਿਡਾਰੀਆਂ ਦੀ ਤੇਜ਼ ਰਫ਼ਤਾਰੀ ਤੇ ਜ਼ੋਰਦਾਰ ਹਿੱਟਕਾਰੀ ਦੀਆਂ ਤਕਨੀਕਾਂ ਹਿੰਦ-ਪਾਕਿ ਦੀ ਡ੍ਰਿਬਲਿੰਗ ਤੇ ਪਾਸਿੰਗ ’ਤੇ ਭਾਰੂ ਪੈ ਰਹੀਆਂ ਸਨ। ਭਾਰਤ ਨੇ 1928 ਤੋਂ 1980 ਦੀਆਂ ਓਲੰਪਿਕ ਖੇਡਾਂ ਤੱਕ 8 ਗੋਲਡ, 1 ਚਾਂਦੀ ਤੇ 2 ਕਾਂਸੀ ਦੇ ਮੈਡਲ ਜਿੱਤੇ ਸਨ, ਪਰ ਆਸਟ੍ਰੋਟਰਫ ’ਤੇ ਖੇਡਣ ਅਤੇ ਖੇਡ ਦੇ ਨਵੇਂ ਨਿਯਮ ਭਾਰਤੀ ਖਿਡਾਰੀਆਂ ਦੇ ਪੈਰ ਨਹੀਂ ਸਨ ਲੱਗਣ ਦੇ ਰਹੇ। ਫਿਰ ਵੀ 1980ਵਿਆਂ ਤੇ 1990ਵਿਆਂ ’ਚ ਹਾਕੀ ਦਾ ਸ਼ਾਇਦ ਹੀ ਕੋਈ ਵੱਡਾ ਟੂਰਨਾਮੈਂਟ ਹੋਵੇ ਜੋ ਪਰਗਟ ਸਿੰਘ ਨੇ ਜਿਗਰੇ ਨਾਲ ਨਾ ਖੇਡਿਆ ਹੋਵੇ। ਉਹ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਵੀ ਲੜਿਆ ਜੋ ਸੌੜੀ ਸਿਆਸਤ ਕਰਕੇ ਜਿੱਤ ਨਾ ਸਕਿਆ।

ਪਰਗਟ ਸਿੰਘ ਹਾਕੀ ਤੋਂ ਬਾਹਰੀ ਸਰਗਰਮੀਆਂ ਵਿੱਚ ਵੀ ਸ਼ਰੀਕ ਹੁੰਦਾ ਰਿਹਾ। ਉਸ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ ’ਚੋਂ 168 ਮੈਚਾਂ ਵਿੱਚ ਭਾਰਤੀ ਟੀਮਾਂ ਦਾ ਕਪਤਾਨ ਬਣਿਆ। ਉਸ ਨੇ ਚੈਂਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਸਭਨਾਂ ’ਚ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਬਣਿਆ ਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ। ਭਾਰਤ ਦਾ ਉਹ ਇੱਕੋ-ਇੱਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਰਿਹਾ।

ਸਾਲ 2005 ’ਚ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਬਣਿਆ। ਉਸ ਨੇ ਖੇਡ ਵਿਭਾਗ ’ਚ ਅਹਿਮ ਤਬਦੀਲੀਆਂ ਲਿਆਂਦੀਆਂ ਜਿਸ ਨਾਲ ਖੇਡਾਂ ਦਾ ਦਾਇਰਾ ਵਿਸ਼ਾਲ ਹੋਇਆ ਤੇ ਖੇਡਾਂ ਦਾ ਮਿਆਰ ਵੀ ਉੱਚਾ ਹੋਇਆ। ਉਸ ਨੇ ਵਿਸ਼ਵ ਪੱਧਰੀ ਹਾਕੀ ਮੈਚ ਪੰਜਾਬ ’ਚ ਕਰਾਏ। ਪਹਿਲਾਂ ਉਹ ਪੰਜਾਬ ਪੁਲੀਸ ਵਿੱਚ ਐੱਸ.ਪੀ. ਸੀ। ਅਪਰੈਲ 2010 ’ਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਪੰਜਾਬ ’ਚ ਹੋਇਆ ਤਾਂ ਉਸ ਨੇ ਮੇਰਾ ਸਾਥ ਮੰਗਿਆ। ਕਬੱਡੀ ਮੈਚਾਂ ਦੀ ਕੁਮੈਂਟਰੀ ਕਰਦਾ ਹੋਣ ਕਾਰਨ ਉਦੋਂ ਦੇਸ਼ ਵਿਦੇਸ਼ ਦੇ ਕਬੱਡੀ ਪ੍ਰਮੋਟਰਾਂ ਨਾਲ ਮੇਰੇ ਲਿੰਕ ਸਨ। ਵਿਸ਼ਵ ਕਬੱਡੀ ਕੱਪ ਦੀ ਖ਼ਾਸ ਖਿੱਚ ਪਾਕਿਸਤਾਨ ਦੀ ਟੀਮ ਸੱਦਣਾ ਸੀ। ਮੇਰੇ ਸਾਥੀ ਸੰਤੋਖ ਮੰਡੇਰ ਦਾ ਪਾਕਿਸਤਾਨ ਦੀ ਕਬੱਡੀ ਫੈਡਰੇਸ਼ਨ ਨਾਲ ਚੰਗਾ ਤਾਲ-ਮੇਲ ਸੀ। ਉਹ ਪਾਕਿਸਤਾਨ ਦੀ ਕਬੱਡੀ ਟੀਮ ਲਿਆਉਣ ’ਚ ਸਫਲ ਹੋ ਗਿਆ। ਕਬੱਡੀ ਕੱਪ ਦਾ ਡਾਇਰੈਕਟਰ ਕਬੱਡੀ ਦਾ ਸਾਬਕਾ ਕੋਚ ਤੇ ਜ਼ਿਲ੍ਹਾ ਖੇਡ ਅਫ਼ਸਰ ਦੇਵੀ ਦਿਆਲ ਬਣਾਇਆ ਗਿਆ। ਮੈਨੂੰ ਕੁਮੈਂਟਰੀ ਟੀਮ ਦੇ ਕੋਆਰਡੀਨੇਟਰ ਦੀ ਜ਼ਿਮਮੇਵਾਰੀ ਸੌਂਪੀ ਗਈ।

ਉਦੋਂ ਮੈਨੂੰ ਦੋ ਹਫ਼ਤੇ ਪਰਗਟ ਸਿੰਘ ਨਾਲ ਨੇੜਿਓਂ ਵਿਚਰਨ ਦਾ ਮੌਕਾ ਮਿਲਿਆ। ਮੈਂ ਮਹਿਸੂਸ ਕੀਤਾ ਕਿ ਉਹਦੇ ’ਚ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਤੇ ਉਸ ਨੂੰ ਹੋਰਨਾਂ ਤੋਂ ਵੀ ਕੰਮ ਲੈਣਾ ਆਉਂਦੈ। ਕਬੱਡੀ ਵਿਸ਼ਵ ਕੱਪ ਦੀ ਕਾਮਯਾਬੀ ਪਿੱਛੇ ਪਰਗਟ ਸਿੰਘ ਦੀ ਪ੍ਰਤਿਭਾ, ਉਤਸ਼ਾਹ, ਦੂਰਦ੍ਰਿਸ਼ਟੀ ਤੇ ਕੁਝ ਕਰ ਵਿਖਾਉਣ ਦਾ ਜਜ਼ਬਾ ਸੀ। ਮੱਖਣ ਸਿੰਘ ਹਕੀਮਪੁਰੀਆਂ ਤੇ ਦਰਸ਼ਨ ਬੜੀ ਵਰਗੇ ਕਬੱਡੀ ਦੇ ਕੁਮੈਂਟੇਟਰ ਸਭ ਚੜ੍ਹਦੇ ਤੋਂ ਚੜ੍ਹਦੇ ਸਨ। ਹਾਕੀ ਖੇਡਣ ਤੋਂ ਰਿਟਾਇਰ ਹੋ ਕੇ ਪਰਗਟ ਸਿੰਘ ਨੇ ਹਾਕੀ ਦਾ ਮੈਗਜ਼ੀਨ ਕੱਢਿਆ ਜੋ ਬਾਅਦ ਵਿੱਚ ਬੰਦ ਹੋ ਗਿਆ। ਉਹ ਅਖ਼ਬਾਰਾਂ ਦਾ ਖੇਡ ਰਿਪੋਰਟਰ ਰਿਹਾ ਤੇ ਕੁਮੈਂਟੇਟਰ ਵੀ। ਉਸ ਦੀਆਂ ਵਿਸ਼ਲੇਸ਼ਣੀ ਟਿੱਪਣੀਆਂ ’ਚ ਖੇਡ-ਮੁਹਾਰਤ ਪਰੋਈ ਹੁੰਦੀ। ਜਿਹੜੇ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਾ ਹੁੰਦੇ ਉਹ ਉਨ੍ਹਾਂ ਦੀ ਡਟ ਕੇ ਆਲੋਚਨਾ ਕਰਦਾ। ਉਹਦੇ ਸੁਭਾਅ ’ਚ ਸੱਚੀ ਗੱਲ ਮੂੰਹ ’ਤੇ ਕਹਿਣ ਦੀ ਦਲੇਰੀ ਹੈ ਭਾਵੇਂ ਉਸ ਦਾ ਨਿੱਜੀ ਨੁਕਸਾਨ ਵੀ ਕਿਉਂ ਨਾ ਹੁੰਦਾ ਹੋਵੇ। ਦਬੰਗ ਸੁਭਾਅ ਹੋਣ ਕਰਕੇ ਉਸ ਨੇ ਆਪਣੀ ਖੇਡ ਦਾ ਨੁਕਸਾਨ ਕਰਵਾਇਆ ਵੀ ਤੇ ਉਸ ਨੂੰ ਤਿੰਨ ਸਾਲ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਰਹਿਣਾ ਪਿਆ। ਇਹ ਉਸ ਦੀ ਖੇਡ ਕਲਾ ਦਾ ਹੀ ਕਮਾਲ ਸੀ ਕਿ ਹਾਕੀ ਅਧਿਕਾਰੀਆਂ ਨੂੰ ਮੁੜ ਕੇ ਉਸ ਨੂੰ ਟੀਮ ਵਿੱਚ ਪਾਉਣਾ ਪਿਆ।

ਬਤੌਰ ਸਪੋਰਟਸ ਡਾਇਰੈਕਟਰ ਖੇਡਾਂ ਦੀ ਚੰਗੀ ਭਲੀ ਸੇਵਾ ਕਰਦੇ ਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਹਦੇ ਆਕਾਵਾਂ ਨੇ ਅਸਤੀਫ਼ਾ ਦੁਆ ਕੇ ਚੋਣ ਸਿਆਸਤ ’ਚ ਲੈ ਆਂਦਾ। ਉਨ੍ਹਾਂ ਦਾ ਮਕਸਦ ਵਿਰੋਧੀ ਪਾਰਟੀ ਤੋਂ ਜਲੰਧਰ ਛਾਉਣੀ ਦੀ ਸੀਟ ਖੋਹਣ ਦਾ ਸੀ। ਪਰਗਟ ਸਿੰਘ ਨੇ ਸੀਟ ਜਿੱਤ ਦਿੱਤੀ। ਜਿਨ੍ਹਾਂ ਨੇ ਉਸ ਤੋਂ ਖੇਡਾਂ ਦੀ ਹੋਰ ਸੇਵਾ ਲੈਣੀ ਸੀ ਉਨ੍ਹਾਂ ਨੇ ਐਡੇ ਮਹਾਨ ਖਿਡਾਰੀ ਤੋਂ ਲੋਕ ਸੰਪਰਕ ਦਾ ਕੰਮ ਹੀ ਲਿਆ। ਤੋੜ ਵਿਛੋੜਾ ਤਾਂ ਫੇਰ ਪੈਣਾ ਈ ਸੀ। ਪਰਗਟ ਸਿੰਘ ਹੁਣ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਿਆ ਹੈ।

ਪਹਿਲਾਂ ਪਹਿਲ ਓਲੰਪਿਕ ਪੱਧਰ ਦੀ ਹਾਕੀ ਨਾਲ ਧਿਆਨ ਚੰਦ ਦਾ ਨਾਂ ਜੁੜਿਆ ਸੀ। ਫਿਰ ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਸੁਰਜੀਤ ਸਿੰਘ ਹੋਰਾਂ ਦੇ ਨਾਂ ਜੁੜਦੇ ਗਏ। ਵੀਹਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਪਰਗਟ-ਪਰਗਟ ਹੁੰਦੀ ਰਹੀ। ਹਾਕੀ ਤੇ ਪਰਗਟ ਐਸੇ ਜੁੜਵੇਂ ਨਾਂ ਬਣ ਗਏ ਜਿਵੇਂ ਮੁੱਕੇਬਾਜ਼ੀ ਤੇ ਮੁਹੰਮਦ ਅਲੀ ਜਾਂ ਫੁੱਟਬਾਲ ਤੇ ਜਰਨੈਲ। ਹਾਕੀ ਹੀਰ ਹੈ ਤੇ ਪਰਗਟ ਉਸ ਦਾ ਰਾਂਝਾ। ਰਾਂਝੇ ਨੇ ਬਾਰਾਂ ਵਰ੍ਹੇ ਮੱਝਾਂ ਚਾਰੀਆਂ, ਪਰਗਟ ਨੇ ਵੀਹ ਵਰ੍ਹੇ ਹਾਕੀ ਖੇਡੀ। ਹਾਕੀ ਖੇਡ-ਖੇਡ ਉਸ ਨੇ ਸੈਂਕੜੇ ਗੇਂਦਾਂ ਤੇ ਦਰਜਨਾਂ ਹਾਕੀਆਂ ਹੰਢਾਈਆਂ ਅਤੇ ਅਨੇਕ ਖੇਡ ਮੈਦਾਨ ਆਪਣੀਆਂ ਪੈੜਾਂ ਨਾਲ ਘਸਾਏ। ਕੁਮੈਂਟਰੀ ਕਰਨ ਵਾਲਿਆਂ ਨੇ ਪਰਗਟ ਸਿੰਘ ਦਾ ਨਾਂ ਹਜ਼ਾਰਾਂ ਵਾਰ ਹਵਾ ਦੀਆਂ ਤਰੰਗਾਂ ਵਿੱਚ ਗੁੰਜਾਇਆ।

ਪਰਗਟ ਸਿੰਘ ਦੀ ਬਾਲ ਟੈਕਲਿੰਗ, ਡਰਿਬਲਿੰਗ, ਗੋਲ ਦਾਗਣ, ਗੱਲ ਕੀ ਸੰਪੂਰਨ ਹਾਕੀ ਸ਼ੈਲੀ ਦਾ ਕੋਈ ਜੋੜ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਆਪਣੀ ਗੋਲ ਲਾਈਨ ਤੋਂ ਗੇਂਦ ਲੈ ਕੇ ਸੱਤ-ਅੱਠ ਖਿਡਾਰੀਆਂ ਨੂੰ ਝਕਾਨੀ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਉਸ ਦੀ ਅਜਿਹੀ ਤਕਨੀਕ ਦਰਸ਼ਕਾਂ ਨੂੰ ਚਕਾਚੌਂਧ ਕਰਦੀ ਰਹੀ ਤੇ ਅਸ਼-ਅਸ਼ ਕਰਵਾਉਂਦੀ ਰਹੀ। ਖੇਡ ਮਾਹਿਰਾਂ ਨੇ ਉਸ ਨੂੰ ਸਰਬ ਕਲਾ ਸੰਪੂਰਨ ਹਾਕੀ ਖਿਡਾਰੀ ਦੀ ਉਪਾਧੀ ਦਿੱਤੀ। ਚੰਡੀਗੜ੍ਹ ਤੇ ਦਿੱਲੀ ਦੇ ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਵੋਤਮ ਖਿਡਾਰੀ ਐਲਾਨਿਆ।

ਪਰਗਟ ਸਿੰਘ ਮਿੱਠਾਪੁਰ ਦਾ ਜੰਮਪਲ ਹੈ ਜਿੱਥੇ ਜੰਮਦੇ ਬੱਚਿਆਂ ਨੂੰ ਹਾਕੀ ਖੇਡਣ ਦੀ ਗੁੜ੍ਹਤੀ ਮਿਲਦੀ ਹੈ। ਹਾਕੀ ਦੇ ਘਰ ਸੰਸਾਰਪੁਰ ਦੇ ਨੇੜੇ ਹੀ ਹੈ ਪਿੰਡ ਮਿੱਠਾਪੁਰ। ਉਸ ਪਿੰਡ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ’ਚ 5 ਮਾਰਚ 1965 ਨੂੰ ਉਸ ਦਾ ਜਨਮ ਹੋਇਆ। ਪਰਗਟ ਨੇ ਬਚਪਨ ’ਚ ਹੀ ਹਾਕੀ ਫੜ ਲਈ ਤੇ ਲੱਗਾ ਟੱਲੇ ਲਾਉਣ। ਮਿੱਠਾਪੁਰ ਦੇ ਸਕੂਲ ਵਿੱਚ ਹਾਕੀ ਖੇਡਣ ਦਾ ਮਾਹੌਲ ਸੀ ਜਿਸ ਕਰਕੇ ਪਰਗਟ ਸਿੰਘ ਸਕੂਲ ਵੱਲੋਂ ਹਾਕੀ ਖੇਡਣ ਲੱਗ ਪਿਆ। ਮਿੱਠਾਪੁਰੋਂ ਪੜ੍ਹ ਕੇ ਜਲੰਧਰ ਪੜ੍ਹਨ ਲੱਗਾ। ਜਲੰਧਰ ਹਾਕੀ ਦੀ ਰਾਜਧਾਨੀ ਹੈ ਜਿੱਥੇ ਖੇਡਾਂ ਦਾ ਸਾਮਾਨ ਹੀ ਨਹੀਂ ਬਣਦਾ, ਖੇਡਾਂ ਦੇ ਖਿਡਾਰੀ ਵੀ ਚੰਡੇ ਤਰਾਸ਼ੇ ਜਾਂਦੇ ਹਨ। ਸਕੂਲਾਂ ਕਾਲਜਾਂ ਤੋਂ ਬਿਨਾਂ ਕਈ ਕੌਮੀ ਅਦਾਰਿਆਂ ਦੀਆਂ ਹਾਕੀ ਟੀਮਾਂ ਦਾ ਜਲੰਧਰ ਹੈੱਡਕੁਆਟਰ ਹੈ। ਉੱਥੇ ਹਰੇਕ ਮੋੜ ’ਤੇ ਹਾਕੀ ਓਲੰਪੀਅਨ ਮਿਲਦੇ ਹਨ। ਪਰਗਟ ਸਿੰਘ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਨ ਲੱਗਾ ਤੇ ਅਠਾਰਾਂ ਸਾਲ ਦੀ ਉਮਰੇ ਭਾਰਤ ਵੱਲੋਂ ਕੈਨੇਡਾ ਦਾ ਜੂਨੀਅਰ ਵਰਲਡ ਕੱਪ ਖੇਡਿਆ।

ਪਰਗਟ ਸਿੰਘ ਦਾ ਕੱਦ-ਕਾਠ ਬਹੁਤਾ ਉੱਚਾ ਲੰਮਾ ਨਹੀਂ ਤੇ ਨਾ ਹੀ ਹਾਕੀ ਦੀ ਖੇਡ ਲਈ ਵੱਡੇ ਕੱਦ-ਕਾਠ ਦੀ ਲੋੜ ਹੈ। ਧਿਆਨ ਚੰਦ, ਊਧਮ ਸਿੰਘ ਤੇ ਧੰਨਰਾਜ ਪਿੱਲੇ ਵਰਗੇ ਸਭ ਸਮੱਧਰ ਕੱਦਾਂ ਵਾਲੇ ਖਿਡਾਰੀ ਸਨ। ਪਰਗਟ ਸਿੰਘ ਪੰਜ ਫੁੱਟ ਅੱਠ ਨੌਂ ਇੰਚ ਉੱਚਾ ਤੇ ਸੱਤਰ ਬਹੱਤਰ ਕਿਲੋ ਭਾਰਾ ਹੈ। ਨੈਣ-ਨਕਸ਼ ਤਿੱਖੇ ਤੇ ਰੰਗ ਰਤਾ ਸਾਂਵਲਾ ਹੈ। ਉਸ ਨੂੰ ਖੇਡਣ ਨਾਲ ਗਾਉਣ ਦਾ ਵੀ ਸ਼ੌਕ ਸੀ। ਜੇ ਉਹ ਹਾਕੀ ਨੂੰ ਆਪਣੀ ਪੇਸ਼ਾਵਰ ਖੇਡ ਨਾ ਬਣਾਉਂਦਾ ਤਾਂ ਸੰਭਵ ਸੀ ਉਹ ਦੂਜਾ ਮਲਕੀਤ ਸਿੰਘ ਗੋਲਡਨ ਸਟਾਰ ਹੁੰਦਾ।

ਸਾਲ 1985 ’ਚ ਉਹ ਭਾਰਤੀ ਹਾਕੀ ਟੀਮ ਵੱਲੋਂ ਚੈਂਪੀਅਨਜ਼ ਟਰਾਫੀ ਖੇਡਿਆ। 1986 ਦੀਆਂ ਏਸ਼ਿਆਈ ਖੇਡਾਂ ’ਚ ਫਿਰ ਭਾਰਤੀ ਹਾਕੀ ਟੀਮ ਵੱਲੋਂ ਖੇਡਿਆ। ਸਿਓਲ-1988 ਦੀਆਂ ਓਲੰਪਿਕ ਖੇਡਾਂ ’ਚ ਵੀ ਉਹ ਭਾਰਤੀ ਟੀਮ ਦਾ ਮੈਂਬਰ ਸੀ। 1992 ਦੀਆਂ ਓਲੰਪਿਕ ਖੇਡਾਂ ਵਿੱਚ ਉਸ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ 1986 ਤੇ 1990 ਦੇ ਹਾਕੀ ਵਿਸ਼ਵ ਕੱਪ ਵੀ ਖੇਡਿਆ। 1990 ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 1996 ਦੀਆਂ ਓਲੰਪਿਕ ਖੇਡਾਂ ਐਟਲਾਂਟਾ ’ਚ ਹੋਈਆਂ ਤਾਂ ਪਰਗਟ ਸਿੰਘ ਨੂੰ ਦੂਜੀ ਵਾਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿੱਚ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ। ਉਹ ਚੈਂਪੀਅਨਜ਼ ਟਰਾਫੀ ਦੇ ਚਾਰ ਟੂਰਨਾਮੈਂਟ ਖੇਡਿਆ।

ਪਹਿਲਾਂ ਉਹ ਰੇਲ ਕੋਚ ਫੈਕਟਰੀ ’ਚ ਭਰਤੀ ਹੋਇਆ ਸੀ, ਫਿਰ ਪੰਜਾਬ ਅਲਕਲੀਜ਼ ਦੀ ਟੀਮ ਵਿੱਚ ਆ ਗਿਆ। ਫਿਰ ਉਸ ਨੂੰ ਪੰਜਾਬ ਪੁਲੀਸ ਨੇ ਸਿੱਧਾ ਡੀ.ਐੱਸ.ਪੀ. ਭਰਤੀ ਕਰ ਲਿਆ। ਫਿਰ ਸਪੋਰਟਸ ਡਾਇਰੈਕਟਰ ਬਣ ਕੇ ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਨੂੰ ਮੁੜ ਸਰਗਰਮ ਕੀਤਾ। ਖੇਡ ਸਾਮਾਨ ਪਿੰਡਾਂ ’ਚ ਪਹੁੰਚਾਇਆ ਤੇ ਕੋਚ ਤਾਇਨਾਤ ਕੀਤੇ।

ਉਸ ਦਾ ਵਿਆਹ ਸਾਬਕਾ ਸਪੀਕਰ ਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਦਰਬਾਰਾ ਸਿੰਘ ਦੀ ਧੀ ਬਰਿੰਦਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਹਰਤਾਸ਼ ਤੇ ਹਰਨੂਰ ਹਨ। ਉਹ ਉਸ ਸਮੇਂ ਦੀ ਉਡੀਕ ਵਿੱਚ ਹੈ ਜਦੋਂ ਭਾਰਤੀ ਹਾਕੀ ਟੀਮਾਂ ਮੁੜ ਓਲੰਪਿਕ ਖੇਡਾਂ ਤੇ ਵਿਸ਼ਵ ਕੱਪ ਦੇ ਜਿੱਤ-ਮੰਚਾਂ ਉਤੇ ਚੜ੍ਹਨ। ਬੇਸ਼ੱਕ ਉਹ ਤਿੰਨ ਵਾਰ ਐੱਮਐੱਲਏ ਬਣਿਆ, ਪਰ ਬੁਨਿਆਦੀ ਤੌਰ ’ਤੇ ਖਿਡਾਰੀ ਹੀ ਹੈ। ਨਾ ਉਸ ਨੂੰ ਲਾਰੇ ਲਾਉਣੇ ਆਏ, ਨਾ ਠੱਗੀ ਠੋਰੀ ਕਰਨੀ ਆਈ ਤੇ ਨਾ ਖੁਸ਼ਾਮਦ ਕਰਨੀ। ਅਜਿਹੇ ਬੰਦੇ ਦਾ ਅਜੋਕੇ ਰਾਜ ਭਾਗ ਵਿੱਚ ਕੀ ਬਣਨਾ ਸੀ? ਸਰਕਾਰਾਂ ਨੇ ਉਹਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ ਜਿਸ ਵਿੱਚ ਉਹ ਮਾਹਿਰ ਸੀ। ਨਾ ਉਹਦੇ ਹਲਕੇ ਦਾ ਕੁਝ ਸੰਵਾਰਿਆ ਗਿਆ ਹਾਲਾਂਕਿ ਸੰਵਾਰਨ ਵਾਲਾ ਬਹੁਤ ਕੁਝ ਹੈ। ਦੋਸਤ ਮਿੱਤਰ ਤੇ ਖਿਡਾਰੀ ਮਿਹਣੇ ਮਾਰਨ ਲੱਗੇ, ਭਾਅ ਜੀ ਕਿੱਥੇ ਫਸ ਗਏ? ਸ਼ੁਕਰ ਹੈ ਪ੍ਰਧਾਨ ਬਣ ਕੇ ਉਹ ਫਿਰ ਚੜ੍ਹਦੀ ਕਲਾ ’ਚ ਹੋਇਆ ਲੱਗਦੈ। ਦੁਆ ਹੈ, ਪਰਗਟ, ਪਰਗਟ ਹੀ ਰਹੇ।

ਖੇਡਾਂ📍 ਪੰਜਾਬ

ਅੰਡਰ-19 ਏਸ਼ੀਆ ਕੱਪ : ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰ ਭਾਰਤੀ ਟੀਮ 'ਚ ਸ਼ਾਮਲ, ਓਮਾਨ 'ਚ 5 ਨਵੰਬਰ ਤੋਂ ਹੋਵੇਗਾ ਆਗਾਜ਼

ਭਾਰਤੀ ਕ੍ਰਿਕਟ ਦੇ ਦਿੱਗਜ਼ ਖਿਡਾਰੀਆਂ ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰਾਂ ਕ੍ਰਮਵਾਰ ਅਨਵੈ ਦ੍ਰਾਵਿੜ ਤੇ ਆਰਿਆਵੀਰ ਸਹਿਵਾਗ ਨੂੰ ਅੰਡਰ-19 ਏਸ਼ੀਆ ਕੱਪ ਲਈ ਸ਼ੁੱਕਰਵਾਰ ਨੂੰ ਐਲਾਨੀ ਗਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਅੰਡਰ-19 ਏਸ਼ੀਆ ਕੱਪ : ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰ ਭਾਰਤੀ ਟੀਮ 'ਚ ਸ਼ਾਮਲ, ਓਮਾਨ 'ਚ 5 ਨਵੰਬਰ ਤੋਂ ਹੋਵੇਗਾ ਆਗਾਜ਼

ਭਾਰਤੀ ਕ੍ਰਿਕਟ ਦੇ ਦਿੱਗਜ਼ ਖਿਡਾਰੀਆਂ ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰਾਂ ਕ੍ਰਮਵਾਰ ਅਨਵੈ ਦ੍ਰਾਵਿੜ ਤੇ ਆਰਿਆਵੀਰ ਸਹਿਵਾਗ ਨੂੰ ਅੰਡਰ-19 ਏਸ਼ੀਆ ਕੱਪ ਲਈ ਸ਼ੁੱਕਰਵਾਰ ਨੂੰ ਐਲਾਨੀ ਗਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਏਸ਼ੀਅਨ ਕ੍ਰਿਕਟ ਕੌਂਸਲ ਦਾ ਇਹ ਅੰਡਰ-19 ਏਸ਼ੀਆ ਕੱਪ, ਜੋ ਇੱਕ ਰੋਜ਼ਾ ਫਾਰਮੈਟ ’ਚ ਖੇਡਿਆ ਜਾਵੇਗਾ, ਓਮਾਨ ਦੀ ਰਾਜਧਾਨੀ ਮਸਕਟ ’ਚ 5 ਤੋਂ 14 ਨਵੰਬਰ ਤੱਕ ਆਯੋਜਿਤ ਹੋਵੇਗਾ। ਕਰਨਾਟਕ ਦੀ ਨੁਮਾਇੰਦਗੀ ਕਰਨ ਵਾਲੇ ਅਨਵੈ ਅਤੇ ਦਿੱਲੀ ਦੇ ਆਰਿਆਵੀਰ ਨੇ ਹਾਲ ਹੀ ’ਚ ਸਮਾਪਤ ਹੋਈ ‘ਵਿਨੂ ਮਾਨਕਡ ਟਰਾਫੀ’ ’ਚ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮਹੀਨੇ ਦੀ ਸ਼ੁਰੂਆਤ ’ਚ 17 ਸਾਲਾ ਅਨਵੈ ਨੇ ਅੰਡਰ-19 ਟੂਰਨਾਮੈਂਟ ਦੌਰਾਨ ਗੁਜਰਾਤ ਵਿਰੁੱਧ ਸਿਰਫ਼ 100 ਗੇਂਦਾਂ ’ਤੇ 151 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਦੀ ਮਦਦ ਨਾਲ ਕਰਨਾਟਕ 300 ਤੋਂ ਵੱਧ ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ’ਚ ਕਾਮਯਾਬ ਰਿਹਾ।

ਇਸ ਤੋਂ ਪਹਿਲਾਂ ਜੁਲਾਈ ’ਚ ਉਸ ਨੇ ਹੰਬਨਟੋਟਾ (ਸ੍ਰੀਲੰਕਾ) ਵਿਖੇ ਇੱਕ ਯੂਥ ਵਨ-ਡੇ ਮੈਚ ’ਚ ਵੀ ਆਪਣੀ ਪ੍ਰਤਿਭਾ ਦਿਖਾਈ ਸੀ, ਜਿੱਥੇ ਉਸ ਨੇ 67 ਗੇਂਦਾਂ ’ਤੇ 87 ਦੌੜਾਂ ਬਣਾਈਆਂ ਸਨ। 19 ਸਾਲਾ ਆਰਿਆਵੀਰ ਸਹਿਵਾਗ ਨੇ ਵੀ ‘ਵਿਨੂ ਮਾਨਕਡ ਟਰਾਫੀ’ ’ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਵਿਜ਼ਿਆਨਗਰਮ ’ਚ ਚੰਡੀਗੜ੍ਹ ਵਿਰੁੱਧ 143 ਗੇਂਦਾਂ ’ਤੇ 173 ਦੌੜਾਂ ਬਣਾਈਆਂ। ਲਕਸ਼ਯ ਰਾਏਚੰਦਾਨੀ ਨੂੰ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਯਸ਼ਵਰਧਨ ਸਿੰਘ ਚੌਹਾਨ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ। ਭਾਰਤ ਨੂੰ ਪਾਕਿਸਤਾਨ, ਨੇਪਾਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਗਰੁੱਪ-ਏ ’ਚ ਰੱਖਿਆ ਗਿਆ ਹੈ। ਗਰੁੱਪ-ਬੀ ’ਚ ਬੰਗਲਾਦੇਸ਼, ਸ੍ਰੀਲੰਕਾ, ਅਫਗਾਨਿਸਤਾਨ ਤੇ ਮਲੇਸ਼ੀਆ ਸ਼ਾਮਲ ਹਨ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ।

ਲਕਸ਼ੈ ਰਾਏਚੰਦਾਨੀ (ਕਪਤਾਨ), ਆਰਿਆਵੀਰ ਸਹਿਵਾਗ, ਵੀ.ਕੇ. ਵਿਨੀਤ, ਯਸ਼ਵਰਧਨ ਸਿੰਘ ਚੌਹਾਨ (ਉਪ-ਕਪਤਾਨ), ਕੁਸ਼ਾਗਰਾ ਓਝਾ, ਅਰਜੁਨ ਰਾਜਪੂਤ, ਮਨਲ ਚੌਹਾਨ, ਅਨਵੈ ਦ੍ਰਾਵਿੜ (ਵਿਕਟਕੀਪਰ), ਰਜਤ ਬਘੇਲ (ਵਿਕਟਕੀਪਰ), ਰਜਤ ਬਘੇਲ (ਵਿਕੇਟਕੀਪਰ, ਮੋਹਿਤੇਸ਼ਵਰ, ਵੀ. ਕਾਵਿਆ ਪਟੇਲ, ਸ਼ਵਿਨ ਵਿਨੋਦ ਅਤੇ ਈਸ਼ਾਨ ਸੂਦ।

ਖੇਡਾਂ📍 ਪੰਜਾਬ

ਛੋਟੇ ਮੈਦਾਨ ’ਤੇ ਮਾੜੀ ਰਣਨੀਤੀ ਭਾਰਤ ਨੂੰ ਪਈ ਮਹਿੰਗੀ, ਆਕਲੈਂਡ ਟੀ-20 ਮੁਕਾਬਲੇ ’ਚ ਮਿਲੀ ਕਰਾਰੀ ਹਾਰ

ਜੇਕਰ ਤੁਸੀਂ ਗਲਤ ਫੈਸਲਿਆਂ ਨਾਲ ਕਿਸੇ ਛੋਟੇ ਤੇ ਅਸਧਾਰਨ ਮੈਦਾਨ ’ਤੇ ਉਤਰਦੇ ਹੋ, ਤਾਂ ਕਰਾਰੀ ਹਾਰ ਨਿਸ਼ਚਿਤ ਹੈ। ਆਮ ਤੌਰ ’ਤੇ ਸਰਦੀਆਂ ’ਚ ਰਗਬੀ ਲਈ ਵਰਤੇ ਜਾਣ ਵਾਲੇ ਆਕਲੈਂਡ ਦੇ ਈਡਨ ਪਾਰਕ ’ਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਇਸ ਗਰਮੀਆਂ ’ਚ ਰਗਬੀ ਵਰਗਾ ਹਮਲਾਵਰ ਰਵੱਈਆ ਦਿਖਾਇਆ ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਜੇਕਰ ਤੁਸੀਂ ਗਲਤ ਫੈਸਲਿਆਂ ਨਾਲ ਕਿਸੇ ਛੋਟੇ ਤੇ ਅਸਧਾਰਨ ਮੈਦਾਨ ’ਤੇ ਉਤਰਦੇ ਹੋ, ਤਾਂ ਕਰਾਰੀ ਹਾਰ ਨਿਸ਼ਚਿਤ ਹੈ।
ਛੋਟੇ ਮੈਦਾਨ ’ਤੇ ਮਾੜੀ ਰਣਨੀਤੀ ਭਾਰਤ ਨੂੰ ਪਈ ਮਹਿੰਗੀ, ਆਕਲੈਂਡ ਟੀ-20 ਮੁਕਾਬਲੇ ’ਚ ਮਿਲੀ ਕਰਾਰੀ ਹਾਰ

ਜੇਕਰ ਤੁਸੀਂ ਗਲਤ ਫੈਸਲਿਆਂ ਨਾਲ ਕਿਸੇ ਛੋਟੇ ਤੇ ਅਸਧਾਰਨ ਮੈਦਾਨ ’ਤੇ ਉਤਰਦੇ ਹੋ, ਤਾਂ ਕਰਾਰੀ ਹਾਰ ਨਿਸ਼ਚਿਤ ਹੈ। ਆਮ ਤੌਰ ’ਤੇ ਸਰਦੀਆਂ ’ਚ ਰਗਬੀ ਲਈ ਵਰਤੇ ਜਾਣ ਵਾਲੇ ਆਕਲੈਂਡ ਦੇ ਈਡਨ ਪਾਰਕ ’ਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਇਸ ਗਰਮੀਆਂ ’ਚ ਰਗਬੀ ਵਰਗਾ ਹਮਲਾਵਰ ਰਵੱਈਆ ਦਿਖਾਇਆ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਜੇਕਰ ਤੁਸੀਂ ਗਲਤ ਫੈਸਲਿਆਂ ਨਾਲ ਕਿਸੇ ਛੋਟੇ ਤੇ ਅਸਧਾਰਨ ਮੈਦਾਨ ’ਤੇ ਉਤਰਦੇ ਹੋ, ਤਾਂ ਕਰਾਰੀ ਹਾਰ ਨਿਸ਼ਚਿਤ ਹੈ। ਆਮ ਤੌਰ ’ਤੇ ਸਰਦੀਆਂ ’ਚ ਰਗਬੀ ਲਈ ਵਰਤੇ ਜਾਣ ਵਾਲੇ ਆਕਲੈਂਡ ਦੇ ਈਡਨ ਪਾਰਕ ’ਚ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਇਸ ਗਰਮੀਆਂ ’ਚ ਰਗਬੀ ਵਰਗਾ ਹਮਲਾਵਰ ਰਵੱਈਆ ਦਿਖਾਇਆ ਤੇ ਸ਼੍ਰੇਅਸ ਦੀ ਟੀਮ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ। ਮੈਦਾਨ ਦੀਆਂ ਸੀਮਾਵਾਂ ਪਾਸਿਆਂ ਤੋਂ ਸਿਰਫ਼ 65 ਮੀਟਰ ਤੇ ਸਾਹਮਣੇ ਤੋਂ 47-55 ਮੀਟਰ ਹੋਣ ਕਾਰਨ, ਮੇਜ਼ਬਾਨ ਟੀਮ ਨੇ ਇੱਕ ਚਲਾਕ ਰਣਨੀਤੀ ਅਪਣਾਈ। ਦੂਜੇ ਪਾਸੇ, ਭਾਰਤੀ ਟੀਮ ਜੋ ਲੜੀ ਦੇ ਪਹਿਲੇ ਤਿੰਨ ਮੈਚ ਜਿੱਤਣ ਤੋਂ ਬਾਅਦ ਪੂਰੇ ਜੋਸ਼ ’ਚ ਸੀ, ਨਾ ਸਿਰਫ਼ ਲੜਖੜਾਈ, ਸਗੋਂ ਬੁਰੀ ਤਰ੍ਹਾਂ ਹੇਠਾਂ ਆ ਡਿੱਗੀ। ਟੀ-20 ਕ੍ਰਿਕਟ ਵਿੱਚ ਆਪਣੀ ਦੂਜੀ ਸਭ ਤੋਂ ਵੱਡੀ ਹਾਰ (87 ਦੌੜਾਂ ਨਾਲ) ਝੱਲਣ ਤੋਂ ਬਾਅਦ, ਭਾਰਤ ਨੂੰ ਇਸੇ ਮੈਦਾਨ ’ਤੇ ਇੱਕ ਵਨ-ਡੇ ਮੈਚ ਵੀ ਖੇਡਣਾ ਹੈ। ਉਨ੍ਹਾਂ ਨੂੰ ਇੱਥੇ ਮਿਲੇ ਹਰ ਸਬਕ ’ਤੇ ਗੌਰ ਕਰਨਾ ਚਾਹੀਦਾ ਹੈ ਤੇ ਭਵਿੱਖ ’ਚ ਅਜਿਹੀ ਸ਼ਰਮਿੰਦਗੀ ਤੋਂ ਬਚਣ ਲਈ ਇਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ।

ਵੈਲਿੰਗਟਨ ’ਚ 199 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਦੇ ਹੋਏ (ਸਿਰਫ਼ 13.2 ਓਵਰਾਂ ’ਚ), ਭਾਰਤੀ ਟੀਮ ਸ਼ਾਇਦ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ’ਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ, ਜੋ ਹਮਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ, ਭਾਰਤੀ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਕੁੱਲ 259 ਦੌੜਾਂ ਬਣਾ ਲਈਆਂ। ਇੱਕ ਸਮੇਂ, ਜਦੋਂ ਫਿਲਿਪਸ (107) ਅਤੇ ਬ੍ਰੇਸਵੈਲ (65) ਕ੍ਰੀਜ਼ ’ਤੇ ਸਨ, ਤਾਂ ਅਜਿਹਾ ਲੱਗ ਰਿਹਾ ਸੀ ਕਿ ਮੇਜ਼ਬਾਨ ਟੀਮ 275 ਦੌੜਾਂ ਦੇ ਅੰਕੜੇ ਨੂੰ ਵੀ ਪਾਰ ਕਰ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਪਿਛਲੇ ਮੈਚ ’ਚ ਅਭਿਸ਼ੇਕ ਸ਼ਰਮਾ ਤੇ ਵੈਭਵ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਦੇਖੀ ਸੀ, ਉਨ੍ਹਾਂ ਨੂੰ ਸ਼ਾਇਦ ਉਮੀਦ ਹੋਵੇਗੀ ਕਿ ਭਾਰਤ ਅਜਿਹੇ ਛੋਟੇ ਮੈਦਾਨ 'ਤੇ 19 ਓਵਰਾਂ ਦੇ ਅੰਦਰ ਟੀਚਾ ਹਾਸਲ ਕਰ ਲਵੇਗਾ। ਹਾਲਾਂਕਿ, ਸੂਰਿਆਵੰਸ਼ੀ ਤਾਂ ਆਖ਼ਰੀ ਗਿਆਰਾਂ ’ਚ ਸ਼ਾਮਲ ਹੀ ਨਹੀਂ ਸਨ। ਜਿੱਥੋਂ ਤੱਕ ਈਸ਼ਾਨ ਕਿਸ਼ਨ ਦੀ ਗੱਲ ਹੈ, ਜੋ ਉਨ੍ਹਾਂ ਦੀ ਜਗ੍ਹਾ ਟੀਮ ’ਚ ਵੀ ਇੱਕ ਲੰਬੀ ਦੌੜ ’ਚ ਇੱਕ ਸਥਿਰ ਰਫ਼ਤਾਰ ਬਣਾਈ ਰੱਖਣੀ ਪੈਂਦੀ ਹੈ ਤਾਂ ਜੋ ਸਾਹ ਨਾ ਫੁੱਲ ਜਾਵੇ, ਪਰ ਇੱਥੇ ਪਹਿਲੇ ਓਵਰ ’ਚ ਹੀ ਟੀਮ ਦਾ ਦਿਲ (ਸੰਜੂ ਸੈਮਸਨ) ਤੇ ਰੂਹ (ਈਸ਼ਾਨ ਕਿਸ਼ਨ) ਮੁਕਾਬਲੇ ਤੋਂ ਬਾਹਰ ਹੋ ਗਏ ਸਨ। ਉਮੀਦਾਂ ਕੁਝ ਦੇਰ ਲਈ ਅਭਿਸ਼ੇਕ ਸ਼ਰਮਾ ਤੇ ਕਪਤਾਨ ਸ਼੍ਰੇਅਸ ਅਈਅਰ ’ਤੇ ਟਿਕੀਆਂ ਸਨ, ਪਰ ਅਭਿਸ਼ੇਕ ਕਿੰਨੀ ਦੇਰ ਤੱਕ ਦੌੜਾਂ ਬਣਾਉਂਦਾ ਰਹਿੰਦਾ ਤੇ ਕਪਤਾਨ ਕਦੋਂ ਜ਼ਿੰਮੇਵਾਰੀ ਸੰਭਾਲਦਾ? ਅਭਿਸ਼ੇਕ ਜਿਸ ਨੇ ਪਿਛਲੇ ਮੈਚ ’ਚ 38 ਗੇਂਦਾਂ ’ਤੇ 113 ਦੌੜਾਂ ਬਣਾਈਆਂ ਸਨ, ਇਸ ਵਾਰ ਸਿਰਫ਼ ਤਿੰਨ ਚੌਕੇ ਤੇ ਇੱਕ ਛੱਕਾ ਲਗਾ ਕੇ ਆਊਟ ਹੋ ਗਿਆ, ਜਦਕਿ ਅਈਅਰ ਸਿਰਫ਼ 22 ਦੌੜਾਂ ਹੀ ਬਣਾ ਸਕਿਆ। ਸੂਰਯਕੁਮਾਰ ਯਾਦਵ ਜੋ ਵਿਸ਼ਵ ਕੱਪ ਜੇਤੂ ਕਪਤਾਨ ਰਹਿ ਚੁੱਕਾ ਹੈ, ਪਰ ਹੁਣ ਅਜਿਹਾ ਲੱਗਦਾ ਹੈ ਕਿ ਸ਼੍ਰੇਅਸ ਨੂੰ ਵੀ ਜਲਦੀ ਹੀ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ। ਸ਼੍ਰੇਅਸ ਜਿਸ ਨੇ ਕਦੇ ਲਖਨਊ ’ਚ ਵੈਸਟਇੰਡੀਜ਼ ਵਿਰੁੱਧ ਅਜੇਤੂ 102 ਦੌੜਾਂ ਬਣਾਈਆਂ ਸਨ, ਇਨ੍ਹਾਂ ਚਾਰ ਮੈਚਾਂ ਵਿੱਚ ਕੁੱਲ ਮਿਲਾ ਕੇ ਸਿਰਫ਼ 76 ਦੌੜਾਂ ਹੀ ਬਣਾ ਸਕਿਆ ਹੈ। ਪਿਛਲੀਆਂ 10 ਪਾਰੀਆਂ ’ਚ ਉਸ ਦਾ ਸਕੋਰ ਇਸ ਤਰ੍ਹਾਂ ਰਿਹਾ ਹੈ: 21, 102*, 40, 1, 16, 22, 42, 7, 5 ਤੇ 22।

ਭਾਰਤ ਦੀ ਕਮਜ਼ੋਰ ਰਣਨੀਤੀ ਸਿੱਧੀਆਂ ਬਾਊਂਡਰੀਆਂ ਛੋਟੀਆਂ ਹੋਣ ਦੇ ਬਾਵਜੂਦ, ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਸ਼ਾਰਟ-ਪਿੱਚਡ ਗੇਂਦਾਂ ਸੁੱਟੀਆਂ, ਜਿਸ ਨਾਲ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਉਸ ਖੇਤਰ ’ਚ ਨੌਂ ਛੱਕੇ ਲਗਾਉਣ ਦਾ ਮੌਕਾ ਮਿਲ ਗਿਆ। ਇਸ ਦੇ ਉਲਟ ਕੀਵੀ ਗੇਂਦਬਾਜ਼ਾਂ ਨੇ ਜੋ ਆਪਣੇ ਘਰੇਲੂ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਭਾਰਤੀ ਬੱਲੇਬਾਜ਼ਾਂ ਨੂੰ ਮਜ਼ਬੂਰ ਕੀਤਾ ਕਿ ਉਹ ਲੰਬੀਆਂ ਸਾਈਡ ਬਾਊਂਡਰੀਆਂ (ਸਕੁਏਅਰ ਬਾਊਂਡਰੀਆਂ) ਵੱਲ ਸ਼ਾਟ ਖੇਡਣ। ਭਾਰਤੀ ਟੀਮ ਮੈਦਾਨ ਦੇ ਸਾਹਮਣੇ ਵਾਲੇ ਹਿੱਸੇ ’ਚ ਸਿਰਫ਼ ਤਿੰਨ ਛੱਕੇ ਹੀ ਲਗਾ ਸਕੀ। ਉਨ੍ਹਾਂ ਦੀ ਰਣਨੀਤੀ ’ਚ ਕਿੰਨੀ ਖਾਮੀ ਸੀ, ਇਹ ਇਸ ਗੱਲ ਤੋਂ ਪਤਾ ਲੱਗਦਾ ਹੈ: ਜਦੋਂ ਸੰਜੂ ਨੇ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਮਿਡ-ਆਫ ਦੇ ਉੱਪਰੋਂ ਚੌਕਾ ਲਗਾਇਆ, ਤਾਂ ਗੇਂਦਬਾਜ਼ ਡਫੀ ਨੇ ਅਗਲੀ ਗੇਂਦ ‘ਬਾਊਂਸਰ’ ਸੁੱਟ ਦਿੱਤੀ ਜਿਸ ’ਤੇ ਭਾਰਤੀ ਸਲਾਮੀ ਬੱਲੇਬਾਜ਼ ਨੇ ‘ਹੁੱਕ ਸ਼ਾਟ’ ਖੇਡਣ ਦੀ ਕੋਸ਼ਿਸ਼ ਕੀਤੀ ਤੇ ਆਊਟ ਹੋ ਗਿਆ। 260 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ, ਭਾਰਤ ਨੂੰ ਪਹਿਲੇ ਹੀ ਓਵਰ ’ਚ ਈਸ਼ਾਨ ਕਿਸ਼ਨ ਦੇ ਰੂਪ ’ਚ ਵੱਡਾ ਝਟਕਾ ਲੱਗਾ। ਅਜਿਹੇ ਮੈਚ ਅਕ 5.3 ਓਵਰਾਂ ’ਚ ਸਿਰਫ਼ 56 ਦੌੜਾਂ ’ਤੇ ਚਾਰ ਵਿਕਟਾਂ ਗੁਆ ਕੇ, ਭਾਰਤ ਅਸਲ ’ਚ ਪਾਵਰਪਲੇ ਦੌਰਾਨ ਹੀ ਮੈਚ ਹਾਰ ਗਿਆ ਸੀ। ਤਿਲਕ ਵਰਮਾ ਨੇ 35 ਗੇਂਦਾਂ ’ਚ 35 ਦੌੜਾਂ ਬਣਾਈਆਂ, ਜਿਸ ਨਾਲ ਭਾਰਤ 9 ਵਿਕਟਾਂ ਦੇ ਨੁਕਸਾਨ ’ਤੇ 172 ਦੌੜਾਂ ਦੇ ਸਕੋਰ ਤੱਕ ਪਹੁੰਚ ਸਕਿਆ। ਇਹ ਉਦੋਂ ਹੋਇਆ ਜਦੋਂ ਨਿਊਜ਼ੀਲੈਂਡ ਦੇ ਫੀਲਡਰਾਂ ਨੇ ਚਾਰ ਕੈਚ ਵੀ ਛੱਡੇ ਸਨ।

ਆਕਲੈਂਡ ’ਚ ਇੱਕ ਜ਼ਬਰਦਸਤ ਹਮਲਾ ਦੇਖਣ ਨੂੰ ਮਿਲਿਆ ਪਿਛਲੇ ਮੈਚ ’ਚ ਮਿਲੀ ਹਾਰ ਤੋਂ ਬਾਅਦ, ਨਿਊਜ਼ੀਲੈਂਡ ਦੀ ਟੀਮ ਆਪਣਾ ਮਾਣ ਬਹਾਲ ਕਰਨ ਦੇ ਪੱਕੇ ਇਰਾਦੇ ਨਾਲ ਵਾਪਸੀ ਕਰ ਰਹੀ ਸੀ। ਸਿਰਫ਼ 34 ਦੌੜਾਂ ’ਤੇ ਦੋ ਵਿਕਟਾਂ ਗੁਆਉਣ ਦੇ ਬਾਵਜੂਦ, ਉਨ੍ਹਾਂ ਦੀ ਖੇਡ ’ਚ ਕੋਈ ਸੁਸਤੀ ਜਾਂ ਥਕਾਵਟ ਨਜ਼ਰ ਨਹੀਂ ਆਈ। ਜਦੋਂ ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ‘ਫੁੱਲ-ਲੈਂਥ’ ਗੇਂਦਾਂ ਸੁੱਟੀਆਂ, ਤਾਂ ਗਲੇਨ ਫਿਲਿਪਸ ਤੇ ਮਾਈਕਲ ਬ੍ਰੇਸਵੈਲ ਨੇ ਉਨ੍ਹਾਂ ਨੂੰ ਵਾਰ-ਵਾਰ ਛੱਕਿਆਂ ਲਈ ਭੇਜਿਆ। ਫਿਲਿਪਸ ਨੇ ਸਿਰਫ਼ 49 ਗੇਂਦਾਂ ’ਚ 10 ਛੱਕੇ ਤੇ 6 ਚੌਕੇ ਲਗਾਏ, ਜਦ ਕਿ ਮਾਈਕਲ ਬ੍ਰੇਸਵੈਲ ਨੇ 25 ਗੇਂਦਾਂ ’ਚ 6 ਛੱਕੇ ਤੇ 4 ਚੌਕੇ ਜੜੇ। ਭਾਰਤ ਦੇ ਛੇ ’ਚੋਂ ਪੰਜ ਗੇਂਦਬਾਜ਼ਾਂ ਦੀ ਇਕਾਨਮੀ ਰੇਟ 12 ਜਾਂ ਇਸ ਤੋਂ ਵੱਧ ਰਹੀ। ਪਾਰੀ ਦੇ 16ਵੇਂ ਓਵਰ ’ਚ ਫਿਲਿਪਸ ਨੇ ਨਿਤੀਸ਼ ਰੈਡੀ ਦੀਆਂ ਗੇਂਦਾਂ ’ਤੇ ਲਗਾਤਾਰ ਚਾਰ ਛੱਕੇ ਲਗਾਏ। ਨਿਤੀਸ਼ ਨੇ ਉਸ ਇੱਕ ਓਵਰ ’ਚ ਹੀ 32 ਦੌੜਾਂ ਦਿੱਤੀਆਂ ਤੇ ਆਪਣੇ ਚਾਰ ਓਵਰਾਂ ਦੇ ਕੋਟੇ ’ਚ ਕੁੱਲ 67 ਦੌੜਾਂ ਖਰਚ ਕੀਤੀਆਂ। ਭੁਵਨੇਸ਼ਵਰ ਦੀ ਜਗ੍ਹਾ ਖੇਡ ਰਹੇ ਮਯੰਕ ਨੇ ਤਿੰਨ ਵਿਕਟਾਂ ਤਾਂ ਲਈਆਂ, ਪਰ 48 ਦੌੜਾਂ ਵੀ ਦਿੱਤੀਆਂ। ਪ੍ਰਿੰਸ ਨੇ ਆਪਣੇ ਚਾਰ ਓਵਰਾਂ ਵਿੱਚ 49 ਦੌੜਾਂ ਦਿੱਤੀਆਂ, ਜਦ ਕਿ ਅਕਸ਼ਰ ਨੇ ਆਪਣੇ ਤਿੰਨ ਓਵਰਾਂ ’ਚ 43 ਦੌੜਾਂ ਦਿੱਤੀਆਂ। ਦੋਵਾਂ ਟੀਮਾਂ ਵਿਚਕਾਰ ਲੜੀ ਦਾ ਪੰਜਵਾਂ ਤੇ ਆਖਰੀ ਮੈਚ ਐਤਵਾਰ ਨੂੰ ਹੈਮਿਲਟਨ ’ਚ ਖੇਡਿਆ ਜਾਵੇਗਾ। ਟੀ20 ਕ੍ਰਿਕਟ ’ਚ ਭਾਰਤ ਦੀਆਂ ਸਭ ਤੋਂ ਵੱਡੀਆਂ ਹਾਰਾਂ ਦੌੜਾਂ, ਵਿਰੋਧੀ ਟੀਮ, ਸਥਾਨ, ਸਾਲ 125, ਇੰਗਲੈਂਡ, ਨੌਟਿੰਘਮ, 2026

ਅੰਕੜਿਆਂ ਦੀ ਖੇਡ - ਨਿਊਜ਼ੀਲੈਂਡ ਨੇ ਇਸ ਲੜੀ ’ਚ 11 ਕੈਚ ਛੱਡੇ ਹਨ। ਇਹ ਕਿਸੇ ਵੀ ਟੀ20 ਲੜੀ ’ਚ ਉਨ੍ਹਾਂ ਵੱਲੋਂ ਛੱਡੇ ਗਏ ਕੈਚਾਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ, ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਘਰ ਦੱਖਣੀ ਅਫ਼ਰੀਕਾ ਦੇ ਖਿਲਾਫ਼ ਪੰਜ ਟੀ-20 ਮੈਚਾਂ ’ਚ ਉਨ੍ਹਾਂ ਨੇ 14 ਕੈਚ ਛੱਡੇ ਸਨ।

ਵਿਦੇਸ਼📍 ਪੰਜਾਬ

ਕੈਲੀਫੋਰਨੀਆ ਤੋਂ ਦੁਖਦਾਈ ਖ਼ਬਰ: ਨਹਿਰ 'ਚੋਂ ਮਿਲੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼, ਦੋ ਮਹੀਨਿਆਂ ਤੋਂ ਸੀ ਲਾਪਤਾ

ਸ਼ਨੀਵਾਰ 24 ਅਕਤੂਬਰ ਨੂੰ ਟਰਲਾਕ ਇਰੀਗੇਸ਼ਨ ਡਿਸਟ੍ਰਿਕਟ ਦੇ ਇੱਕ ਕਰਮਚਾਰੀ ਨੂੰ ਸੇਰੇਸ ਵਿੱਚ ਸੈਂਟਰਲ ਐਵੇਨਿਊ ਅਤੇ ਕੀਜ਼ ਰੋਡ ਦੇ ਨੇੜੇ 'ਲੋਅਰ ਲੈਟਰਲ 3' ਨਹਿਰ ਵਿੱਚ ਇਹ ਲਾਸ਼ ਮਿਲੀ।
ਕੈਲੀਫੋਰਨੀਆ ਤੋਂ ਦੁਖਦਾਈ ਖ਼ਬਰ: ਨਹਿਰ 'ਚੋਂ ਮਿਲੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼, ਦੋ ਮਹੀਨਿਆਂ ਤੋਂ ਸੀ ਲਾਪਤਾ

ਸ਼ਨੀਵਾਰ 24 ਅਕਤੂਬਰ ਨੂੰ ਟਰਲਾਕ ਇਰੀਗੇਸ਼ਨ ਡਿਸਟ੍ਰਿਕਟ ਦੇ ਇੱਕ ਕਰਮਚਾਰੀ ਨੂੰ ਸੇਰੇਸ ਵਿੱਚ ਸੈਂਟਰਲ ਐਵੇਨਿਊ ਅਤੇ ਕੀਜ਼ ਰੋਡ ਦੇ ਨੇੜੇ 'ਲੋਅਰ ਲੈਟਰਲ 3' ਨਹਿਰ ਵਿੱਚ ਇਹ ਲਾਸ਼ ਮਿਲੀ। ਇਸ ਇਲਾਕੇ ਵਿੱਚ ਨਹਿਰ ਪ੍ਰਣਾਲੀ ਦਾ ਪ੍ਰਬੰਧਨ ਹੀ ਕਰਦਾ ਹੈ

ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਮਹਿਲਾ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਲਾਪਤਾ ਸੀ। ਹੁਣ ਉਸ ਦੀ ਲਾਸ਼ ਨਹਿਰ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੂੰ ਗਸ਼ਤ ਦੌਰਾਨ ਮਿਲੀ ਹੈ।

ਪੁਲਿਸ ਅਨੁਸਾਰ, ਸ਼ਨੀਵਾਰ 24 ਅਕਤੂਬਰ ਨੂੰ ਟਰਲਾਕ ਇਰੀਗੇਸ਼ਨ ਡਿਸਟ੍ਰਿਕਟ ਦੇ ਇੱਕ ਕਰਮਚਾਰੀ ਨੂੰ ਸੇਰੇਸ ਵਿੱਚ ਸੈਂਟਰਲ ਐਵੇਨਿਊ ਅਤੇ ਕੀਜ਼ ਰੋਡ ਦੇ ਨੇੜੇ 'ਲੋਅਰ ਲੈਟਰਲ 3' ਨਹਿਰ ਵਿੱਚ ਇਹ ਲਾਸ਼ ਮਿਲੀ। ਇਸ ਇਲਾਕੇ ਵਿੱਚ ਨਹਿਰ ਪ੍ਰਣਾਲੀ ਦਾ ਪ੍ਰਬੰਧਨ ਹੀ ਕਰਦਾ ਹੈ ਅਤੇ ਉਸ ਸਮੇਂ ਕਰਮਚਾਰੀ ਆਪਣੀ ਨਿਯਮਤ ਗਸ਼ਤ 'ਤੇ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕੌਰ ਅਪਾਰਟਮੈਂਟ ਕੰਪਲੈਕਸ ਦੇ ਪੂਰਬੀ ਪਾਸੇ ਸਥਿਤ ਨਹਿਰ ਵਿੱਚ ਚਲੀ ਗਈ ਹੋਵੇਗੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਉਪਲਬਧ ਸੁਰਾਗਾਂ 'ਤੇ ਕੰਮ ਕੀਤਾ ਅਤੇ ਉਨ੍ਹਾਂ ਦੀ ਭਾਲ ਲਈ ਵਿਆਪਕ ਕੋਸ਼ਿਸ਼ਾਂ ਕੀਤੀਆਂ।

ਅਧਿਕਾਰੀਆਂ ਨੇ ਸੇਰੇਸ ਵਿੱਚ ਨਹਿਰਾਂ ਦੇ ਆਲੇ-ਦੁਆਲੇ ਦੇ ਪੂਰੇ ਇਲਾਕੇ ਦੀ ਜਾਂਚ ਕੀਤੀ। ਲਾਪਤਾ ਲੋਕਾਂ ਦੀ ਭਾਲ ਲਈ ਸਿਖਲਾਈ ਪ੍ਰਾਪਤ ' (ਖੋਜੀ ਕੁੱਤਿਆਂ) ਦੀ ਵੀ ਮਦਦ ਲਈ ਗਈ, ਜਿਨ੍ਹਾਂ ਨੂੰ ਮਰਸਡ ਕਾਊਂਟੀ ਸ਼ੈਰਿਫ ਦਫ਼ਤਰ ਤੋਂ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ, ਸਟੈਨਿਸਲਾਸ ਕਾਊਂਟੀ ਸ਼ੈਰਿਫ ਵਿਭਾਗ ਦੀ 'ਡਾਈਵ ਯੂਨਿਟ' ਨੇ ਵੀ ਨਹਿਰਾਂ ਦੀ ਜਾਂਚ ਕਰਨ ਲਈ ਪਾਣੀ ਦੇ ਅੰਦਰ ਚੱਲਣ ਵਾਲੇ ਰਿਮੋਟ ਸੋਨਾਰ ਡਰੋਨ ਦੀ ਵਰਤੋਂ ਕੀਤੀ। ਜਾਂਚਕਰਤਾਵਾਂ ਨੇ ਦੇ ਨਾਲ ਮਿਲ ਕੇ ਉਨ੍ਹਾਂ ਜਲ ਮਾਰਗਾਂ ਦਾ ਨਕਸ਼ਾ ਤਿਆਰ ਕੀਤਾ, ਜਿਨ੍ਹਾਂ ਰਾਹੀਂ ਉਹ ਉੱਥੇ ਤੱਕ ਪਹੁੰਚ ਸਕਦੀ ਸੀ। ਉਨ੍ਹਾਂ ਨੇ ਇਸ ਗੱਲ ਦੀ ਵੀ ਜਾਂਚ ਕੀਤੀ ਕਿ ਕੀ ਉਹ ਦੇ ਰੈਗੂਲੇਟਿੰਗ ਰਿਜ਼ਰਵਾਇਰ (ਜਲ ਭੰਡਾਰ) ਤੱਕ ਪਹੁੰਚ ਗਈ ਸੀ। ਇਸ ਦੁੱਖ ਦੀ ਘੜੀ ਵਿੱਚ ਸਾਡੀਆਂ ਸੰਵੇਦਨਾਵਾਂ ਉਨ੍ਹਾਂ ਦੇ ਨਾਲ ਹਨ। ਅਸੀਂ ਉਨ੍ਹਾਂ ਸਾਰੀਆਂ ਏਜੰਸੀਆਂ ਅਤੇ ਕਰਮਚਾਰੀਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਪੂਰੀ ਜਾਂਚ ਦੌਰਾਨ ਮਦਦ ਕੀਤੀ।'

ਕਾਰੋਬਾਰ📍 ਪੰਜਾਬ

ਦਿੱਲੀ 'ਚ ਦੀਵਾਲੀ 'ਤੇ ਵਿਕਣਗੇ ਪਟਾਕੇ ਜਾਂ ਲੱਗੇਗੀ ਪਾਬੰਦੀ? ਕਾਰੋਬਾਰੀਆਂ ਦੀ ਵਧੀ ਚਿੰਤਾ; ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਟਿਕੀਆਂ ਨਜ਼ਰਾਂ

ਦਿੱਲੀ ਫਾਇਰ ਵਰਕਸ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਜੈਨ ਦਾ ਕਹਿਣਾ ਹੈ ਕਿ ਉੱਚਤਮ ਅਦਾਲਤ ਨੇ ਪਟਾਕਿਆਂ ਦੀ ਵਿਕਰੀ 'ਤੇ ਰੋਕ ਨਹੀਂ ਲਗਾਈ ਹੈ ਪਰ ਸਥਿਤੀ ਵੀ ਸਪੱਸ਼ਟ ਨਹੀਂ ਕੀਤੀ ਹੈ।

ਦਿੱਲੀ ਫਾਇਰ ਵਰਕਸ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਜੈਨ ਦਾ ਕਹਿਣਾ ਹੈ ਕਿ ਉੱਚਤਮ ਅਦਾਲਤ ਨੇ ਪਟਾਕਿਆਂ ਦੀ ਵਿਕਰੀ 'ਤੇ ਰੋਕ ਨਹੀਂ ਲਗਾਈ ਹੈ ਪਰ ਸਥਿਤੀ ਵੀ ਸਪੱਸ਼ਟ ਨਹੀਂ ਕੀਤੀ ਹੈ। ਇਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਅਨਿਸ਼ਚਿਤਤਾ ਵਧਦੀ ਜਾ ਰਹੀ ਹੈ। ਜੇਕਰ ਅਦਾਲਤ ਇਜਾਜ਼ਤ ਦੇ ਦੇਵੇ ਤਾਂ ਉਹ ਸਮੇਂ ਸਿਰ ਲਾਇਸੈਂਸ ਲੈ ਕੇ ਪਟਾਕਿਆਂ ਦੀ ਵਿਕਰੀ ਸ਼ੁਰੂ ਕਰ ਸਕਣਗੇ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ। ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਅਤੇ ਭੁਲੇਖੇ ਦੀ ਸਥਿਤੀ ਵਿਚਾਲੇ ਪਟਾਕਾ ਕਾਰੋਬਾਰੀਆਂ ਨੇ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਤੋਂ ਤੁਰੰਤ ਫ਼ੈਸਲਾ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ ਕਿਉਂਕਿ ਦੀਵਾਲੀ ਆਉਣ ਵਿੱਚ ਕੁਝ ਹੀ ਦਿਨ ਬਾਕੀ ਹਨ।

ਪਟਾਕਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਪੁਰਾਣੇ ਬਚੇ ਹੋਏ ਪਟਾਕਿਆਂ ਦਾ ਸਟਾਕ ਵੇਚਣ ਲਈ ਬਾਹਰ ਕੱਢ ਰਹੇ ਹਨ ਤਾਂ ਪੁਲਿਸ ਉਨ੍ਹਾਂ ਦੇ ਪਟਾਕੇ ਜ਼ਬਤ ਕਰ ਰਹੀ ਹੈ। ਦਿੱਲੀ ਫਾਇਰ ਵਰਕਸ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਜੈਨ ਦਾ ਕਹਿਣਾ ਹੈ ਕਿ ਉੱਚਤਮ ਅਦਾਲਤ ਨੇ ਪਟਾਕਿਆਂ ਦੀ ਵਿਕਰੀ 'ਤੇ ਰੋਕ ਨਹੀਂ ਲਗਾਈ ਹੈ ਪਰ ਸਥਿਤੀ ਵੀ ਸਪੱਸ਼ਟ ਨਹੀਂ ਕੀਤੀ ਹੈ। ਇਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਅਨਿਸ਼ਚਿਤਤਾ ਵਧਦੀ ਜਾ ਰਹੀ ਹੈ। ਜੇਕਰ ਅਦਾਲਤ ਇਜਾਜ਼ਤ ਦੇ ਦੇਵੇ ਤਾਂ ਉਹ ਸਮੇਂ ਸਿਰ ਲਾਇਸੈਂਸ ਲੈ ਕੇ ਪਟਾਕਿਆਂ ਦੀ ਵਿਕਰੀ ਸ਼ੁਰੂ ਕਰ ਸਕਣਗੇ।

ਰਾਜੀਵ ਜੈਨ ਨੇ ਦੱਸਿਆ ਕਿ ਸੁਣਵਾਈ ਦੌਰਾਨ ਸਰਵਉੱਚ ਅਦਾਲਤ ਨੇ ਗ੍ਰੀਨ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਵੀ ਪਟਾਕਿਆਂ ਦੀ ਵਿਕਰੀ ਦੇ ਸਮਰਥਨ ਵਿੱਚ ਹੈ ਅਤੇ ਸਰਕਾਰ ਵੱਲੋਂ ਪ੍ਰਦੂਸ਼ਣ ਵਿੱਚ ਪਟਾਕਿਆਂ ਦੀ ਹਿੱਸੇਦਾਰੀ ਨੂੰ ਲੈ ਕੇ ਜੋ ਅੰਕੜੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਇਹ ਬਹੁਤ ਘੱਟ ਹੈ। ਸਾਬਕਾ ਸਰਕਾਰ ਦੇ ਮੰਤਰੀ ਗੋਪਾਲ ਰਾਇ ਨੇ ਵੀ ਇਸ ਦੇ ਦੋ ਪ੍ਰਤੀਸ਼ਤ ਤੋਂ ਘੱਟ ਹੋਣ ਦੀ ਗੱਲ ਕਹੀ ਸੀ, ਜਦੋਂ ਕਿ ਰਾਜੀਵ ਜੈਨ ਨੇ ਇਸ ਦਾ ਅੰਕੜਾ 0.4 ਪ੍ਰਤੀਸ਼ਤ ਦੱਸਿਆ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਅਦਾਲਤ ਆਪਣਾ ਫ਼ੈਸਲਾ ਸਪੱਸ਼ਟ ਕਰ ਸਕਦੀ ਹੈ।

ਰਾਜੀਵ ਜੈਨ ਅਨੁਸਾਰ ਪਿਛਲੇ ਸਾਲਾਂ ਵਿੱਚ ਕਰੀਬ 125 ਤੋਂ 150 ਪੱਕੇ ਲਾਇਸੈਂਸ ਧਾਰਕ ਪਟਾਕਿਆਂ ਦਾ ਕਾਰੋਬਾਰ ਕਰਦੇ ਰਹੇ ਹਨ। ਇਸ ਤੋਂ ਇਲਾਵਾ ਦਿੱਲੀ ਪੁਲਿਸ ਵੱਲੋਂ ਕੱਚੇ ਲਾਇਸੈਂਸ ਵੀ ਜਾਰੀ ਕੀਤੇ ਜਾਂਦੇ ਸਨ। ਇਸ ਵਾਰ ਅਦਾਲਤ ਤੋਂ ਇਜਾਜ਼ਤ ਮਿਲਣ 'ਤੇ ਪੱਕੇ ਲਾਇਸੈਂਸ ਧਾਰਕ ਆਪਣੀਆਂ ਦੁਕਾਨਾਂ ਖੋਲ੍ਹ ਸਕਣਗੇ ਅਤੇ ਦਿੱਲੀ ਪੁਲਿਸ ਕੱਚੇ ਲਾਇਸੈਂਸ ਵੀ ਜਾਰੀ ਕਰ ਸਕਦੀ ਹੈ। ਅਦਾਲਤ ਜਿੰਨੇ ਦਿਨਾਂ ਦੀ ਇਜਾਜ਼ਤ ਦੇਵੇਗੀ, ਉਸੇ ਸਮੇਂ ਤੱਕ ਦੁਕਾਨਾਂ ਖੁੱਲ੍ਹਣਗੀਆਂ। ਪਟਾਕਿਆਂ ਦੀ ਜਗ੍ਹਾ ਵੇਚ ਰਹੇ ਹਨ ਸਜਾਵਟੀ ਸਾਮਾਨ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਬਣੀ ਅਨਿਸ਼ਚਿਤਤਾ ਕਾਰਨ ਕਈ ਪੀੜ੍ਹੀਆਂ ਤੋਂ ਇਸ ਵਪਾਰ ਵਿੱਚ ਲੱਗੇ ਲੋਕਾਂ ਨੇ ਆਪਣਾ ਕੰਮ ਬਦਲ ਲਿਆ ਹੈ। ਸਦਰ ਬਾਜ਼ਾਰ ਵਰਗੇ ਪ੍ਰਮੁੱਖ ਪਟਾਕਾ ਵਿਕਰੀ ਬਾਜ਼ਾਰਾਂ ਵਿੱਚ ਕੰਮ ਕਰਨ ਵਾਲੇ ਪੱਕੇ ਦੁਕਾਨਦਾਰ ਹੁਣ ਜਾਂ ਤਾਂ ਬਿਜਲੀ ਦੇ ਸਜਾਵਟੀ ਉਪਕਰਨ ਜਾਂ ਫਿਰ ਨਕਲੀ ਫੁੱਲ-ਮਾਲਾਵਾਂ ਸਮੇਤ ਹੋਰ ਵਸਤੂਆਂ ਵੇਚ ਰਹੇ ਹਨ। ਰਾਜੀਵ ਜੈਨ ਅਨੁਸਾਰ ਦਿੱਲੀ ਵਿੱਚ ਕਈ ਕਾਰੋਬਾਰੀ ਪਿਛਲੇ 50 ਤੋਂ 100 ਸਾਲਾਂ ਤੋਂ ਇਸ ਵਪਾਰ ਨਾਲ ਜੁੜੇ ਹੋਏ ਹਨ। ਜ਼ਿਆਦਾਤਰ ਕਾਰੋਬਾਰੀਆਂ ਕੋਲ ਆਪਣੀਆਂ ਦੁਕਾਨਾਂ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਪਟਾਕਿਆਂ ਦੀ ਵਿਕਰੀ ਲਗਾਤਾਰ ਪਾਬੰਦੀਸ਼ੁਦਾ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਇਸ ਲਈ ਉਹ ਜਗ੍ਹਾ ਛੱਡਣ ਦੀ ਬਜਾਏ ਦੂਜਾ ਸਾਮਾਨ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ।

ਪਟਾਕਿਆਂ ਦੀ ਵਿਕਰੀ ਬੰਦ ਹੋਣ ਤੋਂ ਬਾਅਦ ਵਪਾਰੀ ਦੀਵਾਲੀ 'ਤੇ ਦੁਕਾਨਾਂ ਵਿੱਚ ਸਜਾਵਟੀ ਸਾਮਾਨ, ਫੁੱਲ-ਪੱਤੀਆਂ ਅਤੇ ਤਿਉਹਾਰਾਂ ਨਾਲ ਜੁੜੀਆਂ ਦੂਜੀਆਂ ਵਸਤੂਆਂ ਵੇਚਣ ਲਈ ਮਜ਼ਬੂਰ ਹਨ।

ਕਾਰੋਬਾਰ📍 ਪੰਜਾਬ

ਕ੍ਰੈਡਿਟ ਕਾਰਡ ਰਾਹੀਂ ਕੈਸ਼ ਕਢਵਾਉਣ 'ਤੇ ਦੁੱਗਣੇ ਚਾਰਜ; ਬਿੱਲ ਪੇਮੈਂਟ 'ਤੇ ਵੀ ਦੇਣੇ ਹੋਣਗੇ ਜ਼ਿਆਦਾ ਪੈਸੇ

ਜੇਕਰ ਤੁਹਾਡੇ ਕੋਲ ਪੰਜਾਬ ਨੈਸ਼ਨਲ ਬੈਂਕ ਦਾ ਕ੍ਰੈਡਿਟ ਕਾਰਡ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਇਹ ਬਦਲਾਅ ਕੱਲ੍ਹ, 1 ਨਵੰਬਰ 2026 ਤੋਂ ਲਾਗੂ ਹੋ ਜਾਣਗੇ।
ਕ੍ਰੈਡਿਟ ਕਾਰਡ ਰਾਹੀਂ ਕੈਸ਼ ਕਢਵਾਉਣ 'ਤੇ ਦੁੱਗਣੇ ਚਾਰਜ; ਬਿੱਲ ਪੇਮੈਂਟ 'ਤੇ ਵੀ ਦੇਣੇ ਹੋਣਗੇ ਜ਼ਿਆਦਾ ਪੈਸੇ

ਜੇਕਰ ਤੁਹਾਡੇ ਕੋਲ ਪੰਜਾਬ ਨੈਸ਼ਨਲ ਬੈਂਕ ਦਾ ਕ੍ਰੈਡਿਟ ਕਾਰਡ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਇਹ ਬਦਲਾਅ ਕੱਲ੍ਹ, 1 ਨਵੰਬਰ 2026 ਤੋਂ ਲਾਗੂ ਹੋ ਜਾਣਗੇ। ਹੁਣ ਗਾਹਕਾਂ ਨੂੰ ਵੱਖ-ਵੱਖ ਲੈਣ-ਦੇਣ (ਟ੍ਰਾਂਜੈਕਸ਼ਨਾਂ) ਲਈ ਵਧੇਰੇ ਚਾਰਜ ਦੇਣੇ ਪੈਣਗੇ—ਜਿਸ ਵਿੱਚ ਤੋਂ ਨਕਦੀ ਕਢਵਾਉਣਾ, ਨਿਰਧਾਰਤ ਮਿਤੀ ਤੱਕ ਬਿੱਲਾਂ ਦਾ ਭੁਗਤਾਨ ਨਾ ਕਰਨਾ, ਅਤੇ ਬਿਜਲੀ ਜਾਂ ਪਾਣੀ ਵਰਗੀਆਂ ਸਹੂਲਤਾਂ (ਯੂਟਿਲਿਟੀ) ਦੇ ਬਿੱਲਾਂ ਦਾ ਭੁਗਤਾਨ ਕਰਨਾ ਸ਼ਾਮਲ ਹੈ।

ਪੰਜਾਬ ਨੈਸ਼ਨਲ ਬੈਂਕ ਨੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਤੋਂ ਨਕਦੀ ਕਢਵਾਉਣ 'ਤੇ ਲੱਗਣ ਵਾਲੇ ਖਰਚਿਆਂ ਨੂੰ ਲਗਭਗ ਦੁੱਗਣਾ ਕਰ ਦਿੱਤਾ ਹੈ। 1 ਨਵੰਬਰ ਤੋਂ, ਦੇ ਘਰੇਲੂ ਤੋਂ ਕ੍ਰੈਡਿਟ ਕਾਰਡ ਰਾਹੀਂ ਨਕਦੀ ਕਢਵਾਉਣ 'ਤੇ ਕਢਵਾਈ ਗਈ ਰਕਮ ਦਾ 2.5% ਜਾਂ ਘੱਟੋ-ਘੱਟ ₹400 (ਜੋ ਵੀ ਵੱਧ ਹੋਵੇ) ਫੀਸ ਵਜੋਂ ਲੱਗੇਗਾ। ਇਸ ਤੋਂ ਪਹਿਲਾਂ, ਅਤੇ ਕਾਰਡਾਂ ਲਈ ਇਹ ਫੀਸ ਰਕਮ ਦਾ 2% ਸੀ, ਜਿਸ ਵਿੱਚ ਘੱਟੋ-ਘੱਟ ਚਾਰਜ ₹150 ਤੋਂ ₹200 ਦੇ ਵਿਚਕਾਰ ਹੁੰਦਾ ਸੀ। ਇਸ ਤੋਂ ਇਲਾਵਾ, ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਘਰੇਲੂ ਜਾਂ ਅੰਤਰਰਾਸ਼ਟਰੀ ਤੋਂ ਕ੍ਰੈਡਿਟ ਕਾਰਡ ਰਾਹੀਂ ਨਕਦੀ ਕਢਵਾਉਂਦੇ ਹੋ, ਤਾਂ ਤੁਹਾਡੇ ਤੋਂ ਕਢਵਾਈ ਗਈ ਰਕਮ ਦਾ 2.5% ਜਾਂ ਘੱਟੋ-ਘੱਟ ₹500 ਵਸੂਲਿਆ ਜਾਵੇਗਾ।

ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਭੁਗਤਾਨ ਸਮੇਂ ਸਿਰ ਨਾ ਕਰਨ 'ਤੇ, ਹੁਣ ਕੁੱਲ ਬਕਾਇਆ ਰਕਮ ਦੇ ਆਧਾਰ 'ਤੇ ₹1,200 ਤੱਕ ਦੀ 'ਦੇਰੀ ਨਾਲ ਭੁਗਤਾਨ ਫੀਸ' ਵਸੂਲੀ ਜਾਵੇਗੀ। ਬੈਂਕ ਨੇ ₹500 ਜਾਂ ਇਸ ਤੋਂ ਘੱਟ ਦੀ ਛੋਟੀ ਬਕਾਇਆ ਰਕਮ 'ਤੇ ਫੀਸ ਨੂੰ ਸਿਫ਼ਰ (ਜ਼ੀਰੋ) ਰੱਖ ਕੇ ਰਾਹਤ ਦਿੱਤੀ ਹੈ, ਪਰ ਜਿਵੇਂ ਹੀ ਬਕਾਇਆ ਰਕਮ ₹501 ਤੋਂ ₹1,000 ਦੇ ਵਿਚਕਾਰ ਹੋ ਜਾਂਦੀ ਹੈ, ਤਾਂ ₹500 ਦੀ ਫੀਸ ਲਾਗੂ ਹੋਵੇਗੀ। ਵੱਡੀਆਂ ਰਕਮਾਂ ਲਈ, ਦੇਰੀ ਨਾਲ ਭੁਗਤਾਨ ਦੀਆਂ ਫੀਸਾਂ ਇਸ ਪ੍ਰਕਾਰ ਹਨ: ₹1,001 ਤੋਂ ₹10,000 ਦੇ ਵਿਚਕਾਰ ਬਕਾਏ ਲਈ ₹750, ₹10,001 ਤੋਂ ₹50,000 ਦੇ ਵਿਚਕਾਰ ਬਕਾਏ ਲਈ ₹1,000, ਅਤੇ ₹50,000 ਤੋਂ ਵੱਧ ਦੀ ਕਿਸੇ ਵੀ ਬਕਾਇਆ ਰਕਮ ਲਈ ਵੱਧ ਤੋਂ ਵੱਧ ₹1,200 ਦੀ ਫੀਸ ਲੱਗੇਗੀ।

ਲੋਕ ਅਕਸਰ ਆਪਣੇ ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਭੁਗਤਾਨ ਚੈੱਕ ਰਾਹੀਂ ਜਾਂ ਆਪਣੇ ਬੈਂਕ ਖਾਤੇ ਤੋਂ 'ਆਟੋ-ਡੈਬਿਟ' (ਸਵੈਚਾਲਿਤ ਭੁਗਤਾਨ) ਸਹੂਲਤ ਦੀ ਚੋਣ ਕਰਕੇ ਕਰਦੇ ਹਨ; ਹਾਲਾਂਕਿ, ਜੇਕਰ ਖਾਤੇ ਵਿੱਚ ਲੋੜੀਂਦੀ ਰਕਮ (ਬੈਲੇਂਸ) ਨਹੀਂ ਹੁੰਦੀ, ਤਾਂ ਹੁਣ ਇਸ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਨਵੇਂ ਨਿਯਮਾਂ ਤਹਿਤ, ਜੇਕਰ ਕੋਈ ਚੈੱਕ ਬਾਊਂਸ ਹੋ ਜਾਂਦਾ ਹੈ ਜਾਂ ਆਟੋ-ਡੈਬਿਟ ਦੀ ਪ੍ਰਕਿਰਿਆ ਅਸਫਲ ਹੋ ਜਾਂਦੀ ਹੈ, ਤਾਂ ਕੁੱਲ ਭੁਗਤਾਨ ਰਾਸ਼ੀ ਦਾ 2%—ਜਾਂ ਘੱਟੋ-ਘੱਟ ₹400—ਜੁਰਮਾਨੇ ਵਜੋਂ ਵਸੂਲਿਆ ਜਾਵੇਗਾ।

ਬੈਂਕਾਂ ਨੇ ਉਨ੍ਹਾਂ ਗਾਹਕਾਂ ਲਈ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ ਜੋ ਬਿਜਲੀ, ਪਾਣੀ ਜਾਂ ਗੈਸ ਵਰਗੀਆਂ ਉਪਯੋਗੀ ਸੇਵਾਵਾਂ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਜੇਕਰ ਕਿਸੇ ਗਾਹਕ ਦੁਆਰਾ ਇੱਕ ਮਹੀਨਾਵਾਰ ਬਿਲਿੰਗ ਚੱਕਰ ਦੌਰਾਨ ਕੀਤੇ ਗਏ ਕੁੱਲ ਬਿੱਲ ਭੁਗਤਾਨ ₹50,000 ਤੋਂ ਵੱਧ ਜਾਂਦੇ ਹਨ, ਤਾਂ ₹50,000 ਤੋਂ ਵੱਧ ਦੀ ਪੂਰੀ ਰਕਮ 'ਤੇ 1% ਵਾਧੂ ਚਾਰਜ — ਅਤੇ ਨਾਲ ਹੀ ਲਾਗੂ ਟੈਕਸ — ਲਗਾਇਆ ਜਾਵੇਗਾ। ਇਸ ਨਿਯਮ ਦੇ ਤਹਿਤ, ਇਹ ਵਾਧੂ ਚਾਰਜ ਪ੍ਰਤੀ ਲੈਣ-ਦੇਣ ਵੱਧ ਤੋਂ ਵੱਧ ₹2,000 ਤੱਕ ਹੋ ਸਕਦਾ ਹੈ।

ਬੈਂਕ ਹੁਣ ਕ੍ਰੈਡਿਟ ਕਾਰਡਾਂ 'ਤੇ ਕਮਾਏ ਗਏ ਰਿਵਾਰਡ ਪੁਆਇੰਟਾਂ ਨੂੰ ਵਰਤਣ (ਰੀਡੀਮ ਕਰਨ) ਲਈ ਵੱਖਰੀ ਫੀਸ ਲੈਣਗੇ। ਹਾਲਾਂਕਿ ਪਹਿਲਾਂ ਬਹੁਤ ਸਾਰੇ ਗਾਹਕ ਆਪਣੇ ਰਿਵਾਰਡ ਪੁਆਇੰਟਾਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਗਿਫਟ ਵਾਊਚਰਾਂ ਜਾਂ ਉਤਪਾਦਾਂ ਵਿੱਚ ਬਦਲ ਸਕਦੇ ਸਨ, ਪਰ ਹੁਣ ਉਨ੍ਹਾਂ ਨੂੰ ਹਰੇਕ ਬੇਨਤੀ ਲਈ ₹99 ਦੀ ਨਿਸ਼ਚਿਤ ਫੀਸ ਅਦਾ ਕਰਨੀ ਪਵੇਗੀ।

ਦੁਆਰਾ ਗਾਹਕ ਦੀ ਰਜਿਸਟਰਡ ਈਮੇਲ 'ਤੇ ਭੇਜੇ ਜਾਣ ਵਾਲੇ ਡਿਜੀਟਲ ਈ-ਸਟੇਟਮੈਂਟ ਪਹਿਲਾਂ ਵਾਂਗ ਹੀ ਮੁਫ਼ਤ ਉਪਲਬਧ ਰਹਿਣਗੇ। ਹਾਲਾਂਕਿ, ਜੇਕਰ ਕੋਈ ਗਾਹਕ ਹਾਰਡ ਕਾਪੀ—ਖਾਸ ਤੌਰ 'ਤੇ 3 ਮਹੀਨਿਆਂ ਤੋਂ ਪੁਰਾਣੀ ਮਿਆਦ ਲਈ ਭੌਤਿਕ ਸਟੇਟਮੈਂਟ (ਕਾਗਜ਼ੀ ਕਾਪੀ)—ਦੀ ਮੰਗ ਕਰਦਾ ਹੈ, ਤਾਂ ਉਸ ਸਥਿਤੀ ਵਿੱਚ ₹50 ਪ੍ਰਤੀ ਮਹੀਨਾ ਦਾ ਖਰਚਾ ਲਾਗੂ ਹੋਵੇਗਾ।

ਬੈਂਕਾਂ ਨੇ ਫਿਕਸਡ ਡਿਪਾਜ਼ਿਟ ਦੇ ਆਧਾਰ 'ਤੇ ਜਾਰੀ ਕੀਤੇ ਗਏ 'ਸਿਕਿਓਰਡ ਕ੍ਰੈਡਿਟ ਕਾਰਡਾਂ' ਦੀਆਂ ਸ਼ਰਤਾਂ ਵਿੱਚ ਵੀ ਸੋਧ ਕੀਤੀ ਹੈ। ਨਾਲ ਜੁੜੇ ਇਨ੍ਹਾਂ ਕਾਰਡਾਂ ਦੇ ਮਾਮਲੇ ਵਿੱਚ, ਜੇਕਰ ਕੋਈ ਚੈੱਕ ਬਾਊਂਸ ਹੁੰਦਾ ਹੈ ਜਾਂ ਆਟੋ-ਡੈਬਿਟ ਅਸਫਲ ਹੋ ਜਾਂਦਾ ਹੈ, ਤਾਂ ਪ੍ਰਤੀ ਲੈਣ-ਦੇਣ ₹100 ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਇਨ੍ਹਾਂ ਕਾਰਡਾਂ 'ਤੇ ਦੇਰੀ ਨਾਲ ਭੁਗਤਾਨ ਕਰਨ 'ਤੇ 'ਘੱਟੋ-ਘੱਟ ਭੁਗਤਾਨ ਯੋਗ ਰਕਮ' ਦਾ 30% ਚਾਰਜ ਲੱਗੇਗਾ; ਜਿਸ ਵਿੱਚ ਘੱਟੋ-ਘੱਟ ਰਕਮ ₹200 ਅਤੇ ਵੱਧ ਤੋਂ ਵੱਧ ਰਕਮ ₹500 (ਪ੍ਰਤੀ ਬਿਲਿੰਗ ਚੱਕਰ) ਨਿਰਧਾਰਤ ਕੀਤੀ ਗਈ ਹੈ।

ਦੇਸ਼📍 ਪੰਜਾਬ

ਈਡੀ ਦੀ ਵੱਡੀ ਕਾਰਵਾਈ: ਨਾਗਪੁਰ 'ਚ 1.95 ਕਰੋੜ ਨਕਦੀ ਜ਼ਬਤ, 40 ਲੱਖ ਤੋਂ ਵੱਧ ਬੈਂਕ ਰਾਸ਼ੀ ਫ੍ਰੀਜ਼

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਦੀ ਵੱਡੀ ਕਾਰਵਾਈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਨੀ ਲਾਂਡਰਿੰਗ ਅਤੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ।
ਈਡੀ ਦੀ ਵੱਡੀ ਕਾਰਵਾਈ: ਨਾਗਪੁਰ 'ਚ 1.95 ਕਰੋੜ ਨਕਦੀ ਜ਼ਬਤ, 40 ਲੱਖ ਤੋਂ ਵੱਧ ਬੈਂਕ ਰਾਸ਼ੀ ਫ੍ਰੀਜ਼

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਦੀ ਵੱਡੀ ਕਾਰਵਾਈ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਨੀ ਲਾਂਡਰਿੰਗ ਅਤੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ।

ਮੁਤਾਬਕ, ਇਹ ਕਾਰਵਾਈ 'ਪ੍ਰਯਾਗ ਡਿਵੈਲਪਰਸ ਐਂਡ ਬਿਲਡਰਸ' ਦੇ ਮਾਲਕ ਸ਼ਸ਼ਾਂਕ ਗੋਵਿੰਦ ਪ੍ਰਸਾਦ ਪਾਂਡੇ ਨਾਲ ਜੁੜੇ ਟਿਕਾਣਿਆਂ 'ਤੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਗਈ। ਤਲਾਸ਼ੀ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਰਿਕਾਰਡ ਅਤੇ ਡਿਜੀਟਲ ਉਪਕਰਨ ਵੀ ਬਰਾਮਦ ਕੀਤੇ ਗਏ।

ਸ਼ੱਕ ਹੈ ਕਿ ਇਨ੍ਹਾਂ ਜਾਇਦਾਦਾਂ ਦੀ ਖਰੀਦ ਅਪਰਾਧਿਕ ਗਤੀਵਿਧੀਆਂ ਤੋਂ ਹਾਸਲ ਕੀਤੀ ਰਕਮ ਨਾਲ ਕੀਤੀ ਗਈ ਸੀ।

ਇਹ ਜਾਂਚ ਨਾਗਪੁਰ ਦੇ ਅਜਨੀ ਅਤੇ ਰਾਣਾਪ੍ਰਤਾਪ ਨਗਰ ਪੁਲਿਸ ਥਾਣਿਆਂ ਵਿੱਚ ਦਰਜ ਐਫਆਈਆਰ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਦੋਵੇਂ ਮਾਮਲੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 418 ਅਤੇ 420 ਤਹਿਤ ਦਰਜ ਕੀਤੇ ਗਏ ਸਨ।

ਅਧਿਕਾਰੀਆਂ ਮੁਤਾਬਕ, ਸ਼ਸ਼ਾਂਕ ਪਾਂਡੇ ਨੇ ਔਰਤ ਨਾਲ ਵਿਕਾਸ ਸਮਝੌਤਾ ਕੀਤਾ ਸੀ, ਜਿਸ ਤਹਿਤ ਉਸ ਨੂੰ 1.75 ਕਰੋੜ ਰੁਪਏ ਅਤੇ 14 ਰਿਹਾਇਸ਼ੀ ਫਲੈਟ ਦਿੱਤੇ ਜਾਣੇ ਸਨ।

ਦੋਸ਼ ਹੈ ਕਿ ਔਰਤ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਦਸਤਾਵੇਜ਼ਾਂ ਵਿੱਚ ਕਥਿਤ ਤੌਰ 'ਤੇ ਹੇਰਾਫੇਰੀ ਕੀਤੀ ਗਈ। ਮੁਤਾਬਕ, ਫਲੈਟਾਂ ਦੀ ਵਿਕਰੀ ਤੋਂ ਮਿਲੇ 8.93 ਕਰੋੜ ਰੁਪਏ ਦੀ ਰਕਮ ਦਾ ਗਲਤ ਇਸਤੇਮਾਲ ਕੀਤਾ ਗਿਆ। ਇਸ ਤੋਂ ਇਲਾਵਾ, ਸਮਝੌਤੇ ਤਹਿਤ ਦਿੱਤੇ ਜਾਣ ਵਾਲੇ 45 ਲੱਖ ਰੁਪਏ ਵੀ ਰੋਕ ਲਏ ਗਏ। ਇਸ ਤਰ੍ਹਾਂ ਸ਼ਿਕਾਇਤਕਰਤਾ ਨੂੰ ਕੁੱਲ 9.4 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਇਲਜ਼ਾਮ ਹੈ।

ਜਾਂਚ ਮੁਤਾਬਕ, ਪ੍ਰੋਜੈਕਟ ਲਈ 22 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਅਤੇ ਇਸ ਦੇ ਬਦਲੇ 22 ਫਲੈਟ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ਕੋਲ ਗਿਰਵੀ ਰੱਖੇ ਗਏ ਸਨ। ਇਸ ਵਿੱਚੋਂ 11 ਕਰੋੜ ਰੁਪਏ ਜਾਰੀ ਕੀਤੇ ਗਏ ਸਨ।

ਦੋਸ਼ ਹੈ ਕਿ ਪਾਂਡੇ ਨੇ ਕਰਜ਼ਾ ਦੇਣ ਵਾਲੀ ਸੰਸਥਾ ਤੋਂ ਲੋੜੀਂਦਾ ਨੋ ਓਬਜੈਕਸ਼ਨ ਸਰਟੀਫਿਕੇਟ ਲਏ ਬਿਨਾਂ ਹੀ ਇਹ ਫਲੈਟ ਖਰੀਦਦਾਰਾਂ ਨੂੰ ਵੇਚ ਦਿੱਤੇ। ਖਰੀਦਦਾਰਾਂ ਨੂੰ ਫਲੈਟਾਂ ਦੇ ਪਹਿਲਾਂ ਤੋਂ ਗਿਰਵੀ ਹੋਣ ਬਾਰੇ ਜਾਣਕਾਰੀ ਨਾ ਦੇਣ ਦਾ ਵੀ ਦੋਸ਼ ਹੈ।

ਮੁਤਾਬਕ, ਹੋਮ ਲੋਨ ਸਬੰਧੀ ਬੈਂਕ ਨੂੰ ਕਥਿਤ ਤੌਰ 'ਤੇ ਗਲਤ ਹਲਫ਼ਨਾਮਾ ਦੇ ਕੇ ਵੀ ਫਲੈਟਾਂ ਦੇ ਗਿਰਵੀ ਹੋਣ ਦੀ ਗੱਲ ਛੁਪਾਈ ਗਈ। ਇਸ ਤੋਂ ਬਾਅਦ 12.84 ਕਰੋੜ ਰੁਪਏ ਦੀ ਬਕਾਇਆ ਰਕਮ ਸਾਹਮਣੇ ਆਈ ਅਤੇ ਸਰਫੇਸੀ ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ।

ਫਿਲਹਾਲ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਦੇਸ਼📍 ਪੰਜਾਬ

ਦਰਦਨਾਕ ਹਾਦਸਾ : 7 ਮੰਜ਼ਿਲਾ ਇਮਾਰਤ ਦੀ ਅਚਾਨਕ ਹੇਠਾਂ ਡਿੱਗੀ ਲਿਫਟ, 8 ਲੋਕ ਗੰਭੀਰ ਜ਼ਖ਼ਮੀ

ਮੁੰਬਈ ਦੇ ਨਾਲਾਸੋਪਾਰਾ ਵਿੱਚ ਅੱਜ ਸ਼ਨੀਵਾਰ ਦੁਪਹਿਰ ਇੱਕ ਸੱਤ ਮੰਜ਼ਿਲਾ ਇਮਾਰਤ ਦੀ ਲਿਫਟ ਅਚਾਨਕ ਤੇਜ਼ ਰਫ਼ਤਾਰ ਨਾਲ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 8 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਦਰਦਨਾਕ ਹਾਦਸਾ : 7 ਮੰਜ਼ਿਲਾ ਇਮਾਰਤ ਦੀ ਅਚਾਨਕ ਹੇਠਾਂ ਡਿੱਗੀ ਲਿਫਟ, 8 ਲੋਕ ਗੰਭੀਰ ਜ਼ਖ਼ਮੀ

ਮੁੰਬਈ ਦੇ ਨਾਲਾਸੋਪਾਰਾ ਵਿੱਚ ਅੱਜ ਸ਼ਨੀਵਾਰ ਦੁਪਹਿਰ ਇੱਕ ਸੱਤ ਮੰਜ਼ਿਲਾ ਇਮਾਰਤ ਦੀ ਲਿਫਟ ਅਚਾਨਕ ਤੇਜ਼ ਰਫ਼ਤਾਰ ਨਾਲ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 8 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਮਾਰਤ ਵਿੱਚ ਰਹਿਣ ਵਾਲੇ ਹੋਰ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਿਫਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨਾਲਾਸੋਪਾਰਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਲਿਫਟ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਇਮਾਰਤ ਦੇ ਹੋਰ ਲੋਕ ਮੌਕੇ 'ਤੇ ਪਹੁੰਚੇ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਲਿਫਟ ਦਾ ਦਰਵਾਜ਼ਾ ਤੋੜਿਆ। ਉਨ੍ਹਾਂ ਨੇ ਅੰਦਰ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਇਮਾਰਤ ਇੱਕ ਪੁਰਾਣੀ ਇਮਾਰਤ ਨੂੰ ਮੁੜ ਵਿਕਸਤ ਕਰਕੇ ਬਣਾਈ ਗਈ ਸੀ। ਇਸ ਨੂੰ ਸਾਈ ਕਿਰਨ ਕੰਪਨੀ ਦੇ ਡਿਵੈਲਪਰਾਂ ਧਨੰਜੇ ਰਾਉਤ ਅਤੇ ਰਾਜੀਵ ਕੋਟਲਾ ਨੇ ਤਿਆਰ ਕੀਤਾ ਸੀ। ਤਿੰਨ ਸਾਲ ਪੁਰਾਣੀ ਇਸ ਇਮਾਰਤ ਦੀ ਹਾਊਸਿੰਗ ਸੋਸਾਇਟੀ ਲਗਭਗ ਢਾਈ ਸਾਲ ਪਹਿਲਾਂ ਬਣੀ ਸੀ।

ਹਾਊਸਿੰਗ ਸੋਸਾਇਟੀ ਦੇ ਚੇਅਰਮੈਨ ਸਮੀਰ ਧੋਂਡੇ ਨੇ ਦੱਸਿਆ, "ਸੁਰੱਖਿਆ ਦੇ ਮੱਦੇਨਜ਼ਰ ਅਸੀਂ ਲਿਫਟ ਵਿੱਚ ਸਪ੍ਰਿੰਗ ਮਕੈਨਿਜ਼ਮ (ਸਪ੍ਰਿੰਗ ਵਾਲੀ ਵਿਵਸਥਾ) ਲਗਵਾਈ ਸੀ।"

ਦੇਸ਼📍 ਪੰਜਾਬ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸਮਰਥਨ ਲਈ ਪੋਲੈਂਡ ਦੀ ਐਫ.ਐਮ ਸਿਕੋਰਸਕੀ ਦੀ ਕੀਤੀ ਸ਼ਲਾਘਾ

ਵਾਰਸਾ: ਪੋਲੈਂਡ ਦੀ ਜੀ-20 ਵਿੱਚ ਸਥਾਈ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਨੂੰ ਭਾਰਤ ਦਾ ਸਮਰਥਨ ਮਿਲਿਆ ਹੈ। ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਨੇ ਬੀਤੇ ਦਿਨ ਭਾਰਤ ਦੇ ਸਮਰਥਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਵਾਰਸਾ: ਪੋਲੈਂਡ ਦੀ ਜੀ-20 ਵਿੱਚ ਸਥਾਈ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਨੂੰ ਭਾਰਤ ਦਾ ਸਮਰਥਨ ਮਿਲਿਆ ਹੈ। ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਨੇ ਬੀਤੇ ਦਿਨ ਭਾਰਤ ਦੇ ਸਮਰਥਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਅਮਰੀਕਾ ਦੇ ਅਟਲਾਂਟਾ ‘ਚ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਮੌਕੇ ‘ਤੇ ਗੱਲਬਾਤ ਕਰਦੇ ਹੋਏ ਸਿਕੋਰਸਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ‘ਚ ਭਾਰਤ ਦਾ ਦੌਰਾ ਕਰਨ ਵਾਲੇ ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੂੰ ਇਸ ਪ੍ਰਸਤਾਵ ਲਈ ਭਾਰਤ ਦੇ ਸਮਰਥਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਕੁਝ ਦਿਨ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ, ਪੋਲੈਂਡ ਦੀ ਮੈਂਬਰਸ਼ਿਪ ਲਈ ਭਾਰਤ ਦੇ ਸਮਰਥਨ ਦਾ ਭਰੋਸਾ ਦਿੱਤਾ ਸੀ।

ਸਿਕੋਰਸਕੀ ਨੇ ਕਿਹਾ ਕਿ ਅਮਰੀਕਾ ਨੇ ਪੋਲੈਂਡ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਉਹ ਭਾਰਤ ਸਮੇਤ ਹੋਰ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਵੀ ਇਸ ਪ੍ਰਸਤਾਵ ਦਾ ਸਮਰਥਨ ਕਰਨ ਦੀ ਅਪੀਲ ਕਰ ਰਿਹਾ ਹੈ। ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਆਪਣੇ ਪੁਰਾਣੇ ਅਤੇ ਸਕਾਰਾਤਮਕ ਸਬੰਧਾਂ ਦਾ ਵੀ ਜ਼ਿਕਰ ਕੀਤਾ। ਪੋਲੈਂਡ ਦੇ ਵਿਦੇਸ਼ ਮੰਤਰੀ ਨੇ ਜੀ-20 ਦੇ ਵਿਸਥਾਰ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਯਾਦ ਦਿਵਾਇਆ ਕਿ ਅਫ਼ਰੀਕਨ ਯੂਨੀਅਨ ਨੂੰ ਭਾਰਤ ਦੀ ਪ੍ਰਧਾਨਗੀ ਦੌਰਾਨ ਗਰੁੱਪਿੰਗ ਦਾ ਸਥਾਈ ਮੈਂਬਰ ਬਣਾਇਆ ਗਿਆ ਸੀ। ਇਹ ਜੀ-20 ਦਾ ਪਹਿਲਾ ਰਸਮੀ ਵਿਸਥਾਰ ਸੀ।

ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ 21 ਤੋਂ 23 ਅਕਤੂਬਰ ਤੱਕ ਭਾਰਤ ਦਾ ਦੌਰਾ ਕੀਤਾ। 22 ਅਕਤੂਬਰ ਨੂੰ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਰੱਖਿਆ, ਨਿਵੇਸ਼, ਨਵੀਂ ਤਕਨਾਲੋਜੀ, ਨਵਿਆਉਣਯੋਗ ਊਰਜਾ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕਰੀਬ 100 ਕੰਪਨੀਆਂ ਦਾ ਵਪਾਰਕ ਵਫ਼ਦ ਵੀ ਆਇਆ। ਭਾਰਤ-ਪੋਲੈਂਡ ਬਿਜ਼ਨਸ ਫੋਰਮ ਦੀਆਂ ਮੀਟਿੰਗਾਂ ਨਵੀਂ ਦਿੱਲੀ ਅਤੇ ਬੈਂਗਲੁਰੂ ਵਿੱਚ ਵੀ ਹੋਈਆਂ। ਸਿਕੋਰਸਕੀ ਨੇ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਦੀ ਗਤੀ ‘ਤੇ ਵੀ ਖੁਸ਼ੀ ਪ੍ਰਗਟਾਈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਮਝੌਤਾ ਜਲਦੀ ਹੀ ਲਾਗੂ ਹੋ ਜਾਵੇਗਾ ਅਤੇ ਦੋਵਾਂ ਧਿਰਾਂ ਨੂੰ ਇਸ ਦਾ ਲਾਭ ਹੋਵੇਗਾ।

ਦੇਸ਼📍 ਪੰਜਾਬ

ਅਯੁੱਧਿਆ ਦੀਪ ਉਤਸਵ: ਡਿਜੀਟਲ ਮਾਧਿਅਮ ਰਾਹੀਂ ਜਗਾਏ ਜਾਣਗੇ 1 ਲੱਖ ਦੀਵੇ, ਯੋਗੀ ਸਰਕਾਰ ਦੀ ਪਹਿਲ ਨਾਲ ਦੁਨੀਆ ਭਰ 'ਚ ਫੈਲੇਗੀ ਆਸਥਾ ਦੀ ਰੌਸ਼ਨੀ

ਡਿਜੀਟਲ ਧਾਰਮਿਕ ਪਲੇਟਫਾਰਮ 'ਸ਼੍ਰੀ ਮੰਦਰ' ਵੱਲੋਂ ਇਕ ਲੱਖ ਦੀਵੇ ਜਗਾਉਣ ਦੀ ਪਹਿਲ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਵੀ ਦੀਪ ਉਤਸਵ ਨਾਲ ਜੁੜਨ ਦਾ ਮੌਕਾ ਮਿਲੇਗਾ, ਜੋ ਕਿਸੇ ਕਾਰਨ ਕਰਕੇ ਅਯੁੱਧਿਆ ਨਹੀਂ ਪਹੁੰਚ ਸਕਦੇ।

ਡਿਜੀਟਲ ਧਾਰਮਿਕ ਪਲੇਟਫਾਰਮ 'ਸ਼੍ਰੀ ਮੰਦਰ' ਵੱਲੋਂ ਇਕ ਲੱਖ ਦੀਵੇ ਜਗਾਉਣ ਦੀ ਪਹਿਲ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਵੀ ਦੀਪ ਉਤਸਵ ਨਾਲ ਜੁੜਨ ਦਾ ਮੌਕਾ ਮਿਲੇਗਾ, ਜੋ ਕਿਸੇ ਕਾਰਨ ਕਰਕੇ ਅਯੁੱਧਿਆ ਨਹੀਂ ਪਹੁੰਚ ਸਕਦੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਅਯੁੱਧਿਆ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਇਹ ਪਹਿਲ ਲੋਕਾਂ ਦੀ ਭਾਗੀਦਾਰੀ ਦਾ ਇਕ ਨਵਾਂ ਪੱਖ ਪੇਸ਼ ਕਰੇਗੀ।

ਲਖਨਊ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਅਯੁੱਧਿਆ ਦਾ ਦੀਪ ਉਤਸਵ ਭਾਰਤੀ ਸੱਭਿਆਚਾਰ ਅਤੇ ਆਸਥਾ ਦੇ ਵਿਸ਼ਵ ਪੱਧਰੀ ਜਸ਼ਨ ਵਜੋਂ ਆਪਣੀ ਪਛਾਣ ਨੂੰ ਹੋਰ ਵਿਸ਼ਾਲ ਬਣਾ ਰਿਹਾ ਹੈ। ਦੀਪ ਉਤਸਵ-2026 ਦੇ ਦਸਵੇਂ ਸੰਸਕਰਣ 'ਚ ਯੋਗੀ ਸਰਕਾਰ ਨੇ ਪਵਿੱਤਰ ਸਰਯੂ ਨਦੀ ਦੇ 56 ਘਾਟਾਂ 'ਤੇ 30 ਲੱਖ ਦੀਵੇ ਜਗਾਉਣ ਦਾ ਸ਼ਾਨਦਾਰ ਟੀਚਾ ਮਿੱਥਿਆ ਹੈ। ਇਸ ਸਮਾਗਮ ਦੀ ਖ਼ਾਸੀਅਤ ਇਹ ਵੀ ਹੋਵੇਗੀ ਕਿ ਦੇਸ਼-ਦੁਨੀਆ 'ਚ ਬੈਠੇ ਰਾਮ ਭਗਤ ਡਿਜੀਟਲ ਤਕਨੀਕ ਰਾਹੀਂ ਆਪਣੀ ਆਸਥਾ ਦੇ ਦੀਵੇ ਅਯੁੱਧਿਆ 'ਚ ਅਰਪਿਤ ਕਰ ਸਕਣਗੇ।

ਇਸੇ ਲੜੀ 'ਚ ਡਿਜੀਟਲ ਧਾਰਮਿਕ ਪਲੇਟਫਾਰਮ 'ਸ਼੍ਰੀ ਮੰਦਰ' ਵੱਲੋਂ ਇਕ ਲੱਖ ਦੀਵੇ ਜਗਾਉਣ ਦੀ ਪਹਿਲ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਵੀ ਦੀਪ ਉਤਸਵ ਨਾਲ ਜੁੜਨ ਦਾ ਮੌਕਾ ਮਿਲੇਗਾ, ਜੋ ਕਿਸੇ ਕਾਰਨ ਕਰਕੇ ਅਯੁੱਧਿਆ ਨਹੀਂ ਪਹੁੰਚ ਸਕਦੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਅਯੁੱਧਿਆ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਇਹ ਪਹਿਲ ਲੋਕਾਂ ਦੀ ਭਾਗੀਦਾਰੀ ਦਾ ਇਕ ਨਵਾਂ ਪੱਖ ਪੇਸ਼ ਕਰੇਗੀ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਅਯੁੱਧਿਆ ਦੇ ਦੀਪ ਉਤਸਵ ਦਾ ਸਰੂਪ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਸ ਸਾਲ ਦੀਪ ਉਤਸਵ ਦੇ ਦਸਵੇਂ ਸੰਸਕਰਣ 'ਚ 30 ਲੱਖ ਦੀਵੇ ਜਗਾਉਣ ਦੇ ਟੀਚੇ ਨਾਲ ਸਰਯੂ ਦੇ 56 ਘਾਟਾਂ ਨੂੰ ਰੌਸ਼ਨ ਕਰਨ ਦੀ ਤਿਆਰੀ ਹੈ। ਇਸ ਸ਼ਾਨਦਾਰ ਸਮਾਗਮ ਨਾਲ ਦੇਸ਼ ਅਤੇ ਦੁਨੀਆ ਦੇ ਕਈ ਵੱਡੇ ਅਦਾਰੇ ਜੁੜ ਰਹੇ ਹਨ। ਇਸੇ ਲੜੀ 'ਚ ਇਸ ਮਹਾਂ-ਸਮਾਗਮ 'ਚ ਡਿਜੀਟਲ ਮਾਧਿਅਮ ਰਾਹੀਂ ਦੁਨੀਆ ਭਰ ਦੇ ਸ਼ਰਧਾਲੂਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਲਗਾਤਾਰ ਪੰਜਵੇਂ ਸਾਲ 'ਸ਼੍ਰੀ ਮੰਦਰ' ਡਿਜੀਟਲ ਪਲੇਟਫਾਰਮ ਦੇ ਸਹਿਯੋਗ ਨਾਲ ਅਯੁੱਧਿਆ ਦੇ ਇਤਿਹਾਸਕ ਰਾਜਦੁਆਰ 'ਚ ਇਕ ਲੱਖ ਦੀਵੇ ਜਗਾਉਣ ਦੀ ਯੋਜਨਾ ਹੈ। ਸ਼ਰਧਾਲੂ ਦੇਸ਼ ਜਾਂ ਵਿਦੇਸ਼ 'ਚ ਕਿਤੇ ਵੀ ਬੈਠ ਕੇ ਆਪਣੇ ਨਾਂ 'ਤੇ ਪ੍ਰਭੂ ਸ੍ਰੀਰਾਮ ਦੇ ਚਰਨਾਂ 'ਚ ਦੀਵਾ ਅਰਪਿਤ ਕਰਵਾ ਸਕਣਗੇ। ਇਸ ਪਹਿਲ ਨਾਲ ਅਯੁੱਧਿਆ ਦੇ ਦੀਪ ਉਤਸਵ ਦੀ ਪਹੁੰਚ ਭੂਗੋਲਿਕ ਹੱਦਾਂ ਤੋਂ ਪਾਰ ਹੋ ਜਾਵੇਗੀ।

ਡਿਜੀਟਲ ਭਾਗੀਦਾਰੀ ਤਹਿਤ ਸ਼ਰਧਾਲੂ ਇਕ, ਪੰਜ, ਗਿਆਰਾਂ ਜਾਂ ਇਕੀ ਦੀਵੇ ਅਰਪਿਤ ਕਰਨ ਦਾ ਵਿਕਲਪ ਚੁਣ ਸਕਣਗੇ। ਇਸ ਤੋਂ ਬਾਅਦ ਅਯੁੱਧਿਆ ਦੇ ਰਾਜਦੁਆਰ 'ਚ ਮੌਜੂਦ ਪੁਰੋਹਿਤ ਸਬੰਧਤ ਸ਼ਰਧਾਲੂ ਦੇ ਨਾਂ ਅਤੇ ਗੋਤਰ ਨਾਲ ਵਿਧੀ-ਵਿਧਾਨ ਅਨੁਸਾਰ ਸੰਕਲਪ ਲੈ ਕੇ ਦੀਵੇ ਜਗਾਉਣਗੇ। ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ, ਜਿਸ ਨੂੰ ਬਾਅਦ 'ਚ ਸਬੰਧਤ ਸ਼ਰਧਾਲੂ ਨਾਲ ਡਿਜੀਟਲ ਮਾਧਿਅਮ ਰਾਹੀਂ ਸਾਂਝਾ ਕੀਤਾ ਜਾਵੇਗਾ। ਇਸ ਵਿਵਸਥਾ ਨਾਲ ਦੂਰ-ਦੁਰਾਡੇ ਇਲਾਕਿਆਂ ਅਤੇ ਵਿਦੇਸ਼ਾਂ 'ਚ ਰਹਿਣ ਵਾਲੇ ਸ਼ਰਧਾਲੂ ਵੀ ਅਯੁੱਧਿਆ 'ਚ ਆਪਣੇ ਨਾਂ 'ਤੇ ਹੋਏ ਦੀਵਾ ਅਰਪਣ ਨੂੰ ਦੇਖ ਸਕਣਗੇ। ਦੀਪ ਉਤਸਵ 'ਚ ਅਖੰਡ ਰਾਮਾਇਣ ਪਾਠ ਅਤੇ ਪੰਜ ਹਜ਼ਾਰ ਤੋਂ ਵੱਧ ਲੋਕਾਂ ਲਈ ਅੰਨਦਾਨ ਦੀਪ ਉਤਸਵ-2026 ਦੌਰਾਨ ਦੀਵੇ ਜਗਾਉਣ ਦੇ ਨਾਲ-ਨਾਲ ਧਾਰਮਿਕ ਅਤੇ ਸੇਵਾ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਅਖੰਡ ਰਾਮਾਇਣ ਪਾਠ, ਵਿਦਵਾਨ ਆਚਾਰੀਆਂ ਅਤੇ ਬ੍ਰਾਹਮਣਾਂ ਦੀ ਸੇਵਾ ਦੇ ਨਾਲ-ਨਾਲ ਪੰਜ ਹਜ਼ਾਰ ਤੋਂ ਵੱਧ ਸਾਧੂ-ਸੰਤਾਂ, ਸ਼ਰਧਾਲੂਆਂ ਅਤੇ ਲੋੜਵੰਦਾਂ ਲਈ ਮਹਾਂ-ਅੰਨਦਾਨ ਦਾ ਪ੍ਰਬੰਧ ਕੀਤਾ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਵੀ ਇਸੇ ਪਲੇਟਫਾਰਮ ਵੱਲੋਂ ਕੀਤਾ ਜਾਵੇਗਾ। ਇਸ ਨਾਲ ਦੀਪ ਉਤਸਵ 'ਚ ਸ਼ਰਧਾ ਦੇ ਨਾਲ ਸੇਵਾ ਅਤੇ ਸਮਾਜਿਕ ਭਾਗੀਦਾਰੀ ਦੀ ਭਾਵਨਾ ਵੀ ਜੁੜੇਗੀ। ਅਯੁੱਧਿਆ ਦੀ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰੀ ਪਛਾਣ ਦਿਵਾ ਰਹੀ ਯੋਗੀ ਸਰਕਾਰ ਦੀ ਪਹਿਲ ਡਿਜੀਟਲ ਭਾਗੀਦਾਰੀ ਬਾਰੇ 'ਸ਼੍ਰੀ ਮੰਦਰ' ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਸ਼ਾਂਤ ਸਚਾਨ ਨੇ ਕਿਹਾ ਕਿ ਕਿਸੇ ਵੀ ਸ਼ਰਧਾਲੂ ਦੀ ਆਸਥਾ ਅਤੇ ਉਸ ਦੇ ਆਰਾਧਿਆ ਦੇ ਪਵਿੱਤਰ ਤੀਰਥ ਸਥਾਨ ਵਿਚਕਾਰ ਭੂਗੋਲਿਕ ਦੂਰੀ ਰੁਕਾਵਟ ਨਹੀਂ ਬਣਨੀ ਚਾਹੀਦੀ। ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਅਯੁੱਧਿਆ ਦੇ ਦੀਪ ਉਤਸਵ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰੀ ਪਛਾਣ ਦਿਵਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਸਮਾਗਮ 'ਚ ਸਹਿਯੋਗੀ ਵਜੋਂ ਯੋਗਦਾਨ ਦੇਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦਾ ਯਤਨ ਹੈ ਕਿ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਰਹਿਣ ਵਾਲੇ ਰਾਮ ਭਗਤ ਦਾ ਸੰਕਲਪ ਅਯੁੱਧਿਆ ਤੱਕ ਪਹੁੰਚੇ ਅਤੇ ਉਸ ਦੇ ਨਾਂ 'ਤੇ ਵਿਧੀ-ਵਿਧਾਨ ਅਨੁਸਾਰ ਦੀਵਾ ਜਗਾਇਆ ਜਾਵੇ।

ਯੋਗੀ ਸਰਕਾਰ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਦੀਪ ਉਤਸਵ-2026 'ਚ ਪਰੰਪਰਾ ਅਤੇ ਆਧੁਨਿਕ ਤਕਨੀਕ ਦਾ ਸੁਮੇਲ ਵੀ ਦੇਖਣ ਨੂੰ ਮਿਲੇਗਾ। ਡਿਜੀਟਲ ਮਾਧਿਅਮ ਰਾਹੀਂ ਦੀਵਾ ਅਰਪਣ ਕਰਨ ਦੀ ਵਿਵਸਥਾ ਖ਼ਾਸ ਤੌਰ 'ਤੇ ਉਨ੍ਹਾਂ ਬਜ਼ੁਰਗਾਂ, ਬਿਮਾਰਾਂ ਅਤੇ ਵਿਦੇਸ਼ਾਂ 'ਚ ਰਹਿਣ ਵਾਲੇ ਸ਼ਰਧਾਲੂਆਂ ਲਈ ਲਾਹੇਵੰਦ ਹੋਵੇਗੀ, ਜੋ ਖ਼ੁਦ ਅਯੁੱਧਿਆ ਨਹੀਂ ਪਹੁੰਚ ਸਕਦੇ। ਸਰਯੂ ਦੇ ਘਾਟਾਂ 'ਤੇ ਲੱਖਾਂ ਦੀਵਿਆਂ ਦੀ ਜਗਮਗਾਹਟ ਵਿਚਕਾਰ ਦੇਸ਼-ਦੁਨੀਆ ਦੇ ਸ਼ਰਧਾਲੂਆਂ ਦੀ ਡਿਜੀਟਲ ਭਾਗੀਦਾਰੀ ਅਯੁੱਧਿਆ ਦੇ ਦੀਪ ਉਤਸਵ ਦੇ ਵਿਸ਼ਵ ਪੱਧਰੀ ਸਰੂਪ ਨੂੰ ਹੋਰ ਵਿਸ਼ਾਲ ਬਣਾਏਗੀ। ਇਹ ਪਹਿਲ ਉੱਤਰ ਪ੍ਰਦੇਸ਼ ਸਰਕਾਰ ਦੇ ਸ਼ਾਨਦਾਰ ਸਮਾਗਮ ਨਾਲ ਜੁੜ ਕੇ ਅਯੁੱਧਿਆ ਦੀ ਸੱਭਿਆਚਾਰਕ ਵਿਰਾਸਤ, ਧਾਰਮਿਕ ਪਰੰਪਰਾਵਾਂ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਇਕੱਠੇ ਸਾਹਮਣੇ ਲਿਆਵੇਗੀ।

ਸਿਆਸਤ📍 ਪੰਜਾਬ

ਆਪ' ਨੇ ਤਰਨਤਾਰਨ ਤੋਂ ਹਰਮੀਤ ਸੰਧੂ ਅਤੇ ਖੇਮਕਰਨ ਤੋਂ ਸਰਵਣ ਧੁੰਨ 'ਤੇ ਦੁਹਰਾਇਆ ਭਰੋਸਾ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਤਰਨ ਤਾਰਨ ਤੋਂ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਨੂੰ ਮੁੜ ਆਪਣਾ ਉਮੀਦਵਾਰ ਬਣਾਇਆ ਹੈ।
ਆਪ' ਨੇ ਤਰਨਤਾਰਨ ਤੋਂ ਹਰਮੀਤ ਸੰਧੂ ਅਤੇ ਖੇਮਕਰਨ ਤੋਂ ਸਰਵਣ ਧੁੰਨ 'ਤੇ ਦੁਹਰਾਇਆ ਭਰੋਸਾ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਤਰਨ ਤਾਰਨ ਤੋਂ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਨੂੰ ਮੁੜ ਆਪਣਾ ਉਮੀਦਵਾਰ ਬਣਾਇਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਤਰਨਤਾਰਨ ਜ਼ਿਲ੍ਹੇ ਦੀ ਸ਼ਹਿਰੀ ਅਤੇ ਖੇਮਕਰਨ ਸੀਟ ਲਈ ਆਪਣੇ ਮੌਜੂਦਾ ਚਿਹਰਿਆਂ 'ਤੇ ਹੀ ਦਾਅ ਖੇਡਿਆ ਹੈ। ਤਰਨਤਾਰਨ ਅਤੇ ਖੇਮਕਰਨ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਨੇ ਆਪਣੇ ਤਜ਼ਰਬੇਕਾਰ ਅਤੇ ਮਜ਼ਬੂਤ ਚਿਹਰਿਆਂ 'ਤੇ ਫਿਰ ਤੋਂ ਭਰੋਸਾ ਜਤਾਇਆ ਹੈ।

ਸਰਵਣ ਸਿੰਘ ਧੁੰਨ ਨੇ 2022 ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤੀ ਸੀ। 2022 ਵਿੱਚ, ਉਨ੍ਹਾਂ ਨੇ 64,541 ਵੋਟਾਂ ਪ੍ਰਾਪਤ ਕੀਤੀਆਂ ਅਤੇ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੂੰ 11,882 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਸਰਵਣ ਸਿੰਘ ਧੁੰਨ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਖੇਤਰ ਦੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਗਰਮ ਰਹਿੰਦੇ ਹਨ। 2022 ਵਿੱਚ ਆਪਣੀ ਜਿੱਤ ਤੋਂ ਬਾਅਦ ਹਲਕੇ ਵਿੱਚ ਸਰਗਰਮ ਰਹਿਣ ਕਾਰਨ, ਪਾਰਟੀ ਨੇ 2027 ਦੀਆਂ ਚੋਣਾਂ ਲਈ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਹੀ ਉਨ੍ਹਾਂ ਦੀ ਉਮੀਦਵਾਰੀ ਦੀ ਪੁਸ਼ਟੀ ਕਰ ਦਿੱਤੀ ਹੈ।

ਹਰਮੀਤ ਸਿੰਘ ਸੰਧੂ ਨੇ ਸਭ ਤੋਂ ਪਹਿਲਾਂ 2002 ਵਿੱਚ ਇੱਕ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ 2007 ਅਤੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਲਗਾਤਾਰ ਜਿੱਤਾਂ ਦਰਜ ਕੀਤੀਆਂ, ਅਤੇ 2025 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਚੌਥੀ ਵਾਰ ਵਿਧਾਇਕ ਬਣੇ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਸੰਧੂ 2017 ਅਤੇ 2022 ਦੀਆਂ ਚੋਣਾਂ ਵਿੱਚ ਹਾਰ ਗਏ ਸਨ।

ਸਿੱਖਿਆ📍 ਪੰਜਾਬ

ਸਕੂਲ 'ਚ ਚੱਲਦੀ ਕਲਾਸ ਦੌਰਾਨ ਆਰੀ ਲੈ ਕੇ ਵੜਿਆ ਨੌਜਵਾਨ, ਦੋ ਵਿਦਿਆਰਥਣਾਂ 'ਤੇ ਕੀਤਾ ਜਾਨਲੇਵਾ ਹਮਲਾ; ਇੱਕ ਦੀ ਹਾਲਤ ਨਾਜ਼ੁਕ

ਦੋਵੇਂ ਜ਼ਖ਼ਮੀ ਵਿਦਿਆਰਥਣਾਂ ਨੂੰ ਤੁਰੰਤ ਇਲਾਜ ਲਈ ਅਨੰਤਪੁਰ ਦੇ ਸਰਕਾਰੀ ਜਨਰਲ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥਣ ਦੀ ਉੱਥੇ ਗੰਭੀਰ ਸਰਜਰੀ ਕੀਤੀ ਜਾ ਰਹੀ ਹੈ।

ਦੋਵੇਂ ਜ਼ਖ਼ਮੀ ਵਿਦਿਆਰਥਣਾਂ ਨੂੰ ਤੁਰੰਤ ਇਲਾਜ ਲਈ ਅਨੰਤਪੁਰ ਦੇ ਸਰਕਾਰੀ ਜਨਰਲ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥਣ ਦੀ ਉੱਥੇ ਗੰਭੀਰ ਸਰਜਰੀ ਕੀਤੀ ਜਾ ਰਹੀ ਹੈ। ਬਾਅਦ ਵਿੱਚ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇਗਾ

ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਰਾਪਤਾਡੂ ਮੰਡਲ ਵਿੱਚ ਸ਼ਨੀਵਾਰ ਸਵੇਰੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਈ ਚੱਲ ਰਹੀ ਸੀ। ਇਸੇ ਦੌਰਾਨ 21 ਸਾਲ ਦਾ ਇੱਕ ਨੌਜਵਾਨ ਲੱਕੜ ਕੱਟਣ ਵਾਲੀ ਆਰੀ ਲੈ ਕੇ 10ਵੀਂ ਜਮਾਤ ਦੇ ਕਮਰੇ ਵਿੱਚ ਦਾਖ਼ਲ ਹੋ ਗਿਆ ਅਤੇ ਉਸ ਨੇ ਦੋ ਵਿਦਿਆਰਥਣਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋਵੇਂ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਹਮਲਾ ਸਵੇਰੇ ਕਰੀਬ 10:30 ਵਜੇ ਰਾਪਤਾਡੂ ਪਿੰਡ ਦੇ ਜ਼ਿਲ੍ਹਾ ਪਰਿਸ਼ਦ ਹਾਈ ਸਕੂਲ ਵਿੱਚ ਹੋਇਆ। ਘਟਨਾ ਸਮੇਂ ਕਲਾਸਰੂਮ ਵਿੱਚ ਇੱਕ ਅਧਿਆਪਕ ਮੌਜੂਦ ਸੀ ਅਤੇ ਪੜ੍ਹਾਈ ਚੱਲ ਰਹੀ ਸੀ।

ਇਸ ਹਮਲੇ ਕਾਰਨ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਕਿਹਾ, "ਰਾਪਤਾਡੂ ਜ਼ਿਲ੍ਹਾ ਪਰਿਸ਼ਦ ਹਾਈ ਸਕੂਲ ਵਿੱਚ 10ਵੀਂ ਜਮਾਤ ਦੀ ਇੱਕ ਵਿਦਿਆਰਥਣ ’ਤੇ ਉਸ ਦੀ ਕਲਾਸ ਦੇ ਅੰਦਰ ਹੋਏ ਬੇਰਹਿਮੀ ਭਰੇ ਹਮਲੇ ਤੋਂ ਮੈਂ ਬਹੁਤ ਦੁਖੀ ਅਤੇ ਗੁੱਸੇ ਵਿੱਚ ਹਾਂ। ਸਕੂਲਾਂ ਦੇ ਅੰਦਰ ਸਾਡੀਆਂ ਧੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਲਈ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ।" ਉਨ੍ਹਾਂ ਅੱਗੇ ਕਿਹਾ, "ਮੈਂ ਨਿੱਜੀ ਤੌਰ ’ਤੇ ਉਸ ਦੇ ਇਲਾਜ ਅਤੇ ਸਿਹਤਯਾਬ ਹੋਣ ਦੀ ਪ੍ਰਕਿਰਿਆ ’ਤੇ ਨਜ਼ਰ ਰੱਖ ਰਿਹਾ ਹਾਂ। ਮੈਂ ਮੈਡੀਕਲ ਟੀਮ ਨੂੰ ਨਿਰਦੇਸ਼ ਦਿੱਤੇ ਹਨ ਕਿ ਉਸ ਨੂੰ ਸਭ ਤੋਂ ਵੱਧ ਤਰਜੀਹ ਦੇ ਆਧਾਰ ’ਤੇ ਇਲਾਜ ਦਿੱਤਾ ਜਾਵੇ। ਮੈਂ ਪੁਲਿਸ ਨੂੰ ਵੀ ਹੁਕਮ ਦਿੱਤਾ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਮੁਲਜ਼ਮ ਨੂੰ ਲੱਭ ਕੇ ਜਲਦ ਤੋਂ ਜਲਦ ਉਸ ਨੂੰ ਸਖ਼ਤ ਕਾਨੂੰਨੀ ਸਜ਼ਾ ਦਿਵਾਈ ਜਾਵੇ।"