📰 10/16/2026

ਲੋਕ ਸਾਂਝ — ਡਿਜੀਟਲ ਅਖ਼ਬਾਰ

10/16/2026 · ਅੰਕ 203 · 38 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

35 ਸਾਲ ਪੁਰਾਣੀ ਦੋਸਤੀ ਦੀ ਮਿਸਾਲ, ਮਰਹੂਮ ਦੋਸਤ ਦੇ ਪੁੱਤਰ ਤੋਂ ਸਬਜ਼ੀਆਂ ਦੇ ਪੈਸੇ ਲੈਣ ਤੋਂ ਬਜ਼ੁਰਗ ਦੁਕਾਨਦਾਰ ਨੇ ਕੀਤਾ ਇਨਕਾਰ

ਇੱਕ ਵਾਇਰਲ ਵੀਡੀਓ ਵਿੱਚ ਬਜ਼ੁਰਗ ਦੁਕਾਨਦਾਰ ਨੇ ਆਪਣੇ ਮਰਹੂਮ ਦੋਸਤ ਦੇ ਪੁੱਤਰ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਜਾਣੋ 35 ਸਾਲ ਪੁਰਾਣੀ ਇਸ ਦੋਸਤੀ ਦੀ ਭਾਵੁਕ ਕਹਾਣੀ।
35 ਸਾਲ ਪੁਰਾਣੀ ਦੋਸਤੀ ਦੀ ਮਿਸਾਲ, ਮਰਹੂਮ ਦੋਸਤ ਦੇ ਪੁੱਤਰ ਤੋਂ ਸਬਜ਼ੀਆਂ ਦੇ ਪੈਸੇ ਲੈਣ ਤੋਂ ਬਜ਼ੁਰਗ ਦੁਕਾਨਦਾਰ ਨੇ ਕੀਤਾ ਇਨਕਾਰ

ਇੱਕ ਵਾਇਰਲ ਵੀਡੀਓ ਵਿੱਚ ਬਜ਼ੁਰਗ ਦੁਕਾਨਦਾਰ ਨੇ ਆਪਣੇ ਮਰਹੂਮ ਦੋਸਤ ਦੇ ਪੁੱਤਰ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਜਾਣੋ 35 ਸਾਲ ਪੁਰਾਣੀ ਇਸ ਦੋਸਤੀ ਦੀ ਭਾਵੁਕ ਕਹਾਣੀ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਇੱਕ ਬਜ਼ੁਰਗ ਦੁਕਾਨਦਾਰ ਨੇ ਆਪਣੇ ਮਰਹੂਮ ਦੋਸਤ ਦੇ ਪੁੱਤਰ ਤੋਂ ਸਬਜ਼ੀਆਂ ਦੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਇਹ ਜਵਾਬ, ਇਹ ਤਾਂ ਸਾਡੇ ਆਪਣੇ ਘਰ ਹੀ ਜਾ ਰਿਹਾ ਹੈ, ਪਰਿਵਾਰ ਤੋਂ ਪੈਸੇ ਨਹੀਂ ਲੈਂਦੇ, ਇੰਟਰਨੈੱਟ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਕੁਝ ਰਿਸ਼ਤੇ ਖ਼ੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੁੰਦੇ ਹਨ।

ਇਹ ਵਾਇਰਲ ਵੀਡੀਓ ਯੂਜ਼ਰ @ ਵੱਲੋਂ ਸਾਂਝੀ ਕੀਤੀ ਗਈ ਹੈ। ਵੀਡੀਓ ਵਿੱਚ ਭਾਵੇਸ਼ ਆਪਣੇ ਮਰਹੂਮ ਪਿਤਾ ਦੇ ਇੱਕ ਪੁਰਾਣੇ ਦੋਸਤ ਦੀ ਸੜਕ ਕਿਨਾਰੇ ਲੱਗੀ ਸਬਜ਼ੀਆਂ ਦੀ ਦੁਕਾਨ ਤੋਂ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਭਾਵੇਸ਼ ਨੇ ਆਪਣੇ ਸਕੂਟਰ ਦੀ ਡਿੱਕੀ ਸਬਜ਼ੀਆਂ ਨਾਲ ਪੂਰੀ ਤਰ੍ਹਾਂ ਭਰ ਲਈ, ਪਰ ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਬਜ਼ੁਰਗ ਦੁਕਾਨਦਾਰ ਨੇ ਇੱਕ ਵੀ ਰੁਪਇਆ ਲੈਣ ਤੋਂ ਮਨ੍ਹਾ ਕਰ ਦਿੱਤਾ।

ਭਾਵੇਸ਼ ਦੇ ਪਿਤਾ ਨੂੰ ਇਸ ਦੁਨੀਆ ਤੋਂ ਗਏ 13 ਸਾਲ ਹੋ ਚੁੱਕੇ ਹਨ, ਪਰ ਇਨ੍ਹਾਂ 13 ਸਾਲਾਂ ਬਾਅਦ ਵੀ ਉਸ ਬਜ਼ੁਰਗ ਦੁਕਾਨਦਾਰ ਦੇ ਮਨ ਵਿੱਚ ਆਪਣੇ ਦੋਸਤ ਲਈ ਪਿਆਰ ਅਤੇ ਸਤਿਕਾਰ ਘੱਟ ਨਹੀਂ ਹੋਇਆ। ਭਾਵੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਦੁਕਾਨ ਇਸ ਚਾਚਾ ਜੀ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਹੁੰਦੀ ਸੀ। ਇੱਥੋਂ ਹੀ ਦੋਵਾਂ ਵਿਚਾਲੇ 35 ਸਾਲ ਪੁਰਾਣੀ ਦੋਸਤੀ ਦੀ ਸ਼ੁਰੂਆਤ ਹੋਈ ਸੀ।

ਦੁਕਾਨਦਾਰ ਦਾ ਇਹ ਕਹਿਣਾ ਕਿ ਪਰਿਵਾਰ ਤੋਂ ਪੈਸੇ ਨਹੀਂ ਲੈਂਦੇ, ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਇਸ ‘ਤੇ ਕੁਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ, ਇਹੀ ਸੱਚੀ ਦੋਸਤੀ ਹੈ, ਜੋ ਇਨਸਾਨ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੀ ਸੱਚੀ ਦੋਸਤੀ ਮਿਲਣਾ ਕਿਸਮਤ ਦੀ ਗੱਲ ਹੈ।

ਭਾਵੇਸ਼ ਨੇ ਵੀ ਇਸ ਪਿਆਰ ਅਤੇ ਆਪਣੇਪਣ ਦਾ ਮਾਣ ਰੱਖਦਿਆਂ ਬਾਅਦ ਵਿੱਚ ਚਾਚਾ ਜੀ ਲਈ ਉਨ੍ਹਾਂ ਦੀ ਪਸੰਦ ਦੇ ਕੜ੍ਹੀ-ਚੌਲ ਲਿਆਂਦੇ। ਇਸ ਛੋਟੇ ਜਿਹੇ ਕਦਮ ਨੇ ਦੋਵਾਂ ਦੇ ਰਿਸ਼ਤੇ ਦੀ ਡੂੰਘਾਈ ਨੂੰ ਹੋਰ ਵੀ ਖ਼ੂਬਸੂਰਤੀ ਨਾਲ ਬਿਆਨ ਕੀਤਾ।

ਪੰਜਾਬ📍 ਪੰਜਾਬ

ਅਕਾਲ ਤਖ਼ਤ ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ (ਲੁਧਿਆਣਾ) ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ।
ਅਕਾਲ ਤਖ਼ਤ ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ (ਲੁਧਿਆਣਾ) ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਜਥੇਦਾਰ ਅਤੇ ਸਿੱਖ ਸੰਸਥਾਵਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਕਾਰਨ ਕੀਤੀ ਗਈ ਹੈ। ਇਸ ਮੌਕੇ ਸੰਗਤ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਸਾਂਝ ਰੱਖਣ ਤੋਂ ਗੁਰੇਜ਼ ਕਰੇ।

ਜਾਣਕਾਰੀ ਅਨੁਸਾਰ ਅਕਾਲ ਤਖਤ ਦੀ ਫਸੀਲ ਤੋਂ ਗਿਆਸਪੁਰਾ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸਿੱਖ ਸੰਗਤ ਨੂੰ ਵੀ ਆਦੇਸ਼ ਕੀਤਾ ਹੈ ਕਿ ਉਸ ਨਾਲ ਸਾਂਝ ਨਾ ਰੱਖਣ। ਇਹ ਫੈਸਲੇ ਅੱਜ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖਤ ਵਿਖੇ ਬਾਅਦ ਦੁਪਹਿਰ ਹੋਈ ਇੱਕ ਇਕੱਤਰਤਾ ਵਿੱਚ ਕੀਤੇ ਗਏ ਹਨ।

ਇਸ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਭਾਈ ਪਰਮਜੀਤ ਸਿੰਘ ਹਾਜ਼ਰ ਹਨ।

ਇਸ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ 12 ਅਕਤੂਬਰ ਨੂੰ ਵਾਪਰੀ ਘਟਨਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਵਿਖੇ ਸਪਸ਼ਟੀਕਰਨ ਸੌਂਪਿਆ ਸੀ ਜਿਸ ਵਿੱਚ ਉਨ੍ਹਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਲਾਏ ਗਏ ਦੋਸ਼ਾਂ ਤੋਂ ਕਿਨਾਰਾ ਕੀਤਾ ਸੀ।

ਇਸ ਦੌਰਾਨ ਸਿੱਖ ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਵਿਰੁੱਧ ਵੀ ਆਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ’ਤੇ ਸਿੱਖੀ ਵਿਰੋਧੀ ਪ੍ਰਚਾਰ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਚੁਣੌਤੀ ਦੇਣ ਦੇ ਦੋਸ਼ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਦੇ ਪ੍ਰਚਾਰ ਕਰਨ ਅਤੇ ਕੀਰਤਨ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਮਦਦ ਕਰਨ ਦਾ ਆਦੇਸ਼ ਵੀ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਦੀ ਲੋੜ ਹੈ। ਇਸ ਮੌਕੇ ਜਥੇਦਾਰ ਟੇਕ ਸਿੰਘ ਧਨੌਲਾ, ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਵੀ ਮੌਜੂਦ ਸਨ।

ਪੰਜਾਬ📍 ਪੰਜਾਬ

ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, ਅਟਾਰਨੀ ਨੇ ਜਤਾਇਆ ਧੰਨਵਾਦ; ਘਪਲੇ ’ਚ ਵਾਂਟੇਡ

ਮਨਜੀਤ ਸਿੰਘ ਬੇਦੀ 600,000 ਅਮਰੀਕੀ ਡਾਲਰ (ਲਗਭਗ ₹5.6 ਕਰੋੜ) ਦੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਘੁਟਾਲੇ ਵਿੱਚ ਲੋੜੀਂਦਾ ਹੈ। ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਮਨਜੀਤ ਸਿੰਘ ਬੇਦੀ ਵਾਸ਼ਿੰਗਟਨ ਦੇ ਟਕੋਮਾ ਵਿੱਚ ਗ੍ਰੋਸਰੀ ਸਟੋਰ ਚਲਾਉਂਦਾ ਸੀ।
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, ਅਟਾਰਨੀ ਨੇ ਜਤਾਇਆ ਧੰਨਵਾਦ; ਘਪਲੇ ’ਚ ਵਾਂਟੇਡ

ਮਨਜੀਤ ਸਿੰਘ ਬੇਦੀ 600,000 ਅਮਰੀਕੀ ਡਾਲਰ (ਲਗਭਗ ₹5.6 ਕਰੋੜ) ਦੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਘੁਟਾਲੇ ਵਿੱਚ ਲੋੜੀਂਦਾ ਹੈ।

ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਮਨਜੀਤ ਸਿੰਘ ਬੇਦੀ ਵਾਸ਼ਿੰਗਟਨ ਦੇ ਟਕੋਮਾ ਵਿੱਚ ਗ੍ਰੋਸਰੀ ਸਟੋਰ ਚਲਾਉਂਦਾ ਸੀ। ਉਸ 'ਤੇ ਗਰੀਬਾਂ ਲਈ ਭੋਜਨ ਸਹਾਇਤਾ ਫੰਡਾਂ ਵਿੱਚ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਹਨ। ਅਪ੍ਰੈਲ 2026 ਵਿੱਚ ਇੱਕ ਅਮਰੀਕੀ ਅਦਾਲਤ ਵਿੱਚ ਧੋਖਾਧੜੀ ਦੇ ਦੋਸ਼ਾਂ ਨੂੰ ਤਾਰਨ ਲਈ ਦੋਸ਼ੀ ਨਾ ਹੋਣ ਦੀ ਦਲੀਲ ਦੇਣ ਤੋਂ ਬਾਅਦ, ਉਸਨੇ ਆਪਣੀਆਂ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ, ਕੈਨੇਡਾ ਰਾਹੀਂ ਭਾਰਤ ਭੱਜ ਗਿਆ ਅਤੇ ਜਲੰਧਰ ਵਿੱਚ ਆ ਕੇ ਲੁੱਕ ਗਿਆ ਸੀ।

ਇਸ ਸਬੰਧੀ ਕਾਰਵਾਈ ਕਰਦਿਆਂ ਹੋਇਆਂ ਜਲੰਧਰ ਪੁਲਿਸ ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਾਰਵਾਈ ਕਰਦਿਆਂ ਹੋਇਆਂ ਬੇਦੀ ਨੂੰ ਹਿਰਾਸਤ ਵਿੱਚ ਲਿਆ ਅਤੇ ਉਸਨੂੰ ਅਮਰੀਕੀ ਏਜੰਟਾਂ ਦੇ ਹਵਾਲੇ ਕਰ ਦਿੱਤਾ। ਬੇਦੀ ਹੁਣ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਪਹੁੰਚ ਗਿਆ ਹੈ, ਜਿੱਥੇ ਉਸ 'ਤੇ ਟਕੋਮਾ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ।

ਐਫਬੀਆਈ ਡਾਇਰੈਕਟਰ ਕਸ਼ ਪਟੇਲ ਅਤੇ ਅਮਰੀਕੀ ਅਟਾਰਨੀ ਦਫ਼ਤਰ ਨੇ ਹਵਾਲਗੀ ਦੀ ਪੁਸ਼ਟੀ ਕਰਦਿਆਂ ਪੰਜਾਬ ਪੁਲਿਸ ਅਤੇ ਭਾਰਤੀ ਏਜੰਸੀਆਂ ਦਾ ਧੰਨਵਾਦ ਕੀਤਾ। ਮਨਜੀਤ ਬੇਦੀ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ।

ਪੰਜਾਬ📍 ਪੰਜਾਬ

ਕਿੱਕੀ ਢਿੱਲੋਂ ਨੇ ਸੁਣੀਆਂ ਕਿਸਾਨਾਂ ’ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ

ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸਾਦਿਕ ਅਤੇ ਦੀਪਸਿੰਘਵਾਲਾ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਤੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ।
ਕਿੱਕੀ ਢਿੱਲੋਂ ਨੇ ਸੁਣੀਆਂ ਕਿਸਾਨਾਂ ’ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ

ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸਾਦਿਕ ਅਤੇ ਦੀਪਸਿੰਘਵਾਲਾ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਤੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਨੇ ਮੰਡੀ ਵਿੱਚ ਪਈਆਂ ਢੇਰੀਆਂ ਦੇਖੀਆਂ ਤੇ ਬੋਰੀਆਂ ਦੇ ਲੱਗੇ ਅੰਬਾਰਾਂ ’ਤੇ ਚਿੰਤਾ ਪ੍ਰਗਟ ਕੀਤੀ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿੱਕੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਕਰਨ ਵਿੱਚ ਫੇਲ ਸਾਬਤ ਹੋਈ ਹੈ। ਮੰਡੀਆਂ ਵਿੱਚ ਬੈਠੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਪਰੋਂ ਕੁਦਰਤ ਵੀ ਕਰੋਪ ਹੋਈ ਤੇ ਭਾਰੀ ਮੀਹ ਪਿਆ ਤੇ ਫਸਲਾਂ ਜਿਹੜੀਆਂ ਖਾਸ ਕਰਕੇ ਝੋਨਾ ਉਹ ਮੰਡੀਆਂ ਚ ਆਇਆ ਪਿਆ ਸੀ ਜਾਂ ਖੇਤਾਂ ਚ ਖੜਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਕਿਸਾਨਾਂ ਦਾ ਵੀ ਨੁਕਸਾਨ ਹੋਣਾ ਤੇ ਨਾਲ ਆੜਤੀ ਵੀਰਾਂ ਦਾ ਵੀ ਨੁਕਸਾਨ ਹੋਣਾ ਉਹ ਇਹ ਹੈ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਨਮੀ ਘਟ ਨਹੀਂ ਆਉਣਾ ਤੇ ਸਰਕਾਰ ਨੇ 17 ਫੀਸਦੀ ਨਮੀ ਤੈਅ ਕਰ ਦਿੱਤੀ। ਜੋ ਕਿ ਅਜਿਹੇ ਮੌਸਮ ਵਿੱਚ ਕਦੇ ਵੀ ਨਹੀਂ ਆ ਸਕਦਾ। ਉਨ੍ਹਾਂ ਨੇ ਡੀ.ਐਫ.ਐਸ.ਸੀ ਫਰੀਦਕੋਟ ਨੂੰ ਫੋਨ ’ਤੇ ਕਿਹਾ ਕਿ ਡੀਸੀ ਸਾਹਿਬ ਨਾਲ ਗਲ ਕਰਕੇ ਡਿਪਟੀ ਡਾਇਰੈਕਟਰ ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕਿ ਜਿਹੜੇ ਜਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਜਾਂ ਜਿੱਥੇ ਜਿਆਦਾ ਵਰਖਾ ਹੋਈ ਹੈ ਉਥੇ ਝੋਨੇ ਦੀ ਖਰੀਦ ਦੀ ਤੁਰੰਤ ਰਿਲੈਕਸੇਸ਼ਨ ਦਿੱਤੀ ਜਾਵੇ ਤੇ ਨਮੀ ਵੀ 17 ਤੋਂ 20 ਫੀਸਦੀ ਕੀਤੀ ਜਾਵੇ ਤਾਂ ਕਿ ਮੰਡੀਆਂ ਕਲੀਅਰ ਹੋ ਸਕਣ। ਜੇ ਮੰਡੀਆਂ ਨਾ ਕਲੀਅਰ ਹੋਈਆਂ ਤੇ ਗਲੱਟ ਵੱਜੇਗਾ ਜੋ ਕਿ ਸਭ ਲਈ ਨੁਕਸਾਨਦੇਹ ਹੈ। ਜ਼ਿਮੀਦਾਰਾਂ ਤੇ ਆੜਤੀ ਭਰਾਵਾਂ ਦੀ ਬਹੁਤ ਵੱਡੀ ਮੁਸ਼ਕਿਲ ਹੈ ਦੋਨਾਂ ਦਾ ਹੀ ਨੁਕਸਾਨ ਹੋਣਾ। ਸਰਕਾਰ ਨੂੰ ਇਸ ਦੇ ਨਾਲ ਨਾਲ ਹਾਈਬਰੈਡ ਝੋਨੇ ਦੀ ਖਰੀਦ ਦਾ ਹੱਲ ਕਰਨਾ ਚਾਹੀਦਾ ਹੈ। ਕਿੱਕੀ ਢਿੱਲੋਂ ਨੇ ਕਿਹਾ ਕਿ ਇਹ ਮਹਿਕਮੇ ਦੀ ਵੱਡੀ ਨਾਲਾਇਕੀ ਹੈ। ਖਰੀਦ ਤੇ ਕਿਸਮਾਂ ਸਬੰਧੀ ਪਹਿਲਾਂ ਕਲੀਅਰ ਕਰਨਾ ਚਾਹੀਦਾ ਹੈ। ਅਗਰ ਕੋਈ ਅਜਿਹੀ ਕਿਸਮ ਬੀਜੀ ਗਈ ਹੈ ਤਾਂ ਸ਼ੈਲਰ ਵਾਲਿਆਂ ਨੂੰ ਰਿਲੈਕਸੇਸ਼ਨ ਦੇਣੀ ਚਾਹੀਦੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਝੋਨੇ ਦੀ ਖਰੀਦ ਵਿੱਚ ਐਕਟਿਵ ਰੋਲ ਅਦਾ ਕਰਕੇ ਤੇ ਜਿੱਥੇ ਜਿੱਥੇ ਜਿਹੜੀ ਜਿਹੜੇ ਸਮੱਸਿਆ ਜਾ ਰਹੀ ਹੈ ਉਸ ਦਾ ਤੁਰੰਤ ਹੱਲ ਕਰੇ। ਇਸ ਮੌਕੇ ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ, ਰਾਜਵਿੰਦਰ ਸਿੰਘ ਪੱਪੂ ਸਿ਼ਮਰੇਵਾਲਾ, ਹਰਵਿੰਦਰ ਸਿੰਘ ਟਿੱਕਾ ਸਾਬਕਾ ਚੇਅਰਮੈਨ, ਸੁਖਵਿੰਦਰ ਢਿੱਲੋਂ ਵੀ ਹਾਜਰ ਸਨ।

ਪੰਜਾਬ📍 ਪੰਜਾਬ

ਕੇਂਦਰੀ ਮੰਤਰੀ ਨਾਲ ਮੀਟਿੰਗ ਮਗਰੋਂ ਸੀਐਮ ਮਾਨ ਦਾ ਵੱਡਾ ਐਲਾਨ

ਕੇਂਦਰੀ ਬਿਜਲੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਬਿਜਲੀ ਅਤੇ ਕੋਲੇ ਦੀ ਕਿੱਲਤ ਨਾ ਆਉਣ ਦੇਣ ਦਾ ਭਰੋਸਾ ਦਿੱਤਾ ਹੈ।
ਕੇਂਦਰੀ ਮੰਤਰੀ ਨਾਲ ਮੀਟਿੰਗ ਮਗਰੋਂ ਸੀਐਮ ਮਾਨ ਦਾ ਵੱਡਾ ਐਲਾਨ

ਕੇਂਦਰੀ ਬਿਜਲੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਬਿਜਲੀ ਅਤੇ ਕੋਲੇ ਦੀ ਕਿੱਲਤ ਨਾ ਆਉਣ ਦੇਣ ਦਾ ਭਰੋਸਾ ਦਿੱਤਾ ਹੈ। ਪਰ ਇਸ ਮੀਟਿੰਗ ਵਿੱਚ ਡੈਮ ਪ੍ਰਾਜੈਕਟਾਂ ਤੋਂ ਇਲਾਵਾ ਬਰਗਾੜੀ-ਬਹਿਬਲ ਕਲਾਂ ਮਾਮਲਿਆਂ ਅਤੇ ਵਿਦੇਸ਼ ਦੌਰਿਆਂ ਦੀ ਇਜਾਜ਼ਤ ਬਾਰੇ ਵੀ ਕਈ ਅਹਿਮ ਗੱਲਾਂ ਸਾਹਮਣੇ ਆਈਆਂ।

ਪੰਜਾਬ ਵਿੱਚ ਬਿਜਲੀ ਅਤੇ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ, ਕੇਂਦਰੀ ਮੰਤਰੀ ਨੇ ਪੰਜਾਬ ਦੀਆਂ ਲਗਭਗ ਸਾਰੀਆਂ ਮੰਗਾਂ 'ਤੇ ਸਹਿਮਤੀ ਪ੍ਰਗਟਾਈ ਹੈ। ਇਸ ਮੀਟਿੰਗ ਵਿੱਚ ਬਿਜਲੀ ਉਤਪਾਦਨ, ਕੋਲੇ ਦੀ ਸਪਲਾਈ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਇਆ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਾਲ ਕੇਂਦਰੀ ਅਨਾਜ ਭੰਡਾਰ ਵਿੱਚ 180 ਲੱਖ ਮੀਟ੍ਰਿਕ ਟਨ ਚੌਲਾਂ ਦਾ ਯੋਗਦਾਨ ਪਾਉਣ ਦੀ ਉਮੀਦ ਰੱਖਦਾ ਹੈ। ਇੰਨੀ ਵੱਡੀ ਮਾਤਰਾ ਵਿੱਚ ਅਨਾਜ ਪੈਦਾ ਕਰਨ ਅਤੇ ਖ਼ਰੀਦ ਨਾਲ ਜੁੜੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਰੋਸੇਯੋਗ ਬਿਜਲੀ ਸਪਲਾਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਦੇਸ਼ ਦੀਆਂ ਅਨਾਜ ਸਬੰਧੀ ਲੋੜਾਂ ਪੂਰੀਆਂ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ, ਪਰ ਇਸ ਲਈ ਬਿਜਲੀ ਅਤੇ ਕੋਲੇ ਦੀ ਉਪਲਬਧਤਾ ਬਣਾਈ ਰੱਖਣੀ ਲਾਜ਼ਮੀ ਹੈ।

ਕੋਲੇ ਦੀ ਸਪਲਾਈ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਪਛਵਾੜਾ ਕੋਲਾ ਖਾਣ ਤੋਂ ਸਪਲਾਈ ਯਕੀਨੀ ਬਣਾਉਣ ਲਈ ਕੋਲ ਇੰਡੀਆ ਅਤੇ ਝਾਰਖੰਡ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਲੇ ਦੀ ਸਪਲਾਈ ਵਿੱਚ ਰੁਕਾਵਟ ਆਉਣ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਬਿਜਲੀ ਘਰਾਂ ਨੂੰ ਲੋੜੀਂਦਾ ਕੋਲਾ ਮਿਲਦਾ ਰਹੇ ਅਤੇ ਸੂਬੇ ਦੀਆਂ ਬਿਜਲੀ ਲੋੜਾਂ ਪੂਰੀਆਂ ਹੁੰਦੀਆਂ ਰਹਿਣ।

ਮੀਟਿੰਗ ਦੌਰਾਨ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟਾਂ ਦਾ ਮੁੱਦਾ ਵੀ ਉਠਾਇਆ ਗਿਆ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਨ੍ਹਾਂ ਪ੍ਰਾਜੈਕਟਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਅਤੇ ਸ਼ਾਹਪੁਰ ਕੰਢੀ ਡੈਮ ਸਬੰਧੀ ਕੌਮੀ ਹਰਿਆਵਲ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਵਾਰ-ਵਾਰ ਜਾਰੀ ਕੀਤੇ ਜਾਂਦੇ ਨੋਟਿਸਾਂ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਚੱਲ ਰਹੇ ਪ੍ਰਾਜੈਕਟ ਨੂੰ ਲੈ ਕੇ ਲਗਭਗ ਹਰ ਸਾਲ ਇੱਕ ਜਾਂ ਦੋ ਨੋਟਿਸ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਪਣ-ਬਿਜਲੀ ਉਤਪਾਦਨ ਵਿੱਚ ਪੰਜਾਬ ਦਾ ਯੋਗਦਾਨ ਲਗਭਗ 40 ਫ਼ੀਸਦੀ ਹੈ।

ਦੂਜੇ ਪਾਸੇ, ਮੁੱਖ ਮੰਤਰੀ ਨੇ ਬਰਗਾੜੀ ਅਤੇ ਬਹਿਬਲ ਕਲਾਂ ਮਾਮਲਿਆਂ ਬਾਰੇ ਵੀ ਅਹਿਮ ਬਿਆਨ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਮਾਮਲਿਆਂ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਕਮਜ਼ੋਰ ਹੋਈ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨਵੇਂ ਗਵਾਹਾਂ ਨੂੰ ਸ਼ਾਮਲ ਕਰਨ ਅਤੇ ਨਵੀਂ ਪਹੁੰਚ ਅਪਣਾਉਣ ਰਾਹੀਂ ਕੇਸਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਮੁੱਖ ਮੰਤਰੀ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਕਾਰਵਾਈ ਅੱਗੇ ਵਧਾਈ ਜਾਵੇਗੀ।

ਵਿਦੇਸ਼ ਦੌਰਿਆਂ ਦੀ ਇਜਾਜ਼ਤ ਨਾ ਮਿਲਣ ਦਾ ਮਾਮਲਾ ਵੀ ਮੁੱਖ ਮੰਤਰੀ ਨੇ ਚੁੱਕਿਆ। ਉਨ੍ਹਾਂ ਦੱਸਿਆ ਕਿ ਪੈਰਿਸ ਵਿੱਚ ਹੋਣ ਵਾਲੇ ਭੋਜਨ ਮੇਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਲਈ ਮਾਰਕਫੈੱਡ ਵੱਲੋਂ ਸਟਾਲ ਲਗਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਫਰਾਂਸ ਸਰਕਾਰ ਵੱਲੋਂ ਵੀ ਸੱਦਾ ਮਿਲਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਜਾਪਾਨ ਵਿੱਚ ਮਹਿਲਾ ਅਤੇ ਪੁਰਸ਼ ਹਾਕੀ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਦੇਖਣ ਲਈ ਵੀ ਸੱਦਾ ਦਿੱਤਾ ਗਿਆ ਸੀ। ਮਾਨ ਨੇ ਕਿਹਾ ਕਿ ਅਜਿਹੇ ਦੌਰਿਆਂ ਨਾਲ ਪੰਜਾਬ ਲਈ ਨਿਵੇਸ਼ ਖਿੱਚਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਅਦਾਲਤ ਤੱਕ ਪਹੁੰਚ ਕਰ ਚੁੱਕੇ ਹਨ ਅਤੇ ਇਜਾਜ਼ਤ ਮਿਲਣ ਦੀ ਉਮੀਦ ਕਰ ਰਹੇ ਹਨ।

ਇਸੇ ਦੌਰਾਨ ਮਾਨਸਾ ਵਿੱਚ ਵਾਪਰੀ ਦੁਖਦਾਈ ਘਟਨਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਘਟਨਾ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਇਸ ਦੁਖਾਂਤ ਨੂੰ ਸਿਆਸੀ ਲਾਹੇ ਲਈ ਵਰਤਣ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਸਰਕਾਰ ਦੀ ਤਰਜੀਹ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਹੈ।

ਕੁੱਲ ਮਿਲਾ ਕੇ, ਕੇਂਦਰੀ ਬਿਜਲੀ ਮੰਤਰੀ ਨਾਲ ਮੀਟਿੰਗ ਵਿੱਚ ਬਿਜਲੀ ਅਤੇ ਕੋਲੇ ਦੀ ਸਪਲਾਈ ਤੋਂ ਲੈ ਕੇ ਡੈਮ ਪ੍ਰਾਜੈਕਟਾਂ ਤੱਕ ਕਈ ਅਹਿਮ ਮੁੱਦੇ ਵਿਚਾਰੇ ਗਏ। ਮੁੱਖ ਮੰਤਰੀ ਨੇ ਕੇਂਦਰ ਵੱਲੋਂ ਮਿਲੇ ਭਰੋਸੇ ਨੂੰ ਪੰਜਾਬ ਲਈ ਮਹੱਤਵਪੂਰਨ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਬੇਅਦਬੀ ਮਾਮਲਿਆਂ, ਵਿਦੇਸ਼ ਦੌਰਿਆਂ ਦੀ ਇਜਾਜ਼ਤ ਅਤੇ ਮਾਨਸਾ ਦੀ ਘਟਨਾ ਬਾਰੇ ਵੀ ਆਪਣਾ ਪੱਖ ਰੱਖਿਆ। ਹੁਣ ਇਨ੍ਹਾਂ ਮੁੱਦਿਆਂ 'ਤੇ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਅਗਲੇ ਕਦਮਾਂ 'ਤੇ ਨਜ਼ਰ ਰਹੇਗੀ।

ਪੰਜਾਬ📍 ਪੰਜਾਬ

ਰਾਜਬੀਰ ਘੁੰਮਣ ਤੋਂ ਪੁੱਛਗਿੱਛ ਜਾਰੀ

ਰਾਜਬੀਰ ਸਿੰਘ ਘੁੰਮਣ ਅੱਜ ਸੀਬੀਆਈ ਅੱਗੇ ਪੇਸ਼ ਹੋਏ। ਜਾਣੋ ਕੌਣ ਹਨ ਭਗਵੰਤ ਮਾਨ ਦੇ ਰਾਜਬੀਰ ਘੁੰਮਣ, ਉਨ੍ਹਾਂ ਦੀ ਸਿਆਸੀ ਪਿਛੋਕੜ ਅਤੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਅਹਿਮ ਵੇਰਵੇ।
ਰਾਜਬੀਰ ਘੁੰਮਣ ਤੋਂ ਪੁੱਛਗਿੱਛ ਜਾਰੀ

ਰਾਜਬੀਰ ਸਿੰਘ ਘੁੰਮਣ ਅੱਜ ਸੀਬੀਆਈ ਅੱਗੇ ਪੇਸ਼ ਹੋਏ। ਜਾਣੋ ਕੌਣ ਹਨ ਭਗਵੰਤ ਮਾਨ ਦੇ ਰਾਜਬੀਰ ਘੁੰਮਣ, ਉਨ੍ਹਾਂ ਦੀ ਸਿਆਸੀ ਪਿਛੋਕੜ ਅਤੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਅਹਿਮ ਵੇਰਵੇ।

ਰਾਜਬੀਰ ਘੁੰਮਣ ਅੱਜ ਸੀਬੀਆਈ ਅੱਗੇ ਪੇਸ਼ ਹੋਏ। ਜਾਣਕਾਰੀ ਮੁਤਾਬਕ, ਸੀਬੀਆਈ ਵੱਲੋਂ ਰਾਜਬੀਰ ਘੁੰਮਣ ਨੂੰ ਕੱਲ੍ਹ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਨ੍ਹਾਂ ਵੱਲੋਂ ਅੱਜ ਪੇਸ਼ ਹੋਣ ਦੀ ਇਜਾਜ਼ਤ ਮੰਗੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਦੁਪਹਿਰ 2:30 ਵਜੇ ਦਾ ਸਮਾਂ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ, ਸੀਬੀਆਈ ਵੱਲੋਂ ਰਾਜਬੀਰ ਘੁੰਮਣ ਤੋਂ ਇਕੱਲੇ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕੱਲ੍ਹ ਵੀ ਜਾਂਚ ਏਜੰਸੀ ਵੱਲੋਂ ਚਾਰ ਤੋਂ ਪੰਜ ਲੋਕਾਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਰਾਜਬੀਰ ਸਿੰਘ ਘੁੰਮਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਉਹ ਸੰਗਰੂਰ ਜ਼ਿਲ੍ਹੇ ਦੇ ਘਰਾਚੋਂ ਪਿੰਡ ਨਾਲ ਸਬੰਧਤ ਹਨ। ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਸਿਆਸੀ ਖੇਤਰ ਵਿੱਚ ਆਉਣ ਤੋਂ ਪਹਿਲਾਂ ਅਧਿਆਪਨ ਨਾਲ ਵੀ ਜੁੜੇ ਰਹੇ।

ਰਾਜਬੀਰ ਘੁੰਮਣ ਦੀ ਭਗਵੰਤ ਮਾਨ ਨਾਲ ਸਾਂਝ ਉਨ੍ਹਾਂ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਰਹਿਣ ਦੇ ਸਮੇਂ ਤੋਂ ਦੱਸੀ ਜਾਂਦੀ ਹੈ। ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਮੁੱਖ ਮੰਤਰੀ ਦਫ਼ਤਰ ਵਿੱਚ ਕੰਮ ਕਰਨ ਲੱਗੇ। ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਭੂਮਿਕਾ ਵਿੱਚ ਮੁੱਖ ਮੰਤਰੀ ਦੇ ਦਫ਼ਤਰੀ ਕੰਮਾਂ ਅਤੇ ਵੱਖ-ਵੱਖ ਆਗੂਆਂ ਨਾਲ ਤਾਲਮੇਲ ਵਰਗੀਆਂ ਜ਼ਿੰਮੇਵਾਰੀਆਂ ਸ਼ਾਮਲ ਰਹੀਆਂ ਹਨ।

ਅਕਤੂਬਰ 2026 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਸੀਬੀਆਈ ਨੇ ਰਾਜਬੀਰ ਸਿੰਘ ਘੁੰਮਣ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਐਫਆਈਆਰ ਦਰਜ ਕੀਤੀ ਸੀ।

ਜਾਂਚ ਦਾ ਸਬੰਧ ਕਥਿਤ ਤੌਰ ’ਤੇ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ, ਪ੍ਰਸ਼ਾਸਨਿਕ ਮਨਜ਼ੂਰੀਆਂ, ਟੈਂਡਰਾਂ ਅਤੇ ਹੋਰ ਸਰਕਾਰੀ ਮਾਮਲਿਆਂ ਵਿੱਚ ਗ਼ੈਰ-ਕਾਨੂੰਨੀ ਲਾਭ ਲੈਣ ਦੇ ਦੋਸ਼ਾਂ ਨਾਲ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਕਈ ਥਾਵਾਂ ’ਤੇ ਤਲਾਸ਼ੀਆਂ ਵੀ ਲਈਆਂ ਸਨ।

ਮੀਡੀਆ ਰਿਪੋਰਟਾਂ ਮੁਤਾਬਕ, 12 ਅਕਤੂਬਰ 2026 ਨੂੰ ਸੁਪਰੀਮ ਕੋਰਟ ਨੇ ਸੀਬੀਆਈ ਦੀ ਐਫਆਈਆਰ ’ਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ ਸੀ, ਪਰ ਉਸ ਪੜਾਅ ’ਤੇ ਮੁਲਜ਼ਮਾਂ ਖ਼ਿਲਾਫ਼ ਜ਼ਬਰਦਸਤੀ ਵਾਲੀ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਜਾਂਚ ਵਿੱਚ ਸਹਿਯੋਗ ਕਰਨ ਬਾਰੇ ਵੀ ਗੱਲ ਕਹੀ ਗਈ ਸੀ।

ਪੰਜਾਬ📍 ਪੰਜਾਬ

ਪੰਜਾਬ ਸੀਐਮ ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ

ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਲੌਰ ਦੀ ਪੁਲਿਸ ਅਕੈਡਮੀ ਵਿੱਚ ਨਸ਼ਿਆਂ ਨੂੰ ਲੈਕੇ ਰੀਵਿਊ ਮੀਟਿੰਗ ਕਰਨਗੇ। ਮੀਟਿੰਗ ਲਈ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਲੌਰ ਦੀ ਪੁਲਿਸ ਅਕੈਡਮੀ ਵਿੱਚ ਨਸ਼ਿਆਂ ਨੂੰ ਲੈਕੇ ਰੀਵਿਊ ਮੀਟਿੰਗ ਕਰਨਗੇ। ਮੀਟਿੰਗ ਲਈ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ।

'ਆਪ' ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀ ਮੁੱਖ ਮੰਤਰੀ ਦੀ ਮੀਟਿੰਗ ਸੰਬੰਧੀ ਇੱਕ ਵੀਡੀਓ ਜਾਰੀ ਕੀਤੀ। ਇਸ ਵਿੱਚ ਕਿਹਾ ਗਿਆ ਕਿ ਅਗਲੇ ਹਫ਼ਤੇ ਦੇ ਅੰਦਰ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਪੰਨੂ ਨੇ ਸਪੱਸ਼ਟ ਕੀਤਾ ਕਿ ਸਰਕਾਰ ਨਸ਼ਿਆਂ ਦੀ ਦੁਰਵਰਤੋਂ ਬਾਰੇ ਇੱਕ ਸਖ਼ਤ ਅਤੇ ਮਹੱਤਵਪੂਰਨ ਫੈਸਲਾ ਲੈ ਸਕਦੀ ਹੈ।

ਵਿਰੋਧੀ ਪਾਰਟੀਆਂ, ਜਿਨ੍ਹਾਂ ਵਿੱਚ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਪੰਜਾਬ ਸਰਕਾਰ ਦੇ ਹੋਰ ਆਗੂ ਸ਼ਾਮਲ ਹਨ, ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਲਗਾਤਾਰ ਘੇਰ ਰਹੀਆਂ ਹਨ।

ਜ਼ਿਕਰ ਕਰ ਦਈਏ ਕਿ ਪਿਛਲੇ ਦਿਨਾਂ ਨਸ਼ਿਆਂ ਦੇ ਵਿਰੁੱਧ ਬੋਲਣ ਵਾਲੇ ਪਰਮਿੰਦਰ ਸਿੰਘ ਝੋਟਾ ਦਾ ਮੈਡੀਕਲ ਵਾਲੇ ਨੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ।

ਵਿਰੋਧੀ ਧਿਰ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਦੀ "ਨਸ਼ਿਆਂ ਵਿਰੁੱਧ ਜੰਗ" ਮੁਹਿੰਮ, ਜੋ ਕਿ 2025 ਤੋਂ ਚੱਲ ਰਹੀ ਹੈ, ਦਾ ਅਜੇ ਤੱਕ ਜ਼ਮੀਨੀ ਪੱਧਰ 'ਤੇ ਕੋਈ ਅਸਰ ਨਹੀਂ ਪਿਆ ਹੈ। ਝੋਟਾ ਕਤਲ ਤੋਂ ਬਾਅਦ, ਇੱਥੋਂ ਤੱਕ ਕਿ ਸਰਕਾਰੀ ਮੰਤਰੀ ਵੀ ਨਸ਼ਿਆਂ ਦੀ ਦੁਰਵਰਤੋਂ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਹੇ ਹਨ। ਸਰਕਾਰ ਦੇ ਖਿਲਾਫ ਖੜ੍ਹੀ ਹੋ ਰਹੀ ਲਹਿਰ ਦੇ ਕਰਕੇ ਹੁਣ ਸੀਐਮ ਨੇ ਸਿੱਧੀ ਕਮਾਨ ਸਾਂਭੀ ਹੈ।

ਪੰਜਾਬ📍 ਪੰਜਾਬ

ਫਿਲੌਰ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਗੰਭੀਰ ਜ਼ਖਮੀ

ਫਿਲੌਰ: ਫਿਲੌਰ ਨੈਸ਼ਨਲ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਫਿਲੌਰ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਗੰਭੀਰ ਜ਼ਖਮੀ

ਫਿਲੌਰ: ਫਿਲੌਰ ਨੈਸ਼ਨਲ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਇੱਕ ਟਰੇਲਰ ਟਰੱਕ ਤਕਨੀਕੀ ਖਰਾਬੀ ਕਾਰਨ ਸੜਕ ‘ਤੇ ਹੀ ਰੁਕ ਗਿਆ। ਪਿੱਛੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਦੀ ਟੱਕਰ ਟਰੇਲਰ ਨਾਲ ਹੋ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਲਤ ਨਾਜ਼ੁਕ ਹੋਣ ਕਾਰਨ, ਜ਼ਖ਼ਮੀ ਵਿਅਕਤੀ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਮੁੱਢਲੀ ਜਾਣਕਾਰੀ ਮੁਤਾਬਕ, ਜ਼ਖ਼ਮੀ ਵਿਅਕਤੀ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਰੋਡ ਸੇਫਟੀ ਫੋਰਸ ਦੇ ਮੈਂਬਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਗਰੂਰ ਤੋਂ ਜਲੰਧਰ ਜਾ ਰਿਹਾ ਟਰੇਲਰ ਤਕਨੀਕੀ ਖਰਾਬੀ ਕਾਰਨ ਸੜਕ ‘ਤੇ ਖੜ੍ਹਾ ਸੀ, ਜਦੋਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਜ਼ਖ਼ਮੀ ਵਿਅਕਤੀ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਹਾਲਾਂਕਿ ਉਸਦੀ ਪੂਰੀ ਪਛਾਣ ਹਾਲੇ ਨਹੀਂ ਹੋਈ ਹੈ, ਪਰ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਸੰਕੇਤ ਮਿਲਦਾ ਹੈ ਕਿ ਉਹ ਲੁਧਿਆਣਾ ਦੇ ਭੱਟੀਆਂ ਇਲਾਕੇ ਦਾ ਰਹਿਣ ਵਾਲਾ ਹੈ।

ਪੰਜਾਬ📍 ਪੰਜਾਬ

ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਜੰਗ ਹੋਵੇਗੀ ਹੋਰ ਤੇਜ਼, ਭਗਵੰਤ ਮਾਨ ਸਰਕਾਰ ਦੀ ਉੱਚ ਪੱਧਰੀ ਮੀਟਿੰਗ ਵਿੱਚ ਬਣੇਗੀ ਨਵੀਂ ਰਣਨੀਤੀ: ਬਲਤੇਜ ਪੰਨੂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਜ਼ਿਆਦਾ ਤੇਜ਼ ਅਤੇ ਫ਼ੈਸਲਾਕੁੰਨ ਮੋੜ ਦੇਣ ਲਈ ਕੱਲ੍ਹ ਇੱਕ ਉੱਚ ਪੱਧਰੀ ਅਹਿਮ ਮੀਟਿੰਗ ਸੱਦੀ ਗਈ ਹੈ।
ਪੰਜਾਬ ਵਿੱਚ ਨਸ਼ਿਆਂ ਦੇ ਵਿਰੁੱਧ ਜੰਗ ਹੋਵੇਗੀ ਹੋਰ ਤੇਜ਼, ਭਗਵੰਤ ਮਾਨ ਸਰਕਾਰ ਦੀ ਉੱਚ ਪੱਧਰੀ ਮੀਟਿੰਗ ਵਿੱਚ ਬਣੇਗੀ ਨਵੀਂ ਰਣਨੀਤੀ: ਬਲਤੇਜ ਪੰਨੂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਜ਼ਿਆਦਾ ਤੇਜ਼ ਅਤੇ ਫ਼ੈਸਲਾਕੁੰਨ ਮੋੜ ਦੇਣ ਲਈ ਕੱਲ੍ਹ ਇੱਕ ਉੱਚ ਪੱਧਰੀ ਅਹਿਮ ਮੀਟਿੰਗ ਸੱਦੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਫਿਲੌਰ ਵਿਖੇ ਸਾਰੇ ਐਸਐਚਓ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਹੁਣ ਇਸੇ ਲੜੀ ਤਹਿਤ ਇੱਕ ਵਿਆਪਕ ਅਤੇ ਇਤਿਹਾਸਕ ਮੀਟਿੰਗ ਹੋਣ ਜਾ ਰਹੀ ਹੈ।

ਇਸ ਮੀਟਿੰਗ ਵਿੱਚ ਪੂਰੇ ਪੰਜਾਬ ਵਿੱਚੋਂ ਸਮੂਹ ਐਸਐਸਪੀ, ਡੀਸੀ, ਡੀਐਸਪੀ ਅਤੇ ਐਸਡੀਐਮ ਇੱਕੋ ਸਮੇਂ ਸ਼ਾਮਲ ਹੋਣਗੇ। ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਹਾਲਾਂਕਿ ਜ਼ਿਲ੍ਹਾ ਪੱਧਰ ‘ਤੇ ਐਸਐਸਪੀ

ਇਸ ਮੀਟਿੰਗ ਵਿੱਚ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੇ ਨਾਲ-ਨਾਲ ਭਵਿੱਖ ਦੀ ਰਣਨੀਤੀ ਅਤੇ ਐਕਸ਼ਨ ਪਲਾਨ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ।

ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਨਸ਼ਿਆਂ ਵਿਰੁੱਧ ਇਸ ਲੜਾਈ ਨੂੰ ਸਰਕਾਰ ਇੱਕ ਜੰਗ ਵਜੋਂ ਲੜ ਰਹੀ ਹੈ ਅਤੇ ਹੁਣ ਇਸ ਮੁਹਿੰਮ ਨੂੰ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾਵੇਗਾ।

ਬਲਤੇਜ ਪੰਨੂ ਨੇ ਇੱਕ ਦੁਖਦ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਲਈ ਬੇਹੱਦ ਪੀੜਾਦਾਇਕ ਹੁੰਦੀਆਂ ਹਨ। ਸਮਾਜ ਵਿੱਚ ਹਮੇਸ਼ਾ ਅਜਿਹੇ ਲੋਕ ਰਹੇ ਹਨ ਜੋ ਦੂਜਿਆਂ ਦੀ ਭਲਾਈ ਲਈ ਅੱਗੇ ਆਉਂਦੇ ਹਨ। ਜੇਕਰ ਕਿਸੇ ਸਥਾਨ ‘ਤੇ ਅਜਿਹੀ ਕੋਈ ਸਮੱਸਿਆ ਜਾਂ ਕਮੀ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਪੂਰੀ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ।

ਮੈਡੀਕਲ ਨਸ਼ਿਆਂ ਦੇ ਮੁੱਦੇ ‘ਤੇ ਬਲਤੇਜ ਪੰਨੂ ਨੇ ਕਿਹਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਵੇ, ਉਹ ਨੁਕਸਾਨਦਾਇਕ ਹੈ ਅਤੇ ਮੈਡੀਕਲ ਦਵਾਈਆਂ ਦੀ ਦੁਰਵਰਤੋਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਵਾਈਆਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (ਐੱਨਡੀਪੀਐਸ) ਐਕਟ ਦੇ ਦਾਇਰੇ ਵਿੱਚ ਆਉਂਦੀਆਂ ਹਨ, ਜਦੋਂ ਕਿ ਕੁਝ ਦਵਾਈਆਂ ਇਸ ਦੇ ਤਹਿਤ ਨਹੀਂ ਆਉਂਦੀਆਂ। ਅਜਿਹੀਆਂ ਦਵਾਈਆਂ ਨੂੰ ਸਬੰਧਤ ਕਾਨੂੰਨੀ ਦਾਇਰੇ ਵਿੱਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹੱਟ ਰਹੀ ਅਤੇ ਮੈਡੀਕਲ ਨਸ਼ਿਆਂ ਖਿਲਾਫ ਲਗਾਤਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮੈਡੀਕਲ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਚੌਕਸੀ ਵਰਤਣ ਦੀ ਲੋੜ ਹੈ। ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰੇਗੀ। ਚਾਹੇ ਮਾਮਲਾ ਕਿਸੇ ਵੀ ਵਿਅਕਤੀ ਜਾਂ ਪੱਧਰ ਨਾਲ ਸਬੰਧਤ ਹੋਵੇ, ਨਸ਼ਿਆਂ ਵਿਰੁੱਧ ਕਾਰਵਾਈ ਵਿੱਚ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਸਵੇਰੇ ਵੀ ਗੱਲਬਾਤ ਹੋਈ ਹੈ ਅਤੇ ਤਜਵੀਜ਼ਸ਼ੁਦਾ ਮੀਟਿੰਗ ਤੋਂ ਬਾਅਦ ਇਸ ਦਿਸ਼ਾ ਵਿੱਚ ਜ਼ਰੂਰੀ ਕਦਮ ਚੁੱਕੇ ਜਾਣਗੇ।

ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਕਿਸੇ ਖੇਤਰ ਵਿੱਚ ਨਸ਼ਿਆਂ ਦੀ ਰੋਕਥਾਮ ਜਾਂ ਕਾਰਵਾਈ ਦੇ ਪੱਧਰ ‘ਤੇ ਕੋਈ ਕਮੀ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਦੂਰ ਕਰਨ ਲਈ ਪ੍ਰਸ਼ਾਸਕੀ ਅਤੇ ਪੁਲਿਸ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਸਰਕਾਰ ਦਾ ਉਦੇਸ਼ ਨਸ਼ਿਆਂ ਦੇ ਨੈੱਟਵਰਕ ‘ਤੇ ਪ੍ਰਭਾਵਸ਼ਾਲੀ ਰੋਕ ਲਗਾਉਣਾ ਅਤੇ ਇਸ ਮੁਹਿੰਮ ਨੂੰ ਵਧੇਰੇ ਨਤੀਜੇਮੁਖੀ ਬਣਾਉਣਾ ਹੈ।

ਐਸਆਈਟੀ ਨਾਲ ਸਬੰਧਤ ਸਵਾਲ ‘ਤੇ ਬਲਤੇਜ ਪੰਨੂ ਨੇ ਕਿਹਾ ਕਿ ਫਿਲਹਾਲ ਉਹ ਇਸ ਮਾਮਲੇ ਵਿੱਚ ਕੋਈ ਵਾਧੂ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ਵਿੱਚ ਪੁਲਿਸ ਅਤੇ ਏਡੀਜੀਪੀ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੂਰੀ ਪ੍ਰਕਿਰਿਆ ਸਬੰਧਤ ਅਧਿਕਾਰੀਆਂ ਦੀ ਦੇਖ-ਰੇਖ ਹੇਠ ਅੱਗੇ ਵਧ ਰਹੀ ਹੈ।

ਪੰਜਾਬ📍 ਪੰਜਾਬ

ਦਿਲਜੀਤ ਦੇ ਜੱਦੀ ਪਿੰਡ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਫਿਲੌਰ ਪੁਲੀਸ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ 'ਤੇ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਿਲਜੀਤ ਦੇ ਜੱਦੀ ਪਿੰਡ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਫਿਲੌਰ ਪੁਲੀਸ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ 'ਤੇ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਸ਼ਗਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਇਨ੍ਹਾਂ ਤਿੰਨਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਅਗਲੇਰੀ ਪੁੱਛਗਿੱਛ ਲਈ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਫਿਲੌਰ ਦੇ ਡੀ ਐੱਸ ਪੀ ਭਾਰਤ ਮਸੀਹ ਨੇ ਸ਼ੁੱਕਰਵਾਰ ਨੂੰ ਗੱਲਬਾਤ ਕਰਦਿਆਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ।

ਇਹ ਘਟਨਾ 7 ਅਕਤੂਬਰ ਦੀ ਹੈ, ਜਦੋਂ ਦਿਲਜੀਤ ਦੋਸਾਂਝ ਦੇ 'ਔਰਾ ਇੰਡੀਆ ਟੂਰ' ਤੋਂ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ 'ਤੇ ਸਪਰੇਅ ਪੇਂਟ ਨਾਲ “ਖਾਲਿਸਤਾਨ ਜ਼ਿੰਦਾਬਾਦ” ਸਮੇਤ ਕੁਝ ਨਾਅਰੇ ਲਿਖੇ ਸਨ। ਕੰਧ 'ਤੇ ਗਾਇਕ ਦਾ ਨਾਂ ਵੀ ਲਿਖਿਆ ਗਿਆ ਸੀ, ਜਿਸ ਨਾਲ ਇਹ ਅਫਵਾਹ ਫੈਲ ਗਈ ਕਿ ਇਹ ਘਰ ਦਿਲਜੀਤ ਦੋਸਾਂਝ ਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਸਪਸ਼ਟ ਹੋ ਗਿਆ ਕਿ ਇਹ ਘਰ ਦਿਲਜੀਤ ਦੋਸਾਂਝ ਦਾ ਨਹੀਂ, ਬਲਕਿ ਉਨ੍ਹਾਂ ਦੇ ਇੱਕ ਗੁਆਂਢੀ ਦਾ ਸੀ।

ਮਕਾਨ ਮਾਲਕ ਮੁਖਤਿਆਰ ਨੇ ਦੱਸਿਆ ਸੀ ਕਿ ਸਪਰੇਅ ਪੇਂਟ ਦੀ ਬਦਬੂ ਉਸਦੇ ਘਰ ਦੇ ਅੰਦਰ ਆਉਣ ਕਾਰਨ ਉਸਦੀ ਜਾਗ ਖੁੱਲ੍ਹ ਗਈ ਸੀ। ਉਸਨੇ ਦੋਸ਼ ਲਾਇਆ ਕਿ ਜਦੋਂ ਉਹ ਬਾਹਰ ਗਿਆ ਤਾਂ ਉਸਨੇ ਮੂੰਹ ਬੰਨ੍ਹੀ ਖੜ੍ਹੇ ਕੁਝ ਵਿਅਕਤੀਆਂ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਝਿੜਕਿਆ, ਜਿਸ ਤੋਂ ਬਾਅਦ ਉਹ ਵਿਅਕਤੀ ਉਥੋਂ ਭੱਜ ਗਏ। ਕੰਧ ਨੂੰ ਧਿਆਨ ਨਾਲ ਦੇਖਣ 'ਤੇ ਉਸਨੂੰ ਉੱਥੇ ਖਾਲਿਸਤਾਨ ਅਤੇ ਗਾਇਕ ਦੇ ਨਾਂ ਵਾਲੇ ਨਾਅਰੇ ਲਿਖੇ ਹੋਏ ਮਿਲੇ। ਮੁਖਤਿਆਰ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਵਿਅਕਤੀਆਂ ਨੇ ਭੁਲੇਖੇ ਨਾਲ ਉਸਦੇ ਘਰ ਨੂੰ ਦਿਲਜੀਤ ਦੋਸਾਂਝ ਦਾ ਘਰ ਸਮਝ ਲਿਆ ਸੀ, ਜੋ ਕਿ ਉਸੇ ਸੜਕ 'ਤੇ ਥੋੜ੍ਹਾ ਅੱਗੇ ਸਥਿਤ ਹੈ।

ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ ਮੁਖਤਿਆਰ ਨੇ ਦੱਸਿਆ ਕਿ ਕੰਧ ਖਰਾਬ ਹੋਣ ਕਾਰਨ ਉਸਦਾ ਲਗਪਗ 5,000 ਤੋਂ 7,000 ਰੁਪਏ ਦਾ ਨੁਕਸਾਨ ਹੋਇਆ ਹੈ।

ਉਮੀਦ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਪੁਲੀਸ ਨੂੰ ਘਟਨਾ ਦੇ ਅਸਲ ਕਾਰਨਾਂ, ਇਸ ਕਾਰਵਾਈ ਪਿੱਛੇ ਛਿਪੇ ਮਨਸੂਬਿਆਂ ਅਤੇ ਮੁਲਜ਼ਮਾਂ ਦੀ ਭੂਮਿਕਾ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਤੇ ਲੱਗੇ ਦੋਸ਼ ਅਜੇ ਪੁਲੀਸ ਜਾਂਚ ਅਤੇ ਅਦਾਲਤੀ ਕਾਰਵਾਈ ਦੇ ਨਤੀਜਿਆਂ 'ਤੇ ਨਿਰਭਰ ਕਰਦੇ ਹਨ।

ਪੰਜਾਬ📍 ਪੰਜਾਬ

ਆਊਟਸੋਰਸ ਮੁਲਾਜ਼ਮਾਂ ਦੀ ਵਿੱਤ ਮੰਤਰੀ ਚੀਮਾ ਨਾਲ ਮੀਟਿੰਗ

ਸੀਵਰੇਜ ਬੋਰਡ ਦੇ ਆਉਟਸੋਰਸ ਮੁਲਾਜ਼ਮ ਜਥੇਬੰਦੀ ਦੇ ਆਗੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਦੇ ਹੋਏ। ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਐਂਡ ਲੇਬਰ ਯੂਨੀਅਨ ਰਜਿਸਟਰਡ ਨੰਬਰ 23 (ਪੰਜਾਬ) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੀ ਅਗਵਾਈ ਹੇਠ ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕੀਤੀ।
ਆਊਟਸੋਰਸ ਮੁਲਾਜ਼ਮਾਂ ਦੀ ਵਿੱਤ ਮੰਤਰੀ ਚੀਮਾ ਨਾਲ ਮੀਟਿੰਗ

ਸੀਵਰੇਜ ਬੋਰਡ ਦੇ ਆਉਟਸੋਰਸ ਮੁਲਾਜ਼ਮ ਜਥੇਬੰਦੀ ਦੇ ਆਗੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਦੇ ਹੋਏ।

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਐਂਡ ਲੇਬਰ ਯੂਨੀਅਨ ਰਜਿਸਟਰਡ ਨੰਬਰ 23 (ਪੰਜਾਬ) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੀ ਅਗਵਾਈ ਹੇਠ ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੋਰਡ ਵਿੱਚ ਕੰਮ ਕਰਦੇ ਸਮੁੱਚੇ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ ਸੱਤ ਦਿਨਾਂ ਦੇ ਅੰਦਰ ਤਿਆਰ ਕਰਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ ਭੇਜਿਆ ਜਾਵੇ, ਤਾਂ ਜੋ ਇਨ੍ਹਾਂ ਮੁਲਾਜ਼ਮਾਂ ਨੂੰ ਸੀਵਰੇਜ ਬੋਰਡ ਦੇ ਕੰਟਰੈਕਟ ’ਤੇ ਲਿਆਉਣ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਸਕੇ।

ਮੀਟਿੰਗ ਵਿੱਚ ਸੀਵਰੇਜ ਬੋਰਡ ਦੀ ਆਈਏਐੱਸ ਅਧਿਕਾਰੀ ਦੀਪਤੀ ਉੱਪਲ ਅਤੇ ਮੈਨੇਜਰ ਪਰਸਨਲ ਜਨਰਲ ਐਡਮਿਨ ਲਤਾ ਚੌਹਾਨ ਵੀ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਸਬੰਧੀ ਬਣਾਈ ਗਈ ਕਮੇਟੀ ਨੂੰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਫ਼ੀਲਡ ਦੇ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਮੁਲਾਜ਼ਮਾਂ ਦਾ ਡਾਟਾ ਨਹੀਂ ਭੇਜਿਆ ਗਿਆ। ਇਸ ਕਾਰਨ ਆਊਟਸੋਰਸ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਯੂਨੀਅਨ ਅਨੁਸਾਰ, ਮੀਟਿੰਗ ਦੌਰਾਨ ਸੀਵਰੇਜ ਬੋਰਡ ਦੇ ਸੀਈਓ ਨੇ ਵਿੱਤ ਮੰਤਰੀ ਦੀ ਹਾਜ਼ਰੀ ਵਿੱਚ ਭਰੋਸਾ ਦਿੱਤਾ ਕਿ ਸਮੁੱਚੇ ਆਊਟਸੋਰਸ ਮੁਲਾਜ਼ਮਾਂ ਦਾ ਡਾਟਾ ਸੱਤ ਦਿਨਾਂ ਦੇ ਅੰਦਰ ਤਿਆਰ ਕਰਕੇ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ।

ਸ਼ੇਰ ਸਿੰਘ ਖੰਨਾ ਨੇ ਕਿਹਾ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਡਾਟਾ ਤਿਆਰ ਕਰਕੇ ਸਬੰਧਤ ਅਧਿਕਾਰੀਆਂ ਨੂੰ ਨਾ ਭੇਜਿਆ ਗਿਆ ਤਾਂ ਯੂਨੀਅਨ ਵੱਲੋਂ ਫ਼ੀਲਡ ਦੇ ਸਾਰੇ ਕਾਰਜਕਾਰੀ ਇੰਜੀਨੀਅਰਾਂ ਦੇ ਦਫ਼ਤਰਾਂ ਅੱਗੇ ਮੁਕੰਮਲ ਹੜਤਾਲ ਕਰਕੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਸੀਵਰੇਜ ਬੋਰਡ ਦੇ ਪ੍ਰਬੰਧਕਾਂ ਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਸਕੱਤਰ ਗਗਨਦੀਪ ਸਿੰਘ ਕਣਕਵਾਲ, ਗੁਰਵਿੰਦਰ ਸਿੰਘ ਲਹਿਰਾ, ਗਗਨਦੀਪ ਸਿੰਘ ਸ਼ਰਮਾ ਅਤੇ ਸੰਜੀਵ ਕੁਮਾਰ ਰਾਜਪੁਰਾ ਸਮੇਤ ਹੋਰ ਆਗੂ ਹਾਜ਼ਰ ਸਨ।

ਪੰਜਾਬ📍 ਪੰਜਾਬ

ਮਾਨਸਾ ਦੀ ਧਰਤੀ ਤੋਂ ਨਸ਼ਿਆਂ ਵਿਰੁੱਧ ਉੱਠੀ ਆਵਾਜ਼ ਨੇ ਪੰਜਾਬ ਨੂੰ ਝੰਜੋੜਿਆ, ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਗਰੋਂ ਇਨਸਾਫ਼ ਦੀ ਮੰਗ ਤੇਜ਼

ਪੰਜਾਬ ਦੇ ਇਤਿਹਾਸ ਵਿੱਚ ਮਾਨਸਾ ਦੀ ਧਰਤੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਇੱਥੇ ਜ਼ਮੀਨ 'ਤੇ ਹੱਕ ਹਾਸਲ ਕਰਨ ਲਈ ਕਿਸਾਨਾਂ ਨੇ ਸੰਘਰਸ਼ ਕੀਤਾ ਸੀ। ਕਿਸਾਨ-ਮਜ਼ਦੂਰ ਅੰਦੋਲਨਾਂ ਨੇ ਵੀ ਸੱਤਾ ਨੂੰ ਚੁਣੌਤੀ ਦਿੱਤੀ ਸੀ।
ਮਾਨਸਾ ਦੀ ਧਰਤੀ ਤੋਂ ਨਸ਼ਿਆਂ ਵਿਰੁੱਧ ਉੱਠੀ ਆਵਾਜ਼ ਨੇ ਪੰਜਾਬ ਨੂੰ ਝੰਜੋੜਿਆ, ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਗਰੋਂ ਇਨਸਾਫ਼ ਦੀ ਮੰਗ ਤੇਜ਼

ਪੰਜਾਬ ਦੇ ਇਤਿਹਾਸ ਵਿੱਚ ਮਾਨਸਾ ਦੀ ਧਰਤੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਇੱਥੇ ਜ਼ਮੀਨ 'ਤੇ ਹੱਕ ਹਾਸਲ ਕਰਨ ਲਈ ਕਿਸਾਨਾਂ ਨੇ ਸੰਘਰਸ਼ ਕੀਤਾ ਸੀ। ਕਿਸਾਨ-ਮਜ਼ਦੂਰ ਅੰਦੋਲਨਾਂ ਨੇ ਵੀ ਸੱਤਾ ਨੂੰ ਚੁਣੌਤੀ ਦਿੱਤੀ ਸੀ।

ਪੰਜਾਬ ਦੇ ਇਤਿਹਾਸ ਵਿੱਚ ਮਾਨਸਾ ਦੀ ਧਰਤੀ ਦਾ ਆਪਣਾ ਵੱਖਰਾ ਮਹੱਤਵ ਰਿਹਾ ਹੈ। ਇਹ ਉਹ ਇਲਾਕਾ ਹੈ, ਜਿੱਥੇ ਕਦੇ ਜ਼ਮੀਨ ‘ਤੇ ਹੱਕ ਲਈ ਕਿਸਾਨਾਂ ਨੇ ਸੰਘਰਸ਼ ਕੀਤਾ, ਜਿੱਥੇ ਕਿਸਾਨ-ਮਜ਼ਦੂਰ ਅੰਦੋਲਨਾਂ ਨੇ ਸੱਤਾ ਅਤੇ ਵਿਵਸਥਾ ਨੂੰ ਚੁਣੌਤੀ ਦਿੱਤੀ ਅਤੇ ਜਿੱਥੋਂ ਉੱਠੀ ਆਵਾਜ਼ ਨੇ ਸਮੇਂ-ਸਮੇਂ ‘ਤੇ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ।

ਹੁਣ ਇਸੇ ਮਾਨਸਾ ਦੀ ਧਰਤੀ ਤੋਂ ਨਸ਼ਿਆਂ ਵਿਰੁੱਧ ਉੱਠੀ ਆਵਾਜ਼ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਹੱਤਿਆ ਤੱਕ ਸੀਮਤ ਨਹੀਂ ਰਿਹਾ, ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਸਵਾਲ ਬਣ ਗਿਆ ਹੈ।

ਝੋਟਾ ਦੀ ਹੱਤਿਆ ਦੇ ਵਿਰੋਧ ਵਿੱਚ 15 ਅਕਤੂਬਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਵਪਾਰਕ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਦੇ ਸਮਰਥਨ ਨਾਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪਰਿਵਾਰ ਅਤੇ ਸਮਰਥਕ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸ ਘਟਨਾਕ੍ਰਮ ਨੇ ਮਾਨਸਾ ਨੂੰ ਇੱਕ ਵਾਰ ਫਿਰ ਪੰਜਾਬ ਦੇ ਵਿਆਪਕ ਜਨਤਕ ਵਿਰੋਧ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।

ਪੰਜਾਬ ਦੇ ਇਤਿਹਾਸ ਵਿੱਚ ਮਾਨਸਾ ਦੀ ਧਰਤੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਇੱਥੇ ਜ਼ਮੀਨ ‘ਤੇ ਹੱਕ ਹਾਸਲ ਕਰਨ ਲਈ ਕਿਸਾਨਾਂ ਨੇ ਸੰਘਰਸ਼ ਕੀਤਾ ਸੀ। ਕਿਸਾਨ-ਮਜ਼ਦੂਰ ਅੰਦੋਲਨਾਂ ਨੇ ਵੀ ਸੱਤਾ ਨੂੰ ਚੁਣੌਤੀ ਦਿੱਤੀ। 1928 ਵਿੱਚ ਰਿਆਸਤੀ ਸ਼ਾਸਨ ਵਿਰੁੱਧ ਸਿਆਸੀ ਚੇਤਨਾ ਉੱਭਰੀ ਸੀ। 1960 ਦੇ ਦਹਾਕੇ ਵਿੱਚ ਨਕਸਲਬਾੜੀ ਅੰਦੋਲਨ ਦੀ ਗੂੰਜ ਵੀ ਇੱਥੋਂ ਤੱਕ ਪਹੁੰਚੀ ਸੀ। ਇਨ੍ਹਾਂ ਅੰਦੋਲਨਾਂ ਨੇ ਜ਼ਮੀਨੀ ਹੱਕਾਂ ਅਤੇ ਸਮਾਜਿਕ ਨਿਆਂ ਦੇ ਮੁੱਦੇ ਉਠਾਏ।

ਕਈ ਦਹਾਕਿਆਂ ਬਾਅਦ ਮਾਨਸਾ ਵਿੱਚ ਸੰਘਰਸ਼ ਦਾ ਮੁੱਦਾ ਬਦਲ ਗਿਆ ਹੈ। ਪਹਿਲਾਂ ਜ਼ਮੀਨ ਅਤੇ ਮਾਲਕੀ ਹੱਕਾਂ ਦਾ ਸਵਾਲ ਸੀ, ਪਰ ਹੁਣ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਚਿੰਤਾ ਕੇਂਦਰ ਵਿੱਚ ਹੈ। ਝੋਟਾ ਦੀ ਹੱਤਿਆ ਤੋਂ ਬਾਅਦ ਇਹ ਮਾਮਲਾ ਪੂਰੇ ਸੂਬੇ ਦਾ ਮੁੱਦਾ ਬਣ ਗਿਆ ਹੈ। ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਸੰਗਠਨਾਂ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਅਤੇ ਆਰੋਪੀਆਂ ਨੂੰ ਸਜ਼ਾ ਦਿਵਾਏ।

ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸਾ ਦਾ ਇਤਿਹਾਸ ਕ੍ਰਾਂਤੀਕਾਰੀ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਕੀ ਪੰਜਾਬ ਨਸ਼ਿਆਂ ਵਿਰੁੱਧ ਉੱਠੀ ਇਸ ਆਵਾਜ਼ ਨੂੰ ਠੋਸ ਕਾਰਵਾਈ ਵਿੱਚ ਬਦਲ ਸਕੇਗਾ? ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੀ ਨਿਰਪੱਖ ਜਾਂਚ ਹੋਣੀ ਜ਼ਰੂਰੀ ਹੈ। ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਹੀ ਇਸ ਦਾ ਅਸਲ ਜਵਾਬ ਹੈ। ਇਸ ਚੁਣੌਤੀ ਦਾ ਹੱਲ ਸਿਰਫ਼ ਨਾਅਰਿਆਂ ਨਾਲ ਨਹੀਂ, ਸਗੋਂ ਪਾਰਦਰਸ਼ੀ ਜਾਂਚ ਅਤੇ ਸਮੂਹਿਕ ਭਾਗੀਦਾਰੀ ਨਾਲ ਹੀ ਸੰਭਵ ਹੋਵੇਗਾ।

ਪੰਜਾਬ📍 ਪੰਜਾਬ

ਪਰਵਿੰਦਰ ਝੋਟਾ ਕਤਲ ਕਾਂਡ: ਚੌਥੇ ਦਿਨ ਵੀ ਧਰਨਾ ਜਾਰੀ, ਸੀਐਮ ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨਸ਼ਾ ਵਿਰੋਧੀ ਕਾਰਕੁਨ (ਐਂਟੀ-ਡਰੱਗ ਐਕਟਿਵਿਸਟ) ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਚੌਥੇ ਦਿਨ ਵੀ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਦਾ ਰੋਸ ਧਰਨਾ ਲਗਾਤਾਰ ਜਾਰੀ ਹੈ।
ਪਰਵਿੰਦਰ ਝੋਟਾ ਕਤਲ ਕਾਂਡ: ਚੌਥੇ ਦਿਨ ਵੀ ਧਰਨਾ ਜਾਰੀ, ਸੀਐਮ ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨਸ਼ਾ ਵਿਰੋਧੀ ਕਾਰਕੁਨ (ਐਂਟੀ-ਡਰੱਗ ਐਕਟਿਵਿਸਟ) ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਚੌਥੇ ਦਿਨ ਵੀ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਦਾ ਰੋਸ ਧਰਨਾ ਲਗਾਤਾਰ ਜਾਰੀ ਹੈ। ਇਸ ਹੱਤਿਆ ਕਾਂਡ ਦੇ ਵਿਰੋਧ ਵਿੱਚ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੁਕੰਮਲ ਬੰਦ ਰੱਖਿਆ ਗਿਆ ਸੀ, ਜਿਸ ਦੌਰਾਨ ਨਿੱਜੀ ਸਕੂਲ, ਕਾਲਜ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ।

ਸੂਬੇ ਭਰ ਵਿੱਚ ਵਧਦੇ ਜਨਤਕ ਗੁੱਸੇ ਅਤੇ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਉੱਚ ਪੱਧਰੀ (ਹਾਈ ਲੈਵਲ) ਮੀਟਿੰਗ ਤਲਬ ਕੀਤੀ ਹੈ। ਦੂਜੇ ਪਾਸੇ, ਮਾਨਸਾ ਦੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਸ਼ਹਿਰ ਦੇ ਪਤਵੰਤਿਆਂ, ਜਨਤਕ ਨੁਮਾਇੰਦਿਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦਰਮਿਆਨ ਅਮਨ-ਕਾਨੂੰਨ ਤੇ ਮੌਜੂਦਾ ਹਾਲਾਤ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਤੈਅ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਨਸ਼ੀਲੀਆਂ ਦਵਾਈਆਂ ਵੇਚਣ ਦਾ ਵਿਰੋਧ ਕਰਨ ‘ਤੇ ਮੈਡੀਕਲ ਸਟੋਰ ਸੰਚਾਲਕ ਅਸ਼ਵਨੀ ਕੁਮਾਰ ਨੇ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਸਮੇਤ ਉਸ ਦੀ ਪਤਨੀ ਨੀਲਮ ਰਾਣੀ ਅਤੇ ਇਸ ਵਾਰਦਾਤ ਵਿੱਚ ਮਦਦ ਕਰਨ ਵਾਲੇ ਇੱਕ ਹੋਰ ਸਾਥੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਅਦਾਲਤ ਨੇ ਮੁਲਜ਼ਮ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।

ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਅਸ਼ਵਨੀ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਆਪਣਾ ਮੋਬਾਈਲ ਫ਼ੋਨ ਕਿਤੇ ਸੁੱਟ ਦਿੱਤਾ ਸੀ। ਕਾਲ ਡਿਟੇਲ ਰਿਕਾਰਡ (ਸੀਡੀਆਰ) ਦੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਘਟਨਾ ਮਗਰੋਂ ਆਖ਼ਰੀ ਫ਼ੋਨ ਕਾਲ ਆਪਣੇ ਚਾਚੇ ਨੂੰ ਕੀਤੀ ਸੀ, ਜਦਕਿ ਇਸ ਤੋਂ ਪਹਿਲਾਂ ਉਸ ਨੇ ਆਪਣੇ ਪੁੱਤਰ ਨੂੰ ਚਾਰ ਵਾਰ ਕਾਲਾਂ ਕੀਤੀਆਂ ਸਨ।

ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੁਲਜ਼ਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਦੇ ਲਾਇਸੈਂਸ ਨਵਿਆਉਣ (ਰੀਨਿਊਅਲ) ਦੀ ਪ੍ਰਕਿਰਿਆ ਨੂੰ ਲੈ ਕੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਤਾਇਨਾਤ ਡਰੱਗ ਇੰਸਪੈਕਟਰ ਨਰੇਸ਼ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸੂਤਰਾਂ ਅਨੁਸਾਰ ਡਾਇਰੈਕਟਰ ਹੈਲਥ ਸਰਵਿਸਿਜ਼ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਮੈਡੀਕਲ ਸਟੋਰ ਨਾਲ ਸਬੰਧਤ ਸਾਰਾ ਪੁਰਾਣਾ ਰਿਕਾਰਡ ਤਲਬ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰੱਗ ਇੰਸਪੈਕਟਰ ਕੋਲੋਂ ਦੇਰ ਰਾਤ ਤੱਕ ਅਧਿਕਾਰੀਆਂ ਵੱਲੋਂ ਸਖ਼ਤ ਪੁੱਛਗਿੱਛ ਕੀਤੀ ਗਈ ਹੈ।

ਜਾਂਚ ਦਾ ਕੇਂਦਰੀ ਬਿੰਦੂ ਇਹ ਹੈ ਕਿ ਮੁਲਜ਼ਮ ਮੈਡੀਕਲ ਸੰਚਾਲਕ ਖ਼ਿਲਾਫ਼ ਪਹਿਲਾਂ ਤੋਂ ਅਪਰਾਧਿਕ ਮਾਮਲੇ ਦਰਜ ਹੋਣ ਅਤੇ ਲਗਾਤਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਉਸ ਦੇ ਮੈਡੀਕਲ ਸਟੋਰ ਦਾ ਲਾਇਸੈਂਸ ਵਾਰ-ਵਾਰ ਕਿਵੇਂ ਰੀਨਿਊ ਹੁੰਦਾ ਰਿਹਾ। ਵਿਭਾਗੀ ਅਧਿਕਾਰੀ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਲਾਇਸੈਂਸ ਜਾਰੀ ਰੱਖਣ ਦੌਰਾਨ ਨਿਰਧਾਰਤ ਨਿਯਮਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਫਿਰ ਕੋਈ ਮਿਲੀਭੁਗਤ ਚੱਲ ਰਹੀ ਸੀ।

ਜਾਂਚ ਦੌਰਾਨ ਪ੍ਰਸ਼ਾਸਨਿਕ ਲਾਪਰਵਾਹੀ ਦਾ ਇੱਕ ਹੋਰ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਅਸ਼ਵਨੀ ਕੁਮਾਰ ਖ਼ਿਲਾਫ਼ ਪਹਿਲਾਂ ਤੋਂ ਪੰਜ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 21 ਅਗਸਤ 2024 ਨੂੰ ਉਸ ਦਾ ਅਸਲਾ (ਹਥਿਆਰ) ਲਾਇਸੈਂਸ ਜਾਰੀ ਕਰ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਲਾਇਸੈਂਸ ਦੀ ਸਿਫ਼ਾਰਸ਼ ਕਰਦੇ ਸਮੇਂ ਪੁਲਿਸ ਰਿਕਾਰਡ ਵਿੱਚ ਇਨ੍ਹਾਂ ਮਾਮਲਿਆਂ ਦਾ ਸਪੱਸ਼ਟ ਜ਼ਿਕਰ ਵੀ ਕੀਤਾ ਗਿਆ ਸੀ।

ਵੇਰਵਿਆਂ ਮੁਤਾਬਕ ਅਸ਼ਵਨੀ ਕੁਮਾਰ ਖ਼ਿਲਾਫ਼ ਸਾਲ 2013 ਤੋਂ 2026 ਦਰਮਿਆਨ ਕੁੱਲ 6 ਐੱਫਆਈਆਰ ਦਰਜ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਦੋ ਮਾਮਲਿਆਂ ਵਿੱਚ ਉਹ ਅਦਾਲਤ ਵੱਲੋਂ ਬਰੀ ਹੋ ਚੁੱਕਾ ਸੀ, ਜਦਕਿ ਤਿੰਨ ਮਾਮਲੇ ਧਾਰਾ 188 ਤਹਿਤ ਦਰਜ ਸਨ। ਉਸ ਖ਼ਿਲਾਫ਼ ਛੇਵਾਂ ਮਾਮਲਾ 14 ਅਕਤੂਬਰ 2026 ਨੂੰ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਅਸ਼ਵਨੀ ਕੋਲ 7.62 ਐੱਮਐੱਮ ਦੀ ਪਿਸਤੌਲ ਅਤੇ ਇੱਕ 12 ਬੋਰ ਦੀ ਬੰਦੂਕ ਮਨਜ਼ੂਰਸ਼ੁਦਾ ਸੀ। ਉਸ ਦੇ ਅਸਲਾ ਲਾਇਸੈਂਸ ਦੀ ਮਿਆਦ 21 ਅਗਸਤ 2024 ਤੋਂ 20 ਅਗਸਤ 2029 ਤੱਕ ਨਿਰਧਾਰਤ ਸੀ। ਇਸ ਲਾਇਸੈਂਸ ਤਹਿਤ ਉਸ ਨੂੰ ਇੱਕੋ ਸਮੇਂ 50 ਕਾਰਤੂਸ ਖ਼ਰੀਦਣ ਅਤੇ ਪੂਰੇ ਸਾਲ ਦੌਰਾਨ ਵੱਧ ਤੋਂ ਵੱਧ 100 ਕਾਰਤੂਸ ਖ਼ਰੀਦਣ ਦੀ ਖੁੱਲ੍ਹ ਦਿੱਤੀ ਗਈ ਸੀ। ਪ੍ਰਸ਼ਾਸਨ ਹੁਣ ਇਸ ਗੱਲ ਦੀ ਵੀ ਘੋਖ ਕਰ ਰਿਹਾ ਹੈ ਕਿ ਅਪਰਾਧਿਕ ਪਿਛੋਕੜ ਹੋਣ ਦੇ ਬਾਵਜੂਦ ਉਸ ਨੂੰ ਇਹ ਅਸਲਾ ਪਰਮਿਟ ਕਿਸ ਆਧਾਰ ‘ਤੇ ਜਾਰੀ ਕੀਤਾ ਗਿਆ ਸੀ।

ਪੰਜਾਬ📍 ਪੰਜਾਬ

ਪਰਵਿੰਦਰ ਸਿੰਘ ਝੋਟਾ ਨੂੰ ਕੌਮੀ ਸ਼ਹੀਦ ਦਾ ਦਰਜਾ, ਜਥੇਦਾਰ ਗੜਗੱਜ ਨੇ ਕੀਤਾ ਐਲਾਨ

ਪਰਵਿੰਦਰ ਸਿੰਘ ਝੋਟਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਇੱਕ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ ਮਾਰ ਕੇ ਮਾਰੇ ਗਏ ਪਰਮਿੰਦਰ ਸਿੰਘ ਝੋਟਾ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।
ਪਰਵਿੰਦਰ ਸਿੰਘ ਝੋਟਾ ਨੂੰ ਕੌਮੀ ਸ਼ਹੀਦ ਦਾ ਦਰਜਾ, ਜਥੇਦਾਰ ਗੜਗੱਜ ਨੇ ਕੀਤਾ ਐਲਾਨ

ਪਰਵਿੰਦਰ ਸਿੰਘ ਝੋਟਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਇੱਕ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ ਮਾਰ ਕੇ ਮਾਰੇ ਗਏ ਪਰਮਿੰਦਰ ਸਿੰਘ ਝੋਟਾ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਵੱਲੋਂ ‌ਪੰਜਾਬ ਵਿਚ ਨਸ਼ਿਆਂ ਵਿਰੁੱਧ ਜੰਗ ਵਿੱਢੀ ਹੋਈ ਸੀ, ਜਿਸ ਕਰਕੇ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਉਹ ਪੰਜਾਬ ਦੀ ਜਵਾਨੀ ਅਤੇ ਹਰ ਘਰ ਲਈ ਸ਼ਹੀਦ ਹੋਇਆ ਹੈ।

ਉਧਰ, ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਤਿੰਨ ਦਿਨ ਬਾਅਦ ਪਰਿਵਾਰ ਅਤੇ ਇਸ ਸਬੰਧੀ ਸ਼ੁਰੂ ਹੋਏ ਅੰਦੋਲਨ ਸਬੰਧੀ ਬਣੀ ਸੰਘਰਸ਼ ਕਮੇਟੀ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਹਾਲ ਦੀ ਘੜੀ ਨਾਂਹ ਕਰ ਦਿੱਤੀ ਗਈ ਹੈ। ਉੱਧਰ ਅੱਜ ਕਮੇਟੀ ਵੱਲੋਂ ਲਗਾਤਾਰ ਤਿੰਨ ਦਿਨਾਂ ਤੋਂ ਬੰਦ ਚਲੇ ਆ ਰਹੇ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਅਪੀਲ ਕਰਨ ਤੋਂ ਬਾਅਦ ਅੱਜ ਸਾਰਾ ਸ਼ਹਿਰ ਖੁੱਲ੍ਹ ਗਿਆ ਹੈ। ਉਂਝ ਸ਼ਹਿਰ ਵਿੱਚ ਆਮ ਨਾਲੋਂ ਚਹਿਲ ਪਹਿਲ ਘੱਟ ਵਿਖਾਈ ਦਿੰਦੀ ਹੈ।

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਨੂੰ ਲੈ ਕੇ ਪੰਜਾਬ 'ਚ ਖਰਾਬ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੁਣ ਕੁਰਸੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ, ਦੂਜੇ ਪਾਸੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

ਪੰਜਾਬ📍 ਪੰਜਾਬ

ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਤੋਂ ਵੱਡੀ ਅਪਡੇਟ

ਲਗਭਗ 100 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਜਾਰੀ ਹੈ। ਪੀਐੱਸਪੀਸੀਐੱਲ ਦੇ ਸੀਨੀਅਰ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ।
ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਤੋਂ ਵੱਡੀ ਅਪਡੇਟ

ਲਗਭਗ 100 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਜਾਰੀ ਹੈ। ਪੀਐੱਸਪੀਸੀਐੱਲ ਦੇ ਸੀਨੀਅਰ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਹੁਣ ਜਾਂਚ ਵਿੱਚ ਕਿਹੜੇ ਤੱਥ ਸਾਹਮਣੇ ਆਉਂਦੇ ਹਨ, ਇਸ 'ਤੇ ਨਜ਼ਰ ਰਹੇਗੀ।

ਮੰਤਰੀ ਸੰਜੀਵ ਅਰੋੜਾ ਦੀ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਣਵਾਈ ਹੋਈ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਇਹ ਮਾਮਲਾ ਕਥਿਤ ਤੌਰ 'ਤੇ ਲਗਭਗ 100 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ, ਜਿਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਜਾ ਰਹੀ ਹੈ।

ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਇਸੇ ਮਾਮਲੇ ਦੇ ਸਬੰਧ ਵਿੱਚ ਹੋਈ ਸੀ। ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ, ਅਦਾਲਤ ਦੇ ਫ਼ੈਸਲੇ ਦੇ ਵਿਸਤ੍ਰਿਤ ਕਾਰਨਾਂ ਅਤੇ ਅਗਲੀ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਸਾਹਮਣੇ ਆਉਣੀ ਅਜੇ ਬਾਕੀ ਹੈ।

ਇਸ ਜਾਂਚ ਦਾ ਘੇਰਾ ਸਿਰਫ਼ ਮੰਤਰੀ ਤੱਕ ਸੀਮਤ ਨਹੀਂ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬਸੰਤ ਗਰਗ, ਜੋ ਕਿ ਇੱਕ ਆਈਏਐੱਸ ਅਧਿਕਾਰੀ ਹਨ, ਸਮੇਤ ਹੋਰ ਅਧਿਕਾਰੀਆਂ ਤੋਂ ਵੀ ਹਾਲ ਹੀ ਵਿੱਚ ਪੁੱਛਗਿੱਛ ਕੀਤੀ ਗਈ ਸੀ।

ਇਸ ਤੋਂ ਇਲਾਵਾ, ਦਿੱਲੀ ਸਥਿਤ ਈਡੀ ਦੇ ਦਫ਼ਤਰ ਵਿੱਚ ਪੀਐੱਸਪੀਸੀਐੱਲ ਦੀ ਡਾਇਰੈਕਟਰ (ਕਮਰਸ਼ੀਅਲ) ਹਰਸ਼ਰਨ ਕੌਰ ਤਰੇਹਨ ਤੋਂ ਵੀ ਪੁੱਛਗਿੱਛ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸੇ ਮਾਮਲੇ ਵਿੱਚ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਤੋਂ ਵੀ ਜਾਂਚ ਏਜੰਸੀ ਨੇ ਸਵਾਲ ਕੀਤੇ ਸਨ।

ਜਾਂਚ ਵਿੱਚ ਇਨ੍ਹਾਂ ਵਿਅਕਤੀਆਂ ਦੇ ਸਬੰਧਾਂ ਨੂੰ ਲੈ ਕੇ ਵੀ ਪੜਤਾਲ ਕੀਤੀ ਜਾ ਰਹੀ ਹੈ। ਉਪਲਬਧ ਜਾਣਕਾਰੀ ਮੁਤਾਬਕ, ਹੇਮੰਤ ਸੂਦ ਅਤੇ ਚੰਦਰ ਸ਼ੇਖਰ ਦੇ ਸੰਜੀਵ ਅਰੋੜਾ ਦੇ ਕਰੀਬੀ ਸਹਿਯੋਗੀ ਅਤੇ ਕਥਿਤ ਸੱਟੇਬਾਜ਼ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਸਬੰਧਾਂ ਦੀ ਅਸਲ ਭੂਮਿਕਾ ਜਾਂਚ ਦਾ ਅਹਿਮ ਪਹਿਲੂ ਬਣੀ ਹੋਈ ਹੈ।

ਕਰੀਬ 100 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਤਹਿਤ ਵੱਖ-ਵੱਖ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਦਾ ਧਿਆਨ ਕਥਿਤ ਵਿੱਤੀ ਲੈਣ-ਦੇਣ ਅਤੇ ਇਸ ਨਾਲ ਜੁੜੇ ਲੋਕਾਂ ਦੇ ਸਬੰਧਾਂ ਨੂੰ ਸਮਝਣ 'ਤੇ ਹੈ। ਹਾਲਾਂਕਿ, ਜਾਂਚ ਦੇ ਅੰਤਿਮ ਨਤੀਜੇ ਹਾਲੇ ਸਾਹਮਣੇ ਨਹੀਂ ਆਏ ਹਨ।

ਮੰਤਰੀ ਦੀ ਜ਼ਮਾਨਤ ਪਟੀਸ਼ਨ ਖਾਰਜ ਹੋਣ ਅਤੇ ਵੱਖ-ਵੱਖ ਅਧਿਕਾਰੀਆਂ ਤੇ ਹੋਰ ਵਿਅਕਤੀਆਂ ਤੋਂ ਪੁੱਛਗਿੱਛ ਦੀਆਂ ਖ਼ਬਰਾਂ ਨੇ ਇਸ ਮਾਮਲੇ ਨੂੰ ਹੋਰ ਅਹਿਮ ਬਣਾ ਦਿੱਤਾ ਹੈ। ਇਸ ਦੇ ਬਾਵਜੂਦ, ਸਿਰਫ਼ ਪੁੱਛਗਿੱਛ ਜਾਂ ਗ੍ਰਿਫ਼ਤਾਰੀ ਦੇ ਆਧਾਰ 'ਤੇ ਕਿਸੇ ਵਿਅਕਤੀ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਮਾਮਲੇ ਵਿੱਚ ਦੋਸ਼ਾਂ ਦੀ ਕਾਨੂੰਨੀ ਜਾਂਚ ਅਤੇ ਅਦਾਲਤੀ ਕਾਰਵਾਈ ਅਹਿਮ ਰਹੇਗੀ।

ਹੁਣ ਇਸ ਮਾਮਲੇ ਵਿੱਚ ਅਗਲਾ ਧਿਆਨ ਈਡੀ ਦੀ ਜਾਂਚ ਅਤੇ ਸੰਜੀਵ ਅਰੋੜਾ ਵੱਲੋਂ ਕੀਤੇ ਜਾਣ ਵਾਲੇ ਅਗਲੇ ਕਾਨੂੰਨੀ ਕਦਮਾਂ 'ਤੇ ਰਹੇਗਾ। ਕਰੀਬ 100 ਕਰੋੜ ਰੁਪਏ ਦੇ ਕਥਿਤ ਵਿੱਤੀ ਘਪਲੇ ਨਾਲ ਜੁੜੇ ਇਸ ਮਾਮਲੇ ਵਿੱਚ ਅੱਗੇ ਕੀ ਤੱਥ ਸਾਹਮਣੇ ਆਉਂਦੇ ਹਨ, ਇਹ ਜਾਂਚ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਪੰਜਾਬ📍 ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸੀਬੀਆਈ ਦਫ਼ਤਰ ਹੋਏ ਪੇਸ਼, ਈਡੀ ਵੀ ਕਰ ਚੁੱਕੀ ਹੈ ਕਾਰਵਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ ਵਕੀਲ ਜੀਪੀਐੱਸ ਘੁੰਮਣ ਵੀ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸੀਬੀਆਈ ਦਫ਼ਤਰ ਹੋਏ ਪੇਸ਼, ਈਡੀ ਵੀ ਕਰ ਚੁੱਕੀ ਹੈ ਕਾਰਵਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ ਵਕੀਲ ਜੀਪੀਐੱਸ ਘੁੰਮਣ ਵੀ ਮੌਜੂਦ ਸਨ।

ਇਸੇ ਤਹਿਤ ਉਹ ਜਾਂਚ ਏਜੰਸੀ ਸਾਹਮਣੇ ਪੇਸ਼ ਹੋਏ। ਵਕੀਲ ਮੁਤਾਬਕ ਸੁਪਰੀਮ ਕੋਰਟ ਨੇ ਰਾਜਬੀਰ ਘੁੰਮਣ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਸਨ। ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਦੰਡਾਤਮਕ ਕਾਰਵਾਈ 'ਤੇ ਅੰਤਰਿਮ ਰੋਕ ਲਗਾਈ ਸੀ। ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਕਾਰਵਾਈ ਕੀਤੀ ਹੈ। ਇਸ ਨਾਲ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਦਾ ਦਾਇਰਾ ਵਧ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਈ ਗੰਭੀਰ ਆਰੋਪ ਲਗਾਏ ਗਏ ਹਨ। ਇਹ ਮਾਮਲਾ ਸਰਕਾਰੀ ਕੰਮਾਂ ਵਿੱਚ ਕਥਿਤ ਦਖ਼ਲਅੰਦਾਜ਼ੀ, ਟ੍ਰਾਂਸਫਰ-ਪੋਸਟਿੰਗ, ਟੈਂਡਰਾਂ ਅਤੇ ਜ਼ਮੀਨ ਨਾਲ ਜੁੜੀਆਂ ਮਨਜ਼ੂਰੀਆਂ ਦੀ ਜਾਂਚ ਨਾਲ ਸਬੰਧਤ ਹੈ।

ਜੁਲਾਈ ਅਤੇ ਅਗਸਤ 2026 ਦੌਰਾਨ ਈਡੀ ਨੇ ਪੰਜਾਬ ਦੇ ਗੌਰਵ ਯਾਦਵ ਨੂੰ ਤਿੰਨ ਚਿੱਠੀਆਂ ਭੇਜ ਕੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਇਨ੍ਹਾਂ ਵਿੱਚ ਟ੍ਰਾਂਸਫਰ-ਪੋਸਟਿੰਗ, ਨੀਤੀਗਤ ਫ਼ੈਸਲਿਆਂ, ਟੈਂਡਰਾਂ ਅਤੇ ਸਰਕਾਰੀ ਮਨਜ਼ੂਰੀਆਂ ਵਿੱਚ ਕਥਿਤ ਦਖ਼ਲ ਦੇ ਦੋਸ਼ਾਂ ਦਾ ਜ਼ਿਕਰ ਸੀ।

ਈਡੀ ਮੁਤਾਬਕ, ਜਾਂਚ ਦੌਰਾਨ ਨਿਤਿਨ ਗੋਹਲ, ਰਾਜਬੀਰ ਸਿੰਘ ਘੁੰਮਣ ਅਤੇ ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆਈ। ਏਜੰਸੀ ਨੇ ਨਿਤਿਨ ਗੋਹਲ ਨੂੰ ਸਰਕਾਰੀ ਕੰਮ ਕਰਵਾਉਣ ਦੇ ਚਾਹਵਾਨ ਲੋਕਾਂ ਅਤੇ ਮੁੱਖ ਮੰਤਰੀ ਦੇ ਵਿਚਕਾਰ ਕਥਿਤ ਵਿਚੋਲੇ ਵਜੋਂ ਦਰਸਾਇਆ ਹੈ।

ਜਾਂਚ ਦੌਰਾਨ ਕੁਝ ਥਾਵਾਂ ’ਤੇ ਤਲਾਸ਼ੀ ਵਿੱਚ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਮਿਲਣ ਦੀ ਗੱਲ ਕਹੀ ਗਈ। ਏਜੰਸੀ ਨੇ ਨਿਤਿਨ ਗੋਹਲ ਕੋਲੋਂ 20.98 ਲੱਖ ਰੁਪਏ ਨਕਦ ਬਰਾਮਦ ਹੋਣ ਦਾ ਵੀ ਦਾਅਵਾ ਕੀਤਾ ਹੈ।

ਇਹ ਮਾਮਲਾ ਜ਼ਮੀਨ, ਜਾਇਦਾਦ ਦੇ ਲੈਣ-ਦੇਣ ਅਤੇ ਰੀਅਲ ਅਸਟੇਟ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਜਾਂਚ ਤੋਂ ਸਾਹਮਣੇ ਆਇਆ। 5 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀਬੀਆਈ ਨੂੰ ਐਫਆਈਆਰ ਦਰਜ ਕਰਕੇ ਜਾਂਚ ਕਰਨ ਅਤੇ ਦੋ ਮਹੀਨਿਆਂ ਵਿੱਚ ਸਟੇਟਸ ਰਿਪੋਰਟ ਦੇਣ ਦੇ ਹੁਕਮ ਦਿੱਤੇ ਸਨ।

ਇਸ ਤੋਂ ਬਾਅਦ ਪੰਜਾਬ ਸਰਕਾਰ ਨੇ 6 ਅਕਤੂਬਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹਾਈਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ। ਉੱਥੇ ਹੀ, 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ’ਤੇ ਅੰਤਰਿਮ ਰੋਕ ਲਗਾ ਦਿੱਤੀ ਸੀ।

ਪੰਜਾਬ📍 ਪੰਜਾਬ

ਮਨਵਿੰਦਰ ਸਿੰਘ ਗਿਆਸਪੁਰਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ

ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਵਿਵਾਦ ਦੀ ਪੂਰੀ ਜਾਣਕਾਰੀ ਪੜ੍ਹੋ। ਜਾਣੋ ਮਾਮਲੇ ਦਾ ਤਾਜ਼ਾ ਅਪਡੇਟ ਅਤੇ ‘ਆਪ’ ਆਗੂਆਂ ਨੂੰ ਤਲਬ ਕਰਨ ਦਾ ਕਾਰਨ।
ਮਨਵਿੰਦਰ ਸਿੰਘ ਗਿਆਸਪੁਰਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ

ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਵਿਵਾਦ ਦੀ ਪੂਰੀ ਜਾਣਕਾਰੀ ਪੜ੍ਹੋ। ਜਾਣੋ ਮਾਮਲੇ ਦਾ ਤਾਜ਼ਾ ਅਪਡੇਟ ਅਤੇ ‘ਆਪ’ ਆਗੂਆਂ ਨੂੰ ਤਲਬ ਕਰਨ ਦਾ ਕਾਰਨ।

ਪੰਜਾਬ ਦੀ ਸਿਆਸਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਜੁੜਿਆ ਮਾਮਲਾ ਚਰਚਾ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਜੁੜੇ ਵਿਵਾਦ ਅਤੇ ਵਿਧਾਇਕ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਪੁਲਿਸ ਦੀ ਕਥਿਤ ਐਂਟਰੀ ਦੇ ਮਾਮਲੇ ਵਿੱਚ ‘ਆਪ’ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦੇਣ ਪਹੁੰਚੇ ਸਨ। ਇਸ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਕੱਤਰੇਤ ਅੰਦਰ ਜਾਣ ਤੋਂ ਰੋਕਿਆ ਗਿਆ।

ਗਿਆਸਪੁਰਾ ਨੇ ਇਸ ਘਟਨਾ ਨੂੰ ਜਾਤੀ ਭੇਦਭਾਵ ਨਾਲ ਜੋੜਦਿਆਂ ਦੋਸ਼ ਲਗਾਏ, ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੂੰ ਪਹਿਲਾਂ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੇ ਮੱਦੇਨਜ਼ਰ ਰੋਕਿਆ ਗਿਆ ਸੀ।

ਇਸ ਮਾਮਲੇ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਆਪ’ ਦੇ ਕਈ ਵਿਧਾਇਕਾਂ ਅਤੇ ਆਗੂਆਂ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਪੇਸ਼ੀ ਦੀ ਤਾਰੀਖ਼ ਵਿੱਚ ਤਬਦੀਲੀ ਕਰਕੇ 16 ਅਕਤੂਬਰ 2026 ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।

ਅੱਜ ਮਿਤੀ 30 ਅੱਸੂ ਨਾਨਕਸ਼ਾਹੀ ਸੰਮਤ 558 ਮੁਤਾਬਕ 16 ਅਕਤੂਬਰ 2026 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿਚ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ, ਹਲਕਾ ਪਾਇਲ, ਲੁਧਿਆਣਾ ਦਾ ਮਾਮਲਾ ਵਿਚਾਰਿਆ ਗਿਆ। ਮਿਤੀ 12 ਅਕਤੂਬਰ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਧਾਇਕ ਤੇ ਸਿਆਸਤਦਾਨ ਆਏ ਸਨ, ਜਿਸ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਸ ਵੱਲੋਂ ਪਹਿਲਾਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਬਾਰੇ ਘਟੀਆ ਤੇ ਅਪਮਾਨਜਨਕ ਸ਼ਬਦਾਵਲੀ ਬੋਲਣ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਦਰ ਆਉਣ ਤੋਂ ਸਿੰਘ ਸਾਹਿਬ ਜੀ ਦੇ ਆਦੇਸ਼ ਅਨੁਸਾਰ ਰੋਕਿਆ ਗਿਆ ਸੀ ਅਤੇ ਹਾਜਰ ਹੋਏ ਵਿਧਾਇਕਾਂ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ। ਪਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਗੁਰੂ ਸਾਹਿਬ ਦੇ ਸਿਰਜੇ ਤਖ਼ਤ ਸਾਹਿਬ ਬਾਰੇ ਝੂਠ ਬੋਲਦਿਆਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਉੱਤੇ ਜਾਤੀ ਵਿਤਕਰੇ ਦੇ ਝੂਠੇ ਦੋਸ਼ ਲਗਾਏ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਅਤਿ ਘਟੀਆ ਸ਼ਬਦਵਾਲੀ ਵਰਤੀ ਗਈ ਜਿਸ ਨਾਲ ਦੁਨੀਆਂ ਵਿਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਖ਼ਾਲਸਾ ਪੰਥ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ ਹੈ।

ਅੱਜ ਮਿਤੀ 16 ਅਕਤੂਬਰ 2026 ਨੂੰ ਵਫ਼ਦ ਰੂਪ ਵਿਚ ਆਏ ਵਿਧਾਇਕਾਂ ਨੇ ਮੰਨਿਆ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਾਣਬੁੱਝ ਕੇ ਜਾਤ ਦਾ ਮੁੱਦਾ ਬਣਾਇਆ, ਜਦਕਿ ਉਸ ਦਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਮਨਵਿੰਦਰ ਸਿੰਘ ਗਿਆਸਪੁਰਾ ਨਿੱਜੀ ਸਿਆਸੀ ਲਾਭ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸਿੱਖ ਸਿਧਾਂਤ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥” ਦੇ ਉਲਟ ਚੱਲਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਜਾਤ-ਪਾਤ, ਊਚ-ਨੀਚ, ਭੇਦ-ਭਾਵ, ਛੂਤ-ਛਾਤ, ਨਸਲ ਭੇਦ, ਰੰਗ ਭੇਦ ਆਦਿ ਵਿਤਕਰੇ ਖਤਮ ਕੀਤੇ ਹਨ। ਪਰ ਇਸ ਨੇ ਅੰਮ੍ਰਿਤਧਾਰੀ ਹੋ ਕੇ ਜਾਤ ਪਾਤ ਅਧਾਰਤ ਝੂਠਾ ਤੇ ਨਫ਼ਰਤ ਫਲਾਉਣ ਦਾ ਬਿਰਤਾਂਤ ਸਿਰਜਿਆ ਹੈ, ਜਿਸ ਕਰਕੇ ਬਹੁਤ ਸਾਰੇ ਸਿੱਖ ਵਿਰੋਧੀ ਅਨਸਰਾਂ ਨੇ ਸਿੱਖ ਸੰਥਾਵਾਂ ਤੇ ਸਿੱਖ ਧਰਮ ਦੇ ਖਿਲਾਫ ਝੂਠਾ ਪ੍ਰਾਪੇਗੰਡਾ ਸ਼ੁਰੂ ਕੀਤਾ। ਇਸ ਨੇ ਸੱਚ ਦੇ ਤਖ਼ਤ ਅਤੇ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਬਾਰੇ ਕੁਫ਼ਰ ਤੋਲਿਆ ਹੈ। ਇਸ ਦਾ ਗੁਨਾਹ ਬਹੁਤ ਗੰਭੀਰ ਅਤੇ ਸਿੱਖ ਸਿਧਾਂਤਾਂ ਨੂੰ ਢਾਹ ਲਗਾਉਣ ਵਾਲਾ ਹੈ, ਇਸ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਸਿੱਖ ਇਸ ਨਾਲ ਸਾਂਝ ਰੱਖਣ ਤੋਂ ਗੁਰੇਜ ਕਰਨ।

ਪੰਜਾਬ📍 ਪੰਜਾਬ

ਬਹੁਮਤ ਹੋਣ ਦੇ ਬਾਵਜੂਦ ਕੱਕੋ ਦੀ ਸਰਪੰਚ ਨੂੰ ਰਾਜਸੀ ਸ਼ਹਿ ’ਤੇ ਮੁਅੱਤਲ ਕਰਨ ਦਾ ਦੋਸ਼

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੱਕੋਂ ਦੀ ਪੰਚਾਇਤ ਨਾਲ ਜੁੜਿਆ ਵਿਵਾਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਪਿੰਡ ਦੀ ਸਰਪੰਚੀ, ਪੰਚਾਇਤੀ ਚੋਣਾਂ ਅਤੇ ਪੰਚਾਇਤ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਸ਼ੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੰਜੀਵ ਤਲਵਾੜ ਦੀ ਅਗਵਾਈ ਹੇਠ ਪ੍ਰੈੱਸ ਕਾਨਫਰੰਸ ਕਰ ਕੇ ਗੰਭੀਰ ਦੋਸ਼ ਲਗਾਉਂਦਿਆਂ ਸਬੰਧਿਤ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ।
ਬਹੁਮਤ ਹੋਣ ਦੇ ਬਾਵਜੂਦ ਕੱਕੋ ਦੀ ਸਰਪੰਚ ਨੂੰ ਰਾਜਸੀ ਸ਼ਹਿ ’ਤੇ ਮੁਅੱਤਲ ਕਰਨ ਦਾ ਦੋਸ਼

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੱਕੋਂ ਦੀ ਪੰਚਾਇਤ ਨਾਲ ਜੁੜਿਆ ਵਿਵਾਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਪਿੰਡ ਦੀ ਸਰਪੰਚੀ, ਪੰਚਾਇਤੀ ਚੋਣਾਂ ਅਤੇ ਪੰਚਾਇਤ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਸ਼ੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੰਜੀਵ ਤਲਵਾੜ ਦੀ ਅਗਵਾਈ ਹੇਠ ਪ੍ਰੈੱਸ ਕਾਨਫਰੰਸ ਕਰ ਕੇ ਗੰਭੀਰ ਦੋਸ਼ ਲਗਾਉਂਦਿਆਂ ਸਬੰਧਿਤ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਨਾ ਸਿਰਫ਼ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ, ਬਲਕਿ ਇਨਸਾਫ਼ ਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਉਣ ਦੀ ਮੰਗ ਕੀਤੀ। ਹੁਸ਼ਿਆਰਪੁਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਜੀਵ ਤਲਵਾੜ, ਬਾਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ, ਸੀਨੀਅਰ ਆਗੂ ਜਿੰਤਦਰ ਸਿੰਘ ਲਾਲੀ ਬਾਜਵਾ ਨੇ ਦੱਸਿਆ ਕਿ ਪਿੰਡ ਕੱਕੋਂ ਵਿੱਚ ਸਾਲ 2024 ਦੌਰਾਨ ਹੋਈਆਂ ਪੰਚਾਇਤੀ ਚੋਣਾਂ ਵਿੱਚ ਸਰਪੰਚੀ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲੀ ਸਰਪੰਚ ਅਨੀਤਾ ਰਾਣੀ 104 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਗਿਆ ਹੈ ਕਿ ਪੰਚਾਇਤੀ ਮਾਮਲਿਆਂ ਨੂੰ ਲੈ ਕੇ ਸਬੰਧਿਤ ਵਿਭਾਗ ਨੇ ਰਾਜਨੀਤੀ ਦੇ ਦਬਾਅ ਅਧੀਨ ਡਾਇਰੈਕਟਰ ਪੰਚਾਇਤੀ ਵਿਭਾਗ ਦੇ ਹੁਕਮਾਂ ਨੂੰ ਛਿੱਕੇ ’ਤੇ ਟੰਗ ਕੇ ਚੁਣੀ ਹੋਈ ਪੰਚਾਇਤ ’ਤੇ ਪ੍ਰਬੰਧਕ ਲਗਾ ਦਿੱਤਾ। 12 ਅਗਸਤ 2026 ਅਤੇ 5 ਅਕਤੂਬਰ 2026 ਨੂੰ ਹੋਈ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਝੂਠੀ ਸ਼ਿਕਾਇਤ ਦੇ ਆਧਾਰ ’ਤੇ ਸਰਪੰਚ ਦੀ ਡਾਇਰੈਕਟਰ ਪੰਚਾਇਤ ਵਿਭਾਗ ਵੱਲੋਂ ਰੱਖੀ ਗਈ ਪੜਤਾਲ ’ਤੇ ਮੰਤਰੀ ਸਾਹਿਬ ਖ਼ੁਦ ਡਾਇਰੈਕਟਰ ਦੇ ਦਫ਼ਤਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਵੱਲੋਂ ਪੰਚਾਂ ਵਿੱਚੋਂ ਕਿਸੇ ਇੱਕ ਨੂੰ ਸਰਪੰਚ ਦਾ ਚਾਰਜ ਦੇਣ ਦੇ ਹੁਕਮਾਂ ਨੂੰ ਦਰਕਿਨਾਰ ਕਰ ਕੇ ਸਰਪੰਚ ਨੂੰ ਮੁਅੱਤਲ ਕਰ ਦਿੱਤਾ ਪਰ ਉਸ ’ਤੇ ਕਾਰਵਾਈ ਨਹੀਂ ਕੀਤੀ ਗਈ।

ਪਾਰਟੀ ’ਚ ਸ਼ਾਮਲ ਕਰਨ ਦਾ ਦਬਾਅ: ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਦੀ ਸਰਪੰਚ ਨੂੰ ਜਾਣਬੁੱਝ ਕੇ ਇਸ ਲਈ ਖ਼ਰਾਬ ਕੀਤਾ ਗਿਆ ਕਿਉਂਕਿ ਉਸ ’ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਸਰਪੰਚ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਸਾਜਿਸ਼ ਤਹਿਤ ਮੁਅੱਤਲ ਕਰਵਾ ਦਿੱਤਾ ਗਿਆ।

ਪਿਛਲੀਆਂ ਧਾਂਦਲੀਆਂ ਚੁੱਕਣ ਦੀ ਸਜ਼ਾ: ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀ ਪੰਚਾਇਤ ਦੇ ਕੁੱਝ ਮੈਂਬਰਾਂ ’ਤੇ ਆਮਦ ਤੋਂ ਵੱਧ ਜਾਇਦਾਦ ਬਣਾਉਣ, ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਪੈਸੇ ਹੜੱਪਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ, ਜਿਸ ਦੀ ਪੜਤਾਲ ਰੋਕਣ ਲਈ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਦਫ਼ਤਰ ਵਿਚ ਕਥਿਤ ਦੋਸ਼ੀ ਦੀ ਚਾਰ ਸਾਲ ਤੋਂ ਨੌਕਰੀ ਕਰ ਰਹੀ ਲੜਕੀ ਵਿਰੁੱਧ ਕੀਤੀਆਂ ਸ਼ਿਕਾਇਤਾਂ ਵੀ ਦਫ਼ਤਰੀ ਪੜਤਾਲ ਵਿਚ ਉਲਝ ਕੇ ਰਹਿ ਗਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੁਸਹਿਰੇ ਤੱਕ ਉਨ੍ਹਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇਣਗੇ। ਇਸ ਮੌਕੇ ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ, ਪੁਨੀਤ ਇੰਦਰ ਸਿੰਘ ਬੁਲਾਰਾ ਅਕਾਲੀ ਦਲ, ਸੁਖਪਾਲ ਸਿੰਘ ਧੂਤ, ਕੌਸ਼ਿਕ ਅਰੋੜਾ ਸਮੇਤ ਅਕਾਲੀ ਆਗੂ ਵੀ ਹਾਜ਼ਰ ਸਨ। ਇਸ ਸਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਸਰਪੰਚ ਨੂੰ ਮੁਅੱਤਲ ਨਹੀਂ ਕੀਤਾ ਗਿਆ। ਇਹ ਹੁਕਮ ਪੰਚਾਇਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਸੀਐੱਮ ਮੀਟਿੰਗ ਲਈ ਫਿਲੌਰ ਆਏ ਹਨ। ਸੋਮਵਾਰ ਨੂੰ ਇਸ ਸਬੰਧੀ ਮੁੜ ਪੜਤਾਲ ਕਰਵਾ ਲੈਂਦੇ ਹਨ।

ਖੇਤੀਬਾੜੀ📍 ਪੰਜਾਬ

18 ਦਿਨਾਂ ਬਾਅਦ ਪਾਕਿਸਤਾਨ ਤੋਂ ਮਿਲੀ ਕਿਸਾਨ ਦੀ ਲਾਸ਼, ਪਰਿਵਾਰ ਨੂੰ ਸੌਂਪੀ

ਗੁਰਦਾਸਪੁਰ ਦੇ ਸਰਹੱਦੀ ਪਿੰਡ ਸਲਾਚ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਸਿੰਘ (53) ਦੀ ਲਾਸ਼ 18 ਦਿਨਾਂ ਬਾਅਦ ਪਾਕਿਸਤਾਨ ਤੋਂ ਮਿਲੀ ਹੈ। ਬੀਐਸਐਫ ਦੇ ਜਵਾਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਕਰੀਬ 18 ਦਿਨ ਪਹਿਲਾਂ ਦਰਿਆ ਪਾਰ ਆਪਣੀ ਜ਼ਮੀਨ 'ਤੇ ਖੇਤੀ ਕਰਨ ਗਿਆ ਸੀ।
18 ਦਿਨਾਂ ਬਾਅਦ ਪਾਕਿਸਤਾਨ ਤੋਂ ਮਿਲੀ ਕਿਸਾਨ ਦੀ ਲਾਸ਼, ਪਰਿਵਾਰ ਨੂੰ ਸੌਂਪੀ

ਗੁਰਦਾਸਪੁਰ ਦੇ ਸਰਹੱਦੀ ਪਿੰਡ ਸਲਾਚ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਸਿੰਘ (53) ਦੀ ਲਾਸ਼ 18 ਦਿਨਾਂ ਬਾਅਦ ਪਾਕਿਸਤਾਨ ਤੋਂ ਮਿਲੀ ਹੈ। ਬੀਐਸਐਫ ਦੇ ਜਵਾਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ

ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਕਰੀਬ 18 ਦਿਨ ਪਹਿਲਾਂ ਦਰਿਆ ਪਾਰ ਆਪਣੀ ਜ਼ਮੀਨ 'ਤੇ ਖੇਤੀ ਕਰਨ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਅਚਾਨਕ ਪੈਰ ਤਿਲਕਣ ਕਾਰਨ ਦਰਿਆ ਵਿੱਚ ਰੁੜ੍ਹ ਗਿਆ। ਪਾਣੀ ਦਾ ਵਹਾਅ ਉਸ ਨੂੰ ਪਾਕਿਸਤਾਨ ਵਾਲੇ ਪਾਸੇ ਲੈ ਗਿਆ ਸੀ।

ਪਰਿਵਾਰ ਵੱਲੋਂ ਕਈ ਦਿਨਾਂ ਤੱਕ ਉਸ ਦੀ ਭਾਲ ਕੀਤੀ ਗਈ, ਪਰ ਲਾਸ਼ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਪਰਿਵਾਰ ਨੇ ਬੀਤੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਅੰਤਿਮ ਰਸਮਾਂ ਵੀ ਨਿਭਾ ਦਿੱਤੀਆਂ ਸਨ।

ਇਸੇ ਦੌਰਾਨ ਅੱਜ ਸਵੇਰੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਦੀ ਲਾਸ਼ ਪਾਕਿਸਤਾਨ ਵਾਲੇ ਪਾਸੇ ਤੋਂ ਬਰਾਮਦ ਹੋ ਗਈ ਹੈ। ਇਸ ਤੋਂ ਬਾਅਦ ਬੀਐਸਐਫ ਵੱਲੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਦੇ ਪੁੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਸਲਾਚ ਵਿੱਚ ਹੀ ਉਨ੍ਹਾਂ ਦੇ ਪਿਤਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਖੇਤੀਬਾੜੀ📍 ਪੰਜਾਬ

ਪਰਾਲੀ ਨਾ ਸਾੜਣ ਸਬੰਧੀ ਲਚਕਾਣੀ ਵਿਖੇ ਕਰਵਾਈਆਂ ਵੱਖ—ਵੱਖ ਪ੍ਰਤੀਯੋਗਤਾਵਾਂ: ਮੁੱਖ ਖੇਤੀਬਾੜੀ ਅਫਸਰ

ਪਟਿਆਲਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਅਤੇ ਸਰਕਾਰੀ ਸੀਨੀਅਰ ਸੈਕੰਡਰ ਸਮਾਰਟ ਸਕੂਲ, ਲਚਕਾਣੀ ਵੱਲੋਂ ਸਾਂਝੇ ਤੌਰ ਤੇ ਪਰਾਲੀ ਨੂੰ ਨਾ ਸਾੜਣ ਸਬੰਧੀ ਨੁਕੜ ਨਾਟਕ, ਪੋਸਟਰ, ਭਾਸ਼ਣ ਅਤੇ ਸਲੋਗਨ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ।
ਪਰਾਲੀ ਨਾ ਸਾੜਣ ਸਬੰਧੀ ਲਚਕਾਣੀ ਵਿਖੇ ਕਰਵਾਈਆਂ ਵੱਖ—ਵੱਖ ਪ੍ਰਤੀਯੋਗਤਾਵਾਂ: ਮੁੱਖ ਖੇਤੀਬਾੜੀ ਅਫਸਰ

ਪਟਿਆਲਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਅਤੇ ਸਰਕਾਰੀ ਸੀਨੀਅਰ ਸੈਕੰਡਰ ਸਮਾਰਟ ਸਕੂਲ, ਲਚਕਾਣੀ ਵੱਲੋਂ ਸਾਂਝੇ ਤੌਰ ਤੇ ਪਰਾਲੀ ਨੂੰ ਨਾ ਸਾੜਣ ਸਬੰਧੀ ਨੁਕੜ ਨਾਟਕ, ਪੋਸਟਰ, ਭਾਸ਼ਣ ਅਤੇ ਸਲੋਗਨ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਡਾ. ਦਾਰਾ ਸਿੰਘ, ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਸ. ਰੰਧਾਵਾ ਸਿੰਘ ਦੀ ਯੋਗ ਅਗਵਾਈ ਹੇਠ ਸਿੱਖਿਆ ਅਤੇ ਖੇਤੀਬਾੜੀ ਵਿਭਾਗ ਦੇ ਸਟਾਫ ਦੇ ਯਤਨਾਂ ਸਦਕਾ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਇਹਨਾਂ ਮੁਕਾਬਲਿਆਂ ਨੇ ਭਾਗ ਲਿਆ। ਪਿੰਡ ਲਚਕਾਣੀ ਦੇ ਸਰਪੰਚ ਸ. ਪ੍ਰਿਤਪਾਲ ਸਿੰਘ ਖਰੌੜ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸ. ਨਿਰਮਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਕੂਲ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ।

ਇਹਨਾਂ ਪ੍ਰਤੀਯੋਗਤਾਵਾਂ ਦੀ ਤਿਆਰੀ ਅਮਨਦੀਪ ਕੌਰ, ਸੀਮਾ ਰਾਣੀ, ਡਿੰਪਲ ਬਾਲਾ, ਅੰਨੂ ਬਾਲਾ, ਕੁਲਦੀਪ ਕੌਰ, ਜ਼ਸਵੀਰ ਕੌਰ, ਰਾਜਵਿੰਦਰ ਕੌਰ, ਕਮਲਪ੍ਰੀਤ ਕੌਰ, ਗਗਨਦੀਪ ਸਿੰਘ, ਰਾਕੇਸ਼ ਕੁਮਾਰ, ਮੀਤਇੰਦਰ ਕੌਰ, ਸੁਖਦੀਪ ਕੌਰ ਅਤੇ ਸੁਸ਼ਮਾ ਮੈਡਮ ਨੇ ਕਰਵਾਈ। ਭਾਸ਼ਣ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਸਿਮਰਨਜੀਤ ਕੌਰ, ਦੂਜੇ ਸਥਾਨ ਸਹਿਜਾਦ ਅਤੇ ਤੀਜੇ ਸਥਾਨ ਤੇ ਰਾਜੀਨਾ ਰਹੇ ਜਿਹਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ ਆਪਣੇ ਭਾਸ਼ਣਾਂ ਵਿਚ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਆਪਣੇ ਖੇਤਾਂ ਵਿਚ ਮਿਲਾਕੇ ਉਪਜਾਊ ਸ਼ਕਤੀ ਵਿਚ ਵਾਧਾ ਕਰਨ। ਪੈਂਟਿੰਗ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਜੈਸਮੀਨ ਕੌਰ, ਹੀਨਾ, ਦੂਜੇ ਸਥਾਨ ਤੇ ਰਹਿਮਾਨ ਖਾਨ, ਮੁਸਕਾਨ ਅਤੇ ਤੀਜੇ ਸਥਾਨ ਤੇ ਹਰਸ਼ਪ੍ਰੀਤ ਕੌਰ, ਜਸ਼ਨਦੀਪ ਕੌਰ ਰਹੇ।

ਖੇਤੀਬਾੜੀ ਵਿਭਾਗ ਵੱਲੋਂ ਇਸ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਣ ਲਈ ਖੇਤੀਬਾੜੀ ਵਿਕਾਸ ਅਫਸਰ ਜਸ਼ਨਦੀਪ ਕੌਰ ਨੇ ਵਿਸ਼ੇਸ਼ ਉਪਰਾਲੇ ਕੀਤੇ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਸ. ਹਰਪਾਲ ਸਿੰਘ, ਸ. ਭੁਪਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਲਈ ਸਟੇਸ਼ਨਰੀ, ਟਰਾਫੀਆਂ ਅਤੇ ਖਾਣ—ਪੀਣ ਦੇ ਸਾਮਾਨ ਦਾ ਇੰਤਜਾਮ ਬਹੁਤ ਵਧੀਆਂ ਤਰੀਕੇ ਨਾਲ ਕੀਤਾ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਡਾ. ਰਵਿੰਦਰਪਾਲ ਸਿੰਘ ਚੱਠਾ ਵੱਲੋਂ ਵਿਦਿਆਰਥੀਆਂ ਨੂੰ ਸੰਭੋਧਨ ਕਰਦਿਆਂ ਦਸਿਆ ਕਿ ਬੱਚੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਝੋਨੇ ਦੀ ਵਾਢੀ ਸੁਪਰ ਐਸ.ਐਮ.ਐਸ. ਲਗੀ ਕੰਬਾਇਨ ਨਾਲ ਕਰਾਉਣ ਲਈ ਕਹਿਣ ਤਾਂ ਜ਼ੋ ਪਰਾਲੀ ਨੂੰ ਕੁਤਰਾ ਕਰ ਖੇਤ ਵਿਚ ਹੀ ਮਿਲਾਇਆ ਜਾ ਸਕੇ।

ਖੇਤੀਬਾੜੀ📍 ਪੰਜਾਬ

ਖੇਤੀਬਾੜੀ ਵਿਭਾਗ ਪਟਿਆਲਾ ਵੱਲੋਂ ਮਨਾਇਆ ਗਿਆ ਕਿਸਾਨ ਮਹਿਲਾ ਦਿਵਸ

ਪਟਿਆਲਾ: ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਟਿਆਲਾ ਵੱਲੋਂ ਮਾਨਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਸਥਾਰ ਅਤੇ ਸਿਖਲਾਈ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਬੀਤੇ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਸਹਿਯੋਗ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ ਮਹਿਲਾ ਕਿਸਾਨ ਦਿਵਸ ਦਾ ਆਯੋਜਨ ਕੀਤਾ ਗਿਆ।
ਖੇਤੀਬਾੜੀ ਵਿਭਾਗ ਪਟਿਆਲਾ ਵੱਲੋਂ ਮਨਾਇਆ ਗਿਆ ਕਿਸਾਨ ਮਹਿਲਾ ਦਿਵਸ

ਪਟਿਆਲਾ: ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਟਿਆਲਾ ਵੱਲੋਂ ਮਾਨਯੋਗ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਸਥਾਰ ਅਤੇ ਸਿਖਲਾਈ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਬੀਤੇ ਦਿਨ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਸਹਿਯੋਗ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ ਮਹਿਲਾ ਕਿਸਾਨ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਟਿਆਲਾ ਜਿਲ੍ਹੇ ਦੇ ਵੱਖ—ਵੱਖ ਪਿੰਡਾਂ ਤੋਂ ਕਿਸਾਨ ਮਹਿਲਾਵਾਂ ਅਤੇ ਲੜਕੀਆਂ ਨੇ ਭਾਗ ਲਿਆ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਪਰਮਜੀਤ ਕੌਰ ਨੇ ਆਈਆਂ ਕਿਸਾਨ ਮਹਿਲਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਤੀ ਵਿਚ ਬੀਜਾਂ ਦੀ ਸਾਂਭਸੰਭਾਲ, ਮੱਛੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਵਿਚ ਔਰਤਾਂ ਦੀ ਭਰਪੂਰ ਹਿੱਸੇਦਾਰੀ ਰਹਿੰਦੀ ਹੈ ਅਤੇ ਉਹਨਾਂ ਨੇ ਖੇਤੀਬਾੜੀ ਵਿਭਾਗ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਸੀਨੀਅਰ ਮੱਛੀ ਪਾਲਣ ਅਫਸਰ ਡਾ. ਵੀਰਪਾਲ ਕੌਰ ਨੇ ਕਿਹਾ ਕਿ ਮੱਛੀ ਪਾਲਣ ਵਿਚ ਔਰਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਉਹਨਾਂ ਦੇ ਮੱਛੀ ਪਾਲਣ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਕੇ.ਵੀ.ਕੇ. ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ ਸਭੀਖੀ ਨੇ ਦਸਿਆ ਕਿ ਕਿਸਾਨ ਮਹਿਲਾਵਾਂ ਲਈ ਚਲਾਏ ਜਾਂਦੇ ਕਿੱਤਾਮੁੱਖੀ ਸਿਖਲਾਈ ਪ੍ਰੋਗਰਾਮਾਂ ਅਤੇ ਹੋਰ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਉਹਨਾਂ ਨੇ ਸ਼ਹਿਦ ਦੀ ਮਹੱਤਤਾ ਬਾਰੇ ਅਤੇ ਸ਼ੁੱਧਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਗੁਰਉਪਦੇਸ਼ ਕੌਰ ਨੇ ਦਸਿਆ ਕਿ ਸੰਯੁਕਤ ਰਾਸ਼ਟਰ ਨੇ 2026 ਨੂੰ ਮਹਿਲਾ ਕਿਸਾਨਾਂ ਦਾ ਅੰਤਰਰਾਸ਼ਟਰੀ ਸਾਲ ਐਲਾਨਿਆ ਹੈ। ਉਹਨਾਂ ਦਸਿਆ ਕਿ ਪੰਜਾਬ ਵਿਚ ਖੇਤੀ ਦੇ ਧੰਦੇ ਨੂੰ ਮਰਦਾਂ ਦੇ ਧੰਦੇ ਵਜੋਂ ਵੇਖਿਆ ਗਿਆ ਹੈ ਪਰ ਫਿਰ ਵੀ ਖੇਤੀ ਸੰਦਾਂ ਵਿਚ ਹੱਥ ਵਟਾਉਂਦੀਆਂ ਔਰਤਾਂ ਸਾਡੇ ਸਮਾਜ ਦੇ ਆਰਥਿਕ ਤੰਤਰ ਦੀ ਰੀੜ ਦੀ ਹੱਡੀ ਹਨ। ਉਹਨਾਂ ਦੇ ਹੱਡ ਭੰਨਵੇਂ ਕੰਮਾਂ ਨੂੰ ਸੁਖਾਲਾ ਕਰਨ ਵਾਲੇ ਸੰਦਾਂ ਜਿਵੇਂ ਕਿ ਰਿੰਗ ਕਟਰ, ਘੁੰਮਦੀ ਪੀੜੀ, ਸਬਜੀਆਂ ਨੂੰ ਤੋੜਨ ਲਈ ਦਸਤਾਨੇ ਅਤੇ ਹਲਦੀ ਪੁੱਟਣ ਵਾਲੇ ਸੰਦ ਬਾਰੇ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਇਹਨਾਂ ਸੰਦਾਂ ਦੀ ਵਰਤੋਂ ਕਰਨ ਨਾਲ ਸਰੀਰਕ ਤਣਾਅ ਘੱਟ ਮਹਿਸੂਸ ਹੁੰਦਾ ਹੈ।

ਡਾ. ਰਜਨੀ ਗੋਇਲ ਨੇ ਭੋਜਨ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਡਾ. ਰਚਨਾ ਸਿੰਗਲਾ ਨੇ ਖੁੰਭਾ ਦੀ ਕਾਸ਼ਤ ਅਤੇ ਘਰੇਲੂ ਬਗੀਚੀ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਗਾਂਹਵਧੂ ਕਿਸਾਨ ਮਹਿਲਾਵਾਂ ਸ਼੍ਰੀਮਤੀ ਭਿੰਦਰ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਮਾਲਾ ਕੁਮਾਰੀ, ਸ਼੍ਰੀਮਤੀ ਹਰਜੀਤ ਕੌਰ, ਸ਼੍ਰੀਮਤੀ ਮੀਨਾ ਰਾਣੀ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹਨਾਂ ਕਿਸਾਨ ਮਹਿਲਾਵਾਂ ਵੱਲੋਂ ਸਹਾਇਕ ਧੰਦਿਆਂ ਦੇ ਨਾਲ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਗਏ।

ਵਿਦੇਸ਼📍 ਪੰਜਾਬ

ਅਮਰੀਕਾ ‘ਚ ਇੱਕ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ , ਛੇ ਲੋਕਾਂ ਦੀ ਮੌਤ

ਮੈਡੀਸਨ: ਅਮਰੀਕਾ ਦੇ ਵਿਸਕਾਨਸਿਨ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 13 ਸਾਲਾ ਲੜਕੇ ਅਤੇ ਉਸ ਦੀ ਮਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ।
ਅਮਰੀਕਾ ‘ਚ ਇੱਕ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ , ਛੇ ਲੋਕਾਂ ਦੀ ਮੌਤ

ਮੈਡੀਸਨ: ਅਮਰੀਕਾ ਦੇ ਵਿਸਕਾਨਸਿਨ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 13 ਸਾਲਾ ਲੜਕੇ ਅਤੇ ਉਸ ਦੀ ਮਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਪਾਇਲਟ ਨੇ ਤੂਫਾਨ ਦੌਰਾਨ ਜਹਾਜ਼ ਦੇ ਖੰਭਾਂ ‘ਤੇ ਬਰਫ ਜਮ੍ਹਾ ਹੋਣ ਦੀ ਸੂਚਨਾ ਦਿੱਤੀ ਸੀ। ਸੌਕ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਬੀਤੇ ਦਿਨ ਪੀੜਤਾਂ ਦੀ ਪਛਾਣ ਕੀਤੀ। ਇਨ੍ਹਾਂ ਵਿੱਚ 45 ਸਾਲਾ ਅਮਾਂਡਾ ਹਰੇਮਜਾ ਅਤੇ ਉਸਦਾ 13 ਸਾਲਾ ਪੁੱਤਰ ਰੇਲਾਨ ਹਰੇਮਜਾ, ਅਲਟੂਨਾ, ਵਿਸਕਾਨਸਿਨ ਦੇ ਵਸਨੀਕ ਸ਼ਾਮਲ ਹਨ।

ਹੋਰ ਮਰਨ ਵਾਲਿਆਂ ਵਿੱਚ ਕੈਡੋਟ ਦੇ ਟਾਈਲਰ ਹਾਰਵੇ, 36, ਨੇਲਸਨ ਦੀ ਮੈਰੀ ਬ੍ਰਾਇਨ, 67, ਈਓ ਕਲੇਅਰ ਦੀ 39 ਸਾਲਾ ਕਾਇਲਾ ਟਰਪਿਨ ਅਤੇ ਵੁੱਡਵਿਲੇ ਦੇ ਇੱਕ ਅਨੁਭਵੀ ਪਾਇਲਟ ਅਤੇ ਵਪਾਰੀ ਰੋਨ ਰੀਚ ਸ਼ਾਮਲ ਹਨ। ਸਾਰੇ ਵਿਸਕਾਨਸਿਨ ਦੇ ਵਸਨੀਕ ਸਨ। ਮੇਨੋਮੋਨੀ ਏਅਰਪੋਰਟ ਕਮਿਸ਼ਨ ਦੇ ਚੇਅਰਮੈਨ ਡੇਨੀਅਲ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਹਾਜ਼ ਵਿਚ ਸਵਾਰ ਹਰ ਕੋਈ ਦੋਸਤ ਸੀ। ਹਾਲਾਂਕਿ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਕੇਨੋਸ਼ਾ ਕਿਉਂ ਗਏ ਸਨ ਅਤੇ ਉਹ ਉੱਥੋਂ ਮੇਨੋਮੋਨੀ ਕਿਉਂ ਵਾਪਸ ਆ ਰਹੇ ਸਨ। ਯੂਐਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨ.ਟੀ.ਐਸ.ਬੀ.) ਹਾਦਸੇ ਦੀ ਜਾਂਚ ਕਰ ਰਿਹਾ ਹੈ।

ਵਿਦੇਸ਼📍 ਪੰਜਾਬ

ਜ਼ੇਲੈਂਸਕੀ ਤੇ ਟਰੰਪ ਵਿਚਾਲੇ ਵਧਿਆ ਤਣਾਅ, ਅਮਰੀਕੀ ਚਿਤਾਵਨੀ ਨੂੰ ਛਿੱਕੇ ਟੰਗਦਿਆਂ ਯੂਕਰੇਨ ਨੇ ਰੂਸ ਦੀ ਤੇਲ ਰਿਫਾਇਨਰੀ ’ਤੇ ਕੀਤਾ ਵੱਡਾ ਡਰੋਨ ਹਮਲਾ

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਭਿਆਨਕ ਜੰਗ ਨੂੰ ਪੰਜ ਸਾਲ ਹੋਣ ਵਾਲੇ ਹਨ। ਹਾਲਾਤ ਇਹ ਹਨ ਕਿ ਇਹ ਸੰਘਰਸ਼ ਖ਼ਤਮ ਹੋਣ ਦੀ ਬਜਾਏ ਹੋਰ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਭਿਆਨਕ ਜੰਗ ਨੂੰ ਪੰਜ ਸਾਲ ਹੋਣ ਵਾਲੇ ਹਨ। ਹਾਲਾਤ ਇਹ ਹਨ ਕਿ ਇਹ ਸੰਘਰਸ਼ ਖ਼ਤਮ ਹੋਣ ਦੀ ਬਜਾਏ ਹੋਰ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਜੰਗ ਵਿੱਚ ਇੱਕ ਹੈਰਾਨੀਜਨਕ ਮੋੜ ਸਾਹਮਣੇ ਆਇਆ ਹੈ। ਹੁਣ ਇਹ ਸੰਭਾਵਨਾ ਵਧਦੀ ਦਿਖਾਈ ਦੇ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸੰਘਰਸ਼ ਵਿੱਚ ਸਿੱਧੇ ਤੌਰ ’ਤੇ ਦਖ਼ਲ ਦੇ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਉਨ੍ਹਾਂ ਦਾ ਰੁਖ ਯੂਕਰੇਨ ਦੇ ਹੱਕ ਵਿੱਚ ਹੋਣ ਦੀ ਬਜਾਏ ਉਸ ਦੇ ਵਿਰੁੱਧ ਵੀ ਹੋ ਸਕਦਾ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਊਰਜਾ ਢਾਂਚਿਆਂ ’ਤੇ ਹਮਲੇ ਰੋਕਣ ਲਈ ਹੋਏ ਥੋੜ੍ਹੇ ਸਮੇਂ ਦੇ ਜੰਗਬੰਦੀ ਸਮਝੌਤੇ ਦੇ ਬਾਵਜੂਦ ਯੂਕਰੇਨ ਨੇ ਰੂਸ ਦੇ ਰਿਆਜ਼ਾਨ ਖੇਤਰ ਵਿੱਚ ਸਥਿਤ ਇੱਕ ਤੇਲ ਰਿਫਾਇਨਰੀ ’ਤੇ ਜ਼ੋਰਦਾਰ ਡਰੋਨ ਹਮਲਾ ਕਰ ਦਿੱਤਾ।

ਇਸ ਹਮਲੇ ਤੋਂ ਬਾਅਦ ਰਿਫਾਇਨਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਨੇ ਇੱਕ ਪਾਸੇ ਜੰਗ ਨੂੰ ਮੁੜ ਭੜਕਾਉਣ ਵਾਲੇ ਹਾਲਾਤ ਪੈਦਾ ਕੀਤੇ, ਉੱਥੇ ਹੀ ਦੂਜੇ ਪਾਸੇ ਜ਼ੇਲੈਂਸਕੀ ਅਤੇ ਟਰੰਪ ਦੇ ਰਿਸ਼ਤਿਆਂ ਵਿੱਚ ਤਣਾਅ ਹੋਰ ਵਧਾ ਦਿੱਤਾ। ਪਿਛਲੇ ਐਤਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਵਾਂ ਧਿਰਾਂ ਨੂੰ ਊਰਜਾ ਨਾਲ ਸਬੰਧਤ ਬੁਨਿਆਦੀ ਢਾਂਚਿਆਂ ’ਤੇ ਹਮਲੇ ਰੋਕਣ ਦੀ ਅਪੀਲ ਕੀਤੀ ਸੀ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਟਰੰਪ ਦੀ ਅਪੀਲ ਦਾ ਪਾਲਣ ਕੀਤਾ, ਪਰ ਜ਼ੇਲੈਂਸਕੀ ਨੇ ਦੋਸ਼ ਲਾਇਆ ਕਿ ਰੂਸ ਨੇ ਇਸ ਅਪੀਲ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਯੂਕਰੇਨ ਦੇ ਊਰਜਾ ਪਲਾਂਟਾਂ ’ਤੇ ਹਵਾਈ ਹਮਲੇ ਜਾਰੀ ਰੱਖੇ। ਯੂਕਰੇਨ ਮੁਤਾਬਕ, ਉਸ ਵੱਲੋਂ ਜੰਗਬੰਦੀ ਦੀ ਪਾਲਣਾ ਕਰਨ ਦੇ ਬਾਵਜੂਦ ਪਿਛਲੇ ਕੁਝ ਦਿਨਾਂ ਵਿੱਚ ਪੱਛਮੀ ਦੇਸ਼ਾਂ ਨੇ ਰੂਸ ਦੇ ਬੈਲਿਸਟਿਕ ਮਿਜ਼ਾਈਲ ਹਮਲਿਆਂ ਨਾਲ ਸਬੰਧਤ ਖ਼ੁਫ਼ੀਆ ਜਾਣਕਾਰੀ ਦੇਣੀ ਬੰਦ ਕਰ ਦਿੱਤੀ। ਇਸ ਦੇ ਨਾਲ ਹੀ ਅਮਰੀਕੀ ‘ਸਟਾਰਲਿੰਕ’ ਸੰਚਾਰ ਟਰਮੀਨਲਾਂ ਦੀ ਵਰਤੋਂ ’ਤੇ ਵੀ ਪਾਬੰਦੀਆਂ ਲਗਾਈਆਂ ਗਈਆਂ। ਯੂਕਰੇਨੀ ਫ਼ੌਜ ਲਈ ਇਹ ਦੋਵੇਂ ਸਾਧਨ ਬੇਹੱਦ ਅਹਿਮ ਹਨ।

ਇਨ੍ਹਾਂ ਹਾਲਾਤ ਤੋਂ ਨਾਰਾਜ਼ ਜ਼ੇਲੈਂਸਕੀ ਨੇ ‘ਫਾਈਨੈਂਸ਼ਲ ਟਾਈਮਜ਼’ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਦਾ ਸਬਰ ਹੁਣ ਜਵਾਬ ਦੇ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਧੋਖਾ ਖਾਧਾ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂਕਰੇਨ ਹੁਣ ਚੁੱਪ ਨਹੀਂ ਬੈਠੇਗਾ। ਇਸ ਦੇ ਨਾਲ ਹੀ ਰੂਸ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲੇ ਮੁੜ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ। ਰੂਸ ਦੇ ਰੱਖਿਆ ਮੰਤਰਾਲੇ ਅਤੇ ਰਿਆਜ਼ਾਨ ਦੇ ਗਵਰਨਰ ਪਾਵੇਲ ਮਾਲਕੋਵ ਮੁਤਾਬਕ, ਮਾਸਕੋ ਤੋਂ ਲਗਭਗ 300 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਰਿਫਾਇਨਰੀ ’ਤੇ ਡਰੋਨ ਹਮਲੇ ਤੋਂ ਬਾਅਦ ਅੱਗ ਲੱਗ ਗਈ। ਦੂਜੇ ਪਾਸੇ, ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਦਾ ਦਾਅਵਾ ਹੈ ਕਿ ਯੂਕਰੇਨ ਨੇ ਰਿਫਾਇਨਰੀਆਂ ’ਤੇ ਹਮਲੇ ਕਦੇ ਬੰਦ ਹੀ ਨਹੀਂ ਕੀਤੇ, ਜਿਸ ਕਾਰਨ ਰੂਸ ਨੂੰ ਨੁਕਸਾਨ ਝੱਲਣਾ ਪਿਆ। ਹਾਲਾਂਕਿ, ਨੁਕਸਾਨ ਸਿਰਫ਼ ਰੂਸ ਵਿੱਚ ਹੀ ਨਹੀਂ ਹੋਇਆ। ਯੂਕਰੇਨ ਵਿੱਚ ਵੀ ਤਬਾਹੀ ਜਾਰੀ ਹੈ। ਯੂਕਰੇਨ ਦੇ ਕੀਰੋਵੋਹਰਾਦ ਖੇਤਰ ਵਿੱਚ 10 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਰੂਸੀ ਡਰੋਨ ਹਮਲਿਆਂ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਅਮਰੀਕਾ ਦੇ ਰੁਖ ਕਾਰਨ ਵਧ ਰਹੇ ਮਤਭੇਦਾਂ ਅਤੇ ਸਮਰਥਨ ਵਾਪਸ ਲਏ ਜਾਣ ਦੇ ਖ਼ਦਸ਼ਿਆਂ ਵਿਚਾਲੇ ਜ਼ੇਲੈਂਸਕੀ ਵੀਰਵਾਰ ਨੂੰ ਬ੍ਰਸੇਲਜ਼ ਪਹੁੰਚੇ। ਉੱਥੇ ਉਨ੍ਹਾਂ ਨੇ ਯੂਰਪੀ ਸੰਘ ਦੇ ਆਗੂਆਂ ਦੇ ਦੋ ਦਿਨਾਂ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ।

ਇਸ ਦੌਰਾਨ ਉਨ੍ਹਾਂ ਨੇ ਨਾਟੋ ਮੁਖੀ ਮਾਰਕ ਰੂਟੇ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਪੋਲੈਂਡ, ਡੈਨਮਾਰਕ ਤੇ ਬੈਲਜੀਅਮ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਕੇ ਮੌਜੂਦਾ ਸੁਰੱਖਿਆ ਹਾਲਾਤ ਬਾਰੇ ਚਰਚਾ ਕੀਤੀ। ਇਸ ਘਟਨਾਕ੍ਰਮ ਤੋਂ ਸੰਕੇਤ ਮਿਲਦੇ ਹਨ ਕਿ ਕੀਵ ਅਤੇ ਵਾਸ਼ਿੰਗਟਨ ਦੇ ਰਿਸ਼ਤੇ ਇੱਕ ਵਾਰ ਫਿਰ ਨਾਜ਼ੁਕ ਮੋੜ ’ਤੇ ਪਹੁੰਚ ਗਏ ਹਨ। ਟਰੰਪ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਜੰਗ ਖ਼ਤਮ ਕਰਵਾਉਣ ਲਈ ਕੂਟਨੀਤਕ ਦਬਾਅ ਬਣਾਇਆ ਜਾ ਰਿਹਾ ਸੀ। ਪਰ ਜੰਗ ਦੇ ਮੈਦਾਨ ਦੀਆਂ ਹਕੀਕਤਾਂ ਅਤੇ ਰੂਸ ਦੇ ਹਮਲਾਵਰ ਰੁਖ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੱਤੀ ਹੈ। ਜਦੋਂ ਕੋਈ ਦੇਸ਼ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੋਵੇ, ਤਾਂ ਊਰਜਾ ਅਤੇ ਸੰਚਾਰ ਦੇ ਸਾਧਨਾਂ ’ਤੇ ਪਾਬੰਦੀਆਂ ਲੱਗਣ ਅਤੇ ਖ਼ੁਫ਼ੀਆ ਜਾਣਕਾਰੀ ਮਿਲਣੀ ਬੰਦ ਹੋਣ ਨਾਲ ਉਸ ਨੂੰ ਇਕੱਲਾ ਛੱਡੇ ਜਾਣ ਦਾ ਅਹਿਸਾਸ ਹੋ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜ਼ੇਲੈਂਸਕੀ ਦਾ ਇਹ ਕਦਮ ਸਿਰਫ਼ ਇੱਕ ਰਿਫਾਇਨਰੀ ’ਤੇ ਹਮਲੇ ਤੱਕ ਸੀਮਤ ਨਹੀਂ ਹੈ। ਇਸ ਨੂੰ ਅਮਰੀਕਾ ਅਤੇ ਪੱਛਮੀ ਸਹਿਯੋਗੀਆਂ ਲਈ ਇੱਕ ਸਖ਼ਤ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ ਕਿ ਯੂਕਰੇਨ ਆਪਣੀ ਰੱਖਿਆ ਦੇ ਮਾਮਲੇ ਵਿੱਚ ਕਿਸੇ ਵੀ ਸਮਝੌਤੇ ਅੱਗੇ ਝੁਕਣ ਲਈ ਤਿਆਰ ਨਹੀਂ ਹੈ।

ਵਿਦੇਸ਼📍 ਪੰਜਾਬ

ਮੋਦੀ ਦਸੰਬਰ ‘ਚ ਕਰਨਗੇ ਕੈਨੇਡਾ ਦਾ ਦੌਰਾ, ਵਪਾਰ ਅਤੇ ਊਰਜਾ ਖੇਤਰ ਵਿੱਚ ਵੱਡੇ ਫ਼ੈਸਲਿਆਂ ‘ਤੇ ਰਹੇਗੀ ਨਜ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11-12 ਦਸੰਬਰ 2026 ਨੂੰ ਕੈਨੇਡਾ ਦੇ ਦੌਰੇ 'ਤੇ ਜਾਣਗੇ। ਇਸ ਯਾਤਰਾ ਦਾ ਉਦੇਸ਼ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11-12 ਦਸੰਬਰ 2026 ਨੂੰ ਕੈਨੇਡਾ ਦੇ ਦੌਰੇ 'ਤੇ ਜਾਣਗੇ। ਇਸ ਯਾਤਰਾ ਦਾ ਉਦੇਸ਼ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਦੌਰੇ ਦੌਰਾਨ ਵਪਾਰ, ਊਰਜਾ ਸਮੇਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ।

ਭਾਰਤ ਅਤੇ ਕੈਨੇਡਾ ਵਿਚਾਲੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਜਾਣਗੇ। ਪੀਐਮ ਮੋਦੀ 11 ਅਤੇ 12 ਦਸੰਬਰ 2026 ਨੂੰ ਕੈਨੇਡਾ ਦੇ ਦੌਰੇ ‘ਤੇ ਰਹਿਣਗੇ। ਇਸ ਯਾਤਰਾ ਦੀ ਪੁਸ਼ਟੀ ਖ਼ੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤੀ ਹੈ। ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਇਸ ਅਧਿਕਾਰਤ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਹੈ।

ਦੋਵੇਂ ਦੇਸ਼ਾਂ ਦੇ ਆਗੂ ਦੁਵੱਲੇ ਸਬੰਧਾਂ ਵਿੱਚ ਬਣੀ ਸਕਾਰਾਤਮਕ ਗਤੀ ਨੂੰ ਅੱਗੇ ਵਧਾਉਣ ਅਤੇ ਵਪਾਰ, ਊਰਜਾ, ਤਕਨਾਲੋਜੀ, ਸੁਰੱਖਿਆ ਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਦੇ ਖੇਤਰਾਂ ਵਿੱਚ ਠੋਸ ਨਤੀਜੇ ਹਾਸਲ ਕਰਨ ਲਈ ਕੰਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, ਭਾਰਤ ਅਤੇ ਕੈਨੇਡਾ ਮਿਲ ਕੇ ਇੱਕ ਹੋਰ ਸਥਿਰ ਅਤੇ ਖੁਸ਼ਹਾਲ ਦੁਨੀਆ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾ ਰਹੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਦੋਵੇਂ ਆਗੂਆਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਬਾਰੇ ਗੱਲਬਾਤ ਜਲਦ ਤੋਂ ਜਲਦ ਪੂਰੀ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਮੀਦ ਹੈ ਕਿ ਇਹ ਸਮਝੌਤਾ 2030 ਤੱਕ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਨੂੰ ਦੁੱਗਣਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਮਦਦਗਾਰ ਸਾਬਤ ਹੋਵੇਗਾ।

ਪੀਐਮ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਭਾਰਤ ਆਏ ਟੀਮ ਕੈਨੇਡਾ ਟ੍ਰੇਡ ਮਿਸ਼ਨ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ, ਸਾਂਝੇ ਹਿੱਤਾਂ ਦੇ ਮੁੱਦਿਆਂ ‘ਤੇ ਕੰਮ ਕਰਨ ਲਈ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਨਵੀਂ ਦਿੱਲੀ ਯਾਤਰਾ ਦੀ ਵੀ ਸ਼ਲਾਘਾ ਕੀਤੀ ਗਈ।

ਬੁੱਧਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਸੁਰੱਖਿਆ, ਊਰਜਾ, ਤਕਨਾਲੋਜੀ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਸਥਾਰ ਨਾਲ ਚਰਚਾ ਹੋਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਨੀਤਾ ਆਨੰਦ ਨੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਅਤੇ ਕੈਨੇਡਾ ਕੋਲ ਮਿਲ ਕੇ ਖੁਸ਼ਹਾਲ ਭਵਿੱਖ ਬਣਾਉਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ, ਕੈਨੇਡਾ ਅਤੇ ਭਾਰਤ ਕੋਲ ਮਿਲ ਕੇ ਇੱਕ ਹੋਰ ਖੁਸ਼ਹਾਲ ਭਵਿੱਖ ਨੂੰ ਆਕਾਰ ਦੇਣ ਦੀਆਂ ਬੇਅੰਤ ਸੰਭਾਵਨਾਵਾਂ ਹਨ। ਮੈਨੂੰ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ, ਜਿੱਥੇ ਅਸੀਂ ਆਪਣੀ ਰਣਨੀਤਕ ਭਾਈਵਾਲੀ ਅਤੇ ਵਪਾਰ, ਨਿਵੇਸ਼ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਮੌਜੂਦ ਮੌਕਿਆਂ ਬਾਰੇ ਚਰਚਾ ਕੀਤੀ।

ਵਿਦੇਸ਼📍 ਪੰਜਾਬ

ਫ਼ੌਜੀ ਜਾਣਕਾਰੀ ਲੀਕ ਕਰਨ ਵਾਲਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਚੁਣਾਵੀਂ ਰੈਲੀ ਦੌਰਾਨ ਗਰਜੇ ਟਰੰਪ

ਬੁੱਧਵਾਰ ਨੂੰ ਐਰੀਜ਼ੋਨਾ ਦੇ ਬੁਲਹੈੱਡ ਸਿਟੀ ਵਿਚ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਤੋਂ ਪਹਿਲਾਂ ਹੀ ਅਮਰੀਕੀ ਬੰਬਾਰ ਜਹਾਜ਼ਾਂ ਦੇ ਰਵਾਨਾ ਹੋਣ ਅਤੇ ਪਹੁੰਚਣ ਦੇ ਸਮੇਂ ਬਾਰੇ ਜਾਣਕਾਰੀ ਮੀਡੀਆ ਵਿਚ ਲੀਕ ਕਰ ਦਿੱਤੀ ਗਈ ਸੀ।
ਫ਼ੌਜੀ ਜਾਣਕਾਰੀ ਲੀਕ ਕਰਨ ਵਾਲਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਚੁਣਾਵੀਂ ਰੈਲੀ ਦੌਰਾਨ ਗਰਜੇ ਟਰੰਪ

ਬੁੱਧਵਾਰ ਨੂੰ ਐਰੀਜ਼ੋਨਾ ਦੇ ਬੁਲਹੈੱਡ ਸਿਟੀ ਵਿਚ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਤੋਂ ਪਹਿਲਾਂ ਹੀ ਅਮਰੀਕੀ ਬੰਬਾਰ ਜਹਾਜ਼ਾਂ ਦੇ ਰਵਾਨਾ ਹੋਣ ਅਤੇ ਪਹੁੰਚਣ ਦੇ ਸਮੇਂ ਬਾਰੇ ਜਾਣਕਾਰੀ ਮੀਡੀਆ ਵਿਚ ਲੀਕ ਕਰ ਦਿੱਤੀ ਗਈ ਸੀ।

ਵਾਸ਼ਿੰਗਟਨ (ਆਈਏਐੱਨਐੱਸ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੰਵੇਦਨਸ਼ੀਲ ਫੌਜੀ ਜਾਣਕਾਰੀ ਲੀਕ ਕਰਨ ਵਾਲਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ’ਤੇ ਅਮਰੀਕੀ ਹਮਲੇ ਨਾਲ ਜੁੜੇ ਮੁਹਿੰਮ ਦੇ ਵੇਰਵੇ ਲੀਕ ਹੋਣ ਕਾਰਨ ਇਕ ਬੇਹੱਦ ਗੁਪਤ ਮਿਸ਼ਨ ਖ਼ਤਰੇ ਵਿਚ ਪੈ ਗਿਆ ਸੀ ਅਤੇ ਉਨ੍ਹਾਂ ਨੂੰ ਹਮਲੇ ਦਾ ਸਮਾਂ ਬਦਲਣਾ ਪਿਆ। ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਜੰਗ ਜਲਦੀ ਖ਼ਤਮ ਹੋ ਜਾਵੇਗੀ, ਜਿਸ ਤੋਂ ਬਾਅਦ ਊਰਜਾ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗਣਗੀਆਂ।

ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਆਂਢੀ ਦੇਸ਼ ਟੈਰਿਫਾਂ ਰਾਹੀਂ ਅਮਰੀਕਾ ਦਾ ਸ਼ੋਸ਼ਣ ਕਰ ਰਿਹਾ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਕੈਨੇਡਾ ਦੀਆਂ ਵਾਹਨ ਕੰਪਨੀਆਂ ਆਪਣੇ ਦੇਸ਼ ਦੀਆਂ ਵਪਾਰਕ ਨੀਤੀਆਂ ਤੋਂ ਬਚਣ ਲਈ ਆਪਣਾ ਕਾਰੋਬਾਰ ਅਮਰੀਕਾ ਵਿਚ ਲਿਜਾ ਰਹੀਆਂ ਹਨ। ‘ਹੁਣ ਚੀਨ ਤੋਂ ਕਾਫ਼ੀ ਪੈਸਾ ਕਮਾਉਂਦਾ ਹੈ ਅਮਰੀਕਾ’

ਚੋਣ ਰੈਲੀ ਵਿਚ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਮਰੀਕਾ ਦੌਰੇ ਦਾ ਬਚਾਅ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਵਾਸ਼ਿੰਗਟਨ ਹੁਣ ਚੀਨ ਤੋਂ ਕਾਫ਼ੀ ਪੈਸਾ ਕਮਾ ਰਿਹਾ ਹੈ ਅਤੇ ਚੀਨ ਅਮਰੀਕਾ ਦਾ ਸਤਿਕਾਰ ਵੀ ਕਰਦਾ ਹੈ। ਜ਼ਿਕਰਯੋਗ ਹੈ ਕਿ ਚੀਨੀ ਰਾਸ਼ਟਰਪਤੀ ਨੇ 23 ਤੋਂ 25 ਸਤੰਬਰ ਤੱਕ ਅਮਰੀਕਾ ਦਾ ਦੌਰਾ ਕੀਤਾ ਸੀ।

ਵਿਦੇਸ਼📍 ਪੰਜਾਬ

ਹਿੰਦੂ ਮੰਦਰ 'ਤੇ ਹਮਲੇ ਦੇ ਸਾਜ਼ਿਸ਼ਘਾੜੇ ਨੂੰ ਜੇਲ੍ਹ 'ਚ ਵੀ ਲੱਗਣਗੇ ਹਾਰਮੋਨ ਦੇ ਟੀਕੇ, ਅਦਾਲਤ ਨੇ ਦਿੱਤਾ ਹੁਕਮ

ਇਲੀਨੋਇਸ ਦੇ ਪੈਲਾਟਾਈਨ ਦੇ ਰਹਿਣ ਵਾਲੇ ਟ੍ਰਾਂਸਜੈਂਡਰ ਵਿਅਕਤੀ ਐਲੇਕਜ਼ੈਂਡਰੋਸ ਪੈਪੋਰਾਕਿਸ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਜੱਜ ਨੇ ਉਸ ਦੇ ਡਾਕਟਰੀ ਇਲਾਜ ਬਾਰੇ ਵੀ ਗੱਲ ਕੀਤੀ।
ਹਿੰਦੂ ਮੰਦਰ 'ਤੇ ਹਮਲੇ ਦੇ ਸਾਜ਼ਿਸ਼ਘਾੜੇ ਨੂੰ ਜੇਲ੍ਹ 'ਚ ਵੀ ਲੱਗਣਗੇ ਹਾਰਮੋਨ ਦੇ ਟੀਕੇ, ਅਦਾਲਤ ਨੇ ਦਿੱਤਾ ਹੁਕਮ

ਇਲੀਨੋਇਸ ਦੇ ਪੈਲਾਟਾਈਨ ਦੇ ਰਹਿਣ ਵਾਲੇ ਟ੍ਰਾਂਸਜੈਂਡਰ ਵਿਅਕਤੀ ਐਲੇਕਜ਼ੈਂਡਰੋਸ ਪੈਪੋਰਾਕਿਸ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਜੱਜ ਨੇ ਉਸ ਦੇ ਡਾਕਟਰੀ ਇਲਾਜ ਬਾਰੇ ਵੀ ਗੱਲ ਕੀਤੀ। ਅਦਾਲਤ ਨੇ ਐਲੇਕਜ਼ੈਂਡਰੋਸ ਨੂੰ ਬਿਨਾਂ ਜ਼ਮਾਨਤ ਜੇਲ੍ਹ 'ਚ ਰੱਖਣ ਦਾ ਹੁਕਮ ਦਿੱਤਾ ਹੈ।

ਵਾਸ਼ਿੰਗਟਨ: ਅਮਰੀਕਾ 'ਚ ਸ਼ਿਕਾਗੋ ਦੇ ਨੇੜੇ ਇਕ ਹਿੰਦੂ ਮੰਦਰ 'ਚ ਨਸਲੀ ਨਫ਼ਰਤ ਤਹਿਤ ਗੋਲੀਬਾਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ 19 ਸਾਲਾ ਟ੍ਰਾਂਸਜੈਂਡਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਨੌਜਵਾਨ ਨੂੰ ਜੇਲ੍ਹ 'ਚ ਵੀ ਲਿੰਗ ਪਰਿਵਰਤਨ (ਜੈਂਡਰ ਟ੍ਰਾਂਜ਼ਿਸ਼ਨ) ਲਈ ਹਾਰਮੋਨ ਦੇ ਟੀਕੇ ਮਿਲਦੇ ਰਹਿਣਗੇ।

ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਐਲੇਕਜ਼ੈਂਡਰੋਸ ਨੇ ਆਪਣੇ ਸਹਿਕਰਮੀਆਂ ਨੂੰ ਕਿਹਾ ਸੀ ਕਿ ਉਹ ਭਾਰਤੀਆਂ ਨੂੰ ਮਾਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਉਸ ਨੇ ਖ਼ੁਦ ਨੂੰ 'ਗੋਰੇ ਲੋਕਾਂ ਦੀ ਸਰਵਉੱਚਤਾ ਦਾ ਸਮਰਥਕ' (ਵ੍ਹਾਈਟ ਸੁਪ੍ਰੀਮਸਿਸਟ) ਵੀ ਦੱਸਿਆ ਸੀ। ਐਲੇਕਜ਼ੈਂਡਰੋਸ ਪੈਪੋਰਾਕਿਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਟੈਕੋ ਬੈੱਲ 'ਚ ਕੈਸ਼ੀਅਰ ਵਜੋਂ ਕੰਮ ਕਰਦਾ ਸੀ। ਉਸ ਦੇ ਇਕ ਸਹਿਕਰਮੀ ਨੇ ਪੁਲਿਸ ਨੂੰ ਕੁਝ ਸ਼ੱਕੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਸੀ। ਇਹ ਜਾਣਕਾਰੀ ਦੇਣ ਲਈ ਅੱਠ ਪੰਨਿਆਂ ਦਾ ਇਕ ਦਸਤਾਵੇਜ਼ ਵੀ ਦਿੱਤਾ ਗਿਆ ਸੀ, ਜਿਸ 'ਚ ਵੱਡੇ ਪੱਧਰ 'ਤੇ ਗੋਲੀਬਾਰੀ ਕਰਨ ਦੀ ਯੋਜਨਾ ਦਾ ਜ਼ਿਕਰ ਸੀ। ਇਸ ਦੇ ਨਾਲ ਹੀ ਦਸਤਾਵੇਜ਼ 'ਚ ਇਕ ਰਾਈਫ਼ਲ, ਗੋਲਾ-ਬਾਰੂਦ ਅਤੇ ਹੋਰ ਰਣਨੀਤਕ ਸਾਜ਼ੋ-ਸਾਮਾਨ ਦੀਆਂ ਤਸਵੀਰਾਂ ਵੀ ਸਨ। ਪੁਲਿਸ ਅਨੁਸਾਰ, ਐਤਵਾਰ ਦੁਪਹਿਰ ਕਰੀਬ 12:25 ਵਜੇ ਪੈਪੋਰਾਕਿਸ ਔਰੋਰਾ ਦੇ ਇਕ ਵੱਡੇ ਹਿੰਦੂ ਮੰਦਰ 'ਚ ਪਹੁੰਚਿਆ ਸੀ, ਜਿੱਥੇ ਉਸ ਦਾ ਇਰਾਦਾ ਗੋਲੀਬਾਰੀ ਕਰਨ ਦਾ ਸੀ। ਨਿਗਰਾਨੀ ਕੈਮਰਿਆਂ ਦੀ ਫੁਟੇਜ 'ਚ ਉਸ ਦੀ ਕਾਰ ਪਾਰਕਿੰਗ 'ਚ ਆਉਂਦੀ ਤੇ ਕੁਝ ਮਿੰਟਾਂ ਬਾਅਦ ਉੱਥੋਂ ਜਾਂਦੀ ਦਿਖਾਈ ਦਿੱਤੀ।

ਦੇਸ਼📍 ਪੰਜਾਬ

ਟੀਵੀ9 ਫੈਸਟੀਵਲ ਆਫ਼ ਇੰਡੀਆ ‘ਚ ਅੱਜ ‘ਮਹਾ ਛੱਠੀ’, ਹਰਸ਼ਦੀਪ ਕੌਰ ਦੀ ਹੋਵੇਗੀ ਲਾਈਵ ਪਰਫਾਰਮੈਂਸ

ਦਿੱਲੀ ਵਿੱਚ ਤਿਉਹਾਰਾਂ, ਸੰਗੀਤ ਅਤੇ ਭਾਰਤੀ ਸੱਭਿਆਚਾਰ ਦਾ ਰੰਗ ਜਮਣ ਵਾਲਾ ਹੈ। 2026 ਵਿੱਚ ਸ਼ੁੱਕਰਵਾਰ ਨੂੰ ਮਹਾ ਛੱਠੀ ਦੇ ਮੌਕੇ 'ਤੇ ਮਾਂ ਦੁਰਗਾ ਦੀ ਪੂਜਾ ਕੀਤੀ ਜਾਵੇਗੀ।

ਦਿੱਲੀ ਵਿੱਚ ਤਿਉਹਾਰਾਂ, ਸੰਗੀਤ ਅਤੇ ਭਾਰਤੀ ਸੱਭਿਆਚਾਰ ਦਾ ਰੰਗ ਜਮਣ ਵਾਲਾ ਹੈ। 2026 ਵਿੱਚ ਸ਼ੁੱਕਰਵਾਰ ਨੂੰ ਮਹਾ ਛੱਠੀ ਦੇ ਮੌਕੇ 'ਤੇ ਮਾਂ ਦੁਰਗਾ ਦੀ ਪੂਜਾ ਕੀਤੀ ਜਾਵੇਗੀ। ਸ਼ਾਮ ਨੂੰ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰੇਗੀ।

ਨੈੱਟਵਰਕ ਇੱਕ ਵਾਰ ਫਿਰ ਤਿਉਹਾਰਾਂ ਦੀਆਂ ਖੁਸ਼ੀਆਂ, ਭਾਰਤੀ ਸੱਭਿਆਚਾਰ ਅਤੇ ਮਨੋਰੰਜਨ ਦਾ ਸ਼ਾਨਦਾਰ ਸੰਗਮ ਲੈ ਕੇ ਆ ਰਿਹਾ ਹੈ। 2026 ਦੇ ਚੌਥੇ ਸੀਜ਼ਨ ਦਾ ਆਯੋਜਨ 16 ਤੋਂ 20 ਅਕਤੂਬਰ ਤੱਕ ਨਵੀਂ ਦਿੱਲੀ ਦੇ ਇੰਡੀਆ ਗੇਟ ਸਥਿਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਕੀਤਾ ਜਾ ਰਿਹਾ ਹੈ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਮਹੋਤਸਵ ਵਿੱਚ ਦੇਸ਼ ਦੇ ਅਮੀਰ ਸੱਭਿਆਚਾਰ, ਸੁਆਦੀ ਖਾਣ-ਪੀਣ, ਕਲਾ, ਸੰਗੀਤ ਅਤੇ ਪਰੰਪਰਾਵਾਂ ਦੀ ਝਲਕ ਦੇਖਣ ਨੂੰ ਮਿਲੇਗੀ।

ਉੱਥੇ ਹੀ, 2026 ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਬੰਗਾਲੀ ਪਰੰਪਰਾ ਅਨੁਸਾਰ 13 ਅਕਤੂਬਰ ਨੂੰ ਖੁੰਟੀ ਪੂਜਾ ਨਾਲ ਹੋ ਚੁੱਕੀ ਹੈ। ਮਾਂ ਦੁਰਗਾ ਦੇ ਆਹਵਾਨ ਅਤੇ ਨਰਾਤਿਆਂ ਦੇ ਆਗਮਨ ਦੇ ਨਾਲ ਹੀ ਮਹੋਤਸਵ ਦੀਆਂ ਤਿਆਰੀਆਂ ਨੇ ਵੀ ਰਫ਼ਤਾਰ ਫੜ ਲਈ ਹੈ।

ਅੱਜ ਇੱਥੇ ਦੁਰਗਾ ਪੂਜਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ, 16 ਅਕਤੂਬਰ ਨੂੰ ਮਹਾ ਛੱਠੀ ਹੈ। ਸਮਾਰੋਹ ਦੀ ਰਸਮੀ ਸ਼ੁਰੂਆਤ ਸਵੇਰੇ 10 ਵਜੇ ਦੀਪ ਜਗਾਉਣ ਨਾਲ ਹੋਵੇਗੀ। ਇਸ ਤੋਂ ਬਾਅਦ ਮੰਤਰਾਂ ਦੇ ਉਚਾਰਨ ਨਾਲ ਮਾਂ ਦੁਰਗਾ ਦੀ ਵਿਧੀਵਤ ਪੂਜਾ ਕੀਤੀ ਜਾਵੇਗੀ। ਸ਼ਾਮ 5 ਵਜੇ ਦੇਵੀ ਬੋਧਨ, ਆਮੰਤਰਣ ਅਤੇ ਅਧਿਵਾਸ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਇਸ ਤੋਂ ਬਾਅਦ ਸ਼ਾਮ ਨੂੰ ਸੰਧਿਆ ਆਰਤੀ ਹੋਵੇਗੀ।

ਇਸ ਦੇ ਨਾਲ ਹੀ ਕ੍ਰਿਏਟਿਵ ਕਾਰਨਰ ਵਿੱਚ ਸ਼ਾਮ 4 ਵਜੇ ਤੋਂ 6 ਵਜੇ ਤੱਕ ਸ਼ੰਖ ਧੁਨੀ, ਅਲਪਨਾ, ਮੰਡਾਲਾ, ਡਾਂਡੀਆ ਸਟਿਕ ਡੈਕੋਰੇਸ਼ਨ ਅਤੇ ਰੰਗੋਲੀ ਵਰਗੀਆਂ ਕਲਾਤਮਕ ਗਤੀਵਿਧੀਆਂ ਰਾਹੀਂ ਭਾਰਤੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।

ਕ੍ਰਿਏਟਿਵ ਕਾਰਨਰ, ਸ਼ਾਮ 4 ਵਜੇ ਤੋਂ 6 ਵਜੇ ਤੱਕ: ਸ਼ੰਖ ਧੁਨੀ, ਅਲਪਨਾ, ਮੰਡਾਲਾ, ਡਾਂਡੀਆ ਸਟਿਕ ਡੈਕੋਰੇਸ਼ਨ ਅਤੇ ਰੰਗੋਲੀ ਰਾਹੀਂ ਭਾਰਤੀ ਸੱਭਿਆਚਾਰ ਦੀ ਝਲਕ।

2026 ਦੇ ਐਲਾਨ ਤੋਂ ਬਾਅਦ ਹੀ ਸੰਗੀਤ ਪ੍ਰੇਮੀਆਂ ਅਤੇ ਫੈਸਟੀਵਲ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੰਜ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਗਮ ਲੋਕਾਂ ਨੂੰ ਭਾਰਤੀ ਸੱਭਿਆਚਾਰ, ਸੁਆਦੀ ਪਕਵਾਨਾਂ, ਕਲਾ ਅਤੇ ਮਨੋਰੰਜਨ ਦਾ ਆਨੰਦ ਲੈਣ ਦਾ ਮੌਕਾ ਦੇਵੇਗਾ। ਹੁਣ ਲੋਕਾਂ ਦਾ ਇਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ।

ਇਸ ਵਾਰ ਵੀ ਫੈਸਟੀਵਲ ਵਿੱਚ ਸੰਗੀਤ ਦਾ ਖ਼ਾਸ ਰੰਗ ਜਮਣ ਵਾਲਾ ਹੈ। ਆਪਣੀ ਸੁਰੀਲੀ ਅਤੇ ਰੂਹਾਨੀ ਆਵਾਜ਼ ਦੇ ਨਾਲ-ਨਾਲ ਖ਼ਾਸ ਟਰਬਨ ਸਟਾਈਲ ਲਈ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ 16 ਅਕਤੂਬਰ ਨੂੰ ਲਾਈਵ ਪਰਫਾਰਮੈਂਸ ਦੇਵੇਗੀ। ਇਹ ਲਾਈਵ ਪਰਫਾਰਮੈਂਸ ਸ਼ਾਮ 7 ਵਜੇ ਸ਼ੁਰੂ ਹੋਵੇਗਾ।

ਆਪਣੇ ਦਮਦਾਰ ਰੈਪ ਅਤੇ ਹਾਈ-ਐਨਰਜੀ ਬੀਟਸ ਲਈ ਮਸ਼ਹੂਰ ਰਫ਼ਤਾਰ ਦਾ 17 ਅਕਤੂਬਰ ਨੂੰ ਮਿਊਜ਼ਿਕਲ ਕੰਸਰਟ ਹੋਵੇਗਾ। ਨੈੱਟਵਰਕ ਦੇ 2026 ਦੇ ਐਲਾਨ ਤੋਂ ਬਾਅਦ ਹੀ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਨਾਲ ਹੀ 18 ਅਕਤੂਬਰ ਨੂੰ ਸ਼ਾਮ 6 ਤੋਂ 7 ਵਜੇ ਤੱਕ ਮਸ਼ਹੂਰ ਪੰਜਾਬੀ ਗਾਇਕ ਬੀਪੀ ਸਿੰਘ ਅਤੇ ਸ਼ਾਮ 7 ਤੋਂ 8 ਵਜੇ ਤੱਕ ਸੰਗੀਤਕਾਰ ਸ਼੍ਰੇਯਸ ਧਰਮਾਧਿਕਾਰੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਸ਼੍ਰੇਯਸ ਧਰਮਾਧਿਕਾਰੀ ਨੇ ਬਲਾਕਬਸਟਰ ਫ਼ਿਲਮ ਹਨੁਮਾਨ ਅੰਸ਼ ਦੇ ਟਾਈਟਲ ਟ੍ਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ। ਰਾਤ 8 ਤੋਂ 10 ਵਜੇ ਤੱਕ ਡੀਜੇ ਸ਼ਿਵਲ ਆਪਣੇ ਸੰਗੀਤ ਨਾਲ ਸਮਾਗਮ ਵਿੱਚ ਰੰਗ ਬੰਨ੍ਹਣਗੇ। 19 ਅਕਤੂਬਰ (ਸੋਮਵਾਰ) ਨੂੰ ਸ਼ਾਮ 6 ਤੋਂ 7 ਵਜੇ ਤੱਕ ਨਿਜ਼ਾਮੀ ਬ੍ਰਦਰਜ਼, ਸ਼ਾਮ 7 ਤੋਂ 8 ਵਜੇ ਤੱਕ ਸੌਰਭ ਸ਼ੌਰੀ ਅਤੇ ਰਾਤ 8 ਤੋਂ 10 ਵਜੇ ਤੱਕ ਡੀਜੇ ਵੇਰੋਨਿਕਾ ਦੀਆਂ ਰੰਗਾਰੰਗ ਪੇਸ਼ਕਾਰੀਆਂ ਹੋਣਗੀਆਂ।

ਫੈਸਟੀਵਲ ਦੇ ਆਖ਼ਰੀ ਦਿਨ, 20 ਅਕਤੂਬਰ (ਮੰਗਲਵਾਰ) ਨੂੰ ਸ਼ਾਮ 6 ਤੋਂ 7 ਵਜੇ ਤੱਕ ਗਾਇਕਾ ਫਲਿਤਾ, ਸ਼ਾਮ 7 ਤੋਂ 8 ਵਜੇ ਤੱਕ ਮਹਫ਼ਿਲ-ਏ-ਖ਼ਾਸ ਅਤੇ ਰਾਤ 8 ਤੋਂ 10 ਵਜੇ ਤੱਕ ਡੀਜੇ ਨਿਤੀਸ਼ ਗੁਲਿਆਨੀ ਦਾ ਪ੍ਰੋਗਰਾਮ ਹੋਵੇਗਾ।

ਇਸ ਸਮਾਗਮ ਦੀਆਂ ਟਿਕਟਾਂ ਰਾਹੀਂ ਉਪਲਬਧ ਹਨ। ਜੇਕਰ ਤੁਸੀਂ ਅਜੇ ਤੱਕ ਟਿਕਟਾਂ ਬੁੱਕ ਨਹੀਂ ਕਰਵਾਈਆਂ ਹਨ, ਤਾਂ ਜਲਦੀ ਬੁੱਕ ਕਰਵਾ ਲਓ।

ਦੇਸ਼📍 ਪੰਜਾਬ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਵੀਡਨ ਦੌਰੇ ਦੌਰਾਨ 4000 ਕਰੋੜ ਰੁਪਏ ਦੇ ਐਲ.ਓ.ਆਈ. ’ਤੇ ਦਸਤਖ਼ਤ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਵੀਡਨ ਦੇ ਇਤਿਹਾਸਕ ਦੌਰੇ ਦੌਰਾਨ ਸੂਬਾ ਸਰਕਾਰ ਅਤੇ ਸਵੀਡਿਸ਼ ਕੰਪਨੀਆਂ ਵਿਚਕਾਰ ਕੁੱਲ 4000 ਕਰੋੜ ਰੁਪਏ ਦੇ ਲੈਟਰ ਆਫ਼ ਇੰਟੈਂਟ (ਐਲ.ਓ.ਆਈ.) ’ਤੇ ਦਸਤਖ਼ਤ ਕੀਤੇ ਗਏ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਵੀਡਨ ਦੌਰੇ ਦੌਰਾਨ 4000 ਕਰੋੜ ਰੁਪਏ ਦੇ ਐਲ.ਓ.ਆਈ. ’ਤੇ ਦਸਤਖ਼ਤ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਵੀਡਨ ਦੇ ਇਤਿਹਾਸਕ ਦੌਰੇ ਦੌਰਾਨ ਸੂਬਾ ਸਰਕਾਰ ਅਤੇ ਸਵੀਡਿਸ਼ ਕੰਪਨੀਆਂ ਵਿਚਕਾਰ ਕੁੱਲ 4000 ਕਰੋੜ ਰੁਪਏ ਦੇ ਲੈਟਰ ਆਫ਼ ਇੰਟੈਂਟ (ਐਲ.ਓ.ਆਈ.) ’ਤੇ ਦਸਤਖ਼ਤ ਕੀਤੇ ਗਏ। ਇਸ ਮਹੱਤਵਪੂਰਨ ਦੌਰੇ ਨੇ ਹਰਿਆਣਾ ਅਤੇ ਸਵੀਡਨ ਵਿਚਕਾਰ ਵਪਾਰ, ਨਿਵੇਸ਼, ਆਰਥਿਕ ਸਹਿਯੋਗ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਹਨ। ਇਸ ਮੌਕੇ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਨਾਲ ਮੌਜੂਦ ਰਹੇ।

ਦੌਰੇ ਦੌਰਾਨ ਗੁਰੂਗ੍ਰਾਮ ਅਤੇ ਸਟਾਕਹੋਮ ਸ਼ਹਿਰਾਂ ਵਿਚਕਾਰ ਸਿਟੀ-ਟੂ-ਸਿਟੀ ਸਹਿਯੋਗ ਸਮਝੌਤਾ ਹੋਇਆ। ਦੋਵੇਂ ਸ਼ਹਿਰ ਤਕਨੀਕੀ ਨਵੀਨਤਾ, ਸਮਾਰਟ ਸਿਟੀ ਹੱਲ, ਟਿਕਾਊ ਸ਼ਹਿਰੀ ਵਿਕਾਸ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ। ਇਹ ਸਹਿਯੋਗ ਦੋਵਾਂ ਸ਼ਹਿਰਾਂ ਵਿਚਕਾਰ ਲੰਬੇ ਸਮੇਂ ਦੀ ਭਾਈਵਾਲੀ ਨੂੰ ਮਜ਼ਬੂਤ ਕਰੇਗਾ।

ਸਸ਼ਕਤ ਭਾਰਤ-ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਅਨੁਸਾਰ ਹਰਿਆਣਾ ਸਰਕਾਰ ਨੇ 3000 ਕਰੋੜ ਰੁਪਏ ਦੇ ਇੱਕ ਵੱਡੇ ਐਲਓਆਈ ’ਤੇ ਦਸਤਖ਼ਤ ਕੀਤੇ। ਇਸ ਤੋਂ ਇਲਾਵਾ ਰਿਟੇਲ ਸੈਕਟਰ ਅਤੇ ਵੇਅਰਹਾਊਸਿੰਗ ਸੈਕਟਰ ਵਿੱਚ 1000 ਕਰੋੜ ਰੁਪਏ ਦੇ ਐਲਓਆਈ ’ਤੇ ਵੀ ਸਹਿਮਤੀ ਬਣੀ। ਇਨ੍ਹਾਂ ਸਮਝੌਤਿਆਂ ਨਾਲ ਸੂਬੇ ਵਿੱਚ ਆਧੁਨਿਕ ਵੇਅਰਹਾਊਸਿੰਗ ਬੁਨਿਆਦੀ ਢਾਂਚੇ, ਰਿਟੇਲ ਚੇਨਾਂ ਦੇ ਵਿਸਥਾਰ ਅਤੇ ਲੌਜਿਸਟਿਕਸ ਖੇਤਰ ਵਿੱਚ ਨਵੇਂ ਨਿਵੇਸ਼ ਆਉਣ ਦੀ ਉਮੀਦ ਹੈ।

ਹਰਿਆਣਾ ਅਤੇ ਸਵੀਡਨ ਵਿਚਕਾਰ ਵਪਾਰ ਵਧਾਉਣ ਅਤੇ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵੀ ਮਹੱਤਵਪੂਰਨ ਸਮਝੌਤਾ ਹੋਇਆ। ਸਵੀਡਿਸ਼ ਕੰਪਨੀਆਂ ਨੇ ਹਰਿਆਣਾ ਦੇ ਹੁਨਰਮੰਦ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਸੂਬੇ ਦੇ ਨੌਜਵਾਨਾਂ ਲਈ ਅੰਤਰਰਾਸ਼ਟਰੀ ਪੱਧਰ ਦੇ ਹੁਨਰ ਵਿਕਾਸ, ਸਿਖਲਾਈ ਅਤੇ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਦੌਰਾ ਹਰਿਆਣਾ ਨੂੰ ਵਿਸ਼ਵ ਪੱਧਰ ’ਤੇ ਨਿਵੇਸ਼ ਦੇ ਨਕਸ਼ੇ ’ਤੇ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸਵੀਡਨ ਦੀ ਉੱਨਤ ਤਕਨਾਲੋਜੀ, ਨਵੀਨਤਾ ਅਤੇ ਟਿਕਾਊ ਵਿਕਾਸ ਦੇ ਮਾਡਲ ਨੂੰ ਹਰਿਆਣਾ ਦੀ ਗਤੀਸ਼ੀਲ ਅਰਥਵਿਵਸਥਾ ਅਤੇ ਨੌਜਵਾਨ ਸ਼ਕਤੀ ਨਾਲ ਜੋੜ ਕੇ ਸੂਬੇ ਨੂੰ ਆਤਮਨਿਰਭਰ ਭਾਰਤ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।

ਇਹ ਸਮਝੌਤੇ ਹਰਿਆਣਾ ਵਿੱਚ ਰੁਜ਼ਗਾਰ ਸਿਰਜਣ, ਉਦਯੋਗਿਕ ਵਿਕਾਸ, ਨਿਰਯਾਤ ਵਿੱਚ ਵਾਧੇ ਅਤੇ ਸ਼ਹਿਰੀ ਆਧੁਨਿਕੀਕਰਨ ਨੂੰ ਨਵੀਂ ਗਤੀ ਪ੍ਰਦਾਨ ਕਰਨਗੇ। ਸੂਬਾ ਸਰਕਾਰ ਇਨ੍ਹਾਂ ਨਿਵੇਸ਼ਾਂ ਨੂੰ ਜਲਦ ਤੋਂ ਜਲਦ ਅਮਲੀ ਰੂਪ ਦੇਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਏਗੀ।

ਦੇਸ਼📍 ਪੰਜਾਬ

ਰਾਜਨਾਥ ਸਿੰਘ ਬੋਲੇ- ਬੰਗਲਾਦੇਸ਼ ਦੀ ਤਰਜ਼ ‘ਤੇ ਸੱਤਾ ਬਦਲਣਾ ਚਾਹੁੰਦੀ ਹੈ ਕਾਂਗਰਸ

ਰਾਜਨਾਥ ਸਿੰਘ ਨੇ ਲਖਨਊ ਵਿੱਚ ਆਰੋਪ ਲਗਾਇਆ ਕਿ ਚੋਣ ਕਮਿਸ਼ਨ ਖ਼ਿਲਾਫ਼ ਵਿਰੋਧੀ ਧਿਰ ਦੇ ਅੰਦੋਲਨ ਰਾਹੀਂ ਬੰਗਲਾਦੇਸ਼ ਦੀ ਤਰਜ਼ 'ਤੇ ਸੱਤਾ ਬਦਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਰਾਜਨਾਥ ਸਿੰਘ ਨੇ ਲਖਨਊ ਵਿੱਚ ਆਰੋਪ ਲਗਾਇਆ ਕਿ ਚੋਣ ਕਮਿਸ਼ਨ ਖ਼ਿਲਾਫ਼ ਵਿਰੋਧੀ ਧਿਰ ਦੇ ਅੰਦੋਲਨ ਰਾਹੀਂ ਬੰਗਲਾਦੇਸ਼ ਦੀ ਤਰਜ਼ 'ਤੇ ਸੱਤਾ ਬਦਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਆਰੋਪ ਵੀ ਲਗਾਇਆ।

ਚੋਣ ਕਮਿਸ਼ਨ ‘ਤੇ ਵਿਰੋਧੀ ਧਿਰ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਰਮਿਆਨ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਭਰ ਵਿੱਚ ਪ੍ਰੈੱਸ ਕਾਨਫਰੰਸਾਂ ਕਰ ਰਹੀ ਹੈ। ਲਖਨਊ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੰਗਲਾਦੇਸ਼ ਦੀ ਤਰਜ਼ ‘ਤੇ ਸੱਤਾ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਅੰਦੋਲਨ ਹੋ ਰਿਹਾ ਹੈ, ਉਹ ਦੇਸ਼ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਨਹੀਂ ਹੈ, ਸਗੋਂ ਦੇਸ਼ ਵਿੱਚ ਸੱਤਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੱਤਾ ਹਾਸਲ ਕਰਨ ਦੀ ਸਾਜ਼ਿਸ਼ ਹੈ। ਸਰਕਾਰ ਨੂੰ ਖੁੱਲ੍ਹੇਆਮ ਡੇਗਣ ਦੀ ਗੱਲ ਕੀਤੀ ਜਾ ਰਹੀ ਹੈ।

ਭਾਜਪਾ ਦੇ ਸੂਬਾ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਿਆਸੀ ਸਹਿਯੋਗੀ ਨੌਜਵਾਨਾਂ ਦੀ ਊਰਜਾ ਨੂੰ ਦੇਸ਼ ਨਿਰਮਾਣ ਵਿੱਚ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਸਿਆਸੀ ਟਕਰਾਅ ਅਤੇ ਅਰਾਜਕਤਾ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਆਰੋਪ ਲਗਾਇਆ ਕਿ ਰਿਜੀਮ ਚੇਂਜ ਵਰਗੇ ਸ਼ਬਦਾਂ ਦੀ ਵਰਤੋਂ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਰੋਧੀ ਧਿਰ ਦੀ ਲੜਾਈ ਚੋਣ ਸੁਧਾਰਾਂ, ਜਾਂ ਗਿਆਨੇਸ਼ ਕੁਮਾਰ ਲਈ ਨਹੀਂ ਹੈ, ਸਗੋਂ ਅਰਾਜਕਤਾ ਪੈਦਾ ਕਰਕੇ ਸੱਤਾ ਹਾਸਲ ਕਰਨ ਲਈ ਹੈ।

ਕਾਂਗਰਸ ਨੇ ਲੋਕ ਸਭਾ ਵਿੱਚ ਉਦੋਂ ਤੋਂ ਸਰਕਾਰ ਨਹੀਂ ਬਣਾਈ, ਜਦੋਂ ਵੋਟਰ ਆਈਡੀ ਕਾਰਡ ਆਇਆ ਸੀ। ਕਾਂਗਰਸ ਕਹਿੰਦੀ ਹੈ ਕਿ ਉਸ ਦੀਆਂ ਵੋਟਾਂ ਚੋਰੀ ਹੋ ਗਈਆਂ, ਜਦਕਿ ਉੱਤਰ ਪ੍ਰਦੇਸ਼ ਵਿੱਚ ਉਸ ਨੂੰ ਆਖ਼ਰੀ ਵਾਰ 1995 ਵਿੱਚ ਜਿੱਤ ਮਿਲੀ ਸੀ। ਉਸ ਸਮੇਂ ਭਾਜਪਾ ਸਿਰਫ਼ ਦੋ ਸੀਟਾਂ ਵਾਲੀ ਪਾਰਟੀ ਸੀ। ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਜਵਾਬ ਦੇਣ ਕਿ ਇਹ ਵੋਟਾਂ ਦੀ ਚੋਰੀ ਸੀ ਜਾਂ ਕੰਮ ਦੀ ਚੋਰੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਵੋਟ ਚੋਰੀ ਨੂੰ ਹਾਈਡ੍ਰੋਜਨ ਬੰਬ ਦੱਸ ਕੇ ਪੂਰੇ ਦੇਸ਼ ਵਿੱਚ ਰੌਲਾ ਪਾਇਆ ਸੀ, ਪਰ ਉਨ੍ਹਾਂ ਦਾ ਕਥਿਤ ਹਾਈਡ੍ਰੋਜਨ ਬੰਬ ਦੀਵਾਲੀ ਦਾ ਪਟਾਕਾ ਵੀ ਸਾਬਤ ਨਹੀਂ ਹੋਇਆ।

ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਪੰਕਜ ਚੌਧਰੀ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਵੀ ਮੌਜੂਦ ਸਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਕਈ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਨੇ ਆਰੋਪ ਲਗਾਇਆ ਕਿ ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਨਾਥ ਸਿੰਘ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਿਜੀਮ ਚੇਂਜ ਵਰਗੇ ਸ਼ਬਦਾਂ ਦੀ ਵਰਤੋਂ ਆਪਣੇ ਆਪ ਵਿੱਚ ਗੰਭੀਰ ਮਾਮਲਾ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਮੁਤਾਬਕ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਰੋਧੀ ਧਿਰ ਦੀ ਲੜਾਈ ਚੋਣ ਸੁਧਾਰਾਂ ਜਾਂ ਐਸਆਈਆਰ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਆਰੋਪ ਲਗਾਇਆ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਨੌਜਵਾਨਾਂ ਨੂੰ ਅਰਾਜਕਤਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਝੂਠੇ ਗੁੱਸੇ ਰਾਹੀਂ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਰੋਕਿਆ ਨਹੀਂ ਜਾ ਸਕਦਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੌਲਿਟਿਕਸ ਆਫ਼ ਡਿਸਰਪਸ਼ਨ ਕਰਨ ਦੀ ਬਜਾਏ ਆਪਣੀ ਸਿਆਸੀ ਭੂਮਿਕਾ ਬਾਰੇ ਆਤਮ-ਮੰਥਨ ਕਰਨਾ ਚਾਹੀਦਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਅਤੇ ਅਸਹਿਮਤੀ ਲਈ ਥਾਂ ਹੈ, ਪਰ ਇਸ ਦੇ ਨਾਂ ‘ਤੇ ਅਰਾਜਕਤਾ ਫੈਲਾਉਣ ਜਾਂ ਸੰਵਿਧਾਨਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਕੋਲ ਲੋਕਤੰਤਰ ਵਿੱਚ ਅਰਾਜਕਤਾ ਫੈਲਾਉਣ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਲਾਇਸੈਂਸ ਨਹੀਂ ਹੈ।

ਰਾਜਨਾਥ ਸਿੰਘ ਨੇ ਕਾਂਗਰਸ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਪਾਰਟੀ ‘ਤੇ ਤਿੰਨ ਨਾ-ਮੁਆਫ਼ ਕੀਤੇ ਜਾ ਸਕਣ ਵਾਲੇ ਅਪਰਾਧ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਕਿਹਾ ਕਿ ਪਹਿਲਾ ਅਪਰਾਧ 1975 ਵਿੱਚ ਐਮਰਜੈਂਸੀ ਲਾਗੂ ਕਰਨਾ ਸੀ, ਜਦੋਂ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਤੰਤਰ ਨੂੰ ਸਲਾਖਾਂ ਪਿੱਛੇ ਕੈਦ ਕਰ ਦਿੱਤਾ ਸੀ। ਦੂਜਾ ਦੋਸ਼ ਉਨ੍ਹਾਂ ਨੇ 1984 ਵਿੱਚ ਸਿੱਖ ਭਾਈਚਾਰੇ ਵਿਰੁੱਧ ਹੋਈ ਹਿੰਸਾ ਨੂੰ ਲੈ ਕੇ ਲਗਾਇਆ। ਰਾਜਨਾਥ ਸਿੰਘ ਨੇ ਇਸ ਨੂੰ ਸਿੱਖ ਭੈਣਾਂ-ਭਰਾਵਾਂ ਦਾ ਕਤਲੇਆਮ ਦੱਸਦਿਆਂ ਕਾਂਗਰਸ ‘ਤੇ ਹਿੰਸਾ ਨੂੰ ਸਰਪ੍ਰਸਤੀ ਦੇਣ ਦਾ ਆਰੋਪ ਲਗਾਇਆ।

ਤੀਜੇ ਮਾਮਲੇ ਵਿੱਚ ਉਨ੍ਹਾਂ ਨੇ 1990 ਵਿੱਚ ਅਯੁੱਧਿਆ ਵਿੱਚ ਕਾਰ ਸੇਵਕਾਂ ‘ਤੇ ਗੋਲੀ ਚਲਾਏ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਆਰੋਪ ਲਗਾਇਆ ਕਿ ਕਾਰ ਸੇਵਕਾਂ ‘ਤੇ ਗੋਲੀ ਚਲਾਉਣ ਵਾਲਿਆਂ ਨੂੰ ਸਰਪ੍ਰਸਤੀ ਦੇ ਕੇ ਸਰਕਾਰ ਨੇ ਉਨ੍ਹਾਂ ਨੂੰ ਬਚਾਉਣ ਦਾ ਕੰਮ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਮੁਤਾਬਕ, ਹੁਣ ਕਾਂਗਰਸ ਸੰਵਿਧਾਨ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਕੇ ਚੌਥਾ ਅਪਰਾਧ ਕਰ ਰਹੀ ਹੈ। ਉਨ੍ਹਾਂ ਨੇ ਇੰਦਰਾ ਗਾਂਧੀ ਦੇ ਸ਼ਾਸਨਕਾਲ ਦੌਰਾਨ ਲਗਾਈ ਗਈ ਐਮਰਜੈਂਸੀ ਦਾ ਵੀ ਜ਼ਿਕਰ ਕੀਤਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਪਹਿਲਾਂ ਚੋਣਾਂ ਦੌਰਾਨ ਜੇਕਰ ਕਿਸੇ ਉਮੀਦਵਾਰ ਦੀ ਮੌਤ ਹੋ ਜਾਂਦੀ ਸੀ, ਤਾਂ ਉਸ ਸੀਟ ‘ਤੇ ਚੋਣ ਮੁਲਤਵੀ ਕਰ ਦਿੱਤੀ ਜਾਂਦੀ ਸੀ। ਇੱਕ ਸੀਟ ਲਈ ਪੂਰੀ ਚੋਣ ਮੁਲਤਵੀ ਕਰਨ ਦਾ ਕੋਈ ਨਿਯਮ ਨਹੀਂ ਹੈ। ਰਾਜੀਵ ਗਾਂਧੀ ਦੀ ਹੱਤਿਆ ਦੇਸ਼ ਲਈ ਇੱਕ ਦੁਖਦਾਈ ਘਟਨਾ ਸੀ, ਪਰ ਜਦੋਂ ਅੱਜ ਕਾਂਗਰਸ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਸਵਾਲ ਚੁੱਕ ਰਹੀ ਹੈ, ਤਾਂ ਮੈਂ ਪੁੱਛਦਾ ਹਾਂ ਕਿ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਸੀ, ਜਦਕਿ ਅਮੇਠੀ ਵਿੱਚ ਚੋਣ ਹੋ ਚੁੱਕੀ ਸੀ।

ਦੇਸ਼📍 ਪੰਜਾਬ

ਟੀਚਾ ਹਾਸਲ ਕਰਨ ਲਈ ਮੈਦਾਨ ’ਚ ਉਤਰਨਾ ਜ਼ਰੂਰੀ, ਜਿੱਤ-ਹਾਰ ਤੋਂ ਨਿਰਾਸ਼ ਨਾ ਹੋਣ ਖਿਡਾਰੀ : ਰਾਓ ਨਰਬੀਰ ਸਿੰਘ

ਚੰਡੀਗੜ੍ਹ: ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜੀਵਨ ਵਿੱਚ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਮੈਦਾਨ ਵਿੱਚ ਉਤਰਨਾ ਜ਼ਰੂਰੀ ਹੈ, ਭਾਵੇਂ ਉਹ ਖੇਡ ਦਾ ਮੈਦਾਨ ਹੋਵੇ ਜਾਂ ਸੰਘਰਸ਼ ਦਾ।
ਟੀਚਾ ਹਾਸਲ ਕਰਨ ਲਈ ਮੈਦਾਨ ’ਚ ਉਤਰਨਾ ਜ਼ਰੂਰੀ, ਜਿੱਤ-ਹਾਰ ਤੋਂ ਨਿਰਾਸ਼ ਨਾ ਹੋਣ ਖਿਡਾਰੀ : ਰਾਓ ਨਰਬੀਰ ਸਿੰਘ

ਚੰਡੀਗੜ੍ਹ: ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜੀਵਨ ਵਿੱਚ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਮੈਦਾਨ ਵਿੱਚ ਉਤਰਨਾ ਜ਼ਰੂਰੀ ਹੈ, ਭਾਵੇਂ ਉਹ ਖੇਡ ਦਾ ਮੈਦਾਨ ਹੋਵੇ ਜਾਂ ਸੰਘਰਸ਼ ਦਾ। ਸਫਲਤਾ ਦੇ ਰਾਹ ’ਤੇ ਚੱਲਣ ਲਈ ਯਤਨ ਕਰਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਹਿਲੀ ਸ਼ਰਤ ਹੈ। ਜਿੱਤਣ ਵਾਲਿਆਂ ਨੂੰ ਵਧਾਈਆਂ ਮਿਲਦੀਆਂ ਹਨ, ਪਰ ਕਿਸੇ ਕਾਰਨ ਟੀਚਾ ਹਾਸਲ ਨਾ ਕਰ ਸਕਣ ਵਾਲਿਆਂ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਯਤਨ ਅੱਗੇ ਵਧਣ ਦਾ ਨਵਾਂ ਮੌਕਾ ਦਿੰਦਾ ਹੈ।

ਕੈਬਨਿਟ ਮੰਤਰੀ ਅੱਜ ਗੁਰੂਗ੍ਰਾਮ ਵਿੱਚ ਸਮਾਲ ਸਾਈਡ ਹਰਿਆਣਾ ਫੁੱਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਰਾਓ ਮਹਾਬੀਰ ਸਿੰਘ ਮੈਮੋਰੀਅਲ ਸਮਾਲ ਸਾਈਡ ਇਨਵੀਟੇਸ਼ਨਲ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਇਹ ਮੁਕਾਬਲਾ ਪ੍ਰਾਈਮ ਸਕਾਲਰਜ਼ ਇੰਟਰਨੈਸ਼ਨਲ ਸਕੂਲ ਵਿੱਚ 16 ਤੋਂ 18 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਅੰਡਰ-14 ਅਤੇ ਅੰਡਰ-17 ਉਮਰ ਵਰਗ ਦੇ ਲੜਕੇ ਖਿਡਾਰੀ ਹਿੱਸਾ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਹਰਿਆਣਾ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ ਦੋ ਪ੍ਰਤੀਸ਼ਤ ਹੈ, ਪਰ ਜਦੋਂ ਖੇਡਾਂ ਦੀ ਗੱਲ ਆਉਂਦੀ ਹੈ ਤਾਂ ਸੂਬੇ ਦੇ ਖਿਡਾਰੀ ਕਾਮਨਵੈਲਥ ਖੇਡਾਂ, ਏਸ਼ਿਆਈ ਖੇਡਾਂ, ਪੈਰਾਲੰਪਿਕ ਅਤੇ ਓਲੰਪਿਕ ਵਰਗੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਕਾਰਨ ਹਰਿਆਣਾ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ।

ਉਦਯੋਗ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਭਾਰਤ ਨੂੰ ਕਿਸ ਦਿਸ਼ਾ ਅਤੇ ਦਸ਼ਾ ਵਿੱਚ ਅੱਗੇ ਲੈ ਕੇ ਜਾਣਾ ਹੈ, ਇਹ ਅੱਜ ਦੀ ਨੌਜਵਾਨ ਪੀੜ੍ਹੀ ਤੈਅ ਕਰੇਗੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਲ 2047 ਤੱਕ, ਭਾਵ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ, ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦਾ ਅਰਥ ਸਿਰਫ਼ ਆਰਥਿਕ ਵਿਕਾਸ ਜਾਂ ਅਰਥਵਿਵਸਥਾ ਦੇ ਆਕਾਰ ਵਿੱਚ ਵਾਧਾ ਕਰਨਾ ਨਹੀਂ ਹੈ, ਸਗੋਂ ਖੇਡਾਂ, ਸਿਹਤ, ਵਾਤਾਵਰਣ ਦੀ ਸੰਭਾਲ, ਸਮਾਜਿਕ ਵਿਹਾਰ, ਵਿਗਿਆਨ ਅਤੇ ਤਕਨਾਲੋਜੀ ਸਮੇਤ ਹਰ ਖੇਤਰ ਵਿੱਚ ਤਰੱਕੀ ਕਰਨਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਨੌਜਵਾਨ ਪੀੜ੍ਹੀ ਨੂੰ ਆਪਣੀ ਪ੍ਰਤਿਭਾ ਅਤੇ ਊਰਜਾ ਦੀ ਸਕਾਰਾਤਮਕ ਵਰਤੋਂ ਕਰਨੀ ਹੋਵੇਗੀ। ਸਾਡੇ ਪੁਰਖਿਆਂ ਨੇ ਭਾਰਤ ਦੇ ਵਿਸ਼ਵਗੁਰੂ ਹੋਣ ਦੀ ਮਾਣਮੱਤੀ ਪਰੰਪਰਾ ਬਾਰੇ ਦੱਸਿਆ ਹੈ। ਦੇਸ਼ ਨੂੰ ਮੁੜ ਇਸ ਸਥਾਨ ’ਤੇ ਪਹੁੰਚਾਉਣ ਲਈ ਸਿੱਖਿਆ, ਨਵੀਨਤਾ, ਤਕਨੀਕੀ ਵਿਕਾਸ ਅਤੇ ਹਰ ਖੇਤਰ ਵਿੱਚ ਉੱਤਮਤਾ ਹਾਸਲ ਕਰਨਾ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਦੇ ਨਾਲ-ਨਾਲ ਸਿੱਖਿਆ, ਹੁਨਰ ਵਿਕਾਸ ਅਤੇ ਤਕਨੀਕੀ ਖੇਤਰ ਵਿੱਚ ਵੀ ਅੱਗੇ ਵਧਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।

ਦੇਸ਼📍 ਪੰਜਾਬ

ਤਿਰੰਗਾ ਮਾਰਚ ਤੋਂ ਪਹਿਲਾਂ ਹਿਰਾਸਤ ਵਿੱਚ ਅਭਿਜੀਤ ਦੀਪਕੇ, ਕਨਾਟ ਪਲੇਸ ਜਾਣ ਦੀ ਕਰ ਰਹੇ ਸਨ ਕੋਸ਼ਿਸ਼

"ਲਹਿਰਾ ਦੋ ਤਿਰੰਗਾ" ਮਾਰਚ ਤੋਂ ਪਹਿਲਾਂ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸਤੋਂ ਪਹਿਲਾਂ ਦਿਪਕੇ ਨੂੰ ਤਿਰੰਗਾ ਮਾਰਚ ਨਹੀਂ ਕੱਢਣ ਦੀ ਗੁਜਾਰਿਸ਼ ਕੀਤੀ ਸੀ।
ਤਿਰੰਗਾ ਮਾਰਚ ਤੋਂ ਪਹਿਲਾਂ ਹਿਰਾਸਤ ਵਿੱਚ ਅਭਿਜੀਤ ਦੀਪਕੇ, ਕਨਾਟ ਪਲੇਸ ਜਾਣ ਦੀ ਕਰ ਰਹੇ ਸਨ ਕੋਸ਼ਿਸ਼

"ਲਹਿਰਾ ਦੋ ਤਿਰੰਗਾ" ਮਾਰਚ ਤੋਂ ਪਹਿਲਾਂ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸਤੋਂ ਪਹਿਲਾਂ ਦਿਪਕੇ ਨੂੰ ਤਿਰੰਗਾ ਮਾਰਚ ਨਹੀਂ ਕੱਢਣ ਦੀ ਗੁਜਾਰਿਸ਼ ਕੀਤੀ ਸੀ।

ਕਾਕਰੋਚ ਜਨਤਾ ਪਾਰਟੀ ਦੇ ਪ੍ਰਸਤਾਵਿਤ ਤਿਰੰਗਾ ਮਾਰਚ ਤੋਂ ਪਹਿਲਾਂ ਅਭਿਜੀਤ ਦਿਪਕੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਦਿੱਲੀ ਪੁਲਿਸ ਦੇ ਅਨੁਸਾਰ, ਉਹ ਕਨਾਟ ਪਲੇਸ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਦਿੱਲੀ ਪੁਲਿਸ ਨੇ ਪਹਿਲਾਂ ਵੀ ਅਭਿਜੀਤ ਦੀਪਕੇ ਨੂੰ ਤਿਰੰਗਾ ਮਾਰਚ ਵਿੱਚ ਹਿੱਸਾ ਨਾ ਲੈਣ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਅੱਜ ਦੀਪਕੇ ਦੇ ਦਿੱਲੀ ਵਾਲੇ ਘਰ ‘ਤੇ ਵੀ ਜਾ ਕੇ ਬਿਨਾਂ ਇਜਾਜ਼ਤ ਮਾਰਚ ਨਹੀਂ ਕੱਢਣ ਨੂੰ ਲੈ ਕੇ ਨੋਟਿਸ ਦਿੱਤਾ ਸੀ।

ਦਿੱਲੀ ਪੁਲਿਸ ਦੀ ਇੱਕ ਟੀਮ ਦੀਪਕੇ ਦੇ ਝੰਡੇਵਾਲਾਨ ਸਥਿਤ ਘਰ ਪਹੁੰਚੀ, ਇਹ ਘਰ ਉਨ੍ਹਾਂ ਦੇ ਦੋਸਤ ਦਾ ਹੈ। ਇਸ ਦੌਰਾਨ, ਸੀਜੇਪੀ ਦੇ ਤਿਰੰਗਾ ਮਾਰਚ ਦੀ ਨੂੰ ਲੈ ਕੇ ਕਨਾਟ ਪਲੇਸ ਵਿੱਚ ਸੈਂਟਰਲ ਪਾਰਕ ਦੇ ਨੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਦਿੱਲੀ ਪੁਲਿਸ ਲੋਕਾਂ ਨੂੰ ਸੈਂਟਰਲ ਪਾਰਕ ਵਿੱਚ ਨਾ ਜਾਣ ਦੀ ਅਪੀਲ ਕਰ ਰਹੀ ਹੈ, ਕਿਉਂਕਿ ਉੱਥੇ ਧਾਰਾ 163 ਲਾਗੂ ਹੈ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ, ‘ਲਹਿਰਾ ਦੋ ਤਿਰੰਗਾ’ ਮਾਰਚ ਨਾ ਕੱਢਣ ਨੂੰ ਲੈ ਕੇ ਨੋਟਿਸ ਦੇਣ 15 ਤੋਂ 20 ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸੈਂਟਰਲ ਪਾਰਕ ਦੇ ਆਲੇ-ਦੁਆਲੇ ਦੀ ਧਾਰਾ 163 ਲਾਗੂ ਹੈ।

ਸੀਜੇਪੀ ਮੈਂਬਰ ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਨੂੰ ਤਿਰੰਗਾ ਲਹਿਰਾਉਣ ਦੀ ਵਜ੍ਹਾ ਨਾਲ ਜੇਲ੍ਹ ਭੇਜਿਆ ਗਿਆ ਸੀ, ਦੀਪਕ ਨੇ ਸ਼ੁੱਕਰਵਾਰ ਸ਼ਾਮ ਨੂੰ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ “ਫਲਾਈ ਦ ਟ੍ਰਾਈਕਲਰ” ਮਾਰਚ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਮਾਰਚ ਨੂੰ ਦੇਖਦਿਆਂ ਨਵੀਂ ਦਿੱਲੀ ਨਗਰ ਪ੍ਰੀਸ਼ਦ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੋ ਦਿਨਾਂ ਲਈ ਪਾਰਕ ਨੂੰ ਜਨਤਾ ਲਈ ਬੰਦ ਕਰ ਦਿੱਤਾ ਹੈ, ਅਤੇ ਉੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਇਸ ਦੌਰਾਨ, “ਲਹਿਰਾ ਦੋ ਤਿਰੰਗਾ” ਨੂੰ ਦੇਖਦੇ ਹਏ, ਨਵੀਂ ਦਿੱਲੀ ਖੇਤਰ ਵਿੱਚ 6,000 ਤੋਂ ਵੱਧ ਦਿੱਲੀ ਪੁਲਿਸ ਕਰਮਚਾਰੀ, ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 220 ਕੰਪਨੀਆਂ, ਅਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕਨਾਟ ਪਲੇਸ ਅਤੇ ਰਾਜੀਵ ਚੌਕ ਦੇ ਨਾਲ-ਨਾਲ ਸੈਂਟਰਲ ਪਾਰਕ, ​​ਜੰਤਰ-ਮੰਤਰ, ਪਾਲਿਕਾ ਬਾਜ਼ਾਰ, ਨੇੜਲੇ ਮੈਟਰੋ ਸਟੇਸ਼ਨਾਂ ਅਤੇ ਲੁਟੀਅਨਜ਼ ਦਿੱਲੀ ਦੇ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਸ਼ਾਮ 5 ਵਜੇ ਹੋਣ ਵਾਲੇ ਤਿਰੰਗਾ ਮਾਰਚ ਦੌਰਾਨ ਕਾਨੂੰਨ ਵਿਵਸਥਾ ਨੂੰ ਰੋਕਣ ਲਈ ਹੋਰ ਜ਼ਿਲ੍ਹਿਆਂ ਤੋਂ ਵਾਧੂ ਪੁਲਿਸ ਬਲ ਮੰਗਵਾਏ ਗਏ ਹਨ। ਦਿੱਲੀ ਪੁਲਿਸ ਨੇ ਕਨਾਟ ਪਲੇਸ, ਪਟੇਲ ਚੌਕ, ਆਈਟੀਓ ਅਤੇ ਸੰਸਦ ਮਾਰਗ ਸਮੇਤ ਕਈ ਥਾਵਾਂ ‘ਤੇ ਬੈਰੀਕੇਡ ਵੀ ਲਗਾਏ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਖੇਤਰ ਵਿੱਚ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰਨ ਲਈ ਦੂਜੇ ਜ਼ਿਲ੍ਹਿਆਂ ਤੋਂ 5,000 ਤੋਂ ਵੱਧ ਵਾਧੂ ਕਰਮਚਾਰੀਆਂ ਨੂੰ ਰਿਜ਼ਰਵ ਵਿੱਚ ਰੱਖਿਆ ਗਿਆ ਹੈ।

ਨਵੀਂ ਦਿੱਲੀ ਵਿੱਚ ਦੀਆਂ 220 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਆਲੇ ਦੁਆਲੇ ਦੇ ਜ਼ਿਲ੍ਹਿਆਂ, ਸਰਹੱਦੀ ਖੇਤਰਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੀ ਵੀ ਨਿਗਰਾਨੀ ਕਰਨਗੀਆਂ। ਇੱਕ ਕੰਪਨੀ ਵਿੱਚ ਲਗਭਗ 100 ਕਰਮਚਾਰੀ ਹੁੰਦੇ ਹਨ। ਦਿਨ ਭਰ ਵਿੱਚ 3 ਸ਼ਿਫਟਾਂ ਹੋਣਗੀਆਂ, ਹਰੇਕ ਸ਼ਿਫਟ ਵਿੱਚ 30 ਕੰਪਨੀਆਂ ਤਾਇਨਾਤ ਹੋਣਗੀਆਂ। ਜੇਕਰ ਰਾਤ ਨੂੰ ਭੀੜ ਵਧਦੀ ਹੈ, ਤਾਂ ਹੋਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।

ਦੇਸ਼📍 ਪੰਜਾਬ

ਭਾਰਤ ਤੋਂ ਮਹਿੰਗੇ ਮੋਬਾਈਲ ਚੋਰੀ ਕਰ ਨੇਪਾਲ ’ਚ ਵੇਚਦੇ ਸਨ, ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼

ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ’ਚ ਰੇਸ਼ਮੀ ਇਲੈਕਟ੍ਰਾਨਿਕਸ ਦੁਕਾਨ ਤੋਂ 52 ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਭਾਰਤ ਤੋਂ ਮਹਿੰਗੇ ਮੋਬਾਈਲ ਚੋਰੀ ਕਰ ਨੇਪਾਲ ’ਚ ਵੇਚਦੇ ਸਨ, ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼

ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ’ਚ ਰੇਸ਼ਮੀ ਇਲੈਕਟ੍ਰਾਨਿਕਸ ਦੁਕਾਨ ਤੋਂ 52 ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਬਿਹਾਰ ਦੇ ਤਿੰਨ ਮੁਲਜ਼ਮਾਂ ਨੂੰ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਚੋਰੀ ਦੇ 21 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

ਜਾਗਰਣ ਸੰਵਾਦਦਾਤਾ, ਚਾਈਬਾਸਾ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ਸਥਿਤ ਰੇਸ਼ਮੀ ਇਲੈਕਟ੍ਰਾਨਿਕਸ ਦੁਕਾਨ ਦਾ ਸ਼ਟਰ ਚੁੱਕ ਕੇ 52 ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ’ਚ ਬਿਹਾਰ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਚੋਰੀ ਦੇ 21 ਮੋਬਾਈਲ ਫੋਨ ਬਰਾਮਦ ਹੋਏ ਹਨ।

ਸਹਾਇਕ ਪੁਲਿਸ ਕਪਤਾਨ ਤੇ ਚੱਕਰਧਰਪੁਰ ਦੇ ਉਪਮੰਡਲ ਪੁਲਿਸ ਅਧਿਕਾਰੀ ਡਾ. ਸਈਅਦ ਮੁਸਤਫ਼ਾ ਹਾਸ਼ਮੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਨੇਪਾਲ ਤੋਂ ਕਾਬੂ ਕੀਤਾ ਗਿਆ ਹੈ। ਇਹ ਗਿਰੋਹ ਦੁਕਾਨਾਂ ਦੇ ਸ਼ਟਰ ਕੱਟ ਕੇ ਜਾਂ ਚੁੱਕ ਕੇ ਚੋਰੀ ਕਰਨ ਲਈ ਬਦਨਾਮ ਹੈ। ਇਹ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਤੇ ਗੁਜਰਾਤ ਸਮੇਤ ਕਈ ਸੂਬਿਆਂ ’ਚ ਸਰਗਰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ 5 ਅਕਤੂਬਰ 2026 ਨੂੰ ਚੱਕਰਧਰਪੁਰ ਥਾਣਾ ਖੇਤਰ ’ਚ ਸਥਿਤ ਰੇਸ਼ਮੀ ਇਲੈਕਟ੍ਰਾਨਿਕਸ ਦੁਕਾਨ ਦਾ ਸ਼ਟਰ ਚੁੱਕ ਕੇ ਅਣਪਛਾਤੇ ਚੋਰ ਵੱਖ-ਵੱਖ ਕੰਪਨੀਆਂ ਦੇ ਕੁੱਲ 52 ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਚੱਕਰਧਰਪੁਰ ਥਾਣੇ ’ਚ ਕੇਸ ਨੰਬਰ 111/2026 ਤਹਿਤ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ), 2023 ਦੀਆਂ ਧਾਰਾਵਾਂ 303(2)/305(ਏ) ਅਧੀਨ ਐੱਫਆਈਆਰ ਦਰਜ ਕੀਤੀ ਗਈ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੱਛਮੀ ਸਿੰਘਭੂਮ ਦੇ ਪੁਲਿਸ ਕਪਤਾਨ ਅਮਿਤ ਰੇਣੂ ਦੇ ਨਿਰਦੇਸ਼ਾਂ ’ਤੇ ਸਹਾਇਕ ਪੁਲਿਸ ਕਪਤਾਨ ਤੇ ਚੱਕਰਧਰਪੁਰ ਦੇ ਉਪਮੰਡਲ ਪੁਲਿਸ ਅਧਿਕਾਰੀ ਡਾ. ਸਈਅਦ ਮੁਸਤਫ਼ਾ ਹਾਸ਼ਮੀ ਤੇ ਥਾਣਾ ਇੰਚਾਰਜ ਦੀ ਅਗਵਾਈ ਹੇਠ ਵੱਖ-ਵੱਖ ਛਾਪੇਮਾਰੀ ਟੀਮਾਂ ਬਣਾਈਆਂ ਗਈਆਂ। ਪੁਲਿਸ ਟੀਮਾਂ ਨੇ ਵਿਗਿਆਨਕ ਢੰਗ ਨਾਲ ਜਾਂਚ ਕਰਦਿਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਇਸ ਮਾਮਲੇ ’ਚ ਪੰਜ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ, ਜਿਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਿੰਨਾਂ ਨੂੰ ਬਿਹਾਰ ਨਾਲ ਲੱਗਦੀ ਭਾਰਤ-ਨੇਪਾਲ ਸਰਹੱਦ ਤੋਂ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਘੋੜਾਸਹਨ ਵਾਸੀ ਨਿਤੇਸ਼ ਪਟੇਲ, ਪੂਰਬੀ ਚੰਪਾਰਨ ਜ਼ਿਲ੍ਹੇ ਦੇ ਰਕਸੌਲ ਵਾਸੀ ਜਿਤੇਂਦਰ ਸਾਹ ਉਰਫ਼ ਚੋਨਾ ਤੇ ਸੁਪੌਲ ਜ਼ਿਲ੍ਹੇ ਦੇ ਰਾਘੋਪੁਰ ਵਾਸੀ ਗੋਵਿੰਦ ਚੌਧਰੀ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਤਿੰਨਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ।

ਪੁਲਿਸ ਸੂਤਰਾਂ ਅਨੁਸਾਰ, ਗਿਰੋਹ ਦੇ ਮੈਂਬਰ ਮਹਿੰਗੇ ਮੋਬਾਈਲ ਫੋਨ ਤੇ ਕੀਮਤੀ ਘੜੀਆਂ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਨੇਪਾਲ ’ਚ ਵੇਚ ਦਿੰਦੇ ਸਨ। ਚੋਰੀ ਕੀਤੇ ਮੋਬਾਈਲ ਫੋਨਾਂ ’ਚ ਨੇਪਾਲ ਦੇ ਸਿਮ ਕਾਰਡ ਚਲਾਏ ਜਾਣ ਕਾਰਨ ਪੁਲਿਸ ਨੂੰ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰਨ ’ਚ ਮੁਸ਼ਕਲ ਆਉਂਦੀ ਸੀ। ਗਿਰੋਹ ਦੇ ਮੈਂਬਰ ਵੱਖ-ਵੱਖ ਸੂਬਿਆਂ ’ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਕਾਰਨ ਉਨ੍ਹਾਂ ਦੀ ਪਛਾਣ ਕਰਨ ਤੇ ਗ੍ਰਿਫ਼ਤਾਰ ਕਰਨ ’ਚ ਪੁਲਿਸ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੁਲਿਸ ਨੂੰ ਇਸ ਮਾਮਲੇ ’ਚ ਮੋਤੀਹਾਰੀ ਜ਼ਿਲ੍ਹੇ ਦੇ ਘੋੜਾਸਹਨ ਵਾਸੀ ਸ਼ੇਰਾਜ ਤੇ ਆਠਮੋਹਨ ਵਾਸੀ ਸੰਜੇ ਸਾਹਨੀ ਦੀ ਸ਼ਮੂਲੀਅਤ ਬਾਰੇ ਵੀ ਪਤਾ ਲੱਗਿਆ ਹੈ। ਦੋਵਾਂ ਦੀ ਗ੍ਰਿਫ਼ਤਾਰੀ ਤੇ ਚੋਰੀ ਹੋਏ ਬਾਕੀ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਛਾਪੇਮਾਰੀ ਜਾਰੀ ਹੈ। ਘਟਨਾ ਵਾਲੀ ਥਾਂ ਤੋਂ ਵਿਗਿਆਨਕ ਸਬੂਤ ਇਕੱਠੇ ਕਰਨ ਲਈ ਸੀਆਈਡੀ ਦੀ ਫਿੰਗਰਪ੍ਰਿੰਟ ਮਾਹਿਰ ਟੀਮ ਨੂੰ ਵੀ ਬੁਲਾਇਆ ਗਿਆ ਸੀ। ਛਾਪੇਮਾਰੀ ਟੀਮ ’ਚ ਪੁਲਿਸ ਉਪ ਕਪਤਾਨ (ਸਿਖਲਾਈ ਅਧੀਨ) ਅਮਿਤ ਕੁਮਾਰ, ਪੁਲਿਸ ਸਬ-ਇੰਸਪੈਕਟਰ ਰਮੇਸ਼ ਗਿਰੀ, ਰਣਜੀਤ ਉਰਾਂਵ, ਪੀਏਐੱਨ ਸੁਨੀਲ ਕੁਮਾਰ ਪਾਂਡੇ ਤੇ ਸਿਖਲਾਈ ਅਧੀਨ ਪੁਲਿਸ ਸਬ-ਇੰਸਪੈਕਟਰ ਰਾਜ ਕਿਸ਼ੋਰ ਤਿਵਾੜੀ ਸ਼ਾਮਲ ਸਨ।

ਦੇਸ਼📍 ਪੰਜਾਬ

ਅਮਿਤ ਕਸ਼ਯਪ ਕਤਲ ਕਾਂਡ ’ਚ ਪਤਨੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ

ਅਮਿਤ ਕਸ਼ਯਪ ਕਤਲ ਕਾਂਡ: ਅਦਾਲਤ ਨੇ ਮੇਰਠ ਦੇ ਬਹਸੂਮਾ ਇਲਾਕੇ ’ਚ ਹੋਏ ਅਮਿਤ ਕਸ਼ਯਪ ਕਤਲ ਕਾਂਡ ’ਚ ਉਸ ਦੀ ਪਤਨੀ ਰਵਿਤਾ ਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਅਮਿਤ ਕਸ਼ਯਪ ਕਤਲ ਕਾਂਡ ’ਚ ਪਤਨੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ

ਅਮਿਤ ਕਸ਼ਯਪ ਕਤਲ ਕਾਂਡ: ਅਦਾਲਤ ਨੇ ਮੇਰਠ ਦੇ ਬਹਸੂਮਾ ਇਲਾਕੇ ’ਚ ਹੋਏ ਅਮਿਤ ਕਸ਼ਯਪ ਕਤਲ ਕਾਂਡ ’ਚ ਉਸ ਦੀ ਪਤਨੀ ਰਵਿਤਾ ਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਵਾਂ ਨੇ ਮਿਲ ਕੇ ਅਮਿਤ ਦਾ ਕਤਲ ਕੀਤਾ ਸੀ ਤੇ ਇਸ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ।

ਸੱਪ ਦੇ ਡੰਗਣ ਨਾਲ ਮੌਤ ਦਾ ਮਾਮਲਾ ਸਮਝੇ ਜਾ ਰਹੇ ਅਮਿਤ ਕਸ਼ਯਪ ਕਤਲ ਕਾਂਡ ’ਚ ਉਸ ਦੀ ਪਤਨੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੰਬਰ-12 ਨੇ ਦੋਵਾਂ ਨੂੰ ਕਤਲ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਕਰੀਬ ਡੇਢ ਸਾਲ ਤੱਕ ਚੱਲੀ ਸੁਣਵਾਈ ਦੌਰਾਨ 86 ਤਰੀਕਾਂ ਪਈਆਂ ਤੇ 12 ਗਵਾਹਾਂ ਦੀ ਗਵਾਹੀ ਦਰਜ ਕੀਤੀ ਗਈ।

ਇਸ ਕਤਲ ਕਾਂਡ ਦਾ ਪਰਦਾਫਾਸ਼ ਉਸ ਸਮੇਂ ਦੀ ਥਾਣਾ ਇੰਚਾਰਜ ਸਬ-ਇੰਸਪੈਕਟਰ ਇੰਦੂ ਵਰਮਾ ਵੱਲੋਂ ਪੋਸਟਮਾਰਟਮ ਕਰਵਾਉਣ ਦੇ ਫ਼ੈਸਲੇ ਕਾਰਨ ਹੋਇਆ ਸੀ। ਪਰਿਵਾਰ ਤੇ ਪਤਨੀ ਦੇ ਵਿਰੋਧ ਦੇ ਬਾਵਜੂਦ ਕਰਵਾਏ ਗਏ ਪੋਸਟਮਾਰਟਮ ’ਚ ਪੁਸ਼ਟੀ ਹੋਈ ਸੀ ਕਿ ਅਮਿਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਮੁਜ਼ੱਫਰਨਗਰ ਦੇ ਤਿਤਾਵੀ ਇਲਾਕੇ ਦੇ ਸੈਦਪੁਰ ਦੀ ਰਹਿਣ ਵਾਲੀ ਰਵਿਤਾ ਦਾ ਵਿਆਹ ਨੌਂ ਸਾਲ ਪਹਿਲਾਂ ਬਹਸੂਮਾ ਇਲਾਕੇ ਦੇ ਅਕਬਰਪੁਰ ਸਾਦਾਤ ਵਾਸੀ ਅਮਿਤ ਕਸ਼ਯਪ ਨਾਲ ਹੋਇਆ ਸੀ। ਅਮਿਤ ਟਾਈਲਾਂ ਤੇ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਅਮਿਤ ਨਾਲ ਕੰਮ ਕਰਨ ਵਾਲਾ ਅਮਰਦੀਪ ਗੁਆਂਢ ’ਚ ਰਹਿੰਦਾ ਸੀ ਤੇ ਰਵਿਤਾ ਨੂੰ ਚਾਚੀ ਕਹਿ ਕੇ ਬੁਲਾਉਂਦਾ ਸੀ। ਇਸੇ ਰਿਸ਼ਤੇ ਦੀ ਆੜ ’ਚ ਦੋਵਾਂ ਵਿਚਾਲੇ ਨੇੜਤਾ ਵਧੀ ਤੇ ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਦੇ ਪ੍ਰੇਮ ਸਬੰਧ ਬਣ ਗਏ।

12 ਅਪ੍ਰੈਲ 2025 ਨੂੰ ਅਮਿਤ ਆਪਣੀ ਪਤਨੀ ਤੇ ਬੱਚਿਆਂ ਨਾਲ ਸ਼ਾਕੰਭਰੀ ਦੇਵੀ ਦੇ ਦਰਸ਼ਨ ਕਰਨ ਗਿਆ ਸੀ। ਵਾਪਸ ਆਉਂਦੇ ਸਮੇਂ ਬਹਸੂਮਾ ਬੱਸ ਸਟੈਂਡ ’ਤੇ ਰਵਿਤਾ ਨੇ ਅਮਿਤ ਦੀ ਨਜ਼ਰ ਬਚਾ ਕੇ ਅਮਰਦੀਪ ਨਾਲ ਗੱਲ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਅਮਿਤ ਦੇ ਕਤਲ ਦੀ ਸਾਜ਼ਿਸ਼ ਰਚੀ। ਸ਼ਾਮ ਤੱਕ ਸੱਪ ਦਾ ਪ੍ਰਬੰਧ ਕਰ ਲਿਆ ਗਿਆ ਤੇ ਅਮਰਦੀਪ ਨੇ ਉਸ ਨੂੰ ਖੇਤ ’ਚ ਲੁਕਾ ਦਿੱਤਾ। ਰਾਤ ਕਰੀਬ 10 ਵਜੇ ਖਾਣਾ ਖਾਣ ਤੋਂ ਬਾਅਦ ਅਮਿਤ ਮੰਜੇ ’ਤੇ ਸੌਂ ਗਿਆ। ਇਸ ਤੋਂ ਬਾਅਦ ਅਮਰਦੀਪ ਥੈਲੇ ’ਚ ਸੱਪ ਲੈ ਕੇ ਪਹੁੰਚਿਆ। ਰਵਿਤਾ ਨੇ ਅਮਿਤ ਦੇ ਹੱਥ ਫੜ ਲਏ ਤੇ ਅਮਰਦੀਪ ਨੇ ਉਸ ਦਾ ਗਲਾ ਘੁੱਟ ਦਿੱਤਾ। ਕਤਲ ਕਰਨ ਤੋਂ ਬਾਅਦ ਦੋਵਾਂ ਨੇ ਲਾਸ਼ ਦੇ ਹੇਠਾਂ ਘੋੜਾਪਛਾੜ ਸੱਪ ਛੱਡ ਦਿੱਤਾ। ਸੱਪ ਦੀ ਪੂਛ ਅਮਿਤ ਦੀ ਕਮਰ ਹੇਠਾਂ ਦੱਬਣ ਕਾਰਨ ਉਸ ਨੇ ਪੰਜ ਵਾਰ ਡੰਗ ਮਾਰਿਆ। ਇਸ ਨਾਲ ਸਰੀਰ ’ਤੇ ਨਿਸ਼ਾਨ ਬਣ ਗਏ ਤੇ ਕਤਲ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।

13 ਅਪ੍ਰੈਲ 2025 ਦੀ ਸਵੇਰ ਰਵਿਤਾ ਨੇ ਨਾਸ਼ਤਾ ਤਿਆਰ ਕੀਤਾ ਤੇ ਆਪਣੇ ਪੁੱਤਰ ਨੂੰ ਅਮਿਤ ਕੋਲ ਭੇਜਿਆ। ਮੰਜੇ ’ਤੇ ਸੱਪ ਦੇਖ ਕੇ ਪੁੱਤਰ ਨੇ ਰੌਲਾ ਪਾ ਦਿੱਤਾ। ਪਰਿਵਾਰ ਨੇ ਮੰਨ ਲਿਆ ਕਿ ਅਮਿਤ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਲਾਸ਼ ਨੂੰ ਬੁਲੰਦਸ਼ਹਿਰ ਦੇ ਗੁਲਾਵਠੀ ਲਿਜਾ ਕੇ ਝਾੜ-ਫੂਕ ਵੀ ਕਰਵਾਈ ਗਈ। ਇਸ ਤੋਂ ਬਾਅਦ ਪਰਿਵਾਰ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਲੱਗਾ। ਇਸੇ ਦੌਰਾਨ ਉਸ ਸਮੇਂ ਦੀ ਥਾਣਾ ਇੰਚਾਰਜ ਸਬ-ਇੰਸਪੈਕਟਰ ਇੰਦੂ ਵਰਮਾ ਪੁਲਿਸ ਟੀਮ ਨਾਲ ਪਿੰਡ ਪਹੁੰਚੀ। ਪਰਿਵਾਰ ਤੇ ਰਵਿਤਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਰਹੇ ਸਨ, ਪਰ ਪੁਲਿਸ ਨੇ ਪੋਸਟਮਾਰਟਮ ਕਰਵਾਇਆ। ਤਿੰਨ ਦਿਨ ਬਾਅਦ ਆਈ ਰਿਪੋਰਟ ’ਚ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਪੁਲਿਸ ਨੇ ਰਵਿਤਾ ਤੇ ਅਮਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੰਬਰ-12 ’ਚ ਸੁਣਵਾਈ ਦੌਰਾਨ 12 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। 7 ਅਕਤੂਬਰ ਨੂੰ ਅਦਾਲਤ ਨੇ ਰਵਿਤਾ ਤੇ ਅਮਰਦੀਪ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਮਾਮਲੇ ’ਚ ਪੋਸਟਮਾਰਟਮ ਰਿਪੋਰਟ ਕਤਲ ਦਾ ਪਰਦਾਫਾਸ਼ ਕਰਨ ਵਾਲੀ ਅਹਿਮ ਕੜੀ ਸਾਬਤ ਹੋਈ।

ਦੇਸ਼📍 ਪੰਜਾਬ

ਅਭਿਜੀਤ ਦੀਪਕ ਦੇ ਘਰ ਪੁੱਜੇ ਦਿੱਲੀ ਪੁਲਿਸ ਦੇ ਮੁਲਾਜ਼ਮ

ਨਵੀਂ ਦਿੱਲੀ: ‘ਲਹਿਰਾ ਦੋ ਤਿਰੰਗਾ’ ਮਾਰਚ ਤੋਂ ਪਹਿਲਾਂ ਦਿੱਲੀ ਪੁਲਿਸ ਹਰਕਤ ਵਿੱਚ ਨਜ਼ਰ ਆਈ। ਅੱਜ ਤਿਰੰਗਾ ਮਾਰਚ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਮੁਲਾਜ਼ਮ ਅਭਿਜੀਤ ਦੀਪਕ ਦੇ ਘਰ ਪੁੱਜੇ।
ਅਭਿਜੀਤ ਦੀਪਕ ਦੇ ਘਰ ਪੁੱਜੇ ਦਿੱਲੀ ਪੁਲਿਸ ਦੇ ਮੁਲਾਜ਼ਮ

ਨਵੀਂ ਦਿੱਲੀ: ‘ਲਹਿਰਾ ਦੋ ਤਿਰੰਗਾ’ ਮਾਰਚ ਤੋਂ ਪਹਿਲਾਂ ਦਿੱਲੀ ਪੁਲਿਸ ਹਰਕਤ ਵਿੱਚ ਨਜ਼ਰ ਆਈ। ਅੱਜ ਤਿਰੰਗਾ ਮਾਰਚ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਮੁਲਾਜ਼ਮ ਅਭਿਜੀਤ ਦੀਪਕ ਦੇ ਘਰ ਪੁੱਜੇ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਪਟੀਸ਼ਨ ਵਿੱਚ ਨਵੀਂ ਦਿੱਲੀ ਨਗਰ ਕੌਂਸਲ (ਐਨ.ਡੀ.ਐਮ.ਸੀ.) ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਤਹਿਤ ਕਨਾਟ ਪਲੇਸ ਦੇ ਸੈਂਟਰਲ ਪਾਰਕ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਹ ਹੁਕਮ ‘ਕਾਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਦੇ ‘ਲਹਿਰਾ ਦੋ ਤਿਰੰਗਾ’ ਮਾਰਚ ਦੇ ਮੱਦੇਨਜ਼ਰ ਦਿੱਤਾ ਗਿਆ ਸੀ, ਜੋ ਅੱਜ ਸ਼ਾਮ ਨੂੰ ਹੋਣਾ ਹੈ।

ਚੀਫ਼ ਜਸਟਿਸ (ਸੀ.ਜੇ.ਆਈ.) ਸੂਰਿਆ ਕਾਂਤ ਅਤੇ ਜਸਟਿਸ ਜੋਮਾਲਿਆ ਬਾਗਚੀ ਦੇ ਬੈਂਚ ਨੇ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਹਰ ਕੋਈ ਸਮਝਦਾਰੀ ਨਾਲ ਕੰਮ ਕਰੇਗਾ। ਅੱਜਕੱਲ੍ਹ, ਛੋਟੇ ਦੁਕਾਨਦਾਰ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਅਸੀਂ ਜਾਣਦੇ ਹਾਂ ਕਿ ਇਸ ਨਾਲ ਪੂਰੇ ਪਰਿਵਾਰਾਂ ਨੂੰ ਕਿੰਨੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ।”

ਸਿਆਸਤ📍 ਪੰਜਾਬ

ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ; ਸਿਆਸੀ ਹਲਕਿਆ ’ਚ ਚਰਚਾ

ਪੰਜਾਬ ਵਿੱਚ ਦਿਨੋ-ਦਿਨ ਗਰਮਾ ਰਹੇ ਸਿਆਸੀ ਅਤੇ ਚੋਣ ਮਾਹੌਲ ਦੇ ਮੱਦੇਨਜ਼ਰ ਸੂਬੇ ਨਾਲ ਜੁੜੀ ਹਰ ਗਤੀਵਿਧੀ- ਚਾਹੇ ਉਹ ਰਣਨੀਤਕ ਬੈਠਕ ਹੋਵੇ ਜਾਂ ਸ਼ਿਸ਼ਟਾਚਾਰ ਮੁਲਾਕਾਤ, ਵਿਸ਼ੇਸ਼ ਅਹਿਮੀਅਤ ਰੱਖਦੀ ਹੈ।
ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ; ਸਿਆਸੀ ਹਲਕਿਆ ’ਚ ਚਰਚਾ

ਪੰਜਾਬ ਵਿੱਚ ਦਿਨੋ-ਦਿਨ ਗਰਮਾ ਰਹੇ ਸਿਆਸੀ ਅਤੇ ਚੋਣ ਮਾਹੌਲ ਦੇ ਮੱਦੇਨਜ਼ਰ ਸੂਬੇ ਨਾਲ ਜੁੜੀ ਹਰ ਗਤੀਵਿਧੀ- ਚਾਹੇ ਉਹ ਰਣਨੀਤਕ ਬੈਠਕ ਹੋਵੇ ਜਾਂ ਸ਼ਿਸ਼ਟਾਚਾਰ ਮੁਲਾਕਾਤ, ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਸੇ ਦੌਰਾਨ ਜਦੋਂ ਭਾਜਪਾ ਦੇ ਕੌਮੀ ਉਪ-ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਤਾਂ ਦਿੱਲੀ ਦੇ ਸਿਆਸੀ ਹਲਕਿਆਂ ਵਿੱਚ ਇਸ ਦੇ ਮਕਸਦ ਨੂੰ ਲੈ ਕੇ ਕਈ ਤਰ੍ਹਾਂ ਦੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ।

ਹੁਣ ਇਹ ਸਾਫ਼ ਹੋ ਗਿਆ ਹੈ ਕਿ ਮਨਪ੍ਰੀਤ ਬਾਦਲ 7 ਲੋਕ ਕਲਿਆਣ ਮਾਰਗ (ਪ੍ਰਧਾਨ ਮੰਤਰੀ ਨਿਵਾਸ) ਵਿਖੇ ਆਪਣੀ ਧੀ ਰੀਆ ਬਾਦਲ ਦੇ ਵਿਆਹ ਦਾ ਸੱਦਾ ਪੱਤਰ ਦੇਣ ਲਈ ਪਹੁੰਚੇ ਸਨ। ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਦੇ ਪੋਤੇ ਆਰ. ਕੇ. ਮਾਰਤੰਡ ਸਿੰਘ ਨਾਲ ਹੋਣ ਜਾ ਰਿਹਾ ਹੈ। ਮਾਰਤੰਡ ਸਿੰਘ, ਵਿਕਰਮਾਦਿੱਤਿਆ ਸਿੰਘ ਦੇ ਸਪੁੱਤਰ ਹਨ ਅਤੇ ਇਸ ਵਿਆਹ ਨਾਲ ਦੇਸ਼ ਦੇ ਦੋ ਪ੍ਰਮੁੱਖ ਘਰਾਣੇ ਆਪਸ ਵਿੱਚ ਜੁੜਨਗੇ।

ਇਸ ਮੁਲਾਕਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੀ ਪਤਨੀ, ਬੇਟਾ ਅਤੇ ਧੀ ਰੀਆ ਬਾਦਲ ਵੀ ਮੌਜੂਦ ਸਨ। ਵਿਆਹ ਦੇ ਵਿਸਥਾਰਤ ਸਮਾਗਮਾਂ ਦੀ ਸ਼ੁਰੂਆਤ 28 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਰਾਤ ਦੇ ਖਾਣੇ (ਡਿਨਰ) ਅਤੇ ਰਿਸੈਪਸ਼ਨ ਨਾਲ ਹੋਵੇਗੀ। ਇਸ ਤੋਂ ਬਾਅਦ 1 ਨਵੰਬਰ ਨੂੰ ਦਿੱਲੀ ਵਿੱਚ ਸੰਗੀਤ ਸਮਾਰੋਹ ਰੱਖਿਆ ਗਿਆ ਹੈ, ਜਦਕਿ ਵਿਆਹ 3 ਨਵੰਬਰ ਨੂੰ ਦਿੱਲੀ ਵਿੱਚ ਹੋਵੇਗਾ। ਅਨੰਦ ਕਾਰਜ ਦੀ ਰਸਮ 4 ਨਵੰਬਰ ਨੂੰ ਦਿੱਲੀ ਵਿਖੇ ਨਿਭਾਈ ਜਾਵੇਗੀ।

ਸਿਆਸਤ📍 ਪੰਜਾਬ

ਭਗਵੰਤ ਮਾਨ ਅਤੇ ਅਮਿਤ ਸ਼ਾਹ ਟਵੀਟੋ ਟਵੀਟ, ਮਿਹਣਿਉਂ ਮਿਹਣੀ

ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧਦੇ ਖ਼ਤਰੇ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਕਿ ਆਖ਼ਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ? ਦਿੜਬਾ ਵਿੱਚ ਇੱਕ ਪਿਤਾ ਦਾ ਦਬਾਅ ਵਿੱਚ ਜ਼ਹਿਰ ਖਾ ਲੈਣਾ ਅਤੇ ਮਾਨਸਾ ਵਿੱਚ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਹਾੜੇ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਭਗਵੰਤ ਮਾਨ ਅਤੇ ਅਮਿਤ ਸ਼ਾਹ ਟਵੀਟੋ ਟਵੀਟ, ਮਿਹਣਿਉਂ ਮਿਹਣੀ

ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧਦੇ ਖ਼ਤਰੇ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਕਿ ਆਖ਼ਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ?

ਦਿੜਬਾ ਵਿੱਚ ਇੱਕ ਪਿਤਾ ਦਾ ਦਬਾਅ ਵਿੱਚ ਜ਼ਹਿਰ ਖਾ ਲੈਣਾ ਅਤੇ ਮਾਨਸਾ ਵਿੱਚ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਹਾੜੇ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਵਿੰਦਰ ਦੇ ਪਿਤਾ ਨੇ ‘ਆਪ’ ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕ ‘ਤੇ ਗੰਭੀਰ ਦੋਸ਼ ਲਗਾਏ ਹਨ। ਗ੍ਰਹਿ ਮੰਤਰਾਲਾ ਵੀ ਇਨ੍ਹਾਂ ਦੋਵਾਂ ਘਟਨਾਵਾਂ ‘ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇਗਾ।

ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਦਿਨੋਂ-ਦਿਨ ਵਧ ਰਿਹਾ ਹੈ, ਸੰਗਠਿਤ ਅਪਰਾਧ ਦਾ ਖ਼ਤਰਾ ਵਧ ਰਿਹਾ ਹੈ ਅਤੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

ਭਗਵੰਤ ਮਾਨ ਜੀ, ਪੰਜਾਬ ਦੀ ਜਨਤਾ ਨੂੰ ਪ੍ਰਚਾਰ ਨਹੀਂ, ਜਵਾਬ, ਐਲਾਨ ਨਹੀਂ, ਨਤੀਜੇ, ਨਸ਼ੇ ਦੇ ਨੈੱਟਵਰਕ ‘ਤੇ ਨਿਰਣਾਇਕ ਪ੍ਰਹਾਰ ਅਤੇ ਅਪਰਾਧੀਆਂ ਨੂੰ ਮਿਲਣ ਵਾਲੀ ਕਿਸੇ ਵੀ ਰਾਜਨੀਤਿਕ ਸਰਪ੍ਰਸਤੀ ਦੀ ਨਿਰਪੱਖ ਜਾਂਚ ਚਾਹੀਦੀ ਹੈ।

ਮੈਂ ਅੱਜ ਪੰਜਾਬ ਦੀ ਜਨਤਾ ਦੇ ਸਾਹਮਣੇ ਆਪਣਾ ਸੰਕਲਪ ਦੁਹਰਾਉਂਦਾ ਹਾਂ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਨ ‘ਤੇ ਅਸੀਂ ਨਸ਼ਾਮੁਕਤ, ਗੈਂਗਸਟਰਮੁਕਤ ਅਤੇ ਸੁਰੱਖਿਅਤ ਪੰਜਾਬ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਾਂਗੇ।

ਸਾਡਾ ਟੀਚਾ ਸਪੱਸ਼ਟ ਹੈ – ਨਸ਼ੇ ਦੇ ਕਾਰੋਬਾਰ ‘ਤੇ ਪ੍ਰਹਾਰ, ਨੌਜਵਾਨਾਂ ਦੇ ਭਵਿੱਖ ਦੀ ਰੱਖਿਆ, ਅਪਰਾਧੀਆਂ ‘ਤੇ ਸਖ਼ਤ ਕਾਰਵਾਈ ਅਤੇ ਕਾਨੂੰਨ ਦਾ ਅਜਿਹਾ ਰਾਜ, ਜਿਸ ਵਿੱਚ ਕੋਈ ਵੀ ਨਾਗਰਿਕ ਡਰ ਦੇ ਸਾਏ ਵਿੱਚ ਜਿਊਣ ਲਈ ਮਜਬੂਰ ਨਾ ਹੋਵੇ।

ਸਿਹਤ📍 ਪੰਜਾਬ

ਸਰਜਰੀ ਮਗਰੋਂ ਪੋਪ ਲਿਓ 14ਵੇਂ ਦੀ ਸਿਹਤ ’ਚ ਸੁਧਾਰ, ਟੈਸਟਾਂ ਦੇ ਨਤੀਜੇ ਆਏ ਆਮ

ਪੋਪ ਆਪਣੇ ਰੋਜ਼ਾਨਾ ਦੇ ਕੰਮ ਖ਼ੁਦ ਕਰ ਰਹੇ ਸਨ। ਛਾਤੀ ਦੇ ਐਕਸ-ਰੇ ਵਿਚ ਸਰਜਰੀ ਵਾਲੇ ਫੇਫੜੇ ਦੀ ਚੰਗੀ ਸਿਹਤਯਾਬੀ ਨਜ਼ਰ ਆਈ ਹੈ। ਕੁੱਲ ਮਿਲਾ ਕੇ, ਸਰਜਰੀ ਮਗਰੋਂ ਉਨ੍ਹਾਂ ਦੀ ਸਿਹਤਯਾਬੀ ਉਮੀਦ ਮੁਤਾਬਕ ਅੱਗੇ ਵਧ ਰਹੀ ਹੈ।
ਸਰਜਰੀ ਮਗਰੋਂ ਪੋਪ ਲਿਓ 14ਵੇਂ ਦੀ ਸਿਹਤ ’ਚ ਸੁਧਾਰ, ਟੈਸਟਾਂ ਦੇ ਨਤੀਜੇ ਆਏ ਆਮ

ਪੋਪ ਆਪਣੇ ਰੋਜ਼ਾਨਾ ਦੇ ਕੰਮ ਖ਼ੁਦ ਕਰ ਰਹੇ ਸਨ। ਛਾਤੀ ਦੇ ਐਕਸ-ਰੇ ਵਿਚ ਸਰਜਰੀ ਵਾਲੇ ਫੇਫੜੇ ਦੀ ਚੰਗੀ ਸਿਹਤਯਾਬੀ ਨਜ਼ਰ ਆਈ ਹੈ। ਕੁੱਲ ਮਿਲਾ ਕੇ, ਸਰਜਰੀ ਮਗਰੋਂ ਉਨ੍ਹਾਂ ਦੀ ਸਿਹਤਯਾਬੀ ਉਮੀਦ ਮੁਤਾਬਕ ਅੱਗੇ ਵਧ ਰਹੀ ਹੈ।

ਰੋਮ: ਫੇਫੜੇ ਵਿਚੋਂ ਕੈਂਸਰ ਵਾਲੀ ਗੰਢ ਕੱਢਣ ਲਈ ਹੋਈ ਸਰਜਰੀ ਮਗਰੋਂ ਪੋਪ ਲਿਓ 14ਵੇਂ ਦੀ ਸਿਹਤਯਾਬੀ ਉਮੀਦ ਮੁਤਾਬਕ ਹੋ ਰਹੀ ਹੈ। ਡਾਕਟਰਾਂ ਅਤੇ ਵੈਟੀਕਨ ਮੁਤਾਬਕ, ਉਨ੍ਹਾਂ ਨੇ ਹਸਪਤਾਲ ਤੋਂ ਹੀ ਆਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਪੋਪ ਦੇ ਨਿੱਜੀ ਡਾਕਟਰ ਲੁਈਗੀ ਕਾਰਬੋਨੇ ਅਤੇ ਜੇਮੇਲੀ ਹਸਪਤਾਲ ਦੇ ਛਾਤੀ ਦੀ ਸਰਜਰੀ ਵਿਭਾਗ ਦੇ ਮੁਖੀ ਡਾ. ਸਤੇਫਾਨੋ ਮਾਰਗਾਰੀਤੋਰਾ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਕੀਤੇ ਗਏ ਟੈਸਟਾਂ ਦੇ ਨਤੀਜੇ ਆਮ ਰਹੇ ਹਨ। ਪੋਪ ਆਪਣੇ ਰੋਜ਼ਾਨਾ ਦੇ ਕੰਮ ਖ਼ੁਦ ਕਰ ਰਹੇ ਸਨ। ਛਾਤੀ ਦੇ ਐਕਸ-ਰੇ ਵਿਚ ਸਰਜਰੀ ਵਾਲੇ ਫੇਫੜੇ ਦੀ ਚੰਗੀ ਸਿਹਤਯਾਬੀ ਨਜ਼ਰ ਆਈ ਹੈ। ਕੁੱਲ ਮਿਲਾ ਕੇ, ਸਰਜਰੀ ਮਗਰੋਂ ਉਨ੍ਹਾਂ ਦੀ ਸਿਹਤਯਾਬੀ ਉਮੀਦ ਮੁਤਾਬਕ ਅੱਗੇ ਵਧ ਰਹੀ ਹੈ।

71 ਸਾਲਾ ਪੋਪ ਲਿਓ ਦੇ ਸੱਜੇ ਫੇਫੜੇ ਦਾ ਹੇਠਲਾ ਹਿੱਸਾ ਮੰਗਲਵਾਰ ਨੂੰ ਕੱਢਿਆ ਗਿਆ ਸੀ। ਸਰਜਰੀ ਦੌਰਾਨ ਪੁਸ਼ਟੀ ਹੋਈ ਕਿ ਉਨ੍ਹਾਂ ਨੂੰ ਐਡੇਨੋਕਾਰਸਿਨੋਮਾ ਹੈ, ਜੋ ਫੇਫੜਿਆਂ ਦੇ ਕੈਂਸਰ ਦੀ ਸਭ ਤੋਂ ਆਮ ਕਿਸਮ ਹੈ। ਪੋਪ ਦੇ 20 ਅਕਤੂਬਰ ਤੱਕ ਹਸਪਤਾਲ ਵਿਚ ਰਹਿਣ ਦੀ ਸੰਭਾਵਨਾ ਹੈ।

ਸਿੱਖਿਆ📍 ਪੰਜਾਬ

ਅਮਰੀਕਾ ਦੇ ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ

ਅਮਰੀਕਾ ਦੇ ਓਰੇਗਨ ਦੇ ਬੈਂਡ ਵਿੱਚ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ ਹੋਈ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ।

ਅਮਰੀਕਾ ਦੇ ਓਰੇਗਨ ਦੇ ਬੈਂਡ ਵਿੱਚ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ ਹੋਈ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਐਫਬੀਆਈ ਜਾਂਚ ਵਿੱਚ ਮਦਦ ਕਰ ਰਹੀ ਹੈ।

ਅਮਰੀਕਾ ਦੇ ਓਰੇਗਨ ਦੇ ਬੇਂਡ ਸ਼ਹਿਰ ਵਿੱਚ ਇੱਕ ਸਕੂਲ ਵਿੱਚ ਗੋਲੀਬਾਰੀ ਕੀਤੀ ਗਈ। ਸੀਐਨਐਨ ਦੀ ਰਿਪੋਰਟ ਹੈ ਕਿ ਇਸ ਘਟਨਾ ਵਿੱਚ ਤਿੰਨ ਬੱਚਿਆਂ ਸਮੇਤ ਪੰਜ ਲੋਕ ਮਾਰੇ ਗਏ। ਹਾਲਾਂਕਿ, ਇਸ ਦੌਰਾਨ ਹਮਲਾਵਰ ਵੀ ਮਾਰਿਆ ਗਿਆ। ਇਹ ਘਟਨਾ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਵਾਪਰੀ, ਜਿਸ ਵਿੱਚ ਕਿੰਡਰਗਾਰਟਨ ਤੋਂ ਪੰਜਵੀਂ ਜਮਾਤ ਤੱਕ ਦੇ ਬੱਚੇ ਪੜ੍ਹਦੇ ਹਨ। ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਕੂਲ ਨੂੰ ਬੰਦ ਕਰ ਦਿੱਤਾ ਗਿਆ।

ਸੀਐਨਐਨ ਦੀ ਰਿਪੋਰਟ ਹੈ ਕਿ ਸ਼ੱਕੀ ਹਮਲਾਵਰ ਇੱਕ 16 ਸਾਲ ਦਾ ਲੜਕਾ ਸੀ। ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਇਹ ਸਾਫ ਨਹੀਂ ਹੋਇਆ ਹੈ ਕਿ ਸ਼ੱਕੀ ਨੂੰ ਕਿਸਨੇ ਗੋਲੀ ਮਾਰੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਨੇੜੇ ਦੇ ਕਿਸੇ ਨੇ ਉਸਨੂੰ ਰੋਕਿਆ ਹੋਵੇ। ਪੁਲਿਸ ਨੂੰ ਸ਼ੁਰੂ ਵਿੱਚ ਇੱਕ ਕਾਰ 'ਤੇ ਗੋਲੀਆਂ ਚਲਾਉਣ ਦੀਆਂ ਰਿਪੋਰਟਾਂ ਮਿਲੀਆਂ ਸਨ।

ਅਮਰੀਕੀ ਖੁਫੀਆ ਏਜੰਸੀ, ਐਫਬੀਆਈ, ਸਥਾਨਕ ਪੁਲਿਸ ਦੀ ਵੀ ਸਹਾਇਤਾ ਕਰ ਰਹੀ ਹੈ। ਐਫਬੀਆਈ ਦੇ ਡਾਇਰੈਕਟਰ ਕਸ਼ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਏਜੰਸੀ ਦੀ ਟੀਮ ਘਟਨਾ ਵਾਲੀ ਜਗ੍ਹਾ 'ਤੇ ਹੈ ਅਤੇ ਜਾਂਚ ਲਈ ਜ਼ਰੂਰੀ ਸਰੋਤ ਉਪਲਬਧ ਕਰਵਾਏ ਜਾਣਗੇ। ਬੈਂਡ-ਲਾ ਪਾਈਨ ਸਕੂਲਜ਼ ਦੇ ਸੁਪਰਡੈਂਟ ਸਟੀਵਨ ਕੁੱਕ ਨੇ ਕਿਹਾ ਕਿ ਸਕੂਲ ਦੇ ਲੋਕ ਇਸ ਘਟਨਾ ਨਾਲ ਗਹਿਰੇ ਸਦਮੇ ਵਿੱਚ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹੈ।

ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਲਗਭਗ 450 ਵਿਦਿਆਰਥੀ ਅਤੇ ਲਗਭਗ 40 ਸਟਾਫ ਮੈਂਬਰ ਹਨ। ਬੱਚੇ ਆਮ ਤੌਰ 'ਤੇ 5 ਤੋਂ 11 ਸਾਲ ਦੀ ਉਮਰ ਦੇ ਵਿਚਕਾਰ ਸਕੂਲ ਜਾਂਦੇ ਹਨ। ਇਸ ਘਟਨਾ ਨੇ ਪੂਰੇ ਖੇਤਰ ਵਿੱਚ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ।

ਅਮਰੀਕਾ ਵਿੱਚ ਗਨ ਕਲਚਰ ਦੀ ਵਜ੍ਹਾ ਨਾਲ ਆਏ ਦਿਨ ਹਮਲੇ ਹੁੰਦੇ ਰਹਿੰਦੇ ਹਨ। ਇਨ੍ਹਾਂ ਵਿੱਚ ਸਕੂਲਾਂ ਅਤੇ ਜਨਤਕ ਥਾਵਾਂ 'ਤੇ ਗੋਲੀਬਾਰੀ, ਘਰੇਲੂ ਹਿੰਸਾ, ਹਾਦਸੇ ਅਤੇ ਖੁਦਕੁਸ਼ੀਆਂ ਸ਼ਾਮਲ ਹਨ। ਪਿਊ ਰਿਸਰਚ ਸੈਂਟਰ ਦੀ ਇੱਕ ਰਿਪੋਰਟ ਦੇ ਅਨੁਸਾਰ, 2024 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਬੰਦੂਕ ਨਾਲ ਸਬੰਧਤ 44,447 ਮੌਤਾਂ ਹੋਈਆਂ। ਇਨ੍ਹਾਂ ਮੌਤਾਂ ਵਿੱਚੋਂ ਲਗਭਗ 62 ਪ੍ਰਤੀਸ਼ਤ ਖੁਦਕੁਸ਼ੀ ਕਾਰਨ ਅਤੇ 35 ਪ੍ਰਤੀਸ਼ਤ ਕਤਲ ਕਾਰਨ ਹੋਈਆਂ। ਬਾਕੀ ਮਾਮਲੇ ਦੁਰਘਟਨਾਵਾਂ, ਪੁਲਿਸ ਕਾਰਵਾਈ ਅਤੇ ਹੋਰ ਕਾਰਨਾਂ ਕਰਕੇ ਹੋਏ।