📰 07/10/2026

ਲੋਕ ਸਾਂਝ — ਡਿਜੀਟਲ ਅਖ਼ਬਾਰ

07/10/2026 · ਅੰਕ 1 · 45 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

BJP ਕੇਂਦਰੀ ਏਜੰਸੀਆਂ ਰਾਹੀਂ AAP ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਭਾਜਪਾ CBI ਅਤੇ ED ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਪੰਜਾਬ ਦੀ ਆਪ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।
BJP ਕੇਂਦਰੀ ਏਜੰਸੀਆਂ ਰਾਹੀਂ AAP ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਭਾਜਪਾ CBI ਅਤੇ ED ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਪੰਜਾਬ ਦੀ ਆਪ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਦਰਜ CBI ਕੇਸ ਅਤੇ ਮਾਨ ਦੇ 'ਕੈਂਪ ਆਫਿਸ' ਸਮੇਤ 8 ਥਾਵਾਂ 'ਤੇ ਹੋਏ ਛਾਪਿਆਂ ਨੂੰ 'ਸਿਆਸੀ ਬਦਲਾਖੋਰੀ' ਕਰਾਰ ਦਿੱਤਾ। ਚੀਮਾ ਨੇ ਕਿਹਾ, 'ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਮੁੱਖ ਮੰਤਰੀ ਦੇ ਕੈਂਪ ਦਫ਼ਤਰ 'ਤੇ CBI ਦਾ ਛਾਪਾ ਮਾਰਿਆ ਗਿਆ ਹੈ। ED ਅਤੇ CBI ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਰਾਹੀਂ ਪੰਜਾਬ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅਸੀਂ ਇਹ ਲੜਾਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਲੜਾਂਗੇ।' ਉਨ੍ਹਾਂ ਨੇ ਦੱਸਿਆ ਕਿ ਸੁਪਰੀਮ ਕੋਰਟ 'ਚ ਪਟੀਸ਼ਨ ਦੀ ਸੁਣਵਾਈ ਦਾ ਇੰਤਜ਼ਾਰ ਕੀਤੇ ਬਿਨਾਂ 24 ਘੰਟਿਆਂ ਦੇ ਅੰਦਰ CBI ਨੇ ਛਾਪਾ ਮਾਰ ਦਿੱਤਾ, ਜੋ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੈ। 'ਪੰਜਾਬ ਅਤੇ ਪੰਜਾਬੀ ਕਦੇ ਡਰੇ ਨਹੀਂ। ਸੂਬੇ ਦੇ 3 ਕਰੋੜ ਪੰਜਾਬੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ,' ਚੀਮਾ ਨੇ ਕਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਭਾਜਪਾ ਚੋਣਾਂ ਲੜ ਕੇ ਪੰਜਾਬ ਨਹੀਂ ਜਿੱਤ ਸਕਦੀ, ਇਸ ਲਈ ED ਅਤੇ CBI ਦੀ ਮਦਦ ਨਾਲ ਚੋਣਾਂ ਲੜਨਾ ਚਾਹੁੰਦੀ ਹੈ। 'ਪੰਜਾਬੀਆਂ ਨੇ ਮਨ ਬਣਾ ਲਿਆ ਹੈ — ਆਉਣ ਵਾਲੀਆਂ ਚੋਣਾਂ 'ਚ ਉਹ ਭਾਜਪਾ ਦੇ CBI ਛਾਪੇ ਦਾ ਜਵਾਬ ਭਗਵੰਤ ਸਿੰਘ ਮਾਨ ਨੂੰ 100 ਤੋਂ ਵੱਧ ਸੀਟਾਂ ਦੇ ਕੇ ਦੇਣਗੇ,' ਮਾਨ ਨੇ ਕਿਹਾ। ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ CBI ਨੂੰ ਚੋਣਾਂ ਲਈ ਭਾਜਪਾ ਦੀ 'ਐਡਵਾਂਸ ਪਾਰਟੀ' ਵਜੋਂ ਪੰਜਾਬ ਭੇਜਿਆ ਗਿਆ ਹੈ — 'ਇਹ ਛਾਪਾ ਤਾਕਤ ਦਾ ਨਹੀਂ, ਘਬਰਾਹਟ ਦਾ ਸਬੂਤ ਹੈ।'

ਪੰਜਾਬ📍 ਪੰਜਾਬ

ਮਜੀਠੀਆ-ਖਹਿਰਾ ਨੇ ਕੀਤਾ ਹਾਈਕੋਰਟ ਦਾ ਰੁਖ, ਐਕਸ-ਪਾਰਟੀ ਅੰਤਰਿਮ ਰੋਕ ਹਟਾਉਣ ਦੀ ਮੰਗ, 23 ਅਕਤੂਬਰ ਨੂੰ ਅਗਲੀ ਸੁਣਵਾਈ

ਅਗਸਤ 2026 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ 'ਤੇ ਇਲਜਾਮ ਲਗਾਇਆ।
ਮਜੀਠੀਆ-ਖਹਿਰਾ ਨੇ ਕੀਤਾ ਹਾਈਕੋਰਟ ਦਾ ਰੁਖ, ਐਕਸ-ਪਾਰਟੀ ਅੰਤਰਿਮ ਰੋਕ ਹਟਾਉਣ ਦੀ ਮੰਗ, 23 ਅਕਤੂਬਰ ਨੂੰ ਅਗਲੀ ਸੁਣਵਾਈ

ਅਗਸਤ 2026 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ 'ਤੇ ਇਲਜਾਮ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਡਾ. ਗੁਰਪ੍ਰੀਤ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਤੋਂ ਕਥਿਤ ਤੌਰ 'ਤੇ 5 ਕਰੋੜ ਰੁਪਏ ਦੀ ਮੰਗ ਕੀਤੀ ਸੀ ਅਤੇ ਇੱਕ ਵਪਾਰੀ ਖਿਲਾਫ ਖਾਰਜ ਕਰਵਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ।

ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ, ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਖਿਲਾਫ ਲਗਾਈ ਗਈ ਐਕਸ-ਪਾਰਟੀ ਅੰਤਰਿਮ ਰੋਕ ਹਟਾਉਣਲਈ ਵੱਖ-ਵੱਖ ਅਰਜ਼ੀਆਂ ਦਾਇਰ ਕੀਤੀਆਂ ਹਨ।

ਇਸ ਦੇ ਨਾਲ ਹੀ, ਮਾਮਲੇ ਵਿੱਚ ਪ੍ਰਤੀਵਾਦੀ ਨੰਬਰ 2, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਨੇ ਅੰਤਰਿਮ ਸਟੇਅ ਕਾਰਨ ਹੋਏ ਨੁਕਸਾਨ ਲਈ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸਿਵਲ ਜੱਜ (ਜੂਨੀਅਰ ਡਿਵੀਜ਼ਨ) ਡਾ. ਪ੍ਰਕਸ਼ਿਤ ਦੀ ਅਦਾਲਤ ਨੇ ਤਿੰਨੋਂ ਪਟੀਸ਼ਨਾਂ ‘ਤੇ ਪਟੀਸ਼ਨਕਰਤਾਵਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਿਸ ਵਿੱਚ ਉਨ੍ਹਾਂ ਨੂੰ ਆਪਣੇ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ। ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ।

ਪ੍ਰਤੀਵਾਦੀ ਨੰਬਰ 2 ਦੀ ਦੀ ਧਾਰਾ 95(1) ਅਤੇ ਧਾਰਾ 151 ਦੇ ਤਹਿਤ ਇੱਕ ਅਰਜ਼ੀ ਦਾਇਰ ਕੀਤੀ ਹੈ। ਇਹ ਅੰਤਰਿਮ ਸਟੇਅ ਦੇ ਨਤੀਜੇ ਵਜੋਂ ਹੋਏ ਨੁਕਸਾਨ ਲਈ ₹50,000 ਦੇ ਮੁਆਵਜ਼ੇ ਦੀ ਮੰਗ ਕਰਦਾ ਹੈ।

ਆਪਣੀਆਂ ਅਰਜ਼ੀਆਂ ਵਿੱਚ ਮਜੀਠੀਆ ਅਤੇ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ ਐਕਸ-ਪਾਰਟੀ ਅੰਤਰਿਮ ਰੋਕ ਹਟਾਉਣ ਹਟਾਉਣ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾਵਾਂ ਤੋਂ ਹੁਣ ਅਦਾਲਤ ਵਿੱਚ ਇਨ੍ਹਾਂ ਅਰਜ਼ੀਆਂ ਦੇ ਜਵਾਬ ਦਾਇਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

ਪੰਜਾਬ📍 ਪੰਜਾਬ

ਗਮਾਡਾ ਨੇ ਜਤਾਇਆ ਇਤਰਾਜ਼, ਇਲੈਕਟ੍ਰਾਨਿਕ ਡਿਵਾਈਸਾਂ ਦਾ ਡਾਟਾ ਕਾਪੀ ਕਰਨ ‘ਤੇ ਸਵਾਲ

ਪਟੀਸ਼ਨ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਈਡੀ ਦੇ ਛਾਪੇ ਦੌਰਾਨ ਗਮਾਡਾ ਦੇ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਡੇਟਾ ਦੀ ਨਕਲ ਜਾਂ ਕਲੋਨਿੰਗ ਕੀਤੀ ਗਈ ਸੀ।
ਗਮਾਡਾ ਨੇ ਜਤਾਇਆ ਇਤਰਾਜ਼, ਇਲੈਕਟ੍ਰਾਨਿਕ ਡਿਵਾਈਸਾਂ ਦਾ ਡਾਟਾ ਕਾਪੀ ਕਰਨ ‘ਤੇ ਸਵਾਲ

ਪਟੀਸ਼ਨ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਈਡੀ ਦੇ ਛਾਪੇ ਦੌਰਾਨ ਗਮਾਡਾ ਦੇ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਡੇਟਾ ਦੀ ਨਕਲ ਜਾਂ ਕਲੋਨਿੰਗ ਕੀਤੀ ਗਈ ਸੀ। ਗਮਾਡਾ ਦੇ ਅਨੁਸਾਰ, ਪ੍ਰਮੁੱਖ ਸਕੱਤਰ ਸਮੇਤ ਕਈ ਸੀਨੀਅਰ ਅਧਿਕਾਰੀ ਦੋ ਰਾਤਾਂ ਤੱਕ ਦਫਤਰ ਦੇ ਅਧਾਰੇ ਵਿੱਚ ਮੌਜੂਦ ਰਹੇ।

ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਪੰਜਾਬ ਸਰਕਾਰ ਨੇ ਮੋਹਾਲੀ ਸੈਕਟਰ 62 ਵਿੱਚ ਪੁੱਡਾ ਇਮਾਰਤ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਤਲਾਸ਼ੀ ਅਤੇ ਸਰਵੇਖਣ ਅਭਿਆਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਪਟੀਸ਼ਨ ਦੀ ਸੁਣਵਾਈ ਬੁੱਧਵਾਰ ਨੂੰ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਕਰੇਗੀ।

ਮਾਮਲੇ ਨੂੰ ਤੁਰੰਤ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਗਮਾਡਾ ਵੱਲੋਂ ਦਾਇਰ ਪਟੀਸ਼ਨ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਈਡੀ ਦੀ ਕਾਰਵਾਈ 22 ਤੋਂ 24 ਸਤੰਬਰ ਦੇ ਵਿਚਕਾਰ ਲਗਭਗ 50 ਘੰਟੇ ਚੱਲੀ। ਇਸ ਸਮੇਂ ਦੌਰਾਨ, ਪੁੱਡਾ ਇਮਾਰਤ ਦੀਆਂ ਵੱਖ-ਵੱਖ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਪਟੀਸ਼ਨ ਦੇ ਅਨੁਸਾਰ, ਸਰਕਾਰੀ ਰਿਕਾਰਡ ਦੇ 30 ਤੋਂ ਵੱਧ ਬੈਗ ਵੀ ਦਫ਼ਤਰ ਵਿੱਚੋਂ ਬਾਹਰ ਕੱਢੇ ਗਏ ਸਨ।

ਪਟੀਸ਼ਨ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਅਧਿਕਾਰੀਆਂ ਨੂੰ ਕਾਨੂੰਨੀ ਅਧਿਕਾਰ ਤੋਂ ਬਿਨਾਂ ਉਨ੍ਹਾਂ ਦੇ ਦਫਤਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਗਮਾਡਾ ਅਤੇ ਪੰਜਾਬ ਸਰਕਾਰ ਨੇ ਪੂਰੀ ਕਾਰਵਾਈ ਦੇ ਕਾਨੂੰਨੀ ਅਧਿਕਾਰ ਅਤੇ ਪ੍ਰਕਿਰਿਆ ‘ਤੇ ਸਵਾਲ ਉਠਾਏ ਹਨ।

ਪਟੀਸ਼ਨ ਦੇ ਅਨੁਸਾਰ, ਈਡੀ ਦੀ ਕਾਰਵਾਈ ਤਿਰੂਪਤੀ ਇੰਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਾਂ ਨਾਲ ਜੁੜੇ ₹238 ਕਰੋੜ ਦੇ ਕਥਿਤ ਬੈਂਕ ਧੋਖਾਧੜੀ ਦੀ ਜਾਂਚ ਕਰ ਰਹੀ ਸੀਬੀਆਈ ਐਫਆਈਆਰ ਤੋਂ ਸ਼ੁਰੂ ਹੋਈ ਹੈ। ਇਲਜ਼ਾਮ ਹੈ ਕਿ ਕੰਪਨੀ ਦੇ ਫੰਡਾਂ ਨੂੰ ਨਿੱਜੀ ਲਾਭ ਲਈ ਵਰਤਿਆ ਗਿਆ ਸੀ। ਗਮਾਡਾ ਅਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਐਫਆਈਆਰ ਵਿੱਚ ਨਾ ਤਾਂ ਗਮਾਡਾ ਅਤੇ ਨਾ ਹੀ ਇਸਦਾ ਕੋਈ ਅਧਿਕਾਰੀ ਦੋਸ਼ੀ ਹੈ।

ਗਮਾਡਾ ਨੇ ਈਡੀ ਦੀ ਕਾਰਵਾਈ ਨੂੰ ਸ਼ਕਤੀ ਦੀ ਦੁਰਵਰਤੋਂ ਦੱਸਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਗਮਾਡਾ ਦੀਆਂ ਫਾਈਲਾਂ ਵਿੱਚ ਮੌਜੂਦ ਕਿਸੇ ਵੀ ਲੈਣ-ਦੇਣ ਜਾਂ ਰਿਕਾਰਡ ਦੀ ਜਾਂਚ ਲਈ ਲੋੜ ਹੁੰਦੀ ਤਾਂ ਵਿਭਾਗ ਨੂੰ ਸਬੰਧਤ ਦਸਤਾਵੇਜ਼ ਪ੍ਰਦਾਨ ਕਰਨ ਲਈ ਨੋਟਿਸ ਦਿੱਤਾ ਜਾ ਸਕਦਾ ਸੀ।

ਗਮਾਡਾ ਦਾ ਤਰਕ ਹੈ ਕਿ ਇਸ ਲਈ ਪੂਰੇ ਦਫਤਰ ਦੀ ਤਲਾਸ਼ੀ ਅਤੇ ਸਰਵੇਖਣ ਕਰਨ ਦੀ ਕੋਈ ਲੋੜ ਨਹੀਂ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦਫਤਰ ਵਿੱਚ ਤਲਾਸ਼ੀ, ਰਿਕਾਰਡ ਜ਼ਬਤ ਕਰਨਾ ਅਤੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈਣਾ ਕਾਨੂੰਨ ਦੇ ਵਿਰੁੱਧ ਹੈ।

ਪੰਜਾਬ📍 ਪੰਜਾਬ

ਪੱਲੇ ਰਹਿ ਗਈਆਂ ਨੇ ਯਾਦਾਂ

ਗੱਲ ਤਕਰੀਬਨ ਤੀਹ ਸਾਲ ਪੁਰਾਣੀ ਹੋਵੇਗੀ। ਇੱਕ ਦਿਨ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਅਚਾਨਕ ਮੇਰੀ ਮੁਲਾਕਾਤ ਪੰਜਾਬੀ ਦੇ ਉੱਘੇ ਨਾਵਲਕਾਰ ਤੇ ਕਹਾਣੀਕਾਰ ਰਾਮ ਸਰੂਪ ਅਣਖੀ ਨਾਲ ਹੋਈ।
ਪੱਲੇ ਰਹਿ ਗਈਆਂ ਨੇ ਯਾਦਾਂ

ਗੱਲ ਤਕਰੀਬਨ ਤੀਹ ਸਾਲ ਪੁਰਾਣੀ ਹੋਵੇਗੀ। ਇੱਕ ਦਿਨ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਅਚਾਨਕ ਮੇਰੀ ਮੁਲਾਕਾਤ ਪੰਜਾਬੀ ਦੇ ਉੱਘੇ ਨਾਵਲਕਾਰ ਤੇ ਕਹਾਣੀਕਾਰ ਰਾਮ ਸਰੂਪ ਅਣਖੀ ਨਾਲ ਹੋਈ।

ਮੈਂ ਵੀ ਆਪਣੀ ਸਾਈਕਲ ਦਾ ਜਿੰਦਰਾ ਖੋਲ੍ਹਣ ਮਗਰੋਂ ਕੁਝ ਚਿਰ ਉਥੇ ਹੀ ਖੜ੍ਹਾ ਰਿਹਾ ਤੇ ਅੰਦਰ ਆ ਰਹੇ ਉਸ ਸ਼ਖ਼ਸ ਦੀ ਉਡੀਕ ਕਰਨ ਲੱਗਾ। ਉਸ ਦੇ ਮੋਢੇ ’ਤੇ ਇੱਕ ਛੋਟਾ ਜਿਹਾ ਝੋਲਾ ਟੰਗਿਆ ਹੋਇਆ ਸੀ ਤੇ ਉਸ ਦੇ ਹੱਥ ਵਿੱਚ ਇੱਕ ਡਾਇਰੀ ਫੜੀ ਹੋਈ ਸੀ। ਉਸ ਨੇ ਮੇਰੇ ਕੋਲ ਆ ਕੇ ਪੁੱਛਿਆ, ‘‘ਤੁਹਾਡਾ ਇਹੀ ਪਿੰਡ ਹੈ?’’ ਮੈਂ ਸਿਰ ਹਿਲਾਉਂਦਿਆਂ ਆਖਿਆ, ‘‘ਹਾਂ ਜੀ, ਮੈਂ ਇਸੇ ਪਿੰਡ ਦਾ ਰਹਿਣ ਵਾਲਾ ਹਾਂ।’’ ਫਿਰ ਉਸ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਦੱਸਿਆ, ‘‘ਮੈਂ ਇੱਕ ਲੇਖਕ ਹਾਂ ਤੇ ਪਿੰਡ ਬਾਰੇ ਜਾਣਕਾਰੀ ਇਕੱਠੀ ਕਰਨ ਆਇਆ ਹਾਂ। ਮੇਰਾ ਨਾਮ ਰਾਮ ਸਰੂਪ ਅਣਖੀ ਹੈ।’’

ਮੈਂ ਰਾਮ ਸਰੂਪ ਅਣਖੀ ਨੂੰ ਪੜ੍ਹਿਆ ਭਾਵੇਂ ਘੱਟ ਸੀ, ਪਰ ਉਨ੍ਹਾਂ ਦੇ ਨਾਂ ਤੋਂ ਮੈਂ ਚੰਗੀ ਤਰ੍ਹਾਂ ਵਾਕਫ਼ ਸਾਂ। ਮੈਨੂੰ ਬਹੁਤ ਖੁਸ਼ੀ ਹੋਈ ਕਿ ਇਸ ਤਰ੍ਹਾਂ ਅਚਾਨਕ ਇੰਨੀ ਵੱਡੀ ਸ਼ਖ਼ਸੀਅਤ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਅਸੀਂ ਕੁਝ ਚਿਰ ਉਥੇ ਖੜ੍ਹ ਕੇ ਗੱਲਬਾਤ ਕੀਤੀ ਤੇ ਮਗਰੋਂ ਇੱਕ ਥੜ੍ਹੇ ਜਿਹੇ ’ਤੇ ਧੁੱਪੇ ਬੈਠ ਗਏ। ਉਨ੍ਹਾਂ ਮੇਰੇ ਤੋਂ ਪਿੰਡ ਬਾਰੇ, ਪਿੰਡ ਦੇ ਇਤਿਹਾਸ ਬਾਰੇ, ਪਿੰਡ ਨਾਲ ਜੁੜੀ ਕਿਸੇ ਵਿਸ਼ੇਸ਼ ਗੱਲ ਬਾਰੇ ਪੁੱਛਿਆ। ਮੈਂ ਵੀ ਜਿੰਨੀ ਕੁ ਮੈਨੂੰ ਸਾਡੇ ਪਿੰਡ ਬਾਰੇ ਜਾਣਕਾਰੀ ਸੀ, ਉਨ੍ਹਾਂ ਨੂੰ ਦੱਸ ਦਿੱਤੀ। ਉਨ੍ਹਾਂ ਮੇਰੀਆਂ ਦੱਸੀਆਂ ਕਈ ਗੱਲਾਂ ਆਪਣੀ ਡਾਇਰੀ ਵਿੱਚ ਨੋਟ ਕੀਤੀਆਂ। ਮੈਂ ਉਨ੍ਹਾਂ ਨੂੰ ਚਾਹ-ਪਾਣੀ ਲਈ ਆਪਣੇ ਘਰ ਚੱਲਣ ਦਾ ਵੀ ਸੱਦਾ ਦਿੱਤਾ, ਪਰ ਉਨ੍ਹਾਂ ਅੱਗੇ ਇੱਕ ਹੋਰ ਪਿੰਡ ਵੀ ਜਾਣਾ ਸੀ ਤੇ ਬੱਸ ਦਾ ਸਮਾਂ ਵੀ ਹੋ ਗਿਆ ਸੀ, ਸੋ ਉਹ ਗੁਰਦੁਆਰੇ ਕੋਲ ਬਣੇ ਬੱਸ ਅੱਡੇ ਵੱਲ ਚਲੇ ਗਏ।

ਜਾਣ ਤੋਂ ਪਹਿਲਾਂ ਉਨ੍ਹਾਂ ਮੈਨੂੰ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਇੱਕ ਪੁਸਤਕ ਵੀ ਦਿੱਤੀ, ਜਿਸ ਦੀ ਪੀਲੇ ਰੰਗ ਦੀ ਪੇਪਰਬੈਕ ਜਿਲਦ ਅੱਜ ਵੀ ਮੇਰੀਆਂ ਯਾਦਾਂ ਵਿੱਚ ਉੱਕਰੀ ਹੋਈ ਹੈ। ਸਾਹਿਤ ਜਗਤ ਦੀ ਉੱਘੀ ਸ਼ਖ਼ਸੀਅਤ ਨਾਲ ਹੋਈ ਉਸ ਮੁਲਾਕਾਤ ਦੀ ਯਾਦ ਨੂੰ ਮੈਂ ਸੰਭਾਲ ਕੇ ਆਪਣੇ ਘਰ ਲੈ ਗਿਆ। ਘਰ ਜਾ ਕੇ ਮੈਂ ਖੁਸ਼ੀ ਖੁਸ਼ੀ ਉਹ ਪੁਸਤਕ ਬੱਚਿਆਂ ਦੀਆਂ ਕਿਤਾਬਾਂ ਦੇ ਨਾਲ ਰੱਖ ਦਿੱਤੀ। ਸੋਚਿਆ ਸੀ ਕਿ ਵਿਹਲੇ ਸਮੇਂ ’ਚ ਪੂਰੀ ਰੀਝ ਨਾਲ ਪੜ੍ਹਾਂਗਾ। ਪਰ ਅਫ਼ਸੋਸ ਅਪਰੈਲ-ਮਈ ਦੇ ਮਹੀਨੇ ਜਦੋਂ ਬੱਚੇ ਅਗਲੀਆਂ ਕਲਾਸਾਂ ਵਿੱਚ ਹੋਏ ਤਾਂ ਘਰਦਿਆਂ ਨੇ ਉਨ੍ਹਾਂ ਦੀਆਂ ਪੁਰਾਣੀਆਂ ਕਿਤਾਬਾਂ ਦੇ ਨਾਲ ਹੀ ਉਹ ਵੱਡਮੁੱਲੀ ਸੌਗਾਤ ਵੀ ਕਬਾੜੀਏ ਨੂੰ ਵੇਚ ਦਿੱਤੀ। ਮੈਨੂੰ ਇਸ ਗੱਲ ਦਾ ਕਈ ਦਿਨਾਂ ਬਾਅਦ ਪਤਾ ਲੱਗਾ, ਜਿਸ ਦਾ ਮੈਨੂੰ ਅੱਜ ਵੀ ਬਹੁਤ ਦੁੱਖ ਹੈ।

ਉਸ ਦੀ ਪੀਲੇ ਰੰਗ ਦੀ ਜਿਲਦ ਤੇ ਅੰਦਰ ਪਹਿਲੇ ਵਰਕੇ ’ਤੇ ਲਿਖਿਆ ‘‘ਸਤਿਕਾਰ ਸਹਿਤ ਭੇਟ, ਵਲੋਂ: ਰਾਮ ਸਰੂਪ ਅਣਖੀ’’ ਅੱਜ ਵੀ ਮੇਰੇ ਦਿਲ-ਦਿਮਾਗ ’ਤੇ ਉੱਕਰਿਆ ਹੋਇਆ ਹੈ। ਇਸ ਤਰ੍ਹਾਂ ਉਹ ਵਡਮੁੱਲੀ ਸੌਗਾਤ ਮੇਰੇ ਕੋਲੋਂ ਖੁੱਸ ਗਈ, ਜਿਸ ਦਾ ਅੱਜ ਵੀ ਮੈਨੂੰ ਪਛਤਾਵਾ ਹੈ ਤੇ ਮੇਰੇ ਪੱਲੇ ਰਹਿ ਗਈਆਂ ਨੇ ਓਸ ਮਹਾਨ ਸ਼ਖ਼ਸੀਅਤ ਨਾਲ ਮੇਰੀ ਇੱਕਲੌਤੀ ਮਿਲਣੀ ਦੀਆਂ ਯਾਦਾਂ।

ਪੰਜਾਬ📍 ਪੰਜਾਬ

ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਵਕੀਲ ਨੇ ਦਿੱਤੀ ਅਦਾਲਤੀ ਕਾਰਵਾਈ ਦੀ ਜਾਣਕਾਰੀ

ਐਡਵੋਕੇਟ ਰਿਤੂਰਾਜ ਸੰਧੂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੀ ਸਿਹਤ ਕਾਫ਼ੀ ਗੰਭੀਰ ਹੈ ਤੇ ਉਹ ਹਸਪਤਾਲ 'ਚ ਦਾਖਲ ਸਨ। ਪਰਿਵਾਰ ਤੇ ਦਾਦੀ ਨਾਲ ਉਨ੍ਹਾਂ ਦੇ ਭਾਵਨਾਤਮਕ ਰਿਸ਼ਤੇ ਨੂੰ ਦੇਖਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਵਕੀਲ ਨੇ ਦਿੱਤੀ ਅਦਾਲਤੀ ਕਾਰਵਾਈ ਦੀ ਜਾਣਕਾਰੀ

ਐਡਵੋਕੇਟ ਰਿਤੂਰਾਜ ਸੰਧੂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੀ ਸਿਹਤ ਕਾਫ਼ੀ ਗੰਭੀਰ ਹੈ ਤੇ ਉਹ ਹਸਪਤਾਲ 'ਚ ਦਾਖਲ ਸਨ। ਪਰਿਵਾਰ ਤੇ ਦਾਦੀ ਨਾਲ ਉਨ੍ਹਾਂ ਦੇ ਭਾਵਨਾਤਮਕ ਰਿਸ਼ਤੇ ਨੂੰ ਦੇਖਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਵਕੀਲ ਨੇ ਕਿਹਾ ਕਿ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਤੋਂ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਤੋਂ ਦੂਰ ਹਨ ਤੇ ਉਨ੍ਹਾਂ ਦੀ ਪਰਿਵਾਰ ਨਾਲ ਸਿੱਧੀ ਮੁਲਾਕਾਤ ਜਾਂ ਗੱਲਬਾਤ ਨਹੀਂ ਹੋ ਸਕੀ।

ਅੰਮ੍ਰਿਤਸਰ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਿਤੂਰਾਜ ਸੰਧੂ ਨੇ ਅਦਾਲਤ ਵੱਲੋਂ ਮਿਲੀ ਹਾਲੀਆ ਰਾਹਤ ਤੇ ਚੱਲ ਰਹੇ ਕਾਨੂੰਨੀ ਮਾਮਲਿਆਂ ਸਬੰਧੀ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਐੱਫਆਈਆਰ ਨੰਬਰ 39 ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਪਰਿਵਾਰ ਤੇ ਬਿਮਾਰ ਦਾਦੀ ਨਾਲ ਗੱਲਬਾਤ ਕਰਨ ਲਈ ਵੀਡੀਓ ਕਾਲ ਦੀ ਇਜਾਜ਼ਤ ਦੇ ਦਿੱਤੀ ਹੈ।

ਵਕੀਲ ਸੰਧੂ ਮੁਤਾਬਕ, ਉਨ੍ਹਾਂ ਵੱਲੋਂ ਅਦਾਲਤ ‘ਚ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ, ਤਾਂ ਜੋ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ ਨਿੱਜੀ ਤੌਰ ਤੇ ਮਿਲਣ ਦੀ ਇਜਾਜ਼ਤ ਮਿਲ ਸਕੇ। ਹਾਲਾਂਕਿ ਸੁਣਵਾਈ ਦੌਰਾਨ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਇਸ ਤੋਂ ਬਾਅਦ ਅਦਾਲਤ ਨੇ ਸਥਿਤੀ ਨੂੰ ਦੇਖਦਿਆਂ ਹੁਕਮ ਦਿੱਤਾ ਕਿ ਅਗਲੇ 5 ਦਿਨਾਂ ਦੇ ਅੰਦਰ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਨਾਲ 10 ਮਿੰਟ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਕਰ ਸਕਣਗੇ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣ ਸਕਣਗੇ। ਵੀਡੀਓ ਕਾਲ ਦੀ ਤਾਰੀਖ ਤੇ ਸਮਾਂ ਹੁਣ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਤੈਅ ਕੀਤਾ ਜਾਵੇਗਾ।

ਮਾਮਲੇ ਦੀ ਕਾਨੂੰਨੀ ਸਥਿਤੀ ਬਾਰੇ ਗੱਲ ਕਰਦਿਆਂ ਐਡਵੋਕੇਟ ਰਿਤੂਰਾਜ ਸੰਧੂ ਨੇ ਦੱਸਿਆ ਕਿ ਕੇਸ ‘ਚ ਸਬੂਤਾਂ ਦੀ ਜਾਂਚ ਅਤੇ ਗਵਾਹਾਂ ਦੀ ਜਿਰਹ ਦੀ ਪ੍ਰਕਿਰਿਆ ਜਾਰੀ ਹੈ। ਆਉਣ ਵਾਲੀਆਂ ਚੋਣਾਂ ਤੇ ਸਿਆਸੀ ਸਥਿਤੀ ਨਾਲ ਜੁੜੇ ਸਵਾਲਾਂ ਤੇ ਵਕੀਲ ਸੰਧੂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਦੇ ਦਬਾਅ ਤੇ ਡਰ ਕਾਰਨ ਨਾ ਤਾਂ ਉਨ੍ਹਾਂ ਦੀ ਪਾਰਟੀ ਨੂੰ ਰਜਿਸਟਰ ਹੋਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਵਕੀਲ ਸੰਧੂ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਇਹ ਕਾਰਵਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਵੱਧ ਰਹੀ ਸਿਆਸੀ ਲੋਕਪ੍ਰਿਯਤਾ ਨੂੰ ਲੈ ਕੇ ਸਰਕਾਰ ਦੀ ਚਿੰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਨੂੰ ਸਿਆਸੀ ਤੇ ਨਿੱਜੀ ਪੱਧਰ ਤੇ ਰਾਹਤ ਨਹੀਂ ਦਿੱਤੀ ਜਾ ਰਹੀ।

ਪੰਜਾਬ📍 ਪੰਜਾਬ

ਲੱਕੀ ਪਟਿਆਲ ਗੈਂਗ ਦੇ 5 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ, ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਦੇ ਦਿੱਤੇ ਗਏ ਸਨ ਨਿਰਦੇਸ਼

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕਰਨ ਰਾਮ ਉਰਫ਼ ਅੱਲਾ ਬੰਗਾ ਸਦਰ, ਸਤਨਾਮ ਉਰਫ਼ ਸਾਬੀ ਮੇਹਟੀਆਣਾ (ਹੁਸ਼ਿਆਰਪੁਰ), ਤਰਲੋਚਨ ਬਹਿਰਾਮ (ਨਵਾਂਸ਼ਹਿਰ), ਗੁਰਦੀਪ ਸਿੰਘ ਗੜ੍ਹਪਦਾਣਾ ਤੇ ਕਰਨ ਕੁਮਾਰ ਵਾਸੀ ਫਰਾਲਾ (ਨਵਾਂਸ਼ਹਿਰ) ਵਜੋਂ ਹੋਈ ਹੈ।
ਲੱਕੀ ਪਟਿਆਲ ਗੈਂਗ ਦੇ 5 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ, ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਦੇ ਦਿੱਤੇ ਗਏ ਸਨ ਨਿਰਦੇਸ਼

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕਰਨ ਰਾਮ ਉਰਫ਼ ਅੱਲਾ ਬੰਗਾ ਸਦਰ, ਸਤਨਾਮ ਉਰਫ਼ ਸਾਬੀ ਮੇਹਟੀਆਣਾ (ਹੁਸ਼ਿਆਰਪੁਰ), ਤਰਲੋਚਨ ਬਹਿਰਾਮ (ਨਵਾਂਸ਼ਹਿਰ), ਗੁਰਦੀਪ ਸਿੰਘ ਗੜ੍ਹਪਦਾਣਾ ਤੇ ਕਰਨ ਕੁਮਾਰ ਵਾਸੀ ਫਰਾਲਾ (ਨਵਾਂਸ਼ਹਿਰ) ਵਜੋਂ ਹੋਈ ਹੈ।

ਪੰਜਾਬ ‘ਚ ਆਪ੍ਰੇਸ਼ਨ ਪ੍ਰਹਾਰ ਤਹਿਤ ਨਵਾਂਸ਼ਹਿਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਟੀਮ ਤੇ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਨੇ ਲੱਕੀ ਪਟਿਆਲ ਗੈਂਗ ਨਾਲ ਜੁੜੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ.30 ਬੋਰ ਦਾ ਇੱਕ ਪਿਸਤੌਲ,.30 ਬੋਰ ਦਾ ਇੱਕ ਵਿਦੇਸ਼ੀ ਪਿਸਤੌਲ ਸਮੇਤ 10 ਜਿੰਦਾ ਕਾਰਤੂਸ ਤੇ.32 ਬੋਰ ਦਾ ਇੱਕ ਦੇਸੀ ਪਿਸਤੌਲ ਸਮੇਤ 3 ਜਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਇੱਕ ਚੋਰੀ ਦੀ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ ਹੈ।

ਪੁਲਿਸ ਅਨੁਸਾਰ, 28 ਸਤੰਬਰ ਨੂੰ ਬੰਗਾ ਦੇ ਸਲੋਹ ਮੋੜ ਤੇ ਇੱਕ ਟੈਂਪੂ ਡਰਾਈਵਰ ਨੂੰ ਗੋਲੀ ਮਾਰਨ ਦੀ ਘਟਨਾ ‘ਚ ਗ੍ਰਿਫ਼ਤਾਰ ਕੀਤੇ ਗਏ ਕਰਨ ਤੇ ਗੁਰਦੀਪ ਸਿੰਘ ਦੀ ਭੂਮਿਕਾ ਸਾਹਮਣੇ ਆਈ ਹੈ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਲੱਕੀ ਪਟਿਆਲ ਵੱਲੋਂ ਮੁਲਜ਼ਮਾਂ ਨੂੰ ਜਲੰਧਰ ਤੇ ਚੰਡੀਗੜ੍ਹ ‘ਚ ਟਾਰਗੇਟ ਕਿਲਿੰਗ ਲਈ ਦੋ ਟਾਰਗੇਟ ਦਿੱਤੇ ਗਏ ਸਨ। ਪੁਲਿਸ ਮੁਤਾਬਕ ਮੁਲਜ਼ਮ ਤਰਨਤਾਰਨ ਦੇ ਪੱਟੀ ਇਲਾਕੇ ਤੋਂ ਹਥਿਆਰ ਲੈ ਕੇ ਆਏ ਸਨ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸਨ।

ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰਕੇ ਹਥਿਆਰਾਂ ਦੀ ਸਪਲਾਈ ਤੇ ਕਥਿਤ ਟਾਰਗੇਟ ਕਿਲਿੰਗ ਨਾਲ ਜੁੜੀਆਂ ਹੋਰ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧੀ ਥਾਣਾ ਸਦਰ ਬੰਗਾ ‘ਚ ਮੁਕੱਦਮਾ ਨੰਬਰ 135 ਤਹਿਤ ਬੀਐਨਐਸ ਦੀਆਂ ਧਾਰਾਵਾਂ 308(4), 351(2), 303(2), 48 ਤੇ ਆਰਮਜ਼ ਐਕਟ ਦੀਆਂ ਧਾਰਾਵਾਂ 25(8), 25-54-1959 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੰਜਾਬ📍 ਪੰਜਾਬ

ਟ੍ਰੇਨ ਦਾ ਇਹ ਵਾਇਰਲ ਵੀਡੀਓ ਜਿੱਤ ਰਿਹਾ ਸਾਰਿਆਂ ਦਾ ਦਿਲ, ਨੂੰ ਵੀ ਝੁਕਣਾ ਪਿਆ ਬੱਚੇ ਦੇ ਅੱਗੇ

ਦੇਖੋ ਕਿਵੇਂ ਇੱਕ ਛੋਟੇ ਬੱਚੇ ਨੇ ਕਾਰਟੂਨ ਦੇਖਣ ਲਈ ਦੇ ਹੱਥੋਂ ਟੈਬਲੇਟ ਖੋਹਣ ਦੀ ਜ਼ਿੱਦ ਕੀਤੀ। ਚੱਲਦੀ ਟ੍ਰੇਨ ਤੋਂ ਇਸ ਵਾਇਰਲ ਵੀਡੀਓ 'ਤੇ ਜਨਤਾ ਮਜ਼ੇਦਾਰ ਕੁਮੈਂਟਸ ਕਰ ਰਹੀ ਹੈ।
ਟ੍ਰੇਨ ਦਾ ਇਹ ਵਾਇਰਲ ਵੀਡੀਓ ਜਿੱਤ ਰਿਹਾ ਸਾਰਿਆਂ ਦਾ ਦਿਲ, ਨੂੰ ਵੀ ਝੁਕਣਾ ਪਿਆ ਬੱਚੇ ਦੇ ਅੱਗੇ

ਦੇਖੋ ਕਿਵੇਂ ਇੱਕ ਛੋਟੇ ਬੱਚੇ ਨੇ ਕਾਰਟੂਨ ਦੇਖਣ ਲਈ ਦੇ ਹੱਥੋਂ ਟੈਬਲੇਟ ਖੋਹਣ ਦੀ ਜ਼ਿੱਦ ਕੀਤੀ। ਚੱਲਦੀ ਟ੍ਰੇਨ ਤੋਂ ਇਸ ਵਾਇਰਲ ਵੀਡੀਓ 'ਤੇ ਜਨਤਾ ਮਜ਼ੇਦਾਰ ਕੁਮੈਂਟਸ ਕਰ ਰਹੀ ਹੈ।

ਇਸ ਵਾਇਰਲ ਵੀਡੀਓ ਵਿੱਚ, ਨੂੰ ਟੈਬਲੇਟ ‘ਤੇ ਟਿਕਟਾਂ ਚੈੱਕ ਕਰਦੇ ਦੇਖਿਆ ਜਾ ਸਕਦਾ ਹੈ ਜਦੋਂ ਕਿ ਨੇੜੇ ਬੈਠਾ ਇੱਕ ਬੱਚਾ ਉਸੇ ਟੈਬਲੇਟ ਨੂੰ ਦੇਖ ਰਿਹਾ ਹੈ। ਬੱਚਾ ਸੋਚਦਾ ਹੈ ਕਿ ਉਹ ਇਸ ‘ਤੇ ਕਾਰਟੂਨ ਜਾਂ ਰੀਲ ਦੇਖ ਸਕਦਾ ਹੈ।

ਫਿਰ ਕੀ ਸੀ, ਬੱਚੇ ਨੇ ਦੇ ਹੱਥੋਂ ਟੈਬਲੇਟ ਖੋਹਣ ਦੀ ਕੋਸ਼ਿਸ਼ ਕੀਤੀ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਸਾਹਿਬ ਪਰੇਸ਼ਾਨ ਹੋ ਗਏ ਕਿਉਂਕਿ ਟੈਬਲੇਟ ਵਿੱਚ ਸੈਂਕੜੇ ਯਾਤਰੀਆਂ ਦੀ ਮਹੱਤਵਪੂਰਨ ਜਾਣਕਾਰੀ ਸੀ। ਉਨ੍ਹਾਂ ਨੂੰ ਡਰ ਸੀ ਕਿ ਜੇ ਬੱਚੇ ਨੇ ਕੁਝ ਮਿਟਾ ਦਿੱਤਾ, ਤਾਂ ਮੁਸ਼ਕਲ ਹੋ ਜਾਵੇਗਾ। ਪਰ ਬੱਚੇ ਦੀ ਮਾਸੂਮ ਜ਼ਿੱਦ ਨੇ ਅੰਤ ਵਿੱਚ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ।

ਖਿੱਚੋਤਾਨ ਵਿੱਚ ਆਖਿਰਕਾਰ ਛੋਟੇ ਯਾਤਰੀ ਦੀ ਜਿੱਤ ਹੋਈ। ਟੈਬਲੇਟ ਮਿਲਦੇ ਹੀ ਉਹ ਸਿੱਧਾ ਆਪਣੀ ਮਾਂ ਦੀ ਸੀਟ ‘ਤੇ ਗਿਆ ਅਤੇ ਉਸ ਚੀਜ਼ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਉਹ ਚਾਹੁੰਦਾ ਸੀ। ਵੀਡੀਓ ਦੇਖ ਰਹੇ ਲੋਕ ਖੁਦ ਨੂੰ ਹੱਸਣ ਤੋਂ ਨਹੀਂ ਰੋਕ ਪਾ ਰਹੇ ਹਨ ਅਤੇ ਇਸ ਮਜ਼ੇਦਾਰ ਪਲ ਦਾ ਪੂਰਾ ਆਨੰਦ ਮਾਣ ਰਹੇ ਹਨ।

ਇਹ ਛੋਟਾ ਪੈਸੇਂਜਰ ਟਿਕਟਾਂ ਚੈੱਕ ਕਰੇਗਾ, ਪਰ ਹੈ।” ਇੱਕ ਹੋਰ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ, ਇਸ ਵਿੱਚ ਛੋਟਾ ਭੀਮ ਚੱਲੇਗਾ।” ਇੱਕ ਹੋਰ ਯੂਜਰ ਨੇ ਲਿਖਿਆ ਕਿ ਬੱਚਿਆਂ ਵਿੱਚ ਫ਼ੋਨ ਅਤੇ ਸਕ੍ਰੀਨਾਂ ਦੀ ਲਤ ਚਿੰਤਾਜਨਕ ਤਰੀਕੇ ਨਾਲ ਵੱਧ ਰਹੀ ਹੈ।

ਪੰਜਾਬ📍 ਪੰਜਾਬ

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 7 ਅਕਤੂਬਰ 2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 7 ਅਕਤੂਬਰ 2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

ਸਲੋਕ ਮਃ 3 ॥ ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥1॥ ਮਃ 3 ॥ ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥2॥ ਪਉੜੀ ॥ ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥20॥ ਪਦ ਅਰਥ: ਸਭੁ ਕੋ = ਹਰੇਕ ਜੀਵ। ਨਿਰਾਸਾ = ਆਸਾਂ ਤੋਂ ਬਚਿਆ ਹੋਇਆ। ਮਰਿ = ਮਰ ਕੇ, ਆਸਾਂ ਵਲੋਂ ਹਟ ਕੇ। ਆਸਾ ਹਥਿ = ਆਸਾ ਦੇ ਹੱਥ ਵਿਚ, ਆਸਾ ਦੇ ਵੱਸ ਵਿਚ। ਭੋੁਲਾਏ = ਇੱਥੇ ‘ਭ’ ਦੀ ਲਗ (ੋ) ਪੜ੍ਹਨੀ ਹੈ; ਇਸ ਨੂੰ ‘ਭੋਲਾਏ’ ਪੜ੍ਹਨਾ ਹੈ, ਅਸਲ ਲਫ਼ਜ਼ ‘ਭੁਲਾਇ’ ਹੈ। ਸੰਸਾਰ ਜੀਵਣੁ = ਦੁਨੀਆ ਦਾ ਜੀਊਣਾ। ਨਿਹਚਲੁ = ਨਾਹ ਨਾਸ ਹੋਣ ਵਾਲਾ। ਸਾਸਿ ਸਾਸਿ = ਹਰੇਕ ਸਾਹ ਵਿਚ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਅਗਮੁ = ਅ+ਗਮੁ, ਜਿਸ ਤਕ ਪਹੁੰਚ ਨਾਹ ਹੋ ਸਕੇ। ਅਰਥ: ਹਰੇਕ ਜੀਵ ਆਸਾਂ ਵਿਚ (ਫਸਿਆ ਪਿਆ) ਹੈ (ਭਾਵ, ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ), ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ। ਜੋ ਮਨੁੱਖ ਆਸਾਂ ਵਲੋਂ ਹਟ ਕੇ (ਪ੍ਰਭੂ ਦੇ ਸਿਮਰਨ ਵਿਚ) ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੈ। ‘ਆਸਾ’ ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ ‘ਆਸਾ’ ਤੋਂ ਨਹੀਂ ਬਚ ਸਕਦਾ। ਇਹ ਵਿਚਾਰੀ ‘ਆਸਾ’ ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ। ਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ। ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ। (ਹੇ ਭਾਈ!) ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ। ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ।

ਪੰਜਾਬ📍 ਪੰਜਾਬ

ਦਸ ਅਕਤੂਬਰ ਦੀ ਸੰਗਰੂਰ ਮਹਾਂਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ‘ਚ ਭਾਰੀ ਉਤਸ਼ਾਹ: ਖਹਿਰਾ

ਪਟਿਆਲਾ: 10 ਅਕਤੂਬਰ ਦੀ ਸੰਗਰੂਰ ਮਹਾਂਰੈਲੀ ਦੀ ਤਿਆਰੀ ਲਈ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਟੀਮ ਵੱਖ-ਵੱਖ ਜਿਲ੍ਹਿਆਂ ਦਾ ਦੌਰਾ ਕਰਨ ਤੋਂ ਬਾਅਦ ਅੱਜ ਪਟਿਆਲਾ ਵਿਖੇ ਪੁੱਜੀ ਜਿੱਥੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ, ਮਨਦੀਪ ਸਿੰਘ ਸਿੱਧੂ ਤੇ ਸੋਹਲ ਸਰਮਾ ਨੇ ਕਿਹਾ ਕਿ ਦਸ ਅਕਤੂਬਰ ਦੀ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਤੇ ਜੋਸ ਪਾਇਆ ਜਾ ਰਿਹਾ ਹੈ ਜੋ ਆਪਣੀ ਪਿਛਲੇ ਸਮੇਂ ਚ 7ਅਗਸਤ ਦੀ ਚੰਡੀਗੜ੍ਹ ਕੀਤੀ ਗਈ ਰੈਲੀ ਦੇ ਰਿਕਾਰਡ ਨੂੰ ਤੋੜਨ ਲਈ ਪੂਰੀ ਜਦੋਂ ਜਹਿਦ ਕਰ ਰਹੇ ਹਨ।

ਪਟਿਆਲਾ: 10 ਅਕਤੂਬਰ ਦੀ ਸੰਗਰੂਰ ਮਹਾਂਰੈਲੀ ਦੀ ਤਿਆਰੀ ਲਈ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਟੀਮ ਵੱਖ-ਵੱਖ ਜਿਲ੍ਹਿਆਂ ਦਾ ਦੌਰਾ ਕਰਨ ਤੋਂ ਬਾਅਦ ਅੱਜ ਪਟਿਆਲਾ ਵਿਖੇ ਪੁੱਜੀ ਜਿੱਥੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ, ਮਨਦੀਪ ਸਿੰਘ ਸਿੱਧੂ ਤੇ ਸੋਹਲ ਸਰਮਾ ਨੇ ਕਿਹਾ ਕਿ ਦਸ ਅਕਤੂਬਰ ਦੀ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਤੇ ਜੋਸ ਪਾਇਆ ਜਾ ਰਿਹਾ ਹੈ ਜੋ ਆਪਣੀ ਪਿਛਲੇ ਸਮੇਂ ਚ 7ਅਗਸਤ ਦੀ ਚੰਡੀਗੜ੍ਹ ਕੀਤੀ ਗਈ ਰੈਲੀ ਦੇ ਰਿਕਾਰਡ ਨੂੰ ਤੋੜਨ ਲਈ ਪੂਰੀ ਜਦੋਂ ਜਹਿਦ ਕਰ ਰਹੇ ਹਨ।

ਉਹਨਾਂ ਆਖਿਆ ਕਿ ਸਾਰੇ ਜਿਲ੍ਹਿਆਂ ਵਿੱਚ ਜਾਣ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਮੁਲਾਜ਼ਮਾਂ ਦੇ ਗੁੱਸੇ ਤੇ ਉਤਸ਼ਾਹ ਨੂੰ ਦੇਖ ਕੇ ਕਿ ਮੁਲਾਜ਼ਮ ਤੇ ਪੈਨਸ਼ਨਰ ਚੰਡੀਗੜ੍ਹ ਤੋਂ ਵੱਧ ਇਕੱਠ ਕਰਨਗੇ ਤੇ ਆਪਣੇ ਪਿਛਲੇ ਰਿਕਾਰਡ ਨੂੰ ਮੁਲਾਜ਼ਮ ਤੇ ਪੈਨਸ਼ਨਰ ਆਪ ਹੀ ਤੋੜਨਗੇ ਅੱਜ ਦੀ ਇਸ ਰੈਲੀ ਵਿੱਚ ਜਿਲੇ ਪਟਿਆਲੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ, ਹਰੀ ਸਿੰਘ ਟੌਹੜਾ,ਗੁਰਦੀਪ ਸਿੰਘ ਵਾਲੀਆ,ਬਚਿੱਤਰ ਸਿੰਘ, ਖੁਸ਼ਵਿੰਦਰ ਕਪਲਾ ਤੇ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਜਿੱਥੇ ਮੁਲਾਜ਼ਮਾਂ ਦਾ ਬਹੁਤ ਵੱਡਾ ਕੇਂਦਰ ਹੈ ਇਥੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨ ਸੰਗਰੂਰ ਦੀ ਰੈਲੀ ਵਿੱਚ ਭਾਗ ਲੈਣਗੇ ਅਤੇ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਉਹ ਆਪਣੇ ਆਪਣੇ ਵਿਭਾਗਾਂ ਦੀਆਂ ਤਿਆਰੀਆਂ ਜਿੱਥੇ ਜੋਸ਼ੋ ਖਰੋਸ਼ ਨਾਲ ਮੀਟਿੰਗਾਂ ਕਰਾ ਕੇ ਕਰ ਰਹੇ ਹਨ ਉਥੇ ਵਹੀਕਲ ਵੀ ਪਹਿਲਾਂ ਹੀ ਬੁੱਕ ਕਰ ਰਹੇ ਹਨ ਤਾਂ ਕਿ ਕੋਈ ਵਾਰ ਇੱਦਾਂ ਦੀ ਸਮੱਸਿਆ ਨਾ ਆਵੇ ਕਿ ਸਮੇਂ ਤੇ ਜਾ ਕੇ ਵਹੀਕਲ ਹੀ ਨਾ ਮਿਲਣ ਅੱਜ ਵੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਗੁਰਪਾਲ ਸਿੰਘ ਜਵੰਦਾ, ਪ੍ਰਮਜੀਤ ਸਿੰਘ,ਅਨੂਪ ਸਰਮਾ,ਅਵਤਾਰ ਸਿੰਘ ਤੱਗੜ, ਅਮਰ ਬਹਾਦਰ ਸਿੰਘ,ਜਗਵਿੰਦਰ ਸਿੰਘ, ਜਗਪ੍ਰੀਤ ਸਿੰਘ ਮਹਾਜਨ ਤੇ ਨੌਰੰਗ ਸਿੰਘ ਨੇ ਕਿਹਾ ਕੀ ਉਹ ਵੱਡੀ ਗਿਣਤੀ ਵਿੱਚ ਆਪਣੇ ਸਾਥੀ ਮੁਲਾਜ਼ਮਾਂ ਤੇ ਪੈਨਸ਼ਰਾਂ ਨਾਲ ਇਸ ਰੈਲੀ ਲਈ ਸ਼ਾਮਿਲ ਹੋਣਗੇ ਉਹਨਾਂ ਆਈ ਟੀਮ ਨੂੰ ਵਿਸ਼ਵਾਸ਼ ਦਵਾਇਆ ਕਿ ਜਿਲ੍ਹਾ ਪਟਿਆਲਾ,ਸਮੁੱਚੇ ਜਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਾ ਕੇ ਨੰਬਰ ਇੱਕ ਤੇ ਰਹਿਣ ਦਾ ਮਾਨ ਪ੍ਰਾਪਤ ਕਰੇਗਾ।

ਪੰਜਾਬ📍 ਪੰਜਾਬ

ਦਸੂਹਾ ਇਲਾਕੇ ਦੇ ਕਈ ਪਿੰਡਾਂ ’ਚ ਗੜੇਮਾਰੀ ਤੇ ਭਾਰੀ ਮੀਂਹ ਪੈਣ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਹੁਸ਼ਿਆਰਪੁਰ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਅੱਜ ਸਵੇਰੇ ਪਠਾਨਕੋਟ ਵਿੱਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਅੱਜ ਪੰਜਾਬ ਦੇ ਹੋਰ ਇਲਾਕਿਆਂ ਵਾਂਗ, ਟਾਂਡਾ ਦਸੂਹਾ ਇਲਾਕੇ ਵਿੱਚ ਵੀ ਕੁਝ ਥਾਵਾਂ ‘ਤੇ ਭਾਰੀ ਮੀਂਹ, ਹਨੇਰੀ ਅਤੇ ਗੜੇ ਪਏ।
ਦਸੂਹਾ ਇਲਾਕੇ ਦੇ ਕਈ ਪਿੰਡਾਂ ’ਚ ਗੜੇਮਾਰੀ ਤੇ ਭਾਰੀ ਮੀਂਹ ਪੈਣ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਹੁਸ਼ਿਆਰਪੁਰ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਅੱਜ ਸਵੇਰੇ ਪਠਾਨਕੋਟ ਵਿੱਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਅੱਜ ਪੰਜਾਬ ਦੇ ਹੋਰ ਇਲਾਕਿਆਂ ਵਾਂਗ, ਟਾਂਡਾ ਦਸੂਹਾ ਇਲਾਕੇ ਵਿੱਚ ਵੀ ਕੁਝ ਥਾਵਾਂ ‘ਤੇ ਭਾਰੀ ਮੀਂਹ, ਹਨੇਰੀ ਅਤੇ ਗੜੇ ਪਏ।

ਦਸੂਹਾ ਇਲਾਕੇ ਦੇ ਕਈ ਪਿੰਡਾਂ ਵਿੱਚ ਗੜੇਮਾਰੀ ਅਤੇ ਭਾਰੀ ਮੀਂਹ ਦੀਆਂ ਵੀ ਰਿਪੋਰਟਾਂ ਹਨ, ਜਿਸ ਦੌਰਾਨ ਕਿਸਾਨਾਂ ਨੂੰ ਮੌਜੂਦਾ ਝੋਨੇ ਦੀ ਫਸਲ ਦੇ ਸੀਜ਼ਨ ਦੌਰਾਨ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸੜਕਾਂ ‘ਤੇ ਕਈ ਦਰੱਖਤ ਡਿੱਗ ਗਏ, ਜਿਸ ਕਾਰਨ ਟਾਂਡਾ-ਹੁਸ਼ਿਆਰਪੁਰ ਰੋਡ ਅਤੇ ਟਾਂਡਾ-ਸ੍ਰੀ ਹਰਗੋਬਿੰਦਪੁਰ ‘ਤੇ ਥੋੜ੍ਹੀ ਦੇਰ ਲਈ ਆਵਾਜਾਈ ਜਾਮ ਹੋ ਗਈ। ਸਵੇਰੇ ਮੌਸਮ ਵਿਗੜਨ ਕਾਰਨ, ਕਿਸਾਨਾਂ, ਕਮਿਸ਼ਨ ਏਜੰਟਾਂ ਅਤੇ ਮਜ਼ਦੂਰਾਂ ਨੂੰ ਮੌਜੂਦਾ ਚੌਲਾਂ ਦੇ ਸੀਜ਼ਨ ਲਈ ਆਪਣੀਆਂ ਚੌਲਾਂ ਦੀਆਂ ਫਸਲਾਂ ਮੰਡੀ ਵਿੱਚ ਲਿਆਉਣ ਲਈ ਸੰਘਰਸ਼ ਕਰਨਾ ਪਿਆ।

ਇਹ ਵੀ ਧਿਆਨ ਦੇਣ ਯੋਗ ਹੈ ਕਿ ਅਕਤੂਬਰ ਦੀ ਸ਼ੁਰੂਆਤ ਦੇ ਬਾਵਜੂਦ, ਗਰਮੀਆਂ ਦੇ ਮੌਸਮ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ। ਦੂਜੇ ਪਾਸੇ, ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕਿ ਗਰਮੀ ਕਾਰਨ ਮੀਂਹ ਦੀ ਲੋੜ ਹੁੰਦੀ ਹੈ, ਇਸ ਸਮੇਂ ਮੀਂਹ ਚੌਲਾਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਇਲਾਕਿਆਂ ਵਿੱਚ ਬੱਦਲਵਾਈ ਰਹੀ, ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ, ਲੋਕਾਂ ਨੂੰ ਬਦਲਦੇ ਮੌਸਮ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਪੰਜਾਬ📍 ਪੰਜਾਬ

ਧਰਮ ਯੁੱਧ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ, ਅਮਰਜੀਤ ਸਿੰਘ ਚਾਵਲਾ ਵਿਰੁੱਧ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਐਸ.ਆਈ.ਟੀ. ਤੋਂ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਾਲੇ ‘ਧਰਮ ਯੁੱਧ ਮੋਰਚਾ’ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਦੀ ਦੁਖਦਾਈ ਘਟਨਾ ਦੀ ਤੁਰੰਤ ਪਾਰਦਰਸ਼ੀ ਅਤੇ ਡੂੰਘਾਈ ਨਾਲ ਜਾਂਚ ਯਕੀਨੀ ਬਣਾਏਗੀ।
ਧਰਮ ਯੁੱਧ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ, ਅਮਰਜੀਤ ਸਿੰਘ ਚਾਵਲਾ ਵਿਰੁੱਧ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਐਸ.ਆਈ.ਟੀ. ਤੋਂ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਾਲੇ ‘ਧਰਮ ਯੁੱਧ ਮੋਰਚਾ’ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਦੀ ਦੁਖਦਾਈ ਘਟਨਾ ਦੀ ਤੁਰੰਤ ਪਾਰਦਰਸ਼ੀ ਅਤੇ ਡੂੰਘਾਈ ਨਾਲ ਜਾਂਚ ਯਕੀਨੀ ਬਣਾਏਗੀ। ਇਸ ਲਈ ਤੁਰੰਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਇਹ ਭਰੋਸਾ ਸਿੱਖ ਸੰਸਥਾਵਾਂ ਵੱਲੋਂ ਇਸ ਮਾਮਲੇ ਦੀ ਐਸ.ਆਈ.ਟੀ. ਜਾਂਚ ਦੀ ਮੰਗ ਨੂੰ ਲੈ ਕੇ ਵਾਰ-ਵਾਰ ਦਿੱਤੀਆਂ ਅਰਜ਼ੀਆਂ ਦੇ ਮੱਦੇਨਜ਼ਰ ਆਇਆ ਹੈ।

ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੰਬੇ ਸਮੇਂ ਤੋਂ ਲਟਕ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਬਿਨਾਂ ਕਿਸੇ ਦੇਰੀ ਦੇ ਕਰਵਾਉਣ ਅਤੇ ਸਮੇਂ ਸਿਰ ਕਾਰਵਾਈ ਤੇ ਯੋਗ ਕਾਨੂੰਨੀ ਪ੍ਰਕਿਰਿਆ ਰਾਹੀਂ ਸਿੱਖ ਪੰਥ ਨਾਲ ਸਬੰਧਤ ਸਾਰੇ ਮਸਲਿਆਂ ਨੂੰ ਹੱਲ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਐਕਸ ‘ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਬਟਾਲਾ ਵਿਖੇ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਜੀ ਨਾਲ ਚੰਡੀਗੜ੍ਹ ਵਿਖੇ ਇੱਕ ਅਹਿਮ ਮੀਟਿੰਗ ਕੀਤੀ। ਅਸੀਂ ਸਿੱਖ ਪੰਥ ਨਾਲ ਸਬੰਧਤ ਅਹਿਮ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕੀਤੀ। ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਚੋਣਾਂ ਬਿਨਾਂ ਕਿਸੇ ਦੇਰੀ ਦੇ ਜਲਦੀ ਕਰਵਾਈਆਂ ਜਾਣ। ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਮੈਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਤੁਰੰਤ ਐਸ.ਆਈ.ਟੀ. ਕਾਇਮ ਕੀਤੀ ਜਾਵੇਗੀ। ਜਾਂਚ ਜਲਦੀ ਪੂਰੀ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸਾਡੀ ਸਰਕਾਰ ਸਿੱਖ ਪੰਥ ਨਾਲ ਸਬੰਧਤ ਹਰ ਮੁੱਦੇ ਦਾ ਤੁਰੰਤ ਅਤੇ ਢੁਕਵਾਂ ਹੱਲ ਲੱਭਣ ਲਈ ਵਚਨਬੱਧ ਹੈ।”

ਵਫ਼ਦ ਵੱਲੋਂ ਇਸ ਮਾਮਲੇ ਸਬੰਧੀ ਪ੍ਰਗਟਾਈਆਂ ਗਈਆਂ ਚਿੰਤਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਜਾਂਚ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਸਿਰ ਕੀਤੀ ਜਾਵੇ। ਕਾਨੂੰਨ ਆਪਣਾ ਕੰਮ ਕਰੇਗਾ ਅਤੇ ਕਿਸੇ ਵੀ ਵਿਅਕਤੀ ਨੂੰ, ਚਾਹੇ ਉਹ ਕਿਸੇ ਵੀ ਅਹੁਦੇ ਜਾਂ ਰਸੂਖ ਵਾਲਾ ਹੋਵੇ, ਇਨਸਾਫ਼ ਦੀ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

ਉਨ੍ਹਾਂ ਕਿਹਾ, “ਐਸ.ਆਈ.ਟੀ. ਦੇ ਗਠਨ ਨਾਲ ਜਾਂਚ ਵਿੱਚ ਤੇਜ਼ੀ ਆਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਾਮਲੇ ਦੇ ਸਾਰੇ ਸਬੰਧਤ ਪਹਿਲੂਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾਵੇ।”

ਵਫ਼ਦ ਨੂੰ ਸਖ਼ਤ ਕਾਰਵਾਈ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਹੀ ਮੰਦਭਾਗਾ ਹੈ ਕਿ ਮਾਨਵਤਾ ਵਿਰੁੱਧ ਖ਼ਾਸ ਕਰ ਕੇ ਇੱਕ ਔਰਤ ਵਿਰੁੱਧ ਇਹ ਘਿਨਾਉਣਾ ਅਪਰਾਧ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਵਾਪਰਿਆ ਹੈ। ਇਸ ਅਪਰਾਧ ਦੇ ਦੋਸ਼ੀ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ।”

ਉਨ੍ਹਾਂ ਅੱਗੇ ਕਿਹਾ, “ਅਜਿਹੇ ਅਪਰਾਧੀ ਰਹਿਮ ਦੇ ਹੱਕਦਾਰ ਨਹੀਂ ਹਨ ਅਤੇ ਉਨ੍ਹਾਂ ਨਾਲ ਦੇਸ਼ ਦੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਨਜਿੱਠਿਆ ਜਾਵੇਗਾ ਤਾਂ ਜੋ ਇਹ ਹੋਰਾਂ ਲਈ ਵੀ ਸਬਕ ਵਜੋਂ ਕੰਮ ਕਰੇ।”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਚੋਣਾਂ ਬਾਰੇ ਮੁੱਖ ਮੰਤਰੀ ਨੇ ਸੂਬਾ ਸਰਕਾਰ ਦੀ ਗੰਭੀਰਤਾ ਦੁਹਰਾਉਂਦਿਆਂ ਕਿਹਾ, “ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਵਿੱਚ ਕੋਈ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ। ਇਸ ਸਬੰਧੀ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਜਾਇਜ਼ ਕਦਮ ਚੁੱਕੇ ਜਾਣਗੇ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਿੱਖ ਪੰਥ ਦਾ ਅਮੀਰ ਅਤੇ ਇਤਿਹਾਸਕ ਪਿਛੋਕੜ ਹੈ ਅਤੇ ਸਿੱਖ ਸੰਸਥਾਵਾਂ ਤੇ ਸਮੁੱਚੇ ਭਾਈਚਾਰੇ ਨਾਲ ਸਬੰਧਤ ਮਸਲਿਆਂ ਨੂੰ ਸੰਵੇਦਨਸ਼ੀਲਤਾ, ਗੰਭੀਰਤਾ ਅਤੇ ਸੰਵਿਧਾਨਕ ਤੇ ਕਾਨੂੰਨੀ ਪ੍ਰਕਿਰਿਆਵਾਂ ਮੁਤਾਬਕ ਹੱਲ ਕੀਤਾ ਜਾਣਾ ਚਾਹੀਦਾ ਹੈ।”

ਪੰਜਾਬ📍 ਪੰਜਾਬ

ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਸਪਸ਼ਟੀਕਰਨ

7 ਅਕਤੂਬਰ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ 2026 ਨੂੰ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲੇ, ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਅਨੁਸਾਰ 10 ਦਿਨਾਂ ਦੇ ਅੰਦਰ ਨਿੱਜੀ ਰੂਪ ਵਿਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।

7 ਅਕਤੂਬਰ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ 2026 ਨੂੰ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲੇ, ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮ ਅਨੁਸਾਰ 10 ਦਿਨਾਂ ਦੇ ਅੰਦਰ ਨਿੱਜੀ ਰੂਪ ਵਿਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਨ੍ਹਾਂ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਹੈ। ਅੱਜ ਜਸਵੰਤ ਸਿੰਘ ਪੁੜੈਣ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ। ਉਨ੍ਹਾਂ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲ ਕੇ ਵੱਡੀ ਗਲਤੀ ਕੀਤੀ ਹੈ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਹੈ। ਮੁਲਾਕਾਤ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀ, ਉਨ੍ਹਾਂ ਦੀ ਭਾਵਨਾ ਪੰਥ ਪ੍ਰਸਤੀ ਵਾਲੀ ਸੀ। ਉਨ੍ਹਾਂ ਇਸ ਭੁੱਲ ਲਈ ਖਿਮਾ ਜਾਚਨਾ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫ਼ੈਸਲਾ ਹੋਵੇਗਾ ਉਸ ਨੂੰ ਉਹ ਪ੍ਰਵਾਨ ਕਰਨਗੇ। ਸਕੱਤਰੇਤ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਜਸਵੰਤ ਸਿੰਘ ਪੁੜੈਣ ਵਲੋਂ ਦਿੱਤਾ ਗਈ ਸਪਸ਼ਟੀਕਰਨ ਤੇ ਕੀਤੀ ਗਈ ਖਿਮਾ ਜਾਚਨਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕੇ ਸਿੰਘ ਸਾਹਿਬਾਨ ਵਲੋਂ ਫ਼ੈਸਲਾ ਕੀਤਾ ਜਾਵੇਗਾ।

ਪੰਜਾਬ📍 ਪੰਜਾਬ

ਜਲੰਧਰ ’ਚ ਖੁਰਾਕ ਸੁਰੱਖਿਆ ਵਿਭਾਗ ਦੀ ਵੱਡੀ ਕਾਰਵਾਈ, ਬਿਨਾਂ ਬਿੱਲ ਤੋਂ 250 ਕਿਲੋ ਦੇਸੀ ਘਿਓ ਜ਼ਬਤ

ਇੱਕ ਅਹਿਮ ਕਾਰਵਾਈ ਦੌਰਾਨ, ਖੁਰਾਕ ਸੁਰੱਖਿਆ ਵਿਭਾਗ ਨੇ ਜੰਡੂ ਸਿੰਘਾ ਇਲਾਕੇ ਵਿੱਚੋਂ 250 ਕਿਲੋ ਦੇਸੀ ਘਿਓ ਜ਼ਬਤ ਕੀਤਾ। 7 ਅਕਤੂਬਰ ਨੂੰ, ਸੀ.ਆਈ.ਏ. ਸਟਾਫ ਨੇ ਮਾਨਸਾ ਤੋਂ ਆ ਰਹੀ ਇੱਕ ਮਹਿੰਦਰਾ ਮਰਾਜ਼ੋ ਗੱਡੀ ਨੂੰ ਰੋਕਿਆ, ਜਿਸ ਵਿੱਚ ਦੇਸੀ ਘਿਓ ਅਤੇ ਵਨਸਪਤੀ (ਹਾਈਡ੍ਰੋਜਨੇਟਿਡ ਵੈਜੀਟੇਬਲ ਆਇਲ) ਲੱਦੀ ਹੋਈ ਸੀ।
ਜਲੰਧਰ ’ਚ ਖੁਰਾਕ ਸੁਰੱਖਿਆ ਵਿਭਾਗ ਦੀ ਵੱਡੀ ਕਾਰਵਾਈ, ਬਿਨਾਂ ਬਿੱਲ ਤੋਂ 250 ਕਿਲੋ ਦੇਸੀ ਘਿਓ ਜ਼ਬਤ

ਇੱਕ ਅਹਿਮ ਕਾਰਵਾਈ ਦੌਰਾਨ, ਖੁਰਾਕ ਸੁਰੱਖਿਆ ਵਿਭਾਗ ਨੇ ਜੰਡੂ ਸਿੰਘਾ ਇਲਾਕੇ ਵਿੱਚੋਂ 250 ਕਿਲੋ ਦੇਸੀ ਘਿਓ ਜ਼ਬਤ ਕੀਤਾ। 7 ਅਕਤੂਬਰ ਨੂੰ, ਸੀ.ਆਈ.ਏ. ਸਟਾਫ ਨੇ ਮਾਨਸਾ ਤੋਂ ਆ ਰਹੀ ਇੱਕ ਮਹਿੰਦਰਾ ਮਰਾਜ਼ੋ ਗੱਡੀ ਨੂੰ ਰੋਕਿਆ, ਜਿਸ ਵਿੱਚ ਦੇਸੀ ਘਿਓ ਅਤੇ ਵਨਸਪਤੀ (ਹਾਈਡ੍ਰੋਜਨੇਟਿਡ ਵੈਜੀਟੇਬਲ ਆਇਲ) ਲੱਦੀ ਹੋਈ ਸੀ।

ਜਲੰਧਰ: ਇੱਕ ਅਹਿਮ ਕਾਰਵਾਈ ਦੌਰਾਨ, ਖੁਰਾਕ ਸੁਰੱਖਿਆ ਵਿਭਾਗ ਨੇ ਜੰਡੂ ਸਿੰਘਾ ਇਲਾਕੇ ਵਿੱਚੋਂ 250 ਕਿਲੋ ਦੇਸੀ ਘਿਓ ਜ਼ਬਤ ਕੀਤਾ। 7 ਅਕਤੂਬਰ ਨੂੰ, ਸੀ.ਆਈ.ਏ. ਸਟਾਫ ਨੇ ਮਾਨਸਾ ਤੋਂ ਆ ਰਹੀ ਇੱਕ ਮਹਿੰਦਰਾ ਮਰਾਜ਼ੋ ਗੱਡੀ ਨੂੰ ਰੋਕਿਆ, ਜਿਸ ਵਿੱਚ ਦੇਸੀ ਘਿਓ ਅਤੇ ਵਨਸਪਤੀ (ਹਾਈਡ੍ਰੋਜਨੇਟਿਡ ਵੈਜੀਟੇਬਲ ਆਇਲ) ਲੱਦੀ ਹੋਈ ਸੀ।

ਇਸ ਸੂਚਨਾ 'ਤੇ ਕਾਰਵਾਈ ਕਰਦਿਆਂ, ਖੁਰਾਕ ਸੁਰੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਮੌਕੇ ਦਾ ਜਾਇਜ਼ਾ ਲਿਆ। ਡਰਾਈਵਰ ਨੇ ਦਾਅਵਾ ਕੀਤਾ ਕਿ ਮਾਨਸਾ ਵਿੱਚ ਉਸਦੀ ਆਪਣੀ ਡੇਅਰੀ ਹੈ, ਪਰ ਉਹ ਘਿਓ ਲਈ ਕੋਈ ਬਿੱਲ ਜਾਂ ਇਨਵੌਇਸ ਪੇਸ਼ ਕਰਨ ਵਿੱਚ ਅਸਫਲ ਰਿਹਾ; ਹਾਲਾਂਕਿ, ਉਸ ਕੋਲ ਵਨਸਪਤੀ ਦਾ ਜਾਇਜ਼ ਬਿੱਲ ਮੌਜੂਦ ਸੀ।

ਮਿਲਾਵਟ ਦੇ ਸ਼ੱਕ ਕਾਰਨ, ਵਿਭਾਗ ਨੇ ਘਿਓ ਅਤੇ ਵਨਸਪਤੀ ਦੋਵਾਂ ਦੇ ਨਮੂਨੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਹਨ ਅਤੇ ਬਾਕੀ ਬਚੇ ਸਟਾਕ ਨੂੰ ਆਦਮਪੁਰ ਥਾਣੇ ਦੀ ਹਿਰਾਸਤ ਵਿੱਚ ਰੱਖਿਆ ਹੈ। ਜਾਂਚ ਰਿਪੋਰਟਾਂ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ📍 ਪੰਜਾਬ

ਲਾਹੌਰ 'ਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ, 9 ਨੂੰ ਪਾਏ ਜਾਣਗੇ ਭੋਗ

7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਲਾਹੌਰ ਸਥਿਤ ਚੂਨਾ ਮੰਡੀ 'ਚ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਵਿਖੇ ਮਨਾਏ ਜਾ ਰਹੇ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਅਤੇ 9 ਅਕਤੂਬਰ ਨੂੰ ਭੋਗ ਪਾਏ ਜਾਣਗੇ।

7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਲਾਹੌਰ ਸਥਿਤ ਚੂਨਾ ਮੰਡੀ 'ਚ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਵਿਖੇ ਮਨਾਏ ਜਾ ਰਹੇ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਅਤੇ 9 ਅਕਤੂਬਰ ਨੂੰ ਭੋਗ ਪਾਏ ਜਾਣਗੇ। ਅਰੰਭਤਾ ਦੀ ਅਰਦਾਸ ਗ੍ਰੰਥੀ ਭਾਈ ਪਰਮਜੀਤ ਸਿੰਘ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਹੈੱਡ ਗ੍ਰੰਥੀ ਭਾਈ ਮਨਿੰਦਰ ਸਿੰਘ ਨੇ ਕੀਤੀ।

ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਦੇ ਹੈੱਡ ਗ੍ਰੰਥੀ ਭਾਈ ਮਨਿੰਦਰ ਸਿੰਘ ਨੇ ਇਸ ਬਾਰੇ 'ਚ 'ਅਜੀਤ' ਨਾਲ ਲਾਹੌਰ ਤੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਅੱਜ ਭਾਈ ਹਰਦੀਪ ਸਿੰਘ, ਭਾਈ ਹਰਵਿੰਦਰ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ), ਉਮੇਸ਼ ਕਬੀਰ ਕੁਮਾਰ ਅਤੇ ਧੀਰਜ ਕੁਮਾਰ, ਅੰਮ੍ਰਿਤ ਲਾਲ ਅਤੇ ਓਮ ਕੁਮਾਰ ਸ਼ਿਕਾਰਪੁਰ ਦੇ ਕੀਰਤਨੀ ਜਥਿਆਂ ਵਲੋਂ ਧੁਰ ਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

8 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ 3:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਅਤੇ 9 ਅਕਤੂਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭਾਈ ਮਨਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰੂ ਰਾਮਦਾਸ ਸੇਵਕ ਜਥਾ ਵਲੋਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਸਮੇਤ ਵੱਖ-ਵੱਖ ਭਵਨਾਂ 'ਚ ਰੰਗ ਬਿਰੰਗੇ ਖ਼ੂਬਸੂਰਤ ਮਹਿਕਦੇ ਅਤੇ ਸਜਾਵਟੀ ਫੁੱਲਾਂ ਅਤੇ ਰੌਸ਼ਨੀਆਂ ਦੀ ਸਜਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸਭ ਪ੍ਰਵੇਸ਼ ਰਸਤਿਆਂ ਅਤੇ ਗੁੰਬਦ 'ਤੇ ਰੰਗ ਬਰੰਗੀਆਂ ਰੌਸ਼ਨੀਆਂ ਅਤੇ ਫੁੱਲਾਂ ਨਾਲ ਕੀਤੀ ਗਈ ਸਜਾਵਟ ਰੂਹ ਨੂੰ ਤ੍ਰਿਪਤ ਕਰਨ ਵਾਲਾ ਮਨਮੋਹਕ ਨਜ਼ਾਰਾ ਪੇਸ਼ ਕਰ ਰਹੀ ਹੈ।

ਪੰਜਾਬ📍 ਪੰਜਾਬ

ਬਿਜਲੀ ਸਪਲਾਈ ਤੋਂ ਖਫ਼ਾ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਅਮਰਗੜ੍ਹ ਗ੍ਰਿਡ ਅੱਗੇ ਧਰਨਾ

ਅਮਰਗੜ੍ਹ,(ਸੰਗਰੂਰ), 7 ਅਕਤੂਬਰ(ਜਤਿੰਦਰ ਮੰਨਵੀ,ਪਵਿੱਤਰ ਸਿੰਘ)-ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਕਿਸਾਨਾਂ ਨੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਅਮਰਗੜ੍ਹ ਗ੍ਰਿਡ ਅੱਗੇ ਮਲੇਰਕੋਟਲਾ-ਪਟਿਆਲਾ ਹਾਈਵੇਅ ਜਾਮ ਕਰ ਦਿੱਤਾ।

ਅਮਰਗੜ੍ਹ,(ਸੰਗਰੂਰ), 7 ਅਕਤੂਬਰ(ਜਤਿੰਦਰ ਮੰਨਵੀ,ਪਵਿੱਤਰ ਸਿੰਘ)-ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਕਿਸਾਨਾਂ ਨੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਅਮਰਗੜ੍ਹ ਗ੍ਰਿਡ ਅੱਗੇ ਮਲੇਰਕੋਟਲਾ-ਪਟਿਆਲਾ ਹਾਈਵੇਅ ਜਾਮ ਕਰ ਦਿੱਤਾ।

ਇਸ ਮੌਕੇ ਕਿਸਾਨ ਆਗੂਆਂ ਮਨਜੀਤ ਸਿੰਘ ਬਾਗੜੀਆਂ, ਹਰਦੀਪ ਸਿੰਘ ਅਤੇ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਟਿਊਬਵੈਲਾਂ ਲਈ ਸਿਰਫ਼ 3-4 ਘੰਟੇ ਹੀ ਬਿਜਲੀ ਮਿਲ ਰਹੀ ਹੈ, ਉਹ ਵੀ ਵਾਰ-ਵਾਰ ਟ੍ਰਿਪਿੰਗ ਕਾਰਨ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਆਖ਼ਰੀ ਪਾਣੀ ਦੀ ਸਖ਼ਤ ਲੋੜ ਹੈ ਅਤੇ ਜੇਕਰ ਸਮੇਂ ਸਿਰ ਪਾਣੀ ਨਾ ਮਿਲਿਆ ਤਾਂ ਫ਼ਸਲ ਦਾ ਨੁਕਸਾਨ ਹੋਵੇਗਾ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਧਰਨਾ ਲਾਉਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਪੁੱਜੇ ਐਸ.ਐਚ.ਓ ਨਵਦੀਪ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। ਮੌਕੇ ’ਤੇ ਪਹੁੰਚੇ ਪਾਵਰਕਾਮ ਦੇ ਐੱਸ.ਡੀ.ਓ. ਗੁਰਜੀਤ ਸਿੰਘ ਨੇ ਕਿਸਾਨਾਂ ਨੂੰ ਬਿਜਲੀ ਸਪਲਾਈ ਬਹਾਲ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ।

ਪੰਜਾਬ📍 ਪੰਜਾਬ

ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਦੀ ਵਿਸ਼ੇਸ਼ ਇਕੱਤਰਤਾ

7 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ (ਸਕੂਲਾਂ) ਦੇ ਪ੍ਰਿੰਸੀਪਲ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਹੋਈ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਸਕੱਤਰ ਵਿਦਿਆ ਸੁਖਮਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ ਨੇ ਕੀਤੀ।

7 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ (ਸਕੂਲਾਂ) ਦੇ ਪ੍ਰਿੰਸੀਪਲ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਹੋਈ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਸਕੱਤਰ ਵਿਦਿਆ ਸੁਖਮਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ ਨੇ ਕੀਤੀ।

ਇਕੱਤਰਤਾ ਦੌਰਾਨ ਸਿੱਖ ਸੰਸਥਾਵਾਂ ਨੂੰ ਜਾਣਬੁੱਝ ਕੇ ਨਿਸ਼ਾਨੇ ’ਤੇ ਲੈ ਕੇ ਕੀਤੇ ਜਾ ਰਹੇ ਪ੍ਰਚਾਰ ’ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸ ਨੂੰ ਮੰਦਭਾਗਾ ਤੇ ਚਿੰਤਾਜਨਕ ਵਰਤਾਰਾ ਕਰਾਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ’ਤੇ ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਸੰਬੰਧੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਪ੍ਰਚਾਰ ਦੀ ਪਛਾਣ ਕਰਨਾ ਸਮੇਂ ਦੀ ਲੋੜ ਹੈ। ਇਕੱਤਰਤਾ ਵਿਚ ਇਹ ਵਿਚਾਰ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਕਿ ਪੰਥ ਵਿਰੋਧੀ ਚਾਲਾਂ ਅਤੇ ਸਿੱਖ ਵਿਰੋਧੀ ਪ੍ਰਚਾਰ ਤੋਂ ਸੁਚੇਤ ਰਹਿਣਾ ਹਰ ਸਿੱਖ ਦੀ ਕੌਮੀ ਜ਼ਿੰਮੇਵਾਰੀ ਹੈ।

ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਸੰਸਥਾ ਬਾਰੇ ਹੋ ਰਹੀ ਇਕਪਾਸੜ ਜਾਂ ਬਿਨਾਂ ਤੱਥਾਂ ਦੀ ਬਿਆਨਬਾਜ਼ੀ ਦਾ ਜਵਾਬ ਸੰਜਮ ਅਤੇ ਤੱਥਾਂ ਨਾਲ ਦਿੱਤਾ ਜਾਵੇ। ਉਨ੍ਹਾਂ ਕਿਹਾ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੰਸਥਾ ਨੇ ਪੰਥਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਹੋ ਕੇ ਭੂਮਿਕਾ ਨਿਭਾਈ ਅਤੇ ਵਿਦਿਅਕ ਅਦਾਰਿਆਂ ਨੂੰ ਵੀ ਸਮੇਂ ਦਾ ਹਾਣੀ ਬਨਾਉਣ ਲਈ ਵੀ ਵੱਡੇ ਯਤਨ ਕੀਤੇ ਹਨ।

ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੀ ਵਿਦਿਅਕ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਗੁਰਬਾਣੀ, ਸਿੱਖ ਸਿਧਾਂਤਾਂ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਨਵੇਂ ਉਪਰਾਲੇ ਕਰਨ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਗੁਰਦਿਆਲ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ ਸਮੇਤ ਹੋਰ ਮੌਜੂਦ ਸਨ।

ਪੰਜਾਬ📍 ਪੰਜਾਬ

ਪੁੱਡਾ ਭਵਨ ’ਚ ਈ.ਡੀ. ਦੀ ਕਾਰਵਾਈ ਨੂੰ ਚੁਣੌਤੀ, ਹਾਈਕੋਰਟ ਨੇ ਈ.ਡੀ. ਤੋਂ ਮੰਗਿਆ ਜਵਾਬ

ਚੰਡੀਗੜ੍ਹ, 7 ਅਕਤੂਬਰ (ਪ੍ਰੋ ਅਵਤਾਰ ਸਿੰਘ) - ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਅਤੇ ਪੰਜਾਬ ਸਰਕਾਰ ਨੇ ਸੈਕਟਰ-62 ਸਥਿਤ ਪੁੱਡਾ ਭਵਨ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੀਤੀ ਤਲਾਸ਼ੀ ਅਤੇ ਸਰਵੇ ਦੀ ਕਾਰਵਾਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ।

ਚੰਡੀਗੜ੍ਹ, 7 ਅਕਤੂਬਰ (ਪ੍ਰੋ ਅਵਤਾਰ ਸਿੰਘ) - ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਅਤੇ ਪੰਜਾਬ ਸਰਕਾਰ ਨੇ ਸੈਕਟਰ-62 ਸਥਿਤ ਪੁੱਡਾ ਭਵਨ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੀਤੀ ਤਲਾਸ਼ੀ ਅਤੇ ਸਰਵੇ ਦੀ ਕਾਰਵਾਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ।

ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ 22 ਤੋਂ 24 ਸਤੰਬਰ ਦਰਮਿਆਨ ਚੱਲੀ ਈ.ਡੀ. ਦੀ ਕਾਰਵਾਈ ਲਗਭਗ 50 ਘੰਟਿਆਂ ਤੱਕ ਜਾਰੀ ਰਹੀ। ਇਸ ਦੌਰਾਨ ਦਫ਼ਤਰ ਦੀਆਂ ਵੱਖ-ਵੱਖ ਮੰਜ਼ਿਲਾਂ ਨੂੰ ਸੀਲ ਰੱਖਿਆ ਗਿਆ ਅਤੇ 30 ਤੋਂ ਵੱਧ ਬੈਗਾਂ ’ਚ ਸਰਕਾਰੀ ਰਿਕਾਰਡ ਲਿਜਾਇਆ ਗਿਆ। ਗਮਾਡਾ ਵਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦਾ ਡਾਟਾ ਕਾਪੀ ਜਾਂ ਕਲੋਨ ਕੀਤਾ ਗਿਆ। ਪਟੀਸ਼ਨ ਅਨੁਸਾਰ ਪ੍ਰਮੁੱਖ ਸਕੱਤਰ ਸਮੇਤ ਕਈ ਸੀਨੀਅਰ ਅਧਿਕਾਰੀ ਦੋ ਰਾਤਾਂ ਤੱਕ ਦਫ਼ਤਰ ਦੇ ਅੰਦਰ ਮੌਜੂਦ ਰਹੇ।

ਪੰਜਾਬ📍 ਪੰਜਾਬ

ਪੰਜਾਬ ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ

ਤਰਨਤਾਰਨ ਵਿੱਚ ਬੁੱਧਵਾਰ ਸਵੇਰੇ ਦੋ ਨੌਜਵਾਨਾਂ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੋਹਲਾ ਸਾਹਿਬ ਨੇੜੇ ਵਾਪਰੀ। ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਪੰਜਾਬ ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ

ਤਰਨਤਾਰਨ ਵਿੱਚ ਬੁੱਧਵਾਰ ਸਵੇਰੇ ਦੋ ਨੌਜਵਾਨਾਂ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਘਟਨਾ ਚੋਹਲਾ ਸਾਹਿਬ ਨੇੜੇ ਵਾਪਰੀ। ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਪੱਖੋਪੁਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਅਤੇ ਖਾਰਾ ਦੇ ਰਹਿਣ ਵਾਲੇ ਬਿੱਲਾ ਵਜੋਂ ਹੋਈ ਹੈ। ਦੋਵਾਂ ਦੀ ਉਮਰ 27 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਦੋਵਾਂ ਨੌਜਵਾਨਾਂ ਦਾ ਕਤਲ ਕਿਸੇ ਹੋਰ ਥਾਂ 'ਤੇ ਕੀਤਾ ਗਿਆ ਸੀ, ਅਤੇ ਦੋਸ਼ੀ ਉਨ੍ਹਾਂ ਦੀਆਂ ਲਾਸ਼ਾਂ ਚੋਹਲਾ ਸਾਹਿਬ ਵਿੱਚ ਸੁੱਟ ਕੇ ਫਰਾਰ ਹੋ ਗਏ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਘਟਨਾ ਦੇ ਪਿੱਛੇ ਦੇ ਉਦੇਸ਼ ਅਤੇ ਦੋਸ਼ੀਆਂ ਦੀ ਪਛਾਣ ਦੀ ਜਾਂਚ ਕਰ ਰਹੀ ਹੈ।

ਖੇਤੀਬਾੜੀ📍 ਪੰਜਾਬ

ਪੰਜਾਬ ‘ਚ ਅਚਾਨਕ ਬਦਲਿਆ ਮੌਸਮ ਦਾ ਮਿਜ਼ਾਜ, ਝੋਨੇ ਦੀ ਕਟਾਈ ਦੇ ਸੀਜ਼ਨ ‘ਚ ਕਿਸਾਨਾਂ ਦੀ ਵਧੀ ਚਿੰਤਾ; ਆਉਣ ਵਾਲੇ ਦਿਨਾਂ ‘ਚ ਵੀ ਬਾਰਿਸ਼ ਦੀ ਸੰਭਾਵਨਾ

ਅਚਾਨਕ ਬਦਲੇ ਮੌਸਮ ਕਾਰਨ ਮੰਡੀਆਂ 'ਚ ਪਹੁੰਚੀ ਝੋਨੇ ਦੀ ਫਸਲ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ ਤੇ ਉਨ੍ਹਾਂ ਨੂੰ ਫਸਲ ਦੀ ਕਟਾਈ ਤੇ ਸੰਭਾਲ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ‘ਚ ਅਚਾਨਕ ਬਦਲਿਆ ਮੌਸਮ ਦਾ ਮਿਜ਼ਾਜ, ਝੋਨੇ ਦੀ ਕਟਾਈ ਦੇ ਸੀਜ਼ਨ ‘ਚ ਕਿਸਾਨਾਂ ਦੀ ਵਧੀ ਚਿੰਤਾ; ਆਉਣ ਵਾਲੇ ਦਿਨਾਂ ‘ਚ ਵੀ ਬਾਰਿਸ਼ ਦੀ ਸੰਭਾਵਨਾ

ਅਚਾਨਕ ਬਦਲੇ ਮੌਸਮ ਕਾਰਨ ਮੰਡੀਆਂ 'ਚ ਪਹੁੰਚੀ ਝੋਨੇ ਦੀ ਫਸਲ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ ਤੇ ਉਨ੍ਹਾਂ ਨੂੰ ਫਸਲ ਦੀ ਕਟਾਈ ਤੇ ਸੰਭਾਲ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ‘ਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਹੁਸ਼ਿਆਰਪੁਰ ਦੇ ਦਸੂਹਾ ਤੇ ਮੁਕੇਰੀਆਂ ਇਲਾਕੇ ‘ਚ ਤੇਜ਼ ਬਾਰਿਸ਼ ਦੇ ਨਾਲ ਗੜ੍ਹੇਮਾਰੀ ਹੋਈ। ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਹੋਈ ਇਸ ਅਚਾਨਕ ਬਾਰਿਸ਼ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਅਚਾਨਕ ਬਦਲੇ ਮੌਸਮ ਕਾਰਨ ਮੰਡੀਆਂ ‘ਚ ਪਹੁੰਚੀ ਝੋਨੇ ਦੀ ਫਸਲ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ ਤੇ ਉਨ੍ਹਾਂ ਨੂੰ ਫਸਲ ਦੀ ਕਟਾਈ ਤੇ ਸੰਭਾਲ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਚਿੰਤਾ ਵਾਜ਼ਬ ਵੀ ਹੈ, ਕਿਉਂਕਿ ਪੰਜਾਬ ‘ਚ ਅੱਜ ਤੇ ਅਗਲੇ ਦੋ ਦਿਨਾਂ ਲਈ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਤੇ ਗਰਜ-ਚਮਕ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ, ਇਹ ਅਪਡੇਟ 6 ਅਕਤੂਬਰ ਦੀ ਜਾਰੀ ਰਿਪੋਰਟ ਦੇ ਮੁਤਾਬਕ ਹੈ, ਤਾਜ਼ਾ ਜਾਣਕਾਰੀ ਮੌਸਮ ਵਿਭਾਗ ਦੇ ਅਧਿਕਾਰਤ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਅਕਾਊਂਟ ਤੋਂ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਝੋਨੇ ਦੀ ਕਟਾਈ ਤੇ ਮੰਡੀਆਂ ‘ਚ ਫਸਲ ਦੀ ਆਮਦ ਦੇ ਸਮੇਂ ਮੌਸਮ ‘ਚ ਆਈ ਤਬਦੀਲੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਬਾਰਿਸ਼ ਅਤੇ ਗੜ੍ਹੇਮਾਰੀ ਦਾ ਦੌਰ ਜਾਰੀ ਰਿਹਾ ਤਾਂ ਖੇਤਾਂ ‘ਚ ਖੜ੍ਹੀ ਤੇ ਮੰਡੀਆਂ ‘ਚ ਪਈ ਫਸਲ ਨੂੰ ਨੁਕਸਾਨ ਹੋ ਸਕਦਾ ਹੈ।

ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਪੰਜਾਬ ਦੇ 12 ਜ਼ਿਲ੍ਹਿਆਂ ‘ਚ ਅੱਜ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ‘ਚ ਇੱਕ-ਦੁੱਕਾ ਥਾਵਾਂ ਤੇ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ‘ਚ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਵੀ ਅਨੁਮਾਨ ਹੈ।

8 ਅਕਤੂਬਰ ਨੂੰ 13 ਜ਼ਿਲ੍ਹਿਆਂ – ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੋਹਾਲੀ) ‘ਚ ਗਰਜ-ਚਮਕ ਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਿਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

9 ਅਕਤੂਬਰ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੋਹਾਲੀ) ‘ਚ ਗਰਜ-ਚਮਕ ਤੇ ਤੇਜ਼ ਹਵਾਵਾਂ ਦਾ ਅਲਰਟ ਹੈ। ਇਸ ਦਿਨ ਜ਼ਿਆਦਾਤਰ ਜ਼ਿਲ੍ਹਿਆਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

10 ਅਕਤੂਬਰ ਨੂੰ ਕਿਸੇ ਵੀ ਜ਼ਿਲ੍ਹੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ, ਜ਼ਿਆਦਾਤਰ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

ਵਿਦੇਸ਼📍 ਪੰਜਾਬ

ਯੂਕਰੇਨ ਨੇ ਰੂਸ ਦੇ ਟੈਂਕਰ ‘ਤੇ ਕੀਤਾ ਹਮਲਾ, 23 ਭਾਰਤੀਆਂ ਨੂੰ ਕੀਤਾ ਗਿਆ ਰੈਸਕਿਊ

ਰੂਸ ਦੇ ਦੱਖਣੀ ਤਟ 'ਤੇ ਇੱਕ ਤੇਲ ਟੈਂਕਰ 'ਚ ਕਥਿਤ ਯੂਕਰੇਨੀ ਡਰੋਨ ਹਮਲੇ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸੋਚੀ ਦੇ ਉੱਪਰ ਕਾਲਾ ਧੂੰਆਂ ਛਾ ਗਿਆ।
ਯੂਕਰੇਨ ਨੇ ਰੂਸ ਦੇ ਟੈਂਕਰ ‘ਤੇ ਕੀਤਾ ਹਮਲਾ, 23 ਭਾਰਤੀਆਂ ਨੂੰ ਕੀਤਾ ਗਿਆ ਰੈਸਕਿਊ

ਰੂਸ ਦੇ ਦੱਖਣੀ ਤਟ 'ਤੇ ਇੱਕ ਤੇਲ ਟੈਂਕਰ 'ਚ ਕਥਿਤ ਯੂਕਰੇਨੀ ਡਰੋਨ ਹਮਲੇ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸੋਚੀ ਦੇ ਉੱਪਰ ਕਾਲਾ ਧੂੰਆਂ ਛਾ ਗਿਆ। ਲਾਈਬੇਰੀਆ ਦੇ ਝੰਡੇ ਵਾਲੇ ਇਸ ਟੈਂਕਰ 'ਤੇ ਕਾਲੇ ਸਾਗਰ 'ਚ ਹਮਲਾ ਹੋਇਆ।

ਰੂਸ ਦੇ ਦੱਖਣੀ ਤਟ ਦੇ ਨੇੜੇ ਇੱਕ ਆਇਲ ਟੈਂਕਰ ‘ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ‘ਤੇ ਯੂਕਰੇਨ ਦੇ ਨੇਵਲ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਰਿਜ਼ੋਰਟ ਸ਼ਹਿਰ ਸੋਚੀ ਦੇ ਕੁਝ ਹਿੱਸਿਆਂ ਦੇ ਉੱਪਰ ਕਾਲੇ ਧੂੰਏਂ ਦਾ ਗੁਬਾਰ ਦਿਖਾਈ ਦਿੱਤਾ। ਰੂਸ ਦੇ ਟਰਾਂਸਪੋਰਟ ਮੰਤਰਾਲੇ ਨੇ ਦੱਸਿਆ ਕਿ ਲਾਈਬੇਰੀਆ ਦੇ ਝੰਡੇ ਵਾਲੇ ਇਸ ਟੈਂਕਰ ‘ਤੇ ਕਾਲੇ ਸਾਗਰ (ਬਲੈਕ ਸੀ) ‘ਚ ਹਮਲਾ ਕੀਤਾ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫਾਇਰਫਾਈਟਰਜ਼ ਤੁਰੰਤ ਇਸ ‘ਤੇ ਕਾਬੂ ਨਹੀਂ ਪਾ ਸਕੇ, ਪਰ ਜਹਾਜ਼ ‘ਤੇ ਮੌਜੂਦ ਸਾਰੇ 23 ਕਰੂ ਮੈਂਬਰਾਂ ਨੂੰ ਬਚਾ ਲਿਆ ਗਿਆ।

ਸੋਚੀ ਤੋਂ ਸਾਹਮਣੇ ਆਈਆਂ ਵੀਡੀਓਜ਼ ਤੇ ਤਸਵੀਰਾਂ ‘ਚ ਸਮੁੰਦਰ ਦੇ ਕੰਢੇ ਤੇਜ਼ ਅੱਗ ਦੀਆਂ ਲਪਟਾਂ ਤੇ ਆਸਮਾਨ ‘ਚ ਉੱਠਦਾ ਹੋਇਆ ਸੰਘਣਾ ਕਾਲਾ ਧੂੰਆਂ ਦਿਖਾਈ ਦਿੱਤਾ। ਸਾਵਧਾਨੀ ਦੇ ਤੌਰ ‘ਤੇ ਅਧਿਕਾਰੀਆਂ ਨੇ ਸਮੁੰਦਰੀ ਤੱਟਾਂ ਤੇ ਤੱਟੀ ਇਲਾਕਿਆਂ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਦੇ ਜਾਣ ‘ਤੇ ਰੋਕ ਲਗਾ ਦਿੱਤੀ। ਸਿਰਿਅਸ ਫੈਡਰਲ ਟੈਰੀਟਰੀ ਦੇ ਮੁਖੀ ਦਿਮਿਤਰੀ ਪਲਿਸ਼ਕਿਨ ਨੇ ਟੈਂਕਰ ‘ਚ ਅੱਗ ਲੱਗਣ ਦੀ ਪੁਸ਼ਟੀ ਕੀਤੀ ਤੇ ਸਥਾਨਕ ਸਮੁੰਦਰੀ ਤੱਟਾਂ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ, ਬਲੈਕ ਸੀ ‘ਚ ਇੱਕ ਟੈਂਕਰ ਵਿੱਚ ਅੱਗ ਲੱਗ ਗਈ ਹੈ। ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ, ਸਿਰਿਅਸ ਦੇ ਸਮੁੰਦਰੀ ਤੱਟਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਪਾਣੀ ਤੇ ਹਵਾ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਧਿਕਾਰੀ ਰੂਸ ਦੀ ਹਾਈਡ੍ਰੋਮੀਟੀਓਰੋਲੋਜੀਕਲ ਸਰਵਿਸ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਰੂਸ ਤੇ ਯੂਕਰੇਨ ਬਲੈਕ ਸੀ ਤੇ ਇਸ ਦੇ ਆਸ-ਪਾਸ ਚੱਲ ਰਹੀ ਜੰਗ ਨਾਲ ਜੁੜੇ ਐਨਰਜੀ ਸੈਂਟਰਾਂ ਤੇ ਕਮਰਸ਼ੀਅਲ ਸ਼ਿਪਿੰਗ ਨੂੰ ਨਿਸ਼ਾਨਾ ਬਣਾ ਰਹੇ ਹਨ। ਰੂਸ ਨੇ ਹਾਲ ਹੀ ‘ਚ ਰੋਮਾਨੀਆਈ ਤਟ ਦੇ ਨੇੜੇ ਯੂਕਰੇਨੀ ਸਮਾਨ ਲੈ ਕੇ ਜਾ ਰਹੇ ਅਨਾਜ ਦੇ ਜਹਾਜ਼ਾਂ ‘ਤੇ ਹਮਲੇ ਕੀਤੇ ਹਨ, ਜਦਕਿ ਯੂਕਰੇਨ ਨੇ ਰੂਸ ਦੇ ਤੇਲ ਇਨਫ੍ਰਾਸਟਰਕਚਰ ਨੂੰ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਇਹ ਹਮਲੇ ਯੂਕਰੇਨੀ ਸ਼ਹਿਰਾਂ ‘ਤੇ ਮਾਸਕੋ ਦੇ ਲਗਾਤਾਰ ਹਮਲਿਆਂ ਦਾ ਜਵਾਬ ਹਨ।

ਦੋਵਾਂ ਪੱਖਾਂ ਨੇ ਆਪਣੇ ਹਮਲਿਆਂ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਹਨ। ਰੂਸ ਨੇ ਕੀਵ ‘ਤੇ ਵੀ ਹਮਲੇ ਤੇਜ਼ ਕਰ ਦਿੱਤੇ ਹਨ, ਜਿਨ੍ਹਾਂ ‘ਚ ਦਿਨ ਦੇ ਸਮੇਂ ਡਰੋਨ ਹਮਲੇ ਤੇ ਅਹਿਮ ਪੁਲਾਂ ‘ਤੇ ਹਮਲੇ ਸ਼ਾਮਲ ਹਨ। ਹਮਲਿਆਂ ‘ਚ ਯੂਕਰੇਨ ਦੀ ਰਾਜਧਾਨੀ ‘ਚ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ, ਦੱਖਣੀ ਰੂਸ ‘ਚ ਤੇਲ ਠਿਕਾਣਿਆਂ ‘ਤੇ ਯੂਕਰੇਨ ਦੇ ਪਿਛਲੇ ਹਮਲਿਆਂ ਕਾਰਨ ਤੇਲ ਦਾ ਰਿਸਾਅ ਹੋਇਆ ਹੈ, ਸਮੁੰਦਰੀ ਤੱਟ ਬੰਦ ਕਰਨੇ ਪਏ ਹਨ ਤੇ ਵਾਤਾਵਰਣ ਨਾਲ ਜੁੜੀਆਂ ਹੋਰ ਚਿੰਤਾਵਾਂ ਪੈਦਾ ਹੋਈਆਂ ਹਨ।

ਵਿਦੇਸ਼📍 ਪੰਜਾਬ

ਨਿਊਜਰਸੀ ‘ਚ ਅਸਾਇਲਮ ਦੇ 488 ਕੇਸਾਂ ਵਿਚੋਂ ਸਿਰਫ ਇੱਕ ਹੋਇਆ ਪਾਸ

ਨਿਊਜਰਸੀ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਲਈ ਹਾਲਾਤ ਕਾਫ਼ੀ ਸਖ਼ਤ ਹੋ ਰਹੇ ਹਨ। ਸਾਹਮਣੇ ਆਈ ਨਵੀਂ ਰਿਪੋਰਟ ਮੁਤਾਬਕ ਨਿਊਜਰਸੀ ਦੇ ਨਿਊਆਰਕ ਦੀ ਇਮੀਗ੍ਰੇਸ਼ਨ ਅਦਾਲਤ ਵਿਚ ਅਗਸਤ 2026 ਦੌਰਾਨ 488 ਲੋਕਾਂ ਦੇ ਸ਼ਰਨ ਦੇ ਮਾਮਲਿਆਂ ਦਾ ਫ਼ੈਸਲਾ ਹੋਇਆ ਅਤੇ ਸਿਰਫ਼ ਇੱਕ ਵਿਅਕਤੀ ਨੂੰ ਸ਼ਰਨ ਮਿਲੀ।
ਨਿਊਜਰਸੀ ‘ਚ ਅਸਾਇਲਮ ਦੇ 488 ਕੇਸਾਂ ਵਿਚੋਂ ਸਿਰਫ ਇੱਕ ਹੋਇਆ ਪਾਸ

ਨਿਊਜਰਸੀ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਲਈ ਹਾਲਾਤ ਕਾਫ਼ੀ ਸਖ਼ਤ ਹੋ ਰਹੇ ਹਨ। ਸਾਹਮਣੇ ਆਈ ਨਵੀਂ ਰਿਪੋਰਟ ਮੁਤਾਬਕ ਨਿਊਜਰਸੀ ਦੇ ਨਿਊਆਰਕ ਦੀ ਇਮੀਗ੍ਰੇਸ਼ਨ ਅਦਾਲਤ ਵਿਚ ਅਗਸਤ 2026 ਦੌਰਾਨ 488 ਲੋਕਾਂ ਦੇ ਸ਼ਰਨ ਦੇ ਮਾਮਲਿਆਂ ਦਾ ਫ਼ੈਸਲਾ ਹੋਇਆ ਅਤੇ ਸਿਰਫ਼ ਇੱਕ ਵਿਅਕਤੀ ਨੂੰ ਸ਼ਰਨ ਮਿਲੀ। ਬਾਕੀ ਸਾਰੇ ਮਾਮਲੇ ਰੱਦ ਕਰ ਦਿੱਤੇ ਗਏ।

ਦੇਸ਼ ਭਰ ਵਿਚ ਵੀ ਸ਼ਰਨ ਦੇ ਮਾਮਲਿਆਂ ਵਿਚ ਰੱਦ ਹੋਣ ਦੀ ਦਰ ਬਹੁਤ ਉੱਚੀ ਰਹੀ ਹੈ। ਰਿਪੋਰਟ ਮੁਤਾਬਕ ਅਗਸਤ ਵਿਚ ਦੇਸ਼ ਭਰ ਦੇ ਲਗਭਗ 94 ਫ਼ੀਸਦੀ ਸ਼ਰਨ ਦੇ ਦਾਅਵੇ ਰੱਦ ਹੋਏ।

ਇੱਕ ਹੋਰ ਵੱਡੀ ਤਬਦੀਲੀ ਮਾਮਲਿਆਂ ਦੀਆਂ ਤਾਰੀਖਾਂ ਨੂੰ ਲੈ ਕੇ ਹੋ ਰਹੀ ਹੈ। ਵਕੀਲਾਂ ਮੁਤਾਬਕ ਕਈ ਅਜਿਹੇ ਮਾਮਲੇ, ਜਿਨ੍ਹਾਂ ਦੀ ਸੁਣਵਾਈ ਪਹਿਲਾਂ 2027 ਜਾਂ 2028 ਵਿਚ ਹੋਣੀ ਸੀ, ਹੁਣ ਜਲਦੀ ਸੁਣਵਾਈ ਲਈ ਲਿਆਂਦੇ ਜਾ ਰਹੇ ਹਨ। ਕੁਝ ਲੋਕਾਂ ਨੂੰ ਵਕੀਲ ਲੱਭਣ, ਕਾਗਜ਼ ਤਿਆਰ ਕਰਨ ਅਤੇ ਆਪਣੇ ਮਾਮਲੇ ਦੇ ਸਬੂਤ ਇਕੱਠੇ ਕਰਨ ਲਈ ਬਹੁਤ ਘੱਟ ਸਮਾਂ ਮਿਲ ਰਿਹਾ ਹੈ।

ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਦਾਲਤਾਂ ਵਿਚ ਲੱਖਾਂ ਮਾਮਲੇ ਲਟਕੇ ਹੋਏ ਸਨ ਅਤੇ ਸਰਕਾਰ ਇਨ੍ਹਾਂ ਨੂੰ ਜਲਦੀ ਨਿਪਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਜਲਦੀ ਫ਼ੈਸਲੇ ਕਰਨ ਨਾਲ ਲੋਕਾਂ ਨੂੰ ਆਪਣਾ ਪੱਖ ਪੂਰੀ ਤਰ੍ਹਾਂ ਪੇਸ਼ ਕਰਨ ਲਈ ਸਮਾਂ ਘੱਟ ਮਿਲ ਸਕਦਾ ਹੈ।

ਇਸ ਲਈ ਜਿਨ੍ਹਾਂ ਲੋਕਾਂ ਦਾ ਇਮੀਗ੍ਰੇਸ਼ਨ ਅਦਾਲਤ ਵਿਚ ਮਾਮਲਾ ਚੱਲ ਰਿਹਾ ਹੈ, ਉਹ ਆਪਣੀ ਸੁਣਵਾਈ ਦੀ ਤਾਰੀਖ ਲਗਾਤਾਰ ਚੈੱਕ ਕਰਦੇ ਰਹਿਣ।

ਵਿਦੇਸ਼📍 ਪੰਜਾਬ

ਅਮਰੀਕੀ ਵੀਜ਼ਿਆਂ ਦੀ ਹੌਲੀ ਕਾਰਵਾਈ ‘ਤੇ ਵਧ ਸਕਦੀ ਹੈ ਅਦਾਲਤ ਦੀ ਸਖਤੀ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਤੋਂ ਬਾਹਰ ਬੈਠੇ ਹਜ਼ਾਰਾਂ ਲੋਕ, ਜੋ ਪਰਿਵਾਰਕ ਜਾਂ ਹੋਰ ਪੱਕੀ ਰਿਹਾਇਸ਼ ਵਾਲੇ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਲਈ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ।
ਅਮਰੀਕੀ ਵੀਜ਼ਿਆਂ ਦੀ ਹੌਲੀ ਕਾਰਵਾਈ ‘ਤੇ ਵਧ ਸਕਦੀ ਹੈ ਅਦਾਲਤ ਦੀ ਸਖਤੀ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਤੋਂ ਬਾਹਰ ਬੈਠੇ ਹਜ਼ਾਰਾਂ ਲੋਕ, ਜੋ ਪਰਿਵਾਰਕ ਜਾਂ ਹੋਰ ਪੱਕੀ ਰਿਹਾਇਸ਼ ਵਾਲੇ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਲਈ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਨਵੀਂ ਰਿਪੋਰਟ ਮੁਤਾਬਕ ਕਈ ਅਮਰੀਕੀ ਦੂਤਾਵਾਸਾਂ ਅਤੇ ਕੌਂਸਲੇਟਾਂ ਵਿਚ ਵੀਜ਼ਿਆਂ ਦੀ ਕਾਰਵਾਈ ਅਦਾਲਤੀ ਹੁਕਮਾਂ ਤੋਂ ਬਾਅਦ ਵੀ ਬਹੁਤ ਹੌਲੀ ਚੱਲ ਰਹੀ ਹੈ।

ਇਸੇ ਕਾਰਨ ਇੱਕ ਸੰਘੀ ਜੱਜ ਇਸ ਹਫ਼ਤੇ ਅਮਰੀਕੀ ਵਿਦੇਸ਼ ਵਿਭਾਗ ਲਈ ਪੱਕੀ ਸਮਾਂ-ਹੱਦ ਤੈਅ ਕਰ ਸਕਦਾ ਹੈ। ਸਰਕਾਰ ਨੂੰ ਦਿਖਾਉਣਾ ਪਵੇਗਾ ਕਿ ਅਦਾਲਤ ਦੇ ਹੁਕਮ ਤੋਂ ਬਾਅਦ ਰੁਕੇ ਹੋਏ ਮਾਮਲਿਆਂ ਵਿਚ ਅਸਲ ਤਰੱਕੀ ਕੀਤੀ ਜਾ ਰਹੀ ਹੈ।

ਰਿਪੋਰਟ ਮੁਤਾਬਕ ਪਹਿਲਾਂ 75 ਦੇਸ਼ਾਂ ਨਾਲ ਜੁੜੇ ਕੁਝ ਵੀਜ਼ਾ ਮਾਮਲਿਆਂ ਨੂੰ ਰੋਕਿਆ ਗਿਆ ਸੀ। ਇਸ ਨੀਤੀ ਨਾਲ ਲਗਭਗ 43,000 ਅਰਜ਼ੀਕਾਰਾਂ ਦੇ ਮਾਮਲੇ ਪ੍ਰਭਾਵਿਤ ਹੋਏ ਸਨ। ਅਦਾਲਤਾਂ ਵੱਲੋਂ ਸਰਕਾਰ ਦੀਆਂ ਕੁਝ ਕਾਰਵਾਈਆਂ ਉੱਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਵੀ ਕਈ ਲੋਕ ਅਜੇ ਆਪਣੇ ਮਾਮਲੇ ਅੱਗੇ ਵਧਣ ਦੀ ਉਡੀਕ ਕਰ ਰਹੇ ਹਨ।

ਪੱਕੀ ਰਿਹਾਇਸ਼ ਲਈ ਸਾਲਾਨਾ ਚਿੱਠੀ ਪ੍ਰਣਾਲੀ ਵਾਲੇ ਮਾਮਲਿਆਂ ਵਿਚ ਵੀ ਕਾਰਵਾਈ ਬਹੁਤ ਹੌਲੀ ਦੱਸੀ ਗਈ ਹੈ। ਰਿਪੋਰਟ ਮੁਤਾਬਕ ਸਿਰਫ਼ 836 ਅਰਜ਼ੀਆਂ ਉੱਤੇ ਕਾਰਵਾਈ ਹੋਈ ਅਤੇ ਉਨ੍ਹਾਂ ਵਿਚੋਂ 84 ਨੂੰ ਮਨਜ਼ੂਰੀ ਮਿਲੀ ਸੀ।

ਪਰ ਇਸਦਾ ਇਹ ਮਤਲਬ ਨਹੀਂ ਕਿ ਅਮਰੀਕਾ ਨੇ ਸਾਰੇ ਵੀਜ਼ੇ ਬੰਦ ਕਰ ਦਿੱਤੇ ਹਨ। ਹਰ ਸ਼੍ਰੇਣੀ ਅਤੇ ਹਰ ਅਰਜ਼ੀ ਦੀ ਸਥਿਤੀ ਵੱਖਰੀ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦਾ ਮਾਮਲਾ ਦੂਤਾਵਾਸ ਜਾਂ ਕੌਂਸਲੇਟ ਵਿਚ ਰੁੱਕਿਆ ਹੋਇਆ ਹੈ, ਉਨ੍ਹਾਂ ਲਈ ਆਉਣ ਵਾਲੇ ਦਿਨ ਮਹੱਤਵਪੂਰਨ ਹੋ ਸਕਦੇ ਹਨ।

ਵਿਦੇਸ਼📍 ਪੰਜਾਬ

ਅਮਰੀਕਾ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟਾਂ ‘ਤੇ ਹੁਣ ਆਮ ਮੋਹਰ ਨਹੀਂ ਲੱਗੇਗੀ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਕਸਟਮਜ਼ ਅਤੇ ਸਰਹੱਦ ਸੁਰੱਖਿਆ ਵਿਭਾਗ ਨੇ ਦਾਖ਼ਲੇ ਵੇਲੇ ਯਾਤਰੀਆਂ ਦੇ ਪਾਸਪੋਰਟਾਂ ‘ਤੇ ਆਮ ਤੌਰ ‘ਤੇ ਦਾਖ਼ਲੇ ਦੀ ਮੋਹਰ ਲਾਉਣੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਅਮਰੀਕਾ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟਾਂ ‘ਤੇ ਹੁਣ ਆਮ ਮੋਹਰ ਨਹੀਂ ਲੱਗੇਗੀ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਕਸਟਮਜ਼ ਅਤੇ ਸਰਹੱਦ ਸੁਰੱਖਿਆ ਵਿਭਾਗ ਨੇ ਦਾਖ਼ਲੇ ਵੇਲੇ ਯਾਤਰੀਆਂ ਦੇ ਪਾਸਪੋਰਟਾਂ ‘ਤੇ ਆਮ ਤੌਰ ‘ਤੇ ਦਾਖ਼ਲੇ ਦੀ ਮੋਹਰ ਲਾਉਣੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਤਬਦੀਲੀ 1 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਵਿਭਾਗੀ ਬੁਲੇਟਿਨ ਵਿਚ ਦੱਸੀ ਗਈ। ਇਸ ਦਾ ਮਕਸਦ ਸਰਹੱਦ ‘ਤੇ ਜਾਂਚ ਦਾ ਸਮਾਂ ਅਤੇ ਖ਼ਰਚ ਘਟਾਉਣਾ ਹੈ।

ਇਸ ਦਾ ਮਤਲਬ ਇਹ ਨਹੀਂ ਕਿ ਯਾਤਰੀਆਂ ਦਾ ਅਮਰੀਕਾ ਵਿਚ ਦਾਖ਼ਲਾ ਦਰਜ ਨਹੀਂ ਹੋਵੇਗਾ। ਵਿਭਾਗ ਦਾਖ਼ਲੇ ਦਾ ਰਿਕਾਰਡ ਇਲੈਕਟ੍ਰਾਨਿਕ ਤਰੀਕੇ ਨਾਲ ਰੱਖੇਗਾ। ਇਸ ਲਈ ਵਿਦੇਸ਼ੀ ਯਾਤਰੀਆਂ ਨੂੰ ਆਪਣੀ ਮਨਜ਼ੂਰਸ਼ੁਦਾ ਰਹਿਣ ਦੀ ਮਿਆਦ ਅਤੇ ਦਾਖ਼ਲੇ ਦੀ ਜਾਣਕਾਰੀ ਜਾਣਨ ਲਈ ਪਾਸਪੋਰਟ ਦੀ ਮੋਹਰ ਉੱਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।

ਯਾਤਰੀ ਆਪਣਾ ਆਉਣ-ਜਾਣ ਦਾ ਰਿਕਾਰਡ ਅਤੇ ਅਮਰੀਕਾ ਵਿਚ ਰਹਿਣ ਦੀ ਮਨਜ਼ੂਰ ਮਿਆਦ ਸਰਕਾਰੀ ਆਈ-94 ਵੈੱਬਸਾਈਟ ਜਾਂ ਵਿਭਾਗ ਦੀ ਮੋਬਾਈਲ ਸੇਵਾ ਰਾਹੀਂ ਵੇਖ ਸਕਦੇ ਹਨ। ਆਈ-94 ਰਿਕਾਰਡ ਕਈ ਹਾਲਤਾਂ ਵਿਚ ਇਹ ਸਾਬਤ ਕਰਨ ਲਈ ਲੋੜੀਂਦਾ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਕਦੋਂ ਤੱਕ ਰਹਿਣ ਦੀ ਇਜਾਜ਼ਤ ਮਿਲੀ ਹੈ। ਸਰਕਾਰੀ ਵੈੱਬਸਾਈਟ ‘ਤੇ ਯਾਤਰੀ ਆਪਣਾ ਸਭ ਤੋਂ ਨਵਾਂ ਰਿਕਾਰਡ ਵੇਖ ਸਕਦੇ ਹਨ।

ਮੋਹਰਾਂ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤੀਆਂ ਗਈਆਂ। ਖ਼ਾਸ ਜਾਂਚ ਵਾਲੇ ਕਮਰੇ ਵਿਚ ਭੇਜੇ ਗਏ ਯਾਤਰੀਆਂ ਦੇ ਪਾਸਪੋਰਟ ‘ਤੇ ਮੋਹਰ ਲੱਗ ਸਕਦੀ ਹੈ। ਕੁਝ ਖ਼ਾਸ ਹਾਲਤਾਂ ਵਿਚ, ਜਿਵੇਂ ਪਰਵਾਸੀ ਵੀਜ਼ੇ ‘ਤੇ ਆਉਣ ਵਾਲੇ ਯਾਤਰੀਆਂ ਲਈ ਜਾਂ ਯਾਤਰੀ ਦੀ ਮੰਗ ‘ਤੇ, ਅਧਿਕਾਰੀ ਮੋਹਰ ਲਾ ਸਕਦੇ ਹਨ।

ਯਾਤਰਾ ਮਾਹਿਰਾਂ ਨੇ ਵਿਦੇਸ਼ੀ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਦਾਖ਼ਲੇ ਤੋਂ ਬਾਅਦ ਆਪਣਾ ਆਈ-94 ਰਿਕਾਰਡ ਜਾਂਚ ਲੈਣ। ਜੇ ਨਾਮ, ਦਾਖ਼ਲੇ ਦੀ ਮਿਤੀ ਜਾਂ ਰਹਿਣ ਦੀ ਮਿਆਦ ਵਿਚ ਗ਼ਲਤੀ ਹੋਵੇ, ਤਾਂ ਜਲਦੀ ਸਰਹੱਦ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਵਿਦੇਸ਼📍 ਪੰਜਾਬ

ਵਿਦੇਸ਼ੀ ਵਿਦਿਆਰਥੀਆਂ ਲਈ ਚਾਰ ਸਾਲ ਵਾਲਾ ਨਿਯਮ ਫਿਲਹਾਲ ਲਾਗੂ ਨਹੀਂ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਪੜ੍ਹਾਈ ਕਰਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਰਿਪੋਰਟ ਸਾਹਮਣੇ ਆਈ ਹੈ।
ਵਿਦੇਸ਼ੀ ਵਿਦਿਆਰਥੀਆਂ ਲਈ ਚਾਰ ਸਾਲ ਵਾਲਾ ਨਿਯਮ ਫਿਲਹਾਲ ਲਾਗੂ ਨਹੀਂ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਪੜ੍ਹਾਈ ਕਰਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਰਿਪੋਰਟ ਸਾਹਮਣੇ ਆਈ ਹੈ। ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਵਿਚ ਰਹਿਣ ਦੇ ਸਮੇਂ ਨੂੰ ਵੱਧ ਤੋਂ ਵੱਧ ਚਾਰ ਸਾਲ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੇ ਕਿਸੇ ਦੀ ਪੜ੍ਹਾਈ ਚਾਰ ਸਾਲ ਤੋਂ ਵੱਧ ਚੱਲਦੀ, ਤਾਂ ਉਸਨੂੰ ਹੋਰ ਸਮਾਂ ਲੈਣ ਲਈ ਵੱਖਰੀ ਮਨਜ਼ੂਰੀ ਮੰਗਣੀ ਪੈਣੀ ਸੀ।

ਪਰ ਵਿਦਿਆਰਥੀਆਂ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਚਾਰ ਸਾਲ ਵਾਲਾ ਨਿਯਮ ਇਸ ਵੇਲੇ ਲਾਗੂ ਨਹੀਂ ਹੈ। ਇੱਕ ਸੰਘੀ ਜੱਜ ਨੇ ਸਤੰਬਰ ਵਿਚ ਇਸਨੂੰ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਰੋਕ ਦਿੱਤਾ ਸੀ। ਇਸ ਲਈ ਵਿਦਿਆਰਥੀਆਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹਰ ਵਿਦੇਸ਼ੀ ਵਿਦਿਆਰਥੀ ਨੂੰ ਹੁਣ ਚਾਰ ਸਾਲ ਪੂਰੇ ਹੁੰਦੇ ਹੀ ਅਮਰੀਕਾ ਛੱਡਣਾ ਪਵੇਗਾ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਿਯਮਾਂ ਵਿਚ ਹੋ ਰਹੀਆਂ ਤਬਦੀਲੀਆਂ ਅਤੇ ਵੀਜ਼ਿਆਂ ਬਾਰੇ ਅਨਿਸ਼ਚਿਤਤਾ ਕਾਰਨ ਕੁਝ ਵਿਦੇਸ਼ੀ ਵਿਦਿਆਰਥੀ ਅਮਰੀਕਾ ਵਿਚ ਪੜ੍ਹਾਈ ਕਰਨ ਬਾਰੇ ਦੁਬਾਰਾ ਸੋਚ ਰਹੇ ਹਨ। ਪੈਨਸਿਲਵੇਨੀਆ ਯੂਨੀਵਰਸਿਟੀ ਨੇ ਅਦਾਲਤ ਵਿਚ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਵੀਜ਼ੇ ਅਤੇ ਯਾਤਰਾ ਨਾਲ ਜੁੜੀਆਂ ਚਿੰਤਾਵਾਂ ਕਾਰਨ ਦਾਖ਼ਲਾ ਲੈਣ ਦਾ ਫ਼ੈਸਲਾ ਬਦਲਿਆ।

ਪੈਨਸਿਲਵੇਨੀਆ ਵਿਚ ਵਿਦੇਸ਼ੀ ਵਿਦਿਆਰਥੀ ਹਰ ਸਾਲ ਦੋ ਅਰਬ ਡਾਲਰ ਤੋਂ ਵੱਧ ਦਾ ਆਰਥਿਕ ਯੋਗਦਾਨ ਪਾਉਂਦੇ ਹਨ ਅਤੇ ਹਜ਼ਾਰਾਂ ਨੌਕਰੀਆਂ ਨਾਲ ਜੁੜੇ ਹੋਏ ਹਨ।

ਫਿਲਹਾਲ ਵਿਦਿਆਰਥੀਆਂ ਨੂੰ ਆਪਣੇ ਮੌਜੂਦਾ ਕਾਨੂੰਨੀ ਦਰਜੇ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਨਵੀਂ ਤਬਦੀਲੀ ਲਈ ਸਰਕਾਰੀ ਜਾਣਕਾਰੀ ਹੀ ਦੇਖਣੀ ਚਾਹੀਦੀ ਹੈ।

ਵਿਦੇਸ਼📍 ਪੰਜਾਬ

ਕੈਲੀਫੋਰਨੀਆ ‘ਚ 18 ਸਾਲ ਤੋਂ ਘੱਟ ਉਮਰ ਦੇ ਵਿਆਹ ‘ਤੇ ਪੂਰੀ ਪਾਬੰਦੀ

ਸੈਕਰਾਮੈਂਟੋ, 7 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਹੁਣ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਵਿਆਹ ਨਹੀਂ ਕਰ ਸਕੇਗਾ। ਗਵਰਨਰ ਗੈਵਿਨ ਨਿਊਸਮ ਨੇ 30 ਸਤੰਬਰ 2026 ਨੂੰ 1267 ਕਾਨੂੰਨ ‘ਤੇ ਦਸਤਖ਼ਤ ਕਰਕੇ ਬਾਲ ਵਿਆਹ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ।
ਕੈਲੀਫੋਰਨੀਆ ‘ਚ 18 ਸਾਲ ਤੋਂ ਘੱਟ ਉਮਰ ਦੇ ਵਿਆਹ ‘ਤੇ ਪੂਰੀ ਪਾਬੰਦੀ

ਸੈਕਰਾਮੈਂਟੋ, 7 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਹੁਣ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਵਿਆਹ ਨਹੀਂ ਕਰ ਸਕੇਗਾ। ਗਵਰਨਰ ਗੈਵਿਨ ਨਿਊਸਮ ਨੇ 30 ਸਤੰਬਰ 2026 ਨੂੰ 1267 ਕਾਨੂੰਨ ‘ਤੇ ਦਸਤਖ਼ਤ ਕਰਕੇ ਬਾਲ ਵਿਆਹ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ।

ਨਵੇਂ ਕਾਨੂੰਨ ਤਹਿਤ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਘਰੇਲੂ ਭਾਈਵਾਲੀ ਵਿਚ ਦਾਖ਼ਲ ਹੋਣ ਲਈ ਵੀ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜ਼ਮੀ ਹੋਵੇਗੀ। ਹੁਣ ਮਾਪਿਆਂ ਦੀ ਮਨਜ਼ੂਰੀ ਨਾਲ ਵੀ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਦਾ ਵਿਆਹ ਨਹੀਂ ਹੋ ਸਕੇਗਾ।

ਇਹ ਬਿੱਲ ਸਾਂਤਾ ਕਰੂਜ਼ ਤੋਂ ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਗੇਲ ਪੈਲਰਿਨ ਵੱਲੋਂ ਪੇਸ਼ ਕੀਤਾ ਗਿਆ ਸੀ। ਕਾਨੂੰਨ ‘ਤੇ ਦਸਤਖ਼ਤ ਸਮੇਂ ਬਾਲ ਵਿਆਹ ਵਿਰੁੱਧ ਆਵਾਜ਼ ਉਠਾਉਣ ਵਾਲੀ ਕੋਰਟਨੀ ਸਟੋਡਨ ਵੀ ਮੌਜੂਦ ਸੀ। ਸਟੋਡਨ ਦਾ ਵਿਆਹ 16 ਸਾਲ ਦੀ ਉਮਰ ਵਿਚ 50 ਸਾਲਾ ਅਦਾਕਾਰ ਡਗ ਹਚਿਸਨ ਨਾਲ ਮਾਪਿਆਂ ਦੀ ਮਨਜ਼ੂਰੀ ਨਾਲ ਹੋਇਆ ਸੀ। ਬਾਅਦ ਵਿਚ ਉਸ ਨੇ ਇਸ ਤਜ਼ਰਬੇ ਨੂੰ ਦਬਾਅ ਅਤੇ ਸ਼ੋਸ਼ਣ ਨਾਲ ਜੋੜਿਆ ਅਤੇ ਬਾਲ ਵਿਆਹ ਵਿਰੁੱਧ ਮੁਹਿੰਮ ਸ਼ੁਰੂ ਕੀਤੀ।

ਗਵਰਨਰ ਨਿਊਸਮ ਨੇ ਕਿਹਾ ਕਿ ਇਹ ਕਾਨੂੰਨ ਨੌਜਵਾਨਾਂ ਦੀ ਸੁਰੱਖਿਆ ਲਈ ਲੰਮੇ ਸਮੇਂ ਤੋਂ ਲੋੜੀਂਦਾ ਕਦਮ ਸੀ। ਬਿੱਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਕਈ ਮਾਮਲਿਆਂ ਵਿਚ ਮਾਪਿਆਂ ਦੀ ਮਨਜ਼ੂਰੀ ਜਾਂ ਬੱਚੇ ਦੀ ਸਹਿਮਤੀ ਦਿਖਾਈ ਤਾਂ ਦਿੰਦੀ ਹੈ, ਪਰ ਇਸ ਦੇ ਪਿੱਛੇ ਦਬਾਅ ਜਾਂ ਮਜਬੂਰੀ ਵੀ ਹੋ ਸਕਦੀ ਹੈ।

ਇਸ ਕਾਨੂੰਨ ਨਾਲ ਕੈਲੀਫੋਰਨੀਆ ਵੀ ਉਨ੍ਹਾਂ ਅਮਰੀਕੀ ਸੂਬਿਆਂ ਵਿਚ ਸ਼ਾਮਲ ਹੋ ਗਿਆ ਹੈ, ਜਿੱਥੇ 18 ਸਾਲ ਤੋਂ ਘੱਟ ਉਮਰ ਦੇ ਵਿਆਹ ਲਈ ਕੋਈ ਛੂਟ ਨਹੀਂ ਰਹੀ।

ਨਵੇਂ ਕਾਨੂੰਨ ਦਾ ਸਭ ਤੋਂ ਵੱਡਾ ਅਸਰ ਇਹ ਹੋਵੇਗਾ ਕਿ ਹੁਣ ਕੈਲੀਫੋਰਨੀਆ ਵਿਚ ਵਿਆਹ ਲਈ ਮਾਪਿਆਂ ਦੀ ਮਨਜ਼ੂਰੀ ਵੀ 18 ਸਾਲ ਤੋਂ ਘੱਟ ਉਮਰ ਦੀ ਸ਼ਰਤ ਨੂੰ ਬਦਲ ਨਹੀਂ ਸਕੇਗੀ।

ਵਿਦੇਸ਼📍 ਪੰਜਾਬ

ਅਦਾਲਤ ਨੇ ਦੇਸ਼ ਨਾ ਛੱਡਣ ਵਾਲੇ ਪ੍ਰਵਾਸੀਆਂ ‘ਤੇ 1.8 ਮਿਲੀਅਨ ਡਾਲਰ ਜੁਰਮਾਨੇ ਲਾਉਣ ਦੀ ਨਵੀਂ ਪ੍ਰਕਿਰਿਆ ਰੋਕੀ

7 ਅਕਤੂਬਰ (ਪੰਜਾਬ ਮੇਲ)- ਬੋਸਟਨ ਦੀ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਪ੍ਰਕਿਰਿਆ ਉੱਤੇ ਆਰਜ਼ੀ ਰੋਕ ਲਗਾ ਦਿੱਤੀ ਹੈ, ਜਿਸ ਤਹਿਤ ਅੰਤਿਮ ਦੇਸ਼-ਨਿਕਾਲਾ ਹੁਕਮ ਮਿਲਣ ਮਗਰੋਂ ਅਮਰੀਕਾ ਨਾ ਛੱਡਣ ਵਾਲੇ ਪਰਵਾਸੀਆਂ ਉੱਤੇ ਹਰ ਦਿਨ 998 ਡਾਲਰ ਤੱਕ—ਪੰਜ ਸਾਲਾਂ ਲਈ ਲਗਭਗ 1.8 ਮਿਲੀਅਨ ਡਾਲਰ—ਜੁਰਮਾਨਾ ਲਾਇਆ ਜਾ ਰਿਹਾ ਸੀ।
ਅਦਾਲਤ ਨੇ ਦੇਸ਼ ਨਾ ਛੱਡਣ ਵਾਲੇ ਪ੍ਰਵਾਸੀਆਂ ‘ਤੇ 1.8 ਮਿਲੀਅਨ ਡਾਲਰ ਜੁਰਮਾਨੇ ਲਾਉਣ ਦੀ ਨਵੀਂ ਪ੍ਰਕਿਰਿਆ ਰੋਕੀ

7 ਅਕਤੂਬਰ (ਪੰਜਾਬ ਮੇਲ)- ਬੋਸਟਨ ਦੀ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਪ੍ਰਕਿਰਿਆ ਉੱਤੇ ਆਰਜ਼ੀ ਰੋਕ ਲਗਾ ਦਿੱਤੀ ਹੈ, ਜਿਸ ਤਹਿਤ ਅੰਤਿਮ ਦੇਸ਼-ਨਿਕਾਲਾ ਹੁਕਮ ਮਿਲਣ ਮਗਰੋਂ ਅਮਰੀਕਾ ਨਾ ਛੱਡਣ ਵਾਲੇ ਪਰਵਾਸੀਆਂ ਉੱਤੇ ਹਰ ਦਿਨ 998 ਡਾਲਰ ਤੱਕ—ਪੰਜ ਸਾਲਾਂ ਲਈ ਲਗਭਗ 1.8 ਮਿਲੀਅਨ ਡਾਲਰ—ਜੁਰਮਾਨਾ ਲਾਇਆ ਜਾ ਰਿਹਾ ਸੀ। ਫ਼ੈਸਲਾ 30 ਸਤੰਬਰ ਨੂੰ ਦਾਇਰ ਹੋਇਆ ਸੀ, ਪਰ ਇਸ ਬਾਰੇ ਵਿਆਪਕ ਰਾਸ਼ਟਰੀ ਰਿਪੋਰਟਿੰਗ 5 ਅਕਤੂਬਰ ਦੀ ਰਾਤ ਸਾਹਮਣੇ ਆਈ।

ਜੱਜ ਜਾਰਜ ਓ’ਟੂਲ ਨੇ ਕਿਹਾ ਕਿ ਮੁਦਈਆਂ ਨੇ ਇਹ ਦਿਖਾਇਆ ਹੈ ਕਿ ਸਰਕਾਰ ਜੁਰਮਾਨਾ ਲਾਉਣ ਤੋਂ ਪਹਿਲਾਂ ਹਰ ਵਿਅਕਤੀ ਦੀ ਸਥਿਤੀ ਦੀ ਵੱਖਰੀ ਜਾਂਚ ਨਹੀਂ ਕਰ ਰਹੀ ਸੀ, ਖ਼ਾਸ ਕਰਕੇ ਇਹ ਕਿ ਦੇਸ਼ ਨਾ ਛੱਡਣਾ ਸੱਚਮੁੱਚ ਜਾਣਬੁੱਝ ਕੇ ਸੀ ਜਾਂ ਵਿਅਕਤੀ ਕਿਸੇ ਕਾਨੂੰਨੀ ਰਾਹਤ ਦੀ ਉਡੀਕ ਕਰ ਰਿਹਾ ਸੀ। ਅਦਾਲਤ ਅਨੁਸਾਰ 2025 ਵਿਚ ਬਣਾਈ ਤੇਜ਼ ਪ੍ਰਕਿਰਿਆ ਨੇ ਜਵਾਬ ਦੇਣ ਦਾ ਸਮਾਂ 30 ਤੋਂ ਘਟਾ ਕੇ 15 ਦਿਨ ਕੀਤਾ ਅਤੇ ਕੁਝ ਅਪੀਲੀ ਸੁਰੱਖਿਆ ਵੀ ਹਟਾਈ। ਇਹ ਤਬਦੀਲੀਆਂ ਜਨਤਕ ਨੋਟਿਸ ਅਤੇ ਟਿੱਪਣੀਆਂ ਤੋਂ ਬਿਨਾਂ ਲਾਗੂ ਕੀਤੀਆਂ ਗਈਆਂ ਸਨ।

ਡੀ.ਐੱਚ.ਐੱਸ. ਅਤੇ ਆਈਸ ਫ਼ਿਲਹਾਲ ਇਸ ਨਵੀਂ ਤੇਜ਼ ਪ੍ਰਕਿਰਿਆ ਅਤੇ ਇੱਕੋ ਜਿਹੇ ਤਿਆਰ ਫਾਰਮਾਂ ਦੇ ਆਧਾਰ ਉੱਤੇ ਇਹ ਵੱਡੇ ਜੁਰਮਾਨੇ ਲਾਗੂ ਨਹੀਂ ਕਰ ਸਕਦੇ। ਪਰ ਅਦਾਲਤ ਨੇ ਜੁਰਮਾਨੇ ਲਾਉਣ ਵਾਲਾ ਕਾਂਗਰਸ ਦਾ ਮੂਲ ਕਾਨੂੰਨ ਰੱਦ ਨਹੀਂ ਕੀਤਾ। ਸਰਕਾਰ ਪੁਰਾਣੀ ਪ੍ਰਕਿਰਿਆ ਅਨੁਸਾਰ, ਲੋੜੀਂਦੀ ਵਿਅਕਤੀਗਤ ਜਾਂਚ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਕੇ ਜੁਰਮਾਨਾ ਲਾਉਣ ਦੀ ਕੋਸ਼ਿਸ਼ ਕਰ ਸਕਦੀ ਹੈ।

ਇਹ ਅੰਤਿਮ ਫ਼ੈਸਲਾ ਨਹੀਂ, ਸਗੋਂ ਮੁੱਖ ਕੇਸ ਚੱਲਣ ਦੌਰਾਨ ਦਿੱਤੀ ਗਈ ਰੋਕ ਹੈ।

ਵਿਦੇਸ਼📍 ਪੰਜਾਬ

ਵਿਦੇਸ਼ੀ ਕਾਮਿਆਂ ਦੇ ਵੀਜ਼ਿਆਂ ਬਾਰੇ ਇਸ ਹਫ਼ਤੇ ਵੱਡੀ ਕਾਰਵਾਈ ਦਾ ਸੰਕੇਤ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੇ ਕੰਮ ਦੇ ਵੀਜ਼ਿਆਂ ਬਾਰੇ ਇਸ ਹਫ਼ਤੇ ਕੋਈ ਵੱਡੀ ਸਰਕਾਰੀ ਕਾਰਵਾਈ ਸਾਹਮਣੇ ਆ ਸਕਦੀ ਹੈ।
ਵਿਦੇਸ਼ੀ ਕਾਮਿਆਂ ਦੇ ਵੀਜ਼ਿਆਂ ਬਾਰੇ ਇਸ ਹਫ਼ਤੇ ਵੱਡੀ ਕਾਰਵਾਈ ਦਾ ਸੰਕੇਤ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੇ ਕੰਮ ਦੇ ਵੀਜ਼ਿਆਂ ਬਾਰੇ ਇਸ ਹਫ਼ਤੇ ਕੋਈ ਵੱਡੀ ਸਰਕਾਰੀ ਕਾਰਵਾਈ ਸਾਹਮਣੇ ਆ ਸਕਦੀ ਹੈ। ਅਮਰੀਕੀ ਕਿਰਤ ਵਿਭਾਗ ਦੇ ਨਿਗਰਾਨ ਅਧਿਕਾਰੀ ਐਂਥਨੀ ਡੀਐਸਪੋਜ਼ੀਟੋ ਨੇ ਕਿਹਾ ਕਿ ਵਿਦੇਸ਼ੀ ਕਾਮਿਆਂ ਦੇ ਵੀਜ਼ਿਆਂ ਦੇ ਮਾਮਲੇ ਵਿਚ ਆਉਣ ਵਾਲਾ ਹਫ਼ਤਾ ਬਹੁਤ ਮਹੱਤਵਪੂਰਨ ਹੋਵੇਗਾ।

ਇਸ ਬਿਆਨ ਤੋਂ ਬਾਅਦ ਖ਼ਾਸ ਕਰਕੇ ਐੱਚ-1ਬੀ ਵੀਜ਼ੇ ਉੱਤੇ ਕੰਮ ਕਰ ਰਹੇ ਲੋਕਾਂ ਵਿਚ ਚਰਚਾ ਵਧ ਗਈ ਹੈ। ਇਹ ਵੀਜ਼ਾ ਵੱਡੀ ਗਿਣਤੀ ਵਿਚ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਪੜ੍ਹੇ-ਲਿਖੇ ਅਤੇ ਹੁਨਰਮੰਦ ਕਾਮਿਆਂ ਵੱਲੋਂ ਵਰਤਿਆ ਜਾਂਦਾ ਹੈ।

ਪਰ ਇੱਥੇ ਇੱਕ ਗੱਲ ਬਿਲਕੁਲ ਸਾਫ਼ ਸਮਝਣੀ ਜ਼ਰੂਰੀ ਹੈ। ਅਜੇ ਤੱਕ ਕਿਸੇ ਨਵੇਂ ਨਿਯਮ ਦਾ ਐਲਾਨ ਨਹੀਂ ਕੀਤਾ ਗਿਆ। ਅਧਿਕਾਰੀ ਨੇ ਇਹ ਵੀ ਨਹੀਂ ਦੱਸਿਆ ਕਿ ਕਾਰਵਾਈ ਕਿਸ ਕੰਪਨੀ, ਕਿਸ ਵੀਜ਼ੇ ਜਾਂ ਕਿਸ ਖ਼ਾਸ ਮਾਮਲੇ ਵਿਚ ਹੋਵੇਗੀ। ਇਸ ਲਈ ਇਸ ਵੇਲੇ ਇਹ ਸਿਰਫ਼ ਆਉਣ ਵਾਲੀ ਕਾਰਵਾਈ ਦਾ ਸੰਕੇਤ ਹੈ, ਨਵਾਂ ਕਾਨੂੰਨ ਨਹੀਂ।

ਟਰੰਪ ਪ੍ਰਸ਼ਾਸਨ ਪਹਿਲਾਂ ਹੀ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਵਾਲੀਆਂ ਕੰਪਨੀਆਂ ਦੀ ਜਾਂਚ ਵਧਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇ ਕੋਈ ਕੰਪਨੀ ਨਿਯਮਾਂ ਦੀ ਗਲਤ ਵਰਤੋਂ ਕਰਦੀ ਹੈ ਜਾਂ ਅਮਰੀਕੀ ਕਾਮਿਆਂ ਨੂੰ ਨੁਕਸਾਨ ਪਹੁੰਚਾ ਕੇ ਵਿਦੇਸ਼ੀ ਕਾਮਿਆਂ ਨੂੰ ਰੱਖਦੀ ਹੈ, ਤਾਂ ਉਸ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।

ਇਸ ਲਈ ਐੱਚ-1ਬੀ ਉੱਤੇ ਕੰਮ ਕਰ ਰਹੇ ਭਾਰਤੀਆਂ ਲਈ ਇਹ ਹਫ਼ਤਾ ਖ਼ਾਸ ਤੌਰ ‘ਤੇ ਧਿਆਨ ਨਾਲ ਦੇਖਣ ਵਾਲਾ ਹੈ। ਜਦੋਂ ਤੱਕ ਸਰਕਾਰ ਵੱਲੋਂ ਪੱਕਾ ਹੁਕਮ ਨਹੀਂ ਆਉਂਦਾ, ਕਿਸੇ ਅਫ਼ਵਾਹ ਨੂੰ ਨਵਾਂ ਨਿਯਮ ਨਹੀਂ ਮੰਨਣਾ ਚਾਹੀਦਾ।

ਵਿਦੇਸ਼📍 ਪੰਜਾਬ

ਕੈਲੀਫੋਰਨੀਆ ਦਾ ਵੱਡਾ ਇਮੀਗ੍ਰੇਸ਼ਨ ਹਿਰਾਸਤ ਕੇਂਦਰ 950 ਮਿਲੀਅਨ ਡਾਲਰ ‘ਚ ਅਮਰੀਕੀ ਸਰਕਾਰ ਨੇ ਖਰੀਦਿਆ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਐਡੇਲਾਂਟੋ ‘ਚ ਸਥਿਤ ਤਿੰਨ ਵੱਡੇ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਦਾ ਸਮੂਹ 950 ਮਿਲੀਅਨ ਡਾਲਰ ਵਿਚ ਅਮਰੀਕੀ ਸਰਕਾਰ ਨੂੰ ਵੇਚ ਦਿੱਤਾ ਗਿਆ ਹੈ।
ਕੈਲੀਫੋਰਨੀਆ ਦਾ ਵੱਡਾ ਇਮੀਗ੍ਰੇਸ਼ਨ ਹਿਰਾਸਤ ਕੇਂਦਰ 950 ਮਿਲੀਅਨ ਡਾਲਰ ‘ਚ ਅਮਰੀਕੀ ਸਰਕਾਰ ਨੇ ਖਰੀਦਿਆ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਐਡੇਲਾਂਟੋ ‘ਚ ਸਥਿਤ ਤਿੰਨ ਵੱਡੇ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਦਾ ਸਮੂਹ 950 ਮਿਲੀਅਨ ਡਾਲਰ ਵਿਚ ਅਮਰੀਕੀ ਸਰਕਾਰ ਨੂੰ ਵੇਚ ਦਿੱਤਾ ਗਿਆ ਹੈ।

ਇਨ੍ਹਾਂ ਤਿੰਨਾਂ ਥਾਵਾਂ ਵਿਚ ਕੁੱਲ 2,644 ਲੋਕਾਂ ਨੂੰ ਰੱਖਣ ਦੀ ਸਮਰੱਥਾ ਹੈ। ਇਨ੍ਹਾਂ ਵਿਚ ਐਡੇਲਾਂਟੋ ਪੱਛਮੀ ਕੇਂਦਰ ਵਿਚ 1,280, ਐਡੇਲਾਂਟੋ ਪੂਰਬੀ ਕੇਂਦਰ ਵਿਚ 660 ਅਤੇ ਡੈਜ਼ਰਟ ਵਿਊ ਕੇਂਦਰ ਵਿਚ 704 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ।

ਇਹ ਕੇਂਦਰ ਪਹਿਲਾਂ ਜੀਓ ਸਮੂਹ ਨਾਂ ਦੀ ਨਿੱਜੀ ਕੰਪਨੀ ਦੀ ਮਲਕੀਅਤ ਸਨ। ਹੁਣ ਇਨ੍ਹਾਂ ਦੀ ਮਲਕੀਅਤ ਅਮਰੀਕੀ ਸਰਕਾਰ ਕੋਲ ਚਲੀ ਗਈ ਹੈ। ਪਰ ਕੰਪਨੀ ਇਨ੍ਹਾਂ ਕੇਂਦਰਾਂ ਵਿਚ ਸੇਵਾਵਾਂ ਦੇਣ ਦਾ ਕੰਮ ਜਾਰੀ ਰੱਖੇਗੀ। ਮੌਜੂਦਾ ਸਮਝੌਤੇ ਦੀ ਮਿਆਦ ਦਸੰਬਰ 2029 ਤੱਕ ਹੈ ਅਤੇ ਉਸਨੂੰ ਅੱਗੇ ਵਧਾਉਣ ਦੀ ਵਿਵਸਥਾ ਵੀ ਹੈ।

ਇਸ ਖਰੀਦ ਦਾ ਇਮੀਗ੍ਰੇਸ਼ਨ ਨੀਤੀ ਦੇ ਪੱਖੋਂ ਵੱਡਾ ਮਤਲਬ ਹੈ। ਟਰੰਪ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰੀਆਂ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਵਧਾਉਣ ਦੇ ਨਾਲ ਲੋਕਾਂ ਨੂੰ ਰੱਖਣ ਲਈ ਵੱਡੇ ਹਿਰਾਸਤ ਕੇਂਦਰਾਂ ਦੀ ਲੋੜ ਵੀ ਵਧ ਰਹੀ ਹੈ।

ਐਡੇਲਾਂਟੋ ਪਹਿਲਾਂ ਤੋਂ ਹੀ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਵਿਚ ਗਿਣਿਆ ਜਾਂਦਾ ਹੈ। ਹੁਣ ਸਰਕਾਰ ਵੱਲੋਂ ਇੰਨੀ ਵੱਡੀ ਰਕਮ ਦੇ ਕੇ ਇਸਦੀ ਮਲਕੀਅਤ ਲੈਣਾ ਇਹ ਦਿਖਾਉਂਦਾ ਹੈ ਕਿ ਸੰਘੀ ਸਰਕਾਰ ਲੰਮੇ ਸਮੇਂ ਲਈ ਇਮੀਗ੍ਰੇਸ਼ਨ ਹਿਰਾਸਤ ਦੀ ਆਪਣੀ ਸਮਰੱਥਾ ਮਜ਼ਬੂਤ ਕਰ ਰਹੀ ਹੈ।

ਵਿਦੇਸ਼📍 ਪੰਜਾਬ

ਕੈਲੀਫੋਰਨੀਆ ਵੱਲੋਂ ਨਵੇਂ ਨਿੱਜੀ ਹਿਰਾਸਤ ਕੇਂਦਰਾਂ ਦੇ ਫੈਲਾਅ ‘ਤੇ ਰੋਕ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਨੂੰ ਲੈ ਕੇ ਇੱਕ ਹੋਰ ਮਹੱਤਵਪੂਰਨ ਤਬਦੀਲੀ ਸਾਹਮਣੇ ਆਈ ਹੈ।
ਕੈਲੀਫੋਰਨੀਆ ਵੱਲੋਂ ਨਵੇਂ ਨਿੱਜੀ ਹਿਰਾਸਤ ਕੇਂਦਰਾਂ ਦੇ ਫੈਲਾਅ ‘ਤੇ ਰੋਕ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਨੂੰ ਲੈ ਕੇ ਇੱਕ ਹੋਰ ਮਹੱਤਵਪੂਰਨ ਤਬਦੀਲੀ ਸਾਹਮਣੇ ਆਈ ਹੈ। ਗਵਰਨਰ ਗੈਵਿਨ ਨਿਊਸਮ ਵੱਲੋਂ ਦਸਤਖ਼ਤ ਕੀਤੇ ਗਏ ਨਵੇਂ ਕਾਨੂੰਨ ਤਹਿਤ ਸ਼ਹਿਰਾਂ ਅਤੇ ਕਾਊਂਟੀਆਂ ਲਈ ਨਿੱਜੀ ਕੰਪਨੀਆਂ ਵੱਲੋਂ ਚਲਾਏ ਜਾਣ ਵਾਲੇ ਨਵੇਂ ਹਿਰਾਸਤ ਕੇਂਦਰਾਂ ਨੂੰ ਕੁਝ ਨਵੀਆਂ ਜ਼ਮੀਨੀ ਮਨਜ਼ੂਰੀਆਂ ਦੇਣ ਉੱਤੇ ਰੋਕ ਲਗਾਈ ਗਈ ਹੈ। ਇਹ ਕਾਨੂੰਨ 1 ਜਨਵਰੀ 2027 ਤੋਂ ਲਾਗੂ ਹੋਣਾ ਹੈ।

ਇਸਦਾ ਮਤਲਬ ਇਹ ਹੈ ਕਿ ਜੇ ਕੋਈ ਨਿੱਜੀ ਕੰਪਨੀ ਸਰਕਾਰ ਲਈ ਲੋਕਾਂ ਨੂੰ ਹਿਰਾਸਤ ਵਿਚ ਰੱਖਣ ਵਾਸਤੇ ਨਵਾਂ ਕੇਂਦਰ ਬਣਾਉਣਾ ਚਾਹੁੰਦੀ ਹੈ ਜਾਂ ਕਿਸੇ ਪੁਰਾਣੀ ਇਮਾਰਤ ਨੂੰ ਹਿਰਾਸਤ ਕੇਂਦਰ ਵਿਚ ਬਦਲਣਾ ਚਾਹੁੰਦੀ ਹੈ, ਤਾਂ ਸਥਾਨਕ ਸਰਕਾਰਾਂ ਲਈ ਅਜਿਹੀ ਨਵੀਂ ਜ਼ਮੀਨੀ ਮਨਜ਼ੂਰੀ ਦੇਣਾ ਸੀਮਤ ਹੋ ਜਾਵੇਗਾ।

ਇੱਥੇ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਇਸ ਕਾਨੂੰਨ ਨਾਲ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਕਰਨ ਦੀ ਤਾਕਤ ਖ਼ਤਮ ਨਹੀਂ ਹੁੰਦੀ। ਨਾ ਹੀ ਇਸਦਾ ਮਤਲਬ ਇਹ ਹੈ ਕਿ ਕੈਲੀਫੋਰਨੀਆ ਦੇ ਸਾਰੇ ਮੌਜੂਦਾ ਹਿਰਾਸਤ ਕੇਂਦਰ ਬੰਦ ਹੋ ਜਾਣਗੇ। ਇਹ ਕਾਨੂੰਨ ਮੁੱਖ ਤੌਰ ‘ਤੇ ਨਿੱਜੀ ਕੰਪਨੀਆਂ ਵੱਲੋਂ ਚਲਾਏ ਜਾਣ ਵਾਲੇ ਨਵੇਂ ਕੇਂਦਰਾਂ ਦੇ ਫੈਲਾਅ ਨਾਲ ਸਬੰਧਤ ਹੈ।

ਦਿਲਚਸਪ ਗੱਲ ਇਹ ਹੈ ਕਿ ਇੱਕ ਪਾਸੇ ਕੈਲੀਫੋਰਨੀਆ ਸਰਕਾਰ ਨਿੱਜੀ ਹਿਰਾਸਤ ਕੇਂਦਰਾਂ ਦੇ ਹੋਰ ਫੈਲਾਅ ਨੂੰ ਸੀਮਤ ਕਰ ਰਹੀ ਹੈ, ਜਦਕਿ ਦੂਜੇ ਪਾਸੇ ਅਮਰੀਕੀ ਸੰਘੀ ਸਰਕਾਰ ਨੇ ਐਡੇਲਾਂਟੋ ਦਾ 2,644 ਥਾਵਾਂ ਵਾਲਾ ਵੱਡਾ ਕੇਂਦਰ 950 ਮਿਲੀਅਨ ਡਾਲਰ ਵਿਚ ਖਰੀਦ ਲਿਆ ਹੈ।

ਇਸ ਕਰਕੇ ਆਉਣ ਵਾਲੇ ਸਮੇਂ ਵਿਚ ਕੈਲੀਫੋਰਨੀਆ ਅਤੇ ਸੰਘੀ ਸਰਕਾਰ ਵਿਚਕਾਰ ਇਮੀਗ੍ਰੇਸ਼ਨ ਹਿਰਾਸਤ ਦੀ ਨੀਤੀ ਨੂੰ ਲੈ ਕੇ ਕਾਨੂੰਨੀ ਟਕਰਾਅ ਹੋਰ ਵਧ ਸਕਦਾ ਹੈ।

ਵਿਦੇਸ਼📍 ਪੰਜਾਬ

ਪੰਜਾਬੀ ਮੂਲ ਦੇ ਖਿਲਾਫ਼ ਅਦਾਲਤੀ ਸੁਣਵਾਈ ਸ਼ੁਰੂ

‘ਸਿਆਣਪ’ ਦੇ ਮਾਮਲੇ ‘ਚ ਦੁਨੀਆ ‘ਚੋਂ ਕੈਨੇਡਾ 10ਵੇਂ ਨੰਬਰ ‘ਤੇ, ਸਿੰਗਾਪੁਰ ਪਹਿਲੇ, ਭਾਰਤ ਦਾ ਨੰਬਰ ਕੀ ਹੈ? ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 2.2 ਕਰੋੜ ਡਾਲਰ (ਲਗਭਗ 185 ਕਰੋੜ ਰੁਪਏ) ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਮੁਲਜ਼ਮ ਪਰਮਪਾਲ ਸਿੱਧੂ ਖ਼ਿਲਾਫ਼ ਸੋਮਵਾਰ ਨੂੰ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ।

‘ਸਿਆਣਪ’ ਦੇ ਮਾਮਲੇ ‘ਚ ਦੁਨੀਆ ‘ਚੋਂ ਕੈਨੇਡਾ 10ਵੇਂ ਨੰਬਰ ‘ਤੇ, ਸਿੰਗਾਪੁਰ ਪਹਿਲੇ, ਭਾਰਤ ਦਾ ਨੰਬਰ ਕੀ ਹੈ?

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 2.2 ਕਰੋੜ ਡਾਲਰ (ਲਗਭਗ 185 ਕਰੋੜ ਰੁਪਏ) ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਮੁਲਜ਼ਮ ਪਰਮਪਾਲ ਸਿੱਧੂ ਖ਼ਿਲਾਫ਼ ਸੋਮਵਾਰ ਨੂੰ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਰਮਪਾਲ ਨੇ ਏਅਰ ਕੈਨੇਡਾ ਦਾ ਮੁਲਾਜ਼ਮ ਹੁੰਦਿਆਂ ਆਪਣੀ ਪਹੁੰਚ ਦਾ ਫਾਇਦਾ ਚੁੱਕ ਕੇ ਇਸ ਵੱਡੀ ਚੋਰੀ ਨੂੰ ਅੰਜਾਮ ਦਿਵਾਉਣ ਵਿੱਚ ‘ਅੰਦਰੂਨੀ ਭੇਤੀ’ ਦੀ ਭੂਮਿਕਾ ਨਿਭਾਈ।

ਅਦਾਲਤ ਵਿੱਚ ਪੇਸ਼ੀ ਦੌਰਾਨ ਪਰਮਪਾਲ ਸਿੱਧੂ ਨੇ ਆਪਣੇ ’ਤੇ ਲੱਗੇ ਚੋਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਦਾਅਵਾ ਕੀਤਾ ਹੈ। ਸਰਕਾਰੀ ਵਕੀਲ ਜੇਲੇਨਾ ਵਲਾਸਿਕ ਨੇ ਅਦਾਲਤ ਨੂੰ ਦੱਸਿਆ ਕਿ ਅਪਰੈਲ 2023 ਵਿੱਚ ਹੋਈ ਇਸ ਚੋਰੀ ਲਈ ਵਰਤੀ ਗਈ ਨਕਲੀ ‘ਏਅਰ ਵੇਅਬਿਲ’ ਘਟਨਾ ਤੋਂ ਇੱਕ ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਹੀ ਪ੍ਰਿੰਟ ਕੀਤੀ ਗਈ ਸੀ। ਬਾਅਦ ਵਿੱਚ ਪੂਰਾ ਮਾਲ ਟਰੱਕ ’ਚ ਲੋਡ ਕਰਵਾ ਕੇ ਗਾਇਬ ਕਰ ਦਿੱਤਾ ਗਿਆ।

ਜਾਂਚ ਅਨੁਸਾਰ ਇਹ ਖੇਪ ਚੋਰੀ ਕਰਨ ਆਇਆ ਟਰੱਕ ਡਰਾਈਵਰ ਡੁਰਾਂਟੇ ਕਿੰਗ-ਮੈਕਲੀਨ ਸੀ, ਜੋ ਬਾਅਦ ਵਿੱਚ ਅਮਰੀਕਾ ਭੱਜ ਗਿਆ ਸੀ ਅਤੇ ਸਤੰਬਰ 2023 ਵਿੱਚ ਪੈਨਸਿਲਵੇਨੀਆ ਤੋਂ ਫੜਿਆ ਗਿਆ।

ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਚਿਹਰਾ ਢੱਕ ਕੇ ਆਏ ਡਰਾਈਵਰ ਨੇ ਜਾਅਲੀ ਕਾਗਜ਼ਾਤ ਦਿਖਾਏ ਅਤੇ ਮਹਿਜ਼ ਇੱਕ ਘੰਟੇ ਦੇ ਅੰਦਰ ਹੀ 400 ਕਿੱਲੋ ਤੋਂ ਵੱਧ ਵਜ਼ਨ ਦੀਆਂ 6,600 ਸੋਨੇ ਦੀਆਂ ਇੱਟਾਂ (ਜੋ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਆਈਆਂ ਸਨ) ਲੈ ਕੇ ਫ਼ਰਾਰ ਹੋ ਗਿਆ।

ਦੂਜੇ ਪਾਸੇ, ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਚੁੱਕਿਆ ਕਿ ਕੀ ਪਰਮਪਾਲ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀ ਅਤੇ ਕੀ ਉਸ ਦਸਤਾਵੇਜ਼ ’ਤੇ ਉਸ ਦੀ ਲਿਖਤ ਦੀ ਕੋਈ ਫੋਰੈਂਸਿਕ ਜਾਂਚ ਹੋਈ ਹੈ? ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਿਖਤ ਘੱਟ ਹੋਣ ਕਾਰਨ ਜਾਂਚ ਨਹੀਂ ਕੀਤੀ ਜਾ ਸਕੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਨੇ ਦੋ ਹੋਰ ਦੋਸ਼ੀਆਂ ਅਲੀ ਰਜ਼ਾ ਅਤੇ ਅਮਿਤ ਜਲੋਟਾ ਖ਼ਿਲਾਫ਼ ਕੇਸ ਵਾਪਸ ਲੈ ਲਿਆ ਸੀ, ਜਦਕਿ ਅਰਸਲਾਨ ਚੌਧਰੀ ਨੂੰ 4 ਸਾਲ ਦੀ ਕੈਦ ਅਤੇ 22 ਮਿਲੀਅਨ ਡਾਲਰ ਮੁਆਵਜ਼ਾ ਭਰਨ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਮਾਮਲੇ ’ਚ ਸ਼ਾਮਲ ਇੱਕ ਹੋਰ ਮੁਲਜ਼ਮ ਅਰਚਿਤ ਗਰੋਵਰ ’ਤੇ ਸੁਣਵਾਈ ਇਸੇ ਸਾਲ ਦੇ ਅੰਤ ’ਚ ਹੋਣੀ ਹੈ।

ਵਿਦੇਸ਼📍 ਪੰਜਾਬ

ਸੀਬੀਆਈ ਦੀ ਗੱਡੀ ’ਤੇ ਫੁੱਲ ਸੁੱਟਣ ਵਾਲੇ 5 ਘੰਟਿਆਂ ਬਾਅਦ ਪੁਲੀਸ ਹਿਰਾਸਤ ’ਚੋਂ ਰਿਹਾਅ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਪਿੰਡ ਘਰਾਚੋਂ ਵਿਖੇ ਸੀਬੀਆਈ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸੀਬੀਆਈ ਦੀ ਗੱਡੀ ਉੱਪਰ ਫੁੱਲਾਂ ਦੀ ਵਰਖਾ ਕਰ ਕੇ ਛਾਪੇਮਾਰੀ ਦਾ ਸਵਾਗਤ ਕਰਨ ਅਤੇ ਖ਼ੁਸ਼ੀ ਮਨਾਉਣ ਵਾਲੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ।
ਸੀਬੀਆਈ ਦੀ ਗੱਡੀ ’ਤੇ ਫੁੱਲ ਸੁੱਟਣ ਵਾਲੇ 5 ਘੰਟਿਆਂ ਬਾਅਦ ਪੁਲੀਸ ਹਿਰਾਸਤ ’ਚੋਂ ਰਿਹਾਅ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਪਿੰਡ ਘਰਾਚੋਂ ਵਿਖੇ ਸੀਬੀਆਈ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸੀਬੀਆਈ ਦੀ ਗੱਡੀ ਉੱਪਰ ਫੁੱਲਾਂ ਦੀ ਵਰਖਾ ਕਰ ਕੇ ਛਾਪੇਮਾਰੀ ਦਾ ਸਵਾਗਤ ਕਰਨ ਅਤੇ ਖ਼ੁਸ਼ੀ ਮਨਾਉਣ ਵਾਲੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਿਵਲ ਕੱਪੜਿਆਂ ਵਿੱਚ ਆਈ ਪੁਲੀਸ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵਿਜੈ ਲੰਕੇਸ਼ ਦੇ ਘਰ ਪੁੱਜੀ ਅਤੇ ਉਨ੍ਹਾਂ ਨੂੰ ਨਾਲ ਲੈ ਗਈ।

ਦੋਵੇਂ ਆਗੂ ਮੋਹਣਜੀਤ ਇਨਸਾਫ਼ ਸੰਘਰਸ਼ ਕਮੇਟੀ ਦੇ ਮੈਂਬਰ ਸਨ। ਇਹਨਾਂ ਦੋਵਾਂ ਆਗੂਆਂ ਨੇ ਕੁਝ ਹੋਰ ਵਿਅਕਤੀਆਂ ਸਮੇਤ ਪਿੰਡ ਘਰਾਚੋਂ ਵਿਖੇ ਪੁੱਜ ਕੇ ਉਸ ਸਮੇਂ ਸੀਬੀਆਈ ਦੀ ਗੱਡੀ ਉੱਪਰ ਫੁੱਲ ਸੁੱਟ ਕੇ ਛਾਪੇਮਾਰੀ ਦਾ ਸਵਾਗਤ ਕੀਤਾ ਸੀ, ਜਦੋਂ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਸੀਬੀਆਈ ਦੀ ਛਾਪੇਮਾਰੀ ਚੱਲ ਰਹੀ ਸੀ।

ਮੋਹਣਜੀਤ ਸਿੰਘ ਸ਼ੇਰੋਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੁਹਾਲੀ ਵਿੱਚ ਸੀਬੀਆਈ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਸਨ ਤਾਂ ਉਦੋਂ ਕੋਈ ਕਾਰਵਾਈ ਨਹੀਂ ਹੋਈ। ਹੁਣ ਜੇਕਰ ਸੀਬੀਆਈ ਦੀ ਗੱਡੀ ਉੱਪਰ ਫੁੱਲ ਸੁੱਟ ਕੇ ਸਵਾਗਤ ਕੀਤਾ ਹੈ ਤਾਂ ਪੁਲੀਸ ਨੇ ਕੇਸ ਦਰਜ ਕਰ ਦਿੱਤਾ।

ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਛਾਪੇਮਾਰੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਹੋਈ ਹੈ; ਜੇਕਰ ਸਰਕਾਰ ਨੂੰ ਕੋਈ ਇਤਰਾਜ਼ ਹੈ ਤਾਂ ਹਾਈ ਕੋਰਟ ਅੱਗੇ ਧਰਨਾ ਦੇਣ ਦੀ ਹਿੰਮਤ ਵਿਖਾਵੇ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਦੋਵਾਂ ਆਗੂਆਂ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਕੌਮੀ ਹਾਈਵੇਅ ਜਾਮ ਕੀਤਾ ਜਾਵੇਗਾ।

ਕਰੀਬ ਪੰਜ ਘੰਟੇ ਭਵਾਨੀਗੜ੍ਹ ਥਾਣੇ ਵਿੱਚ ਰੱਖਣ ਮਗਰੋਂ ਦੋਵਾਂ ਆਗੂਆਂ ਨੂੰ ਛੱਡ ਦਿੱਤਾ ਗਿਆ। ਚਮਨਦੀਪ ਸਿੰਘ ਮਿਲਖੀ ਨੇ ਗੱਲਬਾਤ ਕਰਦਿਆਂ ਦੱਸਿਆ, “ਕਰੀਬ ਪੰਜ ਘੰਟੇ ਥਾਣੇ ਵਿੱਚ ਬੰਦ ਰੱਖਣ ਤੋਂ ਬਾਅਦ ਸਾਨੂੰ ਛੱਡ ਦਿੱਤਾ ਗਿਆ। ਸਾਡਾ ਕਸੂਰ ਸਿਰਫ਼ ਇਹ ਸੀ ਕਿ ਅਸੀਂ ਸੀਬੀਆਈ ਛਾਪੇਮਾਰੀ ਦਾ ਸਵਾਗਤ ਕੀਤਾ ਸੀ।”

ਵਿਦੇਸ਼📍 ਪੰਜਾਬ

ਸੀਐਮ ਦੇ ਸਹੁੰ ਚੁੱਕਣ ਤੋਂ ਦੋ ਹਫ਼ਤੇ ਬਾਅਦ ਬਣੀ ਕੰਪਨੀ ਦੇ ਸੰਚਾਲਕ ਦੇ ਘਰ ਸੀਬੀਆਈ ਦਾ ਛਾਪਾ

ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਸਿਰਫ਼ ਦੋ ਹਫ਼ਤੇ (14 ਦਿਨ) ਬਾਅਦ ਰਜਿਸਟਰ ਹੋਈ “ਫੋਰਟੇਕ ਵੈੱਬ ਸੋਲਿਊਸ਼ਨਜ਼” ਨਾਮਕ ਕੰਪਨੀ ਦੇ ਮੁੱਖ ਡਾਇਰੈਕਟਰ ਨਿਤਿਨ ਗੋਹਲ ਦੇ ਨਾਭਾ ਸਥਿਤ ਜੱਦੀ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਆ।
ਸੀਐਮ ਦੇ ਸਹੁੰ ਚੁੱਕਣ ਤੋਂ ਦੋ ਹਫ਼ਤੇ ਬਾਅਦ ਬਣੀ ਕੰਪਨੀ ਦੇ ਸੰਚਾਲਕ ਦੇ ਘਰ ਸੀਬੀਆਈ ਦਾ ਛਾਪਾ

ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਸਿਰਫ਼ ਦੋ ਹਫ਼ਤੇ (14 ਦਿਨ) ਬਾਅਦ ਰਜਿਸਟਰ ਹੋਈ “ਫੋਰਟੇਕ ਵੈੱਬ ਸੋਲਿਊਸ਼ਨਜ਼” ਨਾਮਕ ਕੰਪਨੀ ਦੇ ਮੁੱਖ ਡਾਇਰੈਕਟਰ ਨਿਤਿਨ ਗੋਹਲ ਦੇ ਨਾਭਾ ਸਥਿਤ ਜੱਦੀ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਆ। ਨਿਤਿਨ ਗੋਹਲ ਅਤੇ ਉਸ ਦੇ ਭਰਾ ਜਤਿਨ ਗੋਹਲ ਦਾ ਨਾਮ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਦਰਜ ਸੀਬੀਆਈ ਐੱਫ.ਆਈ.ਆਰ. ਵਿੱਚ ਸ਼ਾਮਲ ਹੈ।

ਸੀਬੀਆਈ ਦੇ ਸੱਤ ਅਧਿਕਾਰੀਆਂ ਦੀ ਟੀਮ ਮੰਗਲਵਾਰ ਰਾਤ ਨਾਭਾ ਪੁੱਜੀ ਅਤੇ ਨਿਤਿਨ ਗੋਹਲ ਤੇ ਉਸ ਦੇ ਭਰਾ ਜਤਿਨ ਗੋਹਲ ਦੇ ਜੱਦੀ ਘਰ ਵਿੱਚ ਕਰੀਬ ਤਿੰਨ ਘੰਟੇ ਤੱਕ ਜਾਂਚ ਕੀਤੀ। ਇਸ ਦੌਰਾਨ ਦੋਵਾਂ ਦੇ ਪਿਤਾ, ਜੋ ਸਰਕਾਰੀ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਹਨ, ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਖ਼ਿਲਾਫ਼ ਕਿਸੇ ਕਾਰਵਾਈ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਰਿਕਾਰਡ ਅਨੁਸਾਰ, ਨਿਤਿਨ ਗੋਹਲ ਨੇ 30 ਮਾਰਚ 2022 ਨੂੰ ਫੋਰਟੇਕ ਵੈੱਬ ਸੋਲਿਊਸ਼ਨਜ਼ ਨਾਮ ਨਾਲ ਆਪਣੀ ਕੰਪਨੀ ਰਜਿਸਟਰ ਕਰਵਾਈ ਸੀ। ਇਹ ਕੰਪਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਦੋ ਹਫ਼ਤੇ ਬਾਅਦ ਰਜਿਸਟਰ ਹੋਈ ਸੀ। ਇਸ ਵਿੱਚ ਤਿੰਨ ਹੋਰ ਮਹਿਲਾਵਾਂ ਕੰਪਨੀ ਨਿਰਦੇਸ਼ਕ ਹਨ।

ਸੀਬੀਆਈ ਵੱਲੋਂ ਦਰਜ ਐੱਫ.ਆਈ.ਆਰ. ਵਿੱਚ ਓਐੱਸਡੀ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਤਿਨ ਗੋਹਲ, ਆਰ. ਐੱਸ. ਨਾਗਰਾ, ਬੀਰ ਦੇਵਿੰਦਰ ਅਤੇ ਹੋਰਾਂ ਦੇ ਨਾਮ ਵੀ ਸ਼ਾਮਲ ਹਨ। ਐੱਫ.ਆਈ.ਆਰ. ਵਿੱਚ ਸਰਕਾਰੀ ਤਬਾਦਲਿਆਂ, ਟੈਂਡਰਾਂ, ਲਾਇਸੈਂਸਾਂ ਅਤੇ ਹੋਰ ਸਰਕਾਰੀ ਕੰਮਾਂ ਵਿੱਚ ਕਥਿਤ ਤੌਰ ’ਤੇ ਪ੍ਰਭਾਵ ਪਾਉਣ ਦੇ ਬਦਲੇ ਗੈਰ-ਕਾਨੂੰਨੀ ਲਾਭ ਲੈਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਥਾਨਕ ਸੂਤਰਾਂ ਅਨੁਸਾਰ ਐੱਫ.ਆਈ.ਆਰ. ਦੇ ਮੁਲਜ਼ਮ ਰਾਜਬੀਰ ਸਿੰਘ ਘੁੰਮਣ, ਨਿਤਿਨ ਗੋਹਲ, ਬੀਰ ਦੇਵਿੰਦਰ ਅਤੇ ਆਰ. ਐੱਸ. ਨਾਗਰਾ ਇੱਕੋ ਕਾਲਜ ਵਿੱਚ ਪੜ੍ਹੇ ਹਨ। ਰਾਜਬੀਰ ਸਿੰਘ ਘੁੰਮਣ ਦਾ ਭਗਵੰਤ ਮਾਨ ਨਾਲ ਲੰਮੇ ਸਮੇਂ ਤੋਂ ਮੇਲ-ਜੋਲ ਹੈ।

ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਦੇ ਵੱਖ-ਵੱਖ ਟਿਕਾਣਿਆਂ ’ਤੇ ਤਲਾਸ਼ੀਆਂ ਅਤੇ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ।

ਵਿਦੇਸ਼📍 ਪੰਜਾਬ

ਸੀਬੀਆਈ ਅੱਗੇ ਪੇਸ਼ ਨਹੀਂ ਹੋਏ ਰਾਜਬੀਰ ਘੁੰਮਣ; ਜਾਂਚ ਅਧਿਕਾਰੀ ਕਰਦੇ ਰਹੇ ਉਡੀਕ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਅੱਜ ਤਲਬੀ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ ਦੇ ਇੱਥੋਂ ਦੇ ਸੈਕਟਰ 30 ਵਿਚਲੇ ਦਫ਼ਤਰ ’ਚ ਪੇਸ਼ ਨਹੀਂ ਹੋਏ।
ਸੀਬੀਆਈ ਅੱਗੇ ਪੇਸ਼ ਨਹੀਂ ਹੋਏ ਰਾਜਬੀਰ ਘੁੰਮਣ; ਜਾਂਚ ਅਧਿਕਾਰੀ ਕਰਦੇ ਰਹੇ ਉਡੀਕ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਅੱਜ ਤਲਬੀ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ ਦੇ ਇੱਥੋਂ ਦੇ ਸੈਕਟਰ 30 ਵਿਚਲੇ ਦਫ਼ਤਰ ’ਚ ਪੇਸ਼ ਨਹੀਂ ਹੋਏ। ਸੀਬੀਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਦਿੱਲੀ ’ਚ ਦਰਜ ਕੇਸ ਦੇ ਸਬੰਧ ’ਚ ਰਾਜਬੀਰ ਸਿੰਘ ਘੁੰਮਣ ਨੂੰ ਅੱਜ ਦੁਪਹਿਰ ਢਾਈ ਵਜੇ ਲਈ ਤਲਬ ਕੀਤਾ ਸੀ, ਪਰ ਘੁੰਮਣ ਅੱਜ ਸੀਬੀਆਈ ਦੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਸੰਘੀ ਏਜੰਸੀ ਦੇ ਅਧਿਕਾਰੀ ਮਿਥੇ ਸਮੇਂ ਤੋਂ ਬਾਅਦ ਤੱਕ ਵੀ ਰਾਜਬੀਰ ਸਿੰਘ ਘੁੰਮਣ ਦੀ ਉਡੀਕ ਕਰਦੇ ਰਹੇ।

ਪੰਜਾਬ ਸਰਕਾਰ ਵੱਲੋਂ ਸੀਬੀਆਈ ਜਾਂਚ ਦੇ ਖ਼ਿਲਾਫ਼ ਸੁਪਰੀਮ ਕੋਰਟ ’ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਇੱਕ-ਦੋ ਦਿਨਾਂ ’ਚ ਹੋਣੀ ਹੈ। ਸੂਤਰ ਦੱਸਦੇ ਹਨ ਕਿ ਸਿਖਰਲੀ ਅਦਾਲਤ ’ਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਓਐੱਸਡੀ ਰਾਜਬੀਰ ਘੁੰਮਣ ਨੇ ਸੀਬੀਆਈ ਅੱਗੇ ਪੇਸ਼ ਹੋਣ ਤੋਂ ਫ਼ਿਲਹਾਲ ਕਿਨਾਰਾ ਕੀਤਾ ਹੈ, ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਇਸ ਮਾਮਲੇ ’ਚ ਰਾਹਤ ਮਿਲਣ ਦੀ ਝਾਕ ਹੈ।

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਈਡੀ ਵੱਲੋਂ ਡੀਜੀਪੀ ਪੰਜਾਬ ਨੂੰ ਲਿਖੇ ਪੱਤਰਾਂ ਦੇ ਅਧਾਰ ’ਤੇ ਸੀਬੀਆਈ ਨੇ ਰਾਜਬੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਆਰ. ਐੱਸ. ਨਾਗਰਾ ਅਤੇ ਅਣਪਛਾਤਿਆਂ ’ਤੇ ਐੱਫ਼.ਆਈ.ਆਰ. ਦਰਜ ਕੀਤੀ ਹੈ। ਸੀਬੀਆਈ ਵੱਲੋਂ ਦੋ ਮਹੀਨਿਆਂ ਦੇ ਅੰਦਰ ਇਸ ਮਾਮਲੇ ਦੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪੀ ਜਾਣੀ ਹੈ।

ਸੀਬੀਆਈ ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ’ਚ ਅੱਠ ਥਾਵਾਂ ’ਤੇ ਛਾਪੇ ਵੀ ਮਾਰੇ ਸਨ। ਕੇਂਦਰੀ ਜਾਂਚ ਏਜੰਸੀ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਇਸ ਮਾਮਲੇ ਦਾ ਪੁਲੀਸ ਕੇਸ ਵੀ ਦਿੱਲੀ ’ਚ ਦਰਜ ਕੀਤਾ ਹੈ ਅਤੇ ਸਾਲ 2023 ਤੋਂ 2026 ਤੱਕ ਦੇ ਸਮੇਂ ਦੌਰਾਨ ਹੋਏ ਸ਼ੱਕੀ ਕੰਮਾਂ ਨੂੰ ਅਧਾਰ ਬਣਾਇਆ ਹੈ।

ਦੂਜੇ ਪਾਸੇ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀਬੀਆਈ ਵੱਲੋਂ ਰਾਜਬੀਰ ਘੁੰਮਣ ਨੂੰ ਅੱਜ ਪੇਸ਼ ਹੋਣ ਲਈ ਕੋਈ ਸੰਮਨ ਨਹੀਂ ਮਿਲੇ ਹਨ, ਜਿਸ ਕਰਕੇ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਸੀ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ, “ਉਨ੍ਹਾਂ ਨੂੰ ਕੋਈ ਸੰਮਨ ਨਹੀਂ ਮਿਲਿਆ।” ਸੂਤਰਾਂ ਨੇ ਸੰਮਨ ਨਾ ਮਿਲਣ ਦੇ ਤਰਕ ਨਾਲ ਅੱਜ ਉਨ੍ਹਾਂ ਦੇ ਪੇਸ਼ ਨਾ ਹੋਣ ਦੀ ਦਲੀਲ ਦਿੱਤੀ।

ਵਿਦੇਸ਼📍 ਪੰਜਾਬ

ਈ ਡੀ ਵੱਲੋਂ ਮੁੱਖ ਮੰਤਰੀ ਦਾ ਸਾਂਢੂ ਅਮਰਦੀਪ ਗਰੇਵਾਲ ਤਲਬ

ਐਨਫੋੋਰਸਮੈਂਟ ਡਾਇਰੈਕਟੋਰੇਟ ਨੇ ਪੰਜ ਕਰੋੜ ਦੇ ਰਿਸ਼ਵਤਖ਼ੋਰੀ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਂਢੂ ਅਮਰਦੀਪ ਸਿੰਘ ਗਰੇਵਾਲ ਨੂੰ ਤਲਬ ਕਰ ਲਿਆ ਹੈ।
ਈ ਡੀ ਵੱਲੋਂ ਮੁੱਖ ਮੰਤਰੀ ਦਾ ਸਾਂਢੂ ਅਮਰਦੀਪ ਗਰੇਵਾਲ ਤਲਬ

ਐਨਫੋੋਰਸਮੈਂਟ ਡਾਇਰੈਕਟੋਰੇਟ ਨੇ ਪੰਜ ਕਰੋੜ ਦੇ ਰਿਸ਼ਵਤਖ਼ੋਰੀ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਂਢੂ ਅਮਰਦੀਪ ਸਿੰਘ ਗਰੇਵਾਲ ਨੂੰ ਤਲਬ ਕਰ ਲਿਆ ਹੈ।

ਦੱਸਣਯੋਗ ਹੈ ਕਿ ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫ਼ਿਲਮ ਜਗਤ ਦੀ ਇੱਕ ਜਾਣੀ-ਪਛਾਣੀ ਹਸਤੀ ਹੈ ਅਤੇ ਉਹ ’ਮੈਸਰਜ਼ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ’ ਨਾਲ ਜੁੜੇ ਹੋਏ ਹਨ। ਗਰੇਵਾਲ ਦੇ ਵਿਦੇਸ਼ਾਂ ਵਿੱਚ ਫ਼ਿਲਮ ਨਿਰਮਾਣ ਅਤੇ ਰਿਲੀਜ਼ ਨਾਲ ਸਬੰਧਿਤ ਕਾਰੋਬਾਰੀ ਸੰਪਰਕ ਹਨ ਅਤੇ ਉਹ ਕਈ ਪੰਜਾਬੀ ਫ਼ਿਲਮਾਂ ਨਾਲ ਜੁੜੇ ਰਹੇ ਹਨ। ਜਿਸ ਮਾਮਲੇ ’ਚ ਗਰੇਵਾਲ ਨੂੰ ਤਲਬ ਕੀਤਾ ਗਿਆ ਹੈ, ਉਸ ’ਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਸਾਹਮਣੇ ਆਇਆ ਸੀ।

ਈ ਡੀ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਨਾਲ ਜੁੜੇ ਮਾਮਲੇ ਦੇ ਸਬੰਧ ’ਚ ਅਮਰਦੀਪ ਸਿੰਘ ਗਰੇਵਾਲ ਦੀ ਤਲਬੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ’ਚ ਜਬਰ ਜਨਾਹ ਦੇ ਦਰਜ ਇੱਕ ਮਾਮਲੇ ਨਾਲ ਇਹ ਰਿਸ਼ਵਤਖ਼ੋਰੀ ਦਾ ਵਿਵਾਦ ਜੁੜਿਆ ਸੀ। ਇਸ ਵਿਵਾਦ ’ਚ ਅਮਰਦੀਪ ਸਿੰਘ ਗਰੇਵਾਲ ’ਤੇ ਮਾਮਲੇ ਨੂੰ ਨਿਪਟਾਉਣ ਲਈ ਕਥਿਤ ਪੰਜ ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਸਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਨੇ ਮੁੱਖ ਮੰਤਰੀ ਦੀ ਪਤਨੀ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ। ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ। ਇਸੇ ਤਰ੍ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨਾਲ ਸਬੰਧਿਤ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ. ਤੋਂ ਕੀਤੀ ਗਈ ਕਾਰਵਾਈ ਬਾਰੇ ਰਿਪੋਰਟ ਤਲਬ ਕੀਤੀ ਸੀ

ਵਿਦੇਸ਼📍 ਪੰਜਾਬ

ਦੀ ਜੇਲ੍ਹ ’ਚ ਬੰਦ ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ

ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਪਿੰਡ ਬਰਸਾਲਪੁਰ ਦੇ ਗੁਰਦੀਪ ਸਿੰਘ ਅਤੇ ਪਿੰਡ ਮਾਣਕੀ (ਖਮਾਣੋਂ) ਦੇ ਸੁਖਚੈਨ ਸਿੰਘ ਨੂੰ ਪਾਕਿਸਤਾਨੀ ਨਾਗਰਿਕ ਦੀ ਮੌਤ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਦੀ ਜੇਲ੍ਹ ’ਚ ਬੰਦ ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ

ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਪਿੰਡ ਬਰਸਾਲਪੁਰ ਦੇ ਗੁਰਦੀਪ ਸਿੰਘ ਅਤੇ ਪਿੰਡ ਮਾਣਕੀ (ਖਮਾਣੋਂ) ਦੇ ਸੁਖਚੈਨ ਸਿੰਘ ਨੂੰ ਪਾਕਿਸਤਾਨੀ ਨਾਗਰਿਕ ਦੀ ਮੌਤ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉੱਥੋਂ ਦੀ ਅਦਾਲਤ ਦੇ ਇਸ ਫ਼ੈਸਲੇ ਕਾਰਨ ਦੋਵਾਂ ਨੌਜਵਾਨਾਂ ਦੇ ਪਰਿਵਾਰ ਡੂੰਘੇ ਸਦਮੇ ਵਿੱਚ ਹਨ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਸਾਊਦੀ ਅਰਬ ਵਿੱਚ ਪਿਛਲੇ ਸਾਲ ਮਈ ਵਿੱਚ ਦੋਵਾਂ ਨਾਲ ਝਗੜੇ ਦੌਰਾਨ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਸਾਊਦੀ ਅਰਬ ਪੁਲੀਸ ਨੇ ਗੁਰਦੀਪ ਸਿੰਘ ਅਤੇ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਲੰਮੀ ਕਾਨੂੰਨੀ ਕਾਰਵਾਈ ਮਗਰੋਂ ਉੱਥੋਂ ਦੀ ਅਦਾਲਤ ਨੇ 29 ਸਤੰਬਰ ਨੂੰ ਦੋਵਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਹੈ।

ਅਦਾਲਤੀ ਹੁਕਮਾਂ ਨੂੰ ਅਮਲ ਵਿੱਚ ਲਿਆਉਣ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਫ਼ੈਸਲੇ ਮਗਰੋਂ ਦੋਵਾਂ ਨੌਜਵਾਨਾਂ ਦੇ ਪਰਿਵਾਰ ਸਦਮੇ ਵਿੱਚ ਹਨ। ਪਰਿਵਾਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਾਮਲੇ ਵਿੱਚ ਦਖ਼ਲ ਦੇ ਕੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

ਪਰਿਵਾਰ ਨੇ ਸਾਊਦੀ ਅਰਬ ਵਿੱਚ ਸਥਿਤ ਭਾਰਤੀ ਸਫ਼ਾਰਤਖ਼ਾਨੇ ਰਾਹੀਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਸਜ਼ਾ ਤੋਂ ਰਾਹਤ ਦਿਵਾਉਣ ਦੀ ਜ਼ੋਰਦਾਰ ਅਪੀਲ ਕੀਤੀ ਹੈ, ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ।

ਇੱਕ ਹੋਰ ਮਾਮਲੇ ਵਿੱਚ ਨੰਗਲ ਦੇ ਨਜ਼ਦੀਕੀ ਪਿੰਡ ਹੇਠਲੀ ਪੱਟੀ (ਪੱਟੀ ਲੋਅਰ) ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਵੀ ਸਾਊਦੀ ਅਰਬ ਵਿੱਚ ਮਾਰਕੁੱਟ ਦੇ ਮਾਮਲੇ ਵਿੱਚ ਸਜ਼ਾ-ਏ-ਮੌਤ ਸੁਣਾਈ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਵੀ ਰਹਿਮ ਦੀ ਅਪੀਲ ਪਾਈ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵੀ ਕਾਨੂੰਨੀ ਪੈਰਵੀ ਦਾ ਭਰੋਸਾ ਦਿੱਤਾ ਗਿਆ ਹੈ।

ਵਿਦੇਸ਼📍 ਪੰਜਾਬ

ਇੰਡੀਆ ਗੱਠਜੋੜ ਦੇ ਚੋਣ ਕਮਿਸ਼ਨ ਦਫ਼ਤਰ ਬਾਹਰ ਪ੍ਰਦਰਸ਼ਨ ’ਤੇ ਭਾਜਪਾ ਦਾ ਪਲਟਵਾਰ

ਮਹਿੰਗੇ ਕਿਰਾਏ, ਸੜਕਾਂ ’ਤੇ ਲੋਕ—ਸਪੇਨ ’ਚ ਸਮੇਂ ਤੋਂ ਪਹਿਲਾਂ ਚੋਣਾਂ! ਸਪੇਨ ਦੇ ਪ੍ਰਧਾਨ ਮੰਤਰੀ ਪੇਦਰੋ ਸਾਂਚੇਣ ਦਾ ਵੱਡਾ ਸਿਆਸੀ ਦਾਅ ਭਾਜਪਾ ਨੇ ਪੁੱਛਿਆ,’300 ਸੰਸਦ ਮੈਂਬਰ ਕਿੱਥੇ ਸਨ? ਰਾਹੁਲ ਗਾਂਧੀ ਡਰਾਮਾ ਕਰ ਰਹੇ’ ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਵਿਰੋਧੀ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਚੋਣ ਪੈਨਲ ਵੱਲੋਂ ਪ੍ਰਸਤਾਵਿਤ ਮੀਟਿੰਗ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ ਵਾਲਾ ਬਿਆਨ ਜਾਰੀ ਕਰਨ ਤੋਂ ਬਾਅਦ ਉਹ “ਡਰਾਮਾ” ਕਰ ਰਹੇ ਹਨ।
ਇੰਡੀਆ ਗੱਠਜੋੜ ਦੇ ਚੋਣ ਕਮਿਸ਼ਨ ਦਫ਼ਤਰ ਬਾਹਰ ਪ੍ਰਦਰਸ਼ਨ ’ਤੇ ਭਾਜਪਾ ਦਾ ਪਲਟਵਾਰ

ਮਹਿੰਗੇ ਕਿਰਾਏ, ਸੜਕਾਂ ’ਤੇ ਲੋਕ—ਸਪੇਨ ’ਚ ਸਮੇਂ ਤੋਂ ਪਹਿਲਾਂ ਚੋਣਾਂ! ਸਪੇਨ ਦੇ ਪ੍ਰਧਾਨ ਮੰਤਰੀ ਪੇਦਰੋ ਸਾਂਚੇਣ ਦਾ ਵੱਡਾ ਸਿਆਸੀ ਦਾਅ

ਭਾਜਪਾ ਨੇ ਪੁੱਛਿਆ,’300 ਸੰਸਦ ਮੈਂਬਰ ਕਿੱਥੇ ਸਨ? ਰਾਹੁਲ ਗਾਂਧੀ ਡਰਾਮਾ ਕਰ ਰਹੇ’

ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਵਿਰੋਧੀ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਚੋਣ ਪੈਨਲ ਵੱਲੋਂ ਪ੍ਰਸਤਾਵਿਤ ਮੀਟਿੰਗ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ ਵਾਲਾ ਬਿਆਨ ਜਾਰੀ ਕਰਨ ਤੋਂ ਬਾਅਦ ਉਹ “ਡਰਾਮਾ” ਕਰ ਰਹੇ ਹਨ।

ਤ੍ਰਿਵੇਦੀ ਨੇ ਚੋਣ ਕਮਿਸ਼ਨ ਦੀ ਤਾਜ਼ਾ ਪ੍ਰੈਸ ਰਿਲੀਜ਼ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਕਾਂਗਰਸ ਜਾਂ ਇਸ ਦੇ ਕਿਸੇ ਵਫ਼ਦ ਵੱਲੋਂ ਚੋਣ ਪੈਨਲ ਨੂੰ ਮਿਲਣ ਲਈ ਕੋਈ ਰਸਮੀ ਬੇਨਤੀ ਪ੍ਰਾਪਤ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਸ਼ਾਮ 4 ਵਜੇ ਦੇ ਕਰੀਬ ਦਿੱਲੀ ਪੁਲੀਸ ਦੇ ਡੀਸੀਪੀ ਰਾਹੀਂ ਪਤਾ ਲੱਗਿਆ ਕਿ ਗਾਂਧੀ ਉਨ੍ਹਾਂ ਦੇ ਅਧਿਕਾਰੀਆਂ ਨੂੰ ਮਿਲਣਾ ਚਾਹੁੰਦੇ ਹਨ।

“ਰਾਹੁਲ ਗਾਂਧੀ ਨੇ ਸਮਾਂ ਮੰਗਿਆ ਅਤੇ ਜਦੋਂ ਸਮਾਂ ਦਿੱਤਾ ਗਿਆ, ਤਾਂ ਉਹ ਨਹੀਂ ਗਏ,” ਅਤੇ ਨਾਲ ਹੀ ਜੋੜਿਆ ਕਿ ਕਮਿਸ਼ਨ ਨੇ ਕਾਂਗਰਸ ਪ੍ਰਤੀਨਿਧੀਆਂ ਨੂੰ ਮਿਲਣ ਦੀ ਪੇਸ਼ਕਸ਼ ਕੀਤੀ ਸੀ ਅਤੇ ਉਨ੍ਹਾਂ ਦਾ ਮੰਗਪੱਤਰ ਲੈਣ ਲਈ ਇੱਕ ਸੀਨੀਅਰ ਅਧਿਕਾਰੀ ਭੇਜਣ ਦੀ ਵੀ ਪੇਸ਼ਕਸ਼ ਕੀਤੀ ਸੀ।

ਉਨ੍ਹਾਂ ਕਾਂਗਰਸ ਦੇ ਉਸ ਦਾਅਵੇ ’ਤੇ ਸਵਾਲ ਚੁੱਕਿਆ ਕਿ ਪ੍ਰਦਰਸ਼ਨ ਵਿੱਚ ਲਗਪਗ 300 ਸੰਸਦ ਮੈਂਬਰ ਸ਼ਾਮਲ ਸਨ।

ਤ੍ਰਿਵੇਦੀ ਨੇ ਸਵਾਲ ਕੀਤਾ, “300 ਸੰਸਦ ਮੈਂਬਰ ਕਿੱਥੇ ਸਨ?”, ਇਹ ਦਲੀਲ ਦਿੰਦਿਆਂ ਕਿ ਪ੍ਰਦਰਸ਼ਨ ਵਿੱਚ ਦਿਖਾਈ ਦੇਣ ਵਾਲੀ ਗਿਣਤੀ ਕਾਂਗਰਸ ਦੇ ਦਾਅਵੇ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕਾਂਗਰਸ ਦੇ ਸੀਨੀਅਰ ਵਕੀਲ ਅਤੇ ਆਗੂ ਵਫ਼ਦ ਦਾ ਹਿੱਸਾ ਕਿਉਂ ਨਹੀਂ ਸਨ।

ਭਾਜਪਾ ਨੇ ਸੰਸਦ ਵਿੱਚ ਚੋਣ ਕਮਿਸ਼ਨ ਨਾਲ ਮੀਟਿੰਗ ਕਰਨ ਦੀ ਆਪਣੀ ਕਥਿਤ ਕੋਸ਼ਿਸ਼ ਨੂੰ ਲੈ ਕੇ ਵੀ ਕਾਂਗਰਸ ‘ਤੇ ਹਮਲਾ ਕੀਤਾ ਅਤੇ ਦਲੀਲ ਦਿੱਤੀ ਕਿ ਸੰਵਿਧਾਨਕ ਅਥਾਰਟੀਆਂ ਨੂੰ ਸਿਰਫ਼ ਸੰਸਦ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ “ਤਲਬ” ਨਹੀਂ ਕੀਤਾ ਜਾ ਸਕਦਾ।

ਸੱਤਾਧਾਰੀ ਪਾਰਟੀ ਨੇ ਆਕਾਸ਼ਵਾਣੀ ਕੰਪਾਊਂਡ ਵਿੱਚ ਦਾਖਲ ਹੋਣ ਲਈ ਕਾਂਗਰਸੀ ਪ੍ਰਦਰਸ਼ਨਕਾਰੀਆਂ ਦੀ ਵੀ ਆਲੋਚਨਾ ਕੀਤੀ ਅਤੇ ਪੁੱਛਿਆ ਕਿ ਜੇ ਉਨ੍ਹਾਂ ਦਾ ਮੰਤਵ ਸਿਰਫ਼ ਪ੍ਰਦਰਸ਼ਨ ਕਰਨਾ ਸੀ ਤਾਂ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ।

ਰਾਹੁਲ ਗਾਂਧੀ ‘ਤੇ ਤਨਜ਼ ਕੱਸਦਿਆਂ ਤ੍ਰਿਵੇਦੀ ਨੇ ਕਾਂਗਰਸ ਆਗੂ ਦੀ ਆਪਣੇ ਆਪ ਨੂੰ ਦੁਬਾਰਾ ਲਾਂਚ ਕਰਨ ਦੀਆਂ ਕੋਸ਼ਿਸ਼ਾਂ ਦੀ ਤੁਲਨਾ ਸੈਟੇਲਾਈਟ ਲਾਂਚ ਵਹੀਕਲਸ ਨਾਲ ਕੀਤੀ।

ਉਨ੍ਹਾਂ ਕਿਹਾ, “ਕਾਂਗਰਸ ਨੂੰ ਹੁਣ ਐੱਫਐੱਸਐੱਲਵੀ ਕਿਹਾ ਜਾਣਾ ਚਾਹੀਦਾ ਹੈ।”

ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤ੍ਰਿਵੇਦੀ ਨੇ ਦੋਸ਼ ਲਾਇਆ ਕਿ ਕਾਂਗਰਸ ਸੰਵਿਧਾਨਕ ਸੰਸਥਾਵਾਂ ਵਿਰੁੱਧ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਉਨ੍ਹਾਂ ਨਾਲ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਾਰਟੀ ‘ਤੇ ਨਿਰਾਸ਼ ਹੋਣ ਅਤੇ ਵੋਟਰਾਂ ਵੱਲੋਂ ਨਕਾਰੇ ਜਾਣ ਦਾ ਦੋਸ਼ ਲਾਇਆ।

ਨਵੀਂ ਦਿੱਲੀ ਵਿੱਚ ਆਕਾਸ਼ਵਾਣੀ ਭਵਨ ਦੇ ਅਹਾਤੇ ਅੰਦਰ ਅੱਠ ਘੰਟਿਆਂ ਤੋਂ ਵੱਧ ਧਰਨਾ ਦੇਣ ਮਗਰੋਂ ਦਿੱਲੀ ਪੁਲੀਸ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰਨ ਤੋਂ ਰੋਕੇ ਜਾਣ ਮਗਰੋਂ ਆਗੂ ਧਰਨੇ ’ਤੇ ਬੈਠੇ ਸਨ। ਬਾਅਦ ਵਿੱਚ ਕਾਂਗਰਸ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।

ਕਾਰੋਬਾਰ📍 ਪੰਜਾਬ

ਘਰ ਤੇ ਗੱਡੀ ਦਾ ਲੋਨ ਲੈਣਾ ਹੋਵੇਗਾ ਮਹਿੰਗਾ? 25 ਬੇਸਿਸ ਪੁਆਇੰਟ ਵੱਧ ਸਕਦਾ ਹੈ ਰੇਪੋ ਰੇਟ

ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਤੇ ਕਮਜ਼ੋਰ ਰੁਪਏ ਦੇ ਦਬਾਅ ਨਾਲ ਨਜਿੱਠਣ ਲਈ ਰਿਜ਼ਰਵ ਬੈਂਕ ਅੱਜ ਰੇਪੋ ਰੇਟ 'ਚ 25 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ।
ਘਰ ਤੇ ਗੱਡੀ ਦਾ ਲੋਨ ਲੈਣਾ ਹੋਵੇਗਾ ਮਹਿੰਗਾ? 25 ਬੇਸਿਸ ਪੁਆਇੰਟ ਵੱਧ ਸਕਦਾ ਹੈ ਰੇਪੋ ਰੇਟ

ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਤੇ ਕਮਜ਼ੋਰ ਰੁਪਏ ਦੇ ਦਬਾਅ ਨਾਲ ਨਜਿੱਠਣ ਲਈ ਰਿਜ਼ਰਵ ਬੈਂਕ ਅੱਜ ਰੇਪੋ ਰੇਟ 'ਚ 25 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। ਅਜਿਹਾ ਹੋਣ 'ਤੇ ਨਵੀਂ ਵਿਆਜ ਦਰ ਵੱਧ ਕੇ 5.5 ਫੀਸਦੀ ਦੇ ਪੱਧਰ ਤੱਕ ਪਹੁੰਚ ਸਕਦੀ ਹੈ।

ਭਾਰਤੀ ਰਿਜ਼ਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ ਯਾਨੀ ਦੀ ਮੀਟਿੰਗ ‘ਤੇ ਅੱਜ 7 ਅਕਤੂਬਰ ਨੂੰ ਪੂਰੇ ਬਾਜ਼ਾਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਲੰਬੇ ਸਮੇਂ ਤੋਂ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਹੋਇਆ ਸੀ, ਪਰ ਹੁਣ ਆਰਥਿਕ ਹਾਲਾਤ ਬਦਲਦੇ ਦਿਖ ਰਹੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਅੱਜ ਰੇਪੋ ਰੇਟ ‘ਚ 25 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। ਜੇਕਰ ਇਹ ਫੈਸਲਾ ਆਉਂਦਾ ਹੈ, ਤਾਂ ਰੇਪੋ ਰੇਟ ਵੱਧ ਕੇ ਸਿੱਧਾ 5.5 ਫੀਸਦੀ ‘ਤੇ ਪਹੁੰਚ ਜਾਵੇਗਾ। ਫਰਵਰੀ 2023 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੇਂਦਰੀ ਬੈਂਕ ਵਿਆਜ ਦਰਾਂ ‘ਚ ਵਾਧਾ ਕਰੇਗਾ। ਬਾਜ਼ਾਰ ‘ਚ ਇਸ ਫੈਸਲੇ ਦੀ ਉਮੀਦ ਪਹਿਲਾਂ ਤੋਂ ਹੀ ਲਗਾਈ ਜਾ ਰਹੀ ਹੈ, ਇਸ ਲਈ ਜਾਣਕਾਰਾਂ ਦਾ ਕਹਿਣਾ ਹੈ ਕਿ ਸਿਰਫ ਦਰਾਂ ਵਧਣਾ ਹੀ ਵੱਡੀ ਗੱਲ ਨਹੀਂ ਹੋਵੇਗੀ, ਸਗੋਂ ਆਉਣ ਵਾਲੇ ਸਮੇਂ ਲਈ ਕੀ ਸੰਕੇਤ ਦਿੰਦਾ ਹੈ, ਇਹ ਜ਼ਿਆਦਾ ਮਹੱਤਵਪੂਰਨ ਰਹੇਗਾ।

ਬਾਜ਼ਾਰ ਦੇ ਕਈ ਜਾਣਕਾਰਾਂ ਨੇ ਪਹਿਲਾਂ ਹੀ ਇਹ ਅਨੁਮਾਨ ਜਤਾਇਆ ਹੈ ਕਿ ਕੇਂਦਰੀ ਬੈਂਕ ਇਸ ਵਾਰ 25 ਬੇਸਿਸ ਪੁਆਇੰਟ ਦਾ ਵਾਧਾ ਕਰਨ ਦਾ ਸਖ਼ਤ ਕਦਮ ਚੁੱਕ ਸਕਦਾ ਹੈ। ਪਿਛਲੀਆਂ ਕਈ ਮੀਟਿੰਗਾਂ ਤੋਂ ਨੇ ਦਰਾਂ ਨੂੰ ਜਿਉਂ ਦੀ ਤਿਉਂ ਰੱਖਿਆ ਹੋਇਆ ਸੀ। ਜੇਕਰ ਅੱਜ 25 ਬੇਸਿਸ ਪੁਆਇੰਟ ਦਾ ਵਾਧਾ ਹੁੰਦਾ ਹੈ, ਤਾਂ ਰੇਪੋ ਰੇਟ 5.5 ਫੀਸਦੀ ਹੋ ਜਾਵੇਗਾ। ਇਸ ਫੈਸਲੇ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੋਂ ਲੈ ਕੇ ਪੂਰੇ ਬੈਂਕਿੰਗ ਸੈਕਟਰ ‘ਤੇ ਪਵੇਗਾ। ਹਾਲਾਂਕਿ ਬਾਜ਼ਾਰ ਨੇ ਇਸ ਸੰਭਾਵਿਤ ਵਾਧੇ ਨੂੰ ਕਾਫੀ ਹੱਦ ਤੱਕ ਪਹਿਲਾਂ ਹੀ ਮੰਨ ਲਿਆ ਹੈ। ਇਸ ਲਈ ਵਿਸ਼ਲੇਸ਼ਕ ਇਹ ਦੇਖਣਾ ਚਾਹੁੰਦੇ ਹਨ ਕਿ ਭਵਿੱਖ ਲਈ ਕੀ ਰੋਡਮੈਪ ਤਿਆਰ ਕਰਦਾ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਅੱਗੇ ਵੀ ਇੱਕ ਹੋਰ ਰੇਟ ਹਾਈਕ ਦਾ ਸੰਕੇਤ ਦੇ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਇਸ ਗੱਲ ‘ਤੇ ਵੀ ਵੱਖ-ਵੱਖ ਰਾਏ ਹਨ ਕਿ ਕੀ ਆਪਣੇ ਮੌਜੂਦਾ ਨਿਊਟ੍ਰਲ ਰੁਖ ਨੂੰ ਬਦਲਣ ਦਾ ਫੈਸਲਾ ਕਰੇਗਾ।

ਕੇਂਦਰੀ ਬੈਂਕ ਨੇ ਆਪਣੀ ਪਿਛਲੀ ਸਮੀਖਿਆ ‘ਚ ਵਿੱਤੀ ਸਾਲ 2027 ਲਈ ਰਿਟੇਲ ਮਹਿੰਗਾਈ ਦਾ ਅਨੁਮਾਨ 5 ਫੀਸਦੀ ਤੈਅ ਕੀਤਾ ਸੀ। ਪਰ ਹਾਲ ਦੇ ਮਹੀਨਿਆਂ ‘ਚ ਅੰਕੜੇ ਉੱਪਰ ਵੱਲ ਜਾਂਦੇ ਦਿਖਾਈ ਦਿੱਤੇ ਹਨ। ਜੁਲਾਈ ‘ਚ ਰਿਟੇਲ ਮਹਿੰਗਾਈ 4.45 ਫੀਸਦੀ ਸੀ, ਜੋ ਅਗਸਤ ‘ਚ ਵੱਧ ਕੇ 4.82 ਫੀਸਦੀ ਦੇ ਪੱਧਰ ‘ਤੇ ਪਹੁੰਚ ਗਈ। ਹੁਣ ਬਾਜ਼ਾਰ ਇਹ ਦੇਖ ਰਿਹਾ ਹੈ ਕਿ ਕੀ ਆਪਣੇ ਸਾਲਾਨਾ ਮਹਿੰਗਾਈ ਅਨੁਮਾਨ ‘ਚ ਕੋਈ ਬਦਲਾਅ ਕਰਦਾ ਹੈ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਿੰਗਾਈ ਦਾ ਅਨੁਮਾਨ ਵਧਾਇਆ ਜਾ ਸਕਦਾ ਹੈ। ਕੱਚੇ ਮਾਲ ਤੇ ਕਮੋਡਿਟੀ ਦੀਆਂ ਉੱਚੀਆਂ ਕੀਮਤਾਂ ਦਾ ਅਸਰ ਜੇਕਰ ਰੋਜ਼ਾਨਾ ਵਰਤੋਂ ਦੀਆਂ ਹੋਰ ਵਸਤੂਆਂ ਤੱਕ ਪਹੁੰਚਦਾ ਹੈ, ਤਾਂ ਮਹਿੰਗਾਈ ਦਾ ਦਬਾਅ ਹੋਰ ਜ਼ਿਆਦਾ ਵਧ ਸਕਦਾ ਹੈ।

ਮਹਿੰਗਾਈ ਦੀਆਂ ਚਿੰਤਾਵਾਂ ਵਿਚਕਾਰ ਅਰਥਵਿਵਸਥਾ ਦੀ ਤੇਜ਼ ਰਫ਼ਤਾਰ ਨੇ ਜ਼ਰੂਰ ਕੁਝ ਰਾਹਤ ਦਿੱਤੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਭਾਰਤੀ ਅਰਥਵਿਵਸਥਾ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ 7.8 ਫੀਸਦੀ ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਹੈ। ਇਸ ਦੇ ਬਾਵਜੂਦ ਸਾਲ ਦੀ ਦੂਜੀ ਛਿਮਾਹੀ ਨੂੰ ਲੈ ਕੇ ਕੁਝ ਚੁਣੌਤੀਆਂ ਸਾਫ਼ ਦਿਖਾਈ ਦੇ ਰਹੀਆਂ ਹਨ। ਦੁਨੀਆ ਭਰ ‘ਚ ਸਖ਼ਤ ਹੁੰਦੀਆਂ ਵਿੱਤੀ ਸਥਿਤੀਆਂ ਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਆਉਣ ਵਾਲੇ ਦਿਨਾਂ ‘ਚ ਵਿਕਾਸ ਦਰ ‘ਤੇ ਅਸਰ ਪਾ ਸਕਦੀਆਂ ਹਨ। ਅਜਿਹੇ ‘ਚ ਨੂੰ ਇਹ ਦੇਖਣਾ ਹੋਵੇਗਾ ਕਿ ਵਿਆਜ ਦਰਾਂ ਵਧਾਉਣ ਦਾ ਅਸਰ ਇਸ ਮਜ਼ਬੂਤ ਆਰਥਿਕ ਰਫ਼ਤਾਰ ਨੂੰ ਹੌਲੀ ਨਾ ਕਰ ਦੇਵੇ।

ਰੇਪੋ ਰੇਟ ਤੋਂ ਇਲਾਵਾ ਕੇਂਦਰੀ ਬੈਂਕ ਦੇ ਸਾਹਮਣੇ ਬੈਂਕਿੰਗ ਸਿਸਟਮ ‘ਚ ਮੌਜੂਦ ਵਾਧੂ ਨਕਦੀ ਯਾਨੀ ਲਿਕਵਿਡਿਟੀ ਨੂੰ ਸੰਭਾਲਣਾ ਵੀ ਇੱਕ ਵੱਡਾ ਮੁੱਦਾ ਹੈ। ਸਤੰਬਰ ਦੇ ਮਹੀਨੇ ‘ਚ ਬੈਂਕਿੰਗ ਸਿਸਟਮ ਦੀ ਲਿਕਵਿਡਿਟੀ ਕਰੀਬ 12 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਕੇਂਦਰੀ ਬੈਂਕ ਨੇ ਵਿਕਰੀ ਤੇ ਓਪਰੇਸ਼ਨਾਂ ਰਾਹੀਂ ਇਸ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਚੱਲਦਿਆਂ ਇਹ ਨਕਦੀ ਘਟ ਕੇ ਕਰੀਬ 4 ਤੋਂ 6 ਲੱਖ ਕਰੋੜ ਰੁਪਏ ਦੇ ਦਾਇਰੇ ‘ਚ ਆ ਗਈ। ਅੰਕੜਿਆਂ ਮੁਤਾਬਕ 6 ਅਕਤੂਬਰ ਨੂੰ ਬੈਂਕਿੰਗ ਸਿਸਟਮ ‘ਚ ਲਿਕਵਿਡਿਟੀ ਸਰਪਲੱਸ 5.03 ਲੱਖ ਕਰੋੜ ਰੁਪਏ ਦਰਜ ਕੀਤਾ ਗਿਆ ਸੀ।

ਦੇਸ਼📍 ਪੰਜਾਬ

ਵਿਕਸਿਤ ਭਾਰਤ ਸੰਕਲਪ ਸਭਾ: ਮੋਦੀ ਬੋਲੇ, ਮੈਂ ਐਂਬਿਸ਼ਨ ਲਈ ਨਹੀਂ, ਮਿਸ਼ਨ ਲਈ ਜੀਣ ਵਾਲਾ ਇਨਸਾਲ ਰਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਹ ਲੋਕਾਂ ਦੇ ਨਿਰੰਤਰ ਆਸ਼ੀਰਵਾਦ ਦਾ ਨਤੀਜਾ ਹੈ... ਮੈਂ ਭਾਜਪਾ, ਐਨਡੀਏ ਅਤੇ ਆਪਣੇ ਸਾਰੇ ਰਾਜਨੀਤਿਕ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਲੋਕਤੰਤਰ ਵਿੱਚ ਅਥਾਹ ਵਿਸ਼ਵਾਸ ਹੈ।
ਵਿਕਸਿਤ ਭਾਰਤ ਸੰਕਲਪ ਸਭਾ: ਮੋਦੀ ਬੋਲੇ, ਮੈਂ ਐਂਬਿਸ਼ਨ ਲਈ ਨਹੀਂ, ਮਿਸ਼ਨ ਲਈ ਜੀਣ ਵਾਲਾ ਇਨਸਾਲ ਰਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਹ ਲੋਕਾਂ ਦੇ ਨਿਰੰਤਰ ਆਸ਼ੀਰਵਾਦ ਦਾ ਨਤੀਜਾ ਹੈ... ਮੈਂ ਭਾਜਪਾ, ਐਨਡੀਏ ਅਤੇ ਆਪਣੇ ਸਾਰੇ ਰਾਜਨੀਤਿਕ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਲੋਕਤੰਤਰ ਵਿੱਚ ਅਥਾਹ ਵਿਸ਼ਵਾਸ ਹੈ।" ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।

ਦਿੱਲੀ ਵਿੱਚ ਵਿਕਾਸ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ। “ਅੱਜ ਮੈਂ ਵਿਨਾਇਕ ਮੰਦਰ ਗਿਆਸੀ,

ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਨੂੰ ਯਾਦ ਹੈ ਕਿ ਜਦੋਂ ਮੈਂ ਵਡਨਗਰ ਵਿੱਚ ਸਕੂਲ ਜਾਂਦਾ ਸੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਮੈਨੂੰ ਸਿਰਫ਼ ਸ਼ੁਕਰਗੁਜ਼ਾਰੀ ਦਿਖਾਈ ਦਿੰਦੀ ਹੈ ਮੈਂ ਹਰ ਵਿਅਕਤੀ ਦਾ, ਹਰ ਘਟਨਾ ਦਾ ਧੰਨਵਾਦੀ ਹਾਂ ਜਿਸਨੇ ਮੈਨੂੰ ਕੁਝ ਸਿਖਾਇਆ ਜਿਨ੍ਹਾਂ ਨੇ ਮੈਨੂੰ ਜਿੱਤ ਦਿਵਾਈ, ਮੈਨੂੰ ਨਿਮਰ ਬਣਨਾ ਸਿਖਾਇਆ ਜਿਨ੍ਹਾਂ ਨੇ ਮੈਨੂੰ ਹੇਠਾਂ ਲਿਆਂਦਾ, ਮੈਨੂੰ ਦੁਬਾਰਾ ਖੜ੍ਹੇ ਹੋਣਾ ਸਿਖਾਇਆ ਸ਼ੁਭਚਿੰਤਕਾਂ ਨੇ ਮੈਨੂੰ ਹੌਸਲਾ ਦਿੱਤਾ, ਅਤੇ ਆਲੋਚਕਾਂ ਨੇ ਮੈਨੂੰ ਆਪਣੇ ਅੰਦਰ ਝਾਤੀ ਮਾਰਨੀ ਸਿਖਾਈ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਉਨ੍ਹਾਂ ਨੇ ਮੈਨੂੰ ਵਿਸ਼ਵਾਸ ਦੀ ਸ਼ਕਤੀ ਦਿਖਾਈ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਉਨ੍ਹਾਂ ਨੇ ਮੈਨੂੰ ਲੋਕਤੰਤਰ ਦੀ ਸ਼ਕਤੀ ਸਮਝਾਈ ਹਰ ਸੰਕਟ ਨੇ ਮੇਰੇ ਸਬਰ ਦੀ ਪਰਖ ਕੀਤੀ, ਹਰ ਸਫਲਤਾ ਨੇ ਮੇਰੀ ਜ਼ਿੰਮੇਵਾਰੀ ਵਧਾਈ, ਅਤੇ ਹਰ ਪ੍ਰਾਪਤੀ ਨੇ ਮੈਨੂੰ ਵੱਡੇ ਟੀਚਿਆਂ ਵੱਲ ਵਧਣ ਦੀ ਹਿੰਮਤ ਅਤੇ ਜਨੂੰਨ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਉਹ ਇੱਕੋ ਹੀ ਸੰਦੇਸ਼ ਦਿੰਦਾ ਹੈ ਕਿ: ਅਸੀਂ ਕਰਕੇ ਰਹਾਂਗੇ,

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ, ਅੱਜ ਮੈਂ ਤੁਹਾਨੂੰ ਮਾਵਾਂ ਅਤੇ ਭੈਣਾਂ ਵੱਲੋਂ ਸਲਾਮ ਕਰਦਾ ਹਾਂ, ਜਿਨ੍ਹਾਂ ਲਈ ਤੁਸੀਂ ਪਖਾਨੇ ਦੀ ਉਸਾਰੀ ਤੋਂ ਲੈ ਕੇ ਉੱਜਵਲਾ ਯੋਜਨਾ ਤੱਕ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ,

ਦੇਸ਼📍 ਪੰਜਾਬ

ਗਿਆਨੇਸ਼ ਕੁਮਾਰ ਨੇ ਇੱਕ ਹੋਰ ਦੌਰਾ ਕੀਤਾ ਮੁਲਤਵੀ, ਐਸਆਈਆਰ ਵਿਵਾਦ ਵਿਚਕਾਰ ਟਾਲੀ ਛੱਤੀਸਗੜ੍ਹ ਦੀ ਯਾਤਰਾ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਛੱਤੀਸਗੜ੍ਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਹ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਹਨ।
ਗਿਆਨੇਸ਼ ਕੁਮਾਰ ਨੇ ਇੱਕ ਹੋਰ ਦੌਰਾ ਕੀਤਾ ਮੁਲਤਵੀ, ਐਸਆਈਆਰ ਵਿਵਾਦ ਵਿਚਕਾਰ ਟਾਲੀ ਛੱਤੀਸਗੜ੍ਹ ਦੀ ਯਾਤਰਾ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਛੱਤੀਸਗੜ੍ਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਹ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਹਨ।

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀਆਂ ਦਾ ਦੋ ਦਿਨਾਂ ਦਾ ਛੱਤੀਸਗੜ੍ਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਦੌਰਾ 7 ਅਤੇ 8 ਅਕਤੂਬਰ ਨੂੰ ਪ੍ਰਸਤਾਵਿਤ ਸੀ ਤੇ ਚੋਣ ਕਮਿਸ਼ਨ ਨੇ ਦੌਰਾ ਮੁਲਤਵੀ ਕਰਨ ਦਾ ਕਾਰਨ ਅਟੱਲ ਕਾਰਨ ਦੱਸਿਆ ਹੈ। ਛੱਤੀਸਗੜ੍ਹ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਪੱਤਰ ਮੁਤਾਬਕ, ਗਿਆਨੇਸ਼ ਕੁਮਾਰ ਨੂੰ ਉਨ੍ਹਾਂ ਦੇ ਦੌਰੇ ਦੀ ਮਿਆਦ ਲਈ ਸੂਬੇ ਦਾ ਮਹਿਮਾਨ ਐਲਾਨਿਆ ਗਿਆ ਸੀ।

ਇਹ ਦੌਰਾ ਅਜਿਹੇ ਸਮੇਂ ‘ਤੇ ਮੁਲਤਵੀ ਕੀਤਾ ਗਿਆ ਹੈ ਜਦੋਂ ਚੋਣ ਕਮਿਸ਼ਨ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ੁਦ ਇੱਕ ਵੱਡੇ ਪ੍ਰਸ਼ਾਸਨਿਕ ਅਤੇ ਕਾਨੂੰਨੀ ਵਿਵਾਦ ਦੇ ਕੇਂਦਰ ‘ਚ ਹਨ। ਉਨ੍ਹਾਂ ਨੂੰ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਛੱਤੀਸਗੜ੍ਹ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ, ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਛੱਤੀਸਗੜ੍ਹ ਦੌਰੇ ਦਾ ਪ੍ਰੋਗਰਾਮ ਅਟੱਲ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਹੈ। ਦੌਰੇ ਦੀ ਸੋਧੀ ਹੋਈ ਤਾਰੀਖ ਕਮਿਸ਼ਨ ਤੋਂ ਮਿਲਣ ‘ਤੇ ਵੱਖਰੇ ਤੌਰ ‘ਤੇ ਸੂਚਿਤ ਕੀਤੀ ਜਾਵੇਗੀ।

ਪੱਤਰ ‘ਚ ਇਹ ਵੀ ਦੱਸਿਆ ਗਿਆ ਕਿ 7 ਅਤੇ 8 ਅਕਤੂਬਰ ਨੂੰ ਛੱਤੀਸਗੜ੍ਹ ਦੀ ਯਾਤਰਾ ਦੌਰਾਨ ਮੁੱਖ ਚੋਣ ਕਮਿਸ਼ਨਰ ਨੂੰ ਸਟੇਟ ਗੈਸਟ ਦਾ ਦਰਜਾ ਦਿੱਤਾ ਗਿਆ ਸੀ ਤੇ ਉਨ੍ਹਾਂ ਲਈ ਜ਼ਰੂਰੀ ਪ੍ਰੋਟੋਕੋਲ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਪਹਿਲਾਂ ਸਤੰਬਰ ‘ਚ ਉਨ੍ਹਾਂ ਦਾ ਮੇਰਠ ਤੇ ਵਾਰਾਣਸੀ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ ਸੀ।

ਦਰਅਸਲ, ਗਿਆਨੇਸ਼ ਕੁਮਾਰ ਤੇ ਚੋਣ ਕਮਿਸ਼ਨ ਦੇ ਕੰਮਕਾਜ ਖ਼ਿਲਾਫ਼ ਵਿਰੋਧੀ ਧਿਰ ਲਗਾਤਾਰ ਹਮਲਾਵਰ ਹੈ। ਬੀਤੇ ਦਿਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰਨ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਆਕਾਸ਼ਵਾਣੀ ਭਵਨ ਕੰਪਲੈਕਸ ‘ਚ 8 ਘੰਟਿਆਂ ਤੋਂ ਵੱਧ ਸਮੇਂ ਤੱਕ ਧਰਨਾ ਦਿੱਤਾ।

ਵਿਰੋਧੀ ਧਿਰ ਦੇ ਆਗੂ ਵੋਟ ਚੋਰੀ ਦੇ ਇਲਜ਼ਾਮਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ, ਚੋਣ ਕਮਿਸ਼ਨ ਦੇ ਅੰਦਰ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਤੇ ਹੋਰ ਮੁੱਦਿਆਂ ‘ਤੇ ਮਤਭੇਦਾਂ ਸਬੰਧੀ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਦੇਸ਼📍 ਪੰਜਾਬ

ਦਿੱਲੀ ਦੇ ਸੀਮਾਪੁਰੀ ਖੇਤਰ ’ਚ ਅਚਾਨਕ ਡਿੱਗੀ ਪੰਜ ਮੰਜ਼ਿਲਾ ਇਮਾਰਤ

ਨਵੀਂ ਦਿੱਲੀ: ਦਿੱਲੀ ਦੇ ਸੀਮਾਪੁਰੀ ਖੇਤਰ ਵਿੱਚ ਅੱਜ ਯਾਨੀ 7 ਅਕਤੂਬਰ ਨੂੰ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਇਮਾਰਤ ਦੇ ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਦਿੱਲੀ ਦੇ ਸੀਮਾਪੁਰੀ ਖੇਤਰ ’ਚ ਅਚਾਨਕ ਡਿੱਗੀ ਪੰਜ ਮੰਜ਼ਿਲਾ ਇਮਾਰਤ

ਨਵੀਂ ਦਿੱਲੀ: ਦਿੱਲੀ ਦੇ ਸੀਮਾਪੁਰੀ ਖੇਤਰ ਵਿੱਚ ਅੱਜ ਯਾਨੀ 7 ਅਕਤੂਬਰ ਨੂੰ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ ਗਈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਇਮਾਰਤ ਦੇ ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਪੰਜ ਮੰਜ਼ਿਲਾ ਇਮਾਰਤ ਢਹਿਣ ਦੀ ਖ਼ਬਰ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਫਾਇਰ ਬ੍ਰਿਗੇਡ ਨੂੰ ਦੁਪਹਿਰ 3:15 ਵਜੇ ਇਮਾਰਤ ਢਹਿਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ‘ਤੇ, ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮਲਬੇ ਤੋਂ ਕੱਢੇ ਗਏ ਜ਼ਖਮੀਆਂ ਨੂੰ ਨੇੜਲੇ ਰਾਜੀਵ ਗਾਂਧੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਇਮਾਰਤ ਦੇ ਢਹਿ ਜਾਣ ਕਾਰਨ ਨੇੜਲੇ 4-5 ਘਰਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਖ਼ਬਰ ਹੈ।

ਇਸ ਦੌਰਾਨ, ਦਿੱਲੀ ਟ੍ਰੈਫਿਕ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਵੀ ਇੱਕ ਅਲਰਟ ਜਾਰੀ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਮਾਪੁਰੀ ਵਿੱਚ ਘਟਨਾ ਸਥਾਨ ‘ਤੇ ਰਾਹਤ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਟ੍ਰੈਫਿਕ ਪੁਲਿਸ ਦੇ ਅਨੁਸਾਰ, ਹਾਦਸੇ ਤੋਂ ਬਾਅਦ ਸੀਮਾਪੁਰੀ ਚੌਕ, ਡੀ.ਐਲ.ਐਫ. ਭੋਪੁਰਾ ਅਤੇ ਆਸ ਪਾਸ ਦੀਆਂ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸੜਕਾਂ ਨੂੰ ਸਾਫ਼ ਕਰਨ ਨਾਲ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਆਸਾਨ ਹੋ ਜਾਵੇਗਾ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨਾ ਹੋ ਸਕੇ ਇਲਾਕੇ ਤੋਂ ਦੂਰ ਰਹਿਣ। ਨਾਲ ਹੀ ਕਿਹਾ ਗਿਆ ਹੈ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਨਾ ਰੁਕੋ, ਗੱਡੀ ਨਾ ਪਾਰਕ ਕਰੋ ਜਾਂ ਇਕੱਠੇ ਨਾ ਹੋਵੋ। ਪੁਲਿਸ ਨੇ ਲੋਕਾਂ ਨੂੰ ਟ੍ਰੈਫਿਕ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਦੇਸ਼📍 ਪੰਜਾਬ

ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਮੋਦੀ ਨੇ ਭਗਵਾਨ ਤੋਂ ਕੀ ਮੰਗਿਆ? ਖੁਦ ਦੱਸੀ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਜੀਵਨ ਵਿੱਚ ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਕਿਹਾ ਕਿ ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਨ੍ਹਾਂ ਨੂੰ ਇੰਨੀ ਤਾਕਤ ਅਤੇ ਸਮਰੱਥਾ ਮਿਲੇ ਕਿ ਉਹ 140 ਕਰੋੜ ਦੇਸ਼ਵਾਸੀਆਂ ਲਈ ਪਹਿਲਾਂ ਨਾਲੋਂ ਵੀ ਵੱਧ ਊਰਜਾ ਨਾਲ ਕੰਮ ਕਰ ਸਕਣ ਅਤੇ ਉਨ੍ਹਾਂ ਦੀ ਸੇਵਾ ਕਰਦੇ ਰਹਿਣ।
ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਮੋਦੀ ਨੇ ਭਗਵਾਨ ਤੋਂ ਕੀ ਮੰਗਿਆ? ਖੁਦ ਦੱਸੀ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਜੀਵਨ ਵਿੱਚ ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਕਿਹਾ ਕਿ ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਨ੍ਹਾਂ ਨੂੰ ਇੰਨੀ ਤਾਕਤ ਅਤੇ ਸਮਰੱਥਾ ਮਿਲੇ ਕਿ ਉਹ 140 ਕਰੋੜ ਦੇਸ਼ਵਾਸੀਆਂ ਲਈ ਪਹਿਲਾਂ ਨਾਲੋਂ ਵੀ ਵੱਧ ਊਰਜਾ ਨਾਲ ਕੰਮ ਕਰ ਸਕਣ ਅਤੇ ਉਨ੍ਹਾਂ ਦੀ ਸੇਵਾ ਕਰਦੇ ਰਹਿਣ।

ਮੋਦੀ ਨੇ ਕਿਹਾ ਕਿ ਉਹ ਅੱਜ ਜੋ ਵੀ ਹਨ ਅਤੇ ਜਿਸ ਜ਼ਿੰਮੇਵਾਰੀ ’ਤੇ ਹਨ, ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਦੇਸ਼ ਦੀ ਜਨਤਾ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਜਨਤਾ ਹੀ ਜਨਾਰਦਨ ਹੈ।

ਮੋਦੀ ਨੇ ਕਿਹਾ ਕਿ 7 ਅਕਤੂਬਰ 2001 ਨੂੰ ਜਦੋਂ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਦੋਂ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਜਿਹਾ ਪੜਾਅ ਵੀ ਆਵੇਗਾ। ਅੱਜ ਸਰਕਾਰ ਦੇ ਮੁਖੀ ਵਜੋਂ ਦੇਸ਼ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੂੰ 25 ਸਾਲ ਪੂਰੇ ਹੋ ਗਏ ਹਨ। ਉਨ੍ਹਾਂ ਇਸਨੂੰ ਲੋਕਾਂ ਦੇ ਆਸ਼ੀਰਵਾਦ ਦਾ ਨਤੀਜਾ ਦੱਸਿਆ।

ਮੋਦੀ ਨੇ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਜਨਤਾਂਤਰਿਕ ਗਠਜੋੜ, ਉਸ ’ਤੇ ਭਰੋਸਾ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਜਨਤਾ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਨਮਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ। ਇਸ ਲਈ ਉਨ੍ਹਾਂ ਨੇ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਦਾ ਵੀ ਧੰਨਵਾਦ ਕੀਤਾ।

ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਪਰਮਾਤਮਾ ਅੱਗੇ 140 ਕਰੋੜ ਦੇਸ਼ਵਾਸੀਆਂ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਭਗਵਾਨ ਤੋਂ ਮੰਗਿਆ ਕਿ ਉਨ੍ਹਾਂ ਨੂੰ ਇੰਨੀ ਤਾਕਤ ਮਿਲੇ ਕਿ ਉਹ ਦੇਸ਼ ਲਈ ਪਹਿਲਾਂ ਨਾਲੋਂ ਵੱਧ ਊਰਜਾ ਨਾਲ ਕੰਮ ਕਰ ਸਕਣ ਅਤੇ ਲੋਕਾਂ ਦੀ ਸੇਵਾ ਜਾਰੀ ਰੱਖ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ, ਇਸ ਲਈ ਦੇਸ਼ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਸਭ ਤੋਂ ਵੱਡਾ ਹੱਕ ਦੇਸ਼ ਦੀ ਜਨਤਾ ਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਉਨ੍ਹਾਂ ਨੂੰ ਜੋ ਤਜਰਬਾ ਮਿਲਿਆ ਹੈ, ਉਹ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹੈ। ਪਰ ਇਹ ਪੂੰਜੀ ਸਿਰਫ਼ ਮੋਦੀ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਹੈ। ਉਨ੍ਹਾਂ ਕਿਹਾ ਕਿ ਮਾਂ ਭਾਰਤੀ ਦੀ ਹਰ ਸੰਤਾਨ ਦਾ ਇਸ ਤਜਰਬੇ ’ਤੇ ਹੱਕ ਹੈ।

ਉਨ੍ਹਾਂ ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਕਿਹਾ ਕਿ ਵਡਨਗਰ ਦੇ ਸਕੂਲ ਵਿੱਚ ਉਹ ਕਲਾਸ ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਵਿਦਿਆਰਥੀਆਂ ਵਿੱਚ ਸ਼ਾਮਲ ਹੁੰਦੇ ਸਨ। ਉਨ੍ਹਾਂ ਕਿਹਾ ਕਿ ਸਿੱਖਣ ਦੀ ਲਾਲਸਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਰਹੀ ਹੈ ਅਤੇ ਅੱਜ ਵੀ ਉਹ ਆਪਣੇ ਆਪ ਨੂੰ ਇੱਕ ਵਿਦਿਆਰਥੀ ਮੰਨਦੇ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪਰਮਾਤਮਾ ਤੋਂ ਇਹ ਵੀ ਮੰਗਿਆ ਹੈ ਕਿ ਉਨ੍ਹਾਂ ਦੀ ਸਿੱਖਣ ਦੀ ਤਾਕਤ ਕਦੇ ਘੱਟ ਨਾ ਹੋਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਪਿੱਛੇ ਮੁੜ ਕੇ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਸਿਰਫ਼ ਕ੍ਰਿਤੱਗਤਾ ਦਾ ਭਾਵ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਜਿਸ ਨੇ ਉਨ੍ਹਾਂ ਨੂੰ ਸਿਖਾਇਆ, ਜਿਤਾਇਆ, ਡਿਗਾਇਆ, ਸਾਥ ਦਿੱਤਾ ਜਾਂ ਵਿਰੋਧ ਕੀਤਾ—ਹਰ ਕਿਸੇ ਨੇ ਉਨ੍ਹਾਂ ਨੂੰ ਕੁਝ ਨਾ ਕੁਝ ਸਿਖਾਇਆ।

ਉਨ੍ਹਾਂ ਕਿਹਾ ਕਿ ਜਿਸ ਨੇ ਸਿਖਾਇਆ, ਉਸ ਨੇ ਨਿਮਰ ਰਹਿਣਾ ਸਿਖਾਇਆ। ਜਿਸ ਨੇ ਡਿਗਾਇਆ, ਉਸ ਨੇ ਮੁੜ ਖੜ੍ਹੇ ਹੋਣਾ ਸਿਖਾਇਆ। ਜਿਸ ਨੇ ਸਾਥ ਦਿੱਤਾ, ਉਸ ਨੇ ਭਰੋਸੇ ਦੀ ਤਾਕਤ ਸਿਖਾਈ ਅਤੇ ਜਿਸ ਨੇ ਵਿਰੋਧ ਕੀਤਾ, ਉਸ ਨੇ ਲੋਕਤੰਤਰ ਦੀ ਤਾਕਤ ਸਿਖਾਈ। ਮੋਦੀ ਨੇ ਕਿਹਾ ਕਿ ਹੁਣ ਉਹ ਇਹ ਕਹਿ ਸਕਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਘਟਨਾ ਵਿਅਰਥ ਨਹੀਂ ਗਈ। ਹਰ ਘਟਨਾ ਨੇ ਉਨ੍ਹਾਂ ਨੂੰ ਕੁਝ ਨਾ ਕੁਝ ਸਿਖਾਇਆ।

ਸਿਆਸਤ📍 ਪੰਜਾਬ

ਮਾਵਾਂ-ਧੀਆਂ’ ਦੀਆਂ ਵੋਟਾਂ ਸਾਧਣ ਦੀ ਤਿਆਰੀ, ਪੰਜਾਬ ‘ਚ ਮਹਿਲਾ ਵੋਟ ਬੈਂਕ ‘ਤੇ ਪਾਰਟੀਆਂ ਦੀ ਨਜ਼ਰ

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਆਪਣੇ ਮੁੱਖ ਕਦਮਾਂ 'ਚ ਸ਼ਾਮਲ ਕੀਤਾ ਗਿਆ ਹੈ।
ਮਾਵਾਂ-ਧੀਆਂ’ ਦੀਆਂ ਵੋਟਾਂ ਸਾਧਣ ਦੀ ਤਿਆਰੀ, ਪੰਜਾਬ ‘ਚ ਮਹਿਲਾ ਵੋਟ ਬੈਂਕ ‘ਤੇ ਪਾਰਟੀਆਂ ਦੀ ਨਜ਼ਰ

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਆਪਣੇ ਮੁੱਖ ਕਦਮਾਂ 'ਚ ਸ਼ਾਮਲ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸ ਯੋਜਨਾ ਰਾਹੀਂ ਯੋਗ ਮਹਿਲਾਵਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰ ਇਸ ਨੂੰ ਮਹਿਲਾਵਾਂ ਦੀ ਆਰਥਿਕ ਸੁਰੱਖਿਆ ਤੇ ਸਸ਼ਕਤੀਕਰਨ ਨਾਲ ਜੋੜ ਕੇ ਪੇਸ਼ ਕਰ ਰਹੀ ਹੈ।

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਮਹਿਲਾ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਮਹਿਲਾ ਵੋਟਰਾਂ ਨੂੰ ਆਪਣੇ ਪੱਖ ‘ਚ ਕਰਨ ਲਈ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦੇ ਤੇ ਯੋਜਨਾਵਾਂ ਸਾਹਮਣੇ ਰੱਖੀਆਂ ਜਾ ਰਹੀਆਂ ਹਨ। ਇਨ੍ਹਾਂ ‘ਚ ਨਸ਼ਿਆਂ ਖ਼ਿਲਾਫ਼ ਮੁਹਿੰਮ, ਸਿੱਧੀ ਆਰਥਿਕ ਸਹਾਇਤਾ, ਮੁਫ਼ਤ ਬੱਸ ਸਫ਼ਰ ਤੇ ਹੋਰ ਵੀ ਯੋਜਨਾਵਾਂ ਪ੍ਰਮੁੱਖ ਹਨ।

ਚੋਣ ਕਮਿਸ਼ਨ ਦੇ 2024 ਦੇ ਅੰਕੜਿਆਂ ਮੁਤਾਬਕ ਪੰਜਾਬ ‘ਚ 1.01 ਕਰੋੜ ਤੋਂ ਵੱਧ ਮਹਿਲਾ ਵੋਟਰ ਦਰਜ ਸਨ। ਲੋਕ ਸਭਾ ਚੋਣਾਂ ਦੌਰਾਨ ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਵੋਟ ਪਾਈ, ਜਿਸ ਕਾਰਨ ਸੂਬੇ ਦੀ ਸਿਆਸਤ ‘ਚ ਮਹਿਲਾ ਵੋਟ ਦੀ ਮਹੱਤਤਾ ਹੋਰ ਵਧ ਜਾਂਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ‘ਮਾਈ ਭਾਗੋ ਮਾਵਾਂ-ਧੀਆਂ ਦੀ ਫੌਜ’ ਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ ਮਹਿਲਾਵਾਂ ਨੂੰ ਨਸ਼ਾ ਤਸਕਰਾਂ ਤੇ ਸਰਪ੍ਰਸਤਾਂ ਬਾਰੇ ਜਾਣਕਾਰੀ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ। ਹਰਸਿਮਰਤ ਬਾਦਲ ਵੱਲੋਂ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਦੇ ਨਾਅਰੇ ਨਾਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਮਹਿਲਾਵਾਂ ਨੂੰ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਨ ਤੇ ਪਿੰਡ ਪੱਧਰ ‘ਤੇ ਇਸ ਮੁੱਦੇ ‘ਤੇ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ‘ਚ ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ ਦੀ ਸਹੂਲਤ ਕਾਂਗਰਸ ਸਰਕਾਰ ਵੱਲੋਂ 2021 ‘ਚ ਸ਼ੁਰੂ ਕੀਤੀ ਗਈ ਸੀ। ਇਹ ਸਹੂਲਤ ਅਜੇ ਵੀ ਜਾਰੀ ਹੈ ਤੇ ਮਹਿਲਾ ਕੇਂਦਰਿਤ ਸਰਕਾਰੀ ਯੋਜਨਾਵਾਂ ‘ਚ ਇਸ ਦਾ ਵੀ ਜ਼ਿਕਰ ਹੁੰਦਾ ਹੈ। ਇਸ ਤੋਂ ਇਲਾਵਾ ਪਿਛਲੀਆਂ ਸਰਕਾਰਾਂ ਦੌਰਾਨ ਧੀਆਂ ਦੀ ਸਿੱਖਿਆ ਤੇ ਵਿਆਹ ਨਾਲ ਜੁੜੀਆਂ ਯੋਜਨਾਵਾਂ ਵੀ ਚਲਾਈਆਂ ਗਈਆਂ ਸਨ।

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਕਿਹੜੇ ਵਾਅਦੇ ਤੇ ਯੋਜਨਾਵਾਂ ਸਾਹਮਣੇ ਰੱਖੀਆਂ ਜਾਂਦੀਆਂ ਹਨ, ਇਹ ਵੀ ਦੇਖਣਾ ਦਿਲਚਸਪ ਹੋਵੇਗਾ। ਭਾਜਪਾ ਵੀ ਨਸ਼ੇ ਨੂੰ ਬਣਾ ਰਹੀ ਚੋਣ ਮੁੱਦਾ

2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵੀ ਨਸ਼ੇ ਦੇ ਮੁੱਦੇ ਨੂੰ ਆਪਣੀ ਸਿਆਸੀ ਮੁਹਿੰਮ ਦਾ ਅਹਿਮ ਹਿੱਸਾ ਬਣਾਇਆ ਹੈ। ਪਾਰਟੀ ਵੱਲੋਂ ਸੂਬੇ ‘ਚ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਨਸ਼ਾ ਪੰਜਾਬ ਦੀ ਚੋਣੀ ਸਿਆਸਤ ‘ਚ ਸਿਰਫ਼ ਇੱਕ ਸਮਾਜਿਕ ਮੁੱਦਾ ਨਹੀਂ, ਸਗੋਂ ਵੱਖ-ਵੱਖ ਪਾਰਟੀਆਂ ਵਿਚਾਲੇ ਮੁੱਖ ਸਿਆਸੀ ਮੁਕਾਬਲੇ ਦਾ ਵਿਸ਼ਾ ਵੀ ਬਣ ਰਿਹਾ ਹੈ।

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ‘ਚ ਰੱਖਦਿਆਂ ਭਾਜਪਾ ਵੱਲੋਂ ਆਉਣ ਵਾਲੇ ਸਮੇਂ ‘ਚ ਮਹਿਲਾਵਾਂ ਨਾਲ ਸਬੰਧਤ ਕੁਝ ਚੋਣ ਵਾਅਦਿਆਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਮਹਿਲਾ ਵੋਟ ਤੇ ਕਿਸ ਦਾ ਦਾਅ ਰਹੇਗਾ ਭਾਰੀ?

2027 ਦੀਆਂ ਚੋਣਾਂ ‘ਚ ਮਹਿਲਾ ਵੋਟਰਾਂ ਸਾਹਮਣੇ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦੇ ਰੱਖੇ ਜਾਣ ਦੀ ਤਸਵੀਰ ਹੁਣ ਸਾਫ਼ ਹੋ ਰਹੀ ਹੈ। ਅਕਾਲੀ ਦਲ ਨਸ਼ੇ ਤੇ ਪਰਿਵਾਰਾਂ ‘ਤੇ ਇਸ ਦੇ ਪ੍ਰਭਾਵ ਨੂੰ ਮੁੱਦਾ ਬਣਾ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਸਿੱਧੀ ਆਰਥਿਕ ਮਦਦ ਤੇ ਆਪਣੀਆਂ ਭਲਾਈ ਯੋਜਨਾਵਾਂ ਨੂੰ ਉਭਾਰ ਰਹੀ ਹੈ। ਦੂਜੇ ਪਾਸੇ ਕਾਂਗਰਸ ਤੇ ਭਾਜਪਾ ਵੱਲੋਂ ਵੀ ਆਉਣ ਵਾਲੇ ਸਮੇਂ ‘ਚ ਮਹਿਲਾਵਾਂ ਨਾਲ ਸਬੰਧਤ ਕੁਝ ਅਹਿਮ ਵਾਅਦੇ ਤੇ ਯੋਜਨਾਵਾਂ ਸਾਹਮਣੇ ਲਿਆਂਦੇ ਜਾਣ ਦੀ ਸੰਭਾਵਨਾ ਹੈ।

ਸਿਆਸਤ📍 ਪੰਜਾਬ

ਚੋਣਾਂ ਨੇੜੇ ਹੋਣ ਦਾ ਸੰਕੇਤ, ਪੰਜਾਬ ‘ਚ ਸੀਬੀਆਈ ਰੇਡਾਂ ‘ਤੇ ਮੁੱਖ ਮੰਤਰੀ ਦਾ ਨਿਸ਼ਾਨਾ

ਮੁੱਖ ਮੰਤਰੀ ਨੇ ਇਸ ਦੌਰਾਨ ਝਾਰਖੰਡ ਤੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਝਾਰਖੰਡ 'ਚ ਹੇਮੰਤ ਸੋਰੇਨ ਨਾਲ ਜੁੜੀ ਕਾਰਵਾਈ ਚੋਣਾਂ ਤੋਂ ਪਹਿਲਾਂ ਹੋਈ ਸੀ।
ਚੋਣਾਂ ਨੇੜੇ ਹੋਣ ਦਾ ਸੰਕੇਤ, ਪੰਜਾਬ ‘ਚ ਸੀਬੀਆਈ ਰੇਡਾਂ ‘ਤੇ ਮੁੱਖ ਮੰਤਰੀ ਦਾ ਨਿਸ਼ਾਨਾ

ਮੁੱਖ ਮੰਤਰੀ ਨੇ ਇਸ ਦੌਰਾਨ ਝਾਰਖੰਡ ਤੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਝਾਰਖੰਡ 'ਚ ਹੇਮੰਤ ਸੋਰੇਨ ਨਾਲ ਜੁੜੀ ਕਾਰਵਾਈ ਚੋਣਾਂ ਤੋਂ ਪਹਿਲਾਂ ਹੋਈ ਸੀ। ਉਨ੍ਹਾਂ ਜ਼ਿਕਰ ਕੀਤਾ ਕਿ ਇਸੇ ਤਰ੍ਹਾਂ ਪੱਛਮੀ ਬੰਗਾਲ 'ਚ ਵੀ ਚੋਣ ਮੁਹਿੰਮ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਖ਼ਿਲਾਫ਼ ਜਾਂਚ ਏਜੰਸੀਆਂ ਦੀ ਕਾਰਵਾਈ ਕੀਤੀ ਤੇ ਹਰਿਆਣਾ 'ਚ ਵੀ ਚੋਣਾਂ ਤੋਂ ਪਹਿਲਾਂ ਅਜਿਹਾ ਕੁਝ ਦੇਖਣ ਨੂੰ ਮਿਲਿਆ।

ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਹੋਈਆਂ ਸੀਬੀਆਈ ਰੇਡਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸੀਬੀਆਈ ਦੀਆਂ ਰੇਡਾਂ ਤੋਂ ਸੰਕੇਤ ਮਿਲਦਾ ਹੈ ਕਿ ਸੂਬੇ ‘ਚ ਚੋਣਾਂ ਜਲਦ ਹੋਣ ਵਾਲੀਆਂ ਹਨ।

ਮੁਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦੇ ਕੰਮ ਕਰਨ ਦਾ ਤਰੀਕਾ ਹੈ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵਿਰੋਧੀ ਆਗੂਆਂ ਦੇ ਸਹਿਯੋਗੀਆਂ, ਪਰਿਵਾਰਕ ਮੈਂਬਰਾਂ ਜਾਂ ਕਰੀਬੀਆਂ ਨੂੰ ਜਾਂਚ ਏਜੰਸੀਆਂ ਦੀਆਂ ਰੇਡਾਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ।

ਉਨ੍ਹਾਂ ਦਿੱਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਵੀ ਕਾਰਵਾਈ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੋਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਵੀ ਹੁਣ ਇਸੇ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ।

ਪੰਜਾਬ ‘ਚ ਹੋਈ ਸੀਬੀਆਈ ਕਾਰਵਾਈ ਬਾਰੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਰੇਡਾਂ ਦੌਰਾਨ ਕੁਝ ਵੀ ਨਹੀਂ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਕਾਰਵਾਈਆਂ ਤੋਂ ਬਾਅਦ ਅਧਿਕਾਰੀ ਸਗੋਂ ਕਲੀਨ ਚਿੱਟ ਦੇ ਕੇ ਗਏ ਕਿ ਕਾਰਵਾਈ ਦੌਰਾਨ ਕੁਝ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਉਹ ਆਪਣੇ ਵੱਲੋਂ ਕੁਝ ਵੀ ਕਹਿ ਸਕਦੇ ਹਨ, ਪਰ ਸਾਨੂੰ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਉਹ ਖਾਲੀ ਹੱਥ ਵਾਪਸ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਮੈਨੂੰ, ਮੇਰੇ ਪਰਿਵਾਰ ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਲ ਹੁਣ ਨਾ ਤਾਂ ਲੋਕਾਂ ਦਾ ਸਮਰਥਨ ਰਿਹਾ ਹੈ ਤੇ ਨਾ ਹੀ ਕੋਈ ਅਜਿਹਾ ਰਾਹ ਬਚਿਆ ਹੈ, ਜਿਸ ਰਾਹੀਂ ਉਹ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ, ਸੀਬੀਆਈ ਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਨਾ ਹੁਣ ਇੱਕ ਰਿਵਾਜ ਬਣ ਗਿਆ ਹੈ।

ਸਿਆਸਤ📍 ਪੰਜਾਬ

ਭਾਜਪਾ ਦੀ ਧੱਕੇਸ਼ਾਹੀ ਦਾ ਪੰਜਾਬੀ ਦੇਣਗੇ ਜਵਾਬ, ਕੇਜਰੀਵਾਲ ਬੋਲੇ- ਭਗਵੰਤ ਮਾਨ ਨੂੰ 100 ਤੋਂ ਵੱਧ ਸੀਟਾਂ ਮਿਲਣਗੀਆਂ

ਕੇਜਰੀਵਾਲ ਨੇ ਕਿਹਾ ਕਿ ਪੰਜਾਬੀਆਂ ਨਾਲ ਭਾਜਪਾ ਵੱਲੋਂ ਹਮੇਸ਼ਾ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਸਾਨ ਅੰਦੋਲਨ, ਪੰਜਾਬ ਦੇ ਪਾਣੀਆਂ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਭਾਜਪਾ ਦੀ ਧੱਕੇਸ਼ਾਹੀ ਦਾ ਪੰਜਾਬੀ ਦੇਣਗੇ ਜਵਾਬ, ਕੇਜਰੀਵਾਲ ਬੋਲੇ- ਭਗਵੰਤ ਮਾਨ ਨੂੰ 100 ਤੋਂ ਵੱਧ ਸੀਟਾਂ ਮਿਲਣਗੀਆਂ

ਕੇਜਰੀਵਾਲ ਨੇ ਕਿਹਾ ਕਿ ਪੰਜਾਬੀਆਂ ਨਾਲ ਭਾਜਪਾ ਵੱਲੋਂ ਹਮੇਸ਼ਾ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਸਾਨ ਅੰਦੋਲਨ, ਪੰਜਾਬ ਦੇ ਪਾਣੀਆਂ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੈਂਪ ਦਫ਼ਤਰ ‘ਤੇ ਸੀਬੀਆਈ ਦੀ ਛਾਪੇਮਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਾਇਆ ਕਿ ਪੰਜਾਬ ‘ਚ ਭਾਜਪਾ ਕੋਲ ਲੋਕਾਂ ਕੋਲ ਜਾਣ ਲਈ ਕੋਈ ਮੁੱਦਾ ਨਹੀਂ ਹੈ, ਇਸ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਦੇ ਕੈਂਪ ਦਫ਼ਤਰ ‘ਤੇ ਸੀਬੀਆਈ ਦੀ ਛਾਪੇਮਾਰੀ ‘ਤੇ ਪ੍ਰਤੀਕਿਰਿਆ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ‘ਤੇ ਸੀਬੀਆਈ ਦੀ ਕਾਰਵਾਈ ਭਾਜਪਾ ਦੀ ਘਬਰਾਹਟ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਸਾਨ ਅੰਦੋਲਨ, ਪੰਜਾਬ ਦੇ ਪਾਣੀਆਂ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਚੋਣਾਂ ਲੜ ਕੇ ਪੰਜਾਬ ਨਹੀਂ ਜਿੱਤ ਸਕਦੀ, ਇਸ ਲਈ ਉਹ ਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਮਦਦ ਨਾਲ ਚੋਣ ਲੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣਾ ਮਨ ਬਣਾ ਲਿਆ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਹ ਸੀਬੀਆਈ ਦੀ ਛਾਪੇਮਾਰੀ ਦਾ ਜਵਾਬ ਭਗਵੰਤ ਸਿੰਘ ਮਾਨ ਨੂੰ 100 ਤੋਂ ਵੱਧ ਸੀਟਾਂ ਜਿਤਾ ਕੇ ਦੇਣਗੇ ਤੇ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਾਉਣਗੇ।

ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਸ਼ਲ ਮੀਡੀਆ ਰਾਹੀਂ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਸੇ ਤਹਿਤ ਉਨ੍ਹਾਂ ਦੇ ਕੈਂਪ ਆਫ਼ਿਸ ‘ਚ ਸੀਬੀਆਈ ਦੀ ਰੇਡ ਕੀਤੀ ਗਈ ਹੈ। ਮਾਨ ਨੇ ਇਲਜ਼ਾਮ ਲਾਇਆ ਕਿ ਹੁਣ ਪੰਜਾਬ ‘ਚ ਤੇ ਸੀਬੀਆਈ ਦੀ ਦੁਰਵਰਤੋਂ ਕਰਕੇ ਪੰਜਾਬ ਸਰਕਾਰ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਭਾਜਪਾ ਘਬਰਾਹਟ ‘ਚ ਹੈ।

‘ਆਪ’ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਜਦੋਂ ਪੂਰੇ ਦੇਸ਼ ‘ਚ ਆਪਰੇਸ਼ਨ ਗਿਆਨੇਸ਼ ਕੁਮਾਰ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ, ਉਸ ਸਮੇਂ ਸੀਬੀਆਈ ਨੂੰ ਪੰਜਾਬ ‘ਚ ਭਾਜਪਾ ਦੀ ਚੋਣਾਂ ਲਈ ਐਡਵਾਂਸ ਪਾਰਟੀ ਵਜੋਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਤਾਕਤ ਦੀ ਨਹੀਂ, ਸਗੋਂ ਘਬਰਾਹਟ ਦੀ ਨਿਸ਼ਾਨੀ ਹੈ।

‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਐਕਸ ‘ਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹਰ ਚੋਣ ‘ਚ ਭਾਜਪਾ ਕੋਲ ਅਤੇ ਸੀਬੀਆਈ ਵਰਗੀਆਂ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਹੀ ਇੱਕ ਹਥਿਆਰ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਭਾਜਪਾ ਭਗਵੰਤ ਸਿੰਘ ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਮਾਨ ਸਰਕਾਰ ਵੱਲੋਂ ਮੁਫ਼ਤ ਬਿਜਲੀ, ਪਾਣੀ, ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦੇ ਕੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਚੋਣਾਂ ਵਿੱਚ ਇਸ ਕਥਿਤ ਤਾਨਾਸ਼ਾਹੀ ਦਾ ਜਵਾਬ ਦੇਣਗੇ।

‘ਆਪ’ ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ‘ਤੇ ਸੀਬੀਆਈ ਦੀ ਛਾਪੇਮਾਰੀ ਕੇਂਦਰ ਸਰਕਾਰ ਵੱਲੋਂ ਦਿੱਲੀ ਚੋਣਾਂ ਦੌਰਾਨ ਅਪਣਾਏ ਗਏ ਤਰੀਕੇ ਨੂੰ ਪੰਜਾਬ ਵਿੱਚ ਦੁਹਰਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ‘ਚ ਸਿਆਸੀ ਪੈਰ ਜਮਾਉਣ ਲਈ ਭਾਜਪਾ ਹੁਣ ਕਥਿਤ ਝੂਠੇ ਕੇਸ ਦਰਜ ਕਰਵਾ ਸਕਦੀ ਹੈ ਤੇ ਵੱਡੀਆਂ ਗ੍ਰਿਫ਼ਤਾਰੀਆਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹੋਏ ਕੰਮਾਂ ਨੂੰ ਦੇਖ ਰਹੇ ਹਨ ਤੇ ਪੰਜਾਬ ‘ਚ ਅਜਿਹੀ ਸਥਿਤੀ ਦੁਬਾਰਾ ਨਹੀਂ ਬਣਨ ਦੇਣਗੇ।

‘ਆਪ’ ਦੇ ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਵੀ ਸੀਬੀਆਈ ਦੀ ਕਾਰਵਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਬਰਾਹਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ‘ਚ ਸਿਆਸੀ ਪੈਰ ਜਮਾਉਣ ‘ਚ ਅਸਫਲ ਰਹੀ ਹੈ ਤੇ ਇਸੇ ਕਾਰਨ ਸੀਬੀਆਈ ਨੂੰ ਵਰਤਿਆ ਜਾ ਰਿਹਾ ਹੈ। ਢਾਂਡਾ ਨੇ ਕਿਹਾ ਕਿ ਪੰਜਾਬ ਨੂੰ ਇਸ ਤਰ੍ਹਾਂ ਡਰਾਇਆ ਨਹੀਂ ਜਾ ਸਕਦਾ ਤੇ ਪੰਜਾਬੀ ਇਸ ਤਰ੍ਹਾਂ ਕਿਸੇ ਅੱਗੇ ਨਹੀਂ ਝੁਕਦੇ।

ਸਿਆਸਤ📍 ਪੰਜਾਬ

ਸੁਪਰੀਮ ਕੋਰਟ ‘ਚ ਟਰੰਪ ਦੀਆਂ ਦੋ ਵੱਡੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਹੋਵੇਗਾ ਫ਼ੈਸਲਾ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੀ ਸੁਪਰੀਮ ਕੋਰਟ ਦਾ ਨਵਾਂ ਸੈਸ਼ਨ 5 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਇਮੀਗ੍ਰੇਸ਼ਨ ਨਾਲ ਜੁੜੇ ਦੋ ਬਹੁਤ ਮਹੱਤਵਪੂਰਨ ਮਾਮਲੇ ਅਦਾਲਤ ਦੇ ਸਾਹਮਣੇ ਹਨ, ਜਿਨ੍ਹਾਂ ਦਾ ਅਸਰ ਅਮਰੀਕਾ ਵਿਚ ਰਹਿ ਰਹੇ ਬਹੁਤ ਸਾਰੇ ਪ੍ਰਵਾਸੀਆਂ ਉੱਤੇ ਪੈ ਸਕਦਾ ਹੈ।
ਸੁਪਰੀਮ ਕੋਰਟ ‘ਚ ਟਰੰਪ ਦੀਆਂ ਦੋ ਵੱਡੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਹੋਵੇਗਾ ਫ਼ੈਸਲਾ

ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੀ ਸੁਪਰੀਮ ਕੋਰਟ ਦਾ ਨਵਾਂ ਸੈਸ਼ਨ 5 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਇਮੀਗ੍ਰੇਸ਼ਨ ਨਾਲ ਜੁੜੇ ਦੋ ਬਹੁਤ ਮਹੱਤਵਪੂਰਨ ਮਾਮਲੇ ਅਦਾਲਤ ਦੇ ਸਾਹਮਣੇ ਹਨ, ਜਿਨ੍ਹਾਂ ਦਾ ਅਸਰ ਅਮਰੀਕਾ ਵਿਚ ਰਹਿ ਰਹੇ ਬਹੁਤ ਸਾਰੇ ਪ੍ਰਵਾਸੀਆਂ ਉੱਤੇ ਪੈ ਸਕਦਾ ਹੈ।

ਪਹਿਲਾ ਮਾਮਲਾ ਉਨ੍ਹਾਂ ਲੋਕਾਂ ਨਾਲ ਜੁੜਿਆ ਹੈ, ਜਿਨ੍ਹਾਂ ਨੂੰ ਅਮਰੀਕਾ ਉਨ੍ਹਾਂ ਦੇ ਆਪਣੇ ਦੇਸ਼ ਦੀ ਥਾਂ ਕਿਸੇ ਤੀਜੇ ਦੇਸ਼ ਵਿਚ ਭੇਜਣਾ ਚਾਹੁੰਦਾ ਹੈ। ਸਵਾਲ ਇਹ ਹੈ ਕਿ ਕੀ ਸਰਕਾਰ ਕਿਸੇ ਵਿਅਕਤੀ ਨੂੰ ਕਿਸੇ ਹੋਰ ਦੇਸ਼ ਵਿਚ ਭੇਜਣ ਤੋਂ ਪਹਿਲਾਂ ਉਸਨੂੰ ਪੂਰਾ ਮੌਕਾ ਦੇਵੇ ਕਿ ਉਹ ਦੱਸ ਸਕੇ ਕਿ ਉਸ ਦੇਸ਼ ਵਿਚ ਉਸਦੀ ਜਾਨ ਜਾਂ ਸੁਰੱਖਿਆ ਨੂੰ ਖ਼ਤਰਾ ਹੈ। ਫਿਲਹਾਲ ਸੁਪਰੀਮ ਕੋਰਟ ਨੇ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਜਾਰੀ ਰੱਖਣ ਦੀ ਆਗਿਆ ਦਿੱਤੀ ਹੋਈ ਹੈ, ਜਦਕਿ ਮਾਮਲੇ ਦੀ ਪੂਰੀ ਸੁਣਵਾਈ ਅੱਗੇ ਹੋਣੀ ਹੈ।

ਦੂਜਾ ਮਾਮਲਾ ਉਨ੍ਹਾਂ ਪ੍ਰਵਾਸੀਆਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀ ਹਿਰਾਸਤ ਵਿਚ ਲੈਂਦੇ ਹਨ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ਉਨ੍ਹਾਂ ਦਾ ਦੇਸ਼ ਨਿਕਾਲੇ ਦਾ ਮਾਮਲਾ ਚੱਲਣ ਤੱਕ ਜ਼ਮਾਨਤ ਦੀ ਸੁਣਵਾਈ ਦਿੱਤੇ ਬਿਨਾਂ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਇਸ ਨੀਤੀ ਨੂੰ ਹੇਠਲੀਆਂ ਅਦਾਲਤਾਂ ਵਿਚ ਚੁਣੌਤੀ ਮਿਲੀ ਹੈ ਅਤੇ ਹੁਣ ਸੁਪਰੀਮ ਕੋਰਟ ਇਸ ਬਾਰੇ ਫ਼ੈਸਲਾ ਕਰੇਗੀ।

ਇਸ ਲਈ ਇਹ ਦੋਵੇਂ ਮਾਮਲੇ ਬਹੁਤ ਮਹੱਤਵਪੂਰਨ ਹਨ। ਅਦਾਲਤ ਦਾ ਫ਼ੈਸਲਾ ਇਹ ਤੈਅ ਕਰ ਸਕਦਾ ਹੈ ਕਿ ਸਰਕਾਰ ਕੋਲ ਲੋਕਾਂ ਨੂੰ ਹਿਰਾਸਤ ਵਿਚ ਰੱਖਣ ਅਤੇ ਤੀਜੇ ਦੇਸ਼ਾਂ ਵਿਚ ਭੇਜਣ ਦੀ ਕਿੰਨੀ ਤਾਕਤ ਹੋਵੇਗੀ।