📰 10/07/2026
ਵਿਦੇਸ਼📍 ਪੰਜਾਬ

ਸੀਐਮ ਦੇ ਸਹੁੰ ਚੁੱਕਣ ਤੋਂ ਦੋ ਹਫ਼ਤੇ ਬਾਅਦ ਬਣੀ ਕੰਪਨੀ ਦੇ ਸੰਚਾਲਕ ਦੇ ਘਰ ਸੀਬੀਆਈ ਦਾ ਛਾਪਾ

ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਸਿਰਫ਼ ਦੋ ਹਫ਼ਤੇ (14 ਦਿਨ) ਬਾਅਦ ਰਜਿਸਟਰ ਹੋਈ “ਫੋਰਟੇਕ ਵੈੱਬ ਸੋਲਿਊਸ਼ਨਜ਼” ਨਾਮਕ ਕੰਪਨੀ ਦੇ ਮੁੱਖ ਡਾਇਰੈਕਟਰ ਨਿਤਿਨ ਗੋਹਲ ਦੇ ਨਾਭਾ ਸਥਿਤ ਜੱਦੀ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਆ।
ਸੀਐਮ ਦੇ ਸਹੁੰ ਚੁੱਕਣ ਤੋਂ ਦੋ ਹਫ਼ਤੇ ਬਾਅਦ ਬਣੀ ਕੰਪਨੀ ਦੇ ਸੰਚਾਲਕ ਦੇ ਘਰ ਸੀਬੀਆਈ ਦਾ ਛਾਪਾ

ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਸਿਰਫ਼ ਦੋ ਹਫ਼ਤੇ (14 ਦਿਨ) ਬਾਅਦ ਰਜਿਸਟਰ ਹੋਈ “ਫੋਰਟੇਕ ਵੈੱਬ ਸੋਲਿਊਸ਼ਨਜ਼” ਨਾਮਕ ਕੰਪਨੀ ਦੇ ਮੁੱਖ ਡਾਇਰੈਕਟਰ ਨਿਤਿਨ ਗੋਹਲ ਦੇ ਨਾਭਾ ਸਥਿਤ ਜੱਦੀ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਆ। ਨਿਤਿਨ ਗੋਹਲ ਅਤੇ ਉਸ ਦੇ ਭਰਾ ਜਤਿਨ ਗੋਹਲ ਦਾ ਨਾਮ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਦਰਜ ਸੀਬੀਆਈ ਐੱਫ.ਆਈ.ਆਰ. ਵਿੱਚ ਸ਼ਾਮਲ ਹੈ।

ਸੀਬੀਆਈ ਦੇ ਸੱਤ ਅਧਿਕਾਰੀਆਂ ਦੀ ਟੀਮ ਮੰਗਲਵਾਰ ਰਾਤ ਨਾਭਾ ਪੁੱਜੀ ਅਤੇ ਨਿਤਿਨ ਗੋਹਲ ਤੇ ਉਸ ਦੇ ਭਰਾ ਜਤਿਨ ਗੋਹਲ ਦੇ ਜੱਦੀ ਘਰ ਵਿੱਚ ਕਰੀਬ ਤਿੰਨ ਘੰਟੇ ਤੱਕ ਜਾਂਚ ਕੀਤੀ। ਇਸ ਦੌਰਾਨ ਦੋਵਾਂ ਦੇ ਪਿਤਾ, ਜੋ ਸਰਕਾਰੀ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਹਨ, ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਖ਼ਿਲਾਫ਼ ਕਿਸੇ ਕਾਰਵਾਈ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਰਿਕਾਰਡ ਅਨੁਸਾਰ, ਨਿਤਿਨ ਗੋਹਲ ਨੇ 30 ਮਾਰਚ 2022 ਨੂੰ ਫੋਰਟੇਕ ਵੈੱਬ ਸੋਲਿਊਸ਼ਨਜ਼ ਨਾਮ ਨਾਲ ਆਪਣੀ ਕੰਪਨੀ ਰਜਿਸਟਰ ਕਰਵਾਈ ਸੀ। ਇਹ ਕੰਪਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਦੋ ਹਫ਼ਤੇ ਬਾਅਦ ਰਜਿਸਟਰ ਹੋਈ ਸੀ। ਇਸ ਵਿੱਚ ਤਿੰਨ ਹੋਰ ਮਹਿਲਾਵਾਂ ਕੰਪਨੀ ਨਿਰਦੇਸ਼ਕ ਹਨ।

ਸੀਬੀਆਈ ਵੱਲੋਂ ਦਰਜ ਐੱਫ.ਆਈ.ਆਰ. ਵਿੱਚ ਓਐੱਸਡੀ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਤਿਨ ਗੋਹਲ, ਆਰ. ਐੱਸ. ਨਾਗਰਾ, ਬੀਰ ਦੇਵਿੰਦਰ ਅਤੇ ਹੋਰਾਂ ਦੇ ਨਾਮ ਵੀ ਸ਼ਾਮਲ ਹਨ। ਐੱਫ.ਆਈ.ਆਰ. ਵਿੱਚ ਸਰਕਾਰੀ ਤਬਾਦਲਿਆਂ, ਟੈਂਡਰਾਂ, ਲਾਇਸੈਂਸਾਂ ਅਤੇ ਹੋਰ ਸਰਕਾਰੀ ਕੰਮਾਂ ਵਿੱਚ ਕਥਿਤ ਤੌਰ ’ਤੇ ਪ੍ਰਭਾਵ ਪਾਉਣ ਦੇ ਬਦਲੇ ਗੈਰ-ਕਾਨੂੰਨੀ ਲਾਭ ਲੈਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਥਾਨਕ ਸੂਤਰਾਂ ਅਨੁਸਾਰ ਐੱਫ.ਆਈ.ਆਰ. ਦੇ ਮੁਲਜ਼ਮ ਰਾਜਬੀਰ ਸਿੰਘ ਘੁੰਮਣ, ਨਿਤਿਨ ਗੋਹਲ, ਬੀਰ ਦੇਵਿੰਦਰ ਅਤੇ ਆਰ. ਐੱਸ. ਨਾਗਰਾ ਇੱਕੋ ਕਾਲਜ ਵਿੱਚ ਪੜ੍ਹੇ ਹਨ। ਰਾਜਬੀਰ ਸਿੰਘ ਘੁੰਮਣ ਦਾ ਭਗਵੰਤ ਮਾਨ ਨਾਲ ਲੰਮੇ ਸਮੇਂ ਤੋਂ ਮੇਲ-ਜੋਲ ਹੈ।

ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਦੇ ਵੱਖ-ਵੱਖ ਟਿਕਾਣਿਆਂ ’ਤੇ ਤਲਾਸ਼ੀਆਂ ਅਤੇ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

BJP ਕੇਂਦਰੀ ਏਜੰਸੀਆਂ ਰਾਹੀਂ AAP ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ: ਹਰਪਾਲ ਸਿੰਘ ਚੀਮਾਪੜ੍ਹੋ →
ਮਜੀਠੀਆ-ਖਹਿਰਾ ਨੇ ਕੀਤਾ ਹਾਈਕੋਰਟ ਦਾ ਰੁਖ, ਐਕਸ-ਪਾਰਟੀ ਅੰਤਰਿਮ ਰੋਕ ਹਟਾਉਣ ਦੀ ਮੰਗ, 23 ਅਕਤੂਬਰ ਨੂੰ ਅਗਲੀ ਸੁਣਵਾਈਪੜ੍ਹੋ →
ਗਮਾਡਾ ਨੇ ਜਤਾਇਆ ਇਤਰਾਜ਼, ਇਲੈਕਟ੍ਰਾਨਿਕ ਡਿਵਾਈਸਾਂ ਦਾ ਡਾਟਾ ਕਾਪੀ ਕਰਨ ‘ਤੇ ਸਵਾਲਪੜ੍ਹੋ →
ਪੱਲੇ ਰਹਿ ਗਈਆਂ ਨੇ ਯਾਦਾਂਪੜ੍ਹੋ →
ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਵਕੀਲ ਨੇ ਦਿੱਤੀ ਅਦਾਲਤੀ ਕਾਰਵਾਈ ਦੀ ਜਾਣਕਾਰੀਪੜ੍ਹੋ →
ਲੱਕੀ ਪਟਿਆਲ ਗੈਂਗ ਦੇ 5 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ, ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਦੇ ਦਿੱਤੇ ਗਏ ਸਨ ਨਿਰਦੇਸ਼ਪੜ੍ਹੋ →