📰 05/10/2026

ਲੋਕ ਸਾਂਝ — ਡਿਜੀਟਲ ਅਖ਼ਬਾਰ

05/10/2026 · ਅੰਕ 1 · 35 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

ਕਰੋੜਾਂ ਰੁਪਏ ਦੇ ਮੈਗਾ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ, 167 ਪਿੰਡਾਂ ਨੂੰ ਮਿਲੇਗਾ ਨਹਿਰੀ ਪਾਣੀ ਦਾ ਸ਼ੁੱਧ ਪੀਣਯੋਗ

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਘਰ ਤੱਕ ਸਾਫ਼ ਤੇ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ।
ਕਰੋੜਾਂ ਰੁਪਏ ਦੇ ਮੈਗਾ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ, 167 ਪਿੰਡਾਂ ਨੂੰ ਮਿਲੇਗਾ ਨਹਿਰੀ ਪਾਣੀ ਦਾ ਸ਼ੁੱਧ ਪੀਣਯੋਗ

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਘਰ ਤੱਕ ਸਾਫ਼ ਤੇ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ। ਇਸ ਪ੍ਰੋਜੈਕਟ ਨਾਲ ਅਜਨਾਲਾ, ਰਾਜਾਸਾਂਸੀ ਅਤੇ ਮਜੀਠਾ ਹਲਕਿਆਂ ਦੇ ਕੁੱਲ 167 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ।

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਦੀ ਇੰਚਾਰਜ ਸੋਨੀਆ ਮਾਨ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਲਈ ਇੱਕ ਵੱਡੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵੱਲੋਂ ਤਿਆਰ ਕੀਤੇ ਗਏ ਇਸ ਮੈਗਾ ਵਾਟਰ ਪ੍ਰੋਜੈਕਟ ਦੀ ਕੁੱਲ ਲਾਗਤ 164.63 ਕਰੋੜ ਰੁਪਏ ਹੈ। ਇਸ ਤਹਿਤ ਨਹਿਰੀ ਪਾਣੀ ਨੂੰ ਆਧੁਨਿਕ ਤਕਨੀਕ ਨਾਲ ਟ੍ਰੀਟ ਕਰਕੇ ਸਾਫ਼ ਤੇ ਪੀਣਯੋਗ ਬਣਾਇਆ ਜਾਵੇਗਾ ਤੇ ਇਲਾਕੇ ਦੇ ਦਰਜਨਾਂ ਪਿੰਡਾਂ ਤੱਕ ਪਹੁੰਚਾਇਆ ਜਾਵੇਗਾ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਘਰ ਤੱਕ ਸਾਫ਼ ਤੇ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ। ਇਸ ਪ੍ਰੋਜੈਕਟ ਨਾਲ ਅਜਨਾਲਾ, ਰਾਜਾਸਾਂਸੀ ਅਤੇ ਮਜੀਠਾ ਹਲਕਿਆਂ ਦੇ ਕੁੱਲ 167 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ।

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ‘ਚ ਅਜਨਾਲਾ ਹਲਕੇ ਦੇ 121 ਪਿੰਡ, ਰਾਜਾਸਾਂਸੀ ਹਲਕੇ ਦੇ 35 ਪਿੰਡ ਅਤੇ ਮਜੀਠਾ ਹਲਕੇ ਦੇ 10 ਤੋਂ ਵੱਧ ਪਿੰਡ ਸ਼ਾਮਲ ਕੀਤੇ ਗਏ ਹਨ। ਇਸ ਨਾਲ ਕਰੀਬ ਢਾਈ ਲੱਖ ਪਰਿਵਾਰਾਂ ਨੂੰ ਸਾਫ਼ ਤੇ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

ਮੰਤਰੀ ਮੁੰਡੀਆ ਨੇ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਗਾਤਾਰ ਨਿਗਰਾਨੀ ਦੇ ਚੱਲਦਿਆਂ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਕੇ ਚਾਲੂ ਕੀਤਾ ਗਿਆ ਹੈ।

ਪ੍ਰੋਜੈਕਟ ਦੇ ਸਿਹਰੇ ਨੂੰ ਲੈ ਕੇ ਸਾਬਕਾ ਆਗੂਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ‘ਤੇ ਤਿੱਖਾ ਪਲਟਵਾਰ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੋਜੈਕਟ ਹੈ।

ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀ ਤੇ ਆਗੂ ਆਪਣੇ ਕਾਰਜਕਾਲ ਦੌਰਾਨ ਇਲਾਕੇ ਦੀ ਸਾਰ ਲੈਣ ਨਹੀਂ ਆਉਂਦੇ ਸਨ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 164 ਕਰੋੜ ਰੁਪਏ ਤੋਂ ਵੱਧ ਖਰਚ ਕਰਕੇ ਕੰਮ ਪੂਰਾ ਕਰ ਦਿੱਤਾ ਹੈ ਤਾਂ ਸਿਹਰਾ ਲੈਣ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਪਿਛਲੇ 5-10 ਸਾਲਾਂ ‘ਚ ਨਹੀਂ ਹੋਏ, ਉਹ ਮਾਨ ਸਰਕਾਰ ਨੇ ਜ਼ਮੀਨੀ ਪੱਧਰ ‘ਤੇ ਕਰਕੇ ਦਿਖਾਏ ਹਨ।

ਧਾਲੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀਆਂ ਕੁਝ ਪਾਣੀ ਦੀਆਂ ਟੈਂਕੀਆਂ ਦਾ ਕੰਮ ਬਾਕੀ ਰਹਿ ਗਿਆ ਹੈ, ਉਨ੍ਹਾਂ ਦਾ ਨਿਰਮਾਣ ਵੀ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਂਚ ਏਜੰਸੀਆਂ ਅਤੇ ਹਾਲੀਆ ਕਾਨੂੰਨੀ ਕਾਰਵਾਈਆਂ ਨਾਲ ਸਬੰਧਤ ਸਵਾਲਾਂ ‘ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਮੰਤਰੀ ਮੁੰਡੀਆ ਨੇ ਕਿਹਾ ਕਿ ਵਿਰੋਧੀ ਧਿਰ ਤੇ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੇ ਲੋਕ-ਹਿੱਤ ਦੇ ਕੰਮਾਂ ਤੇ ਪੰਜਾਬ ‘ਚ ਮਿਲ ਰਹੇ ਸਮਰਥਨ ਤੋਂ ਪਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਆਗੂਆਂ ਤੇ ਵਪਾਰੀਆਂ ਨੂੰ ਡਰਾਉਣ-ਧਮਕਾਉਣ ਲਈ ਈਡੀ ਤੇ ਹੋਰ ਏਜੰਸੀਆਂ ਦੀ ਕਥਿਤ ਤੌਰ ‘ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਜਾਣਦੀ ਹੈ ਅਤੇ ਡਰਨ ਵਾਲੀ ਨਹੀਂ ਹੈ। ਧਾਲੀਵਾਲ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਜਾਂਚ ਤੋਂ ਘਬਰਾਉਣ ਵਾਲੀ ਨਹੀਂ ਹੈ ਤੇ ਕਾਨੂੰਨ ਵਿਵਸਥਾ ਵਿਗਾੜਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਪੰਜਾਬ📍 ਪੰਜਾਬ

ਜੇਨਸ ਦੇਵਤਾ ਤੋਂ ਜਨਵਰੀ, ਜੂਲੀਅਸ ਸੀਜ਼ਰ ਤੋਂ ਜੁਲਾਈ ਕੈਲੰਡਰ ਦੇ ਮਹੀਨਿਆਂ ਨੂੰ ਕਿਵੇਂ ਮਿਲੇ ਨਾਮ?

ਜਨਵਰੀ-ਅਗਸਤ ਤੋਂ ਲੈ ਕੇ ਨਵੰਬਰ-ਦਸੰਬਰ ਤੱਕ, ਕਿਵੇਂ ਪਏ ਅੰਗਰੇਜ਼ੀ ਮਹੀਨਿਆਂ ਦੇ ਨਾਮ? ਜਾਣੋ ਹਰ ਨਾਮ ਦੇ ਪਿੱਛੇ ਦੀ ਦਿਲਚਸਪ ਕਹਾਣੀ ਤੁਸੀਂ ਕੈਲੰਡਰ ਤਾਂ ਜ਼ਰੂਰ ਦੇਖਦੇ ਹੋਵੋਗੇ, ਪਰ ਕੀ ਕਦੇ ਸੋਚਿਆ ਹੈ ਕਿ ਇਸ ਵਿੱਚ ਜਨਵਰੀ ਤੋਂ ਦਸੰਬਰ ਤੱਕ ਦਿੱਤੇ ਮਹੀਨਿਆਂ ਦੇ ਨਾਮ ਕਿੱਥੋਂ ਆਏ? ਇਨ੍ਹਾਂ ਵਿੱਚੋਂ ਕਈ ਮਹੀਨਿਆਂ ਦੇ ਨਾਮ ਰੋਮਨ ਦੇਵਤਿਆਂ, ਸਮਰਾਟਾਂ ਅਤੇ ਗਿਣਤੀ ਨਾਲ ਜੁੜੇ ਹੋਏ ਹਨ।
ਜੇਨਸ ਦੇਵਤਾ ਤੋਂ ਜਨਵਰੀ, ਜੂਲੀਅਸ ਸੀਜ਼ਰ ਤੋਂ ਜੁਲਾਈ ਕੈਲੰਡਰ ਦੇ ਮਹੀਨਿਆਂ ਨੂੰ ਕਿਵੇਂ ਮਿਲੇ ਨਾਮ?

ਜਨਵਰੀ-ਅਗਸਤ ਤੋਂ ਲੈ ਕੇ ਨਵੰਬਰ-ਦਸੰਬਰ ਤੱਕ, ਕਿਵੇਂ ਪਏ ਅੰਗਰੇਜ਼ੀ ਮਹੀਨਿਆਂ ਦੇ ਨਾਮ? ਜਾਣੋ ਹਰ ਨਾਮ ਦੇ ਪਿੱਛੇ ਦੀ ਦਿਲਚਸਪ ਕਹਾਣੀ

ਤੁਸੀਂ ਕੈਲੰਡਰ ਤਾਂ ਜ਼ਰੂਰ ਦੇਖਦੇ ਹੋਵੋਗੇ, ਪਰ ਕੀ ਕਦੇ ਸੋਚਿਆ ਹੈ ਕਿ ਇਸ ਵਿੱਚ ਜਨਵਰੀ ਤੋਂ ਦਸੰਬਰ ਤੱਕ ਦਿੱਤੇ ਮਹੀਨਿਆਂ ਦੇ ਨਾਮ ਕਿੱਥੋਂ ਆਏ? ਇਨ੍ਹਾਂ ਵਿੱਚੋਂ ਕਈ ਮਹੀਨਿਆਂ ਦੇ ਨਾਮ ਰੋਮਨ ਦੇਵਤਿਆਂ, ਸਮਰਾਟਾਂ ਅਤੇ ਗਿਣਤੀ ਨਾਲ ਜੁੜੇ ਹੋਏ ਹਨ। ਕੁਝ ਨਾਮ ਤਾਂ ਅਜਿਹੇ ਹਨ ਜੋ ਅੱਜ ਦੀ ਆਪਣੀ ਕ੍ਰਮਵਾਰ ਗਿਣਤੀ ਨਾਲ ਬਿਲਕੁਲ ਮੇਲ ਵੀ ਨਹੀਂ ਖਾਂਦੇ। ਆਓ ਜਾਣਦੇ ਹਾਂ ਇਨ੍ਹਾਂ ਸਾਰੇ ਮਹੀਨਿਆਂ ਦੇ ਨਾਮਾਂ ਦੀ ਪੂਰੀ ਕਹਾਣੀ। ਅੱਜ ਅਸੀਂ ਜਿਸ ਕੈਲੰਡਰ ਦੀ ਵਰਤੋਂ ਕਰਦੇ ਹਾਂ, ਉਸ ਦੀਆਂ ਜੜ੍ਹਾਂ ਪ੍ਰਾਚੀਨ ਰੋਮ ਨਾਲ ਜੁੜੀਆਂ ਹੋਈਆਂ ਹਨ।

ਪਰੰਪਰਾ ਮੁਤਾਬਕ ਰੋਮ ਦੇ ਪਹਿਲੇ ਰਾਜਾ ਰੋਮੁਲਸ ਨੇ ਲਗਭਗ 8ਵੀਂ ਸਦੀ ਈਸਾ ਪੂਰਵ ਵਿੱਚ 10 ਮਹੀਨਿਆਂ ਵਾਲਾ ਕੈਲੰਡਰ ਬਣਾਇਆ ਸੀ। ਇਸ ਵਿੱਚ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਸੀ ਅਤੇ ਸਾਲ ਵਿੱਚ ਕੁੱਲ 304 ਦਿਨ ਹੁੰਦੇ ਸਨ। ਸਰਦੀਆਂ ਦੇ ਲਗਭਗ 60 ਦਿਨ ਕਿਸੇ ਵੀ ਮਹੀਨੇ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਸਨ। ਬਾਅਦ ਵਿੱਚ ਰਾਜਾ ਨੂਮਾ ਪੋਮਪਿਲਿਯਸ ਨੇ ਜਨਵਰੀ ਅਤੇ ਫਰਵਰੀ ਨੂੰ ਜੋੜਿਆ, ਤਾਂ ਜੋ ਸਾਲ ਨੂੰ ਚੰਦਰ ਚੱਕਰ ਦੇ ਨੇੜੇ ਲਿਆਂਦਾ ਜਾ ਸਕੇ। ਇੱਥੋਂ ਹੀ 12 ਮਹੀਨਿਆਂ ਵਾਲੇ ਕੈਲੰਡਰ ਦੀ ਨੀਂਹ ਪਈ।

ਜਨਵਰੀ ਦਾ ਨਾਮ ਰੋਮਨ ਦੇਵਤਾ ਜੇਨਸ ਦੇ ਨਾਮ ‘ਤੇ ਪਿਆ। ਜੇਨਸ ਦਰਵਾਜ਼ਿਆਂ, ਫਾਟਕਾਂ ਅਤੇ ਨਵੀਂ ਸ਼ੁਰੂਆਤ ਦੇ ਦੇਵਤਾ ਮੰਨੇ ਜਾਂਦੇ ਸਨ। ਉਨ੍ਹਾਂ ਨੂੰ ਦੋ ਚਿਹਰਿਆਂ ਨਾਲ ਦਰਸਾਇਆ ਜਾਂਦਾ ਸੀ। ਇੱਕ ਚਿਹਰਾ ਅਤੀਤ ਵੱਲ ਅਤੇ ਦੂਜਾ ਭਵਿੱਖ ਵੱਲ ਦੇਖਦਾ ਸੀ। ਸਾਲ ਦੇ ਦਰਵਾਜ਼ੇ ‘ਤੇ ਖੜ੍ਹੇ ਇਸ ਮਹੀਨੇ ਲਈ ਇਸ ਤੋਂ ਵਧੀਆ ਪ੍ਰਤੀਕ ਹੋਰ ਕੀ ਹੋ ਸਕਦਾ ਹੈ।

ਲੈਟਿਨ ਵਿੱਚ ਇਸ ਨੂੰ ਕਿਹਾ ਜਾਂਦਾ ਸੀ, ਜੋ ਅੱਗੇ ਚੱਲ ਕੇ ਜਨਵਰੀ ਬਣਿਆ। 45 ਈਸਾ ਪੂਰਵ ਵਿੱਚ ਜੂਲੀਅਸ ਸੀਜ਼ਰ ਵੱਲੋਂ ਕੈਲੰਡਰ ਵਿੱਚ ਸੁਧਾਰ ਕੀਤੇ ਜਾਣ ਤੋਂ ਬਾਅਦ 1 ਜਨਵਰੀ ਨੂੰ ਸਾਲ ਦੀ ਸ਼ੁਰੂਆਤ ਮੰਨਿਆ ਜਾਣ ਲੱਗਾ।

ਫਰਵਰੀ ਦਾ ਨਾਮ ਲੈਟਿਨ ਸ਼ਬਦ ਤੋਂ ਆਇਆ ਹੈ, ਜਿਸ ਦਾ ਅਰਥ ਸ਼ੁੱਧੀਕਰਨ ਹੁੰਦਾ ਹੈ। ਰੋਮ ਵਿੱਚ ਇਸ ਮਹੀਨੇ ਜਾਂ á ਨਾਮ ਦਾ ਤਿਉਹਾਰ ਮਨਾਇਆ ਜਾਂਦਾ ਸੀ। ਇਸ ਦੌਰਾਨ ਲੋਕ ਪਾਪ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਵੱਖ-ਵੱਖ ਰਸਮਾਂ ਕਰਦੇ ਸਨ।

ਰੋਮਨ ਸਾਲ ਦਾ ਆਖਰੀ ਮਹੀਨਾ ਹੋਣ ਕਰਕੇ ਇਸ ਨੂੰ ਪੁਰਾਣੇ ਸਾਲ ਦੀ ਸਫਾਈ ਦਾ ਸਮਾਂ ਵੀ ਮੰਨਿਆ ਜਾਂਦਾ ਸੀ। ਸ਼ਾਇਦ ਇਸੇ ਕਾਰਨ ਵਾਧੂ ਦਿਨ, ਯਾਨੀ ਲੀਪ ਈਅਰ ਵਾਲਾ ਦਿਨ, ਅੱਜ ਵੀ ਇਸੇ ਮਹੀਨੇ ਵਿੱਚ ਜੋੜਿਆ ਜਾਂਦਾ ਹੈ।

ਮਾਰਚ ਦਾ ਨਾਮ ਰੋਮਨ ਯੁੱਧ ਦੇਵਤਾ ਮਾਰਸ ਦੇ ਨਾਮ ‘ਤੇ ਰੱਖਿਆ ਗਿਆ ਸੀ। ਪੁਰਾਣੇ ਰੋਮਨ ਕੈਲੰਡਰ ਵਿੱਚ ਇਹ ਸਾਲ ਦਾ ਪਹਿਲਾ ਮਹੀਨਾ ਹੁੰਦਾ ਸੀ।

ਸਰਦੀ ਖਤਮ ਹੋਣ ਤੋਂ ਬਾਅਦ ਇਸੇ ਸਮੇਂ ਫੌਜੀ ਮੁਹਿੰਮਾਂ ਸ਼ੁਰੂ ਹੁੰਦੀਆਂ ਸਨ। ਇਸ ਲਈ ਯੁੱਧ ਦੇ ਦੇਵਤਾ ਦਾ ਮਹੀਨਾ ਸਾਲ ਦੀ ਸ਼ੁਰੂਆਤ ਵਿੱਚ ਰੱਖਿਆ ਗਿਆ। ਇੰਗਲੈਂਡ ਵਿੱਚ ਵੀ 1752 ਤੱਕ ਕਾਨੂੰਨੀ ਨਵਾਂ ਸਾਲ ਮਾਰਚ ਦੇ ਅਖੀਰ ਵਿੱਚ ਸ਼ੁਰੂ ਹੁੰਦਾ ਸੀ।

ਅਪ੍ਰੈਲ ਦੇ ਨਾਮ ਨੂੰ ਲੈ ਕੇ ਇਤਿਹਾਸਕਾਰਾਂ ਵਿੱਚ ਪੂਰੀ ਸਹਿਮਤੀ ਨਹੀਂ ਹੈ। ਇੱਕ ਧਾਰਨਾ ਮੁਤਾਬਕ ਇਹ ਲੈਟਿਨ ਸ਼ਬਦ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਖੋਲ੍ਹਣਾ। ਬਸੰਤ ਰੁੱਤ ਵਿੱਚ ਕਲੀਆਂ ਅਤੇ ਫੁੱਲ ਖਿੜਦੇ ਹਨ, ਇਸ ਲਈ ਇਹ ਨਾਮ ਢੁਕਵਾਂ ਲੱਗਦਾ ਹੈ।

ਦੂਜੀ ਧਾਰਨਾ ਅਨੁਸਾਰ ਇਸ ਦਾ ਸਬੰਧ ਯੂਨਾਨੀ ਦੇਵੀ ਐਫਰੋਡਾਈਟ ਨਾਲ ਹੈ, ਜਿਨ੍ਹਾਂ ਨੂੰ ਰੋਮ ਵਿੱਚ ਵੀਨਸ ਕਿਹਾ ਜਾਂਦਾ ਸੀ। ਹਾਲਾਂਕਿ ਇਸ ਬਾਰੇ ਕੋਈ ਪੱਕਾ ਸਬੂਤ ਨਹੀਂ ਹੈ।

ਮਈ ਦਾ ਨਾਮ ਆਮ ਤੌਰ ‘ਤੇ ਮਾਇਆ ਨਾਲ ਜੋੜਿਆ ਜਾਂਦਾ ਹੈ। ਮਾਇਆ ਵਾਧੇ ਅਤੇ ਉਪਜਾਊਪਣ ਦੀ ਰੋਮਨ ਦੇਵੀ ਸਨ। ਬਸੰਤ ਦੇ ਮੌਸਮ ਵਿੱਚ ਫਸਲਾਂ ਵਧਦੀਆਂ ਸਨ, ਇਸ ਲਈ ਖੇਤੀਬਾੜੀ ‘ਤੇ ਨਿਰਭਰ ਰੋਮਨ ਸਮਾਜ ਵਿੱਚ ਇਸ ਦੇਵੀ ਦੀ ਖਾਸ ਮਹੱਤਤਾ ਸੀ।

ਕੁਝ ਵਿਦਵਾਨ ਇਸ ਨਾਮ ਨੂੰ ਲੈਟਿਨ ਸ਼ਬਦ ਨਾਲ ਵੀ ਜੋੜਦੇ ਹਨ, ਜਿਸ ਦਾ ਅਰਥ ਬਜ਼ੁਰਗ ਹੁੰਦਾ ਹੈ।

ਜੂਨ ਦਾ ਨਾਮ ਜੂਨੋ ਦੇ ਨਾਮ ‘ਤੇ ਪਿਆ। ਜੂਨੋ ਰੋਮਨ ਦੇਵਤਿਆਂ ਦੇ ਰਾਜਾ ਜੁਪੀਟਰ ਦੀ ਪਤਨੀ ਅਤੇ ਵਿਆਹ ‘ਤੇ ਪਰਿਵਾਰ ਦੀ ਦੇਵੀ ਮੰਨੀ ਜਾਂਦੀ ਸੀ।

ਇਹੀ ਕਾਰਨ ਹੈ ਕਿ ਅੱਜ ਵੀ ਕਈ ਪੱਛਮੀ ਸੱਭਿਆਚਾਰਾਂ ਵਿੱਚ ਜੂਨ ਦੇ ਮਹੀਨੇ ਨੂੰ ਵਿਆਹ ਲਈ ਸ਼ੁਭ ਮੰਨਣ ਦੀ ਧਾਰਨਾ ਹੈ। ਇੱਕ ਹੋਰ ਵਿਆਖਿਆ ਇਸ ਨਾਮ ਨੂੰ ਸ਼ਬਦ ਨਾਲ ਜੋੜਦੀ ਹੈ, ਜਿਸ ਦਾ ਅਰਥ ਨੌਜਵਾਨ ਹੈ। ਜਿਵੇਂ ਮਈ ਨੂੰ ਬਜ਼ੁਰਗਾਂ ਨਾਲ ਜੋੜਿਆ ਜਾਂਦਾ ਹੈ।

ਜੁਲਾਈ ਦਾ ਪੁਰਾਣਾ ਨਾਮ ਸੀ, ਜਿਸ ਦਾ ਅਰਥ ਪੰਜਵਾਂ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਉਸ ਸਮੇਂ ਸਾਲ ਦੀ ਗਿਣਤੀ ਮਾਰਚ ਤੋਂ ਸ਼ੁਰੂ ਹੁੰਦੀ ਸੀ।

44 ਈਸਾ ਪੂਰਵ ਵਿੱਚ ਜੂਲੀਅਸ ਸੀਜ਼ਰ ਦੀ ਹੱਤਿਆ ਤੋਂ ਬਾਅਦ ਰੋਮਨ ਸੈਨੇਟ ਨੇ ਉਨ੍ਹਾਂ ਦੇ ਸਨਮਾਨ ਵਿੱਚ ਇਸ ਮਹੀਨੇ ਦਾ ਨਾਮ ਬਦਲ ਕੇ ਕਰ ਦਿੱਤਾ। ਸੀਜ਼ਰ ਦਾ ਜਨਮ ਵੀ ਇਸੇ ਮਹੀਨੇ ਵਿੱਚ ਹੋਇਆ ਸੀ।

ਇਸ ਤੋਂ ਪਹਿਲਾਂ 45 ਈਸਾ ਪੂਰਵ ਵਿੱਚ ਜੂਲੀਅਸ ਸੀਜ਼ਰ ਨੇ ਜੂਲੀਅਨ ਕੈਲੰਡਰ ਲਾਗੂ ਕੀਤਾ ਸੀ, ਜੋ ਲਗਭਗ 1600 ਸਾਲ ਤੱਕ ਵਰਤੋਂ ਵਿੱਚ ਰਿਹਾ।

ਅਗਸਤ ਦਾ ਪੁਰਾਣਾ ਨਾਮ ਸੀ, ਜਿਸ ਦਾ ਅਰਥ ਛੇਵਾਂ ਹੁੰਦਾ ਹੈ। ਲਗਭਗ 8 ਈਸਾ ਪੂਰਵ ਵਿੱਚ ਇਸ ਮਹੀਨੇ ਦਾ ਨਾਮ ਪਹਿਲੇ ਰੋਮਨ ਸਮਰਾਟ ਆਗਸਟਸ ਦੇ ਨਾਮ ‘ਤੇ ਰੱਖਿਆ ਗਿਆ।

ਕਿਹਾ ਜਾਂਦਾ ਹੈ ਕਿ ਆਗਸਟਸ ਦੀਆਂ ਜ਼ਿੰਦਗੀ ਦੀਆਂ ਕਈ ਵੱਡੀਆਂ ਜਿੱਤਾਂ ਇਸੇ ਮਹੀਨੇ ਵਿੱਚ ਹੋਈਆਂ ਸਨ।

ਇੱਕ ਮਸ਼ਹੂਰ ਕਹਾਣੀ ਇਹ ਵੀ ਹੈ ਕਿ ਜੁਲਾਈ ਦੇ ਬਰਾਬਰ ਕਰਨ ਲਈ ਅਗਸਤ ਵਿੱਚ 31 ਦਿਨ ਕੀਤੇ ਗਏ ਅਤੇ ਇਸ ਲਈ ਫਰਵਰੀ ਵਿੱਚੋਂ ਇੱਕ ਦਿਨ ਘਟਾ ਦਿੱਤਾ ਗਿਆ। ਹਾਲਾਂਕਿ ਆਧੁਨਿਕ ਇਤਿਹਾਸਕਾਰ ਇਸ ਕਹਾਣੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਇਸ ਨੂੰ ਬਾਅਦ ਵਿੱਚ ਬਣਾਈ ਗਈ ਕਹਾਣੀ ਮੰਨਦੇ ਹਨ।

ਜਦੋਂ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਸੀ, ਤਾਂ ਇਹ ਚਾਰੇ ਮਹੀਨੇ ਅਸਲ ਵਿੱਚ ਕ੍ਰਮਵਾਰ 7ਵਾਂ, 8ਵਾਂ, 9ਵਾਂ ਅਤੇ 10ਵਾਂ ਮਹੀਨਾ ਸਨ।

ਪਰ ਜਦੋਂ ਜਨਵਰੀ ਅਤੇ ਫਰਵਰੀ ਨੂੰ ਜੋੜਿਆ ਗਿਆ ਅਤੇ ਸਾਲ ਦੀ ਸ਼ੁਰੂਆਤ ਜਨਵਰੀ ਤੋਂ ਹੋਣ ਲੱਗੀ ਤਾਂ ਇਹ ਮਹੀਨੇ ਖਿਸਕ ਕੇ 9ਵੇਂ ਤੋਂ 12ਵੇਂ ਮਹੀਨੇ ਬਣ ਗਏ। ਇਨ੍ਹਾਂ ਦੇ ਨਾਮ ਪੁਰਾਣੇ ਹੀ ਰਹਿ ਗਏ, ਪਰ ਮਹੀਨਿਆਂ ਦੀ ਗਿਣਤੀ ਬਦਲ ਗਈ। ਇਹ ਕੈਲੰਡਰ ਦੀਆਂ ਸਭ ਤੋਂ ਦਿਲਚਸਪ ਵਿਸੰਗਤੀਆਂ ਵਿੱਚੋਂ ਇੱਕ ਹੈ।

ਜੂਲੀਅਨ ਕੈਲੰਡਰ ਵਿੱਚ ਸਾਲ ਦੀ ਲੰਬਾਈ ਅਸਲ ਸੂਰਜੀ ਸਾਲ ਨਾਲੋਂ ਥੋੜ੍ਹੀ ਜ਼ਿਆਦਾ ਸੀ। ਇਸ ਕਾਰਨ ਸਦੀਆਂ ਬੀਤਣ ਨਾਲ ਤਾਰੀਖਾਂ ਹੌਲੀ-ਹੌਲੀ ਖਿਸਕਦੀਆਂ ਗਈਆਂ। ਇਸ ਸਮੱਸਿਆ ਨੂੰ ਠੀਕ ਕਰਨ ਲਈ 1582 ਵਿੱਚ ਪੋਪ ਗ੍ਰੇਗਰੀ ਤੇਰ੍ਹਵੇਂ ਨੇ ਗ੍ਰੇਗੋਰੀਅਨ ਕੈਲੰਡਰ ਲਾਗੂ ਕੀਤਾ। ਇਸ ਵਿੱਚ ਲੀਪ ਈਅਰ ਦੇ ਨਿਯਮਾਂ ਵਿੱਚ ਸੁਧਾਰ ਕੀਤੇ ਗਏ। ਹਾਲਾਂਕਿ ਮਹੀਨਿਆਂ ਦੇ ਨਾਮ ਉਹੀ ਰੱਖੇ ਗਏ। ਬ੍ਰਿਟੇਨ ਅਤੇ ਉਸ ਦੀਆਂ ਕਲੋਨੀਆਂ ਨੇ ਇਸ ਕੈਲੰਡਰ ਨੂੰ 1752 ਵਿੱਚ ਅਪਣਾਇਆ। ਇਸੇ ਕਾਰਨ ਭਾਰਤ ਵਿੱਚ ਵੀ ਅੰਗਰੇਜ਼ੀ ਰਾਜ ਦੌਰਾਨ ਇਹ ਕੈਲੰਡਰ ਪ੍ਰਚਲਿਤ ਹੋ ਗਿਆ।

ਪੰਜਾਬ📍 ਪੰਜਾਬ

ਜਾਂਚ ਰਿਪੋਰਟ ਤੋਂ ਪਹਿਲਾਂ ਇਕਪਾਸੜ ਬਿਆਨਬਾਜ਼ੀ ਕਰਨਾ ਉੱਚਿਤ ਨਹੀਂ- ਸ਼੍ਰੋਮਣੀ ਕਮੇਟੀ ਅਹੁਦੇਦਾਰ/ਮੈਂਬਰ

ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ) - ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਮਾਮਲੇ ਬਾਰੇ ਗਠਿਤ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਕਿਸੇ ਵਲੋਂ ਲਗਾਏ ਗਏ ਦੋਸ਼ਾਂ ਨੂੰ ਅੰਤਿਮ ਸੱਚ ਮੰਨ ਲੈਣਾ ਅਤੇ ਉਸ ਦੇ ਆਧਾਰ ’ਤੇ ਇਕਪਾਸੜ ਧਾਰਨਾ ਬਣਾਉਣਾ ਨਿਆਂਸੰਗਤ ਨਹੀਂ ਹੈ।

ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ) - ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਮਾਮਲੇ ਬਾਰੇ ਗਠਿਤ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਕਿਸੇ ਵਲੋਂ ਲਗਾਏ ਗਏ ਦੋਸ਼ਾਂ ਨੂੰ ਅੰਤਿਮ ਸੱਚ ਮੰਨ ਲੈਣਾ ਅਤੇ ਉਸ ਦੇ ਆਧਾਰ ’ਤੇ ਇਕਪਾਸੜ ਧਾਰਨਾ ਬਣਾਉਣਾ ਨਿਆਂਸੰਗਤ ਨਹੀਂ ਹੈ। ਇਸ ਤਰ੍ਹਾਂ ਦੀ ਇਕਪਾਸੜ ਬਿਆਨਬਾਜ਼ੀ ਨਾ ਸਿਰਫ਼ ਮਾਮਲੇ ਦੀ ਨਿਰਪੱਖਤਾ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਜਾਂਚ ਦੀ ਦਿਸ਼ਾ ਬਾਰੇ ਵੀ ਗ਼ਲਤ ਧਾਰਨਾ ਪੈਦਾ ਕਰ ਸਕਦੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਬਚਨ ਸਿੰਘ ਕਰਮੂੰਵਾਲਾ,ਬਾਵਾ ਸਿੰਘ ਗੁਮਾਨਪੁਰਾ ਤੇ ਅਮਰਜੀਤ ਸਿੰਘ ਬੰਡਾਲਾ ਨੇ ਸੋਸ਼ਲ ਮੀਡੀਆ ’ਤੇ ਸਿੱਖ ਸ਼ਖ਼ਸੀਅਤਾਂ ਅਤੇ ਸ਼੍ਰੋਮਣੀ ਕਮੇਟੀ ਖਿਲਾਫ਼ ਕੀਤੇ ਜਾ ਰਹੇ ਗ਼ਲਤ ਪ੍ਰਚਾਰ ’ਤੇ ਪ੍ਰਤੀਕਰਮ ਦਿੰਦਿਆਂ ਕੀਤਾ।

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਵੀ ਦਰਜ ਹੋਈ ਐਫ.ਆਈ.ਆਰ. ਦੇ ਮਾਮਲੇ ਵਿਚ ਪੜਤਾਲ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਜਾਂਚ ਦੇ ਨਤੀਜੇ ਤੋਂ ਪਹਿਲਾਂ ਹੀ ਕਿਸੇ ਇਕ ਪੱਖ ਦੇ ਬਿਆਨ ਨੂੰ ਪੂਰਾ ਸੱਚ ਮੰਨ ਲੈਣਾ ਅਤੇ ਕਿਸੇ ਵਿਅਕਤੀ, ਸੰਸਥਾ ਜਾਂ ਅਹੁਦੇਦਾਰ ਬਾਰੇ ਨਿਰਣਾ ਸੁਣਾ ਦੇਣਾ ਨਿਰਪੱਖ ਜਾਂਚ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਾਮਲਿਆਂ ਨੂੰ ਸੋਸ਼ਲ ਮੀਡੀਆ ਦੀਆਂ ਧਾਰਨਾਵਾਂ ਜਾਂ ਇਕਪਾਸੜ ਬਿਆਨਬਾਜ਼ੀ ਦੇ ਆਧਾਰ ’ਤੇ ਨਹੀਂ, ਸਗੋਂ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਦੇਖਿਆ ਜਾਵੇ। ਜੇਕਰ ਕਿਸੇ ਵਿਅਕਤੀ ਵੱਲੋਂ ਕੋਈ ਦੋਸ਼ ਲਗਾਇਆ ਗਿਆ ਹੈ ਤਾਂ ਉਸ ਦੀ ਸੱਚਾਈ ਜਾਂਚ ਦਾ ਵਿਸ਼ਾ ਹੈ।

ਅਹੁਦੇਦਾਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਪੱਸ਼ਟ ਮਤ ਹੈ ਕਿ ਜੋ ਵੀ ਸੱਚ ਹੈ, ਉਹ ਜਾਂਚ ਰਿਪੋਰਟ ਰਾਹੀਂ ਤੱਥਾਂ ਸਮੇਤ ਸਾਹਮਣੇ ਆਉਣਾ ਚਾਹੀਦਾ ਹੈ। ਜੇਕਰ ਕਿਸੇ ਪੱਧਰ ’ਤੇ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਬਾਰੇ ਨਿਯਮਾਂ ਅਤੇ ਸੰਸਥਾਗਤ ਪ੍ਰਕਿਰਿਆ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ, ਪਰ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨਾਲ ਜੁੜੀਆਂ ਸ਼ਖ਼ਸੀਅਤਾਂ ਬਾਰੇ ਨਕਾਰਾਤਮਕ ਧਾਰਨਾ ਬਣਾਉਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ।

ਉਨ੍ਹਾਂ ਕਿਹਾ ਕਿ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਮਾਮਲੇ ਨੂੰ ਦਬਾਉਣ ਜਾਂ ਅਣਦੇਖਾ ਕਰਨ ਦੇ ਪੱਖ ਵਿਚ ਨਹੀਂ ਹੈ। ਸੰਸਥਾ ਦੀ ਜ਼ਿੰਮੇਵਾਰੀ ਹੈ ਕਿ ਗੰਭੀਰ ਮਾਮਲਿਆਂ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਕਰਕੇ ਜੇਕਰ ਕੋਈ ਦੋਸ਼ੀ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਉਚਿਤ ਕਦਮ ਚੁੱਕੇ ਜਾਣ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਸਿਆਸੀ ਮੁਫ਼ਾਦ ਲਈ ਸਿੱਖ ਸੰਸਥਾ ਅਤੇ ਸ਼ਖ਼ਸੀਅਤਾਂ ਖਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਕਿਸੇ ਵੀ ਧਿਰ ਨੂੰ ਅਜਿਹੇ ਗੰਭੀਰ ਮਾਮਲੇ ’ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਜਾਂਚ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਇਕਪਾਸੜ ਬਿਆਨਬਾਜ਼ੀ ਜਾਂ ਬਿਨਾਂ ਤੱਥਾਂ ਦੇ ਨਤੀਜੇ ਕੱਢਣ ਦੀ ਬਜਾਏ ਨਿਰਪੱਖ ਜਾਂਚ ਅਤੇ ਤੱਥਾਂ ’ਤੇ ਭਰੋਸਾ ਕਰਨਾ ਹੀ ਸਿਆਣਪ ਹੈ।

ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸ਼ਖ਼ਸੀਅਤ ਸੱਚੀ ਸੁੱਚੀ ਅਤੇ ਇਮਾਨਦਾਰੀ ਵਾਲੀ ਹੈ। ਉਨ੍ਹਾਂ ਦੀਆਂ ਨਿਰਸਵਾਰਥ ਅਤੇ ਸਮਰਪਣ ਭਾਵ ਨਾਲ ਕੀਤੀਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰਕੇ ਬਿਨਾਂ ਤੱਥਾਂ ਤੋਂ ਇਲਜ਼ਾਮਬਾਜ਼ੀ ਕਰਨਾ ਉੱਚਿਤ ਨਹੀਂ। ਅਜਿਹੀ ਸ਼ਖ਼ਸੀਅਤ ਦੇ ਘਰ ਦੇ ਬਾਹਰ ਧਰਨੇ ਲਗਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ।

ਪੰਜਾਬ📍 ਪੰਜਾਬ

ਅਮਨ ਅਰੋੜਾ ਨੇ ਸੁਨਾਮ ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ

5 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ/ਹਰਚੰਦ ਸਿੰਘ ਭੁੱਲਰ) - ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਨਾਜ ਮੰਡੀ ਸੁਨਾਮ ਵਿਖੇ ਪਹੁੰਚੇ ਅਤੇ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ ਦੀ ਮੌਜੂਦਗੀ ਵਿਚ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ।

5 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ/ਹਰਚੰਦ ਸਿੰਘ ਭੁੱਲਰ) - ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਨਾਜ ਮੰਡੀ ਸੁਨਾਮ ਵਿਖੇ ਪਹੁੰਚੇ ਅਤੇ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ ਦੀ ਮੌਜੂਦਗੀ ਵਿਚ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਤੋਂ ਪਹਿਲਾਂ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਕਿਸ਼ੋਰ ਚੰਦ ਦੀ ਅਗਵਾਈ ਵਿਚ ਮੰਡੀ ਦੇ ਆੜ੍ਹਤੀਆਂ,ਰਾਇਸ ਮਿੱਲਰਜ਼ ਅਤੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਨੂੰ ਲੈ ਕੇ ਸਰਕਾਰ ਵਲੋਂ ਸਮੇ ਸਿਰ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਖ਼ਰੀਦ ਦੌਰਾਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ। ਝੋਨੇ ਦੀ ਬੋਲੀ ਸਮੇਂ ਸੰਬੰਧਿਤ ਕਿਸਾਨ ਦੀ ਢੇਰੀ ਕੋਲ ਲਾਜਮੀ ਫੋਟੋ ਖਿਚਵਾਉਣ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਫ਼ੈਸਲਾ ਹੈ। ਇਸ ਬਾਰੇ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨ ਲਈ ਵੀ ਕਿਹਾ ਗਿਆ ਹੈ।

ਪੰਜਾਬ📍 ਪੰਜਾਬ

ਜਲਾਲਾਬਾਦ ’ਚ ਪੰਜਾਬ ਤੋਂ ਬਾਹਰ ਦੀ ਝੋਨੇ ਨਾਲ ਭਰੀ ਟਰਾਲੀ ਕਾਬੂ

ਫ਼ਾਜ਼ਿਲਕਾ, 5 ਅਕਤੂਬਰ (ਬਲਜੀਤ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਝੋਨੇ ਦੀ ਆਮਦ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

ਫ਼ਾਜ਼ਿਲਕਾ, 5 ਅਕਤੂਬਰ (ਬਲਜੀਤ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਝੋਨੇ ਦੀ ਆਮਦ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਤਹਿਤ ਮਾਰਕੀਟ ਕਮੇਟੀ ਜਲਾਲਾਬਾਦ ਵਲੋਂ ਪੰਜਾਬ ਤੋਂ ਬਾਹਰ ਦਾ ਝੋਨਾ ਲੈ ਕੇ ਆ ਰਹੀ ਇਕ ਟਰਾਲੀ ਕਾਬੂ ਕੀਤੀ ਗਈ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਟਰਾਲੀ ਨੂੰ ਆਪਣੀ ਕਸਟਡੀ ਵਿਚ ਲੈ ਕੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਖੜ੍ਹਾ ਕਰਵਾਇਆ ਗਿਆ ਹੈ ਅਤੇ ਮਾਮਲੇ ਸੰਬੰਧੀ ਪੁਲਿਸ ਨੂੰ ਅਗਲੀ ਲੋੜੀਂਦੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਪੱਸ਼ਟ ਕੀਤਾ ਹੈ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪੰਜਾਬ ਤੋਂ ਬਾਹਰ ਦਾ ਝੋਨਾ ਕਿਸੇ ਵੀ ਕੀਮਤ ’ਤੇ ਨਹੀਂ ਆਉਣ ਦਿੱਤਾ ਜਾਵੇਗਾ, ਜਦਕਿ ਜ਼ਿਲ੍ਹੇ ਵਿਚ ਕਿਸਾਨਾਂ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਝੋਨੇ ਦੀ ਆਮਦ, ਵਿਕਰੀ ਅਤੇ ਖ਼ਰੀਦ ਪ੍ਰਕਿਰਿਆ ’ਤੇ ਨਜ਼ਰ ਰੱਖਣ ਲਈ ਸਰਕਾਰੀ ਖ਼ਰੀਦ ਏਜੰਸੀਆਂ ਅਤੇ ਸੰਬੰਧਿਤ ਵਿਭਾਗ ਉਨ੍ਹਾਂ ਦੀ ਸਿੱਧੀ ਨਿਗਰਾਨੀ ਹੇਠ ਪੂਰੀ ਤਰ੍ਹਾਂ ਸਰਗਰਮ ਹਨ। ਮੰਡੀਆਂ ਵਿਚ ਆਉਣ ਵਾਲੇ ਝੋਨੇ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਬਾਹਰਲੇ ਝੋਨੇ ਦੀ ਆਮਦ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਮੁੱਖ ਮਕਸਦ ਸਥਾਨਕ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦੇਣਾ ਹੈ। ਇਸ ਦੇ ਨਾਲ ਹੀ ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਦੀਆਂ ਮੰਡੀਆਂ ਵਿਚ ਬਾਹਰਲੇ ਝੋਨੇ ਲਈ ਕੋਈ ਥਾਂ ਨਹੀਂ, ਪਰ ਜ਼ਿਲ੍ਹੇ ਦੇ ਕਿਸਾਨਾਂ ਦਾ ਇਕ ਵੀ ਦਾਣਾ ਮੰਡੀ ਵਿਚ ਅਣਵਿਕਿਆ ਨਹੀਂ ਰਹਿਣ ਦਿੱਤਾ ਜਾਵੇਗਾ।

ਪੰਜਾਬ📍 ਪੰਜਾਬ

ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਲੜ ਰਹੀ ਹੈ ਲੜਾਈ : ਅਮਨ ਅਰੋੜਾਮਾਨ ਸਰਕਾਰ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਲੜ ਰਹੀ ਹੈ ਲੜਾਈ : ਅਮਨ

ਨਸ਼ਿਆਂ ਦੀ ਸਮੱਸਿਆ ਅਤੇ ਪਿੰਡਾਂ ਵਿੱਚ ਹੋ ਰਹੇ ਟਕਰਾਅ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਲੜਾਈ ਲੜ ਰਹੀ ਹੈ।
ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਲੜ ਰਹੀ ਹੈ ਲੜਾਈ : ਅਮਨ ਅਰੋੜਾਮਾਨ ਸਰਕਾਰ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਲੜ ਰਹੀ ਹੈ ਲੜਾਈ : ਅਮਨ

ਨਸ਼ਿਆਂ ਦੀ ਸਮੱਸਿਆ ਅਤੇ ਪਿੰਡਾਂ ਵਿੱਚ ਹੋ ਰਹੇ ਟਕਰਾਅ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਲੜਾਈ ਲੜ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 15,000 ਤੋਂ ਵੱਧ 'ਵਿਲੇਜ ਡਿਫੈਂਸ ਕਮੇਟੀਆਂ' ਅਤੇ 'ਵਾਰਡ ਡਿਫੈਂਸ ਕਮੇਟੀਆਂ' ਬਣਾਈਆਂ ਗਈਆਂ ਹਨ, ਜਿਨ੍ਹਾਂ ਦੇ ਮੁਖੀ ਸਬੰਧਤ ਸਰਪੰਚ ਹਨ।

ਉਨ੍ਹਾਂ ਸਮਝਾਇਆ ਕਿ ਜਦੋਂ ਕੋਈ ਸਰਪੰਚ ਜਾਂ ਕਮੇਟੀ ਮੈਂਬਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਨੂੰ ਸਮੱਗਲਰਾਂ ਦੀ ਜਾਣਕਾਰੀ ਦਿੰਦਾ ਹੈ, ਤਾਂ ਮਾੜੇ ਅਨਸਰਾਂ ਨਾਲ ਉਨ੍ਹਾਂ ਦਾ ਟਕਰਾਅ ਹੋਣਾ ਸੁਭਾਵਿਕ ਹੈ। ਇਸੇ ਟਕਰਾਅ ਕਾਰਨ ਕਈ ਵਾਰ ਧਮਕੀਆਂ ਮਿਲਣ ਜਾਂ ਤਣਾਅਪੂਰਨ ਸਥਿਤੀਆਂ ਬਣਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਰੋੜਾ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਗੰਭੀਰ ਮੁੱਦੇ 'ਤੇ ਸਰਕਾਰ ਅਤੇ ਸਮਾਜ ਦਾ ਸਾਥ ਦੇਵੇ, ਕਿਉਂਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਨਾਲ ਹੀ ਇਸ ਬੁਰਾਈ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਸੂਬੇ ਵਿੱਚ ਖੁਦਕੁਸ਼ੀਆਂ ਅਤੇ ਹੋਰ ਅਪਰਾਧਿਕ ਘਟਨਾਵਾਂ 'ਤੇ ਵਿਰੋਧੀ ਧਿਰਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਵਿਰੋਧੀ ਆਗੂ ਸਿਰਫ਼ ਸਰਕਾਰ ਨੂੰ ਬਦਨਾਮ ਕਰਨ ਲਈ ਹਰ ਘਟਨਾ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਇੱਕ ਨਿੱਜੀ ਵਿਵਾਦ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਚਾਰ ਭਰਾਵਾਂ ਦੇ ਆਪਸੀ ਝਗੜੇ ਵਿੱਚ ਬਿਨਾਂ ਵਜ੍ਹਾ ਉਨ੍ਹਾਂ ਦਾ ਨਾਂ ਘਸੀਟਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਉਹ ਮਾਮਲਾ ਕਦੇ ਉਨ੍ਹਾਂ ਕੋਲ ਆਇਆ ਹੀ ਨਹੀਂ ਸੀ। ਅੰਤ ਵਿੱਚ ਸਿੱਖਿਆ ਅਤੇ ਸਕੂਲਾਂ ਨਾਲ ਸਬੰਧਤ ਮੁੱਦਿਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਜਾਂ ਵਿਦਿਅਕ ਅਦਾਰੇ ਵਿੱਚ ਕੋਈ ਵਾਜਬ ਸਮੱਸਿਆ ਹੈ, ਤਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਉਸ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਪੰਜਾਬ📍 ਪੰਜਾਬ

ਪੰਜਾਬ ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ

ਨਵਾਂਸ਼ਹਿਰ ਵਿੱਚ ਇੱਕ ਨਿੱਜੀ ਬੱਸ ਫਲਾਈਓਵਰ ਤੋਂ ਡਿੱਗ ਗਈ। ਇਸ ਹਾਦਸੇ ਵਿੱਚ ਦੋ ਵਿਦਿਆਰਥੀਆਂ ਅਤੇ ਕੰਡਕਟਰ ਦੀ ਮੌਤ ਹੋ ਗਈ। ਬੱਸ ਮਨਾਲੀ ਤੋਂ ਵਾਪਸ ਆ ਰਹੇ ਸੈਲਾਨੀਆਂ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਲਿਜਾ ਰਹੀ ਸੀ।
ਪੰਜਾਬ ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ

ਨਵਾਂਸ਼ਹਿਰ ਵਿੱਚ ਇੱਕ ਨਿੱਜੀ ਬੱਸ ਫਲਾਈਓਵਰ ਤੋਂ ਡਿੱਗ ਗਈ। ਇਸ ਹਾਦਸੇ ਵਿੱਚ ਦੋ ਵਿਦਿਆਰਥੀਆਂ ਅਤੇ ਕੰਡਕਟਰ ਦੀ ਮੌਤ ਹੋ ਗਈ।

ਬੱਸ ਮਨਾਲੀ ਤੋਂ ਵਾਪਸ ਆ ਰਹੇ ਸੈਲਾਨੀਆਂ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਲਿਜਾ ਰਹੀ ਸੀ। ਡਰਾਈਵਰ ਨੂੰ ਨੀਂਦ ਦੀ ਝਪਕੀ ਲੱਗ ਗਈ, ਜਿਸ ਕਰਕੇ ਬੱਸ ਕੰਟਰੋਲ ਗੁਆ ਬੈਠੀ ਅਤੇ ਫਲਾਈਓਵਰ ਤੋਂ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਚਸ਼ਮਦੀਦਾਂ ਦੇ ਅਨੁਸਾਰ, ਸੋਮਵਾਰ ਸਵੇਰੇ ਫਲਾਈਓਵਰ ਤੋਂ ਉਤਰਨ ਵੇਲੇ ਬੱਸ ਡਰਾਈਵਰ ਦੀ ਝਪਕੀ ਲੱਗ ਗਈ। ਉਨ੍ਹਾਂ ਨੇ ਤੇਜ਼ ਰਫ਼ਤਾਰ ਬੱਸ ਤੋਂ ਕੰਟਰੋਲ ਗੁਆ ਦਿੱਤਾ। ਬੱਸ ਕੰਟਰੋਲ ਤੋਂ ਬਾਹਰ ਹੋ ਗਈ, ਪੁਲ ਦੀ ਰੇਲਿੰਗ ਤੋੜ ਕੇ ਜ਼ਮੀਨ 'ਤੇ ਡਿੱਗ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ।

ਹਾਦਸੇ ਕਾਰਨ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਬੰਗਾ ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਰਾਹਤ ਟੀਮਾਂ ਨੇ ਬੱਸ ਵਿੱਚ ਫਸੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਹਾਦਸੇ ਵਿੱਚ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦੀ ਸੂਚਨਾ ਅਤੇ ਉਸ ਦੀ ਭਾਲ ਜਾਰੀ ਹੈ।

ਹਾਦਸੇ ਵਿੱਚ ਦੋ ਵਿਦਿਆਰਥੀਆਂ ਅਤੇ ਬੱਸ ਕੰਡਕਟਰ ਦੀ ਮੌਤ ਹੋ ਗਈ। ਹਾਲਾਂਕਿ, ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਅਜੇ ਤੱਕ ਸਥਾਪਤ ਨਹੀਂ ਕੀਤੀ ਗਈ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਮੌਤਾਂ ਅਤੇ ਜ਼ਖਮੀਆਂ ਦੀ ਕੁੱਲ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਪੰਜਾਬ📍 ਪੰਜਾਬ

ਖੰਨਾ ‘ਚ ਪੰਜਾਬ ਪੁਲਿਸ ਦਾ ਜਵਾਨ 10 ਗ੍ਰਾਮ ਹੈਰੋਇਨ ਸਮੇਤ ਕਾਬੂ, ਨਸ਼ਾ ਕਰਦੇ ਹੋਮਗਾਰਡ ਜਵਾਨ ਸਣੇ 3 ਗ੍ਰਿਫ਼ਤਾਰ

ਲੁਧਿਆਣਾ ਦੇ ਖੰਨਾ ਅਧੀਨ ਆਉਂਦੇ ਖੇਤਰ ਵਿੱਚ ਪੰਜਾਬ ਪੁਲਿਸ ਦੇ ਇੱਕ ਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਰੰਗੇ ਹੱਥੀਂ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਖੰਨਾ ‘ਚ ਪੰਜਾਬ ਪੁਲਿਸ ਦਾ ਜਵਾਨ 10 ਗ੍ਰਾਮ ਹੈਰੋਇਨ ਸਮੇਤ ਕਾਬੂ, ਨਸ਼ਾ ਕਰਦੇ ਹੋਮਗਾਰਡ ਜਵਾਨ ਸਣੇ 3 ਗ੍ਰਿਫ਼ਤਾਰ

ਲੁਧਿਆਣਾ ਦੇ ਖੰਨਾ ਅਧੀਨ ਆਉਂਦੇ ਖੇਤਰ ਵਿੱਚ ਪੰਜਾਬ ਪੁਲਿਸ ਦੇ ਇੱਕ ਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਰੰਗੇ ਹੱਥੀਂ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇੱਕ ਹੋਰ ਕਾਰਵਾਈ ਦੌਰਾਨ ਪੰਜਾਬ ਹੋਮਗਾਰਡ ਦੇ ਇੱਕ ਜਵਾਨ ਨੂੰ ਉਸ ਦੇ ਦੋ ਸਾਥੀਆਂ ਸਮੇਤ ਨਸ਼ਾ ਕਰਦੇ ਹੋਏ ਮੌਕੇ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਪੁਲਿਸ ਸਿਪਾਹੀ ਡਿਊਟੀ ਦੌਰਾਨ ਵਰਤੀ ਗਈ ਲਾਪਰਵਾਹੀ ਕਾਰਨ ਪਹਿਲਾਂ ਹੀ ਵਿਭਾਗੀ ਕਾਰਵਾਈ ਅਧੀਨ ਸਜ਼ਾ ਭੁਗਤ ਰਿਹਾ ਸੀ ਅਤੇ ਮੌਜੂਦਾ ਸਮੇਂ ਖੰਨਾ ਪੁਲਿਸ ਲਾਈਨ ਵਿਖੇ ਲਾਈਨ ਹਾਜ਼ਰ ਚੱਲ ਰਿਹਾ ਸੀ। ਹੁਣ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜੇ ਜਾਣ ਤੋਂ ਬਾਅਦ ਉਸ ਤੇ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਦੀ ਤਲਵਾਰ ਲਟਕ ਗਈ ਹੈ।

ਸਿਟੀ ਥਾਣਾ-2 ਖੰਨਾ ਦੇ ਐੱਸਐੱਚਓ ਤਰਵਿੰਦਰ ਬੇਦੀ ਨੇ ਦੱਸਿਆ ਕਿ ਪੁਲਿਸ ਲਾਈਨ ਵਿਖੇ ਲਾਈਨ ਹਾਜ਼ਰ ਸਿਪਾਹੀ ਅਰੁਣ ਸ਼ਰਮਾ ਦੇ ਖ਼ਿਲਾਫ਼ ਨਸ਼ਾ ਵੇਚਣ ਅਤੇ ਤਸਕਰੀ ਕਰਨ ਸਬੰਧੀ ਪਹਿਲਾਂ ਤੋਂ ਹੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸੂਚਨਾਵਾਂ ਦੇ ਆਧਾਰ ਤੇ ਪੁਲਿਸ ਵੱਲੋਂ ਐਤਵਾਰ, 4 ਅਕਤੂਬਰ ਨੂੰ ਯੋਜਨਾਬੱਧ ਢੰਗ ਨਾਲ ਕਾਰਵਾਈ ਕੀਤੀ ਗਈ।

ਪੁਲਿਸ ਨੂੰ ਮੁਖ਼ਬਰ ਖ਼ਾਸ ਪਾਸੋਂ ਇਤਲਾਹ ਮਿਲੀ ਸੀ ਕਿ ਅਰੁਣ ਸ਼ਰਮਾ ਹੈਰੋਇਨ ਦੀ ਸਪਲਾਈ ਦੇਣ ਲਈ ਨਿਕਲਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਘੇਰਾਬੰਦੀ ਕਰਕੇ ਜਾਲ ਵਿਛਾਇਆ ਅਤੇ ਉਸ ਨੂੰ ਸਿਟੀ ਥਾਣਾ-2 ਦੇ ਇਲਾਕੇ ਵਿੱਚੋਂ ਹੀ ਦਬੋਚ ਲਿਆ। ਮੌਕੇ ਤੇ ਲਈ ਗਈ ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ 10 ਗ੍ਰਾਮ ਹੈਰੋਇਨ ਦਾ ਪੈਕਟ ਬਰਾਮਦ ਹੋਇਆ।

ਪੁਲਿਸ ਅਧਿਕਾਰੀਆਂ ਮੁਤਾਬਕ ਫੜਿਆ ਗਿਆ ਸਿਪਾਹੀ ਅਰੁਣ ਸ਼ਰਮਾ ਨਾ ਸਿਰਫ਼ ਪਿਛਲੇ ਲੰਬੇ ਸਮੇਂ ਤੋਂ ਖ਼ੁਦ ਨਸ਼ਾ ਕਰਨ ਦਾ ਆਦੀ ਹੈ, ਸਗੋਂ ਉਹ ਹੈਰੋਇਨ ਵੇਚਣ ਦੇ ਗ਼ੈਰ-ਕਾਨੂੰਨੀ ਧੰਦੇ ਵਿੱਚ ਵੀ ਸਰਗਰਮ ਸੀ। ਉਸ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਐੱਸਐੱਚਓ ਤਰਵਿੰਦਰ ਬੇਦੀ ਨੇ ਜਾਣਕਾਰੀ ਦਿੱਤੀ ਕਿ ਅਰੁਣ ਸ਼ਰਮਾ ਸਾਲ 2016 ਵਿੱਚ ਪੰਜਾਬ ਪੁਲਿਸ ਅੰਦਰ ਭਰਤੀ ਹੋਇਆ ਸੀ ਅਤੇ ਉਹ ਖੰਨਾ ਦੇ ਖ਼ਾਲਸਾ ਸਕੂਲ ਰੋਡ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਹੁਣ ਉਸ ਦੇ ਨਸ਼ਾ ਸਪਲਾਈ ਨੈੱਟਵਰਕ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿੰਨਾ ਲੋਕਾਂ ਨੂੰ ਵੇਚਦਾ ਸੀ।

ਦੂਜੇ ਪਾਸੇ, ਇੱਕ ਹੋਰ ਕਾਰਵਾਈ ਦੌਰਾਨ ਖੰਨਾ ਪੁਲਿਸ ਨੇ ਹੋਮਗਾਰਡ ਦੇ ਜਵਾਨ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸਦਰ ਥਾਣੇ ਦੇ ਐੱਸਐੱਚਓ ਵਿਜੇਪਾਲ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਿੰਸ ਖੰਨਾ ਦੇ ਕ੍ਰਿਸ਼ਨਾ ਨਗਰ ਇਲਾਕੇ ਦਾ ਵਸਨੀਕ ਹੈ ਅਤੇ ਉਸ ਨੂੰ ਐਤਵਾਰ ਨੂੰ ਪਿੰਡ ਮਾਜਰਾ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਕਾਬੂ ਕੀਤਾ ਗਿਆ।

ਐੱਸਐੱਚਓ ਅਨੁਸਾਰ ਪੁਲਿਸ ਨੇ ਪਿੰਡ ਮਾਜਰਾ ਵਿੱਚ ਛਾਪਾ ਮਾਰ ਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਹੋਮਗਾਰਡ ਦਾ ਜਵਾਨ ਪ੍ਰਿੰਸ ਵੀ ਸ਼ਾਮਲ ਸੀ। ਫੜੇ ਗਏ ਬਾਕੀ ਦੋ ਨੌਜਵਾਨਾਂ ਦੀ ਪਛਾਣ ਇਕੋਲਾਹਾ ਵਾਸੀ ਸ਼ਮਸ਼ਾਦ ਮੁਹੰਮਦ ਅਤੇ ਪਿੰਡ ਹਰਬੰਸਪੁਰਾ ਦੇ ਵਸਨੀਕ ਇੰਦਰਜੀਤ ਸਿੰਘ ਵਜੋਂ ਹੋਈ ਹੈ।

ਇਹ ਤਿੰਨੇ ਮੁਲਜ਼ਮ ਪਿੰਡ ਵਿੱਚ ਬੈਠ ਕੇ ਨਸ਼ੇ ਦਾ ਸੇਵਨ ਕਰ ਰਹੇ ਸਨ। ਕਾਬੂ ਕਰਨ ਮੌਕੇ ਪੁਲਿਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਹੋਮਗਾਰਡ ਦਾ ਮੁਲਾਜ਼ਮ ਹੈ। ਗ੍ਰਿਫ਼ਤਾਰੀ ਉਪਰੰਤ ਪੁੱਛਗਿੱਛ ਦੌਰਾਨ ਰਿਕਾਰਡ ਘੋਖਣ ਤੇ ਇਹ ਖ਼ੁਲਾਸਾ ਹੋਇਆ ਕਿ ਪ੍ਰਿੰਸ ਹੋਮਗਾਰਡ ਵਿੱਚ ਤਾਇਨਾਤ ਹੈ।

ਐੱਸਐੱਚਓ ਨੇ ਦੱਸਿਆ ਕਿ ਪ੍ਰਿੰਸ ਨੂੰ ਨਸ਼ੇ ਦੀ ਹਾਲਤ ਵਿੱਚ ਮੌਕੇ ਤੋਂ ਕਾਬੂ ਕੀਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਜਾ ਕੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੀਟਿਵ ਆਈ। ਪ੍ਰਿੰਸ ਖੰਨਾ ਦੀ ਰੇਲਵੇ ਪੁਲਿਸ ਚੌਕੀ ਵਿਖੇ ਤਾਇਨਾਤ ਸੀ ਅਤੇ ਉਸ ਨੂੰ ਆਪਣੇ ਪਿਤਾ ਦੀ ਥਾਂ ਤੇ ਇਹ ਨੌਕਰੀ ਮਿਲੀ ਸੀ। ਪੁਲਿਸ ਵੱਲੋਂ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ📍 ਪੰਜਾਬ

ਵਰਿੰਦਰਪਾਲ ਸਿੰਘ ਟੀਟੂ ਲਗਾਤਾਰ ਪੰਜਵੀਂ ਵਾਰ ਚੁਣੇ ਗਏ ਸੰਗਰੂਰ ਲੋਕਲ ਰਾਇਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ

ਸੰਗਰੂਰ, 5 ਅਕਤੂਬਰ ( ਧੀਰਜ ਪਿਸ਼ੋਰੀਆ ) - ਸੰਗਰੂਰ ਲੋਕਲ ਰਾਇਸ ਮਿੱਲਰਜ਼ ਐਸੋਸੀਏਸ਼ਨ ਦੀ ਚੋਣ ਦੌਰਾਨ ਵਰਿੰਦਰਪਾਲ ਸਿੰਘ ਟੀਟੂ ਨੂੰ ਲਗਾਤਾਰ ਪੰਜਵੀਂ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਮਾਸਟਰ ਸ਼ੀਸ਼ਨ ਕੁਮਾਰ ਸਰਪ੍ਰਸਤ ਚੁਣੇ ਗਏ ਹਨ।

ਸੰਗਰੂਰ, 5 ਅਕਤੂਬਰ ( ਧੀਰਜ ਪਿਸ਼ੋਰੀਆ ) - ਸੰਗਰੂਰ ਲੋਕਲ ਰਾਇਸ ਮਿੱਲਰਜ਼ ਐਸੋਸੀਏਸ਼ਨ ਦੀ ਚੋਣ ਦੌਰਾਨ ਵਰਿੰਦਰਪਾਲ ਸਿੰਘ ਟੀਟੂ ਨੂੰ ਲਗਾਤਾਰ ਪੰਜਵੀਂ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਮਾਸਟਰ ਸ਼ੀਸ਼ਨ ਕੁਮਾਰ ਸਰਪ੍ਰਸਤ ਚੁਣੇ ਗਏ ਹਨ। ਵਰਿੰਦਰਪਾਲ ਸਿੰਘ ਟੀਟੂ ਸਾਬਕਾ ਖਜ਼ਾਨਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਪੀ.ਏ. ਵਜੋਂ ਵੀ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣੇ ਜਾਣ ਨਾਲ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਉਨ੍ਹਾਂ ਦੀ ਅਗਵਾਈ ਅਤੇ ਕਾਰਜਸ਼ੈਲੀ ’ਤੇ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ।

ਚੋਣ ਪ੍ਰਕਿਰਿਆ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਰਿੰਦਰਪਾਲ ਸਿੰਘ ਟੀਟੂ ਦੇ ਨਾਮ ’ਤੇ ਸਹਿਮਤੀ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਮੁੜ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਰਾਇਸ ਮਿੱਲਰਜ਼ ਨੇ ਆਸ ਪ੍ਰਗਟਾਈ ਕਿ ਐਸੋਸੀਏਸ਼ਨ ਉਨ੍ਹਾਂ ਦੀ ਅਗਵਾਈ ਹੇਠ ਸੈਲਰ

ਉਦਯੋਗ ਨਾਲ ਸੰਬੰਧਿਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੰਧਿਤ ਵਿਭਾਗਾਂ ਅਤੇ ਸਰਕਾਰ ਦੇ ਸਾਹਮਣੇ ਉਠਾਉਂਦੀ ਰਹੇਗੀ ਅਤੇ ਮਿੱਲਰਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕਜੁੱਟ ਹੋ ਕੇ ਯਤਨ ਕੀਤੇ ਜਾਣਗੇ।

ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣੇ ਜਾਣ ਉਪਰੰਤ ਵਰਿੰਦਰਪਾਲ ਸਿੰਘ ਟੀਟੂ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੜ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਰਾਇਸ ਮਿੱਲਰਜ਼ ਦੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਹੀ ਮੰਚ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਅਤੇ ਮਿਲਿੰਗ ਸੀਜ਼ਨ ਦੌਰਾਨ ਰਾਇਸ ਮਿੱਲਰਜ਼ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸੋਸੀਏਸ਼ਨ ਵਲੋਂ ਇਨ੍ਹਾਂ ਮੁੱਦਿਆਂ ਨੂੰ ਇਕਜੁੱਟ ਹੋ ਕੇ ਉਠਾਇਆ ਜਾਵੇਗਾ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ! ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਸਿਰਫ਼ ਮਿੱਲਰਜ਼ ਦੀਆਂ ਸਮੱਸਿਆਵਾਂ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਬਿਹਤਰ ਤਾਲਮੇਲ ਕਾਇਮ ਕਰਕੇ ਝੋਨੇ ਦੀਖ਼ਰੀਦ ਅਤੇ ਮਿਲਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿਚ ਵੀ ਸਹਿਯੋਗ ਕਰੇਗੀ। ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਦੇ ਹਰ ਮੈਂਬਰ ਦੀ ਆਵਾਜ਼ ਨੂੰ ਉਚਿਤ ਮੰਚ ਤੱਕ ਪਹੁੰਚਾਉਣ ਲਈ ਉਹ ਪੂਰੀ ਗੰਭੀਰਤਾ ਨਾਲ ਕੰਮ ਕਰਨਗੇ।

ਪੰਜਾਬ📍 ਪੰਜਾਬ

ਉਦੈਪੁਰ ਸ਼ਹਿਰ ਦੇ ਤਿਤਾਰਡੀ ਗੁਪਤੇਸ਼ਵਰ ਰੋਡ ‘ਤੇ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, 1 ਔਰਤ ਦੀ ਹੋਈ ਮੌਤ

ਉਦੈਪੁਰ: ਰਾਜਸਥਾਨ ਦੇ ਉਦੈਪੁਰ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਔਰਤ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਉੱਠਿਆ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਲਿਆ ਅਤੇ ਟਰੱਕ ਦੇ ਕੈਬਿਨ ਵਿੱਚ ਅੱਗ ਲੱਗਾ ਦਿੱਤੀ।
ਉਦੈਪੁਰ ਸ਼ਹਿਰ ਦੇ ਤਿਤਾਰਡੀ ਗੁਪਤੇਸ਼ਵਰ ਰੋਡ ‘ਤੇ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, 1 ਔਰਤ ਦੀ ਹੋਈ ਮੌਤ

ਉਦੈਪੁਰ: ਰਾਜਸਥਾਨ ਦੇ ਉਦੈਪੁਰ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਔਰਤ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਉੱਠਿਆ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਲਿਆ ਅਤੇ ਟਰੱਕ ਦੇ ਕੈਬਿਨ ਵਿੱਚ ਅੱਗ ਲੱਗਾ ਦਿੱਤੀ। ਇਸ ਤੋਂ ਬਾਅਦ, ਭੀੜ ਨੇ ਸੜਕ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ‘ਤੇ ਸਵੀਨਾ ਪੁਲਿਸ ਸਟੇਸ਼ਨ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸਮਝਾ ਕੇ ਸਥਿਤੀ ਨੂੰ ਸ਼ਾਂਤ ਕੀਤਾ ਅਤੇ ਟਰੱਕ ਡਰਾਈਵਰ ਨੂੰ ਭੀੜ ਦੇ ਚੁੰਗਲ ਤੋਂ ਛੁਡਾਇਆ।

ਸਵੀਨਾ ਪੁਲਿਸ ਸਟੇਸ਼ਨ ਦੇ ਅਨੁਸਾਰ, ਇਹ ਹਾਦਸਾ ਉਦੈਪੁਰ ਸ਼ਹਿਰ ਦੇ ਤਿਤਾਰਡੀ ਗੁਪਤੇਸ਼ਵਰ ਰੋਡ ‘ਤੇ ਸਵੇਰੇ ਲਗਭਗ 8 ਵਜੇ ਵਾਪਰਿਆ। ਇਸ ਹਾਦਸੇ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਸਕੂਟਰ ਸਵਾਰ ਇੱਕ ਔਰਤ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਨਿਰਮਲਾ ਸਾਹੂ (48) ਪਤਨੀ ਕਨ੍ਹਈਆਲਾਲ ਸਾਹੂ ਨਿਵਾਸੀ ਤਿਤਾਰਡੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੱਕ ਤਿਤਾਰਦੀ ਪਿੰਡ ਦੇ ਨੇੜੇ ਆ ਰਿਹਾ ਸੀ, ਅਤੇ ਸਕੂਟਰੀ ਸਵਾਰ ਮਹਿਲਾ ਆਪਣੇ ਘਰ ਦੀ ਵੱਲ ਜਾ ਰਹੀ ਸੀ। ਜਿਸ ਜਗ੍ਹਾ ਹਾਦਸਾ ਵਾਪਰਆ, ਉੱਥੇ ਤੋਂ ਕੁਝ ਹੀ ਦੂਰੀ ’ਤੇ ਮਹਿਲਾ ਦਾ ਘਰ ਸਨ। ਅਜਿਹੇ ਵਿੱਚ ਹਾਦਸੇ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਆਸ-ਪਾਸ ਰਹਿਣ ਵਾਲੇ ਲੋਕ ਮੌਕੇ ‘ਤੇ ਪਹੁੰਚ ਗਏ।

ਔਰਤ ਦੀ ਮੌਤ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਫੜ ਲਿਆ। ਨਾਲ ਹੀ ਲੋਕਾਂ ਨੇ ਟਰੱਕ ਦੇ ਕੈਬਿਨ ਵਿੱਚ ਅੱਗ ਲਗਾ ਦਿੱਤੀ। ਸੜਕ ‘ਤੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਲੋਕਾਂ ਨੇ ਪੁਲਿਸ ‘ਤੇ ਘਟਨਾ ਸਥਾਨ ‘ਤੇ ਦੇਰੀ ਨਾਲ ਪਹੁੰਚਣ ਦਾ ਦੋਸ਼ ਵੀ ਲਗਾਇਆ। ਪੁਲਿਸ ਦੇ ਅਨੁਸਾਰ, ਟਰੱਕ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਪਰਿਵਾਰ ਵੀ ਗੁੱਸੇ ਵਿੱਚ ਆ ਗਿਆ ਅਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਸਥਿਤੀ ਨੂੰ ਵਿਗੜਦੀ ਦੇਖ ਕੇ, ਪੁਲਿਸ ਨੇ ਤੁਰੰਤ ਦਖਲ ਦਿੱਤਾ, ਡਰਾਈਵਰ ਨੂੰ ਭੀੜ ਤੋਂ ਬਚਾਇਆ ਅਤੇ ਉਸਨੂੰ ਸੁਰੱਖਿਅਤ ਪੁਲਿਸ ਸਟੇਸ਼ਨ ਪਹੁੰਚਾਇਆ।

ਹਾਦਸੇ ਤੋਂ ਬਾਅਦ, ਤਣਾਅ ਦੇ ਮੱਦੇਨਜ਼ਰ ਪੁਲਿਸ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਿਵਾਰ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਟਰੱਕ ਡਰਾਈਵਰ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਨਾਲ ਭੀੜ ਸ਼ਾਂਤ ਹੋ ਗਈ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਟਰੱਕ ਡਰਾਈਵਰ ਨੂੰ ਭੀੜ ਤੋਂ ਛੁਡਵਾ ਕੇ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਡੀਏ ਮਾਮਲੇ ਵਿਚ ਹਾਈਕੋਰਟ ਤੋਂ ਵੱਡੀ ਅਪਡੇਟ

ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਕੱਲ੍ਹ ਵੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਹਾਈਕੋਰਟ ਵਿਚ ਹਾਜ਼ਰ ਰਹਿਣਗੇ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀਏ (ਮਹਿੰਗਾਈ ਭੱਤਾ) ਦੀਆਂ ਬਕਾਇਆ ਕਿਸ਼ਤਾਂ ਦੇਣ ਨਾਲ ਜੁੜੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਫਿਰ ਸੁਣਵਾਈ ਹੋਈ।
ਡੀਏ ਮਾਮਲੇ ਵਿਚ ਹਾਈਕੋਰਟ ਤੋਂ ਵੱਡੀ ਅਪਡੇਟ

ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਕੱਲ੍ਹ ਵੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਹਾਈਕੋਰਟ ਵਿਚ ਹਾਜ਼ਰ ਰਹਿਣਗੇ।

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀਏ (ਮਹਿੰਗਾਈ ਭੱਤਾ) ਦੀਆਂ ਬਕਾਇਆ ਕਿਸ਼ਤਾਂ ਦੇਣ ਨਾਲ ਜੁੜੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਫਿਰ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਹਾਈਕੋਰਟ ਵਿਚ ਪੇਸ਼ ਹੋਏ।

ਹਾਈਕੋਰਟ ਨੇ ਆਪਣੀ ਰਜਿਸਟਰੀ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪੰਜਾਬ ਸਰਕਾਰ ਦੀ ਅਪੀਲ ਦੀ ਸਥਿਤੀ ਪਤਾ ਕਰਕੇ ਕੱਲ੍ਹ ਸਵੇਰੇ ਕੋਰਟ ਨੂੰ ਜਾਣਕਾਰੀ ਦੇਵੇ।

ਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੀ ਅਪੀਲ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ। ਹੁਣ ਇਸ ਮਾਮਲੇ ਵਿਚ ਕੱਲ੍ਹ ਫਿਰ ਸੁਣਵਾਈ ਹੋਵੇਗੀ। ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਕੱਲ੍ਹ ਵੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਹਾਈਕੋਰਟ ਵਿੱਚ ਹਾਜ਼ਰ ਰਹਿਣਗੇ।

ਇਹ ਮਾਮਲਾ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਨਾਲ ਜੁੜਿਆ ਹੋਣ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਅਗਲੀ ਸੁਣਵਾਈ ਵਿਚ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ ’ਤੇ ਅਦਾਲਤ ਅਗਲਾ ਫੈਸਲਾ ਲਵੇਗੀ।

ਦੱਸ ਦਈਏ ਕਿ ਇਹ ਮਾਮਲਾ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ/ਪੈਨਸ਼ਨਰਾਂ ਨੂੰ ਡੀਏ ਦੀਆਂ ਪੁਰਾਣੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਨਾਲ ਜੁੜਿਆ ਹੋਇਆ ਹੈ।

ਅਦਾਲਤ ਨੇ ਪਹਿਲਾਂ ਵੀ ਕਈ ਸੁਣਵਾਈਆਂ ਦੌਰਾਨ ਸਰਕਾਰ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਸਨ। ਮਾਮਲੇ ਦੀ ਲੰਮੀ ਪੈਂਡਿੰਗ ਅਤੇ ਸਰਕਾਰ ਵੱਲੋਂ ਪੂਰੀ ਜਾਣਕਾਰੀ ਨਾ ਦੇਣ/ਦੇਰੀ ਨੂੰ ਲੈ ਕੇ ਹਾਈਕੋਰਟ ਨੇ ਮੁੱਖ ਸਕੱਤਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤਾ ਸੀ। ਸਰਕਾਰ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਹੋਈ ਹੈ, ਜਿਸ ਕਾਰਨ ਹੁਣ ਹਾਈਕੋਰਟ ਇਹ ਪਤਾ ਕਰ ਰਹੀ ਹੈ ਕਿ ਉਪਰਲੀ ਅਦਾਲਤ ਵਿਚ ਮਾਮਲੇ ਦੀ ਅਸਲ ਸਥਿਤੀ ਕੀ ਹੈ।

ਪੰਜਾਬ📍 ਪੰਜਾਬ

ਪੰਜਾਬ ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ ਸੀਬੀਆਈ, ਹਾਈਕੋਰਟ ਨੇ ਐਫਆਈਆਰ ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ਨੇ ਨੂੰ ਭੇਜੀਆਂ ਸਨ ਚਿੱਠੀਆਂ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੋਂ ਬਾਅਦ ਸੀਬੀਆਈ ਦੀ ਐਂਟਰੀ ਹੋ ਗਈ ਹੈ। ਸੀਬੀਆਈ ਹੁਣ ਸਰਕਾਰੀ ਟੈਂਡਰਾਂ ਅਤੇ ਤਬਾਦਲਿਆਂ ਅਤੇ ਪੋਸਟਿੰਗਾਂ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰੇਗੀ।

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੋਂ ਬਾਅਦ ਸੀਬੀਆਈ ਦੀ ਐਂਟਰੀ ਹੋ ਗਈ ਹੈ। ਸੀਬੀਆਈ ਹੁਣ ਸਰਕਾਰੀ ਟੈਂਡਰਾਂ ਅਤੇ ਤਬਾਦਲਿਆਂ ਅਤੇ ਪੋਸਟਿੰਗਾਂ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰੇਗੀ।

ਇਹ ਮਾਮਲਾ ਈਡੀ ਵੱਲੋਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੂੰ ਭੇਜੇ ਗਏ ਪੱਤਰਾਂ ਨਾਲ ਸਬੰਧਤ ਹੈ, ਜਿਸ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਪੁਲਿਸ ਵੱਲੋਂ ਐਫਆਈਆਰ ਦਰਜ ਨਾ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ।

ਈਡੀ ਦਾ ਦਾਅਵਾ ਹੈ ਕਿ ਉਸ ਦੀ ਜਾਂਚ ਵਿੱਚ ਅਧਿਕਾਰਤ ਤਬਾਦਲਿਆਂ ਅਤੇ ਪੋਸਟਿੰਗਾਂ, ਸਰਕਾਰੀ ਟੈਂਡਰਾਂ, ਨੀਤੀਗਤ ਫੈਸਲਿਆਂ, ਲਾਇਸੈਂਸਾਂ ਅਤੇ ਸਰਕਾਰੀ ਪ੍ਰਵਾਨਗੀਆਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਦਾ ਖੁਲਾਸਾ ਹੋਇਆ ਹੈ। ਏਜੰਸੀ ਨੇ ਜ਼ਮੀਨੀ ਵਰਤੋਂ ਵਿੱਚ ਤਬਦੀਲੀ ਮਾਮਲਿਆਂ ਵਿੱਚ ਵੀ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ।

ਈਡੀ ਨੇ ਕਿਹਾ ਕਿ ਨਿਤਿਨ ਗੋਹਲ, ਰੀਅਲ ਅਸਟੇਟ ਕਾਰੋਬਾਰੀ ਅਜੈ ਸਹਿਗਲ, ਸੁਰੇਸ਼ ਕੁਮਾਰ ਬਜਾਜ ਅਤੇ ਹੋਰਾਂ ਦੇ ਨਾਮ ਇਸਦੀ ਜਾਂਚ ਵਿੱਚ ਸਾਹਮਣੇ ਆਏ ਹਨ। ਏਜੰਸੀ ਨੇ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਸੰਪਰਕਾਂ ਦਾ ਵੀ ਜ਼ਿਕਰ ਕੀਤਾ ਹੈ।

ਪੰਜਾਬ📍 ਪੰਜਾਬ

ਪੰਜਾਬ ਕਾਂਗਰਸ ਪ੍ਰਧਾਨ ਅੱਜ ਨਾਲ ਕਰਨਗੇ ਮੁਲਾਕਾਤ

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਅੱਜ ਸ਼ਾਮ 4 ਵਜੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪਰਗਟ ਸਿੰਘ ਦੀ ਰਾਹੁਲ ਗਾਂਧੀ ਨਾਲ ਇਹ ਪਹਿਲੀ ਰਸਮੀ ਮੁਲਾਕਾਤ ਹੋਵੇਗੀ।
ਪੰਜਾਬ ਕਾਂਗਰਸ ਪ੍ਰਧਾਨ ਅੱਜ ਨਾਲ ਕਰਨਗੇ ਮੁਲਾਕਾਤ

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਅੱਜ ਸ਼ਾਮ 4 ਵਜੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪਰਗਟ ਸਿੰਘ ਦੀ ਰਾਹੁਲ ਗਾਂਧੀ ਨਾਲ ਇਹ ਪਹਿਲੀ ਰਸਮੀ ਮੁਲਾਕਾਤ ਹੋਵੇਗੀ।

ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਪਰਗਟ ਸਿੰਘ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ ਅਤੇ ਪਾਰਟੀ ਮਾਮਲਿਆਂ ਬਾਰੇ ਚਰਚਾ ਕੀਤੀ।

ਪਰਗਟ ਸਿੰਘ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਅੱਜ ਸ਼ਾਮ 4 ਵਜੇ ਰਾਹੁਲ ਗਾਂਧੀ ਨਾਲ ਮੀਟਿੰਗ ਤੈਅ ਹੋਈ ਹੈ। ਇਸ ਮੁਲਾਕਾਤ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ।

ਦੂਜੇ ਪਾਸੇ, ਇਸ ਮੁਲਾਕਾਤ ਤੋਂ ਪਹਿਲਾਂ ਸਿਆਸੀ ਬਿਆਨਬਾਜ਼ੀ ਵੀ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਅੱਜ ਹੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਂਗਰਸ 'ਤੇ ਤਨਜ਼ ਕੱਸਦਿਆਂ ਕਿਹਾ ਸੀ ਕਿ ਰਾਹੁਲ ਗਾਂਧੀ ਪਿਛਲੇ ਚਾਰ ਦਿਨਾਂ ਤੋਂ ਆਪਣੀ ਹੀ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਪਰਗਟ ਸਿੰਘ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ ਹਨ। ਹਾਲਾਂਕਿ ਅੱਜ ਸ਼ਾਮ ਹੋਣ ਜਾ ਰਹੀ ਇਸ ਮੁਲਾਕਾਤ ਨਾਲ ਵਿਰੋਧੀਆਂ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਵਿਰਾਮ ਲੱਗ ਜਾਵੇਗਾ।

ਪੰਜਾਬ📍 ਪੰਜਾਬ

ਆਪਣੀ ਲਾਬੀ ਮਜਬੂਤ ਕਰਨ ‘ਚ ਜੁਟੇ ਰਾਜਾ ਵੜਿੰਗ, ਸਮਰਥਕ ਆਗੂਆਂ ਨਾਲ ਗੁਪਤ ਮੀਟਿੰਗ ਦੀ ਤਿਆਰੀ

ਰਾਜਾ ਵੜਿੰਗ ਲਗਭਗ ਸਾਢੇ ਚਾਰ ਸਾਲ ਪੰਜਾਬ ਕਾਂਗਰਸ ਦੀ ਅਗਵਾਈ ਕਰ ਚੁੱਕੇ ਹਨ। ਇਸ ਦੌਰਾਨ ਸੰਗਠਨ ਦੇ ਵੱਖ-ਵੱਖ ਪੱਧਰਾਂ 'ਤੇ ਉਨ੍ਹਾਂ ਨਾਲ ਜੁੜੇ ਆਗੂਆਂ ਤੇ ਵਰਕਰਾਂ ਦਾ ਇੱਕ ਨੈੱਟਵਰਕ ਬਣਿਆ।
ਆਪਣੀ ਲਾਬੀ ਮਜਬੂਤ ਕਰਨ ‘ਚ ਜੁਟੇ ਰਾਜਾ ਵੜਿੰਗ, ਸਮਰਥਕ ਆਗੂਆਂ ਨਾਲ ਗੁਪਤ ਮੀਟਿੰਗ ਦੀ ਤਿਆਰੀ

ਰਾਜਾ ਵੜਿੰਗ ਲਗਭਗ ਸਾਢੇ ਚਾਰ ਸਾਲ ਪੰਜਾਬ ਕਾਂਗਰਸ ਦੀ ਅਗਵਾਈ ਕਰ ਚੁੱਕੇ ਹਨ। ਇਸ ਦੌਰਾਨ ਸੰਗਠਨ ਦੇ ਵੱਖ-ਵੱਖ ਪੱਧਰਾਂ 'ਤੇ ਉਨ੍ਹਾਂ ਨਾਲ ਜੁੜੇ ਆਗੂਆਂ ਤੇ ਵਰਕਰਾਂ ਦਾ ਇੱਕ ਨੈੱਟਵਰਕ ਬਣਿਆ। ਹੁਣ ਪ੍ਰਧਾਨਗੀ ਤੋਂ ਹਟਣ ਮਗਰੋਂ ਉਨ੍ਹਾਂ ਵੱਲੋਂ ਇਸ ਸਿਆਸੀ ਸੰਪਰਕ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਰਿਪੋਰਟਾਂ ਹਨ।

ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹੋਏ ਆਪਣੀ ਸਿਆਸੀ ਭੂਮਿਕਾ ਜਾਰੀ ਰੱਖਣਗੇ ਤੇ ਪਾਰਟੀ ਨਾਲ ਜੁੜੇ ਮਾਮਲਿਆਂ ‘ਚ ਆਪਣੀ ਸਰਗਰਮੀ ਬਣਾਈ ਰੱਖਣਗੇ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।

ਇਸ ਦੌਰਾਨ ਮੀਡੀਆ ਰਿਪੋਰਟਾਂ ‘ਚ ਵੜਿੰਗ ਦੀ ਅਗਲੀ ਸਿਆਸੀ ਰਣਨੀਤੀ ਨੂੰ ਲੈ ਕੇ ਕਈ ਦਾਅਵੇ ਸਾਹਮਣੇ ਆ ਰਹੇ ਹਨ। ਰਿਪੋਰਟਾਂ ਮੁਤਾਬਕ ਉਹ ਚੰਡੀਗੜ੍ਹ ‘ਚ ਵੱਖਰਾ ਦਫ਼ਤਰ ਖੋਲ੍ਹ ਕੇ ਆਪਣੇ ਸਮਰਥਕ ਆਗੂਆਂ ਤੇ ਵਰਕਰਾਂ ਨਾਲ ਸੰਪਰਕ ‘ਚ ਰਹਿਣ ਦੀ ਤਿਆਰੀ ਕਰ ਰਹੇ ਹਨ। ਇਹ ਦਫ਼ਤਰ ਕਾਂਗਰਸ ਭਵਨ ਤੋਂ ਵੱਖਰਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ॥ ਸਤਿਗੁਰਿ ਤੁਮਰੇ ਕਾਜ ਸਵਾਰੇ॥1॥ ਰਹਾਉ॥

ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਉਹਨਾਂ ਨੇ ਮੇਰੇ ਹਿੱਸੇ ਜੋ ਵੀ ਕਾਜ ਪਾਇਆ ਉਹਨੂੰ ਮੈਂ ਹਮੇਸ਼ਾ ਤਨਦੇਹੀ ਨਾਲ ਪੂਰਾ ਕੀਤਾ। ਪੰਜਾਬ ਲਈ ਸਦਾ ਸੋਚਿਆ ਹੈ ਤੇ ਹਮੇਸ਼ਾ ਪੰਜਾਬ ਹੀ ਮੇਰੀ ਪਹਿਲੀ ਤਰਜੀਹ ਰਹੇਗਾ, ਅੱਗੇ ਵੀ ਜੋ ਵੀ ਕੰਮ, ਜ਼ਿੰਮੇਵਾਰੀ ਮੇਰੇ ਹਿੱਸੇ ਆਏਗੀ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ। ਅੱਜ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਗੁ. ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਇੱਕ ਅਹਿਮ ਮੁੱਦਾ ਰਹੇਗੀ। ਇਸੇ ਕਰਕੇ ਵੜਿੰਗ ਨਾਲ ਜੁੜੇ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਵੀ ਸਿਆਸੀ ਚਰਚਾ ਤੇਜ਼ ਹੈ। ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਵੜਿੰਗ ਆਪਣੇ ਸਮਰਥਕਾਂ ਨੂੰ ਚੋਣ ਮੈਦਾਨ ‘ ਸਰਗਰਮ ਰਹਿਣ ਲਈ ਕਹਿ ਰਹੇ ਹਨ ਤੇ ਉਨ੍ਹਾਂ ਦੀਆਂ ਟਿਕਟਾਂ ਲਈ ਹਾਈਕਮਾਨ ਪੱਧਰ ‘ਤੇ ਆਪਣੀ ਗੱਲ ਰੱਖ ਸਕਦੇ ਹਨ।

ਪ੍ਰਧਾਨਗੀ ਤੋਂ ਹਟਣ ਤੋਂ ਬਾਅਦ ਵੜਿੰਗ ਦੀ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਵੀ ਸਿਆਸੀ ਚਰਚਾ ‘ਚ ਰਹੀ। ਬਘੇਲ ਤੇ ਵੜਿੰਗ ਵਿਚਕਾਰ ਸਿਆਸੀ ਤਾਲਮੇਲ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ। ਬਾਅਦ ‘ਚ ਵੜਿੰਗ ਵੱਲੋਂ ਬਘੇਲ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੇ ਜਾਣ ਨੂੰ ਵੀ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਸੰਦਰਭ ‘ਚ ਦੇਖਿਆ ਗਿਆ।

ਪਰਗਟ ਸਿੰਘ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਦੀ ਅਗਵਾਈ ਤਾਂ ਬਦਲ ਗਈ ਹੈ, ਪਰ ਰਾਜਾ ਵੜਿੰਗ ਦੀ ਅਗਲੀ ਸਿਆਸੀ ਭੂਮਿਕਾ ਅਜੇ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਆਉਣ ਵਾਲੇ ਸਮੇਂ ‘ਚ ਉਨ੍ਹਾਂ ਦੀ ਆਪਣੇ ਸਮਰਥਕਾਂ ਨਾਲ ਸਰਗਰਮੀ ਤੇ 2027 ਦੀ ਟਿਕਟ ਵੰਡ ਨੂੰ ਲੈ ਕੇ ਉਨ੍ਹਾਂ ਦਾ ਰੁਖ਼ ਪੰਜਾਬ ਕਾਂਗਰਸ ਦੇ ਅੰਦਰੂਨੀ ਸਮੀਕਰਨਾਂ ਲਈ ਮਹੱਤਵਪੂਰਨ ਹੋ ਸਕਦਾ ਹੈ।

ਪੰਜਾਬ📍 ਪੰਜਾਬ

ਕਾਂਗੋ ਨਦੀ ਵਿੱਚ ਕਿਸ਼ਤੀਆਂ ਦੀ ਟੱਕਰ ਦੌਰਾਨ ਘੱਟੋ-ਘੱਟ 30 ਲੋਕਾਂ ਦੀ ਮੌਤ; ਦਰਜਨਾਂ ਲਾਪਤਾ

ਸਥਾਨਕ ਕਾਂਗੋ ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਹਫਤੇ ਦੇ ਅਖੀਰ (ਵੀਕਐਂਡ) ਦੌਰਾਨ ਕਾਂਗੋ ਨਦੀ ਵਿੱਚ ਦੋ ਕਿਸ਼ਤੀਆਂ ਦੀ ਟੱਕਰ ਹੋ ਗਈ, ਜਿਸ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲਾਪਤਾ ਹੋ ਗਏ।
ਕਾਂਗੋ ਨਦੀ ਵਿੱਚ ਕਿਸ਼ਤੀਆਂ ਦੀ ਟੱਕਰ ਦੌਰਾਨ ਘੱਟੋ-ਘੱਟ 30 ਲੋਕਾਂ ਦੀ ਮੌਤ; ਦਰਜਨਾਂ ਲਾਪਤਾ

ਸਥਾਨਕ ਕਾਂਗੋ ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਹਫਤੇ ਦੇ ਅਖੀਰ (ਵੀਕਐਂਡ) ਦੌਰਾਨ ਕਾਂਗੋ ਨਦੀ ਵਿੱਚ ਦੋ ਕਿਸ਼ਤੀਆਂ ਦੀ ਟੱਕਰ ਹੋ ਗਈ, ਜਿਸ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲਾਪਤਾ ਹੋ ਗਏ।

ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਮਪੁਟੂ ਅਨੁਸਾਰ, ਐਤਵਾਰ ਨੂੰ ਇਕਵਾਟੇਉਰ ਸੂਬੇ ਵਿੱਚ ਨਗੋਮਬੇ-ਲੁਕੋਲੇਲਾ ਖੇਤਰ ਦੇ ਨੇੜੇ ਮੋਟਰ ਵਾਲੀਆਂ ਲੱਕੜ ਦੀਆਂ ਕਿਸ਼ਤੀਆਂ ਇੱਕ ਦੂਜੇ ਨਾਲ ਟਕਰਾ ਗਈਆਂ। ਹਾਦਸੇ ਦਾ ਕਾਰਨ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਹੈ।

ਮੰਤਰੀ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ 30 ਲੋਕਾਂ ਨੂੰ ਪਹਿਲਾਂ ਹੀ ਦਫ਼ਨਾਇਆ ਜਾ ਚੁੱਕਾ ਹੈ। ਮਪੁਟੂ ਨੇ ਕਿਹਾ ਕਿ ਇੱਕ ਕਿਸ਼ਤੀ ਉੱਤਰ-ਪੱਛਮ ਵਿੱਚ ਸਥਿਤ ਉਬਾਂਗੀ ਤੋਂ ਰਾਜਧਾਨੀ ਕਿੰਸ਼ਾਸਾ ਜਾ ਰਹੀ ਸੀ ਅਤੇ ਦੂਜੀ ਕਿੰਸ਼ਾਸਾ ਤੋਂ ਲੁਕੋਲੇਲਾ ਜਾ ਰਹੀ ਸੀ, ਜੋ ਕਿ ਉਸ ਥਾਂ ਦੇ ਨੇੜੇ ਹੈ ਜਿੱਥੇ ਇਹ ਟੱਕਰ ਹੋਈ।

ਉਨ੍ਹਾਂ ਕਿਹਾ ਕਿ ਲਾਪਤਾ ਹੋਏ ਲੋਕਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹਨ।

ਪੰਜਾਬ📍 ਪੰਜਾਬ

ਹਰ ਮਾਂ-ਭੈਣ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਬ੍ਰਾਂਡ ਅੰਬੈਸਡਰ- ਸੀਐਮ ਭਗਵੰਤ ਮਾਨ

'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਲਾਭਪਾਤਰੀ ਗੁਰਮੇਲ ਕੌਰ, ਉਰਫ਼ ਮੇਲੋ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।

'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਲਾਭਪਾਤਰੀ ਗੁਰਮੇਲ ਕੌਰ, ਉਰਫ਼ ਮੇਲੋ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੂੰ ਦੇਖ ਕੇ ਉਸ ਨੇ ਉਨ੍ਹਾਂ ਨੂੰ ਗਲਵੱਕੜੀ ਪਾਈ ਅਤੇ ਅਸੀਸ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਆਰ ਅਤੇ ਸਤਿਕਾਰ ਵਜੋਂ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਹਰ ਮਾਂ ਅਤੇ ਭੈਣ ਨੂੰ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ ਦੱਸਦਿਆਂ ਇਸ ਪਹਿਲਕਦਮੀ ਨੂੰ ਆਪਣੀ ਕਿਸਮ ਦੀ ਪਹਿਲੀ ਸਮਾਜਿਕ ਕ੍ਰਾਂਤੀ ਕਰਾਰ ਦਿੱਤਾ, ਜੋ ਔਰਤਾਂ ਦੇ ਸਨਮਾਨ ਅਤੇ ਵਿੱਤੀ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 75 ਲੱਖ ਤੋਂ ਵੱਧ ਔਰਤਾਂ ਦੇ ਪਹਿਲਾਂ ਹੀ ਰਜਿਸਟਰਡ ਹੋਣ ਅਤੇ ਸਨਮਾਨ ਰਾਸ਼ੀ ਵਜੋਂ 3,824.87 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣ ਨਾਲ ਇਹ ਯੋਜਨਾ ਪੂਰੇ ਪੰਜਾਬ ਵਿੱਚ ਔਰਤਾਂ ਦੇ ਸਨਮਾਨ ਅਤੇ ਵਿੱਤੀ ਸ਼ਕਤੀਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੀ ਹੈ।

ਇਹ ਮੌਕਾ ਉਸ ਸਮੇਂ ਭਾਵੁਕ ਹੋ ਗਿਆ, ਜਦੋਂ ਇਸ ਯੋਜਨਾ ਦੀ ਲਾਭਪਾਤਰੀ ਗੁਰਮੇਲ ਕੌਰ ਉਰਫ਼ ਮੇਲੋ ਮੁੱਖ ਮੰਤਰੀ ਨਿਵਾਸ ਪਹੁੰਚੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੀ। ਮੁੱਖ ਮੰਤਰੀ ਨੂੰ ਦੇਖਦਿਆਂ ਹੀ ਉਨ੍ਹਾਂ ਨੇ ਉਨ੍ਹਾਂ ਨੂੰ ਗਲੇ ਲਾ ਲਿਆ ਅਤੇ ਆਸ਼ੀਰਵਾਦ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਆਰ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀਬੀ ਗੁਰਮੇਲ ਕੌਰ ਨੂੰ ਮਿਲ ਕੇ ਉਨ੍ਹਾਂ ਦੀ ਆਤਮਾ ਨੂੰ ਸਕੂਨ ਮਿਲਿਆ ਹੈ ਅਤੇ ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਬੀਬੀ ਗੁਰਮੇਲ ਕੌਰ ਦੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਬਣਾਈ ਰੱਖਣ।

ਇਸ ਭਾਵੁਕ ਵੀਡੀਓ ਨੂੰ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, 'ਪੂਜਨੀਕ ਮਾਤਾ ਜੀ, ਅੱਜ ਤੁਹਾਨੂੰ ਮਿਲ ਕੇ ਮੇਰੀ ਆਤਮਾ ਨੂੰ ਸੱਚਾ ਸਕੂਨ ਮਿਲਿਆ ਹੈ। ਵਾਹਿਗੁਰੂ ਤੁਹਾਡੇ ਚਿਹਰੇ 'ਤੇ ਇਹ ਮੁਸਕਾਨ ਹਮੇਸ਼ਾ ਬਣਾਈ ਰੱਖਣ। ਤੁਹਾਡਾ ਪੁੱਤਰ ਹਮੇਸ਼ਾ ਪੰਜਾਬ ਦੀ ਸੇਵਾ ਵਿੱਚ ਡਟਿਆ ਰਹੇਗਾ। ਪੰਜਾਬ ਦੀਆਂ ਉਨ੍ਹਾਂ ਸਾਰੀਆਂ ਮਾਵਾਂ ਅਤੇ ਭੈਣਾਂ ਦਾ ਤਿਲੋਂ-ਦਿਲੋਂ ਧੰਨਵਾਦ, ਜਿਨ੍ਹਾਂ ਨੇ ਸਤਿਕਾਰ ਯੋਜਨਾ ਨੂੰ ਸਫ਼ਲ ਬਣਾਇਆ।'

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, 'ਪੰਜਾਬ ਦੀ ਹਰ ਮਾਂ ਅਤੇ ਭੈਣ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ ਹੈ। ਇਹ ਯੋਜਨਾ ਇੱਕ ਸਮਾਜਿਕ ਕ੍ਰਾਂਤੀ ਹੈ, ਜੋ ਸਾਡੀਆਂ ਮਾਵਾਂ ਅਤੇ ਧੀਆਂ ਦਾ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਵਧਾਏਗੀ।'

ਮੁੱਖ ਮੰਤਰੀ ਨੇ ਪਿੰਡ ਆਦਮਪੁਰਾ ਦੀ ਬੀਬੀ ਗੁਰਮੇਲ ਕੌਰ (ਮੇਲੋ) ਦਾ ਸਨਮਾਨ ਕੀਤਾ, ਜੋ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿੱਚ ਰਹੀ ਸੀ।

ਉਨ੍ਹਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀਬੀ ਗੁਰਮੇਲ ਕੌਰ ਨੂੰ ਮਿਲ ਕੇ ਉਨ੍ਹਾਂ ਦੀ ਆਤਮਾ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ, 'ਆਪ ਨੂੰ ਮਿਲ ਕੇ ਮੇਰੀ ਆਤਮਾ ਨੂੰ ਸਕੂਨ ਮਿਲਿਆ ਹੈ। ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਤੁਹਾਡੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਬਣਾਈ ਰੱਖਣ। ਤੁਹਾਡਾ ਪੁੱਤਰ ਪੰਜਾਬ ਦੀ ਸੇਵਾ ਲਈ ਵਚਨਬੱਧ ਹੈ ਅਤੇ ਉਹ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ।'

ਇਸ ਯੋਜਨਾ ਨੂੰ ਵੱਡੀ ਸਫ਼ਲਤਾ ਬਣਾਉਣ ਲਈ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦਾ ਤਿਲੋਂ-ਦਿਲੋਂ ਧੰਨਵਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, 'ਮੈਂ ਪੰਜਾਬ ਦੀਆਂ ਉਨ੍ਹਾਂ ਸਾਰੀਆਂ ਮਾਵਾਂ ਅਤੇ ਭੈਣਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਬਹੁਤ ਵੱਡੀ ਸਫ਼ਲਤਾ ਦਵਾਈ ਹੈ। ਹੁਣ ਤੱਕ ਸਨਮਾਨ ਰਾਸ਼ੀ ਵਜੋਂ 3,824.87 ਕਰੋੜ ਰੁਪਏ ਸਿੱਧੇ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹਨ। ਇਹ ਔਰਤਾਂ ਦੀ ਵਿੱਤੀ ਆਜ਼ਾਦੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪੰਜਾਬ ਦੀਆਂ ਲਗਭਗ 97 ਪ੍ਰਤੀਸ਼ਤ ਔਰਤਾਂ ਇਸ ਯੋਜਨਾ ਦਾ ਲאਭ ਲੈਣ ਲਈ ਪਾਤਰ ਹਨ। ਸਾਡਾ ਟੀਚਾ ਇੱਕ ਕਰੋੜ ਔਰਤਾਂ ਤੱਕ ਸਨਮਾਨ ਰਾਸ਼ੀ ਦਾ ਲਾਭ ਪਹੁੰਚਾਉਣਾ ਹੈ।'

ਉਨ੍ਹਾਂ ਕਿਹਾ, 'ਦੇਸ਼ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ, ਜਿਸ ਤਹਿਤ ਸਾਰੇ ਪਾਤਰ ਲਾਭਪਾਤਰੀ ਔਰਤਾਂ ਨੂੰ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ। ਔਰਤਾਂ ਦੇ ਸਨਮਾਨ ਨੂੰ ਕੇਂਦਰ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕੀਤੀ ਹੈ।'

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, 'ਹੁਣ ਤੱਕ 75 ਲੱਖ ਤੋਂ ਵੱਧ ਔਰਤਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਨਿਰਧਾਰਤ ਵਿੱਤੀ ਸਹਾਇਤਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਮੈਂ ਬਾਕੀ ਸਾਰੀਆਂ ਪਾਤਰ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਇਸ ਯੋਜਨਾ ਦਾ ਲਾਭ ਉਠਾਉਣ। 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹੁਣ 1,000 ਰੁਪਏ ਅਤੇ ਐਸ.ਸੀ. ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਦੇ ਸਬੰਧ ਵਿੱਚ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਸੁਨੇਹਾ ਪ੍ਰਾਪਤ ਹੋ ਰਹੇ ਹਨ।'

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, 'ਪੰਜਾਬ ਦੀਆਂ ਲਗਭਗ 97 ਪ੍ਰਤੀਸ਼ਤ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ ਅਤੇ ਰਾਜ ਸਰਕਾਰ ਨੇ ਇਸ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਹਨ। ਇਹ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾ ਰਹੀ ਹੈ।'

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, 'ਇਹ ਵਿੱਤੀ ਸਹਾਇਤਾ ਸ਼ਾਇਦ ਔਰਤਾਂ ਨੂੰ ਅਮੀਰ ਨਾ ਬਣਾਵੇ, ਪਰ ਇਹ ਉਨ੍ਹਾਂ ਨੂੰ ਆਤਮ-ਸਨਮਾਨ ਜ਼ਰੂਰ ਦੇਵੇਗੀ। ਔਰਤਾਂ ਸਨਮਾਨ ਦੀ ਹੱਕਦਾਰ ਹਨ, ਕਿਉਂਕਿ ਉਹ ਖੁਦ ਜੀਵਨ ਦਾ ਸਰੋਤ ਹਨ। ਸਾਡੀਆਂ ਮਾਵਾਂ ਅਤੇ ਭੈਣਾਂ ਦਾ ਆਸ਼ੀਰਵਾਦ ਸਾਨੂੰ ਦੁਨੀਆ ਦੀ ਹਰ ਚੁਣੌਤੀ ਨੂੰ ਪਾਰ ਕਰਨ ਵਿੱਚ ਮਦਦ ਕਰ ਸਕਦਾ ਹੈ।'

ਉਨ੍ਹਾਂ ਕਿਹਾ, 'ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਅਤੇ ਆਰਥਿਕ ਫੈਸਲੇ ਲੈਣ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਉਨ੍ਹਾਂ ਦੀ ਵਿੱਤੀ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਔਰਤਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।'

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਕੋਈ ਵੀ ਪਾਤਰ ਲਾਭਪਾਤਰੀ ਔਰਤ ਇਸ ਯੋਜਨਾ ਦੇ ਲਾਭ ਤੋਂ ਵਾਂਝੀ ਨਹੀਂ ਰਹੇਗੀ। ਉਨ੍ਹਾਂ ਕਿਹਾ, 'ਜਦੋਂ ਤੱਕ ਮੈਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹਾਂ, ਕੋਈ ਵੀ ਪਾਤਰ ਲਾਭਪਾਤਰੀ ਔਰਤ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦੇ ਲਾਭ ਤੋਂ ਵਾਂਝੀ ਨਹੀਂ ਰਹੇਗੀ।'

ਪੰਜਾਬ📍 ਪੰਜਾਬ

ਸੁਪਰੀਮ ਕੋਰਟ ਵਲੋਂ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕਰਨ ਲਈ ਕੋਈ ਵੀ ਅੰਤਰਿਮ ਹੁਕਮ ਪਾਸ ਕਰਨ ਤੋਂ ਇਨਕਾਰ

5 ਅਕਤੂਬਰ - ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕਰਨ ਲਈ ਕੋਈ ਵੀ ਅੰਤਰਿਮ ਹੁਕਮ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਦੋ ਹੋਰ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ, ਭਾਰਤੀ ਚੋਣ ਕਮਿਸ਼ਨ ਵਿਚ ਇੱਕਪਾਸੜ ਫੈਸਲੇ ਲਏ ਸਨ।

5 ਅਕਤੂਬਰ - ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕਰਨ ਲਈ ਕੋਈ ਵੀ ਅੰਤਰਿਮ ਹੁਕਮ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਦੋ ਹੋਰ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ, ਭਾਰਤੀ ਚੋਣ ਕਮਿਸ਼ਨ ਵਿਚ ਇੱਕਪਾਸੜ ਫੈਸਲੇ ਲਏ ਸਨ।

ਸੀਜੇਆਈ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਭਾਰਤ ਚੋਣ ਕਮਿਸ਼ਨ ਨੂੰ ਪਟੀਸ਼ਨ ਵਿਚ ਲਗਾਏ ਗਏ ਦੋਸ਼ਾਂ 'ਤੇ ਉਨ੍ਹਾਂ ਤੋਂ ਜਵਾਬ ਮੰਗਣ ਲਈ ਨੋਟਿਸ ਜਾਰੀ ਕੀਤਾ।

ਅਦਾਲਤ ਨੇ ਸੰਕੇਤ ਦਿੱਤਾ ਕਿ ਜੇਕਰ, ਚੋਣ ਕਮਿਸ਼ਨ ਦੇ ਜਵਾਬ 'ਤੇ ਵਿਚਾਰ ਕਰਨ ਤੋਂ ਬਾਅਦ, ਇਹ ਪਾਇਆ ਜਾਂਦਾ ਹੈ ਕਿ ਚੋਣ ਕਮਿਸ਼ਨ ਦੁਆਰਾ ਕੁਝ ਫ਼ੈਸਲੇ ਲੋੜੀਂਦੀ ਸਰਬਸੰਮਤੀ ਤੋਂ ਬਿਨਾਂ ਲਏ ਗਏ ਸਨ, ਤਾਂ ਉਹ ਉਨ੍ਹਾਂ ਫ਼ੈਸਲਿਆਂ 'ਤੇ ਮੁੜ ਵਿਚਾਰ ਕਰ ਸਕਦੀ ਹੈ ਜਾਂ ਵਾਪਸ ਲੈ ਸਕਦੀ ਹੈ।

"ਨੋਟਿਸ ਤੋਂ ਬਾਅਦ, ਜੇਕਰ ਉਹ ਆਉਂਦੇ ਹਨ ਅਤੇ ਦਿਖਾਉਂਦੇ ਹਨ ਕਿ ਚੋਣ ਕਮਿਸ਼ਨ ਦੇ ਫ਼ੈਸਲੇ ਸਰਬਸੰਮਤੀ ਤੋਂ ਬਿਨਾਂ ਲਏ ਗਏ ਸਨ, ਤਾਂ ਅਸੀਂ ਉਨ੍ਹਾਂ ਫ਼ੈਸਲਿਆਂ ਨੂੰ ਵਾਪਸ ਲੈ ਲਵਾਂਗੇ" ਇਸ ਵਿਚ ਕਿਹਾ ਗਿਆ ਹੈ।

ਮਨੋਰੰਜਨ📍 ਪੰਜਾਬ

ਕਪਿਲ ਸ਼ਰਮਾ ਦੇ ਸ਼ੋਅ ‘ਚ ਸਿੱਧੂ ਨੇ ਸੁਣਾਇਆ ਬਚਪਨ ਦਾ ਕਿੱਸਾ, ਕਿਹਾ- ਜਲੇਬੀ ਲਈ ਪੈਸੇ ਘੱਟ ਪੈਂਦੇ ਤਾਂ ਸ਼ਮਸ਼ਾਨ ਘਾਟ ਤੋਂ ਚੁੱਕਦਾ ਸੀ ਸਿੱਕੇ

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੇ ਬਚਪਨ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ। ਉਨ੍ਹਾਂ ਦੱਸਿਆ ਕਿ ਇਹ ਗੱਲ ਕਰੀਬ 1973-74 ਦੀ ਹੈ, ਜਦੋਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਦੁੱਧ-ਜਲੇਬੀ ਖਾਣ ਲਈ 25 ਪੈਸੇ ਯਾਨੀ ਚਵੰਨੀ ਦਿੰਦੇ ਸਨ।
ਕਪਿਲ ਸ਼ਰਮਾ ਦੇ ਸ਼ੋਅ ‘ਚ ਸਿੱਧੂ ਨੇ ਸੁਣਾਇਆ ਬਚਪਨ ਦਾ ਕਿੱਸਾ, ਕਿਹਾ- ਜਲੇਬੀ ਲਈ ਪੈਸੇ ਘੱਟ ਪੈਂਦੇ ਤਾਂ ਸ਼ਮਸ਼ਾਨ ਘਾਟ ਤੋਂ ਚੁੱਕਦਾ ਸੀ ਸਿੱਕੇ

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੇ ਬਚਪਨ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ। ਉਨ੍ਹਾਂ ਦੱਸਿਆ ਕਿ ਇਹ ਗੱਲ ਕਰੀਬ 1973-74 ਦੀ ਹੈ, ਜਦੋਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਦੁੱਧ-ਜਲੇਬੀ ਖਾਣ ਲਈ 25 ਪੈਸੇ ਯਾਨੀ ਚਵੰਨੀ ਦਿੰਦੇ ਸਨ।

ਸਿੱਧੂ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਪੰਡਿਤ ਨੂੰ ਇਸ ਦੀ ਜਾਣਕਾਰੀ ਹੋ ਗਈ ਅਤੇ ਉਨ੍ਹਾਂ ਨੇ ਸਾਨੂੰ ਸਿੱਕੇ ਚੁੱਕਣ ਤੋਂ ਰੋਕ ਦਿੱਤਾ। ਬਾਅਦ ਵਿੱਚ ਪੰਡਿਤ ਖੁਦ ਹੀ ਉੱਥੇ ਪਏ ਸਿੱਕੇ ਇਕੱਠੇ ਕਰਨ ਲੱਗ ਪਏ।

5 ਅਕਤੂਬਰ ਨੂੰ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪੋਤੀ ਆਰਿਆ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਵੀਡੀਓ ਵਿੱਚ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਪਹਿਲੀ ਵਾਰ ਆਪਣੀ ਪੋਤੀ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਸਿੱਧੂ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਨਜ਼ਰ ਆਏ।

ਵੀਡੀਓ ਵਿੱਚ ਨਵਜੋਤ ਕੌਰ ਨੰਨ੍ਹੀ ਆਰਿਆ ਨੂੰ ਅੱਖਾਂ ਖੋਲ੍ਹਣ ਲਈ ਕਹਿੰਦੀ ਹੈ। ਇਸ ‘ਤੇ ਨਵਜੋਤ ਸਿੰਘ ਸਿੱਧੂ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦੇ ਹਨ, ਇਹ ਕੋਈ ਨਵਜੋਤ ਸਿੱਧੂ ਥੋੜ੍ਹੀ ਹੈ, ਜੋ ਤੁਹਾਡੀ ਗੱਲ ਮੰਨੇਗਾ। ਉਨ੍ਹਾਂ ਦੇ ਇਸ ਅੰਦਾਜ਼ ਨਾਲ ਮਾਹੌਲ ਖੁਸ਼ਨੁਮਾ ਹੋ ਜਾਂਦਾ ਹੈ।

ਸਿੱਧੂ ਦੇ ਪੁੱਤਰ ਕਰਨ ਸਿੱਧੂ ਅਤੇ ਨੂੰਹ ਇਨਾਇਤ ਰੰਧਾਵਾ 1 ਅਕਤੂਬਰ ਨੂੰ ਧੀ ਆਰਿਆ ਦੇ ਮਾਤਾ-ਪਿਤਾ ਬਣੇ ਸਨ। ਪੋਤੀ ਦੇ ਜਨਮ ਤੋਂ ਬਾਅਦ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਸੀ। ਇਸ ਤੋਂ ਪਹਿਲਾਂ ਵੀ ਸਿੱਧੂ ਨੇ ਆਪਣੀ ਪੋਤੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ।

ਇਸ ਵੀਡੀਓ ਵਿੱਚ ਉਹ ਆਰਿਆ ਦੇ ਪੈਰਾਂ ਨੂੰ ਚੁੰਮਦੇ ਨਜ਼ਰ ਆਏ ਸਨ। ਉਨ੍ਹਾਂ ਨੇ ਇਸ ਪਲ ਨੂੰ ਮਾਤਾ ਪਾਰਵਤੀ ਦਾ ਆਸ਼ੀਰਵਾਦ ਦੱਸਿਆ ਸੀ।

20 ਅਕਤੂਬਰ 1963 ਨੂੰ ਪਟਿਆਲਾ, ਪੰਜਾਬ ਵਿੱਚ ਜਨਮੇ ਨਵਜੋਤ ਸਿੰਘ ਸਿੱਧੂ ਦਾ ਬਚਪਨ ਕ੍ਰਿਕਟ ਦੇ ਜਨੂਨ ਵਿੱਚ ਬੀਤਿਆ। ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਖੁਦ ਇੱਕ ਮਸ਼ਹੂਰ ਕ੍ਰਿਕਟਰ ਸਨ, ਜਿਨ੍ਹਾਂ ਤੋਂ ਸਿੱਧੂ ਨੇ ਕ੍ਰਿਕਟ ਦਾ ਪਹਿਲਾ ਪਾਠ ਸਿੱਖਿਆ।

ਸਿੱਧੂ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦਾ ਮਨ ਹਮੇਸ਼ਾ ਕ੍ਰਿਕਟ ਦੇ ਮੈਦਾਨ ਵਿੱਚ ਰਮਿਆ ਰਹਿੰਦਾ ਸੀ। ਕਾਲਜ ਪਹੁੰਚਣ ਤੱਕ ਸਿੱਧੂ ਦੀ ਪਛਾਣ ਇੱਕ ਹੋਣਹਾਰ ਬੱਲੇਬਾਜ਼ ਵਜੋਂ ਬਣ ਚੁੱਕੀ ਸੀ। ਅੱਗੇ ਚੱਲ ਕੇ ਉਨ੍ਹਾਂ ਨੇ ਭਾਰਤੀ ਟੀਮ ਵਿੱਚ ਜਗ੍ਹਾ ਬਣਾਈ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।

ਸਿੱਧੂ ਦੀ ਲਵ ਸਟੋਰੀ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ। ਕਾਲਜ ਦੇ ਦਿਨਾਂ ਵਿੱਚ ਉਹ ਨਵਜੋਤ ਕੌਰ ਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰਨ ਲੱਗ ਪਏ ਸਨ। ਉਹ ਘੰਟਿਆਂ ਕਾਲਜ ਦੇ ਬਾਹਰ ਧੁੱਪ ਵਿੱਚ ਸਿਰਫ਼ ਉਨ੍ਹਾਂ ਨੂੰ ਦੇਖਣ ਲਈ ਖੜ੍ਹੇ ਰਹਿੰਦੇ ਸਨ। ਉਸ ਸਮੇਂ ਨਵਜੋਤ ਕੌਰ ਦੀ ਪੜ੍ਹਾਈ ਕਰ ਰਹੀ ਸੀ।

ਦੋਵਾਂ ਵਿਚਾਲੇ ਹੌਲੀ-ਹੌਲੀ ਦੋਸਤੀ ਹੋਈ ਅਤੇ ਸਮੇਂ ਦੇ ਨਾਲ ਇਹ ਰਿਸ਼ਤਾ ਹੋਰ ਗਹਿਰਾ ਹੁੰਦਾ ਗਿਆ। ਲੰਬੇ ਇੰਤਜ਼ਾਰ ਅਤੇ ਸਮਰਪਣ ਤੋਂ ਬਾਅਦ ਸਿੱਧੂ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ। ਵਿਆਹ ਤੋਂ ਪਹਿਲਾਂ ਸਿੱਧੂ ਨੇ ਨਵਜੋਤ ਕੌਰ ਦੀ ਜਨਮ ਕੁੰਡਲੀ ਮਿਲਵਾਈ ਅਤੇ ਜਦੋਂ 36 ਵਿੱਚੋਂ ਪੂਰੇ 36 ਗੁਣ ਮਿਲੇ ਤਾਂ ਦੋਵਾਂ ਨੇ ਵਿਆਹ ਕਰ ਲਿਆ।

ਮਨੋਰੰਜਨ📍 ਪੰਜਾਬ

ਇਨਫਲੂਐਂਸਰ ਅਰੂਪ੍ਰੀਤ ਨੂੰ ਕਥਿਤ ਜਾਨੋਂ ਮਾਰਨ ਦੀ ਧਮਕੀ, ਅਕਾਊਂਟ ਕੀਤਾ ਪ੍ਰਾਈਵੇਟ; ਪ੍ਰੋਫਾਈਲ ਤੇ ਬਦਲਿਆ ਨਾਂ, ਹੁਣ ਦਿਖ ਰਿਹਾ ਅਰਸ਼ਦੀਪ ਸਿੰਘ

ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਤੋਂ ਬਾਅਦ ਉਸ ਨੇ ਆਪਣਾ ਅਕਾਊਂਟ ਪ੍ਰਾਈਵੇਟ ਕਰ ਦਿੱਤਾ ਅਤੇ ਪ੍ਰੋਫਾਈਲ 'ਤੇ ਨਾਂ ਬਦਲ ਕੇ ਅਰਸ਼ਦੀਪ ਸਿੰਘ ਕਰ ਲਿਆ।
ਇਨਫਲੂਐਂਸਰ ਅਰੂਪ੍ਰੀਤ ਨੂੰ ਕਥਿਤ ਜਾਨੋਂ ਮਾਰਨ ਦੀ ਧਮਕੀ, ਅਕਾਊਂਟ ਕੀਤਾ ਪ੍ਰਾਈਵੇਟ; ਪ੍ਰੋਫਾਈਲ ਤੇ ਬਦਲਿਆ ਨਾਂ, ਹੁਣ ਦਿਖ ਰਿਹਾ ਅਰਸ਼ਦੀਪ ਸਿੰਘ

ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਤੋਂ ਬਾਅਦ ਉਸ ਨੇ ਆਪਣਾ ਅਕਾਊਂਟ ਪ੍ਰਾਈਵੇਟ ਕਰ ਦਿੱਤਾ ਅਤੇ ਪ੍ਰੋਫਾਈਲ 'ਤੇ ਨਾਂ ਬਦਲ ਕੇ ਅਰਸ਼ਦੀਪ ਸਿੰਘ ਕਰ ਲਿਆ। ਹਾਲਾਂਕਿ ਧਮਕੀ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ।

ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਨਾਲ ਜੁੜੇ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਕਥਿਤ ਧਮਕੀ ਮਿਲਣ ਤੋਂ ਬਾਅਦ ਅਰੂਪ੍ਰੀਤ ਨੇ ਆਪਣੀ ਪ੍ਰੋਫਾਈਲ ਵਿੱਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਨੇ ਆਪਣਾ ਅਕਾਊਂਟ ਪ੍ਰਾਈਵੇਟ ਕਰ ਦਿੱਤਾ ਹੈ ਅਤੇ ਪ੍ਰੋਫਾਈਲ ‘ਤੇ ਆਪਣਾ ਨਾਂ ਬਦਲ ਕੇ ਅਰਸ਼ਦੀਪ ਸਿੰਘ ਕਰ ਦਿੱਤਾ ਹੈ।

ਰਿਪੋਰਟਾਂ ਮੁਤਾਬਕ ਅਰੂਪ੍ਰੀਤ ਨੂੰ ਸੋਸ਼ਲ ਮੀਡੀਆ ‘ਤੇ ਧਮਕੀ ਮਿਲਣ ਦੀ ਗੱਲ ਸਾਹਮਣੇ ਆਈ ਹੈ। ਇਸ ਕਥਿਤ ਧਮਕੀ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਅਗਲਾ ਨੰਬਰ ਤੇਰਾ ਕਹਿਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਰੂਪ੍ਰੀਤ ਨੇ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਰੱਖਣ ਦੀ ਬਜਾਏ ਪ੍ਰਾਈਵੇਟ ਕਰ ਦਿੱਤਾ। ਇਸ ਦੇ ਨਾਲ ਹੀ ਪ੍ਰੋਫਾਈਲ ਦਾ ਨਾਂ ਵੀ ਬਦਲਿਆ ਗਿਆ ਹੈ। ਹੁਣ ‘ਤੇ ਉਸ ਦਾ ਨਾਂ ਅਰਸ਼ਦੀਪ ਸਿੰਘ ਦਿਖਾਈ ਦੇ ਰਿਹਾ ਹੈ।

ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਇਹ ਕਥਿਤ ਧਮਕੀ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨਾਲ ਜੁੜੇ ਕਤਲ ਮਾਮਲੇ ਤੋਂ ਬਾਅਦ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਇਸ ਕਾਰਨ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ ਅਰੂਪ੍ਰੀਤ ਨੂੰ ਧਮਕੀ ਦੇਣ ਵਾਲਾ ਵਿਅਕਤੀ ਕੌਣ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਪੋਸਟਾਂ ਅਤੇ ਸਮੱਗਰੀ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਗੈਂਗਸਟਰਾਂ ਦੇ ਨਾਂ ਦਾ ਜ਼ਿਕਰ ਹੈ। ਇਨ੍ਹਾਂ ਪੋਸਟਾਂ ਵਿੱਚ ਕਥਿਤ ਤੌਰ ‘ਤੇ ਕੁਝ ਹੋਰ ਲੋਕਾਂ ਨੂੰ ਵੀ ਚਿਤਾਵਨੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਸਮੱਗਰੀ ਦੀ ਅਸਲ ਸੱਚਾਈ ਕੀ ਹੈ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਫਿਲਹਾਲ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਰੂਪ੍ਰੀਤ ਨੂੰ ਕਥਿਤ ਧਮਕੀ ਕਿਸ ਨੇ ਦਿੱਤੀ ਅਤੇ ਕੀ ਇਸ ਧਮਕੀ ਪਿੱਛੇ ਕੋਈ ਅਪਰਾਧਿਕ ਨੈੱਟਵਰਕ ਹੈ। ਪੁਲੀਸ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਅਰੂਪ੍ਰੀਤ ਵੱਲੋਂ ਨੂੰ ਪ੍ਰਾਈਵੇਟ ਕਰਨਾ ਅਤੇ ਪ੍ਰੋਫਾਈਲ ਦਾ ਨਾਂ ਬਦਲਣਾ ਇਸ ਪੂਰੇ ਮਾਮਲੇ ਤੋਂ ਬਾਅਦ ਸਾਹਮਣੇ ਆਇਆ ਵੱਡਾ ਬਦਲਾਅ ਹੈ। ਹਾਲਾਂਕਿ ਇਸ ਬਦਲਾਅ ਦਾ ਕਾਰਨ ਸਿੱਧੇ ਤੌਰ ‘ਤੇ ਅਰੂਪ੍ਰੀਤ ਵੱਲੋਂ ਦੱਸਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਵੀ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਹੈ।

ਮਨੋਰੰਜਨ📍 ਪੰਜਾਬ

ਕੌਣ ਹੈ ਬੰਗਾਲ ਦੀ ਉਹ ਖੂਬਸੂਰਤ ਅਦਾਕਾਰਾ, ਜੋ ਭਾਜਪਾ ਦੀ ਟਿਕਟ 'ਤੇ ਜਾਵੇਗੀ ਰਾਜ ਸਭਾ?

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਣ ਦੇ ਸਾਢੇ ਦੋ ਮਹੀਨਿਆਂ ਬਾਅਦ, ਬੰਗਾਲੀ ਅਦਾਕਾਰਾ ਰੁਕਮਿਨੀ—ਜਿਸਨੂੰ ਕੋਇਲ ਮਲਿਕ ਵਜੋਂ ਵੀ ਜਾਣਿਆ ਜਾਂਦਾ ਹੈ—ਨੂੰ ਪੱਛਮੀ ਬੰਗਾਲ ਤੋਂ ਭਾਜਪਾ ਦਾ ਰਾਜ ਸਭਾ ਉਮੀਦਵਾਰ ਐਲਾਨਿਆ ਗਿਆ ਹੈ।
ਕੌਣ ਹੈ ਬੰਗਾਲ ਦੀ ਉਹ ਖੂਬਸੂਰਤ ਅਦਾਕਾਰਾ, ਜੋ ਭਾਜਪਾ ਦੀ ਟਿਕਟ 'ਤੇ ਜਾਵੇਗੀ ਰਾਜ ਸਭਾ?

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਣ ਦੇ ਸਾਢੇ ਦੋ ਮਹੀਨਿਆਂ ਬਾਅਦ, ਬੰਗਾਲੀ ਅਦਾਕਾਰਾ ਰੁਕਮਿਨੀ—ਜਿਸਨੂੰ ਕੋਇਲ ਮਲਿਕ ਵਜੋਂ ਵੀ ਜਾਣਿਆ ਜਾਂਦਾ ਹੈ—ਨੂੰ ਪੱਛਮੀ ਬੰਗਾਲ ਤੋਂ ਭਾਜਪਾ ਦਾ ਰਾਜ ਸਭਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਇੱਕ ਸਾਲ ਵਿੱਚ ਦੂਜੀ ਵਾਰ ਹੈ ਜਦੋਂ ਕੋਇਲ ਮਲਿਕ ਰਾਜ ਸਭਾ ਸੰਸਦ ਮੈਂਬਰ ਬਣਨਗੇ। ਭਾਜਪਾ ਕੋਇਲ ਮਲਿਕ—ਜੋ ਬੰਗਾਲ ਦੀ 'ਟੌਲੀ-ਕੁਈਨ' ਅਤੇ ਮਮਤਾ ਬੈਨਰਜੀ ਦੀ ਸਾਬਕਾ ਕਰੀਬੀ ਸਾਥੀ ਰਹੀ ਹੈ—ਨੂੰ ਰਾਜ ਸਭਾ ਕਿਉਂ ਭੇਜ ਰਹੀ ਹੈ?

ਫਰਵਰੀ 2026 ਵਿੱਚ, ਮਮਤਾ ਬੈਨਰਜੀ ਵੱਲੋਂ ਤ੍ਰਿਣਮੂਲ ਕਾਂਗਰਸ ਦੀ ਤਰਫੋਂ ਕੋਇਲ ਮਲਿਕ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੇ 5 ਮਾਰਚ ਨੂੰ ਆਪਣੀ ਨਾਮਜ਼ਦਗੀ ਦਾਖਲ ਕੀਤੀ। ਉਸਦੇ ਨਾਲ ਸੁਪਰੀਮ ਕੋਰਟ ਦੀ ਵਕੀਲ ਮੇਨਕਾ ਗੁਰੂਸਵਾਮੀ ਅਤੇ ਸਾਬਕਾ ਆਈਪੀਐਸ ਅਧਿਕਾਰੀ ਰਾਜੀਵ ਕੁਮਾਰ ਨੇ ਵੀ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ। ਇਸ ਤੋਂ ਬਾਅਦ, 6 ਅਪ੍ਰੈਲ 2026 ਨੂੰ, ਕੋਇਲ ਮਲਿਕ ਨੇ ਰਾਜ ਸਭਾ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਹਾਲਾਂਕਿ, ਉਸਦਾ ਸੰਸਦੀ ਕਾਰਜਕਾਲ ਬਹੁਤ ਹੀ ਛੋਟਾ ਰਿਹਾ; ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਨੇ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਖਾਸ ਗੱਲ ਇਹ ਹੈ ਕਿ ਟੀਐਮਸੀ ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਕੋਇਲ ਮਲਿਕ ਨੇ ਕਿਸੇ ਵੀ ਸੰਸਦੀ ਸੈਸ਼ਨ ਵਿੱਚ ਹਿੱਸਾ ਨਹੀਂ ਲਿਆ।

ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਹਾਰ ਤੋਂ ਬਾਅਦ, ਉਨ੍ਹਾਂ ਨੇ ਸਦਨ ਦੇ ਚੇਅਰਮੈਨ ਨੂੰ ਭੇਜੇ ਇੱਕ ਪੱਤਰ ਰਾਹੀਂ ਤੁਰੰਤ ਪ੍ਰਭਾਵ ਨਾਲ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਇੱਛਾ ਪ੍ਰਗਟਾਈ ਸੀ। ਬੰਗਾਲ ਵਿੱਚ ਬਦਲਦੇ ਸਿਆਸੀ ਹਾਲਾਤਾਂ ਨੂੰ ਉਨ੍ਹਾਂ ਦੇ ਅਸਤੀਫ਼ੇ ਪਿੱਛੇ ਇੱਕ ਮੁੱਖ ਕਾਰਨ ਮੰਨਿਆ ਗਿਆ ਸੀ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਟੀਐਮਸੀ ਦੇ ਅੰਦਰ ਸਿਆਸੀ ਉਥਲ-ਪੁਥਲ ਅਤੇ ਨੇਤਾਵਾਂ ਦੇ ਪਾਰਟੀ ਬਦਲਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ; ਇਸੇ ਦੌਰਾਨ ਉਨ੍ਹਾਂ ਨੇ ਵੀ ਖੁਦ ਨੂੰ ਪਾਰਟੀ ਤੋਂ ਦੂਰ ਕਰ ਲਿਆ ਸੀ। ਹੁਣ, ਉਨ੍ਹਾਂ ਨੂੰ ਬੰਗਾਲ ਤੋਂ ਰਾਜ ਸਭਾ ਉਮੀਦਵਾਰ ਵਜੋਂ ਨਾਮਜ਼ਦ ਕਰਕੇ, ਭਾਜਪਾ ਨੇ ਇੱਕ ਅਹਿਮ ਸਿਆਸੀ ਸੰਦੇਸ਼ ਦਿੱਤਾ ਹੈ।

ਕੋਇਲ ਮਲਿਕ ਬੰਗਾਲੀ ਸਿਨੇਮਾ ਦੀ ਇੱਕ ਪ੍ਰਮੁੱਖ ਅਦਾਕਾਰਾ ਹੈ। ਉਸਦਾ ਅਸਲੀ ਨਾਮ ਰੁਕਮਿਨੀ ਮਲਿਕ ਹੈ। ਉਸਦੀ ਗਿਣਤੀ ਟਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਵਾਂ ਵਿੱਚ ਹੁੰਦੀ ਹੈ ਅਤੇ ਉਸਨੂੰ ਅਕਸਰ 'ਟੌਲੀ-ਕੁਈਨ' ਵਜੋਂ ਜਾਣਿਆ ਜਾਂਦਾ ਹੈ। ਕੋਇਲ ਮਲਿਕ ਦਾ ਇੱਕ ਫਿਲਮੀ ਪਰਿਵਾਰ ਨਾਲ ਡੂੰਘਾ ਸਬੰਧ ਹੈ; ਉਸਦੇ ਪਿਤਾ, ਰਣਜੀਤ ਮਲਿਕ, ਬੰਗਾਲੀ ਸਿਨੇਮਾ ਦੇ ਇੱਕ ਮੰਨੇ-ਪ੍ਰਮੰਨੇ ਅਦਾਕਾਰ ਹਨ। ਰਣਜੀਤ ਮਲਿਕ ਦਾ ਬੰਗਾਲੀ ਫਿਲਮਾਂ ਵਿੱਚ ਲੰਬਾ ਕਰੀਅਰ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਇੱਕ ਵੱਡਾ ਵਰਗ ਮੌਜੂਦ ਹੈ। ਅਸਲ ਵਿੱਚ, ਕੋਇਲ ਮਲਿਕ ਨੂੰ ਅਦਾਕਾਰੀ ਦਾ ਹੁਨਰ ਵਿਰਾਸਤ ਵਿੱਚ ਮਿਲਿਆ ਅਤੇ ਉਸਨੇ ਬੰਗਾਲੀ ਫਿਲਮ ਉਦਯੋਗ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ।

ਕੋਇਲ ਮਲਿਕ ਦਾ ਸਰਗਰਮ ਰਾਜਨੀਤੀ ਵਿੱਚ ਆਉਣਾ ਵੀ ਕਾਫ਼ੀ ਹਾਲੀਆ ਘਟਨਾਕ੍ਰਮ ਹੈ; ਉਨ੍ਹਾਂ ਨੇ ਰਾਜ ਸਭਾ ਲਈ ਆਪਣੀ ਨਾਮਜ਼ਦਗੀ ਤੋਂ ਮਸਾਂ ਇੱਕ ਮਹੀਨਾ ਪਹਿਲਾਂ ਹੀ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਨੂੰ ਰਾਜ ਸਭਾ ਭੇਜ ਕੇ, ਮਮਤਾ ਬੈਨਰਜੀ ਨੇ ਫਿਲਮ, ਖੇਡਾਂ ਅਤੇ ਹੋਰ ਖੇਤਰਾਂ ਦੀਆਂ ਮਸ਼ਹੂਰ ਸ਼ਖਸੀਅਤਾਂ ਨੂੰ ਰਾਜਨੀਤੀ ਅਤੇ ਸੰਸਦ ਵਿੱਚ ਸ਼ਾਮਲ ਕਰਨ ਦੀ ਆਪਣੀ ਰਣਨੀਤੀ ਨੂੰ ਅੱਗੇ ਵਧਾਇਆ ਸੀ। ਹਾਲਾਂਕਿ, ਕੁਝ ਮਹੀਨਿਆਂ ਬਾਅਦ ਹੀ ਸਥਿਤੀ ਬਦਲ ਗਈ। ਉਹੀ ਕੋਇਲ ਮਲਿਕ, ਜਿਨ੍ਹਾਂ ਨੂੰ ਮਮਤਾ ਬੈਨਰਜੀ ਨੇ ਰਾਜ ਸਭਾ ਭੇਜਿਆ ਸੀ, ਹੁਣ ਭਾਜਪਾ ਉਮੀਦਵਾਰ ਵਜੋਂ ਉਪਰਲੇ ਸਦਨ ਵਿੱਚ ਵਾਪਸੀ ਕਰਨ ਦੀ ਤਿਆਰੀ ਕਰ ਰਹੀਆਂ ਹਨ।

ਬੰਗਾਲ ਵਿੱਚ ਭਾਜਪਾ ਅਤੇ ਟੀਐਮਸੀ ਵਿਚਕਾਰ ਲੰਬੇ ਸਮੇਂ ਤੋਂ ਸਿਆਸੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਇਸ ਪਿਛੋਕੜ ਵਿੱਚ, ਕੋਇਲ ਮਲਿਕ ਨੂੰ ਰਾਜ ਸਭਾ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਨਾ ਕਈ ਪੱਖਾਂ ਤੋਂ ਅਹਿਮ ਹੈ। ਪਹਿਲਾ, ਉਹ ਬੰਗਾਲੀ ਸਿਨੇਮਾ ਦਾ ਇੱਕ ਹਰਮਨਪਿਆਰਾ ਚਿਹਰਾ ਹਨ। ਦੂਜਾ, ਕੁਝ ਮਹੀਨੇ ਪਹਿਲਾਂ ਤੱਕ ਉਹ ਮਮਤਾ ਬੈਨਰਜੀ ਦੀ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਰਾਜ ਸਭਾ ਸੰਸਦ ਮੈਂਬਰ ਸਨ; ਇਸ ਲਈ, ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਟੀਐਮਸੀ ਲਈ ਸਿਆਸੀ ਅਤੇ ਪ੍ਰਤੀਕਾਤਮਕ—ਦੋਵਾਂ ਪੱਖਾਂ ਤੋਂ—ਇੱਕ ਝਟਕਾ ਮੰਨਿਆ ਜਾ ਸਕਦਾ ਹੈ। ਤੀਜਾ, ਭਾਜਪਾ ਬੰਗਾਲ ਵਿੱਚ ਆਪਣੀ ਸਿਆਸੀ ਪਹੁੰਚ ਨੂੰ ਸਿਰਫ਼ ਆਪਣੇ ਰਵਾਇਤੀ ਸੰਗਠਨਾਤਮਕ ਢਾਂਚੇ ਅਤੇ ਆਗੂਆਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੁੰਦੀ। ਕਿਸੇ ਹਰਮਨਪਿਆਰੀ ਫਿਲਮੀ ਸ਼ਖਸੀਅਤ ਨੂੰ ਸੰਸਦ ਵਿੱਚ ਭੇਜਣ ਨੂੰ ਇਸੇ ਰਣਨੀਤੀ ਦੇ ਹਿੱਸੇ ਵਜੋਂ ਦੇਖਿਆ ਜਾ ਸਕਦਾ ਹੈ।

ਜੇਕਰ ਕੋਇਲ ਮਲਿਕ ਦੇ ਸਿਰਫ਼ ਛੇ ਮਹੀਨਿਆਂ ਦੇ ਸਿਆਸੀ ਸਫ਼ਰ 'ਤੇ ਨਜ਼ਰ ਮਾਰੀਏ, ਤਾਂ ਜੋ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਕਾਫ਼ੀ ਦਿਲਚਸਪ ਹੈ। ਫਰਵਰੀ 2026 ਵਿੱਚ, ਮਮਤਾ ਬੈਨਰਜੀ ਨੇ ਉਸਨੂੰ ਟੀਐਮਸੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ। ਉਸਨੇ 5 ਮਾਰਚ 2026 ਨੂੰ ਰਾਜ ਸਭਾ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਅਤੇ 6 ਅਪ੍ਰੈਲ ਨੂੰ ਟੀਐਮਸੀ ਦੇ ਰਾਜ ਸਭਾ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਜੁਲਾਈ ਵਿੱਚ ਉਸਨੇ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਅਤੇ 4 ਅਕਤੂਬਰ ਨੂੰ ਭਾਜਪਾ ਨੇ ਪੱਛਮੀ ਬੰਗਾਲ ਤੋਂ ਉਸਨੂੰ ਆਪਣਾ ਰਾਜ ਸਭਾ ਉਮੀਦਵਾਰ ਐਲਾਨ ਦਿੱਤਾ। ਦੂਜੇ ਸ਼ਬਦਾਂ ਵਿੱਚ, ਇੱਕ ਸਾਲ ਦੇ ਅੰਦਰ-ਅੰਦਰ, ਕੋਇਲ ਮਲਿਕ ਦਾ ਸਿਆਸੀ ਸਫ਼ਰ ਟੀਐਮਸੀ ਦੇ ਰਾਜ ਸਭਾ ਸੰਸਦ ਮੈਂਬਰ ਤੋਂ ਭਾਜਪਾ ਦੇ ਰਾਜ ਸਭਾ ਉਮੀਦਵਾਰ ਬਣਨ ਤੱਕ ਦਾ ਰਿਹਾ।

ਖੇਡਾਂ📍 ਪੰਜਾਬ

ਮੰਜ਼ਿਲ ਤੱਕ ਪਹੁੰਚਣ ਦੀ ਔਖੀ ਦੌੜ

ਪਰ ਜਦੋਂ ਇਹ ਮਹਿਲਾ ਖਿਡਾਰਨਾਂ ਆਪਣੇ ਕੁਪੋਸ਼ਣ ਭਰੇ ਬਚਪਨ, ਹਰ ਸਮੇਂ ਮੰਡਰਾਉਂਦੇ ਜਿਨਸੀ ਸ਼ੋਸ਼ਣ ਦੇ ਡਰ ਅਤੇ ਛੋਟੇ ਪਿੰਡਾਂ-ਕਸਬਿਆਂ ਦੀ ਉਥਲ-ਪੁਥਲ ਭਰੀ ਰੋਜ਼ਾਨਾ ਜ਼ਿੰਦਗੀ ਦੇ ਮਾਹੌਲ ਖ਼ਿਲਾਫ਼ ਆਪਣੇ ਸੁਪਨਿਆਂ ਦੀ ਜੰਗ ਲੜ ਕੇ ਜਿੱਤ ਪ੍ਰਾਪਤ ਕਰਦੀਆਂ ਹਨ, ਤਾਂ ਇਨ੍ਹਾਂ ਘਿਸੇ-ਪਿੱਟੇ ਮੁਹਾਵਰਿਆਂ ਦਾ ਅਸਲ ਅਰਥ ਕੀ ਰਹਿ ਜਾਂਦਾ ਹੈ? ਜਦੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਹ ਕੁੜੀਆਂ ਆਇਚੀ-ਨਾਗੋਆ ਵਿੱਚ ਆਪਣੀ ਹੋਂਦ ਦੀ ਲੜਾਈ ਲੜਦਿਆਂ ਦੌੜ ਰਹੀਆਂ ਸਨ ਤਾਂ ਭਾਰਤ ਦੀਆਂ ਕੁਝ ਹੋਰ ਧੀਆਂ ਦਿੱਲੀ ਦੀਆਂ ਸੜਕਾਂ ’ਤੇ ਇੱਕ ਪਾਰਕ ਵਿੱਚ ਹੋਏ ਸਮੂਹਿਕ ਜਬਰ-ਜਨਾਹ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ।
ਮੰਜ਼ਿਲ ਤੱਕ ਪਹੁੰਚਣ ਦੀ ਔਖੀ ਦੌੜ

ਪਰ ਜਦੋਂ ਇਹ ਮਹਿਲਾ ਖਿਡਾਰਨਾਂ ਆਪਣੇ ਕੁਪੋਸ਼ਣ ਭਰੇ ਬਚਪਨ, ਹਰ ਸਮੇਂ ਮੰਡਰਾਉਂਦੇ ਜਿਨਸੀ ਸ਼ੋਸ਼ਣ ਦੇ ਡਰ ਅਤੇ ਛੋਟੇ ਪਿੰਡਾਂ-ਕਸਬਿਆਂ ਦੀ ਉਥਲ-ਪੁਥਲ ਭਰੀ ਰੋਜ਼ਾਨਾ ਜ਼ਿੰਦਗੀ ਦੇ ਮਾਹੌਲ ਖ਼ਿਲਾਫ਼ ਆਪਣੇ ਸੁਪਨਿਆਂ ਦੀ ਜੰਗ ਲੜ ਕੇ ਜਿੱਤ ਪ੍ਰਾਪਤ ਕਰਦੀਆਂ ਹਨ, ਤਾਂ ਇਨ੍ਹਾਂ ਘਿਸੇ-ਪਿੱਟੇ ਮੁਹਾਵਰਿਆਂ ਦਾ ਅਸਲ ਅਰਥ ਕੀ ਰਹਿ ਜਾਂਦਾ ਹੈ?

ਜਦੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਹ ਕੁੜੀਆਂ ਆਇਚੀ-ਨਾਗੋਆ ਵਿੱਚ ਆਪਣੀ ਹੋਂਦ ਦੀ ਲੜਾਈ ਲੜਦਿਆਂ ਦੌੜ ਰਹੀਆਂ ਸਨ ਤਾਂ ਭਾਰਤ ਦੀਆਂ ਕੁਝ ਹੋਰ ਧੀਆਂ ਦਿੱਲੀ ਦੀਆਂ ਸੜਕਾਂ ’ਤੇ ਇੱਕ ਪਾਰਕ ਵਿੱਚ ਹੋਏ ਸਮੂਹਿਕ ਜਬਰ-ਜਨਾਹ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਸਾਡੇ ਵਿੱਚੋਂ ਜਿਨ੍ਹਾਂ ਨੂੰ 2012 ਦੀਆਂ ਸਰਦੀਆਂ ਦਾ ‘ਨਿਰਭਿਆ’ ਕਾਂਡ ਯਾਦ ਹੈ, ਉਨ੍ਹਾਂ ਲਈ ਇਹ ਵਿਚਕਾਰਲਾ ਸਮਾਂ ਜਿਵੇਂ ਖ਼ਤਮ ਹੀ ਹੋ ਗਿਆ ਜਾਪਦਾ ਹੈ ਅਤੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਕੀ ਹਾਲਾਤ ਅਸਲ ਵਿੱਚ ਬਦਲੇ ਵੀ ਹਨ?

ਪ੍ਰਧਾਨ ਮੰਤਰੀ ਮੋਦੀ ਨਾਲ ਇਨਸਾਫ਼ ਕਰਦਿਆਂ ਇਹ ਮੰਨਣਾ ਪਵੇਗਾ ਕਿ ਉਨ੍ਹਾਂ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰਿਆਂ ਤੋਂ ਲੈ ਕੇ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਪਾਉਣ ਅਤੇ ਉੱਜਵਲਾ ਗੈਸ ਸਿਲੰਡਰਾਂ ਵਰਗੀਆਂ ਸਰਕਾਰੀ ਸਕੀਮਾਂ ਤੱਕ, ਅਜਿਹੇ ਉਪਰਾਲੇ ਕੀਤੇ ਹਨ ਜਿਨ੍ਹਾਂ ਨਾਲ ਔਰਤਾਂ ਨੂੰ ਪਹਿਲ ਮਿਲਣੀ ਯਕੀਨੀ ਬਣੇ। ਭਾਵੇਂ ਇਨ੍ਹਾਂ ਵਿੱਚੋਂ ਬਹੁਤੀਆਂ ਸਕੀਮਾਂ ਦਾ ਮਕਸਦ ਔਰਤਾਂ ਦਾ ਇੱਕ ਸਿਆਸੀ ਵੋਟ ਬੈਂਕ ਤਿਆਰ ਕਰਨਾ ਹੀ ਕਿਉਂ ਨਾ ਹੋਵੇ, ਘੱਟੋ-ਘੱਟ ਉਨ੍ਹਾਂ ਨੇ ਕੋਸ਼ਿਸ਼ ਕਰਨੀ ਤਾਂ ਨਹੀਂ ਛੱਡੀ। ਫਿਰ ਵੀ ਔਰਤਾਂ ਨੂੰ ਇਹ ਕਿਉਂ ਲੱਗਦਾ ਹੈ ਕਿ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ? ਸ਼ਾਇਦ ਇਸ ਲਈ ਕਿ ਇਨ੍ਹਾਂ ਸਿਆਸੀ ਚਾਲਾਂ ਦੇ ਪਿੱਛੇ ਦੀ ਨੀਯਤ ਉਸ ਤਰ੍ਹਾਂ ਦੀ ਸਾਫ਼ ਨਹੀਂ ਹੈ ਜਿਵੇਂ ਦੀ ਹੋਣੀ ਚਾਹੀਦੀ ਹੈ। ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਦੇ ਫ਼ੈਸਲੇ ਨਾਲ ਵੀ ਬਹੁਤ ਸਾਰੀਆਂ ਸ਼ਰਤਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੋਟਾ ਲਾਗੂ ਹੋਣ ਤੋਂ ਪਹਿਲਾਂ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਸੀਟਾਂ ਦੀ ਗਿਣਤੀ ਵਧਾਈ ਜਾਣੀ ਹੈ। ਜੋ ਕਿ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਹੈ ਅਤੇ ਜਿਸ ਨੇ ਚੀਨ ਖ਼ਿਲਾਫ਼ ਫ਼ਾਈਨਲ ਵਿੱਚ ਪੈਨਲਟੀ ਸਟ੍ਰੋਕ ਨੂੰ ਬਚਾ ਕੇ 1-0 ਨਾਲ ਸੋਨ ਤਗ਼ਮਾ ਜਿੱਤਣ ਵਿੱਚ ਮਦਦ ਕੀਤੀ, ਹਰਿਆਣਾ ਦੇ ਉਸੇ ਸਿਰਸਾ ਜ਼ਿਲ੍ਹੇ ਤੋਂ ਹੈ ਜਿੱਥੇ ਮਈ 2026 ਵਿੱਚ ਜਨਮ ਸਮੇਂ ਲਿੰਗ ਅਨੁਪਾਤ (1,000 ਮੁੰਡਿਆਂ ਪਿੱਛੇ ਸਿਰਫ਼ 883 ਕੁੜੀਆਂ) ਬਹੁਤ ਮਾੜਾ ਰਿਹਾ। ਹਾਲ ਹੀ ਵਿੱਚ ਸਰਕਾਰ ਨੇ ਚਾਰ ਮੈਡੀਕਲ ਅਫ਼ਸਰਾਂ ਨੂੰ ਗਰਭ ਦੇ ਗ਼ੈਰ-ਕਾਨੂੰਨੀ ਢੰਗ ਨਾਲ ਖ਼ਾਤਮੇ ਦੀ ਖੁੱਲ੍ਹ ਦੇਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਹਰਿਆਣਾ ਵਿੱਚ ਇਹ ਆਮ ਗੱਲ ਹੈ ਕਿ ਗਰਭਵਤੀ ਔਰਤਾਂ ਆਪਣੀ ਕੁੱਖ ਵਿੱਚ ਪਲ ਰਹੀਆਂ ਧੀਆਂ ਦੀ ਭਰੂਣ ਹੱਤਿਆ ਕਰਵਾਉਣ ਲਈ ਗੁਆਂਢੀ ਸੂਬੇ ਰਾਜਸਥਾਨ ਜਾਂਦੀਆਂ ਹਨ। (ਹਰਿਆਣਾ ਵਿੱਚ ਸਭ ਤੋਂ ਮਾੜੇ ਹਾਲਾਤ ਗੁਰੂਗ੍ਰਾਮ ਅਤੇ ਜੀਂਦ ਜ਼ਿਲ੍ਹਿਆਂ ਦੇ ਹਨ, ਜਿੱਥੇ 1,000 ਮੁੰਡਿਆਂ ਪਿੱਛੇ ਕ੍ਰਮਵਾਰ 863 ਅਤੇ 872 ਕੁੜੀਆਂ ਹਨ।)

ਮਿਜ਼ੋਰਮ ਦੇ ਕੋਲਾਸਿਬ ਤੋਂ ਲਾਲਰੇਮਸਿਆਮੀ ਹਮਾਰਜ਼ੋਤੇ ਨੇ ਮਹਿਲਾ ਹਾਕੀ ਫ਼ਾਈਨਲ ਵਿੱਚ 10ਵੇਂ ਮਿੰਟ ਵਿੱਚ ਜੇਤੂ ਗੋਲ ਦਾਗ਼ਿਆ। ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੇ ਪਿੰਡ ਬੜਕੀਚਾਪਰ ਦੀ ਰਹਿਣ ਵਾਲੀ ਸਲੀਮਾ ਟੇਟੇ ਖਾੜੀਆ ਆਦਿਵਾਸੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਨੇ ਆਪਣੀ ਟੀਮ ਦੀ ਸ਼ਾਨਦਾਰ ਅਗਵਾਈ ਕਰਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਸਲੀਮਾ ਦਾ ਕਹਿਣਾ ਹੈ ਕਿ ਉਹ ਮਹਿਲਾ ਹਾਕੀ ਦੀ ਸਾਬਕਾ ਕਪਤਾਨ ਅਸੁੰਤਾ ਲਕੜਾ ਨੂੰ ਆਪਣਾ ਆਦਰਸ਼ ਮੰਨਦੀ ਹੈ, ਜਿਨ੍ਹਾਂ ਨੇ ਜੁਲਾਈ ਵਿੱਚ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਉੱਤੇ ‘ਜਿਨਸੀ ਸ਼ੋਸ਼ਣ ਅਤੇ ਸੰਸਥਾਗਤ ਡਰਾਉਣ-ਧਮਕਾਉਣ’ ਦੇ ਦੋਸ਼ ਲਾਏ ਸਨ। ਸਲੀਮਾ ਦੀਆਂ ਇਨ੍ਹਾਂ ਸੋਨ ਤਗ਼ਮਾ ਜੇਤੂ ਕੁੜੀਆਂ ਨੇ 44 ਸਾਲਾਂ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਸਾਲ 2028 ਦੀਆਂ ਓਲੰਪਿਕ ਖੇਡਾਂ ਵਿੱਚ ਆਪਣੀ ਪੱਕੀ ਜਗ੍ਹਾ ਬਣਾ ਲਈ ਹੈ। ਸ਼ਾਇਦ ਸਭ ਤੋਂ ਔਖੇ ਸਵਾਲ ਅਜੇ ਵੀ ਉਨ੍ਹਾਂ ਲੋਕਾਂ ਨੂੰ ਨਹੀਂ ਪੁੱਛੇ ਜਾ ਰਹੇ ਜੋ ਸੱਤਾ ਸਾਂਝੀ ਨਹੀਂ ਕਰਨਾ ਚਾਹੁੰਦੇ। ਉਹ ਅਜਿਹਾ ਕਿਉਂ ਨਹੀਂ ਕਰਨਾ ਚਾਹੁੰਦੇ? ਔਰਤਾਂ ਵਿੱਚ ਅਜਿਹੀ ਕਿਹੜੀ ਗੱਲ ਹੈ ਜੋ ਉਨ੍ਹਾਂ ਨੂੰ ਇੰਨਾ ਡਰਾਉਂਦੀ ਹੈ? ਇਹ ਗੱਲ ਜੱਗ-ਜ਼ਾਹਿਰ ਹੈ ਕਿ ਕੇਰਲ ਦੀ ਅਗਵਾਈ ਹੇਠ ਦੱਖਣੀ ਸੂਬਿਆਂ ਵਿੱਚ ਲਿੰਗ ਅਨੁਪਾਤ ਸਭ ਤੋਂ ਉੱਤਮ ਹੈ (ਕੇਰਲ ਵਿੱਚ ਜਨਮ ਸਮੇਂ 1,000 ਮਰਦਾਂ ਪਿੱਛੇ 1,084 ਔਰਤਾਂ ਹਨ), ਜਦਕਿ ਹਰਿਆਣਾ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ (ਕ੍ਰਮਵਾਰ 1,000 ਮੁੰਡਿਆਂ ਪਿੱਛੇ 898 ਅਤੇ 924 ਕੁੜੀਆਂ ਹਨ) ਸਥਿਤੀ ਵੱਖਰੀ ਹੈ, ਭਾਵੇਂ ਕਿ ਇਨ੍ਹਾਂ ਤਿੰਨਾਂ ਸੂਬਿਆਂ ਦੀ ਆਬਾਦੀ ਲਗਪਗ ਇੱਕੋ ਜਿਹੀ ਯਾਨੀ ਤਿੰਨ-ਤਿੰਨ ਕਰੋੜ ਹੈ।

ਇੱਥੇ ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਕੇਰਲ ਦੀ ਮੌਜੂਦਾ ਵਿਧਾਨ ਸਭਾ ਵਿੱਚ 140 ਵਿੱਚੋਂ ਸਿਰਫ਼ 11 ਮਹਿਲਾ ਵਿਧਾਇਕ ਹਨ, ਜੋ ਕਿ ਪੰਜਾਬ ਅਤੇ ਹਰਿਆਣਾ ਨਾਲੋਂ ਘੱਟ ਹਨ, ਕਿਉਂਕਿ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਕ੍ਰਮਵਾਰ 13-13 ਮਹਿਲਾ ਵਿਧਾਇਕ ਹਨ (ਜਦਕਿ ਪੰਜਾਬ ਵਿੱਚ ਕੁੱਲ ਸੀਟਾਂ 117 ਅਤੇ ਹਰਿਆਣਾ ਵਿੱਚ 90 ਹਨ)। ਭਾਵੇਂ ਕੇਰਲ ਵਿੱਚ ਸਾਲ 1957 ਦੀਆਂ ਪਹਿਲੀਆਂ ਚੋਣਾਂ ਤੋਂ ਹੀ ਮਹਿਲਾ ਵਿਧਾਇਕ ਚੁਣੇ ਜਾਂਦੇ ਰਹੇ ਹਨ, ਜਦੋਂ ਈ ਐੱਮ ਐੱਸ ਨੰਬੂਦਰੀਪਾਦ ਦੀ ਅਗਵਾਈ ਹੇਠ ਦੁਨੀਆ ਦੀ ਪਹਿਲੀ ਕਮਿਊਨਿਸਟ ਸਰਕਾਰ ਬਣੀ ਸੀ, ਪਰ ਉੱਥੇ ਔਰਤਾਂ ਦੀ ਨੁਮਾਇੰਦਗੀ ਕਦੇ ਵੀ 10 ਫ਼ੀਸਦੀ ਤੋਂ ਉੱਪਰ ਨਹੀਂ ਗਈ।

ਓਧਰ ਦੂਜੇ ਪਾਸੇ ਫ਼ਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹੀਂ ਦਿਨੀਂ ਪੰਜਾਬ ਵਿੱਚ ਸਿਆਸਤ ਦੀ ਇੱਕ ਵੱਖਰੀ ਹੀ ਦੌੜ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਹਾਈਕਮਾਂਡ ਵੱਲੋਂ ਸੂਬੇ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਰ ਕਤਰਦਿਆਂ ਪਾਰਟੀ ਨੇ ਸਾਬਕਾ ਹਾਕੀ ਓਲੰਪੀਅਨ ਪਰਗਟ ਸਿੰਘ ਨੂੰ ਆਪਣਾ ਨਵਾਂ ਸੂਬਾ ਪ੍ਰਧਾਨ ਬਣਾ ਦਿੱਤਾ ਹੈ। ਵੜਿੰਗ ਹੁਣ ਲੰਡਨ ਛੁੱਟੀਆਂ ਕੱਟਣ ਜਾ ਰਹੇ ਹਨ, ਜੋ ਕਿ ਸਪੱਸ਼ਟ ਤੌਰ ’ਤੇ ਉਨ੍ਹਾਂ ਦੇ ਜੱਦੀ ਸ਼ਹਿਰ ਮੁਕਤਸਰ ਨਾਲੋਂ ਵਧੇਰੇ ਆਕਰਸ਼ਕ ਜਗ੍ਹਾ ਜਾਪਦੀ ਹੈ। ਬਾਕੀ ਦੀ ਕਾਂਗਰਸ ਪਾਰਟੀ ਪਹਿਲਾਂ ਹੀ ਸ਼ੁਕਰਾਨੇ ਅਤੇ ਆਉਣ ਵਾਲੇ ਕੱਲ੍ਹ ਦੀਆਂ ਉਮੀਦਾਂ ਨੂੰ ਲੈ ਕੇ ਅੱਗੇ ਵਧ ਚੁੱਕੀ ਹੈ, ਇਹੋ ਉਹ ਦੋ ਭਾਵਨਾਵਾਂ ਹਨ ਜਿਨ੍ਹਾਂ ਨੇ ਇਸ ਪੂਰੇ ਹਫ਼ਤੇ ਸਿਆਸਤ ਅਤੇ ਖੇਡਾਂ ਦੇ ਮੈਦਾਨ ’ਚ ਇੱਕੋ ਜਿਹਾ ਪ੍ਰਭਾਵ ਛੱਡਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਦੇ ਪ੍ਰਾਚੀਨ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ ਇਸੇ ਭਾਵਨਾ ਦਾ ਇਜ਼ਾਹਰ ਕੀਤਾ। ਉਨ੍ਹਾਂ ਦੇ ਚਿਹਰੇ ’ਤੇ ਉਮੀਦ ਸਾਫ਼ ਨਜ਼ਰ ਆ ਰਹੀ ਸੀ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਹ ਪੰਜਾਬ ਵਿੱਚ ਸਿਆਸਤ ਕਰਨ ਨਹੀਂ ਆਏ ਪਰ ਉਨ੍ਹਾਂ ਵਾਅਦਾ ਕੀਤਾ ਕਿ ਜੇ ਜਨਤਾ ਨੇ ਇੱਕ ਵਾਰ ਭਾਜਪਾ ਨੂੰ ਸੱਤਾ ਵਿੱਚ ਲਿਆਂਦਾ ਤਾਂ ਪਾਰਟੀ ਸੂਬੇ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰ ਦੇਵੇਗੀ।

ਭਾਵੇਂ ਇਸ ਵਿਰਲੀ ਜਿਹੀ ਰੈਲੀ ਵਿੱਚੋਂ ਹੁੰਗਾਰਾ ਤਾਂ ਜ਼ਰੂਰ ਮਿਲਿਆ, ਪਰ ਪਾਰਟੀ ਦੇ ਇਸ ਕੱਦਾਵਰ ਆਗੂ ਲਈ ਘੱਟ ਭੀੜ ਖ਼ੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ, ਖ਼ਾਸ ਕਰਕੇ ਮਾਰਚ ਵਿੱਚ ਹੋਈ ਮੋਗਾ ਰੈਲੀ ਦੇ ਮੁਕਾਬਲੇ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹ ਤੈਅ ਸਮੇਂ ਤੋਂ ਲਗਪਗ ਅੱਧਾ ਘੰਟਾ ਪਹਿਲਾਂ ਪਹੁੰਚ ਗਏ ਸਨ ਅਤੇ ਉਦੋਂ ਲੋਕ ਆ ਹੀ ਰਹੇ ਸਨ। ਪੰਜਾਬ ਭਾਜਪਾ ਦੇ ਆਗੂ ਨਿੱਜੀ ਤੌਰ ’ਤੇ ਇਹ ਮੰਨਦੇ ਹਨ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਪਾਰਟੀ ਵੱਲੋਂ ਸੂਬੇ ਭਰ ਵਿੱਚ ਕੱਢੀਆਂ ਗਈਆਂ ਵੱਖ-ਵੱਖ ਨਸ਼ਾ ਵਿਰੋਧੀ ਯਾਤਰਾਵਾਂ, ਜੋ ਕਿ ਅੰਤ ਵਿੱਚ ਜਲੰਧਰ ਵਿਖੇ ਪੁੱਜੀਆਂ ਸਨ, ਜਿਵੇਂ ਕਿ ਮੇਰੀ ਸਾਥੀ ਪੱਤਰਕਾਰ ਨੇਹਾ ਸੈਣੀ ਨੇ ਅੰਮ੍ਰਿਤਸਰ ਤੋਂ ਰਿਪੋਰਟ ਦਿੱਤੀ ਹੈ ਕਿ ਕੁਝ ਥਾਵਾਂ ’ਤੇ ਤਾਂ ਯਾਤਰਾ ਦੇ ਪੜਾਅ ਦੌਰਾਨ ਸਿਰਫ਼ ਉਹੀ 25-30 ਨਸ਼ਾ-ਪੀੜਤ ਪਰਿਵਾਰ ਹੀ ਮੌਜੂਦ ਸਨ ਜਿਨ੍ਹਾਂ ਨੂੰ ਭਾਜਪਾ ਆਗੂ ਖ਼ੁਦ ਰੈਲੀ ਵਿੱਚ ਲੈ ਕੇ ਆਏ ਸਨ। ਅਮਿਤ ਸ਼ਾਹ ਦੇ ਭਾਸ਼ਣ ਨੂੰ ਬਾਰੀਕੀ ਨਾਲ ਦੇਖਣ ਵਾਲੇ ਹਰ ਵਿਅਕਤੀ ਦਾ ਧਿਆਨ ਇੱਕ ਤੀਜੀ ਗੱਲ ਵੱਲ ਵੀ ਜ਼ਰੂਰ ਗਿਆ ਹੋਵੇਗਾ। ਉਨ੍ਹਾਂ ਨੇ ਪੰਜਾਬ ਦੀ ਸੱਤਾਧਾਰੀ ‘ਆਪ’ ਸਰਕਾਰ ਉੱਤੇ ਵੀ ਹਮਲਾ ਕੀਤਾ ਅਤੇ ਕਾਂਗਰਸ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲਿਆ, ਜੋ ਕਿ ਪੂਰੇ ਦੇਸ਼ ਵਿੱਚ ਅਜੇ ਵੀ ਭਾਜਪਾ ਦੀ ਮੁੱਖ ਵਿਰੋਧੀ ਪਾਰਟੀ ਹੈ, ਭਾਵੇਂ ਇਹ ਵੱਖਰੀ ਗੱਲ ਹੈ ਕਿ ਕਾਂਗਰਸ ਅਕਸਰ ਆਪਣੇ ਪੈਰਾਂ ’ਤੇ ਆਪ ਕੁਹਾੜਾ ਮਾਰ ਲੈਂਦੀ ਹੈ। ਪਰ ਉਨ੍ਹਾਂ ਨੇ ਇੱਕ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲਿਆ।

ਕਿਹੜੀ ਪਾਰਟੀ ਸਭ ਤੋਂ ਪਹਿਲਾਂ ਜਿੱਤ ਦੀ ਮੰਜ਼ਿਲ ਤੱਕ ਪਹੁੰਚੇਗੀ? ਅਸਲ ਸੱਚਾਈ ਇਹ ਹੈ ਕਿ ਵੱਡੇ ਸਿਆਸੀ ਦ੍ਰਿਸ਼ਟੀਕੋਣ ਤੋਂ ਛੋਟਾ ਜਿਹਾ ਪੰਜਾਬ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਹਰੇਕ ਦੀ ਇਸ ਗੱਲ ’ਤੇ ਨਜ਼ਰ ਰਹੇਗੀ ਕਿ ਇਹ ਸੂਬਾ ਭਾਜਪਾ ਦੇ ਇਸ ਤਾਕਤਵਰ ਰਥ ਦਾ ਮੁਕਾਬਲਾ ਕਿਵੇਂ ਕਰਦਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸੇ ਗੱਲ ’ਤੇ ਟਿਕੀਆਂ ਹਨ ਕਿ ਇਹ ਕਿਵੇਂ ਹੋਵੇਗਾ।

ਖੇਡਾਂ📍 ਪੰਜਾਬ

ਵੈਭਵ ਸੂਰਿਆਵੰਸ਼ੀ ਜਾਂ ਸੰਜੂ ਸੈਮਸਨ? ਪਹਿਲੇ ਮੈਚ ਲਈ ਕਿਸ ਨੂੰ ਚੁਣਨਗੇ ਗੌਤਮ ਗੰਭੀਰ, ਅਜਿਹੀ ਹੋ ਸਕਦੀ ਹੈ ਪਲੇਇੰਗ

ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਅਦ, ਹੁਣ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੀ-20 ਸੀਰੀਜ਼ ਦਾ ਉਤਸ਼ਾਹ ਸ਼ੁਰੂ ਹੋਣ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ ਮੰਗਲਵਾਰ ਨੂੰ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਵੈਭਵ ਸੂਰਿਆਵੰਸ਼ੀ ਜਾਂ ਸੰਜੂ ਸੈਮਸਨ? ਪਹਿਲੇ ਮੈਚ ਲਈ ਕਿਸ ਨੂੰ ਚੁਣਨਗੇ ਗੌਤਮ ਗੰਭੀਰ, ਅਜਿਹੀ ਹੋ ਸਕਦੀ ਹੈ ਪਲੇਇੰਗ

ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਅਦ, ਹੁਣ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੀ-20 ਸੀਰੀਜ਼ ਦਾ ਉਤਸ਼ਾਹ ਸ਼ੁਰੂ ਹੋਣ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ ਮੰਗਲਵਾਰ ਨੂੰ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਭਾਰਤੀ ਟੀਮ ਇੱਕ ਵੱਡੀ ਦੁਚਿੱਤੀ ਦਾ ਸਾਹਮਣਾ ਕਰ ਰਹੀ ਹੈ—ਖਾਸ ਤੌਰ 'ਤੇ ਵੈਭਵ ਸੂਰਿਆਵੰਸ਼ੀ ਅਤੇ ਸੰਜੂ ਸੈਮਸਨ ਨੂੰ ਲੈ ਕੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕੋਚ ਗੌਤਮ ਗੰਭੀਰ ਪਹਿਲੇ ਟੀ-20 ਲਈ 'ਪਲੇਇੰਗ ਵਿੱਚ ਸੰਜੂ ਨੂੰ ਚੁਣਦੇ ਹਨ ਜਾਂ ਵੈਭਵ ਨੂੰ।

ਏਸ਼ੀਅਨ ਗੇਮਜ਼ ਦੀ ਸੋਨ ਤਮਗਾ ਜੇਤੂ ਭਾਰਤੀ ਟੀਮ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੀ20 ਮੈਚ ਵਿੱਚ ਪੂਰੇ ਆਤਮਵਿਸ਼ਵਾਸ ਨਾਲ ਮੈਦਾਨ ਵਿੱਚ ਉਤਰੇਗੀ। ਹਾਲਾਂਕਿ, ਇਸ ਦੇ ਨਾਲ ਹੀ ਟੀਮ ਮੈਨੇਜਮੈਂਟ ਲਈ ਇਹ ਦੁਵਿਧਾ ਹੋਵੇਗੀ ਕਿ ਸੰਜੂ ਸੈਮਸਨ ਅਤੇ ਨੌਜਵਾਨ ਖਿਡਾਰੀ ਵੈਭਵ ਸੂਰਯਵੰਸ਼ੀ ਵਿੱਚੋਂ ਕਿਸ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾਵੇ। ਏਸ਼ੀਅਨ ਗੇਮਜ਼ ਵਿੱਚ ਵੀਵੀਐਸ ਲਕਸ਼ਮਣ ਕੋਚ ਸਨ ਅਤੇ ਉਨ੍ਹਾਂ ਨੇ ਸੈਮਸਨ ਅਤੇ ਸੂਰਯਵੰਸ਼ੀ ਦੋਵਾਂ ਨੂੰ ਪਲੇਇੰਗ ਇਲੈਵਨ ਵਿੱਚ ਰੱਖਿਆ ਸੀ, ਪਰ ਹੁਣ ਗੌਤਮ ਗੰਭੀਰ ਕੋਚ ਹਨ ਅਤੇ ਅਜਿਹੇ ਵਿੱਚ ਰਣਨੀਤੀ ਵਿੱਚ ਬਦਲਾਅ ਹੋਣਾ ਤੈਅ ਹੈ। ਹਾਲਾਂਕਿ ਦੋਵੇਂ ਕੋਚ ਅੱਠਵੇਂ ਨੰਬਰ ਤੱਕ ਬੱਲੇਬਾਜ਼ੀ ਵਿੱਚ ਡੂੰਘਾਈ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ।

ਉੱਥੇ ਹੀ, ਜੇਕਰ ਗੰਭੀਰ ਦੀ ਰਣਨੀਤੀ 'ਤੇ ਨੇੜਿਓਂ ਨਜ਼ਰ ਮਾਰੀ ਜਾਵੇ ਤਾਂ ਉਹ ਸੈਮਸਨ ਅਤੇ ਸੂਰਯਵੰਸ਼ੀ ਦੋਵਾਂ ਨੂੰ ਇੱਕੋ ਸਮੇਂ ਆਖਰੀ-11 ਵਿੱਚ ਨਹੀਂ ਰੱਖਣਗੇ। ਅਭਿਸ਼ੇਕ ਸ਼ਰਮਾ ਓਪਨਰ ਵਜੋਂ ਪਹਿਲੀ ਪਸੰਦ ਬਣੇ ਹੋਏ ਹਨ। ਨਿਸ਼ਿਨ ਸਿਟੀ ਦੇ ਕੋਰੋਗੀ ਸਪੋਰਟਸ ਪਾਰਕ ਦੀਆਂ ਖਰਾਬ ਪਿੱਚਾਂ 'ਤੇ ਲਕਸ਼ਮਣ ਨੇ ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਨੂੰ ਟੀਮ ਵਿੱਚ ਰੱਖਿਆ ਸੀ। ਸੂਰਯਵੰਸ਼ੀ ਅਤੇ ਵਿਸ਼ਵ ਦੇ ਨੰਬਰ ਇੱਕ ਟੀ20 ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਕੀਤੀ, ਜਦਕਿ ਸੈਮਸਨ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ।

ਇਹ ਫੈਸਲਾ ਪਿੱਚ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਸੀ। ਪਰ ਲਖਨਊ ਦੇ ਏਕਾਨਾ ਸਟੇਡੀਅਮ ਦੀ ਪਿੱਚ 'ਤੇ ਗੰਭੀਰ ਇੱਕ ਵਾਰ ਫਿਰ ਸੈਮਸਨ ਨੂੰ ਓਪਨਰ ਵਜੋਂ ਵਾਪਸ ਲਿਆਉਣ ਬਾਰੇ ਸੋਚ ਸਕਦੇ ਹਨ, ਕਿਉਂਕਿ ਹੇਠਲੇ ਕ੍ਰਮ ਵਿੱਚ ਆਲਰਾਊਂਡਰ ਨੀਤੀਸ਼ ਕੁਮਾਰ ਰੈੱਡੀ ਦਾ ਬੈਕਅੱਪ ਮੌਜੂਦ ਹੈ। ਸੈਮਸਨ ਨੰਬਰ ਤਿੰਨ 'ਤੇ ਸਹਿਜ ਨਹੀਂ ਦਿਖੇ। ਉਨ੍ਹਾਂ ਨੇ ਓਪਨਰ ਵਜੋਂ ਅਫਗਾਨਿਸਤਾਨ ਖ਼ਿਲਾਫ਼ ਪਿਛਲੀ ਘਰੇਲੂ ਟੀ20 ਅੰਤਰਰਾਸ਼ਟਰੀ ਸੀਰੀਜ਼ ਵਿੱਚ ਦੋ ਅਰਧ ਸੈਂਕੜੇ ਲਗਾਏ ਸਨ।

ਮੱਧਕ੍ਰਮ ਵਿੱਚ ਪਹਿਲਾਂ ਹੀ ਕਪਤਾਨ ਸ਼੍ਰੇਅਸ ਅੱਯਰ, ਈਸ਼ਾਨ ਕਿਸ਼ਨ, ਉਪ ਕਪਤਾਨ ਤਿਲਕ ਵਰਮਾ, ਆਲਰਾਊਂਡਰ ਸ਼ਿਵਮ ਦੁਬੇ ਅਤੇ ਰੈੱਡੀ ਦੇ ਨਾਲ-ਨਾਲ ਅਕਸ਼ਰ ਪਟੇਲ ਵੀ ਮੌਜੂਦ ਹਨ। ਅਜਿਹੇ ਵਿੱਚ ਸੂਰਯਵੰਸ਼ੀ ਅਤੇ ਸੈਮਸਨ ਦੋਵਾਂ ਨੂੰ ਆਖਰੀ ਇਕਾਦਸ਼ ਵਿੱਚ ਰੱਖਣ ਦੀ ਸੰਭਾਵਨਾ ਬਹੁਤ ਘੱਟ ਹੈ। ਕੋਚ ਗੰਭੀਰ ਲਈ ਇੱਕ ਹੋਰ ਸਿਰਦਰਦ ਤੇਜ਼ ਗੇਂਦਬਾਜ਼ੀ ਹਮਲਾ ਹੋਵੇਗਾ, ਜਿਸ ਵਿੱਚ ਤਜਰਬੇਕਾਰ ਅਰਸ਼ਦੀਪ ਸਿੰਘ ਦੇ ਨਾਲ-ਨਾਲ ਤੁਲਨਾਤਮਕ ਤੌਰ 'ਤੇ ਘੱਟ ਤਜਰਬੇਕਾਰ ਮਯੰਕ ਯਾਦਵ ਅਤੇ ਪ੍ਰਿੰਸ ਯਾਦਵ ਸ਼ਾਮਲ ਹਨ।

ਸਪਿਨ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਸੰਭਾਲਣਗੇ। ਜੇਕਰ ਗੰਭੀਰ ਬੱਲੇਬਾਜ਼ੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ ਤਾਂ ਨਮਨ ਧੀਰ ਨੂੰ ਪ੍ਰਿੰਸ ਜਾਂ ਮਯੰਕ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਵੀ ਦੇਖਣਾ ਬਾਕੀ ਹੈ ਕਿ ਅੱਯਰ ਸਪਿਨਰ ਵਜੋਂ ਅਭਿਸ਼ੇਕ ਦਾ ਇਸਤੇਮਾਲ ਕਰਦੇ ਹਨ ਜਾਂ ਨਹੀਂ। ਇਸ ਖੱਬੇ ਹੱਥ ਦੇ ਸਪਿਨਰ ਨੇ ਏਸ਼ੀਅਨ ਗੇਮਜ਼ ਵਿੱਚ ਕੁਝ ਵਿਕਟਾਂ ਲੈ ਕੇ ਆਪਣੀ ਗੇਂਦਬਾਜ਼ੀ ਦੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਸੀ।

ਇਹ ਸੀਰੀਜ਼ ਅੱਯਰ ਦੀ ਕਪਤਾਨੀ ਦੀ ਵੀ ਇੱਕ ਵੱਡੀ ਪ੍ਰੀਖਿਆ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਇੱਕ ਮਜ਼ਬੂਤ ਟੀ20 ਟੀਮ ਖ਼ਿਲਾਫ਼ ਖੇਡਣਾ ਹੈ। ਵੈਸਟਇੰਡੀਜ਼ ਨੂੰ ਇਸ ਫਾਰਮੈਟ ਵਿੱਚ ਮਜ਼ਬੂਤ ਟੀਮ ਮੰਨਿਆ ਜਾਂਦਾ ਹੈ, ਜਿਸ ਨੇ 2012 ਅਤੇ 2016 ਵਿੱਚ ਦੋ ਵਾਰ ਟੀ20 ਵਿਸ਼ਵ ਕੱਪ ਜਿੱਤਿਆ ਹੈ।

ਅੱਯਰ ਦੀ ਕਪਤਾਨੀ ਵਿੱਚ ਭਾਰਤ ਨੇ ਜ਼ਿੰਬਾਬਵੇ ਅਤੇ ਅਫਗਾਨਿਸਤਾਨ ਵਰਗੀਆਂ ਘੱਟ ਰੈਂਕਿੰਗ ਵਾਲੀਆਂ ਟੀਮਾਂ ਖ਼ਿਲਾਫ਼ ਟੀ20 ਸੀਰੀਜ਼ ਵਿੱਚ ਜਿੱਤ ਹਾਸਲ ਕੀਤੀ ਹੈ। ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਭਾਰਤੀ ਟੀਮ ਮਜ਼ਬੂਤ ਸਥਿਤੀ ਵਿੱਚ ਨਜ਼ਰ ਆਉਂਦੀ ਹੈ, ਕਿਉਂਕਿ ਉਸ ਨੇ ਘਰੇਲੂ ਮੈਦਾਨ 'ਤੇ ਖੇਡੇ ਗਏ ਪਿਛਲੇ 10 ਮੈਚਾਂ ਵਿੱਚੋਂ ਨੌਂ ਵਿੱਚ ਕੈਰੇਬੀਆਈ ਟੀਮ ਨੂੰ ਹਰਾਇਆ ਹੈ।

ਸ਼੍ਰੇਅਸ ਅੱਯਰ (ਕਪਤਾਨ), ਤਿਲਕ ਵਰਮਾ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਈਸ਼ਾਨ ਕਿਸ਼ਨ, ਨਮਨ ਧੀਰ, ਕੁਲਦੀਪ ਯਾਦਵ, ਨੀਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਰਵੀ ਬਿਸ਼ਨੋਈ, ਸੰਜੂ ਸੈਮਸਨ (ਵਿਕਟਕੀਪਰ), ਵੈਭਵ ਸੂਰਯਵੰਸ਼ੀ, ਮਯੰਕ ਯਾਦਵ।

ਖੇਤੀਬਾੜੀ📍 ਪੰਜਾਬ

ਹਜ਼ਾਰਾਂ ਕਿਸਾਨਾਂ ਨੇ ਘੇਰਿਆ ਡੀਸੀ ਦਫਤਰ; ਪੁਲੀਸ ਤੇ ਕਿਸਾਨਾਂ ਵਿਚਾਲੇ ਖਿੱਚ-ਧੂਹ

ਸੰਗਰੂਰ ਡੀਸੀ ਦਫਤਰ ਦੇ ਬਾਹਰ ਕਿਸਾਨਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ ਦੀਆਂ ਤਸਵੀਰਾਂ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵੱਲੋਂ ਅੱਜ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਗਿਆ।
ਹਜ਼ਾਰਾਂ ਕਿਸਾਨਾਂ ਨੇ ਘੇਰਿਆ ਡੀਸੀ ਦਫਤਰ; ਪੁਲੀਸ ਤੇ ਕਿਸਾਨਾਂ ਵਿਚਾਲੇ ਖਿੱਚ-ਧੂਹ

ਸੰਗਰੂਰ ਡੀਸੀ ਦਫਤਰ ਦੇ ਬਾਹਰ ਕਿਸਾਨਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ ਦੀਆਂ ਤਸਵੀਰਾਂ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵੱਲੋਂ ਅੱਜ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਦੌਰਾਨ ਡੀ.ਸੀ. ਦਫ਼ਤਰ ਦੇ ਬਾਜ਼ਾਰ ਵਾਲੇ ਗੇਟ ’ਤੇ ਕਿਸਾਨਾਂ ਦੀ ਪੁਲੀਸ ਨਾਲ ਖਿੱਚ-ਧੂਹ ਵੀ ਹੋਈ, ਪਰ ਮਾਮਲਾ ਸ਼ਾਂਤ ਹੋ ਗਿਆ।

ਘਿਰਾਓ ਤੋਂ ਪਹਿਲਾਂ ਯੂਨੀਅਨ ਆਗੂਆਂ ਵੱਲੋਂ ਸਮੁੱਚੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਅਨਾਊਂਸਮੈਂਟ ਕੀਤੀ ਗਈ ਕਿ 11 ਵਜੇ ਪੱਕੇ ਤੌਰ ’ਤੇ ਡੀ.ਸੀ. ਕੰਪਲੈਕਸ ਦੇ ਤਿੰਨੋਂ ਗੇਟ ਅਤੇ ਚੋਰ-ਮੋਰੀ ਨੂੰ ਬੰਦ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਅਧਿਕਾਰੀ, ਮੁਲਾਜ਼ਮ ਜਾਂ ਆਮ ਲੋਕਾਂ ਨੇ ਆਪੋ-ਆਪਣੀਆਂ ਗੱਡੀਆਂ ਬਾਹਰ ਕੱਢਣੀਆਂ ਹਨ ਜਾਂ ਖ਼ੁਦ ਬਾਹਰ ਜਾਣ ਚਾਹੁੰਦੇ ਹਨ ਤਾਂ ਉਹ ਚਲੇ ਜਾਣ, ਉਸ ਤੋਂ ਬਾਅਦ 24 ਘੰਟੇ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ।

ਇਹ ਅਨਾਊਂਸਮੈਂਟ ਸੁਣਦਿਆਂ ਹੀ ਬਹੁਗਿਣਤੀ ਮੁਲਾਜ਼ਮਾਂ ਨੇ ਆਪਣੀਆਂ ਗੱਡੀਆਂ ਕੰਪਲੈਕਸ ਤੋਂ ਬਾਹਰ ਕੱਢ ਲਈਆਂ ਅਤੇ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਬਹਾਨੇ ਨਾਲ ਕੰਪਲੈਕਸ ਵਿੱਚੋਂ ਖਿਸਕ ਗਏ, ਜਿਸ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੁੰਨਸਾਨ ਪਸਰ ਗਈ।

ਦਰਅਸਲ, ਪਿਛਲੇ ਮਹੀਨੇ ਜਦੋਂ ਕਿਸਾਨਾਂ ਨੇ ਪੱਕਾ ਮੋਰਚਾ ਲਗਾਇਆ ਸੀ, ਤਾਂ ਡਿਪਟੀ ਕਮਿਸ਼ਨਰ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਡੀ.ਸੀ. ਮੈਡਮ ਸਟੇਜ ’ਤੇ ਆ ਕੇ ਮੰਗਾਂ ਦੇ ਹੱਲ ਦਾ ਭਰੋਸਾ ਦੇਣ, ਪਰ ਡੀ.ਸੀ. ਮੈਡਮ ਨਹੀਂ ਪੁੱਜੇ। ਕਿਸਾਨਾਂ ਨੇ ਡੀ.ਸੀ. ਕੰਪਲੈਕਸ ਦੇ ਗੇਟਾਂ ਦਾ ਘਿਰਾਓ ਕਰ ਲਿਆ ਅਤੇ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ, ਜਿਸ ਕਾਰਨ ਡਿਪਟੀ ਕਮਿਸ਼ਨਰ ਵੀ ਅੰਦਰ ਹੀ ਘਿਰ ਗਏ ਸਨ। ਕਿਸਾਨ ਘਿਰਾਓ ਕਰਕੇ ਸਾਰੇ ਗੇਟਾਂ ਅੱਗੇ ਡਟੇ ਰਹੇ, ਪਰ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਚਕਮਾ ਦੇ ਕੇ ਇੱਕ ਚੋਰ-ਮੋਰੀ ਰਾਹੀਂ ਪੈਦਲ ਬਾਹਰ ਨਿਕਲ ਗਏ। ਇਸ ਕਾਰਨ ਕਿਸਾਨ ਬੇਹੱਦ ਖ਼ਫ਼ਾ ਸਨ ਅਤੇ ਅੱਜ ਪੱਕਾ ਘਿਰਾਓ ਕਰਕੇ ਤਿੰਨੋਂ ਗੇਟਾਂ ਅਤੇ ਚੋਰ-ਮੋਰੀ ਅੱਗੇ ਡਟ ਗਏ।

ਹਾਲਾਤ ਨੂੰ ਭਾਂਪਦਿਆਂ ਬਹੁਤੇ ਅਧਿਕਾਰੀ ਆਪਣੇ ਦਫ਼ਤਰਾਂ ਤੋਂ ਚਲੇ ਗਏ। ਦਫ਼ਤਰ ਵਿੱਚ ਡਿਪਟੀ ਕਮਿਸ਼ਨਰ ਵੀ ਮੌਜੂਦ ਨਜ਼ਰ ਨਹੀਂ ਆਏ ਅਤੇ ਕਿਸਾਨ ਆਪਣੇ ਪੱਕੇ ਮੋਰਚੇ ’ਤੇ ਡਟ ਗਏ।

ਵਿਦੇਸ਼📍 ਪੰਜਾਬ

ਪੰਜਾਬੀਆਂ ਦੀਆਂ ਨਜ਼ਰਾਂ 2027-29 ਇਮੀਗ੍ਰੇਸ਼ਨ ਪਲਾਨ ‘ਤੇ, ਦਾ ਟੀਚਾ 3.80 ਲੱਖ ਰਹੇਗਾ ਜਾਂ ਸਰਕਾਰ ਕਰੇਗੀ ਵੱਡਾ ਬਦਲਾਅ?

ਮੌਜੂਦਾ 2026-28 ਇਮੀਗ੍ਰੇਸ਼ਨ ਪਲਾਨ ਤਹਿਤ ਹਰ ਸਾਲ 3.80 ਲੱਖ ਸਥਾਈ ਨਿਵਾਸੀਆਂ ਨੂੰ ਕੈਨੇਡਾ ਲਿਆਉਣ ਦਾ ਟੀਚਾ ਹੈ। ਸਰਕਾਰ ਨੇ ਪਹਿਲਾਂ ਦੀ ਗਿਣਤੀ ਨੂੰ 5 ਲੱਖ ਤੱਕ ਵਧਾਉਣ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿੱਚ ਇਸ ਵਿੱਚ ਕਟੌਤੀ ਕਰ ਦਿੱਤੀ ਗਈ।
ਪੰਜਾਬੀਆਂ ਦੀਆਂ ਨਜ਼ਰਾਂ 2027-29 ਇਮੀਗ੍ਰੇਸ਼ਨ ਪਲਾਨ ‘ਤੇ, ਦਾ ਟੀਚਾ 3.80 ਲੱਖ ਰਹੇਗਾ ਜਾਂ ਸਰਕਾਰ ਕਰੇਗੀ ਵੱਡਾ ਬਦਲਾਅ?

ਮੌਜੂਦਾ 2026-28 ਇਮੀਗ੍ਰੇਸ਼ਨ ਪਲਾਨ ਤਹਿਤ ਹਰ ਸਾਲ 3.80 ਲੱਖ ਸਥਾਈ ਨਿਵਾਸੀਆਂ ਨੂੰ ਕੈਨੇਡਾ ਲਿਆਉਣ ਦਾ ਟੀਚਾ ਹੈ। ਸਰਕਾਰ ਨੇ ਪਹਿਲਾਂ ਦੀ ਗਿਣਤੀ ਨੂੰ 5 ਲੱਖ ਤੱਕ ਵਧਾਉਣ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿੱਚ ਇਸ ਵਿੱਚ ਕਟੌਤੀ ਕਰ ਦਿੱਤੀ ਗਈ। ਅਸਥਾਈ ਨਿਵਾਸੀਆਂ ਦੇ ਨਵੇਂ ਆਉਣ ਦਾ ਟੀਚਾ 2026 ਵਿੱਚ 3.85 ਲੱਖ ਅਤੇ 2027-28 ਵਿੱਚ 3.70 ਲੱਖ ਰੱਖਿਆ ਗਿਆ ਹੈ।

ਕੈਨੇਡਾ ਵਿੱਚ ਪੜ੍ਹਾਈ, ਨੌਕਰੀ ਅਤੇ ਸਥਾਈ ਨਿਵਾਸ ਦਾ ਸੁਪਨਾ ਦੇਖ ਰਹੇ ਪੰਜਾਬੀਆਂ ਦੀ ਨਜ਼ਰ ਹੁਣ ਨਵੰਬਰ ਵਿੱਚ ਆਉਣ ਵਾਲੇ 2027-29 ‘ਤੇ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕੰਟਰੋਲ ਵਿੱਚ ਲਿਆਉਣ ਤੋਂ ਬਾਅਦ ਆਬਾਦੀ ਅਤੇ ਇਮੀਗ੍ਰੇਸ਼ਨ ਵਿੱਚ ਨਿਯੰਤਰਿਤ ਵਾਧੇ ‘ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਫਿਲਹਾਲ ਇਮੀਗ੍ਰੇਸ਼ਨ ਦਾ ਕੋਈ ਨਵਾਂ ਵਧਿਆ ਹੋਇਆ ਟੀਚਾ ਐਲਾਨਿਆ ਨਹੀਂ ਗਿਆ ਹੈ। ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਨੇ ਇਮੀਗ੍ਰੇਸ਼ਨ ਗਿਣਤੀ ਵਧਾਉਣ ਦਾ ਵਿਰੋਧ ਕੀਤਾ ਹੈ।

ਮੌਜੂਦਾ 2026-28 ਪਲਾਨ ਤਹਿਤ ਹਰ ਸਾਲ 3.80 ਲੱਖ ਸਥਾਈ ਨਿਵਾਸੀਆਂ ਨੂੰ ਕੈਨੇਡਾ ਲਿਆਉਣ ਦਾ ਟੀਚਾ ਹੈ। ਸਰਕਾਰ ਨੇ ਪਹਿਲਾਂ ਦੀ ਗਿਣਤੀ ਨੂੰ 5 ਲੱਖ ਤੱਕ ਵਧਾਉਣ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿੱਚ ਇਸ ਵਿੱਚ ਕਟੌਤੀ ਕੀਤੀ ਗਈ। ਅਸਥਾਈ ਨਿਵਾਸੀਆਂ ਦੇ ਨਵੇਂ ਆਉਣ ਦਾ ਟੀਚਾ 2026 ਵਿੱਚ 3.85 ਲੱਖ ਅਤੇ 2027-28 ਵਿੱਚ 3.70 ਲੱਖ ਹੈ। ਇਨ੍ਹਾਂ ਵਿੱਚ ਅਤੇ ਸ਼ਾਮਲ ਹਨ।

2027-29 ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਨਵੰਬਰ ਵਿੱਚ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਸਪੱਸ਼ਟ ਹੋਵੇਗਾ ਕਿ ਸਰਕਾਰ ਮੌਜੂਦਾ ਪੱਧਰ ਨੂੰ ਬਰਕਰਾਰ ਰੱਖਦੀ ਹੈ, ਇਮੀਗ੍ਰੇਸ਼ਨ ਵਿੱਚ ਹੋਰ ਕਟੌਤੀ ਕਰਦੀ ਹੈ ਜਾਂ ਨਿਯੰਤਰਿਤ ਵਾਧੇ ਦਾ ਰਸਤਾ ਅਪਣਾਉਂਦੀ ਹੈ।

ਸਰਕਾਰ ਦਾ ਟੀਚਾ ਹੈ ਕਿ 2027 ਦੇ ਅੰਤ ਤੱਕ ਅਸਥਾਈ ਨਿਵਾਸੀਆਂ ਦੀ ਆਬਾਦੀ ਵਿੱਚ ਹਿੱਸੇਦਾਰੀ 5 ਫੀਸਦੀ ਤੋਂ ਹੇਠਾਂ ਲਿਆਂਦੀ ਜਾਵੇ। 1 ਅਕਤੂਬਰ 2026 ਨੂੰ ਇਹ ਹਿੱਸੇਦਾਰੀ ਲਗਭਗ 6.7 ਫੀਸਦੀ ਸੀ।

ਕੰਜ਼ਰਵੇਟਿਵ ਪਾਰਟੀ ਦੀ ਇਮੀਗ੍ਰੇਸ਼ਨ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਇਮੀਗ੍ਰੇਸ਼ਨ ਗਿਣਤੀ ਵਧਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕੀਤਾ ਹੈ। ਪਾਰਟੀ ਰਿਹਾਇਸ਼, ਸਿਹਤ ਸੇਵਾਵਾਂ ਅਤੇ ਰੋਜ਼ਗਾਰ ਦੀ ਸਮਰੱਥਾ ‘ਤੇ ਪੈ ਰਹੇ ਦਬਾਅ ਦਾ ਹਵਾਲਾ ਦਿੰਦਿਆਂ ਇਮੀਗ੍ਰੇਸ਼ਨ ਟੀਚੇ ਘਟਾਉਣ ਦੀ ਮੰਗ ਕਰ ਰਹੀ ਹੈ।

2027-28 ਵਿੱਚ ਨਵੇਂ ਦੇ ਅਸਥਾਈ ਆਗਮਨ ਦਾ ਟੀਚਾ ਹਰ ਸਾਲ 1.50 ਲੱਖ ਹੈ। ਇਸ ਤੋਂ ਇਲਾਵਾ 2026-27 ਵਿੱਚ 33 ਹਜ਼ਾਰ ਤੱਕ ਅਸਥਾਈ ਕਰਮਚਾਰੀਆਂ ਨੂੰ ਵਿੱਚ ਬਦਲਣ ਲਈ ਵਿਸ਼ੇਸ਼ ਪਹਿਲ ਵੀ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਪੰਜਾਬੀ ਨੌਜਵਾਨਾਂ ਲਈ ਕੋਰਸ, ਰੋਜ਼ਗਾਰ ਦੇ ਮੌਕੇ, ਅਤੇ ਭਵਿੱਖ ਦੇ ਇਮੀਗ੍ਰੇਸ਼ਨ ਨਿਯਮ ਮਹੱਤਵਪੂਰਨ ਹੋਣਗੇ। ਹਾਲਾਂਕਿ, ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ, ਜਾਂ ਵੈਧ ਹੈ, ਉਨ੍ਹਾਂ ‘ਤੇ ਨਵੇਂ ਇਮੀਗ੍ਰੇਸ਼ਨ ਟੀਚਿਆਂ ਦਾ ਸਿੱਧਾ ਅਸਰ ਨਹੀਂ ਪਵੇਗਾ।

ਵਿਦੇਸ਼📍 ਪੰਜਾਬ

ਬਹਿਬਲ ਕਲਾਂ ਗੋਲੀਕਾਂਡ ਦੌਰਾਨ ਜਾਨ ਗਵਾਉਣ ਵਾਲੇ ਗੁਰਜੀਤ ਸਿੰਘ ਦਾ ਪਰਿਵਾਰ ‘ਵਾਰਿਸ ਪੰਜਾਬ ਦੇ’ ‘ਚ ਸ਼ਾਮਲ

ਸਰਾਵਾਂ ਪਿੰਡ ਦੇ ਵਸਨੀਕ ਅਤੇ 2015 ਵਿੱਚ ਬਹਿਬਲ ਕਲਾਂ ਵਿੱਚ ਪੁਲੀਸ ਗੋਲੀਕਾਂਡ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਰਸਮੀ ਤੌਰ ‘ਤੇ ਫਰੀਦਕੋਟ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋ ਗਏ ਹਨ।
ਬਹਿਬਲ ਕਲਾਂ ਗੋਲੀਕਾਂਡ ਦੌਰਾਨ ਜਾਨ ਗਵਾਉਣ ਵਾਲੇ ਗੁਰਜੀਤ ਸਿੰਘ ਦਾ ਪਰਿਵਾਰ ‘ਵਾਰਿਸ ਪੰਜਾਬ ਦੇ’ ‘ਚ ਸ਼ਾਮਲ

ਸਰਾਵਾਂ ਪਿੰਡ ਦੇ ਵਸਨੀਕ ਅਤੇ 2015 ਵਿੱਚ ਬਹਿਬਲ ਕਲਾਂ ਵਿੱਚ ਪੁਲੀਸ ਗੋਲੀਕਾਂਡ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਰਸਮੀ ਤੌਰ ‘ਤੇ ਫਰੀਦਕੋਟ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।

ਇਲਾਕੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਪੁਲੀਸ ਗੋਲੀਬਾਰੀ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਦੇ ਨਾਲ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ, ਦੋਵਾਂ ਮ੍ਰਿਤਕਾਂ- ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ- ਦੇ ਪਰਿਵਾਰ ਸਿਆਸੀ ਸੁਰਖੀਆਂ ਦਾ ਕੇਂਦਰ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਲਗਾਤਾਰ ਇਨ੍ਹਾਂ ਪਰਿਵਾਰਾਂ ਕੋਲ ਆਉਂਦੇ ਰਹੇ ਹਨ, ਕਿਉਂਕਿ ਬਹਿਬਲ ਕਲਾਂ ਪੁਲੀਸ ਗੋਲੀਕਾਂਡ ਅਤੇ ਬੇਅਦਬੀ ਦਾ ਮੁੱਦਾ ਪੰਜਾਬ ਵਿੱਚ ਇੱਕ ਵੱਡਾ ਸਿਆਸੀ ਅਤੇ ਧਾਰਮਿਕ ਮੁੱਦਾ ਬਣ ਚੁੱਕਾ ਹੈ। ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਕਸਰ ਇਸ ਧਾਰਮਿਕ ਅਤੇ ਸਿਆਸੀ ਮੁੱਦੇ ਦਾ ਸਹਾਰਾ ਲਿਆ ਹੈ।

ਉੱਥੇ ਹੀ ਇਸ ਮੌਕੇ ਬੋਲਦਿਆਂ ਤਰਸੇਮ ਸਿੰਘ ਨੇ ਸਾਧੂ ਸਿੰਘ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਬੇਅਦਬੀ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਇਨਸਾਫ਼ ਲਈ ਲੜਨ ਦੀ ਆਪਣੀ ਜਥੇਬੰਦੀ ਦੀ ਵਚਨਬੱਧਤਾ ਨੂੰ ਦੁਹਰਾਇਆ।

ਵਿਦੇਸ਼📍 ਪੰਜਾਬ

ਮੈਨੂੰ ਦੇਸ਼ ’ਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਹੁੰਦੀ: ਸੰਜੈ ਦੱਤ

ਅਦਾਕਾਰ ਸੰਜੈ ਦੱਤ ਨੇ ਸ਼ੇਖਰ ਸੁਮਨ ਦੇ ਸ਼ੋਅ ‘ਸ਼ੇਖਰ ਟੂਨਾਈਟ’ ਵਿੱਚ ਗਾਂਧੀ ਜੈਅੰਤੀ ਮੌਕੇ ਮੌਜੂਦਾ ਸਥਿਤੀ ਬਾਰੇ ਆਪਣੀ ਰਾਇ ਸਾਂਝੀ ਕਰਦਿਆਂ ਕਿਹਾ ਕਿ ਉਹ ਹੁਣ ਦੇਸ਼ ਵਿੱਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਕਰਦਾ।
ਮੈਨੂੰ ਦੇਸ਼ ’ਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਹੁੰਦੀ: ਸੰਜੈ ਦੱਤ

ਅਦਾਕਾਰ ਸੰਜੈ ਦੱਤ ਨੇ ਸ਼ੇਖਰ ਸੁਮਨ ਦੇ ਸ਼ੋਅ ‘ਸ਼ੇਖਰ ਟੂਨਾਈਟ’ ਵਿੱਚ ਗਾਂਧੀ ਜੈਅੰਤੀ ਮੌਕੇ ਮੌਜੂਦਾ ਸਥਿਤੀ ਬਾਰੇ ਆਪਣੀ ਰਾਇ ਸਾਂਝੀ ਕਰਦਿਆਂ ਕਿਹਾ ਕਿ ਉਹ ਹੁਣ ਦੇਸ਼ ਵਿੱਚ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਕਰਦਾ।

ਅਸੀਂ ਭਾਰਤੀ ਖੁੱਲ੍ਹੇ ਦਿਲ ਵਾਲੇ ਹਾਂ ਅਤੇ ਮਹਿਮਾਨ ਨਿਵਾਜ਼ੀ ਕਰਨ ਵਾਲੇ ਹਾਂ। ਅਸੀਂ ਬਹੁਤ ਕੁੱਝ ਦਿੱਤਾ ਹੈ ਅਤੇ ਸਾਨੂੰ ਹਮੇਸ਼ਾ ਅਜਿਹਾ ਹੀ ਰਹਿਣਾ ਚਾਹੀਦਾ ਹੈ। ਮੈਂ ਸ਼ਿਵਾ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਪੁਰਾਣੇ ਦਿਨ ਜਲਦੀ ਵਾਪਸ ਆਉਣ।’’ ਸ਼ੋਅ ਦੌਰਾਨ ਅਦਾਕਾਰ ਨੂੰ ਪੰਜ ਮਿੰਟ ਲਈ ਖ਼ੁਦ ਦੀ ਪ੍ਰਧਾਨ ਮੰਤਰੀ ਵਜੋਂ ਕਲਪਨਾ ਕਰਦਿਆਂ ਦੇਸ਼ ਨੂੰ ਸੰਬੋਧਨ ਕਰਨ ਵਾਸਤੇ ਕਿਹਾ ਗਿਆ ਸੀ।

ਅਦਾਕਾਰ ਨੇ ਆਪਣੇ ਮਸ਼ਹੂਰ ਕਿਰਦਾਰ ‘ਮੁੰਨਾ ਭਾਈ’ ਦੇ ਅੰਦਾਜ਼ ’ਚ ਗਾਂਧੀ ਜੀ ਨਾਲ ਜੁੜੇ ਤਿੰਨ ਬਾਂਦਰਾਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਅਪੁਨ ਗਾਂਧੀ ਜੀ ਕੋ ਬਹੁਤ ਮਾਨਤਾ ਹੈ, ਔਰ ਗਾਂਧੀ ਜੀ ਕੇ ਤੀਨ ਬੰਦਰ ਸਭ ਕੋ ਪਤਾ ਹੈ- ਬੁਰਾ ਮਤ ਦੇਖੋ, ਲੇਕਿਨ ਆਜ ਏਕ ਚੌਥਾ ਬੰਦਰ ਭੀ ਮਾਗਤਾ ਹੈ। ਬੁਰਾ ਦੇਖੋ ਤੋਂ ਉਸੇ ਠੀਕ ਕੌਨ ਕਰੇਗਾ?’’

ਵਿਦੇਸ਼📍 ਪੰਜਾਬ

ਕੀ ਰੂਸ ‘ਚ ਬਣਾਇਆ ਜਾ ਰਿਹਾ ਸੀ ਕੋਰੋਨਾ ਵਰਗਾ ਵਾਇਰਸ? ਸਾਈਬੇਰੀਆ ਦੀ ਲੈਬ ‘ਚ ਧਮਾਕੇ ਨਾਲ ਮਚਿਆ ਹੜਕੰਪ

ਰੂਸ ਵਿੱਚ ਐਂਟੀ-ਪਲੇਗ ਲੈਬ ਦੇ ਇੱਕ ਕਰਮਚਾਰੀ ਦੀ ਮੌਤ ਤੋਂ ਬਾਅਦ ਕਰੀਬ 200 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਾਲਾਂਕਿ ਪਲੇਗ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ, ਪਰ ਨਿਊਮੋਨਿਕ ਪਲੇਗ ਅਤੇ ਵੁਹਾਨ ਵਰਗੇ ਵਾਇਰਸ ਦੀ ਆਸ਼ੰਕਾ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ।
ਕੀ ਰੂਸ ‘ਚ ਬਣਾਇਆ ਜਾ ਰਿਹਾ ਸੀ ਕੋਰੋਨਾ ਵਰਗਾ ਵਾਇਰਸ? ਸਾਈਬੇਰੀਆ ਦੀ ਲੈਬ ‘ਚ ਧਮਾਕੇ ਨਾਲ ਮਚਿਆ ਹੜਕੰਪ

ਰੂਸ ਵਿੱਚ ਐਂਟੀ-ਪਲੇਗ ਲੈਬ ਦੇ ਇੱਕ ਕਰਮਚਾਰੀ ਦੀ ਮੌਤ ਤੋਂ ਬਾਅਦ ਕਰੀਬ 200 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਾਲਾਂਕਿ ਪਲੇਗ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ, ਪਰ ਨਿਊਮੋਨਿਕ ਪਲੇਗ ਅਤੇ ਵੁਹਾਨ ਵਰਗੇ ਵਾਇਰਸ ਦੀ ਆਸ਼ੰਕਾ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ।

ਰੂਸ ਦੇ ਸਾਈਬੇਰੀਆ ਇਲਾਕੇ ਵਿੱਚ ਇੱਕ ਲੈਬ ਕਰਮਚਾਰੀ ਦੀ ਮੌਤ ਤੋਂ ਬਾਅਦ ਪਲੇਗ ਫੈਲਣ ਦੀ ਆਸ਼ੰਕਾ ਕਾਰਨ ਹੜਕੰਪ ਮਚਿਆ ਹੋਇਆ ਹੈ। ਮਾਮਲਾ ਇਸ ਲਈ ਹੋਰ ਗੰਭੀਰ ਦੱਸਿਆ ਜਾ ਰਿਹਾ ਹੈ ਕਿਉਂਕਿ ਜਿਸ ਮਹਿਲਾ ਦੀ ਮੌਤ ਹੋਈ, ਉਹ ਖੁਦ ਰੂਸ ਦੇ ਇੱਕ ਵਿੱਚ ਕੰਮ ਕਰਦੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ, ਉਸ ਦੇ ਸੰਪਰਕ ਵਿੱਚ ਆਏ ਕਰੀਬ 200 ਲੋਕਾਂ ਨੂੰ ਵਿੱਚ ਰੱਖਿਆ ਗਿਆ ਹੈ। ਕਈ ਹਸਪਤਾਲਾਂ ਵਿੱਚ ਵਰਗੇ ਕਦਮ ਚੁੱਕੇ ਗਏ ਹਨ ਅਤੇ ਇੱਕ ਵਿੱਚ ਕਰਮਚਾਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਹਾਲਾਂਕਿ, ਸਭ ਤੋਂ ਅਹਿਮ ਗੱਲ ਇਹ ਹੈ ਕਿ ਰੂਸ ਨੇ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਮਹਿਲਾ ਦੀ ਮੌਤ ਪਲੇਗ ਕਾਰਨ ਹੋਈ ਸੀ। ਇਸੇ ਕਾਰਨ ਕੁਝ ਮੀਡੀਆ ਰਿਪੋਰਟਾਂ ਵਿੱਚ ਇਸ ਨੂੰ ਵੀ ਕਿਹਾ ਜਾ ਰਿਹਾ ਹੈ। ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਕੋਵਿਡ ਤੋਂ 100 ਗੁਣਾ ਜ਼ਿਆਦਾ ਜਾਨਲੇਵਾ ਹੈ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।

ਅਮਰੀਕੀ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਰੂਸ ਵਿੱਚ ਅਜੇ ਵੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਨੂੰ ਗੁਪਤ ਰੱਖਿਆ ਜਾਂਦਾ ਹੈ। ਇਨ੍ਹਾਂ ਥਾਵਾਂ ਦੀ ਬਾਹਰੋਂ ਜਾਂਚ ਨਹੀਂ ਹੁੰਦੀ ਅਤੇ ਅੰਦਰ ਵੀ ਕਿਸੇ ਗਲਤੀ ਜਾਂ ਹਾਦਸੇ ਦੀ ਜਾਣਕਾਰੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਘੱਟ ਹੁੰਦੀ ਹੈ।

1979 ਵਿੱਚ ਸੋਵੀਅਤ ਯੂਨੀਅਨ ਦੇ ਸਵੈਰਦਲੋਵਸਕ ਵਿੱਚ ਇੱਕ ਤੋਂ ਦੇ ਬੀਜਾਣੂਆਂ ਦੇ ਕਣ ਬਾਹਰ ਨਿਕਲ ਗਏ ਸਨ। ਇਸ ਹਾਦਸੇ ਵਿੱਚ 66 ਲੋਕਾਂ ਦੀ ਮੌਤ ਹੋਈ ਸੀ। ਹਾਲਾਂਕਿ, ਇਸ ਘਟਨਾ ਦੀ ਅਸਲੀਅਤ ਕਈ ਸਾਲਾਂ ਬਾਅਦ ਸਾਹਮਣੇ ਆਈ ਸੀ।

ਰੂਸ ਦੇ ਇਰਕੁਤਸਕ ਖੇਤਰ ਦੇ ਸ਼ੇਲੇਖੋਵ ਵਿੱਚ ਸਥਿਤ ਤੇ ਦੀ 28 ਸਾਲਾ ਲੈਬ ਟੈਕਨੀਸ਼ੀਅਨ ਦਾਰਿਆ ਸ਼ਿਪਿਲੋਵਾ ਇਸ ਮਾਮਲੇ ਦੀ ਅਹਿਮ ਕੜੀ ਹਨ।

ਲੋਕਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, 25 ਸਤੰਬਰ ਨੂੰ ਕੰਮ ਦੌਰਾਨ ਉਨ੍ਹਾਂ ਦੇ ਹੱਥੋਂ ਇੱਕ ਟੈਸਟ ਟਿਊਬ ਟੁੱਟ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਨਾਮ ਦਾ ਬੈਕਟੀਰੀਆ ਸੀ, ਜੋ ਪਲੇਗ ਦਾ ਕਾਰਨ ਬਣਦਾ ਹੈ।

ਰਿਪੋਰਟ ਮੁਤਾਬਕ, ਇਸ ਤੋਂ ਬਾਅਦ ਸ਼ਿਪਿਲੋਵਾ ਦੀ ਤਬੀਅਤ ਵਿਗੜਨ ਲੱਗੀ। ਉਨ੍ਹਾਂ ਨੂੰ 29 ਸਤੰਬਰ ਨੂੰ ਸ਼ੇਲੇਖੋਵ ਦੇ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਵਿੱਚ ਗੰਭੀਰ ਨਿਮੋਨੀਆ ਵਰਗੇ ਲੱਛਣ ਸਨ। ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਪਰ 1 ਅਤੇ 2 ਅਕਤੂਬਰ ਦੇ ਵਿਚਕਾਰ ਉਨ੍ਹਾਂ ਦੀ ਮੌਤ ਹੋ ਗਈ।

ਹਾਲਾਂਕਿ, ਇਸ ਪੂਰੀ ਕਹਾਣੀ ਦੀ ਅਜੇ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਰੂਸ ਦੀ ਨੇ ਇਸ ਨੂੰ ਅਣਜਾਣ ਕਾਰਨ ਵਾਲਾ ਨਿਮੋਨੀਆ ਦੱਸਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਮਰੀਜ਼ ਦੇ ਸੈਂਪਲ ਦੀ ਜਾਂਚ ਵਿੱਚ ਅਜਿਹਾ ਕੋਈ ਨਹੀਂ ਮਿਲਿਆ, ਜਿਸ ਦਾ ਸਬੰਧ ਉਸ ਦੇ ਪੇਸ਼ੇਵਰ ਕੰਮ ਨਾਲ ਹੋਵੇ। ਏਜੰਸੀ ਨੇ ਇਹ ਵੀ ਕਿਹਾ ਕਿ ਸੰਸਥਾਨ ਵਿੱਚ ਨਾਲ ਜੁੜੀ ਕਿਸੇ ਦੁਰਘਟਨਾ ਦੀ ਪੁਸ਼ਟੀ ਨਹੀਂ ਹੋਈ ਹੈ।

ਯਾਨੀ ਇਸ ਸਮੇਂ ਦੋ ਵਿਰੋਧੀ ਗੱਲਾਂ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ ਲੋਕਲ ਮੀਡੀਆ ਵਿੱਚ ਲੈਬ ਹਾਦਸੇ ਅਤੇ ਪਲੇਗ ਇਨਫੈਕਸ਼ਨ ਦੀਆਂ ਰਿਪੋਰਟਾਂ ਹਨ, ਜਦਕਿ ਦੂਜੇ ਪਾਸੇ ਰੂਸ ਦਾ ਅਧਿਕਾਰਤ ਬਿਆਨ ਹੈ, ਜਿਸ ਵਿੱਚ ਪਲੇਗ ਦੀ ਪੁਸ਼ਟੀ ਨਹੀਂ ਹੋਈ ਹੈ।

ਸ਼ਿਪਿਲੋਵਾ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਗਈ। ਵੱਖ-ਵੱਖ ਰਿਪੋਰਟਾਂ ਵਿੱਚ ਇਹ ਗਿਣਤੀ 197 ਦੱਸੀ ਗਈ ਹੈ ਅਤੇ ਇਨ੍ਹਾਂ ਵਿੱਚੋਂ 189 ਲੋਕਾਂ ਨੂੰ ਹਸਪਤਾਲਾਂ ਵਿੱਚ ਨਿਗਰਾਨੀ ਲਈ ਰੱਖਿਆ ਗਿਆ।

ਕੁਝ ਰਿਪੋਰਟਾਂ ਮੁਤਾਬਕ, 114 ਲੋਕ ਇੱਕ, 63 ਦੂਜੇ ਕੇਂਦਰ ਅਤੇ 12 ਲੋਕ ਵਿੱਚ ਨਿਗਰਾਨੀ ਹੇਠ ਸਨ। ਹੁਣ ਤੱਕ ਇਨ੍ਹਾਂ ਲੋਕਾਂ ਵਿੱਚ ਪਲੇਗ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਹੈ।

ਇਰਕੁਤਸਕ ਅਤੇ ਸ਼ੇਲੇਖੋਵ ਦੇ 5 ਹਸਪਤਾਲਾਂ ਵਿੱਚ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਰਿਪੋਰਟਾਂ ਮੁਤਾਬਕ ਕੁਝ ਹਸਪਤਾਲਾਂ ਵਿੱਚ 3 ਹਫ਼ਤਿਆਂ ਤੱਕ ਪਾਬੰਦੀਆਂ ਲਗਾਈਆਂ ਗਈਆਂ। ਉੱਥੇ ਹੀ ਸ਼ੇਲੇਖੋਵ ਸਥਿਤ ਵਿੱਚ 3 ਅਕਤੂਬਰ ਤੋਂ ਸਾਵਧਾਨੀ ਵਜੋਂ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ।

ਮਾਮਲਾ ਹੁਣ ਸਿਰਫ਼ ਰੂਸ ਤੱਕ ਸੀਮਤ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਇਰਕੁਤਸਕ ਵਿੱਚ ਸ਼ੱਕੀ ਦੇ ਇੱਕ ਘਾਤਕ ਮਾਮਲੇ ਦੀ ਜਾਣਕਾਰੀ ਮਿਲੀ ਹੈ।

ਅਮਰੀਕਾ ਅਤੇ ਹੋਰ ਏਜੰਸੀਆਂ ਦੇ ਨਾਲ ਮਿਲ ਕੇ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਕਈ ਤੱਥਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਉਸ ਨੇ ਰੂਸ ਨੂੰ ਸਹੀ ਜਾਣਕਾਰੀ ਤੇਜ਼ੀ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਸਾਂਝੀ ਕਰਨ ਲਈ ਕਿਹਾ ਹੈ।

ਜੇਕਰ ਇਹ ਵਾਕਈ ਦਾ ਮਾਮਲਾ ਹੈ ਤਾਂ ਇਹ ਪਲੇਗ ਦਾ ਅਜਿਹਾ ਰੂਪ ਹੈ, ਜੋ ਸੰਕਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸਾਹ ਦੀਆਂ ਬੂੰਦਾਂ ਰਾਹੀਂ ਫੈਲ ਸਕਦਾ ਹੈ। ਇਸੇ ਕਾਰਨ ਅਮਰੀਕੀ ਸਰਕਾਰ ਨੇ ਇਸ ਦੀ ਨਿਗਰਾਨੀ ਸ਼ੁਰੂ ਕੀਤੀ ਹੈ।

ਪਲੇਗ ਨਾਮ ਦੇ ਬੈਕਟੀਰੀਆ ਕਾਰਨ ਹੋਣ ਵਾਲੀ ਬਿਮਾਰੀ ਹੈ। ਆਮ ਤੌਰ ‘ਤੇ ਇਹ ਛੋਟੇ ਥਣਧਾਰੀ ਜਾਨਵਰਾਂ ਅਤੇ ਉਨ੍ਹਾਂ ਦੇ ਪਿਸੂਆਂ ਵਿੱਚ ਪਾਇਆ ਜਾਂਦਾ ਹੈ। ਮਨੁੱਖਾਂ ਵਿੱਚ ਇਹ ਸੰਕਰਮਿਤ ਪਿਸੂ ਦੇ ਕੱਟਣ, ਸੰਕਰਮਿਤ ਟਿਸ਼ੂ ਜਾਂ ਸਰੀਰ ਦੇ ਤਰਲ ਪਦਾਰਥ ਦੇ ਸੰਪਰਕ ਅਤੇ ਕੁਝ ਮਾਮਲਿਆਂ ਵਿੱਚ ਸੰਕਰਮਿਤ ਸਾਹ ਦੀਆਂ ਬੂੰਦਾਂ ਰਾਹੀਂ ਫੈਲ ਸਕਦਾ ਹੈ।

ਇਸ ਦਾ ਸਭ ਤੋਂ ਗੰਭੀਰ ਰੂਪ ਹੈ। ਇਸ ਦਾ ਇਨਫੈਕਸ਼ਨ ਹੋਣ ਤੋਂ ਬਾਅਦ ਲੱਛਣ ਬਹੁਤ ਤੇਜ਼ੀ ਨਾਲ ਸਾਹਮਣੇ ਆ ਸਕਦੇ ਹਨ। ਮੁਤਾਬਕ, ਸਮੇਂ ਸਿਰ ਇਲਾਜ ਨਾ ਮਿਲਣ ‘ਤੇ ਇਹ ਬੇਹੱਦ ਜਾਨਲੇਵਾ ਹੋ ਸਕਦਾ ਹੈ। ਹਾਲਾਂਕਿ, ਸਮੇਂ ਸਿਰ ਸਹੀ ਮਿਲਣ ਨਾਲ ਮਰੀਜ਼ ਦੇ ਬਚਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।

ਮੁਤਾਬਕ, ਦੇ ਲੱਛਣ ਆਮ ਤੌਰ ‘ਤੇ ਇਨਫੈਕਸ਼ਨ ਤੋਂ 1 ਤੋਂ 3 ਦਿਨਾਂ ਵਿੱਚ ਦਿਖਾਈ ਦੇ ਸਕਦੇ ਹਨ। ਇਸ ਵਿੱਚ ਤੇਜ਼ ਬੁਖਾਰ, ਕਮਜ਼ੋਰੀ, ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਦਰਦ ਅਤੇ ਖੰਘ ਵਰਗੇ ਲੱਛਣ ਹੋ ਸਕਦੇ ਹਨ।

ਦੁਨੀਆ ਵਿੱਚ ਪਲੇਗ ਦੀ ਆਖਰੀ ਵੱਡੀ ਮਹਾਮਾਰੀ ਸੀ। ਇਹ 1855 ਵਿੱਚ ਚੀਨ ਦੇ ਯੁੰਨਾਨ ਤੋਂ ਸ਼ੁਰੂ ਹੋਈ ਅਤੇ ਕਰੀਬ 1960 ਤੱਕ ਚੱਲੀ।

ਮੁਤਾਬਕ, ਅੱਜ ਵੀ ਕਈ ਦੇਸ਼ਾਂ ਵਿੱਚ ਮਨੁੱਖਾਂ ਵਿੱਚ ਪਲੇਗ ਦੇ ਮਾਮਲੇ ਸਾਹਮਣੇ ਆਉਂਦੇ ਹਨ। 2019 ਤੋਂ 2025 ਦੇ ਵਿਚਕਾਰ ਨੂੰ ਮਿਲੇ ਜ਼ਿਆਦਾਤਰ ਮਾਮਲੇ ਕਾਂਗੋ ਅਤੇ ਮੈਡਾਗਾਸਕਰ ਤੋਂ ਸਨ।

ਫਿਲਹਾਲ ਅਜਿਹਾ ਕਹਿਣਾ ਜਲਦਬਾਜ਼ੀ ਹੋਵੇਗੀ। ਸਿਰਫ਼ ਇੱਕ ਮੌਤ ਅਤੇ ਸ਼ੱਕੀ ਇਨਫੈਕਸ਼ਨ ਨੂੰ ਪਲੇਗ ਮਹਾਮਾਰੀ ਕਹਿਣਾ ਸਹੀ ਨਹੀਂ ਹੋਵੇਗਾ।

ਫਿਲਹਾਲ ਰੂਸ ਦੀਆਂ ਅਧਿਕਾਰਤ ਜਾਂਚਾਂ ਵਿੱਚ ਪਲੇਗ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਿਗਰਾਨੀ ਵਿੱਚ ਰੱਖੇ ਗਏ ਲੋਕਾਂ ਵਿੱਚ ਵੀ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ। ਇਸ ਲਈ ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸ਼ਿਪਿਲੋਵਾ ਦੀ ਬਿਮਾਰੀ ਦਾ ਅਸਲ ਕਾਰਨ ਕੀ ਸੀ ਅਤੇ ਕੀ ਉਨ੍ਹਾਂ ਦੇ ਕੰਮ ਨਾਲ ਜੁੜਿਆ ਕੋਈ ਇਨਫੈਕਸ਼ਨ ਹੋਇਆ ਸੀ।

ਇਤਿਹਾਸ ਵਿੱਚ ਪਲੇਗ ਨੇ ਭਾਰੀ ਤਬਾਹੀ ਮਚਾਈ ਹੈ, ਪਰ ਅੱਜ ਸਥਿਤੀ ਵੱਖਰੀ ਹੈ। ਮੁਤਾਬਕ, ਪਲੇਗ ਦਾ ਇਲਾਜ ਨਾਲ ਸੰਭਵ ਹੈ ਅਤੇ ਜਲਦੀ ਪਛਾਣ ਹੋਣ ‘ਤੇ ਇਲਾਜ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਹੁਣ ਜਾਂਚ ਦੇ ਨਤੀਜੇ ਇਹ ਤੈਅ ਕਰਨਗੇ ਕਿ ਇਹ ਸਿਰਫ਼ ਇੱਕ ਗੰਭੀਰ ਬਿਮਾਰੀ ਦਾ ਮਾਮਲਾ ਸੀ ਜਾਂ ਵਾਕਈ ਕਿਸੇ ਖ਼ਤਰਨਾਕ ਲੈਬ ਹਾਦਸੇ ਨਾਲ ਜੁੜਿਆ ਮਾਮਲਾ।

ਵਿਦੇਸ਼📍 ਪੰਜਾਬ

ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ ਪੰਜਾਬ ਸਰਕਾਰ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਵਿੱਚ ਸਰਕਾਰੀ ਬਦਲੀਆਂ ਅਤੇ ਪੋਸਟਿੰਗ ਵਿੱਚ ਲੈਣ-ਦੇਣ ਆਦਿ ਦੇ ਦੋਸ਼ਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ।
ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ ਪੰਜਾਬ ਸਰਕਾਰ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਵਿੱਚ ਸਰਕਾਰੀ ਬਦਲੀਆਂ ਅਤੇ ਪੋਸਟਿੰਗ ਵਿੱਚ ਲੈਣ-ਦੇਣ ਆਦਿ ਦੇ ਦੋਸ਼ਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ।

ਇਸ ਗੱਲ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਹੀ ਸੀ ਬੀ ਆਈ ਦੇ ਸਿੱਧੇ ਦਖ਼ਲ ਉੱਤੇ ਰੋਕ ਲਗਾਈ ਹੋਈ ਹੈ। ਇਸੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਸੀ ਬੀ ਆਈ ਜਾਂਚ ਦਾ ਵਿਰੋਧ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ‘ਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ਵਿੱਚ ਲੈਣ-ਦੇਣ ਆਦਿ ਦੇ ਦੋਸ਼ਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਹੈ।

ਪਟੀਸ਼ਨਕਰਤਾ ਨਿਖਿਲ ਸਰਾਫ਼ ਨੇ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਸਰਕਾਰੀ ਅਹੁਦਿਆਂ ’ਤੇ ਤਾਇਨਾਤ ਵਿਅਕਤੀਆਂ ਤੇ ਸਰਕਾਰੀ ਉੱਚ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਕੁੱਝ ਵਿਅਕਤੀਆਂ ’ਤੇ ਵੀ ਉਂਗਲ ਉਠਾਈ ਗਈ ਸੀ। ਈ ਡੀ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ ਡੀ ਜੀ ਪੀ ਨੂੰ ਤਿੰਨ ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤਾਇਨਾਤੀਆਂ ਅਤੇ ਹੋਰ ਲੈਣ-ਦੇਣ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਸਨ।

ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਹੁਣ ਤੱਕ ਦੀ ਕਾਰਵਾਈ ਸੰਤੁਸ਼ਟੀਜਨਕ ਨਹੀਂ ਹੈ।

ਬੈਂਚ ਨੇ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦੇ ਹੁਕਮ ਸੁਣਾਏ ਹਨ, ਜੋ ਐੱਫ਼ ਆਈ ਆਰ ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰੇਗੀ। ਬੈਂਚ ਨੇ ਇਸ ਮਾਮਲੇ ਦੀ ਜਾਂਚ ਰਿਪੋਰਟ ਦੋ ਮਹੀਨਿਆਂ ਦੇ ਅੰਦਰ ਦੇਣ ਲਈ ਕਿਹਾ ਹੈ।

ਕਾਰੋਬਾਰ📍 ਪੰਜਾਬ

ਫ੍ਰੀ ‘ਚ ਕਰਵਾ ਰਿਹਾ ਏਆਈ, ਅਤੇ ਸਮੇਤ ਕਈ ਕੋਰਸ , 31 ਮਾਰਚ ਤੱਕ ਕਰ ਸਕਦੇ ਹੋ ਅਪਲਾਈ

ਕਈ ਫ੍ਰੀ ਕੋਰਸ ਆਫਰ ਕਰ ਰਿਹਾ ਹੈ, ਜਿਨ੍ਹਾਂ ਨੂੰ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਫ੍ਰੀ ‘ਚ ਕਰਵਾ ਰਿਹਾ ਏਆਈ, ਅਤੇ ਸਮੇਤ ਕਈ ਕੋਰਸ , 31 ਮਾਰਚ ਤੱਕ ਕਰ ਸਕਦੇ ਹੋ ਅਪਲਾਈ

ਕਈ ਫ੍ਰੀ ਕੋਰਸ ਆਫਰ ਕਰ ਰਿਹਾ ਹੈ, ਜਿਨ੍ਹਾਂ ਨੂੰ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵੱਖ-ਵੱਖ ਕੋਰਸਾਂ ਲਈ ਵੱਖ-ਵੱਖ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।

ਜੇ ਪੜ੍ਹਾਈ ਦੌਰਾਨ ਹੀ ਕਰੀਅਰ ਨੂੰ ਲੈ ਕੇ ਚਿੰਤਾ ਹੋਣ ਲੱਗੀ ਹੈ ਅਤੇ ਤੁਸੀਂ ਨਵੀਆਂ ਸਿੱਖਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਖਾਸ ਤੌਰ ‘ਤੇ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਸਟੇਟ ਬੈਂਕ ਆਫ ਇੰਡੀਆ ਵੱਲੋਂ ਇਹ ਸੁਵਿਧਾ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ। ਇਹ ਕੋਰਸ ਆਨਲਾਈਨ ਲਰਨਿੰਗ ਪਲੇਟਫਾਰਮ ਰਾਹੀਂ ਫ੍ਰੀ ਵਿੱਚ ਕਰਵਾ ਰਿਹਾ ਹੈ। ਇਨ੍ਹਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਨਲਾਈਨ ਰਜਿਸਟ੍ਰੇਸ਼ਨ 31 ਮਾਰਚ 2027 ਤੱਕ ਕਰਵਾਈ ਜਾ ਸਕਦੀ ਹੈ।

ਆਓ ਜਾਣਦੇ ਹਾਂ ਕਿ ਵੱਲੋਂ ਫ੍ਰੀ ਵਿੱਚ ਕਰਵਾਏ ਜਾ ਰਹੇ ਇਨ੍ਹਾਂ ਵਿੱਚ ਕੀ ਖਾਸ ਹੈ ਅਤੇ ਵਿਦਿਆਰਥੀ ਇਨ੍ਹਾਂ ਰਾਹੀਂ ਕੀ ਸਿੱਖ ਸਕਦੇ ਹਨ।

ਇਹ ਕੋਰਸ ਆਨਲਾਈਨ ਕਰਵਾਏ ਜਾਣਗੇ ਅਤੇ ਦੇ ਬੈਂਕਿੰਗ ਟ੍ਰੇਨਿੰਗ ਅਨੁਭਵ ‘ਤੇ ਆਧਾਰਿਤ ਹਨ।

ਇਨ੍ਹਾਂ ਕੋਰਸਾਂ ਵਿੱਚ 25,000 ਤੋਂ ਵੱਧ, ਕੇਸ, ਅਤੇ ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਕੋਰਸ ਫ੍ਰੀ ਹਨ, ਪਰ ਹਾਸਲ ਕਰਨ ਲਈ ਫੀਸ ਅਦਾ ਕਰਨੀ ਪਵੇਗੀ।

ਇਸ ਵਿੱਚ, ਅਤੇ ਨੂੰ ਬਿਨਾਂ ਦੇ ਏਆਈ ਅਤੇ ਏਆਈ ਦੀ ਵਰਤੋਂ ਕਰਕੇ ਕੰਮ ਕਰਨ, ਫੈਸਲੇ ਲੈਣ ਦੀ ਸਮਰੱਥਾ ਵਧਾਉਣ ਅਤੇ ਵਿੱਚ ਸੁਧਾਰ ਕਰਨ ਬਾਰੇ ਸਿਖਾਇਆ ਜਾਂਦਾ ਹੈ। ਇਸ ਵਿੱਚ ਰਾਹੀਂ ਏਆਈ ਦੀ ਵਰਤੋਂ ਨੂੰ ਸਮਝਾਇਆ ਜਾਂਦਾ ਹੈ।

ਇਸ ਵਿੱਚ ਏਆਈ ਰਾਹੀਂ ਤਕਨੀਕੀ ਫੈਸਲੇ ਲੈਣ, ਨੂੰ ਸੰਭਾਲਣ ਅਤੇ ਨੂੰ ਦੇਣ ਦੇ ਤਰੀਕਿਆਂ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਂਦੀ ਹੈ।

ਇਹ ਵੀ 4 ਹਫ਼ਤਿਆਂ ਦਾ ਕੋਰਸ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਤਹਿਤ ਤਿਆਰ ਕਰਨ ਅਤੇ ਉਸ ਨੂੰ ਕਰਨ ਬਾਰੇ ਦੱਸਿਆ ਜਾਂਦਾ ਹੈ। ਕੋਰਸ ਵਿੱਚ, ਅਤੇ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ‘ਤੇ ਫੋਕਸ ਕੀਤਾ ਜਾਂਦਾ ਹੈ।

ਇਸ ਵਿੱਚ ਇਹ ਸਮਝਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਖੇਤੀ ਉਤਪਾਦਕਾਂ ਨੂੰ ਦੁਨੀਆ ਭਰ ਦੇ ਅਤੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਕੋਰਸ ਵਿੱਚ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਕਿਸਾਨਾਂ, ਅਤੇ ਖੇਤੀਬਾੜੀ ਨਾਲ ਜੁੜੇ ਨੂੰ ਵੱਡੀ ਗਿਣਤੀ ਵਿੱਚ ਗਾਹਕਾਂ ਤੱਕ ਪਹੁੰਚਣ, ਉਚਿਤ ਕੀਮਤ ਹਾਸਲ ਕਰਨ ਅਤੇ ਦਾ ਫਾਇਦਾ ਲੈਣ ਵਿੱਚ ਮਦਦ ਕਰ ਸਕਦੇ ਹਨ।

ਦੇਸ਼📍 ਪੰਜਾਬ

ਫ਼ਿਰੋਜ਼ਪੁਰ ਸੈਕਟਰ 'ਚ ਸਰਹੱਦ 'ਤੇ ਗੋਲੀਬਾਰੀ: ਦੋ ਪਾਕਿਸਤਾਨੀ ਨਾਗਰਿਕਾਂ ਦੀ ਮੌਤ, ਦੋਹਾਂ ਦੇਸ਼ਾਂ ਨੇ ਰਾਜਦੂਤ ਸੱਦੇ

ਪੰਜਾਬ ਦੇ ਫ਼ਿਰੋਜ਼ਪੁਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ 2 ਅਕਤੂਬਰ ਦੀ ਘਟਨਾ ਨੂੰ ਲੈ ਕੇ ਭਾਰਤ-ਪਾਕਿ ਵਿਚਕਾਰ ਤਣਾਅ ਵਧ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਬੀਐਸਐਫ ਦੀ ਗੋਲੀਬਾਰੀ 'ਚ ਦੋ ਨਿਹੱਥੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਅਤੇ ਇਕ ਜ਼ਖ਼ਮੀ ਹੋਇਆ, ਜੋ ਗਲਤੀ ਨਾਲ ਸਰਹੱਦ ਦੇ ਨੇੜੇ ਚਲੇ ਗਏ ਸਨ।
ਫ਼ਿਰੋਜ਼ਪੁਰ ਸੈਕਟਰ 'ਚ ਸਰਹੱਦ 'ਤੇ ਗੋਲੀਬਾਰੀ: ਦੋ ਪਾਕਿਸਤਾਨੀ ਨਾਗਰਿਕਾਂ ਦੀ ਮੌਤ, ਦੋਹਾਂ ਦੇਸ਼ਾਂ ਨੇ ਰਾਜਦੂਤ ਸੱਦੇ

ਪੰਜਾਬ ਦੇ ਫ਼ਿਰੋਜ਼ਪੁਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ 2 ਅਕਤੂਬਰ ਦੀ ਘਟਨਾ ਨੂੰ ਲੈ ਕੇ ਭਾਰਤ-ਪਾਕਿ ਵਿਚਕਾਰ ਤਣਾਅ ਵਧ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਬੀਐਸਐਫ ਦੀ ਗੋਲੀਬਾਰੀ 'ਚ ਦੋ ਨਿਹੱਥੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਅਤੇ ਇਕ ਜ਼ਖ਼ਮੀ ਹੋਇਆ, ਜੋ ਗਲਤੀ ਨਾਲ ਸਰਹੱਦ ਦੇ ਨੇੜੇ ਚਲੇ ਗਏ ਸਨ। ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ 'ਬੇਬੁਨਿਆਦ ਤੇ ਪ੍ਰੇਰਿਤ' ਦੱਸਦਿਆਂ ਕਿਹਾ ਹੈ ਕਿ ਤਿੰਨ ਵਿਅਕਤੀਆਂ ਨੇ ਭਾਰਤੀ ਇਲਾਕੇ 'ਚ ਦਾਖ਼ਲ ਹੋ ਕੇ ਬਾਰ-ਬਾਰ ਚੇਤਾਵਨੀ ਦੇ ਬਾਵਜੂਦ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਪਾਕਿਸਤਾਨ ਤੋਂ ਚੱਲ ਰਹੇ ਹਥਿਆਰਬੰਦ ਨਸ਼ਾ ਤਸਕਰੀ ਸਿੰਡੀਕੇਟਾਂ ਨਾਲ ਜੁੜੀ ਹੋਈ ਹੈ। ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਰਾਜਦੂਤ ਸੱਦ ਕੇ ਵਿਰੋਧ ਦਰਜ ਕਰਵਾਇਆ।

ਦੇਸ਼📍 ਪੰਜਾਬ

ਦਿੱਲੀ ਦੇ ਕਈ ਇਲਾਕਿਆਂ ’ਚ ਭਲਕੇ ਬਿਜਲੀ ਰਹੇਗੀ ਬੰਦ

ਨਵੀਂ ਦਿੱਲੀ: ਕੱਲ੍ਹ ਯਾਨੀ 6 ਅਕਤੂਬਰ ਨੂੰ, ਦਿੱਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਕੁਝ ਇਲਾਕਿਆਂ ਵਿੱਚ, ਬਿਜਲੀ 4 ਤੋਂ 6 ਘੰਟੇ ਤੱਕ ਬੰਦ ਰਹੇਗੀ।
ਦਿੱਲੀ ਦੇ ਕਈ ਇਲਾਕਿਆਂ ’ਚ ਭਲਕੇ ਬਿਜਲੀ ਰਹੇਗੀ ਬੰਦ

ਨਵੀਂ ਦਿੱਲੀ: ਕੱਲ੍ਹ ਯਾਨੀ 6 ਅਕਤੂਬਰ ਨੂੰ, ਦਿੱਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਕੁਝ ਇਲਾਕਿਆਂ ਵਿੱਚ, ਬਿਜਲੀ 4 ਤੋਂ 6 ਘੰਟੇ ਤੱਕ ਬੰਦ ਰਹੇਗੀ। ਦਿੱਲੀ ਦੀਆਂ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਨੇ ਮੰਗਲਵਾਰ ਲਈ ਬਿਜਲੀ ਕੱਟਾਂ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਦਿੱਲੀ ਦੇ ਕਿਹੜੇ ਇਲਾਕਿਆਂ ਵਿੱਚ, ਕਿੰਨੇ ਸਮੇਂ ਲਈ ਅਤੇ ਕਿਉਂ ਬਿਜਲੀ ਬੰਦ ਰਹੇਗੀ।

ਅਤੇ ਨੇ ਵੱਖ-ਵੱਖ ਇਲਾਕਿਆਂ ਵਿੱਚ ਰੱਖ-ਰਖਾਅ, ਟ੍ਰਾਂਸਫਾਰਮਰ ਨਿਰੀਖਣ, ਨੈੱਟਵਰਕ ਅੱਪਗ੍ਰੇਡ, ਸਮਾਰਟ ਮੀਟਰ ਸਥਾਪਨਾ ਅਤੇ ਹੋਰ ਜ਼ਰੂਰੀ ਕੰਮਾਂ ਲਈ ਸ਼ਡਿਊਲ ਜਾਰੀ ਕੀਤਾ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਤੋਂ ਦੁਪਹਿਰ ਤੱਕ ਬਿਜਲੀ ਬੰਦ ਰਹੇਗੀ। ਹਾਲਾਂਕਿ, ਕੁਝ ਇਲਾਕਿਆਂ ਵਿੱਚ ਸ਼ਾਮ ਤੱਕ ਕੰਮ ਜਾਰੀ ਰਹੇਗਾ।

ਯਮੁਨਾ ਪ੍ਰਾਈਵੇਟ ਲਿਮਟਿਡ ਦੇ ਅਧੀਨ ਕ੍ਰਿਸ਼ਨਾ ਨਗਰ ਖੇਤਰ ਵਿੱਚ ਰੋਕਥਾਮ ਰੱਖ-ਰਖਾਅ ਦੇ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਯਮੁਨਾ ਵਿਹਾਰ ਵਿੱਚ ਬਦਲਣ ਦਾ ਕੰਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਘੋਂਡਾ ਪੱਟੀ ਚੌਹਾਨ, ਜਾਫਰਾਬਾਦ-ਮੌਜਪੁਰ, ਮੌਜਪੁਰ ਕੰਪਲੈਕਸ ਅਤੇ ਉੱਤਰੀ ਘੋਂਡਾ ਵਿੱਚ ਰੱਖ-ਰਖਾਅ ਦੇ ਕੰਮ ਲਈ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਿਜਲੀ ਬੰਦ ਰਹਿਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

ਮਯੂਰ ਵਿਹਾਰ ਫੇਜ਼ 2 ਅਤੇ ਤ੍ਰਿਲੋਕਪੁਰੀ ਦੇ ਕਈ ਬਲਾਕਾਂ ਵਿੱਚ ਸਵੇਰੇ 10:02 ਵਜੇ ਤੋਂ ਦੁਪਹਿਰ 1:02 ਵਜੇ ਤੱਕ ਬਿਜਲੀ ਬੰਦ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਘਡੌਲੀ ਪਿੰਡ, ਮਯੂਰ ਵਿਹਾਰ ਫੇਜ਼ 3 ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਚਾਂਦਨੀ ਚੌਕ ਦੇ ਕਟੜਾ ਨਵਾਬ, ਨਈ ਸੜਕ-ਕਟੜਾ ਅਸ਼ਰਫੀ ਅਤੇ ਘੰਟਾਘਰ-ਕਟੜਾ ਅਸ਼ਰਫੀ ਖੇਤਰਾਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੋਕਥਾਮ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ। ਦਰਿਆਗੰਜ ਦੇ ਕੁਚਾ ਪਤੀ ਰਾਮ, ਹੌਜ਼ ਕਾਜ਼ੀ, ਸੀਤਾਰਾਮ ਬਾਜ਼ਾਰ ਅਤੇ ਕਾਲਾ ਮਸਜਿਦ ਇਲਾਕਿਆਂ ਵਿੱਚ ਸਵੇਰੇ 10:05 ਵਜੇ ਤੋਂ ਦੁਪਹਿਰ 1:05 ਵਜੇ ਤੱਕ ਬਿਜਲੀ ਬੰਦ ਰਹੇਗੀ।

ਸਦਰ ਬਾਜ਼ਾਰ ਦੇ ਫਾੜੀ ਧੀਰਜ, ਨਯਾ ਮੁਹੱਲਾ ਅਤੇ ਬੀਜੀ ਰੋਡ ਖੇਤਰਾਂ ਵਿੱਚ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਿਜਲੀ ਬੰਦ ਰਹੇਗੀ। ਸਦਰ ਬਾਜ਼ਾਰ ਦੇ ਰਾਮ ਨਗਰ ਅਤੇ ਅਮਰ ਨਗਰ ਸਦਰ ਬਾਜ਼ਾਰ ਵਿੱਚ ਰੀਟਰੋਫਿਟਿੰਗ ਦਾ ਕੰਮ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ।

ਦੇਸ਼📍 ਪੰਜਾਬ

ਦੀ ਨੂੰ ਚਿੱਠੀ 'ਚ ਲਗਾਏ ਇਲਜ਼ਾਮਾਂ ਦੀ ਹੋਵੇਗੀ ਸੀਬੀਆਈ ਜਾਂਚ

ਦੀ ਚਿੱਠੀ ਵਿੱਚ ਲਗਾਏ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੁਣ ਸੀਬੀਆਈ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਹਾਈਕੋਰਟ ਨੇ ਐਫਆਈਆਰ ਦਰਜ ਕਰਨ ਦੇ ਹੁਕਮ ਦੇ ਨਾਲ ਦੋ ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਦੀ ਨੂੰ ਚਿੱਠੀ 'ਚ ਲਗਾਏ ਇਲਜ਼ਾਮਾਂ ਦੀ ਹੋਵੇਗੀ ਸੀਬੀਆਈ ਜਾਂਚ

ਦੀ ਚਿੱਠੀ ਵਿੱਚ ਲਗਾਏ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੁਣ ਸੀਬੀਆਈ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਹਾਈਕੋਰਟ ਨੇ ਐਫਆਈਆਰ ਦਰਜ ਕਰਨ ਦੇ ਹੁਕਮ ਦੇ ਨਾਲ ਦੋ ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤੀ ਹੈ।

ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਦੀ ਚੀਫ਼ ਜਸਟਿਸ ਵਾਲੀ ਬੈਂਚ ਨੇ ਸੀਬੀਆਈ ਨੂੰ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਥਿਤ ਇਲਜ਼ਾਮਾਂ ਦੀ ਜਾਂਚ ਲਈ ਐਫਆਈਆਰ ਦਰਜ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ।

ਇਹ ਮਾਮਲਾ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਨਾਲ ਜੁੜਿਆ ਹੋਇਆ ਹੈ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਦੀ ਚਿੱਠੀ ਵਿੱਚ ਦਰਜ ਦੱਸੇ ਗਏ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕਿਸੇ ਸੁਤੰਤਰ ਕੇਂਦਰੀ ਏਜੰਸੀ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ।

ਜਾਣਕਾਰੀ ਮੁਤਾਬਕ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਭੇਜੀ ਗਈ ਚਿੱਠੀ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਇਲਜ਼ਾਮਾਂ ਦਾ ਜ਼ਿਕਰ ਕੀਤਾ ਗਿਆ ਸੀ। ਹੁਣ ਇਨ੍ਹਾਂ ਇਲਜ਼ਾਮਾਂ ਦੀ ਸੱਚਾਈ ਅਤੇ ਪੂਰੇ ਮਾਮਲੇ ਦੇ ਤੱਥਾਂ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾਵੇਗੀ।

ਹਾਈਕੋਰਟ ਨੇ ਸੀਬੀਆਈ ਨੂੰ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਜਾਂਚ ਪੂਰੀ ਕਰਨ ਤੋਂ ਬਾਅਦ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਲਈ ਦੋ ਮਹੀਨੇ ਦੀ ਸਮਾਂ-ਸੀਮਾ ਵੀ ਤੈਅ ਕੀਤੀ ਗਈ ਹੈ।

ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ ਜਾਂਚ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਬਜਾਏ ਸੀਬੀਆਈ ਦੇ ਹੱਥ ਵਿੱਚ ਹੋਵੇਗੀ। ਕੇਂਦਰੀ ਏਜੰਸੀ ਵੱਲੋਂ ਚਿੱਠੀ ਵਿੱਚ ਦਰਜ ਇਲਜ਼ਾਮਾਂ ਨਾਲ ਜੁੜੇ ਦਸਤਾਵੇਜ਼ਾਂ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਸਕਦੀ ਹੈ।

ਫਿਲਹਾਲ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਸੀਬੀਆਈ ਦੀ ਜਾਂਚ ’ਤੇ ਨਿਰਭਰ ਕਰੇਗੀ। ਦੋ ਮਹੀਨਿਆਂ ਦੇ ਅੰਦਰ ਜਾਂਚ ਰਿਪੋਰਟ ਪੇਸ਼ ਕੀਤੇ ਜਾਣ ਦੇ ਨਿਰਦੇਸ਼ਾਂ ਕਾਰਨ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਨਾਲ ਜੁੜੇ ਹੋਰ ਅਹਿਮ ਤੱਥ ਸਾਹਮਣੇ ਆ ਸਕਦੇ ਹਨ।

ਹੁਣ ਸਭ ਦੀ ਨਜ਼ਰ ਸੀਬੀਆਈ ਦੀ ਜਾਂਚ ’ਤੇ ਟਿਕੀ ਹੋਈ ਹੈ ਕਿ ਦੀ ਚਿੱਠੀ ਵਿੱਚ ਲਗਾਏ ਗਏ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਬਾਰੇ ਜਾਂਚ ਵਿੱਚ ਕੀ ਤੱਥ ਸਾਹਮਣੇ ਆਉਂਦੇ ਹਨ। ਹਾਲਾਂਕਿ, ਇਲਜ਼ਾਮਾਂ ਦੀ ਪੁਸ਼ਟੀ ਜਾਂ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਬਾਰੇ ਅੰਤਿਮ ਨਤੀਜਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਸਿਆਸਤ📍 ਪੰਜਾਬ

ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਅੱਠ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਮੰਤਰੀ ਧਰਮਪਾਲ ਸਿੰਘ ਸਮੇਤ ਅੱਠ ਉਮੀਦਵਾਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ ਹੈ।
ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਅੱਠ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਮੰਤਰੀ ਧਰਮਪਾਲ ਸਿੰਘ ਸਮੇਤ ਅੱਠ ਉਮੀਦਵਾਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ ਹੈ। ਭਾਜਪਾ ਦੇ ਇਕ ਬਿਆਨ ਮੁਤਾਬਕ ਬਾਕੀ ਸੱਤ ਉਮੀਦਵਾਰ ਰਾਧਾਕਾਂਤ ਓਝਾ, ਪ੍ਰਕਾਸ਼ ਪਾਲ, ਵਿ ਦਿਆਸਾਗਰ ਸੋਨਕਰ, ਗੋਪੀ ਕ੍ਰਿਸ਼ਨ ਪਾਂਡੇ, ਪ੍ਰਿਅੰਕਾ ਸਿੰਘ ਰਾਵਤ, ਰਾਮ ਪ੍ਰਤਾਪ ਸਿੰਘ ਚੌਹਾਨ ਅਤੇ ਸ਼ਰੂਤੀ ਗੰਗਵਾਰ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅੱਠ ਉਮੀਦਵਾਰਾਂ ਦੇ ਨਾਵਾਂ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ।

ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਦੀਆਂ 12 ਰਾਜ ਸਭਾ ਸੀਟਾਂ ਲਈ 16 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 10 ਅਤੇ ਉੱਤਰਾਖੰਡ ਦੀ ਇੱਕ ਸੀਟ ਸ਼ਾਮਲ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਇਕ ਸੀਟ ‘ਤੇ ਉਪ ਚੋਣ ਹੋਵੇਗੀ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਮੌਜੂਦਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋ ਰਿਹਾ ਹੈ।

ਉੱਤਰ ਪ੍ਰਦੇਸ਼ ਦੇ ਜਿਨ੍ਹਾਂ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ, ਉਨ੍ਹਾਂ ਵਿੱਚ ਭਾਜਪਾ ਆਗੂ ਅਰੁਣ ਸਿੰਘ, ਸੀਮਾ ਦਿਵੇਦੀ ਅਤੇ ਹਰਦੀਪ ਸਿੰਘ ਪੁਰੀ, ਸਮਾਜਵਾਦੀ ਪਾਰਟੀ ਦੇ ਆਗੂ ਰਾਮ ਗੋਪਾਲ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਰਾਮਜੀ ਗੌਤਮ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਦੀ ਰਾਜ ਸਭਾ ਸੀਟ ਵੀ 11 ਸਤੰਬਰ ਤੋਂ ਖਾਲੀ ਹੈ। ਉਨ੍ਹਾਂ ਨੇ ਉਸੇ ਦਿਨ ਤੋਂ ਪ੍ਰਭਾਵੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਉਪ ਰਾਜਪਾਲ ਨਿਯੁਕਤ ਕੀਤੇ ਜਾਣ ਤੋਂ ਬਾਅਦ 11 ਸਤੰਬਰ ਨੂੰ ਅਸਤੀਫ਼ਾ ਦੇ ਦਿੱਤਾ ਸੀ।

ਸਿਆਸਤ📍 ਪੰਜਾਬ

ਕਾਂਗਰਸ ਨੇ ਮੰਗਿਆ ਮੁੱਖ ਚੋਣ ਕਮਿਸ਼ਨ ਦਾ ਅਸਤੀਫਾ

ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼। ਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਕਾਂਗਰਸ ਨੇ ਮੰਗਿਆ ਮੁੱਖ ਚੋਣ ਕਮਿਸ਼ਨ ਦਾ ਅਸਤੀਫਾ

ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼।

ਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਾਰਟੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ (ਜਿਨ੍ਹਾਂ ਨੂੰ ਕਾਂਗਰਸ 'ਜੀ-2' ਕਹਿੰਦੀ ਹੈ) ਦੇ ਗ਼ੈਰ-ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਲਈ ਇੱਕ "ਬੋਝ" ਬਣ ਚੁੱਕੇ ਹਨ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉੱਜਲ ਭੂਯਾਨ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ। ਜਸਟਿਸ ਭੂਯਾਨ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ ਸੀ.ਈ.ਸੀ. ਦਾ ਪੂਰੀ ਤਰ੍ਹਾਂ ਨਕਾਬ ਉਤਾਰ ਦਿੱਤਾ ਹੈ। ਜੇਕਰ ਮੁੱਖ ਚੋਣ ਕਮਿਸ਼ਨਰ ਵਿੱਚ ਥੋੜ੍ਹੀ ਵੀ ਨੈਤਿਕਤਾ ਹੈ, ਤਾਂ ਉਨ੍ਹਾਂ ਨੂੰ ਤੁਰੰਤ ਪਦ ਛੱਡ ਦੇਣਾ ਚਾਹੀਦਾ ਹੈ।

ਜਸਟਿਸ ਭੂਯਾਨ ਨੇ ਹੈਦਰਾਬਾਦ ਦੀ 'ਨਾਲਸਾਰ' ਯੂਨੀਵਰਸਿਟੀ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਭਾਰਤੀ ਸੰਵਿਧਾਨ ਦੋ ਤਰ੍ਹਾਂ ਦੇ ਨਾਗਰਿਕਾਂ ਦੀ ਇਜਾਜ਼ਤ ਨਹੀਂ ਦਿੰਦਾ—ਇੱਕ ਵੋਟ ਦੇ ਅਧਿਕਾਰ ਵਾਲੇ ਅਤੇ ਦੂਜੇ ਇਸ ਤੋਂ ਬਿਨਾਂ। ਵੋਟ ਦਾ ਅਧਿਕਾਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ ਅਤੇ ਆਰਟੀਕਲ 326 ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ। ਕੋਈ ਵੀ ਅਥਾਰਟੀ ਜਾਂ ਅਦਾਲਤ ਇਸ ਦੀ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾ ਸਕਦੀ, ਕਿਉਂਕਿ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ।

ਦੂਜੇ ਪਾਸੇ, ਚੋਣ ਕਮਿਸ਼ਨ ਵਿੱਚ ਵੀ ਅੰਦਰੂਨੀ ਮਤਭੇਦ ਸਾਹਮਣੇ ਆਏ ਹਨ। ਇੱਕ ਰਿਪੋਰਟ ਅਨੁਸਾਰ ਚੋਣ ਕਮਿਸ਼ਨਰ ਸੰਧੂ ਅਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੌਰਾਨ ਵਿਸ਼ੇਸ਼ ਸੁਧਾਰ ਪ੍ਰਕਿਰਿਆ ਨਾਲ ਸਬੰਧਤ ਘੱਟੋ-ਘੱਟ 14 ਫ਼ੈਸਲਿਆਂ ’ਤੇ ਆਪਣਾ ਵਿਰੋਧ ਦਰਜ ਕਰਵਾਇਆ ਹੈ, ਜੋ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਲਏ ਗਏ ਸਨ। ਹਾਲਾਂਕਿ, ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਸੰਸਥਾ ਵਿੱਚ ਵੱਖ-ਵੱਖ ਵਿਚਾਰ ਹੋਣਾ ਸੁਭਾਵਿਕ ਹੈ ਅਤੇ ਉਨ੍ਹਾਂ ਦੇ ਸਾਰੇ ਹੁਕਮ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਜਾਰੀ ਕੀਤੇ ਗਏ ਹਨ।

ਅਪਰਾਧ📍 ਪੰਜਾਬ

ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਹੋਵੇਗਾ, ਰੇਪ ਮਾਮਲਿਆਂ ਤੇ ਦੀ ਦਿੱਲੀ ਪੁਲਿਸ ਨੂੰ ਝਾੜ

ਦਿੱਲੀ-ਐਨਸੀਆਰ ਵਿੱਚ ਰੇਪ ਅਤੇ ਜਿਨਸੀ ਅਪਰਾਧਾਂ ਦੇ ਸੰਬੰਧ ਵਿੱਚ, ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੋਂ ਪੁੱਛਿਆ ਕਿ ਅਪਰਾਧ ਨੂੰ ਰੋਕਣ ਲਈ ਕਿਹੜੇ ਪ੍ਰਿਵੈਂਟਿਵ ਪੁਲਿਸਿੰਗ ਉਪਾਅ ਕੀਤੇ ਜਾ ਰਹੇ ਹਨ।
ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਹੋਵੇਗਾ, ਰੇਪ ਮਾਮਲਿਆਂ ਤੇ ਦੀ ਦਿੱਲੀ ਪੁਲਿਸ ਨੂੰ ਝਾੜ

ਦਿੱਲੀ-ਐਨਸੀਆਰ ਵਿੱਚ ਰੇਪ ਅਤੇ ਜਿਨਸੀ ਅਪਰਾਧਾਂ ਦੇ ਸੰਬੰਧ ਵਿੱਚ, ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੋਂ ਪੁੱਛਿਆ ਕਿ ਅਪਰਾਧ ਨੂੰ ਰੋਕਣ ਲਈ ਕਿਹੜੇ ਪ੍ਰਿਵੈਂਟਿਵ ਪੁਲਿਸਿੰਗ ਉਪਾਅ ਕੀਤੇ ਜਾ ਰਹੇ ਹਨ। ਅਦਾਲਤ ਨੇ ਦਿੱਲੀ ਪੁਲਿਸ ਤੋਂ ਸਟੇਟਸ ਰਿਪੋਰਟ ਵੀ ਮੰਗੀ। ਸੁਪਰੀਮ ਕੋਰਟ ਨੇ ਜਨਤਕ ਟ੍ਰਾਂਸਪੋਰਟ ਅਤੇ ਔਰਤਾਂ ਦੀ ਆਵਾਜਾਹੀ ਅਕਸਰ ਆਉਣ ਵਾਲੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਗਰਾਨੀ ਵਧਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਸੁਪਰੀਮ ਕੋਰਟ ਨੇ ਅੱਜ ਦਿੱਲੀ-ਐਨਸੀਆਰ ਵਿੱਚ ਔਰਤਾਂ ਅਤੇ ਨਾਬਾਲਗਾਂ ਖਿਲਾਫ਼ ਰੇਪ ਅਤੇ ਜਿਨਸੀ ਅਪਰਾਧਾਂ ਵਿੱਚ ਲਗਾਤਾਰ ਵਾਧੇ ਸੰਬੰਧੀ ਇੱਕ ਕੇਸ ਦੀ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੋਂ ਪੁੱਛਿਆ ਕਿ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਕਿਹੜੇ ਪ੍ਰਿਵੈਂਟਿੰਗ ਪੁਲਿਸਿੰਗ ਉਪਾਅ ਕੀਤੇ ਜਾ ਸਕਦੇ ਹਨ। ਜਸਟਿਸ ਜੇਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਕਿਹਾ ਕਿ ਸਿਰਫ਼ ਕਾਗਜ਼ਾਂ ‘ਤੇ ਹੁਕਮ ਅਤੇ ਨਿਰਦੇਸ਼ ਕਾਫ਼ੀ ਨਹੀਂ ਹਨ; ਉਨ੍ਹਾਂ ਦਾ ਪ੍ਰਭਾਵ ਜ਼ਮੀਨ ‘ਤੇ ਦਿਖਾਈ ਦੇਣਾ ਚਾਹੀਦਾ ਹੈ। ਅਦਾਲਤ ਨੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਦਿੱਲੀ ਪੁਲਿਸ ਤੋਂ ਸਟੇਟਸ ਰਿਪੋਰਟ ਵੀ ਮੰਗੀ।

ਜਸਟਿਸ ਜੇ.ਬੀ. ਪਾਰਦੀਵਾਲਾ ਨੇ ਕਿਹਾ, “ਜਦੋਂ ਤੱਕ ਤੁਸੀਂ ਅਪਰਾਧੀਆਂ ਦੇ ਮਨਾਂ ਵਿੱਚ ਇਹ ਡਰ ਨਹੀਂ ਪੈਦਾ ਕਰਦੇ ਕਿ ਜੇ ਉਹ ਅਜਿਹਾ ਕੁਝ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਰੇ ਜਾਣਗੇ, ਜਿਨ੍ਹਾਂ ਵਿੱਚ ਅਜਿਹੇ ਅਪਰਾਧ ਕਰਨ ਦੀ ਪ੍ਰਵਿਰਤੀ ਹੈ।” ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਅਪਰਾਧਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਕਿਹਾ। ਸੁਣਵਾਈ ਦੌਰਾਨ, ਮਨੁੱਖੀ ਅਧਿਕਾਰਾਂ ਅਤੇ ਦੋਸ਼ੀਆਂ ਦੇ ਅਧਿਕਾਰਾਂ ਨਾਲ ਸਬੰਧਤ ਧਾਰਾ 21, ਜੋ ‘ਤੇ ਵੀ ਚਰਚਾ ਕੀਤੀ ਗਈ।

ਅਦਾਲਤ ਨੇ ਕਿਹਾ ਕਿ ਅਜਿਹੇ ਸਮੂਹਾਂ ਦੀ ਪਰਵਾਹ ਕੀਤੇ ਬਿਨਾਂ ਅਧਿਕਾਰੀ ਰੇਪ ਵਰਗੇ ਘਿਨਾਉਣੇ ਅਪਰਾਧ ਕਰਨ ਵਾਲੇ ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਕਰ ਸਕਦੇ ਹੋ।

ਜਸਟਿਸ ਪਾਰਦੀਵਾਲਾ ਨੇ ਸਕੂਲਾਂ ਅਤੇ ਕਾਲਜਾਂ ਦੇ ਆਲੇ ਦੁਆਲੇ ਸੁਰੱਖਿਆ ਪ੍ਰਬੰਧਾਂ ਵੱਲ ਵੀ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਜਿੱਥੇ ਗੁੰਡੇ ਜਾਂ ਸਮਾਜ ਵਿਰੋਧੀ ਤੱਤ ਨਵੇਂ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਦੇ ਹਨ। ਅਦਾਲਤ ਨੇ ਕਿਹਾ ਕਿ ਅਜਿਹੀਆਂ ਥਾਵਾਂ ‘ਤੇ ਢੁਕਵੀਂ ਕਾਰਵਾਈ ਕਰਨ ਦੀ ਲੋੜ ਹੈ। ਸੁਪਰੀਮ ਕੋਰਟ ਨੇ 28 ਸਤੰਬਰ ਦੇ ਹੁਕਮ ਵਿੱਚ ਵੀ ਜਨਤਕ ਥਾਵਾਂ, ਵਿਦਿਅਕ ਸੰਸਥਾਵਾਂ, ਪਾਰਕਾਂ, ਸੜਕਾਂ, ਬਾਜ਼ਾਰਾਂ ਅਤੇ ਜਨਤਕ ਆਵਾਜਾਈ ਵਿੱਚ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਮੰਗੀ ਸੀ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੇਰ ਸ਼ਾਮ ਅਤੇ ਸਵੇਰ ਦੇ ਸਮੇਂ ਜਦੋਂ ਜਨਤਕ ਥਾਵਾਂ ‘ਤੇ ਆਵਾਜਾਈ ਘੱਟ ਹੋ ਸਕਦੀ ਹੈ, ਉੱਦੋਂ ਸੁਰੱਖਿਆ ਪ੍ਰਬੰਧ ਕਿੰਨੇ ਪ੍ਰਭਾਵਸ਼ਾਲੀ ਹਨ।

ਸੁਪਰੀਮ ਕੋਰਟ ਨੇ ਜਨਤਕ ਟ੍ਰਾਂਸਪੋਰਟ ਅਤੇ ਔਰਤਾਂ ਦੀ ਆਵਾਜਾਹੀ ਅਕਸਰ ਆਉਣ ਵਾਲੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਗਰਾਨੀ ਵਧਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਪਿਛਲੀ ਅਦਾਲਤੀ ਸੁਣਵਾਈ ਵਿੱਚ, ਦਿੱਲੀ ਪੁਲਿਸ ਨੂੰ ਕਮਜ਼ੋਰ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ, ਸੀਸੀਟੀਵੀ ਅਤੇ ਸਟਰੀਟ ਲਾਈਟਾਂ ਦੀ ਸਥਿਤੀ ਦੀ ਜਾਂਚ ਕਰਨ ਅਤੇ ਗਸ਼ਤ ਪ੍ਰਣਾਲੀ ਦਾ ਆਡਿਟ ਕਰਨ ਲਈ ਕਿਹਾ ਗਿਆ ਸੀ। ਇਸਨੇ ਇਸ ਉਦੇਸ਼ ਲਈ ਜ਼ਿਲ੍ਹਾ ਪੱਧਰੀ ਟੀਮਾਂ ਦੇ ਗਠਨ ਦੇ ਵੀ ਨਿਰਦੇਸ਼ ਵੀ ਦਿੱਤੇ ਗਏ ਸਨ। ਸੁਣਵਾਈ ਦੌਰਾਨ, ਸੁਪਰੀਮ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੁਆਰਾ ਬਣਾਏ ਗਏ ਨਿਯਮ, ਆਦੇਸ਼ ਅਤੇ ਦਿਸ਼ਾ-ਨਿਰਦੇਸ਼ ਤਾਂ ਹੀ ਪ੍ਰਭਾਵਸ਼ਾਲੀ ਹਨ ਜੇਕਰ ਉਨ੍ਹਾਂ ਦੀ ਜ਼ਮੀਨੀ ਪੱਧਰ ‘ਤੇ ਪਾਲਣਾ ਕੀਤੀ ਜਾਵੇ।