ਦੇਸ਼📍 ਪੰਜਾਬ
ਫ਼ਿਰੋਜ਼ਪੁਰ ਸੈਕਟਰ 'ਚ ਸਰਹੱਦ 'ਤੇ ਗੋਲੀਬਾਰੀ: ਦੋ ਪਾਕਿਸਤਾਨੀ ਨਾਗਰਿਕਾਂ ਦੀ ਮੌਤ, ਦੋਹਾਂ ਦੇਸ਼ਾਂ ਨੇ ਰਾਜਦੂਤ ਸੱਦੇ
ਪੰਜਾਬ ਦੇ ਫ਼ਿਰੋਜ਼ਪੁਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ 2 ਅਕਤੂਬਰ ਦੀ ਘਟਨਾ ਨੂੰ ਲੈ ਕੇ ਭਾਰਤ-ਪਾਕਿ ਵਿਚਕਾਰ ਤਣਾਅ ਵਧ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਬੀਐਸਐਫ ਦੀ ਗੋਲੀਬਾਰੀ 'ਚ ਦੋ ਨਿਹੱਥੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਅਤੇ ਇਕ ਜ਼ਖ਼ਮੀ ਹੋਇਆ, ਜੋ ਗਲਤੀ ਨਾਲ ਸਰਹੱਦ ਦੇ ਨੇੜੇ ਚਲੇ ਗਏ ਸਨ।

ਪੰਜਾਬ ਦੇ ਫ਼ਿਰੋਜ਼ਪੁਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ 2 ਅਕਤੂਬਰ ਦੀ ਘਟਨਾ ਨੂੰ ਲੈ ਕੇ ਭਾਰਤ-ਪਾਕਿ ਵਿਚਕਾਰ ਤਣਾਅ ਵਧ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਬੀਐਸਐਫ ਦੀ ਗੋਲੀਬਾਰੀ 'ਚ ਦੋ ਨਿਹੱਥੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਅਤੇ ਇਕ ਜ਼ਖ਼ਮੀ ਹੋਇਆ, ਜੋ ਗਲਤੀ ਨਾਲ ਸਰਹੱਦ ਦੇ ਨੇੜੇ ਚਲੇ ਗਏ ਸਨ। ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ 'ਬੇਬੁਨਿਆਦ ਤੇ ਪ੍ਰੇਰਿਤ' ਦੱਸਦਿਆਂ ਕਿਹਾ ਹੈ ਕਿ ਤਿੰਨ ਵਿਅਕਤੀਆਂ ਨੇ ਭਾਰਤੀ ਇਲਾਕੇ 'ਚ ਦਾਖ਼ਲ ਹੋ ਕੇ ਬਾਰ-ਬਾਰ ਚੇਤਾਵਨੀ ਦੇ ਬਾਵਜੂਦ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਪਾਕਿਸਤਾਨ ਤੋਂ ਚੱਲ ਰਹੇ ਹਥਿਆਰਬੰਦ ਨਸ਼ਾ ਤਸਕਰੀ ਸਿੰਡੀਕੇਟਾਂ ਨਾਲ ਜੁੜੀ ਹੋਈ ਹੈ। ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਰਾਜਦੂਤ ਸੱਦ ਕੇ ਵਿਰੋਧ ਦਰਜ ਕਰਵਾਇਆ।
