📰 ਬੁੱਧਵਾਰ, 23 ਸਤੰਬਰ 2026

ਲੋਕ ਸਾਂਝ — ਡਿਜੀਟਲ ਅਖ਼ਬਾਰ

ਬੁੱਧਵਾਰ, 23 ਸਤੰਬਰ 2026 · ਅੰਕ 4 · 39 ਪ੍ਰਮੁੱਖ ਖ਼ਬਰਾਂ
🗞 ਅੱਜ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ
ਪੰਜਾਬ📍 ਪੰਜਾਬ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ: ਇਨਸਾਫ਼ ਅਤੇ ਸਹਿਣਸ਼ੀਲਤਾ ਦਾ ਸੁਨਹਿਰੀ ਦੌਰ

ਇਤਿਹਾਸ ਵਿੱਚ ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਹਨ ਜੋ ਸਿਰਫ਼ ਆਪਣੇ ਸਮੇਂ ਦੀਆਂ ਨਹੀਂ, ਸਦੀਆਂ ਦੀਆਂ ਮਿਸਾਲ ਬਣ ਜਾਂਦੀਆਂ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (1780–1839) ਉਨ੍ਹਾਂ ਵਿਚੋਂ ਇੱਕ ਸਨ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ: ਇਨਸਾਫ਼ ਅਤੇ ਸਹਿਣਸ਼ੀਲਤਾ ਦਾ ਸੁਨਹਿਰੀ ਦੌਰ

ਇਤਿਹਾਸ ਵਿੱਚ ਕੁਝ ਹਸਤੀਆਂ ਅਜਿਹੀਆਂ ਹੁੰਦੀਆਂ ਹਨ ਜੋ ਸਿਰਫ਼ ਆਪਣੇ ਸਮੇਂ ਦੀਆਂ ਨਹੀਂ, ਸਦੀਆਂ ਦੀਆਂ ਮਿਸਾਲ ਬਣ ਜਾਂਦੀਆਂ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (1780–1839) ਉਨ੍ਹਾਂ ਵਿਚੋਂ ਇੱਕ ਸਨ। ਉਨ੍ਹਾਂ ਨੇ ਟੁੱਟੇ-ਭੱਜੇ ਪੰਜਾਬ ਨੂੰ ਇੱਕ ਮਜ਼ਬੂਤ, ਖੁਸ਼ਹਾਲ ਅਤੇ ਧਰਮ-ਨਿਰਪੱਖ ਸਾਮਰਾਜ ਵਿੱਚ ਬਦਲ ਦਿੱਤਾ — ਖਾਲਸਾ ਰਾਜ।

1780 ਵਿੱਚ ਗੁਜਰਾਂਵਾਲਾ ਵਿੱਚ ਸੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਜਨਮੇ ਰਣਜੀਤ ਸਿੰਘ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ 1799 ਵਿੱਚ ਲਾਹੌਰ ਫ਼ਤਹਿ ਕੀਤਾ ਅਤੇ 1801 ਵਿੱਚ ਮਹਾਰਾਜਾ ਦਾ ਖ਼ਿਤਾਬ ਧਾਰਨ ਕੀਤਾ। ਅਗਲੇ ਚਾਰ ਦਹਾਕਿਆਂ ਵਿੱਚ ਉਨ੍ਹਾਂ ਦਾ ਸਾਮਰਾਜ ਖ਼ੈਬਰ ਤੋਂ ਸਤਲੁਜ ਤੱਕ, ਕਸ਼ਮੀਰ ਤੋਂ ਮੁਲਤਾਨ ਅਤੇ ਪੇਸ਼ਾਵਰ ਤੱਕ ਫੈਲ ਗਿਆ।

ਮਹਾਰਾਜਾ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦਾ ਧਰਮ-ਨਿਰਪੱਖ ਸ਼ਾਸਨ ਸੀ। ਦਰਬਾਰ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਅਹਿਲਕਾਰ ਇੱਕੋ ਜਿਹੇ ਸਨਮਾਨ ਨਾਲ ਸੇਵਾ ਨਿਭਾਉਂਦੇ ਸਨ — ਦੀਵਾਨ ਦੀਨਾ ਨਾਥ ਵਜ਼ੀਰ-ਏ-ਆਜ਼ਮ ਸਨ ਅਤੇ ਫ਼ਕੀਰ ਅਜ਼ੀਜ਼-ਉਦ-ਦੀਨ ਵਿਦੇਸ਼ ਮੰਤਰੀ। ਉਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ 'ਤੇ ਸੋਨੇ ਦੀ ਪਰਤ ਚੜ੍ਹਵਾਈ, ਨਾਲ ਹੀ ਮਸਜਿਦਾਂ ਅਤੇ ਮੰਦਰਾਂ ਨੂੰ ਵੀ ਉਦਾਰ ਦਾਨ ਦਿੱਤੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ।

ਫ਼ੌਜੀ ਖੇਤਰ ਵਿੱਚ ਵੀ ਮਹਾਰਾਜਾ ਦੂਰਦਰਸ਼ੀ ਸਨ। ਫ਼ਰਾਂਸੀਸੀ ਜਰਨੈਲਾਂ ਆਲਾਰ ਅਤੇ ਵੈਂਤੂਰਾ ਦੀ ਮਦਦ ਨਾਲ ਉਨ੍ਹਾਂ ਨੇ ਖਾਲਸਾ ਫ਼ੌਜ ਨੂੰ ਏਸ਼ੀਆ ਦੀਆਂ ਸਭ ਤੋਂ ਆਧੁਨਿਕ ਫ਼ੌਜਾਂ ਵਿੱਚੋਂ ਇੱਕ ਬਣਾਇਆ। ਅਫ਼ਗਾਨ ਹਮਲਾਵਰਾਂ ਨੂੰ ਖ਼ੈਬਰ ਤੋਂ ਪਰੇ ਧੱਕ ਕੇ ਉਨ੍ਹਾਂ ਨੇ ਪੰਜਾਬ ਨੂੰ ਦਹਾਕਿਆਂ ਦੀ ਲੁੱਟ-ਖਸੁੱਟ ਤੋਂ ਮੁਕਤੀ ਦਿਵਾਈ।

27 ਜੂਨ 1839 ਨੂੰ ਲਾਹੌਰ ਵਿੱਚ ਮਹਾਰਾਜਾ ਦਾ ਦੇਹਾਂਤ ਹੋ ਗਿਆ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਜਿਉਂਦੀ ਹੈ — ਇੱਕ ਅਜਿਹਾ ਸੁਨਹਿਰੀ ਦੌਰ ਜਦੋਂ ਪੰਜਾਬ ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ। ਅੱਜ ਦੀ ਪੀੜ੍ਹੀ ਲਈ ਉਨ੍ਹਾਂ ਦਾ ਜੀਵਨ ਇਹ ਸਿਖਾਉਂਦਾ ਹੈ ਕਿ ਸੱਚੀ ਤਾਕਤ ਤਲਵਾਰ ਵਿੱਚ ਨਹੀਂ, ਇਨਸਾਫ਼ ਅਤੇ ਸਹਿਣਸ਼ੀਲਤਾ ਵਿੱਚ ਹੁੰਦੀ ਹੈ।

ਪੰਜਾਬ📍 ਪੰਜਾਬ

70 ਸਾਲਾ ਬਜ਼ੁਰਗ ਜੋੜੇ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 3 ਨੌਜਵਾਨਾਂ ਦਾ ਕੀਤਾ ਡਟ ਕੇ ਮੁਕਾਬਲਾ, ਇੱਕ ਨੂੰ ਝੋਨੇ ਦੇ ਖੇਤ ‘ਚੋਂ ਫੜਿਆ

ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਵਿੱਚ ਇੱਕ ਬਜ਼ੁਰਗ ਜੋੜੇ ਨੇ ਬੇਮਿਸਾਲ ਹਿੰਮਤ ਦਿਖਾਈ ਹੈ। ਕਰੀਬ 70 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ।
70 ਸਾਲਾ ਬਜ਼ੁਰਗ ਜੋੜੇ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 3 ਨੌਜਵਾਨਾਂ ਦਾ ਕੀਤਾ ਡਟ ਕੇ ਮੁਕਾਬਲਾ, ਇੱਕ ਨੂੰ ਝੋਨੇ ਦੇ ਖੇਤ ‘ਚੋਂ ਫੜਿਆ

ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਵਿੱਚ ਇੱਕ ਬਜ਼ੁਰਗ ਜੋੜੇ ਨੇ ਬੇਮਿਸਾਲ ਹਿੰਮਤ ਦਿਖਾਈ ਹੈ। ਕਰੀਬ 70 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ।

ਮੋਗਾ ਦੇ ਪਿੰਡ ਘੋਲੀਆ ਵਿੱਚ 70 ਸਾਲਾ ਬਜ਼ੁਰਗ ਜੋੜੇ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਡਟ ਕੇ ਮੁਕਾਬਲਾ ਕੀਤਾ। ਜੋੜੇ ਦੀ ਹਿੰਮਤ ਦੇਖ ਕੇ ਦੋ ਆਰੋਪੀ ਮੌਕੇ ਤੋਂ ਫ਼ਰਾਰ ਹੋ ਗਏ। ਤੀਜਾ ਆਰੋਪੀ ਭੱਜ ਕੇ ਝੋਨੇ ਦੇ ਖੇਤਾਂ ਵਿੱਚ ਜਾ ਲੁਕਿਆ, ਜਿਸ ਨੂੰ ਬਜ਼ੁਰਗ ਜੋੜੇ ਨੇ ਕਾਬੂ ਕਰ ਲਿਆ।

ਬਜ਼ੁਰਗ ਜੋੜਾ ਬਾਜ਼ਾਰ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ। ਇਸੇ ਦੌਰਾਨ ਸੁੰਨਸਾਨ ਸੜਕ ‘ਤੇ ਨਸ਼ੇ ਵਿੱਚ ਧੁੱਤ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਤਿੰਨੋਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੇ ਬਜ਼ੁਰਗ ਜੋੜੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜੋੜੇ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਦੋ ਆਰੋਪੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ।

ਲੁੱਟ ਦੀ ਕੋਸ਼ਿਸ਼ ਤੋਂ ਬਾਅਦ ਇੱਕ ਆਰੋਪੀ ਭੱਜ ਕੇ ਝੋਨੇ ਦੇ ਖੇਤਾਂ ਵਿੱਚ ਜਾ ਲੁਕਿਆ। ਬਜ਼ੁਰਗ ਜੋੜੇ ਨੇ ਉਸ ਦਾ ਪਿੱਛਾ ਕਰਦਿਆਂ ਉਸ ਨੂੰ ਖੇਤ ਵਿੱਚ ਹੀ ਦਬੋਚ ਲਿਆ। ਉਨ੍ਹਾਂ ਨੇ ਆਰੋਪੀ ਨੂੰ ਉੱਥੇ ਹੀ ਕਾਬੂ ਕਰਕੇ ਰੱਖਿਆ ਅਤੇ ਮਦਦ ਲਈ ਪਿੰਡ ਦੇ ਲੋਕਾਂ ਨੂੰ ਬੁਲਾਇਆ।

ਪਿੰਡ ਦੇ ਕੁਝ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਆਰੋਪੀ ਨੂੰ ਖੇਤ ਵਿੱਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਦੀ ਸੂਚਨਾ ਬਾਘਾਪੁਰਾਣਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਬੂ ਕੀਤੇ ਗਏ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਬਜ਼ੁਰਗ ਜੋੜੇ ਵੱਲੋਂ ਆਰੋਪੀ ਨੂੰ ਫੜ ਕੇ ਰੱਖਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਉਨ੍ਹਾਂ ਦੀ ਇਸ ਬੇਮਿਸਾਲ ਹਿੰਮਤ ਦੀ ਖੂਬ ਸ਼ਲਾਘਾ ਕਰ ਰਹੇ ਹਨ।

ਪੁਲਿਸ ਮੁਤਾਬਕ ਫੜੇ ਗਏ ਆਰੋਪੀ ਦੀ ਪਛਾਣ ਰਾਜਦੀਪ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਵਾਰਦਾਤ ਵਿੱਚ ਉਸ ਦੇ ਨਾਲ ਦੋ ਹੋਰ ਨੌਜਵਾਨ ਵੀ ਸ਼ਾਮਲ ਸਨ। ਪੁਲਿਸ ਮੁਤਾਬਕ ਫੁਲੀਆ ਵਾਸੀ ਜਗਤਾਰ ਸਿੰਘ ਅਤੇ ਫੂਲੇਵਾਲਾ ਵਾਸੀ ਗੁਰਵਿੰਦਰ ਸਿੰਘ ਨਾਲ ਸਬੰਧਤ ਇੱਕ ਹੋਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਦੋਵਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 379-ਬੀ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਹਰਮੇਸ਼ ਲਾਲ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਦੋਵਾਂ ਆਰੋਪੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ📍 ਪੰਜਾਬ

ਜਲੰਧਰ ਵਿੱਚ 'ਆਪ' ਨੂੰ ਮਿਲੀ ਹੋਰ ਮਜ਼ਬੂਤੀ, ਰਣਤੇਜ ਸਿੰਘ ਪਾਰਟੀ ਵਿੱਚ ਸ਼ਾਮਲਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰਣਤੇਜ ਸਿੰਘ ਪੋਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋਏ।

ਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰਣਤੇਜ ਸਿੰਘ ਪੋਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋਏ।
ਜਲੰਧਰ ਵਿੱਚ 'ਆਪ' ਨੂੰ ਮਿਲੀ ਹੋਰ ਮਜ਼ਬੂਤੀ, ਰਣਤੇਜ ਸਿੰਘ ਪਾਰਟੀ ਵਿੱਚ ਸ਼ਾਮਲਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰਣਤੇਜ ਸਿੰਘ ਪੋਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋਏ।

ਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰਣਤੇਜ ਸਿੰਘ ਪੋਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋਏ।

ਜਲੰਧਰ: ਆਮ ਆਦਮੀ ਪਾਰਟੀ (ਆਪ) ਨੂੰ ਜਲੰਧਰ ਵਿੱਚ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰਣਤੇਜ ਸਿੰਘ ਪੋਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਰਣਤੇਜ ਸਿੰਘ ਪੋਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ‘ਆਪ’ ਦਾ ਪੱਲਾ ਫੜਿਆ। ਰਣਤੇਜ ਸਿੰਘ ਪੋਵਾਰ ਦਾ ਸਬੰਧ ਇੱਕ ਪੁਰਾਣੇ ਅਤੇ ਟਕਸਾਲੀ ਅਕਾਲੀ ਪਰਿਵਾਰ ਨਾਲ ਦੱਸਿਆ ਜਾਂਦਾ ਹੈ। ਉਹ ਗਿਆਨੀ ਸ਼ੰਕਰ ਸਿੰਘ ਜੀ ਦੇ ਪੜਪੋਤੇ ਅਤੇ ਸਰਦਾਰ ਬੀਰ ਸਿੰਘ ਜੀ ਦੇ ਪੋਤੇ ਹਨ।

ਰਣਤੇਜ ਸਿੰਘ ਪੋਵਾਰ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਜਲੰਧਰ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਜਲੰਧਰ ਵਿੱਚ ਇੱਕ ਹੋਰ ਸਿਆਸੀ ਪਰਿਵਾਰ ਦਾ ਸਾਥ ਮਿਲਿਆ ਹੈ।

ਰਣਤੇਜ ਸਿੰਘ ਪੋਵਾਰ ਦੀ ਪਰਿਵਾਰਕ ਪਿਛੋਕੜ ਟਕਸਾਲੀ ਅਕਾਲੀ ਪਰਿਵਾਰ ਨਾਲ ਜੁੜੀ ਹੋਈ ਹੈ। ਉਹ ਗਿਆਨੀ ਸ਼ੰਕਰ ਸਿੰਘ ਜੀ ਦੇ ਪੜਪੋਤੇ ਅਤੇ ਸਰਦਾਰ ਬੀਰ ਸਿੰਘ ਜੀ ਦੇ ਪੋਤੇ ਹਨ। ਇਸ ਪਰਿਵਾਰਕ ਪਿਛੋਕੜ ਦੇ ਚਲਦਿਆਂ ਉਨ੍ਹਾਂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਨੂੰ ਜਲੰਧਰ ਦੀ ਸਥਾਨਕ ਸਿਆਸਤ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਰਣਤੇਜ ਸਿੰਘ ਪੋਵਾਰ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੀ ਜਲੰਧਰ ਵਿੱਚ ਸਿਆਸੀ ਪਹੁੰਚ ਅਤੇ ਸਰਗਰਮੀ ਨੂੰ ਹੋਰ ਬਲ ਮਿਲਣ ਦੀ ਉਮੀਦ ਹੈ।

ਪੰਜਾਬ📍 ਪੰਜਾਬ

ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕੀਤੀ: ਐਡਵੋਕੇਟ ਅਮਨਦੀਪ ਜੈਂਤੀਪੁਰ - : < =

ਬਟਾਲਾ ਹਲਕੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਸਾਹਮਣੇ ਆਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ।
ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕੀਤੀ: ਐਡਵੋਕੇਟ ਅਮਨਦੀਪ ਜੈਂਤੀਪੁਰ - : < =

ਬਟਾਲਾ ਹਲਕੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਸਾਹਮਣੇ ਆਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਸਮੇਂ ਵੀ ਸੁਰੱਖਿਆ ਦੀ ਚਿੰਤਾ ਹੋਣੀ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਗੁਰਦਾਸਪੁਰ ਰੋਡ ’ਤੇ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਮੱਲਿਆਂਵਾਲ ਵਿੱਚ ਘਰ ਦੇ ਬਾਹਰ ਸੈਰ ਕਰ ਰਹੇ 35 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਦੀ ਵਾਰਦਾਤ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਬਾਅਦ ਬਟਾਲਾ ਦੇ ਗਾਂਧੀ ਕੈਂਪ ਇਲਾਕੇ ਵਿੱਚ ਇੱਕ ਤੋਂ ਬਾਅਦ ਇਕ ਵਾਪਰ ਰਹੀਆਂ ਘਟਨਾਵਾਂ ਨੇ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾ ਦਿੱਤੇ ਹਨ। ਐਡਵੋਕੇਟ ਜੈਂਤੀਪੁਰ ਨੇ ਕਿਹਾ ਕਿ ਜੇਕਰ ਬਟਾਲਾ ਵਿੱਚ ਲਗਾਤਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਇਹ ਸਿਰਫ਼ ਕਿਸੇ ਇੱਕ ਪਰਿਵਾਰ ਜਾਂ ਇੱਕ ਇਲਾਕੇ ਦੀ ਸਮੱਸਿਆ ਨਹੀਂ, ਸਗੋਂ ਸਮੁੱਚੀ ਕਾਨੂੰਨ-ਵਿਵਸਥਾ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ’ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਅਸਫਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ’ਤੇ ਵਾਰ-ਵਾਰ ਸਾਹਮਣੇ ਆ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਪੈਦਾ ਕਰ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਨੂੰ ਸਿਰਫ਼ ਵਾਰਦਾਤ ਤੋਂ ਬਾਅਦ ਜਾਂਚ ਸ਼ੁਰੂ ਕਰਨ ਦੀ ਬਜਾਏ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਤੋਂ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਮੰਗ ਕੀਤੀ ਕਿ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ, ਗੈਰਕਾਨੂੰਨੀ ਹਥਿਆਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹਾਲੀਆ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

ਪੰਜਾਬ📍 ਪੰਜਾਬ

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਮਹਿੰਗਾਈ ਭੱਤਾ 42% ਤੋਂ ਵਧਾ ਕੇ 50% ਕੀਤਾ

ਵਿੱਤ ਵਿਭਾਗ ਦੇ ਜਾਰੀ ਪੱਤਰ ਅਨੁਸਾਰ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਮੌਜੂਦਾ ਦਰ 42 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਮਹਿੰਗਾਈ ਭੱਤਾ 42% ਤੋਂ ਵਧਾ ਕੇ 50% ਕੀਤਾ

ਵਿੱਤ ਵਿਭਾਗ ਦੇ ਜਾਰੀ ਪੱਤਰ ਅਨੁਸਾਰ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀ ਮੌਜੂਦਾ ਦਰ 42 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤੀ ਗਈ ਹੈ। ਇਹ ਵਾਧਾ 1 ਸਤੰਬਰ 2026 ਤੋਂ ਲਾਗੂ ਹੋਵੇਗਾ।

ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ‘ਚ 8 ਫ਼ੀਸਦੀ ਵਾਧਾ ਕਰ ਦਿੱਤਾ ਹੈ। ਵਿੱਤ ਵਿਭਾਗ ਵੱਲੋਂ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 42 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਹੋ ਗਿਆ ਹੈ। ਵਿੱਤ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਵਾਧਾ 1 ਸਤੰਬਰ 2026 ਤੋਂ ਲਾਗੂ ਹੋਵੇਗਾ। ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਇਸ ਸਬੰਧੀ ਰਾਜਪਾਲ, ਪੰਜਾਬ ਦੀ ਮਨਜ਼ੂਰੀ ਪ੍ਰਾਪਤ ਹੋ ਚੁੱਕੀ ਹੈ। ਵਧੇ ਹੋਏ ਮਹਿੰਗਾਈ ਭੱਤੇ ਦਾ ਭੁਗਤਾਨ ਸਤੰਬਰ 2026 ਦੀ ਤਨਖ਼ਾਹ ਨਾਲ ਕੀਤੇ ਜਾਣ ਦੀ ਗੱਲ ਵੀ ਹੁਕਮਾਂ ‘ਚ ਦਰਜ ਹੈ।

ਵਿੱਤ ਵਿਭਾਗ ਵੱਲੋਂ ਮਹਿੰਗਾਈ ਭੱਤੇ ‘ਚ ਵਾਧੇ ਸਬੰਧੀ ਹੁਕਮ ਪੰਜਾਬ ਸਰਕਾਰ ਦੇ ਸਾਰੇ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤੀ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਤੇ ਪ੍ਰਸ਼ਾਸਨਿਕ ਸਕੱਤਰਾਂ ਤੋਂ ਇਲਾਵਾ ਵਿਭਾਗਾਂ ਦੇ ਮੁਖੀਆਂ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਅਤੇ ਸੈਸ਼ਨ ਜੱਜਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਵੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਭੇਜੀਆਂ ਗਈਆਂ ਹਨ।

ਪੰਜਾਬ📍 ਪੰਜਾਬ

ਅਫ਼ਸਰਾਂ ਦੇ ਦਫ਼ਤਰ ਬਣੇ 'ਬੈੱਡਰੂਮ

ਮੁਹਾਲੀ ਦੇ ਜਿਸ ਗਮਾਡਾ ਦਫ਼ਤਰ ਵਿੱਚ ਉੱਚ ਅਧਿਕਾਰੀਆਂ ਦੀ ਤੂਤੀ ਬੋਲਦੀ ਸੀ ਅਤੇ ਇੱਕ ਹੁਕਮ ਨਾਲ ਅਰਬਾਂ ਰੁਪਏ ਦੀ ਜ਼ਮੀਨ ਦੇ ਫ਼ੈਸਲੇ ਹੁੰਦੇ ਸਨ, ਪਿਛਲੇ ਦੋ ਦਿਨਾਂ ਤੋਂ ਉਸੇ ਦਫ਼ਤਰ ਵਿੱਚ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ।
ਅਫ਼ਸਰਾਂ ਦੇ ਦਫ਼ਤਰ ਬਣੇ 'ਬੈੱਡਰੂਮ

ਮੁਹਾਲੀ ਦੇ ਜਿਸ ਗਮਾਡਾ ਦਫ਼ਤਰ ਵਿੱਚ ਉੱਚ ਅਧਿਕਾਰੀਆਂ ਦੀ ਤੂਤੀ ਬੋਲਦੀ ਸੀ ਅਤੇ ਇੱਕ ਹੁਕਮ ਨਾਲ ਅਰਬਾਂ ਰੁਪਏ ਦੀ ਜ਼ਮੀਨ ਦੇ ਫ਼ੈਸਲੇ ਹੁੰਦੇ ਸਨ, ਪਿਛਲੇ ਦੋ ਦਿਨਾਂ ਤੋਂ ਉਸੇ ਦਫ਼ਤਰ ਵਿੱਚ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਈਡੀ ਨੇ ਆਪਣੇ ਕੈਮਰੇ ਤੋਪਾਂ ਵਾਂਗ ਬੀੜ ਰੱਖੇ ਹਨ ਅਤੇ ਹਰ ਹਰਕਤ ਕੈਮਰੇ ਵਿੱਚ ਕੈਦ ਹੋ ਰਹੀ ਹੈ।

ਈਡੀ ਦੀਆਂ ਟੀਮਾਂ ਵੱਲੋਂ ਜਾਂਚ ਲਗਾਤਾਰ ਜਾਰੀ ਹੈ ਅਤੇ ਲੰਘੀ ਰਾਤ ਤੋਂ ਦਫ਼ਤਰ ਵਿੱਚ ਅਜੀਬੋ-ਗਰੀਬ ਖ਼ਾਮੋਸ਼ੀ ਛਾਈ ਹੋਈ ਹੈ। ਜਿਨ੍ਹਾਂ ਦਫ਼ਤਰਾਂ ਵਿੱਚ ਅਫ਼ਸਰਾਂ ਦੇ ਹੁਕਮਾਂ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿੱਲਦਾ, ਉੱਥੇ ਅੱਜ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਸਾਹ ਲੈਣ ਦੀ ਆਵਾਜ਼ ਵੀ ਡਰ ਕੇ ਨਿਕਲ ਰਹੀ ਸੀ।

ਅੱਜ ਪੂਰਾ ਮਾਹੌਲ ਬੇਬੱਸੀ ਵਿੱਚ ਬਦਲਿਆ ਹੋਇਆ ਨਜ਼ਰ ਆਇਆ। ਵੇਰਵਿਆਂ ਅਨੁਸਾਰ ਲੰਘੀ ਦੇਰ ਰਾਤ ਤੱਕ ਚੱਲੀ ਤਿੱਖੀ ਪੁੱਛਗਿੱਛ ਤੋਂ ਬਾਅਦ ਜਦੋਂ ਅਫ਼ਸਰਾਂ ਨੂੰ ਨੀਂਦ ਆਉਣ ਲੱਗੀ, ਤਾਂ ਬਾਹਰੋਂ ਗੱਦੇ ਮੰਗਵਾ ਕੇ ਦਫ਼ਤਰਾਂ ਵਿੱਚ ਹੀ ਵਿਛਾਏ ਗਏ। ਰਾਤ 2 ਵਜੇ ਜਾ ਕੇ ਈਡੀ ਨੇ ਉੱਚ ਅਧਿਕਾਰੀਆਂ ਨੂੰ ਅੱਖਾਂ ਮੀਟਣ ਦੀ ਇਜਾਜ਼ਤ ਦਿੱਤੀ।

ਅਫ਼ਸਰਾਂ ਲਈ ਖਾਣਾ ਵੀ ਬਾਹਰੋਂ ਹੀ ਮੰਗਵਾਇਆ ਗਿਆ। ਬੁੱਧਵਾਰ ਦੀ ਸਵੇਰ ਵੀ ਅਧਿਕਾਰੀਆਂ ਲਈ ਕੋਈ ਨਵੀਂ ਉਮੀਦ ਨਹੀਂ ਲੈ ਕੇ ਆਈ, ਸਗੋਂ ਪੁੱਛਗਿੱਛ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪਰਿਵਾਰਾਂ ਵੱਲੋਂ ਦਫ਼ਤਰ ਦੇ ਬਾਹਰੋਂ ਕੱਪੜਿਆਂ ਦੇ ਬੈਗ ਭੇਜੇ ਗਏ। ਜਿਨ੍ਹਾਂ ਕਲਮਾਂ ਨੇ ਕਦੇ ਅਨੇਕਾਂ ਵੱਡੇ ਫ਼ੈਸਲੇ ਲਿਖੇ ਸਨ, ਅੱਜ ਉਹ ਕਲਮਾਂ ਵਾਲੇ ਅਫ਼ਸਰ ਈਡੀ ਦੇ ਸਵਾਲਾਂ ਅੱਗੇ ਕੰਬਦੇ ਨਜ਼ਰ ਆਏ।

ਪੰਜਾਬ📍 ਪੰਜਾਬ

ਨਗਰ ਪੰਚਾਇਤ 'ਚ ਹਾਜ਼ਰੀ ਰਜਿਸਟਰ ਪਿੱਛੇ 'ਆਪ' ਬਲਕਾਰ ਸਿੱਧੂ ਤੇ ਮਲੂਕਾ ਵਿਚਾਲੇ ਤਿੱਖੀ ਬਹਿਸ

ਮੰਗਲਵਾਰ ਨੂੰ ਬਠਿੰਡਾ ਦੇ ਮਲੂਕਾ ਨਗਰ ਪੰਚਾਇਤ ਦਫ਼ਤਰ ਵਿੱਚ 'ਆਪ' ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵਿਚਕਾਰ ਹੁੰਦੀ ਤਿੱਖੀ ਬਹਿਸ ਦੀ ਵੀਡੀਓ ਵਿੱਚੋਂ ਲਈ ਗਈ ਤਸਵੀਰ।
ਨਗਰ ਪੰਚਾਇਤ 'ਚ ਹਾਜ਼ਰੀ ਰਜਿਸਟਰ ਪਿੱਛੇ 'ਆਪ' ਬਲਕਾਰ ਸਿੱਧੂ ਤੇ ਮਲੂਕਾ ਵਿਚਾਲੇ ਤਿੱਖੀ ਬਹਿਸ

ਮੰਗਲਵਾਰ ਨੂੰ ਬਠਿੰਡਾ ਦੇ ਮਲੂਕਾ ਨਗਰ ਪੰਚਾਇਤ ਦਫ਼ਤਰ ਵਿੱਚ 'ਆਪ' ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵਿਚਕਾਰ ਹੁੰਦੀ ਤਿੱਖੀ ਬਹਿਸ ਦੀ ਵੀਡੀਓ ਵਿੱਚੋਂ ਲਈ ਗਈ ਤਸਵੀਰ।

ਜ਼ਿਲ੍ਹਾ ਬਠਿੰਡਾ ਦੇ ਮਲੂਕਾ ਨਗਰ ਪੰਚਾਇਤ ਦਫ਼ਤਰ ਵਿੱਚ ਆਊਟਸੋਰਸ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵਿਚਕਾਰ ਤਿੱਖੀ ਤਕਰਾਰ ਹੋ ਗਈ।

ਮੌਕੇ ’ਤੇ ਪਹੁੰਚ ਕੇ ਪੁਲੀਸ ਨੇ ਸਥਿਤੀ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਜਦੋਂ ਵਿਧਾਇਕ ਦਫ਼ਤਰ ਤੋਂ ਬਾਹਰ ਜਾ ਰਹੇ ਸਨ ਤਾਂ ਮਲੂਕਾ ਦੇ ਸਮਰਥਕਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜ਼ਿਕਰਯੋਗ ਹੈ ਕਿ ਕੁਝ ਆਊਟਸੋਰਸ ਮੁਲਾਜ਼ਮਾਂ ਨੇ ਵਿਧਾਇਕ ਕੋਲ ਸ਼ਿਕਾਇਤ ਕੀਤੀ ਸੀ ਕਿ ਨਗਰ ਪੰਚਾਇਤ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਗ਼ੈਰ-ਹਾਜ਼ਰ ਲਗਾਇਆ ਜਾ ਰਿਹਾ ਹੈ। ਇਸੇ ਹਾਜ਼ਰੀ ਰਜਿਸਟਰ ਦੀ ਜਾਂਚ ਕਰਨ ਲਈ ਵਿਧਾਇਕ ਬਲਕਾਰ ਸਿੰਘ ਸਿੱਧੂ ਨਗਰ ਪੰਚਾਇਤ ਦਫ਼ਤਰ ਪਹੁੰਚੇ ਸਨ। ਵਿਧਾਇਕ ਅਨੁਸਾਰ ਦਫ਼ਤਰ ਵਿੱਚ ਰਜਿਸਟਰ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਰਜਿਸਟਰ ਆਪਣੇ ਘਰ ਲੈ ਗਏ ਹਨ।

ਵਿਧਾਇਕ ਦੇ ਆਉਣ ਦੀ ਖ਼ਬਰ ਮਿਲਦਿਆਂ ਹੀ ਸਿਕੰਦਰ ਸਿੰਘ ਮਲੂਕਾ ਵੀ ਆਪਣੇ ਸਮਰਥਕਾਂ ਸਮੇਤ ਮੌਕੇ ’ਤੇ ਪਹੁੰਚ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਦੱਸਣਯੋਗ ਹੈ ਕਿ ਮਲੂਕਾ ਨਗਰ ਪੰਚਾਇਤ ’ਤੇ ਅਕਾਲੀ ਦਲ ਦਾ ਕਬਜ਼ਾ ਹੈ।

ਸਿਕੰਦਰ ਸਿੰਘ ਮਲੂਕਾ ਨੇ ਵਿਧਾਇਕ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਗ਼ੈਰ-ਹਾਜ਼ਰ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਵਿਧਾਇਕ ਨੂੰ ਨਗਰ ਪੰਚਾਇਤ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ। ਜੇਕਰ ਮੁਲਾਜ਼ਮਾਂ ਦੀ ਹਾਜ਼ਰੀ ਦੀ ਜਾਂਚ ਕਰਨੀ ਵੀ ਸੀ ਤਾਂ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁਲਾਇਆ ਜਾ ਸਕਦਾ ਸੀ।

ਦੂਜੇ ਪਾਸੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਉਹ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਉੱਥੇ ਗਏ ਸਨ। ਸੂਬਾ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਯਤਨਸ਼ੀਲ ਹੈ ਅਤੇ ਹਾਜ਼ਰੀ ਵਿੱਚ ਕੀਤੀ ਗੜਬੜੀ ਨਾਲ ਉਨ੍ਹਾਂ ਦਾ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ।

ਮਲੂਕਾ ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ (ਈ.ਓ.) ਰਜਨੀਸ਼ ਕੁਮਾਰ ਨੇ ਦੱਸਿਆ ਕਿ ਆਊਟਸੋਰਸ ਸਫ਼ਾਈ ਸੇਵਕਾਂ ਅਤੇ ਕਲਰਕਾਂ ਦੀ ਹਾਜ਼ਰੀ ਰਜਿਸਟਰ ਨੂੰ ਲੈ ਕੇ ਕੁਝ ਮੁੱਦਾ ਸੀ। ਉਨ੍ਹਾਂ ਹਾਜ਼ਰੀ ਰਜਿਸਟਰ ਪੇਸ਼ ਨਾ ਕਰਨ ’ਤੇ ਜੂਨੀਅਰ ਇੰਜੀਨੀਅਰ (ਜੇ.ਈ.) ਵਿਰੁੱਧ ਲਿਖਤੀ ਕਾਰਵਾਈ ਕੀਤੀ ਹੈ।

ਪੰਜਾਬ📍 ਪੰਜਾਬ

ਪੰਜਾਬ ਪੰਜਾਬ-ਹਿਮਾਚਲ 'ਚ ਬਣੀਆਂ 71 ਦਵਾਈਆਂ ਦੇ ਸੈਂਪਲ ਫੇਲ੍ਹ, ਬੱਚਿਆਂ ਦੀ ਸਿਰਪ, ਹਾਰਟ-ਕਿਡਨੀ ਅਤੇ ਅੱਖਾਂ ਦੀਆਂ ਦਵਾਈਆਂ ਸ਼ਾਮਲ

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਅਗਸਤ ਮਹੀਨੇ ਦੇ ਡਰੱਗ ਅਲਰਟ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ 71 ਦਵਾਈਆਂ ਦੇ ਨਮੂਨੇ ਫੇਲ੍ਹ ਹੋ ਗਏ।
ਪੰਜਾਬ ਪੰਜਾਬ-ਹਿਮਾਚਲ 'ਚ ਬਣੀਆਂ 71 ਦਵਾਈਆਂ ਦੇ ਸੈਂਪਲ ਫੇਲ੍ਹ, ਬੱਚਿਆਂ ਦੀ ਸਿਰਪ, ਹਾਰਟ-ਕਿਡਨੀ ਅਤੇ ਅੱਖਾਂ ਦੀਆਂ ਦਵਾਈਆਂ ਸ਼ਾਮਲ

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਅਗਸਤ ਮਹੀਨੇ ਦੇ ਡਰੱਗ ਅਲਰਟ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ 71 ਦਵਾਈਆਂ ਦੇ ਨਮੂਨੇ ਫੇਲ੍ਹ ਹੋ ਗਏ।

ਫੇਲ੍ਹ ਹੋਣ ਵਾਲੀਆਂ ਦਵਾਈਆਂ ਵਿੱਚ ਬੱਚਿਆਂ ਦੇ ਸਿਰਪ ਤੋਂ ਲੈ ਕੇ ਐਂਟੀਬਾਇਓਟਿਕ, ਹਾਰਟ, ਬੁਖਾਰ, ਖੰਘ, ਪੇਟ, ਗੁਰਦੇ ਅਤੇ ਅੱਖਾਂ ਦੀਆਂ ਦਵਾਈਆਂ, ਟੀਕੇ ਅਤੇ ਵਿਟਾਮਿਨ ਪ੍ਰੋਡਕਟ ਸ਼ਾਮਲ ਹਨ। ਇਨ੍ਹਾਂ ਵਿੱਚੋਂ 191 ਦਵਾਈਆਂ ਦੀ ਜਾਂਚ ਸੂਬੇ ਦੀ ਡਰੱਗ ਟੈਸਟਿੰਗ ਪ੍ਰਯੋਗਸ਼ਾਲਾਵਾਂ ਵਿੱਚ ਅਤੇ 29 ਦੀ ਕੇਂਦਰੀ ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈ।

ਡਰੱਗ ਅਲਰਟ ਵਿੱਚ ਹਿਮਾਚਲ ਪ੍ਰਦੇਸ਼ ਤੋਂ 63 ਦਵਾਈਆਂ, ਉਤਰਾਖੰਡ ਤੋਂ 39, ਗੁਜਰਾਤ ਤੋਂ 17, ਮਹਾਰਾਸ਼ਟਰ ਤੋਂ 16, ਮੱਧ ਪ੍ਰਦੇਸ਼ ਤੋਂ 12, ਤਾਮਿਲਨਾਡੂ ਅਤੇ ਹਰਿਆਣਾ ਤੋਂ 11-11, ਸਿੱਕਮ ਅਤੇ ਉੱਤਰ ਪ੍ਰਦੇਸ਼ ਤੋਂ 9-9 ਅਤੇ ਪੰਜਾਬ ਤੋਂ ਅੱਠ ਦਵਾਈਆਂ ਦੇ ਨਮੂਨੇ ਫੇਲ੍ਹ ਪਾਏ ਗਏ।

ਹਿਮਾਚਲ ਪ੍ਰਦੇਸ਼ ਵਿੱਚ ਫੇਲ੍ਹ ਹੋਈਆਂ ਦਵਾਈਆਂ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਝਾੜਮਾਜਰੀ, ਭੁੱਡੂ, ਦਵਨੀ, ਗੁਲਰਵਾਲਾ, ਕਾਲਾਅੰਬ, ਪਾਉਂਟਾ ਸਾਹਿਬ, ਪਰਵਾਣੂ, ਸੋਲਨ ਅਤੇ ਕਾਂਗੜਾ ਵਿੱਚ ਫੈਕਟਰੀਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਸਨ। ਇਸ ਨਾਲ ਦਵਾਈਆਂ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਹੁੰਦੇ ਹਨ।

ਹਿਮਾਚਲ ਪ੍ਰਦੇਸ਼ ਦੇ ਸਟੇਟ ਡਰੱਗ ਕੰਟਰੋਲਰ, ਡਾ. ਮਨੀਸ਼ ਕਪੂਰ ਨੇ ਕਿਹਾ ਕਿ ਜਿਨ੍ਹਾਂ ਕੰਪਨੀਆਂ ਦੇ ਨਮੂਨੇ ਗੁਣਵੱਤਾ ਜਾਂਚ ਵਿੱਚ ਅਸਫਲ ਰਹੇ ਹਨ, ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਨੂੰ ਲੈਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਸਬੰਧਤ ਬੈਚਾਂ ਦੀ ਵਿਕਰੀ ਅਤੇ ਵੰਡ 'ਤੇ ਪਾਬੰਦੀ ਸ਼ਾਮਲ ਹੈ। ਕੰਪਨੀਆਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ, ਅਤੇ ਉਨ੍ਹਾਂ ਦੁਆਰਾ ਬਾਜ਼ਾਰ ਵਿੱਚ ਪੋਸਟ ਕੀਤੇ ਗਏ ਸਟਾਕ ਨੂੰ ਵਾਪਸ ਬੁਲਾ ਲਿਆ ਗਿਆ ਹੈ।

ਪੰਜਾਬ📍 ਪੰਜਾਬ

ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੀ ਸਿਆਸੀ ਪਾਰੀ, ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਹੋਏ ਸ਼ਾਮਲ

ਨਿਰੰਜਨ ਸਿੰਘ ਦੀ ਸਿਆਸਤ 'ਚ ਐਂਟਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਮਹੀਨਿਆਂ ਦਾ ਸਮਾਂ ਬਾਕੀ ਹੈ। ਪਾਰਟੀ ਸੂਤਰਾਂ ਦੇ ਹਵਾਲੇ ਨਾਲ ਪਹਿਲਾਂ ਆਈਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਚੱਲ ਰਿਹਾ ਹੈ।
ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੀ ਸਿਆਸੀ ਪਾਰੀ, ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਹੋਏ ਸ਼ਾਮਲ

ਨਿਰੰਜਨ ਸਿੰਘ ਦੀ ਸਿਆਸਤ 'ਚ ਐਂਟਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਮਹੀਨਿਆਂ ਦਾ ਸਮਾਂ ਬਾਕੀ ਹੈ। ਪਾਰਟੀ ਸੂਤਰਾਂ ਦੇ ਹਵਾਲੇ ਨਾਲ ਪਹਿਲਾਂ ਆਈਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਚੱਲ ਰਿਹਾ ਹੈ।

ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਬੁੱਧਵਾਰ ਨੂੰ ਸਿਆਸੀ ਪਾਰੀ ਦੀ ਸ਼ੁਰੂਆਤ ਕਰਦਿਆਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਸ਼ਮੂਲੀਅਤ ਕਰ ਲਈ। ਉਨ੍ਹਾਂ ਨੂੰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਪਾਰਟੀ ਦੇ ਹੋਰ ਆਗੂਆਂ ਵੱਲੋਂ ਪਾਰਟੀ ‘ਚ ਸ਼ਾਮਲ ਕਰਵਾਇਆ ਗਿਆ।

ਨਿਰੰਜਨ ਸਿੰਘ ਦੀ ਸਿਆਸਤ ‘ਚ ਐਂਟਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਹੀ ਬਾਕੀ ਹਨ। ਇਸ ਦੌਰਾਨ ਸਿਆਸੀ ਹਲਕਿਆਂ ‘ਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਪਾਰਟੀ ਉਨ੍ਹਾਂ ਨੂੰ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਉਤਾਰ ਸਕਦੀ ਹੈ।

ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਨਿਰੰਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਿਆਸਤ ‘ਚ ਆਉਣ ਦੀ ਕੋਈ ਇੱਛਾ ਨਹੀਂ ਸੀ, ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੱਕ ਸਰਕਾਰੀ ਅਧਿਕਾਰੀ ਰਹੇ ਹਨ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਪਣੇ ਤਜਰਬੇ ਦੌਰਾਨ ਉਨ੍ਹਾਂ ਨੇ ਕਈ ਚੀਜ਼ਾਂ ਨੂੰ ਨੇੜਿਓਂ ਦੇਖਿਆ ਹੈ। ਨਿਰੰਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ ਤੇ ਸਿਆਸਤ ‘ਚ ਉਨ੍ਹਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਸੀ, ਪਰ ਜੇਕਰ ਪੰਜਾਬ ‘ਚ ਭ੍ਰਿਸ਼ਟਾਚਾਰ ਖਿਲਾਫ਼, ਨਸ਼ਿਆਂ ਖਿਲਾਫ਼ ਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ‘ਚ ਕੁਝ ਯੋਗਦਾਨ ਪਾਇਆ ਜਾ ਸਕਦਾ ਹੈ ਤਾਂ ਇਸੇ ਮਕਸਦ ਨਾਲ ਉਨ੍ਹਾਂ ਨੇ ਸਿਆਸਤ ‘ਚ ਆਉਣ ਦਾ ਫ਼ੈਸਲਾ ਕੀਤਾ ਹੈ।

ਨਿਰੰਜਨ ਸਿੰਘ ਨੇ ਪਿਛਲੀਆਂ ਸਰਕਾਰਾਂ ਦੌਰਾਨ ਮਾਫੀਆ ਨਾਲ ਜੁੜੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਲੰਬੇ ਸਮੇਂ ਤੋਂ ਨਸ਼ਿਆਂ ਤੇ ਹੋਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਤੇ ਇਨ੍ਹਾਂ ਮੁੱਦਿਆਂ ‘ਤੇ ਕੰਮ ਕਰਨ ਦੀ ਲੋੜ ਹੈ।

ਨਿਰੰਜਨ ਸਿੰਘ ਦੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਜਿਹੀ ਸ਼ਖਸੀਅਤ ਪਾਰਟੀ ਨਾਲ ਜੁੜੀ ਹੈ, ਜਿਸ ਦਾ ਨਾਮ ਉਹ ਇਮਾਨਦਾਰੀ, ਜ਼ੁਰਅਤ ਤੇ ਦਲੇਰੀ ਨਾਲ ਜੋੜਦੇ ਹਨ। ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰੀ ਸੇਵਾ ਦੌਰਾਨ ਵੀ ਨਿਰੰਜਨ ਸਿੰਘ ਕਿਸੇ ਦੇ ਦਬਾਅ ਅੱਗੇ ਨਹੀਂ ਝੁਕੇ ਤੇ ਸੱਚਾਈ ਲਈ ਆਪਣੀ ਲੜਾਈ ਜਾਰੀ ਰੱਖੀ।

ਪੰਜਾਬ📍 ਪੰਜਾਬ

ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ‘ਚ 1500 ਦੇ ਕਰੀਬ ਪੁਲਿਸ ਮੁਲਾਜ਼ਮ ਕੀਤੇ ਜਾਣਗੇ ਤਾਇਨਾਤ

ਜਲੰਧਰ: ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਤਿਆਰੀਆਂ ਜ਼ੋਰਾਂ ‘ਤੇ ਹਨ।
ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ‘ਚ 1500 ਦੇ ਕਰੀਬ ਪੁਲਿਸ ਮੁਲਾਜ਼ਮ ਕੀਤੇ ਜਾਣਗੇ ਤਾਇਨਾਤ

ਜਲੰਧਰ: ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਤਿਆਰੀਆਂ ਜ਼ੋਰਾਂ ‘ਤੇ ਹਨ। 25 ਸਤੰਬਰ ਨੂੰ ਹੋਣ ਵਾਲੇ ਮੇਲੇ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਲਈ 1500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਕਮਿਸ਼ਨਰੇਟ ਪੁਲਿਸ ਦੇ ਨਾਲ-ਨਾਲ ਹੋਰਨਾਂ ਜ਼ਿ ਲ੍ਹਿਆਂ ਤੋਂ ਆਉਣ ਵਾਲੀ ਪੁਲਿਸ ਫੋਰਸ ਵੀ ਇਨ੍ਹਾਂ ਵਿੱਚ ਸ਼ਾਮਲ ਹੋਵੇਗੀ।

ਲਾਅ ਐਂਡ ਆਰਡਰ ਦੇ ਡੀ.ਸੀ.ਪੀ. ਜਗਰੂਪ ਬਾਠ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੇਲੇ ਦੌਰਾਨ ਏ.ਆਰ.ਪੀ., ਬੰਬ ਸਕੁਐਡ ਅਤੇ ਡਾਗ ਸਕੁਐਡ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਸੁਰੱਖਿਆ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ ਅਤੇ ਮੇਲੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾਵੇਗੀ। ਜੇਕਰ ਕਿਸੇ ਸ਼ੱਕੀ ਵਸਤੂ ਜਾਂ ਵਿਅਕਤੀ ਬਾਰੇ ਸੂਚਨਾ ਮਿਲਦੀ ਹੈ ਤਾਂ ਤੁਰੰਤ ਜਾਂਚ ਕੀਤੀ ਜਾਵੇਗੀ। ਦੋ ਸ਼ਿਫਟਾਂ ‘ਚ 24 ਘੰਟੇ ਡਿਊਟੀ ‘ਤੇ ਰਹਿਣਗੀਆਂ। ਇਸ ਤੋਂ ਇਲਾਵਾ 30 ਜੀ.ਓ., 30 ਐਸ.ਐਚ.ਓਜ਼ ਅਤੇ ਇੰਸਪੈਕਟਰ ਵੀ ਤਾਇਨਾਤ ਕੀਤੇ ਜਾਣਗੇ। ਮੇਲੇ ਵਿੱਚ ਸਿਵਲ ਡਰੈੱਸ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਹਾਜ਼ਰ ਰਹਿਣਗੇ।

ਟਰੈਫਿਕ ਪੁਲਿਸ ਨੇ ਮੇਲੇ ਲਈ ਰੂਟ ਮੈਪ ਤਿਆਰ ਕਰ ਲਿਆ ਹੈ ਅਤੇ ਲੋੜ ਅਨੁਸਾਰ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਸ਼ਰਧਾਲੂਆਂ ਲਈ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਨਿਗਮ ਵੱਲੋਂ ਸਫਾਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਡੀ.ਸੀ.ਪੀ. ਨੇ ਕਿਹਾ ਕਿ ਮੇਲੇ ਦੌਰਾਨ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਬੱਚਾ ਲਾਪਤਾ ਹੈ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਲੋਕ ਕੰਟਰੋਲ ਰੂਮ ਨੂੰ ਸੂਚਿਤ ਕਰ ਸਕਣਗੇ। ਗੁੰਡਿਆਂ ‘ਤੇ ਨਜ਼ਰ ਰੱਖਣ ਲਈ ਪੀ.ਸੀ.ਆਰ. ਨੰਬਰ ਵੀ ਜਾਰੀ ਕੀਤੇ ਜਾਣਗੇ।

ਪੰਜਾਬ📍 ਪੰਜਾਬ

ਅੱਲੂ ਅਰਜੁਨ ਨੇ ਇੱਕ ਵਾਰ ਫਿਰ ਭਾਰਤੀ ਸਿਨੇਮਾ ਲਈ ਇੱਕ ਵੱਡੀ ਉਪਲਬਧੀ ਕੀਤੀ ਹਾਸਲ

ਨਵੀਂ ਦਿੱਲੀ: ਅੱਲੂ ਅਰਜੁਨ ਨੇ ਇੱਕ ਵਾਰ ਫਿਰ ਭਾਰਤੀ ਸਿਨੇਮਾ ਲਈ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ‘ਪੁਸ਼ਪਾ’ ਫਰੈਂਚਾਇਜ਼ੀ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਰਾਕਾ’ ਨੇ ਗਿਨੀਜ਼ ਵਰਲਡ ਰਿਕਾਰਡ ‘ਚ ਆਪਣੀ ਜਗ੍ਹਾ ਬਣਾ ਲਈ ਹੈ।
ਅੱਲੂ ਅਰਜੁਨ ਨੇ ਇੱਕ ਵਾਰ ਫਿਰ ਭਾਰਤੀ ਸਿਨੇਮਾ ਲਈ ਇੱਕ ਵੱਡੀ ਉਪਲਬਧੀ ਕੀਤੀ ਹਾਸਲ

ਨਵੀਂ ਦਿੱਲੀ: ਅੱਲੂ ਅਰਜੁਨ ਨੇ ਇੱਕ ਵਾਰ ਫਿਰ ਭਾਰਤੀ ਸਿਨੇਮਾ ਲਈ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ‘ਪੁਸ਼ਪਾ’ ਫਰੈਂਚਾਇਜ਼ੀ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਰਾਕਾ’ ਨੇ ਗਿਨੀਜ਼ ਵਰਲਡ ਰਿਕਾਰਡ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਫਿਲਮ ਦੀ ਇਸ ਪ੍ਰਾਪਤੀ ਨਾਲ ਭਾਰਤੀ ਸਿਨੇਮਾ ਨੂੰ ਗਲੋਬਲ ਪੱਧਰ ‘ਤੇ ਲੈ ਕੇ ਜਾਣ ਦਾ ਅੱਲੂ ਅਰਜੁਨ ਦਾ ਵਿਜ਼ਨ ਵੀ ਇਕ ਕਦਮ ਹੋਰ ਅੱਗੇ ਵਧ ਗਿਆ ਹੈ।

ਅੱਲੂ ਅਰਜੁਨ ਨੂੰ ਅੱਜ ਦੇਸ਼ ਦੇ ਸਭ ਤੋਂ ਵੱਡੇ ਪੈਨ-ਇੰਡੀਆ ਸੁਪਰਸਟਾਰਾਂ ਵਿੱਚ ਗਿਣਿਆ ਜਾਂਦਾ ਹੈ। ‘ਪੁਸ਼ਪਾ’ ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਦੇਸ਼ ‘ਚ ਹੀ ਨਹੀਂ ਸਗੋਂ ਦੁਨੀਆ ਭਰ ‘ਚ ਵੱਖਰੀ ਪਛਾਣ ਦਿੱਤੀ ਹੈ। ਹੁਣ ‘ਰਾਕਾ’ ਦੇ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਦੇ ਕਰੀਅਰ ਵਿਚ ਇਕ ਹੋਰ ਵੱਡਾ ਮੀਲ ਪੱਥਰ ਜੁੜ ਗਿਆ ਹੈ।

ਅੱਲੂ ਅਰਜੁਨ ਨੇ ਆਪਣੇ ਸਟਾਈਲਿਸ਼ ਅੰਦਾਜ਼ ‘ਚ ਇਸ ਖਾਸ ਉਪਲੱਬਧੀ ਦਾ ਜਸ਼ਨ ਮਨਾਇਆ। ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਉਹ ਕਾਲੇ ਰੰਗ ਦੇ ਬੰਧਨ ਅਤੇ ਮੈਚਿੰਗ ਟਰਾਊਜ਼ਰ ‘ਚ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿ ਖਿਆ, ”ਇਸ ਖਾਸ ਪਲ ਲਈ।

‘ਰਾਕਾ’ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਐਟਲੀ ਕਰ ਰਹੇ ਹਨ। ਫਿਲਮ ਨੂੰ ਵੱਡੇ ਪੱਧਰ ‘ਤੇ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਐਲਾਨ ਤੋਂ ਬਾਅਦ ਤੋਂ ਹੀ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਫਿਲਮ ਤੋਂ ਅੱਲੂ ਅਰਜੁਨ ਦਾ ਨਵਾਂ ਅਵਤਾਰ ਸਾਹਮਣੇ ਆਇਆ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਛੇੜ ਦਿੱਤੀ ਹੈ।

‘ਰਾਕਾ’ ਤੋਂ ਇਲਾਵਾ ਅੱਲੂ ਅਰਜੁਨ ਕੋਲ ਕਈ ਵੱਡੇ ਪ੍ਰੋਜੈਕਟ ਹਨ। ਉਹ ਲੋਕੇਸ਼ ਕਾਨਾਗਰਾਜ ਨਾਲ ਬਹੁਤ ਉਡੀਕੀ ਜਾ ਰਹੀ ‘ਅਅ23’ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਪ੍ਰਸ਼ੰਸਕ ਉਸ ਦੀ ਸੁਪਰਹਿੱਟ ਫ੍ਰੈਂਚਾਇਜ਼ੀ ‘ਪੁਸ਼ਪਾ 3: ਦ ਰੈਂਪੇਜ’ ਨੂੰ ਲੈ ਕੇ ਵੀ ਕਾਫੀ ਉਤਸ਼ਾਹਿਤ ਹਨ। ਅਜਿਹੇ ‘ਚ ਆਉਣ ਵਾਲੇ ਸਮੇਂ ‘ਚ ਅੱਲੂ ਅਰਜੁਨ ਵੱਡੇ ਪਰਦੇ ‘ਤੇ ਇਕ ਤੋਂ ਬਾਅਦ ਇਕ ਕਈ ਵੱਡੇ ਸਿਨੇਮਿਕ ਅਨੁਭਵ ਲਿਆਉਣ ਜਾ ਰਹੇ ਹਨ।

ਪੰਜਾਬ📍 ਪੰਜਾਬ

ਪ੍ਰਿੰਸੀਪਲ ਸਮੇਤ ਤਿੰਨ ਸਿੱਖਿਆਕਾਰ ਜੀਐੱਨਏ ਯੂਨੀਵਰਸਿਟੀ ਵੱਲੋਂ ਸਨਮਾਨਿਤ

ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਲਈ ਇਹ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਸਕੂਲ ਦੀ ਪ੍ਰਿੰ. ਗੀਤਿਕਾ ਚੰਦੇਲ, ਪਵਨ ਕੁਮਾਰ ਅਤੇ ਸਾਕਸ਼ੀ ਨੂੰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਅਤੇ ਆਪਣੀਆਂ ਸੇਵਾਵਾਂ ਪ੍ਰਤੀ ਸਮਰਪਣ ਲਈ ਜੀਐਨਏ ਯੂਨੀਵਰਸਿਟੀ ਵੱਲੋਂ ਵੱਕਾਰੀ ਅਕੈਡਮਿਕ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ।
ਪ੍ਰਿੰਸੀਪਲ ਸਮੇਤ ਤਿੰਨ ਸਿੱਖਿਆਕਾਰ ਜੀਐੱਨਏ ਯੂਨੀਵਰਸਿਟੀ ਵੱਲੋਂ ਸਨਮਾਨਿਤ

ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਲਈ ਇਹ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਸਕੂਲ ਦੀ ਪ੍ਰਿੰ. ਗੀਤਿਕਾ ਚੰਦੇਲ, ਪਵਨ ਕੁਮਾਰ ਅਤੇ ਸਾਕਸ਼ੀ ਨੂੰ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਅਤੇ ਆਪਣੀਆਂ ਸੇਵਾਵਾਂ ਪ੍ਰਤੀ ਸਮਰਪਣ ਲਈ ਜੀਐਨਏ ਯੂਨੀਵਰਸਿਟੀ ਵੱਲੋਂ ਵੱਕਾਰੀ ਅਕੈਡਮਿਕ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਯੂਨੀਵਰਸਿਟੀ ਦੇ ਸਾਲਾਨਾ ਸਮਾਰੋਹ ਦੌਰਾਨ ਪ੍ਰਦਾਨ ਕੀਤੇ। ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਸਨਮਾਨਿਤ ਸਿੱਖਿਆਕਾਰਾਂ ਦੇ ਸਿੱਖਿਆ ਪ੍ਰਤੀ ਸਮਰਪਣ, ਨਵੀਂ ਸੋਚ, ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਸਨਮਾਨ ਪ੍ਰਾਪਤ ਕਰਨ ਉਪਰੰਤ ਸਕੂਲ ਦੀ ਪ੍ਰਿੰ. ਗੀਤਿਕਾ ਚੰਦੇਲ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਹ ਕੇਵਲ ਉਨ੍ਹਾਂ ਦਾ ਨਿੱਜੀ ਸਨਮਾਨ ਨਹੀਂ, ਸਗੋਂ ਨਿਊ ਆਦਰਸ਼ ਸਕੂਲ ਦੀ ਸਮੁੱਚੀ ਟੀਮ ਦੀ ਮਿਹਨਤ, ਲਗਨ ਅਤੇ ਸਮਰਪਣ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਬਿਹਤਰੀਨ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ। ਪਵਨ ਕੁਮਾਰ ਅਤੇ ਸਾਕਸ਼ੀ ਨੇ ਵੀ ਸਨਮਾਨ ਮਿਲਣ ਤੇ ਖੁਸ਼ੀ ਪ੍ਰਗਟ ਕਰਦਿਆਂ ਜੀਐਨਏ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿਚ ਹੋਰ ਉਤਸ਼ਾਹ, ਮਿਹਨਤ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਸਕੂਲ ਦੇ ਐੱਮਡੀ ਸੰਜੇ ਮਲਹੋਤਰਾ ਨੇ ਪ੍ਰਿੰ. ਗੀਤਿਕਾ ਚੰਦੇਲ, ਪਵਨ ਕੁਮਾਰ ਅਤੇ ਸਾਕਸ਼ੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ, ਲਗਨ ਅਤੇ ਸਮਰਪਣ ਹੀ ਵਿਦਿਆਰਥੀਆਂ ਦੀ ਸਫਲਤਾ ਦੀ ਮਜ਼ਬੂਤ ਨੀਂਹ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹਨ ਅਤੇ ਹੋਰ ਅਧਿਆਪਕਾਂ ਨੂੰ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਤਿੰਨਾਂ ਸਨਮਾਨਿਤ ਸਿੱਖਿਆਕਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭ-ਕਾਮਨਾਵਾਂ ਪ੍ਰਗਟ ਕੀਤੀਆਂ।

ਪੰਜਾਬ📍 ਪੰਜਾਬ

ਫਤਾਹਪੁਰ ਜੇਲ੍ਹ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਜੇਲ੍ਹ ਪ੍ਰਸ਼ਾਸਨ 'ਤੇ ਲੱਗੇ ਦੋਸ਼; ਪਰਿਵਾਰ ਨੇ ਕਿਹਾ- ਨੱਕ 'ਚੋਂ ਵਹਿ ਰਿਹਾ ਸੀ ਖ਼ੂਨ - | ਫਤਾਹਪੁਰ ਜੇਲ੍ਹ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਕੁੱਟਮਾਰ ਦੇ

ਰਿਤਿਕ ਕਰੀਬ ਡੇਢ ਸਾਲ ਤੋਂ ਫਤਾਹਪੁਰ ਜੇਲ੍ਹ 'ਚ ਬੰਦ ਸੀ ਤੇ ਪਰਿਵਾਰ ਕਿਸੇ ਤਰ੍ਹਾਂ ਉਸ ਦੀ ਜ਼ਮਾਨਤ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ। ਬੁੱਧਵਾਰ ਸਵੇਰੇ ਪੁਲਿਸ ਮੁਲਾਜ਼ਮਾਂ ਵੱਲੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਰਿਤਿਕ ਦੀ ਤਬੀਅਤ ਕਾਫ਼ੀ ਖ਼ਰਾਬ ਹੈ ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਫਤਾਹਪੁਰ ਜੇਲ੍ਹ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਜੇਲ੍ਹ ਪ੍ਰਸ਼ਾਸਨ 'ਤੇ ਲੱਗੇ ਦੋਸ਼; ਪਰਿਵਾਰ ਨੇ ਕਿਹਾ- ਨੱਕ 'ਚੋਂ ਵਹਿ ਰਿਹਾ ਸੀ ਖ਼ੂਨ - | ਫਤਾਹਪੁਰ ਜੇਲ੍ਹ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਕੁੱਟਮਾਰ ਦੇ

ਰਿਤਿਕ ਕਰੀਬ ਡੇਢ ਸਾਲ ਤੋਂ ਫਤਾਹਪੁਰ ਜੇਲ੍ਹ 'ਚ ਬੰਦ ਸੀ ਤੇ ਪਰਿਵਾਰ ਕਿਸੇ ਤਰ੍ਹਾਂ ਉਸ ਦੀ ਜ਼ਮਾਨਤ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ। ਬੁੱਧਵਾਰ ਸਵੇਰੇ ਪੁਲਿਸ ਮੁਲਾਜ਼ਮਾਂ ਵੱਲੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਰਿਤਿਕ ਦੀ ਤਬੀਅਤ ਕਾਫ਼ੀ ਖ਼ਰਾਬ ਹੈ ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਨੇ ਪਰਿਵਾਰ ਨੂੰ ਵੀ ਹਸਪਤਾਲ ਪਹੁੰਚਣ ਲਈ ਕਿਹਾ।

ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਫਤਾਹਪੁਰ ਜੇਲ੍ਹ 'ਚ ਬੰਦ ਕੁੱਟਮਾਰ ਦੇ ਮਾਮਲਿਆਂ 'ਚ ਨਾਮਜ਼ਦ ਰਿਤਿਕ ਉਰਫ਼ ਕਾਲਾ (23) ਦੀ ਬੁੱਧਵਾਰ ਦੁਪਹਿਰ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਰਿਤਿਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਦੋਂ ਉਹ ਆਪਣੇ ਪੁੱਤਰ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਤਾਂ ਰਿਤਿਕ ਦੀ ਨੱਕ 'ਚੋਂ ਖੂਨ ਵਹਿ ਰਿਹਾ ਸੀ। ਫਿਲਹਾਲ ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਥਾਣਾ ਇਸਲਾਮਾਬਾਦ ਦੇ ਇੰਚਾਰਜ ਇੰਸਪੈਕਟਰ ਹਰਸੰਦੀਪ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਜਾਂਚ ਦੌਰਾਨ ਰਿਤਿਕ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਮਿਲੇ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਮੌਤ ਤੋਂ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਹੋਵੇ।

ਥਾਣਾ ਇਸਲਾਮਾਬਾਦ ਅਧੀਨ ਪੈਂਦੇ ਬੀ ਬਲਾਕ ਇਲਾਕੇ 'ਚ ਰਹਿਣ ਵਾਲੇ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਰਿਤਿਕ ਉਨ੍ਹਾਂ ਦਾ ਰਿਸ਼ਤੇਦਾਰ ਸੀ। ਉਸ ਦੇ ਪਿਤਾ ਗਿਆਨ ਚੰਦ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਆਪਣੀ ਮਾਂ ਬਲਵਿੰਦਰ ਕੌਰ ਤੇ ਇਕ ਭੈਣ ਨਾਲ ਰੇਲਵੇ ਕਲੋਨੀ 'ਚ ਰਹਿੰਦਾ ਸੀ।

ਰਿਤਿਕ ਉਰਫ਼ ਕਾਲਾ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਹਾਲਾਂਕਿ ਤਿੰਨ-ਚਾਰ ਸਾਲ ਪਹਿਲਾਂ ਉਹ ਗਲਤ ਸੰਗਤ 'ਚ ਪੈ ਗਿਆ ਤੇ ਕੁੱਟਮਾਰ ਕਰਨ ਲੱਗਾ। ਪੁਲਿਸ ਵੱਲੋਂ ਰਿਤਿਕ ਖ਼ਿਲਾਫ਼ ਮਾਰਪੀਟ ਦੇ ਪੰਜ ਮਾਮਲੇ ਦਰਜ ਕੀਤੇ ਗਏ ਸਨ। ਰਿਤਿਕ ਕਰੀਬ ਡੇਢ ਸਾਲ ਤੋਂ ਫਤਾਹਪੁਰ ਜੇਲ੍ਹ 'ਚ ਬੰਦ ਸੀ ਤੇ ਪਰਿਵਾਰ ਕਿਸੇ ਤਰ੍ਹਾਂ ਉਸ ਦੀ ਜ਼ਮਾਨਤ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ। ਬੁੱਧਵਾਰ ਸਵੇਰੇ ਪੁਲਿਸ ਮੁਲਾਜ਼ਮਾਂ ਵੱਲੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਰਿਤਿਕ ਦੀ ਤਬੀਅਤ ਕਾਫ਼ੀ ਖ਼ਰਾਬ ਹੈ ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਨੇ ਪਰਿਵਾਰ ਨੂੰ ਵੀ ਹਸਪਤਾਲ ਪਹੁੰਚਣ ਲਈ ਕਿਹਾ। ਰਵਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਜਾਣਕਾਰੀ ਮਿਲਦੇ ਹੀ ਰਿਤਿਕ ਦੀ ਮਾਂ ਬਲਵਿੰਦਰ ਕੌਰ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਹਸਪਤਾਲ ਪਹੁੰਚੀ। ਉੱਥੇ ਪਹੁੰਚਣ 'ਤੇ ਪਤਾ ਲੱਗਾ ਕਿ ਰਿਤਿਕ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਉਸ ਦੀ ਨੱਕ 'ਚੋਂ ਖੂਨ ਵਹਿਣ ਦੀ ਗੱਲ ਕਹਿੰਦਿਆਂ ਦੋਸ਼ ਲਾਇਆ ਕਿ ਜੇਲ੍ਹ 'ਚ ਰਿਤਿਕ ਨਾਲ ਕੁੱਟਮਾਰ ਕੀਤੀ ਗਈ ਹੈ। ਰਿਤਿਕ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਥਿਤ ਤੌਰ 'ਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰ ਕੇ ਮਾਮਲਾ ਦਰਜ ਕਰਨ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਪੰਜਾਬ📍 ਪੰਜਾਬ

ਬਾਬਾ ਫਰੀਦ ਮੇਲੇ ’ਚ ਫਰੀਦਕੋਟ ਪੁਲਿਸ ਦਾ ਸਖ਼ਤ ਪਹਿਰਾ

ਫਰੀਦਕੋਟ, 23 ਸਤੰਬਰ: ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ-2026 ਦੌਰਾਨ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਸੁਰੱਖਿਆ ਅਤੇ ਸ਼ਹਿਰ ਦੇ ਸੁਚਾਰੂ ਪ੍ਰਬੰਧਾਂ ਲਈ ਫਰੀਦਕੋਟ ਪੁਲਿਸ ਵੱਲੋਂ ਕੀਤੇ ਗਏ ਵਿਸ਼ੇਸ਼ ਇੰਤਜ਼ਾਮਾਂ ਨੇ ਪੂਰੇ ਮੇਲੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਈ ਰੱਖਿਆ।
ਬਾਬਾ ਫਰੀਦ ਮੇਲੇ ’ਚ ਫਰੀਦਕੋਟ ਪੁਲਿਸ ਦਾ ਸਖ਼ਤ ਪਹਿਰਾ

ਫਰੀਦਕੋਟ, 23 ਸਤੰਬਰ: ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ-2026 ਦੌਰਾਨ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਸੁਰੱਖਿਆ ਅਤੇ ਸ਼ਹਿਰ ਦੇ ਸੁਚਾਰੂ ਪ੍ਰਬੰਧਾਂ ਲਈ ਫਰੀਦਕੋਟ ਪੁਲਿਸ ਵੱਲੋਂ ਕੀਤੇ ਗਏ ਵਿਸ਼ੇਸ਼ ਇੰਤਜ਼ਾਮਾਂ ਨੇ ਪੂਰੇ ਮੇਲੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਈ ਰੱਖਿਆ। ਐਸ.ਐਸ.ਪੀ. ਫਰੀਦਕੋਟ ਗੁਰਬੰਸ ਸਿੰਘ ਬੈਸ ਦੀ ਅਗਵਾਈ ਹੇਠ ਪੁਲਿਸ ਨੇ ਸੁਰੱਖਿਆ, ਟ੍ਰੈਫਿਕ, ਜਨਤਕ ਸਹਾਇਤਾ ਅਤੇ ਐਮਰਜੈਂਸੀ ਸੇਵਾਵਾਂ ਲਈ ਵਿਆਪਕ ਪ੍ਰਬੰਧ ਕੀਤੇ। ਮੇਲੇ ਦੌਰਾਨ 18 ਗਜ਼ਟਿਡ ਅਫ਼ਸਰਾਂ ਸਮੇਤ ਕਰੀਬ 1000 ਪੁਲਿਸ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ। ਭੀੜ ਨੂੰ ਕੰਟਰੋਲ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਵਿੱਚ 28 ਨਾਕਾਬੰਦੀ ਅਤੇ ਡਾਇਵਰਸ਼ਨ ਪੁਆਇੰਟ ਬਣਾਏ ਗਏ। ਇਸ ਤੋਂ ਇਲਾਵਾ ਫੁੱਟ ਪੈਟਰੋਲਿੰਗ ਟੀਮਾਂ, 8 ਪੀ.ਸੀ.ਆਰ. ਟੀਮਾਂ ਅਤੇ ਘੋੜਸਵਾਰ ਪੁਲਿਸ ਵੱਲੋਂ ਲਗਾਤਾਰ ਗਸ਼ਤ ਕੀਤੀ ਗਈ। ਡਰੋਨ ਤੋਂ ਸੀਸੀਟੀਵੀ ਤੱਕ, ਚੱਪੇ-ਚੱਪੇ ’ਤੇ ਨਿਗਰਾਨੀ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਵੇਦਨਸ਼ੀਲ ਥਾਵਾਂ ’ਤੇ ਐਂਟੀ-ਸਾਬੋਤਾਜ਼ ਟੀਮਾਂ, ਡਾਗ ਸਕੁਆਡ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਗਈ। ਇਸ ਦੇ ਨਾਲ ਡਰੋਨਾਂ ਰਾਹੀਂ ਵੀ ਹਵਾਈ ਨਿਗਰਾਨੀ ਰੱਖੀ ਗਈ। ਕਿਸੇ ਵੀ ਐਮਰਜੈਂਸੀ ਨਾਲ ਤੁਰੰਤ ਨਜਿੱਠਣ ਲਈ ਗੋਤਾਖੋਰਾਂ, ਐਂਬੂਲੈਂਸ ਅਤੇ ਅੱਗ ਬੁਝਾਊ ਟੀਮਾਂ ਨੂੰ ਵੀ ਅਲਰਟ ਰੱਖਿਆ ਗਿਆ। ਟ੍ਰੈਫਿਕ ਨੂੰ ਸੰਭਾਲਣ ਲਈ ਡਾਇਵਰਸ਼ਨ, ਸ਼ਰਧਾਲੂਆਂ ਲਈ ਈ-ਆਟੋ ਮੇਲੇ ਦੌਰਾਨ ਸ਼ਹਿਰ ਵਿੱਚ ਵੱਡੇ ਵਾਹਨਾਂ ਦੀ ਐਂਟਰੀ ’ਤੇ ਰੋਕ ਲਗਾ ਕੇ ਵੱਖ-ਵੱਖ ਡਾਇਵਰਸ਼ਨ ਰੂਟ ਜਾਰੀ ਕੀਤੇ ਗਏ ਅਤੇ ਵਾਹਨਾਂ ਲਈ ਨਿਰਧਾਰਤ ਪਾਰਕਿੰਗ ਥਾਵਾਂ ਦਾ ਪ੍ਰਬੰਧ ਕੀਤਾ ਗਿਆ। ਸੰਗਤਾਂ ਦੀ ਸਹੂਲਤ ਲਈ ਈ-ਆਟੋ ਰਿਕਸ਼ਾ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ। ਲੋਕਾਂ ਦੀ ਤੁਰੰਤ ਸਹਾਇਤਾ ਲਈ ਸ਼ਹਿਰ ਵਿੱਚ 3 ਪੁਲਿਸ ਸਹਾਇਤਾ ਕੇਂਦਰ ਅਤੇ ਇੱਕ ਆਰਜ਼ੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ, ਜਿੱਥੋਂ ਸੰਗਤਾਂ ਨੂੰ ਮੈਡੀਕਲ ਅਤੇ ਹੋਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਗਈ। ਗੁੰਮਸ਼ੁਦਾ ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਾਇਆ ਮੇਲੇ ਦੌਰਾਨ ਭੀੜ ਵਿੱਚ ਆਪਣੇ ਪਰਿਵਾਰਾਂ ਤੋਂ ਵਿਛੜੇ ਬੱਚਿਆਂ ਨੂੰ ਪੁਲਿਸ ਵੱਲੋਂ ਲੱਭ ਕੇ ਉਨ੍ਹਾਂ ਦੇ ਮਾਪਿਆਂ ਨਾਲ ਸੁਰੱਖਿਅਤ ਮਿਲਾਇਆ ਗਿਆ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਹੋਰ ਲੋੜਵੰਦ ਸ਼ਰਧਾਲੂਆਂ ਦੀ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਮਦਦ ਕੀਤੀ ਗਈ। ਦੂਜੇ ਪਾਸੇ ਹੁੱਲੜਬਾਜ਼ੀ, ਈਵ-ਟੀਜ਼ਿੰਗ, ਮੋਡੀਫਾਈ ਵਾਹਨਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ। ਚੋਰੀ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚੋਰੀ ਕੀਤਾ ਸਮਾਨ ਅਤੇ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਗਏ। ਐਸ.ਐਸ.ਪੀ. ਨੇ ਖ਼ੁਦ ਲਿਆ ਪ੍ਰਬੰਧਾਂ ਦਾ ਜਾਇਜ਼ਾ ਐਸ.ਐਸ.ਪੀ. ਗੁਰਬੰਸ ਸਿੰਘ ਬੈਸ ਵੱਲੋਂ ਖ਼ੁਦ ਵੱਖ-ਵੱਖ ਡਿਊਟੀ ਪੁਆਇੰਟਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਲੋੜੀਂਦੀ ਬਰੀਫਿੰਗ ਦਿੱਤੀ ਗਈ। ਲੰਬੀਆਂ ਡਿਊਟੀਆਂ ਦੇ ਮੱਦੇਨਜ਼ਰ ਜਵਾਨਾਂ ਦੀ ਭਲਾਈ ਦਾ ਵੀ ਧਿਆਨ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਸਮੇਂ ਸਿਰ ਖਾਣਾ ਮੁਹੱਈਆ ਕਰਵਾਇਆ ਗਿਆ। ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ ਦੌਰਾਨ ਸੁਰੱਖਿਆ ਤੋਂ ਲੈ ਕੇ ਟ੍ਰੈਫਿਕ ਅਤੇ ਜਨਤਕ ਸਹਾਇਤਾ ਤੱਕ ਕੀਤੇ ਗਏ ਇਨ੍ਹਾਂ ਪ੍ਰਬੰਧਾਂ ਨਾਲ ਮੇਲੇ ਦੀ ਵਿਵਸਥਾ ਨੂੰ ਸੁਚਾਰੂ ਰੱਖਣ ਵਿੱਚ ਪੁਲਿਸ ਦੀ ਭੂਮਿਕਾ ਅਹਿਮ ਰਹੀ।

ਪੰਜਾਬ📍 ਪੰਜਾਬ

ਜਨਗਣਨਾ 2027 ਦੇ ਦੂਜੇ ਫੇਜ਼ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਮੁਕੰਮਲ

ਜਨਗਣਨਾ 2027 ਦੇ ਦੂਜੇ ਫੇਜ਼ ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਜਨਗਣਨਾ 2027 ਦੇ ਦੂਜੇ ਫੇਜ਼ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਮੁਕੰਮਲ

ਜਨਗਣਨਾ 2027 ਦੇ ਦੂਜੇ ਫੇਜ਼ ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਗਣਨਾ 2027 ਦੇ ਦੂਜੇ ਫੇਜ਼ ਤਹਿਤ ਆਬਾਦੀ ਦੀ ਗਣਨਾ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਮੁਕੰਮਲ ਹੋਈ। 21 ਤੋਂ 23 ਸਤੰਬਰ ਤੱਕ ਚੱਲੀ ਇਸ ਟ੍ਰੇਨਿੰਗ ਦੌਰਾਨ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਆਏ ਜੁਆਇੰਟ ਡਾਇਰੈਕਟਰ ਸ੍ਰੀ ਆਰ.ਪੀ. ਸਿੰਘ, ਜਨਗਣਨਾ ਕੋਆਰਡੀਨੇਟਰ ਫਾਜ਼ਿਲਕਾ ਸ੍ਰੀ ਕਾਰਤਿਕ ਆਰਿਆ ਅਤੇ ਚੰਡੀਗੜ੍ਹ ਤੋਂ ਸਿਖਲਾਈ ਪ੍ਰਾਪਤ ਕਰਕੇ ਆਏ ਮਾਸਟਰ ਟ੍ਰੇਨਰ ਤੇ ਫਾਜ਼ਿਲਕਾ ਦੇ ਲੈਕਚਰਾਰ ਸ੍ਰੀ ਸੰਦੀਪ ਅਨੇਜਾ ਵੱਲੋਂ 40 ਫੀਲਡ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ। ਇਸ ਦੌਰਾਨ ਜਨਗਣਨਾ ਮੁੱਖ ਦਫ਼ਤਰ ਚੰਡੀਗੜ੍ਹ ਵੱਲੋਂ ਜ਼ਿਲ੍ਹੇ ਲਈ ਨਿਯੁਕਤ ਸਾਰੇ ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ, ਤਾਂ ਜੋ ਉਹ ਅੱਗੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਵਿਸਥਾਰਪੂਰਵਕ ਅਤੇ ਪ੍ਰਭਾਵਸ਼ਾਲੀ ਸਿਖਲਾਈ ਦੇ ਸਕਣ। ਵਧੀਕ ਡਿਪਟੀ ਕਮਿਸ਼ਨਰ (ਜ) ਕਮ ਜ਼ਿਲ੍ਹਾ ਜਨਗਣਨਾ ਅਫ਼ਸਰ ਡਾ. ਮਨਦੀਪ ਕੌਰ ਨੇ 40 ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਕਿੱਟਾਂ ਵੰਡਦਿਆਂ ਹਦਾਇਤ ਕੀਤੀ ਕਿ ਜਨਗਣਨਾ 2027 ਦੇ ਦੂਜੇ ਫੇਜ਼ ਨਾਲ ਸਬੰਧਤ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ, ਸਾਵਧਾਨੀ ਅਤੇ ਨਿਰਧਾਰਤ ਸਮੇਂ ਅਨੁਸਾਰ ਨਿਭਾਈਆਂ ਜਾਣ। ਟ੍ਰੇਨਿੰਗ ਦੇ ਤੀਜੇ ਅਤੇ ਆਖਰੀ ਦਿਨ ਫੀਲਡ ਟ੍ਰੇਨਰਾਂ ਨੂੰ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਥਾਰਪੂਰਵਕ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਇਸ ਦੌਰਾਨ ਫੀਲਡ ਟ੍ਰੇਨਰਾਂ ਨੇ ਫੀਲਡ ਵਿੱਚ ਜਾ ਕੇ ਮੋਬਾਈਲ ਐਪ ਰਾਹੀਂ ਡਾਟਾ ਦਰਜ ਕਰਨ ਦੀ ਪ੍ਰੈਕਟਿਸ ਵੀ ਕੀਤੀ। ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਆਏ ਜੁਆਇੰਟ ਡਾਇਰੈਕਟਰ ਸ੍ਰੀ ਆਰ.ਪੀ. ਸਿੰਘ ਨੇ ਟ੍ਰੇਨਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਆਬਾਦੀ ਦੀ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 4 ਜਨਵਰੀ 2027 ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਬੇਘਰੇ ਲੋਕਾਂ ਦੀ ਗਣਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ਦੀ ਤਰ੍ਹਾਂ ਇਸ ਵਾਰ ਵੀ ਸੈਲਫ਼-ਇਨਯੂਮਰੇਸ਼ਨ ਦੀ ਸਹੂਲਤ ਉਪਲਬਧ ਰਹੇਗੀ ਅਤੇ ਜਨਗਣਨਾ ਦੀ ਪੂਰੀ ਪ੍ਰਕਿਰਿਆ ਡਿਜੀਟਲ ਮੋਡ ਰਾਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ 16 ਤੋਂ 30 ਨਵੰਬਰ 2026 ਤੱਕ 15 ਦਿਨਾਂ ਲਈ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਲੋਕ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕਣਗੇ। ਇਸ ਮੌਕੇ ਡਿਪਟੀ ਈ.ਐਸ.ਏ.-ਕਮ-ਵਧੀਕ ਜ਼ਿਲ੍ਹਾ ਜਨਗਣਨਾ ਅਫ਼ਸਰ ਲਖਵਿੰਦਰ ਸਿੰਘ, ਅਮਨ ਗਿਰਧਰ, ਸੁਰਿੰਦਰ ਕੰਬੋਜ, ਰਾਕੇਸ਼, ਜ਼ਿਲ੍ਹਾ ਜਨਗਣਨਾ ਸੈੱਲ ਤੋਂ ਵਿਵੇਕ ਕਟਾਰੀਆ, ਅਸ਼ੀਸ਼ ਗੁੰਬਰ ਅਤੇ ਵਰਿੰਦਰ ਨਾਰੰਗ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਪੰਜਾਬ📍 ਪੰਜਾਬ

ਮਾਨਸਾ ‘ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਭਿਆਨਕ ਹਾਦਸਾ, ਟਰੱਕ ਨਾਲ ਟਕਰਾਈ ਕਾਰ; ਨੌਜਵਾਨ ਦੀ ਮੌਤ

ਮਾਨਸਾ ਵਿੱਚ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇੱਕ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।
ਮਾਨਸਾ ‘ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਭਿਆਨਕ ਹਾਦਸਾ, ਟਰੱਕ ਨਾਲ ਟਕਰਾਈ ਕਾਰ; ਨੌਜਵਾਨ ਦੀ ਮੌਤ

ਮਾਨਸਾ ਵਿੱਚ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇੱਕ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਸਵਾਰੀ ਵਾਲੀ ਸਵਿਫ਼ਟ ਕਾਰ ਦੀ ਇੱਕ ਟਰੱਕ ਨਾਲ ਜ਼ਬਰਦਸਤ ਆਹਮੋ-ਸਾਹਮਣੇ ਟੱਕਰ ਹੋ ਗਈ।

ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਜਪਾ ਆਗੂ ਝੁਨੀਰ ਕਸਬੇ ਵਿਖੇ ਆਪਣੀ ਰੈਲੀ ਮੁਕੰਮਲ ਕਰਨ ਉਪਰੰਤ ਮਾਨਸਾ ਵਿਖੇ ਹੋਣ ਵਾਲੀ ਅਗਲੀ ਰੈਲੀ ਲਈ ਵਾਪਸ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਸਮੇਤ ਕੁੱਲ 6 ਵਰਕਰ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਕਾਫ਼ਲੇ ਨਾਲ ਜਾ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਕਾਰ ਪਿੰਡ ਕੋਟ ਧਰਮੂ ਨੇੜੇ ਪਹੁੰਚੀ ਤਾਂ ਅਚਾਨਕ ਸਾਹਮਣਿਓਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਹਾਈਕਮਾਂਡ ਨੇ ਤੁਰੰਤ ਆਪਣੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਵਿਚਾਲੇ ਹੀ ਰੋਕਣ ਦਾ ਫ਼ੈਸਲਾ ਲਿਆ। ਸੱਕੇ ਭਰਾਵਾਂ ਚੋਂ ਇੱਕ ਦੀ ਮੌਤ

ਭਾਜਪਾ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ ਅਰਸ਼ਦੀਪ ਸਿੰਘ (23) ਨਾਮੀ ਨੌਜਵਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਅਤਿਅੰਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਮਗਰੋਂ ਬਿਹਤਰ ਇਲਾਜ ਲਈ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਨੂੰ ਤੁਰੰਤ ਏਮਜ਼ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਤੋਂ ਇਲਾਵਾ ਸੁਨੀਲ ਕੁਮਾਰ, ਭੀਮ, ਮੋਹਿਤ ਸਿੰਗਲਾ ਅਤੇ ਨਵਦੀਪ ਸਿੰਘ ਜ਼ਖ਼ਮੀ ਹੋਏ ਹਨ। ਮ੍ਰਿਤਕ ਅਰਸ਼ਦੀਪ ਸਿੰਘ ਅਤੇ ਜ਼ਖ਼ਮੀ ਨਵਦੀਪ ਸਿੰਘ ਦੋਵੇਂ ਆਪਸ ਵਿੱਚ ਸੱਕੇ ਭਰਾ ਹਨ, ਜੋ ਕਿ ਪਿੰਡ ਰਾਮਦਿੱਤੇ ਵਾਲਾ ਦੇ ਰਹਿਣ ਵਾਲੇ ਹਨ। ਦੋ ਸੱਕੇ ਭਰਾਵਾਂ ਨਾਲ ਵਾਪਰੇ ਇਸ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਭਾਜਪਾ ਵੱਲੋਂ ਮਾਨਸਾ ਅਤੇ ਬੋਹਾ ਵਿਖੇ ਰੱਖੀਆਂ ਗਈਆਂ ਅਗਲੀਆਂ ਰੈਲੀਆਂ ਨੂੰ ਪੂਰੀ ਤਰ੍ਹਾਂ ਮੁਲਤਵੀ ਕਰ ਦਿੱਤਾ ਗਿਆ ਹੈ।

ਪੰਜਾਬ📍 ਪੰਜਾਬ

ਪੰਜਾਬ ਦੀਆਂ ਪੰਚਾਇਤਾਂ ਤੇ ਨਗਰਪਾਲਿਕਾਵਾਂ ਲਈ ਮਾਨ ਸਰਕਾਰ ਦਾ ਵੱਡਾ ਪਲਾਨ

ਪੰਜਾਬ ਦੀਆਂ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਲਈ ਸਰਕਾਰ ਨੇ ਵਿੱਤੀ ਪੱਧਰ ’ਤੇ ਵੱਡੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੱਤਵੇਂ ਵਿੱਤ ਕਮਿਸ਼ਨ ਨੂੰ ਮਿਲੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਵਿੱਚ ਸਥਾਨਕ ਸੰਸਥਾਵਾਂ ਦੇ ਵਿੱਤੀ ਢਾਂਚੇ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਪੰਜਾਬ ਦੀਆਂ ਪੰਚਾਇਤਾਂ ਤੇ ਨਗਰਪਾਲਿਕਾਵਾਂ ਲਈ ਮਾਨ ਸਰਕਾਰ ਦਾ ਵੱਡਾ ਪਲਾਨ

ਪੰਜਾਬ ਦੀਆਂ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਲਈ ਸਰਕਾਰ ਨੇ ਵਿੱਤੀ ਪੱਧਰ ’ਤੇ ਵੱਡੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੱਤਵੇਂ ਵਿੱਤ ਕਮਿਸ਼ਨ ਨੂੰ ਮਿਲੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਵਿੱਚ ਸਥਾਨਕ ਸੰਸਥਾਵਾਂ ਦੇ ਵਿੱਤੀ ਢਾਂਚੇ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਪੰਜਾਬ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਥਾਨਕ ਸੰਸਥਾਵਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਵੇਂ ਪੰਜਾਬ ਵਿੱਤ ਕਮਿਸ਼ਨ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਕੋਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਮਜ਼ਬੂਤ ਅਤੇ ਟਿਕਾਊ ਵਿੱਤੀ ਸਰੋਤ ਹੋਣੇ ਜ਼ਰੂਰੀ ਹਨ।

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਦੀ ਆਮਦਨ, ਖ਼ਰਚਿਆਂ ਅਤੇ ਵਿੱਤੀ ਲੋੜਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਈ। ਭਗਵੰਤ ਮਾਨ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਦੇਣ ਲਈ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਵਿੱਤੀ ਸਮਰੱਥਾ ਵਧਾਉਣੀ ਲਾਜ਼ਮੀ ਹੈ।

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵਿੱਤ ਕਮਿਸ਼ਨ ਦਾ ਇੱਕ ਮੁੱਖ ਕੰਮ ਸੂਬੇ ਅਤੇ ਸਥਾਨਕ ਸੰਸਥਾਵਾਂ ਵਿਚਕਾਰ ਟੈਕਸਾਂ, ਡਿਊਟੀਆਂ, ਟੋਲ ਅਤੇ ਫੀਸਾਂ ਤੋਂ ਹੋਣ ਵਾਲੀ ਆਮਦਨ ਦੀ ਵੰਡ ਬਾਰੇ ਸਿਫ਼ਾਰਸ਼ਾਂ ਕਰਨਾ ਹੈ। ਇਸ ਤੋਂ ਇਲਾਵਾ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਦੀ ਵਿੱਤੀ ਹਾਲਤ ਸੁਧਾਰਨ ਲਈ ਵੀ ਕਮਿਸ਼ਨ ਵੱਲੋਂ ਸੁਝਾਅ ਦਿੱਤੇ ਜਾਣੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਲਗਾਤਾਰ ਵੱਧ ਰਹੀਆਂ ਹਨ। ਸੜਕਾਂ, ਬੁਨਿਆਦੀ ਢਾਂਚੇ ਅਤੇ ਹੋਰ ਜ਼ਰੂਰੀ ਨਾਗਰਿਕ ਸੇਵਾਵਾਂ ਲਈ ਵਧ ਰਹੀਆਂ ਲੋੜਾਂ ਦੇ ਮੱਦੇਨਜ਼ਰ ਸਰੋਤਾਂ ਦੀ ਵੰਡ ਲਈ ਪਾਰਦਰਸ਼ੀ, ਨਿਆਂਪੂਰਨ ਅਤੇ ਲੰਬੇ ਸਮੇਂ ਲਈ ਕਾਰਗਰ ਪ੍ਰਣਾਲੀ ਦੀ ਲੋੜ ਹੈ। ਉਨ੍ਹਾਂ ਉਮੀਦ ਜਤਾਈ ਕਿ ਕਮਿਸ਼ਨ ਇਸ ਸਬੰਧੀ ਹਕੀਕਤੀ ਅਤੇ ਭਵਿੱਖਮੁਖੀ ਸਿਫ਼ਾਰਸ਼ਾਂ ਕਰੇਗਾ।

ਇਸ ਤੋਂ ਇਲਾਵਾ ਕਮਿਸ਼ਨ ਨੂੰ ਸਥਾਨਕ ਸੰਸਥਾਵਾਂ ਦੀ ਆਮਦਨ ਵਧਾਉਣ ਦੀ ਸੰਭਾਵਨਾ, ਉਨ੍ਹਾਂ ਦੇ ਖ਼ਰਚਿਆਂ ਅਤੇ ਵਿੱਤੀ ਜ਼ਿੰਮੇਵਾਰੀਆਂ ਦਾ ਵਿਸਥਾਰ ਨਾਲ ਮੁਲਾਂਕਣ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਸਰਕਾਰ ਮੁਤਾਬਕ ਗੈਰ-ਉਤਪਾਦਕ ਮਾਲੀਆ ਖ਼ਰਚਿਆਂ ਨੂੰ ਘਟਾਉਣ ਅਤੇ ਪੂੰਜੀਗਤ ਸਰੋਤਾਂ ਦੀ ਬਿਹਤਰ ਵਰਤੋਂ ਲਈ ਪ੍ਰਸ਼ਾਸਨਿਕ ਅਤੇ ਤਕਨੀਕੀ ਪ੍ਰਬੰਧਾਂ ਵਿੱਚ ਸੁਧਾਰ ਬਾਰੇ ਵੀ ਕਮਿਸ਼ਨ ਸਿਫ਼ਾਰਸ਼ਾਂ ਕਰੇਗਾ।

ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ 'ਪੰਚਾਇਤਾਂ ਅਤੇ ਨਗਰਪਾਲਿਕਾਵਾਂ ਲਈ ਪੰਜਾਬ ਵਿੱਤ ਕਮਿਸ਼ਨ ਐਕਟ, 1994' ਦੀ ਧਾਰਾ 3(1) ਤਹਿਤ ਸੱਤਵੇਂ ਪੰਜਾਬ ਵਿੱਤ ਕਮਿਸ਼ਨ ਦਾ ਗਠਨ ਕੀਤਾ ਹੈ। ਸਾਬਕਾ ਵਧੀਕ ਮੁੱਖ ਸਕੱਤਰ ਕੇ. ਸ਼ਿਵ ਪ੍ਰਸਾਦ ਨੂੰ ਇਸ ਦਾ ਚੇਅਰਮੈਨ ਬਣਾਇਆ ਗਿਆ ਹੈ। ਸ਼ੌਕਤ ਰਾਏ ਨੂੰ ਮਾਹਰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦਕਿ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਸਥਾਨਕ ਸਰਕਾਰ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰ ਐਕਸ-ਆਫੀਸ਼ਿਓ ਮੈਂਬਰ ਹੋਣਗੇ। ਵਿਸ਼ੇਸ਼ ਸਕੱਤਰ, ਵਿੱਤ ਵਿਭਾਗ ਨੂੰ ਐਕਸ-ਆਫੀਸ਼ਿਓ ਮੈਂਬਰ ਸਕੱਤਰ ਬਣਾਇਆ ਗਿਆ ਹੈ।

ਕਮਿਸ਼ਨ ਦੀ ਮਿਆਦ ਪਹਿਲੀ ਅਪਰੈਲ 2026 ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ 30 ਸਤੰਬਰ 2027 ਤੱਕ ਆਪਣੀ ਰਿਪੋਰਟ ਪੇਸ਼ ਕਰਨੀ ਹੈ। ਮੁੱਖ ਮੰਤਰੀ ਨੇ ਨਵ-ਨਿਯੁਕਤ ਚੇਅਰਮੈਨ ਅਤੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਸਮੇਤ ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ।

ਅਖੀਰ ਵਿੱਚ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਵਿੱਤੀ ਤੌਰ ’ਤੇ ਮਜ਼ਬੂਤ ਸਥਾਨਕ ਸੰਸਥਾਵਾਂ ਹੀ ਆਪਣੇ ਪੱਧਰ ’ਤੇ ਵਿਕਾਸ ਕਾਰਜਾਂ ਅਤੇ ਜਨਤਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕਦੀਆਂ ਹਨ। ਹੁਣ ਸੱਤਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ’ਤੇ ਨਜ਼ਰ ਰਹੇਗੀ ਕਿ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਲਈ ਵਿੱਤੀ ਸਰੋਤਾਂ ਦੀ ਵੰਡ ਅਤੇ ਵਿੱਤੀ ਪ੍ਰਬੰਧਨ ਨੂੰ ਲੈ ਕੇ ਕਿਹੜਾ ਢਾਂਚਾ ਸਾਹਮਣੇ ਆਉਂਦਾ ਹੈ।

ਪੰਜਾਬ📍 ਪੰਜਾਬ

ਫਲਾਈਟ ‘ਚ ਸ਼ਰਾਬ ਪੀਂਦੇ ਹੀ ਕਿਉਂ ਚੜ੍ਹਦਾ ਹੈ ਜ਼ਿਆਦਾ ਨਸ਼ਾ? ਵਾਈਨ ਐਕਸਪਰਟ ਤੋਂ ਸਮਝੋ ਪੂਰਾ ਸਾਇੰਸ

ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਜਹਾਜ਼ ਵਿੱਚ ਇੱਕ ਡ੍ਰਿੰਕ ਵੀ ਜ਼ਮੀਨ ਦੇ ਮੁਕਾਬਲੇ ਕਿਤੇ ਜ਼ਿਆਦਾ ਅਸਰ ਕਰਦੀ ਹੈ? ਇਸ ਦੇ ਪਿੱਛੇ ਕੋਈ ਮਿਥਕ ਨਹੀਂ, ਸਗੋਂ ਪੂਰਾ ਵਿਗਿਆਨ ਹੈ।
ਫਲਾਈਟ ‘ਚ ਸ਼ਰਾਬ ਪੀਂਦੇ ਹੀ ਕਿਉਂ ਚੜ੍ਹਦਾ ਹੈ ਜ਼ਿਆਦਾ ਨਸ਼ਾ? ਵਾਈਨ ਐਕਸਪਰਟ ਤੋਂ ਸਮਝੋ ਪੂਰਾ ਸਾਇੰਸ

ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਜਹਾਜ਼ ਵਿੱਚ ਇੱਕ ਡ੍ਰਿੰਕ ਵੀ ਜ਼ਮੀਨ ਦੇ ਮੁਕਾਬਲੇ ਕਿਤੇ ਜ਼ਿਆਦਾ ਅਸਰ ਕਰਦੀ ਹੈ? ਇਸ ਦੇ ਪਿੱਛੇ ਕੋਈ ਮਿਥਕ ਨਹੀਂ, ਸਗੋਂ ਪੂਰਾ ਵਿਗਿਆਨ ਹੈ।

ਕੀ ਲੰਬੀ ਦੂਰੀ ਦੀ ਹਵਾਈ ਯਾਤਰਾ ਦੌਰਾਨ ਸ਼ਰਾਬ ਪੀਣ ਨਾਲ ਨਸ਼ਾ ਜ਼ਿਆਦਾ ਚੜ੍ਹਦਾ ਹੈ? ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸਵਾਲ ਇਹ ਹੈ ਕਿ ਆਖ਼ਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ। ਇਸ ਦਾ ਜਵਾਬ ਵਾਈਨ ਐਕਸਪਰਟ ਸੋਨਲ ਹੌਲੈਂਡ ਨੇ ਇੱਕ ਵੀਡੀਓ ਵਿੱਚ ਦਿੱਤਾ ਹੈ। ਸੋਨਲ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੰਬੀ ਦੂਰੀ ਦੀ ਇੰਟਰਨੈਸ਼ਨਲ ਫਲਾਈਟ ਵਿੱਚ ਸਫ਼ਰ ਕਰ ਰਹੇ ਹੋ, ਤਾਂ ਹਜ਼ਾਰਾਂ ਫੁੱਟ ਉੱਪਰ ਹਵਾ ਵਿੱਚ ਤੁਹਾਡੇ ਵੱਲੋਂ ਪੀਤੀ ਗਈ ਡ੍ਰਿੰਕ ਦਾ ਅਸਰ ਜ਼ਮੀਨ ‘ਤੇ ਹੋਣ ਵਾਲੇ ਅਸਰ ਤੋਂ ਵੱਖਰਾ ਮਹਿਸੂਸ ਹੋ ਸਕਦਾ ਹੈ। ਜੇਕਰ ਤੁਸੀਂ ਵੀ ਜਹਾਜ਼ ਰਾਹੀਂ ਲੰਬਾ ਸਫ਼ਰ ਕਰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਅਤੇ ਇਹ ਸਮਝਣਾ ਵੀ ਮਹੱਤਵਪੂਰਨ ਹੈ ਕਿ ਜ਼ਮੀਨ ਦੇ ਮੁਕਾਬਲੇ ਹਵਾ ਵਿੱਚ ਸ਼ਰਾਬ ਦਾ ਅਸਰ ਜ਼ਿਆਦਾ ਕਿਉਂ ਮਹਿਸੂਸ ਹੋ ਸਕਦਾ ਹੈ।

ਵਿਗਿਆਨ ਮੁਤਾਬਕ, ਕੁਝ ਖ਼ਾਸ ਹਾਲਾਤਾਂ ਵਿੱਚ ਅਲਕੋਹਲ ਦਾ ਅਸਰ ਜ਼ਿਆਦਾ ਮਹਿਸੂਸ ਹੋ ਸਕਦਾ ਹੈ। ਜਿਵੇਂ ਕਿ ਅਜਿਹੀ ਜਗ੍ਹਾ ‘ਤੇ, ਜਿੱਥੇ ਕੈਬਿਨ ਪ੍ਰੈਸ਼ਰ ਘੱਟ ਹੁੰਦਾ ਹੈ ਅਤੇ ਆਕਸੀਜਨ ਦਾ ਪੱਧਰ ਵੀ ਘੱਟ ਹੁੰਦਾ ਹੈ। ਅਜਿਹੇ ਹਾਲਾਤਾਂ ਵਿੱਚ ਸਰੀਰ ‘ਤੇ ਅਲਕੋਹਲ ਦਾ ਅਸਰ ਵੱਖਰੇ ਢੰਗ ਨਾਲ ਮਹਿਸੂਸ ਹੋ ਸਕਦਾ ਹੈ।

ਵਾਈਨ ਐਕਸਪਰਟ ਦਾ ਕਹਿਣਾ ਹੈ ਕਿ ਹਵਾਈ ਜਹਾਜ਼ ਦੇ ਕੈਬਿਨ ਵਿੱਚ ਹਵਾ ਦਾ ਦਬਾਅ ਜ਼ਮੀਨ ਵਰਗਾ ਨਹੀਂ ਹੁੰਦਾ। ਇਸ ਕਾਰਨ ਖੂਨ ਵਿੱਚ ਆਕਸੀਜਨ ਦਾ ਪੱਧਰ ਕੁਝ ਘੱਟ ਹੋ ਸਕਦਾ ਹੈ। ਘੱਟ ਆਕਸੀਜਨ ਕਾਰਨ ਦਿਮਾਗ ਪਹਿਲਾਂ ਤੋਂ ਹੀ ਥੋੜ੍ਹਾ ਸੁਸਤ ਅਤੇ ਭਾਰੀ ਮਹਿਸੂਸ ਕਰ ਸਕਦਾ ਹੈ। ਜਦੋਂ ਇਸ ਦੇ ਨਾਲ ਸ਼ਰਾਬ ਦਾ ਅਸਰ ਵੀ ਜੁੜ ਜਾਂਦਾ ਹੈ ਤਾਂ ਨਸ਼ਾ ਹੋਰ ਜ਼ਿਆਦਾ ਮਹਿਸੂਸ ਹੋ ਸਕਦਾ ਹੈ। ਚੱਕਰ ਆਉਣਾ, ਸੁਸਤੀ ਅਤੇ ਸਰੀਰ ਦਾ ਸੰਤੁਲਨ ਵਿਗੜਨਾ ਵਰਗੀਆਂ ਸਮੱਸਿਆਵਾਂ ਵੀ ਵਧੇਰੇ ਮਹਿਸੂਸ ਹੋ ਸਕਦੀਆਂ ਹਨ।

ਹਵਾਈ ਜਹਾਜ਼ ਦੇ ਕੈਬਿਨ ਵਿੱਚ ਹਵਾ ਦਾ ਦਬਾਅ ਜ਼ਮੀਨ ਵਰਗਾ ਨਹੀਂ ਹੁੰਦਾ।

ਪਲੇਨ ਦੇ ਕੈਬਿਨ ਵਿੱਚ ਨਮੀ ਕਾਫ਼ੀ ਘੱਟ ਹੁੰਦੀ ਹੈ। ਇਸ ਕਾਰਨ ਸਰੀਰ ਤੇਜ਼ੀ ਨਾਲ ਡਿਹਾਈਡ੍ਰੇਟ ਹੋ ਸਕਦਾ ਹੈ। ਇਸ ਤੋਂ ਇਲਾਵਾ, ਸ਼ਰਾਬ ਖੁਦ ਵੀ ਇੱਕ ਡਾਇਯੂਰੇਟਿਕ ਹੈ, ਯਾਨੀ ਇਹ ਪਿਸ਼ਾਬ ਜ਼ਿਆਦਾ ਆਉਣ ਦਾ ਕਾਰਨ ਬਣ ਸਕਦੀ ਹੈ। ਦੋਵੇਂ ਮਿਲ ਕੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਹੋਰ ਵਧਾ ਦਿੰਦੇ ਹਨ, ਜਿਸ ਕਾਰਨ ਹੈਂਗਓਵਰ ਵਰਗਾ ਅਸਰ ਜਲਦੀ ਮਹਿਸੂਸ ਹੋ ਸਕਦਾ ਹੈ। ਘੱਟ ਆਕਸੀਜਨ ਅਤੇ ਸ਼ਰਾਬ ਦਾ ਕੰਬੀਨੇਸ਼ਨ ਹਵਾ ਵਿੱਚ ਜਿੰਨਾ ਅਸਰ ਦਿਖਾ ਸਕਦਾ ਹੈ, ਉੰਨਾ ਜ਼ਮੀਨ ‘ਤੇ ਸ਼ਰਾਬ ਪੀਣ ਨਾਲ ਮਹਿਸੂਸ ਨਹੀਂ ਹੁੰਦਾ। ਵਾਈਨ ਐਕਸਪਰਟ ਸੋਨਲ ਹੌਲੈਂਡ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਇਸ ਨਾਲ ਤੁਸੀਂ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰ ਸਕੋਗੇ।

ਸਾਲ 2018 ਵਿੱਚ ਜਰਮਨ ਏਅਰੋਸਪੇਸ ਸੈਂਟਰ ਨੇ ਇੱਕ ਸਟਡੀ ਕੀਤੀ ਸੀ। ਇਸ ਸਟਡੀ ਵਿੱਚ ਪਾਇਆ ਗਿਆ ਕਿ ਕੈਬਿਨ ਦੀ ਉਚਾਈ ਕਾਰਨ ਖੂਨ ਵਿੱਚ ਆਕਸੀਜਨ ਸੈਚੁਰੇਸ਼ਨ ਘੱਟ ਹੋ ਜਾਂਦੀ ਹੈ, ਜਿਸ ਨਾਲ ਨੀਂਦ ਅਤੇ ਸਰੀਰ ‘ਤੇ ਤਣਾਅ ਵਧ ਸਕਦਾ ਹੈ। ਨਸ਼ੇ ਦਾ ਅਸਰ ਡਿਹਾਈਡ੍ਰੇਸ਼ਨ ਅਤੇ ਥਕਾਵਟ ਕਾਰਨ ਵੱਧ ਮਹਿਸੂਸ ਹੁੰਦਾ ਹੈ, ਨਾ ਕਿ ਸਿੱਧੇ ਤੌਰ ‘ਤੇ ਖੂਨ ਵਿੱਚ ਅਲਕੋਹਲ ਦੀ ਮਾਤਰਾ ਵਧਣ ਕਰਕੇ।

ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਖੂਨ ਵਿੱਚ ਸ਼ਰਾਬ ਦੀ ਮਾਤਰਾ ਓਨੀ ਹੀ ਰਹਿੰਦੀ ਹੈ, ਪਰ ਘੱਟ ਆਕਸੀਜਨ, ਘੱਟ ਨਮੀ ਅਤੇ ਥਕਾਵਟ ਕਾਰਨ ਸਰੀਰ ਇਸ ਦਾ ਅਸਰ ਜ਼ਿਆਦਾ ਮਹਿਸੂਸ ਕਰਦਾ ਹੈ। ਇਸੇ ਲਈ ਮਾਹਰ ਸਲਾਹ ਦਿੰਦੇ ਹਨ ਕਿ ਫਲਾਈਟ ਵਿੱਚ ਸ਼ਰਾਬ ਦੀ ਮਾਤਰਾ ਸੀਮਤ ਰੱਖੋ ਅਤੇ ਨਾਲ ਹੀ ਖੂਬ ਪਾਣੀ ਪੀਓ।

ਏਵੀਏਸ਼ਨ ਅਤੇ ਹੈਲਥ ਐਕਸਪਰਟਸ ਲੰਬੇ ਸਮੇਂ ਤੋਂ ਯਾਤਰੀਆਂ ਨੂੰ ਸਲਾਹ ਦਿੰਦੇ ਆ ਰਹੇ ਹਨ ਕਿ ਫਲਾਈਟ ਦੌਰਾਨ ਸ਼ਰਾਬ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰੋ। ਇਸ ਦੇ ਨਾਲ ਹੀ ਭਰਪੂਰ ਪਾਣੀ ਪੀਣਾ ਵੀ ਬੇਹੱਦ ਜ਼ਰੂਰੀ ਮੰਨਿਆ ਜਾਂਦਾ ਹੈ, ਤਾਂ ਜੋ ਡਿਹਾਈਡ੍ਰੇਸ਼ਨ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ। ਕਈ ਏਅਰਲਾਈਨਜ਼ ਖੁਦ ਵੀ ਯਾਤਰੀਆਂ ਨੂੰ ਹਾਈਡ੍ਰੇਟਿਡ ਰਹਿਣ ਦੀ ਸਲਾਹ ਦਿੰਦੀਆਂ ਹਨ, ਖ਼ਾਸ ਕਰਕੇ ਲੰਬੀ ਦੂਰੀ ਦੀਆਂ ਉਡਾਣਾਂ ਦੌਰਾਨ।

ਜਿਨ੍ਹਾਂ ਯਾਤਰੀਆਂ ਨੂੰ ਪਹਿਲਾਂ ਤੋਂ ਸਾਹ ਜਾਂ ਦਿਲ ਨਾਲ ਸਬੰਧਤ ਸਮੱਸਿਆਵਾਂ ਹਨ, ਉਨ੍ਹਾਂ ਲਈ ਕੈਬਿਨ ਦੇ ਹਲਕੇ ਹਾਈਪੋਕਸੀਆ ਵਾਲੇ ਮਾਹੌਲ ਵਿੱਚ ਸ਼ਰਾਬ ਦਾ ਸੇਵਨ ਹੋਰ ਵੀ ਸਾਵਧਾਨੀ ਦੀ ਮੰਗ ਕਰਦਾ ਹੈ, ਕਿਉਂਕਿ ਉਨ੍ਹਾਂ ਦੇ ਸਰੀਰ ‘ਤੇ ਇਸ ਦਾ ਅਸਰ ਆਮ ਯਾਤਰੀਆਂ ਤੋਂ ਵੱਖਰਾ ਹੋ ਸਕਦਾ ਹੈ।

ਪੰਜਾਬ📍 ਪੰਜਾਬ

ਆਸ਼ੀਸ਼ ਊਸ਼ਾ ਅਗਰਵਾਲ ਨੂੰ ਭਾਜਪਾ ਪਾਰਟੀ ਨੇ ਸੌਂਪੀ ਇੱਕ ਹੋਰ ਅਹਿਮ ਜ਼ਿੰਮੇਵਾਰੀ

ਭੋਪਾਲ: ਮੱਧ ਪ੍ਰਦੇਸ਼ ਭਾਜਪਾ ਨੇਤਾ ਅਤੇ ਨਵੀਂ ਰਾਸ਼ਟਰੀ ਮੀਡੀਆ ਟੀਮ ਵਿੱਚ ਰਾਸ਼ਟਰੀ ਮੀਡੀਆ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਆਸ਼ੀਸ਼ ਊਸ਼ਾ ਅਗਰਵਾਲ ਨੂੰ ਪਾਰਟੀ ਨੇ ਇੱਕ ਹੋਰ ਅਹਿਮ ਜ਼ਿੰਮੇਵਾਰੀ ਸੌਂਪੀ ਹੈ।
ਆਸ਼ੀਸ਼ ਊਸ਼ਾ ਅਗਰਵਾਲ ਨੂੰ ਭਾਜਪਾ ਪਾਰਟੀ ਨੇ ਸੌਂਪੀ ਇੱਕ ਹੋਰ ਅਹਿਮ ਜ਼ਿੰਮੇਵਾਰੀ

ਭੋਪਾਲ: ਮੱਧ ਪ੍ਰਦੇਸ਼ ਭਾਜਪਾ ਨੇਤਾ ਅਤੇ ਨਵੀਂ ਰਾਸ਼ਟਰੀ ਮੀਡੀਆ ਟੀਮ ਵਿੱਚ ਰਾਸ਼ਟਰੀ ਮੀਡੀਆ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਆਸ਼ੀਸ਼ ਊਸ਼ਾ ਅਗਰਵਾਲ ਨੂੰ ਪਾਰਟੀ ਨੇ ਇੱਕ ਹੋਰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਦਰਅਸਲ, ਭਾਰਤੀ ਜਨਤਾ ਪਾਰਟੀ ਵਿੱਚ ਅੱਜ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੰਚਾਰ ਅਤੇ ਮੀਡੀਆ ਵਿਭਾਗ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਹਨ। ਜਾਰੀ ਸੂਚੀ ਅਨੁਸਾਰ ਟਰਾਂਸਪੋਰਟ ਵਿਭਾਗ ਦੇ ਕੋਆਰਡੀਨੇਟਰ ਦੇ ਅਹੁਦੇ ਦੀ ਜ਼ਿੰਮੇਵਾਰੀ ਅਨਿਲ ਬਲੂਨੀ ਨੂੰ ਅਤੇ ਮੀਡੀਆ ਵਿਭਾਗ ਦੇ ਕੋਆਰਡੀਨੇਟਰ ਦੇ ਅਹੁਦੇ ਦੀ ਜ਼ਿੰਮੇਵਾਰੀ ਅਸ਼ੀਸ਼ ਊਸ਼ਾ ਅਗਰਵਾਲ ਨੂੰ ਸੌਂਪੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।

ਆਸ਼ੀਸ਼ ਊਸ਼ਾ ਅਗਰਵਾਲ ਮੱਧ ਪ੍ਰਦੇਸ਼ ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰੀ ਟੀਮ ‘ਚ ਜਗ੍ਹਾ ਮਿਲੀ। ਉਨ੍ਹਾਂ ਨੇ ਗਵਾਲੀਅਰ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। 2010 ਤੋਂ ਉਹ ਗਵਾਲੀਅਰ ਵਿੱਚ ਪਾਰਟੀ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਪਾਰਟੀ ਦੇ ਮੀਡੀਆ ਸਿਸਟਮ ਵਿੱਚ ਵੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਲਗਾਤਾਰ ਵਧਦੀਆਂ ਗਈਆਂ।

ਪੰਜਾਬ📍 ਪੰਜਾਬ

ਜਿਆਣੀ ਦੀ ਕਥਿਤ ਟਿੱਪਣੀ ਦਾ ਅਰੋੜਵੰਸ਼ ਭਾਈਚਾਰੇ ਵੱਲੋਂ ਵਿਰੋਧ, ਅਬੋਹਰ ’ਚ ਗਰਮਾਇਆ ਮਾਹੌਲ

ਅਬੋਹਰ: ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਥਿਤ ਤੌਰ ’ਤੇ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਅਬੋਹਰ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ।
ਜਿਆਣੀ ਦੀ ਕਥਿਤ ਟਿੱਪਣੀ ਦਾ ਅਰੋੜਵੰਸ਼ ਭਾਈਚਾਰੇ ਵੱਲੋਂ ਵਿਰੋਧ, ਅਬੋਹਰ ’ਚ ਗਰਮਾਇਆ ਮਾਹੌਲ

ਅਬੋਹਰ: ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਥਿਤ ਤੌਰ ’ਤੇ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਅਬੋਹਰ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅਰੋੜਵੰਸ਼ ਭਵਨ ਵਿਖੇ ਅਰੋੜਵੰਸ਼ ਭਾਈਚਾਰੇ ਦੀ ਇਕੱਤਰਤਾ ਕੀਤੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸ਼ਿਵ ਲਾਲ ਡੋਡਾ ਅਤੇ ਅਬੋਹਰ ਹਲਕਾ ਇੰਚਾਰਜ ਡਾ. ਸੁਹਾਣੀ ਡੋਡਾ ਵੀ ਸ਼ਾਮਲ ਹੋਏ। ਇਸ ਮੌਕੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਜਿਆਣੀ ਵੱਲੋਂ ਯਾਤਰਾ ਦੌਰਾਨ ਕੀਤੀ ਗਈ ਕਥਿਤ ਬਿਆਨਬਾਜ਼ੀ ਅਤੇ ਵਰਤੀ ਗਈ ਸ਼ਬਦਾਵਲੀ ’ਤੇ ਇਤਰਾਜ਼ ਪ੍ਰਗਟ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਿਆਸੀ ਵਿਚਾਰਾਂ ਵਿੱਚ ਵੱਖਰਾਪਣ ਹੋਣਾ ਸੁਭਾਵਿਕ ਹੈ, ਪਰ ਸਿਆਸੀ ਵਿਰੋਧ ਨੂੰ ਨਿੱਜੀ ਜਾਂ ਭਾਈਚਾਰਕ ਪੱਧਰ ’ਤੇ ਲਿਜਾਣ ਦੀ ਬਜਾਏ ਮੁੱਦਿਆਂ ਤੱਕ ਸੀਮਤ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਬੋਹਰ ਇਲਾਕੇ ਵਿੱਚ ਵੱਖ-ਵੱਖ ਭਾਈਚਾਰੇ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਬਿਆਨਬਾਜ਼ੀ ਨਾਲ ਸਮਾਜਿਕ ਮਾਹੌਲ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਸ਼ਿਵ ਲਾਲ ਡੋਡਾ ਅਤੇ ਡਾ. ਸੁਹਾਣੀ ਡੋਡਾ ਨੇ ਕਿਹਾ ਕਿ ਜਨਤਕ ਮੰਚ ’ਤੇ ਬੋਲੇ ਗਏ ਸ਼ਬਦਾਂ ਦੀ ਜ਼ਿੰਮੇਵਾਰੀ ਸਿਆਸੀ ਆਗੂਆਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਸੰਜਮ ਵਰਤਣਾ ਜ਼ਰੂਰੀ ਹੈ। ਇਸ ਦੌਰਾਨ ਮੌਜੂਦ ਅਰੋੜਵੰਸ਼ ਭਾਈਚਾਰੇ ਦੇ ਲੋਕਾਂ ਨੇ ਵੀ ਆਪਣਾ ਇਤਰਾਜ਼ ਦਰਜ ਕਰਵਾਉਂਦਿਆਂ ਕਿਹਾ ਕਿ ਕਿਸੇ ਵੀ ਵਰਗ ਬਾਰੇ ਅਪਮਾਨਜਨਕ ਭਾਸ਼ਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਬਿਆਨ ਦਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਧੀ ਜਾਂ ਬੇਟੀ ਬਾਰੇ ਕੋਈ ਗਲਤ ਗੱਲ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਧੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਅਤੇ ਉਹ ਖੁਦ ਵੀ ਕਿਸੇ ਬੇਟੀ ਬਾਰੇ ਗਲਤ ਸ਼ਬਦਾਵਲੀ ਵਰਤਣ ਦੀ ਕਲਪਨਾ ਨਹੀਂ ਕਰ ਸਕਦੇ। ਜਿਆਣੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਵੱਲੋਂ ਕਹੀ ਗਈ ਗੱਲ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਉਸੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੀ ਗੱਲ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਧੀ, ਭੈਣ ਜਾਂ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਨੂੰ ਲੈ ਕੇ ਕਿਸੇ ਨੂੰ ਗਲਤਫਹਿਮੀ ਹੋਈ ਹੈ ਤਾਂ ਉਹ ਇਸ ਨੂੰ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਵੱਲੋਂ ਕਿਸੇ ਬੇਟੀ ਜਾਂ ਔਰਤ ਬਾਰੇ ਅਪਮਾਨਜਨਕ ਗੱਲ ਕਹਿਣ ਦੀ ਕੋਈ ਮਨਸ਼ਾ ਨਹੀਂ ਸੀ।

ਪੰਜਾਬ📍 ਪੰਜਾਬ

ਪੰਜਾਬ ਪੂਰੀ ਰਾਤ ਚੱਲੀ ਦੀ ਛਾਪੇਮਾਰੀ, ਮੁਹਾਲੀ 'ਚ ਵੀ ਟੀਮਾਂ ਮੌਜੂਦ, ਦੇ ਸਾਬਕਾ ਅਧਿਕਾਰੀਆਂ ਦੇ ਘਰ ਵੀ ਪਹੁੰਚੀ

ਪੰਜਾਬ ਅਤੇ ਚੰਡੀਗੜ੍ਹ ਵਿੱਚ 26 ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਇਹ ਛਾਪੇਮਾਰੀ ਮੰਗਲਵਾਰ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਅਜੇ ਵੀ ਚੱਲ ਰਹੀ ਹੈ।
ਪੰਜਾਬ ਪੂਰੀ ਰਾਤ ਚੱਲੀ ਦੀ ਛਾਪੇਮਾਰੀ, ਮੁਹਾਲੀ 'ਚ ਵੀ ਟੀਮਾਂ ਮੌਜੂਦ, ਦੇ ਸਾਬਕਾ ਅਧਿਕਾਰੀਆਂ ਦੇ ਘਰ ਵੀ ਪਹੁੰਚੀ

ਪੰਜਾਬ ਅਤੇ ਚੰਡੀਗੜ੍ਹ ਵਿੱਚ 26 ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਇਹ ਛਾਪੇਮਾਰੀ ਮੰਗਲਵਾਰ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਅਜੇ ਵੀ ਚੱਲ ਰਹੀ ਹੈ।

ਈਡੀ ਨਾਲ ਸਬੰਧਤ ਮੁੱਦਿਆਂ ਦੀ ਜਾਂਚ ਕਰ ਰਹੀ ਹੈ। ਈਡੀ ਦੇ ਅਨੁਸਾਰ, ਕੰਪਨੀਆਂ ਨੂੰ ਸ਼ੱਕੀ ਮੁਨਾਫਾ ਅਤੇ ਸਰਕਾਰੀ ਖਜ਼ਾਨੇ ਨੂੰ ₹100 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਈਡੀ ਅੱਜ ਕੁਝ ਮਹੱਤਵਪੂਰਨ ਖੁਲਾਸੇ ਕਰ ਸਕਦੀ ਹੈ। ਹਾਲਾਂਕਿ, ਸਿਆਸਤ ਵੀ ਭਖੀ ਪਈ ਹੈ।

ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁੱਕ ਰਹੀਆਂ ਹਨ। ਇਸ ਦੌਰਾਨ 'ਆਪ' ਨੇ ਦੋਸ਼ ਲਗਾਇਆ ਕਿ ਕੇਂਦਰੀ ਏਜੰਸੀਆਂ ਦੀਆਂ ਕਾਰਵਾਈਆਂ ਦੀ ਵਰਤੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ 'ਤੇ ਦਬਾਅ ਪਾਉਣ ਅਤੇ ਗਮਾਡਾ ਦੇ ਕੰਮਾਂ ਵਿੱਚ ਵਿਘਨ ਪਾਉਣ ਲਈ ਕੀਤੀ ਜਾ ਰਹੀ ਹੈ। ਪਾਰਟੀ ਨੇ ਕਿਹਾ ਕਿ ਸਰਕਾਰ ਦੀਆਂ ਭਲਾਈ ਯੋਜਨਾਵਾਂ, ਜਿਨ੍ਹਾਂ ਵਿੱਚ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ਾਮਲ ਹੈ ਅਤੇ ਮੋਹਾਲੀ ਵਿੱਚ ਵਿਕਾਸ ਕਾਰਜ ਜਾਰੀ ਰਹਿਣਗੇ।

ਪੰਜਾਬ📍 ਪੰਜਾਬ

ਦਰਿਆਈ ਪਾਣੀ ਤੇ ਗ਼ੈਰ ਸੰਵਿਧਾਨਿਕ ਫ਼ੈਸਲੇ

ਪੰਜਾਬ ਪਾਣੀ ਦੇ ਬਹੁਤ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਮਾਹਿਰਾਂ ਮੁਤਾਬਿਕ ਪੰਜਾਬ ਦਾ ਧਰਤੀ ਹੇਠਲਾ ਪਾਣੀ 2039 ਤੱਕ ਖ਼ਤਮ ਹੋਣ ਕੰਢੇ ਪੁੱਜ ਜਾਵੇਗਾ।
ਦਰਿਆਈ ਪਾਣੀ ਤੇ ਗ਼ੈਰ ਸੰਵਿਧਾਨਿਕ ਫ਼ੈਸਲੇ

ਪੰਜਾਬ ਪਾਣੀ ਦੇ ਬਹੁਤ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਮਾਹਿਰਾਂ ਮੁਤਾਬਿਕ ਪੰਜਾਬ ਦਾ ਧਰਤੀ ਹੇਠਲਾ ਪਾਣੀ 2039 ਤੱਕ ਖ਼ਤਮ ਹੋਣ ਕੰਢੇ ਪੁੱਜ ਜਾਵੇਗਾ।

1966 ਦੇ ਪੁਨਰਗਠਨ ਦੌਰਾਨ ਸਤਲੁਜ ਅਤੇ ਬਿਆਸ ਦੇ ਪਾਣੀਆਂ ਨੂੰ ਤਾਂ ਵੰਡ ਵਿੱਚ ਸ਼ਾਮਿਲ ਕਰ ਲਿਆ ਗਿਆ, ਪਰ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਨਦੀ ਯਮੁਨਾ, ਜੋ ਹਰਿਆਣੇ ਵਿੱਚ ਰਹਿ ਗਈ ਸੀ, ਨੂੰ ਪਾਣੀਆਂ ਦੀ ਵੰਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਇਹ ਗੱਲ ਭਾਈਚਾਰਕ ਬਰਾਬਰੀ, ਨਿਆਂ ਅਤੇ ਸੰਵਿਧਾਨ ਦੇ ਤਕਾਜ਼ੇ ’ਤੇ ਖ਼ਰੀ ਨਹੀਂ ਉਤਰਦੀ। ਪੁਨਰਗਠਨ ਐਕਟ ਮੁਤਾਬਿਕ ਬੀ ਬੀ ਐੱਮ ਬੀ ਵਿੱਚ ਰਾਜਸਥਾਨ ਨੂੰ ਪੰਜਾਬ ਦੇ ਪਾਣੀ ਅਤੇ ਪਣ-ਬਿਜਲੀ ਉੱਪਰ ਅਧਿਕਾਰ ਦੇ ਕੇ ਉਸ ਨੂੰ ਨੁਮਾਇੰਦਗੀ ਦੇਣਾ ਸ਼ਰ੍ਹੇਆਮ ਇੱਕ ਗ਼ੈਰ-ਉੱਤਰਾਧਿਕਾਰੀ ਰਾਜ ਨੂੰ ਇਸ ਵਿੱਚ ਸ਼ਾਮਿਲ ਕਰਨਾ ਹੈ। ਭਾਰਤੀ ਸੰਵਿਧਾਨ ਦੀ ਕੇਂਦਰ ਸੂਚੀ ਦੇ ਇੰਦਰਾਜ 56 ਮੁਤਾਬਿਕ ਕੇਂਦਰ ਸਰਕਾਰ ਸਿਰਫ਼ ਅੰਤਰਰਾਜੀ ਦਰਿਆਵਾਂ ਦੇ ਮਾਮਲੇ ਵਿੱਚ ਹੀ ਦਖ਼ਲਅੰਦਾਜ਼ੀ ਕਰ ਸਕਦੀ ਹੈ, ਪਰ ਪੰਜਾਬ ਦਾ ਕੋਈ ਵੀ ਦਰਿਆ ਹਰਿਆਣਾ ਤੇ ਰਾਜਸਥਾਨ ਨਹੀਂ ਜਾਂਦਾ ਅਤੇ ਇਹ ਅੰਤਰਰਾਜੀ ਦਰਿਆਈ ਸੂਬੇ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਨਾਲ ਪਾਣੀ ਦੇ ਮਸਲੇ ’ਚ ਕੇਂਦਰ ਨੂੰ ਕੋਈ ਅਧਿਕਾਰ ਹੈ।

ਇਸੇ ਤਰ੍ਹਾਂ ਪਾਣੀਆਂ ਦੀ ਵੰਡ ਲਈ ਵਰਤੇ ਜਾਂਦੇ ਸਿਧਾਂਤ ਰਿਪੇਰੀਅਨ ਤੇ ਬੇਸਿਨ ਵੀ ਚਰਚਾ ਵਿੱਚ ਆਉਂਦੇ ਹਨ। ਰਿਪੇਰੀਅਨ ਅਤੇ ਬੇਸਿਨ ਦੀ ਕਈ ਵਾਰ ਗ਼ਲਤ ਵਿਆਖਿਆ ਕੀਤੀ ਜਾਂਦੀ ਹੈ। ਜਿਨ੍ਹਾਂ ਸੂਬਿਆਂ ਵਿੱਚੋਂ ਦਰਿਆ ਗੁਜ਼ਰਦਾ ਹੈ, ਉਹੀ ਰਿਪੇਰੀਅਨ ਰਾਜ ਹੁੰਦੇ ਹਨ। ਹਿਮਾਚਲ ਅਤੇ ਕਸ਼ਮੀਰ ਹੀ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਦੇ ਰਿਪੇਰੀਅਨ ਰਾਜ ਹਨ।

ਹਰਿਆਣਾ, ਰਾਜਸਥਾਨ ਅਤੇ ਦਿੱਲੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਰਿਪੇਰੀਅਨ ਰਾਜ ਨਹੀਂ ਹਨ। ਇਸੇ ਤਰੀਕੇ ਨਾਲ ਬੇਸਿਨ ਸਿਧਾਂਤ ਹੈ। ਉਸ ਮੁਤਾਬਿਕ ਜੋ ਦਰਿਆ ਕਿਸੇ ਖੇਤਰ ਦੇ ਪਾਣੀ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਉਹ ਇੱਕ ਜਗ੍ਹਾ ’ਤੇ ਜਾ ਕੇ ਖ਼ਤਮ ਹੁੰਦੇ ਹਨ, ਉਹ ਬੇਸਿਨ ਦੇ ਦਰਿਆ ਮੰਨੇ ਜਾਂਦੇ ਹਨ। ਸਤਲੁਜ, ਰਾਵੀ, ਸਿੰਧ, ਜਿਹਲਮ, ਚਨਾਬ, ਬਿਆਸ ਇਹ ਸਾਰੇ ਦਰਿਆ ਅਰਬ ਸਾਗਰ ’ਚ ਡਿੱਗਦੇ ਹਨ। ਸਤਲੁਜ ਤੇ ਬਿਆਸ, ਹਰੀਕੇ ਇਕੱਠੇ ਹੁੰਦੇ ਹਨ ਅਤੇ ਰਾਵੀ, ਜਿਹਲਮ, ਚਨਾਬ ’ਚ ਜਾ ਮਿਲਦੇ ਹਨ ਅਤੇ ਪਾਕਿਸਤਾਨ ’ਚ ਜਿੱਥੇ ਇਕੱਠੇ ਹੁੰਦੇ ਹਨ ਉਸ ਨੂੰ ਪੰਚਨਦ ਕਹਿੰਦੇ ਹਨ, ਉਪਰੰਤ ਇਹ ਅਰਬ ਸਾਗਰ ਵਿੱਚ ਡਿੱਗਦੇ ਹਨ। ਕੁਝ ਸੱਜਣ ਘੱਗਰ ਨੂੰ ਸਿੰਧ ਬੇਸਿਨ ਦਾ ਹਿੱਸਾ ਮੰਨਦੇ ਹਨ, ਪਰ ਦਲੀਲ ਕੋਈ ਨਹੀਂ ਦਿੰਦੇ। ਘੱਗਰ ਬਰਸਾਤੀ ਨਦੀ ਹੈ ਤੇ ਰਾਜਸਥਾਨ ਦੇ ਟਿੱਬਿਆਂ ’ਚ ਖ਼ਤਮ ਹੋ ਜਾਂਦੀ ਹੈ। ਇਹ ਕਿਸੇ ਤਰ੍ਹਾਂ ਸਿੰਧ ਬੇਸਿਨ ਦਾ ਹਿੱਸਾ ਨਹੀਂ ਹੈ।

ਇਸੇ ਤਰ੍ਹਾਂ ਗੰਗਾ, ਯਮੁਨਾ, ਹੁਗਲੀ ਦਰਿਆ ਇਕੱਠੇ ਹੋ ਕੇ ਬੰਗਾਲ ਦੀ ਖਾੜੀ ’ਚ ਡਿੱਗਦੇ ਹਨ, ਜੋ ਗੰਗਾ ਬੇਸਿਨ ਬਣਦਾ ਹੈ। ਕੁਝ ਲੋਕ ਕਹਿ ਰਹੇ ਹਨ ਕਿ ਇੰਡਸ ਵਾਟਰ ਟਰੀਟੀ ਦੌਰਾਨ ਰਾਜਸਥਾਨ ਨੂੰ ਜਾਂਦਾ ਪਾਣੀ ਦਿਖਾ ਕੇ ਪਾਕਿਸਤਾਨ ਤੋਂ ਪਾਣੀ ਲਿਆ ਗਿਆ, ਜਿਸ ਕਰਕੇ ਜੇਕਰ ਉਸ ਪਾਣੀ ’ਤੇ ਪੰਜਾਬ ਦਾਅਵਾ ਕਰਦਾ ਹੈ ਤਾਂ ਪਾਕਿਸਤਾਨ ਸਿੰਧ ਜਲ ਸੰਧੀ ਨੂੰ ਦੁਬਾਰਾ ਖੋਲ੍ਹਣ ਤੇ ਰਾਜਸਥਾਨ ਨੂੰ ਜਾਂਦੇ ਪਾਣੀ ’ਤੇ ਹੱਕ ਜਤਾ ਸਕਦਾ ਹੈ ਕਿਉਂਕਿ ਇਹ ਪਾਣੀ ਸਿਰਫ਼ ਰਾਜਸਥਾਨ ਲਈ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਜਸਥਾਨ ਸਿੰਧ ਜਲ ਸੰਧੀ ਦਾ ਹਿੱਸਾ ਸੀ? ਇਹ ਸੰਧੀ ਭਾਰਤ-ਪਾਕਿਸਤਾਨ ਤੇ ਵਿਸ਼ਵ ਬੈਂਕ ’ਚ ਹੋਈ, ਜਿਸ ਤਹਿਤ 80 ਫ਼ੀਸਦੀ ਪਾਣੀ ਪਾਕਿਸਤਾਨ ਤੇ ਭਾਰਤ ਨੂੰ 20 ਫ਼ੀਸਦੀ ਪਾਣੀ ਮਿਲਿਆ ਤੇ ਦੋਵੇਂ ਮੁਲਕਾਂ ਨੂੰ ਆਪੋ-ਆਪਣੇ ਹਿੱਸੇ ਦਾ ਪਾਣੀ ਵਰਤਣ ਦਾ ਅਧਿਕਾਰ ਹੈ। ਭਾਰਤ ਦਾ ਸੰਵਿਧਾਨ ਇੰਡਸ ਵਾਟਰ ਟਰੀਟੀ ਤੋਂ 10 ਸਾਲ ਪਹਿਲਾਂ ਲਾਗੂ ਹੋਇਆ ਤੇ ਪਾਣੀ ਨੂੰ ਰਾਜ ਸੂਚੀ ’ਚ ਦਰਜ ਕੀਤਾ ਗਿਆ। ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਨੂੰ ਸਿੰਧ ਜਲ ਸੰਧੀ ਦੇ ਨਾਮ ’ਤੇ ਜਾਇਜ਼ ਠਹਿਰਾਉਣਾ ਬੇਬੁਨਿਆਦ, ਗ਼ੈਰ-ਸੰਵਿਧਾਨਕ ਤੇ ਅਨਿਆਂ ਹੈ। ਹਕੀਕਤ ਇਹ ਹੈ ਰਾਜਸਥਾਨ ਨੇ ਪੀਣ ਤੇ ਖੇਤੀ ਲਈ ਪਾਣੀ ਲਿਆ ਸੀ, ਪਰ ਬਾੜਮੇਰ ਦੀ ਰਿਫਾਇਨਰੀ ਹਰ ਰੋਜ਼ 40-50 ਲੱਖ ਗੈਲਨ ਪਾਣੀ ਵਰਤ ਰਹੀ ਹੈ ਜਦੋਂਕਿ ਪਾਣੀ ਉਦਯੋਗਿਕ ਵਰਤੋਂ ਲਈ ਨਹੀਂ ਸੀ ਲਿਆ ਗਿਆ। ਇਸੇ ਤਰ੍ਹਾਂ ਰਾਇਲਟੀ ਦਾ ਮਸਲਾ ਵੀ ਆਉਂਦਾ ਹੈ। ਪੰਜਾਬ ਰਾਇਲਟੀ ਦਾ ਹੱਕਦਾਰ ਹੈ। ਪਹਿਲੀ ਗੱਲ ਬੀਕਾਨੇਰ ਨਹਿਰ ਦਾ ਜੋ ਪਾਣੀ ਪੰਜਾਬ ਤੋਂ ਗਿਆ, ਉਸ ਦੀ ਰਾਇਲਟੀ 1960 ਤੱਕ ਪੰਜਾਬ ਨੂੰ ਮਿਲਦੀ ਰਹੀ ਅਤੇ ਫਿਰ ਇਕਤਰਫ਼ਾ ਮਰਜ਼ੀ ਨਾਲ ਬੰਦ ਕਰ ਦਿੱਤੀ ਗਈ। ਕੁਝ ਸੱਜਣ ਇਸ ਨੂੰ ਅੰਗਰੇਜ਼ਾਂ ਦੇ ਰਾਜ ਵੇਲੇ ਦਾ ਵਰਤਾਰਾ ਸਮਝਦੇ ਹਨ ਜਦੋਂਕਿ 1994 ’ਚ ਦਿੱਲੀ ਨੇ ਹਿਮਾਚਲ ਨਾਲ ਯਮੁਨਾ ਦਾ ਪਾਣੀ ਖ਼ਰੀਦਣ ਲਈ ਸਮਝੌਤਾ ਕੀਤਾ। ਹਰਿਆਣਾ ਵੀ ਦਿੱਲੀ ਤੋਂ ਯਮੁਨਾ ’ਚੋਂ ਬਣਦੇ ਕੋਟੇ ਤੋਂ ਵੱਧ ਪਾਣੀ ਵਰਤਣ ਦੇ ਪੈਸੇ ਲੈਂਦਾ ਹੈ, ਫਿਰ ਪੰਜਾਬ ਰਾਇਲਟੀ ਕਿਉਂ ਨਹੀਂ ਲੈ ਸਕਦਾ? ਪੰਜਾਬ ਸਰਕਾਰ ਨਹਿਰੀ ਮਾਮਲੇ ਦੇ ਨਾਮ ’ਤੇ ਕਿਸਾਨਾਂ ਤੋਂ ਪੈਸੇ ਲੈਂਦੀ ਰਹੀ ਹੈ। ਜੇਕਰ ਪੰਜਾਬ ਦਾ ਕਿਸਾਨ ਨਹਿਰੀ ਪਾਣੀ ਦੇ ਪੈਸੇ ਦਿੰਦਾ ਹੈ, ਜਿਸ ਦਾ ਸੂਬਾ ਦਰਿਆਵਾਂ ਦਾ ਮਾਲਕ ਹੈ, ਫਿਰ ਗ਼ੈਰ-ਮਾਲਕ ਕਿਉਂ ਨਾ ਦੇਣ? ਅੱਜ ਵੀ ਮੋਘਾ ਤੋੜਨ ’ਤੇ ਪਾਣੀ ਚੋਰੀ ਦਾ ਪਰਚਾ ਤੇ ਤਵਾਨ (ਜੁਰਮਾਨਾ) ਪੈਂਦਾ ਹੈ।

ਸੁੱਚਾ ਸਿੰਘ ਗਿੱਲ ਆਪਣੀ ਕਿਤਾਬ ‘ਪਾਣੀਆਂ ਦੇ ਮਸਲੇ ਅਤੇ ਸੁੱਕਦਾ ਡੁੱਬਦਾ ਪੰਜਾਬ’ ਵਿੱਚ ਰਾਵੀ ਦਾ ਢਾਈ ਤੋਂ ਚਾਰ ਮਿਲੀਅਨ ਏਕੜ ਫੁੱਟ ਪਾਣੀ ਪਾਕਿਸਤਾਨ ਨੂੰ ਜਾਣ ਦਾ ਜ਼ਿਕਰ ਕਰਦੇ ਹਨ ਤੇ ਇਸ ਨੂੰ ਰੋਕ ਕੇ ਪਾਣੀ ਦਾ ਸੰਕਟ ਹੱਲ ਹੋਣ ਲਈ ਕਾਫ਼ੀ ਅਹਿਮ ਮੰਨਦੇ ਹਨ। ਹਾਲਾਂਕਿ ਸ਼ਾਹਪੁਰ ਬੈਰਾਜ ਫਰਵਰੀ 2024 ਦਾ ਮੁਕੰਮਲ ਹੋ ਚੁੱਕਾ ਹੈ ਅਤੇ ਪਿਛਲੇ ਕਰੀਬ ਦੋ ਸਾਲਾਂ ਤੋਂ ਹੜ੍ਹਾਂ ਤੋਂ ਇਲਾਵਾ ਆਮ ਹਾਲਤ ’ਚ ਰਾਵੀ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਜਾ ਰਿਹਾ ਹੈ। ਫਿਰ ਵੀ ਪੰਜਾਬ ’ਚ ਪਾਣੀ ਦਾ ਸੰਕਟ ਹੱਲ ਨਹੀਂ ਹੋਇਆ। ਉਂਝ, ਕੁਝ ਪਾਣੀ ਜ਼ਰੂਰ ਜਾ ਰਿਹਾ ਹੈ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪਾਣੀ ਦਾ ਮਸਲਾ ਬੇਹੱਦ ਗੰਭੀਰ ਬਣ ਚੁੱਕਾ ਹੈ। ਇਸ ਦੇ ਹੱਲ ਲਈ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਵੱਡੇ ਪੱਧਰ ’ਤੇ ਹੋ ਰਿਹਾ ਸ਼ਹਿਰੀਕਰਨ ਅਤੇ ਘਰਾਂ ਵਿੱਚ ਪਖਾਨਿਆਂ, ਵਾਸ਼ਿੰਗ ਮਸ਼ੀਨਾਂ ਰਾਹੀਂ ਵੱਡੇ ਪੱਧਰ ’ਤੇ ਪਾਣੀ ਦੀ ਦੁਰਵਰਤੋਂ ਅਤੇ ਇੰਡਸਟਰੀ ’ਚ ਪਾਣੀ ਦੀ ਦੁਰਵਰਤੋਂ- ਇਸ ਸਭ ਨੂੰ ਦੇਖਣ ਲਈ ਪਾਣੀ ਸਬੰਧੀ ਇੱਕ ਸਮੁੱਚੀ ਨੀਤੀ ਬਣਾਉਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਸਮਾਜ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਬਹੁਤ ਅਹਿਮ ਥਾਂ ਹਾਸਲ ਕਰ ਚੁੱਕਾ ਹੈ। ਪਾਣੀ ਦੇ ਸੰਕਟ ਦਾ ਹੱਲ ਸੰਵਿਧਾਨਕ ਤਰੀਕੇ ਨਾਲ ਮਸਲਾ ਨਜਿੱਠੇ ਬਿਨਾਂ ਨਹੀਂ ਹੋ ਸਕਦਾ। ਪੰਜਾਬ ਕਿਸੇ ਦਾ ਹੱਕ ਮਾਰਨ ਦੀ ਗੱਲ ਨਹੀਂ ਕਰ ਰਿਹਾ, ਪਰ ਇਸ ਨੂੰ ਆਪਣੇ ਫੈਡਰਲ ਹੱਕਾਂ ਲਈ ਖੜ੍ਹਨਾ ਪਵੇਗਾ। ਇਸ ਕਰਕੇ ਪਾਣੀਆਂ ਦੀ ਨਿਆਂ ਮੁਤਾਬਿਕ ਵੰਡ ਕਰਨ ਦੀ ਮੰਗ ਕਰਨ ਵਾਲਿਆਂ ’ਤੇ ਭਾਈਚਾਰਾ ਤੋੜਨ ਦੇ ਦੋਸ਼ ਬੇਬੁਨਿਆਦ ਹਨ।

ਪੰਜਾਬ📍 ਪੰਜਾਬ

ਸੁਜਾਨਪੁਰ ’ਚ ਨਹਿਰ ਦੇ ਪੁਲ ਤੋਂ ਪਾਣੀ ’ਚ ਡਿੱਗਣ ਕਾਰਨ ਲਗਭਗ 50 ਸਾਲ ਹੋਇਆ ਲਾਪਤਾ

ਪਠਾਨਕੋਟ: ਪਠਾਨਕੋਟ ਦੇ ਸੁਜਾਨਪੁਰ ਵਿੱਚ ਇੱਕ ਵਿਅਕਤੀ ਨਹਿਰ ਦੇ ਪੁਲ ਤੋਂ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਹੈ। ਲਗਭਗ 50 ਸਾਲ, ਇਹ ਵਿਅਕਤੀ ਨਹਿਰ ਦੇ ਕਿਨਾਰੇ ਸੈਰ ਕਰਨ ਗਿਆ ਸੀ।
ਸੁਜਾਨਪੁਰ ’ਚ ਨਹਿਰ ਦੇ ਪੁਲ ਤੋਂ ਪਾਣੀ ’ਚ ਡਿੱਗਣ ਕਾਰਨ ਲਗਭਗ 50 ਸਾਲ ਹੋਇਆ ਲਾਪਤਾ

ਪਠਾਨਕੋਟ: ਪਠਾਨਕੋਟ ਦੇ ਸੁਜਾਨਪੁਰ ਵਿੱਚ ਇੱਕ ਵਿਅਕਤੀ ਨਹਿਰ ਦੇ ਪੁਲ ਤੋਂ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਹੈ। ਲਗਭਗ 50 ਸਾਲ, ਇਹ ਵਿਅਕਤੀ ਨਹਿਰ ਦੇ ਕਿਨਾਰੇ ਸੈਰ ਕਰਨ ਗਿਆ ਸੀ। ਲਾਪਤਾ ਵਿਅਕਤੀ ਦੀ ਪਛਾਣ ਕਿਸ਼ੋਰੀ ਲਾਲ ਵਜੋਂ ਹੋਈ ਹੈ, ਜੋ ਕਿ ਆਮਲੇ ਦਾ ਰਹਿਣ ਵਾਲਾ ਹੈ।

ਜਾਣਕਾਰੀ ਦੇ ਅਨੁਸਾਰ, ਕਿਸ਼ੋਰੀ ਲਾਲ ਆਮ ਵਾਂਗ ਨਹਿਰ ਦੇ ਕਿਨਾਰੇ ਸੈਰ ਕਰਨ ਗਿਆ ਸੀ। ਦੱਸਿਆ ਜਾਂਦਾ ਹੈ ਕਿ ਸੈਰ ਦੌਰਾਨ ਉਹ ਨਹਿਰ ਦੇ ਪੁਲ ‘ਤੇ ਬੈਠਾ ਸੀ। ਇਸ ਦੌਰਾਨ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਹਿਰ ਵਿੱਚ ਪਿੱਛੇ ਵੱਲ ਡਿੱਗ ਪਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਨਹਿਰ ਵਿੱਚ ਉਸਦੀ ਭਾਲ ਸ਼ੁਰੂ ਕਰ ਦਿੱਤੀ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਲਾਪਤਾ ਵਿਅਕਤੀ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ।

ਪਰਿਵਾਰਕ ਮੈਂਬਰ ਵੀ ਆਪਣੇ ਤੌਰ ‘ਤੇ ਉਸ ਦੀ ਭਾਲ ਕਰ ਰਹੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ। ਨਹਿਰ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਭਾਲ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਨੋਰੰਜਨ📍 ਪੰਜਾਬ

ਕਪਿਲ ਸ਼ਰਮਾ ਸ਼ੋਅ ਦੇ 5 ਸਭ ਤੋਂ ਐਪੀਸੋਡ, ਰਣਬੀਰ-ਐਸ਼ਵਰਿਆ ਨੂੰ ਮਿਲੇ 9 ਕਰੋੜ ਵਿਊਜ਼, ਸਲਮਾਨ ਨੂੰ ਕਿੰਨੇ ਲੋਕਾਂ ਨੇ ਦੇਖਿਆ?

ਕਪਿਲ ਸ਼ਰਮਾ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਲੋਕਾਂ ਨੂੰ ਖੂਬ ਹਸਾਉਂਦੇ ਹਨ। ਅੱਜ ਇੱਥੇ ਗੱਲ ਕਰਾਂਗੇ ਦਿ ਕਪਿਲ ਸ਼ਰਮਾ ਸ਼ੋਅ ਦੇ 5 ਸਭ ਤੋਂ ਪਾਪੁਲਰ ਐਪੀਸੋਡਜ਼ ਦੀ।
ਕਪਿਲ ਸ਼ਰਮਾ ਸ਼ੋਅ ਦੇ 5 ਸਭ ਤੋਂ ਐਪੀਸੋਡ, ਰਣਬੀਰ-ਐਸ਼ਵਰਿਆ ਨੂੰ ਮਿਲੇ 9 ਕਰੋੜ ਵਿਊਜ਼, ਸਲਮਾਨ ਨੂੰ ਕਿੰਨੇ ਲੋਕਾਂ ਨੇ ਦੇਖਿਆ?

ਕਪਿਲ ਸ਼ਰਮਾ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਲੋਕਾਂ ਨੂੰ ਖੂਬ ਹਸਾਉਂਦੇ ਹਨ। ਅੱਜ ਇੱਥੇ ਗੱਲ ਕਰਾਂਗੇ ਦਿ ਕਪਿਲ ਸ਼ਰਮਾ ਸ਼ੋਅ ਦੇ 5 ਸਭ ਤੋਂ ਪਾਪੁਲਰ ਐਪੀਸੋਡਜ਼ ਦੀ।

ਕਪਿਲ ਸ਼ਰਮਾ ਅੱਜ ਦੇ ਸਮੇਂ ਵਿੱਚ ਭਾਰਤ ਦੇ ਸਭ ਤੋਂ ਵੱਡੇ ਕਾਮੇਡੀਅਨਾਂ ਵਿੱਚੋਂ ਇੱਕ ਹਨ। ਉਹ ਪਿਛਲੇ 19 ਸਾਲਾਂ ਤੋਂ ਲੋਕਾਂ ਨੂੰ ਹਸਾਉਂਦੇ ਆ ਰਹੇ ਹਨ। ਸਾਲ 2007 ਵਿੱਚ ਉਨ੍ਹਾਂ ਨੇ ਕਾਮੇਡੀ ਸ਼ੋਅ ਦਿ ਗ੍ਰੇਟ ਇੰਡਿਅਨ ਲਾਫਟਰ ਚੈਲੇਂਜ ਦੇ ਸੀਜ਼ਨ 3 ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਲੋਕਾਂ ‘ਤੇ ਉਨ੍ਹਾਂ ਦੀ ਕਾਮੇਡੀ ਦਾ ਅਜਿਹਾ ਜਾਦੂ ਚੜ੍ਹਿਆ ਕਿ ਉਹ ਹਰ ਪਾਸੇ ਛਾ ਗਏ। ਪਿਛਲੇ 13 ਸਾਲਾਂ ਤੋਂ ਕਪਿਲ ਆਪਣੇ ਕਾਮੇਡੀ ਸ਼ੋਅ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਉਨ੍ਹਾਂ ਨੂੰ ਹਸਾ ਰਹੇ ਹਨ।

ਸਾਲ 2013 ਵਿੱਚ ਉਹ ‘ਤੇ ਦੇ ਨਾਮ ਨਾਲ ਆਪਣਾ ਸ਼ੋਅ ਲੈ ਕੇ ਆਏ। ਸਾਲ 2016 ਵਿੱਚ ਕਪਿਲ ਨੇ ਤੋਂ ਦਾ ਰੁਖ ਕੀਤਾ ਅਤੇ ਉਸੇ ਫਾਰਮੈਟ ਵਿੱਚ ਲੈ ਕੇ ਆਏ। ਉੱਥੇ ਹੀ 2024 ਤੋਂ ਉਨ੍ਹਾਂ ਦਾ ਸ਼ੋਅ ਦੇ ਨਾਮ ਨਾਲ ‘ਤੇ ਆ ਰਿਹਾ ਹੈ। ਚਲੋ, ਅੱਜ ਦੇ ਪੰਜ ਜਾਂ ਸਭ ਤੋਂ ਪਾਪੁਲਰ ਐਪੀਸੋਡਜ਼ ‘ਤੇ ਇੱਕ ਨਜ਼ਰ ਮਾਰਦੇ ਹਾਂ।

ਦਿ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਨੰਬਰ-53 ਵਿੱਚ ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ ਅਤੇ ਐਸ਼ਵਰਿਆ ਰਾਏ ਸ਼ਾਮਲ ਹੋਏ ਸਨ। ਇਹ ਤਿੰਨੇ ਸਿਤਾਰੇ ਫ਼ਿਲਮ ਐ ਦਿਲ ਹੈ ਮੁਸ਼ਕਿਲ ਦੇ ਪ੍ਰਮੋਸ਼ਨ ਲਈ ਸ਼ੋਅ ਵਿੱਚ ਪਹੁੰਚੇ ਸਨ। ਇਸ ਐਪੀਸੋਡ ਦੀਆਂ ਕਲਿੱਪਸ ਅੱਜ ਵੀ ‘ਤੇ ਸਕ੍ਰੋਲ ਕਰਦੇ ਸਮੇਂ ਨਜ਼ਰ ਆ ਜਾਂਦੀਆਂ ਹਨ। ‘ਤੇ ਇਸ ਐਪੀਸੋਡ ਨੂੰ 92 ਮਿਲੀਅਨ ਯਾਨੀ 9.2 ਕਰੋੜ ਵਿਊਜ਼ ਮਿਲ ਚੁੱਕੇ ਹਨ।

‘ਤੇ ਆਉਣ ਵਾਲੇ ਇਸ ਸ਼ੋਅ ਦੇ ਐਪੀਸੋਡ ਨੰਬਰ-53 ਵਿੱਚ ਸਲਮਾਨ ਖਾਨ ਅਤੇ ਅਨੁਸ਼ਕਾ ਸ਼ਰਮਾ ਇਕੱਠੇ ਸੁਲਤਾਨ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਹ ਐਪੀਸੋਡ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਸੀ। ‘ਤੇ ਇਸ ਐਪੀਸੋਡ ਨੂੰ 67 ਮਿਲੀਅਨ (6.7 ਕਰੋੜ) ਵਿਊਜ਼ ਮਿਲ ਚੁੱਕੇ ਹਨ। ਸਲਮਾਨ ਕਈ ਹੋਰ ਮੌਕਿਆਂ ‘ਤੇ ਵੀ ਕਪਿਲ ਦੇ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ।

ਦਿ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਨੰਬਰ-55 ਵਿੱਚ ਕਾਜੋਲ ਅਤੇ ਅਜੇ ਦੇਵਗਨ, ਦੋਵੇਂ ਪਤੀ-ਪਤਨੀ ਇਕੱਠੇ ਨਜ਼ਰ ਆਏ ਸਨ। ਇਨ੍ਹਾਂ ਦੋਵਾਂ ਨਾਲ ਕਪਿਲ ਨੇ ਖੂਬ ਮਜ਼ਾਕ-ਮਸਤੀ ਕੀਤੀ ਸੀ। ਦਰਸ਼ਕਾਂ ਨੇ ਵੀ ਇਸ ਐਪੀਸੋਡ ਨੂੰ ਕਾਫ਼ੀ ਪਸੰਦ ਕੀਤਾ ਸੀ। ਇਸ ਐਪੀਸੋਡ ਨੂੰ 57 ਮਿਲੀਅਨ (5.7 ਕਰੋੜ) ਵਿਊਜ਼ ਮਿਲ ਚੁੱਕੇ ਹਨ।

ਸ਼ਾਹਰੁਖ ਖਾਨ ਵੀ ਕਈ ਵਾਰ ਕਪਿਲ ਦੇ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ। ਫ਼ਿਲਮ ਡੀਅਰ ਜ਼ਿੰਦਗੀ ਦੇ ਪ੍ਰਮੋਸ਼ਨ ਲਈ ਉਹ ਆਲੀਆ ਭੱਟ ਨਾਲ ਕਪਿਲ ਦੇ ਸ਼ੋਅ ਵਿੱਚ ਪਹੁੰਚੇ ਸਨ। ਐਪੀਸੋਡ ਨੰਬਰ-62 ਨੂੰ ‘ਤੇ 37 ਮਿਲੀਅਨ ਯਾਨੀ 3.7 ਕਰੋੜ ਲੋਕ ਦੇਖ ਚੁੱਕੇ ਹਨ।

ਦਿ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਨੰਬਰ-80 ਵਿੱਚ ਪ੍ਰਿਯੰਕਾ ਚੋਪੜਾ ਨਜ਼ਰ ਆਈ ਸੀ। ਇਹ ਵੀ ਕਪਿਲ ਦੇ ਸ਼ੋਅ ਦੇ ਪਾਪੁਲਰ ਐਪੀਸੋਡਜ਼ ਵਿੱਚੋਂ ਇੱਕ ਹੈ। ‘ਤੇ ਇਸ ਐਪੀਸੋਡ ਨੂੰ 25 ਮਿਲੀਅਨ (2.5 ਕਰੋੜ) ਵਿਊਜ਼ ਮਿਲ ਚੁੱਕੇ ਹਨ।

ਇੱਥੇ ਇਹ ਸਪੱਸ਼ਟ ਕਰ ਦਈਏ ਕਿ ਇਨ੍ਹਾਂ 5 ਐਪੀਸੋਡਜ਼ ਦੀ ਸੂਚੀ ਕਿਸੇ ਖ਼ਾਸ ਜਾਂ ਅਧਿਕਾਰਤ ਰੈਂਕਿੰਗ ਦੇ ਆਧਾਰ ‘ਤੇ ਨਹੀਂ ਹੈ। ਇਹ ਉਹ ਐਪੀਸੋਡ ਹਨ ਜੋ ਕਾਫ਼ੀ ਮਸ਼ਹੂਰ ਹਨ ਅਤੇ ਜਿਨ੍ਹਾਂ ਦੇ ਸੀਨ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਫਿਲਹਾਲ, ਹੁਣ ਕਪਿਲ ‘ਤੇ ਦਾ ਪੰਜਵਾਂ ਸੀਜ਼ਨ ਲੈ ਕੇ ਆ ਰਹੇ ਹਨ। ਇਹ ਸੀਜ਼ਨ 26 ਸਤੰਬਰ ਤੋਂ ਸ਼ੁਰੂ ਹੋਵੇਗਾ।

ਖੇਡਾਂ📍 ਪੰਜਾਬ

ਏਸ਼ੀਅਨ ਗੇਮਜ਼ 2026: ਚੱਟਾਨ ਵਾਂਗ ਡਟਿਆ ਚੀਨ, ਫਿਰ ਵੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਰਚਿਆ ਇਤਿਹਾਸ - 2026 1 3

ਸਾਤਵਿਕਸਾਈਰਾਜ ਰੰਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਹੀ ਚੀਨ ਖ਼ਿਲਾਫ਼ ਜਿੱਤ ਦਰਜ ਕਰਨ ’ਚ ਕਾਮਯਾਬ ਰਹੀ। ਆਖ਼ਰ ’ਚ ਹਰਿਹਰਨ ਤੇ ਅਰਜੁਨ ਦੀ ਜੋੜੀ ਵੀ ਮੁਕਾਬਲਾ ਹਾਰ ਗਈ, ਜਿਸ ਕਾਰਨ ਏਸ਼ੀਅਨ ਗੇਮਜ਼ 2026 ’ਚ ਭਾਰਤ ਦਾ ਸਫ਼ਰ ਸਮਾਪਤ ਹੋ ਗਿਆ।
ਏਸ਼ੀਅਨ ਗੇਮਜ਼ 2026: ਚੱਟਾਨ ਵਾਂਗ ਡਟਿਆ ਚੀਨ, ਫਿਰ ਵੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਰਚਿਆ ਇਤਿਹਾਸ - 2026 1 3

ਸਾਤਵਿਕਸਾਈਰਾਜ ਰੰਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਹੀ ਚੀਨ ਖ਼ਿਲਾਫ਼ ਜਿੱਤ ਦਰਜ ਕਰਨ ’ਚ ਕਾਮਯਾਬ ਰਹੀ। ਆਖ਼ਰ ’ਚ ਹਰਿਹਰਨ ਤੇ ਅਰਜੁਨ ਦੀ ਜੋੜੀ ਵੀ ਮੁਕਾਬਲਾ ਹਾਰ ਗਈ, ਜਿਸ ਕਾਰਨ ਏਸ਼ੀਅਨ ਗੇਮਜ਼ 2026 ’ਚ ਭਾਰਤ ਦਾ ਸਫ਼ਰ ਸਮਾਪਤ ਹੋ ਗਿਆ।

ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਬੁੱਧਵਾਰ ਨੂੰ ਏਸ਼ੀਅਨ ਗੇਮਜ਼ 2026 ਦੇ ਸੈਮੀਫਾਈਨਲ ’ਚ ਚੀਨ ਹੱਥੋਂ 1-3 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਕਾਂਸੀ ਦੇ ਤਮਗੇ ਨਾਲ ਸੰਤੋਖ ਕਰਨਾ ਪਿਆ। ਹਾਲਾਂਕਿ, ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਏਸ਼ੀਅਨ ਗੇਮਜ਼ ’ਚ ਲਗਾਤਾਰ ਦੂਜੀ ਵਾਰ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਵੱਲੋਂ ਲਕਸ਼ਯ ਸੇਨ ਤੇ ਆਯੁਸ਼ ਸ਼ੈੱਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਿਰਫ਼ ਸਾਤਵਿਕਸਾਈਰਾਜ ਰੰਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਹੀ ਚੀਨ ਖ਼ਿਲਾਫ਼ ਜਿੱਤ ਦਰਜ ਕਰਨ ’ਚ ਕਾਮਯਾਬ ਰਹੀ। ਆਖ਼ਰ ’ਚ ਹਰਿਹਰਨ ਤੇ ਅਰਜੁਨ ਦੀ ਜੋੜੀ ਵੀ ਮੁਕਾਬਲਾ ਹਾਰ ਗਈ, ਜਿਸ ਕਾਰਨ ਏਸ਼ੀਅਨ ਗੇਮਜ਼ 2026 ’ਚ ਭਾਰਤ ਦਾ ਸਫ਼ਰ ਸਮਾਪਤ ਹੋ ਗਿਆ।

ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ 40 ਸਾਲਾਂ ’ਚ ਪਹਿਲੀ ਵਾਰ ਏਸ਼ੀਅਨ ਗੇਮਜ਼ ’ਚ ਲਗਾਤਾਰ ਦੋ ਵਾਰ ਤਮਗੇ ਜਿੱਤੇ ਹਨ। ਭਾਰਤ ਨੇ 2023 ਦੀਆਂ ਹਾਂਗਝੋਊ ਏਸ਼ੀਅਨ ਗੇਮਜ਼ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਉਸ ਸਮੇਂ ਫਾਈਨਲ ’ਚ ਭਾਰਤ ਨੂੰ ਚੀਨ ਹੱਥੋਂ ਹਾਰ ਮਿਲੀ ਸੀ। ਮੌਜੂਦਾ ਏਸ਼ੀਅਨ ਗੇਮਜ਼ ’ਚ ਵੀ ਭਾਰਤੀ ਟੀਮ ਚੀਨ ਦੀ ਰੁਕਾਵਟ ਪਾਰ ਕਰਨ ’ਚ ਨਾਕਾਮ ਰਹੀ ਤੇ ਉਸ ਨੂੰ ਕਾਂਸੀ ਦੇ ਤਮਗੇ ਨਾਲ ਸੰਤੋਖ ਕਰਨਾ ਪਿਆ।

ਲਕਸ਼ਯ ਨਾਕਾਮ, ਚਿਰਾਗ-ਰੰਕੀਰੇੱਡੀ ਦੀ ਸ਼ਾਨਦਾਰ ਜਿੱਤ ਵਿਸ਼ਵ ਨੰਬਰ-14 ਲਕਸ਼ਯ ਸੇਨ ਦਾ ਸੈਮੀਫਾਈਨਲ ’ਚ ਸਾਹਮਣਾ ਵਿਸ਼ਵ ਨੰਬਰ-6 ਸ਼ੀ ਯੂ ਨਾਲ ਹੋਇਆ। ਭਾਰਤੀ ਸ਼ਟਲਰ ਨੇ ਸਖ਼ਤ ਮੁਕਾਬਲਾ ਕੀਤਾ, ਪਰ ਉਹ ਚੀਨੀ ਖਿਡਾਰੀ ਨੂੰ ਹਰਾਉਣ ’ਚ ਕਾਮਯਾਬ ਨਹੀਂ ਹੋ ਸਕੇ। ਲਕਸ਼ਯ ਨੇ ਇਹ ਮੁਕਾਬਲਾ 16-21, 18-21 ਨਾਲ ਗੁਆ ਦਿੱਤਾ, ਜਿਸ ਨਾਲ ਭਾਰਤ 0-1 ਨਾਲ ਪਿੱਛੇ ਹੋ ਗਿਆ। ਇਸ ਤੋਂ ਬਾਅਦ ਸਾਤਵਿਕਸਾਈਰਾਜ ਰੰਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਪੈਰਿਸ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਤੇ ਮੌਜੂਦਾ ਵਿਸ਼ਵ ਚੈਂਪੀਅਨ ਲਿਆਂਗ ਵੇਈ ਕੇਂਗ ਤੇ ਵਾਂਗ ਚਾਂਗ ਦੀ ਜੋੜੀ ਨੂੰ ਸਖ਼ਤ ਮੁਕਾਬਲੇ ’ਚ 21-11, 21-20 ਨਾਲ ਹਰਾ ਦਿੱਤਾ। ਭਾਰਤ ਨੇ ਆਈਚੀ-ਨਾਗੋਯਾ ਸਿਟੀ ਮਿਊਂਸਿਪਲ ਜਿਮਨੇਜ਼ੀਅਮ ’ਚ ਚੀਨ ਖ਼ਿਲਾਫ਼ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।

ਸ਼ੈੱਟੀ ਨਹੀਂ ਦਿਖਾ ਸਕੇ ਆਪਣਾ ਜਲਵਾ ਨੌਜਵਾਨ ਆਯੁਸ਼ ਸ਼ੈੱਟੀ ਤੋਂ ਭਾਰਤੀ ਪ੍ਰਸ਼ੰਸਕਾਂ ਨੂੰ ਕਾਫ਼ੀ ਉਮੀਦਾਂ ਸਨ। ਪਰ ਵਿਸ਼ਵ ਨੰਬਰ-20 ਆਯੁਸ਼ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ ਤੇ ਵਿਸ਼ਵ ਨੰਬਰ-12 ਲੀ ਸ਼ੀ ਫੇਂਗ ਹੱਥੋਂ 19-21, 13-21 ਨਾਲ ਮੈਚ ਹਾਰ ਗਏ। ਇਸ ਤਰ੍ਹਾਂ ਭਾਰਤ ਸੈਮੀਫਾਈਨਲ ’ਚ 1-2 ਨਾਲ ਪਿੱਛੇ ਹੋ ਗਿਆ। ਭਾਰਤ ਕੋਲ ਸਕੋਰ ਬਰਾਬਰ ਕਰਨ ਦਾ ਮੌਕਾ ਸੀ। ਅਜਿਹੇ ’ਚ ਸਾਰੀਆਂ ਉਮੀਦਾਂ ਹਰਿਹਰਨ ਅਮਸਕਰੁਣਨ ਤੇ ਐੱਮਆਰ ਅਰਜੁਨ ’ਤੇ ਟਿਕੀਆਂ ਸਨ, ਜਿਨ੍ਹਾਂ ਦਾ ਸਾਹਮਣਾ ਹੀ ਟਿੰਗ ਤੇ ਲਿਊ ਯੀ ਦੀ ਜੋੜੀ ਨਾਲ ਹੋਣਾ ਸੀ। ਭਾਰਤੀ ਜੋੜੀ ਨੇ ਸਖ਼ਤ ਮੁਕਾਬਲਾ ਕੀਤਾ, ਪਰ 16-21, 21-17, 9-21 ਨਾਲ ਮੁਕਾਬਲਾ ਗੁਆ ਬੈਠੀ। ਇਸ ਤਰ੍ਹਾਂ ਭਾਰਤ ਚੀਨ ਖ਼ਿਲਾਫ਼ 1-3 ਨਾਲ ਪਿੱਛੇ ਰਹਿ ਗਿਆ ਤੇ ਉਸ ਦਾ ਸਫ਼ਰ ਸਮਾਪਤ ਹੋ ਗਿਆ। ਚੀਨ ਨੇ ਜਿੱਤ ਦੇ ਨਾਲ ਫਾਈਨਲ ’ਚ ਜਗ੍ਹਾ ਬਣਾ ਲਈ। 40 ਸਾਲਾਂ ’ਚ ਪਹਿਲੀ ਵਾਰ ਬਹਿਰਹਾਲ, ਭਾਰਤੀ ਪੁਰਸ਼ ਬੈਡਮਿੰਟਨ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ। ਟੀਮ ਨੇ 40 ਸਾਲਾਂ ’ਚ ਪਹਿਲੀ ਵਾਰ ਏਸ਼ੀਅਨ ਗੇਮਜ਼ ’ਚ ਲਗਾਤਾਰ ਦੋ ਵਾਰ ਤਮਗੇ ਜਿੱਤੇ ਹਨ। ਇਸ ਤੋਂ ਪਹਿਲਾਂ 1982 ਤੇ 1986 ਦੀਆਂ ਏਸ਼ੀਅਨ ਗੇਮਜ਼ ’ਚ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕਾਂਸੀ ਦੇ ਤਮਗੇ ਜਿੱਤੇ ਸਨ।

ਖੇਤੀਬਾੜੀ📍 ਪੰਜਾਬ

32ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਤੇ ਮੇਲਾ ਕਰਵਾਇਆ

ਸ਼੍ਰੀ ਧਰਣੇਂਦਰ ਪਦਮਾਵਤੀ ਜਾਗ੍ਰਿਤ ਮੰਡਲ ਫਰਵਾਲ ਸਰਨਾ ਵੱਲੋਂ ਪਾਵਰ ਹਾਊਸ ਨੰਬਰ-3 ਪਲੇ ਗਰਾਊਂਡ ਸਕੂਲ ਵਿਖੇ 32ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਤੇ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।
32ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਤੇ ਮੇਲਾ ਕਰਵਾਇਆ

ਸ਼੍ਰੀ ਧਰਣੇਂਦਰ ਪਦਮਾਵਤੀ ਜਾਗ੍ਰਿਤ ਮੰਡਲ ਫਰਵਾਲ ਸਰਨਾ ਵੱਲੋਂ ਪਾਵਰ ਹਾਊਸ ਨੰਬਰ-3 ਪਲੇ ਗਰਾਊਂਡ ਸਕੂਲ ਵਿਖੇ 32ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਤੇ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸੰਸਥਾਪਕ ਰਾਸ਼ਟਰੀ ਸੰਤ ਆਚਾਰਿਆ ਡਾ. ਸੰਜੈ ਮੁਨੀ ਤੇ ਚੇਅਰਮੈਨ ਐੱਸਕੇ ਪੁੰਜ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।

ਸਮਾਗਮ ਵਿੱਚ 1008 ਸਵਾਮੀ ਸ਼ਰਨਾਨੰਦ ਜੀ ਮਹਾਰਾਜ, ਫੁੱਲਾਂ ਵਾਲੀ ਮਾਤਾ ਜੀ, ਬਾਬਾ ਬਿਸ਼ਨ ਦਾਸ ਜੀ, ਬਾਬਾ ਰਤਨ ਦਾਸ ਜੀ ਅਤੇ ਬਾਬਾ ਬੂਟੀ ਸ਼ਾਹ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਪੁੱਤਰ ਗੌਰਵ ਆਰੀਆ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਹਿੰਦੂ ਸਿੱਖ ਏਕਤਾ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੱਪੂ, ਸਾਬਕਾ ਮੇਅਰ ਪੰਨਾ ਲਾਲ ਭਾਟੀਆ, ਰਾਜਕੁਮਾਰ ਗੁਪਤਾ ਨੇ ਰਿਬਨ ਕੱਟ ਕੇ ਜਾਗਰਣ ਦੀ ਸ਼ੁਰੂਆਤ ਕਰਵਾਈ।

ਜਾਗਰਣ ਦੌਰਾਨ ਗਾਇਕ ਰਵੀ ਲਾਡਲਾ ਨੇ ਗਣੇਸ਼ ਵੰਦਨਾ ਨਾਲ ਭਜਨ ਗਾਇਨ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਮਾਸਟਰ ਸਲੀਮ ਨੇ ਆਪਣੀ ਗਾਇਕੀ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗਿਆ, ਜਦਕਿ ਮਹੰਤ ਅਮਿਤ ਕੁਮਾਰ ਐਂਡ ਪਾਰਟੀ ਨੇ ਵੀ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ।

ਇਸ ਮੌਕੇ ਹੈਪੀ, ਮਾਨਵ ਜੰਜੂਆ, ਮੰਨੂ, ਕਾਰਤਿਕ ਜੰਜੂਆ, ਲਵਿਸ਼, ਸੁਮਿਤ, ਸ਼ਿਵਮ, ਰੌਕੀ, ਕੇਸ਼ਵ, ਨਿਸ਼ੀ, ਜਤਿਨ ਜੰਜੂਆ, ਅੱਬੂ, ਹੈਰੀ, ਪੁੰਨੂ, ਅਜੀਤ, ਕੇਸ਼ਵ, ਮੋਨੂ, ਕੁਲਦੀਪ ਸ਼ਰਮਾ, ਪੰਕਜ, ਸੈਣੀ, ਦੌਲਤ ਰਾਮ, ਤਨੁਜ, ਸਾਹਿਲ, ਬਲਦੇਵ ਰਾਜ, ਲੇਖਰਾਜ, ਵਿਜੈ ਕੁਮਾਰ, ਦੀਪਕ ਕੁਮਾਰ ਸ਼ਰਮਾ, ਸੰਤੋਸ਼ ਕੁਮਾਰ ਆਦਿ ਹਾਜ਼ਰ ਸਨ।

ਵਿਦੇਸ਼📍 ਪੰਜਾਬ

ਕੋਹਾਟ ਬਲਾਸਟ ਦਾ ਖੌਫ਼ਨਾਕ ਸੱਚ, 21 ਮੌਤਾਂ ਲਈ ਵਰਤਿਆ ਗਿਆ ਸੀ 869 ਕਿਲੋ ਭਾਰੀ ਵਿਸਫੋਟਕ; ਪਾਕਿਸਤਾਨ 'ਚ ਮਚੀ ਤਰਥੱਲੀ

ਪਿਛਲੇ ਹਫ਼ਤੇ ਪਾਕਿਸਤਾਨ ਦੇ ਕੋਹਾਟ ਜ਼ਿਲ੍ਹੇ 'ਚ ਹੋਏ ਆਤਮਘਾਤੀ ਧਮਾਕੇ 'ਚ 870 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ 'ਚ 16 ਪੁਲਿਸ ਕਰਮਚਾਰੀਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਸੀ।
ਕੋਹਾਟ ਬਲਾਸਟ ਦਾ ਖੌਫ਼ਨਾਕ ਸੱਚ, 21 ਮੌਤਾਂ ਲਈ ਵਰਤਿਆ ਗਿਆ ਸੀ 869 ਕਿਲੋ ਭਾਰੀ ਵਿਸਫੋਟਕ; ਪਾਕਿਸਤਾਨ 'ਚ ਮਚੀ ਤਰਥੱਲੀ

ਪਿਛਲੇ ਹਫ਼ਤੇ ਪਾਕਿਸਤਾਨ ਦੇ ਕੋਹਾਟ ਜ਼ਿਲ੍ਹੇ 'ਚ ਹੋਏ ਆਤਮਘਾਤੀ ਧਮਾਕੇ 'ਚ 870 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ 'ਚ 16 ਪੁਲਿਸ ਕਰਮਚਾਰੀਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਸੀ। ਕੱਟੜਪੰਥੀਆਂ ਨੇ 18 ਸਤੰਬਰ ਨੂੰ ਜੁਮੇ ਦੀ ਨਮਾਜ਼ ਦੌਰਾਨ ਖੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਾਟ 'ਚ ਇੱਕ ਮਸਜਿਦ ਨੇੜੇ ਵਿਸਫੋਟਕਾਂ ਨਾਲ ਲੱਦੀ ਗੱਡੀ 'ਚ ਧਮਾਕਾ ਕੀਤਾ ਅਤੇ ਨੇੜਲੇ ਪੁਲਿਸ ਟਿਕਾਣਿਆਂ 'ਤੇ ਹਮਲਾ ਕੀਤਾ।

ਰਿਪੋਰਟ ਮੁਤਾਬਕ ਧਮਾਕੇ 'ਚ 869 ਕਿਲੋ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਲਗਭਗ 6.6 ਫੁੱਟ ਗੁਣਾ 11 ਫੁੱਟ ਚੌੜਾ ਅਤੇ 4.6 ਫੁੱਟ ਡੂੰਘਾ ਖੱਡਾ ਬਣ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਮਲੇ 'ਚ ਬਹੁਤ ਸ਼ਕਤੀਸ਼ਾਲੀ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ ਅਤੇ ਧਮਾਕੇ 'ਚ ਵਰਤੀ ਗਈ ਗੱਡੀ ਦੀ ਵੀ ਪਛਾਣ ਕਰ ਲਈ ਗਈ ਹੈ।

ਵਿਦੇਸ਼📍 ਪੰਜਾਬ

ਜਦੋਂ ਜੀਵਨ ਹੀ ਇਲਾਜ ਬਣ ਜਾਂਦਾ ਹੈ

ਕਈ ਵਾਰ ਇਲਾਜ ਦੀ ਸ਼ੁਰੂਆਤ ਕਿਸੇ ਦਵਾਈ ਤੋਂ ਨਹੀਂ ਹੁੰਦੀ। ਕਈ ਵਾਰ ਇਹ ਕਿਸੇ ਬੰਦ ਕਮਰੇ ਵਿੱਚ ਬੈਠ ਕੇ ਕੀਤੀ ਗੱਲਬਾਤ ਤੋਂ ਵੀ ਸ਼ੁਰੂ ਨਹੀਂ ਹੁੰਦਾ।
ਜਦੋਂ ਜੀਵਨ ਹੀ ਇਲਾਜ ਬਣ ਜਾਂਦਾ ਹੈ

ਕਈ ਵਾਰ ਇਲਾਜ ਦੀ ਸ਼ੁਰੂਆਤ ਕਿਸੇ ਦਵਾਈ ਤੋਂ ਨਹੀਂ ਹੁੰਦੀ। ਕਈ ਵਾਰ ਇਹ ਕਿਸੇ ਬੰਦ ਕਮਰੇ ਵਿੱਚ ਬੈਠ ਕੇ ਕੀਤੀ ਗੱਲਬਾਤ ਤੋਂ ਵੀ ਸ਼ੁਰੂ ਨਹੀਂ ਹੁੰਦਾ।

ਇਹ ਉਹ ਸਪਰਸ਼ ਹੈ ਜੋ ਮਨੁੱਖ ਨੂੰ ਉਸ ਦੀ ਮੂਲ ਹੋਂਦ ਨਾਲ ਜੋੜਦਾ ਹੈ। ਜਿੱਥੋਂ ਸਰੀਰ ਬਣਿਆ, ਜਿੱਥੋਂ ਅੰਨ ਉੱਗਿਆ, ਜਿੱਥੋਂ ਸਾਹ ਲਈ ਹਵਾ ਮਿਲੀ ਅਤੇ ਜਿੱਥੇ ਆਖ਼ਰਕਾਰ ਸਰੀਰ ਨੇ ਵਾਪਸ ਜਾਣਾ ਹੈ, ਉਸੇ ਧਰਤੀ ਨਾਲ ਜੀਵਨ ਦਾ ਸਭ ਤੋਂ ਪੁਰਾਣਾ ਰਿਸ਼ਤਾ ਹੈ, ਪਰ ਆਧੁਨਿਕ ਜੀਵਨ ਨੇ ਇਸ ਰਿਸ਼ਤੇ ਵਿੱਚ ਇੱਕ ਵੱਡੀ ਦੂਰੀ ਪੈਦਾ ਕਰ ਦਿੱਤੀ ਹੈ।

ਅਸੀਂ ਕੁਦਰਤ ਤੋਂ ਦੂਰ ਹੋ ਗਏ ਹਾਂ। ਅਸੀਂ ਮਿੱਟੀ ਤੋਂ ਦੂਰ ਹੋ ਗਏ ਹਾਂ। ਅਸੀਂ ਇੱਕ-ਦੂਜੇ ਤੋਂ ਵੀ ਦੂਰ ਹੋ ਗਏ ਹਾਂ। ਚਾਰ ਦੀਵਾਰਾਂ, ਸਕਰੀਨਾਂ, ਲਗਾਤਾਰ ਦੌੜ ਅਤੇ ਅੰਦਰਲੀ ਬੇਚੈਨੀ ਨੇ ਜੀਵਨ ਨੂੰ ਇਸ ਤਰ੍ਹਾਂ ਘੇਰ ਲਿਆ ਹੈ ਕਿ ਕਈ ਵਾਰ ਮਨੁੱਖ ਆਪਣੇ ਹੀ ਅੰਦਰੋਂ ਅਜਨਬੀ ਹੋ ਜਾਂਦਾ ਹੈ। ਇਸ ਟੁੱਟਣ ਨੂੰ ਸਿਰਫ਼ ਇੱਕ ਮਨੋਵਿਗਿਆਨਕ ਸਮੱਸਿਆ ਵਜੋਂ ਦੇਖਣਾ ਸ਼ਾਇਦ ਕਾਫ਼ੀ ਨਹੀਂ। ਇਸ ਨੂੰ ਇੱਕ ਵਿਛੋੜੇ ਵਜੋਂ ਵੀ ਸਮਝਣ ਦੀ ਲੋੜ ਹੈ। ਕੁਦਰਤ ਤੋਂ ਵਿਛੋੜਾ, ਸਬੰਧਾਂ ਤੋਂ ਵਿਛੋੜਾ, ਸਰੀਰ ਤੋਂ ਵਿਛੋੜਾ ਅਤੇ ਆਪਣੇ ਅੰਦਰਲੇ ਜੀਵੰਤ ਅਨੁਭਵ ਤੋਂ ਵਿਛੋੜਾ।

ਇਸੇ ਥਾਂ ਹੋਲਿਸਟਿਕ ਸੋਚ ਇੱਕ ਨਵਾਂ ਦਰਵਾਜ਼ਾ ਖੋਲ੍ਹਦੀ ਹੈ। ਹੋਲਿਸਟਿਕ ਦ੍ਰਿਸ਼ਟੀ ਇਹ ਨਹੀਂ ਪੁੱਛਦੀ ਕਿ ‘ਸਮੱਸਿਆ ਕਿੱਥੇ ਹੈ?’ ਇਹ ਪੁੱਛਦੀ ਹੈ ਕਿ ‘ਜੀਵਨ ਕਿੱਥੇ ਟੁੱਟਿਆ ਹੈ?’ ਕਈ ਵਾਰ ਮਨ ਦੀ ਬੇਚੈਨੀ ਨੂੰ ਸਮਝਣ ਲਈ ਸ਼ਬਦਾਂ ਦੀ ਲੋੜ ਹੁੰਦੀ ਹੈ। ਕਈ ਵਾਰ ਕਵਿਤਾ ਦੀ ਅਤੇ ਕਈ ਵਾਰ ਸਿਰਫ਼ ਕਿਸੇ ਦੇ ਕੋਲ ਜ਼ਮੀਨ ਉੱਤੇ ਬੈਠ ਜਾਣ ਦੀ।

ਜਦੋਂ ਕਿਸੇ ਦੇ ਨਾਲ ਉਸੇ ਧਰਤੀ ਉੱਤੇ ਬੈਠ ਕੇ ਗੱਲ ਕੀਤੀ ਜਾਂਦੀ ਹੈ, ਜਿਸ ਧਰਤੀ ਨੇ ਉਸ ਨੂੰ ਪਾਲਿਆ ਹੈ ਤਾਂ ਗੱਲਬਾਤ ਸਿਰਫ਼ ਸ਼ਬਦਾਂ ਤੱਕ ਸੀਮਤ ਨਹੀਂ ਰਹਿੰਦੀ। ਉੱਥੇ ਇੱਕ ਅਨੁਭਵ ਪੈਦਾ ਹੁੰਦਾ ਹੈ-ਬਰਾਬਰੀ ਦਾ, ਨੇੜਤਾ ਦਾ ਅਤੇ ਸਵੀਕਾਰਤਾ ਦਾ। ਉੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਸਿਰਫ਼ ਦੋ ਜੀਵਨ ਇੱਕੋ ਧਰਤੀ ਨੂੰ ਛੂਹ ਰਹੇ ਹੁੰਦੇ ਹਨ। ਸ਼ਾਇਦ ਇੱਥੋਂ ਹੀ ਅਸਲ ਸਬੰਧ ਦੀ ਸ਼ੁਰੂਆਤ ਹੁੰਦੀ ਹੈ।

ਇਸ ਦਾ ਅਰਥ ਇਹ ਨਹੀਂ ਕਿ ਮਨੋਚਿਕਿਤਸਾ, ਕਾਊਂਸਲਿੰਗ ਜਾਂ ਬੰਦ ਕਮਰੇ ਵਿੱਚ ਹੋਣ ਵਾਲੀ ਥੈਰੇਪੀ ਦੀ ਕੋਈ ਮਹੱਤਤਾ ਨਹੀਂ। ਇਹ ਸਾਰੇ ਮਹੱਤਵਪੂਰਨ ਸਾਧਨ ਹੋ ਸਕਦੇ ਹਨ, ਪਰ ਹਰ ਮਨੁੱਖ ਦੀ ਪੀੜ ਨੂੰ ਸਿਰਫ਼ ਇੱਕੋ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ। ਕੁਝ ਅਨੁਭਵ ਅਜਿਹੇ ਹੁੰਦੇ ਹਨ ਜੋ ਗੱਲਬਾਤ ਤੋਂ ਅੱਗੇ ਜਾਂਦੇ ਹਨ। ਜਿੱਥੇ ਸ਼ਬਦ ਰੁਕ ਜਾਂਦੇ ਹਨ, ਉੱਥੇ ਕਲਾ ਬੋਲ ਸਕਦੀ ਹੈ। ਜਿੱਥੇ ਅੱਖਾਂ ਰੋ ਨਹੀਂ ਸਕਦੀਆਂ, ਉੱਥੇ ਸੰਗੀਤ ਵਹਿ ਸਕਦਾ ਹੈ। ਜਿੱਥੇ ਸਰੀਰ ਜਕੜ ਜਾਂਦਾ ਹੈ, ਉੱਥੇ ਨਾਚ ਮੁੜ ਗਤੀ ਪੈਦਾ ਕਰ ਸਕਦਾ ਹੈ। ਜਿੱਥੇ ਅੰਦਰਲੀ ਆਵਾਜ਼ ਦੱਬ ਜਾਂਦੀ ਹੈ, ਉੱਥੇ ਕਵਿਤਾ ਉਸ ਨੂੰ ਦੁਬਾਰਾ ਜਗਾ ਸਕਦੀ ਹੈ ਅਤੇ ਜਿੱਥੇ ਜੀਵਨ ਬੇਰੰਗ ਹੋ ਜਾਂਦਾ ਹੈ, ਉੱਥੇ ਇੱਕ ਪੇਂਟਿੰਗ ਰੰਗਾਂ ਰਾਹੀਂ ਉਹ ਕੁਝ ਕਹਿ ਸਕਦੀ ਹੈ ਜੋ ਸ਼ਬਦ ਨਹੀਂ ਕਹਿ ਸਕਦੇ।

ਇਸ ਲਈ ਰਚਨਾਤਮਕਤਾ ਨੂੰ ਸਿਰਫ਼ ਮਨੋਰੰਜਨ ਸਮਝਣਾ ਠੀਕ ਨਹੀਂ। ਰਚਨਾਤਮਕਤਾ ਜੀਵਨ ਦੀ ਇੱਕ ਕੁਦਰਤੀ ਭਾਸ਼ਾ ਹੈ। ਨਾਚ ਸਿਰਫ਼ ਸਰੀਰ ਦੀ ਹਰਕਤ ਨਹੀਂ ਬਲਕਿ ਇਹ ਅੰਦਰਲੀ ਰੁਕਾਵਟ ਨੂੰ ਗਤੀ ਵਿੱਚ ਬਦਲ ਸਕਦਾ ਹੈ। ਸੰਗੀਤ ਸਿਰਫ਼ ਆਵਾਜ਼ ਨਹੀਂ, ਇਹ ਅੰਦਰਲੇ ਬਿੱਖਰੇ ਹੋਏ ਤਾਲ ਨੂੰ ਇੱਕ ਲੈਅ ਦੇ ਸਕਦਾ ਹੈ। ਕਵਿਤਾ ਸਿਰਫ਼ ਸ਼ਬਦਾਂ ਦੀ ਸਜਾਵਟ ਨਹੀਂ, ਇਹ ਅਣਕਹੇ ਅਨੁਭਵ ਨੂੰ ਆਵਾਜ਼ ਦੇ ਸਕਦੀ ਹੈ। ਪੇਂਟਿੰਗ ਸਿਰਫ਼ ਰੰਗ ਨਹੀਂ, ਇਹ ਅੰਦਰਲੇ ਸੰਸਾਰ ਦਾ ਇੱਕ ਦਰਪਣ ਬਣ ਸਕਦੀ ਹੈ।

ਮਨੁੱਖੀ ਰਿਸ਼ਤੇ ਸਿਰਫ਼ ਸਮਾਜਿਕ ਲੋੜ ਨਹੀਂ, ਇਹ ਮਾਨਸਿਕ ਸਿਹਤ ਦੀਆਂ ਬੁਨਿਆਦੀ ਜੜ੍ਹਾਂ ਵਿੱਚੋਂ ਇੱਕ ਹਨ। ਜਦੋਂ ਕਿਸੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਸੁਣਿਆ ਜਾ ਰਿਹਾ ਹੈ, ਸਮਝਿਆ ਜਾ ਰਿਹਾ ਹੈ ਅਤੇ ਬਿਨਾਂ ਫ਼ੈਸਲਾ ਕੀਤੇ ਸਵੀਕਾਰਿਆ ਜਾ ਰਿਹਾ ਹੈ ਤਾਂ ਅੰਦਰ ਕੁਝ ਹੌਲੀ-ਹੌਲੀ ਨਰਮ ਹੋਣ ਲੱਗਦਾ ਹੈ। ਸ਼ਾਇਦ ਹੀਲਿੰਗ ਦਾ ਸਭ ਤੋਂ ਡੂੰਘਾ ਅਰਥ ਇਹੀ ਹੈ-ਟੁੱਟੇ ਹੋਏ ਸਬੰਧਾਂ ਨੂੰ ਮੁੜ ਜੀਵੰਤ ਕਰਨਾ। ਇਹ ਕੁਦਰਤ ਨਾਲ ਸਬੰਧ, ਸਰੀਰ ਨਾਲ ਸਬੰਧ, ਭਾਵਨਾਵਾਂ ਨਾਲ ਸਬੰਧ, ਦੂਜਿਆਂ ਨਾਲ ਸਬੰਧ ਅਤੇ ਆਖ਼ਰਕਾਰ ਜੀਵਨ ਨਾਲ ਸਬੰਧ ਹੈ।

ਮਨੁੱਖ ਨੂੰ ਸਿਰਫ਼ ਉਸ ਦੇ ਲੱਛਣਾਂ ਰਾਹੀਂ ਨਹੀਂ ਸਮਝਿਆ ਜਾ ਸਕਦਾ। ਇੱਕ ਉਦਾਸੀ ਦੇ ਪਿੱਛੇ ਇੱਕ ਕਹਾਣੀ ਹੋ ਸਕਦੀ ਹੈ। ਇੱਕ ਗੁੱਸੇ ਦੇ ਪਿੱਛੇ ਕੋਈ ਅਣਸੁਣੀ ਪੀੜ ਹੋ ਸਕਦੀ ਹੈ। ਇੱਕ ਇਕੱਲੇਪਣ ਦੇ ਪਿੱਛੇ ਸਬੰਧਾਂ ਦੀ ਕਮੀ ਹੋ ਸਕਦੀ ਹੈ ਅਤੇ ਕਈ ਵਾਰ ਇੱਕ ਬੇਚੈਨ ਮਨ ਦੇ ਪਿੱਛੇ ਕੁਦਰਤ ਤੋਂ ਲੰਬੇ ਸਮੇਂ ਦਾ ਵਿਛੋੜਾ ਵੀ ਹੋ ਸਕਦਾ ਹੈ। ਇਸ ਲਈ ਸਵਾਲ ਸਿਰਫ਼ ਇਹ ਨਹੀਂ ਹੋਣਾ ਚਾਹੀਦਾ ਕਿ ‘ਇਸ ਨੂੰ ਕਿਵੇਂ ਠੀਕ ਕੀਤਾ ਜਾਵੇ?’ ਸਵਾਲ ਇਹ ਹੋਣਾ ਚਾਹੀਦਾ ਹੈ, ‘ਇਸ ਨੂੰ ਮੁੜ ਜੀਵਨ ਨਾਲ ਕਿਵੇਂ ਜੋੜਿਆ ਜਾਵੇ?’ ਇਹ ਜੋੜ ਕਿਸੇ ਇੱਕ ਤਕਨੀਕ ਦਾ ਨਾਮ ਨਹੀਂ।

ਕਦੇ ਸਵੇਰੇ ਨੰਗੇ ਪੈਰ ਘਾਹ ਉੱਤੇ ਤੁਰਨਾ। ਕਦੇ ਮਿੱਟੀ ਨੂੰ ਹੱਥਾਂ ਨਾਲ ਛੂਹਣਾ। ਕਦੇ ਰੁੱਖ ਹੇਠ ਬੈਠ ਕੇ ਚੁੱਪ ਰਹਿਣਾ। ਕਦੇ ਕਿਸੇ ਨਾਲ ਬਿਨਾਂ ਕਿਸੇ ਮਕਸਦ ਦੇ ਗੱਲ ਕਰਨੀ। ਕਦੇ ਹੱਸਣਾ ਅਤੇ ਕਦੇ ਸਿਰਫ਼ ਸਾਹ ਨੂੰ ਮਹਿਸੂਸ ਕਰਨਾ।

ਇਹ ਛੋਟੀਆਂ ਲੱਗਣ ਵਾਲੀਆਂ ਕਰਿਆਵਾਂ ਜੀਵਨ ਦੇ ਵੱਡੇ ਟੁੱਟੇ ਹੋਏ ਪੁਲਾਂ ਨੂੰ ਦੁਬਾਰਾ ਬਣਾਉਣ ਵਿੱਚ ਸਹਾਇਕ ਹੋ ਸਕਦੀਆਂ ਹਨ।

ਦਰਅਸਲ, ਸਵਾਲ ਸ਼ਾਇਦ ਇਹ ਨਹੀਂ ਕਿ ਹੀਲਿੰਗ ਕਿੱਥੇ ਹੁੰਦੀ ਹੈ। ਅਸਲ ਸਵਾਲ ਇਹ ਹੈ ਕਿ ਹੀਲਿੰਗ ਲਈ ਜੀਵਨ ਵਿੱਚ ਕਿੰਨੀ ਥਾਂ ਛੱਡੀ ਗਈ ਹੈ। ਜੇ ਜੀਵਨ ਵਿੱਚ ਸਿਰਫ਼ ਕੰਮ ਹੈ, ਪਰ ਖੇਡ ਨਹੀਂ, ਸਿਰਫ਼ ਜਾਣਕਾਰੀ ਹੈ, ਪਰ ਅਨੁਭਵ ਨਹੀਂ, ਸਿਰਫ਼ ਸਫਲਤਾ ਹੈ, ਪਰ ਸਬੰਧ ਨਹੀਂ, ਸਿਰਫ਼ ਦੌੜ ਹੈ, ਠਹਿਰਾਅ ਨਹੀਂ ਤਾਂ ਅੰਦਰਲਾ ਸੰਤੁਲਨ ਹੌਲੀ-ਹੌਲੀ ਕਮਜ਼ੋਰ ਹੋ ਸਕਦਾ ਹੈ।

ਹੋਲਿਸਟਿਕ ਹੀਲਿੰਗ ਦਾ ਰਸਤਾ ਸ਼ਾਇਦ ਮਨੁੱਖ ਨੂੰ ‘ਠੀਕ’ ਕਰਨ ਤੋਂ ਪਹਿਲਾਂ ਉਸ ਨੂੰ ਮੁੜ ਜਿਊਣ ਦੀ ਯਾਦ ਦਿਵਾਉਂਦਾ ਹੈ। ਥੋੜ੍ਹਾ ਹੱਸੋ ਅਤੇ ਸਭ ਤੋਂ ਵੱਧ ਜੀਵਨ ਨੂੰ ਆਪਣੇ ਅੰਦਰੋਂ ਮੁੜ ਵਹਿਣ ਦਿਓ। ਕਿਉਂਕਿ ਜਦੋਂ ਮਨੁੱਖ ਕੁਦਰਤ ਤੋਂ ਟੁੱਟਦਾ ਹੈ ਤਾਂ ਸਿਰਫ਼ ਬਾਹਰਲਾ ਸਬੰਧ ਨਹੀਂ ਟੁੱਟਦਾ; ਕਈ ਵਾਰ ਅੰਦਰਲੀ ਲੈਅ ਵੀ ਖੋ ਜਾਂਦੀ ਹੈ ਅਤੇ ਜਦੋਂ ਉਹੀ ਲੈਅ ਮੁੜ ਮਿਲ ਜਾਂਦੀ ਹੈ ਤਾਂ ਕਈ ਵਾਰ ਇਲਾਜ ਕਿਸੇ ਬਾਹਰਲੀ ਥਾਂ ਤੋਂ ਨਹੀਂ ਆਉਂਦਾ। ਜੀਵਨ ਆਪ ਇਲਾਜ ਬਣ ਜਾਂਦਾ ਹੈ।

ਵਿਦੇਸ਼📍 ਪੰਜਾਬ

ਭਿਆਨਕ ਸੜਕ ਹਾਦਸਿਆਂ 'ਚ 9 ਲੋਕਾਂ ਦੀ ਮੌਤ, 13 ਲੋਕ ਜ਼ਖਮੀ

ਅਫਗਾਨਿਸਤਾਨ ਦੇ ਤਖਾਰ ਸੂਬੇ ਵਿੱਚ ਸੜਕ ਹਾਦਸੇ ਦੌਰਾਨ 8 ਯਾਤਰੀਆਂ ਦੀ ਮੌਤ ਅਤੇ 4 ਜ਼ਖ਼ਮੀ ਹੋਏ। ਲਗਮਾਨ ਵਿੱਚ ਮਿੰਨੀ-ਬੱਸ ਹਾਦਸੇ ਵਿੱਚ 1 ਮੌਤ ਤੇ 9 ਜ਼ਖ਼ਮੀ।
ਭਿਆਨਕ ਸੜਕ ਹਾਦਸਿਆਂ 'ਚ 9 ਲੋਕਾਂ ਦੀ ਮੌਤ, 13 ਲੋਕ ਜ਼ਖਮੀ

ਅਫਗਾਨਿਸਤਾਨ ਦੇ ਤਖਾਰ ਸੂਬੇ ਵਿੱਚ ਸੜਕ ਹਾਦਸੇ ਦੌਰਾਨ 8 ਯਾਤਰੀਆਂ ਦੀ ਮੌਤ ਅਤੇ 4 ਜ਼ਖ਼ਮੀ ਹੋਏ। ਲਗਮਾਨ ਵਿੱਚ ਮਿੰਨੀ-ਬੱਸ ਹਾਦਸੇ ਵਿੱਚ 1 ਮੌਤ ਤੇ 9 ਜ਼ਖ਼ਮੀ।

ਉੱਤਰੀ ਅਫਗਾਨਿਸਤਾਨ ਦੇ ਤਖਾਰ ਸੂਬੇ ਵਿੱਚ ਬੁੱਧਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਅੱਠ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇੱਕ ਦਿਨ ਪਹਿਲਾਂ ਪੂਰਬੀ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਵੀ ਇੱਕ ਮਿੰਨੀ-ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਨੌਂ ਲੋਕ ਜ਼ਖ਼ਮੀ ਹੋਏ।

ਸੂਬਾਈ ਪੁਲਿਸ ਦੇ ਬੁਲਾਰੇ ਨਕੀਬੁੱਲਾ ਮਸਰੂਰ ਮੁਤਾਬਕ, ਇਹ ਹਾਦਸਾ ਤਖਾਰ ਸੂਬੇ ਦੇ ਕਲਾਫਗਨ ਜ਼ਿਲ੍ਹੇ ਦੇ ਗਜ਼ੇਸਤਾਨ ਖੇਤਰ ਵਿੱਚ ਵਾਪਰਿਆ। ਇੱਕ ਵਾਹਨ ਸੜਕ ਤੋਂ ਉਤਰ ਕੇ ਪਲਟ ਗਿਆ, ਜਿਸ ਕਾਰਨ ਉਸ ਵਿੱਚ ਸਵਾਰ ਅੱਠ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਚਾਰ ਹੋਰ ਯਾਤਰੀ ਜ਼ਖ਼ਮੀ ਹੋਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਤਖਾਰ ਦੇ ਸੂਬਾਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਧਿਕਾਰੀਆਂ ਵੱਲੋਂ ਹਾਦਸੇ ਦੇ ਸੰਭਾਵਿਤ ਕਾਰਨ ਬਾਰੇ ਅਜੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।

ਇਸੇ ਦੌਰਾਨ ਮੰਗਲਵਾਰ ਨੂੰ ਪੂਰਬੀ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਵੀ ਇੱਕ ਸੜਕ ਹਾਦਸਾ ਵਾਪਰਿਆ। ਸੂਬਾਈ ਪੁਲਿਸ ਦੇ ਬੁਲਾਰੇ ਮੁਹੰਮਦ ਯੂਨਸ ਯੂਸਫਜ਼ਈ ਨੇ ਦੱਸਿਆ ਕਿ ਪਾਦਪਾਖ ਜ਼ਿਲ੍ਹੇ ਵਿੱਚ ਇੱਕ ਮਿੰਨੀ-ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ, ਜਦਕਿ ਨੌਂ ਹੋਰ ਲੋਕ ਜ਼ਖ਼ਮੀ ਹੋਏ। ਘਟਨਾ ਮੰਗਲਵਾਰ ਸਵੇਰੇ ਵਾਪਰੀ। ਪੁਲਿਸ ਕਰਮਚਾਰੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਲਗਮਾਨ ਦੀ ਸੂਬਾਈ ਰਾਜਧਾਨੀ ਮੇਹਤਰਲਾਮ ਦੇ ਹਸਪਤਾਲ ਵਿੱਚ ਪਹੁੰਚਾਇਆ। ਅਧਿਕਾਰੀ ਨੇ ਹਾਦਸੇ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਤਖਾਰ ਅਤੇ ਲਗਮਾਨ ਸੂਬਿਆਂ ਵਿੱਚ ਦੋ ਦਿਨਾਂ ਦੌਰਾਨ ਵਾਪਰੇ ਇਨ੍ਹਾਂ ਦੋ ਸੜਕ ਹਾਦਸਿਆਂ ਵਿੱਚ ਕੁੱਲ 9 ਲੋਕਾਂ ਦੀ ਮੌਤ ਹੋਈ ਹੈ, ਜਦਕਿ 13 ਲੋਕ ਜ਼ਖ਼ਮੀ ਹੋਏ ਹਨ। ਦੋਵਾਂ ਮਾਮਲਿਆਂ ਵਿੱਚ ਸਥਾਨਕ ਪੁਲਿਸ ਵੱਲੋਂ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਵਿਦੇਸ਼📍 ਪੰਜਾਬ

ਖਾਲਸਾ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਪ੍ਰੋ. ਗੁਰਮੁਖ ਸਿੰਘ

ਪ੍ਰੋ. ਗੁਰਮੁਖ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਗੁਰਮਤਿ ਦੇ ਪ੍ਰਚਾਰ ਤੇ ਪਸਾਰ ਤੋਂਂ ਇਲਾਵਾ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਲਗਾਤਾਰ ਕੰਮ ਕੀਤਾ।
ਖਾਲਸਾ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਪ੍ਰੋ. ਗੁਰਮੁਖ ਸਿੰਘ

ਪ੍ਰੋ. ਗੁਰਮੁਖ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਗੁਰਮਤਿ ਦੇ ਪ੍ਰਚਾਰ ਤੇ ਪਸਾਰ ਤੋਂਂ ਇਲਾਵਾ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਲਗਾਤਾਰ ਕੰਮ ਕੀਤਾ।

ਗੁਰਮੁਖ ਸਿੰਘ ਨੇ ਮੁੱਢਲੀ ਸਿੱਖਿਆ ਕਪੂਰਥਲਾ ਤੋਂ ਹੀ ਹਾਸਲ ਕੀਤੀ। ਉੱਚ ਸਿੱਖਿਆ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਪਹਿਲਾਂ ਉਹ ਸਿੰਘ ਸਭਾ ਅੰਮ੍ਰਿਤਸਰ ਨਾਲ ਜੁੜੇ ਰਹੇ, ਫਿਰ ਉਨ੍ਹਾਂ ਨੇ ਪ੍ਰੋ. ਗਿਆਨੀ ਦਿੱਤ ਸਿੰਘ ਤੇ ਠਾਕੁਰ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ ਸਿੰਘ ਸਭਾ ਲਾਹੌਰ ਦਾ ਗਠਨ ਕੀਤਾ। 1876 ਨੂੰ ਓਰੀਐਂਟਲ ਕਾਲਜ ਲਾਹੌਰ ਦੀ ਸਥਾਪਨਾ ਹੋਈ। ਗੁਰਮੁਖ ਸਿੰਘ ਦੇ ਯਤਨਾਂ ਸਦਕਾ ਉਕਤ ਕਾਲਜ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋਈ। ਪ੍ਰੋ. ਗੁਰਮੁਖ ਸਿੰਘ ਪੰਜਾਬੀ ਪੜ੍ਹਾਉਣ ਲਈ ਪਹਿਲੇ ਪ੍ਰੋਫੈਸਰ ਨਿਯੁਕਤ ਹੋਏ। ਫਿਰ ਉਹ 1885 ਵਿੱਚ ਸਰਕਾਰੀ ਕਾਲਜ ਲਾਹੌਰ ਵਿੱਚ ਪੜ੍ਹਾਉਣ ਲੱਗ ਗਏ, ਪਰ ਮੁੜ 1888 ਵਿੱਚ ਓਰੀਐਂਟਲ ਕਾਲਜ ਲਾਹੌਰ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

ਸਿੱਖ ਕੌਮ ਦੀ ਸਿਰਮੌਰ ਵਿਦਿਅਕ ਸੰਸਥਾ ਖਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਵਿੱਚ ਵੀ ਪ੍ਰੋ. ਗੁਰਮੁਖ ਸਿੰਘ ਦਾ ਵੱਡਾ ਯੋਗਦਾਨ ਰਿਹਾ। 5 ਮਾਰਚ 1892 ਨੂੰ ਉਨ੍ਹਾਂ ਦੇ ਯਤਨਾਂ ਸਦਕਾ ਖਾਲਸਾ ਕਾਲਜ ਦਾ ਨੀਂਹ ਪੱਥਰ ਪੰਜਾਬ ਦੇ ਗਵਰਨਰ ਸਰ ਜੇਮਜ਼ ਬੀ ਲਾਇਲ ਨੇ ਰੱਖਿਆ। ਲਾਹੌਰ ’ਚ ਕੌਮੀ ਸੋਚ ਰੱਖਣ ਵਾਲੇ ਵਿਅਕਤੀਆਂ ਦੀ ਇੱਕ ਮੀਟਿੰਗ ਸੱਦ ਕੇ ਖਾਲਸਾ ਦੀਵਾਨ ਲਾਹੌਰ ਦੀ ਸਥਾਪਨਾ ਕੀਤੀ। ਉਹ ਖਾਲਸਾ ਦੀਵਾਨ ਦੇ ਸਕੱਤਰ ਬਣੇ। ਸਿੰਘ ਸਭਾ ਲਹਿਰ ਦੁਆਰਾ ਗੁਰਦੁਆਰਿਆਂ ’ਤੇ ਮਹੰਤਾਂ ਦੇ ਕਬਜ਼ਿਆਂ ਦੌਰਾਨ ਫੈਲੀਆਂ ਕੁਰਹਿਤਾਂ ਅਤੇ ਸਿੱਖੀ ਉੱਪਰ ਇਸਾਈਅਤ ਜਾਂ ਆਰੀਆ ਸਮਾਜੀਆਂ ਦੇ ਹਮਲਿਆਂ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਂਂਦੇ ਹੋਏ ਸਿੱਖ ਜਗਤ ਨੂੰ ਲਾਮਬੰਦ ਕੀਤਾ। ਉਨ੍ਹਾਂ ਨੂੰ ਕਈ ਥਾਈਂ ਲਾਂਗਰੀ ਦਾ ਪੁੱਤਰ ਆਖ ਕੇ ਜ਼ਲੀਲ ਵੀ ਕੀਤਾ ਜਾਂਦਾ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਬਸਾਵਾ ਸਿੰਘ ਰਿਆਸਤ ਕਪੂਰਥਲਾ ਦੇ ਰਾਜਾ ਬਿਕਰਮ ਸਿੰਘ ਦੇ ਲਾਂਗਰੀ ਸਨ।

ਉਨ੍ਹਾਂ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਸਿੰਘ ਸਭਾਵਾਂ ਬਣਾ ਕੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਤੇਜ਼ੀ ਲਿਆਂਦੀ। 1886 ਵਿੱਚ ਪ੍ਰੋ. ਗੁਰਮੁਖ ਸਿੰਘ ਅਤੇ ਪ੍ਰੋ. ਗਿਆਨੀ ਦਿੱਤ ਸਿੰਘ ਨੇ ਪੰਜਾਬੀ ਦਾ ਪਹਿਲਾ ‘ਖਾਲਸਾ ਅਖ਼ਬਾਰ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗਦੈਲਾ ਲਗਾ ਕੇ ਆਪਣੀ ਪੂਜਾ ਕਰਵਾ ਰਹੇ ਬਾਬਾ ਖੇਮ ਸਿੰਘ ਬੇਦੀ ਦਾ ਗਦੈਲਾ ਚੁਕਵਾਉਣ ਦੀ ਜੁਰਅੱਤ ਪ੍ਰੋ. ਗੁਰਮੁਖ ਸਿੰਘ ਅਤੇ ਪ੍ਰੋ. ਗਿਆਨੀ ਦਿੱਤ ਸਿੰਘ ਨੇ ਹੀ ਕੀਤੀ ਸੀ। ਉਹ ਦਿਨ ਰਾਤ ਕੌਮ ਦੀ ਭਲਾਈ ਲਈ ਕੰਮ ਕਰਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਕਾਬਜ਼ ਮਹੰਤਾਂ ਨੇ ਪ੍ਰੋ. ਗੁਰਮੁਖ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ। ਉਹ ਅਤੇ ਪ੍ਰੋ. ਗਿਆਨੀ ਦਿੱਤ ਸਿੰਘ ਨੇ ਖਾਲਸਾ ਅਖ਼ਬਾਰ ਜ਼ਰੀਏ ਮਹੰਤਾਂ ਦੇ ਹਰ ਕਦਮ ਦਾ ਜ਼ੋਰਦਾਰ ਵਿਰੋਧ ਕੀਤਾ। ਮਈ 1887 ਨੂੰ ਮਹਾਰਾਜਾ ਕੰਵਰ ਬਿਕਰਮ ਸਿੰਘ ਦੇ ਦੇਹਾਂਤ ਨਾਲ ਪ੍ਰੋ. ਗੁਰਮੁਖ ਸਿੰਘ ਬੁਰੀ ਤਰ੍ਹਾਂ ਝੰਜੋੜੇ ਗਏ। ਉਨ੍ਹਾਂ ਨੂੰ ਕੰਵਰ ਬਿਕਰਮ ਸਿੰਘ ਦਾ ਬਹੁਤ ਵੱਡਾ ਸਹਾਰਾ ਸੀ। ਉਨਾਂ ਦੇ ਯਤਨਾਂ ਸਦਕਾ ਅਤੇ ਮਾਲੀ ਮਦਦ ਨਾਲ ਹੀ ਪ੍ਰੋ. ਗੁਰਮੁਖ ਸਿੰਘ ਸਿੱਖੀ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਲਈ ਯਤਨ ਕਰ ਰਹੇ ਸਨ।

ਜਦ ਪ੍ਰੋ. ਗੁਰਮੁਖ ਸਿੰਘ ਖਾਲਸਾ ਕਾਲਜ ਦੀ ਸਥਾਪਨਾ ਵਿੱਚ ਲੱਗੇ ਹੋਏ ਸਨ ਤਾਂ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਹੋ ਗਏ। ਖਾਲਸਾ ਕਾਲਜ ਲਈ ਉਹ ਮਹਾਰਾਜਾ ਧੌਲਪੁਰ ਪਾਸੋਂਂ ਫੰਡ ਲਿਆਉਣ ਲਈ ਗਏ ਹੋਏ ਸਨ। 24 ਸਤੰਬਰ 1898 ਨੂੰ ਸ਼ਿਮਲਾ ਨੇੜੇ ਕੰਡਾਘਾਟ ਵਿਖੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੋ ਵਿਆਹ ਕਰਵਾਏ, ਪਰ ਕੋਈ ਵੀ ਔਲਾਦ ਨਾ ਹੋ ਸਕੀ। ਇੰਝ ਸਿੱਖ ਕੌਮ ਦਾ ਇਹ ਅਣਮੁੱਲਾ ਹੀਰਾ, ਸਿੱਖਾਂ ਦੀ ਸਿਰਮੌਰ ਵਿਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦਾ ਸੰਸਥਾਪਕ ਪ੍ਰੋ. ਗੁਰਮੁਖ ਸਿੰਘ ਸਿੱਖੀ ਦੀ ਚੜ੍ਹਦੀ ਕਲ੍ਹਾ ਦੀ ਤੜਫ਼ ਆਪਣੇ ਸੀਨੇ ਵਿੱਚ ਲੈ ਕੇ ਅਤੇ ਸਿੱਖੀ ਨੂੰ ਬਚਾਉਣ ਲਈ ਸੰਘਰਸ਼ ਕਰਦਾ ਹੋਇਆ ਹੀ ਇਸ ਜਹਾਨ ਤੋਂ ਸਦਾ ਲਈ ਕੂਚ ਕਰ ਗਿਆ।

ਵਿਦੇਸ਼📍 ਪੰਜਾਬ

ਦਸੰਬਰ 'ਚ ਕੈਨੇਡਾ ਦੇ ਦੌਰੇ 'ਤੇ ਜਾ ਸਕਦੇ ਹਨ ਮੋਦੀ, ਵਪਾਰਕ ਸਮਝੌਤੇ ਨੂੰ ਦਿੱਤਾ ਜਾਵੇਗਾ ਅੰਤਿਮ ਰੂਪ

"ਅਸੀਂ ਭਾਰਤ ਨਾਲ ਆਪਣੀ ਵਪਾਰਕ ਗੱਲਬਾਤ ਵਿੱਚ ਚੰਗੀ ਤਰੱਕੀ ਕਰ ਰਹੇ ਹਾਂ। ਇਹ ਕਈ ਪੱਧਰਾਂ 'ਤੇ ਬਹੁਤ ਮਹੱਤਵਪੂਰਨ ਰਿਸ਼ਤਾ ਹੈ। ਲੋਕਾਂ ਦੇ ਪੱਧਰ 'ਤੇ, ਸੁਰੱਖਿਆ ਪੱਧਰ 'ਤੇ ਅਤੇ ਨਾਲ ਹੀ ਵਪਾਰਕ ਅਤੇ ਆਰਥਿਕ ਪੱਧਰ 'ਤੇ।
ਦਸੰਬਰ 'ਚ ਕੈਨੇਡਾ ਦੇ ਦੌਰੇ 'ਤੇ ਜਾ ਸਕਦੇ ਹਨ ਮੋਦੀ, ਵਪਾਰਕ ਸਮਝੌਤੇ ਨੂੰ ਦਿੱਤਾ ਜਾਵੇਗਾ ਅੰਤਿਮ ਰੂਪ

"ਅਸੀਂ ਭਾਰਤ ਨਾਲ ਆਪਣੀ ਵਪਾਰਕ ਗੱਲਬਾਤ ਵਿੱਚ ਚੰਗੀ ਤਰੱਕੀ ਕਰ ਰਹੇ ਹਾਂ। ਇਹ ਕਈ ਪੱਧਰਾਂ 'ਤੇ ਬਹੁਤ ਮਹੱਤਵਪੂਰਨ ਰਿਸ਼ਤਾ ਹੈ। ਲੋਕਾਂ ਦੇ ਪੱਧਰ 'ਤੇ, ਸੁਰੱਖਿਆ ਪੱਧਰ 'ਤੇ ਅਤੇ ਨਾਲ ਹੀ ਵਪਾਰਕ ਅਤੇ ਆਰਥਿਕ ਪੱਧਰ 'ਤੇ।" ਉਨ੍ਹਾਂ ਅੱਗੇ ਕਿਹਾ, "ਉਹ ਉਸ ਸਮੇਂ ਦੇ ਆਸ-ਪਾਸ ਕੈਨੇਡਾ ਦਾ ਦੌਰਾ ਕਰਨਗੇ

ਨਿਊਯਾਰਕ: ਕੈਨੇਡਾ ਦੇ ਅਧਿਕਾਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਅਤੇ ਓਟਵਾ ਵਿਚਕਾਰ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਦਸੰਬਰ ਵਿੱਚ ਕੈਨੇਡਾ ਦਾ ਦੌਰਾ ਕਰ ਸਕਦੇ ਹਨ।

ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਮਾਨਾਂਤਰ ਚੱਲ ਰਹੀਆਂ ਗਤੀਵਿਧੀਆਂ ਦੌਰਾਨ ਬੋਲਦਿਆਂ, ਕਾਰਨੀ ਨੇ ਜ਼ੋਰ ਦਿੱਤਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਸਾਲ ਦੇ ਅੰਤ ਤੱਕ ਵਪਾਰਕ ਸਮਝੌਤੇ 'ਤੇ ਪਹੁੰਚਣ ਲਈ ਯਤਨਸ਼ੀਲ ਹਨ। ਕਾਰਨੀ ਨੇ ਕਿਹਾ, "ਅਸੀਂ ਭਾਰਤ ਨਾਲ ਆਪਣੀ ਵਪਾਰਕ ਗੱਲਬਾਤ ਵਿੱਚ ਚੰਗੀ ਤਰੱਕੀ ਕਰ ਰਹੇ ਹਾਂ। ਇਹ ਕਈ ਪੱਧਰਾਂ 'ਤੇ ਬਹੁਤ ਮਹੱਤਵਪੂਰਨ ਰਿਸ਼ਤਾ ਹੈ। ਲੋਕਾਂ ਦੇ ਪੱਧਰ 'ਤੇ, ਸੁਰੱਖਿਆ ਪੱਧਰ 'ਤੇ ਅਤੇ ਨਾਲ ਹੀ ਵਪਾਰਕ ਅਤੇ ਆਰਥਿਕ ਪੱਧਰ 'ਤੇ।" ਉਨ੍ਹਾਂ ਅੱਗੇ ਕਿਹਾ, "ਉਹ ਉਸ ਸਮੇਂ ਦੇ ਆਸ-ਪਾਸ ਕੈਨੇਡਾ ਦਾ ਦੌਰਾ ਕਰਨਗੇ। ਮੈਂ ਉਨ੍ਹਾਂ ਦੀ ਮੇਜ਼ਬਾਨੀ ਕਰਨ ਲਈ ਬਹੁਤ ਉਤਸੁਕ ਹਾਂ।"

ਇਹ ਘਟਨਾਕ੍ਰਮ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤ ਅਤੇ ਕੈਨੇਡਾ ਇੱਕ ਵਿਆਪਕ ਆਰਥਿਕ ਭਾਈਵਾਲੀ ਲਈ ਗੱਲਬਾਤ ਤੇਜ਼ ਕਰਨ 'ਤੇ ਸਹਿਮਤ ਹੋ ਗਏ ਹਨ ਅਤੇ ਗੱਲਬਾਤ ਦਾ ਅਗਲਾ ਦੌਰ 5 ਅਕਤੂਬਰ ਨੂੰ ਸ਼ੁਰੂ ਹੋਣ ਵਾਲਾ ਹੈ। ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਮੁੰਬਈ ਵਿੱਚ ਆਪਣੇ ਕੈਨੇਡੀਅਨ ਹਮਰੁਤਬਾ, ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਪ੍ਰਸਤਾਵਿਤ ਵਪਾਰਕ ਸਮਝੌਤੇ ਲਈ ਗੱਲਬਾਤ ਦਾ ਚੌਥਾ ਦੌਰ ਪੂਰਾ ਕੀਤਾ ਸੀ। ਉਨ੍ਹਾਂ ਕਿਹਾ, "ਮੈਂ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਆਪਣੇ ਹਮਰੁਤਬਾ ਸ੍ਰੀ ਮਨਿੰਦਰ ਸਿੱਧੂ ਨਾਲ ਕੈਨੇਡਾ ਵਪਾਰ ਸਮਝੌਤੇ ਲਈ ਗੱਲਬਾਤ ਦਾ ਚੌਥਾ ਦੌਰ ਪੂਰਾ ਕੀਤਾ। ਇਹ ਬਹੁਤ ਅਰਥਪੂਰਨ ਚਰਚਾ ਸੀ ਅਤੇ ਦੋਵਾਂ ਧਿਰਾਂ ਨੇ ਗੱਲਬਾਤ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ; ਨਤੀਜੇ ਵਜੋਂ, ਸਾਡੀ ਟੀਮ ਹੁਣ ਪੰਜਵੇਂ ਦੌਰ ਦੀ ਤਿਆਰੀ ਕਰ ਰਹੀ ਹੈ।"

ਭਾਰਤ ਅਤੇ ਕੈਨੇਡਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇੱਕ ਵਿਆਪਕ ਵਪਾਰਕ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ। ਗੱਲਬਾਤ ਰਸਮੀ ਤੌਰ 'ਤੇ ਮਾਰਚ 2022 ਵਿੱਚ ਮੁੜ ਸ਼ੁਰੂ ਹੋਈ ਸੀ ਅਤੇ ਦੋਵੇਂ ਧਿਰਾਂ ਇੱਕ ਅੰਤਰਿਮ ਕਦਮ ਵਜੋਂ 'ਸ਼ੁਰੂਆਤੀ ਪ੍ਰਗਤੀ ਵਪਾਰ ਸਮਝੌਤੇ' 'ਤੇ ਵੀ ਕੰਮ ਕਰ ਰਹੀਆਂ ਹਨ।

ਵਿਦੇਸ਼📍 ਪੰਜਾਬ

ਚੱਲਦੀ ਪਾਰਟੀ 'ਚ ਘਰ 'ਚ ਵੜ ਗਏ ਬੰਦੇ, ਅੰਨ੍ਹੇਵਾਹ ਚਲਾਈਆਂ ਗੋਲੀਆਂ; ਗਰਭਵਤੀ ਮਹਿਲਾ ਸਣੇ 11 ਲੋਕਾਂ ਦੀ ਦਰਦਨਾਕ ਮੌਤ

ਦੱਖਣੀ ਅਫਰੀਕਾ ਦੇ ਪੂਰਬੀ ਬੰਦਰਗਾਹ ਸ਼ਹਿਰ ਡਰਬਨ ਤੋਂ ਇੱਕ ਬੇਹੱਦ ਭਿਆਨਕ ਅਤੇ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਡਰਬਨ ਦੇ ਇੱਕ ਟਾਊਨਸ਼ਿਪ 'ਚ ਸਥਿਤ ਘਰ 'ਚ ਕੁਝ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ, ਜਦਕਿ ਇਸ ਖੂਨੀ ਹਮਲੇ 'ਚ 3 ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਹੇ।
ਚੱਲਦੀ ਪਾਰਟੀ 'ਚ ਘਰ 'ਚ ਵੜ ਗਏ ਬੰਦੇ, ਅੰਨ੍ਹੇਵਾਹ ਚਲਾਈਆਂ ਗੋਲੀਆਂ; ਗਰਭਵਤੀ ਮਹਿਲਾ ਸਣੇ 11 ਲੋਕਾਂ ਦੀ ਦਰਦਨਾਕ ਮੌਤ

ਦੱਖਣੀ ਅਫਰੀਕਾ ਦੇ ਪੂਰਬੀ ਬੰਦਰਗਾਹ ਸ਼ਹਿਰ ਡਰਬਨ ਤੋਂ ਇੱਕ ਬੇਹੱਦ ਭਿਆਨਕ ਅਤੇ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਡਰਬਨ ਦੇ ਇੱਕ ਟਾਊਨਸ਼ਿਪ 'ਚ ਸਥਿਤ ਘਰ 'ਚ ਕੁਝ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ, ਜਦਕਿ ਇਸ ਖੂਨੀ ਹਮਲੇ 'ਚ 3 ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਹੇ।

ਕੇਪ ਟਾਊਨ - ਦੱਖਣੀ ਅਫਰੀਕਾ ਦੇ ਪੂਰਬੀ ਬੰਦਰਗਾਹ ਸ਼ਹਿਰ ਡਰਬਨ ਤੋਂ ਇੱਕ ਬੇਹੱਦ ਭਿਆਨਕ ਅਤੇ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਡਰਬਨ ਦੇ ਇੱਕ ਟਾਊਨਸ਼ਿਪ 'ਚ ਸਥਿਤ ਘਰ 'ਚ ਕੁਝ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ, ਜਦਕਿ ਇਸ ਖੂਨੀ ਹਮਲੇ 'ਚ 3 ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਹੇ। ਦੱਸਿਆ ਜਾ ਰਿਹਾ ਹੈ ਕਿ ਇਹ ਦਰਦਨਾਕ ਘਟਨਾ ਡਰਬਨ ਦੇ ਦੱਖਣ 'ਚ ਸਥਿਤ ਕਵਾਮਾਖੁਥਾ ਟਾਊਨਸ਼ਿਪ ਦੇ ਇੱਕ ਘਰ 'ਚ ਵਾਪਰੀ। ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ 11 ਵਜੇ ਤੋਂ ਠੀਕ ਪਹਿਲਾਂ ਵਾਪਰੀ, ਜਦੋਂ ਕੁਝ ਲੋਕ ਇੱਕ ਘਰ 'ਚ ਇਕੱਠੇ ਹੋਏ ਸਨ। ਇਸੇ ਦੌਰਾਨ ਅਚਾਨਕ ਹਥਿਆਰਬੰਦ ਹਮਲਾਵਰ ਉੱਥੇ ਦਾਖ਼ਲ ਹੋਏ ਅਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਕਵਾਜ਼ੂਲੂ-ਨਾਟਾਲ ਸੂਬੇ ਦੇ ਪ੍ਰੀਮੀਅਰ ਥਾਮਸੰਖਾ ਨਤੁਲੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਉੱਥੇ ਹੀ ਸਥਾਨਕ ਮੀਡੀਆ ਮੁਤਾਬਕ ਹਮਲਾਵਰਾਂ ਦੀ ਕ੍ਰੂਰਤਾ ਇੱਥੇ ਹੀ ਨਹੀਂ ਰੁਕੀ। ਹਮਲਾਵਰਾਂ ਨੇ ਘਰ 'ਚ ਮੌਜੂਦ ਸਾਰੇ ਲੋਕਾਂ ਨੂੰ ਜ਼ਬਰਦਸਤੀ ਇੱਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤਾਂ 'ਚੋਂ ਇੱਕ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਇਸ ਭਿਆਨਕ ਹਮਲੇ 'ਚ ਤਿੰਨ ਲੋਕ ਕਿਸੇ ਤਰ੍ਹਾਂ ਜ਼ਿੰਦਾ ਬਚਣ 'ਚ ਕਾਮਯਾਬ ਰਹੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਕਾਰਜਕਾਰੀ ਪੁਲਿਸ ਮੁਖੀ ਪੁਲੈਂਗ ਡਿਮਪਨੇ ਨੇ ਅਪਰਾਧੀਆਂ ਨੂੰ ਫੜਨ ਲਈ 72 ਘੰਟਿਆਂ ਦਾ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਠੋਸ ਸੁਰਾਗ ਮਿਲੇ ਹਨ ਅਤੇ ਇਨ੍ਹਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਕਾਰੋਬਾਰ📍 ਪੰਜਾਬ

ਜਾਂ ' ਦੋਨਾਂ 'ਚੋਂ ਕਿਹੜਾ ਸਹੀ? ਚੈੱਕ 'ਤੇ ਲਿਖਣ ਲਈ ਸਟੀਕ ਸ਼ਬਦ ਕਿਹੜਾ? 99% ਲੋਕ ਨਹੀਂ ਜਾਣਦੇ

ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਅਜੇ ਵੀ ਚੈੱਕਾਂ ਰਾਹੀਂ ਪੈਸੇ ਦਾ ਲੈਣ-ਦੇਣ ਕਰਦੇ ਹਨ। ਚੈੱਕ ਆਮ ਤੌਰ 'ਤੇ ਵੱਡੀ ਰਕਮ ਲਈ ਵਰਤੇ ਜਾਂਦੇ ਹਨ। ਹਾਲਾਂਕਿ, ਚੈੱਕਾਂ ਦੀ ਵਰਤੋਂ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਜਾਂ ' ਦੋਨਾਂ 'ਚੋਂ ਕਿਹੜਾ ਸਹੀ? ਚੈੱਕ 'ਤੇ ਲਿਖਣ ਲਈ ਸਟੀਕ ਸ਼ਬਦ ਕਿਹੜਾ? 99% ਲੋਕ ਨਹੀਂ ਜਾਣਦੇ

ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਅਜੇ ਵੀ ਚੈੱਕਾਂ ਰਾਹੀਂ ਪੈਸੇ ਦਾ ਲੈਣ-ਦੇਣ ਕਰਦੇ ਹਨ। ਚੈੱਕ ਆਮ ਤੌਰ 'ਤੇ ਵੱਡੀ ਰਕਮ ਲਈ ਵਰਤੇ ਜਾਂਦੇ ਹਨ। ਹਾਲਾਂਕਿ, ਚੈੱਕਾਂ ਦੀ ਵਰਤੋਂ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਚੈੱਕ ਲਿਖਦੇ ਸਮੇਂ ਇਕ ਛੋਟੀ ਜਿਹੀ ਗਲਤੀ ਵੀ ਇਸਨੂੰ ਰੱਦ ਕਰਨ ਦਾ ਕਾਰਨ ਬਣ ਸਕਦੀ ਹੈ। ਚੈੱਕ ਭਰਦੇ ਸਮੇਂ, ਰਕਮ ਨੂੰ ਅੰਕਾਂ ਅਤੇ ਸ਼ਬਦਾਂ ਦੋਵਾਂ ਵਿਚ ਲਿਖਣਾ ਮਹੱਤਵਪੂਰਨ ਹੈ।

ਕੀ ਤੁਸੀਂ ਦੇਖਿਆ ਹੈ ਕਿ ਚੈੱਕ 'ਤੇ ਰਕਮ ਨੂੰ ਸੰਖਿਆਵਾਂ ਵਿੱਚ ਲਿਖਦੇ ਸਮੇਂ, ਕੁਝ ਲੋਕ "" ਲਿਖਦੇ ਹਨ ਜਦੋਂ ਕਿ ਕੁਝ "" ਲਿਖਦੇ ਹਨ? ਹੁਣ ਸਵਾਲ ਇਹ ਉੱਠਦਾ ਹੈ ਕਿ ਦੋਵਾਂ ਵਿੱਚੋਂ ਕਿਹੜੀ ਸਪੈਲਿੰਗ ਸਹੀ ਹੈ। ਕੀ ਤੁਹਾਡਾ ਚੈੱਕ ਰੱਦ ਹੋ ਜਾਵੇਗਾ ਜੇਕਰ ਤੁਸੀਂ ਇਸਨੂੰ ਗਲਤ ਲਿਖਦੇ ਹੋ?

ਦਰਅਸਲ, ਚੈੱਕ 'ਤੇ ਰਕਮ ਨੂੰ ਸੰਖਿਆਵਾਂ ਵਿੱਚ ਲਿਖਣ ਲਈ ਨਿਯਮ ਨਿਰਧਾਰਤ ਹਨ, ਪਰ ਲੋਕ ਰਕਮ ਨੂੰ ਸ਼ਬਦਾਂ ਵਿੱਚ ਲਿਖਣ ਬਾਰੇ ਉਲਝਣ ਵਿੱਚ ਰਹਿੰਦੇ ਹਨ। ਰਕਮਾਂ ਆਮ ਤੌਰ 'ਤੇ ਅੰਗਰੇਜ਼ੀ ਵਿੱਚ ਲਿਖੀਆਂ ਜਾਂਦੀਆਂ ਹਨ, ਅਤੇ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ "ਲੱਖ" ਦੀ ਸਹੀ ਸਪੈਲਿੰਗ ਕੀ ਹੈ - ਜਾਂ ?

ਅੰਗਰੇਜ਼ੀ ਡਿਕਸ਼ਨਰੀ ਦੇ ਅਨੁਸਾਰ, "" 100,000 (ਇੱਕ ਲੱਖ) ਲਈ ਸਹੀ ਸ਼ਬਦ ਹੈ। "" ਦਾ ਇੱਕ ਬਿਲਕੁਲ ਵੱਖਰਾ ਅਰਥ ਹੈ। ਇਹ ਕੀੜਿਆਂ ਤੋਂ ਪ੍ਰਾਪਤ ਕੀਤੀ ਗਈ ਰਾਲ ਨੂੰ ਦਰਸਾਉਂਦਾ ਹੈ ਅਤੇ ਵਾਰਨਿਸ਼, ਪੇਂਟ ਅਤੇ ਸੀਲਿੰਗ ਮੋਮ ਵਿੱਚ ਵਰਤਿਆ ਜਾਂਦਾ ਹੈ।

ਭਾਰਤੀ ਰਿਜ਼ਰਵ ਬੈਂਕ ਨੇ ਆਮ ਗਾਹਕਾਂ ਲਈ "" ਜਾਂ "" ਦੀ ਵਰਤੋਂ ਸੰਬੰਧੀ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ। ਹਾਲਾਂਕਿ, ਬੈਂਕਾਂ ਲਈ ਸਪੱਸ਼ਟ ਨਿਯਮ ਹਨ।

ਆਰਬੀਆਈ ਦੇ ਮਾਸਟਰ ਸਰਕੂਲਰ ਦੇ ਅਨੁਸਾਰ, ਬੈਂਕਾਂ ਨੂੰ ਅੰਗਰੇਜ਼ੀ ਵਿੱਚ "1 ਲੱਖ" ਨੂੰ ਦਰਸਾਉਣ ਲਈ " " ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸਦਾ ਅਰਥ ਹੈ ਕਿ "" ਨੂੰ ਸਰਕਾਰੀ ਬੈਂਕਿੰਗ ਭਾਸ਼ਾ ਵਿੱਚ ਸਹੀ ਸ਼ਬਦ ਮੰਨਿਆ ਜਾਂਦਾ ਹੈ।

ਆਮ ਗਾਹਕ "" ਅਤੇ "" ਦੋਵਾਂ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਦੋਵੇਂ ਆਮ ਸ਼ਬਦ ਹਨ। ਇਹੀ ਕਾਰਨ ਹੈ ਕਿ ਬੈਂਕ ਚੈੱਕਾਂ 'ਤੇ ਦੋਵਾਂ ਸਪੈਲਿੰਗਾਂ ਨੂੰ ਵੈਧ ਮੰਨਦੇ ਹਨ ਭਾਵੇਂ ਇਹ ਕਿਸੇ ਵੀ ਤਰ੍ਹਾਂ ਲਿਖਿਆ ਗਿਆ ਹੋਵੇ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ "" ਅਤੇ "" ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਚੈੱਕ ਰੱਦ ਨਹੀਂ ਹੋਵੇਗਾ।

ਦੇਸ਼📍 ਪੰਜਾਬ

ਨੀਂਦ 'ਚ ਤੁਰਨ ਦੀ ਆਦਤ ਬਣੀ ਭਿਆਨਕ ਹਾਦਸਾ, ਚੱਲਦੀ ਰੇਲਗੱਡੀ ਤੋਂ ਡਿੱਗੀ ਬੱਚੀ; ਹਸਪਤਾਲ 'ਚ ਇਲਾਜ ਜਾਰੀ

ਬੱਚੀ ਨੂੰ ਨੀਂਦ ਵਿੱਚ ਤੁਰਨ ਦੀ ਬਿਮਾਰੀ (ਸਲੀਪ-ਵਾਕਿੰਗ) ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਰ.ਪੀ.ਐੱਫ. ਦੇ ਜਵਾਨਾਂ ਨੇ ਬੱਚੀ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਜਾਗਰਣ ਪੱਤਰ ਪ੍ਰੇਰਕ, ਬਰੇਲੀ: ਬੁੱਧਵਾਰ ਰਾਤ ਨੂੰ ਲਾਲਕੁਆਂ ਐਕਸਪ੍ਰੈਸ (15061) ਦੇ ਭੋਜੀਪੁਰਾ ਸਟੇਸ਼ਨ ਤੋਂ ਲੰਘਣ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ 10 ਸਾਲਾ ਬੱਚੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿੱਗ ਪਈ।
ਨੀਂਦ 'ਚ ਤੁਰਨ ਦੀ ਆਦਤ ਬਣੀ ਭਿਆਨਕ ਹਾਦਸਾ, ਚੱਲਦੀ ਰੇਲਗੱਡੀ ਤੋਂ ਡਿੱਗੀ ਬੱਚੀ; ਹਸਪਤਾਲ 'ਚ ਇਲਾਜ ਜਾਰੀ

ਬੱਚੀ ਨੂੰ ਨੀਂਦ ਵਿੱਚ ਤੁਰਨ ਦੀ ਬਿਮਾਰੀ (ਸਲੀਪ-ਵਾਕਿੰਗ) ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਰ.ਪੀ.ਐੱਫ. ਦੇ ਜਵਾਨਾਂ ਨੇ ਬੱਚੀ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ

ਜਾਗਰਣ ਪੱਤਰ ਪ੍ਰੇਰਕ, ਬਰੇਲੀ: ਬੁੱਧਵਾਰ ਰਾਤ ਨੂੰ ਲਾਲਕੁਆਂ ਐਕਸਪ੍ਰੈਸ (15061) ਦੇ ਭੋਜੀਪੁਰਾ ਸਟੇਸ਼ਨ ਤੋਂ ਲੰਘਣ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ 10 ਸਾਲਾ ਬੱਚੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿੱਗ ਪਈ। ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਨੇ ਬੱਚੀ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਪਹੁੰਚਾਇਆ। ਮੁੱਢਲੇ ਇਲਾਜ ਤੋਂ ਬਾਅਦ ਉਸਦੇ ਪਰਿਵਾਰ ਨੇ ਉਸਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।

ਸੁਭਾਸ਼ ਨਗਰ ਦੇ ਨੇਕਪੁਰ ਦੀ ਰਹਿਣ ਵਾਲੀ ਰਾਮਬਤੀ ਬੁੱਧਵਾਰ ਰਾਤ ਨੂੰ ਆਪਣੀ 10 ਸਾਲਾ ਪੋਤੀ ਨੂੰ ਕਿਛਾ ਸਥਿਤ ਆਪਣੇ ਘਰ ਲੈ ਕੇ ਜਾ ਰਹੀ ਸੀ। ਸਫ਼ਰ ਦੌਰਾਨ, ਭੋਜੀਪੁਰਾ ਸਟੇਸ਼ਨ ਪਾਰ ਕਰਨ ਤੋਂ ਬਾਅਦ ਬੱਚੀ ਰੇਲਗੱਡੀ ਤੋਂ ਹੇਠਾਂ ਡਿੱਗ ਪਈ। ਪਰਿਵਾਰਕ ਮੈਂਬਰਾਂ ਅਨੁਸਾਰ, ਬੱਚੀ ਨੂੰ ਨੀਂਦ ਵਿੱਚ ਤੁਰਨ ਦੀ ਬਿਮਾਰੀ (ਸਲੀਪ-ਵਾਕਿੰਗ) ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਰ.ਪੀ.ਐੱਫ. ਦੇ ਜਵਾਨਾਂ ਨੇ ਬੱਚੀ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ।

ਜੀ.ਆਰ.ਪੀ. ਸਿਟੀ ਬਰੇਲੀ ਦੇ ਇੰਚਾਰਜ ਅਮਿਤ ਕੁਮਾਰ ਨੇ ਦੱਸਿਆ ਕਿ ਬੱਚੀ ਨੂੰ ਸ਼ੁਰੂ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਬੱਚੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਕਿਨ੍ਹਾਂ ਹਾਲਾਤਾਂ ਵਿੱਚ ਵਾਪਰੀ, ਇਸ ਬਾਰੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

ਦੇਸ਼📍 ਪੰਜਾਬ

ਵਨਸਪਤੀ ਘਿਓ ਨਾਲ ਭਰਿਆ ਟੈਂਕਰ ਪਲਟਿਆ, ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਡੱਬੇ ਲੁੱਟ ਕੇ ਲੈ ਗਏ ਲੋਕ; ਵੀਡੀਓ ਵਾਇਰਲ

ਮੁਰਾਦਾਬਾਦ ’ਚ ਰਾਮਗੰਗਾ ਪੁਲ ’ਤੇ ਵਨਸਪਤੀ ਘਿਓ ਨਾਲ ਭਰਿਆ ਇੱਕ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਸੜਕ ’ਤੇ ਘਿਓ ਦੇ ਪੈਕੇਟ ਖਿੱਲਰ ਗਏ। ਹਾਦਸੇ ਤੋਂ ਬਾਅਦ ਲੋਕਾਂ ’ਚ ਘਿਓ ਲੁੱਟਣ ਦੀ ਹੋੜ ਮਚ ਗਈ ਤੇ ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਲੁੱਟ ਕੇ ਲੈ ਜਾਣ ਵਾਲੇ ਲੋਕਾਂ ਦੀ ਪਛਾਣ ਕਰ ਰਹੀ ਹੈ।
ਵਨਸਪਤੀ ਘਿਓ ਨਾਲ ਭਰਿਆ ਟੈਂਕਰ ਪਲਟਿਆ, ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਡੱਬੇ ਲੁੱਟ ਕੇ ਲੈ ਗਏ ਲੋਕ; ਵੀਡੀਓ ਵਾਇਰਲ

ਮੁਰਾਦਾਬਾਦ ’ਚ ਰਾਮਗੰਗਾ ਪੁਲ ’ਤੇ ਵਨਸਪਤੀ ਘਿਓ ਨਾਲ ਭਰਿਆ ਇੱਕ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਸੜਕ ’ਤੇ ਘਿਓ ਦੇ ਪੈਕੇਟ ਖਿੱਲਰ ਗਏ। ਹਾਦਸੇ ਤੋਂ ਬਾਅਦ ਲੋਕਾਂ ’ਚ ਘਿਓ ਲੁੱਟਣ ਦੀ ਹੋੜ ਮਚ ਗਈ ਤੇ ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਲੁੱਟ ਕੇ ਲੈ ਜਾਣ ਵਾਲੇ ਲੋਕਾਂ ਦੀ ਪਛਾਣ ਕਰ ਰਹੀ ਹੈ।

ਕਟਘਰ ਖੇਤਰ ’ਚ ਰਾਮਗੰਗਾ ਪੁਲ ’ਤੇ ਬੁੱਧਵਾਰ ਸਵੇਰੇ ਵਨਸਪਤੀ ਘਿਓ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਬਾਅਦ ਟੈਂਕਰ ’ਚ ਲੱਦੇ ਵਨਸਪਤੀ ਘਿਓ ਦੇ ਪੈਕੇਟ ਸੜਕ ’ਤੇ ਖਿੱਲਰ ਗਏ। ਮੌਕੇ ’ਤੇ ਪਹੁੰਚੇ ਲੋਕਾਂ ’ਚ ਵਨਸਪਤੀ ਘਿਓ ਲੁੱਟਣ ਦੀ ਹੋੜ ਮਚ ਗਈ। ਕਈ ਲੋਕ ਪੈਕੇਟ ਚੁੱਕ ਕੇ ਲੈ ਗਏ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਗਿਆ ਕਿ ਵਨਸਪਤੀ ਘਿਓ ਨਾਲ ਭਰਿਆ ਟੈਂਕਰ ਹਰਿਆਣਾ ਤੋਂ ਰੁਦਰਪੁਰ ਜਾ ਰਿਹਾ ਸੀ। ਬੁੱਧਵਾਰ ਸਵੇਰੇ ਕਰੀਬ 6 ਵਜੇ ਰਾਮਗੰਗਾ ਪੁਲ ’ਤੇ ਅਚਾਨਕ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਬਾਅਦ ਟੈਂਕਰ ’ਚ ਭਰਿਆ ਸਾਮਾਨ ਸੜਕ ’ਤੇ ਖਿੱਲਰ ਗਿਆ। ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚ ਗਏ। ਦੇਖਦੇ ਹੀ ਦੇਖਦੇ ਕੁਝ ਲੋਕਾਂ ਨੇ ਸੜਕ ’ਤੇ ਪਏ ਵਨਸਪਤੀ ਘਿਓ ਦੇ ਪੈਕੇਟ ਚੁੱਕਣੇ ਸ਼ੁਰੂ ਕਰ ਦਿੱਤੇ। ਹਾਦਸੇ ਦੀ ਸੂਚਨਾ ਮਿਲਣ ’ਤੇ ਕਟਘਰ ਪੁਲਿਸ ਮੌਕੇ ’ਤੇ ਪਹੁੰਚੀ।

ਪੁਲਿਸ ਨੇ ਟੈਂਕਰ ਤੇ ਸੜਕ ’ਤੇ ਖਿੱਲਰੇ ਵਨਸਪਤੀ ਘਿਓ ਨੂੰ ਕਬਜ਼ੇ ’ਚ ਲੈ ਲਿਆ। ਪੁਲਿਸ ਨੇ ਮੌਕੇ ਤੋਂ ਭੀੜ ਨੂੰ ਹਟਾਇਆ ਤੇ ਆਵਾਜਾਈ ਸੁਚਾਰੂ ਕਰਵਾਈ। ਇਸ ਦੇ ਨਾਲ ਹੀ ਵਨਸਪਤੀ ਘਿਓ ਲੈ ਕੇ ਜਾਣ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਕਿਸੇ ਵਿਅਕਤੀ ਨੇ ਵਨਸਪਤੀ ਘਿਓ ਲੈ ਕੇ ਜਾਂਦੇ ਲੋਕਾਂ ਦੀ ਵੀਡੀਓ ਬਣਾ ਲਈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੁਲਿਸ ਵਾਇਰਲ ਵੀਡੀਓ ਦੇ ਆਧਾਰ ’ਤੇ ਲੋਕਾਂ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ।

ਸਿਆਸਤ📍 ਪੰਜਾਬ

ਚੋਣ ਕਮਿਸ਼ਨ ਨੇ ਅਖ਼ਬਾਰ ਦੇ ਦਾਅਵਿਆਂ ਨੂੰ ਕੀਤਾ ਸਵੀਕਾਰ, ਕਿਹਾ- ਇਤਰਾਜ਼ ਪ੍ਰਕਿਰਿਆ ਦਾ ਹਿੱਸਾ

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਤੋਂ ਬਾਅਦ, ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਆਰੋਪਾਂ ਨੂੰ ਸਪੱਸ਼ਟ ਕੀਤਾ। ਚੋਣ ਕਮਿਸ਼ਨ ਨੇ ਕਿਹਾ ਕਿ ਲਿਖਤੀ ਨੋਟ, ਚਰਚਾ ਅਤੇ ਵੱਖੋ-ਵੱਖਰੇ ਵਿਚਾਰ ਅੰਦਰੂਨੀ ਚੈੱਕ ਅਤੇ ਸੰਤੁਲਨ ਦੀ ਆਮ ਪ੍ਰਕਿਰਿਆ ਦਾ ਹਿੱਸਾ ਹਨ।
ਚੋਣ ਕਮਿਸ਼ਨ ਨੇ ਅਖ਼ਬਾਰ ਦੇ ਦਾਅਵਿਆਂ ਨੂੰ ਕੀਤਾ ਸਵੀਕਾਰ, ਕਿਹਾ- ਇਤਰਾਜ਼ ਪ੍ਰਕਿਰਿਆ ਦਾ ਹਿੱਸਾ

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਤੋਂ ਬਾਅਦ, ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਆਰੋਪਾਂ ਨੂੰ ਸਪੱਸ਼ਟ ਕੀਤਾ। ਚੋਣ ਕਮਿਸ਼ਨ ਨੇ ਕਿਹਾ ਕਿ ਲਿਖਤੀ ਨੋਟ, ਚਰਚਾ ਅਤੇ ਵੱਖੋ-ਵੱਖਰੇ ਵਿਚਾਰ ਅੰਦਰੂਨੀ ਚੈੱਕ ਅਤੇ ਸੰਤੁਲਨ ਦੀ ਆਮ ਪ੍ਰਕਿਰਿਆ ਦਾ ਹਿੱਸਾ ਹਨ।

ਚੋਣ ਕਮਿਸ਼ਨ ‘ਤੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਤੋਂ ਬਾਅਦ, ਵਿਰੋਧੀ ਧਿਰ ਅਤੇ ਚੋਣ ਕਮਿਸ਼ਨ ਵਿਚਕਾਰ ਟਕਰਾਅ ਵਧ ਗਿਆ ਹੈ। ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਚੋਣ ਕਮਿਸ਼ਨ ਨੂੰ ਹਾਈਜੈਕ ਕਰਨ ਦਾ ਆਰੋਪ ਲਗਾਇਆ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਚੋਣ ਕਮਿਸ਼ਨ ਦੇ ਕੰਮਕਾਜ ‘ਤੇ ਸਵਾਲ ਉਠਾਏ ਹਨ। ਇਨ੍ਹਾਂ ਇਲਜ਼ਾਮਾਂ ਦੇ ਵਿਚਕਾਰ, ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਨੋਟ ਜਾਰੀ ਕਰਕੇ ਆਪਣੀ ਸਥਿਤੀ ਸਪੱਸ਼ਟ ਕੀਤੀ।

ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੈ ਅਤੇ ਸੰਵਿਧਾਨ ਦੀ ਧਾਰਾ 324 ਦੇ ਤਹਿਤ ਕੰਮ ਕਰਦੀ ਹੈ। ਕਮਿਸ਼ਨ ਦੇ ਅਨੁਸਾਰ, ਲਿਖਤੀ ਨੋਟ, ਚਰਚਾ ਅਤੇ ਅੰਦਰੂਨੀ ਜਾਂਚ ਅਤੇ ਸੰਤੁਲਨ ਕਮਿਸ਼ਨ ਦੇ ਅੰਦਰ ਆਮ ਪ੍ਰਕਿਰਿਆ ਦਾ ਹਿੱਸਾ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਕਿਸੇ ਵੀ ਸੰਸਥਾ ਵਿੱਚ ਵਿਚਾਰ-ਵਟਾਂਦਰੇ ਦੌਰਾਨ ਵੱਖੋ-ਵੱਖਰੇ ਵਿਚਾਰ ਆਮ ਹਨ। ਕਮਿਸ਼ਨ ਦੇ ਅਨੁਸਾਰ, ਅਧਿਕਾਰੀ ਅਤੇ ਮੈਂਬਰ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਸਵਾਲ, ਸੁਝਾਅ ਜਾਂ ਇਤਰਾਜ਼ ਪੇਸ਼ ਕਰ ਸਕਦੇ ਹਨ।

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਤਿੰਨਾਂ ਚੋਣ ਕਮਿਸ਼ਨਰਾਂ ਵਿੱਚੋਂ ਹਰੇਕ ਨੂੰ ਸੁਝਾਅ ਦੇਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ, ਇਸ ਲਈ, ਅੰਦਰੂਨੀ ਵਿਚਾਰ-ਵਟਾਂਦਰੇ ਦੌਰਾਨ ਪ੍ਰਗਟਾਏ ਗਏ ਵੱਖੋ-ਵੱਖਰੇ ਵਿਚਾਰਾਂ ਨੂੰ ਅੰਤਿਮ ਫੈਸਲੇ ਨਾਲ ਜੋੜਨਾ ਉਚਿਤ ਨਹੀਂ ਹੋਵੇਗਾ। ਕਮਿਸ਼ਨ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਸਿਰਫ਼ ਕੁਝ ਅੰਦਰੂਨੀ ਨੋਟਸ ਨੂੰ ਉਜਾਗਰ ਕਰਨਾ ਅਤੇ ਹੋਰ ਫੈਸਲਿਆਂ ਅਤੇ ਕੰਮਾਂ ਨੂੰ ਨਜ਼ਰਅੰਦਾਜ਼ ਕਰਨਾ ਪੂਰੀ ਤਸਵੀਰ ਪੇਸ਼ ਨਹੀਂ ਕਰਦਾ।

ਚੋਣ ਕਮਿਸ਼ਨ ਦੇ ਅਨੁਸਾਰ, ਪਿਛਲੇ ਸਾਲ ਲਗਭਗ 40 ਨਵੀਆਂ ਪਹਿਲਕਦਮੀਆਂ ਅਤੇ ਕਈ ਚੋਣ ਸੁਧਾਰ ਲਾਗੂ ਕੀਤੇ ਗਏ ਹਨ, ਜਿਸ ਵਿੱਚ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਵਿਸ਼ੇਸ਼ ਤੀਬਰ ਸਮੀਖਿਆ ਵੀ ਸ਼ਾਮਲ ਹੈ। ਕਮਿਸ਼ਨ ਦਾ ਦਾਅਵਾ ਹੈ ਕਿ ਇਹ ਸਾਰੇ ਫੈਸਲੇ ਪੂਰੇ ਕਮਿਸ਼ਨ ਦੁਆਰਾ ਸਰਬਸੰਮਤੀ ਨਾਲ ਲਏ ਗਏ ਸਨ।

ਚੋਣ ਕਮਿਸ਼ਨ ਨੇ ਆਪਣੇ ਅਧਿਕਾਰਤ ਆਦੇਸ਼ਾਂ ਅਤੇ ਫੈਸਲਿਆਂ ਨੂੰ ਵੀ ਸਪੱਸ਼ਟ ਕੀਤਾ। ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਸਾਰੇ ਅਧਿਕਾਰਤ ਆਦੇਸ਼ ਅਤੇ ਫੈਸਲੇ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਲਏ ਜਾਂਦੇ ਹਨ। ਕਮਿਸ਼ਨ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 324 ਦੇ ਨਾਲ-ਨਾਲ ਤੇ, 2023 ਦਾ ਹਵਾਲਾ ਦਿੱਤਾ।

ਵੋਟਰ ਸੂਚੀ ਵਿੱਚੋਂ ਨਾਮ ਜੋੜਨ ਅਤੇ ਹਟਾਉਣ ਦੀ ਪ੍ਰਕਿਰਿਆ ਦੇ ਸੰਬੰਧ ਵਿੱਚ ਉਠਾਏ ਗਏ ਸਵਾਲਾਂ ਦੇ ਸੰਬੰਧ ਵਿੱਚ, ਚੋਣ ਕਮਿਸ਼ਨ ਨੇ ਕਿਹਾ ਕਿ ਇਹ ਕੰਮ ਸਬੰਧਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਦੁਆਰਾ ਆਪਣੇ ਕਾਨੂੰਨੀ ਅਧਿਕਾਰ ਦੇ ਅੰਦਰ ਕੀਤਾ ਜਾਂਦਾ ਹੈ। ਚੋਣ ਕਮਿਸ਼ਨ ਨੇ ਆਪਣੇ ਡਿਜੀਟਲ ਪਲੇਟਫਾਰਮ, ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਲੇਟਫਾਰਮ ਸਖ਼ਤ ਡੇਟਾ ਸੁਰੱਖਿਆ ਪ੍ਰੋਟੋਕੋਲ ਦੇ ਅਧੀਨ ਕੰਮ ਕਰਦੇ ਹਨ। ਕਮਿਸ਼ਨ ਦੇ ਅਨੁਸਾਰ, ਵੋਟਰ ਸੂਚੀ ਪ੍ਰਕਿਰਿਆ ਨਿਰਧਾਰਤ ਕਾਨੂੰਨੀ ਅਧਿਕਾਰ ਅਤੇ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਕੀਤੀ ਜਾਂਦੀ ਹੈ।

ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਇਲਜ਼ਾਮਾ ਲਗਾਇਆ ਸੀ ਕਿ ਚੋਣ ਕਮਿਸ਼ਨ ਵਿੱਚ ਫੈਸਲੇ ਬਹੁਮਤ ਦੁਆਰਾ ਲਏ ਜਾਂਦੇ ਹਨ, ਪਰ ਸੀਈਸੀ ਨੇ ਆਪਣੇ ਸਹਿਯੋਗੀਆਂ ਨੂੰ ਗੁੰਮਰਾਹ ਕਰਕੇ ਕਮਿਸ਼ਨ ਨੂੰ ਹਾਈਜੈਕ ਕਰ ਲਿਆ ਹੈ। ਉਨ੍ਹਾਂ ਨੇ ਫਾਰਮ 6 ਵਿੱਚ ਕਥਿਤ ਤਬਦੀਲੀਆਂ ਬਾਰੇ ਵੀ ਸਵਾਲ ਉਠਾਏ ਸਨ, ਇਹ ਕਹਿੰਦੇ ਹੋਏ ਕਿ ਚੋਣ ਕਮਿਸ਼ਨ ਵਰਗੀ ਸੰਵਿਧਾਨਕ ਸੰਸਥਾ ਦੀ ਆਜ਼ਾਦੀ ‘ਤੇ ਸਵਾਲ ਉਠਾਏ ਜਾ ਰਹੇ ਹਨ। ਇਨ੍ਹਾਂ ਆਰੋਪਾਂ ਦੇ ਜਵਾਬ ਵਿੱਚ, ਚੋਣ ਕਮਿਸ਼ਨ ਨੇ ਕਿਹਾ ਕਿ ਉਹ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਵਚਨਬੱਧ ਹੈ। ਇਸ ਵਿੱਚ ਬਿਹਾਰ, ਕੇਰਲ, ਤਾਮਿਲਨਾਡੂ, ਪੁਡੂਚੇਰੀ, ਅਸਾਮ ਅਤੇ ਪੱਛਮੀ ਬੰਗਾਲ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਦਾ ਵੀ ਹਵਾਲਾ ਦਿੱਤਾ ਗਿਆ।

ਮੌਸਮ📍 ਪੰਜਾਬ

ਪੰਜਾਬ ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਮੀਂਹ ਦੇ ਆਸਾਰ, 25 ਸਤੰਬਰ ਤੋਂ ਬਦਲ ਸਕਦਾ ਮੌਸਮ; ਮਾਨਸੂਨ ਦੀ ਵਿਦਾਈ ਜਾਰੀ

ਪੰਜਾਬ ਤੋਂ ਦੱਖਣ-ਪੱਛਮੀ ਮਾਨਸੂਨ ਦੀ ਰਵਾਨਗੀ ਸ਼ੁਰੂ ਹੋ ਗਈ ਹੈ। ਮੌਨਸੂਨ ਦੀ ਵਾਪਸੀ ਰੇਖਾ ਪਟਿਆਲਾ ਅਤੇ ਗੁਰਦਾਸਪੁਰ ਵਿੱਚੋਂ ਲੰਘ ਰਹੀ ਹੈ। ਅੱਜ 23 ਸਤੰਬਰ ਨੂੰ ਪੂਰੇ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ।
ਪੰਜਾਬ ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਮੀਂਹ ਦੇ ਆਸਾਰ, 25 ਸਤੰਬਰ ਤੋਂ ਬਦਲ ਸਕਦਾ ਮੌਸਮ; ਮਾਨਸੂਨ ਦੀ ਵਿਦਾਈ ਜਾਰੀ

ਪੰਜਾਬ ਤੋਂ ਦੱਖਣ-ਪੱਛਮੀ ਮਾਨਸੂਨ ਦੀ ਰਵਾਨਗੀ ਸ਼ੁਰੂ ਹੋ ਗਈ ਹੈ। ਮੌਨਸੂਨ ਦੀ ਵਾਪਸੀ ਰੇਖਾ ਪਟਿਆਲਾ ਅਤੇ ਗੁਰਦਾਸਪੁਰ ਵਿੱਚੋਂ ਲੰਘ ਰਹੀ ਹੈ।

ਅੱਜ 23 ਸਤੰਬਰ ਨੂੰ ਪੂਰੇ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ। ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਇਸ ਲਈ ਬੱਦਲ ਨਹੀਂ ਬਣ ਰਹੇ ਹਨ। ਹਾਲਾਂਕਿ, 25 ਸਤੰਬਰ ਦੇ ਆਸ-ਪਾਸ ਪੰਜਾਬ ਸਮੇਤ ਕੁਝ ਇਲਾਕਿਆਂ 'ਚ ਬੱਦਲ ਛਾਏ ਰਹਿਣ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦਾ ਮਾਨਸੂਨ ਦੇ ਪਿੱਛੇ ਹਟਣ ਨਾਲ ਕੋਈ ਸਿੱਧਾ ਸਬੰਧ ਨਹੀਂ ਹੋਵੇਗਾ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਹੋਇਆ ਹੈ। ਤਾਪਮਾਨ ਆਮ ਦੇ ਨੇੜੇ ਰਹਿੰਦਾ ਹੈ। ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ। ਮਈ ਦੇ ਮਹੀਨੇ ਵਾਂਗ ਗਰਮੀ ਬਣੀ ਰਹਿੰਦੀ ਹੈ। ਇਸ ਵਾਰ ਪੰਜਾਬ ਵਿੱਚ ਮਾਨਸੂਨ ਆਮ ਨਾਲੋਂ 39 ਫੀਸਦੀ ਘੱਟ ਰਿਹਾ ਹੈ। ਇਸ ਨਾਲ ਖੇਤੀਬਾੜੀ, ਬਿਜਲੀ ਅਤੇ ਜ਼ਮੀਨੀ ਪਾਣੀ ਪ੍ਰਭਾਵਿਤ ਹੋ ਸਕਦਾ ਹੈ।

ਪੰਜਾਬ ਵਿੱਚ ਬਿਜਲੀ ਦੀ ਮੰਗ 12,990 ਮੈਗਾਵਾਟ ਸੀ। ਰਾਜ ਨੇ ਨਿਰਧਾਰਤ 7,392 ਮੈਗਾਵਾਟ ਦੇ ਮੁਕਾਬਲੇ 7,437 ਮੈਗਾਵਾਟ ਬਿਜਲੀ ਲਈ। ਮਤਲਬ ਪੰਜਾਬ ਨੇ ਤੈਅ ਸਮੇਂ ਤੋਂ 45 ਮੈਗਾਵਾਟ ਵੱਧ ਬਿਜਲੀ ਲਈ। ਰਾਜ ਵਿੱਚ ਬਿਜਲੀ ਦਾ ਆਪਣਾ ਉਤਪਾਦਨ 5,556 ਮੈਗਾਵਾਟ ਸੀ, ਜਦੋਂ ਕਿ ਗਰਿੱਡ ਦੀ ਬਾਰੰਬਾਰਤਾ 49.82 ਹਰਟਜ਼ ਦਰਜ ਕੀਤੀ ਗਈ ਸੀ।

ਮੌਸਮ📍 ਪੰਜਾਬ

ਅੱਜ ਰਾਤ ਲਈ 'ਰੈੱਡ ਅਲਰਟ' ਜਾਰੀ, ਇਨ੍ਹਾਂ ਇਲਾਕਿਆਂ ਲਈ ਖਾਸ ਚਿਤਾਵਨੀ

ਭਾਵੇਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ, ਫਿਰ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਦਾ ਪ੍ਰਭਾਵ ਬਣਿਆ ਹੋਇਆ ਹੈ। ਜਿੱਥੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਉੱਥੇ ਹੀ ਕੁਝ ਹੋਰ ਥਾਵਾਂ ਉਤੇ ਤੂਫ਼ਾਨ ਅਤੇ ਬਿਜਲੀ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ।
ਅੱਜ ਰਾਤ ਲਈ 'ਰੈੱਡ ਅਲਰਟ' ਜਾਰੀ, ਇਨ੍ਹਾਂ ਇਲਾਕਿਆਂ ਲਈ ਖਾਸ ਚਿਤਾਵਨੀ

ਭਾਵੇਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ, ਫਿਰ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਦਾ ਪ੍ਰਭਾਵ ਬਣਿਆ ਹੋਇਆ ਹੈ। ਜਿੱਥੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਉੱਥੇ ਹੀ ਕੁਝ ਹੋਰ ਥਾਵਾਂ ਉਤੇ ਤੂਫ਼ਾਨ ਅਤੇ ਬਿਜਲੀ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। 23 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਲਈ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਮਾਨਸੂਨ ਪ੍ਰਣਾਲੀ ਦੇ ਪ੍ਰਭਾਵ ਕਾਰਨ ਮੌਸਮ ਵਿੱਚ ਬਦਲਾਅ ਆ ਸਕਦਾ ਹੈ।

ਉਮੀਦ ਹੈ ਕਿ ਅਗਲੇ 48 ਘੰਟਿਆਂ ਵਿੱਚ ਇਹ ਪਹਿਲਾਂ 'ਡਿਪਰੈਸ਼ਨ' ਅਤੇ ਫਿਰ 'ਡੀਪ ਡਿਪਰੈਸ਼ਨ' (ਡੂੰਘੇ ਘੱਟ ਦਬਾਅ ਵਾਲੇ ਖੇਤਰ) ਵਿੱਚ ਬਦਲ ਜਾਵੇਗਾ। ਇਸ ਦਾ ਸਿੱਧਾ ਅਸਰ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪੈਣ ਦੀ ਉਮੀਦ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਤੇਲੰਗਾਨਾ ਸਮੇਤ ਲਗਭਗ 17 ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਪਹਾੜੀ ਰਾਜਾਂ ਵਿੱਚ ਜ਼ਮੀਨ ਖਿਸਕਣ (ਲੈਂਡਸਲਾਈਡ) ਦਾ ਖਤਰਾ ਬਣਿਆ ਹੋਇਆ ਹੈ।

23 ਸਤੰਬਰ ਨੂੰ ਦਿੱਲੀ ਵਿੱਚ ਮੌਸਮ ਮੁੱਖ ਤੌਰ ਉਤੇ ਸਾਫ਼ ਰਹਿਣ ਦੀ ਉਮੀਦ ਹੈ ਅਤੇ ਰਾਜਧਾਨੀ ਲਈ ਮੀਂਹ ਸਬੰਧੀ ਕੋਈ ਵੱਡੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 34° ਅਤੇ ਘੱਟੋ-ਘੱਟ ਤਾਪਮਾਨ 24° ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

23 ਸਤੰਬਰ ਨੂੰ ਰਾਜਸਥਾਨ ਵਿਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਭਾਰਤੀ ਮੌਸਮ ਵਿਭਾਗ ਦੀ ਸੱਤ ਦਿਨਾਂ ਦੀ ਭਵਿੱਖਬਾਣੀ ਦਰਸਾਉਂਦੀ ਹੈ ਕਿ ਪੱਛਮੀ ਅਤੇ ਪੂਰਬੀ ਰਾਜਸਥਾਨ ਦੋਵਾਂ ਖੇਤਰਾਂ ਵਿਚ ਮੌਸਮ ਮੁੱਖ ਤੌਰ ਉਤੇ ਖੁਸ਼ਕ ਰਹੇਗਾ। ਰਾਜ ਦੇ ਕੁਝ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਦੀ ਪ੍ਰਕਿਰਿਆ ਵੀ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਰਾਜਸਥਾਨ ਦੇ ਹੋਰ ਖੇਤਰਾਂ ਤੋਂ ਮਾਨਸੂਨ ਦੀ ਵਾਪਸੀ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਨਤੀਜੇ ਵਜੋਂ, ਬੁੱਧਵਾਰ ਨੂੰ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਦੂਜੇ ਸ਼ਬਦਾਂ ਵਿੱਚ ਜਿੱਥੇ ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਭਾਰਰੀ ਬਾਰਿਸ਼ ਜਾਰੀ ਹੈ, ਉੱਥੇ ਰਾਜਸਥਾਨ ਵਿੱਚ ਮਾਨਸੂਨ ਦੇ ਜਾਣ ਦਾ ਅਸਰ ਸਪੱਸ਼ਟ ਤੌਰ ਉਤੇ ਦਿਖਾਈ ਦੇਵੇਗਾ।

23 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਲਈ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਮਾਨਸੂਨ ਪ੍ਰਣਾਲੀ ਦੇ ਪ੍ਰਭਾਵ ਕਾਰਨ ਮੌਸਮ ਵਿੱਚ ਬਦਲਾਅ ਆ ਸਕਦਾ ਹੈ।

ਫਿਲਹਾਲ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਦੀ ਗਤੀਵਿਧੀ ਸੀਮਤ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਗੁਆਂਢੀ ਰਾਜਾਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੇ ਵਧਣ ਨਾਲ ਮੌਸਮੀ ਹਾਲਾਤਾਂ ਵਿੱਚ ਮਾਮੂਲੀ ਬਦਲਾਅ ਦੇਖਿਆ ਜਾ ਸਕਦਾ ਹੈ। ਇਸ ਸਮੇਂ ਦੌਰਾਨ ਤਾਪਮਾਨ ਅਤੇ ਹਵਾ ਦੇ ਪੈਟਰਨ ਵਿੱਚ ਵੀ ਉਤਰਾਅ-ਚੜ੍ਹਾਅ ਆ ਸਕਦਾ ਹੈ।

ਸਿੱਖਿਆ📍 ਪੰਜਾਬ

ਇੱਕ ਮਿਸਾਲੀ ਅਫ਼ਸਰ ਅਤੇ ਸਿੱਖਿਆ ਸ਼ਾਸਤਰੀ ਸਨ ਗੁਰਦੇਵ ਸਿੰਘ ਬਰਾੜ

ਗੁਰਦੇਵ ਸਿੰਘ ਬਰਾੜ ਸਮਾਜ ਦੇ ਪਛੜੇ ਵਰਗਾਂ, ਖ਼ਾਸ ਕਰਕੇ ਸਿੱਖਿਆ ਦੇ ਪਸਾਰ ਲਈ ਉਮਰ ਭਰ ਸਮਰਪਿਤ ਰਹੇ ਇੱਕ ਉੱਘੇ ਆਈ ਏ ਐੱਸ ਅਫ਼ਸਰ ਸਨ। ਉਨ੍ਹਾਂ ਨੂੰ ਮੈਂ ਪਹਿਲੀ ਵਾਰ ਫ਼ਰਵਰੀ 2023 ਵਿੱਚ ਮਿਲਿਆ ਸੀ।
ਇੱਕ ਮਿਸਾਲੀ ਅਫ਼ਸਰ ਅਤੇ ਸਿੱਖਿਆ ਸ਼ਾਸਤਰੀ ਸਨ ਗੁਰਦੇਵ ਸਿੰਘ ਬਰਾੜ

ਗੁਰਦੇਵ ਸਿੰਘ ਬਰਾੜ ਸਮਾਜ ਦੇ ਪਛੜੇ ਵਰਗਾਂ, ਖ਼ਾਸ ਕਰਕੇ ਸਿੱਖਿਆ ਦੇ ਪਸਾਰ ਲਈ ਉਮਰ ਭਰ ਸਮਰਪਿਤ ਰਹੇ ਇੱਕ ਉੱਘੇ ਆਈ ਏ ਐੱਸ ਅਫ਼ਸਰ ਸਨ। ਉਨ੍ਹਾਂ ਨੂੰ ਮੈਂ ਪਹਿਲੀ ਵਾਰ ਫ਼ਰਵਰੀ 2023 ਵਿੱਚ ਮਿਲਿਆ ਸੀ।

ਮੈਨੂੰ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵਿਮੈਨ, ਚੰਡੀਗੜ੍ਹ ਵੱਲੋਂ ਕਰਵਾਏ ਗਏ ਇੱਕ ਕੌਮਾਂਤਰੀ ਅਰਥ ਸ਼ਾਸਤਰ ਸੰਮੇਲਨ ਵਿੱਚ ਮੁੱਖ ਭਾਸ਼ਣ ਦੇਣ ਦਾ ਸੱਦਾ ਆਇਆ ਸੀ। ਸ੍ਰੀ ਬਰਾੜ ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਨ। ਜਦੋਂ ਉਹ ਪ੍ਰਿੰਸੀਪਲ ਦੇ ਕਮਰੇ ਵਿੱਚ ਦਾਖ਼ਲ ਹੋਏ (ਜਿੱਥੇ ਮੈਂ ਉਨ੍ਹਾਂ ਦੀ ਉਡੀਕ ਕਰ ਰਿਹਾ ਸਾਂ), ਤਾਂ ਉਨ੍ਹਾਂ ਦੇ ਮੂੰਹੋਂ ਸਭ ਤੋਂ ਪਹਿਲਾਂ ਇਹ ਸ਼ਬਦ ਨਿਕਲੇ: “ਮੈਂ ‘ਦਿ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ ਵਿੱਚ ਤੁਹਾਡਾ ਲਿਖਿਆ ਹਰ ਲੇਖ ਪੜ੍ਹਦਾ ਹਾਂ।” ਉਸ ਸਮੇਂ ਉਨ੍ਹਾਂ ਦੀ ਉਮਰ 92 ਸਾਲ ਸੀ। ਉਨ੍ਹਾਂ ਦੇ ਇਸ ਵਡੱਪਣ ਨੇ ਮੈਨੂੰ ਨਿਮਰ ਕਰ ਦਿੱਤਾ ਅਤੇ ਮੈਂ ਇਸ ਗੱਲੋਂ ਬਹੁਤ ਪ੍ਰਭਾਵਿਤ ਹੋਇਆ ਕਿ ਇਸ ਉਮਰ ਵਿੱਚ ਵੀ ਉਹ ਬੌਧਿਕ ਤੌਰ ’ਤੇ ਕਿੰਨੇ ਸਰਗਰਮ ਅਤੇ ਸੁਚੇਤ ਜੀਵਨ ਬਤੀਤ ਕਰ ਰਹੇ ਹਨ।

ਮੈਂ ਉਨ੍ਹਾਂ ਬਾਰੇ ਪਹਿਲਾਂ ਵੀ ਸੁਣਿਆ ਅਤੇ ਪੜ੍ਹਿਆ ਹੋਇਆ ਸੀ। ਸਾਲ 1984 ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਉਨ੍ਹਾਂ ਨੇ ‘ਅਪਰੇਸ਼ਨ ਬਲਿਊ ਸਟਾਰ’ ਲਈ ਸਿਵਲ ਪ੍ਰਸ਼ਾਸਨ ਦੀ ਸਹਿਮਤੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਇਸ ਫ਼ੌਜੀ ਕਾਰਵਾਈ ਨੂੰ ਗ਼ੈਰ-ਵਾਜਬ ਸਮਝਦੇ ਸਨ। ਇਸ ਨਾਲ ਭਾਰਤ ਸਰਕਾਰ ਅਤੇ ਉਨ੍ਹਾਂ ਲਈ ਇੱਕ ਮੁਸ਼ਕਲ ਸਥਿਤੀ ਖੜ੍ਹੀ ਹੋ ਗਈ ਸੀ। ਆਖ਼ਰਕਾਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਲੰਬੀ ਛੁੱਟੀ ’ਤੇ ਭੇਜ ਕੇ ਕਿਸੇ ਤਰ੍ਹਾਂ ਸਮਝੌਤਾ ਕੀਤਾ ਗਿਆ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸ ਸਮੇਂ ਦੇ ਪੰਜਾਬ ਦੇ ਰਾਜਪਾਲ ਬੀ ਡੀ ਪਾਂਡੇ ਅਤੇ ਮੁੱਖ ਸਕੱਤਰ ਕੇ ਡੀ ਵਾਸੂਦੇਵ ਵੀ ਇਸ ਫ਼ੌਜੀ ਕਾਰਵਾਈ ਦੇ ਵਿਰੁੱਧ ਸਨ। ਸੋ, ਸ੍ਰੀ ਬਰਾੜ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਵਾਲੇ ਅਹੁਦੇ ਤੋਂ ਹਟਾਉਣ ਲਈ ਇਨ੍ਹਾਂ ਸਾਰਿਆਂ ਨੂੰ ਜ਼ਰੂਰ ਬਹੁਤ ਔਖਾ ਲੱਗਿਆ ਹੋਵੇਗਾ।

ਜਦੋਂ ਕਾਲਜ ਦੇ ਪ੍ਰਿੰਸੀਪਲ ਦੇ ਕਮਰੇ ਵਿੱਚ ਸਾਨੂੰ ਕੁਝ ਸਮਾਂ ਇਕੱਠਿਆਂ ਬੈਠਣ ਦਾ ਮੌਕਾ ਮਿਲਿਆ ਤਾਂ ਮੈਂ ਜੂਨ 1984 ਦੀਆਂ ਘਟਨਾਵਾਂ ਬਾਰੇ ਉਨ੍ਹਾਂ ਤੋਂ ਪੁੱਛਣਾ ਚਾਹਿਆ। ਜਦੋਂ ਮੈਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬਹੁਤ ਸੋਚ-ਸਮਝ ਕੇ ਇਹ ਸਵਾਲ ਛੇੜਿਆ ਤਾਂ ਉਨ੍ਹਾਂ ਪਹਿਲਾਂ ਤਾਂ ਚੁੱਪ ਵੱਟ ਲਈ ਅਤੇ ਫਿਰ ਗੱਲ ਨੂੰ ਸਿੱਖਿਆ ਦੇ ਪਸਾਰ ਪ੍ਰਤੀ ਆਪਣੇ ਜਨੂੰਨ ਵੱਲ ਮੋੜ ਲਿਆ। ਉਹ ਸ਼ਾਇਦ ਆਪਣੇ ਮੂੰਹੋਂ ਆਪਣੀ ਵਡਿਆਈ ਕਰਨ ਤੋਂ ਗੁਰੇਜ਼ ਕਰ ਰਹੇ ਸਨ ਅਤੇ ਇਸ ਦੀ ਬਜਾਏ ਇਹ ਉਜਾਗਰ ਕਰਨਾ ਚਾਹੁੰਦੇ ਸਨ ਕਿ ਉਹ ਮੌਜੂਦਾ ਸਮੇਂ ਵਿੱਚ ਕੀ ਕਰ ਰਹੇ ਹਨ, ਜਿਵੇਂ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਪੰਜ ਕਾਲਜਾਂ ਅਤੇ ਫ਼ਰੀਦਕੋਟ ਵਿੱਚ ਕਈ ਸਕੂਲਾਂ ਦਾ ਪ੍ਰਬੰਧ ਚਲਾਉਣਾ।

ਪ੍ਰਿੰਸੀਪਲ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਇੱਕ ਵੱਡਾ ਹਿੱਸਾ ਉਨ੍ਹਾਂ ਬਿਹਾਰੀ ਪਰਵਾਸੀ ਪਰਿਵਾਰਾਂ ਦੀਆਂ ਧੀਆਂ ਦਾ ਸੀ, ਜੋ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੀਆਂ ਕਲੋਨੀਆਂ ਵਿੱਚ ਰਹਿੰਦੇ ਹਨ। ਬਰਾੜ ਸਾਹਬ ਦੇ ਸਾਫ਼ ਹੁਕਮ ਸਨ ਕਿ ਪੜ੍ਹਨਯੋਗ ਕਿਸੇ ਵੀ ਲੜਕੀ ਨੂੰ ਸਿਰਫ਼ ਇਸ ਕਰਕੇ ਦਾਖ਼ਲਾ ਦੇਣੋਂ ਨਾ ਰੋਕਿਆ ਜਾਵੇ ਕਿ ਉਸ ਦੇ ਮਾਪੇ ਫ਼ੀਸ ਨਹੀਂ ਭਰ ਸਕਦੇ; ਉਨ੍ਹਾਂ ਹਦਾਇਤ ਕੀਤੀ ਸੀ ਕਿ ਜਿਹੜੀ ਸਿੱਖ ਐਜੂਕੇਸ਼ਨ ਸੁਸਾਇਟੀ ਦੀ ਉਹ ਅਗਵਾਈ ਕਰ ਰਹੇ ਹਨ, ਉਹ ਅਜਿਹੇ ਸਾਰੇ ਵਿਦਿਆਰਥੀਆਂ ਦੀ ਫ਼ੀਸ ਭਰੇਗੀ।

ਸਾਡਾ ਆਪਸ ਵਿੱਚ ਰਾਬਤਾ ਬਣਿਆ ਰਿਹਾ। ਉਨ੍ਹਾਂ ਨੇ ਮੈਨੂੰ ਆਪਣੇ ਲੇਖਾਂ ਦੀ ਇੱਕ ਕਿਤਾਬ ਭੇਜੀ, ਜਿਸ ਵਿੱਚ ਜੀਵਨ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਚਿੰਤਨ ਕੀਤਾ ਗਿਆ ਸੀ। ਮੈਂ ਉਨ੍ਹਾਂ ਨੂੰ ਫ਼ਰਵਰੀ 2026 ਵਿੱਚ ਫਿਰ ਮਿਲਿਆ, ਜਦੋਂ ਮੈਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਇੱਕ ਕਾਨਫ਼ਰੰਸ ਵਿੱਚ ਮੁੱਖ ਭਾਸ਼ਣ ਦੇਣ ਲਈ ਕਾਲਜ ਗਿਆ ਸਾਂ। ਉਹ ਕੁਝ ਕਮਜ਼ੋਰ ਜ਼ਰੂਰ ਲੱਗ ਰਹੇ ਸਨ, ਪਰ ਉਨ੍ਹਾਂ ਵਿੱਚ ਜਿਊਣ ਦੀ ਚਾਹ ਅਤੇ ਉਤਸ਼ਾਹ ਹਾਲੇ ਵੀ ਬਰਕਰਾਰ ਸੀ। ਬਰਾੜ ਸਾਹਿਬ, ਜਿਹੜੇ ਪਿਛਲੇ ਹਫ਼ਤੇ 95 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ, ਨੇ ਨੇਕੀ ਅਤੇ ਦਿਆਲਤਾ ਦੇ ਅਨੇਕਾਂ ਕਾਰਜਾਂ ਨਾਲ ਭਰਪੂਰ ਇੱਕ ਸਾਰਥਕ ਜੀਵਨ ਬਤੀਤ ਕੀਤਾ।

*ਲੇਖਕ ਆਕਸਫੋਰਡ ਬਰੁੱਕਸ ਯੂਨੀਵਰਸਿਟੀ, ਆਕਸਫੋਰਡ (ਯੂ ਕੇ) ਵਿੱਚ ਪ੍ਰੋਫ਼ੈਸਰ ਇਮੈਰੀਟਸ ਹਨ।