📰 ਬੁੱਧਵਾਰ, 23 ਸਤੰਬਰ 2026
ਪੰਜਾਬ📍 ਪੰਜਾਬ

ਮਾਨਸਾ ‘ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਭਿਆਨਕ ਹਾਦਸਾ, ਟਰੱਕ ਨਾਲ ਟਕਰਾਈ ਕਾਰ; ਨੌਜਵਾਨ ਦੀ ਮੌਤ

ਮਾਨਸਾ ਵਿੱਚ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇੱਕ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।
ਮਾਨਸਾ ‘ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਭਿਆਨਕ ਹਾਦਸਾ, ਟਰੱਕ ਨਾਲ ਟਕਰਾਈ ਕਾਰ; ਨੌਜਵਾਨ ਦੀ ਮੌਤ

ਮਾਨਸਾ ਵਿੱਚ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇੱਕ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਸਵਾਰੀ ਵਾਲੀ ਸਵਿਫ਼ਟ ਕਾਰ ਦੀ ਇੱਕ ਟਰੱਕ ਨਾਲ ਜ਼ਬਰਦਸਤ ਆਹਮੋ-ਸਾਹਮਣੇ ਟੱਕਰ ਹੋ ਗਈ।

ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਜਪਾ ਆਗੂ ਝੁਨੀਰ ਕਸਬੇ ਵਿਖੇ ਆਪਣੀ ਰੈਲੀ ਮੁਕੰਮਲ ਕਰਨ ਉਪਰੰਤ ਮਾਨਸਾ ਵਿਖੇ ਹੋਣ ਵਾਲੀ ਅਗਲੀ ਰੈਲੀ ਲਈ ਵਾਪਸ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਸਮੇਤ ਕੁੱਲ 6 ਵਰਕਰ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਕਾਫ਼ਲੇ ਨਾਲ ਜਾ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਕਾਰ ਪਿੰਡ ਕੋਟ ਧਰਮੂ ਨੇੜੇ ਪਹੁੰਚੀ ਤਾਂ ਅਚਾਨਕ ਸਾਹਮਣਿਓਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਹਾਈਕਮਾਂਡ ਨੇ ਤੁਰੰਤ ਆਪਣੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਵਿਚਾਲੇ ਹੀ ਰੋਕਣ ਦਾ ਫ਼ੈਸਲਾ ਲਿਆ। ਸੱਕੇ ਭਰਾਵਾਂ ਚੋਂ ਇੱਕ ਦੀ ਮੌਤ

ਭਾਜਪਾ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ ਅਰਸ਼ਦੀਪ ਸਿੰਘ (23) ਨਾਮੀ ਨੌਜਵਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਅਤਿਅੰਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਮਗਰੋਂ ਬਿਹਤਰ ਇਲਾਜ ਲਈ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਨੂੰ ਤੁਰੰਤ ਏਮਜ਼ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਤੋਂ ਇਲਾਵਾ ਸੁਨੀਲ ਕੁਮਾਰ, ਭੀਮ, ਮੋਹਿਤ ਸਿੰਗਲਾ ਅਤੇ ਨਵਦੀਪ ਸਿੰਘ ਜ਼ਖ਼ਮੀ ਹੋਏ ਹਨ। ਮ੍ਰਿਤਕ ਅਰਸ਼ਦੀਪ ਸਿੰਘ ਅਤੇ ਜ਼ਖ਼ਮੀ ਨਵਦੀਪ ਸਿੰਘ ਦੋਵੇਂ ਆਪਸ ਵਿੱਚ ਸੱਕੇ ਭਰਾ ਹਨ, ਜੋ ਕਿ ਪਿੰਡ ਰਾਮਦਿੱਤੇ ਵਾਲਾ ਦੇ ਰਹਿਣ ਵਾਲੇ ਹਨ। ਦੋ ਸੱਕੇ ਭਰਾਵਾਂ ਨਾਲ ਵਾਪਰੇ ਇਸ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਭਾਜਪਾ ਵੱਲੋਂ ਮਾਨਸਾ ਅਤੇ ਬੋਹਾ ਵਿਖੇ ਰੱਖੀਆਂ ਗਈਆਂ ਅਗਲੀਆਂ ਰੈਲੀਆਂ ਨੂੰ ਪੂਰੀ ਤਰ੍ਹਾਂ ਮੁਲਤਵੀ ਕਰ ਦਿੱਤਾ ਗਿਆ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ: ਇਨਸਾਫ਼ ਅਤੇ ਸਹਿਣਸ਼ੀਲਤਾ ਦਾ ਸੁਨਹਿਰੀ ਦੌਰਪੜ੍ਹੋ →
70 ਸਾਲਾ ਬਜ਼ੁਰਗ ਜੋੜੇ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 3 ਨੌਜਵਾਨਾਂ ਦਾ ਕੀਤਾ ਡਟ ਕੇ ਮੁਕਾਬਲਾ, ਇੱਕ ਨੂੰ ਝੋਨੇ ਦੇ ਖੇਤ ‘ਚੋਂ ਫੜਿਆਪੜ੍ਹੋ →
ਜਲੰਧਰ ਵਿੱਚ 'ਆਪ' ਨੂੰ ਮਿਲੀ ਹੋਰ ਮਜ਼ਬੂਤੀ, ਰਣਤੇਜ ਸਿੰਘ ਪਾਰਟੀ ਵਿੱਚ ਸ਼ਾਮਲਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰਣਤੇਜ ਸਿੰਘ ਪੋਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋਏ।ਪੜ੍ਹੋ →
ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕੀਤੀ: ਐਡਵੋਕੇਟ ਅਮਨਦੀਪ ਜੈਂਤੀਪੁਰ - : < =ਪੜ੍ਹੋ →
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਮਹਿੰਗਾਈ ਭੱਤਾ 42% ਤੋਂ ਵਧਾ ਕੇ 50% ਕੀਤਾਪੜ੍ਹੋ →
ਅਫ਼ਸਰਾਂ ਦੇ ਦਫ਼ਤਰ ਬਣੇ 'ਬੈੱਡਰੂਮਪੜ੍ਹੋ →