ਪੰਜਾਬ📍 ਪੰਜਾਬ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। 93 ਮੈਂਬਰੀ ਵਿਧਾਨ ਸਭਾ ਲਈ ਕੰਜ਼ਰਵੇਟਿਵ ਨੂੰ 64, ਨਿਊ ਡੈਮੋਕਰੇਟਿਕ ਪਾਰਟੀ ਨੂੰ 27 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। 93 ਮੈਂਬਰੀ ਵਿਧਾਨ ਸਭਾ ਲਈ ਕੰਜ਼ਰਵੇਟਿਵ ਨੂੰ 64, ਨਿਊ ਡੈਮੋਕਰੇਟਿਕ ਪਾਰਟੀ ਨੂੰ 27 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ। 43 ਪੰਜਾਬੀ ਉਮੀਦਵਾਰਾਂ ’ਚੋਂ 15 ਜੇਤੂ ਰਹੇ
10/26/2026
ਪੰਜਾਬ📍 ਪੰਜਾਬ
ਜਲੰਧਰ ਦੇ ਗੋਰਾਇਆ ’ਚ ਚੀਮਾ ਖੁਰਦ ਗੇਟ ਨੇੜੇ ਟਰੈਕਟਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਪੰਜ ਭੈਣਾਂ ਦੇ ਇਕਲੌਤੇ ਭਰਾ ਨਵੀ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੇ ਗੋਰਾਇਆ ’ਚ ਚੀਮਾ ਖੁਰਦ ਗੇਟ ਨੇੜੇ ਟਰੈਕਟਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਪੰਜ ਭੈਣਾਂ ਦੇ ਇਕਲੌਤੇ ਭਰਾ ਨਵੀ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੋਰਾਇਆ ਦੇ ਪਿੰਡ ਚੀਮਾ ਖੁਰਦ ਗੇਟ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵੀ ਪੁੱਤਰ ਦੂਨੀ ਚੰਦ, ਵਾਸੀ ਪਿੰਡ ਲੱਲੀਆਂ, ਥਾਣਾ ਗੋਰਾਇਆ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਸ ਦੀ ਟਰੈਕਟਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਨਵੀ ਦੀ ਅਚਾਨਕ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਮੌਕੇ ’ਤੇ ਮੌਜੂਦ ਰਾਹਗੀਰਾਂ ਮੁਤਾਬਕ ਹਾਦਸੇ ਸਮੇਂ ਟਰੈਕਟਰ ਦੀ ਸਿਰਫ਼ ਇਕ ਲਾਈਟ ਜਲ ਰਹੀ ਸੀ ਅਤੇ ਟਰੈਕਟਰ ਕਥਿਤ ਤੌਰ ’ਤੇ ਗਲਤ ਦਿਸ਼ਾ ਤੋਂ ਆ ਰਿਹਾ ਸੀ। ਇਸ ਕਾਰਨ ਇਹ ਹਾਦਸਾ ਵਾਪਰਨ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੀ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਧੁਲੇਤਾ ਪੁਲਿਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
10/26/2026
ਪੰਜਾਬ📍 ਪੰਜਾਬ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਿੰਡ ਨੌਰੰਗਵਾਲ ਵਿਖੇ 150 ਤੋਂ ਵੱਧ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ, ਜਿੱਥੇ ਪਹੁੰਚਣ ’ਤੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਿੰਡ ਨੌਰੰਗਵਾਲ ਵਿਖੇ 150 ਤੋਂ ਵੱਧ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ, ਜਿੱਥੇ ਪਹੁੰਚਣ ’ਤੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਬਲਦੇਵ ਸਿੰਘ ਦੇਵੀਗਡ਼੍ਹ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਹਡਾਣਾ ਨੇ ਆਖਿਆ ਕਿ ਦਹਾਕਿਆਂ ਤੋਂ ਲਾਲ ਲਕੀਰ ਅੰਦਰ ਵੱਸਦੇ ਲੋਕ ਆਪਣੇ ਹੀ ਘਰਾਂ ਦੇ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਚੱਲੇ ਆ ਰਹੇ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰੇਕ ਪਰਿਵਾਰ ਨੂੰ ਆਪਣੀ ਛੱਤ ਦਾ ਕਾਨੂੰਨੀ ਅਧਿਕਾਰ ਦੇ ਕੇ ਲੋਕਾਂ ਦਾ ਸਵੈਮਾਣ ਬਹਾਲ ਕੀਤਾ ਹੈ। ਹਡਾਣਾ ਨੇ ਸਪਸ਼ਟ ਕੀਤਾ ਕਿ ਹਲਕਾ ਸਨੌਰ ਦੇ ਹਰ ਪਿੰਡ ਤੱਕ ਲੋਕ-ਭਲਾਈ ਯੋਜਨਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਪਹੁੰਚਾਉਣਾ ਹੀ ਸਰਕਾਰ ਦੀ ਮੁੱਖ ਤਰਜੀਹ ਹੈ। ਇਸ ਮੌਕੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਮਾਡ਼ੂ, ਜੁਆਇੰਟ ਸੈਕਟਰੀ ਆਪ ਕਰਨਵੀਰ ਸਿੰਘ, ਸਰਪੰਚ ਖਾਲਸਪੁਰ ਬਲਪ੍ਰੀਤ ਸਿੰਘ ਬੱਬੂ, ਸਰਪੰਚ ਬੋਲਡ਼ੀ ਤਜਿੰਦਰ ਸਿੰਘ, ਮੈਂਬਰ ਗੁਰਦਰਸ਼ਨ ਸਿੰਘ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ, ਪੰਚਾਇਤ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
10/26/2026
ਪੰਜਾਬ📍 ਪੰਜਾਬ
ਚੰਡੀਗੜ੍ਹ, 26 ਅਕਤੂਬਰ - ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਅੱਜ ਪੰਜਾਬ ਕਾਂਗਰਸ ਦਫ਼ਤਰ ਵਿਖੇ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਸੂਬੇ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ।
ਚੰਡੀਗੜ੍ਹ, 26 ਅਕਤੂਬਰ - ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਅੱਜ ਪੰਜਾਬ ਕਾਂਗਰਸ ਦਫ਼ਤਰ ਵਿਖੇ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਸੂਬੇ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ।
ਮੀਟਿੰਗ ਤੋਂ ਬਾਅਦ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਸੀਨੀਅਰ ਆਗੂਆਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ, ਚੋਣ ਲੜਨ ਵਾਲੇ ਉਮੀਦਵਾਰਾਂ, ਅਤੇ ਨਾਲ ਹੀ ਪੀ.ਸੀ.ਸੀ. ਪ੍ਰਧਾਨ, ਸੀ.ਐਲ.ਪੀ. ਨੇਤਾ, ਸਾਬਕਾ ਪ੍ਰਧਾਨਾਂ, ਸਕੱਤਰਾਂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੁਲਾਕਾਤ ਕਰ ਰਹੇ ਹਾਂ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ... ਪੰਜਾਬ ਨਸ਼ਾ ਮਾਫੀਆ ਦਾ ਕੇਂਦਰ ਬਣ ਗਿਆ ਹੈ। ਸਾਨੂੰ ਇਨ੍ਹਾਂ ਸਾਰੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ ਹੈ। ਸਾਡਾ ਟੀਚਾ ਪੰਜਾਬ ਨੂੰ ਮੁੜ ਜਿੱਤਣਾ ਅਤੇ ਇਸ ਨੂੰ ਇਨ੍ਹਾਂ ਸਾਰੀਆਂ ਮਾੜੀਆਂ ਤਾਕਤਾਂ ਤੋਂ ਬਚਾਉਣਾ ਹੈ। ਕਾਂਗਰਸ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਪੰਜਾਬ ਵਿਚ ਸਰਕਾਰ ਬਣਾਵਾਂਗੇ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ 4 ਨਵੰਬਰ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ। ਸਾਡੇ ਆਗੂ ਰਾਹੁਲ ਗਾਂਧੀ 4 ਨਵੰਬਰ ਨੂੰ ਇੱਥੇ ਆ ਰਹੇ ਹਨ। ਇਹ ਇਕ ਬਹੁਤ ਵੱਡੀ ਰੈਲੀ ਹੋਵੇਗੀ, ਜਿਸ ਬਾਰੇ ਅਸੀਂ ਅੱਜ ਚਰਚਾ ਕਰ ਰਹੇ ਹਾਂ। ਕਿਉਂਕਿ ਰਾਹੁਲ ਗਾਂਧੀ ਦਾ ਪੰਜਾਬ ਦੇ ਲੋਕਾਂ ਨਾਲ ਬਹੁਤ ਡੂੰਘਾ ਜੁੜਾਅ ਹੈ... ਪੂਰੇ ਭਾਰਤ ਵਿਚ ਲੋਕ, ਖਾਸ ਕਰਕੇ ਨੌਜਵਾਨ ਅਤੇ 'ਜੈਨ ਜ਼ੈੱਡ' ਪੀੜ੍ਹੀ ਦੇ ਲੋਕ, ਉਨ੍ਹਾਂ ਦੇ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਨਾਲ ਪੂਰੀ ਤਰ੍ਹਾਂ ਸਹਿਮਤ ਹਨ।
10/26/2026
ਪੰਜਾਬ📍 ਪੰਜਾਬ
ਮੁੱਖ ਮੰਤਰੀ ਨੇ ਕਿਹਾ ਕਿ ਨਵੀਆਂ ਬੱਸਾਂ ਕੰਮਕਾਜੀ ਲੋਕਾਂ ਤੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਰਾਹੀਂ ਡਰਾਈਵਰਾਂ ਤੇ ਕੰਡਕਟਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਨਵੀਆਂ ਬੱਸਾਂ ਕੰਮਕਾਜੀ ਲੋਕਾਂ ਤੇ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਬੱਸਾਂ ਰਾਹੀਂ ਡਰਾਈਵਰਾਂ ਤੇ ਕੰਡਕਟਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਬੇੜੇ 'ਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਨਾਲ ਜਨਤਕ ਆਵਾਜਾਈ ਦੀ ਸਹੂਲਤ 'ਚ ਹੋਰ ਸੁਧਾਰ ਹੋਵੇਗਾ।
ਪੰਜਾਬ ਦੇ ਪਬਲਿਕ ਟ੍ਰਾਂਸਪੋਰਟ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੇ ਬੇੜੇ ‘ਚ 100 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਪਟਿਆਲਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਰਕਾਰ ਮੁਤਾਬਕ, ਇਨ੍ਹਾਂ ਬੱਸਾਂ ਨਾਲ ਸੂਬੇ ਦੇ ਪਿੰਡਾਂ ਤੇ ਛੋਟੇ ਕਸਬਿਆਂ ਨੂੰ ਸ਼ਹਿਰਾਂ ਨਾਲ ਜੋੜਨ ‘ਚ ਮਦਦ ਮਿਲੇਗੀ ਤੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ।
ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਤੇ ਵੈਟ ਦੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਨਹੀਂ ਦਿੱਤੇ ਜਾ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਵਾਰ-ਵਾਰ ਨਾਇਨਸਾਫ਼ੀ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਲੋਕ ਇਸ ਦਾ ਜਵਾਬ ਦੇਣਗੇ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਨਾਲ ਵਿਤਕਰਾ ਕਰਨ ਵਾਲੀ ਭਾਜਪਾ ਕਿਸ ਆਧਾਰ ‘ਤੇ ਸੂਬੇ ਦੇ ਲੋਕਾਂ ਤੋਂ ਵੋਟਾਂ ਮੰਗੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਵੀ ਵਿਰੋਧੀਆਂ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਪੰਜਾਬ ਆ ਕੇ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਕਾਰਨ ਵਿਰੋਧੀ ਪਾਰਟੀਆਂ ‘ਚ ਬੇਚੈਨੀ ਹੈ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਲਈ ਪਹਿਲਾਂ ਜ਼ਿੰਮੇਵਾਰ ਰਹੀਆਂ ਪਾਰਟੀਆਂ ਹੁਣ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ‘ਚ ਨਸ਼ਿਆਂ ਫੈਲਾਉਣ ਲਈ ਜ਼ਿੰਮੇਵਾਰ ਰਹੀਆਂ ਪਾਰਟੀਆਂ ਹੁਣ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕਿਵੇਂ ਕਰ ਸਕਦੀਆਂ ਹਨ।
10/26/2026
ਪੰਜਾਬ📍 ਪੰਜਾਬ
ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਪੀਆਰਟੀਸੀ ਮੁੱਖ ਦਫ਼ਤਰ ਵਿਖੇ ਜੂਨੀਅਰ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ 10:15 ਵਜੇ ਪਟਿਆਲਾ ਸਥਿਤ ਪੀਆਰਟੀਸੀ ਮੁੱਖ ਦਫ਼ਤਰ, ਨਾਭਾ ਰੋਡ ਪਹੁੰਚਣਗੇ।
ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਪੀਆਰਟੀਸੀ ਮੁੱਖ ਦਫ਼ਤਰ ਵਿਖੇ ਜੂਨੀਅਰ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ 10:15 ਵਜੇ ਪਟਿਆਲਾ ਸਥਿਤ ਪੀਆਰਟੀਸੀ ਮੁੱਖ ਦਫ਼ਤਰ, ਨਾਭਾ ਰੋਡ ਪਹੁੰਚਣਗੇ। ਇੱਥੇ ਮੁੱਖ ਮੰਤਰੀ ਵੱਲੋਂ ਜੂਨੀਅਰ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।
ਪੀਆਰਟੀਸੀ ਵੱਲੋਂ ਬੱਸਾਂ ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਨਵੀਆਂ ਜੂਨੀਅਰ ਮਿੰਨੀ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਸਤੰਬਰ ਵਿੱਚ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਸੀ ਕਿ ਨਿਗਮ ਦੇ ਬੇੜੇ ਵਿੱਚ 100 ਨਵੀਆਂ ਜੂਨੀਅਰ ਪੀਆਰਟੀਸੀ (ਮਿਡ-ਸਾਈਜ਼) ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਖਾਸ ਕਰਕੇ ਪੰਜਾਬ ਦੇ ਵੱਖ-ਵੱਖ ਰੂਟਾਂ ’ਤੇ ਸਰਕਾਰੀ ਆਵਾਜਾਈ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਪੀਆਰਟੀਸੀ ਵੱਲੋਂ ਬੱਸਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਬੱਸ ਅੱਡਿਆਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕਰਨ ’ਤੇ ਕੰਮ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਪਟਿਆਲਾ ਸਥਿਤ ਪੀਆਰਟੀਸੀ ਮੁੱਖ ਦਫ਼ਤਰ ਵਿੱਚ ਕਰਮਚਾਰੀ ਯੂਨੀਅਨਾਂ ਅਤੇ ਅਧਿਕਾਰੀਆਂ ਵਿਚਾਲੇ ਮੀਟਿੰਗ ਵੀ ਹੋਈ ਸੀ। ਇਸ ਤੋਂ ਬਾਅਦ ਪੀਆਰਟੀਸੀ ਅਤੇ ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਇਸ ਤੋਂ ਪਹਿਲਾਂ ਅਪ੍ਰੈਲ 2026 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿੱਚ 250 ਨਵੀਆਂ ਪੀਆਰਟੀਸੀ ਬੱਸਾਂ ਨੂੰ ਹਰੀ ਝੰਡੀ ਦਿਖਾਈ ਸੀ। ਉਸ ਸਮੇਂ ਉਨ੍ਹਾਂ ਵੱਲੋਂ ਪੀਆਰਟੀਸੀ ਦੇ ਬੇੜੇ ਵਿੱਚ ਹੋਰ ਬੱਸਾਂ ਸ਼ਾਮਲ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ ਸੀ।
ਹੁਣ ਜੂਨੀਅਰ ਮਿੰਨੀ ਬੱਸਾਂ ਦੀ ਰਵਾਨਗੀ ਨਾਲ ਪੀਆਰਟੀਸੀ ਦੇ ਸਰਕਾਰੀ ਬੱਸ ਬੇੜੇ ਵਿੱਚ ਹੋਰ ਵਾਧਾ ਹੋਵੇਗਾ। ਮੁੱਖ ਮੰਤਰੀ ਦਾ ਇਹ ਪ੍ਰੋਗਰਾਮ ਪਟਿਆਲਾ ਵਿੱਚ ਅੱਜ ਸਵੇਰੇ 10:15 ਵਜੇ ਪੀਆਰਟੀਸੀ ਮੁੱਖ ਦਫ਼ਤਰ, ਨਾਭਾ ਰੋਡ ਵਿਖੇ ਹੋਵੇਗਾ।
10/26/2026
ਪੰਜਾਬ📍 ਪੰਜਾਬ
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਸਆਦਤਗੰਜ ਇਲਾਕੇ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਖ਼ੂਨੀ ਰੂਪ ਧਾਰ ਗਿਆ। ਅੱਜ ਸਵੇਰੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੌਰਾਨ ਗੋਲੀਆਂ ਚੱਲਣ ਨਾਲ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਸਆਦਤਗੰਜ ਇਲਾਕੇ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਖ਼ੂਨੀ ਰੂਪ ਧਾਰ ਗਿਆ। ਅੱਜ ਸਵੇਰੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੌਰਾਨ ਗੋਲੀਆਂ ਚੱਲਣ ਨਾਲ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੁਲਿਸ ਸੂਤਰਾਂ ਮੁਤਾਬਕ, ਇਹ ਵਾਰਦਾਤ ਸਵੇਰੇ ਕਰੀਬ 10:30 ਵਜੇ ਨੌਬਸਤਾ ਦੇ ਬ੍ਰਾਹਮਣੀ ਟੋਲਾ ਇਲਾਕੇ ਵਿੱਚ ਵਾਪਰੀ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਖਾਲੀ ਜ਼ਮੀਨ ’ਤੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਸ਼ੁਰੂ ਹੋਇਆ ਸੀ, ਜੋ ਦੇਖਦੇ ਹੀ ਦੇਖਦੇ ਹਿੰਸਕ ਹੋ ਗਿਆ।
ਪੁਲਿਸ ਦੇ ਬਿਆਨ ਅਨੁਸਾਰ, ਇਸ ਮਾਮਲੇ ਵਿੱਚ ਰਿਸ਼ਭ ਸ਼ੁਕਲਾ (30) ’ਤੇ ਸ਼ਿਵਾਜੀ ਤਿਵਾਰੀ (62), ਸ਼ਿਵੇਂਦਰ ਤਿਵਾਰੀ (55) ਅਤੇ ਸੁਯਸ਼ ਤਿਵਾਰੀ (30) ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਪਿਸਤੌਲ ਨਾਲ ਗੋਲੀ ਮਾਰਨ ਦਾ ਦੋਸ਼ ਹੈ। ਗੋਲੀ ਲੱਗਣ ਕਾਰਨ ਤਿੰਨਾਂ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਸੂਤਰਾਂ ਮੁਤਾਬਕ, ਕਥਿਤ ਤੌਰ ’ਤੇ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਅਤੇ ਚਾਰ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਮ੍ਰਿਤਕਾਂ ਦੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਗੋਲੀਬਾਰੀ ਦੇ ਪਿੱਛੇ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ, ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਥਿਤੀ ਕਾਬੂ ਹੇਠ ਹੈ।
10/26/2026
ਪੰਜਾਬ📍 ਪੰਜਾਬ
ਨਵੀਂ ਦਿੱਲੀ, 26 ਅਕਤੂਬਰ (ਉਪਮਾ ਡਾਗਾ) - ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਨੇੜੇ ਨੌਰਥ ਬਲਾਕ ਦੇ ਪਿੱਛੇ ਤੋਂ ਸੰਘਣਾ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਤੋਂ ਬਾਅਦ ਦਿੱਲੀ ਫਾਇਰ ਸਰਵਿਸਿਜ਼ ਨੇ ਛੇ ਫਾਇਰ ਇੰਜਣ ਘਟਨਾ ਸਥਾਨ 'ਤੇ ਭੇਜੇ।
ਨਵੀਂ ਦਿੱਲੀ, 26 ਅਕਤੂਬਰ (ਉਪਮਾ ਡਾਗਾ) - ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਨੇੜੇ ਨੌਰਥ ਬਲਾਕ ਦੇ ਪਿੱਛੇ ਤੋਂ ਸੰਘਣਾ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਤੋਂ ਬਾਅਦ ਦਿੱਲੀ ਫਾਇਰ ਸਰਵਿਸਿਜ਼ ਨੇ ਛੇ ਫਾਇਰ ਇੰਜਣ ਘਟਨਾ ਸਥਾਨ 'ਤੇ ਭੇਜੇ। ਸ਼ਿਵ ਸੈਨਾ ਦੇ ਸੰਸਦ ਮੈਂਬਰ ਮਿਲਿੰਦ ਦੇਵੜਾ, ਜਦੋਂ ਸਵੇਰੇ ਲਗਭਗ 11:12 ਵਜੇ ਸੰਸਦ ਜਾ ਰਹੇ ਸਨ ਤਾਂ ਉਨ੍ਹਾਂ ਨੇ ਨੌਰਥ ਬਲਾਕ ਦੇ ਪਿੱਛੇ ਤੋਂ ਕਾਲਾ ਧੂੰਆਂ ਉੱਠਦਾ ਦੇਖਿਆ ਅਤੇ ਸੋਸ਼ਲ ਮੀਡੀਆ 'ਤੇ ਇਸਦੀ ਰਿਪੋਰਟ ਕੀਤੀ। ਜਾਣਕਾਰੀ ਮਿਲਣ 'ਤੇ, ਦਿੱਲੀ ਫਾਇਰ ਸਰਵਿਸਿਜ਼ ਨੇ ਤੁਰੰਤ ਛੇ ਫਾਇਰ ਇੰਜਣਾਂ ਨੂੰ ਘਟਨਾ ਸਥਾਨ 'ਤੇ ਭੇਜਿਆ। ਅੱਗ ਵਿਚ ਕਿਸੇ ਵੀ ਜਾਨੀ ਨੁਕਸਾਨ, ਸੱਟਾਂ ਜਾਂ ਵੱਡੇ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਅੱਗ ਲੱਗਣ ਦੇ ਸਹੀ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਖੇਤਰ ਸੈਂਟਰਲ ਵਿਸਟਾ ਵਿਚ ਸਥਿਤ ਹੈ ਅਤੇ ਇਸ ਵਿੱਚ ਗ੍ਰਹਿ ਮੰਤਰਾਲੇ ਅਤੇ ਵਿੱਤ ਮੰਤਰਾਲੇ ਸਮੇਤ ਕਈ ਪ੍ਰਮੁੱਖ ਕੇਂਦਰੀ ਸਰਕਾਰੀ ਦਫ਼ਤਰ ਹਨ।
10/26/2026
ਪੰਜਾਬ📍 ਪੰਜਾਬ
ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਸੂਬੇ ਭਰ ਵਿੱਚ ਕਰਵਾਏ ਗਏ ਨਸ਼ਿਆਂ ਸਬੰਧੀ ਸਰਵੇ ਦੀ ਰਿਪੋਰਟ ਜਨਤਕ ਕਰਨ ਦੀ ਚੁਣੌਤੀ ਦਿੱਤੀ।
ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਸੂਬੇ ਭਰ ਵਿੱਚ ਕਰਵਾਏ ਗਏ ਨਸ਼ਿਆਂ ਸਬੰਧੀ ਸਰਵੇ ਦੀ ਰਿਪੋਰਟ ਜਨਤਕ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦਾ ਅਸਲ ਉਦੇਸ਼ ਪੰਜਾਬ ਦੇ ਨਸ਼ਿਆਂ ਦੇ ਕਾਰੋਬਾਰ ਦਾ ਵਪਾਰਕ ਨਜ਼ਰੀਏ ਤੋਂ ਅਧਿਐਨ ਕਰਨਾ ਸੀ, ਤਾਂ ਜੋ ਇਸ ਗੈਰਕਾਨੂੰਨੀ ਧੰਦੇ ’ਤੇ ਕਬਜ਼ਾ ਕਰਕੇ ਵੱਧ ਤੋਂ ਵੱਧ ਕਮਾਈ ਕੀਤੀ ਜਾ ਸਕੇ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡਰੱਗ ਸਰਵੇ ਕਰਾਉਣ ਲਈ 250 ਕਰੋੜ ਰੁਪਏ ਖਰਚ ਕੀਤੇ ਅਤੇ 28,000 ਮੁਲਾਜ਼ਮ ਤਾਇਨਾਤ ਕੀਤੇ। ਇਸ ਪ੍ਰਕਿਰਿਆ ਦੌਰਾਨ 65 ਲੱਖ ਪਰਿਵਾਰਾਂ ਨੂੰ ਜ਼ਲੀਲ ਕੀਤਾ ਗਿਆ, ਪਰ ਸਰਵੇ ਦੀ ਰਿਪੋਰਟ ਦਾ ਕਿਧਰੇ ਕੋਈ ਪਤਾ ਨਹੀਂ ਹੈ। ਉਨ੍ਹਾਂ ਸਵਾਲ ਕੀਤਾ, “ਰਿਪੋਰਟ ਕਿੱਥੇ ਹੈ?”
ਉਨ੍ਹਾਂ ਦੋਸ਼ ਲਾਇਆ ਕਿ ਸਰਵੇ ਦਾ ਉਦੇਸ਼ ਨਾ ਤਾਂ ਪੰਜਾਬ ਦਾ ਭਲਾ ਕਰਨਾ ਸੀ ਅਤੇ ਨਾ ਹੀ ਇਸ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਸਗੋਂ ਸੂਬੇ ਦਾ ਅਕਸ ਖ਼ਰਾਬ ਕਰਨਾ ਅਤੇ ਨਸ਼ਿਆਂ ਦੇ ਕਾਰੋਬਾਰ ਦੀ ਕਾਰਜਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਸਮਝਣਾ ਸੀ, ਤਾਂ ਜੋ ਇਸ ਦੀ ਪੂਰੀ ਸਪਲਾਈ ਲੜੀ—ਖ਼ਰੀਦ ਤੋਂ ਵੰਡ ਤੱਕ ਅਤੇ ਪੰਜਾਬ ਵਿੱਚ ਨਸ਼ਾ ਦਾਖ਼ਲ ਹੋਣ ਤੋਂ ਲੈ ਕੇ ਉਸ ਦੀ ਅੰਤਿਮ ਵਿਕਰੀ ਤੱਕ—’ਤੇ ਕਬਜ਼ਾ ਕੀਤਾ ਜਾ ਸਕੇ।
ਸ੍ਰੀ ਜਾਖੜ ਨੇ ਕਿਹਾ ਕਿ ਜੇ ਮੁੱਖ ਮੰਤਰੀ ਆਪਣੇ ਦਾਅਵੇ ਅਨੁਸਾਰ ਪਿੰਡਾਂ ਵਿੱਚ ਗਏ ਹੁੰਦੇ, ਤਾਂ ਸਰਵੇ ਦੀ ਕੋਈ ਲੋੜ ਹੀ ਨਾ ਪੈਂਦੀ, ਕਿਉਂਕਿ ਲੋਕ ਖ਼ੁਦ ਉਨ੍ਹਾਂ ਨੂੰ ਹਾਲਾਤ ਦੱਸ ਦਿੰਦੇ। ਇਸ ਦੀ ਬਜਾਏ, ਉਨ੍ਹਾਂ ਦੋਸ਼ ਲਾਇਆ ਕਿ ਇਸ ਕਵਾਇਦ ਨੂੰ ਇੱਕ ਵਪਾਰਕ ਮਾਡਲ ਤਿਆਰ ਕਰਨ ਲਈ ਵਰਤਿਆ ਗਿਆ। ਉਨ੍ਹਾਂ ਕਿਹਾ ਕਿ 2023 ਵਿੱਚ ਥਾਣਾ ਨਥਾਣਾ ਦੀ ਪੁਲੀਸ ਨੇ ਚਾਰ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਜਾਂਚ ਦੌਰਾਨ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈਰੀ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਸੀ।
ਜਾਖੜ ਅਨੁਸਾਰ, ਅਬੋਹਰ ਦੇ ਇੱਕ ਬਹੁਚਰਚਿਤ ਕਤਲ ਕੇਸ ਵਿੱਚ ਹੈਰੀ ਨੂੰ 20 ਸਾਲ ਦੀ ਸਜ਼ਾ ਹੋਈ ਸੀ ਅਤੇ ਉਸ ਖ਼ਿਲਾਫ਼ ਸੱਤ ਹੋਰ ਮਾਮਲੇ ਵੀ ਸਨ। ਜਨਵਰੀ 2024 ਵਿੱਚ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲੀਸ ਕਪਤਾਨ ਰਾਹੀਂ ਹੈਰੀ ਨੂੰ ਪੈਰੋਲ ਦਿਵਾਉਣ ਵਿੱਚ ਮਦਦ ਕੀਤੀ, ਜਿਸ ਤੋਂ ਬਾਅਦ ਉਹ ਫ਼ਰਾਰ ਹੋ ਕੇ ਦੁਬਈ ਪਹੁੰਚ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹੈਰੀ ਹੁਣ ਅਬੋਹਰ ਤੋਂ ਲੁਧਿਆਣਾ ਤੱਕ ਨਸ਼ਾ ਤਸਕਰੀ ਅਤੇ ਫਿਰੌਤੀ ਦਾ ਨੈੱਟਵਰਕ ਚਲਾ ਰਿਹਾ ਹੈ, ਜਦਕਿ ਪੁਲਿਸ ਨੇ ਉਸ ਦੀ ਫਾਈਲ ਬੰਦ ਕਰ ਦਿੱਤੀ ਹੈ। ਜਦੋਂ ਕਿ ਦੂਜੇ ਪਾਸੇ ਕੁੱਝ ਦਿਨ ਪਹਿਲਾਂ “ਬਾਜ਼” ਐਂਟੀ-ਡਰੋਨ ਪ੍ਰਣਾਲੀ ਨਾਲ ਜੁੜੇ ਕਾਂਸਟੇਬਲ ਕਰਮ ਸਿੰਘ ਕੋਲੋਂ 25 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਅਤੇ ਉਸ ਨੇ 24 ਹੋਰ ਖੇਪਾਂ ਦਾ ਪ੍ਰਬੰਧ ਕਰਨ ਦੀ ਗੱਲ ਵੀ ਮੰਨੀ ਸੀ। ਜਾਖੜ ਨੇ ਸਵਾਲ ਕੀਤਾ ਕਿ ਕੀ ਕਾਂਸਟੇਬਲ ਨੇ ਇਹ ਸਭ ਕੁਝ ਇਕੱਲਿਆਂ ਕੀਤਾ ਸੀ ਜਾਂ ਇਸ ਵਿੱਚ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।
ਉਨ੍ਹਾਂ ਸਰਹੱਦੀ ਖੇਤਰ ਵਿੱਚ ਕਥਿਤ ਤੌਰ ’ਤੇ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚਾਂ ਅਤੇ ਆਗੂਆਂ ਕੋਲੋਂ ਨਾਰਕੋਟਿਕਸ ਬਿਊਰੋ ਵੱਲੋਂ ਕੀਤੀਆਂ ਨਸ਼ਿਆਂ ਦੀਆਂ ਬਰਾਮਦਗੀਆਂ ਦੇ ਵੇਰਵੇ ਵੀ ਜਨਤਕ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੜੀਆਂ ਦਰਸਾਉਂਦੀਆਂ ਹਨ ਕਿ ਪੰਜਾਬ ਵਿੱਚ ਨਸ਼ਿਆਂ ਦੀ ਖ਼ਰੀਦ, ਢੋਆ-ਢੁਆਈ ਅਤੇ ਵਿਕਰੀ ’ਤੇ ਪਾਰਟੀ ਨਾਲ ਜੁੜੇ ਲੋਕਾਂ ਦਾ ਕੰਟਰੋਲ ਸੀ।
ਜਾਖੜ ਨੇ ਕਿਹਾ ਕਿ ਇਹ ਮਾਮਲੇ ਇੱਕ ਵਿਕਸਿਤ ਕੀਤੇ ਜਾ ਰਹੇ ਵਪਾਰਕ ਮਾਡਲ ਤਹਿਤ ਚੱਲ ਰਹੇ ਵੱਡੇ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਅੱਜ ਪੰਜਾਬ ਵਿੱਚ ਸਿਰਫ਼ ਗੈਂਗਸਟਰ ਅਤੇ ਅਪਰਾਧੀ ਹੀ ਸੁਰੱਖਿਅਤ ਹਨ। ਉਪਰੋਕਤ ਮਾਮਲਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਲੋਕ ਵੀ ਨਸ਼ਿਆਂ ਅਤੇ ਹਥਿਆਰਾਂ ਦਾ ਕਾਰੋਬਾਰ ਚਲਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਡਰੋਨ ਰੂਟਾਂ ਰਾਹੀਂ ਨਸ਼ੇ ਲਿਆਂਦੇ ਜਾ ਰਹੇ ਹਨ, ਉਨ੍ਹਾਂ ਰਾਹੀਂ ਹੀ ਉਹ ਹਥਿਆਰ ਵੀ ਪਹੁੰਚਾਏ ਜਾ ਰਹੇ ਹਨ, ਜੋ ਪੰਜਾਬ ਦੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਹਨ।
ਉਨ੍ਹਾਂ ਸੀਬੀਆਈ ਨੂੰ ਅਪੀਲ ਕੀਤੀ ਕਿ ਮਾਨਸਾ ਦੇ ਪਰਵਿੰਦਰ “ਝੋਟਾ” ਮਾਮਲੇ ਦੀ ਜਾਂਚ ਦਾ ਦਾਇਰਾ ਚੰਡੀਗੜ੍ਹ ਸਥਿਤ ਡਰੱਗ ਕੰਟਰੋਲਰ ਦੇ ਦਫ਼ਤਰ ਤੱਕ ਵਧਾਇਆ ਜਾਵੇ। ਜਾਂਚ ਦੀ ਸ਼ੁਰੂਆਤ ਦਵਾਈਆਂ ਦੀਆਂ ਦੁਕਾਨਾਂ ਤੋਂ ਕਰਨ ਦੀ ਬਜਾਏ ਪਹਿਲਾਂ ਨੈੱਟਵਰਕ ਨੂੰ ਚਲਾਉਣ ਵਾਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਫਿਰ ਜਿੱਥੇ-ਜਿੱਥੇ ਕੜੀਆਂ ਜੁੜਦੀਆਂ ਜਾਣ, ਉੱਥੇ ਤੱਕ ਪਹੁੰਚਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੀਬੀਆਈ ਉਨ੍ਹਾਂ ਲੋਕਾਂ ਤੱਕ ਪਹੁੰਚ ਸਕੇਗੀ, ਜਿਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਇੱਕ ਵਪਾਰਕ ਮਾਡਲ ਦਾ ਰੂਪ ਦਿੱਤਾ ਹੈ।
ਜਾਖੜ ਨੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਕਾਂਸਟੇਬਲ ਕਰਮ ਸਿੰਘ ਅਤੇ ਹੈਰੀ ਨਾਲ ਜੁੜੇ ਮਾਮਲਿਆਂ ਦੀ ਸੀਬੀਆਈ ਜਾਂ ਐਨ ਆਈ ਏ ਤੋਂ ਕਰਾਉਣ ਦੀ ਮੰਗ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਹੈਰੀ ਨੂੰ ਦੁਬਈ ਭੱਜਣ ਵਿੱਚ ਸਰਕਾਰ ਨੇ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਕੌਮਾਂਤਰੀ ਤਸਕਰੀ ਸ਼ਾਮਲ ਹੈ ਅਤੇ ਐਨਆਈਏ ਕੋਲ ਇਨ੍ਹਾਂ ਦੀ ਨਿਰਪੱਖ ਅਤੇ ਪ੍ਰਭਾਵਸ਼ਾਲੀ ਜਾਂਚ ਕਰਨ ਦੀ ਸਮਰੱਥਾ ਹੈ।
ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਗੁਰੀ ਚਾਹਲ ਮਾਮਲੇ ਦੀ ਜਾਂਚ ਸ਼ੁਰੂ ਨਹੀਂ ਹੋਈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿੱਚ ਚੱਲ ਰਹੇ ਸੰਗਠਿਤ ਨਸ਼ਾ ਨੈੱਟਵਰਕ ਦਾ ਪਰਦਾਫ਼ਾਸ਼ ਕਰਨਗੇ।
10/26/2026
ਪੰਜਾਬ📍 ਪੰਜਾਬ
ਗੁਰੂ ਹਰਸਹਾਏ (ਫ਼ਿਰੋਜ਼ਪੁਰ), 26 ਅਕਤੂਬਰ (ਕਪਿਲ ਕੰਧਾਰੀ)- ਮਹਾਰਿਸ਼ੀ ਵਾਲਮੀਕਿ ਜੈਯੰਤੀ ਦੇ ਪਵਿੱਤਰ ਮੌਕੇ ’ਤੇ ਗੁਰੂ ਹਰਸਹਾਏ ਸ਼ਹਿਰ ਦੇ ਆਦਰਸ਼ ਨਗਰ ਵਿਖੇ ਸਥਿਤ ਮੰਦਰ ਦੇ ਪ੍ਰਬੰਧਕਾਂ ਵਲੋਂ ਸ਼ਹਿਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ।
ਗੁਰੂ ਹਰਸਹਾਏ (ਫ਼ਿਰੋਜ਼ਪੁਰ), 26 ਅਕਤੂਬਰ (ਕਪਿਲ ਕੰਧਾਰੀ)- ਮਹਾਰਿਸ਼ੀ ਵਾਲਮੀਕਿ ਜੈਯੰਤੀ ਦੇ ਪਵਿੱਤਰ ਮੌਕੇ ’ਤੇ ਗੁਰੂ ਹਰਸਹਾਏ ਸ਼ਹਿਰ ਦੇ ਆਦਰਸ਼ ਨਗਰ ਵਿਖੇ ਸਥਿਤ ਮੰਦਰ ਦੇ ਪ੍ਰਬੰਧਕਾਂ ਵਲੋਂ ਸ਼ਹਿਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸ਼ਰਧਾਲੂਆਂ ਨੇ ਮਹਾਰਿਸ਼ੀ ਵਾਲਮੀਕਿ ਜੀ ਨੂੰ ਨਤਮਸਤਕ ਹੋ ਕੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ।
ਸ਼ੋਭਾ ਯਾਤਰਾ ਦੌਰਾਨ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਗੁਰੂ ਹਰਸਹਾਏ ਦੀ ਪ੍ਰਧਾਨ ਸੁਸ਼ਮਾ ਰਾਣੀ ਦੇ ਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ, ਕੌਂਸਲਰ ਬ੍ਰਿਜ ਭੂਸ਼ਨ ਭਾਰਦਵਾਜ, ਸਾਬਕਾ ਨਗਰ ਕੌਂਸਲ ਪ੍ਰਧਾਨ ਆਤਮਜੀਤ ਸਿੰਘ ਡੇਵਿਡ, ਅਤੇ ਅਨਿਲ ਹਾਂਡਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਤੇਜਪਾਲ, ਸੋਨੂ ਅਤੇ ਰਾਕੇਸ਼ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਸਮਾਜ ਵਿਚ ਆਪਸੀ ਭਾਈਚਾਰਾ, ਏਕਤਾ, ਸਦਭਾਵਨਾ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਸ਼ੋਭਾ ਯਾਤਰਾ ਨੇ ਸ਼ਹਿਰ ਵਿਚ ਧਾਰਮਿਕ ਮਾਹੌਲ ਸਿਰਜਿਆ ਅਤੇ ਸ਼ਰਧਾਲੂਆਂ ਨੇ ਮਹਾਰਿਸ਼ੀ ਵਾਲਮੀਕਿ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
10/26/2026
ਪੰਜਾਬ📍 ਪੰਜਾਬ
ਸ਼ਹਿਰ ਵਿੱਚ ਆਏ ਦਿਨ ਗੋਲੀ ਚੱਲਣ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ।

ਸ਼ਹਿਰ ਵਿੱਚ ਆਏ ਦਿਨ ਗੋਲੀ ਚੱਲਣ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਬਟਾਲਾ ਦੇ ਜਲੰਧਰ ਰੋਡ ’ਤੇ ਸਥਿਤ ਇੱਕ ਕਾਰ ਸ਼ਿੰਗਾਰ ਦੀ ਦੁਕਾਨ ’ਤੇ ਅਣਪਛਾਤੇ ਨੌਜਵਾਨਾਂ ਵੱਲੋਂ ਦਿਨ-ਦਿਹਾੜੇ ਫਾਇਰਿੰਗ ਕੀਤੀ ਗਈ। ਇਸ ਘਟਨਾ ਨੇ ਜਿੱਥੇ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ, ਉੱਥੇ ਹੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਕਾਰੋਬਾਰ ਅਤੇ ਰੋਜ਼ਾਨਾ ਦੇ ਕੰਮਕਾਜ ਦੌਰਾਨ ਸੁਰੱਖਿਆ ਦਾ ਭਰੋਸਾ ਮਿਲਣਾ ਚਾਹੀਦਾ ਹੈ, ਪਰ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵੱਲੋਂ ਸ਼ਰੇਆਮ ਦੁਕਾਨਦਾਰਾਂ ਅਤੇ ਵਪਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਫਿਰੌਤੀ ਦੀ ਰਕਮ ਨਾ ਦੇਣ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਜਦਕਿ ਲੋਕਾਂ ਦੀ ਸੁਰੱਖਿਆ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
10/26/2026
ਪੰਜਾਬ📍 ਪੰਜਾਬ
ਅੰਮ੍ਰਿਤਸਰ ਵਿੱਚ 27 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ 27 ਅਕਤੂਬਰ ਮੰਗਲਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹੋਏ 27 ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਅੰਮ੍ਰਿਤਸਰ ਵਿੱਚ 27 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ 27 ਅਕਤੂਬਰ ਮੰਗਲਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹੋਏ 27 ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿਚ ਮਿਤੀ 27 ਅਕਤੂਬਰ ਦਿਨ ਮੰਗਲਵਾਰ ਦੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਸਥਾਨਕ ਛੁੱਟੀ ਐਲਾਨੀ ਜਾਂਦੀ ਹੈ।
ਜ਼ਿਕਰ ਕਰ ਦਈਏ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਅਟਲ ਰਾਏ ਅਤੇ ਦਰਬਾਰ ਸਾਹਿਬ ਵਿੱਚ ਦੁਪਹਿਰ ਵੇਲੇ ਜਲੋਅ ਸਜਾਏ ਜਾਣਗੇ। ਉੱਥੇ ਹੀ ਸ਼ਾਮ ਨੂੰ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ। ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਅੰਮ੍ਰਿਤਸਰ ਸ਼ਹਿਰ ਸਜਾਇਆ ਗਿਆ ਹੈ ਅਤੇ ਥਾਂ-ਥਾਂ 'ਤੇ ਗੁਰਪੁਰਬ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।
10/26/2026
ਪੰਜਾਬ📍 ਪੰਜਾਬ
ਅੰਮ੍ਰਿਤਸਰ, 26 ਅਕਤੂਬਰ (ਰੇਸ਼ਮ ਸਿੰਘ)- ਇਕ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਗੈਰ-ਕਾਨੂੰਨੀ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ।
ਅੰਮ੍ਰਿਤਸਰ, 26 ਅਕਤੂਬਰ (ਰੇਸ਼ਮ ਸਿੰਘ)- ਇਕ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਗੈਰ-ਕਾਨੂੰਨੀ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ ਵਿਚ ਬੈਠੇ ਇਕ ਵਿਅਕਤੀ ਦੇ ਸੰਪਰਕ ਵਿਚ ਸਨ, ਜੋ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਪਹੁੰਚਾਉਣ ਵਿਚ ਮਦਦ ਕਰਦਾ ਸੀ। ਇਹ ਹਥਿਆਰ ਅੱਗੇ ਇਕ ਸੰਗਠਿਤ ਵੰਡ ਨੈੱਟਵਰਕ ਰਾਹੀਂ ਅਪਰਾਧਿਕ ਅਨਸਰਾਂ ਤੱਕ ਪਹੁੰਚਾਏ ਜਾਂਦੇ ਸਨ।
ਅੰਮ੍ਰਿਤਸਰ ਦੇ ਥਾਣਾ ਕੈਂਟ ਅਤੇ ਥਾਣਾ ਗੇਟ ਹਕੀਮਾਂ ਵਿਖੇ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਦੇ ਪਿਛਲੇ ਤੇ ਅਗਲੇ ਸੰਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਇਕ ਸੁਰੱਖਿਅਤ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
10/26/2026
ਪੰਜਾਬ📍 ਪੰਜਾਬ
ਐਤਵਾਰ ਦੇਰ ਸ਼ਾਮ ਚਾਰ ਨੌਜਵਾਨਾਂ 'ਤੇ ਤਾਬੜਤੋੜ ਫਾਇਰਿੰਗ ਹੋਈ, ਜਿਸ ਵਿਚ ਦੋ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਮੋਗਾ ਦੇ ਅੰਗਦਪੁਰਾ ਮੁਹੱਲੇ ਵਿਚ ਐਤਵਾਰ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਘਰ ਦੇ ਬਾਹਰ ਖੜ੍ਹੇ ਚਾਰ ਨੌਜਵਾਨਾਂ 'ਤੇ ਹਥਿਆਰਬੰਦ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਐਤਵਾਰ ਦੇਰ ਸ਼ਾਮ ਚਾਰ ਨੌਜਵਾਨਾਂ 'ਤੇ ਤਾਬੜਤੋੜ ਫਾਇਰਿੰਗ ਹੋਈ, ਜਿਸ ਵਿਚ ਦੋ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਮੋਗਾ ਦੇ ਅੰਗਦਪੁਰਾ ਮੁਹੱਲੇ ਵਿਚ ਐਤਵਾਰ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਘਰ ਦੇ ਬਾਹਰ ਖੜ੍ਹੇ ਚਾਰ ਨੌਜਵਾਨਾਂ 'ਤੇ ਹਥਿਆਰਬੰਦ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਬਿਨਾਂ ਨੰਬਰ ਪਲੇਟ ਦੀ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਪਹਿਲਾਂ ਨੌਜਵਾਨਾਂ ਤੋਂ ਕਿਸੇ ਬਾਰੇ ਪੁੱਛਗਿੱਛ ਕੀਤੀ ਅਤੇ ਫਿਰ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਹਮਲੇ ਵਿਚ ਚਾਰੋਂ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਦੋ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ੁਰੂਆਤੀ ਜਾਂਚ ਵਿਚ ਵਾਰਦਾਤ ਦੇ ਪਿੱਛੇ ਪੁਰਾਣੀ ਰੰਜਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਅੰਗਦਪੁਰਾ ਮੁਹੱਲੇ ਦੇ ਰਹਿਣ ਵਾਲੇ ਸਾਹਿਲ ਜਿੰਦਲ ਉਰਫ਼ ਲਾਡੀ, ਗਗਨ, ਰਾਘਵ ਅਤੇ ਸੁਖਪ੍ਰੀਤ ਐਤਵਾਰ ਸ਼ਾਮ ਕਰੀਬ 7:15 ਵਜੇ ਆਪਣੇ ਘਰ ਦੇ ਬਾਹਰ ਖੜ੍ਹੇ ਹੋ ਕੇ ਆਪਸ ਵਿਚ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਬਿਨਾਂ ਨੰਬਰ ਪਲੇਟ ਦੀ ਸਕਾਰਪੀਓ ਗੱਡੀ ਉੱਥੇ ਪਹੁੰਚੀ।
ਗੱਡੀ ਵਿਚ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਪਹਿਲਾਂ ਉਨ੍ਹਾਂ ਤੋਂ ਪਤਾ ਪੁੱਛਿਆ ਅਤੇ ਇਸ ਤੋਂ ਤੁਰਤ ਬਾਅਦ ਉਨ੍ਹਾਂ 'ਤੇ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਨਾਲ ਇਲਾਕੇ ਵਿਚ ਅਫ਼ਰਾ-ਤਫ਼ਰੀ ਮੱਚ ਗਈ। ਗੋਲੀਆਂ ਲੱਗਣ ਨਾਲ ਚਾਰੋਂ ਨੌਜਵਾਨ ਖ਼ੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਪਏ, ਜਦਕਿ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਫਾਇਰਿੰਗ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚੇ। ਪਰਿਵਾਰਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਮੈਡੀਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਗਗਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਗੰਭੀਰ ਰੂਪ ਵਿਚ ਜ਼ਖ਼ਮੀ ਸਾਹਿਲ ਜਿੰਦਲ ਉਰਫ਼ ਲਾਡੀ ਨੂੰ ਬਿਹਤਰ ਇਲਾਜ ਲਈ ਲੁਧਿਆਣਾ ਸਥਿਤ ਡੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਰਾਤ ਉਸਦੀ ਵੀ ਮੌਤ ਹੋ ਗਈ। ਓਥੇ, ਰਾਘਵ ਅਤੇ ਸੁਖਪ੍ਰੀਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਦਾ ਹਸਪਤਾਲ ਦੇ ਆਈਸੀਯੂ ਵਿਚ ਇਲਾਜ ਜਾਰੀ ਹੈ।
ਵਾਰਦਾਤ ਦੀ ਸੂਚਨਾ ਮਿਲਦਿਆਂ ਐਸਐਸਪੀ ਸਰਤਾਜ ਸਿੰਘ ਚਾਹਲ ਪੁਲਸ ਟੀਮ ਦੇ ਨਾਲ ਘਟਨਾਸਥਲ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਮੌਕੇ ਦੀ ਜਾਂਚ ਕਰਨ ਦੇ ਨਾਲ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਕਬਜ਼ੇ ਵਿਚ ਲਏ ਹਨ। ਪੁਲਸ ਇਨ੍ਹਾਂ ਫੁਟੇਜ ਦੇ ਜ਼ਰੀਏ ਹਮਲਾਵਰਾਂ ਦੀ ਗੱਡੀ ਦੇ ਆਉਣ-ਜਾਣ ਦੇ ਰਸਤੇ ਅਤੇ ਆਰੋਪੀਆਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ।
ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਸ਼ੱਕੀ ਠਿਕਾਣਿਆਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਰੋਪੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਵਾਰਦਾਤ ਦਾ ਪਰਦਾਫਾਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
10/26/2026
ਪੰਜਾਬ📍 ਪੰਜਾਬ
ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਲਈ ਤਿੰਨਕੋਨੀ ’ਤੇ ਲੱਗੇ ਇਨਸਾਫ਼ ਮੋਰਚੇ ਵਿਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਖੰਡ ਕੀਰਤਨੀ ਜਥਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਪਰਵਿੰਦਰ ਸਿੰਘ ਦੀ ਯਾਦ ਵਿਚ ਕੀਰਤਨ ਦਰਬਾਰ ਸਜਾਇਆ।

ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਲਈ ਤਿੰਨਕੋਨੀ ’ਤੇ ਲੱਗੇ ਇਨਸਾਫ਼ ਮੋਰਚੇ ਵਿਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਖੰਡ ਕੀਰਤਨੀ ਜਥਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਪਰਵਿੰਦਰ ਸਿੰਘ ਦੀ ਯਾਦ ਵਿਚ ਕੀਰਤਨ ਦਰਬਾਰ ਸਜਾਇਆ। ਇਸ ਧਾਰਮਿਕ ਸਮਾਗਮ ਵਿਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰਦੁਆਰਾ ਸਿੰਘ ਸਭਾ ਦੇ ਹਜ਼ੂਰੀ ਰਾਗੀ ਭਾਈ ਰਾਜਿੰਦਰ ਸਿੰਘ, ਭਾਈ ਸੋਣੀ ਸਿੰਘ ਅਤੇ ਪਰਦੀਪ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਤੇ ਅਖੰਡ ਕੀਰਤਨੀ ਜਥੇ ਦੇ ਆਗੂ ਮਾਸਟਰ ਜਸਵੀਰ ਸਿੰਘ ਖ਼ਾਲਸਾ ਨੇ ਕਿਹਾ ਭਾਈ ਪਰਵਿੰਦਰ ਸਿੰਘ ਵੱਲੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਦਿੱਤੀ ਕੁਰਬਾਨੀ ਨੂੰ ਸਮਰਪਿਤ ਸਮੂਹ ਰਾਜਨੀਤਕ ਪਾਰਟੀਆਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋਕੇ ਨਸ਼ਿਆਂ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆ ਦੀ ਬਿਮਾਰੀ ਨੂੰ ਜੜ੍ਹੋਂ ਪੱਟਿਆਂ ਜਾ ਸਕੇ। ਇਸ ਮੌਕੇ ਭਾਈ ਗਰਮੇਲ ਸਿੰਘ ਖਿਆਲਾਂ, ਭਪਵਿੰਦਰ ਸਿੰਘ ਐਡਵੋਕੇਟ, ਪਵਨਦੀਪ ਸਿੰਘ ਖ਼ਾਲਸਾ, ਜਸਪਾਲ ਸਿੰਘ ਜੱਸਾ ਮਾਨ, ਪ੍ਰੀਤਮ ਸਿੰਘ ਮੋਗੇ ਵਾਲੇ ਆਦਿ ਹਾਜ਼ਰ ਸਨ।
10/26/2026
ਪੰਜਾਬ📍 ਪੰਜਾਬ
ਪੁਲੀਸ ਮੁਤਾਬਕ ਮੁਲਜ਼ਮ ਨਿਹੰਗ ਬਾਣੇ ਵਿੱਚ ਮੋਟਰਸਾਈਕਲ ’ਤੇ ਵਾਰਦਾਤ ਕਰਨ ਆਏ ਸਨ। ਪੁਲੀਸ ਵੱਲੋਂ ਪੁੱਛਗਿੱਛ ਜਾਰੀ ਹੈ, ਜਾਣਕਾਰੀ ਅਨੁਸਾਰ, ਪਿੰਡ ਤਲਵੰਡੀ ਖ਼ੁਰਦ, ਥਾਣਾ ਦਾਖਾ ਵਾਸੀ ਹਰਬੰਸ ਸਿੰਘ ਚਾਚਾ ਕੈਟਲ ਫੀਡ ਫ਼ੈਕਟਰੀ ਜਾਂਗਪੁਰ ਰੋਡ ਮੁੱਲਾਂਪੁਰ ਦਾਖਾ ਵਿੱਚ ਖ਼ਜ਼ਾਨਚੀ ਕਮ ਡਰਾਈਵਰ ਵਜੋਂ ਕੰਮ ਕਰਦਾ ਹੈ।
ਪੁਲੀਸ ਮੁਤਾਬਕ ਮੁਲਜ਼ਮ ਨਿਹੰਗ ਬਾਣੇ ਵਿੱਚ ਮੋਟਰਸਾਈਕਲ ’ਤੇ ਵਾਰਦਾਤ ਕਰਨ ਆਏ ਸਨ। ਪੁਲੀਸ ਵੱਲੋਂ ਪੁੱਛਗਿੱਛ ਜਾਰੀ ਹੈ, ਜਾਣਕਾਰੀ ਅਨੁਸਾਰ, ਪਿੰਡ ਤਲਵੰਡੀ ਖ਼ੁਰਦ, ਥਾਣਾ ਦਾਖਾ ਵਾਸੀ ਹਰਬੰਸ ਸਿੰਘ ਚਾਚਾ ਕੈਟਲ ਫੀਡ ਫ਼ੈਕਟਰੀ ਜਾਂਗਪੁਰ ਰੋਡ ਮੁੱਲਾਂਪੁਰ ਦਾਖਾ ਵਿੱਚ ਖ਼ਜ਼ਾਨਚੀ ਕਮ ਡਰਾਈਵਰ ਵਜੋਂ ਕੰਮ ਕਰਦਾ ਹੈ। ਸ਼ਨਿਚਰਵਾਰ ਨੂੰ ਉਹ ਪਿੰਡ ਅੱਬੂਵਾਲ ਤੋਂ ਫੀਡ ਦੀ ਦੁਕਾਨ ਤੋਂ ਨਕਦੀ ਲੈ ਕੇ ਆਪਣੇ ਟੈਂਪੂ ਰਾਹੀਂ ਸੁਧਾਰ ਬਾਜ਼ਾਰ ਵੱਲ ਆ ਰਿਹਾ ਸੀ। ਇਸੇ ਦੌਰਾਨ ਅੱਬੂਵਾਲ ਲਿੰਕ ਰੋਡ ’ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਘੇਰ ਕੇ ਕਥਿਤ ਤੌਰ ’ਤੇ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ 40 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਘਟਨਾ ਸਥਾਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕੀਤੀ ਤਾਂ ਸ਼ੱਕੀ ਮੋਟਰਸਾਈਕਲ ਸਵਾਰਾਂ ਦੇ ਚਿਹਰੇ ਢਕੇ ਨਾ ਹੋਣ ਕਾਰਨ ਉਨ੍ਹਾਂ ਦੀ ਪਛਾਣ ਕਰਨ ਵਿੱਚ ਜ਼ਿਆਦਾ ਦੇਰ ਨਾ ਲੱਗੀ, ਜਿਸ ਤੋਂ ਬਾਅਦ ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੁਧਾਰ ਥਾਣਾ ਅਧੀਨ ਕਰੀਬ ਇੱਕ ਮਹੀਨੇ ਦੌਰਾਨ ਲੁੱਟ-ਖੋਹ ਦੀਆਂ ਉੱਪਰੋਥਲੀ ਘਟਨਾਵਾਂ ਨੇ ਚਿੰਤਾ ਵਧਾ ਦਿੱਤੀ ਸੀ। ਇਸ ਦੌਰਾਨ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀਆਂ 10 ਵਾਰਦਾਤਾਂ ਹੋਈਆਂ ਸਨ। ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਆਲ਼ੇ-ਦੁਆਲੇ ਔਰਤਾਂ ਕੋਲੋਂ ਨਕਦੀ ਅਤੇ ਮੋਬਾਈਲ ਫ਼ੋਨ ਖੋਹਣ ਦੀਆਂ ਸ਼ਿਕਾਇਤਾਂ ਕਾਰਨ ਪੁਲੀਸ ਦੀ ਗਸ਼ਤ ਅਤੇ ਅਪਰਾਧਾਂ ’ਤੇ ਕਾਬੂ ਪਾਉਣ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਸਨ।
ਲੁੱਟ ਦੀ ਇਸ ਵਾਰਦਾਤ ਤੋਂ ਬਾਅਦ ਤਤਕਾਲੀ ਥਾਣਾ ਮੁਖੀ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਦਾ ਤਬਾਦਲਾ ਕਰਕੇ ਪੁਲੀਸ ਲਾਈਨ ਭੇਜ ਦਿੱਤਾ ਸੀ ਅਤੇ ਰਾਜਵਿੰਦਰਪਾਲ ਸਿੰਘ ਨੇ ਜ਼ਿੰਮੇਵਾਰੀ ਸੰਭਾਲੀ ਸੀ। ਅਹੁਦਾ ਸੰਭਾਲਣ ਵਾਲੇ ਦਿਨ ਹੀ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਪੁਲੀਸ ਲਈ ਅਹਿਮ ਕਾਰਵਾਈ ਮੰਨਿਆ ਜਾ ਰਿਹਾ ਹੈ।
10/26/2026
ਪੰਜਾਬ📍 ਪੰਜਾਬ
ਚੰਡੀਗੜ੍ਹ, 26 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਦੇ ਮਾਧਿਅਮ ਰਾਹੀਂ ਸੰਸਾਰ ਨੂੰ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ।
ਚੰਡੀਗੜ੍ਹ, 26 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਦੇ ਮਾਧਿਅਮ ਰਾਹੀਂ ਸੰਸਾਰ ਨੂੰ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ। ਉਹਨਾਂ ਦੀ ਰਚਨਾ ਕੇਵਲ ਇੱਕ ਮਹਾਕਾਵਿ ਨਹੀਂ, ਸਗੋਂ ਯੁੱਗਾਂ-ਯੁੱਗਾਂ ਤੱਕ ਮਨੁੱਖਤਾ ਨੂੰ ਜੀਵਨ ਜਿਊਣ ਦਾ ਰਾਹ ਵਿਖਾਉਣ ਵਾਲੀ ਹੈ। ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਧੀਰਜ, ਮਿਹਨਤ, ਅਟੁੱਟ ਵਿਸ਼ਵਾਸ, ਕਰੁਣਾ, ਸਿੱਖਿਆ ਅਤੇ ਸਮਾਜਿਕ ਸਦਭਾਵਨਾ ਦੀ ਪ੍ਰੇਰਨਾ ਦਿੰਦੀਆਂ ਹਨ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਸੰਤ ਮਹਾਪੁਰਖ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਮਹਾਰਿਸ਼ੀ ਵਾਲਮੀਕਿ ਜੀ ਦੇ ਰਾਜ ਪੱਧਰੀ ਜਯੰਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਮਹਾਰਿਸ਼ੀ ਵਾਲਮੀਕਿ ਜੀ ਦੇ ਬੁੱਤ ‘ਤੇ ਫੁੱਲ ਅਰਪਿਤ ਕਰਕੇ ਨਮਨ ਕੀਤਾ ਅਤੇ ਸੂਬਾ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਵਿੱਚ ਨਿਰਮਾਣ ਅਧੀਨ ਵਾਲਮੀਕਿ ਹੋਸਟਲ ਲਈ 31 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ, ਨਾਲ ਹੀ ਕਿਹਾ ਕਿ ਜਲਦੀ ਹੀ ਹੋਸਟਲ ਦੇ ਭੂਮੀ ਪੂਜਨ ਦੇ ਮੌਕੇ ‘ਤੇ ਉੱਥੇ ਜਾਣਗੇ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਅਜਿਹੇ ਮਹਾਨ ਸੰਤ ਸਨ, ਜਿਨ੍ਹਾਂ ਨੇ ਹਨੇਰੇ ਵਿੱਚ ਗਿਆਨ ਦਾ ਦੀਵਾ ਬਾਲਿਆ। ਔਖੇ ਸਮੇਂ ਵਿੱਚ ਮਾਤਾ ਸੀਤਾ ਜੀ ਨੂੰ ਆਪਣੇ ਆਸ਼ਰਮ ਵਿੱਚ ਪਨਾਹ ਦੇਣ ਦੇ ਨਾਲ-ਨਾਲ ਉਹਨਾਂ ਨੇ ਉਹਨਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਸੰਸਕਾਰ ਪ੍ਰਦਾਨ ਕੀਤੇ। ਸਿੱਖਿਆ ਅਤੇ ਸੰਸਕਾਰਾਂ ਦੇ ਮਾਧਿਅਮ ਨਾਲ ਉਹਨਾਂ ਦੀ ਸ਼ਖ਼ਸੀਅਤ ਨੂੰ ਇੱਕ ਵੱਖਰੀ ਪਛਾਣ ਮਿਲੀ। ਉਹਨਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ ਕਿ ਪਰਿਸਥਿਤੀਆਂ ਚਾਹੇ ਕਿੰਨੀਆਂ ਵੀ ਔਖੀਆਂ ਹੋਣ, ਮਨੁੱਖ ਨੂੰ ਧੀਰਜ ਨਹੀਂ ਛੱਡਣਾ ਚਾਹੀਦਾ।
ਭਗਵਾਨ ਸ਼੍ਰੀ ਰਾਮ ਦੇ ਜੀਵਨ ਦੀ ਉਦਾਹਰਨ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹਨਾਂ ਦਾ ਰਾਜਤਿਲਕ ਹੋਣਾ ਸੀ, ਉਸ ਸਮੇਂ ਉਹਨਾਂ ਨੂੰ ਵਣਵਾਸ ਜਾਣਾ ਪਿਆ, ਪਰ ਉਹਨਾਂ ਨੇ ਧੀਰਜ ਬਣਾਏ ਰੱਖਿਆ ਅਤੇ ਹਾਲਾਤਾਂ ਨੂੰ ਸਵੀਕਾਰ ਕਰਦਿਆਂ ਅੱਗੇ ਵਧੇ। ਰਾਮਾਇਣ ਸਾਨੂੰ ਸੰਦੇਸ਼ ਦਿੰਦੀ ਹੈ ਕਿ ਧੀਰਜ, ਮਿਹਨਤ ਅਤੇ ਅਟੁੱਟ ਵਿਸ਼ਵਾਸ ਨਾਲ ਕੋਈ ਵੀ ਨਿਸ਼ਾਨਾ ਹਾਸਲ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਹਨਾਂ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਕੇਵਲ ਪੂਜਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਸਾਡੇ ਵਿਵਹਾਰ ਵਿੱਚ ਵੀ ਦਿਸਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਨਾਲ ਜਨਮ, ਜਾਤ, ਆਰਥਿਕ ਸਥਿਤੀ ਜਾਂ ਕੰਮ ਦੇ ਆਧਾਰ ‘ਤੇ ਵਿਤਕਰਾ ਨਹੀਂ ਹੋਣਾ ਚਾਹੀਦਾ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮੰਤਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਵੀ ਇਸੇ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਸਰਕਾਰ ਦਾ ਯਤਨ ਹੈ ਕਿ ਸਮਾਜ ਦੇ ਹਰ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇ ਅਤੇ ਹਰ ਵਿਅਕਤੀ ਸਤਿਕਾਰ ਨਾਲ ਅੱਗੇ ਵਧੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੋਧਿਆ ਵਿੱਚ ਭਵਯ ਮੰਦਰ ਦੇ ਨਿਰਮਾਣ ਦੇ ਅਸੀਂ ਗਵਾਹ ਬਣੇ ਹਾਂ। ਮੰਦਰ ਕੰਪਲੈਕਸ ਵਿੱਚ ਮਹਾਰਿਸ਼ੀ ਵਾਲਮੀਕਿ, ਨਿਸ਼ਾਦਰਾਜ ਅਤੇ ਮਾਤਾ ਸ਼ਬਰੀ ਦੇ ਮੰਦਰ ਵੀ ਬਣਾਏ ਗਏ ਹਨ। ਅਯੋਧਿਆ ਧਾਮ ਵਿੱਚ ਹਵਾਈ ਅੱਡੇ ਦਾ ਨਾਂ ਵੀ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਮਹਾਪੁਰਖ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਮਹਾਪੁਰਖਾਂ ਦੀ ਜਯੰਤੀ ਮਨਾਉਣ ਦਾ ਉਦੇਸ਼ ਉਹਨਾਂ ਦੇ ਵਿਚਾਰਾਂ ਅਤੇ ਸੰਦੇਸ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ, ਤਾਂ ਜੋ ਨੌਜਵਾਨ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧ ਸਕਣ। ਉਹਨਾਂ ਦੱਸਿਆ ਕਿ ਇਸ ਸਾਲ ਸੰਤ ਕਬੀਰ ਕੁਟੀਰ ਵਿਖੇ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਅਗਲੇ ਸਾਲ ਇਸ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਯਤਨ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸਰਕਾਰ ਦੀ ਹਰ ਯੋਜਨਾ, ਹਰ ਨੀਤੀ ਅਤੇ ਹਰ ਫੈਸਲੇ ਵਿੱਚ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਵਿਖਾਏ ਰਾਹ ਦੀ ਭਾਵਨਾ ਸ਼ਾਮਲ ਹੈ। ਉਹਨਾਂ ਦੀ ਕਰੁਣਾ, ਸਵੈ-ਮਾਣ ਅਤੇ ਮਨੁੱਖਤਾ ਦਾ ਸੰਦੇਸ਼ ਸਰਕਾਰ ਦੇ ਕੰਮਾਂ ਦਾ ਆਧਾਰ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵਜ਼ੀਫ਼ੇ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਅਤੇ ਹੋਸਟਲ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰ ਦਾ ਸੰਕਲਪ ਹੈ ਕਿ ਪੈਸੇ ਦੀ ਘਾਟ ਕਾਰਨ ਕਿਸੇ ਵੀ ਬੱਚੇ ਦੀ ਪ੍ਰਤਿਭਾ ਉਸ ਦੇ ਰਾਹ ਵਿੱਚ ਰੁਕਾਵਟ ਨਾ ਬਣੇ। ਉਹਨਾਂ ਦੱਸਿਆ ਕਿ ਵਜ਼ੀਫ਼ੇ ਦੀ ਰਕਮ ਸਿੱਧੀ ਲਾਭਪਾਤਰੀ ਬੱਚਿਆਂ ਦੇ ਖ਼ਾਤਿਆਂ ਵਿੱਚ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਵਿੱਚ ਹਾਲ ਹੀ ਵਿੱਚ ਹੋਈ ਪੁਲਿਸ ਭਰਤੀ ਦੌਰਾਨ ਸਮਾਜ ਦੇ 604 ਬੱਚਿਆਂ ਦੀ ਹਰਿਆਣਾ ਪੁਲਿਸ ਵਿੱਚ ਚੋਣ ਹੋਈ ਹੈ। ਸਮਾਜ ਦੇ ਬੱਚੇ ਅੱਗੇ ਵਧ ਰਹੇ ਹਨ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਅਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਹਰਿਆਣਾ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸਰਕਾਰ ਸਮਾਜ ਦੇ ਸਤਿਕਾਰ, ਸਵੈ-ਮਾਣ ਅਤੇ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਮਕਾਨ ਉਪਲਬਧ ਕਰਵਾਉਣ ਦਾ ਕੰਮ ਕੀਤਾ ਜਾ ਰਹਾ ਹੈ। ਜਿਨ੍ਹਾਂ ਪਰਿਵਾਰਾਂ ਕੋਲ ਮਕਾਨ ਬਣਾਉਣ ਲਈ ਥਾਂ ਨਹੀਂ ਹੈ, ਉਹਨਾਂ ਨੂੰ ਪਲਾਟ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਵੀ ਸਰਕਾਰ ਨੇ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਗਰੀਬ ਅਤੇ ਲੋੜਵੰਦ ਵਿਅਕਤੀ ਦਾ ਸਤਿਕਾਰ, ਸਵੈ-ਮਾਣ ਅਤੇ ਉਸ ਦੀ ਸਮਰੱਥਾ ਸਰਕਾਰ ਦੀਆਂ ਯੋਜਨਾਵਾਂ ਦੇ ਕੇਂਦਰ ਵਿੱਚ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ‘ਤੇ ਸਾਰਿਆਂ ਨੂੰ ਜਾਤ-ਪਾਤ ਅਤੇ ਊਚ-ਨੀਚ ਦੇ ਹਰ ਵਿਤਕਰੇ ਨੂੰ ਮਿਟਾਉਣ ਅਤੇ ਸਮਾਜਿਕ ਸਦਭਾਵਨਾ ਦੇ ਧਾਗੇ ਵਿੱਚ ਬੱਝ ਕੇ ਹਰਿਆਣਾ ਨੂੰ ਵਿਕਸਿਤ ਭਾਰਤ ਦਾ ਮੋਹਰੀ ਸੂਬਾ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਹਰਿਆਣਾ ਦੇ ਤਿੰਨ ਕਰੋੜ ਲੋਕਾਂ ਨੇ ਮਿਲ ਕੇ ਸੂਬੇ ਦੇ ਵਿਕਾਸ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨਾ ਹੈ। ਮਹਾਰਿਸ਼ੀ ਵਾਲਮੀਕਿ ਜੀ ਪ੍ਰਤੀ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।
ਕਰਮਚਾਰੀਆਂ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਪੰਚਾਇਤ ਅਤੇ ਵਿਕਾਸ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਨੇ ਰਾਮਾਇਣ ਰਾਹੀਂ ਸਮਾਜ ਨੂੰ ਸਿੱਖਿਆ, ਸੱਚ, ਚੰਗੇ ਕਰਮਾਂ ਅਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਾਰੀਆਂ 36 ਬਿਰਾਦਰੀਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਅਤੇ ਸੰਤ-ਮਹਾਪੁਰਖਾਂ ਦੀਆਂ ਜਯੰਤੀਆਂ ਰਾਜ ਪੱਧਰ ‘ਤੇ ਮਨਾ ਕੇ ਉਹਨਾਂ ਨੂੰ ਮਾਣ-ਸਤਿਕਾਰ ਦੇ ਰਹੇ ਹਨ।
ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਜ਼ਰੂਰੀ ਹੈ। ਡਾ. ਭੀਮਰਾਓ ਅੰਬੇਡਕਰ ਜੀ ਦਾ ਸੰਦੇਸ਼ ਸੀ ਕਿ ਪੜ੍ਹ-ਲਿਖ ਕੇ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਧੀਆਂ ਦੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਧੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ। ਉਹਨਾਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਵਿਧਾਇਕ ਸ਼੍ਰੀ ਕਪੂਰ ਸਿੰਘ ਵਾਲਮੀਕਿ, ਮੇਅਰ ਸ਼੍ਰੀ ਸ਼ਿਆਮ ਲਾਲ ਬਾਂਸਲ, ਸਾਬਕਾ ਮੰਤਰੀ ਸ਼੍ਰੀ ਵਿਸ਼ੰਬਰ ਵਾਲਮੀਕਿ, ਸਫ਼ਾਈ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਈਸ਼ਵਰ ਸਿੰਘ ਪਲਾਕਾ, ਸਾਬਕਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸਫ਼ਾਈ ਕਮਿਸ਼ਨ ਦੇ ਮੈਂਬਰ ਸ਼੍ਰੀ ਸੰਜੀਵ ਧਾਰੂ, ਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੇ ਮਿੱਤਲ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
10/26/2026
ਪੰਜਾਬ📍 ਪੰਜਾਬ
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਵਿੱਚ ਪਰਿਵਾਰ ਅਤੇ ਐਕਸ਼ਨ ਕਮੇਟੀ ਦਾ 14ਵੇਂ ਦਿਨ ਵੀ ਧਰਨਾ ਜਾਰੀ ਹੈ। ਪਰਿਵਾਰ ਅਤੇ ਐਕਸ਼ਨ ਕਮੇਟੀ ਸੀਐਮ ਅਤੇ ਦੇ ਅਸਤੀਫ਼ੇ ਦੀ ਮੰਗ ’ਤੇ ਅੜੇ ਹੋਏ ਹਨ।
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਵਿੱਚ ਪਰਿਵਾਰ ਅਤੇ ਐਕਸ਼ਨ ਕਮੇਟੀ ਦਾ 14ਵੇਂ ਦਿਨ ਵੀ ਧਰਨਾ ਜਾਰੀ ਹੈ। ਪਰਿਵਾਰ ਅਤੇ ਐਕਸ਼ਨ ਕਮੇਟੀ ਸੀਐਮ ਅਤੇ ਦੇ ਅਸਤੀਫ਼ੇ ਦੀ ਮੰਗ ’ਤੇ ਅੜੇ ਹੋਏ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਪਰਿਵਾਰ ਅਤੇ ਕਮੇਟੀ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਹਨ। ਹੁਣ ਪਰਿਵਾਰ ਜਾਂ ਕਮੇਟੀ ਨੇ ਤੈਅ ਕਰਨਾ ਹੈ ਕਿ ਅੰਤਮ ਸੰਸਕਾਰ ਕਦੋਂ ਕੀਤਾ ਜਾਵੇ।
ਉੱਧਰ, ਅੱਜ ਸਵੇਰੇ ਸੀਬੀਆਈ ਨੇ ਮਾਨਸਾ ਦੇ ਵੀਰ ਨਗਰ ਮੁਹੱਲੇ ਵਿੱਚ 2 ਮੈਡੀਕਲ ਸਟੋਰਾਂ ਦੇ ਗੋਦਾਮਾਂ ਵਿੱਚ ਛਾਪਾ ਮਾਰਿਆ ਹੈ। ਇਸ ਵਿੱਚ ਇੱਕ ਦੋਸ਼ੀ ਕੈਮਿਸਟ ਅਸ਼ਵਨੀ ਕੁਮਾਰ ਦਾ ਗੋਦਾਮ ਵੀ ਸ਼ਾਮਲ ਹੈ। ਗੋਦਾਮ ਦੇ ਤਾਲੇ ਖੁਲ੍ਹਵਾਉਣ ਲਈ ਪਲੰਬਰ ਨੂੰ ਬੁਲਾਇਆ ਗਿਆ। ਸੀਬੀਆਈ ਦੀ ਟੀਮ 20 ਅਕਤੂਬਰ ਦੀ ਦੇਰ ਰਾਤ ਕਰੀਬ 12 ਵਜੇ ਮਾਨਸਾ ਪਹੁੰਚੀ ਸੀ। ਉਦੋਂ ਤੋਂ ਟੀਮ ਇੱਥੇ ਲਗਾਤਾਰ ਜਾਂਚ ਕਰ ਰਹੀ ਹੈ।
ਉੱਥੇ ਹੀ, ਐਕਸ਼ਨ ਕਮੇਟੀ ਨੇ ਪ੍ਰਦਰਸ਼ਨ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਅੱਜ ਝੋਟਾ ਦੇ ਪਰਿਵਾਰ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨਾਲ ਕੋਈ ਮੀਟਿੰਗ ਤੈਅ ਨਹੀਂ ਹੋਈ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਪ੍ਰਸ਼ਾਸਨ ਮੀਟਿੰਗ ਕਰਦਾ ਹੈ, ਤਾਂ ਹੋਰ ਮੰਗਾਂ ਦੇ ਨਾਲ-ਨਾਲ ਝੋਟਾ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਵੀ ਚੁੱਕੀ ਜਾਵੇਗੀ।
ਉੱਧਰ, ਪੰਜਾਬ ਦੇ ਸਾਰੇ ਹੋਲਸੇਲਰ ਅਤੇ ਰਿਟੇਲਰ ਕੈਮਿਸਟਾਂ ਨੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਟ੍ਰਾਮਾਡੋਲ, ਪ੍ਰੇਗਾਬਾਲਿਨ ਅਤੇ ਸਭ ਤਰ੍ਹਾਂ ਦੀਆਂ ਸਾਈਕੋਟ੍ਰੋਪਿਕ ਤੇ ਨਾਰਕੋਟਿਕ ਦਵਾਈਆਂ ਸ਼ਾਮਲ ਹਨ।
10/26/2026
ਮਨੋਰੰਜਨ📍 ਪੰਜਾਬ
ਕੰਸਰਟ ਅਤੇ ਸਟੇਜ ਸ਼ੋਅ ਦੀ ਦੁਨੀਆ ਕਿਵੇਂ ਕਰਦੀ ਹੈ ਕੰਮ?
ਦਲੇਰ ਮਹਿੰਦੀ ਨਾਲ ਜੁੜੇ ਵਿਵਾਦ ਦੇ ਚਲਦਿਆਂ ਸਟੇਜ ਸ਼ੋਅ ਅਤੇ ਲਾਈਵ ਕੰਸਰਟ ਚਰਚਾ ਵਿੱਚ ਹੈ।
ਕੰਸਰਟ ਅਤੇ ਸਟੇਜ ਸ਼ੋਅ ਦੀ ਦੁਨੀਆ ਕਿਵੇਂ ਕਰਦੀ ਹੈ ਕੰਮ?
ਦਲੇਰ ਮਹਿੰਦੀ ਨਾਲ ਜੁੜੇ ਵਿਵਾਦ ਦੇ ਚਲਦਿਆਂ ਸਟੇਜ ਸ਼ੋਅ ਅਤੇ ਲਾਈਵ ਕੰਸਰਟ ਚਰਚਾ ਵਿੱਚ ਹੈ। ਕੋਈ ਕੰਸਰਟ ਕਿਵੇਂ ਅਤੇ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਅਤੇ ਸ਼ੋਅ ਕੈਂਸਲ ਹੋਣ ਤੇ ਕਿਵੇਂ ਨੁਕਸਾਨ ਹੁੰਦਾ ਹੈ?
ਉੱਤਰਾਖੰਡ ਦੇ ਕੁੰਜਾਪੁਰੀ ਮੇਲੇ ਵਿੱਚ ਮਸ਼ਹੂਰ ਸਿੰਗਰ ਦਲੇਰ ਮਹਿੰਦੀ ਦੇ ਨਾਲ ਹੋਏ ਸਲੂਕ ਨੇ ਵੱਡਾ ਵਿਵਾਦ ਪੈਦਾ ਕਰ ਦਿੱਤਾ ਹੈ। ਲਾਈਵ ਪਰਫਾਰਮੈਂਸ ਦੌਰਾਨ, ਉਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਅਚਾਨਕ ਸਟੇਜ ‘ਤੇ ਆ ਗਏ ਅਤੇ ਸ਼ੋਅ ਨੂੰ ਰੁਕਵਾ ਦਿੱਤਾ ਸੀ। ਮੰਤਰੀ ਨੇ ਜਨਤਕ ਤੌਰ ‘ਤੇ ਆਰੋਪ ਲਗਾਇਆ ਕਿ ਦਲੇਰ ਮਹਿੰਦੀ ਨੇ ₹35 ਲੱਖ ਦੀ ਭਾਰੀ ਫੀਸ ਲਈ, ਫਿਰ ਵੀ ਉਹ ਸਟੇਜ ‘ਤੇ ਸਹੀ ਢੰਗ ਨਾਲ ਖੜ੍ਹੇ ਨਹੀਂ ਹੋ ਪਾ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦਲੇਰ ਮਹਿੰਦੀ ਲਾਈਵ ਗਾਉਣ ਦੀ ਬਜਾਏ ਪਹਿਲਾਂ ਤੋਂ ਰਿਕਾਰਡ ਕੀਤੇ ਗੀਤਾਂ ਨਾਲ ਸਿਰਫ਼ ਲਿਪ-ਸਿੰਕ ਕਰ ਰਹੇ ਸਨ। ਇਸ ਆਨ ਸਟੇਜ ਬੇਇੱਜਟੀ ਤੋਂ ਬਾਅਦ ਪੂਰੀ ਐਂਟਰਟੇਨਮੈਂਟ ਦਲੇਰ ਭਾਜੀ ਦੇ ਸਮਰਥਨ ਵਿੱਚ ਸਾਹਮਣੇ ਆ ਗਿਆ। ਉਨ੍ਹਾਂ ਦੇ ਭਰਾ, ਮੀਕਾ ਸਿੰਘ ਨੇ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ 35 ਲੱਖ ਦੀ ਪੇਮੈਂਟ ਦੀ ਰਸੀਦ ਦਿਖਾਉਣ ਅਤੇ ਨਸ਼ੇ ਦੇ ਆਰੋਪਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਇਸ ਦੌਰਾਨ, ਉਨ੍ਹਾਂ ਦੇ ਕਰੀਬੀਆਂ ਨੇ ਦੱਸਿਆ ਕਿ ਦਲੇਰ ਦੀ ਹਾਲ ਹੀ ਵਿੱਚ ਸਰਜਰੀ ਹੋਈ ਸੀ, ਜਿਸ ਕਾਰਨ ਉਨ੍ਹਾਂ ਦੀ ਤਬੀਅਤ ਖਰਾਬ ਸੀ।
ਦਲੇਰ ਮਹਿੰਦੀ ਨਾਲ ਜੁੜੇ ਇਸ ਵਿਵਾਦ ਤੋਂ ਬਾਅਦ, ਲੋਕਾਂ ਵਿੱਚ ਉਤਸੁਕਤਾ ਵੱਧ ਰਹੀ ਹੈ ਕਿ ਇਹ ਸ਼ੋਅ ਕਿਵੇਂ ਆਪਰੇਟ ਹੁੰਦੇ ਹਨ। ਭਾਵੇਂ ਇਹ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਵਾਲਾ ਕੰਸਰਟ ਹੋਵੇ, ਕਿਸੇ ਵੱਡੇ ਉਦਯੋਗਪਤੀ ਦੇ ਘਰ ਦਾ ਨਿੱਜੀ ਭਜਨ/ਲਾਈਵ ਸ਼ੋਅ ਹੋਵੇ, ਜਾਂ ਫਿਰ ਕਾਰਪੋਰੇਟ ਇਵੈਂਟਸ, ਇਹਨਾਂ ਸ਼ੋਅਜ ਦੇ ਪਿੱਛੇ ਲੱਖਾਂ ਅਤੇ ਕਰੋੜਾਂ ਰੁਪਏ ਦਾ ਲੈਣ-ਦੇਣ, ਗੁੰਝਲਦਾਰ ਸਮਝੌਤੇ ਅਤੇ ਸਖ਼ਤ ਸ਼ਰਤਾਂ ਸ਼ਾਮਲ ਹੁੰਦੀਆਂ ਹਨ। ਆਓ ਵਿਸਥਾਰ ਵਿੱਚ ਸਮਝੀਏ ਕਿ ਇਹ ਪੂਰਾ ਕੰਸਰਟ ਈਕੋਸਿਸਟਮ ਕਿਵੇਂ ਕੰਮ ਕਰਦਾ ਹੈ।
ਜਦੋਂ ਵੀ ਕਿਸੇ ਵੱਡੇ ਕਲਾਕਾਰ ਜਾਂ ਸਿੰਗਰ ਨੂੰ ਕੰਸਰਟ ਲਈ ਬੁੱਕ ਕੀਤਾ ਜਾਂਦਾ ਹੈ, ਤਾਂ ਇਵੈਂਟ ਪ੍ਰਬੰਧਨ ਕੰਪਨੀਆਂ ਅਤੇ ਆਰਟਿਸਟ ਮੈਨੇਜਰਸ ਦਾ ਇੱਕ ਵੱਡਾ ਨੈੱਟਵਰਕ ਸ਼ਾਮਲ ਹੁੰਦਾ ਹੈ।
ਫੀਸ ਅਤੇ ਐਡਵਾਂਸ ਪੇਮੈਂਟ: ਏ-ਲਿਸਟ ਸਿੰਗਰ ਸ਼ੋਅ ਤੋਂ ਹਫ਼ਤਾ ਜਾਂ ਦਸ ਦਿਨ ਪਹਿਲਾਂ ਆਪਣੀ ਫੀਸ ਦਾ 50% ਤੋਂ 100% ਹਿੱਸਾ ਐਡਵਾਂਸ ਵਿੱਚ ਲੈ ਲੈਂਦੇ ਹਨ। ਬਿਨਾਂ ਐਡਵਾਂਸ ਕਲੀਅਰ ਕੀਤੇ, ਕੋਈ ਵੀ ਵੱਡਾ ਆਰਟਿਸਟ ਫਲਾਈਟ ਜਾਂ ਵੈਨਿਊ ਤੱਕ ਕਦਮ ਨਹੀਂ ਵਧਾਉਂਦਾ।
ਲਾਸਟ ਮਿਨਟ ਰਿਪਲੇਸਮੈਂਟ: ਜਿਵੇਂ ਕਿ ਦਲੇਰ ਮਹਿੰਦੀ ਦੇ ਮਾਮਲੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਕੋਈ ਸ਼ਡਿਊਲਡ ਗਾਇਕ ਅਚਾਨਕ ਬਿਮਾਰ ਹੋ ਜਾਂਦਾ ਹੈ ਜਾਂ ਪਿੱਛੇ ਹਟ ਜਾਂਦਾ ਹੈ, ਤਾਂ ਪ੍ਰਬੰਧਕ ਤੁਰੰਤ ਉਸੇ ਲੈਵਲ ਦੇ ਬੈਕਅੱਪ ਆਰਟਿਸਟ ਨਾਲ ਸੰਪਰਕ ਕਰਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਰਿਪਲੇਸ ਕਰਨ ਵਾਲਾ ਆਰਟਿਸਟ ਆਪਣੀ ਆਮ ਫੀਸ ਨਾਲੋਂ 20% ਤੋਂ 30% ਜ਼ਿਆਦਾ ਵਸੂਲਦਾ ਹੈ, ਕਿਉਂਕਿ ਉਸ ਨੂੰ ਬਹੁਤ ਘੱਟ ਸਮੇਂ ਵਿੱਚ ਆਪਣੀ ਟੀਮ ਅਤੇ ਮਿਊਜ਼ਿਸ਼ਅੰਸ ਨੂੰ ਤਿਆਰ ਕਰਨਾ ਪੈਂਦਾ ਹੈ।
1. ਪ੍ਰਾਈਵੇਟ ਜਾਂ ਸਪਾਂਸਰਡ ਸ਼ੋਅ: ਇਨ੍ਹਾਂ ਵਿੱਚ ਵਿਆਹ, ਕਾਰਪੋਰੇਟ ਇਵੈਂਟਸ, ਪ੍ਰਾਈਵੇਟ ਭਜਨ ਸੰਧਿਆ ਜਾਂ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਹੁੰਦੇ ਹਨ। ਇਨ੍ਹਾਂ ਵਿੱਚ, ਦਰਸ਼ਕਾਂ ਤੋਂ ਕੋਈ ਟਿਕਟ ਨਹੀਂ ਲਈ ਜਾਂਦੀ। ਕਾਂਟਰੈਕਟ ਸਿੱਧਾ ਪ੍ਰਬੰਧਕ ਅਤੇ ਕਲਾਕਾਰ ਵਿਚਕਾਰ ਹੁੰਦਾ ਹੈ।
2. ਟਿਕਟੇਡ ਕੰਸਰਟਸ: ਆਮ ਲੋਕ ਟਿਕਟਾਂ ਖਰੀਦ ਕੇ ਇਨ੍ਹਾਂ ਸ਼ੋਅ ਵਿੱਚ ਆਉਂਦੇ ਹਨ। ਇੱਥੇ ਜੋਖਮ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਇਸ ਵਿੱਚ ਹਜ਼ਾਰਾਂ ਆਮ ਲੋਕਾਂ ਦੇ ਪੈਸੇ ਲੱਗੇ ਹੁੰਦੇ ਹਨ।
ਇਨ੍ਹਾਂ ਦੋਵਾਂ ਸ਼ੋਅ ਵਿੱਚ, ਆਰਟਿਸਟ ਦਾ ਕਾਂਟਰੈਕਟ ਸਿਰਫ ਗਾਉਣ ਤੱਕ ਸੀਮਿਤ ਨਹੀਂ ਹੁੰਦਾ ਹੈ; ਸਗੋਂ ਇਸ ਵਿੱਚ ਉਨ੍ਹਾਂ ਦੇ ਹੋਟਲ (5-ਸਟਾਰ), ਟ੍ਰੈਵਲ (ਬਿਜਨੈਸ ਜਾਂ ਫਰਸਟ ਕਲਾਸ ਫਲਾਈਟਸ), ਲੋਕਲ ਕੌਨਵਾਏ (ਲਗਜ਼ਰੀ ਕਾਰਾਂ), ਸਾਊਂਡ ਟੈਕਨੀਕਲ ਰਾਈਡਰ ਅਤੇ ਫੂਡ/ਬੇਵਰੇਜ ਦੀ ਵੀ ਪੂਰੀ ਜ਼ਿੰਮੇਵਾਰੀ ਆਯੋਜਕ ਦੀ ਹੁੰਦੀ ਹੈ।
ਅੱਜ-ਕੱਲ੍ਹ ਕੰਸਰਟ ਜਾਣ ਵਾਲੇ ਕਈ ਦਰਸ਼ਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਸਿੰਗਰ ਸਟੇਜ ‘ਤੇ ਸਿਰਫ਼ ਲਿਪ-ਸਿੰਕ ਕਰ ਰਿਹਾ ਸੀ। ਸਿੰਗਿੰਗ ਇਵੈਂਟ ਵਿੱਚ ਇਸਨੂੰ ਮੁੱਖ ਤੌਰ ‘ਤੇ 2 ਤਰੀਕਿਆਂ ਨਾਲ ਅੰਜਾਮ ਦਿੱਤਾ ਜਾਂਦਾ ਹੈ:
100% ਪਿਓਰ ਲਾਈਵ: ਇਸ ਵਿੱਚ, ਗਾਇਕ ਅਤੇ ਉਨ੍ਹਾਂ ਦਾ ਬੈਂਡ ਸਟੇਜ ‘ਤੇ ਰਿਅਲ ਟਾਈਮ ਵਿੱਚ ਗਾਉਂਦੇ ਅਤੇ ਵਜਾਉਂਦੇ ਹਨ। ਇਸ ਲਈ ਆਵਾਜ਼ ਦਾ ਅਭਿਆਸ ਅਤੇ ਭਾਰੀ ਸਾਊਂਡ ਸਿਸਟਮ ਦੀ ਲੋੜ ਹੁੰਦੀ ਹੈ।
ਡੈਫਰ ਲਾਈਵ ਜਾਂ ਵੋਕਲ ਟਰੈਕ: ਕਈ ਵਾਰ ਪਹਿਲਾਂ ਤੋਂ ਰਿਕਾਰਡ ਕੀਤਾ ਗਿਆ ਗੀਤ ਬੈਕਗ੍ਰਾਉਂਡ ਵਿੱਚ ਵਜਾਉਂਦਾ ਹੈ, ਜਦੋਂ ਕਿ ਕਲਾਕਾਰ ਸਿਰਫ਼ ਮਾਈਕ੍ਰੋਫੋਨ ਵਿੱਚ ਲਿਪ-ਸਿੰਕ ਕਰਦਾ ਹੈ ਜਾਂ ਕਦੇ-ਕਦਾਈਂ ਵਿਚਕਾਰ ਕੁਝ ਸ਼ਬਦ ਗਾਉਂਦਾ ਹੈ।
ਕਲਾਕਾਰ ਐਥਲੈਟਿਕ ਡਾਂਸ ਪਰਫਾਰਮੈਂਸ ਦੌਰਾਨ ਸਾਹ ਚੜ੍ਹਨ, ਕਈ ਸ਼ਹਿਰਾਂ ਵਿੱਚ ਸ਼ੋਅ ਕਰਨ ਨਾਲ ਵੋਕਲ ਕੋਰਡ ਦਾ ਖਰਾਬ ਹੋਣਾ ਜਾਂ ਵੈਨਿਊ ਦਾ ਸਾਊਂਡ ਸਿਸਟਮ ਘਟੀਆ ਹੋਣਾ, ਇਨ੍ਹਾਂ ਕਾਰਨਾਂ ਕਰਕੇ ਆਰਟਿਸਟ “ਡੈਫਰ ਲਾਈਵ” ਦਾ ਸਹਾਰਾ ਲੈਂਦੇ ਹਨ। ਹਾਲਾਂਕਿ ਬਿਨਾਂ ਦੱਸੇ ਪੂਰੀ ਤਰ੍ਹਾਂ ਲਿਪ-ਸਿੰਕਿੰਗ ਨੂੰ ਦਰਸ਼ਕਾਂ ਨਾਲ ਧੋਖਾਧੜੀ ਦਾ ਇੱਕ ਰੂਪ ਮੰਨਿਆ ਜਾਂਦਾ ਹੈ, ਪਰ ਭਾਰਤ ਵਿੱਚ ਇਸ ਸਮੇਂ ਇਸਦੇ ਖਿਲਾਫ ਕੋਈ ਕਾਨੂੰਨ ਨਹੀਂ ਹੈ।
ਜੇਕਰ ਕੋਈ ਕੰਸਰਟ ਐਨ ਮੌਕੇ ’ਤੇ ਕੈਂਸਿਲ ਹੋ ਜਾਂਦਾ ਹੈ ਤਾਂ ਇਸ ਦੇ ਨਤੀਜੇ ਕੀ ਹੁੰਦੇ ਹਨ? ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੰਸਰਟ ਕਿਸਨੇ ਅਤੇ ਕਦੋਂ ਕੈਂਸਿਲ ਕੀਤਾ।
ਆਰਟਿਸਟ ਵੱਲੋਂ ਕੈਂਸਲੇਸ਼ਨ: ਜੇਕਰ ਕੋਈ ਆਰਟਿਸਟ ਬਿਨਾਂ ਕਿਸੇ ਮੈਡੀਕਲ ਐਮਰਜੈਂਸੀ ਦੇ ਸ਼ੋਅ ਤੋਂ 24 ਤੋਂ 48 ਘੰਟੇ ਪਹਿਲਾਂ ਸ਼ੋਅ ਰੱਦ ਕਰਦਾ ਹੈ, ਤਾਂ ਉਸਨੂੰ ਪੂਰਾ ਐਡਵਾਂਸ ਵਾਪਸ ਕਰਨਾ ਪੈਂਦਾ ਹੈ। ਨਾਲ ਹੀ ਪ੍ਰਬੰਧਕਾਂ ਨੂੰ ਫਲਾਈਟਸ ਅਤੇ ਵੈਨਿਊ ਬੁਕਿੰਗ ‘ਚ ਹੋਏ ਨੁਕਸਾਨ ਦੀ ਭਰਪਾਈ ਵੀ ਕਰਨੀ ਪੈ ਸਕਦੀ ਹੈ।
ਪ੍ਰਬੰਧਕਾਂ ਵੱਲੋਂ ਕੈਂਸਲੇਸ਼ਨ: ਜੇਕਰ ਆਯੋਜਕ ਟਿਕਟਸ ਨਾ ਵਿਕਣ ਜਾਂ ਪਰਮਿਸ਼ਨ ਨਾ ਮਿਲਣ ਕਰਕੇ ਸ਼ੋਅ ਕੈਂਸਿਲ ਕਰਦਾ ਹੈ ਤਾਂ ਆਰਟਿਸਟ ਆਪਣਾ 100% ਐਡਵਾਂਸ ਜ਼ਬਤ ਕਰ ਲੈਂਦਾ ਹੈ।
ਜੇਕਰ ਟਿਕਟ ਵਾਲਾ ਕੰਸਰਟ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਟਿਕਟਿੰਗ ਪਲੇਟਫਾਰਮ ਅਤੇ ਪ੍ਰਬੰਧਕ ਖਪਤਕਾਰ ਸੁਰੱਖਿਆ ਐਕਟ ਦੇ ਤਹਿਤ ਕਾਨੂੰਨੀ ਤੌਰ ‘ਤੇ 7 ਤੋਂ 14 ਕੰਮਕਾਜੀ ਦਿਨਾਂ ਦੇ ਅੰਦਰ ਦਰਸ਼ਕਾਂ ਨੂੰ ਪੂਰੀ ਰਕਮ (ਇੰਟਰਨੈੱਟ ਹੈਂਡਲਿੰਗ ਚਾਰਜ ਨੂੰ ਛੱਡ ਕੇ ਜਾਂ ਸ਼ਾਮਲ ਕਰਕੇ) ਵਾਪਸ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਰਿਫੰਡ ਪ੍ਰਦਾਨ ਕਰਨ ਤੋਂ ਇਨਕਾਰ ਕਰਨਾ “ਸੇਵਾ ਵਿੱਚ ਕਮੀ” ਦਾ ਮਾਮਲਾ ਬਣਦਾ ਹੈ, ਜੋ ਕਿ ਇੱਕ ਗਲਤ ਕੰਮ ਹੈ।
ਖਪਤਕਾਰ ਫੋਰਮ (ਕੰਜ਼ਿਊਮਰ ਕੋਰਟ) ਵਿੱਚ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਭਾਰਤ ਵਿੱਚ ਲਾਈਵ ਇਵੈਂਟਸ ਇੰਡਸਟਰੀ ਲਈ ਕੋਈ ਵੱਖਰਾ “ਕੰਸਰਟ ਐਕਟ” ਨਹੀਂ ਹੈ। ਪੂਰਾ ਕਾਰੋਬਾਰ ਭਾਰਤੀ ਇਕਰਾਰਨਾਮਾ ਐਕਟ 1872 ਦੇ ਤਹਿਤ ਕੀਤੇ ਗਏ ਇੱਕ ਕਾਨੂੰਨੀ ਸਮਝੌਤੇ ਅਧੀਨ ਕੰਮ ਕਰਦਾ ਹੈ। ਜੇਕਰ ਕੋਈ ਕਲਾਕਾਰ ਜਾਂ ਪ੍ਰਬੰਧਕ ਇਕਰਾਰਨਾਮਾ ਤੋੜਦਾ ਹੈ, ਤਾਂ ਇਹ ਇਕਰਾਰਨਾਮੇ ਦੀ ਸਿਵਲ ਉਲੰਘਣਾ ਦੇ ਬਰਾਬਰ ਹੈ। ਹਾਲਾਂਕਿ, ਜੇਕਰ ਕੋਈ ਪ੍ਰਬੰਧਕ ਜਾਣਬੁੱਝ ਕੇ ਨਕਲੀ ਟਿਕਟਾਂ ਵੇਚਦਾ ਹੈ ਜਾਂ, ਕਿਸੇ ਵੱਡੇ ਕਲਾਕਾਰ ਦੇ ਨਾਮ ਦੀ ਵਰਤੋਂ ਕਰਕੇ ਸ਼ੋਅ ਰੱਦ ਕਰਦਾ ਹੈ ਅਤੇ ਪੈਸੇ ਲੈ ਕੇ ਭੱਜ ਜਾਂਦਾ ਹੈ, ਤਾਂ ਇਹ ਧਾਰਾ 420 (ਧੋਖਾਧੜੀ) ਦੇ ਤਹਿਤ ਅਪਰਾਧਿਕ ਅਪਰਾਧ ਬਣ ਜਾਂਦਾ ਹੈ।
ਦਲੇਰ ਮਹਿੰਦੀ ਨਾਲ ਜੁੜੀ ਘਟਨਾ ਸਾਬਤ ਕਰਦੀ ਹੈ ਕਿ ਭਾਰਤੀ ਕੰਸਰਟ ਇੰਡਸਟਰੀ ਹੁਣ ਅਰਬਾਂ ਰੁਪਏ ਦਾ ਕਾਰੋਬਾਰ ਬਣ ਗਈ ਹੈ। ਪਰ ਜਦੋਂ ਤੱਕ ਕਲਾਕਾਰਾਂ ਦੇ ਲਿਪ-ਸਿੰਕ, ਆਖਰੀ ਸਮੇਂ ਰੱਦ ਕਰਨ ਅਤੇ ਦਰਸ਼ਕਾਂ ਦੀ ਸੁਰੱਖਿਆ ਸੰਬੰਧੀ ਸਖ਼ਤ ਸਰਕਾਰੀ ਦਿਸ਼ਾ-ਨਿਰਦੇਸ਼ ਅਤੇ ਰੈਗੂਲੇਟਰੀ ਸੰਸਥਾ ਨਹੀਂ ਬਣਾਈ ਜਾਂਦੀ, ਪ੍ਰਬੰਧਕਾਂ ਨੂੰ ਨੁਕਸਾਨ ਹੁੰਦਾ ਰਹੇਗਾ ਅਤੇ ਟਿਕਟਾਂ ਖਰੀਦਣ ਵਾਲੇ ਮਾਸੂਮ ਜਨਤਾ ਨਾਲ ਧੋਖਾਧੜੀ ਹੋਣ ਦਾ ਖਦਸ਼ਾ ਬਣਿਆ ਰਹੇਗਾ।
10/26/2026
ਮਨੋਰੰਜਨ📍 ਪੰਜਾਬ
ਟਾਈਗਰ ਸ਼ਰਾਫ਼ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਮੁਤਾਬਕ, ਟਾਈਗਰ ਸ਼ਰਾਫ਼ ਤੋਂ ਪਹਿਲਾਂ ਹਮਲਾਵਰਾਂ ਨੇ ਆਮਿਰ ਖ਼ਾਨ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।
ਟਾਈਗਰ ਸ਼ਰਾਫ਼ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਮੁਤਾਬਕ, ਟਾਈਗਰ ਸ਼ਰਾਫ਼ ਤੋਂ ਪਹਿਲਾਂ ਹਮਲਾਵਰਾਂ ਨੇ ਆਮਿਰ ਖ਼ਾਨ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।
ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਦੌਰਾਨ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਹਮਲਾਵਰਾਂ ਨੂੰ ਸ਼ੁਰੂ ਵਿੱਚ ਅਦਾਕਾਰ ਆਮਿਰ ਖ਼ਾਨ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀ। ਹਾਲਾਂਕਿ, ਆਮਿਰ ਖ਼ਾਨ ਤੱਕ ਪਹੁੰਚ ਨਾ ਬਣਾ ਸਕਣ ਕਾਰਨ ਟਾਈਗਰ ਸ਼ਰਾਫ਼ ਨੂੰ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ਮੁਤਾਬਕ, ਆਮਿਰ ਖ਼ਾਨ ਨੂੰ ਜੁਲਾਈ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲੀਆਂ ਸਨ। ਪੁਲਿਸ ਸੂਤਰਾਂ ਅਨੁਸਾਰ, ਟਾਈਗਰ ਸ਼ਰਾਫ਼ ‘ਤੇ ਹਮਲੇ ਦੀ ਸਾਜ਼ਿਸ਼ ਦਾ ਸਬੰਧ ਇਨ੍ਹਾਂ ਧਮਕੀਆਂ ਨਾਲ ਹੋ ਸਕਦਾ ਹੈ।
ਹਾਲਾਂਕਿ, ਇਸ ਸਬੰਧ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਮੁਤਾਬਕ, ਹਮਲਾਵਰਾਂ ਨੇ ਆਮਿਰ ਖ਼ਾਨ ਦੇ ਬਾਂਦਰਾ ਸਥਿਤ ਘਰ ਦੀ ਤਿੰਨ ਵਾਰ ਰੇਕੀ ਵੀ ਕੀਤੀ ਸੀ। ਹਮਲਾਵਰ ਲਗਭਗ ਇੱਕ ਮਹੀਨੇ ਤੱਕ ਮੁੰਬਈ ਵਿੱਚ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਆਮਿਰ ਖ਼ਾਨ ਦੇ ਘਰ ਵਾਲੇ ਇਲਾਕੇ ਦੀ ਘੱਟੋ-ਘੱਟ ਤਿੰਨ ਵਾਰ ਰੇਕੀ ਕੀਤੀ। ਪਰ ਉਨ੍ਹਾਂ ਨੂੰ ਪਤਾ ਲੱਗਾ ਕਿ ਆਮਿਰ ਖ਼ਾਨ ਜ਼ਿਆਦਾਤਰ ਸਮਾਂ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਬਾਹਰ ਰਹਿੰਦੇ ਹਨ ਜਾਂ ਘਰ ਤੋਂ ਬਾਹਰ ਨਹੀਂ ਨਿਕਲਦੇ।
ਆਮਿਰ ਖ਼ਾਨ ਤੱਕ ਪਹੁੰਚ ਬਣਾਉਣਾ ਹਮਲਾਵਰਾਂ ਲਈ ਮੁਸ਼ਕਲ ਸੀ। ਅਜਿਹੇ ਵਿੱਚ ਟਾਈਗਰ ਸ਼ਰਾਫ਼ ਨੂੰ ਨਿਸ਼ਾਨਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ, ਟਾਈਗਰ ਸ਼ਰਾਫ਼ ਤੱਕ ਪਹੁੰਚਣਾ ਮੁਕਾਬਲਤਨ ਆਸਾਨ ਸੀ ਅਤੇ ਉਹ ਜ਼ਿਆਦਾਤਰ ਐਤਵਾਰ ਨੂੰ ਫੁੱਟਬਾਲ ਖੇਡਣ ਲਈ ਘਰ ਤੋਂ ਬਾਹਰ ਆਉਂਦੇ ਸਨ। ਇਸ ਕਾਰਨ ਉਹ ਹਮਲਾਵਰਾਂ ਲਈ ਆਸਾਨ ਨਿਸ਼ਾਨਾ ਬਣ ਗਏ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟਾਈਗਰ ਸ਼ਰਾਫ਼ ‘ਤੇ ਗੋਲੀਬਾਰੀ ਕਰਨ ਲਈ ਸ਼ੂਟਰਾਂ ਨੇ ਤੁਰਕੀ ਵਿੱਚ ਬਣੀ ਜ਼ਿਗਾਨਾ ਪਿਸਤੌਲ ਅਤੇ ਇੱਕ ਦੇਸੀ ਪਿਸਤੌਲ ਦੀ ਵਰਤੋਂ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਦੇਸੀ ਪਿਸਤੌਲ ਜਾਮ ਹੋ ਗਈ ਸੀ, ਜਿਸ ਕਾਰਨ ਸ਼ੂਟਰ ਟਾਈਗਰ ਸ਼ਰਾਫ਼ ਦੀ ਕਾਰ ਦੀ ਸਾਈਡ ਵਿੰਡੋ ‘ਤੇ ਗੋਲੀ ਨਹੀਂ ਚਲਾ ਸਕੇ। ਇਸ ਕਾਰਨ ਟਾਈਗਰ ਸ਼ਰਾਫ਼ ਵਾਲ-ਵਾਲ ਬਚ ਗਏ। ਪੁਲਿਸ ਨੇ ਦੋ ਦਿਨ ਪਹਿਲਾਂ ਸੂਰਤ ਤੋਂ ਦੋਵੇਂ ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ। ਇਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਤੁਰਕੀ ਵਿੱਚ ਬਣੀ ਜ਼ਿਗਾਨਾ ਪਿਸਤੌਲ ਦੀ ਵਰਤੋਂ ਬਿਸ਼ਨੋਈ ਗੈਂਗ ਵੱਲੋਂ ਸਾਲ 2024 ਵਿੱਚ ਬਾਬਾ ਸਿੱਦੀਕੀ ਅਤੇ ਸਲਮਾਨ ਖ਼ਾਨ ਨਾਲ ਜੁੜੇ ਗੋਲੀਬਾਰੀ ਦੇ ਮਾਮਲਿਆਂ ਵਿੱਚ ਵੀ ਕੀਤੀ ਗਈ ਸੀ।
ਹਾਲਾਂਕਿ, ਟਾਈਗਰ ਸ਼ਰਾਫ਼ ਨਾਲ ਜੁੜੇ ਇਸ ਗੋਲੀਬਾਰੀ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਅਜੇ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲੇ ਦੀ ਸਾਜ਼ਿਸ਼ ਕਿਸ ਨੇ ਰਚੀ, ਹਮਲਾਵਰਾਂ ਨੂੰ ਨਿਰਦੇਸ਼ ਕਿਸ ਨੇ ਦਿੱਤੇ ਅਤੇ ਇਸ ਪੂਰੇ ਮਾਮਲੇ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੀ ਸਬੰਧ ਹੈ।
10/26/2026
ਖੇਤੀਬਾੜੀ📍 ਪੰਜਾਬ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਮਨਜਿੰਦਰ ਸਿੰਘ ਸਿਰਸਾ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਭਾਜਪਾ ਹਮੇਸ਼ਾ ਤੋਂ ਕਿਸਾਨ ਵਿਰੋਧੀ ਪਾਰਟੀ ਰਹੀ ਹੈ ਅਤੇ ਹੁਣ ਝੂਠੀ ਬਿਆਨਬਾਜ਼ੀ ਕਰਕੇ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਮਨਜਿੰਦਰ ਸਿੰਘ ਸਿਰਸਾ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਭਾਜਪਾ ਹਮੇਸ਼ਾ ਤੋਂ ਕਿਸਾਨ ਵਿਰੋਧੀ ਪਾਰਟੀ ਰਹੀ ਹੈ ਅਤੇ ਹੁਣ ਝੂਠੀ ਬਿਆਨਬਾਜ਼ੀ ਕਰਕੇ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਪਾਰਟੀ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਪਰਾਲੀ ਪ੍ਰਬੰਧਨ ਲਈ ਠੋਸ ਕਦਮ ਚੁੱਕੇ ਗਏ ਹਨ, ਜਦਕਿ ਭਾਜਪਾ ਨੇਤਾ ਕਿਸਾਨਾਂ ‘ਤੇ ਪਰਚੇ ਦਰਜ ਕਰਵਾਉਣ ਦੀਆਂ ਗੱਲਾਂ ਕਰਕੇ ਆਪਣੀ ਕਿਸਾਨ-ਵਿਰੋਧੀ ਸੋਚ ਦਾ ਸਬੂਤ ਦੇ ਰਹੇ ਹਨ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਹੀ ਕਿਸਾਨ ਵਿਰੋਧੀ ਪਾਰਟੀ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਅਤੇ ਭਾਜਪਾ ਆਗੂ ਬਾਰ-ਬਾਰ ਕਿਸਾਨਾਂ ਦੇ ਖ਼ਿਲਾਫ਼ ਪਰਚੇ ਦਰਜ ਕਰਨ ਦੀਆਂ ਮੰਗਾਂ ਕਰ ਰਹੇ ਹਨ, ਜੋ ਕਿ ਉਨ੍ਹਾਂ ਦੀ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਚੀਮਾ ਨੇ ਸਪਸ਼ਟ ਕੀਤਾ ਕਿ ਪੰਜਾਬ ਦਾ ਕਿਸਾਨ ਕੋਈ ਅੱਗ ਨਹੀਂ ਲਗਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮਸ਼ੀਨਰੀ ਖਰੀਦ ਕੇ ਪੰਜਾਬ ਦੇ ਕਿਸਾਨਾਂ ਨੂੰ ਦੇ ਰਹੀ ਹੈ, ਜਿਸ ਕਰਕੇ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਹੁਣ ਨਾ-ਮਾਤਰ ਰਹਿ ਗਈਆਂ ਹਨ। ਸਰਕਾਰ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ਅਤੇ ਜੇਕਰ ਕਿਤੇ ਇੱਕਾ-ਦੁੱਕਾ ਘਟਨਾ ਹੁੰਦੀ ਵੀ ਹੈ, ਤਾਂ ਉਸ ਨੂੰ ਮੁਕੰਮਲ ਤੌਰ ‘ਤੇ ਪਰਾਲੀ ਸਾੜਨਾ ਨਹੀਂ ਕਿਹਾ ਜਾ ਸਕਦਾ। ਚੀਮਾ ਨੇ ਸਿਰਸਾ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ‘ਤੇ ਝੂਠੇ ਦੋਸ਼ ਲਗਾਉਣ ਦੀ ਬਜਾਏ ਦਿੱਲੀ ਨਾਲ ਲੱਗਦੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਹਰਿਆਣਾ ਅਤੇ ਯੂਪੀ ਦੀ ਗੱਲ ਕਰਨ।
ਉਥੇ ਹੀ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ ਨੇਤਾਵਾਂ ਦੇ ਬਿਆਨਾਂ ਨੂੰ ਸਸਤੀ ਸਿਆਸਤ ਦੱਸਦਿਆਂ ਕਿਹਾ ਕਿ ਜਦੋਂ ਵੀ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ, ਤਾਂ ਅਜੇ ਕਟਾਈ ਠੀਕ ਤਰ੍ਹਾਂ ਸ਼ੁਰੂ ਵੀ ਨਹੀਂ ਹੁੰਦੀ ਕਿ ਵਿਰੋਧੀ ਨੇਤਾਵਾਂ ਨੂੰ ਕਿਸਾਨਾਂ ਤੋਂ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਪਿਛਲੇ ਦਿਨਾਂ ‘ਚ ਹੋਈ ਬਾਰਿਸ਼ ਕਰਕੇ ਝੋਨੇ ਦੀ ਕਟਾਈ ਵਿੱਚ ਦੇਰੀ ਹੋਈ ਹੈ ਅਤੇ ਕਟਾਈ ਨੇ ਅਜੇ ਰਫ਼ਤਾਰ ਵੀ ਨਹੀਂ ਫੜੀ, ਪਰ ਸਿਰਸਾ ਵਰਗੇ ਨੇਤਾਵਾਂ ਨੇ ਪਹਿਲਾਂ ਹੀ ਦਿੱਲੀ ਵਿੱਚ ਧੂੰਆਂ ਪਹੁੰਚਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਪੰਨੂ ਨੇ ਤਨਜ਼ ਕੱਸਦਿਆਂ ਕਿਹਾ ਕਿ ਅਜੇ ਪੰਜਾਬ ‘ਚ ਅੱਗ ਲੱਗੀ ਹੀ ਨਹੀਂ, ਤਾਂ ਇਹ ਧੂੰਆਂ ਹਰਿਆਣਾ ਛੱਡ ਕੇ ਕਿਸੇ ਪਾਈਪ ਰਾਹੀਂ ਸਿੱਧਾ ਦਿੱਲੀ ਕਿਵੇਂ ਪਹੁੰਚ ਗਿਆ?
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਇਹ ਗੱਲ ਮੰਨੀ ਗਈ ਹੈ ਕਿ ਪੰਜਾਬ ਨੇ ਪਿਛਲੇ ਸਾਲ ਪਰਾਲੀ ਸਾੜਨ ‘ਤੇ 80% ਤੱਕ ਕੰਟਰੋਲ ਕਰ ਲਿਆ ਸੀ ਅਤੇ ਇਸੇ ਸਾਲ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ 800 ਕਰੋੜ ਰੁਪਏ ਤੋਂ ਵੱਧ ਦੀਆਂ ਮਸ਼ੀਨਾਂ ਦਿੱਤੀਆਂ ਹਨ। ਇਸ ਦੇ ਬਾਵਜੂਦ ਭਾਜਪਾ ਨੇਤਾ ਸੰਸਦ ਦੇ ਅਧਿਕਾਰਤ ਅੰਕੜਿਆਂ ਨੂੰ ਵੀ ਚੈਲੇਂਜ ਕਰ ਰਹੇ ਹਨ।
ਪੰਨੂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ‘ਨਸ਼ੇੜੀ’ ਜਾਂ ‘ਪ੍ਰਦੂਸ਼ਣਕਾਰੀ’ ਕਹਿ ਕੇ ਬਦਨਾਮ ਕਰਨ ਦੀ ਸਾਜ਼ਿਸ਼ ਤੁਰੰਤ ਬੰਦ ਕੀਤੀ ਜਾਵੇ, ਕਿਉਂਕਿ ਦੇਸ਼ ਦੇ ‘ਫੂਡ ਬਾਊਲ’ ਵਜੋਂ ਪੰਜਾਬ ਦੇ ਕਿਸਾਨ ਪੂਰੇ ਮੁਲਕ ਦਾ ਢਿੱਡ ਭਰਨ ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਨ।
10/26/2026
ਖੇਤੀਬਾੜੀ📍 ਪੰਜਾਬ
ਬੇਮੌਸਮੀ ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਲਈ ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਭਰੋਸਾ ਦਿੱਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾਉਣ ਅਤੇ ਯੋਗ ਕਿਸਾਨਾਂ ਨੂੰ ਨੁਕਸਾਨ ਅਨੁਸਾਰ ਮੁਆਵਜ਼ਾ ਦੇਣ ਦੀ ਗੱਲ ਕਹੀ।
ਬੇਮੌਸਮੀ ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਲਈ ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਭਰੋਸਾ ਦਿੱਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾਉਣ ਅਤੇ ਯੋਗ ਕਿਸਾਨਾਂ ਨੂੰ ਨੁਕਸਾਨ ਅਨੁਸਾਰ ਮੁਆਵਜ਼ਾ ਦੇਣ ਦੀ ਗੱਲ ਕਹੀ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਵਿਸ਼ੇਸ਼ ਗਿਰਦਾਵਰੀ ਕਰਵਾਉਣ ਤੋਂ ਬਾਅਦ ਮੁਆਵਜ਼ਾ ਦੇਵੇਗੀ। ਖੁੱਡੀਆਂ ਨੇ ਇਹ ਭਰੋਸਾ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਮਾਨ, ਬਿੱਡੋਵਾਲੀ, ਚੰਨੂੰ, ਰੋੜਾਂਵਾਲੀ, ਫੱਤੂਹੀ ਖੇੜਾ ਅਤੇ ਦਿਓਣ ਖੇੜਾ ਵਿੱਚ ਮੀਂਹ ਨਾਲ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਣ ਮੌਕੇ ਦਿੱਤਾ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ।
ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਯੋਗ ਕਿਸਾਨਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਪਾਰਦਰਸ਼ੀ ਢੰਗ ਨਾਲ ਲਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਪ੍ਰਭਾਵਿਤ ਕਿਸਾਨ ਮੁਆਵਜ਼ੇ ਦੀ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਜਿੱਥੇ ਫ਼ਸਲਾਂ ਦਾ 100 ਫੀਸਦੀ ਨੁਕਸਾਨ ਹੋਇਆ ਹੈ, ਉੱਥੇ ਗਿਰਦਾਵਰੀ ਵਿੱਚ ਵੀ ਓਨਾ ਹੀ ਨੁਕਸਾਨ ਦਰਜ ਕੀਤਾ ਜਾਵੇਗਾ।
10/26/2026
ਖੇਤੀਬਾੜੀ📍 ਪੰਜਾਬ
ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਬੱਜਰੀ ਨਾਲ ਲੱਦਿਆ ਇੱਕ ਟਿੱਪਰ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ 200 ਮੀਟਰ ਹੇਠਾਂ ਡਿੱਗ ਗਿਆ।
ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਬੱਜਰੀ ਨਾਲ ਲੱਦਿਆ ਇੱਕ ਟਿੱਪਰ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ 200 ਮੀਟਰ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ।
ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਧਰਮਪੁਰ-ਕੋਟਲੀ-ਮੰਡੀ ਸੜਕ ‘ਤੇ ਹਵਾਨੀ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ (50) ਵਜੋਂ ਹੋਈ ਹੈ। ਇਹ ਹਾਦਸਾ ਸਵੇਰੇ ਲਗਭਗ 11 ਵਜੇ ਉਸ ਸਮੇਂ ਵਾਪਰਿਆ, ਜਦੋਂ ਬੱਜਰੀ ਨਾਲ ਭਰਿਆ ਟਿੱਪਰ ਬਰੋਟੀ ਵੱਲ ਜਾ ਰਿਹਾ ਸੀ। ਹਵਾਨੀ ਨੇੜੇ ਇੱਕ ਨਿਰਮਾਣ ਸਥਾਨ ‘ਤੇ ਇੱਕ ਪਲੇਟਫਾਰਮ ਅਚਾਨਕ ਡਿੱਗ ਗਿਆ, ਜਿਸ ਕਾਰਨ ਟਿੱਪਰ ਕੰਟਰੋਲ ਗੁਆ ਬੈਠਾ ਅਤੇ ਸੜਕ ਤੋਂ ਲਗਭਗ 200 ਮੀਟਰ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ। ਲੋਕਾਂ ਦੁਆਰਾ ਜ਼ਖ਼ਮੀ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਦੌਰਾਨ, ਹਾਦਸੇ ਦੀ ਸੂਚਨਾ ਮਿਲਣ ‘ਤੇ, ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
10/26/2026
ਖੇਤੀਬਾੜੀ📍 ਪੰਜਾਬ
ਪਿਛਲੇ ਤਿੰਨ ਸਾਲਾਂ ਤੋਂ ਫਿਰੋਜ਼ਪੁਰ ਵਿੱਚ ਕਿਸਾਨ ਨਸੀਬ ਸਿੰਘ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦਾ ਪ੍ਰਬੰਧਨ ਕਰ ਰਿਹਾ ਹੈ।
ਪਿਛਲੇ ਤਿੰਨ ਸਾਲਾਂ ਤੋਂ ਫਿਰੋਜ਼ਪੁਰ ਵਿੱਚ ਕਿਸਾਨ ਨਸੀਬ ਸਿੰਘ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦਾ ਪ੍ਰਬੰਧਨ ਕਰ ਰਿਹਾ ਹੈ। ਉਹ ਪਰਾਲੀ ਨੂੰ ਗੰਢਾਂ ਵਿੱਚ ਬੰਨ੍ਹਣ ਅਤੇ ਖੇਤਾਂ ਵਿੱਚੋਂ ਹਟਾਉਣ ਲਈ ਇੱਕ ਬੇਲਰ ਮਸ਼ੀਨ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਂਦਾ ਹੈ।
ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਫਿਰੋਜ਼ਪੁਰ ਦੇ ਕਿਸਾਨ ਨਸੀਬ ਸਿੰਘ ਨੇ ਇੱਕ ਮਿਸਾਲ ਪੇਸ਼ ਕੀਤੀ ਹੈ। ਪਿਛਲੇ ਤਿੰਨ ਸਾਲਾਂ ਤੋਂ ਨਸੀਬ ਸਿੰਘ ਨੇ ਆਪਣੇ ਖੇਤਾਂ ਵਿੱਚ ਪਰਾਲੀ ਨਹੀਂ ਸਾੜੀ ਹੈ। ਇਸ ਦੀ ਬਜਾਏ, ਉਹ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਇੱਕ ਬੇਲਰ ਮਸ਼ੀਨ ਦੀ ਵਰਤੋਂ ਕਰਦਾ ਹੈ ਅਤੇ ਉਨ੍ਹਾਂ ਨੂੰ ਖੇਤਾਂ ਵਿੱਚੋਂ ਹਟਾਉਂਦਾ ਹੈ। ਕਿਸਾਨ ਨਸੀਬ ਸਿੰਘ ਲਗਭਗ 400 ਏਕੜ ਜ਼ਮੀਨ ਕਿਰਾਏ ‘ਤੇ ਲੈਂਦਾ ਹੈ ਅਤੇ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਦਾ ਹੈ। ਪਰਾਲੀ ਪ੍ਰਬੰਧਨ ਨੂੰ ਲੈ ਕੇ ਕਿਸਾਨ ਅਤੇ ਬੇਲਰ ਮਸ਼ੀਨ ਨਾਲ ਗੱਠਾਂ ਬਣਾਉਣ ਵਾਲੇ ਵਿਅਕਤੀ ਨਾਲ ਚਰਚਾ ਕੀਤੀ ਗਈ।
ਨਸੀਬ ਸਿੰਘ ਨੇ ਖੇਤੀ ਲਈ ਲਗਭਗ 400 ਏਕੜ ਜ਼ਮੀਨ ਕਿਰਾਏ ‘ਤੇ ਲਈ ਹੈ। ਉਹ ਕਹਿੰਦਾ ਹੈ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਇਸ ਨੂੰ ਸਾੜਨ ਤੋਂ ਬਚਣਾ ਚਾਹੀਦਾ ਹੈ।
ਕਿਸਾਨ ਨਸੀਬ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ। ਇਸ ਲਈ ਉਸ ਨੇ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਪਰਾਲੀ ਨਹੀਂ ਸਾੜੀ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ, ਅਤੇ ਇੱਕ ਸਥਾਈ ਅਤੇ ਵਿਹਾਰਕ ਹੱਲ ਪ੍ਰਦਾਨ ਕਰਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੌਰਾਨ, ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ, ਉਹ ਖੇਤਾਂ ਵਿੱਚ ਇੱਕ ਬੇਲਰ ਮਸ਼ੀਨ ਲੈ ਜਾਂਦਾ ਹੈ, ਪਰਾਲੀ ਦੀਆਂ ਗੱਠਾਂ ਬਣਾਉਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਖੇਤਾਂ ਤੋਂ ਹਟਾ ਦਿੰਦਾ ਹੈ। ਇਹ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਵਿੱਚ ਮਦਦ ਕਰਦਾ ਹੈ ਅਤੇ ਖੇਤਾਂ ਵਿੱਚ ਪਰਾਲੀ ਸਾੜਨ ਦੀ ਜ਼ਰੂਰਤ ਨੂੰ ਘਟਾਉਂਦਾ ਹੈ।
ਫਿਰੋਜ਼ਪੁਰ ਦੇ ਕਿਸਾਨ ਨਸੀਬ ਸਿੰਘ ਦੀ ਇਹ ਪਹਿਲਕਦਮੀ ਦਰਸਾਉਂਦੀ ਹੈ ਕਿ ਪਰਾਲੀ ਸਾੜਨ ਦੇ ਵਿਕਲਪਾਂ ਨੂੰ ਇਸ ਦੇ ਪ੍ਰਬੰਧਨ ਲਈ ਅਪਣਾਇਆ ਜਾ ਸਕਦਾ ਹੈ। ਕਿਸਾਨਾਂ ਨੂੰ ਅਜਿਹੇ ਵਿਕਲਪਾਂ ਲਈ ਢੁਕਵੀਆਂ ਸਹੂਲਤਾਂ ਅਤੇ ਸਹਾਇਤਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਖੇਤੀ ਜਾਰੀ ਰਹਿ ਸਕੇ ਅਤੇ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
10/26/2026
ਵਿਦੇਸ਼📍 ਪੰਜਾਬ
ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ।
ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਜੁਟੀਆਂ ਹੋਈਆਂ ਹਨ।
ਮਾਸਕੋ: ਰੂਸ ਦੇ ਵੋਰੋਨੇਜ਼ ਇਲਾਕੇ ਵਿੱਚ ਡਰੋਨ ਹਮਲੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਵੋਰੋਨੇਜ਼ ਦੇ ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਲਾਕੇ ਵਿੱਚ 113 ਡਰੋਨਾਂ ਨੂੰ ਮਾਰ ਗਿਰਾਇਆ ਹੈ।
ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਮੈਸੇਜਿੰਗ ਐਪ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਤ ਭਰ ਚੱਲੇ ਹਮਲਿਆਂ ਦੌਰਾਨ ਰੂਸੀ ਹਵਾਈ ਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਸਰਗਰਮ ਰਹੀ। ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਜੁਟੀਆਂ ਹੋਈਆਂ ਹਨ।
ਰੂਸੀ ਰੇਲਵੇ ਅਨੁਸਾਰ, ਇਸ ਹਮਲੇ ਦੀ ਲਪੇਟ ਵਿੱਚ ਇੱਕ ਯਾਤਰੀ ਰੇਲਗੱਡੀ ਵੀ ਆ ਗਈ। ਇਹ ਰੇਲਗੱਡੀ ਕ੍ਰਾਸਨੋਦਾਰ ਇਲਾਕੇ ਦੇ ਮਸ਼ਹੂਰ ਸੈਰ-ਸਪਾਟਾ ਸ਼ਹਿਰ ਅਨਾਪਾ ਤੋਂ ਰਾਜਧਾਨੀ ਮਾਸਕੋ ਜਾ ਰਹੀ ਸੀ। ਹਮਲੇ ਵਿੱਚ ਰੇਲਗੱਡੀ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਵਿੱਚ ਸਵਾਰ 5 ਯਾਤਰੀ ਜ਼ਖ਼ਮੀ ਹੋਏ ਹਨ। ਸੁਰੱਖਿਆ ਅਤੇ ਰੇਲਵੇ ਟਰੈਕਾਂ ਦੀ ਜਾਂਚ ਦੇ ਮੱਦੇਨਜ਼ਰ ਵੋਰੋਨੇਜ਼ ਵਿੱਚੋਂ ਲੰਘਣ ਵਾਲੇ ਪੂਰੇ ਰੇਲ ਨੈੱਟਵਰਕ 'ਤੇ ਯਾਤਰੀ ਰੇਲਗੱਡੀਆਂ ਦੀ ਆਵਾਜਾਈ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਹੈ। ਰੂਸ-ਯੂਕਰੇਨ ਸਰਹੱਦ ਦੇ ਨੇੜੇ ਸਥਿਤ ਵੋਰੋਨੇਜ਼ ਰਣਨੀਤਕ ਅਤੇ ਆਵਾਜਾਈ ਦੇ ਲਿਹਾਜ਼ ਨਾਲ ਇੱਕ ਮਹੱਤਵਪੂਰਨ ਕੇਂਦਰ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਇੱਥੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਹਵਾਈ ਹਮਲੇ ਕੀਤੇ ਗਏ ਹਨ।
10/26/2026
ਵਿਦੇਸ਼📍 ਪੰਜਾਬ
ਚੰਡੀਗੜ੍ਹ: ਆਮ ਆਦਮੀ ਪਾਰਟੀ (‘ਆਪ’) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸੀ ਮੌਕਾਪ੍ਰਸਤੀ ਨੂੰ ਲੈ ਕੇ ਭਾਜਪਾ-ਅਕਾਲੀ ਗਠਜੋੜ ‘ਤੇ ਤਿੱਖਾ ਨਿਸ਼ਾਨਾ ਸਾਧਿਆ।
ਚੰਡੀਗੜ੍ਹ: ਆਮ ਆਦਮੀ ਪਾਰਟੀ (‘ਆਪ’) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸੀ ਮੌਕਾਪ੍ਰਸਤੀ ਨੂੰ ਲੈ ਕੇ ਭਾਜਪਾ-ਅਕਾਲੀ ਗਠਜੋੜ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਸਵਾਲ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਨ? ਪ੍ਰਸਤਾਵਿਤ ਗੱਠਜੋੜ ‘ਤੇ ਤਿੱਖਾ ਤੰਜ ਕੱਸਦਿਆਂ ‘ਆਪ’ ਸੁਪਰੀਮੋ ਨੇ ਕਿਹਾ ਕਿ ਅਮਿਤ ਸ਼ਾਹ ਦਾ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ‘ਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ “ਦੁਨੀਆ ਦਾ ਅੱਠਵਾਂ ਅਜੂਬਾ” ਹੋਵੇਗਾ।
“ਮਜੀਠੀਆ ਅਤੇ ਅਮਿਤ ਸ਼ਾਹ ਭਰਾਵਾਂ ਵਾਂਗ ਬਹੁਤ ਨੇੜੇ ਹਨ। ਹੁਣ ਮਜੀਠੀਆ ਨਾਲ ਗੱਠਜੋੜ ਕਰਕੇ ਅਮਿਤ ਸ਼ਾਹ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ। ਇਹ ਤਾਂ ਦੁਨੀਆ ਦਾ ਅੱਠਵਾਂ ਅਜੂਬਾ ਹੋਵੇਗਾ।”
‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, “ਪੰਜਾਬ ਵਿੱਚ ਨਸ਼ਿਆਂ ਨੂੰ ‘ਕੰਟਰੋਲ’ ਕਰਨ ਦੀ ਅਮਿਤ ਸ਼ਾਹ ਦੀ ਯੋਜਨਾ। ਉਹ ਮਜੀਠੀਆ ਨਾਲ ਹੱਥ ਮਿਲਾ ਕੇ ਅਜਿਹਾ ਕਰਨਗੇ। ਨਸ਼ਾ ਖ਼ਤਮ ਨਹੀਂ, ਸਿਰਫ਼ ‘ਕੰਟਰੋਲ’ ਕਰਨਾ।”
ਅਕਾਲੀ ਦਲ ਅਤੇ ਭਾਜਪਾ ਵਿਚਕਾਰ ਵਧ ਰਹੀ ਨੇੜਤਾ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ, “ਕੁੱਝ ਮਹੀਨੇ ਪਹਿਲਾਂ ਤੱਕ ਦੋਵੇਂ ਪਾਰਟੀਆਂ ਕਹਿ ਰਹੀਆਂ ਸਨ ਕਿ ਉਹ ਸਾਰੀਆਂ 117 ਸੀਟਾਂ ‘ਤੇ ਆਜ਼ਾਦਾਨਾ ਤੌਰ ‘ਤੇ ਚੋਣ ਲੜਨਗੀਆਂ। ਹਾਲਾਂਕਿ, ਜ਼ਮੀਨੀ ਪੱਧਰ ‘ਤੇ ਜਾ ਕੇ ਅਤੇ ਜਨਤਾ ਦੇ ਮੂਡ ਦਾ ਅੰਦਾਜ਼ਾ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹਨ। ਇਸੇ ਲਈ ਹੁਣ ਉਨ੍ਹਾਂ ਦੇ ਬਿਆਨ ਬਦਲ ਗਏ ਹਨ ਅਤੇ ਉਹ ਮਿਲ ਕੇ ਚੋਣ ਲੜਨ ਦੀਆਂ ਗੱਲਾਂ ਕਰ ਰਹੇ ਹਨ।”
ਉਨ੍ਹਾਂ ਅੱਗੇ ਕਿਹਾ ਕਿ ਚਾਹੇ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਨ ਜਾਂ ਵੱਖ-ਵੱਖ, ਨਤੀਜਾ ਉਹੀ ਰਹੇਗਾ, ਕਿਉਂਕਿ ਪੰਜਾਬ ਦੇ ਲੋਕ 2007 ਤੋਂ 2017 ਤੱਕ ਦਾ ਉਨ੍ਹਾਂ ਦਾ ਰਿਕਾਰਡ ਨਹੀਂ ਭੁੱਲੇ ਹਨ। “ਪੰਜਾਬ ਦੇ ਲੋਕਾਂ ਨੇ ਦੇਖਿਆ ਹੈ ਕਿ ਅਕਾਲੀ ਦਲ ਅਤੇ ਭਾਜਪਾ ਨੇ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਕੀ ਕੀਤਾ। ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕਿਵੇਂ ਧੋਖਾ ਕੀਤਾ। ਚਾਹੇ ਉਹ ਕਿੰਨੀਆਂ ਵੀ ਰੈਲੀਆਂ ਕਰਨ ਜਾਂ ਰੋਡ ਸ਼ੋਅ ਕੱਢਣ, ਇਹ ਪਾਰਟੀਆਂ ਸਿਰਫ਼ ਸਿਆਸੀ ਸਰਗਰਮੀਆਂ ਨਾਲ ਕਾਮਯਾਬ ਨਹੀਂ ਹੋਣਗੀਆਂ। ਲੋਕ ਨਤੀਜੇ ਅਤੇ ਸੁਚੱਜਾ ਸ਼ਾਸਨ ਚਾਹੁੰਦੇ ਹਨ।”
ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਉਹ ਕੰਮ ਕਰ ਕੇ ਦਿਖਾਏ ਹਨ ਜੋ ਦਹਾਕਿਆਂ ਵਿੱਚ ਨਹੀਂ ਹੋਏ ਸਨ। ਉਨ੍ਹਾਂ ਕਿਹਾ ਕਿ ਲੋਕ ਜਨਤਕ ਭਲਾਈ ਅਤੇ ਵਿਕਾਸ ਦੇ ਆਧਾਰ ‘ਤੇ ਸਰਕਾਰਾਂ ਦੀ ਤੁਲਨਾ ਕਰਨਗੇ। “ਲੋਕਾਂ ਨੂੰ ਉਨ੍ਹਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਚਿੰਤਾ ਹੈ। ਜਦੋਂ ਉਹ ਜਨਤਕ ਭਲਾਈ ‘ਤੇ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਨਗੇ, ਤਾਂ ਮੈਨੂੰ ਵਿਸ਼ਵਾਸ ਹੈ ਕਿ ‘ਆਪ’ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਨੂੰ ਦਰਸਾਉਣਗੇ, ਅਤੇ ‘ਆਪ’ ਸਰਕਾਰ ਭਾਰੀ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਆਵੇਗੀ।”
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਦਾਅਵੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿ ਐਨਡੀਏ ਪੰਜਾਬ ਵਿੱਚ ਅਗਲੀ ਸਰਕਾਰ ਬਣਾਏਗੀ, ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ, “ਨੇਤਾ ਆਪਣੇ ਵਰਕਰਾਂ ਦਾ ਉਤਸ਼ਾਹ ਵਧਾਉਣ ਅਤੇ ਕੇਡਰ ਨੂੰ ਮਜ਼ਬੂਤ ਕਰਨ ਲਈ ਅਜਿਹੇ ਬਿਆਨ ਦਿੰਦੇ ਹਨ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਜਿਸ ਵੀ ਰਾਜ ਵਿੱਚ ਉਨ੍ਹਾਂ ਨੇ ਅਜਿਹੇ ਦਾਅਵੇ ਕੀਤੇ ਹਨ, ਉੱਥੇ ਉਹ ਜਿੱਤੇ ਹੋਣ। ਅਸਲੀ ਪ੍ਰੀਖਿਆ ਲੋਕਾਂ ਲਈ ਕੀਤਾ ਗਿਆ ਕੰਮ ਹੈ। ਜਦੋਂ ਤੁਲਨਾ ਜਨਤਕ ਭਲਾਈ ਦੀ ਹੁੰਦੀ ਹੈ, ਤਾਂ ਮੈਨੂੰ ਵਿਸ਼ਵਾਸ ਹੈ ਕਿ ‘ਆਪ’ ਸਰਕਾਰ ਦੇ ਰਿਕਾਰਡ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।”
‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “2007 ਤੋਂ 2017 ਤੱਕ ਅਕਾਲੀ-ਭਾਜਪਾ ਰਾਜ ਦੌਰਾਨ ਪੰਜਾਬ ਵਿੱਚ ‘ਚਿੱਟੇ’ ਦੀ ਲਾਹਨਤ ਪਹਿਲੀ ਵਾਰ ਸਾਹਮਣੇ ਆਈ ਅਤੇ ਇਸ ਤੋਂ ਪਹਿਲਾਂ ਕਿ ਕੋਈ ਇਸ ਸੰਕਟ ਦੀ ਗੰਭੀਰਤਾ ਨੂੰ ਸਮਝ ਸਕਦਾ, ਇਸ ਨੇ ਪੰਜਾਬੀਆਂ ਦੀ ਪੂਰੀ ਪੀੜ੍ਹੀ ਨੂੰ ਨਿਗਲ ਲਿਆ। ਮਾਨ ਸਰਕਾਰ ਪੰਜਾਬ ਨੂੰ ਇਸ ਨਸ਼ੇ ਦੀ ਅਲਾਮਤ ਤੋਂ ਮੁਕਤ ਕਰਵਾਉਣਾ ਚਾਹੁੰਦੀ ਹੈ। ਪਰ ਅਮਿਤ ਸ਼ਾਹ ‘ਚਿੱਟਾ ਪਾਰਟੀ’ ਅਤੇ ਮਜੀਠੀਆ ਨਾਲ ਇੱਕ ਵਾਰ ਫਿਰ ਗੱਠਜੋੜ ਕਰਕੇ ਪੰਜਾਬ ਨੂੰ ਮੁੜ ਉਸੇ ਖੱਡ ਵਿੱਚ ਧੱਕਣਾ ਚਾਹੁੰਦੇ ਹਨ।”
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੇ ਰਸਮੀ ਤੌਰ ‘ਤੇ ਵੱਖ ਹੋਣ ਦੇ ਦੌਰ ਦੇ ਬਾਵਜੂਦ ਸਿਆਸੀ ਨੇੜਤਾ ਬਣਾਈ ਰੱਖੀ ਹੈ ਅਤੇ ਉਨ੍ਹਾਂ ਦੇ ਫ਼ੈਸਲੇ ਚੋਣ ਗਣਿਤ ਤੋਂ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਕਿਹਾ, “ਉਹ ਸਿਆਸੀ ਤੌਰ ‘ਤੇ ਜੁੜੇ ਹੋਏ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ, ਉਹ ਇਕੱਠੇ ਹੋ ਜਾਂਦੇ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਵੱਖ ਰਹਿਣ ਨਾਲ ਉਨ੍ਹਾਂ ਦੇ ਹਿੱਤ ਪੂਰੇ ਹੋਣਗੇ, ਤਾਂ ਉਹ ਵੱਖ ਹੋ ਜਾਂਦੇ ਹਨ। ਉਨ੍ਹਾਂ ਦੇ ਸਿਆਸੀ ਸਟੈਂਡ ਉਨ੍ਹਾਂ ਦੀਆਂ ਗਣਨਾਵਾਂ ਅਨੁਸਾਰ ਬਦਲਦੇ ਹਨ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਹਵਾਲਾ ਦਿੰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਤੋਂ ਉਦੋਂ ਦੂਰੀ ਬਣਾ ਲਈ ਸੀ ਜਦੋਂ ਉਸ ਨੂੰ ਲੱਗਿਆ ਕਿ ਪਾਰਟੀ ਨਾਲ ਉਸ ਦਾ ਸਬੰਧ ਪੰਜਾਬ ਵਿੱਚ ਲੋਕਾਂ ਦੇ ਵਿਰੋਧ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾਕ੍ਰਮ ਨੇ ਇੱਕ ਵਾਰ ਫਿਰ ਦੋਵਾਂ ਪਾਰਟੀਆਂ ਦੇ ਰਿਸ਼ਤੇ ਪਿੱਛੇ ਦੀ ਸਿਆਸੀ ਸੁਖ-ਸਹੂਲਤ ਨੂੰ ਉਜਾਗਰ ਕਰ ਦਿੱਤਾ ਹੈ। “ਚਾਹੇ ਉਹ ਮਿਲ ਕੇ ਚੋਣ ਲੜਨ ਜਾਂ ਵੱਖ-ਵੱਖ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਪੰਜਾਬ ਵਿੱਚ ਨਾ ਤਾਂ ਅਕਾਲੀ ਦਲ ਅਤੇ ਨਾ ਹੀ ਭਾਜਪਾ ਦੀ ਅਜਿਹੀ ਸਿਆਸੀ ਸਥਿਤੀ ਹੈ ਕਿ ਉਹ ਅਗਲੀ ਸਰਕਾਰ ਬਣਾ ਸਕਣ। ਉਹ ਜੋ ਚਾਹੁਣ ਦਾਅਵੇ ਕਰ ਸਕਦੇ ਹਨ, ਪਰ ਸਰਕਾਰ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਬਾਰਾ ਮੁੱਖ ਮੰਤਰੀ ਬਣਨਗੇ।”
10/26/2026
ਵਿਦੇਸ਼📍 ਪੰਜਾਬ
ਰਿਆਦ: ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਹੂਤੀ ਬਾਗੀਆਂ ਵੱਲੋਂ ਰਿਆਦ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ।
ਰਿਆਦ: ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਹੂਤੀ ਬਾਗੀਆਂ ਵੱਲੋਂ ਰਿਆਦ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ। ਇਸ ਦੌਰਾਨ ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਣਾਂ ਦੇ ਸੰਚਾਲਨ ਲਈ ਅੰਸ਼ਕ ਤੌਰ 'ਤੇ ਮੁੜ ਖੋਲ੍ਹ ਦਿੱਤਾ ਗਿਆ ਹੈ।
ਦਰਅਸਲ, ਯਮਨ ਦੇ ਹੂਤੀ ਬਾਗੀ ਲਗਾਤਾਰ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਰਹੇ ਹਨ। ਐਤਵਾਰ ਨੂੰ ਹੂਤੀ ਸਮੂਹ ਨੇ ਦਾਅਵਾ ਕੀਤਾ ਕਿ ਉਸ ਨੇ ਸਾਊਦੀ ਅਰਬ 'ਤੇ ਤਿੰਨ ਹਮਲਿਆਂ ਦੌਰਾਨ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਨ੍ਹਾਂ ਵਿੱਚੋਂ ਪਹਿਲਾ ਹਮਲਾ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੀਤਾ ਗਿਆ ਸੀ। ਹੂਤੀ ਬਾਗੀਆਂ ਦੇ ਅਨੁਸਾਰ, ਇਹ ਹਮਲਾ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਵਿੱਚ ਸਫਲ ਰਿਹਾ। ਹੋਰ ਹਮਲਿਆਂ ਵਿੱਚ ਖਮੀਸ ਮੁਸ਼ੈਤ ਸਥਿਤ ਕਿੰਗ ਖਾਲਿਦ ਏਅਰ ਬੇਸ ਅਤੇ ਜਾਜ਼ਾਨ ਵਿੱਚ ਸਾਊਦੀ ਬਾਰਡਰ ਗਾਰਡ ਦੇ ਜਲ ਸੈਨਾ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ, ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਸੋਮਵਾਰ ਤੜਕੇ ਰਿਆਦ ਵੱਲ ਆ ਰਹੀ ਇੱਕ ਮਿਜ਼ਾਈਲ ਨੂੰ ਹਵਾ ਵਿੱਚ ਹੀ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਿਆਦ ਹਵਾਈ ਅੱਡਾ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਐਤਵਾਰ ਤੋਂ ਟਰਮੀਨਲ 1 ਤੋਂ ਘਰੇਲੂ ਉਡਾਣਾਂ ਅਤੇ ਟਰਮੀਨਲ 2 ਤੋਂ ਰਾਸ਼ਟਰੀ ਹਵਾਈ ਕੰਪਨੀਆਂ ਦੀਆਂ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾਣਗੀਆਂ। ਇਸ ਤੋਂ ਬਾਅਦ ਰਿਆਦ ਹਵਾਈ ਅੱਡੇ ਨੂੰ ਅੰਸ਼ਕ ਤੌਰ 'ਤੇ ਖੋਲ੍ਹ ਦਿੱਤਾ ਗਿਆ। ਹਵਾਈ ਅੱਡਾ ਖੁੱਲ੍ਹਦੇ ਹੀ ਹੂਤੀ ਬਾਗੀਆਂ ਨੇ ਇਸ ਨੂੰ ਮੁੜ ਨਿਸ਼ਾਨਾ ਬਣਾਇਆ। ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ, ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਸਾਊਦੀ ਅਰਬ ਵੱਲ ਦਾਗੀਆਂ ਗਈਆਂ ਕੁੱਲ 12 ਮਿਜ਼ਾਈਲਾਂ ਅਤੇ ਦੋ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ। ਇਨ੍ਹਾਂ ਵਿੱਚ ਰਿਆਦ ਖੇਤਰ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਦੋ ਡਰੋਨ ਵੀ ਸ਼ਾਮਲ ਸਨ।
ਹਮਲਿਆਂ ਦੌਰਾਨ ਹੂਤੀ ਫੌਜੀ ਬੁਲਾਰੇ ਨੇ ਰਿਆਦ ਹਵਾਈ ਅੱਡੇ ਨੂੰ ਅਸੁਰੱਖਿਅਤ ਅਤੇ ਫੌਜੀ ਨਿਸ਼ਾਨਾ ਕਰਾਰ ਦਿੰਦਿਆਂ ਦੁਨੀਆ ਭਰ ਦੀਆਂ ਅਤੇ ਸਥਾਨਕ ਹਵਾਈ ਕੰਪਨੀਆਂ ਅਤੇ ਯਾਤਰੀਆਂ ਨੂੰ ਉੱਥੇ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਹੂਤੀ ਫੌਜੀ ਬੁਲਾਰੇ ਯਾਹਿਆ ਸਾਰੀ ਨੇ 'ਐਕਸ' 'ਤੇ ਚਿਤਾਵਨੀ ਜਾਰੀ ਕਰਦਿਆਂ ਕਿਹਾ, 'ਯਮਨ ਦੀਆਂ ਹਥਿਆਰਬੰਦ ਫੌਜਾਂ ਦੁਨੀਆ ਭਰ ਦੀਆਂ, ਖੇਤਰੀ ਅਤੇ ਸਥਾਨਕ ਹਵਾਈ ਕੰਪਨੀਆਂ ਦੇ ਨਾਲ-ਨਾਲ ਉਨ੍ਹਾਂ ਦੇ ਕਰਮਚਾਰੀਆਂ ਅਤੇ ਯਾਤਰੀਆਂ ਨੂੰ ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰਾ ਨਾ ਕਰਨ ਦੀ ਚਿਤਾਵਨੀ ਮੁੜ ਦਿੰਦੀਆਂ ਹਨ। ਇਹ ਥਾਂ ਹੁਣ ਸੁਰੱਖਿਅਤ ਨਹੀਂ ਹੈ ਕਿਉਂਕਿ ਇਹ ਸਾਡੀਆਂ ਫੌਜਾਂ ਲਈ ਇੱਕ ਫੌਜੀ ਨਿਸ਼ਾਨਾ ਹੈ।' ਯਾਹਿਆ ਸਾਰੀ ਨੇ ਸਾਊਦੀ ਅਰਬ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਬਾਰੇ ਵੀ ਵਿਆਪਕ ਚਿਤਾਵਨੀ ਜਾਰੀ ਕੀਤੀ ਹੈ, ਹਾਲਾਂਕਿ ਇਸ ਵਿੱਚ ਮੱਕਾ ਅਤੇ ਮਦੀਨਾ ਦੇ ਉੱਪਰਲੇ ਹਵਾਈ ਖੇਤਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਹੂਤੀਆਂ ਦੇ ਕੰਟਰੋਲ ਹੇਠਲੀ 'ਸਬਾ' ਸਮਾਚਾਰ ਏਜੰਸੀ ਨੇ ਇੱਕ ਫੌਜੀ ਸੂਤਰ ਦੇ ਹਵਾਲੇ ਨਾਲ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ਸਾਊਦੀ ਅਰਬ ਦੇ ਤੇਲ ਅਦਾਰਿਆਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ।
ਇਸ ਦੇ ਨਾਲ ਹੀ, ਸਾਊਦੀ ਅਰਬ ਦੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਕੰਪਨੀ ਵਿੱਚ ਆਪਣੇ ਸ਼ੇਅਰ ਬਰਕਰਾਰ ਰੱਖੇ ਤਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
10/26/2026
ਕਾਰੋਬਾਰ📍 ਪੰਜਾਬ
ਸਰਦੀਆਂ ਦੇ ਮੌਸਮ ਦੌਰਾਨ ਦੇਸੀ ਆਂਡਿਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਪੋਲਟਰੀ ਫਾਰਮਿੰਗ (ਮੁਰਗੀ ਪਾਲਣ) ਕਿਸਾਨਾਂ ਲਈ ਆਮਦਨ ਦਾ ਇੱਕ ਲਾਹੇਵੰਦ ਸਾਧਨ ਬਣ ਸਕਦੀ ਹੈ।
ਸਰਦੀਆਂ ਦੇ ਮੌਸਮ ਦੌਰਾਨ ਦੇਸੀ ਆਂਡਿਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਪੋਲਟਰੀ ਫਾਰਮਿੰਗ (ਮੁਰਗੀ ਪਾਲਣ) ਕਿਸਾਨਾਂ ਲਈ ਆਮਦਨ ਦਾ ਇੱਕ ਲਾਹੇਵੰਦ ਸਾਧਨ ਬਣ ਸਕਦੀ ਹੈ। ਇਸ ਦੀ ਸ਼ੁਰੂਆਤ ਘੱਟ ਗਿਣਤੀ ਵਿੱਚ ਪੰਛੀਆਂ ਨਾਲ ਕੀਤੀ ਜਾ ਸਕਦੀ ਹੈ; ਹਾਲਾਂਕਿ, ਬਿਹਤਰ ਵਾਧੇ ਅਤੇ ਉਤਪਾਦਨ ਲਈ ਪੰਛੀਆਂ ਨੂੰ ਸਹੀ ਪੋਸ਼ਣ, ਸਾਫ਼-ਸਫ਼ਾਈ ਅਤੇ ਢੁਕਵੀਂ ਦੇਖਭਾਲ ਮੁਹੱਈਆ ਕਰਵਾਉਣੀ ਬਹੁਤ ਜ਼ਰੂਰੀ ਹੈ।
ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਆਂਡਿਆਂ ਦੀ ਮੰਗ ਵਧਣ ਲੱਗਦੀ ਹੈ। ਖਾਸ ਕਰਕੇ ਦੇਸੀ ਆਂਡਿਆਂ ਦੀ ਮੰਗ ਬਾਜ਼ਾਰ ਵਿੱਚ ਚੰਗੀ ਰਹਿੰਦੀ ਹੈ। ਅਜਿਹੇ ਵਿੱਚ ਕਿਸਾਨ ਦੇਸੀ ਮੁਰਗੀ ਪਾਲਣ ਨੂੰ ਕਮਾਈ ਦੇ ਵਾਧੂ ਜ਼ਰੀਏ ਵਜੋਂ ਅਪਣਾ ਸਕਦੇ ਹਨ। ਇਸ ਕਾਰੋਬਾਰ ਦੀ ਸ਼ੁਰੂਆਤ ਘੱਟ ਗਿਣਤੀ ਵਿੱਚ ਮੁਰਗੀਆਂ ਨਾਲ ਵੀ ਕੀਤੀ ਜਾ ਸਕਦੀ ਹੈ। ਤਜਰਬਾ ਵਧਣ ਤੋਂ ਬਾਅਦ ਮੁਰਗੀਆਂ ਦੀ ਗਿਣਤੀ ਵਧਾ ਕੇ ਇਸ ਨੂੰ ਆਮਦਨ ਦਾ ਮੁੱਖ ਸਾਧਨ ਬਣਾਇਆ ਜਾ ਸਕਦਾ ਹੈ। ਲਖੀਮਪੁਰ ਖੀਰੀ ਦੇ ਪਸ਼ੂ ਮਾਹਰ ਡਾ. ਐਨ.ਕੇ. ਤ੍ਰਿਪਾਠੀ ਦੇ ਮੁਤਾਬਕ, ਦੇਸੀ ਮੁਰਗੀ ਪਾਲਣ ਵਿੱਚ ਬਿਹਤਰ ਉਤਪਾਦਨ ਲਈ ਖਾਣ-ਪਾਣ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ। ਉਚਿਤ ਦੇਖਭਾਲ ਨਾਲ ਮੁਰਗੀਆਂ ਦਾ ਵਾਧਾ ਚੰਗਾ ਹੁੰਦਾ ਹੈ ਅਤੇ ਬਿਮਾਰੀਆਂ ਦਾ ਖਤਰਾ ਵੀ ਘੱਟ ਰਹਿੰਦਾ ਹੈ।
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਨੌਜਵਾਨ ਖੇਤੀ ਦੇ ਨਾਲ-ਨਾਲ ਦੇਸੀ ਮੁਰਗੀ ਪਾਲਣ ਵਿੱਚ ਵੀ ਦਿਲਚਸਪੀ ਦਿਖਾ ਰਹੇ ਹਨ। ਘੱਟ ਲਾਗਤ ਨਾਲ ਸ਼ੁਰੂ ਹੋਣ ਵਾਲਾ ਇਹ ਕਿੱਤਾ ਕਿਸਾਨਾਂ ਲਈ ਵਾਧੂ ਆਮਦਨ ਦਾ ਬਦਲ ਬਣ ਸਕਦਾ ਹੈ। ਦੇਸੀ ਮੁਰਗੀਆਂ ਦੇ ਆਂਡਿਆਂ ਅਤੇ ਮਾਸ ਦੀ ਬਾਜ਼ਾਰ ਵਿੱਚ ਚੰਗੀ ਮੰਗ ਰਹਿੰਦੀ ਹੈ। ਸਰਦੀਆਂ ਵਿੱਚ ਦੇਸੀ ਆਂਡਿਆਂ ਦੀ ਮੰਗ ਵਧਣ ਨਾਲ ਮੁਰਗੀ ਪਾਲਕਾਂ ਨੂੰ ਬਿਹਤਰ ਭਾਅ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਕਿਸਾਨ ਸ਼ੁਰੂਆਤ ਵਿੱਚ ਘੱਟ ਗਿਣਤੀ ਵਿੱਚ ਮੁਰਗੀਆਂ ਪਾਲ ਕੇ ਇਸ ਕਿੱਤੇ ਨੂੰ ਸਮਝ ਸਕਦੇ ਹਨ। ਇਸ ਤੋਂ ਬਾਅਦ ਤਜ਼ਰਬੇ ਅਤੇ ਲੋੜ ਅਨੁਸਾਰ ਇਸ ਦਾ ਵਿਸਥਾਰ ਕਰ ਸਕਦੇ ਹਨ।
ਦੇਸੀ ਕੁੱਕੜ ਪਾਲਣ ਨਾਲ ਕਿਸਾਨ ਦੋ ਤਰੀਕਿਆਂ ਨਾਲ ਕਮਾਈ ਕਰ ਸਕਦੇ ਹਨ। ਇੱਕ ਪਾਸੇ ਦੇਸੀ ਆਂਡਿਆਂ ਦੀ ਮੰਗ ਰਹਿੰਦੀ ਹੈ, ਤਾਂ ਦੂਜੇ ਪਾਸੇ ਦੇਸੀ ਕੁੱਕੜ ਅਤੇ ਕੁੱਕੜੀ ਦੇ ਮਾਸ ਦੀ ਵੀ ਖਪਤ ਹੁੰਦੀ ਹੈ। ਦੇਸੀ ਆਂਡਿਆਂ ਨੂੰ ਸੁਆਦ ਅਤੇ ਪੌਸ਼ਟਿਕਤਾ ਦੇ ਲਿਹਾਜ਼ ਨਾਲ ਪਸੰਦ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਪੇਂਡੂ ਅਤੇ ਸ਼ਹਿਰੀ ਬਾਜ਼ਾਰਾਂ ਵਿੱਚ ਇਨ੍ਹਾਂ ਦੀ ਮੰਗ ਬਣੀ ਰਹਿੰਦੀ ਹੈ।
ਲਖੀਮਪੁਰ ਖੀਰੀ ਦੇ ਪਸ਼ੂ ਮਾਹਰ ਡਾ. ਐੱਨ.ਕੇ. ਤ੍ਰਿਪਾਠੀ ਲੋਕਲ 18 ਨੂੰ ਦੱਸਦੇ ਹਨ ਕਿ ਦੇਸੀ ਮੁਰਗੀ ਪਾਲਣ ਸ਼ੁਰੂ ਕਰਨ ਲਈ ਸ਼ੁਰੂਆਤ ਵਿੱਚ ਵੱਡੀ ਗਿਣਤੀ ਵਿੱਚ ਮੁਰਗੀਆਂ ਪਾਲਣਾ ਜ਼ਰੂਰੀ ਨਹੀਂ ਹੈ। ਕਿਸਾਨ ਪਹਿਲਾਂ ਛੋਟੇ ਪੱਧਰ 'ਤੇ ਇਸ ਕਾਰੋਬਾਰ ਦੀ ਸ਼ੁਰੂਆਤ ਕਰਨ ਅਤੇ ਇਸ ਦੇ ਤਰੀਕਿਆਂ ਨੂੰ ਸਮਝਣ। ਤਜਰਬਾ ਵਧਣ ਨਾਲ ਮੁਰਗੀਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ।
ਮੁਰਗੀਆਂ ਦੇ ਚੰਗੇ ਵਾਧੇ ਲਈ ਉਨ੍ਹਾਂ ਦੇ ਖਾਣ-ਪੀਣ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਸੰਤੁਲਿਤ ਆਹਾਰ ਅਤੇ ਸਾਫ਼ ਪਾਣੀ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੇ ਰਹਿਣ ਵਾਲੀ ਥਾਂ ਦੀ ਨਿਯਮਤ ਤੌਰ 'ਤੇ ਸਫ਼ਾਈ ਕਰਨੀ ਚਾਹੀਦੀ ਹੈ। ਸ਼ੈੱਡ ਵਿੱਚ ਗੰਦਗੀ ਅਤੇ ਨਮੀ ਜਮ੍ਹਾਂ ਹੋਣ ਨਾਲ ਮੁਰਗੀਆਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਮੁਰਗੀਆਂ ਦੇ ਸ਼ੈੱਡ ਨੂੰ ਸਾਫ਼, ਸੁੱਕਾ ਅਤੇ ਹਵਾਦਾਰ ਰੱਖਣਾ ਚਾਹੀਦਾ ਹੈ।
ਡਾ. ਐਨ.ਕੇ. ਤ੍ਰਿਪਾਠੀ ਦੇ ਅਨੁਸਾਰ, ਮੁਰਗੀਆਂ ਨੂੰ ਹਮੇਸ਼ਾ ਸਾਫ਼ ਅਤੇ ਤਾਜ਼ਾ ਪਾਣੀ ਦੇਣਾ ਚਾਹੀਦਾ ਹੈ। ਪਾਣੀ ਰੱਖਣ ਵਾਲੇ ਭਾਂਡਿਆਂ ਦੀ ਵੀ ਨਿਯਮਤ ਸਫ਼ਾਈ ਜ਼ਰੂਰੀ ਹੈ। ਮੁਰਗੀਆਂ ਦੀ ਉਮਰ ਅਤੇ ਲੋੜ ਮੁਤਾਬਕ ਸੰਤੁਲਿਤ ਪਸ਼ੂ ਆਹਾਰ ਦੇਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਵਾਧਾ ਬਿਹਤਰ ਹੁੰਦਾ ਹੈ ਅਤੇ ਸਿਹਤ ਵੀ ਚੰਗੀ ਰਹਿੰਦੀ ਹੈ। ਉਚਿਤ ਦੇਖਭਾਲ ਅਤੇ ਸੰਤੁਲਿਤ ਆਹਾਰ ਮਿਲਣ 'ਤੇ ਦੇਸੀ ਮੁਰਗੀਆਂ ਦਾ ਭਾਰ ਕਰੀਬ 12 ਹਫ਼ਤਿਆਂ ਵਿੱਚ 2 ਕਿਲੋ ਦੇ ਆਸ-ਪਾਸ ਪਹੁੰਚ ਸਕਦਾ ਹੈ। ਹਾਲਾਂਕਿ, ਭਾਰ ਮੁਰਗੀ ਦੀ ਨਸਲ, ਆਹਾਰ, ਮੌਸਮ ਅਤੇ ਪਾਲਣ ਦੇ ਪ੍ਰਬੰਧਾਂ ਦੇ ਅਨੁਸਾਰ ਵੱਖ-ਵੱਖ ਹੋ ਸਕਦਾ ਹੈ। ਇਸ ਲਈ ਮੁਰਗੀ ਪਾਲਕਾਂ ਨੂੰ ਸਿਰਫ਼ ਭਾਰ ਵਧਾਉਣ 'ਤੇ ਧਿਆਨ ਦੇਣ ਦੀ ਬਜਾਏ ਉਨ੍ਹਾਂ ਦੀ ਸਿਹਤ ਅਤੇ ਉਚਿਤ ਦੇਖਭਾਲ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ। ਆਮ ਹਾਲਤਾਂ ਵਿੱਚ ਦੇਸੀ ਮੁਰਗੀਆਂ ਕਰੀਬ 16 ਹਫ਼ਤਿਆਂ ਬਾਅਦ ਅੰਡੇ ਦੇਣੀਆਂ ਸ਼ੁਰੂ ਕਰ ਸਕਦੀਆਂ ਹਨ।
10/26/2026
ਕਾਰੋਬਾਰ📍 ਪੰਜਾਬ
ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਤੋਂ ਹੇਠਾਂ ਆ ਗਈਆਂ। ਸਾਊਦੀ ਅਰਬ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਵਜੂਦ ਬ੍ਰੈਂਟ ਕਰੂਡ ਦੀ ਕੀਮਤ ਘਟ ਕੇ 114.5 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ।
ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਤੋਂ ਹੇਠਾਂ ਆ ਗਈਆਂ। ਸਾਊਦੀ ਅਰਬ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਵਜੂਦ ਬ੍ਰੈਂਟ ਕਰੂਡ ਦੀ ਕੀਮਤ ਘਟ ਕੇ 114.5 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ। ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਫ਼ੈਸਲੇ ਤੋਂ ਪਹਿਲਾਂ ਬਾਜ਼ਾਰ ਵਿੱਚ ਇਹ ਨਰਮੀ ਦੇਖਣ ਨੂੰ ਮਿਲੀ ਹੈ।
ਕੱਚਾ ਤੇਲ ਆਪਣੇ 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਦੇ ਨੇੜੇ ਪਹੁੰਚ ਗਿਆ ਸੀ, ਪਰ ਸੋਮਵਾਰ ਨੂੰ ਇਸ ਦੀਆਂ ਕੀਮਤਾਂ ਵਿੱਚ 2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਕਰੂਡ 2.11 ਫ਼ੀਸਦੀ ਯਾਨੀ 2.17 ਡਾਲਰ ਸਸਤਾ ਹੋ ਕੇ 101.09 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਉੱਥੇ ਹੀ, ਬ੍ਰੈਂਟ ਕਰੂਡ ਦੀ ਕੀਮਤ ਵੀ 1.85 ਫ਼ੀਸਦੀ ਯਾਨੀ 2.16 ਡਾਲਰ ਘਟ ਕੇ 114.5 ਡਾਲਰ ਪ੍ਰਤੀ ਬੈਰਲ ਰਹਿ ਗਈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਸਾਊਦੀ ਅਰਬ ‘ਤੇ ਹਮਲੇ ਹੋ ਰਹੇ ਹਨ, ਤਾਂ ਤੇਲ ਸਸਤਾ ਕਿਉਂ ਹੋਇਆ?
ਦਰਅਸਲ, ਸੋਮਵਾਰ ਨੂੰ ਆਈ ਇਹ ਗਿਰਾਵਟ ਸ਼ੁੱਕਰਵਾਰ ਦੀ ਤੇਜ਼ੀ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਹੂਤੀ ਬਾਗੀਆਂ ਦੇ ਹਮਲਿਆਂ ਦੇ ਡਰ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਲਗਭਗ 3 ਡਾਲਰ ਪ੍ਰਤੀ ਬੈਰਲ ਦਾ ਉਛਾਲ ਆਇਆ ਸੀ। ਪੂਰੇ ਹਫ਼ਤੇ ਦੌਰਾਨ ਬ੍ਰੈਂਟ ਕਰੂਡ 6 ਫ਼ੀਸਦੀ, ਜਦਕਿ ਕਰੂਡ 2.3 ਫ਼ੀਸਦੀ ਮਹਿੰਗਾ ਹੋਇਆ ਸੀ। ਇੰਨੀ ਵੱਡੀ ਤੇਜ਼ੀ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ ਵਿੱਚ ਕੁਝ ਠਹਿਰਾਅ ਆਇਆ।
ਇਸ ਤੋਂ ਇਲਾਵਾ, ਅਮਰੀਕੀ ਫੈਡਰਲ ਰਿਜ਼ਰਵ ਦੇ ਆਉਣ ਵਾਲੇ ਨੀਤੀਗਤ ਫ਼ੈਸਲੇ ਤੋਂ ਪਹਿਲਾਂ ਨਿਵੇਸ਼ਕ ਸਾਵਧਾਨ ਹੋ ਗਏ ਹਨ। ਇਸੇ ਸਾਵਧਾਨੀ ਕਾਰਨ ਉੱਚੇ ਪੱਧਰ ‘ਤੇ ਕੀਮਤਾਂ ਵਿੱਚ ਹਲਕੀ ਨਰਮੀ ਦੇਖਣ ਨੂੰ ਮਿਲੀ ਹੈ।
ਭਾਵੇਂ ਸੋਮਵਾਰ ਨੂੰ ਕੀਮਤਾਂ ਵਿੱਚ ਕੁਝ ਗਿਰਾਵਟ ਆਈ ਹੈ, ਪਰ ਤੇਲ ਬਾਜ਼ਾਰ ਦਾ ਸੰਕਟ ਹਾਲੇ ਖ਼ਤਮ ਨਹੀਂ ਹੋਇਆ। ਸਾਊਦੀ ਅਰਬ ‘ਤੇ ਲਗਾਤਾਰ ਹੋ ਰਹੇ ਹਮਲਿਆਂ ਨੇ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਬਣਾਈ ਰੱਖੀ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਉੱਥੇ ਹਾਲਾਤ ਕਾਫ਼ੀ ਖ਼ਰਾਬ ਰਹੇ।
ਹੂਤੀ ਬਾਗੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਦੇ ਇੱਕ ਹਵਾਈ ਅੱਡੇ ਦੇ ਨਾਲ-ਨਾਲ ਤੇਲ ਨਾਲ ਜੁੜੇ ਟਿਕਾਣਿਆਂ ‘ਤੇ ਵੀ ਹਮਲਾ ਕੀਤਾ।
ਦੂਜੇ ਪਾਸੇ, ਸਾਊਦੀ ਅਰਬ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਕਈ ਹੋਰ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਇਸ ਤੋਂ ਪਹਿਲਾਂ ਹੋਏ ਹੂਤੀ ਹਮਲਿਆਂ ਵਿੱਚ ਸਾਊਦੀ ਅਰਬ ਦੇ ਮੁੱਖ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਿਆ ਸੀ। ਐਤਵਾਰ ਨੂੰ ਉੱਥੇ ਕੰਮਕਾਜ ਬਹੁਤ ਸੀਮਤ ਪੱਧਰ ‘ਤੇ ਹੀ ਸ਼ੁਰੂ ਹੋ ਸਕਿਆ। ਬਾਗੀ ਗੁੱਟ ਨੇ ਧਮਕੀ ਦਿੱਤੀ ਹੈ ਕਿ ਉਹ ਅੱਗੇ ਵੀ ਇਸ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ।
ਆਉਣ ਵਾਲੇ ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਕਿਸ ਪਾਸੇ ਜਾਣਗੀਆਂ, ਇਹ ਕਾਫ਼ੀ ਹੱਦ ਤੱਕ ਸਟ੍ਰੇਟ ਆਫ਼ ਹੋਰਮੁਜ਼ ਸਮੁੰਦਰੀ ਰਸਤੇ ਦੇ ਹਾਲਾਤ ਅਤੇ ਤੇਲ ਦੇ ਟਿਕਾਣਿਆਂ ਦੀ ਸੁਰੱਖਿਆ ‘ਤੇ ਨਿਰਭਰ ਕਰੇਗਾ। ਬ੍ਰੈਂਟ ਕਰੂਡ ਪਹਿਲਾਂ ਹੀ 117 ਡਾਲਰ ਪ੍ਰਤੀ ਬੈਰਲ ਦਾ ਪੱਧਰ ਪਾਰ ਕਰ ਚੁੱਕਾ ਹੈ।
ਬਾਜ਼ਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੇਲ ਦੇ ਟਿਕਾਣਿਆਂ ਜਾਂ ਹੋਰਮੁਜ਼ ਰਸਤੇ ਰਾਹੀਂ ਜਹਾਜ਼ਾਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਆਉਂਦੀ ਹੈ, ਤਾਂ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਹਾਲਾਂਕਿ, ਜੇਕਰ ਦੋਵਾਂ ਧਿਰਾਂ ਵਿਚਾਲੇ ਤਣਾਅ ਘਟਾਉਣ ਲਈ ਕੋਈ ਠੋਸ ਪਹਿਲ ਹੁੰਦੀ ਹੈ, ਤਾਂ ਮੁਨਾਫ਼ਾ ਵਸੂਲਣ ਕਾਰਨ ਕੀਮਤਾਂ ਵਿੱਚ ਵੱਡੀ ਗਿਰਾਵਟ ਵੀ ਆ ਸਕਦੀ ਹੈ।
ਇਸ ਦੀ ਬਜਾਏ ਉਨ੍ਹਾਂ ਨੂੰ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ, ਅਮਰੀਕੀ ਫੈਡ ਦੇ ਸੰਕੇਤਾਂ ਅਤੇ ਹਰ ਹਫ਼ਤੇ ਜਾਰੀ ਹੋਣ ਵਾਲੇ ਤੇਲ ਦੇ ਭੰਡਾਰਾਂ ਦੇ ਅੰਕੜਿਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਮਿਸ਼ਰਾ ਮੁਤਾਬਕ, ਅਮਰੀਕਾ ਅਤੇ ਈਰਾਨ ਵਿਚਾਲੇ ਵਧਦਾ ਤਣਾਅ, ਫ਼ੌਜੀ ਕਾਰਵਾਈ ਦਾ ਡਰ, ਸਾਊਦੀ ਅਰਬ ‘ਤੇ ਹਮਲੇ ਅਤੇ ਸਮੁੰਦਰੀ ਰਸਤਿਆਂ ‘ਤੇ ਖ਼ਤਰੇ ਹੀ ਤੇਲ ਦੀਆਂ ਕੀਮਤਾਂ ਨੂੰ ਉੱਚੇ ਪੱਧਰ ‘ਤੇ ਬਣਾਈ ਰੱਖ ਰਹੇ ਹਨ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਵਿੱਚ ਕਮੋਡਿਟੀਜ਼ ਰਿਸਰਚ ਦੇ ਮੁਖੀ ਨਵੀਨਤ ਦਮਾਨੀ ਨੇ ਦੱਸਿਆ ਕਿ ਹੋਰਮੁਜ਼ ਅਤੇ ਸਾਊਦੀ ਅਰਬ ਦੇ ਆਲੇ-ਦੁਆਲੇ ਵਧ ਰਹੇ ਹਮਲਿਆਂ ਨੇ ਤੇਲ ਦੇ ਟਿਕਾਣਿਆਂ ਅਤੇ ਨਿਰਯਾਤ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸੇ ਡਰ ਕਾਰਨ ਕੀਮਤਾਂ ਨੂੰ ਉਛਾਲ ਮਿਲਿਆ ਹੈ।
ਰਿਪੋਰਟਾਂ ਮੁਤਾਬਕ, ਅਮਰੀਕਾ ਅਤੇ ਇਜ਼ਰਾਈਲ ਨੇ 3 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਮੱਧਕਾਲੀ ਚੋਣਾਂ ਤੋਂ ਬਾਅਦ ਈਰਾਨ ਦੇ ਊਰਜਾ ਟਿਕਾਣਿਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ। ਇਸ ਵਿੱਚ ਨਤਾਂਜ਼ ਦੇ ਨੇੜੇ ਸਥਿਤ ਪਰਮਾਣੂ ਟਿਕਾਣੇ ਵੀ ਸ਼ਾਮਲ ਹਨ।
ਈਰਾਨ ਨੇ ਵੀ ਸਪਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਾਸ਼ਿੰਗਟਨ ਜਾਂ ਤੇਲ ਅਵੀਵ ਵੱਲੋਂ ਕੋਈ ਹਮਲਾ ਕੀਤਾ ਗਿਆ, ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਸ ਬਿਆਨ ਤੋਂ ਬਾਅਦ ਬਾਜ਼ਾਰ ਵਿੱਚ ਡਰ ਦਾ ਮਾਹੌਲ ਹੋਰ ਵਧ ਗਿਆ ਹੈ।
ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਘਟਾਉਣ ਲਈ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਕੀਮਤਾਂ ਨੂੰ ਹੇਠਾਂ ਲਿਆਉਣ ਵਿੱਚ ਨਾਕਾਮ ਰਹੀਆਂ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਆਪਣੇ ਐਮਰਜੈਂਸੀ ਭੰਡਾਰ ਵਿੱਚੋਂ ਹੋਰ ਤੇਲ ਜਾਰੀ ਕਰਨ ਦੀ ਗੱਲ ਕਹੀ ਹੈ।
ਉੱਥੇ ਹੀ, ਦੇਸ਼ਾਂ ਨੇ ਵੀ ਬਾਜ਼ਾਰ ਵਿੱਚ 100 ਮਿਲੀਅਨ ਬੈਰਲ ਵਾਧੂ ਤੇਲ ਲਿਆਉਣ ਦੀ ਗੱਲ ਕੀਤੀ ਹੈ। ਹਾਲਾਂਕਿ, ਅਸਲ ਵਿੱਚ ਇਹ ਪਹਿਲਾਂ ਤੋਂ ਚੱਲ ਰਹੇ ਪ੍ਰੋਗਰਾਮ ਨੂੰ ਤੇਜ਼ ਕਰਨ ਵਰਗਾ ਹੈ। ਇੱਥੋਂ ਤੱਕ ਕਿ ਅਮਰੀਕਾ ਲਈ ਰਵਾਨਾ ਹੋਇਆ ਰੂਸੀ ਡੀਜ਼ਲ ਦਾ ਪਹਿਲਾ ਜਹਾਜ਼ ਵੀ ਕੀਮਤਾਂ ਵਿੱਚ ਆ ਰਹੀ ਤੇਜ਼ੀ ਨੂੰ ਰੋਕ ਨਹੀਂ ਸਕਿਆ।
ਬਾਜ਼ਾਰ ਨਾਲ ਜੁੜੇ ਲੋਕ ਹੁਣ ਸਿਰਫ਼ ਕਾਗਜ਼ੀ ਐਲਾਨਾਂ ‘ਤੇ ਭਰੋਸਾ ਕਰਨ ਲਈ ਤਿਆਰ ਨਹੀਂ ਹਨ। ਉਹ ਇਹ ਦੇਖਣਾ ਚਾਹੁੰਦੇ ਹਨ ਕਿ ਕੀ ਇਨ੍ਹਾਂ ਕਦਮਾਂ ਨਾਲ ਅਸਲ ਵਿੱਚ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਵਧਦੀ ਹੈ ਜਾਂ ਨਹੀਂ।
ਹੋਰਮੁਜ਼ ਰਸਤੇ ਰਾਹੀਂ ਕੱਚੇ ਤੇਲ ਦੀ ਆਵਾਜਾਈ ਵਿੱਚ ਕੁਝ ਸੁਧਾਰ ਦਿਖਾਈ ਦਿੱਤਾ ਹੈ, ਪਰ ਜਹਾਜ਼ਾਂ ਦਾ ਵਧਿਆ ਹੋਇਆ ਕਿਰਾਇਆ, ਸ਼ਿਪਿੰਗ ਨਾਲ ਜੁੜੀਆਂ ਮੁਸ਼ਕਲਾਂ ਅਤੇ ਲਗਾਤਾਰ ਬਣੇ ਸੁਰੱਖਿਆ ਖ਼ਤਰੇ ਨਿਰਯਾਤ ਨੂੰ ਲੈ ਕੇ ਭਰੋਸਾ ਘਟਾ ਰਹੇ ਹਨ। ਜਦੋਂ ਤੱਕ ਅਸਲ ਵਿੱਚ ਤੇਲ ਦੀ ਸਪਲਾਈ ਆਮ ਵਾਂਗ ਨਹੀਂ ਹੁੰਦੀ, ਉਦੋਂ ਤੱਕ ਕੀਮਤਾਂ ਮਹਿੰਗੀਆਂ ਰਹਿਣ ਦਾ ਅਨੁਮਾਨ ਹੈ।
10/26/2026
ਦੇਸ਼📍 ਪੰਜਾਬ
ਜਾਣਕਾਰੀ ਅਨੁਸਾਰ, ਨਾਬਾਲਗ ਐਤਵਾਰ ਨੂੰ ਆਪਣੀ ਮਾਂ ਨਾਲ ਬਾਜ਼ਾਰ ਗਈ ਸੀ। ਵਾਪਸ ਆਉਂਦੇ ਸਮੇਂ ਉਹ ਮਾਂ ਤੋਂ ਪਹਿਲਾਂ ਘਰ ਪਹੁੰਚ ਗਈ। ਦੋਸ਼ ਹੈ ਕਿ ਇਸ ਦੌਰਾਨ ਦੋਵੇਂ ਦੋਸ਼ੀ ਉਸਨੂੰ ਆਪਣੇ ਨਾਲ ਸੁੰਨੇ ਘਰ ਵਿੱਚ ਲੈ ਗਏ।
ਜਾਣਕਾਰੀ ਅਨੁਸਾਰ, ਨਾਬਾਲਗ ਐਤਵਾਰ ਨੂੰ ਆਪਣੀ ਮਾਂ ਨਾਲ ਬਾਜ਼ਾਰ ਗਈ ਸੀ। ਵਾਪਸ ਆਉਂਦੇ ਸਮੇਂ ਉਹ ਮਾਂ ਤੋਂ ਪਹਿਲਾਂ ਘਰ ਪਹੁੰਚ ਗਈ। ਦੋਸ਼ ਹੈ ਕਿ ਇਸ ਦੌਰਾਨ ਦੋਵੇਂ ਦੋਸ਼ੀ ਉਸਨੂੰ ਆਪਣੇ ਨਾਲ ਸੁੰਨੇ ਘਰ ਵਿੱਚ ਲੈ ਗਏ। ਕੁਝ ਦੇਰ ਬਾਅਦ ਘਰ ਪਹੁੰਚੀ ਮਾਂ ਨੇ ਨਾਬਾਲਗ ਨੂੰ ਗਾਇਬ ਪਾਇਆ ਤਾਂ ਉਸਦੀ ਭਾਲ ਸ਼ੁਰੂ ਕੀਤੀ। ਇਸੇ ਦੌਰਾਨ ਸਥਾਨਕ ਬੱਚਿਆਂ ਤੋਂ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਮੁਹੱਲੇ ਵਿੱਚ ਹੰਗਾਮਾ ਹੋ ਗਿਆ।
ਜਾਗਰਣ ਸੰਵਾਦਦਾਤਾ, ਬੇਗੂਸਰਾਏ। ਬੇਗੂਸਰਾਏ ਦੇ ਰਤਨਪੁਰ ਥਾਣਾ ਖੇਤਰ ਵਿੱਚ ਇੱਕ ਨਾਬਾਲਗ ਲੜਕੀ ਨਾਲ ਕਥਿਤ ਸਮੂਹਕ ਜਬਰ-ਜਨਾਹ ਦੀ ਘਟਨਾ ਨੇ ਹੰਗਾਮਾ ਮਚਾ ਦਿੱਤਾ। ਦੋਸ਼ ਹੈ ਕਿ ਦੋ ਵਿਅਕਤੀਆਂ ਨੇ ਲੜਕੀ ਨੂੰ ਇੱਕ ਖੇਤ ਦੇ ਨੇੜੇ ਇੱਕ ਸੁੰਨੇ ਘਰ ਵਿੱਚ ਲਿਜਾ ਕੇ ਉਸ ਨਾਲ ਸਮੂਹਕ ਜਬਰ-ਜਨਾਹ ਕੀਤਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਘਟਨਾ ਤੋਂ ਨਾਰਾਜ਼ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਰਤਨਪੁਰ ਥਾਣੇ ਪਹੁੰਚੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕੁਝ ਲੋਕਾਂ ਨੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਵੀ ਉਠਾਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਦਰ ਡੀ.ਐੱਸ.ਪੀ. ਪ੍ਰਸ਼ਾਂਤ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲਈ। ਪੁਲਿਸ ਅਨੁਸਾਰ, ਐੱਫ.ਐੱਸ.ਐੱਲ. ਟੀਮ ਨੇ ਘਟਨਾ ਸਥਾਨ ਤੋਂ ਸਬੂਤ ਜੁਟਾਏ ਹਨ ਅਤੇ ਸਬੰਧਤ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਮਾਂ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਅਨੁਸਾਰ, ਸਬੂਤਾਂ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਲਾਕੇ ਵਿੱਚ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
10/26/2026
ਸਿਆਸਤ📍 ਪੰਜਾਬ
ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਪੰਜਾਬ ਇੱਕ ਬਦਲਾਅ ਦੀ ਤਲਾਸ਼ ਕਰ ਰਿਹਾ ਹੈ। ਸਾਡਾ ਉਦੇਸ਼ ਪੰਜਾਬ ਨੂੰ ਵਾਪਸ ਜਿੱਤਣਾ ਅਤੇ ਇਨ੍ਹਾਂ ਬੁਰੀਆਂ ਤਾਕਤਾਂ ਤੋਂ ਬਚਾਉਣਾ ਹੈ।
ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਪੰਜਾਬ ਇੱਕ ਬਦਲਾਅ ਦੀ ਤਲਾਸ਼ ਕਰ ਰਿਹਾ ਹੈ। ਸਾਡਾ ਉਦੇਸ਼ ਪੰਜਾਬ ਨੂੰ ਵਾਪਸ ਜਿੱਤਣਾ ਅਤੇ ਇਨ੍ਹਾਂ ਬੁਰੀਆਂ ਤਾਕਤਾਂ ਤੋਂ ਬਚਾਉਣਾ ਹੈ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਪੰਜਾਬ ਵਿੱਚ ਸਰਕਾਰ ਬਣਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ 4 ਨਵੰਬਰ ਨੂੰ ਚੋਣ ਮੁਹਿੰਮ ਸ਼ੁਰੂ ਕਰ ਰਹੇ ਹਾਂ। ਸਾਡੇ ਨੇਤਾ ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਅਤੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।
ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅੱਜ ਯਾਨੀ 26 ਅਕਤੂਬਰ ਚੰਡੀਗੜ੍ਹ ਵਿੱਚ ਹਨ। ਉਹ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ। ਮੀਟਿੰਗ ਤੋਂ ਪਹਿਲਾਂ, ਕੇ.ਸੀ. ਵੇਣੂਗੋਪਾਲ ਨੇ ਕਿਹਾ, “ਮੈਂ ਇੱਥੇ ਚੋਣ ਅਤੇ ਸੰਗਠਨ ਮਾਮਲਿਆਂ ਬਾਰੇ ਹਾਂ। ਅਸੀਂ ਸੀਨੀਅਰ ਆਗੂਆਂ, ਜ਼ਿਲ੍ਹਾ ਕਾਂਗਰਸ ਕਮੇਟੀ (ਡੀ.ਸੀ.ਸੀ.) ਦੇ ਪ੍ਰਧਾਨਾਂ, ਵਿਧਾਇਕ ਦਲ ਦੇ ਆਗੂਆਂ (ਸੀ.ਐਲ.ਪੀ.), ਸਾਬਕਾ ਪ੍ਰਧਾਨਾਂ, ਸਕੱਤਰਾਂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ।”
ਜ਼ਿਲ੍ਹਾ ਪੱਧਰ ਤੇ ਮਜ਼ਬੂਤ ਸੰਗਠਨ, ਲੋਕਾਂ ਨਾਲ ਡੂੰਘਾ ਜੁੜਾਅ ਅਤੇ ਹਰ ਵਰਕਰ ਦੀ ਸਰਗਰਮ ਭੂਮਿਕਾ — ਪੰਜਾਬ ਕਾਂਗਰਸ ਦੀ ਅਗਲੀ ਰਣਨੀਤੀ ਦਾ ਮੁੱਖ ਆਧਾਰ।
ਸ੍ਰੀ ਕੇ. ਸੀ. ਵੇਣੂਗੋਪਾਲ ਜੀ ਅਤੇ ਸ੍ਰੀ ਸਚਿਨ ਪਾਇਲਟ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਜਥੇਬੰਦਕ ਤਰਜੀਹਾਂ, ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਜਨਰਲ ਸਕੱਤਰ ਸ੍ਰੀ ਕੇ. ਸੀ. ਵੇਣੂਗੋਪਾਲ ਜੀ, ਪੰਜਾਬ ਕਾਂਗਰਸ ਇੰਚਾਰਜ ਸ੍ਰੀ ਸਚਿਨ ਪਾਇਲਟ ਜੀ, ਸਕੱਤਰ ਸ੍ਰੀਮਤੀ ਹੀਨਾ ਕਾਂਵੜੇ ਜੀ, ਸ੍ਰੀ ਸੂਰਜ ਠਾਕੁਰ ਜੀ ਅਤੇ ਸ੍ਰੀ ਰਵਿੰਦਰ ਡਾਲਵੀ ਜੀ, ਲੀਡਰ ਸ. ਪ੍ਰਤਾਪ ਸਿੰਘ ਬਾਜਵਾ ਜੀ, ਕਾਰਜਕਾਰੀ ਪ੍ਰਧਾਨ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੀ, ਡਾ. ਰਾਜ ਕੁਮਾਰ ਵੇਰਕਾ ਜੀ ਅਤੇ ਸ. ਸੰਗਤ ਸਿੰਘ ਗਿਲਜੀਆਂ ਜੀ ਹਾਜ਼ਰ ਰਹੇ। ਸਾਡਾ ਧਿਆਨ ਸਪਸ਼ਟ ਹੈ — ਸੰਗਠਨ ਨੂੰ ਲੋਕਾਂ ਤੱਕ ਲੈ ਕੇ ਜਾਣਾ, ਵਰਕਰਾਂ ਦੀ ਆਵਾਜ਼ ਨੂੰ ਤਾਕਤ ਦੇਣਾ ਅਤੇ ਪੰਜਾਬ ਦੇ ਮੁੱਦਿਆਂ ਤੇ ਜਵਾਬਦੇਹੀ ਯਕੀਨੀ ਬਣਾਉਣਾ।
ਇਸ ਦੌਰਾਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਬਿਆਨ ‘ਤੇ ਵੇਣੂਗੋਪਾਲ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਹ ਬਿਆਨ ਵਿਚਾਰਧਾਰਕ ਤੌਰ ‘ਤੇ ਦਿੱਤਾ ਹੈ। ਵਿਚਾਰਧਾਰਕ ਤੌਰ ‘ਤੇ, ਭਾਜਪਾ ਦਾ ਪਿਤਾ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਅਤੇ ਉਨ੍ਹਾਂ ਦਾ ਇਹੀ ਮਤਲਬ ਸੀ। ਪਟਨਾ ਵਿੱਚ, ਖੜਗੇ ਨੇ ਕਿਹਾ ਸੀ ਕਿ ਸਿਰਫ਼ ਮੋਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਪਿਤਾ ਵੀ ਜਾਣਗੇ।”
ਵੇਣੂਗੋਪਾਲ ਦੇ ਦੌਰੇ ਦਾ ਮੁੱਖ ਉਦੇਸ਼ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਰੈਲੀ ਲਈ ਸਮਰਥਨ ਪ੍ਰਾਪਤ ਕਰਨਾ ਹੈ। ਰਾਹੁਲ ਗਾਂਧੀ ਵੋਟ ਚੋਰੀ ਦੇ ਮੁੱਦੇ ਨੂੰ ਉਜਾਗਰ ਕਰਦੇ ਹੋਏ ਰੈਲੀ ਦੀ ਅਗਵਾਈ ਕਰਨਗੇ। ਇੰਡੀਆ ਬਲਾਕ ਦੇ ਹੋਰ ਆਗੂ ਵੀ ਹਿੱਸਾ ਲੈਣਗੇ। ਵੱਡੀ ਗਿਣਤੀ ਵਿੱਚ ਕਾਂਗਰਸ ਆਗੂਆਂ ਅਤੇ ਵਰਕਰਾਂ ਦੇ ਰੈਲੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਪੰਜਾਬ ਦੇ ਆਗੂਆਂ ਨੂੰ ਰੈਲੀ ਵਿੱਚ ਘੱਟੋ-ਘੱਟ 50,000 ਲੋਕਾਂ ਨੂੰ ਲਿਆਉਣ ਦਾ ਟੀਚਾ ਦਿੱਤਾ ਗਿਆ ਹੈ। ਵੇਣੂਗੋਪਾਲ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਆਉਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਨਿਰੀਖਣ ਕਰਨ ਲਈ ਵੀ ਆਏ ਹਨ। ਰਾਹੁਲ ਗਾਂਧੀ ਦੀ ਰੈਲੀ 4 ਨਵੰਬਰ ਨੂੰ ਸੰਗਰੂਰ ਵਿੱਚ ਹੋਣ ਵਾਲੀ ਹੈ। ਉਹ ਇਸ ਰੈਲੀ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਇੰਡੀਆ ਬਲਾਕ ਅਤੇ ਕਾਂਗਰਸ ਦੀ ਅਗਵਾਈ ਹੇਠ, 1 ਨਵੰਬਰ, 2026 ਨੂੰ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਅਤੇ ਜਨਤਕ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਇਸ ਅੰਦੋਲਨ ਨੂੰ “ਵੋਟ ਬਚਾਓ, ਦੇਸ਼ ਬਚਾਓ, ਅਤੇ ਆਓ ਦਿੱਲੀ ਚੱਲੀਏ” ਦਾ ਨਾਅਰਾ ਦਿੱਤਾ ਹੈ।
ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਅਭਿਆਸ ਦੌਰਾਨ ਵੋਟਰ ਸੂਚੀਆਂ ਵਿੱਚ ਵਿਆਪਕ ਬੇਨਿਯਮੀਆਂ ਅਤੇ ਮਿਟਾਏ ਗਏ ਸਨ। ਇਸ ਆਧਾਰ ‘ਤੇ ਵਿਰੋਧੀ ਧਿਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।
10/26/2026
ਸਿਆਸਤ📍 ਪੰਜਾਬ
ਨਾਗਪੁਰ ਵਿੱਚ ਆਪਣੇ ਸਾਲਾਨਾ ਵਿਜੈਦਸ਼ਮੀ ਭਾਸ਼ਣ ਦੌਰਾਨ ਆਰ ਐੱਸ ਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਹਾਲ ਹੀ ਵਿੱਚ ‘ਸੱਤਾ ਤਬਦੀਲੀ’ ਦੀ ਸੰਭਾਵਨਾ ਨੂੰ ਖ਼ਾਰਜ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲਈ ਸੰਗਠਨ ਦੇ ਪੂਰਨ ਸਮਰਥਨ ਦੀ ਤਾਈਦ ਕੀਤੀ, ਪਰ ਇਸ ਦੌਰਾਨ ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਪੰਡਾਲਾਂ ਦੇ ਆਲੇ-ਦੁਆਲੇ ਆਮ ਵਾਂਗ ਲਗਾਏ ਗਏ ਖੱਬੇ-ਪੱਖੀ ਸਾਹਿਤ ਦੀਆਂ ਕਿਤਾਬ-ਸਟਾਲਾਂ ਨੂੰ ਕੁਝ ਗ਼ੈਰ-ਸਮਾਜੀ ਅਨਸਰਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ।
ਨਾਗਪੁਰ ਵਿੱਚ ਆਪਣੇ ਸਾਲਾਨਾ ਵਿਜੈਦਸ਼ਮੀ ਭਾਸ਼ਣ ਦੌਰਾਨ ਆਰ ਐੱਸ ਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਹਾਲ ਹੀ ਵਿੱਚ ‘ਸੱਤਾ ਤਬਦੀਲੀ’ ਦੀ ਸੰਭਾਵਨਾ ਨੂੰ ਖ਼ਾਰਜ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲਈ ਸੰਗਠਨ ਦੇ ਪੂਰਨ ਸਮਰਥਨ ਦੀ ਤਾਈਦ ਕੀਤੀ, ਪਰ ਇਸ ਦੌਰਾਨ ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਪੰਡਾਲਾਂ ਦੇ ਆਲੇ-ਦੁਆਲੇ ਆਮ ਵਾਂਗ ਲਗਾਏ ਗਏ ਖੱਬੇ-ਪੱਖੀ ਸਾਹਿਤ ਦੀਆਂ ਕਿਤਾਬ-ਸਟਾਲਾਂ ਨੂੰ ਕੁਝ ਗ਼ੈਰ-ਸਮਾਜੀ ਅਨਸਰਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ।
ਕਿਤਾਬਾਂ ਦੇ ਸਟਾਲਾਂ ਦੀ ਇਹ ਭੰਨ-ਤੋੜ ਅਤੇ ਸਾੜ-ਫੂਕ ਯਕੀਨਨ ਰੇਅ ਬ੍ਰੈਡਬਰੀ ਦੇ 1953 ਦੇ ਮਸ਼ਹੂਰ ਨਾਵਲ ‘ਫਾਰਨਹੀਟ 451’ ਦੀ ਯਾਦ ਦਿਵਾਉਂਦੀ ਹੈ, ਜਿਸ ਦਾ ਉਪ-ਸਿਰਲੇਖ ਸੀ: ‘ਉਹ ਤਾਪਮਾਨ ਜਿਸ ’ਤੇ ਕਿਤਾਬ ਦਾ ਕਾਗ਼ਜ਼ ਅੱਗ ਫੜਦਾ ਹੈ ਅਤੇ ਸੜ ਕੇ ਸੁਆਹ ਹੋ ਜਾਂਦਾ ਹੈ’। ਅਮਰੀਕਾ ਵਿੱਚ ਮੈਕਾਰਥੀ ਦੌਰ (1950ਵਿਆਂ ਦੇ ਸ਼ੁਰੂ ਵਿੱਚ ਅਮਰੀਕਾ ਦਾ ਅਜਿਹਾ ਸਿਆਸੀ ਦੌਰ, ਕਮਿਊਨਿਸਟਾਂ ਅਤੇ ਸਰਕਾਰ-ਵਿਰੋਧੀ ਸੋਚ ਵਾਲੇ ਲੋਕਾਂ ਵਿਰੁੱਧ ਇੱਕ ਵੱਡੀ ਸਰਕਾਰੀ ਅਤੇ ਜਨਤਕ ਮੁਹਿੰਮ ਚਲਾਈ ਗਈ ਸੀ) ਦੇ ਸਿਖਰ ਵੇਲੇ ਲਿਖਿਆ ਗਿਆ ਇਹ ਨਾਵਲ ਨਾਜ਼ੀ ਜਰਮਨੀ ਵਿੱਚ ਕਿਤਾਬਾਂ ਸਾੜਨ ਅਤੇ ਸੋਵੀਅਤ ਗੂਲਾਗਾਂ ਰਾਹੀਂ ਸਰਕਾਰੀ ਧੱਕੇਸ਼ਾਹੀ ਦੇ ਉਸ ਦੌਰ ਦੀ ਯਾਦ ਦਿਵਾਉਂਦਾ ਹੈ ਜਦੋਂ ‘ਦੇਸ਼-ਵਿਰੋਧੀ’ ਮੰਨੇ ਜਾਂਦੇ ਸਾਹਿਤ ਨੂੰ ਪੜ੍ਹਨ, ਲਿਖਣ ਅਤੇ ਅਜਿਹੀ ਸੋਚ ਰੱਖਣ ’ਤੇ ਵੀ ਬਹੁਤ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।
ਬਹਰਹਾਲ, ਸੂਬੇ ਦੇ ਵਿੱਤ ਮੰਤਰੀ ਸਵਪਨ ਦਾਸਗੁਪਤਾ ਨੇ ਇਹ ਕਹਿ ਕੇ ਆਪਣੀ ਸਰਕਾਰ ਦੀ ਲਾਜ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਰਗਾ ਪੂਜਾ ਦੇ ਤਿਉਹਾਰ ਦੌਰਾਨ ਹੁੱਲੜਬਾਜ਼ਾਂ ਅਤੇ ਗੁੰਡਿਆਂ ਵੱਲੋਂ ਖੱਬੇ-ਪੱਖੀ ਕਿਤਾਬ-ਸਟਾਲਾਂ ਦੀ ਕੀਤੀ ਗਈ ਭੰਨ-ਤੋੜ ਨਾਲ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਸਵਪਨ ਦਾਸਗੁਪਤਾ ਨੇ ਯਕੀਨਨ ਹੀ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨਾਲੋਂ ਦੋ ਕਿਤਾਬਾਂ ਵੱਧ ਪੜ੍ਹੀਆਂ ਹੋਣਗੀਆਂ, ਜੋ ਆਮ ਤੌਰ ’ਤੇ ਆਪਣੀ ਬੌਧਿਕਤਾ-ਵਿਰੋਧੀ ਛਵੀ ਵਿੱਚ ਹੀ ਮਸਤ ਨਜ਼ਰ ਆਉਂਦੇ ਹਨ।
ਦਾਸਗੁਪਤਾ ਨੇ ਇਸ ਹਫ਼ਤੇ ਆਵਾਜ਼ ਚੁੱਕਣ ਦੀ ਹਿੰਮਤ ਇਸ ਲਈ ਦਿਖਾਈ ਕਿਉਂਕਿ ਉਹ ਸਮਝਦੇ ਹਨ ਕਿ ‘ਬੰਗਾਲ ਦਾ ਵਿਚਾਰ’ ਸੁਵੇਂਦੂ ਅਧਿਕਾਰੀ ਤੋਂ ਕਿਤੇ ਵੱਡਾ ਹੈ। ਇਹੋ ਹਾਲ ਜਯੋਤੀ ਬਾਸੂ ਦਾ ਸੀ, ਜੋ ਸੀ ਪੀ ਆਈ (ਐੱਮ) ਦੇ ਇੱਕ ਕੱਦਾਵਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਨ। ਉਨ੍ਹਾਂ ਨੇ 1996 ਵਿੱਚ ਆਪਣੀ ਹੀ ਪਾਰਟੀ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਈ ਸੀ, ਜਦੋਂ ਉਨ੍ਹਾਂ ਨੇ ਪਾਰਟੀ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾ ਬਣਨ ਦੇਣ ਦੇ ਫ਼ੈਸਲੇ ਨੂੰ ‘ਇਤਿਹਾਸਕ ਭੁੱਲ’ ਕਰਾਰ ਦਿੱਤਾ ਸੀ।
ਖ਼ਾਸ ਗੱਲ ਇਹ ਹੈ ਕਿ ਵੱਖੋ-ਵੱਖਰੀਆਂ ਵਿਚਾਰਧਾਰਾਵਾਂ ਨਾਲ ਸਬੰਧਿਤ ਇਹ ਦੋਵੇਂ ਆਗੂ (ਇੱਕ ਖੱਬੇ-ਪੱਖੀ ਅਤੇ ਦੂਜਾ ਸੱਜੇ-ਪੱਖੀ) ਇੱਕੋ ਥਾਂ ਵੱਖ-ਵੱਖ ਵਿਚਾਰਾਂ ਨੂੰ ਪ੍ਰਵਾਨ ਕਰਨ ਦੀ ਸਮਰੱਥਾ ਰੱਖਦੇ ਹਨ। ਇਹੋ ਜਮਹੂਰੀਅਤ ਦਾ ਅਸਲ ਤੱਤ ਹੈ। ਦਾਸਗੁਪਤਾ ਨੇ ਵਿਰੋਧੀ ਵਿਚਾਰਾਂ ਦੇ ਵਿਰੋਧ ਕਰਨ ਦੇ ਹੱਕ ਵਿੱਚ ਡਟ ਕੇ ਆਵਾਜ਼ ਬੁਲੰਦ ਕੀਤੀ। ਖੱਬੇ ਪੱਖ ਨਾਲ ਜੁੜੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ‘ਲਾਲ ਸਲਾਮ’ ਦੇ ਨਾਅਰੇ ਅਤੇ ਮਹਾਲਯ ਦੇ ਮਧੁਰ ਪਾਠ ਨੂੰ ਇੱਕੋ ਸਾਹੇ ਨਹੀਂ ਅਪਣਾ ਸਕਦੇ ਪਰ ਸੂਝਵਾਨ ਕਾਮਰੇਡ ਜਯੋਤੀ ਬਾਸੂ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ ਕਿ ਜੇ ਧਰਮ ਲੋਕਾਂ ਲਈ ਅਫ਼ੀਮ ਵੀ ਹੈ ਤਾਂ ਵੀ ਇਸ ਵਿੱਚ ਥੋੜ੍ਹੀ ਛੋਟ ਹਮੇਸ਼ਾ ਰਹਿੰਦੀ ਹੈ। ਉਹ ਛੋਟ ਹੈ ਦੁਰਗਾ ਪੂਜਾ, ਕਾਲੀ ਪੂਜਾ ਅਤੇ ਸਰਸਵਤੀ ਪੂਜਾ ਦਾ ਜਸ਼ਨ।
ਗੋਪਾਲ ਕ੍ਰਿਸ਼ਨ ਗੋਖਲੇ ਦੇ ਨਾਂ ਨਾਲ ਜੋੜੀ ਜਾਂਦੀ ਇੱਕ ਗ਼ਲਤ ਕਹਾਵਤ ਇਸੇ ਕਾਰਨ ਲੰਮੇ ਸਮੇਂ ਤੱਕ ਸੱਚ ਸਾਬਿਤ ਹੁੰਦੀ ਰਹੀ ਹੈ ਕਿ ਬੰਗਾਲ ਜੋ ਅੱਜ ਸੋਚਦਾ ਹੈ, ਬਾਕੀ ਭਾਰਤ ਭਲਕੇ ਸੋਚਦਾ ਹੈ। ਹਾਲਾਂਕਿ ਗੋਖਲੇ ਨੇ 1905 ਵਿੱਚ ਅਜਿਹਾ ਕੁਝ ਨਹੀਂ ਸੀ ਕਿਹਾ। ਫਿਰ ਵੀ ਅਸਲ ਸਮੱਸਿਆ ਬੰਗਾਲ ਜਾਂ ਬੰਗਾਲੀਆਂ ਨਾਲ ਨਹੀਂ ਹੈ, ਸੁਵੇਂਦੂ ਅਧਿਕਾਰੀ ਵਰਗੇ ਨੇਤਾਵਾਂ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਵੀ ਮੁੱਖ ਮੁੱਦਾ ਇਹ ਹੈ ਕਿ ਅਜੋਕੇ ਭਾਰਤ ਵਿੱਚ ਵੱਖਰੀ ਰਾਇ ਰੱਖਣ ਜਾਂ ਸਮੇਂ ਦੇ ਵਹਾਅ ਦੇ ਉਲਟ ਚੱਲਣ ਦਾ ਹੌਸਲਾ ਹੌਲੀ ਹੌਲੀ ਮੱਧਮ ਪੈ ਰਿਹਾ ਹੈ।
ਯਕੀਨਨ ਇਹ ਸਭ ਕੁਝ ਕਾਫ਼ੀ ਸਮੇਂ ਤੋਂ ਵਾਪਰ ਰਿਹਾ ਹੈ। ਵਿਅੰਗ ਨਾਲ ਆਪਣੇ ਵਿਰੋਧੀ ਨੂੰ ਲਾਜਵਾਬ ਕਰਨ ਦੀ ਕਲਾ ਹੁਣ ਲਗਪਗ ਖ਼ਤਮ ਹੋ ਚੁੱਕੀ ਹੈ, ਜਿੱਥੇ ਗੁੱਸੇ ਦੀ ਥਾਂ ਠੋਸ ਤਰਕ ਅਤੇ ਹਾਸ-ਰਸ ਹੁੰਦਾ ਸੀ। ਅੱਜਕੱਲ੍ਹ ਦੀ ਸਿਆਸਤ ਵਿੱਚ ਗੁੱਸਾ ਅਤੇ ਤਲਖ਼ੀ ਬਹੁਤ ਵਧ ਗਈ ਹੈ। ਸ਼ਾਇਦ ਅੱਜ ਹਰ ਕਿਸੇ ਕੋਲ ਗੁੱਸੇ ਹੋਣ ਦਾ ਕੋਈ ਨਾ ਕੋਈ ਕਾਰਨ ਹੈ।
ਇਸੇ ਕਾਰਨ ਦਿੱਲੀ ਦੀਆਂ ਸੜਕਾਂ ’ਤੇ ਹੁੰਦੇ ਪ੍ਰਦਰਸ਼ਨ (ਜਦੋਂ ਵੀ ਪੁਲੀਸ ਇਨ੍ਹਾਂ ਦੀ ਇਜਾਜ਼ਤ ਦਿੰਦੀ ਹੈ) ਘੱਟੋ-ਘੱਟ ਕੁਝ ਹੱਦ ਤੱਕ ਤਾਜ਼ੀ ਹਵਾ ਦੇ ਬੁੱਲੇ ਵਰਗੇ ਲੱਗਦੇ ਹਨ। ‘ਏਕ ਕਚੌਰੀ, ਦੋ ਸਮੋਸਾ’ ਵਰਗੀ ਨਾਅਰੇਬਾਜ਼ੀ ਬਹੁਤ ਕਾਰਗਰ ਸਾਬਿਤ ਹੁੰਦੀ ਹੈ ਕਿਉਂਕਿ ਮਿਰਾਂਡਾ ਹਾਊਸ ਦੀਆਂ ਲੜਕੀਆਂ ਦਿੱਲੀ ਪੁਲੀਸ ’ਤੇ ਤਨਜ਼ ਕਸ ਰਹੀਆਂ ਹੁੰਦੀਆਂ ਹਨ ਕਿ ਜਦੋਂ ਸਾਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉਦੋਂ ਤੁਸੀਂ ਕਿੱਥੇ ਹੁੰਦੇ ਹੋ? ਜਾਂ ਫਿਰ ਜਦੋਂ ਨੇਹਾ ਬੋਰਾ ਆਪਣੇ ਨਾਲ ਹਿਰਾਸਤ ਵਿੱਚ ਲਈਆਂ ਗਈਆਂ ਸਾਥਣਾਂ ਲਈ ਪੁਲੀਸ ਵਾਲਿਆਂ ਤੋਂ ਚਾਹ ਦੀ ਮੰਗ ਕਰਦੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਵਰ੍ਹਿਆਂ ਪੁਰਾਣੇ ਅਖਾਣ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਜਦੋਂ ਤੁਹਾਡਾ ਵਿਰੋਧੀ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਹੋਵੇ ਤਾਂ ਉਸ ਦਾ ਮਜ਼ਾਕ ਉਡਾਓ। ਫਿਰ ਵੀ ਦਿੱਲੀ ਅੰਦਰ ਮਾਹੌਲ ਹੌਲੀ-ਹੌਲੀ ਬਦਲ ਰਿਹਾ ਹੈ ਅਤੇ ਰੁਖ਼ ਹੋਰ ਵੀ ਸਖ਼ਤ ਹੁੰਦਾ ਜਾ ਰਿਹਾ ਹੈ। ਇਹ ਸਪਸ਼ਟ ਹੈ ਕਿ ਸਰਕਾਰ ਦੋ-ਪੱਖੀ ਨੀਤੀ ’ਤੇ ਕੰਮ ਕਰ ਰਹੀ ਹੈ। ਪਹਿਲਾ, ਜਨਤਕ ਵਿਰੋਧ ਦੀ ਹਰ ਆਵਾਜ਼ ਨੂੰ ਪੂਰੀ ਤਰ੍ਹਾਂ ਦਬਾਇਆ ਜਾਵੇ, ਚਾਹੇ ਉਹ ਸੜਕਾਂ ’ਤੇ ਹੁੰਦੇ ਮੁਜ਼ਾਹਰੇ ਹੋਣ ਜਾਂ ਫਿਰ ਪ੍ਰਦਰਸ਼ਨਾਂ ਨੂੰ ਦਰਸਾਉਂਦੀਆਂ ਤਸਵੀਰਾਂ ਵਰਗੇ ਮਾਧਿਅਮ। ਹਾਸੇ-ਠੱਠੇ ਅਤੇ ਸਿਆਸੀ ਵਿਅੰਗ ਲਈ ਗੁੰਜਾਇਸ਼ ਘਟਦੀ ਜਾ ਰਹੀ ਹੈ।
ਦੂਜਾ, ਮੁੱਖ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ ਜਾਵੇ। ਭਾਵੇਂ ਕਾਂਗਰਸ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਾਫ਼ੀ ਸੁੰਗੜ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹੋ ਇੱਕ ਅਜਿਹੀ ਰਾਜਨੀਤਿਕ ਧਿਰ ਹੈ, ਜੋ ਅਜੇ ਵੀ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਸੰਭਾਲਣ ਦੀ ਸਮਰੱਥਾ ਰੱਖਦੀ ਹੈ। ਇਹ ਕੋਈ ਸੰਯੋਗ ਨਹੀਂ ਸੀ ਕਿ ਵੀਰਵਾਰ ਨੂੰ ਐੱਨ ਡੀ ਟੀ ਵੀ ਵਰਲਡ ਸੰਮੇਲਨ ਦੌਰਾਨ ਮੋਦੀ ਨੇ ਕਾਂਗਰਸ ਉੱਤੇ ‘ਦਿਮਾਗ਼ੀ ਨਕਸਲੀਆਂ’ ਜਾਂ ‘ਬੌਧਿਕ ਨਕਸਲੀਆਂ’ ਦਾ ਪ੍ਰਭਾਵ ਵਧਣ ਦਾ ਜ਼ਿਕਰ ਕੀਤਾ। ਇਹ ਵੀ ਕੋਈ ਸੰਯੋਗ ਨਹੀਂ ਹੈ ਕਿ ਭਾਜਪਾ ਇਸ ਸਮੇਂ ਰਾਹੁਲ ਗਾਂਧੀ ਦੀ ਛੁੱਟੀਆਂ ਮਨਾਉਣ ਲਈ ਕੀਤੀ ਗਈ ਵਿਦੇਸ਼ ਫੇਰੀ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਵੀਅਤਨਾਮ ਵਿੱਚ ਸਨ ਅਤੇ ਭਾਜਪਾ ਸਵਾਲ ਪੁੱਛ ਰਹੀ ਹੈ ਕਿ ਉਹ ਉੱਥੇ ਕਿਸ ਨੂੰ ਮਿਲ ਰਹੇ ਸਨ।
ਇਹ ਵੱਖਰੀ ਗੱਲ ਹੈ ਕਿ ਅਜਿਹੇ ਸਿਆਸੀ ਮਾਹੌਲ ਵਿੱਚ ਰਾਹੁਲ ਗਾਂਧੀ ਦਾ ਵਿਦੇਸ਼ ਛੁੱਟੀਆਂ ਮਨਾਉਣ ਚਲੇ ਜਾਣਾ ਇੱਕ ਤਰ੍ਹਾਂ ਨਾਲ ਖ਼ੁਦ ਸ਼ੇਰ ਦੀ ਗੁਫ਼ਾ ਵਿੱਚ ਪੈਰ ਰੱਖਣ ਵਰਗਾ ਹੈ, ਜਿਸ ਨਾਲ ਪੂਰੀ ਵਿਰੋਧੀ ਧਿਰ ਦੀ ਰਣਨੀਤੀ ’ਤੇ ਹੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਕਾਂਗਰਸ ਅੰਦਰੋਂ ਨਾ ਤਾਂ ਕੋਈ ਇਸ ਦੀ ਪੁਸ਼ਟੀ ਕਰ ਰਿਹਾ ਹੈ ਅਤੇ ਨਾ ਹੀ ਖੰਡਨ ਕਰ ਰਿਹਾ ਹੈ। ਵਿਰੋਧੀ ਧਿਰ ਦਾ ਬਣਾਇਆ ਮਾਹੌਲ ਹੁਣ ਢਿੱਲਾ ਪੈਂਦਾ ਨਜ਼ਰ ਆ ਰਿਹਾ ਹੈ। ਸਰਕਾਰ ਅਤੇ ਵਿਰੋਧੀ ਧਿਰ ਦੋਵੇਂ ਹੀ ਇਹ ਗੱਲ ਜਾਣਦੇ ਹਨ ਕਿ ਕਾਂਗਰਸ ਵਰਗੀਆਂ ਸਿਆਸੀ ਪਾਰਟੀਆਂ ਅਤੇ ‘ਇੰਡੀਆ’ ਗੱਠਜੋੜ ਨੂੰ ਹੀ ਇਸ ਲੜਾਈ ਦੀ ਅਗਵਾਈ ਕਰਨੀ ਪਵੇਗੀ, ਨਾ ਕਿ ਛੋਟੇ-ਮੋਟੇ ਧੜਿਆਂ ਨੂੰ ਜੋ ਸਿਰਫ਼ ਧਿਆਨ ਵੰਡਾਉਣ ਦਾ ਕੰਮ ਹੀ ਕਰ ਸਕਦੇ ਹਨ।
ਇਸੇ ਕਾਰਨ ਮੋਹਨ ਭਾਗਵਤ ਵੱਲੋਂ ਆਪਣੇ ਵਿਜੈਦਸ਼ਮੀ ਦੇ ਭਾਸ਼ਣ ਵਿੱਚ ‘ਸੱਤਾ ਤਬਦੀਲੀ’ ਦੀ ਸੰਭਾਵਨਾ ਨੂੰ ਨਕਾਰਨ ਵਾਲਾ ਬਿਆਨ ਬਹੁਤ ਅਹਿਮ ਹੋ ਜਾਂਦਾ ਹੈ। ਪਹਿਲੀ ਗੱਲ ਇਹ ਹੈ ਕਿ ਅਗਸਤ ਵਿੱਚ ਜੈੱਨ-ਜ਼ੀ ਅਤੇ ਜੈੱਨ ਅਲਫਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਨੇ ਮੰਨਿਆ ਸੀ ਕਿ ਹੁਣ “ਅੱਖਾਂ ਮੀਚ ਕੇ ਹੁਕਮ ਮੰਨਣ ਦਾ ਦੌਰ” ਖ਼ਤਮ ਹੋ ਚੁੱਕਾ ਹੈ, ਉਸ ਦੇ ਮੁਕਾਬਲੇ ਇਸ ਵਾਰ ਉਨ੍ਹਾਂ ਦਾ ਰੁਖ਼ ਕਾਫ਼ੀ ਸਖ਼ਤ ਸੀ। ਦੂਜੀ ਗੱਲ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਅਹਿਮ ਸੂਬਿਆਂ ਵਿੱਚ ਚੋਣਾਂ ਨੇੜੇ ਹੋਣ ਕਰਕੇ ਸ੍ਰੀ ਭਾਗਵਤ ਜਾਣਦੇ ਹਨ ਕਿ ਭਾਜਪਾ ਅਤੇ ਆਰ ਐੱਸ ਐੱਸ ਵਿਚਕਾਰ ਕਿਸੇ ਵੀ ਕਿਸਮ ਦੀ ਦੂਰੀ ਜਾਂ ਮਤਭੇਦ ਦੀ ਗੁੰਜਾਇਸ਼ ਨਹੀਂ ਹੋ ਸਕਦੀ।
ਫਿਰ ਹੁਣ ਵਾਪਸ ਬੰਗਾਲ ਅਤੇ ਰੇਅ ਬ੍ਰੈਡਬਰੀ ਵੱਲ ਪਰਤਣ ਦਾ ਸਮਾਂ ਹੈ। ਜਦੋਂ ਸੁਵੇਂਦੂ ਅਧਿਕਾਰੀ ਨੂੰ ਕਿਤਾਬਾਂ ਦੇ ਸਟਾਲਾਂ ਦੀ ਭੰਨ-ਤੋੜ ਦੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਹੀ ਪਾਰਟੀ ਵੱਲੋਂ ਕੋਈ ਝਾੜ-ਝੰਬ ਨਹੀਂ ਹੁੰਦੀ ਤਾਂ ਇਸ ਦਾ ਕੀ ਮਤਲਬ ਨਿਕਲਦਾ ਹੈ? ਜਿੱਥੋਂ ਤੱਕ ਬ੍ਰੈਡਬਰੀ ਦਾ ਸਵਾਲ ਹੈ, ਉਹ ਨਾਜ਼ੀ ਜਰਮਨੀ ਵਿੱਚ ਕਿਤਾਬਾਂ ਸਾੜਨ ਦੀਆਂ ਘਟਨਾਵਾਂ ਤੋਂ ਬਹੁਤ ਦੁਖੀ ਸਨ। ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ‘ਫ਼ਾਰਨਹੀਟ 451’ ਨਾਵਲ ਇਸ ਲਈ ਲਿਖਿਆ ਸੀ ਕਿਉਂਕਿ 1950ਵਿਆਂ ਦੇ ਅਮਰੀਕਾ ਦੇ ਹਾਲਾਤ ਤੋਂ ਉਹ ਕਾਫ਼ੀ ਚਿੰਤਤ ਸਨ, ਜਿੱਥੇ ਬਹੁਤ ਸਾਰੇ ਲੋਕ ਆਪਣੇ ਹੀ ਪਰਛਾਵੇਂ ਤੋਂ ਡਰਨ ਲੱਗ ਪਏ ਸਨ।
ਸਭ ਕੁਝ ਦੇਖਣ-ਸੁਣਨ ਮਗਰੋਂ ਸ਼ਾਇਦ ਹੁਣ ਇੱਕੋ-ਇੱਕ ਸਵਾਲ ਬਾਕੀ ਰਹਿ ਜਾਂਦਾ ਹੈ ਕਿ ਕੀ ਇਹ ਸੱਚਮੁੱਚ ਉਹੀ ਤਾਪਮਾਨ ਹੈ ਜਿਸ ਉੱਤੇ ਕਾਗ਼ਜ਼ ਸੜਨ ਲੱਗਦਾ ਹੈ ਜਾਂ ਫਿਰ ਇਸ ਅੱਗ ਨੂੰ ਦੁਬਾਰਾ ਮਘਾਉਣ ਲਈ ਕਿਸੇ ਬਿਲਕੁਲ ਨਵੇਂ ਵਿਚਾਰ ਦੀ ਲੋੜ ਪਵੇਗੀ।
10/26/2026
ਸਿੱਖਿਆ📍 ਪੰਜਾਬ
2027 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਐਨਟੀਏ ਨੇ ਜੇਈ ਮੇਨ ਦਾ ਸਿਲੇਬਸ ਜਾਰੀ ਕਰ ਦਿੱਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ਤੋਂ ਸਿਲੇਬਸ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹਨ
2027 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ।
2027 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਐਨਟੀਏ ਨੇ ਜੇਈ ਮੇਨ ਦਾ ਸਿਲੇਬਸ ਜਾਰੀ ਕਰ ਦਿੱਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ਤੋਂ ਸਿਲੇਬਸ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹਨ
2027 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦਾ ਸਿਲੇਬਸ ਜਾਰੀ ਕਰ ਦਿੱਤਾ ਹੈ। ਇੰਜੀਨੀਅਰਿੰਗ, ਆਰਕੀਟੈਕਚਰ ਅਤੇ ਪਲਾਨਿੰਗ ਕੋਰਸਾਂ ਵਿੱਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਹੇ ਉਮੀਦਵਾਰ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸਿਲੇਬਸ ਦੇਖ ਸਕਦੇ ਹਨ ਅਤੇ ਇਸ ਦੀ ਡਾਊਨਲੋਡ ਕਰ ਸਕਦੇ ਹਨ। ਜੇਈ ਮੇਨ ਲਈ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਦੀ ਪੜ੍ਹਾਈ ਕਰਨੀ ਪਵੇਗੀ।
ਸਿਲੇਬਸ ਦੀ ਮਦਦ ਨਾਲ ਵਿਦਿਆਰਥੀ ਵਿਸ਼ਿਆਂ ਅਤੇ ਮਹੱਤਵਪੂਰਨ ਟੌਪਿਕਸ ਨੂੰ ਸਮਝ ਕੇ ਆਪਣੀ ਤਿਆਰੀ ਦੀ ਬਿਹਤਰ ਰਣਨੀਤੀ ਬਣਾ ਸਕਦੇ ਹਨ।
2027 ਵਿੱਚ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲੇ ਲਈ ਤਿੰਨ ਪੇਪਰ ਨਿਰਧਾਰਤ ਕੀਤੇ ਗਏ ਹਨ। ਉਮੀਦਵਾਰਾਂ ਨੂੰ ਆਪਣੇ ਚੁਣੇ ਹੋਏ ਕੋਰਸ ਦੇ ਮੁਤਾਬਕ ਸਿਲੇਬਸ ਦੇਖ ਕੇ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ।
ਇਨ੍ਹਾਂ ਵਿੱਚ ਮਕੈਨਿਕਸ, ਥਰਮੋਡਾਇਨਾਮਿਕਸ, ਬਿਜਲੀ, ਚੁੰਬਕਤਾ, ਪ੍ਰਕਾਸ਼ ਵਿਗਿਆਨ ਅਤੇ ਆਧੁਨਿਕ ਭੌਤਿਕ ਵਿਗਿਆਨ ਵਰਗੇ ਵਿਸ਼ਿਆਂ ਤੇ ਧਿਆਨ ਦੇਣਾ ਪਵੇਗਾ।
ਮੁੱਖ ਟੌਪਿਕਸ ਵਿੱਚ ਇਕਾਈਆਂ ਅਤੇ ਮਾਪ, ਗਤੀ ਦੇ ਨਿਯਮ, ਕੰਮ, ਊਰਜਾ ਅਤੇ ਸ਼ਕਤੀ, ਘੁੰਮਣ ਗਤੀ, ਗੁਰੂਤਾ ਆਕਰਸ਼ਣ, ਦੋਲਨ, ਇਲੈਕਟ੍ਰੋਸਟੈਟਿਕਸ, ਬਿਜਲੀ ਧਾਰਾ, ਚੁੰਬਕਤਾ, ਇਲੈਕਟ੍ਰੋਮੈਗਨੈਟਿਕ ਤਰੰਗਾਂ, ਪਰਮਾਣੂ ਅਤੇ ਨਾਭਿਕ ਸ਼ਾਮਲ ਹਨ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਉਪਕਰਨ ਅਤੇ ਪ੍ਰਯੋਗਾਤਮਕ ਹੁਨਰ ਵੀ ਸਿਲੇਬਸ ਦਾ ਹਿੱਸਾ ਹਨ।
ਇਸ ਵਿੱਚ ਭੌਤਿਕ, ਅਕਾਰਬਨਿਕ ਅਤੇ ਕਾਰਬਨਿਕ ਰਸਾਇਣ ਵਿਗਿਆਨ ਦੇ ਨਾਲ ਪ੍ਰਯੋਗਾਤਮਕ ਰਸਾਇਣ ਵਿਗਿਆਨ ਨੂੰ ਸ਼ਾਮਲ ਕੀਤਾ ਗਿਆ ਹੈ।
ਵਿਦਿਆਰਥੀਆਂ ਨੂੰ ਪਰਮਾਣੂ ਦੀ ਬਣਤਰ, ਰਸਾਇਣਕ ਬੰਧਨ, ਥਰਮੋਡਾਇਨਾਮਿਕਸ, ਰਸਾਇਣਕ ਸੰਤੁਲਨ, ਇਲੈਕਟ੍ਰੋਕੈਮਿਸਟਰੀ, ਰਸਾਇਣਕ ਗਤੀ ਵਿਗਿਆਨ, ਕੋਆਰਡੀਨੇਸ਼ਨ ਯੋਗਿਕ, ਹਾਈਡਰੋਕਾਰਬਨ ਅਤੇ ਜੈਵਿਕ ਅਣੂਆਂ ਵਰਗੇ ਵਿਸ਼ਿਆਂ ਦੀ ਤਿਆਰੀ ਕਰਨੀ ਪਵੇਗੀ।
ਇਸ ਵਿੱਚ ਬੀਜਗਣਿਤ, ਕੈਲਕੁਲਸ, ਕੋਆਰਡੀਨੇਟ ਜਿਓਮੈਟਰੀ, ਤ੍ਰਿਕੋਣਮਿਤੀ ਅਤੇ ਪ੍ਰੋਬੇਬਿਲਟੀ ਵਰਗੇ ਵਿਸ਼ੇ ਸ਼ਾਮਲ ਹਨ।
ਮਹੱਤਵਪੂਰਨ ਟੌਪਿਕਸ ਵਿੱਚ ਸੈੱਟ, ਰਿਲੇਸ਼ਨ ਅਤੇ ਫੰਕਸ਼ਨ, ਕੰਪਲੈਕਸ ਨੰਬਰ, ਮੈਟ੍ਰਿਕਸ, ਡਿਟਰਮਿਨੈਂਟ, ਪਰਮਿਊਟੇਸ਼ਨ ਅਤੇ ਕੰਬੀਨੇਸ਼ਨ, ਬਾਇਨੋਮਿਅਲ ਥਿਊਰਮ, ਸੀਕਵੈਂਸ ਅਤੇ ਸੀਰੀਜ਼, ਇੰਟੀਗ੍ਰੇਸ਼ਨ, ਡਿਫਰੈਂਸ਼ੀਅਲ ਇਕੁਏਸ਼ਨ, ਥ੍ਰੀ-ਡਾਇਮੈਂਸ਼ਨਲ ਜਿਓਮੈਟਰੀ, ਵੈਕਟਰ ਅਤੇ ਸਟੈਟਿਸਟਿਕਸ ਸ਼ਾਮਲ ਹਨ।
ਦੂਜੇ ਪਾਸੇ, ਪੇਪਰ 2 ਵਿੱਚ ਗਣਿਤ, ਐਪਟੀਟਿਊਡ ਟੈਸਟ ਅਤੇ ਪਲਾਨਿੰਗ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਹਨ। ਇਨ੍ਹਾਂ ਦੋਵਾਂ ਕੋਰਸਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਬੰਧਤ ਪੇਪਰ ਦੇ ਸਿਲੇਬਸ ਤੇ ਧਿਆਨ ਦੇਣਾ ਚਾਹੀਦਾ ਹੈ।
ਉਮੀਦਵਾਰ ਸਿਲੇਬਸ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਤੇ ਜਾਣ। ਇਸ ਤੋਂ ਬਾਅਦ ਜੇਈ ਮੇਨ 2027 ਦੇ ਸਿਲੇਬਸ ਨਾਲ ਸਬੰਧਤ ਲਿੰਕ ਖੋਲ੍ਹਣ। ਆਪਣੇ ਪੇਪਰ ਦੇ ਮੁਤਾਬਕ ਸਿਲੇਬਸ ਨੂੰ ਡਾਊਨਲੋਡ ਕਰਨ ਅਤੇ ਭਵਿੱਖ ਵਿੱਚ ਵਰਤੋਂ ਲਈ ਇਸ ਨੂੰ ਸੰਭਾਲ ਕੇ ਰੱਖਣ। ਕਿਸੇ ਵੀ ਬਦਲਾਅ ਜਾਂ ਨਵੀਂ ਜਾਣਕਾਰੀ ਲਈ ਐਨਟੀਏ ਦੀ ਅਧਿਕਾਰਤ ਵੈੱਬਸਾਈਟ ਤੇ ਨਜ਼ਰ ਰੱਖੋ।
10/26/2026
ਸਿੱਖਿਆ📍 ਪੰਜਾਬ
ਤਾਮਿਲਨਾਡੂ ਦੇ ਸਾਬਕਾ ਸਕੂਲ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਯਾਮੋਝੀ ਨੂੰ ਨਿੱਜੀ ਸਕੂਲਾਂ ਲਈ ਸਰਕਾਰੀ ਮਨਜ਼ੂਰੀਆਂ—ਜਿਨ੍ਹਾਂ ਵਿੱਚ ਲਾਇਸੈਂਸ ਵੀ ਸ਼ਾਮਲ ਹਨ—ਦਿਵਾਉਣ ਬਦਲੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਤਾਮਿਲਨਾਡੂ ਦੇ ਸਾਬਕਾ ਸਕੂਲ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਯਾਮੋਝੀ ਨੂੰ ਨਿੱਜੀ ਸਕੂਲਾਂ ਲਈ ਸਰਕਾਰੀ ਮਨਜ਼ੂਰੀਆਂ—ਜਿਨ੍ਹਾਂ ਵਿੱਚ ਲਾਇਸੈਂਸ ਵੀ ਸ਼ਾਮਲ ਹਨ—ਦਿਵਾਉਣ ਬਦਲੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਰਿਸ਼ਵਤਖੋਰੀ ਦੇ ਇਸ ਕਥਿਤ ਮਾਮਲੇ ਵਿੱਚ 177 ਨਿੱਜੀ ਸਕੂਲ ਸ਼ਾਮਲ ਹਨ।
ਤਾਮਿਲਨਾਡੂ ਦੇ ਸਾਬਕਾ ਸਕੂਲ ਸਿੱਖਿਆ ਮੰਤਰੀ ਅਨਬਿਲ ਮਹੇਸ਼ ਪੋਯਾਮੋਝੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੇਨਈ ਪੁਲਿਸ ਦੀ ਸੈਂਟਰਲ ਕਰਾਈਮ ਬ੍ਰਾਂਚ ਨੇ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਲਾਇਸੈਂਸ ਸਮੇਤ ਹੋਰ ਸਰਕਾਰੀ ਮਨਜ਼ੂਰੀਆਂ ਦਿਵਾਉਣ ਦੇ ਨਾਂ 'ਤੇ ਕਥਿਤ ਤੌਰ 'ਤੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਕਥਿਤ ਰਿਸ਼ਵਤ ਮਾਮਲੇ ਤੋਂ 177 ਪ੍ਰਾਈਵੇਟ ਸਕੂਲ ਪ੍ਰਭਾਵਿਤ ਹੋਏ ਹਨ। ਗ੍ਰੇਟਰ ਚੇਨਈ ਪੁਲਿਸ ਦੀ ਸੈਂਟਰਲ ਬ੍ਰਾਂਚ (ਸੀ.ਸੀ.ਬੀ.) ਨੇ ਮਦਰਾਸ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਤੋਂ ਕੁਝ ਹੀ ਦੇਰ ਬਾਅਦ ਇਹ ਕਾਰਵਾਈ ਕੀਤੀ। ਇਹ ਮਾਮਲਾ ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਅਤੇ ਜ਼ਰੂਰੀ ਸਰਕਾਰੀ ਮਨਜ਼ੂਰੀ ਦੇਣ ਨਾਲ ਜੁੜਿਆ ਹੋਇਆ ਹੈ।
ਦ੍ਰਾਵਿੜ ਮੁਨੇਤਰ ਕੜਗਮ ਦੇ ਸੀਨੀਅਰ ਨੇਤਾ ਅਨਬਿਲ ਮਹੇਸ਼ ਉੱਤੇ ਭ੍ਰਿਸ਼ਟਾਚਾਰ ਅਤੇ ਵਿਸ਼ਵਾਸਘਾਤ ਨਾਲ ਜੁੜੇ ਦੋਸ਼ ਲਗਾਏ ਗਏ ਹਨ। ਹਾਲਾਂਕਿ, ਸਾਬਕਾ ਮੰਤਰੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਪਣੇ ਖਿਲਾਫ ਦਰਜ ਮਾਮਲੇ ਨੂੰ ਚੁਣੌਤੀ ਦਿੱਤੀ ਹੈ।
ਪੋਯਾਮੋਝੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 2021 ਤੋਂ 2026 ਦੇ ਵਿਚਕਾਰ ਸਕੂਲ ਸਿੱਖਿਆ ਮੰਤਰੀ ਰਹਿੰਦਿਆਂ 1,000 ਤੋਂ ਵੱਧ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਤੋਂ "ਪਾਰਟੀ ਫੰਡ" ਦੇ ਨਾਂ 'ਤੇ ਪੈਸੇ ਲਏ। ਦੋਸ਼ ਹੈ ਕਿ ਇਸ ਦੇ ਬਦਲੇ ਸਕੂਲਾਂ ਨੂੰ ਸਥਾਈ ਮਾਨਤਾ ਅਤੇ ਹੋਰ ਪ੍ਰਸ਼ਾਸਨਿਕ ਮਨਜ਼ੂਰੀਆਂ ਦਿਵਾਈਆਂ ਗਈਆਂ। ਇਸ ਮਾਮਲੇ ਵਿੱਚ ਸੀ.ਸੀ.ਬੀ. ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਸ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦੋਸ਼ ਸ਼ਾਮਲ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਕਥਿਤ ਘੁਟਾਲੇ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਜਾਂਚ ਲਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਤਹਿਤ ਮਾਮਲਾ ਦਰਜ ਕੀਤਾ ਹੈ।
10/26/2026