📰 10/26/2026
ਵਿਦੇਸ਼📍 ਪੰਜਾਬ

ਰੂਸ 'ਚ ਯੂਕਰੇਨ ਦਾ ਭਿਆਨਕ ਹਮਲਾ, ਦੋ ਲੋਕਾਂ ਦੀ ਮੌਤ ਤੇ 17 ਜ਼ਖ਼ਮੀ; ਰੇਲ ਸੇਵਾ 'ਤੇ ਪਿਆ ਅਸਰ

ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ।
ਰੂਸ 'ਚ ਯੂਕਰੇਨ ਦਾ ਭਿਆਨਕ ਹਮਲਾ, ਦੋ ਲੋਕਾਂ ਦੀ ਮੌਤ ਤੇ 17 ਜ਼ਖ਼ਮੀ; ਰੇਲ ਸੇਵਾ 'ਤੇ ਪਿਆ ਅਸਰ

ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਜੁਟੀਆਂ ਹੋਈਆਂ ਹਨ।

ਮਾਸਕੋ: ਰੂਸ ਦੇ ਵੋਰੋਨੇਜ਼ ਇਲਾਕੇ ਵਿੱਚ ਡਰੋਨ ਹਮਲੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਵੋਰੋਨੇਜ਼ ਦੇ ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਇਲਾਕੇ ਵਿੱਚ 113 ਡਰੋਨਾਂ ਨੂੰ ਮਾਰ ਗਿਰਾਇਆ ਹੈ।

ਗਵਰਨਰ ਅਲੈਗਜ਼ੈਂਡਰ ਗੁਸੇਵ ਨੇ ਮੈਸੇਜਿੰਗ ਐਪ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਤ ਭਰ ਚੱਲੇ ਹਮਲਿਆਂ ਦੌਰਾਨ ਰੂਸੀ ਹਵਾਈ ਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਸਰਗਰਮ ਰਹੀ। ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਜੁਟੀਆਂ ਹੋਈਆਂ ਹਨ।

ਰੂਸੀ ਰੇਲਵੇ ਅਨੁਸਾਰ, ਇਸ ਹਮਲੇ ਦੀ ਲਪੇਟ ਵਿੱਚ ਇੱਕ ਯਾਤਰੀ ਰੇਲਗੱਡੀ ਵੀ ਆ ਗਈ। ਇਹ ਰੇਲਗੱਡੀ ਕ੍ਰਾਸਨੋਦਾਰ ਇਲਾਕੇ ਦੇ ਮਸ਼ਹੂਰ ਸੈਰ-ਸਪਾਟਾ ਸ਼ਹਿਰ ਅਨਾਪਾ ਤੋਂ ਰਾਜਧਾਨੀ ਮਾਸਕੋ ਜਾ ਰਹੀ ਸੀ। ਹਮਲੇ ਵਿੱਚ ਰੇਲਗੱਡੀ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਵਿੱਚ ਸਵਾਰ 5 ਯਾਤਰੀ ਜ਼ਖ਼ਮੀ ਹੋਏ ਹਨ। ਸੁਰੱਖਿਆ ਅਤੇ ਰੇਲਵੇ ਟਰੈਕਾਂ ਦੀ ਜਾਂਚ ਦੇ ਮੱਦੇਨਜ਼ਰ ਵੋਰੋਨੇਜ਼ ਵਿੱਚੋਂ ਲੰਘਣ ਵਾਲੇ ਪੂਰੇ ਰੇਲ ਨੈੱਟਵਰਕ 'ਤੇ ਯਾਤਰੀ ਰੇਲਗੱਡੀਆਂ ਦੀ ਆਵਾਜਾਈ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਹੈ। ਰੂਸ-ਯੂਕਰੇਨ ਸਰਹੱਦ ਦੇ ਨੇੜੇ ਸਥਿਤ ਵੋਰੋਨੇਜ਼ ਰਣਨੀਤਕ ਅਤੇ ਆਵਾਜਾਈ ਦੇ ਲਿਹਾਜ਼ ਨਾਲ ਇੱਕ ਮਹੱਤਵਪੂਰਨ ਕੇਂਦਰ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਇੱਥੇ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਹਵਾਈ ਹਮਲੇ ਕੀਤੇ ਗਏ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਬ੍ਰਿਟਿਸ਼ ਕੋਲੰਬੀਆ ’ਚ 15 ਪੰਜਾਬੀ ਬਣੇ ਵਿਧਾਇਕ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤਪੜ੍ਹੋ →
ਟਰੈਕਟਰ ਤੇ ਬਾਈਕ ਦੀ ਭਿਆਨਕ ਟੱਕਰ, ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਮੌਤਪੜ੍ਹੋ →
ਹਡਾਣਾ ਨੇ 150 ਤੋਂ ਵੱਧ ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡਪੜ੍ਹੋ →
4 ਨਵੰਬਰ ਨੂੰ ਕਾਂਗਰਸ ਦੀ ਹੋਵੇਗੀ ਬਹੁਤ ਵੱਡੀ ਰੈਲੀ- ਕੇ.ਸੀ. ਵੇਣੂਗੋਪਾਲਪੜ੍ਹੋ →
ਪੀਆਰਟੀਸੀ ਦੇ ਬੇੜੇ ‘ਚ 100 ਨਵੀਆਂ ਬੱਸਾਂ ਸ਼ਾਮਲ, ਪਟਿਆਲਾ ‘ਚ ਸੀਐਮ ਨੇ ਦਿਖਾਈ ਹਰੀ ਝੰਡੀ; ਅਗਲੇ ਮਹੀਨੇ 309 ਹੋਰ ਬੱਸਾਂ ਸ਼ਾਮਲ ਕਰਨ ਦਾ ਐਲਾਨਪੜ੍ਹੋ →
ਸੀਐਮ ਭਗਵੰਤ ਮਾਨ ਪਟਿਆਲਾ ਵਿੱਚ ਜੂਨੀਅਰ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇਪੜ੍ਹੋ →