📰 03/10/2026

ਲੋਕ ਸਾਂਝ — ਡਿਜੀਟਲ ਅਖ਼ਬਾਰ

03/10/2026 · ਅੰਕ 1 · 38 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

ਜਗਰਾਓਂ ਚ ਆਸਟ੍ਰੇਲੀਆ ਭੇਜਣ ਦੇ ਨਾਂ ਤੇ ਮਾਰੀ 22 ਲੱਖ ਦੀ ਠੱਗੀ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ; 3 ਖਿਲਾਫ਼ ਮਾਮਲਾ ਦਰਜ

ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਗਰਾਓਂ ਅਧੀਨ ਪੈਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਆਸਟ੍ਰੇਲੀਆ ਜਾਣ ਦਾ ਸੁਫ਼ਨਾ ਵੇਖ ਰਹੇ ਇੱਕ ਨੌਜਵਾਨ ਕੋਲੋਂ 22 ਲੱਖ ਰੁਪਏ ਦੀ ਵੱਡੀ ਠੱਗੀ ਮਾਰ ਲਈ ਗਈ।
ਜਗਰਾਓਂ ਚ ਆਸਟ੍ਰੇਲੀਆ ਭੇਜਣ ਦੇ ਨਾਂ ਤੇ ਮਾਰੀ 22 ਲੱਖ ਦੀ ਠੱਗੀ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ; 3 ਖਿਲਾਫ਼ ਮਾਮਲਾ ਦਰਜ

ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਗਰਾਓਂ ਅਧੀਨ ਪੈਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਆਸਟ੍ਰੇਲੀਆ ਜਾਣ ਦਾ ਸੁਫ਼ਨਾ ਵੇਖ ਰਹੇ ਇੱਕ ਨੌਜਵਾਨ ਕੋਲੋਂ 22 ਲੱਖ ਰੁਪਏ ਦੀ ਵੱਡੀ ਠੱਗੀ ਮਾਰ ਲਈ ਗਈ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਮਲਸੀਹਾਂ ਬਾਜਨ ਦੇ ਵਸਨੀਕ ਸੰਨੀ ਅਤੇ ਬਾਭੋ ਵਜੋਂ ਹੋਈ ਹੈ, ਜਦਕਿ ਤੀਜਾ ਮੁਲਜ਼ਮ ਪਿੰਡ ਸੰਗੋਵਾਲ ਦਾ ਵਸਨੀਕ ਅਜੇ ਸਿੰਘ ਦੱਸਿਆ ਜਾ ਰਿਹਾ ਹੈ। ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਰਿੰਦਰਪਾਲ ਸਿੰਘ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪਿੰਡ ਸ਼ੇਰੇਵਾਲ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਿਆਨ ਦਰਜ ਕਰਵਾਇਆ ਹੈ ਕਿ ਉਹ ਰੁਜ਼ਗਾਰ ਲਈ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ। ਇਸੇ ਸਿਲਸਿਲੇ ਦੌਰਾਨ ਉਸ ਨੇ ਆਪਣੇ ਪੁਰਾਣੇ ਜਾਣਕਾਰਾਂ ਸੰਨੀ ਅਤੇ ਬਾਭੋ ਨਾਲ ਰਾਬਤਾ ਕਾਇਮ ਕੀਤਾ।

ਸ਼ਿਕਾਇਤਕਰਤਾ ਅਨੁਸਾਰ, ਦੋਵਾਂ ਨੇ ਉਸ ਨੂੰ ਭਰੋਸੇ ਵਿੱਚ ਲੈਂਦਿਆਂ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਅਜੇ ਸਿੰਘ ਨਾਂ ਦਾ ਇੱਕ ਮਾਹਰ ਏਜੰਟ ਹੈ, ਜਿਸ ਨੇ ਪਹਿਲਾਂ ਵੀ ਕਈ ਨੌਜਵਾਨਾਂ ਦੇ ਕਾਨੂੰਨੀ ਤਰੀਕੇ ਨਾਲ ਵੀਜ਼ੇ ਲਗਵਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਹੈ। ਇਸ ਮਗਰੋਂ ਉਨ੍ਹਾਂ ਨੇ ਨਵਦੀਪ ਦੀ ਮੁਲਾਕਾਤ ਅਜੇ ਸਿੰਘ ਨਾਲ ਕਰਵਾਈ ਅਤੇ ਉਸ ਦਾ ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਦੀ ਪੂਰੀ ਜ਼ਿੰਮੇਵਾਰੀ ਲੈਣ ਦੀ ਗੱਲ ਕਹੀ। ਮੁਲਜ਼ਮਾਂ ਦੀਆਂ ਝੂਠੀਆਂ ਗੱਲਾਂ ਅਤੇ ਭਰੋਸੇ ਵਿੱਚ ਆ ਕੇ ਨਵਦੀਪ ਸਿੰਘ ਨੇ ਆਸਟ੍ਰੇਲੀਆ ਦੇ ਵੀਜ਼ੇ ਲਈ ਅਜੇ ਸਿੰਘ ਨਾਲ ਕੁੱਲ 22 ਲੱਖ ਰੁਪਏ ਵਿੱਚ ਸੌਦਾ ਤੈਅ ਕਰ ਲਿਆ।

ਪੀੜਤ ਨੌਜਵਾਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਤੈਅ ਹੋਈ ਰਕਮ ਵਿੱਚੋਂ ਕੁਝ ਪੈਸੇ ਗੂਗਲ ਪੇਅ ਰਾਹੀਂ ਆਨਲਾਈਨ ਟਰਾਂਸਫਰ ਕੀਤੇ, ਜਦਕਿ ਬਾਕੀ ਰਹਿੰਦੀ ਵੱਡੀ ਰਕਮ ਨਕਦੀ ਦੇ ਰੂਪ ਵਿੱਚ ਮੁਲਜ਼ਮਾਂ ਨੂੰ ਸੌਂਪ ਦਿੱਤੀ। ਸਾਰੀ ਰਕਮ ਵਸੂਲਣ ਤੋਂ ਬਾਅਦ ਕਥਿਤ ਏਜੰਟ ਨੇ ਨਵਦੀਪ ਸਿੰਘ ਨੂੰ ਆਸਟ੍ਰੇਲੀਆ ਦਾ ਇੱਕ ਵੀਜ਼ਾ ਸੌਂਪ ਦਿੱਤਾ। ਪਰ ਜਦੋਂ ਨਵਦੀਪ ਨੇ ਇਸ ਦਸਤਾਵੇਜ਼ ਦੀ ਅਧਿਕਾਰਤ ਪੱਧਰ ਤੇ ਜਾਂਚ ਕਰਵਾਈ ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਦਿੱਤਾ ਗਿਆ ਵੀਜ਼ਾ ਪੂਰੀ ਤਰ੍ਹਾਂ ਫ਼ਰਜ਼ੀ ਅਤੇ ਜਾਅਲੀ ਸੀ। ਧੋਖਾਧੜੀ ਦਾ ਅਹਿਸਾਸ ਹੋਣ ਉਪਰੰਤ ਜਦੋਂ ਨਵਦੀਪ ਨੇ ਮੁਲਜ਼ਮਾਂ ਨਾਲ ਸੰਪਰਕ ਕਰਕੇ ਅਸਲ ਵੀਜ਼ਾ ਲਗਵਾਉਣ ਜਾਂ ਫਿਰ ਆਪਣੇ 22 ਲੱਖ ਰੁਪਏ ਵਾਪਸ ਕਰਨ ਦੀ ਮੰਗ ਕੀਤੀ, ਤਾਂ ਮੁਲਜ਼ਮਾਂ ਨੇ ਨਾ ਤਾਂ ਕੋਈ ਵੈਧ ਵੀਜ਼ਾ ਦਿੱਤਾ ਅਤੇ ਨਾ ਹੀ ਪੈਸੇ ਮੋੜੇ।

ਠੱਗੀ ਦਾ ਸ਼ਿਕਾਰ ਹੋਣ ਉਪਰੰਤ ਪੀੜਤ ਨਵਦੀਪ ਸਿੰਘ ਨੇ ਇਨਸਾਫ਼ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਸੰਵੇਦਨਸ਼ੀਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਡੀਐੱਸਪੀ (ਡੀ) ਲੁਧਿਆਣਾ ਦਿਹਾਤੀ ਵੱਲੋਂ ਅਮਲ ਵਿੱਚ ਲਿਆਂਦੀ ਗਈ। ਪੁਲਿਸ ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਸਾਰੇ ਦੋਸ਼ ਸਹੀ ਅਤੇ ਤੱਥਾਂ ਤੇ ਆਧਾਰਿਤ ਪਾਏ ਗਏ। ਇਸ ਤੋਂ ਬਾਅਦ ਡੀਏ ਲੀਗਲ (ਜ਼ਿਲ੍ਹਾ ਅਟਾਰਨੀ ਲੀਗਲ) ਦੀ ਰਿਪੋਰਟ ਅਤੇ ਕਾਨੂੰਨੀ ਰਾਏ ਦੇ ਆਧਾਰ ਤੇ ਕਾਰਵਾਈ ਕਰਦਿਆਂ ਥਾਣਾ ਸਿੱਧਵਾਂ ਬੇਟ ਵਿਖੇ ਨਾਮਜ਼ਦ ਮੁਲਜ਼ਮ ਸੰਨੀ, ਬਾਭੋ ਅਤੇ ਅਜੇ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਪੰਜਾਬ ਦਾ ਅਧੂਰਾ ਏਜੰਡਾ

ਪੰਜਾਬ ਵਿੱਚ ਨਸ਼ਿਆਂ ਦਾ ਮਸਲਾ ਇੰਨਾ ਗੰਭੀਰ ਹੈ ਕਿ ਇਸ ਨੂੰ ਮਹਿਜ਼ ਸਿਆਸੀ ਨਾਅਰਿਆਂ ਜਾਂ ਵੱਖ-ਵੱਖ ਸਰਕਾਰਾਂ ਦੇ ਦਾਅਵਿਆਂ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।
ਪੰਜਾਬ ਦਾ ਅਧੂਰਾ ਏਜੰਡਾ

ਪੰਜਾਬ ਵਿੱਚ ਨਸ਼ਿਆਂ ਦਾ ਮਸਲਾ ਇੰਨਾ ਗੰਭੀਰ ਹੈ ਕਿ ਇਸ ਨੂੰ ਮਹਿਜ਼ ਸਿਆਸੀ ਨਾਅਰਿਆਂ ਜਾਂ ਵੱਖ-ਵੱਖ ਸਰਕਾਰਾਂ ਦੇ ਦਾਅਵਿਆਂ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।

ਮਾਰਚ 2017 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਸਾਡੀ ਸਰਕਾਰ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਦੀ ਸ਼ੁਰੂਆਤ ਕੀਤੀ। ਇਸ ਤੋਂ ਫੌਰੀ ਬਾਅਦ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਅਤੇ ਉਸ ਸਮੇਂ ਕੇਂਦਰੀ ਰਿਜ਼ਰਵ ਪੁਲੀਸ ਬਲ ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਅਤੇ ਛੱਤੀਸਗੜ੍ਹ ਵਿੱਚ ਨਕਸਲ ਵਿਰੋਧੀ ਅਪਰੇਸ਼ਨਾਂ ਦਾ ਤਜਰਬਾ ਰੱਖਣ ਵਾਲੇ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ (ਏ ਡੀ ਜੀ ਪੀ) ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਤਾਂ ਜੋ ਉਹ ਇਸ ਦੀ ਅਗਵਾਈ ਕਰ ਸਕਣ।

ਸ਼ੁਰੂਆਤ ਵਿੱਚ ਐੱਸ ਟੀ ਐੱਫ ਨੂੰ ਸਿੱਧਾ ਮੁੱਖ ਮੰਤਰੀ ਪ੍ਰਤੀ ਜਵਾਬਦੇਹ ਬਣਾਇਆ ਗਿਆ ਸੀ। ਇਸ ਦਾ ਮਕਸਦ ਬਿਲਕੁਲ ਸਾਫ਼ ਸੀ ਕਿ ਇੱਕ ਅਜਿਹੀ ਵਿਸ਼ੇਸ਼ ਫੋਰਸ ਤਿਆਰ ਕੀਤੀ ਜਾਵੇ, ਜਿਸ ਕੋਲ ਨਸ਼ਾ ਤਸਕਰੀ ਦੇ ਨੈੱਟਵਰਕਾਂ ਖ਼ਿਲਾਫ਼ ਉੱਥੇ ਤੱਕ ਪਹੁੰਚਣ ਦੀ ਤਾਕਤ ਅਤੇ ਆਜ਼ਾਦੀ ਹੋਵੇ ਜਿੱਥੇ ਤੱਕ ਸਬੂਤ ਲੈ ਕੇ ਜਾਣ। ਮੇਰੀ ਦਿਸ਼ਾ ਵੀ ਬਿਲਕੁਲ ਸਪੱਸ਼ਟ ਸੀ ਕਿ ਕੋਈ ਬਦਲਾਖੋਰੀ ਨਹੀਂ, ਪਰ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕਰਨੀ ਹੈ ਤੇ ਕਿਸੇ ਨੂੰ ਵੀ ਛੋਟ ਨਹੀਂ ਦੇਣੀ। ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਿਆਸੀ ਹਿਸਾਬ-ਕਿਤਾਬ ਬਰਾਬਰ ਕਰਨ ਦਾ ਸਾਧਨ ਨਹੀਂ ਸੀ ਬਣਾਇਆ ਜਾ ਸਕਦਾ। ਇਸੇ ਤਰ੍ਹਾਂ ਸਿਆਸੀ ਰਸੂਖ਼, ਸਰਕਾਰੀ ਅਹੁਦੇ, ਪੁਲੀਸ ਵਰਦੀ ਜਾਂ ਨਿੱਜੀ ਸਬੰਧ ਵੀ ਕੋਈ ਸੁਰੱਖਿਆ ਕਵਚ ਨਹੀਂ ਸਨ ਦੇ ਸਕਦੇ। ਸ਼ੁਰੂਆਤੀ ਜਾਂਚ ਨੇ ਸਾਡੇ ਦ੍ਰਿੜ੍ਹ ਇਰਾਦੇ ਦੀ ਪੂਰੀ ਪਰਖ ਕੀਤੀ। ਜੂਨ 2017 ਵਿੱਚ ਐੱਸ ਟੀ ਐੱਫ ਨੇ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਪੰਜਾਬ ਪੁਲੀਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਸਰਕਾਰੀ ਅੰਕੜਿਆਂ ਮੁਤਾਬਿਕ, ਮਾਰਚ 2017 ਤੋਂ ਲੈ ਕੇ ਜੁਲਾਈ 2019 ਦੇ ਅੰਤ ਤੱਕ ਪੁਲੀਸ ਅਧਿਕਾਰੀਆਂ ਖ਼ਿਲਾਫ਼ ਨਸ਼ਾ ਤਸਕਰੀ ਦੇ 66 ਕੇਸ ਦਰਜ ਕੀਤੇ ਗਏ ਸਨ ਅਤੇ 88 ਪੁਲੀਸ ਕਰਮਚਾਰੀਆਂ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਸ ਸਮੇਂ ਦੇ ਡੀ ਜੀ ਪੀ ਨੇ ਜਨਤਕ ਤੌਰ ’ਤੇ ਇਸ ਨੀਤੀ ਨੂੰ ‘ਜ਼ੀਰੋ ਟਾਲਰੈਂਸ’ ਵਜੋਂ ਪਰਿਭਾਸ਼ਿਤ ਕਰਦਿਆਂ ਠੋਸ ਸਬੂਤਾਂ ਦੀ ਲੋੜ ਅਤੇ ਬਦਲਾਖੋਰੀ ਤੋਂ ਬਚਣ ’ਤੇ ਵੀ ਜ਼ੋਰ ਦਿੱਤਾ ਸੀ, ਪਰ ਕਾਨੂੰਨੀ ਸਖ਼ਤੀ ਇਸ ਵਿਕਰਾਲ ਸਮੱਸਿਆ ਦਾ ਸਿਰਫ਼ ਇੱਕੋ ਹਿੱਸਾ ਸੀ। ਪੰਜਾਬ ਨੂੰ ਨਸ਼ਿਆਂ ਦੀ ਵਿਕਰੀ ਤੋਂ ਹੁੰਦੀ ਕਮਾਈ ਨਾਲ ਚੱਲਣ ਵਾਲੀ ਅਰਥਵਿਵਸਥਾ ਵਿਰਸੇ ਵਿੱਚ ਮਿਲੀ ਸੀ। ਇਸ ਵਿੱਚ ਸੰਗਠਿਤ ਤਸਕਰੀ, ਸਰਹੱਦ ਪਾਰੋਂ ਨਸ਼ਿਆਂ ਦੀ ਆਮਦ, ਸਥਾਨਕ ਵੰਡ ਨੈੱਟਵਰਕ ਤੇ ਫਾਰਮਾਸਿਊਟੀਕਲ (ਦਵਾਈਆਂ) ਦੀ ਦੁਰਵਰਤੋਂ ਸ਼ਾਮਿਲ ਸੀ। ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਵੱਡੀ ਗਿਣਤੀ ਵਿੱਚ ਆਬਾਦੀ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੀ ਲਤ ਦਾ ਸ਼ਿਕਾਰ ਸੀ। ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਸਪਲਾਈ ਨੂੰ ਕੁਝ ਸਮੇਂ ਲਈ ਠੱਲ੍ਹ ਪੈ ਸਕਦੀ ਸੀ, ਪਰ ਇਸ ਨਾਲ ਇਕੱਲੇ ਤੌਰ ’ਤੇ ਨਸ਼ੇ ਦੀ ਲਤ ਦਾ ਇਲਾਜ ਨਹੀਂ ਸੀ ਹੋ ਸਕਦਾ। ਨਾ ਤਾਂ ਇਸ ਨਾਲ ਕਿਸੇ ਨੌਜਵਾਨ ਨੂੰ ਇਸ ਚੱਕਰ ਵਿੱਚ ਪੈਣੋਂ ਰੋਕਿਆ ਜਾ ਸਕਦਾ ਸੀ ਅਤੇ ਨਾ ਹੀ ਇਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਦਾ ਮੁੜ-ਵਸੇਬਾ ਕੀਤਾ ਜਾ ਸਕਦਾ ਸੀ।

ਇਸ ਲਈ ਸਾਡਾ ਹੁੰਗਾਰਾ ਤਿੰਨ ਆਪਸ ਵਿੱਚ ਜੁੜੇ ਹੋਏ ਥੰਮ੍ਹਾਂ ਦੁਆਲੇ ਵਿਕਸਿਤ ਹੋਇਆ, ਜਿਨ੍ਹਾਂ ਵਿੱਚ ਸਖ਼ਤੀ, ਨਸ਼ਾ ਛੁਡਾਉਣਾ ਅਤੇ ਰੋਕਥਾਮ ਸ਼ਾਮਿਲ ਸੀ। ਇਨ੍ਹਾਂ ਨੇ ਮਿਲ ਕੇ ਸਰਕਾਰ ਦੀ ‘ਨਸ਼ਾਖੋਰੀ ਵਿਰੁੱਧ ਵਿਆਪਕ ਕਾਰਵਾਈ’ (ਸੀ ਏ ਡੀ ਏ) ਦੀ ਨੀਂਹ ਰੱਖੀ। ਇਲਾਜ ਦੀ ਸਮਰੱਥਾ ਵਿੱਚ ਵੱਡੇ ਪੱਧਰ ’ਤੇ ਵਾਧਾ ਕੀਤਾ ਗਿਆ। 2021 ਤੱਕ ਪੰਜਾਬ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ 202 ਆਊਟਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓ ਓ ਏ ਟੀ) ਸੈਂਟਰ ਸਨ (ਜਿਨ੍ਹਾਂ ਵਿੱਚ ਜੇਲ੍ਹਾਂ ਅੰਦਰਲੇ 11 ਸੈਂਟਰ ਵੀ ਸ਼ਾਮਿਲ ਸਨ)। ਇਸ ਤੋਂ ਇਲਾਵਾ 54 ਸਰਕਾਰੀ ਅਤੇ 224 ਨਿੱਜੀ ਨਸ਼ਾ ਛੁਡਾਊ ਤੇ ਮੁੜ-ਵਸੇਬਾ ਕੇਂਦਰ ਸਨ। ਸਰਕਾਰੀ ਅੰਕੜਿਆਂ ਮੁਤਾਬਿਕ ਇਲਾਜ ਕੇਂਦਰਾਂ ਵਿੱਚ ਕੁੱਲ ਸੱਤ ਲੱਖ ਤੋਂ ਵੱਧ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਦਾ ਇਹ ਮਤਲਬ ਨਹੀਂ ਸੀ ਕਿ ਸੱਤ ਲੱਖ ਲੋਕ ਸਦਾ ਲਈ ਨਸ਼ੇ ਦੀ ਆਦਤ ਨੂੰ ਛੱਡ ਗਏ ਸਨ ਸਗੋਂ ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਇਲਾਜ ਤੱਕ ਪਹੁੰਚ ਦਾ ਦਾਇਰਾ ਕਿੰਨੇ ਵੱਡੇ ਪੱਧਰ ’ਤੇ ਫੈਲਿਆ ਸੀ। ਨਸ਼ੇ ਦੀ ਰੋਕਥਾਮ ਸਬੰਧੀ ਮੁਹਿੰਮ ਨੂੰ ਸਕੂਲਾਂ, ਕਾਲਜਾਂ ਅਤੇ ਭਾਈਚਾਰਿਆਂ ਤੱਕ ਲਿਜਾਇਆ ਗਿਆ। ‘ਬਡੀ’ ਪ੍ਰੋਗਰਾਮ ਤਹਿਤ 9.51 ਲੱਖ ਗਰੁੱਪ ਬਣਾਏ ਗਏ, ਜਿਨ੍ਹਾਂ ਵਿੱਚ 43.5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫੀਸਰ’ (ਡੀ ਏ ਪੀ ਓ) ਮੁਹਿੰਮ ਤਹਿਤ ਲਗਪਗ 6.28 ਲੱਖ ਵਾਲੰਟੀਅਰ ਰਜਿਸਟਰ ਕੀਤੇ ਗਏ, ਜਿਨ੍ਹਾਂ ਨੇ ਸਰਕਾਰੀ ਅੰਕੜਿਆਂ ਮੁਤਾਬਿਕ 11.33 ਲੱਖ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ। ਤਸਕਰੀ ਦੇ ਵਿੱਤੀ ਆਧਾਰ ’ਤੇ ਵਾਰ ਕਰਨਾ ਵੀ ਜ਼ਰੂਰੀ ਸੀ। 2021 ਤੱਕ ਕਾਨੂੰਨ ਤਹਿਤ ਅਧਿਕਾਰੀਆਂ ਵੱਲੋਂ ਨਸ਼ਾ ਤਸਕਰੀ ਨਾਲ ਜੁੜੀ 212 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਸੀ। ਸਰਕਾਰੀ ਅੰਕੜਿਆਂ ਅਨੁਸਾਰ, ਸਤੰਬਰ 2021 ਤੱਕ ਸਾਡੇ ਕਾਰਜਕਾਲ ਦੌਰਾਨ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ ਦੀ ਗਿਣਤੀ 62,744 ਸੀ। ਇਹ ਅੰਕੜੇ ਸਖ਼ਤੀ ਦੇ ਪੈਮਾਨੇ ਨੂੰ ਦਰਸਾਉਂਦੇ ਹਨ, ਇਹ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਨਹੀਂ ਸਨ ਕਿ ਨਸ਼ੇ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਠੱਲ੍ਹ ਪਾ ਦਿੱਤੀ ਗਈ ਹੈ।

ਫਿਰ ਇਸ ਕੋਸ਼ਿਸ਼ ਵਿੱਚ ਕਮੀ ਕਿੱਥੇ ਰਹਿ ਗਈ? ਇਸ ਸਵਾਲ ਦਾ ਇਮਾਨਦਾਰੀ ਨਾਲ ਜਵਾਬ ਦੇਣ ਦੀ ਲੋੜ ਹੈ। ਐੱਸ ਟੀ ਐੱਫ ਨੇ ਸਹੀ ਦਿਸ਼ਾ ਵਿੱਚ ਸ਼ੁਰੂਆਤ ਕੀਤੀ ਸੀ, ਪਰ ਸੰਸਥਾਗਤ ਪ੍ਰਣਾਲੀ ਆਪਣੀ ਅਸਲ ਰਫ਼ਤਾਰ ਨੂੰ ਲਗਾਤਾਰ ਬਰਕਰਾਰ ਨਹੀਂ ਰੱਖ ਸਕੀ। ਇਸ ਦਾ ਕਮਾਂਡ ਢਾਂਚਾ ਬਦਲ ਦਿੱਤਾ ਗਿਆ। ਮਾਰਚ 2018 ਵਿੱਚ ਐੱਸ ਟੀ ਐੱਫ ਮੁਖੀ ਨੂੰ ਸਿੱਧਾ ਮੁੱਖ ਮੰਤਰੀ ਨੂੰ ਰਿਪੋਰਟ ਕਰਨ ਦੀ ਬਜਾਏ ਡੀ ਜੀ ਪੀ ਦੇ ਅਧੀਨ ਕਰ ਦਿੱਤਾ ਗਿਆ। ਸ੍ਰੀ ਸਿੱਧੂ ਨੂੰ ਸਤੰਬਰ 2018 ਵਿੱਚ ਐੱਸ ਟੀ ਐੱਫ ਤੋਂ ਹਟਾ ਦਿੱਤਾ ਗਿਆ ਅਤੇ ਜੁਲਾਈ 2019 ਵਿੱਚ ਵਾਪਸ ਲਿਆਂਦਾ ਗਿਆ। ਉਸ ਸਮੇਂ ਦੀ ਮੀਡੀਆ ਰਿਪੋਰਟਿੰਗ ਵਿੱਚ ਸੀਨੀਅਰ ਪੁਲੀਸ ਅਧਿਕਾਰੀਆਂ ਵਿੱਚ ਆਪਸੀ ਖਿੱਚੋਤਾਣ ਦਾ ਜ਼ਿਕਰ ਵੀ ਮਿਲਦਾ ਹੈ।

ਇਹ ਕੋਈ ਮਾਮੂਲੀ ਪ੍ਰਸ਼ਾਸਨਿਕ ਵੇਰਵੇ ਨਹੀਂ ਸਨ। ਕੋਈ ਵਿਸ਼ੇਸ਼ ਨਸ਼ਾ ਵਿਰੋਧੀ ਫੋਰਸ ਇਕੱਲੇ ਤੌਰ ’ਤੇ ਕਾਮਯਾਬ ਨਹੀਂ ਹੋ ਸਕਦੀ। ਇਸ ਨੂੰ ਜ਼ਿਲ੍ਹਾ ਪੁਲੀਸ, ਖ਼ੁਫ਼ੀਆ ਏਜੰਸੀਆਂ, ਸਰਕਾਰੀ ਵਕੀਲਾਂ, ਜੇਲ੍ਹਾਂ, ਸਿਹਤ ਸੇਵਾਵਾਂ, ਵਿੱਤੀ ਜਾਂਚਕਰਤਾਵਾਂ, ਸਰਹੱਦੀ ਏਜੰਸੀਆਂ ਅਤੇ ਸਿਵਿਲ ਪ੍ਰਸ਼ਾਸਨ ਦੀ ਇੱਕ ਸੰਸਥਾਗਤ ਲੜੀ ਵਜੋਂ ਮਿਲ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ। ਆਪਸੀ ਖਿੱਚੋਤਾਣ, ਵਿਭਾਗੀ ਧੜੇਬੰਦੀ ਅਤੇ ਕਮਾਂਡ ਦੀਆਂ ਵੱਖ-ਵੱਖ ਲੜੀਆਂ ਇੱਕ ਸਪੱਸ਼ਟ ਹੁਕਮ ਤਹਿਤ ਬਣਾਈ ਗਈ ਫੋਰਸ ਨੂੰ ਵੀ ਹੌਲੀ-ਹੌਲੀ ਕਮਜ਼ੋਰ ਕਰ ਸਕਦੀਆਂ ਹਨ। ਕੋਵਿਡ-19 ਮਹਾਮਾਰੀ ਨੇ ਸੀ ਏ ਡੀ ਏ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਵੀ ਵਿਘਨ ਪਾਇਆ, ਜਿਸ ਨਾਲ ਸਰਕਾਰੀ ਏਜੰਸੀਆਂ ਦੀ ਪਹੁੰਚ ਅਤੇ ਜ਼ਮੀਨੀ ਪੱਧਰ ’ਤੇ ਸਰਗਰਮੀ ਸੀਮਿਤ ਹੋ ਗਈ।

ਮੁੱਖ ਮੰਤਰੀ ਹੋਣ ਨਾਤੇ ਮੈਂ ਇਨ੍ਹਾਂ ਕਮਜ਼ੋਰੀਆਂ ਦੀ ਜ਼ਿੰਮੇਵਾਰੀ ਕਿਸੇ ਹੋਰ ਦੇ ਸਿਰ ਨਹੀਂ ਮੜ੍ਹ ਸਕਦਾ। ਇਸ ਦੇ ਵੱਖ-ਵੱਖ ਅੰਗਾਂ ਨੂੰ ਰਲ ਕੇ ਕੰਮ ਕਰਾਉਣਾ ਵੀ ਮੇਰੀ ਹੀ ਜ਼ਿੰਮੇਵਾਰੀ ਸੀ। ਪਿੱਛੇ ਮੁੜ ਕੇ ਵੇਖਦਿਆਂ ਮੈਂ ਮਹਿਸੂਸ ਕਰਦਾ ਹਾਂ ਕਿ ਐੱਸ ਟੀ ਐੱਫ ਨੂੰ ਵਧੇਰੇ ਮਜ਼ਬੂਤ ਸੰਸਥਾਗਤ ਨਿਰੰਤਰਤਾ, ਅੰਦਰੂਨੀ ਖਿੱਚੋਤਾਣ ਤੋਂ ਬਚਾਅ ਅਤੇ ਵਿਭਾਗਾਂ ਵਿੱਚ ਤਾਲਮੇਲ ਲਈ ਇੱਕ ਪੱਕੇ ਢਾਂਚੇ ਦੀ ਲੋੜ ਸੀ। ਨਸ਼ਿਆਂ ਦੀ ਸਮੱਸਿਆ ਦਾ ਇੱਕ ਹੋਰ ਪੱਖ ਵੀ ਸੀ ਕਿ ਇਸ ਨੂੰ ਪੰਜਾਬ ਦੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਉਮੀਦਾਂ ਪੂਰੀਆਂ ਨਾ ਹੋਣ ਕਾਰਨ ਉਪਜੀ ਨਿਰਾਸ਼ਾ ਤੋਂ ਵੱਖ ਕਰ ਕੇ ਨਹੀਂ ਸੀ ਦੇਖਿਆ ਜਾ ਸਕਦਾ। ਇਸੇ ਕਾਰਨ ਸਾਡੀ ਸਰਕਾਰ ਨੇ ‘ਘਰ ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ’, ਸਰਕਾਰੀ ਭਰਤੀ, ਰੁਜ਼ਗਾਰ ਮੁਹਿੰਮਾਂ, ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕੀਤੇ। ਸਤੰਬਰ 2021 ਤੱਕ ਸਰਕਾਰੀ ਅੰਕੜਿਆਂ ਮੁਤਾਬਿਕ ਸਾਡੇ ਕਾਰਜਕਾਲ ਦੌਰਾਨ ਲਗਪਗ 19.29 ਲੱਖ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ, ਜਿਨ੍ਹਾਂ ਵਿੱਚ 62,748 ਸਰਕਾਰੀ ਨੌਕਰੀਆਂ, 7,37,963 ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਅਤੇ ਲਗਪਗ 10.93 ਲੱਖ ਸਵੈ-ਰੁਜ਼ਗਾਰ ਦੇ ਮੌਕੇ ਸ਼ਾਮਿਲ ਸਨ। ਸਿਵਿਲ ਸੁਸਾਇਟੀ ਦੀਆਂ ਸੰਸਥਾਵਾਂ ਅਤੇ ਨਿੱਜੀ ਅਦਾਰਿਆਂ ਨੇ ਵੀ ਇਸ ਕੋਸ਼ਿਸ਼ ਵਿੱਚ ਵੱਡਾ ਯੋਗਦਾਨ ਪਾਇਆ।

ਇਸ ਸਮੁੱਚੇ ਅਮਲ ਦਾ ਵੱਡਾ ਸਬਕ ਇਨ੍ਹਾਂ ਅੰਕੜਿਆਂ ਤੋਂ ਕਿਤੇ ਉੱਪਰ ਹੈ। ਪੰਜਾਬ ਨੂੰ ਇੱਕ ਅਜਿਹੇ ਭਰੋਸੇਯੋਗ ਵਿੱਦਿਅਕ ਅਤੇ ਰੁਜ਼ਗਾਰ ਮਾਰਗ ਦੀ ਲੋੜ ਹੈ, ਜਿਹੜਾ ਨੌਜਵਾਨਾਂ ਨੂੰ ਪੜ੍ਹਾਈ ਤੋਂ ਲੈ ਕੇ ਹੁਨਰ ਸਿਖਲਾਈ, ਅਪ੍ਰੈਂਟਿਸਸ਼ਿਪ (ਸਿਖਲਾਈ), ਨੌਕਰੀ ਜਾਂ ਆਪਣੇ ਕਾਰੋਬਾਰ ਤੱਕ ਸਹੀ ਰਾਹ ’ਤੇ ਅੱਗੇ ਵਧਾਵੇ। ਨਸ਼ਿਆਂ ਦੀ ਰੋਕਥਾਮ ਸਿਰਫ਼ ਨੌਜਵਾਨਾਂ ਨੂੰ ਇਹ ਸਮਝਾਉਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਕਿ ਉਨ੍ਹਾਂ ਨੇ ਕੀ ਨਹੀਂ ਕਰਨਾ ਸਗੋਂ ਲੋਕ-ਨੀਤੀ ਦਾ ਫ਼ਰਜ਼ ਬਣਦਾ ਹੈ ਕਿ ਉਹ ਉਨ੍ਹਾਂ ਨੂੰ ਜੀਵਨ ਵਿੱਚ ਕੋਈ ਅਜਿਹਾ ਸਾਰਥਕ ਟੀਚਾ ਵੀ ਦੇਵੇ, ਜਿਸ ਵੱਲ ਉਹ ਤਾਂਘ ਨਾਲ ਵਧ ਸਕਣ। ਸਿਰਫ਼ ਗ੍ਰਿਫ਼ਤਾਰੀਆਂ ਕਰ ਲੈਣਾ ਸਫ਼ਲਤਾ ਦਾ ਕੋਈ ਪੂਰਾ ਮਾਪਦੰਡ ਨਹੀਂ ਹੈ। ਗਲੀ-ਮੁਹੱਲੇ ਵਿੱਚ ਨਸ਼ਾ ਵੇਚਣ ਵਾਲਾ ਵਿਅਕਤੀ ਤਾਂ ਇੱਕ ਬਹੁਤ ਲੰਮੀ ਲੜੀ ਦਾ ਸਿਰਫ਼ ਉੱਪਰਲਾ ਦਿਖਾਈ ਦੇਣ ਵਾਲਾ ਹਿੱਸਾ ਹੁੰਦਾ ਹੈ। ਅਸਲ ਮਕਸਦ ਸਪਲਾਇਰ, ਮੁੱਖ ਸਾਜ਼ਿਸ਼ਘਾੜਿਆਂ, ਪੈਸਾ ਲਾਉਣ ਵਾਲਿਆਂ (ਫਾਇਨਾਂਸਰ) ਅਤੇ ਇਸ ਧੰਦੇ ਨੂੰ ਸਰਪ੍ਰਸਤੀ ਦੇਣ ਵਾਲਿਆਂ ਨੂੰ ਬੇਨਕਾਬ ਕਰਨਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨਸ਼ਿਆਂ ਤੋਂ ਹੁੰਦੀ ਕਮਾਈ ਦੇ ਸਰੋਤਾਂ ਦਾ ਪਤਾ ਲਗਾਉਣਾ, ਅਦਾਲਤਾਂ ਤੋਂ ਸਜ਼ਾਵਾਂ ਯਕੀਨੀ ਬਣਾਉਣਾ, ਨਵੇਂ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣਾ, ਪਹਿਲਾਂ ਤੋਂ ਹੀ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਦਾ ਇਲਾਜ ਕਰਨਾ ਅਤੇ ਉਨ੍ਹਾਂ ਦਾ ਸਮਾਜ ਵਿੱਚ ਮੁੜ-ਵਸੇਬਾ ਕਰਨਾ ਵੀ ਸਾਡਾ ਮੁੱਖ ਟੀਚਾ ਹੋਣਾ ਚਾਹੀਦਾ ਹੈ।

ਸਾਲ 2017 ਵਿੱਚ ਮੇਰੀ ਵਚਨਬੱਧਤਾ ਪੂਰੀ ਤਰ੍ਹਾਂ ਇਮਾਨਦਾਰਾਨਾ ਸੀ। ਐੱਸ ਟੀ ਐੱਫ ਦਾ ਗਠਨ ਵੀ ਸੱਚੀ ਨੀਅਤ ਨਾਲ ਕੀਤਾ ਗਿਆ ਸੀ। ‘ਸੀ ਏ ਡੀ ਏ’ ਤਹਿਤ ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਨਸ਼ਾ ਪੀੜਤਾਂ ਦੇ ਇਲਾਜ ਲਈ ਵੱਡੇ ਪੱਧਰ ’ਤੇ ਢੁੱਕਵੇਂ ਕਦਮ ਚੁੱਕੇ ਗਏ। ਭਾਵੇਂ 2017 ਤੋਂ 2021 ਤੱਕ ਦੇ ਮੇਰੇ ਦੂਜੇ ਕਾਰਜਕਾਲ ਦੌਰਾਨ ਅਸੀਂ ਕਾਫ਼ੀ ਪ੍ਰਾਪਤੀਆਂ ਕੀਤੀਆਂ, ਪਰ ਫਿਰ ਵੀ ਇਹ ਮਿਸ਼ਨ ਅਧੂਰਾ ਰਹਿ ਗਿਆ। ਮੈਂ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਬਦਲ ਕੇ ਪੇਸ਼ ਕਰਨ ਦੀ ਬਜਾਏ ਇਸ ਸਚਾਈ ਨੂੰ ਸਵੀਕਾਰ ਕਰਨਾ ਬਿਹਤਰ ਸਮਝਦਾ ਹਾਂ। ਮੁੱਖ ਮੰਤਰੀ ਵਜੋਂ ਮੇਰੇ ਦੂਜੇ ਕਾਰਜਕਾਲ ਦੌਰਾਨ ਪੰਜਾਬ ਪੁਲੀਸ ਨੇ ਐੱਨ ਡੀ ਪੀ ਐੱਸ ਐਕਟ ਤਹਿਤ 48,107 ਕੇਸ ਦਰਜ ਕੀਤੇ, 62,538 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਲਗਪਗ 11,000 ਕਰੋੜ ਰੁਪਏ ਦੇ ਮੁੱਲ ਦੀ 2216 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਮੇਂ ਦੌਰਾਨ ਪੰਜਾਬ ਪੁਲੀਸ ਨੇ ਨਸ਼ਾ ਤਸਕਰਾਂ ਦੀ 214 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਤੌਰ ’ਤੇ ਬਣਾਈ ਗਈ ਜਾਇਦਾਦ ਨੂੰ ਵੀ ਜ਼ਬਤ ਕੀਤਾ। ਇਸ ਅਰਸੇ ਦੌਰਾਨ ਪੰਜਾਬ ਪੁਲੀਸ ਨੇ ਐੱਨ ਡੀ ਪੀ ਐੱਸ ਐਕਟ ਤਹਿਤ 5,995 ਮਾਮਲੇ ਦਰਜ ਕੀਤੇ ਅਤੇ 10,474 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜੁਲਾਈ 2021 ਤੱਕ 2 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਹੈਰੋਇਨ ਦੀ ਬਰਾਮਦਗੀ ਵਾਲੇ 424 ਤੋਂ ਜ਼ਿਆਦਾ ਵੱਡੇ ਤਸਕਰਾਂ ਨੂੰ ਕਾਬੂ ਕੀਤਾ ਗਿਆ। ਐੱਨ ਡੀ ਪੀ ਐੱਸ ਕੇਸਾਂ ਵਿੱਚ ਸਜ਼ਾ ਮਿਲਣ ਦੀ ਦਰ 2018 ਵਿੱਚ 59 ਫ਼ੀਸਦੀ ਤੋਂ ਵਧ ਕੇ 2019 ਵਿੱਚ 64 ਫ਼ੀਸਦੀ, 2020 ਵਿੱਚ 66 ਫ਼ੀਸਦੀ ਅਤੇ 2021 ਵਿੱਚ 77 ਫ਼ੀਸਦੀ ਹੋ ਗਈ ਸੀ। ਇਹ ਐਲਾਨ ਕਰਨ ਦੀ ਕੋਈ ਲੋੜ ਨਹੀਂ ਕਿ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ ਸਗੋਂ ਇਸ ਨੂੰ ਅਜਿਹੀਆਂ ਮਜ਼ਬੂਤ ਸੰਸਥਾਵਾਂ ਦੀ ਲੋੜ ਹੈ ਜੋ ਸਰਕਾਰਾਂ, ਨਿੱਜੀ ਜਾਂ ਸਿਆਸੀ ਸੌੜੇ ਹਿੱਤਾਂ ਦੀ ਪਰਵਾਹ ਕੀਤੇ ਬਿਨਾਂ ਸਾਲਾਂ-ਬੱਧੀ ਇਸ ਲੜਾਈ ਨੂੰ ਲਗਾਤਾਰ ਜਾਰੀ ਰੱਖ ਸਕਣ। ਸਬੂਤਾਂ ਦੇ ਪਿੱਛੇ ਚੱਲੋ, ਨੈੱਟਵਰਕ ਨੂੰ ਤੋੜੋ, ਪੀੜਤ ਦਾ ਇਲਾਜ ਕਰੋ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦਾ ਭਵਿੱਖ ਵਾਪਸ ਦਿਓ। ਪੰਜਾਬ ਦਾ ਅਧੂਰਾ ਏਜੰਡਾ ਅੱਜ ਵੀ ਇਹੀ ਹੈ।

ਪੰਜਾਬ📍 ਪੰਜਾਬ

ਤੜਕਸਾਰ ਹੀ ਐਕਸ਼ਨ ‘ਚ ਅੰਮ੍ਰਿਤਸਰ ਪੁਲਿਸ, ਆਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ; 6 ਹਿਰਾਸਤ ‘ਚ ਲਏ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਆਰੰਭੀ ਗਈ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਸੂਬੇ ਦੇ ਡੀਜੀਪੀ ਵੱਲੋਂ ਜਾਰੀ ਹਦਾਇਤਾਂ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ 'ਕਾਸੋ' (ਕੋਰਡਨ ਐਂਡ ਸਰਚ ਆਪਰੇਸ਼ਨ - ) ਚਲਾਇਆ ਜਾ ਰਿਹਾ ਹੈ।
ਤੜਕਸਾਰ ਹੀ ਐਕਸ਼ਨ ‘ਚ ਅੰਮ੍ਰਿਤਸਰ ਪੁਲਿਸ, ਆਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ; 6 ਹਿਰਾਸਤ ‘ਚ ਲਏ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਆਰੰਭੀ ਗਈ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਸੂਬੇ ਦੇ ਡੀਜੀਪੀ ਵੱਲੋਂ ਜਾਰੀ ਹਦਾਇਤਾਂ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ 'ਕਾਸੋ' (ਕੋਰਡਨ ਐਂਡ ਸਰਚ ਆਪਰੇਸ਼ਨ - ) ਚਲਾਇਆ ਜਾ ਰਿਹਾ ਹੈ।

ਇਸ ਵੱਡੇ ਆਪਰੇਸ਼ਨ ਦੀ ਅਗਵਾਈ ਕਰਦਿਆਂ 100 ਤੋਂ ਵਧੇਰੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ। ਇਹ ਸਰਚ ਅਭਿਆਨ ਤੜਕੇ ਤੋਂ ਸ਼ੁਰੂ ਹੋ ਕੇ ਸਵੇਰੇ ਲਗਭਗ 8 ਵਜੇ ਤੱਕ ਲਗਾਤਾਰ ਜਾਰੀ ਰਿਹਾ, ਜਿਸ ਦੌਰਾਨ ਚੱਪੇ-ਚੱਪੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਟੀਮਾਂ ਵੱਲੋਂ 06 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ (ਰਾਊਂਡਅਪ) ਵਿੱਚ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪਿਛੋਕੜ ਦੀ ਤਸਦੀਕ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਚੈਕਿੰਗ ਦੌਰਾਨ ਪੁਲਿਸ ਨੇ ਐਕਸਾਈਜ਼ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਨਾਲ ਸਬੰਧਤ ਨਸ਼ੀਲੀਆਂ ਵਸਤਾਂ ਅਤੇ ਨਾਜਾਇਜ਼ ਸਮੱਗਰੀ ਦੀ ਰਿਕਵਰੀ ਕਰਨ ਵਿੱਚ ਵੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਸਬੰਧੀ ਥਾਣਾ ਛੇਹਰਟਾ ਵਿਖੇ ਢੁਕਵੀਆਂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੌਕੇ ਤੋਂ 3 ਸ਼ੱਕੀ ਵਾਹਨਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਹੈ। ਇਨ੍ਹਾਂ ਵਾਹਨਾਂ ਦੇ ਦਸਤਾਵੇਜ਼ਾਂ ਅਤੇ ਰਜਿਸਟ੍ਰੇਸ਼ਨ ਨੰਬਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਵਾਹਨ ਕਿਸ ਦੇ ਨਾਂ ਤੇ ਹਨ ਅਤੇ ਕੀ ਇਨ੍ਹਾਂ ਦੀ ਵਰਤੋਂ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਤਾਂ ਨਹੀਂ ਕੀਤੀ ਜਾ ਰਹੀ ਸੀ।

ਪੁਲਿਸ ਟੀਮਾਂ ਨੇ ਇਸ ਕਾਸੋ ਆਪਰੇਸ਼ਨ ਦੌਰਾਨ ਵਿਸ਼ੇਸ਼ ਤੌਰ ਤੇ ਉਨ੍ਹਾਂ ਸੰਵੇਦਨਸ਼ੀਲ ਪੁਆਇੰਟਾਂ ਅਤੇ ਘਰਾਂ ਤੇ ਧਿਆਨ ਕੇਂਦਰਿਤ ਕੀਤਾ, ਜਿਨ੍ਹਾਂ ਬਾਰੇ ਪਹਿਲਾਂ ਗ਼ੈਰ-ਕਾਨੂੰਨੀ ਧੰਦਿਆਂ ਅਤੇ ਨਸ਼ਾ ਤਸਕਰੀ ਸਬੰਧੀ ਸ਼ਿਕਾਇਤਾਂ ਜਾਂ ਗੁਪਤ ਸੂਚਨਾਵਾਂ ਮਿਲ ਰਹੀਆਂ ਸਨ। ਟੀਮਾਂ ਨੇ ਘਰ-ਘਰ ਜਾ ਕੇ ਸ਼ੱਕੀ ਥਾਵਾਂ ਦੀ ਜਾਂਚ ਕੀਤੀ ਤਾਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸਮੱਗਲਰਾਂ ਅਤੇ ਉਨ੍ਹਾਂ ਦੇ ਮਦਦਗਾਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਤੇ ਸ਼ਿਕੰਜਾ ਕੱਸਿਆ ਜਾ ਸਕੇ।

ਇਸ ਪੂਰੇ ਆਪਰੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਸ੍ਰੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਦੀ ਇਸ ਵਿਸ਼ੇਸ਼ ਕਾਰਵਾਈ ਦੌਰਾਨ ਜੋ ਵੀ ਵਿਅਕਤੀ ਗ਼ੈਰ-ਕਾਨੂੰਨੀ ਧੰਦਿਆਂ ਜਾਂ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ, ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਡੀਸੀਪੀ ਵਿਰਕ ਨੇ ਅੱਗੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਮਹਿਜ਼ ਗਲੀਆਂ-ਮੁਹੱਲਿਆਂ ਵਿੱਚ ਨਸ਼ਾ ਵੇਚਣ ਵਾਲਿਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਸ਼ਿਆਂ ਦੀ ਮੁੱਖ ਸਪਲਾਈ ਚੇਨ, ਇਸ ਨੈੱਟਵਰਕ ਦੇ ਅਸਲ ਸਰਗਣਿਆਂ ਅਤੇ ਨਸ਼ਾ ਪ੍ਰਭਾਵਿਤ ਹੌਟਸਪਾਟ ਬਣ ਚੁੱਕੇ ਇਲਾਕਿਆਂ ਤੇ ਤਿੱਖੀ ਨਜ਼ਰ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਅਚਨਚੇਤ ਸਰਚ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।

ਪੰਜਾਬ📍 ਪੰਜਾਬ

ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਜਥੇਦਾਰ ਝੀਂਡਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ ਮੰਗ ਪੱਤਰ

3 ਅਕਤੂਬਰ (ਗੁਰਮੀਤ ਸਿੰਘ ਸੱਗੂ) - ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਸੌਂਪਿਆ।

3 ਅਕਤੂਬਰ (ਗੁਰਮੀਤ ਸਿੰਘ ਸੱਗੂ) - ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਦੇ ਨਾਮ ਵੀ ਇਸ ਸੰਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਮਸਾਣਾ, ਜਸਪਾਲ ਸਿੰਘ, ਪੀ.ਏ. ਸ਼ਮਸ਼ੇਰ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਗੁਰਵੰਤ ਸਿੰਘ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਲੱਦਾਖ ਦੇ ਉਪ ਰਾਜਪਾਲ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਨਾਮ ਵੀ ਮੰਗ ਪੱਤਰ ਸੌਂਪ ਚੁੱਕੇ ਹਨ। ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਦੇਸ਼ ਭਰ ਵਿਚ ਸਥਿਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ। ਇਸ ਨਾਲ ਸਾਰੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੋਰ ਵੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਗੁਰਦੁਆਰਾ ਸਾਹਿਬਾਨ ਦੇ ਬਿਹਤਰ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣਾ ਜ਼ਰੂਰੀ ਹੈ।

ਪੰਜਾਬ📍 ਪੰਜਾਬ

ਏਸ਼ੀਆਈ ਖੇਡਾਂ ਦੇ ਮੈਡਲਿਸਟ ਗੁਰਿੰਦਰਵੀਰ ਸਿੰਘ ਦਾ ਪਿੰਡ ਪੱਤੀਆਲ ਪਹੁੰਚਣ ਤੇ ਭਰਵਾਂ ਸਵਾਗਤ, ਪੰਚਾਇਤ ਨੇ ਕੀਤਾ ਵਿਸ਼ੇਸ਼ ਸਨਮਾਨ

ਏਸ਼ੀਆਈ ਖੇਡਾਂ ਦੇ ਮਿਕਸਡ ਰਿਲੇਅ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਅਥਲੀਟ ਗੁਰਿੰਦਰਵੀਰ ਸਿੰਘ ਦਾ ਆਪਣੇ ਜੱਦੀ ਪਿੰਡ ਪੱਤੀਆਲ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਬੇਹੱਦ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਏਸ਼ੀਆਈ ਖੇਡਾਂ ਦੇ ਮੈਡਲਿਸਟ ਗੁਰਿੰਦਰਵੀਰ ਸਿੰਘ ਦਾ ਪਿੰਡ ਪੱਤੀਆਲ ਪਹੁੰਚਣ ਤੇ ਭਰਵਾਂ ਸਵਾਗਤ, ਪੰਚਾਇਤ ਨੇ ਕੀਤਾ ਵਿਸ਼ੇਸ਼ ਸਨਮਾਨ

ਏਸ਼ੀਆਈ ਖੇਡਾਂ ਦੇ ਮਿਕਸਡ ਰਿਲੇਅ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਅਥਲੀਟ ਗੁਰਿੰਦਰਵੀਰ ਸਿੰਘ ਦਾ ਆਪਣੇ ਜੱਦੀ ਪਿੰਡ ਪੱਤੀਆਲ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਬੇਹੱਦ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਗੁਰਿੰਦਰਵੀਰ ਸਿੰਘ ਦੀ ਇਸ ਵੱਡੀ ਪ੍ਰਾਪਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜੇ ਹੋਏ ਸਨ। ਅਥਲੀਟ ਦੇ ਪਿਤਾ ਕਮਲਜੀਤ ਸਿੰਘ, ਜੋ ਕਿ ਪੰਜਾਬ ਪੁਲਿਸ ਵਿੱਚੋਂ ਸੇਵਾਮੁਕਤ ਥਾਣੇਦਾਰ ਹਨ, ਅਤੇ ਮਾਤਾ ਰੁਪਿੰਦਰ ਕੌਰ ਨੇ ਬੇਟੇ ਦੀ ਸਫ਼ਲਤਾ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਗੁਰਿੰਦਰਵੀਰ ਨੇ ਦਿਨ-ਰਾਤ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਟੇ ਦੀ ਲਗਨ ਅਤੇ ਜਿੱਤ ਨੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਅਤੇ ਪੰਜਾਬ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ। 100 ਮੀਟਰ ਦੌੜ ਵਿੱਚ ਕਾਇਮ ਕਰ ਚੁੱਕੇ ਹਨ ਨਵਾਂ ਕੌਮੀ ਰਿਕਾਰਡ

ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਤੋਂ ਪਹਿਲਾਂ ਵੀ ਗੁਰਿੰਦਰਵੀਰ ਸਿੰਘ ਨੇ ਰਾਸ਼ਟਰੀ ਪੱਧਰ ਤੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਨੇ ਮਈ 2026 ਦੌਰਾਨ ਰਾਂਚੀ ਵਿਖੇ ਆਯੋਜਿਤ ਹੋਏ ‘ਫੈਡਰੇਸ਼ਨ ਕੱਪ’ ਦੌਰਾਨ 100 ਮੀਟਰ ਦੌੜ ਦੇ ਮੁਕਾਬਲੇ ਵਿੱਚ ਮਹਿਜ਼ 10.09 ਸੈਕਿੰਡ ਦਾ ਸ਼ਾਨਦਾਰ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ ਸੀ। ਖੇਡ ਮਾਹਿਰਾਂ ਅਤੇ ਪਿੰਡ ਵਾਸੀਆਂ ਨੇ ਉਮੀਦ ਪ੍ਰਗਟਾਈ ਕਿ ਗੁਰਿੰਦਰਵੀਰ ਆਉਣ ਵਾਲੇ ਸਮੇਂ ਵਿੱਚ ਉਲੰਪਿਕ ਵਰਗੇ ਵਿਸ਼ਵ ਪੱਧਰੀ ਮੰਚਾਂ ਤੇ ਵੀ ਦੇਸ਼ ਦਾ ਤਿਰੰਗਾ ਲਹਿਰਾਉਣਗੇ।

ਪੰਜਾਬ📍 ਪੰਜਾਬ

ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ ਹੋਈ 70 ਹਜਾਰ ਮੀਟਰਿਕ ਟਨ ਝੋਨੇ ਦੀ ਖ਼ਰੀਦ - ਕਟਾਰੂਚੱਕ

3 ਅਕਤੂਬਰ (ਅਮਰਜੀਤ ਕੋਮਲ) - ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੰਡੀਆਂ ਵਿਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਝੋਨੇ ਦੀ ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

3 ਅਕਤੂਬਰ (ਅਮਰਜੀਤ ਕੋਮਲ) - ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੰਡੀਆਂ ਵਿਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਝੋਨੇ ਦੀ ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਦਾਣਾ ਮੰਡੀ ਕਪੂਰਥਲਾ ਵਿਖੇ ਝੋਨੇ ਦੀ ਖ਼ਰੀਦ ਅਤੇ ਮੰਡੀ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿਚ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਦਿਨਾਂ ਦੌਰਾਨ ਸੂਬੇ ਵਿਚ ਲਗਭਗ 97,000 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਕਰੀਬ 70,000 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਵਿਚ ਵੇਚਣ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਮੰਤਰੀ ਨੇ ਕਿਸਾਨਾਂ, ਆੜ੍ਹਤੀਆਂ, ਮਿੱਲ ਮਾਲਕਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਖ਼ਰੀਦ, ਲਿਫ਼ਟਿੰਗ, ਅਦਾਇਗੀਆਂ, ਬਾਰਦਾਨੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਖ਼ਰੀਦ ਪ੍ਰਕਿਰਿਆ ਸੁਚਾਰੂ ਅਤੇ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲੋੜੀਂਦੇ ਨਿਰਦੇਸ਼ ਦਿੱਤੇ।

ਇਸ ਮੌਕੇ ਕਟਾਰੂਚੱਕ ਨੇ ਕਿਸਾਨ ਸੁਖਜਿੰਦਰ ਸਿੰਘ ਵਲੋਂ ਮੰਡੀ ਵਿਚ ਲਿਆਂਦੇ ਗਏ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਵੀ ਕਰਵਾਈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਾਲ ਮੰਡੀਆਂ ਵਿਚ ਵੱਡੀ ਮਾਤਰਾ ਵਿਚ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਫ਼ਸਲ ਦੀ ਗੁਣਵੱਤਾ ਵੀ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਮੌਜੂਦਾ ਖ਼ਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਲਈ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ। ਇਸ ਟੀਚੇ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਸੂਬੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿਚ ਜਮ੍ਹਾਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਵਿੱਤੀ ਪ੍ਰਬੰਧ ਯਕੀਨੀ ਬਣਾਉਣ ਵਾਸਤੇ 42,786 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਦੇ 24 ਘੰਟਿਆਂ ਅੰਦਰ ਅਦਾਇਗੀ ਮਿਲ ਸਕੇ।

ਪਿਛਲੇ ਸਾਲਾਂ ਦੇ ਅਨਾਜ ਭੰਡਾਰਾਂ ਦੀ ਨਿਕਾਸੀ ਦੇ ਮੁੱਦੇ ’ਤੇ ਮੰਤਰੀ ਨੇ ਕਿਹਾ ਕਿ ਝੋਨੇ ਦੀ ਵੱਡੇ ਪੱਧਰ ’ਤੇ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਿਚ ਮੌਜੂਦ ਅਨਾਜ ਭੰਡਾਰਾਂ ਦੀ ਤੁਰੰਤ ਨਿਕਾਸੀ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਸਟੋਰੇਜ ਲਈ ਲੋੜੀਂਦੀ ਜਗ੍ਹਾ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਖ਼ਰੀਦ ਕਾਰਜ ਨਿਰਵਿਘਨ ਜਾਰੀ ਰਹਿ ਸਕਣ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ📍 ਪੰਜਾਬ

ਥਾਣਾ ਸਦਰ ਫਰੀਦਕੋਟ ਪੁਲਿਸ ਨੂੰ ਮਿਲੀ ਕਰੀਬ 5-6 ਸਾਲ ਦੇ ਇਕ ਅਣਪਛਾਤੇ ਬੱਚੇ ਦੀ ਲਾਸ਼

ਫਰੀਦਕੋਟ: ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਪਿੰਡ ਟਹਿਣਾ ਵਿਖੇ ਰਜਬਾਹਾ ਧੂੜਕੋਟ-ਚਾਹਲ ਮਾਈਨਰ ਦੇ ਮੋਘਾ ਨੰਬਰ 19360 ਨੇੜੇ ਕਰੀਬ 5-6 ਸਾਲ ਦੇ ਇਕ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਹੋਣ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਫਰੀਦਕੋਟ ਪੁਲਿਸ ਨੂੰ ਮਿਲੀ ਕਰੀਬ 5-6 ਸਾਲ ਦੇ ਇਕ ਅਣਪਛਾਤੇ ਬੱਚੇ ਦੀ ਲਾਸ਼

ਫਰੀਦਕੋਟ: ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਪਿੰਡ ਟਹਿਣਾ ਵਿਖੇ ਰਜਬਾਹਾ ਧੂੜਕੋਟ-ਚਾਹਲ ਮਾਈਨਰ ਦੇ ਮੋਘਾ ਨੰਬਰ 19360 ਨੇੜੇ ਕਰੀਬ 5-6 ਸਾਲ ਦੇ ਇਕ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਹੋਣ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਟਹਿਣਾ ਦੇ ਮੌਜੂਦਾ ਚੌਕੀਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਾਸ਼ੀ ਰਜਬਾਹਾ ਧੂਰਕੋਟ-ਚਾਹਲ ਮਾਈਨਰ ਦੇ ਮੋਘਾ ਨੰਬਰ 19360 ’ਤੇ ਗਿਆ ਸੀ। ਇਸ ਦੌਰਾਨ ਉਸ ਨੇ ਇੱਕ ਬੱਚੇ ਦੀ ਲਾਸ਼ ਪਾਣੀ ਵਿੱਚ ਤੈਰਦੀ ਹੋਈ ਦੇਖੀ, ਜੋ ਪੁਲ ਕੋਲ ਫਸੀ ਹੋਈ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਸ਼ਿਕਾਇਤਕਰਤਾ ਅਨੁਸਾਰ ਮ੍ਰਿਤਕ ਬੱਚੇ ਦੇ ਹੱਥ-ਪੈਰ ਲੋਹੇ ਦੀ ਬਰੀਕ ਤਾਰ ਨਾਲ ਬੰਨ੍ਹੇ ਹੋਏ ਸਨ। ਬੱਚੇ ਨੇ ਖਾਕੀ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਹਾਫ ਪੈਂਟ ਅਤੇ ਕਾਲੀ ਸੈਂਡਲ ਪਾਈ ਹੋਈ ਸੀ। ਹਾਲੇੇ ਤੱਕ ਬੱਚੇ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੌਕੇ ਦੀ ਮੁੱਢਲੀ ਸਥਿਤੀ ਨੂੰ ਦੇਖਦਿਆਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਰਜਬਾਹੇ ਵਿੱਚ ਸੁੱਟ ਦਿੱਤਾ ਹੋ ਸਕਦਾ ਹੈ। ਇਸ ਸਬੰਧੀ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਤਫਤੀਸ਼ੀ ਅਫਸਰ ਐਸ.ਆਈ ਸਤਪਾਲ ਸਿੰਘ ਵੱਲੋਂ ਬੱਚੇ ਦੀ ਸ਼ਨਾਖਤ ਕਰਨ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।

ਪੰਜਾਬ📍 ਪੰਜਾਬ

ਪੰਜਾਬ ਕੌਣ ਹਨ ਪਰਗਟ ਸਿੰਘ? ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਸਿਆਸੀ ਸਫਰ, ਕਿਵੇਂ ਓਲੰਪੀਅਨ ਤੋਂ ਬਣੇ ਨੇਤਾ; ਪੜ੍ਹੋ ਪੂਰੀ ਕਹਾਣੀ

ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਹੁਣ ਪੰਜਾਬ ਕਾਂਗਰਸ ਦੀ ਅਗਵਾਈ ਕਰਨਗੇ। ਭਾਰਤੀ ਹਾਕੀ ਟੀਮ ਦੀ ਕਪਤਾਨੀ ਤੋਂ ਲੈਕੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਪਛਾਣ ਬਣਾਉਣ ਤੱਕ ਪ੍ਰਗਟ ਸਿੰਘ ਦਾ ਸਫ਼ਰ ਕਈ ਪੜਾਵਾਂ ਤੋਂ ਹੋ ਕੇ ਲੰਘਿਆ ਹੈ।

ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਹੁਣ ਪੰਜਾਬ ਕਾਂਗਰਸ ਦੀ ਅਗਵਾਈ ਕਰਨਗੇ।

ਭਾਰਤੀ ਹਾਕੀ ਟੀਮ ਦੀ ਕਪਤਾਨੀ ਤੋਂ ਲੈਕੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਪਛਾਣ ਬਣਾਉਣ ਤੱਕ ਪ੍ਰਗਟ ਸਿੰਘ ਦਾ ਸਫ਼ਰ ਕਈ ਪੜਾਵਾਂ ਤੋਂ ਹੋ ਕੇ ਲੰਘਿਆ ਹੈ। ਓਲੰਪੀਅਨ ਪ੍ਰਗਟ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤ ਕੇ ਰਾਜਨੀਤੀ ਵਿੱਚ ਸ਼ਾਮਲ ਹੋਏ ਸਨ, ਜਿਸ ਤੋਂ ਬਾਅਦ 2017 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ, ਅਤੇ ਲਗਾਤਾਰ ਤਿੰਨ ਵਾਰ ਜਲੰਧਰ ਕੈਂਟ ਤੋਂ ਵਿਧਾਇਕ ਚੁਣੇ ਗਏ। ਹੁਣ, ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਲਈ ਨਿਯੁਕਤ ਕੀਤਾ ਹੈ।

ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਹੁਣ ਪੰਜਾਬ ਕਾਂਗਰਸ ਦੀ ਅਗਵਾਈ ਕਰਨਗੇ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ। ਪ੍ਰਗਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲੈਣਗੇ। ਇਸ ਨਿਯੁਕਤੀ ਦੇ ਨਾਲ, ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਦੋਆਬਾ ਖੇਤਰ ਦੇ ਇੱਕ ਨੇਤਾ ਨੂੰ ਸੂਬਾ ਸੰਗਠਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।

ਪਰਗਟ ਸਿੰਘ ਨੇ ਆਪਣਾ ਜਨਤਕ ਜੀਵਨ ਖੇਡ ਦੇ ਮੈਦਾਨ ਤੋਂ ਸ਼ੁਰੂ ਕੀਤਾ। ਉਨ੍ਹਾਂ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਫਿਰ ਉਹ ਰਾਜਨੀਤੀ ਵੱਲ ਮੁੜੇ, 2012 ਦੀ ਚੋਣ ਜਲੰਧਰ ਛਾਉਣੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਲੜੀ। ਉਨ੍ਹਾਂ ਨੇ ਚੋਣ ਜਿੱਤੀ, ਜਿਸ ਨਾਲ ਉਨ੍ਹਾਂ ਰਾਜਨੀਤੀ ਵਿੱਚ ਦਾਖਲ ਹੋ ਗਏ।

ਪਰਗਟ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਬਾਅਦ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਜਲੰਧਰ ਛਾਉਣੀ ਸੀਟ ਤੋਂ ਚੋਣ ਲੜੀ ਅਤੇ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਸੀਟ ਨੂੰ ਬਰਕਰਾਰ ਰੱਖਿਆ, ਜਿਸ ਨਾਲ ਉਹ ਤਿੰਨ ਵਾਰ ਇਸ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ।

2021 ਵਿੱਚ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ, ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਜਨਰਲ ਸਕੱਤਰ (ਸੰਗਠਨ) ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਬਾਅਦ, ਉਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਖੇਡ ਅਤੇ ਸਿੱਖਿਆ ਮੰਤਰੀ ਨਿਯੁਕਤ ਕੀਤਾ ਗਿਆ।

ਪ੍ਰਗਟ ਸਿੰਘ ਜਲੰਧਰ ਛਾਉਣੀ ਤੋਂ ਵਿਧਾਇਕ ਹਨ ਅਤੇ ਪੰਜਾਬ ਦੇ ਦੋਆਬੇ ਖੇਤਰ ਤੋਂ ਹਨ। ਹਾਈਕਮਾਨ ਨੂੰ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਵਾਂ ਦਾ ਇੱਕ ਪੈਨਲ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਮਾਲਵਾ ਤੋਂ ਵਿਜੇਇੰਦਰ ਸਿੰਗਲਾ, ਦੋਆਬੇ ਤੋਂ ਪ੍ਰਗਟ ਸਿੰਘ ਅਤੇ ਮਾਝਾ ਤੋਂ ਸੁਖਜਿੰਦਰ ਸਿੰਘ ਸਰਕਾਰੀਆ ਸ਼ਾਮਲ ਸਨ। ਕਾਂਗਰਸ ਪਾਰਟੀ ਨੇ ਪ੍ਰਗਟ ਸਿੰਘ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪੰਜਾਬ📍 ਪੰਜਾਬ

ਝੋਨੇ ਦੀ ਆਮਦ ਤੋਂ ਪਹਿਲਾਂ ਪੰਜਾਬ 'ਚ ਵੱਡਾ ਸੰਕਟ? ਸੀਐਮ ਮਾਨ ਦੀ ਕੇਂਦਰ ਨੂੰ ਚਿੱਠੀ

ਪੰਜਾਬ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਤੋਂ ਪਹਿਲਾਂ ਮੰਡੀਆਂ ਅਤੇ ਰਾਈਸ ਮਿੱਲਾਂ ਵਿੱਚ ਜਗ੍ਹਾ ਦਾ ਸਵਾਲ ਖੜ੍ਹਾ ਹੋ ਗਿਆ ਹੈ। ਪੁਰਾਣਾ ਚੌਲ ਤੇ ਕਣਕ ਕਿੰਨੀ ਜਲਦੀ ਚੁੱਕੀ ਜਾਂਦੀ ਹੈ, ਹੁਣ ਇਸੇ 'ਤੇ ਆਉਣ ਵਾਲੀ ਖਰੀਦ ਪ੍ਰਕਿਰਿਆ ਦੀ ਵੱਡੀ ਕੜੀ ਨਿਰਭਰ ਕਰ ਸਕਦੀ ਹੈ।
ਝੋਨੇ ਦੀ ਆਮਦ ਤੋਂ ਪਹਿਲਾਂ ਪੰਜਾਬ 'ਚ ਵੱਡਾ ਸੰਕਟ? ਸੀਐਮ ਮਾਨ ਦੀ ਕੇਂਦਰ ਨੂੰ ਚਿੱਠੀ

ਪੰਜਾਬ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਤੋਂ ਪਹਿਲਾਂ ਮੰਡੀਆਂ ਅਤੇ ਰਾਈਸ ਮਿੱਲਾਂ ਵਿੱਚ ਜਗ੍ਹਾ ਦਾ ਸਵਾਲ ਖੜ੍ਹਾ ਹੋ ਗਿਆ ਹੈ। ਪੁਰਾਣਾ ਚੌਲ ਤੇ ਕਣਕ ਕਿੰਨੀ ਜਲਦੀ ਚੁੱਕੀ ਜਾਂਦੀ ਹੈ, ਹੁਣ ਇਸੇ 'ਤੇ ਆਉਣ ਵਾਲੀ ਖਰੀਦ ਪ੍ਰਕਿਰਿਆ ਦੀ ਵੱਡੀ ਕੜੀ ਨਿਰਭਰ ਕਰ ਸਕਦੀ ਹੈ।

ਪੰਜਾਬ ਵਿੱਚ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਅਨਾਜ ਦੇ ਭੰਡਾਰਨ ਦੀ ਸਮੱਸਿਆ ਮੁੜ ਸਾਹਮਣੇ ਆ ਗਈ ਹੈ। ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਸੂਬੇ ਵਿੱਚ ਪਿਆ ਪੁਰਾਣਾ ਅਨਾਜੀ ਸਟਾਕ ਤੁਰੰਤ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਵੇਂ ਝੋਨੇ ਲਈ ਮੰਡੀਆਂ ਅਤੇ ਰਾਈਸ ਮਿੱਲਾਂ ਵਿੱਚ ਲੋੜੀਂਦੀ ਥਾਂ ਬਣਾਉਣਾ ਬੇਹੱਦ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ 1 ਤੋਂ 10 ਅਕਤੂਬਰ ਦਰਮਿਆਨ ਪੰਜਾਬ ਵਿੱਚੋਂ 6 ਲੱਖ ਮੀਟ੍ਰਿਕ ਟਨ ਚੌਲਾਂ ਦੀ ਚੁਕਾਈ ਕੀਤੀ ਜਾਵੇ, ਜਦਕਿ ਪੂਰੇ ਅਕਤੂਬਰ ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਸੂਬੇ ਤੋਂ ਬਾਹਰ ਭੇਜੀ ਜਾਵੇ। ਉਨ੍ਹਾਂ ਮੁਤਾਬਕ ਇਸ ਵੇਲੇ ਵੱਡੀ ਮਾਤਰਾ ਵਿੱਚ ਕਣਕ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਪਈ ਹੋਈ ਹੈ, ਜਿਸ ਕਾਰਨ ਆਉਣ ਵਾਲੇ ਝੋਨੇ ਨੂੰ ਸੰਭਾਲਣ ਲਈ ਜਗ੍ਹਾ ਦੀ ਕਮੀ ਪੈਦਾ ਹੋ ਸਕਦੀ ਹੈ।

ਮਾਨ ਨੇ ਪੱਤਰ ਵਿੱਚ ਪਿਛਲੇ ਮਹੀਨੇ ਦੀ ਚੁਕਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵੱਲੋਂ ਸਤੰਬਰ ਵਿੱਚ 15 ਲੱਖ ਮੀਟ੍ਰਿਕ ਟਨ ਚੌਲ ਅਤੇ 10 ਤੋਂ 12 ਲੱਖ ਮੀਟ੍ਰਿਕ ਟਨ ਕਣਕ ਚੁੱਕਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ 1 ਤੋਂ 29 ਸਤੰਬਰ ਤੱਕ ਸੂਬੇ ਵਿੱਚੋਂ ਕਰੀਬ 8.3 ਲੱਖ ਮੀਟ੍ਰਿਕ ਟਨ ਚੌਲ ਅਤੇ 4.3 ਲੱਖ ਮੀਟ੍ਰਿਕ ਟਨ ਕਣਕ ਹੀ ਬਾਹਰ ਭੇਜੀ ਜਾ ਸਕੀ। ਇਸ ਨਾਲ ਸਟੋਰੇਜ ਦੀ ਸਮੱਸਿਆ ਹੋਰ ਗੰਭੀਰ ਹੋਣ ਦੀ ਚਿੰਤਾ ਵਧੀ ਹੈ।

ਇਸ ਤੋਂ ਵੀ ਵੱਡੀ ਚਿੰਤਾ ਪਿਛਲੇ ਸੀਜ਼ਨ ਦੇ ਚੌਲਾਂ ਨੂੰ ਲੈ ਕੇ ਹੈ। ਮੁੱਖ ਮੰਤਰੀ ਅਨੁਸਾਰ 29 ਸਤੰਬਰ ਤੱਕ ਸਾਉਣੀ ਮੰਡੀਕਰਨ ਸੀਜ਼ਨ 2025-26 ਲਈ ਤੈਅ 105.64 ਲੱਖ ਮੀਟ੍ਰਿਕ ਟਨ ਕਸਟਮ ਮਿਲਡ ਰਾਈਸ ਵਿੱਚੋਂ 99.50 ਲੱਖ ਮੀਟ੍ਰਿਕ ਟਨ, ਯਾਨੀ ਲਗਭਗ 94 ਫ਼ੀਸਦੀ ਚੌਲ ਹੀ ਐੱਫ.ਸੀ.ਆਈ. ਨੂੰ ਸੌਂਪੇ ਜਾ ਸਕੇ ਹਨ। ਕਰੀਬ 6 ਲੱਖ ਮੀਟ੍ਰਿਕ ਟਨ ਚੌਲਾਂ ਦੀ ਡਿਲੀਵਰੀ ਅਜੇ ਬਾਕੀ ਦੱਸੀ ਗਈ ਹੈ।

ਮਾਨ ਨੇ ਕਿਹਾ ਕਿ ਨਵੇਂ ਸਾਉਣੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅਕਤੂਬਰ ਦੇ ਪਹਿਲੇ ਦਸ ਦਿਨਾਂ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਦੀ ਉਮੀਦ ਹੈ। ਅਜਿਹੇ ਵਿੱਚ ਜੇ ਪੁਰਾਣਾ ਚੌਲ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ ਤਾਂ ਸਟਾਕ ਦੇ ਹਿਸਾਬ-ਕਿਤਾਬ ਤੋਂ ਲੈ ਕੇ ਪੈਡੀ ਅਤੇ ਚੌਲਾਂ ਦੀ ਮਿਲਿੰਗ ਤੱਕ ਕਈ ਪੱਧਰਾਂ 'ਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਰਾਈਸ ਮਿੱਲਰਾਂ ਵੱਲੋਂ ਵੀ ਸਟੋਰੇਜ ਅਤੇ ਮਿਲਿੰਗ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਕਣਕ ਦਾ ਮਸਲਾ ਵੀ ਇਸ ਸਾਰੀ ਸਥਿਤੀ ਵਿੱਚ ਅਹਿਮ ਬਣ ਗਿਆ ਹੈ। ਮੁੱਖ ਮੰਤਰੀ ਮੁਤਾਬਕ ਹਾੜ੍ਹੀ ਮੰਡੀਕਰਨ ਸੀਜ਼ਨ 2026-27 ਦੌਰਾਨ ਖਰੀਦੀ ਗਈ ਕਰੀਬ 40 ਲੱਖ ਮੀਟ੍ਰਿਕ ਟਨ ਕਣਕ ਨੂੰ ਅਸਥਾਈ ਤੌਰ 'ਤੇ ਰਾਈਸ ਮਿੱਲਾਂ ਅਤੇ ਮੰਡੀ ਯਾਰਡਾਂ ਵਿੱਚ ਰੱਖਿਆ ਗਿਆ ਸੀ। ਇਸ ਸਟਾਕ ਨੂੰ ਸਤੰਬਰ ਜਾਂ ਮੱਧ ਅਕਤੂਬਰ ਤੱਕ ਚੁੱਕੇ ਜਾਣ ਦੀ ਉਮੀਦ ਸੀ, ਪਰ ਉਨ੍ਹਾਂ ਅਨੁਸਾਰ ਅਜੇ ਵੀ ਲਗਭਗ 17 ਲੱਖ ਮੀਟ੍ਰਿਕ ਟਨ ਕਣਕ ਇਨ੍ਹਾਂ ਥਾਵਾਂ 'ਤੇ ਮੌਜੂਦ ਹੈ।

ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਕੇਂਦਰ ਕੋਲ ਅਨਾਜ ਦੀ ਤੇਜ਼ੀ ਨਾਲ ਚੁਕਾਈ ਦਾ ਮੁੱਦਾ ਉਠਾਉਂਦੀ ਰਹੀ ਹੈ। ਅਗਸਤ ਵਿੱਚ ਕੇਂਦਰ ਵੱਲੋਂ ਪੰਜਾਬ ਵਿੱਚੋਂ 18 ਲੱਖ ਮੀਟ੍ਰਿਕ ਟਨ ਪੁਰਾਣਾ ਅਨਾਜ ਚੁੱਕਣ ਦਾ ਭਰੋਸਾ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਸਟੋਰੇਜ ਸੰਕਟ ਨੂੰ ਲੈ ਕੇ ਪੰਜਾਬ ਵਿੱਚ ਲਗਾਤਾਰ ਚਿੰਤਾ ਬਣੀ ਹੋਈ ਹੈ, ਕਿਉਂਕਿ ਨਵਾਂ ਝੋਨਾ ਮੰਡੀਆਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਹੈ।

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਤੋਂ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਕਿਹਾ ਹੈ ਕਿ ਖੁਰਾਕ ਤੇ ਜਨਤਕ ਵੰਡ ਵਿਭਾਗ ਅਤੇ ਐੱਫ.ਸੀ.ਆਈ. ਦੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਦਾ ਤਰਕ ਹੈ ਕਿ ਸਮੇਂ ਸਿਰ ਚੌਲ ਅਤੇ ਕਣਕ ਦੀ ਚੁਕਾਈ ਨਾਲ ਰਾਈਸ ਮਿੱਲਾਂ ਤੇ ਮੰਡੀ ਯਾਰਡਾਂ ਵਿੱਚ ਥਾਂ ਬਣੇਗੀ, ਜਿਸ ਨਾਲ ਝੋਨੇ ਦੀ ਖਰੀਦ ਅਤੇ ਭੰਡਾਰਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਵੇਲੇ ਅਸਲ ਧਿਆਨ ਇਸ ਗੱਲ 'ਤੇ ਹੈ ਕਿ ਝੋਨੇ ਦੀ ਵਧਦੀ ਆਮਦ ਦੇ ਵਿਚਕਾਰ ਭੰਡਾਰਨ ਦੀ ਕਮੀ ਕਿਸਾਨਾਂ ਲਈ ਰੁਕਾਵਟ ਨਾ ਬਣੇ।

ਪੰਜਾਬ📍 ਪੰਜਾਬ

ਨਸ਼ੀਲੀਆਂ ਗੋਲੀਆਂ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਢਿਲਵਾਂ (ਕਪੂਰਥਲਾ), 3 ਅਕਤੂਬਰ (ਗੋਬਿੰਦ ਸੁਖੀਜਾ) - ਥਾਣਾ ਢਿਲਵਾਂ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਢਿਲਵਾਂ (ਕਪੂਰਥਲਾ), 3 ਅਕਤੂਬਰ (ਗੋਬਿੰਦ ਸੁਖੀਜਾ) - ਥਾਣਾ ਢਿਲਵਾਂ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ, ਏ.ਐਸ.ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਢਿਲਵਾਂ ਹਾਈ-ਟੈਕ ਚੌਕੀ 'ਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਇਕ ਬਿਨਾਂ ਨੰਬਰ ਵਾਲੇ ਬਾਈਕ 'ਤੇ 2 ਨੌਜਵਾਨਾਂ ਨੂੰ ਦੇਖਿਆ, ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ। ਪਿੱਛੇ ਬੈਠਣ ਵਾਲੇ ਨੇ ਬਾਈਕ ਦੇ ਨੇੜੇ ਇਕ ਲਿਫਾਫਾ ਸੁੱਟ ਦਿੱਤਾ। ਸ਼ੱਕ ਹੋਣ 'ਤੇ ਸਬ ਇੰਸਪੈਕਟਰ ਨੇ ਉਨ੍ਹਾਂ ਦੇ ਨਾਮ ਅਤੇ ਪਤੇ ਪੁੱਛੇ। ਉਨ੍ਹਾਂ ਨੇ ਆਪਣੀ ਪਛਾਣ ਗੁਰਸਿਮਰਤਪਾਲ ਸਿੰਘ ਉਰਫ਼ ਸਿੰਮੂ, ਵਾਸੀ ਭਟਨੂਰਾ ਕਲਾਂ ਹਾਲ ਵਾਸੀ ਢਿੱਲਵਾਂ ਅਤੇ ਗੁਰਕਿਰਪਾਲ ਸਿੰਘ ਉਰਫ਼ ਕਾਹਲੋਂ ਵਾਸੀ ਭਟਨੂਰਾ ਕਲਾਂ, ਥਾਣਾ ਭੁਲੱਥ ਹਾਲ ਵਾਸੀ ਢਿੱਲਵਾਂ ਵਜੋਂ ਕੀਤੀ। ਇਨ੍ਹਾਂ ਵਿਅਕਤੀਆਂ ਨੂੰ ਫੜਨ ਤੋਂ ਬਾਅਦ, ਉਨ੍ਹਾਂ ਦੁਆਰਾ ਸੁੱਟੇ ਗਏ ਲਿਫਾਫਿਆਂ ਦੀ ਜਾਂਚ ਕੀਤੀ ਗਈ, ਅਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਪਰੋਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਈਕ ਜ਼ਬਤ ਕਰ ਲਈ ਗਈ ਹੈ ਅਤੇ ਉਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਢਿਲਵਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਲੁਧਿਆਣਾ ‘ਚ ਰੰਜਿਸ਼ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਕਿਰਚ ਨਾਲ ਕੱਢੀਆਂ ਆਂਦਰਾਂ; ਇੱਕ ਕਾਬੂ ਤੇ 2 ਫ਼ਰਾਰ

ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਰੰਜਿਸ਼ ਕਾਰਨ 35 ਸਾਲਾ ਦਿਨੇਸ਼ ਕੁਮਾਰ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਘਰ ਸਿਲੰਡਰ ਮੁੱਕਣ ਕਰਕੇ ਖਾਣਾ ਲੈਣ ਬਾਜ਼ਾਰ ਗਿਆ ਸੀ।
ਲੁਧਿਆਣਾ ‘ਚ ਰੰਜਿਸ਼ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਕਿਰਚ ਨਾਲ ਕੱਢੀਆਂ ਆਂਦਰਾਂ; ਇੱਕ ਕਾਬੂ ਤੇ 2 ਫ਼ਰਾਰ

ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਰੰਜਿਸ਼ ਕਾਰਨ 35 ਸਾਲਾ ਦਿਨੇਸ਼ ਕੁਮਾਰ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਘਰ ਸਿਲੰਡਰ ਮੁੱਕਣ ਕਰਕੇ ਖਾਣਾ ਲੈਣ ਬਾਜ਼ਾਰ ਗਿਆ ਸੀ। ਪੁਲਿਸ ਨੇ ਇੱਕ ਮੁਲਜ਼ਮ ਸੰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਫ਼ਰਾਰ ਸਾਥੀਆਂ ਦੀ ਭਾਲ ਜਾਰੀ ਹੈ।

ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰ (ਕਿਰਚ) ਨਾਲ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਵੱਲੋਂ ਕੀਤਾ ਗਿਆ ਹਮਲਾ ਇੰਨਾ ਖ਼ੂਨ-ਖ਼ਰਾਬੇ ਵਾਲਾ ਸੀ ਕਿ ਵਾਰ ਲੱਗਣ ਕਾਰਨ ਨੌਜਵਾਨ ਦੇ ਪੇਟ ਦੀਆਂ ਆਂਦਰਾਂ ਤੱਕ ਬਾਹਰ ਨਿਕਲ ਆਈਆਂ ਅਤੇ ਉਸ ਦੇ ਸਿਰ ਤੇ ਵੀ ਤੇਜ਼ਧਾਰ ਹਥਿਆਰ ਨਾਲ ਡੂੰਘੇ ਜ਼ਖ਼ਮ ਕਰ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਗੈਸ ਸਿਲੰਡਰ ਖ਼ਤਮ ਹੋ ਜਾਣ ਕਾਰਨ ਨੌਜਵਾਨ ਰਾਤ ਦੇ ਸਮੇਂ ਬਾਹਰੋਂ ਖਾਣਾ ਲੈਣ ਲਈ ਪੁਰਾਣਾ ਬਾਜ਼ਾਰ ਸਾਹਨੇਵਾਲ ਵੱਲ ਜਾ ਰਿਹਾ ਸੀ।

ਅਨੰਤ ਵਿਹਾਰ ਕਾਲੋਨੀ, ਰਾਮਗੜ੍ਹ ਰੋਡ ਦੇ ਵਸਨੀਕ ਦੀਪਕ ਕੁਮਾਰ ਨੇ ਦਰਦਨਾਕ ਘਟਨਾ ਸਬੰਧੀ ਵੇਰਵੇ ਦਿੰਦਿਆਂ ਦੱਸਿਆ ਕਿ ਉਸ ਦਾ 35 ਸਾਲਾ ਭਰਾ ਦਿਨੇਸ਼ ਕੁਮਾਰ ਬੀਤੀ ਇੱਕ ਅਕਤੂਬਰ ਦੀ ਰਾਤ ਘਰ ਵਿੱਚ ਰਸੋਈ ਗੈਸ ਸਿਲੰਡਰ ਮੁੱਕ ਜਾਣ ਕਰਕੇ ਬਾਜ਼ਾਰੋਂ ਰੋਟੀ ਲੈਣ ਗਿਆ ਸੀ। ਜਦੋਂ ਉਹ ਪੁਰਾਣਾ ਬਾਜ਼ਾਰ ਨੇੜੇ ਸਥਿਤ ਐਕਸਿਸ ਬੈਂਕ ਦੇ ਏਟੀਐੱਮ ਕੋਲ ਪੁੱਜਾ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਉਸ ਨੂੰ ਘੇਰ ਲਿਆ। ਹਮਲਾਵਰਾਂ ਨੇ ਪੁਰਾਣੀ ਖ਼ਾਰ ਦੇ ਚੱਲਦਿਆਂ ਦਿਨੇਸ਼ ਨਾਲ ਪਹਿਲਾਂ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਫਿਰ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਮ੍ਰਿਤਕ ਦੇ ਭਰਾ ਮੁਤਾਬਕ ਹਮਲਾਵਰਾਂ ਨੇ ਕਿਰਚ ਨਾਲ ਦਿਨੇਸ਼ ਦੇ ਸਰੀਰ ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੇ ਪੇਟ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਸਿਰ ਵਿੱਚ ਵੀ ਗੰਭੀਰ ਸੱਟਾਂ ਮਾਰੀਆਂ ਗਈਆਂ। ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਦਿਨੇਸ਼ ਨੂੰ ਸੜਕ ਤੇ ਤੜਫਦਾ ਛੱਡ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰ ਤੁਰੰਤ ਮੌਕੇ ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਾਹਨੇਵਾਲ ਦੇ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੀਪਕ ਨੇ ਭਰੇ ਮਨ ਨਾਲ ਦੱਸਿਆ ਕਿ ਦਿਨੇਸ਼ ਦਾ ਵਿਆਹ ਲਗਭਗ 10 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਿਆ ਹੈ। ਉਹ ਮਿਹਨਤ-ਮਜ਼ਦੂਰੀ (ਪੱਲੇਦਾਰੀ) ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਘਰ ਦੇ ਕਮਾਊ ਜੀਅ ਦੀ ਅਚਾਨਕ ਬੇਰਹਿਮੀ ਨਾਲ ਹੋਈ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

ਵਾਰਦਾਤ ਤੋਂ ਬਾਅਦ ਹਰਕਤ ਵਿੱਚ ਆਈ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਸੰਜੀਤ ਕੁਮਾਰ ਵਾਸੀ ਬਲਾਲਾ ਕਾਲੋਨੀ, ਜੁਗਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ ਉਸ ਦੇ ਦੂਜੇ ਸਾਥੀਆਂ ਦੀ ਪਛਾਣ ਉਮੇਸ਼ ਕੁਮਾਰ ਵਾਸੀ ਸੂਦਾਂ ਵਾਲੀ ਕੱਚੀ ਪਹਾੜੀ ਅਤੇ ਗੋਲੂ ਵਾਸੀ ਪੁਰਾਣਾ ਬਾਜ਼ਾਰ, ਸਾਹਨੇਵਾਲ ਵਜੋਂ ਹੋਈ ਹੈ। ਥਾਣਾ ਸਾਹਨੇਵਾਲ ਵਿਖੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) ਅਤੇ 3(5) ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਬਾਕੀ ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਪੰਜਾਬ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਵਲੋਂ ਸਚਿਨ ਪਾਇਲਟ ਅਤੇ ਪਰਗਟ ਸਿੰਘ ਨਾਲ ਮੁਲਾਕਾਤ

ਨਵੀਂ ਦਿੱਲੀ, 3 ਅਕਤੂਬਰ (ਦਵਿੰਦਰ ਸਿੰਘ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਨੇ ਅੱਜ ਪਾਰਟੀ ਦੇ ਰਾਸ਼ਟਰੀ ਨੇਤਾ ਅਤੇ ਪੰਜਾਬ ਪ੍ਰਭਾਰੀ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਦੇ ਨਵੇਂ ਕਪਤਾਨ ਪਰਗਟ ਸਿੰਘ ਨਾਲ ਅਹਿਮ ਮੁਲਾਕਾਤ ਕੀਤੀ।

ਨਵੀਂ ਦਿੱਲੀ, 3 ਅਕਤੂਬਰ (ਦਵਿੰਦਰ ਸਿੰਘ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਨੇ ਅੱਜ ਪਾਰਟੀ ਦੇ ਰਾਸ਼ਟਰੀ ਨੇਤਾ ਅਤੇ ਪੰਜਾਬ ਪ੍ਰਭਾਰੀ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਦੇ ਨਵੇਂ ਕਪਤਾਨ ਪਰਗਟ ਸਿੰਘ ਨਾਲ ਅਹਿਮ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਯੂਥ ਕਾਂਗਰਸ ਵਲੋਂ ਪੰਜਾਬ ਵਿਚ ਕੱਢੀ ਜਾਣ ਵਾਲੀ 'ਲਲਕਾਰ ਯਾਤਰਾ' ਦੇ ਰੂਟ ਮੈਪ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ੁਭਮ ਸ਼ਰਮਾ ਸ਼ੁਭੀ ਨੇ ਦੱਸਿਆ ਕਿ ਇਹ ਯਾਤਰਾ ਸਚਿਨ ਪਾਇਲਟ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਗਈ ਹੈ। 'ਲਲਕਾਰ ਯਾਤਰਾ' ਹੁਸੈਨੀਵਾਲਾ ਤੋਂ ਸ਼ੁਰੂ ਹੋ ਕੇ ਮਾਲਵਾ ਖੇਤਰ ਦੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਕਿ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਲਗਭਗ 6-7 ਜ਼ਿਲ੍ਹਿਆਂ ਅਤੇ 18-20 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਹ 8 ਦਿਨਾਂ ਦਾ ਪੜਾਅ ਹੋਵੇਗਾ, ਜੋ ਕਿ ਅਕਤੂਬਰ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿਚ ਕਾਂਗਰਸ ਪਾਰਟੀ ਦੇ ਤਮਾਮ ਸੀਨੀਅਰ ਲੀਡਰ ਅਤੇ ਸਟਾਰ ਪ੍ਰਚਾਰਕ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਜੀ ਨੂੰ ਵੀ ਇਸ ਯਾਤਰਾ ਦੇ ਇਕ ਦਿਨ ਸ਼ਿਰਕਤ ਕਰਨ ਲਈ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ।

ਪਾਰਟੀ ਦੀ ਇਕਜੁੱਟਤਾ 'ਤੇ ਬੋਲਦਿਆਂ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਰਗਟ ਸਿੰਘ ਦੇ ਆਉਣ ਨਾਲ ਅਤੇ ਸਚਿਨ ਪਾਇਲਟ ਦੇ ਮਾਰਗਦਰਸ਼ਨ ਹੇਠ ਪਾਰਟੀ ਵਿਚ ਨਵਾਂ ਉਤਸ਼ਾਹ ਅਤੇ ਜੋਸ਼ ਭਰ ਗਿਆ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਾਰੇ ਸੀਨੀਅਰ ਆਗੂ ਇਕਜੁੱਟ ਹਨ ਅਤੇ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਚੰਡੀਗੜ੍ਹ ਵਿਖੇ ਸਾਰੇ ਨੇਤਾ ਇਕੋ ਮੰਚ 'ਤੇ ਇਕੱਠੇ ਨਜ਼ਰ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਮੁੱਦਿਆਂ 'ਤੇ ਡਟ ਕੇ ਲੜਾਈ ਲੜੇਗੀ ਅਤੇ 2027 ਵਿਚ ਮਜ਼ਬੂਤੀ ਨਾਲ ਕਾਂਗਰਸ ਦੀ ਸਰਕਾਰ ਬਣਾਏਗੀ।

ਪੰਜਾਬ📍 ਪੰਜਾਬ

ਸ਼ਾਮ ਤੱਕ ਤੈਅ ਸੀ ਸਿੰਗਲਾ ਦਾ ਨਾਮ, ਆਖ਼ਰੀ ਵੇਲੇ ਕਿਵੇਂ ਪਲਟ ਗਿਆ ਫੈਸ

ਪਾਰਟੀ ਦੇ ਦਿੱਗਜ ਆਗੂਆਂ ਨੇ ਫੀਡਬੈਕ ਦਿੱਤਾ ਸੀ ਕਿ ਚੋਣ ਤੋਂ ਠੀਕ ਪਹਿਲਾਂ ਇਕ ਹਿੰਦੂ ਚਿਹਰੇ ਨੂੰ ਕਮਾਨ ਸੌਂਪਣ ਨਾਲ ਸਿੱਖ ਵੋਟ ਬੈਂਕ ਵਿਚ ਗਲਤ ਸੰਦੇਸ਼ ਜਾ ਸਕਦਾ ਹੈ।
ਸ਼ਾਮ ਤੱਕ ਤੈਅ ਸੀ ਸਿੰਗਲਾ ਦਾ ਨਾਮ, ਆਖ਼ਰੀ ਵੇਲੇ ਕਿਵੇਂ ਪਲਟ ਗਿਆ ਫੈਸ

ਪਾਰਟੀ ਦੇ ਦਿੱਗਜ ਆਗੂਆਂ ਨੇ ਫੀਡਬੈਕ ਦਿੱਤਾ ਸੀ ਕਿ ਚੋਣ ਤੋਂ ਠੀਕ ਪਹਿਲਾਂ ਇਕ ਹਿੰਦੂ ਚਿਹਰੇ ਨੂੰ ਕਮਾਨ ਸੌਂਪਣ ਨਾਲ ਸਿੱਖ ਵੋਟ ਬੈਂਕ ਵਿਚ ਗਲਤ ਸੰਦੇਸ਼ ਜਾ ਸਕਦਾ ਹੈ। ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਅੰਤ ਵਿਚ ਜੱਟ ਸਿੱਖ ਚਿਹਰੇ ਪਰਗਟ ਸਿੰਘ ’ਤੇ ਹੀ ਦਾਅ ਖੇਡਣ ਲਈ ਮਜਬੂਰ ਹੋਈ। ਹਾਲਾਂਕਿ, ਕਾਂਗਰਸ ਹਾਈਕਮਾਨ ਵੀ ਜੱਟ ਸਿੱਖ ਚਿਹਰੇ ਨੂੰ ਹੀ ਕਮਾਨ ਸੌਂਪਣਾ ਚਾਹੁੰਦੀ ਸੀ, ਲੇਕਿਨ ਭਾਜਪਾ ਨੂੰ ਘੇਰਨ ਲਈ ਉਨ੍ਹਾਂ ਨੇ ਹਿੰਦੂ ਪ੍ਰਧਾਨ ਬਣਾਉਣ ਦਾ ਮਨ ਬਣਾਇਆ ਸੀ।

ਪੰਜਾਬ ਕਾਂਗਰਸ ਵਿਚ ਸੂਬਾ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਆਖ਼ਰੀ ਵੇਲੇ ਅਜਿਹਾ ਸਿਆਸੀ ਉਲਟਫੇਰ ਹੋਇਆ ਕਿ ਸਵੇਰ ਤੱਕ ਪ੍ਰਧਾਨੀ ਲਈ ਲਗਭਗ ਤੈਅ ਮੰਨੇ ਜਾ ਰਹੇ ਵਿਜੇਇੰਦਰ ਸਿੰਗਲਾ ਦਾ ਨਾਂ ਪਿੱਛੇ ਰਹਿ ਗਿਆ ਅਤੇ ਸਾਬਕਾ ਹਾਕੀ ਕਪਤਾਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਕਮਾਨ ਸੌਂਪ ਦਿੱਤੀ ਗਈ।

2 ਅਕਤੂਬਰ ਨੂੰ ਦਿੱਲੀ ਤੋਂ ਚੰਡੀਗੜ੍ਹ ਤੱਕ ਸਿੰਗਲਾ ਦੇ ਸਮਰਥਕ ਵਧਾਈਆਂ ਦੀ ਤਿਆਰੀ ਕਰ ਰਹੇ ਸਨ, ਲੇਕਿਨ ਹਾਈਕਮਾਨ ਨੇ ਆਖਰੀ ਵੇਲੇ ਆਪਣਾ ਫੈਸਲਾ ਬਦਲ ਦਿੱਤਾ। ਪਾਰਟੀ ਸੂਤਰਾਂ ਮੁਤਾਬਕ, ਇਸ ਬਦਲਾਅ ਵਿਚ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਅਹਿਮ ਰਹੀ।

ਸੂਤਰਾਂ ਦੇ ਅਨੁਸਾਰ, ਵੜਿੰਗ ਨੇ ਸਿੰਗਲਾ ਦੇ ਨਾਂ ’ਤੇ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ਦੇ ਚੰਨੀ ਖੇਮੇ ਨਾਲ ਨੇੜਤਾ ਅਤੇ ਇਸ ਨਾਲ ਪਾਰਟੀ ਦੇ ਦੂਜੇ ਗੁੱਟਾਂ ਵਿਚ ਵਧਣ ਵਾਲੀ ਨਾਰਾਜ਼ਗੀ ਦਾ ਮੁੱਦਾ ਉਠਾਇਆ। ਇਸ ਦੇ ਨਾਲ ਹੀ ਪੰਜਾਬ ਵਿਚ ਜੱਟ ਸਿੱਖ ਚਿਹਰੇ ਨੂੰ ਕਮਾਨ ਸੌਂਪਣ, ਚੰਨੀ ਗੁੱਟ ਤੋਂ ਦੂਰੀ ਬਣਾਈ ਰੱਖਣ, ਸੰਗਰੂਰ ਵਿਚ ਪਹਿਲਾਂ ਹੋਏ ਵਿਰੋਧ ਅਤੇ ਦੋਆਬਾ ਵਿਚ ਭਾਜਪਾ ਦੇ ਵਧਦੇ ਫੋਕਸ ਵਰਗੇ ਸਿਆਸੀ ਸਮੀਕਰਨ ਵੀ ਚਰਚਾ ਵਿਚ ਰਹੇ।

ਪਾਰਟੀ ਸੂਤਰਾਂ ਅਨੁਸਾਰ, 2 ਅਕਤੂਬਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਸਤੀਫਾ ਸੌਂਪਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਨਿੱਜੀ ਮੁਲਾਕਾਤ ਕੀਤੀ। ਇਸ ਦੌਰਾਨ ਜਦੋਂ ਵਿਜੇਇੰਦਰ ਸਿੰਗਲਾ ਦੇ ਨਾਂ ਦੀ ਚਰਚਾ ਸਾਹਮਣੇ ਆਈ, ਤਾਂ ਰਾਜਾ ਵੜਿੰਗ ਨੇ ਹਾਈਕਮਾਨ ਦੇ ਸਾਹਮਣੇ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ।

ਵੜਿੰਗ ਨੇ ਰਾਹੁਲ ਗਾਂਧੀ ਦੇ ਸਾਹਮਣੇ ਤਰਕ ਰੱਖਿਆ ਕਿ ਵਿਜੇਇੰਦਰ ਸਿੰਗਲਾ ਸਿੱਧੇ ਤੌਰ ’ਤੇ ਚੰਨੀ ਖੇਮੇ ਨਾਲ ਜੁੜੇ ਹੋਏ ਹਨ। ਜੇ ਸਿੰਗਲਾ ਨੂੰ ਸੂਬਾ ਪ੍ਰਧਾਨ ਬਣਾਇਆ ਜਾਂਦਾ ਹੈ, ਤਾਂ ਪੰਜਾਬ ਕਾਂਗਰਸ ’ਤੇ ਪੂਰੀ ਤਰ੍ਹਾਂ ਚੰਨੀ ਗੁੱਟ ਦਾ ਦਬਦਬਾ ਕਾਇਮ ਹੋ ਜਾਵੇਗਾ। ਇਸ ਨਾਲ ਪਾਰਟੀ ਦੇ ਬਾਕੀ ਸਾਰੇ ਧੜੇ ਅਲੱਗ-ਥਲੱਗ ਪੈ ਜਾਣਗੇ ਅਤੇ ਚੋਣ ਤੋਂ ਪਹਿਲਾਂ ਸੰਗਠਨ ਵਿਚ ਅਸੰਤੋਸ਼ ਦੀ ਨਵੀਂ ਲਹਿਰ ਉੱਠ ਖੜ੍ਹੀ ਹੋਵੇਗੀ।

ਰਾਜਾ ਵੜਿੰਗ ਦੀ ਇਸ ਇਕ ਇਤਰਾਜ਼ ਨੇ ਰਾਹੁਲ ਗਾਂਧੀ ਅਤੇ ਹਾਈਕਮਾਨ ਨੂੰ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ।

ਹਾਈਕਮਾਨ ਨੂੰ ਸਪਸ਼ਟ ਸੰਦੇਸ਼ ਮਿਲ ਗਿਆ ਕਿ ਸਿੰਗਲਾ ਦੇ ਨਾਂ ’ਤੇ ਸਰਵਸੰਮਤੀ ਬਣਨਾ ਨਾਮੁਮਕਿਨ ਹੈ। ਰਾਜਾ ਵੜਿੰਗ ਦਾ ਰਾਹੁਲ ਗਾਂਧੀ ਨਾਲ ਮਿਲ ਕੇ ਸਿੰਗਲਾ ਦੇ ਨਾਂ ’ਤੇ ਵੀਟੋ ਲਗਾਉਣਾ ਸਭ ਤੋਂ ਨਿਰਣਾਇਕ ਬਿੰਦੂ ਸਾਬਤ ਹੋਇਆ। ਵੜਿੰਗ ਦਾ ਇਹ ਦਾਅ ਸਿੰਗਲਾ ਦਾ ਖੇਲ ਬਿਗਾੜਨ ਵਿਚ ਸਭ ਤੋਂ ਵੱਡਾ ਕਾਰਨ ਬਣਿਆ।

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵਿਜੇਇੰਦਰ ਸਿੰਗਲਾ ਨੂੰ ਪੰਜਾਬ ਪ੍ਰਧਾਨ ਬਣਾਉਣ ਦੀ ਸਿਫਾਰਿਸ਼ ਕੀਤੀ ਸੀ, ਜਿਸ ’ਤੇ ਪਾਰਟੀ ਲਗਭਗ ਆਪਣਾ ਫੈਸਲਾ ਲੈ ਚੁੱਕੀ ਸੀ। ਪਾਰਟੀ ਇਸ ਵਾਰ ਹਿੰਦੂ ਚਿਹਰੇ ’ਤੇ ਦਾਅ ਲਗਾਉਣਾ ਚਾਹੁੰਦੀ ਸੀ, ਤਾਂ ਜੋ ਵਿਧਾਨ ਸਭਾ ਚੋਣ ਵਿਚ ਭਾਜਪਾ ਦੇ ਹਿੰਦੂ ਵੋਟ ਨੂੰ ਕਾਊਂਟਰ ਕੀਤਾ ਜਾ ਸਕੇ। ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸਪਸ਼ਟ ਕਹਿ ਦਿੱਤਾ ਕਿ ਪੰਜਾਬ ਵਿਚ ਜੱਟ ਸਿੱਖ ਮੁਖੀਆ ਹੋਣ ’ਤੇ ਹੀ ਜਿੱਤ ਮਿਲ ਸਕਦੀ ਹੈ।

ਇਸ ਤੋਂ ਇਲਾਵਾ ਪਾਰਟੀ ਦੇ ਦਿੱਗਜ ਆਗੂਆਂ ਨੇ ਫੀਡਬੈਕ ਦਿੱਤਾ ਸੀ ਕਿ ਚੋਣ ਤੋਂ ਠੀਕ ਪਹਿਲਾਂ ਇਕ ਹਿੰਦੂ ਚਿਹਰੇ ਨੂੰ ਕਮਾਨ ਸੌਂਪਣ ਨਾਲ ਸਿੱਖ ਵੋਟ ਬੈਂਕ ਵਿਚ ਗਲਤ ਸੰਦੇਸ਼ ਜਾ ਸਕਦਾ ਹੈ। ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਅੰਤ ਵਿਚ ਜੱਟ ਸਿੱਖ ਚਿਹਰੇ ਪਰਗਟ ਸਿੰਘ ’ਤੇ ਹੀ ਦਾਅ ਖੇਡਣ ਲਈ ਮਜਬੂਰ ਹੋਈ। ਹਾਲਾਂਕਿ, ਕਾਂਗਰਸ ਹਾਈਕਮਾਨ ਵੀ ਜੱਟ ਸਿੱਖ ਚਿਹਰੇ ਨੂੰ ਹੀ ਕਮਾਨ ਸੌਂਪਣਾ ਚਾਹੁੰਦੀ ਸੀ, ਲੇਕਿਨ ਭਾਜਪਾ ਨੂੰ ਘੇਰਨ ਲਈ ਉਨ੍ਹਾਂ ਨੇ ਹਿੰਦੂ ਪ੍ਰਧਾਨ ਬਣਾਉਣ ਦਾ ਮਨ ਬਣਾਇਆ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਦੀ ਕਾਰਜਸ਼ੈਲੀ ਅਤੇ ਫੈਸਲਿਆਂ ਤੋਂ ਸਹਿਜ ਨਹੀਂ ਰਿਹਾ ਹੈ। ਸਿੰਗਲਾ ਨੂੰ ਚੰਨੀ ਗੁੱਟ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਹਾਲਾਂਕਿ, ਕੁਝ ਸਮੇਂ ਤੋਂ ਵਿਜੇਇੰਦਰ ਸਿੰਗਲਾ ਚੰਨੀ ਗੁੱਟ ਤੋਂ ਦੂਰ ਰਹੇ। ਰਾਜਾ ਵੜਿੰਗ ਨੇ ਆਖ਼ਰੀ ਪਲਾਂ ਵਿਚ ਰਾਹੁਲ ਗਾਂਧੀ ਨੂੰ ਦੱਸਿਆ ਕਿ ਚੰਨੀ ਗੁੱਟ ਦੇ ਨੇਤਾ ਨੂੰ ਪ੍ਰਧਾਨ ਬਣਾਇਆ ਤਾਂ ਬਾਕੀ ਸੰਗਠਨ ਦੇ ਨੇਤਾ ਨਾਰਾਜ਼ ਹੋ ਜਾਣਗੇ।

ਪੰਜਾਬ📍 ਪੰਜਾਬ

ਆਗਰਾ ‘ਚ ਕੰਟੇਨਰ ਤੇ ਡੰਪਰ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ , ਦੋ ਦੀ ਮੌਤ

ਆਗਰਾ: ਆਗਰਾ ‘ਚ ਅੱਜ ਸਵੇਰੇ ਇਕ ਕੰਟੇਨਰ ਅਤੇ ਡੰਪਰ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਦੋਹਾਂ ਵਾਹਨਾਂ ‘ਚ ਅੱਗ ਲੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਆਗਰਾ ‘ਚ ਕੰਟੇਨਰ ਤੇ ਡੰਪਰ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ , ਦੋ ਦੀ ਮੌਤ

ਆਗਰਾ: ਆਗਰਾ ‘ਚ ਅੱਜ ਸਵੇਰੇ ਇਕ ਕੰਟੇਨਰ ਅਤੇ ਡੰਪਰ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਦੋਹਾਂ ਵਾਹਨਾਂ ‘ਚ ਅੱਗ ਲੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਪੁਲਿਸ ਮੁਤਾਬਕ ਹਾਦਸਾ ਸਵੇਰੇ ਕਰੀਬ 6 ਵਜੇ ਖੰਡੌਲੀ ਥਾਣਾ ਖੇਤਰ ‘ਚ ਆਗਰਾ-ਅਲੀਗੜ੍ਹ ਹਾਈਵੇ ‘ਤੇ ਸ਼ਾਂਤੀ ਹਸਪਤਾਲ ਨੇੜੇ ਉਸ ਸਮੇਂ ਵਾਪਰਿਆ ਜਦੋਂ ਕੰਟੇਨਰ ਅਤੇ ਡੰਪਰ ਦੀ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਡੰਪਰ ਚਾਲਕ ਆਕਾਸ਼ (40) ਅਤੇ ਹੈਲਪਰ ਕਰੂਆ (35) ਅੱਗ ਦੀ ਲਪੇਟ ਵਿੱਚ ਆ ਗਏ ਅਤੇ ਦੋਵੇਂ ਝੁਲਸਣ ਕਾਰਨ ਦਮ ਤੋੜ ਗਏ। ਵਧੀਕ ਪੁਲਿਸ ਕਮਿਸ਼ਨਰ ਦੇਵੇਸ਼ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੰਟੇਨਰ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਅਤੇ ਇੱਕ ਮੋਟਰਸਾਈਕਲ ਸਵਾਰ ਵੀ ਜ਼ਖ਼ਮੀ ਹੋ ਗਿਆ।

ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੁਮਾਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਕਾਰਨ ਹਾਈਵੇਅ ‘ਤੇ ਜਾਮ ਲੱਗ ਗਿਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਨੁਕਸਾਨੇ ਗਏ ਦੋਵੇਂ ਵਾਹਨਾਂ ਨੂੰ ਹਟਾ ਕੇ ਆਵਾਜਾਈ ਬਹਾਲ ਕੀਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬ📍 ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਬਾਬਾ ਲੱਖਾ ਸਿੰਘ ਨੇ ਭੁੱਲ ਮੰਨਿਆ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋਣ ਮੌਕੇ ਬਾਬਾ ਲੱਖਾ ਸਿੰਘ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਨਿੱਜੀ ਤੌਰ ’ਤੇ ਮਿਲਣ ਦੇ ਵਿਵਾਦ ਚੱਲ ਰਹੇ ਵਿਵਾਦ ਦੇ ਸਾਰੇ ਮਾਮਲੇ ’ਤੇ ਬਾਰੇ ਬਾਬਾ ਲੱਖਾ ਸਿੰਘ ਨੇ ਆਪਣਾ ਪੱਖ ਅਤੇ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਬਾਬਾ ਲੱਖਾ ਸਿੰਘ ਨੇ ਭੁੱਲ ਮੰਨਿਆ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋਣ ਮੌਕੇ ਬਾਬਾ ਲੱਖਾ ਸਿੰਘ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਨਿੱਜੀ ਤੌਰ ’ਤੇ ਮਿਲਣ ਦੇ ਵਿਵਾਦ ਚੱਲ ਰਹੇ ਵਿਵਾਦ ਦੇ ਸਾਰੇ ਮਾਮਲੇ ’ਤੇ ਬਾਰੇ ਬਾਬਾ ਲੱਖਾ ਸਿੰਘ ਨੇ ਆਪਣਾ ਪੱਖ ਅਤੇ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪ ਦਿੱਤਾ ਹੈ।

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026” ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਗਟਾਏ ਇਤਰਾਜ਼ਾਂ ਤੇ ਚੱਲ ਰਹੇ ਮਾਮਲੇ ਦੇ ਬਾਵਜੂਦ ਉਸ ਨੂੰ ਸਲਾਹੁਣ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਨਿੱਜੀ ਰੂਪ ਵਿੱਚ ਮਿਲਣ ਦੇ ਮਾਮਲੇ ਵਿੱਚ ਨਾਨਕਸਰ ਕਲੇਰਾਂ ਜਗਰਾਉਂ ਲੁਧਿਆਣਾ ਤੋਂ ਬਾਬਾ ਲੱਖਾ ਸਿੰਘ ਨੂੰ ਪੱਤਰ ਜਾਰੀ ਕੀਤਾ ਗਿਆ ਸੀ।

ਬਾਬਾ ਲੱਖਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬੇਅਦਬੀ ਸਬੰਧੀ ਕਾਨੂੰਨ ਦੀ ਉਨ੍ਹਾਂ ਸ਼ਲਾਘਾ ਨਹੀਂ ਕੀਤੀ ਸਗੋਂ ਸਰਕਾਰ ਨੇ ਆਪਣੇ ਪੱਧਰ ਉੱਤੇ ਉਨ੍ਹਾਂ ਦੇ ਹਵਾਲੇ ਨਾਲ ਬਿਆਨ ਜਾਰੀ ਕੀਤਾ।

ਦੱਸਣ ਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਇਸ ਸੰਬੰਧ ਵਿੱਚ ਬਾਬਾ ਲੱਖਾ ਸਿੰਘ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਦੋ ਮੈਂਬਰਾਂ ਮਿੱਠੂ ਸਿੰਘ ਕਹਨੇਕੇ ਅਤੇ ਜਸਵੰਤ ਸਿੰਘ ਪੁੜੈਨ ਨੂੰ ਪੱਤਰ ਜਾਰੀ ਕੀਤੇ ਗਏ ਸਨ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਮਾਮਲੇ ਵਿੱਚ 10 ਦਿਨਾਂ ਵਿੱਚ ਆਪਣਾ ਸਪਸ਼ਟੀਕਰਨ ਸੌਂਪਣ ਦੇ ਆਦੇਸ਼ ਦਿੱਤੇ ਸਨ।

ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ ਸੌਂਪੇ ਆਪਣੇ ਸਪਸ਼ਟੀਕਰਨ ਵਿੱਚ ਬਾਬਾ ਲੱਖਾ ਸਿੰਘ ਨੇ ਮੰਨਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੇ ਮੱਦੇਨਜ਼ਰ ਉਨ੍ਹਾਂ ਨੂੰ ਉਸ ਨਾਲ ਨਹੀਂ ਮਿਲਣਾ ਚਾਹੀਦਾ ਸੀ ਅਤੇ ਇਹ ਉਨ੍ਹਾਂ ਦੀ ਭੁੱਲ ਹੈ। ਉਨ੍ਹਾਂ ਕਿਹਾ ਕਿ ਮੁਲਾਕਾਤ ਦਾ ਕਾਰਨ ਨਾਨਕਸਰ ਸੰਪਰਦਾ ਵੱਲੋਂ ਚਲਾਏ ਜਾ ਰਹੇ ਹਸਪਤਾਲ ਦੇ ਪ੍ਰਬੰਧਾਂ ਸਬੰਧੀ ਕਾਰਜ ਸਨ, ਜਿਨ੍ਹਾਂ ਨੂੰ ਕਰਨ ਬਾਰੇ ਸਰਕਾਰੀ ਅਫ਼ਸਰਾਂ ਨੇ ਅਸਮਰੱਥਾ ਦਰਸਾਉਂਦਿਆਂ ਮੁੱਖ ਮੰਤਰੀ ਪਾਸੋਂ ਆਦੇਸ਼ ਕਰਵਾਉਣ ਬਾਰੇ ਕਿਹਾ ਸੀ, ਜਿਸ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਮਿਲਣਾ ਪਿਆ।

ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਤਖ਼ਤ ਸਾਹਿਬ ਤੋਂ ਆਏ ਆਦੇਸ਼ ਨੂੰ ਸਿਰ ਝੁਕਾਉਂਦੇ ਹੋਏ ਸਿਰ ਮੱਥੇ ਮੰਨਦੇ ਹਨ। ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਬੇਅਦਬੀ ਕਾਨੂੰਨ ਦੀ ਸ਼ਲਾਘਾ ਨਹੀਂ ਕੀਤੀ। ਇਸ ਸਬੰਧੀ ਜੋ ਖ਼ਬਰਾਂ ਮੀਡੀਆ ਵਿੱਚ ਛਪੀਆਂ ਹਨ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਇਹ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ਉੱਤੇ ਹੀ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਬਾਬਾ ਲੱਖਾ ਸਿੰਘ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਤੇ ਖਿਮਾ ਜਾਚਨਾ ਜਥੇਦਾਰ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ ਜਿਸ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੇ ਫੈਸਲਾ ਕੀਤਾ ਜਾਵੇਗਾ।

ਪੰਜਾਬ📍 ਪੰਜਾਬ

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਮੋਗਾ ਜ਼ਿਲ੍ਹੇ ਨਾਲ ਸਬੰਧਤ ਪੰਜਾਬੀ ਦੇ ਉੱਘੇ ਗੀਤਕਾਰ ਗਿੱਲ ਰੌਂਤਾ ਅੱਜ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ ਹੋ ਗਏ ਹਨ। ਲੰਘੇ ਕੁਝ ਦਿਨਾਂ ਤੋਂ ਗੀਤਕਾਰ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ।
ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਮੋਗਾ ਜ਼ਿਲ੍ਹੇ ਨਾਲ ਸਬੰਧਤ ਪੰਜਾਬੀ ਦੇ ਉੱਘੇ ਗੀਤਕਾਰ ਗਿੱਲ ਰੌਂਤਾ ਅੱਜ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ ਹੋ ਗਏ ਹਨ। ਲੰਘੇ ਕੁਝ ਦਿਨਾਂ ਤੋਂ ਗੀਤਕਾਰ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਬੀਤੀ ਸਤੰਬਰ ਨੂੰ ਗੀਤਕਾਰ ਰੌਂਤਾ ਵੱਲੋਂ ਜਦੋਂ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਆਗੂ ਭਾਈ ਸਰਬਜੀਤ ਸਿੰਘ ਖ਼ਾਲਸਾ ਦੇ ਘਰ ਉਨ੍ਹਾਂ ਨਾਲ ਮਿਲਣੀ ਕੀਤੀ ਗਈ ਸੀ, ਉਸੇ ਦਿਨ ਤੋਂ ਹੀ ਗੀਤਕਾਰ ਦਾ ‘ਵਾਰਿਸ ਪੰਜਾਬ’ ਵਿੱਚ ਸ਼ਾਮਲ ਹੋਣਾ ਤੈਅ ਹੋ ਗਿਆ ਸੀ।

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਐੱਮ.ਪੀ. ਭਾਈ ਸਰਬਜੀਤ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਪਾਰਲੀਮਾਨੀ ਬੋਰਡ ਦੇ ਮੈਂਬਰ ਭਾਈ ਸੁਖਵਿੰਦਰ ਸਿੰਘ ਅਗਾਣ ਸਮੇਤ ਹੋਰ ਵੀ ਸੀਨੀਅਰ ਆਗੂ ਹਾਜ਼ਰ ਸਨ।

ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਗੀਤਕਾਰ ਗਿੱਲ ਰੌਂਤਾ ਆਪਣੀ ਕਲਮ ਨਾਲ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਆਪਣਾ ਯੋਗਦਾਨ ਦਿੰਦੇ ਆ ਰਹੇ ਹਨ। ਉਨ੍ਹਾਂ ਦੀ ਸਾਫ਼-ਸੁਥਰੀ ਲੇਖਣੀ ਵੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਗਿੱਲ ਰੌਂਤਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਜਥੇਬੰਦੀ ਨੂੰ ਹੋਰ ਹੁਲਾਰਾ ਮਿਲੇਗਾ। ਚਰਚਾ ਮੁਤਾਬਕ ਪਾਰਟੀ ਵੱਲੋਂ ਗੀਤਕਾਰ ਰੌਂਤਾ ਨੂੰ ਰਾਮਪੁਰਾ ਫੂਲ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।

ਪੰਜਾਬ📍 ਪੰਜਾਬ

ਮੰਗਵੇਂ ਸਾਈਕਲ ਦਾ ਪੁਆੜਾ

ਗੱਲ 1981 ਦੀ ਹੈ ਜਦੋਂ ਮੈਂ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਤੋਂ ਬੀ ਐੱਡ ਪਾਸ ਕਰਕੇ ਲੁਧਿਆਣਾ ’ਚ ਲੂੰਬਾ ਟੈਲੀਵਿਜ਼ਨ ਟਰੇਨਿੰਗ ਇੰਸਟੀਚਿਊਟ ਤੋਂ 6 ਮਹੀਨਿਆਂ ਦਾ ਕੋਰਸ ਕਰਨ ਲੱਗਾ।
ਮੰਗਵੇਂ ਸਾਈਕਲ ਦਾ ਪੁਆੜਾ

ਗੱਲ 1981 ਦੀ ਹੈ ਜਦੋਂ ਮੈਂ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਤੋਂ ਬੀ ਐੱਡ ਪਾਸ ਕਰਕੇ ਲੁਧਿਆਣਾ ’ਚ ਲੂੰਬਾ ਟੈਲੀਵਿਜ਼ਨ ਟਰੇਨਿੰਗ ਇੰਸਟੀਚਿਊਟ ਤੋਂ 6 ਮਹੀਨਿਆਂ ਦਾ ਕੋਰਸ ਕਰਨ ਲੱਗਾ।

ਮੈਂ ਲੁਧਿਆਣਾ ਬੱਸ ਅੱਡੇ ਨੇੜੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸਾਂ। ਮੇਰਾ ਦੋਸਤ ਜਸਵਿੰਦਰ ਸਿੰਘ ਗਿੱਲ, ਖੇਤੀਬਾੜੀ ਯੂਨੀਵਰਸਿਟੀ ਵਿੱਚ ਐੱਮ ਐੱਸ ਸੀ ਦੀ ਪੜ੍ਹਾਈ ਕਰ ਰਿਹਾ ਸੀ। ਇੱਕ ਦਿਨ ਮੈਂ ਆਪਣੇ ਦੋਸਤ ਨੂੰ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਿਲਣ ਜਾਣ ਲਈ, ਮੇਰੇ ਨਾਲ ਰਹਿੰਦੇ ਲੜਕੇ ਤੋਂ ਸਾਈਕਲ ਮੰਗ ਕੇ ਲੈ ਗਿਆ। ਜਦੋਂ ਮੈਂ ਯੂਨੀਵਰਸਿਟੀ ਪਹੁੰਚਿਆ ਤਾਂ ਇੱਕ ਚੌਕ ’ਤੇ ਖਲੋਤੇ ਨੌਜਵਾਨ ਨੇ ਮੈਨੂੰ ਰੋਕ ਕੇ ਪੁੱਛਿਆ, ‘‘ਇਹ ਸਾਈਕਲ ਤੇਰਾ ਹੈ’’ ਤਾਂ ਮੇਰੇ ਮੂੰਹੋਂ ਸੁਭਾਵਿਕ ਹੀ ‘ਹਾਂ’ ਕਹਿ ਹੋ ਗਿਆ। ਉਸ ਨੇ ਮੈਨੂੰ ਕਿਹਾ ਕਿ ਆਪਣਾ ਸਾਈਕਲ ਮੇਰੇ ਨਾਲ ਥਾਣੇ ਲੈ ਕੇ ਚੱਲ। ਕਾਰਨ ਇਹ ਸੀ ਕਿ ਕੁਝ ਚਿਰ ਪਹਿਲਾਂ ਉਸਦਾ ਸਾਈਕਲ ਚੋਰੀ ਹੋ ਗਿਆ ਸੀ ਤੇ ਉਸ ਨੇ ਆਪਣਾ ਸਾਈਕਲ ਪਛਾਣ ਲਿਆ ਸੀ। ਮੈਂ ਉਸ ਨੂੰ ਅਸਲੀਅਤ ਦੱਸੀ ਕਿ ਇਹ ਸਾਈਕਲ ਮੈਂ ਕਿਸੇ ਲੜਕੇ ਤੋਂ ਮੰਗ ਕੇ ਲਿਆਇਆ ਹਾਂ। ਪਰ ਉਹ ਮੇਰੀ ਗੱਲ ਸੁਣ ਹੀ ਨਹੀਂ ਰਿਹਾ ਸੀ ਅਤੇ ਥਾਣੇ ਚੱਲਣ ਲਈ ਜ਼ੋਰ ਪਾ ਰਿਹਾ ਸੀ। ਉਹ ਨੌਜਵਾਨ ਮੇਰੇ ਨਾਲੋਂ ਸਰੀਰਕ ਤੌਰ ’ਤੇ ਤਕੜਾ ਸੀ। ਮੇਰੇ ਇਹ ਕਹਿਣ ’ਤੇ ਕਿ ਮੈਂ ਤੈਨੂੰ ਉਸ ਲੜਕੇ ਦੀ ਬਾਂਹ ਫੜਾ ਦਿਆਂਗਾ ਤਾਂ ਉਹ ਮੇਰੇ ਨਾਲ ਚੱਲਣ ਲਈ ਸਹਿਮਤ ਹੋ ਗਿਆ। ਮੈਂ ਸਾਈਕਲ ’ਤੇ ਉਸ ਦੇ ਅੱਗੇ-ਅੱਗੇ ਚੱਲਦਾ ਹੋਇਆ ਆਰਤੀ ਸਿਨੇਮਾ ਦੇ ਸਾਹਮਣੇ ਉਸ ਦੁਕਾਨ ’ਤੇ ਪਹੁੰਚਿਆ, ਜਿੱਥੇ ਸਾਈਕਲ ਦਾ ਮਾਲਕ ਲੜਕਾ ਆਪਣੀ ਟੈਲੀਵਿਜ਼ਨ ਟਰੇਨਿੰਗ ਤੋਂ ਬਾਅਦ ਕੰਮ ਕਰਦਾ ਸੀ। ਮੈਂ ਸਾਈਕਲ ਨੂੰ ਸਟੈਂਡ ਅਤੇ ਜਿੰਦਰਾ ਲਾ ਕੇ ਦੁਕਾਨ ਦੇ ਅੰਦਰ ਬੈਠੇ ਦੁਕਾਨ ਦੇ ਮਾਲਕ ਨੂੰ ਉਸ ਲੜਕੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਹੁਣੇ ਆ ਜਾਂਦਾ ਹੈ। ਮੈਂ ਸਾਈਕਲ ਦੀ ਚਾਬੀ ਮਾਲਕ ਨੂੰ ਫੜਾਈ ਅਤੇ ਦੱਸਿਆ ਕਿ ਮੈਂ ਉਸ ਤੋਂ ਸਾਈਕਲ ਮੰਗ ਕੇ ਲੈ ਗਿਆ ਸੀ। ਸਾਈਕਲ ਦੇ ਅਸਲੀ ਮਾਲਕ ਨੂੰ ਮੈਂ ਕਿਹਾ ਕਿ ਭਾਈ ਤੂੰ ਆਪਣੇ ਸਾਈਕਲ ਕੋਲ ਬੈਠ, ਇਸਦਾ ਨਕਲੀ ਮਾਲਕ ਹੁਣੇ ਆ ਜਾਂਦਾ ਹੈ ਫਿਰ ਉਸ ਨਾਲ ਜੋ ਮਰਜ਼ੀ ਵਰਤਾਅ ਕਰੀਂ। ਇਸ ਤਰ੍ਹਾਂ ਮੈਨੂੰ ਅਚਨਚੇਤ ਆਈ ਬਿਪਤਾ ਤੋਂ ਨਿਜਾਤ ਮਿਲੀ। ਉਸ ਦਿਨ ਮੈਂ ਸਹੁੰ ਪਾ ਲਈ ਕਿ ਜੇਕਰ ਕੋਈ ਚੀਜ਼ ਮੰਗਵੀਂ ਲਿਜਾਣੀ ਹੋਵੇ ਤਾਂ ਭਰੋਸੇਯੋਗ ਵਿਅਕਤੀ ਤੋਂ ਲਓ।

ਪੰਜਾਬ📍 ਪੰਜਾਬ

ਸੀ.ਆਈ.ਏ ਫਤਿਹਾਬਾਦ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਕੀਤੀ ਬਰਾਮਦ

ਫਤਿਹਾਬਾਦ: ਫਤਿਹਾਬਾਦ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸੀ.ਆਈ.ਏ ਫਤਿਹਾਬਾਦ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ।
ਸੀ.ਆਈ.ਏ ਫਤਿਹਾਬਾਦ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਕੀਤੀ ਬਰਾਮਦ

ਫਤਿਹਾਬਾਦ: ਫਤਿਹਾਬਾਦ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸੀ.ਆਈ.ਏ ਫਤਿਹਾਬਾਦ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਨੇ ‘ਤੇ ਬੜੋਪਾਲ ਇਲਾਕੇ ‘ਚ ਗੁਜਰਾਤ ਨੰਬਰ ਦੇ ਟਰੱਕ ‘ਚੋਂ ਅੰਗਰੇਜ਼ੀ ਸ਼ਰਾਬ ਦੀਆਂ 800 ਪੇਟੀਆਂ ਬਰਾਮਦ ਕੀਤੀਆਂ ਹਨ। ਟਰੱਕ ਵਿੱਚ ਲੱਦਿਆ ਰੂੰ ਦੀਆਂ ਗੰਢਾਂ ਵਿੱਚ ਛੁਪਾ ਕੇ ਸ਼ਰਾਬ ਲਿਜਾਈ ਜਾ ਰਹੀ ਸੀ।

ਪੁਲਿਸ ਅਨੁਸਾਰ 2 ਅਕਤੂਬਰ ਨੂੰ ਸੀ.ਆਈ.ਏ. ਦੀ ਟੀਮ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਅਤੇ ਅਪਰਾਧਾਂ ਨੂੰ ਰੋਕਣ ਲਈ ਧਰਨੀਆਂ ਟੀ-ਪੁਆਇੰਟ ਬੜੋਪਾਲ ਨੇੜੇ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਬੜੋਪਾਲ ਪੁਲ ਤੋਂ ਪਿੰਡ ਬੜੋਪਾਲ ਵੱਲ ਨੂੰ ’ਤੇ ਇੱਕ ਗੁਜਰਾਤ ਨੰਬਰ ਦਾ ਟਰੱਕ ਸ਼ੱਕੀ ਹਾਲਤ ਵਿੱਚ ਖੜ੍ਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਹਰੇ ਰੰਗ ਦੀ ਤਰਪਾਲ ਨਾਲ ਢੱਕੇ ਟਾਟਾ ਐਲ.ਪੀ.ਟੀ. ਟਰੱਕ ਨੰਬਰ ਜੀ.ਜੇ-08ਵਾਈ-8184 ਦੀ ਜਾਂਚ ਕੀਤੀ। ਤਲਾਸ਼ੀ ਦੌਰਾਨ ਨਰਮੇ ਦੀਆਂ ਗੰਢਾਂ ਵਿਚਕਾਰ ਛੁਪੀ ਹੋਈ ਅੰਗਰੇਜ਼ੀ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ। ਗਿਣਨ ‘ਤੇ ਕੁੱਲ 800 ਪੇਟੀਆਂ ਸ਼ਰਾਬ ਬਰਾਮਦ ਹੋਈ।

ਖਾਸ ਗੱਲ ਇਹ ਹੈ ਕਿ ਬਰਾਮਦ ਕੀਤੇ ਗਏ ਸ਼ਰਾਬ ਦੇ ਡੱਬਿਆਂ ‘ਤੇ ‘ਫੌਰ ਸੇਲ ਇਨ ਪੰਜਾਬ ਓਨਲੀ’ ਲਿ ਖਿਆ ਹੋਇਆ ਸੀ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਸ਼ਰਾਬ ਅਤੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਥਾਣਾ ਸਦਰ ਫਤਿਹਾਬਾਦ ਵਿਖੇ ਆਬਕਾਰੀ ਐਕਟ ਦੀ ਧਾਰਾ 61-4-20 ਅਧੀਨ ਮੁਕੱਦਮਾ ਨੰਬਰ 400, ਮਿਤੀ 03 ਅਕਤੂਬਰ 2026 ਦਰਜ ਕਰ ਲਿਆ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਵਿੱਚ ਜੁਟੀ ਹੋਈ ਹੈ ਕਿ ਸ਼ਰਾਬ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ। ਨਾਲ ਹੀ, ਪੁਲਿਸ ਸਮੁੱਚੀ ਸਪਲਾਈ ਚੇਨ ਅਤੇ ਤਸਕਰੀ ਦੇ ਨੈਟਵਰਕ ਨੂੰ ਟਰੇਸ ਕਰਨ ਵਿੱਚ ਰੁੱਝੀ ਹੋਈ ਹੈ।

ਪੰਜਾਬ📍 ਪੰਜਾਬ

ਕਾਂਗਰਸ ਪਾਰਟੀ ਨੇ ਸੂਬਾ ਸੰਗਠਨ ‘ਚ ਕੀਤਾ ਵੱਡਾ ਫੇਰਬਦਲ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਸੂਬਾ ਸੰਗਠਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਕਾਂਗਰਸ ਨੇ ਅਰਾਧਨਾ ਮਿਸ਼ਰਾ ‘ਮੋਨਾ’ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।
ਕਾਂਗਰਸ ਪਾਰਟੀ ਨੇ ਸੂਬਾ ਸੰਗਠਨ ‘ਚ ਕੀਤਾ ਵੱਡਾ ਫੇਰਬਦਲ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਸੂਬਾ ਸੰਗਠਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਕਾਂਗਰਸ ਨੇ ਅਰਾਧਨਾ ਮਿਸ਼ਰਾ ‘ਮੋਨਾ’ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਸਹਾਰਨਪੁਰ ਤੋਂ ਸੀਨੀਅਰ ਨੇਤਾ ਇਮਰਾਨ ਮਸੂਦ ਨੂੰ ਪ੍ਰਦੇਸ਼ ਦਾ ਨਵਾਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਸਾਰੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਜੇ ਰਾਏ 17 ਅਗਸਤ 2023 ਤੋਂ ਯੂਪੀ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਸੰਗਠਨਾਤਮਕ ਫੇਰਬਦਲ ਦੇ ਹਿੱਸੇ ਵਜੋਂ, ਪਾਰਟੀ ਨੇ ਆਲੋਕ ਪ੍ਰਸਾਦ ਅਤੇ ਦੇਵੇਂਦਰ ਨਿਸ਼ਾਦ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਵਿਧਾਇਕ ਦਲ ਦੇ ਨਵੇਂ ਆਗੂ ਵਜੋਂ ਚੌਧਰੀ ਵਰਿੰਦਰ ਸਿੰਘ ਦੀ ਨਿਯੁਕਤੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਅਰਾਧਨਾ ਮਿਸ਼ਰਾ ‘ਮੋਨਾ’ ਖੁਦ ਸੰਭਾਲ ਰਹੇ ਸਨ।

ਅਰਾਧਨਾ ਮਿਸ਼ਰਾ ‘ਮੋਨਾ’ ਇਸ ਸਮੇਂ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਰਾਮਪੁਰ ਖਾਸ ਵਿਧਾਨ ਸਭਾ ਸੀਟ ਤੋਂ ਤਿੰਨ ਵਾਰ ਵਿਧਾਇਕ ਹਨ। ਉਹ ਪਹਿਲੀ ਵਾਰ 2014 ਦੀਆਂ ਉਪ ਚੋਣਾਂ ਵਿੱਚ ਵਿਧਾਇਕ ਚੁਣੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤ ਦਰਜ ਕੀਤੀ ਸੀ। ਅਰਾਧਨਾ ਮਿਸ਼ਰਾ ਸੀਨੀਅਰ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਮੋਦ ਤਿਵਾਰੀ ਦੀ ਬੇਟੀ ਹੈ। ਤਿਵਾੜੀ ਪਰਿਵਾਰ ਦਾ ਰਾਮਪੁਰ ਖਾਸ ਸੀਟ ‘ਤੇ ਲੰਬੇ ਸਮੇਂ ਤੋਂ ਦਬਦਬਾ ਰਿਹਾ ਹੈ, ਜਿੱਥੋਂ ਪ੍ਰਮੋਦ ਤਿਵਾੜੀ ਖੁਦ 9 ਵਾਰ ਵਿਧਾਇਕ ਰਹਿ ਚੁੱਕੇ ਹਨ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਾਜ ਦੀ ਰਾਜਨੀਤੀ ਵਿੱਚ ਸਰਗਰਮ ਰਹਿਣ ਵਾਲੀ ਅਰਾਧਨਾ ਮਿਸ਼ਰਾ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ।

ਪੰਜਾਬ📍 ਪੰਜਾਬ

ਜਲੰਧਰ ‘ਚ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਪਰਿਵਾਰ ਗਿਆ ਸੀ ਵਰਿੰਦਾਵਨ; ਪਿੱਛੋਂ 1.5 ਲੱਖ ਕੈਸ਼ ਤੇ 6 ਤੋਲੇ ਸੋਨਾ ਚੋਰੀ

ਜਲੰਧਰ ਦੇ ਉਦੈ ਨਗਰ ਇਲਾਕੇ ਵਿੱਚ ਬੇਖ਼ੌਫ਼ ਚੋਰਾਂ ਵੱਲੋਂ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲੈਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ‘ਚ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਪਰਿਵਾਰ ਗਿਆ ਸੀ ਵਰਿੰਦਾਵਨ; ਪਿੱਛੋਂ 1.5 ਲੱਖ ਕੈਸ਼ ਤੇ 6 ਤੋਲੇ ਸੋਨਾ ਚੋਰੀ

ਜਲੰਧਰ ਦੇ ਉਦੈ ਨਗਰ ਇਲਾਕੇ ਵਿੱਚ ਬੇਖ਼ੌਫ਼ ਚੋਰਾਂ ਵੱਲੋਂ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲੈਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਸਿਰਫ਼ ਇੱਕ ਦਿਨ ਲਈ ਵਰਿੰਦਾਵਨ ਵਿਖੇ ਦਰਸ਼ਨ ਕਰਨ ਗਿਆ ਹੋਇਆ ਸੀ। ਜਦੋਂ ਪਰਿਵਾਰ ਵਾਪਸ ਘਰ ਪਰਤਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ।

ਉਦੈ ਨਗਰ ਦੀ ਰਹਿਣ ਵਾਲੀ ਪੀੜਤਾ ਸੰਧਿਆ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਿਰਫ਼ ਇੱਕ ਦਿਨ ਵਾਸਤੇ ਵਰਿੰਦਾਵਨ ਦਰਸ਼ਨਾਂ ਲਈ ਗਏ ਸਨ। ਸ਼ੁੱਕਰਵਾਰ ਬਾਅਦ ਦੁਪਹਿਰ ਜਦੋਂ ਉਹ ਵਾਪਸ ਆਪਣੇ ਘਰ ਪਹੁੰਚੇ ਤਾਂ ਬਾਹਰਲਾ ਮੁੱਖ ਗੇਟ ਬੰਦ ਸੀ, ਪਰ ਜਿਵੇਂ ਹੀ ਉਹ ਅੰਦਰ ਦਾਖ਼ਲ ਹੋਏ ਤਾਂ ਹੈਰਾਨ ਰਹਿ ਗਏ। ਘਰ ਦੇ ਅੰਦਰਲੇ ਸਾਰੇ ਕਮਰਿਆਂ ਅਤੇ ਅਲਮਾਰੀਆਂ ਦੇ ਤਾਲੇ ਭੰਨੇ ਹੋਏ ਸਨ। ਚੋਰਾਂ ਨੇ ਪੂਰੇ ਘਰ ਦਾ ਸਾਮਾਨ ਉਥਲ-ਪੁਥਲ ਕਰ ਦਿੱਤਾ ਸੀ। ਅਲਮਾਰੀਆਂ ਵਿੱਚੋਂ ਕੱਪੜੇ ਕੱਢ ਕੇ ਬਾਹਰ ਖਿਲਾਰ ਦਿੱਤੇ ਗਏ ਸਨ। ਇੱਥੋਂ ਤੱਕ ਕਿ ਚੋਰਾਂ ਨੇ ਗੱਦਿਆਂ ਨੂੰ ਵੀ ਚੁੱਕ ਕੇ ਬਾਰੀਕੀ ਨਾਲ ਤਲਾਸ਼ੀ ਲਈ ਸੀ। ਇਸ ਤੋਂ ਇਲਾਵਾ ਡਰੈਸਿੰਗ ਟੇਬਲ ਦੇ ਦਰਾਜ਼ਾਂ ਨੂੰ ਤੋੜ ਕੇ ਸਾਰਾ ਕੀਮਤੀ ਸਾਮਾਨ ਖੰਗਾਲਿਆ ਗਿਆ ਸੀ। 1.5 ਲੱਖ ਨਕਦੀ ਤੇ 5-6 ਤੋਲੇ ਸੋਨੇ ਦੇ ਗਹਿਣੇ ਚੋਰੀ

ਪੀੜਤਾ ਸੰਧਿਆ ਦੇ ਮੁਤਾਬਕ, ਅਲਮਾਰੀ ਦੇ ਖ਼ਾਨਿਆਂ ਵਿੱਚ ਰੱਖੀ ਕਰੀਬ 1.5 ਲੱਖ ਰੁਪਏ ਦੀ ਨਕਦੀ ਗ਼ਾਇਬ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ 2-3 ਸੋਨੇ ਦੇ ਸੈੱਟ, ਧੀਆਂ ਦੀਆਂ ਵਾਲੀਆਂ, ਮੁੰਦਰੀਆਂ, ਸੋਨੇ ਦੀ ਚੇਨ, ਕੜੇ ਅਤੇ ਚੂੜੀਆਂ ਸਮੇਤ ਲਗਭਗ 5 ਤੋਂ 6 ਤੋਲੇ ਸੋਨਾ ਚੋਰ ਉਡਾ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ

ਵਾਰਦਾਤ ਦਾ ਪਤਾ ਲੱਗਦਿਆਂ ਹੀ ਤੁਰੰਤ ਪੁਲਿਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਸਾਰ ਹੀ ਸਬੰਧਤ ਥਾਣੇ ਦੇ ਐੱਸ.ਐੱਚ.ਓ. ਸਮੇਤ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਪੁਲਿਸ ਹੁਣ ਆਸ-ਪਾਸ ਦੇ ਘਰਾਂ ਅਤੇ ਰਸਤਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਕੋਈ ਸੁਰਾਗ ਲੱਗ ਸਕੇ ਅਤੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।

ਪੰਜਾਬ📍 ਪੰਜਾਬ

ਸੱਜਣ ਕੁਮਾਰ ਦੇ ਅਫ਼ਸੋਸ ’ਤੇ ਜਾਣ ਕਰਕੇ ਭਾਜਪਾ ਸਾਂਸਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਖਿਮਾ ਜਾਚਨਾ

ਸ੍ਰੀ ਅੰਮ੍ਰਿਤਸਰ: ਦਿੱਲੀ ਤੋਂ ਭਾਜਪਾ ਦੇ ਸਾਂਸਦ ਸ੍ਰੀ ਰਾਮਵੀਰ ਸਿੰਘ ਬਿਧੂੜੀ ਜੋ ਬੀਤੇ ਦਿਨੀਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਅਫ਼ਸੋਸ ਲਈ ਗਏ ਸਨ, ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਕਰਨ ਪੁੱਜੇ।
ਸੱਜਣ ਕੁਮਾਰ ਦੇ ਅਫ਼ਸੋਸ ’ਤੇ ਜਾਣ ਕਰਕੇ ਭਾਜਪਾ ਸਾਂਸਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਖਿਮਾ ਜਾਚਨਾ

ਸ੍ਰੀ ਅੰਮ੍ਰਿਤਸਰ: ਦਿੱਲੀ ਤੋਂ ਭਾਜਪਾ ਦੇ ਸਾਂਸਦ ਸ੍ਰੀ ਰਾਮਵੀਰ ਸਿੰਘ ਬਿਧੂੜੀ ਜੋ ਬੀਤੇ ਦਿਨੀਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਅਫ਼ਸੋਸ ਲਈ ਗਏ ਸਨ, ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਕਰਨ ਪੁੱਜੇ।

ਇਸ ਤੋਂ ਪਹਿਲਾਂ ਸ੍ਰੀ ਬਿਧੂੜੀ ਵੱਲੋਂ 5 ਸਤੰਬਰ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਭੇਜੀ ਗਈ ਸੀ। ਅੱਜ ਸ੍ਰੀ ਬਿਧੂੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਪਾਸੋਂ ਖਿਮਾ ਜਾਚਨਾ ਕੀਤੀ ਹੈ। ਉਪਰੰਤ ਉਹ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲੇ ਤੇ ਆਪਣਾ ਖਿਮਾ ਜਾਚਨਾ ਪੱਤਰ ਸੌਂਪਿਆ ਤੇ ਪੱਖ ਰੱਖਿਆ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਂਸਦ ਸ੍ਰੀ ਰਾਮਵੀਰ ਸਿੰਘ ਬਿਧੂੜੀ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਕੀਤੀ ਹੈ। ਆਪਣੀ ਖਿਮਾ ਜਾਚਨਾ ਵਿੱਚ ਸ੍ਰੀ ਬਿਧੂੜੀ ਨੇ ਕਿਹਾ ਕਿ ਉਹ ਹਮੇਸ਼ਾ ਸੱਜਣ ਕੁਮਾਰ ਦੇ ਵਿਰੋਧ ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਹੋਣ ਕਰਕੇ ਬੋਲਦੇ ਰਹੇ ਹਨ। ਉਨ੍ਹਾਂ ਮੰਨਿਆ ਕਿ ਅਜਿਹੇ ਬੰਦੇ ਦੇ ਅਫ਼ਸੋਸ ਉੱਤੇ ਜਾਣਾ ਵੀ ਪਾਪ ਹੈ ਜਿਸ ਨੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਇਆ ਹੋਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੋਰ ਵੀ ਕਈ ਸਿਆਸੀ ਆਗੂ ਖ਼ਾਸਕਰ ਕਾਂਗਰਸ ਪਾਰਟੀ ਨਾਲ ਸਬੰਧਤ ਉੱਥੇ ਗਏ ਸਨ, ਉਨ੍ਹਾਂ ਨੂੰ ਵੀ ਸ੍ਰੀ ਬਿਧੂੜੀ ਦੀ ਖਿਮਾ ਜਾਚਨਾ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸਿੱਖ ਕੌਮ ਪਾਸੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵੀ ਹਾਜ਼ਰ ਰਹੇ।

ਪੰਜਾਬ📍 ਪੰਜਾਬ

ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ; ਪ੍ਰਮੁੱਖ ਕੰਪਨੀ ਨੇ ਵਧਾਏ ਰੇਟ

ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਪ੍ਰਚੂਨ ਵਿਕਰੇਤਾ ਨਾਇਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ ਤਿੰਨ ਰੁਪਏ ਪ੍ਰਤੀ ਲੀਟਰ ਦੀ ਤੁਰੰਤ ਪ੍ਰਭਾਵ ਨਾਲ ਵਾਧਾ ਕੀਤਾ ਹੈ।
ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ; ਪ੍ਰਮੁੱਖ ਕੰਪਨੀ ਨੇ ਵਧਾਏ ਰੇਟ

ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਪ੍ਰਚੂਨ ਵਿਕਰੇਤਾ ਨਾਇਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ ਤਿੰਨ ਰੁਪਏ ਪ੍ਰਤੀ ਲੀਟਰ ਦੀ ਤੁਰੰਤ ਪ੍ਰਭਾਵ ਨਾਲ ਵਾਧਾ ਕੀਤਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਬਾਲਣ ਪ੍ਰਚੂਨ ਵਿਕਰੇਤਾਵਾਂ 'ਤੇ ਉੱਚ ਗਲੋਬਲ(ਆਲਮੀ ਪੱਧਰ ’ਤੇ) ਊਰਜਾ ਕੀਮਤਾਂ ਕਾਰਨ ਬਣੇ ਨਵੇਂ ਦਬਾਅ ਦੇ ਵਿਚਕਾਰ ਇਹ ਤਾਜ਼ਾ ਵਾਧਾ ਕੀਤਾ ਗਿਆ ਹੈ। ਇਹ ਕਦਮ ਇਸ ਸਾਲ ਨਾਇਰਾ ਵੱਲੋਂ ਕੀਤੇ ਗਏ ਕੀਮਤਾਂ ਵਿੱਚ ਸੋਧ (ਮੁੱਲ ਸਮਾਯੋਜਨ) ਤੋਂ ਬਾਅਦ ਚੁੱਕਿਆ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ 7,108 ਪੈਟਰੋਲ ਪੰਪਾਂ ਦਾ ਸੰਚਾਲਨ ਕਰਨ ਵਾਲੀ ਨਾਇਰਾ ਨੇ ਸ਼ਨਿਚਰਵਾਰ ਦੇ ਸ਼ੁਰੂਆਤੀ ਘੰਟਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

ਇਸ ਸਬੰਧ ਵਿੱਚ ਟਿੱਪਣੀ ਲਈ ਨਾਇਰਾ ਦੇ ਬੁਲਾਰੇ ਨੂੰ ਭੇਜੇ ਗਏ ਈਮੇਲ ਦਾ ਕੋਈ ਜਵਾਬ ਨਹੀਂ ਮਿਲਿਆ।

ਇਸ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਇਰਾਨ ਸੰਘਰਸ਼ ਕਾਰਨ ਊਰਜਾ ਸਪਲਾਈ ਵਿੱਚ ਰੁਕਾਵਟ ਆਈ ਸੀ, ਤਾਂ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦਾ ਬੋਝ ਖਪਤਕਾਰਾਂ 'ਤੇ ਪਾਉਣ ਵਾਲੀ ਨਾਇਰਾ ਪਹਿਲੀ ਬਾਲਣ ਪਰਚੂਨ ਵਿਕਰੇਤਾ ਸੀ। ਕੰਪਨੀ ਨੇ 26 ਮਾਰਚ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਪੰਜ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਜਨਤਕ ਖੇਤਰ ਦੀਆਂ ਬਾਲਣ ਪਰਚੂਨ ਕੰਪਨੀਆਂ ਨੇ ਮਈ ਵਿੱਚ ਪੰਪ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ ਸੀ।

ਨਾਇਰਾ ਨੇ ਬਾਅਦ ਵਿੱਚ ਆਪਣੀ ਮਾਰਚ ਦੀ ਵਾਧੇ ਨੂੰ ਵਾਪਸ ਲੈ ਲਿਆ ਸੀ। ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਆਉਣ 'ਤੇ ਕੰਪਨੀ ਨੇ 1 ਜੁਲਾਈ ਨੂੰ ਪੈਟਰੋਲ ਦੇ ਰੇਟ ਪੰਜ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਰੇਟ ਤਿੰਨ ਰੁਪਏ ਪ੍ਰਤੀ ਲੀਟਰ ਘਟਾ ਦਿੱਤੇ ਸਨ।

ਪੰਜਾਬ📍 ਪੰਜਾਬ

ਹੈਰੋਇਨ ਸਮੇਤ ਮਹਿਲਾ ਤਸਕਰ ਗ੍ਰਿਫ਼ਤਾਰ; ਗਾਹਕਾਂ ਦੀ ਉਡੀਕ ਕਰਦਿਆਂ ਪੁਲਿਸ ਨੇ ਕੀਤਾ ਕਾਬੂ

ਜਗਰਾਉਂ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਹੈਰੋਇਨ ਦੀ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰਦੇ ਹੋਏ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਔਰਤ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ।
ਹੈਰੋਇਨ ਸਮੇਤ ਮਹਿਲਾ ਤਸਕਰ ਗ੍ਰਿਫ਼ਤਾਰ; ਗਾਹਕਾਂ ਦੀ ਉਡੀਕ ਕਰਦਿਆਂ ਪੁਲਿਸ ਨੇ ਕੀਤਾ ਕਾਬੂ

ਜਗਰਾਉਂ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਹੈਰੋਇਨ ਦੀ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰਦੇ ਹੋਏ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਔਰਤ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਿੱਧਵਾਂ ਬੇਟ ਵਿੱਚ ਉਸਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਔਰਤ ਦੀ ਪਛਾਣ ਜੀਤ ਕੌਰ ਨਿਵਾਸੀ ਖੋਲੀਆ ਵਾਲਾ ਪੁਲ ਪਿੰਡ ਮਲਾਸਿਹਾਂ ਬਾਜਣ ਵਜੋਂ ਹੋਈ ਹੈ।

ਦੋਸ਼ੀ ਔਰਤ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਹਨ। ਇਸ ਸਬੰਧ ਵਿੱਚ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਐਸਆਈ ਰਾਜਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਦੌਰਾਨ ਬੱਸ ਸਟੈਂਡ ਲੋਧੀਵਾਲ ਵਿੱਚ ਮੌਜੂਦ ਸਨ। ਇਸੇ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਔਰਤ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਹੈ।

ਆਸਪਾਸ ਦੇ ਇਲਾਕਿਆਂ ਵਿੱਚ ਹੈਰੋਇਨ ਦੀ ਸਪਲਾਈ ਪੁਲਿਸ ਤੋਂ ਬਚਣ ਲਈ ਪੈਦਲ ਹੀ ਆਸਪਾਸ ਦੇ ਇਲਾਕਿਆਂ ਵਿੱਚ ਹੈਰੋਇਨ ਦੀ ਸਪਲਾਈ ਕਰਨ ਜਾਂਦੀ ਹੈ। ਸੂਚਨਾ ਅਨੁਸਾਰ ਦੋਸ਼ੀ ਔਰਤ ਇਸ ਸਮੇਂ ਵੀ ਮਲਾਸਿਹਾਂ ਬਾਜਣ ਨਹਿਰ ਪੁਲ ਤੋਂ ਸ਼ਮਸ਼ਾਨਘਾਟ ਰੋਡ 'ਤੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।

ਤਲਾਸ਼ੀ ਦੌਰਾਨ ਕਬਜ਼ੇ ਤੋਂ 7 ਗ੍ਰਾਮ ਹੈਰੋਇਨ ਬਰਾਮਦ ਪੁਲਿਸ ਨੇ ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਦੱਸੇ ਗਏ ਸਥਾਨ 'ਤੇ ਛਾਪੇਮਾਰੀ ਕੀਤੀ ਅਤੇ ਦੋਸ਼ੀ ਔਰਤ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਤੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਔਰਤ ਦੇ ਖਿਲਾਫ ਥਾਣਾ ਸਿੱਧਵਾਂ ਬੇਟ ਵਿੱਚ ਮਾਮਲਾ ਦਰਜ ਕਰ ਲਿਆ।

ਔਰਤ ਨੇ ਦੱਸਿਆ ਕਿ ਉਹ ਖੁਦ ਨਸ਼ੇ ਦੀ ਆਦੀ ਹੈ ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀ ਔਰਤ ਨੇ ਦੱਸਿਆ ਕਿ ਉਹ ਖੁਦ ਨਸ਼ੇ ਦੀ ਆਦੀ ਹੈ। ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਹੈਰੋਇਨ ਦੀ ਸਪਲਾਈ ਕਰਨ ਲੱਗੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਹੁਣ ਦੋਸ਼ੀ ਤੋਂ ਪੁੱਛਗਿੱਛ ਕਰਕੇ ਉਸਦੇ ਨਸ਼ਾ ਤਸਕਰੀ ਦੇ ਨੈੱਟਵਰਕ ਅਤੇ ਸਪਲਾਈ ਨਾਲ ਜੁੜੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।

ਮਨੋਰੰਜਨ📍 ਪੰਜਾਬ

ਤੂੰਬੇ-ਅਲਗੋਜ਼ੇ ਦੀ ਗਾਇਕੀ ਦਾ ਵਾਰਿਸ: ਨੇਕ ਖਾਂ

ਅਜੋਕੇ ਸਮੇਂ ਦੌਰਾਨ ਪੰਜਾਬੀ ਲੋਕ ਕਲਾਵਾਂ ਦੀ ਸਥਿਤੀ ਤਰਸਯੋਗ ਹੈ। ਲੋਕ ਕਲਾ ਦੀਆਂ ਜਿਨ੍ਹਾਂ ਸੰਗੀਤ ਵੰਨਗੀਆਂ ਦਾ ਸਮਾਜ ਵਿੱਚ ਕਦੇ ਬੋਲਬਾਲਾ ਹੁੰਦਾ ਸੀ, ਉਨ੍ਹਾਂ ਦਾ ਘੇਰਾ ਬਿਲਕੁਲ ਸੁੰਗੜ ਗਿਆ ਹੈ।
ਤੂੰਬੇ-ਅਲਗੋਜ਼ੇ ਦੀ ਗਾਇਕੀ ਦਾ ਵਾਰਿਸ: ਨੇਕ ਖਾਂ

ਅਜੋਕੇ ਸਮੇਂ ਦੌਰਾਨ ਪੰਜਾਬੀ ਲੋਕ ਕਲਾਵਾਂ ਦੀ ਸਥਿਤੀ ਤਰਸਯੋਗ ਹੈ। ਲੋਕ ਕਲਾ ਦੀਆਂ ਜਿਨ੍ਹਾਂ ਸੰਗੀਤ ਵੰਨਗੀਆਂ ਦਾ ਸਮਾਜ ਵਿੱਚ ਕਦੇ ਬੋਲਬਾਲਾ ਹੁੰਦਾ ਸੀ, ਉਨ੍ਹਾਂ ਦਾ ਘੇਰਾ ਬਿਲਕੁਲ ਸੁੰਗੜ ਗਿਆ ਹੈ।

ਨੇਕ ਖਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੋਹਟਬੱਦੀ ਵਿਖੇ ਮੁਸਲਿਮ ਘੁਮਿਆਰ ਪਰਿਵਾਰ ਵਿੱਚ 15 ਜੂਨ 1976 ਨੂੰ ਪਿਤਾ ਫ਼ਜ਼ਲਦੀਨ ਅਤੇ ਮਾਤਾ ਸਦੀਕਨ ਦੇ ਘਰ ਹੋਇਆ। ਮਾਪਿਆਂ ਦੀਆਂ ਅੱਠ ਔਲਾਦਾਂ, ਚਾਰ ਪੁੱਤਰ ਅਤੇ ਚਾਰ ਧੀਆਂ ਵਿੱਚੋਂ ਉਹ ਸਭ ਤੋਂ ਛੋਟਾ ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਉਸ ਨੇ ਕੇਵਲ ਪੰਜ ਜਮਾਤਾਂ ਹੀ ਪਾਸ ਕੀਤੀਆਂ। ਇਸ ਤੋਂ ਅੱਗੇ ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤੀ। ਬਚਪਨ ਤੋਂ ਹੀ ਉਸ ਦਾ ਸੰਗੀਤ ਵੱਲ ਝੁਕਾਅ ਹੋ ਗਿਆ ਸੀ। ਦਰਅਸਲ, ਉਸ ਨੂੰ ਗੁੜ੍ਹਤੀ ਹੀ ਸੰਗੀਤ ਦੀ ਮਿਲੀ, ਕਿਉਂਕਿ ਪਿਤਾ ਫ਼ਜ਼ਲਦੀਨ ਇੱਕ ਨਾਮੀ ਗਾਇਕ ਸੀ। ਉਹ ਫ਼ਜ਼ਲਾ ਲੋਹਟਬੱਦੀ ਵਾਲਾ ਕਰਕੇ ਜਾਣਿਆ ਜਾਂਦਾ ਸੀ। ਨੇਕ ਖਾਂ ਦੇ ਦੋਵੇਂ ਵੱਡੇ ਭਰਾ ਗੁਲਜ਼ਾਰ ਮੁਹੰਮਦ ਅਤੇ ਰਾਮ ਖਾਂ ਪਿਤਾ ਜੀ ਦੀ ਅਗਾਵਈ ਵਿੱਚ ਗਾਉਂਦੇ ਸਨ। ਗੁਲਜ਼ਾਰ ਮੁਹੰਮਦ ਅਲਗੋਜ਼ੇ ਵਜਾਉਂਦਾ ਸੀ ਅਤੇ ਰਾਮ ਖਾਂ ਤੂੰਬਾ ਵਾਦਕ ਪਾਛੂ ਸੀ। ਬਾਅਦ ਵਿੱਚ ਗੁਲਜ਼ਾਰ ਮੁਹੰਮਦ ਮਸਕਟ ਚਲਾ ਗਿਆ ਸੀ। ਸਕੂਲ ਪੜ੍ਹਦੇ ਸਮੇਂ ਨੇਕ ਮੁਹੰਮਦ ਸਕੂਲ ਦੀ ਬਾਲ ਸਭਾ ਵਿੱਚ ਗੀਤ ਗਾਉਣ ਲੱਗ ਪਿਆ ਸੀ। ਘਰ ਵਿੱਚ ਜਦੋਂ ਪਿਤਾ ਜੀ ਅਤੇ ਵੱਡੇ ਭਰਾ ਅਭਿਆਸ ਕਰਦੇ ਸਨ ਤਾਂ ਨੇਕ ਵੀ ਉਨ੍ਹਾਂ ਕੋਲ ਬੈਠਾ ਗੁਣਗੁਣਾਉਂਦਾ ਰਹਿੰਦਾ ਸੀ। ਇਸ ਤਰ੍ਹਾਂ ਹੌਲੀ ਹੌਲੀ ਉਸ ਨੂੰ ਕਈ ਰਚਨਾਵਾਂ ਯਾਦ ਹੋ ਗਈਆਂ। ਪੜ੍ਹਾਈ ਛੱਡਣ ਤੋਂ ਬਾਅਦ ਉਹ ਪਸ਼ੂ ਚਾਰਨ ਅਤੇ ਘਰ ਦੇ ਹੋਰ ਨਿੱਕੇ ਮੋਟੇ ਕੰਮ ਕਰਨ ਲੱਗ ਪਿਆ। ਭਾਵੇਂ ਲੰਮਾ ਸਮਾਂ ਉਹ ਗਾਇਕੀ ਵਾਲੇ ਪਾਸੇ ਨਹੀਂ ਪਿਆ, ਪ੍ਰੰਤੂ ਘਰ ਦੇ ਮਾਹੌਲ ਕਾਰਨ ਸੰਗੀਤ ਉਸ ਦੇ ਅੰਦਰ ਵਸਦਾ ਗਿਆ।

ਨੇਕ ਖਾਂ ਦੇ ਪੱਕੇ ਤੌਰ ’ਤੇ ਗਾਇਕੀ ਵੱਲ ਆਉਣ ਦਾ ਵੀ ਇੱਕ ਸਬੱਬ ਬਣਿਆ। ਪਿਤਾ ਫ਼ਜ਼ਲਦੀਨ ਨੂੰ ਨੇੜਲੇ ਪਿੰਡ ਜੌਹਲਾਂ ਤੋਂ ਅਖਾੜੇ ਦੀ ਸਾਈ ਆਈ ਹੋਈ ਸੀ। ਸਾਥੀ ਰਹਿਮਾ ਨਾਰੋਮਾਜਰੇ ਵਾਲਾ ਉਨ੍ਹਾਂ ਕੋਲ ਪਿੰਡ ਨਹੀਂ ਪਹੁੰਚਿਆ। ਪਿਤਾ ਜੀ ਨੇ ਨੇਕ ਖਾਂ ਨੂੰ ਕਿਹਾ, ‘‘ਜੇ ਅੱਜ ਨਾ ਗਏ ਤਾਂ ਪਿੰਡ ਵਾਲੇ ਲੋਕ ਨਾਰਾਜ਼ ਹੋ ਜਾਣਗੇ ਅਤੇ ਬੇਇੱਜ਼ਤੀ ਹੋਵੇਗੀ। ਇਸ ਲਈ ਤੂੰ ਨਾਲ ਚੱਲ, ਤੂੰ ਬਸ ਖੜ੍ਹਾ ਰਹੀਂ। ਮੈਂ ਆਪ ਹੀ ਤੂੰਬਾ ਵਜਾਵਾਂਗਾ ਅਤੇ ਗਾਵਾਂਗਾ।’’ ਸੋ ਨੇਕ ਉਨ੍ਹਾਂ ਦੇ ਨਾਲ ਚਲਾ ਗਿਆ। ਗਾਉਣ ਤਾਂ ਉਸ ਦੇ ਅੰਦਰ ਹੈ ਹੀ ਸੀ, ਸੋ ਉਸ ਨੇ ਸਾਥ ਦੇਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਦੀ ਝਿਜਕ ਖ਼ਤਮ ਹੋ ਗਈ। ਇੰਨੇ ਸਮੇਂ ਵਿੱਚ ਰਹਿਮਾ ਵੀ ਉੱਥੇ ਪਹੁੰਚ ਗਿਆ ਸੀ। ਨੇਕ ਨੂੰ ਗਾਉਂਦਾ ਸੁਣ ਕੇ ਰਹਿਮੇ ਨੇ ਫ਼ਜ਼ਲਦੀਨ ਨੂੰ ਕਿਹਾ ਕਿ ਹੁਣ ਮੁੰਡੇ ਨੂੰ ਨਾਲ ਹੀ ਰੱਖਣਾ ਹੈ। ਇਸ ਤਰ੍ਹਾਂ ਨੇਕ ਦਾ ਕਸਬੀ ਤੌਰ ’ਤੇ ਗਾਇਕੀ ਵਿੱਚ ਪ੍ਰਵੇਸ਼ ਹੋ ਗਿਆ। ਫਿਰ ਉਸ ਨੂੰ ਐਸੀ ਲਗਨ ਲੱਗੀ ਕਿ ਕੁਝ ਸਮੇਂ ਵਿੱਚ ਹੀ ਉਸ ਨੇ ਤੂੰਬਾ ਵਜਾਉਣਾ ਸਿੱਖ ਲਿਆ ਅਤੇ ਗੁਜ਼ਾਰੇ ਜੋਗਾ ‘ਗੌਣ’ ਵੀ ਕੰਠ ਕਰ ਲਿਆ।

ਸਾਲ 2010 ਵਿੱਚ ਪਿੰਡ ਧੌਲੇ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਕਰਵਾਏ ਲੋਕ ਸੰਗੀਤ ਮੇਲੇ ਵਿੱਚ ਉਸ ਨੇ ਆਪਣੇ ਪਿਤਾ ਜੀ ਨਾਲ ਬਕਾਇਦਾ ਅਖਾੜਾ ਲਾਇਆ। ਉੱਥੇ ਇਨ੍ਹਾਂ ਦੀ ਕੁਝ ਰਿਕਾਰਡਿੰਗ ਵੀ ਹੋਈ, ਜੋ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਿਲੀਜ਼ ਕੀਤੀ ਵੀਡੀਓ ਕੈਸੇਟ ਵਿੱਚ ਸ਼ਾਮਲ ਹੈ। ਇਸ ਤੋਂ ਬਾਅਦ ਕਈ ਸਾਲ ਉਸ ਨੇ ਆਪਣੇ ਪਿਤਾ ਜੀ ਦੀ ਅਗਵਾਈ ਵਿੱਚ ਲਗਾਤਾਰ ਗਾਇਆ। ਕਰੋਨਾ ਦੌਰਾਨ ਉਮਰ ਦੇ ਤਕਾਜ਼ੇ ਅਤੇ ਸਿਹਤ ਢਿੱਲੀ ਮੱਠੀ ਰਹਿਣ ਕਾਰਨ ਫ਼ਜ਼ਲਦੀਨ ਘਰ ਬੈਠ ਗਿਆ ਅਤੇ ਨੇਕ ਖਾਂ ਨੇ ਬਤੌਰ ਆਗੂ ਜ਼ਿੰਮੇਵਾਰੀ ਸੰਭਾਲ ਲਈ। ਉਸ ਦੇ ਗਰੁੱਪ ਵਿੱਚ ਭਿੰਦਰ ਪੱਖੋਵਾਲੀਆ ਤੂੰਬੇ ’ਤੇ ਅਤੇ ਅਵਤਾਰ ਕਲੇਰ ਜੋੜੀ ’ਤੇ ਸ਼ਾਮਲ ਸਨ। ਛੇ-ਸੱਤ ਮਹੀਨੇ ਇਹ ਦੋਵੇਂ ਨੇਕ ਖਾਂ ਦਾ ਸਾਥ ਨਿਭਾਉਂਦੇ ਰਹੇ। ਬਾਅਦ ਵਿੱਚ ਹੰਢਿਆ ਹੋਇਆ ਤਜਰਬੇਕਾਰ ਤੂੰਬਾ ਵਾਦਕ ਪ੍ਰਤਾਪ ਸਿੰਘ ਦੇਤਵਾਲੀਆ ਅਤੇ ਜੋੜੀ ਵਾਦਕ ਜਾਇਬ ਪੱਖੋਵਾਲੀਆ ਨੇ ਲੰਮਾ ਸਮਾਂ ਸਾਥ ਨਿਭਾਇਆ। ਜਾਇਬ ਦੀ ਮੌਤ ਤੋਂ ਬਾਅਦ ਨੇਕ ਦਾ ਵੱਡਾ ਭਰਾ ਗੁਲਜ਼ਾਰ ਮੁਹੰਮਦ ਜੋੜੀ ’ਤੇ ਸਾਥ ਦੇ ਰਿਹਾ ਹੈ।

ਨੇਕ ਹੁਰੀਂ ਵੀ ਆਮ ਤੂੰਬੇ ਅਲਗੋਜ਼ੇ ਵਾਲੇ ਗਾਇਕਾਂ ਵਾਂਗ ਪੂਰਨ, ਕੌਲਾਂ, ਸੱਸੀ, ਮਿਰਜ਼ਾ, ਜਿਉਣਾ ਮੌੜ, ਦੁੱਲਾ ਆਦਿ ਗਾਥਾਵਾਂ ਗਾਉਂਦੇ ਹਨ। ਉਸ ਦੇ ਪੂਰਨ ਦੀ ਲੜੀ, ਇੱਕ ਅਖਾੜੇ ਜਿੰਨੀ ਕੌਲਾਂ, ਇੱਕ ਇੱਕ ਅਖਾੜੇ ਜੋਗੀ ਸੱਸੀ ਅਤੇ ਮਿਰਜ਼ਾ ਕੰਠ ਹਨ। ਇਸ ਤੋਂ ਇਲਾਵਾ ਦੁੱਲੇ ਅਤੇ ਜਿਉਣੇ ਮੌੜ ਦੀਆਂ ਗਾਥਾਵਾਂ ਸਰੋਤਿਆਂ ਦੀ ਮੰਗ ’ਤੇ ਸੁਣਾਈਆਂ ਜਾਂਦੀਆਂ ਹਨ। ਪੰਜਾਹ ਦੇ ਲਗਭਗ ਵੱਖ-ਵੱਖ ਲੋਕ ਗਾਥਾਵਾਂ ਨਾਲ ਸਬੰਧਤ ‘ਰੰਗ’ ਵੀ ਉਸ ਨੂੰ ਯਾਦ ਹਨ।

ਹੁਣ ਤੱਕ ਨੇਕ ਖਾਂ ਜਰਗ, ਛਪਾਰ, ਜਗਰਾਵਾਂ ਦੀ ਰੋਸ਼ਨੀ, ਭਾਈ ਕੇ ਫਫੜੇ, ਤਖ਼ਤੂ ਪੁਰਾ, ਕੋਟ ਗੰਗੂ ਰਾਏ, ਨੰਦਪੁਰ ਕਲੌੜ, ਭਿਖੀਵਿੰਡ, ਵੱਛੋਆਣਾ, ਫੱਤਾ ਝੁਨੀਰ ਆਦਿ ਬਹੁਤ ਸਾਰੇ ਮੇਲਿਆਂ ’ਤੇ ਆਪਣੀ ਹਾਜ਼ਰੀ ਲੁਆ ਚੁੱਕਾ ਹੈ। ਮੇਲਿਆਂ ਤੋਂ ਇਲਾਵਾ ਇਨ੍ਹਾਂ ਨੂੰ ਪਿੰਡ ਸਾਂਝੇ ਪ੍ਰੋਗਰਾਮਾਂ ’ਤੇ ਵੀ ਬੁਲਾਇਆ ਜਾਂਦਾ ਹੈ। ਹੁਣ ਤਾਂ ਬਹੁਤ ਸਾਰੇ ਸਿਆਣੇ ਬੰਦੇ ਇਨ੍ਹਾਂ ਨੂੰ ਆਪਣੇ ਬੱਚਿਆਂ ਦੇ ਵਿਆਹਾਂ ਆਦਿ ਦੇ ਪ੍ਰੋਗਰਾਮਾਂ ’ਤੇ ਵੀ ਬੁਲਾਉਣ ਲੱਗ ਪਏ ਹਨ।

ਨੇਕ ਖਾਂ ਹੋਰਾਂ ਦੀ ਭਾਵੇਂ ਕੋਈ ਵਿਧੀਵਤ ਤਰੀਕੇ ਨਾਲ ਰਿਕਾਰਡਿੰਗ ਨਹੀਂ ਹੋਈ, ਪ੍ਰੰਤੂ ਯੂ-ਟਿਊਬ ਚੈਨਲਾਂ ’ਤੇ ਉਨ੍ਹਾਂ ਦੀਆਂ ਰਚਨਾਵਾਂ ਸੁਣੀਆਂ ਜਾ ਸਕਦੀਆਂ ਹਨ। ਪੂਰਨ ਦੀ ਗਾਥਾ ਨਾਲ ਸਬੰਧਤ ਇੱਕ ਰਚਨਾ ਇੱਥੇ ਨਮੂਨੇ ਵਜੋਂ ਪੇਸ਼ ਹੈ;

‘ਜਿਸ ਵੇਲੇ ਜੋਗੀ ਬਣਿਆ ਪੂਰਨ ਭਗਤ, ਗੁਰੂ ਗੋਰਖ ਨਾਥ ਦੇ ਆਦੇਸ਼ ’ਤੇ ਆਪਣੇ ਮਾਪਿਆਂ ਨੂੰ ਮਿਲਣ ਸਿਆਲਕੋਟ ਆਉਂਦਾ ਹੈ। ਉਹ ਆ ਕੇ ਬਾਗ਼ ਵਿੱਚ ਆਸਣ ਲਾ ਲੈਂਦਾ ਹੈ। ਬਾਗ਼ ਦਾ ਰਖ਼ਵਾਲਾ ਕਿਸ਼ਨਾ ਪੰਡਤ ਉਸ ਨੂੰ ਬੁਰਾ ਭਲਾ ਕਹਿ ਕੇ ਬਾਗ਼ ਵਿੱਚੋਂ ਬਾਹਰ ਜਾਣ ਲਈ ਕਹਿੰਦਾ ਹੈ ਤਾਂ ਪੂਰਨ ਕੀ ਜਵਾਬ ਕਰਦਾ ਹੈ;

ਨੇਕ ਖਾਂ ਦੇ ਪਿਤਾ ਫ਼ਜ਼ਲਦੀਨ ਲੰਬਾ ਸਮਾਂ ਇਸ ਗਾਇਕੀ ਦਾ ਪ੍ਰਸਾਰ ਕਰਕੇ ਅੰਤ 27 ਨਵੰਬਰ 2024 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਏ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਫ਼ਜ਼ਲਦੀਨ ਨੂੰ 2020 ਦੇ ਸ਼੍ਰੋਮਣੀ ਪੁਰਸਕਾਰ ਲਈ ਚੁਣਿਆ ਗਿਆ ਸੀ, ਪ੍ਰੰਤੂ ਛੇ ਸਾਲਾਂ ਦੇ ਇਹ ਪੁਰਸਕਾਰ ਅਜੇ ਤੱਕ ਨਹੀਂ ਦਿੱਤੇ ਗਏ। ਕਈ ਹੋਰ ਨਾਮਜ਼ਦ ਉਮੀਦਵਾਰਾਂ ਵਾਂਗ ਫ਼ਜ਼ਲਦੀਨ ਹੁਰੀਂ ਵੀ ਇਸ ਪੁਰਸਕਾਰ ਨੂੰ ਉਡੀਕਦੇ ਉਡੀਕਦੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਅੱਜਕੱਲ੍ਹ ਨੇਕ ਖਾਂ ਦੇ ਗਰੁੱਪ ਵਿੱਚ ਜੋੜੀ ’ਤੇ ਵੱਡਾ ਭਰਾ ਗੁਲਜ਼ਾਰ ਮੁਹੰਮਦ, ਤੂੰਬੇ ’ਤੇ ਡਾ. ਰਣਜੀਤ ਰਾਣਾ ਦੁਆਬੇ ਵਾਲਾ ਅਤੇ ਪਾਛੂ ਨੇਕ ਖਾਂ ਦਾ ਭਾਣਜਾ ਰੁਲਦੂ ਖਾਂ ਮਾਂਗੇਵਾਲ (ਬਰਨਾਲਾ) ਸ਼ਾਮਲ ਹਨ।

ਮਨੋਰੰਜਨ📍 ਪੰਜਾਬ

ਹਿਮਾਲਿਆ ਦੀ ਨੰਨ੍ਹੀ ਸਾਹਸੀ ਯਾਤਰੀ ਆਧਿਆ ਮੁਖੀ

ਬਹੁਤ ਛੋਟੀ ਉਮਰ ਵਿੱਚ ਪਹਾੜਾਂ ਨਾਲ ਗਹਿਰਾ ਨਾਤਾ ਜੋੜ ਕੇ ਜ਼ੀਰਕਪੁਰ ਦੀ ਰਹਿਣ ਵਾਲੀ ਸੱਤ ਸਾਲਾ ਆਧਿਆ ਮੁਖੀ ਅੱਜ ਨਵੀਂ ਪੀੜ੍ਹੀ ਲਈ ਸਾਹਸ ਅਤੇ ਦ੍ਰਿੜ ਇਰਾਦੇ ਦੀ ਇੱਕ ਅਨੋਖੀ ਮਿਸਾਲ ਬਣ ਰਹੀ ਹੈ।
ਹਿਮਾਲਿਆ ਦੀ ਨੰਨ੍ਹੀ ਸਾਹਸੀ ਯਾਤਰੀ ਆਧਿਆ ਮੁਖੀ

ਬਹੁਤ ਛੋਟੀ ਉਮਰ ਵਿੱਚ ਪਹਾੜਾਂ ਨਾਲ ਗਹਿਰਾ ਨਾਤਾ ਜੋੜ ਕੇ ਜ਼ੀਰਕਪੁਰ ਦੀ ਰਹਿਣ ਵਾਲੀ ਸੱਤ ਸਾਲਾ ਆਧਿਆ ਮੁਖੀ ਅੱਜ ਨਵੀਂ ਪੀੜ੍ਹੀ ਲਈ ਸਾਹਸ ਅਤੇ ਦ੍ਰਿੜ ਇਰਾਦੇ ਦੀ ਇੱਕ ਅਨੋਖੀ ਮਿਸਾਲ ਬਣ ਰਹੀ ਹੈ।

ਨਿਡਰ ਜਜ਼ਬੇ ਨਾਲ ਭਰਪੂਰ ਆਧਿਆ ਦੀ ਇਹ ਯਾਤਰਾ ਉੱਤਰਾਖੰਡ ਦੇ ਮਨਮੋਹਕ ਇਲਾਕਿਆਂ ਵਿੱਚ ਟ੍ਰੈਕਿੰਗ ਨਾਲ ਸ਼ੁਰੂ ਹੋਈ ਸੀ। ਬਰਫ਼ ਨਾਲ ਢਕੇ ਮੈਦਾਨਾਂ, ਉੱਚੀਆਂ ਪਹਾੜੀ ਘਾਟੀਆਂ ਅਤੇ ਹਿਮਾਲਿਆ ਦੀਆਂ ਬੁਲੰਦ ਚੋਟੀਆਂ ਨੇ ਉਸ ਦੇ ਮਨ ਵਿੱਚ ਉੱਚਾਈ ਵਾਲੇ ਖੇਤਰਾਂ ਦੀ ਖੋਜ ਪ੍ਰਤੀ ਡੂੰਘੀ ਜਗਿਆਸਾ ਪੈਦਾ ਕਰ ਦਿੱਤੀ। ਮਹਿਜ਼ ਤਿੰਨ ਸਾਲ ਦੀ ਉਮਰ ਵਿੱਚ ਉਸ ਨੇ ਪਵਿੱਤਰ ਆਦਿ ਕੈਲਾਸ਼ ਦੀ ਪਰਿਕਰਮਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ ਚੁਣੌਤੀਪੂਰਨ ਲਿਪੁਲੇਖ ਪਾਸ ਅਤੇ ਓਮ ਪਰਵਤ ਦੇ ਔਖੇ ਖੇਤਰ ਵੀ ਸ਼ਾਮਲ ਸਨ।

ਉੱਚਾਈ ਵਾਲੇ ਇਲਾਕਿਆਂ ਦਾ ਮੁਸ਼ਕਿਲ ਭੂਗੋਲ ਅਤੇ ਕਠਿਨ ਮੌਸਮੀ ਹਾਲਾਤ ਇਸ ਬੱਚੀ ਲਈ ਵੱਡੀ ਪ੍ਰੀਖਿਆ ਸਨ, ਪਰ ਉਸ ਨੇ ਹਰ ਕਦਮ ’ਤੇ ਹੌਸਲਾ ਬਣਾਈ ਰੱਖਿਆ। ਇਨ੍ਹਾਂ ਸ਼ੁਰੂਆਤੀ ਤਜਰਬਿਆਂ ਨੇ ਉਸ ਵਿੱਚ ਸਹਿਣਸ਼ੀਲਤਾ, ਅਨੁਸ਼ਾਸਨ ਅਤੇ ਕੁਦਰਤ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਉਸ ਦੇ ਪਿਤਾ ਵਿੰਗ ਕਮਾਂਡਰ ਰਾਜੇਸ਼ ਮੁਖੀ ਦੀ ਯੋਗ ਰਹਿਨੁਮਾਈ ਅਤੇ ਪ੍ਰੇਰਣਾ ਸਦਕਾ ਆਧਿਆ ਪਹਾੜ-ਚੜ੍ਹਾਈ ਅਤੇ ਹਿਮਾਲਿਆਈ ਵਾਤਾਵਰਨ ਨਾਲ ਹੋਰ ਵੀ ਨੇੜਿਓਂ ਜੁੜਦੀ ਗਈ ਹੈ।

ਆਧਿਆ ਦੀਆਂ ਨਜ਼ਰਾਂ ਹੁਣ ਹੋਰ ਵੀ ਉੱਚੇ ਹਿਮਾਲਿਆ ’ਤੇ ਟਿਕੀਆਂ ਹਨ ਅਤੇ ਉਸ ਦਾ ਅਗਲਾ ਪੜਾਅ ਨੇਪਾਲ ਦਾ ਐਵਰੇਸਟ ਖੇਤਰ ਹੈ। ਇਸ ਪ੍ਰਸਤਾਵਿਤ ਮੁਹਿੰਮ ਦੌਰਾਨ ਉਸ ਦੇ ਮੁੱਖ ਟੀਚਿਆਂ ਵਿੱਚ ਲਗਭਗ ਛੇ ਹਜ਼ਾਰ ਮੀਟਰ ਦੀ ਉਚਾਈ ’ਤੇ ਸਥਿਤ ਅਮਾ ਦਬਲਮ ਕੈਂਪ-1 ਤੱਕ ਪਹੁੰਚਣਾ, ਪੰਜ ਹਜ਼ਾਰ ਤਿੰਨ ਸੌ ਚੌਂਹਠ ਮੀਟਰ ਦੀ ਉਚਾਈ ’ਤੇ ਸਥਿਤ ਮਾਊਂਟ ਐਵਰੇਸਟ ਬੇਸ ਕੈਂਪ ਦੀ ਟ੍ਰੈਕਿੰਗ ਅਤੇ ਲਗਭਗ ਪੰਜ ਹਜ਼ਾਰ ਸੱਤ ਸੌ ਮੀਟਰ ਉੱਚੇ ਕਾਲਾ ਪੱਥਰ ਦੀ ਚੋਟੀ ਨੂੰ ਸਰ ਕਰਨਾ ਸ਼ਾਮਲ ਹੈ, ਜਿੱਥੋਂ ਮਾਊਂਟ ਐਵਰੇਸਟ ਦੇ ਅਲੌਕਿਕ ਨਜ਼ਾਰੇ ਦਿਖਾਈ ਦਿੰਦੇ ਹਨ।

ਆਧਿਆ ਦੀ ਕਹਾਣੀ ਸਿਰਫ਼ ਬੁਲੰਦੀਆਂ ਨੂੰ ਛੂਹਣ ਦੀ ਹੀ ਨਹੀਂ, ਸਗੋਂ ਇਸ ਗੱਲ ਦੀ ਪ੍ਰਮਾਣਿਕ ਮਿਸਾਲ ਹੈ ਕਿ ਕਿਵੇਂ ਪੱਕਾ ਇਰਾਦਾ ਅਤੇ ਸਾਹਸ ਪ੍ਰਤੀ ਅਥਾਹ ਪਿਆਰ ਵੱਡੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ। ਕੇਰਲ ਅਤੇ ਜੰਮੂ-ਕਸ਼ਮੀਰ ਨਾਲ ਜੁੜੇ ਪਰਿਵਾਰਕ ਪਿਛੋਕੜ ਵਾਲੀ ਆਧਿਆ ਦੀ ਇਹ ਯਾਤਰਾ ਪੰਜਾਬ ਸਮੇਤ ਤਿੰਨਾਂ ਖੇਤਰਾਂ ਲਈ ਮਾਣ ਦਾ ਵਿਸ਼ਾ ਹੈ। ਹਿਮਾਲਿਆ ਨੂੰ ਆਪਣਾ ਅਸਲੀ ਅਧਿਆਪਕ ਅਤੇ ਸਾਹਸ ਨੂੰ ਆਪਣੀ ਤਾਕਤ ਬਣਾਉਣ ਵਾਲੀ ਇਹ ਬੱਚੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉੱਚੀਆਂ ਮੰਜ਼ਿਲਾਂ ਵੱਲ ਕਦਮ ਵਧਾਉਣ ਲਈ ਤਿਆਰ ਹੈ।

ਮਨੋਰੰਜਨ📍 ਪੰਜਾਬ

ਸੱਭਿਆਚਾਰਕ ਗੀਤਾਂ ਦਾ ਰਚੇਤਾ ਗਾਮੀ ਸੰਗਤਪੁਰੀਆ

ਸੱਭਿਆਚਾਰਕ ਤੇ ਚੁਲਬੁਲੇ ਗੀਤ ਲਿਖਣ ਵਾਲੇ ਗਾਮੀ ਸੰਗਤਪੁਰੀਏ ਦੀ ਗੀਤਕਾਰੀ ਵਿੱਚ ਵੱਖਰੀ ਪਛਾਣ ਹੈ। ਤਵਿਆਂ ਦੇ ਯੁੱਗ ਤੋਂ ਲੈ ਕੇ ਕੈਸੇਟ ਕਲਚਰ ਤੱਕ ਉਸ ਦੇ ਸੈਂਕੜੇ ਗੀਤ ਰਿਕਾਰਡ ਹੋਏ ਹਨ।
ਸੱਭਿਆਚਾਰਕ ਗੀਤਾਂ ਦਾ ਰਚੇਤਾ ਗਾਮੀ ਸੰਗਤਪੁਰੀਆ

ਸੱਭਿਆਚਾਰਕ ਤੇ ਚੁਲਬੁਲੇ ਗੀਤ ਲਿਖਣ ਵਾਲੇ ਗਾਮੀ ਸੰਗਤਪੁਰੀਏ ਦੀ ਗੀਤਕਾਰੀ ਵਿੱਚ ਵੱਖਰੀ ਪਛਾਣ ਹੈ। ਤਵਿਆਂ ਦੇ ਯੁੱਗ ਤੋਂ ਲੈ ਕੇ ਕੈਸੇਟ ਕਲਚਰ ਤੱਕ ਉਸ ਦੇ ਸੈਂਕੜੇ ਗੀਤ ਰਿਕਾਰਡ ਹੋਏ ਹਨ।

ਲੁਧਿਆਣਾ-ਚੰਡੀਗੜ੍ਹ ਮਾਰਗ ’ਤੇ ਸਮਰਾਲੇ ਕੋਲ ਉਹਦਾ ਪਿੰਡ ਸੰਗਤਪੁਰਾ ਹੈ। ਸਕੂਲ, ਕਾਲਜ ਦੇ ਦਿਨਾਂ ਵਿੱਚ ਉਹ ਬਾਬੂ ਸਿੰਘ ਮਾਨ ਦੇ ਗੀਤ ਬੜੀ ਸ਼ਿੱਦਤ ਨਾਲ ਸੁਣਦਾ ਰਹਿੰਦਾ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਗੀਤ ਲਿਖਣ ਲੱਗ ਪਿਆ। ਗਾਮੀ ਦੇ ਇਲਾਕੇ ਦੇ ਹੀ ਇੱਕ ਕਲਾਕਾਰ ਰੱਬੀ ਬੈਰਪੁਰੀਆ ਦੇ ਡਰਾਮੇ ਪਿੰਡਾਂ ਵਿੱਚ ਕਾਫ਼ੀ ਪ੍ਰਚੱਲਿਤ ਸਨ। ਇਨ੍ਹਾਂ ਡਰਾਮਿਆਂ ਵਿੱਚ ਗਾਮੀ ਦੇ ਲਿਖੇ ਗੀਤ ਅਕਸਰ ਗਾਏ ਜਾਂਦੇ ਸਨ। ਜਦੋਂ ਗਾਮੀ ਲੁਧਿਆਣੇ ਕਾਲਜ ਵਿੱਚ ਦਾਖਲ ਹੋਇਆ ਤਾਂ ਬੱਸ ਅੱਡੇ ਮੂਹਰੇ ਪੱਗਾਂ ਰੰਗਦੇ ਮਿਰਜ਼ਾ ਸੰਗੋਵਾਲੀਆ ਨਾਲ ਉਸ ਦਾ ਮੇਲ ਹੋਇਆ ਤਾਂ ਗਾਮੀ ਨੇ ਵੀ ਆਪਣੇ ਗੀਤ ਉਸ ਨੂੰ ਵਿਖਾਏ। ਇਸ ਵਕਤ ਮਿਰਜ਼ੇ ਦੇ ਕਾਫ਼ੀ ਗੀਤ ਰਿਕਾਰਡ ਹੋ ਚੁੱਕੇ ਸਨ।

ਗੀਤ ਵੇਖ ਕੇ ਮਿਰਜ਼ੇ ਨੇ ਕਿਹਾ, ‘‘ਮੇਰੇ ਕੋਲ ਦੀਦਾਰ ਸੰਧੂ ਆਉਂਦਾ ਰਹਿੰਦਾ ਹੈ। ਮੈਂ ਉਸ ਨਾਲ ਗੱਲ ਕਰਾਂਗਾ।’’ ਇਸ ਤਰ੍ਹਾਂ ਗਾਮੀ ਦਾ ਮੇਲ ਦੀਦਾਰ ਸੰਧੂ ਨਾਲ ਹੋਇਆ। ਗਾਮੀ ਕਾਲਜ ਘੱਟ ਜਾਂਦਾ ਤੇ ਦੀਦਾਰ ਸੰਧੂ ਨਾਲ ਪ੍ਰੋਗਰਾਮਾਂ ’ਤੇ ਵੱਧ। ਜਦੋਂ ਕਦੇ ਸਮਾਂ ਮਿਲਦਾ ਤਾਂ ਇੱਕ-ਅੱਧਾ ਗੀਤ ਵੀ ਗਾ ਲੈਂਦਾ। ਲਗਭਗ ਇੱਕ ਸਾਲ ਉਹ ਦੀਦਾਰ ਕੋਲ ਰਿਹਾ। ਇਸੇ ਦੌਰਾਨ ਉਸ ਨੇ ਦੀਦਾਰ ਸੰਧੂ ਨੂੰ ਉਸਤਾਦ ਧਾਰ ਕੇ ਗਾਇਕੀ ਤੇ ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਮਝਿਆ। ਦੀਦਾਰ ਸੰਧੂ ਕੋਲ ਕਰਨੈਲ ਗਿੱਲ ਅਕਸਰ ਆਉਂਦਾ ਰਹਿੰਦਾ ਸੀ। ਦੀਦਾਰ ਤੋਂ ਗੀਤ ਲੈਣ ਲਈ ਆਇਆ ਤਾਂ ਉਸ ਨੇ ਕਿਹਾ, ‘‘ਆਹ ਨਵਾਂ ਮੁੰਡਾ ਬਹੁਤ ਵਧੀਆ ਲਿਖਦਾ ਹੈ।’’ ਗਾਮੀ ਦੇ ਕੁਝ ਗੀਤ ਗਿੱਲ ਨੂੰ ਫਿੱਟ ਨਾ ਆਏ ਤੇ ਕੋਈ ਚੰਗਾ ਗੀਤ ਲਿਖਣ ਲਈ ਕਿਹਾ ਕਿਉਂਕਿ ਕਰਨੈਲ ਗਿੱਲ ਦੀ ਰਿਕਾਰਡਿੰਗ ਦੀ ਤਾਰੀਕ ਨੇੜੇ ਸੀ। ਗਾਮੀ ਨੇ ਰਾਤੋ-ਰਾਤ ਇੱਕ ਨਵਾਂ ਗੀਤ ਲਿਖ ਕੇ ਗਿੱਲ ਨੂੰ ਦੇ ਦਿੱਤਾ। ਦੋ ਕੁ ਹਫ਼ਤਿਆਂ ਵਿੱਚ ਇਹ ਗੀਤ ਰਿਕਾਰਡ ਹੋ ਕੇ ਮਾਰਕੀਟ ਵਿੱਚ ਆ ਗਿਆ ਤੇ ਇਹ ਤਵਾ ਖ਼ੂਬ ਵੱਜਿਆ। ਕਰਨੈਲ ਗਿੱਲ ਤੇ ਨਰਿੰਦਰ ਬੀਬਾ ਦੇ ਇਸ ਰਿਕਾਰਡ ਗੀਤ ਦੇ ਬੋਲ ਸਨ ‘ਲੱਡੂ ਖਾ ਕੇ ਤੁਰਦੀ ਬਣੀ।’

ਇਸ ਪਹਿਲੇ ਗੀਤ ਨਾਲ ਹੀ ਹੋਰ ਗਾਇਕ ਵੀ ਗਾਮੀ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਏ। ਫਿਰ ਮੁਹੰਮਦ ਸਦੀਕ ਨਾਲ ਸੰਪਰਕ ਹੋ ਗਿਆ ਤਾਂ ਉਨ੍ਹਾਂ ਨੇ ਗਾਮੀ ਦੇ ਕਾਫ਼ੀ ਗੀਤ ਰਿਕਾਰਡ ਕਰਵਾਏ। ਇਹ ਗੀਤ ਪਿੰਡਾਂ ਦੇ ਬਨੇਰਿਆਂ ’ਤੇ ਖ਼ੂਬ ਵੱਜੇ। ਸਾਰੇ ਗੀਤਾਂ ਦੀਆਂ ਤਰਜ਼ਾਂ ਇੱਕ-ਦੂਜੇ ਤੋਂ ਪਿਆਰੀਆਂ, ਦਿਲ ਨੂੰ ਟੁੰਬਣ ਵਾਲੀਆਂ ਸਨ। ਰਣਜੀਤ ਕੌਰ ਤੋਂ ਇਲਾਵਾ ਗਾਮੀ ਦੇ ਲਿਖੇ ਗੀਤਾਂ ਨੂੰ ਕਰਨੈਲ ਗਿੱਲ, ਬਿੰਦਾ ਕਲਾਲਮਾਜਰਾ ਤੇ ਹੋਰ ਕਈ ਗਾਇਕ ਜੋੜੀਆਂ ਨੇ ਰਿਕਾਰਡ ਕਰਵਾਇਆ ਹੈ।

ਗਾਮੀ ਦੇ ਉਨ੍ਹਾਂ ਗੀਤਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੇ ਕਾਫ਼ੀ ਮਕਬੂਲੀਅਤ ਖੱਟੀ ਹੈ: ‘ਸੁੰਨੀ ਨਾ ਛੱਡਿਆ ਕਰ ਵੇ’, ‘ਮੁੰਡਾ ਨਿੱਤ ਪੁੱਛਦਾ ਏ ਮੇਰਾ ਹਾਲ ਕੁੜੇ’, ‘ਅੱਖ ਮਾਰ ਸੁਰਮਾ ਖਿੰਡਾਅ ਲਿਆ’ (ਮੁਹੰਮਦ ਸਦੀਕ/ਰਣਜੀਤ ਕੌਰ), ‘ਮਾਂ ਮੇਰੀ ਨੂੰ ਮਿਲਣ ਵਧਾਈਆਂ ਸੋਹਣਾ ਬੜਾ ਜਵਾਈ’ (ਸੁਰਿੰਦਰ ਛਿੰਦਾ/ਗੁਲਸ਼ਨ ਕੋਮਲ), ‘ਕਿੱਥੋਂ ਕੋਰਸ ਕਰਿਆ ਵੇ’ (ਕਰਤਾਰ ਰਮਲਾ/ਸੁਖਵੰਤ ਸੁੱਖੀ), ‘ਲੱਡੂ ਖਾ ਕੇ ਤੁਰਦੀ ਬਣੀ’ (ਕਰਨੈਲ ਗਿੱਲ/ਨਰਿੰਦਰ ਬੀਬਾ), ‘ਜੇ ਤੂੰ ਆਪ ਨੂੰ ਸ਼ੌਕੀਨ ਕਹਾਵੇ, ਮੈਂ ਵੀ ਕਿਹੜਾ ਘੱਟ ਮਿੱਤਰਾ’, ‘ਤੀਆਂ ਵਾਂਗੂੰ ਲੰਘਦੇ ਨੇ ਦਿਨ ਮਿੱਤਰਾ’ (ਕਰਨੈਲ ਗਿੱਲ/ਪ੍ਰੀਤੀ ਬਾਲਾ), ‘ਜੁੱਤੀ ਟੁੱਟਗੀ ਮਗਰ ਤੇਰੇ ਫਿਰਦੇ ਦੀ’ (ਕਰਨੈਲ ਗਿੱਲ/ਸਨੇਹ ਲਤਾ), ‘ਜੱਟੀ ਸੈਰ ਨੂੰ ਚੱਲੀ’ (ਕਰਨੈਲ ਗਿੱਲ/ਸੁਰਿੰਦਰ ਕੌਰ), ‘ਨੱਚਣੇ ਨੂੰ ਜੀਅ ਕਰਦਾ’ ਅਤੇ ‘ਮੈਂ ਕਾਲਜ ’ਚ ਪੜ੍ਹਦੀ’ (ਸਰਦੂਲ ਸਿਕੰਦਰ/ਅਮਰ ਨੂਰੀ) ਆਦਿ।

ਗਾਮੀ ਨੂੰ ਜਿੰਨੀ ਸ਼ੁਹਰਤ ਗੀਤਕਾਰੀ ਵਿੱਚ ਮਿਲੀ ਹੈ, ਓਨੀ ਗਾਇਕੀ ਵਿੱਚ ਨਹੀਂ। ਉਸ ਦਾ ਪਹਿਲਾ ਈ.ਪੀ. ਤਵਾ ਅਨੀਤਾ ਸਮਾਣਾ ਨਾਲ ‘ਐਬੀ ਹੋ ਗਿਆ ਰਕਾਨੇ’ ਮਾਰਕੀਟ ਵਿੱਚ ਆਇਆ ਸੀ। ਇਸ ਤਵੇ ਵਿੱਚ ਦੋ ਗੀਤ ਸੁਖਦੇਵ ਸਫਰੀ ਦੇ ਰਿਕਾਰਡ ਸਨ। ਇੱਕ ਹੋਰ ਰਿਕਾਰਡ ‘ਫੜੀਂ ਬੇਬੇ ਟੁੱਕ ਮੁੰਡਾ ਵੇਖ ਲੈਣਦੇ’ ਵੀ ਆਇਆ। ਬਾਅਦ ਵਿੱਚ ਇਸ ਗੀਤ ਨੂੰ ਕਾਫ਼ੀ ਗਾਇਕ ਜੋੜੀਆਂ ਨੇ ਸਟੇਜਾਂ ’ਤੇ ਬਹੁਤ ਗਾਇਆ। ਦਿੱਲੀ ਦੀ ਸੁਰੀਲੀ ਗਾਇਕਾ ਚੰਦਾ ਬਸੰਤ ਨਾਲ ਗਾਮੀ ਦੀ ਇੱਕ ਪੂਰੀ ਕੈਸੇਟ ‘ਗੀਤਾਂ ਭਰੀ ਕਹਾਣੀ’ ਵੀ ਰਿਕਾਰਡ ਹੋਈ ਹੈ। ਗਾਮੀ ਨੇ ਸਨੇਹ ਲਤਾ, ਸੁਖਵੰਤ ਸੁੱਖੀ, ਰਣਜੀਤ ਕੌਰ, ਹਰਨੀਤ ਨੀਤੂ, ਦਲਜੀਤ ਕੌਰ ਤੇ ਕਈ ਨਵੀਆਂ ਗਾਇਕਾਵਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ। ਅਨੇਕਾਂ ਸੰਸਥਾਵਾਂ ਉਸ ਦਾ ਮਾਣ ਸਨਮਾਨ ਕਰ ਚੁੱਕੀਆਂ ਹਨ।

ਨਵੇਂ ਗਾਇਕਾਂ ਤੇ ਗੀਤਕਾਰਾਂ ਬਾਰੇ ਗਾਮੀ ਦਾ ਕਹਿਣਾ ਹੈ, ‘‘ਬਹੁਤੇ ਗਾਇਕ ਤੇ ਗੀਤਕਾਰ ਪੁਰਾਣੇ ਗੀਤਾਂ ਦੀ ਭੰਨ ਤੋੜ ਕਰੀ ਜਾ ਰਹੇ ਹਨ। ਮੁਹੰਮਦ ਸਦੀਕ, ਦੀਦਾਰ ਸੰਧੂ ਤੇ ਚਮਕੀਲੇ ਦੀਆਂ ਕੰਪੋਜੀਸ਼ਨਾਂ ’ਤੇ ਗੀਤ ਲਿਖੇ ਤੇ ਗਾਏ ਜਾ ਰਹੇ ਹਨ। ਜਿਹੜਾ ਕਲਾਕਾਰ ਕੰਪੋਜੀਸ਼ਨ ਹੀ ਤਿਆਰ ਨਹੀਂ ਕਰ ਸਕਦਾ, ਉਹ ਹੋਰ ਕੀ ਕਰੇਗਾ। ਇਹੋ ਕਾਰਨ ਹੈ ਕਿ ਅਜੋਕੇ ਗੀਤਾਂ ਦੀ ਉਮਰ ਦਹਾਕਿਆਂ ’ਚ ਨਹੀਂ, ਸਗੋਂ ਮਹੀਨਿਆਂ ’ਚ ਹੀ ਖ਼ਤਮ ਹੋ ਜਾਂਦੀ ਹੈ।’’ ਗਾਮੀ ਨੇ ਕੁਝ ਸਮਾਂ ਕੋਆਪ੍ਰੇਟਿਵ ਸੁਸਾਇਟੀ ਵਿੱਚ ਨੌਕਰੀ ਵੀ ਕੀਤੀ ਹੈ, ਪਰ ਗਾਉਣ ਤੇ ਲਿਖਣ ਦੀ ਚੇਟਕ ਕਾਰਨ, ਉਸ ਨੇ ਨੌਕਰੀ ਛੱਡ ਲੁਧਿਆਣੇ ਵਿੱਚ ਆਪਣਾ ਦਫ਼ਤਰ ਖੋਲ੍ਹ ਲਿਆ ਸੀ। ਉਹ ਦਸ ਸਾਲ ਪਿੰਡ ਦਾ ਪੰਚ ਤੇ ਦਸ ਸਾਲ ਬਲਾਕ ਸੰਮਤੀ ਦਾ ਮੈਂਬਰ ਰਿਹਾ ਹੈ। ਜਲੰਧਰ ਦੂਰਦਰਸ਼ਨ ਤੋਂ ਗਾਮੀ ਇੱਕ ਪ੍ਰੋਗਰਾਮ ‘ਢੋਲ ਬੀਟ’ ਚਲਾਉਂਦਾ ਹੈ ਤੇ ਯੂ.ਐੱਸ.ਏ. ਤੋਂ ਚੱਲਦੇ ‘ਰੇਡੀਓ ਪੰਜਾਬ’ ਲਈ ਹੋਸਟ ਦਾ ਕੰਮ ਕਰਦਾ ਹੈ। ਪੰਜਾਬੀ ਦਾ ਇਹ ਗੀਤਕਾਰ ਸੁਰਿੰਦਰ ਕੌਰ ਨਾਲ ਵਿਆਹਿਆ ਹੋਇਆ ਹੈ। ਵੱਡਾ ਹਰਪ੍ਰੀਤ ਸਿੰਘ ਤੇ ਛੋਟਾ ਪਰਮਜੀਤ ਸਿੰਘ ਪੰਮਾ ਗਾਉਣ ਦਾ ਸ਼ੌਕ ਰੱਖਦਾ ਹੈ।

ਖੇਡਾਂ📍 ਪੰਜਾਬ

ਭਾਰਤੀ ਪੁਰਸ਼ ਟੀਮ ਨੇ ਹਾਕੀ ਵਿੱਚ ਜਿੱਤਿਆ ਗੋਲਡ ਮੈਡਲ

ਏਸ਼ੀਅਨ ਖੇਡਾਂ 2026 ਵਿੱਚ ਭਾਰਤੀ ਟੀਮ ਦੇ ਖਾਤੇ ਵਿੱਚ ਇੱਕ ਹੋਰ ਸੋਨ ਤਗਮਾ ਆ ਗਿਆ ਹੈ। ਟੂਰਨਾਮੈਂਟ ਵਿੱਚ ਅਜੇਤੂ ਰਹੀ ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨਾ ਜਿੱਤਿਆ ਅਤੇ ਖਿਤਾਬ ਦਾ ਬਚਾਅ ਕੀਤਾ।

ਏਸ਼ੀਅਨ ਖੇਡਾਂ 2026 ਵਿੱਚ ਭਾਰਤੀ ਟੀਮ ਦੇ ਖਾਤੇ ਵਿੱਚ ਇੱਕ ਹੋਰ ਸੋਨ ਤਗਮਾ ਆ ਗਿਆ ਹੈ। ਟੂਰਨਾਮੈਂਟ ਵਿੱਚ ਅਜੇਤੂ ਰਹੀ ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਸੋਨਾ ਜਿੱਤਿਆ ਅਤੇ ਖਿਤਾਬ ਦਾ ਬਚਾਅ ਕੀਤਾ। ਇਸ ਦੇ ਨਾਲ ਹੀ ਟੀਮ ਨੇ ਲਾਸ ਏਂਜਲਸ ਓਲੰਪਿਕ 2028 ਦੀ ਟਿਕਟ ਵੀ ਪੱਕੀ ਕਰ ਲਈ ਹੈ।

ਭਾਰਤ ਵੱਲੋਂ ਹਰਮਨਪ੍ਰੀਤ ਸਿੰਘ, ਜੁਗਰਾਜ ਆਦਿ ਨੇ ਗੋਲ ਕੀਤੇ। ਭਾਰਤੀ ਟੀਮ ਨੇ ਕਦੇ ਵੀ ਲਗਾਤਾਰ ਦੋ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਨਹੀਂ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤ ਨੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਫਾਈਨਲ ਦੀ ਟਿਕਟ ਪੱਕੀ ਕੀਤੀ ਸੀ।

11ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। ਭਾਰਤੀ ਖਿਡਾਰੀਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਦਬਾਅ ਦਾ ਆਖਰਕਾਰ ਫਾਇਦਾ ਮਿਲਿਆ। ਪਹਿਲਾ ਮੌਕਾ ਹੱਥੋਂ ਨਿਕਲ ਗਿਆ ਕਿਉਂਕਿ ਮਨਦੀਪ ਦਾ ਸਟਾਪ ਖਰਾਬ ਸੀ, ਪਰ ਉਨ੍ਹਾਂ ਨੇ ਤੁਰੰਤ ਬਾਅਦ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕਰਕੇ ਚੰਗਾ ਖੇਡ ਦਿਖਾਇਆ। ਇਸ ਵਾਰ ਹਰਮਨਪ੍ਰੀਤ ਸਿੰਘ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਜ਼ੋਰਦਾਰ ਡਰੈਗ-ਫਲਿੱਕ ਨਾਲ ਗੋਲਕੀਪਰ ਮੁਹੰਮਦ ਜੈਮੀ ਮੈਟ ਡੇਰਿਸ ਨੂੰ ਚਕਮਾ ਦਿੰਦੇ ਹੋਏ ਗੋਲ ਕਰ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਮਲੇਸ਼ੀਆ ਨੇ ਜ਼ੋਰਦਾਰ ਵਾਪਸੀ ਕੀਤੀ। 14ਵੇਂ ਮਿੰਟ ਵਿੱਚ ਸ਼ੈਲੋ ਸਿਲਵੇਰੀਅਸ ਨੇ ਸ਼ਾਨਦਾਰ ਹਾਫ-ਵਾਲੀ ਨਾਲ ਗੋਲ ਦਾਗਿਆ। ਉਨ੍ਹਾਂ ਨੇ ਹਵਾ ਵਿੱਚ ਆਉਂਦੀ ਗੇਂਦ ਨੂੰ ਹੇਠਾਂ ਉਤਾਰਿਆ ਅਤੇ ਟੱਪਾ ਖਾਣ ਤੋਂ ਬਾਅਦ ਉਸ 'ਤੇ ਸ਼ਾਟ ਮਾਰ ਕੇ ਦੋ ਵਾਰ ਦੀ ਸਿਲਵਰ ਮੈਡਲਿਸਟ ਟੀਮ ਲਈ ਬਰਾਬਰੀ ਦਾ ਗੋਲ ਕੀਤਾ।

23ਵੇਂ ਮਿੰਟ ਵਿੱਚ ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ। ਸ਼ਿਲਾਨੰਦ ਲਾਕੜਾ ਨੇ ਜ਼ਬਰਦਸਤ ਤੇਜ਼ੀ ਦਿਖਾਈ ਅਤੇ ਮਲੇਸ਼ੀਆ ਦੇ ਕੁਝ ਡਿਫੈਂਡਰਾਂ ਨੂੰ ਚਕਮਾ ਦਿੰਦੇ ਹੋਏ ਪੈਨਲਟੀ ਕਾਰਨਰ ਹਾਸਲ ਕੀਤਾ। ਜੁਗਰਾਜ ਨੇ ਸ਼ਾਟ ਲਿਆ ਅਤੇ ਗੇਂਦ ਨੂੰ ਮੁਹੰਮਦ ਜੈਮੀ ਮੈਟ ਡੇਰਿਸ ਦੇ ਪਾਰ ਪਹੁੰਚਾ ਦਿੱਤਾ। ਇਹ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਸੱਤਵਾਂ ਗੋਲ ਹੈ। ਦੂਜੇ ਕੁਆਰਟਰ ਤੱਕ ਭਾਰਤ ਨੇ 2-1 ਦੀ ਬੜ੍ਹਤ ਬਣਾ ਰੱਖੀ ਸੀ।

ਤੀਜੇ ਕੁਆਰਟਰ ਵਿੱਚ ਭਾਰਤ ਨੂੰ ਗੋਲ ਦੇ ਕਈ ਮੌਕੇ ਮਿਲੇ। ਪਹਿਲੀ ਪੈਨਲਟੀ 'ਤੇ ਜੁਗਰਾਜ ਗੋਲ ਨਹੀਂ ਕਰ ਪਾਏ। ਨੀਲਕਾਂਤ ਫੀਲਡ ਗੋਲ ਨਹੀਂ ਕਰ ਸਕੇ। ਤੀਜੇ ਪੈਨਲਟੀ ਕਾਰਨਰ ਨੂੰ ਕਪਤਾਨ ਹਰਮਨਪ੍ਰੀਤ ਗੋਲ ਵਿੱਚ ਨਹੀਂ ਬਦਲ ਪਾਏ। ਭਾਰਤ ਨੇ 'ਤੇ ਡਿਫਲੈਕਸ਼ਨ ਦੀ ਕੋਸ਼ਿਸ਼ ਕੀਤੀ ਅਤੇ ਅੰਪਾਇਰ ਨੇ ਪੈਨਲਟੀ ਸਟ੍ਰੋਕ ਦੇ ਦਿੱਤਾ। ਮਨਦੀਪ ਦਾ ਡਿਫਲੈਕਸ਼ਨ ਪੋਸਟ ਡਿਫੈਂਡਰ ਦੇ ਸਰੀਰ 'ਤੇ ਲੱਗਾ। ਹਾਰਦਿਕ ਨੇ ਅੱਗੇ ਵਧ ਕੇ ਸਟ੍ਰੋਕ ਨੂੰ ਗੋਲ ਦੇ ਹੇਠਲੇ-ਸੱਜੇ ਕੋਨੇ ਵਿੱਚ ਮਾਰ ਦਿੱਤਾ ਅਤੇ ਗੋਲਕੀਪਰ ਮੁਹੰਮਦ ਜੈਮੀ ਮੈਟ ਡੇਰਿਸ ਨੂੰ ਗਲਤ ਦਿਸ਼ਾ ਵਿੱਚ ਚਕਮਾ ਦਿੱਤਾ।

ਚੌਥੇ ਕੁਆਰਟਰ ਦੇ ਅੰਤ ਵਿੱਚ ਭਾਰਤ ਨੂੰ ਕਈ ਪੈਨਲਟੀ ਕਾਰਨਰ ਮਿਲੇ। ਵਿਵੇਕ ਸਾਗਰ ਨੂੰ ਗੇਂਦ ਮਿਲੀ ਅਤੇ ਉਨ੍ਹਾਂ ਦੇ ਕੋਲੋਂ ਗੇਂਦ ਵਿਰੋਧੀ ਖਿਡਾਰੀ ਦੇ ਪੈਰ ਨਾਲ ਟਕਰਾਈ। ਭਾਰਤ ਕੋਲ ਚੌਥੇ ਗੋਲ ਦਾ ਮੌਕਾ ਸੀ। ਇਸ ਵਾਰ ਅਮਿਤ ਰੋਹਿਦਾਸ ਨੇ ਸਲੈਪ ਹਿੱਟ ਲਗਾਈ, ਜੋ ਰਸ਼ਰ ਦੇ ਪੈਰ ਨਾਲ ਟਕਰਾਈ, ਇਸ ਲਈ ਇੱਕ ਹੋਰ ਮਿਲਿਆ। ਦੂਜਾ ਜੁਗਰਾਜ ਨੇ ਲਿਆ ਅਤੇ ਉਹ ਵੀ ਪੈਰ ਨਾਲ ਟਕਰਾਇਆ। ਹੁਣ ਰਾਜਿੰਦਰ ਨੇ ਹਿੱਟ ਲਗਾਈ, ਇੱਕ ਹੋਰ। ਜੁਗਰਾਜ ਦੀ ਹਿੱਟ ਫਿਰ ਤੋਂ ਪੈਰ ਨਾਲ ਟਕਰਾਈ ਅਤੇ ਇੱਕ ਹੋਰ ਰੀਟੇਕ ਮਿਲਿਆ।

ਜੁਗਰਾਜ ਨੇ ਫਿਰ ਤੋਂ ਸ਼ਾਟ ਲਿਆ। ਗੇਂਦ ਇੱਕ ਵਾਰ ਫਿਰ ਪੈਰ ਨਾਲ ਟਕਰਾਈ। ਉਹ ਇੱਕ ਵੱਖਰੀ ਤਰ੍ਹਾਂ ਦੀ ਚਾਲ ਅਜ਼ਮਾਉਂਦੇ ਹਨ ਅਤੇ ਦਿਲਪ੍ਰੀਤ ਰਿਟਰਨ ਪਾਸ ਨੂੰ ਠੀਕ ਤਰ੍ਹਾਂ ਕੰਟਰੋਲ ਨਹੀਂ ਕਰ ਪਾਉਂਦੇ। ਅਭਿਸ਼ੇਕ ਸੱਜੇ ਪਾਸੇ ਤੋਂ ਦੌੜਦੇ ਹੋਏ ਅੱਗੇ ਵਧਦੇ ਹਨ, ਗੇਂਦ ਡਿਫਲੈਕਟ ਹੋ ਕੇ ਸ਼ਿਲਾਨੰਦ ਦੇ ਕੋਲ ਪਹੁੰਚਦੀ ਹੈ ਅਤੇ ਉਹ ਨੇੜਿਓਂ ਕੋਈ ਗਲਤੀ ਨਹੀਂ ਕਰਦੇ।

ਸਾਢੇ ਤਿੰਨ ਮਿੰਟ ਬਚੇ ਸਨ, ਦਿਲਪ੍ਰੀਤ ਨੇ ਆਪਣੀ ਡ੍ਰਿਬਲਿੰਗ ਸਕਿੱਲਜ਼ ਦਿਖਾਈ, ਉਨ੍ਹਾਂ ਨੂੰ ਧੱਕਾ ਦਿੱਤਾ ਜਾਂਦਾ ਹੈ ਅਤੇ ਉਹ ਪੈਨਲਟੀ ਕਾਰਨਰ ਦੀ ਮੰਗ ਕਰਦੇ ਹਨ। ਅੰਪਾਇਰ ਸਹਿਮਤ ਨਹੀਂ ਹੁੰਦੇ, ਪਰ ਉਹ ਰਿਵਿਊ ਲੈਂਦੇ ਹਨ। ਦਿਲਪ੍ਰੀਤ ਸੱਚਮੁੱਚ ਸਹੀ ਹਨ, ਉਹ ਧੱਕਾ ਹੀ ਸੀ।

ਇਸ ਪੈਨਲਟੀ ਕਾਰਨਰ 'ਤੇ ਦੋ ਖਿਡਾਰੀ ਹੁੰਦੇ ਹਨ। ਹਾਰਦਿਕ ਪੁਸ਼ ਲਈ, ਮਨਪ੍ਰੀਤ ਪੁਸ਼ ਲਈ ਅਤੇ ਹਰਮਨਪ੍ਰੀਤ ਹਿੱਟ ਲਈ। ਹਰਮਨਪ੍ਰੀਤ ਗੋਲ ਕਰ ਦਿੰਦੇ ਹਨ। ਗੇਂਦ ਸਿੱਧੇ ਗੋਲਕੀਪਰ ਦੇ ਕੋਲ ਜਾਂਦੀ ਹੈ, ਜੋ ਪ੍ਰਤੀਕਿਰਿਆ ਦੇਣ ਵਿੱਚ ਬਹੁਤ ਹੌਲੀ ਰਹਿ ਜਾਂਦੇ ਹਨ। ਮੈਚ ਦੇ ਅੰਤ ਵਿੱਚ ਭਾਰਤ ਦੇ ਖਾਤੇ ਵਿੱਚ 5ਵਾਂ ਗੋਲ ਆਉਂਦਾ ਹੈ।

ਖੇਡਾਂ📍 ਪੰਜਾਬ

ਨਿਊ ਚੰਡੀਗੜ੍ਹ ਦੇ ਸਟੇਡੀਅਮ ’ਚ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਮੈਚ ਸ਼ੁਰੂ

ਨਿਊ ਚੰਡੀਗੜ੍ਹ ਦੇ ਪੀ.ਸੀ.ਏ. ਸਟੇਡੀਅਮ ’ਚ ਖੇਡੇ ਜਾ ਰਹੇ ਇੱਕ ਦਿਨਾ ਮੈਚ ਵਿੱਚ ਭਾਰਤੀ ਟੀਮ ਦੇ ਕਪਤਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਨਿਊ ਚੰਡੀਗੜ੍ਹ ਦੇ ਸਟੇਡੀਅਮ ’ਚ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਮੈਚ ਸ਼ੁਰੂ

ਨਿਊ ਚੰਡੀਗੜ੍ਹ ਦੇ ਪੀ.ਸੀ.ਏ. ਸਟੇਡੀਅਮ ’ਚ ਖੇਡੇ ਜਾ ਰਹੇ ਇੱਕ ਦਿਨਾ ਮੈਚ ਵਿੱਚ ਭਾਰਤੀ ਟੀਮ ਦੇ ਕਪਤਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਸਟੇਡੀਅਮ ’ਚ ਮੌਜੂਦ ਹਜ਼ਾਰਾਂ ਦਰਸ਼ਕ ਭਾਰਤੀ ਬੱਲੇਬਾਜ਼ਾਂ ਦੇ ਹਰ ਸ਼ਾਟ ’ਤੇ ਉਤਸ਼ਾਹ ਨਾਲ ਟੀਮ ਦੀ ਹੌਸਲਾਅਫ਼ਜ਼ਾਈ ਕਰ ਰਹੇ ਹਨ।

ਨਿਊ ਚੰਡੀਗੜ੍ਹ ਦੇ ਪੀ.ਸੀ.ਏ. ਸਟੇਡੀਅਮ ’ਚ ਵੈਸਟਇੰਡੀਜ਼ ਵਿਰੁੱਧ ਖੇਡੇ ਜਾ ਰਹੇ ਵਨਡੇਅ ਮੈਚ ਵਿੱਚ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਨਿਰਾਸ਼ਾਜਨਕ ਰਹੀ ਹੈ। ਕਪਤਾਨ ਸ਼ੁਭਮਨ ਗਿੱਲ ਦੇ ਮਹਿਜ਼ 1 ਦੌੜ ਬਣਾ ਕੇ ਆਊਟ ਹੋਣ ਤੋਂ ਬਾਅਦ ਟੀਮ ਨੂੰ ਦੂਜਾ ਵੱਡਾ ਝਟਕਾ ਲੱਗਾ ਹੈ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਬਿਨਾਂ ਕੋਈ ਦੌੜ ਬਣਾਏ (ਸਿਫ਼ਰ ’ਤੇ) ਆਊਟ ਹੋ ਕੇ ਪੈਵੇਲੀਅਨ ਪਰਤ ਗਏ ਹਨ।

ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਮਹਿਜ਼ 1 ਦੌੜ ਬਣਾ ਕੇ ਆਊਟ ਹੋ ਗਏ ਹਨ।

ਖੇਤੀਬਾੜੀ📍 ਪੰਜਾਬ

ਲਖੀਮਪੁਰ ਖੀਰੀ ਕਾਂਡ ਦੀ 5ਵੀਂ ਬਰਸੀ: ਚੰਡੀਗੜ੍ਹ ‘ਚ ਕਿਸਾਨ-ਮਜ਼ਦੂਰ ਮੋਰਚਾ ਕੱਢੇਗਾ ਕੈਂਡਲ ਮਾਰਚ; ਇਨਸਾਫ਼ ਲਈ ਗੂੰਜੇਗੀ ਆਵਾਜ਼

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ 3 ਅਕਤੂਬਰ 2021 ਨੂੰ ਵਾਪਰੇ ਖ਼ੂਨੀ ਅਤੇ ਦਰਦਨਾਕ ਕਾਂਡ ਨੂੰ ਅੱਜ ਪੂਰੇ ਪੰਜ ਸਾਲ ਮੁਕੰਮਲ ਹੋ ਗਏ ਹਨ। ਇਸ ਪੰਜਵੀਂ ਬਰਸੀ ਦੇ ਮੌਕੇ ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਸਾਂਝੀਆਂ ਜਥੇਬੰਦੀਆਂ ਵੱਲੋਂ ਰਾਜਧਾਨੀ ਚੰਡੀਗੜ੍ਹ ਦੀ ਧਰਤੀ ਤੇ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।
ਲਖੀਮਪੁਰ ਖੀਰੀ ਕਾਂਡ ਦੀ 5ਵੀਂ ਬਰਸੀ: ਚੰਡੀਗੜ੍ਹ ‘ਚ ਕਿਸਾਨ-ਮਜ਼ਦੂਰ ਮੋਰਚਾ ਕੱਢੇਗਾ ਕੈਂਡਲ ਮਾਰਚ; ਇਨਸਾਫ਼ ਲਈ ਗੂੰਜੇਗੀ ਆਵਾਜ਼

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ 3 ਅਕਤੂਬਰ 2021 ਨੂੰ ਵਾਪਰੇ ਖ਼ੂਨੀ ਅਤੇ ਦਰਦਨਾਕ ਕਾਂਡ ਨੂੰ ਅੱਜ ਪੂਰੇ ਪੰਜ ਸਾਲ ਮੁਕੰਮਲ ਹੋ ਗਏ ਹਨ। ਇਸ ਪੰਜਵੀਂ ਬਰਸੀ ਦੇ ਮੌਕੇ ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਸਾਂਝੀਆਂ ਜਥੇਬੰਦੀਆਂ ਵੱਲੋਂ ਰਾਜਧਾਨੀ ਚੰਡੀਗੜ੍ਹ ਦੀ ਧਰਤੀ ਤੇ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਖੇਤਰ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਰੋਸ ਜ਼ਾਹਰ ਕਰ ਰਹੇ ਕਿਸਾਨਾਂ ਉੱਪਰ ਗੱਡੀਆਂ ਚੜ੍ਹਾ ਦਿੱਤੀਆਂ ਗਈਆਂ ਸਨ। ਇਸ ਹਿਰਦੇਵੇਧਕ ਘਟਨਾ ਵਿੱਚ ਚਾਰ ਕਿਸਾਨਾਂ ਸਮੇਤ ਸਥਾਨਕ ਪੱਤਰਕਾਰ ਰਮਨ ਕਸ਼ਯਪ ਦੀ ਮੌਤ ਹੋ ਗਈ ਸੀ। ਲੰਮੀ ਜਾਂਚ ਪੜਤਾਲ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਵੱਲੋਂ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਕਈ ਹੋਰ ਨਾਮਜ਼ਦ ਮੁਲਜ਼ਮਾਂ ਵਿਰੁੱਧ ਕਤਲ ਸਮੇਤ ਸੰਗੀਨ ਧਾਰਾਵਾਂ ਤਹਿਤ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ ਅਤੇ ਇਹ ਸਮੁੱਚਾ ਮਾਮਲਾ ਇਸ ਵੇਲੇ ਨਿਆਂਇਕ ਕਾਰਵਾਈ ਅਧੀਨ ਵਿਚਾਰਧੀਨ ਹੈ।

ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀਆਂ ਵਿਰੁੱਧ ਚੱਲ ਰਹੇ ਅਦਾਲਤੀ ਟਰਾਇਲ ਨੂੰ ਬਿਨਾਂ ਕਿਸੇ ਦੇਰੀ ਦੇ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ। ਕਾਨੂੰਨ ਅਨੁਸਾਰ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਤਾਂ ਜੋ ਪੀੜਤ ਪਰਿਵਾਰਾਂ ਨੂੰ ਪੰਜ ਸਾਲਾਂ ਦੇ ਲੰਮੇ ਇੰਤਜ਼ਾਰ ਮਗਰੋਂ ਸੱਚਾ ਇਨਸਾਫ਼ ਮਿਲ ਸਕੇ। ਇਸ ਸੰਦਰਭ ਵਿੱਚ ਹਾਲ ਹੀ ਦੌਰਾਨ ਸੁਪਰੀਮ ਕੋਰਟ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਅਹਿਮ ਦਖ਼ਲ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਕੇਸ ਦੀ ਪੈਰਵੀ ਨਾਲ ਸਬੰਧਤ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਉੱਤਰ ਪ੍ਰਦੇਸ਼ ਸਰਕਾਰ ਨੂੰ ਮੌਜੂਦਾ ਸਰਕਾਰੀ ਵਕੀਲ ਬਦਲਣ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਕੈਂਡਲ ਮਾਰਚ ਦੌਰਾਨ ਮੋਰਚੇ ਵੱਲੋਂ ਇਹ ਅਹਿਮ ਮੁੱਦਾ ਵੀ ਚੁੱਕਿਆ ਜਾਵੇਗਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਸਾਲ 2021 ਦੌਰਾਨ ਕੀਤੇ ਗਏ ਸਮਝੌਤੇ ਅਤੇ ਐਲਾਨਾਂ ਨੂੰ ਹਕੀਕੀ ਰੂਪ ਵਿੱਚ ਪੂਰਾ ਕੀਤਾ ਜਾਵੇ। ਘਟਨਾ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਤੇ ਕਿਸਾਨ ਆਗੂਆਂ ਦਰਮਿਆਨ ਹੋਏ ਸਮਝੌਤੇ ਤਹਿਤ ਮ੍ਰਿਤਕ ਚਾਰ ਕਿਸਾਨਾਂ ਦੇ ਵਾਰਸਾਂ ਨੂੰ 45-45 ਲੱਖ ਰੁਪਏ ਦਾ ਮੁਆਵਜ਼ਾ, ਹਰੇਕ ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ, ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦੀ ਵਿੱਤੀ ਇਮਦਾਦ ਦੇਣ ਸਮੇਤ ਉੱਚ-ਪੱਧਰੀ ਨਿਆਂਇਕ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਕਈ ਸ਼ਰਤਾਂ ਅੱਜ ਵੀ ਅਧੂਰੀਆਂ ਹਨ।

ਮੋਰਚੇ ਦੇ ਪ੍ਰਮੁੱਖ ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਮਹਿਜ਼ ਸਾਲਾਨਾ ਬਰਸੀਆਂ ਜਾਂ ਰਸਮੀ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਹੋਣ ਦਿੱਤਾ ਜਾਵੇਗਾ। ਜਿੰਨਾ ਚਿਰ ਪੀੜਤ ਪਰਿਵਾਰਾਂ ਨੂੰ ਮੁਕੰਮਲ ਨਿਆਂ ਨਹੀਂ ਮਿਲਦਾ ਅਤੇ ਸਰਕਾਰ ਵੱਲੋਂ ਤੈਅ ਕੀਤੇ ਵਾਅਦਿਆਂ ਤੇ ਅਮਲ ਨਹੀਂ ਹੁੰਦਾ, ਓਨਾ ਚਿਰ ਇਹ ਮਾਮਲਾ ਲੋਕਾਂ ਦੀ ਕਚਹਿਰੀ ਵਿੱਚ ਜ਼ੋਰ-ਸ਼ੋਰ ਨਾਲ ਉਠਾਇਆ ਜਾਂਦਾ ਰਹੇਗਾ।

ਅੱਜ ਸ਼ਾਮ ਹੋਣ ਵਾਲੇ ਇਸ ਕੈਂਡਲ ਮਾਰਚ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸਿਰਕੱਢ ਆਗੂ, ਕਾਰਕੁਨ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਸ਼ਾਂਤਮਈ ਮਾਰਚ ਦੌਰਾਨ ਸ਼ਹੀਦਾਂ ਦੀ ਯਾਦ ਵਿੱਚ ਮੋਮਬੱਤੀਆਂ ਬਾਲ ਕੇ ਜਿੱਥੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ, ਉੱਥੇ ਹੀ ਹਕੂਮਤ ਖ਼ਿਲਾਫ਼ ਨਿਆਂ ਦੀ ਆਵਾਜ਼ ਨੂੰ ਇੱਕ ਵਾਰ ਫਿਰ ਗੂੰਜਵਾਂ ਰੂਪ ਦਿੱਤਾ ਜਾਵੇਗਾ।

ਖੇਤੀਬਾੜੀ📍 ਪੰਜਾਬ

ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਨਿਯੁਕਤ

ਸੰਸਦ ਦੀਆਂ ਅਹਿਮ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦੌਰਾਨ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਮੁੜ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਨਿਯੁਕਤ

ਸੰਸਦ ਦੀਆਂ ਅਹਿਮ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦੌਰਾਨ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਮੁੜ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਹਾਊਸ ਨਾਲ ਸਬੰਧਤ ਸੰਸਦੀ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦਾ ਐਲਾਨ ਕੀਤਾ।

ਇਸੇ ਤਰ੍ਹਾਂ ਤਿਰੂਵਨੰਤਪੁਰਮ ਤੋਂ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਅਹਿਮ ਸੰਸਦੀ ਕਮੇਟੀ ਦਾ ਪ੍ਰਧਾਨ ਬਣਾਏ ਰੱਖਿਆ ਗਿਆ ਹੈ। ਸੀਨੀਅਰ ਆਗੂ ਮੁਕੁਲ ਵਾਸਨਿਕ ਔਰਤਾਂ, ਬੱਚਿਆਂ ਅਤੇ ਸਿੱਖਿਆ ਬਾਰੇ ਕਮੇਟੀ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਦੂਜੇ ਪਾਸੇ, ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਅਤੇ ਸਵਾਤੀ ਮਾਲੀਵਾਲ ਨੂੰ ਸਿੱਖਿਆ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।

ਕਮੇਟੀਆਂ ਦੇ ਫੇਰਬਦਲ ਵਿੱਚ ਕੁਝ ਪ੍ਰਮੁੱਖ ਚਿਹਰਿਆਂ ਨੂੰ ਹਟਾਇਆ ਵੀ ਗਿਆ ਹੈ। ਤ੍ਰਿਣਮੂਲ ਕਾਂਗਰਸ ਦੀ ਡੋਲਾ ਸੇਨ ਦੀ ਥਾਂ ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਨੂੰ ਵਪਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਟੀ.ਐੱਮ.ਸੀ. ਦੀ ਬਾਗੀ ਨੇਤਾ ਕਾਕੋਲੀ ਘੋਸ਼ ਨੂੰ ਕੀਰਤੀ ਆਜ਼ਾਦ ਦੀ ਥਾਂ ਰਸਾਇਣ ਅਤੇ ਖਾਦ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਡੀ.ਐੱਮ.ਕੇ. ਦੇ ਤਿਰੂਚੀ ਸਿਵਾ ਅਤੇ ਕੇ. ਕਨੀਮੋਜ਼ੀ ਵੀ ਦੋ ਵੱਖ-ਵੱਖ ਕਮੇਟੀਆਂ ਦੀ ਅਗਵਾਈ ਕਰਨਗੇ।

ਸੱਤਾਧਾਰੀ ਐੱਨ.ਡੀ.ਏ. ਦੇ ਭਾਈਵਾਲਾਂ ਅਤੇ ਭਾਜਪਾ ਆਗੂਆਂ ਨੇ ਵੀ ਆਪਣਾ ਦਬਦਬਾ ਬਣਾਏ ਰੱਖਿਆ ਹੈ। ਰੱਖਿਆ ਕਮੇਟੀ ਦੀ ਅਗਵਾਈ ਰਾਧਾ ਮੋਹਨ ਸਿੰਘ, ਗ੍ਰਹਿ ਮਾਮਲਿਆਂ ਦੀ ਰਾਧਾ ਮੋਹਨ ਦਾਸ ਅਗਰਵਾਲ, ਆਈ.ਟੀ. ਦੀ ਨਿਸ਼ੀਕਾਂਤ ਦੁਬੇ, ਕੋਲਾ ਤੇ ਖਾਣਾਂ ਦੀ ਅਨੁਰਾਗ ਠਾਕੁਰ ਅਤੇ ਜਲ ਸਰੋਤ ਕਮੇਟੀ ਦੀ ਅਗਵਾਈ ਰਾਜੀਵ ਪ੍ਰਤਾਪ ਕਰਨਗੇ।

ਵਿਦੇਸ਼📍 ਪੰਜਾਬ

ਸਿਆਣਪ’ ਦੇ ਮਾਮਲੇ ‘ਚ ਦੁਨੀਆ ‘ਚੋਂ ਕੈਨੇਡਾ 10ਵੇਂ ਨੰਬਰ ‘ਤੇ, ਸਿੰਗਾਪੁਰ ਪਹਿਲੇ, ਭਾਰਤ ਦਾ ਨੰਬਰ ਕੀ ਹੈ?

‘ਸਿਆਣਪ’ ਦੇ ਮਾਮਲੇ ‘ਚ ਦੁਨੀਆ ‘ਚੋਂ ਕੈਨੇਡਾ 10ਵੇਂ ਨੰਬਰ ‘ਤੇ, ਸਿੰਗਾਪੁਰ ਪਹਿਲੇ, ਭਾਰਤ ਦਾ ਨੰਬਰ ਕੀ ਹੈ? ‘ਸਿਆਣਪ’ ਦੀ ਰੈਂਕਿੰਗ: ਰਿਪੋਰਟ ਮੁਤਾਬਕ ਸਿੰਗਾਪੁਰ ਪਹਿਲੇ, ਕੈਨੇਡਾ 10ਵੇਂ ਸਥਾਨ ’ਤੇ; ਭਾਰਤ ਦਾ ਨੰਬਰ ਕੀ ਹੈ? ਭਾਰਤ ਦਾ ਸਥਾਨ ਇਸ 2026 ਵਾਲੀ ਰੈਂਕਿੰਗ ਵਿੱਚ ਪੱਕੇ ਸਰੋਤ ਤੋਂ ਨਹੀਂ ਮਿਲਿਆ, ਇਸ ਲਈ ਕੋਈ ਨੰਬਰ ਲਿਖਣਾ ਸਹੀ ਨਹੀਂ ਹੋਵੇਗਾ।

‘ਸਿਆਣਪ’ ਦੇ ਮਾਮਲੇ ‘ਚ ਦੁਨੀਆ ‘ਚੋਂ ਕੈਨੇਡਾ 10ਵੇਂ ਨੰਬਰ ‘ਤੇ, ਸਿੰਗਾਪੁਰ ਪਹਿਲੇ, ਭਾਰਤ ਦਾ ਨੰਬਰ ਕੀ ਹੈ?

‘ਸਿਆਣਪ’ ਦੀ ਰੈਂਕਿੰਗ: ਰਿਪੋਰਟ ਮੁਤਾਬਕ ਸਿੰਗਾਪੁਰ ਪਹਿਲੇ, ਕੈਨੇਡਾ 10ਵੇਂ ਸਥਾਨ ’ਤੇ; ਭਾਰਤ ਦਾ ਨੰਬਰ ਕੀ ਹੈ?

ਭਾਰਤ ਦਾ ਸਥਾਨ ਇਸ 2026 ਵਾਲੀ ਰੈਂਕਿੰਗ ਵਿੱਚ ਪੱਕੇ ਸਰੋਤ ਤੋਂ ਨਹੀਂ ਮਿਲਿਆ, ਇਸ ਲਈ ਕੋਈ ਨੰਬਰ ਲਿਖਣਾ ਸਹੀ ਨਹੀਂ ਹੋਵੇਗਾ। 2025 ਦੇ ਅਧਿਐਨ ਵਿੱਚ ਭਾਰਤ ਸ਼ਾਮਲ ਨਹੀਂ ਸੀ; ਉਸ ਜਾਣਕਾਰੀ ਨੂੰ 2026 ਲਈ ਨਹੀਂ ਵਰਤ ਸਕਦੇ।

ਇਹ ਦਰਜਾਬੰਦੀ ਸਿੱਖਿਆ, ਵਿਗਿਆਨਕ ਖੋਜ ਅਤੇ ਔਸਤ ਦੇ ਅੰਕੜਿਆਂ ਨੂੰ ਮਿਲਾ ਕੇ ਤਿਆਰ ਕੀਤੀ ਗਈ ਦੱਸੀ ਗਈ ਹੈ।

ਰਿਪੋਰਟ ਮੁਤਾਬਕ ਸਿੰਗਾਪੁਰ ਨੂੰ 100 ਵਿੱਚੋਂ 87.13 ਅੰਕ, ਸਵਿਟਜ਼ਰਲੈਂਡ ਨੂੰ 80.18 ਅਤੇ ਦੱਖਣੀ ਕੋਰੀਆ ਨੂੰ 68.25 ਅੰਕ ਮਿਲੇ। ਇਨ੍ਹਾਂ ਦੇਸ਼ਾਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕੈਨੇਡਾ 59.36 ਅੰਕਾਂ ਨਾਲ ਦਸਵੇਂ, ਜਦਕਿ ਅਮਰੀਕਾ 53.88 ਅੰਕਾਂ ਨਾਲ 18ਵੇਂ ਸਥਾਨ ’ਤੇ ਰਿਹਾ।

ਕੈਨੇਡਾ ਦੀ ਵਿਦਿਆਰਥੀ ਕਾਰਗੁਜ਼ਾਰੀ ਅਤੇ ਖੋਜ ਨੇ ਉਸ ਦੀ ਦਰਜਾਬੰਦੀ ਵਿੱਚ ਯੋਗਦਾਨ ਪਾਇਆ। ਉੱਚ ਗੁਣਵੱਤਾ ਵਾਲੇ ਵਿਗਿਆਨਕ ਪ੍ਰਕਾਸ਼ਨਾਂ ਦੀ ਕੁੱਲ ਗਿਣਤੀ ਵਿੱਚ ਦੇਸ਼ ਛੇਵੇਂ ਅਤੇ ਆਬਾਦੀ ਦੇ ਅਨੁਪਾਤ ਅਨੁਸਾਰ 18ਵੇਂ ਸਥਾਨ ’ਤੇ ਰਿਹਾ। ਸਮੁੱਚੀ ਰੈਂਕਿੰਗ ਵਿੱਚ ਕੈਨੇਡਾ ਨਾਰਵੇ, ਸਵੀਡਨ ਅਤੇ ਫਿਨਲੈਂਡ ਤੋਂ ਵੀ ਅੱਗੇ ਦੱਸਿਆ ਗਿਆ ਹੈ।

ਪਰ ਸਰੋਤਾਂ ਵਿੱਚ ਅੰਤਰ ਵੀ ਮਿਲਿਆ ਹੈ: ਦੀ ਫਰਵਰੀ 2026 ਵਾਲੀ ਰਿਪੋਰਟ ਵਿੱਚ ਸਿੰਗਾਪੁਰ ਪਹਿਲੇ ਅਤੇ ਕੈਨੇਡਾ 11ਵੇਂ ਸਥਾਨ ’ਤੇ ਹਨ। ਉਸ ਅਧਿਐਨ ਵਿੱਚ 71 ਦੇਸ਼ ਅਤੇ ਚਾਰ ਮਾਪਦੰਡ ਵਰਤੇ ਗਏ ਹਨ। ਇਸ ਲਈ ਖ਼ਬਰ ਵਿੱਚ “ ਵੱਲੋਂ ਦਰਸਾਈ ਰਿਪੋਰਟ ਅਨੁਸਾਰ” ਲਿਖਣਾ ਜ਼ਰੂਰੀ ਹੈ ਅਤੇ ਭਾਰਤ ਦਾ ਸਥਾਨ ਪੁਸ਼ਟੀ ਤੋਂ ਬਿਨਾਂ ਨਹੀਂ ਜੋੜਨਾ ਚਾਹੀਦਾ।

ਵਿਦੇਸ਼📍 ਪੰਜਾਬ

ਜਗਤਾਰ ਸਿੰਘ ਜੌਹਲ ਨੂੰ ਕੂਟਨੀਤਕ ਸੁਰੱਖਿਆ ਦੇਣ ਲਈ ਬਰਤਾਨਵੀ ਸਰਕਾਰ ਨੂੰ ਅਪੀਲ

ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਕੂਟਨੀਤਕ ਸੁਰੱਖਿਆ ਦੇਣ ਬਾਰੇ ਤੁਰੰਤ ਵਿਚਾਰ ਕਰੇ ਅਤੇ ਉਨ੍ਹਾਂ ਦੀ ਸਕਾਟਲੈਂਡ ਸੁਰੱਖਿਅਤ ਵਾਪਸੀ ਲਈ ਯਤਨ ਤੇਜ਼ ਕਰੇ।

ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਕੂਟਨੀਤਕ ਸੁਰੱਖਿਆ ਦੇਣ ਬਾਰੇ ਤੁਰੰਤ ਵਿਚਾਰ ਕਰੇ ਅਤੇ ਉਨ੍ਹਾਂ ਦੀ ਸਕਾਟਲੈਂਡ ਸੁਰੱਖਿਅਤ ਵਾਪਸੀ ਲਈ ਯਤਨ ਤੇਜ਼ ਕਰੇ। ਜ਼ਮਾਨਤ ਉੱਤੇ ਰਿਹਾਈ ਇੱਕ ਅਹਿਮ ਕਦਮ ਹੈ, ਪਰ ਲਾਗੂ ਪਾਬੰਦੀਆਂ ਅਤੇ ਬਾਕੀ ਅਦਾਲਤੀ ਕਾਰਵਾਈਆਂ ਕਾਰਨ ਉਨ੍ਹਾਂ ਦਾ ਮਾਮਲਾ ਅਜੇ ਹੱਲ ਨਹੀਂ ਹੋਇਆ।

ਡੰਬਾਰਟਨ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਲਗਭਗ ਨੌਂ ਸਾਲ ਹਿਰਾਸਤ ਵਿੱਚ ਰਹਿਣ ਮਗਰੋਂ 1 ਅਕਤੂਬਰ ਨੂੰ ਭਾਰਤ ਵਿੱਚ ਜੇਲ੍ਹ ਤੋਂ ਰਿਹਾਅ ਹੋਏ। ਮਨੁੱਖੀ ਅਧਿਕਾਰ ਸੰਸਥਾ ਰਿਪਰੀਵ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਅਦਾਲਤੀ ਕਾਰਵਾਈਆਂ ਅਜੇ ਜਾਰੀ ਹਨ, ਜਿਨ੍ਹਾਂ ਵਿੱਚ ਦੋਸ਼ ਸਾਬਤ ਹੋਣ ਉੱਤੇ ਮੌਤ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਦੀ ਆਵਾਜਾਈ, ਲੋਕਾਂ ਨਾਲ ਮਿਲਣ ਅਤੇ ਜਨਤਕ ਤੌਰ ਉੱਤੇ ਬੋਲਣ ਉੱਤੇ ਵੀ ਸਖ਼ਤ ਪਾਬੰਦੀਆਂ ਹਨ।

ਬਰਤਾਨੀਆ ਵੱਲੋਂ ਹੋਰ ਮਜ਼ਬੂਤ ਕੂਟਨੀਤਕ ਕਾਰਵਾਈ ਦੀ ਮੰਗ ਨੂੰ ਸੰਸਦੀ ਸਮਰਥਨ ਵੀ ਮਿਲਿਆ ਹੈ। ਜੁਲਾਈ 2025 ਵਿੱਚ ਪੇਸ਼ ਕੀਤੇ ਇੱਕ ਸੰਸਦੀ ਮਤੇ ਨੇ ਲਗਾਤਾਰ ਬਰਤਾਨਵੀ ਸਰਕਾਰਾਂ ਵੱਲੋਂ ਪ੍ਰਭਾਵਸ਼ਾਲੀ ਕੂਟਨੀਤਕ ਸੁਰੱਖਿਆ ਨਾ ਦਿੱਤੇ ਜਾਣ ਦੀ ਆਲੋਚਨਾ ਕੀਤੀ ਸੀ ਅਤੇ ਜੌਹਲ ਦੀ ਰਿਹਾਈ ਤੇ ਸੁਰੱਖਿਅਤ ਵਾਪਸੀ ਲਈ ਉੱਚ ਪੱਧਰੀ ਗੱਲਬਾਤ ਦੀ ਮੰਗ ਕੀਤੀ ਸੀ। ਇਹ ਮਤਾ ਉਨ੍ਹਾਂ ਦੀ ਜ਼ਮਾਨਤ ਉੱਤੇ ਰਿਹਾਈ ਤੋਂ ਪਹਿਲਾਂ ਦਾ ਹੈ।

ਜੌਹਲ 2017 ਵਿੱਚ ਵਿਆਹ ਕਰਵਾਉਣ ਲਈ ਭਾਰਤ ਆਏ ਸਨ ਅਤੇ ਉਸੇ ਸਾਲ ਨਵੰਬਰ ਵਿੱਚ ਗ੍ਰਿਫ਼ਤਾਰ ਹੋਏ। ਰੈੱਡਰੈੱਸ ਸੰਸਥਾ ਅਨੁਸਾਰ, ਸੰਯੁਕਤ ਰਾਸ਼ਟਰ ਦੇ ਮਨਮਾਨੀ ਹਿਰਾਸਤ ਬਾਰੇ ਕਾਰਜ ਸਮੂਹ ਨੇ ਬਾਅਦ ਵਿੱਚ ਉਨ੍ਹਾਂ ਦੀ ਹਿਰਾਸਤ ਨੂੰ ਕਾਨੂੰਨੀ ਆਧਾਰ ਤੋਂ ਬਿਨਾਂ ਅਤੇ ਮਨਮਾਨੀ ਕਰਾਰ ਦਿੱਤਾ ਅਤੇ ਤਸ਼ੱਦਦ ਹੋਣ ਬਾਰੇ ਨਤੀਜਾ ਦਰਜ ਕੀਤਾ। ਸਮੂਹ ਨੇ ਤੁਰੰਤ ਰਿਹਾਈ, ਮੁਆਵਜ਼ੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਜਾਂਚ ਦੀ ਮੰਗ ਕੀਤੀ ਸੀ।

ਰਿਹਾਈ ਮਗਰੋਂ ਰਿਪਰੀਵ ਦੇ ਪ੍ਰਤੀਨਿਧ ਡੈਨ ਡੋਲਨ ਅਤੇ ਵੈਸਟ ਡੰਬਾਰਟਨਸ਼ਾਇਰ ਦੇ ਸੰਸਦ ਮੈਂਬਰ ਡਗਲਸ ਮੈਕਐਲਿਸਟਰ ਨੇ ਜੌਹਲ ਨੂੰ ਘਰ ਵਾਪਸ ਲਿਆਉਣ ਲਈ ਭਾਰਤ ਨਾਲ ਗੱਲਬਾਤ ਦੀ ਮੰਗ ਕੀਤੀ। ਮੁਹਿੰਮ ਨਾਲ ਜੁੜੇ ਪ੍ਰਤੀਨਿਧਾਂ ਅਨੁਸਾਰ, ਉਨ੍ਹਾਂ ਦਾ ਪਾਸਪੋਰਟ ਜਮ੍ਹਾਂ ਹੈ ਅਤੇ ਜ਼ਮਾਨਤ ਦੀਆਂ ਸ਼ਰਤਾਂ ਉਨ੍ਹਾਂ ਨੂੰ ਭਾਰਤ ਛੱਡਣ ਦੀ ਇਜਾਜ਼ਤ ਨਹੀਂ ਦਿੰਦੀਆਂ। ਭਾਰਤੀ ਅਧਿਕਾਰੀ ਪਹਿਲਾਂ ਤਸ਼ੱਦਦ ਦੇ ਦੋਸ਼ਾਂ ਨੂੰ ਨਕਾਰ ਚੁੱਕੇ ਹਨ ਅਤੇ ਕਹਿੰਦੇ ਰਹੇ ਹਨ ਕਿ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ।

ਇਸ ਖਰੜੇ ਰਾਹੀਂ ਬਰਤਾਨਵੀ ਸਰਕਾਰ ਨੂੰ ਅਪੀਲ ਹੈ ਕਿ ਉਹ ਰਸਮੀ ਕੂਟਨੀਤਕ ਸੁਰੱਖਿਆ ਬਾਰੇ ਤੁਰੰਤ ਮੁਲਾਂਕਣ ਕਰੇ, ਜੌਹਲ ਅਤੇ ਉਨ੍ਹਾਂ ਦੇ ਵਕੀਲਾਂ ਨਾਲ ਨਜ਼ਦੀਕੀ ਸੰਪਰਕ ਬਣਾਈ ਰੱਖੇ ਅਤੇ ਅਜਿਹਾ ਕਾਨੂੰਨੀ ਹੱਲ ਲੱਭੇ ਜਿਸ ਨਾਲ ਉਹ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਜਾ ਸਕਣ।

ਦੇਸ਼📍 ਪੰਜਾਬ

ਦਿੱਲੀ ਦੇ ਸੈਕਟਰ 94 ’ਚ ਸਥਿਤ ਸੁਪਰਨੋਵਾ ਬਿਲਡਿੰਗ ਦੀ 43ਵੀਂ ਮੰਜ਼ਿਲ ਤੋਂ ਇੱਕ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ: ਦਿੱਲੀ ਦੇ ਨਾਲ ਲੱਗਦੇ ਨੋਇਡਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਸੈਕਟਰ 94 ਵਿੱਚ ਸਥਿਤ ਸੁਪਰਨੋਵਾ ਬਿਲਡਿੰਗ ਦੀ 43ਵੀਂ ਮੰਜ਼ਿਲ ਤੋਂ ਇੱਕ ਵਿਅਕਤੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਦਿੱਲੀ ਦੇ ਸੈਕਟਰ 94 ’ਚ ਸਥਿਤ ਸੁਪਰਨੋਵਾ ਬਿਲਡਿੰਗ ਦੀ 43ਵੀਂ ਮੰਜ਼ਿਲ ਤੋਂ ਇੱਕ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ: ਦਿੱਲੀ ਦੇ ਨਾਲ ਲੱਗਦੇ ਨੋਇਡਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਸੈਕਟਰ 94 ਵਿੱਚ ਸਥਿਤ ਸੁਪਰਨੋਵਾ ਬਿਲਡਿੰਗ ਦੀ 43ਵੀਂ ਮੰਜ਼ਿਲ ਤੋਂ ਇੱਕ ਵਿਅਕਤੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰੂਗ੍ਰਾਮ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਘਟਨਾ ਦੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਸ ਵਿਅਕਤੀ ਨੇ 43ਵੀਂ ਮੰਜ਼ਿਲ ਤੋਂ ਛਾਲ ਮਾਰੀ, ਤਾਂ ਉਸ ਦੀ ਮਦਦ ਲਈ ਬਾਲਕੋਨੀ ਵਿੱਚ ਕਈ ਲੋਕ ਮੌਜੂਦ ਸਨ, ਪਰ ਉਸਨੇ ਕਿਸੇ ਦੀ ਗੱਲ ਨਹੀਂ ਮੰਨੀ ਅਤੇ ਉਸ ਨੇ ਛਾਲ ਮਾਰ ਦਿੱਤੀ। ਇੰਨੀ ਉਚਾਈ ਤੋਂ ਡਿੱਗਣ ਤੋਂ ਬਾਅਦ, ਵਿਅਕਤੀ ਦਾ ਸਰੀਰ ਖੰਡਿਤ ਹੋ ਗਿਆ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਸੰਭਵ ਜੈਨ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਮਾਨੇਸਰ ਦਾ ਰਹਿਣ ਵਾਲਾ ਹੈ। ਪੁਲਿਸ ਦੇ ਅਨੁਸਾਰ, ਉਸਨੇ ਬੀਤੇ ਦਿਨ ਇੱਥੇ ਏਅਰ.ਬੀ.ਐਨ.ਬੀ. ਬੁੱਕ ਕੀਤੀ ਸੀ ਅਤੇ ਅੱਜ ਦੁਪਹਿਰ ਦੇ ਲਗਭਗ ਚੈੱਕ ਕਰਨ ਜਾਣਾ ਸੀ, ਉਸੇ ਸਮੇਂ ਉਸਨੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ।

ਪੁਲਿਸ ਨੇ ਦੱਸਿਆ ਕਿ ਸੰਭਵ ਜੈਨ ਨੇ ਇਹ ਸਖ਼ਤ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਪਿਤਾ ਨੂੰ ਕਈ ਵਾਰ ਫ਼ੋਨ ਕੀਤਾ ਸੀ। ਪੁਲਿਸ ਨੇ ਜੈਨ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ, ਅਤੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਅਤੇ ਐਫਐਸਐਲ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਜ਼ਰੂਰੀ ਸਬੂਤ ਇਕੱਠੇ ਕੀਤੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਖੁਦਕੁਸ਼ੀ ਕਰਜ਼ੇ ਕਾਰਨ ਹੋਈ ਹੈ।

ਨੋਇਡਾ ਦੀ ਸੁਪਰਨੋਵਾ ਬਿਲਡਿੰਗ ਨਾ ਸਿਰਫ਼ ਨੋਇਡਾ ਵਿੱਚ ਸਗੋਂ ਐਨ.ਸੀ.ਆਰ. ਖੇਤਰ ਵਿੱਚ ਵੀ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਹੈ, ਜਿਸ ਦੀਆਂ 68 ਮੰਜ਼ਿਲਾਂ ਹਨ। ਇਸ ਇਮਾਰਤ ਦੀ 43ਵੀਂ ਮੰਜ਼ਿਲ ਤੋਂ ਛਾਲ ਮਾਰਨ ਤੋਂ ਬਾਅਦ ਕਿਸੇ ਵਿਅਕਤੀ ਦਾ ਬਚਣਾ ਅਸੰਭਵ ਹੈ। ਇਸ ਘਟਨਾ ਦੀ ਇੱਕ ਵੀਡੀਓ, ਜੋ ਇੰਟਰਨੈੱਟ ‘ਤੇ ਵਾਇਰਲ ਹੋਈ ਹੈ, ਵਿੱਚ ਕੁਝ ਨੌਜਵਾਨ ਉਸ ਵਿਅਕਤੀ ਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ, ਪਰ ਉਹ ਇਨਕਾਰ ਕਰ ਦਿੰਦਾ ਹੈ ਅਤੇ ਛਾਲ ਮਾਰ ਦਿੰਦਾ ਹੈ।

ਪੁਲਿਸ ਨੇ ਕਿਹਾ ਹੈ ਕਿ ਘਟਨਾ ਸਮੇਂ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਇਹ ਖੁਲਾਸਾ ਹੋਇਆ ਹੈ ਕਿ ਪੀੜਤ ਗੰਭੀਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ।

ਦੇਸ਼📍 ਪੰਜਾਬ

ਏਸ਼ੀਆਈ ਖੇਡਾਂ 2026: ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਕੁਸ਼ਤੀ ‘ਚ ਜਿੱਤਿਆ ਸੋਨ ਤਗ਼ਮਾ

ਜਾਪਾਨ: ਭਾਰਤ ਦੇ ਅਮਨ ਨੇ ਪੁਰਸ਼ਾਂ ਦੀ 57 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਏਚੀ-ਨਾਗੋਆ ਏਸ਼ਿਆਈ ਖੇਡਾਂ ਵਿੱਚ ਅਮਨ ਨੇ ਫਾਈਨਲ ਮੁਕਾਬਲੇ ਵਿੱਚ ਡੀ.ਪੀ.ਆਰ. ਕੋਰੀਆ ਦੇ ਹਾਨ ਚੋਂਗ ਸੋਂਗ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਏਸ਼ੀਆਈ ਖੇਡਾਂ 2026: ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਕੁਸ਼ਤੀ ‘ਚ ਜਿੱਤਿਆ ਸੋਨ ਤਗ਼ਮਾ

ਜਾਪਾਨ: ਭਾਰਤ ਦੇ ਅਮਨ ਨੇ ਪੁਰਸ਼ਾਂ ਦੀ 57 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਏਚੀ-ਨਾਗੋਆ ਏਸ਼ਿਆਈ ਖੇਡਾਂ ਵਿੱਚ ਅਮਨ ਨੇ ਫਾਈਨਲ ਮੁਕਾਬਲੇ ਵਿੱਚ ਡੀ.ਪੀ.ਆਰ. ਕੋਰੀਆ ਦੇ ਹਾਨ ਚੋਂਗ ਸੋਂਗ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਏਸ਼ਿਆਈ ਖੇਡਾਂ ਵਿੱਚ ਅਮਨ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਾਂਗਜ਼ੂ 2022 ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਰਗ ਵਿੱਚ ਵੀ ਹਿੱਸਾ ਲਿਆ ਸੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਵਾਰ ਅਮਨ ਨੇ ਆਪਣੇ ਤਗਮੇ ਦਾ ਰੰਗ ਬਦਲਿਆ ਅਤੇ ਸੋਨ ਤਗਮਾ ਜਿੱਤਿਆ।

ਫਾਈਨਲ ਮੈਚ ਦੀ ਸ਼ੁਰੂਆਤ ਬਹੁਤ ਮੁਸ਼ਕਿਲ ਰਹੀ। ਦੋਵੇਂ ਪਹਿਲਵਾਨ ਸ਼ੁਰੂਆਤੀ ਦੌਰ ‘ਚ ਇਕ-ਦੂਜੇ ਨਾਲ ਬਰਾਬਰੀ ‘ਤੇ ਰਹੇ। ਹਾਲਾਂਕਿ ਅਮਨ ਨੇ ਮੈਚ ਵਿੱਚ ਸਭ ਤੋਂ ਪਹਿਲਾਂ ਅੰਕ ਹਾਸਲ ਕੀਤੇ ਅਤੇ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ‘ਚ ਹੋਰ ਸੁਧਾਰ ਕਰਕੇ ਮੁਕਾਬਲੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।

ਸੱਟ ਕਾਰਨ ਮੈਚ ਦੌਰਾਨ ਬ੍ਰੇਕ ਲੈਣਾ ਪਿਆ। ਇਸ ਬ੍ਰੇਕ ਤੋਂ ਬਾਅਦ ਅਮਨ ਨੇ ਜਲਦੀ ਹੀ ਆਪਣਾ ਦਬਦਬਾ ਕਾਇਮ ਕੀਤਾ ਅਤੇ ਬਿਨਾਂ ਕਿਸੇ ਸਮੇਂ 6-1 ਦੀ ਬੜ੍ਹਤ ਬਣਾ ਲਈ। ਇਸ ਸਮੇਂ ਮੁਕਾਬਲਾ ਭਾਰਤ ਦੇ ਹੱਕ ਵਿੱਚ ਹੁੰਦਾ ਨਜ਼ਰ ਆ ਰਿਹਾ ਸੀ।

ਇਸ ਤੋਂ ਬਾਅਦ ਉੱਤਰੀ ਕੋਰੀਆ ਦੇ ਹਾਨ ਚੋਂਗ ਸੋਂਗ ਨੂੰ ਵੀ ਸੱਟ ਕਾਰਨ ਬ੍ਰੇਕ ਮਿਲ ਗਈ। ਇਸ ਬ੍ਰੇਕ ਤੋਂ ਬਾਅਦ ਉਨ੍ਹਾਂ ਨੇ ਮੈਚ ‘ਚ ਜ਼ਬਰਦਸਤ ਵਾਪਸੀ ਕੀਤੀ ਅਤੇ ਗਤੀ ਨੂੰ ਆਪਣੇ ਪੱਖ ‘ਚ ਕਰ ਦਿੱਤਾ। ਉਨ੍ਹਾਂ ਨੇ ਲਗਾਤਾਰ ਪਿੰਨਾਂ ਰਾਹੀਂ ਅੰਕ ਬਣਾਏ ਅਤੇ ਜਲਦੀ ਹੀ ਅਮਨ ਨੂੰ ਪਿੱਛੇ ਛੱਡ ਕੇ ਲੀਡ ਲੈ ਲਈ।

ਮੈਚ ਖਤਮ ਹੋਣ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਬਾਕੀ ਸੀ ਜਦੋਂ ਅਮਨ ਨੇ ਇੱਕ ਵਾਰ ਫਿਰ ਜ਼ੋਰਦਾਰ ਵਾਪਸੀ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀ ਨੂੰ ਪਿੰਨ ਕੀਤਾ ਅਤੇ ਲੋੜੀਂਦੇ ਅੰਕ ਹਾਸਲ ਕਰਨ ਲਈ ਉਨ੍ਹਾਂ ਨੂੰ ਪਲਟ ਦਿੱਤਾ। ਇਸ ਨਿਰਣਾਇਕ ਚਾਲ ਨਾਲ, ਅਮਨ ਨੇ ਮਾਮੂਲੀ ਪਰ ਮਹੱਤਵਪੂਰਨ ਬੜ੍ਹਤ ਹਾਸਲ ਕੀਤੀ।

ਅਮਨ ਦੇ ਸੋਨੇ ਦੇ ਨਾਲ ਭਾਰਤ ਨੇ ਇਸ ਏਸ਼ੀਆਈ ਖੇਡਾਂ ਵਿੱਚ ਆਪਣਾ ਦੂਜਾ ਫਰੀਸਟਾਈਲ ਕੁਸ਼ਤੀ ਦਾ ਤਗਮਾ ਜਿੱਤਿਆ। ਇਸ ਤੋਂ ਇੱਕ ਦਿਨ ਪਹਿਲਾਂ ਸੁਜੀਤ ਕਾਲਕਲ ਨੇ ਵੀ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਅਮਨ ਦੀ ਜਿੱਤ ਦੇ ਨਾਲ, ਏਸ਼ੀਆਈ ਖੇਡਾਂ 2026 ਵਿੱਚ ਭਾਰਤ ਦੇ ਤਗਮੇ ਦੀ ਗਿਣਤੀ ਚਾਰ ਹੋ ਗਈ ਹੈ।

ਸਿਆਸਤ📍 ਪੰਜਾਬ

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ

ਕਾਂਗਰਸ ਹਾਈਕਮਾਂਡ ਨੇ ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।
ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ

ਕਾਂਗਰਸ ਹਾਈਕਮਾਂਡ ਨੇ ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਮਗਰੋਂ ਹੋਈ ਹੈ। ਏਆਈਸੀਸੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਨੋਟੀਫਿਕੇਸ਼ਨ ਤੁਰੰਤ ਲਾਗੂ ਹੋ ਗਿਆ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਫ਼ੈਸਲਾ ਪਾਰਟੀ ਲਈ ਅਹਿਮ ਮੰਨਿਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਪਰਗਟ ਸਿੰਘ ਨੂੰ ਵਧਾਈ ਦਿੱਤੀ ਹੈ।

ਮੌਸਮ📍 ਪੰਜਾਬ

ਪੰਜਾਬ ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦੀ ਨਹੀਂ ਕੋਈ ਸੰਭਾਵਨਾ, ਮੌਸਮ ਵਿਭਾਗ ਨੇ ਕਰ'ਤੀ ਭਵਿੱਖਬਾਣੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਲਗਾਤਾਰ ਖੁਸ਼ਕ ਬਣਿਆ ਹੋਇਆ ਹੈ। ਦਿਨ ਵੇਲੇ ਜਿੱਥੇ ਗਰਮੀ ਰਹਿੰਦੀ ਹੈ, ਉੱਥੇ ਹੀ ਰਾਤ ਨੂੰ ਠੰਡ ਮਹਿਸੂਸ ਹੁੁੰਦੀ ਹੈ।
ਪੰਜਾਬ ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦੀ ਨਹੀਂ ਕੋਈ ਸੰਭਾਵਨਾ, ਮੌਸਮ ਵਿਭਾਗ ਨੇ ਕਰ'ਤੀ ਭਵਿੱਖਬਾਣੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਲਗਾਤਾਰ ਖੁਸ਼ਕ ਬਣਿਆ ਹੋਇਆ ਹੈ। ਦਿਨ ਵੇਲੇ ਜਿੱਥੇ ਗਰਮੀ ਰਹਿੰਦੀ ਹੈ, ਉੱਥੇ ਹੀ ਰਾਤ ਨੂੰ ਠੰਡ ਮਹਿਸੂਸ ਹੁੁੰਦੀ ਹੈ। ਆਓ ਜਾਣਦੇ ਹਾਂ ਅਗਲੇ ਦਿਨਾਂ ਦਾ ਹਾਲ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਲਗਾਤਾਰ ਖੁਸ਼ਕ ਬਣਿਆ ਹੋਇਆ ਹੈ। ਉੱਤਰ-ਪੱਛਮੀ ਹਵਾਵਾਂ ਨਮੀਂ ਨੂੰ ਘਟਾ ਰਹੀਆਂ ਹਨ, ਜਿਸ ਕਾਰਨ ਬਾਰਿਸ਼ ਦੀ ਸੰਭਾਵਨਾ ਘੱਟ ਹੋ ਰਹੀ ਹੈ। ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਵਧਿਆ ਹੈ। ਹਾਲਾਂਕਿ, ਇਹ ਆਮ ਦੇ ਨੇੜੇ ਹੈ। ਬਠਿੰਡਾ ਸ਼ੁੱਕਰਵਾਰ ਨੂੰ 35.1 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਗਰਮ ਰਿਹਾ।

ਪੰਜਾਬ ਅਤੇ ਚੰਡੀਗੜ੍ਹ ਤੋਂ ਮਾਨਸੂਨ ਦੀ ਵਾਪਸੀ ਲਾਈਨ ਹੁਣ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਲੰਘ ਰਹੀ ਹੈ। ਆਈਐਮਡੀ ਦੇ ਅਨੁਸਾਰ, ਇਹ ਲਾਈਨ ਉੱਤਰ-ਪੱਛਮੀ ਭਾਰਤ ਤੋਂ ਮਾਨਸੂਨ ਦੀ ਵਾਪਸੀ ਦਾ ਸੰਕੇਤ ਦੇ ਰਹੀ ਹੈ। ਇਸ ਕਰਕੇ ਪੰਜਾਬ ਵਿੱਚ ਬਾਰਿਸ਼ ਦੀ ਗਤੀਵਿਧੀ ਵਿੱਚ ਕਾਫ਼ੀ ਕਮੀਂ ਆਈ ਹੈ।

ਸਾਫ਼ ਮੌਸਮ ਅਤੇ ਉੱਤਰ-ਪੱਛਮੀ ਹਵਾਵਾਂ ਕਾਰਨ ਦਿਨ ਦੇ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਵਿੱਚ, ਪੰਜਾਬ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 34 ਤੋਂ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਨਾਲ ਦਿਨ ਵਿੱਚ ਗਰਮੀ ਮਹਿਸੂਸ ਹੋਵੇਗੀ। ਇਸ ਦੇ ਨਾਲ ਹੀ ਸਵੇਰੇ ਅਤੇ ਰਾਤ ਨੂੰ ਥੋੜ੍ਹੀ ਜਿਹੀ ਠੰਢ ਹੋਵੇਗੀ।

ਮੌਸਮ ਵਿਭਾਗ ਨੇ 3 ਤੋਂ 9 ਅਕਤੂਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਲਈ ਕੋਈ ਮੌਸਮ ਨੂੰ ਲੈਕੇ ਅਲਰਟ ਜਾਰੀ ਨਹੀਂ ਕੀਤਾ ਹੈ। ਫਿਲਹਾਲ ਮੌਸਮ ਜ਼ਿਆਦਾਤਰ ਡ੍ਰਾਈ ਰਹਿਣ ਦੀ ਉਮੀਦ ਹੈ।

ਇੱਕ ਮੌਸਮ ਪ੍ਰਣਾਲੀ 7 ਅਤੇ 8 ਅਕਤੂਬਰ ਦੇ ਆਸਪਾਸ ਮੀਂਹ ਦੀ ਸੰਭਾਵਨਾ ਲਿਆ ਸਕਦੀ ਹੈ, ਪਰ ਇਸਨੂੰ ਅਜੇ ਇੱਕ ਪੁਸ਼ਟੀ ਕੀਤੀ ਮੀਂਹ ਦੀ ਭਵਿੱਖਬਾਣੀ ਨਹੀਂ ਮੰਨਿਆ ਜਾ ਸਕਦਾ।

ਮੌਸਮ📍 ਪੰਜਾਬ

ਪੰਜਾਬ ‘ਚੋਂ ਮਾਨਸੂਨ ਹੋਇਆ ਵਿਦਾ, ਮੌਸਮ ਹੋਇਆ ਖ਼ੁਸ਼ਕ; ਅਗਲੇ ਦੋ ਦਿਨ ਵਧੇਗਾ ਪਾਰਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਖੇਤਰ ਵਿੱਚ ਲਗਾਤਾਰ ਖ਼ੁਸ਼ਕੀ ਦਰਜ ਕੀਤੀ ਜਾ ਰਹੀ ਹੈ। ਉੱਤਰ-ਪੱਛਮੀ ਦਿਸ਼ਾ ਵੱਲੋਂ ਚੱਲ ਰਹੀਆਂ ਖ਼ੁਸ਼ਕ ਹਵਾਵਾਂ ਦੇ ਪ੍ਰਭਾਵ ਕਾਰਨ ਵਾਯੂਮੰਡਲ ਵਿੱਚੋਂ ਨਮੀ ਦੀ ਮਾਤਰਾ ਤੇਜ਼ੀ ਨਾਲ ਘਟ ਰਹੀ ਹੈ, ਜਿਸ ਕਾਰਨ ਮੀਂਹ ਪੈਣ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਹੋ ਗਈਆਂ ਹਨ।
ਪੰਜਾਬ ‘ਚੋਂ ਮਾਨਸੂਨ ਹੋਇਆ ਵਿਦਾ, ਮੌਸਮ ਹੋਇਆ ਖ਼ੁਸ਼ਕ; ਅਗਲੇ ਦੋ ਦਿਨ ਵਧੇਗਾ ਪਾਰਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਖੇਤਰ ਵਿੱਚ ਲਗਾਤਾਰ ਖ਼ੁਸ਼ਕੀ ਦਰਜ ਕੀਤੀ ਜਾ ਰਹੀ ਹੈ। ਉੱਤਰ-ਪੱਛਮੀ ਦਿਸ਼ਾ ਵੱਲੋਂ ਚੱਲ ਰਹੀਆਂ ਖ਼ੁਸ਼ਕ ਹਵਾਵਾਂ ਦੇ ਪ੍ਰਭਾਵ ਕਾਰਨ ਵਾਯੂਮੰਡਲ ਵਿੱਚੋਂ ਨਮੀ ਦੀ ਮਾਤਰਾ ਤੇਜ਼ੀ ਨਾਲ ਘਟ ਰਹੀ ਹੈ, ਜਿਸ ਕਾਰਨ ਮੀਂਹ ਪੈਣ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਹੋ ਗਈਆਂ ਹਨ।

ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਦੀ ਰੇਖਾ ਇਸ ਵੇਲੇ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਦੀ ਲੰਘ ਰਹੀ ਹੈ। ਇਹ ਰੇਖਾ ਸਪੱਸ਼ਟ ਤੌਰ ਤੇ ਉੱਤਰ-ਪੱਛਮੀ ਭਾਰਤ ਤੋਂ ਮੌਨਸੂਨ ਦੇ ਅਲਵਿਦਾ ਹੋਣ ਦਾ ਸੰਕੇਤ ਦੇ ਰਹੀ ਹੈ, ਜਿਸ ਦੇ ਚੱਲਦਿਆਂ ਪੰਜਾਬ ਭਰ ਵਿੱਚ ਮੀਂਹ ਪੈਣ ਦੀਆਂ ਸਰਗਰਮੀਆਂ ਬਿਲਕੁਲ ਠੱਪ ਹੋ ਚੁੱਕੀਆਂ ਹਨ। ਅਸਮਾਨ ਪੂਰੀ ਤਰ੍ਹਾਂ ਸਾਫ਼ ਰਹਿਣ ਅਤੇ ਉੱਤਰ-ਪੱਛਮੀ ਖ਼ੁਸ਼ਕ ਪੌਣਾਂ ਦੇ ਸਰਗਰਮ ਹੋਣ ਕਾਰਨ ਦਿਨ ਵੇਲੇ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਜਾ ਸਕਦਾ ਹੈ। ਅਗਲੇ ਦੋ ਦਿਨਾਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਪਾਰਾ 34 ਤੋਂ 35 ਡਿਗਰੀ ਸੈਲਸੀਅਸ ਦੇ ਦਰਮਿਆਨ ਬਣੇ ਰਹਿਣ ਦਾ ਅਨੁਮਾਨ ਹੈ। ਇਸ ਦੇ ਨਤੀਜੇ ਵਜੋਂ ਦੁਪਹਿਰ ਸਮੇਂ ਹਲਕੀ ਤਪਸ਼ ਅਤੇ ਗਰਮੀ ਮਹਿਸੂਸ ਹੋਵੇਗੀ, ਜਦਕਿ ਸਵੇਰ ਅਤੇ ਰਾਤ ਦੇ ਸਮੇਂ ਗ਼ੁਲਾਬੀ ਠੰਢ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। 7 ਅਕਤੂਬਰ ਤੱਕ ਕਿਸੇ ਵੀ ਚੇਤਾਵਨੀ ਤੋਂ ਰਾਹਤ

ਮੌਸਮ ਕੇਂਦਰ ਵੱਲੋਂ 3 ਅਕਤੂਬਰ ਨੂੰ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਲਈ 3 ਤੋਂ 9 ਅਕਤੂਬਰ ਤੱਕ ਕਿਸੇ ਕਿਸਮ ਦਾ ਕੋਈ ਅਲਰਟ ਜਾਂ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਮੁੱਖ ਤੌਰ ਤੇ ਸੁੱਕਾ ਅਤੇ ਖ਼ੁਸ਼ਕ ਹੀ ਬਣਿਆ ਰਹੇਗਾ। ਹਾਲਾਂਕਿ, ਕਿਸੇ ਨਵੀਂ ਪੱਛਮੀ ਗੜਬੜੀ ਜਾਂ ਮੌਸਮੀ ਪ੍ਰਣਾਲੀ ਦੇ ਸਰਗਰਮ ਹੋਣ ਦੀ ਸੂਰਤ ਵਿੱਚ 7 ਅਤੇ 8 ਅਕਤੂਬਰ ਦੇ ਆਸ-ਪਾਸ ਕੁਝ ਹਿੱਸਿਆਂ ਵਿੱਚ ਮੀਂਹ ਦੀ ਹਲਕੀ ਸੰਭਾਵਨਾ ਬਣ ਸਕਦੀ ਹੈ, ਪਰ ਮੌਸਮ ਮਾਹਿਰਾਂ ਮੁਤਾਬਕ ਫ਼ਿਲਹਾਲ ਇਸ ਨੂੰ ਪੱਕਾ ਅਨੁਮਾਨ ਨਹੀਂ ਮੰਨਿਆ ਜਾ ਸਕਦਾ।

ਸਿੱਖਿਆ📍 ਪੰਜਾਬ

ਅਕਤੂਬਰ ਮਹੀਨੇ ਛੁੱਟੀਆਂ, ਸੋਮਵਾਰ ਤੇ ਮੰਗਲਵਾਰ ਸਕੂਲ-ਦਫਤਰ ਬੰਦ

ਅਕਤੂਬਰ ਨੂੰ ਛੁੱਟੀਆਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਮਹੀਨੇ ਕਈ ਤਿਉਹਾਰ ਮਨਾਏ ਜਾਂਦੇ ਹਨ। ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ, ਅਜਿਹੇ ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇਸ ਮਹੀਨੇ 'ਚ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਸਕੂਲਾਂ ਵਿਚ ਛੁੱਟੀ ਰਹੇਗੀ।
ਅਕਤੂਬਰ ਮਹੀਨੇ ਛੁੱਟੀਆਂ, ਸੋਮਵਾਰ ਤੇ ਮੰਗਲਵਾਰ ਸਕੂਲ-ਦਫਤਰ ਬੰਦ

ਅਕਤੂਬਰ ਨੂੰ ਛੁੱਟੀਆਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਮਹੀਨੇ ਕਈ ਤਿਉਹਾਰ ਮਨਾਏ ਜਾਂਦੇ ਹਨ। ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ, ਅਜਿਹੇ ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇਸ ਮਹੀਨੇ 'ਚ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਸਕੂਲਾਂ ਵਿਚ ਛੁੱਟੀ ਰਹੇਗੀ। ਇਸ ਨਾਲ ਮਾਪੇ ਅਤੇ ਬੱਚੇ ਜੇਕਰ ਕਿਤੇ ਜਾਣ ਜਾਂ ਘੁੰਮਣ ਦਾ ਪਲਾਨ ਬਣਾਉਣਾ ਚਾਹੁੰਦੇ ਹਨ ਤਾਂ ਤਰੀਕਾਂ ਅਤੇ ਤਿਉਹਾਰਾਂ ਨੂੰ ਧਿਆਨ 'ਚ ਰੱਖ ਕੇ ਟ੍ਰਿਪ ਪਲਾਨ ਕਰ ਸਕਦੇ ਹਨ।

ਅਕਤੂਬਰ ਮਹੀਨੇ ਵਿਚ 2 ਅਕਤੂਬਰ ਨੂੰ ਗਾਂਧੀ ਜੈਅੰਤੀ ਤੋਂ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ।

ਇਸ ਤੋਂ ਬਾਅਦ ਇਸ ਮਹੀਨੇ ਵਿਚ ਦੁਸਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ, ਦੁਰਗਾ ਪੂਜਾ, ਕਰਵਾ ਚੌਥ ਵਰਗੇ ਤਿਉਹਾਰ ਵੀ ਆਉਣਗੇ। ਅਜਿਹੇ ਵਿਚ ਇਨ੍ਹਾਂ ਮੌਕਿਆਂ 'ਤੇ ਵੀ ਸਕੂਲਾਂ 'ਚ ਛੁੱਟੀਆਂ ਰਹਿਣਗੀਆਂ। ਤਿਉਹਾਰਾਂ ਤੋਂ ਇਲਾਵਾ 4, 11, 18 ਅਤੇ 25 ਅਕਤੂਬਰ ਨੂੰ ਐਤਵਾਰ ਹੋਣ ਕਾਰਨ ਸਕੂਲਾਂ ਵਿਚ ਛੁੱਟੀ ਰਹੇਗੀ। ਤਰੀਕ ਮੁਤਾਬਕ ਛੁੱਟੀਆਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ-

2 ਅਕਤੂਬਰ 2026 ਗਾਂਧੀ ਜੈਅੰਤੀ (ਸ਼ੁੱਕਰਵਾਰ), 18 ਅਕਤੂਬਰ 2026 ਦੁਰਗਾ ਪੂਜਾ, 19 ਅਤੇ 20 ਅਕਤੂਬਰ 2026 ਦੁਸਹਿਰਾ/ਮਹਾ ਅਸ਼ਟਮੀ/ਵਿਜੈਦਸ਼ਮੀ, 26 ਅਕਤੂਬਰ 2026 ਮਹਾਰਿਸ਼ੀ ਵਾਲਮੀਕਿ ਜੈਅੰਤੀ, 29 ਅਕਤੂਬਰ 2026 ਕਰਵਾ ਚੌਥ (ਮਹਿਲਾ ਅਧਿਆਪਕਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ)। ਦੁਸਹਿਰੇ ਕਾਰਨ 20 ਅਕਤੂਬਰ ਮੰਗਲਵਾਰ ਨੂੰ ਛੁੱਟੀ ਰਹੇਗੀ। ਇਸ ਤੋਂ ਇਲਾਵਾ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 26 ਅਕਤੂਬਰ ਸੋਮਵਾਰ ਨੂੰ ਛੁੱਟੀ ਰਹੇਗੀ।