📰 01/11/2026

ਲੋਕ ਸਾਂਝ — ਡਿਜੀਟਲ ਅਖ਼ਬਾਰ

01/11/2026 · ਅੰਕ 1 · 34 ਪ੍ਰਮੁੱਖ ਖ਼ਬਰਾਂ
🗞 ਇਸ ਅੰਕ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ।
ਪੰਜਾਬ📍 ਪੰਜਾਬ

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਪੰਜਾਬ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਅੱਜ, ਐਤਵਾਰ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।
ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਪੰਜਾਬ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਅੱਜ, ਐਤਵਾਰ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਾਬਾ ਜੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

ਮੁਲਾਕਾਤ ਦੌਰਾਨ ਸਰਦਾਰ ਪਰਗਟ ਸਿੰਘ ਨੇ ਪੰਜਾਬ ਵਿੱਚ ਸ਼ਾਂਤੀ, ਫਿਰਕੂ ਸਦਭਾਵਨਾ, ਆਪਸੀ ਭਾਈਚਾਰੇ ਅਤੇ ਏਕਤਾ ਨੂੰ ਕਾਇਮ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਜਿਕ ਅਤੇ ਸਿਆਸੀ ਮਾਹੌਲ ਨੂੰ ਦੇਖਦੇ ਹੋਏ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਪਿਆਰ, ਫਿਰਕੂ ਸਦਭਾਵਨਾ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਹੈ। ਇਸ ਅਮੀਰ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਸਰਦਾਰ ਪਰਗਟ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ ਨੌਜਵਾਨਾਂ ਦੇ ਭਵਿੱਖ, ਨਸ਼ਿਆਂ ਦੀ ਸਮੱਸਿਆ, ਸਮਾਜਿਕ ਸਦਭਾਵਨਾ ਅਤੇ ਪੰਜਾਬ ਦੀ ਸਮੁੱਚੀ ਖੁਸ਼ਹਾਲੀ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਕਾਰਾਤਮਕ ਅਤੇ ਸਮੂਹਿਕ ਪਹਿਲਕਦਮੀ ਦੀ ਲੋੜ ਹੈ। ਪੰਜਾਬ ਦੀ ਤਰੱਕੀ ਸਿਰਫ਼ ਸਰਕਾਰੀ ਯਤਨਾਂ ਨਾਲ ਯਕੀਨੀ ਨਹੀਂ ਬਣਾਈ ਜਾ ਸਕਦੀ। ਇਸ ਲਈ ਸਮਾਜ ਦੇ ਹਰ ਵਰਗ ਦੀ ਸਰਗਰਮ ਭਾਗੀਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਸੰਤਾਂ ਅਤੇ ਅਧਿਆਤਮਿਕ ਗੁਰੂਆਂ ਦੀਆਂ ਸਿੱਖਿਆਵਾਂ ਸਮਾਜ ਨੂੰ ਸੇਵਾ, ਨਿਮਰਤਾ, ਪਿਆਰ ਅਤੇ ਮਨੁੱਖਤਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਅਧਿਆਤਮਿਕ ਸੰਸਥਾਵਾਂ ਵੱਲੋਂ ਦਿੱਤਾ ਜਾਣ ਵਾਲਾ ਸੰਦੇਸ਼ ਸਮਾਜ ਵਿੱਚ ਆਪਸੀ ਵਿਸ਼ਵਾਸ, ਸਦਭਾਵਨਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਸਰਦਾਰ ਪਰਗਟ ਸਿੰਘ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਆਸ਼ੀਰਵਾਦ ਲਿਆ ਅਤੇ ਪੰਜਾਬ ਵਿੱਚ ਸ਼ਾਂਤੀ, ਏਕਤਾ, ਖੁਸ਼ਹਾਲੀ ਅਤੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮਾਜਿਕ ਏਕਤਾ ਅਤੇ ਸਾਂਝੀ ਵਿਰਾਸਤ ਦੀ ਰੱਖਿਆ ਕਰਨਾ ਹਰ ਪੰਜਾਬੀ ਦੀ ਸਮੂਹਿਕ ਵਚਨਬੱਧਤਾ ਹੋਣੀ ਚਾਹੀਦੀ ਹੈ।

ਪੰਜਾਬ📍 ਪੰਜਾਬ

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ; ਸੀਐਮ ਮਾਨ ਨੇ ਕੀਤੇ ਹੋਰ ਵੱਡੇ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਗਮ ਦੌਰਾਨ ਮਹਿਲਾਵਾਂ ਲਈ ਹੋਰ ਅਹਿਮ ਐਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਆਉਣ ਵਾਲੀ 1 ਦਸੰਬਰ ਨੂੰ ਮਾਵਾਂ-ਭੈਣਾਂ ਦੇ ਮੋਬਾਈਲ ਫ਼ੋਨਾਂ 'ਤੇ ਮੁੜ ਖ਼ੁਸ਼ੀ ਦੀ ਟੂੰ-ਟੂੰ ਹੋਵੇਗੀ।
ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ; ਸੀਐਮ ਮਾਨ ਨੇ ਕੀਤੇ ਹੋਰ ਵੱਡੇ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਗਮ ਦੌਰਾਨ ਮਹਿਲਾਵਾਂ ਲਈ ਹੋਰ ਅਹਿਮ ਐਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਆਉਣ ਵਾਲੀ 1 ਦਸੰਬਰ ਨੂੰ ਮਾਵਾਂ-ਭੈਣਾਂ ਦੇ ਮੋਬਾਈਲ ਫ਼ੋਨਾਂ 'ਤੇ ਮੁੜ ਖ਼ੁਸ਼ੀ ਦੀ ਟੂੰ-ਟੂੰ ਹੋਵੇਗੀ। ਇਸ ਤੋਂ ਇਲਾਵਾ 1 ਜਨਵਰੀ ਨੂੰ ਵੀ ਮਹਿਲਾਵਾਂ ਦੇ ਬੈਂਕ ਖਾਤਿਆਂ 'ਚ 3,000 ਅਤੇ 4,500 ਰੁਪਏ ਦੀ ਸਨਮਾਨ ਰਾਸ਼ੀ ਭੇਜੀ ਜਾਵੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਬੋਹਰ ਵਿਖੇ ਕਰਵਾਏ ਗਏ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਸਨਮਾਨ ਰਾਸ਼ੀ ਦੀ ਅਗਲੀ ਕਿਸ਼ਤ ਜਾਰੀ ਕੀਤੀ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬੇ ਦੀਆਂ 37,43,168 ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ਕੁੱਲ 1,291.09 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾਵੇਗੀ।

ਸਮਾਗਮ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਤਾਂ ਕਈ ਮਹਿਲਾਵਾਂ ਨੇ ਆਪਣੇ ਮੋਬਾਈਲ ਫ਼ੋਨਾਂ ‘ਤੇ ਖਾਤਿਆਂ ‘ਚ ਪੈਸੇ ਪਹੁੰਚਣ ਦੇ ਸੁਨੇਹੇ ਮਿਲਣ ਦੀ ਖ਼ੁਸ਼ੀ ਵੀ ਸਾਂਝੀ ਕੀਤੀ।

ਮੁੜ ਹੋਈ ਟੂੰ-ਟੂੰ, ਸੀਐਮ @ ਨੇ ਜਾਰੀ ਕੀਤੀ ਸਨਮਾਨ ਰਾਸ਼ੀ ਦੀ ਅਗਲੀ ਕਿਸ਼ਤ!

ਇਸ ਮੌਕੇ ਮੁੱਖ ਮੰਤਰੀ ਨੇ 1,37,723 ਸਤਿਕਾਰ ਸਖੀਆਂ ਨੂੰ 51.20 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਦੇ ਬੈਂਕ ਖਾਤਿਆਂ ‘ਚ ਵੀ 25 ਕਰੋੜ ਰੁਪਏ ਪਾਉਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਭਲਾਈ ਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।

ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨੇ ਵੱਖ-ਵੱਖ ਖੇਤਰਾਂ ‘ਚ ਤਰੱਕੀ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਲਈ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਉਣ, ਨਹਿਰੀ ਪਾਣੀ ਦੀ ਵਰਤੋਂ ‘ਚ ਵਾਧਾ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਰਗੇ ਮੁੱਦਿਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ, ਮਹਿਲਾਵਾਂ ਤੇ ਨੌਜਵਾਨਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਗਏ ਹਨ।

ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਅਬੋਹਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿਕਾਸ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਇਲਾਕੇ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤਰ ਦੀ ਬਿਹਤਰੀ ਲਈ ਅੱਗੇ ਆਉਣ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਅਬੋਹਰ ਖੇਤਰ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਪੰਜਾਬ📍 ਪੰਜਾਬ

ਸਮਾਣਾ ਤੋਂ ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕੀਤਾ ਐਲਾਨ

ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਪੋਸਟ 'ਚ ਲਿਖਿਆ, "ਮੈਂ ਚੇਤਨ ਸਿੰਘ ਜੌੜਾਮਾਜਰਾ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।
ਸਮਾਣਾ ਤੋਂ ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕੀਤਾ ਐਲਾਨ

ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਪੋਸਟ 'ਚ ਲਿਖਿਆ, "ਮੈਂ ਚੇਤਨ ਸਿੰਘ ਜੌੜਾਮਾਜਰਾ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।" ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ 'ਚ ਚਰਚਾ ਤੇਜ਼ ਹੋ ਗਈ ਹੈ।

ਪੰਜਾਬ ਦੀ ਸਿਆਸਤ ਨਾਲ ਜੁੜੀ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਮਾਣਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਪੋਸਟ ‘ਚ ਲਿਖਿਆ, “ਮੈਂ ਚੇਤਨ ਸਿੰਘ ਜੌੜਾਮਾਜਰਾ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।” ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ‘ਚ ਚਰਚਾ ਤੇਜ਼ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਚੇਤਨ ਸਿੰਘ ਜੌੜਾਮਾਜਰਾ ਦੇ ਪਾਰਟੀ ਛੱਡਣ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਸਿਆਸੀ ਚਰਚਾਵਾਂ ਸਾਹਮਣੇ ਆਈਆਂ ਸਨ। ਮਈ 2026 ‘ਚ ਉਨ੍ਹਾਂ ਨੇ ਪਾਰਟੀ ਛੱਡਣ ਦੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਆਮ ਆਦਮੀ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਸੀ।

ਇਸ ਤੋਂ ਇਲਾਵਾ ਸਤੰਬਰ 2026 ‘ਚ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸਮਾਣਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਤੋਂ ਬਾਅਦ ਚੇਤਨ ਸਿੰਘ ਜੌੜਾਮਾਜਰਾ ਦੇ ਸਿਆਸੀ ਭਵਿੱਖ ਤੇ ਪਾਰਟੀ ‘ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।

ਹੁਣ ਜੌੜਾਮਾਜਰਾ ਵੱਲੋਂ ਅਸਤੀਫ਼ੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਨਵੀਂ ਹਲਚਲ ਪੈਦਾ ਹੋ ਗਈ ਹੈ। ਹਾਲਾਂਕਿ, ਅਸਤੀਫ਼ੇ ਪਿੱਛੇ ਕਾਰਨਾਂ, ਅਗਲੀ ਸਿਆਸੀ ਰਣਨੀਤੀ ਤੇ ਕਿਸੇ ਹੋਰ ਪਾਰਟੀ ‘ਚ ਸ਼ਾਮਲ ਹੋਣ ਬਾਰੇ ਉਨ੍ਹਾਂ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਪੰਜਾਬ📍 ਪੰਜਾਬ

ਖੇਮਕਰਨ ਗੋਲੀਕਾਂਡ ਦੀ ਨਵੀਂ ਵੀਡੀਓ ਵਾਇਰਲ, ਥਾਰ ‘ਚ ਬੈਠੇ ਮਨਜੀਤ ਸਿੰਘ ਕੱਟਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾਈ ਗਈ ਵੀਡੀਓ ਆਈ ਸਾਹਮਣੇ

ਇਸ ਗੋਲੀਕਾਂਡ 'ਚ ਮਨਜੀਤ ਸਿੰਘ ਉਰਫ਼ ਕੱਟਾ ਦਾ ਨਾਮ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ। ਮਨਜੀਤ ਸਿੰਘ ਇਲਾਕੇ 'ਚ ਆੜ੍ਹਤੀ ਤੇ ਟਰਾਂਸਪੋਰਟਰ ਵਜੋਂ ਕੰਮ ਕਰਦਾ ਹੈ।
ਖੇਮਕਰਨ ਗੋਲੀਕਾਂਡ ਦੀ ਨਵੀਂ ਵੀਡੀਓ ਵਾਇਰਲ, ਥਾਰ ‘ਚ ਬੈਠੇ ਮਨਜੀਤ ਸਿੰਘ ਕੱਟਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾਈ ਗਈ ਵੀਡੀਓ ਆਈ ਸਾਹਮਣੇ

ਇਸ ਗੋਲੀਕਾਂਡ 'ਚ ਮਨਜੀਤ ਸਿੰਘ ਉਰਫ਼ ਕੱਟਾ ਦਾ ਨਾਮ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ। ਮਨਜੀਤ ਸਿੰਘ ਇਲਾਕੇ 'ਚ ਆੜ੍ਹਤੀ ਤੇ ਟਰਾਂਸਪੋਰਟਰ ਵਜੋਂ ਕੰਮ ਕਰਦਾ ਹੈ। ਘਟਨਾ ਸਮੇਂ ਉਸ ਦਾ ਭਰਾ ਸੰਦੀਪ ਸਿੰਘ ਵੀ ਉਸ ਦੇ ਨਾਲ ਮੌਜੂਦ ਸੀ ਤੇ ਉਸ ਨੇ ਵੀ ਗੋਲੀਬਾਰੀ ਕੀਤੀ ਸੀ। ਥਾਰ 'ਚ ਮਨਜੀਤ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਤਰਨਤਾਰਨ ਦੇ ਖੇਮਕਰਨ ਇਲਾਕੇ ‘ਚ ਬੀਤੇ ਬੁੱਧਵਾਰ ਨੂੰ ਦਿਨ-ਦਿਹਾੜੇ ਹੋਏ ਗੋਲੀਕਾਂਡ ਨੂੰ ਲੈ ਕੇ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਦੀ ਹੁਣ ਨਵੀਂ ਵੀਡੀਓ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਕਥਿਤ ਤੌਰ ‘ਤੇ ਥਾਰ ਗੱਡੀ ‘ਚ ਬੈਠੇ ਮਨਜੀਤ ਸਿੰਘ ਉਰਫ਼ ਕੱਟਾ ਦੇ ਪਰਿਵਾਰਕ ਮੈਂਬਰ ਨੇ ਇਹ ਵੀਡੀਓ ਰਿਕਾਰਡ ਕੀਤੀ ਹੈ।

ਇਸ ਗੋਲੀਕਾਂਡ ‘ਚ ਮਨਜੀਤ ਸਿੰਘ ਉਰਫ਼ ਕੱਟਾ ਦਾ ਨਾਮ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ। ਮਨਜੀਤ ਸਿੰਘ ਇਲਾਕੇ ‘ਚ ਆੜ੍ਹਤੀ ਤੇ ਟਰਾਂਸਪੋਰਟਰ ਵਜੋਂ ਕੰਮ ਕਰਦਾ ਹੈ। ਘਟਨਾ ਸਮੇਂ ਉਸ ਦਾ ਭਰਾ ਸੰਦੀਪ ਸਿੰਘ ਵੀ ਉਸ ਦੇ ਨਾਲ ਮੌਜੂਦ ਸੀ ਤੇ ਉਸ ਨੇ ਵੀ ਗੋਲੀਬਾਰੀ ਕੀਤੀ ਸੀ। ਥਾਰ ‘ਚ ਮਨਜੀਤ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

ਸਾਹਮਣੇ ਆਈ ਜਾਣਕਾਰੀ ਮੁਤਾਬਕ, ਮਨਜੀਤ ਸਿੰਘ ਆਪਣੇ ਭਰਾ ਨਾਲ ਕਿਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੱਛੇ ਆ ਰਹੀ ਇੱਕ ਕਾਰ ‘ਚ ਸਵਾਰ ਵਿਅਕਤੀਆਂ ਨੂੰ ਗੈਂਗਸਟਰਾਂ ਵੱਲੋਂ ਭੇਜੇ ਗਏ ਸ਼ੂਟਰ ਹੋਣ ਦਾ ਸ਼ੱਕ ਹੋਣ ਕਾਰਨ ਕਥਿਤ ਤੌਰ ‘ਤੇ ਉਸ ਨੇ ਫਾਇਰਿੰਗ ਕਰ ਦਿੱਤੀ। ਹਾਲਾਂਕਿ, ਇਸ ਦਾਅਵੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਮਨਜੀਤ ਸਿੰਘ ਕੱਟਾ ਦੇ ਪੱਖ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਦੂਜੇ ਪਾਸੇ, ਪੁਲਿਸ ਇਸ ਦਾਅਵੇ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਗੋਲੀਬਾਰੀ ਦਾ ਸਬੰਧ ਸੱਚਮੁੱਚ ਗੈਂਗਸਟਰਾਂ ਦੀਆਂ ਧਮਕੀਆਂ ਨਾਲ ਸੀ ਜਾਂ ਇਸ ਪਿੱਛੇ ਕੋਈ ਨਿੱਜੀ ਰੰਜਿਸ਼ ਜਾਂ ਆਪਸੀ ਵਿਵਾਦ ਕੰਮ ਕਰ ਰਿਹਾ ਸੀ।

ਇਸ ਮਾਮਲੇ ‘ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦਾ ਪਹਿਲੂ ਵੀ ਸਾਹਮਣੇ ਆ ਰਿਹਾ ਹੈ। ਪੁਲਿਸ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਤੋਂ ਚੱਲ ਰਹੇ ਕਿਸੇ ਆਰਥਿਕ ਵਿਵਾਦ ਜਾਂ ਨਿੱਜੀ ਰੰਜਿਸ਼ ਕਾਰਨ ਤਾਂ ਇਹ ਗੋਲੀਬਾਰੀ ਨਹੀਂ ਹੋਈ।। ਇਸ ਲਈ ਜਾਂਚ ‘ਚ ਗੈਂਗਸਟਰਾਂ ਦੀਆਂ ਧਮਕੀਆਂ, ਪੈਸਿਆਂ ਦੇ ਲੈਣ-ਦੇਣ ਅਤੇ ਆਪਸੀ ਰੰਜਿਸ਼ ਸਮੇਤ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਟਨਾ ਨਾਲ ਜੁੜੇ ਕਈ ਅਜਿਹੇ ਪਹਿਲੂ ਸਨ, ਜੋ ਕਥਿਤ ਗੈਂਗਸਟਰਾਂ ਦੀ ਧਮਕੀ ਤੇ ਸ਼ੂਟਰਾਂ ਦੇ ਭੁਲੇਖੇ ਵਾਲੀ ਕਹਾਣੀ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੇ। ਇਸ ਲਈ ਪੁਲਿਸ ਵੱਲੋਂ ਹਰ ਪਹਿਲੂ ਨੂੰ ਧਿਆਨ ‘ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।

ਗੋਲੀਬਾਰੀ ਦੀ ਇਹ ਘਟਨਾ ਇਲਾਕੇ ‘ਚ ਲੱਗੇ ਕੈਮਰਿਆਂ ‘ਚ ਵੀ ਕੈਦ ਹੋਈ ਸੀ ਤੇ ਇਸ ਘਟਨ ਦੀ ਪਹਿਲਾਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਵੀਡੀਓ ‘ਚ ਦਿਨ-ਦਿਹਾੜੇ ਜਨਤਕ ਥਾਂ ‘ਤੇ ਵਾਹਨਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਦ੍ਰਿਸ਼ ਸਾਹਮਣੇ ਆਏ ਸਨ।

ਪੰਜਾਬ📍 ਪੰਜਾਬ

ਪਹਾੜਾਂ ਦੀਆਂ ਵਾਦੀਆਂ ‘ਚ ਕੁੜੀ ਨੇ ਕੀਤਾ ਅਜਿਹਾ ਡਾਂਸ, ਦਿਲਕਸ਼ ਅਦਾਵਾਂ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਹਰ ਰੋਜ਼ ਨੱਚਣ-ਗਾਉਣ ਨਾਲ ਜੁੜੀਆਂ ਅਣਗਿਣਤ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਵੀਡੀਓਜ਼ ਆਪਣੇ ਵਿਲੱਖਣ ਡਾਂਸ ਸਟੈੱਪਸ ਕਰਕੇ ਚਰਚਾ ਦਾ ਵਿਸ਼ਾ ਬਣਦੀਆਂ ਹਨ, ਜਦਕਿ ਕੁਝ ਆਪਣੇ ਅਨੋਖੇ ਅੰਦਾਜ਼ ਅਤੇ ਚਿਹਰੇ ਦੇ ਮਨਮੋਹਕ ਹਾਵ-ਭਾਵਾਂ ਸਦਕਾ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਲੈਂਦੀਆਂ ਹਨ।
ਪਹਾੜਾਂ ਦੀਆਂ ਵਾਦੀਆਂ ‘ਚ ਕੁੜੀ ਨੇ ਕੀਤਾ ਅਜਿਹਾ ਡਾਂਸ, ਦਿਲਕਸ਼ ਅਦਾਵਾਂ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਹਰ ਰੋਜ਼ ਨੱਚਣ-ਗਾਉਣ ਨਾਲ ਜੁੜੀਆਂ ਅਣਗਿਣਤ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਵੀਡੀਓਜ਼ ਆਪਣੇ ਵਿਲੱਖਣ ਡਾਂਸ ਸਟੈੱਪਸ ਕਰਕੇ ਚਰਚਾ ਦਾ ਵਿਸ਼ਾ ਬਣਦੀਆਂ ਹਨ, ਜਦਕਿ ਕੁਝ ਆਪਣੇ ਅਨੋਖੇ ਅੰਦਾਜ਼ ਅਤੇ ਚਿਹਰੇ ਦੇ ਮਨਮੋਹਕ ਹਾਵ-ਭਾਵਾਂ ਸਦਕਾ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਲੈਂਦੀਆਂ ਹਨ।

ਸਾਹਮਣੇ ਆਈ ਵੀਡੀਓ ਵਿੱਚ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪਿੱਠਭੂਮੀ ਵਿੱਚ ਚਾਰੇ ਪਾਸੇ ਉੱਚੇ ਪਹਾੜਾਂ ਅਤੇ ਹਰਿਆਵਲ ਦਾ ਬੇਹੱਦ ਮਨਮੋਹਕ ਨਜ਼ਾਰਾ ਦਿਖਾਈ ਦੇ ਰਿਹਾ ਹੈ। ਖੁੱਲ੍ਹੇ ਅਸਮਾਨ ਅਤੇ ਕੁਦਰਤੀ ਸੁੰਦਰਤਾ ਨਾਲ ਘਿਰੀ ਇਸ ਖ਼ੂਬਸੂਰਤ ਥਾਂ ਉੱਤੇ ਮੁਟਿਆਰ ਪੂਰੇ ਆਤਮ-ਵਿਸ਼ਵਾਸ ਨਾਲ ਸੰਗੀਤ ਦੀ ਧੁਨ ਤੇ ਥਿਰਕਦੀ ਹੋਈ ਦਿਖਾਈ ਦੇ ਰਹੀ ਹੈ। ਉਸ ਨੇ ਗਾਣੇ ਦੀ ਤਾਲ ਮੁਤਾਬਕ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਮੂਵਜ਼ ਪੇਸ਼ ਕੀਤੇ ਹਨ। ਉਸ ਦੇ ਸਟੈੱਪਸ ਵਿੱਚ ਜਿੱਥੇ ਜ਼ਬਰਦਸਤ ਊਰਜਾ ਅਤੇ ਲਚਕ ਨਜ਼ਰ ਆ ਰਹੀ ਹੈ, ਉੱਥੇ ਹੀ ਉਸ ਦੇ ਚਿਹਰੇ ਦੇ ਪ੍ਰਗਟਾਵੇ ਵੀ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਰਹੇ ਹਨ।

ਆਮ ਤੌਰ ਉੱਤੇ ਡਿਜੀਟਲ ਦੁਨੀਆ ਵਿੱਚ ਡਾਂਸ ਕਲਿੱਪਾਂ ਦੀ ਕੋਈ ਘਾਟ ਨਹੀਂ ਹੁੰਦੀ, ਪਰ ਕੁਝ ਵੀਡੀਓਜ਼ ਆਪਣੀ ਵਿਲੱਖਣਤਾ ਕਾਰਨ ਲੋਕਾਂ ਨੂੰ ਦਾਦ ਦੇਣ ਲਈ ਮਜਬੂਰ ਕਰ ਦਿੰਦੀਆਂ ਹਨ। ਇਸ ਵੀਡੀਓ ਦੀ ਸਭ ਤੋਂ ਵੱਡੀ ਖ਼ਾਸੀਅਤ ਵੀ ਇਹੀ ਹੈ। ਮੁਟਿਆਰ ਨੇ ਜਿਸ ਸਹਿਜਤਾ, ਖ਼ੂਬਸੂਰਤੀ ਅਤੇ ਬੇਬਾਕ ਅੰਦਾਜ਼ ਵਿੱਚ ਇਹ ਪੇਸ਼ਕਾਰੀ ਦਿੱਤੀ ਹੈ, ਉਸ ਨੇ ਦਰਸ਼ਕਾਂ ਨੂੰ ਵੀਡੀਓ ਵਾਰ-ਵਾਰ ਦੇਖਣ ਲਈ ਪ੍ਰੇਰਿਤ ਕਰ ਦਿੱਤਾ ਹੈ। ਉਸ ਦੀ ਹਰ ਹਰਕਤ ਵਿੱਚ ਨਿਪੁੰਨਤਾ ਅਤੇ ਭਰੋਸਾ ਸਾਫ਼ ਝਲਕਦਾ ਹੈ। ਇਹੀ ਵਜ੍ਹਾ ਹੈ ਕਿ ਵੀਡੀਓ ਦੇਖਣ ਵਾਲੇ ਉਪਭੋਗਤਾ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।

ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਵੀਡੀਓ ਵਿੱਚ ਮੁਟਿਆਰ ਦਾ ਡਾਂਸ ਜਿੰਨਾ ਆਕਰਸ਼ਕ ਹੈ, ਓਨਾ ਹੀ ਸ਼ਾਨਦਾਰ ਪਿੱਛੇ ਦਿਖਾਈ ਦੇਣ ਵਾਲਾ ਕੁਦਰਤੀ ਵਾਤਾਵਰਣ ਵੀ ਹੈ। ਆਮ ਤੌਰ ਤੇ ਲੋਕ ਸਫ਼ਰ ਦੌਰਾਨ ਸੁੰਦਰ ਸਥਾਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਹੀ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦੇ ਹਨ, ਪਰ ਇਸ ਮੁਟਿਆਰ ਨੇ ਆਪਣੀ ਕਲਾ ਰਾਹੀਂ ਇਸ ਖ਼ੂਬਸੂਰਤ ਦ੍ਰਿਸ਼ ਨੂੰ ਹੋਰ ਵੀ ਯਾਦਗਾਰ ਤੇ ਵਿਸ਼ੇਸ਼ ਬਣਾ ਦਿੱਤਾ ਹੈ। ਪਹਾੜਾਂ ਦੀ ਸ਼ਾਂਤ ਫ਼ਿਜ਼ਾ ਵਿਚਕਾਰ ਇਹ ਊਰਜਾਵਾਨ ਡਾਂਸ ਪ੍ਰਦਰਸ਼ਨ ਨੇਟੀਜ਼ਨਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹੋਏ ਕੁੜੀ ਦੀ ਕਲਾ ਤੇ ਪਿਆਰ ਲੁਟਾ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਉਸ ਦੇ ਡਾਂਸ ਮੂਵਜ਼ ਦੀ ਪ੍ਰਸ਼ੰਸਾ ਕਰ ਰਹੇ ਹਨ, ਜਦਕਿ ਕਈ ਉਪਭੋਗਤਾ ਉਸ ਦੇ ਕੁਦਰਤੀ ਚਿਹਰੇ ਦੇ ਹਾਵ-ਭਾਵਾਂ ਤੋਂ ਬੇਹੱਦ ਪ੍ਰਭਾਵਿਤ ਨਜ਼ਰ ਆ ਰਹੇ ਹਨ। ਕੁਝ ਦਰਸ਼ਕਾਂ ਦਾ ਧਿਆਨ ਪਹਾੜਾਂ ਦੀ ਸ਼ਾਨਦਾਰ ਬਨਾਵਟ ਅਤੇ ਸੁੰਦਰਤਾ ਨੇ ਵੀ ਖਿੱਚਿਆ ਹੈ। ਕੁੱਲ ਮਿਲਾ ਕੇ, ਕੁੜੀ ਦੀ ਬਿਹਤਰੀਨ ਅਦਾਕਾਰੀ ਅਤੇ ਆਲੇ-ਦੁਆਲੇ ਦਾ ਮਨਮੋਹਕ ਮਾਹੌਲ ਮਿਲ ਕੇ ਇਸ ਵੀਡੀਓ ਨੂੰ ਬੇਹੱਦ ਖ਼ਾਸ ਬਣਾ ਰਹੇ ਹਨ।

ਸੋਸ਼ਲ ਮੀਡੀਆ ਦੇ ਦੌਰ ਵਿੱਚ ਇਸ ਤਰ੍ਹਾਂ ਦੀਆਂ ਵੀਡੀਓਜ਼ ਬਹੁਤ ਤੇਜ਼ੀ ਨਾਲ ਵਾਇਰਲ ਹੋ ਕੇ ਵੱਡੇ ਘੇਰੇ ਤੱਕ ਪਹੁੰਚ ਜਾਂਦੀਆਂ ਹਨ। ਖ਼ਾਸ ਕਰਕੇ ਜਦੋਂ ਕਿਸੇ ਸਮੱਗਰੀ ਵਿੱਚ ਅਸਲ ਪ੍ਰਤਿਭਾ ਦੇ ਨਾਲ-ਨਾਲ ਸ਼ਾਨਦਾਰ ਲੋਕੇਸ਼ਨ ਦਾ ਮੇਲ ਹੋ ਜਾਵੇ, ਤਾਂ ਉਸ ਨੂੰ ਪਸੰਦ ਕਰਨ ਵਾਲਿਆਂ ਦਾ ਦਾਇਰਾ ਆਪਣੇ-ਆਪ ਵੱਧ ਜਾਂਦਾ ਹੈ। ਫਿਲਹਾਲ, ਪਹਾੜੀ ਵਾਦੀਆਂ ਵਿੱਚ ਰਿਕਾਰਡ ਕੀਤੀ ਗਈ ਇਸ ਡਾਂਸ ਵੀਡੀਓ ਨੇ ਇੰਟਰਨੈੱਟ ਉੱਤੇ ਧੂੰਮ ਮਚਾਈ ਹੋਈ ਹੈ ਅਤੇ ਉਸ ਦੇ ਸ਼ਾਨਦਾਰ ਸਟੈੱਪਸ ਲੋਕਾਂ ਦੇ ਦਿਲ ਜਿੱਤਣ ਵਿੱਚ ਕਾਮਯਾਬ ਰਹੇ ਹਨ।

ਪੰਜਾਬ📍 ਪੰਜਾਬ

ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਵੱਡੀ ਆਰਥਿਕ ਮਦਦ ਦੀ ਕੀਤੀ ਘੋਸ਼ਣਾ

ਉਜੈਨ: ਉਜੈਨ ਦੇ ਦੇਵਾਸ ਰੋਡ ‘ਤੇ ਸਥਿਤ ਹੋਟਲ ਸ਼੍ਰੀ ਗੰਗਾ ਵਿੱਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ, ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਵੱਡੀ ਆਰਥਿਕ ਮਦਦ ਦੀ ਘੋਸ਼ਣਾ ਕੀਤੀ ਗਈ ਹੈ।
ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਵੱਡੀ ਆਰਥਿਕ ਮਦਦ ਦੀ ਕੀਤੀ ਘੋਸ਼ਣਾ

ਉਜੈਨ: ਉਜੈਨ ਦੇ ਦੇਵਾਸ ਰੋਡ ‘ਤੇ ਸਥਿਤ ਹੋਟਲ ਸ਼੍ਰੀ ਗੰਗਾ ਵਿੱਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ, ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਵੱਡੀ ਆਰਥਿਕ ਮਦਦ ਦੀ ਘੋਸ਼ਣਾ ਕੀਤੀ ਗਈ ਹੈ। ਹੋਟਲ ਦੇ ਕੂੜੇ ਦੇ ਚੈਂਬਰ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਨਾਲ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਿਤਿਨ, ਕਮਲੇਸ਼, ਵਾਹਿਦ ਅਤੇ ਮਨੋਜ ਵਜੋਂ ਹੋਈ ਹੈ।

ਹਾਦਸੇ ਤੋਂ ਬਾਅਦ, ਮ੍ਰਿਤਕਾਂ ਦੇ ਪਰਿਵਾਰ ਹੋਟਲ ਦੇ ਬਾਹਰ ਇਕੱਠੇ ਹੋਏ ਅਤੇ ਮੁਆਵਜ਼ੇ ਅਤੇ ਆਪਣੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ। ਪਰਿਵਾਰਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਚਾਰ ਪਰਿਵਾਰਾਂ ਨੇ ਆਪਣੇ ਰੋਜੀ-ਰੋਟੀ ਕਮਾਉਣ ਵਾਲੇ ਨੂੰ ਗੁਆ ਦਿੱਤਾ ਹੈ। ਇਸ ਦੌਰਾਨ, ਉਜੈਨ ਦੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਨੇ ਐਲਾਨ ਕੀਤਾ ਕਿ ਹੋਟਲ ਪ੍ਰਬੰਧਨ ਚਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 30-30 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਇਸ ਤਰ੍ਹਾਂ, ਹੋਟਲ ਪ੍ਰਬੰਧਨ ਵੱਲੋਂ ਕੁੱਲ 1 ਕਰੋੜ 20 ਲੱਖ ਰੁਪਏ ਦਿੱਤੇ ਜਾਣਗੇ।

ਇਸ ਦੌਰਾਨ, ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਰਾਜ ਸਰਕਾਰ ਨੂੰ ਮ੍ਰਿਤਕਾਂ ਦੇ ਹਰੇਕ ਪਰਿਵਾਰ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਅਨੁਸਾਰ, ਚਾਰਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਕੁੱਲ 16 ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਹੋਟਲ ਪ੍ਰਬੰਧਨ ਅਤੇ ਸਰਕਾਰ ਵੱਲੋਂ ਕੀਤੇ ਐਲਾਨਾਂ ਤੋਂ ਬਾਅਦ, ਚਾਰਾਂ ਪਰਿਵਾਰਾਂ ਨੂੰ ਹੁਣ ਕੁੱਲ 1ਕਰੋੜ 36 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਿਲਣ ਦੀ ਉਮੀਦ ਹੈ। ਹਾਲਾਂਕਿ, ਮ੍ਰਿਤਕਾਂ ਦੀਆਂ ਪਤਨੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਅਤੇ ਪਰਿਵਾਰਾਂ ਦੀਆਂ ਹੋਰ ਮੰਗਾਂ ਬਾਰੇ ਫੈਸਲਾ ਅਜੇ ਵੀ ਲੰਬਿਤ ਹੈ।

ਪੰਜਾਬ📍 ਪੰਜਾਬ

ਗੁਰੂਗ੍ਰਾਮ ਦੇ ਗੋਲਫ ਕੋਰਸ ਕਨੈਕਟਿੰਗ ਰੋਡ ‘ਤੇ ਤਿੰਨ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

ਹਰਿਆਣਾ: ਗੁਰੂਗ੍ਰਾਮ ਦੇ ਡੀ.ਐਲ.ਐਫ. ਫੇਜ਼ ਇਲਾਕੇ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ। ਗੋਲਫ ਕੋਰਸ ਕਨੈਕਟਿੰਗ ਰੋਡ ‘ਤੇ ਰੈਪਿਡ ਮੈਟਰੋ ਦੇ ਨੀਚੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ।
ਗੁਰੂਗ੍ਰਾਮ ਦੇ ਗੋਲਫ ਕੋਰਸ ਕਨੈਕਟਿੰਗ ਰੋਡ ‘ਤੇ ਤਿੰਨ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

ਹਰਿਆਣਾ: ਗੁਰੂਗ੍ਰਾਮ ਦੇ ਡੀ.ਐਲ.ਐਫ. ਫੇਜ਼ ਇਲਾਕੇ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ। ਗੋਲਫ ਕੋਰਸ ਕਨੈਕਟਿੰਗ ਰੋਡ ‘ਤੇ ਰੈਪਿਡ ਮੈਟਰੋ ਦੇ ਨੀਚੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿੱਥੇ ਤਿੰਨ ਗੱਡਿਆਂ ਆਪਸ ਵਿੱਚ ਟਕਰਾ ਗਿਆ, ਜਿਸ ਕਾਰਨ ਇੱਕ ਵਪਾਰਕ ਟੈਕਸੀ ਸੜਕ ਦੇ ਵਿਚਕਾਰ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ ਟੈਕਸੀ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਰਾਹਤ ਦੀ ਗੱਲ ਹੈ ਕਿ ਹਾਦਸੇ ਵਿੱਚ ਕੋਈ ਮਾਰ ਨਹੀਂ ਹੋਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਬੀਤੀ ਰਾਤ ਲਗਭਗ 1:30 ਵਜੇ ਗੋਲਫ ਕੋਰਸ ਕਨੈਕਟਿੰਗ ਰੋਡ ‘ਤੇ ਵਾਪਰਿਆ। ਜਿੱਥੇ ਤਿੰਨਾਂ ਗੱਡਿਆਂ ਦੇ ਵਿਚਕਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਵਪਾਰਕ ਟੈਕਸੀ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਪਲਟ ਗਈ। ਜਿਸ ਦੇ ਕਾਰਨ ਡਰਾਈਵਰ ਗੱਡੀ ਦੇ ਅੰਦਰ ਫਸ ਗਿਆ ਸੀ। ਮੌਕੇ ‘ਤੇ ਪਹੁੰਚੇ ਰਾਹਗੀਰਾਂ ਨੇ ਉਸਨੂੰ ਕੱਢਣ ਲਈ ਬਹੁਤ ਜੱਦੋ-ਜਹਿਦ ਕੀਤੀ ਅਤੇ ਉਸਨੂੰ ਹਸਪਤਾਲ ਪਹੁੰਚਾਇਆ। ਜ਼ਖਮੀ ਡਰਾਈਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਚਸ਼ਮਦੀਦਾਂ ਦੇ ਅਨੁਸਾਰ, ਹਾਦਸੇ ਦੇ ਸਮੇਂ ਸੜਕ ‘ਤੇ ਆਵਾਜਾਈ ਘੱਟ ਸੀ, ਪਰ ਵਾਹਨ ਤੇਜ਼ ਰਫ਼ਤਾਰ ਨਾਲ ਚੱਲ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਅਚਾਨਕ ਕੰਟਰੋਲ ਗੁਆ ਬੈਠੀ, ਜਿਸ ਕਾਰਨ ਪਿੱਛੇ ਬੈਠੀਆਂ ਗੱਡੀਆਂ ਟਕਰਾ ਗਈਆਂ। ਹਾਲਾਂਕਿ, ਹਾਦਸੇ ਦਾ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੈ।

ਹਾਦਸੇ ਦੀ ਜਾਣਕਾਰੀ ਮਿਲਣ ‘ਤੇ, ਡੀ.ਐਲ.ਐਫ. ਦੀ ਗਸ਼ਤ ਟੀਮ ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਹਾਦਸੇ ਵਿੱਚ ਤਿੰਨੋਂ ਵਾਹਨ ਨੁਕਸਾਨੇ ਗਏ। ਦੁਰਘਟਨਾ ਵਿੱਚ ਤਿੰਨ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਹਾਦਸੇ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਬਾਅਦ ਵਿੱਚ, ਇੱਕ ਕਰੇਨ ਦੀ ਮਦਦ ਨਾਲ, ਪਲਟੀ ਹੋਈ ਟੈਕਸੀ ਅਤੇ ਹੋਰ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ। ਪੁਲਿਸ ਹੁਣ ਟੱਕਰ ਦੀ ਪੂਰੀ ਹੱਦ ਅਤੇ ਸ਼ਾਮਲ ਡਰਾਈਵਰਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਘਟਨਾ ਸਥਾਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਜ਼ਖਮੀ ਟੈਕਸੀ ਡਰਾਈਵਰ ਦਾ ਬਿਆਨ ਵੀ ਦਰਜ ਕੀਤਾ ਜਾਵੇਗਾ।

ਪੰਜਾਬ📍 ਪੰਜਾਬ

ਸੈਕਟਰ 16/17 ਚੌਕ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਨੌਜਵਾਨ ਦੀ ਹੋਈ ਮੌਤ

ਚੰਡੀਗੜ੍ਹ: ਸੈਕਟਰ 16/17 ਚੌਕ ‘ਤੇ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਦਰੱਖਤ ਨਾਲ ਟਕਰਾ ਗਈ ਅਤੇ ਪਲਟ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਥਾਰ ਦੀ ਖਿੜਕੀ ਤੋੜ ਕੇ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੈਕਟਰ 16 ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ।
ਸੈਕਟਰ 16/17 ਚੌਕ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਨੌਜਵਾਨ ਦੀ ਹੋਈ ਮੌਤ

ਚੰਡੀਗੜ੍ਹ: ਸੈਕਟਰ 16/17 ਚੌਕ ‘ਤੇ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਦਰੱਖਤ ਨਾਲ ਟਕਰਾ ਗਈ ਅਤੇ ਪਲਟ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਥਾਰ ਦੀ ਖਿੜਕੀ ਤੋੜ ਕੇ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੈਕਟਰ 16 ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ। ਡਾਕਟਰਾਂ ਨੇ ਥਾਰ ਡਰਾਈਵਰ ਸਾਹਿਲ, ਜੋ ਕਿ ਰੋਹਤਕ ਦਾ ਰਹਿਣ ਵਾਲਾ ਸੀ, ਨੂੰ ਮ੍ਰਿਤਕ ਐਲਾਨ ਦਿੱਤਾ। ਉਸਦੇ ਦੋਸਤ ਹਿਮਾਂਸ਼ੂ, ਜੋ ਕਿ ਉਸਦੇ ਨਾਲ ਬੈਠਾ ਸੀ, ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਨੌਜਵਾਨ ਟੀ.ਡੀ.ਆਈ. ਵਿੱਚ ਕਿਰਾਏ ‘ਤੇ ਰਹਿੰਦਾ ਸੀ। ਸੈਕਟਰ-17 ਥਾਣਾ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ।

ਰੋਹਤਕ ਦਾ ਰਹਿਣ ਵਾਲਾ ਸਾਹਿਲ, ਬੀਤੀ ਰਾਤ ਨੂੰ ਥਾਰ ਗੱਡੀ ਵਿੱਚ ਆਪਣੇ ਦੋਸਤ ਹਿਮਾਂਸ਼ੂ ਨਾਲ ਚੰਡੀਗੜ੍ਹ ਆਇਆ ਸੀ। ਦੁਪਹਿਰ ਲਗਭਗ 12:30 ਵਜੇ, ਸਾਹਿਲ ਮਟਕਾ ਚੌਕ ਤੋਂ ਕ੍ਰਿਕਟ ਸਟੇਡੀਅਮ ਵੱਲ ਥਾਰ ਗੱਡੀ ਚਲਾ ਰਿਹਾ ਸੀ। ਸੈਕਟਰ 16/17 ਦੀ ਵੰਡੀ ਹੋਈ ਸੜਕ ‘ਤੇ ਗੱਡੀ ਨੇ ਕੰਟਰੋਲ ਗੁਆ ਦਿੱਤਾ ਅਤੇ ਇੱਕ ਦਰੱਖਤ ਨਾਲ ਟਕਰਾ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਕਾਰੋਬਾਰ ਲਈ ਰੋਹਤਕ ਤੋਂ ਚੰਡੀਗੜ੍ਹ ਆਇਆ ਸੀ, ਜਦੋਂ ਕਿ ਹਿਮਾਂਸ਼ੂ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਥਾਰ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਕਾਰਨ ਇਹ ਦਰੱਖਤ ਨਾਲ ਟਕਰਾ ਗਈ ਅਤੇ ਪਲਟ ਗਈ।

ਪੰਜਾਬ📍 ਪੰਜਾਬ

ਜਲੰਧਰ ਦੇ ਮਸ਼ਹੂਰ ਪੱਬ ਤੇ ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਮੌਕੇ ‘ਤੇ ਦਹਿਸ਼ਤ ਦਾ ਮਾਹੌਲ

ਪੰਜਾਬ: ਜਲੰਧਰ ਦੇ ਮਸ਼ਹੂਰ ਪੱਬ ਅਤੇ ਰੈਸਟੋਰੈਂਟ ਗਲਾਸੀ ਜੰਕਸ਼ਨ ਵਿੱਚ ਪੁਲਿਸ ਵੱਲੋਂ ਬੀਤੀ ਦੇਰ ਰਾਤ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਜਲੰਧਰ ਦੇ ਮਸ਼ਹੂਰ ਪੱਬ ਤੇ ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਮੌਕੇ ‘ਤੇ ਦਹਿਸ਼ਤ ਦਾ ਮਾਹੌਲ

ਪੰਜਾਬ: ਜਲੰਧਰ ਦੇ ਮਸ਼ਹੂਰ ਪੱਬ ਅਤੇ ਰੈਸਟੋਰੈਂਟ ਗਲਾਸੀ ਜੰਕਸ਼ਨ ਵਿੱਚ ਪੁਲਿਸ ਵੱਲੋਂ ਬੀਤੀ ਦੇਰ ਰਾਤ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਐੱਚ.ਐੱਚ.ਵੀ. ਕਾਲਜ ਨੇੜੇ ਮਕਸੂਦਾਂ ਰੋਡ ‘ਤੇ ਸਥਿਤ ਇਸ ਰੈਸਟੋਰੈਂਟ ਵਿੱਚ ਹੁੱਕਾ ਬਾਰ ਚਲਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੋਂ ਸਟਾਫ਼ ਫ਼ਰਾਰ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਲੋਕਾਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਹਾਲਾਂਕਿ ਮੌਕੇ ਤੋਂ ਇਸ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਲੋਕਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਸੀ, ਜਿਸ ਬਾਰੇ ਆਬਕਾਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੰਜਾਬ📍 ਪੰਜਾਬ

ਗੰਗਾ ਐਕਸਪ੍ਰੈੱਸਵੇਅ ‘ਤੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 19 ਜ਼ਖ਼ਮੀ

ਹਾਵੜਾ: ਗੰਗਾ ਐਕਸਪ੍ਰੈੱਸਵੇਅ ‘ਤੇ ਲਾਲਗੰਜ ਦੇ ਉਮਰਾਮਊ ਨੇੜੇ ਅੱਜ, ਐਤਵਾਰ ਨੂੰ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 19 ਸ਼ਰਧਾਲੂ ਜ਼ਖ਼ਮੀ ਹੋ ਗਏ।
ਗੰਗਾ ਐਕਸਪ੍ਰੈੱਸਵੇਅ ‘ਤੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 19 ਜ਼ਖ਼ਮੀ

ਹਾਵੜਾ: ਗੰਗਾ ਐਕਸਪ੍ਰੈੱਸਵੇਅ ‘ਤੇ ਲਾਲਗੰਜ ਦੇ ਉਮਰਾਮਊ ਨੇੜੇ ਅੱਜ, ਐਤਵਾਰ ਨੂੰ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 19 ਸ਼ਰਧਾਲੂ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਰਧਾਲੂ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਜਾਣਕਾਰੀ ਅਨੁਸਾਰ, ਹਾਵੜਾ ਦੇ ਕਦਮਤਲਾ ਇਲਾਕੇ ਦੇ ਸ਼ਰਧਾਲੂਆਂ ਦਾ ਇੱਕ ਜਥਾ ਬੱਸ ਰਾਹੀਂ ਵਰਿੰਦਾਵਨ ਦੇ ਦਰਸ਼ਨਾਂ ਲਈ ਗਿਆ ਸੀ। ਵਰਿੰਦਾਵਨ ਵਿੱਚ ਦਰਸ਼ਨ ਕਰਨ ਤੋਂ ਬਾਅਦ ਸਾਰੇ ਸ਼ਰਧਾਲੂ ਕਾਸ਼ੀ ਵਿਸ਼ਵਨਾਥ ਮੰਦਰ ਜਾ ਰਹੇ ਸਨ। ਇਸੇ ਦੌਰਾਨ ਲਾਲਗੰਜ ਇਲਾਕੇ ਵਿੱਚ ਉਮਰਾਮਊ ਨੇੜੇ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ।

ਮੁੱਢਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਪਰਿਆ। ਡਰਾਈਵਰ ਦਾ ਬੱਸ ਤੋਂ ਕੰਟਰੋਲ ਹਟ ਗਿਆ ਅਤੇ ਬੱਸ ਪਲਟ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ।

ਹਾਦਸੇ ਵਿੱਚ ਸੁਦੀਪ ਸਿੰਘ, ਉਨ੍ਹਾਂ ਦੀ ਪਤਨੀ ਮੋਨਿਤਾ, ਧੀ ਸੋਮਾਲੀ ਅਤੇ ਪੁੱਤਰ ਸੇਯਮ ਸਿੰਘ ਸਮੇਤ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਪੁਰਖਿਤ ਪਾਂਜਾ, ਉੱਤਮ ਦਿਲੋਈ, ਰੋਮਾ, ਮਿਨੋਤੀ ਦਾਸ, ਸੁਜੀਤ, ਸੁਹਾਨੀ, ਦਰਜੀਤ, ਵਿਭਵ ਦਿਲਈ, ਸ਼੍ਰੇਸ਼ਠਾ ਮੰਨਾ, ਸਵਾਮੀ ਰਾਮਦੇਵ ਮੰਨਾ, ਰੂਬੀ ਮੰਨਾ, ਅਸ਼ੋਕ ਦਾਸ, ਖੈਤਲੀ ਮੰਨਾ ਅਤੇ ਵੰਦਨਾ ਸਮੇਤ ਹੋਰ ਸ਼ਰਧਾਲੂ ਵੀ ਜ਼ਖ਼ਮੀ ਹੋਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਲਾਲਗੰਜ ਦੇ ਕੋਤਵਾਲ ਪ੍ਰਮੋਦ ਸਿੰਘ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਪੁਲਿਸ ਵੱਲੋਂ ਸ਼ਰਧਾਲੂਆਂ ਦਾ ਸਾਮਾਨ ਵੀ ਹਸਪਤਾਲ ਪਹੁੰਚਾਇਆ ਗਿਆ।

ਕਮਿਊਨਿਟੀ ਹੈਲਥ ਸੈਂਟਰ ਵਿੱਚ ਮੁੱਢਲਾ ਇਲਾਜ ਕਰਨ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖ਼ਮੀ ਸੇਯਮ ਸਿੰਘ, ਪੁਰਖਿਤ ਪਾਂਜਾ, ਉੱਤਮ ਦਿਲੋਈ, ਰੋਮਾ, ਸੋਮਾਲੀ ਅਤੇ ਵੰਦਨਾ ਨੂੰ ਬਿਹਤਰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪੁਲਿਸ ਅਤੇ ਹਸਪਤਾਲ ਦੀ ਟੀਮ ਨੇ ਜ਼ਖ਼ਮੀਆਂ ਨੂੰ ਮੁੱਢਲਾ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਲਈ ਚਾਹ ਅਤੇ ਬਿਸਕੁਟ ਦਾ ਵੀ ਪ੍ਰਬੰਧ ਕੀਤਾ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਹਾਦਸੇ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ📍 ਪੰਜਾਬ

ਆਮ ਲੋਕਾਂ ਦੇ ਵਿਆਪਕ ਹਿੱਤ ‘ਚ ਜੇ.ਡੀ.ਏ. ਨੇ ਜਾਰੀ ਕੀਤੇ ਹੁਕਮ

ਜੈਪੁਰ: ਜੈਪੁਰ ਵਿਕਾਸ ਅਥਾਰਟੀ (ਜੇ.ਡੀ.ਏ.) ਨੇ ਆਮ ਲੋਕਾਂ ਦੀ ਸਹੂਲਤ ਅਤੇ ਲੰਬਿਤ ਮਾਮਲਿਆਂ ਦੇ ਜਲਦੀ ਨਿਪਟਾਰੇ ਵੱਲ ਇੱਕ ਅਹਿਮ ਨੀਤੀਗਤ ਫ਼ੈਸਲਾ ਲੈਂਦਿਆਂ ਉਨ੍ਹਾਂ ਪਲਾਟਾਂ ਦੀ ਮਨਜ਼ੂਰੀ ਅਤੇ ਪੱਟਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ, ਜਿਨ੍ਹਾਂ ਉੱਪਰ ਪਹਿਲਾਂ ਹਾਈ ਟੈਂਸ਼ਨ (ਐਚ.ਟੀ) ਬਿਜਲੀ ਦੀ ਲਾਈਨ ਹੋਣ ਕਾਰਨ ਪੱਟਾ ਜਾਰੀ ਨਹੀਂ ਹੋ ਸਕਿਆ ਸੀ, ਪਰ ਹੁਣ ਮੌਕੇ ਤੋਂ ਐਚ.ਟੀ ਲਾਈਨ ਹਟਾਈ ਜਾ ਚੁੱਕੀ ਹੈ।
ਆਮ ਲੋਕਾਂ ਦੇ ਵਿਆਪਕ ਹਿੱਤ ‘ਚ ਜੇ.ਡੀ.ਏ. ਨੇ ਜਾਰੀ ਕੀਤੇ ਹੁਕਮ

ਜੈਪੁਰ: ਜੈਪੁਰ ਵਿਕਾਸ ਅਥਾਰਟੀ (ਜੇ.ਡੀ.ਏ.) ਨੇ ਆਮ ਲੋਕਾਂ ਦੀ ਸਹੂਲਤ ਅਤੇ ਲੰਬਿਤ ਮਾਮਲਿਆਂ ਦੇ ਜਲਦੀ ਨਿਪਟਾਰੇ ਵੱਲ ਇੱਕ ਅਹਿਮ ਨੀਤੀਗਤ ਫ਼ੈਸਲਾ ਲੈਂਦਿਆਂ ਉਨ੍ਹਾਂ ਪਲਾਟਾਂ ਦੀ ਮਨਜ਼ੂਰੀ ਅਤੇ ਪੱਟਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ, ਜਿਨ੍ਹਾਂ ਉੱਪਰ ਪਹਿਲਾਂ ਹਾਈ ਟੈਂਸ਼ਨ (ਐਚ.ਟੀ) ਬਿਜਲੀ ਦੀ ਲਾਈਨ ਹੋਣ ਕਾਰਨ ਪੱਟਾ ਜਾਰੀ ਨਹੀਂ ਹੋ ਸਕਿਆ ਸੀ, ਪਰ ਹੁਣ ਮੌਕੇ ਤੋਂ ਐਚ.ਟੀ ਲਾਈਨ ਹਟਾਈ ਜਾ ਚੁੱਕੀ ਹੈ।

ਜੇ.ਡੀ.ਏ. ਦੀ 18 ਅਗਸਤ, 2026 ਨੂੰ ਹੋਈ ਭਵਨ ਨਕਸ਼ਾ ਕਮੇਟੀ ਦੀ 437ਵੀਂ ਮੀਟਿੰਗ ਵਿੱਚ ਇਸ ਸਬੰਧੀ ਅਹਿਮ ਫ਼ੈਸਲਾ ਲਿਆ ਗਿਆ ਸੀ। ਇਸ ਤਹਿਤ ਅਜਿਹੇ ਮਾਮਲਿਆਂ ਵਿੱਚ, ਜਿੱਥੇ ਮੌਕੇ ਤੋਂ ਐਚ.ਟੀ ਲਾਈਨ ਹਟਾਈ ਜਾ ਚੁੱਕੀ ਹੈ, ਸਬੰਧਤ ਪਲਾਟਾਂ ਦੀ ਮਨਜ਼ੂਰੀ ਅਤੇ ਪੱਟਾ ਜਾਰੀ ਕਰਨ ਦੀ ਕਾਰਵਾਈ ਹੁਣ ਜ਼ੋਨ ਪੱਧਰ ‘ਤੇ ਹੀ ਕੀਤੀ ਜਾ ਸਕੇਗੀ।

ਇਸ ਫ਼ੈਸਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜੇ.ਡੀ.ਏ. ਵੱਲੋਂ 31 ਅਕਤੂਬਰ, 2026 ਨੂੰ ਨਵੇਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਜੇ.ਡੀ.ਏ. ਵੱਲੋਂ ਜਾਰੀ ਹੁਕਮਾਂ ਅਨੁਸਾਰ, ਪਹਿਲਾਂ ਮਨਜ਼ੂਰ ਕੀਤੀਆਂ ਗਈਆਂ ਅਜਿਹੀਆਂ ਯੋਜਨਾਵਾਂ, ਜਿਨ੍ਹਾਂ ਵਿੱਚ ਮਨਜ਼ੂਰੀ ਸਮੇਂ ਐਚਟੀ ਲਾਈਨ ਮੌਜੂਦ ਹੋਣ ਕਾਰਨ ਐਚਟੀ ਲਾਈਨ ਕੌਰੀਡੋਰ ਤੋਂ ਪ੍ਰਭਾਵਿਤ ਪਲਾਟਾਂ ਨੂੰ ਗੈਰ-ਮਨਜ਼ੂਰ ਰੱਖਿਆ ਗਿਆ ਸੀ ਜਾਂ ਐਚਟੀ ਲਾਈਨ ਕੌਰੀਡੋਰ ਨੂੰ ਛੱਡ ਕੇ ਬਾਕੀ ਹਿੱਸੇ ਨੂੰ ਮਨਜ਼ੂਰੀ ਦਿੱਤੀ ਗਈ ਸੀ, ਉਨ੍ਹਾਂ ਮਾਮਲਿਆਂ ਵਿੱਚ ਹੁਣ ਐਚਟੀ ਲਾਈਨ ਨੂੰ ਸ਼ਿਫਟ ਕਰਨ ਜਾਂ ਹਟਾਉਣ ਤੋਂ ਬਾਅਦ ਜ਼ੋਨ ਪੱਧਰ ‘ਤੇ ਹੀ ਕਾਰਵਾਈ ਕੀਤੀ ਜਾ ਸਕੇਗੀ।

ਇਹ ਪ੍ਰਬੰਧ ਉਨ੍ਹਾਂ ਮਾਮਲਿਆਂ ‘ਤੇ ਲਾਗੂ ਹੋਵੇਗਾ, ਜਿਨ੍ਹਾਂ ਵਿੱਚ ਐਚ.ਟੀ ਲਾਈਨ ਦੇ ਨਾਲ ਸੜਕ ਪ੍ਰਸਤਾਵਿਤ ਨਹੀਂ ਹੈ। ਮੌਜੂਦਾ ਸਮੇਂ ਵਿੱਚ ਐਚਟੀ ਲਾਈਨ ਨੂੰ ਸ਼ਿਫਟ ਜਾਂ ਹਟਾਏ ਜਾਣ ਦੀ ਸਥਿਤੀ ਵਿੱਚ, ਲਾਈਨ ਤੋਂ ਪ੍ਰਭਾਵਿਤ ਹਿੱਸੇ ਨੂੰ ਯੋਜਨਾ ਵਿੱਚ ਸ਼ਾਮਲ ਕਰਨ ਤੋਂ ਬਾਅਦ ਜੇਕਰ ਯੋਜਨਾ ਦਾ ਵਿਕਰੀਯੋਗ ਖੇਤਰਫਲ ਨਿਯਮਾਂ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਹੁੰਦਾ ਹੈ ਤਾਂ ਸਾਰੇ ਤੱਥਾਂ ਦੇ ਆਧਾਰ ‘ਤੇ ਮੂਲ ਨਕਸ਼ੇ ਵਿੱਚ ਸੋਧ ਜ਼ੋਨ ਪੱਧਰ ‘ਤੇ ਹੀ ਕੀਤੀ ਜਾ ਸਕੇਗੀ। ਇਸ ਤੋਂ ਬਾਅਦ ਪ੍ਰਭਾਵਿਤ ਪਲਾਟਾਂ ਦੀ ਲੀਜ਼ ਡੀਡ ਜਾਂ ਸੋਧੀ ਹੋਈ ਲੀਜ਼ ਡੀਡ ਜਾਰੀ ਕੀਤੀ ਜਾ ਸਕੇਗੀ।

ਇਸ ਹੁਕਮ ਦੇ ਨਾਲ ਹੀ ਜੇ.ਡੀ.ਏ. ਵੱਲੋਂ ਅਜਿਹੇ ਮਾਮਲਿਆਂ ਵਿੱਚ ਮਨਜ਼ੂਰੀ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਆਮ ਲੋਕਾਂ ਵੱਲੋਂ ਸਮੇਂ-ਸਮੇਂ ‘ਤੇ ਜੇ.ਡੀ.ਏ. ਦੇ ਸਾਹਮਣੇ ਇਹ ਸਮੱਸਿਆ ਉਠਾਈ ਜਾ ਰਹੀ ਸੀ ਕਿ ਪਹਿਲਾਂ ਪਲਾਟਾਂ ਦੇ ਉੱਪਰੋਂ ਐਚ.ਟੀ ਲਾਈਨ ਲੰਘਣ ਕਾਰਨ ਉਨ੍ਹਾਂ ਦੇ ਪੱਟੇ ਜਾਰੀ ਨਹੀਂ ਹੋ ਸਕੇ ਸਨ, ਜਦਕਿ ਮੌਜੂਦਾ ਸਮੇਂ ਵਿੱਚ ਮੌਕੇ ਤੋਂ ਐਚਟੀ ਲਾਈਨ ਹਟਾਈ ਜਾ ਚੁੱਕੀ ਹੈ। ਇਸ ਦੇ ਬਾਵਜੂਦ ਪੁਰਾਣੀ ਪ੍ਰਕਿਰਿਆ ਕਾਰਨ ਉਨ੍ਹਾਂ ਦੇ ਮਾਮਲੇ ਲੰਬਿਤ ਪਏ ਹੋਏ ਸਨ।

ਆਮ ਲੋਕਾਂ ਦੀ ਇਸ ਵਿਹਾਰਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਜੇ.ਡੀ.ਏ. ਵੱਲੋਂ ਇਹ ਲੋਕ-ਹਿੱਤ ਵਾਲਾ ਨੀਤੀਗਤ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਐਚ.ਟੀ ਲਾਈਨ ਹਟਾਏ ਜਾਣ ਤੋਂ ਬਾਅਦ ਵੀ ਪੱਟੇ ਲਈ ਲੰਬਿਤ ਪਏ ਪਲਾਟਾਂ ਦੇ ਮਾਮਲਿਆਂ ਦਾ ਜਲਦੀ ਨਿਪਟਾਰਾ ਸੰਭਵ ਹੋਵੇਗਾ। ਇਸ ਦੇ ਨਾਲ ਹੀ ਜ਼ੋਨ ਪੱਧਰ ‘ਤੇ ਹੀ ਮਨਜ਼ੂਰੀ ਅਤੇ ਪੱਟਾ ਜਾਰੀ ਕਰਨ ਦੀ ਕਾਰਵਾਈ ਹੋਣ ਨਾਲ ਪ੍ਰਕਿਰਿਆ ਦੀਆਂ ਗੁੰਝਲਾਂ ਘਟਣਗੀਆਂ ਅਤੇ ਆਮ ਲੋਕਾਂ ਨੂੰ ਦਫ਼ਤਰਾਂ ਦੇ ਬੇਲੋੜੇ ਚੱਕਰ ਨਹੀਂ ਲਗਾਉਣੇ ਪੈਣਗੇ।

ਪੰਜਾਬ📍 ਪੰਜਾਬ

ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਤੇ ਧੀ ਮਾਲਤੀ ਮੈਰੀ ਨਾਲ ਮਨਾਇਆ ਹੈਲੋਵੀਨ ਤਿਉਹਾਰ

ਨਵੀਂ ਦਿੱਲੀ: ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਨੇ ਆਪਣੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਨਾਲ ਹੈਲੋਵੀਨ ਦਾ ਤਿਉਹਾਰ ਮਨਾਇਆ। ਸੋਸ਼ਲ ਮੀਡੀਆ ‘ਤੇ, ‘ਦੇਸੀ ਗਰਲ’ ਨੇ ਆਪਣੇ ਪਰਿਵਾਰ ਨਾਲ ਬਿਤਾਏ ਪਲਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਹਰ ਕੋਈ ਵੱਖਰੇ-ਵੱਖਰੇ ਅਵਤਾਰਾਂ ਵਿੱਚ ਨਜ਼ਰ ਆਇਆ।
ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਤੇ ਧੀ ਮਾਲਤੀ ਮੈਰੀ ਨਾਲ ਮਨਾਇਆ ਹੈਲੋਵੀਨ ਤਿਉਹਾਰ

ਨਵੀਂ ਦਿੱਲੀ: ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਨੇ ਆਪਣੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਨਾਲ ਹੈਲੋਵੀਨ ਦਾ ਤਿਉਹਾਰ ਮਨਾਇਆ। ਸੋਸ਼ਲ ਮੀਡੀਆ ‘ਤੇ, ‘ਦੇਸੀ ਗਰਲ’ ਨੇ ਆਪਣੇ ਪਰਿਵਾਰ ਨਾਲ ਬਿਤਾਏ ਪਲਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਹਰ ਕੋਈ ਵੱਖਰੇ-ਵੱਖਰੇ ਅਵਤਾਰਾਂ ਵਿੱਚ ਨਜ਼ਰ ਆਇਆ। ਪ੍ਰਿਯੰਕਾ ਨੇ ਹੈਲੋਵੀਨ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਦੇ ਪਹਿਰਾਵੇ ਸਾਹਮਣੇ ਆਏ: ਨਿਕ ਇੱਕ ਕਾਉਬੁਆਏ ਦੇ ਰੂਪ ਵਿੱਚ ਸਨ, ਉਨ੍ਹਾਂ ਦੀ ਧੀ ਮਾਲਤੀ ਇੱਕ ‘ਭੂਤ ਰਾਜਕੁਮਾਰੀ’ ਵਾਂਗ ਲੱਗ ਰਹੀ ਸੀ ਅਤੇ ਪ੍ਰਿਯੰਕਾ ਨੇ ‘ਕਿੰਗ ਕਾਇਲੀ’ ਦਾ ਰੂਪ ਧਾਰਿਆ ਸੀ।

ਤਸਵੀਰਾਂ ਸਾਂਝੀਆਂ ਕਰਦੇ ਹੋਏ, ਪ੍ਰਿਯੰਕਾ ਨੇ ਇਨ੍ਹਾਂ ਪਹਿਰਾਵਿਆਂ ਦੀ ਚੋਣ ਨੂੰ ਇੱਕ ਅਨੋਖਾ ਸੁਮੇਲ ਦੱਸਿਆ ਅਤੇ ਤਿਉਹਾਰ ਮਨਾਉਣ ਵਾਲੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਹੈਲੋਵੀਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ! ‘ਦਿਵਾਲੋਵੀਨ’ ਸੀਜ਼ਨ ਆ ਗਿਆ ਹੈ।”

ਪੂਰਾ ਪਰਿਵਾਰ ਇਕੱਠੇ ਪੋਜ਼ ਦਿੰਦਾ ਨਜ਼ਰ ਆਇਆ। ਛੋਟੀ ਮਾਲਤੀ ਆਪਣੇ ‘ਭੂਤ ਰਾਜਕੁਮਾਰੀ’ ਵਾਲੇ ਅਵਤਾਰ ਵਿੱਚ ਬਹੁਤ ਪਿਆਰੀ ਲੱਗ ਰਹੀ ਸੀ। ਪ੍ਰਿਯੰਕਾ ਦੀ ਪੋਸਟ ਵਿੱਚ ਹੈਲੋਵੀਨ ਅਤੇ ਦੀਵਾਲੀ ਦੋਵਾਂ ਦੀ ਝਲਕ ਮਿਲੀ—ਇੱਕ ਅਜਿਹਾ ਸੁਮੇਲ ਜਿਸਨੂੰ ਉਨ੍ਹਾਂ ਨੇ ਬਹੁਤ ਢੁਕਵੇਂ ਢੰਗ ਨਾਲ ‘ਦਿਵਾਲੋਵੀਨ’ ਸੀਜ਼ਨ ਦਾ ਨਾਮ ਦਿੱਤਾ। ਇਹ ਅਦਾਕਾਰਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀ ਨਿੱਜੀ ਜ਼ਿੰਦਗੀ ਅਤੇ ਨਿਕ ਤੇ ਮਾਲਤੀ ਨਾਲ ਬਿਤਾਏ ਖਾਸ ਪਲਾਂ ਦੀਆਂ ਝਲਕੀਆਂ ਸਾਂਝੀਆਂ ਕਰਦੇ ਰਹਿੰਦੇ ਹਨ, ਜਿਸ ਰਾਹੀਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਜਸ਼ਨਾਂ ਦੀ ਝਲਕ ਮਿਲਦੀ ਹੈ।

ਇਸ ਤੋਂ ਪਹਿਲਾਂ, ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ ਸਥਿਤ ਆਪਣੇ ਘਰ ਦੀ ਬਾਲਕੋਨੀ ਦੀ ਇੱਕ ਝਲਕ ਸਾਂਝੀ ਕੀਤੀ ਸੀ, ਜਿਸਨੂੰ ਤਿਉਹਾਰਾਂ ਦੇ ਸੀਜ਼ਨ ਲਈ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਇਸਨੂੰ ‘ਦਿਵਾਲੋਵੀਨ’ ਸੀਜ਼ਨ ਦਾ ਨਾਮ ਦਿੰਦੇ ਹੋਏ, ਉਨ੍ਹਾਂ ਨੇ ਆਪਣੀ ਸਜਾਵਟ ਰਾਹੀਂ ਦੀਵਾਲੀ ਅਤੇ ਹੈਲੋਵੀਨ ਦੋਵਾਂ ਨੂੰ ਬਹੁਤ ਵਧੀਆ ਢੰਗ ਨਾਲ ਜੋੜਿਆ। ਬਾਲਕੋਨੀ ਨੂੰ ਚਮਕਦਾਰ ਲੜੀਆਂ ਅਤੇ ਫੇਅਰੀ ਲਾਈਟਾਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਉੱਥੇ ਇੱਕ ਨਿੱਘਾ ਅਤੇ ਸੁਹਾਵਣਾ ਮਾਹੌਲ ਬਣ ਗਿਆ ਸੀ। ਇੱਕ ਵੱਡੀ ਕਾਲੀ ਮੱਕੜੀ ਅਤੇ ਲਟਕਦੀਆਂ ਡਰਾਉਣੀਆਂ ਪਰਿਵਾਰ ਨੇ ਰਵਾਇਤੀ ਰੀਤੀ-ਰਿਵਾਜਾਂ ਦੀ ਪਾਲਣਾ ਕੀਤੀ, ਜਿਸ ਵਿੱਚ ਸ਼ਿਵ ਲਿੰਗ ਦਾ ਅਭਿਸ਼ੇਕ (ਇਸ਼ਨਾਨ ਕਰਵਾਉਣਾ) ਅਤੇ ਹਵਨ (ਪਵਿੱਤਰ ਅਗਨੀ-ਯੱਗ) ਸ਼ਾਮਲ ਸਨ। ਇਸ ਜਸ਼ਨ ਦੇ ਸਭ ਤੋਂ ਦਿਲ ਨੂੰ ਛੂਹ ਲੈਣ ਵਾਲੇ ਪਲਾਂ ਵਿੱਚੋਂ ਇੱਕ ਉਹ ਸੀ ਜਦੋਂ ਨਿਕ ਨੇ ‘ਕੰਨਿਆ ਪੂਜਨ’ ਰਸਮ ਦੇ ਹਿੱਸੇ ਵਜੋਂ ਮਾਲਤੀ ਦੇ ਪੈਰ ਧੋਤੇ।

ਪੰਜਾਬ📍 ਪੰਜਾਬ

ਉੱਤਰ ਪ੍ਰਦੇਸ਼ ‘ਚ 15 ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਸ਼ਾਸਨਿਕ ਪ੍ਰਣਾਲੀ ‘ਚ ਬਦਲਾਅ ਕਰਦੇ ਹੋਏ 15 ਸੀਨੀਅਰ ਅਧਿਕਾਰੀਆਂ ਦੇ ਕੰਮ ਦਾ ਬੋਝ ਬਦਲ ਦਿੱਤਾ ਹੈ। ਇਸ ਪ੍ਰਸ਼ਾਸਕੀ ਪੁਨਰਗਠਨ ਵਿੱਚ ਮੁੱਖ ਸਕੱਤਰ ਸ਼ਸ਼ੀ ਪ੍ਰਕਾਸ਼ ਗੋਇਲ ਅਤੇ ਕਈ ਵਧੀਕ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਉੱਤਰ ਪ੍ਰਦੇਸ਼ ‘ਚ 15 ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਸ਼ਾਸਨਿਕ ਪ੍ਰਣਾਲੀ ‘ਚ ਬਦਲਾਅ ਕਰਦੇ ਹੋਏ 15 ਸੀਨੀਅਰ ਅਧਿਕਾਰੀਆਂ ਦੇ ਕੰਮ ਦਾ ਬੋਝ ਬਦਲ ਦਿੱਤਾ ਹੈ। ਇਸ ਪ੍ਰਸ਼ਾਸਕੀ ਪੁਨਰਗਠਨ ਵਿੱਚ ਮੁੱਖ ਸਕੱਤਰ ਸ਼ਸ਼ੀ ਪ੍ਰਕਾਸ਼ ਗੋਇਲ ਅਤੇ ਕਈ ਵਧੀਕ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਚਾਰਜ ਤੋਂ ਵੀ ਰਾਹਤ ਦਿੱਤੀ ਗਈ ਹੈ।

ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੁੱਖ ਸਕੱਤਰ ਸ਼ਸ਼ੀ ਪ੍ਰਕਾਸ਼ ਗੋਇਲ ਨੂੰ ਵਧੀਕ ਮੁੱਖ ਸਕੱਤਰ ਸ਼ਹਿਰੀ ਹਵਾਬਾਜ਼ੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਵਧੀਕ ਮੁੱਖ ਸਕੱਤਰ ਅਨੁਰਾਗ ਸ੍ਰੀਵਾਸਤਵ ਨੂੰ ਖੇਤੀਬਾੜੀ ਉਤਪਾਦਨ ਕਮਿਸ਼ਨਰ ਬਣਾਇਆ ਗਿਆ ਹੈ। ਉਹ ਪਹਿਲਾਂ ਹੀ ਗ੍ਰਾਮੀਣ ਪੀਣ ਵਾਲੇ ਪਾਣੀ ਮਿਸ਼ਨ ਅਤੇ ਰਾਜ ਸਵੱਛ ਗੰਗਾ ਮਿਸ਼ਨ ਦੇ ਨਾਲ ਨਮਾਮੀ ਗੰਗੇ ਅਤੇ ਪੇਂਡੂ ਜਲ ਸਪਲਾਈ, ਛੋਟੀ ਸਿੰਚਾਈ ਅਤੇ ਜ਼ਮੀਨੀ ਜਲ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਵਧੀਕ ਮੁੱਖ ਸਕੱਤਰ ਆਲੋਕ ਕੁਮਾਰ-2, ਜੋ ਕਿ ਬੁਨਿਆਦੀ ਢਾਂਚਾ ਅਤੇ ਉਦਯੋਗਿਕ ਵਿਕਾਸ ਅਤੇ ਐਨ.ਆਰ.ਆਈ. ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਨੂੰ ਸਬੰਧਤ ਵਿਭਾਗਾਂ ਵਿੱਚ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਪ੍ਰਮੁੱਖ ਸਕੱਤਰ ਨਿਯੁਕਤੀ ਅਤੇ ਪ੍ਰਸੋਨਲ ਅਤੇ ਡਾ: ਰਾਮ ਮਨੋਹਰ ਲੋਹੀਆ ਪ੍ਰਸ਼ਾਸਨ ਅਤੇ ਪ੍ਰਬੰਧਨ ਅਕੈਡਮੀ ਦੇ ਡਾਇਰੈਕਟਰ ਜਨਰਲ ਐਮ.ਦੇਵ ਰਾਜ ਨੂੰ ਰਾਜ ਚੌਕਸੀ ਕਮਿਸ਼ਨ ਅਤੇ ਪ੍ਰਸ਼ਾਸਨਿਕ ਟ੍ਰਿ ਬਿਊਨਲ-1 ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਪ੍ਰਮੁੱਖ ਸਕੱਤਰ, ਖੇਤੀਬਾੜੀ ਵਿਭਾਗ, ਡਾ. ਐਮ.ਕੇ.ਐਸ. ਸੁੰਦਰਮ ਨੂੰ ਤਾਲਮੇਲ ਅਤੇ ਪ੍ਰੋਜੈਕਟ ਡਾਇਰੈਕਟਰ, ਯੂ.ਪੀ.ਐਸ.ਆਰ.ਡੀ.ਪੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਆਲੋਕ ਕੁਮਾਰ-, ਜੋ ਪ੍ਰਮੁੱਖ ਸਕੱਤਰ ਯੋਜਨਾ ਅਤੇ ਪ੍ਰੋਗਰਾਮ ਲਾਗੂਕਰਨ ਅਤੇ ਆਈਟੀ ਅਤੇ ਇਲੈਕਟ੍ਰਾਨਿਕਸ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਨੂੰ ਵਿੱਤ, ਸੰਸਥਾਗਤ ਵਿੱਤ ਅਤੇ ਬਾਹਰੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਯੂ.ਪੀ.ਐਸ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਚੌਹਾਨ ਨੂੰ ਉੱਤਰ ਪ੍ਰਦੇਸ਼ ਰਾਜ ਉਦਯੋਗਿਕ ਵਿਕਾਸ ਅਥਾਰਟੀ (ਯੂ.ਪੀ.ਸੀ.ਆਈ.ਡੀ.ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਪ੍ਰਮੁੱਖ ਸਕੱਤਰ ਪੰਧਾਰੀ ਯਾਦਵ ਨੂੰ ਬਾਹਰੀ ਸਹਾਇਤਾ ਪ੍ਰਾਪਤ ਪ੍ਰਾਜੈਕਟ ਦੇ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਜ਼ਿੰਮੇਵਾਰੀ ਜਾਰੀ ਰੱਖਣਗੇ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਜਲ ਨਿਗਮ (ਦਿਹਾਤੀ) ਦੇ ਮੈਨੇਜਿੰਗ ਡਾਇਰੈਕਟਰ ਯੋਗੇਸ਼ ਕੁਮਾਰ ਨੂੰ ਪੀ.ਸੀ.ਡੀ.ਐਫ. ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਪੀ.ਸੀ.ਡੀ.ਐਫ. ਦੇ ਪ੍ਰਬੰਧ ਨਿਰਦੇਸ਼ਕ ਅਮਿਤ ਕੁਮਾਰ ਸਿੰਘ ਨੂੰ ਉੱਤਰ ਪ੍ਰਦੇਸ਼ ਜਲ ਨਿਗਮ (ਗ੍ਰਾਮੀਣ) ਦੇ ਪ੍ਰਬੰਧ ਨਿਰਦੇਸ਼ਕ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਦੋਵਾਂ ਅਧਿਕਾਰੀਆਂ ਵਿਚਾਲੇ ਵਾਧੂ ਚਾਰਜ ਦੀ ਤਬਦੀਲੀ ਹੋਈ ਹੈ।

ਸਕੱਤਰ ਸਿੰਚਾਈ ਅਤੇ ਜਲ ਸਰੋਤ ਕ੍ਰਿਸ਼ਨ ਕੁਮਾਰ ਨੂੰ ਝਾਂਸੀ ਡਿਵੀਜ਼ਨ ਦਾ ਡਿਵੀਜ਼ਨਲ ਕਮਿਸ਼ਨਰ ਬਣਾਇਆ ਗਿਆ ਹੈ। ਉਹ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਅਤੇ ਗ੍ਰੇਟਰ ਸ਼ਾਰਦਾ ਅਸਿਸਟੈਂਟ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ।

ਸਪੈਸ਼ਲ ਸਕੱਤਰ ਸਿੰਚਾਈ ਅਤੇ ਜਲ ਸਰੋਤ ਅਤੇ ਵਿਸ਼ੇਸ਼ ਸਕੱਤਰ ਭੂਮੀ ਵਿਕਾਸ ਚੰਦਰਸ਼ੇਖਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਅਤੇ ਗ੍ਰੇਟਰ ਸ਼ਾਰਦਾ ਸਹਾਇਕ ਕਮਾਂਡ ਏਰੀਆ ਵਿਕਾਸ ਅਥਾਰਟੀ ਦੇ ਪ੍ਰਸ਼ਾਸਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਸੈਕਟਰੀ ਪ੍ਰਸ਼ਾਸਕੀ ਸੁਧਾਰ ਭੂਪੇਂਦਰ ਐਸ. ਚੌਧਰੀ ਨੂੰ ਉੱਤਰ ਪ੍ਰਦੇਸ਼ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਵਿੰਗ ਵਿੱਚ ਉਡੀਕ ਕਰ ਰਹੇ ਦੇਵੇਂਦਰ ਸਿੰਘ ਕੁਸ਼ਵਾਹਾ ਨੂੰ ਪ੍ਰਸ਼ਾਸਨਿਕ ਸੁਧਾਰਾਂ ਦਾ ਵਿਸ਼ੇਸ਼ ਸਕੱਤਰ ਬਣਾਇਆ ਗਿਆ ਹੈ।

ਇਸਦੇ ਨਾਲ ਹੀ ਵਿਸ਼ੇਸ਼ ਸਕੱਤਰ ਸਮਾਜ ਕਲਿਆਣ ਅਤੇ ਉੱਤਰ ਪ੍ਰਦੇਸ਼ ਅਨੁਸੂਚਿਤ ਜਾਤੀ-ਜਨਜਾਤੀ ਕਮਿਸ਼ਨ ਦੇ ਸਕੱਤਰ ਪ੍ਰਵੀਨ ਮਿਸ਼ਰਾ ਨੂੰ ਉੱਤਰ ਪ੍ਰਦੇਸ਼ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਅਤੇ ਜਨਜਾਤੀ ਵਿਕਾਸ ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਸਰਕਾਰ ਦੇ ਇਸ ਹੁਕਮ ਨਾਲ ਸਰਕਾਰ ਦੇ ਕਈ ਅਹਿਮ ਵਿਭਾਗਾਂ ਅਤੇ ਅਦਾਰਿਆਂ ਦੇ ਪ੍ਰਬੰਧਕੀ ਕੰਮਾਂ ਵਿੱਚ ਮੁੜ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਹਨ।

ਪੰਜਾਬ📍 ਪੰਜਾਬ

ਅੰਮ੍ਰਿਤਸਰ ’ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਗਾਜੀਵਾਲ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ।
ਅੰਮ੍ਰਿਤਸਰ ’ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਗਾਜੀਵਾਲ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਇੱਥੇ ਖੇਤ ਵਾਹ ਰਹੇ ਵਿਅਕਤੀਆਂ ’ਤੇ ਇੱਕ ਹਿਸਟਰੀਸ਼ੀਟਰ ਨੇ ਆਪਣੇ ਪਰਿਵਾਰ ਸਮੇਤ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੁੱਖ ਮੁਲਜ਼ਮ ਯੁੱਧਵੀਰ ਉਰਫ਼ ਯੋਧਾ, ਉਸ ਦੀ ਪਤਨੀ ਅਤੇ 16 ਸਾਲਾ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚਾਰ ਨਾਜਾਇਜ਼ ਹਥਿਆਰ ਅਤੇ 26 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਮਾਮਲੇ ਦੇ ਵੇਰਵੇ ਸਾਂਝੇ ਕੀਤੇ ਹਨ।

ਮਨਜੀਤ ਸਿੰਘ ਅਤੇ ਦਵਿੰਦਰ ਸਿੰਘ ਆਪਣੀ ਜ਼ਮੀਨ ’ਤੇ ਟਰੈਕਟਰ ਨਾਲ ਖੇਤੀ ਦਾ ਕੰਮ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਰਿਸ਼ਤੇਦਾਰ ਯੁੱਧਵੀਰ ਉਰਫ਼ ਯੋਧਾ ਆਪਣੀ ਪਤਨੀ ਜਸਕਿਰਨ ਕੌਰ ਅਤੇ ਕਰੀਬ 16 ਸਾਲਾ ਪੁੱਤਰ ਅਭਿਨੂਰ ਸਿੰਘ ਨਾਲ ਉੱਥੇ ਪਹੁੰਚ ਗਿਆ।

ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋਣ ਤੋਂ ਪਹਿਲਾਂ ਹੀ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿੱਚ ਮਨਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਤੋਂ ਇਲਾਵਾ ਦਵਿੰਦਰ ਸਿੰਘ ਪੁੱਤਰ ਵਸਨ ਸਿੰਘ, ਵਾਸੀ ਲੰਗੜਵਾਲ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਮੁਤਾਬਕ ਉਸ ਦੀ ਹਾਲਤ ਸਥਿਰ ਹੈ।

ਐੱਸ.ਐੱਸ.ਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਯੁੱਧਵੀਰ ਉਰਫ਼ ਯੋਧਾ ਖ਼ਿਲਾਫ਼ ਪਹਿਲਾਂ ਹੀ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਉਸ ’ਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਧਾਰਾ 307 ਅਤੇ ਆਰਮਜ਼ ਐਕਟ ਸਮੇਤ 8 ਤੋਂ 9 ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਪੁਲਿਸ ਨੂੰ ਲੋੜੀਂਦਾ ਵੀ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ, ਉਹ ਪੀੜਤ ਧਿਰ ਨੇ ਕਾਨੂੰਨੀ ਤਰੀਕੇ ਨਾਲ ਖਰੀਦੀ ਸੀ। ਮਾਲ ਵਿਭਾਗ ਦੇ ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਵਿੱਚ ਜ਼ਮੀਨ ’ਤੇ ਪੀੜਤ ਧਿਰ ਦਾ ਮਾਲਕੀ ਹੱਕ ਸਹੀ ਪਾਇਆ ਗਿਆ ਹੈ।

ਪੁਲਿਸ ਅਨੁਸਾਰ ਮੁਲਜ਼ਮ ਰਿਸ਼ਤੇਦਾਰੀ ਦਾ ਹਵਾਲਾ ਦੇ ਕੇ ਜ਼ਮੀਨ ’ਤੇ ਆਪਣਾ ਹੱਕ ਜਤਾ ਰਿਹਾ ਸੀ। ਇਸੇ ਵਿਵਾਦ ਨੇ ਬਾਅਦ ਵਿੱਚ ਹਿੰਸਕ ਰੂਪ ਧਾਰ ਲਿਆ।

ਐੱਸ.ਐੱਸ.ਪੀ ਨੇ ਦੱਸਿਆ ਕਿ ਮੁਲਜ਼ਮ ਦੀ ਪਤਨੀ ਜਸਕਿਰਨ ਕੌਰ ਦੀ ਵੀ ਇਸ ਵਾਰਦਾਤ ਵਿੱਚ ਸਰਗਰਮ ਭੂਮਿਕਾ ਸੀ। ਪੁਲਿਸ ਮੁਤਾਬਕ ਉਸ ਨੇ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਪੁਲਿਸ ਨੇ ਯੁੱਧਵੀਰ ਉਰਫ਼ ਯੋਧਾ, ਉਸ ਦੀ ਪਤਨੀ ਜਸਕਿਰਨ ਕੌਰ ਅਤੇ ਪੁੱਤਰ ਅਭਿਨੂਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਬਰਾਮਦ ਹਥਿਆਰਾਂ ਵਿੱਚ ਇੱਕ ਗਲੌਕ ਪਿਸਤੌਲ, ਦੋ 30 ਬੋਰ ਦੇ ਪਿਸਤੌਲ ਅਤੇ ਇੱਕ 12 ਬੋਰ ਦੀ ਬੰਦੂਕ ਸ਼ਾਮਲ ਹੈ। ਇਸ ਤੋਂ ਇਲਾਵਾ ਪਿਸਤੌਲਾਂ ਦੇ 16 ਜ਼ਿੰਦਾ ਰੌਂਦ ਅਤੇ 12 ਬੋਰ ਦੇ 10 ਕਾਰਤੂਸ ਵੀ ਮਿਲੇ ਹਨ।

ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਸ.ਪੀ ਨੇ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਪੰਜਾਬ📍 ਪੰਜਾਬ

ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ ’ਚ ਵਿਛ ਗਏ ਸੱਥਰ

ਕੈਥਲ: ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਕਸਬਾ ਸੀਵਨ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਬਿਜਲੀ ਦਾ ਕਰੰਟ ਲੱਗਣ ਕਾਰਨ 28 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ ’ਚ ਵਿਛ ਗਏ ਸੱਥਰ

ਕੈਥਲ: ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਕਸਬਾ ਸੀਵਨ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਬਿਜਲੀ ਦਾ ਕਰੰਟ ਲੱਗਣ ਕਾਰਨ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਉਸਾਰੀ ਅਧੀਨ ਘਰ ਵਿੱਚ ਇੱਟਾਂ ਨੂੰ ਤਰ ਕਰਨ ਲਈ ਪਾਣੀ ਲਗਾ ਰਿਹਾ ਸੀ। ਇਸੇ ਦੌਰਾਨ ਟੁੱਲੂ ਪੰਪ ਨਾਲ ਜੁੜੀ ਪਾਈਪ ਉਤਰ ਗਈ ਅਤੇ ਉਸ ਨੂੰ ਦੁਬਾਰਾ ਜੋੜਨ ਸਮੇਂ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ।

ਮ੍ਰਿਤਕ ਦੀ ਪਛਾਣ ਗੌਰਵ ਵਜੋਂ ਹੋਈ ਹੈ, ਜੋ ਸੀਵਨ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਗੌਰਵ ਦੇ ਪੈਰ ਨੰਗੇ ਸਨ। ਕਰੰਟ ਲੱਗਣ ਕਾਰਨ ਉਹ ਪੰਪ ਕੋਲ ਹੀ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਇਸ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ।

ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਗੌਰਵ ਨੂੰ ਇਲਾਜ ਲਈ ਕੈਥਲ ਦੇ ਜ਼ਿਲ੍ਹਾ ਸਿਵਲ ਹਸਪਤਾਲ ਲੈ ਕੇ ਪਹੁੰਚੇ। ਹਾਲਾਂਕਿ, ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਲਾਸ਼ ਦਾ ਕੈਥਲ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ।

ਪਰਿਵਾਰਕ ਮੈਂਬਰਾਂ ਮੁਤਾਬਕ ਗੌਰਵ ਹੈਫੇਡ ਸ਼ੂਗਰ ਮਿੱਲ ਵਿੱਚ ਨੈੱਟਵਰਕਿੰਗ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਉਹ ਵੀਕਐਂਡ ’ਤੇ ਘਰ ਆਇਆ ਹੋਇਆ ਸੀ। ਪਰਿਵਾਰ ਵਿੱਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਜਨਵਰੀ ਮਹੀਨੇ ਵਿੱਚ ਉਸ ਦਾ ਵਿਆਹ ਤੈਅ ਹੋਇਆ ਸੀ।

ਗੌਰਵ ਤਿੰਨ ਭੈਣਾਂ ਦਾ ਇਕਲੌਤਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁੱਤਰ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਘਟਨਾ ਤੋਂ ਬਾਅਦ ਪੂਰੇ ਸੀਵਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਸੀਵਨ ਥਾਣੇ ਦੀ ਐੱਸ.ਐੱਚ.ਓ ਮੁਕੇਸ਼ ਰਾਣੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਅਤੇ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਸੂਬੇ ’ਚ ਪੰਜ ਦਹਾਕਿਆਂ ਦੌਰਾਨ ਤੇਲ ਬੀਜਾਂ ਦੀ ਕਾਸ਼ਤ ਹੇਠਲਾ ਰਕਬਾ 90 ਫ਼ੀਸਦੀ ਘਟਿਆ

ਖੇਤੀ ਪ੍ਰਧਾਨ ਸੂਬਾ ਪੰਜਾਬ ਹੁਣ ਕਣਕ ਅਤੇ ਝੋਨੇ ਉੱਤੇ ਹੀ ਨਿਰਭਰ ਹੁੰਦਾ ਜਾ ਰਿਹਾ ਹੈ। ਖੇਤੀਬਾੜੀ ਦੇ ਬਦਲਦੇ ਸਰੂਪ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਤੇਲ ਬੀਜਾਂ ਦੀਆਂ ਫ਼ਸਲਾਂ ਤੋਂ ਕਿਸਾਨ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ।
ਸੂਬੇ ’ਚ ਪੰਜ ਦਹਾਕਿਆਂ ਦੌਰਾਨ ਤੇਲ ਬੀਜਾਂ ਦੀ ਕਾਸ਼ਤ ਹੇਠਲਾ ਰਕਬਾ 90 ਫ਼ੀਸਦੀ ਘਟਿਆ

ਖੇਤੀ ਪ੍ਰਧਾਨ ਸੂਬਾ ਪੰਜਾਬ ਹੁਣ ਕਣਕ ਅਤੇ ਝੋਨੇ ਉੱਤੇ ਹੀ ਨਿਰਭਰ ਹੁੰਦਾ ਜਾ ਰਿਹਾ ਹੈ। ਖੇਤੀਬਾੜੀ ਦੇ ਬਦਲਦੇ ਸਰੂਪ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਤੇਲ ਬੀਜਾਂ ਦੀਆਂ ਫ਼ਸਲਾਂ ਤੋਂ ਕਿਸਾਨ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ। ਸੂਬੇ ਵਿੱਚ ਸਾਲ 1970-75 ਵਿੱਚ ਪੰਜ ਲੱਖ ਹੈਕਟੇਅਰ ਰਕਬੇ ਤੋਂ ਤੇਲ ਬੀਜ ਹੇਠਲਾ ਰਕਬਾ 50 ਹਜ਼ਾਰ ਹੈਕਟੇਅਰ ਤੋਂ ਵੀ ਘੱਟ ਗਿਆ ਹੈ।

ਸੂਬੇ ਵਿੱਚ ਇੱਕ ਸਮਾਂ ਸੀ ਜਦੋਂ ਕਈ ਇਲਾਕਿਆਂ ਵਿੱਚ ਸਰ੍ਹੋਂ, ਤੋਰੀਆ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਆਮ ਸੀ, ਪਰ ਕਿਸਾਨਾਂ ਦਾ ਰੁਝਾਨ ਕਣਕ ਅਤੇ ਝੋਨੇ ਵੱਲ ਵਧਦਾ ਗਿਆ ਤੇ ਤੇਲ ਬੀਜਾਂ ਦੀ ਕਾਸ਼ਤ ਲਗਾਤਾਰ ਪੱਛੜਦੀ ਗਈ ਹੈ।

ਖੇਤੀਬਾੜੀ ਵਿਭਾਗ ਦੀ ਸੰਯੁਕਤ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਉੱਥੇ ਹੀ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਵੱਲ ਮੋੜਨਾ ਚੁਣੌਤੀ ਹੈ, ਸਰ੍ਹੋਂ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਫ਼ਸਲੀ ਵਿਭਿੰਨਤਾ ਦੇ ਲੰਮੇ ਸਮੇਂ ਤੋਂ ਨਤੀਜੇ ਉਮੀਦ ਮੁਤਾਬਕ ਸਾਹਮਣੇ ਨਹੀਂ ਆ ਰਹੇ।

ਉਨ੍ਹਾਂ ਕਿਹਾ ਕਿ ਕਿਸਾਨ ਸਫ਼ੈਦਿਆਂ, ਪਾਪੂਲਰ ਅਤੇ ਹੋਰ ਰੁੱਖਾਂ ਵਿਚਕਾਰ ਸਰ੍ਹੋਂ ਦੀ ਕਾਸ਼ਤ ਕਰਕੇ ਇੱਕੋ ਜ਼ਮੀਨ ਤੋਂ ਦੋ ਤਰ੍ਹਾਂ ਦੇ ਉਤਪਾਦਨ ਦੀ ਸੰਭਾਵਨਾ ਤਲਾਸ਼ ਰਹੇ ਹਨ ਅਤੇ ਸੂਬੇ ਵਿੱਚ ਖੇਤੀਬਾੜੀ ਦਾ ਵੱਡਾ ਹਿੱਸਾ ਅੱਜ ਵੀ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ’ਤੇ ਨਿਰਭਰ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਇਨ੍ਹਾਂ ਦੋਵਾਂ ਫ਼ਸਲਾਂ ਦੀ ਕਾਸ਼ਤ, ਮੰਡੀਕਰਨ ਅਤੇ ਸਰਕਾਰੀ ਖ਼ਰੀਦ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਅਤੇ ਤਜਰਬਾ ਹੋਣ ਕਾਰਨ ਉਹ ਕਿਸੇ ਹੋਰ ਫ਼ਸਲ ਦੀ ਕਾਸ਼ਤ ਦੀ ਥਾਂ ਰਿਵਾਇਤੀ ਫ਼ਸਲਾਂ ਕਣਕ-ਝੋਨੇ ਨੂੰ ਤਰਜੀਹ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਨਵੀਂ ਫ਼ਸਲ ਦੀ ਕਾਸ਼ਤ ਅਤੇ ਮੰਡੀਕਰਨ ਦੀ ਖੱਜਲ-ਖ਼ੁਆਰੀ ਕਿਸਾਨਾਂ ਦੇ ਰਾਹ ਵਿੱਚ ਅੜਿੱਕਾ ਬਣਦੀ ਗਈ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਸਰ੍ਹੋਂ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਪੰਜਾਬ📍 ਪੰਜਾਬ

ਇਨੋਵੇਸ਼ਨ ਲੈਬਾਂ ਨਾਲ ਨੌਜਵਾਨਾਂ ਦਾ ਹੁਨਰ ਵਿਕਾਸ

ਤਕਨੀਕੀ ਸਿੱਖਿਆ ਦਾ ਬਦਲਦਾ ਰੂਪ ਹੁਣ ਸਿਰਫ਼ ਕਿਤਾਬਾਂ ਅਤੇ ਰਵਾਇਤੀ ਪ੍ਰਯੋਗਸ਼ਾਲਾਵਾਂ ਤੱਕ ਹੀ ਸੀਮਤ ਨਹੀਂ ਰਿਹਾ। ਉਦਯੋਗਾਂ ਵਿੱਚ ਤੇਜ਼ੀ ਨਾਲ ਬਦਲਦੀਆਂ ਤਕਨੀਕਾਂ ਦੇ ਦੌਰ ਵਿੱਚ ਵਿਦਿਆਰਥੀਆਂ ਲਈ ਅਜਿਹੇ ਵਿਦਿਅਕ ਮਾਹੌਲ ਦੀ ਲੋੜ ਹੈ, ਜਿੱਥੇ ਉਹ ਖ਼ੁਦ ਤਜਰਬੇ ਕਰ ਸਕਣ, ਸਮੱਸਿਆਵਾਂ ਦੇ ਹੱਲ ਲੱਭ ਸਕਣ ਅਤੇ ਆਪਣੇ ਵਿਚਾਰਾਂ ਨੂੰ ਪ੍ਰੋਟੋਟਾਈਪ ਵਿੱਚ ਤਬਦੀਲ ਕਰ ਸਕਣ।
ਇਨੋਵੇਸ਼ਨ ਲੈਬਾਂ ਨਾਲ ਨੌਜਵਾਨਾਂ ਦਾ ਹੁਨਰ ਵਿਕਾਸ

ਤਕਨੀਕੀ ਸਿੱਖਿਆ ਦਾ ਬਦਲਦਾ ਰੂਪ ਹੁਣ ਸਿਰਫ਼ ਕਿਤਾਬਾਂ ਅਤੇ ਰਵਾਇਤੀ ਪ੍ਰਯੋਗਸ਼ਾਲਾਵਾਂ ਤੱਕ ਹੀ ਸੀਮਤ ਨਹੀਂ ਰਿਹਾ। ਉਦਯੋਗਾਂ ਵਿੱਚ ਤੇਜ਼ੀ ਨਾਲ ਬਦਲਦੀਆਂ ਤਕਨੀਕਾਂ ਦੇ ਦੌਰ ਵਿੱਚ ਵਿਦਿਆਰਥੀਆਂ ਲਈ ਅਜਿਹੇ ਵਿਦਿਅਕ ਮਾਹੌਲ ਦੀ ਲੋੜ ਹੈ, ਜਿੱਥੇ ਉਹ ਖ਼ੁਦ ਤਜਰਬੇ ਕਰ ਸਕਣ, ਸਮੱਸਿਆਵਾਂ ਦੇ ਹੱਲ ਲੱਭ ਸਕਣ ਅਤੇ ਆਪਣੇ ਵਿਚਾਰਾਂ ਨੂੰ ਪ੍ਰੋਟੋਟਾਈਪ ਵਿੱਚ ਤਬਦੀਲ ਕਰ ਸਕਣ।

ਪੰਜਾਬ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਇਨੋਵੇਸ਼ਨ ਲੈਬਾਂ ਇਸ ਦਿਸ਼ਾ ਵਿੱਚ ਇੱਕ ਅਹਿਮ ਪਹਿਲ ਵਜੋਂ ਸਾਹਮਣੇ ਆਈਆਂ ਹਨ। ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸੂਬੇ ਦੇ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਖ਼ੂਨੀ ਮਾਜਰਾ, ਬਠਿੰਡਾ, ਫ਼ਿਰੋਜ਼ਪੁਰ, ਬਡਬਰ ਅਤੇ ਤਲਵਾੜਾ ਵਿੱਚ ਇਨੋਵੇਸ਼ਨ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ।

ਇਨ੍ਹਾਂ ਲੈਬਾਂ ਉੱਤੇ ਕੁੱਲ 1.5 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਅਤੇ ਮਸ਼ੀਨਰੀ ਤੱਕ ਅਮਲੀ ਪਹੁੰਚ ਮੁਹੱਈਆ ਕਰਵਾਉਣਾ ਅਤੇ ਤਕਨੀਕੀ ਸਿੱਖਿਆ ਨੂੰ ਤਜਰਬੇ ’ਤੇ ਆਧਾਰਿਤ ਬਣਾਉਣਾ ਹੈ।

ਕਿਤਾਬਾਂ ਤੋਂ ਅੱਗੇ ਪ੍ਰਯੋਗ ਵੱਲ: ਇਨ੍ਹਾਂ ਇਨੋਵੇਸ਼ਨ ਲੈਬਾਂ ਨੂੰ ‘ਪ੍ਰੈਕਟੀਕਲ ਮੇਕਰ ਸਪੇਸ’ ਵਜੋਂ ਤਿਆਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਸਿਰਫ਼ ਕਿਸੇ ਤਕਨੀਕ ਬਾਰੇ ਪੜ੍ਹਨਗੇ ਹੀ ਨਹੀਂ ਸਗੋਂ ਉਸ ਉੱਤੇ ਸਿੱਧੇ ਤੌਰ ’ਤੇ ਕੰਮ ਵੀ ਕਰ ਸਕਣਗੇ। ਕਿਸੇ ਵਿਚਾਰ ਨੂੰ ਵਿਕਸਿਤ ਕਰਨ, ਉਸ ਦਾ ਮਾਡਲ ਤਿਆਰ ਕਰਨ ਤੇ ਉਸ ਵਿੱਚੋਂ ਕਮੀਆਂ ਲੱਭ ਕੇ ਉਸ ਨੂੰ ਹੋਰ ਬਿਹਤਰ ਬਣਾਉਣ ਦੀ ਪ੍ਰਕਿਰਿਆ ਵਿਦਿਆਰਥੀਆਂ ਦੇ ਤਕਨੀਕੀ ਤਜਰਬੇ ਦਾ ਅਨਿੱਖੜਵਾਂ ਅੰਗ ਬਣ ਸਕਦੀ ਹੈ। ਤਕਨੀਕੀ ਸਿੱਖਿਆ ਵਿੱਚ ਇਸ ਤਰ੍ਹਾਂ ਦੇ ਤਜਰਬੇ ਵਾਲੇ ਪ੍ਰਬੰਧ ਦੀ ਅਹਿਮੀਅਤ ਇਸ ਕਰਕੇ ਵੀ ਵਧ ਗਈ ਹੈ ਕਿਉਂਕਿ ਰੁਜ਼ਗਾਰ ਮੰਡੀ ਵਿੱਚ ਕਿਤਾਬੀ ਗਿਆਨ ਦੇ ਨਾਲ-ਨਾਲ ਅਮਲੀ ਹੁਨਰ ਦੀ ਵੀ ਭਾਰੀ ਮੰਗ ਹੈ।

ਇਨ੍ਹਾਂ ਲੈਬਾਂ ਜ਼ਰੀਏ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਿਕ ਸੋਚ ਨੂੰ ਤਕਨੀਕੀ ਪ੍ਰੋਜੈਕਟਾਂ ਵਜੋਂ ਅੱਗੇ ਵਧਾਉਣ ਦਾ ਸੁਨਹਿਰੀ ਮੌਕਾ ਦੇਣ ਦੀ ਯੋਜਨਾ ਉਲੀਕੀ ਗਈ ਹੈ। ਸੂਬੇ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਮੁਤਾਬਿਕ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀ ਪੰਜਾਬ ਦੀ ਆਉਣ ਵਾਲੀ ਤਕਨੀਕੀ ਕਿਰਤ ਸ਼ਕਤੀ ਦਾ ਅਹਿਮ ਹਿੱਸਾ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੌਜਵਾਨਾਂ ਨੂੰ ਤਕਨੀਕੀ ਹੁਨਰ ਨਾਲ ਲੈਸ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਪਰਾਲੇ ਤਹਿਤ ਵਿਦਿਆਰਥੀਆਂ ਨੂੰ ਤਕਨੀਕ-ਆਧਾਰਿਤ ਮੁਕਾਬਲਿਆਂ ਅਤੇ ਪ੍ਰੋਟੋਟਾਈਪ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕੌਮੀ ਪੱਧਰ ਦਾ ਮੰਚ ਦਿੱਤਾ ਜਾ ਰਿਹਾ ਹੈ। ਇਸ ਨਾਲ ਕਾਲਜਾਂ ਦਾ ਧਿਆਨ ਹੁਣ ਸਿਰਫ਼ ਸਿਲੇਬਸ ਖ਼ਤਮ ਕਰਨ ਅਤੇ ਇਮਤਿਹਾਨ ਦੇਣ ਤੋਂ ਹਟ ਕੇ ਪ੍ਰੋਜੈਕਟ ਆਧਾਰਿਤ ਸਿੱਖਿਆ ਉੱਤੇ ਕੇਂਦਰਿਤ ਹੋ ਰਿਹਾ ਹੈ। ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਨਾ ਸਿਰਫ਼ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਸੋਚ ਅਤੇ ਨਵੀਨਤਾ ਨੂੰ ਹੱਲਾਸ਼ੇਰੀ ਦੇ ਰਹੀ ਹੈ ਸਗੋਂ ਸੂਬੇ ਵਿੱਚ ਇੱਕ ਨਵਾਂ ‘ਸਟਾਰਟਅੱਪ ਅਤੇ ਇਨੋਵੇਸ਼ਨ ਕਲਚਰ’ ਵੀ ਸਿਰਜ ਰਹੀ ਹੈ। ਜਦੋਂ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬੀ ਗਿਆਨ ਦੇ ਨਾਲ-ਨਾਲ ਹੁਨਰ ਵੀ ਹੋਵੇਗਾ ਤਾਂ ਪੰਜਾਬ ਦਾ ਤਕਨੀਕੀ ਭਵਿੱਖ ਯਕੀਨਨ ਹੋਰ ਵੀ ਰੌਸ਼ਨ ਹੋ ਉੱਠੇਗਾ।

ਪੰਜਾਬ📍 ਪੰਜਾਬ

ਦਲਜੀਤ ਸਿੰਘ ਦਾ ਅੰਤਿਮ ਸਸਕਾਰ ਕਿਉਂ ਰੁਕਿਆ? ਮਾਂ-ਪਤਨੀ ਧਰਨੇ 'ਚ ਪਹੁੰਚ ਕੇ ਰੱਖੀ ਇਹ ਮੰਗ

ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਦੇ ਰਹਿਣ ਵਾਲੇ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦਲਜੀਤ ਸਿੰਘ ਦੀ ਪਤਨੀ ਅਤੇ ਮਾਂ ਇਨਸਾਫ਼ ਦੀ ਮੰਗ ਲੈ ਕੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਸਮਰਥਨ ਵਿੱਚ ਚੱਲ ਰਹੇ ਪੱਕੇ ਧਰਨੇ ਵਿੱਚ ਪਹੁੰਚ ਗਈਆਂ ਹਨ।
ਦਲਜੀਤ ਸਿੰਘ ਦਾ ਅੰਤਿਮ ਸਸਕਾਰ ਕਿਉਂ ਰੁਕਿਆ? ਮਾਂ-ਪਤਨੀ ਧਰਨੇ 'ਚ ਪਹੁੰਚ ਕੇ ਰੱਖੀ ਇਹ ਮੰਗ

ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਦੇ ਰਹਿਣ ਵਾਲੇ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦਲਜੀਤ ਸਿੰਘ ਦੀ ਪਤਨੀ ਅਤੇ ਮਾਂ ਇਨਸਾਫ਼ ਦੀ ਮੰਗ ਲੈ ਕੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਸਮਰਥਨ ਵਿੱਚ ਚੱਲ ਰਹੇ ਪੱਕੇ ਧਰਨੇ ਵਿੱਚ ਪਹੁੰਚ ਗਈਆਂ ਹਨ। ਪਰਿਵਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਰੱਦ ਨਹੀਂ ਕੀਤੇ ਜਾਂਦੇ ਅਤੇ ਲੱਖਾ ਸਿਧਾਣਾ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।

ਪਿੰਡ ਭੰਮੇ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਕਾਲਾ ਸਿੰਘ ਅਤੇ ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਦੇ ਪਿਤਾ ਘਰ ਵਿੱਚ ਹਨ, ਜਦਕਿ ਉਸ ਦੀ ਪਤਨੀ, ਮਾਂ ਅਤੇ ਭੈਣ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਦੇ ਧਰਨੇ ਵਿੱਚ ਡਟੀਆਂ ਹੋਈਆਂ ਹਨ। ਸਮਾਜ ਸੇਵੀ ਅਤੇ ਪੰਚਾਇਤ ਦੇ ਨੁਮਾਇੰਦੇ ਪਰਿਵਾਰ ਨਾਲ ਮੁਲਾਕਾਤ ਕਰਨ ਅਤੇ ਅੰਤਿਮ ਸਸਕਾਰ ਸਬੰਧੀ ਗੱਲਬਾਤ ਕਰਨ ਪਹੁੰਚੇ ਸਨ। ਇਸ ਦੌਰਾਨ ਪਰਿਵਾਰ ਨੇ ਆਪਣੀ ਪਹਿਲੀ ਮੰਗ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਦੱਸੀ।

ਪਿੰਡ ਭੰਮੇ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਮਾਨਸਾ ਦੇ ਧਰਨੇ ਵਿੱਚ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੇ ਫ਼ੈਸਲੇ ਦਾ ਸਮਰਥਨ ਕੀਤਾ।

ਪਰਿਵਾਰ ਦੀ ਮੰਗ ਹੈ ਕਿ ਮੋਨਜੀਤ ਸ਼ੇਰੋਂ, ਲੱਖਾ ਸਿਧਾਣਾ ਸਮੇਤ ਹਿਰਾਸਤ ਵਿੱਚ ਲਏ ਗਏ ਹੋਰ ਸਾਰੇ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਇਸ ਘਟਨਾਕ੍ਰਮ ਦੌਰਾਨ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ। ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।

ਪੰਜਾਬ📍 ਪੰਜਾਬ

3 ਮਾਸੂਮ ਬੱਚੀਆਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਕੁਝ ਘੰਟਿਆਂ 'ਚ ਗਈ ਜਾਨ; ਮੂੰਹ 'ਚੋਂ ਨਿਕਲ ਰਹੀ ਸੀ ਝੱਗ

ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮੋਹੜੇਵਾਲਾ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ।
3 ਮਾਸੂਮ ਬੱਚੀਆਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਕੁਝ ਘੰਟਿਆਂ 'ਚ ਗਈ ਜਾਨ; ਮੂੰਹ 'ਚੋਂ ਨਿਕਲ ਰਹੀ ਸੀ ਝੱਗ

ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਮੋਹੜੇਵਾਲਾ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਤਿੰਨਾਂ ਮੌਤਾਂ ਪਿੱਛੇ ਕੋਈ ਸਾਂਝਾ ਕਾਰਨ ਹੈ ਜਾਂ ਇਹ ਵੱਖ-ਵੱਖ ਮੈਡੀਕਲ ਕਾਰਨਾਂ ਕਰਕੇ ਹੋਈਆਂ ਹਨ।

ਪਹਿਲੇ ਪਰਿਵਾਰ ਦੀਆਂ ਦੋ ਬੱਚੀਆਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚ ਇੱਕ ਦੀ ਉਮਰ 7 ਸਾਲ ਅਤੇ ਦੂਜੀ ਦੀ ਸਿਰਫ਼ 11 ਮਹੀਨੇ ਸੀ। ਪਰਿਵਾਰ ਮੁਤਾਬਕ ਸ਼ਨੀਵਾਰ ਸਵੇਰੇ ਦੋਵਾਂ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗਾ।

ਪਰਿਵਾਰਕ ਮੈਂਬਰ ਦੋਵਾਂ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 7 ਸਾਲ ਦੀ ਬੱਚੀ ਪਿਤਾ ਦੀ ਪਹਿਲੀ ਪਤਨੀ ਦੀ ਧੀ ਸੀ, ਜਦਕਿ 11 ਮਹੀਨੇ ਦੀ ਬੱਚੀ ਦੂਜੀ ਪਤਨੀ ਤੋਂ ਸੀ। ਪਿਤਾ ਦੇ ਕੁੱਲ ਪੰਜ ਬੱਚੇ ਹਨ, ਜਿਨ੍ਹਾਂ ਵਿੱਚ ਚਾਰ ਧੀਆਂ ਅਤੇ ਇੱਕ ਪੁੱਤਰ ਹੈ।

ਪਿੰਡ ਦੇ ਲੋਕ ਪਹਿਲੀ ਘਟਨਾ ਦੇ ਸਦਮੇ ਵਿੱਚ ਹੀ ਸਨ ਕਿ ਕੁਝ ਸਮੇਂ ਬਾਅਦ ਗੁਆਂਢੀ ਪਰਿਵਾਰ ਦੀ 6 ਮਹੀਨੇ ਦੀ ਬੱਚੀ ਦੀ ਵੀ ਇਸੇ ਤਰ੍ਹਾਂ ਮੌਤ ਹੋ ਗਈ। ਪਰਿਵਾਰ ਮੁਤਾਬਕ ਸਵੇਰੇ ਮਾਂ ਨੇ ਬੱਚੀ ਨੂੰ ਆਪਣਾ ਦੁੱਧ ਪਿਲਾਇਆ ਸੀ। ਇਸ ਤੋਂ ਕੁਝ ਦੇਰ ਬਾਅਦ ਹੀ ਬੱਚੀ ਦੀ ਤਬੀਅਤ ਵਿਗੜ ਗਈ ਅਤੇ ਉਹ ਛਟਪਟਾਉਣ ਲੱਗੀ। ਉਸ ਦੇ ਮੂੰਹ ਵਿੱਚੋਂ ਵੀ ਝੱਗ ਨਿਕਲਣ ਲੱਗਾ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਰਹੇ ਸਨ, ਪਰ ਉਸ ਨੇ ਘਰ ਵਿੱਚ ਹੀ ਦਮ ਤੋੜ ਦਿੱਤਾ।

ਤਿੰਨ ਬੱਚੀਆਂ ਦੀਆਂ ਮੌਤਾਂ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਮ ਪਿੰਡ ਮੋਹੜੇਵਾਲਾ ਭੇਜੀ ਗਈ ਹੈ। ਟੀਮ ਨੇ ਘਰਾਂ ਵਿੱਚੋਂ ਪਾਣੀ, ਦੁੱਧ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਇਕੱਠੇ ਕੀਤੇ ਹਨ। ਤਿੰਨਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਫਿਲਹਾਲ ਨਾ ਤਾਂ ਫੂਡ ਪੋਇਜ਼ਨਿੰਗ ਅਤੇ ਨਾ ਹੀ ਕਿਸੇ ਜ਼ਹਿਰੀਲੇ ਪਦਾਰਥ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਪੋਸਟਮਾਰਟਮ ਅਤੇ ਮੈਡੀਕਲ ਜਾਂਚ ਤੋਂ ਬਾਅਦ ਹੀ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਡੀਐੱਸਪੀ ਕਰਨ ਸ਼ਰਮਾ ਮੁਤਾਬਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਹਰ ਸੰਭਾਵਿਤ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਪੰਜਾਬ📍 ਪੰਜਾਬ

ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ ਅਮਿਤ ਸ਼ਾਹ ਨੇ ਦਿੱਤਾ ‘ਪ੍ਰੈਜ਼ੀਡੈਂਟਸ ਕਲਰ’, 141 ਨਵੇਂ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ 'ਤੇ ਅਮਿਤ ਸ਼ਾਹ ਨੇ ਪ੍ਰਦਾਨ ਕੀਤਾ। 141 ਨਵੇਂ ਵਾਹਨ, 4 ਮਿੰਟ ਪੁਲਿਸ ਰਿਸਪਾਂਸ ਟਾਈਮ ਅਤੇ ਨਸ਼ਾ ਮੁਕਤ ਚੰਡੀਗੜ੍ਹ ਬਾਰੇ ਜਾਣੋ।
ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ ਅਮਿਤ ਸ਼ਾਹ ਨੇ ਦਿੱਤਾ ‘ਪ੍ਰੈਜ਼ੀਡੈਂਟਸ ਕਲਰ’, 141 ਨਵੇਂ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ 'ਤੇ ਅਮਿਤ ਸ਼ਾਹ ਨੇ ਪ੍ਰਦਾਨ ਕੀਤਾ। 141 ਨਵੇਂ ਵਾਹਨ, 4 ਮਿੰਟ ਪੁਲਿਸ ਰਿਸਪਾਂਸ ਟਾਈਮ ਅਤੇ ਨਸ਼ਾ ਮੁਕਤ ਚੰਡੀਗੜ੍ਹ ਬਾਰੇ ਜਾਣੋ।

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 1 ਨਵੰਬਰ ਨੂੰ ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਅਤੇ ਹੀਰਕ ਜਯੰਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੁਲਿਸ ਲਾਈਨ ਵਿੱਚ ਕਰਵਾਏ ਗਏ ਇਸ ਵਿਸ਼ੇਸ਼ ਸਮਾਰੋਹ ਦੌਰਾਨ ਉਨ੍ਹਾਂ ਨੇ ਪੁਲਿਸ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਇਸ ਮੌਕੇ ਚੰਡੀਗੜ੍ਹ ਪੁਲਿਸ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰਸ਼ੁਦਾ ਵੱਕਾਰੀ ‘ਪ੍ਰੈਜ਼ੀਡੈਂਟਸ ਕਲਰ’ ਨਾਲ ਸਨਮਾਨਿਤ ਕੀਤਾ ਗਿਆ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੂੰ ਰਾਸ਼ਟਰਪਤੀ ਨਿਸ਼ਾਨ ਮਿਲਣਾ ਪਿਛਲੇ ਛੇ ਦਹਾਕਿਆਂ ਦੀ ਸੇਵਾ, ਸਮਰਪਣ ਅਤੇ ਸੰਵੇਦਨਸ਼ੀਲਤਾ ਦਾ ਸਨਮਾਨ ਹੈ। ਉਨ੍ਹਾਂ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਾਲ 1966 ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ ਪੁਲਿਸ ਨੇ ਆਪਣੀ ਮਿਹਨਤ ਅਤੇ ਫਰਜ਼ ਪ੍ਰਤੀ ਵਚਨਬੱਧਤਾ ਨਾਲ ਦੇਸ਼ ਦੇ ਪੁਲਿਸ ਬਲਾਂ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਇ ਲਿਖਿਆ ਹੈ।

ਗ੍ਰਹਿ ਮੰਤਰੀ ਨੇ ਦੱਸਿਆ ਕਿ ਘਟਨਾਵਾਂ 'ਤੇ ਤੁਰੰਤ ਕਾਰਵਾਈ ਅਤੇ ਰਿਸਪਾਂਸ ਟਾਈਮ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇਸ਼ ਵਿੱਚ ਦੂਜੇ ਸਥਾਨ 'ਤੇ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਬੇੜੇ ਵਿੱਚ 141 ਨਵੇਂ ਵਾਹਨ ਸ਼ਾਮਲ ਹੋਣ ਨਾਲ ਐਮਰਜੈਂਸੀ ਸੇਵਾਵਾਂ ਅਤੇ ਪੁਲਿਸ ਦੀ ਕਾਰਜਕੁਸ਼ਲਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਅਮਿਤ ਸ਼ਾਹ ਨੇ ਉਮੀਦ ਜਤਾਈ ਕਿ ਨਵੇਂ ਆਧੁਨਿਕ ਵਾਹਨਾਂ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਚੰਡੀਗੜ੍ਹ ਪੁਲਿਸ ਅਗਲੇ ਸਾਲ ਰਿਸਪਾਂਸ ਟਾਈਮ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕਰੇਗੀ।

ਅਮਿਤ ਸ਼ਾਹ ਨੇ ਚੰਡੀਗੜ੍ਹ ਦੀ ਟ੍ਰੈਫਿਕ ਵਿਵਸਥਾ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਪ੍ਰਤੀ ਵਿਅਕਤੀ ਵਾਹਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਦੇ ਬਾਵਜੂਦ ਟ੍ਰੈਫਿਕ ਵਿਵਸਥਾ ਸੁਚਾਰੂ ਰਹਿੰਦੀ ਹੈ। ਉਨ੍ਹਾਂ ਮੁਤਾਬਕ ਚੰਡੀਗੜ੍ਹ ਵਿੱਚ ਕੁਇੱਕ ਰਿਸਪਾਂਸ ਟੀਮ ਦਾ ਰਿਸਪਾਂਸ ਟਾਈਮ ਸਿਰਫ਼ 10 ਮਿੰਟ ਹੈ, ਜਦਕਿ ਪੁਲਿਸ ਕਰਮਚਾਰੀ ਕਿਸੇ ਘਟਨਾ ਵਾਲੀ ਥਾਂ 'ਤੇ ਮਹਿਜ਼ 4 ਮਿੰਟ ਵਿੱਚ ਪਹੁੰਚ ਜਾਂਦੇ ਹਨ। ਇਹ ਪ੍ਰਣਾਲੀ ਦੇਸ਼ ਦੇ ਹੋਰ ਪੁਲਿਸ ਬਲਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਨੇ ਸਿਰਫ਼ 140 ਦਿਨਾਂ ਵਿੱਚ 85 ਫੀਸਦੀ ਦੋਸ਼ ਸਿੱਧੀ ਦਰ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਭਰ ਵਿੱਚ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਲੋਕਾਂ ਨੂੰ ਨਿਆਂ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਆਂ ਨਿਆਂ ਸੰਹਿਤਾਵਾਂ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਸੀ। ਅੰਗਰੇਜ਼ਾਂ ਦੇ ਸਮੇਂ ਦੇ ਤਿੰਨ ਪੁਰਾਣੇ ਕਾਨੂੰਨਾਂ ਦੀ ਥਾਂ ਨਵੇਂ ਕਾਨੂੰਨਾਂ ਨੂੰ ਲਾਗੂ ਕਰਨਾ ਨਿਆਂ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਬਦਲਾਅ ਹੈ।

ਅਮਿਤ ਸ਼ਾਹ ਨੇ ਚੰਡੀਗੜ੍ਹ ਪੁਲਿਸ ਵੱਲੋਂ ਡਿਜੀਟਲ ਤਕਨੀਕ ਅਤੇ ਵੱਖ-ਵੱਖ ਮੋਬਾਈਲ ਐਪਸ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਫਰਜ਼ ਨਾਗਰਿਕਾਂ ਨੂੰ ਆਸਾਨ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨਾ ਹੈ। ਚੰਡੀਗੜ੍ਹ ਪੁਲਿਸ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਅਜਿਹੀ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਛੋਟੀਆਂ-ਛੋਟੀਆਂ ਪੁਲਿਸ ਸੇਵਾਵਾਂ ਲਈ ਥਾਣਿਆਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ।

ਸਮਾਰੋਹ ਦੌਰਾਨ ਅਮਿਤ ਸ਼ਾਹ ਨੇ ਵਿਸ਼ਵਾਸ ਜਤਾਇਆ ਕਿ ਚੰਡੀਗੜ੍ਹ ਸਭ ਤੋਂ ਪਹਿਲਾਂ ਨਸ਼ਾ ਮੁਕਤ ਬਣਨ ਵਾਲਾ ਸ਼ਹਿਰ ਹੋਵੇਗਾ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸੇਵਾ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਜਾਰੀ ਰੱਖਣ ਦਾ ਸੰਦੇਸ਼ ਦਿੱਤਾ। ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਮੌਕੇ ਮਿਲਿਆ ‘ਪ੍ਰੈਜ਼ੀਡੈਂਟਸ ਕਲਰ’ ਪੁਲਿਸ ਬਲ ਦੇ ਛੇ ਦਹਾਕਿਆਂ ਦੇ ਸੇਵਾ ਸਫ਼ਰ ਨੂੰ ਸਨਮਾਨਿਤ ਕਰਨ ਵਾਲਾ ਇੱਕ ਮਹੱਤਵਪੂਰਨ ਮੌਕਾ ਰਿਹਾ।

ਪੰਜਾਬ📍 ਪੰਜਾਬ

ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਨੈੱਟਵਰਕ ਦਾ ਖੁਲਾਸਾ, 5 ਕਿਲੋ ਹੇਰੋਇਨ ਬਰਮਦ; ਦੋ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਅਣਪਛਾਤੇ ਵਿਅਕਤੀਆਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੂਜਿਆਂ ਨੂੰ ਵੰਡ ਦਿੱਤਾ ਸੀ।
ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਨੈੱਟਵਰਕ ਦਾ ਖੁਲਾਸਾ, 5 ਕਿਲੋ ਹੇਰੋਇਨ ਬਰਮਦ; ਦੋ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਅਣਪਛਾਤੇ ਵਿਅਕਤੀਆਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੂਜਿਆਂ ਨੂੰ ਵੰਡ ਦਿੱਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਨੈੱਟਵਰਕ ਵਿੱਚ ਕਈ ਹੋਰ ਵਿਅਕਤੀ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਜਾਂਚ ਦਾ ਵਿਸਥਾਰ ਕੀਤਾ ਜਾ ਰਿਹਾ ਹੈ।

ਪੰਜਾਬ ‘ਚ ਨਸ਼ੇ ਦੇ ਖਿਲਾਫ ਚੱਲੇ ਜਾ ਰਹੀ ਮੁਹਿੰਮ ਦੇ ਤਹਿਤ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਇੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਟੀਮ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਮਹੱਤਵਪੂਰਨ ਜ਼ਬਤੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ ਚੱਲ ਰਹੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਸਫਲਤਾ ਮੰਨਿਆ ਜਾ ਰਿਹਾ ਹੈ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਪੂਰੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ ਕਿ ਮੁਲਜ਼ਮਾਂ ਨੂੰ ਹੈਰੋਇਨ ਕਿੱਥੋਂ ਮਿਲੀ। ਇਸ ਨੈੱਟਵਰਕ ਵਿੱਚ ਹੋਰ ਕੌਣ ਸ਼ਾਮਲ ਸੀ ਅਤੇ ਬਾਅਦ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਕਿਸ ਨੂੰ ਪਹੁੰਚਾਈ ਗਈ।

ਇਸ ਤੋਂ ਇਲਾਵਾ, ਪੁਲਿਸ ਇਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਲਈ ਮੁਲਜ਼ਮਾਂ ਦੇ ਅੱਗੇ ਅਤੇ ਪਿੱਛੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕਾਰਵਾਈ ਵੱਡੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕਰ ਸਕਦੀ ਹੈ।

ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਖਿਲਾਫ ਉਸ ਦੀ ਮੁਹਿੰਮ ਬੇਰੋਕ ਜਾਰੀ ਰਹੇਗੀ। ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਦਾ ਟੀਚਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਜੜ੍ਹੋਂ ਪੁੱਟਣਾ ਅਤੇ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ ਮੁਕਤ ਬਣਾਉਣਾ ਹੈ।

ਪੰਜਾਬ📍 ਪੰਜਾਬ

ਪੰਜਾਬ ’ਚ ਨਸ਼ਿਆਂ ਦੇ ਕੇਸਾਂ ਦੇ ਨਿਪਟਾਰੇ ਲਈ 35 ਵਿਸ਼ੇਸ਼ ਅਦਾਲਤਾਂ ਬਣਾਉਣ ਲਈ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਪਟਵਾਰੀਆਂ ਤੇ ਕਾਨੂੰਗੋ ਲਈ ਬਣੇਗਾ ਜ਼ਿਲ੍ਹਾ ਪੱਧਰ ਕਾਡਰ

31 ਅਕਤੂਬਰ (ਹਰਕਵਲਜੀਤ ਸਿੰਘ) - ਪੰਜਾਬ ਮੰਤਰੀ ਮੰਡਲ ਦੀ ਅੱਜ ਸ਼ਾਮ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਰਾਜ ਵਿਚ ਨਸ਼ਿਆਂ ਨਾਲ ਸਬੰਧਿਤ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਵੱਡੇ ਪੱਧਰ ’ਤੇ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਉਣ ਲਈ ਰਾਜ ਵਿਚ 35 ਵਿਸ਼ੇਸ਼ ਅਦਾਲਤਾਂ ਦੀ ਸਥਾਪਤੀ ਦਾ ਫ਼ੈਸਲਾ ਲਿਆ ਤੇ ਇਨ੍ਹਾਂ ਲਈ 35 ਅਡੀਸ਼ਨਲ ਸੈਸ਼ਨ ਜੱਜਾਂ ਤੇ 35 ਅਸਿਸਟੈਂਟ ਜ਼ਿਲ੍ਹਾ ਅਟਾਰਨੀ ਦੀਆਂ ਅਸਾਮੀਆਂ ਤੇ 315 ਸਹਾਇਕ ਸਟਾਫ਼ ਦੀਆਂ ਅਸਾਮੀਆਂ ਲਈ ਵੀ ਪ੍ਰਵਾਨਗੀ ਦਿੱਤੀ।

31 ਅਕਤੂਬਰ (ਹਰਕਵਲਜੀਤ ਸਿੰਘ) - ਪੰਜਾਬ ਮੰਤਰੀ ਮੰਡਲ ਦੀ ਅੱਜ ਸ਼ਾਮ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਰਾਜ ਵਿਚ ਨਸ਼ਿਆਂ ਨਾਲ ਸਬੰਧਿਤ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਵੱਡੇ ਪੱਧਰ ’ਤੇ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਉਣ ਲਈ ਰਾਜ ਵਿਚ 35 ਵਿਸ਼ੇਸ਼ ਅਦਾਲਤਾਂ ਦੀ ਸਥਾਪਤੀ ਦਾ ਫ਼ੈਸਲਾ ਲਿਆ ਤੇ ਇਨ੍ਹਾਂ ਲਈ 35 ਅਡੀਸ਼ਨਲ ਸੈਸ਼ਨ ਜੱਜਾਂ ਤੇ 35 ਅਸਿਸਟੈਂਟ ਜ਼ਿਲ੍ਹਾ ਅਟਾਰਨੀ ਦੀਆਂ ਅਸਾਮੀਆਂ ਤੇ 315 ਸਹਾਇਕ ਸਟਾਫ਼ ਦੀਆਂ ਅਸਾਮੀਆਂ ਲਈ ਵੀ ਪ੍ਰਵਾਨਗੀ ਦਿੱਤੀ। ਦੱਸਿਆ ਗਿਆ ਕਿ ਇਸ ਵੇਲੇ ਰਾਜ ਵਿਚ 52,577 ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਲੰਬਿਤ ਹਨ ਤੇ ਰਾਜ ਵਿਚ ਸਾਲਾਨਾ 20 ਹਜ਼ਾਰ ਨਵੇਂ ਕੇਸ ਦਰਜ ਹੋ ਰਹੇ ਹਨ ਤੇ 27 ਹਜ਼ਾਰ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਇਨ੍ਹਾਂ ਵਿਸ਼ੇਸ਼ ਅਦਾਲਤਾਂ ’ਤੇ ਸਾਲਾਨਾ 74 ਕਰੋੜ ਦਾ ਵਾਧੂ ਖ਼ਰਚ ਹੋਵੇਗਾ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਨਸ਼ਾ ਵਿਰੋਧੀ ਐਕਟ ਅਧੀਨ ਸਜ਼ਾ ਹੋਣ ਦੀ ਦਰ ਜੋ 60 ਫੀਸਦੀ ਸੀ ਹੁਣ 92 ਫੀਸਦੀ ’ਤੇ ਪੁੱਜ ਗਈ ਹੈ ਜੋਕਿ ਦੇਸ਼ ਵਿਚੋਂ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਵਿਸ਼ੇਸ਼ ਅਦਾਲਤਾਂ ਦੀ ਸਥਾਪਤੀ ਲਈ ਕਾਰਵਾਈ ਤੁਰੰਤ ਸ਼ੁਰੂ ਹੋ ਜਾਵੇਗੀ। ਸ. ਚੀਮਾ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਪਟਵਾਰੀਆਂ ਤੇ ਕਾਨੂੰਗੋ ਦੀਆਂ ਅਸਾਮੀਆਂ ਭਰਤੀ ਹੁਣ ਦੁਬਾਰਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਉਨ੍ਹਾਂ ਦੀ ਭਰਤੀ ਲਈ ਜ਼ਿੰਮੇਵਾਰ ਅਧਿਕਾਰੀ ਹੋਵੇਗਾ ਤੇ ਉਨ੍ਹਾਂ ਦਾ ਕਾਡਰ ਵੀ ਜ਼ਿਲ੍ਹਾ ਪੱਧਰ ਦਾ ਹੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪਟਵਾਰੀਆਂ ਤੇ ਕਾਨੂੰਗੋ ਦੀ ਇਹ ਲੰਬੇ ਸਮੇਂ ਤੋਂ ਮੰਗ ਚਲੀ ਆ ਰਹੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਸ. ਚੀਮਾ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿਚ ਪੰਜਾਬ ਕੋਟੇ ਦੀਆਂ ਅਸਾਮੀਆਂ ਕਾਫ਼ੀ ਸਮੇਂ ਤੋਂ ਖ਼ਾਲੀ ਸਨ ਲਈ 2452 ਅਸਾਮੀਆਂ ’ਤੇ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਤੇ ਇਨ੍ਹਾਂ ਅਸਾਮੀਆਂ ਲਈ ਲੋੜੀਂਦੇ ਸੇਵਾ ਨਿਯਮਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਬੀ.ਬੀ.ਐਮ.ਬੀ. ਖ਼ਰਚੇ ਵਿਚ ਰਾਜ ਦੀ 40 ਫੀਸਦੀ ਵਿੱਤੀ ਹਿੱਸੇਦਾਰੀ ਲੇਕਿਨ ਕੇਂਦਰ ਵਲੋਂ ਬੋਰਡ ਵਿਚ ਰਾਜ ਦੀ ਭੂਮਿਕਾ ਨੂੰ ਲਗਾਤਾਰ ਘਟਾਉਣ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੰਤਰੀ ਮੰਡਲ ਵਲੋਂ ਅੱਜ ਤਿੰਨ ਨਵੇਂ ਲੇਬਰ ਕੋਡ ਨਿਯਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਜਿਨ੍ਹਾਂ ਦਾ ਮੰਤਵ ਲੇਬਰ ਲਈ ਵੈੱਲਫੇਅਰ ਕਾਰਜਾਂ ’ਚ ਸੁਧਾਰ ਲਿਆਉਣਾ ਹੈ। ਮੰਤਰੀ ਮੰਡਲ ਵਲੋਂ ਲੁੱਕ ਦੇ ਰੇਟਾਂ ਵਿਚ ਅਮਰੀਕਾ-ਈਰਾਨ ਜੰਗ ਕਾਰਨ ਹੋਏ ਵਾਧੇ ਕਾਰਨ ਰਾਜ ਵਿਚ ਸੜਕਾਂ ਦੇ ਠੱਪ ਹੋਏ ਕੰਮ ਵਿਚ ਤੇਜ਼ੀ ਲਿਆਉਣ ਲਈ ਇਨ੍ਹਾਂ ਪ੍ਰਾਜੈਕਟਾਂ ਦੀਆਂ ਲਾਗਤਾਂ ਵਧਣ ਕਾਰਨ ਇਨ੍ਹਾਂ ਕੰਮਾਂ ਲਈ ਨਿਰਧਾਰਿਤ 1095 ਕਰੋੜ ਦੇ ਬਜਟ ਨੂੰ ਵਧਾ ਕੇ 1333 ਕਰੋੜ ਰੁਪਏ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਮੰਤਰੀ ਮੰਡਲ ਵਲੋਂ ਮੁਹਾਲੀ ਜ਼ਿਲ੍ਹੇ ਲਈ ਬਾਇਓਗੈਸ ਪ੍ਰਾਜੈਕਟਾਂ ਦੀ ਸਥਾਪਤੀ ਲਈ ਜਿਸ ਵਲੋਂ ਗਿੱਲੇ ਕੂੜੇ ਨਾਲ ਪ੍ਰਾਜੈਕਟ ਚਲਾਇਆ ਜਾਵੇਗਾ ਤੇ ਬਾਇਓਗੈਸ ਬਣਾਈ ਜਾਵੇਗੀ ਨੂੰ 39 ਏਕ ਸਰਕਾਰੀ ਜ਼ਮੀਨ ਅਲਾਟ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ। ਇਹ ਪ੍ਰਾਜੈਕਟ ਮੁਹਾਲੀ ਦੀ ਮਿਉਂਸੀਪਲ ਕਾਰਪੋਰੇਸ਼ਨ ਵਲੋਂ ਡੇਰਾਬੱਸੀ ਦੇ ਪਿੰਡ ਸਮਗੋਲੀ ਵਿਖੇ ਕੂੜਾ ਪ੍ਰਬੰਧਨ ਲਈ ਚਾਲੂ ਕੀਤਾ ਜਾ ਰਿਹਾ ਹੈ। ਮੰਤਰੀ ਮੰਡਲ ਵਲੋਂ ਅੱਜ ਸੰਗਰੂਰ ਦੇ ਹਲਕਾ ਲਹਿਰਾ ਵਿਖੇ ਨਵੀਂ ਅਨਾਜ ਮੰਡੀ ਲਈ 217 ਕਨਾਲ ਤੇ 14 ਮਰਲੇ ਜ਼ਮੀਨ ਦੇਣ ਲਈ ਵੀ ਪ੍ਰਵਾਨਗੀ ਦੇ ਦਿੱਤੀ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮੌਜੂਦਾ ਅਨਾਜ ਮੰਡੀ 40 ਸਾਲ ਪਹਿਲਾਂ 12 ਏਕੜ ਵਿਚ ਬਣਾਈ ਗਈ ਸੀ, ਲੇਕਿਨ ਇਹ ਸ਼ਹਿਰ ਦੇ ਅੰਦਰ ਹੋਣ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਸਨ। ਅਲਾਟ ਕੀਤੀ ਗਈ ਸਰਕਾਰੀ ਜ਼ਮੀਨ ਮੰਡੀ ਬੋਰਡ ਨੂੰ 15 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਦਿੱਤੀ ਜਾਵੇਗੀ।

ਖੇਡਾਂ📍 ਪੰਜਾਬ

ਆਖ਼ਰੀ ‘ਚ ਮਿਲੇਗਾ ਇਸ ਗੇਂਦਬਾਜ਼ ਨੂੰ ਮੌਕਾ? ਹੈਮਿਲਟਨ ‘ਚ ਪਹਿਲਾਂ ਵੀ ਦਿਖਾ ਚੁੱਕਾ ਆਪਣਾ ਜਲਵਾ

ਭਾਰਤੀ ਕ੍ਰਿਕਟ ਟੀਮ ਦੇ ਨਿਊਜ਼ੀਲੈਂਡ ਦੌਰੇ ਦਾ ਪਹਿਲਾ ਪੜਾਅ ਐਤਵਾਰ ਨੂੰ ਮੁਕੰਮਲ ਹੋਣ ਜਾ ਰਿਹਾ ਹੈ। ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਆਖ਼ਰੀ ਅਤੇ ਫ਼ੈਸਲਾਕੁੰਨ ਮੁਕਾਬਲੇ ਵਿੱਚ ਅੱਜ ਭਾਰਤ ਅਤੇ ਮੇਜ਼ਬਾਨ ਨਿਊਜ਼ੀਲੈਂਡ ਦੀਆਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ।
ਆਖ਼ਰੀ ‘ਚ ਮਿਲੇਗਾ ਇਸ ਗੇਂਦਬਾਜ਼ ਨੂੰ ਮੌਕਾ? ਹੈਮਿਲਟਨ ‘ਚ ਪਹਿਲਾਂ ਵੀ ਦਿਖਾ ਚੁੱਕਾ ਆਪਣਾ ਜਲਵਾ

ਭਾਰਤੀ ਕ੍ਰਿਕਟ ਟੀਮ ਦੇ ਨਿਊਜ਼ੀਲੈਂਡ ਦੌਰੇ ਦਾ ਪਹਿਲਾ ਪੜਾਅ ਐਤਵਾਰ ਨੂੰ ਮੁਕੰਮਲ ਹੋਣ ਜਾ ਰਿਹਾ ਹੈ। ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਆਖ਼ਰੀ ਅਤੇ ਫ਼ੈਸਲਾਕੁੰਨ ਮੁਕਾਬਲੇ ਵਿੱਚ ਅੱਜ ਭਾਰਤ ਅਤੇ ਮੇਜ਼ਬਾਨ ਨਿਊਜ਼ੀਲੈਂਡ ਦੀਆਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ।

ਹੈਮਿਲਟਨ ਸਥਿਤ ਸੈਡਨ ਪਾਰਕ ਸਟੇਡੀਅਮ ਵਿਖੇ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਭਾਰਤੀ ਟੀਮ ਜਿੱਤ ਦਰਜ ਕਰਕੇ ਸੀਰੀਜ਼ ਦਾ ਖ਼ਾਤਮਾ ਸ਼ਾਨਦਾਰ ਢੰਗ ਨਾਲ ਕਰਨਾ ਚਾਹੇਗੀ। ਹੁਣ ਇਸ ਟੀਚੇ ਨੂੰ ਹਾਸਲ ਕਰਨ ਲਈ ਅੰਤਿਮ ਗਿਆਰਾਂ ਵਿੱਚ ਕੋਈ ਫੇਰਬਦਲ ਹੁੰਦਾ ਹੈ ਜਾਂ ਨਹੀਂ, ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਿਛਲੇ ਮੈਚ ਦੌਰਾਨ ਭਾਰਤੀ ਟੀਮ ਪ੍ਰਬੰਧਨ ਨੇ ਦੋ ਅਹਿਮ ਬਦਲਾਅ ਕੀਤੇ ਸਨ, ਜਿਸ ਤਹਿਤ ਨੌਜਵਾਨ ਪ੍ਰਤਿਭਾ ਵੈਭਵ ਸੂਰਿਆਵੰਸ਼ੀ ਅਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਬਾਹਰ ਬਿਠਾਇਆ ਗਿਆ ਸੀ। ਉਨ੍ਹਾਂ ਦੀ ਥਾਂ ਈਸ਼ਾਨ ਕਿਸ਼ਨ ਅਤੇ ਨੌਜਵਾਨ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੂੰ ਮੌਕਾ ਦਿੱਤਾ ਗਿਆ ਸੀ। ਮਯੰਕ ਨੇ ਤਾਂ ਆਪਣੀ ਤੇਜ਼ ਰਫ਼ਤਾਰ ਨਾਲ ਪ੍ਰਭਾਵਿਤ ਕਰਦਿਆਂ 3 ਅਹਿਮ ਵਿਕਟਾਂ ਝਟਕਾਈਆਂ, ਪਰ ਈਸ਼ਾਨ ਕਿਸ਼ਨ ਬੱਲੇਬਾਜ਼ੀ ਵਿੱਚ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇ।

ਪਿਛਲੇ ਮੈਚ ਦੀ ਪਲੇਇੰਗ-11 ਵਿੱਚੋਂ ਵੈਭਵ ਸੂਰਿਆਵੰਸ਼ੀ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਕ੍ਰਿਕਟ ਮਾਹਿਰਾਂ ਵਿੱਚ ਇੱਕ ਨਵੀਂ ਬਹਿਸ ਛਿੜ ਗਈ ਹੈ ਕਿ ਟੀਮ ਪ੍ਰਬੰਧਨ ਇਸ ਉੱਭਰਦੇ ਸਿਤਾਰੇ ਨਾਲ ਅਜਿਹਾ ਵਤੀਰਾ ਕਿਉਂ ਅਪਣਾ ਰਿਹਾ ਹੈ। ਅਜਿਹੇ ਮਾਹੌਲ ਵਿੱਚ 15 ਸਾਲਾ ਇਸ ਉੱਭਰਦੇ ਹੋਏ ਸਟਾਰ ਖਿਡਾਰੀ ਦੀ ਚੋਣ ਅੱਜ ਦੇ ਮੈਚ ਵਿੱਚ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣੀ ਰਹੇਗੀ। ਹਾਲਾਂਕਿ, ਇੱਕ ਹੋਰ ਅਹਿਮ ਬਦਲਾਅ ਜੋ ਭਾਰਤੀ ਟੀਮ ਲਈ ਬੇਹੱਦ ਲਾਹੇਵੰਦ ਸਾਬਤ ਹੋ ਸਕਦਾ ਹੈ, ਉਹ ਗੇਂਦਬਾਜ਼ੀ ਵਿਭਾਗ ਨਾਲ ਸੰਬੰਧਿਤ ਹੈ—ਅਤੇ ਇਹ ਉਸ ਗੇਂਦਬਾਜ਼ ਦੀ ਸ਼ਮੂਲੀਅਤ ਹੈ ਜਿਸ ਨੂੰ ਪੂਰੀ ਸੀਰੀਜ਼ ਦੌਰਾਨ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ।

ਇੱਥੇ ਗੱਲ ਹੋ ਰਹੀ ਹੈ ਭਾਰਤ ਦੇ ਪ੍ਰਮੁੱਖ ਚਾਈਨਾਮੈਨ ਸਪਿਨਰ ਕੁਲਦੀਪ ਯਾਦਵ ਦੀ, ਜਿਨ੍ਹਾਂ ਨੂੰ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਪਹਿਲੇ ਚਾਰੇ ਮੈਚਾਂ ਦੌਰਾਨ ਬੈਂਚ ‘ਤੇ ਬੈਠਣਾ ਪਿਆ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਗਈ ਸੀਰੀਜ਼ ਵਿੱਚ ਕੁਲਦੀਪ ਨੂੰ 2 ਮੈਚਾਂ ਵਿੱਚ ਮੌਕਾ ਮਿਲਿਆ ਸੀ, ਜਿੱਥੇ ਉਨ੍ਹਾਂ ਨੇ ਵਿਕਟਾਂ ਤਾਂ ਹਾਸਲ ਕੀਤੀਆਂ ਸਨ ਪਰ ਉਹ ਕਾਫ਼ੀ ਮਹਿੰਗੇ ਸਾਬਤ ਹੋਏ ਸਨ। ਇਸੇ ਵਜ੍ਹਾ ਕਰਕੇ ਨਿਊਜ਼ੀਲੈਂਡ ਦੌਰੇ ‘ਤੇ ਉਨ੍ਹਾਂ ਨੂੰ ਅਜੇ ਤੱਕ ਮੈਦਾਨ ‘ਤੇ ਉੱਤਰਨ ਦਾ ਮੌਕਾ ਨਹੀਂ ਮਿਲ ਸਕਿਆ। ਪਰ ਇਹ ਆਖ਼ਰੀ ਮੁਕਾਬਲਾ ਉਨ੍ਹਾਂ ਲਈ ਜ਼ੋਰਦਾਰ ਵਾਪਸੀ ਦਾ ਵਧੀਆ ਮੌਕਾ ਬਣ ਸਕਦਾ ਹੈ, ਅਤੇ ਅਜਿਹਾ ਫ਼ੈਸਲਾ ਲੈਣ ਲਈ ਟੀਮ ਇੰਡੀਆ ਦੇ ਹੱਕ ਵਿੱਚ ਇਤਿਹਾਸਕ ਅੰਕੜੇ ਵੀ ਮੌਜੂਦ ਹਨ।

ਹੈਮਿਲਟਨ ਦੇ ਇਸੇ ਮੈਦਾਨ ‘ਤੇ ਕੁਲਦੀਪ ਨੇ ਪਹਿਲਾਂ 1 ਟੀ-20 ਮੈਚ ਖੇਡਿਆ ਸੀ। ਉਸ ਮੈਚ ਵਿੱਚ ਜਿੱਥੇ ਭਾਰਤੀ ਟੀਮ ਦੇ ਬਾਕੀ ਸਾਰੇ ਗੇਂਦਬਾਜ਼ਾਂ ਦੀ 9 ਤੋਂ 10 ਦੌੜਾਂ ਪ੍ਰਤੀ ਓਵਰ ਤੋਂ ਵੱਧ ਦੀ ਦਰ ਨਾਲ ਧੁਨਾਈ ਹੋਈ ਸੀ, ਉੱਥੇ ਹੀ ਕੁਲਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਪਣੇ 4 ਓਵਰਾਂ ਦੇ ਕੋਟੇ ਵਿੱਚ ਮਹਿਜ਼ 26 ਦੌੜਾਂ ਦੇ ਕੇ 2 ਅਹਿਮ ਵਿਕਟਾਂ ਝਟਕਾਈਆਂ ਸਨ। ਉਨ੍ਹਾਂ ਨੇ ਟਿਮ ਸਾਈਫਰਟ ਅਤੇ ਕੋਲਿਨ ਮੁਨਰੋ ਵਰਗੇ ਹਮਲਾਵਰ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਾਹ ਦਿਖਾਇਆ ਸੀ। ਇਸ ਤੋਂ ਇਲਾਵਾ ਇੱਕ ਵਨਡੇ ਮੈਚ ਵਿੱਚ ਵੀ ਉਨ੍ਹਾਂ ਨੇ ਇੱਥੇ 2 ਵਿਕਟਾਂ ਲਈਆਂ ਸਨ, ਭਾਵੇਂ ਕਿ ਉਸ ਮੈਚ ਵਿੱਚ ਉਹ ਥੋੜ੍ਹੇ ਮਹਿੰਗੇ ਸਾਬਤ ਹੋਏ ਸਨ।

ਮੌਜੂਦਾ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿੱਚ ਭਾਰਤੀ ਟੀਮ ਨੇ ਇਕਲੌਤੇ ਸਪਿਨਰ ਵਜੋਂ ਅਕਸ਼ਰ ਪਟੇਲ ‘ਤੇ ਭਰੋਸਾ ਜਤਾਇਆ ਹੈ, ਪਰ ਇਸ ਰਣਨੀਤੀ ਦਾ ਕੋਈ ਵੱਡਾ ਲਾਹਾ ਨਹੀਂ ਮਿਲਿਆ। ਅਕਸ਼ਰ ਨੇ 4 ਮੈਚਾਂ ਦੌਰਾਨ ਲਗਭਗ 11 ਦੀ ਮਹਿੰਗੀ ਇਕਾਨਮੀ ਰੇਟ ਨਾਲ ਦੌੜਾਂ ਲੁਟਾਈਆਂ ਹਨ ਅਤੇ ਉਹ ਸਿਰਫ਼ 3 ਵਿਕਟਾਂ ਹੀ ਹਾਸਲ ਕਰ ਸਕੇ ਹਨ। ਇਸ ਦੇ ਉਲਟ, ਨਿਊਜ਼ੀਲੈਂਡ ਲਈ ਉਨ੍ਹਾਂ ਦੇ ਸਪਿਨਰਾਂ—ਕਪਤਾਨ ਮਿਸ਼ੇਲ ਸੈਂਟਨਰ ਅਤੇ ਮਾਈਕਲ ਬ੍ਰੇਸਵੈੱਲ—ਨੇ ਲਗਾਤਾਰ ਵਿਕਟਾਂ ਹਾਸਲ ਕਰਕੇ ਭਾਰਤੀ ਬੱਲੇਬਾਜ਼ਾਂ ‘ਤੇ ਦਬਾਅ ਬਣਾਇਆ ਹੈ। ਅਜਿਹੀ ਸਥਿਤੀ ਵਿੱਚ ਭਾਰਤੀ ਟੀਮ ਪ੍ਰਬੰਧਨ ਕੋਲ ਇਸ ਅੰਤਿਮ ਮੁਕਾਬਲੇ ਵਿੱਚ ਕੁਲਦੀਪ ਯਾਦਵ ਨੂੰ ਮੈਦਾਨ ਵਿੱਚ ਉਤਾਰ ਕੇ ਆਪਣੀ ਗੇਂਦਬਾਜ਼ੀ ਵਿੱਚ ਇੱਕ ਨਵੀਂ ਧਾਰ ਲਿਆਉਣ ਦਾ ਸੁਨਹਿਰੀ ਮੌਕਾ ਹੈ।

ਖੇਡਾਂ📍 ਪੰਜਾਬ

ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ ‘ਚ ਭਾਰਤ ਨੇ ਜਿੱਤਿਆ ਸੋਨ ਤਗਮਾ

ਸਪੋਰਟਸ ਡੈਸਕ: ਗੁਜਰਾਤ ਦੇ ਅਹਿਮਦਾਬਾਦ ‘ਚ ਹੋਈ ਪਹਿਲੀ ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ-2026 ਦੇ ਰੋਮਾਂਚਕ ਫਾਈਨਲ ਮੈਚ ‘ਚ ਭਾਰਤੀ ਮਹਿਲਾ ਕਬੱਡੀ ਟੀਮ ਨੇ ਯੂਗਾਂਡਾ ਨੂੰ 35-15 ਦੇ ਵੱਡੇ ਫਰਕ ਨਾਲ ਹਰਾ ਕੇ ਇਤਿਹਾਸਕ ਸੋਨ ਤਗਮਾ ਜਿੱਤ ਲਿਆ ਹੈ।
ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ ‘ਚ ਭਾਰਤ ਨੇ ਜਿੱਤਿਆ ਸੋਨ ਤਗਮਾ

ਸਪੋਰਟਸ ਡੈਸਕ: ਗੁਜਰਾਤ ਦੇ ਅਹਿਮਦਾਬਾਦ ‘ਚ ਹੋਈ ਪਹਿਲੀ ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ-2026 ਦੇ ਰੋਮਾਂਚਕ ਫਾਈਨਲ ਮੈਚ ‘ਚ ਭਾਰਤੀ ਮਹਿਲਾ ਕਬੱਡੀ ਟੀਮ ਨੇ ਯੂਗਾਂਡਾ ਨੂੰ 35-15 ਦੇ ਵੱਡੇ ਫਰਕ ਨਾਲ ਹਰਾ ਕੇ ਇਤਿਹਾਸਕ ਸੋਨ ਤਗਮਾ ਜਿੱਤ ਲਿਆ ਹੈ। ਇਸ ਸ਼ਾਨਦਾਰ ਜਿੱਤ ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਉਪਮੰਡਲ ਦੀ ਪੁੱਤਰੀ ਚੰਪਾ ਠਾਕੁਰ ਭਾਰਤੀ ਟੀਮ ਦੀ ਰੀੜ੍ਹ ਦੀ ਹੱਡੀ ਬਣੀ ਅਤੇ ਮੈਦਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿਰੰਗਾ ਲਹਿਰਾਇਆ।

ਭਾਰਤੀ ਮਹਿਲਾ ਕਬੱਡੀ ਟੀਮ ਨੇ ਪੂਰੇ ਮੁਕਾਬਲੇ ਦੌਰਾਨ ਹਮਲਾਵਰ ਖੇਡ ਅਤੇ ਬਿਹਤਰ ਰਣਨੀਤੀ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਾਰੇ ਛੇ ਮੈਚ ਇੱਕਤਰਫਾ ਜਿੱਤੇ। 31 ਅਕਤੂਬਰ ਨੂੰ ਖੇਡੇ ਗਏ ਖ਼ਿਤਾਬੀ ਮੁਕਾਬਲੇ ਵਿੱਚ ਯੁਗਾਂਡਾ ਦੀ ਟੀਮ ਚੰਪਾ ਠਾਕੁਰ ਦੇ ਸਟੀਕ ਡਿਫੈਂਸ ਅਤੇ ਟੀਮ ਦੇ ਸਮੂਹਿਕ ਤਾਲਮੇਲ ਅੱਗੇ ਬੇਵੱਸ ਨਜ਼ਰ ਆਈ। ਇਸ ਸੁਨਹਿਰੀ ਕਾਮਯਾਬੀ ਨਾਲ ਭਾਰਤੀ ਮਹਿਲਾ ਕਬੱਡੀ ਟੀਮ ਨੇ ਇਕ ਵਾਰ ਫਿਰ ਕੌਮਾਂਤਰੀ ਮੰਚ ‘ਤੇ ਆਪਣੀ ਸਰਦਾਰੀ ਸਾਬਤ ਕਰ ਦਿੱਤੀ ਹੈ।

ਚੁਰਾਹ ਦੀ ਦੂਰ-ਦੁਰਾਡੇ ਦੀ ਬਘੀਗੜ੍ਹ ਪੰਚਾਇਤ ਦੇ ਇੱਕ ਸਾਧਾਰਨ ਪਿੰਡ ਦੀ ਰਹਿਣ ਵਾਲੀ ਚੰਪਾ ਠਾਕੁਰ ਲਈ ਵਿਸ਼ਵ ਪੱਧਰ ਤੱਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ। ਉਨ੍ਹਾਂ ਦਾ ਖੇਡ ਕੈਰੀਅਰ ਪ੍ਰਾਇਮਰੀ ਸਕੂਲ ਦੇ ਖੇਡ ਮੁਕਾਬਲਿਆਂ ਤੋਂ ਸ਼ੁਰੂ ਹੋਇਆ, ਜਿੱਥੇ ਉਨ੍ਹਾਂ ਨੇ ਮਿੱਟੀ ਦੇ ਮੈਦਾਨਾਂ ‘ਤੇ ਕਬੱਡੀ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਹੋਸਟਲ ਲਈ ਚੁਣਿਆ ਗਿਆ, ਜੋ ਉਨ੍ਹਾਂ ਦੇ ਕਰੀਅਰ ਦਾ ਮੋੜ ਸਾਬਤ ਹੋਇਆ। ਇੱਥੋਂ ਪ੍ਰਾਪਤ ਪੇਸ਼ੇਵਰ ਸਿਖਲਾਈ ਅਤੇ ਸ਼ਾਨਦਾਰ ਰੱਖਿਆ ਤਕਨੀਕਾਂ ਦੇ ਆਧਾਰ ‘ਤੇ ਚੰਪਾ ਲਗਾਤਾਰ ਤਿੰਨ ਵਾਰ ਰਾਸ਼ਟਰੀ ਪੱਧਰ ‘ਤੇ ਚੈਂਪੀਅਨ ਬਣਨ ਵਾਲੀ ਹਿਮਾਚਲ ਟੀਮ ਦੀ ਮੁੱਖ ਖਿਡਾਰਨ ਵੀ ਰਹੀ ਹੈ।

ਚੰਪਾ ਦੀ ਕਾਮਯਾਬੀ ਪਿੱਛੇ ਉਸ ਦੇ ਪੂਰੇ ਪਰਿਵਾਰ ਦਾ ਖੇਡਾਂ ਪ੍ਰਤੀ ਅਟੁੱਟ ਸਮਰਪਣ ਹੈ। ਉਸ ਦੇ ਪਿਤਾ ਰਮੇਸ਼ ਠਾਕੁਰ ਇਲਾਕੇ ਦੇ ਮੰਨੇ-ਪ੍ਰਮੰਨੇ ਪਹਿਲਵਾਨ ਹਨ। ਆਪਣੇ ਪਿਤਾ ਨੂੰ ਕੁਸ਼ਤੀ ਦੇ ਅਖਾੜੇ ਵਿੱਚ ਸਖ਼ਤ ਮਿਹਨਤ ਕਰਦੇ ਦੇਖ ਕੇ ਚੰਪਾ ਦੇ ਮਨ ਵਿੱਚ ਬਚਪਨ ਤੋਂ ਹੀ ਖੇਡਾਂ ਦਾ ਜਨੂੰਨ ਪੈਦਾ ਹੋ ਗਿਆ। ਇਸ ਦੇ ਨਾਲ ਹੀ ਚੰਪਾ ਦਾ ਭਰਾ ਵੀ ਕੁਸ਼ਤੀ ਦੇ ਖੇਤਰ ‘ਚ ਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਸਬੂਤ ਦੇ ਰਿਹਾ ਹੈ। ਅੱਜ ਇਹ ਪਰਿਵਾਰ ਪੂਰੇ ਚੁਰਾਹ ਅਤੇ ਚੰਬਾ ਜ਼ਿਿਲ੍ਹਆਂ ਦੇ ਨੌਜਵਾਨਾਂ ਲਈ ‘ਖੇਡਾਂ ਦਾ ਆਈਕਨ’ ਬਣ ਗਿਆ ਹੈ।

ਇਹ ਦੂਜੀ ਵਾਰ ਹੈ ਜਦੋਂ ਚੰਪਾ ਠਾਕੁਰ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ ਭਾਰਤੀ ਮਹਿਲਾ ਕਬੱਡੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣ ਕੇ ਦੇਸ਼ ਲਈ ਸੋਨ ਤਮਗਾ ਜਿੱਤ ਚੁੱਕੀ ਹੈ। ਉਨ੍ਹਾਂ ਦੀ ਇਸ ਇਤਿਹਾਸਕ ਪ੍ਰਾਪਤੀ ਕਾਰਨ ਚੁਰਾਹ ਇਲਾਕੇ, ਚੰਬਾ ਜ਼ਿਲ੍ਹੇ ਅਤੇ ਪੂਰੇ ਸੂਬੇ ਵਿੱਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਹੈ। ਸਮਾਜਿਕ ਅਤੇ ਖੇਡ ਸੰਸਥਾਵਾਂ ਸਮੇਤ ਇਲਾਕਾ ਨਿਵਾਸੀਆਂ ਨੇ ਚੰਪਾ ਨੂੰ ਵਧਾਈ ਦਿੱਤੀ ਹੈ। ਕਮੀਆਂ ਨੂੰ ਦੂਰ ਕਰਕੇ ਚੰਪਾ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਤਿਭਾ ਅਤੇ ਸਫਲਤਾ ਕਿਸੇ ਵੱਡੇ ਸ਼ਹਿਰ ਜਾਂ ਆਧੁਨਿਕ ਸਹੂਲਤਾਂ ‘ਤੇ ਨਿਰਭਰ ਨਹੀਂ ਹੁੰਦੀ।

ਖੇਤੀਬਾੜੀ📍 ਪੰਜਾਬ

ਕਣਕ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਵੱਡੀ ਰਾਹਤ; 2000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਨਾਲ ਮਿਲ ਰਿਹਾ ਬੀਜ

ਕਣਕ ਦੀ ਫ਼ਸਲ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਅਤੇ ਆਮਦਨ ਦਾ ਵੱਡਾ ਆਧਾਰ ਹੁੰਦੀ ਹੈ। ਅਜਿਹੇ ਵਿੱਚ ਬਿਜਾਈ ਦੀ ਸ਼ੁਰੂਆਤ ਸਮੇਂ ਚੰਗੀ ਕਿਸਮ ਦਾ ਬੀਜ ਵਾਜਬ ਕੀਮਤ ’ਤੇ ਮਿਲਣਾ ਕਿਸਾਨਾਂ ਲਈ ਕਾਫ਼ੀ ਅਹਿਮੀਅਤ ਰੱਖਦਾ ਹੈ।
ਕਣਕ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਵੱਡੀ ਰਾਹਤ; 2000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਨਾਲ ਮਿਲ ਰਿਹਾ ਬੀਜ

ਕਣਕ ਦੀ ਫ਼ਸਲ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਅਤੇ ਆਮਦਨ ਦਾ ਵੱਡਾ ਆਧਾਰ ਹੁੰਦੀ ਹੈ। ਅਜਿਹੇ ਵਿੱਚ ਬਿਜਾਈ ਦੀ ਸ਼ੁਰੂਆਤ ਸਮੇਂ ਚੰਗੀ ਕਿਸਮ ਦਾ ਬੀਜ ਵਾਜਬ ਕੀਮਤ ’ਤੇ ਮਿਲਣਾ ਕਿਸਾਨਾਂ ਲਈ ਕਾਫ਼ੀ ਅਹਿਮੀਅਤ ਰੱਖਦਾ ਹੈ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਰਟੀਫਾਈਡ ਕਣਕ ਦਾ ਬੀਜ 2000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਸ ਯੋਜਨਾ ਨੂੰ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਜ਼ਿਲ੍ਹੇ ਦੇ ਕਰੀਬ 3000 ਕਿਸਾਨਾਂ ਨੂੰ ਬੀਜ ਦੇ 6000 ਥੈਲੇ ਦਿੱਤੇ ਜਾ ਚੁੱਕੇ ਹਨ, ਜਦਕਿ ਬਲਾਕ ਬਠਿੰਡਾ ਵਿੱਚ ਇਕੱਲੇ 1200 ਥੈਲਿਆਂ ਦੀ ਵੰਡ ਹੋ ਚੁੱਕੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਬੀਜ ਦੀ ਕੀਮਤ ਵਿੱਚ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਵਿਭਾਗ ਵੱਲੋਂ 2000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਤੋਂ ਬਾਅਦ ਸਰਟੀਫਾਈਡ ਬੀਜ 2250 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹਰੇਕ ਥੈਲੇ ਵਿੱਚ 40 ਕਿਲੋਗ੍ਰਾਮ ਬੀਜ ਹੁੰਦਾ ਹੈ। ਇਸ ਤਰ੍ਹਾਂ ਇੱਕ ਥੈਲੇ ਦੀ ਕੀਮਤ 900 ਰੁਪਏ ਬਣਦੀ ਹੈ। ਕਿਸਾਨਾਂ ਲਈ ਇਹ ਯੋਜਨਾ ਬਿਜਾਈ ਦੇ ਖਰਚੇ ਨੂੰ ਘਟਾਉਣ ਵਿੱਚ ਸਹਾਇਕ ਹੋ ਸਕਦੀ ਹੈ।

ਸਬਸਿਡੀ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਵਿਭਾਗ ਦੇ ਪੋਰਟਲ ’ਤੇ ਔਨਲਾਈਨ ਫਾਰਮ ਭਰਨਾ ਪਵੇਗਾ। ਫਾਰਮ ਦਾ ਪ੍ਰਿੰਟ ਲੈਣ ਤੋਂ ਬਾਅਦ ਇਸ ਨੂੰ ਸਬੰਧਤ ਨੰਬਰਦਾਰ ਜਾਂ ਮੌਜੂਦਾ ਸਰਪੰਚ ਤੋਂ ਤਸਦੀਕ ਕਰਵਾਉਣਾ ਲਾਜ਼ਮੀ ਹੈ। ਇੱਕ ਫਾਰਮ ਰਾਹੀਂ ਵੱਧ ਤੋਂ ਵੱਧ ਦੋ ਥੈਲੇ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ।

ਵਿਭਾਗ ਵੱਲੋਂ ਬੀਜ ਦੀਆਂ ਵੱਖ-ਵੱਖ ਕਿਸਮਾਂ ਦੀ ਉਪਲਬਧਤਾ ਬਾਰੇ ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਟਾਕ ਦੀ ਉਪਲਬਧਤਾ ਦੇ ਆਧਾਰ ’ਤੇ ਵੰਡ ਦਾ ਕੰਮ ਜਾਰੀ ਰਹੇਗਾ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਅਤੇ ਸਬਸਿਡੀ ਵਾਲਾ ਸਰਟੀਫਾਈਡ ਬੀਜ ਪ੍ਰਾਪਤ ਕਰਨ।

ਵਿਦੇਸ਼📍 ਪੰਜਾਬ

ਫਰਾਂਸ ‘ਚ ਮੈਕਰੋਂ ਸਰਕਾਰ ਖ਼ਿਲਾਫ਼ 3.20 ਲੱਖ ਲੋਕ ਸੜਕਾਂ ‘ਤੇ ਉਤਰੇ, ਤਿੰਨ ਹਫ਼ਤਿਆਂ ਦੀ ਹਿੰਸਾ ‘ਚ 10 ਹਜ਼ਾਰ ਕਰੋੜ ਦਾ ਨੁਕਸਾਨ

ਫਰਾਂਸ 'ਚ ਮਹਿੰਗਾਈ ਤੇ ਸਰਕਾਰੀ ਸੇਵਾਵਾਂ ਦੀ ਮਾੜੀ ਹਾਲਤ ਖ਼ਿਲਾਫ਼ ਲਗਾਤਾਰ ਤੀਜੇ ਵੀਕੈਂਡ ਪ੍ਰਦਰਸ਼ਨ ਹੋਏ। ਸ਼ਨੀਵਾਰ ਨੂੰ ਦੇਸ਼ ਭਰ 'ਚ 3.20 ਲੱਖ ਲੋਕ ਸੜਕਾਂ 'ਤੇ ਉਤਰੇ।

ਫਰਾਂਸ 'ਚ ਮਹਿੰਗਾਈ ਤੇ ਸਰਕਾਰੀ ਸੇਵਾਵਾਂ ਦੀ ਮਾੜੀ ਹਾਲਤ ਖ਼ਿਲਾਫ਼ ਲਗਾਤਾਰ ਤੀਜੇ ਵੀਕੈਂਡ ਪ੍ਰਦਰਸ਼ਨ ਹੋਏ। ਸ਼ਨੀਵਾਰ ਨੂੰ ਦੇਸ਼ ਭਰ 'ਚ 3.20 ਲੱਖ ਲੋਕ ਸੜਕਾਂ 'ਤੇ ਉਤਰੇ। ਹੈਲੋਵੀਨ ਮੌਕੇ ਮਾਸਕ ਪਹਿਨ ਕੇ ਹਿੰਸਾ ਫੈਲਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਫਰਾਂਸ ‘ਚ ਮਹਿੰਗਾਈ ਅਤੇ ਸਰਕਾਰੀ ਸੇਵਾਵਾਂ ਦੀ ਮਾੜੀ ਹਾਲਤ ਖ਼ਿਲਾਫ਼ ਲਗਾਤਾਰ ਤੀਜੇ ਵੀਕੈਂਡ ਪ੍ਰਦਰਸ਼ਨ ਹੋਏ। ਫਰਾਂਸ ਦੇ ਗ੍ਰਹਿ ਮੰਤਰਾਲੇ ਮੁਤਾਬਕ, ਸ਼ਨੀਵਾਰ ਨੂੰ ਦੇਸ਼ ਭਰ ‘ਚ ਲਗਭਗ 3.20 ਲੱਖ ਲੋਕ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਇਨ੍ਹਾਂ ‘ਚੋਂ 70 ਹਜ਼ਾਰ ਲੋਕ ਪੈਰਿਸ ‘ਚ ਸਨ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ 4.10 ਲੱਖ ਤੇ 17 ਅਕਤੂਬਰ ਨੂੰ 5.50 ਲੱਖ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ।

ਸ਼ਨੀਵਾਰ ਨੂੰ ਪੈਰਿਸ ਸਮੇਤ ਕਈ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ। ਪੈਰਿਸ ‘ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਲਿਓਨ ਤੇ ਟੂਲੂਜ਼ ‘ਚ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਮਾਰਸੇਈ ‘ਚ ਵੀ ਤਣਾਅ ਦੇਖਣ ਨੂੰ ਮਿਲਿਆ।

ਪ੍ਰਦਰਸ਼ਨ ਦੁਪਹਿਰ ਤੱਕ ਸ਼ਾਂਤੀਪੂਰਨ ਰਹੇ, ਪਰ ਮਾਰਚ ਖ਼ਤਮ ਹੋਣ ਸਮੇਂ ਹਿੰਸਾ ਸ਼ੁਰੂ ਹੋ ਗਈ। ਅਧਿਕਾਰੀਆਂ ਨੂੰ ਡਰ ਸੀ ਕਿ ਕੁਝ ਲੋਕ ਹੈਲੋਵੀਨ ਦੇ ਜਸ਼ਨ ਦੌਰਾਨ ਹਿੰਸਾ ਕਰ ਸਕਦੇ ਸਨ। ਉਹ ਮਾਸਕ ਪਹਿਨ ਕੇ ਆਪਣੀ ਪਛਾਣ ਵੀ ਲੁਕਾ ਸਕਦੇ ਹਨ। ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਨੇ ਕਿਹਾ ਕਿ ਹੈਲੋਵੀਨ ਦੀ ਰਾਤ ਹਿੰਸਾ ਫੈਲਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠੇਗੀ।

ਗ੍ਰਹਿ ਮੰਤਰਾਲੇ ਮੁਤਾਬਕ, ਬੋਰਦੋ, ਟੂਲੂਜ਼, ਲਿਓਨ ਤੇ ਮਾਰਸੇਈ ‘ਚ ਕੁਝ ਸਮੂਹਾਂ ਨੇ ਪ੍ਰਦਰਸ਼ਨ ਤੋਂ ਵੱਖ ਹੋ ਕੇ ਭੰਨਤੋੜ ਤੇ ਲੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਰੇਲਵੇ ਸਟੇਸ਼ਨਾਂ ਤੇ ਸੜਕਾਂ ‘ਤੇ ਜਾਂਚ ਦੌਰਾਨ ਕੁਝ ਲੋਕਾਂ ਕੋਲੋਂ ਅਜਿਹੀਆਂ ਚੀਜ਼ਾਂ ਮਿਲੀਆਂ, ਜਿਨ੍ਹਾਂ ਦੀ ਵਰਤੋਂ ਹਥਿਆਰਾਂ ਵਜੋਂ ਕੀਤੀ ਜਾ ਸਕਦੀ ਸੀ।

ਪ੍ਰਦਰਸ਼ਨ ‘ਚ ਵਿਦਿਆਰਥੀ, ਮਜ਼ਦੂਰ ਸੰਗਠਨਾਂ ਤੇ ਯੈਲੋ ਵੈਸਟ ਅੰਦੋਲਨ ਨਾਲ ਜੁੜੇ ਲੋਕ ਸ਼ਾਮਲ ਹੋਏ। ਉਹ ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਉੱਚੀਆਂ ਕੀਮਤਾਂ ਤੇ ਸਰਕਾਰੀ ਸੇਵਾਵਾਂ ‘ਚ ਸੁਧਾਰ ਦੀ ਮੰਗ ਕਰ ਰਹੇ ਹਨ। ਉਹ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ’ਚ ਬਦਲਾਅ ਵੀ ਚਾਹੁੰਦੇ ਹਨ।

17 ਅਕਤੂਬਰ ਨੂੰ ਹੋਈ ਹਿੰਸਾ ਤੇ ਲੁੱਟਮਾਰ ਦੌਰਾਨ ਦੁਕਾਨਾਂ, ਕਾਰੋਬਾਰੀ ਅਦਾਰਿਆਂ ਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਦੌਰਾਨ ਸੁਰੱਖਿਆ ਬਲ ਵੀ ਹਾਲਾਤ ਸੰਭਾਲਣ ‘ਚ ਨਾਕਾਮ ਰਹੇ ਸਨ। ਹੁਣ ਅਧਿਕਾਰੀਆਂ ਨੂੰ ਡਰ ਹੈ ਕਿ ਹਿੰਸਾ ਕਰਨ ਵਾਲੇ ਲੋਕ ਹੈਲੋਵੀਨ ਦੇ ਮਾਸਕ ਪਹਿਨ ਕੇ ਆਪਣੀ ਪਛਾਣ ਲੁਕਾ ਸਕਦੇ ਹਨ। ਗ੍ਰਹਿ ਮੰਤਰੀ ਨੂਨੇਜ਼ ਨੇ ਕਿਹਾ ਕਿ ਕਾਨੂੰਨ-ਵਿਵਸਥਾ ਵਿਗੜਨ ਦਾ ਖ਼ਤਰਾ ਹੋਣ ‘ਤੇ ਪੁਲਿਸ ਵੱਲੋਂ ਚਿਹਰਾ ਢਕਣ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਪੈਰਿਸ ‘ਚ ਪ੍ਰਦਰਸ਼ਨ ਦੀ ਅਗਵਾਈ ਖੱਬੇ ਪੱਖੀ ਆਗੂ ਜਾਂ-ਲਿਊਕ ਮੇਲਾਂਸ਼ੋਂ ਨੇ ਕੀਤੀ। ਪ੍ਰਦਰਸ਼ਨਕਾਰੀ ਪਲਾਸ ਦ ਲਾ ਨੇਸ਼ਨ ਤੋਂ ਪਲਾਸ ਦ ਲਾ ਬਾਸਤੀਲ ਤੱਕ ਮਾਰਚ ਕੱਢਣਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।

ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰਪਤੀ ਮੈਕਰੋਂ ਦੀ ਸਰਕਾਰ ‘ਤੇ ਸਰਕਾਰੀ ਖਰਚੇ ਘਟਾਉਣ ਦਾ ਦਬਾਅ ਵਧ ਰਿਹਾ ਹੈ। ਰੇਟਿੰਗ ਏਜੰਸੀ ਫਿਚ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਕਰਜ਼ੇ ਬਾਰੇ ਆਪਣਾ ਨਜ਼ਰੀਆ ਬਦਲ ਕੇ ਨਕਾਰਾਤਮਕ ਕਰ ਦਿੱਤਾ ਹੈ। ਦੇਸ਼ ਦਾ ਜਨਤਕ ਕਰਜ਼ਾ ਉਸ ਦੀ ਅਰਥਵਿਵਸਥਾ ਦੇ ਆਕਾਰ ਦੇ ਲਗਭਗ 120 ਫੀਸਦੀ ਤੱਕ ਪਹੁੰਚ ਰਿਹਾ ਹੈ। ਕਰਜ਼ਾ ਲੈਣ ਦੀ ਲਾਗਤ ਵੀ ਵਧ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਤੀਜੀ ਤਿਮਾਹੀ ‘ਚ ਫਰਾਂਸ ਦੀ ਅਰਥਵਿਵਸਥਾ ‘ਚ ਗਿਰਾਵਟ ਆਈ।

ਇਹ ਅੰਦੋਲਨ ਸਤੰਬਰ ਦੇ ਆਖਰੀ ਹਫ਼ਤੇ ‘ਚ ਸ਼ੁਰੂ ਹੋਇਆ ਸੀ। ਸ਼ੁਰੂਆਤ ‘ਚ ਵਿਦਿਆਰਥੀ ਸਕੂਲਾਂ ਦੀਆਂ ਖ਼ਰਾਬ ਇਮਾਰਤਾਂ, ਕਲਾਸਾਂ ‘ਚ ਵੱਧ ਭੀੜ ਤੇ ਯੂਨੀਵਰਸਿਟੀਆਂ ‘ਚ ਦਾਖ਼ਲੇ ਦੀ ਵਿਵਸਥਾ ਖ਼ਿਲਾਫ਼ ਸੜਕਾਂ ‘ਤੇ ਉਤਰੇ ਸਨ। ਬਾਅਦ ਵਿੱਚ ਮਜ਼ਦੂਰ ਸੰਗਠਨ ਤੇ ਯੈਲੋ ਵੈਸਟ ਅੰਦੋਲਨ ਵੀ ਇਸ ‘ਚ ਸ਼ਾਮਲ ਹੋ ਗਏ।

ਸਰਕਾਰ ਨੇ ਸਿੱਖਿਆ ਪ੍ਰਣਾਲੀ ‘ਚ ਸੁਧਾਰ ਤੇ ਈਂਧਨ ਦੀਆਂ ਕੀਮਤਾਂ ‘ਚ ਰਾਹਤ ਦੇਣ ਦਾ ਵਾਅਦਾ ਕੀਤਾ, ਪਰ ਪ੍ਰਦਰਸ਼ਨਕਾਰੀ ਸੰਤੁਸ਼ਟ ਨਹੀਂ ਹੋਏ। ਚੈਂਬਰ ਆਫ਼ ਕਾਮਰਸ ਮੁਤਾਬਕ, ਫਰਾਂਸ ‘ਚ ਤਿੰਨ ਹਫ਼ਤਿਆਂ ਦੀ ਹਿੰਸਾ ਕਾਰਨ ਦੁਕਾਨਦਾਰਾਂ ਨੂੰ 1 ਅਰਬ ਯੂਰੋ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਵਿਦੇਸ਼📍 ਪੰਜਾਬ

ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ; ਭਾਜਪਾ ’ਚ ਹੋਣਗੇ ਸ਼ਾਮਲ

ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਆਪ ਵੱਲੋਂ ਜਾਰੀ ਕੀਤੀ ਪਹਿਲੀ ਸੂਚੀ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਦੋ ਪ੍ਰਮੁੱਖ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।
ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ; ਭਾਜਪਾ ’ਚ ਹੋਣਗੇ ਸ਼ਾਮਲ

ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਆਪ ਵੱਲੋਂ ਜਾਰੀ ਕੀਤੀ ਪਹਿਲੀ ਸੂਚੀ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਦੋ ਪ੍ਰਮੁੱਖ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।

ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਅਚਾਨਕ ਦਿੱਤੇ ਇਸ ਅਸਤੀਫ਼ੇ ਤੋਂ ਬਾਅਦ ਹਲਕੇ ਦੇ ਨਾਲ-ਨਾਲ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਚੇਤਨ ਸਿੰਘ ਜੋੜਾਮਾਜਰਾ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਹਾਲਾਂਕਿ, ਕੁਝ ਸਮਾਂ ਪਹਿਲਾਂ ਪਾਰਟੀ ਹਾਈਕਮਾਂਡ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੂੰ ਸਮਾਣਾ ਵਿਧਾਨ ਸਭਾ ਹਲਕੇ ਦਾ ਇੰਚਾਰਜ ਥਾਪ ਦਿੱਤਾ ਸੀ, ਜਿਸ ਕਾਰਨ ਜੋੜਾਮਾਜਰਾ ਪਾਰਟੀ ਲੀਡਰਸ਼ਿਪ ਤੋਂ ਕਾਫ਼ੀ ਖ਼ਫ਼ਾ ਚੱਲ ਰਹੇ ਸਨ। ਆਪਣੀ ਹੀ ਸੀਟ ’ਤੇ ਨਵਾਂ ਹਲਕਾ ਇੰਚਾਰਜ ਲਗਾਏ ਜਾਣ ਨੂੰ ਉਨ੍ਹਾਂ ਦੇ ਸਿਆਸੀ ਕੱਦ ’ਤੇ ਸੱਟ ਵਜੋਂ ਦੇਖਿਆ ਜਾ ਰਿਹਾ ਸੀ।

ਦੂਜੇ ਪਾਸੇ, ਹਲਕਾ ਸਨੌਰ ਤੋਂ ਵਿਧਾਇਕ ਰਹੇ ਹਰਮੀਤ ਸਿੰਘ ਪਠਾਨਮਾਜਰਾ ਪਿਛਲੇ ਸਮੇਂ ਦੌਰਾਨ ਗੰਭੀਰ ਵਿਵਾਦਾਂ ਵਿੱਚ ਘਿਰੇ ਰਹੇ ਹਨ। ਉਨ੍ਹਾਂ ਖ਼ਿਲਾਫ਼ ਜਬਰ-ਜਨਾਹ (ਰੇਪ) ਦਾ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ ਆਸਟਰੇਲੀਆ ਚਲੇ ਗਏ ਸਨ। ਹਾਲਾਂਕਿ, ਜਾਂਚ ਵਿੱਚ ਸ਼ਾਮਲ ਹੋਣ ਲਈ ਭਾਰਤ ਪਰਤਣ ’ਤੇ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਦੋਵੇਂ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੇ ਪੰਜਾਬ ਦੇ ਸਿਆਸੀ ਸਮੀਕਰਨਾਂ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ

ਵਿਦੇਸ਼📍 ਪੰਜਾਬ

ਰੰਗਾਂ ਦੀ ਲੀਲ੍ਹਾ: ਕੈਨੇਡਾ ਦੀ ਪੱਤਝੜ ਤੇ ਪੰਜਾਬ ਦੀ ਬਹਾਰ

ਨੌਕਰੀ ਤੋਂ ਸੇਵਾਮੁਕਤ ਹੋ ਕੇ ਮੈਂ ਸੱਤ ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ ’ਚ ਬਿਤਾਉਂਦਾ ਆ ਰਿਹਾ ਹਾਂ। ਇਸ ਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿੱਚ ਹੋਣਾ ਤੇ ਛੋਟੇ ਦਾ ਕੈਨੇਡਾ ’ਚ।
ਰੰਗਾਂ ਦੀ ਲੀਲ੍ਹਾ: ਕੈਨੇਡਾ ਦੀ ਪੱਤਝੜ ਤੇ ਪੰਜਾਬ ਦੀ ਬਹਾਰ

ਨੌਕਰੀ ਤੋਂ ਸੇਵਾਮੁਕਤ ਹੋ ਕੇ ਮੈਂ ਸੱਤ ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ ’ਚ ਬਿਤਾਉਂਦਾ ਆ ਰਿਹਾ ਹਾਂ। ਇਸ ਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿੱਚ ਹੋਣਾ ਤੇ ਛੋਟੇ ਦਾ ਕੈਨੇਡਾ ’ਚ।

ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਬੇਹੱਦ ਹੁਸੀਨ ਹੁੰਦੇ ਨੇ। ਰੰਗਾਂ ਦੀ ਛਹਿਬਰ ਲੱਗ ਜਾਂਦੀ ਹੈ। ਪੱਤਝੜ ਦੇ ਰੰਗ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾ ਦਿੰਦੇ ਨੇ। ਰੰਗਾਂ ਦਾ ਜਲੌਅ ਵੀ ਚੜ੍ਹਦੇ ਤੋਂ ਚੜ੍ਹਦਾ, ਸ਼ੋਖ ਤੋਂ ਸ਼ੋਖ ਤੇ ਸੋਹਣੇ ਤੋਂ ਸੋਹਣਾ। ਮੈਂ ਅਕਤੂਬਰ ਦੀਆਂ ਸ਼ਾਮਾਂ ਨੂੰ ਛਿਪਦੇ ਸੂਰਜ ਦੀ ਲਾਲੀ ’ਚ ਪਾਰਕਾਂ ਤੇ ਰੱਖਾਂ ਦੀਆਂ ਪਹੀਆਂ ’ਤੇ ਸੈਰ ਕਰਦਿਆਂ ਰੁੱਖਾਂ/ਝਾੜੀਆਂ ਉੱਤੇ ਅਤੇ ਹੇਠਾਂ ਧਰਤੀ ’ਤੇ ਰਚੀ ਰੰਗਾਂ ਦੀ ਅਪਾਰ ਲੀਲ੍ਹਾ ਵੇਖਦਾ ਹਾਂ। ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ-ਫੂਸ, ਰੁੱਖਾਂ-ਬੂਟਿਆਂ ਤੇ ਆਲੇ-ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ ਅਨੇਕ ਰੰਗ ਹੁੰਦੇ ਨੇ। ਖੜ੍ਹ-ਖੜ੍ਹ ਵੇਖੀਦਾ ਤੇ ਵੇਖ-ਵੇਖ ਤੁਰੀਦਾ ਹੈ। ਕੁਦਰਤ ਦੇ ਬਲਿਹਾਰੇ ਜਾਈਦਾ ਹੈ। ਖਿੜਨ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਲੱਗੇ ਵੀ ਟਹਿਕਦੇ ਨੇ!

ਧਰਤੀ ਦੇ ਰੰਗ ਵੇਖਦਿਆਂ ਕਦੇ-ਕਦੇ ਨਿਗ੍ਹਾ ਅੰਬਰ ਵੱਲ ਵੀ ਉੱਠਦੀ ਹੈ। ਅੰਬਰ ’ਚ ਤੈਰਦੀਆਂ ਤਿੱਤਰ-ਖੰਭੀਆਂ ਬੱਦਲੀਆਂ ਕਦੇ ਬੱਗੀਆਂ, ਕਾਲੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਨੇ। ਕਦੇ ਸੂਰਜ ਦੀ ਲਿਸ਼ਕੋਰ ’ਚ ਸੰਤਰੀ ਭਾਹ ਮਾਰਦੀਆਂ ਨੇ। ਲੱਗਦੈ ਜਿਵੇਂ ਬੱਦਲੀਆਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ-ਕਿਨਾਰੀ ਲੱਗੀ ਹੋਵੇ। ਉੱਡਦੇ ਪੰਖੇਰੂਆਂ ਦੇ ਖੰਭ ਪਲ-ਪਲ ਰੰਗ ਵਟਾਉਂਦੇ ਲੱਗਦੇ ਨੇ। ਕਦੇ ਕਾਲੇ, ਚਿੱਟੇ, ਕੇਸਰੀ ਤੇ ਕਦੇ ਕਪਾਹੀ ਦਿਸਦੇ ਹਨ। ਕਦੇ ਉੱਘੜਵੇਂ, ਮੱਧਮ, ਨਿੱਖਰੇ ਤੇ ਕਦੇ ਘਸਮੈਲੇ। ਹੇਠਾਂ ਰੁੱਖਾਂ ਤੇ ਵੇਲਾਂ ’ਤੇ ਰੰਗ ਖੇਡਦੇ ਨੇ, ਉੱਤੇ ਬੱਦਲਾਂ ਅਤੇ ਪੰਛੀਆਂ ਦੇ ਖੰਭਾਂ ’ਤੇ ਰੰਗ ਕਲੋਲਾਂ ਕਰਦੇ ਨੇ।

ਮੈਨੂੰ ਪੰਜਾਬ ਦੇ ਧਰਤ-ਦ੍ਰਿਸ਼ ਵੀ ਚੇਤੇ ਆਉਣ ਲੱਗਦੇ ਨੇ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾ ਸਰਸ਼ਾਰ ਕਰਦੀ ਰਹੀ ਹੈ। ਪੰਜਾਬ ਦੀਆਂ ਪੈਲੀਆਂ ਦੇ ਰੰਗ ਵੀ ਕਮਾਲ ਦੇ ਨੇ। ਦੂਰ-ਦਿਸਹੱਦਿਆਂ ਤੱਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ-ਰੰਗੀਆਂ ਧਾਰਾਂ ਦਾ ਵਹਿਣਾ, ਸੁਨਹਿਰੀ ਕਣਕਾਂ ਦਾ ਝੂਮਣਾ ਤੇ ਸੂਰਜਮੁਖੀ ਦੇ ਫੁੱਲਾਂ ਦਾ ਦਗ਼ਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ ਮੈਨੂੰ ਕਦੇ ਨਹੀਂ ਭੁੱਲਿਆ। ਸਰ੍ਹੋਂ ਦੇ ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ। ਤਦੇ ਤਾਂ ਲੋਕ ਗੀਤ ਜੁੜਿਆ: ਨਣਦ ਚੱਲੀ ਮੁਕਲਾਵੇ ਅਲਸੀ ਦੇ ਫੁੱਲ ਵਰਗੀ।

ਮੈਨੂੰ ਉਹ ਦ੍ਰਿਸ਼ ਮੁੜ-ਮੁੜ ਦਿਖਾਈ ਦਿੰਦੇ ਨੇ ਜਦੋਂ ਟਿੱਬਿਆਂ ਉੱਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਰੁੱਖ ਦੇ ਦੁਸਾਂਗ ਉੱਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਲਿਸ਼ਕਦੀਆਂ ਕਿਰਨਾਂ ਵਿੱਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਅਨੇਕਾਂ ਰੰਗਾਂ ’ਚ ਚਮਕਦੇ। ਕਦੇ ਉਹ ਹੀਰੇ ਮੋਤੀ ਬਣ ਜਾਂਦੇ ਤੇ ਉਨ੍ਹਾਂ ’ਚ ਪਈਆਂ ਸਤਰੰਗੀਆਂ ਪੀਂਘਾਂ ਦੇ ਹੁਲਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ ’ਤੇ ਮੋਰ ਦੀ ਧੌਣ ਤੇ ਕਲਗੀ ਵਰਗੀ ਸਾਵੀ-ਸੁਨਹਿਰੀ ਭਾਹ ਲਿਸ਼ਕਦੀ। ਲਵੀਆਂ ਕਣਕਾਂ ਤੋਤੇਰੰਗੀ ਸ਼ਨੀਲ ਦੀ ਭਾਹ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿੱਚ ਇਹ ਭਾਹ ਮੇਰੇ ਨਾਲ-ਨਾਲ ਤੁਰੀ ਜਾਂਦੀ।

ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਮੈਂ ਕੈਨੇਡਾ ਦੀ ਪੱਤਝੜ ਦੇ ਅਨੰਤ ਰੰਗ ਵੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ। ਬਾਬੇ ਦੀ ਬਾਣੀ ਵੀ ਕਹਿੰਦੀ ਹੈ: ਬਲਿਹਾਰੀ ਕੁਦਰਤਿ ਵਸਿਆ।। ਇੱਥੇ ਕਿਸੇ ਉੱਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਤੇ ਢਲਵਾਣਾਂ ’ਤੇ ਝਾਤ ਮਾਰਦਾ ਹਾਂ ਤਾਂ ਰੰਗਾਂ ਦੀ ਦੀਵਾਲੀ ਜਗਦੀ ਜਾਪਦੀ ਹੈ। ਅਨੇਕ ਰੰਗਾਂ ਦੀਆਂ ਫੁੱਲਝੜੀਆਂ ਚੱਲਦੀਆਂ ਮਲੂਮ ਹੁੰਦੀਆਂ ਨੇ। ਰੰਗਾਂ ਦੀ ਆਤਿਸ਼ਬਾਜ਼ੀ, ਉੱਪਰ ਆਕਾਸ਼ ’ਚ ਨਹੀਂ, ਧਰਤੀ ’ਤੇ ਹੋ ਰਹੀ ਲੱਗਦੀ ਹੈ। ਕਦੇ-ਕਦੇ ਮੈਂ ਰੁੱਖਾਂ ਬੂਟਿਆਂ ਤੇ ਫੁੱਲਾਂ ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਦਾ ਹਾਂ ਕਿ ਕੁਦਰਤ ਨੇ ਏਨੇ ਰੰਗ ਬਖ਼ਸ਼ੇ ਕਿੱਥੋਂ ਨੇ? ਕਿਹਾ ਜਾਂਦਾ ਹੈ ਕਿ ਹਰਾ, ਲਾਲ ਤੇ ਨੀਲਾ ਮੁੱਖ ਰੰਗ ਹਨ। ਓਲੰਪਿਕ ਖੇਡਾਂ ਦੇ ਝੰਡੇ ’ਤੇ ਵੀ ਇਨ੍ਹਾਂ ਰੰਗਾਂ ਦੇ ਹੀ ਚੱਕਰ ਪਰੋਏ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ ’ਚੋਂ ਹੀ ਨਿਕਲੇ ਹਨ ਤੇ ਉਹ ਏਨੇ ਰੰਗ ਬਣ ਗਏ ਨੇ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ ’ਚ ਇਨ੍ਹਾਂ ਰੰਗਾਂ ਦੇ ਵੱਖ-ਵੱਖ ਨਾਂ ਰੱਖੇ ਗਏ ਨੇ। ਰੰਗਾਂ ਦੀ ਸ਼ਨਾਖ਼ਤ ਕਰਨ ’ਚ ਪੰਜਾਬੀ ਬੋਲੀ ਵੀ ਕਿਸੇ ਤੋਂ ਘੱਟ ਨਹੀਂ।

ਸੈਰ ਕਰਦਾ ਮੈਂ ਵੇਖਦਾ ਹਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਕਿਸੇ ਦਾ ਦਾਖੀ, ਕਿਸੇ ਦਾ ਅੰਬਰੀ ਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਕੋਈ ਦਾਲਚੀਨੀ, ਕੋਈ ਮੂੰਗੀਆ, ਕੋਈ ਫਿਰੋਜ਼ੀ ਤੇ ਕੋਈ ਅੰਡਰਈ। ਕਿਸੇ ਦਾ ਗੁਲਾਬਾਸੀ, ਦੂਧੀਆ, ਰਾਣੀ ਕਲਰ, ਕਰੀਮ ਕਲਰ, ਕੱਚਾ ਪੀਲਾ, ਪੱਕਾ ਪੀਲਾ, ਸ਼ਬਨਮੀ, ਸੰਦਲੀ, ਲੂਸਣੀ, ਲਾਖਾ, ਸਾਵਾ, ਬੱਗਾ, ਬੂਰਾ, ਚਿਤਕਬਰਾ, ਮਟਮੈਲਾ, ਘਸਮੈਲਾ ਤੇ ਕੋਈ ਅਰਬੀ ਐ। ਕਿਸੇ ਦਾ ਰੰਗ ਮੋਰਪੰਖੀਆ, ਗੁਲਮੋਹਰੀ, ਯਾਕੂਤੀ ਤੇ ਕਿਸੇ ਦਾ ਸ਼ਰਬਤੀ!

ਖਿੱਲਰੇ ਪੱਤਿਆਂ ਤੇ ਖਿੜੇ ਫੁੱਲਾਂ ਦੀਆਂ ਪੱਤੀਆਂ ਤੇ ਫਲਾਂ ਦੇ ਰੰਗ ਰਾਹ ਜਾਂਦਿਆਂ ਨੂੰ ਰੋਕਦੇ ਨੇ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਫਲ ਦਿਸਦੇ ਨੇ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਬਦਾਮੀ, ਬਿਸਕੁਟੀ, ਗਾਜਰੀ ਤੇ ਕਿਸੇ ਦਾ ਸੰਤਰੀ। ਮਧਰੀਆਂ ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਬੇਰਾਂ ਵਰਗੇ ਨਿੱਕੇ ਸੁਰਖ਼ ਫਲ ਖਾਣ ਨੂੰ ਜੀਅ ਕਰਦਾ ਹੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਨੇ। ਕਦੇ-ਕਦੇ ਤੋੜ ਵੀ ਬੈਠਦੇ ਹਾਂ। ਝਾੜੀਆਂ ਦੇ ਪੱਤੇ ਭਾਵੇਂ ਨਿੱਕੇ ਹੁੰਦੇ ਨੇ ਪਰ ਉਨ੍ਹਾਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਾਹਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਨੇ। ਕਿਸੇ ਦੀ ਪੱਤੀ ਦਾ ਰੰਗ ਮੋਤੀਆ, ਬਡਮੋਤੀਆ, ਕੱਦੂਮੋਤੀਆ, ਕਪੂਰੀ, ਘਿਉਕਪੂਰੀ, ਕਿਸੇ ਦਾ ਪਿਆਜ਼ੀ ਤੇ ਕਿਸੇ ਦਾ ਹਵਾਪਿਆਜ਼ੀ।

ਕੈਨੇਡਾ ਦਾ ਰਾਸ਼ਟਰੀ ਰੁੱਖ ਮੇਪਲ ਟ੍ਰੀ ਹੈ। ਮੇਪਲ ਦਾ ਪੱਤਾ ਕੈਨੇਡਾ ਦੇ ਰਾਸ਼ਟਰੀ ਝੰਡੇ ’ਤੇ ਅੰਕਿਤ ਹੈ। ਕੈਨੇਡਾ ’ਚ ਉਂਜ ਵੀ ਮੇਪਲ ਰੁੱਖਾਂ ਦੀ ਭਰਮਾਰ ਹੈ। ਰੁੱਖ ਭਾਵੇਂ ਕੋਈ ਵੀ ਹੈ ਪੱਤੇ ਉਹਦੇ ਮੇਪਲ ਵਰਗੇ ਹੀ ਲੱਗਦੇ ਨੇ। ਪੱਤਝੜ ’ਚ ਮੇਪਲ ਦੇ ਪੱਤੇ ਵੀ ਅਨੇਕ ਰੰਗ ਵਟਾਉਂਦੇ ਨੇ। ਮੇਪਲ ਜਦੋਂ ਹਰਿਆ ਭਰਿਆ ਹੋਵੇ ਤਾਂ ਤੋਤੇਰੰਗਾ ਹੁੰਦੈ ਜਿਨ੍ਹਾਂ ’ਚ ਤੋਤੇ ਲੁਕ ਵੀ ਸਕਦੇ ਨੇ। ਇਹਦੇ ਪੱਤੇ ਕਦੇ ਤਰਬੂਜ਼ੀਆ, ਬੈਂਗਣੀ, ਜਾਮਣੀ, ਮਹਿੰਦੀਰੰਗੇ, ਨਸਵਾਰੀ ਤੇ ਕਦੇ ਲਾਜਵਰੀ ਰੰਗਾਂ ’ਚ ਰੰਗੇ ਜਾਂਦੇ ਨੇ। ਪੱਤਝੜ ਦੀ ਰੁੱਤੇ ਪੱਤੇ ਤੇ ਫੁੱਲ, ਰੁੱਖਾਂ ਤੇ ਬੂਟਿਆਂ ਉੱਤੇ ਹੀ ਰੰਗ ਵਟਾਉਂਦੇ ਰਹਿੰਦੇ ਨੇ। ਰੁੱਖ ਇੰਜ ਲੱਗਦੇ ਨੇ ਜਿਵੇਂ ਰੰਗ ਬਰੰਗੀਆਂ ਚੀਨੀ/ਜਪਾਨੀ ਛਤਰੀਆਂ ਤਾਣੀਆਂ ਹੋਣ। ਧਰਤੀ ’ਤੇ ਡਿੱਗੇ ਪਏ ਪੱਤਿਆਂ ਤੇ ਫੁੱਲ-ਪੱਤੀਆਂ ’ਤੇ ਝਾਤ ਮਾਰੀਏ ਤਾਂ ਇਉਂ ਲੱਗਦੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ ’ਚ ਅਸਮਾਨੀ ਰੰਗ ਵੀ ਹੁੰਦੇ ਨੇ, ਸਰ੍ਹੋਂ-ਫੁੱਲੇ ਵੀ, ਊਦੇ ਵੀ, ਮੋਰਪੰਖੀਏ ਵੀ, ਗਿੱਦੜਰੰਗੇ ਵੀ ਤੇ ਘੁੱਗੀਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦੈ, ਭਗਵਾਂ, ਗੇਰੂਆ, ਗੁਲਾਨਾਰੀ, ਉਨਾਭੀ, ਜਾਮਣੀ, ਗੁਲਾਬੀ, ਕਬੂਤਰੀ ਤੇ ਕਿਸੇ ਦਾ ਕਿਰਮਚੀ।

ਮੈਂ ਬਾਰੀ ’ਚੋਂ ਬਾਹਰ ਵੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ ’ਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫੇਰੇ ਚਿੱਟਾ ਚਾਨਣ ਹੋ ਗਿਆ। ਸੂਰਜ ਦੀਆਂ ਧੁਪੀਲੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ ’ਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਲੱਗਾ ਜਿਵੇਂ ਹਵਾ ਬਾਰੀਆਂ ’ਚੋਂ ਬਣ ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ ’ਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆ, ਅੰਬਰਸੀਆ, ਗਾਜਰੀ, ਲਸੂੜੀਆ, ਨਾਸ਼ਪਾਤੀ ਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਇੰ ਦਾਖੀ ਤੇ ਖਾਕੀ ਜਿਹੀ ਸੀ। ਛੰਭ ਦਾ ਪਾਣੀ ਭਾਵੇਂ ਸਾਂਵਲਾ ਸੀ ਪਰ ਝੀਲ ਦਾ ਪਾਣੀ ਨੀਲਾ ਤੇ ਨਿਰਮਲ ਸੀ। ਫੁਹਾਰਿਆਂ ’ਚੋਂ ਚਾਂਦੀਰੰਗੇ, ਤਾਂਬੇਰੰਗੇ ਤੇ ਸੋਨਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ ਸੀ ਤੇ ਛਾਂ ਸਾਂਵਲੀ। ਲੰਮ-ਸਲੰਮੀਆਂ ਝਾੜੀਆਂ ਹਰੀਆਂ ਚੁੰਨੀਆਂ ਲਈ ਘੁੰਡ ਕੱਢੀ ਖੜ੍ਹੀਆਂ ਸਨ। ਪੱਤਿਆਂ ’ਚ ਟਹਿਕ ਸੀ ਤੇ ਫੁੱਲਾਂ ’ਚ ਮਹਿਕ।

ਕੈਨੇਡਾ ਦੀਆਂ ਚਾਰ ਰੁੱਤਾਂ ’ਚੋਂ ਸਭ ਤੋਂ ਸਖ਼ਤ ਰੁੱਤ ਸਰਦੀ ਦੀ ਗਿਣੀ ਜਾਂਦੀ ਹੈ। ਬਾਹਰ ਨਿਕਲਦਿਆਂ ਹੱਡ ਪੈਰ ਠਰਨ ਲੱਗਦੇ ਨੇ। ਉਦੋਂ ਬਾਰੀਆਂ ’ਚੋਂ ਬਾਹਰ ਬਰਫ਼ਾਂ ਦਾ ਸਫ਼ੈਦ ਰੰਗ ਦਿਸਦੈ ਜਾਂ ਸੁੱਕੇ ਰੁੱਖਾਂ ਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਰੰਗ ਬਹਾਰ ’ਚ ਉਗਮਦੇ ਨੇ ਤੇ ਗਰਮੀਆਂ ’ਚ ਪੱਕਦੇ ਨੇ। ਬਹਾਰ ਸੋਹਣੀ ਹੈ ਤੇ ਗਰਮੀ ਸੁਖਾਵੀਂ, ਪਰ ਪੱਤਝੜ ਵੀ ਕਿਸੇ ਤੋਂ ਘੱਟ ਨਹੀਂ। ਤਦੇ ਤਾਂ ਸ਼ੁਰੂ ’ਚ ਕਿਹਾ ਸੀ ਕਿ ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ’ਚ ਰੰਗਾਂ ਦੇ ਨਾਂ ਰੱਖਣ ਵਾਲਿਆਂ ਦੇ ਵੀ ਕਿਆ ਕਹਿਣੇ! ਰੰਗਾਂ ਦੇ ਸੌ ਕੁ ਨਾਂ ਤਾਂ ਰੱਖੇ ਹੀ ਗਏ ਨੇ ਤੇ ਹੋਰ ਵੀ ਰੱਖੇ ਜਾ ਰਹੇ ਨੇ। ਮੈਂ ਕੈਨੇਡਾ ਦੀ ਪੱਤਝੜ ਨੂੰ ਸਿਰ ਨਿਵਾਉਂਦਾ ਹਾਂ, ਜਿਸ ਨੇ ਮੈਨੂੰ ਮੇਰੀ ਮਾਂ-ਬੋਲੀ ਪੰਜਾਬੀ ਦੇ ਭੁੱਲ ਰਹੇ ਰੰਗ ਮੁੜ ਚੇਤੇ ਕਰਾ ਦਿੱਤੇ ਨੇ।

ਵਿਦੇਸ਼📍 ਪੰਜਾਬ

ਕੈਲੀਫੋਰਨੀਆ ‘ਚ ਗੈਰ-ਨਾਗਰਿਕ ਵੋਟਿੰਗ ਦੀ ਜਾਂਚ ਤੇਜ਼

ਵਾਸ਼ਿੰਗਟਨ, 31 ਅਕਤੂਬਰ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਨੇ ਕੈਲੀਫੋਰਨੀਆ ਵਿਚ ਗੈਰ-ਨਾਗਰਿਕਾਂ ਵੱਲੋਂ ਵੋਟ ਪਾਉਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ।

ਵਾਸ਼ਿੰਗਟਨ, 31 ਅਕਤੂਬਰ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਨੇ ਕੈਲੀਫੋਰਨੀਆ ਵਿਚ ਗੈਰ-ਨਾਗਰਿਕਾਂ ਵੱਲੋਂ ਵੋਟ ਪਾਉਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਵਿਭਾਗ ਨੇ ਲਾਸ ਏਂਜਲਸ ਕਾਊਂਟੀ ਦੇ ਚੋਣ ਦਫ਼ਤਰ ਨਾਲ ਜੁੜੇ ਕੁਝ ਅਧਿਕਾਰੀਆਂ ਨੂੰ ਗ੍ਰੈਂਡ ਜਿਊਰੀ ਦੇ ਸੰਮਨ ਭੇਜੇ ਹਨ। ਸੰਮਨ ਵਿਚ ਚੋਣਾਂ ਦੇ ਰਿਕਾਰਡ ਅਤੇ ਗੈਰ-ਨਾਗਰਿਕਾਂ ਵੱਲੋਂ ਵੋਟ ਪਾਉਣ ਤੋਂ ਰੋਕਣ ਲਈ ਕੀਤੇ ਜਾਂਦੇ ਕਦਮਾਂ ਬਾਰੇ ਦਸਤਾਵੇਜ਼ ਮੰਗੇ ਗਏ ਹਨ।

ਫੈਡਰਲ ਸਰਕਾਰ ਦਾ ਦਾਅਵਾ ਹੈ ਕਿ ਕੈਲੀਫੋਰਨੀਆ ਦੀ ਵੋਟਰ ਸੂਚੀ ਵਿਚ ਲਗਭਗ 20,000 ਅਜਿਹੇ ਲੋਕ ਹੋ ਸਕਦੇ ਹਨ, ਜੋ ਅਮਰੀਕੀ ਨਾਗਰਿਕ ਨਹੀਂ ਹਨ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਡਾਕ ਰਾਹੀਂ ਬੈਲਟ ਭੇਜੇ ਗਏ ਹੋ ਸਕਦੇ ਹਨ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇਸ ਸੂਚੀ ਦੀ ਸਹੀ ਹੋਣ ਬਾਰੇ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਰਾਜ ਦੀ ਹੈ।

ਇਸ ਤੋਂ ਪਹਿਲਾਂ ਨਿਆਂ ਵਿਭਾਗ ਨੇ ਅਦਾਲਤ ਨੂੰ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਬਾਰੇ ਸ਼ੱਕ ਹੈ, ਉਨ੍ਹਾਂ ਦੀਆਂ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਰੋਕੀ ਜਾਵੇ। ਜੱਜ ਨੇ ਇਹ ਮੰਗ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਵੋਟਾਂ ਨੂੰ ਵੱਖ ਰੱਖਣ ਨਾਲ ਚੋਣ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।

ਦੇਸ਼📍 ਪੰਜਾਬ

ਗਿਆਨੇਸ਼ ਕੁਮਾਰ ਨੂੰ ਹਟਾਇਆ ਜਾਵੇਗਾ; ਉਹ ਜੇਲ੍ਹ ਜਾਣਗੇ'': ਰਾਹੁਲ ਗਾਂਧੀ ਨੇ ਲਗਾਏ ਵੱਡੇ ਪੱਧਰ 'ਤੇ ਵੋਟ ਚੋਰੀ ਦੇ ਦੋਸ਼

ਨਾਮਜ਼ਦ ਚੋਣ ਧਾਂਦਲੀਆਂ ਦੇ ਵਿਰੋਧ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ 'ਇੰਡੀਆ' ਗਠਜੋੜ ਦੇ 'ਚਲੋ ਦਿੱਲੀ' ਰੋਸ ਮੁਜ਼ਾਹਰੇ ਤੋਂ ਪਹਿਲਾਂ ਐਤਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ, ਜਦੋਂ ਕਿ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪਾਰਟੀ ਵਰਕਰ ਜੁੜੇ।
ਗਿਆਨੇਸ਼ ਕੁਮਾਰ ਨੂੰ ਹਟਾਇਆ ਜਾਵੇਗਾ; ਉਹ ਜੇਲ੍ਹ ਜਾਣਗੇ'': ਰਾਹੁਲ ਗਾਂਧੀ ਨੇ ਲਗਾਏ ਵੱਡੇ ਪੱਧਰ 'ਤੇ ਵੋਟ ਚੋਰੀ ਦੇ ਦੋਸ਼

ਨਾਮਜ਼ਦ ਚੋਣ ਧਾਂਦਲੀਆਂ ਦੇ ਵਿਰੋਧ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ 'ਇੰਡੀਆ' ਗਠਜੋੜ ਦੇ 'ਚਲੋ ਦਿੱਲੀ' ਰੋਸ ਮੁਜ਼ਾਹਰੇ ਤੋਂ ਪਹਿਲਾਂ ਐਤਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ, ਜਦੋਂ ਕਿ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪਾਰਟੀ ਵਰਕਰ ਜੁੜੇ।

ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ, ਸੀ.ਪੀ.ਆਈ.(ਐੱਮ) ਦੇ ਜਨਰਲ ਸਕੱਤਰ ਐੱਮ.ਏ. ਬੇਬੀ, ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ, ਸੀ.ਪੀ.ਆਈ.(ਐੱਮ.ਐੱਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪੰਕਰ ਭੱਟਾਚਾਰਜੀ ਸਮੇਤ ਹੋਰ ਸੀਨੀਅਰ ਆਗੂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਪਹੁੰਚੇ, ਜਿੱਥੋਂ ਉਹ ਰਾਮਲੀਲਾ ਮੈਦਾਨ ਤੱਕ ਮਾਰਚ ਕਰਨ ਲਈ ਇੱਕ ਖੁੱਲ੍ਹੀ ਬੱਸ ਵਿੱਚ ਮਿੰਟੋ ਰੋਡ ਲਈ ਰਵਾਨਾ ਹੋਏ।

ਦੁਪਹਿਰ ਦੇ ਸਮੇਂ ਰੋਸ ਮੁਜ਼ਾਹਰੇ ਵਾਲੀ ਥਾਂ ’ਤੇ 'ਇੰਡੀਆ' ਗਠਜੋੜ ਦੀਆਂ ਪਾਰਟੀਆਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਯੂਥ ਤੇ ਵਿਦਿਆਰਥੀ ਜਥੇਬੰਦੀਆਂ ਦੇ ਇਕੱਠੇ ਹੋਣ ਨਾਲ ਭੀੜ ਕਾਫ਼ੀ ਵਧ ਗਈ। ਇਹ ਸਮਰਥਕ ਤਖ਼ਤੀਆਂ ਫੜ ਕੇ ਐੱਸ.ਆਈ.ਆਰ. ਕਵਾਇਦ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।

ਕਈ ਸਮਰਥਕ ਐਤਵਾਰ ਸਵੇਰੇ ਦਿੱਲੀ ਪਹੁੰਚੇ, ਜਦੋਂ ਕਿ ਕਈ ਹੋਰ ਸ਼ਨਿੱਚਰਵਾਰ ਜਾਂ ਉਸ ਤੋਂ ਪਹਿਲਾਂ ਹੀ ਰਾਜਧਾਨੀ ਪਹੁੰਚ ਚੁੱਕੇ ਸਨ, ਕਿਉਂਕਿ ਪਾਰਟੀਆਂ ਨੇ ਇਸ ਰੋਸ ਮੁਜ਼ਾਹਰੇ ਲਈ ਵੱਖ-ਵੱਖ ਰਾਜਾਂ ਤੋਂ ਆਪਣੇ ਕਾਡਰ ਨੂੰ ਲਾਮਬੰਦ ਕੀਤਾ ਸੀ।

ਰਾਮਲੀਲਾ ਮੈਦਾਨ ਵਿੱਚ 'ਇੰਡੀਆ' ਗਠਜੋੜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਚੋਣਾਂ 'ਚ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵੀ “ਵੋਟ ਚੋਰੀ” ਤੋਂ ਪ੍ਰਭਾਵਿਤ ਹੋਈਆਂ ਸਨ। ਰਾਹੁਲ ਨੇ ਕਿਹਾ ਕਿ ਵਿਰੋਧੀ ਧਿਰ ਦਾ ਇਹ ਇਕੱਠ ਸਿਰਫ਼ ਇੱਕ ਸਿਆਸੀ ਦਿਖਾਵਾ ਨਹੀਂ ਹੈ, ਸਗੋਂ ਕਿਸਾਨਾਂ, ਨੌਜਵਾਨਾਂ ਅਤੇ ਆਮ ਨਾਗਰਿਕਾਂ ਵੱਲੋਂ ਇਹ ਸੁਨੇਹਾ ਹੈ ਕਿ ਉਹ ਸੰਵਿਧਾਨ ਨੂੰ ਕਮਜ਼ੋਰ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ, “ਲੋਕਾਂ ਨੇ ਦੇਸ਼ ਨੂੰ ਇੱਕ ਸੁਨੇਹਾ ਦਿੱਤਾ ਹੈ। ਇਹ ਸਿਆਸਤਦਾਨਾਂ ਜਾਂ ਸਿਆਸੀ ਨੇਤਾਵਾਂ ਦੀ ਆਵਾਜ਼ ਨਹੀਂ ਹੈ। ਮਜ਼ਦੂਰਾਂ ਅਤੇ ਆਮ ਲੋਕਾਂ ਦੀ ਆਵਾਜ਼ ਹੈ ਜੋ ਕਹਿ ਰਹੇ ਹਨ ਕਿ ਅਸੀਂ ਸੰਵਿਧਾਨ ਨੂੰ ਤਬਾਹ ਨਹੀਂ ਹੋਣ ਦੇਵਾਂਗੇ।” ਈ ਵੀ ਐੱਮ ਰਾਹੀਂ ਹੇਰਾਫੇਰੀ ਅਤੇ ਵੋਟਰ ਸੂਚੀਆਂ ਵਿੱਚ ਨਾਮ ਜੋੜਨ ਅਤੇ ਕੱਟਣ ਦਾ ਦੋਸ਼ ਲਗਾਉਂਦਿਆਂ, ਰਾਹੁਲ ਨੇ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ 13.5 ਕਰੋੜ ਵੋਟਰਾਂ ਨੂੰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਹਰ ਸੱਤ ਵਿੱਚੋਂ ਇੱਕ ਵੋਟਰ, ਜਾਂ 15 ਫੀਸਦੀ ਵੋਟਰਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। 2024 ਦੀਆਂ ਚੋਣਾਂ ਵਿੱਚ ਐੱਨ ਡੀ ਏ ਅਤੇ ਵਿਰੋਧੀ ਧਿਰ ਦੇ ਵੋਟ ਸ਼ੇਅਰ ਵਿੱਚ ਅੰਤਰ (ਜੋ ਕਿ ਉਨ੍ਹਾਂ ਦੇ ਮੁਤਾਬਕ ਲਗਪਗ 3 ਫੀਸਦੀ ਸੀ) ਵੱਲ ਇਸ਼ਾਰਾ ਕਰਦਿਆਂ ਰਾਹੁਲ ਨੇ ਸਵਾਲ ਉਠਾਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਵੋਟਰਾਂ ਨੂੰ ਕਿਵੇਂ ਕੱਟਿਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੰਨੇ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਮ ਕੱਟੇ ਜਾਣ ਨਾਲ 2024 ਦੀਆਂ ਚੋਣਾਂ ਦੀ ਜਾਇਜ਼ਤਾ 'ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਆਪਣੇ ਅੰਕੜੇ ਦਰਸਾਉਂਦੇ ਹਨ ਕਿ 13.5 ਕਰੋੜ ਵੋਟਰਾਂ ਨੂੰ ਹਟਾਇਆ ਗਿਆ ਹੈ। ਮੁੱਖ ਚੋਣ ਕਮਿਸ਼ਨਰ 'ਤੇ ਨਾਗਰਿਕਾਂ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਾਉਂਦਿਆਂ ਰਾਹੁਲ ਨੇ ਕਿਹਾ, "ਮੈਂ ਇਸ ਸਟੇਜ ਤੋਂ ਕਹਿ ਰਿਹਾ ਹਾਂ ਕਿ ਗਿਆਨੇਸ਼ ਕੁਮਾਰ ਨੂੰ ਸੀ ਈ ਸੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਅਤੇ ਉਹ ਭਾਰਤ ਵਿੱਚ ਜੇਲ੍ਹ ਜਾਣਗੇ।" ਉਨ੍ਹਾਂ ਤਰਕ ਦਿੱਤਾ ਕਿ ਕਥਿਤ ਵੋਟ ਚੋਰੀ ਕੋਈ ਆਮ ਅਪਰਾਧ ਨਹੀਂ ਹੈ ਸਗੋਂ ਇਹ ਹਰ ਨਾਗਰਿਕ ਦੀ ਆਵਾਜ਼ ਅਤੇ ਪ੍ਰਗਟਾਵੇ ਦੀ ਆਜ਼ਾਦੀ ਖੋਹਣ ਦੇ ਬਰਾਬਰ ਹੈ। ਰਾਹੁਲ ਨੇ ਆਰ ਐੱਸ ਐੱਸ 'ਤੇ ਸਿਹਤ ਅਤੇ ਸਿੱਖਿਆ ਖੇਤਰਾਂ, ਈ ਡੀ, ਸੀ ਬੀ ਆਈ, ਨੌਕਰਸ਼ਾਹੀ ਅਤੇ ਪੁਲੀਸ ਸਮੇਤ ਕਈ ਸੰਸਥਾਵਾਂ 'ਤੇ ਕਬਜ਼ਾ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਦੌਲਤ ਕੁਝ ਉਦਯੋਗਪਤੀਆਂ ਦੇ ਹੱਥਾਂ ਵਿੱਚ ਇਕੱਠੀ ਹੋ ਗਈ ਹੈ। ਉਨ੍ਹਾਂ ਕਿਹਾ, “ਅਸੀਂ ਅਜਿਹਾ ਦੇਸ਼ ਨਹੀਂ ਚਾਹੁੰਦੇ ਜੋ ਦੋ-ਤਿੰਨ ਲੋਕਾਂ ਦਾ ਹੋਵੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।” ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਹਟਾਉਣਾ ਦੇਸ਼ ਨੂੰ ਮੁੜ ਸਹੀ ਰਸਤੇ 'ਤੇ ਲਿਆਉਣ ਵੱਲ ਪਹਿਲਾ ਕਦਮ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ 'ਇੰਡੀਆ' ਗਠਜੋੜ ਦੇ ਆਗੂਆਂ ਵੱਲੋਂ ਰਾਮਲੀਲਾ ਮੈਦਾਨ ਵੱਲ ਕੀਤੇ ਜਾ ਰਹੇ ਮਾਰਚ ਦੌਰਾਨ ਭਾਜਪਾ ਵੱਲੋਂ ਕਨਾਟ ਪਲੇਸ ਵਿੱਚ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਵਿਰੋਧੀ ਧਿਰਾਂ ਦੇ ਆਗੂਆਂ ਨੂੰ 'ਇੰਡੀਆ' ਗਠਜੋੜ ਦੇ ਰੈਲੀ ਸਥਾਨ ਤੱਕ ਲੈ ਕੇ ਜਾ ਰਹੀ ਬੱਸ ਦੀ ਛੱਤ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਰਾਹੁਲ ਨੇ ਕਿਹਾ, "ਅਸੀਂ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਇੱਥੋਂ ਖਰੀਦਦਾਰੀ ਕਰਨ, ਤਾਂ ਜੋ ਦੁਕਾਨਦਾਰਾਂ ਨੂੰ ਫਾਇਦਾ ਹੋ ਸਕੇ। ਪਰ ਕਨਾਟ ਪਲੇਸ ਪਹੁੰਚਣ ’ਤੇ ਸਾਨੂੰ ਪਤਾ ਲੱਗਾ ਕਿ ਭਾਜਪਾ ਨੇ ਜ਼ਬਰਦਸਤੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ। ਦੇਸ਼ ਦੇਖ ਰਿਹਾ ਹੈ ਕਿ ਭਾਜਪਾ ਕਿਸ ਤਰ੍ਹਾਂ ਦੁਕਾਨਦਾਰਾਂ ਦਾ ਨੁਕਸਾਨ ਕਰ ਰਹੀ ਹੈ।"

ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਐਤਵਾਰ ਨੂੰ ਵਿਰੋਧੀ ਧਿਰਾਂ ਦੇ 'ਇੰਡੀਆ' ਗਠਜੋੜ ਦੀ ਰੈਲੀ ’ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ "ਮੂਰਖਤਾਪੂਰਨ ਅਤੇ ਯੋਜਨਾਬੱਧ ਡਰਾਮਾ" ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕਾਂਗਰਸ ਦੇ "ਸਿਆਸੀ ਪਤਨ" ਦਾ ਆਖ਼ਰੀ ਤਾਬੂਤ ਸਾਬਤ ਹੋਵੇਗੀ। ਨੱਡਾ ਨੇ ਦੋਸ਼ ਲਾਇਆ ਕਿ ਇਹ ਰੋਸ ਮੁਜ਼ਾਹਰਾ ਲੋਕਤੰਤਰ ਨੂੰ ਅਰਾਜਕਤਾ ਅਤੇ ਬੇਨਿਯਮੀ ਅੱਗੇ ਸਮਰਪਣ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ। 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਦਾ ਸਪੱਸ਼ਟ ਜ਼ਿਕਰ ਕਰਦਿਆਂ ਨੱਡਾ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਇਸ ਦੇ ਆਯੋਜਨ ਪਿੱਛੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਮਕਸਦ "ਸਿੱਖ ਭਰਾਵਾਂ" ਦੇ ਜ਼ਖ਼ਮਾਂ ’ਤੇ ਲੂਣ ਛਿੜਕਣਾ ਸੀ।

ਮੱਲਿਕਾਰਜੁਨ ਖੜਗੇ ਅਤੇ ਪ੍ਰਿਯੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਅਤੇ 'ਇੰਡੀਆ' ਗਠਜੋੜ ਦੇ ਹੋਰ ਆਗੂਆਂ ਨੂੰ ਲੈ ਕੇ ਖੁੱਲ੍ਹੀਆਂ ਬੱਸਾਂ 10 ਰਾਜਾਜੀ ਮਾਰਗ ਤੋਂ ਰਾਮਲੀਲਾ ਮੈਦਾਨ ਲਈ ਰਵਾਨਾ ਹੋ ਗਈਆਂ ਹਨ, ਜਿੱਥੇ ਵਿਰੋਧੀ ਧਿਰ ਵੱਲੋਂ ਵੋਟਰਾਂ ਦੇ ਨਾਂ ਕੱਢੇ ਜਾਣ ਅਤੇ ਚੋਣਾਂ ’ਚ ਹੇਰਾਫੇਰੀ ਦੇ ਦੋਸ਼ਾਂ ਖਿਲਾਫ ਰੈਲੀ ਕੀਤੀ ਜਾ ਰਹੀ ਹੈ। ਆਗੂ ਰਾਮਲੀਲਾ ਮੈਦਾਨ ਵੱਲ ਵਧਣ ਤੋਂ ਪਹਿਲਾਂ ਕਨਾਟ ਪਲੇਸ ਵੱਲ ਲਗਪਗ 4 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ, ਜਿੱਥੇ ਉਹ ਇਕੱਠ ਨੂੰ ਸੰਬੋਧਨ ਕਰਨਗੇ।

'ਇੰਡੀਆ' ਗਠਜੋੜ ਨੇ ਕਿਹਾ ਹੈ ਕਿ ਉਸ ਨੂੰ 10 ਲੱਖ ਤੱਕ ਲੋਕਾਂ ਦੇ ਆਉਣ ਦੀ ਉਮੀਦ ਹੈ, ਜਦੋਂ ਕਿ ਦਿੱਲੀ ਪੁਲੀਸ ਲਗਪਗ 50,000 ਲੋਕਾਂ ਦੇ ਆਉਣ ਦੀ ਉਮੀਦ ਜਤਾ ਰਹੀ ਹੈ। ਰਾਮਲੀਲਾ ਮੈਦਾਨ ਖਾਲੀ ਹੋਣ ’ਤੇ 45,000 ਤੋਂ 50,000 ਲੋਕਾਂ ਨੂੰ ਸਮਾ ਸਕਦਾ ਹੈ, ਪਰ ਕੁਰਸੀਆਂ, ਘੇਰੇ (ਐਨਕਲੋਜ਼ਰ) ਅਤੇ ਨਿਰਧਾਰਤ ਰਸਤੇ ਬਣਾਉਣ ਤੋਂ ਬਾਅਦ ਇਸ ਦੀ ਸਮਰੱਥਾ ਘੱਟ ਕੇ 30,000 ਤੋਂ 40,000 ਰਹਿ ਜਾਣ ਦਾ ਅਨੁਮਾਨ ਹੈ। ਮੈਦਾਨ ਤੋਂ ਬਾਹਰ ਦੀ ਥਾਂ ਵਾਧੂ ਭੀੜ ਲਈ ਰੱਖੀ ਜਾਵੇਗੀ। ਮਾਰਚ ਦੇ ਰਸਤੇ ਅਤੇ ਰੈਲੀ ਵਾਲੀ ਥਾਂ ’ਤੇ ਸੁਰੱਖਿਆ ਅਤੇ ਭੀੜ ਦੇ ਪ੍ਰਬੰਧਨ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਕੰਪਨੀਆਂ ਦੇ ਨਾਲ-ਨਾਲ 4,000 ਤੋਂ ਵੱਧ ਪੁਲੀਸ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ। ਮੈਦਾਨ ਨੂੰ 14 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਨਿਗਰਾਨੀ ਲਈ 200 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ, ਡਰੋਨ ਅਤੇ ਬੌਡੀ-ਵੋਰਨ (ਸਰੀਰ 'ਤੇ ਲੱਗਣ ਵਾਲੇ) ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ।

ਕੌਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਆਪਣੀ ਜਥੇਬੰਦੀ ਦੇ ਯੂਥ ਮੁਜ਼ਾਹਰਿਆਂ ਦਾ ਸਮਰਥਨ ਕਰਨ ਲਈ ਮਮਤਾ ਦਾ ਧੰਨਵਾਦ ਕੀਤਾ ਅਤੇ ਕਥਿਤ ਚੋਣ ਧਾਂਦਲੀਆਂ ਖ਼ਿਲਾਫ਼ 'ਇੰਡੀਆ' ਗਠਜੋੜ ਦੀ ਰੈਲੀ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਹਾਲਾਂਕਿ, ਦਿਪਕੇ ਨੇ ਇਹ ਸਪੱਸ਼ਟ ਕੀਤਾ ਕਿ ਸੀ.ਜੇ.ਪੀ. ਆਪਣੀ ਸੁਤੰਤਰ ਪਛਾਣ ਬਣਾ ਕੇ ਰੱਖੇਗੀ ਅਤੇ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਖੇ ਹੋਣ ਵਾਲੀ ਵਿਰੋਧੀ ਧਿਰਾਂ ਦੀ ਰੈਲੀ ਵਿੱਚ ਹਿੱਸਾ ਨਹੀਂ ਲਵੇਗੀ।

ਐਤਵਾਰ ਨੂੰ ਰਾਜਧਾਨੀ ਵਿੱਚ ਭਾਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ, ਕਿਉਂਕਿ ਕਾਂਗਰਸ ਦੀ ਅਗਵਾਈ ਵਾਲਾ 'ਇੰਡੀਆ' ਗਠਜੋੜ ਰਾਮਲੀਲਾ ਮੈਦਾਨ ਵਿੱਚ ਰੈਲੀ ਕਰ ਰਿਹਾ ਹੈ, ਜਦੋਂ ਕਿ ਭਾਜਪਾ ਵੱਲੋਂ ਪੱਛਮੀ ਦਿੱਲੀ ਵਿੱਚ ਇੱਕ ਜਵਾਬੀ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੋਵਾਂ ਸਿਆਸੀ ਪ੍ਰੋਗਰਾਮਾਂ ਦੇ ਪ੍ਰਬੰਧਨ ਲਈ ਦਿੱਲੀ ਪੁਲੀਸ, ਕੇਂਦਰੀ ਹਥਿਆਰਬੰਦ ਪੁਲੀਸ ਬਲਾਂ, ਸੀ.ਆਰ.ਪੀ.ਐੱਫ. ਅਤੇ ਰੈਪਿਡ ਐਕਸ਼ਨ ਫੋਰਸ ਸਮੇਤ ਲਗਪਗ 10,000 ਪੁਲੀਸ ਅਤੇ ਨੀਮ ਫੌਜੀ ਜਵਾਨ ਮੱਧ ਅਤੇ ਨਵੀਂ ਦਿੱਲੀ ਵਿੱਚ ਤਾਇਨਾਤ ਕੀਤੇ ਗਏ ਹਨ। ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ, ਮਿੰਟੋ ਬ੍ਰਿਜ ਤੋਂ ਰੈਲੀ ਵਾਲੀ ਥਾਂ ਤੱਕ ਦੇ ਰਸਤੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 4,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। ਕਨਾਟ ਪਲੇਸ, ਜੰਤਰ-ਮੰਤਰ, ਭਗਵਾਨ ਦਾਸ ਰੋਡ ਅਤੇ ਸੁਪਰੀਮ ਕੋਰਟ ਅਤੇ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਨੇੜਲੇ ਇਲਾਕਿਆਂ ਦੇ ਆਲੇ-ਦੁਆਲੇ ਵੀ ਭਾਰੀ ਸੁਰੱਖਿਆ ਪ੍ਰਬੰਧ ਅਤੇ ਬਹੁ-ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ।

ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਐਤਵਾਰ ਨੂੰ ਕਿਹਾ ਕਿ ਰਾਜਧਾਨੀ ਦੇ ਰਾਮਲੀਲਾ ਮੈਦਾਨ ’ਚ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਦੇ ਖਿਲਾਫ ਅੱਜ ਕੀਤੀ ਜਾ ਰਹੀ ਪਾਰਟੀ ਦੀ ਰੋਸ ਰੈਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ "ਸਖ਼ਤ ਚਿਤਾਵਨੀ" ਹੈ। ਕਾਂਗਰਸ ਨੇ ਚੋਣਾਂ ’ਚ ਧਾਂਦਲੀਆਂ ਦੇ ਦੋਸ਼ ਲਗਾਏ ਹਨ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਵੇਣੂਗੋਪਾਲ ਨੇ ਕਿਹਾ ਕਿ ਇਹ ਅਜਿਹਾ ਰੋਸ ਮੁਜ਼ਾਹਰਾ ਹੋਵੇਗਾ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਅਤੇ ਇਸ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਸੰਤੁਲਨ ਵਿਗਾੜ ਦਿੱਤਾ ਹੈ। ਕਾਂਗਰਸੀ ਆਗੂ ਨੇ ਕਿਹਾ, "ਮੁਜ਼ਾਹਰੇ ਨੂੰ ਮਿਲ ਰਹੇ ਵਿਸ਼ਾਲ ਜਨਤਕ ਸਮਰਥਨ ਨੂੰ ਦੇਖ ਕੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ ਕਿ ਪ੍ਰਦਰਸ਼ਨਕਾਰੀ ਅਰਾਜਕਤਾਵਾਦੀ ਹਨ ਅਤੇ ਇਹ ਅੰਦੋਲਨ ਸੰਸਦ ਦਾ ਅਪਮਾਨ ਸੀ। ਇਹ ਰੋਸ ਮੁਜ਼ਾਹਰਾ ਉਨ੍ਹਾਂ ਲਈ ਇੱਕ ਸਖ਼ਤ ਚਿਤਾਵਨੀ ਹੈ।"

ਦੇਸ਼📍 ਪੰਜਾਬ

ਪਠਾਨਮਾਜਰਾ ਅਤੇ ਜੋੜਾਮਾਜਰਾ ਦੇ ਅਸਤੀਫ਼ੇ ਉੱਤੇ 'ਆਪ' ਦਾ ਬਿਆਨ

ਪਟਿਆਲਾ ਜ਼ਿਲ੍ਹੇ ਦੇ ਦੋ ਵਿਧਾਇਕਾਂ ਹਰਮੀਤ ਸਿੰਘ ਪਠਾਨਮਾਜਰਾ ਅਤੇ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਆਮ ਆਦਮੀ ਪਾਰਟੀ (ਆਪ) ਨੂੰ ਅਲਵਿਦਾ ਕਹਿਣ ਤੋਂ ਕੁਝ ਘੰਟਿਆਂ ਬਾਅਦ ਹੀ, 'ਆਪ' ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਇਨ੍ਹਾਂ ਅਸਤੀਫ਼ਿਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਪਠਾਨਮਾਜਰਾ ਅਤੇ ਜੋੜਾਮਾਜਰਾ ਦੇ ਅਸਤੀਫ਼ੇ ਉੱਤੇ 'ਆਪ' ਦਾ ਬਿਆਨ

ਪਟਿਆਲਾ ਜ਼ਿਲ੍ਹੇ ਦੇ ਦੋ ਵਿਧਾਇਕਾਂ ਹਰਮੀਤ ਸਿੰਘ ਪਠਾਨਮਾਜਰਾ ਅਤੇ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਆਮ ਆਦਮੀ ਪਾਰਟੀ (ਆਪ) ਨੂੰ ਅਲਵਿਦਾ ਕਹਿਣ ਤੋਂ ਕੁਝ ਘੰਟਿਆਂ ਬਾਅਦ ਹੀ, 'ਆਪ' ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਇਨ੍ਹਾਂ ਅਸਤੀਫ਼ਿਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ "ਪਾਰਟੀ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਿਨਾਰੇ ਕਰ ਦਿੱਤਾ ਸੀ।" ਪੰਨੂ ਨੇ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਬਗਾਵਤ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਅਜਿਹੇ ਆਗੂਆਂ ਨੂੰ ਉਨ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਕਾਰਨ ਪਹਿਲਾਂ ਹੀ ਲਾਂਭੇ ਕਰ ਦਿੱਤਾ ਗਿਆ ਸੀ।

ਪੰਨੂ ਨੇ ਕਿਹਾ ਕਿ ਇਨ੍ਹਾਂ ਦੋ ਵਿਧਾਇਕਾਂ ਦੇ ਜਾਣ ਨਾਲ ਪਾਰਟੀ 'ਤੇ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਲੀਡਰਸ਼ਿਪ ਵੱਲੋਂ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਹੁਤ ਪਹਿਲਾਂ ਹੀ ਉਨ੍ਹਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਸੀ। ਬਲਤੇਜ ਪੰਨੂ ਨੇ ਕਿਹਾ ਕਿ ਅਸਤੀਫ਼ਾ ਦੇਣ ਵਾਲੇ ਆਗੂ ਆਪਣੀ ਹੋਂਦ ਗੁਆ ਚੁੱਕੇ ਹਨ ਅਤੇ ਉਨ੍ਹਾਂ ਕੋਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਬਚਿਆ ਹੈ ਅਤੇ ਉਸ ਨੂੰ ਚੋਣਾਂ ਲੜਨ ਲਈ ਯੋਗ ਉਮੀਦਵਾਰਾਂ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਨੂ ਨੇ ਕਿਹਾ, “ਇਹੀ ਕਾਰਨ ਹੈ ਕਿ ਭਾਜਪਾ ਹੁਣ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਨਕਾਰੇ ਗਏ ਆਗੂਆਂ ਦੇ ਸਹਾਰੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ”।

ਭਾਜਪਾ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹੁਣ ਸਿਰਫ਼ "ਬਚੇ-ਖੁਚੇ" ਲੋਕਾਂ ਦਾ ਇਕੱਠ ਬਣ ਕੇ ਰਹਿ ਗਈ ਹੈ, ਜਿੱਥੇ ਸਿਰਫ਼ ਉਹੀ ਲੋਕ ਸ਼ਰਨ ਲੈਂਦੇ ਹਨ ਜਿਨ੍ਹਾਂ ਨੂੰ ਹੋਰ ਪਾਰਟੀਆਂ ਬਾਹਰ ਕੱਢ ਦਿੰਦੀਆਂ ਹਨ। ਪੰਨੂ ਅਨੁਸਾਰ, ਪੰਜਾਬ ਦੇ ਲੋਕ ਅਜਿਹੇ ਮੌਕਾਪ੍ਰਸਤ ਆਗੂਆਂ ਦੇ ਦਲ-ਬਦਲੂ ਰਵੱਈਏ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਸੂਬੇ ਦੇ ਸੁਚੇਤ ਵੋਟਰ ਇਨ੍ਹਾਂ ਨਕਾਰੇ ਹੋਏ ਚਿਹਰਿਆਂ ਦਾ ਕਦੇ ਸਾਥ ਨਹੀਂ ਦੇਣਗੇ।

ਉਨ੍ਹਾਂ ਕਿਹਾ, “ਆਮ ਆਦਮੀ ਪਾਰਟੀ ਜ਼ਮੀਨੀ ਪੱਧਰ 'ਤੇ ਮਜ਼ਬੂਤ ਹੈ ਅਤੇ ਅਜਿਹੇ ਆਗੂਆਂ ਦੇ ਜਾਣ ਨਾਲ ਪਾਰਟੀ ਦਾ ਢਾਂਚਾ ਹੋਰ ਮਜ਼ਬੂਤ ਹੋ ਕੇ ਉਭਰੇਗਾ।”

ਦੇਸ਼📍 ਪੰਜਾਬ

ਹੁਣ ਵਟਸਐਪ ਰਾਹੀਂ ਮਿਲਣਗੀਆਂ ਈਪੀਐੱਫਓ ਦੀਆਂ ਸੇਵਾਵਾਂ

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੀਆਂ ਸੇਵਾਵਾਂ ਵਟਸਐਪ ਰਾਹੀਂ ਮੁਹੱਈਆ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ।
ਹੁਣ ਵਟਸਐਪ ਰਾਹੀਂ ਮਿਲਣਗੀਆਂ ਈਪੀਐੱਫਓ ਦੀਆਂ ਸੇਵਾਵਾਂ

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੀਆਂ ਸੇਵਾਵਾਂ ਵਟਸਐਪ ਰਾਹੀਂ ਮੁਹੱਈਆ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ। ਇਸ ਨਾਲ ਹੁਣ ਪੀ ਐੱਫ ਖਾਤਾਧਾਰਕ ਆਪਣੇ ਮੋਬਾਈਲ ਫੋਨ ਰਾਹੀਂ ਪੀ ਐੱਫ ਦੇ ਬਕਾਏ, ਪਾਸਬੁੱਕ ਅਤੇ ਪਿਛਲੇ ਪੰਜ ਲੈਣ-ਦੇਣ ਦੀ ਜਾਣਕਾਰੀ ਹਾਸਲ ਕਰ ਸਕਣਗੇ।

ਕਿਰਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਈਪੀਐੱਫਓ ਦੀ ਪ੍ਰਮਾਣਿਤ ਵਟਸਐਪ ਸੇਵਾ ਰਾਹੀਂ ਖਾਤਾਧਾਰਕਾਂ ਨੂੰ ਇਹ ਸਾਰੀਆਂ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਿੱਜੀ ਲੋੜਾਂ ਅਨੁਸਾਰ ਮਾਰਗਦਰਸ਼ਨ ਅਤੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮਵੀਬੀਆਰਵਾਈ) ਨਾਲ ਸਬੰਧਤ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਵਿੱਚ ਵੀ ਮਦਦ ਦਿੱਤੀ ਜਾਵੇਗੀ।

ਮੰਤਰਾਲੇ ਨੇ ਕਿਹਾ ਕਿ ਇਸ ਸਹੂਲਤ ਨਾਲ ਰੋਜ਼ਾਨਾ ਦੀਆਂ ਆਮ ਸੇਵਾਵਾਂ ਮੋਬਾਈਲ ਦੇ ਜਾਣੇ-ਪਛਾਣੇ ਮੰਚ ਰਾਹੀਂ ਆਸਾਨੀ ਨਾਲ ਮਿਲ ਸਕਣਗੀਆਂ ਅਤੇ ਖਾਤਾਧਾਰਕਾਂ ਨੂੰ ਈਪੀਐੱਫਓ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ।

ਈਪੀਐੱਫਓ ਦੇ 74ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਮੰਤਰੀ ਨੇ ਬੰਦ ਪਏ ਯੋਗ ਪੀ ਐੱਫ ਖਾਤਿਆਂ ਦਾ ਆਪਣੇ ਆਪ ਨਿਪਟਾਰਾ ਕਰਨ ਦੀ ਸਹੂਲਤ ਵੀ ਸ਼ੁਰੂ ਕੀਤੀ। ਇਸ ਤਹਿਤ ਆਧਾਰ ਨਾਲ ਤਸਦੀਕ ਕੀਤੇ ਅਜਿਹੇ ਬੰਦ ਪੀ ਐੱਫ ਖਾਤੇ, ਜਿਨ੍ਹਾਂ ਵਿੱਚ ਇੱਕ ਹਜ਼ਾਰ ਰੁਪਏ ਤੱਕ ਦੀ ਰਕਮ ਜਮ੍ਹਾਂ ਹੈ, ਦੇ ਖਾਤਾਧਾਰਕਾਂ ਨੂੰ ਰਕਮ ਕਢਵਾਉਣ ਲਈ ਵੱਖਰੇ ਤੌਰ ’ਤੇ ਦਾਅਵਾ ਪੇਸ਼ ਨਹੀਂ ਕਰਨਾ ਪਵੇਗਾ।

ਈਪੀਐੱਫਓ ਵੱਲੋਂ ਪਛਾਣ ਅਤੇ ਬੈਂਕ ਖਾਤੇ ਦੀ ਨਿਰਧਾਰਤ ਤਸਦੀਕ ਪੂਰੀ ਹੋਣ ਤੋਂ ਬਾਅਦ ਨਿਪਟਾਰੇ ਦੀ ਪ੍ਰਕਿਰਿਆ ਆਪਣੇ ਆਪ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਨਾਲ ਯੋਗ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਸਿੱਧੀ ਮਿਲ ਸਕੇਗੀ। ਇਸ ਸਹੂਲਤ ਨਾਲ ਕਰੀਬ ਇੱਕ ਲੱਖ ਖਾਤਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ ਅਤੇ ਇਨ੍ਹਾਂ ਖਾਤਿਆਂ ਵਿੱਚ ਲਗਪਗ ਪੰਜ ਕਰੋੜ ਰੁਪਏ ਜਮ੍ਹਾਂ ਹਨ।

ਇਸ ਮੌਕੇ ਸੱਤ ਪ੍ਰਕਾਸ਼ਨ ਵੀ ਜਾਰੀ ਕੀਤੇ ਗਏ। ਇਨ੍ਹਾਂ ਰਾਹੀਂ ਗਿਆਨ ਦੀ ਸਿਰਜਣਾ, ਸੰਸਥਾਗਤ ਸਿੱਖਿਆ, ਕਾਨੂੰਨੀ ਜਾਗਰੂਕਤਾ ਅਤੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਪ੍ਰਸ਼ਾਸਨ ਪ੍ਰਤੀ ਈਪੀਐੱਫਓ ਦੀ ਵਚਨਬੱਧਤਾ ਨੂੰ ਦਰਸਾਇਆ ਗਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਮਾਂਡਵੀਆ ਨੇ ਕਿਹਾ ਕਿ 74 ਸਾਲਾਂ ਦੇ ਸਫ਼ਰ ਦੌਰਾਨ ਈਪੀਐੱਫਓ ਦੇਸ਼ ਦੇ ਮੁਲਾਜ਼ਮਾਂ ਲਈ ਇੱਕ ਭਰੋਸੇਯੋਗ ਸੰਸਥਾ ਬਣ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਪ੍ਰਤੀ ਲੋਕਾਂ ਦੇ ਭਰੋਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਠ ਕਰੋੜ ਤੋਂ ਵੱਧ ਮੈਂਬਰਾਂ ਦੇ ਯੋਗਦਾਨ ਨਾਲ ਇਸ ਕੋਲ 32 ਲੱਖ ਕਰੋੜ ਰੁਪਏ ਦਾ ਫੰਡ ਇਕੱਠਾ ਹੋ ਚੁੱਕਾ ਹੈ। ਇਹ ਈਪੀਐੱਫਓ ਦੇ ਮੁਲਾਜ਼ਮਾਂ ਦੀ ਲਗਨ, ਸਖ਼ਤ ਮਿਹਨਤ ਅਤੇ ਵਚਨਬੱਧਤਾ ਸਦਕਾ ਸੰਭਵ ਹੋਇਆ ਹੈ।

ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਈਪੀਐੱਫਓ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਸਹੂਲਤਾਂ ਅਤੇ ਸੁਧਾਰਾਂ ’ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਸੰਸਥਾ ਨੂੰ ਆਪਣੀਆਂ ਕਾਰਜ ਪ੍ਰਣਾਲੀਆਂ ਵਿੱਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਿਆਸਤ📍 ਪੰਜਾਬ

ਵੀਜ਼ਾ ਧਾਰਕਾਂ ‘ਤੇ ਸਖ਼ਤੀ ਅਮਰੀਕਾ ਨੂੰ ਪਵੇਗੀ ਭਾਰੀ, ਇੰਡੀਆਸਪੋਰਾ ਨੇ ਵੱਡੇ ਆਰਥਿਕ ਸੰਕਟ ਦੀ ਦਿੱਤੀ ਚੇਤਾਵਨੀ

ਅਮਰੀਕਾ ਵਿੱਚ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਸਿਖ਼ਰਾਂ 'ਤੇ ਹਨ। ਇਸ ਚੋਣ ਦੌਰ ਦੌਰਾਨ ਕੁਝ ਸਿਆਸੀ ਧਿਰਾਂ ਅਤੇ ਆਗੂਆਂ ਵੱਲੋਂ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਰਤੀ ਪੇਸ਼ੇਵਰਾਂ ਦੇ ਅਮਰੀਕਾ ਵਿੱਚ ਰੁਜ਼ਗਾਰ ਦਾ ਮੁੱਖ ਆਧਾਰ ਮੰਨੇ ਜਾਂਦੇ ਵੀਜ਼ਾ ਪ੍ਰੋਗਰਾਮ 'ਤੇ ਸਖ਼ਤ ਪਾਬੰਦੀਆਂ ਅਤੇ ਨਿਯਮ ਲਾਗੂ ਕਰਨ ਦੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਹਨ।
ਵੀਜ਼ਾ ਧਾਰਕਾਂ ‘ਤੇ ਸਖ਼ਤੀ ਅਮਰੀਕਾ ਨੂੰ ਪਵੇਗੀ ਭਾਰੀ, ਇੰਡੀਆਸਪੋਰਾ ਨੇ ਵੱਡੇ ਆਰਥਿਕ ਸੰਕਟ ਦੀ ਦਿੱਤੀ ਚੇਤਾਵਨੀ

ਅਮਰੀਕਾ ਵਿੱਚ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਸਿਖ਼ਰਾਂ 'ਤੇ ਹਨ। ਇਸ ਚੋਣ ਦੌਰ ਦੌਰਾਨ ਕੁਝ ਸਿਆਸੀ ਧਿਰਾਂ ਅਤੇ ਆਗੂਆਂ ਵੱਲੋਂ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਰਤੀ ਪੇਸ਼ੇਵਰਾਂ ਦੇ ਅਮਰੀਕਾ ਵਿੱਚ ਰੁਜ਼ਗਾਰ ਦਾ ਮੁੱਖ ਆਧਾਰ ਮੰਨੇ ਜਾਂਦੇ ਵੀਜ਼ਾ ਪ੍ਰੋਗਰਾਮ 'ਤੇ ਸਖ਼ਤ ਪਾਬੰਦੀਆਂ ਅਤੇ ਨਿਯਮ ਲਾਗੂ ਕਰਨ ਦੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਹਨ।

ਅਮਰੀਕਾ ਵਿੱਚ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਸਿਖ਼ਰਾਂ ‘ਤੇ ਹਨ। ਇਸ ਚੋਣ ਦੌਰ ਦੌਰਾਨ ਕੁਝ ਸਿਆਸੀ ਧਿਰਾਂ ਅਤੇ ਆਗੂਆਂ ਵੱਲੋਂ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਰਤੀ ਪੇਸ਼ੇਵਰਾਂ ਦੇ ਅਮਰੀਕਾ ਵਿੱਚ ਰੁਜ਼ਗਾਰ ਦਾ ਮੁੱਖ ਆਧਾਰ ਮੰਨੇ ਜਾਂਦੇ ਵੀਜ਼ਾ ਪ੍ਰੋਗਰਾਮ ‘ਤੇ ਸਖ਼ਤ ਪਾਬੰਦੀਆਂ ਅਤੇ ਨਿਯਮ ਲਾਗੂ ਕਰਨ ਦੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਹਨ। ਇਸ ਸੰਦਰਭ ਵਿੱਚ ਪ੍ਰਮੁੱਖ ਗ਼ੈਰ-ਪੱਖਪਾਤੀ ਸੰਸਥਾ ‘ਇੰਡੀਆਸਪੋਰਾ’ ਨੇ ਅਮਰੀਕੀ ਪ੍ਰਸ਼ਾਸਨ ਅਤੇ ਨੀਤੀ ਘਾੜਿਆਂ ਨੂੰ ਚੌਕਸ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਵੀਜ਼ਾ ਧਾਰਕਾਂ ਨੂੰ ਸਿਆਸੀ ਲਾਹਾ ਲੈਣ ਲਈ ਨਿਸ਼ਾਨਾ ਬਣਾਉਣਾ ਅਮਰੀਕਾ ਦੀ ਆਪਣੀ ਆਰਥਿਕਤਾ ਲਈ ਗੰਭੀਰ ਜੋਖ਼ਮ ਸਾਬਤ ਹੋ ਸਕਦਾ ਹੈ।

30 ਅਕਤੂਬਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਸੰਸਥਾ ਨੇ ਡੂੰਘੀ ਚਿੰਤਾ ਪ੍ਰਗਟਾਈ ਕਿ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਬਦਨਾਮ ਕਰਨ ਲਈ ਸੌੜੇ ਸਿਆਸੀ ਯਤਨ ਕੀਤੇ ਜਾ ਰਹੇ ਹਨ। ਸੰਸਥਾ ਨੇ ਸਪੱਸ਼ਟ ਕੀਤਾ ਕਿ ਇਹ ਹੁਨਰਮੰਦ ਭਾਰਤੀ ਪੇਸ਼ੇਵਰ ਸਿਹਤ ਸੰਭਾਲ, ਉੱਨਤ ਤਕਨਾਲੋਜੀ ਅਤੇ ਸਿੱਖਿਆ ਵਰਗੇ ਅਤਿ-ਮਹੱਤਵਪੂਰਨ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ ਅਤੇ ਅਮਰੀਕੀ ਵਿਕਾਸ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹਨ।

ਇੰਡੀਆਸਪੋਰਾ ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਜੋਸ਼ੀਪੁਰਾ ਨੇ ਇਸ ਮਸਲੇ ‘ਤੇ ਜ਼ੋਰ ਦਿੰਦਿਆਂ ਕਿਹਾ, “ਭਾਰਤ ਤੋਂ ਆਏ ਪੇਸ਼ੇਵਰਾਂ ਨੇ ਅਮਰੀਕਾ ਨੂੰ ਵਿਸ਼ਵ ਪੱਧਰ ‘ਤੇ ਖੋਜ ਅਤੇ ਨਵੀਨਤਾ (ਇਨੋਵੇਸ਼ਨ) ਦਾ ਮੋਹਰੀ ਦੇਸ਼ ਬਣਾਉਣ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਇਨ੍ਹਾਂ ਮਾਹਿਰਾਂ ਨੇ ਅਮਰੀਕੀ ਆਰਥਿਕ ਢਾਂਚੇ ਵਿੱਚ ਅਰਬਾਂ ਡਾਲਰਾਂ ਦਾ ਵਾਧਾ ਕੀਤਾ ਹੈ। ਜੇਕਰ ਅਜਿਹੇ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਜਬਰੀ ਵਾਪਸ ਭੇਜਣ ਦੀਆਂ ਨੀਤੀਆਂ ਅਪਣਾਈਆਂ ਗਈਆਂ, ਤਾਂ ਦੇਸ਼ ਭਰ ਦੇ ਵੱਡੇ ਮਹਾਂਨਗਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ ਦੇ ਸਮਾਜਿਕ ਅਤੇ ਆਰਥਿਕ ਜੀਵਨ ‘ਤੇ ਇਸ ਦੇ ਬੇਹੱਦ ਘਾਤਕ ਨਤੀਜੇ ਦੇਖਣ ਨੂੰ ਮਿਲਣਗੇ।”

ਸੰਸਥਾ ਨੇ ਵੀਜ਼ਾ ਪ੍ਰਕਿਰਿਆ ਵਿੱਚ ਸੋਧਾਂ ਲਈ ਪ੍ਰਸਤਾਵਿਤ ਕੀਤੇ ਜਾ ਰਹੇ ਨਵੇਂ ਨਿਯਮਾਂ ‘ਤੇ ਵੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਨਵੇਂ ਪ੍ਰਸਤਾਵਾਂ ਅਧੀਨ ਹਾਈ-ਟੈੱਕ ਅਤੇ ਹੈਲਥਕੇਅਰ ਖੇਤਰ ਦੀਆਂ ਕੰਪਨੀਆਂ ਉੱਤੇ ਪ੍ਰਤੀ ਵੀਜ਼ਾ 1 ਲੱਖ ਡਾਲਰ ਤੋਂ ਵੱਧ ਦੀ ਭਾਰੀ ਫੀਸ ਥੋਪਣ, ਮੌਜੂਦਾ ਲਾਟਰੀ ਪ੍ਰਣਾਲੀ ਦੀ ਥਾਂ ਕੇਵਲ ਤਨਖ਼ਾਹ ਦੇ ਪੈਮਾਨੇ ‘ਤੇ ਵੀਜ਼ਾ ਦੇਣ ਅਤੇ ਨੌਕਰੀ ਛੁੱਟਣ ਜਾਂ ਖ਼ਤਮ ਹੋਣ ਦੀ ਸੂਰਤ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਅਮਰੀਕਾ ਵਿੱਚ ਦਿੱਤੀ ਜਾਣ ਵਾਲੀ 60 ਦਿਨਾਂ ਦੀ ਮਿਆਦ (ਗ੍ਰੇਸ ਪੀਰੀਅਡ) ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀਆਂ ਤਜਵੀਜ਼ਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਸੰਸਥਾ ਨੇ ਵੀਜ਼ਾ ਧਾਰਕ ਜੀਵਨ ਸਾਥੀਆਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ‘ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ’ ਸਮੇਤ ਐਕਸਟੈਂਸ਼ਨ ‘ਤੇ 70,000 ਅਮਰੀਕੀ ਡਾਲਰ ਤੱਕ ਦੀ ਮੋਟੀ ਫੀਸ ਲਗਾਉਣ ਦੇ ਪ੍ਰਸਤਾਵਾਂ ‘ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਹੈ।

ਅਮਰੀਕਾ ਦੇ ਅੰਦਰੂਨੀ ਹਾਲਾਤਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਸਾਹਮਣੇ ਆਇਆ ਹੈ ਕਿ ਉੱਥੋਂ ਦੇ ਕਈ ਦੂਰ-ਦੁਰਾਡੇ, ਪੇਂਡੂ ਅਤੇ ਵਿਕਾਸ ਪੱਖੋਂ ਪਛੜੇ ਇਲਾਕਿਆਂ ਵਿੱਚ ਡਾਕਟਰਾਂ ਅਤੇ ਅਧਿਆਪਕਾਂ ਦੀ ਪਹਿਲਾਂ ਹੀ ਭਾਰੀ ਘਾਟ ਹੈ, ਜਿਸ ਨੂੰ ਸਥਾਨਕ ਨਾਗਰਿਕਾਂ ਰਾਹੀਂ ਤੁਰੰਤ ਪੂਰਾ ਕਰਨਾ ਅਸੰਭਵ ਹੈ। ਅਜਿਹੀ ਸਥਿਤੀ ਵਿੱਚ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਏ ਵਿਦੇਸ਼ੀ ਮਾਹਿਰ ਇਨ੍ਹਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾ ਕੇ ਆਪਣੀਆਂ ਅਹਿਮ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਸ ਨਾਲ ਆਮ ਅਮਰੀਕੀਆਂ ਨੂੰ ਸਿਹਤ ਸਹੂਲਤਾਂ ਅਤੇ ਮਿਆਰੀ ਸਿੱਖਿਆ ਲਗਾਤਾਰ ਮਿਲ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ ਵਿਦੇਸ਼ੀ ਪੇਸ਼ੇਵਰਾਂ ‘ਤੇ ਬੇਲੋੜੀਆਂ ਰੋਕਾਂ ਲਗਾਈਆਂ ਗਈਆਂ, ਤਾਂ ਅਮਰੀਕਾ ਦੇ ਪੇਂਡੂ ਅਤੇ ਸਰਹੱਦੀ ਖੇਤਰਾਂ ਦਾ ਸਮੁੱਚਾ ਸਿਹਤ ਅਤੇ ਸਿੱਖਿਆ ਪ੍ਰਬੰਧ ਪੂਰੀ ਤਰ੍ਹਾਂ ਲੜਖੜਾ ਜਾਵੇਗਾ।

ਮੌਸਮ📍 ਪੰਜਾਬ

ਹਰਿਆਣਾ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਜਾਰੀ

ਹਰਿਆਣਾ: ਹਰਿਆਣਾ ਵਿੱਚ ਮੌਸਮ ਦਾ ਮਿਜਾਜ਼ ਤੇਜ਼ੀ ਨਾਲ ਬਦਲ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਤੇ ਖੇਤੀਬਾੜੀ ਮੌਸਮ ਵਿਗਿਆਨੀਆਂ ਦੇ ਅਨੁਸਾਰ, 5 ਨਵੰਬਰ ਤੱਕ ਰਾਜ ਖੁਸ਼ਕ ਅਤੇ ਸਾਫ਼ ਰਹੇਗਾ।
ਹਰਿਆਣਾ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਜਾਰੀ

ਹਰਿਆਣਾ: ਹਰਿਆਣਾ ਵਿੱਚ ਮੌਸਮ ਦਾ ਮਿਜਾਜ਼ ਤੇਜ਼ੀ ਨਾਲ ਬਦਲ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਤੇ ਖੇਤੀਬਾੜੀ ਮੌਸਮ ਵਿਗਿਆਨੀਆਂ ਦੇ ਅਨੁਸਾਰ, 5 ਨਵੰਬਰ ਤੱਕ ਰਾਜ ਖੁਸ਼ਕ ਅਤੇ ਸਾਫ਼ ਰਹੇਗਾ। ਇਸ ਸਮੇਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਦੁਪਹਿਰ ਦੀ ਧੁੱਪ ਦਾ ਪ੍ਰਭਾਵ ਵਧੇਗਾ।

ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ, ਅਗਲੇ ਕੁਝ ਦਿਨਾਂ ਤੱਕ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀਆਂ ਤੋਂ ਦਰਮਿਆਨੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜਿੱਥੇ ਇੱਕ ਪਾਸੇ ਦਿਨ ਵਿੱਚ ਆਸਮਾਨ ਸਾਫ਼ ਰਹਿਣ ਕਾਰਨ ਤਾਪਮਾਨ ਵਧੇਗਾ, ਉੱਥੇ ਹੀ ਦੂਜੇ ਪਾਸੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਸਵੇਰੇ ਅਤੇ ਦੇਰ ਸ਼ਾਮ ਨੂੰ ਹਲਕੀ ਠੰਢ ਦਾ ਅਹਿਸਾਸ ਲਗਾਤਾਰ ਬਣਾ ਰਹੇਗਾ।

ਦਿਨ ਵੇਲੇ ਧੁੱਪ ਰਹਿਣ ਕਾਰਨ ਮੌਸਮ ਆਮ ਰਹੇਗਾ, ਪਰ ਸਵੇਰੇ ਅਤੇ ਰਾਤ ਨੂੰ ਤਾਪਮਾਨ ਘਟਣ ਨਾਲ ਠੰਢ ਵਧੇਗੀ। ਮੌਸਮ ਮਾਹਿਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਦਲਦੇ ਮੌਸਮ ਦੇ ਪ੍ਰਭਾਵਾਂ ਤੋਂ ਬਚਣ ਅਤੇ ਸਵੇਰੇ ਅਤੇ ਸ਼ਾਮ ਨੂੰ ਹਲਕੇ ਗਰਮ ਕੱਪੜੇ ਪਾਉਣ ਦੀ ਸਲਾਹ ਦਿੱਤੀ ਹੈ। ਖੁਸ਼ਕ ਮੌਸਮ ਨੂੰ ਦੇਖਦੇ ਹੋਏ, ਕਿਸਾਨ ਹਾੜੀ ਦੀਆਂ ਫਸਲਾਂ ਦੀ ਬਿਜਾਈ ਅਤੇ ਸਿੰਚਾਈ ਆਸਾਨੀ ਨਾਲ ਪੂਰੀ ਕਰ ਸਕਦੇ ਹਨ।