📰 10/19/2026

ਲੋਕ ਸਾਂਝ — ਡਿਜੀਟਲ ਅਖ਼ਬਾਰ

10/19/2026 · ਅੰਕ 294 · 35 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

ਸਬਜ਼ੀ ਦੀ ਰੇਹੜੀ ਤੋਂ ਕਿੰਨੀ ਹੁੰਦੀ ਹੈ ਕਮਾਈ? ਵਾਇਰਲ ਵੀਡੀਓ ‘ਚ ਦੁਕਾਨਦਾਰ ਨੇ ਬਿਨਾਂ ਕੁਝ ਲੁਕਾਏ ਦੱਸਿਆ ਪੂਰਾ ਹਿਸਾਬ

ਅਜਮੇਰ ਦੇ ਰਾਜਵੀਰ ਪ੍ਰਜਾਪਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ 6,750 ਰੁਪਏ ਦਾ ਸਾਮਾਨ ਖਰੀਦ ਕੇ 8,000 ਰੁਪਏ ਵਿੱਚ ਵੇਚਿਆ।
ਸਬਜ਼ੀ ਦੀ ਰੇਹੜੀ ਤੋਂ ਕਿੰਨੀ ਹੁੰਦੀ ਹੈ ਕਮਾਈ? ਵਾਇਰਲ ਵੀਡੀਓ ‘ਚ ਦੁਕਾਨਦਾਰ ਨੇ ਬਿਨਾਂ ਕੁਝ ਲੁਕਾਏ ਦੱਸਿਆ ਪੂਰਾ ਹਿਸਾਬ

ਅਜਮੇਰ ਦੇ ਰਾਜਵੀਰ ਪ੍ਰਜਾਪਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ 6,750 ਰੁਪਏ ਦਾ ਸਾਮਾਨ ਖਰੀਦ ਕੇ 8,000 ਰੁਪਏ ਵਿੱਚ ਵੇਚਿਆ। ਪੌਲੀਥੀਨ 'ਤੇ 200 ਰੁਪਏ ਖਰਚ ਕਰਨ ਤੋਂ ਬਾਅਦ ਉਨ੍ਹਾਂ ਕੋਲ 1,050 ਰੁਪਏ ਬਚੇ।

ਤੁਸੀਂ ਵੀ ਆਪਣੇ ਮੁਹੱਲੇ ਵਿੱਚ ਰੇਹੜੀ ਲੈ ਕੇ ਆਲੂ-ਪਿਆਜ਼ ਅਤੇ ਹੋਰ ਸਬਜ਼ੀਆਂ ਵੇਚਣ ਵਾਲੇ ਲੋਕਾਂ ਨੂੰ ਦੇਖਿਆ ਹੋਵੇਗਾ। ਸਵੇਰੇ ਮੰਡੀ ਤੋਂ ਸਾਮਾਨ ਖਰੀਦਣਾ, ਫਿਰ ਪੂਰਾ ਦਿਨ ਗਲੀ-ਗਲੀ ਘੁੰਮ ਕੇ ਗਾਹਕਾਂ ਨੂੰ ਸਬਜ਼ੀਆਂ ਵੇਚਣਾ ਅਤੇ ਸ਼ਾਮ ਨੂੰ ਘਰ ਪਰਤਣਾ। ਬਾਹਰੋਂ ਦੇਖਣ ਵਿੱਚ ਇਹ ਕੰਮ ਭਾਵੇਂ ਆਸਾਨ ਲੱਗਦਾ ਹੋਵੇ, ਪਰ ਇਸ ਦੇ ਪਿੱਛੇ ਕਾਫ਼ੀ ਮਿਹਨਤ ਹੁੰਦੀ ਹੈ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਸਬਜ਼ੀ ਵੇਚਣ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਸਾਮਾਨ ਖਰੀਦਣ ਤੋਂ ਲੈ ਕੇ ਉਸ ਨੂੰ ਵੇਚਣ ਅਤੇ ਅਖੀਰ ਵਿੱਚ ਹੋਣ ਵਾਲੇ ਮੁਨਾਫ਼ੇ ਤੱਕ ਦਾ ਪੂਰਾ ਹਿਸਾਬ ਦੱਸਿਆ ਹੈ। ਵੀਡੀਓ ਦੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਰੋਜ਼ਾਨਾ ਦੀ ਇਸ ਮਿਹਨਤ ਨਾਲ ਆਖ਼ਰ ਕਿੰਨੀ ਕਮਾਈ ਹੋ ਸਕਦੀ ਹੈ।

ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਅਜਮੇਰ ਦੇ ਰਾਜਵੀਰ ਪ੍ਰਜਾਪਤੀ ਨੇ ਬਣਾਈ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਰਾਜਵੀਰ ਦੱਸਦੇ ਹਨ ਕਿ ਉਸ ਦਿਨ ਉਹ ਕੁੱਲ 6,750 ਰੁਪਏ ਦਾ ਸਾਮਾਨ ਲੈ ਕੇ ਸਬਜ਼ੀਆਂ ਵੇਚਣ ਨਿਕਲੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਚੀਜ਼ਾਂ ਖਰੀਦਣ ‘ਤੇ ਕਿੰਨੇ ਪੈਸੇ ਖਰਚ ਹੋਏ। ਰਾਜਵੀਰ ਮੁਤਾਬਕ, ਉਨ੍ਹਾਂ ਨੇ 2,000 ਰੁਪਏ ਦੇ ਪਿਆਜ਼ ਖਰੀਦੇ ਸਨ। ਇਸ ਤੋਂ ਇਲਾਵਾ 3,000 ਰੁਪਏ ਦਾ ਨਾਰੀਅਲ ਪਾਣੀ ਲਿਆ ਸੀ। ਉੱਥੇ ਹੀ 500 ਰੁਪਏ ਦੇ ਟਮਾਟਰ ਅਤੇ 500 ਰੁਪਏ ਦੇ ਆਲੂ ਖਰੀਦੇ। ਇਸ ਤੋਂ ਬਾਅਦ ਉਹ ਲਸਣ ਦੀ ਕੀਮਤ ਦੱਸਦੇ ਹਨ, ਜਿਸ ਨੂੰ ਖਰੀਦਣ ਲਈ ਉਨ੍ਹਾਂ ਦੇ 750 ਰੁਪਏ ਲੱਗੇ ਸਨ। ਇਸ ਤਰ੍ਹਾਂ ਉਨ੍ਹਾਂ ਦਾ ਕੁੱਲ ਸ਼ੁਰੂਆਤੀ ਨਿਵੇਸ਼ 6,750 ਰੁਪਏ ਸੀ।

ਸਿਰਫ਼ ਖਰੀਦਦਾਰੀ ਦਾ ਹਿਸਾਬ ਦੱਸਣ ਤੋਂ ਬਾਅਦ ਰਾਜਵੀਰ ਵੀਡੀਓ ਵਿੱਚ ਸਬਜ਼ੀਆਂ ਵੇਚਣ ਦਾ ਸਫ਼ਰ ਵੀ ਦਿਖਾਉਂਦੇ ਹਨ। ਇਸ ਵਿੱਚ ਉਹ ਰੇਹੜੀ ਲੈ ਕੇ ਨਿਕਲਦੇ ਹਨ ਅਤੇ ਗਾਹਕਾਂ ਨੂੰ ਆਵਾਜ਼ਾਂ ਮਾਰ ਕੇ ਸਾਮਾਨ ਵੇਚਦੇ ਨਜ਼ਰ ਆਉਂਦੇ ਹਨ। ਕਿਤੇ ਉਹ ਲੋਕਾਂ ਨਾਲ ਸਾਮਾਨ ਬਾਰੇ ਗੱਲ ਕਰਦੇ ਹਨ, ਤਾਂ ਕਿਤੇ ਗਾਹਕ ਉਨ੍ਹਾਂ ਤੋਂ ਸਬਜ਼ੀਆਂ ਖਰੀਦਦੇ ਦਿਖਾਈ ਦਿੰਦੇ ਹਨ। ਵੀਡੀਓ ਵਿੱਚ ਰਾਜਵੀਰ ਵਿੱਚ -ਵਿੱਚ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦਾ ਕਿੰਨਾ ਸਾਮਾਨ ਵਿਕ ਚੁੱਕਾ ਹੈ ਅਤੇ ਕਿੰਨਾ ਅਜੇ ਬਾਕੀ ਹੈ।

ਹੌਲੀ-ਹੌਲੀ ਰੇਹੜੀ ‘ਤੇ ਰੱਖਿਆ ਸਾਮਾਨ ਖ਼ਤਮ ਹੋਣ ਲੱਗਦਾ ਹੈ। ਆਖ਼ਰਕਾਰ, ਜਦੋਂ ਸਾਰਾ ਸਾਮਾਨ ਵਿਕ ਜਾਂਦਾ ਹੈ ਅਤੇ ਰੇਹੜੀ ਖਾਲੀ ਹੋ ਜਾਂਦੀ ਹੈ, ਤਾਂ ਉਹ ਦਿਨ ਭਰ ਦੀ ਕਮਾਈ ਦਾ ਹਿਸਾਬ ਸਾਹਮਣੇ ਰੱਖਦੇ ਹਨ। ਰਾਜਵੀਰ ਦੱਸਦੇ ਹਨ ਕਿ ਉਨ੍ਹਾਂ ਨੇ 6,750 ਰੁਪਏ ਦਾ ਸਾਮਾਨ ਖਰੀਦਿਆ ਸੀ, ਜਿਸ ਨੂੰ ਵੇਚ ਕੇ ਕੁੱਲ 8,000 ਰੁਪਏ ਮਿਲੇ। ਯਾਨੀ ਸਾਮਾਨ ਖਰੀਦਣ ਦੀ ਲਾਗਤ ਕੱਢਣ ਤੋਂ ਬਾਅਦ ਉਨ੍ਹਾਂ ਨੂੰ 1,250 ਰੁਪਏ ਦਾ ਫ਼ਾਇਦਾ ਹੋਇਆ।

ਹਾਲਾਂਕਿ, ਇਸ ਪੂਰੀ ਕਮਾਈ ਵਿੱਚੋਂ 200 ਰੁਪਏ ਪੌਲੀਥੀਨ ‘ਤੇ ਖਰਚ ਹੋ ਗਏ। ਇਸ ਖਰਚੇ ਨੂੰ ਘਟਾਉਣ ਤੋਂ ਬਾਅਦ ਉਨ੍ਹਾਂ ਕੋਲ 1,050 ਰੁਪਏ ਬਚੇ। ਇਸ ਤਰ੍ਹਾਂ ਦਿਨ ਭਰ ਰੇਹੜੀ ਲੈ ਕੇ ਘੁੰਮਣ, ਗਾਹਕਾਂ ਨੂੰ ਸਾਮਾਨ ਵੇਚਣ ਅਤੇ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਦੀ ਬਚਤ 1,050 ਰੁਪਏ ਰਹੀ। ਇਹ ਹਿਸਾਬ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਬਜ਼ੀਆਂ ਵੇਚਣ ਦੇ ਕੰਮ ਵਿੱਚ ਕਮਾਈ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ।

ਹਾਲਾਂਕਿ, ਇਹ ਇੱਕ ਦਿਨ ਦਾ ਹਿਸਾਬ ਹੈ। ਇਹ ਜ਼ਰੂਰੀ ਨਹੀਂ ਕਿ ਹਰ ਰੋਜ਼ ਵਿਕਰੀ ਅਤੇ ਮੁਨਾਫ਼ਾ ਇੱਕੋ ਜਿਹਾ ਹੋਵੇ। ਰਾਜਵੀਰ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੀ ਮਿਹਨਤ ਦੀ ਤਾਰੀਫ਼ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਉਹ ਬਹੁਤ ਮਿਹਨਤੀ ਹਨ ਅਤੇ ਉਨ੍ਹਾਂ ਦੀਆਂ ਵੀਡੀਓਜ਼ ਕਰਨਾਟਕ ਦੇ ਬੈਂਗਲੁਰੂ ਤੋਂ ਦੇਖੀਆਂ ਜਾ ਰਹੀਆਂ ਹਨ। ਉੱਥੇ ਹੀ, ਦੂਜੇ ਯੂਜ਼ਰ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ। ਹਾਲਾਂਕਿ, ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਕਿ ਆਪਣੀ ਕਮਾਈ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ।

ਕੁੱਲ ਮਿਲਾ ਕੇ, ਇਹ ਵੀਡੀਓ ਲੋਕਾਂ ਨੂੰ ਪਸੰਦ ਆ ਰਹੀ ਹੈ ਅਤੇ ਇੱਕ ਛੋਟੇ ਕਾਰੋਬਾਰ ਵਿੱਚ ਹੋਣ ਵਾਲੀ ਕਮਾਈ ਦਾ ਸਿੱਧਾ-ਸਾਦਾ ਹਿਸਾਬ ਵੀ ਦਿਖਾ ਰਹੀ ਹੈ।

ਪੰਜਾਬ📍 ਪੰਜਾਬ

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਖਰੜ ਦੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ ਮਿਲਣ ’ਤੇ ਅੱਜ ਸ਼੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਖਰੜ ਦੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ ਮਿਲਣ ’ਤੇ ਅੱਜ ਸ਼੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।

ਕੇਂਦਰ ਸਰਕਾਰ ਦੀ ਸਵਦੇਸ਼ ਦਰਸ਼ਨ ਯੋਜਨਾ ਤਹਿਤ ਤਿਆਰ ਇਹ ਪ੍ਰੋਜੈਕਟ ਮਹਾਰਾਜਾ ਅੱਜ ਸਰੋਵਰ ਅਤੇ ਇਸ ਨਾਲ ਜੁੜੇ ਵਿਰਾਸਤੀ ਖੇਤਰ ਦੀ ਸੰਭਾਲ ਅਤੇ ਵਿਕਾਸ ਵੱਲ ਅਹਿਮ ਕਦਮ ਹੈ। ਮਹਾਰਾਜਾ ਅੱਜ ਸਰੋਵਰ ਦਾ ਭਗਵਾਨ ਸ਼੍ਰੀ ਰਾਮ ਦੇ ਦਾਦਾ ਮਹਾਰਾਜਾ ਅੱਜ ਨਾਲ ਇਤਿਹਾਸਕ ਸਬੰਧ ਹੈ। ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਲੋਕਾਂ ਦੀ ਸ਼ਰਧਾ ਨਾਲ ਜੁੜਿਆ ਇਹ ਸਥਾਨ ਪੰਜਾਬ ਦੀ ਸਾਂਝੀ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ।

ਸਮਿਤੀ ਦੇ ਪ੍ਰਧਾਨ ਸ਼ਸ਼ੀ ਪਾਲ ਜੈਨ ਮਹਾਰਾਜਾ ਅੱਜ ਸਰੋਵਰ ਅਤੇ ਇਸ ਵਿਰਾਸਤੀ ਅਸਥਾਨ ਦੀ ਸੰਭਾਲ ਤੇ ਵਿਕਾਸ ਲਈ ਲਗਭਗ 35 ਤੋਂ 40 ਸਾਲਾਂ ਤੋਂ ਲਗਾਤਾਰ ਯਤਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੋੜੀਂਦੀਆਂ ਸਥਾਨਕ ਪ੍ਰਕਿਰਿਆਵਾਂ ਅਤੇ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਹੋਣ ਤੋਂ ਬਾਅਦ, ਪ੍ਰਸਤਾਵ ਦੀ ਕੇਂਦਰ ਤੱਕ ਪੈਰਵੀ ਵਿੱਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਹਿਮ ਭੂਮਿਕਾ ਨਿਭਾਈ। ਸਮਿਤੀ ਨੇ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਆਗੂਆਂ, ਸੰਸਥਾਵਾਂ ਅਤੇ ਸੰਗਤ ਦਾ ਧੰਨਵਾਦ ਕੀਤਾ।

ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀਆਂ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਅਤੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ ਹੈ। ਖਰੜ ਦੇ ਮਹਾਰਾਜਾ ਅੱਜ ਸਰੋਵਰ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਸਿਧਾਂਤਕ ਮਨਜ਼ੂਰੀ ਮਿਲਣਾ ਪੰਜਾਬ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਹਾਂ। ਇਹ ਪ੍ਰੋਜੈਕਟ ਸੰਗਤ ਦੀਆਂ ਲੰਮੇ ਸਮੇਂ ਤੋਂ ਜੁੜੀਆਂ ਆਸਾਂ ਨੂੰ ਪੂਰਾ ਕਰਨ ਅਤੇ ਸਾਡੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਪਹੁੰਚਾਉਣ ਵੱਲ ਠੋਸ ਕਦਮ ਹੈ।”

ਸਤਨਾਮ ਸਿੰਘ ਸੰਧੂ ਨੇ ਸਮਿਤੀ ਦੇ ਪ੍ਰਧਾਨ ਸ਼ਸ਼ੀ ਪਾਲ ਜੈਨ ਦੀ ਲਗਭਗ ਚਾਰ ਦਹਾਕਿਆਂ ਦੀ ਨਿਰੰਤਰ ਮਿਹਨਤ ਅਤੇ ਇਸ ਵਿਰਾਸਤੀ ਅਸਥਾਨ ਦੇ ਵਿਕਾਸ ਲਈ ਉਨ੍ਹਾਂ ਦੇ ਸਮਰਪਿਤ ਯਤਨਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼ਸ਼ੀ ਪਾਲ ਜੈਨ ਦੇ ਪੁੱਤਰ ਲਲਿਤ ਜੈਨ ਵੱਲੋਂ ਆਪਣੀ ਪੇਸ਼ਾਵਰ ਸਮਝ ਅਤੇ ਤਜਰਬੇ ਨਾਲ ਇਸ ਉਪਰਾਲੇ ਵਿੱਚ ਦਿੱਤੇ ਸਹਿਯੋਗ ਦੀ ਵੀ ਸਰਾਹਨਾ ਕੀਤੀ।

ਉਨ੍ਹਾਂ ਨੇ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੇ ਮੰਤਰਾਲੇ ਦਾ ਸਹਿਯੋਗ ਮਹੱਤਵਪੂਰਨ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਖਰੜ ਦੀ ਵਿਰਾਸਤ ਨੂੰ ਨਵੀਂ ਪਛਾਣ ਮਿਲੇਗੀ ਅਤੇ ਧਾਰਮਿਕ ਤੇ ਸੱਭਿਆਚਾਰਕ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਮਿਲੇਗਾ। ਇਸ ਨਾਲ ਸਥਾਨਕ ਕਾਰੋਬਾਰ ਲਈ ਨਵੇਂ ਮੌਕੇ ਬਣਨਗੇ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲ੍ਹਣਗੇ।

ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਖਰੜ ਦਾ ਸਮੁੱਚਾ ਵਿਕਾਸ ਉਨ੍ਹਾਂ ਦੀ ਲਗਾਤਾਰ ਤਰਜੀਹ ਰਹੇਗਾ। “ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ ਅਤੇ ਰੋਜ਼ਗਾਰ ਨਾਲ ਜੁੜੀਆਂ ਖਰੜ ਦੀਆਂ ਹੋਰ ਲੋੜਾਂ ਲਈ ਵੀ ਮੈਂ ਨਿਰੰਤਰ ਯਤਨ ਕਰਾਂਗਾ। ਸਾਡਾ ਉਦੇਸ਼ ਖਰੜ ਨੂੰ ਬਿਹਤਰ ਬੁਨਿਆਦੀ ਢਾਂਚੇ, ਸਾਫ਼ ਵਾਤਾਵਰਣ ਅਤੇ ਵਧੇਰੇ ਮੌਕਿਆਂ ਵਾਲੇ ਸੁਵਿਧਾਜਨਕ ਸ਼ਹਿਰ ਵਜੋਂ ਵਿਕਸਿਤ ਕਰਨਾ ਹੈ।”

ਸਮਾਗਮ ਵਿੱਚ ਸਮਿਤੀ ਦੇ ਪ੍ਰਧਾਨ ਸ਼ਸ਼ੀ ਪਾਲ ਜੈਨ, ਜਨਰਲ ਸਕੱਤਰ ਦੇਵੇਂਦਰ ਗੁਪਤਾ ਅਤੇ ਕਾਰਜਕਾਰੀ ਮੈਂਬਰ ਜਸਪਾਲ ਧੀਮਾਨ, ਅਸ਼ੋਕ ਸ਼ਰਮਾ ਤੇ ਅਮਰੀਸ਼ ਸ਼ੁਕਲਾ ਹਾਜ਼ਰ ਸਨ। ਭਾਜਪਾ ਵੱਲੋਂ ਸਰਕਲ ਪ੍ਰਧਾਨ ਰਾਕੇਸ਼ ਗੁਪਤਾ, ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ, ਪਰਵੇਸ਼ ਭਾਰਤੀ, ਰਾਮ ਗੋਪਾਲ ਅਤੇ ਆਸ਼ੂ ਪੁਰੀ ਨੇ ਸ਼ਮੂਲੀਅਤ ਕੀਤੀ। ਅਗਰਵਾਲ ਸਭਾ ਵੱਲੋਂ ਰਵਿਕਾਂਤ ਗੁਪਤਾ ਅਤੇ ਅਨਿਲ ਕਾਂਸਲ ਵੀ ਮੌਜੂਦ ਰਹੇ।

ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ📍 ਪੰਜਾਬ

ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੇ ਨਿਰਦੇਸ਼

ਫਰਾਂਸ ਦੇ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ "ਬਹੁਤ ਸੀਮਤ" ਅਤੇ "ਸਥਾਨਕ" ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੇ ਨਿਰਦੇਸ਼

ਫਰਾਂਸ ਦੇ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ "ਬਹੁਤ ਸੀਮਤ" ਅਤੇ "ਸਥਾਨਕ" ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਇਸ ਹਫਤੇ ਦੇ ਅੰਤ ਵਿੱਚ ਹੋਈ ਹਿੰਸਾ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਦੇਸ਼ ਭਰ ਵਿੱਚ ਸਿਟੀ ਹਾਲ, ਹੋਰ ਸਰਕਾਰੀ ਇਮਾਰਤਾਂ ਅਤੇ ਸੈਂਕੜੇ ਵਪਾਰਕ ਅਦਾਰਿਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ।

ਉੱਚ ਸਰਕਾਰੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਤੋਂ ਬਾਅਦ ਬੋਲਦਿਆਂ ਲੇਕੋਰਨੂ ਨੇ ਹਿੰਸਕ ਭੀੜ ਦਾ ਸਾਹਮਣਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਸ਼ਨਿੱਚਰਵਾਰ ਨੂੰ ਭਾਰੀ ਹਿੰਸਾ ਅਤੇ ਜਾਇਦਾਦ ਦੇ ਵੱਡੇ ਨੁਕਸਾਨ ਦੇ ਬਾਵਜੂਦ ਕਿਸੇ ਦੀ ਜਾਨ ਨਹੀਂ ਗਈ ਅਤੇ ਇਹ ਇੱਕ ਚਮਤਕਾਰ ਹੈ।" ਲੇਕੋਰਨੂ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਕਰਫਿਊ ਲਗਾਇਆ ਜਾਣਾ ਹੈ, ਉਨ੍ਹਾਂ ਦੇ ਵੇਰਵੇ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ।

ਇਹ ਨਿਰਦੇਸ਼ ਉਸ ਸਮੇਂ ਆਏ ਹਨ ਜਦੋਂ ਗ੍ਰਹਿ ਮੰਤਰੀ ਲੌਰੇਂਟ ਨੁਨੇਜ਼ ਨੇ ਐਤਵਾਰ ਨੂੰ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਪਰ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਐਮਰਜੈਂਸੀ ਸਥਿਤੀ ਵਿੱਚ ਪੁਲੀਸ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਹੈ।

ਮੈਕਰੌਨ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ "ਮੌਜੂਦਾ ਹਾਲਾਤ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਿਰੰਤਰ ਕਮਾਂਡ ਦੀ ਲੋੜ ਨੂੰ ਦੇਖਦੇ ਹੋਏ" ਰਾਸ਼ਟਰਪਤੀ ਨੇ ਲੌਰੇਂਟ ਨੁਨੇਜ਼ ਦੇ ਅਸਤੀਫ਼ੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਵਧਦੀ ਮਹਿੰਗਾਈ ਅਤੇ ਸਕੂਲਾਂ ਦੇ ਮਾੜੇ ਹਾਲਾਤਾਂ ਖਿਲਾਫ ਦੇਸ਼ ਭਰ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਸ਼ਨਿੱਚਰਵਾਰ ਨੂੰ ਵੱਡੀ ਹਿੰਸਾ ਭੜਕੀ ਸੀ। ਇਸ ਤੋਂ ਇੱਕ ਦਿਨ ਬਾਅਦ, ਐਤਵਾਰ ਸ਼ਾਮ ਨੂੰ ਭੀੜ ਨੇ ਪੈਰਿਸ, ਲਿਓਨ, ਮਾਰਸੇਲ ਅਤੇ ਹੋਰ ਸ਼ਹਿਰਾਂ ਦੀਆਂ ਸੜਕਾਂ 'ਤੇ ਕੂੜੇਦਾਨਾਂ, ਸਾਈਕਲਾਂ ਅਤੇ ਹੋਰ ਚੀਜ਼ਾਂ ਨੂੰ ਅੱਗ ਲਗਾ ਦਿੱਤੀ ਅਤੇ ਦੁਕਾਨਾਂ ਨੂੰ ਲੁੱਟਿਆ। ਦੇਸ਼ ਭਰ ਵਿੱਚ ਘੱਟੋ-ਘੱਟ 2,400 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੰਜਾਬ📍 ਪੰਜਾਬ

ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ ਆਈਏਐਸ ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਰਾਹੀਂ ਇਨਸਾਫ਼ ਕਮੇਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਮੇਟੀ ਨੇ ਪੁਲਿਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ ਆਈਏਐਸ ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਰਾਹੀਂ ਇਨਸਾਫ਼ ਕਮੇਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਮੇਟੀ ਨੇ ਪੁਲਿਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨਸਾਫ਼ ਕਮੇਟੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਜਾਂਚ ਦੀ ਮੰਗ ਕਰ ਰਹੀ ਹੈ।

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੂੰ ਲੈ ਕੇ ਮਾਨਸਾ ‘ਚ ਚੱਲ ਰਿਹਾ ਧਰਨਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਪੰਜਾਬ ਸਰਕਾਰ ਨੇ ਗੱਲਬਾਤ ਦੀ ਪਹਿਲ ਕਰਦਿਆਂ ਇਨਸਾਫ਼ ਕਮੇਟੀ ਨਾਲ ਵਾਰਤਾ ਲਈ ਤਿੰਨ ਮਹਿਲਾ ਆਈਏਐਸ ਅਧਿਕਾਰੀਆਂ ਦੀ ਟੀਮ ਬਣਾਈ ਹੈ। ਇਸ ਟੀਮ ‘ਚ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ ਤੇ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਸ਼ਾਮਲ ਹਨ।

ਕੰਵਲਪ੍ਰੀਤ ਕੌਰ ਬਰਾੜ ਫ਼ਰੀਦਕੋਟ ਰੇਂਜ ਦੀ ਕਮਿਸ਼ਨਰ ਹਨ, ਜਦਕਿ ਅਪਨੀਤ ਰਿਆਤ ਪਹਿਲਾਂ ਮਾਨਸਾ ਦੀ ਡਿਪਟੀ ਕਮਿਸ਼ਨਰ ਰਹਿ ਚੁੱਕੀ ਹੈ। ਸਰਕਾਰ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਝੋਟਾ ਇਨਸਾਫ਼ ਕਮੇਟੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੀ ਹੋਈ ਹੈ ਤੇ ਮਾਮਲੇ ‘ਚ ਇਨਸਾਫ਼ ਦੀ ਮੰਗ ਕਰ ਰਹੀ ਹੈ।

ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਵਿਰੋਧ ‘ਚ ਇਨਸਾਫ਼ ਕਮੇਟੀ ਨੇ ਅੱਜ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਮੁਤਾਬਕ, ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾਣਗੇ।

ਇਸ ਸੰਘਰਸ਼ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ। ਮੋਰਚੇ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਰਣਨੀਤੀ ਤਿਆਰ ਕਰਕੇ ਇਸ ਮੁੱਦੇ ਨੂੰ ਵਿਆਪਕ ਪੱਧਰ ‘ਤੇ ਉਠਾਉਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਇਨਸਾਫ਼ ਕਮੇਟੀ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਲਗਾਏ ਗਏ ਸਰਕਾਰੀ ਪੋਸਟਰ ਪਾੜਨ ਦਾ ਵੀ ਫ਼ੈਸਲਾ ਕੀਤਾ ਹੈ।

ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਫੜਨਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਜ਼ਿਸ਼ ਰਚਣ ਵਾਲਿਆਂ ਦੀ ਵੀ ਪਛਾਣ ਹੋਣੀ ਚਾਹੀਦੀ ਹੈ।

ਪੰਜਾਬ📍 ਪੰਜਾਬ

ਮੱਧ ਪ੍ਰਦੇਸ਼ ਦੇ ਰਿਚਾਈ ਇੰਡਸਟਰੀਅਲ ਏਰੀਆ ’ਚ ਸਥਿਤ ਪਾਰਲੇ-ਜੀ ਬਿਸਕੁਟ ਫੈਕਟਰੀ ’ਚ ਲੱਗੀ ਭਿਆਨਕ ਅੱਗ

ਜਬਲਪੁਰ: ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਤੋਂ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਦੇ ਰਿਚਾਈ ਇੰਡਸਟਰੀਅਲ ਏਰੀਆ ਵਿੱਚ ਅੱਜ ਦੁਪਹਿਰ ਨੂੰ ਇੱਕ ਪਾਰਲੇ-ਜੀ ਬਿਸਕੁਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ।
ਮੱਧ ਪ੍ਰਦੇਸ਼ ਦੇ ਰਿਚਾਈ ਇੰਡਸਟਰੀਅਲ ਏਰੀਆ ’ਚ ਸਥਿਤ ਪਾਰਲੇ-ਜੀ ਬਿਸਕੁਟ ਫੈਕਟਰੀ ’ਚ ਲੱਗੀ ਭਿਆਨਕ ਅੱਗ

ਜਬਲਪੁਰ: ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਤੋਂ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਦੇ ਰਿਚਾਈ ਇੰਡਸਟਰੀਅਲ ਏਰੀਆ ਵਿੱਚ ਅੱਜ ਦੁਪਹਿਰ ਨੂੰ ਇੱਕ ਪਾਰਲੇ-ਜੀ ਬਿਸਕੁਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਦੁਪਹਿਰ ਲਗਭਗ 2:15 ਵਜੇ ਲੱਗੀ ਇਸ ਅੱਗ ਨੇ ਕੁਝ ਹੀ ਪਲਾਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਫੈਕਟਰੀ ਦੇ ਅੰਦਰੋਂ ਉੱਠ ਰਹੀਆਂ ਉੱਚੀਆਂ ਅੱਗ ਦੀਆਂ ਲਪਟਾਂ ਅਤੇ ਅਸਮਾਨ ਨੂੰ ਛੂਹਦੇ ਕਾਲੇ ਧੂੰਏਂ ਨੂੰ ਕਈ ਕਿਲੋਮੀਟਰ ਦੂਰ ਤੋਂ ਦੇਖਿਆ ਜਾ ਸਕਦਾ ਸੀ, ਜਿਸ ਨਾਲ ਪੂਰੇ ਉਦਯੋਗਿਕ ਖੇਤਰ ਵਿੱਚ ਹੜਕੰਪ ਮਚ ਗਿਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਪ੍ਰਬੰਧਨ ਵਿੱਚ ਹੜਕੰਪ ਮਚ ਗਿਆ। ਤੁਰੰਤ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਤੁਰੰਤ 8 ਫਾਇਰ ਬ੍ਰਿਗੇਡ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਅੱਗ ਇੰਨੀ ਭਿਆਨਕ ਹੈ ਕਿ ਕਾਲੇ ਧੂੰਏਂ ਕਾਰਨ ਆਲੇ ਦੁਆਲੇ ਦੇ ਖੇਤਰ ਵਿੱਚ ਦ੍ਰਿਸ਼ਟੀ ਘੱਟ ਗਈ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਇਸ ਵੇਲੇ ਅੱਗ ‘ਤੇ ਕਾਬੂ ਪਾਉਣ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਅਤੇ ਨੁਕਸਾਨ ਦੇ ਮੁਲਾਂਕਣ ਦੀ ਅਜੇ ਉਡੀਕ ਹੈ।

ਜਾਣਕਾਰੀ ਦੇ ਅਨੁਸਾਰ, “ਰਿਚਾਈ ਇੰਡਸਟਰੀਅਲ ਏਰੀਆ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜੋ ਕਿ ਆਧਾਰਤਲ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਆਉਂਦਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਮੌਕੇ ‘ਤੇ ਅੱਠ ਤੋਂ ਵੱਧ ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਵੀ ਕੀਤੇ ਜਾ ਰਹੇ ਹਨ। ਫਿਲਹਾਲ ਕਿਸੇ ਵੀ ਜਾਨੀ ਜਾਂ ਗੰਭੀਰ ਸੱਟ ਦੀ ਕੋਈ ਰਿਪੋਰਟ ਨਹੀਂ ਹੈ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ, ਪਰ ਇਸਦਾ ਅਸਲ ਕਾਰਨ ਟੀਮ ਦੁਆਰਾ ਵਿਸਥਾਰਤ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਮੌਕੇ ‘ਤੇ ਮੌਜੂਦ ਲੋਕ ਨੁਕਸਾਨ ਦਾ ਅੰਦਾਜ਼ਾ ਲਗਾ ਸਕਦੇ ਹਨ, ਹਾਲਾਂਕਿ, ਅਜੇ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਤਸਵੀਰ ਵਿੱਚ ਅੱਗ ਦੀ ਭਿਆਨਕਤਾ ਦੇਖੀ ਜਾ ਸਕਦੀ ਹੈ।

ਪੰਜਾਬ📍 ਪੰਜਾਬ

ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਈ ਡੀ ਅੱਗੇ ਪੇਸ਼

ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੀ ਫੋਰੈਂਸਿਕ ਜਾਂਚ 'ਤੇ ਉੱਠੀ ਉਂਗਲ ਦੇ ਮਾਮਲੇ ਵਿੱਚ ਅੱਜ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅੱਗੇ ਪੇਸ਼ ਹੋਏ।
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਈ ਡੀ ਅੱਗੇ ਪੇਸ਼

ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੀ ਫੋਰੈਂਸਿਕ ਜਾਂਚ 'ਤੇ ਉੱਠੀ ਉਂਗਲ ਦੇ ਮਾਮਲੇ ਵਿੱਚ ਅੱਜ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅੱਗੇ ਪੇਸ਼ ਹੋਏ। ਈ ਡੀ ਵੱਲੋਂ ਸਵਪਨ ਸ਼ਰਮਾ ਅਤੇ ਕੁਝ ਹੋਰਨਾਂ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ 19 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਜ਼ੋਨਲ ਦਫ਼ਤਰ ਵਿਖੇ ਤਲਬ ਕੀਤਾ ਗਿਆ ਸੀ।

ਇਹ ਮਾਮਲਾ ਮੁੱਖ ਮੰਤਰੀ ਨਾਲ ਜੁੜੀ ਇੱਕ ਕਥਿਤ ਵੀਡੀਓ ਨੂੰ ਏ ਆਈ ਯਾਨੀ ਨਕਲੀ ਸਾਬਤ ਕਰਨ ਲਈ ਬਣਾਈਆਂ ਗਈਆਂ ਜਾਅਲੀ ਰਿਪੋਰਟਾਂ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ, ਈ ਡੀ ਵੱਲੋਂ ਇਸ ਕੇਸ ਵਿੱਚ ਹੋਏ ਸ਼ੱਕੀ ਵਿੱਤੀ ਲੈਣ-ਦੇਣ ਅਤੇ ਇਸ ਪੂਰੇ ਘਟਨਾਕ੍ਰਮ ਪਿੱਛੇ ਰਚੀ ਗਈ ਕਥਿਤ ਸਾਜ਼ਿਸ਼ ਦੇ ਵੇਰਵਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਇਹ ਵਿਵਾਦ ਉਸ ਸਮੇਂ ਭਖਿਆ ਜਦੋਂ ਗੁਰੂਗ੍ਰਾਮ ਪੁਲੀਸ ਨੇ ਇੱਕ ਕੇਸ ਦਰਜ ਕਰਕੇ ਖ਼ੁਲਾਸਾ ਕੀਤਾ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਝੂਠਾ ਸਾਬਤ ਕਰਨ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ ਸਨ। ਇਸ ਮਾਮਲੇ ਵਿੱਚ ਗੁਰੂਗ੍ਰਾਮ ਪੁਲੀਸ ਪਹਿਲਾਂ ਹੀ ਅਰੁਣ ਮਹਿੰਦਰੂ ਅਤੇ ਅੰਕਿਤ ਨਾਂ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਮਾਨਤਾ ਪ੍ਰਾਪਤ ਲੈਬ ਦੇ ਕਥਿਤ ਤੌਰ 'ਤੇ ਇਹ ਜਾਅਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕੀਤੀਆਂ ਸਨ।

ਪੰਜਾਬ📍 ਪੰਜਾਬ

ਟੌਮ ਕਰੂਜ਼ ਨੇ ‘ਦਿ ਕਲਰ ਆਫ ਮਨੀ’ ਨੂੰ ਚੇਤੇ ਕੀਤਾ

ਹੌਲੀਵੁੱਡ ਅਦਾਕਾਰ ਟੌਮ ਕਰੂਜ਼ ਨੇ ਆਪਣੀ ਫ਼ਿਲਮ ‘ਦਿ ਕਲਰ ਆਫ ਮਨੀ’ ਦੇ 40 ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਉਨ੍ਹਾਂ ਆਪਣੇ ਸਹਿ-ਕਲਾਕਾਰ ਪੌਲ ਨਿਊਮੈਨ ਅਤੇ ਫਿਲਮ ਨਿਰਮਾਤਾ ਮਾਰਟਿਨ ਸਕੋਰਸੇਸੀ ਨਾਲ ਮਿਲਣੀ ਨੂੰ ਯਾਦ ਕੀਤਾ।
ਟੌਮ ਕਰੂਜ਼ ਨੇ ‘ਦਿ ਕਲਰ ਆਫ ਮਨੀ’ ਨੂੰ ਚੇਤੇ ਕੀਤਾ

ਹੌਲੀਵੁੱਡ ਅਦਾਕਾਰ ਟੌਮ ਕਰੂਜ਼ ਨੇ ਆਪਣੀ ਫ਼ਿਲਮ ‘ਦਿ ਕਲਰ ਆਫ ਮਨੀ’ ਦੇ 40 ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਉਨ੍ਹਾਂ ਆਪਣੇ ਸਹਿ-ਕਲਾਕਾਰ ਪੌਲ ਨਿਊਮੈਨ ਅਤੇ ਫਿਲਮ ਨਿਰਮਾਤਾ ਮਾਰਟਿਨ ਸਕੋਰਸੇਸੀ ਨਾਲ ਮਿਲਣੀ ਨੂੰ ਯਾਦ ਕੀਤਾ।

ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ‘ਨਿੱਜੀ ਅਧਿਐਨ ਕੋਰਸ’ ਤਿਆਰ ਕੀਤਾ ਅਤੇ ਫ਼ਿਲਮ ਲਈ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਨਿਊਮੈਨ ਅਤੇ ਸਕੋਰਸੇਸੀ ਦੀਆਂ ਸਾਰੀਆਂ ਫ਼ਿਲਮਾਂ ਦੇਖੀਆਂ। ਉਨ੍ਹਾਂ ਕਿਹਾ, ‘ਬੇਸ਼ੱਕ, ਮੈਂ ਉਨ੍ਹਾਂ ਦੀਆਂ ਫ਼ਿਲਮਾਂ ਦੇਖੀਆਂ ਸਨ, ਪਰ ਉਨ੍ਹਾਂ ਨੂੰ ਪਹਿਲੀ ਵਾਰ ਮਿਲਣ ਤੋਂ ਪਹਿਲਾਂ, ਮੈਂ ਇੱਕ ਨਿੱਜੀ ਅਧਿਐਨ ਕੋਰਸ ਸ਼ੁਰੂ ਕੀਤਾ ਜਿਸ ਵਿੱਚ ਮੈਂ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਉਸ ਸਮੇਂ ਤੱਕ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਲੜੀਵਾਰ ਦੇਖਿਆ।

‘ਦਿ ਕਲਰ ਆਫ਼ ਮਨੀ’ ਵਿੱਚ ਕਾਸਟ ਹੋਣ ਤੋਂ ਬਾਅਦ ਮੈਂ ਇੱਕ ਵਾਰ ਫਿਰ ਉਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ ਦਾ ਲੜੀਵਾਰ ਅਧਿਐਨ ਕੀਤਾ।’ ਕਰੂਜ਼ ਨੇ ਕਿਹਾ ਕਿ ਉਹ ਇਸ ਕਾਸਟਿੰਗ ਅਤੇ ਉਸ ਨਿਮਰਤਾ ਲਈ ਹਮੇਸ਼ਾ ਧੰਨਵਾਦੀ ਰਹਿਣਗੇ ਜੋ ਨਿਊਮੈਨ ਅਤੇ ਸਕੋਰਸੇਸੀ ਨੇ ਉਨ੍ਹਾਂ ਨੂੰ ਦਿੱਤੀ। ਇਸ ਫ਼ਿਲਮ ਨੇ ਫਾਸਟ ਐਡੀ ਫੈਲਸਨ ਦੀ ਭੂਮਿਕਾ ਲਈ ਨਿਊਮੈਨ ਨੂੰ ਮੁੱਖ ਭੂਮਿਕਾ ਵਿੱਚ ਸਰਬੋਤਮ ਅਦਾਕਾਰ ਦਾ ਅਕੈਡਮੀ ਐਵਾਰਡ (ਆਸਕਰ) ਵੀ ਦਿਵਾਇਆ।

ਪੰਜਾਬ📍 ਪੰਜਾਬ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ: ਡਾ. ਬਲਜੀਤ ਕੌਰ

ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਲਈ ਅਹਿਮ ਖ਼ਬਰ! ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ’ਤੇ ਖਰਚੇ ਜਾਣਗੇ 11 ਕਰੋੜ ਰੁਪਏ। 54 ਹਜ਼ਾਰ ਫੁੱਟ ਨਹਿਰੀ ਹਿੱਸੇ ਦਾ ਹੋਵੇਗਾ ਆਧੁਨਿਕੀਕਰਨ, 10 ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ ਲਾਭ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ: ਡਾ. ਬਲਜੀਤ ਕੌਰ

ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਲਈ ਅਹਿਮ ਖ਼ਬਰ! ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ’ਤੇ ਖਰਚੇ ਜਾਣਗੇ 11 ਕਰੋੜ ਰੁਪਏ। 54 ਹਜ਼ਾਰ ਫੁੱਟ ਨਹਿਰੀ ਹਿੱਸੇ ਦਾ ਹੋਵੇਗਾ ਆਧੁਨਿਕੀਕਰਨ, 10 ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ ਲਾਭ।

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਅਤੇ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨਾਲ 10 ਪਿੰਡਾਂ ਦੇ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ।

ਡਾ. ਬਲਜੀਤ ਕੌਰ ਨੇ ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਿਸਾਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਖੇਤਰ ਦੇ ਸਿੰਚਾਈ ਪ੍ਰਬੰਧ ਨੂੰ ਮਜ਼ਬੂਤ ਕਰੇਗਾ।

ਕੈਬਨਿਟ ਮੰਤਰੀ ਅਨੁਸਾਰ, ਨਿਊ ਚੌਂਤਰਾ ਮਾਈਨਰ ਦੇ 54,000 ਫੁੱਟ ਲੰਬੇ ਹਿੱਸੇ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਇਸ ਤਹਿਤ ਮੌਜੂਦਾ ਇੱਟਾਂ ਦੀ ਲਾਈਨਿੰਗ ਦੀ ਥਾਂ ਮਜ਼ਬੂਤ ਕੰਕਰੀਟ ਲਾਈਨਿੰਗ ਕੀਤੀ ਜਾਵੇਗੀ।

ਇਸ ਕੰਮ ਨਾਲ ਨਹਿਰੀ ਪਾਣੀ ਦਾ ਰਿਸਾਅ ਘਟਾਉਣ, ਪਾਣੀ ਦੀ ਪਹੁੰਚ ਸਮਰੱਥਾ ਵਿੱਚ ਸੁਧਾਰ ਲਿਆਉਣ ਅਤੇ ਖੇਤਾਂ ਤੱਕ ਪਾਣੀ ਦੀ ਬਿਹਤਰ ਤੇ ਬਰਾਬਰ ਵੰਡ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਸਮੇਂ ਸਿਰ ਪਾਣੀ ਮਿਲਣ ਅਤੇ ਪਾਣੀ ਦੀ ਬਰਬਾਦੀ ਘਟਣ ਦੀ ਉਮੀਦ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਨਹਿਰੀ ਸਿੰਚਾਈ ਪ੍ਰਬੰਧ ਵਿੱਚ ਸੁਧਾਰ ਨਾਲ ਖੇਤੀਬਾੜੀ ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਘਟਾਉਣ ਵਿੱਚ ਮਦਦ ਮਿਲੇਗੀ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਿੰਡ ਬੱਲਮਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਇਲਾਕਾ ਵਾਸੀਆਂ ਅਤੇ ਸੰਗਤ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਪਿੰਡ ਵਾਸੀਆਂ ਨੇ ਨਿਊ ਚੌਂਤਰਾ ਮਾਈਨਰ ਰੀਲਾਈਨਿੰਗ ਪ੍ਰੋਜੈਕਟ ਲਈ ਪੰਜਾਬ ਸਰਕਾਰ ਅਤੇ ਡਾ. ਬਲਜੀਤ ਕੌਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਹਿਰੀ ਸਿੰਚਾਈ ਸਹੂਲਤਾਂ ਵਿੱਚ ਸੁਧਾਰ ਨਾਲ ਖੇਤਰ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ, ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ, ਗੁਣਵੱਤਾ ਅਤੇ ਸਮਾਂ-ਬੱਧ ਢੰਗ ਨਾਲ ਪੂਰਾ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਖੁਸ਼ਹਾਲੀ, ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣਾ ਹੈ। ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ।

ਪੰਜਾਬ📍 ਪੰਜਾਬ

ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ: 12 ਵਜੇ ਝੋਟਾ ਦੇ ਪਰਿਵਾਰ ਨੂੰ ਮਿਲਣਗੇ, ਫਿਰ ਸੰਗਰੂਰ-ਗੁਰਦਾਸਪੁਰ ਜਾਣਗੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਾਨਸਾ ਫੇਰੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਝੋਟਾ ਕਤਲ ਕੇਸ ਦੇ ਹੱਲ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਉਨ੍ਹਾਂ ਦੀ ਮਾਨਸਾ ਫੇਰੀ ਅਤੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ 'ਤੇ ਇਤਰਾਜ਼ ਜਤਾਇਆ ਹੈ।
ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ: 12 ਵਜੇ ਝੋਟਾ ਦੇ ਪਰਿਵਾਰ ਨੂੰ ਮਿਲਣਗੇ, ਫਿਰ ਸੰਗਰੂਰ-ਗੁਰਦਾਸਪੁਰ ਜਾਣਗੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਾਨਸਾ ਫੇਰੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਝੋਟਾ ਕਤਲ ਕੇਸ ਦੇ ਹੱਲ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਉਨ੍ਹਾਂ ਦੀ ਮਾਨਸਾ ਫੇਰੀ ਅਤੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ 'ਤੇ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਟੇਜ 'ਤੇ ਨਹੀਂ ਆਉਣ ਦਿੱਤਾ ਜਾਵੇਗਾ।

ਮਾਨਸਾ ਵਿੱਚ ਐਂਟੀ-ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ ਹੋ ਗਿਆ ਹੈ। ਸ਼ਾਹ ਦੁਪਹਿਰ 12 ਵਜੇ ਮਾਨਸਾ, ਦੁਪਹਿਰ 1:15 ਵਜੇ ਸੰਗਰੂਰ ਅਤੇ ਦੁਪਹਿਰ 3:15 ਵਜੇ ਗੁਰਦਾਸਪੁਰ ਦਾ ਦੌਰਾ ਕਰਨਗੇ। ਮਾਨਸਾ ਵਿੱਚ ਪਰਵਿੰਦਰ ਝੋਟਾ, ਗੁਰਦਾਸਪੁਰ ਵਿੱਚ ਬਿਕਰਮਜੀਤ ਦਾ ਕਤਲ ਹੋਇਆ,ਜਦੋਂ ਕਿ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਇਹ ਤਿੰਨੋਂ ਹੀ ਨਸ਼ੇ ਦਾ ਵਿਰੋਧ ਕਰ ਰਹੇ ਸਨ।

ਹਾਲਾਂਕਿ, ਅਮਿਤ ਸ਼ਾਹ ਦੀ ਮਾਨਸਾ ਫੇਰੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਝੋਟਾ ਕਤਲ ਕੇਸ ਦੇ ਹੱਲ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਉਨ੍ਹਾਂ ਦੀ ਮਾਨਸਾ ਫੇਰੀ ਅਤੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ‘ਤੇ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਟੇਜ ‘ਤੇ ਨਹੀਂ ਆਉਣ ਦਿੱਤਾ ਜਾਵੇਗਾ।

ਦੂਜੇ ਪਾਸੇ, ਝੋਟਾ ਦੇ ਪਿਤਾ ਭੀਮ ਸਿੰਘ ਨੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਕੁਝ ਲੋਕਾਂ ‘ਤੇ ਉਨ੍ਹਾਂ ਨੂੰ ਦੱਸੇ ਬਿਨਾਂ ਫੈਸਲੇ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਲਈ ਇਨਸਾਫ਼ ਪ੍ਰਾਪਤ ਕਰਨਾ ਪਹਿਲ ਹੈ ਅਤੇ ਵਿਰੋਧ ਪ੍ਰਦਰਸ਼ਨ ਵਿੱਚ ਆਉਣ ਵਾਲੇ ਕਿਸੇ ਵੀ ਰਾਜਨੀਤਿਕ ਨੇਤਾ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।

13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ‘ਤੇ ਦਵਾਈਆਂ ਦੀ ਵਿਕਰੀ ਦਾ ਵਿਰੋਧ ਕਰਨ ਤੋਂ ਬਾਅਦ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰਿਵਾਰ ਉਦੋਂ ਤੋਂ ਹੀ ਧਰਨਾ ਦੇ ਰਿਹਾ ਹੈ, ਜੋ ਹੁਣ ਸੱਤਵੇਂ ਦਿਨ ਵਿੱਚ ਹੈ। ਪੋਸਟਮਾਰਟਮ ਜਾਂਚ ਅਜੇ ਤੱਕ ਨਹੀਂ ਕਰਵਾਈ ਗਈ ਹੈ। ਪਰਿਵਾਰ ਪੰਜ ਮੰਗਾਂ ‘ਤੇ ਅਡੋਲ ਹੈ। ਜਿਸ ਵਿੱਚ ਮਾਮਲੇ ਦੀ ਸੀਬੀਆਈ ਜਾਂਚ ਵੀ ਸ਼ਾਮਲ ਹੈ।

ਅਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਕਰਨ ਲਈ ਕਮੇਟੀ: ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਸਬੰਧ ਵਿੱਚ ਬਣਾਈ ਗਈ ਐਕਸ਼ਨ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਅਕਤੂਬਰ ਨੂੰ ਮਾਨਸਾ ਦੌਰੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਨੇ ਝੋਟਾ ਦੇ ਪਰਿਵਾਰ ਨਾਲ ਸ਼ਾਹ ਦੀ ਪ੍ਰਸਤਾਵਿਤ ਮੁਲਾਕਾਤ ‘ਤੇ ਵੀ ਇਤਰਾਜ਼ ਜਤਾਇਆ। ਦੇਰ ਸ਼ਾਮ ਹੋਈ ਮੀਟਿੰਗ ਵਿੱਚ, ਐਕਸ਼ਨ ਕਮੇਟੀ ਨੇ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੂੰ ਕੇਂਦਰੀ ਗ੍ਰਹਿ ਮੰਤਰੀ ਤੋਂ ਦੂਰੀ ਬਣਾਈ ਰੱਖਣ ਦੀ ਅਪੀਲ ਕਰਨ ਦਾ ਫੈਸਲਾ ਕੀਤਾ।

ਕੇਂਦਰ ਸਰਕਾਰ ਦੀ ਭੂਮਿਕਾ ‘ਤੇ ਉਠਾਏ ਸਵਾਲ: ਕਮੇਟੀ ਦੇ ਆਗੂ ਹਰਦੀਪ ਸਿੰਘ ਨੇ ਕਿਹਾ ਕਿ ਕਮੇਟੀ ਨੇ ਭਾਜਪਾ ਅਤੇ ਕੇਂਦਰ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਕੀਤੀਆਂ ਗਈਆਂ ਕਾਰਵਾਈਆਂ ‘ਤੇ ਸਵਾਲ ਉਠਾਏ ਹਨ। ਦੇਸ਼ ਵਿੱਚ ਨਸ਼ਿਆਂ ਦੀ ਵੱਧ ਰਹੀ ਵਰਤੋਂ ਸਿਰਫ਼ ਪੰਜਾਬ ਸਰਕਾਰ ਤੱਕ ਸੀਮਤ ਮੁੱਦਾ ਨਹੀਂ ਹੈ। ਕੇਂਦਰ ਸਰਕਾਰ ਦੀ ਵੀ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਨੂੰ ਨਸ਼ਿਆਂ ਦੇ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਪੰਜਾਬ📍 ਪੰਜਾਬ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹਾਨਵਮੀ ਦੇ ਸ਼ੁਭ ਮੌਕੇ ‘ਤੇ ਕੀਤੀ ਕੰਨਿਆ ਪੂਜਾ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਾਰਦੀਆ ਨਵਰਾਤਰੀ ਦੇ ਮਹਾਨਵਮੀ ਦੇ ਸ਼ੁਭ ਮੌਕੇ ‘ਤੇ, ਗੋਰਖਨਾਥ ਮੰਦਰ ਵਿੱਚ ਰਵਾਇਤੀ ਰਸਮਾਂ ਨਾਲ ਕੰਨਿਆ ਪੂਜਨ ਕੀਤਾ ਗਿਆ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹਾਨਵਮੀ ਦੇ ਸ਼ੁਭ ਮੌਕੇ ‘ਤੇ ਕੀਤੀ ਕੰਨਿਆ ਪੂਜਾ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਾਰਦੀਆ ਨਵਰਾਤਰੀ ਦੇ ਮਹਾਨਵਮੀ ਦੇ ਸ਼ੁਭ ਮੌਕੇ ‘ਤੇ, ਗੋਰਖਨਾਥ ਮੰਦਰ ਵਿੱਚ ਰਵਾਇਤੀ ਰਸਮਾਂ ਨਾਲ ਕੰਨਿਆ ਪੂਜਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕੰਨਿਆ ਦੀ ਪੂਜਾ-ਅਰਚਨਾ ਕੀਤੀ ਅਤੇ ਉਨ੍ਹਾਂ ਨੂੰ ਭੋਜਨ ਕਰਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸਨਾਤਨ ਪਰੰਪਰਾ ਵਿੱਚ ਮਾਂ ਸ਼ਕਤੀ ਨੂੰ ਸਭ ਤੋਂ ਵੱਧ ਸਤਿਕਾਰ ਦਿੱਤਾ ਜਾਂਦਾ ਹੈ। ਨਵਰਾਤਰੀ ਦੇ ਮੌਕੇ ‘ਤੇ, ਦੇਵੀ ਭਗਵਤੀ ਦੀ ਪੂਜਾ ਦੇ ਨਾਲ-ਨਾਲ ਮਾਂ ਸ਼ਕਤੀ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਜਾਂਦੀ ਹੈ।

ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਸ਼ਾਰਦੀਆ ਨਵਰਾਤਰੀ ਦੀ ਨੌਵੀਂ ‘ਤੇ, ਦੇਵੀ ਦੇ ਨੌਵੇਂ ਰੂਪ, “ਮਾਤਾ ਸਿੱਧੀਦਾਤਰੀ” ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ, ਸਨਾਤਨ ਪਰੰਪਰਾ ਦੇ ਪੈਰੋਕਾਰ ਕੰਨਿਆ ਪੂਜਨ ਰਾਹੀਂ ਮਾਂ ਸ਼ਕਤੀ ਪ੍ਰਤੀ ਆਪਣੀ ਆਸਥਾ ਅਤੇ ਸ਼ਰਧਾ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਗੋਰਖਨਾਥ ਮੰਦਰ ਦੀ ਪਰੰਪਰਾ ਅਨੁਸਾਰ ਕੰਨਿਆ ਪੂਜਨ ਸਮਾਰੋਹ ਅਤੇ ਦਾਵਤ ਵਿੱਚ ਹਿੱਸਾ ਲੈਣਾ ਇੱਕ ਸਨਮਾਨ ਦੀ ਗੱਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਉੱਤਰ ਪ੍ਰਦੇਸ਼ ਵਿੱਚ ਲਗਭਗ 45,000 ਦੁਰਗਾ ਪੂਜਾ ਪੰਡਾਲ ਬਣਾਏ ਗਏ ਹਨ। ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਦਾ “ਮਿਸ਼ਨ ਸ਼ਕਤੀ ਅਭਿਆਨ” ਔਰਤਾਂ ਦੀ ਸੁਰੱਖਿਆ, ਸਤਿਕਾਰ ਅਤੇ ਸਵੈ-ਨਿਰਭਰਤਾ ‘ਤੇ ਅਧਾਰਤ ਹੈ। ਇਸਦਾ ਉਦੇਸ਼ ਔਰਤਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਵੈ-ਨਿਰਭਰਤਾ ਨਾਲ ਸਸ਼ਕਤ ਬਣਾਉਣ ਵੱਲ ਕੰਮ ਕਰਨਾ ਹੈ।

ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਦਾ ਹਵਾਲਾ ਦਿੰਦੇ ਹੋਏ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਧੀ ਦੇ ਜਨਮ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਵੱਖ-ਵੱਖ ਪੜਾਵਾਂ ਵਿੱਚ 25,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਸਤਿਕਾਰ ਦੇ ਨਾਲ-ਨਾਲ ਧੀਆਂ ਦਾ ਸਸ਼ਕਤੀਕਰਨ ਵੀ ਮਹੱਤਵਪੂਰਨ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ ਨਸ਼ਿਆਂ, ਭ੍ਰਿਸ਼ਟਾਚਾਰ, ਅਰਾਜਕਤਾ, ਅਸੁਰੱਖਿਆ ਅਤੇ ਅੱਤਵਾਦ ਤੋਂ ਮੁਕਤ ਸਮਾਜ ਬਣਾਉਣ ਦਾ ਸੱਦਾ ਦਿੱਤਾ। ਸੂਬੇ ਦੇ ਲੋਕਾਂ ਨੂੰ ਵਿਜੇਦਸ਼ਮੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸੱਚਾਈ, ਨਿਆਂ ਅਤੇ ਕੁਧਰਮ ਉੱਤੇ ਧਾਰਮਿਕਤਾ ਦੀ ਜਿੱਤ ਦਾ ਸਦੀਵੀ ਸੰਦੇਸ਼ ਦਿੰਦਾ ਹੈ। ਸੀ.ਐਮ. ਯੋਗੀ ਨੇ ਕਿਹਾ ਕਿ ਬਸੰਤ ਅਤੇ ਪਤਝੜ ਨਵਰਾਤਰੀ ਦੌਰਾਨ, ਸ਼ਰਧਾਲੂ ਦੇਵੀ ਭਗਵਤੀ ਦੀ ਪੂਜਾ ਕਰਦੇ ਹਨ ਅਤੇ ਮਾਂ ਸ਼ਕਤੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ। ਉਨ੍ਹਾਂ ਦੇ ਅਨੁਸਾਰ, ਕੰਨਿਆ ਪੂਜਨ ਇਸ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਪੰਜਾਬ📍 ਪੰਜਾਬ

ਪੰਜਾਬ ਜੱਗੂ ਭਗਵਾਨਪੁਰੀਆ ਦੀ ਪਤਨੀ ਲੜੇਗੀ ਚੋਣਾਂ, ਡਾਕਟਰੀ ਛੱਡ ਅਮਰੀਕਾ ਤੋਂ ਪਰਤੀ ਅਮਨਦੀਪ ਕੌਰ ਨੇ ਸਿਆਸਤ 'ਚ ਮਾਰੀ ਐਂਟਰੀ; ਮੱਚੀ ਹਲਚਲ

ਜੇਲ੍ਹ ਵਿੱਚ ਬੰਦ ਜਗਦੀਪ ਸਿੰਘ ਉਰਫ਼ "ਜੱਗੂ ਭਗਵਾਨਪੁਰੀਆ" ਦੀ ਪਤਨੀ ਅਮਨਦੀਪ ਕੌਰ ਪੰਜਾਬ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਚੋਣ ਲੜੇਗੀ। ਅਮਨਦੀਪ ਕੌਰ ਨੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਰਸਮੀ ਤੌਰ 'ਤੇ ਸਿਆਸਤ ਵਿੱਚ ਐਂਟਰੀ ਮਾਰ ਲਈ ਹੈ।
ਪੰਜਾਬ ਜੱਗੂ ਭਗਵਾਨਪੁਰੀਆ ਦੀ ਪਤਨੀ ਲੜੇਗੀ ਚੋਣਾਂ, ਡਾਕਟਰੀ ਛੱਡ ਅਮਰੀਕਾ ਤੋਂ ਪਰਤੀ ਅਮਨਦੀਪ ਕੌਰ ਨੇ ਸਿਆਸਤ 'ਚ ਮਾਰੀ ਐਂਟਰੀ; ਮੱਚੀ ਹਲਚਲ

ਜੇਲ੍ਹ ਵਿੱਚ ਬੰਦ ਜਗਦੀਪ ਸਿੰਘ ਉਰਫ਼ "ਜੱਗੂ ਭਗਵਾਨਪੁਰੀਆ" ਦੀ ਪਤਨੀ ਅਮਨਦੀਪ ਕੌਰ ਪੰਜਾਬ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਚੋਣ ਲੜੇਗੀ। ਅਮਨਦੀਪ ਕੌਰ ਨੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਰਸਮੀ ਤੌਰ 'ਤੇ ਸਿਆਸਤ ਵਿੱਚ ਐਂਟਰੀ ਮਾਰ ਲਈ ਹੈ।

ਉਨ੍ਹਾਂ ਨੇ "ਜੱਗੂ ਭਗਵਾਨਪੁਰੀਆ ਟੀਮ" ਦੀ ਉਮੀਦਵਾਰ ਵਜੋਂ ਹਲਕੇ ਦੇ ਪਿੰਡ ਸਰਫਕੋਟ ਵਿੱਚ ਆਉਣ ਵਾਲੀਆਂ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ। ਅਮਰੀਕਾ ਵਿੱਚ ਆਪਣੀ ਡਾਕਟਰੀ (ਡੈਂਟਲ) ਦੀ ਪੜ੍ਹਾਈ ਅਤੇ ਆਲੀਸ਼ਾਨ ਜ਼ਿੰਦਗੀ ਛੱਡ ਕੇ ਪੰਜਾਬ ਪਰਤੀ ਅਮਨਦੀਪ ਕੌਰ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ "ਧੀ ਵੀ ਹੈ ਅਤੇ ਨੂੰਹ ਵੀ" ਹੈ।

ਇਸ ਲਈ, ਇਹ ਉਨ੍ਹਾਂ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੇ ਹਲਕੇ ਅਤੇ ਆਪਣੇ ਘਰ ਦੀ ਸੇਵਾ ਕਰੇ, ਅਤੇ ਉਹ ਹੁਣ ਇੱਥੇ ਸਥਾਈ ਤੌਰ 'ਤੇ ਰਹਿ ਕੇ ਜਨਤਾ ਨਾਲ ਕੰਮ ਕਰੇਗੀ। ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬਿਨਾਂ ਕਿਸੇ ਰਾਜਨੀਤਿਕ ਉਦੇਸ਼ ਦੇ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਹੈ ਅਤੇ ਉਦੋਂ ਹੀ ਹਲਕੇ ਵਿੱਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।

ਜਦੋਂ ਅਮਨਦੀਪ ਕੌਰ ਨੂੰ 'ਗੈਂਗਸਟਰ' ਟੈਗ ਅਤੇ ਵਿਰੋਧੀਆਂ ਦੁਆਰਾ ਵੋਟਰਾਂ ਨੂੰ ਧਮਕਾਉਣ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ, ਤਾਂ ਉਹ ਭਾਵੁਕ ਹੋਣ ਦੇ ਨਾਲ-ਨਾਲ ਬਹੁਤ ਬੋਲਦੀ ਦਿਖਾਈ ਦਿੱਤੀ।

ਪੰਜਾਬ📍 ਪੰਜਾਬ

ਸੀਬੀਆਈ ਸੀਐਮ ਦੇ ਰਾਜਬੀਰ ਘੁੰਮਣ ਤੋਂ ਫਿਰ ਕਰੇਗੀ ਪੁੱਛਗਿੱਛ, ਜਾਂਚ ਏਜੰਸੀ ਕਰੇਗੀ ਸਵਾਲ-ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਇੱਕ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਹੈ।
ਸੀਬੀਆਈ ਸੀਐਮ ਦੇ ਰਾਜਬੀਰ ਘੁੰਮਣ ਤੋਂ ਫਿਰ ਕਰੇਗੀ ਪੁੱਛਗਿੱਛ, ਜਾਂਚ ਏਜੰਸੀ ਕਰੇਗੀ ਸਵਾਲ-ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਬੀਰ ਘੁੰਮਣ ਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਇੱਕ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਹੈ।

ਇਸ ਤੋਂ ਪਹਿਲਾਂ, ਪੁੱਛਗਿੱਛ ਤੋਂ ਬਾਅਦ ਰਾਜਬੀਰ ਘੁੰਮਣ ਨੇ ਦੱਸਿਆ ਕਿ ਸੀਬੀਆਈ ਨੇ ਉਨ੍ਹਾਂ ਤੋਂ ਲਗਭਗ 40 ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਤਸੱਲੀ ਨਾਲ ਦਿੱਤੇ। ਉਨ੍ਹਾਂ ਨੇ ਜਾਂਚ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਦਾ ਦੱਸਿਆ। ਘੁੰਮਣ ਦੇ ਅਨੁਸਾਰ, ਪੁੱਛਗਿੱਛ ਦੌਰਾਨ ਮਾਹੌਲ ਵਧੀਆ ਸੀ। ਉਨ੍ਹਾਂ ਕਿਹਾ ਕਿ ਸੀਬੀਆਈ ਦਾ ਜਾਂਚ ਦਾ ਆਪਣਾ ਤਰੀਕਾ ਹੈ, ਇਸ ਲਈ ਉਨ੍ਹਾਂ ਦੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।

ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਨਾ ਘਬਰਾਉਣ ਦੀ ਗੱਲ ਆਖੀ ਸੀ ਅਤੇ ਭਰੋਸਾ ਜਤਾਇਆ ਸੀ ਕਿ ਉਨ੍ਹਾਂ ਨੂੰ ਜਲਦੀ ਹੀ ਕਲੀਨ ਚਿੱਟ ਮਿਲ ਜਾਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ ਵੀ ਇਸ ਮਾਮਲੇ ਵਿੱਚ ਕਾਰਵਾਈ ਕਰ ਰਿਹਾ ਹੈ। ਈਡੀ ਨੇ 13 ਅਕਤੂਬਰ ਨੂੰ ਜਲੰਧਰ ਵਿੱਚ ਇੱਕ ਕੇਸ ਦਰਜ ਕੀਤਾ ਸੀ। ਇਸ ਲਈ, ਈਡੀ ਸੀਬੀਆਈ ਦੇ ਨਾਲ ਮਿਲ ਕੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕਰ ਰਹੀ ਹੈ।

ਐਫਆਈਆਰ ਦਰਜ ਹੋਣ ਤੋਂ ਬਾਅਦ, ਸੀਬੀਆਈ ਨੇ ਰਾਜਬੀਰ ਘੁੰਮਣ ਨੂੰ ਪੇਸ਼ ਹੋਣ ਲਈ ਤਿੰਨ ਸੰਮਨ ਜਾਰੀ ਕੀਤੇ ਸਨ, ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ, 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਵਿਰੁੱਧ ਕਿਸੇ ਵੀ ਜ਼ਬਰਦਸਤੀ ਕਾਰਵਾਈ 'ਤੇ ਅੰਤਰਿਮ ਰੋਕ ਲਗਾ ਦਿੱਤੀ। ਅਦਾਲਤ ਨੇ ਉਨ੍ਹਾਂ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ।

ਇਹ ਸੀਬੀਆਈ ਦੇ ਸਾਹਮਣੇ ਉਨ੍ਹਾਂ ਦੀ ਪਹਿਲੀ ਪੇਸ਼ੀ ਸੀ। ਉਨ੍ਹਾਂ ਦੇ ਵਕੀਲ ਜੀਪੀਐਸ ਘੁੰਮਣ ਨੇ ਇਹ ਵੀ ਕਿਹਾ ਕਿ ਰਾਜਬੀਰ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਸੀ ਅਤੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਸੀ।

ਪੰਜਾਬ📍 ਪੰਜਾਬ

ਅਮਿਤ ਸ਼ਾਹ ਦੇ ਵਿਰੋਧ ਨੂੰ ਲੈ ਕੇ ਪਿਤਾ ਭੀਮ ਸਿੰਘ ਦਾ ਵੱਡਾ ਬਿਆਨ , ਦਿੱਤਾ ਸਪੱਸ਼ਟ ਸੁਨੇਹਾ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਹੈ। ਇਸੇ ਵਿਚਕਾਰ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭੀਮ ਸਿੰਘ ਨੇ ਕਿਹਾ ਕਿ ਬੀਤੇ ਦਿਨ ਐਕਸ਼ਨ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ।
ਅਮਿਤ ਸ਼ਾਹ ਦੇ ਵਿਰੋਧ ਨੂੰ ਲੈ ਕੇ ਪਿਤਾ ਭੀਮ ਸਿੰਘ ਦਾ ਵੱਡਾ ਬਿਆਨ , ਦਿੱਤਾ ਸਪੱਸ਼ਟ ਸੁਨੇਹਾ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਹੈ। ਇਸੇ ਵਿਚਕਾਰ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ

ਮੀਡੀਆ ਨਾਲ ਗੱਲਬਾਤ ਕਰਦਿਆਂ ਭੀਮ ਸਿੰਘ ਨੇ ਕਿਹਾ ਕਿ ਬੀਤੇ ਦਿਨ ਐਕਸ਼ਨ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਇਸ ਨੂੰ ਉਨ੍ਹਾਂ ਦਾ ਆਪਣਾ ਵਿਰੋਧ ਸਮਝਿਆ ਜਾਵੇ।

ਭੀਮ ਸਿੰਘ ਨੇ ਕਿਹਾ ਕਿ ਉਹ ਭਾਰਤੀ ਫ਼ੌਜ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਦਾ ਪੂਰਾ ਸਤਿਕਾਰ ਕਰਦੇ ਹਨ, ਭਾਵੇਂ ਇਨ੍ਹਾਂ ਅਹੁਦਿਆਂ 'ਤੇ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਅਮਿਤ ਸ਼ਾਹ ਚਾਹੁਣ ਤਾਂ ਉਨ੍ਹਾਂ ਦੇ ਘਰ ਆ ਕੇ ਵੀ ਗੱਲਬਾਤ ਕਰ ਸਕਦੇ ਹਨ।

ਭੀਮ ਸਿੰਘ ਨੇ ਇੱਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੁਣ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਵੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਹੋਵੇਗੀ। ਉਹ ਖ਼ੁਦ ਮੀਡੀਆ ਸਾਹਮਣੇ ਆ ਕੇ ਆਪਣੀ ਗੱਲ ਰੱਖੇਗੀ, ਤਾਂ ਜੋ ਇਸ ਮਾਮਲੇ ਵਿੱਚ ਪਰਿਵਾਰ ਦਾ ਪੱਖ ਸਿੱਧੇ ਤੌਰ 'ਤੇ ਲੋਕਾਂ ਤੱਕ ਪਹੁੰਚ ਸਕੇ।

ਭੀਮ ਸਿੰਘ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਧਰਨੇ ਵਿੱਚ ਸ਼ਾਮਲ ਨਾ ਹੋਵੇ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕੋਈ ਆਗੂ ਪਾਰਟੀ ਤੋਂ ਅਸਤੀਫ਼ਾ ਦੇ ਕੇ ਧਰਨੇ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਦੇ ਆਗੂ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਧਰਨੇ ਵਿੱਚ ਸ਼ਾਮਲ ਹੋ ਸਕਦੇ ਹਨ।

ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪਰਿਵਾਰ ਅਤੇ ਇਨਸਾਫ਼ ਕਮੇਟੀ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਭੀਮ ਸਿੰਘ ਦੇ ਇਸ ਬਿਆਨ ਨਾਲ ਐਕਸ਼ਨ ਕਮੇਟੀ ਵੱਲੋਂ ਐਲਾਨੇ ਗਏ ਅਮਿਤ ਸ਼ਾਹ ਦੇ ਵਿਰੋਧ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ।

ਪੰਜਾਬ📍 ਪੰਜਾਬ

ਪ੍ਰੇਮ ਸਬੰਧਾਂ ਦੇ ਵਿਵਾਦ ’ਚ ਘਰ ਨੂੰ ਅੱਗ ਲਗਾਉਣ ਦੇ ਦੋਸ਼, 5 ਲੱਖ ਦਾ ਨੁਕਸਾਨ

ਪ੍ਰੇਮ ਸਬੰਧਾਂ ਦੇ ਵਿਵਾਦ ਤੋਂ ਬਾਅਦ ਘਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਪਰਿਵਾਰ ਦਾ 4-5 ਲੱਖ ਦਾ ਨੁਕਸਾਨ, ਪੁਲਿਸ ਨੇ ਔਰਤ ਨੂੰ ਹਿਰਾਸਤ ਵਿੱਚ ਲਿਆ ਅਤੇ ਕਰਾਸ ਕੇਸ ਦਰਜ ਕੀਤਾ।
ਪ੍ਰੇਮ ਸਬੰਧਾਂ ਦੇ ਵਿਵਾਦ ’ਚ ਘਰ ਨੂੰ ਅੱਗ ਲਗਾਉਣ ਦੇ ਦੋਸ਼, 5 ਲੱਖ ਦਾ ਨੁਕਸਾਨ

ਪ੍ਰੇਮ ਸਬੰਧਾਂ ਦੇ ਵਿਵਾਦ ਤੋਂ ਬਾਅਦ ਘਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਪਰਿਵਾਰ ਦਾ 4-5 ਲੱਖ ਦਾ ਨੁਕਸਾਨ, ਪੁਲਿਸ ਨੇ ਔਰਤ ਨੂੰ ਹਿਰਾਸਤ ਵਿੱਚ ਲਿਆ ਅਤੇ ਕਰਾਸ ਕੇਸ ਦਰਜ ਕੀਤਾ।

ਪ੍ਰੇਮ ਸਬੰਧਾਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਦੇ ਘਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਪੀੜਤ ਪਰਿਵਾਰ ਦਾ ਘਰ ਅਤੇ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਮੁਤਾਬਕ ਇਸ ਅੱਗਜ਼ਨੀ ਕਾਰਨ ਕਰੀਬ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਮਾਮਲੇ ਵਿੱਚ ਦੋਵਾਂ ਧਿਰਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਘਟਨਾ ਤੋਂ ਬਾਅਦ ਪੀੜਤ ਨੌਜਵਾਨ ਦੀ ਪਤਨੀ ਨੇ ਆਪਣੀ 6 ਮਹੀਨੇ ਦੀ ਬੱਚੀ ਨੂੰ ਗੋਦ ਵਿੱਚ ਲੈ ਕੇ ਮੀਡੀਆ ਸਾਹਮਣੇ ਆਪਣਾ ਦੁੱਖ ਬਿਆਨ ਕੀਤਾ। ਉਸ ਨੇ ਦੋਸ਼ ਲਗਾਇਆ ਕਿ ਉਹ ਘਰ ਵਿੱਚ ਲੇਟੀ ਹੋਈ ਸੀ, ਜਦੋਂ ਸਬੰਧਤ ਔਰਤ ਅਚਾਨਕ ਘਰ ਵਿੱਚ ਦਾਖ਼ਲ ਹੋਈ ਅਤੇ ਅਲਮਾਰੀ ਖੋਲ੍ਹਣ ਲੱਗ ਪਈ।

ਪੀੜਤ ਪਤਨੀ ਮੁਤਾਬਕ, ਜਦੋਂ ਉਸ ਨੇ ਔਰਤ ਨੂੰ ਰੋਕਿਆ ਤਾਂ ਉਸ ਨੇ ਫ਼ੋਨ ਅਤੇ ਪੈਸਿਆਂ ਦੀ ਮੰਗ ਕੀਤੀ। ਦੋਸ਼ ਹੈ ਕਿ ਔਰਤ ਨੇ ਅਲਮਾਰੀ ਵਿੱਚੋਂ ਨਕਦੀ ਕੱਢ ਲਈ ਅਤੇ ਉਸ ਨੂੰ ਬੱਚੀ ਸਮੇਤ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪੈਟਰੋਲ ਅਤੇ ਲਾਈਟਰ ਦੀ ਮਦਦ ਨਾਲ ਘਰ ਨੂੰ ਅੱਗ ਲਗਾ ਦਿੱਤੀ।

ਪੀੜਤ ਪਤਨੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਚਾਰ ਸਾਲ ਹੋ ਚੁੱਕੇ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਉਸ ਦੇ ਪਤੀ ਦੇ ਸਬੰਧਤ ਔਰਤ ਨਾਲ ਪ੍ਰੇਮ ਸਬੰਧ ਹੋਣ ਦੀ ਗੱਲ ਸਾਹਮਣੇ ਆ ਰਹੀ ਸੀ। ਉਸ ਮੁਤਾਬਕ, ਪਰਿਵਾਰ ਵੱਲੋਂ ਕਈ ਵਾਰ ਸਮਝਾਉਣ ਦੇ ਬਾਵਜੂਦ ਵਿਵਾਦ ਖ਼ਤਮ ਨਹੀਂ ਹੋਇਆ। ਪਤਨੀ ਨੇ ਇਹ ਵੀ ਦੋਸ਼ ਲਗਾਇਆ ਕਿ ਔਰਤ ਉਸ ਨੂੰ ਘਰੋਂ ਬਾਹਰ ਕੱਢਣ ਦੀਆਂ ਧਮਕੀਆਂ ਦਿੰਦੀ ਸੀ।

ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਅਨੁਸਾਰ, ਅੱਗ ਕਾਰਨ ਘਰ ਵਿੱਚ ਪਿਆ ਸਾਮਾਨ, ਕੱਪੜੇ, ਗਹਿਣੇ ਅਤੇ ਅਲਮਾਰੀ ਵਿੱਚ ਰੱਖੀ ਕਰੀਬ 95 ਹਜ਼ਾਰ ਰੁਪਏ ਦੀ ਨਕਦੀ ਸੜ ਗਈ। ਪਰਿਵਾਰ ਨੇ ਕੁੱਲ ਨੁਕਸਾਨ 4 ਤੋਂ 5 ਲੱਖ ਰੁਪਏ ਦੇ ਕਰੀਬ ਦੱਸਿਆ ਹੈ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ ਪਹਿਨਣ ਲਈ ਸਿਰਫ਼ ਉਹੀ ਕੱਪੜੇ ਬਚੇ ਹਨ, ਜੋ ਘਟਨਾ ਸਮੇਂ ਉਨ੍ਹਾਂ ਨੇ ਪਹਿਨੇ ਹੋਏ ਸਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਨੇਹਾ ਨਾਮ ਦੀ ਲੜਕੀ ਅਤੇ ਕੁਲਵਿੰਦਰ ਸਿੰਘ ਉਰਫ਼ ਅਜੇ/ਬੱਲੀ ਵਿਚਕਾਰ ਪਿਛਲੇ ਕੁਝ ਸਾਲਾਂ ਤੋਂ ਦੋਸਤੀ ਸੀ। ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਹੋਇਆ, ਜਿਸ ਤੋਂ ਬਾਅਦ ਲੜਕੀ ਵੱਲੋਂ ਨੌਜਵਾਨ ਦੇ ਘਰ ਜਾ ਕੇ ਅੱਗ ਲਗਾਉਣ ਦੀ ਘਟਨਾ ਵਾਪਰੀ।

ਪੁਲਿਸ ਅਧਿਕਾਰੀ ਮੁਤਾਬਕ, ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਨੌਜਵਾਨ ਵੱਲੋਂ ਲੜਕੀ ਦੇ ਘਰ ਜਾ ਕੇ ਭੰਨਤੋੜ ਕਰਨ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਕਰਾਸ ਕੇਸ ਵੀ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਨਾਲ ਜੁੜੇ ਸਾਰੇ ਤੱਥ ਸਪੱਸ਼ਟ ਹੋ ਸਕਣਗੇ।

ਪੰਜਾਬ📍 ਪੰਜਾਬ

ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੌਰੇ ਦੌਰਾਨ ਲੁਧਿਆਣਾ 'ਚ ਮਨਾਉਣਗੇ ਦੁਸਹਿਰਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਭਲਕੇ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਲੁਧਿਆਣਾ ਪਹੁੰਚ ਰਹੇ ਹਨ। ਉਹ ਇੱਥੋਂ ਦੇ ਇਤਿਹਾਸਕ ਤੇ ਪ੍ਰਸਿੱਧ ਦਰੇਸੀ ਗਰਾਊਂਡ ਵਿਖੇ ਹੋਣ ਵਾਲੇ ਦੁਸਹਿਰਾ ਸਮਾਗਮ ਵਿੱਚ ਮੁੱਖ ਤੌਰ 'ਤੇ ਸ਼ਿਰਕਤ ਕਰਨਗੇ।
ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੌਰੇ ਦੌਰਾਨ ਲੁਧਿਆਣਾ 'ਚ ਮਨਾਉਣਗੇ ਦੁਸਹਿਰਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਭਲਕੇ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਲੁਧਿਆਣਾ ਪਹੁੰਚ ਰਹੇ ਹਨ। ਉਹ ਇੱਥੋਂ ਦੇ ਇਤਿਹਾਸਕ ਤੇ ਪ੍ਰਸਿੱਧ ਦਰੇਸੀ ਗਰਾਊਂਡ ਵਿਖੇ ਹੋਣ ਵਾਲੇ ਦੁਸਹਿਰਾ ਸਮਾਗਮ ਵਿੱਚ ਮੁੱਖ ਤੌਰ 'ਤੇ ਸ਼ਿਰਕਤ ਕਰਨਗੇ।

ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਇਸ ਦੌਰੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਹਾਲ ਹੀ ਵਿੱਚ ਅੰਤਿਮ ਰੂਪ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਦਾ ਚਾਰਟਰਡ ਜਹਾਜ਼ ਸ਼ਾਮ ਕਰੀਬ 4:30 ਵਜੇ ਹਲਵਾਰਾ ਹਵਾਈ ਅੱਡੇ 'ਤੇ ਉਤਰੇਗਾ। ਸ਼ਾਮ 5:00 ਵਜੇ ਉਹ ਹਲਵਾਰਾ ਹਵਾਈ ਅੱਡੇ 'ਤੇ ਮੀਡੀਆ ਨਾਲ ਗੱਲਬਾਤ ਕਰਨਗੇ। ਇਸ ਉਪਰੰਤ ਉਹ ਸਿੱਧਾ ਦਰੇਸੀ ਗਰਾਊਂਡ ਪਹੁੰਚਣਗੇ ਅਤੇ ਦੁਸਹਿਰੇ ਦੇ ਜਸ਼ਨਾਂ ਵਿੱਚ ਹਿੱਸਾ ਲੈਣਗੇ। ਸਮਾਗਮ ਦੀ ਸਮਾਪਤੀ ਤੋਂ ਤੁਰੰਤ ਬਾਅਦ ਸ਼ਾਹ ਉਸੇ ਸ਼ਾਮ ਵਾਪਸ ਦਿੱਲੀ ਲਈ ਰਵਾਨਾ ਹੋ ਜਾਣਗੇ।

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਦੇ ਇਸ ਅਚਨਚੇਤ ਦੌਰੇ ਨੇ ਸੂਬਾ ਅਤੇ ਸਥਾਨਕ ਭਾਜਪਾ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਹੈ। ਪਾਰਟੀ ਦੇ ਸਮੂਹ ਆਗੂ ਇਸ ਦੌਰੇ ਦੀਆਂ ਤਿਆਰੀਆਂ ਵਿੱਚ ਜੁੱਟ ਗਏ ਹਨ। ਸਿਆਸੀ ਮਾਹਿਰਾਂ ਅਤੇ ਪਾਰਟੀ ਆਗੂਆਂ ਮੁਤਾਬਕ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਮਿਤ ਸ਼ਾਹ ਦਾ ਇਹ ਦੌਰਾ ਆਮ ਲੋਕਾਂ ਅਤੇ ਭਾਜਪਾ ਕਾਡਰ ਦੋਵਾਂ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਪੰਜਾਬ📍 ਪੰਜਾਬ

ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ: ਅਮਿਤ ਸ਼ਾਹ ਦਾ ਵਿਰੋਧ ਮੇਰੀ ਤੌਹੀਨ, ਸੀਬੀਆਈ ਜਾਂਚ ਦੀ ਮੰਗ

ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ। ਨਸ਼ਾ ਵਿਰੋਧੀ ਕਾਰਕੁਨ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਸਾਬਕਾ ਫ਼ੌਜੀ ਭੀਮ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਗਲਵਾਰ ਨੂੰ ਹੋਣ ਵਾਲੇ ਦੌਰੇ ਦੌਰਾਨ ਜੇਕਰ ਕੋਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਤਾਂ ਉਹ ਇਸ ਨੂੰ ਆਪਣਾ ਨਿੱਜੀ ਅਪਮਾਨ ਸਮਝਣਗੇ।
ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ: ਅਮਿਤ ਸ਼ਾਹ ਦਾ ਵਿਰੋਧ ਮੇਰੀ ਤੌਹੀਨ, ਸੀਬੀਆਈ ਜਾਂਚ ਦੀ ਮੰਗ

ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ।

ਨਸ਼ਾ ਵਿਰੋਧੀ ਕਾਰਕੁਨ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਸਾਬਕਾ ਫ਼ੌਜੀ ਭੀਮ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਗਲਵਾਰ ਨੂੰ ਹੋਣ ਵਾਲੇ ਦੌਰੇ ਦੌਰਾਨ ਜੇਕਰ ਕੋਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਤਾਂ ਉਹ ਇਸ ਨੂੰ ਆਪਣਾ ਨਿੱਜੀ ਅਪਮਾਨ ਸਮਝਣਗੇ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸ਼ਾਹ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਗੇ।

72 ਸਾਲਾ ਭੀਮ ਸਿੰਘ ਨੇ ਆਖਿਆ, "ਮੈਂ ਸਰਹੱਦਾਂ ’ਤੇ ਦੇਸ਼ ਦੀ ਸੇਵਾ ਕੀਤੀ ਹੈ। 'ਆਪ' (ਆਮ ਆਦਮੀ ਪਾਰਟੀ) ਨੂੰ ਛੱਡ ਕੇ ਬਾਕੀ ਸਾਰੇ ਆਗੂਆਂ ਦਾ ਸਵਾਗਤ ਹੈ, ਬਸ਼ਰਤੇ ਉਹ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਆਉਣ। ਜੇਕਰ ਕੋਈ ਅਮਿਤ ਸ਼ਾਹ ਦਾ ਵਿਰੋਧ ਕਰਦਾ ਹੈ, ਤਾਂ ਇਹ ਮੇਰੀ ਅਤੇ ਝੋਟਾ ਦੀ ਮ੍ਰਿਤਕ ਦੇਹ ਦੀ ਤੌਹੀਨ ਹੋਵੇਗੀ। ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਵੀ ਸਾਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਕੋਈ ਵਿਰੋਧ ਨਹੀਂ ਝੱਲਣਾ ਪਿਆ ਸੀ।"

ਉਨ੍ਹਾਂ ਉਮੀਦ ਜਤਾਈ ਕਿ ਅਮਿਤ ਸ਼ਾਹ ਦੀ ਦਖ਼ਲਅੰਦਾਜ਼ੀ ਨਾਲ ਉਨ੍ਹਾਂ ਨੂੰ ਜਲਦੀ ਇਨਸਾਫ਼ ਮਿਲੇਗਾ। ਉਨ੍ਹਾਂ ਨਾਲ ਹੀ ਸੀ.ਬੀ.ਆਈ. ਜਾਂਚ ਦੀ ਮੰਗ ਦੁਹਰਾਉਂਦਿਆਂ ਦੋਸ਼ ਲਾਇਆ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਪੁਲੀਸ ਸਬੂਤ ਨਸ਼ਟ ਕਰ ਦੇਵੇਗੀ। ਭੀਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਲਾਹ ਕਰਕੇ ਫ਼ੈਸਲਾ ਕੀਤਾ ਹੈ ਕਿ ਹੁਣ ਪਰਵਿੰਦਰ ਦੀ ਪਤਨੀ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਵੇਗੀ।

ਜ਼ਿਕਰਯੋਗ ਹੈ ਕਿ ਐਕਸ਼ਨ ਕਮੇਟੀ ਨੇ ਪਹਿਲਾਂ ਅਮਿਤ ਸ਼ਾਹ ਦੇ ਦੌਰੇ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਅਤੇ ਪਰਿਵਾਰ ਨੂੰ ਵੀ ਨਾ ਮਿਲਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਕਮੇਟੀ ਨੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ, ਝੋਟਾ ਵਿਰੁੱਧ ਪੁਰਾਣੇ ਕੇਸਾਂ ਦੀ ਸੁਣਵਾਈ ਸਬੰਧੀ ਭੀਮ ਸਿੰਘ ਨੇ ਅਦਾਲਤ ਨੂੰ ਫਾਸਟ-ਟ੍ਰੈਕ ਆਧਾਰ ’ਤੇ ਇਨਸਾਫ਼ ਦੇਣ ਦੀ ਅਪੀਲ ਕੀਤੀ ਹੈ।

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ ਨੇ ਦੱਸਿਆ ਕਿ ਹੁਣ ਐਕਸ਼ਨ ਕਮੇਟੀ ਵੱਲੋਂ ਹੋਣ ਵਾਲੀਆਂ ਮੀਟਿੰਗਾਂ ਵਿੱਚ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ ਬਾਜ਼ਾਬਤਾ ਸ਼ਾਮਲ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਪਿਛਲੀਆਂ ਦੋ-ਤਿੰਨ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ, ਇਸ ਲਈ ਉਨ੍ਹਾਂ ਨੂੰ ਨਹੀਂ ਪਤਾ ਕਿ ਉੱਥੇ ਕੀ ਕੁਝ ਹੋਇਆ ਹੈ।

ਮਨੋਰੰਜਨ📍 ਪੰਜਾਬ

ਅਗਲੇ 15 ਸਾਲਾਂ 'ਚ 2 ਡਿਗਰੀ ਤੱਕ ਵਧ ਸਕਦਾ ਹੈ ਧਰਤੀ ਦਾ ਤਾਪਮਾਨ, ਅਗਲੇ 3 ਸਾਲਾਂ 'ਚ ਸਭ ਤੋਂ ਵੱਧ ਨੁਕਸਾਨ ਦਾ ਖ਼ਦਸ਼ਾ

ਪ੍ਰੋ. ਚੇਤਨ ਸੋਲੰਕੀ ਨੇ ਚਰਚਾ ਦੌਰਾਨ ਦੱਸਿਆ ਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਵਿਸ਼ਵ ਦੇ ਔਸਤ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ।
ਅਗਲੇ 15 ਸਾਲਾਂ 'ਚ 2 ਡਿਗਰੀ ਤੱਕ ਵਧ ਸਕਦਾ ਹੈ ਧਰਤੀ ਦਾ ਤਾਪਮਾਨ, ਅਗਲੇ 3 ਸਾਲਾਂ 'ਚ ਸਭ ਤੋਂ ਵੱਧ ਨੁਕਸਾਨ ਦਾ ਖ਼ਦਸ਼ਾ

ਪ੍ਰੋ. ਚੇਤਨ ਸੋਲੰਕੀ ਨੇ ਚਰਚਾ ਦੌਰਾਨ ਦੱਸਿਆ ਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਵਿਸ਼ਵ ਦੇ ਔਸਤ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਹੀ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।

ਜਲਵਾਯੂ ਪਰਿਵਰਤਨ ਹੁਣ ਭਵਿੱਖ ਦੀ ਸਮੱਸਿਆ ਨਹੀਂ, ਸਗੋਂ ਮੌਜੂਦਾ ਸਮੇਂ ਦੀ ਇੱਕ ਗੰਭੀਰ ਚੁਣੌਤੀ ਬਣ ਚੁੱਕਾ ਹੈ। ਵਧਦਾ ਤਾਪਮਾਨ, ਹਵਾ ਪ੍ਰਦੂਸ਼ਣ ਅਤੇ ਪਲਾਸਟਿਕ ਦੀ ਵਧਦੀ ਵਰਤੋਂ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹਨ। ਪਿਛਲੇ 11 ਸਾਲ ਦੁਨੀਆ ਦੇ ਸਭ ਤੋਂ ਗਰਮ ਸਾਲ ਰਹੇ ਹਨ।

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਲੋਬਲ ਵਾਰਮਿੰਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਗੱਲਾਂ ਇੰਦੌਰ ਦੇ ਪ੍ਰੋਫੈਸਰ ਚੇਤਨ ਸੋਲੰਕੀ ਨੇ ਇੰਦੌਰ ਹਾਰਟ ਕਲੱਬ ਵੱਲੋਂ ਕਰਵਾਏ ਗਏ ਪੁਸਤਕ ਚਰਚਾ ਪ੍ਰੋਗਰਾਮ ਦੌਰਾਨ ਕਹੀਆਂ। ਇਸ ਪ੍ਰੋਗਰਾਮ ਵਿੱਚ ਜਲਵਾਯੂ ਪਰਿਵਰਤਨ ਵਿਸ਼ੇ ’ਤੇ ਲਿਖੀ ਉਨ੍ਹਾਂ ਦੀ ਕਿਤਾਬ ‘ 2100: ?’ ਬਾਰੇ ਚਰਚਾ ਕੀਤੀ ਗਈ। ਕਾਰਡੀਓਲੋਜਿਸਟ ਡਾ. ਭਾਰਤ ਰਾਵਤ ਨੇ ਉਨ੍ਹਾਂ ਨਾਲ ਇਸ ਵਿਸ਼ੇ ’ਤੇ ਗੱਲਬਾਤ ਕੀਤੀ।

ਉਨ੍ਹਾਂ ਮੁਤਾਬਕ, ਸੰਭਾਵਨਾ ਹੈ ਕਿ ਅਗਲੇ 15 ਸਾਲਾਂ ਵਿੱਚ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵਧ ਜਾਵੇ। ਇਹ ਬਹੁਤ ਗੰਭੀਰ ਸਥਿਤੀ ਹੋਵੇਗੀ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਾਤਾਵਰਣ ਦੀ ਸੰਭਾਲ ਦੇ ਲਿਹਾਜ਼ ਨਾਲ ਇਹ ਇੱਕ ਚੰਗਾ ਕਦਮ ਹੈ, ਪਰ ਇਲੈਕਟ੍ਰਿਕ ਵਾਹਨਾਂ ਨੂੰ ਪੂਰੀ ਤਰ੍ਹਾਂ ਗ੍ਰੀਨ ਐਨਰਜੀ ਦਾ ਹੱਲ ਮੰਨਣਾ ਠੀਕ ਨਹੀਂ ਹੈ। ਇਸ ਸਮੱਸਿਆ ਦਾ ਪੂਰਾ ਹੱਲ ਇਹ ਹੈ ਕਿ ਲੋਕ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵੱਲ ਧਿਆਨ ਦੇਣ। ਹਰ ਵਿਅਕਤੀ ਨੂੰ ਖ਼ੁਦ ਇਹ ਦੇਖਣਾ ਚਾਹੀਦਾ ਹੈ ਕਿ ਉਹ ਰੋਜ਼ਾਨਾ ਕਿੰਨਾ ਕਾਰਬਨ ਉਤਸਰਜਨ ਕਰ ਰਿਹਾ ਹੈ ਅਤੇ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਬੱਚਿਆਂ ਵਿੱਚ ਜਾਗਰੂਕਤਾ ਵਧਾਉਣੀ ਹੋਵੇਗੀ ਚਰਚਾ ਤੋਂ ਪਹਿਲਾਂ ਡਾ. ਭਾਰਤ ਰਾਵਤ ਨੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਚੀਜ਼ਾਂ ਦੀ ਸਾਂਭ-ਸੰਭਾਲ ਅਤੇ ਵਰਤੋਂ ਨਾਲ ਜੁੜੀ ਸਾਡੀ ਲਾਗਤ ਕਿੰਨੀ ਹੈ। ਇਸ ਨੂੰ ਘਟਾਉਣ ਲਈ ਸਾਨੂੰ ਵਸਤੂਆਂ ਦੀ ਲੰਬੇ ਸਮੇਂ ਤੱਕ ਵਰਤੋਂ ਕਰਨੀ ਚਾਹੀਦੀ ਹੈ। ਜਿੰਨਾ ਸੰਭਵ ਹੋਵੇ, ਬਿਜਲੀ ਦੀ ਖਪਤ ਘਟਾਉਣੀ ਚਾਹੀਦੀ ਹੈ ਅਤੇ ਯਾਤਰਾਵਾਂ ਘੱਟ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਬੱਚਿਆਂ ਨੂੰ ਸਕੂਲ ਪੱਧਰ ਤੋਂ ਹੀ ਜਾਗਰੂਕ ਕਰਨਾ ਹੋਵੇਗਾ। ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਵਾਤਾਵਰਣ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਕਿਹੜੀਆਂ ਆਦਤਾਂ ਵਿੱਚ ਬਦਲਾਅ ਕਰਕੇ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਲਈ ਬੱਚਿਆਂ ਨੂੰ ਸਥਾਨਕ ਪੱਧਰ ’ਤੇ ਉਪਲਬਧ ਖਾਣ-ਪੀਣ ਦੀਆਂ ਚੀਜ਼ਾਂ ਵਰਤਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਵਿਦੇਸ਼ੀ ਉਤਪਾਦਾਂ ’ਤੇ ਨਿਰਭਰਤਾ ਘਟਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਦੂਰ-ਦੁਰਾਡੇ ਤੋਂ ਖਾਣ-ਪੀਣ ਦੀਆਂ ਵਸਤੂਆਂ ਲਿਆਉਣ ਲਈ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਹੁੰਦੀ ਹੈ, ਜਿਸ ਨਾਲ ਪ੍ਰਦੂਸ਼ਣ ਵਧਦਾ ਹੈ। ਸਥਾਨਕ ਉਤਪਾਦਾਂ ਨੂੰ ਅਪਣਾ ਕੇ ਇਸ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਮਨੋਰੰਜਨ📍 ਪੰਜਾਬ

ਨਾ ਦਰਦ, ਨਾ ਕੋਈ ਪਰੇਸ਼ਾਨੀ, ਫਿਰ ਵੀ ਟੁੱਟ ਸਕਦੀ ਹੈ ਹੱਡੀ; ਓਸਟੀਓਪੋਰੋਸਿਸ ਨੂੰ ਕਿਉਂ ਕਿਹਾ ਜਾਂਦਾ ਹੈ ‘ਸਾਈਲੈਂਟ ਬਿਮਾਰੀ’?

ਤੁਸੀਂ ਆਮ ਵਾਂਗ ਚੱਲ-ਫਿਰ ਰਹੇ ਹੁੰਦੇ ਹੋ, ਅੰਦਰੋਂ ਵੀ ਠੀਕ ਮਹਿਸੂਸ ਕਰਦੇ ਹੋ ਅਤੇ ਦਿਨ ਵੀ ਆਮ ਤਰ੍ਹਾਂ ਲੰਘ ਰਿਹਾ ਹੁੰਦਾ ਹੈ। ਪਰ ਇੱਕ ਦਿਨ ਅਚਾਨਕ ਪੈਰ ਥੋੜ੍ਹਾ ਜਿਹਾ ਤਿਲਕਦਾ ਹੈ ਅਤੇ ਹੱਡੀ ਟੁੱਟ ਜਾਂਦੀ ਹੈ।
ਨਾ ਦਰਦ, ਨਾ ਕੋਈ ਪਰੇਸ਼ਾਨੀ, ਫਿਰ ਵੀ ਟੁੱਟ ਸਕਦੀ ਹੈ ਹੱਡੀ; ਓਸਟੀਓਪੋਰੋਸਿਸ ਨੂੰ ਕਿਉਂ ਕਿਹਾ ਜਾਂਦਾ ਹੈ ‘ਸਾਈਲੈਂਟ ਬਿਮਾਰੀ’?

ਤੁਸੀਂ ਆਮ ਵਾਂਗ ਚੱਲ-ਫਿਰ ਰਹੇ ਹੁੰਦੇ ਹੋ, ਅੰਦਰੋਂ ਵੀ ਠੀਕ ਮਹਿਸੂਸ ਕਰਦੇ ਹੋ ਅਤੇ ਦਿਨ ਵੀ ਆਮ ਤਰ੍ਹਾਂ ਲੰਘ ਰਿਹਾ ਹੁੰਦਾ ਹੈ। ਪਰ ਇੱਕ ਦਿਨ ਅਚਾਨਕ ਪੈਰ ਥੋੜ੍ਹਾ ਜਿਹਾ ਤਿਲਕਦਾ ਹੈ ਅਤੇ ਹੱਡੀ ਟੁੱਟ ਜਾਂਦੀ ਹੈ। ਅਜਿਹੇ ਵਿੱਚ ਸਮਝ ਨਹੀਂ ਆਉਂਦਾ ਕਿ ਇਹ ਕਿਵੇਂ ਹੋ ਗਿਆ। ਇੱਥੇ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਸਾਡੀਆਂ ਹੱਡੀਆਂ ਸ਼ਾਇਦ ਕਈ ਸਾਲਾਂ ਤੋਂ ਕਮਜ਼ੋਰ ਹੋ ਰਹੀਆਂ ਸਨ।

ਡਾਕਟਰ ਓਸਟੀਓਪੋਰੋਸਿਸ ਨੂੰ ਇੱਕ ‘ਸਾਈਲੈਂਟ ਬਿਮਾਰੀ’ ਕਹਿੰਦੇ ਹਨ ਅਤੇ ਇਹ ਨਾਮ ਇਸ ’ਤੇ ਬਿਲਕੁਲ ਢੁੱਕਵਾਂ ਬੈਠਦਾ ਹੈ। ਸਮੇਂ ਦੇ ਨਾਲ ਹੱਡੀਆਂ ਆਪਣੀ ਮਜ਼ਬੂਤੀ ਗੁਆਉਣ ਲੱਗਦੀਆਂ ਹਨ ਅਤੇ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਦੇ ਕੋਈ ਸਪੱਸ਼ਟ ਲੱਛਣ ਵੀ ਦਿਖਾਈ ਨਹੀਂ ਦਿੰਦੇ। ਤੁਸੀਂ ਆਮ ਵਾਂਗ ਚੱਲ-ਫਿਰ ਰਹੇ ਹੁੰਦੇ ਹੋ, ਅੰਦਰੋਂ ਵੀ ਠੀਕ ਮਹਿਸੂਸ ਕਰਦੇ ਹੋ ਅਤੇ ਦਿਨ ਵੀ ਆਮ ਤਰ੍ਹਾਂ ਲੰਘ ਰਿਹਾ ਹੁੰਦਾ ਹੈ। ਪਰ ਇੱਕ ਦਿਨ ਅਚਾਨਕ ਪੈਰ ਥੋੜ੍ਹਾ ਜਿਹਾ ਤਿਲਕਦਾ ਹੈ ਅਤੇ ਹੱਡੀ ਟੁੱਟ ਜਾਂਦੀ ਹੈ। ਅਜਿਹੇ ਵਿੱਚ ਸਮਝ ਨਹੀਂ ਆਉਂਦਾ ਕਿ ਇਹ ਕਿਵੇਂ ਹੋ ਗਿਆ। ਇੱਥੇ ਸਾਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਸਾਡੀਆਂ ਹੱਡੀਆਂ ਸ਼ਾਇਦ ਕਈ ਸਾਲਾਂ ਤੋਂ ਕਮਜ਼ੋਰ ਹੋ ਰਹੀਆਂ ਸਨ।

ਓਸਟੀਓਪੋਰੋਸਿਸ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਤੁਹਾਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਜਾਂ ਜੋੜਾਂ ਵਿੱਚ ਸੱਟ ਲੱਗਣ ਦਾ ਅਹਿਸਾਸ ਤਾਂ ਹੋ ਸਕਦਾ ਹੈ, ਪਰ ਹੱਡੀਆਂ ਦੇ ਕਮਜ਼ੋਰ ਹੋਣ ਦਾ ਪਤਾ ਨਹੀਂ ਲੱਗਦਾ। ਇੱਕ ਮਰੀਜ਼ ਦਾ ਮਾਮਲਾ ਵੀ ਇਸੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਉਮਰ 70 ਸਾਲ ਸੀ ਅਤੇ ਉਹ ਕਮਰ ਦਰਦ ਤੋਂ ਪਰੇਸ਼ਾਨ ਸਨ। ਦਰਦ ਇੰਨਾ ਜ਼ਿਆਦਾ ਸੀ ਕਿ ਉਹ ਨਾ ਤਾਂ ਠੀਕ ਤਰ੍ਹਾਂ ਬੈਠ ਸਕਦੇ ਸਨ ਅਤੇ ਨਾ ਹੀ ਖੜ੍ਹੇ ਹੋ ਸਕਦੇ ਸਨ। ਜਦੋਂ ਉਨ੍ਹਾਂ ਦਾ ਸਕੈਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਓਸਟੀਓਪੋਰੋਸਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਵਿੱਚ ਅਜਿਹੇ ਕੋਈ ਸਪੱਸ਼ਟ ਲੱਛਣ ਵੀ ਨਹੀਂ ਦਿਖਾਈ ਦਿੱਤੇ ਸਨ, ਜਿਨ੍ਹਾਂ ਦੇ ਆਧਾਰ ’ਤੇ ਬਿਮਾਰੀ ਦੀ ਪਛਾਣ ਕੀਤੀ ਜਾ ਸਕਦੀ।

ਹੱਡੀਆਂ ਜੀਵਤ ਟਿਸ਼ੂ ਹੁੰਦੀਆਂ ਹਨ। ਇਨ੍ਹਾਂ ਵਿੱਚ ਲਗਾਤਾਰ ਪੁਰਾਣੇ ਹਿੱਸੇ ਟੁੱਟਣ ਅਤੇ ਨਵੇਂ ਬਣਨ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ, ਹੱਡੀਆਂ ਦੇ ਟੁੱਟਣ ਅਤੇ ਮੁੜ ਬਣਨ ਦੀ ਇਹ ਪ੍ਰਕਿਰਿਆ ਹੌਲੀ ਹੋਣ ਲੱਗਦੀ ਹੈ। ਇਸ ਦੌਰਾਨ ਨਵੀਆਂ ਹੱਡੀਆਂ ਬਣਨ ਦੇ ਮੁਕਾਬਲੇ ਪੁਰਾਣੀਆਂ ਹੱਡੀਆਂ ਜ਼ਿਆਦਾ ਤੇਜ਼ੀ ਨਾਲ ਟੁੱਟਣ ਲੱਗਦੀਆਂ ਹਨ। ਇਸੇ ਸਥਿਤੀ ਨੂੰ ਓਸਟੀਓਪੋਰੋਸਿਸ ਕਿਹਾ ਜਾਂਦਾ ਹੈ। ਇਸ ਵਿੱਚ ਹੱਡੀਆਂ ਦੀ ਘਣਤਾ ਅਤੇ ਗੁਣਵੱਤਾ ਇੰਨੀ ਘੱਟ ਹੋ ਜਾਂਦੀ ਹੈ ਕਿ ਮਾਮੂਲੀ ਜਿਹੀ ਸੱਟ ਨਾਲ ਵੀ ਹੱਡੀ ਟੁੱਟ ਸਕਦੀ ਹੈ। ਉਮਰ ਵਧਣ ਦੇ ਨਾਲ ਇਸ ਦਾ ਖ਼ਤਰਾ ਵੀ ਵਧ ਜਾਂਦਾ ਹੈ। ਖ਼ਾਸ ਕਰਕੇ ਔਰਤਾਂ ਵਿੱਚ ਮੀਨੋਪੌਜ਼ (ਮਾਹਵਾਰੀ ਸਥਾਈ ਤੌਰ ’ਤੇ ਬੰਦ ਹੋਣ) ਤੋਂ ਬਾਅਦ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਸ ਦੌਰਾਨ ਐਸਟ੍ਰੋਜਨ ਹਾਰਮੋਨ ਦਾ ਪੱਧਰ ਘਟ ਜਾਂਦਾ ਹੈ, ਜਿਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।

ਮੀਨੋਪੌਜ਼ ਤੋਂ ਇਲਾਵਾ ਕਈ ਹੋਰ ਬਿਮਾਰੀਆਂ, ਪੋਸ਼ਕ ਤੱਤਾਂ ਦੀ ਕਮੀ, ਲੰਬੇ ਸਮੇਂ ਤੱਕ ਸਟੀਰੌਇਡ ਦਵਾਈਆਂ ਲੈਣਾ ਅਤੇ ਪਰਿਵਾਰ ਵਿੱਚ ਇਸ ਬਿਮਾਰੀ ਦਾ ਇਤਿਹਾਸ ਹੋਣਾ ਵੀ ਓਸਟੀਓਪੋਰੋਸਿਸ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਕਈ ਵਾਰ ਮਰੀਜ਼ਾਂ ਦੀ ਰੁਟੀਨ ਸਕ੍ਰੀਨਿੰਗ ਦੌਰਾਨ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਨੌਜਵਾਨ ਦੇ ਸਰੀਰ ਵਿੱਚ ਵਿਟਾਮਿਨ ਦਾ ਪੱਧਰ ਬਹੁਤ ਘੱਟ ਹੈ। ਵਿਟਾਮਿਨ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀ ਕਮੀ ਹੱਡੀਆਂ ਦੀ ਸਿਹਤ ’ਤੇ ਮਾੜਾ ਅਸਰ ਪਾ ਸਕਦੀ ਹੈ। ਇਸ ਲਈ ਖੁਰਾਕ, ਧੁੱਪ ਅਤੇ ਹੱਡੀਆਂ ਦੀ ਮਜ਼ਬੂਤੀ ਨਾਲ ਜੁੜੀਆਂ ਸਿਹਤਮੰਦ ਆਦਤਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਵਿਟਾਮਿਨ ਦੀ ਕਮੀ ਹੋਵੇ ਤਾਂ ਡਾਕਟਰ ਦੀ ਸਲਾਹ ਅਨੁਸਾਰ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।

ਜੇਕਰ ਹਲਕੀ ਜਿਹੀ ਸੱਟ ਨਾਲ ਵੀ ਹੱਡੀ ਟੁੱਟ ਜਾਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਓਸਟੀਓਪੋਰੋਸਿਸ ਵਿੱਚ ਗੁੱਟ, ਕਮਰ ਦੇ ਜੋੜ ਅਤੇ ਰੀੜ੍ਹ ਦੀ ਹੱਡੀ ਵਿੱਚ ਫ੍ਰੈਕਚਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਕੱਦ ਘਟਣਾ ਸਿਰਫ਼ ਬੁਢਾਪੇ ਨਾਲ ਜੁੜੀ ਗੱਲ ਨਹੀਂ ਹੈ। ਇਸ ਦਾ ਸਬੰਧ ਹੱਡੀਆਂ ਦੇ ਕਮਜ਼ੋਰ ਹੋਣ ਨਾਲ ਵੀ ਹੋ ਸਕਦਾ ਹੈ। ਜੇਕਰ ਤੁਹਾਡਾ ਕੱਦ ਪਹਿਲਾਂ ਨਾਲੋਂ 2 ਸੈਂਟੀਮੀਟਰ ਜਾਂ ਇਸ ਤੋਂ ਵੱਧ ਘਟ ਗਿਆ ਹੈ ਤਾਂ ਡਾਕਟਰ ਨੂੰ ਜ਼ਰੂਰ ਦੱਸੋ। ਕੱਦ ਵਿੱਚ ਬਦਲਾਅ ’ਤੇ ਨਜ਼ਰ ਰੱਖਣ ਲਈ ਸਮੇਂ-ਸਮੇਂ ’ਤੇ ਇਸ ਦੀ ਜਾਂਚ ਕਰਵਾਉਣੀ ਵੀ ਲਾਭਦਾਇਕ ਹੈ। ਸਰੀਰ ਦੇ ਆਸਣ (ਪੋਸਚਰ) ਵਿੱਚ ਬਦਲਾਅ ਵੀ ਇੱਕ ਸੰਕੇਤ ਹੋ ਸਕਦਾ ਹੈ। ਜੇਕਰ ਤੁਸੀਂ ਅਚਾਨਕ ਝੁਕ ਕੇ ਚੱਲਣ ਲੱਗ ਪਏ ਹੋ ਜਾਂ ਪਿੱਠ ’ਤੇ ਕੁੱਬ ਨਿਕਲਣ ਲੱਗ ਪਿਆ ਹੈ, ਖ਼ਾਸ ਕਰਕੇ ਜਦੋਂ ਇਸ ਦੇ ਨਾਲ ਕੱਦ ਵੀ ਘਟ ਰਿਹਾ ਹੋਵੇ, ਤਾਂ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਓਸਟੀਓਪੋਰੋਸਿਸ ਆਪਣੇ ਆਪ ਵਿੱਚ ਆਮ ਤੌਰ ’ਤੇ ਦਰਦ ਪੈਦਾ ਨਹੀਂ ਕਰਦਾ। ਪਰ ਜੇਕਰ ਰੀੜ੍ਹ ਦੀ ਹੱਡੀ ਦੇ ਕਿਸੇ ਮਣਕੇ (ਵਰਟੀਬਰਾ) ਵਿੱਚ ਫ੍ਰੈਕਚਰ ਹੋ ਜਾਵੇ ਤਾਂ ਕਮਰ ਵਿੱਚ ਤੇਜ਼ ਦਰਦ ਹੋ ਸਕਦਾ ਹੈ। ਆਮ ਤੌਰ ’ਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਓਸਟੀਓਪੋਰੋਸਿਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦਾਂ ਨੂੰ ਵੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਪਹਿਲਾਂ ਫ੍ਰੈਕਚਰ ਹੋ ਚੁੱਕਾ ਹੈ, ਮੀਨੋਪੌਜ਼ ਸਮੇਂ ਤੋਂ ਪਹਿਲਾਂ ਹੋ ਗਿਆ ਹੈ ਜਾਂ ਹੱਡੀਆਂ ਕਮਜ਼ੋਰ ਹੋਣ ਦੇ ਹੋਰ ਖ਼ਤਰੇ ਮੌਜੂਦ ਹਨ, ਤਾਂ ਡਾਕਟਰ ਉਮਰ ਅਤੇ ਸਿਹਤ ਦੀ ਸਥਿਤੀ ਦੇ ਆਧਾਰ ’ਤੇ ਜਾਂਚ ਦੀ ਸਲਾਹ ਦੇ ਸਕਦੇ ਹਨ। ਸੰਤੁਲਿਤ ਖੁਰਾਕ ਲਓ, ਜਿਸ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਹੋਵੇ। ਵਿਟਾਮਿਨ ਦੀ ਕਮੀ ਹੋਣ ’ਤੇ ਡਾਕਟਰ ਦੀ ਸਲਾਹ ਨਾਲ ਸਪਲੀਮੈਂਟ ਲਓ। ਰੋਜ਼ਾਨਾ ਪੈਦਲ ਚੱਲੋ ਅਤੇ ਸੁਰੱਖਿਅਤ ਢੰਗ ਨਾਲ ਧੁੱਪ ਲਓ। ਘਰ ਵਿੱਚ ਅਜਿਹੇ ਮੈਟ ਅਤੇ ਪਾਇਦਾਨ ਵਰਤੋ, ਜਿਨ੍ਹਾਂ ’ਤੇ ਪੈਰ ਤਿਲਕਣ ਦਾ ਖ਼ਤਰਾ ਘੱਟ ਹੋਵੇ। ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰੋ। ਡਿੱਗਣ ਤੋਂ ਬਚਣ ਲਈ ਘਰ ਵਿੱਚ ਲੋੜੀਂਦੇ ਸੁਰੱਖਿਆ ਪ੍ਰਬੰਧ ਕਰੋ। (ਡਾ. ਰਾਮਕਿੰਕਰ ਝਾਅ, ਸੀਕੇ ਬਿਰਲਾ ਹਸਪਤਾਲ, ਗੁਰੂਗ੍ਰਾਮ ਦੇ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਅਤੇ ਆਰਥੋਪੀਡਿਕਸ ਵਿਭਾਗ ਵਿੱਚ ਸੀਨੀਅਰ ਆਰਥੋਪੀਡਿਕ ਸਰਜਨ ਅਤੇ ਡਾਇਰੈਕਟਰ ਹਨ।)

ਖੇਤੀਬਾੜੀ📍 ਪੰਜਾਬ

ਆਪ ਵਿਧਾਇਕਾਂ ਨੂੰ 'ਲਾਹਨਤ ਪੱਤਰ' ਦੇਣ ਪਹੁੰਚੇ ਕਿਸਾਨ, ਐਕਸ਼ਨ ਕਮੇਟੀ 'ਚ ਸ਼ਾਮਲ ਹੋਵੇਗੀ ਝੋਟੇ ਦੀ ਪਤਨੀ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਨਸਾਫ਼ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਵੱ ਇਸੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਵੱਡਾ ਐਲਾਨ ਕੀਤਾ ਹੈ।
ਆਪ ਵਿਧਾਇਕਾਂ ਨੂੰ 'ਲਾਹਨਤ ਪੱਤਰ' ਦੇਣ ਪਹੁੰਚੇ ਕਿਸਾਨ, ਐਕਸ਼ਨ ਕਮੇਟੀ 'ਚ ਸ਼ਾਮਲ ਹੋਵੇਗੀ ਝੋਟੇ ਦੀ ਪਤਨੀ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਨਸਾਫ਼ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਵੱ

ਇਸੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪਰਵਿੰਦਰ ਸਿੰਘ ਦੀ ਪਤਨੀ ਵੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਹੋਵੇਗੀ ਅਤੇ ਮੀਡੀਆ ਸਾਹਮਣੇ ਆ ਕੇ ਪਰਿਵਾਰ ਦਾ ਪੱਖ ਰੱਖੇਗੀ।

ਭੀਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਐਕਸ਼ਨ ਕਮੇਟੀ ਦੇ ਕੁਝ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਗ੍ਰਹਿ ਮੰਤਰੀ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉਹ ਖ਼ੁਦ ਵੀ ਇਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਉਹ ਭਾਰਤੀ ਫ਼ੌਜ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਮਿਤ ਸ਼ਾਹ ਚਾਹੁਣ ਤਾਂ ਉਨ੍ਹਾਂ ਦੇ ਘਰ ਆ ਕੇ ਵੀ ਗੱਲਬਾਤ ਕਰ ਸਕਦੇ ਹਨ।

ਭੀਮ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਧਰਨੇ ਵਿੱਚ ਸ਼ਾਮਲ ਨਾ ਹੋਵੇ। ਹਾਲਾਂਕਿ ਜੇਕਰ ਕੋਈ ਆਗੂ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਦੂਜੀਆਂ ਸਿਆਸੀ ਪਾਰਟੀਆਂ ਦੇ ਆਗੂ ਇਨਸਾਫ਼ ਦੀ ਮੰਗ ਲਈ ਧਰਨੇ ਵਿੱਚ ਸ਼ਾਮਲ ਹੋ ਸਕਦੇ ਹਨ।

ਪਰਵਿੰਦਰ ਸਿੰਘ ਦੇ ਪਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਕਤਲ ਮਾਮਲੇ ਦੀ ਤੁਰੰਤ ਸੀਬੀਆਈ ਜਾਂਚ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜਾਂਚ ਵਿੱਚ ਦੇਰੀ ਹੋਣ ਨਾਲ ਮਾਮਲੇ ਨਾਲ ਜੁੜੇ ਸਬੂਤ ਮਿਟਾਏ ਜਾ ਸਕਦੇ ਹਨ। ਹਾਲਾਂਕਿ ਇਹ ਪਰਿਵਾਰ ਵੱਲੋਂ ਜਤਾਇਆ ਗਿਆ ਖ਼ਦਸ਼ਾ ਹੈ। ਦੂਜੇ ਪਾਸੇ ਇਨਸਾਫ਼ ਕਮੇਟੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਦੇ ਅਸਤੀਫ਼ੇ ਦੀ ਮੰਗ 'ਤੇ ਅੜੀ ਹੋਈ ਹੈ। ਪਰਿਵਾਰ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਪਿਛਲੇ ਸੱਤ ਦਿਨਾਂ ਤੋਂ ਮਾਨਸਾ ਦੇ ਹਸਪਤਾਲ ਵਿੱਚ ਰੱਖੀ ਹੋਈ ਹੈ। ਇਸ ਦੌਰਾਨ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਪਰਿਵਾਰ ਦੀ ਸੀਬੀਆਈ ਜਾਂਚ ਦੀ ਮੰਗ ਅਤੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ 'ਤੇ ਸਰਕਾਰ ਕੀ ਫ਼ੈਸਲਾ ਲੈਂਦੀ ਹੈ।

ਵਿਦੇਸ਼📍 ਪੰਜਾਬ

ਇਜ਼ਰਾਈਲ ਤੋਂ ਆਸਟਰੀਆ ਜਾ ਰਹੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ, ਤੁਰੰਤ ਪਹੁੰਚ ਗਿਆ ਫਾਈਟਰ ਜੈੱਟ

'ਆਸਟ੍ਰੀਅਨ ਏਅਰਲਾਈਨਜ਼' ਦੀ ਉਡਾਣ ਦੇ ਅਮਲੇ ਨੂੰ ਬੰਬ ਦੀ ਧਮਕੀ ਉਦੋਂ ਮਿਲੀ ਜਦੋਂ ਜਹਾਜ਼ ਰੋਮਾਨੀਆ ਦੀ ਸਰਹੱਦ ਦੇ ਨੇੜੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿੱਚ ਉਤਾਰਨ ਦਾ ਫੈਸਲਾ ਕੀਤਾ।
ਇਜ਼ਰਾਈਲ ਤੋਂ ਆਸਟਰੀਆ ਜਾ ਰਹੀ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ, ਤੁਰੰਤ ਪਹੁੰਚ ਗਿਆ ਫਾਈਟਰ ਜੈੱਟ

'ਆਸਟ੍ਰੀਅਨ ਏਅਰਲਾਈਨਜ਼' ਦੀ ਉਡਾਣ ਦੇ ਅਮਲੇ ਨੂੰ ਬੰਬ ਦੀ ਧਮਕੀ ਉਦੋਂ ਮਿਲੀ ਜਦੋਂ ਜਹਾਜ਼ ਰੋਮਾਨੀਆ ਦੀ ਸਰਹੱਦ ਦੇ ਨੇੜੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿੱਚ ਉਤਾਰਨ ਦਾ ਫੈਸਲਾ ਕੀਤਾ।

ਤੇਲ ਅਵੀਵ: ਇਜ਼ਰਾਈਲ ਦੇ ਤੇਲ ਅਵੀਵ ਤੋਂ ਆਸਟਰੀਆ ਦੇ ਵਿਯੇਨ੍ਨਾ ਜਾ ਰਹੀ 'ਆਸਟ੍ਰੀਅਨ ਏਅਰਲਾਈਨਜ਼' ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲੀ, ਜਿਸ ਕਾਰਨ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਬੁਲਗਾਰੀਆਈ ਹਵਾਈ ਸੈਨਾ ਦੇ ਇੱਕ ਮਿਗ-29 ਲੜਾਕੂ ਜਹਾਜ਼ ਨੇ ਉਕਤ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਸੋਫੀਆ ਹਵਾਈ ਅੱਡੇ 'ਤੇ ਉਤਾਰਨ ਵਿੱਚ ਮਦਦ ਕੀਤੀ। ਜਹਾਜ਼ ਵਿੱਚ ਸਵਾਰ ਸਾਰੇ 51 ਯਾਤਰੀਆਂ ਅਤੇ 6 ਅਮਲੇ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀਆਂ ਨੇ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

ਬੁਲਗਾਰੀਆ ਦੇ ਆਵਾਜਾਈ ਮੰਤਰਾਲੇ ਅਨੁਸਾਰ, 'ਆਸਟ੍ਰੀਅਨ ਏਅਰਲਾਈਨਜ਼' ਦੀ ਉਡਾਣ ਦੇ ਅਮਲੇ ਨੂੰ ਬੰਬ ਦੀ ਧਮਕੀ ਉਦੋਂ ਮਿਲੀ ਜਦੋਂ ਜਹਾਜ਼ ਰੋਮਾਨੀਆ ਦੀ ਸਰਹੱਦ ਦੇ ਨੇੜੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿੱਚ ਉਤਾਰਨ ਦਾ ਫੈਸਲਾ ਕੀਤਾ। ਬੁਲਗਾਰੀਆ ਦੇ ਆਵਾਜਾਈ ਮੰਤਰਾਲੇ ਨੇ ਦੱਸਿਆ ਕਿ ਤੇਲ ਅਵੀਵ ਤੋਂ ਵਿਯੇਨ੍ਨਾ ਜਾ ਰਿਹਾ ਇੱਕ 'ਏਅਰਬੱਸ ਜਹਾਜ਼, ਬੰਬ ਦੀ ਧਮਕੀ ਮਿਲਣ ਤੋਂ ਬਾਅਦ ਬੁਲਗਾਰੀਆ ਵਿੱਚ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋ ਗਿਆ। ਬੁਲਗਾਰੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਬੰਬ ਦੀ ਧਮਕੀ ਬਾਰੇ ਪਤਾ ਲੱਗਦਿਆਂ ਹੀ, ਹਵਾਈ ਸੈਨਾ ਦੇ ਇੱਕ ਮਿਗ-29 ਲੜਾਕੂ ਜਹਾਜ਼ ਨੂੰ ਤੁਰੰਤ ਰਵਾਨਾ ਕੀਤਾ ਗਿਆ ਤਾਂ ਜੋ ਉਕਤ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਸੋਫੀਆ ਹਵਾਈ ਅੱਡੇ ਤੱਕ ਪਹੁੰਚਾਇਆ ਜਾ ਸਕੇ।

ਸਮਾਚਾਰ ਏਜੰਸੀ ਏਐਫਪੀ ਅਨੁਸਾਰ, ਜਹਾਜ਼ ਦੀ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਹੋਰ ਉਡਾਣਾਂ ਰਾਹੀਂ ਭੇਜਣ ਦੇ ਪ੍ਰਬੰਧ ਕੀਤੇ ਜਾਣਗੇ। ਸਬੰਧਤ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਲਾਈਟ ਟਰੈਕਿੰਗ ਪਲੇਟਫਾਰਮ 'ਫਲਾਈਟ ਅਵੇਅਰ' ਦੇ ਅਨੁਸਾਰ, 'ਆਸਟ੍ਰੀਅਨ ਏਅਰਲਾਈਨਜ਼' ਦੀ ਉਡਾਣ ਨੇ ਐਤਵਾਰ ਸ਼ਾਮ ਨੂੰ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ਤੋਂ ਸਥਾਨਕ ਸਮੇਂ ਅਨੁਸਾਰ ਸ਼ਾਮ 6:46 ਵਜੇ (15:46 ) ਉਡਾਣ ਭਰੀ ਸੀ। ਲਗਪਗ ਤਿੰਨ ਘੰਟਿਆਂ ਦੇ ਸਫ਼ਰ ਤੋਂ ਬਾਅਦ ਇਹ ਰਾਤ 9:43 ਵਜੇ (18: ਇਸ ਦੌਰਾਨ, ਫਲਾਈਟ ਟਰੈਕਿੰਗ ਸਾਈਟ ' ਤੋਂ ਮਿਲੀ ਜਾਣਕਾਰੀ ਅਨੁਸਾਰ, ਜਹਾਜ਼ 'ਸਕਵਾਕ ਕੋਡ 7700' ਭੇਜ ਰਿਹਾ ਸੀ। ਜੋ ਕਿ ਇੱਕ ਅੰਤਰਰਾਸ਼ਟਰੀ ਸੰਕੇਤ ਹੈ ਅਤੇ ਐਮਰਜੈਂਸੀ (ਹੰਗਾਮੀ) ਸਥਿਤੀ ਨੂੰ ਦਰਸਾਉਂਦਾ ਹੈ।

ਵਿਦੇਸ਼📍 ਪੰਜਾਬ

ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ ''ਤੇ ਦਿਖੇ ਸੱਟਾਂ ਦੇ ਨਿਸ਼ਾਨ

ਮੁੰਬਈ: ਮੁੰਬਈ ਦੇ ਜੂਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ ‘ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਹਸਪਤਾਲ ਤੋਂ ਘਰ ਪਰਤਣ ਉਪਰੰਤ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ ''ਤੇ ਦਿਖੇ ਸੱਟਾਂ ਦੇ ਨਿਸ਼ਾਨ

ਮੁੰਬਈ: ਮੁੰਬਈ ਦੇ ਜੂਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ ‘ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਹਸਪਤਾਲ ਤੋਂ ਘਰ ਪਰਤਣ ਉਪਰੰਤ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।

ਤਸਵੀਰਾਂ ਵਿੱਚ ਅਦਾਕਾਰ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਅਤੇ ਪੱਟੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਹਾਲ-ਚਾਲ ਜਾਣਿਆ। ਉਪ-ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਟਾਈਗਰ ਸ਼੍ਰੌਫ ਦੀ ਕਾਰ ਦੇ ਬਹੁਤ ਨੇੜੇ ਆ ਕੇ ਸ਼ੀਸ਼ੇ ‘ਤੇ ਲਗਭਗ 7 ਰਾਊਂਡ ਗੋਲੀਆਂ ਚਲਾਈਆਂ। ਫਾਇਰਿੰਗ ਸਮੇਂ ਡਰਾਈਵਿੰਗ ਸੀਟ ‘ਤੇ ਉਨ੍ਹਾਂ ਦਾ ਡਰਾਈਵਰ ਸੀ, ਜਦਕਿ ਨਾਲ ਵਾਲੀ ਸੀਟ ‘ਤੇ ਟਾਈਗਰ ਸ਼੍ਰੌਫ ਬੈਠੇ ਹੋਏ ਸਨ।

ਗੋਲੀਬਾਰੀ ਦੌਰਾਨ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਨੂੰ ਟਾਈਗਰ ਸ਼੍ਰੌਫ ਆਪ ਹਸਪਤਾਲ ਲੈ ਕੇ ਪਹੁੰਚੇ। ਫਿਲਹਾਲ ਜ਼ਖ਼ਮੀ ਡਰਾਈਵਰ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਾਹਮਣੇ ਆਈਆਂ ਤਸਵੀਰਾਂ ਵਿੱਚ ਟਾਈਗਰ ਦੀ ਸੱਜੀ ਬਾਂਹ ‘ਤੇ ਕੂਹਣੀ ਤੋਂ ਲੈ ਕੇ ਗੁੱਟ ਤੱਕ ਕ੍ਰੇਪ ਬੈਂਡੇਜ ਅਤੇ ਛਾਤੀ ਤੇ ਮੋਢੇ ‘ਤੇ ਡਰੈਸਿੰਗ ਲੱਗੀ ਹੋਈ ਦਿਖਾਈ ਦੇ ਰਹੀ ਹੈ।

ਇਸ ਹਮਲੇ ਦੀ ਜ਼ਿੰਮੇਵਾਰੀ ਲੌਰੈਂਸ ਬਿਸ਼ਨੋਈ ਗਰੁੱਪ (ਅਨਿਲ ਪੰਡਿਤ/ਅਨਮੋਲ ਬਿਸ਼ਨੋਈ) ਵੱਲੋਂ ਲਈ ਗਈ ਹੈ। ਦੂਜੇ ਪਾਸੇ, ਮੁੰਬਈ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੰਧੇਰੀ ਵੈਸਟ ਵੱਲ ਭੱਜ ਗਏ ਸਨ, ਜਿੱਥੋਂ ਪੁਲਸ ਨੇ ਉਨ੍ਹਾਂ ਦੀ ਲਾਵਾਰਿਸ ਬਾਈਕ ਬਰਾਮਦ ਕਰ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਹੈ।

ਸੀ.ਸੀ.ਟੀ.ਵੀ. ਫੁਟੇਜ ਅਤੇ ਚਸ਼ਮਦੀਦਾਂ ਦੇ ਆਧਾਰ ‘ਤੇ ਪੁਲਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਘਟਨਾ ਤੋਂ ਬਾਅਦ ਪੁਲਸ ਵੱਲੋਂ ਜੂਹੂ ਇਲਾਕੇ ਵਿੱਚ ਸਾਰੇ ਵੀ.ਆਈ.ਪੀ. ਅਤੇ ਫਿਲਮੀ ਸਿਤਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਵਿਦੇਸ਼📍 ਪੰਜਾਬ

ਕੁਝ ਲੋਕਾਂ ਦੇ ਕੰਮ ਕਰਨ ਵਾਲੇ ਪਰਮਿਟ ਦੀ ਮਿਆਦ ਆਪਣੇ ਆਪ ਨਹੀਂ ਵਧੇਗੀ

ਵਾਸ਼ਿੰਗਟਨ, 19 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿੱਚ ਕੰਮ ਕਰਨ ਦਾ ਪਰਮਿਟ ਰੱਖਣ ਵਾਲੇ ਕੁਝ ਲੋਕਾਂ ਲਈ ਅਹਿਮ ਖ਼ਬਰ ਹੈ। ਸਰਕਾਰ ਨੇ 14 ਅਕਤੂਬਰ ਨੂੰ ਇੱਕ ਨਿਯਮ ਪੱਕਾ ਕੀਤਾ ਹੈ।
ਕੁਝ ਲੋਕਾਂ ਦੇ ਕੰਮ ਕਰਨ ਵਾਲੇ ਪਰਮਿਟ ਦੀ ਮਿਆਦ ਆਪਣੇ ਆਪ ਨਹੀਂ ਵਧੇਗੀ

ਵਾਸ਼ਿੰਗਟਨ, 19 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿੱਚ ਕੰਮ ਕਰਨ ਦਾ ਪਰਮਿਟ ਰੱਖਣ ਵਾਲੇ ਕੁਝ ਲੋਕਾਂ ਲਈ ਅਹਿਮ ਖ਼ਬਰ ਹੈ। ਸਰਕਾਰ ਨੇ 14 ਅਕਤੂਬਰ ਨੂੰ ਇੱਕ ਨਿਯਮ ਪੱਕਾ ਕੀਤਾ ਹੈ। ਇਸ ਮੁਤਾਬਕ, ਪਰਮਿਟ ਨਵਾਂ ਕਰਵਾਉਣ ਲਈ ਅਰਜ਼ੀ ਦੇਣ ਨਾਲ ਪੁਰਾਣੇ ਪਰਮਿਟ ਦੀ ਮਿਆਦ ਆਪਣੇ ਆਪ ਨਹੀਂ ਵਧੇਗੀ।

ਪਹਿਲਾਂ ਕੁਝ ਲੋਕਾਂ ਨੂੰ ਇਹ ਸਹੂਲਤ ਮਿਲਦੀ ਸੀ ਕਿ ਉਹ ਪਰਮਿਟ ਦੀ ਮਿਆਦ ਮੁੱਕਣ ਤੋਂ ਪਹਿਲਾਂ ਨਵੀਂ ਅਰਜ਼ੀ ਦੇ ਕੇ ਕੰਮ ਕਰਦੇ ਰਹਿ ਸਕਦੇ ਸਨ। ਨਵਾਂ ਪਰਮਿਟ ਆਉਣ ਤੱਕ ਉਨ੍ਹਾਂ ਦਾ ਪੁਰਾਣਾ ਪਰਮਿਟ ਕੁਝ ਸਮੇਂ ਲਈ ਚੱਲਦਾ ਰਹਿੰਦਾ ਸੀ। ਹੁਣ ਕੁਝ ਲੋਕਾਂ ਲਈ ਇਹ ਸਹੂਲਤ ਖ਼ਤਮ ਕਰ ਦਿੱਤੀ ਗਈ ਹੈ।

ਇਹ ਬਦਲਾਅ ਕੁਝ ਕਿਸਮਾਂ ਦੀਆਂ ਉਨ੍ਹਾਂ ਅਰਜ਼ੀਆਂ ਨਾਲ ਜੁੜਿਆ ਹੈ, ਜੋ 30 ਅਕਤੂਬਰ 2025 ਜਾਂ ਉਸ ਤੋਂ ਬਾਅਦ ਦਿੱਤੀਆਂ ਗਈਆਂ ਸਨ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਬਦਲਾਅ ਸਾਰੇ ਪਰਮਿਟਾਂ ਅਤੇ ਸਾਰੇ ਲੋਕਾਂ ਲਈ ਇੱਕੋ ਜਿਹਾ ਨਹੀਂ ਹੈ। ਕੁਝ ਲੋਕਾਂ ਨੂੰ ਛੋਟ ਮਿਲ ਸਕਦੀ ਹੈ।

ਮਿਸਾਲ ਵਜੋਂ, ਜੇ ਕਿਸੇ ਦਾ ਪਰਮਿਟ ਮੁੱਕ ਗਿਆ ਹੈ ਅਤੇ ਨਵੀਂ ਅਰਜ਼ੀ ਦਾ ਫ਼ੈਸਲਾ ਹਾਲੇ ਨਹੀਂ ਆਇਆ, ਤਾਂ ਸਿਰਫ਼ ਅਰਜ਼ੀ ਦੀ ਰਸੀਦ ਹੋਣ ਨਾਲ ਕੰਮ ਜਾਰੀ ਰੱਖਣ ਦੀ ਇਜਾਜ਼ਤ ਜ਼ਰੂਰੀ ਨਹੀਂ ਬਣਦੀ। ਇਹ ਉਸ ਦੇ ਪਰਮਿਟ ਦੀ ਕਿਸਮ ਉੱਤੇ ਨਿਰਭਰ ਕਰੇਗਾ।

ਜਿਨ੍ਹਾਂ ਦਾ ਪਰਮਿਟ ਛੇਤੀ ਮੁੱਕਣ ਵਾਲਾ ਹੈ, ਉਹ ਆਪਣੇ ਕਾਰਡ ਉੱਤੇ ਲਿਖੀ ਤਾਰੀਖ ਅਤੇ ਨਵੀਂ ਅਰਜ਼ੀ ਦੀ ਹਾਲਤ ਵੇਖਣ। ਜੇ ਨਵਾਂ ਪਰਮਿਟ ਸਮੇਂ ਸਿਰ ਨਾ ਆਇਆ, ਤਾਂ ਕੁਝ ਸਮੇਂ ਲਈ ਕੰਮ ਰੋਕਣਾ ਪੈ ਸਕਦਾ ਹੈ। ਇਸ ਨਾਲ ਤਨਖ਼ਾਹ ਅਤੇ ਘਰ ਦੇ ਖ਼ਰਚ ਉੱਤੇ ਅਸਰ ਪੈ ਸਕਦਾ ਹੈ।

ਆਪਣੇ ਮਾਮਲੇ ਬਾਰੇ ਸਹੀ ਜਾਣਕਾਰੀ ਲਈ ਇਮੀਗ੍ਰੇਸ਼ਨ ਵਿਭਾਗ ਦੀ ਹਦਾਇਤ ਵੇਖੋ ਜਾਂ ਇਮੀਗ੍ਰੇਸ਼ਨ ਵਕੀਲ ਨਾਲ ਗੱਲ ਕਰੋ।

ਵਿਦੇਸ਼📍 ਪੰਜਾਬ

ਪਰਵਿੰਦਰ ਝੋਟਾ ਲਈ ਲੱਗੇ ਮੋਰਚੇ ਤੋਂ ਅਪਡੇਟ

ਝੋਟੇ ਦੇ ਪਿਤਾ ਦੇ ਬਿਆਨ ਬਾਰੇ ਸਪੱਸ਼ਟੀਕਰਨ – ਕੁੱਝ ਚੈਨਲ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਜੀ ਭੀਮ ਸਿੰਘ ਦੇ ਅਮਿਤ ਸ਼ਾਹ ਬਾਰੇ ਬਿਆਨ ਨੂੰ ਗਲਤ ਕੈਪਸ਼ਨ ਨਾਲ ਚਲਾ ਰਹੇ ਹਨ।
ਪਰਵਿੰਦਰ ਝੋਟਾ ਲਈ ਲੱਗੇ ਮੋਰਚੇ ਤੋਂ ਅਪਡੇਟ

ਝੋਟੇ ਦੇ ਪਿਤਾ ਦੇ ਬਿਆਨ ਬਾਰੇ ਸਪੱਸ਼ਟੀਕਰਨ – ਕੁੱਝ ਚੈਨਲ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਜੀ ਭੀਮ ਸਿੰਘ ਦੇ ਅਮਿਤ ਸ਼ਾਹ ਬਾਰੇ ਬਿਆਨ ਨੂੰ ਗਲਤ ਕੈਪਸ਼ਨ ਨਾਲ ਚਲਾ ਰਹੇ ਹਨ।

ਇਹ ਠੀਕ ਹੈ ਕਿ ਭੀਮ ਸਿੰਘ ਜੀ ਇਸ ਸਮੇਂ ਕਈ ਵਰੋਲਿਆਂ ‘ਚੋਂ ਲੰਘ ਰਹੇ ਹਨ। ਅਤੇ ਉਹਨਾਂ ਦੀ ਗੱਲ ਕਈ ਵਾਰ ਬਹੁਤ ਲੰਬੀ ਹੋ ਜਾਂਦੀ ਹੈ।

ਪਰ ਉੱਨਾਂ ਦੇ ਬਿਆਨ ਤੋਂ ਇਹ ਤਾਂ ਸਾਫ ਹੈ ਕਿ ਉਹ ਚਾਹੁੰਦੇ ਹਨ ਕਿ ਅਮਿਤ ਸ਼ਾਹ ਆਉਣ। ਨਾਲ ਹੀ ਉਹ ਨਹੀਂ ਚਾਹੁੰਦੇ ਕਿ ਅਮਿਤ ਸ਼ਾਹ ਦਾ ਕੋਈ ਵਿਰੋਧ ਹੋਵੇ।

ਇਹ ਵੀ ਸਾਫ ਹੈ ਕਿ ਐਕਸ਼ਨ ਕਮੇਟੀ ਨੇ ਕੱਲ ਪਰਿਵਾਰ ਤੋਂ ਬਿਨਾਂ ਪੁੱਛੇ ਅਮਿਤ ਸ਼ਾਹ ਦੇ ਵਿਰੋਧ ਦਾ ਫੈਸਲਾ ਲਿਆ। ਐਕਸ਼ਨ ਕਮੇਟੀ ਸਾਰਾ ਦਿਨ ਸਟੇਜ ਤੋਂ ਕਹਿੰਦੀ ਹੈ ਕਿ ਕੋਈ ਧਰਨੇ ਨੂੰ ਸਿਆਸਤ ਵਾਸਤੇ ਨਾ ਵਰਤੇ। ਪਰ ਐਕਸ਼ਨ ਕਮੇਟੀ ਆਪਣੀ ਭਾਜਪਾ ਤੇ ਮੋਦੀ ਵਿਰੋਧੀ ਸਿਆਸਤ ਨੂੰ ਪਾਸੇ ਨਾ ਰੱਖ ਸਕੀ।

​ਜਦੋਂ ਕਿ ‘ ‘ਤੇ ਫੰਡ ਇਕੱਠਾ ਕਰਨ ਵਾਲੀ ਧਿਰ ਨੇ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਸੀ। ਫਿਰ ਅਜਿਹਾ ਕਰਨ ਦੀ ਕੋਈ ਤੁਕ ਨਹੀਂ ਸੀ ਬਣਦੀ।

​”ਸਾਡੇ ਕੋਲ ਫੰਡ ਇਕੱਠਾ ਕਰਨ ਲਈ ਕੋਈ ਬੈਂਕ ਖਾਤਾ ਜਾਂ ਕਿਊਆਰ ਕੋਡ ਨਹੀਂ ਹੈ। ਯੋਗਦਾਨ ਪਾਉਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਹੈ। ਯੋਗਦਾਨ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧਨ ਕਰਨ ਵਾਲੀ ਕਮੇਟੀ ਨੂੰ ਵੀ ਦਿੱਤਾ ਜਾ ਸਕਦਾ ਹੈ,” ਮੈਂਬਰਾਂ ਨੇ ਕਿਹਾ।

​ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਰਦਾਰ ਭੀਮ ਸਿੰਘ ਦੀ ਅੱਜ ਆਈ ਵੀਡੀਓ ਨੇ ਕਾਫ਼ੀ ਕੁਝ ਸਪੱਸ਼ਟ ਕਰਕੇ ਭਵਿੱਖ ਵਿੱਚ ਕੀ ਵਾਪਰਨਾ ਹੈ, ਉਸ ਦਾ ਖ਼ਦਸ਼ਾ ਪ੍ਰਗਟ ਕਰ ਦਿੱਤਾ ਹੈ।

​ਸਮਾਂ ਰਹਿੰਦੇ ਹੋਏ ਪੰਥਕ ਧਿਰਾਂ ਨੂੰ ਇਸ ਮੋਰਚੇ ਦੀ ਅਗਵਾਈ ਆਪਣੇ ਹੱਥਾਂ ਵਿੱਚ ਲੈ ਲੈਣੀ ਚਾਹੀਦੀ ਹੈ, ਨਹੀਂ ਤਾਂ ਖੱਬੇਪੱਖੀ ਧਿਰਾਂ ਨੇ ‘ਪੈਂਤੜੇ’ ਲੈਣ ਵਿੱਚ ਹੀ ਸਮਾਂ ਗੁਆ ਦੇਣਾ ਹੈ।

​ਅਗਲੇ 2-3 ਹਫ਼ਤਿਆਂ ਤੱਕ ਪੰਜਾਬ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ, ਜਿਸ ਦੀ ਤਿਆਰੀ ਚੋਣ ਕਮਿਸ਼ਨ ਨੇ ਆਰੰਭ ਦਿੱਤੀ ਹੈ। ਫਿਰ ਇਸ ਧਰਨੇ-ਪ੍ਰਦਰਸ਼ਨ ਦੀ ਕੋਈ ਬਹੁਤੀ ਮਹੱਤਤਾ ਨਹੀਂ ਰਹਿ ਜਾਣੀ।

ਜੇ ਪਰਮਿੰਦਰ ਸਿੰਘ ਝੋਟੇ ਨੂੰ ਕਦੇ ਅਮਿਤ ਸ਼ਾਹ ਨਾਲ ਮਿਲਣ ਦਾ ਮੌਕਾ ਮਿਲਦਾ ਤਾਂ ਕਿ ਉਸਦੀਆਂ ਗੱਲਾ/ਮੰਗਾਂ ਵੀ ਕਮੇਟੀ ਵਾਲੀਆਂ ਹੁੰਦੀਆਂ ਕਿ ਪੇਪਰ ਲੀਕ ਦਾ ਇਨਸਾਫ ਦਵੋ, ਤਰੰਗਾ ਮਾਰਚ ਕਰਨ ਦੀ ਇਜਾਜ਼ਤ ਦਵੋ, ਪੂਰੇ ਹਿੰਦੁਸਤਾਨ ਚੋਂ ਨਸ਼ਾ ਖਤਮ ਕਰੋ, ਨਸ਼ਾ ਇਕੱਲਾ ਪੰਜਾਬ ‘ਚ ਨਹੀਂ ਹੈ।

ਕੱਲ ਝੋਟੇ ਦਾ ਮਿੱਤਰ ਪਟਵਾਰੀ ਸਟੇਜ ਤੋਂ ਬੋਲਿਆ, ਕਿ ਉਹ ਪ੍ਰੀਵਾਰ ਤੋਂ ਵਧ ਜਥੇਦਾਰ ਹਵਾਰੇ ਨੂੰ ਪਿਆਰ ਕਰਦਾ ਸੀ। ਭਾਵੇਂ ਕਿ ਬਾਦਲਾਂ ਨਾਲ ਬੀਜੇਪੀ ਦਾ ਅਲਾਇੰਸ ਹੋਣ ਜਾ ਰਿਹਾ ਤੇ ਕਦੇ ਟੁੱਟਿਆ ਵੀ ਨਹੀਂ, ਪਰ ਅਮਿਤ ਸ਼ਾਹ ਕਿਵੇਂ ਬੰਦੀ ਸਿੰਘਾਂ ਦੀ ਮੰਗ ਦੇ ਖਿਲਾਫ ਪਾਰਲੀਮੈਂਟ ਵਿੱਚ ਬੋਲਦਾ ਹੈ ? ਯਕੀਨਨ ਝੋਟੇ ਨੂੰ ਕੋਈ ਇੱਕ ਮਿੰਟ ਵੀ ਅਮਿਤ ਸ਼ਾਹ ਨਾਲ ਗੱਲ ਕਰਨ ਲਈ ਮਿਲਦਾ ਤਾਂ ਉਹ ਜਥੇਦਾਰ ਹਵਾਰਾ ਸਣੇ ਬੰਦੀ ਸਿੰਘਾਂ ਦੀ ਗੱਲ ਕਰਦਾ। ਝੋਟਾ ਨਸ਼ੇ ਨੂੰ ਦੁਨੀਆਂ ਤੇ ਦੇਸ਼ ਦੀ ਸਮੱਸਿਆ ਨਹੀਂ ਮੰਨਦਾ ਸੀ ਸਗੋਂ ਪੰਜਾਬ ਖਿਲਾਫ ਨਸ਼ੇ ਨੂੰ ਜੰਗੀ ਹਥਿਆਰ ਮੰਨਦਾ ਸੀ ਜੋ ਦਿੱਲੀ ਪੰਜਾਬ ਖਿਲਾਫ ਵਰਤ ਰਹੀ ਹੈ। ਇਹ ਉਸਦੀਆਂ ਵੀਡੀਓ ਵਿੱਚੋਂ ਸੁਣਿਆ ਜਾ ਸਕਦਾ ਹੈ

ਇਹ ਵੀ ਹੋ ਸਕਦਾ ਸੀ ਕਿ ਪਰਵਿੰਦਰ ਸਿੰਘ ਝੋਟਾ ਅਮਿਤ ਸ਼ਾਹ ਨੂੰ ਮਿਲਣ ਤੋਂ ਨਾਹ ਕਰ ਦਿੰਦਾ ਪਰ ਉਸ ਦੇ ਕਾਰਨ ਹਿੰਦੁਸਤਾਨ ਦਾ ਨਸ਼ਾ ਖਤਮ ਕਰਨਾ, ਤਿਰੰਗਾ ਲੈ ਕੇ ਪ੍ਰੋਟੈਸਟ ਨਾ ਕਰਨ ਦੇਣਾ ਜਾਂ ਪੇਪਰ ਲੀਕ ਮਾਮਲੇ ਦਾ ਇਨਸਾਫ ਕਰਨਾ ਜਾਂ ਕਾਕਰੋਜਾਂ ਵਾਲੀਆਂ ਮੰਗਾਂ ਨਾ ਹੁੰਦੀਆਂ।

ਝੋਟੇ ਬਾਰੇ ਬਣੀ ਕਮੇਟੀ ਵਿੱਚ ਸਥਾਨਕ ਕਾਂਗਰਸੀ ਅਤੇ ਕਾਮਰੇਡ ਹੋਣਗੇ, ਜਿਨਾਂ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਉਹ ਸਟੇਜ ਨੂੰ ਸਭ ਲਈ ਖੁੱਲਾ ਰੱਖ ਕੇ ਚਲਾਉਣ। ਪਰ ਸਿਆਸਤ ਬਾਰੇ ਝੋਟੇ ਦਾ ਨਜ਼ਰੀਆ ਨਾ ਬਦਲਲਣ।

ਝੋਟਾ, ਚੋਣ ਨਹੀਂ ਲੜਨਾ ਚਾਹੁੰਦਾ ਸੀ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੋਈ ਆਮ ਸਮਾਜ ਸੇਵੀ ਸੀ ਜਿਸ ਦੀ ਕੋਈ ਸਿਆਸਤ ਨਹੀਂ ਸੀ।

ਝੋਟਾ ਸਿਆਸੀ ਕਾਰਕੁਨ ਸੀ ਤੇ ਉਸ ਦੀ ਸਿਆਸਤ ਉਸਦੇ ਹਜ਼ਾਰਾਂ ਸਪੀਚਾਂ ਤੋਂ ਬਖੂਬੀ ਪ੍ਰਗਟ ਹੁੰਦੀ ਹੈ। ਕੀ ਉਹ ਭਾਜਪਾ ਜਾਂ ਬਾਦਲ ਦਲੀਆ ਸੀ ? ਨਹੀਂ, ਉਹ ਪੰਥ ਪੰਜਾਬ ਦੀ ਸਿਆਸਤ ਕਰਦਾ ਸੀ।

ਉਸਦਾ ਬਾਪ ਜਿਉਂਦਾ ਜਾਗਦਾ ਪੰਥ ਦਾ ਸਿਪਾਹ ਸਲਾਰ ਖੜਾ ਹੈ। ਇਕ ਬੋਲ ਵੀ ਪੰਥ ਤੋਂ ਬਾਹਰਾ ਨਹੀਂ। ਜਦੋਂ ਉਹ ਕਹਿ ਚੁੱਕਾ ਹੈ ਕਿ ਸਭ ਆ ਸਕਦੇ ਹਨ ਤਾਂ ਉਸ ਵਿੱਚ ਕਮੇਟੀ ਨੂੰ ਕਾਂਗਰਸੀ, ਬਾਦਲ ਦਲੀਏ ਕਿਵੇਂ ਪ੍ਰਵਾਨ ਹਨ ਤੇ ਅਮਿਤ ਸ਼ਾਹ ਕਿਵੇਂ ਨਹੀਂ? ਅਮਿਤ ਸ਼ਾਹ ਮੌਕੇ ਤੇ ਡੀਜੀਪੀ ਬਦਲ ਸਕਦਾ ਹੈ। ਇਥੋਂ ਤੱਕ ਕਿ ਸਰਕਾਰ ਵੀ ਭਗ ਕਰ ਸਕਦਾ ਹੈ। ਸੀਬੀਆਈ ਦੀ ਇਨਕੁਆਇਰੀ ਤੇ ਪੀਜੀਆਈ ਦਾ ਪੋਸਟਮਾਰਟਮ ਤੇ ਕਰਾ ਕੇ ਦੇਣਗੇ। ਚੰਨੀ ਜਾਂ ਪ੍ਰਗਟ ਕੀ ਦੇ ਸਕਦੇ ਸਨ ?

ਪਰ ਜੇ ਸਿਆਸਤ ਕਰਨੀ ਹੈ ਤਾਂ ਮੰਚ ਸਭ ਲਈ ਖੁੱਲਾ ਹੋਵੇ। ਅਮਿਤ ਸ਼ਾਹ ਨੂੰ ਪਰਖ ਵਿੱਚ ਪਾਓ। ਕਿ ਉਹ ਤੁਹਾਡੀਆਂ ਮੰਗਾਂ ਤੇ ਕੀ ਕਰਦਾ ਹੈ ? ਅਕਾਲੀਆਂ ਕਾਂਗਰਸੀਆਂ ਨੂੰ ਸਵਾਲ ਕਰੋ ਕਿ ਉਹਨਾਂ ਦੀ ਰਾਜ ਦੌਰਾਨ ਮੁੰਡੇ ਕਿਉਂ ਮਰੇ ? ਕਮੇਟੀ ਆਪਣਾ ਸਿਆਸੀ ਧੜਾ ਮਜ਼ਬੂਤ ਕਰਨ ਲਈ ਝੋਟੇ ਨੂੰ ਨਾ ਵਰਤੇ। ਜਦੋਂ ਕਮੇਟੀ ਦੇ ਕੱਲੇ ਕੱਲੇ ਬੰਦੇ ਦਾ ਨਾਂ ਲੈ ਕੇ ਚੀਰ ਫੜ ਹੋਣ ਲੱਗ ਗਈ ਤਾਂ ਸਾਰਾ ਕੁਝ ਖਿੰਡ ਜਾਵੇਗਾ ਜੋ ਪੰਥ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ, ਸੋ ਸਿਆਸੀ ਪਾਰਟੀਆਂ ਬਾਰੇ ਬਣਾਏ ਬੁਨਿਆਦੀ ਅਸੂਲ ਤੇ ਕਾਇਮ ਰਹੋ

ਹੋਰ ਸਿੰਗਰ ਵੀ ਆਉਣਗੇ ਉਹਨਾਂ ਨੂੰ ਵੀ ਦਰਦ ਹੈ ਪਰ ਅਸੀਂ ਉਹਨਾਂ ਨਾਲ ਵੀ ਖੜ੍ਹਿਆ ਕਰੀਏ ਜਦੋਂ ਤੰਗ ਕਰਦੀ !

ਅਮਿਤ ਸ਼ਾਹ ਨੂੰ ਝੋਟੇ ਦੇ ਪਰਿਵਾਰ ਨਾਲ ਨਹੀਂ ਮਿਲਣ ਦਿਆਂਗੇ – ਕਮੇਟੀ ਨੇ ਕਰਤਾ ਐਲਾਨ !

ਵਿਦੇਸ਼📍 ਪੰਜਾਬ

ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਅਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਖੁਰਾਕੀ ਵਸਤਾਂ ਦੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ 'ਐਸ.ਆਈ.ਏ.ਐਲ. ਪੈਰਿਸ 2026' (ਸੈਲੋਂ ਇੰਟਰਨੈਸ਼ਨਲ ਦੇ ਲ’ਅਲੀਮੈਂਟੇਸ਼ਨ) ਵਿਖੇ ਮਾਰਕਫੈੱਡ (ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਦੇ ਪ੍ਰਮੁੱਖ ਬ੍ਰਾਂਡ 'ਸੋਹਣਾ' ਅਧੀਨ ਦੋ ਨਵੇਂ ਉਤਪਾਦ—'ਕੈਨਡ ਚਿੱਟੇ ਛੋਲੇ' ਅਤੇ 'ਕੈਨਡ ਰਾਜਮਾਂਹ' ਲਾਂਚ ਕੀਤੇ ਹਨ।
ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਅਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਖੁਰਾਕੀ ਵਸਤਾਂ ਦੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ 'ਐਸ.ਆਈ.ਏ.ਐਲ. ਪੈਰਿਸ 2026' (ਸੈਲੋਂ ਇੰਟਰਨੈਸ਼ਨਲ ਦੇ ਲ’ਅਲੀਮੈਂਟੇਸ਼ਨ) ਵਿਖੇ ਮਾਰਕਫੈੱਡ (ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਦੇ ਪ੍ਰਮੁੱਖ ਬ੍ਰਾਂਡ 'ਸੋਹਣਾ' ਅਧੀਨ ਦੋ ਨਵੇਂ ਉਤਪਾਦ—'ਕੈਨਡ ਚਿੱਟੇ ਛੋਲੇ' ਅਤੇ 'ਕੈਨਡ ਰਾਜਮਾਂਹ' ਲਾਂਚ ਕੀਤੇ ਹਨ।

ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ ‘ਤੇ ਵਿਸਤਾਰ ਕਰਨ ਅਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਖੁਰਾਕੀ ਵਸਤਾਂ ਦੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ ‘ਐਸ.ਆਈ.ਏ.ਐਲ. ਪੈਰਿਸ 2026’ (ਸੈਲੋਂ ਇੰਟਰਨੈਸ਼ਨਲ ਦੇ ਲ’ਅਲੀਮੈਂਟੇਸ਼ਨ) ਵਿਖੇ ਮਾਰਕਫੈੱਡ (ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਦੇ ਪ੍ਰਮੁੱਖ ਬ੍ਰਾਂਡ ‘ਸੋਹਣਾ’ ਅਧੀਨ ਦੋ ਨਵੇਂ ਉਤਪਾਦ—’ਕੈਨਡ ਚਿੱਟੇ ਛੋਲੇ’ ਅਤੇ ‘ਕੈਨਡ ਰਾਜਮਾਂਹ’ ਲਾਂਚ ਕੀਤੇ ਹਨ।

ਪੈਰਿਸ ਗਏ ਇੱਕ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਨੇ ਇੰਡੀਆ ਪਵੇਲੀਅਨ ਦਾ ਦੌਰਾ ਕੀਤਾ ਅਤੇ ਮਾਰਕਫੈੱਡ ਦੇ ਪ੍ਰਦਰਸ਼ਨੀ ਸਟਾਲ ਦਾ ਉਦਘਾਟਨ ਕੀਤਾ, ਜਿੱਥੇ ਪੰਜਾਬ ਦੇ ਖੇਤੀਬਾੜੀ ਵਿਰਸੇ, ਫੂਡ ਪ੍ਰੋਸੈਸਿੰਗ ਸਮਰੱਥਾਵਾਂ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੇ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਸਪਲਾਇਰ ਵਜੋਂ ਉੱਭਰਨ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ, “ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਸੰਸਥਾਵਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਅੱਜ ਅੰਤਰਰਾਸ਼ਟਰੀ ਫੂਡ ਪ੍ਰਦਰਸ਼ਨੀ ‘ਐਸ.ਆਈ.ਏ.ਐਲ. ਪੈਰਿਸ’ ਵਿਖੇ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕੀਤਾ ਅਤੇ ਸਾਡੇ ‘ਸੋਹਣਾ’ ਬ੍ਰਾਂਡ ਅਧੀਨ ਦੋ ਨਵੇਂ ਉਤਪਾਦ ਲਾਂਚ ਕੀਤੇ। ਹੁਣ ਦੁਨੀਆ ਭਰ ਵਿੱਚ ਬੈਠੇ ਲੋਕ ਪੰਜਾਬ ਦੇ ਖਾਣ ਲਈ ਤਿਆਰ-ਬਰ-ਤਿਆਰ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦੇ ਸੁਆਦ ਦਾ ਆਨੰਦ ਮਾਣ ਸਕਣਗੇ। ਸਾਡਾ ਉਦੇਸ਼ ਪੰਜਾਬ ਦੇ ਸ਼ੁੱਧ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਤੱਕ ਪਹੁੰਚਾਉਣਾ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਪੰਜਾਬੀ ਉਤਪਾਦ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ।

ਇਨ੍ਹਾਂ ਦੋ ਨਵੇਂ ਉਤਪਾਦਾਂ ਦੀ ਲਾਂਚਿੰਗ ਮਾਰਕਫੈੱਡ ਦੇ ਤਿਆਰ-ਬਰ-ਤਿਆਰ ਡੱਬਾਬੰਦ ਖੁਰਾਕੀ ਵਸਤੂਆਂ ਦੇ ਪੋਰਟਫੋਲੀਓ ਦੇ ਵਿਸਤਾਰ ਨੂੰ ਦਰਸਾਉਂਦੀ ਹੈ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਸੁਵਿਧਾਜਨਕ ਭੋਜਨ ਉਤਪਾਦਾਂ ਦੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਪੰਜਾਬ ਦੀ ਖੇਤੀਬਾੜੀ ਉਪਜ ਨੂੰ ਨਵੀਆਂ ਮੰਡੀਆਂ ਤੱਕ ਪਹੁੰਚਾਉਣ ਦੇ ਮੌਕੇ ਪੈਦਾ ਕਰਦੀ ਹੈ। ਇਹ ਉਤਪਾਦ ਮਾਰਕਫੈੱਡ ਦੇ ਸੋਹਣਾ ਬ੍ਰਾਂਡ ਅਧੀਨ ਪਹਿਲਾਂ ਤੋਂ ਮੌਜੂਦ ਪੰਜਾਬੀ ‘ਰੈਡੀ-ਟੂ-ਈਟ’ ਪਕਵਾਨਾਂ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਲੜੀ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹ ਪਹਿਲਕਦਮੀ ਰਵਾਇਤੀ ਖੇਤੀਬਾੜੀ ਉਤਪਾਦਨ ਤੋਂ ਅੱਗੇ ਵਧ ਕੇ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਆਧੁਨਿਕ ਪੈਕੇਜਿੰਗ, ਬ੍ਰਾਂਡਿੰਗ ਅਤੇ ਬਰਾਮਦ-ਮੁਖੀ ਨਿਰਮਾਣ ‘ਤੇ ਸੂਬਾ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦੀ ਹੈ।

ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਾਰਕਫੈੱਡ, ਮਿਲਕਫੈੱਡ (ਜੋ ਵੇਰਕਾ ਬ੍ਰਾਂਡ ਅਧੀਨ ਆਪਣੇ ਉਤਪਾਦ ਵੇਚਦਾ ਹੈ) ਅਤੇ ਪੰਜਾਬ ਐਗਰੋ ਦੀ ਭੂਮਿਕਾ ‘ਤੇ ਚਾਨਣਾ ਪਾਇਆ। ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ‘ਪੰਜਾਬ ਮਾਰਟ’ ਅਧੀਨ ਇਨ੍ਹਾਂ ਉਤਪਾਦਾਂ ਨੂੰ ਸਾਂਝੇ ਤੌਰ ‘ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੀਆਂ ਦੋ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਅਤੇ ਸੂਬਾ ਸਰਕਾਰ ਦੇ ਇਕ ਅਦਾਰੇ ਨੂੰ ਸਾਂਝੇ ਅੰਤਰਰਾਸ਼ਟਰੀ ਮੰਚ ‘ਤੇ ਲਿਆਉਂਦਾ ਹੈ। ਇਹ ਪਹਿਲਕਦਮੀ ਖੇਤੀਬਾੜੀ ਉਪਜ ਲਈ ਮਾਰਕੀਟ ਪਹੁੰਚ ਵਿੱਚ ਸੁਧਾਰ ਕਰਨ, ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਫੂਡ ਪ੍ਰੋਸੈਸਿੰਗ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਲਈ ਬਿਹਤਰ ਮੁਨਾਫ਼ਾ ਯਕੀਨੀ ਬਣਾਉਣ ਲਈ ਸੂਬੇ ਦੇ ਯਤਨਾਂ ਨੂੰ ਦਰਸਾਉਂਦੀ ਹੈ।

ਮਾਰਕਫੈੱਡ ਦੇ ਸਟਾਲ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਅਤੇ ਸਾਡਾ ਵਿਜ਼ਨ ਇਸ ਨੂੰ ਉੱਚ ਗੁਣਵੱਤਾ ਵਾਲੇ ਭੋਜਨ ਉਤਪਾਦਾਂ, ਵੈਲਿਊ-ਐਡਿਡ ਖੇਤੀਬਾੜੀ ਅਤੇ ਆਧੁਨਿਕ ਨਿਰਮਾਣ ਲਈ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੇਂਦਰ ਬਣਾਉਣਾ ਹੈ। ਸਾਡੇ ਕਿਸਾਨਾਂ, ਉੱਦਮੀਆਂ ਅਤੇ ਉਦਯੋਗਾਂ ਵਿੱਚ ਅੰਤਰਰਾਸ਼ਟਰੀ ਮੰਡੀਆਂ ਵਿੱਚ ਮੁਕਾਬਲਾ ਕਰਨ ਦੀ ਬੇਹੱਦ ਸਮਰੱਥਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਪੰਜਾਬ ਦੇ ਉਤਪਾਦਾਂ ਲਈ ਨਵੇਂ ਰਾਹ ਖੋਲ੍ਹ ਰਹੇ ਹਾਂ, ਗਲੋਬਲ ਵਪਾਰਕ ਸਾਂਝ ਪੈਦਾ ਕਰ ਰਹੇ ਹਾਂ ਅਤੇ ਸਾਡੇ ਲੋਕਾਂ ਲਈ ਅੰਤਰਰਾਸ਼ਟਰੀ ਮੌਕਿਆਂ ਨੂੰ ਨੇੜੇ ਲਿਆ ਰਹੇ ਹਾਂ।”

ਮੁੱਖ ਮੰਤਰੀ ਨੇ ਕਿਹਾ, “ਪੰਜਾਬ ਹਮੇਸ਼ਾ ਤੋਂ ਭਾਰਤ ਦਾ ਅੰਨ ਭੰਡਾਰ ਰਿਹਾ ਹੈ ਅਤੇ ਸਾਡਾ ਵਿਜ਼ਨ ਸੂਬੇ ਦੀ ਖੇਤੀ ਉਪਜ ਅਤੇ ਰਵਾਇਤੀ ਖੁਰਾਕੀ ਵਸਤਾਂ ਨੂੰ ਦੁਨੀਆ ਭਰ ਦੇ ਖਪਤਕਾਰਾਂ ਤੱਕ ਪਹੁੰਚਾਉਣਾ ਹੈ। ਵੈਲਿਊ ਐਡੀਸ਼ਨ, ਆਧੁਨਿਕ ਫੂਡ ਪ੍ਰੋਸੈਸਿੰਗ, ਗੁਣਵੱਤਾ ਵਾਲੀ ਪੈਕੇਜਿੰਗ ਅਤੇ ਮਜ਼ਬੂਤ ਗਲੋਬਲ ਮਾਰਕੀਟ ਲਿੰਕੇਜ ਨੂੰ ਉਤਸ਼ਾਹਿਤ ਕਰ ਕੇ ਸਾਡਾ ਉਦੇਸ਼ ਸਾਡੇ ਕਿਸਾਨਾਂ, ਸਹਿਕਾਰੀ ਸੰਸਥਾਵਾਂ, ਉੱਦਮੀਆਂ ਅਤੇ ਬਰਾਮਦਕਾਰਾਂ ਲਈ ਵੱਡੇ ਮੌਕੇ ਪੈਦਾ ਕਰਨਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਿੱਚ ਸਾਡੀ ਭਾਗੀਦਾਰੀ ਪੰਜਾਬ ਦੇ ਅਮੀਰ ਖੇਤੀਬਾੜੀ ਵਿਰਸੇ ਨੂੰ ਦਰਸਾਉਣ, ਸਾਡੇ ਘਰੇਲੂ ਬ੍ਰਾਂਡਾਂ ਦੀ ਪਹੁੰਚ ਦਾ ਵਿਸਤਾਰ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਪੰਜਾਬ ਦਾ ਸੁਆਦ ਅਤੇ ਗੁਣਵੱਤਾ ਦੁਨੀਆ ਭਰ ਦੇ ਘਰਾਂ ਤੱਕ ਪਹੁੰਚੇ।”

ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਦੀ ਅੰਤਰਰਾਸ਼ਟਰੀ ਪੱਧਰ ‘ਤੇ ਇਹ ਪਹੁੰਚ, ਜਿਸ ਵਿੱਚ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਦੋ ਨਵੇਂ ਸੋਹਣਾ ਉਤਪਾਦਾਂ ਦੀ ਲਾਂਚਿੰਗ ਅਤੇ ‘ਪੰਜਾਬ ਮਾਰਟ’ ਅਧੀਨ ਸਾਂਝੀ ਪ੍ਰਦਰਸ਼ਨੀ ਸ਼ਾਮਲ ਹੈ, ਟਿਕਾਊ ਆਰਥਿਕ ਮੌਕੇ ਪੈਦਾ ਕਰਨਾ, ਬਰਾਮਦ ਨੂੰ ਉਤਸ਼ਾਹਿਤ ਕਰਨਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

ਪ੍ਰਦਰਸ਼ਨੀ ਵਿੱਚ ਮਾਰਕਫੈੱਡ ਦੀ ਭਾਗੀਦਾਰੀ ਪੰਜਾਬ ਦੇ ਸਹਿਕਾਰੀ ਫੂਡ ਪ੍ਰੋਸੈਸਿੰਗ ਖੇਤਰ ਦੀ ਵਧਦੀ ਅੰਤਰਰਾਸ਼ਟਰੀ ਸਮਰੱਥਾ ਨੂੰ ਦਰਸਾਉਂਦੀ ਹੈ। 21,248 ਕਰੋੜ ਤੋਂ ਰੁਪਏ ਵੱਧ (ਲਗਪਗ 2.26 ਅਰਬ ਅਮਰੀਕੀ ਡਾਲਰ ਦੇ ਬਰਾਬਰ) ਦੇ ਟਰਨਓਵਰ ਨਾਲ ਇਹ ਅਦਾਰਾ ਪੰਜਾਬ ਦੇ ਲਗਪਗ 20 ਲੱਖ ਕਿਸਾਨਾਂ ਦੇ ਹਿੱਤਾਂ ਦੀ ਸਿੱਧੀ ਨੁਮਾਇੰਦਗੀ ਅਤੇ ਸੇਵਾ ਕਰਦਾ ਹੈ। ਸੂਬੇ ਵਿੱਚ ਆਪਣੇ ਨਿਰਮਾਣ ਅਤੇ ਪ੍ਰੋਸੈਸਿੰਗ ਆਧਾਰ ਰਾਹੀਂ ਮਾਰਕਫੈੱਡ ਆਪਣੇ ‘ਸੋਹਣਾ’ ਬ੍ਰਾਂਡ ਅਧੀਨ ਖੇਤੀਬਾੜੀ ਅਤੇ ਭੋਜਨ ਉਤਪਾਦਾਂ ਦੀ ਪ੍ਰੋਸੈਸਿੰਗ, ਵੈਲਿਊ ਐਡੀਸ਼ਨ, ਬ੍ਰਾਂਡਿੰਗ ਅਤੇ ਗਲੋਬਲ ਮਾਰਕੀਟਿੰਗ ਕਰਦਾ ਹੈ।

‘ਐਸ.ਆਈ.ਏ.ਐਲ. ਪੈਰਿਸ’ ਵਿਖੇ ਪ੍ਰਦਰਸ਼ਿਤ ਉਤਪਾਦਾਂ ਦੀ ਲੜੀ ਵਿੱਚ ਖਾਣ ਲਈ ਤਿਆਰ ਪੰਜਾਬੀ ਪਕਵਾਨ ਜਿਵੇਂ ਕਿ ਸਰ੍ਹੋਂ ਦਾ ਸਾਗ, ਦਾਲ ਮਖਣੀ, ਰਾਜਮਾਂਹ, ਕੜੀ ਪਕੌੜਾ, ਅੰਮ੍ਰਿਤਸਰੀ ਛੋਲੇ ਅਤੇ ਹੋਰ ਰਵਾਇਤੀ ਪਕਵਾਨ ਸ਼ਾਮਲ ਹਨ। ਮਾਰਕਫੈੱਡ ਦੇ ਉਤਪਾਦ ਪ੍ਰੀਜ਼ਰਵੇਟਿਵ-ਮੁਕਤ, ਸੁਵਿਧਾਜਨਕ ਅਤੇ ਸਿਰਫ਼ ਗਰਮ ਕਰ ਕੇ ਖਾਣ ਲਈ ਤਿਆਰ ਕੀਤੇ ਗਏ ਹਨ, ਜੋ ਵਿਦੇਸ਼ੀ ਖਪਤਕਾਰਾਂ ਤੱਕ ਅਸਲੀ ਪੰਜਾਬੀ ਖਾਣੇ ਦਾ ਸੁਆਦ ਪਹੁੰਚਾਉਂਦੇ ਹਨ। ਇਸ ਪੋਰਟਫੋਲੀਓ ਵਿੱਚ ਸੋਹਣਾ ਕੱਚੀ ਘਾਣੀ ਸਰ੍ਹੋਂ ਦਾ ਤੇਲ, ਰਵਾਇਤੀ ਆਚਾਰ, ਮੁਰੱਬੇ, ਆਂਵਲਾ ਜੂਸ, ਐਲੋਵੇਰਾ ਜੂਸ, ਆਂਵਲਾ ਕੈਂਡੀ, ਸ਼ੱਕਰ ਅਤੇ ਹੋਰ ਵੈਲਿਊ-ਐਡਿਡ ਉਤਪਾਦ ਵੀ ਸ਼ਾਮਲ ਹਨ।

ਦੋ ਨਵੇਂ ਲਾਂਚ ਕੀਤੇ ਗਏ ਡੱਬਾਬੰਦ ਉਤਪਾਦ ਇਸ ਲੜੀ ਵਿੱਚ ਹੋਰ ਵਾਧਾ ਕਰਦੇ ਹਨ। ਆਪਣੇ ਉਤਪਾਦ ਪੋਰਟਫੋਲੀਓ ਵਿੱਚ ਵੰਨ-ਸੁਵੰਨਤਾ ਲਿਆ ਕੇ ਮਾਰਕਫੈੱਡ ਦਾ ਉਦੇਸ਼ ਅੰਤਰਰਾਸ਼ਟਰੀ ਫੂਡ ਮਾਰਕੀਟ ਵਿੱਚ ਆਪਣੀ ਮੌਜੂਦਗੀ ਦਾ ਵਿਸਤਾਰ ਕਰਨਾ, ਨਵੇਂ ਦਰਾਮਦਕਾਰਾਂ ਅਤੇ ਡਿਸਟ੍ਰੀਬਿਊਟਰਾਂ ਨਾਲ ਜੁੜਨਾ ਅਤੇ ‘ਸੋਹਣਾ’ ਨੂੰ ਅਸਲੀ ਪੰਜਾਬੀ ਅਤੇ ਭਾਰਤੀ ਖੁਰਾਕੀ ਵਸਤਾਂ ਲਈ ਇੱਕ ਮਾਨਤਾ ਪ੍ਰਾਪਤ ਬ੍ਰਾਂਡ ਵਜੋਂ ਸਥਾਪਿਤ ਕਰਨਾ ਹੈ।

ਮਾਰਕਫੈੱਡ ਪਹਿਲਾਂ ਹੀ ਮੱਧ ਪੂਰਬ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸਮੇਤ 20 ਤੋਂ ਵੱਧ ਦੇਸ਼ਾਂ ਨੂੰ ਆਪਣੇ ਉਤਪਾਦ ਭੇਜ ਰਿਹਾ ਹੈ। ‘ਐਸ.ਆਈ.ਏ.ਐਲ. ਪੈਰਿਸ’ ਵਿੱਚ ਭਾਗੀਦਾਰੀ ਦਾ ਉਦੇਸ਼ ਖਰੀਦਦਾਰਾਂ, ਡਿਸਟ੍ਰੀਬਿਊਟਰਾਂ ਅਤੇ ਸੰਭਾਵੀ ਵਪਾਰਕ ਭਾਈਵਾਲਾਂ ਨਾਲ ਜੁੜ ਕੇ ਇਸ ਅੰਤਰਰਾਸ਼ਟਰੀ ਪਹੁੰਚ ਨੂੰ ਹੋਰ ਵਿਸ਼ਾਲ ਕਰਨਾ ਹੈ। ਇਹ ਪ੍ਰਦਰਸ਼ਨੀ ਭਾਰਤ ਤੋਂ ਖੁਰਾਕੀ ਵਸਤਾਂ ਪ੍ਰਾਪਤ ਕਰਨ ਦੀਆਂ ਚਾਹਵਾਨ ਵਿਦੇਸ਼ੀ ਕੰਪਨੀਆਂ ਲਈ ਕੰਟਰੈਕਟ ਮੈਨੂਫੈਕਚਰਿੰਗ ਅਤੇ ਪ੍ਰਾਈਵੇਟ-ਲੇਬਲ ਉਤਪਾਦਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਮੌਕਾ ਵੀ ਦਿੰਦੀ ਹੈ।

ਮਾਰਕਫੈੱਡ ਕੋਲ ਡੱਬਾਬੰਦ ਸਰ੍ਹੋਂ ਦੇ ਸਾਗ ਅਤੇ ਹੋਰ ‘ਰੈਡੀ-ਟੂ-ਈਟ’ ਉਤਪਾਦਾਂ ਲਈ 2,700 ਮੀਟ੍ਰਿਕ ਟਨ ਅਤੇ ਸ਼ਹਿਦ ਲਈ 3,000 ਮੀਟ੍ਰਿਕ ਟਨ ਦੀ ਸਾਲਾਨਾ ਪ੍ਰੋਸੈਸਿੰਗ ਸਮਰੱਥਾ ਹੈ। ਅਦਾਰਾ ਅੰਤਰਰਾਸ਼ਟਰੀ ਖਰੀਦਦਾਰਾਂ ਲਈ ਪ੍ਰਾਈਵੇਟ-ਲੇਬਲ ਮੈਨੂਫੈਕਚਰਿੰਗ ਵਾਸਤੇ ਆਪਣੀ ਵਾਧੂ ਸਮਰੱਥਾ ਦੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਹੈ, ਜਿਸ ਨਾਲ ਬਰਾਮਦ ਵਧੇ ਅਤੇ ਗਲੋਬਲ ਸਪਲਾਈ ਚੇਨਾਂ ਨਾਲ ਡੂੰਘੇ ਤਾਲਮੇਲ ਦਾ ਇੱਕ ਹੋਰ ਰਾਹ ਖੁੱਲ੍ਹੇ।

ਉਤਪਾਦਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਪੰਜਾਬ ਦੇ ਵਫ਼ਦ ਨੇ ਫਰਾਂਸ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਸਹਿਯੋਗ ਨਾਲ ਵਪਾਰਕ ਮੁਲਾਕਾਤਾਂ ਰਾਹੀਂ ਫਰਾਂਸ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਮੁੱਖ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ। ਇਹ ਚਰਚਾ ਪੰਜਾਬ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਲਈ ਨਵੀਆਂ ਮੰਡੀਆਂ ਦੀ ਪਛਾਣ ਕਰਨ, ਅੰਤਰਰਾਸ਼ਟਰੀ ਸੋਰਸਿੰਗ ਜ਼ਰੂਰਤਾਂ ਨੂੰ ਸਮਝਣ, ਖਰੀਦਦਾਰ-ਸਪਲਾਇਰ ਨੈੱਟਵਰਕ ਵਿਕਸਿਤ ਕਰਨ ਅਤੇ ਲੰਬੇ ਸਮੇਂ ਦੇ ਵਪਾਰਕ ਸਬੰਧਾਂ ਦੀ ਪੜਚੋਲ ਕਰਨ ‘ਤੇ ਕੇਂਦਰਿਤ ਸੀ। ਪੰਜਾਬ ਦੇ ਬਰਾਮਦਕਾਰਾਂ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਫੂਡ ਪ੍ਰੋਸੈਸਿੰਗ ਟੈਕਨਾਲੋਜੀ, ਕੋਲਡ-ਚੇਨ ਇਨਫਰਾਸਟ੍ਰਕਚਰ, ਪੈਕੇਜਿੰਗ, ਲੌਜਿਸਟਿਕਸ ਅਤੇ ਅੰਤਰਰਾਸ਼ਟਰੀ ਡਿਸਟ੍ਰੀਬਿਊਸ਼ਨ ਵਿੱਚ ਮੌਜੂਦ ਸੰਭਾਵਨਾਵਾਂ ਦੀ ਵੀ ਪੜਚੋਲ ਕੀਤੀ ਗਈ।

ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਰੋਬਾਰ📍 ਪੰਜਾਬ

500 ਰੁਪਏ ਲੀਟਰ ਵਿਕੇਗਾ ਪੈਟਰੋਲ-ਡੀਜ਼ਲ? ਕੱਚੇ ਤੇਲ ਨੂੰ ਲੈ ਕੇ ਆਈ ਨਵੀਂ ਭਵਿੱਖਬਾਣੀ

ਕੱਚੇ ਤੇਲ ਦੀਆਂ ਕੀਮਤਾਂ ਵਿੱਚ 10-20 ਡਾਲਰ ਦਾ ਵਾਧਾ ਹੁੰਦਾ ਹੈ ਤਾਂ ਹੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦਾ ਡਰ ਸਤਾਉਣ ਲੱਗਦਾ ਹੈ।
500 ਰੁਪਏ ਲੀਟਰ ਵਿਕੇਗਾ ਪੈਟਰੋਲ-ਡੀਜ਼ਲ? ਕੱਚੇ ਤੇਲ ਨੂੰ ਲੈ ਕੇ ਆਈ ਨਵੀਂ ਭਵਿੱਖਬਾਣੀ

ਕੱਚੇ ਤੇਲ ਦੀਆਂ ਕੀਮਤਾਂ ਵਿੱਚ 10-20 ਡਾਲਰ ਦਾ ਵਾਧਾ ਹੁੰਦਾ ਹੈ ਤਾਂ ਹੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦਾ ਡਰ ਸਤਾਉਣ ਲੱਗਦਾ ਹੈ। ਪਰ ਹੁਣ ਇੱਕ ਅਜਿਹੀ ਭਵਿੱਖਬਾਣੀ ਸਾਹਮਣੇ ਆਈ ਹੈ, ਜੋ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਸਕਦੀ ਹੈ।

ਇਹ ਭਵਿੱਖਬਾਣੀ ਕਰੰਸੀ ਰਣਨੀਤੀਕਾਰ ਉਲਫ਼ ਲਿੰਡਾਲ ਨੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀ ਕੀਮਤ ਫਰਵਰੀ 2027 ਦੇ ਅੰਤ ਤੱਕ 140 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ ਸਾਲ 2030 ਤੱਕ ਇਸ ਦੀ ਕੀਮਤ 500 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀ ਹੈ।

ਜ਼ਰਾ ਸੋਚੋ, ਇਸ ਸਮੇਂ ਜਦੋਂ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਹੈ, ਤਾਂ ਪੈਟਰੋਲ ਦੀ ਕੀਮਤ ਵੀ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਹੈ। ਉਹ ਵੀ ਉਦੋਂ, ਜਦੋਂ ਪੈਟਰੋਲ ਵਿੱਚ ਐਥਨੌਲ ਮਿਲਾਇਆ ਜਾ ਰਿਹਾ ਹੈ ਅਤੇ ਤੇਲ ਕੰਪਨੀਆਂ ਨੂੰ ਖ਼ੁਦ ਵੀ ਨੁਕਸਾਨ ਸਹਿਣਾ ਪੈਂਦਾ ਹੈ।

ਹੁਣ ਜੇਕਰ ਕੱਚੇ ਤੇਲ ਦੀ ਕੀਮਤ ਹੀ 500 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਤਾਂ ਕਿੰਨੀ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ? ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਪੰਜ ਗੁਣਾ ਤੱਕ ਵਧ ਸਕਦੀਆਂ ਹਨ।

ਹਾਲਾਂਕਿ, ਇਹ ਸਿਰਫ਼ ਇੱਕ ਅਨੁਮਾਨ ਅਤੇ ਸੰਭਾਵਨਾ ਹੈ। ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਕਰੰਸੀ ਰਿਸਰਚ ਐਸੋਸੀਏਟਸ ਦੀ 15 ਅਕਤੂਬਰ ਨੂੰ ਜਾਰੀ ਹੋਈ ਰਿਪੋਰਟ ਵਿੱਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਇਹ ਅਨੁਮਾਨ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ, ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਤੋਂ ਬਾਅਦ ਤੇਲ ਦੀ ਸਪਲਾਈ 'ਤੇ ਜੋ ਅਸਰ ਪਿਆ ਹੈ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਲੰਬੇ ਸਮੇਂ ਤੱਕ ਸਪਲਾਈ ਪ੍ਰਭਾਵਿਤ ਰਹਿੰਦੀ ਹੈ ਅਤੇ ਉਤਪਾਦਨ ਵਿੱਚ ਜਲਦੀ ਵਾਧਾ ਨਹੀਂ ਹੋ ਪਾਉਂਦਾ, ਤਾਂ ਤੇਲ ਦੀਆਂ ਕੀਮਤਾਂ 'ਤੇ ਦਬਾਅ ਵਧ ਸਕਦਾ ਹੈ।

ਲਿੰਡਾਲ ਨੇ ਆਪਣੀ ਭਵਿੱਖਬਾਣੀ ਲਈ ਸੋਨੇ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚਾਲੇ ਅਨੁਪਾਤ ਦਾ ਵੀ ਸਹਾਰਾ ਲਿਆ ਹੈ। ਰਿਪੋਰਟ ਮੁਤਾਬਕ, ਇਸ ਸਮੇਂ ਇਹ ਅਨੁਪਾਤ ਲਗਭਗ 43 ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਅਗਲੇ ਚਾਰ ਮਹੀਨਿਆਂ ਦੌਰਾਨ ਇਹ ਘਟ ਕੇ 30 ਤੱਕ ਆ ਸਕਦਾ ਹੈ।

ਜੇਕਰ ਸੋਨੇ ਦੀ ਕੀਮਤ ਲਗਭਗ 4,150 ਡਾਲਰ ਪ੍ਰਤੀ ਔਂਸ ਬਣੀ ਰਹਿੰਦੀ ਹੈ ਅਤੇ ਸੋਨੇ ਤੇ ਕੱਚੇ ਤੇਲ ਵਿਚਾਲੇ ਅਨੁਪਾਤ ਘਟ ਕੇ 30 ਰਹਿ ਜਾਂਦਾ ਹੈ, ਤਾਂ ਇਸ ਹਿਸਾਬ ਨਾਲ ਕੱਚੇ ਤੇਲ ਦੀ ਕੀਮਤ ਲਗਭਗ 138 ਡਾਲਰ ਪ੍ਰਤੀ ਬੈਰਲ ਬਣਦੀ ਹੈ।

ਇਸੇ ਗਣਨਾ ਦੇ ਆਧਾਰ 'ਤੇ ਅਨੁਮਾਨ ਲਗਾਇਆ ਗਿਆ ਹੈ ਕਿ ਫਰਵਰੀ 2027 ਦੇ ਅੰਤ ਤੱਕ ਕੱਚੇ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ।

ਇਹ ਗਣਨਾ ਕੁਝ ਅਨੁਮਾਨਾਂ 'ਤੇ ਆਧਾਰਿਤ ਹੈ। ਜੇਕਰ ਸੋਨੇ ਦੀ ਕੀਮਤ ਵਿੱਚ ਬਦਲਾਅ ਆਉਂਦਾ ਹੈ, ਤਾਂ ਕੱਚੇ ਤੇਲ ਦੀ ਸੰਭਾਵਿਤ ਕੀਮਤ ਵੀ ਬਦਲ ਸਕਦੀ ਹੈ। ਇਸ ਲਈ 140 ਡਾਲਰ ਪ੍ਰਤੀ ਬੈਰਲ ਨੂੰ ਕੱਚੇ ਤੇਲ ਦੀ ਨਿਸ਼ਚਿਤ ਕੀਮਤ ਮੰਨਣਾ ਸਹੀ ਨਹੀਂ ਹੋਵੇਗਾ।

ਲਿੰਡਾਲ ਦੀ ਦੂਜੀ ਭਵਿੱਖਬਾਣੀ ਹੋਰ ਵੀ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਾਲ 2030 ਤੱਕ ਕੱਚੇ ਤੇਲ ਦੀ ਕੀਮਤ 500 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਨੇ ਆਪਣੇ ਮੁਲਾਂਕਣ ਵਿੱਚ ਲੰਬੇ ਸਮੇਂ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵੱਡੇ ਵਾਧੇ ਅਤੇ ਮੌਜੂਦਾ ਸਪਲਾਈ ਸੰਕਟ ਦੇ ਪ੍ਰਭਾਵ ਨੂੰ ਅਹਿਮ ਮੰਨਿਆ ਹੈ।

ਰਿਪੋਰਟ ਮੁਤਾਬਕ, ਜੇਕਰ ਸਾਲ 2020 ਦੇ ਪੱਧਰ ਤੋਂ ਇੱਕ ਦਹਾਕੇ ਦੇ ਅੰਦਰ ਤੇਲ ਦੀ ਕੀਮਤ 500 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਂਦੀ ਹੈ, ਤਾਂ ਇਹ ਲਗਭਗ 1,150 ਫ਼ੀਸਦੀ ਦਾ ਵਾਧਾ ਹੋਵੇਗਾ। ਲਿੰਡਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਭਵਿੱਖਬਾਣੀ ਕਰ ਚੁੱਕੇ ਹਨ। ਸਾਲ 2024 ਵਿੱਚ ਇੱਕ ਇੰਟਰਵਿਊ ਦੌਰਾਨ ਵੀ ਉਨ੍ਹਾਂ ਨੇ 2030 ਤੱਕ ਕੱਚੇ ਤੇਲ ਦੀ ਕੀਮਤ 500 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਸੀ।

ਪਰ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਤੇਲ ਦੀਆਂ ਕੀਮਤਾਂ ਸਿਰਫ਼ ਜੰਗ ਦੇ ਆਧਾਰ 'ਤੇ ਤੈਅ ਨਹੀਂ ਹੁੰਦੀਆਂ। ਦੁਨੀਆ ਵਿੱਚ ਤੇਲ ਦੀ ਮੰਗ ਕਿੰਨੀ ਹੈ, ਤੇਲ ਉਤਪਾਦਕ ਦੇਸ਼ ਕਿੰਨਾ ਉਤਪਾਦਨ ਕਰ ਰਹੇ ਹਨ, ਤੇਲ ਦੇ ਨਵੇਂ ਸਰੋਤ ਕਿੰਨੀ ਜਲਦੀ ਤਿਆਰ ਹੁੰਦੇ ਹਨ ਅਤੇ ਵਿਸ਼ਵ ਅਰਥਵਿਵਸਥਾ ਦੀ ਹਾਲਤ ਕਿਹੋ ਜਿਹੀ ਰਹਿੰਦੀ ਹੈ, ਇਨ੍ਹਾਂ ਸਾਰੀਆਂ ਗੱਲਾਂ ਦਾ ਕੀਮਤਾਂ 'ਤੇ ਅਸਰ ਪੈਂਦਾ ਹੈ।

ਇਸ ਲਈ 500 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਇੱਕ ਬਹੁਤ ਹੀ ਵੱਡਾ ਅਤੇ ਹਮਲਾਵਰ ਅਨੁਮਾਨ ਹੈ, ਨਾ ਕਿ ਬਾਜ਼ਾਰ ਦੀ ਤੈਅ ਦਿਸ਼ਾ।

ਰਿਪੋਰਟ ਦਾ ਇੱਕ ਅਹਿਮ ਹਿੱਸਾ ਤੇਲ ਦੀ ਸਪਲਾਈ ਵਿੱਚ ਆਈ ਕਮੀ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 26 ਹਫ਼ਤਿਆਂ ਦੌਰਾਨ ਲਗਭਗ 167.5 ਕਰੋੜ ਬੈਰਲ ਤੇਲ ਦੀ ਸਪਲਾਈ ਨਹੀਂ ਹੋ ਸਕੀ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਰੋਜ਼ਾਨਾ ਔਸਤਨ 92 ਲੱਖ ਬੈਰਲ ਤੇਲ ਦੀ ਕਮੀ ਰਹੀ।

ਇਹ ਸਾਲ 2025 ਵਿੱਚ ਦੁਨੀਆ ਦੀ ਰੋਜ਼ਾਨਾ ਲਗਭਗ 10.5 ਕਰੋੜ ਬੈਰਲ ਤੇਲ ਦੀ ਖਪਤ ਦਾ ਕਰੀਬ 9 ਫ਼ੀਸਦੀ ਬਣਦਾ ਹੈ।

ਜਦੋਂ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਘੱਟ ਪੈ ਜਾਂਦੀ ਹੈ, ਤਾਂ ਦੇਸ਼ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਜਮ੍ਹਾਂ ਭੰਡਾਰਾਂ ਵਿੱਚੋਂ ਤੇਲ ਕੱਢ ਸਕਦੇ ਹਨ। ਇਸ ਨਾਲ ਤੁਰੰਤ ਪੈਦਾ ਹੋਈ ਕਮੀ ਦੇ ਅਸਰ ਨੂੰ ਕੁਝ ਹੱਦ ਤੱਕ ਸੰਭਾਲਿਆ ਜਾ ਸਕਦਾ ਹੈ। ਪਰ ਭੰਡਾਰਾਂ ਵਿੱਚੋਂ ਕੱਢੇ ਗਏ ਤੇਲ ਨੂੰ ਮੁੜ ਭਰਨਾ ਵੀ ਜ਼ਰੂਰੀ ਹੁੰਦਾ ਹੈ।

ਰਿਪੋਰਟ ਮੁਤਾਬਕ, ਜੇਕਰ ਦੇਸ਼ਾਂ ਨੂੰ ਇੱਕ ਸਾਲ ਦੇ ਅੰਦਰ ਆਪਣੇ ਭੰਡਾਰਾਂ ਵਿੱਚ 167.5 ਕਰੋੜ ਬੈਰਲ ਤੇਲ ਮੁੜ ਜਮ੍ਹਾਂ ਕਰਨਾ ਹੈ, ਤਾਂ ਇਸ ਲਈ ਰੋਜ਼ਾਨਾ ਲਗਭਗ 46 ਲੱਖ ਬੈਰਲ ਤੇਲ ਦੀ ਵਾਧੂ ਸਪਲਾਈ ਦੀ ਲੋੜ ਪਵੇਗੀ।

ਭਾਵ, ਆਮ ਖਪਤ ਨੂੰ ਪੂਰਾ ਕਰਨ ਤੋਂ ਇਲਾਵਾ ਤੇਲ ਦੀ ਇੰਨੀ ਵਾਧੂ ਮਾਤਰਾ ਵੀ ਬਾਜ਼ਾਰ ਵਿੱਚ ਉਪਲਬਧ ਕਰਵਾਉਣੀ ਪਵੇਗੀ।

ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਕੱਚਾ ਤੇਲ ਖਰੀਦ ਕੇ ਪੂਰਾ ਕਰਦਾ ਹੈ। ਅਜਿਹੇ ਵਿੱਚ ਜੇਕਰ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਮਹਿੰਗਾ ਹੋ ਜਾਂਦਾ ਹੈ, ਤਾਂ ਭਾਰਤ ਦਾ ਆਯਾਤ ਬਿੱਲ ਵਧ ਸਕਦਾ ਹੈ।

ਇਸ ਦਾ ਅਸਰ ਰੁਪਏ ਦੀ ਕੀਮਤ, ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਤੇ ਮਾਲ ਦੀ ਢੋਆ-ਢੁਆਈ ਦੇ ਖ਼ਰਚ 'ਤੇ ਪੈ ਸਕਦਾ ਹੈ।

ਹਾਲਾਂਕਿ, ਕੱਚੇ ਤੇਲ ਦੀ ਕੀਮਤ 140 ਜਾਂ 500 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੀ ਅਜੇ ਕੋਈ ਗਾਰੰਟੀ ਨਹੀਂ ਹੈ। ਪਰ ਜੇਕਰ ਤੇਲ ਦੀ ਸਪਲਾਈ ਵਿੱਚ ਲੰਬੇ ਸਮੇਂ ਤੱਕ ਰੁਕਾਵਟ ਬਣੀ ਰਹਿੰਦੀ ਹੈ ਅਤੇ ਤੇਲ ਦੇ ਭੰਡਾਰ ਮੁੜ ਭਰਨ ਲਈ ਮੰਗ ਵਧਦੀ ਹੈ, ਤਾਂ ਕੀਮਤਾਂ ਵਿੱਚ ਤੇਜ਼ੀ ਆਉਣ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ।

ਦੇਸ਼📍 ਪੰਜਾਬ

ਦਿੱਲੀ ’ਤੇ ਭਾਰਤੀ ਯਾਤਰੀ ਕੋਲੋਂ 4.03 ਕਰੋੜ ਰੁਪਏ ਦਾ 3 ਕਿਲੋਗ੍ਰਾਮ ਸੋਨਾ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਕੋਲੋਂ 3.2 ਕਿਲੋਗ੍ਰਾਮ ਵਜ਼ਨ ਦੀਆਂ ਸੋਨੇ ਦੀਆਂ ਸੀਖਾਂ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਲਗਪਗ 4.03 ਕਰੋੜ ਰੁਪਏ ਹੈ।
ਦਿੱਲੀ ’ਤੇ ਭਾਰਤੀ ਯਾਤਰੀ ਕੋਲੋਂ 4.03 ਕਰੋੜ ਰੁਪਏ ਦਾ 3 ਕਿਲੋਗ੍ਰਾਮ ਸੋਨਾ ਜ਼ਬਤ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਕੋਲੋਂ 3.2 ਕਿਲੋਗ੍ਰਾਮ ਵਜ਼ਨ ਦੀਆਂ ਸੋਨੇ ਦੀਆਂ ਸੀਖਾਂ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਲਗਪਗ 4.03 ਕਰੋੜ ਰੁਪਏ ਹੈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ।

ਇੱਕ ਸਰਕਾਰੀ ਬਿਆਨ ਮੁਤਾਬਕ, 19 ਅਕਤੂਬਰ ਨੂੰ ਇੱਥੇ ਪਹੁੰਚੇ ਯਾਤਰੀ ਨੂੰ ਮੌਕੇ ’ਤੇ ਕੀਤੀ ਗਈ 'ਪ੍ਰੋਫਾਈਲਿੰਗ' (ਜਾਂਚ-ਪੜਤਾਲ) ਦੇ ਆਧਾਰ ’ਤੇ ਕਸਟਮ ਅਧਿਕਾਰੀਆਂ ਨੇ ਰੋਕਿਆ।

ਬਿਆਨ ਵਿੱਚ ਕਿਹਾ ਗਿਆ ਕਿ ਯਾਤਰੀ ਦੇ ਸਾਮਾਨ ਦੀ ਡੂੰਘਾਈ ਨਾਲ ਤਲਾਸ਼ੀ ਲੈਣ ਦੌਰਾਨ 'ਫਲੋਰ ਸਪਰਿੰਗ' ਦੇ ਅੰਦਰ ਲੁਕਾ ਕੇ ਰੱਖੀਆਂ ਗਈਆਂ ਸੋਨੇ ਦੀਆਂ ਛੜਾਂ ਬਰਾਮਦ ਹੋਈਆਂ।

'ਫਲੋਰ ਸਪਰਿੰਗ' ਇੱਕ ਅਜਿਹਾ ਮਕੈਨੀਕਲ ਯੰਤਰ ਹੁੰਦਾ ਹੈ, ਜਿਸ ਨੂੰ ਫ਼ਰਸ਼ ਦੇ ਹੇਠਾਂ, ਆਮ ਤੌਰ ’ਤੇ ਦਰਵਾਜ਼ੇ ਕੋਲ ਲਗਾਇਆ ਜਾਂਦਾ ਹੈ। ਇਹ ਦਰਵਾਜ਼ੇ ਨੂੰ ਖੋਲ੍ਹਣ ਅਤੇ ਬੰਦ ਕਰਨ ਦੀ ਆਟੋਮੈਟਿਕ ਪ੍ਰਕਿਰਿਆ ਨੂੰ ਕੰਟਰੋਲ ਕਰਦਾ ਹੈ। ਬਿਆਨ ਅਨੁਸਾਰ, ਇਸ ਮਾਮਲੇ ਵਿੱਚ ਕਥਿਤ ਤੌਰ ’ਤੇ ਸੋਨੇ ਦੀਆਂ ਸੀਖਾਂ ਨੂੰ ਲੁਕਾਉਣ ਅਤੇ ਜਾਂਚ ਦੌਰਾਨ ਫੜੇ ਜਾਣ ਤੋਂ ਬਚਣ ਲਈ ਇਸ ਯੰਤਰ ਦੀ ਵਰਤੋਂ ਕੀਤੀ ਗਈ ਸੀ। ਕਸਟਮ ਵਿਭਾਗ ਵੱਲੋਂ ਕਸਟਮ ਐਕਟ 1962 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਦੇਸ਼📍 ਪੰਜਾਬ

ਗੋਲਾ-ਬਾਰੂਦ ਦਾ ਸੌਦਾ: ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਸੀਬੀਆਈ ਦੇ ਸ਼ਿਕੰਜੇ ’ਚ; ਕੌਮੀ ਸੁਰੱਖਿਆ ਨਾਲ ਜੁੜੇ ਮਾਮਲੇ ’ਚ ਆਸ਼ੀਸ਼ ਕਾਂਸਲ ਗ੍ਰਿਫ਼ਤਾਰ

ਸੀਬੀਆਈ ਦਫਤਰ ਦੇ ਬਾਹਰ ਦਾ ਦ੍ਰਿਸ਼ ਇਨਸੈੱਟ ਵਿੱਚ ਆਸ਼ੀਸ਼ ਕਾਂਸਲ। ਸੀ.ਬੀ.ਆਈ. ਦੇ ਸ਼ਿਕੰਜੇ ’ਚ ਹੁਣ ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਆ ਗਿਆ ਹੈ, ਜਿਨ੍ਹਾਂ ਦੇ ਤਾਰ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਦੇ ਸੌਦੇ ਨਾਲ ਸਬੰਧਿਤ ਰਿਸ਼ਵਤ ਕਾਂਡ ਨਾਲ ਜੁੜੇ ਹੋਏ ਹਨ।
ਗੋਲਾ-ਬਾਰੂਦ ਦਾ ਸੌਦਾ: ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਸੀਬੀਆਈ ਦੇ ਸ਼ਿਕੰਜੇ ’ਚ; ਕੌਮੀ ਸੁਰੱਖਿਆ ਨਾਲ ਜੁੜੇ ਮਾਮਲੇ ’ਚ ਆਸ਼ੀਸ਼ ਕਾਂਸਲ ਗ੍ਰਿਫ਼ਤਾਰ

ਸੀਬੀਆਈ ਦਫਤਰ ਦੇ ਬਾਹਰ ਦਾ ਦ੍ਰਿਸ਼ ਇਨਸੈੱਟ ਵਿੱਚ ਆਸ਼ੀਸ਼ ਕਾਂਸਲ।

ਸੀ.ਬੀ.ਆਈ. ਦੇ ਸ਼ਿਕੰਜੇ ’ਚ ਹੁਣ ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਆ ਗਿਆ ਹੈ, ਜਿਨ੍ਹਾਂ ਦੇ ਤਾਰ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਦੇ ਸੌਦੇ ਨਾਲ ਸਬੰਧਿਤ ਰਿਸ਼ਵਤ ਕਾਂਡ ਨਾਲ ਜੁੜੇ ਹੋਏ ਹਨ। ਰਾਮਪੁਰਾ ਫੂਲ ਦੇ ਸ਼ਿਵ ਚੰਦ ਕਾਂਸਲ ਦੇ ਪਰਿਵਾਰ ਦੀ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਹੈ, ਜਿਸ ਦਾ ਡਰੋਨ ਟੈਕਨਾਲੋਜੀ ਅਤੇ ਗੋਲਾ-ਬਾਰੂਦ ਆਦਿ ਦੇ ਨਿਰਮਾਣ ਦਾ ਕੰਮ ਹੈ। ਕੇਂਦਰ ਸਰਕਾਰ ਦੀ ਮਿਊਨੀਸ਼ਨਜ਼ ਇੰਡੀਆ ਲਿਮਟਿਡ (ਐੱਮ.ਆਈ.ਐੱਲ.) ਵੱਲੋਂ ਇੱਕ ਸਾਲ ਦੀ ਮਿਆਦ ’ਚ ਗੋਲਾ-ਬਾਰੂਦ ਦੀ ਸਪਲਾਈ ਲਈ 500 ਕਰੋੜ ਦਾ ਅਧਿਕਾਰਤ ਠੇਕਾ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਨੂੰ ਮਿਲਿਆ ਹੋਇਆ ਸੀ।

ਸੀ.ਬੀ.ਆਈ. ਨੇ ਨਵੀਂ ਦਿੱਲੀ ਵਿਖੇ 12 ਅਕਤੂਬਰ ਨੂੰ ਮਿਊਨੀਸ਼ਨਜ਼ ਇੰਡੀਆ ਲਿਮਟਿਡ ਪੁਣੇ ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਅਤੇ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਦੇ ਡਾਇਰੈਕਟਰ/ਪ੍ਰਮੋਟਰ ਆਸ਼ੀਸ਼ ਕਾਂਸਲ ਸਮੇਤ ਛੇ ਜਣਿਆਂ ’ਤੇ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਵੱਲੋਂ ਜਾਰੀ ਬਿਆਨ ਅਨੁਸਾਰ, ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਪੁਣੇ ਦਫ਼ਤਰ ’ਚ ਤਾਇਨਾਤੀ ਦੌਰਾਨ ਐੱਮ.ਆਈ.ਐੱਲ. ਦੀ ਰੱਖਿਆ ਉਤਪਾਦਨ, ਖ਼ਰੀਦ ਅਤੇ ਹੋਰ ਰਣਨੀਤਕ ਤੌਰ ’ਤੇ ਅਹਿਮ ਸੰਵੇਦਨਸ਼ੀਲ ਜਾਣਕਾਰੀ ਲੀਕ ਕਰ ਰਹੇ ਸਨ।

ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਵੱਲੋਂ ਠੇਕੇਦਾਰਾਂ ਜਾਂ ਕੁੱਝ ਨਿੱਜੀ ਵਿਕਰੇਤਾਵਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਬਦਲੇ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ ਅਤੇ ਇਹ ਸੂਚਨਾ ਲੀਕ ਹੋਣ ਨਾਲ ਕੌਮੀ ਸੁਰੱਖਿਆ ਖ਼ਤਰੇ ’ਚ ਪੈ ਸਕਦੀ ਸੀ। ਰਾਮਪੁਰਾ ਫੂਲ ਦੇ ਆਸ਼ੀਸ਼ ਕਾਂਸਲ ਨੇ 500 ਕਰੋੜ ਦੇ ਸਰਕਾਰੀ ਠੇਕੇ ਦੇ ਸਬੰਧ ’ਚ ਅਨਿਲ ਕੁਮਾਰ ਨਾਲ ਨਿਯਮਤ ਸੰਪਰਕ ਬਣਾਇਆ ਹੋਇਆ ਸੀ। ਕਾਂਸਲ ਦੀ ਕੰਪਨੀ ਦਾ ਕਰਮਚਾਰੀ ਰਵਿਤ ਕੁਮਾਰ ਤਿਵਾੜੀ ਵੀ ਅਨਿਲ ਕੁਮਾਰ ਦੇ ਸੰਪਰਕ ’ਚ ਸੀ। ਅਨਿਲ ਕੁਮਾਰ ਨੂੰ 12 ਅਕਤੂਬਰ ਨੂੰ ਆਸ਼ੀਸ਼ ਕੁਮਾਰ ਤੋਂ ਭਾਰੀ ਰਿਸ਼ਵਤ ਮਿਲਣ ਦੀ ਸੰਭਾਵਨਾ ਸੀ।

ਸੀ.ਬੀ.ਆਈ. ਨੇ ਅਨਿਲ ਕੁਮਾਰ ਦੇ ਟਿਕਾਣਿਆਂ ਤੋਂ 1.73 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ਅਤੇ ਕੇਂਦਰੀ ਏਜੰਸੀ ਨੇ ਅਨਿਲ ਕੁਮਾਰ ਅਤੇ ਆਸ਼ੀਸ਼ ਕਾਂਸਲ ਤੋਂ ਇਲਾਵਾ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਲੰਮਾ ਅਰਸਾ ਪਹਿਲਾਂ ਦਿੱਲੀ ਸ਼ਿਫ਼ਟ ਹੋ ਗਿਆ ਸੀ। ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ ’ਚ ਆਸ਼ੀਸ਼ ਕਾਂਸਲ ਹੋਲ-ਟਾਈਮ ਡਾਇਰੈਕਟਰ ਹਨ, ਜਦੋਂ ਕਿ ਉਨ੍ਹਾਂ ਦੇ ਪਿਤਾ ਸ਼ਿਵ ਚੰਦ ਕਾਂਸਲ ਮੈਨੇਜਿੰਗ ਡਾਇਰੈਕਟਰ ਹਨ। ਇਸੇ ਤਰ੍ਹਾਂ ਮਧੂ ਕਾਂਸਲ ਹੋਲ-ਟਾਈਮ ਡਾਇਰੈਕਟਰ ਤੋਂ ਇਲਾਵਾ ਮਹਿਮਾ ਗੁਪਤਾ ਅਤੇ ਮਨੋਜ ਗੁਪਤਾ ਕੰਪਨੀ ’ਚ ਡਾਇਰੈਕਟਰ ਹਨ।

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਈ ਮਹੀਨੇ ’ਚ ਮਨੀ ਲਾਂਡਰਿੰਗ ਦੇ ਮਾਮਲੇ ’ਚ ‘ਕਾਂਸਲ ਪਰਿਵਾਰ’ ਦੇ ਰਾਇਲ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਅੱਧੀ ਦਰਜਨ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਨ੍ਹਾਂ ਕੰਪਨੀਆਂ ਨਾਲ ਜੁੜੇ ਪਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਅਤੇ ਉਨ੍ਹਾਂ ਦੇ ਭਰਾ ਨੀਰਜ ਕਾਂਸਲ ਨੂੰ ਬਾਅਦ ’ਚ ਗ੍ਰਿਫ਼ਤਾਰ ਵੀ ਕਰ ਲਿਆ ਸੀ। ਰੌਕੀ ਕਾਂਸਲ ਦਾ ਭਤੀਜਾ ਆਸ਼ੀਸ਼ ਕਾਂਸਲ ਹੁਣ ਸੀ.ਬੀ.ਆਈ. ਦੇ ਸ਼ਿਕੰਜੇ ’ਚ ਫਸ ਗਿਆ ਹੈ। ਕਾਂਸਲ ਪਰਿਵਾਰ ਇਸ ਵੇਲੇ ਸੰਕਟ ’ਚ ਹੈ, ਜਿਨ੍ਹਾਂ ਨੂੰ ਸੀ.ਬੀ.ਆਈ. ਅਤੇ ਈ.ਡੀ. ਨੇ ਘੇਰਿਆ ਹੋਇਆ ਹੈ।

ਦੇਸ਼📍 ਪੰਜਾਬ

ਡਰੋਨ ਰਾਹੀਂ ਭਾਰਤੀ ਖੇਤਰ ‘ਚ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਕੀਤੀ ਗਈ ਬਰਾਮਦ

ਤਰਨਤਾਰਨ: ਪਾਕਿਸਤਾਨ ‘ਚ ਬੈਠੇ ਦੇਸ਼ ਵਿਰੋਧੀ ਅਨਸਰ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨਾਕਾਮ ਕਰ ਰਹੀ ਹੈ।
ਡਰੋਨ ਰਾਹੀਂ ਭਾਰਤੀ ਖੇਤਰ ‘ਚ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਕੀਤੀ ਗਈ ਬਰਾਮਦ

ਤਰਨਤਾਰਨ: ਪਾਕਿਸਤਾਨ ‘ਚ ਬੈਠੇ ਦੇਸ਼ ਵਿਰੋਧੀ ਅਨਸਰ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨਾਕਾਮ ਕਰ ਰਹੀ ਹੈ। ਖਾਲੜਾ ਥਾਣਾ ਪੁਲਿਸ ਅਤੇ ਬੀ.ਐਸ.ਐਫ. ਨੇ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।

ਇਸ ਸਬੰਧੀ ਥਾਣਾ ਖਾਲੜਾ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਰਨਣਯੋਗ ਹੈ ਕਿ 4 ਦਿਨ ਪਹਿਲਾਂ ਵੀ ਇਸੇ ਸਰਹੱਦੀ ਖੇਤਰ ਤੋਂ ਡਰੋਨ ਰਾਹੀਂ ਭਾਰਤੀ ਇਲਾਕੇ ਵਿੱਚ ਪਹੁੰਚੀ 3,98,500 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਸੀ।

ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਦੋਂ ਥਾਣਾ ਖਲਡਾ ਦੀ ਪੁਲਿਸ ਪਿੰਡ ਦੋਦੇ, ਦਲੇਰੀ, ਕਲਸੀਆਂ ਆਦਿ ਵਿੱਚ ਜਾ ਰਹੀ ਸੀ ਤਾਂ ਐਂਟੀ ਡਰੋਨ ਸਿਸਟਮ ਰਾਹੀਂ ਸੂਚਨਾ ਮਿਲੀ ਕਿ ਪਿੰਡ ਕਲਸੀਆਂ ਨੇੜੇ ਡਰੋਨ ਦੀ ਆਵਾਜਾਈ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਤੁਰੰਤ ਪਿੰਡ ਕਲਸੀਆਂ ਤੋਂ ਇਕ ਕਿਲੋਮੀਟਰ ਦੂਰ ਦਲੇਰੀ ਰੋਡ ‘ਤੇ ਪਹੁੰਚੀ, ਜਿੱਥੇ ਇਕ ਪੀਲੇ ਰੰਗ ਦਾ ਪੈਕਟ ਦੇਖਿਆ ਗਿਆ, ਜਿਸ ਵਿਚ ਕੁੰਡੀ ਪਾਈ ਹੋਈ ਸੀ।

ਦੇਸ਼📍 ਪੰਜਾਬ

ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਦਿਨ ਤੇ ਰਾਤ ਦੇ ਤਾਪਮਾਨ ’ਚ ਦਰਜ ਕੀਤੀ ਗਈ ਗਿਰਾਵਟ

ਹਿਸਾਰ: ਰਾਜ ਵਿੱਚ ਹਾਲ ਹੀ ਵਿੱਚ ਪਏ ਮੀਂਹ ਅਤੇ ਲਗਾਤਾਰ ਸਰਗਰਮ ਹੋ ਰਹੇ ਪੱਛਮੀ ਗੜਬੜੀ ਦੇ ਕਾਰਨ, ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ।
ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਦਿਨ ਤੇ ਰਾਤ ਦੇ ਤਾਪਮਾਨ ’ਚ ਦਰਜ ਕੀਤੀ ਗਈ ਗਿਰਾਵਟ

ਹਿਸਾਰ: ਰਾਜ ਵਿੱਚ ਹਾਲ ਹੀ ਵਿੱਚ ਪਏ ਮੀਂਹ ਅਤੇ ਲਗਾਤਾਰ ਸਰਗਰਮ ਹੋ ਰਹੇ ਪੱਛਮੀ ਗੜਬੜੀ ਦੇ ਕਾਰਨ, ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਹੈ। ਮੌਸਮ ਮਾਹਿਰ ਡਾ. ਚੰਦਰਮੋਹਨ ਦੇ ਅਨੁਸਾਰ, ਅਕਤੂਬਰ ਦੇ ਅੰਤ ਤੱਕ ਦੋ ਪੱਛਮੀ ਗੜਬੜੀਆਂ ਸਰਗਰਮ ਹੋ ਜਾਣਗੀਆਂ। ਉਨ੍ਹਾਂ ਦੇ ਪ੍ਰਭਾਵ ਕਾਰਨ, ਰਾਜ ਵਿੱਚ ਮੀਂਹ ਪੈਣ ਦੀ ਉਮੀਦ ਹੈ।

ਬੀਤੇ ਦਿਨ, ਰੋਹਤਕ ਵਿੱਚ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.3 ਡਿਗਰੀ ਘੱਟ ਸੀ। ਨਾਰਨੌਲ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੀ, ਜੋ ਕਿ ਆਮ ਨਾਲੋਂ 3.7 ਡਿਗਰੀ ਘੱਟ ਸੀ। ਰੋਹਤਕ ਨੂੰ ਛੱਡ ਕੇ, ਰਾਜ ਦੇ ਸਾਰੇ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਘਟ ਗਿਆ। ਗੁਰੂਗ੍ਰਾਮ ਵਿੱਚ ਰਾਤ ਦਾ ਸਭ ਤੋਂ ਘੱਟ ਤਾਪਮਾਨ 15.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 0.5 ਡਿਗਰੀ ਘੱਟ ਦਰਜ ਕੀਤਾ ਗਿਆ।

ਮੌਸਮ ਮਾਹਿਰ ਡਾ. ਚੰਦਰਮੋਹਨ ਨੇ ਦੱਸਿਆ ਕਿ ਫਿਲਹਾਲ ਦਿਨ ਹਲਕਾ ਗਰਮ ਅਤੇ ਰਾਤਾਂ ਠੰਢੀਆਂ ਰਹਿਣਗੀਆਂ। 24 ਅਕਤੂਬਰ ਨੂੰ ਇੱਕ ਕਮਜ਼ੋਰ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ। ਇਸ ਦੇ ਪ੍ਰਭਾਵ ਕਾਰਨ ਉੱਤਰੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਕੀਤੇ-ਕੀਤੇ ਹਲਕਾ ਮੀਂਹ ਪੈ ਸਕਦਾ ਹੈ।

ਦੇਸ਼📍 ਪੰਜਾਬ

ਮੁੰਬਈ 'ਚ ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਪੁਲਿਸ ਹਰਕਤ 'ਚ, ਦਿਸ਼ਾ ਪਟਾਨੀ ਦੇ ਬਰੇਲੀ ਵਾਲੇ ਘਰ ਦੀ ਸੁਰੱਖਿਆ ਵਧਾਈ

ਫਿਲਮ ਅਭਿਨੇਤਰੀ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਸ ਘਰ ਵਿੱਚ ਪਹਿਲਾਂ ਹੀ ਇੱਕ ਹੈੱਡ ਕਾਂਸਟੇਬਲ ਅਤੇ ਤਿੰਨ ਕਾਂਸਟੇਬਲਾਂ ਦੁਆਰਾ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਸੀ ਪਰ ਮੁੰਬਈ ਵਿੱਚ ਅਭਿਨੇਤਾ ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ ਜਾਸ, ਬਰੇਲੀ: ਫਿਲਮ ਅਭਿਨੇਤਰੀ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਮੁੰਬਈ 'ਚ ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਪੁਲਿਸ ਹਰਕਤ 'ਚ, ਦਿਸ਼ਾ ਪਟਾਨੀ ਦੇ ਬਰੇਲੀ ਵਾਲੇ ਘਰ ਦੀ ਸੁਰੱਖਿਆ ਵਧਾਈ

ਫਿਲਮ ਅਭਿਨੇਤਰੀ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਸ ਘਰ ਵਿੱਚ ਪਹਿਲਾਂ ਹੀ ਇੱਕ ਹੈੱਡ ਕਾਂਸਟੇਬਲ ਅਤੇ ਤਿੰਨ ਕਾਂਸਟੇਬਲਾਂ ਦੁਆਰਾ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਸੀ ਪਰ ਮੁੰਬਈ ਵਿੱਚ ਅਭਿਨੇਤਾ ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ

ਜਾਸ, ਬਰੇਲੀ: ਫਿਲਮ ਅਭਿਨੇਤਰੀ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਇਸ ਘਰ ਵਿੱਚ ਪਹਿਲਾਂ ਹੀ ਇੱਕ ਹੈੱਡ ਕਾਂਸਟੇਬਲ ਅਤੇ ਤਿੰਨ ਕਾਂਸਟੇਬਲਾਂ ਦੁਆਰਾ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਸੀ ਪਰ ਮੁੰਬਈ ਵਿੱਚ ਅਭਿਨੇਤਾ ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ।

ਸਰਕਲ ਅਫਸਰ, ਆਸ਼ੂਤੋਸ਼ ਸ਼ਿਵਮ ਅਤੇ ਕੋਤਵਾਲੀ ਇੰਸਪੈਕਟਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਦੀ ਸਮੀਖਿਆ ਕਰਨ ਲਈ ਦਿਸ਼ਾ ਪਟਾਨੀ ਦੇ ਘਰ ਦਾ ਦੌਰਾ ਕੀਤਾ। ਫਿਲਮ ਅਭਿਨੇਤਰੀ ਦਿਸ਼ਾ ਪਟਾਨੀ ਬਰੇਲੀ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਜੋ ਇੱਕ ਸੇਵਾਮੁਕਤ ਸਰਕਲ ਅਫਸਰ ਹਨ ਅਤੇ ਉਸਦੀ ਭੈਣ ਖੁਸ਼ਬੂ ਪਟਾਨੀ ਇਸ ਘਰ ਵਿੱਚ ਰਹਿੰਦੇ ਹਨ। ਪਿਛਲੇ ਸਾਲ 11 ਅਤੇ 12 ਸਤੰਬਰ ਨੂੰ, ਇਸ ਘਰ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਸੀ, ਜਿਸ ਦੇ ਸਬੰਧ ਵਿੱਚ ਬਾਅਦ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ, ਘਰ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ 'ਤੇ ਸਖ਼ਤ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਨੇ ਮੌਜੂਦਾ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।, ਆਸ਼ੂਤੋਸ਼ ਸ਼ਿਵਮ ਅਤੇ ਕੋਤਵਾਲੀ ਇੰਸਪੈਕਟਰ ਰਾਜੀਵ ਕੁਮਾਰ ਨੇ ਮੌਕੇ ਦਾ ਮੁਆਇਨਾ ਕੀਤਾ, ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਪੁਲਿਸ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ।

ਦੇਸ਼📍 ਪੰਜਾਬ

ਮੁੰਬਈ ਪੁਲੀਸ ਨੇ ਕੋਟਾ ਤੋਂ ਦਬੋਚੇ ਤਿੰਨ ਸ਼ੱਕੀ; ਬਿਸ਼ਨੋਈ ਗੈਂਗ ਨਾਲ ਜੁੜੇ ਤਾਰ

ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਦੀ ਕਾਰ 'ਤੇ ਜੁਹੂ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਸੋਮਵਾਰ, 19 ਅਕਤੂਬਰ 2026 ਨੂੰ ਕੋਟਾ ਵਿੱਚ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁੰਬਈ ਪੁਲੀਸ ਨੇ ਕੋਟਾ ਤੋਂ ਦਬੋਚੇ ਤਿੰਨ ਸ਼ੱਕੀ; ਬਿਸ਼ਨੋਈ ਗੈਂਗ ਨਾਲ ਜੁੜੇ ਤਾਰ

ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਦੀ ਕਾਰ 'ਤੇ ਜੁਹੂ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਸੋਮਵਾਰ, 19 ਅਕਤੂਬਰ 2026 ਨੂੰ ਕੋਟਾ ਵਿੱਚ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਦੀ ਕਾਰ ਉੱਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਸੋਮਵਾਰ ਨੂੰ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚੋਂ ਪੁਣੇ-ਜੈਪੁਰ ਸੁਪਰਫਾਸਟ ਐਕਸਪ੍ਰੈੱਸ ਵਿੱਚੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।

ਕੋਟਾ ਦੀ ਪੁਲੀਸ ਕਮਿਸ਼ਨਰ (ਐੱਸ.ਪੀ.) ਤੇਜਸਵਨੀ ਗੌਤਮ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਜਣਾ ਅਨਿਲ ਪੰਡਿਤ ਦੇ ਸੰਪਰਕ ਵਿੱਚ ਸੀ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਕਥਿਤ ਸਾਥੀ ਹੈ। ਜ਼ਿਕਰਯੋਗ ਹੈ ਕਿ ਇਸੇ ਗੈਂਗ ਨੇ ਐਤਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਕੋਟਾ ਪੁਲੀਸ ਨੇ ਰੇਲਵੇ ਸਟੇਸ਼ਨ ’ਤੇ 15 ਮਿੰਟ ਦੇ ਛੋਟੇ ਜਿਹੇ ਅਪਰੇਸ਼ਨ ਦੌਰਾਨ ਤਿੰਨਾਂ ਨੂੰ ਕਾਬੂ ਕੀਤਾ। ਪੁਲੀਸ ਮੁਤਾਬਕ ਇਹ ਸਾਰੇ ਭੱਜ ਕੇ ਨੇਪਾਲ ਜਾਣ ਦੀ ਫਿਰਾਕ ਵਿੱਚ ਸਨ।

ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਬੇਗੂਸਰਾਏ ਦੇ ਰਹਿਣ ਵਾਲੇ ਰਿਤਿਕ ਉਰਫ਼ ਰੋਸ਼ਨ ਅਤੇ ਹਰਿਆਣਾ ਦੇ ਸੋਨੀਪਤ ਦੇ ਰਿਹਾਨ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਹ ਲੋਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਟਰੇਨ ਵਿੱਚ ਸਵਾਰ ਹੋਏ ਸਨ ਅਤੇ ਜੈਪੁਰ ਤੋਂ ਬੱਸ ਰਾਹੀਂ ਦਿੱਲੀ ਜਾ ਕੇ ਸਰਹੱਦ ਪਾਰ ਕਰਨਾ ਚਾਹੁੰਦੇ ਸਨ। ਹਾਲਾਂਕਿ, ਇਨ੍ਹਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਮੁੰਬਈ ਪੁਲੀਸ ਦੀ ਟੀਮ ਕੋਟਾ ਪਹੁੰਚ ਚੁੱਕੀ ਹੈ ਅਤੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਐਤਵਾਰ ਸ਼ਾਮ ਨੂੰ ਜੁਹੂ ਇਲਾਕੇ ਵਿੱਚ ਤਿੰਨ ਹਮਲਾਵਰਾਂ ਨੇ ਟਾਈਗਰ ਸ਼ਰੌਫ ਦੀ ਕਾਰ ’ਤੇ ਤਿੰਨ ਫ਼ਾਇਰ ਕੀਤੇ ਸਨ। ਇਸ ਹਮਲੇ ਵਿੱਚ ਅਦਾਕਾਰ ਵਾਲ-ਵਾਲ ਬਚ ਗਿਆ ਪਰ ਉਸ ਦਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਦਾਕਾਰ ਨਾਲ ਮੁਲਾਕਾਤ ਕਰਕੇ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਸਖ਼ਤ ਕਾਰਵਾਈ ਦੀ ਗੱਲ ਕਹੀ। ਮੁੰਬਈ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਾਈਮ ਬਰਾਂਚ ਨੂੰ ਸੌਂਪ ਦਿੱਤੀ ਹੈ।

ਦੇਸ਼📍 ਪੰਜਾਬ

ਦਿੱਲੀ ਦੇ ਕਈ ਇਲਾਕਿਆਂ ’ਚ 20 ਅਤੇ 21 ਅਕਤੂਬਰ ਨੂੰ ਬਿਜਲੀ ਰਹੇਗੀ ਬੰਦ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਕੱਲ੍ਹ, ਮੰਗਲਵਾਰ, 20 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਵੀ ਕਈ ਇਲਾਕਿਆ ਵਿੱਚ ਬਿਜਲੀ ਕੱਟ ਲੱਗੇਗਾ।
ਦਿੱਲੀ ਦੇ ਕਈ ਇਲਾਕਿਆਂ ’ਚ 20 ਅਤੇ 21 ਅਕਤੂਬਰ ਨੂੰ ਬਿਜਲੀ ਰਹੇਗੀ ਬੰਦ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਕੱਲ੍ਹ, ਮੰਗਲਵਾਰ, 20 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਵੀ ਕਈ ਇਲਾਕਿਆ ਵਿੱਚ ਬਿਜਲੀ ਕੱਟ ਲੱਗੇਗਾ। ਇੰਨਾ ਹੀ ਨਹੀਂ, 21 ਅਕਤੂਬਰ, ਬੁੱਧਵਾਰ ਨੂੰ ਵੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੇਗੀ। ਦਿੱਲੀ ਦੀਆਂ ਬਿਜਲੀ ਵੰਡ ਕੰਪਨੀਆਂ ਨੇ ਦੋਵਾਂ ਦਿਨਾਂ ਲਈ ਬਿਜਲੀ ਕੱਟਾਂ ਦਾ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ। ਆਓ ਜਾਣਦੇ ਹਾਂ ਕਿ ਦਿੱਲੀ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਦੁਸਹਿਰੇ ਅਤੇ ਬੁੱਧਵਾਰ ਨੂੰ ਬਿਜਲੀ ਕੱਟ ਹੋਣਗੇ, ਕਿਉਂ ਅਤੇ ਕਿੰਨੇ ਸਮੇਂ ਲਈ।

ਬਿਜਲੀ ਵੰਡ ਕੰਪਨੀਆਂ ਨੇ 20 ਅਤੇ 21 ਅਕਤੂਬਰ, 2026 ਲਈ ਰੱਖ-ਰਖਾਅ ਕਾਰਨ ਬਿਜਲੀ ਬੰਦ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਦੇ ਤਹਿਤ, ਦੱਖਣੀ, ਪੱਛਮੀ, ਮੱਧ ਅਤੇ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਜਨਕਪੁਰੀ, ਰਾਜੌਰੀ ਗਾਰਡਨ, ਦਵਾਰਕਾ, ਛੱਤਰਪੁਰ, ਨਜਫਗੜ੍ਹ, ਚਾਂਦਨੀ ਚੌਕ, ਲਕਸ਼ਮੀ ਨਗਰ, ਕ੍ਰਿਸ਼ਨਾ ਨਗਰ ਅਤੇ ਮਯੂਰ ਵਿਹਾਰ ਸਮੇਤ ਕਈ ਇਲਾਕਿਆਂ ਵਿੱਚ ਨਿਰਧਾਰਤ ਸਮੇਂ ਦੌਰਾਨ ਬਿਜਲੀ ਬੰਦ ਹੋ ਸਕਦੀ ਹੈ।

ਕੱਲ੍ਹ, ਯਾਨੀ ਮੰਗਲਵਾਰ, 20 ਅਕਤੂਬਰ ਨੂੰ, ਰਾਜਧਾਨੀ ਪਾਵਰ ਲਿਮਟਿਡ ਦੇ ਬੰਦ ਹੋਣ ਨਾਲ ਮੁੱਖ ਤੌਰ ‘ਤੇ ਦੱਖਣੀ ਅਤੇ ਪੱਛਮੀ ਦਿੱਲੀ ਦੇ ਖੇਤਰ ਪ੍ਰਭਾਵਿਤ ਹੋਣਗੇ। ਇਸ ਦੌਰਾਨ, ਯਮੁਨਾ ਪਾਵਰ ਲਿਮਟਿਡ ਅਤੇ ਦੋਵਾਂ ਦਾ ਰੱਖ-ਰਖਾਅ ਦਾ ਕੰਮ 21 ਅਕਤੂਬਰ ਨੂੰ ਤਹਿ ਕੀਤਾ ਗਿਆ ਹੈ। ਵੱਖ-ਵੱਖ ਖੇਤਰਾਂ ਵਿੱਚ ਕਟੌਤੀ ਦਾ ਸਮਾਂ ਸਵੇਰ ਤੋਂ ਸ਼ਾਮ ਤੱਕ ਹੈ। ਅਜਿਹੀ ਸਥਿਤੀ ਵਿੱਚ, ਘਰੋਂ ਕੰਮ ਕਰਨ ਵਾਲੇ ਲੋਕਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਪਣੇ ਮਹੱਤਵਪੂਰਨ ਕੰਮ ਨੂੰ ਪਹਿਲਾਂ ਤੋਂ ਹੀ ਵਿਵਸਥਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬੀ.ਆਰ.ਪੀ.ਐਲ. ਦੇ ਸ਼ਡਿਊਲ ਦੇ ਅਨੁਸਾਰ, ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਟੈਗੋਰ ਗਾਰਡਨ ਦੇ ਖਿਆਲਾ ਅਤੇ ਵਿਸ਼ਨੂੰ ਗਾਰਡਨ ਖੇਤਰਾਂ, ਛੱਤਰਪੁਰ ਐਕਸਟੈਂਸ਼ਨ, ਜਨਕਪੁਰੀ ਦੇ ਮਾਇਆ ਐਨਕਲੇਵ ਅਤੇ ਮਾਇਆਪੁਰੀ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਇਸ ਤੋਂ ਇਲਾਵਾ, ਗੁਲਮੋਹਰ ਪਾਰਕ, ​​ਸੋਮੀ ਨਗਰ ਸਾਊਥ, ਮੋਲਾਰਬੰਦ ਵਿੱਚ ਹਰੀ ਨਗਰ, ਪੰਜਾਬੀ ਬਾਗ ਵਿੱਚ ਸਵੈਮ ਸਿੱਧ ਕਲੋਨੀ ਅਤੇ ਨੰਗਲੋਈ ਐਕਸਟੈਂਸ਼ਨ ਵਿੱਚ ਬਿਜਲੀ ਬੰਦ ਰਹਿਣਗੇ। ਵਸੰਤ ਕੁੰਜ ਦੇ ਘਿਟੋਰਨੀ ਖੇਤਰ ਵਿੱਚ 11 ਫੀਡਰ ‘ਤੇ ਸਵੇਰੇ 11:10 ਵਜੇ ਤੋਂ ਦੁਪਹਿਰ 12:40 ਵਜੇ ਤੱਕ ਰੁੱਖਾਂ ਦੀ ਕਟਾਈ ਦਾ ਕੰਮ ਕੀਤਾ ਜਾਵੇਗਾ।

ਮੌਸਮ📍 ਪੰਜਾਬ

ਪੰਜਾਬ-ਚੰਡੀਗੜ੍ਹ 'ਚ 24 ਤਰੀਕ ਤੱਕ ਡ੍ਰਾਈ ਰਹੇਗਾ ਮੌਸਮ, ਸਵੇਰੇ-ਸ਼ਾਮ ਵਧੇਗੀ ਠੰਡ; ਮੀਂਹ ਦੀ ਕੋਈ ਸੰਭਾਵਨਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (19 ਅਕਤੂਬਰ) ਮੌਸਮ ਸਾਫ਼ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ 24 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਵਧਿਆ ਹੈ।
ਪੰਜਾਬ-ਚੰਡੀਗੜ੍ਹ 'ਚ 24 ਤਰੀਕ ਤੱਕ ਡ੍ਰਾਈ ਰਹੇਗਾ ਮੌਸਮ, ਸਵੇਰੇ-ਸ਼ਾਮ ਵਧੇਗੀ ਠੰਡ; ਮੀਂਹ ਦੀ ਕੋਈ ਸੰਭਾਵਨਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (19 ਅਕਤੂਬਰ) ਮੌਸਮ ਸਾਫ਼ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ 24 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਵਧਿਆ ਹੈ। ਇਸ ਦੇ ਬਾਵਜੂਦ ਇਹ ਆਮ ਦੇ ਨੇੜੇ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ, 36.5 ਡਿਗਰੀ ਫਰੀਦਕੋਟ ਵਿੱਚ ਦਰਜ ਕੀਤਾ ਗਿਆ।

ਪੰਜਾਬ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਸਮੁੰਦਰ ਤਲ ਤੋਂ 3.1 ਕਿਲੋਮੀਟਰ ਦੀ ਉਚਾਈ 'ਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਵਿੱਚ ਇੱਕ ਪੱਛਮੀ ਗੜਬੜੀ ਬਣੀ ਰਹਿੰਦੀ ਹੈ। ਇਸ ਦੇ ਬਾਵਜੂਦ ਮੌਸਮ ਵਿਭਾਗ ਨੇ 24 ਅਕਤੂਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, 19 ਤੋਂ 23 ਅਕਤੂਬਰ ਤੱਕ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 31 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਮੌਸਮ ਵਿੱਚ ਬਦਲਾਅ ਦੇ ਨਾਲ ਬਿਜਲੀ ਦੀ ਮੰਗ ਵੀ ਘੱਟ ਰਹੀ ਹੈ। ਪੰਜਾਬ ਵਿੱਚ ਸਵੇਰੇ 6 ਵਜੇ ਤੱਕ ਬਿਜਲੀ ਦੀ ਮੰਗ 7,286 ਮੈਗਾਵਾਟ ਦਰਜ ਕੀਤੀ ਗਈ। ਰਾਜ ਨੇ 2,771 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ, ਜਦੋਂ ਕਿ 2,887 ਮੈਗਾਵਾਟ ਦਾ ਟੀਚਾ ਸੀ। ਇਹ 116 ਮੈਗਾਵਾਟ ਦੀ ਕਮੀਂ ਨੂੰ ਦਰਸਾਉਂਦਾ ਹੈ। ਰਾਜ ਵਿੱਚ ਬਿਜਲੀ ਉਤਪਾਦਨ 4,503 ਮੈਗਾਵਾਟ ਰਿਹਾ। ਬਿਜਲੀ ਦੀ ਬਾਰੰਬਾਰਤਾ 50.02 ਹਰਟਜ਼ ਦਰਜ ਕੀਤੀ ਗਈ।

ਸਿੱਖਿਆ📍 ਪੰਜਾਬ

10ਵੀਂ ਤੋਂ ਬਾਅਦ ਕਰੋ ਡਿਪਲੋਮਾ ਕੋਰਸ, ਪੌਲੀਟੈਕਨਿਕ ਅਤੇ ਡਿਜੀਟਲ ਮਾਰਕੀਟਿੰਗ ਸਮੇਤ ਇਹ ਹਨ ਵਧੀਆ ਵਿਕਲਪ

10ਵੀਂ ਤੋਂ ਬਾਅਦ ਪੜ੍ਹਾਈ ਦੇ ਨਾਲ ਹੁਨਰ ਸਿੱਖ ਕੇ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਪੌਲੀਟੈਕਨਿਕ, ਡਿਜੀਟਲ ਮਾਰਕੀਟਿੰਗ, ਹੋਟਲ ਮੈਨੇਜਮੈਂਟ ਅਤੇ ਵਰਗੇ ਡਿਪਲੋਮਾ ਕੋਰਸ ਕਰੀਅਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
10ਵੀਂ ਤੋਂ ਬਾਅਦ ਕਰੋ ਡਿਪਲੋਮਾ ਕੋਰਸ, ਪੌਲੀਟੈਕਨਿਕ ਅਤੇ ਡਿਜੀਟਲ ਮਾਰਕੀਟਿੰਗ ਸਮੇਤ ਇਹ ਹਨ ਵਧੀਆ ਵਿਕਲਪ

10ਵੀਂ ਤੋਂ ਬਾਅਦ ਪੜ੍ਹਾਈ ਦੇ ਨਾਲ ਹੁਨਰ ਸਿੱਖ ਕੇ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਪੌਲੀਟੈਕਨਿਕ, ਡਿਜੀਟਲ ਮਾਰਕੀਟਿੰਗ, ਹੋਟਲ ਮੈਨੇਜਮੈਂਟ ਅਤੇ ਵਰਗੇ ਡਿਪਲੋਮਾ ਕੋਰਸ ਕਰੀਅਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ ਅੱਗੇ ਕਿਸ ਖੇਤਰ ਵਿੱਚ ਪੜ੍ਹਾਈ ਕੀਤੀ ਜਾਵੇ। ਜ਼ਿਆਦਾਤਰ ਵਿਦਿਆਰਥੀ 11ਵੀਂ ਅਤੇ 12ਵੀਂ ਜਮਾਤ ਵਿੱਚ ਦਾਖ਼ਲਾ ਲੈਂਦੇ ਹਨ, ਪਰ ਜਿਹੜੇ ਵਿਦਿਆਰਥੀ ਘੱਟ ਸਮੇਂ ਵਿੱਚ ਕੋਈ ਖ਼ਾਸ ਹੁਨਰ ਸਿੱਖ ਕੇ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਡਿਪਲੋਮਾ ਕੋਰਸ ਵਧੀਆ ਵਿਕਲਪ ਹੋ ਸਕਦੇ ਹਨ। ਇਨ੍ਹਾਂ ਕੋਰਸਾਂ ਦੀ ਮਦਦ ਨਾਲ ਵਿਦਿਆਰਥੀ ਤਕਨੀਕੀ ਖੇਤਰ, ਡਿਜੀਟਲ ਮਾਰਕੀਟਿੰਗ, ਹੋਟਲ ਮੈਨੇਜਮੈਂਟ, ਇੰਟੀਰੀਅਰ ਡਿਜ਼ਾਈਨਿੰਗ ਅਤੇ ਮੈਡੀਕਲ ਵਰਗੇ ਖੇਤਰਾਂ ਵਿੱਚ ਆਪਣਾ ਕਰੀਅਰ ਬਣਾ ਸਕਦੇ ਹਨ। ਕੁਝ ਡਿਪਲੋਮਾ ਕੋਰਸ ਘੱਟ ਸਮੇਂ ਵਿੱਚ ਪੂਰੇ ਹੋ ਜਾਂਦੇ ਹਨ, ਜਦਕਿ ਕੁਝ ਕੋਰਸਾਂ ਨੂੰ ਪੂਰਾ ਕਰਨ ਵਿੱਚ ਦੋ ਤੋਂ ਤਿੰਨ ਸਾਲ ਲੱਗਦੇ ਹਨ। ਕੋਰਸ ਚੁਣਨ ਤੋਂ ਪਹਿਲਾਂ ਆਪਣੀ ਦਿਲਚਸਪੀ, ਬਜਟ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਸਮਝਣਾ ਜ਼ਰੂਰੀ ਹੈ।

10ਵੀਂ ਤੋਂ ਬਾਅਦ ਵਿਦਿਆਰਥੀ ਆਪਣੀ ਦਿਲਚਸਪੀ ਅਤੇ ਭਵਿੱਖ ਦੀਆਂ ਯੋਜਨਾਵਾਂ ਦੇ ਅਨੁਸਾਰ ਵੱਖ-ਵੱਖ ਡਿਪਲੋਮਾ ਕੋਰਸ ਚੁਣ ਸਕਦੇ ਹਨ। ਇਨ੍ਹਾਂ ਕੋਰਸਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਟ੍ਰੇਨਿੰਗ ‘ਤੇ ਵੀ ਧਿਆਨ ਦਿੱਤਾ ਜਾਂਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਕੰਮ ਨਾਲ ਜੁੜੇ ਜ਼ਰੂਰੀ ਹੁਨਰ ਸਿੱਖਣ ਵਿੱਚ ਮਦਦ ਮਿਲਦੀ ਹੈ।

ਤਕਨੀਕੀ ਖੇਤਰ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀ ਮਕੈਨੀਕਲ, ਸਿਵਲ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿੱਚ ਪੌਲੀਟੈਕਨਿਕ ਡਿਪਲੋਮਾ ਕਰ ਸਕਦੇ ਹਨ। ਇਸ ਕੋਰਸ ਦੀ ਮਿਆਦ ਆਮ ਤੌਰ ‘ਤੇ ਤਿੰਨ ਸਾਲ ਹੁੰਦੀ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਜੂਨੀਅਰ ਇੰਜੀਨੀਅਰ ਸਮੇਤ ਵੱਖ-ਵੱਖ ਤਕਨੀਕੀ ਅਹੁਦਿਆਂ ‘ਤੇ ਨੌਕਰੀ ਦੇ ਮੌਕੇ ਮਿਲ ਸਕਦੇ ਹਨ। ਯੋਗ ਵਿਦਿਆਰਥੀ ਅੱਗੇ ਵਿੱਚ ਲੈਟਰਲ ਐਂਟਰੀ ਰਾਹੀਂ ਦਾਖ਼ਲਾ ਲੈਣ ਦੇ ਵਿਕਲਪ ਵੀ ਦੇਖ ਸਕਦੇ ਹਨ।

ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਕਾਰਨ ਡਿਜੀਟਲ ਮਾਰਕੀਟਿੰਗ ਵਿੱਚ ਕਰੀਅਰ ਦੇ ਮੌਕੇ ਵਧੇ ਹਨ। ਇਸ ਕੋਰਸ ਵਿੱਚ, ਸੋਸ਼ਲ ਮੀਡੀਆ ਮੈਨੇਜਮੈਂਟ ਅਤੇ ਕੰਟੈਂਟ ਰਾਈਟਿੰਗ ਵਰਗੇ ਹੁਨਰ ਸਿਖਾਏ ਜਾਂਦੇ ਹਨ। ਸੰਸਥਾ ਦੇ ਅਨੁਸਾਰ, ਇਸ ਕੋਰਸ ਦੀ ਮਿਆਦ ਛੇ ਮਹੀਨਿਆਂ ਤੋਂ ਲੈ ਕੇ ਇੱਕ ਸਾਲ ਤੱਕ ਹੋ ਸਕਦੀ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਕੰਪਨੀਆਂ ਵਿੱਚ ਨੌਕਰੀ ਕਰਨ ਜਾਂ ਫ੍ਰੀਲਾਂਸਿੰਗ ਦਾ ਵਿਕਲਪ ਚੁਣ ਸਕਦੇ ਹਨ।

ਹੋਟਲ ਅਤੇ ਸੈਰ-ਸਪਾਟਾ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਹੋਟਲ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਸਕਦੇ ਹਨ। ਇਸ ਵਿੱਚ ਫੂਡ ਪ੍ਰੋਡਕਸ਼ਨ, ਫਰੰਟ ਆਫਿਸ ਅਤੇ ਹਾਊਸਕੀਪਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਹੋਟਲਾਂ ਅਤੇ ਹਾਸਪਿਟੈਲਿਟੀ ਨਾਲ ਜੁੜੀਆਂ ਸੰਸਥਾਵਾਂ ਵਿੱਚ ਨੌਕਰੀ ਦੇ ਮੌਕੇ ਮਿਲ ਸਕਦੇ ਹਨ।

ਰਚਨਾਤਮਕ ਸੋਚ ਰੱਖਣ ਵਾਲੇ ਵਿਦਿਆਰਥੀਆਂ ਲਈ ਇੰਟੀਰੀਅਰ ਡਿਜ਼ਾਈਨਿੰਗ ਇੱਕ ਵਧੀਆ ਵਿਕਲਪ ਹੈ। ਇਸ ਵਿੱਚ ਘਰਾਂ, ਦਫ਼ਤਰਾਂ ਅਤੇ ਹੋਰ ਥਾਵਾਂ ਨੂੰ ਬਿਹਤਰ ਤਰੀਕੇ ਨਾਲ ਡਿਜ਼ਾਈਨ ਕਰਨਾ ਸਿਖਾਇਆ ਜਾਂਦਾ ਹੈ। ਇਸ ਕੋਰਸ ਦੀ ਮਿਆਦ ਆਮ ਤੌਰ ‘ਤੇ ਇੱਕ ਤੋਂ ਦੋ ਸਾਲ ਹੋ ਸਕਦੀ ਹੈ। ਇਸ ਤੋਂ ਬਾਅਦ ਵਿਦਿਆਰਥੀ ਡਿਜ਼ਾਈਨਿੰਗ ਕੰਪਨੀਆਂ ਵਿੱਚ ਕੰਮ ਕਰ ਸਕਦੇ ਹਨ ਜਾਂ ਸੁਤੰਤਰ ਤੌਰ ‘ਤੇ ਪ੍ਰੋਜੈਕਟ ਲੈ ਸਕਦੇ ਹਨ।

ਸਿਹਤ ਸੰਭਾਲ ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀ ਵਰਗੇ ਪੈਰਾਮੈਡੀਕਲ ਕੋਰਸਾਂ ਬਾਰੇ ਵਿਚਾਰ ਕਰ ਸਕਦੇ ਹਨ। ਇਸ ਵਿੱਚ ਮੈਡੀਕਲ ਜਾਂਚਾਂ ਅਤੇ ਲੈਬ ਨਾਲ ਜੁੜੇ ਕੰਮਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਹਾਲਾਂਕਿ, ਇਸ ਕੋਰਸ ਵਿੱਚ ਦਾਖ਼ਲੇ ਲਈ ਵਿੱਦਿਅਕ ਯੋਗਤਾ ਅਤੇ ਵਿਸ਼ਿਆਂ ਸਬੰਧੀ ਸ਼ਰਤਾਂ ਵੱਖ-ਵੱਖ ਸੰਸਥਾਵਾਂ ਵਿੱਚ ਵੱਖਰੀਆਂ ਹੋ ਸਕਦੀਆਂ ਹਨ। ਇਸ ਲਈ ਅਰਜ਼ੀ ਦੇਣ ਤੋਂ ਪਹਿਲਾਂ ਯੋਗਤਾ ਦੀ ਜਾਂਚ ਕਰਨੀ ਜ਼ਰੂਰੀ ਹੈ।

ਡਿਪਲੋਮਾ ਕੋਰਸ ਪੂਰਾ ਕਰਨ ਤੋਂ ਬਾਅਦ ਸ਼ੁਰੂਆਤੀ ਤਨਖ਼ਾਹ ਵਿਦਿਆਰਥੀ ਦੇ ਹੁਨਰ, ਤਜਰਬੇ, ਨੌਕਰੀ ਦੇ ਅਹੁਦੇ ਅਤੇ ਕੰਪਨੀ ‘ਤੇ ਨਿਰਭਰ ਕਰਦੀ ਹੈ। ਕੁਝ ਖੇਤਰਾਂ ਵਿੱਚ ਸ਼ੁਰੂਆਤੀ ਤਨਖ਼ਾਹ 15,000 ਤੋਂ 25,000 ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ। ਤਜਰਬਾ ਅਤੇ ਮੁਹਾਰਤ ਵਧਣ ਦੇ ਨਾਲ ਕਮਾਈ ਵਿੱਚ ਵੀ ਵਾਧਾ ਹੋ ਸਕਦਾ ਹੈ।

ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਤੋਂ ਪਹਿਲਾਂ ਸੰਸਥਾ ਦੀ ਮਾਨਤਾ, ਕੋਰਸ ਦੀ ਮਿਆਦ, ਫੀਸ, ਟ੍ਰੇਨਿੰਗ ਅਤੇ ਪਲੇਸਮੈਂਟ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਸਿਰਫ਼ ਜਲਦੀ ਨੌਕਰੀ ਮਿਲਣ ਦੇ ਦਾਅਵਿਆਂ ਦੇ ਆਧਾਰ ‘ਤੇ ਫ਼ੈਸਲਾ ਨਹੀਂ ਕਰਨਾ ਚਾਹੀਦਾ।

ਹੋਰ ਖ਼ਬਰਾਂ📍 ਪੰਜਾਬ

ਮੁੰਬਈ 'ਚ ਟਾਈਗਰ ਸ਼੍ਰਾਫ਼ ਦੀ ਗੱਡੀ 'ਤੇ ਗੋਲੀਬਾਰੀ — ਅਦਾਕਾਰ ਵਾਲ-ਵਾਲ ਬਚਿਆ, ਦੋ ਜ਼ਖ਼ਮੀ

ਮੁੰਬਈ ਦੇ ਜੁਹੂ ਇਲਾਕੇ 'ਚ ਐਤਵਾਰ ਸ਼ਾਮ ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰਾਫ਼ ਦੀ ਬੀਐਮਡਬਲਯੂ ਗੱਡੀ 'ਤੇ ਗੋਲੀਬਾਰੀ ਹੋਈ। ਫੁੱਟਬਾਲ ਖੇਡ ਕੇ ਵਾਪਸ ਪਰਤ ਰਹੇ ਅਦਾਕਾਰ 'ਤੇ ਪੁਸ਼ਪਾ ਪਾਰਕ ਨੇੜੇ ਮੋਟਰਸਾਈਕਲ 'ਤੇ ਆਏ ਤਿੰਨ ਹਮਲਾਵਰਾਂ ਨੇ 3-4 ਰਾਊਂਡ ਫਾਇਰ ਕੀਤੇ।
ਮੁੰਬਈ 'ਚ ਟਾਈਗਰ ਸ਼੍ਰਾਫ਼ ਦੀ ਗੱਡੀ 'ਤੇ ਗੋਲੀਬਾਰੀ — ਅਦਾਕਾਰ ਵਾਲ-ਵਾਲ ਬਚਿਆ, ਦੋ ਜ਼ਖ਼ਮੀ

ਮੁੰਬਈ ਦੇ ਜੁਹੂ ਇਲਾਕੇ 'ਚ ਐਤਵਾਰ ਸ਼ਾਮ ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰਾਫ਼ ਦੀ ਬੀਐਮਡਬਲਯੂ ਗੱਡੀ 'ਤੇ ਗੋਲੀਬਾਰੀ ਹੋਈ। ਫੁੱਟਬਾਲ ਖੇਡ ਕੇ ਵਾਪਸ ਪਰਤ ਰਹੇ ਅਦਾਕਾਰ 'ਤੇ ਪੁਸ਼ਪਾ ਪਾਰਕ ਨੇੜੇ ਮੋਟਰਸਾਈਕਲ 'ਤੇ ਆਏ ਤਿੰਨ ਹਮਲਾਵਰਾਂ ਨੇ 3-4 ਰਾਊਂਡ ਫਾਇਰ ਕੀਤੇ। ਟਾਈਗਰ ਸ਼੍ਰਾਫ਼ ਨੂੰ ਕੋਈ ਗੋਲੀ ਨਹੀਂ ਲੱਗੀ, ਪਰ ਉਸ ਦਾ ਡਰਾਈਵਰ ਅਤੇ ਨੇੜੇ ਖੜ੍ਹਾ ਇੱਕ ਆਟੋ ਚਾਲਕ ਜ਼ਖ਼ਮੀ ਹੋ ਗਏ