📰 10/19/2026
ਦੇਸ਼📍 ਪੰਜਾਬ

ਗੋਲਾ-ਬਾਰੂਦ ਦਾ ਸੌਦਾ: ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਸੀਬੀਆਈ ਦੇ ਸ਼ਿਕੰਜੇ ’ਚ; ਕੌਮੀ ਸੁਰੱਖਿਆ ਨਾਲ ਜੁੜੇ ਮਾਮਲੇ ’ਚ ਆਸ਼ੀਸ਼ ਕਾਂਸਲ ਗ੍ਰਿਫ਼ਤਾਰ

ਸੀਬੀਆਈ ਦਫਤਰ ਦੇ ਬਾਹਰ ਦਾ ਦ੍ਰਿਸ਼ ਇਨਸੈੱਟ ਵਿੱਚ ਆਸ਼ੀਸ਼ ਕਾਂਸਲ। ਸੀ.ਬੀ.ਆਈ. ਦੇ ਸ਼ਿਕੰਜੇ ’ਚ ਹੁਣ ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਆ ਗਿਆ ਹੈ, ਜਿਨ੍ਹਾਂ ਦੇ ਤਾਰ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਦੇ ਸੌਦੇ ਨਾਲ ਸਬੰਧਿਤ ਰਿਸ਼ਵਤ ਕਾਂਡ ਨਾਲ ਜੁੜੇ ਹੋਏ ਹਨ।
ਗੋਲਾ-ਬਾਰੂਦ ਦਾ ਸੌਦਾ: ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਸੀਬੀਆਈ ਦੇ ਸ਼ਿਕੰਜੇ ’ਚ; ਕੌਮੀ ਸੁਰੱਖਿਆ ਨਾਲ ਜੁੜੇ ਮਾਮਲੇ ’ਚ ਆਸ਼ੀਸ਼ ਕਾਂਸਲ ਗ੍ਰਿਫ਼ਤਾਰ

ਸੀਬੀਆਈ ਦਫਤਰ ਦੇ ਬਾਹਰ ਦਾ ਦ੍ਰਿਸ਼ ਇਨਸੈੱਟ ਵਿੱਚ ਆਸ਼ੀਸ਼ ਕਾਂਸਲ।

ਸੀ.ਬੀ.ਆਈ. ਦੇ ਸ਼ਿਕੰਜੇ ’ਚ ਹੁਣ ਰਾਮਪੁਰਾ ਫੂਲ ਦਾ ‘ਕਾਂਸਲ ਪਰਿਵਾਰ’ ਆ ਗਿਆ ਹੈ, ਜਿਨ੍ਹਾਂ ਦੇ ਤਾਰ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਦੇ ਸੌਦੇ ਨਾਲ ਸਬੰਧਿਤ ਰਿਸ਼ਵਤ ਕਾਂਡ ਨਾਲ ਜੁੜੇ ਹੋਏ ਹਨ। ਰਾਮਪੁਰਾ ਫੂਲ ਦੇ ਸ਼ਿਵ ਚੰਦ ਕਾਂਸਲ ਦੇ ਪਰਿਵਾਰ ਦੀ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਹੈ, ਜਿਸ ਦਾ ਡਰੋਨ ਟੈਕਨਾਲੋਜੀ ਅਤੇ ਗੋਲਾ-ਬਾਰੂਦ ਆਦਿ ਦੇ ਨਿਰਮਾਣ ਦਾ ਕੰਮ ਹੈ। ਕੇਂਦਰ ਸਰਕਾਰ ਦੀ ਮਿਊਨੀਸ਼ਨਜ਼ ਇੰਡੀਆ ਲਿਮਟਿਡ (ਐੱਮ.ਆਈ.ਐੱਲ.) ਵੱਲੋਂ ਇੱਕ ਸਾਲ ਦੀ ਮਿਆਦ ’ਚ ਗੋਲਾ-ਬਾਰੂਦ ਦੀ ਸਪਲਾਈ ਲਈ 500 ਕਰੋੜ ਦਾ ਅਧਿਕਾਰਤ ਠੇਕਾ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਨੂੰ ਮਿਲਿਆ ਹੋਇਆ ਸੀ।

ਸੀ.ਬੀ.ਆਈ. ਨੇ ਨਵੀਂ ਦਿੱਲੀ ਵਿਖੇ 12 ਅਕਤੂਬਰ ਨੂੰ ਮਿਊਨੀਸ਼ਨਜ਼ ਇੰਡੀਆ ਲਿਮਟਿਡ ਪੁਣੇ ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਅਤੇ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਦੇ ਡਾਇਰੈਕਟਰ/ਪ੍ਰਮੋਟਰ ਆਸ਼ੀਸ਼ ਕਾਂਸਲ ਸਮੇਤ ਛੇ ਜਣਿਆਂ ’ਤੇ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਵੱਲੋਂ ਜਾਰੀ ਬਿਆਨ ਅਨੁਸਾਰ, ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਪੁਣੇ ਦਫ਼ਤਰ ’ਚ ਤਾਇਨਾਤੀ ਦੌਰਾਨ ਐੱਮ.ਆਈ.ਐੱਲ. ਦੀ ਰੱਖਿਆ ਉਤਪਾਦਨ, ਖ਼ਰੀਦ ਅਤੇ ਹੋਰ ਰਣਨੀਤਕ ਤੌਰ ’ਤੇ ਅਹਿਮ ਸੰਵੇਦਨਸ਼ੀਲ ਜਾਣਕਾਰੀ ਲੀਕ ਕਰ ਰਹੇ ਸਨ।

ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਵੱਲੋਂ ਠੇਕੇਦਾਰਾਂ ਜਾਂ ਕੁੱਝ ਨਿੱਜੀ ਵਿਕਰੇਤਾਵਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਬਦਲੇ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ ਅਤੇ ਇਹ ਸੂਚਨਾ ਲੀਕ ਹੋਣ ਨਾਲ ਕੌਮੀ ਸੁਰੱਖਿਆ ਖ਼ਤਰੇ ’ਚ ਪੈ ਸਕਦੀ ਸੀ। ਰਾਮਪੁਰਾ ਫੂਲ ਦੇ ਆਸ਼ੀਸ਼ ਕਾਂਸਲ ਨੇ 500 ਕਰੋੜ ਦੇ ਸਰਕਾਰੀ ਠੇਕੇ ਦੇ ਸਬੰਧ ’ਚ ਅਨਿਲ ਕੁਮਾਰ ਨਾਲ ਨਿਯਮਤ ਸੰਪਰਕ ਬਣਾਇਆ ਹੋਇਆ ਸੀ। ਕਾਂਸਲ ਦੀ ਕੰਪਨੀ ਦਾ ਕਰਮਚਾਰੀ ਰਵਿਤ ਕੁਮਾਰ ਤਿਵਾੜੀ ਵੀ ਅਨਿਲ ਕੁਮਾਰ ਦੇ ਸੰਪਰਕ ’ਚ ਸੀ। ਅਨਿਲ ਕੁਮਾਰ ਨੂੰ 12 ਅਕਤੂਬਰ ਨੂੰ ਆਸ਼ੀਸ਼ ਕੁਮਾਰ ਤੋਂ ਭਾਰੀ ਰਿਸ਼ਵਤ ਮਿਲਣ ਦੀ ਸੰਭਾਵਨਾ ਸੀ।

ਸੀ.ਬੀ.ਆਈ. ਨੇ ਅਨਿਲ ਕੁਮਾਰ ਦੇ ਟਿਕਾਣਿਆਂ ਤੋਂ 1.73 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ਅਤੇ ਕੇਂਦਰੀ ਏਜੰਸੀ ਨੇ ਅਨਿਲ ਕੁਮਾਰ ਅਤੇ ਆਸ਼ੀਸ਼ ਕਾਂਸਲ ਤੋਂ ਇਲਾਵਾ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਲੰਮਾ ਅਰਸਾ ਪਹਿਲਾਂ ਦਿੱਲੀ ਸ਼ਿਫ਼ਟ ਹੋ ਗਿਆ ਸੀ। ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ ’ਚ ਆਸ਼ੀਸ਼ ਕਾਂਸਲ ਹੋਲ-ਟਾਈਮ ਡਾਇਰੈਕਟਰ ਹਨ, ਜਦੋਂ ਕਿ ਉਨ੍ਹਾਂ ਦੇ ਪਿਤਾ ਸ਼ਿਵ ਚੰਦ ਕਾਂਸਲ ਮੈਨੇਜਿੰਗ ਡਾਇਰੈਕਟਰ ਹਨ। ਇਸੇ ਤਰ੍ਹਾਂ ਮਧੂ ਕਾਂਸਲ ਹੋਲ-ਟਾਈਮ ਡਾਇਰੈਕਟਰ ਤੋਂ ਇਲਾਵਾ ਮਹਿਮਾ ਗੁਪਤਾ ਅਤੇ ਮਨੋਜ ਗੁਪਤਾ ਕੰਪਨੀ ’ਚ ਡਾਇਰੈਕਟਰ ਹਨ।

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਈ ਮਹੀਨੇ ’ਚ ਮਨੀ ਲਾਂਡਰਿੰਗ ਦੇ ਮਾਮਲੇ ’ਚ ‘ਕਾਂਸਲ ਪਰਿਵਾਰ’ ਦੇ ਰਾਇਲ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਅੱਧੀ ਦਰਜਨ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਨ੍ਹਾਂ ਕੰਪਨੀਆਂ ਨਾਲ ਜੁੜੇ ਪਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਅਤੇ ਉਨ੍ਹਾਂ ਦੇ ਭਰਾ ਨੀਰਜ ਕਾਂਸਲ ਨੂੰ ਬਾਅਦ ’ਚ ਗ੍ਰਿਫ਼ਤਾਰ ਵੀ ਕਰ ਲਿਆ ਸੀ। ਰੌਕੀ ਕਾਂਸਲ ਦਾ ਭਤੀਜਾ ਆਸ਼ੀਸ਼ ਕਾਂਸਲ ਹੁਣ ਸੀ.ਬੀ.ਆਈ. ਦੇ ਸ਼ਿਕੰਜੇ ’ਚ ਫਸ ਗਿਆ ਹੈ। ਕਾਂਸਲ ਪਰਿਵਾਰ ਇਸ ਵੇਲੇ ਸੰਕਟ ’ਚ ਹੈ, ਜਿਨ੍ਹਾਂ ਨੂੰ ਸੀ.ਬੀ.ਆਈ. ਅਤੇ ਈ.ਡੀ. ਨੇ ਘੇਰਿਆ ਹੋਇਆ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਬਜ਼ੀ ਦੀ ਰੇਹੜੀ ਤੋਂ ਕਿੰਨੀ ਹੁੰਦੀ ਹੈ ਕਮਾਈ? ਵਾਇਰਲ ਵੀਡੀਓ ‘ਚ ਦੁਕਾਨਦਾਰ ਨੇ ਬਿਨਾਂ ਕੁਝ ਲੁਕਾਏ ਦੱਸਿਆ ਪੂਰਾ ਹਿਸਾਬਪੜ੍ਹੋ →
ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨਪੜ੍ਹੋ →
ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੇ ਨਿਰਦੇਸ਼ਪੜ੍ਹੋ →
ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ ਆਈਏਐਸ ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼ਪੜ੍ਹੋ →
ਮੱਧ ਪ੍ਰਦੇਸ਼ ਦੇ ਰਿਚਾਈ ਇੰਡਸਟਰੀਅਲ ਏਰੀਆ ’ਚ ਸਥਿਤ ਪਾਰਲੇ-ਜੀ ਬਿਸਕੁਟ ਫੈਕਟਰੀ ’ਚ ਲੱਗੀ ਭਿਆਨਕ ਅੱਗਪੜ੍ਹੋ →
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਈ ਡੀ ਅੱਗੇ ਪੇਸ਼ਪੜ੍ਹੋ →