📰 10/19/2026
ਪੰਜਾਬ📍 ਪੰਜਾਬ

ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੌਰੇ ਦੌਰਾਨ ਲੁਧਿਆਣਾ 'ਚ ਮਨਾਉਣਗੇ ਦੁਸਹਿਰਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਭਲਕੇ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਲੁਧਿਆਣਾ ਪਹੁੰਚ ਰਹੇ ਹਨ। ਉਹ ਇੱਥੋਂ ਦੇ ਇਤਿਹਾਸਕ ਤੇ ਪ੍ਰਸਿੱਧ ਦਰੇਸੀ ਗਰਾਊਂਡ ਵਿਖੇ ਹੋਣ ਵਾਲੇ ਦੁਸਹਿਰਾ ਸਮਾਗਮ ਵਿੱਚ ਮੁੱਖ ਤੌਰ 'ਤੇ ਸ਼ਿਰਕਤ ਕਰਨਗੇ।
ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੌਰੇ ਦੌਰਾਨ ਲੁਧਿਆਣਾ 'ਚ ਮਨਾਉਣਗੇ ਦੁਸਹਿਰਾ

ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਭਲਕੇ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਲੁਧਿਆਣਾ ਪਹੁੰਚ ਰਹੇ ਹਨ। ਉਹ ਇੱਥੋਂ ਦੇ ਇਤਿਹਾਸਕ ਤੇ ਪ੍ਰਸਿੱਧ ਦਰੇਸੀ ਗਰਾਊਂਡ ਵਿਖੇ ਹੋਣ ਵਾਲੇ ਦੁਸਹਿਰਾ ਸਮਾਗਮ ਵਿੱਚ ਮੁੱਖ ਤੌਰ 'ਤੇ ਸ਼ਿਰਕਤ ਕਰਨਗੇ।

ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਇਸ ਦੌਰੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਹਾਲ ਹੀ ਵਿੱਚ ਅੰਤਿਮ ਰੂਪ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਦਾ ਚਾਰਟਰਡ ਜਹਾਜ਼ ਸ਼ਾਮ ਕਰੀਬ 4:30 ਵਜੇ ਹਲਵਾਰਾ ਹਵਾਈ ਅੱਡੇ 'ਤੇ ਉਤਰੇਗਾ। ਸ਼ਾਮ 5:00 ਵਜੇ ਉਹ ਹਲਵਾਰਾ ਹਵਾਈ ਅੱਡੇ 'ਤੇ ਮੀਡੀਆ ਨਾਲ ਗੱਲਬਾਤ ਕਰਨਗੇ। ਇਸ ਉਪਰੰਤ ਉਹ ਸਿੱਧਾ ਦਰੇਸੀ ਗਰਾਊਂਡ ਪਹੁੰਚਣਗੇ ਅਤੇ ਦੁਸਹਿਰੇ ਦੇ ਜਸ਼ਨਾਂ ਵਿੱਚ ਹਿੱਸਾ ਲੈਣਗੇ। ਸਮਾਗਮ ਦੀ ਸਮਾਪਤੀ ਤੋਂ ਤੁਰੰਤ ਬਾਅਦ ਸ਼ਾਹ ਉਸੇ ਸ਼ਾਮ ਵਾਪਸ ਦਿੱਲੀ ਲਈ ਰਵਾਨਾ ਹੋ ਜਾਣਗੇ।

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਦੇ ਇਸ ਅਚਨਚੇਤ ਦੌਰੇ ਨੇ ਸੂਬਾ ਅਤੇ ਸਥਾਨਕ ਭਾਜਪਾ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਹੈ। ਪਾਰਟੀ ਦੇ ਸਮੂਹ ਆਗੂ ਇਸ ਦੌਰੇ ਦੀਆਂ ਤਿਆਰੀਆਂ ਵਿੱਚ ਜੁੱਟ ਗਏ ਹਨ। ਸਿਆਸੀ ਮਾਹਿਰਾਂ ਅਤੇ ਪਾਰਟੀ ਆਗੂਆਂ ਮੁਤਾਬਕ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਮਿਤ ਸ਼ਾਹ ਦਾ ਇਹ ਦੌਰਾ ਆਮ ਲੋਕਾਂ ਅਤੇ ਭਾਜਪਾ ਕਾਡਰ ਦੋਵਾਂ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਬਜ਼ੀ ਦੀ ਰੇਹੜੀ ਤੋਂ ਕਿੰਨੀ ਹੁੰਦੀ ਹੈ ਕਮਾਈ? ਵਾਇਰਲ ਵੀਡੀਓ ‘ਚ ਦੁਕਾਨਦਾਰ ਨੇ ਬਿਨਾਂ ਕੁਝ ਲੁਕਾਏ ਦੱਸਿਆ ਪੂਰਾ ਹਿਸਾਬਪੜ੍ਹੋ →
ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨਪੜ੍ਹੋ →
ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੇ ਨਿਰਦੇਸ਼ਪੜ੍ਹੋ →
ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ ਆਈਏਐਸ ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼ਪੜ੍ਹੋ →
ਮੱਧ ਪ੍ਰਦੇਸ਼ ਦੇ ਰਿਚਾਈ ਇੰਡਸਟਰੀਅਲ ਏਰੀਆ ’ਚ ਸਥਿਤ ਪਾਰਲੇ-ਜੀ ਬਿਸਕੁਟ ਫੈਕਟਰੀ ’ਚ ਲੱਗੀ ਭਿਆਨਕ ਅੱਗਪੜ੍ਹੋ →
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਈ ਡੀ ਅੱਗੇ ਪੇਸ਼ਪੜ੍ਹੋ →