📰 10/19/2026
ਪੰਜਾਬ📍 ਪੰਜਾਬ

ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੇ ਨਿਰਦੇਸ਼

ਫਰਾਂਸ ਦੇ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ "ਬਹੁਤ ਸੀਮਤ" ਅਤੇ "ਸਥਾਨਕ" ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਫਰਾਂਸ ਦੇ ਪ੍ਰਧਾਨ ਮੰਤਰੀ ਵੱਲੋਂ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ ਕਰਫਿਊ ਲਗਾਉਣ ਦੇ ਨਿਰਦੇਸ਼

ਫਰਾਂਸ ਦੇ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੰਗਿਆਂ ਅਤੇ ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹਿਰਾਂ ਵਿੱਚ "ਬਹੁਤ ਸੀਮਤ" ਅਤੇ "ਸਥਾਨਕ" ਕਰਫਿਊ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਇਸ ਹਫਤੇ ਦੇ ਅੰਤ ਵਿੱਚ ਹੋਈ ਹਿੰਸਾ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਦੇਸ਼ ਭਰ ਵਿੱਚ ਸਿਟੀ ਹਾਲ, ਹੋਰ ਸਰਕਾਰੀ ਇਮਾਰਤਾਂ ਅਤੇ ਸੈਂਕੜੇ ਵਪਾਰਕ ਅਦਾਰਿਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ।

ਉੱਚ ਸਰਕਾਰੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਤੋਂ ਬਾਅਦ ਬੋਲਦਿਆਂ ਲੇਕੋਰਨੂ ਨੇ ਹਿੰਸਕ ਭੀੜ ਦਾ ਸਾਹਮਣਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਸ਼ਨਿੱਚਰਵਾਰ ਨੂੰ ਭਾਰੀ ਹਿੰਸਾ ਅਤੇ ਜਾਇਦਾਦ ਦੇ ਵੱਡੇ ਨੁਕਸਾਨ ਦੇ ਬਾਵਜੂਦ ਕਿਸੇ ਦੀ ਜਾਨ ਨਹੀਂ ਗਈ ਅਤੇ ਇਹ ਇੱਕ ਚਮਤਕਾਰ ਹੈ।" ਲੇਕੋਰਨੂ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਕਰਫਿਊ ਲਗਾਇਆ ਜਾਣਾ ਹੈ, ਉਨ੍ਹਾਂ ਦੇ ਵੇਰਵੇ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ।

ਇਹ ਨਿਰਦੇਸ਼ ਉਸ ਸਮੇਂ ਆਏ ਹਨ ਜਦੋਂ ਗ੍ਰਹਿ ਮੰਤਰੀ ਲੌਰੇਂਟ ਨੁਨੇਜ਼ ਨੇ ਐਤਵਾਰ ਨੂੰ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਪਰ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਐਮਰਜੈਂਸੀ ਸਥਿਤੀ ਵਿੱਚ ਪੁਲੀਸ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਹੈ।

ਮੈਕਰੌਨ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ "ਮੌਜੂਦਾ ਹਾਲਾਤ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਿਰੰਤਰ ਕਮਾਂਡ ਦੀ ਲੋੜ ਨੂੰ ਦੇਖਦੇ ਹੋਏ" ਰਾਸ਼ਟਰਪਤੀ ਨੇ ਲੌਰੇਂਟ ਨੁਨੇਜ਼ ਦੇ ਅਸਤੀਫ਼ੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਵਧਦੀ ਮਹਿੰਗਾਈ ਅਤੇ ਸਕੂਲਾਂ ਦੇ ਮਾੜੇ ਹਾਲਾਤਾਂ ਖਿਲਾਫ ਦੇਸ਼ ਭਰ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਸ਼ਨਿੱਚਰਵਾਰ ਨੂੰ ਵੱਡੀ ਹਿੰਸਾ ਭੜਕੀ ਸੀ। ਇਸ ਤੋਂ ਇੱਕ ਦਿਨ ਬਾਅਦ, ਐਤਵਾਰ ਸ਼ਾਮ ਨੂੰ ਭੀੜ ਨੇ ਪੈਰਿਸ, ਲਿਓਨ, ਮਾਰਸੇਲ ਅਤੇ ਹੋਰ ਸ਼ਹਿਰਾਂ ਦੀਆਂ ਸੜਕਾਂ 'ਤੇ ਕੂੜੇਦਾਨਾਂ, ਸਾਈਕਲਾਂ ਅਤੇ ਹੋਰ ਚੀਜ਼ਾਂ ਨੂੰ ਅੱਗ ਲਗਾ ਦਿੱਤੀ ਅਤੇ ਦੁਕਾਨਾਂ ਨੂੰ ਲੁੱਟਿਆ। ਦੇਸ਼ ਭਰ ਵਿੱਚ ਘੱਟੋ-ਘੱਟ 2,400 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਬਜ਼ੀ ਦੀ ਰੇਹੜੀ ਤੋਂ ਕਿੰਨੀ ਹੁੰਦੀ ਹੈ ਕਮਾਈ? ਵਾਇਰਲ ਵੀਡੀਓ ‘ਚ ਦੁਕਾਨਦਾਰ ਨੇ ਬਿਨਾਂ ਕੁਝ ਲੁਕਾਏ ਦੱਸਿਆ ਪੂਰਾ ਹਿਸਾਬਪੜ੍ਹੋ →
ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨਪੜ੍ਹੋ →
ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ ਆਈਏਐਸ ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼ਪੜ੍ਹੋ →
ਮੱਧ ਪ੍ਰਦੇਸ਼ ਦੇ ਰਿਚਾਈ ਇੰਡਸਟਰੀਅਲ ਏਰੀਆ ’ਚ ਸਥਿਤ ਪਾਰਲੇ-ਜੀ ਬਿਸਕੁਟ ਫੈਕਟਰੀ ’ਚ ਲੱਗੀ ਭਿਆਨਕ ਅੱਗਪੜ੍ਹੋ →
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਈ ਡੀ ਅੱਗੇ ਪੇਸ਼ਪੜ੍ਹੋ →
ਟੌਮ ਕਰੂਜ਼ ਨੇ ‘ਦਿ ਕਲਰ ਆਫ ਮਨੀ’ ਨੂੰ ਚੇਤੇ ਕੀਤਾਪੜ੍ਹੋ →