ਪੰਜਾਬ📍 ਪੰਜਾਬ
ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸ਼ਨੀਵਾਰ ਸ਼ਾਮ ਕਰੀਬ 6 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ 'ਤੇ ਗੋਲੀਆਂ ਚਲਾ ਦਿੱਤੀਆਂ।
ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸ਼ਨੀਵਾਰ ਸ਼ਾਮ ਕਰੀਬ 6 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ 'ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਮੈਡ ਸੰਧੂ (ਅਸਲ ਨਾਮ ਮਧੂਸੂਦਨ) ਆਪਣੇ ਮੇਕਅੱਪ ਵੀਡੀਓਜ਼, ਲਾਈਫਸਟਾਈਲ ਕੰਟੈਂਟ ਅਤੇ LGBTQ+ ਅਧਿਕਾਰਾਂ 'ਤੇ ਖੁੱਲ੍ਹੇ ਵਿਚਾਰਾਂ ਲਈ ਜਾਣੇ ਜਾਂਦੇ ਸਨ। 'ਗੋਲਡੀ ਢਿੱਲੋਂ' ਨਾਮ ਦੇ ਫੇਸਬੁੱਕ ਹੈਂਡਲ ਤੋਂ ਕਤਲ ਦੀ ਜ਼ਿੰਮੇਵਾਰੀ ਦਾ ਦਾਅਵਾ ਕੀਤਾ ਗਿਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਏਡੀਸੀਪੀ ਸਿਰੀਵੇਨੇਲਾ ਮੁਤਾਬਕ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਇਹ ਕਤਲ ਪਿਛਲੇ ਸਾਲ 'ਕਮਲ ਕੌਰ ਭਾਬੀ' ਦੇ ਕਤਲ ਤੋਂ ਇੱਕ ਸਾਲ ਬਾਅਦ ਹੋਇਆ ਹੈ।
04/10/2026
ਪੰਜਾਬ📍 ਪੰਜਾਬ
ਮੋਤੀਹਾਰੀ: ਬਿਹਾਰ ਵਿੱਚ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਭਾਰਤ-ਨੇਪਾਲ ਸਰਹੱਦ ਦੇ ਰਕਸੌਲ ਖੇਤਰ ਵਿੱਚ ਪੁਲਿਸ ਅਤੇ ਸਸ਼ਤ੍ਰ ਸੀਮਾ ਬਲ (ਐਸ.ਐਸ.ਬੀ.) ਦੀ ਸਾਂਝੀ ਟੀਮ ਨੇ 11.246 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਹੈ ਅਤੇ ਇੱਕ ਨੇਪਾਲੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੋਤੀਹਾਰੀ: ਬਿਹਾਰ ਵਿੱਚ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਭਾਰਤ-ਨੇਪਾਲ ਸਰਹੱਦ ਦੇ ਰਕਸੌਲ ਖੇਤਰ ਵਿੱਚ ਪੁਲਿਸ ਅਤੇ ਸਸ਼ਤ੍ਰ ਸੀਮਾ ਬਲ (ਐਸ.ਐਸ.ਬੀ.) ਦੀ ਸਾਂਝੀ ਟੀਮ ਨੇ 11.246 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਹੈ ਅਤੇ ਇੱਕ ਨੇਪਾਲੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਫੜੀ ਗਈ ਚਰਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5.62 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਨੇਪਾਲ ਤੋਂ ਮੈਤਰੀ ਪੁਲ ਰਾਹੀਂ ਰਕਸੌਲ ਵਿੱਚ ਲਿਆਂਦੀ ਜਾ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਰਕਸੌਲ ਉਪਮੰਡਲ ਪੁਲਿਸ ਅਧਿਕਾਰੀ ਮਨੀਸ਼ ਕੁਮਾਰ ਆਨੰਦ ਦੀ ਅਗਵਾਈ ‘ਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਹਰਈਆ ਪੁਲਿਸ ਸਟੇਸ਼ਨ ਅਤੇ ਐਸ.ਐਸ.ਬੀ. ਦੀ 47ਵੀਂ ਡਵੀਜ਼ਨ ਦੇ ਨਾਲ ਮਿਲ ਕੇ ਟੀਮ ਨੇ ਮੈਤਰੀ ਪੁਲ ਨੇੜੇ ਇੱਕ ਡੂੰਘਾਈ ਨਾਲ ਜਾਂਚ ਮੁਹਿੰਮ ਸ਼ੁਰੂ ਕੀਤੀ। ਜਾਂਚ ਦੌਰਾਨ ਸ਼ੱਕੀ ਈ-ਰਿਕਸ਼ਾ ‘ਤੇ ਸਵਾਰ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਦੇ ਕੋਲ ਰੱਖੀ ਪਲਾਸਟਿਕ ਦੀ ਬੋਰੀ ਵਿੱਚੋਂ ਭੂਰੀ ਟੇਪ ਵਿੱਚ ਲਪੇਟੇ 22 ਪੈਕੇਟ ਬਰਾਮਦ ਹੋਏ।
ਜਾਂਚ ਦੌਰਾਨ ਇਹ ਪੁਸ਼ਟੀ ਹੋਈ ਕਿ ਇਨ੍ਹਾਂ ਪੈਕਟਾਂ ਵਿੱਚ ਕੁੱਲ 11.246 ਕਿਲੋਗ੍ਰਾਮ ਚਰਸ ਸੀ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਤਸਕਰ ਦੀ ਪਛਾਣ ਅਮਰ ਚੌਧਰੀ (39) ਵਜੋਂ ਹੋਈ ਹੈ, ਜੋ ਨੇਪਾਲ ਦੇ ਪਾਰਸਾ ਜ਼ਿਲ੍ਹੇ ਦੇ ਬੀਰਗੰਜ ਨਗਰ ਖੇਤਰ ਦਾ ਰਹਿਣ ਵਾਲਾ ਹੈ। ਇਸ ਸਾਂਝੇ ਆਪ੍ਰੇਸ਼ਨ ਵਿੱਚ ਰਕਸੌਲ ਉਪਮੰਡਲ ਦੇ ਪੁਲਿਸ ਅਧਿਕਾਰੀ ਮਨੀਸ਼ ਕੁਮਾਰ ਆਨੰਦ, ਜ਼ੋਨਲ ਪੁਲਿਸ ਇੰਸਪੈਕਟਰ ਰਜਤ ਕੁਮਾਰ ਅਤੇ ਐਸ.ਐਸ.ਬੀ. ਦੇ ਅਧਿਕਾਰੀ ਅਤੇ ਜਵਾਨ ਸ਼ਾਮਲ ਸਨ। ਪੁਲਿਸ ਨੇ ਬਰਾਮਦ ਹੋਈ ਚਰਸ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
04/10/2026
ਪੰਜਾਬ📍 ਪੰਜਾਬ
ਸੀਪੀ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਟੀਮ ਦੇ ਹੱਥ ਕਈ ਠੋਸ ਤੇ ਅਹਿਮ ਸੁਰਾਗ ਲੱਗੇ ਹਨ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ, ਯਾਨੀ ਸਾਜ਼ਿਸ਼ ਕਿਸ ਨੇ ਰਚੀ, ਇਸ ਸਬੰਧੀ ਪੁਲਿਸ ਦੀ ਜਾਂਚ 'ਚ ਕਾਫ਼ੀ ਹੱਦ ਤੱਕ ਤਸਵੀਰ ਸਪੱਸ਼ਟ ਹੋ ਚੁੱਕੀ ਹੈ।
ਸੀਪੀ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਟੀਮ ਦੇ ਹੱਥ ਕਈ ਠੋਸ ਤੇ ਅਹਿਮ ਸੁਰਾਗ ਲੱਗੇ ਹਨ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ, ਯਾਨੀ ਸਾਜ਼ਿਸ਼ ਕਿਸ ਨੇ ਰਚੀ, ਇਸ ਸਬੰਧੀ ਪੁਲਿਸ ਦੀ ਜਾਂਚ 'ਚ ਕਾਫ਼ੀ ਹੱਦ ਤੱਕ ਤਸਵੀਰ ਸਪੱਸ਼ਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੁਝ ਸਮੇਂ ਦੀ ਗੱਲ ਹੈ, ਬਹੁਤ ਜਲਦ ਨਤੀਜੇ ਸਭ ਦੇ ਸਾਹਮਣੇ ਹੋਣਗੇ ਤੇ ਸਾਰੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਕਮਿਸ਼ਨਰ (ਸੀਪੀ) ਹਰਮਨਵੀਰ ਸਿੰਘ ਗਿੱਲ ਖੁਦ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਘਟਨਾ ਸਥਾਨ ਤੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕਰਕੇ ਕਾਨੂੰਨ-ਵਿਵਸਥਾ ਦੀ ਸਮੀਖਿਆ ਕੀਤੀ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮੈਡ ਸੰਧੂ ਨੇੜਲੇ ਹੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਸੋਸ਼ਲ ਮੀਡੀਆ ਇੰਫਲੂਐਂਸਰ ਸੀ। ਵਾਰਦਾਤ ਵਾਲੇ ਦਿਨ ਉਹ ਲੋਹਾਰਕਾ ਰੋਡ ਸਥਿਤ ਇੱਕ ਵਾਸ਼ਿੰਗ ਸਟੇਸ਼ਨ ਤੇ ਆਪਣੀ ਗੱਡੀ ਧੁਆਉਣ ਲਈ ਆਇਆ ਸੀ। ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰ ਪਿੱਛੇ ਤੋਂ ਹੀ ਉਸ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਤੇ ਰੇਕੀ ਕੀਤੀ ਜਾ ਰਹੀ ਸੀ। ਜਿਵੇਂ ਹੀ ਮੌਕਾ ਮਿਲਿਆ, ਹਮਲਾਵਰਾਂ ਨੇ ਵਾਸ਼ਿੰਗ ਸਟੇਸ਼ਨ ਨੇੜੇ ਲੋਹਾਰਕਾ ਰੋਡ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸੇ ਰਸਤੇ ਤੋਂ ਫਰਾਰ ਹੋ ਗਏ।
ਇੱਕ ਸਵਾਲ ਦੇ ਜਵਾਬ ‘ਚ ਪੁਲਿਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮ੍ਰਿਤਕ ਮੈਡ ਸੰਧੂ ਦੇ ਪਿਤਾ ਭੁਪਿੰਦਰ ਸਿੰਘ ਪੰਜਾਬ ਪੁਲਿਸ ‘ਚ ਲੋਕਲ ਰੈਂਕ ਸਬ-ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰਡ ਅਧਿਕਾਰੀ ਹਨ, ਜੋ ਅੰਮ੍ਰਿਤਸਰ ਦਿਹਾਤੀ (ਰੂਰਲ) ਪੁਲਿਸ ਤੋਂ ਸੇਵਾਮੁਕਤ ਹੋਏ ਸਨ।
ਪੁਲਿਸ ਕਮਿਸ਼ਨਰ ਨੇ ਅੱਗੇ ਪੁਸ਼ਟੀ ਕੀਤੀ ਕਿ ਮਾਮਲੇ ‘ਚ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਲਈ ਗਈ ਹੈ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਸ਼ੱਕੀ ਟਿਕਾਣਿਆਂ ਤੇ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਪੂਰੇ ਨੈੱਟਵਰਕ ਤੇ ਸ਼ੂਟਰਾਂ ਨੂੰ ਜਲਦ ਹੀ ਬੇਨਕਾਬ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
04/10/2026
ਪੰਜਾਬ📍 ਪੰਜਾਬ
ਮੁੰਬਈ, 4 ਅਕਤੂਬਰ - ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਐਮ.ਐਨ.ਐਸ. ਵਲੋਂ ਸਾਂਝਾ ਰੋਸ ਮਾਰਚ ਕੀਤਾ ਗਿਆ।
ਮੁੰਬਈ, 4 ਅਕਤੂਬਰ - ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਐਮ.ਐਨ.ਐਸ. ਵਲੋਂ ਸਾਂਝਾ ਰੋਸ ਮਾਰਚ ਕੀਤਾ ਗਿਆ।
ਇਸ ਮੌਕੇ ਰਾਜ ਠਾਕਰੇ ਨੇ ਕਿਹਾ, "ਸਾਡੀ ਕਿਸੇ ਨਾਲ ਕੋਈ ਨਿੱਜੀ ਨਾਰਾਜ਼ਗੀ ਨਹੀਂ ਹੈ। ਸਾਡਾ ਇਤਰਾਜ਼ ਇਸ ਗੱਲ 'ਤੇ ਹੈ ਕਿ ਤੁਸੀਂ ਸਰਕਾਰ ਕਿਵੇਂ ਚਲਾ ਰਹੇ ਹੋ ਅਤੇ ਜਿਸ ਤਰੀਕੇ ਨਾਲ ਤੁਸੀਂ ਸੱਤਾ ਦੀ ਵਰਤੋਂ ਕਰ ਰਹੇ ਹੋ। ਇਹ ਫ਼ੈਸਲਾ ਲੋਕਾਂ ਅਤੇ ਵੋਟਰਾਂ ਨੂੰ ਕਰਨਾ ਚਾਹੀਦਾ ਹੈ ਕਿ ਸਰਕਾਰ ਕੌਣ ਬਣਾਏਗਾ ਅਤੇ ਸਰਕਾਰ ਕਿਵੇਂ ਚਲਾਈ ਜਾਵੇਗੀ। ਚੋਣ ਕਮਿਸ਼ਨ ਨੂੰ ਇਹ ਤੈਅ ਨਹੀਂ ਕਰਨਾ ਚਾਹੀਦਾ... ਸੱਤਾਧਾਰੀ ਧਿਰ ਦਾ ਮੰਨਣਾ ਜਾਪਦਾ ਹੈ ਕਿ ਭਾਵੇਂ ਦੇਸ਼ ਦੇ ਹਾਲਾਤ ਖਰਾਬ ਹੋ ਜਾਣ ਅਤੇ ਲੋਕ ਰੋਸ ਪ੍ਰਦਰਸ਼ਨ ਕਰਨ, ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ। ਜਦੋਂ ਵੀ ਕੋਈ ਸਿਆਸੀ ਪਾਰਟੀ ਸੱਤਾ ਵਿਚ ਹੁੰਦੀ ਹੈ, ਤਾਂ ਆਮ ਤੌਰ 'ਤੇ ਜਨਤਕ ਪ੍ਰਤੀਕਿਰਿਆ ਦਾ ਡਰ ਹੁੰਦਾ ਹੈ। ਪਰ ਮੌਜੂਦਾ ਸੱਤਾਧਾਰੀ ਧਿਰ ਨੂੰ ਅਜਿਹਾ ਕੋਈ ਡਰ ਨਹੀਂ ਜਾਪਦਾ — ਨਾ ਤਾਂ ਮਹਾਰਾਸ਼ਟਰ ਵਿਚ ਅਤੇ ਨਾ ਹੀ ਕੇਂਦਰ ਵਿਚ... ਭਾਜਪਾ ਦੇ ਕਾਰਜਕਾਲ ਦੌਰਾਨ, ਅਜਿਹਾ ਲੱਗਦਾ ਹੈ ਕਿ ਸਿਰਫ਼ ਇਕ ਹੀ ਉਦਯੋਗਪਤੀ ਉੱਭਰ ਰਿਹਾ ਹੈ। ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਨੂੰ ਕਾਬੂ ਹੇਠ ਕਰ ਲਿਆ ਗਿਆ ਹੈ..."।
04/10/2026
ਪੰਜਾਬ📍 ਪੰਜਾਬ
ਦੀਨਾਨਗਰ: ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣਾ ਅਧੀਨ ਪੈਂਦੇ ਇਤਿਹਾਸਕ ਅਤੇ ਧਾਰਮਿਕ ਨਗਰ ਤਾਲਿਬਪੁਰ ਦੇ ਇਕ ਮੰਦਰ ‘ਚੋਂ ਚੋਰਾਂ ਨੇ ਕਰੀਬ 15 ਕਿਲੋ ਵਜ਼ਨ ਵਾਲੀ ਪਿੱਤਲ ਦੀ ਘੰਟੀ ਚੋਰੀ ਕਰ ਲਈ।
ਦੀਨਾਨਗਰ: ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਥਾਣਾ ਅਧੀਨ ਪੈਂਦੇ ਇਤਿਹਾਸਕ ਅਤੇ ਧਾਰਮਿਕ ਨਗਰ ਤਾਲਿਬਪੁਰ ਦੇ ਇਕ ਮੰਦਰ ‘ਚੋਂ ਚੋਰਾਂ ਨੇ ਕਰੀਬ 15 ਕਿਲੋ ਵਜ਼ਨ ਵਾਲੀ ਪਿੱਤਲ ਦੀ ਘੰਟੀ ਚੋਰੀ ਕਰ ਲਈ। ਚੋਰਾਂ ਦੀ ਤਸਵੀਰ ਨੇੜੇ ਲੱਗੇ ਸੀ.ਸੀ.ਟੀ.ਵੀ. ‘ਚ ਕੈਦ ਹੋ ਗਈ ਹੈ, ਜਿਸ ‘ਚ ਉਹ ਮੋਟਰਸਾਈਕਲ ‘ਤੇ ਆਉਂਦੇ ਅਤੇ ਬੋਰੀ ‘ਚ ਕੁਝ ਭਾਰੀ ਸਾਮਾਨ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਚੋਰੀ ਦੀ ਇਹ ਘਟਨਾ ਖਜੂਰੀਆ ਭਾਈਚਾਰੇ ਦੇ ਸਿੱਧ ਬਾਬਾ ਬਨਖੰਡੀ ਨਾਥ ਮੰਦਰ ਵਿੱਚ ਵਾਪਰੀ।
ਜਾਣਕਾਰੀ ਦਿੰਦਿਆਂ ਪਿੰਡ ਦੀ ਪੰਚਾਇਤ ਮੈਂਬਰ ਜੋਤੀ ਖਜੂਰੀਆ ਅਤੇ ਖਜੂਰੀਆ ਭਾਈਚਾਰੇ ਦੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਚੋਰੀ ਹੋਈ ਘੰਟੀ ਦੀ ਕੀਮਤ ਕਰੀਬ 25 ਤੋਂ 30 ਹਜ਼ਾਰ ਰੁਪਏ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਵਿੱਚ ਚੋਰਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ ਅਤੇ ਇਹ ਸੀ.ਸੀ.ਟੀ.ਵੀ. ਪੁਲਿਸ ਨੂੰ ਵੀ ਦੇ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਿੰਡ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਦੇ ਮੰਦਰ ਵਿੱਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਸਬੰਧਤ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੂੰ ਦਿੱਤੀ ਗਈ ਸੀ ਪਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਚੋਰ ਧਾਰਮਿਕ ਸਥਾਨਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ।
04/10/2026
ਪੰਜਾਬ📍 ਪੰਜਾਬ
ਇਨਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ਦੇ ਕਤਲ ਤੋਂ ਬਾਅਦ ਹੁਣ ਕੁੱਲ੍ਹੜ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇੱਕ ਸੰਦੇਸ਼ ਵਿੱਚ ਸਹਿਜ ਅਰੋੜਾ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ।
ਇਨਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ਦੇ ਕਤਲ ਤੋਂ ਬਾਅਦ ਹੁਣ ਕੁੱਲ੍ਹੜ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇੱਕ ਸੰਦੇਸ਼ ਵਿੱਚ ਸਹਿਜ ਅਰੋੜਾ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਹਰ ਦੂਜੇ-ਤੀਜੇ ਦਿਨ ਕਿਸੇ ਨਾ ਕਿਸੇ ਨੂੰ ਗੋਲੀ ਮਾਰ ਕੇ ਜਾਂ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸਹਿਜ ਅਰੋੜਾ ਨੇ ਕਿਹਾ ਕਿ ਮੈਡ ਸੰਧੂ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਕਾਫ਼ੀ ਝਟਕਾ ਲੱਗਿਆ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿਚਕਾਰ ਦਿਨ-ਦਿਹਾੜੇ ਗੋਲੀਆਂ ਚੱਲਣਾ ਪੰਜਾਬ ਵਿੱਚ ਆਮ ਗੱਲ ਬਣਦੀ ਜਾ ਰਹੀ ਹੈ। ਉਨ੍ਹਾਂ ਸਰਕਾਰ ਅਤੇ ਪੁਲਸ-ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਖ਼ਰ ਕਿਸ ਦੀ ਹੈ?
ਮੈਡ ਸੰਧੂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਕੁਝ ਟਿੱਪਣੀਆਂ 'ਤੇ ਵੀ ਸਹਿਜ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਕਿਸੇ ਦੀ ਮੌਤ 'ਤੇ ਖੁਸ਼ੀ ਮਨਾਉਣਾ ਜਾਂ ਉਸ ਨੂੰ 'ਗੰਦਗੀ ਸਾਫ਼ ਹੋਣਾ' ਕਹਿਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਮੈਡ ਸੰਧੂ ਵੀ ਇੱਕ ਇਨਸਾਨ ਸੀ ਅਤੇ ਉਹ ਆਪਣਾ ਕੰਮ ਕਰ ਰਿਹਾ ਸੀ।
ਸਹਿਜ ਅਰੋੜਾ ਨੇ ਆਪਣੇ ਤਜਰਬੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਹੌਲ ਨੇ ਉਨ੍ਹਾਂ ਨੂੰ ਵੀ ਸੂਬਾ ਛੱਡਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਨੌਜਵਾਨਾਂ ਨੂੰ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਦੀ ਸਲਾਹ ਦਿੰਦੇ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰ ਮਹੀਨੇ ਕਰੀਬ 40 ਤੋਂ 60 ਹਜ਼ਾਰ ਰੁਪਏ ਭਰਦੇ ਸਨ ਪਰ ਇਸ ਦੇ ਬਾਵਜੂਦ ਕਰੀਬ ਢਾਈ ਸਾਲ ਤੱਕ ਉਨ੍ਹਾਂ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਸਹਿਜ ਨੇ ਦਾਅਵਾ ਕੀਤਾ ਕਿ ਕਈ ਵਾਰ ਉਨ੍ਹਾਂ ਕੋਲੋਂ ਫਿਰੌਤੀ ਮੰਗੀ ਗਈ ਅਤੇ ਕਥਿਤ ਤੌਰ 'ਤੇ ਝੂਠੇ ਮਾਮਲਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਕੁਝ ਮੌਕਿਆਂ 'ਤੇ ਪੁਲਸ ਵੱਲੋਂ ਵੀ ਸਮਝੌਤਾ ਕਰਵਾਉਣ ਲਈ ਵਿਚੋਲੇ ਦੀ ਭੂਮਿਕਾ ਨਿਭਾਈ ਗਈ। ਸਹਿਜ ਨੇ ਕਿਹਾ ਕਿ ਅਜਿਹੇ ਹਾਲਾਤਾਂ ਕਾਰਨ ਉਨ੍ਹਾਂ ਨੂੰ ਪੰਜਾਬ ਛੱਡਣ ਦਾ ਫੈਸਲਾ ਲੈਣਾ ਪਿਆ। ਸਹਿਜ ਅਰੋੜਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਘਟਨਾ ਕਿਸੇ ਹੋਰ ਨਾਲ ਹੋਈ ਹੈ, ਕੱਲ੍ਹ ਕਿਸੇ ਹੋਰ ਦੀ ਵਾਰੀ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਹਿੰਸਾ ਨੂੰ ਵਧਾਵਾ ਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਹ ਸਭ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ।
04/10/2026
ਪੰਜਾਬ📍 ਪੰਜਾਬ
ਆਮ ਆਦਮੀ ਪਾਰਟੀ ਹਲਕਾ ਮੌੜ ਤੋਂ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਵਿਰੋਧੀ ਗਤਿਵਿਧੀਆਂ ਕਾਰਨ ਅਤੇ ਝੂਠ ਬੋਲ ਕੇ ਪਾਰਟੀ ਨੂੰ ਬਦਨਾਮ ਕਰਨ 'ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਬਰਖ਼ਾਸਤ ਕਰਦੀ ਹੈ।
ਆਮ ਆਦਮੀ ਪਾਰਟੀ ਹਲਕਾ ਮੌੜ ਤੋਂ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਵਿਰੋਧੀ ਗਤਿਵਿਧੀਆਂ ਕਾਰਨ ਅਤੇ ਝੂਠ ਬੋਲ ਕੇ ਪਾਰਟੀ ਨੂੰ ਬਦਨਾਮ ਕਰਨ 'ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਬਰਖ਼ਾਸਤ ਕਰਦੀ ਹੈ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅਧੀਨ ਆਉਂਦੇ ਮੌਰ ਮੰਡੀ ਵਿਧਾਨ ਸਭਾ ਹਲਕੇ ਤੋਂ 'ਆਪ' ਦੇ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੇ ਆਪਣੀ ਹੀ ਸਰਕਾਰ ਦੇ ਕੰਮਕਾਜ 'ਤੇ ਸਵਾਲ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਅਤੇ ਸਕੂਲਾਂ ਦੇ ਅਪਗ੍ਰੇਡ ਨਾ ਹੋਣ ਵਰਗੇ ਮੁੱਦਿਆਂ ਨੂੰ ਉਜਾਗਰ ਕੀਤਾ।
ਦਸ ਦਈਏ ਕਿ ਕਿ ਕੁਝ ਸਮਾਂ ਪਹਿਲਾਂ ਵਿਧਾਇਆ ਸੁਖਬੀਰ ਮਾਈਸਖਾਨਾ ਨੇ ਦਾਅਵਾ ਕੀਤਾ ਸੀ ਉਨ੍ਹਾਂ ਦੇ ਪੁੱਤਰ ਦੇ ਸਕੂਲ ਵਿੱਚ ਇਕ ਵਿਧਾਇਕ ਹਨ, ਪਰ ਦਾਅਵਾ ਕੀਤਾ ਹੈ ਕਿ ਇਸ ਸਕੂਲ ਵਿਚ 25 ਅਧਿਆਪਕ ਹਨ।
"ਮੇਰੇ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ। ਜਦੋਂ ਮੈਂ ਉਨ੍ਹਾਂ ਤੋਂ ਪੁੱਛਦਾ ਹਾਂ ਕਿ ਉਨ੍ਹਾਂ ਨੇ ਉਸ ਦਿਨ ਕੀ ਪੜ੍ਹਾਈ ਕੀਤੀ, ਤਾਂ ਉਹ ਕਹਿੰਦੇ ਹਨ ਕਿ ਕੋਈ ਅਧਿਆਪਕ ਹੀ ਨਹੀਂ ਸੀ। ਪ੍ਰਿੰਸੀਪਲ ਉਨ੍ਹਾਂ ਨੂੰ ਕਹਿੰਦੇ ਹਨ, 'ਤੁਹਾਡੇ ਪਿਤਾ ਵਿਧਾਇਕ ਹਨ; ਉਨ੍ਹਾਂ ਨੂੰ ਕਹੋ ਕਿ ਕੋਈ ਅਧਿਆਪਕ ਲੈ ਕੇ ਆਉਣ।' ਮੈਂ ਬਹੁਤ ਵਾਰ ਬੇਨਤੀਆਂ ਕੀਤੀਆਂ ਹਨ, ਫਿਰ ਵੀ ਸਕੂਲਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ; ਉਹ ਜਿਉਂ ਦੇ ਤਿਉਂ ਹੀ ਹਨ। ਜਦੋਂ ਵੀ ਮੈਂ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ ਕੋਲ ਜਾਂਦਾ ਹਾਂ, ਤਾਂ ਉਨ੍ਹਾਂ ਕੋਲ ਕਦੇ ਸਮਾਂ ਹੀ ਨਹੀਂ ਹੁੰਦਾ।"
ਵਿਧਾਇਕ ਨੇ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਜਨਤਾ ਅਤੇ ਸਕੂਲ ਪ੍ਰਬੰਧਕ ਲਗਾਤਾਰ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਮੰਗ ਕਰਦੇ ਆ ਰਹੇ ਹਨ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਵੇਂ ਅਜਿਹੀਆਂ ਗੱਲਾਂ ਕਹਿਣ ਕਾਰਨ ਉਨ੍ਹਾਂ 'ਤੇ ਪੁਲਿਸ ਕੇਸ ਵੀ ਦਰਜ ਹੋ ਸਕਦਾ ਹੈ, ਪਰ ਉਹ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਲੋਕਾਂ ਨਾਲ ਜੁੜੇ ਮੁੱਦੇ ਉਠਾਉਂਦੇ ਰਹਿਣਗੇ।
04/10/2026
ਪੰਜਾਬ📍 ਪੰਜਾਬ
ਪੰਜਾਬੀ ਭਾਸ਼ਾ ਮਹਿਜ਼ ਚਡ਼੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਤੱਕ ਹੀ ਮਹਿਦੂਦ ਨਹੀਂ ਸਗੋਂ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਗੱਲ ਕੀ, ਜਿੱਥੇ ਕਿਤੇ ਵੀ ਪੰਜਾਬੀਆਂ ਨੇ ਪਰਵਾਸ ਕੀਤਾ ਹੈ, ਉੱਥੇ ਬੋਲੀ ਜਾਂਦੀ ਹੈ।
ਪੰਜਾਬੀ ਭਾਸ਼ਾ ਮਹਿਜ਼ ਚਡ਼੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਤੱਕ ਹੀ ਮਹਿਦੂਦ ਨਹੀਂ ਸਗੋਂ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਗੱਲ ਕੀ, ਜਿੱਥੇ ਕਿਤੇ ਵੀ ਪੰਜਾਬੀਆਂ ਨੇ ਪਰਵਾਸ ਕੀਤਾ ਹੈ, ਉੱਥੇ ਬੋਲੀ ਜਾਂਦੀ ਹੈ। ਹਥਲਾ ਲੇਖ ਰਵਾਇਤੀ ਛਾਪੇਖਾਨੇ ਤੋਂ ਲੈ ਕੇ ਅਜੋਕੇ ਡਿਜੀਟਲ ਯੁੱਗ ਵਿੱਚ ਪੰਜਾਬੀ ਦੇ ਪ੍ਰਚਾਰ-ਪਸਾਰ ਦੀਆਂ ਤਕਨੀਕਾਂ ਵਿੱਚ ਆਏ ਬਦਲਾਅ ਅਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਰੌਸ਼ਨੀ ਪਾਉਂਦਾ ਹੈ।
ਅੱਜ ਤੇਜ਼ੀ ਨਾਲ ਬਦਲਦੀ ਹੋਈ ਸੂਚਨਾ ਤਕਨੀਕ ਦੀ ਇਸ ਕ੍ਰਾਂਤੀ ਦੇ ਨਵੇਂ ਡਿਜੀਟਲ ਯੁੱਗ ਨੇ ਪੰਜਾਬੀ ਭਾਸ਼ਾ ਦੇ ਸਰੂਪ ਨੂੰ ਵੀ ਬਦਲ ਦਿੱਤਾ ਹੈ। ਪਹਿਲਾਂ ਪੰਜਾਬੀ ਦੀ ਤਾਕਤ ਦਾ ਮੁੱਖ ਆਧਾਰ ਕਿਤਾਬਾਂ ਅਤੇ ਅਖ਼ਬਾਰ ਸਨ। ਅੱਜ ਵੀ ਉਹ ਮਹੱਤਵਪੂਰਨ ਹਨ, ਪਰ ਨਵੀਂ ਪੀੜ੍ਹੀ ਪੰਜਾਬੀ ਨੂੰ ਵੀਡੀਓ, ਆਡੀਓ, ਪੌਡਕਾਸਟ, ਰੀਲ, ਸ਼ਾਰਟ ਵੀਡੀਓ ਅਤੇ ਲਾਈਵ ਸਟ੍ਰੀਮ ਰਾਹੀਂ ਤੇਜ਼ੀ ਨਾਲ ਗ੍ਰਹਿਣ ਕਰ ਰਹੀ ਹੈ। ਪਹਿਲਾਂ ਵੀ ਪੰਜਾਬੀ ਭਾਸ਼ਾ ਦੇ ਇਤਿਹਾਸ ਵਿੱਚ ਕਈ ਅਜਿਹੇ ਮੋੜ ਆਏ ਹਨ ਜਿਨ੍ਹਾਂ ਨੇ ਇਸ ਦੇ ਰੂਪ, ਪਸਾਰ ਅਤੇ ਵਰਤੋਂ ਨੂੰ ਬਦਲਿਆ ਹੈ। ਗੁਰਮੁਖੀ ਲਿਪੀ ਦੀ ਸਥਾਪਨਾ ਤੋਂ ਲੈ ਕੇ ਰਵਾਇਤੀ ਛਾਪਾਖਾਨੇ, ਟੈਲੀਵਿਜ਼ਨ ਅਤੇ ਸਿਨੇਮਾ ਤੱਕ ਪੰਜਾਬੀ ਨੇ ਹਰ ਨਵੇਂ ਮਾਧਿਅਮ ਨੂੰ ਆਪਣੇ ਪ੍ਰਗਟਾਵੇ ਦਾ ਸਾਧਨ ਬਣਾਇਆ ਪਰ ਇੰਟਰਨੈੱਟ ਅਤੇ ਹੁਣ ਮਸਨੂਈ ਬੁੱਧੀ(ਏ ਆਈ) ਦਾ ਆਗਮਨ ਪੰਜਾਬੀ ਦੇ ਸਾਹਮਣੇ ਅਜਿਹੀ ਸੰਭਾਵਨਾ ਲੈ ਕੇ ਆਇਆ ਹੈ ਜਿਸ ਦੀ ਤੁਲਨਾ ਪਿਛਲੇ ਕਿਸੇ ਵੀ ਮਾਧਿਅਮ ਨਾਲ ਕਰਨੀ ਮੁਸ਼ਕਿਲ ਹੈ। ਅੱਜ ਪੰਜਾਬੀ ਸਿਰਫ਼ ਕਾਗਜ਼ ਉੱਤੇ ਛਪਣ ਵਾਲੀ ਅੱਖਰਾਂ ਦੀ ਭਾਸ਼ਾ ਨਹੀਂ ਰਹੀ ਹੈ। ਹੁਣ ਉਹ ਮੋਬਾਈਲ ਦੀ ਸਕ੍ਰੀਨ, ਸੋਸ਼ਲ ਮੀਡੀਆ, ਯੂਟਿਊਬ, ਪੌਡਕਾਸਟ, ਡਿਜੀਟਲ ਅਖ਼ਬਾਰ, ਔਨਲਾਈਨ ਸਿੱਖਿਆ, ਈ-ਕਾਮਰਸ ਅਤੇ ਏ ਆਈ ਦੀ ਦੁਨੀਆ ਵਿੱਚ ਆਪਣੀ ਨਵੀਂ ਥਾਂ ਬਣਾ ਰਹੀ ਹੈ।
ਅੱਜ ਇਹ ਬਦਲਾਅ ਉਸ ਵੇਲੇ ਹੋ ਰਿਹਾ ਹੈ ਜਦੋਂ ਭਾਰਤ ਖ਼ੁਦ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਮੰਡੀਆਂ ਵਿੱਚੋਂ ਇੱਕ ਬਣ ਚੁੱਕਾ ਹੈ। ਇਸ ਤੋਂ ਪਹਿਲਾਂ 2024 ਵਿੱਚ 88.6 ਕਰੋੜ ਸਰਗਰਮ ਉਪਭੋਗਤਾ ਦਰਜ ਕੀਤੇ ਗਏ ਸਨ ਅਤੇ ਇਹ ਦੁਨੀਆ ਵਿੱਚ ਸਭ ਤੋਂ ਵੱਧ ਹਨ। ਇਸ ਡਿਜੀਟਲ ਕ੍ਰਾਂਤੀ ਦਾ ਸਭ ਤੋਂ ਮਹੱਤਵਪੂਰਨ ਪੱਖ ਭਾਸ਼ਾ ਹੈ। 2024 ਦੇ ਅੰਕੜਿਆਂ ਅਨੁਸਾਰ 87 ਕਰੋੜ ਇੰਟਰਨੈੱਟ ਉਪਭੋਗਤਾਵਾਂ ਨੇ ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਵਰਤੀ ਜੋ ਕੁੱਲ ਇੰਟਰਨੈੱਟ ਉਪਭੋਗਤਾਵਾਂ ਦਾ ਲਗਪਗ 98 ਫ਼ੀਸਦੀ ਹੈ। ਸ਼ਹਿਰੀ ਭਾਰਤ ਵਿੱਚ 57 ਫ਼ੀਸਦੀ ਉਪਭੋਗਤਾ ਅੰਗਰੇਜ਼ੀ ਦੀ ਬਜਾਏ ਭਾਰਤੀ ਭਾਸ਼ਾਵਾਂ ਵਿੱਚ ਇੰਟਰਨੈੱਟ ਸਮੱਗਰੀ ਨੂੰ ਤਰਜੀਹ ਦੇਣ ਦੀ ਗੱਲ ਕਰਦੇ ਹਨ। ਹੁਣ ਭਾਰਤੀ ਭਾਸ਼ਾਵਾਂ ਵਿੱਚ ਵੀਡੀਓ ਦੇਖਣਾ 81 ਫ਼ੀਸਦੀ, ਸੰਗੀਤ ਸੁਣਨਾ 69 ਫ਼ੀਸਦੀ ਅਤੇ ਸੋਸ਼ਲ ਨੈੱਟਵਰਕਿੰਗ 36 ਫ਼ੀਸਦੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ।
ਅੱਜ ਇਹ ਅੰਕੜੇ ਪੰਜਾਬੀ ਲਈ ਇੱਕ ਵੱਡਾ ਸੰਦੇਸ਼ ਹਨ। ਹੁਣ ਭਾਸ਼ਾ ਦਾ ਭਵਿੱਖ ਸਿਰਫ਼ ਇਸ ਗੱਲ ਨਾਲ ਨਹੀਂ ਤੈਅ ਹੋਵੇਗਾ ਕਿ ਕਿੰਨੇ ਲੋਕ ਉਸ ਨੂੰ ਬੋਲਦੇ ਹਨ, ਹੁਣ ਇਹ ਇਸ ਗੱਲ ਨਾਲ ਵੀ ਤੈਅ ਹੋਵੇਗਾ ਕਿ ਕਿੰਨਾ ਡਿਜੀਟਲ ਗਿਆਨ ਉਸ ਭਾਸ਼ਾ ਵਿੱਚ ਉਪਲੱਬਧ ਹੈ। ਪੰਜਾਬੀ ਦੀ ਅਸਲ ਤਾਕਤ ਅੱਜ ਭਾਸ਼ਾ ਤੋਂ ਵੱਡਾ ਇਸ ਦਾ ਇੱਕ ਵਿਸ਼ਵ ਭਾਈਚਾਰਾ ਹੈ। ਹੁਣ ਪੰਜਾਬੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਭੂਗੋਲ ਪੰਜਾਬ ਦੀਆਂ ਸਰਹੱਦਾਂ ਨਾਲ ਖ਼ਤਮ ਨਹੀਂ ਹੁੰਦਾ। ਭਾਰਤ ਤੋਂ ਬਾਹਰ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਖਾੜੀ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਪੰਜਾਬੀ ਇੱਕ ਵਿਸ਼ਾਲ ਭਾਸ਼ਾਈ ਭਾਈਚਾਰੇ ਦੀ ਭਾਸ਼ਾ ਹੈ, ਭਾਵੇਂ ਉੱਥੇ ਇਸ ਨੂੰ ਲਿਖਣ ਲਈ ਮੁੱਖ ਤੌਰ ’ਤੇ ਸ਼ਾਹਮੁਖੀ ਵਰਤੀ ਜਾਂਦੀ ਹੈ। ਭਾਰਤ ਦੀ 2011 ਦੀ ਜਨਗਣਨਾ ਵਿੱਚ ਪੰਜਾਬੀ ਨੂੰ ਇੱਕ ਵੱਖਰੀ ਮਾਤ ਭਾਸ਼ਾ ਵਜੋਂ ਦਰਜ ਕੀਤਾ ਗਿਆ ਹੈ ਅਤੇ ਦੇਸ਼ ਪੱਧਰੀ ਮਾਤ-ਭਾਸ਼ਾ ਦੇ ਅੰਕੜੇ ਕੇਂਦਰੀ ਜਨਗਣਨਾ ਡੇਟਾਬੇਸ ਵਿੱਚ ਉਪਲਬਧ ਹਨ। ਅਗਲੀ ਪੂਰੀ ਜਨਗਣਨਾ ਦੇ ਅੰਕੜੇ ਆਉਣ ਤੱਕ 2011 ਦੇ ਇਹ ਅੰਕੜੇ ਹੀ ਸਰਕਾਰੀ ਤੌਰ ’ਤੇ ਤੁਲਨਾਤਮਕ ਆਧਾਰ ਹਨ। ਅੱਜ ਇੰਟਰਨੈੱਟ ਨੇ ਇਸ ਵਿਸ਼ਵ ਪੰਜਾਬੀ ਭਾਈਚਾਰੇ ਨੂੰ ਪਹਿਲੀ ਵਾਰ ਇੱਕੋ ਡਿਜੀਟਲ ਮੰਚ ’ਤੇ ਜੋੜ ਦਿੱਤਾ ਹੈ। ਪਹਿਲਾਂ ਪੰਜਾਬ ਦੇ ਕਿਸੇ ਪਿੰਡ ਵਿੱਚ ਹੋਣ ਵਾਲੀ ਘਟਨਾ ਨੂੰ ਵਿਦੇਸ਼ ਵਿੱਚ ਬੈਠੇ ਪੰਜਾਬੀ ਤੱਕ ਪਹੁੰਚਣ ਵਿੱਚ ਦਿਨ ਲੱਗ ਸਕਦੇ ਸਨ। ਅੱਜ ਕਿਸੇ ਪਿੰਡ ਦਾ ਮੇਲਾ, ਕਿਸੇ ਗੁਰਦੁਆਰੇ ਦਾ ਸਮਾਗਮ, ਕਿਸੇ ਕਵੀ ਦੀ ਕਵਿਤਾ, ਕਿਸੇ ਕਿਸਾਨ ਦੀ ਗੱਲ, ਕਿਸੇ ਗਾਇਕ ਦਾ ਗੀਤ ਜਾਂ ਪੰਜਾਬ ਦੀ ਰਾਜਨੀਤੀ ਬਾਰੇ ਕੋਈ ਵੀਡੀਓ ਕੁਝ ਸਕਿੰਟਾਂ ਵਿੱਚ ਹੀ ਦੁਨੀਆ ਭਰ ਦੇ ਪੰਜਾਬੀਆਂ ਤੱਕ ਪਹੁੰਚ ਸਕਦੀ ਹੈ। ਨਵੀਆਂ ਸੂਚਨਾ ਤਕਨੀਕਾਂ ਨਾਲ ਇਹ ਸਿਰਫ਼ ਸੰਚਾਰ ਦੀ ਗਤੀ ਨਹੀਂ ਸਗੋਂ ਇਹ ਪੰਜਾਬੀ ਦੀ ਭੂਗੋਲਿਕ ਮੁੜ ਰਚਨਾ ਹੈ। ਪਹਿਲਾਂ ਛਪਿਆ ਸਫ਼ਾ ਸੀਮਤ ਸੀ, ਹੁਣ ਡਿਜੀਟਲ ਸਫ਼ਾ ਬੇਹੱਦ ਸੰਭਾਵਨਾਵਾਂ ਭਰਪੂਰ ਹੈ। ਛਪੇ ਹੋਏ ਅਖ਼ਬਾਰ ਦੀ ਆਪਣੀ ਹੱਦ ਹੁੰਦੀ ਹੈ। ਇੱਕ ਕਿਤਾਬ ਤੇ ਇੱਕ ਰਸਾਲੇ ਦੀ ਸਰਕੁਲੇਸ਼ਨ ਹੁੰਦੀ ਹੈ ਪਰ ਡਿਜੀਟਲ ਸਮੱਗਰੀ ਲਈ ਪਾਠਕ ਦੀ ਗਿਣਤੀ ਦੀ ਕੋਈ ਅਜਿਹੀ ਭੌਤਿਕ ਸੀਮਾ ਨਹੀਂ ਹੈ। ਪੰਜਾਬੀ ਵਿਕੀਪੀਡੀਆ ਇਸ ਬਦਲਾਅ ਦਾ ਇੱਕ ਦਿਲਚਸਪ ਉਦਾਹਰਣ ਹੈ। 2012 ਵਿੱਚ ਇਸ ਉੱਤੇ ਲਗਪਗ 2,400 ਲੇਖ ਸਨ। ਅੱਜ ਦੇ ਅਧਿਐਨ ਅਨੁਸਾਰ ਇਸ ਵਿੱਚ 33,000 ਤੋਂ ਵੱਧ ਲੇਖ ਹਨ ਅਤੇ ਹਜ਼ਾਰਾਂ ਰਜਿਸਟਰਡ ਉਪਭੋਗਤਾ ਇਸ ਨਾਲ ਜੁੜੇ ਹੋਏ ਹਨ। ਇਸ ਦਾ ਅਰਥ ਇਹ ਹੈ ਕਿ ਪੰਜਾਬੀ ਦਾ ਗਿਆਨ ਹੁਣ ਸਿਰਫ਼ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਵਿੱਚ ਨਹੀਂ ਸਗੋਂ ਇਤਿਹਾਸ, ਭੂਗੋਲ, ਵਿਗਿਆਨ, ਸਾਹਿਤ, ਕਲਾ, ਸ਼ਖ਼ਸੀਅਤਾਂ ਅਤੇ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਪੰਜਾਬੀ ਵਿੱਚ ਡਿਜੀਟਲ ਰੂਪ ਵਿੱਚ ਸੰਭਾਲੀ ਜਾ ਰਹੀ ਹੈ।
ਅੱਜ ਹੋਰ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਗਿਆਨ ਨੂੰ ਕੋਈ ਇੱਕ ਸੰਪਾਦਕ ਨਹੀਂ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਠੇ ਲੋਕ ਮਿਲ ਕੇ ਤਿਆਰ ਕਰ ਰਹੇ ਹਨ। ਇਹ ਭਾਸ਼ਾ ਦੀ ਜਮਹੂਰੀ ਗਿਆਨ ਵਿਵਸਥਾ ਦਾ ਨਵਾਂ ਮਾਡਲ ਹੈ। ਹੁਣ ਪੰਜਾਬੀ ਸਿਰਫ਼ ਪੜ੍ਹੀ ਹੀ ਨਹੀਂ ਜਾਂਦੀ, ਸੁਣੀ ਅਤੇ ਦੇਖੀ ਵੀ ਜਾਂਦੀ ਹੈ। ਅੱਜ ਇੱਕ ਪੰਜਾਬੀ ਲੇਖਕ ਆਪਣੀ ਕਵਿਤਾ ਕਿਤਾਬ ਵਿੱਚ ਛਪਵਾਉਣ ਦੇ ਨਾਲ ਯੂਟਿਊਬ ’ਤੇ ਪੜ੍ਹ ਸਕਦਾ ਹੈ। ਇੱਕ ਇਤਿਹਾਸਕਾਰ ਆਪਣਾ ਲੈਕਚਰ ਪੌਡਕਾਸਟ ਬਣਾ ਸਕਦਾ ਹੈ। ਇੱਕ ਅਧਿਆਪਕ ਪੰਜਾਬੀ ਵਿੱਚ ਔਨਲਾਈਨ ਕਲਾਸ ਚਲਾ ਸਕਦਾ ਹੈ। ਇੱਕ ਪੱਤਰਕਾਰ ਆਪਣੇ ਵਿਚਾਰ ਨੂੰ ਅਖ਼ਬਾਰ ਤੋਂ ਇਲਾਵਾ ਵੀਡੀਓ ਅਤੇ ਡਿਜੀਟਲ ਪਲੈਟਫਾਰਮ ਰਾਹੀਂ ਲੱਖਾਂ ਲੋਕਾਂ ਤੱਕ ਪਹੁੰਚਾ ਸਕਦਾ ਹੈ। ਅੱਜ ਇਸ ਬਦਲਾਅ ਨੇ ਪੰਜਾਬੀ ਵਿੱਚ ਬੋਲਣ ਵਾਲੀ ਪੱਤਰਕਾਰੀ ਅਤੇ ਸੁਣਨ ਵਾਲੇ ਸਾਹਿਤ ਲਈ ਵੀ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
ਅੱਜ ਪੰਜਾਬੀ ਸਾਹਿਤ ਦੀ ਰਚਨਾ ਲਈ ਇੱਕ ਨਵੀਂ ਦੁਨੀਆ ਪੈਦਾ ਹੋ ਗਈ ਹੈ। ਪੰਜਾਬੀ ਸਾਹਿਤ ਸਾਹਮਣੇ ਡਿਜੀਟਲ ਯੁੱਗ ਦਾ ਸਭ ਤੋਂ ਵੱਡਾ ਮੌਕਾ ਹੈ- ਪੁਰਾਣੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਤੇ ਅਣਗਿਣਤ ਰਚਨਾਕਾਰਾਂ ਦੀ ਵਿਰਾਸਤ ਨੂੰ ਡਿਜੀਟਲ ਆਰਕਾਈਵਜ਼ ਰਾਹੀਂ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕਦਾ ਹੈ। ਅੱਜ ਕੋਈ ਲਾਇਬ੍ਰੇਰੀ ਵਿੱਚ ਪੁਰਾਣੀ ਕਿਤਾਬ ਲੱਭਣ ਦੀ ਬਜਾਏ ਮੋਬਾਈਲ ’ਤੇ ਕਿਸੇ ਕਵੀ ਦੀ ਰਚਨਾ ਲੱਭ ਸਕਦਾ ਹੈ, ਪਰ ਇੱਥੇ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਡਿਜੀਟਲ ਰੂਪਾਂਤਰਣ ਸਿਰਫ਼ ਪੀ ਡੀ ਐੱਫ ਬਣਾਉਣ ਦਾ ਨਾਮ ਨਹੀਂ। ਉਸ ਦਾ ਸਹੀ ਪਾਠ, ਸਹੀ ਲੇਖਕ, ਸਹੀ ਸਰੋਤ ਅਤੇ ਕਾਪੀਰਾਈਟ ਦਾ ਸਨਮਾਨ ਵੀ ਓਨਾ ਹੀ ਜ਼ਰੂਰੀ ਹੈ।
ਅੱਜ ਪੰਜਾਬੀ ਪੱਤਰਕਾਰੀ ਦਾ ਨਵਾਂ ਦੌਰ ਹੈ। ਪੰਜਾਬੀ ਪੱਤਰਕਾਰੀ ਲਈ ਇੰਟਰਨੈੱਟ ਵਰਦਾਨ ਵੀ ਹੈ ਅਤੇ ਇਮਤਿਹਾਨ ਵੀ ਹੈ। ਅੱਜ ਪੰਜਾਬੀ ਦੇ ਅਖ਼ਬਾਰਾਂ ਅਤੇ ਨਿਊਜ਼ ਪੋਰਟਲਾਂ ਕੋਲ ਆਪਣੀ ਪਹੁੰਚ ਵਧਾਉਣ ਦਾ ਮੌਕਾ ਹੈ। ਇੱਕ ਖ਼ਬਰ ਸਿਰਫ਼ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਜਾਂ ਚੰਡੀਗੜ੍ਹ ਤੱਕ ਸੀਮਿਤ ਨਹੀਂ ਰਹਿੰਦੀ। ਉਹ ਟੋਰਾਂਟੋ, ਵੈਨਕੂਵਰ, ਬਰਮਿੰਘਮ, ਨਿਊਯਾਰਕ ਜਾਂ ਮੈਲਬਰਨ ਵਿੱਚ ਬੈਠੇ ਪੰਜਾਬੀਆਂ ਤੱਕ ਵੀ ਸਕਿੰਟ ਵਿੱਚ ਪਹੁੰਚ ਸਕਦੀ ਹੈ ਪਰ ਡਿਜੀਟਲ ਪੱਤਰਕਾਰੀ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਵਿਊਜ਼ ਦੀ ਦੌੜ। ਜਿਹੜੀ ਸੁਰਖ਼ੀ ਉਤੇਜਕ ਹੋਵੇ, ਜਿਹੜੀ ਵੀਡੀਓ ਭਾਵਨਾਵਾਂ ਨੂੰ ਭੜਕਾਏ ਜਾਂ ਜਿਹੜੀ ਗੱਲ ਵਿਵਾਦ ਪੈਦਾ ਕਰੇ, ਉਹ ਤੇਜ਼ੀ ਨਾਲ ਫੈਲ ਸਕਦੀ ਹੈ। ਇਸ ਨਾਲ ਗੰਭੀਰ ਅਤੇ ਤੱਥ ਆਧਾਰਿਤ ਪੱਤਰਕਾਰੀ ਨੂੰ ਨੁਕਸਾਨ ਹੋ ਸਕਦਾ ਹੈ।
ਇਸ ਲਈ ਪੰਜਾਬੀ ਦੀ ਡਿਜੀਟਲ ਪੱਤਰਕਾਰੀ ਨੂੰ ਅਗਲੇ ਪੜਾਅ ਵਿੱਚ ਤੇਜ਼ ਹੋਣ ਦੇ ਨਾਲ-ਨਾਲ ਭਰੋਸੇਯੋਗ ਵੀ ਹੋਣਾ ਪਵੇਗਾ। ਇੰਟਰਨੈੱਟ ਨੇ ਹਰ ਵਿਅਕਤੀ ਨੂੰ ਬੋਲਣ ਦਾ ਮੰਚ ਦਿੱਤਾ ਹੈ, ਪਰ ਪੱਤਰਕਾਰੀ ਦੀ ਅਸਲ ਪਛਾਣ ਅਜੇ ਵੀ ਤੱਥ, ਪੜਤਾਲ ਅਤੇ ਜ਼ਿੰਮੇਵਾਰੀ ਹੀ ਰਹੇਗੀ। ਅੱਜ ਡਿਜੀਟਲ ਯੁੱਗ ਨੇ ਪੰਜਾਬੀ ਸਾਹਮਣੇ ਇੱਕ ਹੋਰ ਦਿਲਚਸਪ ਸਵਾਲ ਖੜ੍ਹਾ ਕੀਤਾ ਹੈ- ਗੁਰਮੁਖੀ ਜਾਂ ਰੋਮਨ? ਹੁਣ ਮੋਬਾਈਲ ’ਤੇ ਬਹੁਤ ਸਾਰੇ ਨੌਜਵਾਨ ਪੰਜਾਬੀ ਨੂੰ ਰੋਮਨ ਲਿਪੀ ਵਿੱਚ ਲਿਖਦੇ ਹਨ। ਇਸ ਨੂੰ ਸਿਰਫ਼ ਭਾਸ਼ਾ ਦਾ ਪਤਨ ਕਹਿ ਦੇਣਾ ਠੀਕ ਨਹੀਂ ਹੋਵੇਗਾ। ਇਹ ਡਿਜੀਟਲ ਸੰਚਾਰ ਦਾ ਇੱਕ ਨਵਾਂ ਰੂਪ ਹੈ ਪਰ ਜੇ ਪੰਜਾਬੀ ਦਾ ਭਵਿੱਖ ਸਿਰਫ਼ ਰੋਮਨ ਲਿਪੀ ਵਿੱਚ ਚਲਾ ਗਿਆ ਤਾਂ ਗੁਰਮੁਖੀ ਦੀ ਸਾਹਿਤਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਦੂਰੀ ਪੈਦਾ ਹੋ ਸਕਦੀ ਹੈ। ਇਸ ਲਈ ਹੱਲ ਟਕਰਾਅ ਨਹੀਂ, ਸਹਿ-ਅਸਤਿਤਵ ਹੈ। ਰੋਮਨ ਪੰਜਾਬੀ ਨੂੰ ਡਿਜੀਟਲ ਵਰਤੋਂ ਦਾ ਇੱਕ ਰੂਪ ਮੰਨਦੇ ਹੋਏ ਗੁਰਮੁਖੀ ਨੂੰ ਗਿਆਨ, ਸਾਹਿਤ, ਸਿੱਖਿਆ ਅਤੇ ਅਧਿਕਾਰਤ ਡਿਜੀਟਲ ਸਮੱਗਰੀ ਦੀ ਮਜ਼ਬੂਤ ਲਿਪੀ ਬਣਾਈ ਰੱਖਣਾ ਹੋਵੇਗਾ।
ਹੁਣ ਪੰਜਾਬੀ ਦੇ ਭਵਿੱਖ ਦਾ ਸਭ ਤੋਂ ਵੱਡਾ ਮੋੜ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ। 2024 ਦੇ ਅਧਿਐਨ ਅਨੁਸਾਰ ਭਾਰਤ ਦੇ 10 ਵਿੱਚੋਂ ਲਗਪਗ 9 ਇੰਟਰਨੈੱਟ ਉਪਭੋਗਤਾ ਏ ਆਈ-ਸੁਵਿਧਾਵਾਂ ਵਾਲੀਆਂ ਐਪਲੀਕੇਸ਼ਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸੰਪਰਕ ਕਰ ਚੁੱਕੇ ਸਨ। ਅੱਜ ਇਸ ਦਾ ਪੰਜਾਬੀ ਉੱਤੇ ਪ੍ਰਭਾਵ ਅਸਾਧਾਰਨ ਹੋ ਸਕਦਾ ਹੈ। ਕਲਪਨਾ ਕਰੋ ਕਿ ਇੱਕ ਕਿਸਾਨ ਪੰਜਾਬੀ ਵਿੱਚ ਮੋਬਾਈਲ ਨੂੰ ਪੁੱਛੇ, “ਕੱਲ੍ਹ ਮੇਰੇ ਇਲਾਕੇ ਵਿੱਚ ਮੀਂਹ ਪੈਣ ਦੀ ਕਿੰਨੀ ਸੰਭਾਵਨਾ ਹੈ?” ਅਤੇ ਜਵਾਬ ਪੰਜਾਬੀ ਵਿੱਚ ਮਿਲੇ। ਇੱਕ ਵਿਦਿਆਰਥੀ ਪੰਜਾਬੀ ਵਿੱਚ ਸਵਾਲ ਕਰੇ ਅਤੇ ਏ ਆਈ ਉਸ ਨੂੰ ਸਮਝਾ ਕੇ ਜਵਾਬ ਦੇਵੇ। ਇੱਕ ਬਜ਼ੁਰਗ ਵਿਅਕਤੀ ਟਾਈਪ ਕਰਨ ਦੀ ਬਜਾਏ ਪੰਜਾਬੀ ਵਿੱਚ ਬੋਲੇ ਅਤੇ ਮਸ਼ੀਨ ਉਸ ਦੀ ਗੱਲ ਸਮਝ ਲਵੇ। ਇੱਕ ਪੱਤਰਕਾਰ ਪੰਜਾਬੀ ਇੰਟਰਵਿਊ ਦੀ ਆਵਾਜ਼ ਨੂੰ ਲਿਖਤ ਵਿੱਚ ਬਦਲ ਸਕੇ। ਇੱਕ ਅਧਿਆਪਕ ਪੰਜਾਬੀ ਵਿੱਚ ਪਾਠ ਸਮੱਗਰੀ ਤਿਆਰ ਕਰ ਸਕੇ। ਹੁਣ ਇਹ ਸਿਰਫ਼ ਸੁਵਿਧਾ ਨਹੀਂ, ਇਹ ਭਾਸ਼ਾਈ ਸਮਾਨਤਾ ਵੱਲ ਕਦਮ ਹੋਵੇਗਾ ਪਰ ਇਸ ਲਈ ਏ ਆਈ ਨੂੰ ਪੰਜਾਬੀ ਦਾ ਵੱਡਾ ਅਤੇ ਗੁਣਵੱਤਾਪੂਰਨ ਡੇਟਾ ਚਾਹੀਦਾ ਹੈ। ਸ਼ਬਦਕੋਸ਼, ਵਿਆਕਰਣ, ਸਾਹਿਤ, ਅਖ਼ਬਾਰ, ਲੋਕ ਗੀਤ, ਬੋਲੀ, ਆਡੀਓ ਰਿਕਾਰਡਿੰਗ, ਇਤਿਹਾਸਕ ਦਸਤਾਵੇਜ਼ ਅਤੇ ਆਧੁਨਿਕ ਲਿਖਤ- ਇਹ ਸਭ ਏ ਆਈ ਲਈ ਭਾਸ਼ਾਈ ਸਰੋਤ ਬਣ ਸਕਦੇ ਹਨ। ਅੱਜ ਜਿਹੜੀ ਭਾਸ਼ਾ ਡਿਜੀਟਲ ਡੇਟਾ ਵਿੱਚ ਗ਼ਰੀਬ ਹੋਵੇਗੀ, ਏ ਆਈ ਦੇ ਯੁੱਗ ਵਿੱਚ ਉਹ ਭਾਸ਼ਾ ਵੀ ਪਿੱਛੇ ਰਹਿ ਸਕਦੀ ਹੈ। ਇਸ ਲਈ ਪੰਜਾਬੀ ਦਾ ਭਵਿੱਖ ਹੁਣ ਸਿਰਫ਼ ਸਾਹਿਤਕਾਰਾਂ ਦੀ ਜ਼ਿੰਮੇਵਾਰੀ ਨਹੀਂ। ਇਸ ਵਿੱਚ ਯੂਨੀਵਰਸਿਟੀਆਂ, ਸਰਕਾਰ, ਤਕਨੀਕੀ ਸੰਸਥਾਵਾਂ, ਮੀਡੀਆ, ਉਦਯੋਗ, ਸੌਫਟਵੇਅਰ ਮਾਹਿਰਾਂ ਅਤੇ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਨੂੰ ਇਕੱਠੇ ਕੰਮ ਕਰਨਾ ਪਵੇਗਾ।
ਹੁਣ ਪੰਜਾਬੀ ਲਈ ਡਿਜੀਟਲ ਸ਼ਬਦ ਭੰਡਾਰ ਦੀ ਲੋੜ ਹੈ ਤੇ ਪੰਜਾਬੀ ਲਈ ਆਉਣ ਵਾਲੇ ਸਮੇਂ ਦੀ ਇੱਕ ਵੱਡੀ ਲੋੜ ਇੱਕ ਵਿਸ਼ਾਲ ਡਿਜੀਟਲ ਭਾਸ਼ਾ ਭੰਡਾਰ ਤਿਆਰ ਕਰਨਾ ਹੈ। ਇੱਕ ਅਜਿਹਾ ਭੰਡਾਰ ਜਿਸ ਵਿੱਚ ਪੰਜਾਬੀ ਦੇ ਪੁਰਾਣੇ ਅਤੇ ਨਵੇਂ ਸ਼ਬਦ ਹੋਣ, ਮੁਹਾਵਰੇ ਹੋਣ, ਲੋਕ ਬੋਲੀਆਂ ਹੋਣ, ਮਾਲਵੇ, ਮਾਝੇ ਅਤੇ ਦੁਆਬੇ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ ਹੋਣ, ਪੇਂਡੂ ਸ਼ਬਦਾਵਲੀ ਹੋਵੇ, ਵਿਗਿਆਨਕ ਤੇ ਤਕਨੀਕੀ ਸ਼ਬਦਾਵਲੀ ਹੋਵੇ ਅਤੇ ਆਧੁਨਿਕ ਪੱਤਰਕਾਰੀ ਦੀ ਭਾਸ਼ਾ ਵੀ ਹੋਵੇ। ਅੱਜ ਜੇ ਕੋਈ ਏ ਆਈ ਸਿਸਟਮ ਪੰਜਾਬੀ ਵਿੱਚ ‘ਖੇਤ’, ‘ਵੱਟ’, ‘ਖਾਲ਼’, ‘ਮੋਘਾ’, ‘ਟਿੱਬਾ’, ‘ਚੋਅ’, ‘ਸਾਂਝੀ’, ‘ਛੱਪੜ’ ਜਾਂ ‘ਚਰ੍ਹੀ’ ਵਰਗੇ ਸ਼ਬਦਾਂ ਦਾ ਸਹੀ ਸੱਭਿਆਚਾਰਕ ਅਰਥ ਨਹੀਂ ਸਮਝਦਾ ਤਾਂ ਉਹ ਪੰਜਾਬ ਦੀ ਪੂਰੀ ਜ਼ਿੰਦਗੀ ਨੂੰ ਨਹੀਂ ਸਮਝ ਸਕਦਾ। ਇਸ ਲਈ ਪੰਜਾਬੀ ਏ ਆਈ ਦਾ ਅਰਥ ਸਿਰਫ਼ ਪੰਜਾਬੀ ਵਿੱਚ ਅਨੁਵਾਦ ਨਹੀਂ। ਪੰਜਾਬੀ ਏ ਆਈ ਦਾ ਅਰਥ ਪੰਜਾਬੀ ਸਮਾਜ ਦੀ ਯਾਦ, ਭਾਸ਼ਾ ਅਤੇ ਸੱਭਿਆਚਾਰ ਨੂੰ ਮਸ਼ੀਨ ਦੀ ਸਮਝ ਵਿੱਚ ਲਿਆਉਣਾ ਹੈ।
ਪੰਜਾਬੀ ਦੇ ਡਿਜੀਟਲ ਭਵਿੱਖ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਅੱਜ ਪੰਜਾਬੀ ਵਿਕੀਪੀਡੀਆ ਦੀ ਕਹਾਣੀ ਦੱਸਦੀ ਹੈ ਕਿ ਜਦੋਂ ਵਿਦਿਆਰਥੀ ਅਤੇ ਭਾਸ਼ਾ ਪ੍ਰੇਮੀ ਇਕੱਠੇ ਹੁੰਦੇ ਹਨ ਤਾਂ ਡਿਜੀਟਲ ਸਮੱਗਰੀ ਦਾ ਵੱਡਾ ਭੰਡਾਰ ਤਿਆਰ ਹੋ ਸਕਦਾ ਹੈ। ਹੁਣ ਇਸ ਮਾਡਲ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਣ ਦੀ ਲੋੜ ਹੈ। ਅੱਜ ਪੰਜਾਬੀ ਦਾ ਭਵਿੱਖ ਸਿਰਫ਼ ਪੰਜਾਬ ਵਿੱਚ ਨਹੀਂ ਹੈ। ਇੰਟਰਨੈੱਟ ਨੇ ਇੱਕ ਹੋਰ ਵੱਡੀ ਸੰਭਾਵਨਾ ਪੈਦਾ ਕੀਤੀ ਹੈ- ਵਿਸ਼ਵ ਭਰ ਵਿੱਚ ਪੰਜਾਬੀ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਹੈ। ਹੁਣ ਕੈਨੇਡਾ ਵਿੱਚ ਬੈਠਾ ਪੰਜਾਬੀ ਅਧਿਆਪਕ ਪੰਜਾਬ ਦੇ ਵਿਦਿਆਰਥੀਆਂ ਨੂੰ ਪੜ੍ਹਾ ਸਕਦਾ ਹੈ। ਲੁਧਿਆਣਾ ਦਾ ਡਿਜ਼ਾਈਨਰ ਕੈਲੀਫੋਰਨੀਆ ਦੇ ਗਾਹਕ ਲਈ ਕੰਮ ਕਰ ਸਕਦਾ ਹੈ। ਅੰਮ੍ਰਿਤਸਰ ਦਾ ਲੇਖਕ ਲੰਡਨ ਵਿੱਚ ਆਪਣੀ ਕਿਤਾਬ ਵੇਚ ਸਕਦਾ ਹੈ। ਮੋਗਾ ਦੀ ਕੋਈ ਮਹਿਲਾ ਆਪਣੇ ਘਰ ਬਣੇ ਉਤਪਾਦ ਨੂੰ ਔਨਲਾਈਨ ਦੁਨੀਆ ਭਰ ਵਿੱਚ ਵੇਚ ਸਕਦੀ ਹੈ। ਇਸ ਲਈ ਪੰਜਾਬੀ ਡਿਜੀਟਲ ਮੰਡੀ ਸਿਰਫ਼ ਭਾਸ਼ਾ ਦਾ ਮਾਮਲਾ ਹੀ ਨਹੀਂ, ਇਹ ਇੱਕ ਆਰਥਿਕ ਮੌਕਾ ਵੀ ਹੈ। ਹੁਣ ਪੰਜਾਬੀ ਵਿੱਚ ਈ-ਕਾਮਰਸ, ਸਥਾਨਕ ਕਾਰੋਬਾਰ, ਖੇਤੀਬਾੜੀ ਸਲਾਹ, ਟੂਰਿਜ਼ਮ, ਧਾਰਮਿਕ ਯਾਤਰਾ, ਸੱਭਿਆਚਾਰਕ ਉਤਪਾਦ ਅਤੇ ਸਿੱਖਿਆ ਲਈ ਡਿਜੀਟਲ ਪਲੈਟਫਾਰਮ ਬਣ ਸਕਦੇ ਹਨ, ਪਰ ਇੱਕ ਵੱਡਾ ਖ਼ਤਰਾ ਵੀ ਹੈ- ਪੰਜਾਬੀ ਸਿਰਫ਼ ਮਨੋਰੰਜਨ ਤੇ ਘਟੀਆ ਕਾਮੇਡੀ ਦੀ ਭਾਸ਼ਾ ਨਾ ਬਣ ਜਾਵੇ।
ਅੱਜ ਪੰਜਾਬੀ ਦੀ ਡਿਜੀਟਲ ਮੌਜੂਦਗੀ ਵਧ ਰਹੀ ਹੈ, ਪਰ ਇਸ ਦੀ ਗੁਣਵੱਤਾ ਬਾਰੇ ਗੰਭੀਰ ਸੋਚ ਦੀ ਲੋੜ ਹੈ। ਜੇ ਪੰਜਾਬੀ ਇੰਟਰਨੈੱਟ ਉੱਤੇ ਸਿਰਫ਼ ਗੀਤ, ਮਜ਼ਾਕ, ਰੀਲਾਂ, ਵਿਵਾਦ ਅਤੇ ਛੋਟੀਆਂ ਵੀਡੀਓਜ਼ ਤੱਕ ਸੀਮਿਤ ਰਹਿ ਗਈ ਤਾਂ ਇਸ ਦੀ ਸੰਭਾਵਨਾ ਅਧੂਰੀ ਰਹੇਗੀ। ਕਿਸੇ ਭਾਸ਼ਾ ਦੀ ਅਸਲ ਤਾਕਤ ਉਸ ਦੇ ਮਨੋਰੰਜਨ ਨਾਲ ਨਹੀਂ, ਉਸ ਦੇ ਗਿਆਨ ਨਾਲ ਮਾਪੀ ਜਾਂਦੀ ਹੈ। ਕੀ ਪੰਜਾਬੀ ਵਿੱਚ ਵਿਸ਼ਵ-ਪੱਧਰੀ ਵਿਗਿਆਨਕ ਸਮੱਗਰੀ ਹੈ? ਕੀ ਅੱਜ ਪੰਜਾਬੀ ਵਿੱਚ ਵਿਸ਼ਵ ਇਤਿਹਾਸ, ਅਰਥਸ਼ਾਸਤਰ, ਰਾਜਨੀਤੀ ਅਤੇ ਦਰਸ਼ਨ ਦਾ ਵਿਸ਼ਾਲ ਡਿਜੀਟਲ ਸਾਹਿਤ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਹੀ ਪੰਜਾਬੀ ਦੇ ਡਿਜੀਟਲ ਭਵਿੱਖ ਦੀ ਅਸਲ ਤਸਵੀਰ ਤਿਆਰ ਕਰਨਗੇ।
ਅੱਜ ਪੰਜਾਬੀ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ ਨੌਜਵਾਨ ਕਰਨਗੇ। ਅੱਜ ਦੀ ਜੈੱਨ ਜ਼ੀ ਅਤੇ ਆਉਣ ਵਾਲੀ ਜੈੱਨ ਅਲਫਾ ਪੀੜ੍ਹੀ ਪੰਜਾਬੀ ਨੂੰ ਕਿਵੇਂ ਵਰਤੇਗੀ, ਇਹ ਬਹੁਤ ਮਹੱਤਵਪੂਰਨ ਹੈ। ਜੇ ਪੰਜਾਬੀ ਨੂੰ ਸਿਰਫ਼ ਘਰ ਵਿੱਚ ਬੋਲਣ ਦੀ ਭਾਸ਼ਾ ਅਤੇ ਅੰਗਰੇਜ਼ੀ ਨੂੰ ਗਿਆਨ ਤੇ ਰੁਜ਼ਗਾਰ ਦੀ ਭਾਸ਼ਾ ਸਮਝਿਆ ਗਿਆ ਤਾਂ ਡਿਜੀਟਲ ਯੁੱਗ ਵਿੱਚ ਪੰਜਾਬੀ ਦੀ ਭੂਮਿਕਾ ਸੀਮਿਤ ਹੋ ਸਕਦੀ ਹੈ ਪਰ ਜੇ ਨੌਜਵਾਨ ਪੰਜਾਬੀ ਵਿੱਚ ਕੋਡਿੰਗ ਸਿੱਖਣ, ਡਿਜੀਟਲ ਕਾਰੋਬਾਰ ਚਲਾਉਣ ਅਤੇ ਏ ਆਈ ਮਾਡਲਾਂ ਲਈ ਡੇਟਾ ਤਿਆਰ ਕਰਨ ਲੱਗ ਪੈਣ ਤਾਂ ਤਸਵੀਰ ਪੂਰੀ ਤਰ੍ਹਾਂ ਬਦਲ ਸਕਦੀ ਹੈ। ਇੱਥੇ ਇੱਕ ਨਵਾਂ ਵਿਚਾਰ ਪੈਦਾ ਕਰਨਾ ਹੋਵੇਗਾ- ਪੰਜਾਬੀ ਪੁਰਾਣੀ ਭਾਸ਼ਾ ਨਹੀਂ, ਨਵੀਂ ਤਕਨਾਲੋਜੀ ਦੀ ਭਾਸ਼ਾ ਵੀ ਹੋ ਸਕਦੀ ਹੈ। ਹੁਣ ਭਵਿੱਖ ਵਿੱਚ ਪੰਜਾਬੀ ਨੂੰ ਡਿਜੀਟਲ ਤੌਰ ’ਤੇ ਮਜ਼ਬੂਤ ਕਰਨ ਲਈ ਕੁਝ ਵੱਡੇ ਕਦਮ ਲਾਜ਼ਮੀ ਹਨ। ਪਹਿਲਾ, ਪੰਜਾਬੀ ਦੀਆਂ ਪੁਰਾਣੀਆਂ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ, ਹੱਥ ਲਿਖਤਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਦਾ ਵੱਡੇ ਪੱਧਰ ’ਤੇ ਡਿਜੀਟਲੀਕਰਨ ਹੋਵੇ। ਦੂਜਾ, ਪੰਜਾਬੀ ਲਈ ਮਿਆਰੀ ਏ ਆਈ ਅਤੇ ਤਿਆਰ ਕੀਤਾ ਜਾਵੇ। ਤੀਜਾ, ਗੁਰਮੁਖੀ ਲਈ ਵਧੀਆ, ਅਤੇ ਪ੍ਰਣਾਲੀਆਂ ਬਣਾਈਆਂ ਜਾਣ। ਚੌਥਾ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਡਿਜੀਟਲ ਸਾਖਰਤਾ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਪੰਜਵਾਂ, ਪੰਜਾਬੀ ਵਿੱਚ ਵਿਗਿਆਨ, ਤਕਨਾਲੋਜੀ, ਕਾਨੂੰਨ, ਸਿਹਤ, ਅਰਥਵਿਵਸਥਾ ਅਤੇ ਨਾਗਰਿਕ ਸੇਵਾਵਾਂ ਦੀ ਗੁਣਵੱਤਾ ਵਾਲੀ ਸਮੱਗਰੀ ਵਧਾਈ ਜਾਵੇ। ਛੇਵਾਂ, ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਨੂੰ ਇੱਕ ਡਿਜਟਲ ਨੈੱਟਵਰਕ ਵਿੱਚ ਜੋੜਿਆ ਜਾਵੇ ਅਤੇ ਸਭ ਤੋਂ ਵੱਧ- ਪੰਜਾਬੀ ਨੂੰ ਕੇਵਲ ਭਾਵਨਾ ਨਹੀਂ, ਤਕਨਾਲੋਜੀ ਅਤੇ ਗਿਆਨ ਦੀ ਭਾਸ਼ਾ ਬਣਾਉਣ ਦਾ ਸੰਕਲਪ ਲਿਆ ਜਾਵੇ।
ਅੱਜ ਸਾਨੂੰ ਯਾਦ ਰੱਖਣਾ ਹੋਵੇਗਾ ਕਿ ਪੰਜਾਬੀ ਦਾ ਅਗਲਾ ਸਫ਼ਾ ਕਾਗਜ਼ ’ਤੇ ਨਹੀਂ, ਕੋਡ ਵਿੱਚ ਲਿਖਿਆ ਜਾਵੇਗਾ। ਪੰਜਾਬੀ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਹ ਭਾਸ਼ਾ ਸਮੇਂ ਦੇ ਨਾਲ ਚੱਲਣ ਦੀ ਸਮਰੱਥਾ ਰੱਖਦੀ ਹੈ। ਇਸ ਨੇ ਮੌਖਿਕ ਪਰੰਪਰਾ ਤੋਂ ਲਿਖਤ ਤੱਕ, ਹੱਥ ਲਿਖਤ ਤੋਂ ਛਾਪਾਖਾਨੇ ਤੱਕ ਅਤੇ ਅਖ਼ਬਾਰ ਤੋਂ ਟੈਲੀਵਿਜ਼ਨ ਤੱਕ ਦੀ ਯਾਤਰਾ ਕੀਤੀ ਹੈ। ਹੁਣ ਇਸ ਦੀ ਸਭ ਤੋਂ ਵੱਡੀ ਯਾਤਰਾ ਡਿਜੀਟਲ ਦੁਨੀਆ ਵਿੱਚ ਹੋ ਰਹੀ ਹੈ।
ਅੱਜ ਭਾਰਤ ਵਿੱਚ 95.8 ਕਰੋੜ ਇੰਟਰਨੈੱਟ ਉਪਭੋਗਤਾ ਅਤੇ ਉਨ੍ਹਾਂ ਵਿੱਚੋਂ 54.8 ਕਰੋੜ ਪੇਂਡੂ ਉਪਭੋਗਤਾ ਇਹ ਦੱਸਦੇ ਹਨ ਕਿ ਡਿਜੀਟਲ ਭਾਰਤ ਹੁਣ ਸਿਰਫ਼ ਮਹਾਨਗਰਾਂ ਦੀ ਕਹਾਣੀ ਨਹੀਂ। ਜਦੋਂ ਭਾਰਤ ਦੇ 98 ਫ਼ੀਸਦੀ ਇੰਟਰਨੈੱਟ ਉਪਭੋਗਤਾ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਭਾਸ਼ਾਵਾਂ ਦੀ ਸਮੱਗਰੀ ਨਾਲ ਜੁੜ ਰਹੇ ਹਨ ਤਾਂ ਪੰਜਾਬੀ ਲਈ ਮੌਕਾ ਵੀ ਵਿਸ਼ਾਲ ਹੈ ਪਰ ਮੌਕਾ ਆਪਣੇ ਆਪ ਭਵਿੱਖ ਨਹੀਂ ਬਣਾਉਂਦਾ।
ਪੰਜਾਬੀ ਦਾ ਭਵਿੱਖ ਉਦੋਂ ਮਜ਼ਬੂਤ ਹੋਵੇਗਾ ਜਦੋਂ ਪੰਜਾਬੀ ਵਿੱਚ ਸਿਰਫ਼ ਹਜ਼ਾਰਾਂ ਨਵੀਆਂ ਰੀਲਾਂ ਨਹੀਂ, ਹਜ਼ਾਰਾਂ ਨਵੇਂ ਗਿਆਨ ਸਰੋਤ ਵੀ ਬਣਨਗੇ; ਜਦੋਂ ਪੰਜਾਬੀ ਸਿਰਫ਼ ਗੀਤ ਸੁਣਨ ਦੀ ਨਹੀਂ, ਵਿਗਿਆਨ ਸਮਝਣ ਦੀ ਭਾਸ਼ਾ ਹੋਵੇਗੀ ਜਦੋਂ ਬੱਚਾ ਪੰਜਾਬੀ ਵਿੱਚ ਏ ਆਈ ਨਾਲ ਗੱਲ ਕਰ ਸਕੇਗਾ, ਜਦੋਂ ਕਿਸਾਨ ਪੰਜਾਬੀ ਵਿੱਚ ਡਿਜੀਟਲ ਸਲਾਹ ਲੈ ਸਕੇਗਾ ਤੇ ਜਦੋਂ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠਾ ਪੰਜਾਬੀ ਆਪਣੀ ਮਾਂ ਬੋਲੀ ਵਿੱਚ ਗਿਆਨ ਹਾਸਲ ਕਰ ਸਕੇਗਾ।
ਅੱਜ ਪੰਜਾਬੀ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਪੰਜਾਬੀ ਬਚੇਗੀ ਜਾਂ ਨਹੀਂ। ਅਸਲ ਸਵਾਲ ਇਹ ਹੈ ਕਿ ਕੀ ਅਸੀਂ ਪੰਜਾਬੀ ਨੂੰ ਆਉਣ ਵਾਲੀ ਡਿਜੀਟਲ ਸੱਭਿਅਤਾ ਦੀਆਂ ਮੁੱਖ ਭਾਸ਼ਾਵਾਂ ਵਿੱਚ ਸ਼ਾਮਲ ਕਰਵਾ ਸਕਾਂਗੇ ਕਿਉਂਕਿ ਪੰਜਾਬੀ ਦਾ ਅਗਲਾ ਸਫ਼ਾ ਹੁਣ ਸਿਰਫ਼ ਛਪੇ ਹੋਏ ਸਫ਼ਿਆਂ ਉੱਤੇ ਨਹੀਂ ਲਿਖਿਆ ਜਾ ਰਿਹਾ। ਅੱਜ ਉਹ ਮੋਬਾਈਲ ਦੀ ਸਕਰੀਨ ਉੱਤੇ, ਡਿਜੀਟਲ ਡੇਟਾ ਵਿੱਚ, ਏ ਆਈ ਦੀ ਯਾਦ ਵਿੱਚ ਅਤੇ ਦੁਨੀਆ ਭਰ ਦੇ ਪੰਜਾਬੀਆਂ ਦੀਆਂ ਉਂਗਲਾਂ ਨਾਲ ਲਿਖਿਆ ਜਾ ਰਿਹਾ ਹੈ। ਹੁਣ ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਡਿਜੀਟਲ ਸਫ਼ੇ ਉੱਤੇ ਪੰਜਾਬੀ ਦੀ ਸਿਰਫ਼ ਮੌਜੂਦਗੀ ਨਾ ਹੋਵੇ- ਉਸ ਦੀ ਆਪਣੀ ਆਵਾਜ਼, ਆਪਣਾ ਗਿਆਨ, ਆਪਣੀ ਲਿਪੀ ਅਤੇ ਆਪਣੀ ਰੂਹ ਵੀ ਮੌਜੂਦ ਹੋਵੇ।
04/10/2026
ਪੰਜਾਬ📍 ਪੰਜਾਬ
ਖੰਨਾ: ਖੰਨਾ ਦੇ ਲਲਹੇੜੀ ਰੋਡ ਪੁਲ ‘ਤੇ ਰਾਤ ਲਗਭਗ 9 ਵਜੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਬਲੂ ਵਜੋਂ ਹੋਈ ਹੈ, ਜੋ ਕਿ ਦਲੀਪ ਨਗਰ, ਖੰਨਾ ਦਾ ਰਹਿਣ ਵਾਲਾ 30 ਸਾਲਾ ਵਿਅਕਤੀ ਸੀ।
ਖੰਨਾ: ਖੰਨਾ ਦੇ ਲਲਹੇੜੀ ਰੋਡ ਪੁਲ ‘ਤੇ ਰਾਤ ਲਗਭਗ 9 ਵਜੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਬਲੂ ਵਜੋਂ ਹੋਈ ਹੈ, ਜੋ ਕਿ ਦਲੀਪ ਨਗਰ, ਖੰਨਾ ਦਾ ਰਹਿਣ ਵਾਲਾ 30 ਸਾਲਾ ਵਿਅਕਤੀ ਸੀ। 112 ’ਤੇ ਕਰਮਚਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਫ਼ੋਨ ਆਉਣ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਬਬਲੂ ਬੁੱਕ ਮਾਰਕੀਟ ਵਿੱਚ ਫੋਟੋ ਫਰੇਮਰ ਦਾ ਕੰਮ ਕਰਦਾ ਸੀ ਅਤੇ ਕੰਮ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਲਲਹੇੜੀ ਰੋਡ ਪੁਲ ‘ਤੇ ਪਹੁੰਚਿਆ ਤਾਂ ਉਸਦੀ ਮੋਟਰਸਾਈਕਲ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਬਬਲੂ ਗੰਭੀਰ ਜ਼ਖਮੀ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਉਸਨੂੰ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਆਂਢ-ਗੁਆਂਢ ਦੇ ਵਸਨੀਕ ਵੀ ਹਸਪਤਾਲ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਬਲੂ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਉਨ੍ਹਾਂ ਦੇ ਦੋ ਬੱਚੇ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿੱਚ ਮਾਤਮ ਛਾਂ ਗਿਆ। ਪਰਿਵਾਰ ਨੇ ਕਿਹਾ ਕਿ ਉਹ ਬਹੁਤ ਮੁਸ਼ਕਲ ਵਿੱਤੀ ਹਾਲਾਤਾਂ ਵਿੱਚ ਜੀਅ ਰਹੇ ਸਨ।
04/10/2026
ਪੰਜਾਬ📍 ਪੰਜਾਬ
ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ ‘ਚ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕਰੀਬ 55 ਲੱਖ ਰੁਪਏ ਦੀ 255 ਗ੍ਰਾਮ ਹੈਰੋਇਨ (ਸਮੈਕ) ਸਮੇਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ ‘ਚ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕਰੀਬ 55 ਲੱਖ ਰੁਪਏ ਦੀ 255 ਗ੍ਰਾਮ ਹੈਰੋਇਨ (ਸਮੈਕ) ਸਮੇਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਡਿਪਟੀ ਐਸ.ਪੀ (ਡੀ.ਐਸ.ਪੀ.) ਰਜਤ ਗੁਲੀਆ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਨੂੰ ਵਿਜੇ ਕਲੋਨੀ ਖੇਤਰ ਵਿੱਚ ਇੱਕ ਨੌਜਵਾਨ ਦੇ ਨਸ਼ਾ ਤਸਕਰੀ ਬਾਰੇ ਗੁਪਤ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ‘ਤੇ ਸੈੱਲ ਇੰਚਾਰਜ ਅਨਿਲ ਕੁਮਾਰ ਦੀ ਅਗਵਾਈ ‘ਚ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਅਮਿਤ ਕੁਮਾਰ, ਜਸਬੀਰ ਸਿੰਘ, ਕਰਮਵੀਰ, ਕੁਲਦੀਪ ਸੈਣੀ, ਅੰਕਿਤ ਅਤੇ ਅਸ਼ੀਸ਼ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਟੀਮ ਨੇ ਵਿਜੇ ਕਾਲੋਨੀ ‘ਚ ਛਾਪਾ ਮਾਰ ਕੇ ਇਕ ਨੌਜਵਾਨ ਨੂੰ ਸ਼ੱਕੀ ਹਾਲਤ ‘ਚ ਘੁੰਮਦੇ ਹੋਏ ਫੜਿਆ। ਮੌਕੇ ‘ਤੇ ਪਹੁੰਚੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ‘ਚ ਕੀਤੀ ਗਈ ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ ‘ਚੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਵਿਜੇ ਕਲੋਨੀ ਵਾਸੀ ਬਿਰਜੂ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਇਹ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਇਆ ਸੀ ਅਤੇ ਉਹ ਕਿਸ ਨੂੰ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਸੀ।
04/10/2026
ਪੰਜਾਬ📍 ਪੰਜਾਬ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਵਿੱਚ 10,000 ਨਵੀਆਂ ਅਸਾਮੀਆ ਭਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ 'ਯੁੱਧ ਨਸ਼ਿਆਂ ਵਿਰੁੱਧ' ਦੇ ਅੰਤਿਮ ਅਤੇ ਫ਼ੈਸਲਾਕੁੰਨ ਪੜਾਅ 'ਤੇ ਜੰਗ ਲੜ ਰਿਹਾ ਹੈ।
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਵਿੱਚ 10,000 ਨਵੀਆਂ ਅਸਾਮੀਆ ਭਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ 'ਯੁੱਧ ਨਸ਼ਿਆਂ ਵਿਰੁੱਧ' ਦੇ ਅੰਤਿਮ ਅਤੇ ਫ਼ੈਸਲਾਕੁੰਨ ਪੜਾਅ 'ਤੇ ਜੰਗ ਲੜ ਰਿਹਾ ਹੈ।
ਆਪਣੀ ਤਰ੍ਹਾਂ ਦੀ ਪਹਿਲੀ 'ਐਸ.ਐਚ.ਓਜ਼. ਮਿਲਣੀ' ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਖ਼ਿਲਾਫ਼ ਹਰ ਜਾਇਜ਼ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡਾਂ ਤੇ ਕਸਬਿਆਂ ਵਿੱਚ ਜਾਣ, ਲੋਕਾਂ ਨੂੰ ਨਾਲ ਲੈਣ ਅਤੇ ਇਸ ਲਾਹਨਤ 'ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਹੁਣ ਪੂਰੇ ਪੰਜਾਬ ਵਿੱਚ ਲੋਕ ਲਹਿਰ ਬਣ ਚੁੱਕਾ ਹੈ, ਜਦਕਿ ਪੁਲਿਸ ਫੋਰਸ ਨੂੰ ਜਲਦ ਹੀ 450 ਏ.ਐਸ.ਆਈ. ਅਤੇ 3,400 ਪੁਲਿਸ ਜਵਾਨ ਮਿਲਣਗੇ।
ਇਸ ਸਮਾਗਮ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ 'ਤੇ ਲਿਖਿਆ: "ਅੱਜ ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਫਿਲੌਰ ਵਿਖੇ ਡੀ.ਜੀ.ਪੀ. ਤੋਂ ਲੈ ਕੇ ਐਸ.ਐਚ.ਓ. ਤੱਕ ਦੇ ਪੰਜਾਬ ਪੁਲਿਸ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅਸੀਂ ਪੁਲਿਸ ਨੂੰ ਨਸ਼ਾ ਤਸਕਰਾਂ ਵਿਰੁੱਧ ਕਾਨੂੰਨ ਦੇ ਦਾਇਰੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਫੋਰਸ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਦੇ ਨਾਲ-ਨਾਲ ਅਸੀਂ ਬਿਨਾਂ ਕਿਸੇ ਸਿਫ਼ਾਰਸ਼ ਜਾਂ ਪੱਖਪਾਤ ਦੇ 10,000 ਨਵੀਆਂ ਭਰਤੀਆਂ ਵੀ ਕਰਨ ਜਾ ਰਹੇ ਹਾਂ। ਆਓ ਸੰਕਲਪ ਲਈਏ ਕਿ ਜਦੋਂ ਤੱਕ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਨਹੀਂ ਪੁੱਟ ਦਿੱਤਾ ਜਾਂਦਾ, ਅਸੀਂ ਨਾ ਰੁਕਾਂਗੇ ਅਤੇ ਨਾ ਹੀ ਝੁਕਾਂਗੇ। ਅਸੀਂ ਕਿਸੇ ਵੀ ਮਾਂ ਜਾਂ ਭੈਣ ਦੀ ਅੱਖ ਵਿੱਚ ਅੱਥਰੂ ਨਹੀਂ ਆਉਣ ਦੇਵਾਂਗੇ ਅਤੇ ਨਸ਼ਾ ਮੁਕਤ 'ਰੰਗਲਾ ਪੰਜਾਬ' ਬਣਾਵਾਂਗੇ।
ਪੁਲਿਸ ਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਹ ਇੱਕ ਇਤਿਹਾਸਕ ਪਹਿਲਕਦਮੀ ਹੈ ਜਿਸ ਰਾਹੀਂ ਮੈਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਨਾਲ ਮਿਲ ਕੇ ਤੁਹਾਡੇ ਕੰਮਕਾਜ ਦੇ ਹਾਲਾਤਾਂ ਨੂੰ ਸਮਝਣ, ਤੁਹਾਡੀਆਂ ਸਮੱਸਿਆਵਾਂ ਸੁਣਨ ਅਤੇ ਤੁਹਾਡੀ ਭਲਾਈ ਲਈ ਕਦਮ ਚੁੱਕਣ ਵਾਸਤੇ ਐਸ.ਐਚ.ਓਜ਼ ਨਾਲ ਸਿੱਧਾ ਰਾਬਤਾ ਕਾਇਮ ਕਰ ਰਿਹਾ ਹਾਂ।"
ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਐਸ.ਐਚ.ਓਜ਼ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜ਼ਮੀਨੀ ਪੱਧਰ 'ਤੇ ਤੁਸੀਂ ਹੀ ਪੁਲਿਸ ਦਾ ਚਿਹਰਾ ਹੋ। ਲੋਕ ਆਪਣੀਆਂ ਫਰਿਆਦਾਂ ਲੈ ਕੇ ਤੁਹਾਡੇ ਕੋਲ ਆਉਂਦੇ ਹਨ ਅਤੇ ਇਨਸਾਫ਼, ਸੁਰੱਖਿਆ ਤੇ ਤੁਰੰਤ ਕਾਰਵਾਈ ਦੀ ਉਮੀਦ ਰੱਖਦੇ ਹਨ।"
ਉਨ੍ਹਾਂ ਕਿਹਾ, "ਸਾਡੀ ਸਰਕਾਰ ਪੁਲਿਸ ਜਵਾਨਾਂ ਦੇ ਦਬਾਅ ਅਤੇ ਚੁਣੌਤੀਆਂ ਨੂੰ ਸਮਝਦੀ ਹੈ ਅਤੇ ਤੁਹਾਡੀਆਂ ਵਾਜਬ ਚਿੰਤਾਵਾਂ ਪ੍ਰਤੀ ਹਮਦਰਦੀ ਭਰਿਆ ਰਵੱਈਆ ਅਪਣਾ ਰਹੀ ਹੈ। ਪਰ ਸਹਿਯੋਗ ਦੇ ਨਾਲ-ਨਾਲ, ਪੰਜਾਬ ਦੇ ਲੋਕ ਹਰ ਪੁਲਿਸ ਅਧਿਕਾਰੀ ਤੋਂ ਪੇਸ਼ੇਵਰ ਪਹੁੰਚ, ਇਮਾਨਦਾਰੀ ਅਤੇ ਜਵਾਬਦੇਹੀ ਦੀ ਉਮੀਦ ਵੀ ਰੱਖਦੇ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਜਨਤਕ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ, "ਲੋਕ ਪੁਲਿਸ ਨੂੰ ਜਾਣਕਾਰੀ ਦੇ ਰਹੇ ਹਨ ਅਤੇ ਸਹਿਯੋਗ ਕਰ ਰਹੇ ਹਨ। ਪਰ ਇੱਕ ਵਾਰ ਜਦੋਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਤਾਂ ਤੁਰੰਤ ਅਤੇ ਅਸਰਦਾਰ ਕਾਰਵਾਈ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ।"
ਮੁੱਖ ਮੰਤਰੀ ਨੇ ਐਸ.ਐਚ.ਓਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ, "ਹਰ ਸ਼ਿਕਾਇਤ ਅਤੇ ਕਾਰਵਾਈ ਨੂੰ ਪੂਰੀ ਜਾਣਕਾਰੀ ਨਾਲ ਗੰਭੀਰਤਾ, ਪੇਸ਼ੇਵਰਤਾ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਤੋਂ ਨਜਿੱਠਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਅਤੇ ਅਪਰਾਧ ਤੋਂ ਬਚਾਉਣ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।"
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਦੱਸਿਆ, "ਅਸੀਂ ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਲਈ ਸੀ.ਸੀ.ਟੀ.ਵੀ., ਐਂਟੀ-ਡਰੋਨ ਸਿਸਟਮ, ਆਧੁਨਿਕ ਵਾਹਨ ਅਤੇ ਹੋਰ ਆਹਲਾ ਦਰਜੇ ਦਾ ਬੁਨਿਆਦੀ ਢਾਂਚਾ ਅਤੇ ਤਕਨਾਲੋਜੀ ਮੁਹੱਈਆ ਕਰਵਾ ਰਹੇ ਹਾਂ। ਆਧੁਨਿਕ ਪੁਲਿਸਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਨੈੱਟਵਰਕ ਦਿਨ-ਬ-ਦਿਨ ਵਧੇਰੇ ਸਮਾਰਟ ਤੇ ਆਧੁਨਿਕ ਹੁੰਦੇ ਜਾ ਰਹੇ ਹਨ।"
ਤਕਨਾਲੋਜੀ-ਆਧਾਰਿਤ ਪੁਲਿਸਿੰਗ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਕਰ ਕੀਤਾ, "ਪੰਜਾਬ ਤਕਨਾਲੋਜੀ-ਆਧਾਰਿਤ ਪੁਲਿਸਿੰਗ ਵੱਲ ਵਧ ਰਿਹਾ ਹੈ, ਜਿਸ ਵਿੱਚ ਏ.ਆਈ. ਅਧਾਰਿਤ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਵੀ ਸ਼ਾਮਲ ਹੈ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਮੈਂ ਐਮ.ਪੀ. ਵਜੋਂ ਸੇਵਾ ਨਿਭਾ ਰਿਹਾ ਸੀ, ਮੈਂ ਧੂਰੀ, ਸੁਨਾਮ, ਮਲੇਰਕੋਟਲਾ, ਭਦੌੜ, ਮਹਿਲ ਕਲਾਂ, ਬਰਨਾਲਾ ਅਤੇ ਲਹਿਰਾਗਾਗਾ ਦੇ ਪ੍ਰਮੁੱਖ ਸਥਾਨਾਂ 'ਤੇ ਸੀ.ਸੀ.ਟੀ.ਵੀ. ਲਾਉਣ ਦੀ ਪਹਿਲਕਦਮੀ ਕੀਤੀ ਸੀ ਤਾਂ ਜੋ ਸਥਿਤੀ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਸਕੇ।"
ਮੁੱਖ ਮੰਤਰੀ ਨੇ ਅੱਗੇ ਕਿਹਾ, "ਮੇਰੇ ਵੱਲੋਂ ਮੁੱਖ ਮੰਤਰੀ ਵਜੋਂ ਪੰਜਾਬ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਵੀ ਇਹ ਤਕਨਾਲੋਜੀ-ਆਧਾਰਿਤ ਪਹਿਲਕਦਮੀਆਂ ਜਾਰੀ ਰਹੀਆਂ। ਪੁਲਿਸਿੰਗ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਤਕਨਾਲੋਜੀ ਹੁਣ ਸਾਡੀ ਰਣਨੀਤੀ ਦਾ ਇੱਕ ਅਹਿਮ ਹਿੱਸਾ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੁਲਿਸ ਫੋਰਸ ਦੇ ਆਧੁਨਿਕੀਕਰਨ ਲਈ ਵਿਆਪਕ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ, "ਸੜਕ ਸੁਰੱਖਿਆ ਫੋਰਸ ਵਿਸ਼ੇਸ਼ ਅਤੇ ਤਕਨਾਲੋਜੀ ਨਾਲ ਲੈਸ ਪੁਲਿਸਿੰਗ ਦੀ ਵੱਡੀ ਉਦਾਹਰਨ ਹੈ। ਇਹ ਸੜਕੀ ਸੁਰੱਖਿਆ ਅਤੇ ਐਮਰਜੈਂਸੀ ਰਿਸਪਾਂਸ ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਸੀ ਅਤੇ ਫਰਵਰੀ, 2024 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਨੇ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਕੀਤੀ ਹੈ।"
ਮੁੱਖ ਮੰਤਰੀ ਨੇ ਕਿਹਾ, "ਪੰਜਾਬ ਪੁਲਿਸ ਨਾ ਸਿਰਫ਼ ਅਪਰਾਧ ਨਾਲ ਲੜ ਰਹੀ ਹੈ ਸਗੋਂ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਦੇ ਨਾਲ ਹੀ ਸਾਡੀ ਪੁਲਿਸ ਫੋਰਸ ਕੌਮੀ ਸੁਰੱਖਿਆ ਲਈ ਵੀ ਅੱਗੇ ਹੋ ਕੇ ਢਾਲ ਵਜੋਂ ਸੇਵਾ ਨਿਭਾ ਰਹੀ ਹੈ।"
ਅਧਿਕਾਰੀਆਂ ਨੂੰ ਨਸ਼ਿਆਂ ਦੀ ਰੋਕਥਾਮ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, "ਤੁਹਾਨੂੰ ਵਿਦਿਅਕ ਅਦਾਰਿਆਂ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਭਿਆਨਕ ਸਿੱਟਿਆਂ ਤੋਂ ਬਚਾਇਆ ਜਾ ਸਕੇ। ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਨਾਲ ਖ਼ਤਮ ਨਹੀਂ ਹੁੰਦੀ, ਸਾਨੂੰ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀ ਨੂੰ ਵੀ ਬਚਾਉਣਾ ਪਵੇਗਾ।"
ਉਨ੍ਹਾਂ ਕਿਹਾ, "ਸਾਡਾ ਧਿਆਨ ਨਸ਼ਾ ਛੁਡਾਉਣ, ਮੁੜ-ਵਸੇਬੇ ਅਤੇ ਨਸ਼ੇ ਦੇ ਹਰ ਪੀੜਤ ਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦੇਣ 'ਤੇ ਅਧਾਰਿਤ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜੋ ਵਿਅਕਤੀ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ, ਉਹ ਸਧਾਰਨ ਅਤੇ ਸਵੈ-ਮਾਣ ਵਾਲੀ ਜ਼ਿੰਦਗੀ ਵਿੱਚ ਵਾਪਸ ਪਰਤ ਸਕੇ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, "ਸੂਬਾ ਸਰਕਾਰ ਕੇਂਦਰ ਸਰਕਾਰ ਨਾਲ ਐਨ.ਡੀ.ਪੀ.ਐਸ. ਐਕਟ ਨੂੰ ਹੋਰ ਸਖ਼ਤ ਬਣਾਉਣ ਲਈ ਵੀ ਗੱਲਬਾਤ ਕਰ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।"
ਪੁਲਿਸ ਮੁਲਾਜ਼ਮਾਂ ਦੀ ਭਲਾਈ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਸਾਡੇ ਪੁਲਿਸ ਮੁਲਾਜ਼ਮਾਂ ਦੀ ਭਲਾਈ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਅਸੀਂ ਕਈ ਅਹਿਮ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਛੁੱਟੀਆਂ ਦੀ ਸਹੂਲਤ ਦੇਣਾ, ਪੈਨਸ਼ਨ ਨਾਲ ਸਬੰਧਤ ਬਕਾਇਆ ਮਾਮਲਿਆਂ ਦਾ ਨਿਪਟਾਰੇ ‘ਚ ਤੇਜ਼ੀ ਅਤੇ ਅਪਰਾਧ ਤੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਕਾਰਵਾਈ ਦੀ ਰਫ਼ਤਾਰ ਤੇਜ਼ ਕਰਨਾ ਸ਼ਾਮਲ ਹੈ।"
ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਬਾਰੇ ਉਨ੍ਹਾਂ ਕਿਹਾ, "ਅਸੀਂ 450 ਏ.ਐਸ.ਆਈਜ਼. ਦੀ ਸਿੱਧੀ ਭਰਤੀ ਕਰ ਰਹੇ ਹਾਂ। ਲਗਭਗ 3,400 ਨਵੇਂ ਰੰਗਰੂਟ ਇਸ ਵੇਲੇ ਸਿਖਲਾਈ ਲੈ ਰਹੇ ਹਨ, ਜਦਕਿ ਅਗਲੇ ਵਿੱਤੀ ਵਰ੍ਹੇ ਵਿੱਚ ਪੁਲਿਸ ਦੀਆਂ 10,000 ਹੋਰ ਅਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਤਜਵੀਜ਼ ਹੈ। ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਮੈਰਿਟ ਆਧਾਰਿਤ ਪ੍ਰਕਿਰਿਆ ਰਾਹੀਂ ਕੀਤੀ ਜਾ ਰਹੀ ਹੈ। ਅਸੀਂ ਪੁਲਿਸ ਫੋਰਸ ਦਾ ਵਿਸਥਾਰ ਅਤੇ ਆਧੁਨਿਕੀਕਰਨ ਕਰ ਰਹੇ ਹਾਂ ਤਾਂ ਜੋ ਸਾਡੇ ਜਵਾਨਾਂ ਕੋਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਲੋੜੀਂਦੀ ਸਮਰੱਥਾ ਅਤੇ ਸਰੋਤ ਹੋਣ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਪੁਲਿਸ ਦੀ ਸੇਵਾ ਅਤੇ ਕੁਰਬਾਨੀ ਦੀ ਸ਼ਾਨਦਾਰ ਵਿਰਾਸਤ ਰਹੀ ਹੈ, ਜੋ ਅੱਜ ਇਹ 'ਰੰਗਲਾ ਪੰਜਾਬ' ਸਿਰਜਣ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ। ਮੁੱਖ ਮੰਤਰੀ ਨੇ ਪੁਲਿਸ ਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਹਾਨੂੰ ਨਸ਼ਿਆਂ ਵਿਰੁੱਧ ਪੂਰੀ ਤਾਕਤ ਨਾਲ ਮੈਦਾਨ ਵਿੱਚ ਨਿੱਤਰਨਾ ਪਵੇਗਾ ਕਿਉਂਕਿ ਇਸ ਵਰਦੀ ਨਾਲ ਪੰਜਾਬ ਦੇ ਹਰੇਕ ਪਰਿਵਾਰ ਦਾ ਭਰੋਸਾ ਜੁੜਿਆ ਹੋਇਆ ਹੈ।"
ਪੁਲਿਸ ਮੁਲਾਜ਼ਮਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ, "ਇਸ ਭਰੋਸੇ ਦੀ ਇਮਾਨਦਾਰੀ, ਦਲੇਰੀ ਅਤੇ ਹਮਦਰਦੀ ਨਾਲ ਰਾਖੀ ਕਰੋ। ਇਹ ਯਕੀਨੀ ਬਣਾਓ ਕਿ ਨਸ਼ਿਆਂ ਵਿਰੁੱਧ ਜੰਗ ਜਿੱਤਣ ਅਤੇ ਸਾਡੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਲਈ ਪੰਜਾਬ ਦੇ ਇਤਿਹਾਸ ਵਿੱਚ ਪੰਜਾਬ ਪੁਲਿਸ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ।"
ਮੁੱਖ ਮੰਤਰੀ ਨੇ ਕਿਹਾ, "ਮੈਂ ਇੱਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਰਸਮੀ ਮੀਟਿੰਗ ਕਰਨ ਨਹੀਂ ਆਇਆ। ਮੈਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਥਾਣਾ ਮੁਖੀਆਂ (ਐੱਸ.ਐੱਚ.ਓਜ਼) ਨੂੰ ਮਿਲਣ ਆਇਆ ਹਾਂ। ਤੁਸੀਂ ਉਹ ਅਧਿਕਾਰੀ ਹੋ, ਜਿਨ੍ਹਾਂ ਦਾ ਲੋਕਾਂ ਨਾਲ ਸਿੱਧਾ ਰਾਬਤਾ ਰਹਿੰਦਾ ਹੈ ਅਤੇ ਤੁਸੀਂ ਰੋਜ਼ਾਨਾ ਪੁਲੀਸਿੰਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ। ਇਹ ਲੜਾਈ ਬਹੁਤ ਚੁਣੌਤੀਪੂਰਨ ਹੈ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਅਸੀਂ ਕੌਮਾਂਤਰੀ ਸਰਹੱਦ ਪਾਰੋਂ ਹੋ ਰਹੀ ਨਸ਼ਾ ਤਸਕਰੀ ਵਿਰੁੱਧ ਵੀ ਲੜਾਈ ਲੜ ਰਹੇ ਹਾਂ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਕੌਮਾਂਤਰੀ ਸਰਹੱਦ ਲੱਗਦੀ ਹੈ। ਛੇ ਜ਼ਿਲ੍ਹਿਆਂ—ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੀ ਪਾਕਿਸਤਾਨ ਨਾਲ ਸਰਹੱਦ ਸਾਂਝੀ ਹੈ। ਸਾਡਾ ਗੁਆਂਢੀ ਮੁਲਕ ਮਿਹਨਤਕਸ਼ ਅਤੇ ਖ਼ੁਸ਼ਹਾਲ ਲੋਕਾਂ ਦੀ ਧਰਤੀ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇਸ ਲਈ ਸਾਨੂੰ ਚੌਕਸ ਰਹਿਣਾ ਪਵੇਗਾ ਅਤੇ ਅਸੀਂ ਇਨ੍ਹਾਂ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਾ।"
ਨਸ਼ਿਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, "ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਐੱਨ.ਡੀ.ਪੀ.ਐੱਸ. ਐਕਟ ਤਹਿਤ 95,644 ਤੋਂ ਵੱਧ ਐੱਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ ਅਤੇ ਲਗਭਗ 1,27,821 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ 7,265 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ 375 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।"
ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਵਿੱਚ ਲੋਕਾਂ ਦੀ ਭਾਈਵਾਲੀ ਅਹਿਮ ਹਿੱਸਾ ਬਣ ਕੇ ਉੱਭਰੀ ਹੈ। ਉਨ੍ਹਾਂ ਅੱਗੇ ਕਿਹਾ, "ਪਿੰਡ ਸੁਰੱਖਿਆ ਕਮੇਟੀਆਂ ਨੇ ਪੁਲਿਸ ਨੂੰ 24,083 ਗੁਪਤ ਸੂਚਨਾਵਾਂ ਦਿੱਤੀਆਂ ਹਨ। ਇਨ੍ਹਾਂ ਸੂਚਨਾਵਾਂ ਦੇ ਆਧਾਰ 'ਤੇ 4,843 ਐੱਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਅਤੇ 6,515 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ 24 ਘੰਟੇ ਲੋਕ ਸੇਵਾ ਨੂੰ ਸਮਰਪਿਤ ਹੈ। ਸਰਕਾਰ ਦੀ ਮੋਹਰੀ ਫੋਰਸ ਵਜੋਂ ਨਸ਼ਾ ਤਸਕਰਾਂ ਨੂੰ ਸਲਾਖ਼ਾਂ ਪਿੱਛੇ ਸੁੱਟਣਾ ਪੁਲਿਸ ਦਾ ਨੈਤਿਕ ਫ਼ਰਜ਼ ਹੈ। ਅਸੀਂ ਜ਼ਮੀਨੀ ਪੱਧਰ 'ਤੇ ਨਸ਼ਿਆਂ ਵਿਰੁੱਧ ਇਹ ਜੰਗ ਲੜ ਰਹੇ ਹਾਂ ਅਤੇ ਮੈਦਾਨ-ਏ-ਜੰਗ ਵਿੱਚ ਸਮਾਜ ਦੇ ਦੁਸ਼ਮਣਾਂ ਵਿਰੁੱਧ ਦਿਨ-ਰਾਤ ਲੜਨ ਵਾਲੇ ਥਾਣਾ ਮੁਖੀ ਅਸਲ ਯੋਧੇ ਹਨ।"
ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ, "ਮੈਂ ਸਾਡੇ ਪੁਲਿਸ ਜਵਾਨਾਂ ਦੇ ਪਰਿਵਾਰਾਂ ਨੂੰ ਸਲਾਮ ਕਰਦਾ ਹਾਂ ਜੋ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੇ ਹਨ ਅਤੇ ਆਪਣੀ ਡਿਊਟੀ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹਨ। ਇਸ ਔਖੀ ਲੜਾਈ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਬਰਾਬਰ ਅਹਿਮ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਇਹ ਸਿਰਫ਼ ਤੁਹਾਡੀ ਇਕੱਲਿਆਂ ਦੀ ਲੜਾਈ ਨਹੀਂ ਹੈ। ਇਹ ਸਮੁੱਚੇ ਪੰਜਾਬ ਦੀ ਜੰਗ ਹੈ ਅਤੇ ਇਹ ਸਾਡੇ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਹੈ। ਸਮਾਜ ਦੇ ਹਰੇਕ ਵਰਗ ਨੂੰ ਇਸ ਲੜਾਈ ਵਿੱਚ ਇੱਕਜੁੱਟ ਹੋਣਾ ਪਵੇਗਾ।"
ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ, "ਡਰੋਨਾਂ ਰਾਹੀਂ ਕੌਮਾਂਤਰੀ ਸਰਹੱਦ ਪਾਰੋਂ ਨਸ਼ੇ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਡਰੋਨ ਭਾਵੇਂ ਨਸ਼ਾ ਲਿਆ ਸਕਦਾ ਹੈ, ਪਰ ਹਰੇਕ ਅਜਿਹੇ ਡਰੋਨ ਦੇ ਪਿੱਛੇ ਅਪਰਾਧਿਕ ਮਾਨਸਿਕਤਾ ਵਾਲਾ ਕੋਈ ਮਨੁੱਖੀ ਦਿਮਾਗ਼ ਕੰਮ ਕਰ ਰਿਹਾ ਹੁੰਦਾ ਹੈ।"
ਮੁੱਖ ਮੰਤਰੀ ਨੇ ਕਿਹਾ, "ਡਰੋਨ ਗਤੀਵਿਧੀਆਂ 'ਤੇ ਕਰੜੀ ਨਜ਼ਰ ਸਥਾਨਕ ਭਾਈਚਾਰਿਆਂ ਦੇ ਸਰਗਰਮ ਸਹਿਯੋਗ ਨਾਲ ਹੀ ਸੰਭਵ ਹੈ। ਸ਼ੱਕੀ ਗਤੀਵਿਧੀਆਂ ਦੀ ਪਛਾਣ ਕਰਨ ਅਤੇ ਪੁਲਿਸ ਨਾਲ ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਵਿੱਚ ਸਰਹੱਦੀ ਖੇਤਰਾਂ ਦੇ ਵਸਨੀਕਾਂ ਦੀ ਅਹਿਮ ਭੂਮਿਕਾ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਪੁਲਿਸ ਨੂੰ ਇਹ ਲੜਾਈ ਇਮਾਨਦਾਰੀ, ਦਲੇਰੀ, ਪੇਸ਼ੇਵਰਾਨਾ ਮੁਹਾਰਤ ਅਤੇ ਹਮਦਰਦੀ ਨਾਲ ਜਿੱਤਣੀ ਪਵੇਗੀ। ਸਾਨੂੰ ਆਪਣੇ ਨੌਜਵਾਨਾਂ ਦੀ ਰਾਖੀ ਕਰਨੀ ਹੋਵੇਗੀ, ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣਾ ਹੋਵੇਗਾ ਅਤੇ ਪੰਜਾਬ ਲਈ ਨਸ਼ਾ-ਮੁਕਤ ਭਵਿੱਖ ਯਕੀਨੀ ਬਣਾਉਣਾ ਹੋਵੇਗਾ"
ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀ.ਜੀ.ਪੀ. ਗੌਰਵ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
04/10/2026
ਪੰਜਾਬ📍 ਪੰਜਾਬ
ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਕਾਲੀ ਦਲ ਵਿੱਚ ਹੁੰਦਿਆਂ ਨਸ਼ਿਆਂ ਅਤੇ ‘ਬੇਅਦਬੀ’ ਦੇ ਮੁੱਦੇ ’ਤੇ ਚੁੱਪ ਕਿਉਂ ਰਹੇ?
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੇ ਸਿਆਸੀ ਰਿਕਾਰਡ, ਖਾਸ ਕਰਕੇ ਅਕਾਲੀ ਦਲ (ਬਾਦਲ)-ਭਾਜਪਾ ਸਰਕਾਰ ਦੌਰਾਨ ਨਸ਼ਿਆਂ ਅਤੇ ‘ਬੇਅਦਬੀ’ ‘ਤੇ ਉਨ੍ਹਾਂ ਦੀ ਚੁੱਪ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ‘ਤੇ ਸਵਾਲ ਚੁੱਕੇ ਹਨ।
ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਕਾਲੀ ਦਲ ਵਿੱਚ ਹੁੰਦਿਆਂ ਨਸ਼ਿਆਂ ਅਤੇ ‘ਬੇਅਦਬੀ’ ਦੇ ਮੁੱਦੇ ’ਤੇ ਚੁੱਪ ਕਿਉਂ ਰਹੇ?
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਨਵੇਂ ਬਣੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਦੇ ਸਿਆਸੀ ਰਿਕਾਰਡ, ਖਾਸ ਕਰਕੇ ਅਕਾਲੀ ਦਲ (ਬਾਦਲ)-ਭਾਜਪਾ ਸਰਕਾਰ ਦੌਰਾਨ ਨਸ਼ਿਆਂ ਅਤੇ ‘ਬੇਅਦਬੀ’ ‘ਤੇ ਉਨ੍ਹਾਂ ਦੀ ਚੁੱਪ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ‘ਤੇ ਸਵਾਲ ਚੁੱਕੇ ਹਨ।
ਪਰਗਟ ਸਿੰਘ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਪ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਣ ਦੌਰਾਨ ਉਨ੍ਹਾਂ ਨੇ ਨਸ਼ਿਆਂ ਦੀ ਅਲਾਮਤ ਅਤੇ ‘ਬੇਅਦਬੀ’ ਦੀਆਂ ਘਟਨਾਵਾਂ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ।
ਹਰਪਾਲ ਸਿੰਘ ਚੀਮਾ ਨੇ ਕਿਹਾ, “ਅਕਾਲੀ ਦਲ (ਬਾਦਲ)-ਭਾਜਪਾ ਰਾਜ ਦੌਰਾਨ ਨਸ਼ੇ ਅਤੇ ‘ਬੇਅਦਬੀ’ ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਮੁੱਦਿਆਂ ਵਿੱਚੋਂ ਸਨ, ਪਰ ਪਰਗਟ ਸਿੰਘ ਨੇ ਅਕਾਲੀ ਦਲ ਦਾ ਹਿੱਸਾ ਹੁੰਦਿਆਂ ਕਿਸੇ ਵੀ ਮੁੱਦੇ ਵਿਰੁੱਧ ਜਨਤਕ ਤੌਰ ‘ਤੇ ਆਵਾਜ਼ ਨਹੀਂ ਉਠਾਈ। ਪੰਜਾਬ ਦੇ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ਨਵੇਂ ਕਾਂਗਰਸ ਪ੍ਰਧਾਨ ਉਨ੍ਹਾਂ ਮੁੱਦਿਆਂ ‘ਤੇ ਚੁੱਪ ਕਿਉਂ ਰਹੇ ਜੋ ਸੂਬੇ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਦੇ ਸਨ।”
ਸੀਨੀਅਰ ਆਪ ਆਗੂ ਨੇ ਅੱਗੇ ਕਿਹਾ, “ਪਰਗਟ ਸਿੰਘ ਨੇ ਆਪ ਮੰਨਿਆ ਹੈ ਕਿ ‘ਬੇਅਦਬੀ’ ਦੇ ਮੁੱਦੇ ‘ਤੇ ਕਾਂਗਰਸ ਦੇ ਅੰਦਰ ਦੋ ਧੜੇ ਸਨ: ਇੱਕ ਜੋ ਦੋਸ਼ੀਆਂ ਵਿਰੁੱਧ ਕਾਰਵਾਈ ਚਾਹੁੰਦਾ ਸੀ ਅਤੇ ਦੂਜਾ, ਉਨ੍ਹਾਂ ਦੇ ਅਨੁਸਾਰ, ਬਾਦਲਾਂ ਨੂੰ ਬਚਾ ਰਿਹਾ ਸੀ। ਅੱਜ ਕਾਂਗਰਸ ਪ੍ਰਧਾਨ ਵਜੋਂ ਪਰਗਟ ਸਿੰਘ ਨੂੰ ਪੰਜਾਬ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਸ ਧੜੇ ਦੀ ਅਗਵਾਈ ਕਰ ਰਹੇ ਹਨ; ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਚਾਹੁਣ ਵਾਲੇ ਦੀ ਜਾਂ ਬਾਦਲਾਂ ਨੂੰ ਬਚਾਉਣ ਵਾਲੇ ਦੀ।”
ਸਿੱਖਿਆ ਮੰਤਰੀ ਵਜੋਂ ਪਰਗਟ ਸਿੰਘ ਦੇ ਕਾਰਜਕਾਲ ‘ਤੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, “ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਵਜੋਂ ਯੋਗ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਅਤੇ ਪੀਪੀਐਸਸੀ ਰਾਹੀਂ 1,158 ਅਸਿਸਟੈਂਟ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਕਰਨ ਦੀ ਤਾਕੀਦ ਕੀਤੀ ਗਈ ਸੀ, ਪਰ ਇਤਰਾਜ਼ਾਂ ਦੇ ਬਾਵਜੂਦ ਇਹ ਪ੍ਰਕਿਰਿਆ ਅੱਗੇ ਵਧਾਈ ਗਈ। ਬਾਅਦ ਵਿੱਚ ਸੁਪਰੀਮ ਕੋਰਟ ਵੱਲੋਂ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੀ।”
ਕੈਬਨਿਟ ਮੰਤਰੀ ਨੇ ਅੱਗੇ ਕਿਹਾ, “ਇਸ ਘਟਨਾਕ੍ਰਮ ਨੇ ਭਰਤੀ ਪ੍ਰਕਿਰਿਆ ਵਿੱਚੋਂ ਲੰਘੇ ਨੌਜਵਾਨਾਂ ਲਈ ਗੰਭੀਰ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਸੀ। ਤੈਅਸ਼ੁਦਾ ਪ੍ਰਕਿਰਿਆਵਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? ਪਰਗਟ ਸਿੰਘ ਨੂੰ ਸਿੱਖਿਆ ਵਿਭਾਗ ਵਿੱਚ ਆਪਣੇ ਕਾਰਜਕਾਲ ਦੌਰਾਨ ਲਏ ਗਏ ਫੈਸਲਿਆਂ ਦਾ ਜਵਾਬ ਦੇਣਾ ਪਵੇਗਾ।”
ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ, “ਇੱਕ ਹਾਕੀ ਖਿਡਾਰੀ ਵਜੋਂ ਪਰਗਟ ਸਿੰਘ ਦੀਆਂ ਪ੍ਰਾਪਤੀਆਂ ਅਤੇ ਭਾਰਤੀ ਹਾਕੀ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਕੋਈ ਸ਼ੱਕ ਨਹੀਂ ਹੈ, ਪਰ ਖੇਡ ਮੰਤਰੀ ਵਜੋਂ ਉਨ੍ਹਾਂ ਦੇ ਰਿਕਾਰਡ ਦਾ ਵੱਖਰੇ ਤੌਰ ‘ਤੇ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਖੇਡਾਂ ਅਤੇ ਖਿਡਾਰੀਆਂ ਦੀਆਂ ਲੋੜਾਂ ਬਾਰੇ ਉਨ੍ਹਾਂ ਦੇ ਆਪਣੇ ਤਜ਼ਰਬੇ ਦੇ ਬਾਵਜੂਦ, ਪਿਛਲੀ ਸਰਕਾਰ ਦੌਰਾਨ ਖੇਡ ਬਜਟ ਲਗਭਗ ₹147 ਕਰੋੜ ਹੀ ਰਿਹਾ।”
ਇਸ ਦੇ ਉਲਟ, ਵਿੱਤ ਮੰਤਰੀ ਨੇ ਕਿਹਾ, “ਭਗਵੰਤ ਸਿੰਘ ਮਾਨ ਸਰਕਾਰ ਨੇ ਖੇਡਾਂ ਲਈ ਬਜਟ ਵਿੱਚ ਵਾਧਾ ਕੀਤਾ ਹੈ, ਮੌਜੂਦਾ ਬਜਟ ਵਿੱਚ ₹1,746 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਪੂਰੇ ਪੰਜਾਬ ਵਿੱਚ ਹਜ਼ਾਰਾਂ ਖੇਡ ਮੈਦਾਨ ਅਤੇ ਸਟੇਡੀਅਮ ਵਿਕਸਤ ਕੀਤੇ ਗਏ ਹਨ ਜਾਂ ਕੀਤੇ ਜਾ ਰਹੇ ਹਨ, ਅਤੇ ਸਰਕਾਰ ਦੇ ਖੇਡ ਉੱਦਮ, ਜਿਨ੍ਹਾਂ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਵੀ ਸ਼ਾਮਲ ਹਨ, ਸੂਬੇ ਦੇ ਨੌਜਵਾਨਾਂ ਲਈ ਵੱਡੇ ਅਵਸਰ ਪੈਦਾ ਕਰ ਰਹੇ ਹਨ।”
ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ, “ਤੁਹਾਡੀਆਂ ਖੇਡ ਪ੍ਰਾਪਤੀਆਂ ਦਾ ਸਤਿਕਾਰ ਕੀਤਾ ਜਾਂਦਾ ਹੈ, ਪਰ ਸਿਰਫ਼ ਤਜ਼ਰਬਾ ਹੀ ਖੇਡ ਮੰਤਰੀ ਵਜੋਂ ਤੁਹਾਡੇ ਕਾਰਜਕਾਲ ਦੇ ਰਿਕਾਰਡ ਨੂੰ ਸਹੀ ਨਹੀਂ ਠਹਿਰਾ ਸਕਦਾ। ਤੁਸੀਂ ਕਿਸੇ ਵੀ ਹੋਰ ਨਾਲੋਂ ਬਿਹਤਰ ਜਾਣਦੇ ਹੋ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਕਿੰਨੇ ਨਿਵੇਸ਼ ਦੀ ਲੋੜ ਹੁੰਦੀ ਹੈ। ਫਿਰ ਤੁਹਾਡੇ ਕਾਰਜਕਾਲ ਦੌਰਾਨ ਇੰਨਾ ਘੱਟ ਖੇਡ ਬਜਟ ਕਿਉਂ ਰੱਖਿਆ ਗਿਆ?”
ਸੀਨੀਅਰ ਆਪ ਆਗੂ ਨੇ ਕਿਹਾ, “ਪਰਗਟ ਸਿੰਘ ਕੋਲ ਹੁਣ ਪੰਜਾਬ ਕਾਂਗਰਸ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਉਹ ਆਪਣੇ ਸਿਆਸੀ ਅਤੇ ਮੰਤਰੀ ਵਜੋਂ ਰਿਕਾਰਡ ਬਾਰੇ ਸਵਾਲਾਂ ਤੋਂ ਬਚ ਨਹੀਂ ਸਕਦੇ। ਪੰਜਾਬ ਦੇ ਲੋਕ ਐਸਏਡੀ-ਭਾਜਪਾ ਸਰਕਾਰ ਦੌਰਾਨ ਉਨ੍ਹਾਂ ਦੀ ਚੁੱਪ, 1,158-ਪ੍ਰੋਫੈਸਰਾਂ ਦੀ ਭਰਤੀ, ਸਿੱਖਿਆ ਅਤੇ ਖੇਡ ਮੰਤਰੀ ਵਜੋਂ ਉਨ੍ਹਾਂ ਦੇ ਰਿਕਾਰਡ, ਅਤੇ ‘ਬੇਅਦਬੀ’ ਮੁੱਦੇ ‘ਤੇ ਕਾਂਗਰਸ ਦੇ ਅੰਦਰਲੇ ਦੋ ਧੜਿਆਂ ਬਾਰੇ ਉਨ੍ਹਾਂ ਦੀਆਂ ਆਪਣੀਆਂ ਟਿੱਪਣੀਆਂ ‘ਤੇ ਸਪੱਸ਼ਟ ਜਵਾਬ ਚਾਹੁਣਗੇ।”
ਹਰਜਿੰਦਰ ਸਿੰਘ ਧਾਮੀ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਦੀ ਬਜਾਏ ਸੀਬੀਆਈ ਜਾਂਚ ਕਿਉਂ ਮੰਗ ਰਹੇ ਹਨ ?
04/10/2026
ਪੰਜਾਬ📍 ਪੰਜਾਬ
ਤਪਾ ਮੰਡੀ, (ਬਰਨਾਲਾ) 4 ਅਕਤੂਬਰ (ਵਿਜੇ ਸ਼ਰਮਾ) - ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਦੀ ਅਗਵਾਈ ਹੇਠ ਤਪਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਸੋ ਆਪ੍ਰੇਸ਼ਨ ਵੱਖ-ਵੱਖ ਬਸਤੀਆਂ ਵਿਚ ਚਲਾਇਆ ਗਿਆ।
ਤਪਾ ਮੰਡੀ, (ਬਰਨਾਲਾ) 4 ਅਕਤੂਬਰ (ਵਿਜੇ ਸ਼ਰਮਾ) - ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਦੀ ਅਗਵਾਈ ਹੇਠ ਤਪਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਸੋ ਆਪ੍ਰੇਸ਼ਨ ਵੱਖ-ਵੱਖ ਬਸਤੀਆਂ ਵਿਚ ਚਲਾਇਆ ਗਿਆ। ਇਸ ਮੁਹਿੰਮ ਵਿਚ ਵਿਸ਼ੇਸ਼ ਤੌਰ ਤੇ ਐਸ.ਪੀ. ਬਾਲ ਕ੍ਰਿਸ਼ਨ ਬਰਨਾਲਾ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਪੁਲਿਸ ਕਰਮਚਾਰੀਆਂ ਵਲੋਂ ਸ਼ੱਕੀ ਘਰਾਂ ਦੇ ਵਿੱਚ ਤਲਾਸ਼ੀ ਕੀਤੀ ਗਈ। ਇਸ ਮੌਕੇ ਐਸ.ਪੀ. ਬਾਲ ਕ੍ਰਿਸ਼ਨ ਨੇ ਬਸਤੀ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਭਵਿੱਖ ਸਿੱਖਿਆ ਤੇ ਖੇਡਾਂ ਵੱਲ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤਪਾ ਸ਼ਹਿਰ ਜਾਂ ਆਸ-ਪਾਸ ਦੇ ਇਲਾਕੇ ਵਿਚ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਿਆਂ ਦੀ ਸਪਲਾਈ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਤਪਾ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
04/10/2026
ਪੰਜਾਬ📍 ਪੰਜਾਬ
ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਮਯ: ਦਿ ਕਨਕਲੂਜ਼ਨ’ ਨੇ ਪਹਿਲੇ ਦਿਨ ਵਿਸ਼ਵ ਪੱਧਰ ’ਤੇ 93 ਕਰੋੜ ਰੁਪਏ ਕਮਾਏ ਹਨ।
ਫਿਲਮ ’ਚ ਅਦਾਕਾਰਾ ਤੱਬੂ, ਸ਼੍ਰੀਆ ਸਰਨ, ਰਜਤ ਕਪੂਰ, ਇਸ਼ੀਤਾ ਦੱਤਾ ਅਤੇ ਮ੍ਰਿਣਾਲ ਜਾਧਵ ਨੇ ਵੀ ਵਾਪਸੀ ਕੀਤੀ ਹੈ ਜਦਕਿ ਜੈਦੀਪ ਅਹਿਲਾਵਤ ਨੇ ਰਾਜਵੀਰ ਸਿੰਘ ਤੋਮਰ ਦੀ ਭੂਮਿਕਾ ਨਿਭਾਈ ਹੈ ਜੋ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਵਜੋਂ ਕੇਸ ਦੀ ਜਾਂਚ ਕਰਦੇ ਹਨ।
ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਮਯ: ਦਿ ਕਨਕਲੂਜ਼ਨ’ ਨੇ ਪਹਿਲੇ ਦਿਨ ਵਿਸ਼ਵ ਪੱਧਰ ’ਤੇ 93 ਕਰੋੜ ਰੁਪਏ ਕਮਾਏ ਹਨ।
ਫਿਲਮ ’ਚ ਅਦਾਕਾਰਾ ਤੱਬੂ, ਸ਼੍ਰੀਆ ਸਰਨ, ਰਜਤ ਕਪੂਰ, ਇਸ਼ੀਤਾ ਦੱਤਾ ਅਤੇ ਮ੍ਰਿਣਾਲ ਜਾਧਵ ਨੇ ਵੀ ਵਾਪਸੀ ਕੀਤੀ ਹੈ ਜਦਕਿ ਜੈਦੀਪ ਅਹਿਲਾਵਤ ਨੇ ਰਾਜਵੀਰ ਸਿੰਘ ਤੋਮਰ ਦੀ ਭੂਮਿਕਾ ਨਿਭਾਈ ਹੈ ਜੋ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਵਜੋਂ ਕੇਸ ਦੀ ਜਾਂਚ ਕਰਦੇ ਹਨ। ਇਸ ਫਿਲਮ ਦੀ ਕਹਾਣੀ ਮਲਿਆਲਮ ’ਚ ਹਿੱਟ ਰਹੀ ਫਿਲਮ ਤੋਂ ਪ੍ਰੇਰਿਤ ਹੈ। ਫਿਲਮ ‘ਦ੍ਰਿਸ਼ਯਮ’ ਦੀ ਸ਼ੁਰੂਆਤ ਫਿਲਮਸਾਜ਼ ਨਿਸ਼ੀਕਾਂਤ ਕਾਮਤ ਵੱਲੋਂ ਸਾਲ 2015 ਵਿੱਚ ਕੀਤੀ ਗਈ ਸੀ। ਫਿਲਮ ਦੀ ਕਹਾਣੀ ਵਿਜੈ ਸਾਲਗਾਓਂਕਰ ਨਾਮੀਂ ਕੇਬਲ ਅਪਰੇਟਰ ਦੁਆਲੇ ਘੁੰਮਦੀ ਹੈ, ਜੋ ਕਤਲ ਮਗਰੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅਸਧਾਰਨ ਹੌਸਲਾ ਦਿਖਾਉਂਦਾ ਹੈ। ਮੌਜੂਦਾ ਫਿਲਮ ਵਿੱਚ ਸਾਲ 2022 ਦੀ ਫਿਲਮ ‘ਦ੍ਰਿਸ਼ਯਮ 2’ ਦੀ ਕਹਾਣੀ ਅੱਗੇ ਚੱਲਦੀ ਹੈ, ਜੋ ਸਾਲ ਦੀ ਹਿੱਟ ਫਿਲਮ ਰਹੀ ਸੀ।
04/10/2026
ਪੰਜਾਬ📍 ਪੰਜਾਬ
ਬਹੁ-ਪੱਖੀ ਪੰਜਾਬੀ ਲੇਖਕ ਕੇ ਐੱਲ ਗਰਗ ਦੇ ਤੁਰ ਜਾਣ ਦੀ ਖ਼ਬਰ ਨੇ ਮਨ ਉਦਾਸ ਕਰ ਦਿੱਤਾ। ਉਨ੍ਹਾਂ ਦਾ ਫੋਨ ਹਫ਼ਤੇ ਵਿੱਚ ਇੱਕ-ਦੋ ਵਾਰ ਆਉਂਦਾ ਹੀ ਸੀ।
ਗਰਗ ਸਾਬ੍ਹ ਨੂੰ ਗੱਲ ਬੜੀ ਅਹੁੜਦੀ ਸੀ।
ਬਹੁ-ਪੱਖੀ ਪੰਜਾਬੀ ਲੇਖਕ ਕੇ ਐੱਲ ਗਰਗ ਦੇ ਤੁਰ ਜਾਣ ਦੀ ਖ਼ਬਰ ਨੇ ਮਨ ਉਦਾਸ ਕਰ ਦਿੱਤਾ। ਉਨ੍ਹਾਂ ਦਾ ਫੋਨ ਹਫ਼ਤੇ ਵਿੱਚ ਇੱਕ-ਦੋ ਵਾਰ ਆਉਂਦਾ ਹੀ ਸੀ।
ਗਰਗ ਸਾਬ੍ਹ ਨੂੰ ਗੱਲ ਬੜੀ ਅਹੁੜਦੀ ਸੀ। ਵਿਅੰਗਕਾਰ ਹੋਣ ਕਰਕੇ ਉਹ ਆਪਣੇ ਹਰੇਕ ਜਾਣੂੰ-ਪਛਾਣੂੰ ਨੂੰ ਮੱਠੀ-ਮੱਠੀ ਟਕੋਰ ਕਰੀ ਜਾਂਦੇ। ਚਿੱਟੇ ਦੰਦ ਤੇ ਹੱਸਦਾ ਚਿਹਰਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਪਿਆਰਾ ਬਣਾ ਦਿੰਦਾ। ਦੇਰ ਦੀ ਗੱਲ ਹੈ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਪਰਦੇਸੋਂ ਆਪਣੇ ਪਿੰਡ ਆਇਆ ਤੇ ਅਖੰਡ ਪਾਠ ਕਰਵਾਇਆ। ਉਨ੍ਹਾਂ ਆਪਣੇ ਆੜੀ ਕਲਾਕਾਰ ਤੇ ਲਿਖਾਰੀ ਸੱਦੇ, ਕੁਲਦੀਪ ਮਾਣਕ ਵੀ ਆਇਆ। ਇੱਧਰੋਂ ਅਸੀਂ ਕਾਫੀ ਜਣੇ ਗਏ ਸਾਂ, ਗਰਗ ਸਾਬ੍ਹ ਨੇ ਮਾਣਕ ਦੇ ਗਲ਼ ਵਿੱਚ ਸੋਨੇ ਦੀ ਮੋਟੀ ਚੇਨੀ ਤੇ ਉਂਗਲਾਂ ਵਿੱਚ ਪਾਈਆਂ ਮੁੰਦੀਆਂ ਦੇਖ ਕੇ ਵਿਅੰਗ ਕੱਸਿਆ, ‘‘ਓ ਭਾਈ ਮਾਣਕਾ, ਆਹ ਅਸਲੀ ਐ ਸਾਰੀਆਂ ਕਿ ਨਕਲੀ ਹੀ ਪਾਈ ਫਿਰਦਾ ਐਂ? ਜਿਹੜੀ ਨਕਲੀ ਐ ਸਾਡੇ ਵਰਗਿਆਂ ਨੂੰ ਦੇ ਛੱਡ ਯਾਰ..!’’ ਇਹ ਗੱਲ ਮਾਣਕ ਨੂੰ ਚੰਗੀ ਨਾ ਲੱਗੀ। ਗਰਗ ਸਾਬ੍ਹ ਨੇ ਉਸੇ ਦਿਨ ਤੋਂ ਸਹੁੰ ਖਾ ਲਈ ਕਿ ਅਗਾਂਹ ਤੋਂ ਕਿਸੇ ਨੂੰ ਅਜਿਹੀ ਟਿੱਚਰ ਨਹੀਂ ਕਰਨੀ। ਗਰਗ ਹੋਰਾਂ ਦਾ ਲਿਖਿਆ ਵਿਅੰਗ ਏਨਾ ਤਿੱਖਾ ਹੁੰਦਾ ਸੀ ਕਿ ਸਾਡੇ ਵਿਗੜੇ-ਤਿਗੜੇ ਸਮਾਜਿਕ ਢਾਂਚੇ ਤੇ ਭੈੜੀਆਂ ਅਲਾਮਤਾਂ ਨੂੰ ਖ਼ਤਮ ਕਰਨ ਦਾ ਸੁਨੇਹਾ ਵੀ ਖ਼ੂਬ ਦਿੰਦਾ ਸੀ। ਉਹ ਸਮਾਜਿਕ ਸੁਧਾਰ ਲਈ ਲਗਾਤਾਰ ਆਪਣੀ ਕਲਮ ਚਲਾਉਂਦੇ ਰਹੇ। ਵੱਡੇ ਪੰਜਾਬੀ ਵਿਅੰਗ ਲੇਖਕਾਂ ਕਨ੍ਹੱਈਆ ਲਾਲ ਕਪੂਰ, ਸੂਬਾ ਸਿੰਘ, ਪਿਆਰਾ ਸਿੰਘ ਦਾਤਾ ਤੇ ਸ਼ੇਰ ਜੰਗ ਜਾਂਗਲੀ ਨਾਲ ਉਨ੍ਹਾਂ ਦੀ ਵਾਹਵਾ ਨੇੜਤਾ ਰਹੀ। ਉਨ੍ਹਾਂ ਵਿਅੰਗ ਅਕਾਦਮੀ ਬਣਾ ਕੇ ਦਾਤਾ ਜੀ ਦੇ ਪਰਿਵਾਰ ਪਾਸੋਂ ਵਿਅੰਗ ਪੁਰਸਕਾਰ ਸ਼ੁਰੂ ਕਰਵਾਇਆ। ਦਸ ਸਾਲ ਦਾ ਚੋਣਵਾਂ ਹਾਸ-ਵਿਅੰਗ ਸੰਪਾਦਿਤ ਕਰ ਗਏ। ਗਰਗ ਹੋਰਾਂ ਨੇ ਆਪਣੇ ਨੇੜਲੇ ਕੁਝ ਵਿਅਕਤੀਆਂ ਦੇ ਰੇਖਾ ਚਿੱਤਰ ਵੀ ਲਿਖੇ, ਜਿਨ੍ਹਾਂ ਵਿੱਚ ਜਾਂਗਲੀ, ਕਪੂਰ, ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਕਈ ਹੋਰ ਹਨ। ਗਰਗ ਦਾ ਮਨ ਮੋਗੇ ਆਪਣੇ ਨਿੱਕੇ ਜਿਹੇ ਖੂਬਸੂਰਤ ਘਰ ਵਿੱਚ ਹੀ ਲੱਗਦਾ ਸੀ ਤੇ ਪਰਦੇਸ ਉਹ ਬੱਚਿਆਂ ਕੋਲ ਵੀ ਜਾ ਆਏ ਸੀ ਪਰ ਠੰਢੇ ਮੁਲਕਾਂ ਦੀ ਤਪਦੀ ਧਰਤੀ ਨੇ ਉਨ੍ਹਾਂ ਨੂੰ ਉਦਾਸ ਕਰ ਦਿੱਤਾ ਸੀ। ਉਨ੍ਹਾਂ ਦੋ ਸਫ਼ਰਨਾਮੇ ‘ਵਾਟਾਂ ਦੇਸੋਂ ਦੂਰ ਦੀਆਂ’ ਤੇ ‘ਧਰਤੀ ਦਾ ਦੂਜਾ ਪਾਸਾ ਵੀ ਲਿਖੇ।’ ਉਨ੍ਹਾਂ ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਕਈ ਰਚਨਾਵਾਂ ਰਚੀਆਂ।
ਮੋਗੇ ਜਾਂ ਨੇੜੇ ਤੇੜੇ ਕੋਈ ਸਾਹਿਤਕ ਸਮਾਗਮ ਹੁੰਦਾ ਤਾਂ ਉਹ ਸਕੂਟਰੀ ਉੱਤੇ ਚੜ੍ਹ ਕੇ ਚਲੇ ਜਾਂਦੇ ਸਨ। ਜੇ ਥੋੜ੍ਹੀ ਦੂਰ ਜਾਣਾ ਹੁੰਦਾ ਤਾਂ ਗੁਰਮੀਤ ਕੜਿਆਲਵੀ ਲੈ ਜਾਂਦਾ। ਬਲਦੇਵ ਸਿੰਘ ‘ਸੜਕਨਾਮਾ’ ਤੇ ਉਹ ਅਕਸਰ ਹੀ ਇਕੱਠੇ ਜਾਂਦੇ ਸਨ। ਸਾਲ 2024 ਵਿੱਚ ਮੈਂ ਫਰੀਦਕੋਟ ਬੁਲਾਇਆ, ਕੈਨੇਡਾ ਤੋਂ ਮਰਹੂਮ ਲੇਖਕ ਇਕਬਾਲ ਰਾਮੂਵਾਲੀਆ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਗਰਗ ਹੋਰਾਂ ਨੂੰ ਪੁਰਸਕਾਰ ਭੇਟ ਕੀਤਾ ਗਿਆ। ਪ੍ਰੋਗਰਾਮ ਡੀ ਸੀ ਦਫਤਰ ਵਿੱਚ ਸੀ। ਕੜਿਆਲਵੀ ਨੇ ਗਰਗ ਦੀ ਸਾਹਿਤਕ ਦੇਣ ਉੱਤੇ ਚਾਨਣਾ ਪਾਇਆ, ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਖ਼ੁਸ਼ ਹੋ ਕੇ ਆਖਿਆ ਸੀ ਕਿ ਗਰਗ ਹੋਰਾਂ ਦੇ ਰੌਸ਼ਨ ਚਿਹਰੇ ਵਾਂਗ ਇਨ੍ਹਾਂ ਦੀਆਂ ਲਿਖਤਾਂ ਵੀ ਰੌਸ਼ਨੀ ਵੰਡਣ ਵਾਲੀਆਂ ਹਨ।
ਪ੍ਰੋਗਰਾਮ ਮੁੱਕਿਆ ਤਾਂ ਗਰਗ ਹੋਰੀਂ ਬੜੇ ਖੁਸ਼ ਸਨ, ਨਾਲ ਆਈ ਆਪਣੀ ਪਤਨੀ ਨੂੰ ਟਕੋਰ ਕਰਕੇ ਬੋਲੇ, ਡੀ ਸੀ ਨੇ ਤੇਰੇ ਬੰਦੇ ਦੀ ਕਿੰਨੀ ਸ਼ੋਭਾ ਕੀਤੀ ਐ, ਜੇ ਕਿਤੇ ਏਨੀ ਸ਼ੋਭਾ ਬੰਦੇ ਦੀ ਘਰੇ ਹੁੰਦੀ ਹੋਵੇ ਤਾਂ ਬੰਦਾ ਕਦੇ ਨ੍ਹੀਂ ਮਰਦਾ।’’ ਇਹ ਸੁਣ ਸਾਰੇ ਹੱਸ ਪਏ। ਫਰੀਦਕੋਟ ਉਨ੍ਹਾਂ ਦੀ ਬੇਟੀ ਵਿਆਹੀ ਹੋਈ ਹੈ, ਜਦੋਂ ਉਨ੍ਹਾਂ ਪਾਸ ਗੇੜਾ ਮਾਰਦੇ ਤਾਂ ਫੋਨ ਕਰਕੇ ਪੁੱਛਦੇ, ‘‘ਜੇ ਵਿਹਲ ਐ ਤਾਂ ਮਿਲ ਜਾ ਆ ਕੇ।’’ ਹੁਣ ਜਦੋਂ ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਆਈ ਹੈ ਤਾਂ ਮਹਿਸੂਸ ਹੋਇਆ ਕਿ ਬੰਦੇ ਨੂੰ ਮਿਲਦੇ ਗਿਲਦੇ ਰਹਿਣਾ ਚਾਹੀਦਾ ਹੈ, ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਵੇ! ਗਰਗ ਹੋਰਾਂ ਦੀਆਂ ਲਿਖਤਾਂ ਤੇ ਨੇਕ ਵਿਅਕਤਿਤਵ ਹਮੇਸ਼ਾ ਯਾਦ ਰਹੇਗਾ।
04/10/2026
ਪੰਜਾਬ📍 ਪੰਜਾਬ
ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲੋਹੀਆਨਗਰ ਥਾਣਾ ਖੇਤਰ ਵਿੱਚ ਇੱਕ ਮਹਿਲਾ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਹੋਈ ਦਿਖਾਈ ਦਿੱਤੀ।
ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲੋਹੀਆਨਗਰ ਥਾਣਾ ਖੇਤਰ ਵਿੱਚ ਇੱਕ ਮਹਿਲਾ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਹੋਈ ਦਿਖਾਈ ਦਿੱਤੀ। ਇਸ ਖੌਫ਼ਨਾਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੀੜਤ ਮਹਿਲਾ ਨੇ ਦੋਸ਼ ਲਾਇਆ ਹੈ ਕਿ ਕਾਰ ਉਸ ਦਾ ਪਤੀ ਚਲਾ ਰਿਹਾ ਸੀ ਅਤੇ ਜਦੋਂ ਉਸ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਤੀ ਨੇ ਗੱਡੀ ਰੋਕਣ ਦੀ ਬਜਾਏ ਉਸ ਦੀ ਜਾਨ ਜੋਖਮ ਵਿੱਚ ਪਾਉਂਦਿਆਂ ਕਾਰ ਦੀ ਰਫ਼ਤਾਰ ਵਧਾ ਦਿੱਤੀ।
ਮਹਿਲਾ ਦੀ ਪਛਾਣ ਸੁਨੀਤਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨੀਤਾ ਨੇ ਆਪਣੇ ਪਤੀ ਮਿਅੰਕ ਨੂੰ ਕਿਸੇ ਹੋਰ ਮਹਿਲਾ ਦੋਸਤ ਨਾਲ ਕਾਰ ਵਿੱਚ ਬੈਠੇ ਦੇਖ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ। ਦੋਸ਼ ਹੈ ਕਿ ਮਿਅੰਕ ਨੇ ਗੱਡੀ ਰੋਕਣ ਦੀ ਥਾਂ ਅੱਗੇ ਵਧਾ ਦਿੱਤੀ, ਜਿਸ ’ਤੇ ਸੁਨੀਤਾ ਨੇ ਆਪਣੀ ਜਾਨ ਬਚਾਉਣ ਲਈ ਬੋਨਟ ’ਤੇ ਛਾਲ ਮਾਰ ਦਿੱਤੀ। ਵਾਇਰਲ ਵੀਡੀਓ ਵਿੱਚ ਮਹਿਲਾ ਚਲਦੀ ਹੋਈ ਕਾਰ ਦੇ ਅਗਲੇ ਹਿੱਸੇ ’ਤੇ ਲਟਕੀ ਹੋਈ ਨਜ਼ਰ ਆ ਰਹੀ ਹੈ, ਜਦੋਂਕਿ ਆਸ-ਪਾਸ ਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਪੁਲੀਸ ਨੂੰ ਸੂਚਨਾ ਦਿੱਤੀ।
ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ। ਰਾਹਗੀਰਾਂ ਅਤੇ ਪੁਲੀਸ ਦੀ ਮਦਦ ਨਾਲ ਮਹਿਲਾ ਨੂੰ ਕਾਰ ਤੋਂ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਇਸ ਤੋਂ ਬਾਅਦ ਪੀੜਤ ਸੁਨੀਤਾ ਨੇ ਥਾਣੇ ਪਹੁੰਚ ਕੇ ਆਪਣੇ ਪਤੀ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਅਤੇ ਪੂਰੀ ਘਟਨਾ ਦੀ ਜਾਣਕਾਰੀ ਪੁਲੀਸ ਨਾਲ ਸਾਂਝੀ ਕੀਤੀ।
ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਤੁਰੰਤ ਮਾਮਲਾ ਦਰਜ ਕਰਕੇ ਮੁਲਜ਼ਮ ਪਤੀ ਮਿਅੰਕ ਅਤੇ ਉਸ ਦੀ ਮਹਿਲਾ ਦੋਸਤ ਮਾਹੀ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਅਤੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਅਤੇ ਹਾਲਾਤ ਦਾ ਸਪੱਸ਼ਟ ਪਤਾ ਲਗਾਇਆ ਜਾ ਸਕੇ।
04/10/2026
ਪੰਜਾਬ📍 ਪੰਜਾਬ
ਦੋ ਅਕਤੂਬਰ ਨੂੰ ਦੇਸ਼ ਭਰ ਵਿੱਚ ਗਾਂਧੀ ਜੈਅੰਤੀ ਮਨਾਈ ਗਈ ਹੈ, ਜਿਸ ਮੌਕੇ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ‘ਸਵਰਾਜ’ ਦੇ ਸੰਕਲਪ ਨੂੰ ਮੁੜ ਯਾਦ ਕੀਤਾ ਗਿਆ।
ਦੋ ਅਕਤੂਬਰ ਨੂੰ ਦੇਸ਼ ਭਰ ਵਿੱਚ ਗਾਂਧੀ ਜੈਅੰਤੀ ਮਨਾਈ ਗਈ ਹੈ, ਜਿਸ ਮੌਕੇ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ‘ਸਵਰਾਜ’ ਦੇ ਸੰਕਲਪ ਨੂੰ ਮੁੜ ਯਾਦ ਕੀਤਾ ਗਿਆ। ਇਹ ਅਜੋਕੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੈ।
ਆਓ, ਇਸ ਕਥਨ ਦੇ ਚਾਰੇ ਪੱਖਾਂ ਨੂੰ ਖੁੱਲ੍ਹ ਕੇ ਸਮਝੀਏ। ਅਸੀਂ ‘ਛੂਤ-ਛਾਤ ਦੇ ਖ਼ਾਤਮੇ’ ਨੂੰ ਵਿਆਪਕ ਤੌਰ ’ਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਵਜੋਂ ਲੈ ਸਕਦੇ ਹਾਂ, ਜਿਸ ਵਿੱਚ ਯਕੀਨੀ ਤੌਰ ’ਤੇ ਸਿਰਫ਼ ਜਾਤ-ਪਾਤ ਦੀਆਂ ਨਾਬਰਾਬਰੀਆਂ ਹੀ ਨਹੀਂ ਸਗੋਂ ਲਿੰਗ ਆਧਾਰਿਤ ਭੇਦ-ਭਾਵ ਨੂੰ ਦੂਰ ਕਰਨਾ ਵੀ ਸ਼ਾਮਿਲ ਹੈ। ਕਾਂਗਰਸ ਦੇ ਬਾਕੀ ਆਗੂਆਂ (ਨਹਿਰੂ, ਪਟੇਲ, ਬੋਸ ਆਦਿ) ਤੋਂ ਉਲਟ ਮਹਾਤਮਾ ਗਾਂਧੀ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸਨ ਕਿ ਛੂਤ-ਛਾਤ ਦੀ ਪ੍ਰਥਾ ਆਜ਼ਾਦੀ ਲਈ ਭਾਰਤ ਦੇ ਦਾਅਵੇ ਨੂੰ ਕਮਜ਼ੋਰ ਕਰਦੀ ਹੈ। ਇਸੇ ਲਈ ਉਨ੍ਹਾਂ ਨੇ ਇਸ ਪ੍ਰਥਾ ਨੂੰ ‘ਪਾਪ’ ਅਤੇ ਇਸ ਨੂੰ ਮੰਨਣ ਵਾਲਿਆਂ ਨੂੰ ‘ਹਿੰਦੂਵਾਦ ਦੇ ਡਾਇਰ’ (ਹਿੰਦੂ ਧਰਮ ਦੇ ਕਾਤਿਲ) ਆਖਿਆ ਸੀ। ਗਾਂਧੀ ਨੇ ਔਰਤਾਂ ਦੀ ਮੁਕਤੀ ਵੱਲ ਵੀ ਪੂਰਾ ਧਿਆਨ ਦਿੱਤਾ। ਉਨ੍ਹਾਂ ਨੇ 1917 ਵਿੱਚ ਇੱਕ ਭਾਸ਼ਣ ’ਚ ਕਿਹਾ ਸੀ, “ਔਰਤ ਮਰਦ ਦੀ ਅਰਧਾਂਗਿਨੀ ਹੈ, ਜੋ ਬਰਾਬਰ ਦੀ ਮਾਨਸਿਕ ਸਮਰੱਥਾ ਨਾਲ ਨਿਵਾਜ਼ੀ ਗਈ ਹੈ। ਉਸ ਨੂੰ ਮਰਦ ਵਾਂਗ ਹਰ ਕੰਮ ਵਿੱਚ ਹਿੱਸਾ ਲੈਣ ਦਾ ਹੱਕ ਹੈ ਅਤੇ ਉਸ ਨੂੰ ਮਰਦ ਦੇ ਬਰਾਬਰ ਆਜ਼ਾਦੀ ਦਾ ਅਧਿਕਾਰ ਹੈ।” ਇਸ ਤੋਂ ਬਾਅਦ ਦੇ ਦਹਾਕਿਆਂ ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਬਰਤਾਨਵੀ ਰਾਜ ਖ਼ਿਲਾਫ਼ ਲੜੇ ਗਏ ਸੱਤਿਆਗ੍ਰਹਿ ਵਿੱਚ ਔਰਤਾਂ ਨੇ ਅਹਿਮ ਭੂਮਿਕਾ ਨਿਭਾਈ।
ਗਾਂਧੀ ਦੇ ਸਮਾਜਿਕ ਸੁਧਾਰ ਏਜੰਡੇ ਦੀਆਂ ਆਪਣੀਆਂ ਕੁਝ ਸੀਮਾਵਾਂ ਵੀ ਸਨ। ਉਨ੍ਹਾਂ ਵੱਲੋਂ ਘੜਿਆ ਗਿਆ ਸ਼ਬਦ ‘ਹਰੀਜਨ’ ਉੱਪਰੋਂ-ਉੱਪਰੋਂ ਦਇਆ ਜਾਂ ਤਰਸ ਦਾ ਭਾਵ ਝਲਕਾਉਂਦਾ ਸੀ, ਜਿਸ ਨੂੰ ਬਦਲ ਕੇ ‘ਦਲਿਤ’ ਕਰ ਦਿੱਤਾ ਗਿਆ, ਜੋ ਵਾਜਬ ਵੀ ਸੀ। ਇਸ ਦੇ ਨਾਲ ਹੀ ਉਹ ਆਰਥਿਕਤਾ ਵਿੱਚ ਔਰਤਾਂ ਦੀ ਸ਼ਮੂਲੀਅਤ ਬਾਰੇ ਕੁਝ ਹੱਦ ਤੱਕ ਦੁਬਿਧਾ ਵਿੱਚ ਸਨ। ਫਿਰ ਵੀ ਜਾਤ ਅਤੇ ਲਿੰਗ ਆਧਾਰਿਤ ਵਿਤਕਰੇ ਪ੍ਰਤੀ ਉਨ੍ਹਾਂ ਦੀ ਚੇਤਨਾ ਬਾਕੀ ਸਾਰੇ ਤਤਕਾਲੀ ਰਾਸ਼ਟਰਵਾਦੀਆਂ ਨਾਲੋਂ ਕਿਤੇ ਅੱਗੇ ਸੀ।
ਇਸ ਮਗਰੋਂ ਮੈਂ ਗਾਂਧੀ ਦੇ ‘ਖੱਦਰ ਬਣਾਉਣ ਤੇ ਪਹਿਨਣ’ ਦੇ ਸੱਦੇ ਵੱਲ ਆਉਂਦਾ ਹਾਂ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਗੱਲ ਦੀ ਆਲੋਚਨਾ ਕੀਤੀ ਜਾਂਦੀ ਰਹੀ ਹੈ ਕਿ ਇਹ ਆਧੁਨਿਕ ਉਦਯੋਗਿਕ ਵਿਕਾਸ ਦੇ ਖ਼ਿਲਾਫ਼ ਹੈ, ਜਿਸ ਨਾਲ ਅਸਲ ਆਰਥਿਕ ਤਰੱਕੀ ਹੁੰਦੀ ਹੈ। ਹੁਣ ਲਗਾਤਾਰ ਸਪੱਸ਼ਟ ਹੋ ਰਿਹਾ ਹੈ ਕਿ ਭਾਰਤ ਵਿੱਚ ਅਪਣਾਏ ਜਾ ਰਹੇ ਮੌਜੂਦਾ ਆਰਥਿਕ ਰਾਹ ਵਿੱਚ ਕਈ ਸਮੱਸਿਆਵਾਂ ਹਨ, ਜਿਵੇਂ ਧਨ ਦਾ ਕੁਝ ਹੱਥਾਂ ਵਿੱਚ ਕੇਂਦਰੀਕਰਨ, ਵੱਡੀ ਆਬਾਦੀ ਲਈ ਮਾਣ-ਸਨਮਾਨ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਨਾਕਾਮੀ ਅਤੇ ਵਾਤਾਵਰਣ ਦੀ ਤਬਾਹੀ। ਇੱਥੇ ਗਾਂਧੀ ਦੇ ਆਰਥਿਕ ਵਿਚਾਰ ਅੱਜ ਵੀ ਕੁਝ ਹੱਦ ਤੱਕ ਸਾਰਥਿਕ ਹੋ ਸਕਦੇ ਹਨ। ਉਨ੍ਹਾਂ ਦੀ ਖੱਦਰ (ਖਾਦੀ) ਮੁਹਿੰਮ ਨੇ ਕਿਰਤ ਦੇ ਸਤਿਕਾਰ ਅਤੇ ਸਥਾਨਕ ਆਤਮ-ਨਿਰਭਰਤਾ ਉੱਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਹ ਕੁਦਰਤ ਅਤੇ ਕੁਦਰਤੀ ਸਾਧਨਾਂ ਦੀ ਸੂਝ-ਬੂਝ ਨਾਲ ਵਰਤੋਂ ਬਾਰੇ ਅਕਸਰ ਲਿਖਦੇ ਰਹੇ। ਕਈ ਪੱਖਾਂ ਤੋਂ ਮਹਾਤਮਾ ਗਾਂਧੀ ਦੂਰ-ਅੰਦੇਸ਼ ਵਾਤਾਵਰਣ ਪ੍ਰੇਮੀ ਸਨ, ਜਿਨ੍ਹਾਂ ਦੇ ਵਿਚਾਰ ਹਵਾ, ਪਾਣੀ ਅਤੇ ਮਿੱਟੀ ਦੀ ਵਿਗੜ ਰਹੀ ਹਾਲਤ ਨੂੰ ਸੁਧਾਰਨ ਦੇ ਨਾਲ-ਨਾਲ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦਾ ਟਾਕਰਾ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹਨ।
ਹੁਣ ਗਾਂਧੀ ਦੇ ਦੱਸੇ ਸਵਰਾਜ ਦੇ ਤੀਜੇ ਥੰਮ੍ਹ ਉੱਤੇ ਨਜ਼ਰ ਮਾਰੀਏ। ਗਾਂਧੀ ਨੇ ‘ਹਿੰਦੂ-ਮੁਸਲਮਾਨ ਏਕਤਾ’ ਦੀ ਅਹਿਮੀਅਤ ਮੁੱਖ ਤੌਰ ’ਤੇ ਉਸ ਸਮੇਂ ਸਮਝੀ ਜਦੋਂ ਉਹ ਪਰਵਾਸ ਦੌਰਾਨ ਵਿਦੇਸ਼ਾਂ ਵਿੱਚ ਰਹੇ ਸਨ। ਜੇਕਰ ਉਨ੍ਹਾਂ ਨੇ ਆਪਣੇ ਪਹਿਲੇ ਇਰਾਦੇ ਮੁਤਾਬਿਕ ਮੁੰਬਈ ਵਿੱਚ ਵਕਾਲਤ ਸਫ਼ਲਤਾਪੂਰਵਕ ਸ਼ੁਰੂ ਕਰ ਦਿੱਤੀ ਹੁੰਦੀ ਤਾਂ ਉਨ੍ਹਾਂ ਦੇ ਮੁਵੱਕਿਲ ਅਤੇ ਦੋਸਤ ਜ਼ਿਆਦਾਤਰ ਜਾਂ ਸਾਰੇ ਦੇ ਸਾਰੇ ਹਿੰਦੂ ਹੀ ਹੁੰਦੇ ਪਰ ਅਜਿਹਾ ਨਹੀਂ ਹੋਇਆ। ਉਹ ਮੁੰਬਈ ਅਤੇ ਰਾਜਕੋਟ ਦੋਵਾਂ ਥਾਵਾਂ ’ਤੇ ਵਕਾਲਤ ਵਿੱਚ ਅਸਫ਼ਲ ਰਹੇ ਅਤੇ ਫਿਰ ਗੁਜਰਾਤ ਦੇ ਦੋ ਮੁਸਲਮਾਨ ਵਪਾਰੀਆਂ ਦਾ ਆਪਸੀ ਵਿਵਾਦ ਨੇਪਰੇ ਚਾੜ੍ਹਨ ਲਈ ਡਰਬਨ (ਦੱਖਣੀ ਅਫ਼ਰੀਕਾ) ਚਲੇ ਗਏ। ਉੱਥੇ ਜਦੋਂ ਉਹ ਸਮਾਜਿਕ ਕਾਰਕੁਨ ਬਣੇ ਤਾਂ ਉਨ੍ਹਾਂ ਦੇਖਿਆ ਕਿ ਪਾਰਸੀ, ਮੁਸਲਮਾਨ ਅਤੇ ਤਾਮਿਲ ਉਨ੍ਹਾਂ ਦੇ ਸਭ ਤੋਂ ਪੱਕੇ ਅਤੇ ਭਰੋਸੇਯੋਗ ਸਾਥੀ ਸਨ। ਇਸ ਗੱਲ ਨੇ ਉਨ੍ਹਾਂ ਨੂੰ ਯਕੀਨ ਦਿਵਾ ਦਿੱਤਾ ਕਿ ਮਜ਼ਬੂਤ ਅਤੇ ਸਥਿਰ ਰਾਸ਼ਟਰਵਾਦ ਦੀ ਸਿਰਜਣਾ ਲਈ ਧਾਰਮਿਕ ਅਤੇ ਭਾਸ਼ਾਈ ਵਿਭਿੰਨਤਾ ਬਹੁਤ ਜ਼ਰੂਰੀ ਹੈ।
ਨਵੰਬਰ 1908 ਵਿੱਚ ਜੋਹੈਨਸਬਰਗ ਦੀ ਜੇਲ੍ਹ ਵਿੱਚੋਂ ਭੇਜੇ ਗਏ ਇੱਕ ਸੁਨੇਹੇ ਵਿੱਚ ਗਾਂਧੀ ਨੇ ਲਿਖਿਆ ਸੀ ਕਿ ਦੱਖਣੀ ਅਫ਼ਰੀਕਾ ਦੇ ਗੋਰੇ ਹਾਕਮਾਂ ਵਿਰੁੱਧ ਭਾਰਤੀਆਂ ਦਾ ਸੰਘਰਸ਼ “ਹਿੰਦੂ, ਮੁਸਲਮਾਨ, ਪਾਰਸੀ, ਇਸਾਈ, ਬੰਗਾਲੀ, ਮਦਰਾਸੀ, ਗੁਜਰਾਤੀ, ਪੰਜਾਬੀ ਜਾਂ ਕਿਸੇ ਹੋਰ ਭੇਦ-ਭਾਵ ਨੂੰ ਨਹੀਂ ਜਾਣਦਾ ਸਮਝਦਾ। ਅਸੀਂ ਸਾਰੇ ਭਾਰਤੀ ਹੋਣ ਦੇ ਨਾਤੇ ਭਾਰਤ ਲਈ ਲੜ ਰਹੇ ਹਾਂ।” ਇਸ ਤੋਂ ਅਗਲੇ ਮਹੀਨੇ ਜੇਲ੍ਹ ’ਚੋਂ ਰਿਹਾਅ ਹੋਣ ’ਤੇ ਗਾਂਧੀ ਨੇ ਜੋਹੈਨਸਬਰਗ ਵਿੱਚ ਭਾਰਤੀਆਂ ਦੇ ਇਕੱਠ ਨੂੰ ਕਿਹਾ, “ਜੇਕਰ ਤੁਹਾਡੀਆਂ ਦੋਵੇਂ ਅੱਖਾਂ ਯਾਨੀ ਹਿੰਦੂ ਅਤੇ ਮੁਸਲਮਾਨ ਸੁਰੱਖਿਅਤ ਰਹਿਣਗੀਆਂ ਤਾਂ ਤੁਸੀਂ ਤਰੱਕੀ ਕਰੋਗੇ... ਜੇਕਰ ਇਹ ਦੋਵੇਂ ਭਾਈਚਾਰੇ ਇਕਜੁੱਟ ਰਹਿਣਗੇ ਤਾਂ ਤੁਸੀਂ ਖ਼ੁਦ ਭਾਰਤ ਦੇ ਮਾਲਕ ਬਣੋਗੇ।”
ਮਹਾਤਮਾ ਗਾਂਧੀ ਨੇ ਇਨ੍ਹਾਂ ਵਿਚਾਰਾਂ ’ਤੇ ਹਿੰਦੋਸਤਾਨ ਵਿੱਚ ਵੀ ਅਮਲ ਕੀਤਾ। ਧਰਮਾਂ ਵਿਚਾਲੇ ਏਕਤਾ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਨੇ ਬੜਾ ਕੁਝ ਕੀਤਾ, ਪਰ ਉਪ-ਮਹਾਂਦੀਪ ਦੀ ਵੰਡ ਨੂੰ ਰੋਕਣ ਵਿੱਚ ਕਾਮਯਾਬ ਨਾ ਹੋ ਸਕੇ। ਇਸ ਦੇ ਬਾਵਜੂਦ ਉਹ ਇਸ ਗੱਲ ’ਤੇ ਪੂਰੀ ਤਰ੍ਹਾਂ ਦ੍ਰਿੜ੍ਹ ਸਨ ਕਿ ਅਗਸਤ 1947 ਤੋਂ ਬਾਅਦ ਜੋ ਮੁਸਲਮਾਨ ਭਾਰਤ ਵਿੱਚ ਰਹਿ ਗਏ ਹਨ, ਉਨ੍ਹਾਂ ਨੂੰ ਬਰਾਬਰ ਦੇ ਨਾਗਰਿਕਾਂ ਦਾ ਦਰਜਾ ਮਿਲਣਾ ਚਾਹੀਦਾ ਹੈ। ਇਸੇ ਲਈ ਉਨ੍ਹਾਂ ਨੇ ਸਤੰਬਰ 1947 ਵਿੱਚ ਕੋਲਕਾਤਾ ਅਤੇ ਜਨਵਰੀ 1948 ਵਿੱਚ ਨਵੀਂ ਦਿੱਲੀ ਵਿਖੇ ਘੱਟ-ਗਿਣਤੀਆਂ ਦੇ ਹਵਾਲੇ ਨਾਲ (ਉਨ੍ਹਾਂ ਦੀ ਰੱਖਿਆ ਲਈ) ਵਰਤ ਰੱਖੇ। ਇਨ੍ਹਾਂ ਦੋਵਾਂ ਵਰਤਾਂ ਦੇ ਵਿਚਕਾਰ 15 ਨਵੰਬਰ 1947 ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਇੱਕ ਸਮਾਗਮ ਵਿੱਚ ਉਨ੍ਹਾਂ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ “ਕਾਂਗਰਸ ਦੇ ਮੂਲ ਸਰੂਪ ਪ੍ਰਤੀ ਵਫ਼ਾਦਾਰ ਰਹਿਣ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕਜੁੱਟ ਕਰਨ, ਜਿਸ ਆਦਰਸ਼ ਲਈ ਕਾਂਗਰਸ ਨੇ ਸੱਠ ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ।”
ਹਿੰਦੂ-ਮੁਸਲਮਾਨ ਏਕਤਾ ਪ੍ਰਤੀ ਇਸੇ ਵਚਨਬੱਧਤਾ ਦੀ ਕੀਮਤ ਗਾਂਧੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਜਦੋਂ ਉਨ੍ਹਾਂ ਦੇ ਕਾਤਲ ਨਾਥੂਰਾਮ ਗੋਡਸੇ ਦਾ ਮੁਕੱਦਮਾ ਚੱਲ ਰਿਹਾ ਸੀ ਤਾਂ ਲਾਲ ਕਿਲ੍ਹੇ ਅੰਦਰ ਚੱਲ ਰਹੀ ਇਸ ਲੰਮੀ ਕਾਰਵਾਈ ਨੂੰ ਨੇੜਿਉਂ ਦੇਖਣ ਵਾਲਿਆਂ ਵਿੱਚ ‘ਬੌਂਬੇ ਟਾਈਮਜ਼’ ਦੇ ਸੰਪਾਦਕ ਡੀ ਐੱਫ ਕਾਰਾਕਾ ਵੀ ਸ਼ਾਮਿਲ ਸਨ। ਅਕਤੂਬਰ 1949 ਵਿੱਚ ‘ਦਿ ਕਰੰਟ’ ਵਿੱਚ ਛਪੇ ਇੱਕ ਲੇਖ ਵਿੱਚ ਕਾਰਾਕਾ ਨੇ ਲਿਖਿਆ: ‘ਲਾਲ ਕਿਲ੍ਹੇ ਅੰਦਰ ਚੱਲੇ ਲੰਮੇ ਮੁਕੱਦਮੇ ਦੌਰਾਨ ਇਹ ਬਿਲਕੁਲ ਸਪੱਸ਼ਟ ਹੋ ਗਿਆ ਸੀ ਕਿ ਗੋਡਸੇ ਕੋਈ ਪਾਗਲ ਵਿਅਕਤੀ ਨਹੀਂ ਸੀ। ਉਹ ਠੰਢੇ ਦਿਮਾਗ਼ ਨਾਲ ਪੂਰੀ ਤਰ੍ਹਾਂ ਸੋਚ-ਸਮਝ ਕੇ ਗਿਣੇ ਮਿਥੇ ਢੰਗ ਨਾਲ ਕੰਮ ਕਰਨ ਵਾਲਾ ਸਿਆਸੀ ਕਾਰਕੁਨ ਸੀ, ਜੋ ਆਰ ਐੱਸ ਐੱਸ ਦੀ ਵਿਚਾਰਧਾਰਾ ਦਾ ਕੱਟੜ ਸਮਰਥਕ ਸੀ। ਇਹ ਗੱਲ ਬਿਲਕੁਲ ਸਪੱਸ਼ਟ ਸੀ ਕਿ ਆਰ ਐੱਸ ਐੱਸ ਦੇ ਮਕਸਦ ਨੂੰ ਅੱਗੇ ਵਧਾਉਣ ਲਈ ਹੀ ਗੋਡਸੇ ਨੇ ਉਸ ਇੱਕੋ-ਇੱਕ ਇਨਸਾਨ ਨੂੰ ਰਸਤੇ ਵਿੱਚੋਂ ਹਟਾਇਆ, ਜਿਹੜਾ ਆਰ ਐੱਸ ਐੱਸ ਦੇ ਰਾਹ ਵਿੱਚ ਅੜਿੱਕਾ ਬਣ ਰਿਹਾ ਸੀ... ਇਸ ਲਈ, ਆਰ ਐੱਸ ਐੱਸ ਦੀ ਉਸੇ ਵਿਚਾਰਧਾਰਾ ਨੇ (ਜਿਵੇਂ ਕਿ ਗੋਡਸੇ ਨੇ ਸਮਝਿਆ ਸੀ) ਹਿਮਾਲਿਆ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਆਪਣਾ ਪ੍ਰਭਾਵ ਰੱਖਣ ਵਾਲੇ ਉਸ ਮਹਾਨ ਸ਼ਖ਼ਸ ਨੂੰ ਮਾਰ ਮੁਕਾਇਆ, ਜਿਸ ਨੇ ਆਪਣਾ ਸਾਰਾ ਜੀਵਨ ਇੱਕ ਗ਼ੈਰ-ਫ਼ਿਰਕੂ, ਧਰਮ-ਨਿਰਪੱਖ ਅਤੇ ਆਜ਼ਾਦ ਰਾਜ ਦੇ ਆਦਰਸ਼ ਨੂੰ ਸਮਰਪਿਤ ਕਰ ਦਿੱਤਾ ਸੀ।’
ਹੁਣ ਅਖ਼ੀਰ ਵਿੱਚ ਗਾਂਧੀ ਦੇ ਚੌਥੇ ਥੰਮ੍ਹ ਯਾਨੀ ‘ਅਹਿੰਸਾ ਨੂੰ ਅਪਣਾਉਣ’ ਉੱਤੇ ਗੱਲ ਕਰੀਏ। ਹਿੰਦੂ-ਮੁਸਲਮਾਨ ਏਕਤਾ ਵਾਂਗ ਹੀ, ਗਾਂਧੀ ਇਸ ਵਿਚਾਰ ਤੱਕ ਆਪਣੇ ਜਨਤਕ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਹੀ ਪਹੁੰਚ ਗਏ ਸਨ ਅਤੇ ਜ਼ਿੰਦਗੀ ਦੇ ਅਖ਼ੀਰ ਤੱਕ ਇਸ ਉੱਤੇ ਕਾਇਮ ਰਹੇ। ਸਾਲ 1909 ਦੀ ਗਰਮੀ ਵਿੱਚ ਗਾਂਧੀ ਦੱਖਣੀ ਅਫ਼ਰੀਕਾ ਵਿੱਚ ਭਾਰਤੀਆਂ ਦੇ ਹੱਕਾਂ ਦੀ ਪੈਰਵੀ ਕਰਨ ਲੰਡਨ ਗਏ ਸਨ। ਉਨ੍ਹਾਂ ਦੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਇੱਕ ਨੌਜਵਾਨ ਭਾਰਤੀ ਨੇ ਇੱਕ ਚਾਹ ਪਾਰਟੀ ਦੌਰਾਨ ਇੱਕ ਬਰਤਾਨਵੀ ਅਧਿਕਾਰੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿੱਥੇ ਉਹ ਅਧਿਕਾਰੀ ਮਹਿਮਾਨ ਵਜੋਂ ਸੱਦਿਆ ਗਿਆ ਸੀ। ਗਾਂਧੀ ਇਸ ਘਟਨਾ ਤੋਂ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਲਿਖਿਆ, “ਭਾਵੇਂ ਅਜਿਹੇ ਕਾਤਲਾਨਾ ਕੰਮਾਂ ਕਰਕੇ ਅੰਗਰੇਜ਼ ਚਲੇ ਵੀ ਜਾਣ ਤਾਂ ਉਨ੍ਹਾਂ ਦੀ ਜਗ੍ਹਾ ਰਾਜ ਕੌਣ ਕਰੇਗਾ? ਇਸ ਦਾ ਇੱਕੋ-ਇੱਕ ਜਵਾਬ ਹੈ: ਕਾਤਲ... ਭਾਰਤ ਕਾਤਲਾਂ ਦੇ ਰਾਜ ਤੋਂ ਕੁਝ ਵੀ ਹਾਸਲ ਨਹੀਂ ਕਰ ਸਕਦਾ, ਭਾਵੇਂ ਉਹ ਕਾਲੇ ਹੋਣ ਜਾਂ ਗੋਰੇ।”
ਇਸ ਤੋਂ ਵੀਹ ਸਾਲ ਬਾਅਦ, ਭਾਰਤ ਵਿੱਚ ਖ਼ੁਦ ਗਾਂਧੀ ਦਾ ਸਾਹਮਣਾ ਉਸ ਚੀਜ਼ ਨਾਲ ਹੋਇਆ ਜਿਸ ਨੂੰ ਉਨ੍ਹਾਂ ਨੇ ‘ਬੰਬ ਸੱਭਿਆਚਾਰ’ ਕਿਹਾ ਸੀ। ਇਹ ਰਸਤਾ ਉਨ੍ਹਾਂ ਨੌਜਵਾਨ ਕ੍ਰਾਂਤੀਕਾਰੀਆਂ ਵੱਲੋਂ ਅਪਣਾਇਆ ਗਿਆ ਸੀ, ਜੋ ਇਸ ਗੱਲੋਂ ਪੱਕੇ ਸਨ ਕਿ ਗੋਰੇ ਅਧਿਕਾਰੀਆਂ ਦਾ ਕਤਲ ਕਰਨਾ ਹੀ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਸਭ ਤੋਂ ਵਧੀਆ, ਸਭ ਤੋਂ ਤੇਜ਼ ਅਤੇ ਅਸਲ ਵਿੱਚ ਇੱਕੋ-ਇੱਕ ਤਰੀਕਾ ਹੈ। ਗਾਂਧੀ ਨੇ ‘ਭਾਰਤ ਦੇ ਨੌਜਵਾਨਾਂ’ ਨੂੰ ਕਿਹਾ ਸੀ “ਕਿਸੇ ਦੇਸ਼ ਦੀ ਆਜ਼ਾਦੀ ਸਿਰਫ਼ ਬਹਾਦਰੀ ਦੇ ਕਾਰਨਾਮਿਆਂ ਨਾਲ ਨਹੀਂ ਜਿੱਤੀ ਜਾ ਸਕਦੀ।... ਸਗੋਂ, ਆਜ਼ਾਦੀ ਦੇ ਮੰਦਰ ਨੂੰ ਉਸਾਰਨ ਲਈ ਨੌਜਵਾਨਾਂ ਅਤੇ ਬਜ਼ੁਰਗਾਂ, ਸਮਝਦਾਰੀ ਅਤੇ ਉਸਾਰੂ ਮਿਹਨਤ ਦੀ ਲੋੜ ਹੁੰਦੀ ਹੈ।” ਇਹ ਮੰਨਦਿਆਂ ਕਿ “ਦੁਨੀਆ ਹਥਿਆਰਬੰਦ ਕ੍ਰਾਂਤੀਆਂ ਤੋਂ ਅੱਕ ਚੁੱਕੀ ਹੈ,” ਗਾਂਧੀ ਨੇ ਕਿਹਾ ਕਿ “ਮੈਂ ਉਸ ਬਹਾਦਰ ਅਤੇ ਕੁਰਬਾਨੀ ਦੇਣ ਵਾਲੇ ਕ੍ਰਾਂਤੀਕਾਰੀ ਦੇ ਸਾਹਮਣੇ ਸਿਰ ਉੱਚਾ ਕਰਕੇ ਖੜ੍ਹੇ ਹੋਣ ਤੋਂ ਨਹੀਂ ਸ਼ਰਮਾਉਂਦਾ ਕਿਉਂਕਿ ਮੈਂ ਬੇਕਸੂਰਾਂ ਦੇ ਖ਼ੂਨ ਤੋਂ ਮੁਕਤ, ਬਰਾਬਰ ਦੀ ਅਹਿੰਸਕ ਬਹਾਦਰੀ ਅਤੇ ਕੁਰਬਾਨੀ ਪੇਸ਼ ਕਰਨ ਦੇ ਸਮਰੱਥ ਹਾਂ।”
ਸਵਰਾਜ ਦੇ ਇਹ ਚਾਰੇ ਥੰਮ੍ਹ ਇੱਕ ਸਦੀ ਬਾਅਦ ਕਿਸ ਹਾਲਤ ਵਿੱਚ ਹਨ? ਭਾਵੇਂ ਗਾਂਧੀ ਨੇ ਖ਼ੁਦ ਕਦੇ ਆਜ਼ਾਦ ਭਾਰਤੀ ਰਾਜ ਦੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਬਾਰੇ ਨਹੀਂ ਲਿਖਿਆ, ਪਰ ਅਸੀਂ ਇਸ ਗੱਲੋਂ ਪੂਰੀ ਤਰ੍ਹਾਂ ਯਕੀਨੀ ਹੋ ਸਕਦੇ ਹਾਂ ਕਿ ਉਹ ਦੇਸ਼ ਦੇ ਸਖ਼ਤ ਕਾਨੂੰਨਾਂ ਅਤੇ ਸਰਕਾਰ ਦੇ ਆਲੋਚਕਾਂ ਨੂੰ ਸਾਲਾਂ-ਬੱਧੀ ਜੇਲ੍ਹਾਂ ਵਿੱਚ ਡੱਕਣ ਲਈ ਇਨ੍ਹਾਂ ਦੀ ਅੰਨ੍ਹੇਵਾਹ ਦੁਰਵਰਤੋਂ ਨੂੰ ਦੇਖ ਕੇ ਬਹੁਤ ਨਿਰਾਸ਼ ਹੋਏ ਹੁੰਦੇ। ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਲ-ਨਾਲ (ਹੋਰਨਾਂ ਸੂਬਿਆਂ ਤੋਂ ਇਲਾਵਾ) ਆਸਾਮ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਵੱਲੋਂ ਵਰਤੀ ਜਾਂਦੀ ਵੰਡਪਾਊ ਭਾਸ਼ਾ ਤੋਂ ਵੀ ਬਹੁਤ ਦੁਖੀ ਹੁੰਦੇ। ਦੂਜੇ ਪਾਸੇ, ਉਹ ਸੀ ਏ ਏ ਖ਼ਿਲਾਫ਼ ਪ੍ਰਦਰਸ਼ਨਾਂ, ਕਿਸਾਨ ਅੰਦੋਲਨ, ਵਾਤਾਵਰਣ ਅੰਦੋਲਨ ਅਤੇ ਸਭ ਤੋਂ ਵੱਧ ਹਾਲ ਹੀ ਵਿੱਚ ਵਿਦਿਆਰਥੀ ਅੰਦੋਲਨਾਂ ਦੌਰਾਨ ਦਿਖਾਈ ਗਈ ਅਹਿੰਸਾ ਪ੍ਰਤੀ ਵਚਨਬੱਧਤਾ ਦੀ ਜ਼ਰੂਰ ਤਾਰੀਫ਼ ਕਰਦੇ।
ਦਲਿਤਾਂ ਅਤੇ ਔਰਤਾਂ ਲਈ ਬਰਾਬਰ ਦੇ ਅਧਿਕਾਰ, ਘੱਟ ਗਿਣਤੀਆਂ ਲਈ ਬਰਾਬਰ ਦੇ ਹੱਕ, ਇੱਕ ਅਜਿਹਾ ਆਰਥਿਕ ਮਾਡਲ ਜੋ ਬਰਾਬਰੀ ਵਾਲਾ ਵੀ ਹੋਵੇ ਅਤੇ ਸਥਿਰ ਵੀ ਅਤੇ ਕਥਨੀ ਤੇ ਕਰਨੀ ਵਿੱਚ ਅਹਿੰਸਾ ਦੀ ਸਾਧਨਾ, ਇਹ ਅੱਜ ਵੀ ਆਜ਼ਾਦੀ ਦੀਆਂ ਬੁਨਿਆਦੀ ਸ਼ਰਤਾਂ ਬਣੇ ਹੋਏ ਹਨ। ਅੱਜ ਦੇ ਭਾਰਤ ਵਿੱਚ ਇਨ੍ਹਾਂ ਵਿੱਚੋਂ ਹਰ ਇੱਕ ਥੰਮ੍ਹ ਨੂੰ ਖੋਰਾ ਲੱਗਿਆ ਹੋਇਆ ਹੈ ਅਤੇ ਸਰਕਾਰ ਦੇ ਕੰਮਾਂ ਤੇ ਕਈ ਮਾਮਲਿਆਂ ਵਿੱਚ ਨਾਗਰਿਕਾਂ ਦੀਆਂ ਆਪਣੇ ਰਵੱਈਏ ਕਾਰਨ ਵੀ ਇਹ ਹੋਰ ਕਮਜ਼ੋਰ ਹੋਏ ਹਨ। ਭਾਵੇਂ ਮਹਾਤਮਾ ਗਾਂਧੀ ਵੱਲੋਂ ਕਲਪਨਾ ਕੀਤੇ ਗਏ ਸਵਰਾਜ ਦੀ ਇਮਾਰਤ ਹਾਲੇ ਢਹਿ-ਢੇਰੀ ਨਹੀਂ ਹੋਈ, ਪਰ ਇਹ ਨਾ ਤਾਂ ਬਹੁਤੀ ਮਜ਼ਬੂਤ ਹੈ ਅਤੇ ਨਾ ਹੀ ਸਥਿਰ।
04/10/2026
ਪੰਜਾਬ📍 ਪੰਜਾਬ
ਸੰਗਰੂਰ, 4 ਅਕਤੂਬਰ (ਧੀਰਜ ਪਸ਼ੌਰੀਆ)- ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਜੈਵਿਕ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਲਈ ਉਚਿਤ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪਹਿਲ ਮੰਡੀ, ਸੰਗਰੂਰ ਨੇ ਸਫਲਤਾਪੂਰਵਕ ਚਾਰ ਸਾਲ ਪੂਰੇ ਕਰ ਲਏ ਹਨ।
ਸੰਗਰੂਰ, 4 ਅਕਤੂਬਰ (ਧੀਰਜ ਪਸ਼ੌਰੀਆ)- ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਜੈਵਿਕ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਲਈ ਉਚਿਤ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪਹਿਲ ਮੰਡੀ, ਸੰਗਰੂਰ ਨੇ ਸਫਲਤਾਪੂਰਵਕ ਚਾਰ ਸਾਲ ਪੂਰੇ ਕਰ ਲਏ ਹਨ। ਇਨ੍ਹਾਂ ਚਾਰ ਸਾਲਾਂ ਦੌਰਾਨ ਪਹਿਲ ਮੰਡੀ ਨੇ ਸਥਾਨਕ ਉਤਪਾਦਕਾਂ ਨੂੰ ਖਪਤਕਾਰਾਂ ਨਾਲ ਸਿੱਧੇ ਤੌਰ ’ਤੇ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਦੀ ਅਗਵਾਈ ਵਿਚ ਚੱਲ ਰਹੀ ਇਸ ਮੰਡੀ ਬਾਰੇ ਗੱਲ ਕਰਦੇ ਆਂ ਡਾ. ਏ. ਐੱਸ. ਮਾਨ ਨੇ ਕਿਹਾ ਕਿ ਪਹਿਲ ਮੰਡੀ ਸਿਰਫ਼ ਉਤਪਾਦ ਵੇਚਣ ਦਾ ਸਥਾਨ ਨਹੀਂ, ਸੈਲਫ ਹੈਲਪ ਗਰੁੱਪਾਂ ਅਤੇ ਜੈਵਿਕ ਕਿਸਾਨਾਂ ਨੂੰ ਸਵੈ-ਰੋਜ਼ਗਾਰ, ਆਤਮ-ਨਿਰਭਰਤਾ ਅਤੇ ਆਰਥਿਕ ਮਜ਼ਬੂਤੀ ਵੱਲ ਲਿਜਾਣ ਵਾਲਾ ਇਕ ਪ੍ਰਭਾਵਸ਼ਾਲੀ ਮੰਚ ਬਣ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਮੰਡੀ ਵਿਚ ਸੈਲਫ ਹੈਲਪ ਗਰੁੱਪਾਂ ਵਲੋਂ ਹੱਥੀਂ ਤਿਆਰ ਕੀਤੇ ਵੱਖ-ਵੱਖ ਉਤਪਾਦ, ਜਿਵੇਂ ਕਿ ਅਚਾਰ, ਮਸਾਲੇ, ਸਰ੍ਹੋਂ ਦਾ ਤੇਲ, ਦੇਸੀ ਖਾਣ-ਪੀਣ ਦੀਆਂ ਵਸਤਾਂ, ਹਸਤਕਲਾ ਅਤੇ ਹੋਰ ਘਰੇਲੂ ਉਤਪਾਦ ਉਪਲਬਧ ਕਰਵਾਏ ਜਾਂਦੇ ਹਨ। ਜੈਵਿਕ ਕਿਸਾਨ ਵੀ ਆਪਣੀ ਕੁਦਰਤੀ ਅਤੇ ਗੁਣਵੱਤਾ ਵਾਲੀ ਪੈਦਾਵਾਰ ਸਿੱਧੇ ਖਪਤਕਾਰਾਂ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਆ ਰਹੇ ਤਿਉਹਾਰਾਂ ਦੇ ਦਿਨ੍ਹਾਂ ਵਿਚ ਇਸ ਪਹਿਲ ਮੰਡੀ ਵਿਚ ਸ਼ੁੱਧ ਮਿਠਿਆਈਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਡਾ. ਮਾਨ ਨੇ ਕਿਹਾ ਕਿ ਪਹਿਲ ਮੰਡੀ ਨੂੰ ਲੋਕਾਂ ਵਲੋਂ ਮਿਲ ਰਿਹਾ ਭਰੋਸਾ ਇਸਦੀ ਸਭ ਤੋਂ ਵੱਡੀ ਸਫਲਤਾ ਹੈ। ਖਪਤਕਾਰਾਂ ਨੂੰ ਸ਼ੁੱਧ ਅਤੇ ਗੁਣਵੱਤਾ ਵਾਲੇ ਉਤਪਾਦ ਮਿਲਣ ਦੇ ਨਾਲ-ਨਾਲ ਉਤਪਾਦਕਾਂ ਨੂੰ ਆਪਣੇ ਸਮਾਨ ਦੀ ਵਾਜਬ ਕੀਮਤ ਅਤੇ ਸਿੱਧਾ ਬਾਜ਼ਾਰ ਮਿਲ ਰਿਹਾ ਹੈ। ਇਸ ਨਾਲ ਕਈ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ ਅਤੇ ਮਹਿਲਾਵਾਂ ਵਿਚ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਆਤਮ-ਵਿਸ਼ਵਾਸ ਵਧਿਆ ਹੈ। ਪਹਿਲ ਮੰਡੀ ਨੇ ਚਾਰ ਸਾਲਾਂ ਵਿਚ ਭਰੋਸੇ, ਗੁਣਵੱਤਾ ਅਤੇ ਸਵੈ-ਨਿਰਭਰਤਾ ਦੀ ਇਕ ਨਵੀਂ ਪਛਾਣ ਬਣਾਈ ਹੈ। ਭਵਿੱਖ ਵਿਚ ਵੀ ਇਸ ਮੰਚ ਨੂੰ ਹੋਰ ਮਜ਼ਬੂਤ ਕਰਦਿਆਂ ਵੱਧ ਤੋਂ ਵੱਧ ਸੈਲਫ ਹੈਲਪ ਗਰੁੱਪਾਂ ਅਤੇ ਕਿਸਾਨਾਂ ਨੂੰ ਇਸ ਨਾਲ ਜੋੜਨ ਲਈ ਯਤਨ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਡਾ. ਮਨਦੀਪ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਸਮੇਂ-ਸਮੇਂ ਸਿਰ ਪਹਿਲ ਮੰਡੀ ਦੇ ਗਰੁੱਪ ਮੈਬਰਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਕਿੱਤਾ ਮੁੱਖੀ ਟ੍ਰੇਨਿੰਗਾਂ ਕਾਰਗਰ ਸਾਬਿਤ ਹੋਈਆਂ ਹਨ। ਪਹਿਲ ਮੰਡੀ ਦੀ ਚਾਰ ਸਾਲਾਂ ਦੀ ਸਫ਼ਲ ਯਾਤਰਾ ਨੂੰ ਸਥਾਨਕ ਉਤਪਾਦਕਾਂ, ਸੈਲਫ ਹੈਲਪ ਗਰੁੱਪਾਂ ਅਤੇ ਖਪਤਕਾਰਾਂ ਦੇ ਸਾਂਝੇ ਸਹਿਯੋਗ ਦਾ ਨਤੀਜਾ ਦੱਸਦਿਆਂ ਡਾ. ਮਾਨ ਨੇ ਸਾਰੇ ਸਹਿਯੋਗੀਆਂ ਅਤੇ ਖਰੀਦਦਾਰਾਂ ਦਾ ਧੰਨਵਾਦ ਕੀਤਾ।
04/10/2026
ਪੰਜਾਬ📍 ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਦੂਸਰੀ ਕਿਸ਼ਤ ਮਿਲਣ ’ਤੇ ਬਾਗ਼ੋ-ਬਾਗ਼ ਹੋਈ 75 ਵਰ੍ਹਿਆਂ ਦੀ ਔਰਤ ਗੁਰਮੇਲ ਕੌਰ ਨਾਲ ਅੱਜ ਮੁਲਾਕਾਤ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਦੂਸਰੀ ਕਿਸ਼ਤ ਮਿਲਣ ’ਤੇ ਬਾਗ਼ੋ-ਬਾਗ਼ ਹੋਈ 75 ਵਰ੍ਹਿਆਂ ਦੀ ਔਰਤ ਗੁਰਮੇਲ ਕੌਰ ਨਾਲ ਅੱਜ ਮੁਲਾਕਾਤ ਕਰਨਗੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਆਦਮਪੁਰਾ ਦੇ ਦਲਿਤ ਪਰਿਵਾਰ ਦੀ ਗੁਰਮੇਲ ਕੌਰ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ, ਬਹੁਤ ਚਾਅ ਚੜ੍ਹ ਗਿਆ।” ਅੱਗੇ ਆਖਦੀ ਹੈ, “ਅੱਜ ਤਿੰਨ ਹਜ਼ਾਰ ਆ ਗਏ।” ਵੀਡੀਓ ’ਚ ਉਸ ਦੀ ਖ਼ੁਸ਼ੀ ਝਲਕ ਰਹੀ ਹੈ। ਮੁੱਖ ਮੰਤਰੀ ਨੇ ਇੱਕ ਸਟੇਜ ਤੋਂ ਇਸ ਬਜ਼ੁਰਗ ਦਾ ਜ਼ਿਕਰ ਵੀ ਕੀਤਾ ਸੀ।
ਵੀਡੀਓ ਵਾਇਰਲ ਹੋਣ ਮਗਰੋਂ ਮੁੱਖ ਮੰਤਰੀ ਦਫ਼ਤਰ ਨੇ ਅੱਜ ਇਸ ਗ਼ਰੀਬ ਔਰਤ ਦੇ ਪਰਿਵਾਰ ਨਾਲ ਸੰਪਰਕ ਕੀਤਾ। ਮੁੱਖ ਮੰਤਰੀ ਮਾਨ ਨੇ ਇਸ ਬਜ਼ੁਰਗ ਔਰਤ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਪੰਜਾਬ ਸਰਕਾਰ ਤਰਫ਼ੋਂ ਸਪੈਸ਼ਲ ਗੱਡੀ ਇਸ ਬਜ਼ੁਰਗ ਔਰਤ ਲਈ ਭੇਜੀ ਗਈ। ਮਾਰਕਫ਼ੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਬਜ਼ੁਰਗ ਮੇਰੇ ਹਲਕੇ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਦੀ ਹੈ, ਜਿਸ ਦਾ ਪਤੀ ਚੌਕੀਦਾਰ ਹੈ ਅਤੇ ਦੋਵੇਂ ਲੜਕੇ ਦਿਹਾੜੀ ਤੇ ਡਰਾਈਵਰੀ ਕਰਦੇ ਹਨ।
ਪਤਾ ਲੱਗਿਆ ਹੈ ਕਿ ਇਹ ਪਰਿਵਾਰ ਕਾਂਗਰਸ ਨਾਲ ਸਬੰਧਿਤ ਹੈ। ਅੱਜ ਇਸ ਬਜ਼ੁਰਗ ਗੁਰਮੇਲ ਕੌਰ ਦੀ ਮਿਲਣੀ ਮੁੱਖ ਮੰਤਰੀ ਨਾਲ ਹੋਵੇਗੀ। ਇਸ ਬਜ਼ੁਰਗ ਦਾ ਕਹਿਣਾ ਸੀ ਕਿ ਉਸ ਨੇ ਤਾਂ ਕਦੇ ਸੁਪਨੇ ’ਚ ਨਹੀਂ ਸੋਚਿਆ ਸੀ ਕਿ ਸਾਡੇ ਵਰਗੇ ਗ਼ਰੀਬਾਂ ਨੂੰ ਮੁੱਖ ਮੰਤਰੀ ਦੇ ਘਰ ਜਾਣ ਦਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਇਹ ਬੇਬੇ ਸੋਸ਼ਲ ਮੀਡੀਆ ਤੇ ਕਾਫ਼ੀ ਮਸ਼ਹੂਰ ਹੈ, ਬੇਬੇ ਦੇ ਪਰਿਵਾਰਕ ਮੈਂਬਰ ਵੱਲੋਂ ਵੀਡੀਓਜ਼ ਬਣਾਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ। ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣੀ ਨੂੰ ਲੈਕੇ ਬੇਬੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
04/10/2026
ਪੰਜਾਬ📍 ਪੰਜਾਬ
ਚੰਡੀਗੜ੍ਹ: ਚੰਡੀਗੜ੍ਹ ਡਾਕ ਮੰਡਲ ਵੱਲੋਂ ਆਪਣੀ ਦੂਜੀ ਡਾਕ ਅਦਾਲਤ ਮਿਤੀ 07.10.2026 ਨੂੰ 11:00 ਵਜੇ ਤੋਂ 12:00 ਵਜੇ ਤੱਕ ਦਫ਼ਤਰ, ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਤੀਜੀ ਮੰਜ਼ਿਲ, ਜੀ.ਪੀ.ਓ. ਇਮਾਰਤ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ।
ਚੰਡੀਗੜ੍ਹ: ਚੰਡੀਗੜ੍ਹ ਡਾਕ ਮੰਡਲ ਵੱਲੋਂ ਆਪਣੀ ਦੂਜੀ ਡਾਕ ਅਦਾਲਤ ਮਿਤੀ 07.10.2026 ਨੂੰ 11:00 ਵਜੇ ਤੋਂ 12:00 ਵਜੇ ਤੱਕ ਦਫ਼ਤਰ, ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਤੀਜੀ ਮੰਜ਼ਿਲ, ਜੀ.ਪੀ.ਓ. ਇਮਾਰਤ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਉਕਤ ਡਾਕ ਅਦਾਲਤ ਸੀ-ਡਾਟ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤੀ ਜਾਵੇਗੀ। ਡਾਕ ਅਦਾਲਤ ਵਿੱਚ ਚੰਡੀਗੜ੍ਹ ਡਾਕ ਮੰਡਲ ਨਾਲ ਸਬੰਧਤ ਲੰਬਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਸ਼ਿਕਾਇਤ ਵਿੱਚ ਪੂਰਾ ਵੇਰਵਾ, ਜਿਸ ਵਿੱਚ ਸੰਦਰਭ ਨੰਬਰ, ਵੱਖ-ਵੱਖ ਡਾਕ ਅਧਿਕਾਰੀਆਂ ਵੱਲੋਂ ਪਹਿਲਾਂ ਪ੍ਰਾਪਤ ਹੋਏ ਪੱਤਰ ਦੀ ਮਿਤੀ ਅਤੇ ਸ਼ਿਕਾਇਤਕਰਤਾ ਦਾ ਮੋਬਾਈਲ ਨੰਬਰ ਸ਼ਾਮਲ ਹੋਵੇ, ਅਤੇ ਸ਼ਿਕਾਇਤ ਨੂੰ ਅਗਾਊਂ ਰੂਪ ਵਿੱਚ ਸਪੀਡ ਪੋਸਟ, ਨਿੱਜੀ ਤੌਰ ‘ਤੇ ਜਾਂ ਈ-ਮੇਲ ਰਾਹੀਂ @ ‘ਤੇ ਭੇਜਿਆ ਜਾਣਾ ਚਾਹੀਦਾ ਹੈ।
ਸ਼ਿਕਾਇਤ ਸ਼੍ਰੀ ਕੁਮਾਰ ਸੰਜੀਵ, ਸੀਨੀਅਰ ਸੁਪਰਡੈਂਟ ਡਾਕਘਰ, ਚੰਡੀਗੜ੍ਹ ਡਾਕ ਮੰਡਲ, ਚੰਡੀਗੜ੍ਹ-160017 ਦੇ ਨਾਮ ਸੰਬੋਧਿਤ ਕੀਤੀ ਜਾਣੀ ਚਾਹੀਦੀ ਹੈ ਅਤੇ ਲਿਫ਼ਾਫ਼ੇ ਉੱਤੇ “ਡਾਕ ਅਦਾਲਤ” ਲਿਖਿਆ ਹੋਣਾ ਚਾਹੀਦਾ ਹੈ। ਸ਼ਿਕਾਇਤ 05.10.2026 ਤੱਕ ਸਪੀਡ ਪੋਸਟ ਰਾਹੀਂ ਉਕਤ ਦਫ਼ਤਰ ਵਿੱਚ ਪਹੁੰਚ ਜਾਣੀ ਚਾਹੀਦੀ ਹੈ।
04/10/2026
ਪੰਜਾਬ📍 ਪੰਜਾਬ
ਤਲਵੰਡੀ ਸਾਬੋ (ਬਠਿੰਡਾ), 4 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਦੇ ਇਕ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਤਲਵੰਡੀ ਸਾਬੋ (ਬਠਿੰਡਾ), 4 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਦੇ ਇਕ ਨੌਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਪ੍ਰੀਤ ਸਿੰਘ (23) ਪਿਛਲੇ ਛੇ ਮਹੀਨਿਆਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ। ਬੀਤੇ ਕੱਲ੍ਹ ਦੁਪਹਿਰ ਤੋਂ ਘਰੋਂ ਗਏ ਨੌਜਵਾਨ ਦਾ ਫੋਨ ਬੰਦ ਆਉਂਦਾ ਰਿਹਾ ਤਾਂ ਸ਼ਾਮ ਨੂੰ ਉਸ ਦੀ ਭਾਲ ਆਰੰਭੀ ਤਾਂ ਪਿੰਡ ਕੋਲੋਂ ਲੰਘਦੀ ਨਹਿਰ ਕੋਲੋਂ ਉਸਦੀ ਲਾਸ਼ ਮਿਲੀ ਜਿਸ ਦੀ ਬਾਂਹ ਚ ਸਰਿੰਜ ਲੱਗੀ ਹੋਈ ਸੀ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ,ਪਤਨੀ ਅਤੇ ਇਕ ਸਾਲ ਦਾ ਬੇਟਾ ਛੱਡ ਗਿਆ ਹੈ। ਮ੍ਰਿਤਕ ਦੀ ਮਾਤਾ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਸਾਨੂੰ ਮਾਣ ਭੱਤਾ ਦੇਣ ਦੀ ਬਜਾਏ ਪ੍ਰਤੀ ਘਰ ਸਾਡੇ ਤੋਂ ਪੈਸੇ ਲੈ ਲਿਆ ਕਰੇ ਸਰਕਾਰ ਪਰ ਨਸ਼ਾ ਬੰਦ ਕਰਕੇ ਸਾਡੇ ਬੱਚੇ ਬਚਾਵੇ।
04/10/2026
ਮਨੋਰੰਜਨ📍 ਪੰਜਾਬ
ਮੁੰਬਈ: ਅਜੇ ਦੇਵਗਨ ਦੀ ਫਿਲਮ ‘ਦ੍ਰਿਸ਼ਯਮ 3: ਦ ਕਨਕਲੂਜ਼ਨ’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਹੈ। ਇਸ ਕ੍ਰਾਈਮ ਸਸਪੈਂਸ ਥ੍ਰਿਲਰ ਫਿਲਮ ਨੇ ਭਾਰਤ ਵਿੱਚ ਆਪਣੀ ਰਿਲੀਜ਼ ਦੇ ਪਹਿਲੇ ਦੋ ਦਿਨਾਂ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਮੁੰਬਈ: ਅਜੇ ਦੇਵਗਨ ਦੀ ਫਿਲਮ ‘ਦ੍ਰਿਸ਼ਯਮ 3: ਦ ਕਨਕਲੂਜ਼ਨ’ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਹੈ। ਇਸ ਕ੍ਰਾਈਮ ਸਸਪੈਂਸ ਥ੍ਰਿਲਰ ਫਿਲਮ ਨੇ ਭਾਰਤ ਵਿੱਚ ਆਪਣੀ ਰਿਲੀਜ਼ ਦੇ ਪਹਿਲੇ ਦੋ ਦਿਨਾਂ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਦੇ ਅਨੁਸਾਰ, ਫਿਲਮ ਨੇ ਸ਼ੁੱਕਰਵਾਰ ਨੂੰ 62 ਕਰੋੜ ਰੁਪਏ ਅਤੇ ਸ਼ਨੀਵਾਰ ਨੂੰ 52 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਦੋ ਦਿਨਾਂ ਦੀ ਕੁੱਲ ਕਮਾਈ 114 ਕਰੋੜ ਰੁਪਏ ਹੋ ਗਈ। ਆਦਰਸ਼ ਦੇ ਅਨੁਸਾਰ, ਬੀਤੇ ਦਿਨ ਕ੍ਰਾਈਮ ਥ੍ਰਿਲਰ ਨੂੰ ਚੰਗਾ ਹੁੰਗਾਰਾ ਮਿ ਲਿਆ ਅਤੇ ਸ਼ਾਮ ਦੇ ਸ਼ੋਅ ਦੌਰਾਨ ਇਸਦੀ ਸੰਗ੍ਰਹਿ ਹੋਰ ਵਧ ਗਈ। ਇਹ ਫਿਲਮ ਹੁਣ ‘ਧੂਰੰਧਰ 2’ ਤੋਂ ਬਾਅਦ 2026 ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਵੀਕੈਂਡ ਫਿਲਮ ਬਣਨ ਵੱਲ ਵਧ ਰਹੀ ਹੈ।
ਦੋ ਦਿਨਾਂ ਦੇ ਇਹ ਪ੍ਰਭਾਵਸ਼ਾਲੀ ਅੰਕੜੇ ‘ਦ੍ਰਿਸ਼ਮ’ ਫਰੈਂਚਾਇਜ਼ੀ ਲਈ ਵੀ ਇੱਕ ਵੱਡੀ ਸਫ਼ਲਤਾ ਹਨ, ਜਿਸ ਨੇ ਪਿਛਲੇ ਕੁਝ ਸਾਲਾਂ ਤੋਂ ਦਰਸ਼ਕਾਂ ਵਿੱਚ ਇੱਕ ਮਜ਼ਬੂਤ ਪਛਾਣ ਬਣਾਈ ਹੈ। ‘ਦ੍ਰਿਸ਼ਯਮ 3: ਦ ਕੰਕਲੂਜ਼ਨ’ ਵਿਜੇ ਸਲਗਾਂਵਕਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਹਾਣੀ ਨੂੰ ਅੱਗੇ ਲੈ ਜਾਂਦੀ ਹੈ। ਇਹ ਫਿਲਮ ਉਸ ਸਮੇਂ ਦੀ ਹੈ ਜਦੋਂ ਵਿਜੇ ਕਈ ਸਾਲਾਂ ਤੱਕ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਵਿਚ ਕਾਮਯਾਬ ਰਿਹਾ ਪਰ ਹੁਣ ਇਕ ਨਵੀਂ ਜਾਂਚ ਸ਼ੁਰੂ ਹੁੰਦੀ ਹੈ ਜੋ ਉਨ੍ਹਾਂ ਦੇ ਪਰਿਵਾਰ ‘ਤੇ ਦੁਬਾਰਾ ਦਬਾਅ ਪਾਉਂਦੀ ਹੈ।
ਅਜੈ ਦੇਵਗਨ ਵਿਜੇ ਦੀ ਭੂਮਿਕਾ ਵਿੱਚ ਵਾਪਸੀ ਕਰ ਰਹੇ ਹਨ, ਜਦੋਂ ਕਿ ਤੱਬੂ ਮੀਰਾ ਦੇਸ਼ਮੁਖ ਦੀ ਭੂਮਿਕਾ ਵਿੱਚ ਵਾਪਸੀ ਕਰ ਰਹੀ ਹੈ। ਫਿਲਮ ਦੀ ਕਾਸਟ ਵਿੱਚ ਸ਼੍ਰੀਆ ਸਰਨ, ਜੈਦੀਪ ਅਹਲਾਵਤ, ਪ੍ਰਕਾਸ਼ ਰਾਜ, ਰਜਤ ਕਪੂਰ, ਇਸ਼ਿਤਾ ਦੱਤਾ, ਮ੍ਰਿਣਾਲ ਜਾਧਵ ਅਤੇ ਕਮਲੇਸ਼ ਸਾਵੰਤ ਵੀ ਸ਼ਾਮਲ ਹਨ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਪਾਠਕ ਦੁਆਰਾ ਕੀਤਾ ਗਿਆ ਹੈ ਅਤੇ ਪਾਠਕ ਦੇ ਨਾਲ ਅਮਿਲ ਕੇਆਨ ਖਾਨ ਅਤੇ ਪਰਵੇਜ਼ ਸ਼ੇਖ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ 2 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।
04/10/2026
ਖੇਡਾਂ📍 ਪੰਜਾਬ
ਏਸ਼ੀਅਨ ਗੇਮਜ਼ 2026'ਚ ਭਾਰਤ ਵੱਲੋਂ ਜਿੱਤੇ 85 'ਚੋਂ 41 ਮੈਡਲ ਡੈਬਿਊ ਕਰਨ ਵਾਲੇ ਖਿਡਾਰੀਆਂ ਨੇ ਜਿੱਤੇ। ਪਰ ਉਨ੍ਹਾਂ 7 ਹਿੰਦੁਸਤਾਨੀਆਂ ਦੀ ਗੱਲ ਹੀ ਵੱਖਰੀ ਹੈ ਕਿਉਂਕਿ ਉਨ੍ਹਾਂ ਨੇ ਇੱਕ ਨਹੀਂ, ਸਗੋਂ ਇੱਕ ਤੋਂ ਵੱਧ ਮੈਡਲ ਇਕੱਲਿਆਂ ਜਿੱਤੇ ਹਨ।
ਏਸ਼ੀਅਨ ਗੇਮਜ਼ 2026'ਚ ਭਾਰਤ ਵੱਲੋਂ ਜਿੱਤੇ 85 'ਚੋਂ 41 ਮੈਡਲ ਡੈਬਿਊ ਕਰਨ ਵਾਲੇ ਖਿਡਾਰੀਆਂ ਨੇ ਜਿੱਤੇ। ਪਰ ਉਨ੍ਹਾਂ 7 ਹਿੰਦੁਸਤਾਨੀਆਂ ਦੀ ਗੱਲ ਹੀ ਵੱਖਰੀ ਹੈ ਕਿਉਂਕਿ ਉਨ੍ਹਾਂ ਨੇ ਇੱਕ ਨਹੀਂ, ਸਗੋਂ ਇੱਕ ਤੋਂ ਵੱਧ ਮੈਡਲ ਇਕੱਲਿਆਂ ਜਿੱਤੇ ਹਨ।
ਜਾਪਾਨ ਦੇ ਆਇਚੀ-ਨਾਗੋਯਾ ‘ਚ ਹੋਈਆਂ ਏਸ਼ੀਅਨ ਗੇਮਜ਼ ‘ਚ ਭਾਰਤ ਦੇ 495 ਐਥਲੀਟਾਂ ਨੇ 36 ਵੱਖ-ਵੱਖ ਖੇਡਾਂ ‘ਚ ਹਿੱਸਾ ਲਿਆ। ਉਨ੍ਹਾਂ 495 ਖਿਡਾਰੀਆਂ ‘ਚੋਂ 83 ਅਜਿਹੇ ਸਨ, ਜੋ ਪਹਿਲੀ ਵਾਰ ਏਸ਼ੀਅਨ ਗੇਮਜ਼ ‘ਚ ਖੇਡਣ ਉਤਰੇ ਸਨ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅੰਕੜਿਆਂ ਮੁਤਾਬਕ ਉਨ੍ਹਾਂ 83 ਡੈਬਿਊ ਕਰਨ ਵਾਲਿਆਂ ‘ਚ 43 ਮਹਿਲਾ ਤੇ 40 ਪੁਰਸ਼ ਐਥਲੀਟ ਸ਼ਾਮਲ ਰਹੇ।
ਏਸ਼ੀਅਨ ਗੇਮਜ਼ 2026 ‘ਚ 21 ਗੋਲਡ, 27 ਸਿਲਵਰ ਤੇ 37 ਬ੍ਰੌਂਜ਼ ਸਮੇਤ ਕੁੱਲ 85 ਮੈਡਲ ਜਿੱਤ ਕੇ ਭਾਰਤ ਮੈਡਲ ਟੈਲੀ ‘ਚ ਚੌਥੇ ਨੰਬਰ ਤੇ ਰਿਹਾ। ਪਰ ਅਸੀਂ ਇੱਥੇ ਸਿਰਫ਼ ਉਨ੍ਹਾਂ 7 ਹਿੰਦੁਸਤਾਨੀ ਖਿਡਾਰੀਆਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਇਸ ਵਾਰ ਏਸ਼ੀਅਨ ਗੇਮਜ਼ ‘ਚ ਡੈਬਿਊ ਤਾਂ ਕੀਤਾ, ਪਰ ਇੱਕ ਨਹੀਂ ਸਗੋਂ ਕਈ ਮੈਡਲ ਜਿੱਤੇ।
ਹੁਣ ਸਵਾਲ ਹੈ ਕਿ ਉਹ 7 ਹਿੰਦੁਸਤਾਨੀ ਖਿਡਾਰੀ ਕੌਣ ਹਨ, ਜੋ ਆਪਣੇ ਡੈਬਿਊ ਤੇ ਹੀ ਏਸ਼ੀਅਨ ਗੇਮਜ਼ ‘ਚ ਵੱਖਰੀ ਛਾਪ ਛੱਡਣ ‘ਚ ਕਾਮਯਾਬ ਰਹੇ? ਜਿਨ੍ਹਾਂ ਨੇ ਇਕੱਲਿਆਂ ਹੀ ਇੱਕ ਨਹੀਂ, ਸਗੋਂ ਕਈ ਮੈਡਲ ਭਾਰਤ ਨੂੰ ਦਿਵਾਏ, ਆਪਣੇ ਕਮਾਲ ਦੀ ਬਦੌਲਤ ਜਿਨ੍ਹਾਂ ਨੂੰ ਏਸ਼ੀਅਨ ਗੇਮਜ਼ ਦੇ ਪੋਡਿਅਮ ਤੇ ਖੜ੍ਹੇ ਹੋਣ ਦਾ ਮੌਕਾ ਇੱਕ ਨਹੀਂ, ਕਈ ਵਾਰ ਮਿਲਿਆ ਤੇ ਜਿਨ੍ਹਾਂ ਦੀ ਵਜ੍ਹਾ ਨਾਲ ਆਇਚੀ-ਨਾਗੋਯਾ ‘ਚ ਭਾਰਤ ਦਾ ਰਾਸ਼ਟਰੀ ਗੀਤ ਵਾਰ-ਵਾਰ ਸੁਣਾਈ ਦਿੱਤਾ।
ਉਨ੍ਹਾਂ 7 ਹਿੰਦੁਸਤਾਨੀਆਂ ਦੇ ਨਾਮ ਹਨ- ਕੁਮਕੁਮ ਮੋਹੋਦ, ਨੀਰੂ ਢਾਂਡਾ, ਪ੍ਰਿਥਿਕਾ ਪ੍ਰਦੀਪ, ਸਾਹਿਲ ਰਾਜੇਸ਼ ਜਾਧਵ, ਥਿਰੂਮੁਰੂ ਗਣੇਸ਼ ਮਣਿਰਤਨਮ, ਹਿਮਾਂਸ਼ੂ ਢਿੱਲੋਂ ਤੇ ਵਿਦਰਸ਼ਾ ਕੇ. ਵਿਨੋਦ।
17 ਸਾਲ ਦੀ ਭਾਰਤੀ ਮਹਿਲਾ ਤੀਰਅੰਦਾਜ਼ ਕੁਮਕੁਮ ਮੋਹੋਦ ਨੇ ਏਸ਼ੀਅਨ ਗੇਮਜ਼ 2026 ‘ਚ 2 ਗੋਲਡ ਅਤੇ 1 ਸਿਲਵਰ ਆਪਣੇ ਨਾਮ ਕੀਤਾ। ਉਨ੍ਹਾਂ ਨੇ ਮਹਿਲਾਵਾਂ ਦੇ ਰਿਕਰਵ ਟੀਮ ਅਤੇ ਇੰਡਿਵਿਜੁਅਲ ਇਵੈਂਟ ‘ਚ ਗੋਲਡ ਜਿੱਤਿਆ। ਉੱਥੇ ਹੀ ਮਿਕਸਡ ਟੀਮ ਇਵੈਂਟ ‘ਚ ਬ੍ਰੌਂਜ਼ ਤੇ ਕਬਜ਼ਾ ਕੀਤਾ।
ਭਾਰਤੀ ਸ਼ੂਟਰ ਨੀਰੂ ਢਾਂਡਾ ਨੇ 2 ਗੋਲਡ ਤੇ ਇੱਕ ਸਿਲਵਰ ਮੈਡਲ ਜਿੱਤਿਆ। ਉਨ੍ਹਾਂ ਨੇ ਵੁਮੈਨਜ਼ ਟ੍ਰੈਪ ਇੰਡਿਵਿਜੁਅਲ ਤੇ ਮਿਕਸਡ ਟ੍ਰੈਪ ਟੀਮ ਇਵੈਂਟ ‘ਚ ਗੋਲਡ ਜਿੱਤਿਆ। ਉੱਥੇ ਹੀ ਮਹਿਲਾ ਟ੍ਰੈਪ ਟੀਮ ਇਵੈਂਟ ‘ਚ ਸਿਲਵਰ ਹਾਸਲ ਕੀਤਾ।
ਭਾਰਤ ਦੀ ਮਹਿਲਾ ਤੀਰਅੰਦਾਜ਼ ਪ੍ਰਿਥਿਕਾ ਪ੍ਰਦੀਪ ਨੇ 2 ਗੋਲਡ ਜਿੱਤੇ। ਪ੍ਰਿਥਿਕਾ ਦੀ ਤਰ੍ਹਾਂ ਹੀ ਭਾਰਤ ਦੇ ਪੁਰਸ਼ ਆਰਚਰ ਸਾਹਿਲ ਰਾਜੇਸ਼ ਜਾਧਵ ਨੇ ਵੀ 2 ਗੋਲਡ ਮੈਡਲ ਜਿੱਤੇ।
ਭਾਰਤੀ ਪੁਰਸ਼ ਆਰਚਰ ਥਿਰੂਮੁਰੂ ਗਣੇਸ਼ ਮਣਿਰਤਨਮ ਨੇ ਇੱਕ ਗੋਲਡ ਅਤੇ 1 ਬ੍ਰੌਂਜ਼ ਆਪਣੇ ਨਾਮ ਕੀਤਾ।
ਭਾਰਤ ਦੇ ਪੁਰਸ਼ ਸ਼ੂਟਰ ਹਿਮਾਂਸ਼ੂ ਢਿੱਲੋਂ ਨੇ 2 ਸਿਲਵਰ ਮੈਡਲ ਆਪਣੇ ਨਾਮ ਕੀਤੇ। ਉਨ੍ਹਾਂ ਤੋਂ ਇਲਾਵਾ ਮਹਿਲਾ ਸ਼ੂਟਰ ਵਿਦਰਸ਼ਾ ਕੇ. ਵਿਨੋਦ ਨੇ ਵੀ 2 ਸਿਲਵਰ ਆਪਣੇ ਨਾਮ ਕੀਤੇ।
04/10/2026
ਖੇਤੀਬਾੜੀ📍 ਪੰਜਾਬ
ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ।
ਕੇਂਦਰ ਸਰਕਾਰ ਵੱਲੋਂ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਮਾਮੂਲੀ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਨਾਲ ‘ਕੋਝਾ ਮਜ਼ਾਕ’ ਕਰਾਰ ਦਿੱਤਾ ਹੈ।
ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ।
ਕੇਂਦਰ ਸਰਕਾਰ ਵੱਲੋਂ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਮਾਮੂਲੀ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਨਾਲ ‘ਕੋਝਾ ਮਜ਼ਾਕ’ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੇ ਭਾਅ ਵਿੱਚ ਸਿਰਫ਼ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਇੱਕ ਫ਼ੀਸਦੀ ਤੋਂ ਵੀ ਘੱਟ ਬਣਦਾ ਹੈ, ਜਦੋਂ ਕਿ ਖੇਤੀ ਲਾਗਤਾਂ ਅਤੇ ਰੋਜ਼ਮਰ੍ਹਾ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਖਾਦਾਂ, ਕੀਟਨਾਸ਼ਕਾਂ, ਡੀਜ਼ਲ ਅਤੇ ਹੋਰ ਖੇਤੀ ਸਾਮਾਨ ਤੋਂ ਇਲਾਵਾ ਘਰੇਲੂ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਕਿਸਾਨ, ਮਜ਼ਦੂਰ ਅਤੇ ਹੋਰ ਗ਼ਰੀਬ ਤਬਕੇ ਆਰਥਿਕ ਤੰਗੀ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਹਨ। ਅਜਿਹੇ ਹਾਲਾਤ ਵਿੱਚ ਕਣਕ ਦੇ ਭਾਅ ਵਿੱਚ ਕੀਤਾ ਇਹ ਨਿਗੂਣਾ ਵਾਧਾ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕਰੇਗਾ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਕਰਨ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਰਾਹੀਂ ਅਮਰੀਕੀ ਅਨਾਜ ਲਈ ਭਾਰਤੀ ਮੰਡੀਆਂ ਖੋਲ੍ਹਣ ਵੱਲ ਕੇਂਦਰਿਤ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਮੰਡੀਆਂ ਅਤੇ ਜਨਤਕ ਖ਼ਰੀਦ ਪ੍ਰਬੰਧ ਨੂੰ ਵੀ ਖ਼ਤਰਾ ਪੈਦਾ ਹੋਵੇਗਾ।
ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੰਜਾਬ ਦੌਰਿਆਂ ਦੌਰਾਨ ਪੰਜਾਬ ਅਤੇ ਕਿਸਾਨਾਂ ਲਈ ਕੋਈ ਆਰਥਿਕ ਪੈਕੇਜ ਨਾ ਦੇਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਮੰਤਰੀ ਪੰਜਾਬ ਦੇ ਬੁਨਿਆਦੀ ਮੁੱਦਿਆਂ ਨੂੰ ਛੂਹੇ ਬਿਨਾਂ ਪਰਤ ਗਏ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੀ2+50 ਫ਼ੀਸਦੀ ਮੁਨਾਫ਼ੇ ਦੇ ਆਧਾਰ ’ਤੇ ਕਣਕ ਦਾ ਭਾਅ ਤੈਅ ਕਰਕੇ ਸਰਕਾਰੀ ਖ਼ਰੀਦ ਦੀ ਗਾਰੰਟੀ ਦਿੱਤੀ ਜਾਵੇ। ਇਸ ਦੇ ਨਾਲ ਹੀ ਗ਼ਰੀਬ ਲੋਕਾਂ ਨੂੰ ਮੁਫ਼ਤ ਜਾਂ ਸਸਤਾ ਅਨਾਜ ਮੁਹੱਈਆ ਕਰਵਾਉਣ ਲਈ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਦਿਆਂ ਕਣਕ ਦੇ ਵਿਸ਼ੇਸ਼ ਭੰਡਾਰ ਬਣਾਉਣ ਦੀ ਮੰਗ ਕੀਤੀ।
04/10/2026
ਕਾਰੋਬਾਰ📍 ਪੰਜਾਬ
ਅਮਰੀਕੀ ਕਾਨੂੰਨ ਅਧੀਨ ਰੂਸ ਤੋਂ ਕੱਚਾ ਤੇਲ ਖ਼ਰੀਦਣ ਵਾਲੇ ਦੇਸ਼ਾਂ ਤੇ 100 ਫ਼ੀਸਦੀ ਟੈਰਿਫ (ਟੈਕਸ) ਠੋਕਣ ਦੀਆਂ ਧਮਕੀਆਂ ਦੇ ਬਾਵਜੂਦ ਭਾਰਤ ਆਪਣੇ ਰੁਖ਼ ਤੇ ਅਡਿੱਗ ਨਜ਼ਰ ਆ ਰਿਹਾ ਹੈ।
ਅਮਰੀਕੀ ਕਾਨੂੰਨ ਅਧੀਨ ਰੂਸ ਤੋਂ ਕੱਚਾ ਤੇਲ ਖ਼ਰੀਦਣ ਵਾਲੇ ਦੇਸ਼ਾਂ ਤੇ 100 ਫ਼ੀਸਦੀ ਟੈਰਿਫ (ਟੈਕਸ) ਠੋਕਣ ਦੀਆਂ ਧਮਕੀਆਂ ਦੇ ਬਾਵਜੂਦ ਭਾਰਤ ਆਪਣੇ ਰੁਖ਼ ਤੇ ਅਡਿੱਗ ਨਜ਼ਰ ਆ ਰਿਹਾ ਹੈ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਰੂਸੀ ਤੇਲ ਦਰਾਮਦ ਨੂੰ ਲੈ ਕੇ ਅਜਿਹਾ ਸਪੱਸ਼ਟ ਐਲਾਨ ਕੀਤਾ ਹੈ, ਜਿਸ ਨੇ ਮੱਧ ਪੂਰਬ (ਮਿਡਲ ਈਸਟ) ਤੋਂ ਲੈ ਕੇ ਵਾਸ਼ਿੰਗਟਨ ਤੱਕ ਸਿਆਸੀ ਤੇ ਆਰਥਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਯੂਕ੍ਰੇਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਅਰਥਵਿਵਸਥਾ ਵਿੱਚ ਰੂਸੀ ਕੱਚੇ ਤੇਲ ਦੀ ਭੂਮਿਕਾ ਬੇਹੱਦ ਅਹਿਮ ਹੋ ਚੁੱਕੀ ਹੈ। ਕਦੇ ਭਾਰਤ ਦੀ ਕੁੱਲ ਤੇਲ ਖ਼ਰੀਦ ਵਿੱਚ ਰੂਸ ਦਾ ਹਿੱਸਾ ਮਹਿਜ਼ 2 ਫ਼ੀਸਦੀ ਤੋਂ ਵੀ ਘੱਟ ਹੁੰਦਾ ਸੀ, ਜੋ ਮੌਜੂਦਾ ਸਮੇਂ ਵਿੱਚ ਉਛਲ ਕੇ ਲਗਭਗ 50 ਤੋਂ 52 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ।
ਵਿਦੇਸ਼ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਅਹਿਮ ਬੈਠਕ ਦੌਰਾਨ ਕੱਚੇ ਤੇਲ ਲਈ ਰੂਸ ਤੇ ਭਾਰਤ ਦੀ ਨਿਰਭਰਤਾ ਅਤੇ ਯੂਕ੍ਰੇਨ ਜੰਗ ਨੂੰ ਖ਼ਤਮ ਕਰਵਾਉਣ ਵਿੱਚ ਭਾਰਤ ਵੱਲੋਂ ਨਿਭਾਈ ਜਾ ਰਹੀ ਵਿਚੋਲਗੀ ਬਾਰੇ ਵਿਸਥਾਰਪੂਰਵਕ ਚਰਚਾ ਹੋਈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਸਦ ਮੈਂਬਰਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਜਾਣੂ ਕਰਵਾਇਆ ਕਿ ਕਿਸੇ ਵੀ ਤਰ੍ਹਾਂ ਦੇ ਬਾਹਰੀ ਦਬਾਅ ਦੇ ਬਾਵਜੂਦ ਨਵੀਂ ਦਿੱਲੀ ਮਾਸਕੋ ਨਾਲ ਆਪਣੇ ਰਣਨੀਤਕ ਅਤੇ ਵਪਾਰਕ ਸਬੰਧ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਉੱਚ-ਪੱਧਰੀ ਮੀਟਿੰਗ ਵਿੱਚ ਯੂਕ੍ਰੇਨ ਸੰਕਟ, ਪੱਛਮੀ ਏਸ਼ੀਆ ਵਿੱਚ ਊਰਜਾ ਸਪਲਾਈ ਵਿੱਚ ਪੈ ਰਹੇ ਅੜਿੱਕੇ ਅਤੇ ਰੂਸੀ ਤੇਲ ਦਰਾਮਦਕਾਰ ਦੇਸ਼ਾਂ ਖ਼ਿਲਾਫ਼ ਅਮਰੀਕਾ ਵੱਲੋਂ ਪ੍ਰਸਤਾਵਿਤ 100 ਫ਼ੀਸਦੀ ਟੈਰਿਫ ਦੇ ਪ੍ਰਭਾਵਾਂ ਬਾਰੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਬੈਠਕ ਦੌਰਾਨ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਭਾਰਤ ਵੱਲੋਂ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ਦਾ ਲਗਭਗ 52 ਫ਼ੀਸਦੀ ਹਿੱਸਾ ਹੁਣ ਰੂਸ ਤੋਂ ਆ ਰਿਹਾ ਹੈ, ਕਿਉਂਕਿ ਪੱਛਮੀ ਏਸ਼ੀਆ ਦੇ ਰਵਾਇਤੀ ਸਪਲਾਇਰ ਖੇਤਰੀ ਟਕਰਾਵਾਂ ਕਾਰਨ ਪ੍ਰਭਾਵਿਤ ਹੋਏ ਹਨ। ਕਮੇਟੀ ਮੈਂਬਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਜਾਰੀ ਟਕਰਾਅ ਦੇ ਬਾਵਜੂਦ ਕਈ ਯੂਰਪੀਅਨ ਦੇਸ਼ ਅੱਜ ਵੀ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਰੂਸ ਤੋਂ ਗੈਸ ਅਤੇ ਤੇਲ ਦੀ ਦਰਾਮਦ ਜਾਰੀ ਰੱਖੇ ਹੋਏ ਹਨ।
ਚਰਚਾ ਦੌਰਾਨ ਯੂਕ੍ਰੇਨ ਸੰਘਰਸ਼ ਦੇ ਹੱਲ ਲਈ ਭਾਰਤ ਦੀਆਂ ਕੂਟਨੀਤਕ ਕੋਸ਼ਿਸ਼ਾਂ ਨੂੰ ਵੀ ਰੇਖਾਂਕਿਤ ਕੀਤਾ ਗਿਆ। ਭਾਰਤ ਦਾ ਸਪੱਸ਼ਟ ਮੰਨਣਾ ਹੈ ਕਿ ਇਹ ਜੰਗ ਹਥਿਆਰਾਂ ਨਾਲ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਖ਼ਤਮ ਹੋ ਸਕਦੀ ਹੈ। ਇਸੇ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ ਦੀ ਅਗਵਾਈ, ਦੋਵਾਂ ਧਿਰਾਂ ਨਾਲ ਉੱਚ-ਪੱਧਰੀ ਗੱਲਬਾਤ ਕਰਕੇ ਸ਼ਾਂਤੀ ਦਾ ਰਾਹ ਅਪਣਾਉਣ ਦੀ ਅਪੀਲ ਕੀਤੀ ਹੈ।
ਮੀਟਿੰਗ ਉਪਰੰਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਨੇ ਰੂਸ ਨਾਲ ਵਪਾਰ, ਨਿਵੇਸ਼, ਊਰਜਾ ਸੁਰੱਖਿਆ, ਕਨੈਕਟੀਵਿਟੀ, ਸੱਭਿਆਚਾਰ ਅਤੇ ਲੋਕਾਂ-ਦਰ-ਲੋਕ ਆਪਸੀ ਸੰਪਰਕਾਂ ਵਿੱਚ ਆਪਣੇ ਬਹੁ-ਪੱਖੀ ਸਬੰਧਾਂ ਦੀ ਅਹਿਮੀਅਤ ਨੂੰ ਮੁੜ ਦੁਹਰਾਇਆ ਹੈ। ਨਾਲ ਹੀ ਯੂਕ੍ਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਨੂੰ ਭਾਰਤ ਦੇ ਸਰਗਰਮ ਸਮਰਥਨ ਦਾ ਭਰੋਸਾ ਦਿੱਤਾ ਹੈ।
ਇਸ ਮੀਟਿੰਗ ਵਿੱਚ ਰੂਸੀ ਤੇਲ ਦਰਾਮਦਕਾਰ ਮੁਲਕਾਂ ਤੇ 100 ਫ਼ੀਸਦੀ ਟੈਰਿਫ ਲਾਉਣ ਦੇ ਅਮਰੀਕੀ ਬਿੱਲ ਅਤੇ ਭਾਰਤ-ਰੂਸ ਵਪਾਰਕ ਸਬੰਧਾਂ ਤੇ ਇਸ ਦੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਲੈ ਕੇ ਸੰਸਦ ਮੈਂਬਰਾਂ ਨੇ ਕਈ ਅਹਿਮ ਸਵਾਲ ਵੀ ਚੁੱਕੇ। ਇਸ ਬੈਠਕ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਮੁਕੁਲ ਵਾਸਨਿਕ ਅਤੇ ਗੁਰਜੀਤ ਸਿੰਘ ਔਜਲਾ; ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਵਿਨੋਦ ਤਾਵੜੇ, ਵਿਕਰਮਜੀਤ ਸਿੰਘ ਸਾਹਨੀ ਅਤੇ ਕੇ. ਸੁਧਾਕਰ; ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਬਾਬੁਲ ਸੁਪ੍ਰੀਓ ਅਤੇ ਸੀਪੀਐੱਮ ਦੇ ਸੰਸਦ ਮੈਂਬਰ ਪੀ. ਸੰਤੋਸ਼ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਰਹੇ।
04/10/2026
ਦੇਸ਼📍 ਪੰਜਾਬ
ਦੋ ਸਾਲ ਦੇ ਛੋਟੇ ਬੱਚੇ ਨਾਲ ਰੇਲਗੱਡੀ ਵਿੱਚ ਲੰਮਾ ਸਫ਼ਰ ਤੈਅ ਕਰਨਾ ਕਿਸੇ ਵੀ ਮਾਂ ਲਈ ਸੌਖਾ ਕੰਮ ਨਹੀਂ ਹੁੰਦਾ। ਬੱਚੇ ਦੇ ਖਾਣ-ਪੀਣ ਤੋਂ ਲੈ ਕੇ ਉਸ ਦੀ ਹਰ ਨਿੱਕੀ-ਮੋਟੀ ਲੋੜ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰਨਾ ਪੈਂਦਾ ਹੈ।
ਦੋ ਸਾਲ ਦੇ ਛੋਟੇ ਬੱਚੇ ਨਾਲ ਰੇਲਗੱਡੀ ਵਿੱਚ ਲੰਮਾ ਸਫ਼ਰ ਤੈਅ ਕਰਨਾ ਕਿਸੇ ਵੀ ਮਾਂ ਲਈ ਸੌਖਾ ਕੰਮ ਨਹੀਂ ਹੁੰਦਾ। ਬੱਚੇ ਦੇ ਖਾਣ-ਪੀਣ ਤੋਂ ਲੈ ਕੇ ਉਸ ਦੀ ਹਰ ਨਿੱਕੀ-ਮੋਟੀ ਲੋੜ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਜੇਕਰ ਸਫ਼ਰ ਦੌਰਾਨ ਕੋਈ ਅਣਜਾਣ ਵਿਅਕਤੀ ਮਾੜੀ ਜਿਹੀ ਵੀ ਮਦਦ ਕਰ ਦੇਵੇ, ਤਾਂ ਉਹ ਬਹੁਤ ਅਹਿਮ ਤੇ ਖ਼ਾਸ ਬਣ ਜਾਂਦੀ ਹੈ।
ਇੰਸਟਾਗ੍ਰਾਮ ਤੇ ਨਾਮ ਦੇ ਖਾਤੇ ਤੋਂ ਪੋਸਟ ਪਾਉਣ ਵਾਲੀ ਇਸ ਮਹਿਲਾ ਨੇ ਆਪਣੇ ਸਫ਼ਰ ਦਾ ਇਹ ਨਿੱਘਾ ਤਜਰਬਾ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਉਹ ਆਪਣੇ ਦੋ ਸਾਲਾ ਪੁੱਤਰ ਨਾਲ ਬਿਹਾਰ ਤੋਂ ਬੈਂਗਲੁਰੂ ਜਾ ਰਹੀ ਸੀ। ਇਹ ਸਫ਼ਰ ਕਰੀਬ ਦੋ ਰਾਤਾਂ ਦਾ ਸੀ ਅਤੇ ਛੋਟੇ ਬੱਚੇ ਦੀ ਹਾਜ਼ਰੀ ਕਾਰਨ ਉਸ ਨੇ ਪਹਿਲਾਂ ਹੀ ਖਾਣ-ਪੀਣ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ।
ਮਹਿਲਾ ਆਪਣੇ ਨਾਲ ਬੱਚੇ ਵਾਸਤੇ ਓਟਸ ਲੈ ਕੇ ਚੱਲੀ ਸੀ। ਉਹ ਚਾਹੁੰਦੀ ਸੀ ਕਿ ਸਫ਼ਰ ਦੌਰਾਨ ਰਾਤ ਵੇਲੇ ਬੱਚੇ ਨੂੰ ਘਰੋਂ ਲਿਆਂਦਾ ਇਹੀ ਖਾਣਾ ਦਿੱਤਾ ਜਾਵੇ, ਤਾਂ ਜੋ ਉਸ ਨੂੰ ਬਾਹਰ ਦਾ ਕੁਝ ਖੁਆਉਣ ਦੀ ਲੋੜ ਨਾ ਪਵੇ। ਪਰ ਚੱਲਦੀ ਰੇਲਗੱਡੀ ਵਿੱਚ ਓਟਸ ਤਿਆਰ ਕਰਨਾ ਉਸ ਲਈ ਆਸਾਨ ਨਹੀਂ ਸੀ। ਅਜਿਹੇ ਵਿੱਚ ਉਸ ਨੇ ਪੈਂਟਰੀ ਸਟਾਫ਼ ਕੋਲੋਂ ਮਦਦ ਮੰਗਣ ਦਾ ਫ਼ੈਸਲਾ ਲਿਆ। ਉਸ ਨੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਕੀ ਉਹ ਨਾਲ ਲਿਆਂਦੇ ਓਟਸ ਬੱਚੇ ਲਈ ਪਕਾ ਕੇ ਦੇ ਸਕਦੇ ਹਨ। ਉਸ ਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਇੰਨੀ ਆਸਾਨੀ ਨਾਲ ਉਸ ਦੀ ਗੱਲ ਸੁਣੀ ਜਾਵੇਗੀ, ਪਰ ਪੈਂਟਰੀ ਸਟਾਫ਼ ਨੇ ਬਿਨਾਂ ਕਿਸੇ ਝਿਜਕ ਜਾਂ ਪਰੇਸ਼ਾਨੀ ਦੇ ਤੁਰੰਤ ਹਾਮੀ ਭਰ ਦਿੱਤੀ।
ਮਹਿਲਾ ਮੁਤਾਬਕ, ਮੁਲਾਜ਼ਮਾਂ ਨੇ ਉਸ ਕੋਲੋਂ ਓਟਸ ਦਾ ਪੈਕੇਟ ਲਿਆ ਅਤੇ ਕੁਝ ਹੀ ਮਿੰਟਾਂ ਵਿੱਚ ਉਸ ਨੂੰ ਤਿਆਰ ਕਰਕੇ ਵਾਪਸ ਸੌਂਪ ਦਿੱਤਾ। ਮਹਿਜ਼ ਪੰਜ ਮਿੰਟਾਂ ਦੇ ਅੰਦਰ-ਅੰਦਰ ਬੱਚੇ ਲਈ ਗਰਮਾ-ਗਰਮ ਖਾਣਾ ਤਿਆਰ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਉਸ ਨੂੰ ਬਹੁਤ ਚੰਗਾ ਲੱਗਾ, ਕਿਉਂਕਿ ਉਸ ਨੇ ਸੋਚਿਆ ਸੀ ਕਿ ਸ਼ਾਇਦ ਰੇਲਗੱਡੀ ਵਿੱਚ ਅਜਿਹੀ ਛੋਟੀ ਜਿਹੀ ਮਦਦ ਮਿਲਣਾ ਕਾਫ਼ੀ ਔਖਾ ਹੋਵੇਗਾ। ਹਾਲਾਂਕਿ, ਮਹਿਲਾ ਲਈ ਸਭ ਤੋਂ ਖ਼ਾਸ ਗੱਲ ਸਿਰਫ਼ ਖਾਣਾ ਬਣਨਾ ਨਹੀਂ ਸੀ, ਸਗੋਂ ਉਸ ਨੂੰ ਇਸ ਗੱਲ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਕਿ ਪੈਂਟਰੀ ਸਟਾਫ਼ ਨੇ ਬਿਨਾਂ ਕਿਸੇ ਨਾਂਹ-ਨੁੱਕਰ ਦੇ ਖਿੜੇ ਮੱਥੇ ਉਸ ਦੀ ਮਦਦ ਕੀਤੀ। ਇੱਕ ਛੋਟੇ ਬੱਚੇ ਨਾਲ ਸਫ਼ਰ ਕਰ ਰਹੀ ਮਾਂ ਦੀ ਹਾਲਤ ਨੂੰ ਸਮਝਦਿਆਂ ਮੁਲਾਜ਼ਮਾਂ ਦਾ ਇਹ ਸਹਿਯੋਗ ਉਸ ਲਈ ਬੇਹੱਦ ਵੱਡੀ ਗੱਲ ਸੀ।
ਉਸ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਪੈਂਟਰੀ ਮੁਲਾਜ਼ਮਾਂ ਦੇ ਵਧੀਆ ਵਤੀਰੇ ਦੀ ਵੀ ਖ਼ੂਬ ਤਾਰੀਫ਼ ਕੀਤੀ। ਉਸ ਦੇ ਅਨੁਸਾਰ, ਸਟਾਫ਼ ਬਹੁਤ ਹੀ ਮਦਦਗਾਰ ਅਤੇ ਮਿਲਣਸਾਰ ਸੀ। ਉਨ੍ਹਾਂ ਨੇ ਮਦਦ ਕਰਨ ਵਿੱਚ ਨਾ ਤਾਂ ਕੋਈ ਆਨਾਕਾਨੀ ਕੀਤੀ ਅਤੇ ਨਾ ਹੀ ਮਹਿਲਾ ਨੂੰ ਕੋਈ ਪਰੇਸ਼ਾਨੀ ਮਹਿਸੂਸ ਹੋਣ ਦਿੱਤੀ। ਬੱਚੇ ਨਾਲ ਲੰਮੀ ਦੂਰੀ ਦੇ ਸਫ਼ਰ ਵਿੱਚ ਵੈਸੇ ਵੀ ਕੱਪੜੇ, ਦਵਾਈਆਂ, ਖਾਣ-ਪੀਣ ਅਤੇ ਰੋਜ਼ਾਨਾ ਲੋੜਾਂ ਵਾਲੀਆਂ ਚੀਜ਼ਾਂ ਦੀ ਵੱਡੀ ਤਿਆਰੀ ਕਰਨੀ ਪੈਂਦੀ ਹੈ। ਅਜਿਹੇ ਵਿੱਚ ਰਸਤੇ ਦੌਰਾਨ ਮਿਲਣ ਵਾਲਾ ਮਾੜਾ ਜਿਹਾ ਸਹਿਯੋਗ ਵੀ ਬਹੁਤ ਵੱਡੀ ਰਾਹਤ ਬਣ ਜਾਂਦਾ ਹੈ।
ਮਹਿਲਾ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਲੋਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਵਿੱਚ ਵਰਤੋਂਕਾਰਾਂ ਨੇ ਪੈਂਟਰੀ ਸਟਾਫ਼ ਦੇ ਇਸ ਸੁਭਾਅ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਨਿੱਕੀਆਂ-ਨਿੱਕੀਆਂ ਮਦਦਾਂ ਹੀ ਸਫ਼ਰ ਨੂੰ ਯਾਦਗਾਰ ਬਣਾਉਂਦੀਆਂ ਹਨ। ਕੁਝ ਲੋਕਾਂ ਨੇ ਆਪਣੇ ਨਾਲ ਵਾਪਰੇ ਅਜਿਹੇ ਨਿੱਘੇ ਤਜਰਬੇ ਵੀ ਸਾਂਝੇ ਕੀਤੇ। ਬਿਹਾਰ ਤੋਂ ਬੈਂਗਲੁਰੂ ਤੱਕ ਦਾ ਇਹ ਦੋ ਰਾਤਾਂ ਦਾ ਸਫ਼ਰ ਭਾਵੇਂ ਥਕਾਉਣ ਵਾਲਾ ਸੀ, ਪਰ ਰੇਲ ਮੁਲਾਜ਼ਮਾਂ ਦੇ ਇਸ ਸਹਿਯੋਗ ਨੇ ਇਸ ਮਾਂ ਲਈ ਇਸ ਨੂੰ ਇੱਕ ਸੁਹਾਵਣੀ ਯਾਦ ਵਿੱਚ ਬਦਲ ਦਿੱਤਾ। ਕਈ ਵਾਰ ਕਿਸੇ ਅਣਜਾਣ ਇਨਸਾਨ ਦੀ ਨਿੱਕੀ ਜਿਹੀ ਮਦਦ ਵੀ ਔਖੇ ਸਫ਼ਰ ਨੂੰ ਬਹੁਤ ਸੌਖਾ ਬਣਾ ਦਿੰਦੀ ਹੈ।
04/10/2026
ਦੇਸ਼📍 ਪੰਜਾਬ
ਚੰਡੀਗੜ੍ਹ: ਹਰਿਆਣਾ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਸੂਬਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਤਹਿਤ ਗਰੀਬ ਪਰਿਵਾਰਾਂ ਨੂੰ ਸਰੋਂ ਦੇ ਤੇਲ ਦੀ ਵੰਡ ਨੂੰ ਸੁਚਾਰੂ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਚੰਡੀਗੜ੍ਹ: ਹਰਿਆਣਾ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਸੂਬਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਤਹਿਤ ਗਰੀਬ ਪਰਿਵਾਰਾਂ ਨੂੰ ਸਰੋਂ ਦੇ ਤੇਲ ਦੀ ਵੰਡ ਨੂੰ ਸੁਚਾਰੂ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਤੇਲ ਦੀ ਪੈਕਿੰਗ ਅਤੇ ਵੰਡ ਦਾ ਨਵਾਂ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ ਰਾਜ ਦੇ ਲਗਭਗ 39.89 ਲੱਖ ਬੀ.ਪੀ.ਐਲ. ਅਤੇ ਅੰਤੋਦਿਆ (ਏ.ਏ.ਵਾਈ.) ਪਰਿਵਾਰਾਂ ਨੂੰ ਲਾਭ ਹੋਵੇਗਾ।
ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਤੈਅ ਕੀਤੇ ਗਏ ਨਵੇਂ ਪ੍ਰਬੰਧਾਂ ਅਨੁਸਾਰ ਹੁਣ ਲਾਭਪਾਤਰੀਆਂ ਨੂੰ ਸਰ੍ਹੋਂ ਦਾ ਤੇਲ ਪੁਰਾਣੇ 2 ਲੀਟਰ ਜਾਂ ਹੋਰ ਵੱਡੇ ਪੈਕ ਦੀ ਬਜਾਏ 500 ਮਿਲੀਲੀਟਰ ਅਤੇ 1 ਲੀਟਰ ਦੀਆਂ ਬੋਤਲਾਂ/ਪੈਕਾਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਇਸ ਨਾਲ ਲਾਭਪਾਤਰੀ ਆਸਾਨੀ ਨਾਲ ਆਪਣੀ ਲੋੜ ਅਨੁਸਾਰ ਤੇਲ ਪ੍ਰਾਪਤ ਕਰ ਸਕਣਗੇ। ਪਾਰਦਰਸ਼ਤਾ ਬਣਾਈ ਰੱਖਣ ਲਈ, ਬੋਤਲਾਂ ‘ਤੇ ਸਪੱਸ਼ਟ ਤੌਰ ‘ਤੇ ‘ਵਿਕਰੀ ਲਈ ਨਹੀਂ – ਸਿਰਫ਼ ਪੀ.ਡੀ.ਐਸ. ਲਈ’ ਚਿੰਨ੍ਹਿਤ ਕੀਤਾ ਜਾਵੇਗਾ ਅਤੇ ਕਿਸੇ ਵੀ ਸਥਿਤੀ ਵਿੱਚ ਖੁੱਲ੍ਹੀਆਂ ਜਾਂ ਸੀਲਬੰਦ ਬੋਤਲਾਂ ਨੂੰ ਵੰਡਿਆ ਨਹੀਂ ਜਾਵੇਗਾ।
ਪਿਛਲੇ ਕੁਝ ਮਹੀਨਿਆਂ ਤੋਂ ਬੰਦ ਪਏ ਸਰ੍ਹੋਂ ਦੇ ਤੇਲ ਦਾ ਕੋਟਾ ਹੁਣ ਤਿੰਨ ਮਹੀਨਿਆਂ (ਅਗਸਤ, ਸਤੰਬਰ ਅਤੇ ਅਕਤੂਬਰ) ਲਈ ਸਮੂਹਿਕ ਤੌਰ ‘ਤੇ ਵੰਡਿਆ ਜਾਵੇਗਾ। ਵਿਭਾਗ ਦੇ ਸ਼ਡਿਊਲ ਅਨੁਸਾਰ 10 ਤੋਂ 15 ਅਕਤੂਬਰ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਕਰੀਬ 104 ਲੱਖ ਲੀਟਰ ਸਰ੍ਹੋਂ ਦਾ ਤੇਲ ਕਨਫੈਡ ਦੇ ਫੋਕਲ ਪੁਆਇੰਟਾਂ ਵਿੱਚ ਪਹੁੰਚਾਇਆ ਜਾਵੇਗਾ। ਤੇਲ ਦੀ ਇਹ ਖੇਪ 15 ਤੋਂ 20 ਅਕਤੂਬਰ ਤੱਕ ਟਰਾਂਸਪੋਰਟ ਠੇਕੇਦਾਰਾਂ ਰਾਹੀਂ ਸਥਾਨਕ ਰਾਸ਼ਨ ਡਿਪੂਆਂ ਤੱਕ ਪਹੁੰਚਾਈ ਜਾਵੇਗੀ। ਤਿੰਨ ਮਹੀਨਿਆਂ ਦਾ ਬਕਾਇਆ ਸਰ੍ਹੋਂ ਦਾ ਤੇਲ 21 ਅਕਤੂਬਰ ਤੋਂ ਸਾਰੇ ਡਿਪੂ ਹੋਲਡਰਾਂ ਰਾਹੀਂ ਲਾਭਪਾਤਰੀਆਂ ਨੂੰ ਵੰਡਿਆ ਜਾਵੇਗਾ।
04/10/2026
ਦੇਸ਼📍 ਪੰਜਾਬ
ਰਾਜਸਥਾਨ: ਰਾਜਸਥਾਨ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਆਗਾਮੀ ਚੋਣਾਂ ਦੀ ਆਵਾਜ਼ ਦੇ ਨਾਲ ਹੀ ਪ੍ਰਸ਼ਾਸਨਿਕ ਅਤੇ ਕਾਨੂੰਨੀ ਉਥਲ-ਪੁਥਲ ਤੇਜ਼ ਹੋ ਗਈ ਹੈ।
ਰਾਜਸਥਾਨ: ਰਾਜਸਥਾਨ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਆਗਾਮੀ ਚੋਣਾਂ ਦੀ ਆਵਾਜ਼ ਦੇ ਨਾਲ ਹੀ ਪ੍ਰਸ਼ਾਸਨਿਕ ਅਤੇ ਕਾਨੂੰਨੀ ਉਥਲ-ਪੁਥਲ ਤੇਜ਼ ਹੋ ਗਈ ਹੈ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਅਤੇ ਚੋਣ ਜ਼ਾਬਤਾ ਲਾਗੂ ਹੋਣ ਦੇ ਵਿਚਕਾਰ, ਰਾਜਸਥਾਨ ਹਾਈ ਕੋਰਟ ਨੇ ਭਰਤਪੁਰ ਅਤੇ ਕਰੌਲੀ ਜ਼ਿਲ੍ਹਿਆਂ ਦੀਆਂ ਤਿੰਨ ਵੱਡੀਆਂ ਗ੍ਰਾਮ ਪੰਚਾਇਤਾਂ ਵਿੱਚ ਰਿਜ਼ਰਵੇਸ਼ਨ ਲਾਟਰੀ ਅਤੇ ਸਬੰਧਤ ਨੋਟੀਫਿਕੇਸ਼ਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫ਼ੈਸਲੇ ਨੂੰ ਉਨ੍ਹਾਂ ਲੋਕਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਪੁਰਾਣੀ ਰਿਜ਼ਰਵੇਸ਼ਨ ਪ੍ਰਣਾਲੀ ਦੇ ਆਧਾਰ ‘ਤੇ ਆਪਣੀਆਂ ਚੋਣਾਂ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਸਨ। ਹਾਈ ਕੋਰਟ ਦੇ ਸਿੰਗਲ ਬੈਂਚ ਦੇ ਜਸਟਿਸ ਆਨੰਦ ਸ਼ਰਮਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸਿਰਫ਼ ਕਾਗਜ਼ੀ ਅਤੇ ਗਣਿਤ ਦੀ ਸ਼ੁੱਧਤਾ ਨੂੰ ਸੰਵਿਧਾਨਕ ਅਤੇ ਵਿਧਾਨਕ ਸਕੀਮ ਦੀ ਪੂਰੀ ਪਾਲਣਾ ਨਹੀਂ ਮੰਨਿਆ ਜਾ ਸਕਦਾ।
ਅਦਾਲਤ ਦੇ ਇਸ ਸਖ਼ਤ ਰੁਖ਼ ਤੋਂ ਬਾਅਦ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ ਹੈ ਕਿਉਂਕਿ ਚੋਣ ਜ਼ਾਬਤੇ ਦੇ ਇਸ ਦੌਰ ਵਿੱਚ ਹੁਣ ਇਨ੍ਹਾਂ ਪੰਚਾਇਤਾਂ ਵਿੱਚ ਨਵੇਂ ਸਿਰੇ ਤੋਂ ਪ੍ਰਕਿਰਿਆ ਮੁਕੰਮਲ ਕਰਨੀ ਪਵੇਗੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਨਿਰਦੇਸ਼ ਦਿੱਤੇ ਹਨ ਕਿ ਨਿਰਧਾਰਤ ਨਿਯਮਾਂ ਅਤੇ ਸਰਕੂਲਰ ਅਨੁਸਾਰ ਅਗਲੇ ਸੱਤ ਦਿਨਾਂ ਵਿੱਚ ਰਿਜ਼ਰਵੇਸ਼ਨ ਪ੍ਰਕਿਰਿਆ ਨੂੰ ਮੁੜ ਅਪਣਾਇਆ ਜਾਵੇ ਅਤੇ ਨਵੀਂ ਲਾਟਰੀ ਕੱਢੀ ਜਾਵੇ। ਜਿਨ੍ਹਾਂ ਤਿੰਨ ਗ੍ਰਾਮ ਪੰਚਾਇਤਾਂ ਦੀ ਲਾਟਰੀ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚ ਭਰਤਪੁਰ ਜ਼ਿਲ੍ਹੇ ਦੀ ਪੰਚਾਇਤ ਸਮਿਤੀ ਉਚੈਣ ਅਧੀਨ ਗ੍ਰਾਮ ਪੰਚਾਇਤ ਬਾਰੀਘਾ ਅਤੇ ਕਰੌਲੀ ਜ਼ਿਲ੍ਹੇ ਦੀ ਹਿੰਦੌਨ ਤਹਿਸੀਲ ਦੀ ਗ੍ਰਾਮ ਪੰਚਾਇਤ ਸ਼੍ਰੀ ਮਹਾਵੀਰ ਜੀ ਅਤੇ ਅਕਬਰਪੁਰ ਸ਼ਾਮਲ ਹਨ।
04/10/2026
ਸਿਹਤ📍 ਪੰਜਾਬ
ਬੈਂਕਿੰਗ ਖੇਤਰ ਅੰਦਰ ਕੰਮ ਦੇ ਬੇਹਿਸਾਬ ਦਬਾਅ ਅਤੇ ਕਰਮਚਾਰੀਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਚੱਲ ਰਹੀ ਦੇਸ਼-ਵਿਆਪੀ ਬਹਿਸ ਦਰਮਿਆਨ ਚੇਨਈ ਤੋਂ ਇੱਕ ਹੋਰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਬੈਂਕਿੰਗ ਖੇਤਰ ਅੰਦਰ ਕੰਮ ਦੇ ਬੇਹਿਸਾਬ ਦਬਾਅ ਅਤੇ ਕਰਮਚਾਰੀਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਚੱਲ ਰਹੀ ਦੇਸ਼-ਵਿਆਪੀ ਬਹਿਸ ਦਰਮਿਆਨ ਚੇਨਈ ਤੋਂ ਇੱਕ ਹੋਰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੰਡੀਅਨ ਬੈਂਕ ਦੇ ਮੁੱਖ ਦਫ਼ਤਰ ਵਿੱਚ ਆਈਟੀ ਡਿਵੀਜ਼ਨ ਦੇ ਚੀਫ਼ ਮੈਨੇਜਰ ਵਜੋਂ ਤਾਇਨਾਤ ਕਨਿਸ਼ਕ ਬਾਜਪੇਈ ਨੇ ਸ਼ਨੀਵਾਰ ਸ਼ਾਮ ਬੈਂਕ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਫ਼ਰਵਰੀ 2026 ਦੌਰਾਨ ਰਾਜਸਭਾ ਵਿੱਚ ਸੀਪੀਆਈ (ਐੱਮ) ਦੇ ਸੰਸਦ ਮੈਂਬਰ ਏ. ਏ. ਰਹੀਮ ਨੇ ਇਹ ਗੰਭੀਰ ਦਾਅਵਾ ਪੇਸ਼ ਕੀਤਾ ਸੀ ਕਿ ਪਿਛਲੇ ਇੱਕ ਦਹਾਕੇ ਦੌਰਾਨ ਦੇਸ਼ ਭਰ ਵਿੱਚ ਲਗਭਗ 500 ਬੈਂਕ ਮੁਲਾਜ਼ਮ ਕੰਮ ਦੇ ਤਣਾਅ (ਵਰਕ ਰਿਲੇਟਿਡ ਸਟ੍ਰੈੱਸ), ਮਾਨਸਿਕ ਪ੍ਰੇਸ਼ਾਨੀ (ਹੈਰਾਸਮੈਂਟ) ਅਤੇ ਕੰਮ ਵਾਲੀ ਥਾਂ ਤੇ ਹੋਣ ਵਾਲੇ ਦੁਰਵਿਵਹਾਰ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਹਾਲਾਂਕਿ, ਇਹ ਅੰਕੜਾ ਸਰਕਾਰ ਵੱਲੋਂ ਜਾਰੀ ਕੋਈ ਅਧਿਕਾਰਤ ਆਲ-ਇੰਡੀਆ ਡੇਟਾ ਨਹੀਂ ਹੈ, ਸਗੋਂ ਸੰਸਦ ਵਿੱਚ ਰੱਖਿਆ ਗਿਆ ਇੱਕ ਦਾਅਵਾ ਹੈ। ਇਸ ਦੇ ਬਾਵਜੂਦ ਜ਼ਮੀਨੀ ਰਿਪੋਰਟਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।
ਸੰਸਦ ਮੈਂਬਰ ਏ. ਏ. ਰਹੀਮ ਨੇ ਸਾਲ 2021 ਤੋਂ 2024 ਦਰਮਿਆਨ ਸਾਹਮਣੇ ਆਏ ਵੱਖ-ਵੱਖ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੈਂਕ ਮੁਲਾਜ਼ਮਾਂ ਤੇ ਲਗਾਤਾਰ ਥੋਪੇ ਜਾ ਰਹੇ ਟਾਰਗੇਟਾਂ ਦਾ ਅਸਰ ਬੇਹੱਦ ਖ਼ਤਰਨਾਕ ਸਾਬਤ ਹੋ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਯੂਨੀਅਨ ਬੈਂਕ ਦੇ ਇੱਕ ਚੀਫ਼ ਮੈਨੇਜਰ ਨੇ ਆਪਣੇ ਆਖ਼ਰੀ ਨੋਟ ਵਿੱਚ ਅਸੰਭਵ ਟਾਰਗੇਟ ਨਾ ਥੋਪਣ ਦੀ ਅਪੀਲ ਲਿਖੀ ਸੀ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ ਇੱਕ ਬ੍ਰਾਂਚ ਮੈਨੇਜਰ ਦੀ ਮੌਤ ਅਤੇ ਕੇਰਲ ਵਿੱਚ ਇੱਕ ਮਹਿਲਾ ਬੈਂਕ ਮੈਨੇਜਰ ਦੇ ਮਾਮਲੇ ਵਿੱਚ ਵੀ ਕੰਮ ਦਾ ਭਾਰੀ ਦਬਾਅ ਹੋਣ ਦੀ ਗੱਲ ਉੱਭਰ ਕੇ ਸਾਹਮਣੇ ਆਈ ਸੀ। ਹਾਲਾਂਕਿ, ਸਰਕਾਰੀ ਰਿਕਾਰਡਾਂ ਵਿੱਚ ਬੈਂਕ ਕਰਮਚਾਰੀਆਂ ਦੀਆਂ ਖ਼ੁਦਕੁਸ਼ੀਆਂ ਦਾ ਸਾਲ-ਦਰ-ਸਾਲ ਅਧਾਰਿਤ ਕੋਈ ਵੱਖਰਾ ਰਾਸ਼ਟਰੀ ਡੇਟਾਬੇਸ ਸਪੱਸ਼ਟ ਰੂਪ ਵਿੱਚ ਮੌਜੂਦ ਨਹੀਂ ਹੈ।
ਯੂਨੀਅਨ ਬੈਂਕ ਮੈਨੇਜਰ ਦਾ ਮਾਮਲਾ (ਸਤੰਬਰ 2026): ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਦੇ ਬ੍ਰਾਂਚ ਮੈਨੇਜਰ ਦੁਰਗੇਸ਼ ਸ਼੍ਰੀਵਾਸਤਵ ਆਪਣੀ ਕਾਰ ਵਿੱਚ ਮ੍ਰਿਤਕ ਪਾਏ ਗਏ ਅਤੇ ਮੌਕੇ ਤੋਂ ਇੱਕ ਪੱਤਰ ਵੀ ਬਰਾਮਦ ਹੋਇਆ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਖ਼ੁਦਕੁਸ਼ੀ ਮੰਨਿਆ। ਹਾਲਾਂਕਿ ਇਸ ਮਾਮਲੇ ਦੀ ਜਾਂਚ ਜਾਰੀ ਰਹੀ ਅਤੇ ਰਿਪੋਰਟਾਂ ਵਿੱਚ ਕੰਮ ਦੇ ਦਬਾਅ ਨੂੰ ਮੌਤ ਦੀ ਪੁਖ਼ਤਾ ਵਜ੍ਹਾ ਵਜੋਂ ਅੰਤਿਮ ਰੂਪ ਵਿੱਚ ਸਾਬਤ ਨਹੀਂ ਕੀਤਾ ਜਾ ਸਕਿਆ ਸੀ।
ਬੈਂਕ ਆਫ਼ ਬੜੌਦਾ ਦੇ ਚੀਫ਼ ਮੈਨੇਜਰ ਦੀ ਮੌਤ: ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਬੈਂਕ ਆਫ਼ ਬੜੌਦਾ ਦੇ ਚੀਫ਼ ਮੈਨੇਜਰ ਸ਼ਿਵ ਸ਼ੰਕਰ ਮਿਤਰਾ ਦੀ ਮੌਤ ਹੋਈ। ਪੁਲਿਸ ਅਨੁਸਾਰ ਬਰਾਮਦ ਹੋਏ ਨੋਟ ਵਿੱਚ ਉਨ੍ਹਾਂ ਬੈਂਕ ਦੇ ਕੰਮ ਦੇ ਬੋਝ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ ਸੀ। ਮਿਤਰਾ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਵੀ ਭੇਜਿਆ ਸੀ, ਜਿਸ ਵਿੱਚ ਸਿਹਤ ਸਮੱਸਿਆਵਾਂ ਅਤੇ ਕੰਮ ਦੇ ਦਬਾਅ ਦਾ ਜ਼ਿਕਰ ਸੀ, ਪਰ 90 ਦਿਨਾਂ ਦੇ ਨੋਟਿਸ ਪੀਰੀਅਡ ਦੀ ਸ਼ਰਤ ਕਾਰਨ ਬੈਂਕ ਨੇ ਉਨ੍ਹਾਂ ਨੂੰ ਤੁਰੰਤ ਰਿਲੀਵ ਨਹੀਂ ਕੀਤਾ ਸੀ।
ਪ੍ਰਾਈਵੇਟ ਬੈਂਕ ਮੁਲਾਜ਼ਮ ਵੱਲੋਂ ਸੀਨੀਅਰਾਂ ਤੇ ਦੋਸ਼: ਬੈਂਗਲੁਰੂ ਵਿੱਚ ਆਈਸੀਆਈਸੀਆਈ ਬੈਂਕ ਦੇ ਰੀਜਨਲ ਹੈੱਡ ਆਫ਼ ਸੇਲਜ਼ ਵਿਵੇਕ ਸਮਦਰਸ਼ੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਦੇ ਭਰਾ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਉਂਦਿਆਂ ਦੋ ਸੀਨੀਅਰ ਅਧਿਕਾਰੀਆਂ ਉੱਤੇ ਕੰਮ ਵਾਲੀ ਥਾਂ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਅਤੇ ਬੇਲੋੜਾ ਦਬਾਅ ਬਣਾਉਣ ਦੇ ਦੋਸ਼ ਲਾਏ। ਪਰਿਵਾਰ ਅਨੁਸਾਰ ਵਿਵੇਕ ਨੂੰ ਸੀਨੀਅਰਾਂ ਵੱਲੋਂ ਲਗਾਤਾਰ ਬੇਇੱਜ਼ਤ ਕੀਤਾ ਜਾਂਦਾ ਸੀ। ਇਹ ਮਾਮਲਾ ਦਰਸਾਉਂਦਾ ਹੈ ਕਿ ਤਣਾਅ ਦੀ ਸਮੱਸਿਆ ਸਿਰਫ਼ ਸਰਕਾਰੀ ਬੈਂਕਾਂ ਤੱਕ ਸੀਮਤ ਨਹੀਂ, ਸਗੋਂ ਨਿੱਜੀ ਖੇਤਰ ਵਿੱਚ ਵੀ ਫੈਲੀ ਹੋਈ ਹੈ।
5 ਸਫ਼ਿਆਂ ਦਾ ਨੋਟ ਛੱਡ ਕੇ ਮਹਿਲਾ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ: ਗਾਜ਼ੀਆਬਾਦ ਵਿੱਚ 27 ਸਾਲਾ ਸ਼ਿਵਾਨੀ ਤਿਆਗੀ ਦੀ ਮੌਤ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ। ਉਹ ਨੋਇਡਾ ਵਿਖੇ ਇੱਕ ਬੈਂਕ ਨਾਲ ਸਬੰਧਤ ਕਾਰਪੋਰੇਟ ਦਫ਼ਤਰ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਕੰਮ ਕਰਦੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਦਫ਼ਤਰ ਵਿੱਚ ਉਸ ਨਾਲ ਸਾਥੀ ਮੁਲਾਜ਼ਮਾਂ ਵੱਲੋਂ ਲਗਾਤਾਰ ਬੁਰਾ ਸਲੂਕ (ਬੁਲਿੰਗ) ਕੀਤਾ ਜਾ ਰਿਹਾ ਸੀ। 5 ਸਫ਼ਿਆਂ ਦੇ ਨੋਟ ਦੇ ਆਧਾਰ ਤੇ ਪੁਲਿਸ ਨੇ ਕਈ ਸਾਥੀ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ। ਸ਼ਿਵਾਨੀ ਨੇ ਅਸਤੀਫ਼ਾ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਸ ਨੂੰ ਟਰਮੀਨੇਸ਼ਨ ਲੈਟਰ ਥਮਾ ਦਿੱਤਾ ਗਿਆ।
ਲੋਨ ਟਾਰਗੇਟ ਦਾ ਦਬਾਅ: ਗੁਜਰਾਤ ਦੇ ਜੂਨਾਗੜ੍ਹ ਵਿੱਚ ਯੂਨੀਅਨ ਬੈਂਕ ਦੇ ਚੀਫ਼ ਮੈਨੇਜਰ ਸਿਆਰਾਮ ਪ੍ਰਸਾਦ ਨੇ ਖ਼ੁਦਕੁਸ਼ੀ ਕਰ ਲਈ। ਰਿਪੋਰਟਾਂ ਮੁਤਾਬਕ ਉਹ ਲੋਨ ਵੰਡਣ ਦੇ ਵੱਡੇ ਟੀਚਿਆਂ ਨੂੰ ਲੈ ਕੇ ਭਾਰੀ ਦਬਾਅ ਹੇਠ ਸਨ। ਉਨ੍ਹਾਂ ਦੇ ਸੁਸਾਈਡ ਨੋਟ ਵਿੱਚ ਅਸੰਭਵ ਟਾਰਗੇਟਾਂ ਦਾ ਜ਼ਿਕਰ ਸੀ। ਇਸ ਮਾਮਲੇ ਨੇ ਸਿੱਧ ਕਰ ਦਿੱਤਾ ਸੀ ਕਿ ਬੈਂਕਾਂ ਦੀ ਕਾਰੋਬਾਰੀ ਹੋੜ ਮੁਲਾਜ਼ਮਾਂ ਦੀ ਜ਼ਿੰਦਗੀ ਤੇ ਕਿੰਨੀ ਭਾਰੀ ਪੈ ਰਹੀ ਹੈ।
ਯੂਕੋ ਬੈਂਕ ਦੇ ਨੌਜਵਾਨ ਮੈਨੇਜਰ ਦੀ ਮੌਤ: ਚੇਨਈ ਵਿਖੇ ਯੂਕੋ ਬੈਂਕ ਦੇ 29 ਸਾਲਾ ਬ੍ਰਾਂਚ ਮੈਨੇਜਰ ਸੂਰਿਆਨਾਰਾਇਣ ਨੇ ਦਮ ਤੋੜ ਦਿੱਤਾ। ਓਰਾਗਦਮ ਬ੍ਰਾਂਚ ਵਿੱਚ ਤਾਇਨਾਤ ਇਹ ਨੌਜਵਾਨ ਆਪਣੇ ਪਿੱਛੇ ਪਤਨੀ ਅਤੇ ਇੱਕ ਸਾਲ ਦੀ ਮਾਸੂਮ ਬੱਚੀ ਛੱਡ ਗਿਆ। ਬੈਂਕਿੰਗ ਯੂਨੀਅਨਾਂ ਨੇ ਇਸ ਮਾਮਲੇ ਵਿੱਚ ਕੰਮ ਅਤੇ ਨਿੱਜੀ ਜ਼ਿੰਦਗੀ ਦੇ ਵਿਗੜਦੇ ਸੰਤੁਲਨ (ਵਰਕ-ਲਾਈਫ਼ ਬੈਲੇਂਸ), ਦੇਰ ਰਾਤ ਤੱਕ ਚੱਲਣ ਵਾਲੀਆਂ ਮੀਟਿੰਗਾਂ ਅਤੇ ਬ੍ਰਾਂਚ ਵਿੱਚ ਹੋਏ ਗੋਲਡ ਲੋਨ ਫ਼ਰਾਡ ਨਾਲ ਜੁੜੇ ਦਬਾਅ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ।
ਟਾਰਗੇਟ ਦਾ ਦਬਾਅ: ਕਰਜ਼ਾ ਵੰਡਣ, ਰਿਕਵਰੀ ਕਰਨ ਅਤੇ ਨਵੇਂ ਕਾਰੋਬਾਰੀ ਟੀਚੇ ਪੂਰੇ ਕਰਨ ਦਾ ਨਿਰੰਤਰ ਬੋਝ।
ਕੰਮ ਦਾ ਭਾਰੀ ਬੋਝ: ਲੰਮੇ ਸਮੇਂ ਤੱਕ ਦਫ਼ਤਰ ਵਿੱਚ ਬੈਠਣਾ ਅਤੇ ਛੁੱਟੀਆਂ ਦੇ ਦਿਨ ਵੀ ਕੰਮ ਕਰਨਾ।
ਸੀਨੀਅਰਾਂ ਦਾ ਵਤੀਰਾ: ਕਈ ਮਾਮਲਿਆਂ ਵਿੱਚ ਮਾਨਸਿਕ ਸ਼ੋਸ਼ਣ, ਅਪਮਾਨਜਨਕ ਭਾਸ਼ਾ ਅਤੇ ਧਮਕੀਆਂ ਦੇ ਦੋਸ਼ ਸਾਹਮਣੇ ਆਏ ਹਨ।
ਨੌਕਰੀ ਜਾਣ ਦਾ ਡਰ: ਸਾਲ 2024 ਵਿੱਚ ਪੇਟੀਐੱਮ ਪੇਮੈਂਟਸ ਬੈਂਕ ਦੇ ਮੁਲਾਜ਼ਮ ਦੀ ਮੌਤ ਪਿੱਛੇ ਨੌਕਰੀ ਖ਼ੁੱਸਣ ਦਾ ਡਰ ਇੱਕ ਮੁੱਖ ਕਾਰਨ ਵਜੋਂ ਸਾਹਮਣੇ ਆਇਆ ਸੀ।
ਆਡਿਟ ਅਤੇ ਲੋਨ ਜਾਂਚ: ਸ਼ਾਖਾ ਵਿੱਚ ਹੋਏ ਕਿਸੇ ਵੀ ਵਿੱਤੀ ਵਿਵਾਦ ਜਾਂ ਆਡਿਟ ਇਤਰਾਜ਼ਾਂ ਕਾਰਨ ਪੈਦਾ ਹੋਇਆ ਮਾਨਸਿਕ ਤਣਾਅ।
ਨਿੱਜੀ ਕਾਰਨ: ਹਰ ਘਟਨਾ ਕੰਮ ਦੇ ਦਬਾਅ ਨਾਲ ਜੁੜੀ ਨਹੀਂ ਹੁੰਦੀ; ਜਿਵੇਂ ਕਿ ਸਾਲ 2026 ਵਿੱਚ ਮਹਾਰਾਸ਼ਟਰ ਦੇ ਇੱਕ ਕਰਮਚਾਰੀ ਦੇ ਮਾਮਲੇ ਵਿੱਚ ਗੰਭੀਰ ਬਿਮਾਰੀ ਦੇ ਡਰ ਦਾ ਜ਼ਿਕਰ ਮਿਲਿਆ ਸੀ।
ਕੰਮ ਦੇ ਬੇਲੋੜੇ ਦਬਾਅ ਦਾ ਸਿੱਧਾ ਸਬੰਧ ਬੈਂਕਾਂ ਅੰਦਰ ਸਟਾਫ਼ ਦੀ ਵੱਡੀ ਕਮੀ ਨਾਲ ਹੈ। ਜਦੋਂ ਥੋੜ੍ਹੇ ਮੁਲਾਜ਼ਮਾਂ ਨੂੰ ਕਈ ਗੁਣਾ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਤਾਂ ਗੰਭੀਰ ਮਾਨਸਿਕ ਤਣਾਅ ਪੈਦਾ ਹੋਣਾ ਲਾਜ਼ਮੀ ਹੈ। ਰਾਜਸਭਾ ਵਿੱਚ ਇਸ ਮੁੱਦੇ ਨੂੰ ਉਠਾਉਂਦਿਆਂ ਸੰਸਦ ਮੈਂਬਰ ਨੇ ਲੋਕ ਸਭਾ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਸੀ, ਜਿਸ ਅਨੁਸਾਰ ਜੂਨ 2025 ਤੱਕ ਸਰਕਾਰੀ ਖੇਤਰ ਦੇ ਬੈਂਕਾਂ ਵਿੱਚ 32,567 ਅਹੁਦੇ ਖ਼ਾਲੀ ਪਏ ਸਨ। ਇੱਕ ਪਾਸੇ ਜਿੱਥੇ ਬੈਂਕਾਂ ਦਾ ਕਾਰੋਬਾਰ ਅਤੇ ਲੈਣ-ਦੇਣ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਟਾਫ਼ ਦੀ ਘਾਟ ਨੂੰ ਪੂਰਾ ਨਾ ਕਰਨਾ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਵਿੱਚ ਭਾਰੀ ਵਾਧਾ ਕਰ ਰਿਹਾ ਹੈ।
ਸਾਹਮਣੇ ਆਏ ਤੱਥਾਂ ਤੋਂ ਸਾਫ਼ ਹੁੰਦਾ ਹੈ ਕਿ ਕਈ ਬੈਂਕ ਕਰਮਚਾਰੀਆਂ ਦੇ ਮਾਮਲਿਆਂ ਵਿੱਚ ਮੌਤ ਤੋਂ ਪਹਿਲਾਂ ਕੰਮ ਦੇ ਬੋਝ, ਅਸੰਭਵ ਟੀਚਿਆਂ, ਸ਼ੋਸ਼ਣ ਜਾਂ ਨੌਕਰੀ ਦੀ ਅਸੁਰੱਖਿਆ ਦਾ ਜ਼ਿਕਰ ਜ਼ਰੂਰ ਮਿਲਿਆ ਹੈ। ਸਭ ਤੋਂ ਵੱਡੀ ਦਿੱਕਤ ਅਧਿਕਾਰਤ ਅੰਕੜਿਆਂ ਦੀ ਘਾਟ ਹੈ। ਭਾਵੇਂ ਸੰਸਦ ਵਿੱਚ 500 ਮੌਤਾਂ ਦਾ ਦਾਅਵਾ ਕੀਤਾ ਗਿਆ ਹੈ, ਪਰ ਪੇਸ਼ੇ ਦੇ ਆਧਾਰ ਤੇ ਕੋਈ ਪੁਖ਼ਤਾ ਸਰਕਾਰੀ ਡੇਟਾ ਉਪਲਬਧ ਨਹੀਂ ਹੈ ਜੋ ਬੈਂਕ, ਅਹੁਦੇ ਅਤੇ ਕਾਰਨ ਮੁਤਾਬਕ ਸਪੱਸ਼ਟ ਤਸਵੀਰ ਪੇਸ਼ ਕਰ ਸਕੇ। ਇਸ ਵੇਲੇ ਸਭ ਤੋਂ ਅਹਿਮ ਸਵਾਲ ਇਹ ਬਣ ਚੁੱਕਾ ਹੈ ਕਿ ਕੀ ਬੈਂਕਿੰਗ ਖੇਤਰ ਕੋਲ ਆਪਣੇ ਕਰਮਚਾਰੀਆਂ ਦੇ ਮਾਨਸਿਕ ਤਣਾਅ ਅਤੇ ਕੰਮ ਦੇ ਬੋਝ ਨੂੰ ਮਾਪਣ ਤੇ ਰੋਕਣ ਦਾ ਕੋਈ ਠੋਸ ਪ੍ਰਬੰਧ ਹੈ? ਭਾਵੇਂ ਹਰ ਕੇਸ ਵਿੱਚ ਕੰਮ ਦਾ ਦਬਾਅ ਹੀ ਇਕਲੌਤਾ ਕਾਰਨ ਨਾ ਹੋਵੇ, ਪਰ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
04/10/2026
ਸਿਹਤ📍 ਪੰਜਾਬ
ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ ਸ਼ਹਿਰ ਦੀ ਸਭ ਤੋਂ ਮਸ਼ਹੂਰ ਬੇਕਰੀ ‘ਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਅਤੇ ਫੂਡ ਅਫਸਰ ਵਿਵੇਕ ਕੁਮਾਰ ਨੇ ਛਾਪਾ ਮਾਰਿਆ।
ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ ਸ਼ਹਿਰ ਦੀ ਸਭ ਤੋਂ ਮਸ਼ਹੂਰ ਬੇਕਰੀ ‘ਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਅਤੇ ਫੂਡ ਅਫਸਰ ਵਿਵੇਕ ਕੁਮਾਰ ਨੇ ਛਾਪਾ ਮਾਰਿਆ। ਰਾਜੇਸ਼ ਬੇਕਰ ਜਨਤਾ ਨੂੰ ਜੋ ਸੇਵਾ ਦੇ ਰਿਹਾ ਸੀ, ਉਸ ਤੋਂ ਸਿਹਤ ਵਿਭਾਗ ਵੀ ਹੈਰਾਨ ਰਹਿ ਗਿਆ। ਰਾਜੇਸ਼ ਬੇਕਰੀ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀ ਸਫਾਈ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਗੰਦੀਆਂ ਟ੍ਰੇਆਂ ‘ਤੇ ਪਈਆਂ ਪੈਟੀਆਂ, ਸਹੀ ਸਫਾਈ ਨਾ ਹੋਣਾ, ਅਤੇ ਸਿਰਫ ਪੰਜ ਰੁਪਏ ਵਿੱਚ ਨਿੰਬੂ ਪੀਣ ਦੀ ਵਿਕਰੀ – ਇਹ ਤਸਵੀਰਾਂ ਕਿਸੇ ਨੂੰ ਵੀ ਹੈਰਾਨ ਕਰ ਦੇਣਗੀਆਂ। ਦੋਸ਼ ਇਹ ਹੈ ਕਿ ਨਿੰਬੂ ਪੀਣ ਵਿੱਚ ਘੱਟ-ਗੁਣਵੱਤਾ ਵਾਲੇ ਤੱਤ ਵਰਤੇ ਜਾ ਰਹੇ ਸਨ, ਜੋ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਸਵਾਲ ਸਰਲ ਹੈ: ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਕਿੰਨਾ ਸਮਝੌਤਾ ਕੀਤਾ ਜਾ ਸਕਦਾ ਹੈ?
ਇਸ ਮੌਕੇ ’ਤੇ ਡਾ. ਜਤਿੰਦਰ ਭਾਟੀਆ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਸ਼ਿਕਾਇਤ ਕਰ ਰਹੇ ਸਨ ਜਦੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਬੱਚਿਆਂ ਨੂੰ ਘੱਟ ਗੁਣਵੱਤਾ ਵਾਲੇ ਮਸਾਲਿਆਂ ਤੋਂ ਤਿਆਰ ਜੀਰਾ ਨਿੰਬੂ 5 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ, ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਜਿਸ ਕਾਰਨ ਬੱਚੇ ਬਿਮਾਰੀਆਂ ਵੱਲ ਵਧ ਰਹੇ ਹਨ। ਬੇਕਰੀ ਵਿੱਚ ਗੰਦੀਆਂ ਪੈਟੀਜ਼, ਪੀਜ਼ਾ, ਸਮੋਸੇ ਅਤੇ ਬੁਰਟਾ ਵੀ ਪਰੋਸੇ ਗਏ ਸਨ ਜਿਨ੍ਹਾਂ ਦੀ ਮਿਆਦ ਖਤਮ ਹੋ ਗਈ ਸੀ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਸਹੀ ਢੰਗ ਨਾਲ ਸਾਫ਼ ਨਹੀਂ ਕੀਤੀਆਂ ਗਈਆਂ ਸਨ। ਇਸ ਮੌਕੇ ‘ਤੇ, ਉਸਨੇ ਜੀਰੇ ਅਤੇ ਨਿੰਬੂ ਦੇ ਮਿਸ਼ਰਣ ਦਾ ਨਮੂਨਾ ਲਿਆ ਅਤੇ ਇਸਨੂੰ ਨੂੰ ਦਿੱਤਾ। ਬਾਕੀ ਨਮੂਨੇ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।
04/10/2026
ਸਿੱਖਿਆ📍 ਪੰਜਾਬ
ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਵਿੱਚ 'ਆਪ' ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਦੀ ਪੋਲ ਉਨ੍ਹਾਂ ਦੇ ਆਪਣੇ ਹੀ ਇੱਕ ਵਿਧਾਇਕ ਨੇ ਖੋਲ੍ਹ ਦਿੱਤੀ ਹੈ।
ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਵਿੱਚ 'ਆਪ' ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਦੀ ਪੋਲ ਉਨ੍ਹਾਂ ਦੇ ਆਪਣੇ ਹੀ ਇੱਕ ਵਿਧਾਇਕ ਨੇ ਖੋਲ੍ਹ ਦਿੱਤੀ ਹੈ।
ਇਹ ਬਿਆਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਆਪਣੀ ਪਾਰਟੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ 'ਤੇ ਬਠਿੰਡਾ ਜ਼ਿਲ੍ਹੇ ਦੇ ਉਨ੍ਹਾਂ ਦੇ ਆਪਣੇ ਹਲਕੇ ਮੌੜ ਦੇ ਕੁਝ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੇ ਮੁੱਦੇ ਨੂੰ ਹੱਲ ਨਾ ਕਰਨ ਦਾ ਦੋਸ਼ ਲਗਾਉਣ ਤੋਂ ਇੱਕ ਦਿਨ ਬਾਅਦ ਆਇਆ ਹੈ।
ਹਾਲਾਂਕਿ, 'ਆਪ' ਨੇ ਮਾਈਸਰਖਾਨਾ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ "ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨਹੀਣਤਾ" ਦੇ ਦੋਸ਼ ਵਿੱਚ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ।
ਬੀਤੇ ਦਿਨ ਫੇਸਬੁੱਕ 'ਤੇ ਲਾਈਵ ਹੋ ਕੇ, ਮਾਈਸਰਖਾਨਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਇਸ ਲਈ ਲਿਆ ਕਿਉਂਕਿ ਉਹ ਅਧਿਆਪਕਾਂ ਦੀ ਘਾਟ ਬਾਰੇ ਆਪਣੀ ਸ਼ਿਕਾਇਤ ਦਾ ਹੱਲ ਨਾ ਹੋਣ ਤੋਂ ਤੰਗ ਆ ਚੁੱਕੇ ਸਨ।
ਉੱਥੇ ਹੀ ਚੁੱਘ ਨੇ ਕਿਹਾ ਕਿ ਜਦੋਂ ਸਰਕਾਰ ਦਾ ਆਪਣਾ ਵਿਧਾਇਕ ਸਰਕਾਰੀ ਸਕੂਲਾਂ ਦੀ ਹਾਲਤ 'ਤੇ ਸਵਾਲ ਚੁੱਕਦਾ ਹੈ, ਤਾਂ ਇਹ 'ਆਪ' ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲੇ ਫਰਕ ਨੂੰ ਉਜਾਗਰ ਕਰਦਾ ਹੈ।
ਚੁੱਘ ਨੇ ਇੱਕ ਬਿਆਨ ਵਿੱਚ ਕਿਹਾ, "ਪੰਜਾਬ ਵਿੱਚ ਅਜਿਹੇ ਸਰਕਾਰੀ ਸਕੂਲ ਹਨ ਜਿੱਥੇ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ ਨਹੀਂ ਹਨ, ਸਕੂਲ ਦੀਆਂ ਇਮਾਰਤਾਂ ਦੀਆਂ ਛੱਤਾਂ ਠੀਕ ਨਹੀਂ ਹਨ ਅਤੇ ਕਈ ਥਾਵਾਂ 'ਤੇ ਤਾਂ ਬੁਨਿਆਦੀ ਸਹੂਲਤਾਂ ਵੀ ਪੂਰੀਆਂ ਨਹੀਂ ਹਨ।"
ਉਨ੍ਹਾਂ ਕਿਹਾ, "ਇਹ ਉਹੀ ਪਾਰਟੀ ਹੈ ਜੋ ਸਿੱਖਿਆ ਕ੍ਰਾਂਤੀ ਬਾਰੇ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ਸੀ। ਅੱਜ, ਅਧਿਆਪਕ ਸੜਕਾਂ 'ਤੇ ਆਪਣੀਆਂ ਮੰਗਾਂ ਉਠਾ ਰਹੇ ਹਨ ਅਤੇ ਪੁਲੀਸ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।"
ਭਾਜਪਾ ਆਗੂ ਨੇ ਕਿਹਾ ਕਿ ਇਹ ਸਥਿਤੀ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਨਾਲ-ਨਾਲ ਲੋਕਤੰਤਰੀ ਅਧਿਕਾਰਾਂ ਦੀ ਰਾਖੀ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ, ਅਧਿਆਪਕਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਸ਼ਾਂਤੀਪੂਰਵਕ ਆਪਣੀਆਂ ਜਾਇਜ਼ ਮੰਗਾਂ ਉਠਾਉਣ ਦਾ ਅਧਿਕਾਰ ਹੈ ਅਤੇ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਤੇ ਸੰਜਮ ਨਾਲ ਨਜਿੱਠਿਆ ਜਾਵੇ।
ਚੁੱਘ ਨੇ ਕਿਹਾ, "ਕਾਨੂੰਨ ਵਿਵਸਥਾ ਦਾ ਮਤਲਬ ਸਿਰਫ਼ ਅਪਰਾਧ ਨੂੰ ਕੰਟਰੋਲ ਕਰਨਾ ਨਹੀਂ ਹੈ। ਇਸ ਦਾ ਮਤਲਬ ਨਾਗਰਿਕਾਂ ਦੀ ਸੁਰੱਖਿਆ ਕਰਨਾ, ਸਹੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਅਤੇ ਸ਼ਾਂਤੀਪੂਰਵਕ ਅਸਹਿਮਤੀ ਪ੍ਰਗਟਾਉਣ ਦੇ ਲੋਕਤੰਤਰੀ ਅਧਿਕਾਰ ਦਾ ਸਤਿਕਾਰ ਕਰਨਾ ਵੀ ਹੈ।"
ਉਨ੍ਹਾਂ ਕਿਹਾ, "ਸਿੱਖਿਆ ਨੂੰ ਨਾਅਰਿਆਂ ਰਾਹੀਂ ਨਹੀਂ ਬਦਲਿਆ ਜਾ ਸਕਦਾ। ਪੰਜਾਬ ਨੂੰ ਸਕੂਲਾਂ ਵਿੱਚ ਅਧਿਆਪਕਾਂ, ਵਿਦਿਆਰਥੀਆਂ ਲਈ ਸਹੀ ਬੁਨਿਆਦੀ ਢਾਂਚੇ, ਆਧੁਨਿਕ ਸਹੂਲਤਾਂ ਅਤੇ ਅਧਿਆਪਕ ਭਾਈਚਾਰੇ ਲਈ ਸਨਮਾਨ ਦੀ ਲੋੜ ਹੈ।"
ਹਾਲਾਂਕਿ, ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੰਮ੍ਰਿਤਸਰ ਨੂੰ ਸਿੱਖਿਆ, ਰੁਜ਼ਗਾਰ, ਸੰਪਰਕ (ਕਨੈਕਟੀਵਿਟੀ), ਸੈਰ-ਸਪਾਟਾ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੇੜੇ ਆਉਣ ਦੇ ਨਾਲ, ਸ਼ਹਿਰ ਵਿੱਚ ਇੱਕ ਕੇਂਦਰੀ ਵਿਦਿਆਲਿਆ ਦੀ ਸਥਾਪਨਾ ਲਈ ਯਤਨ ਕੀਤੇ ਜਾ ਰਹੇ ਹਨ।
ਚੁੱਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਨੂੰ ਕਵਰ ਕਰਦੇ ਸਰਹੱਦੀ ਖੇਤਰ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਦੀ ਅਪੀਲ ਕੀਤੀ, ਜੋ ਉੱਚ ਸਿੱਖਿਆ ਅਤੇ ਖੋਜ ਦਾ ਇੱਕ ਵੱਡਾ ਕੇਂਦਰ ਬਣ ਸਕਦੀ ਹੈ।
04/10/2026