ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਮਸ਼ਹੂਰ ‘ਟੂੰ-ਟੂੰ ਆਲੀ ਬੇਬੇ’ ਨਾਲ ਮਿਲਣੀ ਅੱਜ
ਮੁੱਖ ਮੰਤਰੀ ਭਗਵੰਤ ਮਾਨ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਦੂਸਰੀ ਕਿਸ਼ਤ ਮਿਲਣ ’ਤੇ ਬਾਗ਼ੋ-ਬਾਗ਼ ਹੋਈ 75 ਵਰ੍ਹਿਆਂ ਦੀ ਔਰਤ ਗੁਰਮੇਲ ਕੌਰ ਨਾਲ ਅੱਜ ਮੁਲਾਕਾਤ ਕਰਨਗੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਆਦਮਪੁਰਾ ਦੇ ਦਲਿਤ ਪਰਿਵਾਰ ਦੀ ਗੁਰਮੇਲ ਕੌਰ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ, ਬਹੁਤ ਚਾਅ ਚੜ੍ਹ ਗਿਆ।” ਅੱਗੇ ਆਖਦੀ ਹੈ, “ਅੱਜ ਤਿੰਨ ਹਜ਼ਾਰ ਆ ਗਏ।” ਵੀਡੀਓ ’ਚ ਉਸ ਦੀ ਖ਼ੁਸ਼ੀ ਝਲਕ ਰਹੀ ਹੈ। ਮੁੱਖ ਮੰਤਰੀ ਨੇ ਇੱਕ ਸਟੇਜ ਤੋਂ ਇਸ ਬਜ਼ੁਰਗ ਦਾ ਜ਼ਿਕਰ ਵੀ ਕੀਤਾ ਸੀ।
ਵੀਡੀਓ ਵਾਇਰਲ ਹੋਣ ਮਗਰੋਂ ਮੁੱਖ ਮੰਤਰੀ ਦਫ਼ਤਰ ਨੇ ਅੱਜ ਇਸ ਗ਼ਰੀਬ ਔਰਤ ਦੇ ਪਰਿਵਾਰ ਨਾਲ ਸੰਪਰਕ ਕੀਤਾ। ਮੁੱਖ ਮੰਤਰੀ ਮਾਨ ਨੇ ਇਸ ਬਜ਼ੁਰਗ ਔਰਤ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਪੰਜਾਬ ਸਰਕਾਰ ਤਰਫ਼ੋਂ ਸਪੈਸ਼ਲ ਗੱਡੀ ਇਸ ਬਜ਼ੁਰਗ ਔਰਤ ਲਈ ਭੇਜੀ ਗਈ। ਮਾਰਕਫ਼ੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਬਜ਼ੁਰਗ ਮੇਰੇ ਹਲਕੇ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਦੀ ਹੈ, ਜਿਸ ਦਾ ਪਤੀ ਚੌਕੀਦਾਰ ਹੈ ਅਤੇ ਦੋਵੇਂ ਲੜਕੇ ਦਿਹਾੜੀ ਤੇ ਡਰਾਈਵਰੀ ਕਰਦੇ ਹਨ।
ਪਤਾ ਲੱਗਿਆ ਹੈ ਕਿ ਇਹ ਪਰਿਵਾਰ ਕਾਂਗਰਸ ਨਾਲ ਸਬੰਧਿਤ ਹੈ। ਅੱਜ ਇਸ ਬਜ਼ੁਰਗ ਗੁਰਮੇਲ ਕੌਰ ਦੀ ਮਿਲਣੀ ਮੁੱਖ ਮੰਤਰੀ ਨਾਲ ਹੋਵੇਗੀ। ਇਸ ਬਜ਼ੁਰਗ ਦਾ ਕਹਿਣਾ ਸੀ ਕਿ ਉਸ ਨੇ ਤਾਂ ਕਦੇ ਸੁਪਨੇ ’ਚ ਨਹੀਂ ਸੋਚਿਆ ਸੀ ਕਿ ਸਾਡੇ ਵਰਗੇ ਗ਼ਰੀਬਾਂ ਨੂੰ ਮੁੱਖ ਮੰਤਰੀ ਦੇ ਘਰ ਜਾਣ ਦਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਇਹ ਬੇਬੇ ਸੋਸ਼ਲ ਮੀਡੀਆ ਤੇ ਕਾਫ਼ੀ ਮਸ਼ਹੂਰ ਹੈ, ਬੇਬੇ ਦੇ ਪਰਿਵਾਰਕ ਮੈਂਬਰ ਵੱਲੋਂ ਵੀਡੀਓਜ਼ ਬਣਾਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ। ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣੀ ਨੂੰ ਲੈਕੇ ਬੇਬੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
