ਪੰਜਾਬ📍 ਪੰਜਾਬ
5Rivers Entertainment ਵੱਲੋਂ ਅੱਜ ਹੈਂਪਸ਼ਾਇਰ (ਇਲੀਨੋਇਸ) ਵਿਖੇ ਇੱਕ ਵਿਸ਼ਾਲ 'ਡਿੱਗੀ ਪਾਰਟੀ' ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
5Rivers Entertainment ਵੱਲੋਂ ਅੱਜ ਹੈਂਪਸ਼ਾਇਰ (ਇਲੀਨੋਇਸ) ਵਿਖੇ ਇੱਕ ਵਿਸ਼ਾਲ 'ਡਿੱਗੀ ਪਾਰਟੀ' ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸ਼ਾਮ 6 ਵਜੇ ਸ਼ੁਰੂ ਹੋਏ ਇਸ ਖੁੱਲ੍ਹੇ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਦੇ ਰੰਗ ਬਾਖੂਬੀ ਵੇਖਣ ਨੂੰ ਮਿਲੇ। ਡੁੱਬਦੇ ਸੂਰਜ ਦੀ ਸੁਨਹਿਰੀ ਰੌਸ਼ਨੀ ਹੇਠ ਲੋਕਾਂ ਨੇ ਗੀਤ-ਸੰਗੀਤ, ਭੰਗੜੇ ਅਤੇ ਲਜ਼ੀਜ਼ ਪਕਵਾਨਾਂ ਦਾ ਖੂਬ ਆਨੰਦ ਮਾਣਿਆ। "ਰੌਸ਼ਨੀ ਜਗਰਾਵਾਂ ਦੀ ਸ਼ਿਕਾਗੋ ਵਿੱਚ" ਦੇ ਨਾਅਰੇ ਹੇਠ ਕਰਵਾਏ ਗਏ ਇਸ ਈਵੈਂਟ ਵਿੱਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੇ ਰਲ਼-ਮਿਲ਼ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਭਾਈਚਾਰਕ ਸਾਂਝ ਦਾ ਨਿੱਘ ਮਾਣਿਆ।
09/27/2026
ਪੰਜਾਬ📍 ਪੰਜਾਬ
ਫੂਡ ਸੇਫਟੀ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਬੰਧਤ ਬ੍ਰਾਂਡ ਦੇ ਲਾਇਸੈਂਸ ਨਾਲ ਜੁੜੀਆਂ ਕੁਝ ਅਨਿਯਮਿਤਤਾਵਾਂ ਸਾਹਮਣੇ ਆਈਆਂ। ਵਿਭਾਗ ਮੁਤਾਬਕ ਕੰਪਨੀ ਵੱਲੋਂ ਵੈਧ ਲਾਇਸੈਂਸ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ।
ਫੂਡ ਸੇਫਟੀ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਬੰਧਤ ਬ੍ਰਾਂਡ ਦੇ ਲਾਇਸੈਂਸ ਨਾਲ ਜੁੜੀਆਂ ਕੁਝ ਅਨਿਯਮਿਤਤਾਵਾਂ ਸਾਹਮਣੇ ਆਈਆਂ। ਵਿਭਾਗ ਮੁਤਾਬਕ ਕੰਪਨੀ ਵੱਲੋਂ ਵੈਧ ਲਾਇਸੈਂਸ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ। ਇਸ ਤੋਂ ਬਾਅਦ 36 ਲੀਟਰ ਘੀ ਦਾ ਸਟਾਕ ਸੀਲ ਕੀਤਾ ਗਿਆ, ਜਦਕਿ ਹੋਰ ਸਬੰਧਤ ਸਟਾਕ ਦੀ ਵਿਕਰੀ ਵੀ ਜਾਂਚ ਪੂਰੀ ਹੋਣ ਤੱਕ ਰੋਕ ਦਿੱਤੀ ਗਈ ਹੈ।
ਬਰਨਾਲਾ ਦੇ ਨਾਨਕਸਰ ਰੋਡ ਸਥਿਤ ਇੱਕ ਮਾਲ ‘ਚ ਦੇਸੀ ਘੀ ਦੀ ਵਿਕਰੀ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਵਿਭਾਗ ਨੇ ਲਾਇਸੈਂਸ ਨਾਲ ਜੁੜੇ ਦਸਤਾਵੇਜ਼ਾਂ ‘ਚ ਕਥਿਤ ਅਨਿਯਮਿਤਤਾਵਾਂ ਸਾਹਮਣੇ ਆਉਣ ਤੋਂ ਬਾਅਦ ਮੌਕੇ ਤੇ ਮੌਜੂਦ 36 ਲੀਟਰ ਘੀ ਦਾ ਸਟਾਕ ਜ਼ਬਤ ਕਰਕੇ ਸੀਲ ਕਰ ਦਿੱਤਾ। ਘੀ ਦੇ ਸੈਂਪਲ ਲੈਬ ਜਾਂਚ ਲਈ ਭੇਜੇ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਉਤਪਾਦ ਦੀ ਗੁਣਵੱਤਾ ਸਬੰਧੀ ਅਗਲੀ ਕਾਰਵਾਈ ਤੈਅ ਹੋਵੇਗੀ।
ਮਾਮਲੇ ਨੂੰ ਲੈ ਕੇ ਸਥਾਨਕ ਲੋਕਾਂ ਤੇ ਸਮਾਜਿਕ ਕਾਰਕੁਨਾਂ ਨੇ ਵੀ ਸਵਾਲ ਖੜ੍ਹੇ ਕੀਤੇ ਹਨ। ਸਥਾਨਕ ਵਸਨੀਕ ਮਹਿਲਾ ਸੁਖਜੀਤ ਸੁੱਖੀ ਨੇ ਦੱਸਿਆ ਕਿ ਉਹ ਹੋਰ ਔਰਤਾਂ ਨਾਲ ਮਾਲ ‘ਚ ਸਸਤੇ ਆਫਰ ਨੂੰ ਦੇਖਦਿਆਂ ਸਮਾਨ ਖਰੀਦਣ ਲਈ ਗਈਆਂ ਸਨ, ਪਰ ਉਨ੍ਹਾਂ ਨੂੰ ਘੀ ਦੀ ਗੁਣਵੱਤਾ ਸੰਤੋਸ਼ਜਨਕ ਨਹੀਂ ਲੱਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਦੀ ਮੰਗ ਕੀਤੀ।
ਉੱਥੇ ਹੀ ਦਮਨਜੋਤ ਕੌਰ ਨੇ ਕਿਹਾ ਕਿ ਬਾਜ਼ਾਰ’ਚ ਦੇਸੀ ਘੀ ਦੀਆਂ ਕੀਮਤਾਂ ਅਤੇ ਮਾਲ ਵੱਲੋਂ ਦਿੱਤੇ ਜਾ ਰਹੇ ਆਫਰ ‘ਚ ਕਾਫ਼ੀ ਅੰਤਰ ਸੀ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਸਿਰਫ਼ ਸਸਤੇ ਆਫਰ ਨੂੰ ਦੇਖ ਕੇ ਖਰੀਦਦਾਰੀ ਨਹੀਂ ਕਰਨੀ ਚਾਹੀਦੀ, ਸਗੋਂ ਉਤਪਾਦ ਦੀ ਗੁਣਵੱਤਾ, ਪੈਕਿੰਗ ਤੇ ਮਿਆਦ ਪੁੱਗਣ ਦੀ ਤਾਰੀਖ ਵੀ ਜ਼ਰੂਰ ਜਾਂਚਣੀ ਚਾਹੀਦੀ ਹੈ।
ਮਾਮਲੇ ਸਬੰਧੀ ਐਡਵੋਕੇਟ ਦੀਪਕ ਜਿੰਦਲ ਨੇ ਵੀ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਖਾਦ ਪਦਾਰਥਾਂ ਦੀ ਗੁਣਵੱਤਾ ਤੇ ਲਾਇਸੈਂਸ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਵੱਡੇ ਮਾਲਾਂ ਤੇ ਦੁਕਾਨਾਂ ‘ਚ ਖਾਦ ਪਦਾਰਥਾਂ ਦੀ ਜਾਂਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਫੂਡ ਸੇਫਟੀ ਵਿਭਾਗ ਦੀ ਕਾਰਵਾਈ ਦਾ ਨੋਟਿਸ ਲੈਂਦਿਆਂ ਕਿਹਾ ਕਿ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ। ਉਨ੍ਹਾਂ ਵੱਡੇ ਮਾਲਾਂ ਤੇ ਦੁਕਾਨਾਂ ‘ਚ ਖਾਦ ਪਦਾਰਥਾਂ ਦੀ ਜਾਂਚ ਹੋਰ ਵਧਾਉਣ ਦੀ ਮੰਗ ਕੀਤੀ। ਮੀਤ ਹੇਅਰ ਨੇ ਗਾਹਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਰਫ਼ ਸਸਤੇ ਆਫਰ ਦੇਖ ਕੇ ਖਰੀਦਦਾਰੀ ਨਾ ਕਰਨ, ਸਗੋਂ ਉਤਪਾਦ ਦੀ ਐਕਸਪਾਇਰੀ ਡੇਟ, ਪੈਕਿੰਗ ਅਤੇ ਗੁਣਵੱਤਾ ਸਬੰਧੀ ਜਾਣਕਾਰੀ ਦੀ ਵੀ ਜਾਂਚ ਕਰਨ।
ਫਿਲਹਾਲ ਫੂਡ ਸੇਫਟੀ ਵਿਭਾਗ ਵੱਲੋਂ ਭੇਜੇ ਗਏ ਘੀ ਦੇ ਸੈਂਪਲ ਦੀ ਲੈਬ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਘੀ ਦੀ ਗੁਣਵੱਤਾ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਲੋਕਾਂ ਨੂੰ ਖਾਦ ਪਦਾਰਥ ਖਰੀਦਣ ਸਮੇਂ ਐਕਸਪਾਇਰੀ ਡੇਟ, ਪੈਕਿੰਗ, ਲੇਬਲ ਅਤੇ ਉਤਪਾਦ ਦੀ ਗੁਣਵੱਤਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ।
09/27/2026
ਪੰਜਾਬ📍 ਪੰਜਾਬ
ਇਸ ਮੌਕੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਇਹ ਸਮਾਗਮ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਯੰਤੀ ਦੇ ਮੌਕੇ ਤੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਇੱਕ ਨਾਟਕ ਵੀ ਪੇਸ਼ ਕੀਤਾ ਜਾਵੇਗਾ ਤੇ ਇਸ 'ਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।
ਇਸ ਮੌਕੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਇਹ ਸਮਾਗਮ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਯੰਤੀ ਦੇ ਮੌਕੇ ਤੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਇੱਕ ਨਾਟਕ ਵੀ ਪੇਸ਼ ਕੀਤਾ ਜਾਵੇਗਾ ਤੇ ਇਸ 'ਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਯੰਤੀ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਜਸ਼ਨ-ਏ-ਇਨਕਲਾਬ ਸਮਾਗਮ ਕਰਵਾਇਆ ਜਾਵੇਗਾ। ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕਰਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੱਤੀ ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਨੂੰ ਖਾਰਜ ਕਰਨ ਸਬੰਧੀ ਪੁੱਛੇ ਸਵਾਲ ਤੇ ਪੰਨੂ ਨੇ ਕਿਹਾ ਕਿ ਚਾਹੇ ਇਕੱਲੇ ਲੜਨ ਜਾਂ ਮਿਲ ਕੇ, ਜ਼ੀਰੋ ਦਾ ਜੋੜ ਜ਼ੀਰੋ ਹੁੰਦਾ ਹੈ, ਜ਼ੀਰੋ ਹੀ ਰਹਿੰਦਾ ਹੈ।
ਕਾਂਗਰਸ ਪਾਰਟੀ ‘ਚ ਚੱਲ ਰਹੀ ਗੁੱਟਬਾਜ਼ੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਰਟੀ ‘ਚ ਅੱਧੀ ਦਰਜਨ ਤੋਂ ਵੱਧ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਹਾਲਾਤਾਂ ‘ਚ ਗੁੱਟਬਾਜ਼ੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ।
ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ‘ਚ ਵਾਪਰ ਰਹੀਆਂ ਘਟਨਾਵਾਂ ਸਬੰਧੀ ਸਾਹਮਣੇ ਆ ਰਹੀਆਂ ਖ਼ਬਰਾਂ ਬਾਰੇ ਪੰਨੂ ਨੇ ਕਿਹਾ ਕਿ ਇਹ ਸਿਰਫ਼ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਅਫਵਾਹ ਹੈ ਤੇ ਇਸ ਦਾ ਅਸਲ ਹਕੀਕਤ ਨਾਲ ਕੋਈ ਸਬੰਧ ਨਹੀਂ ਹੈ।
ਇਸੇ ਤਰ੍ਹਾਂ, ਅੱਜ ਰੂਪਨਗਰ ਪੁਲਿਸ ਵੱਲੋਂ ਐਸਜੀਪੀਸੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਘਰ ਕੀਤੀ ਗਈ ਰੇਡ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ‘ਚ ਵਾਪਰੀ ਹੈ। ਇਸ ਮਾਮਲੇ ‘ਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਕਸਟੋਡੀਅਨ ਦੱਸਿਆ।
09/27/2026
ਪੰਜਾਬ📍 ਪੰਜਾਬ
ਦੂਜੇ ਪਾਸੇ, ਅਮਰਜੀਤ ਸਿੰਘ ਚਾਵਲਾ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਮਾਮਲੇ ਨੂੰ ਲੈ ਕੇ ਚਾਵਲਾ ਦਾ ਪੱਖ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਮਹਿਲਾ ਵੱਲੋਂ ਇਲਜ਼ਾਮ ਲਗਾਏ ਗਏ ਹਨ, ਉਹ ਚਾਵਲਾ ਨੂੰ ਵੀਰ ਕਹਿ ਕੇ ਸੰਬੋਧਨ ਕਰਦੀ ਸੀ।
ਦੂਜੇ ਪਾਸੇ, ਅਮਰਜੀਤ ਸਿੰਘ ਚਾਵਲਾ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਮਾਮਲੇ ਨੂੰ ਲੈ ਕੇ ਚਾਵਲਾ ਦਾ ਪੱਖ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਮਹਿਲਾ ਵੱਲੋਂ ਇਲਜ਼ਾਮ ਲਗਾਏ ਗਏ ਹਨ, ਉਹ ਚਾਵਲਾ ਨੂੰ ਵੀਰ ਕਹਿ ਕੇ ਸੰਬੋਧਨ ਕਰਦੀ ਸੀ। ਵਕੀਲ ਨੇ ਕਿਹਾ ਕਿ ਇਸ ਸਬੰਧੀ ਇੱਕ ਆਡੀਓ ਵੀ ਜਲਦ ਜਨਤਕ ਕੀਤੀ ਜਾਵੇਗੀ।
ਕਥਿਤ ਜਬਰ-ਜਨਾਹ ਮਾਮਲੇ ‘ਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੀ ਲੁਧਿਆਣਾ ਸਥਿਤ ਰਿਹਾਇਸ਼ ਤੇ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਪਹੁੰਚੀ। ਪੁਲਿਸ ਟੀਮ ਨੇ ਪਰਿਵਾਰਕ ਮੈਂਬਰਾਂ ਨਾਲ ਕਰੀਬ ਦੋ ਘੰਟੇ ਤੱਕ ਗੱਲਬਾਤ ਕੀਤੀ ਤੇ ਮਾਮਲੇ ਨਾਲ ਸਬੰਧਤ ਜਾਣਕਾਰੀ ਤੇ ਦਸਤਾਵੇਜ਼ਾਂ ਬਾਰੇ ਪੁੱਛਗਿੱਛ ਕੀਤੀ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਐਫਆਈਆਰ ਨੰਬਰ 149 ਨਾਲ ਸਬੰਧਤ ਜਾਂਚ ਦਾ ਹਿੱਸਾ ਹੈ। ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੋਣ ਕਾਰਨ ਉਹ ਇਸ ਬਾਰੇ ਵਿਸਥਾਰ ‘ਚ ਕੋਈ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਚਾਵਲਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕੁਝ ਜਾਣਕਾਰੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਮਾਮਲੇ ‘ਚ ਉਨ੍ਹਾਂ ਦੀ ਸ਼ਮੂਲੀਅਤ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜਾਂਚ ਲਈ ਲੋੜੀਂਦੇ ਕੁਝ ਦਸਤਾਵੇਜ਼ਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਗਈ।
ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਕਾਰਵਾਈ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ‘ਚ ਜਿਨ੍ਹਾਂ ਤਰੀਕਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦਿਨਾਂ ਦੌਰਾਨ ਸ੍ਰੀ ਆਨੰਦਪੁਰ ਸਾਹਿਬ ‘ਚ ਹੋਲਾ ਮਹੱਲਾ ਵੀ ਚੱਲ ਰਿਹਾ ਸੀ ਤੇ ਵੱਡੀ ਗਿਣਤੀ ‘ਚ ਲੋਕ ਉੱਥੇ ਮੌਜੂਦ ਹੁੰਦੇ ਹਨ। ਘੁੰਮਣ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਦੱਸੇ ਗਏ ਸਮੇਂ ਦੌਰਾਨ ਕੋਈ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਇਸ ਬਾਰੇ ਸ਼ਿਕਾਇਤ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜਲਦੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ।
09/27/2026
ਪੰਜਾਬ📍 ਪੰਜਾਬ
ਮੈਂ ਡਰਿਆ ਜਿਹਾ ਹੋਰ ਡਰ ਗਿਆ। ਕੰਬਦੇ ਬੋਲਾਂ ਨਾਲ ਦੱਸਿਆ, ‘‘ਲੇਖ ਲੈ ਕੇ ਆਇਆਂ।’’ ਪਤਾ ਨਹੀਂ ਮੈਂ ਕਿਹੋ ਜਿਹਾ ਲਿਖਾਰੀ ਸੀ ਤੇ ਪਤਾ ਨਹੀਂ ਉਸ ਨੇ ਕਿਵੇਂ ਛਾਪਿਆ ਜਾਂ ਛਪਵਾਇਆ ਸੀ, ਪਰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਉਹ ਬੰਦਾ ਚੰਦ ਫ਼ਤਿਹਪੁਰੀ ਹੈ।
ਮੈਂ ਡਰਿਆ ਜਿਹਾ ਹੋਰ ਡਰ ਗਿਆ। ਕੰਬਦੇ ਬੋਲਾਂ ਨਾਲ ਦੱਸਿਆ, ‘‘ਲੇਖ ਲੈ ਕੇ ਆਇਆਂ।’’ ਪਤਾ ਨਹੀਂ ਮੈਂ ਕਿਹੋ ਜਿਹਾ ਲਿਖਾਰੀ ਸੀ ਤੇ ਪਤਾ ਨਹੀਂ ਉਸ ਨੇ ਕਿਵੇਂ ਛਾਪਿਆ ਜਾਂ ਛਪਵਾਇਆ ਸੀ, ਪਰ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਉਹ ਬੰਦਾ ਚੰਦ ਫ਼ਤਿਹਪੁਰੀ ਹੈ। ਇਉਂ ਹੀ ਬੋਲਦਾ, ਇਉਂ ਹੀ ਰਹਿੰਦਾ।
ਮੈਂ ‘ਨਵਾਂ ਜ਼ਮਾਨਾ’ ਮੈਗਜ਼ੀਨ ’ਚ ਕੰਮ ਕਰਨ ਲੱਗਾ ਤਾਂ ਉਸ ਦੇ ਅੱਖੜ ਸੁਭਾਅ ਬਾਰੇ ਹੋਰ ਵੀ ਕਈ ਕੁਝ ਪਤਾ ਲੱਗਦਾ ਰਿਹਾ। ਉਸ ਦਾ ਆਪਣਾ ਸੰਸਾਰ ਸੀ, ਆਪਣਾ ਤਰੀਕਾ। ਮੈਂ ਸੋਚਦਾ ਸੀ ਕਿ ਚੰਦ ਦਾ ਸੁਭਾਅ ਸ਼ੇਅਰ ਮਾਰਕੀਟ ਵਰਗਾ ਹੈ- ਕਦੇ ਉੱਤੇ, ਕਦੇ ਥੱਲੇ।
ਸਮਾਂ ਬੀਤਦਾ ਰਿਹਾ ਤੇ ਕਈ ਮੌਕਿਆਂ ’ਤੇ ਕਈ ਕੁਝ ਹੁੰਦਾ ਰਿਹਾ ਤੇ ਜ਼ਿੰਦਗੀ ਦੇ ਸਫ਼ਰ ਵਿੱਚ ਕੁਝ ਮਿੱਠੀਆਂ ਕੁਝ ਸਲੂਣੀਆਂ ਯਾਦਾਂ ਜੁੜਦੀਆਂ ਰਹੀਆਂ। ਮੈਂ ਕਦੇ ਦੋ ਹਫ਼ਤਿਆਂ ਦੀ ਛੁੱਟੀ ਲਈ ਅਰਜ਼ੀ ਦੇਣੀ ਤਾਂ ਉਸ ਨੇ ਮੌਜ ਮੁਤਾਬਿਕ ਗੱਲ ਕਰਨੀ। ਉਹ ਪੈਂਦੀ ਸੱਟੇ ਦਸਤਖ਼ਤ ਵੀ ਕਰ ਸਕਦਾ ਸੀ ਤੇ ਪਟਾਕ ਦੇਣੀ ਨਾਂਹ ਵੀ ਕਰ ਸਕਦਾ ਸੀ। ਉਸ ਕੋਲ ਜਾਣ ਤੋਂ ਪਹਿਲਾਂ ਹੀ ਮੈਨੂੰ ਲਗਪਗ ਯਕੀਨ ਹੁੰਦਾ ਸੀ ਕਿ ਹੋਣੀ ਤਾਂ ਨਾਂਹ ਹੀ ਹੈ, ਪਰ ਜੇ ਕਦੇ ਹਾਂ ਹੋ ਜਾਂਦੀ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ।
ਸਭ ਦਫ਼ਤਰਾਂ ਵਿੱਚ ਕਈ ਕੁਝ ਚੱਲਦਾ ਹੈ। ਦੂਜਿਆਂ ਨਾਲ ਮੇਰੇ ਗੁੱਸੇ ਗਿਲ਼ੇ ਵੀ ਚੱਲਦੇ ਤੇ ਮੇਰੇ ਨਾਲ ਦੂਜਿਆਂ ਦੇ ਗੁੱਸੇ ਗਿਲ਼ੇ ਵੀ ਚੱਲਦੇ। ਇੱਕ ਮੌਕਾ ਐਸਾ ਆਇਆ ਕਿ ਮੈਂ ਟੁੱਟ ਜਿਹਾ ਗਿਆ ਤੇ ਦਫ਼ਤਰ ਨੂੰ ਫ਼ਤਹਿ ਬੁਲਾਉਣ ਦੀ ਸੋਚ ਲਈ, ਪਰ ਫਿਰ ਕੁਝ ਸਾਥੀਆਂ ਨੇ ਰੋਕ ਲਿਆ। ਚੰਦ ਦੇ ਮੈਂ ਬਹੁਤਾ ਨੇੜੇ ਕਦੇ ਵੀ ਨਹੀਂ ਸਾਂ, ਪਰ ਏਨਾ ਕੁ ਨੇੜ ਆਪਣੇ ਮਨ ਅੰਦਰ ਜ਼ਰੂਰ ਰੱਖਦਾ ਕਿ ਵੱਡੇ ਨੇ, ਅਸੀਂ ਇੱਕੋ ਜ਼ਿਲ੍ਹੇ ਦੇ ਹਾਂ ਤੇ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਸਾਡੀ ਅਖ਼ਬਾਰ ਦੇ ਸੰਪਾਦਕ ਨੇ।
ਚੰਦ ਫ਼ਤਿਹਪੁਰੀ ਨੂੰ ਕੁਝ ਵਰ੍ਹਿਆਂ ਤੋਂ ਕੈਂਸਰ ਨੇ ਘੇਰਿਆ ਹੋਇਆ ਸੀ, ਪਰ ਉਹ ਸਿਰੜੀ ਸੀ। ਅੰਮ੍ਰਿਤਸਰ ਤੋਂ ਦਵਾਈ ਲਿਆਉਂਦਾ ਤੇ ਸਿੱਧਾ ਦਫ਼ਤਰ ਆ ਪਹੁੰਚਦਾ। ਉਸ ਦਾ ਸਰੀਰ ਸੁੱਕ ਰਿਹਾ ਸੀ, ਪਰ ਸਭ ਤਰੀਕੇ ਪਹਿਲਾਂ ਵਾਲੇ ਸਨ। ਛੇ ਕੁ ਮਹੀਨੇ ਪਹਿਲਾਂ ਦੁਪਹਿਰੇ ਮੈਨੂੰ ਫੋਨ ਆਇਆ, ‘‘ਕਿੱਥੇ ਐਂ ਟਹਿਣੇ?’’
‘‘ਜੇ ਕੋਈ ਬਹੁਤ ਜ਼ਰੂਰੀ ਗੱਲ ਹੈ ਤਾਂ ਮੈਂ ਘੰਟੇ ਕੁ ’ਚ ਆ ਜਾਂਦਾਂ।’’ ਮੈਂ ਕਿਹਾ।
ਮੈਂ ਪੌਣੇ ਘੰਟੇ ’ਚ ਦਫ਼ਤਰ ਪਹੁੰਚ ਗਿਆ। ਚੰਦ, ਐਡਵੋਕੇਟ ਗੁਰਮੀਤ ਸ਼ੁਗਲੀ ਵਾਲੇ ਕਮਰੇ ’ਚ ਬੈਠਾ ਮੈਨੂੰ ਉਡੀਕ ਰਿਹਾ ਸੀ। ਅੱਜ ਉਹ ਪਹਿਲਾਂ ਵਾਲਾ ਚੰਦ ਨਹੀਂ ਸੀ। ਮੈਨੂੰ ਕੋਲ ਬਿਠਾ ਕੇ ਕਹਿੰਦਾ, ‘‘ਮੈਂ ਪਿਛਲਾ ਸਭ ਕੁਝ ਖ਼ਤਮ ਕਰਨਾ ਚਾਹੁੰਦਾਂ।’’ ਮੈਂ ਹੈਰਾਨ ਸੀ ਕਿ ਇਹ ਸਭ ਕੀ ਤੇ ਕਿਵੇਂ ਹੋ ਰਿਹਾ ਹੈ। ਚੰਦ ਨੇ ਗੱਲ ਜਾਰੀ ਰੱਖੀ, ‘‘ਮੈਨੂੰ ਸਿਹਤ ਦੀ ਸਮੱਸਿਆ ਹੈ ਤੇ ਮੈਂ ਮਰਨ ਤੋਂ ਪਹਿਲਾਂ ਸਭ ਨਾਲ ਸਭ ਤਰ੍ਹਾਂ ਦੇ ਗਿਲ਼ੇ ਸ਼ਿਕਵੇ ਖ਼ਤਮ ਕਰਨੇ ਚਾਹੁੰਦਾਂ। ਮੈਂ ਚਾਹੁੰਦਾਂ ਮੇਰਾ ਪੁੱਤ ਪ੍ਰਿੰਸ ਮੇਰੇ ਮਗਰੋਂ ਇੱਥੇ ਰਹੇ ਤੇ ਤੂੰ ਉਹਦੇ ਤੋਂ ਕੰਮ ਕਰਾਵੇਂ।’’
ਤੁਸੀਂ ਜਿਵੇਂ ਕਹੋਗੇ, ਮੈਂ ਹਾਜ਼ਰ ਹਾਂ। ਜੇ ਡਾਕਟਰੀ ਮਦਦ ਲਈ ਕੁਝ ਕਰ ਸਕਦਾ ਹੋਇਆ ਤਾਂ ਵੀ ਦੱਸਿਓ।’’
ਉਹਨੇ ਭਾਵੁਕਤਾ ਵਿੱਚ ਕਾਫ਼ੀ ਕੁਝ ਕਿਹਾ। ਮੈਂ ਵੀ ਭਾਵੁਕ ਹੋ ਗਿਆ, ਪਰ ਪਤਾ ਨਾ ਲੱਗਣ ਦਿੱਤਾ। ਉਸ ਦੇ ਆਖ਼ਰੀ ਸ਼ਬਦ ਸਨ, ‘‘ਸਾਰੀਆਂ ਪੁਰਾਣੀਆਂ ਗੱਲਾਂ ਖ਼ਤਮ ਕਰ ਤੇ ਕੰਮ ਖਿੱਚ ਕੇ ਕਰਨਾ।’’
ਮੈਂ ਇੱਕ ਡਾਕਟਰ ਨਾਲ ਵੀ ਉਸ ਦੀ ਗੱਲ ਕਰਵਾਈ। ਉਸ ਨੇ ਡਾਕਟਰ ਨੂੰ ਸਾਰੀ ਗੱਲ ਦੱਸੀ।
ਚੰਦ ਹੁਣ ਹੋਰਾਂ ਨਾਲ ਵੀ ਬਦਲਿਆ ਨਜ਼ਰ ਆਉਂਦਾ ਸੀ। ਉਹ ਗੱਲਾਂ ਕਰਦਾ ਤੇ ਦਵਾਈ ਬੂਟੀ ਬਾਰੇ ਦੱਸਦਾ ਰਹਿੰਦਾ ਸੀ। ਮੈਂ ਮਨ ਹੀ ਮਨ ਸੋਚਦਾ, ‘ਬੰਦੇ ਦਾ ਕੁਝ ਪਤਾ ਨਹੀਂ। ਜਿਹੜੇ ਕਮਰੇ ਵਿੱਚ ਅਸੀਂ ਗੱਲਾਂ ਕੀਤੀਆਂ ਉੱਥੇ ਬੈਠਣ ਵਾਲੇ ਸ਼ੁਗਲੀ ਜੀ ਨਹੀਂ ਰਹੇ। ਥੋੜ੍ਹੇ ਮਹੀਨਿਆਂ ਬਾਅਦ ਉਨ੍ਹਾਂ ਦਾ ਪੁੱਤਰ ‘ਨਵਾਂ ਜ਼ਮਾਨਾ’ ਦਾ ਟਰੱਸਟੀ ਐਡਵੋਕੇਟ ਰਜਿੰਦਰ ਮੰਡ ਤੁਰ ਗਿਆ। ਜਦੋਂ ਪਤਾ ਹੀ ਨਹੀਂ ਕਿ ਕੱਲ੍ਹ ਨੂੰ ਮੇਖ ’ਤੇ ਕੀਹਦੀ ਫੋਟੋ ਟੰਗੀ ਹੋਣੀ ਤਾਂ ਰੌਲਾ ਕਾਹਦਾ, ਵੈਰ ਕਾਹਦਾ!’ ਤੇ ਹੁਣ ਉਹ ਚੰਦ ਫ਼ਤਿਹਪੁਰੀ ‘ਹੈ’ ਤੋਂ ‘ਸੀ’ ਹੋ ਗਿਆ। ਮੈਂ ਖ਼ੁਦ ਹਸਪਤਾਲ ਸਾਂ ਕਿ ਮਗਰੋਂ ਚੰਦ ਦੇ ਛਿਪਣ ਦੀ ਖ਼ਬਰ ਆ ਗਈ। ਉਹ ਚੰਦ ਜਿਹੜਾ ਗਿਲ਼ੇ ਮੁਕਾ ਚੁੱਕਾ ਸੀ, ਉਹ ਮੱਠਾ ਜਿਹਾ ਗਿਲ਼ਾ ਛੱਡ ਤੁਰ ਗਿਆ। ਤੁਰ ਤਾਂ ਮੈਂ ਵੀ ਜਾਣਾ, ਸਭ ਨੇ ਜਾਣਾ, ਪਰ ਪਤਾ ਨਹੀਂ ਹੁਣ ਫਿਰ ਉਹਦੀ ਕੀ ਮਜਬੂਰੀ ਸੀ, ਮੇਰੇ ਨਾਲ ਕੁਝ ਨਾਰਾਜ਼ਗੀ ਜਿਹੀ ਸੀ। ਮੈਂ ਇੱਕ ਵਾਰ ਫਿਰ ਉਹਦੇ ਨਾਲ ਬੈਠਣ ਦਾ ਇੱਛੁਕ ਸਾਂ, ਸਿਹਤ ਬਾਰੇ ਪੁੱਛਣਾ ਚਾਹੁੰਦਾ ਸਾਂ। ਹਰ ਇੱਛਾ ਪੂਰੀ ਨਹੀਂ ਹੁੰਦੀ...। ਖ਼ੈਰ, ਅੱਜ ਐਤਵਾਰ 27 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿੱਚ ਚੰਦ ਫ਼ਤਿਹਪੁਰੀ ਦਾ ਸ਼ਰਧਾਂਜਲੀ ਸਮਾਗਮ ਹੈ। ਉਹ ਵੱਡਾ ਸੀ, ਸੰਪਾਦਕ ਸੀ, ਸ਼ਿਕਵੇ ਮਿਟਾਉਣ ਵਾਲਾ ਸੀ। ਸ਼ਾਇਦ ਉਹਦੇ ਵੱਲੋਂ ਆਖ਼ਰੀ ਮੁਲਾਕਾਤ ’ਚ ਕਹੀਆਂ ਗੱਲਾਂ ਮੈਂ ਕਦੇ ਸਾਂਝੀਆਂ ਨਾ ਕਰ ਸਕਾਂ।
ਹਾਂ ਸੱਚ, ਚੰਦ ਦਾ ਉਸ ਦਿਨ ਪੁੱਤ ਪ੍ਰਤੀ ਫ਼ਿਕਰ ਮੇਰੇ ਆਪਣੇ ਫ਼ਿਕਰ ਵਰਗਾ ਸੀ, ਜਦੋਂ ਮੈਂ ਨਵਾਂ ਨਵਾਂ ਆਇਆ ਸਾਂ। ਜਗਜੀਤ ਸਿੰਘ ਆਨੰਦ ਹੋਰਾਂ ਨੇ ਕਹਿਣਾ, ‘‘ਇਹ ਕਾਕਾ ਤਾਂ ਰੱਬ ਤੋਂ ਚੋਰੀ ਚੋਰੀ ਸਾਹ ਲੈਂਦਾ ਲੱਗਦਾ ਹੈ।’’ ਇੱਕ ਦਿਨ ਡਲਹੌਜ਼ੀ ਬੈਠੇ ਉਹ ਲਿਖਾਈ ਜਾਣ ਤੇ ਮੈਂ ਲਿਖੀ ਗਿਆ। ਲਿਖਦਾ ਲਿਖਦਾ ਮੈਂ ਭਾਵੁਕ ਹੋ ਗਿਆ। ਆਨੰਦ ਹੋਰੀਂ ਬੋਲੇ, ‘‘ਗੱਤਾ ਪਰ੍ਹੇ ਰੱਖ... ਗੱਲ ਕੀ ਐ ਇਹ ਦੱਸ।’’ ਮੈਂ ਫਿੱਸ ਪਿਆ ਤੇ ਕਿਹਾ, ‘‘ਲੱਗਦਾ ਨਹੀਂ ਮੇਰੇ ਪੈਰ ਲੱਗਣਗੇ। ਮੈਨੂੰ ਕਹਿੰਦੇ ਨੇ ਕਿ ਤੈਨੂੰ ਭਜਾ ਦੇਣਾ।’’ ਉਹ ਹੱਸੇ, ‘‘ਤੂੰ ਸਰੀਰ ਵਾਂਗ ਦਿਮਾਗੋਂ ਵੀ ਪਤਲਾ ਐਂ... ਇਹ ਕੁਝ ਤਾਂ ਚੱਲਦਾ ਈ ਰਹਿਣੈ। ਜਦੋਂ ਮੈਂ ਦੋ ਮਹੀਨਿਆਂ ਪਿੱਛੋਂ ਬਾਹਰੋਂ ਵਾਪਸ ਮੁੜਦਾਂ ਤਾਂ ਮੇਰੇ ਨਾਲ ਵੀ ਬੜਾ ਕੁਝ ਹੁੰਦੈ...।’’
ਇਹ ਕਹਿ ਕੇ ਉਹ ਹੱਸ ਪਏ ਤੇ ਕਹਿੰਦੇ, ‘‘ਭੱਜੀਦਾ ਨਹੀਂ ਹੁੰਦਾ। ਖੜ੍ਹਨ ਵਾਲੇ ਦਾ ਮੁੱਲ ਹੁੰਦੈ। ਪੱਤਰਕਾਰੀ ’ਚ ਹਰ ਮੋੜ ’ਤੇ ਐਵੇਂ ਹੀ ਹੋਣੈ...।’’
ਮੈਂ ਗੱਲ ਪੱਲੇ ਬੰਨ੍ਹ ਲਈ ਕਿ ਭੱਜੀਦਾ ਨਹੀਂ ਹੁੰਦਾ...। ਜ਼ਿੰਦਗੀ ਦੇ ਮੈਦਾਨ ’ਤੇ ਸਾਰੇ ਭੱਜਦੇ ਨਹੀਂ, ਸਾਰੇ ਖੜ੍ਹਦੇ ਵੀ ਨਹੀਂ। ਚੰਦ ਵਰਗੇ ਬੰਦੇ ਵੀ ਨਹੀਂ ਭੱਜੇ ਤੇ ਕਈ ਹੋਰ ਵੀ ਡਟੇ ਰਹੇ...।
ਖ਼ੈਰ, ਰੌਲੇ, ਸ਼ਿਕਵੇ ਮੁੱਕਣੇ ਹੀ ਚਾਹੀਦੇ ਨੇ, ਮੁਕਾ ਦੇਣੇ ਚੰਗੇ ਹੁੰਦੇ ਨੇ। ਅਗਲੇ ਪਲ ਕੀ ਪਤਾ ਕੀਹਦੀ ਖ਼ਬਰ ਆ ਜਾਵੇ।
09/27/2026
ਪੰਜਾਬ📍 ਪੰਜਾਬ
ਵੌਇਸ ਮੈਸੇਜ ਭੇਜਣ ਵਾਲੇ ਨੇ ਆਪਣਾ ਨਾਮ ਮਲਿਕ ਐਲੇਕਸ ਦੱਸਿਆ ਤੇ ਬਿੱਟੂ ਨੂੰ ਆਪਣੀ ਹੱਦ 'ਚ ਰਹਿਣ ਤੇ ਬਿਆਨਬਾਜ਼ੀ ਤੋਂ ਬਚਣ ਦੀ ਧਮਕੀ ਦਿੱਤੀ। ਮੈਸੇਜ 'ਚ ਬਿੱਟੂ ਨੂੰ ਜਾਨੋਂ ਮਾਰਨ ਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ।
ਵੌਇਸ ਮੈਸੇਜ ਭੇਜਣ ਵਾਲੇ ਨੇ ਆਪਣਾ ਨਾਮ ਮਲਿਕ ਐਲੇਕਸ ਦੱਸਿਆ ਤੇ ਬਿੱਟੂ ਨੂੰ ਆਪਣੀ ਹੱਦ 'ਚ ਰਹਿਣ ਤੇ ਬਿਆਨਬਾਜ਼ੀ ਤੋਂ ਬਚਣ ਦੀ ਧਮਕੀ ਦਿੱਤੀ। ਮੈਸੇਜ 'ਚ ਬਿੱਟੂ ਨੂੰ ਜਾਨੋਂ ਮਾਰਨ ਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ।
ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨੀ ਨੰਬਰ ਤੋਂ ਵਟਸਐਪ ‘ਤੇ ਬਿੱਟੂ ਨੂੰ ਇੱਕ ਧਮਕੀ ਭਰਿਆ ਵੌਇਸ ਮੈਸੇਜ ਭੇਜਿਆ ਗਿਆ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਵੌਇਸ ਮੈਸੇਜ ਭੇਜਣ ਵਾਲੇ ਨੇ ਆਪਣਾ ਨਾਮ ਮਲਿਕ ਐਲੇਕਸ ਦੱਸਿਆ ਤੇ ਬਿੱਟੂ ਨੂੰ ਆਪਣੀ ਹੱਦ ‘ਚ ਰਹਿਣ ਤੇ ਬਿਆਨਬਾਜ਼ੀ ਤੋਂ ਬਚਣ ਦੀ ਧਮਕੀ ਦਿੱਤੀ। ਮੈਸੇਜ ‘ਚ ਬਿੱਟੂ ਨੂੰ ਜਾਨੋਂ ਮਾਰਨ ਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ।
ਧਮਕੀ ਦੇਣ ਵਾਲੇ ਨੇ ਵੌਇਸ ਮੈਸੇਜ ‘ਚ ਹਮਲੇ ਲਈ ਤਿਆਰੀ ਰਹਿਣ ਤੇ ਆਉਣ ਵਾਲੇ ਦਿਨਾਂ ‘ਚ ਹਮਲਾ ਕਰਨ ਦੀ ਧਮਕੀ ਦਿੱਤੀ। ਹਾਲਾਂਕਿ, ਮੈਸੇਜ ‘ਚ ਕੀਤੇ ਗਏ ਦਾਅਵਿਆਂ ਤੇ ਭੇਜਣ ਵਾਲੇ ਦੀ ਅਸਲ ਪਛਾਣ ਦੀ ਸੁਤੰਤਰ ਪੁਸ਼ਟੀ ਅਜੇ ਸਾਹਮਣੇ ਨਹੀਂ ਆਈ ਹੈ।
ਸੋਸ਼ਲ ਮੀਡੀਆ ‘ਤੇ ਕੁਝ ਰਿਪੋਰਟਾਂ ‘ਚ ਧਮਕੀ ਭੇਜਣ ਵਾਲੇ ਨੂੰ ਲਸ਼ਕਰ-ਏ-ਝਾਂਗਵੀ ਦੇ ਆਗੂ ਮਲਿਕ ਇਸਹਾਕ ਨਾਲ ਜੋੜਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਸਬੰਧ ਦੀ ਵੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਧਮਕੀ ਭੇਜਣ ਵਾਲਾ ਕੌਣ ਹੈ ਤੇ ਇਸ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਹੈ ਜਾਂ ਨਹੀਂ।
ਧਮਕੀ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੱਲੋਂ ਵੌਇਸ ਮੈਸੇਜ ਤੇ ਵਰਤੇ ਗਏ ਵਟਸਐਪ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਮੈਸੇਜ ਦੀ ਭਰੋਸੇਯੋਗਤਾ, ਭੇਜਣ ਵਾਲੇ ਦੀ ਪਛਾਣ ਤੇ ਧਮਕੀ ਦੇ ਪਿੱਛੇ ਮੌਜੂਦ ਮਕਸਦ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਬਿੱਟੂ ਦੇ ਕਾਫ਼ਲੇ ਤੇ ਪੱਥਰ ਤੇ ਅੰਡੇ ਸੁੱਟੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਸੀ।
09/27/2026
ਪੰਜਾਬ📍 ਪੰਜਾਬ
ਦੱਸ ਦੇਈਏ ਕਿ ਕੈਂਪਸ 'ਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਸਾਹਮਣੇ ਹਾਈਵੇਅ ਵੀ ਜਾਮ ਕਰ ਦਿੱਤਾ ਸੀ।
ਦੱਸ ਦੇਈਏ ਕਿ ਕੈਂਪਸ 'ਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਸਾਹਮਣੇ ਹਾਈਵੇਅ ਵੀ ਜਾਮ ਕਰ ਦਿੱਤਾ ਸੀ। ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ, ਗਰਲਜ਼ ਹੋਸਟਲ ਨਾਲ ਸਬੰਧਤ ਇੱਕ ਕਥਿਤ ਘਟਨਾ ਨੂੰ ਲੈ ਕੇ ਵਿਦਿਆਰਥੀਆਂ 'ਚ ਨਾਰਾਜ਼ਗੀ ਦੇਖਣ ਨੂੰ ਮਿਲੀ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਫੈਲਾਈਆਂ ਜਾ ਰਹੀਆਂ ਕਥਿਤ ਝੂਠੀਆਂ, ਬੇਬੁਨਿਆਦ ਤੇ ਮਨਘੜਤ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਕੁਝ ਸਮਾਜ ਵਿਰੋਧੀ ਤੱਤ ਵਿਦਿਆਰਥੀਆਂ ‘ਚ ਬੇਲੋੜਾ ਵਿਵਾਦ ਪੈਦਾ ਕਰਨ ਤੇ ਯੂਨੀਵਰਸਿਟੀ ਦੇ ਸ਼ਾਂਤਮਈ ਅਕਾਦਮਿਕ ਮਾਹੌਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦੇਈਏ ਕਿ ਕੈਂਪਸ ‘ਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਸਾਹਮਣੇ ਹਾਈਵੇਅ ਵੀ ਜਾਮ ਕਰ ਦਿੱਤਾ ਸੀ। ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ, ਗਰਲਜ਼ ਹੋਸਟਲ ਨਾਲ ਸਬੰਧਤ ਇੱਕ ਕਥਿਤ ਘਟਨਾ ਨੂੰ ਲੈ ਕੇ ਵਿਦਿਆਰਥੀਆਂ ‘ਚ ਨਾਰਾਜ਼ਗੀ ਦੇਖਣ ਨੂੰ ਮਿਲੀ।
ਸੋਸ਼ਲ ਮੀਡੀਆ ਤੇ ਕੀਤੀਆਂ ਕੁਝ ਪੋਸਟਾਂ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇੱਕ ਵਿਦਿਆਰਥਣ ਨਾਲ ਕਥਿਤ ਤੌਰ ਤੇ ਜਬਰ-ਜਨਾਹ ਹੋਇਆ ਤੇ ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਕੁਝ ਸੋਸ਼ਲ ਮੀਡੀਆ ਦਾਅਵਿਆਂ ‘ਚ ਇੱਕ ਵਰਕਰ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਦਾਅਵਿਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ।
ਯੂਨੀਵਰਸਿਟੀ ਨੇ ਕਿਹਾ ਕਿ ਅਜਿਹੀ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਨੂੰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਅਤੇ ਹੋਰ ਚੈਨਲਾਂ ਰਾਹੀਂ ਲਗਾਤਾਰ ਫੈਲਾਇਆ ਜਾ ਰਿਹਾ ਹੈ, ਉਹ ਯੂਨੀਵਰਸਿਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਦੀ ਛਵੀ ਨੂੰ ਖ਼ਰਾਬ ਕਰਨ ਦੀ ਇੱਕ ਜਾਣਬੁੱਝ ਕੇ ਕੀਤੀ ਜਾ ਰਹੀ ਕੋਸ਼ਿਸ਼ ਜਾਪਦੀ ਹੈ।
ਯੂਨੀਵਰਸਿਟੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਇਨ੍ਹਾਂ ਨੂੰ ਅੱਗੇ ਸਾਂਝਾ ਜਾਂ ਪ੍ਰਚਾਰਿਤ ਕਰਨ।
ਯੂਨੀਵਰਸਿਟੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਿਸੇ ਵੀ ਜਾਣਕਾਰੀ ਲਈ ਸਿਰਫ਼ ਯੂਨੀਵਰਸਿਟੀ ਦੇ ਅਧਿਕਾਰਤ ਚੈਨਲਾਂ ਰਾਹੀਂ ਜਾਰੀ ਕੀਤੀ ਜਾਣਕਾਰੀ ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
09/27/2026
ਪੰਜਾਬ📍 ਪੰਜਾਬ
ਮੁੱਢਲੀ ਜਾਂਚ 'ਚ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਏ ਜਾਣ ਦਾ ਸ਼ੱਕ ਸਾਹਮਣੇ ਆਇਆ ਹੈ। ਹਾਲਾਂਕਿ, ਅਜੇ ਤੱਕ ਬਰਾਮਦ ਹੈਰੋਇਨ ਤੇ ਡਰੋਨ ਨਾਲ ਜੁੜੇ ਕਿਸੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।
ਮੁੱਢਲੀ ਜਾਂਚ 'ਚ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਏ ਜਾਣ ਦਾ ਸ਼ੱਕ ਸਾਹਮਣੇ ਆਇਆ ਹੈ। ਹਾਲਾਂਕਿ, ਅਜੇ ਤੱਕ ਬਰਾਮਦ ਹੈਰੋਇਨ ਤੇ ਡਰੋਨ ਨਾਲ ਜੁੜੇ ਕਿਸੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸੁਰੱਖਿਆ ਏਜੰਸੀਆਂ ਬਰਾਮਦ ਸਮੱਗਰੀ ਦੇ ਆਧਾਰ ਤੇ ਪੂਰੇ ਨੈੱਟਵਰਕ ਦੀ ਜਾਣਕਾਰੀ ਇਕੱਠੀ ਕਰਨ 'ਚ ਲੱਗੀਆਂ ਹੋਈਆਂ ਹਨ।
ਅੰਮ੍ਰਿਤਸਰ ‘ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ‘ਚ ਨੇ ਹੈਰੋਇਨ ਤੇ ਡਰੋਨ ਬਰਾਮਦ ਕੀਤਾ ਹੈ। ਇਹ ਬਰਾਮਦਗੀ ਰਾਜਾਤਾਲ ਇਲਾਕੇ ਵਿੱਚ ਦੇ ਨੇੜੇ ਕੀਤੀ ਗਈ। 181 ਬਟਾਲੀਅਨ ਦੀ ਕੰਪਨੀ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਸ਼ੱਕੀ ਪੈਕੇਟ ਬਰਾਮਦ ਕੀਤਾ। ਪੈਕੇਟ ਦੀ ਜਾਂਚ ਕਰਨ ਤੇ ਉਸ ‘ਚ ਕਰੀਬ ਇੱਕ ਕਿਲੋ ਹੈਰੋਇਨ ਮਿਲੀ। ਇਸ ਦੇ ਨਾਲ ਹੀ ਪੈਕੇਟ ‘ਚ ਇੱਕ ਛੋਟਾ ਡਰੋਨ ਤੇ ਕੁਝ ਪੈਕਿੰਗ ਸਮੱਗਰੀ ਵੀ ਬਰਾਮਦ ਹੋਈ।
ਇਸ ਮਾਮਲੇ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬਰਾਮਦਗੀ ਨੂੰ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੇ ਅਨੁਸਾਰ, ਮਾਮਲੇ ‘ਚ ਐਕਟ ਦੀਆਂ ਧਾਰਾਵਾਂ 21, 61 ਤੇ 85 ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਰਤੀ ਵਾਯੂਯਾਨ ਐਕਟ 2024 ਦੀਆਂ ਧਾਰਾਵਾਂ 25, 26 ਅਤੇ 29 ਵੀ ਲਗਾਈਆਂ ਗਈਆਂ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ‘ਚ ਜੁਟੀ ਹੋਈ ਹੈ ਕਿ ਸਰਹੱਦੀ ਇਲਾਕੇ ‘ਚ ਮਿਲਿਆ ਡਰੋਨ ਕਿਸ ਦੇ ਜ਼ਰੀਏ ਉੱਥੇ ਪਹੁੰਚਿਆ ਤੇ ਇਸ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਣੀ ਸੀ।
ਮੁੱਢਲੀ ਜਾਂਚ ‘ਚ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਏ ਜਾਣ ਦਾ ਸ਼ੱਕ ਸਾਹਮਣੇ ਆਇਆ ਹੈ। ਹਾਲਾਂਕਿ, ਅਜੇ ਤੱਕ ਬਰਾਮਦ ਹੈਰੋਇਨ ਤੇ ਡਰੋਨ ਨਾਲ ਜੁੜੇ ਕਿਸੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸੁਰੱਖਿਆ ਏਜੰਸੀਆਂ ਬਰਾਮਦ ਸਮੱਗਰੀ ਦੇ ਆਧਾਰ ਤੇ ਪੂਰੇ ਨੈੱਟਵਰਕ ਦੀ ਜਾਣਕਾਰੀ ਇਕੱਠੀ ਕਰਨ ‘ਚ ਲੱਗੀਆਂ ਹੋਈਆਂ ਹਨ।
ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਕਿੱਥੋਂ ਆਇਆ, ਇਸ ਨੂੰ ਕੌਣ ਚਲਾ ਰਿਹਾ ਸੀ ਤੇ ਕਰੀਬ ਇੱਕ ਕਿਲੋ ਹੈਰੋਇਨ ਦੀ ਖੇਪ ਕਿਸ ਵਿਅਕਤੀ ਤੱਕ ਪਹੁੰਚਾਈ ਜਾਣੀ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।
09/27/2026
ਪੰਜਾਬ📍 ਪੰਜਾਬ
ਜਾਣਕਾਰੀ ਮੁਤਾਬਕ ਅਮਰਜੀਤ ਚਾਵਲਾ ਇਸ ਸਮੇਂ ਭਾਰਤ ਤੋਂ ਬਾਹਰ ਹੈ ਤੇ ਪੁਲਿਸ ਉਨ੍ਹਾਂ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਵੀ ਮੌਕੇ 'ਤੇ ਪਹੁੰਚੇ।
ਜਾਣਕਾਰੀ ਮੁਤਾਬਕ ਅਮਰਜੀਤ ਚਾਵਲਾ ਇਸ ਸਮੇਂ ਭਾਰਤ ਤੋਂ ਬਾਹਰ ਹੈ ਤੇ ਪੁਲਿਸ ਉਨ੍ਹਾਂ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਵੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਪਰਿਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਟੀਮ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਐਫਆਈਆਰ ਮਾਮਲੇ ‘ਚ ਪੰਜਾਬ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਚਾਵਲਾ ਖਿਲਾਫ਼ ਐਲਓਸੀ- ਲੁਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅੱਜ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ‘ਤੇ ਅਨੰਦਪੁਰ ਸਾਹਿਬ ਪੁਲਿਸ ਪਹੁੰਚੀ ਹੈ।
ਪੁਲਿਸ ਨੇ ਬੀਤੇ ਦਿਨੀਂ ਇਸ ਮਾਮਲੇ ਦੀ ਜਾਂਚ ਤਹਿਤ ਕਈ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਵੱਖ-ਵੱਖ ਤਾਰੀਖ਼ਾਂ ‘ਤੇ ਜਾਂਚ ‘ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ। ਪੁਲਿਸ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੈਨਾਤ ਡਰਾਈਵਰ ਮੋਹਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਵਧੀਕ ਹੈੱਡ ਗ੍ਰੰਥੀ ਮਲਕੀਤ ਸਿੰਘ ਤੇ ਅਮਰਜੀਤ ਸਿੰਘ ਚਾਵਲਾ ਦੀ ਪਤਨੀ ਪਪਿੰਦਰ ਕੌਰ ਨੂੰ ਤਲਬ ਕੀਤਾ ਸੀ। ਮੋਹਨ ਸਿੰਘ ਤੇ ਮਲਕੀਤ ਸਿੰਘ ਨੂੰ 27 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਦਕਿ ਪਪਿੰਦਰ ਕੌਰ ਨੂੰ 28 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਹੈ।
ਦੱਸ ਦੇਈਏ ਕਿ ਬਹਿਰੀਨ ‘ਚ ਰਹਿ ਰਹੀ ਪੰਜਾਬੀ ਮੂਲ ਦੀ ਮਹਿਲਾ ਧਾਰਮਿਕ ਯਾਤਰਾ ਲਈ ਸ੍ਰੀ ਆਨੰਦਪੁਰ ਸਾਹਿਬ ਆਈ ਹੋਈ ਸੀ। ਉਸ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਅਮਰਜੀਤ ਸਿੰਘ ਚਾਵਲਾ ਨੇ ਬੰਧਕ ਬਣਾ ਕੇ ਜਬਰ-ਜਨਾਹ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਹ ਘਟਨਾਕ੍ਰਮ 27 ਫਰਵਰੀ ਤੋਂ 19 ਅਗਸਤ ਦੇ ਦਰਮਿਆਨ ਦਾ ਦੱਸਿਆ ਜਾ ਰਿਹਾ ਹੈ, ਜਦੋਂ ਉਸ ਨੂੰ ਬੰਧਕ ਬਣਾ ਕੇ ਜਬਰ-ਜਨਾਹ ਕੀਤਾ ਗਿਆ।
ਔਰਤ ਦਾ ਇਲਜ਼ਾਮ ਹੈ ਕਿ ਚਾਵਲਾ ਉਸ ਨੂੰ ਵੱਖ-ਵੱਖ ਸਰਾਂਵਾਂ ਤੇ ਕਮਰਿਆਂ ‘ਚ ਲੈ ਗਿਆ, ਜਿੱਥੇ ਉਸ ਨੂੰ ਬੰਧਕ ਬਣਾ ਕੇ ਕਈ ਵਾਰ ਜਬਰ-ਜਨਾਹ ਕੀਤਾ ਗਿਆ। ਵਿਰੋਧ ਕਰਨ ‘ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਪੀੜਤਾ ਦੇ ਮੁਤਾਬਕ ਉਸ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਤੇ ਉਸ ਨਾਲ ਸਹਿਯੋਗ ਵੀ ਕੀਤਾ ਗਿਆ। ਇਸ ਸਭ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
09/27/2026
ਪੰਜਾਬ📍 ਪੰਜਾਬ
ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਡੀ ਗਿਣਤੀ 'ਚ ਇਕੱਠੇ ਹੋਣ ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ।
ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਡੀ ਗਿਣਤੀ 'ਚ ਇਕੱਠੇ ਹੋਣ ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ। ਕੁਝ ਰਿਪੋਰਟਾਂ 'ਚ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾਅਵਿਆਂ ਦੀ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ‘ਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਜਾਣਕਾਰੀਆਂ ਮੁਤਾਬਕ ਗਰਲਜ਼ ਹੋਸਟਲ ਨਾਲ ਜੁੜੀ ਇੱਕ ਕਥਿਤ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਕੁਝ ਦਾਅਵਿਆਂ ਮੁਤਾਬਕ ਇਹ ਪੂਰਾ ਮਾਮਲਾ ਅਫਵਾਹ ਦੱਸਿਆ ਜਾ ਰਿਹਾ ਹੈ ਤੇ ਕਥਿਤ ਘਟਨਾ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਮਾਮਲੇ ‘ਚ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਪਤਾ ਚਲਿਆ ਹੈ ਕਿ ਉਨ੍ਹਾਂ ਦੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਕੁੱਝ ਮੁੱਦਿਆਂ ‘ਤੇ ਮਤਭੇਦ ਚੱਲ ਰਹੇ ਹਨ।
ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਕੁਝ ਦਾਅਵਿਆਂ ‘ਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਤੇ ਇਸ ਤੋਂ ਬਾਅਦ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਕੁਝ ਸੋਸ਼ਲ ਮੀਡੀਆ ਪੋਸਟਾਂ ‘ਚ ਇਸ ਮਾਮਲੇ ਸਬੰਧੀ ਇੱਕ ਵਰਕਰ ‘ਤੇ ਵੀ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਇਸ ਸਮੇਂ ਤੱਕ ਪੁਲਿਸ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਕੁਝ ਦਾਅਵਿਆਂ ਮੁਤਾਬਕ ਇਸ ਪੂਰੀ ਘਟਨਾ ਨੂੰ ਪੂਰੀ ਤਰ੍ਹਾਂ ਅਫਵਾਹ ਦੱਸਿਆ ਗਿਆ।
ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਡੀ ਗਿਣਤੀ ‘ਚ ਇਕੱਠੇ ਹੋਣ ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ। ਕੁਝ ਰਿਪੋਰਟਾਂ ‘ਚ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਤੇ ਯੂਨੀਵਰਸਿਟੀ ‘ਚ ਕਈ ਜਗ੍ਹਾ ਵਿਰੋਧ ਦੌਰਾਨ ਅੱਗ ਲਗਾਉਣ ਦੀ ਵੀ ਜਾਣਕਾਰੀ ਮਿਲੀ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਾਹਰ ਹਾਈਵੇਅ ਨੂੰ ਜਾਮ ਕਰ ਦਿੱਤਾ।
ਮਾਮਲਾ ਬੇਹੱਦ ਸੰਵੇਦਨਸ਼ੀਲ ਹੋਣ ਕਾਰਨ ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਭਾਰੀ ਪੁਲਿਸ ਬਲ ਮੌਕੇ ‘ਤੇ ਤੈਨਾਨ ਕੀਤਾ ਗਿਆ।
ਮੌਕੇ ‘ਤੇ ਪਹੁੰਚੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੂੰ ਉਨ੍ਹਾਂ ਜਾਣਕਾਰੀ ਮਿਲੀ ਸੀ ਕਿ ਵਿਦਿਆਰਥੀਆਂ ‘ਚ ਕੁਝ ਅਫਵਾਹਾਂ ਚੱਲ ਰਹੀਆਂ ਹਨ ਤੇ ਇਸੇ ਕਾਰਨ ਵਿਦਿਆਰਥੀ ਇਕੱਠੇ ਹੋ ਕੇ ਵਿਰੋਧ ਕਰਨ ਲੱਗ ਪਏ ਤੇ ਉਨ੍ਹਾਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਉਹ ਐਸਐਸਪੀ ਜਲੰਧਰ ਤੇ ਐਸਐਸਪੀ ਹੁਸ਼ਿਆਰਪੁਰ ਨਾਲ ਭਾਰੀ ਪੁਲਿਸ ਬਲ ਲੈ ਕੇ ਮੌਕੇ ‘ਤੇ ਪਹੁੰਚੇ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ ‘ਚ ਲੈਣ ਤੋਂ ਬਾਅਦ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਵਿਦਿਆਰਥੀਆਂ ਤੋਂ ਪਤਾ ਚਲਿਆ ਹੈ ਕਿ ਉਨ੍ਹਾਂ ਦੇ ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਕੁਝ ਮਤਭੇਦ ਚੱਲ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਹਿਯੋਗ ਕੀਤਾ ਜਾ ਰਿਹਾ ਹੈ।
09/27/2026
ਪੰਜਾਬ📍 ਪੰਜਾਬ
ਸਪੋਰਟਸ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ ’ਤੇ ਮਾਨੁਸ਼ ਸ਼ਾਹ ਅਤੇ ਦੀਆ ਚਿਤਾਲੇ ਨੂੰ ਵਧਾਈਆਂ ਦਿੱਤੀਆਂ।
ਸਪੋਰਟਸ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ ’ਤੇ ਮਾਨੁਸ਼ ਸ਼ਾਹ ਅਤੇ ਦੀਆ ਚਿਤਾਲੇ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਗਮਾ ਭਾਰਤ ਵਿੱਚ ਟੇਬਲ ਟੈਨਿਸ ਦੀ ਵਧਦੀ ਪ੍ਰਸਿੱਧੀ ਵਿੱਚ ਮਾਣ ਦਾ ਇੱਕ ਹੋਰ ਪਲ ਜੋੜਦਾ ਹੈ। ਉਨ੍ਹਾਂ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ੍ਹ ਇਰਾਦਾ ਕਈ ਨੌਜਵਾਨ ਖਿਡਾਰੀਆਂ ਨੂੰ ਇਸ ਖੇਡ ਨੂੰ ਅਪਣਾਉਣ ਅਤੇ ਵੱਡੇ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ।
“ ਏਸ਼ਿਆਈ ਖੇਡਾਂ ਵਿੱਚ ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ‘ਤੇ ਮਾਨੁਸ਼ ਸ਼ਾਹ ਅਤੇ ਦੀਆ ਚਿਤਾਲੇ ਨੂੰ ਵਧਾਈਆਂ।
ਇਹ ਤਗਮਾ ਭਾਰਤ ਵਿੱਚ ਟੇਬਲ ਟੈਨਿਸ ਦੀ ਵਧਦੀ ਪ੍ਰਸਿੱਧੀ ਵਿੱਚ ਮਾਣ ਦਾ ਇੱਕ ਹੋਰ ਪਲ ਜੋੜਦਾ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।
09/27/2026
ਪੰਜਾਬ📍 ਪੰਜਾਬ
ਚੰਡੀਗੜ੍ਹ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਸਨਮਾਨ ਵਿੱਚ 28 ਸਤੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਵਿੱਚ ਛੁੱਟੀ ਰਹੇਗੀ।
ਚੰਡੀਗੜ੍ਹ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਸਨਮਾਨ ਵਿੱਚ 28 ਸਤੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਵਿੱਚ ਛੁੱਟੀ ਰਹੇਗੀ।
ਪੰਜਾਬ ਸਰਕਾਰ ਦੇ ਫ਼ੈਸਲੇ ਮੁਤਾਬਕ 28 ਸਤੰਬਰ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰ ਅਤੇ ਸਕੂਲ ਬੰਦ ਰਹਿਣਗੇ। ਇਹ ਛੁੱਟੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਇਸ ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਉਨ੍ਹਾਂ ਦੇ ਜੀਵਨ, ਵਿਚਾਰਾਂ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਵੱਖ-ਵੱਖ ਸਮਾਗਮ ਵੀ ਕਰਵਾਏ ਜਾਣਗੇ।
28 ਸਤੰਬਰ ਨੂੰ ਸੂਬੇ ਵਿੱਚ ਕਈ ਥਾਵਾਂ ’ਤੇ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਬਾਰੇ ਜਾਣੂ ਕਰਵਾਇਆ ਜਾਵੇਗਾ।
09/27/2026
ਪੰਜਾਬ📍 ਪੰਜਾਬ
ਪੰਜਾਬ ਪੁਲੀਸ ਨੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਲਾਅ ਐਂਡ ਆਰਡਰ) ਪ੍ਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਹਾਲ ਹੀ ਵਿੱਚ ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ) ਅਤੇ ਲਵਲੀ ਯੂਨੀਵਰਸਿਟੀ (ਫਗਵਾੜਾ) ਦੇ ਕੈਂਪਸਾਂ ਵਿੱਚ ਹੋਈ ਬੇਵਜ੍ਹਾ ਹਿੰਸਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪੁਲੀਸ ਨੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਲਾਅ ਐਂਡ ਆਰਡਰ) ਪ੍ਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਹਾਲ ਹੀ ਵਿੱਚ ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ) ਅਤੇ ਲਵਲੀ ਯੂਨੀਵਰਸਿਟੀ (ਫਗਵਾੜਾ) ਦੇ ਕੈਂਪਸਾਂ ਵਿੱਚ ਹੋਈ ਬੇਵਜ੍ਹਾ ਹਿੰਸਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਜੀਪੀ ਸਿਨਹਾ ਨੇ ਕਿਹਾ, "ਦੋਵਾਂ ਕੈਂਪਸਾਂ ਵਿੱਚ ਹੋਈ ਬੇਵਜ੍ਹਾ ਹਿੰਸਾ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਭੀੜ ਦੇ ਇਸ ਉਛਾਲ ਦੇ ਆਗੂ ਵਜੋਂ ਕਿਸੇ ਵੀ ਵਿਅਕਤੀਗਤ ਵਿਦਿਆਰਥੀ ਦੀ ਪਛਾਣ ਨਹੀਂ ਕੀਤੀ ਜਾ ਸਕਦੀ। ਅਸੀਂ ਇਸ ਮਾਮਲੇ ਵਿੱਚ ਅਚਾਨਕ ਹੋਏ ਇਸ ਵਾਧੇ ਦੇ ਸਾਰੇ ਸੰਭਾਵੀ ਕਾਰਨਾਂ 'ਤੇ ਕੰਮ ਕਰ ਰਹੇ ਹਾਂ। ਅਸੀਂ ਇਸ ਦਾ ਕੀ ਅਰਥ ਹੋ ਸਕਦਾ ਹੈ, ਇਹ ਸਮਝਣ ਲਈ ਇਨ੍ਹਾਂ ਦੋਵਾਂ ਘਟਨਾਵਾਂ ਵਿਚਕਾਰ ਕੋਈ ਸਬੰਧ ਸਥਾਪਤ ਕਰਨ 'ਤੇ ਵੀ ਕੰਮ ਕਰ ਰਹੇ ਹਾਂ।"
ਕੈਂਪਸ ਵਿੱਚ ਰਹਿਣ ਵਾਲੇ ਇੱਕ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਬਾਰੇ ਅਸਪੱਸ਼ਟ ਅਫ਼ਵਾਹਾਂ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਰਾਤ ਨੂੰ ਕੈਂਪਸ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਲਵਲੀ ਯੂਨੀਵਰਸਿਟੀ, ਫਗਵਾੜਾ ਦੇ ਵਿਦਿਆਰਥੀਆਂ ਨੇ ਇੱਕ ਬਾਹਰੀ ਵਿਅਕਤੀ ਵੱਲੋਂ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦਾਅਵੇ ਨੂੰ ਲੈ ਕੇ ਐਤਵਾਰ ਤੜਕੇ ਕੈਂਪਸ ਵਿੱਚ ਹੰਗਾਮਾ ਕੀਤਾ, ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ। ਇਸ ਬਿਨਾਂ ਪੁਸ਼ਟੀ ਵਾਲੀ ਰਿਪੋਰਟ ਖ਼ਿਲਾਫ਼ ਇੱਕ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।
ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਫਗਵਾੜਾ ਦੇ ਐੱਸ.ਪੀ. ਮੇਜਰ ਸਿੰਘ, ਡੀ.ਐੱਸ.ਪੀ. ਪਲਵਿੰਦਰ ਸਿੰਘ ਅਤੇ ਇੱਕ ਮਹਿਲਾ ਪੁਲੀਸ ਇੰਸਪੈਕਟਰ ਤੋਂ ਇਲਾਵਾ ਵਿਦਿਆਰਥੀਆਂ ਦੇ ਪ੍ਰਤੀਨਿਧਾਂ ਨੂੰ ਸ਼ामਲ ਕਰਕੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ।
ਜਲੰਧਰ ਵਿੱਚ ਇਸ ਮਾਮਲੇ ਦੀ ਜਾਂਚ ਕਰ ਰਹੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, "ਮੁੱਢਲੀਆਂ ਰਿਪੋਰਟਾਂ ਤੋਂ ਸੰਕੇਤ ਮਿਲਿਆ ਹੈ ਕਿ ਐੱਫ.ਆਈ.ਆਰ. ਵਿੱਚ ਜਿਸ ਥਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉੱਥੇ ਕੋਈ ਜਬਰ-ਜਨਾਹ ਨਹੀਂ ਹੋਇਆ ਸੀ। ਮੌਕੇ 'ਤੇ ਤਿੰਨ ਕੁੜੀਆਂ ਸਨ ਅਤੇ ਉਨ੍ਹਾਂ ਵਿੱਚੋਂ ਕਿਸੇ ਨਾਲ ਵੀ ਜਬਰ-ਜਨਾਹ ਨਹੀਂ ਹੋਇਆ ਸੀ, ਇਸ ਗੱਲ ਦੀ ਪੁਸ਼ਟੀ ਹੋ ਗਈ ਹੈ।"
ਉਨ੍ਹਾਂ ਕਿਹਾ, "ਅਸੀਂ ਇਨ੍ਹਾਂ ਘਟਨਾਵਾਂ ਦੇ ਸੰਭਾਵੀ ਮਕਸਦ ਬਾਰੇ ਸਪੱਸ਼ਟ ਨਹੀਂ ਹਾਂ, ਇਸ ਲਈ ਅਸਲ ਮੁੱਦੇ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ।"
ਪੁਲੀਸ ਇਸ ਸੰਭਾਵਨਾ ਨੂੰ ਵੀ ਰੱਦ ਨਹੀਂ ਕਰ ਰਹੀ ਹੈ ਕਿ ਕੋਈ ਪ੍ਰੇਰਿਤ ਚਿਹਰਾ ਜਾਂ ਗਰੁੱਪ ਇਸ ਮੁੱਦੇ 'ਤੇ ਨਿੱਜੀ ਕਾਰਨਾਂ ਕਰਕੇ ਵਿਦਿਆਰਥੀਆਂ ਦੀ ਵਰਤੋਂ ਕਰ ਰਿਹਾ ਹੋਵੇ, ਜੋ ਕਿ "ਬਹੁਤ ਖਤਰਨਾਕ ਹੋ ਸਕਦਾ ਹੈ"। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਦਿੱਲੀ ਵਿੱਚ ਹਾਲ ਹੀ ਵਿੱਚ 'ਕਕਰੋਚ ਜਨਤਾ ਪਾਰਟੀ' ਦੀ ਲਹਿਰ, ਜਿਸ ਦਾ ਅੰਤ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਹੋਇਆ, ਨੇ ਬੇਚੈਨ ਵਿਦਿਆਰਥੀਆਂ ਨੂੰ ਹਿੰਸਾ ਲਈ ਪ੍ਰੇਰਿਤ ਕੀਤਾ ਹੈ। ਵਿਦਿਆਰਥੀ ਰਾਜ ਵਿੱਚ ਸਿੱਖਿਆ ਪ੍ਰਤੀ ਅਸੰਤੁਸ਼ਟੀ ਅਤੇ ਉਨ੍ਹਾਂ ਦੇ ਸਿੱਖਿਆ ਹੁਨਰ ਨਾਲ ਮੇਲ ਖਾਂਦੇ ਰੁਜ਼ਗਾਰ ਦੇ ਬਹੁਤ ਘੱਟ ਮੌਕਿਆਂ ਨੂੰ ਲੈ ਕੇ ਯਕੀਨਨ ਬੇਚੈਨ ਹਨ।"
ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਅਗਲੇ ਸਾਲ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਕਰ ਰਹੀਆਂ ਹਨ, ਇਸ ਲਈ ਸਿਆਸੀ ਮਾਹਿਰ ਸੰਭਾਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਨੂੰ ਭੜਕਾਉਣ ਵਿੱਚ ਨਿੱਜੀ ਹਿੱਤਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕਰ ਰਹੇ ਹਨ।
09/27/2026
ਪੰਜਾਬ📍 ਪੰਜਾਬ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਰੱਦ ਕਰ ਦਿੱਤਾ।
ਜਸਟਿਸ ਨਮਿਤ ਕੁਮਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਾਂਚ ਅਧਿਕਾਰੀ ਜਾਂ ਉਪ-ਕਮੇਟੀ ਨੂੰ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਿਸੇ ਖ਼ਾਸ ਸਜ਼ਾ ਦੀ ਸਿਫਾਰਸ਼ ਕਰਨ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਮੁਲਾਜ਼ਮਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਸਜ਼ਾ ਦੇਣ ਵਾਲੀ ਅਥਾਰਟੀ ਕੋਲ ਹੀ ਹੁੰਦਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਰੱਦ ਕਰ ਦਿੱਤਾ।
ਜਸਟਿਸ ਨਮਿਤ ਕੁਮਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਾਂਚ ਅਧਿਕਾਰੀ ਜਾਂ ਉਪ-ਕਮੇਟੀ ਨੂੰ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਿਸੇ ਖ਼ਾਸ ਸਜ਼ਾ ਦੀ ਸਿਫਾਰਸ਼ ਕਰਨ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਮੁਲਾਜ਼ਮਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਸਜ਼ਾ ਦੇਣ ਵਾਲੀ ਅਥਾਰਟੀ ਕੋਲ ਹੀ ਹੁੰਦਾ ਹੈ।
ਇਹ ਪੂਰਾ ਮਾਮਲਾ 29 ਨਵੰਬਰ 2013 ਨੂੰ ਐੱਸ.ਜੀ.ਪੀ.ਸੀ. ਵਿੱਚ ਤਾਇਨਾਤ ਦੋ ਮੁਲਾਜ਼ਮਾਂ—ਇੱਕ ਹੈਲਪਰ ਅਤੇ ਇੱਕ ਕਲਰਕ—ਦੀ ਮੁਅੱਤਲੀ (ਸਸਪੈਂਸ਼ਨ) ਤੋਂ ਸ਼ੁਰੂ ਹੋਇਆ ਸੀ। ਬਾਅਦ ਵਿੱਚ 22 ਮਈ 2014 ਨੂੰ ਉਨ੍ਹਾਂ ਨੂੰ ਚਾਰਜਸ਼ੀਟ ਦਿੱਤੀ ਗਈ। ਦੋਸ਼ ਲਾਇਆ ਗਿਆ ਸੀ ਕਿ ਜਦੋਂ ਉਹ ਆਪਣੀ ਗੱਡੀ ਵਿੱਚ ਡਿਊਟੀ ’ਤੇ ਸਨ, ਤਾਂ ਫਲਾਇੰਗ ਸਕੁਐਡ ਨੇ ਉਨ੍ਹਾਂ ਨੂੰ ਰੋਕਿਆ ਅਤੇ ਡਰਾਈਵਰ ਦੀ ਸੀਟ ਹੇਠੋਂ ਨਸ਼ੀਲੇ ਪਦਾਰਥ (ਭੁੱਕੀ) ਦਾ ਪੈਕਟ ਬਰਾਮਦ ਹੋਇਆ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਆਪਣੇ ਵੱਖੋ-ਵੱਖਰੇ ਇਕਬਾਲੀਆ ਬਿਆਨ ਦਿੱਤੇ ਸਨ।
ਕਰਮਚਾਰੀਆਂ ਨੇ ਆਪਣੇ ਜਵਾਬ ਵਿੱਚ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਆਖਿਆ ਕਿ ਉਹ ਕੋਈ ਨਸ਼ਾ ਨਹੀਂ ਲੈ ਕੇ ਜਾ ਰਹੇ ਸਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ ਇਹ ਬਿਆਨ “ਡਰ, ਧਮਕੀ ਅਤੇ ਦਬਾਅ” ਹੇਠ ਜ਼ਬਰਦਸਤੀ ਲਏ ਗਏ ਸਨ।
ਇਸ ਮਾਮਲੇ ਦੀ ਜਾਂਚ ਲਈ 19 ਸਤੰਬਰ 2014 ਨੂੰ ਇੱਕ ਉਪ-ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਤਿੰਨ ਗਵਾਹਾਂ—ਇੱਕ ਫਲਾਇੰਗ ਸਕੁਐਡ ਮੈਂਬਰ, ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਰਿਕਾਰਡ ਕੀਪਰ ਅਤੇ ਇੱਕ ਅਕਾਊਂਟੈਂਟ ਦੇ ਬਿਆਨ ਦਰਜ ਕੀਤੇ। 26 ਸਤੰਬਰ 2014 ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਦੋਵਾਂ ਪਟੀਸ਼ਨਰਾਂ ਵਿਰੁੱਧ ਦੋਸ਼ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
ਜਸਟਿਸ ਕੁਮਾਰ ਨੇ ਸਵਾਲ ਕੀਤਾ, “ਕੀ ਫਲਾਇੰਗ ਸਕੁਐਡ ਦੇ ਮੈਂਬਰਾਂ ਵੱਲੋਂ ਦਰਜ ਕੀਤੇ ਗਏ ਕਥਿਤ ਇਕਬਾਲੀਆ ਬਿਆਨ ਅਤੇ ਉਪ-ਕਮੇਟੀ ਸਾਹਮਣੇ ਪੇਸ਼ ਕੀਤੇ ਗਏ ਸਬੂਤ, ਦੋਸ਼ ਨੂੰ ਸਹੀ ਮੰਨਣ ਅਤੇ ਨੌਕਰੀ ਤੋਂ ਕੱਢਣ ਵਰਗੀ ਸਖ਼ਤ ਸਜ਼ਾ ਦੇਣ ਲਈ ਕਾਫ਼ੀ ਸਨ?”
ਅਦਾਲਤ ਨੇ ਨੋਟ ਕੀਤਾ ਕਿ ਪਟੀਸ਼ਨਰਾਂ ਨੇ ਸ਼ੁਰੂ ਤੋਂ ਹੀ ਆਪਣੇ ਬਿਆਨਾਂ ਤੋਂ ਸਾਫ਼ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਡਰਾ-ਧਮਕਾ ਕੇ ਦਸਤਖ਼ਤ ਕਰਵਾਏ ਗਏ ਸਨ। ਜਸਟਿਸ ਕੁਮਾਰ ਨੇ ਫ਼ੈਸਲਾ ਸੁਣਾਇਆ ਕਿ ਜਦੋਂ ਬਿਆਨਾਂ ਬਾਰੇ ਪਹਿਲਾਂ ਹੀ ਵਿਵਾਦ ਹੋਵੇ, ਤਾਂ ਸਿਰਫ਼ ਉਨ੍ਹਾਂ ਦੇ ਆਧਾਰ ’ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਖ਼ਾਸ ਕਰਕੇ ਉਦੋਂ ਜਦੋਂ ਦੋਸ਼ ਨੂੰ ਸਾਬਤ ਕਰਨ ਲਈ ਪੂਰੇ ਅਤੇ ਭਰੋਸੇਯੋਗ ਸਬੂਤਾਂ ਦੀ ਲੋੜ ਹੋਵੇ।
ਅਦਾਲਤ ਨੇ ਇਹ ਵੀ ਦੇਖਿਆ ਕਿ ਜਾਂਚ ਦੌਰਾਨ “ਕਿਸੇ ਵੀ ਠੋਸ ਸਬੂਤ” ਨਾਲ ਭੁੱਕੀ ਮਿਲਣ ਦੀ ਗੱਲ ਸਾਬਤ ਨਹੀਂ ਹੋਈ। ਜਿਸ ਵਿਅਕਤੀ ਨੇ ਅਸਲ ਵਿੱਚ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਸੀ, ਉਸ ਨੂੰ ਜਾਂਚ ਵਿੱਚ ਪੁੱਛਗਿੱਛ ਲਈ ਪੇਸ਼ ਹੀ ਨਹੀਂ ਕੀਤਾ ਗਿਆ।
ਜਸਟਿਸ ਕੁਮਾਰ ਨੇ ਕਿਹਾ ਕਿ ਨਾ ਤਾਂ ਉਹ ਪਦਾਰਥ ਉਪ-ਕਮੇਟੀ ਅੱਗੇ ਪੇਸ਼ ਕੀਤਾ ਗਿਆ, ਨਾ ਹੀ ਉਸ ਦੀ ਕੋਈ ਲੈਬ ਜਾਂਚ (ਕੈਮੀਕਲ ਐਗਜ਼ਾਮੀਨੇਸ਼ਨ) ਕਰਵਾਈ ਗਈ ਅਤੇ ਨਾ ਹੀ ਕੋਈ ਐੱਫ.ਐੱਸ.ਐੱਲ. ਰਿਪੋਰਟ ਪੇਸ਼ ਕੀਤੀ ਗਈ ਜਿਸ ਤੋਂ ਸਾਬਤ ਹੁੰਦਾ ਕਿ ਗੱਡੀ ਵਿੱਚੋਂ ਮਿਲਿਆ ਪੈਕਟ ਕੋਈ ਨਸ਼ਾ ਸੀ।
ਅਦਾਲਤ ਨੇ ਪਾਇਆ ਕਿ ਬਾਕੀ ਗਵਾਹ ਵੀ ਇਹ ਸਾਬਤ ਕਰਨ ਵਿੱਚ ਅਸਫ਼ਲ ਰਹੇ ਕਿ ਮੁਲਾਜ਼ਮਾਂ ਕੋਲੋਂ ਅਸਲ ਵਿੱਚ ਕੋਈ ਨਸ਼ਾ ਫੜਿਆ ਗਿਆ ਸੀ। ਇਸ ਤਰ੍ਹਾਂ ਦੋਸ਼ ਦੀ ਪੂਰੀ ਬੁਨਿਆਦ ਹੀ ਕਮਜ਼ੋਰ ਰਹੀ ਅਤੇ ਸਾਰਾ ਮਾਮਲਾ ਸਿਰਫ਼ ਜ਼ਬਰਦਸਤੀ ਲਏ ਗਏ ਕਥਿਤ ਇਕਬਾਲ ’ਤੇ ਟਿਕਿਆ ਰਿਹਾ।
ਜਸਟਿਸ ਕੁਮਾਰ ਨੇ ਜਾਂਚ ਰਿਪੋਰਟ ਵਿੱਚ ਇਹ ਵੀ ਖ਼ਾਮੀ ਕੱਢੀ ਕਿ ਉਪ-ਕਮੇਟੀ ਨੇ ਦੋਸ਼ ਸਾਬਤ ਹੋਣ ਦਾ ਕਹਿ ਕੇ ਸਿੱਧੀ ਬਰਖ਼ਾਸਤਗੀ ਦੀ ਸਿਫਾਰਸ਼ ਕਰ ਦਿੱਤੀ ਸੀ। ਬੈਂਚ ਨੇ ਸਪੱਸ਼ਟ ਕੀਤਾ ਕਿ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਸਜ਼ਾ ਦੇਣ ਵਾਲੀ ਅਥਾਰਟੀ ਕੋਲ ਹੈ, ਜਾਂਚ ਕਰਨ ਵਾਲੇ ਅਧਿਕਾਰੀ ਕੋਲ ਨਹੀਂ।
ਸੁਪਰੀਮ ਕੋਰਟ ਦੇ ਪੁਰਾਣੇ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀ ਦਾ ਕੰਮ ਸਿਰਫ਼ ਰਿਪੋਰਟ ਦੇਣਾ ਹੈ, ਉਹ ਆਪਣੇ ਕੋਲੋਂ ਸਜ਼ਾ ਤੈਅ ਨਹੀਂ ਕਰ ਸਕਦਾ।
ਅਖ਼ੀਰ ਵਿੱਚ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਜਸਟਿਸ ਕੁਮਾਰ ਨੇ 26 ਸਤੰਬਰ 2014 ਦੀ ਜਾਂਚ ਰਿਪੋਰਟ ਅਤੇ 1 ਦਸੰਬਰ 2014 ਦੇ ਬਰਖ਼ਾਸਤਗੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਐੱਸ.ਜੀ.ਪੀ.ਸੀ. ਨੂੰ ਹੁਕਮ ਦਿੱਤੇ ਕਿ ਉਹ ਇੱਕ ਜਿਉਂਦੇ ਪਟੀਸ਼ਨਰ ਨੂੰ ਨੌਕਰੀ ਉੱਤੇ ਬਹਾਲ ਕਰੇ ਅਤੇ ਦੂਜੇ ਪਟੀਸ਼ਨਰ (ਜਿਸ ਦੀ ਕੇਸ ਚੱਲਦਿਆਂ ਮੌਤ ਹੋ ਚੁੱਕੀ ਹੈ) ਦੇ ਪਰਿਵਾਰਕ ਮੈਂਬਰਾਂ ਨੂੰ ਬਣਦੇ ਸਾਰੇ ਲਾਭ ਦਿੱਤੇ ਜਾਣ।
ਅਦਾਲਤ ਨੇ ਇਹ ਵੀ ਹੁਕਮ ਦਿੱਤੇ ਕਿ ਤਨਖ਼ਾਹ, ਭੱਤਿਆਂ ਅਤੇ ਸੇਵਾ ਨਾਲ ਜੁੜੇ ਸਾਰੇ ਬਕਾਏ ਦਾ ਹਿਸਾਬ ਲਗਾ ਕੇ ਇਹ ਰਕਮ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪਟੀਸ਼ਨਰ ਅਤੇ ਉਸ ਦੇ ਪਰਿਵਾਰ ਨੂੰ ਜਾਰੀ ਕੀਤੀ ਜਾਵੇ।
09/27/2026
ਪੰਜਾਬ📍 ਪੰਜਾਬ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਐਤਵਾਰ ਨੂੰ ਜਾਰੀ ਹੰਗਾਮੇ ਦਰਮਿਆਨ ਸਤਨਾਮਪੁਰਾ ਪੁਲੀਸ ਨੇ ਇੱਕ ਵਿਦਿਆਰਥਣ ਦੀ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 ਤਹਿਤ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਐਤਵਾਰ ਨੂੰ ਜਾਰੀ ਹੰਗਾਮੇ ਦਰਮਿਆਨ ਸਤਨਾਮਪੁਰਾ ਪੁਲੀਸ ਨੇ ਇੱਕ ਵਿਦਿਆਰਥਣ ਦੀ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 ਤਹਿਤ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਕਾਰਵਾਈ ਕੈਂਪਸ ਵਿੱਚ ਕਥਿਤ ਜਬਰ-ਜਨਾਹ ਦੀਆਂ ਅਪੁਸ਼ਟ ਖ਼ਬਰਾਂ ਫੈਲਣ ਤੋਂ ਕੁਝ ਘੰਟੇ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਕਾਰਨ ਭਾਰੀ ਅਸ਼ਾਂਤੀ ਫੈਲ ਗਈ ਸੀ, ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇਅ 'ਤੇ ਜਾਮ ਲੱਗ ਗਿਆ ਸੀ। 27 ਸਤੰਬਰ ਨੂੰ ਸਤਨਾਮਪੁਰਾ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਫਸਟ ਇਨਫਰਮੇਸ਼ਨ ਰਿਪੋਰਟ ਦੇ ਅਨੁਸਾਰ, ਇਹ ਮਾਮਲਾ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਇਹ ਸ਼ਿਕਾਇਤ 23 ਸਤੰਬਰ ਦੀ ਇੱਕ ਕਥਿਤ ਘਟਨਾ ਨਾਲ ਸਬੰਧਤ ਹੈ। ਮਾਮਲੇ ਵਿੱਚ ਐੱਫ.ਆਈ.ਆਰ. ਦਾ ਦਰਜ ਹੋਣਾ ਇੱਕ ਅਹਿਮ ਮੋੜ ਹੈ, ਜੋ ਕਿ ਸ਼ੁਰੂ ਵਿੱਚ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਸੁਨੇਹਿਆਂ ਰਾਹੀਂ ਪੁਲੀਸ ਦੇ ਨੋਟਿਸ ਵਿੱਚ ਆਇਆ ਸੀ।
ਜਲੰਧਰ ਰੇਂਜ ਦੇ ਪੁਲੀਸ ਡਿਪਟੀ ਇੰਸਪੈਕਟਰ ਜਨਰਲ ਨਵੀਨ ਸਿੰਗਲਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਫਗਵਾੜਾ ਦੇ ਐੱਸ.ਪੀ. ਮੇਜਰ ਸਿੰਘ, ਡੀ.ਐੱਸ.ਪੀ. ਪਲਵਿੰਦਰ ਸਿੰਘ, ਇੱਕ ਮਹਿਲਾ ਪੁਲੀਸ ਇੰਸਪੈਕਟਰ ਅਤੇ ਵਿਦਿਆਰਥੀਆਂ ਦੇ ਪ੍ਰਤੀਨਿਧ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਤੱਥਾਂ ਨੂੰ ਸਥਾਪਤ ਕਰਨ ਅਤੇ ਉਪਲਬਧ ਸਬੂਤਾਂ ਦੀ ਜਾਂਚ ਕਰਨ ਲਈ ਫੋਰੈਂਸਿਕ ਅਤੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਜਾਂਚ ਕੀਤੀ ਜਾਵੇਗੀ।
ਡੀ.ਆਈ.ਜੀ. ਨੇ ਕਿਹਾ ਕਿ ਵਿਦਿਆਰਥਣ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਜਾਂਚ ਅੱਗੇ ਵਧੇਗੀ। ਪੁਲੀਸ ਵੱਲੋਂ ਜਾਂਚ ਦੇ ਹਿੱਸੇ ਵਜੋਂ ਸਬੰਧਤ ਤਕਨੀਕੀ ਅਤੇ ਫੋਰੈਂਸਿਕ ਸਮੱਗਰੀ ਦੀ ਜਾਂਚ ਕੀਤੇ ਜਾਣ ਦੀ ਉਮੀਦ ਹੈ।
ਖ਼ਬਰਾਂ ਅਨੁਸਾਰ ਇਹ ਅਸ਼ਾਂਤੀ ਐਤਵਾਰ ਨੂੰ ਤੜਕੇ 2 ਵਜੇ ਦੇ ਕਰੀਬ ਕੁੜੀਆਂ ਦੇ ਹੌਸਟਲ ਨੇੜੇ ਉਸ ਸਮੇਂ ਸ਼ੁਰੂ ਹੋਈ, ਜਦੋਂ ਇਹ ਸੁਨੇਹੇ ਫੈਲਣੇ ਸ਼ੁਰੂ ਹੋ ਗਏ ਕਿ ਇੱਕ ਬਾਹਰੀ ਵਿਅਕਤੀ ਵੱਲੋਂ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ ਗਿਆ ਹੈ। ਇਨ੍ਹਾਂ ਰਿਪੋਰਟਾਂ ਨੇ ਵਿਦਿਆਰਥੀਆਂ ਦੇ ਇੱਕ ਵਰਗ ਵਿੱਚ ਗੁੱਸਾ ਪੈਦਾ ਕਰ ਦਿੱਤਾ, ਜਿਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਪ੍ਰਦਰਸ਼ਨ ਬਾਅਦ ਵਿੱਚ ਹਿੰਸਕ ਰੂਪ ਧਾਰ ਗਿਆ। ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ 'ਤੇ ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਖਿੜਕੀਆਂ ਦੇ ਸ਼ੀਸ਼ੇ ਤੋੜੇ, ਇੱਟਾਂ ਅਤੇ ਫੁੱਲਾਂ ਦੇ ਗਮਲੇ ਸੁੱਟੇ ਅਤੇ ਇਮਾਰਤਾਂ ਦੇ ਕੁਝ ਹਿੱਸਿਆਂ ਨੂੰ ਅੱਗ ਲਗਾ ਦਿੱਤੀ।
ਜਿਵੇਂ-ਜਿਵੇਂ ਸਥਿਤੀ ਵਿਗੜਦੀ ਗਈ ਯੂਨੀਵਰਸਿਟੀ ਦੇ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਭੀੜ ਨੂੰ ਕਾਬੂ ਕਰਨ ਵਿੱਚ ਸੰਘਰਸ਼ ਕਰਦੇ ਨਜ਼ਰ ਆਏ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਮੁੱਖ ਗੇਟਾਂ ਵੱਲ ਵਧੇ, ਜਿੱਥੇ ਕੈਂਪਸ ਦੇ ਬੋਰਡਾਂ ਨੂੰ ਵੀ ਕਥਿਤ ਤੌਰ 'ਤੇ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨ ਨੈਸ਼ਨਲ ਹਾਈਵੇਅ ਤੱਕ ਫੈਲ ਗਿਆ, ਜਿੱਥੇ ਵਿਦਿਆਰਥੀਆਂ ਨੇ ਸਵੇਰੇ 4 ਵਜੇ ਦੇ ਕਰੀਬ ਜਲੰਧਰ-ਫਗਵਾੜਾ ਰੋਡ ਨੂੰ ਜਾਮ ਕਰ ਦਿੱਤਾ, ਜਿਸ ਨਾਲ ਇਸ ਰੁਝੇਵੇਂ ਵਾਲੇ ਰੂਟ 'ਤੇ ਆਵਾਜਾਈ ਠੱਪ ਹੋ ਗਈ।
ਹੋਰ ਨੁਕਸਾਨ ਨੂੰ ਰੋਕਣ ਅਤੇ ਅਮਨ-ਕਾਨੂੰਨ ਬਹਾਲ ਕਰਨ ਲਈ ਯੂਨੀਵਰਸਿਟੀ ਦੇ ਅੰਦਰ ਅਤੇ ਆਲੇ-ਦੁਆਲੇ ਭਾਰੀ ਪੁਲੀਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਕਪੂਰਥਲਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਮੌਕੇ 'ਤੇ ਪਹੁੰਚੇ ਅਤੇ ਖੁਦ ਪੁਲੀਸ ਕਾਰਵਾਈ ਦੀ ਨਿਗਰਾਨੀ ਕੀਤੀ। ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਅਤੇ ਉਨ੍ਹਾਂ ਨੂੰ ਜਾਮ ਖੋਲ੍ਹਣ ਲਈ ਮਨਾਉਣ ਦੇ ਯਤਨ ਵਜੋਂ ਉਨ੍ਹਾਂ ਨਾਲ ਗੱਲਬਾਤ ਕੀਤੀ।
ਇਸ ਤੋਂ ਪਹਿਲਾਂ, ਐੱਸ.ਐੱਸ.ਪੀ. ਤੂਰਾ ਨੇ ਕਿਹਾ ਸੀ ਕਿ ਇਹ ਅਸ਼ਾਂਤੀ ਇੱਕ ਵਿਦਿਆਰਥਣ ਨਾਲ ਜੁੜੀ ਕਥਿਤ ਜਬਰ-ਜਨਾਹ ਦੀ ਘਟਨਾ ਬਾਰੇ ਵਾਇਰਲ ਹੋਏ ਸੁਨੇਹੇ ਕਾਰਨ ਭੜਕੀ ਸੀ। ਉਸ ਸਮੇਂ, ਉਨ੍ਹਾਂ ਕਿਹਾ ਸੀ ਕਿ ਪੁਲੀਸ ਨੂੰ ਇਸ ਦੋਸ਼ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਨਾ ਹੀ ਕਥਿਤ ਘਟਨਾ ਬਾਰੇ ਕੋਈ ਸ਼ਿਕਾਇਤ ਮਿਲੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਯੂਨੀਵਰਸਿਟੀ ਦੀ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ।
ਹਾਲਾਂਕਿ ਵਿਦਿਆਰਥਣ ਦੀ ਸ਼ਿਕਾਇਤ 'ਤੇ ਬਾਅਦ ਵਿੱਚ ਐੱਫ.ਆਈ.ਆਰ. ਦਰਜ ਹੋਣ ਨਾਲ ਪੁਲੀਸ ਜਾਂਚ ਅੱਗੇ ਵਧ ਗਈ ਹੈ। ਸ਼ਿਕਾਇਤ ਵਿੱਚ ਸ਼ਾਮਲ ਦੋਸ਼ ਹੁਣ ਜਾਂਚ ਦੇ ਘੇਰੇ ਵਿੱਚ ਹਨ ਅਤੇ ਕਥਿਤ ਅਪਰਾਧ ਦੇ ਆਲੇ-ਦੁਆਲੇ ਦੇ ਤੱਥਾਂ ਨੂੰ ਸਬੂਤਾਂ ਰਾਹੀਂ ਸਥਾਪਤ ਕਰਨਾ ਹੋਵੇਗਾ।
ਇਸ ਦੌਰਾਨ, ਯੂਨੀਵਰਸਿਟੀ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ। ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ, ਐੱਲ.ਪੀ.ਯੂ. ਨੇ ਇਨ੍ਹਾਂ ਖ਼ਬਰਾਂ ਨੂੰ "ਝੂਠੀਆਂ, ਬੇਬੁਨਿਆਦ ਅਤੇ ਮਨਘੜਤ" ਕਰਾਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਗਲਤ ਜਾਣਕਾਰੀ ਵਿਦਿਆਰਥੀਆਂ ਵਿੱਚ ਬੇਲੋੜੀ ਉਲਝਣ ਪੈਦਾ ਕਰ ਰਹੀ ਹੈ ਅਤੇ ਯੂਨੀਵਰਸਿਟੀ ਦੇ ਸ਼ਾਂਤਮਈ ਅਕਾਦਮਿਕ ਮਾਹੌਲ ਨੂੰ ਵਿਗਾੜ ਰਹੀ ਹੈ।
ਯੂਨੀਵਰਸਿਟੀ ਨੇ ਦੋਸ਼ ਲਾਇਆ ਕਿ ਜਿਸ ਤਰ੍ਹਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ, ਉਹ ਇਸ ਦੀ ਸਾਖ ਨੂੰ ਖਰਾਬ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਜਾਪਦੀ ਹੈ। ਇਸ ਨੇ ਦੋਸ਼ਾਂ ਨੂੰ ਸਿਰਫ਼ੋਂ ਖਾਰਜ ਕਰ ਦਿੱਤਾ ਅਤੇ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪੁਸ਼ਟ ਜਾਣਕਾਰੀ 'ਤੇ ਵਿਸ਼ਵਾਸ ਨਾ ਕਰਨ, ਇਸਨੂੰ ਸਾਂਝਾ ਨਾ ਕਰਨ ਜਾਂ ਅੱਗੇ ਨਾ ਵਧਾਉਣ।
ਐੱਲ.ਪੀ.ਯੂ. ਦੇ ਡੀਨ ਸੌਰਵ ਲਖਨਪਾਲ ਨੇ ਕਿਹਾ ਕਿ ਕਈ ਸਮਾਜ ਵਿਰੋਧੀ ਅਨਸਰਾਂ ਨੇ ਕਥਿਤ ਤੌਰ 'ਤੇ ਪ੍ਰਦਰਸ਼ਨਾਂ ਵਿੱਚ ਘੁਸਪੈਠ ਕੀਤੀ ਹੈ। ਉਨ੍ਹਾਂ ਕੈਂਪਸ ਵਿੱਚ ਜਬਰ-ਜਨਾਹ ਦੀਆਂ ਅਫਵਾਹਾਂ ਨੂੰ ਨਕਾਰਿਆ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਨੂੰ ਸਥਾਪਤ ਕਰਨ ਵਿੱਚ ਮਦਦ ਲਈ ਪੁਲੀਸ ਕਰਮਚਾਰੀਆਂ ਦੇ ਨਾਲ 10 ਪ੍ਰਤੀਨਿਧਾਂ ਦਾ ਇੱਕ ਸਮੂਹ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਕੈਂਪਸ ਨੂੰ ਪਹੁੰਚੇ ਨੁਕਸਾਨ ਅਤੇ ਹਿੰਸਾ ਦੀ ਜਾਂਚ ਦੀ ਮੰਗ ਲਈ ਕਾਨੂੰਨ ਦਾ ਸਹਾਰਾ ਲਵੇਗਾ।
ਯੂਨੀਵਰਸਿਟੀ ਦੇ ਬਿਆਨ ਅਤੇ ਸਥਿਤੀ ਨੂੰ ਆਮ ਵਾਂਗ ਲਿਆਉਣ ਦੇ ਪੁਲੀਸ ਯਤਨਾਂ ਦੇ ਬਾਵਜੂਦ, ਐਤਵਾਰ ਦੁਪਹਿਰ ਤੱਕ ਹਜ਼ਾਰਾਂ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸਨ।
ਫਗਵਾੜਾ-ਜਲੰਧਰ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ ਰਹੀ, ਵਾਹਨਾਂ ਨੂੰ ਲਿੰਕ ਰੋਡ ਰਾਹੀਂ ਮੋੜਿਆ ਗਿਆ। ਟਰੈਫਿਕ ਇੰਚਾਰਜ ਅਮਨ ਦਵੇਸ਼ਵਰ ਨੇ ਕਿਹਾ ਕਿ ਪ੍ਰਦਰਸ਼ਨ ਜਾਰੀ ਰਹਿਣ ਦੌਰਾਨ ਭੀੜ ਨੂੰ ਘੱਟ ਕਰਨ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੌਖਾ ਬਣਾਉਣ ਲਈ ਡਾਇਵਰਜ਼ਨ ਕੀਤਾ ਗਿਆ ਹੈ।
ਅਸ਼ਾਂਤੀ ਅਤੇ ਜਾਇਦਾਦ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ ਵਿੱਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਗੁੱਸਾ ਜ਼ਾਹਰ ਕੀਤਾ। ਹਿੰਸਾ ਨੂੰ ਰੋਕਣ ਅਤੇ ਆਵਾਜਾਈ ਨੂੰ ਬਹਾਲ ਕਰਨ ਦੇ ਯਤਨਾਂ ਵਜੋਂ ਪੁਲੀਸ ਮੌਕੇ 'ਤੇ ਤਾਇਨਾਤ ਰਹੀ।
ਜਿਵੇਂ ਕਿ ਐਤਵਾਰ ਦੁਪਹਿਰ ਨੂੰ ਸਥਿਤੀ ਤਣਾਅਪੂਰਨ ਬਣੀ ਰਹੀ, ਪੁਲੀਸ ਪ੍ਰਦਰਸ਼ਨ ਨੂੰ ਕਾਬੂ ਵਿੱਚ ਲਿਆਉਣ ਲਈ ਯਤਨ ਜਾਰੀ ਰੱਖ ਰਹੀ ਸੀ, ਜਦੋਂ ਕਿ ਕਥਿਤ ਜਬਰ-ਜਨਾਹ ਅਤੇ ਉਸ ਤੋਂ ਬਾਅਦ ਦੀ ਹਿੰਸਾ ਦੀ ਜਾਂਚ ਜਾਰੀ ਸੀ।
09/27/2026
ਪੰਜਾਬ📍 ਪੰਜਾਬ
ਛਾਪੇਮਾਰੀ ਦੌਰਾਨ ਅਮਰਜੀਤ ਚਾਵਲਾ ਦੇ ਲੁਧਿਆ ਸਥਿਤ ਘਰ ਪੁੱਜੀ ਪੁਲੀਸ।
ਜਬਰ-ਜਨਾਹ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਛਾਪੇਮਾਰੀ ਦੌਰਾਨ ਅਮਰਜੀਤ ਚਾਵਲਾ ਦੇ ਲੁਧਿਆ ਸਥਿਤ ਘਰ ਪੁੱਜੀ ਪੁਲੀਸ।
ਜਬਰ-ਜਨਾਹ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਨੇ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਅਚਾਨਕ ਹੋਈ ਇਸ ਕਾਰਵਾਈ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।
ਸਵੇਰੇ ਕਰੀਬ ਸਾਢੇ ਅੱਠ ਵਜੇ ਤਿੰਨ ਗੱਡੀਆਂ ਵਿੱਚ ਪੁੱਜੀ 10 ਤੋਂ 15 ਪੁਲੀਸ ਮੁਲਾਜ਼ਮਾਂ ਦੀ ਟੀਮ ਨੇ ਚਾਵਲਾ ਦੀ ਵੀਆਈਪੀ ਲੇਨ ਸਥਿਤ ਕੋਠੀ ਨੂੰ ਘੇਰ ਲਿਆ। ਛਾਪੇਮਾਰੀ ਦੌਰਾਨ ਅਮਰਜੀਤ ਸਿੰਘ ਚਾਵਲਾ ਘਰ ਮੌਜੂਦ ਨਹੀਂ ਸਨ। ਘਰ ਵਿੱਚ ਸਿਰਫ਼ ਔਰਤਾਂ ਹੋਣ ਕਾਰਨ ਪੁਲੀਸ ਟੀਮ ਵਿੱਚ ਸ਼ਾਮਲ ਮਹਿਲਾ ਮੁਲਾਜ਼ਮਾਂ ਨੇ ਚਾਵਲਾ ਦੀ ਪਤਨੀ ਤੋਂ ਲੰਮਾ ਸਮਾਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਅਤੇ ਪੂਰੇ ਘਰ ਦੀ ਤਲਾਸ਼ੀ ਲਈ।
ਜ਼ਿਕਰਯੋਗ ਹੈ ਕਿ ਬਹਿਰੀਨ ਤੋਂ ਆਈ ਸ਼ਰਧਾਲੂ ਮਹਿਲਾ ਨੇ ਚਾਵਲਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਮਾਲਵਾ ਖੇਤਰ ਨਾਲ ਸਬੰਧਤ ਹੈ ਅਤੇ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਬਹਿਰੀਨ ਵਿੱਚ ਰਹਿ ਰਹੀ ਹੈ। ਉਹ ਧਾਰਮਿਕ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਆਈ ਸੀ, ਜਿੱਥੇ ਮੁਲਜ਼ਮ ਨੇ ਉਸ ਨਾਲ ਜਬਰ-ਜਨਾਹ ਕੀਤਾ। ਦਰਜ ਸ਼ਿਕਾਇਤ ਮੁਤਾਬਕ, ਇਸੇ ਸਾਲ 27 ਫਰਵਰੀ ਤੋਂ 19 ਅਗਸਤ ਦਰਮਿਆਨ ਮੁਲਜ਼ਮ ਨੇ ਉਸ ਨੂੰ ਵੱਖ-ਵੱਖ ਸਰਾਂਵਾਂ ਤੇ ਕਮਰਿਆਂ ਵਿੱਚ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਅਤੇ ਵਾਰ-ਵਾਰ ਸਰੀਰਕ ਸ਼ੋਸ਼ਣ ਕੀਤਾ।
ਵਿਰੋਧ ਕਰਨ ਅਤੇ ਡਰਾਉਣ-ਧਮਕਾਉਣ ਤੋਂ ਦੁਖੀ ਹੋ ਕੇ ਪੀੜਤਾ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਇੱਕ ਸੇਵਾਦਾਰ ਦੀ ਚੌਕਸੀ ਕਾਰਨ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਬਚਾ ਲਿਆ ਗਿਆ। ਪੀੜਤਾ ਦਾ ਕਹਿਣਾ ਹੈ ਕਿ ਪੁਲੀਸ ਕੋਲ ਜਾਣ ਤੋਂ ਪਹਿਲਾਂ ਉਸ ਨੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਕਈ ਧਾਰਮਿਕ ਸ਼ਖ਼ਸੀਅਤਾਂ ਕੋਲ ਇਨਸਾਫ਼ ਦੀ ਗੁਹਾਰ ਲਗਾਈ ਸੀ, ਪਰ ਕੋਈ ਸੁਣਵਾਈ ਨਾ ਹੋਣ ਮਗਰੋਂ ਉਸ ਨੂੰ ਪੁਲੀਸ ਕੋਲ ਪਹੁੰਚ ਕਰਨੀ ਪਈ।
09/27/2026
ਪੰਜਾਬ📍 ਪੰਜਾਬ
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ ਪੇਪਰ ਲੀਕ ਅਤੇ ਪ੍ਰਸ਼ਾਸਕੀ ਖ਼ਾਮੀਆਂ ਨੂੰ ਲੈ ਕੇ ਹੋਏ ਭਾਰੀ ਵਿਵਾਦ ਤੋਂ ਬਾਅਦ ਆਪਣੇ ਕੰਮਕਾਜ ਨੂੰ ਇੱਕ ਨਵੇਂ ਦਫ਼ਤਰ ਵਿੱਚ ਤਬਦੀਲ ਕਰ ਲਿਆ ਗਿਆ ਹੈ, ਹੁਣ ਦਫ਼ਤਰ ਦੇ ਗੁਪਤ ਖੇਤਰਾਂ ਵਿੱਚ ਪੁਖ਼ਤਾਂ ਪ੍ਰਬੰਧ ਯਕੀਨੀ ਬਣਾਉਣ ਲਈ ਸੀ.ਆਈ.ਐੱਸ.ਐੱਫ. ਦੀ ਸੁਰੱਖਿਆ ਹੇਠ ਹੋਵੇਗੀ।
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ ਪੇਪਰ ਲੀਕ ਅਤੇ ਪ੍ਰਸ਼ਾਸਕੀ ਖ਼ਾਮੀਆਂ ਨੂੰ ਲੈ ਕੇ ਹੋਏ ਭਾਰੀ ਵਿਵਾਦ ਤੋਂ ਬਾਅਦ ਆਪਣੇ ਕੰਮਕਾਜ ਨੂੰ ਇੱਕ ਨਵੇਂ ਦਫ਼ਤਰ ਵਿੱਚ ਤਬਦੀਲ ਕਰ ਲਿਆ ਗਿਆ ਹੈ, ਹੁਣ ਦਫ਼ਤਰ ਦੇ ਗੁਪਤ ਖੇਤਰਾਂ ਵਿੱਚ ਪੁਖ਼ਤਾਂ ਪ੍ਰਬੰਧ ਯਕੀਨੀ ਬਣਾਉਣ ਲਈ ਸੀ.ਆਈ.ਐੱਸ.ਐੱਫ. ਦੀ ਸੁਰੱਖਿਆ ਹੇਠ ਹੋਵੇਗੀ।
ਇਹ ਕਦਮ ਇਸ ਸਾਲ ਦੇ ਸ਼ੁਰੂ ਵਿੱਚ ਮੈਡੀਕਲ ਦਾਖਲਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਕਾਰਨ ਦੇਸ਼ ਵਿਆਪੀ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ ਸੀ।
ਪ੍ਰਧਾਨ ਦੇ ਅਸਤੀਫ਼ੇ ਤੋਂ ਇੱਕ ਦਿਨ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੀਖਿਆ ਪ੍ਰਣਾਲੀ ਨੂੰ ਲੀਕ-ਪਰੂਫ ਬਣਾਉਣ ਲਈ ਸਿਫ਼ਾਰਸ਼ਾਂ ਦੇਣ ਵਾਸਤੇ ਇਨਫੋਸਿਸ ਦੇ ਸਹਿ-ਸਥਾਪਕ ਨੰਦਨ ਨੀਲੇਕਣੀ ਦੀ ਅਗਵਾਈ ਹੇਠ ਇੱਕ ਉੱਚ-ਪਾਵਰ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਸੀ। ਇਸ ਪੈਨਲ ਨੇ ਅਜੇ ਆਪਣੀ ਰਿਪੋਰਟ ਪੇਸ਼ ਕਰਨੀ ਹੈ।
ਸਿੱਖਿਆ ਮੰਤਰਾਲੇ ਤਹਿਤ 2017 ਵਿੱਚ ਨਿਰਪੱਖ, ਪਾਰਦਰਸ਼ੀ ਅਤੇ ਮਿਆਰੀ ਪ੍ਰੀਖਿਆਵਾਂ ਕਰਵਾਉਣ ਲਈ ਸਥਾਪਤ ਕੀਤੀ ਗਈ ਹੁਣ ਤੱਕ ਓਖਲਾ ਵਿੱਚ ਆਪਣੇ ਦਫ਼ਤਰ ਤੋਂ ਕੰਮ ਕਰ ਰਹੀ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, "ਭਾਰਤ ਸਰਕਾਰ ਦੇ ਪ੍ਰੈੱਸ ਬਿਲਡਿੰਗ, ਮਿੰਟੋ ਰੋਡ ਵਿਖੇ 55,000 ਵਰਗ ਫੁੱਟ ਤੋਂ ਵੱਧ ਦੀ ਜਗ੍ਹਾ ਅਲਾਟ ਕੀਤੀ ਗਈ ਹੈ। ਉਪਰੋਕਤ ਇਮਾਰਤ ਦੀ ਪੰਜਵੀਂ ਮੰਜ਼ਿਲ ਅਤੇ ਚੌਥੀ ਅਤੇ ਛੇਵੀਂ ਮੰਜ਼ਿਲ ਦੇ ਕੁਝ ਹਿੱਸੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਅਲਾਟ ਕੀਤੇ ਗਏ ਹਨ। ਗੁਪਤ ਅਤੇ ਸੰਵੇਦਨਸ਼ੀਲ ਕੰਮਕਾਜ ਨੂੰ ਪਿਛਲੇ ਇੱਕ ਮਹੀਨੇ ਵਿੱਚ ਨਵੇਂ ਅਲਾਟ ਕੀਤੇ ਗਏ ਬਿਲਡਿੰਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।"
ਸੀ.ਬੀ.ਆਈ. ਦੀ ਰਿਪੋਰਟ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਦੋਸ਼ੀ ਠਹਿਰਾਏ ਗਏ ਤਿੰਨਾਂ ਮਾਹਿਰਾਂ ਦਾ ਕੰਮ ਕਿਸੇ ਦਾ ਧਿਆਨ ਵਿੱਚ ਨਹੀਂ ਆਇਆ ਕਿਉਂਕਿ ਰਾਜਧਾਨੀ ਵਿੱਚ ਸਥਿਤ ਦਫ਼ਤਰ ਵਿੱਚ ਕੋਈ ਸਮਰਪਿਤ ਸੀ.ਸੀ.ਟੀ.ਵੀ. ਲਾਈਵ ਫੀਡ ਮਾਨੀਟਰਿੰਗ ਕੰਟਰੋਲ ਰੂਮ ਨਹੀਂ ਸੀ।
ਨਵੇਂ ਪਰਿਸਰ ਵਿੱਚ ਨਿਗਰਾਨੀ ਦੀ ਯੋਜਨਾ ਬਾਰੇ ਗੱਲ ਕਰਦਿਆਂ ਅਧਿਕਾਰੀ ਨੇ ਕਿਹਾ, "ਇਮਾਰਤ ਵਿੱਚ ਗੁਪਤ ਖੇਤਰਾਂ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ ਜਿੱਥੇ ਇਹ ਯਕੀਨੀ ਬਣਾਉਣ ਲਈ ਆਵਾਜਾਈ ਅਤੇ ਕੰਮਕਾਜ ਦੀ ਸਖ਼ਤ ਨਿਗਰਾਨੀ ਕੀਤੀ ਜਾਵੇਗੀ ਕਿ ਇੱਕ ਪੁਖ਼ਤਾ ਪ੍ਰਣਾਲੀ ਮੌਜੂਦ ਹੈ। ਗ੍ਰਹਿ ਮੰਤਰਾਲੇ ਨੇ ਪਰਿਸਰ ਲਈ ਸੈਂਟਰਲ ਇੰਡਸਟ੍ਰੀਅਲ ਸਿਕਿਉਰਿਟੀ ਫੋਰਸ ਦੀ ਸੁਰੱਖਿਆ ਕਵਰ ਨੂੰ ਮਨਜ਼ੂਰੀ ਦੇ ਦਿੱਤੀ ਹੈ।"
ਵੇਰਵੇ ਸਾਂਝੇ ਕਰਦਿਆਂ ਅਧਿਕਾਰੀ ਨੇ ਦੱਸਿਆ ਕਿ 39 ਜਵਾਨ ਤਾਇਨਾਤ ਕੀਤੇ ਗਏ ਹਨ ਜੋ ਸੁਰੱਖਿਆ, ਢੁਕਵੇਂ ਐਕਸੈਸ-ਕੰਟਰੋਲ ਅਤੇ ਸਕ੍ਰੀਨਿੰਗ ਉਪਾਵਾਂ ਲਈ ਜ਼ਿੰਮੇਵਾਰ ਹੋਣਗੇ, ਜਿਸ ਵਿੱਚ ਐਕਸ-ਰੇ ਬੈਗੇਜ ਸਕ੍ਰੀਨਿੰਗ ਮਸ਼ੀਨ ਅਤੇ ਡੋਰ ਫ੍ਰੇਮ ਮੈਟਲ ਡਿਟੈਕਟਰ ਦੀ ਵਰਤੋਂ ਕਰਕੇ ਫ੍ਰਿਸਕਿੰਗ ਸ਼ਾਮਲ ਹੈ।
ਅਧਿਕਾਰੀ ਨੇ ਅੱਗੇ ਕਿਹਾ, "ਗੁਪਤ ਖੇਤਰ ਵਿੱਚ ਆਵਾਜਾਈ ਦੀ ਨਿਗਰਾਨੀ ਅਤੇ ਕੰਟਰੋਲ ਕਰਨ ਲਈ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ 'ਤੇ ਢੁਕਵੀਆਂ ਥਾਵਾਂ 'ਤੇ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।"
ਅਧਿਕਾਰੀ ਨੇ ਅੱਗੇ ਕਿਹਾ, "ਜਾਣਕਾਰੀ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ, ਨੇ ਇੱਕ ਸਮਰਪਿਤ ਚੀਫ਼ ਇਨਫਰਮੇਸ਼ਨ ਸਿਕਿਉਰਿਟੀ ਆਫ਼ੀਸਰ ਨਿਯੁਕਤ ਕੀਤਾ ਹੈ। ਜਨਰਲ ਮੈਨੇਜਰ ਅਤੇ ਦੇ ਅਹੁਦੇ ਲਈ ਇਸ਼ਤਿਹਾਰ ਦਿੱਤਾ ਗਿਆ ਹੈ, ਅਤੇ ਚੋਣ ਪ੍ਰਕਿਰਿਆ ਉੱਨਤ ਪੜਾਅ ਵਿੱਚ ਹੈ। ਅਤੇ ਦੁਆਰਾ ਸੂਚੀਬੱਧ ਏਜੰਸੀਆਂ ਦੁਆਰਾ ਸੁਤੰਤਰ ਤੀਜੀ-ਧਿਰ ਸਾਈਬਰ-ਸੁਰੱਖਿਆ ਆਡਿਟ ਜਾਰੀ ਰੱਖੇ ਜਾ ਰਹੇ ਹਨ।"
09/27/2026
ਪੰਜਾਬ📍 ਪੰਜਾਬ
ਸ਼ਹੀਦ ਭਗਤ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਸਾਰੇ ਵਾਕਫ਼ ਹਨ, ਪਰ ਉਸ ਦੇ ਸੰਵੇਦਨਸ਼ੀਲ ਸੁਭਾਅ ਬਾਰੇ ਬਹੁਤੇ ਲੋਕ ਨਹੀਂ ਜਾਣਦੇ।
(ਉੱਪਰ ਖੱਬਿਓਂ ਸੱਜੇ) ਭਗਤ ਸਿੰਘ ਦੀ ਬਾਲਪਣ ਵੇਲੇ ਦੀ ਤਸਵੀਰ ਅਤੇ 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਦੇ ਡਰਾਮਾ ਕਲੱਬ ਦੀ ਗਰੁੱਪ ਫੋਟੋ ਵਿੱਚ ਭਗਤ ਸਿੰਘ ਆਪਣੇ ਸਾਥੀਆਂ ਨਾਲ।
ਸ਼ਹੀਦ ਭਗਤ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਸਾਰੇ ਵਾਕਫ਼ ਹਨ, ਪਰ ਉਸ ਦੇ ਸੰਵੇਦਨਸ਼ੀਲ ਸੁਭਾਅ ਬਾਰੇ ਬਹੁਤੇ ਲੋਕ ਨਹੀਂ ਜਾਣਦੇ।
(ਉੱਪਰ ਖੱਬਿਓਂ ਸੱਜੇ) ਭਗਤ ਸਿੰਘ ਦੀ ਬਾਲਪਣ ਵੇਲੇ ਦੀ ਤਸਵੀਰ ਅਤੇ 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਦੇ ਡਰਾਮਾ ਕਲੱਬ ਦੀ ਗਰੁੱਪ ਫੋਟੋ ਵਿੱਚ ਭਗਤ ਸਿੰਘ ਆਪਣੇ ਸਾਥੀਆਂ ਨਾਲ। (ਹੇਠਾਂ ਖੱਬਿਓਂ ਸੱਜੇ) ਸੀ ਆਈ ਡੀ ਦੇ ਅਧਿਕਾਰੀ ਗੋਪਾਲ ਸਿੰਘ ਪੰਨੂ ਨਾਲ ਭਗਤ ਸਿੰਘ ਦੀ ਚੋਰੀਓਂ ਖਿੱਚੀ ਗਈ ਤਸਵੀਰ, ਜਦੋਂ ਉਹ ਦਸਹਿਰਾ ਬੰਬ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਸੈਂਬਲੀ ’ਚ ਬੰਬ ਸੁੱਟਣ ਤੋਂ ਪਹਿਲਾਂ ਭਗਤ ਸਿੰਘ ਦੀ 3 ਅਪਰੈਲ 1929 ਨੂੰ ਖਿੱਚੀ ਗਈ ਤਸਵੀਰ।
ਭਗਤ ਸਿੰਘ ਜਨਵਰੀ 1928 ’ਚ ਆਪਣੀ ਬਿਮਾਰ ਦਾਦੀ ਦਾ ਹਾਲ ਹਵਾਲ ਪਤਾ ਕਰਨ ਆਪਣੇ ਪਿੰਡ ਬੰਗਾ (ਲਾਇਲਪੁਰ) ਗਏ ਤਾਂ ਉਨ੍ਹਾਂ ਅਮਰੀਕਾ ਗਏ ਹੋਏ ਆਪਣੇ ਬਚਪਨ ਦੇ ਦੋਸਤ ਅਮਰ ਚੰਦ ਦੇ ਮਾਤਾ ਜੀ ਦਾ ਪਤਾ ਲੈਣਾ ਵੀ ਆਪਣਾ ਫ਼ਰਜ਼ ਸਮਝਿਆ ਸੀ। ਅਮਰ ਚੰਦ ਦੇ ਮਾਤਾ ਅਰੂੜੀ ਦੇਵੀ ਪਿੰਡ ਵਿੱਚ ਇਕੱਲੇ ਰਹਿ ਰਹੇ ਸਨ। ਅਮਰ ਚੰਦ ਦੇ ਪਿਤਾ ਸ੍ਰੀ ਮਾਧੋ ਰਾਮ ਅਮਰੀਕਾ ਵਿਖੇ ਗ਼ਦਰ ਪਾਰਟੀ ਦੇ ਸਰਗਰਮ ਮੈਂਬਰ ਰਹਿ ਚੁੱਕੇ ਸਨ। ਉਹ ਅਮਰ ਚੰਦ ਨੂੰ ਉੱਚ ਸਿੱਖਿਆ ਦਿਵਾਉਣ ਦੇ ਮਕਸਦ ਨਾਲ ਕਈ ਸਾਲ ਪਹਿਲਾਂ ਅਮਰੀਕਾ ਲੈ ਗਏ ਸਨ।
ਮੋਹ ਭਰੀ ਉਸ ਮੁਲਾਕਾਤ ਮੌਕੇ ਮਾਤਾ ਅਰੂੜੀ ਦੇਵੀ ਨੇ ਭਗਤ ਸਿੰਘ ਨੂੰ ਅਮਰ ਚੰਦ ਵੱਲ ਚਿੱਠੀ ਲਿਖ ਕੇ ਪਾਉਣ ਲਈ ਕਿਹਾ ਤਾਂ ਉਨ੍ਹਾਂ ਝੱਟ ਇਹ ਜ਼ਿੰਮੇਵਾਰੀ ਕਬੂਲਦਿਆਂ ਚਿੱਠੀ ਲਿਖੀ। ਇਸ ਦੇ ਅਖੀਰ ਵਿੱਚ ਮਾਤਾ ਨੇ ਲਿਖਾਇਆ ਸੀ: ‘ਮੈਨੂੰ ਸਮੇਂ ਸਮੇਂ ਆਪਣੇ ਹਾਲ-ਚਾਲ ਬਾਰੇ ਲਿਖਦੇ ਰਹਿਣਾ, ਨਹੀਂ ਤਾਂ ਫ਼ਿਕਰ ਹੋ ਜਾਂਦਾ ਹੈ।’
ਅਮਰ ਚੰਦ ਦੀ ਮਾਤਾ ਵੱਲੋਂ ਇਹ ਚਿੱਠੀ ਲਿਖਣ ਸਮੇਂ ਭਗਤ ਸਿੰਘ ਨੂੰ ਇਸ ਵਿੱਚ ਆਪਣੀ ਗੱਲ ਕਰਨ ਦਾ ਵੀ ਵੱਡਾ ਮੌਕਾ ਮਿਲਿਆ ਸੀ। ਉਨ੍ਹਾਂ ਨੂੰ ਇੱਕ ਪਾਸੇ ਉਸ ਦੁੱਖ ਦਾ ਅਹਿਸਾਸ ਸੀ, ਜੋ ਸੱਤ ਸਮੁੰਦਰ ਦੂਰ ਗਏ ਅਮਰ ਚੰਦ ਦੀ ਮਾਂ ਆਪਣੇ ਇਕੱਲੇਪਣ ਕਰਕੇ ਮਹਿਸੂਸ ਕਰਦੀ ਆ ਰਹੀ ਸੀ ਅਤੇ ਦੂਜੇ ਪਾਸੇ ਉਨ੍ਹਾਂ ਦੇ ਮਨ ਵਿੱਚ ਦੋਸਤੀ ਦੇ ਉਹ ਖ਼ੂਬਸੂਰਤ ਪਲ ਸਨ, ਜਿਨ੍ਹਾਂ ਵਿੱਚ ਅਮਰ ਚੰਦ ਤੇ ਕਰਮ ਸਿੰਘ ਉਨ੍ਹਾਂ ਦੇ ਸਾਥੀ ਸਨ ਅਤੇ ਉਹ ਪਲ ਉਨ੍ਹਾਂ ਦੇ ਬਚਪਨ ਦੀਆਂ ਖੱਟੀਆਂ-ਮਿੱਠੀਆਂ ਅਭੁੱਲ ਯਾਦਾਂ ਵਿੱਚ ਸ਼ੁਮਾਰ ਹੋ ਚੁੱਕੇ ਸਨ।
ਭਗਤ ਸਿੰਘ ਨੇ ਉਰਦੂ ਵਿੱਚ ਲਿਖੇ ਇਸ ਖ਼ਤ ਵਿੱਚ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਉਹ ਤੇ ਉਨ੍ਹਾਂ ਦੇ ਦੋਸਤ ਵਿਦੇਸ਼ਾਂ ਵਿੱਚ ਜਾ ਕੇ ਉਚੇਰੀ ਪੜ੍ਹਾਈ ਕਰਨ ਦੇ ਸੁਪਨੇ ਸਿਰਜਦੇ ਹੁੰਦੇ ਸਨ। ਭਗਤ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਵੀ ਸੀ ਕਿ ਹਾਲਾਤ ਕਾਰਨ ਉਨ੍ਹਾਂ ਦੀ ਵਿਦੇਸ਼ ਵਿੱਚ ਜਾ ਕੇ ਪੜ੍ਹਨ ਦੀ ਖ਼ਾਹਿਸ਼ ਪੂਰੀ ਨਹੀਂ ਸੀ ਹੋ ਸਕੀ। ਉਹ ਚਿੱਠੀ ਲਿਖਦੇ ਹੋਏ ਨਾਲ-ਨਾਲ ਆਪਣੇ ਦੋਸਤਾਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਵੀ ਕਰ ਰਹੇ ਸਨ ਅਤੇ ਦੋਸਤੀਆਂ ਦੇ ਨਿੱਘ ਨਾਲ ਸਰਸ਼ਾਰ ਵੀ ਹੋ ਰਹੇ ਸਨ। ਭਗਤ ਸਿੰਘ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਨ੍ਹਾਂ ਦੇ ਦੋਸਤ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਪਹੁੰਚ ਚੁੱਕੇ ਸਨ। ਹੋਰ ਗੱਲਾਂ ਤੋਂ ਇਲਾਵਾ ਉਨ੍ਹਾਂ ਚਿੱਠੀ ਵਿੱਚ ਲਿਖਿਆ ਸੀ:
‘... ਮੈਂ ਮਾਂ ਦੇ ਅਚਾਨਕ ਬਿਮਾਰ ਹੋ ਜਾਣ ਕਰਕੇ ਇਸ ਵਾਰ ਏਧਰ (ਪਿੰਡ ਵੱਲ) ਆਇਆ ਸਾਂ ਅਤੇ ਆਪ ਦੀ ਮਾਤਾ ਜੀ ਦੇ ਦਰਸ਼ਨ ਹੋਏ ਸਨ। ਮੈਂ ਤੁਹਾਡੀ ਚਿੱਠੀ ਪੜ੍ਹੀ ਹੈ। ਇਨ੍ਹਾਂ (ਮਾਤਾ ਜੀ) ਵੱਲੋਂ ਜਵਾਬ ਲਿਖਦਿਆਂ ਮੈਨੂੰ ਵੀ ਦੋ ਚਾਰ ਗੱਲਾਂ ਲਿਖਣ ਦਾ ਮੌਕਾ ਮਿਲਿਆ ਹੈ। ਕਰਮ ਸਿੰਘ ਇੰਗਲੈਂਡ ਚਲਾ ਗਿਆ ਹੈ, ਉਸ ਦਾ ਪਤਾ ਭੇਜ ਰਿਹਾ ਹਾਂ। ਉਸ ਨੇ ਲਿਖਿਆ ਹੈ ਕਿ ਹਾਲੇ ਉਹ ਕਾਨੂੰਨ ਦੀ ਪੜ੍ਹਾਈ ਕਰੇਗਾ, ਪਰ ਉਹ ਕਿਵੇਂ ਚੱਲ ਰਿਹਾ ਹੈ, ਖ਼ੁਦਾ ਹੀ ਜਾਣਦਾ ਹੈ, ਪੜ੍ਹਾਈ ਉੱਤੇ ਬੜਾ ਖ਼ਰਚ ਹੋ ਰਿਹਾ ਹੈ।’
ਭਗਤ ਸਿੰਘ ਆਪਣੇ ਦੋਸਤਾਂ ਵੱਲੋਂ ਵਿਦੇਸ਼ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਉੱਤੇ ਖ਼ੁਸ਼ ਸਨ, ਪਰ ਨਾਲ ਹੀ ਉਹ ਆਪਣੇ ਦੋਸਤਾਂ ਦੀ ਆਰਥਿਕ ਹਾਲਤ ਅਤੇ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਵੱਡੇ ਖਰਚਿਆਂ ਤੋਂ ਭਲੀਭਾਂਤ ਜਾਣੂ ਹੋਣ ਕਰਕੇ ਸਾਧਨਾਂ ਤੋਂ ਮੁਥਾਜ ਆਪਣੇ ਦੋਸਤ ਕਰਮ ਸਿੰਘ ਦੀ ਅਗਲੇਰੀ ਪੜ੍ਹਾਈ ਦੀ ਚਿੰਤਾ ਵੀ ਕਰਦੇ ਸਨ। ਫਿਰ ਵੀ ਉਨ੍ਹਾਂ ਦੀ ਸੋਚ ਹਾਂ-ਪੱਖੀ ਸੀ ਤੇ ਉਨ੍ਹਾਂ ਨੂੰ ਯਕੀਨ ਸੀ ਕਿ ਕਰਮ ਸਿੰਘ ਦਾ ਕੋਈ ਹੀਲਾ ਵਸੀਲਾ ਜ਼ਰੂਰ ਬਣ ਜਾਵੇਗਾ। ਇਸ ਵਿੱਚੋਂ ਭਗਤ ਸਿੰਘ ਅੰਦਰ ਦੂਜਿਆਂ ਬਾਰੇ ਚਿੰਤਾ ਕਰਨ ਅਤੇ ਭਵਿੱਖ ਬਾਰੇ ਆਸਵੰਦ ਰਹਿਣ ਜਿਹੇ ਗੁਣ ਵੀ ਝਲਕਦੇ ਹਨ, ਜੋ ਹੌਲੀ-ਹੌਲੀ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਰਚ-ਮਿਚ ਰਹੇ ਸਨ। ਇਨ੍ਹਾਂ ਗੁਣਾਂ ਸਦਕਾ ਹੀ ਉਹ ਆਪਣੇ ਜੀਵਨ ਦੇ ਬਹੁਤ ਸਾਰੇ ਅਹਿਮ ਫ਼ੈਸਲੇ ਲੈਣ ਵਿੱਚ ਸਫ਼ਲ ਹੋਏ ਸਨ। ਭਗਤ ਸਿੰਘ ਹੋਰੀਂ ਅੱਗੇ ਲਿਖਦੇ ਹਨ:
‘ਭਾਈ ਸਾਹਿਬ, ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦੀ ਮੇਰੀ ਖ਼ਾਹਿਸ਼ ਬਰਬਾਦ ਹੋ ਗਈ ਹੈ। ਖ਼ੈਰ, ਤੁਹਾਡੇ ਲਈ ਮੇਰੀਆਂ ਸ਼ੁਭ ਇੱਛਾਵਾਂ ਹਾਜ਼ਰ ਹਨ। ਜੇ ਤੁਹਾਨੂੰ ਮੌਕਾ ਮਿਲਿਆ ਤਾਂ ਮੈਨੂੰ ਕੁਝ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ਼ ਉਠਾਉਣਾ। ਇਹ ਸੱਚ ਹੈ ਕਿ ਅਮਰੀਕਾ ਵਿੱਚ ਬਹੁਤ ਸਾਰਾ ਸਾਹਿਤ ਹੈ। ਬੇਸ਼ੱਕ ਇਸ ਸਮੇਂ ਤੁਸੀਂ ਆਪਣੀ ਪੜ੍ਹਾਈ ਵਿੱਚ ਮਗ਼ਨ ਹੋਵੋਗੇ।’
ਇਹ ਵੀ ਜ਼ਿਕਰਯੋਗ ਹੈ ਕਿ ਭਗਤ ਸਿੰਘ ਵਿਦੇਸ਼ ਵਿੱਚ ਜਾ ਕੇ ਉੱਚ ਸਿੱਖਿਆ ਲੈਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਖ਼ਾਹਿਸ਼ ਪੂਰੀ ਕਰਨ ਉੱਤੇ ਤੁਲ ਜਾਂਦੇ ਤਾਂ ਉਹ ਸਹਿਜੇ ਹੀ ਇਸ ਮੁਕਾਮ ਨੂੰ ਹਾਸਿਲ ਕਰ ਸਕਦੇ ਸਨ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਆਰਥਿਕ ਪੱਖੋਂ ਕੋਈ ਤੰਗੀ ਸੀ ਅਤੇ ਨਾ ਹੀ ਕੋਈ ਹੋਰ ਰੁਕਾਵਟ, ਇਸ ਦੇ ਨਾਲ ਹੀ ਉਹ ਪੜ੍ਹਾਈ ਪੱਖੋਂ ਵੀ ਚੰਗੇ ਸਨ। ਦਰਅਸਲ, ਉਨ੍ਹਾਂ ਨੇ ਕਰੋੜਾਂ ਦੇਸ਼ ਵਾਸੀਆਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਆਪਣੀ ਇਹ ਖ਼ਾਹਿਸ਼ ਤਿਆਗ ਦਿੱਤੀ। ਉਨ੍ਹਾਂ ਆਪਣੇ ਸੁਖ ਆਰਾਮ ਦੀ ਥਾਂ ਦੇਸ਼ ਵਾਸੀਆਂ ਦੇ ਸੁਖ ਆਰਾਮ ਦਾ ਖ਼ਿਆਲ ਕਰਦਿਆਂ ਆਪਣੇ ਜੀਵਨ ਵਿੱਚ ਕੁਰਬਾਨੀ ਦੇ ਜਜ਼ਬੇ ਨੂੰ ਪ੍ਰਪੱਕ ਕਰਨ ਨੂੰ ਤਰਜੀਹ ਦਿੱਤੀ, ਜੋ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਸੀ। ਦੂਜੇ ਪਾਸੇ, ਭਗਤ ਸਿੰਘ ਸਾਹਮਣੇ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਵਿਰਾਸਤ ਸੀ, ਜਿਸ ਵਿੱਚ ਜ਼ੁਲਮ ਸਹਿਣ ਨੂੰ ਕਾਇਰਤਾ ਮੰਨਿਆ ਗਿਆ ਹੈ। ਉਹ ਦੇਸ਼ ਦੀ ਆਜ਼ਾਦੀ ਲਈ ਉੱਠੀਆਂ ਲਹਿਰਾਂ ਬਾਰੇ ਵੀ ਜਾਣ ਚੁੱਕੇ ਸਨ। ਇਸ ਸਾਰੀ ਵਿਰਾਸਤ ਨੇ ਉਨ੍ਹਾਂ ਨੂੰ ਬਲ ਦਿੱਤਾ ਸੀ। ਇਹ ਉਨ੍ਹਾਂ ਦੇ ਚਟਾਨੀ ਜਜ਼ਬੇ ਅਤੇ ਦੂਰ-ਅੰਦੇਸ਼ੀ ਦੀ ਉੱਤਮ ਮਿਸਾਲ ਹੈ ਕਿ ਉਨ੍ਹਾਂ ਜ਼ਿੰਦਗੀ ਦੇ ਇਸ ਮੋੜ ਉੱਤੇ ਉਸ ਵਿਸ਼ਾਲ ਸਾਮਰਾਜ ਨਾਲ ਟਕਰਾਉਣ ਵਾਲਾ ਰਸਤਾ ਚੁਣਿਆ, ਜਿਸ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ ਅਤੇ ਜਿਸ ਦਾ ਦਬਦਬਾ ਸਾਰੀ ਦੁਨੀਆ ਉੱਤੇ ਸੀ।
ਇਸ ਉਮਰ ਤੱਕ ਪਹੁੰਚਦਿਆਂ ਭਗਤ ਸਿੰਘ ਸਾਹਿਤ ਦੇ ਸਮਾਜਿਕ ਤੇ ਸੱਭਿਆਚਾਰਕ ਯੋਗਦਾਨ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੇ ਸਨ। ਇਸੇ ਕਰਕੇ ਉਕਤ ਚਿੱਠੀ ਵਿੱਚ ਉਨ੍ਹਾਂ ਆਪਣੇ ਵਿਦੇਸ਼ ਵੱਸਦੇ ਮਿੱਤਰ ਤੋਂ ਕਿਸੇ ਵੀ ਹੋਰ ਚੀਜ਼ ਦੀ ਮੰਗ ਕਰਨ ਦੀ ਥਾਂ ਸਿਰਫ਼ ਕਿਤਾਬਾਂ ਦੀ ਮੰਗ ਕੀਤੀ ਸੀ। ਭਾਸ਼ਾ ਅਤੇ ਸਾਹਿਤ ਛੋਟੀ ਉਮਰ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਦੇ ਵਿਸ਼ੇ ਬਣ ਗਏ ਸਨ। ਉਨ੍ਹਾਂ ਇਸ ਚਿੱਠੀ ਤੋਂ ਢਾਈ-ਤਿੰਨ ਸਾਲ ਪਹਿਲਾਂ ਆਪਣੇ ਇੱਕ ਲੇਖ ‘ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੀ ਸਮੱਸਿਆ’ ਵਿੱਚ ਭਾਸ਼ਾ ਅਤੇ ਸਾਹਿਤ ਦੇ ਸਮਾਜਿਕ ਯੋਗਦਾਨ ਬਾਰੇ ਦੱਸਦਿਆਂ ਲਿਖਿਆ ਸੀ: ‘ਹਰ ਰਾਸ਼ਟਰ ਨੂੰ ਆਪਣਾ ਪੱਧਰ ਉੱਚਾ ਚੁੱਕਣ ਲਈ ਉੱਚ ਪਾਏ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਵੇਂ ਜਿਵੇਂ ਦੇਸ਼ ਦਾ ਸਾਹਿਤ ਉਚਾਣਾਂ ਛੂੰਹਦਾ ਹੈ ਉਵੇਂ ਉਵੇਂ ਉਸ ਦੇਸ਼ ਵਿੱਚ ਵਿਕਾਸ ਦੀ ਗੱਡੀ ਅੱਗੇ ਤੁਰਦੀ ਹੈ।’ ਉਨ੍ਹਾਂ ਲੇਖ ਵਿੱਚ ਇਹ ਵੀ ਲਿਖਿਆ ਸੀ ਕਿ ‘ਕਬੀਰ ਦੇ ਵਿਚਾਰ, ਉਸ ਦੁਆਰਾ ਸਾਹਿਤ ਵਿੱਚ ਪੇਸ਼ ਕਰਨ ਕਰਕੇ ਹੀ ਸਥਾਈ ਪ੍ਰਭਾਵ ਪਾ ਸਕੇ। ਉਨ੍ਹਾਂ ਦੀਆਂ ਕਾਵਿਕ ਰਚਨਾਵਾਂ ਦੀ ਮਿਠਾਸ ਅਤੇ ਸੰਵੇਦਨਸ਼ੀਲਤਾ ਅੱਜ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਇਹੋ ਗੱਲ ਗੁਰੂ ਨਾਨਕ ਦੇਵ ਜੀ ਬਾਰੇ ਵੀ ਓਨੀ ਹੀ ਸੱਚੀ ਹੈ।’
ਆਪਣੇ ਦੋਸਤ ਨੂੰ ਲਿਖੀ ਇਸ ਚਿੱਠੀ ਵਿੱਚ ਭਗਤ ਸਿੰਘ ਨੇ ਆਪਣੇ ਨਿੱਜੀ ਹਾਲਾਤ ਦੇ ਨਾਲ ਉਨ੍ਹਾਂ ਦੁਸ਼ਵਾਰੀਆਂ ਨੂੰ ਵੀ ਬਿਆਨ ਕੀਤਾ ਸੀ, ਜੋ ਉਨ੍ਹਾਂ ਵੱਲੋਂ ਆਪਣੇ ਲਈ ਬਿਖੜਾ ਤੇ ਨਿਰਾਲਾ ਰਾਹ ਚੁਣਨ ਕਰਕੇ ਪੇਸ਼ ਆਈਆਂ ਸਨ। ਮੁਕੱਦਮਿਆਂ ਨੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਸੀ, ਪਰ ਨਾਲ ਹੀ ਉਨ੍ਹਾਂ ਨੂੰ ਇਸ ਯੋਗ ਬਣਾਇਆ ਕਿ ਉਹ ਭਵਿੱਖ ਵਿੱਚ ਅਜਿਹੇ ਕਸ਼ਟਾਂ ਦਾ ਹੌਸਲੇ ਨਾਲ ਮੁਕਾਬਲਾ ਕਰ ਸਕਣ। ਭਗਤ ਸਿੰਘ ਨੇ ਚਿੱਠੀ ਵਿੱਚ ਅੱਗੇ ਲਿਖਿਆ ਸੀ:
ਮੇਰਾ ਹਾਲ ਵੀ ਅਜੀਬ ਹੈ, ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਅੰਤ ਨੂੰ ਮੁਕੱਦਮਾ ਵਾਪਸ ਲੈ ਲਿਆ ਗਿਆ ਸੀ। ਬਾਅਦ ਵਿੱਚ ਮੈਨੂੰ ਫਿਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਸੱਠ ਹਜ਼ਾਰ ਦੀ ਜ਼ਮਾਨਤ ਉੱਤੇ ਰਿਹਾਅ ਹੋਇਆ ਹਾਂ। ਅਜੇ ਤੱਕ ਮੇਰੇ ਖ਼ਿਲਾਫ਼ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਅਤੇ ਜੇ ਖ਼ੁਦਾ ਨੇ ਚਾਹਿਆ ਤਾਂ ਹੋ ਵੀ ਨਹੀਂ ਸਕੇਗਾ। ਭਾਵੇਂ ਇੱਕ ਵਰ੍ਹਾ ਬੀਤਣ ਦੇ ਨੇੜੇ ਹੈੈ, ਪਰ ਅਜੇ ਤੱਕ ਜ਼ਮਾਨਤ ਵਾਪਸ ਨਹੀਂ ਲਈ ਗਈ।... ਸਰਕਾਰ ਵੱਲੋਂ ਖਾਹਮਖਾਹ ਮੇਰੇ ਉੱਤੇ ਸ਼ੱਕ ਕੀਤਾ ਜਾਂਦਾ ਹੈ। ਮੇਰੀਆਂ ਚਿੱਠੀਆਂ ਖੋਲ੍ਹ ਲਈਆਂ ਜਾਂਦੀਆਂ ਹਨ। ਪਤਾ ਨਹੀਂ ਕਿਉਂ ਮੈਂ ਇਸ ਕਦਰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹਾਂ। ਖ਼ੈਰ ਭਰਾ ਮੇਰੇ, ਸਚਾਈ ਅੰਤ ਨੂੰ ਬਾਹਰ ਆ ਜਾਏਗੀ ਅਤੇ ਇਸ ਦੀ ਹੀ ਜਿੱਤ ਹੋਵੇਗੀ।’
ਇੱਥੇ ਭਗਤ ਸਿੰਘ ਨੇ ਉਨ੍ਹਾਂ ਉੱਤੇ ਪਾਏ ਗਏ ਦੋ ਮੁਕੱਦਮਿਆਂ ਦਾ ਜ਼ਿਕਰ ਕੀਤਾ ਹੈ। ਪਹਿਲਾ ਮੁਕੱਦਮਾ ਸਰਕਾਰ ਨੇ ਉਨ੍ਹਾਂ ਉੱਤੇ ਫ਼ੌਜਦਾਰੀ (ਸੋਧ) ਕਾਨੂੰਨ ਦੀ ਧਾਰਾ 17 (1) ਅਧੀਨ ਉਦੋਂ ਦਰਜ ਕੀਤਾ ਸੀ ਜਦੋਂ ਉਨ੍ਹਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੈਤੋ ਮੋਰਚੇ ਦੇ ਸੱਤਿਆਗ੍ਰਹੀਆਂ ਨੂੰ ਆਪਣੇ ਪਿੰਡ ਬੰਗੇ (ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ) ਵਿਖੇ ਸਰਕਾਰੀ ਹੁਕਮਾਂ ਦੇ ਖ਼ਿਲਾਫ਼ ਅਤੇ ਪਾਬੰਦੀਆਂ ਦੇ ਬਾਵਜੂਦ ਲੰਗਰ ਛਕਾਇਆ ਸੀ। ਉਦੋਂ ਉਹ ਸਿਰਫ਼ 17 ਵਰ੍ਹਿਆਂ ਦੇ ਸਨ। ਇਸ ਮੁਕੱਦਮੇ ਵਿੱਚ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ, ਜੋ ਲਗਭਗ ਡੇਢ ਸਾਲ ਕਿਰਿਆਸ਼ੀਲ ਰਹੇ ਸਨ, ਪਰ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹੀ ਸੀ। ਅੰਤ ਸਰਕਾਰ ਨੂੰ ਝੁਕਣਾ ਪਿਆ ਅਤੇ ਉਸ ਨੇ ਸਾਰੇ ਸੱਤਿਆਗ੍ਰਹੀਆਂ ਉੱਤੇ ਦਾਇਰ ਕੀਤੇ ਮੁਕੱਦਮੇ ਵਾਪਸ ਲੈ ਲਏ ਸਨ। ਭਗਤ ਸਿੰਘ ਉੱਤੇ ਪਾਇਆ ਮੁਕੱਦਮਾ ਵੀ ਵਾਪਸ ਲੈ ਲਿਆ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜੈਤੋ ਮੋਰਚੇ ਦੇ ਸ਼ਹੀਦੀ ਜਥਿਆਂ ਨਾਲ ਹਮਦਰਦੀ ਕਰਨ ਪਹੁੰਚੇ ਪੰਡਿਤ ਜਵਾਹਰਲਾਲ ਨਹਿਰੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਉੱਤੇ ਅਮਨ ਕਾਨੂੰਨ ਭੰਗ ਕਰਨ ਤੇ ਸਾਜ਼ਿਸ਼ ਤਹਿਤ ਨਾਭਾ ਰਿਆਸਤ ਵਿੱਚ ਦਾਖ਼ਲ ਹੋਣ ਦੇ ਦੋਸ਼ ਲਾ ਕੇ ਦੋ ਵੱਖ-ਵੱਖ ਮੁਕੱਦਮੇ ਚਲਾਏ ਗਏ ਸਨ। ਬਾਅਦ ਵਿੱਚ ਜਵਾਹਰਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ ਸੀ ਕਿ ‘ਇਨ੍ਹਾਂ ਜਥਿਆਂ ਨੂੰ (ਜੈਤੋ ਵਿਖੇ) ਅੱਗੇ ਵਧਣ ਤੋਂ ਰੋਕਿਆ ਜਾਂਦਾ ਸੀ, ਫਿਰ ਲਾਠੀਆਂ ਨਾਲ ਕੁੱਟਿਆ ਜਾਂਦਾ ਸੀ, ਫਿਰ ਹਿਰਾਸਤ ਵਿੱਚ ਲਿਆ ਜਾਂਦਾ ਸੀ ਅਤੇ ਫਿਰ ਆਮ ਤੌਰ ਉੱਤੇ ਕਿਸੇ ਦੂਰ-ਦੁਰਾਡੇ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਸੀ’। ਚਿੱਠੀ ਵਿੱਚ ਦੂਜੇ ਜਿਸ ਮੁਕੱਦਮੇ ਦਾ ਜ਼ਿਕਰ ਹੈ ਉਹ ਮੁਕੱਦਮਾ 25 ਅਕਤੂਬਰ 1926 ਨੂੰ ਲਾਹੌਰ ਵਿਖੇ ਹੋਈ ਦਸਹਿਰਾ ਬੰਬ ਵਾਰਦਾਤ ਨਾਲ ਸਬੰਧਿਤ ਸੀ। ਇਸ ਵਾਰਦਾਤ ਵਿੱਚ ਨੌਂ ਜਾਨਾਂ ਚਲੀਆਂ ਗਈਆਂ ਸਨ। ਇਸ ਮੁਕੱਦਮੇ ਵਿੱਚ ਭਗਤ ਸਿੰਘ ਨੂੰ ਨਾਜ਼ਾਇਜ਼ ਤੌਰ ਉੱਤੇ ਸ਼ਾਮਿਲ ਕਰਨ ਦੇ ਮਕਸਦ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਮੁਕੱਦਮਾ ਇੰਡੀਅਨ ਪੀਨਲ ਕੋਡ ਦੀ ਧਾਰਾ 302 ਅਧੀਨ ਅਗਿਆਤ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਇਸ ਘਟਨਾ ਵਿੱਚ ਨਾ ਤਾਂ ਭਗਤ ਸਿੰਘ ਸ਼ਾਮਿਲ ਸਨ ਅਤੇ ਨਾ ਹੀ ਉਨ੍ਹਾਂ ਦੀ ਜਥੇਬੰਦੀ ਦਾ ਕੋਈ ਮੈਂਬਰ, ਪਰ ਸੱਤ ਮਹੀਨਿਆਂ ਦੀ ਛਾਣ-ਬੀਣ ਬਾਅਦ ਵੀ ਪੁਲੀਸ ਦੇ ਹੱਥ ਕੁਝ ਨਾ ਲੱਗਿਆ ਤਾਂ ਉਸ ਨੇ ਇੱਕੋ ਤੀਰ ਨਾਲ ਦੋ ਸ਼ਿਕਾਰ ਫੁੰਡਣੇ ਚਾਹੇ। ਪਹਿਲਾ ਕਿ ਭਗਤ ਸਿੰਘ ਨੂੰ ਇਸ ਕੇਸ ਵਿੱਚ ਸ਼ਾਮਿਲ ਕਰਕੇ ਪੁਲੀਸ ਦੀ ਨਾਕਾਮੀ ਉੱਤੇ ਪਰਦਾ ਪਾਇਆ ਜਾ ਸਕੇ ਅਤੇ ਦੂਜਾ ਕਿ ਅੰਗਰੇਜ਼ੀ ਹਕੂਮਤ ਦਾ ਜ਼ਬਰਦਸਤ ਵਿਰੋਧ ਕਰਨ ਵਾਲੀ ਜਥੇਬੰਦੀ ਨੌਜਵਾਨ ਭਾਰਤ ਸਭਾ ਨੂੰ ਬਦਨਾਮ ਕਰਕੇ ਇਸ ਦੀਆਂ ਕਾਰਵਾਈਆਂ ਉੱਤੇ ਕੰਟਰੋਲ ਕੀਤਾ ਜਾ ਸਕੇ। ਇਸੇ ਸਾਜ਼ਿਸ਼ ਤਹਿਤ ਉਨ੍ਹਾਂ ਭਗਤ ਸਿੰਘ ਨੂੰ ਇਸ ਘਟਨਾ ਦੇ ਮੁਲਜ਼ਮ ਵਜੋਂ 29 ਮਈ 1927 ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਨੌਜਵਾਨਾਂ ਅਤੇ ਆਮ ਲੋਕਾਂ ਨੇ ਪੁਲੀਸ ਦੀ ਇਸ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ ਤਾਂ ਅਦਾਲਤ ਨੇ ਵੀ ਪੁਲੀਸ ਦੀ ਜਾਂਚ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦਿਆਂ ਭਗਤ ਸਿੰਘ ਨੂੰ 60 ਹਜ਼ਾਰ ਰੁਪਏ ਦੇ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ। ਇਸ ਮੁਕੱਦਮੇ ਵਿੱਚ ਭਗਤ ਸਿੰਘ ਦੀ ਸ਼ਮੂਲੀਅਤ ਦੇ ਕੋਈ ਸਬੂਤ ਨਾ ਹੋਣ ਕਰਕੇ ਪੁਲੀਸ ਉਨ੍ਹਾਂ ਖ਼ਿਲਾਫ਼ ਕੋਈ ਦੋਸ਼ ਆਇਦ ਨਾ ਕਰ ਸਕੀ ਅਤੇ ਉਹ ਇਸ ਮੁਕੱਦਮੇ ਵਿੱਚ ਦੋਸ਼ ਮੁਕਤ ਕਰਾਰ ਦੇ ਦਿੱਤੇ ਗਏ।
ਭਗਤ ਸਿੰਘ ਨੇ ਇਸ ਚਿੱਠੀ ਵਿੱਚ ਆਪਣੇ ਦੋਸਤ ਅਮਰ ਚੰਦ ਨੂੰ ਉਸ ਗੱਲ ਵੱਲ ਤਵੱਜੋ ਦੇਣ ਲਈ ਵੀ ਲਿਖਿਆ ਸੀ, ਜੋ ਕਈ ਵਰ੍ਹਿਆਂ ਤੋਂ ਮਨ-ਮਸਤਕ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ। ਉਹ ਸੀ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਦਾ ਘਰਦਿਆਂ ਨਾਲੋਂ ਸੰਪਰਕ ਟੁੱਟ ਜਾਣਾ। ਸ. ਅਜੀਤ ਸਿੰਘ ਨੂੰ ਸਰਕਾਰ ਨੇ 2 ਜੂਨ 1907 ਨੂੰ ਦੇਸ਼ ਨਿਕਾਲਾ ਦੇ ਕੇ ਮਾਂਡਲੇ (ਬਰਮਾ, ਹੁਣ ਮਿਆਂਮਾਰ) ਭੇਜ ਦਿੱਤਾ ਸੀ। ਭਾਵੇਂ ਲੋਕ ਦਬਾਅ ਹੇਠਾਂ ਨਵੇਂ ਆਬਾਦਕਾਰੀ ਕਾਨੂੰਨ ਵਾਪਸ ਲੈਣ ਉਪਰੰਤ ਸਰਕਾਰ ਉਨ੍ਹਾਂ ਨੂੰ ਸਵਾ ਪੰਜ ਮਹੀਨੇ ਪਿੱਛੋਂ ਰਿਹਾਅ ਕਰਨ ਲਈ ਮਜਬੂਰ ਹੋ ਗਈ ਸੀ, ਪਰ ਸਰਕਾਰ ਨੇ ਬਦਲਾਖੋਰੀ ਵਜੋਂ ਆਬਾਦਕਾਰੀ ਲਹਿਰ ਦੇ ਆਗੂਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਉਮਰ ਭਰ ਲਈ ਜੇਲ੍ਹਾਂ ਵਿੱਚ ਸੁੱਟਣ ਦੀ ਸਾਜ਼ਿਸ਼ ਘੜ ਲਈ ਸੀ। ਇਸੇ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਸ. ਅਜੀਤ ਸਿੰਘ ਅਤੇ ਸੂਫ਼ੀ ਅੰਬਾ ਪ੍ਰਸਾਦ ਸਮੇਤ ਇਸ ਲਹਿਰ ਦੇ ਬਹੁਤ ਸਾਰੇ ਆਗੂ ਰੂਪੋਸ਼ ਹੋ ਕੇ ਹਿੰਦੋਸਤਾਨ ਤੋਂ ਬਾਹਰ ਚਲੇ ਗਏ ਸਨ ਅਤੇ ਉੱਥੋਂ ਦੇਸ਼ ਦੀ ਆਜ਼ਾਦੀ ਲਈ ਸਰਗਰਮ ਸਨ। ਕਈ ਸਾਲਾਂ ਤੋਂ ਸ. ਅਜੀਤ ਸਿੰਘ ਦਾ ਅਤਾ-ਪਤਾ ਨਹੀਂ ਸੀ ਲੱਗ ਰਿਹਾ। ਇਸੇ ਕਰਕੇ ਭਗਤ ਸਿੰਘ ਨੇ ਆਪਣੇ ਦੋਸਤ ਸਿਰ ਚਾਚਾ ਜੀ ਨੂੰ ਲੱਭਣ ਦੀ ਜ਼ਿੰਮੇਵਾਰੀ ਪਾਉਂਦਿਆਂ ਲਿਖਿਆ ਸੀ: ‘ਸਾਂ ਫਰਾਂਸਿਸਕੋ ਵਗੈਰਾ ਵੱਲ ਸ਼ਾਇਦ ਸਰਦਾਰ ਜੀ (ਸਰਦਾਰ ਅਜੀਤ ਸਿੰਘ) ਬਾਰੇ ਕੋਈ ਜਾਣਕਾਰੀ ਹਾਸਿਲ ਹੋ ਸਕੇ, ਤੁਸੀਂ ਜ਼ਰੂਰ ਯਤਨ ਕਰਨਾ। ਘੱਟੋ-ਘੱਟ ਉਨ੍ਹਾਂ ਦੇ ਜਿਊਂਦੇ ਹੋਣ ਦੀ ਤਸਦੀਕ ਤਾਂ ਹੋ ਜਾਵੇ।’ ਇਨ੍ਹਾਂ ਸ਼ਬਦਾਂ ਦੀ ਗੰਭੀਰਤਾ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਰਾ ਪਰਿਵਾਰ ਕਿਸ ਤਰ੍ਹਾਂ ਸਰਦਾਰ ਅਜੀਤ ਸਿੰਘ ਦਾ ਥਹੁ-ਪਤਾ ਲਾਉਣ ਲਈ ਤਰਲੋ-ਮੱਛੀ ਹੋ ਰਿਹਾ ਸੀ।
ਭਗਤ ਸਿੰਘ ਵੱਲੋਂ ਆਪਣੇ ਦੋਸਤ ਅਮਰ ਚੰਦ ਨੂੰ ਪਾਈ ਉਕਤ ਚਿੱਠੀ ਦੀ ਇਬਾਰਤ ਤੋਂ ਪਤਾ ਲੱਗਦਾ ਹੈ ਕਿ ਉਹ ਆਮ ਜ਼ਿੰਦਗੀ ਵਿੱਚ ਕਿੰਨੇ ਸੰਜੀਦਾ ਸ਼ਖ਼ਸ ਸਨ, ਕਿਵੇਂ ਮੁਸ਼ਕਿਲਾਂ ਵਿੱਚ ਵੀ ਸਬਰ ਰੱਖਦੇ ਅਤੇ ਸਚਾਈ ਉੱਤੇ ਬਹਾਦਰੀ ਨਾਲ ਪਹਿਰਾ ਦਿੰਦੇ, ਕਿਵੇਂ ਦੂਜਿਆਂ ਦੇ ਦੁੱਖ ਦਰਦ ਨੂੰ ਦਿਲੋਂ ਮਹਿਸੂਸ ਕਰਦੇ, ਕਿਵੇਂ ਦੋਸਤਾਂ ਦੇ ਚੰਗੇ ਭਵਿੱਖ ਲਈ ਆਸਵੰਦ ਸਨ, ਕਿਵੇਂ ਰਿਸ਼ਤਿਆਂ ਦੀ ਭੋਇੰ ਵਿੱਚ ਮੋਹ-ਪਿਆਰ ਦੇ ਬੀਅ ਬੀਜ ਕੇ ਵਿਸ਼ਵਾਸ ਦੇ ਪਾਣੀ ਨਾਲ ਸਿੰਜਦੇ ਅਤੇ ਕਿਵੇਂ ਉਨ੍ਹਾਂ ਆਪਣੇ ਨਿੱਜੀ ਸੁਪਨਿਆਂ ਨੂੰ ਤਿਲਾਂਜਲੀ ਦੇ ਕੇ ਦੇਸ਼ ਵਾਸੀਆਂ ਲਈ ਆਜ਼ਾਦੀ ਅਤੇ ਨਿਆਂ ਪ੍ਰਾਪਤੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤਿਆਗ ਤੇ ਕੁਰਬਾਨੀ ਦਾ ਰਾਹ ਚੁਣਿਆ ਸੀ।
‘ਮੈਨੂੰ ਸੰਸਾਰ ਇਨਕਲਾਬ ਦੇ ਵੱਖ ਵੱਖ ਆਦਰਸ਼ਾਂ ਦੇ ਅਧਿਐਨ ਵਾਸਤੇ ਕਾਫ਼ੀ ਮੌਕਾ ਮਿਲ ਗਿਆ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜਿ੍ਹਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਤੇ ਲੈਨਿਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਵਿੱਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿ੍ਹਆ। ਬਾਕੂਨਿਨ ਦੀ ਕਿਤਾਬ ‘ਗੌਡ ਐਂਡ ਸਟੇਟ’ ਭਾਵੇਂ ਅਧੂਰੀ ਜਿਹੀ ਹੈ, ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਮਗਰੋਂ ਮੈਨੂੰ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ‘ਕਾਮਨ ਸੈਂਸ’ ਹੱਥ ਲੱਗੀ। ਇਸ ਕਿਤਾਬ ਵਿੱਚ ਅਧਿਆਤਮਕ ਨਾਸਤਿਕਵਾਦ ਸੀ। ਇਸ ਵਿਸ਼ੇ ਵਿੱਚ ਮੇਰੀ ਬਹੁਤ ਜ਼ਿਆਦਾ ਦਿਲਚਸਪੀ ਪੈਦਾ ਹੋ ਗਈ। 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਣ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਨਾਸਤਿਕ ਹੋ ਚੁੱਕਾ ਸੀ।’
09/27/2026
ਪੰਜਾਬ📍 ਪੰਜਾਬ
ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ 1929 ਮੁਲਤਾਨ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਮੁਲਤਾਨ ਤੋਂ ਕੀਤੀ ਤੇ ਫਿਰ ਟੈਕਨੀਕਲ ਕੈਮਿਸਟਰੀ ਵਿੱਚ ਐੱਮ ਐੱਸਸੀ ਦੀ ਡਿਗਰੀ ਹਾਸਲ ਕੀਤੀ ਤੇ 1951 ਭਾਖੜਾ ਨੰਗਲ ਡੈਮ ਤੇ ਨੌਕਰੀ ਸ਼ੁਰੂ ਕੀਤੀ।
ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ 1929 ਮੁਲਤਾਨ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਮੁਲਤਾਨ ਤੋਂ ਕੀਤੀ ਤੇ ਫਿਰ ਟੈਕਨੀਕਲ ਕੈਮਿਸਟਰੀ ਵਿੱਚ ਐੱਮ ਐੱਸਸੀ ਦੀ ਡਿਗਰੀ ਹਾਸਲ ਕੀਤੀ ਤੇ 1951 ਭਾਖੜਾ ਨੰਗਲ ਡੈਮ ਤੇ ਨੌਕਰੀ ਸ਼ੁਰੂ ਕੀਤੀ।
ਸਤਾਈ ਸਤੰਬਰ ਗੁਰਸ਼ਰਨ ਸਿੰਘ ਹੋਰਾਂ ਦੇ ਵਿਛੋੜੇ ਦਾ ਦਿਨ ਹੈ। ਇਹ ਦਿਹਾੜਾ ਉਨ੍ਹਾਂ ਦੀ ਪੰਜਾਬ ਦੇ ਲੋਕ-ਪੱਖੀ ਰੰਗਮੰਚ ਪ੍ਰਤੀ ਪ੍ਰਤੀਬੱਧਤਾ ਅਤੇ ਘਾਲਣਾ ਨੂੰ ਸਲਾਮ ਕਰਦੇ ਹੋਏ ਇਨਕਲਾਬੀ ਰੰਗਮੰਚ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਇੱਕ ਸੰਵਾਦ ਦਾ ਮੌਕਾ ਵੀ ਹੈ। ਅਜੋਕੇ ਸਮਿਆਂ ਵਿੱਚ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿੱਚ ਲਗਾਤਾਰ ਹੁੰਦੇ ਨਾਟਕਾਂ; ਵੱਡੀ ਗਿਣਤੀ ਵਿੱਚ ਨਾਟਕਾਂ ਦੇ ਦਰਸ਼ਕ ਹੋਣ; ਧਰਨਿਆਂ ਦੀਆਂ ਸਟੇਜਾਂ ’ਤੇ ਹੁੰਦੇ ਨਾਟਕਾਂ, ਗ਼ਦਰੀਆਂ ਦੀ ਯਾਦ ਵਿੱਚ ਲੱਗਦੇ ਮੇਲਿਆਂ, ਲੋਕ ਨਾਇਕਾਂ ਦੇ ਦਿਨ ਮਨਾਏ ਜਾਣ, ਸਾਰੀ ਸਾਰੀ ਰਾਤ ਦੇ ਸੱਭਿਆਚਾਰਕ ਸਮਾਗਮਾਂ; ਤਰਕਸ਼ੀਲ ਸਭਾਵਾਂ ਅਤੇ ਪੰਜਾਬ ਦੀ ਲੋਕ ਸਿਮਰਤੀ ਵਿੱਚ ਵਸੇ ਨਾਇਕਾਂ ਦੀਆਂ ਲਿਖਤਾਂ ਦੇ ਕਲਾਤਮਿਕ ਮੰਚਨ ਹੋਣ ਦਾ ਵੱਡਾ ਸਿਹਰਾ ਲੋਕ-ਪੱਖੀ ਸੱਭਿਆਚਾਰਕ ਲਹਿਰ ਦੇ ਮੋਢੀ ਉਸਰੱਈਆਂ ਤੇ ਅਣਥੱਕ ਸੱਭਿਆਚਾਰਕ ਕਾਮਿਆਂ ਦੇ ਸਿਰ ਬੱਝਦਾ ਹੈ, ਜਿਨ੍ਹਾਂ ਨੇ ਪੰਜਾਬ ’ਚ ਲੋਕ-ਪੱਖੀ ਸੱਭਿਆਚਾਰ ਬਣਾਇਆ, ਲੋਕ ਕਲਾ ਦਾ ਪਰਚਮ ਬੁਲੰਦ ਕੀਤਾ ਅਤੇ ਇਸ ਨੂੰ ਇੱਕ ਲਹਿਰ ਬਣਾਇਆ।
ਪੰਜਾਬ ਦਾ ਅਮੀਰ ਇਨਕਲਾਬੀ ਸੱਭਿਆਚਾਰਕ ਵਿਰਸਾ ਹੈ। ਇਸ ਦੀ ਵਿਰਾਸਤ ਗ਼ਦਰ ਲਹਿਰ ਵਿੱਚ ਹੈ। ਗ਼ਦਰੀ ਗੂੰਜਾਂ ਦੀ ਕਵਿਤਾ ਸੰਨ 1913 ਤੋਂ ਗਾਈ ਜਾਣ ਲੱਗੀ। ਇਹ ਕਵਿਤਾ ਸੱਤ ਸਮੁੰਦਰਾਂ ਤੇ ਅਨਪੜ੍ਹਤਾ ਦੀਆਂ ਉਹ ਹੱਦਾਂ ਟੱਪ ਗਈ ਸੀ, ਜੋ ਸਿਆਸੀ ਪਰਚੇ ਨਹੀਂ ਟੱਪ ਸਕਦੇ ਸਨ। ਇਸ ਲਈ ਬਰਤਾਨਵੀ ਸਾਮਰਾਜ ਲਈ ਇਹ ਇੰਨੀ ਖ਼ਤਰਨਾਕ ਸੀ ਕਿ ਜ਼ਬਤ ਕੀਤੀ ਜਾਂਦੀ ਰਹੀ। ਗ਼ਦਰੀ ਜਾਣਦੇ ਸਨ ਕਿ ਬਰਤਾਨਵੀ ਹਕੂਮਤ ਬਹੁਤ ਤਾਕਤਵਰ ਹੈ ਅਤੇ ਗ਼ਦਰੀ ਮੁੱਠੀ ਭਰ ਹਨ, ਉਨ੍ਹਾਂ ਕੋਲ ਹਥਿਆਰ ਵੀ ਨਹੀਂ ਹਨ ਪਰ ਉਹ ਹੱਥ ’ਤੇ ਹੱਥ ਧਰ ਕੇ ਬੈਠੇ ਨਾ ਰਹੇ। ਅੱਜ ਕਈ ਕਹਿੰਦੇ ਕਹਾਉਂਦੇ ਬਹੁਤੇ ਸਿਆਣੇ ਕਹਿੰਦੇ ਹਨ ਕਿ ਗ਼ਦਰੀਆਂ ਵਿੱਚ ਜੋਸ਼ ਸੀ, ਪਰ ਹੋਸ਼ ਨਹੀਂ ਸੀ। ਦਰਅਸਲ, ਗ਼ਦਰੀਆਂ ਨੇ ਕਵਿਤਾ ਨੂੰ ਹਥਿਆਰ ਬਣਾਇਆ, ਉਨ੍ਹਾਂ ਦੀ ਕਵਿਤਾ ਨੇ ਹਿੰਦ ਵਾਸੀਆਂ ਨੂੰ ਜਗਾਇਆ ਅਤੇ ਉਹ ਕਵਿਤਾ ਅੱਜ ਵੀ ਸੁਣਨ ਵਾਲਿਆਂ ਨੂੰ ਜੋਸ਼ ਨਾਲ ਭਰ ਦਿੰਦੀ ਹੈ। ਉਨ੍ਹਾਂ ਦੇ ਬੋਲਾਂ ਨੇ ਲੋਕਾਈ ਵਿੱਚ ਉਤਸ਼ਾਹ ਭਰਿਆ। ਉਹ ਲੜੇ ਤੇ ਪੂਰੇ ਜਿਗਰੇ ਨਾਲ ਲੜੇ। ਉਹ ਜੰਗ ਭਾਵੇਂ ਜਿੱਤੇ ਨਹੀਂ, ਪਰ ਉਹ ਹਾਰੇ ਵੀ ਨਹੀਂ। ਗ਼ਦਰੀਆਂ ਨੇ ਸਾਲਾਂਬੱਧੀ ਜੇਲ੍ਹਾਂ ਕੱਟੀਆਂ ਤੇ ਬਾਹਰ ਆ ਕੇ ਫਿਰ ਲੜੇ।
ਇਸ ਵਿਰਾਸਤ ਨੂੰ ਉਨ੍ਹਾਂ ਦੇ ਵਾਰਿਸਾਂ ਨੇ ਸਾਂਭ ਕੇ ਰੱਖਿਆ ਅਤੇ ਅਗਾਂਹ ਤੋਰਿਆ। ਇਪਟਾ ਇਸ ਵਿਧੀ ਨੂੰ 1940ਵਿਆਂ ਵਿੱਚ ਲੋਕਾਂ ਵਿੱਚ ਲੈ ਕੇ ਗਈ। ਹਿੰਦੋਸਤਾਨ ਦੇ ਸਭ ਤੋਂ ਚੋਟੀ ਦੇ ਗੀਤਕਾਰ, ਲੇਖਕ, ਕਵੀ ਅਤੇ ਅਦਾਕਾਰ ਇਪਟਾ ਦਾ ਹਿੱਸਾ ਬਣੇ। ਪੰਜਾਬ ਵਿੱਚ ਇਪਟਾ ਲਹਿਰ ਨੇ ਤੇਰਾ ਸਿੰਘ ਚੰਨ ਦੀ ਅਗਵਾਈ ਹੇਠ ਗੀਤ-ਨਾਟਕਾਂ ਦੀ ਪਿਰਤ ਪਾਈ, ਜਿਸ ਰਾਹੀਂ ਅਮਨ, ਇਨਸਾਫ਼ ਦੀ ਲੋੜ ਅਤੇ ਕਿਰਤ ਦੀ ਲੁੱਟ ਨੂੰ ਉਜਾਗਰ ਕਰਦੇ ਓਪੇਰੇ ਆਮ ਲੋਕਾਂ ਤੱਕ ਲਿਜਾਏ ਗਏ। 1960ਵਿਆਂ ਵਿੱਚ ਗੁਰਸ਼ਰਨ ਸਿੰਘ ਹੋਰਾਂ ਨੇ ਨਾਟਕ ਨੂੰ ਆਡੀਟੋਰੀਅਮ ਤੋਂ ਕੱਢ ਕੇ ਅਗਲੇ ਪੰਜ ਦਹਾਕੇ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚਾਇਆ। ਉਨ੍ਹਾਂ ਐਮਰਜੈਂਸੀ ਦੇ ਦੌਰ ਵਿੱਚ ਵੀ ਨਾਟਕ ਕੀਤੇ ਅਤੇ ਪੰਜਾਬ ਦੇ ਕਾਲੇ ਦੌਰ ਵਿੱਚ ਵੀ ਰੁਕੇ ਨਹੀਂ ਤੇ ਲੋਕਾਈ ਨੂੰ ਪ੍ਰੇਰਿਤ ਕਰਦੇ ਰਹੇ। ਅਜਮੇਰ ਔਲਖ ਹੋਰੀਂ ਛੋਟੀ ਕਿਸਾਨੀ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਪੰਜਾਬੀ ਨਾਟਕ ਵਿੱਚ ਲਿਆਏ ਅਤੇ ਉਨ੍ਹਾਂ ਦੀ ਜ਼ੁਬਾਨ ਬਣੇ। ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਨੇ ਜਾਤ ਤੇ ਜਮਾਤ ਦੇ ਅਪਮਾਨ ਬਾਰੇ ਲਿਖਿਆ। ਪਾਸ਼ ਨੇ ਸੁਪਨਿਆਂ ਦੇ ਮਰ ਜਾਣ ਨੂੰ ਸਭ ਤੋਂ ਖ਼ਤਰਨਾਕ ਆਖਿਆ ਅਤੇ 1988 ਵਿੱਚ ਗੋਲੀਆਂ ਦਾ ਸ਼ਿਕਾਰ ਹੋਇਆ। ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਬਹੁਤ ਸਾਰੀਆਂ ਨਾਟ ਟੀਮਾਂ ਨੇ ਲੋਕ-ਪੱਖੀ ਰੰਗਮੰਚ ਨੂੰ ਅਪਣਾਇਆ, ਜੋ ਪੰਜਾਬ ਭਰ ਵਿੱਚ ਇਨਕਲਾਬੀ ਸੱਭਿਆਚਾਰਕ ਲਹਿਰ ਦੀ ਮਸ਼ਾਲ ਜਗਦੀ ਰੱਖ ਰਹੀਆਂ ਹਨ।
ਜਬਰ ਸਿਰਫ਼ ਜਮਾਤੀ ਤਾਕਤ ’ਤੇ ਹੀ ਨਹੀਂ ਟਿਕਿਆ। ਕਿਸੇ ਅਨਿਆਂਪੂਰਨ ਪ੍ਰਬੰਧ ਨੂੰ ਪੀੜ੍ਹੀਆਂ ਤੱਕ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਲਤਾੜੀ ਜਾ ਰਹੀ ਲੋਕਾਈ ਨੂੰ ਦੁਨੀਆ ਦੀ ਬਣਤਰ ਕੁਦਰਤੀ, ਜਾਇਜ਼ ਜਾਂ ਨਾ-ਬਦਲਣਯੋਗ ਲੱਗੇ। ਜਿੱਥੇ ਬੇਜ਼ਮੀਨੇ ਮਜ਼ਦੂਰ ਨੂੰ ਯਕੀਨ ਹੋਵੇ ਕਿ ਉਸ ਦੀ ਹਾਲਤ ਕਿਸਮਤ, ਰੱਬ ਦੀ ਮਰਜ਼ੀ ਜਾਂ ਨਿੱਜੀ ਨਾਕਾਮੀ ਦਾ ਨਤੀਜਾ ਹੈ। ਇਹ ਯਕੀਨ ਕਾਨੂੰਨਾਂ ਰਾਹੀਂ ਨਹੀਂ ਫੈਲਦਾ। ਇਹ ਧਰਮਾਂ ਦੇ ਪ੍ਰਚਾਰ-ਪਸਾਰ, ਰੀਤਾਂ-ਰਸਮਾਂ, ਫਿਲਮਾਂ ਅਤੇ ਰੋਜ਼ਮੱਰਾ ਦੀ ਬੋਲੀ ਦੀ ਸ਼ਬਦਾਵਲੀ ਰਾਹੀਂ ਸਫ਼ਰ ਕਰਦਾ ਹੈ। ਇਸੇ ਕਰਕੇ ਲੁੱਟ ਵਿਰੁੱਧ ਸੰਘਰਸ਼ ਕੋਈ ਕਾਨੂੰਨੀ ਲੜਾਈ ਨਹੀਂ ਹੈ। ਸੰਘਰਸ਼ ਉਦੋਂ ਸ਼ੁਰੂ ਹੁੰਦੇ ਹਨ ਜਦੋਂ ਇਹ ਬਿਰਤਾਂਤ ਝੂਠਾ ਲੱਗਣ ਲੱਗਦਾ ਹੈ, ਵਿਹੜਿਆਂ ’ਚੋਂ ਸਵਾਲ ਉੱਠਣ ਲੱਗਦੇ ਹਨ ਕਿ ਗ਼ਰੀਬ ਦੀ ਥਾਂ ਨੀਵੀਂ ਹੀ ਕਿਉਂ ਹੈ, ਅੰਨ ਉਗਾਉਣ ਵਾਲੇ ਦੇ ਬਾਲ ਭੁੱਖੇ ਕਿਉਂ ਹਨ, ਮਿੱਟੀ ਨਾਲ ਮਿੱਟੀ ਹੁੰਦੇ ਮਜ਼ਦੂਰ ਦੀਆਂ ਬੁਨਿਆਦੀ ਲੋੜਾਂ ਵੀ ਕਿਉਂ ਪੂਰੀਆਂ ਨਹੀਂ ਹੁੰਦੀਆਂ। ਇਹ ਝੂਠ ਅਕਸਰ ਸਭ ਤੋਂ ਪਹਿਲਾਂ ਕਿਸੇ ਗੀਤ, ਨਾਟਕ ਜਾਂ ਕਵਿਤਾ ਦੇ ਬੋਲਾਂ ਵਿੱਚ ਬੇਪਰਦ ਹੁੰਦਾ ਹੈ। ਇਸ ਝੂਠ ਨੂੰ ਬੇਪਰਦ ਕਰਨਾ ਤੇ ਇਸ ਵਿਰੁੱਧ ਲੜਨ ਦਾ ਜਜ਼ਬਾ ਪੈਦਾ ਕਰਨਾ ਇਨਕਲਾਬੀ ਸੱਭਿਆਚਾਰ ਦੇ ਹਿੱਸੇ ਆਉਂਦਾ ਹੈ। ਪੰਜਾਬ ਦੀਆਂ ਸਟੇਜਾਂ ਦੇ ਪ੍ਰਸਿੱਧ ਨਾਟਕ ‘ਨਵਾਂ ਜਨਮ’ ਦੇ ਅੰਤਲੇ ਸੀਨ ਵਿੱਚ ਸ਼ਿੱਬੂ ਸਾਂਸੀ ਕਹਿੰਦਾ ਹੈ ਕਿ ‘ਬੰਦਾ ਜੇਕਰ ਕਰਨ ’ਤੇ ਆ ਜਾਏ ਤਾਂ ਫੇਰ ਰੱਬ ਦੇ ਕੀਤੇ ਵਿੱਚ ਵੀ ਦਖ਼ਲ ਦੇ ਦਿੰਦਾ ਹੈ’।
ਪੰਜਾਬ ਦੇ ਲੋਕ ਰੰਗਮੰਚ ਨੇ ਬੰਦੇ ਨੂੰ ਰੱਬ ਦੇ ਕੀਤੇ ਵਿੱਚ ਦਖ਼ਲ ਦੇਣ ਲਈ ਪ੍ਰੇਰਿਤ ਕੀਤਾ। ਇਸ ਲਹਿਰ ਨੇ ਪਿੜਾਂ ਵਿੱਚ ਬਹਿ ਕੇ ਨਾਟਕ ਵੇਖਣ ਅਤੇ ਲਹਿਰ ਦੇ ਗੀਤਾਂ ਨੇ ਸਮੂਹਿਕਤਾ ਦਾ ਅਹਿਸਾਸ ਕਰਾਇਆ। ‘ਮਸ਼ਾਲਾਂ ਬਾਲ ਕੇ ਚੱਲਣਾ’, ‘ਤੂੰ ਮਘਦਾ ਰਹੀਂ ਵੇ ਸੂਰਜਾ’, ‘ਛੱਟਾ ਚਾਨਣਾਂ ਦਾ’, ‘ਲਹਿਰਾਂ ਬਣ ਉੱਠੋ’ ਪੜ੍ਹੇ ਨਹੀਂ ਸਗੋਂ ਗਾਏ ਜਾਂਦੇ ਹਨ ਅਤੇ ਉਹ ਹਰ ਉਸ ਸ਼ਖ਼ਸ ਦੇ ਹੁੰਦੇ ਹਨ, ਜੋ ਉਸ ਇਕੱਠ ਵਿੱਚ ਸ਼ਾਮਿਲ ਹੈ ਅਤੇ ਨਾਲ ਰਲ ਕੇ ਗਾਉਂਦਾ ਹੈ। ਸੱਭਿਆਚਾਰਕ ਕਾਰਜ ਨੇ ਲੋਕਾਈ ਨੂੰ ਇਹ ਯਕੀਨ ਦਿਵਾਉਣ ਵਿੱਚ ਹਿੱਸਾ ਪਾਇਆ ਕਿ ਵਿਤਕਰੇ ਭਰਿਆ ਸਮਾਜ ਬਣਾਇਆ ਗਿਆ ਹੈ ਅਤੇ ਜੋ ਬਣਾਇਆ ਗਿਆ ਹੈ ਉਹ ਢਾਹਿਆ ਜਾ ਸਕਦਾ ਹੈ ਤੇ ਉਸ ਦੀ ਥਾਂ ਨਵਾਂ ਉਸਾਰਿਆ ਵੀ ਜਾ ਸਕਦਾ ਹੈ।
ਜੇਕਰ ਇਨਕਲਾਬੀ ਸੱਭਿਆਚਾਰ ਨੇ ਆਮ ਲੋਕਾਈ ਨੂੰ ਚੇਤੰਨ ਕੀਤਾ ਹੈ ਤਾਂ ਹਾਕਮਾਂ ਨੇ ਵੀ ਆਪਣੇ ਦਾਬੇ ਨੂੰ ਮਜ਼ਬੂਤ ਕਰਨ ਲਈ ਸੱਭਿਆਚਾਰਕ ਸੰਦ ਅਤੇ ਹਰ ਹਰਬਾ ਵਰਤਿਆ ਹੈ। 1930ਵਿਆਂ ਵਿੱਚ ਅਡੋਲਫ ਹਿਟਲਰ ਦੀਆਂ ਨਿਊਰਮਬਰਗ ਰੈਲੀਆਂ ਸੰਪੂਰਨ ਥੀਏਟਰ ਸਨ: ਲੱਖਾਂ ਲੋਕਾਂ ਦੇ ਮਾਰਚ, ਨਗਾਰਿਆਂ ਅਤੇ ਬੂਟਾਂ ਦੀ ਨਾ ਰੁਕਣ ਵਾਲੀ ਤਾਲ, ਸਰਚਲਾਈਟਾਂ ਦੀ ਚਕਾਚੌਂਧ ਅਤੇ ਵਿਚਕਾਰ ਇੱਕੋ-ਇੱਕ ਮਹਾਨਾਇਕ ਵਾਂਗ ਉੱਭਰਦਾ ਤਾਨਾਸ਼ਾਹ। ਅਜੋਕੇ ਸਮਿਆਂ ’ਚ ਵੀ ਤਾਨਾਸ਼ਾਹ ਬਿਰਤੀਆਂ ਵਾਲਾ ਹਰ ਆਗੂ ਹਰ ਸਮਾਗਮ ਮੌਕੇ ਆਪ ਕੇਂਦਰ ਵਿੱਚ ਖੜੋਤਾ ਦਿਸਦਾ ਹੈ। ਇਨ੍ਹਾਂ ਸਮਾਗਮਾਂ ਦੀ ਚਕਾਚੌਂਧ ਆਮ ਲੋਕਾਂ ਨੂੰ ਮੰਤਰਮੁਗਧ ਕਰ ਅਵਾਕ ਰਹਿ ਜਾਣ ਵਾਲੇ ਦਰਸ਼ਕ ਵਿੱਚ ਬਦਲ ਦਿੰਦੀ ਹੈ ਅਤੇ ਉਹ ਆਪਣੀ ਹੋਣੀ ਦੇ ਬਦਲਣ ਦੀ ਆਸ ਉਸੇ ਵਿੱਚ ਹੀ ਵੇਖਣ ਲੱਗਦੇ ਹਨ। ਵਿਡੰਬਨਾ ਇਹ ਹੈ ਕਿ ਇਹ ਸਭ ਸੱਭਿਆਚਾਰ ਤੇ ਸਾਂਝੀ ਵਿਰਾਸਤ ਦੇ ਨਾਂ ਹੇਠ ਹੁੰਦਾ ਹੈ।
ਸਾਡੀ ਲੰਮੀ ਤੇ ਠੋਸ ਸੱਭਿਆਚਾਰਕ ਵਿਰਾਸਤ ਹੈ, ਪਰ ਸੱਭਿਆਚਾਰਕ ਲਾਮਬੰਦੀ ਆਮ ਲੋਕਾਈ ਦੇ ਦੁੱਖਾਂ, ਫ਼ਿਕਰਾਂ ਅਤੇ ਸੰਘਰਸ਼ਾਂ ਨਾਲ ਸਿੱਧੇ ਤੌਰ ’ਤੇ ਜੁੜ ਕੇ ਹੀ ਦਿਸਦੀ ਅਣਦਿਸਦੀ ਗ਼ੁਲਾਮੀ ਤੋਂ ਮੁਕਤੀ ਦਾ ਜ਼ਰੀਆ ਬਣਦੀ ਹੈ। ਜੇਕਰ ਇਹ ਜੋਟੀ ਟੁੱਟ ਜਾਏ ਤਾਂ ਰੰਗਮੰਚ ਸਿਰਫ਼ ਤਿਉਹਾਰ ਬਣ ਕੇ ਰਹਿ ਜਾਏਗਾ ਅਤੇ ਉਸ ਰੌਲ਼ੇ ਵਿੱਚ ਸਾਡਾ ਰੰਗਮੰਚ ਕਿਧਰੇ ਗੁਆਚ ਜਾਵੇਗਾ। ਲੋੜ ਹੈ ਆਪਣੇ ਥੜ੍ਹਿਆਂ ਨੂੰ ਮਜ਼ਬੂਤ ਕਰਨ ਦੀ। ਅਸੀਂ ਪਹਿਲਾਂ ਵੀ ਇਹ ਚੁਣੌਤੀਆਂ ਕਬੂਲੀਆਂ ਹਨ ਤੇ ਮਜ਼ਬੂਤੀ ਨਾਲ ਬਦਲਵੇਂ ਸੱਭਿਆਚਾਰ ਦੀ ਥਾਂ ਬਣਾਈ ਹੈ। ਇਸ ਦਿਹਾੜੇ ਉਸ ਸੰਕਲਪ ਨੂੰ ਦੁਹਰਾਉਣ ਅਤੇ ਇਸ ਵਿਸ਼ਵਾਸ ਦੀ ਲੋੜ ਹੈ ਕਿ ਜੇਕਰ ਅਸੀਂ ਕਰਨ ’ਤੇ ਆ ਜਾਈਏ ਤਾਂ ਹਾਕਮਾਂ ਦੇ ਕੀਤੇ ਵਿੱਚ ਵੀ ਦਖ਼ਲ ਦੇ ਸਕਦੇ ਹਾਂ।
09/27/2026
ਪੰਜਾਬ📍 ਪੰਜਾਬ
ਭਗਤ ਸਿੰਘ ਦੀ ਸ਼ਹੀਦੀ ਪਿੱਛੋਂ ਬਰਤਾਨਵੀ ਸਾਮਰਾਜੀ ਸਰਕਾਰ ਨੇ ਉਸ ਨੂੰ ਖ਼ੂੰਖ਼ਾਰ ਨੌਜਵਾਨ ਦੇ ਰੂਪ ਵਿੱਚ ਪੇਸ਼ ਕੀਤਾ ਕਿਉਂਕਿ ਅਜਿਹਾ ਬਿਰਤਾਂਤ ਭਗਤ ਸਿੰਘ ਵੱਲੋਂ ਦੱਸੇ ਮਾਰਗ ਉੱਤੇ ਚੱਲਣ ਵਾਲੇ ਨੌਜਵਾਨਾਂ ਨੂੰ ਅਤਿਵਾਦੀ ਐਲਾਨ ਕੇ ਉਨ੍ਹਾਂ ਉੱਤੇ ਤਸ਼ੱਦਦ ਕਰਨ ਦਾ ਆਧਾਰ ਪ੍ਰਦਾਨ ਕਰਦਾ ਸੀ।
ਭਗਤ ਸਿੰਘ ਦੀ ਸ਼ਹੀਦੀ ਪਿੱਛੋਂ ਬਰਤਾਨਵੀ ਸਾਮਰਾਜੀ ਸਰਕਾਰ ਨੇ ਉਸ ਨੂੰ ਖ਼ੂੰਖ਼ਾਰ ਨੌਜਵਾਨ ਦੇ ਰੂਪ ਵਿੱਚ ਪੇਸ਼ ਕੀਤਾ ਕਿਉਂਕਿ ਅਜਿਹਾ ਬਿਰਤਾਂਤ ਭਗਤ ਸਿੰਘ ਵੱਲੋਂ ਦੱਸੇ ਮਾਰਗ ਉੱਤੇ ਚੱਲਣ ਵਾਲੇ ਨੌਜਵਾਨਾਂ ਨੂੰ ਅਤਿਵਾਦੀ ਐਲਾਨ ਕੇ ਉਨ੍ਹਾਂ ਉੱਤੇ ਤਸ਼ੱਦਦ ਕਰਨ ਦਾ ਆਧਾਰ ਪ੍ਰਦਾਨ ਕਰਦਾ ਸੀ। ਇੱਕੀਵੀਂ ਸਦੀ ਵਿੱਚ ਰਾਜਸੀ ਦ੍ਰਿਸ਼ ਬਦਲਿਆ ਹੈ, ਨੌਜਵਾਨ ਪੀੜ੍ਹੀ ਵਿੱਚ ਭਗਤ ਸਿੰਘ ਬਾਰੇ ਖਿੱਚ ਨੂੰ ਵੇਖਦਿਆਂ ਸਿਆਸੀ ਪਾਰਟੀਆਂ, ਨੌਜਵਾਨਾਂ ਨੂੰ ਸ਼ਹੀਦ ਦੇ ਨਾਂ ਵਾਲੀ ‘ਸ਼ਰਟ’ ਪਹਿਨਣ ਅਤੇ ਉਸ ਵਰਗਾ ਦਿਸਣ ਵਾਸਤੇ ਖ਼ਾਸ ਰੰਗ ਦੀਆਂ ਪੱਗਾਂ ਬੰਨ੍ਹਣ ਲਈ ਉਤਸ਼ਾਹਿਤ ਕਰਦੀਆਂ ਹਨ। ਸਿਆਸੀ ਪਾਰਟੀਆਂ ਵੋਟਾਂ ਹਾਸਿਲ ਕਰਨ ਲਈ ਉਸ ਦੇ ਸੋਹਲੇ ਗਾਉਣ ਤੋਂ ਵੀ ਨਹੀਂ ਖੁੰਝਦੀਆਂ, ਪਰ ਦੇਸ਼ ਦੀ ਨੁਹਾਰ ਭਗਤ ਸਿੰਘ ਦੀ ਸੋਚ ਅਨੁਸਾਰ ਘੜਨ ਬਾਰੇ ਖ਼ਾਮੋਸ਼ ਹਨ। ਅਜਿਹੇ ਵਿੱਚ ਭਗਤ ਸਿੰਘ ਵਾਂਗ ਪੜ੍ਹਨ ਦਾ ਸ਼ੌਕ ਰੱਖਣ ਵਾਲੇ ਨੌਜਵਾਨ ਹੀ ਲੋਕਾਈ ਨੂੰ ਰਾਜਨੀਤੀਵਾਨਾਂ ਦੀਆਂ ਚਾਲਾਂ ਤੋਂ ਜਾਣੂ ਕਰਵਾ ਸਕਦੇ ਹਨ।
ਪੰਜਾਬ ਦੇ ਸੰਗਰਾਮੀ ਇਤਿਹਾਸਕਾਰ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ, ਸ਼ਹੀਦ ਭਗਤ ਸਿੰਘ ਦੀ ਮਾਤਾ ਜੀ (ਜਿਨ੍ਹਾਂ ਦੀ ਸੰਗਤ ਮਾਣਨ ਦਾ ਸੁਭਾਗ ਉਨ੍ਹਾਂ ਨੂੰ ਪ੍ਰਾਪਤ ਹੋਇਆ) ਦੇ ਹਵਾਲੇ ਨਾਲ ਦੱਸਿਆ ਕਰਦੇ ਸਨ ਕਿ ਭਗਤ ਸਿੰਘ ਜੋ ਪੁਸਤਕ ਪੜ੍ਹ ਰਿਹਾ ਹੁੰਦਾ, ਉਸ ਨੂੰ ਹਮੇਸ਼ਾ ਕਮੀਜ਼ ਜਾਂ ਕੋਟ ਦੀ ਜੇਬ ਵਿੱਚ ਰੱਖਦਾ। ਪੁਸਤਕਾਂ ਦਾ ਆਕਾਰ ਜੇਬ ਨਾਲੋਂ ਵੱਡਾ ਹੋਣ ਕਾਰਨ ਉਸ ਦੀ ਜੇਬ ਅਕਸਰ ਹੀ ਪਾਟੀ ਹੁੰਦੀ। ਭਗਤ ਸਿੰਘ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਹੋ ਗਿਆ ਸੀ। ਸਕੂਲ ਵਿੱਚ ਪੜ੍ਹਦਿਆਂ ਉਸ ਨੂੰ ਆਪਣੇ ਘਰ ਵਿੱਚ ਪਈਆਂ ‘ਭਾਰਤ ਮਾਤਾ ਬੁੱਕ ਏਜੰਸੀ’ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਪੜ੍ਹਨ ਦਾ ਅਵਸਰ ਮਿਲਿਆ। ਪੇਂਡੂ ਅੱਧ-ਪੜ੍ਹ ਲੋਕਾਂ ਨੂੰ ਦੇਸ਼ ਦੀ ਤਤਕਾਲੀ ਦੁਰਦਸ਼ਾ ਤੋਂ ਜਾਣੂ ਕਰਵਾਉਣ ਲਈ ਸਿੱਧੀ-ਪੱਧਰੀ ਭਾਸ਼ਾ ਵਿੱਚ ਲਿਖੀਆਂ ਇਨ੍ਹਾਂ ਪੁਸਤਕਾਂ ਦੇ ਪਾਠ ਨੇ ਉਸ ਨੂੰ ਇੱਕ ਪਾਸੇ ਸਮਕਾਲੀ ਸਮਾਜੀ-ਸਿਆਸੀ ਮਸਲਿਆਂ ਨੂੰ ਸਮਝਣ ਦੇ ਰਾਹ ਤੋਰਿਆ ਅਤੇ ਦੂਜੇ ਪਾਸੇ ਉਸ ਅੰਦਰ ਇੱਕ ਜਗਿਆਸੂ ਪਾਠਕ ਨੂੰ ਜਨਮ ਦਿੱਤਾ, ਜਿਸ ਨੇ ਆਪਣੀ ਗਿਆਨ ਪ੍ਰਾਪਤੀ ਦੀ ਅਭਿਲਾਸ਼ਾ ਨੂੰ ਸੰਤੁਸ਼ਟ ਕਰਨ ਲਈ ਜੇਲ੍ਹ ਜੀਵਨ ਦੌਰਾਨ ਵੀ ਪੁਸਤਕਾਂ ਨੂੰ ਆਪਣਾ ਸੰਗੀ ਬਣਾਈ ਰੱਖਿਆ।
ਨੈਸ਼ਨਲ ਕਾਲਜ, ਲਾਹੌਰ ਵਿੱਚ ਪੜ੍ਹਦਿਆਂ ਉਹ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਅਤੇ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਇਤਿਹਾਸਕਾਰ ਸ੍ਰੀ ਸਚਿੰਦਰਨਾਥ ਸਾਨਿਆਲ ਦੇ ਸੰਪਰਕ ਵਿੱਚ ਆਇਆ ਤਾਂ ਉਸ ਦੀ ਪ੍ਰੇਰਨਾ ਸਦਕਾ ਪੜ੍ਹਨਾ ਉਸ ਲਈ ਖ਼ਬਤ (ਜਨੂੰਨ) ਬਣ ਗਿਆ। ਇਸ ਮਨੋਰਥ ਲਈ ਉਸ ਨੇ ਦਵਾਰਕਾ ਦਾਸ ਲਾਇਬ੍ਰੇਰੀ ਦਾ ਪੂਰਾ ਲਾਭ ਉਠਾਇਆ। ਇਸ ਲਾਇਬ੍ਰੇਰੀ ਵਿੱਚੋਂ ਉਸ ਨੂੰ ਦੇਸ਼ ਦੀ ਹੋਣੀ ਦੇ ਖ਼ੁਦ ਘਾੜੇ ਬਣਨ ਦੀ ਪ੍ਰੇਰਨਾ ਦੇਣ ਵਾਲੀਆਂ ਪੁਸਤਕਾਂ ਪੜ੍ਹਨ ਨੂੰ ਮਿਲੀਆਂ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਸ ਦੇ ਸਿਰ ਉੱਤੇ ਪੁਸਤਕਾਂ, ਵਿਸ਼ੇਸ਼ ਕਰ ਕੇ ਰਾਜਨੀਤੀ ਅਤੇ ਇਤਿਹਾਸ ਦੇ ਵਿਸ਼ੇ ਦੀਆਂ ਪੁਸਤਕਾਂ ਪੜ੍ਹਨ ਦਾ ਭੂਤ ਸਵਾਰ ਸੀ। ਇਸ ਲਾਇਬ੍ਰੇਰੀ ਦੇ ਆਸਰੇ ਉਸ ਦਾ ਅਧਿਐਨ ਖੇਤਰ ਕਿੰਨਾ ਵਿਸ਼ਾਲ ਹੋਇਆ, ਇਸ ਤੱਥ ਦਾ ਕੁਝ ਕੁ ਅੰਦਾਜ਼ਾ ਨੈਸ਼ਨਲ ਕਾਲਜ ਲਾਹੌਰ ਦੇ ਵਿਦਿਆਰਥੀ ਹੁੰਦਿਆਂ ਉਸ ਵੱਲੋਂ 1924 ਵਿੱਚ ਹਿੰਦੀ ਵਿੱਚ ਲਿਖੇ ਲੇਖ ‘ਪੰਜਾਬ ਕੀ ਭਾਸ਼ਾ ਤਥਾ ਲਿਪੀ ਸਮੱਸਿਆ’ ਤੋਂ ਲਗਾਇਆ ਜਾ ਸਕਦਾ ਹੈ।
ਇਸ ਲੇਖ ਵਿੱਚ ਉਸ ਨੇ ਪੰਜਾਬ ਦੀ ਭਾਸ਼ਾ ਅਤੇ ਲਿਪੀ ਸਮੱਸਿਆ ਨੂੰ ਹੱਲ ਕਰਨ ਬਾਰੇ ਸੁਝਾਅ ਦੇਣ ਤੋਂ ਪਹਿਲਾਂ ਸਮੱਸਿਆ ਦਾ ਪਿਛੋਕੜ ਦੱਸਣ ਲਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਪੰਜਾਬ ਦੇ ਇਤਿਹਾਸ ਉੱਤੇ ਪੰਛੀ ਝਾਤ ਪਾਈ ਸੀ। ਉਸ ਨੇ ‘ਸਤਿਆਰਥ ਪ੍ਰਕਾਸ਼’ ਵਿੱਚ ਦਰਜ ਸਵਾਮੀ ਦਯਾਨੰਦ ਦੇ ਕਥਨਾਂ ਕਾਰਨ ਸਿੱਖਾਂ ਅਤੇ ਆਰੀਆ ਸਮਾਜੀਆਂ ਦਰਮਿਆਨ ਪੈਦਾ ਹੋਏ ਵਿਵਾਦ ਬਾਰੇ ਵੀ ਟਿੱਪਣੀ ਕੀਤੀ ਸੀ। ਨਿਬੰਧ ਵਿੱਚ ਗੈਰੀਬਾਲਡੀ, ਮੈਜ਼ਿਨੀ, ਰੂਸੋ, ਵਾਲਟੇਅਰ, ਟਾਲਸਟਾਏ, ਕਾਰਲ ਮਾਰਕਸ ਅਤੇ ਮੈਕਸਿਮ ਗੋਰਕੀ ਸਬੰਧੀ ਆਏ ਹਵਾਲੇ ਉਸ ਦੇ ਵਿਸ਼ਾਲ ਅਧਿਐਨ ਦੀ ਸ਼ਾਹਦੀ ਭਰਦੇ ਹਨ। ਇਸ ਲੇਖ ਤੋਂ ਇਹ ਤੱਥ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਲੇਖ ਲਿਖੇ ਜਾਣ ਤੱਕ ਭਗਤ ਸਿੰਘ ਕਾਰਲ ਮਾਰਕਸ, ਕਮਿਊਨਿਜ਼ਮ ਅਤੇ ਰੂਸੀ ਇਨਕਲਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕਾ ਸੀ।
ਉਹ ਇੱਕ ਪਾਰਖੂ ਪਾਠਕ ਸੀ ਜਿਸ ਨੇ ਉਹ ਪੁਸਤਕਾਂ ਪੜ੍ਹੀਆਂ ਜਿਨ੍ਹਾਂ ਵਿੱਚ ਇਨਕਲਾਬੀਆਂ ਦੇ ਲੁਕ-ਛਿਪ ਕੇ ਇਨਕਲਾਬੀ ਕੰਮ ਕਰਨ ਅਤੇ ਜਾਨ ਤਲੀ ਉੱਤੇ ਧਰ ਕੇ ਹਕੂਮਤਾਂ ਦਾ ਵਿਰੋਧ ਕਰਨ ਦੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਸਨ ਜਾਂ ਜਿਨ੍ਹਾਂ ਵਿੱਚੋਂ ਸਮਾਜਵਾਦ ਦੀ ਸਿਧਾਂਤਕ ਅਤੇ ਵਿਹਾਰਕ ਜਾਣਕਾਰੀ ਮਿਲਦੀ ਸੀ। ਡਾਨ ਬ੍ਰੀਨ ਰਚਿਤ ‘ਮਾਈ ਸਟ੍ਰੱਗਲ ਫਾਰ ਆਇਰਿਸ਼ ਫ੍ਰੀਡਮ’, ਸਚਿੰਦਰਨਾਥ ਸਾਨਿਆਲ ਲਿਖਤ ਪੁਸਤਕ ‘ਬੰਦੀ ਜੀਵਨ’, ‘ਹਿਸਟਰੀ ਆਫ ਫਰੈਂਚ ਰੈਵੋਲਿਊਸ਼ਨ’, ਮੈਜ਼ਿਨੀ ਅਤੇ ਗੈਰੀਬਾਲਡੀ ਦੀਆਂ ਜੀਵਨੀਆਂ, ਫਰਾਂਸ ਦੀ ਮਜ਼ਦੂਰ ਜਥੇਬੰਦੀ ਦੇ ਅਰਾਜਕਤਾਵਾਦੀ ਨੌਜਵਾਨ ਆਗੂ ਵੇਲਾ ਦੀ ਲਿਖਤ ‘ਸਾਈਕਾਲੋਜੀ ਆਫ ਵਾਇਲੈਂਸ’, ‘ਰੈਵੋਲਿਊਸ਼ਨਰੀ ਆਇਡੀਆਜ਼ ਆਫ ਵਾਲਟੇਅਰ’, ‘ਥਿਊਰੀ ਐਂਡ ਪ੍ਰੈਕਟਿਸਿਜ਼ ਆਫ ਲੈਨਿਨਿਜ਼ਮ’, ‘ਕ੍ਰਾਈ ਫਾਰ ਜਸਟਿਸ’ ਆਦਿ ਉਸ ਦੀਆਂ ਮਨਭਾਉਂਦੀਆਂ ਪੁਸਤਕਾਂ ਸਨ, ਜਿਨ੍ਹਾਂ ਤੋਂ ਉਸ ਨੇ ਪ੍ਰੇਰਨਾ ਲਈ।
ਉਨ੍ਹੀਂ ਦਿਨੀਂ ਅੰਗਰੇਜ਼ੀ ਵਿੱਚ ਛਪੀ ਵੀਰ ਸਾਵਰਕਰ ਦੀ ਸੰਖੇਪ ਜੀਵਨੀ ਭਗਤ ਸਿੰਘ ਨੂੰ ਬਹੁਤ ਹੀ ਪਸੰਦ ਸੀ। ਇਨ੍ਹਾਂ ਪੁਸਤਕਾਂ ਤੋਂ ਉਸ ਨੇ ਵਿਚਾਰਧਾਰਕ ਸੇਧ ਪ੍ਰਾਪਤ ਕੀਤੀ ਅਤੇ ਇਸ ਗਿਆਨ ਨੂੰ ਆਪਣਾ ਜੀਵਨ ਮਾਰਗ ਤੈਅ ਕਰਨ ਲਈ ਵਰਤਿਆ। ਭਗਤ ਸਿੰਘ ਦੀ ਜੇਲ੍ਹ ਡਾਇਰੀ, ਜਿਸ ਵਿੱਚ ਉਸ ਨੇ ਜੇਲ੍ਹ-ਵਾਸ ਦੌਰਾਨ ਪੜ੍ਹੀਆਂ ਪੁਸਤਕਾਂ ਵਿੱਚੋਂ ਟੂਕਾਂ ਅਤੇ ਹੋਰ ਜਾਣਕਾਰੀ ਅੰਕਿਤ ਕੀਤੀ ਹੈ, ਉਸ ਦੇ ਵਿਸ਼ਾਲ ਅਧਿਐਨ ਦੀ ਸ਼ਾਹਦੀ ਭਰਦੀ ਹੈ।
ਮਾਸਿਕ ‘ਕਿਰਤੀ’ ਵਿੱਚ ਭਗਤ ਸਿੰਘ ਦੇ ਇੱਕ ਲੇਖ, ਜਿਸ ਵਿੱਚ ਉਸ ਨੇ ਵਿਅਕਤੀਗਤ ਮਾਅਰਕੇਬਾਜ਼ੀ ਉੱਤੇ ਜ਼ੋਰ ਦਿੱਤਾ ਸੀ, ਅਜਿਹਾ ਉਸ ਦੇ ਸੰਜੀਦਾ ਪਾਠਕ ਹੋਣ ਕਾਰਨ ਹੀ ਸੰਭਵ ਹੋਇਆ।
ਵਧੇਰੇ ਪੜ੍ਹਨ ਦਾ ਕੀ ਲਾਭ ਹੋਵੇਗਾ? ਇਸ ਪ੍ਰਸ਼ਨ ਦਾ ਉੱਤਰ ਭਗਤ ਸਿੰਘ ਨੇ ਖ਼ੁਦ ਆਪਣੇ ਉੱਤੇ ਢੁਕਾ ਕੇ ਇਉਂ ਦਿੱਤਾ ਸੀ, “ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿੱਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ।” ਅਧਿਐਨ ਸਦਕਾ ਆਪਣੀ ਸੋਚ ਵਿੱਚ ਆਈ ਤਬਦੀਲੀ ਦਾ ਜ਼ਿਕਰ ਉਸ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ, “ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ਼ ਤਸ਼ੱਦਦ ਦੇ ਤੌਰ-ਤਰੀਕਿਆਂ ਦਾ ਰੋਮਾਂਸ ਐਨਾ ਭਾਰੂ ਸੀ, ਹੁਣ ਉਸ ਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ।” ਸ. ਭਗਤ ਸਿੰਘ ਦੇ ਇਨ੍ਹਾਂ ਸ਼ਬਦਾਂ ਵਿੱਚ ਬੜੇ ਡੂੰਘੇ ਅਰਥ ਸਮਾਏ ਹੋਏ ਹਨ।
ਭਗਤ ਸਿੰਘ ਦੀ ਅਧਿਐਨ ਰੁਚੀ ਬਾਰੇ ਗੱਲ ਕਰਨ ਮਗਰੋਂ ਉਸ ਦੀਆਂ ਲਿਖਤਾਂ ਵਿੱਚੋਂ ਪਰਗਟ ਹੁੰਦੀ ਉਸ ਦੀ ਵਿਚਾਰਧਾਰਾ ਬਾਰੇ ਵੀ ਜ਼ਿਕਰ ਕਰਨਾ ਬਣਦਾ ਹੈ। ਜਦੋਂ ‘ਨੌਜਵਾਨ ਭਾਰਤ ਸਭਾ’ ਦਾ ਮੈਨੀਫੈਸਟੋ ਲਿਖਿਆ ਗਿਆ ਤਾਂ ਇਸ ਵਿੱਚ ਇਨਕਲਾਬ ਬਾਰੇ ਗੰਭੀਰ ਚਰਚਾ ਕੀਤੀ ਗਈ। ਮੈਨੀਫੈਸਟੋ ਵਿੱਚ ਇਸ ਪ੍ਰਸ਼ਨ ਦਾ ਉੱਤਰ ਇਨ੍ਹਾਂ ਸ਼ਬਦਾਂ ਵਿੱਚ ਦਿੱਤਾ ਗਿਆ ਹੈ, “ਇਨਕਲਾਬ ਦਾ ਅਰਥ ਸਿਰਫ਼ ‘ਹਾਕਮਾਂ ਦੀ ਤਬਦੀਲੀ’ ਹੀ ਨਹੀਂ ਹੋਵੇਗਾ। ਸਭ ਤੋਂ ਵਧ ਕੇ ਇਸ ਦਾ ਅਰਥ ਹੋਵੇਗਾ ਇੱਕ ਬਿਲਕੁਲ ਨਵੇਂ ਢਾਂਚੇ ਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ।” ਗ਼ਦਰੀ ਲਾਲਾ ਰਾਮ ਸਰਨ ਦਾਸ ਦੀ ਪੁਸਤਕ ‘ਡਰੀਮਲੈਂਡ’ ਦੀ ਭੂਮਿਕਾ ਵਿੱਚ ਭਗਤ ਸਿੰਘ ਨੇ ਇਸ ਕਥਨ ਦੀ ਵਿਆਖਿਆ ਇਉਂ ਕੀਤੀ, “ਇਨਕਲਾਬ ਦਾ ਮਤਲਬ ਨਿਰੀ ਉਥਲ-ਪੁਥਲ ਨਹੀਂ। ਇਨਕਲਾਬ ਦਾ ਲਾਜ਼ਮੀ ਭਾਵ ਮੌਜੂਦਾ ਹਾਲਾਤ (ਯਾਨੀ ਰਾਜ ਪ੍ਰਬੰਧ) ਨੂੰ ਪੂਰੀ ਤਰ੍ਹਾਂ ਤਬਾਹ ਕਰ ਕੇ ਸਮਾਜ ਦੀ ਨਵੇਂ ਆਧਾਰ ਉੱਤੇ ਕੀਤੀ ਜਾਣ ਵਾਲੀ ਬਾਕਾਇਦਾ ਪੁਨਰ-ਉਸਾਰੀ ਦੇ ਪ੍ਰੋਗਰਾਮ ਤੋਂ ਹੁੰਦਾ ਹੈ।”
ਦੂਜੀ ਪੰਜਾਬ ਸਟੂਡੈਂਟਸ ਯੂਨੀਅਨ ਕਾਨਫਰੰਸ, ਜੋ 19-20 ਅਕਤੂਬਰ 1929 ਨੂੰ ਹੋਈ, ਲਈ ਭੇਜੇ ਸੰਦੇਸ਼ ਵਿੱਚ ਭਗਤ ਸਿੰਘ ਨੇ ਪੁਨਰ-ਸਿਰਜਿਤ ਸਮਾਜ ਦਾ ਮੁੱਖ ਲੱਛਣ ਇਹ ਦੱਸਿਆ, “ਇਨਕਲਾਬ... ਜਿਹੜਾ ਅਜਿਹੀ ਆਜ਼ਾਦੀ ਲਿਆਏਗਾ ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ-ਖਸੁੱਟ ਅਸੰਭਵ ਹੋ ਜਾਵੇਗੀ।” ਭਗਤ ਸਿੰਘ ਇਸ ਸਥਿਤੀ ਨੂੰ ਕਿਸੇ ਇੱਕ ਮੁਲਕ ਤੱਕ ਸੀਮਿਤ ਨਾ ਕਰਦਾ, ਉਹ ਸਮੁੱਚੇ ਵਿਸ਼ਵ ਨੂੰ ਇਸ ਦੇ ਘੇਰੇ ਵਿੱਚ ਲਿਆਉਣਾ ਚਿਤਵਦਾ ਸੀ। ਇਸ ਕਾਰਨ ਹੀ ਮੈਨੀਫੈਸਟੋ ਵਿੱਚ ਲਿਖਿਆ ਗਿਆ ਸੀ, “ਮਨੁੱਖੀ ਭਾਈਚਾਰੇ ਦਾ ਅਸੂਲ ਮੰਗ ਕਰਦਾ ਹੈ ਕਿ ਇੱਕ ਆਦਮੀ ਦੇ ਹੱਥੋਂ ਦੂਜੇ ਆਦਮੀ ਅਤੇ ਇੱਕ ਕੌਮ ਦੇ ਹੱਥੋਂ ਦੂਜੀ ਕੌਮ ਦੀ ਲੁੱਟ-ਖਸੁੱਟ ਦਾ ਅੰਤ ਕਰ ਦਿੱਤਾ ਜਾਵੇ।”
ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਲੁੱਟ-ਖਸੁੱਟ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨ ਲਈ ਬੰਬਾਂ-ਪਿਸਤੌਲਾਂ ਵਾਲਾ ਹੋਣਾ ਜ਼ਰੂਰੀ ਨਹੀਂ ਸੀ ਦੱਸਿਆ ਗਿਆ। ਭਗਤ ਸਿੰਘ ਨੇ ਅਸੈਂਬਲੀ ਬੰਬ ਮੁਕੱਦਮੇ ਦੀ ਹਾਈ ਕੋਰਟ ਵਿੱਚ ਪਾਈ ਅਪੀਲ ਸਮੇਂ ਦਿੱਤੇ ਬਿਆਨ ਵਿੱਚ ਇਸ ਨੂੰ ਅੱਗੇ ਵਧਾਉਂਦਿਆਂ ਲਿਖਿਆ, “ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤੇਜ਼ ਹੁੰਦੀ ਹੈ।” ਇਸੇ ਪ੍ਰਸੰਗ ਵਿੱਚ ‘ਡਰੀਮਲੈਂਡ’ ਦੀ ਭੂਮਿਕਾ ਵਿੱਚ ਲਿਖੇ ਉਸ ਦੇ ਸ਼ਬਦ ਹਨ, “ਸਮਾਜਵਾਦੀ ਸਮਾਜ ਹਿੰਸਕ ਤਰੀਕਿਆਂ ਨਾਲ ਕਾਇਮ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਆਪਣੇ ਅੰਦਰੋਂ ਉਗਮਣਾ ਤੇ ਵਿਗਸਣਾ ਪੈਣਾ ਹੈ।”
ਭਗਤ ਸਿੰਘ ਦਾ ਪੱਕਾ ਵਿਸ਼ਵਾਸ ਸੀ ਕਿ ਅਜਿਹੇ ਸਮਾਜ ਦੀ ਸਥਾਪਨਾ ਦਾ ਰਾਹ ਕੰਡਿਆਲਾ ਅਤੇ ਬਹੁਤ ਮੁਸ਼ਕਿਲਾਂ ਭਰਿਆ ਹੈ, ਜਿਸ ਉੱਤੇ ਸਿਰਫ਼ ਆਦਰਸ਼ ਨੂੰ ਇਸ਼ਟ ਮੰਨਣ ਵਾਲੇ ਨੌਜਵਾਨ ਹੀ ਚੱਲ ਸਕਦੇ ਹਨ। ਮੈਨੀਫੈਸਟੋ ਵਿੱਚ ਇਸ ਵਿਚਾਰ ਨੂੰ ਇਉਂ ਦਰਜ ਕੀਤਾ ਗਿਆ ਸੀ, “ਨੌਜਵਾਨਾਂ ਦਾ ਕੰਮ ਬਹੁਤ ਮੁਸ਼ਕਿਲ ਹੈ ਅਤੇ ਉਨ੍ਹਾਂ ਦੇ ਵਸੀਲੇ ਨਾਂ-ਮਾਤਰ ਹਨ। ਅਨੇਕਾਂ ਮੁਸੀਬਤਾਂ ਤੇ ਔਕੜਾਂ ਉਨ੍ਹਾਂ ਦੇ ਰਸਤੇ ਵਿੱਚ ਆਉਣਗੀਆਂ, ਉਨ੍ਹਾਂ ਥੋੜ੍ਹੇ ਪਰ ਸਾਫ਼-ਦਿਲ ਉੱਦਮੀ ਮਰਦਾਂ ਦੇ ਅਥਾਹ ਜੋਸ਼ ਅੱਗੇ ਉਹ ਵੀ ਨਹੀਂ ਅਟਕ ਸਕਦੀਆਂ। ਨੌਜਵਾਨਾਂ ਦਾ ਮੈਦਾਨ ਵਿੱਚ ਨਿੱਤਰਨਾ ਲਾਜ਼ਮੀ ਹੈ। ਉਨ੍ਹਾਂ ਨੂੰ ਆਪਣੇ ਸਾਹਮਣੇ ਕੰਡਿਆਲੇ ਤੇ ਬਿਖੜੇ ਰਸਤੇ ਅਤੇ ਨਾਲ ਹੀ ਮਹਾਨ ਆਦਰਸ਼ ਦੀ ਠੀਕ-ਠੀਕ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਦਿਲ ਵਿੱਚ ਵਸਾਉਣਾ ਚਾਹੀਦਾ ਹੈ ਕਿ ਕਾਮਯਾਬੀ ਤਾਂ ਇੱਕ ਸਬੱਬੀ ਗੱਲ ਹੈ, ਪਰ ਕੁਰਬਾਨੀ ਅਟੱਲ ਨਿਯਮ ਹੈ। ਹੋ ਸਕਦਾ ਹੈ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਲਗਾਤਾਰ ਨਾਕਾਮੀਆਂ ਦਾ ਸਾਹਮਣਾ ਕਰਨਾ ਪਵੇ... ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਕੌਮ ਦੀ ਸਿਰਜਣਾ ਅਜਿਹੇ ਹਜ਼ਾਰਾਂ ਹੀ ਗੁੰਮਨਾਮ ਮਰਦਾਂ ਤੇ ਔਰਤਾਂ ਦੀ ਮੰਗ ਕਰਦੀ ਹੈ, ਜਿਨ੍ਹਾਂ ਨੂੰ ਆਪਣੇ ਨਿੱਜੀ ਲਾਭ ਤੇ ਆਰਾਮ ਨਾਲੋਂ ਆਪਣਾ ਦੇਸ਼ ਕਿਤੇ ਵੱਧ ਪਿਆਰਾ ਹੋਵੇ।”
ਮੈਨੀਫੈਸਟੋ ਵਿੱਚ ‘ਸਬੱਬੀ ਗੱਲ’ ਦੀ ਵਿਆਖਿਆ ਵਿੱਚ ਇਹ ਸ਼ਬਦ ਲਿਖੇ ਗਏ ਸਨ, “ਇਹ ਇੱਕ ਦਿਨ ਜਾਂ ਇੱਕ ਸਾਲ ਦਾ ਕੰਮ ਨਹੀਂ ਹੈ। ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ਼ ਇਨਕਲਾਬੀ ਨੌਜਵਾਨ ਹੀ ਇਸ ਨੂੰ ਕਰ ਸਕਣਗੇ।”
ਨਿਰਸੰਦੇਹ, ਵਰਤਮਾਨ ਉਪਭੋਗਤਾਵਾਦੀ ਵਾਤਾਵਰਨ ਨੇ ਨੌਜਵਾਨਾਂ ਨੂੰ ਪੜ੍ਹਨ-ਲਿਖਣ ਤੋਂ ਦੂਰ ਕੀਤਾ ਹੈ ਅਤੇ ਨੌਜਵਾਨਾਂ ਲਈ ਇਸ ਦੀ ਜਕੜ ਵਿੱਚੋਂ ਨਿਕਲਣਾ ਮੁਸ਼ਕਿਲ ਹੈ ਪਰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਏ ਨੌਜਵਾਨ ਇਸ ਵੰਗਾਰ ਨੂੰ ਮਾਤ ਦੇ ਕੇ ਹੀ ਆਪਣੇ ਰਾਹ ਉੱਤੇ ਅੱਗੇ ਵਧ ਸਕਦੇ ਹਨ।
09/27/2026
ਪੰਜਾਬ📍 ਪੰਜਾਬ
ਯੂਨੀਵਰਸਿਟੀ ਨੇ ਪ੍ਰਿੰਟ ਅਤੇ ਸੋਸ਼ਲ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਹਾਲ ਹੀ ਵਿੱਚ ਯੂਨੀਵਰਸਿਟੀ ਅਤੇ ਇਸ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਪ੍ਰਸਾਰਿਤ ਕੀਤੇ ਗਏ ਦੋਸ਼ਾਂ ਨੂੰ ਸਖ਼ਤੀ ਨਾਲ ਖਾਰਜ ਕਰਦਿਆਂ ਇਨ੍ਹਾਂ ਨੂੰ “ਗੁੰਮਰਾਹਕੁੰਨ, ਤੱਥਾਂ ਦੇ ਪੱਖੋਂ ਗਲਤ ਅਤੇ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਰਹੀ ਇੱਕ ਸੁਨਿਯੋਜਿਤ ਕੋਸ਼ਿਸ਼” ਕਰਾਰ ਦਿੱਤਾ ਹੈ।
ਯੂਨੀਵਰਸਿਟੀ ਨੇ ਪ੍ਰਿੰਟ ਅਤੇ ਸੋਸ਼ਲ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਹਾਲ ਹੀ ਵਿੱਚ ਯੂਨੀਵਰਸਿਟੀ ਅਤੇ ਇਸ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਪ੍ਰਸਾਰਿਤ ਕੀਤੇ ਗਏ ਦੋਸ਼ਾਂ ਨੂੰ ਸਖ਼ਤੀ ਨਾਲ ਖਾਰਜ ਕਰਦਿਆਂ ਇਨ੍ਹਾਂ ਨੂੰ “ਗੁੰਮਰਾਹਕੁੰਨ, ਤੱਥਾਂ ਦੇ ਪੱਖੋਂ ਗਲਤ ਅਤੇ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਰਹੀ ਇੱਕ ਸੁਨਿਯੋਜਿਤ ਕੋਸ਼ਿਸ਼” ਕਰਾਰ ਦਿੱਤਾ ਹੈ। ਯੂਨੀਵਰਸਿਟੀ ਨੇ ਕਿਹਾ ਕਿ ਹਾਲੀਆ ਘਟਨਾਕ੍ਰਮ ਨੂੰ ਅਤੇ ਸਾਬਕਾ ਚਾਂਸਲਰ ਸੰਦੀਪ ਸਿੰਘ ਕੌਰਾ ਵਿਚਕਾਰ ਚੱਲ ਰਹੇ ਵਿਵਾਦ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਕੌਰਾ ਖ਼ਿਲਾਫ਼ ਕਾਠਗੜ੍ਹ ਥਾਣੇ ਵਿੱਚ ਐਫਆਈਆਰ ਨੰਬਰ 0076, ਮਿਤੀ 23-5-2026 ਦਰਜ ਕੀਤੀ ਗਈ ਹੈ।
ਯੂਨੀਵਰਸਿਟੀ ਨੇ ਅੱਗੇ ਕਿਹਾ ਕਿ ਸ੍ਰੀ ਕੌਰਾ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਸੀ। ਜ਼ਮਾਨਤ ਰੱਦ ਹੋਣ ਤੋਂ ਲਗਭਗ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਯੂਨੀਵਰਸਿਟੀ ਨੇ ਜ਼ੋਰ ਦੇ ਕੇ ਕਿਹਾ ਕਿ ਦਾ ਗਠਨ ਆਪਣੇ ਆਪ ਵਿੱਚ ਗ੍ਰਿਫ਼ਤਾਰੀ ਉੱਤੇ ਕਿਸੇ ਨਿਆਂਇਕ ਰੋਕ ਦੇ ਬਰਾਬਰ ਨਹੀਂ ਹੈ ਅਤੇ ਮਾਮਲਾ ਅਜੇ ਵੀ ਸਮਰੱਥ ਜਾਂਚ ਅਤੇ ਨਿਆਂਇਕ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਹੈ।
ਯੂਨੀਵਰਸਿਟੀ ਨੇ ਕਿਹਾ ਕਿ ਰਤਨ ਕੌਰ ਅਤੇ ਡਾ. ਨਵਨੀਤ ਚੋਪੜਾ ਵੱਲੋਂ ਹਾਲ ਹੀ ਵਿੱਚ ਉਠਾਈਆਂ ਗਈਆਂ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਸੰਸਥਾ ਨਾਲ ਪਹਿਲਾਂ ਰਹੇ ਪ੍ਰਸ਼ਾਸਨਿਕ ਅਤੇ ਵਿੱਤੀ ਮਤਭੇਦਾਂ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਯੂਨੀਵਰਸਿਟੀ ਨੇ ਰਤਨ ਕੌਰ ਉੱਤੇ ਕਥਿਤ ਤੌਰ ’ਤੇ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲਗਾਏ ਹਨ। ਯੂਨੀਵਰਸਿਟੀ ਦੇ ਅਨੁਸਾਰ, ਦੋਵੇਂ ਕਰਮਚਾਰੀਆਂ ਵੱਲੋਂ,, ਯੂਜੀਸੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਸਮੇਤ ਕਈ ਬਾਹਰੀ ਅਧਿਕਾਰੀਆਂ ਨੂੰ ਸੰਚਾਰ ਭੇਜੇ ਗਏ ਸਨ। ਯੂਨੀਵਰਸਿਟੀ ਨੇ ਕਿਹਾ ਕਿ ਕਿਉਂਕਿ ਇਨ੍ਹਾਂ ਸੰਚਾਰਾਂ ਵਿੱਚ ਸੰਸਥਾ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਗਏ ਸਨ ਅਤੇ ਕਰਮਚਾਰੀਆਂ ਦੇ ਨਾਮ ਵੀ ਉਨ੍ਹਾਂ ਵਿੱਚ ਦਰਜ ਸਨ, ਇਸ ਲਈ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਣਾ ਇੱਕ ਜਾਇਜ਼ ਪ੍ਰਸ਼ਾਸਨਿਕ ਕਦਮ ਸੀ।
“ਜਿਸ ਕਰਮਚਾਰੀ ਦਾ ਨਾਮ ਸੰਸਥਾ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਵਿੱਚ ਦਰਜ ਹੋਵੇ, ਉਸ ਤੋਂ ਸਪਸ਼ਟੀਕਰਨ ਮੰਗਣਾ ਇੱਕ ਆਮ ਪ੍ਰਸ਼ਾਸਨਿਕ ਪ੍ਰਕਿਰਿਆ ਹੈ। ਇਸ ਨੂੰ ਆਪਣੇ ਆਪ ਹੀ ਪਰੇਸ਼ਾਨੀ ਜਾਂ ਪੱਖਪਾਤ ਵਜੋਂ ਨਹੀਂ ਦੇਖਿਆ ਜਾ ਸਕਦਾ,” ਯੂਨੀਵਰਸਿਟੀ ਨੇ ਕਿਹਾ। ਯੂਨੀਵਰਸਿਟੀ ਨੇ ਜਿਨਸੀ ਉਤਪੀੜਨ ਜਾਂ ਮਹਿਲਾਵਾਂ ਦੀ ਮਰਿਆਦਾ ਨੂੰ ਪ੍ਰਭਾਵਿਤ ਕਰਨ ਵਾਲੇ ਵਿਵਹਾਰ ਸਬੰਧੀ ਦੋਸ਼ਾਂ ਨੂੰ ਵੀ ਖਾਰਜ ਕੀਤਾ। ਯੂਨੀਵਰਸਿਟੀ ਨੇ ਕਿਹਾ ਕਿ ਜੇਕਰ ਜਿਨਸੀ ਉਤਪੀੜਨ ਸਬੰਧੀ ਕੋਈ ਰਸਮੀ ਸ਼ਿਕਾਇਤ ਮਿਲਦੀ ਹੈ ਤਾਂ ਮਾਮਲੇ ਨੂੰ ਲਾਗੂ ਕਾਨੂੰਨ ਅਨੁਸਾਰ ਅਤੇ ਵਿਧੀਵਤ ਗਠਿਤ ਅੰਦਰੂਨੀ ਸ਼ਿਕਾਇਤ ਕਮੇਟੀ ਰਾਹੀਂ ਸਖ਼ਤੀ ਨਾਲ ਨਿਪਟਾਇਆ ਜਾਵੇਗਾ।
ਯੂਨੀਵਰਸਿਟੀ ਨੇ ਸਪਸ਼ਟ ਕੀਤਾ ਕਿ ਡਾ. ਨਵਨੀਤ ਚੋਪੜਾ ਨੂੰ ਐਸੋਸੀਏਟ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵਾਧੂ ਪ੍ਰਸ਼ਾਸਨਿਕ ਜ਼ਿੰਮੇਵਾਰੀ ਵਜੋਂ ਡੀਨ, ਅਕਾਦਮਿਕ ਮਾਮਲੇ (, ) ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਯੂਨੀਵਰਸਿਟੀ ਨੇ ਕਿਹਾ ਕਿ ਡੀਨ ਦਾ ਅਹੁਦਾ ਇੱਕ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੈ ਅਤੇ ਇਹ ਕੋਈ ਵੱਖਰੀ ਸਥਾਈ ਅਧਿਆਪਨ ਨਿਯੁਕਤੀ ਨਹੀਂ ਹੈ। ਇਸ ਲਈ ਅਜਿਹੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਆਮ ਸੰਸਥਾਗਤ ਪ੍ਰਸ਼ਾਸਨ ਦਾ ਹਿੱਸਾ ਹੈ।
ਯੂਨੀਵਰਸਿਟੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਡਾ. ਚੋਪੜਾ ਦੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਲਿੰਗ ਦੇ ਆਧਾਰ ’ਤੇ ਕੀਤੀ ਗਈ ਸੀ। ਯੂਨੀਵਰਸਿਟੀ ਨੇ ਕਿਹਾ ਕਿ ਉਨ੍ਹਾਂ ਦੀ ਥਾਂ ਕਿਸੇ ਪੁਰਸ਼ ਫੈਕਲਟੀ ਮੈਂਬਰ ਨੂੰ ਨਿਯੁਕਤ ਨਹੀਂ ਕੀਤਾ ਗਿਆ ਅਤੇ ਇਸ ਸਮੇਂ ਇਹ ਜ਼ਿੰਮੇਵਾਰੀਆਂ ਪ੍ਰੋ-ਵਾਈਸ ਚਾਂਸਲਰ ਵੱਲੋਂ ਵਾਧੂ ਤੌਰ ’ਤੇ ਨਿਭਾਈਆਂ ਜਾ ਰਹੀਆਂ ਹਨ।
ਯੂਨੀਵਰਸਿਟੀ ਨੇ ਅੱਗੇ ਕਿਹਾ ਕਿ ਡਾ. ਚੋਪੜਾ ਅਤੇ ਕੁਝ ਫੈਕਲਟੀ ਮੈਂਬਰਾਂ ਅਤੇ ਅਧਿਕਾਰੀਆਂ ਵਿਚਕਾਰ ਮਤਭੇਦ ਪੈਦਾ ਹੋਏ ਸਨ ਅਤੇ ਵੱਖ-ਵੱਖ ਪੱਖਾਂ ਵੱਲੋਂ ਪ੍ਰਤੀਨਿਧਿਤਾਵਾਂ ਵੀ ਪ੍ਰਾਪਤ ਹੋਈਆਂ ਸਨ। ਇਨ੍ਹਾਂ ਜਵਾਬਾਂ ਦੀ ਸਮੀਖਿਆ ਕਰਨ ਅਤੇ ਆਪਣੀ ਰਾਏ ਦੇਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਯੂਨੀਵਰਸਿਟੀ ਨੇ ਸਪਸ਼ਟ ਕੀਤਾ ਕਿ ਇਹ ਕਮੇਟੀ ਪ੍ਰਸ਼ਾਸਨਿਕ ਸਮੀਖਿਆ ਲਈ ਬਣਾਈ ਗਈ ਸੀ, ਨਾ ਕਿ ਅਨੁਸ਼ਾਸਨਾਤਮਕ ਜਾਂਚ ਕਮੇਟੀ ਵਜੋਂ। “ਕਿਸੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਤੋਂ ਹਟਾਉਣਾ ਸਜ਼ਾ ਨਹੀਂ ਹੁੰਦਾ। ਸੰਸਥਾ ਦੇ ਸੁਚਾਰੂ ਕੰਮਕਾਜ ਦੇ ਹਿੱਤ ਵਿੱਚ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਸਮੇਂ-ਸਮੇਂ ’ਤੇ ਸੌਂਪੀਆਂ ਅਤੇ ਬਦਲੀਆਂ ਜਾਂਦੀਆਂ ਹਨ,” ਯੂਨੀਵਰਸਿਟੀ ਨੇ ਕਿਹਾ।
ਯੂਨੀਵਰਸਿਟੀ ਨੇ ਇਹ ਵੀ ਦੱਸਿਆ ਕਿ ਬਾਅਦ ਵਿੱਚ ਡਾ. ਚੋਪੜਾ ਨੂੰ ਡੀਨ, ਸਟੂਡੈਂਟ ਵੈਲਫੇਅਰ (, ) ਦੀ ਜ਼ਿੰਮੇਵਾਰੀ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਸ਼ੁਰੂ ਵਿੱਚ ਸਵੀਕਾਰ ਕੀਤਾ ਸੀ, ਪਰ ਬਾਅਦ ਵਿੱਚ ਇਸ ਜ਼ਿੰਮੇਵਾਰੀ ਤੋਂ ਅਸਤੀਫ਼ਾ ਦੇ ਦਿੱਤਾ। ਯੂਨੀਵਰਸਿਟੀ ਨੇ ਇਸ ਦੋਸ਼ ਨੂੰ ਵੀ ਪੂਰੀ ਤਰ੍ਹਾਂ ਖਾਰਜ ਕੀਤਾ ਕਿ ਉਹ “ਡਿਗਰੀਆਂ ਵੇਚ ਰਹੀ ਹੈ।” ਯੂਨੀਵਰਸਿਟੀ ਨੇ ਕਿਹਾ, “ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਵਿਦਿਆਰਥੀ ਨੂੰ ਕੋਈ ਡਿਗਰੀ ਪ੍ਰਦਾਨ ਨਹੀਂ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਡਿਗਰੀਆਂ ਵੇਚਣ ਦਾ ਦੋਸ਼ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਹੈ।”
ਯੂਨੀਵਰਸਿਟੀ ਨੇ ਕਿਹਾ ਕਿ ਇਸ ਸਮੇਂ ਕੇਵਲ ਦੋ ਰਜਿਸਟਰਡ ਸਕਾਲਰ ਇੱਕ ਮਾਨਤਾ ਪ੍ਰਾਪਤ ਅਤੇ ਪ੍ਰਸਿੱਧ ਪ੍ਰੋਫੈਸਰ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ। ਹੋਰ ਸੰਭਾਵੀ ਖੋਜਾਰਥੀਆਂ ਦੀ ਰਜਿਸਟ੍ਰੇਸ਼ਨ ਲਾਗੂ ਯੂਜੀਸੀ ਨਿਯਮਾਂ ਅਧੀਨ ਸਾਰੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਹੀ ਕੀਤੀ ਜਾਵੇਗੀ। ਯੂਨੀਵਰਸਿਟੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਦਾ ਨਰਸਿੰਗ ਪ੍ਰੋਗਰਾਮ ਜੁਲਾਈ 2026 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਪ੍ਰੋਗਰਾਮ ਵਿੱਚ ਇਸ ਤੋਂ ਪਹਿਲਾਂ ਕੋਈ ਵਿਦਿਆਰਥੀ ਬੈਚ ਨਹੀਂ ਸੀ।
ਯੂਨੀਵਰਸਿਟੀ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਅਤੇ ਸੰਚਾਰਾਂ ਦੇ ਸਮੁੱਚੇ ਪ੍ਰਭਾਵ ਨਾਲ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਇਸ ਨਾਲ, ਯੂਨੀਵਰਸਿਟੀ ਦੇ ਵਿਚਾਰ ਅਨੁਸਾਰ, ਉਨ੍ਹਾਂ ਮਾਮਲਿਆਂ ਦੇ ਆਲੇ-ਦੁਆਲੇ ਬੇਲੋੜਾ ਦਬਾਅ ਪੈਦਾ ਹੋਇਆ ਹੈ ਜੋ ਪਹਿਲਾਂ ਹੀ ਸਮਰੱਥ ਅਧਿਕਾਰੀਆਂ ਦੇ ਵਿਚਾਰ ਅਧੀਨ ਹਨ।
ਯੂਨੀਵਰਸਿਟੀ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਿੱਥੇ ਵੀ ਜ਼ਰੂਰੀ ਸਮਝਿਆ ਗਿਆ, ਉੱਥੇ ਉਚਿਤ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਸ਼ੁਰੂ ਕੀਤੀ ਗਈ ਹੈ। “ਯੂਨੀਵਰਸਿਟੀ ਹਰ ਵਿਅਕਤੀ ਦੇ ਇਸ ਅਧਿਕਾਰ ਦਾ ਸਤਿਕਾਰ ਕਰਦੀ ਹੈ ਕਿ ਉਹ ਸਮਰੱਥ ਅਧਿਕਾਰੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਦੇ ਨਾਲ ਹੀ, ਜਦੋਂ ਅਪ੍ਰਮਾਣਿਤ ਜਾਂ ਝੂਠੇ ਦੋਸ਼ਾਂ ਦੀ ਵਰਤੋਂ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ ਤਾਂ ਸੰਸਥਾ ਚੁੱਪ ਨਹੀਂ ਰਹੇਗੀ। ਕਾਨੂੰਨ ਅਨੁਸਾਰ ਸਾਰੇ ਉਚਿਤ ਕਾਨੂੰਨੀ ਉਪਾਅ ਕੀਤੇ ਜਾਣਗੇ,” ਯੂਨੀਵਰਸਿਟੀ ਨੇ ਕਿਹਾ। ਯੂਨੀਵਰਸਿਟੀ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਮਾਮਲਿਆਂ ਸਬੰਧੀ ਕੋਈ ਨਤੀਜਾ ਕੱਢਣ ਤੋਂ ਪਹਿਲਾਂ ਤੱਥਾਂ ਅਤੇ ਦਸਤਾਵੇਜ਼ੀ ਰਿਕਾਰਡ ਦੀ ਪੂਰੀ ਤਰ੍ਹਾਂ ਜਾਂਚ ਅਤੇ ਪੁਸ਼ਟੀ ਕਰਨ, ਜੋ ਇਸ ਸਮੇਂ ਸਮਰੱਥ ਅਧਿਕਾਰੀਆਂ ਦੇ ਵਿਚਾਰ ਅਧੀਨ ਹਨ। ਯੂਨੀਵਰਸਿਟੀ ਨੇ ਦੁਹਰਾਇਆ ਕਿ ਉਹ ਅਕਾਦਮਿਕ ਮਿਆਰਾਂ, ਪਾਰਦਰਸ਼ਤਾ, ਯੋਗ ਪ੍ਰਕਿਰਿਆ ਅਤੇ ਲਾਗੂ ਕਾਨੂੰਨੀ ਅਤੇ ਨਿਯਮਕ ਲੋੜਾਂ ਦੀ ਪੂਰੀ ਪਾਲਣਾ ਲਈ ਵਚਨਬੱਧ ਹੈ।
ਐੱਸਜੀਪੀਸੀ ‘ਤੇ ਬਾਦਲ ਪਰਿਵਾਰ ਦਾ ਪੂਰਾ ਕੰਟਰੋਲ ਰਿਹਾ ਹੈ, ਫਿਰ ਬਹਿਰੀਨ ਦੀ ਔਰਤ ਦੇ ਸਾਲ ਭਰ ਠਹਿਰਨ ਅਤੇ ਵੀਆਈਪੀ ਟ੍ਰੀਟਮੈਂਟ ਦਾ ਪ੍ਰਬੰਧ ਕਿਸ ਨੇ ਕੀਤਾ?
09/27/2026
ਪੰਜਾਬ📍 ਪੰਜਾਬ
ਬੰਗਲਾਦੇਸ਼ ਨੇ ਦੁਰਗਾ ਪੂਜਾ ਲਈ ਹਿਲਸਾ ਮੱਛੀ ਨੂੰ ਭਾਰਤ ਵਿੱਚ ਆਯਾਤ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਣੋ ਕਿ ਹਿਲਸਾ ਬੰਗਾਲੀ ਸੱਭਿਆਚਾਰ ਲਈ ਇੰਨਾ ਮਹੱਤਵਪੂਰਨ ਕਿਉਂ ਹੈ ਅਤੇ ਬੰਗਲਾਦੇਸ਼ ਇਸ ਦਾ ਘਰ ਕਿਵੇਂ ਬਣਿਆ।
ਬੰਗਲਾਦੇਸ਼ ਨੇ ਦੁਰਗਾ ਪੂਜਾ ਲਈ ਹਿਲਸਾ ਮੱਛੀ ਨੂੰ ਭਾਰਤ ਵਿੱਚ ਆਯਾਤ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਣੋ ਕਿ ਹਿਲਸਾ ਬੰਗਾਲੀ ਸੱਭਿਆਚਾਰ ਲਈ ਇੰਨਾ ਮਹੱਤਵਪੂਰਨ ਕਿਉਂ ਹੈ ਅਤੇ ਬੰਗਲਾਦੇਸ਼ ਇਸ ਦਾ ਘਰ ਕਿਵੇਂ ਬਣਿਆ।
ਬੰਗਲਾਦੇਸ਼ ਤੋਂ ਆਯਾਤ ਕੀਤੀ ਜਾਣ ਵਾਲੀ ਹਿਲਸਾ ਮੱਛੀ ਇਸ ਦੁਰਗਾ ਪੂਜਾ ਵਿੱਚ ਭਾਰਤ ਵਿੱਚ ਉਪਲਬਧ ਨਹੀਂ ਹੋਵੇਗੀ। ਬੰਗਲਾਦੇਸ਼ ਸਰਕਾਰ ਨੇ 23 ਸਤੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਬੰਗਲਾਦੇਸ਼ ਨੇ ਭਾਰਤ ਤੋਂ ਹਿਲਸਾ ਦੀ ਦਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਬੰਗਾਲੀ ਭਾਈਚਾਰਾ, ਭਾਵੇਂ ਭਾਰਤ ਵਿੱਚ ਹੋਵੇ ਜਾਂ ਬੰਗਲਾਦੇਸ਼ ਵਿੱਚ, ਇਸ ਦੁਰਗਾ ਪੂਜਾ ਵਿੱਚ ਹਿਲਸਾ ਮੱਛੀ ਦੀ ਕਮੀ ਜ਼ਰੂਰ ਮਹਿਸੂਸ ਕਰੇਗਾ।
ਆਓ ਜਾਣਦੇ ਹਾਂ ਕਿ ਹਿਲਸਾ ਮੱਛੀ ਬੰਗਾਲੀ ਸੱਭਿਆਚਾਰ ਵਿੱਚ ਇੰਨੀ ਮਹੱਤਵ ਕਿਉਂ ਰੱਖਦੀ ਹੈ, ਭਾਵੇਂ ਭਾਰਤ ਵਿੱਚ ਹੋਵੇ ਜਾਂ ਬੰਗਲਾਦੇਸ਼ ਵਿੱਚ। ਬੰਗਲਾਦੇਸ਼ ਇਸ ਦਾ ਪ੍ਰਮੁੱਖ ਨਿਰਯਾਤਕ ਕਿਵੇਂ ਬਣਿਆ ਅਤੇ ਭਾਰਤ ਤੋਂ ਆਯਾਤ ਅਤੇ ਨਿਰਯਾਤ ‘ਤੇ ਪਾਬੰਦੀ ਕਿਉਂ ਲਗਾਈ ਗਈ ਹੈ?
ਬੰਗਾਲੀ ਸੱਭਿਆਚਾਰ ਵਿੱਚ ਹਿਲਸਾ ਮੱਛੀ ਦੀ ਮਹੱਤਤਾ ਅਤੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਇਸ ਦਾ ਵਪਾਰ ਹਿਲਸਾ ਮੱਛੀ, ਜਿਸ ਨੂੰ ਬੰਗਾਲੀ ਵਿੱਚ ਇਲਿਸ਼ ਕਿਹਾ ਜਾਂਦਾ ਹੈ, ਸਿਰਫ਼ ਇੱਕ ਭੋਜਨ ਵਸਤੂ ਤੋਂ ਵੱਧ ਹੈ। ਇਹ ਬੰਗਾਲੀ ਪਛਾਣ, ਨਦੀ ਸਭਿਅਤਾ, ਪਰਿਵਾਰਕ ਪਰੰਪਰਾਵਾਂ ਅਤੇ ਭਾਰਤ ਅਤੇ ਬੰਗਲਾਦੇਸ਼ ਦੇ ਸਾਂਝੇ ਇਤਿਹਾਸ ਦਾ ਪ੍ਰਤੀਕ ਹੈ। ਇਹ ਮੱਛੀ, ਪਦਮਾ, ਮੇਘਨਾ ਅਤੇ ਗੰਗਾ-ਬ੍ਰਹਮਪੁੱਤਰ ਨਦੀ ਪ੍ਰਣਾਲੀਆਂ ਦੀ ਮੂਲ ਨਿਵਾਸੀ, ਬੰਗਾਲ ਦੇ ਲੋਕਾਂ ਦੇ ਜੀਵਨ ਵਿੱਚ ਇੰਨੀ ਡੂੰਘਾਈ ਨਾਲ ਜੁੜੀ ਹੋਈ ਹੈ ਕਿ ਇਸ ਨੂੰ ਬੰਗਾਲੀ ਸੱਭਿਆਚਾਰ ਦਾ ਸੁਆਦ ਅਤੇ ਭਾਵਨਾਤਮਕ ਯਾਦ ਦੋਵੇਂ ਮੰਨਿਆ ਜਾ ਸਕਦਾ ਹੈ।
ਹਿਲਸਾ ਨੂੰ ਬੰਗਲਾਦੇਸ਼ ਦੀ ਰਾਸ਼ਟਰੀ ਮੱਛੀ ਮੰਨਿਆ ਜਾਂਦਾ ਹੈ। ਪੱਛਮੀ ਬੰਗਾਲ ਅਤੇ ਭਾਰਤ ਦੇ ਹੋਰ ਬੰਗਾਲੀ ਖੇਤਰਾਂ ਵਿੱਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ। ਸਰ੍ਹੋਂ ਦਾ ਹਿਲਸਾ, ਭਾਪਾ ਇਲਿਸ਼, ਇਲਿਸ਼ ਪਟੂਰੀ ਅਤੇ ਇਲਿਸ਼ ਝੋਲ ਵਰਗੇ ਪਕਵਾਨ ਬੰਗਾਲੀ ਪਰਿਵਾਰਾਂ ਵਿੱਚ ਬਹੁਤ ਮਸ਼ਹੂਰ ਹਨ। ਬਰਸਾਤ ਦੇ ਮੌਸਮ ਦੌਰਾਨ, ਹਿਲਸਾ ਦਾ ਆਉਣਾ ਬਾਜ਼ਾਰਾਂ ਵਿੱਚ ਇੱਕ ਖਾਸ ਉਤਸ਼ਾਹ ਲਿਆਉਂਦਾ ਹੈ। ਦੁਰਗਾ ਪੂਜਾ, ਪੋਇਲਾ ਬੋਸ਼ਾਖ, ਜਮਾਈ ਸ਼ਸ਼ਠੀ ਅਤੇ ਵਿਆਹਾਂ ਵਰਗੇ ਮੌਕਿਆਂ ‘ਤੇ ਹਿਲਸਾ ਪਰੋਸਣਾ ਸ਼ੁਭ ਅਤੇ ਸਤਿਕਾਰਯੋਗ ਮੰਨਿਆ ਜਾਂਦਾ ਹੈ।
ਬਹੁਤ ਸਾਰੇ ਪਰਿਵਾਰਾਂ ਵਿੱਚ ਆਪਣੀ ਧੀ ਦੇ ਸਹੁਰੇ ਜਾਂ ਜਵਾਈ ਦੇ ਘਰ ਹਿਲਸਾ ਭੇਜਣ ਦੀ ਪਰੰਪਰਾ ਹੈ। ਖਾਸ ਮੌਕਿਆਂ ‘ਤੇ, ਹਿਲਸਾ ਦਾ ਇੱਕ ਜੋੜਾ, ਜਿਸ ਨੂੰ ਜੋੜਾ ਇਲਿਸ਼ ਕਿਹਾ ਜਾਂਦਾ ਹੈ, ਤੋਹਫ਼ੇ ਵਜੋਂ ਦਿੱਤਾ ਜਾਂਦਾ ਹੈ। ਇਹ ਨਾ ਸਿਰਫ਼ ਸੁਆਦ ਨਾਲ ਜੁੜਿਆ ਹੋਇਆ ਹੈ, ਸਗੋਂ ਖੁਸ਼ਹਾਲੀ, ਸ਼ੁਭਤਾ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਨਾਲ ਵੀ ਜੁੜਿਆ ਹੋਇਆ ਹੈ। ਵੰਡ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਵਿੱਚ ਵਸਣ ਵਾਲੇ ਬੰਗਾਲੀ ਪਰਿਵਾਰਾਂ ਲਈ, ਹਿਲਸਾ ਪੁਰਾਣੀਆਂ ਜ਼ਮੀਨਾਂ, ਨਦੀਆਂ, ਪਿੰਡਾਂ ਅਤੇ ਪਰਿਵਾਰਕ ਯਾਦਾਂ ਨਾਲ ਜੁੜੀ ਇੱਕ ਮੱਛੀ ਬਣ ਗਈ।
ਇਹ ਸਾਹਿਤ, ਸੰਗੀਤ, ਪੇਂਟਿੰਗ ਅਤੇ ਸਿਨੇਮਾ ਵਿੱਚ ਵੀ ਦਿਖਾਈ ਦਿੰਦੇ ਹਨ। ਪਦਮਾ ਨਦੀ ਤੋਂ ਹਿਲਸਾ ਨੂੰ ਖਾਸ ਤੌਰ ‘ਤੇ ਸੁਆਦੀ ਅਤੇ ਪ੍ਰੀਮੀਅਮ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਬੰਗਲਾਦੇਸ਼ ਤੋਂ ਪਦਮਾ ਹਿਲਸਾ ਦੀ ਪੱਛਮੀ ਬੰਗਾਲ, ਤ੍ਰਿਪੁਰਾ, ਅਸਾਮ ਅਤੇ ਭਾਰਤ ਦੇ ਹੋਰ ਬੰਗਾਲੀ ਆਬਾਦੀ ਵਾਲੇ ਖੇਤਰਾਂ ਵਿੱਚ ਲਗਾਤਾਰ ਮੰਗ ਹੈ। ਇਲਿਸ਼ ਦੱਖਣੀ ਏਸ਼ੀਆ ਦੀ ਇੱਕ ਮਹੱਤਵਪੂਰਨ ਨਦੀ ਅਤੇ ਸਮੁੰਦਰੀ ਮੱਛੀ ਹੈ।
ਬੰਗਲਾਦੇਸ਼ ਨੂੰ ਦੁਨੀਆ ਵਿੱਚ ਹਿਲਸਾ ਦਾ ਸਭ ਤੋਂ ਵੱਡਾ ਉਤਪਾਦਕ ਮੰਨਿਆ ਜਾਂਦਾ ਹੈ। ਵੱਖ-ਵੱਖ ਰਿਪੋਰਟਾਂ ਦਾ ਅੰਦਾਜ਼ਾ ਹੈ ਕਿ ਵਿਸ਼ਵ ਪੱਧਰ ‘ਤੇ ਹਿਲਸਾ ਉਤਪਾਦਨ ਵਿੱਚ ਬੰਗਲਾਦੇਸ਼ ਦਾ ਹਿੱਸਾ ਲਗਭਗ 70 ਤੋਂ 80 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੈ। ਹਾਲਾਂਕਿ ਅੰਕੜੇ ਸਾਲ-ਦਰ-ਸਾਲ ਅਤੇ ਸਰੋਤ ਤੋਂ ਵੱਖਰੇ ਹੋ ਸਕਦੇ ਹਨ, ਪਰ ਇਹ ਸਪੱਸ਼ਟ ਹੈ ਕਿ ਹਿਲਸਾ ਉਤਪਾਦਨ ਵਿੱਚ ਬੰਗਲਾਦੇਸ਼ ਸਭ ਤੋਂ ਮਜ਼ਬੂਤ ਸਥਿਤੀ ਰੱਖਦਾ ਹੈ। ਇਸ ਦਾ ਮੁੱਖ ਕਾਰਨ ਇਸਦਾ ਕੁਦਰਤੀ ਭੂਗੋਲਿਕ ਵਾਤਾਵਰਣ ਹੈ।
ਪਦਮਾ, ਮੇਘਨਾ, ਜਮੁਨਾ, ਅਤੇ ਕਈ ਹੋਰ ਨਦੀਆਂ, ਵੱਡੀਆਂ ਅਤੇ ਛੋਟੀਆਂ ਦੋਵੇਂ, ਬੰਗਲਾਦੇਸ਼ ਦੀ ਬੰਗਾਲ ਦੀ ਖਾੜੀ ਵਿੱਚ ਵਗਦੀਆਂ ਹਨ। ਹਿਲਸਾ ਸਮੁੰਦਰ ਵਿੱਚ ਰਹਿਣ ਤੋਂ ਬਾਅਦ ਪ੍ਰਜਨਨ ਲਈ ਦਰਿਆਵਾਂ ਵਿੱਚ ਪ੍ਰਵਾਸ ਕਰਦੀ ਹੈ। ਬੰਗਲਾਦੇਸ਼ ਦੀਆਂ ਨਦੀਆਂ ਅਤੇ ਤੱਟਵਰਤੀ ਖੇਤਰ ਪ੍ਰਜਨਨ ਅਤੇ ਪ੍ਰਵਾਸ ਲਈ ਅਨੁਕੂਲ ਸਥਿਤੀਆਂ ਪ੍ਰਦਾਨ ਕਰਦੇ ਹਨ।
ਬੰਗਲਾਦੇਸ਼ ਦੁਨੀਆ ਦਾ ਸਭ ਤੋਂ ਵੱਡਾ ਹਿਲਸਾ ਉਤਪਾਦਕ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਹਰ ਸਾਲ ਦੁਨੀਆ ਦਾ ਸਭ ਤੋਂ ਵੱਡਾ ਹਿਲਸਾ ਨਿਰਯਾਤਕ ਵੀ ਹੈ। ਉੱਚ ਘਰੇਲੂ ਖਪਤ ਦੇ ਕਾਰਨ, ਬੰਗਲਾਦੇਸ਼ ਆਪਣੇ ਹਿਲਸਾ ਦੇ ਇੱਕ ਵੱਡੇ ਹਿੱਸੇ ਨੂੰ ਆਪਣੇ ਬਾਜ਼ਾਰ ਵਿੱਚ ਵਰਤਦਾ ਹੈ। ਇਸ ਲਈ, ਚੋਟੀ ਦੇ ਉਤਪਾਦਨ ਅਤੇ ਚੋਟੀ ਦੇ ਨਿਰਯਾਤ ਦਰਜਾਬੰਦੀ ਨੂੰ ਇੱਕੋ ਚੀਜ਼ ਨਹੀਂ ਮੰਨਿਆ ਜਾਣਾ ਚਾਹੀਦਾ।
ਸਰਕਾਰ ਨੇ ਹਿਲਸਾ ਸੰਭਾਲ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਛੋਟੀ ਹਿਲਸਾ, ਜਿਸਨੂੰ ਜਟਕਾ ਕਿਹਾ ਜਾਂਦਾ ਹੈ, ਨੂੰ ਫੜਨ ‘ਤੇ ਪਾਬੰਦੀ ਲਗਾਈ ਗਈ ਹੈ। ਪ੍ਰਜਨਨ ਸੀਜ਼ਨ ਦੌਰਾਨ ਮੱਛੀਆਂ ਫੜਨ ‘ਤੇ ਪਾਬੰਦੀ ਹੈ। ਕੁਝ ਦਰਿਆਈ ਖੇਤਰਾਂ ਨੂੰ ਹਿਲਸਾ ਸੈੰਕਚੂਰੀ ਘੋਸ਼ਿਤ ਕੀਤਾ ਗਿਆ ਹੈ। ਜਾਲ ਦੀਆਂ ਅੱਖਾਂ ਦੇ ਆਕਾਰ ਨੂੰ ਕੰਟਰੋਲ ਕਰਨ ਅਤੇ ਸਪੌਨਿੰਗ ਦੌਰਾਨ ਮਛੇਰਿਆਂ ਨੂੰ ਵਿਕਲਪਿਕ ਸਹਾਇਤਾ ਪ੍ਰਦਾਨ ਕਰਨ ਲਈ ਵੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਉਪਾਵਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੱਛੀਆਂ ਨੂੰ ਪ੍ਰਜਨਨ ਦੇ ਢੁਕਵੇਂ ਮੌਕੇ ਮਿਲਣ ਅਤੇ ਹਿਲਸਾ ਦੀ ਅਗਲੀ ਪੀੜ੍ਹੀ ਨਦੀ ਪ੍ਰਣਾਲੀ ਵਿੱਚ ਵਾਪਸ ਆ ਸਕੇ। ਪਿਛਲੇ ਦੋ ਦਹਾਕਿਆਂ ਵਿੱਚ ਸੰਭਾਲ ਨੀਤੀਆਂ ਨੇ ਬੰਗਲਾਦੇਸ਼ ਦੇ ਹਿਲਸਾ ਉਤਪਾਦਨ ਵਿੱਚ ਕਾਫ਼ੀ ਵਾਧਾ ਕੀਤਾ ਹੈ।
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹਿਲਸਾ ਵਪਾਰ ਲੰਬੇ ਸਮੇਂ ਤੋਂ ਇੱਕ ਭਾਵਨਾਤਮਕ ਅਤੇ ਰਾਜਨੀਤਿਕ ਮੁੱਦਾ ਰਿਹਾ ਹੈ। ਬੰਗਲਾਦੇਸ਼ ਨੇ ਵਾਰ-ਵਾਰ ਹਿਲਸਾ ਨਿਰਯਾਤ ‘ਤੇ ਪਾਬੰਦੀ ਲਗਾਈ ਹੈ ਜਾਂ ਸੀਮਤ ਕੀਤੀ ਹੈ। ਘਰੇਲੂ ਮੰਗ ਇਸਦਾ ਇੱਕ ਵੱਡਾ ਕਾਰਨ ਹੈ।
ਹਿਲਸਾ ਬੰਗਲਾਦੇਸ਼ ਵਿੱਚ ਇੱਕ ਪ੍ਰਸਿੱਧ ਮੱਛੀ ਹੈ, ਪਰ ਇਸਦੀ ਕੀਮਤ ਕਈ ਵਾਰ ਇੰਨੀ ਵੱਧ ਸਕਦੀ ਹੈ ਕਿ ਘੱਟ ਅਤੇ ਮੱਧ-ਆਮਦਨ ਵਾਲੇ ਸਮੂਹਾਂ ਲਈ ਇਸਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਬਾਜ਼ਾਰ ਵਿੱਚ ਹਿਲਸਾ ਦੀ ਸਪਲਾਈ ਘੱਟ ਹੁੰਦੀ ਹੈ, ਤਾਂ ਸਰਕਾਰ ਘਰੇਲੂ ਬਾਜ਼ਾਰ ਵਿੱਚ ਇਸਦੀ ਬਰਾਮਦ ਨੂੰ ਸੀਮਤ ਕਰਕੇ ਇਸਦੀ ਉਪਲਬਧਤਾ ਵਧਾਉਣ ਦੀ ਕੋਸ਼ਿਸ਼ ਕਰਦੀ ਹੈ। 2024 ਵਿੱਚ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਜੁੜੇ ਅਧਿਕਾਰੀਆਂ ਨੇ ਇਹ ਵੀ ਦਲੀਲ ਦਿੱਤੀ ਕਿ ਜਦੋਂ ਹਿਲਸਾ ਦੇਸ਼ ਦੇ ਲੋਕਾਂ ਲਈ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਹੀਂ ਹੈ, ਤਾਂ ਇਸਨੂੰ ਦੂਜੇ ਦੇਸ਼ਾਂ ਵਿੱਚ ਕਿਉਂ ਨਿਰਯਾਤ ਕੀਤਾ ਜਾਵੇ।
ਸੰਭਾਲ ਵੀ ਇੱਕ ਮਹੱਤਵਪੂਰਨ ਕਾਰਨ ਹੈ। ਜ਼ਿਆਦਾ ਮੱਛੀਆਂ ਫੜਨਾ, ਛੋਟੀਆਂ ਮੱਛੀਆਂ ਦਾ ਸ਼ਿਕਾਰ ਕਰਨਾ, ਨਦੀ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਹਿਲਸਾ ਦੀ ਆਬਾਦੀ ਨੂੰ ਪ੍ਰਭਾਵਤ ਕਰ ਸਕਦੇ ਹਨ। ਜੇਕਰ ਵੱਡੀ ਮਾਤਰਾ ਵਿੱਚ ਮੱਛੀਆਂ ਦਾ ਨਿਰਯਾਤ ਕੀਤਾ ਜਾਂਦਾ ਹੈ, ਤਾਂ ਇਹ ਘਰੇਲੂ ਬਾਜ਼ਾਰ ਦੇ ਨਾਲ-ਨਾਲ ਕੁਦਰਤੀ ਸਰੋਤਾਂ ‘ਤੇ ਦਬਾਅ ਪਾ ਸਕਦਾ ਹੈ। ਇਸ ਲਈ, ਨਿਰਯਾਤ ਪਾਬੰਦੀ ਨੂੰ ਵੀ ਇੱਕ ਸੰਭਾਲ ਨੀਤੀ ਦਾ ਹਿੱਸਾ ਮੰਨਿਆ ਜਾਂਦਾ ਹੈ। ਕੂਟਨੀਤਕ ਸਬੰਧ ਇੱਕ ਤੀਜਾ ਕਾਰਨ ਹਨ।
ਹਿਲਸਾ ਨੂੰ ਕਈ ਵਾਰ ਭਾਰਤ-ਬੰਗਲਾਦੇਸ਼ ਸਬੰਧਾਂ ਵਿੱਚ ਸਦਭਾਵਨਾ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਰਿਹਾ ਹੈ। ਕਈ ਸਾਲਾਂ ਤੋਂ, ਬੰਗਲਾਦੇਸ਼ ਨੇ ਦੁਰਗਾ ਪੂਜਾ ਦੌਰਾਨ ਭਾਰਤ ਨੂੰ ਸੀਮਤ ਮਾਤਰਾ ਵਿੱਚ ਹਿਲਸਾ ਨਿਰਯਾਤ ਕਰਨ ਦੀ ਆਗਿਆ ਦਿੱਤੀ। ਇਸਨੂੰ ਹਿਲਸਾ ਕੂਟਨੀਤੀ ਕਿਹਾ ਜਾਂਦਾ ਸੀ। ਇਸ ਨਾਲ ਪੱਛਮੀ ਬੰਗਾਲ ਵਿੱਚ ਉਤਸ਼ਾਹ ਪੈਦਾ ਹੋਇਆ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧ ਮਜ਼ਬੂਤ ਹੋਏ। ਹਾਲਾਂਕਿ, ਇਹ ਨਿਰਯਾਤ ਇਜਾਜ਼ਤ ਸਥਾਈ ਨਹੀਂ ਸੀ। ਮਾਤਰਾ, ਸਮਾਂ ਅਤੇ ਹਾਲਾਤ ਸਰਕਾਰੀ ਫੈਸਲਿਆਂ ‘ਤੇ ਨਿਰਭਰ ਕਰਦੇ ਸਨ। ਕਈ ਵਾਰ ਘਰੇਲੂ ਕੀਮਤਾਂ ਕਾਰਨ ਪਾਬੰਦੀਆਂ ਲਗਾਈਆਂ ਜਾਂਦੀਆਂ ਸਨ, ਕਈ ਵਾਰ ਸੰਭਾਲ ਦੇ ਉਪਾਵਾਂ ਕਾਰਨ, ਅਤੇ ਕਈ ਵਾਰ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਿਕ ਤਣਾਅ ਕਾਰਨ।
ਹਾਲ ਹੀ ਦੇ ਸਾਲਾਂ ਵਿੱਚ ਹਿਲਸਾ ਵਪਾਰ ਦਾ ਇੱਕ ਦਿਲਚਸਪ ਪਹਿਲੂ ਇਹ ਰਿਹਾ ਹੈ ਕਿ ਵਪਾਰ ਦਿਸ਼ਾ ਥੋੜ੍ਹੇ ਸਮੇਂ ਲਈ ਉਲਟ ਗਈ ਹੈ। ਬੰਗਲਾਦੇਸ਼ ਵਿੱਚ ਸਪਲਾਈ ਦੀ ਘਾਟ ਅਤੇ ਸਥਾਨਕ ਮੰਗ ਦੇ ਕਾਰਨ, ਭਾਰਤ ਤੋਂ ਹਿਲਸਾ ਆਯਾਤ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਗੁਜਰਾਤ ਅਤੇ ਭਾਰਤ ਦੇ ਹੋਰ ਤੱਟਵਰਤੀ ਖੇਤਰਾਂ ਤੋਂ ਹਿਲਸਾ ਨੂੰ ਬੰਗਲਾਦੇਸ਼ ਵਿੱਚ ਖਾਸ ਵਰਤੋਂ ਲਈ ਖਰੀਦਿਆ ਗਿਆ ਹੈ।
ਇਹ ਸਪੱਸ਼ਟ ਕਰਦਾ ਹੈ ਕਿ ਹਿਲਸਾ ਸਿਰਫ਼ ਪਦਮਾ ਨਦੀ ਜਾਂ ਬੰਗਲਾਦੇਸ਼ ਦੀ ਜਾਇਦਾਦ ਨਹੀਂ ਹੈ। ਇਹ ਇੱਕ ਪ੍ਰਵਾਸੀ ਮੱਛੀ ਹੈ ਜੋ ਸਮੁੰਦਰ ਅਤੇ ਨਦੀਆਂ ਦੇ ਵਿਚਕਾਰ ਘੁੰਮਦੀ ਹੈ। ਇਸ ਦੇ ਬਾਵਜੂਦ, ਪਦਮਾ ਹਿਲਸਾ ਦਾ ਸੁਆਦ, ਆਕਾਰ ਅਤੇ ਸੱਭਿਆਚਾਰਕ ਪ੍ਰਤਿਸ਼ਠਾ ਇਸਨੂੰ ਇੱਕ ਵਿਸ਼ੇਸ਼ ਪਛਾਣ ਦਿੰਦੀ ਹੈ।
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹਿਲਸਾ ਵਿਵਾਦ ਨੂੰ ਸਿਰਫ਼ ਇੱਕ ਵਪਾਰਕ ਮੁੱਦੇ ਵਜੋਂ ਦੇਖਣਾ ਅਧੂਰਾ ਹੋਵੇਗਾ। ਭੋਜਨ ਪਰੰਪਰਾਵਾਂ, ਨਦੀ ਸਰੋਤ, ਮਛੇਰਿਆਂ ਦੀ ਰੋਜ਼ੀ-ਰੋਟੀ, ਘਰੇਲੂ ਮਹਿੰਗਾਈ, ਵਾਤਾਵਰਣ ਸੁਰੱਖਿਆ ਅਤੇ ਕੂਟਨੀਤੀ ਸਾਰੇ ਆਪਸ ਵਿੱਚ ਜੁੜੇ ਹੋਏ ਹਨ। ਜਦੋਂ ਕਿ ਭਾਰਤ ਵਿੱਚ ਬੰਗਾਲੀ ਖਪਤਕਾਰ ਪਦਮ ਹਿਲਸਾ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ, ਬੰਗਲਾਦੇਸ਼ ਆਪਣੇ ਨਾਗਰਿਕਾਂ ਲਈ ਇਸ ਦੀ ਉਪਲਬਧਤਾ ਅਤੇ ਕੀਮਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ।
ਹਿਲਸਾ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਨਹੀਂ ਹੈ, ਸਗੋਂ ਸਾਂਝੇ ਸੱਭਿਆਚਾਰ ਦਾ ਪੁਲ ਹੈ। ਇਸਦਾ ਸੁਆਦ ਭਾਰਤ ਅਤੇ ਬੰਗਲਾਦੇਸ਼ ਦੇ ਬੰਗਾਲੀਆਂ ਨੂੰ ਜੋੜਦਾ ਹੈ, ਪਰ ਇਸਦੀ ਸੰਭਾਲ ਦੋਵਾਂ ਦੇਸ਼ਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਨਦੀਆਂ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾਂਦਾ ਹੈ, ਮੱਛੀਆਂ ਫੜਨ ‘ਤੇ ਪਾਬੰਦੀ ਲਗਾਈ ਜਾਂਦੀ ਹੈ, ਅਤੇ ਮਛੇਰਿਆਂ ਨੂੰ ਵਿੱਤੀ ਸਹਾਇਤਾ ਮਿਲਦੀ ਹੈ, ਤਾਂ ਹਿਲਸਾ ਆਉਣ ਵਾਲੀਆਂ ਪੀੜ੍ਹੀਆਂ ਲਈ ਉਪਲਬਧ ਰਹਿ ਸਕਦੀ ਹੈ। ਕੇਵਲ ਤਦ ਹੀ ਇਹ ਮੱਛੀ ਨਾ ਸਿਰਫ਼ ਤਿਉਹਾਰਾਂ ਦਾ ਮੁੱਖ ਭੋਜਨ ਬਣੇਗੀ, ਸਗੋਂ ਬੰਗਾਲੀ ਸੱਭਿਅਤਾ ਦੀ ਇੱਕ ਜੀਵਤ ਵਿਰਾਸਤ ਵੀ ਬਣੇਗੀ।
09/27/2026
ਪੰਜਾਬ📍 ਪੰਜਾਬ
ਖੰਨਾ ਦੀ ਸਿਆਸਤ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਈ ਡੋਪ ਟੈਸਟ ਦੀ ਚੁਣੌਤੀ ਅੱਜ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਵੱਡੇ ਵਿਵਾਦ ਵਿੱਚ ਬਦਲ ਗਈ, ਜਦੋਂ ਡੋਪ ਟੈਸਟ ਦੀ ਰਿਪੋਰਟ ਨਾਲੋਂ ਵੱਧ ਸਵਾਲ ਸੈਂਪਲ ਲੈਣ ਦੀ ਪ੍ਰਕਿਰਿਆ ਅਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਨੂੰ ਲੈ ਕੇ ਖੜ੍ਹੇ ਹੋ ਗਏ।
ਖੰਨਾ ਦੀ ਸਿਆਸਤ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਈ ਡੋਪ ਟੈਸਟ ਦੀ ਚੁਣੌਤੀ ਅੱਜ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਵੱਡੇ ਵਿਵਾਦ ਵਿੱਚ ਬਦਲ ਗਈ, ਜਦੋਂ ਡੋਪ ਟੈਸਟ ਦੀ ਰਿਪੋਰਟ ਨਾਲੋਂ ਵੱਧ ਸਵਾਲ ਸੈਂਪਲ ਲੈਣ ਦੀ ਪ੍ਰਕਿਰਿਆ ਅਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਨੂੰ ਲੈ ਕੇ ਖੜ੍ਹੇ ਹੋ ਗਏ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖੰਨਾ ਤੋਂ ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦੇ ਡੋਪ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਗੂਆਂ ਨੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਚੁੱਕ ਦਿੱਤੇ।
ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਡੋਪ ਟੈਸਟ ਲਈ ਸਵੇਰੇ 11 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਕਰੀਬ 10 ਮਿੰਟ ਪਹਿਲਾਂ ਹੀ ਸਰਕਾਰੀ ਹਸਪਤਾਲ ਪਹੁੰਚ ਗਏ। ਉਹ ਸਿੱਧੇ ਐਸਐਮਓ ਦੇ ਕਮਰੇ ਵਿੱਚ ਗਏ ਅਤੇ ਉੱਥੇ ਯੂਰਿਨ ਸੈਂਪਲ ਦਿੱਤਾ ਗਿਆ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਦੱਸਿਆ ਗਿਆ।
ਇਸ ਤੋਂ ਬਾਅਦ ਜਦੋਂ ਕਰੀਬ 11 ਵਜੇ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਹੋਰ ਆਗੂ ਹਸਪਤਾਲ ਪਹੁੰਚੇ ਤਾਂ ਮਾਹੌਲ ਗਰਮਾ ਗਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਸਾਰਿਆਂ ਲਈ 11 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਤਾਂ ਮੰਤਰੀ ਦਾ ਸੈਂਪਲ ਇਸ ਤੋਂ ਪਹਿਲਾਂ ਹੀ ਕਿਉਂ ਲਿਆ ਗਿਆ?
ਵਿਰੋਧੀ ਆਗੂਆਂ ਨੇ ਸਿਰਫ਼ ਟਾਈਮਿੰਗ ’ਤੇ ਹੀ ਸਵਾਲ ਨਹੀਂ ਚੁੱਕੇ, ਸਗੋਂ ਇਹ ਵੀ ਆਰੋਪ ਲਾਇਆ ਕਿ ਮੰਤਰੀ ਦਾ ਸੈਂਪਲ ਲੈਣ ਲਈ ਹਸਪਤਾਲ ਵਿੱਚ ਮੌਜੂਦ ਹੋਰ ਲੈਬ ਟੈਕਨੀਸ਼ਨਾਂ ਦੀ ਬਜਾਏ ਇੱਕ ਮਹਿਲਾ ਕਰਮਚਾਰੀ ਦੀ ਡਿਊਟੀ ਲਗਾਈ ਗਈ। ਆਗੂਆਂ ਨੇ ਇਸ ਨੂੰ ਜਾਂਚ ਦਾ ਵਿਸ਼ਾ ਦੱਸਦਿਆਂ ਸਵਾਲ ਕੀਤਾ ਕਿ ਜੇਕਰ ਹਸਪਤਾਲ ਵਿੱਚ ਹੋਰ ਪੁਰਸ਼ ਲੈਬ ਟੈਕਨੀਸ਼ਨ ਮੌਜੂਦ ਸਨ ਤਾਂ ਖਾਸ ਤੌਰ ’ਤੇ ਮਹਿਲਾ ਕਰਮਚਾਰੀ ਦੀ ਡਿਊਟੀ ਕਿਉਂ ਲਗਾਈ ਗਈ?
ਇਹ ਸਵਾਲ ਹੁਣ ਇਸ ਪੂਰੇ ਮਾਮਲੇ ਦਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਸੈਂਪਲਿੰਗ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ ਅਤੇ ਜਿਸ ਤਰ੍ਹਾਂ ਸੈਂਪਲ ਲੈਣ ਦੀ ਕਾਰਵਾਈ ਹੋਈ, ਉਸ ਨਾਲ ਸ਼ੱਕ ਦੀ ਸਥਿਤੀ ਪੈਦਾ ਹੋਈ। ਮਾਮਲੇ ਵਿੱਚ ਸਭ ਤੋਂ ਵੱਧ ਸਵਾਲ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਦੀ ਭੂਮਿਕਾ ਨੂੰ ਲੈ ਕੇ ਉੱਠੇ। ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਐਸਐਮਓ ਨੇ ਸਿਆਸੀ ਦਬਾਅ ਹੇਠ ਕੰਮ ਕਰਦਿਆਂ ਮੰਤਰੀ ਦਾ ਡੋਪ ਟੈਸਟ ਕਰਵਾਇਆ ਅਤੇ ਰਿਪੋਰਟ ਤਿਆਰ ਕਰਵਾਈ।
ਵਿਰੋਧੀ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਡੋਪ ਟੈਸਟ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਇੱਕੋ ਥਾਂ ਅਤੇ ਇੱਕੋ ਸਮੇਂ ਟੈਸਟ ਕਰਵਾਉਣ ਲਈ ਪਹੁੰਚੀਆਂ ਸਨ ਤਾਂ ਪ੍ਰਕਿਰਿਆ ਸਾਰਿਆਂ ਲਈ ਇੱਕੋ ਜਿਹੀ ਕਿਉਂ ਨਹੀਂ ਰੱਖੀ ਗਈ? ਉਨ੍ਹਾਂ ਨੇ ਇਹ ਵੀ ਕਿਹਾ ਕਿ ਸੈਂਪਲ ਲੈਣ ਤੋਂ ਲੈ ਕੇ ਰਿਪੋਰਟ ਤਿਆਰ ਕਰਨ ਤੱਕ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਸੀ।
ਇਨ੍ਹਾਂ ਸਵਾਲਾਂ ਤੋਂ ਬਾਅਦ ਐਸਐਮਓ ਦੇ ਕਮਰੇ ਵਿੱਚ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਮਾਹੌਲ ਇੰਨਾ ਗਰਮ ਹੋ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚਦੀ ਨਜ਼ਰ ਆਈ। ਮੌਕੇ ’ਤੇ ਮੌਜੂਦ ਪੁਲਿਸ ਅਫ਼ਸਰਾਂ ਨੇ ਦਖਲ ਦਿੰਦਿਆਂ ਮੰਤਰੀ ਸੌਂਦ ਨੂੰ ਉਨ੍ਹਾਂ ਦੇ ਸਮਰਥਕਾਂ ਸਮੇਤ ਕਮਰੇ ਤੋਂ ਬਾਹਰ ਕੱਢਿਆ।
ਇਸ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਅਤੇ ਵਰਕਰਾਂ ਨੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਮੰਤਰੀ ਸੌਂਦ ਆਪਣਾ ਡੋਪ ਟੈਸਟ ਕਰਵਾਉਣ ਤੋਂ ਬਾਅਦ ਉਥੋਂ ਰਵਾਨਾ ਹੋ ਗਏ। ਇਸ ਤੋਂ ਬਾਅਦ ਯਾਦਵਿੰਦਰ ਸਿੰਘ ਯਾਦੂ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਵੀ ਆਪਣੇ ਡੋਪ ਟੈਸਟ ਕਰਵਾਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ।
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਜਾਣਬੁੱਝ ਕੇ ਬੇਬੁਨਿਆਦ ਆਰੋਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵਿੱਚ ਨਾ ਤਾਂ ਵਿਕਾਸ ਦੇ ਮੁੱਦੇ ’ਤੇ ਬਹਿਸ ਕਰਨ ਦੀ ਤਾਕਤ ਹੈ ਅਤੇ ਨਾ ਹੀ ਹੁਣ ਡੋਪ ਟੈਸਟ ਦੇ ਚੈਲੰਜ ਦਾ ਸਾਹਮਣਾ ਕਰਨ ਤੋਂ ਬਾਅਦ ਕੋਈ ਮੁੱਦਾ ਬਚਿਆ ਹੈ। ਸੌਂਦ ਨੇ ਕਿਹਾ ਕਿ ਉਨ੍ਹਾਂ ਦੇ ਡੋਪ ਟੈਸਟ ਦੀ ਰਿਪੋਰਟ ਜਨਤਾ ਦੇ ਸਾਹਮਣੇ ਆ ਚੁੱਕੀ ਹੈ ਅਤੇ ਵਿਰੋਧੀ ਇਸ ਮਾਮਲੇ ਵਿੱਚ ਵੀ ਫੇਲ੍ਹ ਸਾਬਤ ਹੋਏ ਹਨ।
ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਦੋਸ਼ ਲਗਾਇਆ ਕਿ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਸੈਂਪਲ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ ਅਤੇ ਇਸ ਆਧਾਰ ’ਤੇ ਗਲਤ ਰਿਪੋਰਟ ਤਿਆਰ ਕੀਤੀ ਗਈ। ਉਨ੍ਹਾਂ ਇਸ ਪੂਰੀ ਪ੍ਰਕਿਰਿਆ ਲਈ ਐਸਐਮਓ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇਕਰ ਮੰਤਰੀ ਨੂੰ ਆਪਣੀ ਰਿਪੋਰਟ ’ਤੇ ਪੂਰਾ ਭਰੋਸਾ ਹੈ ਤਾਂ ਉਹ ਉਨ੍ਹਾਂ ਦੇ ਨਾਲ ਚੱਲ ਕੇ ਪੀਜੀਆਈ ਅਤੇ ਅੰਬਾਲਾ ਤੋਂ ਵੀ ਡੋਪ ਟੈਸਟ ਕਰਵਾਉਣ। ਯਾਦੂ ਨੇ ਕਿਹਾ ਕਿ ਉਹ ਖੰਨਾ ਤੋਂ ਇਲਾਵਾ ਪੀਜੀਆਈ ਅਤੇ ਅੰਬਾਲਾ ਵਿੱਚ ਵੀ ਲਾਈਵ ਹੋ ਕੇ ਆਪਣਾ ਟੈਸਟ ਕਰਵਾਉਣਗੇ ਅਤੇ ਰਿਪੋਰਟਾਂ ਜਨਤਕ ਕਰਨਗੇ।
ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਗਾਇਆ ਕਿ ਤਰੁਣਪ੍ਰੀਤ ਸਿੰਘ ਸੌਂਦ ਨੇ ਡੋਪ ਟੈਸਟ ਲਈ ਸੈਂਪਲ ਪਾਰਦਰਸ਼ੀ ਤਰੀਕੇ ਨਾਲ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੈਂਪਲ ਲੈਣ ਦੀ ਪ੍ਰਕਿਰਿਆ ਲਾਈਵ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਦੀ ਮੌਜੂਦਗੀ ਜਾਂ ਕੈਮਰੇ ਸਾਹਮਣੇ ਸੈਂਪਲ ਦੀ ਜਾਂਚ ਕੀਤੀ ਗਈ। ਕੋਟਲੀ ਨੇ ਸਵਾਲ ਕੀਤਾ ਕਿ ਜੇਕਰ ਪੂਰੀ ਪ੍ਰਕਿਰਿਆ ਪਾਰਦਰਸ਼ੀ ਸੀ ਤਾਂ ਸੈਂਪਲ ਲੈਣ ਤੋਂ ਲੈ ਕੇ ਜਾਂਚ ਅਤੇ ਰਿਪੋਰਟ ਤਿਆਰ ਕਰਨ ਤੱਕ ਦੀ ਕਾਰਵਾਈ ਕੈਮਰੇ ਸਾਹਮਣੇ ਕਿਉਂ ਨਹੀਂ ਕੀਤੀ ਗਈ।
09/27/2026
ਪੰਜਾਬ📍 ਪੰਜਾਬ
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਨੂੰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਮੈਂਬਰੀ ਉੱਚ ਪੱਧਰੀ ਕਮੇਟੀ ਨਾਲ ਅਹਿਮ ਬੈਠਕ ਕੀਤੀ ਗਈ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਨੂੰ ਮਜ਼ਬੂਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਮੈਂਬਰੀ ਉੱਚ ਪੱਧਰੀ ਕਮੇਟੀ ਨਾਲ ਅਹਿਮ ਬੈਠਕ ਕੀਤੀ ਗਈ। ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੈਨਲ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਉਲੀਕੇਗੀ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਨੂੰ ਅੰਤਿਮ ਰੂਪ ਦੇਣ ਅਤੇ ਇਸ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਸਰਕਾਰ ਨੇ ਅਗਲੇਰੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਕਾਨੂੰਨ ਵਿੱਚ ਤਜਵੀਜ਼ਸ਼ੁਦਾ ਸੋਧਾਂ ਦੀ ਬਾਰੀਕੀ ਨਾਲ ਸਮੀਖਿਆ ਕਰਨ ਵਾਸਤੇ ਗਠਿਤ ਕੀਤੀ ਗਈ 7 ਮੈਂਬਰੀ ਉੱਚ ਪੱਧਰੀ ਕਮੇਟੀ ਦੇ ਮੈਂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਚੇਚੀ ਬੈਠਕ ਲਈ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਪੁੱਜ ਚੁੱਕੇ ਹਨ। ਇਸ ਅਹਿਮ ਮੀਟਿੰਗ ਦੌਰਾਨ ਕਾਨੂੰਨ ਨੂੰ ਹੋਰ ਸਮਰੱਥ ਬਣਾਉਣ ਦੇ ਨਾਲ-ਨਾਲ ਤਜਵੀਜ਼ਤ ਸੋਧਾਂ ਦੇ ਤਮਾਮ ਕਾਨੂੰਨੀ ਅਤੇ ਕਾਰਜਵਿਧੀ ਪਹਿਲੂਆਂ ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਬੈਠਕ ਵਿੱਚ ਇਹ 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਪੈਨਲ ਨਾਲ ਆਪਸੀ ਤਾਲਮੇਲ ਕਾਇਮ ਕਰਕੇ ਸੋਧਾਂ ਦਾ ਜਾਇਜ਼ਾ ਲਵੇਗੀ। ਇਸ ਤੋਂ ਬਾਅਦ ਕਾਨੂੰਨ ਵਿੱਚ ਲੋੜੀਂਦੇ ਫੇਰਬਦਲ ਅਤੇ ਅਗਲੇਰੀ ਰਣਨੀਤੀ ਨੂੰ ਲੈ ਕੇ ਠੋਸ ਸੁਝਾਅ ਪੇਸ਼ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਅਜਿਹਾ ਮਜ਼ਬੂਤ ਤੇ ਅਸਰਦਾਰ ਕਾਨੂੰਨ ਘੜਨ ਲਈ ਵਚਨਬੱਧ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਇੱਕ ਸਖ਼ਤ ਰੋਕਥਾਮ ਵਜੋਂ ਕੰਮ ਕਰੇ। ਉਨ੍ਹਾਂ ਕਿਹਾ ਕਿ ਤਜਵੀਜ਼ਸ਼ੁਦਾ ਸੋਧਾਂ ਵਿੱਚ ਸਮੁੱਚੇ ਕਾਨੂੰਨੀ ਤੇ ਪ੍ਰਕਿਰਿਆਤਮਕ ਪਹਿਲੂਆਂ ਨੂੰ ਵਿਆਪਕ ਤੌਰ ਤੇ ਸ਼ਾਮਲ ਕੀਤਾ ਜਾਣਾ ਲਾਜ਼ਮੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਕਾਨੂੰਨੀ ਢਿੱਲ ਜਾਂ ਖ਼ਾਮੀ ਦਾ ਸਹਾਰਾ ਲੈ ਕੇ ਇਸ ਕਾਨੂੰਨ ਦੀ ਤਾਕਤ ਨੂੰ ਕਮਜ਼ੋਰ ਨਾ ਕੀਤਾ ਜਾ ਸਕੇ।
ਮੁੱਖ ਮੰਤਰੀ ਅਨੁਸਾਰ ਕਾਨੂੰਨ ਦੇ ਹਰੇਕ ਨੁਕਤੇ ਦੀ ਬੜੀ ਸੁਚੇਤਤਾ ਨਾਲ ਪਰਖ ਹੋਣੀ ਬੇਹੱਦ ਜ਼ਰੂਰੀ ਹੈ। ਸਰਕਾਰ ਦਾ ਇੱਕੋ-ਇੱਕ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਾਨੂੰਨ ਪੂਰੀ ਤਰ੍ਹਾਂ ਸੰਪੂਰਨ ਤੇ ਪੁਖ਼ਤਾ ਹੋਵੇ, ਤਾਂ ਕਿ ਬੇਅਦਬੀ ਦੇ ਕਿਸੇ ਵੀ ਮਾਮਲੇ ਵਿੱਚ ਕੋਈ ਵੀ ਗੁਨਾਹਗਾਰ ਤਕਨੀਕੀ ਜਾਂ ਕਾਨੂੰਨੀ ਖ਼ਾਮੀ ਦਾ ਲਾਹਾ ਲੈ ਕੇ ਜਵਾਬਦੇਹੀ ਤੋਂ ਬਚ ਨਾ ਸਕੇ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਹ 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਥਾਪਿਤ ਪੈਨਲ ਨਾਲ ਵਿਸਥਾਰਤ ਸਲਾਹ-ਮਸ਼ਵਰਾ ਕਰੇਗੀ। ਪ੍ਰਸਤਾਵਿਤ ਸੋਧਾਂ ਤੇ ਵਿਆਪਕ ਚਰਚਾ ਉਪਰੰਤ ਸਰਕਾਰ ਨੂੰ ਰਸਮੀ ਸੁਝਾਅ ਸੌਂਪੇ ਜਾਣਗੇ, ਤਾਂ ਜੋ ਕਾਨੂੰਨੀ ਤੇ ਪ੍ਰਕਿਰਿਆ ਸੰਬੰਧੀ ਸਾਰੇ ਮਸਲਿਆਂ ਦਾ ਢੁੱਕਵਾਂ ਅਤੇ ਤਸੱਲੀਬਖ਼ਸ਼ ਹੱਲ ਕੱਢਿਆ ਜਾ ਸਕੇ।
ਪੰਜਾਬ ਸਰਕਾਰ ਵੱਲੋਂ ਗਠਿਤ ਇਸ 7 ਮੈਂਬਰੀ ਉੱਚ ਪੱਧਰੀ ਕਮੇਟੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਜਸਟਿਸ (ਸੇਵਾਮੁਕਤ) ਜਸਪਾਲ ਸਿੰਘ, ਜਸਟਿਸ (ਸੇਵਾਮੁਕਤ) ਗੁਰਬੀਰ ਸਿੰਘ, ਆਈ.ਪੀ.ਐੱਸ. (ਸੇਵਾਮੁਕਤ) ਜਤਿੰਦਰ ਸਿੰਘ ਔਲਖ ਅਤੇ ਲਾਅ ਅਫ਼ਸਰ ਪ੍ਰੀਤ ਇੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹਨ।
ਕਮੇਟੀ ਦੀ ਇਸ ਉੱਚ ਪੱਧਰੀ ਬੈਠਕ ਵਿੱਚ ਤਜਵੀਜ਼ਸ਼ੁਦਾ ਸੋਧਾਂ ਅਤੇ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਉਣ ਨਾਲ ਜੁੜੇ ਤਮਾਮ ਪਹਿਲੂਆਂ ਤੇ ਚਰਚਾ ਤੋਂ ਬਾਅਦ ਅਗਲੇਰੀ ਕਾਰਵਾਈ ਦੀ ਤਸਵੀਰ ਸਾਫ਼ ਹੋਣ ਦੀ ਪੂਰੀ ਉਮੀਦ ਹੈ। ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਨ੍ਹਾਂ ਸੋਧਾਂ ਨੂੰ ਪੂਰੀ ਸੰਵੇਦਨਸ਼ੀਲਤਾ, ਜ਼ਿੰਮੇਵਾਰੀ ਅਤੇ ਸੰਵਿਧਾਨਕ ਤੇ ਕਾਨੂੰਨੀ ਸਿਧਾਂਤਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਅੱਗੇ ਵਧਾਇਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਵਾਲੀ ਇਸ ਬੈਠਕ ਤੇ ਸਮੁੱਚੇ ਪੰਥਕ ਅਤੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਇਸ ਤੋਂ ਬਾਅਦ ਕਾਨੂੰਨ ਨੂੰ ਲੈ ਕੇ ਸੂਬਾ ਸਰਕਾਰ ਦੀ ਭਵਿੱਖੀ ਰਣਨੀਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ। ਕਮੇਟੀ ਦੇ ਮੰਥਨ ਦੌਰਾਨ ਸਾਹਮਣੇ ਆਉਣ ਵਾਲੇ ਸੁਝਾਵਾਂ ਦੇ ਆਧਾਰ ਤੇ ਹੀ ਕਾਨੂੰਨ ਦੀਆਂ ਧਾਰਾਵਾਂ ਵਿੱਚ ਤਬਦੀਲੀਆਂ, ਉਨ੍ਹਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅਤੇ ਅਗਲੇ ਕਦਮਾਂ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਐੱਸ.ਐੱਸ.ਪੀਜ਼ ਨੂੰ ਪਹਿਲਾਂ ਹੀ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਜਾਂਚ ਦੌਰਾਨ ਤਿਆਰ ਕੀਤੀਆਂ ਜਾਣ ਵਾਲੀਆਂ ਕੇਸ ਡਾਇਰੀਆਂ ਅਤੇ ਹੋਰ ਕਾਨੂੰਨੀ ਦਸਤਾਵੇਜ਼ਾਂ ਅੰਦਰ ਕਿਸੇ ਵੀ ਤਰ੍ਹਾਂ ਦੀ ਅਣਉਚਿਤ ਜਾਂ ਅਯੋਗ ਸ਼ਬਦਾਵਲੀ ਦੀ ਵਰਤੋਂ ਨਾ ਕਰਨ ਦੇ ਵਿਸ਼ੇਸ਼ ਆਦੇਸ਼ ਦਿੱਤੇ ਗਏ ਹਨ।
09/27/2026
ਪੰਜਾਬ📍 ਪੰਜਾਬ
ਫ਼ਰੀਦਕੋਟ ਦੇ ਨਿਊ ਕੈਂਟ ਰੋਡ ਦੇ ਰਹਿਣ ਵਾਲੇ 26 ਸਾਲਾ ਕ੍ਰਿਕਟਰ ਨਮਨ ਧੀਰ ਨੇ ਆਪਣੇ ਸ਼ਹਿਰ ਦਾ ਨਾਂ ਕੌਮੀ ਪੱਧਰ ’ਤੇ ਹੋਰ ਰੌਸ਼ਨ ਕਰ ਦਿੱਤਾ ਹੈ। ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਪਛਾਣ ਬਣਾਉਣ ਵਾਲੇ ਨਮਨ ਧੀਰ ਨੂੰ ਭਾਰਤੀ ਕ੍ਰਿਕਟ ਟੀਮ ਵੱਲੋਂ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ।

ਫ਼ਰੀਦਕੋਟ ਦੇ ਨਿਊ ਕੈਂਟ ਰੋਡ ਦੇ ਰਹਿਣ ਵਾਲੇ 26 ਸਾਲਾ ਕ੍ਰਿਕਟਰ ਨਮਨ ਧੀਰ ਨੇ ਆਪਣੇ ਸ਼ਹਿਰ ਦਾ ਨਾਂ ਕੌਮੀ ਪੱਧਰ ’ਤੇ ਹੋਰ ਰੌਸ਼ਨ ਕਰ ਦਿੱਤਾ ਹੈ। ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਪਛਾਣ ਬਣਾਉਣ ਵਾਲੇ ਨਮਨ ਧੀਰ ਨੂੰ ਭਾਰਤੀ ਕ੍ਰਿਕਟ ਟੀਮ ਵੱਲੋਂ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਹੈ। ਇਸ ਨਾਲ ਫ਼ਰੀਦਕੋਟ ਦੇ ਕ੍ਰਿਕਟ ਪ੍ਰੇਮੀਆਂ ਅਤੇ ਨਮਨ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸੱਜੇ ਹੱਥ ਦੇ ਹਮਲਾਵਰ ਬੱਲੇਬਾਜ਼ ਨਮਨ ਆਫ਼-ਬ੍ਰੇਕ ਗੇਂਦਬਾਜ਼ੀ ਵੀ ਕਰਦੇ ਹਨ। ਇੰਡੀਆ-ਏ ਲਈ ਖੇਡਣ ਤੋਂ ਇਲਾਵਾ ਉਹ ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹਿ ਚੁੱਕੇ ਹਨ। ਹਾਲ ਹੀ ਵਿੱਚ ਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਉਨ੍ਹਾਂ ਵੱਲੋਂ ਖੇਡੀ ਗਈ ਇਤਿਹਾਸਕ ਪਾਰੀ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਸੁਰਖੀਆਂ ਵਿੱਚ ਲਿਆ ਦਿੱਤਾ ਸੀ। ਨਮਨ ਧੀਰ ਨੇ 8 ਸਤੰਬਰ 2026 ਨੂੰ ਅੰਮ੍ਰਿਤਸਰ ਸੂਰਮਾਜ਼ ਵੱਲੋਂ ਖੇਡਦਿਆਂ ਮੋਹਾਲੀ ਕਿੰਗਜ਼ ਖ਼ਿਲਾਫ਼ ਅਜਿਹੀ ਤੂਫ਼ਾਨੀ ਪਾਰੀ ਖੇਡੀ, ਜਿਸ ਨੇ ਟੀ-20 ਕ੍ਰਿਕਟ ਵਿੱਚ ਉਨ੍ਹਾਂ ਦਾ ਕੱਦ ਹੋਰ ਉੱਚਾ ਕਰ ਦਿੱਤਾ। ਨਮਨ ਨੇ ਮਹਿਜ਼ 64 ਗੇਂਦਾਂ ਵਿੱਚ 173 ਦੌੜਾਂ ਬਣਾਈਆਂ। ਉਨ੍ਹਾਂ ਨੇ ਸਿਰਫ਼ 37 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੀ ਪਾਰੀ ਵਿੱਚ 16 ਚੌਕੇ ਅਤੇ 12 ਛੱਕੇ ਸ਼ਾਮਲ ਸਨ ਅਤੇ ਸਟ੍ਰਾਈਕ ਰੇਟ 270.31 ਰਿਹਾ। ਨਮਨ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਅੰਮ੍ਰਿਤਸਰ ਸੂਰਮਾਜ਼ ਨੇ 20 ਓਵਰਾਂ ਵਿੱਚ 279 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਸ਼ਾਨਦਾਰ ਪ੍ਰਦਰਸ਼ਨ ਲਈ ਨਮਨ ਨੂੰ ਟੂਰਨਾਮੈਂਟ ਦਾ ਮੈਨ ਆਫ਼ ਦ ਟੂਰਨਾਮੈਂਟ ਵੀ ਚੁਣਿਆ ਗਿਆ। ਉਪਲਬਧ ਰਿਕਾਰਡਾਂ ਮੁਤਾਬਕ ਟੀ-20 ਕ੍ਰਿਕਟ ਵਿੱਚ ਇਸ ਤੋਂ ਵੱਡੀ ਵਿਅਕਤੀਗਤ ਪਾਰੀ ਆਈ.ਪੀ.ਐੱਲ. ਵਿੱਚ ਕ੍ਰਿਸ ਗੇਲ ਦੇ ਨਾਂ ਹੈ, ਜਿਨ੍ਹਾਂ ਨੇ 175 ਦੌੜਾਂ ਬਣਾਈਆਂ ਸਨ। 11 ਸਾਲ ਦੀ ਉਮਰ ’ਚ ਫੜਿਆ ਸੀ ਕ੍ਰਿਕਟ ਦਾ ਬੱਲਾ 31 ਦਸੰਬਰ 1999 ਨੂੰ ਜਨਮੇ ਨਮਨ ਧੀਰ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਫ਼ਰੀਦਕੋਟ ਵਿੱਚ ਸਥਾਨਕ ਪੱਧਰ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਕ੍ਰਿਕਟ ਸਫ਼ਰ ਜ਼ਿਲ੍ਹਾ ਅਤੇ ਰਾਜ ਪੱਧਰ ਤੋਂ ਹੁੰਦਾ ਹੋਇਆ ਭਾਰਤੀ ਟੀਮ ਤੱਕ ਪਹੁੰਚ ਗਿਆ ਹੈ। ਫ਼ਰੀਦਕੋਟ ਦੇ ਸਰਕਾਰੀ ਬ੍ਰਜਿੰਦਰਾ ਕਾਲਜ ਵਿੱਚ ਪੜ੍ਹਾਈ ਦੌਰਾਨ ਉਨ੍ਹਾਂ ਨੇ ਰਾਜ ਪੱਧਰ ’ਤੇ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਈ। ਦਸੰਬਰ 2022 ਵਿੱਚ ਉਨ੍ਹਾਂ ਦੀ ਚੋਣ ਰਣਜੀ ਟਰਾਫ਼ੀ ਲਈ ਹੋਈ। ਰਣਜੀ ਟਰਾਫ਼ੀ ਦੇ ਅੱਠ ਮੈਚਾਂ ਵਿੱਚ ਨਮਨ ਨੇ 476 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸੈਂਕੜੇ ਅਤੇ ਇੱਕ ਅਰਧ-ਸੈਂਕੜਾ ਸ਼ਾਮਲ ਸੀ। 20 ਲੱਖ ਤੋਂ 5.25 ਕਰੋੜ ਤੱਕ ਪਹੁੰਚਿਆ ਆਈਪੀਐੱਲ ਸਫ਼ਰ ਨਮਨ ਧੀਰ ਨੇ 2024 ਵਿੱਚ ਮੁੰਬਈ ਇੰਡੀਅਨਜ਼ ਨਾਲ ਆਈ.ਪੀ.ਐੱਲ. ਕਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਦੌਰ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। 2025 ਦੀ ਆਈ.ਪੀ.ਐੱਲ. ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ ਰਾਈਟ ਟੂ ਮੈਚ (“) ਵਿਕਲਪ ਦੀ ਵਰਤੋਂ ਕਰਦਿਆਂ ਨਮਨ ਨੂੰ 5.25 ਕਰੋੜ ਰੁਪਏ ਵਿੱਚ ਮੁੜ ਆਪਣੀ ਟੀਮ ਵਿੱਚ ਸ਼ਾਮਲ ਕੀਤਾ। 2025 ਵਿੱਚ ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਵੱਲੋਂ ਸਾਰੇ 16 ਮੈਚਾਂ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਹ ਟੀਮ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। 2024 ਤੋਂ 2026 ਤੱਕ ਆਈ.ਪੀ.ਐੱਲ. ਦੇ 37 ਮੈਚਾਂ ਵਿੱਚ ਉਨ੍ਹਾਂ ਦੇ ਨਾਂ 710 ਦੌੜਾਂ ਦਰਜ ਹਨ, ਜਿਨ੍ਹਾਂ ਵਿੱਚ ਤਿੰਨ ਅਰਧ-ਸੈਂਕੜੇ ਸ਼ਾਮਲ ਹਨ। ਪਰਿਵਾਰ ਨੂੰ ਮਾਣ, ਸ਼ੁਰੂਆਤੀ ਕੋਚ ਦੀ ਆਈ ਯਾਦ ਨਮਨ ਦੇ ਪਿਤਾ ਨਰੇਸ਼ ਕੁਮਾਰ ਧੀਰ ਅਤੇ ਮਾਤਾ ਨਿਰੂਪਮਾ ਨੇ ਦੱਸਿਆ ਕਿ ਨਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਜਨੂੰਨ ਸੀ। ਉਹ ਦੇਰ ਰਾਤ ਤੱਕ ਅਭਿਆਸ ਕਰਦਾ ਸੀ ਅਤੇ ਪਰਿਵਾਰ ਹਮੇਸ਼ਾ ਉਸ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਦੇ ਨਾਲ ਖੜ੍ਹਾ ਰਿਹਾ। ਪਰਿਵਾਰ ਅਤੇ ਸਹਾਇਕ ਕੋਚ ਅਰੁਣ ਦੇਵਗਨ ਨੇ ਨਮਨ ਦੀ ਭਾਰਤੀ ਟੀਮ ਵਿੱਚ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਨਮਨ ਨੇ ਪੰਜਾਬ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਸੈਯਦ ਮੁਸ਼ਤਾਕ ਅਲੀ ਟਰਾਫ਼ੀ ਵਿੱਚ ਪੰਜਾਬ ਦੀ ਸਫ਼ਲਤਾ ਵਿੱਚ ਵੀ ਉਸ ਦੀ ਭੂਮਿਕਾ ਰਹੀ ਹੈ। ਇਸ ਮੌਕੇ ਪਰਿਵਾਰ ਨੂੰ ਨਮਨ ਦੇ ਸ਼ੁਰੂਆਤੀ ਕੋਚ ਗਗਨ ਸੰਧੂ ਦੀ ਵੀ ਯਾਦ ਆਈ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਹ ਅੱਜ ਜਿਊਂਦੇ ਹੁੰਦੇ ਤਾਂ ਆਪਣੇ ਸ਼ਾਗਿਰਦ ਨੂੰ ਟੀਮ ਇੰਡੀਆ ਦੀ ਜਰਸੀ ਵਿੱਚ ਦੇਖ ਕੇ ਸਭ ਤੋਂ ਵੱਧ ਖ਼ੁਸ਼ ਹੁੰਦੇ। ਹੁਣ ਫ਼ਰੀਦਕੋਟ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਨਮਨ ਧੀਰ ’ਤੇ ਟਿਕੀਆਂ ਹਨ। ਨਿਊ ਕੈਂਟ ਰੋਡ ਤੋਂ ਸ਼ੁਰੂ ਹੋਇਆ ਨਮਨ ਦਾ ਸਫ਼ਰ ਹੁਣ ਟੀਮ ਇੰਡੀਆ ਦੀ ਜਰਸੀ ਤੱਕ ਪਹੁੰਚ ਚੁੱਕਾ ਹੈ।
09/27/2026
ਪੰਜਾਬ📍 ਪੰਜਾਬ
ਗੁਰੂ ਹਰ ਸਹਾਏ ( ਫ਼ਿਰੋਜ਼ਪੁਰ), 27 ਸਤੰਬਰ (ਕਪਿਲ ਕੰਧਾਰੀ)- ਪੰਜਾਬ ਭਾਜਪਾ ਵਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ 10ਵੇਂ ਦਿਨ ਯਾਤਰਾ ਗੁਰੂ ਹਰ ਸਹਾਏ ਪਹੁੰਚੀ, ਜਿੱਥੇ ਗੁਰੂ ਨਾਨਕ ਚੌਂਕ ਵਿਖੇ ਰੈਲੀ ਰੱਖੀ ਗਈ।
ਗੁਰੂ ਹਰ ਸਹਾਏ ( ਫ਼ਿਰੋਜ਼ਪੁਰ), 27 ਸਤੰਬਰ (ਕਪਿਲ ਕੰਧਾਰੀ)- ਪੰਜਾਬ ਭਾਜਪਾ ਵਲੋਂ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ 10ਵੇਂ ਦਿਨ ਯਾਤਰਾ ਗੁਰੂ ਹਰ ਸਹਾਏ ਪਹੁੰਚੀ, ਜਿੱਥੇ ਗੁਰੂ ਨਾਨਕ ਚੌਂਕ ਵਿਖੇ ਰੈਲੀ ਰੱਖੀ ਗਈ। ਇਸ ਮੌਕੇ ਭਾਜਪਾ ਦੇ ਆਗੂਆਂ ਨੇ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਨਸ਼ਾ ਤਸਕਰੀ ਦੇ ਨੈੱਟਵਰਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੇ ਨਸ਼ਾ ਰੋਕਣ ਦੀ ਥਾਂ ਪੰਜਾਬੀਆਂ ਦੀ ਆਸ ਤੋੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ਼ ਭਾਸ਼ਣਾਂ ਅਤੇ ਦਾਅਵਿਆਂ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ, ਸਗੋਂ ਨਸ਼ਾ ਤਸਕਰਾਂ, ਸਪਲਾਇਰਾਂ ਅਤੇ ਪੂਰੇ ਸਪਲਾਈ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਕਾਰਵਾਈ ਕਰਨੀ ਜ਼ਰੂਰੀ ਹੈ। ਸੰਧੂ ਨੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਅੱਜ ਵੀ ਪੰਜਾਬ ਦੇ ਪਰਿਵਾਰਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਿਆਸੀ ਦਖ਼ਲ ਤੋਂ ਮੁਕਤ ਕਰਕੇ ਨਸ਼ਾ ਤਸਕਰਾਂ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਨਸ਼ਿਆਂ ਵਿਰੁੱਧ ਕਾਰਵਾਈ ਨੂੰ ਤਰਜੀਹ ਦਿੱਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬੀ ਗਾਇਕਾ ਸਤਿੰਦਰ ਸੱਤੀ ਨੇ ਕਿਹਾ ਕਿ ਪੰਜਾਬ ਦੀ ਹੋਂਦ, ਪੰਜਾਬੀਅਤ ਅਤੇ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਪੇਟ ਵਿਚ ਆਏ ਨੌਜਵਾਨਾਂ ਨੂੰ ਇਲਾਜ, ਪਿਆਰ ਅਤੇ ਪਰਿਵਾਰਕ ਸਹਾਰੇ ਦੀ ਲੋੜ ਹੈ, ਜਦਕਿ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਮਾਜ ਨੂੰ ਇਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਯਾਤਰਾ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਨਸ਼ਾ ਕਿਸੇ ਨੌਜਵਾਨ ਦੀ ਕਿਸਮਤ ਜਾਂ ਭਵਿੱਖ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ, ਮਿਹਨਤ ਅਤੇ ਆਪਣੀ ਕਾਬਲੀਅਤ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜੇ ਪੰਜਾਬ ਦੀ ਜਵਾਨੀ ਨਹੀਂ ਬਚੀ ਤਾਂ ਪੰਜਾਬ ਦੀ ਕਿਸਾਨੀ ਵੀ ਨਹੀਂ ਬਚੇਗੀ।
ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਗੁਰੂ ਹਰ ਸਹਾਏ ਵਿਚ ਸੜਕਾਂ, ਪਾਰਕਾਂ, ਬੁਨਿਆਦੀ ਸਹੂਲਤਾਂ ਅਤੇ ਛੇ-ਟਰੈਕ ਸਿੰਥੈਟਿਕ ਸਟੇਡੀਅਮ ਸਮੇਤ ਕਰਵਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਸਾਲ 2022 ਤੋਂ ਬਾਅਦ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਝਟਕਾ ਲੱਗਾ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਭਾਰੀ ਵਿਜੈ ਸ਼ਰਮਾ ਨੇ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਸ਼ਿਆਂ ਤੋਂ ਪੀੜਤ ਪਰਿਵਾਰਾਂ ਦੀ ਆਵਾਜ਼ ਬਣਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰੇਕ ਵਰਗ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਇਸ ਦੌਰਾਨ ਰੈਲੀ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਸ਼ਮੂਲੀਅਤ ਨੂੰ ਲੈ ਕੇ ਵੀ ਚਰਚਾ ਰਹੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਸਵੇਰੇ 11 ਵਜੇ ਦੇ ਕਰੀਬ ਗੁਰੂ ਨਾਨਕ ਚੌਂਕ ਵਿਖੇ ਪਹੁੰਚ ਕੇ ਰੈਲੀ ਨੂੰ ਸੰਬੋਧਨ ਕਰਨਾ ਸੀ, ਪਰ ਉਹ ਜਹਾਜ਼ ਰਾਹੀਂ ਗੁਰੂ ਹਰ ਸਹਾਏ ਦੀ ਦਾਣਾ ਮੰਡੀ ਵਿਖੇ ਕਰੀਬ ਸਾਢੇ ਤਿੰਨ ਵਜੇ ਪਹੁੰਚੇ। ਇਸ ਕਾਰਨ ਉਹ ਗੁਰੂ ਨਾਨਕ ਚੌਂਕ ਵਿਖੇ ਹੋਈ ਰੈਲੀ ਨੂੰ ਸੰਬੋਧਨ ਨਹੀਂ ਕਰ ਸਕੇ ਅਤੇ ਨਾ ਹੀ ਨਸ਼ਾ ਮੁਕਤ ਪੰਜਾਬ ਯਾਤਰਾ ਵਿਚ ਸ਼ਾਮਲ ਹੋ ਸਕੇ। ਮੁੱਖ ਮੰਤਰੀ ਦੇ ਦੇਰੀ ਨਾਲ ਪਹੁੰਚਣ ਕਾਰਨ ਗੁਰੂ ਨਾਨਕ ਚੌਂਕ ਵਿਖੇ ਉਡੀਕ ਕਰ ਰਹੇ ਕਈ ਵਰਕਰਾਂ ਅਤੇ ਲੋਕਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ।
ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਇਸ ਸਬੰਧੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਸੀਨੀਅਰ ਆਗੂ ਨਿਰਧਾਰਤ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਪਹੁੰਚਣਗੇ ਤਾਂ ਅਜਿਹੇ ਪ੍ਰੋਗਰਾਮਾਂ ਦੀ ਸਮਾਂ-ਸਾਰਣੀ ਅਤੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਉੱਠਣੇ ਸੁਭਾਵਿਕ ਹਨ। ਹਾਲਾਂਕਿ, ਮੁੱਖ ਮੰਤਰੀ ਦੇ ਦੇਰੀ ਨਾਲ ਪਹੁੰਚਣ ਦੇ ਕਾਰਨਾਂ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਦੇ ਬਾਵਜੂਦ, ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਗੁਰੂ ਨਾਨਕ ਚੌਂਕ ਵਿਖੇ ਹੋਈ ਰੈਲੀ ਵਿਚ ਉਡੀਕ ਕਰ ਰਹੇ ਵਰਕਰਾਂ ਅਤੇ ਸਮਰਥਕਾਂ ਵਿਚ ਨਿਰਾਸ਼ਾ ਦਾ ਮਾਹੌਲ ਬਣਿਆ ਰਿਹਾ ਅਤੇ ਮੁੱਖ ਮੰਤਰੀ ਇਸ ਰੈਲੀ ਵਿਚ ਨਹੀਂ ਪਹੁੰਚ ਸਕੀ ਜਿਸ ਦ ਚਲਦਿਆਂ ਇਸ ਰੈਲੀ ਨੂੰ ਖ਼ਤਮ ਕਰਨਾ ਪਿਆ।
09/27/2026
ਪੰਜਾਬ📍 ਪੰਜਾਬ
27 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਗੁਰਦੁਆਰਾ ਅਰਾਮ ਟਾਹਲੀ ਸਾਹਿਬ ਪਿੰਡ ਕੱਕੜ ਵਿਖੇ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਨੂੰ ਸਮਰਪਿਤ ਸਾਲਾਨਾ ਦੋ ਰੋਜ਼ਾ ਜੋੜ ਮੇਲਾ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਤੇ ਦੇਖ-ਰੇਖ ਹੇਠ ਇਲਾਕੇ ਦੀਆਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।
27 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਗੁਰਦੁਆਰਾ ਅਰਾਮ ਟਾਹਲੀ ਸਾਹਿਬ ਪਿੰਡ ਕੱਕੜ ਵਿਖੇ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਨੂੰ ਸਮਰਪਿਤ ਸਾਲਾਨਾ ਦੋ ਰੋਜ਼ਾ ਜੋੜ ਮੇਲਾ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਤੇ ਦੇਖ-ਰੇਖ ਹੇਠ ਇਲਾਕੇ ਦੀਆਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।
ਜਿਸ ਵਿਚ ਵੱਡੀ ਗਿਣਤੀ ਦੀ ਤਦਾਦ 'ਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਜੋੜ ਮੇਲੇ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਉਪਰੰਤ ਦੋਵੇਂ ਦਿਨ ਭਾਰੀ ਦੀਵਾਨ ਸਜਾਏ ਸੱਜੇ। ਇਸ ਇਤਿਹਾਸਕ ਮੇਲੇ ਦੇ ਧਾਰਮਿਕ ਦੀਵਾਨਾਂ ਵਿਚ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ), ਭਾਈ ਤਰਸੇਮ ਸਿੰਘ ਮੋਰਾਂਵਾਲੀ ਦਾ ਢਾਡੀ ਜਥਾ, ਭਾਈ ਸਰੂਪ ਸਿੰਘ ਕੰਡਿਆਣਾ ਦਾ ਢਾਡੀ ਜਥਾ ਅਤੇ ਭਾਈ ਕੇਵਲ ਸਿੰਘ ਮਹਿਤਾ ਕਵੀਸ਼ਰੀ ਜਥਾ ਜੁੜ ਬੈਠੀ ਸੰਗਤ ਨੂੰ ਗੁਰੂ ਇਤਿਹਾਸ ਦੀ ਸਾਂਝ ਪਾਈ।
ਜੋੜ ਮੇਲੇ ਵਿਚ ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਮਹਾਂਪੁਰਖ ਬਾਬਾ ਹਰਭਜਨ ਸਿੰਘ ਕੁੱਲੀ ਵਾਲੇ, ਮਹਾਂਪੁਰਖ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ ਆਦਿ ਨੇ ਹਾਜ਼ਰੀ ਭਰੀ। ਮੇਲੇ ਦੌਰਾਨ ਦੋਵੇਂ ਦਿਨ ਅਨੇਕਾਂ ਪ੍ਰਕਾਰ ਦੇ ਸਵਾਦੀ ਪਕਵਾਨਾਂ ਦੇ ਅਤੁੱਟ ਲੰਗਰ ਵਰਤਾਏ ਗਏ।
09/27/2026
ਖੇਡਾਂ📍 ਪੰਜਾਬ
ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ਵਿੱਚ ਭਾਰਤ ਕਿਸ ਸਥਾਨ 'ਤੇ ਪਹੁੰਚਿਆ? ਭਾਰਤ ਨੇ ਹੁਣ ਤੱਕ ਕਿੰਨੇ ਤਗਮੇ ਜਿੱਤੇ ਹਨ? ਆਓ ਇਨ੍ਹਾਂ ਸਵਾਲਾਂ ਦੇ ਜਵਾਬਾਂ 'ਤੇ ਇੱਕ ਨਜ਼ਰ ਮਾਰੀਏ।
ਏਸ਼ੀਆਈ ਖੇਡਾਂ ਦੀ ਤਗਮਾ ਸੂਚੀ ਵਿੱਚ ਭਾਰਤ ਕਿਸ ਸਥਾਨ 'ਤੇ ਪਹੁੰਚਿਆ? ਭਾਰਤ ਨੇ ਹੁਣ ਤੱਕ ਕਿੰਨੇ ਤਗਮੇ ਜਿੱਤੇ ਹਨ? ਆਓ ਇਨ੍ਹਾਂ ਸਵਾਲਾਂ ਦੇ ਜਵਾਬਾਂ 'ਤੇ ਇੱਕ ਨਜ਼ਰ ਮਾਰੀਏ।
ਆਈਚੀ-ਨਾਗੋਆ ਵਿੱਚ ਹੋਈਆਂ 20ਵੀਆਂ ਏਸ਼ੀਅਨ ਖੇਡਾਂ ਵਿੱਚ, ਭਾਰਤ ਨੂੰ ਕੁਝ ਖੇਡਾਂ ਵਿੱਚ ਸਫਲਤਾ ਮਿਲੀ ਹੈ ਅਤੇ ਕੁਝ ਵਿੱਚ ਨਿਰਾਸ਼ਾ। ਕਈ ਖੇਡਾਂ ਹਨ ਜਿਨ੍ਹਾਂ ਵਿੱਚ ਭਾਰਤ ਨੇ ਪਹਿਲੀ ਵਾਰ ਤਗਮੇ ਜਿੱਤੇ ਹਨ। ਖੇਡਾਂ ਦੇ ਸੱਤਵੇਂ ਦਿਨ ਭਾਰਤ ਨੇ ਕੁੱਲ ਸੱਤ ਤਗਮੇ ਜਿੱਤੇ ਹਨ। ਭਾਰਤ ਨੇ ਹੁਣ ਤੱਕ 30 ਤਗਮੇ ਜਿੱਤੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਐਥਲੀਟਾਂ ਨੇ ਦੇਸ਼ ਲਈ ਤਗਮੇ ਜਿੱਤੇ ਹਨ।
ਭਾਰਤ ਨੇ ਸ਼੍ਰੀਲੰਕਾ ਵਿਰੁੱਧ ਸੋਨ ਤਗਮੇ ਦੇ ਮੈਚ ਵਿੱਚ ਇੱਕ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ ਮੰਧਾਨਾ ਦੀਆਂ 79, ਰਿਚਾ ਘੋਸ਼ ਦੀਆਂ 49 ਅਤੇ ਸ਼ੇਫਾਲੀ ਵਰਮਾ ਦੀਆਂ 48 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ 216 ਦੌੜਾਂ ਬਣਾਈਆਂ। ਜਵਾਬ ਵਿੱਚ, ਸ਼੍ਰੀਲੰਕਾ 69 ਦੌੜਾਂ ‘ਤੇ ਆਲ ਆਊਟ ਹੋ ਗਈ। ਸੁਰੂਚੀ ਅਤੇ ਕਮਲਜੀਤ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਸ਼ੂਟਿੰਗ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਦੋਵੇਂ ਭਾਰਤੀ ਕਬੱਡੀ ਟੀਮਾਂ ਨੇ ਵੀ ਸੋਨ ਤਗਮੇ ਜਿੱਤੇ।
ਭਾਰਤ ਦੀ ਅਨਾਹਤ ਸਿੰਘ ਨੇ ਮਹਿਲਾ ਸਿੰਗਲ ਸਕੁਐਸ਼ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਤੋਂ ਬਾਅਦ ਉਹ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਮਹਿਲਾ ਸਿੰਗਲਜ਼ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਹੈ।
ਭਾਰਤ ਦੇ ਅਭੈ ਸਿੰਘ ਨੇ ਪੁਰਸ਼ ਸਿੰਗਲ ਸਕੁਐਸ਼ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ ਸੌਰਵ ਘੋਸ਼ਾਲ ਤੋਂ ਬਾਅਦ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਪੁਰਸ਼ ਸਿੰਗਲਜ਼ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਹੈ।
ਭਾਰਤੀ ਵੁਸ਼ੂ ਖਿਡਾਰਨ ਰੋਸ਼ੀਬੀਨਾ ਦੇਵੀ ਨੇ 2026 ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸਨੇ ਔਰਤਾਂ ਦੇ 60 ਕਿਲੋਗ੍ਰਾਮ ਈਵੈਂਟ ਵਿੱਚ ਇਹ ਉਪਲਬਧੀ ਹਾਸਲ ਕੀਤੀ। ਰੋਸ਼ੀਬੀਨਾ ਨੂੰ ਫਾਈਨਲ ਵਿੱਚ ਇੱਕ ਚੀਨੀ ਖਿਡਾਰੀ ਨੇ ਹਰਾਇਆ।
2026 ਏਸ਼ੀਆਈ ਖੇਡਾਂ ਵਿੱਚ ਵੇਟਲਿਫਟਿੰਗ ਮੁਹਿੰਮ ਮੀਰਾਬਾਈ ਚਾਨੂ ਦੀ ਸ਼ਾਨਦਾਰ ਜਿੱਤ ਨਾਲ ਸ਼ੁਰੂ ਹੋਈ। ਉਸਨੇ ਔਰਤਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ 198 ਕਿਲੋਗ੍ਰਾਮ ਭਾਰ ਚੁੱਕਿਆ।
ਇਲਾਵੇਨਿਲ ਵਾਲਾਰੀਵਨ, ਸੋਨਮ ਮਾਸਕਰ ਅਤੇ ਵਿਦਰਸ਼ਾ ਵਿਨੋਦ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਲਾਵੇਨਿਲ ਵਾਲਾਰੀਵਨ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਰੁਦਰਾਂਕਸ਼ ਪਾਟਿਲ, ਪਾਰਥ ਮਾਨੇ ਅਤੇ ਹਿਮਾਂਸ਼ੂ ਢਿੱਲੋਂ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਹਿਮਾਂਸ਼ੂ ਢਿੱਲੋਂ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਸ਼ੂਟਿੰਗ ਵਿੱਚ ਭਾਰਤ ਨੇ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਐਥਲੈਟਿਕਸ ਵਿੱਚ ਗੁਲਵੀਰ ਸਿੰਘ ਨੇ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਸ਼ੂਟਿੰਗ ਵਿੱਚ, ਭਾਰਤ ਨੇ ਔਰਤਾਂ ਦੇ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ ਦੇ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਦੂਰੀ ਦੌੜਾਕ ਸਾਵਨ ਬਰਵਾਲ ਨੇ ਪੁਰਸ਼ਾਂ ਦੇ ਮੈਰਾਥਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਤਜਿੰਦਰਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟ ਪੁਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਅਨੰਤਜੀਤ ਸਿੰਘ ਨਾਰੂਕਾ ਅਤੇ ਪਰਿਨਾਜ਼ ਧਾਲੀਵਾਲ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਮਿਕਸਡ ਸਕੀਟ ਟੀਮ ਈਵੈਂਟ ਜਿੱਤਿਆ।
ਭਾਰਤ ਨੇ ਰੋਇੰਗ ਵਿੱਚ ਪੁਰਸ਼ ਡਬਲਜ਼ ਸਕਲਸ ਈਵੈਂਟ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ। ਸਲਮਾਨ ਖਾਨ ਅਤੇ ਸਤਨਾਮ ਸਿੰਘ ਦੀ ਜੋੜੀ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ।
ਭਾਰਤੀ ਟੀਮ ਨੇ ਪੁਰਸ਼ਾਂ ਦੇ ਸਕੀਟ ਸ਼ੂਟਿੰਗ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਅਨੰਤਜੀਤ ਸਿੰਘ ਨਾਰੂਕਾ, ਮੈਰਾਜ ਖਾਨ ਅਤੇ ਭਵਤੇਗ ਸਿੰਘ ਗਿੱਲ ਨੇ ਮਿਲ ਕੇ ਪੁਰਸ਼ਾਂ ਦੇ ਸਕੀਟ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਭਾਰਤ ਨੇ ਮਹਿਲਾ ਸਕੀਟ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਰਾਈਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਅਤੇ ਪਰਿਨਾਜ਼ ਧਾਲੀਵਾਲ ਦੀ ਤਿੱਕੜੀ ਨੇ 331 ਅੰਕਾਂ ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਰੁਦਰਾਂਕਸ਼ ਪਾਟਿਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਸੁਚਿਕਾ ਤਾਰਿਆਲ ਨੇ ਮਿਕਸਡ ਮਾਰਸ਼ਲ ਆਰਟਸ 60 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਪਹਿਲਾ ਐਮਐਮਏ ਤਗਮਾ ਹੈ।
ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਸੈਮੀਫਾਈਨਲ ਵਿੱਚ ਚੀਨ ਤੋਂ 1-3 ਨਾਲ ਹਾਰ ਕੇ ਕਾਂਸੀ ਦਾ ਤਗਮਾ ਜਿੱਤਿਆ।
ਮਨਪ੍ਰੀਤ ਕੌਰ ਨੇ ਐਥਲੈਟਿਕਸ ਵਿੱਚ ਸ਼ਾਟ ਪੁਟ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਬਰਨਿਕਾ ਏਲਾਂਗੋਵਨ ਨੇ ਐਥਲੈਟਿਕਸ ਵਿੱਚ ਪੋਲ ਵਾਲਟ ਈਵੈਂਟ ਵਿੱਚ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਿਆ।
ਦੀਆ ਅਤੇ ਮਾਨੁਸ਼ ਨੇ ਟੇਬਲ ਟੈਨਿਸ ਵਿੱਚ ਮਿਕਸਡ ਡਬਲਜ਼ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
09/27/2026
ਖੇਡਾਂ📍 ਪੰਜਾਬ
ਭਾਰਤ ਦੀ ਹਰਿਤਾ ਭੱਦਰਾ ਨੇ ਐਤਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਦੇ ਫਾਈਨਲ ਵਿੱਚ 23.20 ਸੈਕਿੰਡ ਦਾ ਸਮਾਂ ਕੱਢ ਕੇ ਕਾਂਸੀ ਦਾ ਤਮਗਾ ਜਿੱਤਿਆ।
ਭਾਰਤ ਦੀ ਹਰਿਤਾ ਭੱਦਰਾ ਨੇ ਐਤਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੀ 200 ਮੀਟਰ ਦੌੜ ਦੇ ਫਾਈਨਲ ਵਿੱਚ 23.20 ਸੈਕਿੰਡ ਦਾ ਸਮਾਂ ਕੱਢ ਕੇ ਕਾਂਸੀ ਦਾ ਤਮਗਾ ਜਿੱਤਿਆ।
ਭੱਦਰਾ ਜਾਪਾਨ ਦੀ ਇਡੋ ਅਬੀਗੇਇਰੂਫੁਕਾ ਤੋਂ ਠੀਕ ਅੱਗੇ ਤੀਜੇ ਸਥਾਨ 'ਤੇ ਰਹੀ। ਇਡੋ ਨੇ 23.21 ਸੈਕਿੰਡ ਦਾ ਸਮਾਂ ਕੱਢਿਆ। ਉੱਥੇ ਹੀ ਸਿੰਗਾਪੁਰ ਦੀ ਸ਼ਾਂਤੀ ਪਰੇਰਾ ਨੇ ਸੀਜ਼ਨ ਦੇ ਸਰਵੋਤਮ 22.78 ਸੈਕਿੰਡ ਦੇ ਸਮੇਂ ਨਾਲ ਸੋਨੇ ਦਾ ਤਮਗਾ ਜਿੱਤਿਆ ਜਦਕਿ ਚੀਨ ਦੀ ਚੇਨ ਯੂਜੀ ਨੇ 22.93 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਫਾਈਨਲ ਵਿੱਚ ਸ਼ਾਮਲ ਦੂਜੀ ਭਾਰਤੀ ਉੱਨਤੀ ਅਯੱਪਾ ਬੋਲੈਂਡ 23.48 ਸੈਕਿੰਡ ਦੇ ਸਮੇਂ ਨਾਲ ਛੇਵੇਂ ਸਥਾਨ 'ਤੇ ਰਹੀ।
ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੇ ਭਾਰਤ ਦੇ ਟ੍ਰੈਕ ਅਤੇ ਫੀਲਡ ਦੇ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਐਤਵਾਰ ਨੂੰ ਉਸ ਵੇਲੇ ਹੋਰ ਲੰਮੀ ਹੋ ਗਈ ਜਦੋਂ 400 ਮੀਟਰ ਅੜਿੱਕਾ ਦੌੜ ਦੇ ਖਿਡਾਰੀ ਯਸ਼ਸ ਪਲਾਕਸ਼ਾ ਆਪਣੇ ਸ਼ੁਰੂਆਤੀ ਗੇੜ ਦੇ ਵਿਚਕਾਰ ਹੀ ਹਟ ਗਏ। ਇਸ ਨਾਲ ਇਨ੍ਹਾਂ ਖਿਡਾਰੀਆਂ ਦੀ ਚੋਣ ਪ੍ਰਕਿਰਿਆ ਅਤੇ ਇਸਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।
ਐਤਵਾਰ ਨੂੰ ਯਸ਼ਸ 400 ਮੀਟਰ ਅੜਿੱਕਾ ਦੌੜ ਦੇ ਸ਼ੁਰੂਆਤੀ ਗੇੜ ਵਿੱਚ ਪਹਿਲੀ ਰੁਕਾਵਟ ਪਾਰ ਕਰਨ ਤੋਂ ਪਹਿਲਾਂ ਹੀ ਲੱਤ ਦੀਆਂ ਮਾਸਪੇਸ਼ੀਆਂ ਵਿੱਚ ਸੰਭਾਵੀ ਸੱਟ ਕਾਰਨ ਦੌੜ ਵਿੱਚੋਂ ਹਟ ਗਏ, ਜਿਸ ਕਾਰਨ ਉਨ੍ਹਾਂ ਦਾ ਨਤੀਜਾ ਡੀ ਐੱਨ ਐੱਫ (ਦੌੜ ਪੂਰੀ ਨਹੀਂ ਕੀਤੀ) ਰਿਹਾ।
ਯਸ਼ਸ ਨੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਈ ਇੰਡੀਅਨ ਐਥਲੈਟਿਕਸ ਸੀਰੀਜ਼ ਫਾਈਨਲ ਵਿੱਚ ਹਿੱਸਾ ਨਹੀਂ ਲਿਆ ਸੀ ਜਿਸ ਵਿੱਚ ਏਸ਼ਿਆਈ ਖੇਡਾਂ ਲਈ ਚੁਣੇ ਗਏ ਲਗਪਗ ਸਾਰੇ ਖਿਡਾਰੀਆਂ ਨੇ ਭਾਗ ਲਿਆ ਸੀ। ਉਸ ਸਮੇਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਯਸ਼ਸ ਸੱਟ ਨਾਲ ਜੂਝ ਰਹੇ ਹਨ।
ਇਸ ਤੋਂ ਇਲਾਵਾ ਮਹਿਲਾ 100 ਮੀਟਰ ਅੜਿੱਕਾ ਦੌੜ ਦੀ ਜਿਓਤੀ ਯਾਰਾਜੀ ਅਤੇ ਤੀਹਰੀ ਛਾਲ (ਟ੍ਰਿਪਲ ਜੰਪਰ) ਖਿਡਾਰੀ ਪ੍ਰਵੀਨ ਚਿਤਰਾਵੇਲ ਨੇ ਵੀ ਨਵੀਂ ਦਿੱਲੀ ਵਿੱਚ ਹੋਏ ਮੁਕਾਬਲੇ 'ਚ ਹਿੱਸਾ ਨਹੀਂ ਲਿਆ ਸੀ। ਦੋਵਾਂ ਨੇ ਸ਼ਨਿੱਚਰਵਾਰ ਨੂੰ ਸੱਟ ਕਾਰਨ ਏਸ਼ਿਆਈ ਖੇਡਾਂ ਵਿੱਚੋਂ ਹਟਣ ਦਾ ਫੈਸਲਾ ਕੀਤਾ। ਯਾਰਾਜੀ ਗੋਡੇ ਦੀ ਸਮੱਸਿਆ ਨਾਲ ਜੂਝ ਰਹੀ ਸੀ ਜਦਕਿ ਚਿਤਰਾਵੇਲ ਪਿੰਨੀ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਕਾਰਨ ਪਰੇਸ਼ਾਨ ਸਨ।
ਹਾਲਾਂਕਿ ਭਾਰਤੀ ਐਥਲੈਟਿਕਸ ਮਹਾਸੰਘ (ਏ ਐੱਫ ਆਈ) ਨੇ ਉਨ੍ਹਾਂ ਦੇ ਕੋਚਾਂ ਵੱਲੋਂ ਫਿਟਨੈਸ ਦਾ ਭਰੋਸਾ ਦਿੱਤੇ ਜਾਣ ਅਤੇ ਮੈਡੀਕਲ ਸਰਟੀਫਿਕੇਟ ਦਿਖਾਏ ਜਾਣ ਤੋਂ ਬਾਅਦ ਦੋਵਾਂ ਨੂੰ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਸੀ।
09/27/2026
ਖੇਡਾਂ📍 ਪੰਜਾਬ
ਉਹ ਮੀਡੀਆ ਦੇ ਸਾਹਮਣੇ ਹੁੰਦਾ ਹੈ, ਇਸ ਲਈ ਸਾਰਾ ਦੋਸ਼ ਉਸ ’ਤੇ ਆ ਜਾਂਦਾ ਹੈ। ਇਸ ਲਈ ਜੇਕਰ ਗਲਤੀ ਕਿਸੇ ਹੋਰ ਚੋਣਕਾਰ ਤੋਂ ਵੀ ਹੋ ਜਾਵੇ ਤਾਂ ਵੀ ਮੁੱਖ ਚੋਣਕਾਰ ਦੀ ਗੱਲ ਸੁਣਨੀ ਪੈਂਦੀ ਹੈ।
ਉਹ ਮੀਡੀਆ ਦੇ ਸਾਹਮਣੇ ਹੁੰਦਾ ਹੈ, ਇਸ ਲਈ ਸਾਰਾ ਦੋਸ਼ ਉਸ ’ਤੇ ਆ ਜਾਂਦਾ ਹੈ। ਇਸ ਲਈ ਜੇਕਰ ਗਲਤੀ ਕਿਸੇ ਹੋਰ ਚੋਣਕਾਰ ਤੋਂ ਵੀ ਹੋ ਜਾਵੇ ਤਾਂ ਵੀ ਮੁੱਖ ਚੋਣਕਾਰ ਦੀ ਗੱਲ ਸੁਣਨੀ ਪੈਂਦੀ ਹੈ। ਮੈਨੂੰ ਨਹੀਂ ਪਤਾ ਕਿ ਕਪਤਾਨ ਅੱਜਕਲ ਚੋਣ ਕਮੇਟੀ ’ਚ ਹਿੱਸਾ ਲੈਂਦੇ ਹਨ
ਸਪੋਰਟਸ ਡੈਸਕ: ਰਿਪੋਰਟਾਂ ਦੀ ਮੰਨੀਏ ਤਾਂ ਨਿਊਜ਼ੀਲੈਂਡ ਦੌਰੇ ਲਈ ਟੀਮਾਂ ਦੀ ਚੋਣ ਨਵੇਂ ਮੁੱਖ ਚੋਣਕਾਰ ਦੀ ਅਗਵਾਈ ’ਚ ਹੋਵੇਗੀ। ਹੁਣ ਤੱਕ ਬੀਸੀਸੀਆਈ ’ਚ 5 ਜ਼ੋਨਾਂ ਵਿੱਚੋਂ ਹਰ ਇੱਕ ਚੋਣਕਾਰ ਦੀ ਚੋਣ ਕਰਨ ਦੀ ਪਰੰਪਰਾ ਰਹੀ ਹੈ। ਇਸ ਲਈ ਇਹ ਚੋਣ ਪੱਛਮੀ ਜ਼ੋਨ ਤੋਂ ਹੀ ਕਰਵਾਈ ਜਾਵੇਗੀ। ਰਣਜੀ ਟਰਾਫੀ ਦੀ ਜ਼ੋਨਲ ਪ੍ਰਣਾਲੀ ਭਾਵੇਂ ਬੀਤੇ ਦੀ ਗੱਲ ਬਣ ਗਈ ਹੈ ਪਰ ਅਜੇ ਵੀ ਸਾਰੇ ਪੰਜ ਜ਼ੋਨਾਂ ਤੋਂ ਚੋਣਕਾਰ ਨਿਯੁਕਤ ਕੀਤੇ ਜਾਂਦੇ ਹਨ। ਬੇਸ਼ੱਕ ਮੁੱਖ ਚੋਣਕਾਰ ਵਜੋਂ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ ਪਰ ਇਹ ਤੁਹਾਨੂੰ ਨਿਸ਼ਾਨਾ ਵੀ ਬਣਾਉਂਦਾ ਹੈ। ਅੰਪਾਇਰ, ਵਿਕਟ ਕੀਪਿੰਗ ਤੇ ਹੁਣ ਕੁਮੈਂਟਰੀ ਵਾਂਗ 9 ਚੰਗੀਆਂ ਗੱਲਾਂ ਭੁੱਲ ਜਾਂਦੀਆਂ ਹਨ ਪਰ ਅਖੌਤੀ ਗਲਤੀ ਹਜ਼ਾਰ ਵਾਰ ਗਿਣੀ ਜਾਂਦੀ ਹੈ ਤੇ ਵਾਰ-ਵਾਰ ਚਰਚਾ ਹੁੰਦੀ ਹੈ।
ਇਕ ਮਹੱਤਵਪੂਰਨ ਗੱਲ ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ ਕਿ ਕਈ ਵਾਰ ਮੁੱਖ ਚੋਣਕਾਰ ਨੂੰ ਦੂਜੇ ਚੋਣਕਾਰਾਂ ਦੇ ਦਬਾਅ ਹੇਠ ਕੋਈ ਫੈਸਲਾ ਲੈਣਾ ਪੈਂਦਾ ਹੈ ਪਰ ਕਿਉਂਕਿ ਉਹ ਮੀਡੀਆ ਦੇ ਸਾਹਮਣੇ ਹੁੰਦਾ ਹੈ, ਇਸ ਲਈ ਸਾਰਾ ਦੋਸ਼ ਉਸ ’ਤੇ ਆ ਜਾਂਦਾ ਹੈ। ਇਸ ਲਈ ਜੇਕਰ ਗਲਤੀ ਕਿਸੇ ਹੋਰ ਚੋਣਕਾਰ ਤੋਂ ਵੀ ਹੋ ਜਾਵੇ ਤਾਂ ਵੀ ਮੁੱਖ ਚੋਣਕਾਰ ਦੀ ਗੱਲ ਸੁਣਨੀ ਪੈਂਦੀ ਹੈ। ਮੈਨੂੰ ਨਹੀਂ ਪਤਾ ਕਿ ਕਪਤਾਨ ਅੱਜਕਲ ਚੋਣ ਕਮੇਟੀ ’ਚ ਹਿੱਸਾ ਲੈਂਦੇ ਹਨ ਜਾਂ ਨਹੀਂ ਪਰ ਪਹਿਲਾਂ ਕਪਤਾਨ ਦੀ ਇਸ ’ਚ ਅਹਿਮ ਭੂਮਿਕਾ ਸੀ, ਹਾਲਾਂਕਿ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਉਸ ਸਮੇਂ ਚੋਣਕਾਰਾਂ ਵੱਲੋਂ ਮੀਟਿੰਗ ਤੋਂ ਬਾਅਦ ਆਪਣੇ ਚਹੇਤੇ ਮੀਡੀਆ ਵਾਲਿਆਂ ਦਾ ਆਉਣਾ ਤੇ ਕਿਸੇ ਦੀ ਚੋਣ ਜਾਂ ਨਾ ਹੋਣ ਦਾ ਦੋਸ਼ ਕਪਤਾਨ 'ਤੇ ਮੜ੍ਹਨਾ ਆਮ ਗੱਲ ਸੀ।
ਇਹ ਮੇਰੇ ਨਾਲ ਕਈ ਵਾਰ ਹੋਇਆ ਹੈ ਤੇ ਇਹ ਬਿਲਕੁਲ ਮਜ਼ਾਕ ਨਹੀਂ ਹੈ। ਇਹ ਤੁਹਾਡੇ ਸਾਥੀਆਂ ਨਾਲ ਦੋਸਤੀ ਨੂੰ ਵਿਗਾੜ ਸਕਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੋਇਆ ਕਿਉਂਕਿ ਮੈਂ ਆਪਣੇ ਜ਼ਿਆਦਾਤਰ ਸਾਥੀਆਂ ਨਾਲ ਆਹਮੋ-ਸਾਹਮਣੇ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਇਸ ਬਾਰੇ ਪਤਾ ਸੀ। ਮੁੱਖ ਚੋਣਕਾਰ ਵਜੋਂ ਗੁੰਡੱਪਾ ਵਿਸ਼ਵਨਾਥ ਨੂੰ ਅਕਸਰ ਸਾਥੀ ਚੋਣਕਾਰਾਂ ਦੇ ਫੈਸਲੇ ਸੁਣਨੇ ਪੈਂਦੇ ਸਨ। ਵੋਟਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਸਪੱਸ਼ਟੀਕਰਨ ਦੇਣ ਲਈ ਮਜਬੂਰ ਕੀਤਾ ਗਿਆ ਕਿ ਕੋਈ ਚੁਣਿਆ ਗਿਆ ਹੈ ਜਾਂ ਨਹੀਂ। ਜੋ ਵੀ ਚੋਣ ਕਮੇਟੀ ਦਾ ਅਗਲਾ ਮੁਖੀ ਬਣ ਜਾਂਦਾ ਹੈ ਤੇ ਭਾਵੇਂ ਉਹ ਆਪਣੇ ਖੇਡ ਦੇ ਦਿਨਾਂ ਦੌਰਾਨ ਕਿੰਨਾ ਵੀ ਮਹਾਨ ਜਾਂ ਪ੍ਰਸਿੱਧ ਖਿਡਾਰੀ ਸੀ, ਜਦੋਂ ਉਹ ਆਪਣਾ ਕਾਰਜਕਾਲ ਪੂਰਾ ਕਰਦਾ ਹੈ ਤੇ ਸੰਨਿਆਸ ਲੈਂਦਾ ਹੈ ਤਾਂ ਉਸ ਨੂੰ ਇਹ ਅਹਿਸਾਸ ਹੋਵੇਗਾ ਕਿ ਉਸ ਦੇ ਨਾਮ ਨਾਲ ਚੰਗੇ ਨਾਲੋਂ ਜ਼ਿਆਦਾ ਕਮੀਆਂ ਜੁੜੀਆਂ ਹਨ (ਭਾਵੇਂ ਉਹ ਗਲਤ ਧਾਰਨਾਵਾਂ 'ਤੇ ਅਧਾਰਤ ਹੋਣ)।
ਹਿਮਾਚਲ ਦੇ ਜੋਗਿੰਦਰਨਗਰ ਦੇ ਰਹਿਣ ਵਾਲੇ ਸਾਵਨ ਬਰਵਾਲ ਨੇ ਜਾਪਾਨ ਦੇ ਆਇਚੀ-ਨਾਗੋਯਾ ’ਚ ਚੱਲ ਰਹੀਆਂ ਏਸ਼ਿਆਈ ਖੇਡਾਂ 2026 ’ਚ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਮੈਰਾਥਨ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਦੌੜ ’ਚ ਉਸ ਨੇ 2:11:37 ਦਾ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ ਵੀ ਬਣਾਇਆ। 44 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਸੀਂ ਏਸ਼ਿਆਈ ਖੇਡਾਂ ਦੇ ਇਸ ਈਵੈਂਟ ’ਚ ਤਮਗਾ ਜਿੱਤਿਆ ਹੈ। ਇੱਥੇ ਪੇਸ਼ ਹਨ ਮੁੱਖ ਅੰਸ਼ ਹਨ: ਸਭ ਤੋਂ ਪਹਿਲਾਂ ਤੁਹਾਨੂੰ ਵਧਾਈ, 44 ਸਾਲਾਂ ਬਾਅਦ ਦੇਸ਼ ਨੇ ਇਨ੍ਹਾਂ ਖੇਡਾਂ 'ਚ ਤਮਗਾ ਜਿੱਤਿਆ ਹੈ। ਮੈਰਾਥਨ ਮੁਕਾਬਲਾ ਬਹੁਤ ਔਖਾ ਮੰਨਿਆ ਜਾਂਦਾ ਹੈ। ਤੁਸੀਂ ਆਪਣੇ ਆਪ ਨੂੰ ਫਿੱਟ ਕਿਵੇਂ ਰੱਖਦੇ ਹੋ? ਖੁਸ਼ ਹਾਂ ਕਿ ਮੈਂ ਦੇਸ਼ ਲਈ ਕੁਝ ਕਰ ਸਕਿਆ, ਜਿੱਥੋਂ ਤੱਕ ਤਿਆਰੀ ਤੇ ਫਿਟਨੈੱਸ ਦਾ ਸਵਾਲ ਹੈ, ਕੋਚ ਦੇ ਨਿਰਦੇਸ਼ਾਂ ਅਨੁਸਾਰ ਹਰ ਰੋਜ਼ ਕਈ ਕਿਲੋਮੀਟਰ ਦੌੜਨਾ ਪੈਂਦਾ ਹੈ। ਹਰ ਚੀਜ਼ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਅਨੁਸ਼ਾਸਨ ਬਹੁਤ ਜ਼ਰੂਰੀ ਹੈ ਤਾਂ ਹੀ ਨਤੀਜੇ ਪ੍ਰਾਪਤ ਹੁੰਦੇ ਹਨ। ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਾਪਤੀਆਂ ਤੁਹਾਡੇ ਨਾਂ ’ਤੇ ਦਰਜ ਹਨ। ਏਸ਼ੀਅਨ ਖੇਡਾਂ ਦੀ ਚਾਂਦੀ ਕਿੰਨੀ ਮਹੱਤਵਪੂਰਨ ਹੈ? ਬਹੁਤ, ਪਿਛਲੇ ਕਈ ਮਹੀਨਿਆਂ ਤੋਂ ਏਸ਼ੀਅਨ ਖੇਡਾਂ ਦੀ ਤਿਆਰੀ ਕਰ ਰਿਹਾ ਸੀ। ਇਸ ਪਲ ਲਈ ਬਹੁਤ ਮਿਹਨਤ ਕੀਤੀ। ਨਿਸ਼ਾਨਾ ਸੋਨਾ ਸੀ ਪਰ ਮੇਰੇ ਲਈ ਚਾਂਦੀ ਵੀ ਸੋਨੇ ਤੋਂ ਘੱਟ ਨਹੀਂ ਹੈ।
ਇਹ ਅਕਸਰ ਖੇਡਾਂ ਵਿੱਚ ਵਾਪਰਦਾ ਹੈ। ਖਾਸ ਕਰ ਕੇ ਮੈਰਾਥਨ ’ਚ, ਜੋ ਨਤੀਜੇ ਇੱਕ ਸਕਿੰਟ ਦੇ ਸੌਵੇਂ ਹਿੱਸੇ ਤੱਕ ਵੀ ਬਦਲ ਜਾਂਦੇ ਹਨ। ਮੁਕਾਬਲਾ ਸਖ਼ਤ ਸੀ ਪਰ ਦਿਲ ’ਚ ਸੰਤੁਸ਼ਟੀ ਹੈ ਕਿ ਅਸੀਂ ਭਾਰਤ ਦੀ ਤਮਗਾ ਗਿਣਤੀ ਵਧਾ ਸਕੇ। ਭਵਿੱਖ ਦਾ ਟੀਚਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਤੇ ਉਲੰਪਿਕ ’ਚ ਦੇਸ਼ ਲਈ ਸੋਨ ਤਮਗਾ ਜਿੱਤਣਾ ਹੈ। ਮੈਂ ਪ੍ਰਦਰਸ਼ਨ ਦੇ ਪੱਧਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਮੇਰੀ ਜਿੱਤ ਲਈ ਅਰਦਾਸ ਕਰਨ ਵਾਲੇ ਦੇਸ਼ ਵਾਸੀਆਂ ਨੂੰ। ਮੇਰੀ ਕਾਮਯਾਬੀ ਪਿੱਛੇ ਕਈ ਲੋਕਾਂ ਦਾ ਹੱਥ ਹੈ। ਮੇਰੇ ਪਰਿਵਾਰ ਤੇ ਮੇਰੇ ਸ਼ੁਰੂਆਤੀ ਕੋਚ ਗੋਪਾਲ ਠਾਕੁਰ ਨੇ ਵੀ ਇੱਥੇ ਪਹੁੰਚਣ ’ਚ ਮੇਰੀ ਬਹੁਤ ਮਦਦ ਕੀਤੀ ਤੇ ਮੈਂ ਇਸ ਜਿੱਤ ਦਾ ਸਿਹਰਾ ਆਪਣੇ ਮੌਜੂਦਾ ਕੋਚ ਸਕਾਟ ਸੀਮਨ ਨੂੰ ਵੀ ਦੇਵਾਂਗਾ।
09/27/2026
ਵਿਦੇਸ਼📍 ਪੰਜਾਬ
ਮੈਲਬੌਰਨ: ਆਸਟ੍ਰੇਲੀਆ ਵਿੱਚ ਸਿੱਖ ਅਤੇ ਕੈਥੋਲਿਕ ਭਾਈਚਾਰਿਆਂ ਦਰਮਿਆਨ ਧਾਰਮਿਕ ਸਮਝ, ਸਾਂਝੇ ਮਨੁੱਖੀ ਮੁੱਲਾਂ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਜਾ ਰਿਹਾ ਹੈ।
ਮੈਲਬੌਰਨ: ਆਸਟ੍ਰੇਲੀਆ ਵਿੱਚ ਸਿੱਖ ਅਤੇ ਕੈਥੋਲਿਕ ਭਾਈਚਾਰਿਆਂ ਦਰਮਿਆਨ ਧਾਰਮਿਕ ਸਮਝ, ਸਾਂਝੇ ਮਨੁੱਖੀ ਮੁੱਲਾਂ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਜਾ ਰਿਹਾ ਹੈ। ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਦੀ ਪਹਿਲਕਦਮੀ ਤਹਿਤ ‘ਕੰਪੈਸ਼ਨ: ਸਿੱਖ ਅਤੇ ਕੈਥੋਲਿਕ ਵਿਚਾਰਧਾਰਾ’ ਵਿਸ਼ੇ ’ਤੇ ਵਿਸ਼ੇਸ਼ ਅੰਤਰ-ਧਾਰਮਿਕ ਸੰਵਾਦ ਕਰਵਾਇਆ ਜਾਵੇਗਾ।
ਇਸ ਸਮਾਗਮ ਦੌਰਾਨ ਸਿੱਖ ਅਤੇ ਕੈਥੋਲਿਕ ਭਾਈਚਾਰਿਆਂ ਦੇ ਨੁਮਾਇੰਦੇ ਇੱਕ ਸਾਂਝੇ ਵਿਚਾਰ-ਮੰਚ ’ਤੇ ਇਕੱਠੇ ਹੋ ਕੇ ਦੋਵਾਂ ਧਾਰਮਿਕ ਪਰੰਪਰਾਵਾਂ ਵਿੱਚ ਮੌਜੂਦ ਸਾਂਝੇ ਪੱਖਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ’ਤੇ ਵਿਚਾਰ ਕਰਨਗੇ। ਇਸ ਮੌਕੇ ਦਇਆ, ਸੇਵਾ, ਮਨੁੱਖਤਾ ਅਤੇ ਆਪਸੀ ਸਤਿਕਾਰ ਵਰਗੇ ਮੁੱਦਿਆਂ ਨੂੰ ਵਿਚਾਰ-ਵਟਾਂਦਰੇ ਦਾ ਹਿੱਸਾ ਬਣਾਏ ਜਾਣ ਦੀ ਉਮੀਦ ਹੈ।
ਸਮਾਗਮ ਵਿੱਚ ਆਸਟ੍ਰੇਲੀਆ ਅੰਦਰ ਸਿੱਖ ਭਾਈਚਾਰੇ ਦੇ ਇਤਿਹਾਸ ਅਤੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਜਾਵੇਗਾ। ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਰਵਾਇਤੀ ਪੰਜਾਬੀ ਖਾਣੇ, ਪੀਣ ਵਾਲੇ ਪਦਾਰਥ ਅਤੇ ਸੰਗੀਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਧਾਰਮਿਕ ਸੰਵਾਦ ਦੇ ਨਾਲ-ਨਾਲ ਸੱਭਿਆਚਾਰਕ ਸਾਂਝ ਦਾ ਮਾਹੌਲ ਵੀ ਬਣੇਗਾ।
ਇਸ ਸਮਾਗਮ ਦੀ ਇੱਕ ਅਹਿਮ ਵਿਸ਼ੇਸ਼ਤਾ ਸਮਝੌਤਾ ਪੱਤਰ ’ਤੇ ਦਸਤਖ਼ਤ ਹੋਣਾ ਹੋਵੇਗਾ। ਇਸ ਸਮਝੌਤੇ ਰਾਹੀਂ ਭਵਿੱਖ ਵਿੱਚ ਸਿੱਖ ਅਤੇ ਕੈਥੋਲਿਕ ਸੰਸਥਾਵਾਂ ਵੱਲੋਂ ਸਾਂਝੇ ਖੋਜ ਪ੍ਰਾਜੈਕਟ ਸ਼ੁਰੂ ਕਰਨ ਲਈ ਸਹਿਯੋਗ ਦਾ ਢਾਂਚਾ ਤਿਆਰ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਜਾਵੇਗੀ।
ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇਸ ਸਮਾਗਮ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਪਹਿਲ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਸਮਾਜ ਵਿੱਚ ਸਿੱਖ ਭਾਈਚਾਰੇ ਦੀ ਵਧ ਰਹੀ ਭੂਮਿਕਾ ਅਤੇ ਹੋਰ ਧਾਰਮਿਕ ਭਾਈਚਾਰਿਆਂ ਨਾਲ ਰਚਨਾਤਮਕ ਸੰਵਾਦ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਵਜੋਂ ਦੇਖੀ ਜਾ ਰਹੀ ਹੈ।
ਇਹ ਵਿਸ਼ੇਸ਼ ਸਮਾਗਮ 17 ਨਵੰਬਰ, ਮੰਗਲਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਗ੍ਰੇਗ ਕ੍ਰੇਵਨ ਸੈਂਟਰ, ਮੈਲਬੌਰਨ ਕੈਂਪਸ ਵਿਖੇ ਹੋਵੇਗਾ। ਸਮਾਗਮ ਵਿੱਚ ਸ਼ਾਮਲ ਹੋਣ ਦੇ ਇੱਛੁਕ ਵਿਅਕਤੀਆਂ ਨੂੰ 4 ਨਵੰਬਰ ਤੱਕ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਸਿੱਖ ਅਤੇ ਕੈਥੋਲਿਕ ਭਾਈਚਾਰਿਆਂ ਵਿਚਕਾਰ ਇਹ ਸੰਵਾਦ ਸਿਰਫ਼ ਇੱਕ ਸ਼ਾਮ ਦੇ ਵਿਚਾਰ-ਵਟਾਂਦਰੇ ਤੱਕ ਸੀਮਤ ਨਾ ਰਹਿ ਕੇ ਭਵਿੱਖੀ ਖੋਜ, ਸੱਭਿਆਚਾਰਕ ਸਾਂਝ ਅਤੇ ਭਾਈਚਾਰਕ ਸਹਿਯੋਗ ਲਈ ਨਵੇਂ ਰਸਤੇ ਖੋਲ੍ਹਣ ਦੀ ਕੋਸ਼ਿਸ਼ ਵਜੋਂ ਸਾਹਮਣੇ ਆ ਰਿਹਾ ਹੈ।
ਨੇਤਾ ਦੀ ਅਸਲ ਪਰਖ ਚੋਣਾਂ ਤੋਂ ਪਹਿਲਾਂ ਨਹੀਂ, ਚੋਣਾਂ ਤੋਂ ਬਾਅਦ ਹੁੰਦੀ ਹੈ।
09/27/2026
ਵਿਦੇਸ਼📍 ਪੰਜਾਬ
ਦੱਖਣੀ ਅਫ਼ਰੀਕਾ ਦੇ ਗੌਤੇਂਗ ਸੂਬੇ ਵਿੱਚ 8 ਹਮਲਾਵਰਾਂ ਨੇ ਇੱਕ ਬਾਰ ਵਿੱਚ ਗੋਲੀਬਾਰੀ ਕੀਤੀ। ਜਿਸ ਵਿੱਚ 27 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਦੱਖਣੀ ਅਫ਼ਰੀਕਾ ਦੇ ਗੌਤੇਂਗ ਸੂਬੇ ਵਿੱਚ 8 ਹਮਲਾਵਰਾਂ ਨੇ ਇੱਕ ਬਾਰ ਵਿੱਚ ਗੋਲੀਬਾਰੀ ਕੀਤੀ। ਜਿਸ ਵਿੱਚ 27 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਦੱਖਣੀ ਅਫਰੀਕਾ ਵਿੱਚ ਸ਼ਨੀਵਾਰ ਰਾਤ ਨੂੰ ਗੋਲੀਬਾਰੀ ਦੀ ਇੱਕ ਵੱਡੀ ਘਟਨਾ ਵਾਪਰੀ। ਗੌਟੇਂਗ ਸੂਬੇ ਦੇ ਜੋਹਾਨਸਬਰਗ ਦੇ ਦੱਖਣ-ਪੱਛਮ ਵਿੱਚ ਵੇਡੇਲਾ ਟਾਊਨਸ਼ਿਪ ਵਿੱਚ ਇੱਕ ਬਾਰ ਵਿੱਚ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਵਿੱਚ 27 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਪੁਲਿਸ ਅਨੁਸਾਰ, ਇਹ ਘਟਨਾ ਸ਼ਨੀਵਾਰ ਰਾਤ ਨੂੰ ਲਗਭਗ 9:30 ਵਜੇ ਵਾਪਰੀ। ਮ੍ਰਿਤਕਾਂ ਵਿੱਚ ਚਾਰ ਔਰਤਾਂ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਅੱਠ ਅਣਪਛਾਤੇ ਹਮਲਾਵਰ ਬਾਰ ਵਿੱਚ ਪਹੁੰਚੇ। ਉਨ੍ਹਾਂ ਨੇ ਪਹਿਲਾਂ ਬਾਹਰ ਸ਼ਰਾਬ ਪੀ ਰਹੇ ਲੋਕਾਂ ‘ਤੇ ਗੋਲੀਆਂ ਚਲਾਈਆਂ। ਫਿਰ ਉਹ ਬਾਰ ਵਿੱਚ ਦਾਖਲ ਹੋਏ ਅਤੇ ਅੰਦਰਲੇ ਹੋਰ ਲੋਕਾਂ ‘ਤੇ ਗੋਲੀਆਂ ਚਲਾਉਂਦੇ ਰਹੇ। ਪੁਲਿਸ ਦੇ ਅਨੁਸਾਰ, ਹਮਲਾਵਰ ਰਾਈਫਲਾਂ ਅਤੇ ਪਿਸਤੌਲਾਂ ਨਾਲ ਲੈਸ ਸਨ।
ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਅਤੇ ਠਿਕਾਣਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਜਨਤਾ ਨੂੰ ਘਟਨਾ ਜਾਂ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਵੀ ਅਪੀਲ ਕਰ ਰਹੇ ਹਨ।
ਗੋਲੀਬਾਰੀ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾਵਰਾਂ ਨੇ ਬਾਰ ਦੇ ਹਾਜ਼ਰੀਨ ਨੂੰ ਕਿਉਂ ਨਿਸ਼ਾਨਾ ਬਣਾਇਆ। ਪੁਲਿਸ ਜਾਂਚ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।
09/27/2026
ਵਿਦੇਸ਼📍 ਪੰਜਾਬ
ਭਾਰਤ ਤੋਂ ਕੈਨੇਡਾ ਆਇਆ ਮਨਪ੍ਰੀਤ ਸਿੰਘ ਖਨੌਰੀ ਅੱਜ ਵਿਲੀਅਮਜ਼ ਲੇਕ ਵਿੱਚ ਸਿਰਫ਼ ਆਪਣਾ ਕਾਰੋਬਾਰ ਹੀ ਨਹੀਂ ਚਲਾ ਰਿਹਾ, ਸਗੋਂ ਪੰਜਾਬੀ ਭਾਈਚਾਰੇ ਦੀ ਪਛਾਣ ਨੂੰ ਸ਼ਹਿਰ ਦੀ ਮੁੱਖ ਧਾਰਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਭਾਰਤ ਤੋਂ ਕੈਨੇਡਾ ਆਇਆ ਮਨਪ੍ਰੀਤ ਸਿੰਘ ਖਨੌਰੀ ਅੱਜ ਵਿਲੀਅਮਜ਼ ਲੇਕ ਵਿੱਚ ਸਿਰਫ਼ ਆਪਣਾ ਕਾਰੋਬਾਰ ਹੀ ਨਹੀਂ ਚਲਾ ਰਿਹਾ, ਸਗੋਂ ਪੰਜਾਬੀ ਭਾਈਚਾਰੇ ਦੀ ਪਛਾਣ ਨੂੰ ਸ਼ਹਿਰ ਦੀ ਮੁੱਖ ਧਾਰਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੀਵਾਲੀ ਤੋਂ ਵਿਸਾਖੀ ਅਤੇ ਪੰਜਾਬੀ ਫਲੋਟ ਤੋਂ ਸਟੈਂਪੀਡ ਪਰੇਡ ਤੱਕ, 32 ਸਾਲਾ ਮਨਪ੍ਰੀਤ ਨੇ ਕਰੀਬ ਇੱਕ ਦਹਾਕੇ ਵਿੱਚ ਛੋਟੇ ਸ਼ਹਿਰ ਦੀ ਭਾਈਚਾਰਕ ਜ਼ਿੰਦਗੀ ਵਿੱਚ ਆਪਣੀ ਵੱਖਰੀ ਥਾਂ ਬਣਾ ਲਈ ਹੈ।
ਭਾਰਤ ਵਿੱਚ ਜਨਮਿਆ ਮਨਪ੍ਰੀਤ ਪੜ੍ਹਾਈ ਲਈ ਕੈਨੇਡਾ ਆਇਆ ਸੀ। ਪ੍ਰਿੰਸ ਜਾਰਜ ਦੇ ਕਾਲਜ ਆਫ਼ ਨਿਊ ਕੈਲੇਡੋਨੀਆ ਵਿੱਚ ਪੜ੍ਹਾਈ ਦੌਰਾਨ ਉਸ ਨੂੰ ਛੋਟੇ ਸ਼ਹਿਰ ਦੀ ਜ਼ਿੰਦਗੀ ਪਸੰਦ ਆਈ।
09/27/2026
ਦੇਸ਼📍 ਪੰਜਾਬ
ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਆਪਣਾ ਬਚਾਅ ਕਰਨ ਦੇ ਅਧਿਕਾਰ ਦਾ ਅਸੀਂ ਇਸਤੇਮਾਲ ਕਰਦੇ ਰਹਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਤਵਾਦ ਪ੍ਰਤੀ ਸਾਡੀ ਜ਼ੀਰੋ-ਟੌਲਰੈਂਸ ਨੀਤੀ 'ਚ ਕੋਈ ਢਿੱਲ ਨਹੀਂ ਹੋਵੇਗੀ।
ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਆਪਣਾ ਬਚਾਅ ਕਰਨ ਦੇ ਅਧਿਕਾਰ ਦਾ ਅਸੀਂ ਇਸਤੇਮਾਲ ਕਰਦੇ ਰਹਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਤਵਾਦ ਪ੍ਰਤੀ ਸਾਡੀ ਜ਼ੀਰੋ-ਟੌਲਰੈਂਸ ਨੀਤੀ 'ਚ ਕੋਈ ਢਿੱਲ ਨਹੀਂ ਹੋਵੇਗੀ।
ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੱਤਵਾਦ ਪ੍ਰਤੀ ਭਾਰਤ ਦੀ ਜ਼ੀਰੋ-ਟੌਲਰੈਂਸ ਨੀਤੀ ਨੂੰ ਦੁਹਰਾਇਆ ਤੇ ਪਾਕਿਸਤਾਨ ਤੇ ਵੀ ਨਿਸ਼ਾਨਾ ਸਾਧਿਆ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਨੂੰ ਲਗਾਤਾਰ ਹੱਲਾਸ਼ੇਰੀ ਦੇਣ ਵਾਲਿਆਂ ਵੱਲੋਂ ਇਸ ਨੂੰ ਆਮ ਦੱਸਣ ਤੇ ਇਸ ਦੇ ਨਤੀਜਿਆਂ ਤੋਂ ਬਚਣ ਦੀਆਂ ਦਲੀਲਾਂ ਨਹੀਂ ਟਿਕਣਗੀਆਂ।
ਯੂਐਨਜੀਏ ਦੇ 81ਵੇਂ ਉੱਚ-ਪੱਧਰੀ ਸੈਸ਼ਨ ‘ਚ ਆਮ ਬਹਿਸ ਦੌਰਾਨ ਆਪਣੇ ਸੰਬੋਧਨ ‘ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਨੂੰ ਲਗਾਤਾਰ ਹੱਲਾਸ਼ੇਰੀ ਦੇਣ ਵਾਲੇ ਇੱਕ ਦੇਸ਼ ਨੇ ਇਸ ਸਭਾ ਦੇ ਸਾਹਮਣੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਆਪਣਾ ਬਚਾਅ ਕਰਨ ਦੇ ਸਾਡੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਤਵਾਦ ਪ੍ਰਤੀ ਸਾਡੀ ਜ਼ੀਰੋ-ਟੌਲਰੈਂਸ ਨੀਤੀ ‘ਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਦੁਨੀਆ ‘ਚ ਚੱਲ ਰਹੀਆਂ ਜੰਗਾਂ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਹੁਣ ਜੰਗਾਂ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ।
ਦੱਸ ਦਈਏ ਕਿ ਪਾਕਿਸਤਾਨ ਤੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ‘ਚ ਉਸ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਸੰਬੋਧਨ ਦਾ ਨਾਮ ਲਏ ਬਿਨਾਂ, ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਨੂੰ ਆਮ ਦੱਸਣ ਤੇ ਇਸ ਦੇ ਨਤੀਜਿਆਂ ਤੋਂ ਬਚਣ ਲਈ ਦਲੀਲਾਂ ਦਿੱਤੀਆਂ ਗਈਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਦਲੀਲਾਂ ਨਹੀਂ ਟਿਕਣਗੀਆਂ। ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਆਪਣਾ ਬਚਾਅ ਕਰਨ ਦੇ ਸਾਡੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਦੋਸਤੀ ਤੇ ਸਦਭਾਵਨਾ ਅੱਤਵਾਦ ਦੇ ਨਾਲ ਨਹੀਂ ਚੱਲ ਸਕਦੀਆਂ।
ਜੈਸ਼ੰਕਰ ਨੇ ਕਿਹਾ ਕਿ ਅਜਿਹੀ ਸੋਚ ਤੇ ਅਧਾਰਿਤ ਸਮਝੌਤਿਆਂ ਤੇ ਸੁਭਾਵਿਕ ਤੌਰ ਤੇ ਸਵਾਲ ਉੱਠਣਗੇ। ਅੱਤਵਾਦ ਫੈਲਾਉਣ ਵਾਲੇ ਨੂੰ ਹੀ ਆਪਣਾ ਰਵੱਈਆ ਬਦਲਣਾ ਹੋਵੇਗਾ। ਉਨ੍ਹਾਂ ਨੇ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਅੱਤਵਾਦ ਸ਼ਾਂਤੀ ਲਈ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਭਾਰਤ ਨੇ ਅਜਿਹੀਆਂ ਗਤੀਵਿਧੀਆਂ ਜੈਸ਼ੰਕਰਚ ਸ਼ਾਮਲ ਸਰਕਾਰਾਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਅੱਤਵਾਦ ਪ੍ਰਤੀ ਸਾਡੀ ਜ਼ੀਰੋ-ਟੌਲਰੈਂਸ (ਸਖ਼ਤ) ਨੀਤੀ ‘ਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਖ਼ਾਸ ਕਰਕੇ ਇਸ ਦੇ ਵਿੱਤੀ ਪਹਿਲੂਆਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦਾ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ਦਾ ਇਸਤੇਮਾਲ ਕਰਦੇ ਹੋਏ ਭਾਰਤ ਨਾਲ 2025 ਦੇ ਸੰਘਰਸ਼ ‘ਚ ਸਮੇਂ ਸਿਰ ਦਖ਼ਲ ਦੇਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਰੀਫ਼ ਕੀਤੀ ਸੀ। ਆਪਣੇ ਲਗਭਗ 23 ਮਿੰਟ ਦੇ ਸੰਬੋਧਨ ਵਿੱਚ ਸ਼ਰੀਫ਼ ਨੇ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ ਤੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਦੱਖਣੀ ਏਸ਼ੀਆ ਕਦੇ ਵੀ 2025 ਵਰਗੇ ਸੰਘਰਸ਼ ਦੀ ਸਥਿਤੀ ‘ਚ ਨਾ ਪਹੁੰਚੇ, ਕਸ਼ਮੀਰ ਮੁੱਦੇ ਦਾ ਨਿਆਂਪੂਰਨ ਤੇ ਨਿਰਪੱਖ ਹੱਲ ਜ਼ਰੂਰੀ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੱਛਮੀ ਏਸ਼ੀਆ ਜਾਂ ਮਿਡਲ ਈਸਟ ਵਿੱਚ ਤਣਾਅ ਤੇ ਹਿੰਸਾ ਜਾਰੀ ਹੈ। ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਥਾਈ ਸ਼ਾਂਤੀ ਲਈ ਟੂ-ਸਟੇਟ ਸਲੂਸ਼ਨ ਦੀ ਲੋੜ ਹੈ। ਭਾਰਤ ਇਸ ਸਥਿਤੀ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ।
ਇਸ ਦੌਰਾਨ ਭਾਰਤ ਫਲਸਤੀਨੀ ਲੋਕਾਂ ਲਈ ਮਨੁੱਖੀ ਸਹਾਇਤਾ ਅਤੇ ਰਾਹਤ ਕਾਰਜਾਂ ‘ਚ ਯੋਗਦਾਨ ਦੇ ਰਿਹਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸ਼ਾਂਤੀ ਦਾ ਅਰਥ ਸਿਰਫ਼ ਜੰਗ ਦਾ ਨਾ ਹੋਣਾ ਨਹੀਂ ਹੈ। ਜੇਕਰ ਦੁਨੀਆ ਲਗਾਤਾਰ ਖ਼ਤਰਿਆਂ ਤੇ ਦਬਾਅ ਦਾ ਸਾਹਮਣਾ ਕਰ ਰਹੀ ਹੈ, ਤਾਂ ਅਸੀਂ ਅਸਲ ‘ਚ ਇੱਕ ਡੂੰਘੀ ਖਾਈ ਦੇ ਕੰਢੇ ਤੇ ਜੀ ਰਹੇ ਹਾਂ। ਸਾਨੂੰ ਉਸ ਖਾਈ ‘ਚ ਧੱਕਣ ਲਈ ਬਸ ਇੱਕ ਹੋਰ ਕਦਮ ਦੀ ਲੋੜ ਹੈ। ਇਸ ਲਈ ਸਥਿਰਤਾ, ਸੁਰੱਖਿਆ ਤੇ ਪੂਰਵ-ਅਨੁਮਾਨਯੋਗਤਾ ਨੂੰ ਮਜ਼ਬੂਤ ਕਰਨਾ ਲਾਜ਼ਮੀ ਹੈ। ਇਹ ਸ਼ਾਂਤੀ ਲਈ ਅਨੁਕੂਲ ਮਾਹੌਲ ਬਣਾਉਣ ਵਾਲੇ ਮਹੱਤਵਪੂਰਨ ਤੱਤ ਹਨ।
ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ‘ਚ ਚੱਲ ਰਿਹਾ ਸੰਘਰਸ਼, ਜੋ ਹੁਣ ਆਪਣੇ ਪੰਜਵੇਂ ਸਾਲ ‘ਚ ਹੈ, ਵੀ ਉਨੀ ਹੀ ਚਿੰਤਾ ਦੀ ਗੱਲ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ, ਹੁਣ ਬੇਅੰਤ ਜੰਗ ਦੀ ਬਜਾਏ ਜੰਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਭਾਰਤ ਸ਼ਾਂਤੀ ਲਿਆਉਣ ਲਈ ਚੱਲ ਰਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਦਾ ਹੈ। ਇਸ ਦੇ ਨਾਲ ਹੀ ਸਮੁੰਦਰੀ ਯਾਤਰੀਆਂ ਦੀ ਸੁਰੱਖਿਆ ਤੇ ਭੋਜਨ, ਅਨਾਜ ਤੇ ਊਰਜਾ ਦੀ ਸਪਲਾਈ ਤੇ ਧਿਆਨ ਦੇਣ ਦੀ ਵੀ ਤੁਰੰਤ ਲੋੜ ਹੈ।
09/27/2026
ਦੇਸ਼📍 ਪੰਜਾਬ
ਅੰਬਾਲਾ ਛਾਉਣੀ ਵਿੱਚ ਅਸਲ ਉਮੀਦਵਾਰਾਂ ਦੀ ਜਗ੍ਹਾ ਕਾਬੂ ਕੀਤੇ ਗਏ ਜਾਅਲੀ ਉਮੀਦਵਾਰ।
ਅੰਬਾਲਾ ਛਾਉਣੀ ਦੇ ਰੇਲਵੇ ਸਟੇਡੀਅਮ ਵਿੱਚ ਰੇਲਵੇ ਦੀ ਫਿਜ਼ੀਕਲ ਐਫੀਸ਼ੈਂਸੀ ਟੈਸਟ (ਪੀ.ਈ.ਟੀ.) ਦੌਰਾਨ ਅਸਲ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਪਹੁੰਚੇ ਚਾਰ ਜਾਅਲੀ ਉਮੀਦਵਾਰਾਂ ਨੂੰ ਥਾਣਾ ਪੜਾਅ ਪੁਲੀਸ ਨੇ ਕਾਬੂ ਕੀਤਾ ਹੈ।
ਅੰਬਾਲਾ ਛਾਉਣੀ ਵਿੱਚ ਅਸਲ ਉਮੀਦਵਾਰਾਂ ਦੀ ਜਗ੍ਹਾ ਕਾਬੂ ਕੀਤੇ ਗਏ ਜਾਅਲੀ ਉਮੀਦਵਾਰ।
ਅੰਬਾਲਾ ਛਾਉਣੀ ਦੇ ਰੇਲਵੇ ਸਟੇਡੀਅਮ ਵਿੱਚ ਰੇਲਵੇ ਦੀ ਫਿਜ਼ੀਕਲ ਐਫੀਸ਼ੈਂਸੀ ਟੈਸਟ (ਪੀ.ਈ.ਟੀ.) ਦੌਰਾਨ ਅਸਲ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਪਹੁੰਚੇ ਚਾਰ ਜਾਅਲੀ ਉਮੀਦਵਾਰਾਂ ਨੂੰ ਥਾਣਾ ਪੜਾਅ ਪੁਲੀਸ ਨੇ ਕਾਬੂ ਕੀਤਾ ਹੈ। ਬਾਇਓਮੈਟ੍ਰਿਕ ਮਿਲਾਨ ਦੌਰਾਨ ਡਾਟਾ ਮੇਲ ਨਾ ਖਾਣ ’ਤੇ ਪੁਲੀਸ ਨੂੰ ਸ਼ੱਕ ਹੋਇਆ, ਜਿਸ ਮਗਰੋਂ ਪੁੱਛਗਿੱਛ ਦੌਰਾਨ ਮਾਮਲਾ ਸਾਹਮਣੇ ਆਇਆ।
ਪੁਲੀਸ ਅਨੁਸਾਰ ਉੱਤਰੀ ਰੇਲਵੇ ਦੇ ਸਹਾਇਕ ਅਧਿਕਾਰੀ ਸੁਰੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਰੇਲਵੇ ਸਟੇਡੀਅਮ ਵਿੱਚ ਪੀ.ਈ.ਟੀ. ਕਰਵਾਈ ਜਾ ਰਹੀ ਸੀ। ਇਸ ਦੌਰਾਨ ਪ੍ਰਹਿਲਾਦ, ਅਨੰਤ ਕੁਮਾਰ, ਉੱਜਵਲ ਕੁਮਾਰ ਅਤੇ ਗੋਲੂ ਕੁਮਾਰ ਦੇ ਬਾਇਓਮੈਟ੍ਰਿਕ ਵੇਰਵੇ ਅਸਲ ਰਿਕਾਰਡ ਨਾਲ ਮੇਲ ਨਹੀਂ ਖਾਧੇ। ਪੁੱਛਗਿੱਛ ਵਿੱਚ ਉਨ੍ਹਾਂ ਵੱਲੋਂ ਅਸਲ ਉਮੀਦਵਾਰਾਂ ਦੀ ਥਾਂ ਦੌੜ ਦਾ ਟੈਸਟ ਦੇਣ ਆਉਣ ਦੀ ਗੱਲ ਕਹੇ ਜਾਣ ਦਾ ਪੁਲੀਸ ਨੇ ਦਾਅਵਾ ਕੀਤਾ ਹੈ।
ਚਾਰੇ ਮੁਲਜ਼ਮ ਬਿਹਾਰ ਦੇ ਲੱਖੀਸਰਾਏ, ਨਾਲੰਦਾ ਅਤੇ ਜਹਾਨਾਬਾਦ ਜ਼ਿਲ੍ਹਿਆਂ ਨਾਲ ਸਬੰਧਤ ਹਨ। ਪੁਲੀਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਦਿੱਤਾ ਗਿਆ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
09/27/2026
ਦੇਸ਼📍 ਪੰਜਾਬ
ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪਰਵੇਸ਼ ਵਰਮਾ ਨੇ ਐਤਵਾਰ ਨੂੰ ਇੱਕ ਵਿਅਕਤੀ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸਨੂੰ ਥੱਪੜ ਮਾਰ ਦਿੱਤਾ ਜਦੋਂ ਉਹ ਆਪਣੇ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਵਿਚਕਾਰ ਹੋਈ ਤਿੱਖੀ ਬਹਿਸ ਨੂੰ ਰਿਕਾਰਡ ਕਰ ਰਿਹਾ ਸੀ।
ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪਰਵੇਸ਼ ਵਰਮਾ ਨੇ ਐਤਵਾਰ ਨੂੰ ਇੱਕ ਵਿਅਕਤੀ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਉਸਨੂੰ ਥੱਪੜ ਮਾਰ ਦਿੱਤਾ ਜਦੋਂ ਉਹ ਆਪਣੇ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਵਿਚਕਾਰ ਹੋਈ ਤਿੱਖੀ ਬਹਿਸ ਨੂੰ ਰਿਕਾਰਡ ਕਰ ਰਿਹਾ ਸੀ।
ਇਸ ਘਟਨਾ ਦੀ ਵੀਡੀਓ ਜਰਨੈਲ ਸਿੰਘ ਨੇ ਸਾਂਝੀ ਕੀਤੀ, ਜਿਸਨੇ ਥੱਪੜ ਮਾਰਨ ਵਾਲੇ ਵਿਅਕਤੀ ਨੂੰ ਆਪਣਾ ਸਾਥੀ ਕਿਹਾ।
"ਇਹ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਭਾਜਪਾ ਸਰਕਾਰ ਦਾ ਪੀਡਬਲਯੂਡੀ ਮੰਤਰੀ ਹੈ। ਉਹ ਸੜਕ ਦਾ ਨਿਰੀਖਣ ਕਰਨ ਆਇਆ ਸੀ, ਪਰ ਇੱਕ ਤੋਂ ਬਾਅਦ ਇੱਕ ਘੁਟਾਲੇ ਦਾ ਪਰਦਾਫਾਸ਼ ਹੁੰਦੇ ਦੇਖ ਕੇ, ਉਹ ਆਪਣਾ ਆਪਾ ਗੁਆ ਬੈਠਾ ਅਤੇ ਮੇਰੇ ਸਾਥੀ ਨਾਲ ਗੁੰਡਾਗਰਦੀ ਵਿੱਚ ਸ਼ਾਮਲ ਹੋ ਗਿਆ ਜੋ ਵੀਡੀਓ ਰਿਕਾਰਡ ਕਰ ਰਿਹਾ ਸੀ।" ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਰਨੈਲ ਸਿੰਘ ਸੜਕ ਦੇ ਨਿਰਮਾਣ ਦੇ ਕੰਮ ਦੀ ਗੁਣਵੱਤਾ ਬਾਰੇ ਪਰਵੇਸ਼ ਵਰਮਾ ਨੂੰ ਸ਼ਿਕਾਇਤ ਕਰ ਰਿਹਾ ਸੀ ਜਦੋਂ ਬਾਅਦ ਵਾਲਾ ਜ਼ਮੀਨੀ ਨਿਰੀਖਣ ਕਰ ਰਿਹਾ ਸੀ। ਜਰਨੈਲ ਸਿੰਘ ਨੇ ਵਰਮਾ ਦਾ ਸਾਹਮਣਾ ਸੜਕ ਦੇ ਇੱਕ ਬਲਾਕ ਨਾਲ ਕੀਤਾ ਜਿਸਨੂੰ ਉਸਨੇ ਉਸਦੇ ਸਾਹਮਣੇ ਪਾੜ ਦਿੱਤਾ।
ਦੋਵਾਂ ਆਗੂਆਂ ਨੂੰ ਜ਼ੁਬਾਨੀ ਬਹਿਸ ਕਰਦੇ ਸੁਣਿਆ ਜਾ ਸਕਦਾ ਸੀ, ਜਿਸ ਵਿੱਚ ਵਰਮਾ ਨੇ ਕਿਹਾ, "ਗਲਤ ਨਹੀਂ ਬੋਲਨਾ, 15 ਸਾਲ ਮੈਂ 'ਆਪ' ਸੜਕ ਨਹੀਂ ਬਣਾ ਪਾਏ, ਅਬ ਹਮ ਬਣਾ ਰਹੇ ਹਾਂ।
ਆਪ — 📹 & /6 — काव्या ਇੰਡੀਆ (@_) ਸਤੰਬਰ 27, 2026 ਸਿੰਘ ਨੂੰ ਇਹ ਬਹਿਸ ਕਰਦੇ ਸੁਣਿਆ ਜਾ ਸਕਦਾ ਸੀ, "ਇਹ 15 ਘੰਟੇ ਨਹੀਂ ਚੱਲੇਗੀ।" ਜਿਵੇਂ ਹੀ ਬਹਿਸ ਵਧਦੀ ਗਈ, ਵਰਮਾ ਉੱਥੋਂ ਤੁਰਨ ਲੱਗ ਪਿਆ ਜਦੋਂ ਦੁਬਾਰਾ ਟਕਰਾਅ ਹੋਇਆ। ਫਿਰ ਵਰਮਾ ਨੇ ਇੱਕ ਵਿਅਕਤੀ ਨੂੰ ਥੱਪੜ ਮਾਰ ਦਿੱਤਾ ਜੋ ਐਪੀਸੋਡ ਰਿਕਾਰਡ ਕਰ ਰਿਹਾ ਸੀ। ਉਹ ਵਿਅਕਤੀ, ਜਿਸਨੇ ਆਪਣੇ ਆਪ ਨੂੰ 'ਆਪ' ਦੇ ਸੋਸ਼ਲ ਮੀਡੀਆ ਕਾਰਜਾਂ ਨਾਲ ਜੁੜਿਆ ਦੱਸਿਆ, ਵਰਮਾ ਨਾਲ ਝਗੜਾ ਕਰ ਦਿੰਦਾ ਹੈ, ਜਿਸ ਕਾਰਨ ਇੱਕ ਸੁਰੱਖਿਆ ਗਾਰਡ ਨੇ ਦਖਲ ਦੇ ਕੇ ਉਨ੍ਹਾਂ ਨੂੰ ਦੂਰ ਕਰ ਦਿੱਤਾ। ਏਐਨਆਈ ਨਾਲ ਗੱਲ ਕਰਦੇ ਹੋਏ, ਉਸਨੇ ਕਿਹਾ, "ਮੈਂ ਵਿਧਾਇਕ ਲਈ ਸਾਰੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਨੂੰ ਸੰਭਾਲਦਾ ਹਾਂ। ਅਸੀਂ ਇੱਥੇ ਉਦੋਂ ਆਏ ਸੀ ਜਦੋਂ ਪੀਡਬਲਯੂਡੀ ਵਿਭਾਗ ਨੇ ਸਾਨੂੰ ਇਸ ਸੜਕ ਦੀ ਸਥਿਤੀ ਦਾ ਮੁਆਇਨਾ ਕਰਨ ਲਈ ਬੁਲਾਇਆ ਸੀ। ਮੈਂ ਉਸਨੂੰ ਦਿਖਾਇਆ ਕਿ ਸੜਕ ਦੀ ਸਤ੍ਹਾ ਕਿਵੇਂ ਟੁੱਟ ਰਹੀ ਸੀ। ਜਦੋਂ ਇਸ ਵੱਲ ਇਸ਼ਾਰਾ ਕੀਤਾ ਗਿਆ, ਤਾਂ ਮੰਤਰੀ ਇਸਨੂੰ ਸੰਭਾਲ ਨਹੀਂ ਸਕੇ; ਉਸਨੇ ਮੇਰੇ ਵਿਰੁੱਧ ਆਪਣਾ ਹੱਥ ਚੁੱਕਿਆ, ਅਤੇ ਉਸਦੇ ਸਾਥੀਆਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।" ਵਰਮਾ ਤੋਂ ਮਾਫ਼ੀ ਮੰਗਣ ਦੀ ਮੰਗ ਕਰਦੇ ਹੋਏ, ਅਤੇ ਇਹ ਸਭ ਉਨ੍ਹਾਂ ਦੀ ਮੌਜੂਦਗੀ ਵਿੱਚ ਹੋਇਆ। ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਅਤੇ ਜੋ ਵੀ ਅਨੁਸ਼ਾਸਨੀ ਕਾਰਵਾਈ ਜ਼ਰੂਰੀ ਹੈ - ਜਿਵੇਂ ਕਿ ਮੁਅੱਤਲੀ - ਕੀਤੀ ਜਾਣੀ ਚਾਹੀਦੀ ਹੈ... ਅਸੀਂ ਸਿਰਫ਼ ਦਾਅਵੇ ਨਹੀਂ ਕਰ ਰਹੇ; ਹਰ ਚੀਜ਼ ਦੇ ਵੀਡੀਓ ਸਬੂਤ ਹਨ। ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਅਸੀਂ ਐਫਆਈਆਰ ਦਰਜ ਕਰਵਾਈ ਹੈ ਅਤੇ ਅੱਗੇ ਦੀ ਕਾਰਵਾਈ ਕਰਾਂਗੇ।" ਜਰਨੈਲ ਸਿੰਘ ਨੇ ਵਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ "ਦੇਖੋ ਕਿਵੇਂ ਭਾਜਪਾ ਮੰਤਰੀ ਪਰਵੇਸ਼ ਵਰਮਾ ਰੰਗੇ ਹੱਥੀਂ ਫੜੇ ਜਾਣ 'ਤੇ ਗੁੱਸੇ ਵਿੱਚ ਆ ਗਏ; ਉਨ੍ਹਾਂ ਨੇ ਘਟਨਾ ਨੂੰ ਰਿਕਾਰਡ ਕਰਨ ਵਾਲੇ ਵਿਅਕਤੀ ਨੂੰ ਥੱਪੜ ਮਾਰ ਦਿੱਤਾ - ਬਿਲਕੁਲ ਗੁੰਡੇ ਵਾਂਗ ਕੰਮ ਕਰਦੇ ਹੋਏ... ਮੈਂ ਸੋਚਿਆ ਸੀ ਕਿ ਉਹ ਸੜਕ ਦਾ ਮੁਆਇਨਾ ਕਰੇਗਾ, ਅਤੇ ਸ਼ਾਇਦ ਪੀਡਬਲਯੂਡੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰੇਗਾ। ਉਨ੍ਹਾਂ ਨੇ ਮੈਨੂੰ ਇਹ ਦੱਸਣ ਲਈ ਕਿਹਾ ਕਿ ਸੜਕ ਕਿੱਥੇ ਟੁੱਟ ਰਹੀ ਹੈ। ਜਦੋਂ ਮੈਂ ਉਨ੍ਹਾਂ ਨੂੰ ਦਿਖਾਇਆ ਕਿ ਕਿਵੇਂ ਪੂਰੀ ਸੜਕ ਦੀ ਸਤ੍ਹਾ ਕਾਰਪੇਟ ਵਾਂਗ ਢਿੱਲੀ ਪੈ ਰਹੀ ਸੀ, ਉਨ੍ਹਾਂ ਨੇ ਘਟਨਾ ਨੂੰ ਰਿਕਾਰਡ ਕਰਨ ਵਾਲੇ ਵਿਅਕਤੀ ਨੂੰ ਥੱਪੜ ਮਾਰਿਆ ਅਤੇ ਮੌਕੇ ਤੋਂ ਭੱਜ ਗਏ।" "ਅਸੀਂ ਇਸਦੀ ਰਿਪੋਰਟ ਕਰਨ ਲਈ ਐਮਰਜੈਂਸੀ ਨੰਬਰ - 112 - 'ਤੇ ਕਾਲ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਵਿਕਾਸਪੁਰੀ ਪੁਲਿਸ ਸਟੇਸ਼ਨ ਦਾ ਐਸਐਚਓ ਮੌਜੂਦ ਸੀ, ਫਿਰ ਵੀ ਉਸਨੇ ਮੰਤਰੀ ਨੂੰ ਨਹੀਂ ਫੜਿਆ; ਦਰਅਸਲ, ਉਸਨੇ ਉਸਨੂੰ ਭੱਜਣ ਵਿੱਚ ਮਦਦ ਕੀਤੀ। ਅਸੀਂ ਇਸ ਜਗ੍ਹਾ ਤੋਂ ਉਦੋਂ ਤੱਕ ਨਹੀਂ ਜਾਵਾਂਗੇ ਜਦੋਂ ਤੱਕ ਮੰਤਰੀ ਪਰਵੇਸ਼ ਵਰਮਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਉਸਦੇ ਖਿਲਾਫ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ," ਉਸਨੇ ਜ਼ੋਰ ਦੇ ਕੇ ਕਿਹਾ। 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਵੀਡੀਓ ਸੰਦੇਸ਼ ਵਿੱਚ ਵਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। 'ਆਪ' ਦਿੱਲੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਵੀ ਅਜਿਹੀ ਹੀ ਮੰਗ ਕੀਤੀ ਹੈ।
09/27/2026
ਸਿਆਸਤ📍 ਪੰਜਾਬ
ਚੋਣਾਂ ਨੇੜੇ ਆਉਣ ਦੇ ਨਾਲ ਪੰਥਕ ਧਿਰਾਂ ਵਿਚਾਲੇ ਵਧ ਰਹੇ ਵਿਵਾਦਾਂ ਬਾਰੇ ਉਨ੍ਹਾਂ ਕਿਹਾ ਕਿ ਧਰਮ ਤੇ ਸਿਆਸਤ ਨੂੰ ਆਪੋ-ਆਪਣੇ ਦਾਇਰੇ 'ਚ ਰੱਖਿਆ ਜਾਣਾ ਚਾਹੀਦਾ ਹੈ।
ਚੋਣਾਂ ਨੇੜੇ ਆਉਣ ਦੇ ਨਾਲ ਪੰਥਕ ਧਿਰਾਂ ਵਿਚਾਲੇ ਵਧ ਰਹੇ ਵਿਵਾਦਾਂ ਬਾਰੇ ਉਨ੍ਹਾਂ ਕਿਹਾ ਕਿ ਧਰਮ ਤੇ ਸਿਆਸਤ ਨੂੰ ਆਪੋ-ਆਪਣੇ ਦਾਇਰੇ 'ਚ ਰੱਖਿਆ ਜਾਣਾ ਚਾਹੀਦਾ ਹੈ। ਸਿਆਸੀ ਆਗੂ ਆਪਣੀ ਸਿਆਸਤ ਕਰਨ, ਪਰ ਧਾਰਮਿਕ ਮਾਮਲਿਆਂ ਨੂੰ ਇੱਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਲਈ ਵਰਤਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਹਮੇਸ਼ਾ ਮਰਿਆਦਾ ਤੇ ਪਹਿਰਾ ਦਿੰਦੀਆਂ ਆਈਆਂ ਹਨ ਤੇ ਜਿੱਥੇ ਵੀ ਕੋਈ ਗਲਤੀ ਹੋਵੇਗੀ, ਉੱਥੇ ਮਰਿਆਦਾ ਅਨੁਸਾਰ ਆਵਾਜ਼ ਉਠਾਈ ਜਾਵੇਗੀ।
ਬੇਅਦਬੀ ਦੀਆਂ ਘਟਨਾਵਾਂ, ਨਸ਼ਿਆਂ, ਕਾਨੂੰਨ-ਵਿਵਸਥਾ ਤੇ ਵੱਖ-ਵੱਖ ਪੰਥਕ ਮਾਮਲਿਆਂ ਨੂੰ ਲੈ ਕੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਪੰਜਾਬ ‘ਚ ਆਪਸੀ ਵੈਰ-ਵਿਰੋਧ ਤੇ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਸੋਚ ਤੋਂ ਉੱਪਰ ਉੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ, ਸਰਬੱਤ ਦੇ ਭਲੇ ਤੇ ਆਪਸੀ ਪਿਆਰ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਧਾਰਮਿਕ ਮਾਮਲਿਆਂ ਨੂੰ ਇੱਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਜਾਂ ਸਿਆਸੀ ਵਿਵਾਦ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ।
ਬੇਅਦਬੀ ਦੀਆਂ ਘਟਨਾਵਾਂ ਬਾਰੇ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਸਖ਼ਤ ਹੋਣਾ ਚਾਹੀਦਾ ਹੈ ਅਤੇ ਦੋਸ਼ੀਆਂ ਵਿਰੁੱਧ ਨਿਰਪੱਖ ਢੰਗ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕਿਸੇ ਕਾਨੂੰਨ ‘ਚ ਕੋਈ ਕਮੀ ਰਹਿ ਗਈ ਹੈ ਤਾਂ ਸਾਰੀਆਂ ਧਿਰਾਂ ਨੂੰ ਮਿਲ-ਬੈਠ ਕੇ ਉਸ ਨੂੰ ਦੂਰ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਬੇਅਦਬੀ ਨਾਲ ਸਬੰਧਤ ਕਾਨੂੰਨ ਨੂੰ ਲੈ ਕੇ ਬਣਾਈ ਗਈ 7 ਮੈਂਬਰੀ ਤਾਲਮੇਲ ਕਮੇਟੀ ਬਾਰੇ ਉਨ੍ਹਾਂ ਕਿਹਾ ਕਿ ਕਮੇਟੀ ਨੂੰ ਆਪਸੀ ਸਹਿਮਤੀ ਨਾਲ ਕਾਨੂੰਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ।
ਬੰਦੀ ਸਿੰਘਾਂ ਦੇ ਮਾਮਲੇ ਤੇ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਦਾ ਮਾਮਲਾ ਵੀ ਉਠਾਇਆ ਤੇ ਕਿਹਾ ਕਿ ਦੇਸ਼ ‘ਚ ਕਾਨੂੰਨ ਸਾਰਿਆਂ ਲਈ ਇਕਸਾਰ ਹੋਣਾ ਚਾਹੀਦਾ ਹੈ ਤੇ ਕਿਸੇ ਨਾਲ ਵੀ ਪੱਖਪਾਤ ਨਹੀਂ ਹੋਣਾ ਚਾਹੀਦਾ।
ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਲੋੜੀਂਦੇ ਸੁਰੱਖਿਆ ਤੇ ਪ੍ਰਬੰਧਕੀ ਇੰਤਜ਼ਾਮ ਕਰਕੇ ਲਾਂਘਾ ਮੁੜ ਖੋਲ੍ਹਣ ਵੱਲ ਕਦਮ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਧਾਰਮਿਕ ਮਹੱਤਤਾ ਬਹੁਤ ਜ਼ਿਆਦਾ ਹੈ ਅਤੇ ਸੰਗਤ ਨੂੰ ਸੁਚੱਜੇ ਢੰਗ ਨਾਲ ਦਰਸ਼ਨ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।
ਪੰਜਾਬ ‘ਚ ਵਧ ਰਹੇ ਨਸ਼ਿਆਂ, ਲੁੱਟਾਂ-ਖੋਹਾਂ ਅਤੇ ਗੈਂਗਵਾਰ ਬਾਰੇ ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਨੂੰ ਹੋਰ ਤੇਜ਼ੀ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਮਾਪੇ ਤੇ ਪਰਿਵਾਰ ਬਹੁਤ ਪਰੇਸ਼ਾਨ ਹਨ। ਸਰਕਾਰ ਤੇ ਪੁਲਿਸ ਨੂੰ ਨਸ਼ਿਆਂ ਦੀ ਸਪਲਾਈ ਤੇ ਸਖ਼ਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ, ਗੁਰਮਤਿ ਤੇ ਚੰਗੀ ਸੰਗਤ ਨਾਲ ਜੁੜਨ ਦੀ ਅਪੀਲ ਕੀਤੀ।
ਅੰਮ੍ਰਿਤਸਰ’ਚ ਪੁਲਿਸ ਮੁਲਾਜ਼ਮ ਤੇ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੇ ਕਤਲ ਗਲਤ ਹੈ। ਪੰਜਾਬ ‘ਚ ਅਮਨ-ਸ਼ਾਂਤੀ ਕਾਇਮ ਰੱਖਣਾ ਸਰਕਾਰ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੇ ਪੰਜਾਬ ‘ਚ ਸ਼ਾਂਤੀ, ਭਾਈਚਾਰਾ ਤੇ ਸਦਭਾਵਨਾ ਬਣੀ ਰਹੇ।
09/27/2026
ਸਿਆਸਤ📍 ਪੰਜਾਬ
ਘਟਨਾਵਾਂ ਨੇ ਇਸ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ ਕਿ ਅਫਵਾਹਾਂ ਅਤੇ ਅਣ-ਪ੍ਰਮਾਣਿਤ ਵੀਡੀਓ ਜਾਂ ਸੋਸ਼ਲ ਮੀਡੀਆ ਪੋਸਟਾਂ ਕਿੰਨੀ ਜਲਦੀ ਵੱਡੇ ਯੂਨੀਵਰਸਿਟੀ ਕੈਂਪਸਾਂ ਵਿੱਚ ਤਣਾਅ ਅਤੇ ਅਸ਼ਾਂਤੀ ਪੈਦਾ ਕਰ ਸਕਦੀਆਂ ਹਨ।
ਘਟਨਾਵਾਂ ਨੇ ਇਸ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ ਕਿ ਅਫਵਾਹਾਂ ਅਤੇ ਅਣ-ਪ੍ਰਮਾਣਿਤ ਵੀਡੀਓ ਜਾਂ ਸੋਸ਼ਲ ਮੀਡੀਆ ਪੋਸਟਾਂ ਕਿੰਨੀ ਜਲਦੀ ਵੱਡੇ ਯੂਨੀਵਰਸਿਟੀ ਕੈਂਪਸਾਂ ਵਿੱਚ ਤਣਾਅ ਅਤੇ ਅਸ਼ਾਂਤੀ ਪੈਦਾ ਕਰ ਸਕਦੀਆਂ ਹਨ।
ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਵਿਰੋਧ ਪ੍ਰਦਰਸ਼ਨਾਂ ਦੇ ਭਾਂਬੜ ਕਿਉਂ ?
ਸੋਸ਼ਲ ਮੀਡੀਆ 'ਤੇ ਅਣ-ਪ੍ਰਮਾਣਿਤ ਦਾਅਵਿਆਂ ਦੇ ਫੈਲਣ ਤੋਂ ਬਾਅਦ, ਪੰਜਾਬ ਵਿੱਚ ਦੋ ਪ੍ਰਮੁੱਖ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਵੱਡੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਨਾਲ ਵਿਦਿਆਰਥੀਆਂ ਵਿੱਚ ਡਰ ਅਤੇ ਗੁੱਸਾ ਪੈਦਾ ਹੋਇਆ। ਦੋਵੇਂ ਘਟਨਾਵਾਂ ਬਾਅਦ ਵਿੱਚ ਹਿੰਸਕ ਹੋ ਗਈਆਂ।
ਪਹਿਲਾ ਵਿਰੋਧ ਸ਼ੁੱਕਰਵਾਰ ਰਾਤ ਨੂੰ ਰਾਜਪੁਰਾ ਨੇੜੇ ਚਿਤਕਾਰਾ ਯੂਨੀਵਰਸਿਟੀ ਵਿੱਚ ਹੋਇਆ, ਇਸ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਫਗਵਾੜਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਅਸ਼ਾਂਤੀ ਹੋਈ।
ਦੋਵਾਂ ਮਾਮਲਿਆਂ ਵਿੱਚ, ਪੁਲਿਸ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਔਨਲਾਈਨ ਘੁੰਮ ਰਹੇ ਦਾਅਵਿਆਂ ਨੂੰ ਨਕਾਰਿਆ ਅਤੇ ਕਿਹਾ ਕਿ ਉਨ੍ਹਾਂ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਵਿਦਿਆਰਥੀ ਸੁਰੱਖਿਅਤ ਹਨ। ਘਟਨਾਵਾਂ ਨੇ ਇਸ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ ਕਿ ਅਫਵਾਹਾਂ ਅਤੇ ਅਣ-ਪ੍ਰਮਾਣਿਤ ਵੀਡੀਓ ਜਾਂ ਸੋਸ਼ਲ ਮੀਡੀਆ ਪੋਸਟਾਂ ਕਿੰਨੀ ਜਲਦੀ ਵੱਡੇ ਯੂਨੀਵਰਸਿਟੀ ਕੈਂਪਸਾਂ ਵਿੱਚ ਤਣਾਅ ਅਤੇ ਅਸ਼ਾਂਤੀ ਪੈਦਾ ਕਰ ਸਕਦੀਆਂ ਹਨ।
ਯੂਨੀਵਰਸਿਟੀ 'ਚ ਵਿਦਿਆਰਥਣ ਨਾਲ ਜਬਰ-ਜਨਾਹ ਮਾਮਲੇ 'ਚ ਐਫਆਈਆਰ ਦੀ ਕਾਪੀ ਆਈ ਸਾਹਮਣੇ, ਜਾਣੋ ਕੌਣ ਦੋਸ਼ੀ ?
ਪਹਿਲੀ ਘਟਨਾ 25 ਸਤੰਬਰ ਦੀ ਰਾਤ ਨੂੰ ਸੋਸ਼ਲ ਮੀਡੀਆ ਪੋਸਟਾਂ ਅਤੇ ਰੀਲਾਂ ਵਿੱਚ ਦਾਅਵਾ ਕੀਤੇ ਜਾਣ ਤੋਂ ਬਾਅਦ ਵਾਪਰੀ ਸੀ ਕਿ ਦੋ ਵਿਦਿਆਰਥਣਾਂ ਕੁੜੀਆਂ ਦੇ ਹੋਸਟਲ ਤੋਂ ਲਾਪਤਾ ਹਨ ਜਾਂ ਖੁਦਕੁਸ਼ੀ ਕਰਕੇ ਮਰ ਗਈਆਂ ਹਨ।
ਕੁਝ ਪੋਸਟਾਂ ਵਿੱਚ ਇੱਕ ਕਥਿਤ "ਭੂਤ" ਦਾ ਵੀ ਜ਼ਿਕਰ ਕੀਤਾ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਹੋਸਟਲ ਤੋਂ ਚੀਕਾਂ ਸੁਣੀਆਂ ਗਈਆਂ ਸਨ।
ਇਨ੍ਹਾਂ ਦਾਅਵਿਆਂ ਕਾਰਨ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ, ਜਿਸ ਕਾਰਨ ਦੇਰ ਰਾਤ ਤੱਕ ਵਿਰੋਧ ਪ੍ਰਦਰਸ਼ਨ ਹੋਇਆ। ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਂਪਸ ਵਿੱਚ ਇਕੱਠੇ ਹੋਏ ਅਤੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਜਵਾਬ ਮੰਗੇ। ਉਨ੍ਹਾਂ ਅਧਿਕਾਰੀਆਂ ਨੂੰ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਅਤੇ ਦੋਸ਼ਾਂ ਬਾਰੇ ਜਾਣਕਾਰੀ ਦੇਣ ਲਈ ਵੀ ਕਿਹਾ।
ਬਾਅਦ ਵਿੱਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਕੈਂਪਸ ਦੀ ਕੁਝ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਪੰਜਾਬ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਵਾਹਨ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ, ਜਿਸਦੀ ਅਗਲੀ ਵਿੰਡਸ਼ੀਲਡ ਤੋੜ ਦਿੱਤੀ ਗਈ।
ਚਿਤਕਾਰਾ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਰਾਕੇਸ਼ ਸ਼ਰਮਾ (ਸੇਵਾਮੁਕਤ) ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਗੱਲ ਕੀਤੀ ਅਤੇ ਦਾਅਵਿਆਂ ਤੋਂ ਇਨਕਾਰ ਕੀਤਾ। ਪੁਲਿਸ ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਕਥਿਤ ਲਾਪਤਾ ਵਿਦਿਆਰਥੀਆਂ ਦੇ ਨਾਮ ਜਾਂ ਪਛਾਣ ਨਹੀਂ ਦੇ ਸਕੇ।
ਯੂਨੀਵਰਸਿਟੀ ਅਤੇ ਪੁਲਿਸ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੀ ਮੌਤ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਵਿਦਿਆਰਥੀ ਲਾਪਤਾ ਹੈ।
24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ, ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਦੀ ਰਿਪੋਰਟ ਮਿਲੀ।
ਸ਼ਨੀਵਾਰ ਰਾਤ ਨੂੰ, ਸੋਸ਼ਲ ਮੀਡੀਆ 'ਤੇ ਅਣ-ਪ੍ਰਮਾਣਿਤ ਸੁਨੇਹੇ ਘੁੰਮਣੇ ਸ਼ੁਰੂ ਹੋ ਗਏ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਵਿਦਿਆਰਥਣ ਦਾ ਕੈਂਪਸ ਵਿੱਚ ਇੱਕ ਬਾਹਰੀ ਵਿਅਕਤੀ ਦੁਆਰਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੋਸਟਾਂ ਦੇ ਕੁਝ ਸੰਸਕਰਣਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਵਿਦਿਆਰਥਣ ਦੀ ਮੌਤ ਖੁਦਕੁਸ਼ੀ ਨਾਲ ਹੋਈ ਹੈ।
ਐਤਵਾਰ ਦੀ ਸਵੇਰ ਨੂੰ ਕੁੜੀਆਂ ਦੇ ਹੋਸਟਲ ਦੇ ਨੇੜੇ ਇਕੱਠੇ ਹੋਏ ਵਿਦਿਆਰਥੀਆਂ ਵਿੱਚ ਇਨ੍ਹਾਂ ਸੁਨੇਹਿਆਂ ਨੇ ਚਿੰਤਾ ਪੈਦਾ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ 'ਤੇ ਕੈਂਪਸ ਦੇ ਅੰਦਰ ਇੱਟਾਂ ਸੁੱਟੀਆਂ, ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਕੁਝ ਵਸਤੂਆਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਕੈਂਪਸ ਦੇ ਗੇਟਾਂ ਨੂੰ ਵੀ ਤੋੜ ਦਿੱਤਾ ਅਤੇ ਜਲੰਧਰ-ਫਗਵਾੜਾ ਰਾਸ਼ਟਰੀ ਰਾਜਮਾਰਗ ਨੂੰ ਰੋਕ ਦਿੱਤਾ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ।
ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਦੋਸ਼ਾਂ ਦਾ ਸਮਰਥਨ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਕਥਿਤ ਜਿਨਸੀ ਸ਼ੋਸ਼ਣ ਸੰਬੰਧੀ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਮਿਲੀ ਹੈ।
ਪੁਲਿਸ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਕੈਂਪਸ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੋਵਾਂ ਦੀ ਨਿਗਰਾਨੀ ਜਾਰੀ ਹੈ।
ਇਹ ਘਟਨਾਵਾਂ ਪੰਜਾਬ ਦੇ ਚੋਣ ਸਾਲ ਵਿੱਚ ਦਾਖਲ ਹੋਣ ਦੇ ਨਾਲ ਹੀ ਵਾਪਰੀਆਂ ਹਨ, ਜਿਸ ਨਾਲ ਗਲਤ ਜਾਣਕਾਰੀ ਅਤੇ ਗੈਰ-ਪ੍ਰਮਾਣਿਤ ਦਾਅਵਿਆਂ ਦੇ ਜਨਤਕ ਵਿਵਸਥਾ 'ਤੇ ਸੰਭਾਵੀ ਪ੍ਰਭਾਵ ਬਾਰੇ ਚਿੰਤਾਵਾਂ ਵਧ ਰਹੀਆਂ ਹਨ।
ਐਲਪੀਯੂ ਦੇ ਸੰਸਥਾਪਕ ਅਤੇ ਚਾਂਸਲਰ ਅਸ਼ੋਕ ਮਿੱਤਲ ਇੱਕ 'ਆਪ' ਰਾਜ ਸਭਾ ਮੈਂਬਰ ਹਨ, ਜੋ ਅਪ੍ਰੈਲ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਓਏ ਮਾਰ ਕਿਵੇਂ ਰਿਹਾ ਹੈਂ...! ਦਿੱਲੀ ਭਾਜਪਾ ਮੰਤਰੀ ਨੇ ਸੜਕ ਨਿਰੀਖਣ ਮੌਕੇ ਨੌਜਵਾਨ ਨੂੰ ਮਾਰਿਆ ਥੱਪੜ, ਵੇਖੋ ਵਾਇਰਲ
20 ਲੱਖ ਤੋਂ ਵੱਧ ਪੈਨਸ਼ਨਰਾਂ ਲਈ ਖੁਸ਼ਖਬਰੀ ! ਅਕਤੂਬਰ ਤੱਕ ਖਾਤੇ 'ਚ ਟੂੰ-ਟੂੰ ਕਰੇਗਾ 5 ਮਹੀਨਿਆਂ ਦਾ ਫਸਿਆ ਪੈਨਸ਼ਨ ਦਾ ਪੈਸਾ
ਸੋਨੇ ਤੇ ਨਕਦੀ ਦੀ ਆਨਲਾਈਨ ਵੀਡੀਓ ਪਿੱਛੋਂ ਮਹਿਲਾ ਨਾਲ ਹੋ ਗਈ ਜੱਗੋਂ-ਤੇਰ੍ਹਵੀਂ...ਵੇਖੋ
09/27/2026