📰 09/27/2026
ਪੰਜਾਬ📍 ਪੰਜਾਬ

ਕੈਂਪਸ ‘ਚ ਵਿਦਿਆਰਥੀਆਂ ਦਾ ਵਿਰੋਧ, ਗੰਭੀਰ ਦਾਅਵਿਆਂ ਤੋਂ ਬਾਅਦ ਮਾਹੌਲ ਤਣਾਅਪੂਰਨ

ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਡੀ ਗਿਣਤੀ 'ਚ ਇਕੱਠੇ ਹੋਣ ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ।
ਕੈਂਪਸ ‘ਚ ਵਿਦਿਆਰਥੀਆਂ ਦਾ ਵਿਰੋਧ, ਗੰਭੀਰ ਦਾਅਵਿਆਂ ਤੋਂ ਬਾਅਦ ਮਾਹੌਲ ਤਣਾਅਪੂਰਨ

ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਡੀ ਗਿਣਤੀ 'ਚ ਇਕੱਠੇ ਹੋਣ ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ। ਕੁਝ ਰਿਪੋਰਟਾਂ 'ਚ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾਅਵਿਆਂ ਦੀ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ‘ਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਜਾਣਕਾਰੀਆਂ ਮੁਤਾਬਕ ਗਰਲਜ਼ ਹੋਸਟਲ ਨਾਲ ਜੁੜੀ ਇੱਕ ਕਥਿਤ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਕੁਝ ਦਾਅਵਿਆਂ ਮੁਤਾਬਕ ਇਹ ਪੂਰਾ ਮਾਮਲਾ ਅਫਵਾਹ ਦੱਸਿਆ ਜਾ ਰਿਹਾ ਹੈ ਤੇ ਕਥਿਤ ਘਟਨਾ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਮਾਮਲੇ ‘ਚ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਪਤਾ ਚਲਿਆ ਹੈ ਕਿ ਉਨ੍ਹਾਂ ਦੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਕੁੱਝ ਮੁੱਦਿਆਂ ‘ਤੇ ਮਤਭੇਦ ਚੱਲ ਰਹੇ ਹਨ।

ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਕੁਝ ਦਾਅਵਿਆਂ ‘ਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਤੇ ਇਸ ਤੋਂ ਬਾਅਦ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਕੁਝ ਸੋਸ਼ਲ ਮੀਡੀਆ ਪੋਸਟਾਂ ‘ਚ ਇਸ ਮਾਮਲੇ ਸਬੰਧੀ ਇੱਕ ਵਰਕਰ ‘ਤੇ ਵੀ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਇਸ ਸਮੇਂ ਤੱਕ ਪੁਲਿਸ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਕੁਝ ਦਾਅਵਿਆਂ ਮੁਤਾਬਕ ਇਸ ਪੂਰੀ ਘਟਨਾ ਨੂੰ ਪੂਰੀ ਤਰ੍ਹਾਂ ਅਫਵਾਹ ਦੱਸਿਆ ਗਿਆ।

ਘਟਨਾ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਡੀ ਗਿਣਤੀ ‘ਚ ਇਕੱਠੇ ਹੋਣ ਤੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ। ਕੁਝ ਰਿਪੋਰਟਾਂ ‘ਚ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਤੇ ਯੂਨੀਵਰਸਿਟੀ ‘ਚ ਕਈ ਜਗ੍ਹਾ ਵਿਰੋਧ ਦੌਰਾਨ ਅੱਗ ਲਗਾਉਣ ਦੀ ਵੀ ਜਾਣਕਾਰੀ ਮਿਲੀ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਾਹਰ ਹਾਈਵੇਅ ਨੂੰ ਜਾਮ ਕਰ ਦਿੱਤਾ।

ਮਾਮਲਾ ਬੇਹੱਦ ਸੰਵੇਦਨਸ਼ੀਲ ਹੋਣ ਕਾਰਨ ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਭਾਰੀ ਪੁਲਿਸ ਬਲ ਮੌਕੇ ‘ਤੇ ਤੈਨਾਨ ਕੀਤਾ ਗਿਆ।

ਮੌਕੇ ‘ਤੇ ਪਹੁੰਚੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੂੰ ਉਨ੍ਹਾਂ ਜਾਣਕਾਰੀ ਮਿਲੀ ਸੀ ਕਿ ਵਿਦਿਆਰਥੀਆਂ ‘ਚ ਕੁਝ ਅਫਵਾਹਾਂ ਚੱਲ ਰਹੀਆਂ ਹਨ ਤੇ ਇਸੇ ਕਾਰਨ ਵਿਦਿਆਰਥੀ ਇਕੱਠੇ ਹੋ ਕੇ ਵਿਰੋਧ ਕਰਨ ਲੱਗ ਪਏ ਤੇ ਉਨ੍ਹਾਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਉਹ ਐਸਐਸਪੀ ਜਲੰਧਰ ਤੇ ਐਸਐਸਪੀ ਹੁਸ਼ਿਆਰਪੁਰ ਨਾਲ ਭਾਰੀ ਪੁਲਿਸ ਬਲ ਲੈ ਕੇ ਮੌਕੇ ‘ਤੇ ਪਹੁੰਚੇ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ ‘ਚ ਲੈਣ ਤੋਂ ਬਾਅਦ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਵਿਦਿਆਰਥੀਆਂ ਤੋਂ ਪਤਾ ਚਲਿਆ ਹੈ ਕਿ ਉਨ੍ਹਾਂ ਦੇ ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਕੁਝ ਮਤਭੇਦ ਚੱਲ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਹਿਯੋਗ ਕੀਤਾ ਜਾ ਰਿਹਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸ਼ਿਕਾਗੋ ’ਚ ਡਿੱਗੀ ਪਾਰਟੀ ਦੀ ਧੂਮ, ਵੱਡੀ ਗਿਣਤੀ ’ਚ ਜੁੜਿਆ ਪੰਜਾਬੀ ਭਾਈਚਾਰਾਪੜ੍ਹੋ →
ਸਸਤੇ ਆਫਰ ਦੇ ਨਾਂ ਤੇ ਘੀ ਦੀ ਵਿਕਰੀ ਤੇ ਸਵਾਲ, ਫੂਡ ਸੇਫਟੀ ਵਿਭਾਗ ਨੇ 36 ਲੀਟਰ ਸਟਾਕ ਕੀਤਾ ਸੀਲਪੜ੍ਹੋ →
ਸ਼ਹੀਦ ਭਗਤ ਸਿੰਘ ਦੀ ਜਯੰਤੀ: ਪੰਜਾਬ ਸਰਕਾਰ ਕਰੇਗੀ ‘ਜਸ਼ਨ-ਏ-ਇਨਕਲਾਬ’ ਦਾ ਆਯੋਜਨਪੜ੍ਹੋ →
ਵੀਰ’ ਕਹਿ ਕੇ ਬੁਲਾਉਂਦੀ ਸੀ ਮਹਿਲਾ, ਚਾਵਲਾ ਦੇ ਵਕੀਲ ਪਰਉਪਕਾਰ ਘੁੰਮਣ ਦਾ ਦਾਅਵਾ; ਕਿਹਾ- ਜਲਦੀ ਆਡੀਓ ਕਰਾਂਗੇ ਰੀਲਿਜ਼ਪੜ੍ਹੋ →
ਗਿਲ਼ੇ ਸ਼ਿਕਵੇ ਮੁਕਾ ਤੁਰ ਗਿਆ ਚੰਦ ਫ਼ਤਿਹਪੁਰੀਪੜ੍ਹੋ →
ਰਵਨੀਤ ਬਿੱਟੂ ਨੂੰ ਪਾਕਿਸਤਾਨੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ, ਵਟਸਐਪ ‘ਤੇ ਆਇਆ ਮੈਸੇਜਪੜ੍ਹੋ →