📰 09/27/2026
ਦੇਸ਼📍 ਪੰਜਾਬ

ਭਰਤੀ ਪ੍ਰੀਖਿਆ ਵਿੱਚ ਵੱਡਾ ਫ਼ਰਜ਼ੀਵਾੜਾ ਬੇਨਕਾਬ; ਬਾਇਓਮੈਟ੍ਰਿਕ ਜ਼ਰੀਏ 4 ਜਾਅਲੀ ਉਮੀਦਵਾਰ ਗ੍ਰਿਫ਼ਤਾਰ

ਅੰਬਾਲਾ ਛਾਉਣੀ ਵਿੱਚ ਅਸਲ ਉਮੀਦਵਾਰਾਂ ਦੀ ਜਗ੍ਹਾ ਕਾਬੂ ਕੀਤੇ ਗਏ ਜਾਅਲੀ ਉਮੀਦਵਾਰ। ਅੰਬਾਲਾ ਛਾਉਣੀ ਦੇ ਰੇਲਵੇ ਸਟੇਡੀਅਮ ਵਿੱਚ ਰੇਲਵੇ ਦੀ ਫਿਜ਼ੀਕਲ ਐਫੀਸ਼ੈਂਸੀ ਟੈਸਟ (ਪੀ.ਈ.ਟੀ.) ਦੌਰਾਨ ਅਸਲ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਪਹੁੰਚੇ ਚਾਰ ਜਾਅਲੀ ਉਮੀਦਵਾਰਾਂ ਨੂੰ ਥਾਣਾ ਪੜਾਅ ਪੁਲੀਸ ਨੇ ਕਾਬੂ ਕੀਤਾ ਹੈ।
ਭਰਤੀ ਪ੍ਰੀਖਿਆ ਵਿੱਚ ਵੱਡਾ ਫ਼ਰਜ਼ੀਵਾੜਾ ਬੇਨਕਾਬ; ਬਾਇਓਮੈਟ੍ਰਿਕ ਜ਼ਰੀਏ 4 ਜਾਅਲੀ ਉਮੀਦਵਾਰ ਗ੍ਰਿਫ਼ਤਾਰ

ਅੰਬਾਲਾ ਛਾਉਣੀ ਵਿੱਚ ਅਸਲ ਉਮੀਦਵਾਰਾਂ ਦੀ ਜਗ੍ਹਾ ਕਾਬੂ ਕੀਤੇ ਗਏ ਜਾਅਲੀ ਉਮੀਦਵਾਰ।

ਅੰਬਾਲਾ ਛਾਉਣੀ ਦੇ ਰੇਲਵੇ ਸਟੇਡੀਅਮ ਵਿੱਚ ਰੇਲਵੇ ਦੀ ਫਿਜ਼ੀਕਲ ਐਫੀਸ਼ੈਂਸੀ ਟੈਸਟ (ਪੀ.ਈ.ਟੀ.) ਦੌਰਾਨ ਅਸਲ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਪਹੁੰਚੇ ਚਾਰ ਜਾਅਲੀ ਉਮੀਦਵਾਰਾਂ ਨੂੰ ਥਾਣਾ ਪੜਾਅ ਪੁਲੀਸ ਨੇ ਕਾਬੂ ਕੀਤਾ ਹੈ। ਬਾਇਓਮੈਟ੍ਰਿਕ ਮਿਲਾਨ ਦੌਰਾਨ ਡਾਟਾ ਮੇਲ ਨਾ ਖਾਣ ’ਤੇ ਪੁਲੀਸ ਨੂੰ ਸ਼ੱਕ ਹੋਇਆ, ਜਿਸ ਮਗਰੋਂ ਪੁੱਛਗਿੱਛ ਦੌਰਾਨ ਮਾਮਲਾ ਸਾਹਮਣੇ ਆਇਆ।

ਪੁਲੀਸ ਅਨੁਸਾਰ ਉੱਤਰੀ ਰੇਲਵੇ ਦੇ ਸਹਾਇਕ ਅਧਿਕਾਰੀ ਸੁਰੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਰੇਲਵੇ ਸਟੇਡੀਅਮ ਵਿੱਚ ਪੀ.ਈ.ਟੀ. ਕਰਵਾਈ ਜਾ ਰਹੀ ਸੀ। ਇਸ ਦੌਰਾਨ ਪ੍ਰਹਿਲਾਦ, ਅਨੰਤ ਕੁਮਾਰ, ਉੱਜਵਲ ਕੁਮਾਰ ਅਤੇ ਗੋਲੂ ਕੁਮਾਰ ਦੇ ਬਾਇਓਮੈਟ੍ਰਿਕ ਵੇਰਵੇ ਅਸਲ ਰਿਕਾਰਡ ਨਾਲ ਮੇਲ ਨਹੀਂ ਖਾਧੇ। ਪੁੱਛਗਿੱਛ ਵਿੱਚ ਉਨ੍ਹਾਂ ਵੱਲੋਂ ਅਸਲ ਉਮੀਦਵਾਰਾਂ ਦੀ ਥਾਂ ਦੌੜ ਦਾ ਟੈਸਟ ਦੇਣ ਆਉਣ ਦੀ ਗੱਲ ਕਹੇ ਜਾਣ ਦਾ ਪੁਲੀਸ ਨੇ ਦਾਅਵਾ ਕੀਤਾ ਹੈ।

ਚਾਰੇ ਮੁਲਜ਼ਮ ਬਿਹਾਰ ਦੇ ਲੱਖੀਸਰਾਏ, ਨਾਲੰਦਾ ਅਤੇ ਜਹਾਨਾਬਾਦ ਜ਼ਿਲ੍ਹਿਆਂ ਨਾਲ ਸਬੰਧਤ ਹਨ। ਪੁਲੀਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਦਿੱਤਾ ਗਿਆ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸ਼ਿਕਾਗੋ ’ਚ ਡਿੱਗੀ ਪਾਰਟੀ ਦੀ ਧੂਮ, ਵੱਡੀ ਗਿਣਤੀ ’ਚ ਜੁੜਿਆ ਪੰਜਾਬੀ ਭਾਈਚਾਰਾਪੜ੍ਹੋ →
ਸਸਤੇ ਆਫਰ ਦੇ ਨਾਂ ਤੇ ਘੀ ਦੀ ਵਿਕਰੀ ਤੇ ਸਵਾਲ, ਫੂਡ ਸੇਫਟੀ ਵਿਭਾਗ ਨੇ 36 ਲੀਟਰ ਸਟਾਕ ਕੀਤਾ ਸੀਲਪੜ੍ਹੋ →
ਸ਼ਹੀਦ ਭਗਤ ਸਿੰਘ ਦੀ ਜਯੰਤੀ: ਪੰਜਾਬ ਸਰਕਾਰ ਕਰੇਗੀ ‘ਜਸ਼ਨ-ਏ-ਇਨਕਲਾਬ’ ਦਾ ਆਯੋਜਨਪੜ੍ਹੋ →
ਵੀਰ’ ਕਹਿ ਕੇ ਬੁਲਾਉਂਦੀ ਸੀ ਮਹਿਲਾ, ਚਾਵਲਾ ਦੇ ਵਕੀਲ ਪਰਉਪਕਾਰ ਘੁੰਮਣ ਦਾ ਦਾਅਵਾ; ਕਿਹਾ- ਜਲਦੀ ਆਡੀਓ ਕਰਾਂਗੇ ਰੀਲਿਜ਼ਪੜ੍ਹੋ →
ਗਿਲ਼ੇ ਸ਼ਿਕਵੇ ਮੁਕਾ ਤੁਰ ਗਿਆ ਚੰਦ ਫ਼ਤਿਹਪੁਰੀਪੜ੍ਹੋ →
ਰਵਨੀਤ ਬਿੱਟੂ ਨੂੰ ਪਾਕਿਸਤਾਨੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ, ਵਟਸਐਪ ‘ਤੇ ਆਇਆ ਮੈਸੇਜਪੜ੍ਹੋ →