📰 09/27/2026
ਪੰਜਾਬ📍 ਪੰਜਾਬ

ਜਬਰ-ਜਨਾਹ ਮਾਮਲਾ: ਸਾਬਕਾ ਐਸਜੀਪੀਸੀ ਮੈਂਬਰ ਚਾਵਲਾ ਦੇ ਘਰ ਪਹੁੰਚੀ ਪੁਲਿਸ, ਪਰਿਵਾਰ ਤੋਂ ਪੁੱਛ-ਗਿੱਛ

ਜਾਣਕਾਰੀ ਮੁਤਾਬਕ ਅਮਰਜੀਤ ਚਾਵਲਾ ਇਸ ਸਮੇਂ ਭਾਰਤ ਤੋਂ ਬਾਹਰ ਹੈ ਤੇ ਪੁਲਿਸ ਉਨ੍ਹਾਂ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਵੀ ਮੌਕੇ 'ਤੇ ਪਹੁੰਚੇ।
ਜਬਰ-ਜਨਾਹ ਮਾਮਲਾ: ਸਾਬਕਾ ਐਸਜੀਪੀਸੀ ਮੈਂਬਰ ਚਾਵਲਾ ਦੇ ਘਰ ਪਹੁੰਚੀ ਪੁਲਿਸ, ਪਰਿਵਾਰ ਤੋਂ ਪੁੱਛ-ਗਿੱਛ

ਜਾਣਕਾਰੀ ਮੁਤਾਬਕ ਅਮਰਜੀਤ ਚਾਵਲਾ ਇਸ ਸਮੇਂ ਭਾਰਤ ਤੋਂ ਬਾਹਰ ਹੈ ਤੇ ਪੁਲਿਸ ਉਨ੍ਹਾਂ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਵੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਪਰਿਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਟੀਮ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਐਫਆਈਆਰ ਮਾਮਲੇ ‘ਚ ਪੰਜਾਬ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਚਾਵਲਾ ਖਿਲਾਫ਼ ਐਲਓਸੀ- ਲੁਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅੱਜ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ‘ਤੇ ਅਨੰਦਪੁਰ ਸਾਹਿਬ ਪੁਲਿਸ ਪਹੁੰਚੀ ਹੈ।

ਪੁਲਿਸ ਨੇ ਬੀਤੇ ਦਿਨੀਂ ਇਸ ਮਾਮਲੇ ਦੀ ਜਾਂਚ ਤਹਿਤ ਕਈ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਵੱਖ-ਵੱਖ ਤਾਰੀਖ਼ਾਂ ‘ਤੇ ਜਾਂਚ ‘ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ। ਪੁਲਿਸ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੈਨਾਤ ਡਰਾਈਵਰ ਮੋਹਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਵਧੀਕ ਹੈੱਡ ਗ੍ਰੰਥੀ ਮਲਕੀਤ ਸਿੰਘ ਤੇ ਅਮਰਜੀਤ ਸਿੰਘ ਚਾਵਲਾ ਦੀ ਪਤਨੀ ਪਪਿੰਦਰ ਕੌਰ ਨੂੰ ਤਲਬ ਕੀਤਾ ਸੀ। ਮੋਹਨ ਸਿੰਘ ਤੇ ਮਲਕੀਤ ਸਿੰਘ ਨੂੰ 27 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਦਕਿ ਪਪਿੰਦਰ ਕੌਰ ਨੂੰ 28 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਹੈ।

ਦੱਸ ਦੇਈਏ ਕਿ ਬਹਿਰੀਨ ‘ਚ ਰਹਿ ਰਹੀ ਪੰਜਾਬੀ ਮੂਲ ਦੀ ਮਹਿਲਾ ਧਾਰਮਿਕ ਯਾਤਰਾ ਲਈ ਸ੍ਰੀ ਆਨੰਦਪੁਰ ਸਾਹਿਬ ਆਈ ਹੋਈ ਸੀ। ਉਸ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਅਮਰਜੀਤ ਸਿੰਘ ਚਾਵਲਾ ਨੇ ਬੰਧਕ ਬਣਾ ਕੇ ਜਬਰ-ਜਨਾਹ ਕੀਤਾ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਹ ਘਟਨਾਕ੍ਰਮ 27 ਫਰਵਰੀ ਤੋਂ 19 ਅਗਸਤ ਦੇ ਦਰਮਿਆਨ ਦਾ ਦੱਸਿਆ ਜਾ ਰਿਹਾ ਹੈ, ਜਦੋਂ ਉਸ ਨੂੰ ਬੰਧਕ ਬਣਾ ਕੇ ਜਬਰ-ਜਨਾਹ ਕੀਤਾ ਗਿਆ।

ਔਰਤ ਦਾ ਇਲਜ਼ਾਮ ਹੈ ਕਿ ਚਾਵਲਾ ਉਸ ਨੂੰ ਵੱਖ-ਵੱਖ ਸਰਾਂਵਾਂ ਤੇ ਕਮਰਿਆਂ ‘ਚ ਲੈ ਗਿਆ, ਜਿੱਥੇ ਉਸ ਨੂੰ ਬੰਧਕ ਬਣਾ ਕੇ ਕਈ ਵਾਰ ਜਬਰ-ਜਨਾਹ ਕੀਤਾ ਗਿਆ। ਵਿਰੋਧ ਕਰਨ ‘ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਪੀੜਤਾ ਦੇ ਮੁਤਾਬਕ ਉਸ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਤੇ ਉਸ ਨਾਲ ਸਹਿਯੋਗ ਵੀ ਕੀਤਾ ਗਿਆ। ਇਸ ਸਭ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸ਼ਿਕਾਗੋ ’ਚ ਡਿੱਗੀ ਪਾਰਟੀ ਦੀ ਧੂਮ, ਵੱਡੀ ਗਿਣਤੀ ’ਚ ਜੁੜਿਆ ਪੰਜਾਬੀ ਭਾਈਚਾਰਾਪੜ੍ਹੋ →
ਸਸਤੇ ਆਫਰ ਦੇ ਨਾਂ ਤੇ ਘੀ ਦੀ ਵਿਕਰੀ ਤੇ ਸਵਾਲ, ਫੂਡ ਸੇਫਟੀ ਵਿਭਾਗ ਨੇ 36 ਲੀਟਰ ਸਟਾਕ ਕੀਤਾ ਸੀਲਪੜ੍ਹੋ →
ਸ਼ਹੀਦ ਭਗਤ ਸਿੰਘ ਦੀ ਜਯੰਤੀ: ਪੰਜਾਬ ਸਰਕਾਰ ਕਰੇਗੀ ‘ਜਸ਼ਨ-ਏ-ਇਨਕਲਾਬ’ ਦਾ ਆਯੋਜਨਪੜ੍ਹੋ →
ਵੀਰ’ ਕਹਿ ਕੇ ਬੁਲਾਉਂਦੀ ਸੀ ਮਹਿਲਾ, ਚਾਵਲਾ ਦੇ ਵਕੀਲ ਪਰਉਪਕਾਰ ਘੁੰਮਣ ਦਾ ਦਾਅਵਾ; ਕਿਹਾ- ਜਲਦੀ ਆਡੀਓ ਕਰਾਂਗੇ ਰੀਲਿਜ਼ਪੜ੍ਹੋ →
ਗਿਲ਼ੇ ਸ਼ਿਕਵੇ ਮੁਕਾ ਤੁਰ ਗਿਆ ਚੰਦ ਫ਼ਤਿਹਪੁਰੀਪੜ੍ਹੋ →
ਰਵਨੀਤ ਬਿੱਟੂ ਨੂੰ ਪਾਕਿਸਤਾਨੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ, ਵਟਸਐਪ ‘ਤੇ ਆਇਆ ਮੈਸੇਜਪੜ੍ਹੋ →