📰 10/28/2026
ਪੰਜਾਬ📍 ਪੰਜਾਬ

ਅਰਨਬ ਚੱਕਰਵਾਤ: ਤੂਫ਼ਾਨ ਦੀ ਲੋਕੇਸ਼ਨ ਅਤੇ ਰਫ਼ਤਾਰ ਦਾ ਕਿਵੇਂ ਲਗਾਇਆ ਜਾਂਦਾ ਹੈ ਪਤਾ?

ਅਰਨਬ ਚੱਕਰਵਾਤ ਦੀ ਚਰਚਾ ਹੋ ਰਹੀ ਹੈ। ਇਹ ਚੱਕਰਵਾਤ ਅੱਜ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਨਾਲ ਟਕਰਾਇਆ। ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਅਰਨਬ ਚੱਕਰਵਾਤ: ਤੂਫ਼ਾਨ ਦੀ ਲੋਕੇਸ਼ਨ ਅਤੇ ਰਫ਼ਤਾਰ ਦਾ ਕਿਵੇਂ ਲਗਾਇਆ ਜਾਂਦਾ ਹੈ ਪਤਾ?

ਅਰਨਬ ਚੱਕਰਵਾਤ ਦੀ ਚਰਚਾ ਹੋ ਰਹੀ ਹੈ। ਇਹ ਚੱਕਰਵਾਤ ਅੱਜ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਨਾਲ ਟਕਰਾਇਆ। ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਾਣੋ, ਅਰਨਬ ਵਰਗੇ ਤੂਫ਼ਾਨ ਦੀ ਲੋਕੇਸ਼ਨ ਅਤੇ ਰਫ਼ਤਾਰ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ।

ਬੰਗਾਲ ਦੀ ਖਾੜੀ ਵਿੱਚੋਂ ਉੱਠੇ ਅਰਨਬ ਤੂਫ਼ਾਨ ਦੀ ਰਫ਼ਤਾਰ ਵਧ ਰਹੀ ਹੈ। ਬੁੱਧਵਾਰ ਨੂੰ ਇਹ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ। ਇਸ ਦੌਰਾਨ ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਸਮੁੰਦਰ ਵਿੱਚ ਸੈਂਕੜੇ ਕਿਲੋਮੀਟਰ ਦੂਰ ਘੁੰਮ ਰਹੇ ਤੂਫ਼ਾਨ ਦੀ ਲੋਕੇਸ਼ਨ, ਰਫ਼ਤਾਰ ਅਤੇ ਇਸ ਦੇ ਤੱਟ ਨਾਲ ਟਕਰਾਉਣ ਦੇ ਸਮੇਂ ਦਾ ਪਹਿਲਾਂ ਹੀ ਅੰਦਾਜ਼ਾ ਕਿਵੇਂ ਲਗਾ ਲਿਆ ਜਾਂਦਾ ਹੈ?

ਤੂਫ਼ਾਨ ਦੀ ਸ਼ੁਰੂਆਤੀ ਨਿਗਰਾਨੀ ਪੁਲਾੜ ਤੋਂ ਕੀਤੀ ਜਾਂਦੀ ਹੈ। ਭਾਰਤ ਕੋਲ ਆਪਣੇ ਮੌਸਮ ਸਬੰਧੀ ਸੈਟੇਲਾਈਟ ਹਨ। ਚੱਕਰਵਾਤ ਬਣਨ ਦੀ ਸ਼ੁਰੂਆਤੀ ਅਵਸਥਾ ਵਿੱਚ ਸੈਟੇਲਾਈਟ ਤੋਂ ਮਿਲਣ ਵਾਲੇ ਅੰਕੜੇ ਸਭ ਤੋਂ ਵੱਧ ਕੰਮ ਆਉਂਦੇ ਹਨ।

ਇਹ ਸੈਟੇਲਾਈਟ ਲਗਾਤਾਰ ਬੱਦਲਾਂ ਦੀਆਂ ਤਸਵੀਰਾਂ ਭੇਜਦੇ ਰਹਿੰਦੇ ਹਨ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਬੱਦਲਾਂ ਦਾ ਸਮੂਹ ਕਿੱਥੇ ਘੁੰਮਣਾ ਸ਼ੁਰੂ ਹੋਇਆ ਹੈ ਅਤੇ ਇਹ ਕਿੰਨੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ।

ਸਮੁੰਦਰ ਵਿੱਚ ਹਵਾ ਦੀ ਰਫ਼ਤਾਰ ਮਾਪਣ ਲਈ ਹਰ ਥਾਂ ਮਸ਼ੀਨਾਂ ਨਹੀਂ ਲੱਗੀਆਂ ਹੁੰਦੀਆਂ। ਇਸ ਲਈ ਬੱਦਲਾਂ ਦੇ ਪੈਟਰਨ ਦੇ ਆਧਾਰ ਤੇ ਤੂਫ਼ਾਨ ਦੀ ਤੀਬਰਤਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਇਸ ਵਾਸਤੇ ਡਵੋਰਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਕਨੀਕ ਨੂੰ ਵਰਨਨ ਡਵੋਰਕ ਨੇ ਸੈਟੇਲਾਈਟ ਤਸਵੀਰਾਂ ਵਿੱਚ ਬੱਦਲਾਂ ਦੀ ਬਣਤਰ ਦਾ ਅਧਿਐਨ ਕਰਕੇ ਵਿਕਸਿਤ ਕੀਤਾ ਸੀ।

ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਇਸ ਤਕਨੀਕ ਤਹਿਤ ਤੂਫ਼ਾਨ ਨਾਲ ਜੁੜੇ ਬੱਦਲਾਂ ਨੂੰ ਚਾਰ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਇਨ੍ਹਾਂ ਵਿੱਚ ਮੁੜੀ ਹੋਈ ਪੱਟੀ, ਸ਼ੀਅਰ, ਸੰਘਣੇ ਕੇਂਦਰੀ ਬੱਦਲ ਅਤੇ ਅੱਖ ਵਰਗੇ ਪੈਟਰਨ ਸ਼ਾਮਲ ਹਨ।

ਇਸ ਤੋਂ ਬਾਅਦ ਹਰ ਪੈਟਰਨ ਨੂੰ ਇੱਕ ਅੰਕ ਦਿੱਤਾ ਜਾਂਦਾ ਹੈ, ਜਿਸ ਨੂੰ ਟੀ-ਨੰਬਰ ਕਿਹਾ ਜਾਂਦਾ ਹੈ। ਇਹ ਅੰਕ ਤੂਫ਼ਾਨ ਦੀ ਤਾਕਤ ਬਾਰੇ ਜਾਣਕਾਰੀ ਦਿੰਦਾ ਹੈ। ਟੀ-ਨੰਬਰ ਜਿੰਨਾ ਵੱਧ ਹੋਵੇਗਾ, ਤੂਫ਼ਾਨ ਨੂੰ ਓਨਾ ਹੀ ਤਾਕਤਵਰ ਮੰਨਿਆ ਜਾਂਦਾ ਹੈ।

ਉੱਤਰੀ ਹਿੰਦ ਮਹਾਸਾਗਰ ਦੇ ਚੱਕਰਵਾਤਾਂ ‘ਤੇ ਕੀਤੇ ਗਏ ਇੱਕ ਅਧਿਐਨ ਮੁਤਾਬਕ, ਐਡਵਾਂਸਡ ਡਵੋਰਕ ਤਕਨੀਕ ਤੇਜ਼ ਤੂਫ਼ਾਨਾਂ ਦੀ ਤੀਬਰਤਾ ਦਾ ਅੰਦਾਜ਼ਾ ਲਗਾਉਣ ਵਿੱਚ ਚੰਗੇ ਨਤੀਜੇ ਦਿੰਦੀ ਹੈ। ਹਾਲਾਂਕਿ, ਕਮਜ਼ੋਰ ਤੂਫ਼ਾਨਾਂ ਦੀ ਤਾਕਤ ਦਾ ਅੰਦਾਜ਼ਾ ਕਈ ਵਾਰ ਅਸਲ ਨਾਲੋਂ ਵੱਧ ਲਗਾ ਸਕਦੀ ਹੈ। ਇਸੇ ਕਰਕੇ ਅੰਤਿਮ ਫ਼ੈਸਲਾ ਸਿਰਫ਼ ਇੱਕ ਤਕਨੀਕ ਦੇ ਆਧਾਰ ‘ਤੇ ਨਹੀਂ ਲਿਆ ਜਾਂਦਾ, ਸਗੋਂ ਵੱਖ-ਵੱਖ ਅਨੁਮਾਨਾਂ ਨੂੰ ਮਿਲਾ ਕੇ ਲਿਆ ਜਾਂਦਾ ਹੈ।

ਜਦੋਂ ਤੂਫ਼ਾਨ ਤੱਟ ਦੇ ਨੇੜੇ ਪਹੁੰਚਦਾ ਹੈ, ਤਾਂ ਜ਼ਮੀਨ ‘ਤੇ ਲੱਗੇ ਡੌਪਲਰ ਵੈਦਰ ਰਡਾਰ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲ ਲੈਂਦੇ ਹਨ। ਇਨ੍ਹਾਂ ਰਾਹੀਂ ਚੱਕਰਵਾਤ ਦੀ ਰੇਡੀਅਲ ਵੇਲੋਸਿਟੀ, ਰਡਾਰ ‘ਤੇ ਵਾਪਸ ਆਉਣ ਵਾਲੇ ਸਿਗਨਲਾਂ ਦੀ ਤੀਬਰਤਾ ਅਤੇ ਇੱਥੋਂ ਤੱਕ ਕਿ ਮੀਂਹ ਦੀ ਤੀਬਰਤਾ ਦੀ ਵੀ ਨਿਗਰਾਨੀ ਕੀਤੀ ਜਾ ਸਕਦੀ ਹੈ।

ਵਿਸ਼ਾਖਾਪਟਨਮ ਲਈ ਇਹ ਮਾਮਲਾ ਖ਼ਾਸ ਹੈ। ਦੇਸ਼ ਦਾ ਪਹਿਲਾ ਸਾਈਕਲੋਨ ਡਿਟੈਕਸ਼ਨ ਰਡਾਰ 1970 ਵਿੱਚ ਵਿਸ਼ਾਖਾਪਟਨਮ ਵਿੱਚ ਹੀ ਲਗਾਇਆ ਗਿਆ ਸੀ। ਅੱਜ ਇਹੀ ਤੱਟ ਅਰਨਬ ਚੱਕਰਵਾਤ ਦੇ ਸੰਭਾਵਿਤ ਲੈਂਡਫਾਲ ਵਾਲੇ ਇਲਾਕੇ ਵਿੱਚ ਸ਼ਾਮਲ ਹੈ।

ਭਾਰਤੀ ਮੌਸਮ ਵਿਭਾਗ ਦੀ ਸਾਲ 2014 ਵਿੱਚ ਆਏ ਹੁਦਹੁਦ ਚੱਕਰਵਾਤ ਬਾਰੇ ਰਿਪੋਰਟ ਦੱਸਦੀ ਹੈ ਕਿ ਜਦੋਂ ਤੂਫ਼ਾਨੀ ਪ੍ਰਣਾਲੀ ਡੌਪਲਰ ਰਡਾਰ ਦੀ ਰੇਂਜ ਵਿੱਚ ਆਈ, ਤਾਂ ਸੈਟੇਲਾਈਟ ਦੇ ਨਾਲ-ਨਾਲ ਰਡਾਰ ਅਤੇ ਤੱਟਵਰਤੀ ਕੇਂਦਰਾਂ ਤੋਂ ਮਿਲੇ ਅੰਕੜਿਆਂ ਦੀ ਵੀ ਵਰਤੋਂ ਕੀਤੀ ਗਈ ਸੀ।

ਚੱਕਰਵਾਤ ਦੇ ਰਸਤੇ ਅਤੇ ਇਸ ਦੇ ਤੱਟ ਨਾਲ ਟਕਰਾਉਣ ਵਾਲੀ ਥਾਂ ਦਾ ਅਨੁਮਾਨ ਲਗਾਉਣ ਲਈ ਨਿਊਮੈਰੀਕਲ ਵੈਦਰ ਪ੍ਰੈਡੀਕਸ਼ਨ ਮਾਡਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਮਾਡਲਾਂ ਵਿੱਚ ਵਾਯੂਮੰਡਲ ਅਤੇ ਸਮੁੰਦਰ ਨਾਲ ਸਬੰਧਤ ਤਾਜ਼ਾ ਅੰਕੜੇ ਪਾਏ ਜਾਂਦੇ ਹਨ। ਇਸ ਤੋਂ ਬਾਅਦ ਭੌਤਿਕ ਵਿਗਿਆਨ ਦੇ ਸਮੀਕਰਨਾਂ ਨੂੰ ਹੱਲ ਕਰਕੇ ਮੌਸਮ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ।

ਧਰਤੀ ਵਿਗਿਆਨ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ, ਆਈਐੱਮਡੀ ਦੀ ਪ੍ਰਣਾਲੀ ਅਤਿ-ਆਧੁਨਿਕ ਮਾਡਲਾਂ, ਮਲਟੀ-ਮਾਡਲ ਐਨਸੈਂਬਲ, ਐਡਵਾਂਸਡ ਡਾਟਾ ਅਸਿਮਿਲੇਸ਼ਨ ਅਤੇ ਸੈਟੇਲਾਈਟ, ਰਡਾਰ ‘ਤੇ ਬੁਆਏਜ਼ ਰਾਹੀਂ ਲਗਾਤਾਰ ਨਿਗਰਾਨੀ ‘ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਆਪਣਾ ਡਿਸੀਜ਼ਨ ਸਪੋਰਟ ਸਿਸਟਮ ਵੀ ਕੰਮ ਕਰਦਾ ਹੈ।

ਇਹ ਮਾਡਲ ਮਿਹਿਰ ਅਤੇ ਪ੍ਰਤਿਊਸ਼ ਹਾਈ-ਪਰਫਾਰਮੈਂਸ ਕੰਪਿਊਟਿੰਗ ਸਿਸਟਮਾਂ ‘ਤੇ ਚਲਾਏ ਜਾਂਦੇ ਹਨ। ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਚੱਕਰਵਾਤ ਦੇ ਰਸਤੇ ਦੀ ਭਵਿੱਖਬਾਣੀ ਦੀ ਸ਼ੁੱਧਤਾ ਵਿੱਚ 20 ਤੋਂ 25 ਫ਼ੀਸਦੀ ਤੱਕ ਸੁਧਾਰ ਹੋਇਆ ਹੈ।

ਤੂਫ਼ਾਨ ਦੀ ਭਵਿੱਖਬਾਣੀ ਵਿੱਚ ਸਿਰਫ਼ ਮਸ਼ੀਨਾਂ ਹੀ ਫ਼ੈਸਲਾ ਨਹੀਂ ਕਰਦੀਆਂ।

ਦੇਸ਼ ਭਰ ਵਿੱਚ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ 29 ਦਫ਼ਤਰ ਹਨ। ਹਰ ਬੁਲੇਟਿਨ ਜਾਰੀ ਕਰਨ ਤੋਂ ਪਹਿਲਾਂ ਤਜਰਬੇਕਾਰ ਮੌਸਮ ਵਿਗਿਆਨੀ ਕੰਪਿਊਟਰ ਮਾਡਲਾਂ ਦੇ ਨਤੀਜਿਆਂ ਅਤੇ ਸੈਟੇਲਾਈਟ ‘ਤੇ ਰਡਾਰ ਤੋਂ ਮਿਲੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹਨ।

ਇਸ ਤਰ੍ਹਾਂ ਸੈਟੇਲਾਈਟ, ਰਡਾਰ, ਕੰਪਿਊਟਰ ਮਾਡਲਾਂ ਅਤੇ ਮਾਹਰਾਂ ਦੇ ਵਿਸ਼ਲੇਸ਼ਣ ਨੂੰ ਮਿਲਾ ਕੇ ਤੂਫ਼ਾਨ ਦੀ ਦਿਸ਼ਾ, ਰਫ਼ਤਾਰ ਅਤੇ ਸੰਭਾਵਿਤ ਲੈਂਡਫਾਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਮਾਨਸਾ 'ਚ ਨਸ਼ੇ ਕਾਰਨ ਮੌਤਪੜ੍ਹੋ →
ਝੋਟੇ ਨੂੰ ਇਨਸਾਫ਼ ਦਿਵਾਉਣ ਦੀ ਮੰਗ, ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਅਰਦਾਸਪੜ੍ਹੋ →
ਕਰਵਾ ਚੌਥ ’ਤੇ ਔਰਤਾਂ ਦੇ ਨਾਲ ਮਰਦਾਂ ਨੂੰ ਵੀ ਮਿਲੇਗੀ ਛੁੱਟੀਪੜ੍ਹੋ →
ਸੈਂਟਰਲ ਜੇਲ੍ਹ ’ਚ ਬੰਦ ਗੈਂਗਸਟਰ ਦੀ ਭੇਦਭਰੀ ਹਾਲਤ ’ਚ ਮੌਤਪੜ੍ਹੋ →
ਪੰਜਾਬ 'ਚ ਤਿੰਨ ਸਾਲ ਤੋਂ ਇੱਕੋ ਜ਼ਿਲ੍ਹੇ 'ਚ ਤਾਇਨਾਤ ਅਫਸਰਾਂ ਦੇ ਹੋਣਗੇ ਤਬਾਦਲੇ, ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾਪੜ੍ਹੋ →
ਮਜੀਠੀਆ ਮਾਮਲੇ ਵਿੱਚ ਮੋਹਾਲੀ ਕੋਰਟ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ, 700 ਕਰੋੜ ਦੇ ਲੈਣ-ਦੇਣ ਦਾ ਜ਼ਿਕਰ, ਅਗਸਤ ਵਿੱਚ ਦਾਇਰ ਕੀਤੀ ਗਈ ਸੀਪੜ੍ਹੋ →