📰 10/28/2026
ਵਿਦੇਸ਼📍 ਪੰਜਾਬ

ਸਪੇਨ ’ਚ ਵੱਡਾ ਰੇਲ ਹਾਦਸਾ, ਦੋ ਹਾਈ-ਸਪੀਡ ਟ੍ਰੇਨਾਂ ਵਿਚਾਲੇ ਭਿਆਨਕ ਟੱਕਰ; 39 ਲੋਕਾਂ ਦੀ ਮੌਤ ਦੀ ਖ਼ਬਰ

ਦਿ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਇਹ ਹਾਦਸਾ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਦੋ ਹਾਈ-ਸਪੀਡ ਟ੍ਰੇਨਾਂ ਵਿਚਾਲੇ ਵਾਪਰਿਆ। ਇੱਕ ਟ੍ਰੇਨ ਦੂਜੀ ਟ੍ਰੇਨ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ।
ਸਪੇਨ ’ਚ ਵੱਡਾ ਰੇਲ ਹਾਦਸਾ, ਦੋ ਹਾਈ-ਸਪੀਡ ਟ੍ਰੇਨਾਂ ਵਿਚਾਲੇ ਭਿਆਨਕ ਟੱਕਰ; 39 ਲੋਕਾਂ ਦੀ ਮੌਤ ਦੀ ਖ਼ਬਰ

ਦਿ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਇਹ ਹਾਦਸਾ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਦੋ ਹਾਈ-ਸਪੀਡ ਟ੍ਰੇਨਾਂ ਵਿਚਾਲੇ ਵਾਪਰਿਆ। ਇੱਕ ਟ੍ਰੇਨ ਦੂਜੀ ਟ੍ਰੇਨ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ।

ਸਪੇਨ ਦੇ ਕੇਂਦਰੀ ਹਿੱਸੇ ਵਿੱਚ ਦੋ ਟ੍ਰੇਨਾਂ ਵਿਚਾਲੇ ਜ਼ੋਰਦਾਰ ਟੱਕਰ ਹੋਣ ਦੀ ਖ਼ਬਰ ਹੈ। ਸਪੇਨ ਦੇ ਰੇਲਵੇ ਸਿਸਟਮ ਆਪਰੇਟਰ ਨੇ ਦੱਸਿਆ ਕਿ ਇਹ ਟੱਕਰ ਬੁੱਧਵਾਰ ਸਵੇਰੇ ਟੋਲੇਡੋ ਸੂਬੇ ਵਿੱਚ ਹੋਈ।

ਬ੍ਰਿਟਿਸ਼ ਸਮਾਚਾਰ ਏਜੰਸੀ ਦਿ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਸਪੇਨ ਵਿੱਚ ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ ਵਿੱਚ ਕਰੀਬ 39 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਨੇੜਲੇ ਸ਼ਹਿਰ ਉਰਦਾ ਦੇ ਮੇਅਰ ਮੈਨੁਅਲ ਗੈਲਨ ਨੇ ਸਪੇਨ ਦੇ ਸਰਕਾਰੀ ਪ੍ਰਸਾਰਕ ਨੂੰ ਦੱਸਿਆ ਕਿ ਹਾਦਸੇ ਵਿੱਚ ਕਈ ਯਾਤਰੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦੇ ਇਲਾਜ ਲਈ ਸਿਵਲ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਟਾਊਨ ਹਾਲ ਵਿੱਚ ਇੱਕ ਖੇਡ ਪੈਵੇਲੀਅਨ ਤਿਆਰ ਕਰਨ ਲਈ ਕਿਹਾ ਹੈ। ਨੇੜਲੇ ਪਿੰਡ ਲੋਸ ਯੇਬੇਨੇਸ ਦੇ ਮੇਅਰ ਜੀਸਸ ਪੇਰੇਜ਼ ਨੇ ਦੱਸਿਆ ਕਿ ਹਾਦਸਾ ਕਾਫ਼ੀ ਭਿਆਨਕ ਲੱਗ ਰਿਹਾ ਹੈ। ਕਾਸਤੀਲਾ-ਲਾ ਮਾਂਚਾ ਦੇ ਖੇਤਰੀ ਪ੍ਰਧਾਨ ਐਮਿਲਿਆਨੋ ਗਾਰਸੀਆ-ਪੇਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਉਹ ਹਾਦਸੇ ਵਾਲੀ ਥਾਂ ਵੱਲ ਜਾ ਰਹੇ ਹਨ।

ਰੇਨਫੇ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਸੰਦੇਸ਼ ਵਿੱਚ ਦੱਸਿਆ ਕਿ ਦੋ ਟ੍ਰੇਨਾਂ ਦੀ ਆਪਸੀ ਟੱਕਰ ਤੋਂ ਬਾਅਦ ਮੈਡ੍ਰਿਡ-ਅੰਡਾਲੂਸੀਆ ਹਾਈ-ਸਪੀਡ ਰੇਲ ਲਾਈਨ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਕਾਸਤੀਲਾ-ਲਾ ਮਾਂਚਾ ਖੇਤਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਵੇਰੇ 9 ਵਜੇ (0800 ) ਤੋਂ ਕੁਝ ਸਮੇਂ ਬਾਅਦ ਰੇਨਫੇ ਅਤੇ ਇਰਿਓ ਦੀਆਂ ਟ੍ਰੇਨਾਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ ਇਰਿਓ ਟ੍ਰੇਨ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। 9 ਮਹੀਨੇ ਪਹਿਲਾਂ ਵੀ ਵਾਪਰਿਆ ਸੀ ਅਜਿਹਾ ਹੀ ਹਾਦਸਾ ਇਹ ਟੱਕਰ ਉਸੇ ਰੇਲ ਲਾਈਨ ’ਤੇ ਹਾਈ-ਸਪੀਡ ਟ੍ਰੇਨਾਂ ਵਿਚਾਲੇ ਹੋਈ ਹੈ, ਜਿੱਥੇ ਕਰੀਬ ਨੌਂ ਮਹੀਨੇ ਪਹਿਲਾਂ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ। ਉਸ ਹਾਦਸੇ ਵਿੱਚ 46 ਲੋਕਾਂ ਦੀ ਜਾਨ ਚਲੀ ਗਈ ਸੀ। ਜਨਵਰੀ ਵਿੱਚ ਵਾਪਰੇ ਉਸ ਹਾਦਸੇ ਦੌਰਾਨ ਕੋਰਡੋਬਾ ਸੂਬੇ ਦੇ ਅਦਾਮੁਜ਼ ਨੇੜੇ ਇੱਕ ਟ੍ਰੇਨ ਪਟੜੀ ਤੋਂ ਉਤਰ ਕੇ ਸਾਹਮਣੇ ਤੋਂ ਆ ਰਹੀ ਦੂਜੀ ਟ੍ਰੇਨ ਨਾਲ ਟਕਰਾ ਗਈ ਸੀ। ਇਨ੍ਹਾਂ ਹਾਦਸਿਆਂ ਤੋਂ ਬਾਅਦ ਹਾਲੀਆ ਸਾਲਾਂ ਵਿੱਚ ਰੇਲਵੇ ਦੇ ਰੱਖ-ਰਖਾਅ ’ਤੇ ਕੀਤੇ ਗਏ ਨਿਵੇਸ਼ ਦੇ ਪੱਧਰ ਨੂੰ ਲੈ ਕੇ ਬਹਿਸ ਛਿੜ ਗਈ ਹੈ। (ਸਮਾਚਾਰ ਏਜੰਸੀ ਦੇ ਇਨਪੁਟ ਨਾਲ)

ਇਸ ਅੰਕ ਦੀਆਂ ਹੋਰ ਖ਼ਬਰਾਂ

ਮਾਨਸਾ 'ਚ ਨਸ਼ੇ ਕਾਰਨ ਮੌਤਪੜ੍ਹੋ →
ਝੋਟੇ ਨੂੰ ਇਨਸਾਫ਼ ਦਿਵਾਉਣ ਦੀ ਮੰਗ, ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਅਰਦਾਸਪੜ੍ਹੋ →
ਕਰਵਾ ਚੌਥ ’ਤੇ ਔਰਤਾਂ ਦੇ ਨਾਲ ਮਰਦਾਂ ਨੂੰ ਵੀ ਮਿਲੇਗੀ ਛੁੱਟੀਪੜ੍ਹੋ →
ਸੈਂਟਰਲ ਜੇਲ੍ਹ ’ਚ ਬੰਦ ਗੈਂਗਸਟਰ ਦੀ ਭੇਦਭਰੀ ਹਾਲਤ ’ਚ ਮੌਤਪੜ੍ਹੋ →
ਪੰਜਾਬ 'ਚ ਤਿੰਨ ਸਾਲ ਤੋਂ ਇੱਕੋ ਜ਼ਿਲ੍ਹੇ 'ਚ ਤਾਇਨਾਤ ਅਫਸਰਾਂ ਦੇ ਹੋਣਗੇ ਤਬਾਦਲੇ, ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾਪੜ੍ਹੋ →
ਮਜੀਠੀਆ ਮਾਮਲੇ ਵਿੱਚ ਮੋਹਾਲੀ ਕੋਰਟ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ, 700 ਕਰੋੜ ਦੇ ਲੈਣ-ਦੇਣ ਦਾ ਜ਼ਿਕਰ, ਅਗਸਤ ਵਿੱਚ ਦਾਇਰ ਕੀਤੀ ਗਈ ਸੀਪੜ੍ਹੋ →