📰 09/11/2026

ਲੋਕ ਸਾਂਝ — ਡਿਜੀਟਲ ਅਖ਼ਬਾਰ

09/11/2026 · ਅੰਕ 1 · 35 ਪ੍ਰਮੁੱਖ ਖ਼ਬਰਾਂ
🗞 ਇਸ ਅੰਕ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ।
ਪੰਜਾਬ📍 ਪੰਜਾਬ

ਲੁਧਿਆਣਾ ’ਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਉਸ ਦੀ ਪਤਨੀ ’ਤੇ ਗੋਲੀਬਾਰੀ

ਲੁਧਿਆਣਾ ਵਿੱਚ ਇੱਕ ਮਹਿਲਾ ਪੱਤਰਕਾਰ ਅਤੇ ਉਸ ਦੇ ਪੱਤਰਕਾਰ ਪਤੀ ’ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨਿਚਰਵਾਰ ਦੇਰ ਰਾਤ ਇੱਕ ਨਕਾਬਪੋਸ਼ ਹਮਲਾਵਰ ਨੇ ਉਨ੍ਹਾਂ ਦੀ ਕਾਰ ਦਾ ਰਸਤਾ ਰੋਕ ਕੇ ਗੋਲੀਆਂ ਚਲਾਈਆਂ।
ਲੁਧਿਆਣਾ ’ਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਉਸ ਦੀ ਪਤਨੀ ’ਤੇ ਗੋਲੀਬਾਰੀ

ਲੁਧਿਆਣਾ ਵਿੱਚ ਇੱਕ ਮਹਿਲਾ ਪੱਤਰਕਾਰ ਅਤੇ ਉਸ ਦੇ ਪੱਤਰਕਾਰ ਪਤੀ ’ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨਿਚਰਵਾਰ ਦੇਰ ਰਾਤ ਇੱਕ ਨਕਾਬਪੋਸ਼ ਹਮਲਾਵਰ ਨੇ ਉਨ੍ਹਾਂ ਦੀ ਕਾਰ ਦਾ ਰਸਤਾ ਰੋਕ ਕੇ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਸ ਨੇ ਜੋੜੇ ਦੀ ਕਾਰ ਦਾ ਪਿੱਛਾ ਕੀਤਾ ਅਤੇ ਫਿਰੋਜ਼ਪੁਰ ਰੋਡ ’ਤੇ ਨਾਨਕਸਰ ਗੁਰਦੁਆਰੇ ਨੇੜੇ ਮੁੜ ਗੋਲੀਆਂ ਚਲਾਈਆਂ। ਹਮਲੇ ਦੌਰਾਨ ਜੋੜਾ ਵਾਲ-ਵਾਲ ਬਚ ਗਿਆ।

ਜਾਣਕਾਰੀ ਅਨੁਸਾਰ ਮਹਿਲਾ ਪੱਤਰਕਾਰ ਨਵਨੀਤ ਕੌਰ ਆਪਣੇ ਪਤੀ ਗਗਨ ਅਰੋੜਾ (ਪੰਜਾਬੀ ਟ੍ਰਿਬਿਊਨ) ਨਾਲ ਦੀਵਾਲੀ ਦੀ ਖਰੀਦਦਾਰੀ ਕਰਨ ਅਤੇ ਰਾਤ ਦਾ ਖਾਣਾ ਖਾਣ ਮਗਰੋਂ ਘਰ ਪਰਤ ਰਹੀ ਸੀ।

ਪੰਜਾਬ📍 ਪੰਜਾਬ

ਗੋਵਰਧਨ ਪੂਜਾ ‘ਤੇ ਗ੍ਰਹਿਆਂ ਦੀ ਖ਼ਾਸ ਚਾਲ, ਸੁਭਾਗ ਅਤੇ ਤ੍ਰਿਗ੍ਰਹੀ ਯੋਗ ਨਾਲ ਮਿਲੇਗਾ ਸ਼ੁਭ ਫਲ

ਗੋਵਰਧਨ ਪੂਜਾ 'ਤੇ ਇਸ ਵਾਰ ਸੌਭਾਗਯ ਯੋਗ ਅਤੇ ਤ੍ਰਿਗ੍ਰਹੀ ਯੋਗ ਦਾ ਖ਼ਾਸ ਸੰਯੋਗ ਬਣ ਰਿਹਾ ਹੈ। ਤੁਲਾ ਰਾਸ਼ੀ ਵਿੱਚ ਸੂਰਜ, ਬੁੱਧ ਅਤੇ ਚੰਦਰਮਾ ਦੀ ਯੁਤੀ ਨਾਲ ਬਣਨ ਵਾਲਾ ਤ੍ਰਿਗ੍ਰਹੀ ਯੋਗ ਇਸ ਦਿਨ ਨੂੰ ਜੋਤਿਸ਼ ਦੇ ਲਿਹਾਜ਼ ਨਾਲ ਖ਼ਾਸ ਬਣਾ ਰਿਹਾ ਹੈ।

ਗੋਵਰਧਨ ਪੂਜਾ 'ਤੇ ਇਸ ਵਾਰ ਸੌਭਾਗਯ ਯੋਗ ਅਤੇ ਤ੍ਰਿਗ੍ਰਹੀ ਯੋਗ ਦਾ ਖ਼ਾਸ ਸੰਯੋਗ ਬਣ ਰਿਹਾ ਹੈ। ਤੁਲਾ ਰਾਸ਼ੀ ਵਿੱਚ ਸੂਰਜ, ਬੁੱਧ ਅਤੇ ਚੰਦਰਮਾ ਦੀ ਯੁਤੀ ਨਾਲ ਬਣਨ ਵਾਲਾ ਤ੍ਰਿਗ੍ਰਹੀ ਯੋਗ ਇਸ ਦਿਨ ਨੂੰ ਜੋਤਿਸ਼ ਦੇ ਲਿਹਾਜ਼ ਨਾਲ ਖ਼ਾਸ ਬਣਾ ਰਿਹਾ ਹੈ।

ਹਿੰਦੂ ਧਰਮ ਵਿੱਚ ਗੋਵਰਧਨ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਅੰਨਕੂਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀਕ੍ਰਿਸ਼ਨ, ਗੋਵਰਧਨ ਪਰਬਤ ਅਤੇ ਗਊਆਂ ਦੀ ਪੂਜਾ ਕਰਨ ਦੀ ਪਰੰਪਰਾ ਹੈ। ਇਸ ਸਾਲ ਗੋਵਰਧਨ ਪੂਜਾ ਦਾ ਤਿਉਹਾਰ 10 ਨਵੰਬਰ 2026, ਮੰਗਲਵਾਰ ਨੂੰ ਮਨਾਇਆ ਜਾਵੇਗਾ।

ਇਸ ਵਾਰ ਗੋਵਰਧਨ ਪੂਜਾ ‘ਤੇ ਗ੍ਰਹਿਆਂ ਦੀ ਚਾਲ ਅਤੇ ਨਕਸ਼ਤਰਾਂ ਦਾ ਖ਼ਾਸ ਸੰਯੋਗ ਬਣ ਰਿਹਾ ਹੈ। ਜੋਤਿਸ਼ ਗਣਨਾ ਅਨੁਸਾਰ, ਇਸ ਦਿਨ ਸੌਭਾਗਯ ਯੋਗ ਦੇ ਨਾਲ ਤੁਲਾ ਰਾਸ਼ੀ ਵਿੱਚ ਸੂਰਜ, ਬੁੱਧ ਅਤੇ ਚੰਦਰਮਾ ਦੀ ਯੁਤੀ ਨਾਲ ਤ੍ਰਿਗ੍ਰਹੀ ਯੋਗ ਬਣੇਗਾ। ਇਸ ਤੋਂ ਇਲਾਵਾ ਸਵਾਤੀ ਅਤੇ ਵਿਸ਼ਾਖਾ ਨਕਸ਼ਤਰ ਦਾ ਸੰਯੋਗ ਵੀ ਰਹੇਗਾ। ਧਾਰਮਿਕ ਮਾਨਤਾਵਾਂ ਅਨੁਸਾਰ, ਇਨ੍ਹਾਂ ਸ਼ੁਭ ਯੋਗਾਂ ਵਿੱਚ ਪੂਜਾ-ਪਾਠ ਅਤੇ ਦਾਨ-ਪੁੰਨ ਕਰਨਾ ਵਿਸ਼ੇਸ਼ ਫਲਦਾਇਕ ਮੰਨਿਆ ਜਾਂਦਾ ਹੈ।

ਪੰਚਾਂਗ ਅਨੁਸਾਰ, ਇਸ ਸਾਲ ਕਾਰਤਿਕ ਸ਼ੁਕਲ ਪ੍ਰਤੀਪਦਾ ਤਿਥੀ ਦੀ ਸ਼ੁਰੂਆਤ 9 ਨਵੰਬਰ 2026 ਨੂੰ ਦੁਪਹਿਰ 12 ਵੱਜ ਕੇ 31 ਮਿੰਟ ‘ਤੇ ਹੋਵੇਗੀ। ਉੱਥੇ ਹੀ, ਇਸ ਤਿਥੀ ਦੀ ਸਮਾਪਤੀ 10 ਨਵੰਬਰ ਨੂੰ ਦੁਪਹਿਰ 2 ਵਜੇ ਹੋਵੇਗੀ। ਉਦਯਾ ਤਿਥੀ ਦੇ ਆਧਾਰ ‘ਤੇ ਗੋਵਰਧਨ ਪੂਜਾ 10 ਨਵੰਬਰ, ਮੰਗਲਵਾਰ ਨੂੰ ਕੀਤੀ ਜਾਵੇਗੀ।

ਗੋਵਰਧਨ ਪੂਜਾ ਦਾ ਸਵੇਰ ਦਾ ਮੁਹੂਰਤ: ਸਵੇਰੇ 6:40 ਵਜੇ ਤੋਂ 8:50 ਵਜੇ ਤੱਕ। – ਪ੍ਰਤੀਪਦਾ ਤਿਥੀ ਦੀ ਸ਼ੁਰੂਆਤ: 9 ਨਵੰਬਰ, ਦੁਪਹਿਰ 12:31 ਵਜੇ। – ਪ੍ਰਤੀਪਦਾ ਤਿਥੀ ਦੀ ਸਮਾਪਤੀ: 10 ਨਵੰਬਰ, ਦੁਪਹਿਰ 2:00 ਵਜੇ।

ਗੋਵਰਧਨ ਪੂਜਾ ਵਾਲੇ ਦਿਨ ਸੌਭਾਗਯ ਯੋਗ ਬਣ ਰਿਹਾ ਹੈ। ਜੋਤਿਸ਼ ਸ਼ਾਸਤਰ ਵਿੱਚ ਇਸ ਯੋਗ ਨੂੰ ਸੁੱਖ, ਖੁਸ਼ਹਾਲੀ ਅਤੇ ਚੰਗੀ ਕਿਸਮਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਯੋਗ ਦੌਰਾਨ ਪੂਜਾ-ਪਾਠ, ਧਾਰਮਿਕ ਰਸਮਾਂ ਅਤੇ ਨਵੇਂ ਕੰਮ ਦੀ ਸ਼ੁਰੂਆਤ ਕਰਨਾ ਸ਼ੁਭ ਰਹਿੰਦਾ ਹੈ। ਇਸ ਦੌਰਾਨ ਕੀਤੇ ਗਏ ਸ਼ੁਭ ਕੰਮਾਂ ਨਾਲ ਜੀਵਨ ਵਿੱਚ ਸੁੱਖ-ਸਮ੍ਰਿੱਧੀ ਆਉਣ ਦੀ ਮਾਨਤਾ ਹੈ।

ਇਸ ਵਾਰ ਗੋਵਰਧਨ ਪੂਜਾ ‘ਤੇ ਤੁਲਾ ਰਾਸ਼ੀ ਵਿੱਚ ਤਿੰਨ ਗ੍ਰਹਿਆਂ ਦੀ ਯੁਤੀ ਨਾਲ ਤ੍ਰਿਗ੍ਰਹੀ ਯੋਗ ਬਣੇਗਾ। ਇਸ ਰਾਸ਼ੀ ਵਿੱਚ ਸੂਰਜ, ਬੁੱਧ ਅਤੇ ਚੰਦਰਮਾ ਇਕੱਠੇ ਮੌਜੂਦ ਰਹਿਣਗੇ। ਜੋਤਿਸ਼ ਮਾਨਤਾਵਾਂ ਅਨੁਸਾਰ, ਸੂਰਜ, ਬੁੱਧ ਅਤੇ ਚੰਦਰਮਾ ਦੀ ਇਸ ਯੁਤੀ ਨੂੰ ਵਿਅਕਤੀ ਦੇ ਆਤਮ-ਵਿਸ਼ਵਾਸ, ਮਾਣ-ਸਨਮਾਨ ਅਤੇ ਬੁੱਧੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਯੋਗ ਨੂੰ ਧਨ-ਦੌਲਤ ਅਤੇ ਤਰੱਕੀ ਦੇ ਲਿਹਾਜ਼ ਨਾਲ ਵੀ ਸ਼ੁਭ ਮੰਨਿਆ ਜਾਂਦਾ ਹੈ।

ਗੋਵਰਧਨ ਪੂਜਾ ਵਾਲੇ ਦਿਨ ਨਕਸ਼ਤਰਾਂ ਦਾ ਵੀ ਖ਼ਾਸ ਸੰਯੋਗ ਰਹੇਗਾ। ਪੰਚਾਂਗ ਅਨੁਸਾਰ, 10 ਨਵੰਬਰ ਨੂੰ ਸਵੇਰੇ 7 ਵੱਜ ਕੇ 29 ਮਿੰਟ ਤੱਕ ਸਵਾਤੀ ਨਕਸ਼ਤਰ ਰਹੇਗਾ। ਇਸ ਤੋਂ ਬਾਅਦ ਵਿਸ਼ਾਖਾ ਨਕਸ਼ਤਰ ਦੀ ਸ਼ੁਰੂਆਤ ਹੋ ਜਾਵੇਗੀ। ਇਸ ਤਰ੍ਹਾਂ ਪੂਜਾ ਵਾਲੇ ਦਿਨ ਸਵਾਤੀ ਅਤੇ ਵਿਸ਼ਾਖਾ ਨਕਸ਼ਤਰ ਦਾ ਸੰਯੋਗ ਬਣੇਗਾ। ਜੋਤਿਸ਼ ਮਾਨਤਾਵਾਂ ਅਨੁਸਾਰ, ਇਨ੍ਹਾਂ ਨਕਸ਼ਤਰਾਂ ਵਿੱਚ ਸ਼ੁਭ ਅਤੇ ਧਾਰਮਿਕ ਕੰਮ ਕਰਨਾ ਚੰਗਾ ਮੰਨਿਆ ਜਾਂਦਾ ਹੈ।

ਗੋਵਰਧਨ ਪੂਜਾ ਨੂੰ ਅੰਨਕੂਟ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦੇ ਪਿੱਛੇ ਭਗਵਾਨ ਸ਼੍ਰੀਕ੍ਰਿਸ਼ਨ ਨਾਲ ਜੁੜੀ ਇੱਕ ਪੌਰਾਣਿਕ ਕਥਾ ਪ੍ਰਚਲਿਤ ਹੈ। ਦਵਾਪਰ ਯੁੱਗ ਵਿੱਚ ਬ੍ਰਜ ਦੇ ਲੋਕ ਚੰਗੀ ਬਾਰਿਸ਼ ਅਤੇ ਫ਼ਸਲ ਦੀ ਕਾਮਨਾ ਨਾਲ ਦੇਵਰਾਜ ਇੰਦਰ ਦੀ ਪੂਜਾ ਕਰਦੇ ਸਨ। ਉਸ ਸਮੇਂ ਬਾਲ ਕ੍ਰਿਸ਼ਨ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਅਸਲ ਆਧਾਰ ਗੋਵਰਧਨ ਪਰਬਤ, ਕੁਦਰਤ ਅਤੇ ਪਸ਼ੂ ਹਨ। ਇਸ ਲਈ ਇੰਦਰ ਦੀ ਬਜਾਏ ਕੁਦਰਤ ਅਤੇ ਗੋਵਰਧਨ ਪਰਬਤ ਦੀ ਪੂਜਾ ਕਰਨੀ ਚਾਹੀਦੀ ਹੈ।

ਭਗਵਾਨ ਸ਼੍ਰੀਕ੍ਰਿਸ਼ਨ ਦੀ ਗੱਲ ਮੰਨ ਕੇ ਬ੍ਰਜ ਵਾਸੀਆਂ ਨੇ ਗੋਵਰਧਨ ਪਰਬਤ ਦੀ ਪੂਜਾ ਕੀਤੀ। ਇਸ ਕਾਰਨ ਦੇਵਰਾਜ ਇੰਦਰ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਬ੍ਰਜ ਵਿੱਚ ਭਾਰੀ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਲਗਾਤਾਰ ਹੋ ਰਹੀ ਬਾਰਿਸ਼ ਤੋਂ ਲੋਕਾਂ ਅਤੇ ਪਸ਼ੂਆਂ ਨੂੰ ਬਚਾਉਣ ਲਈ ਭਗਵਾਨ ਸ਼੍ਰੀਕ੍ਰਿਸ਼ਨ ਨੇ ਆਪਣੀ ਛੋਟੀ ਉਂਗਲੀ ‘ਤੇ ਗੋਵਰਧਨ ਪਰਬਤ ਚੁੱਕ ਲਿਆ। ਸਾਰੇ ਬ੍ਰਜ ਵਾਸੀ ਅਤੇ ਪਸ਼ੂ ਇਸ ਦੇ ਹੇਠਾਂ ਸੁਰੱਖਿਅਤ ਰਹੇ। ਆਖ਼ਰਕਾਰ ਇੰਦਰ ਦੇਵ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਹਾਰ ਮੰਨ ਲਈ। ਉਦੋਂ ਤੋਂ ਹੀ ਗੋਵਰਧਨ ਪੂਜਾ ਦੀ ਪਰੰਪਰਾ ਚੱਲੀ ਆ ਰਹੀ ਹੈ।

ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

ਪੰਜਾਬ📍 ਪੰਜਾਬ

16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੰਡ ਸਭਰਾ ਵਿਖੇ ਹੋਵੇਗੀ ਲੋਕ ਮਿਲਣੀ

9 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ) - ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਪੱਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਟੀ ਹਲਕੇ ਦੇ ਇਤਿਹਾਸਕ ਨਗਰ ਪਿੰਡ ਸਭਰਾ ਵਿਖੇ 16 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਹੁੰਚ ਰਹੇ ਹਨ।

9 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ) - ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਪੱਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਟੀ ਹਲਕੇ ਦੇ ਇਤਿਹਾਸਕ ਨਗਰ ਪਿੰਡ ਸਭਰਾ ਵਿਖੇ 16 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੱਟੀ ਹਲਕੇ ਦੇ ਲੋਕਾਂ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿਉਂਕਿ ਲੰਬੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਮੁੱਖ ਮੰਤਰੀ ਹਲਕੇ ਵਿਚ ਪਹੁੰਚ ਕੇ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਵਿਚਾਰਾਂ ਨੂੰ ਸੁਣਨ।

ਜੱਸਾ ਪੱਟੀ ਨੇ ਕਿਹਾ ਕਿ ਸਮੁੱਚੇ ਇਲਾਕਾ ਨਿਵਾਸੀਆਂ ਦੇ ਆਸ਼ੀਰਵਾਦ ਅਤੇ ਯਤਨਾਂ ਸਦਕਾ ਇਹ ਮੌਕਾ ਮਿਲਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਸਭਰਾ ਵਿਖੇ ਪਹੁੰਚ ਕੇ ਲੋਕਾਂ ਦੇ ਰੂਬਰੂ ਹੋਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਿਜਲੀ ਦੇ ਬਿੱਲਾਂ ਤੋਂ ਰਾਹਤ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਵਿਸਥਾਰ, ਸੜਕਾਂ ਦੀ ਉਸਾਰੀ ਤੇ ਮੁਰੰਮਤ, ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ-ਨਾਲੀਆਂ ਦੇ ਵਿਕਾਸ ਸਮੇਤ ਲੋਕ ਭਲਾਈ ਦੇ ਕਈ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਔਰਤਾਂ ਨੂੰ ਹਰ ਮਹੀਨੇ 1,000 ਤੋਂ 1,500 ਰੁਪਏ ਦੇਣ ਦੀ ਯੋਜਨਾ ਸੰਬੰਧੀ ਸਰਕਾਰ ਵਲੋਂ ਕੀਤੇ ਐਲਾਨ ਅਤੇ ਤੀਰਥ ਯਾਤਰਾ ਵਰਗੀਆਂ ਪਹਿਲਕਦਮੀਆਂ ਵੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਹਨ।

ਜੱਸਾ ਪੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਵੀ ਇਸ ਲੋਕ ਮਿਲਣੀ ਦਾ ਅਹਿਮ ਮਕਸਦ ਹੋਵੇਗਾ। ਉਨ੍ਹਾਂ ਸਮੁੱਚੇ ਪੱਟੀ ਹਲਕੇ ਦੇ ਭੈਣਾਂ-ਭਰਾਵਾਂ, ਇਲਾਕਾ ਨਿਵਾਸੀਆਂ, ਪਾਰਟੀ ਵਰਕਰਾਂ, ਸਮਰਥਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 16 ਨਵੰਬਰ ਨੂੰ ਪਿੰਡ ਸਭਰਾ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ ਅਤੇ ਇਸ ਲੋਕ ਮਿਲਣੀ ਨੂੰ ਯਾਦਗਾਰੀ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।

ਪੰਜਾਬ📍 ਪੰਜਾਬ

ਪੰਜਾਬ ਕਾਂਗਰਸ ਮਹੀਨੇ ਦੇ ਅੰਤ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ: ਪਰਗਟ ਸਿੰਘ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਪਰਗਟ ਸਿੰਘ ਨੇ ਖੁਲਾਸਾ ਕੀਤਾ ਕਰਦਿਆਂ ਦੱਸਿਆ ਕਿ ਪਾਰਟੀ ਇਸ ਮਹੀਨੇ ਦੇ ਅੰਤ ਤੱਕ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ।
ਪੰਜਾਬ ਕਾਂਗਰਸ ਮਹੀਨੇ ਦੇ ਅੰਤ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ: ਪਰਗਟ ਸਿੰਘ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਪਰਗਟ ਸਿੰਘ ਨੇ ਖੁਲਾਸਾ ਕੀਤਾ ਕਰਦਿਆਂ ਦੱਸਿਆ ਕਿ ਪਾਰਟੀ ਇਸ ਮਹੀਨੇ ਦੇ ਅੰਤ ਤੱਕ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਪਰਗਟ ਸਿੰਘ ਅੱਜ ਇੱਥੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਹਾਇਸ਼ 'ਤੇ ਪੁੱਜੇ ਸਨ।

ਹੋਰ ਸਿਆਸੀ ਪਾਰਟੀਆਂ ਨਾਲ ਚੋਣ ਤੋਂ ਪਹਿਲਾਂ ਗੱਠਜੋੜ ਦੀ ਸੰਭਾਵਨਾ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪਰਗਟ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਕੇਤ ਦਿੱਤਾ ਕਿ ਕਾਂਗਰਸ ਖੱਬੇਪੱਖੀ ਪਾਰਟੀਆਂ ਨਾਲ ਗੱਠਜੋੜ 'ਤੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਦੀਆਂ ਇਹ ਟਿੱਪਣੀਆਂ ਅਹਿਮ ਮੰਨੀਆਂ ਜਾ ਰਹੀਆਂ ਹਨ ਕਿਉਂਕਿ ਪਾਰਟੀ ਪੰਜਾਬ ਵਿੱਚ ਆਗਾਮੀ ਚੋਣ ਮੁਕਾਬਲੇ ਲਈ ਆਪਣੀ ਸਿਆਸੀ ਰਣਨੀਤੀ ਤਿਆਰ ਕਰ ਰਹੀ ਹੈ।

ਸ਼੍ਰੀ ਵਿਸ਼ਵਕਰਮਾ ਮੰਦਰ ਵੱਲ ਜਾਣ ਤੋਂ ਪਹਿਲਾਂ, ਦੋਵਾਂ ਆਗੂਆਂ ਨੇ ਆਮ ਆਦਮੀ ਪਾਰਟੀ ('ਆਪ'), ਸ਼੍ਰੋਮਣੀ ਅਕਾਲੀ ਦਲ (ਸਦ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਤਿੱਖਾ ਹਮਲਾ ਬੋਲਿਆ ਅਤੇ ਉਨ੍ਹਾਂ 'ਤੇ ਅਜਿਹੀਆਂ ਨੀਤੀਆਂ ਅਪਣਾਉਣ ਦੇ ਦੋਸ਼ ਲਾਏ, ਜਿਨ੍ਹਾਂ ਨੇ ਕਾਂਗਰਸ ਲੀਡਰਸ਼ਿਪ ਦੇ ਅਨੁਸਾਰ ਪੰਜਾਬ ਅਤੇ ਇਸ ਦੇ ਲੋਕਾਂ 'ਤੇ ਮਾੜਾ ਅਸਰ ਪਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਗਾਤਾਰ ਸਰਕਾਰਾਂ ਦੀਆਂ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਨੇ ਸੂਬੇ ਦੇ ਸਾਹਮਣੇ ਕਈ ਅਣਸੁਲਝੀਆਂ ਸਮੱਸਿਆਵਾਂ ਵਿੱਚ ਯੋਗਦਾਨ ਪਾਇਆ ਹੈ।

ਸੱਤਾਧਾਰੀ 'ਆਪ' ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਪਰਗਟ ਸਿੰਘ ਅਤੇ ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਦੀ ਵਿੱਤੀ ਸਥਿਤੀ ਵਿਗੜ ਚੁੱਕੀ ਹੈ ਅਤੇ ਇਸ ਦੇ ਕਾਰਜਕਾਲ ਦੌਰਾਨ ਸੂਬਾ ਵਧਦੇ ਕਰਜ਼ੇ ਹੇਠ ਦੱਬ ਗਿਆ ਹੈ। ਉਨ੍ਹਾਂ ਨੇ ਇਮਾਨਦਾਰ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਸਾਫ਼-ਸੁਥਰੇ ਸ਼ਾਸਨ ਦੇ ਵਾਰ-ਵਾਰ ਕੀਤੇ ਵਾਅਦਿਆਂ ਦੇ ਬਾਵਜੂਦ ਭ੍ਰਿਸ਼ਟਾਚਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ 'ਆਪ' ਸਰਕਾਰ ਨੂੰ ਵਧਦੀ ਨਸ਼ਿਆਂ ਦੀ ਮਾਰ, ਵਧ ਰਹੀਆਂ ਅਪਰਾਧਿਕ ਗਤੀਵਿਧੀਆਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਵੀ ਜ਼ਿੰਮੇਵਾਰ ਠਹਿਰਾਇਆ।

ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਾਂਗਰਸੀ ਆਗੂਆਂ ਨੇ ਅਕਾਲੀ ਦਲ ਦੀ ਸਿਆਸੀ ਵਿਰਾਸਤ ਅਤੇ ਸ਼ਾਸਨ ਦੇ ਰਿਕਾਰਡ, ਖਾਸ ਕਰਕੇ ਸੱਤਾ ਵਿੱਚ ਇਸ ਦੇ ਪਿਛਲੇ ਕਾਰਜਕਾਲ 'ਤੇ ਵੀ ਸਵਾਲ ਚੁੱਕੇ। ਕਈ ਸਾਲਾਂ ਤੱਕ ਪੰਜਾਬ 'ਤੇ ਰਾਜ ਕਰਨ ਵਾਲੇ ਅਕਾਲੀ ਦਲ ਨੂੰ ਆਪਣੇ ਪਿਛਲੇ ਰਾਜ ਦੌਰਾਨ ਨਸ਼ਿਆਂ ਦੀ ਸਮੱਸਿਆ, ਬੇਅਦਬੀ ਦੀਆਂ ਘਟਨਾਵਾਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਨਾਲ ਜੁੜੇ ਮੁੱਦਿਆਂ 'ਤੇ ਲਗਾਤਾਰ ਸਿਆਸੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਗੱਲਬਾਤ ਦੌਰਾਨ ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ, ਤਰਨਜੀਤ ਸਿੰਘ ਵਾਲੀਆ, ਜਤਿੰਦਰ ਵਰਮਾਨੀ, ਅਵਿਨਾਸ਼ ਗੁਪਤਾ, ਸਰਜੀਵਨ ਲਤਾ, ਅਮਰਿੰਦਰ ਕੂਨਰ ਅਤੇ ਅੰਮ੍ਰਿਤ ਲਾਲ ਭੋਂਸਲੇ ਸਮੇਤ ਕਈ ਸਥਾਨਕ ਬਲਾਕ ਕਾਂਗਰਸ ਆਗੂ ਹਾਜ਼ਰ ਸਨ।

ਇਸ ਦੌਰਾਨ ਸੇਵਾਮੁਕਤ ਪੁਲੀਸ ਸੁਪਰਡੈਂਟ ਪਰਮਜੀਤ ਸਿੰਘ ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਸ਼ਾਮਲ ਹੋਣ ਨਾਲ ਫਗਵਾੜਾ ਇਲਾਕੇ ਵਿੱਚ ਪਾਰਟੀ ਦੀ ਸੰਗਠਨਾਤਮਕ ਤਾਕਤ ਵਧਣ ਦੀ ਉਮੀਦ ਹੈ।

ਉਮੀਦਵਾਰਾਂ ਦੀ ਪਹਿਲੀ ਸੂਚੀ ਦੇ ਸੰਭਾਵਿਤ ਐਲਾਨ ਅਤੇ ਕਾਂਗਰਸ ਲੀਡਰਸ਼ਿਪ ਦੇ ਇਸ ਸੰਕੇਤ ਦੇ ਮੱਦੇਨਜ਼ਰ ਇਸ ਮੀਟਿੰਗ ਨੇ ਸਿਆਸੀ ਅਹਿਮੀਅਤ ਹਾਸਲ ਕਰ ਲਈ ਹੈ ਕਿ ਖੱਬੇਪੱਖੀ ਪਾਰਟੀਆਂ ਨਾਲ ਸਮਝੌਤੇ ਦੀ ਸੰਭਾਵਨਾ ਤਲਾਸ਼ੀ ਜਾ ਸਕਦੀ ਹੈ। ਇੱਕ ਸੇਵਾਮੁਕਤ ਪੁਲੀਸ ਅਧਿਕਾਰੀ ਦੇ ਸ਼ਾਮਲ ਹੋਣ ਨਾਲ ਆਗਾਮੀ ਸਿਆਸੀ ਮੁਕਾਬਲੇ ਦੀ ਤਿਆਰੀ ਕਰ ਰਹੀ ਪਾਰਟੀ ਦੀ ਸਥਾਨਕ ਇਕਾਈ ਨੂੰ ਸੰਗਠਨਾਤਮਕ ਮਜ਼ਬੂਤੀ ਵੀ ਮਿਲੀ ਹੈ।

ਪੰਜਾਬ📍 ਪੰਜਾਬ

ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਦਾ ਸਨਮਾਨ

9 ਨਵੰਬਰ (ਜਸਵੰਤ ਸਿੰਘ ਜੱਸ) - ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਲਗਾਤਾਰ ਕਥਾ ਵਿਚਾਰ ਕਰ ਰਹੇ ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਅੱਜ ਕਥਾ ਸਮਾਪਤੀ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

9 ਨਵੰਬਰ (ਜਸਵੰਤ ਸਿੰਘ ਜੱਸ) - ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਲਗਾਤਾਰ ਕਥਾ ਵਿਚਾਰ ਕਰ ਰਹੇ ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੂੰ ਅੱਜ ਕਥਾ ਸਮਾਪਤੀ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਹ 25 ਅਕਤੂਬਰ ਤੋਂ ਲਗਾਤਾਰ ਕਥਾ ਦੀ ਸੇਵਾ ਨਿਭਾਅ ਰਹੇ ਸਨ। ਕਥਾ ਸਮਾਪਤੀ ਉਪਰੰਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਪਿਛਲੇ 16 ਦਿਨਾਂ ਤੋਂ ਸ੍ਰੀ ਮੰਜੀ ਸਾਹਿਬ ਵਿਖੇ ਗੁਰਬਾਣੀ ਕਥਾ ਦੀ ਸੇਵਾ ਨਿਭਾਅ ਰਹੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖ਼ਸ਼ਸ਼ਿ ਸਦਕਾ ਉਨ੍ਹਾਂ ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਵਿਚਾਰ ਸੰਗਤਾਂ ਤੱਕ ਪਹੁੰਚਾਉਣ ਦੀ ਵੱਡਮੁੱਲੀ ਸੇਵਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਤੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਲੰਮਾ ਸਮਾਂ ਕਥਾ ਵਿਚਾਰ ਦੀ ਸੇਵਾ ਨਿਭਾਈ ਅਤੇ ਹੁਣ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਨਿਰੰਤਰ ਇਸ ਪਰੰਪਰਾ ਨੂੰ ਅੱਗੇ ਵਧਾਉਣਾ ਸਮੁੱਚੇ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਮਾਣ ਦੀ ਗੱਲ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਬਾਣੀ ਦੀ ਵਿਚਾਰ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਅਤੇ ਸਮਾਜ ਨੂੰ ਬੁਰਾਈਆਂ ਤੋਂ ਬਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਉਪਦੇਸ਼ ਹਰ ਹਿਰਦੇ ਤੱਕ ਸਹਿਜ ਤੇ ਸਰਲ ਢੰਗ ਨਾਲ ਪਹੁੰਚਾਉਣ ਵਾਲੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵਰਗੇ ਗੁਰਮੁੱਖ ਵਿਦਵਾਨਾਂ ਦਾ ਪੰਥ ਅੰਦਰ ਵਿਸ਼ੇਸ਼ ਸਥਾਨ ਹੈ।

ਪੰਜਾਬ📍 ਪੰਜਾਬ

ਜੈਪੁਰ ਦੀਆਂ ਗਲੀਆਂ ‘ਚ ਨਜ਼ਰ ਆਏ ਮੁੱਖ ਮੰਤਰੀ ਭਜਨਲਾਲ ਸ਼ਰਮਾ

ਜੈਪੁਰ: ਦੀਵਾਲੀ ਦੇ ਮੌਕੇ ‘ਤੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਬੀਤੀ ਰਾਤ ਆਪਣੇ ਪਰਿਵਾਰ ਸਮੇਤ ਜੈਪੁਰ ਦੇ ਪਰਕੋਟੇ ਵਾਲੇ ਸ਼ਹਿਰ ਵਿੱਚ ਪਹੁੰਚੇ ਅਤੇ ਆਮ ਲੋਕਾਂ ਨਾਲ ਨਿੱਘੀ ਮੁਲਾਕਾਤ ਕੀਤੀ।
ਜੈਪੁਰ ਦੀਆਂ ਗਲੀਆਂ ‘ਚ ਨਜ਼ਰ ਆਏ ਮੁੱਖ ਮੰਤਰੀ ਭਜਨਲਾਲ ਸ਼ਰਮਾ

ਜੈਪੁਰ: ਦੀਵਾਲੀ ਦੇ ਮੌਕੇ ‘ਤੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਬੀਤੀ ਰਾਤ ਆਪਣੇ ਪਰਿਵਾਰ ਸਮੇਤ ਜੈਪੁਰ ਦੇ ਪਰਕੋਟੇ ਵਾਲੇ ਸ਼ਹਿਰ ਵਿੱਚ ਪਹੁੰਚੇ ਅਤੇ ਆਮ ਲੋਕਾਂ ਨਾਲ ਨਿੱਘੀ ਮੁਲਾਕਾਤ ਕੀਤੀ।

ਮੁੱਖ ਮੰਤਰੀ ਨੂੰ ਆਪਣੇ ਵਿਚਕਾਰ ਦੇਖ ਕੇ ਬੱਚਿਆਂ, ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਖਾਸ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। ਰਸਤੇ ਵਿੱਚ ਕਈ ਥਾਵਾਂ ‘ਤੇ ਲੋਕਾਂ ਨੇ ਹੱਥ ਜੋੜ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਵੀ ਬੱਚਿਆਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਨੂੰ ਚਾਕਲੇਟਾਂ ਦਿੱਤੀਆਂ। ਇਸ ਤੋਂ ਇਲਾਵਾ ਨੌਜਵਾਨਾਂ ਨਾਲ ਹੱਥ ਮਿਲਾਇਆ ਅਤੇ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

ਇਸ ਦੌਰਾਨ ਮੁੱਖ ਮੰਤਰੀ ਨੇ ਬਿਨਾਂ ਕਿਸੇ ਰਸਮੀ ਤਾਮ-ਝਾਮ ਦੇ ਆਮ ਲੋਕਾਂ ਵਿਚਕਾਰ ਰਹਿ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਲੋਕਾਂ ਨਾਲ ਪੈਦਲ ਚੱਲਦਿਆਂ ਬਾਜ਼ਾਰਾਂ ਦੀ ਸ਼ਾਨਦਾਰ ਸਜਾਵਟ ਦਾ ਆਨੰਦ ਮਾਣਿਆ।

ਮੁੱਖ ਮੰਤਰੀ ਸੰਗਾਨੇਰੀ ਗੇਟ ਤੋਂ ਬੜੀ ਚੌਪੜ ਤੱਕ ਪੈਦਲ ਗਏ ਅਤੇ ਉੱਥੋਂ ਤ੍ਰਿਪੋਲੀਆ ਹੁੰਦੇ ਹੋਏ ਨਿਊ ਗੇਟ ਤੱਕ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬਾਜ਼ਾਰਾਂ ਵਿੱਚ ਕੀਤੀ ਗਈ ਦੀਵਾਲੀ ਦੀ ਸਜਾਵਟ ਨੂੰ ਦੇਖਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ।

ਮੁੱਖ ਮੰਤਰੀ ਦੇ ਇਸ ਦੌਰੇ ਦੌਰਾਨ ਜੈਪੁਰ ਗ੍ਰੇਟਰ ਨਗਰ ਨਿਗਮ ਦੇ ਮੇਅਰ ਸੁਨੀਲ ਕੋਠਾਰੀ, ਕੌਂਸਲਰ ਪੁਨੀਤ ਕਰਨਾਵਤ ਅਤੇ ਹੋਰ ਕਈ ਜਨ ਪ੍ਰਤੀਨਿਧੀ ਵੀ ਮੌਜੂਦ ਰਹੇ।

ਪੰਜਾਬ📍 ਪੰਜਾਬ

ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ 1,152 ਘਟਨਾਵਾਂ ਦਰਜ

ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ 1,152 ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਇਸ ਸੀਜ਼ਨ ਦੌਰਾਨ ਇੱਕ ਦਿਨ ਵਿੱਚ ਦਰਜ ਕੀਤੇ ਗਏ ਅਜਿਹੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ।
ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ 1,152 ਘਟਨਾਵਾਂ ਦਰਜ

ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ 1,152 ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਇਸ ਸੀਜ਼ਨ ਦੌਰਾਨ ਇੱਕ ਦਿਨ ਵਿੱਚ ਦਰਜ ਕੀਤੇ ਗਏ ਅਜਿਹੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਇਸ ਦੇ ਨਾਲ ਹੀ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦੀ ਗਿਣਤੀ ਐਤਵਾਰ ਨੂੰ 4,459 ਹੋ ਗਈ ਹੈ। ਅੰਕੜਿਆਂ ਅਨੁਸਾਰ, ਇਸ ਸੀਜ਼ਨ ਵਿੱਚ ਹੁਣ ਤੱਕ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 654 ਘਟਨਾਵਾਂ ਤਰਨਤਾਰਨ ਵਿੱਚ ਦਰਜ ਕੀਤੀਆਂ ਗਈਆਂ ਹਨ।

ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ, ਨਿਯਮਾਂ ਨੂੰ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਜੁਰਮਾਨਿਆਂ ਦੇ ਬਾਵਜੂਦ ਇਨ੍ਹਾਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਸਾਲਾਨਾ ਨਿਗਰਾਨੀ ਦਾ ਸਮਾਂ 15 ਸਤੰਬਰ ਤੋਂ ਸ਼ੁਰੂ ਹੁੰਦਾ ਹੈ। ਐਤਵਾਰ ਨੂੰ ਸੰਗਰੂਰ ਵਿੱਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 194 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਇਸ ਸੀਜ਼ਨ ਵਿੱਚ ਜ਼ਿਲ੍ਹੇ ਅੰਦਰ ਅਜਿਹੀਆਂ ਘਟਨਾਵਾਂ ਦੀ ਕੁੱਲ ਗਿਣਤੀ ਵਧ ਕੇ 488 ਹੋ ਗਈ ਹੈ। ਉੱਥੇ ਹੀ ਫਿਰੋਜ਼ਪੁਰ ਵਿੱਚ 157 ਨਵੀਆਂ ਘਟਨਾਵਾਂ ਦਰਜ ਹੋਣ ਨਾਲ ਕੁੱਲ ਗਿਣਤੀ 592 ਅਤੇ ਬਠਿੰਡਾ ਵਿੱਚ 132 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਗਿਣਤੀ 406 ਹੋ ਗਈ ਹੈ।

ਪਟਿਆਲਾ ਵਿੱਚ ਪਰਾਲੀ ਸਾੜਨ ਦੇ 92 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਜ਼ਿਲ੍ਹੇ ਵਿੱਚ ਇਸ ਸੀਜ਼ਨ ਦੀਆਂ ਅਜਿਹੀਆਂ ਘਟਨਾਵਾਂ ਦੀ ਕੁੱਲ ਗਿਣਤੀ ਵਧ ਕੇ 288 ਹੋ ਗਈ ਹੈ। ਇਸ ਤੋਂ ਇਲਾਵਾ ਬਰਨਾਲਾ ਵਿੱਚ 91 ਅਤੇ ਲੁਧਿਆਣਾ ਵਿੱਚ 71 ਨਵੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।

ਅੰਕੜਿਆਂ ਅਨੁਸਾਰ, ਕਾਰਵਾਈ ਕਰਨ ਵਾਲੀਆਂ ਏਜੰਸੀਆਂ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 (ਸਰਕਾਰੀ ਮੁਲਾਜ਼ਮ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ) ਤਹਿਤ ਐਤਵਾਰ ਤੱਕ 884 ਐੱਫ ਆਈ ਆਰ ਦਰਜ ਕੀਤੀਆਂ ਸਨ। ਪਰਾਲੀ ਸਾੜਨ ਦੇ 1,228 ਮਾਮਲਿਆਂ ਵਿੱਚ ਵਾਤਾਵਰਣ ਮੁਆਵਜ਼ੇ ਵਜੋਂ ਕੁੱਲ 62 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿੱਚੋਂ 32 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਜਾ ਚੁੱਕੀ ਹੈ।

ਹਾਲ ਹੀ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ 'ਬਹੁਤ ਜ਼ਿਆਦਾ' ਗਿਣਤੀ ਦਾ ਗੰਭੀਰ ਨੋਟਿਸ ਲੈਂਦਿਆਂ 12 ਜ਼ਿਲ੍ਹਿਆਂ ਦੇ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਕੀਤੀ ਗਈ।

ਕਮਿਸ਼ਨ ਨੇ ਨਿਗਰਾਨੀ ਰੱਖਣ ਅਤੇ ਨਿਯਮਾਂ ਨੂੰ ਲਾਗੂ ਕਰਵਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਨਿਗਰਾਨੀ ਵਿੱਚ ਕਮੀ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫ਼ਲ ਰਹਿਣ 'ਤੇ ਨੋਡਲ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

ਪੰਜਾਬ📍 ਪੰਜਾਬ

ਪਰਵਿੰਦਰ ਝੋਟਾ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ‘ਚ ਦੱਬ ਕੇ ਉੱਤੇ ਲਾਇਆ ਬੂਟਾ, ਅੰਤਿਮ ਅਰਦਾਸ ਦੀ ਜਗ੍ਹਾ ਬਦਲੀ

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਉਸ ਦੇ ਪਰਿਵਾਰ ਨੇ ਉਸ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ਵਿਚ ਦੱਬ ਦਿੱਤੇ ਗਏ ਅਤੇ ਇਸ ਦੇ ਉੱਤੇ ਇੱਕ ਬੂਟਾ ਲਾਇਆ ਹੈ।
ਪਰਵਿੰਦਰ ਝੋਟਾ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ‘ਚ ਦੱਬ ਕੇ ਉੱਤੇ ਲਾਇਆ ਬੂਟਾ, ਅੰਤਿਮ ਅਰਦਾਸ ਦੀ ਜਗ੍ਹਾ ਬਦਲੀ

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਉਸ ਦੇ ਪਰਿਵਾਰ ਨੇ ਉਸ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ਵਿਚ ਦੱਬ ਦਿੱਤੇ ਗਏ ਅਤੇ ਇਸ ਦੇ ਉੱਤੇ ਇੱਕ ਬੂਟਾ ਲਾਇਆ ਹੈ। ਝੋਟੇ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਰੁੱਖ ਦੀ ਰੋਜ਼ਾਨਾ ਦੇਖਭਾਲ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਝੋਟਾ ਦੀ 15 ਨਵੰਬਰ ਨੂੰ ਰੱਖੀ ਗਈ ਅੰਤਿਮ ਅਰਦਾਸ ਲਈ ਸਥਾਨ ਬਦਲ ਦਿੱਤਾ ਗਿਆ ਹੈ। ਇਹ ਰਸਮ ਹੁਣ ਤਲਵੰਡੀ ਸਾਬੋ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗੀ। ਪਹਿਲਾਂ ਇਹ ਮਾਨਸਾ ਦੇ ਪਿੰਡ ਕੋਟ ਧਰਮੂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੁਲੀਸਰ ਸਾਹਿਬ ਵਿਖੇ ਹੋਣ ਵਾਲੀ ਸੀ।

ਝੋਟਾ ਦੇ ਪਿਤਾ ਨੇ ਕਿਹਾ ਕਿ ਇਹ ਫੈਸਲਾ ਗੁਰਦੁਆਰੇ ਵਿੱਚ ਸੀਮਤ ਜਗ੍ਹਾ ਕਾਰਨ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਝੋਟਾ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ।

ਝੋਟੇ ਦਾ ਕਤਲ ਤੋਂ 26 ਦਿਨ ਬਾਅਦ ਐਤਵਾਰ (8 ਨਵੰਬਰ) ਨੂੰ ਮਾਨਸਾ ਵਿੱਚ ਸਸਕਾਰ ਕੀਤਾ ਗਿਆ ਸੀ। ਉਸ ਦੇ ਦੋ ਪੁੱਤਰਾਂ ਅੰਗਦਵੀਰ ਅਤੇ ਹਰਫਤੇਹ ਨੇ ਅੰਤਿਮ ਸੰਸਕਾਰ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਦੌਰਾਨ ਦੋਵਾਂ ਪੁੱਤਰਾਂ ਨੇ ਆਪਣੇ ਪਿਤਾ ਦੇ ਅਮਰ ਰਹਿਣ ਦੇ ਨਾਅਰੇ ਲਾਏ। ਇਸ ਦੌਰਾਨ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਪੂਰਾ ਸਮਾਂ “ਵਾਹਿਗੁਰੂ” ਦਾ ਜਾਪ ਕਰਦੀ ਰਹੀ। ਦੀਵਾਲੀ ਦੇ ਬਾਵਜੂਦ ਪਰਵਿੰਦਰ ਝੋਟਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।

ਦੂਜੇ ਪਾਸੇ ਝੋਟਾ ਦੇ ਪਿਤਾ ਨੇ ਵੀ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਨ੍ਹਾਂ ਨੇ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਅੰਨ ਦਾ ਤਿਆਗ ਕਰ ਦਿੱਤਾ ਸੀ। ਇਸ ਦੌਰਾਨ ਇਨਸਾਫ਼ ਕਮੇਟੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ ਹੈ, ਪਰ ਉਹ ਪਰਿਵਾਰ ਦੇ ਨਾਲ ਰਹੇਗੀ।

ਪੰਜਾਬ📍 ਪੰਜਾਬ

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 09 ਨਵੰਬਰ 2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

ਧਨਾਸਰੀ ਮਹਲਾ 5 ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥1॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥1॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥2॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥3॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥4॥10॥ { 673}

ਪਦਅਰਥ: ਪੀਸਉ = ਪੀਸਉਂ, ਮੈਂ (ਆਟਾ) ਪੀਹਾਂ। ਸੰਤ ਆਗੈ = ਸੰਤਾਂ ਦੀ ਸੇਵਾ ਵਿਚ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈ = ਯਾਦ ਕਰਦਾ ਰਹੇ। ਬਿਸ੍ਰਾਮ ਨਿਧਿ = ਸੁਖ ਦਾ ਖ਼ਜ਼ਾਨਾ। ਪਾਈ = ਪਾਈਂ, ਮੈਂ ਹਾਸਲ ਕਰ ਲਵਾਂ।

ਧਿਆਈ = ਧਿਆਈਂ, ਮੈਂ ਧਿਆਵਾਂ।

ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਨਿਮਖ = ਅੱਖ ਝਮਕਣ ਜਿਤਨੇ ਸਮੇ ਲਈ। ਬੁਲਾਈ = ਬੁਲਾਈਂ, ਮੈਂ (ਤੇਰਾ ਨਾਮ) ਉਚਾਰਾਂ।

ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਜਾਈਦਾ ਹੈ।

ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ।

ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ।

ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ।

ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ।

ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ।

ਪੰਜਾਬ📍 ਪੰਜਾਬ

ਦੁਬਈ ਦੇ ਬੁਰਜ ਖਲੀਫਾ ‘ਤੇ ਮਨਾਈ ਗਈ ਦੀਵਾਲੀ

ਦੁਬਈ: ਦੀਵਾਲੀ ਦਾ ਤਿਉਹਾਰ ਹੁਣ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੀ ਇਸ ਦੀ ਰੌਣਕ ਦੇਖਣ ਨੂੰ ਮਿਲਦੀ ਹੈ।
ਦੁਬਈ ਦੇ ਬੁਰਜ ਖਲੀਫਾ ‘ਤੇ ਮਨਾਈ ਗਈ ਦੀਵਾਲੀ

ਦੁਬਈ: ਦੀਵਾਲੀ ਦਾ ਤਿਉਹਾਰ ਹੁਣ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੀ ਇਸ ਦੀ ਰੌਣਕ ਦੇਖਣ ਨੂੰ ਮਿਲਦੀ ਹੈ। ਇਸ ਵਾਰ ਦੁਬਈ ਦੀ ਮਸ਼ਹੂਰ ਇਮਾਰਤ ਬੁਰਜ ਖਲੀਫਾ ‘ਤੇ ਵੀ ਦੀਵਾਲੀ ਦਾ ਖਾਸ ਜਸ਼ਨ ਦੇਖਣ ਨੂੰ ਮਿਲਿਆ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਇਸ ਦੀ ਬਾਹਰੀ ਸਤ੍ਹਾ ‘ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ‘ਹੈਪੀ ਦੀਵਾਲੀ’ ਦਾ ਸੰਦੇਸ਼ ਪ੍ਰਦਰਸ਼ਿਤ ਕੀਤਾ ਗਿਆ। ਬੁਰਜ ਖਲੀਫਾ ‘ਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਾ ਇਹ ਖੂਬਸੂਰਤ ਨਜ਼ਾਰਾ ਲੋਕਾਂ ਦੇ ਖਿੱਚ ਦਾ ਕੇਂਦਰ ਬਣ ਗਿਆ। ਇਮਾਰਤ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਵਿਸ਼ੇਸ਼ ਲਾਈਟਿੰਗ ਪ੍ਰੋਗਰਾਮ ਦੀ ਵੀਡੀਓ ਵੀ ਸਾਂਝੀ ਕੀਤੀ ਗਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਬੁਰਜ ਖਲੀਫਾ ‘ਤੇ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇਖ ਕੇ ਭਾਰਤੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਖੁਸ਼ੀ ਜ਼ਾਹਰ ਕੀਤੀ। ਕਈ ਲੋਕਾਂ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚ ਸ਼ਾਮਲ ਬੁਰਜ ਖਲੀਫਾ ‘ਤੇ ਭਾਰਤੀ ਤਿਉਹਾਰ ਨੂੰ ਇਸ ਤਰ੍ਹਾਂ ਸਨਮਾਨ ਮਿਲਣਾ ਮਾਣ ਵਾਲੀ ਗੱਲ ਹੈ।

ਇੱਕ ਯੂਜ਼ਰ ਨੇ ਲਿਖਿਆ ਕਿ ਉਹ ਭਾਰਤ ਤੋਂ ਹੈ ਅਤੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹੈ। ਉੱਥੇ ਹੀ, ਇੱਕ ਹੋਰ ਯੂਜ਼ਰ ਨੇ ਕਿਹਾ ਕਿ ਬੁਰਜ ਖਲੀਫਾ ‘ਤੇ ਭਾਰਤ ਦੇ ਸਭ ਤੋਂ ਵੱਡੇ ਤਿਉਹਾਰ ਨੂੰ ਇੰਨੀ ਖੂਬਸੂਰਤੀ ਨਾਲ ਪ੍ਰਦਰਸ਼ਿਤ ਹੁੰਦਾ ਦੇਖਣਾ ਹਰ ਭਾਰਤੀ ਲਈ ਖੁਸ਼ੀ ਦਾ ਪਲ ਹੈ। ਕਈ ਲੋਕਾਂ ਨੇ ਦੁਬਈ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

ਦੀਵਾਲੀ ਤੋਂ ਇਲਾਵਾ ਵੀ ਬੁਰਜ ਖਲੀਫਾ ‘ਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੌਕਿਆਂ ‘ਤੇ ਵਿਸ਼ੇਸ਼ ਲਾਈਟਿੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ। ਨਵੇਂ ਸਾਲ, ਵੱਖ-ਵੱਖ ਦੇਸ਼ਾਂ ਦੇ ਰਾਸ਼ਟਰੀ ਦਿਵਸਾਂ ਅਤੇ ਵੱਡੇ ਸਮਾਗਮਾਂ ਮੌਕੇ ਇਮਾਰਤ ਦੀ ਬਾਹਰੀ ਸਤ੍ਹਾ ‘ਤੇ ਰੰਗ-ਬਿਰੰਗੀਆਂ ਲਾਈਟਾਂ ਅਤੇ ਵਿਸ਼ੇਸ਼ ਸੰਦੇਸ਼ ਪ੍ਰਦਰਸ਼ਿਤ ਕੀਤੇ ਜਾਂਦੇ ਹਨ।

ਇਸ ਵਾਰ ਦੀਵਾਲੀ ਮੌਕੇ ਹਿੰਦੀ ਵਿੱਚ ਸ਼ੁਭਕਾਮਨਾਵਾਂ ਪ੍ਰਦਰਸ਼ਿਤ ਕਰਨਾ ਭਾਰਤੀਆਂ ਲਈ ਖਾਸ ਖਿੱਚ ਦਾ ਕੇਂਦਰ ਰਿਹਾ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਦੁਬਈ ਵਿੱਚ ਬੁਰਜ ਖਲੀਫਾ ‘ਤੇ ਚਮਕਦਾ ਦੀਵਾਲੀ ਦਾ ਸੰਦੇਸ਼ ਇਸ ਗੱਲ ਦੀ ਖੂਬਸੂਰਤ ਮਿਸਾਲ ਬਣ ਗਿਆ ਕਿ ਰੌਸ਼ਨੀ ਅਤੇ ਖੁਸ਼ੀਆਂ ਦਾ ਇਹ ਤਿਉਹਾਰ ਸਰਹੱਦਾਂ ਤੋਂ ਪਾਰ ਦੁਨੀਆ ਭਰ ਦੇ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ।

ਪੰਜਾਬ📍 ਪੰਜਾਬ

ਛਪਾਰਾ ਅਗਨੀਕਾਂਡ 'ਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ; ਮੁੱਖ ਮੰਤਰੀ ਨੇ 4-4 ਲੱਖ ਦੀ ਸਹਾਇਤਾ ਦੇ ਨਿਰਦੇਸ਼ ਦਿੱਤੇ

ਸਿਵਨੀ: ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦੇ ਛਪਾਰਾ ਨਗਰ ਦੇ ਮਹਾਵੀਰ ਵਾਰਡ ਸਥਿਤ ਜੈਨ ਮੁਹੱਲੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਸਰਾਫ਼ਾ ਕਾਰੋਬਾਰੀ ਕੁੰਦਨ ਸੋਨੀ ਦੇ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਚਾਰ ਮੈਂਬਰ ਕੰਧ ਤੋੜ ਕੇ ਬਾਹਰ ਨਿਕਲਣ ਵਿੱਚ ਸਫ਼ਲ ਰਹੇ।
ਛਪਾਰਾ ਅਗਨੀਕਾਂਡ 'ਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ; ਮੁੱਖ ਮੰਤਰੀ ਨੇ 4-4 ਲੱਖ ਦੀ ਸਹਾਇਤਾ ਦੇ ਨਿਰਦੇਸ਼ ਦਿੱਤੇ

ਸਿਵਨੀ: ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦੇ ਛਪਾਰਾ ਨਗਰ ਦੇ ਮਹਾਵੀਰ ਵਾਰਡ ਸਥਿਤ ਜੈਨ ਮੁਹੱਲੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਸਰਾਫ਼ਾ ਕਾਰੋਬਾਰੀ ਕੁੰਦਨ ਸੋਨੀ ਦੇ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਚਾਰ ਮੈਂਬਰ ਕੰਧ ਤੋੜ ਕੇ ਬਾਹਰ ਨਿਕਲਣ ਵਿੱਚ ਸਫ਼ਲ ਰਹੇ। ਇਸ ਘਟਨਾ ਕਾਰਨ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਇਸ ਦੁਖਦਾਈ ਘਟਨਾ ਤੋਂ ਬਾਅਦ ਸਿਵਨੀ ਦੇ ਵਿਧਾਇਕ ਦਿਨੇਸ਼ ਰਾਏ ਮੁਨਮੁਨ ਪੀੜਤ ਪਰਿਵਾਰ ਦੇ ਮੈਂਬਰਾਂ ਕੋਲ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਇਸ ਦੌਰਾਨ ਵਿਧਾਇਕ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨਾਲ ਫ਼ੋਨ ‘ਤੇ ਗੱਲਬਾਤ ਕਰਵਾਈ ਅਤੇ ਪੀੜਤ ਪਰਿਵਾਰ ਦੀ ਮੁੱਖ ਮੰਤਰੀ ਨਾਲ ਸਿੱਧੀ ਗੱਲ ਕਰਵਾਈ। ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਇਸ ਦਰਦਨਾਕ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਉੱਥੇ ਹੀ ਮੁੱਖ ਮੰਤਰੀ ਮੋਹਨ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਲਿਖਿਆ, ”ਦੀਵਾਲੀ ਦੇ ਤਿਉਹਾਰ ਮੌਕੇ ਕਟਨੀ ਜ਼ਿਲ੍ਹੇ ਦੇ ਬਰਹੀ ਅਤੇ ਸਿਵਨੀ ਜ਼ਿਲ੍ਹੇ ਦੇ ਛਪਾਰਾ ਵਿੱਚ ਅੱਗ ਲੱਗਣ ਦੀਆਂ ਦੁਖਦਾਈ ਘਟਨਾਵਾਂ ਵਿੱਚ ਦੋ ਪਰਿਵਾਰਾਂ ਦੇ ਕਈ ਮੈਂਬਰਾਂ ਦੇ ਦਿਹਾਂਤ ਦੀ ਖ਼ਬਰ ਬੇਹੱਦ ਦੁਖਦਾਈ ਹੈ। ਵਿਛੜੀਆਂ ਰੂਹਾਂ ਨੂੰ ਨਿਮਰ ਸ਼ਰਧਾਂਜਲੀ। ਸੂਬਾ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰਾਂ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦੀ ਤਾਕਤ ਦੇਣ।”

ਪ੍ਰਾਪਤ ਜਾਣਕਾਰੀ ਅਨੁਸਾਰ, ਮਕਾਨ ਦੇ ਹੇਠਲੇ ਹਿੱਸੇ ਵਿੱਚ ਸੋਨੇ-ਚਾਂਦੀ ਦਾ ਕਾਰੋਬਾਰ ਹੁੰਦਾ ਸੀ ਅਤੇ ਪਰਿਵਾਰ ਦੇ ਮੈਂਬਰ ਘਰ ਵਿੱਚ ਹੀ ਮੌਜੂਦ ਸਨ। ਹਾਦਸੇ ਸਮੇਂ ਘਰ ਵਿੱਚ ਕੁੱਲ 10 ਲੋਕ ਸਨ। ਰਾਤ ਕਰੀਬ 3 ਵਜੇ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ।

ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਘਰ ਵਿੱਚ ਮੌਜੂਦ ਲੋਕਾਂ ਨੂੰ ਬਾਹਰ ਨਿਕਲਣ ਦਾ ਲੋੜੀਂਦਾ ਮੌਕਾ ਨਹੀਂ ਮਿਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮਕਾਨ ਵਿੱਚ ਕਈ ਤਾਲੇ ਲੱਗੇ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਬਾਹਰ ਨਿਕਲਣ ਵਿੱਚ ਕਾਫ਼ੀ ਮੁਸ਼ਕਲ ਆਈ।

ਅੱਗ ਦੀ ਲਪੇਟ ਵਿੱਚ ਆਉਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ, ਜਦਕਿ ਚਾਰ ਮੈਂਬਰ ਕੰਧ ਤੋੜ ਕੇ ਬਾਹਰ ਨਿਕਲਣ ਵਿੱਚ ਸਫ਼ਲ ਰਹੇ।

ਸੋਮਵਾਰ ਸਵੇਰੇ ਘਟਨਾ ਸਥਾਨ ‘ਤੇ ਪੁਲਿਸ ਬਲ ਤਾਇਨਾਤ ਰਿਹਾ ਅਤੇ ਰਾਹਤ ਤੇ ਬਚਾਅ ਕਾਰਜ ਚਲਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਜਾਂਚ ਅਤੇ ਅਧਿਕਾਰਤ ਪੁਸ਼ਟੀ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।

ਪੰਜਾਬ📍 ਪੰਜਾਬ

ਪੁਲਿਸ ਚੌਕੀ ‘ਤੇ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਇੱਕ ਜਵਾਨ ਸ਼ਹੀਦ, 3 ਅਗਵਾ

ਪੇਸ਼ਾਵਰ: ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਇਲਾਕੇ ਵਿੱਚ ਅੱਜ ਅੱਤਵਾਦੀਆਂ ਨੇ ਇੱਕ ਪੁਲਿਸ ਚੌਕੀ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਗਿਆ।
ਪੁਲਿਸ ਚੌਕੀ ‘ਤੇ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਇੱਕ ਜਵਾਨ ਸ਼ਹੀਦ, 3 ਅਗਵਾ

ਪੇਸ਼ਾਵਰ: ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਇਲਾਕੇ ਵਿੱਚ ਅੱਜ ਅੱਤਵਾਦੀਆਂ ਨੇ ਇੱਕ ਪੁਲਿਸ ਚੌਕੀ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਗਿਆ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਜ਼ਿਲ੍ਹਾ ਪੁਲਿਸ ਅਧਿਕਾਰੀ ਸਲਾਹੂਦੀਨ ਕੁੰਡੀ ਮੁਤਾਬਕ, ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਅਸ਼ਾਂਤ ਹੰਗੂ ਜ਼ਿਲ੍ਹੇ ਵਿੱਚ ਸ਼ਾਹ ਅਲਮਾਸ ਪੀਰ ਪਹਾੜੀ ‘ਤੇ ਸਥਿਤ ਇੱਕ ਪੁਲਿਸ ਚੌਕੀ ‘ਤੇ ਵਾਪਰੀ। ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਨਹੀਂ ਲਈ ਹੈ।

ਹਾਲਾਂਕਿ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਵੰਬਰ 2022 ਵਿੱਚ ਸੰਘੀ ਸਰਕਾਰ ਨਾਲ ਜੰਗਬੰਦੀ ਸਮਝੌਤਾ ਖ਼ਤਮ ਹੋਣ ਤੋਂ ਬਾਅਦ ਇਸ ਸੂਬੇ ਵਿੱਚ ਲਗਾਤਾਰ ਹਮਲੇ ਕਰਦਾ ਆ ਰਿਹਾ ਹੈ।

ਅਧਿਕਾਰੀ ਨੇ ਦੱਸਿਆ ਕਿ ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚ ਗਈ। ਉਨ੍ਹਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਕਾਰ ਭਿਆਨਕ ਗੋਲੀਬਾਰੀ ਹੋਈ।

ਕੁੰਡੀ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਕਾਂਸਟੇਬਲ ਫਿਰੋਜ਼ ਅਲੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਮਲਾਵਰ ਅਗਵਾ ਕੀਤੇ ਗਏ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਨਾਲ ਨੇੜਲੇ ਖਾਨਾਨੋ ਕੋਟਾ ਇਲਾਕੇ ਵੱਲ ਲੈ ਗਏ।

ਅਧਿਕਾਰੀ ਮੁਤਾਬਕ, ਅਗਵਾ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਅਤ ਛੁਡਵਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। फिलहाल ਸੁਰੱਖਿਆ ਬਲ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ।

ਪੰਜਾਬ📍 ਪੰਜਾਬ

ਬੁੜੈਲ ਜੇਲ੍ਹ ‘ਚ ਗੈਂਗਸਟਰਾਂ ਲਈ ਬਣੇਗੀ ਵੱਖਰੀ ਬੈਰਕ, 8 ਸ਼੍ਰੇਣੀਆਂ ‘ਚ ਵੰਡੇ ਜਾਣਗੇ ਕੈਦੀ

ਨਵੇਂ ਐਕਟ ਵਿੱਚ ਕੈਦੀਆਂ ਦੇ ਤਬਾਦਲੇ ਸੰਬੰਧੀ ਵੀ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਹੁਣ, ਰਾਜ ਸਰਕਾਰ ਦੀ ਸਹਿਮਤੀ ਨਾਲ, ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਬੁੜੈਲ ਜੇਲ੍ਹ ‘ਚ ਗੈਂਗਸਟਰਾਂ ਲਈ ਬਣੇਗੀ ਵੱਖਰੀ ਬੈਰਕ, 8 ਸ਼੍ਰੇਣੀਆਂ ‘ਚ ਵੰਡੇ ਜਾਣਗੇ ਕੈਦੀ

ਨਵੇਂ ਐਕਟ ਵਿੱਚ ਕੈਦੀਆਂ ਦੇ ਤਬਾਦਲੇ ਸੰਬੰਧੀ ਵੀ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਹੁਣ, ਰਾਜ ਸਰਕਾਰ ਦੀ ਸਹਿਮਤੀ ਨਾਲ, ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ, ਹੋਰ ਸੂਬਿਆਂ ਦੀਆਂ ਜੇਲ੍ਹਾਂ ਦੇ ਕੈਦੀਆਂ ਨੂੰ ਵੀ ਚੰਡੀਗੜ੍ਹ ਲਿਆਂਦਾ ਜਾ ਸਕਦਾ ਹੈ।

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਹੁਣ ਗੈਂਗਸਟਰਾਂ, ਕੱਟੜਪੰਥੀਆਂ ਅਤੇ ਉੱਚ-ਜੋਖਮ ਵਾਲੇ ਅਪਰਾਧੀਆਂ ਨੂੰ ਆਮ ਕੈਦੀਆਂ ਨਾਲ ਨਹੀਂ ਰੱਖਿਆ ਜਾਵੇਗਾ। ਨਵੇਂ ਜੇਲ੍ਹ ਐਕਟ ਤਹਿਤ, ਅਜਿਹੇ ਕੈਦੀਆਂ ਲਈ ਵੱਖਰੀਆਂ ਉੱਚ-ਸੁਰੱਖਿਆ ਵਾਲੀਆਂ ਬੈਰਕਾਂ ਅਤੇ ਜ਼ੋਨ ਬਣਾਏ ਜਾਣਗੇ। ਕੈਦੀਆਂ ਨੂੰ ਉਨ੍ਹਾਂ ਦੀ ਉਮਰ, ਲਿੰਗ, ਸਜ਼ਾ ਦੀ ਲੰਬਾਈ, ਅਪਰਾਧਿਕ ਇਤਿਹਾਸ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਆਧਾਰ ‘ਤੇ ਅੱਠ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ।

ਇਨ੍ਹਾਂ ਵਿੱਚ ਉੱਚ, ਦਰਮਿਆਨੇ ਅਤੇ ਘੱਟ-ਜੋਖਮ ਵਾਲੀਆਂ ਸ਼੍ਰੇਣੀਆਂ ਸ਼ਾਮਲ ਹੋਣਗੀਆਂ। ਇਸ ਦਾ ਉਦੇਸ਼ ਗੈਂਗਸਟਰਾਂ ਨੂੰ ਆਮ ਕੈਦੀਆਂ ਨੂੰ ਪ੍ਰਭਾਵਿਤ ਕਰਨ ਅਤੇ ਜੇਲ੍ਹਾਂ ਦੇ ਅੰਦਰ ਅਪਰਾਧਿਕ ਨੈੱਟਵਰਕ ਚਲਾਉਣ ਤੋਂ ਰੋਕਣਾ ਹੈ।

ਪੰਜਾਬ ਤੋਂ ਬਾਅਦ, ਚੰਡੀਗੜ੍ਹ ਦੀਆਂ ਜੇਲ੍ਹਾਂ ਨੇ ਹੁਣ 132 ਸਾਲ ਪੁਰਾਣੇ ਬ੍ਰਿਟਿਸ਼ ਯੁੱਗ ਦੇ ਜੇਲ੍ਹ ਐਕਟ, 1894 ਅਤੇ 126 ਸਾਲ ਪੁਰਾਣੇ ਕੈਦੀ ਐਕਟ, 1900 ਨੂੰ ਖਤਮ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਨਰਗਠਨ ਐਕਟ, 1966 ਦੀ ਧਾਰਾ 87 ਦੇ ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਚੰਡੀਗੜ੍ਹ ਲਈ ਜ਼ਰੂਰੀ ਸਥਾਨਕ ਸੋਧਾਂ ਦੇ ਨਾਲ ਪੰਜਾਬ ਜੇਲ੍ਹ ਅਤੇ ਸੁਧਾਰ ਸੇਵਾਵਾਂ ਐਕਟ, 2026 ਨੂੰ ਸੂਚਿਤ ਕੀਤਾ। ਨਵਾਂ ਕਾਨੂੰਨ ਜੇਲ੍ਹਾਂ ਨੂੰ ਆਧੁਨਿਕ, ਸੁਰੱਖਿਅਤ ਅਤੇ ਸੁਧਾਰ ਕੇਂਦਰਾਂ ਵਜੋਂ ਵਿਕਸਤ ਕਰਨ ‘ਤੇ ਜ਼ੋਰ ਦਿੰਦਾ ਹੈ।

ਜੇਲ੍ਹ ਕੰਪਲੈਕਸ ਅਤੇ 500 ਮੀਟਰ ਦੇ ਅੰਦਰ ਇਸ ਦੀ ਬਾਹਰੀ ਸੀਮਾ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਜੇਲ੍ਹ ਸੁਰੱਖਿਆ ਲਈ ਆਧੁਨਿਕ ਤਕਨੀਕਾਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, 360-ਡਿਗਰੀ ਫੁੱਲ-ਬਾਡੀ ਸਕੈਨਰ, ਐਕਸ-ਰੇ ਸਕੈਨਰ, ਬਾਡੀ-ਵਰਨ ਕੈਮਰੇ, ਸੀਸੀਟੀਵੀ ਕੈਮਰੇ, ਮੋਬਾਈਲ ਜੈਮਰ, ਵਾਕੀ-ਟਾਕੀ ਅਤੇ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੀ ਵਰਤੋਂ ਕੀਤੀ ਜਾਵੇਗੀ।

ਖੋਜ, ਵਿਸ਼ਲੇਸ਼ਣ ਅਤੇ ਖੁਫੀਆ ਵਿੰਗ ਜੇਲ੍ਹਾਂ ਦੇ ਅੰਦਰ ਕੰਮ ਕਰ ਰਹੀਆਂ ਅਪਰਾਧਿਕ ਗਤੀਵਿਧੀਆਂ ਅਤੇ ਗੈਂਗ ਨੈੱਟਵਰਕਾਂ ਨੂੰ ਖਤਮ ਕਰਨ ਲਈ ਵੀ ਕੰਮ ਕਰੇਗਾ। ਇਹ ਵਿੰਗ ਜੇਲ੍ਹਾਂ ਦੇ ਅੰਦਰ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰੇਗਾ ਅਤੇ ਅਪਰਾਧਿਕ ਸਿੰਡੀਕੇਟ ਦੀ ਪਛਾਣ ਕਰੇਗਾ।

ਨਵਾਂ ਕਾਨੂੰਨ ਜੇਲ੍ਹਾਂ ਦੇ ਅੰਦਰ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ‘ਤੇ ਪਾਬੰਦੀਆਂ ਨੂੰ ਸਖ਼ਤ ਕਰਦਾ ਹੈ। ਕੋਈ ਵੀ ਕੈਦੀ, ਮੁਲਾਕਾਤੀ, ਜਾਂ ਜੇਲ੍ਹ ਕਰਮਚਾਰੀ ਮੋਬਾਈਲ ਫੋਨ, ਸਿਮ ਕਾਰਡ, ਚਾਰਜਰ, ਮੈਮਰੀ ਕਾਰਡ ਜਾਂ ਵਾਇਰਲੈੱਸ ਯੰਤਰ ਰੱਖਦਾ ਜਾਂ ਵਰਤਦਾ ਪਾਇਆ ਗਿਆ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

ਪਹਿਲੀ ਵਾਰ ਦੋਸ਼ੀ ਠਹਿਰਾਏ ਜਾਣ ‘ਤੇ ਸਜ਼ਾ ਇੱਕ ਤੋਂ ਤਿੰਨ ਸਾਲ ਤੱਕ ਦੀ ਕੈਦ ਅਤੇ ₹1 ਲੱਖ ਤੱਕ ਦਾ ਜੁਰਮਾਨਾ ਹੈ। ਦੂਜੀ ਵਾਰ ਜਾਂ ਵਾਰ-ਵਾਰ ਦੋਸ਼ੀ ਠਹਿਰਾਏ ਜਾਣ ‘ਤੇ, ਸਜ਼ਾ ਤਿੰਨ ਤੋਂ ਪੰਜ ਸਾਲ ਤੱਕ ਦੀ ਕੈਦ ਅਤੇ ₹5 ਲੱਖ ਤੱਕ ਦਾ ਜੁਰਮਾਨਾ ਹੈ।

ਇਹ ਅਪਰਾਧ ਗੈਰ-ਜ਼ਮਾਨਤੀ ਹੋਵੇਗਾ: ਵਾਧੂ ਸਜ਼ਾ ਮੌਜੂਦਾ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਪੁਰਾਣੇ ਕਾਨੂੰਨ ਵਿੱਚ ਅਜਿਹੇ ਮਾਮਲਿਆਂ ਵਿੱਚ ਵੱਧ ਤੋਂ ਵੱਧ ਇੱਕ ਸਾਲ ਦੀ ਸਜ਼ਾ ਦੀ ਵਿਵਸਥਾ ਸੀ।

ਜੇਲ੍ਹ ਤੋਂ ਭੱਜਣ, ਭੱਜਣ ਵਿੱਚ ਸਹਾਇਤਾ ਕਰਨ, ਜਾਂ ਜੇਲ੍ਹ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਗੰਭੀਰ ਅਪਰਾਧਾਂ ਲਈ ਵੀ ਸਖ਼ਤ ਪ੍ਰਬੰਧ ਪੇਸ਼ ਕੀਤੇ ਗਏ ਹਨ। ਅਜਿਹੇ ਮਾਮਲਿਆਂ ਵਿੱਚ, ਅਪਰਾਧੀ ਨੂੰ ਦੋ ਤੋਂ ਦਸ ਸਾਲ ਦੀ ਵਾਧੂ ਕੈਦ ਅਤੇ ₹5 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨਵੇਂ ਪ੍ਰਬੰਧਾਂ ਦਾ ਉਦੇਸ਼ ਜੇਲ੍ਹ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਅਤੇ ਜੇਲ੍ਹ ਪ੍ਰਣਾਲੀ ਦੇ ਅੰਦਰ ਅਨੁਸ਼ਾਸਨ ਬਣਾਈ ਰੱਖਣਾ ਹੈ।

ਨਵਾਂ ਐਕਟ ਜੇਲ੍ਹਾਂ ਨੂੰ ਸਿਰਫ਼ ਸਜ਼ਾਵਾਂ ਦੇਣ ਦੀ ਬਜਾਏ ਸੁਧਾਰ ਅਤੇ ਪੁਨਰਵਾਸ ਕੇਂਦਰਾਂ ਵਜੋਂ ਵਿਕਸਤ ਕਰਨ ‘ਤੇ ਜ਼ੋਰ ਦਿੰਦਾ ਹੈ। ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ, ਜੇਲ੍ਹ ਪ੍ਰਸ਼ਾਸਨ ਨੂੰ ਹੁਣ ਕੈਦੀਆਂ ਦੇ ਸੁਧਾਰ, ਨਿਗਰਾਨੀ ਅਤੇ ਪੁਨਰਵਾਸ ਨੂੰ ਸੰਬੋਧਿਤ ਕਰਨ ਦੀ ਲੋੜ ਹੋਵੇਗੀ, ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਵੀ ਲੋੜ ਹੋਵੇਗੀ। ਨਵੇਂ ਪ੍ਰਬੰਧ ਜੇਲ੍ਹ ਸੁਰੱਖਿਆ ਅਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਬਦਲ ਦੇਣਗੇ।

ਪੰਜਾਬ📍 ਪੰਜਾਬ

ਪਰਵਿੰਦਰ ਝੋਟਾ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਦਾ ਸਥਾਨ ਬਦਲਿਆ

ਨਸ਼ਿਆਂ ਵਿਰੁੱਧ ਲੜਾਈ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨਮਿੱਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਦਾ ਸਥਾਨ ਬਦਲ ਦਿੱਤਾ ਗਿਆ ਹੈ।
ਪਰਵਿੰਦਰ ਝੋਟਾ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਦਾ ਸਥਾਨ ਬਦਲਿਆ

ਨਸ਼ਿਆਂ ਵਿਰੁੱਧ ਲੜਾਈ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨਮਿੱਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਦਾ ਸਥਾਨ ਬਦਲ ਦਿੱਤਾ ਗਿਆ ਹੈ। ਹੁਣ ਇਹ ਸਮਾਗਮ 15 ਨਵੰਬਰ, ਦਿਨ ਐਤਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋਵੇਗਾ। ਪਹਿਲਾਂ ਇਹ ਸਮਾਗਮ ਇਤਿਹਾਸਕ ਗੁਰਦੁਆਰਾ ਸ੍ਰੀ ਸੁਲੀਸਰ ਸਾਹਿਬ, ਪਿੰਡ ਕੋਟਧਰਮੂ ਵਿਖੇ ਰੱਖਿਆ ਗਿਆ ਸੀ। ਪੰਜਾਬ ਭਰ ਤੋਂ ਸੰਗਤਾਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਸਮਾਜਿਕ ਜਥੇਬੰਦੀਆਂ ਅਤੇ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਦੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਮਾਗਮ ਦਾ ਸਥਾਨ ਤਬਦੀਲ ਕੀਤਾ ਗਿਆ ਹੈ।

ਐਕਸ਼ਨ ਕਮੇਟੀ ਮਾਨਸਾ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੀ ਸੋਚ ਨੂੰ ਜਿਊਂਦਾ ਰੱਖਣ ਅਤੇ ਉਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਲੜਾਈ ਨੂੰ ਅੱਗੇ ਵਧਾਉਣ ਲਈ ਭੋਗ ਮੌਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਨਾਂ ’ਤੇ ਬਣਾਈ ਗਈ ਨਸ਼ਿਆਂ ਵਿਰੁੱਧ ਟਾਸਕ ਫੋਰਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਆਉਣ ਵਾਲੇ ਸਮੇਂ ਵਿੱਚ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਦੀ ਕੋਠੀ ਨੇੜੇ ਮੁੱਖ ਮਾਰਗ ’ਤੇ ਪਿਛਲੇ 26 ਦਿਨਾਂ ਤੋਂ ਚੱਲ ਰਿਹਾ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਧਰਨਾ ਸਮਾਪਤ ਹੋਣ ਮਗਰੋਂ ਰਾਹਗੀਰਾਂ ਦੀ ਸਹੂਲਤ ਲਈ ਮੁੱਖ ਮਾਰਗ ਸਮੇਤ ਸਾਰੇ ਰਸਤੇ ਆਵਾਜਾਈ ਲਈ ਖੋਲ੍ਹ ਦਿੱਤੇ ਗਏ ਹਨ। ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀ ਰੁਕਾਵਟ ਦੂਰ ਹੋਣ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਹਾਲਾਂਕਿ, ਧਰਨਾ ਸਮਾਪਤ ਕਰਨ ਦੇ ਬਾਵਜੂਦ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਜਾਰੀ ਰਹੇਗੀ।

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਅਤੇ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਪਰਵਿੰਦਰ ਸਿੰਘ ਝੋਟਾ ਦੀ ਸੋਚ ਅਤੇ ਨਸ਼ਿਆਂ ਵਿਰੁੱਧ ਲੜਨ ਦੇ ਜਜ਼ਬੇ ਨੂੰ ਅੱਗੇ ਲਿਜਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਝੋਟਾ ਵੱਲੋਂ ਸ਼ੁਰੂ ਕੀਤੀ ਲੜਾਈ ਨੂੰ ਕਿਸੇ ਵੀ ਹਾਲਤ ਵਿੱਚ ਰੁਕਣ ਨਹੀਂ ਦਿੱਤਾ ਜਾਵੇਗਾ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਸੋਚ ਨੂੰ ਅੱਗੇ ਲਿਜਾਣਾ ਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਲਈ ਪਰਿਵਾਰ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਸੰਘਰਸ਼ਸ਼ੀਲ ਲੋਕਾਂ ਦੇ ਨਾਲ ਖੜ੍ਹਾ ਰਹੇਗਾ।

ਪੰਜਾਬ📍 ਪੰਜਾਬ

ਬੀਬੀ ਜਗੀਰ ਕੌਰ ਦੀ ‘ਘਰ ਵਾਪਸੀ’ ਦੀ ਚਰਚਾ ਵਿਚਾਲੇ ਸੁਖਬੀਰ ਬਾਦਲ 13 ਨਵੰਬਰ ਨੂੰ ਆਉਣਗੇ ਬੇਗੋਵਾਲ

ਸ਼੍ਰੋਮਣੀ ਅਕਾਲੀ ਦਲ ਵਿੱਚ ਬੀਬੀ ਜਗੀਰ ਕੌਰ ਦੇ 13 ਨਵੰਬਰ ਨੂੰ ਮੁੜ ਸ਼ਾਮਲ ਹੋਣ ਦੀ ਚਰਚਾ ਨੇ ਪੰਜਾਬ ਤੇ ਪੰਥਕ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਬੀਬੀ ਜਗੀਰ ਕੌਰ ਦੀ ‘ਘਰ ਵਾਪਸੀ’ ਦੀ ਚਰਚਾ ਵਿਚਾਲੇ ਸੁਖਬੀਰ ਬਾਦਲ 13 ਨਵੰਬਰ ਨੂੰ ਆਉਣਗੇ ਬੇਗੋਵਾਲ

ਸ਼੍ਰੋਮਣੀ ਅਕਾਲੀ ਦਲ ਵਿੱਚ ਬੀਬੀ ਜਗੀਰ ਕੌਰ ਦੇ 13 ਨਵੰਬਰ ਨੂੰ ਮੁੜ ਸ਼ਾਮਲ ਹੋਣ ਦੀ ਚਰਚਾ ਨੇ ਪੰਜਾਬ ਤੇ ਪੰਥਕ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਖੁਦ ਪੁਸ਼ਟੀ ਕੀਤੀ ਹੈ ਕਿ ਇਸੇ ਤਾਰੀਖ (13 ਨਵੰਬਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਗੋਵਾਲ ਆ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਦਰਦ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ 1920 ਵਿੱਚ ਬਣਿਆ ਅਕਾਲੀ ਦਲ ਕਮਜ਼ੋਰ ਹੋ ਰਿਹਾ ਹੈ ਅਤੇ ਇਸ ਨੂੰ ਮਜ਼ਬੂਤ ਰੱਖਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ।

ਉੱਥੇ ਹੀ ਬੀਬੀ ਜਗੀਰ ਕੌਰ ਦੇ ਗ੍ਰਹਿ ਬੇਗੋਵਾਲ ਵਿਖੇ ਅਕਾਲੀ ਵਰਕਰਾਂ ਦੇ ਆਉਣ-ਜਾਣ ਦਾ ਤਾਂਤਾ ਲੱਗਾ ਹੋਇਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਤਾਂ ਲੋਕਾਂ ਦੀਆਂ ਦਿਲੀ ਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ ਅਤੇ ਹਮੇਸ਼ਾ ਪਾਰਟੀ ਲਈ ਹੀ ਕੰਮ ਕੀਤਾ ਹੈ।

ਸੁਖਬੀਰ ਬਾਦਲ ਦਾ ਮੈਨੂੰ ਫ਼ੋਨ ਆਇਆ ਕਹਿੰਦੇ ਅਸੀਂ 13 ਤਰੀਕ ਨੂੰ ਆ ਰਹੇ ਹਾਂ,ਪੁਨਰ ਸੁਰਜੀਤੀ ਵਾਲਾ ਸਾਡਾ ਮਿਸ਼ਨ ਹੀ ਫੇਲ੍ਹ ਹੋ ਗਿਆ ਅਕਾਲੀ ਦਲ ’ਚ ਹੋਵੇਗੀ ਬੀਬੀ ਜਗੀਰ ਕੌਰ ਦੀ ਵਾਪਸੀ !

ਪੰਜਾਬ📍 ਪੰਜਾਬ

ਪਟਾਕਿਆਂ ਅਤੇ ਪਰਾਲੀ ਸਾੜਨ ਨਾਲ ਪੰਜਾਬ ਦੇ ਸ਼ਹਿਰ ਜ਼ਹਿਰੀਲੀ ਧੁੰਦ ਦੀ ਲਪੇਟ ‘ਚ

ਪਟਾਕਿਆਂ ਦੇ ਧੂੰਏਂ, ਪਰਾਲੀ ਸਾੜਨ, ਵਾਹਨਾਂ ਦੇ ਪ੍ਰਦੂਸ਼ਣ, ਉਸਾਰੀ ਕਾਰਜਾਂ ਦੀ ਧੂੜ ਅਤੇ ਕੂੜਾ ਸਾੜਨ ਦੇ ਰਲੇ-ਮਿਲੇ ਅਸਰ ਨੇ ਪੰਜਾਬ ਭਰ ਵਿੱਚ ਹਵਾ ਦੀ ਗੁਣਵੱਤਾ ਨੂੰ ਚਿੰਤਾਜਨਕ ਪੱਧਰ ‘ਤੇ ਪਹੁੰਚਾ ਦਿੱਤਾ ਹੈ, ਜਿਸ ਕਾਰਨ ਦੀਵਾਲੀ ਤੋਂ ਬਾਅਦ ਕਈ ਸ਼ਹਿਰਾਂ ਦੀ ਹਵਾ ਕਾਫੀ ਖਰਾਬ ਹੋਈ ਹੈ।
ਪਟਾਕਿਆਂ ਅਤੇ ਪਰਾਲੀ ਸਾੜਨ ਨਾਲ ਪੰਜਾਬ ਦੇ ਸ਼ਹਿਰ ਜ਼ਹਿਰੀਲੀ ਧੁੰਦ ਦੀ ਲਪੇਟ ‘ਚ

ਪਟਾਕਿਆਂ ਦੇ ਧੂੰਏਂ, ਪਰਾਲੀ ਸਾੜਨ, ਵਾਹਨਾਂ ਦੇ ਪ੍ਰਦੂਸ਼ਣ, ਉਸਾਰੀ ਕਾਰਜਾਂ ਦੀ ਧੂੜ ਅਤੇ ਕੂੜਾ ਸਾੜਨ ਦੇ ਰਲੇ-ਮਿਲੇ ਅਸਰ ਨੇ ਪੰਜਾਬ ਭਰ ਵਿੱਚ ਹਵਾ ਦੀ ਗੁਣਵੱਤਾ ਨੂੰ ਚਿੰਤਾਜਨਕ ਪੱਧਰ ‘ਤੇ ਪਹੁੰਚਾ ਦਿੱਤਾ ਹੈ, ਜਿਸ ਕਾਰਨ ਦੀਵਾਲੀ ਤੋਂ ਬਾਅਦ ਕਈ ਸ਼ਹਿਰਾਂ ਦੀ ਹਵਾ ਕਾਫੀ ਖਰਾਬ ਹੋਈ ਹੈ।

ਦੀਵਾਲੀ ਵਾਲੀ ਰਾਤ ਸਥਿਤੀ ਹੋਰ ਵੀ ਗੰਭੀਰ ਹੋ ਗਈ, ਕਿਉਂਕਿ ਸਰਕਾਰ ਵੱਲੋਂ ਤੈਅ ਕੀਤੀ ਗਈ ਸਮਾਂ-ਹੱਦ ਤੋਂ ਬਾਅਦ ਵੀ ਪਟਾਕੇ ਚੱਲਦੇ ਰਹੇ। ਇਸ ਕਾਰਨ ਹਵਾ ਵਿੱਚ ਧੂੰਆਂ ਭਰ ਗਿਆ ਅਤੇ ਲੋਕਾਂ ਨੂੰ ਹਾਨੀਕਾਰਕ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪਿਆ।

ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆਇਆ। ਕਈ ਸ਼ਹਿਰੀ ਇਲਾਕਿਆਂ ਵਿੱਚ ਅੱਧੀ ਰਾਤ ਤੱਕ ਆਤਿਸ਼ਬਾਜ਼ੀ ਹੁੰਦੀ ਰਹੀ।

ਲੋਕਾਂ ਨੇ ਚੱਲੇ ਹੋਏ ਪਟਾਕਿਆਂ ਦੀ ਤੇਜ਼ ਅਤੇ ਚੁੱਭਵੀਂ ਬਦਬੂ ਦੀ ਸ਼ਿਕਾਇਤ ਕੀਤੀ, ਜਦਕਿ ਰਿਹਾਇਸ਼ੀ ਇਲਾਕਿਆਂ ਅਤੇ ਸੜਕਾਂ ‘ਤੇ ਧੂੰਆਂ ਛਾਇਆ ਰਿਹਾ। ਝੋਨੇ ਦੀ ਪਰਾਲੀ ਸਾੜਨ ਦੇ ਚੱਲ ਰਹੇ ਸੀਜ਼ਨ ਕਾਰਨ ਹਵਾ ਦੀ ਗੁਣਵੱਤਾ ਹੋਰ ਵੀ ਵਿਗੜ ਗਈ ਹੈ।

ਸਟੀਲ ਟਾਊਨ ਮੰਡੀ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹਵਾ ਗੁਣਵੱਤਾ ਰਿਪੋਰਟ ਅਨੁਸਾਰ, ਐਤਵਾਰ ਨੂੰ ਇੱਥੋਂ ਦਾ ਏਅਰ ਕੁਆਲਿਟੀ ਇੰਡੈਕਸ 445 ਤੱਕ ਪਹੁੰਚ ਗਿਆ, ਜੋ ਇਸਨੂੰ ‘ਗੰਭੀਰ’ ਸ਼੍ਰੇਣੀ ਵਿੱਚ ਰੱਖਦਾ ਹੈ। ਇੱਥੇ 6 ਨਵੰਬਰ ਨੂੰ ਹੀ 319 ਦਾ ਏ ਕਿਊ ਆਈ ਦਰਜ ਕੀਤਾ ਗਿਆ ਸੀ।

ਦੀਵਾਲੀ ਤੋਂ ਪਹਿਲਾਂ ਵੀ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਉੱਚਾ ਰਿਹਾ ਸੀ। 7 ਨਵੰਬਰ ਨੂੰ, ਲੁਧਿਆਣਾ ਵਿੱਚ ਏ ਕਿਊ ਆਈ 281, ਜਲੰਧਰ ਵਿੱਚ 260, ਪਟਿਆਲਾ ਵਿੱਚ 184 ਅਤੇ ਖੰਨਾ ਵਿੱਚ 249 ਦਰਜ ਕੀਤਾ ਗਿਆ ਸੀ।

ਸਥਿਤੀ ਦੇ ਚਿੰਤਾਜਨਕ ਬਣੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਖੇਤਾਂ ਵਿੱਚ ਸੜ ਰਹੀ ਪਰਾਲੀ ਕਾਰਨ ਪੈਦਾ ਹੋਏ ਪ੍ਰਦੂਸ਼ਣ ਵਿੱਚ ਪਟਾਕਿਆਂ ਦਾ ਧੂੰਆਂ ਵੀ ਸ਼ਾਮਲ ਹੋ ਗਿਆ ਹੈ। ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਦਾ ਅੰਕੜਾ 7 ਨਵੰਬਰ ਤੱਕ 3,300 ਨੂੰ ਪਾਰ ਕਰ ਗਿਆ ਹੈ।

ਏ ਕਿਊ ਆਈ ਦੇ ਮਾਪਦੰਡਾਂ ਅਨੁਸਾਰ, 0 ਤੋਂ 50 ਦਰਮਿਆਨ ਰੀਡਿੰਗ ਨੂੰ ‘ਚੰਗਾ’, 51 ਤੋਂ 100 ਨੂੰ ‘ਤਸੱਲੀਬਖਸ਼’, 101 ਤੋਂ 200 ਨੂੰ ‘ਦਰਮਿਆਨਾ’, 201 ਤੋਂ 300 ਨੂੰ ‘ਖਰਾਬ’, 301 ਤੋਂ 400 ਨੂੰ ‘ਬਹੁਤ ਖਰਾਬ’, ਅਤੇ 401 ਤੋਂ 500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।

ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਵਾ ਦੀ ਵਿਗੜ ਰਹੀ ਗੁਣਵੱਤਾ ਫੇਫੜਿਆਂ, ਦਿਲ ਦੀਆਂ ਬਿਮਾਰੀਆਂ ਅਤੇ ਅਸਥਮਾ (ਦਮੇ) ਤੋਂ ਪੀੜਤ ਲੋਕਾਂ ਵਿੱਚ ਸਾਹ ਲੈਣ ‘ਚ ਮੁਸ਼ਕਲ ਪੈਦਾ ਕਰ ਸਕਦੀ ਹੈ। ਇਸ ਨਾਲ ਚਮੜੀ, ਅੱਖਾਂ ਅਤੇ ਨੱਕ ਦੀਆਂ ਐਲਰਜੀਆਂ ਵੀ ਵੱਧ ਸਕਦੀਆਂ ਹਨ।

ਪੰਜਾਬ📍 ਪੰਜਾਬ

ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਦੇਹਾਂਤ, ਅੰਤਿਮ ਸੰਸਕਾਰ ਤੇ ਧਾਰਮਿਕ ਰਸਮਾਂ ਲਈ ਪੈਰੋਲ ਵਾਸਤੇ ਅਦਾਲਤ ਪਹੁੰਚੇ ਵਕੀਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ 'ਵਾਰਿਸ ਪੰਜਾਬ ਦੇ' ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ (84 ਸਾਲ) ਦਾ ਬੀਤੇ ਦਿਨ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।
ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਦੇਹਾਂਤ, ਅੰਤਿਮ ਸੰਸਕਾਰ ਤੇ ਧਾਰਮਿਕ ਰਸਮਾਂ ਲਈ ਪੈਰੋਲ ਵਾਸਤੇ ਅਦਾਲਤ ਪਹੁੰਚੇ ਵਕੀਲ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ 'ਵਾਰਿਸ ਪੰਜਾਬ ਦੇ' ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ (84 ਸਾਲ) ਦਾ ਬੀਤੇ ਦਿਨ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।

ਇਸ ਦੁਖਦਾਈ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਜੱਲੂਪੁਰ ਖੇੜਾ ਅਤੇ ਉਨ੍ਹਾਂ ਦੇ ਦੋਹਤੇ ਸੁਖਮਨਦੀਪ ਸਿੰਘ ਨੂੰ ਅੰਤਿਮ ਸੰਸਕਾਰ ਅਤੇ ਹੋਰ ਧਾਰਮਿਕ ਰਸਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿਵਾਉਣ ਲਈ ਵਕੀਲਾਂ ਦੇ ਪੈਨਲ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੈਰੋਲ ਦੀ ਪਟੀਸ਼ਨ ਦਾਇਰ ਕੀਤੀ ਹੈ।

ਮਾਤਾ ਚਰਨ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਬਿਸਤਰੇ ‘ਤੇ ਸਨ। ਬੀਤੇ ਦਿਨ ਸ਼ਾਮ ਕਰੀਬ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੰਧੇਰ ਅਤੇ ਕਾਨੂੰਨੀ ਪੈਨਲ ਦੇ ਵਕੀਲਾਂ ਨੇ ਦੱਸਿਆ ਕਿ ਮਾਤਾ ਚਰਨ ਕੌਰ ਆਪਣੇ ਪੋਤੇ ਅੰਮ੍ਰਿਤਪਾਲ ਸਿੰਘ ਨਾਲ ਬੇਹੱਦ ਪਿਆਰ ਕਰਦੇ ਸਨ ਅਤੇ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ।

ਵਕੀਲ ਕਰਮਵੀਰ ਸਿੰਘ ਅਤੇ ਐਡਵੋਕੇਟ ਮਨਸਾ ਨੇ ਦੱਸਿਆ ਕਿ ਜਦੋਂ ਮਾਤਾ ਜੀ ਹਸਪਤਾਲ ਵਿੱਚ ਇਲਾਜ ਅਧੀਨ ਸਨ, ਉਸ ਸਮੇਂ ਅਦਾਲਤ ਵਿੱਚ ਉਨ੍ਹਾਂ ਨਾਲ ਗੱਲਬਾਤ ਕਰਵਾਉਣ ਜਾਂ ਵੀਡੀਓ ਕਾਨਫਰੰਸਿੰਗ ਦੀ ਸਹੂਲਤ ਦੇਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਵੱਲੋਂ ਦਿੱਤੇ ਗਏ ਕਥਿਤ ਨਿਰਦੇਸ਼ਾਂ ਅਤੇ ਮਨੁੱਖੀ ਅਧਿਕਾਰਾਂ ਦੇ ਬਾਵਜੂਦ, ਪ੍ਰਸ਼ਾਸਨ ਅਤੇ ਸਰਕਾਰ ਦੀ ਢਿੱਲ ਕਾਰਨ ਅੰਮ੍ਰਿਤਪਾਲ ਸਿੰਘ ਦੀ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਵਾਈ ਜਾ ਸਕੀ। ਇਸ ਦੌਰਾਨ ਮਾਤਾ ਜੀ ਦੀ ਸਿਹਤ ਲਗਾਤਾਰ ਵਿਗੜਦੀ ਗਈ। ਉਹ ਬੇਹੋਸ਼ੀ ਦੀ ਹਾਲਤ (ਸਬ-ਕਾਨਸ਼ਸ) ਵਿੱਚ ਚਲੇ ਗਏ ਅਤੇ ਅੰਤ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕਾਨੂੰਨੀ ਟੀਮ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਦਾ ਹਵਾਲਾ ਦੇ ਕੇ ਇੱਕ ਬਜ਼ੁਰਗ ਮਹਿਲਾ ਦੀ ਆਖਰੀ ਇੱਛਾ ਵੀ ਪੂਰੀ ਨਹੀਂ ਹੋਣ ਦਿੱਤੀ।

ਅਦਾਲਤ ਵਿੱਚ ਦਾਇਰ ਕੀਤੀ ਗਈ ਨਵੀਂ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਕਿਉਂਕਿ ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ ਅਤੇ ਸੁਖਮਨਦੀਪ ਸਿੰਘ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਇਸ ਲਈ ਉਨ੍ਹਾਂ ਨੂੰ ਮਨੁੱਖੀ ਆਧਾਰ ‘ਤੇ ਪੈਰੋਲ ਦਿੱਤੀ ਜਾਵੇ। ਸਿੱਖ ਮਰਿਆਦਾ ਅਤੇ ਪਰਿਵਾਰਕ ਪਰੰਪਰਾਵਾਂ ਅਨੁਸਾਰ ਸਿਰਫ਼ ਅੰਤਿਮ ਸੰਸਕਾਰ ਹੀ ਨਹੀਂ, ਸਗੋਂ ਅਸਥੀਆਂ ਦੇ ਵਿਸਰਜਨ (ਫੁੱਲ ਚੁਗਣ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਸਮੇਤ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਲਈ ਘੱਟੋ-ਘੱਟ 10 ਤੋਂ 12 ਦਿਨ ਦਾ ਸਮਾਂ ਲੋੜੀਂਦਾ ਹੈ। ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਜਾਂ ਤਾਂ ਪੂਰੀ ਮਿਆਦ ਲਈ ਪੈਰੋਲ ਦਿੱਤੀ ਜਾਵੇ ਜਾਂ ਫਿਰ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਪੜਾਵਾਂ ਵਿੱਚ ਰਾਹਤ ਦਿੱਤੀ ਜਾਵੇ।

ਕਾਨੂੰਨੀ ਟੀਮ ਨੇ ਸਪੱਸ਼ਟ ਕੀਤਾ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਮੌਲਿਕ ਅਤੇ ਮਨੁੱਖੀ ਅਧਿਕਾਰ ਹਨ ਕਿ ਉਹ ਪਰਿਵਾਰ ਦੇ ਅਜਿਹੇ ਔਖੇ ਅਤੇ ਦੁਖਦਾਈ ਸਮੇਂ ਵਿੱਚ ਸ਼ਾਮਲ ਹੋਣ। ਗੰਭੀਰ ਤੋਂ ਗੰਭੀਰ ਮਾਮਲਿਆਂ ਵਿੱਚ ਵੀ ਅਦਾਲਤਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਦੇਹਾਂਤ ‘ਤੇ ਪੈਰੋਲ ਦਿੱਤੀ ਜਾਂਦੀ ਰਹੀ ਹੈ। ਹੁਣ ਡਿਊਟੀ ਮੈਜਿਸਟ੍ਰੇਟ ਵੱਲੋਂ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਰਿਪੋਰਟ ਪੇਸ਼ ਕਰਦਾ ਹੈ, ਰਾਹਤ ਦੇਣ ਦਾ ਫੈਸਲਾ ਉਸੇ ‘ਤੇ ਨਿਰਭਰ ਕਰੇਗਾ।

ਜਦੋਂ ਵਕੀਲਾਂ ਅਤੇ ਨੁਮਾਇੰਦਿਆਂ ਨੂੰ ਪੁੱਛਿਆ ਗਿਆ ਕਿ ਕੀ ਪੈਰੋਲ ਮਿਲਣ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਰੋਕਿਆ ਜਾਵੇਗਾ, ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੱਕ ਪਰਿਵਾਰ ਇੰਤਜ਼ਾਰ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਜੋ ਪੋਤਾ ਆਪਣੀ ਦਾਦੀ ਨੂੰ ਆਖਰੀ ਵਿਦਾਈ ਦੇ ਸਕੇ। ਹਾਲਾਂਕਿ, ਅਦਾਲਤ ਦੇ ਹੁਕਮਾਂ ਅਤੇ ਸਰਕਾਰ ਦੇ ਜਵਾਬ ਤੋਂ ਬਾਅਦ ਪਰਿਵਾਰ ਨਾਲ ਵਿਚਾਰ-ਵਟਾਂਦਰਾ ਕਰਕੇ ਹੀ ਅੰਤਿਮ ਸੰਸਕਾਰ ਦੇ ਸਮੇਂ ਅਤੇ ਤਰੀਕ ਬਾਰੇ ਆਖਰੀ ਫੈਸਲਾ ਲਿਆ ਜਾਵੇਗਾ।

ਪੰਜਾਬ📍 ਪੰਜਾਬ

ਲੁਧਿਆਣਾ ‘ਚ ਆਪ ਆਗੂ ਦੀ ਕਾਰ ‘ਤੇ ਗੋਲੀਬਾਰੀ, ਘਟਨਾ ਵਾਲੇ ਸਥਾਨ ਤੋਂ ਖੋਲ ਬਰਾਮਦ; ਜਾਂਚ ਜਾਰੀ

ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਘਟਨਾ ਐਤਵਾਰ ਰਾਤ ਨੂੰ ਵਾਹਗੁਰੂ ਰੋਡ (ਦੁਰਗਾ ਨਗਰ) ਇਲਾਕੇ ਵਿੱਚ ਵਾਪਰੀ, ਜੋ ਕਿ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਲੁਧਿਆਣਾ ‘ਚ ਆਪ ਆਗੂ ਦੀ ਕਾਰ ‘ਤੇ ਗੋਲੀਬਾਰੀ, ਘਟਨਾ ਵਾਲੇ ਸਥਾਨ ਤੋਂ ਖੋਲ ਬਰਾਮਦ; ਜਾਂਚ ਜਾਰੀ

ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਘਟਨਾ ਐਤਵਾਰ ਰਾਤ ਨੂੰ ਵਾਹਗੁਰੂ ਰੋਡ (ਦੁਰਗਾ ਨਗਰ) ਇਲਾਕੇ ਵਿੱਚ ਵਾਪਰੀ, ਜੋ ਕਿ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

ਲੁਧਿਆਣਾ ਵਿੱਚ ਘਰ ਦੇ ਬਾਹਰ ਖੜੀ ਇੱਕ ਕ੍ਰੇਟਾ ਕਾਰ ਦੀ ਛੱਤ ਵਿੱਚ ਇੱਕ ਸ਼ੱਕੀ ਛੇਕ ਮਿਲਿਆ ਹੈ। ਪਰਿਵਾਰ ਨੇ ਦੁਸ਼ਮਣੀ ਅਤੇ ਪਹਿਲਾਂ ਤੋਂ ਚੱਲ ਰਹੀਆਂ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਾਬਕਾ ਕੌਂਸਲਰ ਦੇ ਭਰਾ ਨੇ ਸਵੇਰੇ ਕ੍ਰੇਟਾ ਕਾਰ ਦੇਖੀ। ਕਾਰ ਦੀ ਛੱਤ ਦੇ ਉਪਰਲੇ ਹਿੱਸੇ ਵਿੱਚ ਇੱਕ ਸ਼ੱਕੀ ਸੁਰਾਖ ਸੀ। ਜਾਂਚ ਕਰਨ ‘ਤੇ, ਕਾਰ ਦੀ ਛੱਤ ਅਤੇ ਵਾਈਪਰ ਤੋਂ ਇੱਕ ਗੋਲੀ ਦਾ ਖੋਲ ਵੀ ਬਰਾਮਦ ਹੋਇਆ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੋਲੀਬਾਰੀ ਉੱਥੇ ਹੋਈ ਸੀ।

ਇਸ ਘਟਨਾ ਪਿੱਛੇ ਪੁਰਾਣੀ ਦੁਸ਼ਮਣੀ ਹੋਣ ਦਾ ਸ਼ੱਕ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਹਨ। ਇਸ ਦੇ ਆਧਾਰ ‘ਤੇ, ਪਰਿਵਾਰ ਨੇ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਜਾਣਬੁੱਝ ਕੇ ਗੋਲੀਆਂ ਚਲਾਈਆਂ ਹੋ ਸਕਦੀਆਂ ਹਨ।

ਕਾਰ ਵਿੱਚ ਛੇਕ ਅਤੇ ਸ਼ੈੱਲ ਦੇ ਖੋਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਿਮਲਾਪੁਰੀ ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ। ਪੁਲਿਸ ਘਟਨਾ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਉਹ ਹਵਾਈ ਫਾਇਰਿੰਗ ਦੀ ਸੰਭਾਵਨਾ ਦੀ ਵੀ ਜਾਂਚ ਕਰ ਰਹੇ ਹਨ, ਜੋ ਗਲਤੀ ਨਾਲ ਕਾਰ ਦੀ ਛੱਤ ਨਾਲ ਟਕਰਾ ਗਈ ਹੋ ਸਕਦੀ ਹੈ। ਪੁਲਿਸ ਦੇ ਅਨੁਸਾਰ, ਸੀਸੀਟੀਵੀ ਫੁਟੇਜ ਅਤੇ ਬੈਲਿਸਟਿਕਸ ਦੀ ਜਾਂਚ ਕਰਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਪੰਜਾਬ📍 ਪੰਜਾਬ

ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੇ ਕੀ ਹਨ ਸਿਆਸੀ ਮਾਇਨੇ? 625 ਕਿਲੋਮੀਟਰ ਦੇ ਸਫ਼ਰ ਰਾਹੀਂ ਕਾਂਗਰਸ ਹਾਈਕਮਾਂਡ ਨੂੰ ਦੇਣਗੇ ਵੱਡਾ ਸੰਦੇਸ਼

ਪੰਜਾਬ ਦੀ ਸਿਆਸਤ ਵਿੱਚ 'ਜਵਾਨੀ ਸੰਭਾਲ ਸਾਈਕਲ ਯਾਤਰਾ' ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ 8 ਦਿਨਾਂ ਦੀ ਇਹ ਯਾਤਰਾ 12 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੇ ਕੀ ਹਨ ਸਿਆਸੀ ਮਾਇਨੇ? 625 ਕਿਲੋਮੀਟਰ ਦੇ ਸਫ਼ਰ ਰਾਹੀਂ ਕਾਂਗਰਸ ਹਾਈਕਮਾਂਡ ਨੂੰ ਦੇਣਗੇ ਵੱਡਾ ਸੰਦੇਸ਼

ਪੰਜਾਬ ਦੀ ਸਿਆਸਤ ਵਿੱਚ 'ਜਵਾਨੀ ਸੰਭਾਲ ਸਾਈਕਲ ਯਾਤਰਾ' ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ 8 ਦਿਨਾਂ ਦੀ ਇਹ ਯਾਤਰਾ 12 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਮਾਲਵਾ ਖੇਤਰ ਦੇ 27 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦੀ ਹੋਈ 19 ਨਵੰਬਰ ਨੂੰ ਖੰਨਾ ਵਿਖੇ ਸਮਾਪਤ ਹੋਵੇਗੀ। ਚੰਨੀ ਨੇ ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਭੇਜ ਦਿੱਤਾ ਹੈ।

ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਵਿਚਕਾਰ ਚੰਨੀ ਇਸ ਯਾਤਰਾ ਰਾਹੀਂ ਹਾਈਕਮਾਂਡ ਸਾਹਮਣੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਇਸ ਦੇ ਜ਼ਰੀਏ ਪਾਰਟੀ ‘ਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਕਰੀਬ 625 ਕਿਲੋਮੀਟਰ ਲੰਬੀ ਇਸ ਯਾਤਰਾ ਦੌਰਾਨ ਹਰ ਰੋਜ਼ ਔਸਤਨ 78 ਤੋਂ 80 ਕਿਲੋਮੀਟਰ ਦਾ ਸਫ਼ਰ ਸਾਈਕਲ ਰਾਹੀਂ ਤੈਅ ਕੀਤਾ ਜਾਵੇਗਾ। ਚੰਨੀ ਨੇ ਸਾਈਕਲ ਯਾਤਰਾ ਦਾ ਐਲਾਨ ਕਾਫ਼ੀ ਸਮਾਂ ਪਹਿਲਾਂ ਕਰ ਦਿੱਤਾ ਸੀ ਅਤੇ ਉਸ ਸਮੇਂ ਇਹ ਸਿਰਫ਼ ਉਨ੍ਹਾਂ ਦਾ ਨਿੱਜੀ ਪ੍ਰੋਗਰਾਮ ਸੀ, ਪਰ ਹੁਣ ਪਾਰਟੀ ਵੀ ਇਸ ਵਿੱਚ ਪੂਰੀ ਤਰ੍ਹਾਂ ਜੁਟ ਗਈ ਹੈ।

ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਦਾ ਮੁੱਦਾ ਭਖਿਆ: ਚਰਨਜੀਤ ਸਿੰਘ ਚੰਨੀ ਨੇ ਆਪਣੀ ਯਾਤਰਾ ਦਾ ਨਾਂ ‘ਜਵਾਨੀ ਸੰਭਾਲ’ ਰੱਖਿਆ ਹੈ ਅਤੇ ਇਸ ਦਾ ਮੁੱਖ ਫੋਕਸ ਮਾਲਵਾ ਦੀਆਂ ਸੀਟਾਂ ‘ਤੇ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਮਾਲਵਾ ਵਿੱਚ ਨਸ਼ਿਆਂ ਅਤੇ ਤੇ ਦਾ ਮੁੱਦਾ ਭਖਿਆ ਹੋਇਆ ਹੈ। ਇਸ ਲਈ ਚੰਨੀ ਨੇ ਯਾਤਰਾ ਦਾ ਰੂਟ ਮਾਲਵਾ ਦੀਆਂ ਸੀਟਾਂ ਵਿੱਚੋਂ ਰੱਖਿਆ ਹੈ।

ਮਾਲਵਾ ਤੋਂ ਕਾਂਗਰਸ ਨੂੰ ਉਮੀਦ: 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਸੀ। 69 ਸੀਟਾਂ ਵਿੱਚੋਂ 66 ਸੀਟਾਂ ‘ਤੇ ‘ਆਪ’ ਨੇ ਜਿੱਤ ਹਾਸਲ ਕੀਤੀ ਸੀ, ਜਦਕਿ ਕਾਂਗਰਸ ਨੂੰ ਸਿਰਫ਼ ਦੋ ਸੀਟਾਂ ਮਿਲੀਆਂ ਸਨ। ਇਸੇ ਕਰਕੇ ਕਾਂਗਰਸ ਨੇ ਮਾਲਵਾ ‘ਤੇ ਪੂਰਾ ਧਿਆਨ ਕੇਂਦਰਿਤ ਕੀਤਾ ਹੈ। ਰਾਹੁਲ ਗਾਂਧੀ ਵੀ ਮਾਲਵਾ ਵਿੱਚ ਰੈਲੀ ਕਰਕੇ ਗਏ ਹਨ ਅਤੇ ਹੁਣ ਚੰਨੀ ਦੀ ਯਾਤਰਾ ਵੀ ਮਾਲਵਾ ਤੋਂ ਹੀ ਸ਼ੁਰੂ ਹੋ ਰਹੀ ਹੈ।

ਨੌਜਵਾਨਾਂ ਨਾਲ ਸਿੱਧਾ ਜੁੜਾਅ: ‘ਜਵਾਨੀ ਸੰਭਾਲ’ ਨਾਂ ਤੋਂ ਸਪੱਸ਼ਟ ਹੈ ਕਿ ਕਾਂਗਰਸ ਦਾ ਸਿੱਧਾ ਫੋਕਸ ਪੰਜਾਬ ਦੀ ਨੌਜਵਾਨ ਪੀੜ੍ਹੀ ‘ਤੇ ਹੈ। ਸਾਈਕਲ ਰਾਹੀਂ ਯਾਤਰਾ ਕਰਕੇ ਚੰਨੀ ਆਮ ਲੋਕਾਂ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਾਇਮ ਕਰਨਾ ਚਾਹੁੰਦੇ ਹਨ।

ਕਾਂਗਰਸ ਵਿੱਚ ਮੋਹਰੀ ਸਥਿਤੀ ਦਾ ਦਾਅਵਾ: ਪੰਜਾਬ ਕਾਂਗਰਸ ਵਿੱਚ ਸਮੇਂ-ਸਮੇਂ ‘ਤੇ ਸਾਹਮਣੇ ਆਉਣ ਵਾਲੀ ਧੜੇਬੰਦੀ ਅਤੇ ਲੀਡਰਸ਼ਿਪ ਦੀ ਦੌੜ ਵਿਚਕਾਰ ਚੰਨੀ ਇਸ ਵੱਡੇ ਅਭਿਆਨ ਦੀ ਕਮਾਨ ਸੰਭਾਲ ਕੇ ਖੁਦ ਨੂੰ ਪਾਰਟੀ ਦੇ ਮੁੱਖ ਚਿਹਰੇ ਅਤੇ ਲੋਕ ਆਗੂ ਵਜੋਂ ਹਾਈਕਮਾਂਡ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ।

ਮਾਲਵਾ ਵਿੱਚ ਸਿਆਸੀ ਵਾਪਸੀ ਦੀ ਵੱਡੀ ਕੋਸ਼ਿਸ਼: ਸ੍ਰੀ ਚਮਕੌਰ ਸਾਹਿਬ ਤੋਂ ਯਾਤਰਾ ਸ਼ੁਰੂ ਕਰਕੇ ਚੰਨੀ ਆਪਣੇ ਪੁਰਾਣੇ ਸਿਆਸੀ ਗੜ੍ਹ ਨੂੰ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਪਾਰਟੀ ਸੰਗਠਨ ‘ਤੇ ਉਨ੍ਹਾਂ ਦੀ ਪਕੜ ਹੋਰ ਮਜ਼ਬੂਤ ਹੋ ਸਕੇ।

ਖੁਦ ਨੂੰ ਸਾਬਤ ਕਰਨ ਦੀ ਦੌੜ: 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਇਸ ਯਾਤਰਾ ਦੀ ਸਫਲਤਾ ਰਾਹੀਂ ਪਾਰਟੀ ਹਾਈਕਮਾਂਡ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਉਹ ਇੱਕ ਸਮਰੱਥ ਚਿਹਰਾ ਹਨ।

ਪੰਜਾਬ📍 ਪੰਜਾਬ

ਲਾਸ ਏਂਜਲਸ ‘ਚ ਰਿਤਿਕ ਰੋਸ਼ਨ ਦਾ ਜਲਵਾ, ਗਾਲਾ ‘ਚ ਬਣਾਇਆ ਖ਼ਾਸ ਰਿਕਾਰਡ

ਲਾਸ ਏਂਜਲਸ: ਸੁਪਰਸਟਾਰ ਰਿਤਿਕ ਰੋਸ਼ਨ ਨੇ ਲਾਸ ਏਂਜਲਸ ਵਿੱਚ ਆਯੋਜਿਤ (ਲਾਸ ਏਂਜਲਸ ਕਾਊਂਟੀ ਮਿਊਜ਼ੀਅਮ ਆਫ਼ ਆਰਟ) ਆਰਟ + ਫਿਲਮ ਗਾਲਾ ਵਿੱਚ ਬੇਹੱਦ ਸਟਾਈਲਿਸ਼ ਅੰਦਾਜ਼ ਵਿੱਚ ਸ਼ਿਰਕਤ ਕੀਤੀ।
ਲਾਸ ਏਂਜਲਸ ‘ਚ ਰਿਤਿਕ ਰੋਸ਼ਨ ਦਾ ਜਲਵਾ, ਗਾਲਾ ‘ਚ ਬਣਾਇਆ ਖ਼ਾਸ ਰਿਕਾਰਡ

ਲਾਸ ਏਂਜਲਸ: ਸੁਪਰਸਟਾਰ ਰਿਤਿਕ ਰੋਸ਼ਨ ਨੇ ਲਾਸ ਏਂਜਲਸ ਵਿੱਚ ਆਯੋਜਿਤ (ਲਾਸ ਏਂਜਲਸ ਕਾਊਂਟੀ ਮਿਊਜ਼ੀਅਮ ਆਫ਼ ਆਰਟ) ਆਰਟ + ਫਿਲਮ ਗਾਲਾ ਵਿੱਚ ਬੇਹੱਦ ਸਟਾਈਲਿਸ਼ ਅੰਦਾਜ਼ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੇ 15ਵੇਂ ਐਡੀਸ਼ਨ ਵਿੱਚ ਹਾਲੀਵੁੱਡ ਦੇ ਕਈ ਨਾਮੀ ਅਦਾਕਾਰ, ਫਿਲਮ ਨਿਰਮਾਤਾ, ਕਲਾਕਾਰ ਅਤੇ ਵਿਸ਼ਵ ਪੱਧਰੀ ਸੱਭਿਆਚਾਰਕ ਹਸਤੀਆਂ ਸ਼ਾਮਲ ਹੋਈਆਂ।

ਰਿਤਿਕ ਰੋਸ਼ਨ ਨੇ ਇਟੈਲੀਅਨ ਲਗਜ਼ਰੀ ਫੈਸ਼ਨ ਬ੍ਰਾਂਡ ‘ਬਰੂਨੇਲੋ ਕੁਚਿਨੇਲੀ’ ਦਾ ਕਸਟਮ ਟਕਸੀਡੋ ਪਹਿਨਿਆ ਹੋਇਆ ਸੀ, ਜਿਸ ਵਿੱਚ ਉਹ ਬੇਹੱਦ ਸ਼ਾਨਦਾਰ ਲੱਗ ਰਹੇ ਸਨ। ਇਹ ਬ੍ਰਾਂਡ ਆਪਣੀ ‘ਕੁਆਇਟ ਲਗਜ਼ਰੀ’ (ਸਾਦਗੀ ਭਰੀ ਸ਼ਾਨੋ-ਸ਼ੌਕਤ) ਅਤੇ ‘ਹਿਊਮੈਨਿਸਟਿਕ ਕੈਪੀਟਲਿਜ਼ਮ’ (ਮਾਨਵਤਾਵਾਦੀ ਪੂੰਜੀਵਾਦ) ਦੀ ਵਿਚਾਰਧਾਰਾ ਲਈ ਜਾਣਿਆ ਜਾਂਦਾ ਹੈ।

ਸਿਰਫ਼ ਸੱਦੇ ਰਾਹੀਂ ਆਯੋਜਿਤ ਕੀਤੇ ਜਾਣ ਵਾਲੇ ਇਸ ਸਾਲਾਨਾ ਚੈਰਿਟੀ ਸਮਾਗਮ ਵਿੱਚ ਫਿਲਮ ਨਿਰਮਾਤਾ ਡੇਨਿਸ ਵਿਲੇਨਿਊਵ (ਜੋ ਮੁੱਖ ਤੌਰ ‘ਤੇ ‘ਡਿਊਨ’ ਫਿਲਮ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ) ਅਤੇ ਕਲਾਕਾਰ ਵਿਜਾ ਸੇਲਮਿਨਸ ਨੂੰ ਫਿਲਮ ਨਿਰਮਾਣ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਇਸ ਗਾਲਾ ਸਮਾਗਮ ਵਿੱਚ ਸਿਨੇਮਾ, ਕਲਾ, ਫੈਸ਼ਨ, ਕਾਰੋਬਾਰ ਅਤੇ ਸਮਾਜ ਸੇਵਾ ਦੀ ਦੁਨੀਆ ਦੀਆਂ ਨਾਮੀ ਹਸਤੀਆਂ ਇੱਕੋ ਮੰਚ ‘ਤੇ ਇਕੱਠੀਆਂ ਹੁੰਦੀਆਂ ਹਨ। ਮਹਿਮਾਨਾਂ ਦੀ ਸੂਚੀ ਵਿੱਚ ਹਾਲੀਵੁੱਡ ਸਿਤਾਰੇ, ਅੰਤਰਰਾਸ਼ਟਰੀ ਕਲਾਕਾਰ ਅਤੇ ਪ੍ਰਭਾਵਸ਼ਾਲੀ ਉੱਦਮੀ ਸ਼ਾਮਲ ਹੁੰਦੇ ਹਨ। ਇਸ ਵੱਕਾਰੀ ਸੱਭਿਆਚਾਰਕ ਸਮਾਗਮ ਵਿੱਚ ਰਿਤਿਕ ਰੋਸ਼ਨ ਦੀ ਮੌਜੂਦਗੀ ਭਾਰਤੀ ਪ੍ਰਤੀਨਿਧਤਾ ਦੇ ਲਿਹਾਜ਼ ਨਾਲ ਇੱਕ ਅਹਿਮ ਪਲ ਰਹੀ, ਕਿਉਂਕਿ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਮੁੱਖ ਧਾਰਾ ਦੇ ਭਾਰਤੀ ਅਦਾਕਾਰ ਬਣ ਗਏ ਹਨ।

7 ਨਵੰਬਰ ਦੀ ਸ਼ਾਮ ਨੂੰ ਆਯੋਜਿਤ ਇਸ ਸਾਲਾਨਾ ਗਾਲਾ ਨੂੰ ਲਗਜ਼ਰੀ ਫੈਸ਼ਨ ਹਾਊਸ ਗੁੱਚੀ ਦਾ ਸਮਰਥਨ ਪ੍ਰਾਪਤ ਹੈ। ਇਹ ਸਮਾਗਮ ਕਲਾ, ਫਿਲਮ ਅਤੇ ਸੱਭਿਆਚਾਰ ਦੇ ਸੁਮੇਲ ਦਾ ਜਸ਼ਨ ਮਨਾਉਂਦਾ ਹੈ।

ਪ੍ਰੈੱਸ ਬਿਆਨ ਅਨੁਸਾਰ, ਇਸ ਪ੍ਰੋਗਰਾਮ ਦੀ ਸਹਿ-ਪ੍ਰਧਾਨਗੀ ਹਾਲੀਵੁੱਡ ਅਦਾਕਾਰ ਲਿਓਨਾਰਡੋ ਡਿਕੈਪ੍ਰਿਓ ਅਤੇ ਉੱਦਮੀ ਤੇ ਸੱਭਿਆਚਾਰਕ ਮਾਹਿਰ ਈਵਾ ਚਾਊ ਨੇ ਕੀਤੀ। ਇਸ ਸਮਾਗਮ ਵਿੱਚ ਰਿਤਿਕ ਰੋਸ਼ਨ ਦੀ ਮੇਜ਼ਬਾਨੀ ਭਾਰਤੀ ਮੂਲ ਦੀ ਨਿਰਮਾਤਾ, ਵੈਂਚਰ ਕੈਪੀਟਲਿਸਟ ਅਤੇ ਇੰਟਰਨੈਸ਼ਨਲ ਐਮੀ ਬੋਰਡ ਦੀ ਮੈਂਬਰ ਕਵਿਤਾ ਗੁਪਤਾ ਨੇ ਕੀਤੀ, ਜੋ ਅੰਤਰਰਾਸ਼ਟਰੀ ਮੰਚ ‘ਤੇ ਭਾਰਤੀ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰ ਰਹੀ ਹੈ।

ਸਿਤਾਰਿਆਂ ਨਾਲ ਸਜੀ ਇਸ ਸ਼ਾਮ ਵਿੱਚ ਹਾਲੀਵੁੱਡ ਦੀਆਂ ਕਈ ਹੋਰ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਲਿਓਨਾਰਡੋ ਡਿਕੈਪ੍ਰਿਓ, ਟੌਮ ਹੈਂਕਸ, ਟਿਮੋਥੀ ਸ਼ੈਲਮੇ, ਨਿਕੋਲ ਕਿਡਮੈਨ, ਐਂਡਰਿਊ ਗਾਰਫੀਲਡ, ਅਨਿਆ ਟੇਲਰ-ਜੌਏ, ਰੂਫਸ ਸੇਵਲ, ਐਸ਼ਲੇ ਪਾਰਕ, ਜੈਸਿਕਾ ਵਿਲੀਅਮਜ਼ ਅਤੇ ਮੋਨਿਕਾ ਬਾਰਬਾਰੋ ਸ਼ਾਮਲ ਸਨ।

ਇਨ੍ਹਾਂ ਤੋਂ ਇਲਾਵਾ ਕਾਇਲੀ ਜੇਨਰ ਅਤੇ ਕਿਮ ਕਾਰਦਾਸ਼ੀਅਨ ਵਰਗੀਆਂ ਉੱਘੀਆਂ ਕਾਰੋਬਾਰੀ ਅਤੇ ਵਿਸ਼ਵ ਪੱਧਰੀ ਫੈਸ਼ਨ ਹਸਤੀਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਆਰਟ + ਫਿਲਮ ਗਾਲਾ ਇੱਕ ਸਾਲਾਨਾ ਸਮਾਗਮ ਹੈ, ਜੋ ਕਲਾ ਅਤੇ ਸਿਨੇਮਾ ਦੀ ਦੁਨੀਆ ਦੀਆਂ ਪ੍ਰਭਾਵਸ਼ਾਲੀ ਹਸਤੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਦਾ ਹੈ। ਇਸ ਸਮਾਗਮ ਵਿੱਚ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਰਚਨਾਤਮਕ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ।

ਪੰਜਾਬ📍 ਪੰਜਾਬ

ਝਾਰਖੰਡ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, 2.2 ਕਰੋੜ ਦਾ ਗਾਂਜਾ ਬਰਾਮਦ

ਰਾਂਚੀ: ਝਾਰਖੰਡ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਕੁੱਲ 441 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ ਲਗਭਗ 2.2 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਝਾਰਖੰਡ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, 2.2 ਕਰੋੜ ਦਾ ਗਾਂਜਾ ਬਰਾਮਦ

ਰਾਂਚੀ: ਝਾਰਖੰਡ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਕੁੱਲ 441 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ ਲਗਭਗ 2.2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਗੜ੍ਹਵਾ ਜ਼ਿਲ੍ਹੇ ਵਿੱਚ ਪੁਲਿਸ ਨੇ ਬੀਤੇ ਦਿਨ ਗੜ੍ਹਵਾ ਥਾਣਾ ਖੇਤਰ ਦੇ ਕਲਿਆਣਪੁਰ ਓਵਰਬ੍ਰਿਜ ਨੇੜੇ ਖੜ੍ਹੇ ਇੱਕ ਕੰਟੇਨਰ ਟਰੱਕ ਵਿੱਚੋਂ ਕਰੀਬ 2.13 ਕਰੋੜ ਰੁਪਏ ਦੀ ਕੀਮਤ ਵਾਲਾ 426 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ।

ਗੜ੍ਹਵਾ ਦੇ ਪੁਲਿਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਦੱਸਿਆ, ”ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕਰਨ ਲਈ ਵਾਹਨ ਦੀ ਤਲਾਸ਼ੀ ਲਈ। ਇਸ ਦੌਰਾਨ ਟਰੱਕ ਵਿੱਚੋਂ 426 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਨੂੰ ਇੱਕ-ਇੱਕ ਕਿਲੋਗ੍ਰਾਮ ਦੇ 426 ਪਲਾਸਟਿਕ ਪੈਕੇਟਾਂ ਵਿੱਚ ਰੱਖਿਆ ਗਿਆ ਸੀ। ਜ਼ਬਤ ਕੀਤਾ ਗਿਆ ਗਾਂਜਾ ਟਰੱਕ ਵਿੱਚ ਬਣੀ ਇੱਕ ਗੁਪਤ ਜਗ੍ਹਾ ਵਿੱਚ ਲੁਕਾਇਆ ਹੋਇਆ ਸੀ।”

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ, ਕਿਉਂਕਿ ਕਾਰਵਾਈ ਦੌਰਾਨ ਟਰੱਕ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਜ਼ਬਤ ਕੀਤੇ ਗਏ ਟਰੱਕ ਦੀ ਰਜਿਸਟ੍ਰੇਸ਼ਨ ਉੱਤਰ ਪ੍ਰਦੇਸ਼ ਦੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇੱਕ ਹੋਰ ਕਾਰਵਾਈ ਦੌਰਾਨ ਰੇਲਵੇ ਸੁਰੱਖਿਆ ਬਲ ਨੇ ਸ਼ਨੀਵਾਰ ਰਾਤ ਟਾਟੀਸਿਲਵੇ ਰੇਲਵੇ ਸਟੇਸ਼ਨ ‘ਤੇ ਹਟੀਆ-ਇਸਲਾਮਪੁਰ ਐਕਸਪ੍ਰੈੱਸ ਦੇ ਜਨਰਲ ਡੱਬੇ ਵਿੱਚੋਂ ਚਾਰ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 15 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ। ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ।

ਬਿਆਨ ਮੁਤਾਬਕ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਓਡੀਸ਼ਾ ਦੇ ਬੋਲਾਂਗੀਰ ਤੋਂ ਗਾਂਜਾ ਖਰੀਦਿਆ ਸੀ ਅਤੇ ਇਸ ਨੂੰ ਬਿਹਾਰ ਦੇ ਚੰਪਾਰਨ ਇਲਾਕੇ ਵਿੱਚ ਲਿਜਾ ਰਹੇ ਸਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਤਿੰਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜਦਕਿ ਚੌਥਾ ਮੁਲਜ਼ਮ, ਜੋ ਗਾਂਜੇ ਦਾ ਖਰੀਦਦਾਰ ਵੀ ਹੈ, ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਜ਼ਬਤ ਕੀਤੇ ਗਏ ਗਾਂਜੇ ਦੀ ਅੰਦਾਜ਼ਨ ਬਾਜ਼ਾਰੀ ਕੀਮਤ ਕਰੀਬ 7.5 ਲੱਖ ਰੁਪਏ ਹੈ। ਬਿਆਨ ਵਿੱਚ ਦੱਸਿਆ ਗਿਆ ਕਿ ਗਾਂਜੇ ਅਤੇ ਚਾਰਾਂ ਮੁਲਜ਼ਮਾਂ ਨੂੰ ਅਗਲੀ ਕਾਰਵਾਈ ਲਈ ਰਾਂਚੀ ਸਰਕਾਰੀ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੰਜਾਬ📍 ਪੰਜਾਬ

ਬੇਕਾਬੂ ਕਾਰ ਨੇ ਸਕੂਟਰੀ ਸਵਾਰ ਨੂੰ ਮਾਰੀ ਟੱਕਰ, ਇਕ ਵਿਅਕਤੀ ਜ਼ਖਮੀ

ਟਾਂਡਾ ਉੜਮੁੜ: ਟਾਂਡਾ-ਸ਼੍ਰੀ ਹਰਗੋਬਿੰਦਪੁਰ ਰੋਡ ‘ਤੇ ਪਾਠਕ ਹਸਪਤਾਲ ਨੇੜੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਬੇਕਾਬੂ ਕਾਰ ਨੇ ਸੜਕ ਕਿਨਾਰੇ ਲੱਗੀ ਰੇਹੜੀ ਕੋਲ ਸ਼ਕਰਕੰਦੀ ਖਾਣ ਲਈ ਰੁਕੇ ਸਕੂਟਰੀ ਸਵਾਰ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈਣ ਤੋਂ ਬਾਅਦ ਰੇਹੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਬੇਕਾਬੂ ਕਾਰ ਨੇ ਸਕੂਟਰੀ ਸਵਾਰ ਨੂੰ ਮਾਰੀ ਟੱਕਰ, ਇਕ ਵਿਅਕਤੀ ਜ਼ਖਮੀ

ਟਾਂਡਾ ਉੜਮੁੜ: ਟਾਂਡਾ-ਸ਼੍ਰੀ ਹਰਗੋਬਿੰਦਪੁਰ ਰੋਡ ‘ਤੇ ਪਾਠਕ ਹਸਪਤਾਲ ਨੇੜੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਬੇਕਾਬੂ ਕਾਰ ਨੇ ਸੜਕ ਕਿਨਾਰੇ ਲੱਗੀ ਰੇਹੜੀ ਕੋਲ ਸ਼ਕਰਕੰਦੀ ਖਾਣ ਲਈ ਰੁਕੇ ਸਕੂਟਰੀ ਸਵਾਰ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈਣ ਤੋਂ ਬਾਅਦ ਰੇਹੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਕੂਟਰੀ ਸਵਾਰ ਸਰਬਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਾਹਿਬਾਜ਼ਪੁਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਹਾਦਸੇ ਦੌਰਾਨ ਰੇਹੜੀ ਚਾਲਕ ਉਪਦਰਾ ਕੁਮਾਰ ਪੁੱਤਰ ਰਾਮ ਸ਼ਰਨ ਸ਼ਾਹ ਵਾਸੀ ਕਹਤਾਰਵਾ, ਮਥੁਰਾਪੁਰ, ਬਿਹਾਰ ਵਾਲ-ਵਾਲ ਬਚ ਗਿਆ, ਜਦਕਿ ਉਸ ਦੀ ਰੇਹੜੀ ਅਤੇ ਉਸ ਉੱਪਰ ਰੱਖਿਆ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ। ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ. ਤੇਜਿੰਦਰ ਸਿੰਘ, ਕਾਂਸਟੇਬਲ ਨੀਰਜ ਬੱਤਰਾ ਅਤੇ ਮਹਿਲਾ ਕਾਂਸਟੇਬਲ ਭਾਵਨਾ ਕੁਮਾਰੀ ਨੇ ਮੌਕੇ ‘ਤੇ ਪਹੁੰਚ ਕੇ ਮਦਦ ਕੀਤੀ ਅਤੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਸੁਚਾਰੂ ਕਰਵਾਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਫਿਰੋਜ਼ਪੁਰ ਦੇ ਪਿੰਡ ਝੋਕ ਮੋਹੜੇ ‘ਚ ਘਰ ਬਾਹਰ ਅੰਨ੍ਹੇਵਾਹ ਫਾਇਰਿੰਗ, ਹਮਲਾਵਰਾਂ ਨੇ ਚਲਾਈਆਂ 7 ਗੋਲਿਆਂ; ਨਹੀਂ ਹੋਇਆ ਕੋਈ ਜਾਨੀ ਨੁਕਸਾਨ

ਗੁਰਪਿਆਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਦੇਰ ਰਾਤ ਕਰੀਬ ਪੌਣੇ 12 ਵਜੇ ਦੋਵੇਂ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਉਂਦਿਆਂ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਿਰੋਜ਼ਪੁਰ ਦੇ ਪਿੰਡ ਝੋਕ ਮੋਹੜੇ ‘ਚ ਘਰ ਬਾਹਰ ਅੰਨ੍ਹੇਵਾਹ ਫਾਇਰਿੰਗ, ਹਮਲਾਵਰਾਂ ਨੇ ਚਲਾਈਆਂ 7 ਗੋਲਿਆਂ; ਨਹੀਂ ਹੋਇਆ ਕੋਈ ਜਾਨੀ ਨੁਕਸਾਨ

ਗੁਰਪਿਆਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਦੇਰ ਰਾਤ ਕਰੀਬ ਪੌਣੇ 12 ਵਜੇ ਦੋਵੇਂ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਉਂਦਿਆਂ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਦੱਸਣ ਮੁਤਾਬਕ, ਹਮਲਾਵਰਾਂ ਵੱਲੋਂ ਕੁੱਲ ਸੱਤ ਫਾਇਰ ਕੀਤੇ ਗਏ। ਜਿਨ੍ਹਾਂ ਵਿੱਚੋਂ ਇੱਕ ਗੋਲੀ ਘਰ ਦੀ ਕੰਧ ਤੇ ਲੱਗੀ, ਜਦਕਿ ਬਾਕੀ ਗੋਲੀਆਂ ਘਰ ਦੇ ਨੇੜੇ ਚੱਲੀਆਂ ਹੋਈਆਂ ਮਿਲੀਆਂ।

ਫਿਰੋਜ਼ਪੁਰ ਮਮਦੋਟ ਦੇ ਨਜ਼ਦੀਕ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਝੋਕ ਮੋਹੜੇ ਵਿੱਚ ਦੇਰ ਰਾਤ ਫਾਇਰਿੰਗ ਦੀ ਘਟਨਾ ਵਾਪਰੀ ਹੈ। ਦੋ ਵਿਅਕਤੀਆਂ ਵੱਲੋਂ ਇੱਕ ਘਰ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਮਲਾਵਰਾਂ ਨੂੰ ਇਸੇ ਪਿੰਡ ਦੇ ਰਹਿਣ ਵਾਲੇ ਦਸੇ ਗਾਏ ਹਨ

ਸ਼ਿਕਾਇਤਕਰਤਾ ਗੁਰਪਿਆਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਦੇਰ ਰਾਤ ਕਰੀਬ ਪੌਣੇ 12 ਵਜੇ ਦੋਵੇਂ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਉਂਦਿਆਂ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਦੱਸਣ ਮੁਤਾਬਕ, ਹਮਲਾਵਰਾਂ ਵੱਲੋਂ ਕੁੱਲ ਸੱਤ ਫਾਇਰ ਕੀਤੇ ਗਏ। ਜਿਨ੍ਹਾਂ ਵਿੱਚੋਂ ਇੱਕ ਗੋਲੀ ਘਰ ਦੀ ਕੰਧ ਤੇ ਲੱਗੀ, ਜਦਕਿ ਬਾਕੀ ਗੋਲੀਆਂ ਘਰ ਦੇ ਨੇੜੇ ਚੱਲੀਆਂ ਹੋਈਆਂ ਮਿਲੀਆਂ।

ਸ਼ਿਕਾਇਤਕਰਤਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਦੋਵੇਂ ਵਿਅਕਤੀਆਂ ਵੱਲੋਂ ਘਰ ਦੇ ਗੇਟ ਤੇ ਲੱਤਾਂ ਮਾਰ ਕੇ ਤੋੜ-ਭੰਨ ਕੀਤੀ ਗਈ। ਪਰਿਵਾਰ ਨੇ ਡਰ ਦੇ ਮਾਹੌਲ ਵਿੱਚ ਗੇਟ ਵੱਲ ਜਾਣ ਦੀ ਹਿੰਮਤ ਨਹੀਂ ਕੀਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਸਵੇਰੇ ਥਾਣਾ ਲੱਖੋ ਕੇ ਬਹਿਰਾਮ ਵਿਖੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਗੁਰੂਹਰਸਹਾਏ ਦੇ ਡੀਐਸਪੀ ਤੇਜਿੰਦਰਪਾਲ ਸਿੰਘ ਅਤੇ ਐਸਐਚਓ ਲੱਖੋ ਕੇ ਬਹਿਰਾਮ ਪਰਮਜੀਤ ਕੌਰ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।

ਮਨੋਰੰਜਨ📍 ਪੰਜਾਬ

ਪਹਿਲੇ ਵੀਕਐਂਡ ‘ਚ ਹੀ ਫਿਲਮ ‘ਰਾਮਾਇਣ’ ਨੇ ਤੋੜੇ ਕਮਾਈ ਦੇ ਰਿਕਾਰਡ

ਮੁੰਬਈ: ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਦੀ ਅਦਾਕਾਰੀ ਵਾਲੀ ਫਿਲਮ ‘ਰਾਮਾਇਣ’ ਨੇ ਆਪਣੇ ਪਹਿਲੇ ਵੀਕਐਂਡ ਵਿੱਚ ਹੀ ਗਲੋਬਲ ਬਾਕਸ ਆਫਿਸ ‘ਤੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਪਹਿਲੇ ਵੀਕਐਂਡ ‘ਚ ਹੀ ਫਿਲਮ ‘ਰਾਮਾਇਣ’ ਨੇ ਤੋੜੇ ਕਮਾਈ ਦੇ ਰਿਕਾਰਡ

ਮੁੰਬਈ: ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਦੀ ਅਦਾਕਾਰੀ ਵਾਲੀ ਫਿਲਮ ‘ਰਾਮਾਇਣ’ ਨੇ ਆਪਣੇ ਪਹਿਲੇ ਵੀਕਐਂਡ ਵਿੱਚ ਹੀ ਗਲੋਬਲ ਬਾਕਸ ਆਫਿਸ ‘ਤੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਇਹ ਫਿਲਮ 5 ਨਵੰਬਰ ਨੂੰ ਹਿੰਦੀ, ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਮਾਤਾ ਸੀਤਾ ਅਤੇ ਯਸ਼ ਰਾਵਣ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।

ਪ੍ਰਾਚੀਨ ਮਹਾਂਕਾਵਿ ‘ਰਾਮਾਇਣ’ ‘ਤੇ ਆਧਾਰਿਤ ਦੋ ਭਾਗਾਂ ਵਾਲੀ ਫਿਲਮ ਸੀਰੀਜ਼ ਦਾ ਇਹ ਪਹਿਲਾ ਹਿੱਸਾ ਹੈ। ਟ੍ਰੇਡ ਟ੍ਰੈਕਿੰਗ ਵੈੱਬਸਾਈਟ ‘ਸੈਕਨਿਲਕ’ ਅਨੁਸਾਰ, ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 375.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉੱਥੇ ਹੀ ਘਰੇਲੂ ਬਾਕਸ ਆਫਿਸ ‘ਤੇ ਫਿਲਮ ਦਾ ਕੁੱਲ ਕਲੈਕਸ਼ਨ 218.25 ਕਰੋੜ ਰੁਪਏ ਰਿਹਾ ਹੈ।

ਫਿਲਮ ਦੀ ਕਹਾਣੀ ਭਗਵਾਨ ਰਾਮ ਦੇ ਜੀਵਨ ਸਫ਼ਰ, ਉਨ੍ਹਾਂ ਦੇ ਬਨਵਾਸ, ਰਾਵਣ ਵੱਲੋਂ ਮਾਤਾ ਸੀਤਾ ਦੇ ਹਰਣ ਅਤੇ ਇਸ ਤੋਂ ਬਾਅਦ ਬੁਰਾਈ ਤੇ ਚੰਗਿਆਈ ਦੀਆਂ ਤਾਕਤਾਂ ਵਿਚਕਾਰ ਹੋਏ ਯੁੱਧ ‘ਤੇ ਆਧਾਰਿਤ ਹੈ।

ਫਿਲਮ ਦਾ ਸੰਗੀਤ ਆਸਕਰ ਜੇਤੂ ਸੰਗੀਤਕਾਰ ਹੰਸ ਜ਼ਿਮਰ ਅਤੇ ਏ.ਆਰ. ਰਹਿਮਾਨ ਨੇ ਤਿਆਰ ਕੀਤਾ ਹੈ, ਜਦਕਿ ਟੈਰੀ ਨੋਟਰੀ ਅਤੇ ਗਾਈ ਨੌਰਿਸ ਇਸ ਦੀ ਐਕਸ਼ਨ ਟੀਮ ਦਾ ਹਿੱਸਾ ਹਨ।

ਇਸ ਫਿਲਮ ਦਾ ਨਿਰਮਾਣ ਨਮਿਤ ਮਲਹੋਤਰਾ ਦੇ ‘ਪ੍ਰਾਈਮ ਫੋਕਸ ਸਟੂਡੀਓਜ਼’ ਨੇ ਅਤੇ ਯਸ਼ ਦੀ ਕੰਪਨੀ ‘ਮੌਨਸਟਰ ਮਾਈਂਡ ਕ੍ਰੀਏਸ਼ਨਜ਼’ ਨਾਲ ਮਿਲ ਕੇ ਕੀਤਾ ਹੈ।

ਫਿਲਮ ਦੀ ਬਾਕੀ ਸਟਾਰ ਕਾਸਟ ਵਿੱਚ ਸੰਨੀ ਦਿਓਲ, ਅਨੁਪਮ ਖੇਰ, ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ, ਵਿਵੇਕ ਓਬਰਾਏ, ਆਦਿਨਾਥ ਕੋਠਾਰੇ, ਅਰੁਣ ਗੋਵਿਲ, ਕੁਨਾਲ ਕਪੂਰ, ਇੰਦਰਾ ਕ੍ਰਿਸ਼ਨਨ ਅਤੇ ਲਾਰਾ ਦੱਤਾ ਵਰਗੇ ਕਲਾਕਾਰ ਸ਼ਾਮਲ ਹਨ।

ਮਨੋਰੰਜਨ📍 ਪੰਜਾਬ

ਗਰਮ ਪਾਣੀ ਲਈ ਗੀਜ਼ਰ ਖਰੀਦਣ ਦੀ ਲੋੜ ਨਹੀਂ, ਸਸਤੀ ਬਾਲਟੀ 'ਚ ਉਬਲਣ ਲੱਗੇਗਾ

ਸਰਦੀਆਂ ਵਿੱਚ ਗਰਮ ਪਾਣੀ ਪ੍ਰਾਪਤ ਕਰਨ ਲਈ ਹੁਣ ਤੁਹਾਨੂੰ ਮਹਿੰਗਾ ਗੀਜ਼ਰ ਖਰੀਦਣ ਦੀ ਲੋੜ ਨਹੀਂ ਹੈ। 'ਅਬਿਰਾਮੀ 20-ਲੀਟਰ ਪੋਰਟੇਬਲ ਬਾਲਟੀ ਵਾਟਰ ਹੀਟਰ' ਐਮਾਜ਼ਾਨ 'ਤੇ ਸਿਰਫ਼ ₹2,499 ਵਿੱਚ ਉਪਲਬਧ ਹੈ।
ਗਰਮ ਪਾਣੀ ਲਈ ਗੀਜ਼ਰ ਖਰੀਦਣ ਦੀ ਲੋੜ ਨਹੀਂ, ਸਸਤੀ ਬਾਲਟੀ 'ਚ ਉਬਲਣ ਲੱਗੇਗਾ

ਸਰਦੀਆਂ ਵਿੱਚ ਗਰਮ ਪਾਣੀ ਪ੍ਰਾਪਤ ਕਰਨ ਲਈ ਹੁਣ ਤੁਹਾਨੂੰ ਮਹਿੰਗਾ ਗੀਜ਼ਰ ਖਰੀਦਣ ਦੀ ਲੋੜ ਨਹੀਂ ਹੈ। 'ਅਬਿਰਾਮੀ 20-ਲੀਟਰ ਪੋਰਟੇਬਲ ਬਾਲਟੀ ਵਾਟਰ ਹੀਟਰ' ਐਮਾਜ਼ਾਨ 'ਤੇ ਸਿਰਫ਼ ₹2,499 ਵਿੱਚ ਉਪਲਬਧ ਹੈ। ਇਸ ਵਿੱਚ 2,000 ਵਾਟ ਦਾ ਹੀਟਿੰਗ ਐਲੀਮੈਂਟ, 20 ਲੀਟਰ ਦੀ ਸਮਰੱਥਾ ਅਤੇ ਪਾਣੀ ਗਰਮ ਕਰਨ ਦੀ ਬਿਹਤਰੀਨ ਪ੍ਰਣਾਲੀ ਮੌਜੂਦ ਹੈ। ਜਾਣੋ ਕਿ ਇਹ ਉਪਕਰਣ ਛੋਟੇ ਬੱਚਿਆਂ ਵਾਲੇ ਪਰਿਵਾਰਾਂ, ਇਕੱਲੇ ਰਹਿਣ ਵਾਲੇ ਵਿਅਕਤੀਆਂ ਅਤੇ ਕਿਰਾਏ ਦੇ ਘਰਾਂ ਵਿੱਚ ਰਹਿਣ ਵਾਲਿਆਂ ਲਈ ਕਿੰਨਾ ਲਾਹੇਵੰਦ ਹੋ ਸਕਦਾ ਹੈ। ਨਾਲ ਹੀ, ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਇਸਨੂੰ ਵਰਤਣ ਸਮੇਂ ਰੱਖੀਆਂ ਜਾਣ ਵਾਲੀਆਂ ਜ਼ਰੂਰੀ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰੋ।

ਸਰਦੀਆਂ ਦੇ ਮੌਸਮ ਦੌਰਾਨ, ਰੋਜ਼ਾਨਾ ਦੇ ਕੰਮਾਂ ਲਈ ਅਕਸਰ ਗਰਮ ਪਾਣੀ ਦੀ ਲੋੜ ਪੈਂਦੀ ਹੈ। ਇਸ ਲਈ, ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਗੀਜ਼ਰ ਜਾਂ ਵਾਟਰ ਹੀਟਰ ਲਗਵਾਉਂਦੇ ਹਨ। ਹਾਲਾਂਕਿ, ਗੀਜ਼ਰ ਦੀ ਉੱਚ ਕੀਮਤ ਅਕਸਰ ਮੱਧ-ਵਰਗੀ ਪਰਿਵਾਰਾਂ ਦੇ ਬਜਟ ਨੂੰ ਵਿਗਾੜ ਸਕਦੀ ਹੈ। ਅੱਜ ਦੀ ਰਿਪੋਰਟ ਵਿੱਚ, ਅਸੀਂ ਤੁਹਾਨੂੰ ਗੀਜ਼ਰ ਦੇ ਇੱਕ ਅਜਿਹੇ ਕਿਫਾਇਤੀ ਬਦਲ ਬਾਰੇ ਦੱਸਾਂਗੇ—ਜਿਸ ਦੀ ਕੀਮਤ ਤੁਹਾਨੂੰ ਜ਼ਰੂਰ ਹੈਰਾਨ ਕਰ ਦੇਵੇਗੀ। ਅਸਲ ਵਿੱਚ, ਗੀਜ਼ਰਾਂ ਤੋਂ ਇਲਾਵਾ, ਬਹੁਤ ਸਾਰੇ ਲੋਕ ਪਾਣੀ ਗਰਮ ਕਰਨ ਲਈ 'ਵਾਟਰ ਹੀਟਰ ਰਾਡਾਂ' (ਜਿਨ੍ਹਾਂ ਨੂੰ 'ਇਮਰਸ਼ਨ ਰਾਡਾਂ' ਵੀ ਕਿਹਾ ਜਾਂਦਾ ਹੈ) ਖਰੀਦਣਾ ਪਸੰਦ ਕਰਦੇ ਹਨ। ਇਹ ਪਾਣੀ ਗਰਮ ਕਰਨ ਦੀ ਪ੍ਰਕਿਰਿਆ ਨੂੰ ਕਾਫ਼ੀ ਆਸਾਨ ਬਣਾ ਦਿੰਦੀਆਂ ਹਨ। ਹਾਲਾਂਕਿ, ਜਦੋਂ ਵੀ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਹੈ, ਤਾਂ ਤੁਹਾਨੂੰ ਹਰ ਵਾਰ ਇਸਨੂੰ ਦੁਬਾਰਾ ਗਰਮ ਕਰਨਾ ਪੈਂਦਾ ਹੈ। ਇਸ ਸੰਦਰਭ ਵਿੱਚ, ਇੱਕ 'ਇੰਸਟੈਂਟ ਬਾਲਟੀ ਵਾਟਰ ਹੀਟਰ' ਇੱਕ ਆਮ ਗੀਜ਼ਰ ਦੇ ਮੁਕਾਬਲੇ ਵਧੇਰੇ ਕਿਫ਼ਾਇਤੀ ਵਿਕਲਪ ਹੋ ਸਕਦਾ ਹੈ। ਗਾਹਕ ਇਨ੍ਹਾਂ 'ਇੰਸਟੈਂਟ ਬਾਲਟੀ ਵਾਟਰ ਹੀਟਰਾਂ' ਨੂੰ ਐਮਾਜ਼ਾਨ ਤੋਂ ਖਰੀਦ ਸਕਦੇ ਹਨ।

ਇਹ 'ਬਾਲਟੀ ਵਾਟਰ ਹੀਟਰ' ਉਨ੍ਹਾਂ ਲੋਕਾਂ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਜੋ ਇਕੱਲੇ ਰਹਿੰਦੇ ਹਨ, ਜਾਂ ਜੋ ਕੰਮ ਜਾਂ ਪੜ੍ਹਾਈ ਦੇ ਸਿਲਸਿਲੇ ਵਿੱਚ ਆਪਣੇ ਘਰ ਤੋਂ ਦੂਰ ਰਹਿ ਰਹੇ ਹਨ। ਇਸ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਸ ਵਿੱਚ ਪਹਿਲਾਂ ਤੋਂ ਲੱਗਿਆ ਹੋਇਆ ਹੀਟਿੰਗ ਐਲੀਮੈਂਟ ਹੈ, ਜਿਸ ਨਾਲ ਪਾਣੀ ਗਰਮ ਕਰਨ ਲਈ ਵਾਰ-ਵਾਰ ਵੱਖਰੀ 'ਇਮਰਸ਼ਨ ਹੀਟਰ ਰਾਡ' ਲਗਾਉਣ ਦੀ ਲੋੜ ਨਹੀਂ ਪੈਂਦੀ।

ਐਮਾਜ਼ਾਨ 'ਤੇ ' 20 ਦੇ ਨਾਮ ਨਾਲ ਉਪਲਬਧ ਇਸ ਉਪਕਰਣ ਦੀ ਕੀਮਤ ₹2,499 ਹੈ। ਇਸਨੂੰ ਖਾਸ ਤੌਰ 'ਤੇ ਬਾਲਟੀ ਦੇ ਅੰਦਰ ਹੀ ਪਾਣੀ ਗਰਮ ਕਰਨ ਲਈ ਤਿਆਰ ਕੀਤਾ ਗਿਆ ਹੈ। 20 ਲੀਟਰ ਦੀ ਸਮਰੱਥਾ ਅਤੇ 2,000 ਵਾਟ ਦੀ ਪਾਵਰ ਰੇਟਿੰਗ ਹੋਣ ਕਾਰਨ, ਇਹ ਪਾਣੀ ਨੂੰ ਤੇਜ਼ੀ ਨਾਲ ਗਰਮ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਇੱਕ ਵਾਰ ਵਿੱਚ 20 ਲੀਟਰ ਤੱਕ ਪਾਣੀ ਆ ਸਕਦਾ ਹੈ।

ਇਸ ਹੀਟਰ ਦੀ ਵਰਤੋਂ ਵੱਖ-ਵੱਖ ਕੰਮਾਂ ਲਈ ਗਰਮ ਪਾਣੀ ਪ੍ਰਾਪਤ ਕਰਨ ਵਾਸਤੇ ਕੀਤੀ ਜਾ ਸਕਦੀ ਹੈ—ਜਿਵੇਂ ਕਿ ਬੱਚਿਆਂ ਨੂੰ ਨਹਾਉਣ ਤੋਂ ਲੈ ਕੇ ਵੱਡਿਆਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਘਰ ਦੇ ਹੋਰ ਕੰਮ-ਕਾਜ ਕਰਨ ਤੱਕ। ਇਸ ਦਾ ਢਾਂਚਾ ਹਲਕੇ ਪਲਾਸਟਿਕ ਦਾ ਬਣਿਆ ਹੋਇਆ ਹੈ, ਜਿਸ ਕਾਰਨ ਲੋੜ ਪੈਣ 'ਤੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣਾ ਆਸਾਨ ਹੁੰਦਾ ਹੈ।

ਛੋਟੇ ਬੱਚਿਆਂ ਵਾਲੇ ਘਰ ਵਿੱਚ ਇਹ ਹੀਟਰ ਕਿਵੇਂ ਲਾਹੇਵੰਦ ਹੋ ਸਕਦਾ ਹੈ? ਜਦੋਂ ਘਰ ਵਿੱਚ ਛੋਟੇ ਬੱਚੇ ਹੋਣ, ਤਾਂ ਰੋਜ਼ਾਨਾ ਗਰਮ ਪਾਣੀ ਦੀ ਲੋੜ ਪੈਂਦੀ ਹੈ। ਗੈਸ ਸਟੋਵ 'ਤੇ ਪਾਣੀ ਗਰਮ ਕਰਕੇ ਫਿਰ ਉਸਨੂੰ ਬਾਲਟੀ ਵਿੱਚ ਪਾਉਣ ਦੀ ਬਜਾਏ, ਤੁਸੀਂ ਇਸ ਹੀਟਰ ਦੀ ਵਰਤੋਂ ਸਿੱਧਾ ਬਾਲਟੀ ਦੇ ਅੰਦਰ ਹੀ ਪਾਣੀ ਗਰਮ ਕਰਨ ਲਈ ਕਰ ਸਕਦੇ ਹੋ। ਇਸ ਨਾਲ ਇਹ ਕੰਮ ਕੁਝ ਆਸਾਨ ਹੋ ਜਾਂਦਾ ਹੈ। ਜਦੋਂ ਵੀ ਲੋੜ ਹੋਵੇ, ਤੁਸੀਂ ਗਰਮ ਪਾਣੀ ਤਿਆਰ ਰੱਖ ਸਕਦੇ ਹੋ—ਜਿਵੇਂ ਕਿ ਸਵੇਰੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨ ਵੇਲੇ ਜਾਂ ਉਨ੍ਹਾਂ ਨੂੰ ਨਹਾਉਣ ਤੋਂ ਪਹਿਲਾਂ। ਇਸ ਲਿਹਾਜ਼ ਨਾਲ, ਇਹ ਇੱਕ ਆਮ ਹੀਟਰ ਦੇ ਮੁਕਾਬਲੇ ਬਿਹਤਰ ਵਿਕਲਪ ਹੋ ਸਕਦਾ ਹੈ।

ਹਾਲਾਂਕਿ, ਜੇਕਰ ਘਰ ਵਿੱਚ ਛੋਟੇ ਬੱਚੇ ਹਨ, ਤਾਂ ਇਸ ਉਪਕਰਣ ਦੀ ਵਰਤੋਂ ਕਰਦੇ ਸਮੇਂ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਜਦੋਂ ਹੀਟਰ ਚਾਲੂ ਹੋਵੇ, ਤਾਂ ਬੱਚਿਆਂ ਨੂੰ ਬਾਲਟੀ ਦੇ ਨੇੜੇ ਨਾ ਜਾਣ ਦਿਓ। ਜਦੋਂ ਉਪਕਰਣ ਬਿਜਲੀ ਸਪਲਾਈ ਨਾਲ ਜੁੜਿਆ ਹੋਵੇ, ਤਾਂ ਪਾਣੀ ਨੂੰ ਕਦੇ ਵੀ ਨਾ ਛੂਹੋ। ਇਸ ਹੀਟਰ ਦੀ ਵਰਤੋਂ ਹਮੇਸ਼ਾ ਕਿਸੇ ਬਾਲਗ ਦੀ ਨਿਗਰਾਨੀ ਹੇਠ ਹੀ ਕੀਤੀ ਜਾਣੀ ਚਾਹੀਦੀ ਹੈ। ਬੱਚਿਆਂ ਨੂੰ ਇਸਨੂੰ ਖੁਦ ਚਲਾਉਣ ਦੀ ਇਜਾਜ਼ਤ ਨਾ ਦਿਓ।

2,000-ਵਾਟ ਦੀ ਪਾਵਰ, ਪਾਣੀ ਨੂੰ ਤੇਜ਼ੀ ਨਾਲ ਗਰਮ ਕਰਨਾ: ਇਹ ਮਾਡਲ 230-ਵੋਲਟ ਦੇ ਪਾਵਰ ਕੁਨੈਕਸ਼ਨ 'ਤੇ ਚੱਲਦਾ ਹੈ ਅਤੇ ਇਸਦੀ ਸਮਰੱਥਾ 2,000-ਵਾਟ ਹੈ। ਇਸ ਵਿੱਚ ਤਾਂਬੇ ਦੀ ਟਿਊਬ ਵਾਲਾ, ਨਿਕਲ-ਪਲੇਟਿਡ ਹੀਟਿੰਗ ਐਲੀਮੈਂਟ ਲੱਗਾ ਹੈ, ਜੋ ਪਾਣੀ ਨੂੰ ਤੇਜ਼ੀ ਨਾਲ ਗਰਮ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਸ ਵਿੱਚ ਇੱਕ ਥਰਮੋਸਟੈਟ ਕੰਟਰੋਲ ਵੀ ਮੌਜੂਦ ਹੈ, ਜਿਸ ਨਾਲ ਪਾਣੀ ਗਰਮ ਕਰਨ ਦੀ ਪ੍ਰਕਿਰਿਆ ਨੂੰ ਸੰਭਾਲਣਾ ਆਸਾਨ ਹੋ ਜਾਂਦਾ ਹੈ।

ਹਾਲਾਂਕਿ, ਹੀਟਰ ਦੀ ਵਰਤੋਂ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਹਾਡੇ ਘਰ ਵਿੱਚ ਮੌਜੂਦ ਪਾਵਰ ਸਾਕਟ ਇਸ ਉਪਕਰਣ ਲਈ ਢੁਕਵਾਂ ਹੈ। ਇਸ ਦੇ ਸੁਰੱਖਿਅਤ ਸੰਚਾਲਨ ਲਈ ਸਹੀ ਅਰਥਿੰਗ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਇੱਕ ਉੱਚ ਵਾਟੇਜ ਵਾਲਾ ਉਪਕਰਣ ਹੈ, ਇਸ ਲਈ ਉੱਚ ਗੁਣਵੱਤਾ ਵਾਲੇ ਬਿਜਲੀ ਕੁਨੈਕਸ਼ਨ ਦੀ ਵਰਤੋਂ ਕਰਨਾ ਵੀ ਜ਼ਰੂਰੀ ਹੈ।

ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦੇ ਨਾਲ, ਝਟਕਾ-ਰੋਧਕ ਅਤੇ ਜੰਗ-ਰੋਧਕ ਬਾਡੀ: ਕੰਪਨੀ ਦਾ ਦਾਅਵਾ ਹੈ ਕਿ 'ਅਬਿਰਾਮੀ ਬਾਲਟੀ ਵਾਟਰ ਹੀਟਰ' ਦੀ ਬਾਹਰੀ ਪਲਾਸਟਿਕ ਬਾਡੀ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਜੰਗ ਅਤੇ ਬਿਜਲੀ ਦੇ ਝਟਕਿਆਂ ਤੋਂ ਬਚਾਅ ਕਰ ਸਕੇ। ਇਸ ਤੋਂ ਇਲਾਵਾ, ਇਸ ਵਿੱਚ ਆਈਐਸਆਈ-ਮਾਰਕ ਵਾਲਾ ਹੀਟਿੰਗ ਐਲੀਮੈਂਟ ਅਤੇ ਥਰਮੋਸਟੈਟ ਵਰਗੇ ਪੁਰਜ਼ੇ ਲੱਗੇ ਹੋਏ ਹਨ। ਹਾਲਾਂਕਿ, ਕਿਸੇ ਵੀ ਬਿਜਲੀ ਨਾਲ ਚੱਲਣ ਵਾਲੇ ਵਾਟਰ ਹੀਟਰ ਨੂੰ ਪੂਰੀ ਤਰ੍ਹਾਂ ਜੋਖਮ-ਮੁਕਤ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਇਸ ਵਿੱਚ ਪਾਣੀ ਅਤੇ ਬਿਜਲੀ ਦੀ ਵਰਤੋਂ ਇਕੱਠੀ ਹੁੰਦੀ ਹੈ, ਇਸ ਲਈ ਸੁਰੱਖਿਆ ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।

ਜਦੋਂ ਹੀਟਰ ਚਾਲੂ ਹੋਵੇ ਤਾਂ ਪਾਣੀ ਨੂੰ ਨਾ ਛੂਹੋ। ਵਰਤੋਂ ਖਤਮ ਹੋਣ 'ਤੇ, ਸਭ ਤੋਂ ਪਹਿਲਾਂ ਬਿਜਲੀ ਸਪਲਾਈ ਬੰਦ ਕਰੋ। ਇਸ ਤੋਂ ਬਾਅਦ, ਸਾਰੀਆਂ ਜ਼ਰੂਰੀ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਗਰਮ ਪਾਣੀ ਦੀ ਵਰਤੋਂ ਕਰੋ। ਜੇਕਰ ਤੁਹਾਨੂੰ ਤਾਰ, ਪਲੱਗ ਜਾਂ ਸਾਕਟ ਵਿੱਚ ਕੋਈ ਨੁਕਸ ਦਿਖਾਈ ਦਿੰਦਾ ਹੈ, ਤਾਂ ਉਪਕਰਣ ਦੀ ਵਰਤੋਂ ਨਾ ਕਰੋ। ਹੀਟਰ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਵੀ ਬਹੁਤ ਜ਼ਰੂਰੀ ਹੈ।

ਰੋਜ਼ਾਨਾ ਘਰੇਲੂ ਵਰਤੋਂ ਲਈ ਇਹ ਕਿੰਨਾ ਕੁ ਲਾਹੇਵੰਦ ਹੈ? ਜਿਨ੍ਹਾਂ ਪਰਿਵਾਰਾਂ ਵਿੱਚ ਛੋਟੇ ਬੱਚੇ ਹੁੰਦੇ ਹਨ, ਉੱਥੇ ਸਰਦੀਆਂ ਦੇ ਮੌਸਮ ਦੌਰਾਨ ਗਰਮ ਪਾਣੀ ਦੀ ਲੋੜ ਵਧੇਰੇ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਇਸ ਤਰ੍ਹਾਂ ਦਾ ਇੱਕ ਪੋਰਟੇਬਲ (ਇੱਧਰ-ਉੱਧਰ ਲਿਜਾਣ ਯੋਗ) ਹੀਟਰ ਬਹੁਤ ਕੰਮ ਆ ਸਕਦਾ ਹੈ। 20 ਲੀਟਰ ਦੀ ਸਮਰੱਥਾ ਹੋਣ ਕਾਰਨ, ਇਹ ਇੱਕ ਵਾਰ ਵਿੱਚ ਲੋੜ ਮੁਤਾਬਕ ਕਾਫ਼ੀ ਪਾਣੀ ਗਰਮ ਕਰ ਸਕਦਾ ਹੈ। ਇਸ ਦਾ ਬਾਲਟੀ ਵਰਗਾ ਡਿਜ਼ਾਈਨ ਅਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਸਾਨੀ ਨਾਲ ਲਿਜਾਣ ਦੀ ਸਹੂਲਤ, ਇਸ ਨੂੰ ਉਨ੍ਹਾਂ ਘਰਾਂ ਲਈ ਇੱਕ ਵਿਹਾਰਕ ਵਿਕਲਪ ਬਣਾਉਂਦੀ ਹੈ ਜਿੱਥੇ ਗੀਜ਼ਰ ਲਗਾਉਣ ਦੀ ਸਹੂਲਤ ਨਹੀਂ ਹੈ।

ਮਨੋਰੰਜਨ📍 ਪੰਜਾਬ

ਦਲੇਰ ਮਹਿੰਦੀ ਨੇ ਤੋੜੀ ਚੁੱਪ, ਮੀਕਾ ਸਿੰਘ, ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਨਾਲ ਵਿਵਾਦ ਤੋਂ ਬਾਅਦ ਦਲੇਰ ਮਹਿੰਦੀ ਨੇ ਪਹਿਲੀ ਵਾਰ ਭਾਵੁਕ ਪੋਸਟ ਸਾਂਝੀ ਕੀਤੀ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਉੱਤਰਾਖੰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਹੋਏ ਵਿਵਾਦ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹਨ।
ਦਲੇਰ ਮਹਿੰਦੀ ਨੇ ਤੋੜੀ ਚੁੱਪ, ਮੀਕਾ ਸਿੰਘ, ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਨਾਲ ਵਿਵਾਦ ਤੋਂ ਬਾਅਦ ਦਲੇਰ ਮਹਿੰਦੀ ਨੇ ਪਹਿਲੀ ਵਾਰ ਭਾਵੁਕ ਪੋਸਟ ਸਾਂਝੀ ਕੀਤੀ।

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਉੱਤਰਾਖੰਡ ਵਿੱਚ ਇੱਕ ਪ੍ਰੋਗਰਾਮ ਦੌਰਾਨ ਹੋਏ ਵਿਵਾਦ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹਨ। ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਵੱਲੋਂ ਉਨ੍ਹਾਂ 'ਤੇ ਨਸ਼ੇ ਦੀ ਹਾਲਤ ਵਿੱਚ ਗਾਉਣ ਦੇ ਦੋਸ਼ ਲਗਾਉਣ ਅਤੇ ਜਨਤਕ ਤੌਰ 'ਤੇ ਅਪਮਾਨਿਤ ਕਰਨ ਦੇ ਮਾਮਲੇ ਤੋਂ ਬਾਅਦ ਹੁਣ ਗਾਇਕ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਦਲੇਰ ਮਹਿੰਦੀ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਆਪਣੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਦਲੇਰ ਮਹਿੰਦੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਸਾਲਾਂ ਤੋਂ ਉਨ੍ਹਾਂ ਨੂੰ ਆਪਣੇ ਗੀਤਾਂ ਅਤੇ ਹਰ ਮੰਚ 'ਤੇ ਸਰੋਤਿਆਂ ਦਾ ਬੇਹੱਦ ਪਿਆਰ ਮਿਲਦਾ ਰਿਹਾ ਹੈ। ਪਰ ਪਿਛਲੇ ਕੁਝ ਦਿਨਾਂ ਦੌਰਾਨ ਜੋ ਕੁਝ ਵਾਪਰਿਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ ਹੈ। ਗਾਇਕ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਜਿਨ੍ਹਾਂ ਲੋਕਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਅਤੇ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਈ, ਉਹ ਸਾਰਿਆਂ ਦੇ ਦਿਲੋਂ ਧੰਨਵਾਦੀ ਹਨ।

ਦਲੇਰ ਮਹਿੰਦੀ ਨੇ ਆਪਣੇ ਸੰਦੇਸ਼ ਵਿੱਚ ਪਰਿਵਾਰ ਦੀ ਅਹਿਮੀਅਤ ਬਾਰੇ ਦਿਲ ਨੂੰ ਛੂਹਣ ਵਾਲੀ ਗੱਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਸਿਰਫ਼ ਉਹ ਲੋਕ ਨਹੀਂ ਹੁੰਦੇ ਜਿਨ੍ਹਾਂ ਨਾਲ ਸਾਡਾ ਜਨਮ ਤੋਂ ਰਿਸ਼ਤਾ ਹੁੰਦਾ ਹੈ, ਸਗੋਂ ਉਹ ਲੋਕ ਵੀ ਪਰਿਵਾਰ ਦਾ ਹਿੱਸਾ ਹੁੰਦੇ ਹਨ ਜੋ ਮੁਸ਼ਕਲ ਸਮੇਂ ਵਿੱਚ ਸਾਡਾ ਸਾਥ ਨਹੀਂ ਛੱਡਦੇ। ਉਨ੍ਹਾਂ ਨੇ ਸੰਗੀਤ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਸਤੀਆਂ, ਦੇਸ਼ ਭਰ ਵਿੱਚੋਂ ਉਨ੍ਹਾਂ ਦਾ ਹਾਲ ਪੁੱਛਣ ਵਾਲਿਆਂ ਅਤੇ ਆਪਣੇ ਚਾਹੁਣ ਵਾਲਿਆਂ ਦਾ ਵੀ ਧੰਨਵਾਦ ਕੀਤਾ।

ਆਪਣੀ ਪੋਸਟ ਦੇ ਅਖੀਰ ਵਿੱਚ ਗਾਇਕ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਕਲਾਕਾਰ ਦੇ ਦੇਹਾਂਤ ਤੋਂ ਬਾਅਦ ਹੀ ਉਸ ਦੀਆਂ ਪ੍ਰਾਪਤੀਆਂ ਅਤੇ ਗੁਣਾਂ ਦੀ ਚਰਚਾ ਹੁੰਦੀ ਹੈ। ਪਰ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਹੀ ਲੋਕਾਂ ਦਾ ਇੰਨਾ ਪਿਆਰ, ਸਤਿਕਾਰ ਅਤੇ ਸਮਰਥਨ ਦੇਖਣ ਦਾ ਮੌਕਾ ਮਿਲ ਰਿਹਾ ਹੈ। ਦਲੇਰ ਮਹਿੰਦੀ ਦੀ ਇਸ ਭਾਵੁਕ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਿਆਰ ਅਤੇ ਸਮਰਥਨ ਜਤਾਇਆ ਜਾ ਰਿਹਾ ਹੈ। ਉੱਤਰਾਖੰਡ ਦੇ ਪ੍ਰੋਗਰਾਮ ਦੌਰਾਨ ਹੋਏ ਵਿਵਾਦ ਤੋਂ ਬਾਅਦ ਗਾਇਕ ਦਾ ਇਹ ਸੰਦੇਸ਼ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਮਨੋਰੰਜਨ📍 ਪੰਜਾਬ

ਪੋਤੀ ਦੇ ਜਨਮ ਦੀ ਖੁਸ਼ੀ ‘ਚ ਸਿੱਧੂ ਨੇ ਕਿੰਨਰ ਸਮਾਜ ਦਾ ਕੀਤਾ ਨਿੱਘਾ ਸਵਾਗਤ, ਵੀਡੀਓ ਹੋਈ ਵਾਇਰਲ

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਪੋਤੀ ਨੇ ਜਨਮ ਲਿਆ ਹੈ।
ਪੋਤੀ ਦੇ ਜਨਮ ਦੀ ਖੁਸ਼ੀ ‘ਚ ਸਿੱਧੂ ਨੇ ਕਿੰਨਰ ਸਮਾਜ ਦਾ ਕੀਤਾ ਨਿੱਘਾ ਸਵਾਗਤ, ਵੀਡੀਓ ਹੋਈ ਵਾਇਰਲ

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਪੋਤੀ ਨੇ ਜਨਮ ਲਿਆ ਹੈ। ਪਰਿਵਾਰ ਵੱਲੋਂ ਪੋਤੀ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਸ ਖ਼ੁਸ਼ੀ ਦੇ ਮੌਕੇ 'ਤੇ 7 ਨਵੰਬਰ ਨੂੰ ਕਿੰਨਰ ਸਮਾਜ ਦੇ ਕੁਝ ਲੋਕ ਨਵਜੰਮੀ ਬੱਚੀ ਨੂੰ ਆਸ਼ੀਰਵਾਦ ਦੇਣ ਲਈ ਸਿੱਧੂ ਦੇ ਘਰ ਪਹੁੰਚੇ।

ਇਸ ਮੁਲਾਕਾਤ ਦੀ ਵੀਡੀਓ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇੱਕ ਕਿੰਨਰ ਨਵਜੰਮੀ ਬੱਚੀ ਆਰਿਆ ਨੂੰ ਗੋਦ ਵਿੱਚ ਲੈ ਕੇ ਆਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਪਰਿਵਾਰ ਦੇ ਮੈਂਬਰ ਵੀ ਵਧਾਈ ਗੀਤਾਂ ‘ਤੇ ਖ਼ੁਸ਼ੀਆਂ ਮਨਾਉਂਦੇ ਦਿਖਾਈ ਦੇ ਰਹੇ ਹਨ।

ਕਿੰਨਰ ਸਮਾਜ ਦੇ ਲੋਕਾਂ ਨੇ ਬੱਚੀ ਦੇ ਜਨਮ ਦੀ ਵਧਾਈ ਦਿੱਤੀ ਅਤੇ ਸਿੱਧੂ ਦੀ ਨੂੰਹ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਨੇ ਬੱਚੀ ਦੇ ਸੁਨਹਿਰੀ ਭਵਿੱਖ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਮਾਤਾ ਰਾਣੀ ਅੱਗੇ ਅਰਦਾਸ ਵੀ ਕੀਤੀ। ਵੀਡੀਓ ਸਾਂਝੀ ਕਰਦਿਆਂ ਸਿੱਧੂ ਨੇ ਲਿਖਿਆ, ‘ਆਰਿਆ ਨੂੰ ਭਗਵਾਨ ਵੱਲੋਂ ਭੇਜੇ ਗਏ ਦੂਤਾਂ ਦਾ ਆਸ਼ੀਰਵਾਦ ਮਿਲਿਆ।’

ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਪਹਿਲਾਂ ‘ਤੇ ਇੱਕ ਪੋਸਟ ਸਾਂਝੀ ਕਰਕੇ ਆਪਣੀ ਪੋਤੀ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ 1 ਅਕਤੂਬਰ, 2026 ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ। ਸਿੱਧੂ ਨੇ ਆਪਣੀ ਪੋਤੀ ਦਾ ਨਾਂ ਆਰਿਆ ਸਿੱਧੂ ਦੱਸਦਿਆਂ ਪਰਿਵਾਰ ਵਿੱਚ ਉਸ ਦਾ ਸਵਾਗਤ ਕੀਤਾ ਸੀ।

ਖੇਡਾਂ📍 ਪੰਜਾਬ

ਬੰਗਲਾਦੇਸ਼ ਪਰਤਣ ਦੀ ਤਿਆਰੀ ‘ਚ ਸ਼ੇਖ ਹਸੀਨਾ, ਨਵੇਂ ਪਾਸਪੋਰਟ ਦੀ ਕੀਤੀ ਮੰਗ; ਭਾਰਤ ਤੋਂ ਹਵਾਲਗੀ ਦੀ ਮੰਗ ‘ਤੇ ਅੜਿਆ ਢਾਕਾ

ਸ਼ੇਖ ਹਸੀਨਾ ਨੇ ਭਾਰਤ ਵਿੱਚ ਬੰਗਲਾਦੇਸ਼ੀ ਦੂਤਾਵਾਸ ਤੋਂ ਮੰਗਿਆ ਨਵਾਂ ਪਾਸਪੋਰਟ, ਦਸੰਬਰ ਵਿੱਚ ਵਾਪਸ ਪਰਤਣਾ ਚਾਹੁੰਦੀ ਹਨ, ਪਰ ਢਾਕਾ ਹਵਾਲਗੀ ਸੰਧੀ ਤਹਿਤ ਉਨ੍ਹਾਂ ਨੂੰ ਭਾਰਤ ਤੋਂ ਵਾਪਸ ਲਿਆਉਣ ਦੀ ਮੰਗ ਕਰ ਰਿਹਾ ਹੈ।
ਬੰਗਲਾਦੇਸ਼ ਪਰਤਣ ਦੀ ਤਿਆਰੀ ‘ਚ ਸ਼ੇਖ ਹਸੀਨਾ, ਨਵੇਂ ਪਾਸਪੋਰਟ ਦੀ ਕੀਤੀ ਮੰਗ; ਭਾਰਤ ਤੋਂ ਹਵਾਲਗੀ ਦੀ ਮੰਗ ‘ਤੇ ਅੜਿਆ ਢਾਕਾ

ਸ਼ੇਖ ਹਸੀਨਾ ਨੇ ਭਾਰਤ ਵਿੱਚ ਬੰਗਲਾਦੇਸ਼ੀ ਦੂਤਾਵਾਸ ਤੋਂ ਮੰਗਿਆ ਨਵਾਂ ਪਾਸਪੋਰਟ, ਦਸੰਬਰ ਵਿੱਚ ਵਾਪਸ ਪਰਤਣਾ ਚਾਹੁੰਦੀ ਹਨ, ਪਰ ਢਾਕਾ ਹਵਾਲਗੀ ਸੰਧੀ ਤਹਿਤ ਉਨ੍ਹਾਂ ਨੂੰ ਭਾਰਤ ਤੋਂ ਵਾਪਸ ਲਿਆਉਣ ਦੀ ਮੰਗ ਕਰ ਰਿਹਾ ਹੈ।

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਤੋਂ ਆਪਣੇ ਦੇਸ਼ ਵਾਪਸੀ ਦੀ ਚਰਚਾ ਤੇਜ਼ ਹੋ ਗਈ ਹੈ। ਉਨ੍ਹਾਂ ਨੇ ਬੰਗਲਾਦੇਸ਼ੀ ਦੂਤਾਵਾਸ ਤੋਂ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਮੰਗਿਆ ਹੈ। ਉਹ ਦਸੰਬਰ 2026 ਵਿੱਚ ਬੰਗਲਾਦੇਸ਼ ਪਰਤਣਾ ਚਾਹੁੰਦੀ ਹਨ। ਹਾਲਾਂਕਿ, ਬੰਗਲਾਦੇਸ਼ ਸਰਕਾਰ ਉਨ੍ਹਾਂ ਨੂੰ ਪਾਸਪੋਰਟ ਜਾਰੀ ਕਰਨ ਦੀ ਬਜਾਏ ਭਾਰਤ ਤੋਂ ਹਵਾਲਗੀ ਰਾਹੀਂ ਵਾਪਸ ਲਿਆਉਣਾ ਚਾਹੁੰਦੀ ਹੈ।

ਰਾਇਟਰਜ਼ ਦੀ ਰਿਪੋਰਟ ਮੁਤਾਬਕ, 9 ਨਵੰਬਰ ਨੂੰ ਹਸੀਨਾ ਦੇ ਵਕੀਲਾਂ ਨੇ ਦਿੱਲੀ ਸਥਿਤ ਬੰਗਲਾਦੇਸ਼ੀ ਦੂਤਾਵਾਸ ਨੂੰ ਇੱਕ ਪੱਤਰ ਲਿਖਿਆ। ਲੰਡਨ ਦੀ ਕਾਨੂੰਨੀ ਫਰਮ ਮੈਟ੍ਰਿਕਸ ਚੈਂਬਰਜ਼ ਦੇ ਵਕੀਲਾਂ ਨੇ ਇਹ ਪੱਤਰ ਕਾਰਜਕਾਰੀ ਹਾਈ ਕਮਿਸ਼ਨਰ ਪ੍ਰੀਤੀ ਰਹਿਮਾਨ ਨੂੰ ਭੇਜਿਆ। ਇਸ ਵਿੱਚ ਕਿਹਾ ਗਿਆ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਅਤੇ ਹੋਰ ਅਧਿਕਾਰੀਆਂ ਨੇ ਹਸੀਨਾ ਦਾ ਪੁਰਾਣਾ ਪਾਸਪੋਰਟ ਅਤੇ ਪਛਾਣ ਪੱਤਰ ਰੱਦ ਕਰ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਨਵੇਂ ਦਸਤਾਵੇਜ਼ ਜਾਰੀ ਕੀਤੇ ਜਾਣ।

ਵਕੀਲਾਂ ਨੇ ਹਸੀਨਾ ਦੀ ਬੰਗਲਾਦੇਸ਼ੀ ਨਾਗਰਿਕਤਾ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਅਰਜ਼ੀ ‘ਤੇ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਸੀਨਾ ਪਹਿਲਾਂ ਵੀ ਦਸੰਬਰ ਵਿੱਚ ਬੰਗਲਾਦੇਸ਼ ਪਰਤਣ ਅਤੇ ਅਦਾਲਤ ਵਿੱਚ ਆਤਮ-ਸਮਰਪਣ ਕਰਨ ਦੀ ਗੱਲ ਕਹਿ ਚੁੱਕੇ ਹਨ। ਉਨ੍ਹਾਂ ਦੇ ਸਹਿਯੋਗੀਆਂ ਮੁਤਾਬਕ, ਵਾਪਸੀ ਦੀ ਤਰੀਕ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਐਲਾਨੀ ਜਾਵੇਗੀ।

ਹਸੀਨਾ ਵੱਲੋਂ ਪਾਸਪੋਰਟ ਦੀ ਮੰਗ ਕੀਤੇ ਜਾਣ ਤੋਂ ਪਹਿਲਾਂ ਹੀ ਬੰਗਲਾਦੇਸ਼ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਨਵਾਂ ਪਾਸਪੋਰਟ ਦੇਣ ਦੀ ਲੋੜ ਨਹੀਂ ਹੈ। 6 ਨਵੰਬਰ ਨੂੰ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਹੁਮਾਯੂੰ ਕਬੀਰ ਨੇ ਕਿਹਾ ਸੀ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹਵਾਲਗੀ ਸੰਧੀ ਮੌਜੂਦ ਹੈ। ਇਸ ਤਹਿਤ ਹਸੀਨਾ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ।

ਕਬੀਰ ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਹਸੀਨਾ ਨੂੰ ਸਾਡੇ ਹਵਾਲੇ ਕੀਤਾ ਜਾਵੇ। ਉਹ ਇੱਕ ਅੱਤਵਾਦੀ ਅਤੇ ਫਰਾਰ ਵਿਅਕਤੀ ਹਨ।’ ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ ਪਾਸਪੋਰਟ ਦੀ ਲੋੜ ਨਹੀਂ ਹੁੰਦੀ। ਇਸ ਲਈ ਨਿਆਂਇਕ ਪ੍ਰਕਿਰਿਆ ਅਤੇ ਹਵਾਲਗੀ ਸੰਧੀ ਦੀ ਵਰਤੋਂ ਕੀਤੀ ਜਾਵੇਗੀ।

8 ਨਵੰਬਰ ਨੂੰ ਬੰਗਲਾਦੇਸ਼ ਦੇ ਕਾਨੂੰਨ ਮੰਤਰੀ ਮੁਹੰਮਦ ਅਸਦੁੱਜਮਾਂ ਨੇ ਵੀ ਹਸੀਨਾ ਨੂੰ ਆਰੋਪੀ ਅਪਰਾਧੀ ਦੱਸਿਆ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਨੇ ਭਾਰਤ ਤੋਂ ਹਸੀਨਾ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਹਵਾਲਗੀ ਸੰਧੀ ਤਹਿਤ ਬੇਨਤੀ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਹਸੀਨਾ ਨੂੰ ਵਾਪਸ ਲਿਆਉਣ ਦੇ ਮਾਮਲੇ ਵਿੱਚ ਸਰਕਾਰ ਭਾਵਨਾਵਾਂ ਦੀ ਬਜਾਏ ਕਾਨੂੰਨ ਮੁਤਾਬਕ ਕੰਮ ਕਰੇਗੀ। ਇਹ ਮਾਮਲਾ ਗ੍ਰਹਿ ਮੰਤਰਾਲਾ ਦੇਖ ਰਿਹਾ ਹੈ ਅਤੇ ਭਾਰਤ ਦੇ ਫੈਸਲੇ ਤੋਂ ਬਾਅਦ ਅਗਲੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਸ਼ੇਖ ਹਸੀਨਾ 5 ਅਗਸਤ 2024 ਨੂੰ ਬੰਗਲਾਦੇਸ਼ ਵਿੱਚ ਵਿਦਿਆਰਥੀਆਂ ਦੇ ਵੱਡੇ ਅੰਦੋਲਨ ਤੋਂ ਬਾਅਦ ਦੇਸ਼ ਛੱਡ ਕੇ ਭਾਰਤ ਆ ਗਈਆਂ ਸਨ। ਉਹ ਵੱਖ-ਵੱਖ ਕਾਰਜਕਾਲਾਂ ਦੌਰਾਨ ਕਰੀਬ 20 ਸਾਲ ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀਆਂ।

ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਪਾਰਟੀ ਦੇ ਕਈ ਆਗੂ ਜੇਲ੍ਹ ਵਿੱਚ ਹਨ ਜਾਂ ਭਾਰਤ ਸਮੇਤ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਹਨ। ਬੰਗਲਾਦੇਸ਼ ਦੀ ਮੰਗ ‘ਤੇ ਭਾਰਤ ਨੇ ਪਹਿਲਾਂ ਹਵਾਲਗੀ ਦੀ ਬੇਨਤੀ ਮਿਲਣ ਦੀ ਪੁਸ਼ਟੀ ਕੀਤੀ ਸੀ, ਪਰ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰਨ ਬਾਰੇ ਅੰਤਿਮ ਫੈਸਲਾ ਜਨਤਕ ਨਹੀਂ ਕੀਤਾ ਹੈ।

ਵਿਦੇਸ਼📍 ਪੰਜਾਬ

ਜੰਗ ਰੋਕੋ, 48 ਘੰਟਿਆਂ ‘ਚ ਖੋਲ੍ਹ ਦੇਵਾਂਗੇ ਹੋਰਮੁਜ਼ ਸਟ੍ਰੇਟ, ਨਹੀਂ ਤਾਂ ਵਰ੍ਹੇਗੀ ਤਬਾਹੀ ਈਰਾਨ ਦਾ ਅਮਰੀਕਾ ਨੂੰ ਅਲਟੀਮੇਟਮ

ਈਰਾਨ ਨੇ ਅਮਰੀਕਾ ਨੂੰ 2 ਦਿਨਾਂ ਦਾ ਪ੍ਰਸਤਾਵ ਦਿੱਤਾ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਜੇਕਰ ਜੰਗ ਖ਼ਤਮ ਕਰਨ ਦੀ ਸ਼ਰਤ ਮੰਨ ਲਈ ਜਾਂਦੀ ਹੈ ਤਾਂ ਹੋਰਮੁਜ਼ ਸਟ੍ਰੇਟ ਖੋਲ੍ਹ ਦਿੱਤਾ ਜਾਵੇਗਾ, ਨਹੀਂ ਤਾਂ ਭਿਆਨਕ ਹਮਲੇ ਲਈ ਤਿਆਰ ਰਹੋ।
ਜੰਗ ਰੋਕੋ, 48 ਘੰਟਿਆਂ ‘ਚ ਖੋਲ੍ਹ ਦੇਵਾਂਗੇ ਹੋਰਮੁਜ਼ ਸਟ੍ਰੇਟ, ਨਹੀਂ ਤਾਂ ਵਰ੍ਹੇਗੀ ਤਬਾਹੀ ਈਰਾਨ ਦਾ ਅਮਰੀਕਾ ਨੂੰ ਅਲਟੀਮੇਟਮ

ਈਰਾਨ ਨੇ ਅਮਰੀਕਾ ਨੂੰ 2 ਦਿਨਾਂ ਦਾ ਪ੍ਰਸਤਾਵ ਦਿੱਤਾ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਜੇਕਰ ਜੰਗ ਖ਼ਤਮ ਕਰਨ ਦੀ ਸ਼ਰਤ ਮੰਨ ਲਈ ਜਾਂਦੀ ਹੈ ਤਾਂ ਹੋਰਮੁਜ਼ ਸਟ੍ਰੇਟ ਖੋਲ੍ਹ ਦਿੱਤਾ ਜਾਵੇਗਾ, ਨਹੀਂ ਤਾਂ ਭਿਆਨਕ ਹਮਲੇ ਲਈ ਤਿਆਰ ਰਹੋ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ ਨੂੰ ਦੋ ਦਿਨਾਂ ਦਾ ਪ੍ਰਸਤਾਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਸਾਰੇ ਮੋਰਚਿਆਂ ‘ਤੇ ਜੰਗ ਖ਼ਤਮ ਕਰਨ ਦੀ ਸ਼ਰਤ ਮੰਨ ਲੈਂਦਾ ਹੈ ਤਾਂ ਈਰਾਨ 48 ਘੰਟਿਆਂ ਦੇ ਅੰਦਰ ਹੋਰਮੁਜ਼ ਸਟ੍ਰੇਟ ਖੋਲ੍ਹ ਦੇਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਅਜਿਹਾ ਨਹੀਂ ਕਰਦਾ ਤਾਂ ਈਰਾਨੀ ਫੌਜ ਉਸ ‘ਤੇ ਭਿਆਨਕ ਹਮਲਾ ਕਰੇਗੀ।

ਅਰਾਘਚੀ ਨੇ ਐਤਵਾਰ ਨੂੰ ਈਰਾਨ ਦੇ ਸਰਕਾਰੀ ਮੀਡੀਆ ਨੂੰ ਇੰਟਰਵਿਊ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵੀ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਅਮਰੀਕੀ ਵੋਟਰਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਹੁਣ ਵ੍ਹਾਈਟ ਹਾਊਸ ਨੂੰ ਵੀ ਫੈਸਲਾ ਕਰਨਾ ਚਾਹੀਦਾ ਹੈ। ਸਾਡਾ ਦੋ ਦਿਨਾਂ ਵਾਲਾ ਪ੍ਰਸਤਾਵ ਅਜੇ ਵੀ ਕਾਇਮ ਹੈ। ਸਾਰੇ ਮੋਰਚਿਆਂ ‘ਤੇ ਜੰਗ ਖ਼ਤਮ ਕਰਨ ਸਮੇਤ ਸਾਡੀਆਂ ਸ਼ਰਤਾਂ ਮੰਨੋ ਅਤੇ ਨਤੀਜੇ ਦੇਖੋ। ਨਹੀਂ ਤਾਂ ਜੰਗ ਦਾ ਰਸਤਾ ਚੁਣੋ ਅਤੇ ਸਾਡੇ ਤਿਆਰ ਸੈਨਿਕਾਂ ਦੇ ਹਮਲੇ ਦਾ ਸਾਹਮਣਾ ਕਰੋ।’

ਅਰਾਘਚੀ ਨੇ ਕਿਹਾ ਕਿ ਅਮਰੀਕੀ ਮਿਡਟਰਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਗੱਲਬਾਤ ਅੱਗੇ ਨਹੀਂ ਵਧੀ ਹੈ। ਪਿਛਲੇ ਕੁਝ ਦਿਨਾਂ ਤੋਂ ਵਿਚੋਲਗੀ ਕਰ ਰਹੇ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਵਾਜਾਈ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਤੀਜਿਆਂ ਕਾਰਨ ਅਮਰੀਕਾ ਵਿੱਚ ਸਿਆਸੀ ਹਲਚਲ ਮਚੀ ਹੋਈ ਹੈ।

ਅਰਾਘਚੀ ਮੁਤਾਬਕ, ਹੁਣ ਇਹ ਦੇਖਣਾ ਹੋਵੇਗਾ ਕਿ ਅਮਰੀਕਾ ਕੂਟਨੀਤੀ ਦਾ ਰਸਤਾ ਚੁਣਦਾ ਹੈ ਜਾਂ ਫਿਰ ਫੌਜੀ ਕਾਰਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਈਰਾਨ ਜੰਗ ਦੀ ਕਿਸੇ ਵੀ ਸੰਭਾਵਨਾ ਲਈ ਤਿਆਰ ਹੈ। ਉਸ ਦੀ ਫੌਜ ਨੇ ਹਥਿਆਰਾਂ ਨੂੰ ਹੋਰ ਬਿਹਤਰ ਬਣਾਇਆ ਹੈ, ਆਪਣੀਆਂ ਕਮਜ਼ੋਰੀਆਂ ਦੂਰ ਕੀਤੀਆਂ ਹਨ ਅਤੇ ਨਵੇਂ ਹਥਿਆਰਾਂ ਦਾ ਪ੍ਰੀਖਣ ਕੀਤਾ ਹੈ।

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬੀਓ ਨੇ ਐਤਵਾਰ ਨੂੰ ਫਲੋਰੀਡਾ ਵਿੱਚ ਕਿਹਾ ਕਿ ਈਰਾਨ ਦੀਆਂ ਮੰਗਾਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ। ਕਈ ਦੇਸ਼ ਦੋਵਾਂ ਵਿਚਾਲੇ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਫਿਲਹਾਲ ਕਿਸੇ ਸਮਝੌਤੇ ਦੀ ਉਮੀਦ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੂਟਨੀਤੀ ਰਾਹੀਂ ਵਿਵਾਦ ਸੁਲਝਾਉਣਾ ਚਾਹੁੰਦੇ ਹਨ, ਪਰ ਈਰਾਨ ਦੀਆਂ ਕੁਝ ਮੰਗਾਂ ਗੈਰ-ਵਿਹਾਰਕ ਅਤੇ ਹਾਸੋਹੀਣੀਆਂ ਹਨ। ਰੁਬੀਓ ਫਰਾਂਸ ਵਿੱਚ ਹੋਣ ਵਾਲੀ ਬੈਠਕ ਲਈ ਰਵਾਨਾ ਹੋਣ ਤੋਂ ਪਹਿਲਾਂ ਬੋਲ ਰਹੇ ਸਨ।

ਟਰੰਪ ਨੇ ਐਤਵਾਰ ਨੂੰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਗੱਲਬਾਤ ਅੱਗੇ ਵਧਦੀ ਹੈ ਤਾਂ ਸ਼ਾਇਦ ਈਰਾਨ ‘ਤੇ ਮੁੜ ਹਮਲਾ ਕਰਨ ਦੀ ਲੋੜ ਨਹੀਂ ਪਵੇਗੀ। ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਈਰਾਨ ਕਿਸੇ ਮਜ਼ਬੂਤ ਸਮਝੌਤੇ ‘ਤੇ ਦਸਤਖ਼ਤ ਕਰਦਾ ਹੈ ਜਾਂ ਨਹੀਂ।

ਟਰੰਪ ਨੇ ਈਰਾਨ ਨੂੰ ਕਮਜ਼ੋਰ ਦੇਸ਼ ਦੱਸਦਿਆਂ ਉੱਥੇ 301 ਫੀਸਦੀ ਮਹਿੰਗਾਈ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨ ਨੂੰ ਫੌਜੀ ਅਤੇ ਆਰਥਿਕ ਤੌਰ ‘ਤੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਲੋੜ ਪੈਣ ‘ਤੇ ਉਸ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਅਮਰੀਕੀ ਫੌਜ ਈਰਾਨ ‘ਤੇ ਹਮਲੇ ਲਈ ਤਿਆਰ ਹੈ ਅਤੇ ਅਮਰੀਕਾ ਪਹਿਲਾਂ ਨਾਲੋਂ ਵੱਧ ਹਥਿਆਰ ਬਣਾ ਰਿਹਾ ਹੈ।

ਅਮਰੀਕੀ ਮਿਡਟਰਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਹਾਰ ਤੋਂ ਬਾਅਦ ਟਰੰਪ ਨੇ ਈਰਾਨ ਜੰਗ ਨੂੰ ਲੈ ਕੇ ਆਪਣਾ ਰੁਖ਼ ਕੁਝ ਨਰਮ ਕੀਤਾ ਹੈ। ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਚੋਣਾਂ ਵਿੱਚ ਹਾਰ ਲਈ ਈਰਾਨ ਜੰਗ ਦਾ ਅਮਰੀਕੀ ਲੋਕਾਂ ‘ਤੇ ਪੈ ਰਹੇ ਅਸਰ ਨੂੰ ਜ਼ਿੰਮੇਵਾਰ ਦੱਸਿਆ ਸੀ। ਟਰੰਪ ਨੇ ਵੀ ਮੰਨਿਆ ਕਿ ਜੰਗ ਕਾਰਨ ਚੋਣਾਂ ਦੇ ਨਤੀਜੇ ਪ੍ਰਭਾਵਿਤ ਹੋਏ, ਹਾਲਾਂਕਿ ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਹ ਦੁਬਾਰਾ ਅਜਿਹਾ ਕਰਨਗੇ।

ਇਸ ਦੌਰਾਨ ਈਰਾਨ ਨੇ ਕਤਰ ਰਾਹੀਂ ਅਮਰੀਕਾ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨਾਲ ਜੁੜਿਆ ਪ੍ਰਸਤਾਵ ਭੇਜਿਆ ਹੈ। ਰਿਪੋਰਟਾਂ ਮੁਤਾਬਕ, ਈਰਾਨ ਨੇ ਗੱਲਬਾਤ ਸ਼ੁਰੂ ਕਰਨ ਲਈ ਅਮਰੀਕਾ ਸਾਹਮਣੇ ਸੱਤ ਸ਼ਰਤਾਂ ਰੱਖੀਆਂ ਹਨ। ਫਿਲਹਾਲ ਦੋਵਾਂ ਦੇਸ਼ਾਂ ਵਿਚਾਲੇ ਸਮਝੌਤੇ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ।

ਵਿਦੇਸ਼📍 ਪੰਜਾਬ

ਮੁਫ਼ਤ ਸਹੂਲਤਾਂ ਜਾਂ ਆਰਥਿਕ ਆਜ਼ਾਦੀ? ਚੰਗੇ ਜੀਵਨ ਅਤੇ ਮਜ਼ਬੂਤ ਆਰਥਿਕਤਾ ਲਈ ਸਰਕਾਰਾਂ ਨੂੰ ਮੁਫ਼ਤ ਵੰਡ ਦੀ ਰਾਜਨੀਤੀ ਬਦਲਣੀ ਪਵੇਗੀ-ਸਤਨਾਮ ਸਿੰਘ ਚਾਹਲ

ਕਿਸੇ ਵੀ ਦੇਸ਼ ਜਾਂ ਸੂਬੇ ਦੀ ਖੁਸ਼ਹਾਲੀ ਸਿਰਫ਼ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਬੱਸ ਸਫ਼ਰ, ਨਕਦ ਸਹਾਇਤਾ ਅਤੇ ਹੋਰ ਸਹੂਲਤਾਂ ਵੰਡਣ ਨਾਲ ਨਹੀਂ ਆਉਂਦੀ।

ਕਿਸੇ ਵੀ ਦੇਸ਼ ਜਾਂ ਸੂਬੇ ਦੀ ਖੁਸ਼ਹਾਲੀ ਸਿਰਫ਼ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਬੱਸ ਸਫ਼ਰ, ਨਕਦ ਸਹਾਇਤਾ ਅਤੇ ਹੋਰ ਸਹੂਲਤਾਂ ਵੰਡਣ ਨਾਲ ਨਹੀਂ ਆਉਂਦੀ। ਇੱਕ ਮਜ਼ਬੂਤ ਅਤੇ ਖੁਸ਼ਹਾਲ ਆਰਥਿਕਤਾ ਦੀ ਨੀਂਹ ਰੁਜ਼ਗਾਰ, ਉਦਯੋਗਿਕ ਵਿਕਾਸ, ਚੰਗੀ ਸਿੱਖਿਆ, ਸਿਹਤ ਸਹੂਲਤਾਂ, ਖੇਤੀਬਾੜੀ ਦੀ ਤਰੱਕੀ, ਕਾਰੋਬਾਰ ਦੇ ਮੌਕਿਆਂ ਅਤੇ ਲੋਕਾਂ ਦੀ ਆਰਥਿਕ ਆਤਮਨਿਰਭਰਤਾ ਉੱਤੇ ਟਿਕੀ ਹੁੰਦੀ ਹੈ। ਅੱਜ ਸਮਾਂ ਆ ਗਿਆ ਹੈ ਕਿ ਸਰਕਾਰਾਂ ਮੁਫ਼ਤ ਸਹੂਲਤਾਂ ਵੰਡਣ ਦੀ ਵਧ ਰਹੀ ਰਾਜਨੀਤੀ ਬਾਰੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ, ਖ਼ਾਸ ਕਰਕੇ ਜਦੋਂ ਚੋਣਾਂ ਦੇ ਸਮੇਂ ਵੋਟਰਾਂ ਨੂੰ ਲੁਭਾਉਣ ਲਈ ਅਜਿਹੇ ਵਾਅਦੇ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਖ਼ਰਚੇ ਅਤੇ ਵਿੱਤੀ ਸਰੋਤਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਇਸ ਵਿਚਾਰ ਦਾ ਮਤਲਬ ਗਰੀਬਾਂ, ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਜਾਂ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਬੰਦ ਕਰਨਾ ਨਹੀਂ ਹੈ। ਹਰ ਜ਼ਿੰਮੇਵਾਰ ਸਰਕਾਰ ਦਾ ਫ਼ਰਜ਼ ਹੈ ਕਿ ਉਹ ਸਮਾਜ ਦੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਕਰੇ। ਪਰ ਅਸਲ ਭਲਾਈ ਅਤੇ ਮੁਫ਼ਤ ਵੰਡ ਦੀ ਰਾਜਨੀਤੀ ਦੋ ਵੱਖ-ਵੱਖ ਚੀਜ਼ਾਂ ਹਨ। ਸਰਕਾਰ ਦਾ ਉਦੇਸ਼ ਲੋਕਾਂ ਨੂੰ ਹਮੇਸ਼ਾ ਸਰਕਾਰੀ ਸਹਾਇਤਾ ਉੱਤੇ ਨਿਰਭਰ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਇੰਨੇ ਮੌਕੇ ਦੇਣਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ ਅਤੇ ਆਪਣੀਆਂ ਲੋੜਾਂ ਖੁਦ ਪੂਰੀਆਂ ਕਰ ਸਕਣ।

ਸਰਕਾਰਾਂ ਕੋਲ ਆਪਣਾ ਕੋਈ ਵੱਖਰਾ ਖ਼ਜ਼ਾਨਾ ਨਹੀਂ ਹੁੰਦਾ ਜਿਸ ਵਿੱਚੋਂ ਉਹ ਬਿਨਾਂ ਕਿਸੇ ਆਰਥਿਕ ਜ਼ਿੰਮੇਵਾਰੀ ਦੇ ਪੈਸਾ ਵੰਡ ਸਕਣ। ਸਰਕਾਰੀ ਖ਼ਜ਼ਾਨੇ ਵਿੱਚ ਪੈਸਾ ਟੈਕਸਾਂ, ਕਾਰੋਬਾਰਾਂ, ਉਦਯੋਗਾਂ, ਕਰਮਚਾਰੀਆਂ ਅਤੇ ਹੋਰ ਆਰਥਿਕ ਸਰਗਰਮੀਆਂ ਰਾਹੀਂ ਆਉਂਦਾ ਹੈ। ਜਦੋਂ ਕੋਈ ਸਰਕਾਰ ਮੁਫ਼ਤ ਬਿਜਲੀ, ਮੁਫ਼ਤ ਸਫ਼ਰ, ਨਕਦ ਸਹਾਇਤਾ, ਕਰਜ਼ਾ ਮੁਆਫ਼ੀ ਜਾਂ ਹੋਰ ਵੱਡੀਆਂ ਸਹੂਲਤਾਂ ਦਾ ਐਲਾਨ ਕਰਦੀ ਹੈ ਤਾਂ ਉਸ ਦਾ ਖ਼ਰਚਾ ਵੀ ਕਿਤੇ ਨਾ ਕਿਤੇ ਤੋਂ ਪੂਰਾ ਕਰਨਾ ਪੈਂਦਾ ਹੈ। ਇਸ ਲਈ ਜਾਂ ਤਾਂ ਟੈਕਸ ਵਧਾਉਣੇ ਪੈਂਦੇ ਹਨ, ਹੋਰ ਵਿਕਾਸ ਕਾਰਜਾਂ ਦਾ ਬਜਟ ਘਟਾਉਣਾ ਪੈਂਦਾ ਹੈ ਜਾਂ ਫਿਰ ਸਰਕਾਰ ਨੂੰ ਕਰਜ਼ਾ ਲੈਣਾ ਪੈਂਦਾ ਹੈ। ਸਭ ਤੋਂ ਵੱਡੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਸਰਕਾਰਾਂ ਲਗਾਤਾਰ ਚੱਲਣ ਵਾਲੀਆਂ ਮੁਫ਼ਤ ਸਹੂਲਤਾਂ ਲਈ ਕਰਜ਼ਾ ਲੈਣ ਲੱਗ ਪੈਂਦੀਆਂ ਹਨ। ਅੱਜ ਦਿੱਤੀ ਜਾ ਰਹੀ ਸਹੂਲਤ ਦਾ ਵਿੱਤੀ ਬੋਝ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣਾ ਪੈ ਸਕਦਾ ਹੈ।

ਇਸ ਦੀ ਬਜਾਏ ਜੇਕਰ ਇਹੀ ਪੈਸਾ ਹਸਪਤਾਲਾਂ, ਸਕੂਲਾਂ, ਸੜਕਾਂ, ਸਿੰਚਾਈ ਪ੍ਰਬੰਧਾਂ, ਉਦਯੋਗਿਕ ਬੁਨਿਆਦੀ ਢਾਂਚੇ, ਖੇਤੀਬਾੜੀ ਖੋਜ ਅਤੇ ਰੁਜ਼ਗਾਰ ਪੈਦਾ ਕਰਨ ਵਾਲੇ ਪ੍ਰੋਜੈਕਟਾਂ ਉੱਤੇ ਖ਼ਰਚਿਆ ਜਾਵੇ ਤਾਂ ਇਸ ਦਾ ਲਾਭ ਕਈ ਸਾਲਾਂ ਤੱਕ ਸਮਾਜ ਨੂੰ ਮਿਲ ਸਕਦਾ ਹੈ। ਅਜਿਹੇ ਨਿਵੇਸ਼ ਨਾਲ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਵਧਦੇ ਹਨ, ਸਗੋਂ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ।

ਪੰਜਾਬ ਇਸ ਚਰਚਾ ਲਈ ਇੱਕ ਮਹੱਤਵਪੂਰਨ ਉਦਾਹਰਨ ਹੈ। ਸੂਬੇ ਦੀ ਆਰਥਿਕਤਾ ਲੰਮੇ ਸਮੇਂ ਤੋਂ ਕਰਜ਼ੇ, ਵਧਦੇ ਖ਼ਰਚਿਆਂ, ਬਿਜਲੀ ਸਬਸਿਡੀਆਂ ਅਤੇ ਸੀਮਤ ਆਮਦਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਵਿੱਚ ਖੇਤੀਬਾੜੀ ਲਈ 7,715 ਕਰੋੜ, ਘਰੇਲੂ ਖਪਤਕਾਰਾਂ ਲਈ 5,771 ਕਰੋੜ ਅਤੇ ਉਦਯੋਗਾਂ ਲਈ 2,064 ਕਰੋੜ ਰੁਪਏ ਸ਼ਾਮਲ ਹਨ। ਇਸੇ ਬਜਟ ਵਿੱਚ ਪੰਜਾਬ ਦਾ ਵਿੱਤੀ ਘਾਟਾ ਲਗਭਗ 39,971 ਕਰੋੜ ਰੁਪਏ ਅਨੁਮਾਨਿਤ ਕੀਤਾ ਗਿਆ ਹੈ, ਜੋ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ ਲਗਭਗ 4.1 ਫ਼ੀਸਦੀ ਹੈ।

ਕੰਟਰੋਲਰ ਐਂਡ ਆਡੀਟਰ ਜਨਰਲ ਦੀ ਪੰਜਾਬ ਦੇ 2023-24 ਦੇ ਵਿੱਤੀ ਹਾਲਾਤ ਬਾਰੇ ਰਿਪੋਰਟ ਅਨੁਸਾਰ, ਸੂਬੇ ਦੀਆਂ ਕੁੱਲ ਸਬਸਿਡੀਆਂ 2019-20 ਵਿੱਚ 10,161 ਕਰੋੜ ਰੁਪਏ ਤੋਂ ਵਧ ਕੇ 2023-24 ਵਿੱਚ 18,770 ਕਰੋੜ ਰੁਪਏ ਹੋ ਗਈਆਂ ਸਨ। ਇਸ ਸਮੇਂ ਦੌਰਾਨ ਬਿਜਲੀ ਸਬਸਿਡੀਆਂ ਕੁੱਲ ਸਬਸਿਡੀਆਂ ਦਾ 92 ਤੋਂ 99 ਫ਼ੀਸਦੀ ਹਿੱਸਾ ਰਹੀਆਂ। ਇਹ ਅੰਕੜੇ ਇੱਕ ਮਹੱਤਵਪੂਰਨ ਸਵਾਲ ਖੜ੍ਹਾ ਕਰਦੇ ਹਨ ਕਿ ਪੰਜਾਬ ਦੇ ਸੀਮਤ ਵਿੱਤੀ ਸਰੋਤਾਂ ਵਿੱਚੋਂ ਕਿੰਨਾ ਹਿੱਸਾ ਲਗਾਤਾਰ ਸਬਸਿਡੀਆਂ ਉੱਤੇ ਖ਼ਰਚ ਕੀਤਾ ਜਾਣਾ ਚਾਹੀਦਾ ਹੈ ਅਤੇ ਕਿੰਨਾ ਹਿੱਸਾ ਉਦਯੋਗਿਕ ਵਿਕਾਸ, ਰੁਜ਼ਗਾਰ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਕਿਸਾਨਾਂ ਜਾਂ ਗਰੀਬ ਪਰਿਵਾਰਾਂ ਦੀ ਬਿਜਲੀ ਸਬਸਿਡੀ ਤੁਰੰਤ ਖ਼ਤਮ ਕਰ ਦਿੱਤੀ ਜਾਵੇ, ਪਰ ਸਰਕਾਰ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕੀ ਹਰ ਵਰਗ ਨੂੰ ਇੱਕੋ ਜਿਹੀ ਸਹਾਇਤਾ ਦੀ ਲੋੜ ਹੈ ਅਤੇ ਕੀ ਮੌਜੂਦਾ ਪ੍ਰਬੰਧ ਲੰਮੇ ਸਮੇਂ ਤੱਕ ਆਰਥਿਕ ਤੌਰ ਉੱਤੇ ਚੱਲ ਸਕਦਾ ਹੈ।

ਮੁਫ਼ਤ ਬਿਜਲੀ ਦੀ ਉਦਾਹਰਨ ਲੈ ਲਈਏ। ਜੇਕਰ ਇੱਕ ਅਮੀਰ ਪਰਿਵਾਰ ਅਤੇ ਇੱਕ ਗਰੀਬ ਪਰਿਵਾਰ ਨੂੰ ਇੱਕੋ ਜਿਹੀ ਸਹੂਲਤ ਦਿੱਤੀ ਜਾਂਦੀ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਇਸ ਨਾਲ ਸਮਾਜਿਕ ਬਰਾਬਰੀ ਪੈਦਾ ਹੋਵੇ। ਇੱਕ ਅਮੀਰ ਪਰਿਵਾਰ ਕੋਲ ਕਈ ਏਅਰ ਕੰਡੀਸ਼ਨਰ, ਫਰਿੱਜ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਸਾਧਨ ਹੋ ਸਕਦੇ ਹਨ। ਇਸ ਲਈ ਉਸ ਨੂੰ ਵੱਧ ਬਿਜਲੀ ਦੀ ਵਰਤੋਂ ਕਾਰਨ ਵੱਡਾ ਵਿੱਤੀ ਲਾਭ ਮਿਲ ਸਕਦਾ ਹੈ, ਜਦਕਿ ਇੱਕ ਗਰੀਬ ਪਰਿਵਾਰ ਦੀ ਬਿਜਲੀ ਦੀ ਖਪਤ ਬਹੁਤ ਘੱਟ ਹੋ ਸਕਦੀ ਹੈ। ਇਸ ਲਈ ਸਰਕਾਰਾਂ ਨੂੰ ਅਜਿਹੀ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਅਧੀਨ ਲੋੜਵੰਦ ਪਰਿਵਾਰਾਂ ਨੂੰ ਨਿਰਧਾਰਤ ਹੱਦ ਤੱਕ ਰਾਹਤ ਦਿੱਤੀ ਜਾਵੇ ਅਤੇ ਵੱਧ ਆਰਥਿਕ ਸਮਰੱਥਾ ਰੱਖਣ ਵਾਲੇ ਖਪਤਕਾਰ ਆਪਣੀ ਵਰਤੋਂ ਅਨੁਸਾਰ ਭੁਗਤਾਨ ਕਰਨ।

ਇਹੀ ਗੱਲ ਪਾਣੀ ਅਤੇ ਜਨਤਕ ਆਵਾਜਾਈ ਉੱਤੇ ਵੀ ਲਾਗੂ ਹੁੰਦੀ ਹੈ। ਲੋਕਾਂ ਲਈ ਸਸਤੀ ਅਤੇ ਸੁਰੱਖਿਅਤ ਆਵਾਜਾਈ ਜ਼ਰੂਰੀ ਹੈ, ਪਰ ਬੱਸਾਂ ਦੀ ਸਾਂਭ-ਸੰਭਾਲ, ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਡੀਜ਼ਲ, ਨਵੇਂ ਵਾਹਨ ਅਤੇ ਰੂਟਾਂ ਦਾ ਵਿਸਥਾਰ ਕਰਨ ਲਈ ਵੀ ਪੈਸੇ ਦੀ ਲੋੜ ਹੁੰਦੀ ਹੈ। ਜੇਕਰ ਸਾਰਾ ਪ੍ਰਬੰਧ ਸਿਰਫ਼ ਸਰਕਾਰੀ ਸਬਸਿਡੀ ਉੱਤੇ ਨਿਰਭਰ ਹੋ ਜਾਵੇ ਤਾਂ ਲੰਮੇ ਸਮੇਂ ਵਿੱਚ ਸੇਵਾਵਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਮਕਸਦ ਲੋਕਾਂ ਨੂੰ ਸਸਤੀਆਂ ਅਤੇ ਚੰਗੀਆਂ ਸੇਵਾਵਾਂ ਦੇਣਾ ਹੋਣਾ ਚਾਹੀਦਾ ਹੈ, ਨਾ ਕਿ ਹਰ ਸੇਵਾ ਨੂੰ ਸਦਾ ਲਈ ਮੁਫ਼ਤ ਬਣਾਉਣਾ।

ਇਹ ਸਮੱਸਿਆ ਸਿਰਫ਼ ਭਾਰਤ ਜਾਂ ਪੰਜਾਬ ਤੱਕ ਸੀਮਤ ਨਹੀਂ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਵੀ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਵੱਡੀਆਂ ਸਬਸਿਡੀਆਂ ਦੇ ਆਰਥਿਕ ਪ੍ਰਭਾਵਾਂ ਬਾਰੇ ਚਰਚਾ ਹੁੰਦੀ ਰਹੀ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ 2025 ਦੀ ਖੋਜ ਅਨੁਸਾਰ, 2024 ਵਿੱਚ ਦੁਨੀਆ ਭਰ ਵਿੱਚ ਦਿੱਤੀਆਂ ਗਈਆਂ ਸਪੱਸ਼ਟ ਜੈਵਿਕ ਇੰਧਨ ਸਬਸਿਡੀਆਂ ਵਿੱਚੋਂ ਲਗਭਗ 41 ਫ਼ੀਸਦੀ ਹਿੱਸਾ ਸਭ ਤੋਂ ਅਮੀਰ 20 ਫ਼ੀਸਦੀ ਪਰਿਵਾਰਾਂ ਨੂੰ ਮਿਲਿਆ, ਜਦਕਿ ਸਭ ਤੋਂ ਗਰੀਬ 20 ਫ਼ੀਸਦੀ ਪਰਿਵਾਰਾਂ ਨੂੰ ਸਿਰਫ਼ 8.1 ਫ਼ੀਸਦੀ ਹਿੱਸਾ ਮਿਲਿਆ। ਇਹ ਅੰਕੜੇ ਦਰਸਾਉਂਦੇ ਹਨ ਕਿ ਜਦੋਂ ਸਰਕਾਰਾਂ ਬਿਨਾਂ ਕਿਸੇ ਯੋਗਤਾ ਜਾਂ ਆਮਦਨ ਦੀ ਜਾਂਚ ਦੇ ਸਾਰਿਆਂ ਨੂੰ ਇੱਕੋ ਜਿਹੀ ਸਬਸਿਡੀ ਦਿੰਦੀਆਂ ਹਨ ਤਾਂ ਕਈ ਵਾਰ ਵੱਧ ਲਾਭ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ ਜੋ ਪਹਿਲਾਂ ਹੀ ਆਰਥਿਕ ਤੌਰ ਉੱਤੇ ਮਜ਼ਬੂਤ ਹੁੰਦੇ ਹਨ। ਇਸ ਲਈ ਗਰੀਬ ਅਤੇ ਲੋੜਵੰਦ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਿੱਧੀ ਸਹਾਇਤਾ ਦੇਣਾ ਕਈ ਹਾਲਾਤਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਇਸ ਚਰਚਾ ਵਿੱਚ ਇੱਕ ਹੋਰ ਮਹੱਤਵਪੂਰਨ ਫ਼ਰਕ ਸਮਝਣਾ ਜ਼ਰੂਰੀ ਹੈ। ਮੁਫ਼ਤ ਜਾਂ ਸਸਤੀ ਸਿੱਖਿਆ, ਜ਼ਰੂਰੀ ਸਿਹਤ ਸੇਵਾਵਾਂ, ਬੱਚਿਆਂ ਦੇ ਟੀਕਾਕਰਨ, ਸਫ਼ਾਈ, ਪੋਸ਼ਣ ਅਤੇ ਬੁਨਿਆਦੀ ਸਮਾਜਿਕ ਸੁਰੱਖਿਆ ਨੂੰ ਫ਼ਜ਼ੂਲ ਮੁਫ਼ਤ ਵੰਡ ਨਹੀਂ ਕਿਹਾ ਜਾ ਸਕਦਾ। ਇਹ ਉਹ ਨਿਵੇਸ਼ ਹਨ ਜੋ ਸਮਾਜ ਦੇ ਭਵਿੱਖ ਨੂੰ ਮਜ਼ਬੂਤ ਕਰਦੇ ਹਨ। ਜੇਕਰ ਕਿਸੇ ਗਰੀਬ ਪਰਿਵਾਰ ਦਾ ਬੱਚਾ ਚੰਗੀ ਸਿੱਖਿਆ ਪ੍ਰਾਪਤ ਕਰਦਾ ਹੈ ਤਾਂ ਉਹ ਭਵਿੱਖ ਵਿੱਚ ਡਾਕਟਰ, ਇੰਜੀਨੀਅਰ, ਵਿਗਿਆਨੀ, ਅਧਿਆਪਕ ਜਾਂ ਕਾਰੋਬਾਰੀ ਬਣ ਸਕਦਾ ਹੈ। ਜੇਕਰ ਕਿਸੇ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲਦਾ ਹੈ ਤਾਂ ਉਹ ਮੁੜ ਕੰਮ ਕਰਨ ਦੇ ਯੋਗ ਹੋ ਸਕਦਾ ਹੈ। ਇਸੇ ਤਰ੍ਹਾਂ ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਅਤੇ ਬਹੁਤ ਗਰੀਬ ਪਰਿਵਾਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਸਮਾਜਿਕ ਜ਼ਿੰਮੇਵਾਰੀ ਹੈ। ਇਸ ਲਈ ਮੁੱਦਾ ਇਹ ਨਹੀਂ ਕਿ ਸਰਕਾਰਾਂ ਕਦੇ ਵੀ ਕੁਝ ਮੁਫ਼ਤ ਨਾ ਦੇਣ, ਅਸਲ ਮੁੱਦਾ ਇਹ ਹੈ ਕਿ ਲੋੜਵੰਦਾਂ ਦੀ ਮਦਦ ਅਤੇ ਬਿਨਾਂ ਕਿਸੇ ਆਰਥਿਕ ਤਰਕ ਦੇ ਕੀਤੀ ਜਾਂਦੀ ਮੁਫ਼ਤ ਵੰਡ ਨੂੰ ਇੱਕੋ ਜਿਹਾ ਨਾ ਸਮਝਿਆ ਜਾਵੇ।

ਲੋਕਤੰਤਰ ਵਿੱਚ ਇੱਕ ਵੱਡੀ ਚੁਣੌਤੀ ਇਹ ਹੈ ਕਿ ਕਈ ਵਾਰ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਮੁਫ਼ਤ ਸਹੂਲਤਾਂ ਦੇਣ ਦੇ ਵਾਅਦਿਆਂ ਵਿੱਚ ਮੁਕਾਬਲਾ ਕਰਨ ਲੱਗਦੀਆਂ ਹਨ। ਰੁਜ਼ਗਾਰ ਕਿਵੇਂ ਪੈਦਾ ਕੀਤਾ ਜਾਵੇਗਾ, ਕਿਸਾਨਾਂ ਦੀ ਆਮਦਨ ਕਿਵੇਂ ਵਧੇਗੀ ਅਤੇ ਸਰਕਾਰੀ ਸੰਸਥਾਵਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇਗਾ, ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਕਈ ਵਾਰ ਸਿਆਸੀ ਚਰਚਾ ਮਹੀਨਾਵਾਰ ਨਕਦ ਸਹਾਇਤਾ, ਮੁਫ਼ਤ ਸਹੂਲਤਾਂ ਅਤੇ ਕਰਜ਼ਾ ਮੁਆਫ਼ੀ ਤੱਕ ਸੀਮਤ ਹੋ ਜਾਂਦੀ ਹੈ। ਹਰ ਵੱਡੇ ਚੋਣ ਵਾਅਦੇ ਦੇ ਨਾਲ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੋਣਾ ਚਾਹੀਦਾ ਹੈ ਕਿ ਇਸ ਯੋਜਨਾ ਦਾ ਸਾਲਾਨਾ ਖ਼ਰਚਾ ਕਿੰਨਾ ਹੋਵੇਗਾ, ਇਸ ਲਈ ਪੈਸਾ ਕਿੱਥੋਂ ਆਵੇਗਾ, ਕੀ ਇਸ ਲਈ ਨਵਾਂ ਕਰਜ਼ਾ ਲੈਣਾ ਪਵੇਗਾ ਅਤੇ ਕੀ ਇਸ ਕਾਰਨ ਹੋਰ ਵਿਕਾਸ ਕਾਰਜਾਂ ਦਾ ਬਜਟ ਘਟੇਗਾ। ਚੋਣ ਮੈਨੀਫੈਸਟੋ ਸਿਰਫ਼ ਵਿੱਤੀ ਵਾਅਦਿਆਂ ਦੀ ਸੂਚੀ ਨਹੀਂ ਹੋਣਾ ਚਾਹੀਦਾ, ਹਰ ਵਾਅਦੇ ਦੇ ਨਾਲ ਉਸ ਨੂੰ ਪੂਰਾ ਕਰਨ ਲਈ ਭਰੋਸੇਯੋਗ ਵਿੱਤੀ ਯੋਜਨਾ ਵੀ ਹੋਣੀ ਚਾਹੀਦੀ ਹੈ।

ਸਰਕਾਰਾਂ ਨੂੰ ਬਿਨਾਂ ਸੋਚੇ-ਸਮਝੇ ਮੁਫ਼ਤ ਵੰਡ ਕਰਨ ਦੀ ਬਜਾਏ ਅਜਿਹੀ ਆਰਥਿਕ ਨੀਤੀ ਅਪਣਾਉਣੀ ਚਾਹੀਦੀ ਹੈ ਜਿਸ ਨਾਲ ਲੋਕਾਂ ਦੀ ਆਮਦਨ ਵਧੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ। ਸਰਕਾਰਾਂ ਨੂੰ ਉਦਯੋਗਾਂ, ਛੋਟੇ ਕਾਰੋਬਾਰਾਂ, ਨਿਰਮਾਣ ਖੇਤਰ, ਖੇਤੀਬਾੜੀ ਆਧਾਰਿਤ ਉਦਯੋਗਾਂ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਆਧੁਨਿਕ ਹੁਨਰਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਿਰਫ਼ ਸਰਕਾਰੀ ਨੌਕਰੀਆਂ ਦੀ ਉਡੀਕ ਕਰਨ ਦੀ ਬਜਾਏ ਨਿੱਜੀ ਖੇਤਰ ਵਿੱਚ ਵੀ ਰੁਜ਼ਗਾਰ ਪ੍ਰਾਪਤ ਕਰ ਸਕਣ ਅਤੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਨਰਸਾਂ ਦੀਆਂ ਅਸਾਮੀਆਂ ਭਰਨ, ਆਧੁਨਿਕ ਮਸ਼ੀਨਾਂ ਲਗਾਉਣ ਅਤੇ ਜ਼ਰੂਰੀ ਇਲਾਜ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਵੱਲ ਧਿਆਨ ਦੇਣਾ ਚਾਹੀਦਾ ਹੈ।

ਖੇਤੀਬਾੜੀ ਦੇ ਖੇਤਰ ਵਿੱਚ ਵੀ ਸਰਕਾਰਾਂ ਨੂੰ ਸਿਰਫ਼ ਮੁਫ਼ਤ ਬਿਜਲੀ ਅਤੇ ਸਬਸਿਡੀਆਂ ਉੱਤੇ ਨਿਰਭਰ ਰਹਿਣ ਦੀ ਬਜਾਏ ਕਿਸਾਨਾਂ ਦੀ ਆਮਦਨ ਵਧਾਉਣ ਲਈ ਲੰਮੇ ਸਮੇਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ, ਪਾਣੀ ਦੀ ਸੁਚੱਜੀ ਵਰਤੋਂ, ਫ਼ਸਲੀ ਵਿਭਿੰਨਤਾ, ਸਟੋਰੇਜ, ਫੂਡ ਪ੍ਰੋਸੈਸਿੰਗ ਉਦਯੋਗ ਅਤੇ ਆਪਣੀਆਂ ਫ਼ਸਲਾਂ ਲਈ ਵਧੀਆ ਮੰਡੀ ਪ੍ਰਬੰਧ ਦੀ ਲੋੜ ਹੈ। ਜਦੋਂ ਕਿਸਾਨ ਆਪਣੀ ਪੈਦਾਵਾਰ ਦਾ ਉਚਿਤ ਮੁੱਲ ਪ੍ਰਾਪਤ ਕਰੇਗਾ ਤਾਂ ਉਸ ਦੀ ਆਰਥਿਕ ਹਾਲਤ ਆਪਣੇ ਆਪ ਮਜ਼ਬੂਤ ਹੋਵੇਗੀ।

ਇਸ ਮਸਲੇ ਦਾ ਇੱਕ ਸਮਾਜਿਕ ਪੱਖ ਵੀ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਆਪਣੀ ਮਿਹਨਤ ਨਾਲ ਕਮਾਈ ਕਰੇ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੇ ਅਤੇ ਇੱਜ਼ਤ ਨਾਲ ਜੀਵਨ ਬਤੀਤ ਕਰੇ। ਜਦੋਂ ਹਾਲਾਤ ਕਿਸੇ ਵਿਅਕਤੀ ਨੂੰ ਕੰਮ ਕਰਨ ਜਾਂ ਆਪਣਾ ਗੁਜ਼ਾਰਾ ਕਰਨ ਦੇ ਯੋਗ ਨਹੀਂ ਛੱਡਦੇ ਤਾਂ ਉਸ ਦੀ ਮਦਦ ਕਰਨਾ ਜ਼ਰੂਰੀ ਹੈ। ਪਰ ਸਮਾਜ ਦੀ ਲੰਮੇ ਸਮੇਂ ਦੀ ਨੀਤੀ ਲੋਕਾਂ ਨੂੰ ਸਦਾ ਸਰਕਾਰੀ ਸਹਾਇਤਾ ਉੱਤੇ ਨਿਰਭਰ ਬਣਾਉਣਾ ਨਹੀਂ ਹੋਣੀ ਚਾਹੀਦੀ। ਸਰਕਾਰਾਂ ਨੂੰ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਜਿੱਥੇ ਨੌਜਵਾਨ ਮਹੀਨਾਵਾਰ ਸਰਕਾਰੀ ਰਕਮ ਦੀ ਉਡੀਕ ਕਰਨ ਦੀ ਬਜਾਏ ਆਪਣੀ ਯੋਗਤਾ ਅਨੁਸਾਰ ਚੰਗੀ ਨੌਕਰੀ ਪ੍ਰਾਪਤ ਕਰ ਸਕਣ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਸਭ ਤੋਂ ਮਹੱਤਵਪੂਰਨ ਸਵਾਲ ਇਹ ਨਹੀਂ ਕਿ ਕੋਈ ਸਰਕਾਰ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਿੰਨੀਆਂ ਮੁਫ਼ਤ ਸਹੂਲਤਾਂ ਵੰਡ ਸਕਦੀ ਹੈ। ਅਸਲ ਸਵਾਲ ਇਹ ਹੈ ਕਿ ਉਹ ਆਪਣੇ ਪਿੱਛੇ ਕਿਹੋ ਜਿਹੀ ਆਰਥਿਕਤਾ ਛੱਡ ਕੇ ਜਾ ਰਹੀ ਹੈ। ਜੇਕਰ ਸਰਕਾਰ ਆਪਣੀ ਆਮਦਨ ਤੋਂ ਵੱਧ ਖ਼ਰਚ ਕਰਦੀ ਹੈ ਅਤੇ ਲਗਾਤਾਰ ਕਰਜ਼ਾ ਲੈਂਦੀ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੇਰੇ ਕਰਜ਼ੇ, ਵਿਆਜ ਅਤੇ ਘੱਟ ਵਿਕਾਸ ਮੌਕਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਦੇ ਬੱਚੇ ਕੱਲ੍ਹ ਦੇ ਟੈਕਸਦਾਤਾ ਅਤੇ ਦੇਸ਼ ਦੇ ਨਾਗਰਿਕ ਹੋਣਗੇ। ਉਨ੍ਹਾਂ ਉੱਤੇ ਅਜਿਹੀਆਂ ਵਿੱਤੀ ਜ਼ਿੰਮੇਵਾਰੀਆਂ ਨਹੀਂ ਛੱਡਣੀਆਂ ਚਾਹੀਦੀਆਂ ਜੋ ਸਿਰਫ਼ ਥੋੜ੍ਹੇ ਸਮੇਂ ਦੇ ਸਿਆਸੀ ਲਾਭ ਲਈ ਪੈਦਾ ਕੀਤੀਆਂ ਗਈਆਂ ਹੋਣ।

ਮੁਫ਼ਤ ਸਹੂਲਤਾਂ ਅਤੇ ਸਬਸਿਡੀਆਂ ਬਾਰੇ ਚਰਚਾ ਨੂੰ ਇੱਕ ਗੰਭੀਰ ਆਰਥਿਕ ਬਹਿਸ ਬਣਾਉਣ ਦੀ ਲੋੜ ਹੈ। ਸਰਕਾਰਾਂ ਵਿਚਕਾਰ ਇਹ ਮੁਕਾਬਲਾ ਨਹੀਂ ਹੋਣਾ ਚਾਹੀਦਾ ਕਿ ਕਿਹੜੀ ਸਿਆਸੀ ਪਾਰਟੀ ਸਭ ਤੋਂ ਵੱਧ ਮੁਫ਼ਤ ਸਹੂਲਤਾਂ ਦੇਣ ਦਾ ਵਾਅਦਾ ਕਰ ਸਕਦੀ ਹੈ। ਇਸ ਦੀ ਬਜਾਏ ਮੁਕਾਬਲਾ ਇਸ ਗੱਲ ਉੱਤੇ ਹੋਣਾ ਚਾਹੀਦਾ ਹੈ ਕਿ ਕਿਹੜੀ ਸਰਕਾਰ ਵਧੇਰੇ ਰੁਜ਼ਗਾਰ ਪੈਦਾ ਕਰਦੀ ਹੈ, ਸਿੱਖਿਆ ਦਾ ਮਿਆਰ ਉੱਚਾ ਚੁੱਕਦੀ ਹੈ, ਸਿਹਤ ਸੇਵਾਵਾਂ ਸੁਧਾਰਦੀ ਹੈ, ਉਦਯੋਗਾਂ ਨੂੰ ਵਿਕਸਤ ਕਰਦੀ ਹੈ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਦੀ ਹੈ। ਗਰੀਬਾਂ, ਦਿਵਿਆਂਗ ਵਿਅਕਤੀਆਂ, ਬਜ਼ੁਰਗਾਂ ਅਤੇ ਅਸਲ ਵਿੱਚ ਲੋੜਵੰਦ ਲੋਕਾਂ ਲਈ ਜ਼ਰੂਰੀ ਸਹਾਇਤਾ ਜਾਰੀ ਰਹਿਣੀ ਚਾਹੀਦੀ ਹੈ, ਪਰ ਬਿਨਾਂ ਕਿਸੇ ਆਰਥਿਕ ਤਰਕ ਦੇ ਸਰਬਵਿਆਪੀ ਮੁਫ਼ਤ ਵੰਡ, ਖ਼ਾਸ ਕਰਕੇ ਕਰਜ਼ਾ ਲੈ ਕੇ ਕੀਤੀ ਜਾਣ ਵਾਲੀ ਵੰਡ, ਦੀ ਗੰਭੀਰ ਸਮੀਖਿਆ ਹੋਣੀ ਚਾਹੀਦੀ ਹੈ।

ਚੰਗੇ ਸ਼ਾਸਨ ਦੀ ਅਸਲ ਪਛਾਣ ਇਹ ਨਹੀਂ ਕਿ ਸਰਕਾਰ ਕਿੰਨਾ ਕੁਝ ਮੁਫ਼ਤ ਵੰਡਦੀ ਹੈ। ਅਸਲ ਪਛਾਣ ਇਹ ਹੈ ਕਿ ਕਿੰਨੇ ਲੋਕਾਂ ਨੂੰ ਆਤਮਨਿਰਭਰ ਬਣਾਇਆ ਗਿਆ, ਕਿੰਨੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ, ਟੈਕਸਦਾਤਿਆਂ ਦੇ ਪੈਸੇ ਦੀ ਕਿੰਨੀ ਸੁਚੱਜੀ ਵਰਤੋਂ ਹੋਈ ਅਤੇ ਆਰਥਿਕਤਾ ਕਿੰਨੀ ਮਜ਼ਬੂਤ ਬਣੀ। ਸਰਕਾਰ ਦਾ ਅਸਲ ਉਦੇਸ਼ ਅਜਿਹਾ ਸਮਾਜ ਬਣਾਉਣਾ ਹੋਣਾ ਚਾਹੀਦਾ ਹੈ ਜਿੱਥੇ ਲੋਕਾਂ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਮਾਈ ਅਤੇ ਆਰਥਿਕ ਸਮਰੱਥਾ ਹੋਵੇ, ਨਾ ਕਿ ਅਜਿਹਾ ਸਮਾਜ ਜਿੱਥੇ ਲੋਕ ਹਰ ਚੋਣ ਤੋਂ ਬਾਅਦ ਸਿਆਸਤਦਾਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਦੀ ਉਡੀਕ ਕਰਦੇ ਰਹਿਣ। ਖੁਸ਼ਹਾਲ ਦੇਸ਼ ਮਿਹਨਤੀ ਅਤੇ ਉਤਪਾਦਕ ਨਾਗਰਿਕਾਂ, ਜ਼ਿੰਮੇਵਾਰ ਸਰਕਾਰਾਂ ਅਤੇ ਟਿਕਾਊ ਆਰਥਿਕਤਾ ਨਾਲ ਬਣਦੇ ਹਨ, ਮੁਫ਼ਤ ਵਾਅਦਿਆਂ ਦੀ ਬੇਅੰਤ ਦੌੜ ਨਾਲ ਨਹੀਂ।

ਕਾਰੋਬਾਰ📍 ਪੰਜਾਬ

7 ਦਿਨਾਂ ਦੀ ਜ਼ਬਰਦਸਤ ਤੇਜ਼ੀ ਤੋਂ ਬਾਅਦ ਸੁਸਤ ਪਿਆ ਸ਼ੇਅਰ ਬਾਜ਼ਾਰ, 25,000 ਤੋਂ ਹੇਠਾਂ ਫਿਸਲਿਆ ਨਿਫਟੀ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ 7 ਦਿਨਾਂ ਦੀ ਤੇਜ਼ੀ ਤੋਂ ਬਾਅਦ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 140 ਅੰਕ ਟੁੱਟ ਗਿਆ, ਜਦਕਿ ਨਿਫਟੀ ਵੀ 25,000 ਦੇ ਅਹਿਮ ਪੱਧਰ ਤੋਂ ਹੇਠਾਂ ਆ ਗਿਆ।
7 ਦਿਨਾਂ ਦੀ ਜ਼ਬਰਦਸਤ ਤੇਜ਼ੀ ਤੋਂ ਬਾਅਦ ਸੁਸਤ ਪਿਆ ਸ਼ੇਅਰ ਬਾਜ਼ਾਰ, 25,000 ਤੋਂ ਹੇਠਾਂ ਫਿਸਲਿਆ ਨਿਫਟੀ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ 7 ਦਿਨਾਂ ਦੀ ਤੇਜ਼ੀ ਤੋਂ ਬਾਅਦ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 140 ਅੰਕ ਟੁੱਟ ਗਿਆ, ਜਦਕਿ ਨਿਫਟੀ ਵੀ 25,000 ਦੇ ਅਹਿਮ ਪੱਧਰ ਤੋਂ ਹੇਠਾਂ ਆ ਗਿਆ। ਸ਼ੇਅਰਾਂ ਵਿੱਚ ਸਭ ਤੋਂ ਜ਼ਿਆਦਾ ਦਬਾਅ ਦੇਖਣ ਨੂੰ ਮਿਲਿਆ।

ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਣ ਵਾਲੇ ਨਿਵੇਸ਼ਕਾਂ ਲਈ ਅੱਜ ਦਾ ਦਿਨ ਉਤਰਾਅ-ਚੜ੍ਹਾਅ ਭਰਿਆ ਰਿਹਾ। ਪਿਛਲੇ 7 ਦਿਨਾਂ ਤੋਂ ਬਾਜ਼ਾਰ ਵਿੱਚ ਜਿਹੜੀ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ, ਉਸ ‘ਤੇ ਹੁਣ ਕੁਝ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਅੱਜ ਦੇ ਕਾਰੋਬਾਰ ਦੌਰਾਨ ਸੈਂਸੈਕਸ 140 ਅੰਕ ਤੱਕ ਡਿੱਗ ਗਿਆ। ਉੱਥੇ ਹੀ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 25,000 ਦੇ ਅਹਿਮ ਪੱਧਰ ਤੋਂ ਹੇਠਾਂ ਫਿਸਲ ਗਿਆ। ਬਾਜ਼ਾਰ ਵਿੱਚ ਆਈ ਇਸ ਗਿਰਾਵਟ ਪਿੱਛੇ ਸਭ ਤੋਂ ਵੱਡੀ ਭੂਮਿਕਾ ਅਤੇ ਰੀਅਲ ਅਸਟੇਟ ਸੈਕਟਰ ਦੇ ਸ਼ੇਅਰਾਂ ਦੀ ਰਹੀ, ਜਿਨ੍ਹਾਂ ਵਿੱਚ ਕਾਰੋਬਾਰ ਦੀ ਸ਼ੁਰੂਆਤ ਤੋਂ ਹੀ ਭਾਰੀ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ।

ਐਤਵਾਰ ਨੂੰ ਬਾਜ਼ਾਰ ਵਿੱਚ ਚੱਲ ਰਹੀ ਤੇਜ਼ੀ ਦਾ ਸਿਲਸਿਲਾ ਟੁੱਟਣ ਤੋਂ ਬਾਅਦ ਹੀ ਨਿਵੇਸ਼ਕ ਕੁਝ ਸਾਵਧਾਨ ਹੋ ਗਏ ਸਨ। ਅੱਜ ਜਦੋਂ ਸ਼ੁਰੂਆਤੀ ਕਾਰੋਬਾਰ ਸ਼ੁਰੂ ਹੋਇਆ ਤਾਂ 50 ਨੂੰ 25,000 ਦੇ ਪੱਧਰ ਦੇ ਆਸ-ਪਾਸ ਸੰਘਰਸ਼ ਕਰਦੇ ਦੇਖਿਆ ਗਿਆ। ਇੱਕ ਸਮੇਂ ਇਹ ਸਿਰਫ਼ 13 ਅੰਕ ਯਾਨੀ 0.05 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ।

ਉੱਥੇ ਹੀ ਸੈਂਸੈਕਸ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਕਾਰੋਬਾਰ ਵਿੱਚ ਇਹ 60 ਅੰਕ ਯਾਨੀ 0.07 ਫ਼ੀਸਦੀ ਡਿੱਗ ਕੇ 80,939 ਦੇ ਪੱਧਰ ‘ਤੇ ਆ ਗਿਆ ਸੀ। ਬਾਅਦ ਵਿੱਚ ਵਿਕਰੀ ਦਾ ਦਬਾਅ ਵਧਣ ਕਾਰਨ ਸੈਂਸੈਕਸ ਦੀ ਗਿਰਾਵਟ 140 ਅੰਕਾਂ ਤੱਕ ਪਹੁੰਚ ਗਈ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਦਿਨਾਂ ਦੀ ਜ਼ੋਰਦਾਰ ਤੇਜ਼ੀ ਤੋਂ ਬਾਅਦ ਹੁਣ ਪ੍ਰਮੁੱਖ ਇੰਡੈਕਸ ਵਿੱਚ ਕੁਝ ਠਹਿਰਾਅ ਆ ਰਿਹਾ ਹੈ।

ਇੱਕ ਪਾਸੇ ਜਿੱਥੇ ਬਾਜ਼ਾਰ ਦੇ ਪ੍ਰਮੁੱਖ ਇੰਡੈਕਸ ਲਾਲ ਨਿਸ਼ਾਨ ‘ਤੇ ਨਜ਼ਰ ਆਏ, ਉੱਥੇ ਹੀ ਬੈਂਕਿੰਗ ਸੈਕਟਰ ਨੇ ਅੱਜ ਨਿਵੇਸ਼ਕਾਂ ਨੂੰ ਰਾਹਤ ਦੇਣ ਦਾ ਕੰਮ ਕੀਤਾ। ਅੱਜ ਸੈਂਸੈਕਸ ਵਿੱਚ ਸ਼ਾਮਲ ਬੈਂਕਿੰਗ ਸ਼ੇਅਰਾਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਦੇਸ਼ ਦੇ ਤਿੰਨ ਸਭ ਤੋਂ ਵੱਡੇ ਬੈਂਕਾਂ ਦੇ ਸ਼ੇਅਰਾਂ ਵਿੱਚ ਜ਼ੋਰਦਾਰ ਖਰੀਦਦਾਰੀ ਦੇਖਣ ਨੂੰ ਮਿਲੀ। ਸਟੇਟ ਬੈਂਕ ਆਫ਼ ਇੰਡੀਆ, ਬੈਂਕ ਅਤੇ ਬੈਂਕ ਦੇ ਸ਼ੇਅਰਾਂ ਵਿੱਚ 1 ਫ਼ੀਸਦੀ ਤੋਂ ਵੱਧ ਦੀ ਮਜ਼ਬੂਤੀ ਦਰਜ ਕੀਤੀ ਗਈ। ਜੇਕਰ ਬੈਂਕਿੰਗ ਸ਼ੇਅਰਾਂ ਦਾ ਇਹ ਸਾਥ ਨਾ ਮਿਲਦਾ ਤਾਂ ਬਾਜ਼ਾਰ ਵਿੱਚ ਗਿਰਾਵਟ ਦਾ ਅੰਕੜਾ ਹੋਰ ਵੀ ਵੱਡਾ ਹੋ ਸਕਦਾ ਸੀ।

ਬੈਂਕਿੰਗ ਸ਼ੇਅਰਾਂ ਦੀ ਚਮਕ ਦੇ ਉਲਟ ਅੱਜ ਸੈਕਟਰ ਦੇ ਸ਼ੇਅਰਾਂ ਵਿੱਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਰੀਅਲ ਅਸਟੇਟ ਸੈਕਟਰ ਦੇ ਸ਼ੇਅਰ ਵੀ ਦਬਾਅ ਹੇਠ ਨਜ਼ਰ ਆਏ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਦੇ ਜਿਨ੍ਹਾਂ ਚਾਰ ਪ੍ਰਮੁੱਖ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ, ਉਹ ਸਾਰੇ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰ ਸਨ। ਇਨ੍ਹਾਂ ਵਿੱਚ,, ਅਤੇ ਸ਼ਾਮਲ ਰਹੇ। ਇਨ੍ਹਾਂ ਚਾਰਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਹੋਈ ਤੇਜ਼ ਵਿਕਰੀ ਨੇ ਪੂਰੇ ਬਾਜ਼ਾਰ ਦੇ ਮਾਹੌਲ ਨੂੰ ਸੁਸਤ ਕਰ ਦਿੱਤਾ।

ਦੇਸ਼📍 ਪੰਜਾਬ

ਅਫ਼ਸਰਸ਼ਾਹੀ ਦੀ ਢਿੱਲ-ਮੱਠ ’ਤੇ ਠੱਲ੍ਹ: ਕੰਮ ’ਚ ਦੇਰੀ ਕਰਨ ਵਾਲੇ ਅਫ਼ਸਰਾਂ ਨੂੰ ਹੋਵੇਗਾ 5 ਹਜ਼ਾਰ ਰੁਪਏ ਤੱਕ ਜੁਰਮਾਨਾ

ਸਰਕਾਰੀ ਸੇਵਾਵਾਂ ਮਿਲਣ ਵਿੱਚ ਹੁੰਦੀ ਦੇਰੀ ਲਈ ਜਵਾਬਦੇਹੀ ਤੈਅ ਕਰਨ ਦੇ ਮਕਸਦ ਨਾਲ ਦਿੱਲੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਨੋਟੀਫਾਈ ਕੀਤਾ ਹੈ, ਜੋ ਨਾਗਰਿਕਾਂ ਨੂੰ ਨਿਸ਼ਚਿਤ ਸਮੇਂ ਅੰਦਰ ਸਰਕਾਰੀ ਸੇਵਾਵਾਂ ਦੀ ਗਰੰਟੀ ਦਿੰਦਾ ਹੈ।
ਅਫ਼ਸਰਸ਼ਾਹੀ ਦੀ ਢਿੱਲ-ਮੱਠ ’ਤੇ ਠੱਲ੍ਹ: ਕੰਮ ’ਚ ਦੇਰੀ ਕਰਨ ਵਾਲੇ ਅਫ਼ਸਰਾਂ ਨੂੰ ਹੋਵੇਗਾ 5 ਹਜ਼ਾਰ ਰੁਪਏ ਤੱਕ ਜੁਰਮਾਨਾ

ਸਰਕਾਰੀ ਸੇਵਾਵਾਂ ਮਿਲਣ ਵਿੱਚ ਹੁੰਦੀ ਦੇਰੀ ਲਈ ਜਵਾਬਦੇਹੀ ਤੈਅ ਕਰਨ ਦੇ ਮਕਸਦ ਨਾਲ ਦਿੱਲੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਨੋਟੀਫਾਈ ਕੀਤਾ ਹੈ, ਜੋ ਨਾਗਰਿਕਾਂ ਨੂੰ ਨਿਸ਼ਚਿਤ ਸਮੇਂ ਅੰਦਰ ਸਰਕਾਰੀ ਸੇਵਾਵਾਂ ਦੀ ਗਰੰਟੀ ਦਿੰਦਾ ਹੈ। ਇਸ ਵਿੱਚ ਅਪੀਲਾਂ ਦੇ ਆਪਣੇ ਆਪ ਅਗਲੇ ਪੱਧਰ ’ਤੇ ਜਾਣ ਅਤੇ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ 5,000 ਰੁਪਏ ਤੱਕ ਦਾ ਵਿੱਤੀ ਜੁਰਮਾਨਾ ਲਾਉਣ ਦੀ ਵਿਵਸਥਾ ਹੈ।

‘ਦਿੱਲੀ (ਨਾਗਰਿਕਾਂ ਨੂੰ ਸਮਾਂ-ਬੱਧ ਅਤੇ ਆਸਾਨ ਸੇਵਾਵਾਂ ਦੀ ਪਹੁੰਚ) ਐਕਟ, 2026’, 2011 ਦੇ ਪੁਰਾਣੇ ਸਮਾਂ-ਬੱਧ ਸੇਵਾ ਪ੍ਰਣਾਲੀ ਕਾਨੂੰਨ ਦੀ ਥਾਂ ਲਵੇਗਾ। ਇਹ ਨਵਾਂ ਕਾਨੂੰਨ ਸਰਕਾਰੀ ਵਿਭਾਗਾਂ, ਸਥਾਨਕ ਸੰਸਥਾਵਾਂ ਅਤੇ ਨੋਟੀਫਾਈਡ ਅਦਾਰਿਆਂ ਲਈ ਸੇਵਾਵਾਂ ਦੀ ਸਮਾਂ-ਸੀਮਾ ਨਿਸ਼ਚਿਤ ਕਰਕੇ ਅਤੇ ਨਾਮਜ਼ਦ ਅਧਿਕਾਰੀਆਂ ਦੀ ਸਮੇਂ ਸਿਰ ਸੇਵਾਵਾਂ ਯਕੀਨੀ ਬਣਾਉਣ ਲਈ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਨੂੰ ਵਧੇਰੇ ਜਵਾਬਦੇਹ ਬਣਾਉਂਦਾ ਹੈ।

ਇਸ ਐਕਟ ਤਹਿਤ, ਸਰਕਾਰ ਕਵਰ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਨੋਟੀਫਾਈ ਕਰੇਗੀ ਅਤੇ ਹਰੇਕ ਸੇਵਾ ਨੂੰ ਪੂਰਾ ਕਰਨ ਦੀ ਵੱਧ ਤੋਂ ਵੱਧ ਸਮਾਂ-ਸੀਮਾ ਨਿਰਧਾਰਿਤ ਕਰੇਗੀ। ਹਰੇਕ ਸੇਵਾ ਲਈ ਇੱਕ ਨਾਮਜ਼ਦ ਅਧਿਕਾਰੀ ਜ਼ਿੰਮੇਵਾਰ ਹੋਵੇਗਾ, ਜਿਸ ਨਾਲ ਨਾਗਰਿਕ ਆਪਣੀਆਂ ਅਰਜ਼ੀਆਂ ਲਈ ਜ਼ਿੰਮੇਵਾਰ ਅਧਿਕਾਰੀ ਦੀ ਪਛਾਣ ਕਰ ਸਕਣਗੇ ਅਤੇ ਪ੍ਰਸ਼ਾਸਨਿਕ ਢਿੱਲ-ਮੱਠ ਕਾਰਨ ਹੁੰਦੀ ਦੇਰੀ ਘਟੇਗੀ।

ਇਸ ਕਾਨੂੰਨ ਵਿੱਚ ਆਨਲਾਈਨ ਅਰਜ਼ੀ ਅਤੇ ਨਿਗਰਾਨੀ ਪ੍ਰਣਾਲੀ ਦਾ ਵੀ ਉਪਬੰਧ ਹੈ। ਹਰੇਕ ਅਰਜ਼ੀ ਨੂੰ ਇੱਕ ਵਿਲੱਖਣ ਪਛਾਣ ਨੰਬਰ ਦਿੱਤਾ ਜਾਵੇਗਾ, ਜਿਸ ਨਾਲ ਅਰਜ਼ੀ ਦਾਖਲ ਕਰਨ ਵਾਲਾ ਡਿਜੀਟਲ ਤੌਰ ’ਤੇ ਆਪਣੀ ਅਰਜ਼ੀ ਦੀ ਸਥਿਤੀ ਟਰੈਕ ਕਰ ਸਕਣਗੇ। ਵਿਭਾਗਾਂ ਨੂੰ ਡਿਜੀਟਲ ਰਿਕਾਰਡ ਰੱਖਣ ਅਤੇ ਅਰਜ਼ੀਆਂ ਦੀ ਪ੍ਰਗਤੀ ਨੂੰ ਲਗਾਤਾਰ ਅੱਪਡੇਟ ਕਰਨ ਦੀ ਲੋੜ ਹੋਵੇਗੀ। ਅਧਿਕਾਰੀਆਂ ਨੂੰ ਜਾਂ ਤਾਂ ਨਿਰਧਾਰਿਤ ਸਮੇਂ ਵਿੱਚ ਸੇਵਾ ਦੇਣੀ ਪਵੇਗੀ ਜਾਂ ਅਰਜ਼ੀ ਰੱਦ ਕਰਨ ਦੇ ਕਾਰਨ ਲਿਖਤੀ ਰੂਪ ਵਿੱਚ ਦੱਸਣੇ ਪੈਣਗੇ।

ਇੱਕ ਮੁੱਖ ਵਿਸ਼ੇਸ਼ਤਾ ਦੇਰੀ ਦੇ ਮਾਮਲੇ ਵਿੱਚ ਅਪੀਲ ਦਾ ਆਪਣੇ ਆਪ ਅਗਲੇ ਪੱਧਰ ’ਤੇ ਚਲੇ ਜਾਣਾ ਹੈ। ਜੇਕਰ ਕੋਈ ਨਾਮਜ਼ਦ ਅਧਿਕਾਰੀ ਨਿਰਧਾਰਿਤ ਸਮੇਂ ਦੇ ਅੰਦਰ ਸੇਵਾ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਮੂਲ ਅਰਜ਼ੀ ਆਪਣੇ ਆਪ 'ਸਿਟੀਜ਼ਨ ਗ੍ਰੀਵੈਂਸ ਰੈਡਰੈਸਲ ਅਥਾਰਟੀ' (ਨਾਗਰਿਕ ਸ਼ਿਕਾਇਤ ਨਿਵਾਰਣ ਅਥਾਰਟੀ) ਅੱਗੇ ਅਪੀਲ ਵਜੋਂ ਦਰਜ ਮੰਨੀ ਜਾਵੇਗੀ। ਇਸ ਦਾ ਮਤਲਬ ਹੈ ਕਿ ਨਾਗਰਿਕਾਂ ਨੂੰ ਦੇਰੀ ਵਿਰੁੱਧ ਕਾਰਵਾਈ ਲਈ ਵੱਖਰੀ ਅਪੀਲ ਦਾਇਰ ਨਹੀਂ ਕਰਨੀ ਪਵੇਗੀ।

ਅਥਾਰਟੀ, ਜਿਸ ਦੀ ਅਗਵਾਈ ਨਾਮਜ਼ਦ ਅਧਿਕਾਰੀ ਤੋਂ ਸੀਨੀਅਰ ਅਧਿਕਾਰੀ ਕਰੇਗਾ, ਮਾਮਲੇ ਦੀ ਜਾਂਚ ਕਰੇਗੀ, ਜਿੱਥੇ ਵੀ ਜ਼ਰੂਰੀ ਹੋਵੇ ਸੇਵਾ ਦੇਣ ਦੇ ਨਿਰਦੇਸ਼ ਦੇਵੇਗੀ ਅਤੇ ਦੇਰੀ ਲਈ ਜ਼ਿੰਮੇਵਾਰੀ ਤੈਅ ਕਰੇਗੀ। ਅਪੀਲਾਂ ਦਾ ਨਿਪਟਾਰਾ ਆਮ ਤੌਰ ’ਤੇ 30 ਦਿਨਾਂ ਦੇ ਅੰਦਰ ਕਰਨਾ ਹੋਵੇਗਾ। ਜੇਕਰ ਨਿਰਧਾਰਿਤ ਸਮੇਂ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਂਦਾ, ਤਾਂ ਮਾਮਲਾ ਆਪਣੇ ਆਪ 'ਦਿੱਲੀ ਸਰਵਿਸ ਰਾਈਟਸ ਕਮਿਸ਼ਨ' (ਦਿੱਲੀ ਸੇਵਾ ਅਧਿਕਾਰ ਕਮਿਸ਼ਨ) ਕੋਲ ਚਲਾ ਜਾਵੇਗਾ।

ਕਮਿਸ਼ਨ ਦੂਜੀ ਅਪੀਲ ਸੁਣੇਗਾ ਅਤੇ ਐਕਟ ਦੇ ਲਾਗੂ ਹੋਣ ਦੀ ਨਿਗਰਾਨੀ ਕਰੇਗਾ। ਇਸ ਨੂੰ ਸਰਕਾਰੀ ਦਫ਼ਤਰਾਂ ਦੀ ਜਾਂਚ ਕਰਨ, ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਕਰਨ, ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ ਸੁਧਾਰ ਸੁਝਾਉਣ ਅਤੇ ਜਿੱਥੇ ਜ਼ਰੂਰੀ ਹੋਵੇ, ਖ਼ੁਦ ਨੋਟਿਸ ਲੈ ਕੇ ਜਾਂਚ ਸ਼ੁਰੂ ਕਰਨ ਦਾ ਅਧਿਕਾਰ ਹੋਵੇਗਾ।

ਜਵਾਬਦੇਹੀ ਲਾਗੂ ਕਰਨ ਲਈ, ਐਕਟ ਵਿੱਚ ਬਿਨਾਂ ਕਿਸੇ ਵਾਜਬ ਕਾਰਨ ਦੇਰੀ ਦੇ ਹਰੇਕ ਦਿਨ ਲਈ 250 ਰੁਪਏ ਦਾ ਜੁਰਮਾਨਾ ਪ੍ਰਸਤਾਵਿਤ ਹੈ, ਜੋ ਵੱਧ ਤੋਂ ਵੱਧ 5,000 ਰੁਪਏ ਤੱਕ ਹੋ ਸਕਦਾ ਹੈ। ਬਿਨਾਂ ਪੁਖ਼ਤਾ ਜਾਂ ਯੋਗ ਆਧਾਰ ਤੋਂ ਅਰਜ਼ੀਆਂ ਰੱਦ ਕਰਨ ਵਾਲੇ ਅਧਿਕਾਰੀਆਂ ਨੂੰ 250 ਰੁਪਏ ਤੋਂ 5,000 ਰੁਪਏ ਤੱਕ ਦਾ ਇੱਕਮੁਸ਼ਤ ਜੁਰਮਾਨਾ ਵੀ ਹੋ ਸਕਦਾ ਹੈ। ਹਾਲਾਂਕਿ, ਜੁਰਮਾਨਾ ਲਗਾਉਣ ਤੋਂ ਪਹਿਲਾਂ ਅਧਿਕਾਰੀਆਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਨਵਾਂ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਨਾਗਰਿਕ ਦੇਵੋ ਭਵ' ਦੇ ਵਿਜ਼ਨ ਅਤੇ 'ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ' (, ) ਦੇ ਮੰਤਰ ਤੋਂ ਪ੍ਰੇਰਿਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਸਰਕਾਰੀ ਸੇਵਾਵਾਂ ਦੇਣਾ ਹੀ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਨਾਗਰਿਕ ਨੂੰ ਉਸ ਦੇ ਅਧਿਕਾਰ ਸਨਮਾਨ, ਪਾਰਦਰਸ਼ਤਾ ਅਤੇ ਨਿਰਧਾਰਿਤ ਸਮੇਂ ਅੰਦਰ ਮਿਲਣ। ਉਨ੍ਹਾਂ ਕਿਹਾ ਕਿ ਸੇਵਾਵਾਂ ਦੀ ਸਮੇਂ ਸਿਰ ਡਿਲਿਵਰੀ ਨਾਗਰਿਕ ਦਾ ਅਧਿਕਾਰ ਹੈ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।

ਸਰਕਾਰ ਨੇ ਕਿਹਾ ਕਿ ਇਸ ਨਵੇਂ ਢਾਂਚੇ ਦਾ ਮਕਸਦ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਗੇੜੇ ਮਾਰਨ ਨੂੰ ਖ਼ਤਮ ਕਰਨਾ, ਅਫ਼ਸਰਸ਼ਾਹੀ ਦੀ ਬੇਲੋੜੀ ਦੇਰੀ ਨੂੰ ਘਟਾਉਣਾ ਅਤੇ ਜਨਤਕ ਸੇਵਾ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਅਤੇ ਨਾਗਰਿਕ-ਕੇਂਦਰਿਤ ਬਣਾਉਣਾ ਹੈ।

ਦੇਸ਼📍 ਪੰਜਾਬ

ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਦਾਦੀ ਦਾ ਸਸਕਾਰ ਫਿਲਹਾਲ ਰੋਕਿਆ; ਅੰਤਿਮ ਰਸਮਾਂ ਲਈ ਸੰਸਦ ਮੈਂਬਰ ਦੀ ਪੈਰੋਲ ਦੀ ਉਡੀਕ

ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਸਿਆਸੀ ਧੜੇ ਦੇ ਆਗੂਆਂ ਨੇ ਉਨ੍ਹਾਂ ਦੀ ਦਾਦੀ ਚਰਨ ਕੌਰ ਦਾ ਅੰਤਿਮ ਸੰਸਕਾਰ ਤਿੰਨ ਦਿਨਾਂ ਲਈ ਰੋਕਣ ਦਾ ਫੈਸਲਾ ਕੀਤਾ ਹੈ, ਤਾਂ ਜੋ ਪ੍ਰਸ਼ਾਸਨ ‘ਤੇ ਸੰਸਦ ਮੈਂਬਰ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਪੈਰੋਲ ‘ਤੇ ਰਿਹਾਅ ਕਰਨ ਦਾ ਦਬਾਅ ਪਾਇਆ ਜਾ ਸਕੇ।
ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਦਾਦੀ ਦਾ ਸਸਕਾਰ ਫਿਲਹਾਲ ਰੋਕਿਆ; ਅੰਤਿਮ ਰਸਮਾਂ ਲਈ ਸੰਸਦ ਮੈਂਬਰ ਦੀ ਪੈਰੋਲ ਦੀ ਉਡੀਕ

ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਸਿਆਸੀ ਧੜੇ ਦੇ ਆਗੂਆਂ ਨੇ ਉਨ੍ਹਾਂ ਦੀ ਦਾਦੀ ਚਰਨ ਕੌਰ ਦਾ ਅੰਤਿਮ ਸੰਸਕਾਰ ਤਿੰਨ ਦਿਨਾਂ ਲਈ ਰੋਕਣ ਦਾ ਫੈਸਲਾ ਕੀਤਾ ਹੈ, ਤਾਂ ਜੋ ਪ੍ਰਸ਼ਾਸਨ ‘ਤੇ ਸੰਸਦ ਮੈਂਬਰ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਪੈਰੋਲ ‘ਤੇ ਰਿਹਾਅ ਕਰਨ ਦਾ ਦਬਾਅ ਪਾਇਆ ਜਾ ਸਕੇ।

ਚਰਨ ਕੌਰ (87) ਦਾ ਲੰਮੀ ਬਿਮਾਰੀ ਤੋਂ ਬਾਅਦ ਬੀਤੀ ਸ਼ਾਮ ਦੇਹਾਂਤ ਹੋ ਗਿਆ ਸੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪਰਿਵਾਰ ਸਰਕਾਰ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ, “ਅੰਮ੍ਰਿਤਪਾਲ ਤੋਂ ਇਲਾਵਾ ਮੇਰਾ ਭਰਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਅਸੀਂ ਸਾਰੇ ਪਹਿਲੂਆਂ ‘ਤੇ ਵਿਚਾਰ ਕਰ ਰਹੇ ਹਾਂ। ਅਸੀਂ ਮ੍ਰਿਤਕ ਦੇਹ ਨੂੰ ਤਿੰਨ ਦਿਨ ਰੱਖਣ ਅਤੇ ਸਰਕਾਰ ਦੀ ਕਾਰਵਾਈ ਦੀ ਉਡੀਕ ਕਰਨ ਦਾ ਫੈਸਲਾ ਕੀਤਾ ਹੈ।”

ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂਆਂ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਨੂੰ ਮਨੁੱਖੀ ਅਧਾਰ ‘ਤੇ ਪੈਰੋਲ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਜਾ ਸਕੇ।

ਸੂਤਰਾਂ ਨੇ ਦੱਸਿਆ ਕਿ ਕਾਨੂੰਨੀ ਰਾਏ ਲੈਣ ਤੋਂ ਇਲਾਵਾ, ਪਾਰਟੀ ਅੰਮ੍ਰਿਤਪਾਲ ਨੂੰ ਮਨੁੱਖੀ ਅਧਾਰ ‘ਤੇ ਪੈਰੋਲ ਜਾਂ ਰਿਹਾਈ ਮਿਲਣ ਤੱਕ ਅੰਤਿਮ ਸੰਸਕਾਰ ਨੂੰ ਮੁਲਤਵੀ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ।

ਉੱਥੇ ਹੀ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਕਾਰ ਦੀ ਪਹੁੰਚ ‘ਤੇ ਸਵਾਲ ਚੁੱਕੇ ਹਨ। ਇਆਲੀ ਨੇ ਕਿਹਾ ਕਿ ਅੰਮ੍ਰਿਤਪਾਲ ਇੱਕ ਚੁਣੇ ਹੋਏ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੈ।

“ਜੇਕਰ ਕਤਲ ਅਤੇ ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ ਵਿਵਾਦਗ੍ਰਸਤ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਅਤੇ ਫਰਲੋ ਦਿੱਤੀ ਜਾ ਸਕਦੀ ਹੈ, ਤਾਂ ਫਿਰ ਆਪਣੇ ਹਲਕੇ ਦੇ ਲੋਕਾਂ ਦੁਆਰਾ ਚੁਣੇ ਗਏ ਆਗੂ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੇਣ ਵਿੱਚ ਕੀ ਸਮੱਸਿਆ ਹੈ?”

ਉਨ੍ਹਾਂ ਸਵਾਲ ਕੀਤਾ ਕਿ ਡੇਰਾ ਸਿਰਸਾ ਮੁਖੀ ਲਈ ਨਿਯਮਾਂ ਵਿੱਚ ਕਥਿਤ ਤੌਰ ‘ਤੇ ਢਿੱਲ ਕਿਉਂ ਦਿੱਤੀ ਜਾਂਦੀ ਹੈ ਜਦਕਿ ਬੰਦੀ ਸਿੰਘਾਂ (ਸਿੱਖ ਕੈਦੀਆਂ) ‘ਤੇ ਇਹ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਂਦੇ ਹਨ।

ਇਆਲੀ ਨੇ ਕਿਹਾ, “ਪੰਜਾਬ ਦੇ ਲੋਕ ਦੇਖ ਰਹੇ ਹਨ ਅਤੇ ਭਾਜਪਾ ਤੇ ‘ਆਪ’ ਦੋਵਾਂ ਨੂੰ ਚੋਣਾਂ ਦੌਰਾਨ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।”

ਦੇਸ਼📍 ਪੰਜਾਬ

ਯੂਪੀ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਹਰਿਆਣਾ ਦੇ ਛੇ ਨੌਜਵਾਨ ਜਿਊਂਦੇ ਸੜੇ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਲਗਪਗ 25 ਕਿਲੋਮੀਟਰ ਦੂਰ ਪਾਨੀਪਤ-ਖਟੀਮਾ ਕੌਮੀ ਰਾਜਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹਰਿਆਣਾ ਦੇ ਹਾਂਸੀ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਛੇ ਨੌਜਵਾਨ ਉਸ ਸਮੇਂ ਜਿਊਂਦੇ ਸੜ ਗਏ, ਜਦੋਂ ਉਨ੍ਹਾਂ ਦੀ ਕਾਰ ਇੱਕ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆ ਗਈ।
ਯੂਪੀ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਹਰਿਆਣਾ ਦੇ ਛੇ ਨੌਜਵਾਨ ਜਿਊਂਦੇ ਸੜੇ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਲਗਪਗ 25 ਕਿਲੋਮੀਟਰ ਦੂਰ ਪਾਨੀਪਤ-ਖਟੀਮਾ ਕੌਮੀ ਰਾਜਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹਰਿਆਣਾ ਦੇ ਹਾਂਸੀ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਛੇ ਨੌਜਵਾਨ ਉਸ ਸਮੇਂ ਜਿਊਂਦੇ ਸੜ ਗਏ, ਜਦੋਂ ਉਨ੍ਹਾਂ ਦੀ ਕਾਰ ਇੱਕ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆ ਗਈ। ਇਹ ਹਾਦਸਾ ਅੱਜ ਸਵੇਰੇ ਵਾਪਰਿਆ।

ਮ੍ਰਿਤਕਾਂ ਦੀ ਪਛਾਣ ਸਾਹਿਲ (20), ਅਮਨ (21), ਅਜੈ (21), ਅੰਕਿਤ (21), ਉਸ ਦੇ ਹਮਨਾਮ ਅੰਕਿਤ (21) ਅਤੇ ਰਾਹੁਲ (23) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਚਾਰ ਨੌਜਵਾਨ—ਸਾਹਿਲ, ਰਾਹੁਲ ਅਤੇ ਦੋਵੇਂ ਅੰਕਿਤ ਰਾਖੀਗੜ੍ਹੀ ਪਿੰਡ ਨਾਲ ਸਬੰਧਤ ਸਨ, ਜਦਕਿ ਅਮਨ ਅਤੇ ਅਜੈ ਮੋਠ ਰੰਗੜਾਂ ਪਿੰਡ ਦੇ ਰਹਿਣ ਵਾਲੇ ਸਨ। ਅੰਕਿਤ ਅਤੇ ਰਾਹੁਲ ਸਕੇ ਭਰਾ ਸਨ। ਜਿੱਥੇ ਅਮਨ, ਅਜੈ ਅਤੇ ਅੰਕਿਤ ਵਿਦਿਆਰਥੀ ਸਨ, ਉੱਥੇ ਹੀ ਬਾਕੀ ਤਿੰਨ ਨੌਜਵਾਨ ਆਪਣਾ ਕੰਮ-ਕਾਰ ਕਰਦੇ ਸਨ।

ਇਸ ਦਰਦਨਾਕ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਦੋਵਾਂ ਗੁਆਂਢੀ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਨੌਜਵਾਨ ਸੋਮਵਾਰ ਨੂੰ ਮੱਸਿਆ ਦੇ ਮੌਕੇ 'ਤੇ ਹਰੀਦਵਾਰ ਵਿਖੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਦੇਰ ਰਾਤ ਕਰੀਬ 12 ਵਜੇ ਬਿਨਾਂ ਦੱਸੇ ਘਰੋਂ ਨਿਕਲੇ ਸਨ। ਪਰਿਵਾਰ ਵਾਲੇ ਇਸ ਘਟਨਾ ਤੋਂ ਡੂੰਘੇ ਸਦਮੇ ਵਿੱਚ ਹਨ ਅਤੇ ਕੁਝ ਪਰਿਵਾਰਕ ਮੈਂਬਰ ਮ੍ਰਿਤਕ ਦੇਹਾਂ ਨੂੰ ਲਿਆਉਣ ਲਈ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਚੁੱਕੇ ਹਨ।

ਪੀੜਤਾਂ ਵਿੱਚੋਂ ਇੱਕ ਸਾਹਿਲ ਦੇ ਪਿਤਾ ਸੋਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹੁੰਡਈ ਔਰਾ ਕਾਰ ਚਲਾ ਰਿਹਾ ਸੀ, ਜੋ ਕਿ ਪਰਵੀਨ ਨਾਮ ਦੇ ਨੌਜਵਾਨ ਦੀ ਸੀ। ਸਾਹਿਲ ਨੇ ਹਾਦਸੇ ਤੋਂ ਦੋ ਦਿਨ ਪਹਿਲਾਂ ਹੀ ਪਰਵੀਨ ਤੋਂ ਇਹ ਕਾਰ ਲਈ ਸੀ।

ਸੂਤਰਾਂ ਅਨੁਸਾਰ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ।

ਰਾਹਗੀਰਾਂ ਵੱਲੋਂ ਸੂਚਨਾ ਮਿਲਣ 'ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਕਾਰ ਵਿੱਚ ਸਵਾਰ ਨੌਜਵਾਨਾਂ ਦੀਆਂ ਲਾਸ਼ਾਂ ਇਸ ਤਰ੍ਹਾਂ ਸੜ ਚੁੱਕੀਆਂ ਸਨ ਕਿ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਸੀ।

ਸਿਆਸਤ📍 ਪੰਜਾਬ

ਪੰਜਾਬ ਵਿਚ ਅਗਲੇ ਸਾਲ ਫਰਵਰੀ-ਮਾਰਚ ਵਿੱਚ ਚੋਣਾਂ ਹੋਣ ਦੀ ਸੰਭਾਵਨਾ

ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਪ੍ਰਸ਼ਾਸਕੀ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨ ਦੇ ਹੋਰ ਮੈਂਬਰ ਨਵੰਬਰ ਦੇ ਆਖਰੀ ਹਫ਼ਤੇ ਜਾਂ ਦਸੰਬਰ ਵਿੱਚ ਪੰਜਾਬ ਸਮੇਤ ਪੰਜ ਚੋਣਾਂ ਵਾਲੇ ਸੂਬਿਆਂ ਦਾ ਦੌਰਾ ਕਰ ਸਕਦੇ ਹਨ।
ਪੰਜਾਬ ਵਿਚ ਅਗਲੇ ਸਾਲ ਫਰਵਰੀ-ਮਾਰਚ ਵਿੱਚ ਚੋਣਾਂ ਹੋਣ ਦੀ ਸੰਭਾਵਨਾ

ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਪ੍ਰਸ਼ਾਸਕੀ ਤਿਆਰੀਆਂ ਵੀ ਤੇਜ਼ ਹੋ ਗਈਆਂ ਹਨ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨ ਦੇ ਹੋਰ ਮੈਂਬਰ ਨਵੰਬਰ ਦੇ ਆਖਰੀ ਹਫ਼ਤੇ ਜਾਂ ਦਸੰਬਰ ਵਿੱਚ ਪੰਜਾਬ ਸਮੇਤ ਪੰਜ ਚੋਣਾਂ ਵਾਲੇ ਸੂਬਿਆਂ ਦਾ ਦੌਰਾ ਕਰ ਸਕਦੇ ਹਨ। ਇਸ ਦੌਰੇ ਦੌਰਾਨ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਵੱਲੋਂ ਜਨਵਰੀ 2027 ਦੇ ਪਹਿਲੇ ਪੰਦਰਵਾੜੇ ਵਿੱਚ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਐਲਾਨੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਸੂਬਿਆਂ ਵਿੱਚ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਸ਼ਾਮਲ ਹਨ।

ਪੰਜਾਬ ਵਿਚ ਚੋਣਾਂ ਫਰਵਰੀ ਜਾਂ ਮਾਰਚ 2027 ਵਿੱਚ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿਧਾਨ ਸਭਾ ਦਾ ਪੰਜ ਸਾਲਾ ਕਾਰਜਕਾਲ 15 ਮਾਰਚ 2027 ਨੂੰ ਖ਼ਤਮ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ 2022 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਟੀਮ ਨੇ 15 ਅਤੇ 16 ਦਸੰਬਰ 2021 ਨੂੰ ਪੰਜਾਬ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ 8 ਜਨਵਰੀ 2022 ਨੂੰ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਉਸ ਚੋਣ ਵਿੱਚ 20 ਫਰਵਰੀ ਨੂੰ ਵੋਟਾਂ ਪਈਆਂ ਸਨ ਅਤੇ 10 ਮਾਰਚ ਨੂੰ ਨਤੀਜੇ ਐਲਾਨੇ ਗਏ ਸਨ। ਇਸ ਵਾਰ ਵੀ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਦੀ ਸਮੀਖਿਆ ਮਗਰੋਂ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।

ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਦੀਆਂ ਟੀਮਾਂ 27 ਅਤੇ 28 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰ ਚੁੱਕੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਪੱਧਰ ’ਤੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਆਪਣੀਆਂ ਰਿਪੋਰਟਾਂ ਕਮਿਸ਼ਨ ਨੂੰ ਸੌਂਪ ਦਿੱਤੀਆਂ ਹਨ।

ਮੁੱਖ ਚੋਣ ਕਮਿਸ਼ਨਰ ਦੇ ਦੌਰੇ ਦੌਰਾਨ ਕੌਮੀ ਅਤੇ ਸੂਬਾਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਪਾਰਟੀਆਂ ਦੀਆਂ ਸ਼ਿਕਾਇਤਾਂ, ਸੁਝਾਅ ਅਤੇ ਮੰਗਾਂ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ, ਪੁਲੀਸ ਕਮਿਸ਼ਨਰਾਂ ਅਤੇ ਐੱਸ ਐੱਸ ਪੀਜ਼ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਪੱਧਰ ’ਤੇ ਚੋਣ ਪ੍ਰਬੰਧਾਂ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਜਾਣਕਾਰੀ ਲਈ ਜਾਵੇਗੀ।

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਮ੍ਰਿਤਕ ਜਾਂ ਦੂਜੀਆਂ ਥਾਵਾਂ ’ਤੇ ਜਾ ਚੁੱਕੇ ਵੋਟਰਾਂ ਦੇ ਨਾਂ ਹਟਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ ਜਾਵੇਗਾ। ਇਸ ਦੇ ਨਾਲ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਛਾਣ ਕਰਕੇ ਉੱਥੇ ਵਾਧੂ ਸੁਰੱਖਿਆ ਬਲ ਤਾਇਨਾਤ ਕਰਨ ਅਤੇ ਵੈੱਬਕਾਸਟਿੰਗ ਦੇ ਪ੍ਰਬੰਧਾਂ ਬਾਰੇ ਚਰਚਾ ਹੋਵੇਗੀ।