📰 11/09/2026
ਮਨੋਰੰਜਨ📍 ਪੰਜਾਬ

ਪਹਿਲੇ ਵੀਕਐਂਡ ‘ਚ ਹੀ ਫਿਲਮ ‘ਰਾਮਾਇਣ’ ਨੇ ਤੋੜੇ ਕਮਾਈ ਦੇ ਰਿਕਾਰਡ

ਮੁੰਬਈ: ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਦੀ ਅਦਾਕਾਰੀ ਵਾਲੀ ਫਿਲਮ ‘ਰਾਮਾਇਣ’ ਨੇ ਆਪਣੇ ਪਹਿਲੇ ਵੀਕਐਂਡ ਵਿੱਚ ਹੀ ਗਲੋਬਲ ਬਾਕਸ ਆਫਿਸ ‘ਤੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਪਹਿਲੇ ਵੀਕਐਂਡ ‘ਚ ਹੀ ਫਿਲਮ ‘ਰਾਮਾਇਣ’ ਨੇ ਤੋੜੇ ਕਮਾਈ ਦੇ ਰਿਕਾਰਡ

ਮੁੰਬਈ: ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਦੀ ਅਦਾਕਾਰੀ ਵਾਲੀ ਫਿਲਮ ‘ਰਾਮਾਇਣ’ ਨੇ ਆਪਣੇ ਪਹਿਲੇ ਵੀਕਐਂਡ ਵਿੱਚ ਹੀ ਗਲੋਬਲ ਬਾਕਸ ਆਫਿਸ ‘ਤੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਇਹ ਫਿਲਮ 5 ਨਵੰਬਰ ਨੂੰ ਹਿੰਦੀ, ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਮਾਤਾ ਸੀਤਾ ਅਤੇ ਯਸ਼ ਰਾਵਣ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।

ਪ੍ਰਾਚੀਨ ਮਹਾਂਕਾਵਿ ‘ਰਾਮਾਇਣ’ ‘ਤੇ ਆਧਾਰਿਤ ਦੋ ਭਾਗਾਂ ਵਾਲੀ ਫਿਲਮ ਸੀਰੀਜ਼ ਦਾ ਇਹ ਪਹਿਲਾ ਹਿੱਸਾ ਹੈ। ਟ੍ਰੇਡ ਟ੍ਰੈਕਿੰਗ ਵੈੱਬਸਾਈਟ ‘ਸੈਕਨਿਲਕ’ ਅਨੁਸਾਰ, ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 375.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉੱਥੇ ਹੀ ਘਰੇਲੂ ਬਾਕਸ ਆਫਿਸ ‘ਤੇ ਫਿਲਮ ਦਾ ਕੁੱਲ ਕਲੈਕਸ਼ਨ 218.25 ਕਰੋੜ ਰੁਪਏ ਰਿਹਾ ਹੈ।

ਫਿਲਮ ਦੀ ਕਹਾਣੀ ਭਗਵਾਨ ਰਾਮ ਦੇ ਜੀਵਨ ਸਫ਼ਰ, ਉਨ੍ਹਾਂ ਦੇ ਬਨਵਾਸ, ਰਾਵਣ ਵੱਲੋਂ ਮਾਤਾ ਸੀਤਾ ਦੇ ਹਰਣ ਅਤੇ ਇਸ ਤੋਂ ਬਾਅਦ ਬੁਰਾਈ ਤੇ ਚੰਗਿਆਈ ਦੀਆਂ ਤਾਕਤਾਂ ਵਿਚਕਾਰ ਹੋਏ ਯੁੱਧ ‘ਤੇ ਆਧਾਰਿਤ ਹੈ।

ਫਿਲਮ ਦਾ ਸੰਗੀਤ ਆਸਕਰ ਜੇਤੂ ਸੰਗੀਤਕਾਰ ਹੰਸ ਜ਼ਿਮਰ ਅਤੇ ਏ.ਆਰ. ਰਹਿਮਾਨ ਨੇ ਤਿਆਰ ਕੀਤਾ ਹੈ, ਜਦਕਿ ਟੈਰੀ ਨੋਟਰੀ ਅਤੇ ਗਾਈ ਨੌਰਿਸ ਇਸ ਦੀ ਐਕਸ਼ਨ ਟੀਮ ਦਾ ਹਿੱਸਾ ਹਨ।

ਇਸ ਫਿਲਮ ਦਾ ਨਿਰਮਾਣ ਨਮਿਤ ਮਲਹੋਤਰਾ ਦੇ ‘ਪ੍ਰਾਈਮ ਫੋਕਸ ਸਟੂਡੀਓਜ਼’ ਨੇ ਅਤੇ ਯਸ਼ ਦੀ ਕੰਪਨੀ ‘ਮੌਨਸਟਰ ਮਾਈਂਡ ਕ੍ਰੀਏਸ਼ਨਜ਼’ ਨਾਲ ਮਿਲ ਕੇ ਕੀਤਾ ਹੈ।

ਫਿਲਮ ਦੀ ਬਾਕੀ ਸਟਾਰ ਕਾਸਟ ਵਿੱਚ ਸੰਨੀ ਦਿਓਲ, ਅਨੁਪਮ ਖੇਰ, ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ, ਵਿਵੇਕ ਓਬਰਾਏ, ਆਦਿਨਾਥ ਕੋਠਾਰੇ, ਅਰੁਣ ਗੋਵਿਲ, ਕੁਨਾਲ ਕਪੂਰ, ਇੰਦਰਾ ਕ੍ਰਿਸ਼ਨਨ ਅਤੇ ਲਾਰਾ ਦੱਤਾ ਵਰਗੇ ਕਲਾਕਾਰ ਸ਼ਾਮਲ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਲੁਧਿਆਣਾ ’ਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਉਸ ਦੀ ਪਤਨੀ ’ਤੇ ਗੋਲੀਬਾਰੀਪੜ੍ਹੋ →
ਗੋਵਰਧਨ ਪੂਜਾ ‘ਤੇ ਗ੍ਰਹਿਆਂ ਦੀ ਖ਼ਾਸ ਚਾਲ, ਸੁਭਾਗ ਅਤੇ ਤ੍ਰਿਗ੍ਰਹੀ ਯੋਗ ਨਾਲ ਮਿਲੇਗਾ ਸ਼ੁਭ ਫਲਪੜ੍ਹੋ →
16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੰਡ ਸਭਰਾ ਵਿਖੇ ਹੋਵੇਗੀ ਲੋਕ ਮਿਲਣੀਪੜ੍ਹੋ →
ਪੰਜਾਬ ਕਾਂਗਰਸ ਮਹੀਨੇ ਦੇ ਅੰਤ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ: ਪਰਗਟ ਸਿੰਘਪੜ੍ਹੋ →
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਦਾ ਸਨਮਾਨਪੜ੍ਹੋ →
ਜੈਪੁਰ ਦੀਆਂ ਗਲੀਆਂ ‘ਚ ਨਜ਼ਰ ਆਏ ਮੁੱਖ ਮੰਤਰੀ ਭਜਨਲਾਲ ਸ਼ਰਮਾਪੜ੍ਹੋ →