📰 11/09/2026
ਪੰਜਾਬ📍 ਪੰਜਾਬ

ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੇ ਕੀ ਹਨ ਸਿਆਸੀ ਮਾਇਨੇ? 625 ਕਿਲੋਮੀਟਰ ਦੇ ਸਫ਼ਰ ਰਾਹੀਂ ਕਾਂਗਰਸ ਹਾਈਕਮਾਂਡ ਨੂੰ ਦੇਣਗੇ ਵੱਡਾ ਸੰਦੇਸ਼

ਪੰਜਾਬ ਦੀ ਸਿਆਸਤ ਵਿੱਚ 'ਜਵਾਨੀ ਸੰਭਾਲ ਸਾਈਕਲ ਯਾਤਰਾ' ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ 8 ਦਿਨਾਂ ਦੀ ਇਹ ਯਾਤਰਾ 12 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੇ ਕੀ ਹਨ ਸਿਆਸੀ ਮਾਇਨੇ? 625 ਕਿਲੋਮੀਟਰ ਦੇ ਸਫ਼ਰ ਰਾਹੀਂ ਕਾਂਗਰਸ ਹਾਈਕਮਾਂਡ ਨੂੰ ਦੇਣਗੇ ਵੱਡਾ ਸੰਦੇਸ਼

ਪੰਜਾਬ ਦੀ ਸਿਆਸਤ ਵਿੱਚ 'ਜਵਾਨੀ ਸੰਭਾਲ ਸਾਈਕਲ ਯਾਤਰਾ' ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ 8 ਦਿਨਾਂ ਦੀ ਇਹ ਯਾਤਰਾ 12 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਮਾਲਵਾ ਖੇਤਰ ਦੇ 27 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦੀ ਹੋਈ 19 ਨਵੰਬਰ ਨੂੰ ਖੰਨਾ ਵਿਖੇ ਸਮਾਪਤ ਹੋਵੇਗੀ। ਚੰਨੀ ਨੇ ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਭੇਜ ਦਿੱਤਾ ਹੈ।

ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਵਿਚਕਾਰ ਚੰਨੀ ਇਸ ਯਾਤਰਾ ਰਾਹੀਂ ਹਾਈਕਮਾਂਡ ਸਾਹਮਣੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਇਸ ਦੇ ਜ਼ਰੀਏ ਪਾਰਟੀ ‘ਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਕਰੀਬ 625 ਕਿਲੋਮੀਟਰ ਲੰਬੀ ਇਸ ਯਾਤਰਾ ਦੌਰਾਨ ਹਰ ਰੋਜ਼ ਔਸਤਨ 78 ਤੋਂ 80 ਕਿਲੋਮੀਟਰ ਦਾ ਸਫ਼ਰ ਸਾਈਕਲ ਰਾਹੀਂ ਤੈਅ ਕੀਤਾ ਜਾਵੇਗਾ। ਚੰਨੀ ਨੇ ਸਾਈਕਲ ਯਾਤਰਾ ਦਾ ਐਲਾਨ ਕਾਫ਼ੀ ਸਮਾਂ ਪਹਿਲਾਂ ਕਰ ਦਿੱਤਾ ਸੀ ਅਤੇ ਉਸ ਸਮੇਂ ਇਹ ਸਿਰਫ਼ ਉਨ੍ਹਾਂ ਦਾ ਨਿੱਜੀ ਪ੍ਰੋਗਰਾਮ ਸੀ, ਪਰ ਹੁਣ ਪਾਰਟੀ ਵੀ ਇਸ ਵਿੱਚ ਪੂਰੀ ਤਰ੍ਹਾਂ ਜੁਟ ਗਈ ਹੈ।

ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਦਾ ਮੁੱਦਾ ਭਖਿਆ: ਚਰਨਜੀਤ ਸਿੰਘ ਚੰਨੀ ਨੇ ਆਪਣੀ ਯਾਤਰਾ ਦਾ ਨਾਂ ‘ਜਵਾਨੀ ਸੰਭਾਲ’ ਰੱਖਿਆ ਹੈ ਅਤੇ ਇਸ ਦਾ ਮੁੱਖ ਫੋਕਸ ਮਾਲਵਾ ਦੀਆਂ ਸੀਟਾਂ ‘ਤੇ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਮਾਲਵਾ ਵਿੱਚ ਨਸ਼ਿਆਂ ਅਤੇ ਤੇ ਦਾ ਮੁੱਦਾ ਭਖਿਆ ਹੋਇਆ ਹੈ। ਇਸ ਲਈ ਚੰਨੀ ਨੇ ਯਾਤਰਾ ਦਾ ਰੂਟ ਮਾਲਵਾ ਦੀਆਂ ਸੀਟਾਂ ਵਿੱਚੋਂ ਰੱਖਿਆ ਹੈ।

ਮਾਲਵਾ ਤੋਂ ਕਾਂਗਰਸ ਨੂੰ ਉਮੀਦ: 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ਖੇਤਰ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਸੀ। 69 ਸੀਟਾਂ ਵਿੱਚੋਂ 66 ਸੀਟਾਂ ‘ਤੇ ‘ਆਪ’ ਨੇ ਜਿੱਤ ਹਾਸਲ ਕੀਤੀ ਸੀ, ਜਦਕਿ ਕਾਂਗਰਸ ਨੂੰ ਸਿਰਫ਼ ਦੋ ਸੀਟਾਂ ਮਿਲੀਆਂ ਸਨ। ਇਸੇ ਕਰਕੇ ਕਾਂਗਰਸ ਨੇ ਮਾਲਵਾ ‘ਤੇ ਪੂਰਾ ਧਿਆਨ ਕੇਂਦਰਿਤ ਕੀਤਾ ਹੈ। ਰਾਹੁਲ ਗਾਂਧੀ ਵੀ ਮਾਲਵਾ ਵਿੱਚ ਰੈਲੀ ਕਰਕੇ ਗਏ ਹਨ ਅਤੇ ਹੁਣ ਚੰਨੀ ਦੀ ਯਾਤਰਾ ਵੀ ਮਾਲਵਾ ਤੋਂ ਹੀ ਸ਼ੁਰੂ ਹੋ ਰਹੀ ਹੈ।

ਨੌਜਵਾਨਾਂ ਨਾਲ ਸਿੱਧਾ ਜੁੜਾਅ: ‘ਜਵਾਨੀ ਸੰਭਾਲ’ ਨਾਂ ਤੋਂ ਸਪੱਸ਼ਟ ਹੈ ਕਿ ਕਾਂਗਰਸ ਦਾ ਸਿੱਧਾ ਫੋਕਸ ਪੰਜਾਬ ਦੀ ਨੌਜਵਾਨ ਪੀੜ੍ਹੀ ‘ਤੇ ਹੈ। ਸਾਈਕਲ ਰਾਹੀਂ ਯਾਤਰਾ ਕਰਕੇ ਚੰਨੀ ਆਮ ਲੋਕਾਂ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਾਇਮ ਕਰਨਾ ਚਾਹੁੰਦੇ ਹਨ।

ਕਾਂਗਰਸ ਵਿੱਚ ਮੋਹਰੀ ਸਥਿਤੀ ਦਾ ਦਾਅਵਾ: ਪੰਜਾਬ ਕਾਂਗਰਸ ਵਿੱਚ ਸਮੇਂ-ਸਮੇਂ ‘ਤੇ ਸਾਹਮਣੇ ਆਉਣ ਵਾਲੀ ਧੜੇਬੰਦੀ ਅਤੇ ਲੀਡਰਸ਼ਿਪ ਦੀ ਦੌੜ ਵਿਚਕਾਰ ਚੰਨੀ ਇਸ ਵੱਡੇ ਅਭਿਆਨ ਦੀ ਕਮਾਨ ਸੰਭਾਲ ਕੇ ਖੁਦ ਨੂੰ ਪਾਰਟੀ ਦੇ ਮੁੱਖ ਚਿਹਰੇ ਅਤੇ ਲੋਕ ਆਗੂ ਵਜੋਂ ਹਾਈਕਮਾਂਡ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ।

ਮਾਲਵਾ ਵਿੱਚ ਸਿਆਸੀ ਵਾਪਸੀ ਦੀ ਵੱਡੀ ਕੋਸ਼ਿਸ਼: ਸ੍ਰੀ ਚਮਕੌਰ ਸਾਹਿਬ ਤੋਂ ਯਾਤਰਾ ਸ਼ੁਰੂ ਕਰਕੇ ਚੰਨੀ ਆਪਣੇ ਪੁਰਾਣੇ ਸਿਆਸੀ ਗੜ੍ਹ ਨੂੰ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਪਾਰਟੀ ਸੰਗਠਨ ‘ਤੇ ਉਨ੍ਹਾਂ ਦੀ ਪਕੜ ਹੋਰ ਮਜ਼ਬੂਤ ਹੋ ਸਕੇ।

ਖੁਦ ਨੂੰ ਸਾਬਤ ਕਰਨ ਦੀ ਦੌੜ: 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਇਸ ਯਾਤਰਾ ਦੀ ਸਫਲਤਾ ਰਾਹੀਂ ਪਾਰਟੀ ਹਾਈਕਮਾਂਡ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਉਹ ਇੱਕ ਸਮਰੱਥ ਚਿਹਰਾ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਲੁਧਿਆਣਾ ’ਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਉਸ ਦੀ ਪਤਨੀ ’ਤੇ ਗੋਲੀਬਾਰੀਪੜ੍ਹੋ →
ਗੋਵਰਧਨ ਪੂਜਾ ‘ਤੇ ਗ੍ਰਹਿਆਂ ਦੀ ਖ਼ਾਸ ਚਾਲ, ਸੁਭਾਗ ਅਤੇ ਤ੍ਰਿਗ੍ਰਹੀ ਯੋਗ ਨਾਲ ਮਿਲੇਗਾ ਸ਼ੁਭ ਫਲਪੜ੍ਹੋ →
16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੰਡ ਸਭਰਾ ਵਿਖੇ ਹੋਵੇਗੀ ਲੋਕ ਮਿਲਣੀਪੜ੍ਹੋ →
ਪੰਜਾਬ ਕਾਂਗਰਸ ਮਹੀਨੇ ਦੇ ਅੰਤ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ: ਪਰਗਟ ਸਿੰਘਪੜ੍ਹੋ →
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਦਾ ਸਨਮਾਨਪੜ੍ਹੋ →
ਜੈਪੁਰ ਦੀਆਂ ਗਲੀਆਂ ‘ਚ ਨਜ਼ਰ ਆਏ ਮੁੱਖ ਮੰਤਰੀ ਭਜਨਲਾਲ ਸ਼ਰਮਾਪੜ੍ਹੋ →