📰 10/13/2026

ਲੋਕ ਸਾਂਝ — ਡਿਜੀਟਲ ਅਖ਼ਬਾਰ

10/13/2026 · ਅੰਕ 113 · 27 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

ਪ੍ਰਾਈਵੇਟ ਬੱਸ ਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ

ਗੁੜਗਾਓਂ: ਫਰੂਖਨਗਰ ਰੋਡ ‘ਤੇ ਅੱਜ ਦੁਪਹਿਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਬਾਈਪਾਸ ਨੇੜੇ ਇਕ ਪ੍ਰਾਈਵੇਟ ਬੱਸ ਅਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।
ਪ੍ਰਾਈਵੇਟ ਬੱਸ ਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ

ਗੁੜਗਾਓਂ: ਫਰੂਖਨਗਰ ਰੋਡ ‘ਤੇ ਅੱਜ ਦੁਪਹਿਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਬਾਈਪਾਸ ਨੇੜੇ ਇਕ ਪ੍ਰਾਈਵੇਟ ਬੱਸ ਅਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਘਟਨਾ ਤੋਂ ਬਾਅਦ ਟਰੈਕਟਰ ਦੇ ਦੋ ਹਿੱਸੇ ਹੋ ਗਏ। ਇਸ ਹਾਦਸੇ ਵਿੱਚ ਟਰੈਕਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਬੱਸ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਇਸੇ ਬੱਸ ਵਿੱਚ ਬੈਠੀਆਂ ਕੁਝ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕਾਂ ਦੀ ਭੀੜ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਬੱਸ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਚਸ਼ਮਦੀਦਾਂ ਅਨੁਸਾਰ ਫਰੂਖਨਗਰ ਅਤੇ ਗੁੜਗਾਓਂ ਵਿਚਕਾਰ ਚੱਲ ਰਹੀ ਪ੍ਰਾਈਵੇਟ ਬੱਸ ਜਦੋਂ ਫਰੂਖਨਗਰ ਤੋਂ ਬਾਈਪਾਸ ਨੇੜੇ ਪਹੁੰਚੀ ਤਾਂ ਦੂਜੀ ਦਿਸ਼ਾ ਤੋਂ ਆ ਰਹੇ ਟਰੈਕਟਰ ਨਾਲ ਟਕਰਾ ਗਈ। ਲੋਕਾਂ ਅਨੁਸਾਰ ਦੋਵੇਂ ਵਾਹਨ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ ਅਤੇ ਜਿਵੇਂ ਹੀ ਉਨ੍ਹਾਂ ਦੀ ਟੱਕਰ ਹੋਈ ਤਾਂ ਟਰੈਕਟਰ ਦੇ ਦੋ ਹਿੱਸੇ ਹੋ ਗਏ ਅਤੇ ਡਰਾਈਵਰ ਖੂਨ ਨਾਲ ਲਥਪਥ ਸੜਕ ‘ਤੇ ਡਿੱਗ ਗਿਆ। ਇਸ ਘਟਨਾ ਵਿੱਚ ਉਕਤ ਬੱਸ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਅਚਾਨਕ ਹੋਈ ਟੱਕਰ ਕਾਰਨ ਬੱਸ ‘ਚ ਮੌਜੂਦ 30 ਦੇ ਕਰੀਬ ਸਵਾਰੀਆਂ ਬੁਰੀ ਤਰ੍ਹਾਂ ਝੁਲਸ ਗਈਆਂ ਅਤੇ ਬੱਸ ਅੰਦਰ ਹੀ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਅਤੇ ਬੱਸ ‘ਚ ਮੌਜੂਦ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਪੰਜਾਬ📍 ਪੰਜਾਬ

ਫਲਾਈਟ ‘ਚ ਐਮਐਸ ਧੋਨੀ ਨੂੰ ਦੇਖ ਕੇ ਖ਼ੁਸ਼ੀ ਨਾਲ ਝੂਮ ਉੱਠੀ ਏਅਰ ਹੋਸਟੈੱਸ ਐਸ਼ਵਰਿਆ ਸਿੰਘ, ਮਾਹੀ ਨੇ ਦਿੱਤੀ ਕੰਮ ਦੀ ਸਲਾਹ

ਫਲਾਈਟ ਵਿੱਚ ਅਚਾਨਕ ਮਹਿੰਦਰ ਸਿੰਘ ਧੋਨੀ ਨੂੰ ਮਿਲ ਕੇ ਏਅਰ ਹੋਸਟੈੱਸ ਐਸ਼ਵਰਿਆ ਸਿੰਘ ਦਾ ਸੁਪਨਾ ਪੂਰਾ ਹੋ ਗਿਆ। ਜਾਣੋ, ਧੋਨੀ ਨੇ ਉਨ੍ਹਾਂ ਨੂੰ ਕੰਮ ਬਾਰੇ ਕੀ ਸਲਾਹ ਦਿੱਤੀ ਅਤੇ ਆਪਣੇ ਮਜ਼ਾਕੀਆ ਅੰਦਾਜ਼ ਨਾਲ ਕਿਵੇਂ ਖ਼ੁਸ਼ ਕਰ ਦਿੱਤਾ।
ਫਲਾਈਟ ‘ਚ ਐਮਐਸ ਧੋਨੀ ਨੂੰ ਦੇਖ ਕੇ ਖ਼ੁਸ਼ੀ ਨਾਲ ਝੂਮ ਉੱਠੀ ਏਅਰ ਹੋਸਟੈੱਸ ਐਸ਼ਵਰਿਆ ਸਿੰਘ, ਮਾਹੀ ਨੇ ਦਿੱਤੀ ਕੰਮ ਦੀ ਸਲਾਹ

ਫਲਾਈਟ ਵਿੱਚ ਅਚਾਨਕ ਮਹਿੰਦਰ ਸਿੰਘ ਧੋਨੀ ਨੂੰ ਮਿਲ ਕੇ ਏਅਰ ਹੋਸਟੈੱਸ ਐਸ਼ਵਰਿਆ ਸਿੰਘ ਦਾ ਸੁਪਨਾ ਪੂਰਾ ਹੋ ਗਿਆ। ਜਾਣੋ, ਧੋਨੀ ਨੇ ਉਨ੍ਹਾਂ ਨੂੰ ਕੰਮ ਬਾਰੇ ਕੀ ਸਲਾਹ ਦਿੱਤੀ ਅਤੇ ਆਪਣੇ ਮਜ਼ਾਕੀਆ ਅੰਦਾਜ਼ ਨਾਲ ਕਿਵੇਂ ਖ਼ੁਸ਼ ਕਰ ਦਿੱਤਾ। ਪੜ੍ਹੋ ਵਾਇਰਲ ਹੋ ਰਹੀ ਇਹ ਪੂਰੀ ਕਹਾਣੀ।

ਏਅਰ ਹੋਸਟੈੱਸ ਦੀ ਨੌਕਰੀ ਜਿੰਨੀ ਚਮਕਦਾਰ ਦਿਖਾਈ ਦਿੰਦੀ ਹੈ, ਅਸਲ ਵਿੱਚ ਇਹ ਉਨੀ ਹੀ ਭੱਜ-ਦੌੜ ਵਾਲੀ ਹੁੰਦੀ ਹੈ। ਇੰਡੀਗੋ ਦੀ ਏਅਰ ਹੋਸਟੈੱਸ ਐਸ਼ਵਰਿਆ ਸਿੰਘ ਦਾ ਦਿਨ ਵੀ ਕਾਫ਼ੀ ਥਕਾ ਦੇਣ ਵਾਲਾ ਸੀ, ਪਰ ਫਿਰ ਕੁਝ ਅਜਿਹਾ ਹੋਇਆ, ਜਿਸ ਨੇ ਉਨ੍ਹਾਂ ਦੀ ਸਾਰੀ ਥਕਾਵਟ ਦੂਰ ਕਰ ਦਿੱਤੀ। ਜਹਾਜ਼ ਵਿੱਚ ਉਨ੍ਹਾਂ ਦੀ ਮੁਲਾਕਾਤ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਹੋ ਗਈ!

ਐਸ਼ਵਰਿਆ ਨੇ ਜਦੋਂ ਕੈਬਿਨ ਵਿੱਚ ਧੋਨੀ ਨੂੰ ਬੈਠੇ ਦੇਖਿਆ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕ੍ਰਿਕਟ ਦੇ ਇਸ ਦਿੱਗਜ ਖਿਡਾਰੀ ਨੂੰ ਆਪਣੇ ਸਾਹਮਣੇ ਦੇਖ ਕੇ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ। ਉਨ੍ਹਾਂ ਨੇ ਤੁਰੰਤ ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਧੋਨੀ ਨੂੰ ਆਪਣੀ ਪ੍ਰੇਰਣਾ ਅਤੇ ਇੱਕ ਮਹਾਨ ਖਿਡਾਰੀ ਦੱਸਿਆ।

ਇਸ ਮੁਲਾਕਾਤ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਰਹੀ ਕਿ ਧੋਨੀ ਨੇ ਸਿਰਫ਼ ਇੱਕ ਮਸ਼ਹੂਰ ਹਸਤੀ ਵਾਂਗ ਹੱਥ ਹਿਲਾ ਕੇ ਜਾਣ ਦੀ ਬਜਾਏ ਬੜੇ ਆਰਾਮ ਨਾਲ ਐਸ਼ਵਰਿਆ ਦੀ ਲੰਬੀ ਡਿਊਟੀ ਅਤੇ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਸੁਣਿਆ।

ਜਦੋਂ ਧੋਨੀ ਨੂੰ ਫਲਾਈਟ ਅਟੈਂਡੈਂਟਸ ਦੇ ਲੰਬੇ ਕੰਮਕਾਜੀ ਘੰਟਿਆਂ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਇਸ ਰੁਝੇਵਿਆਂ ਭਰੀ ਜ਼ਿੰਦਗੀ ਨਾਲ ਨਜਿੱਠਣ ਲਈ ਬਹੁਤ ਹੀ ਸੌਖੀ ਅਤੇ ਕੰਮ ਦੀ ਸਲਾਹ ਦਿੱਤੀ। ਮਾਹੌਲ ਨੂੰ ਖ਼ੁਸ਼ਨੁਮਾ ਬਣਾਉਣ ਲਈ ‘ਕੈਪਟਨ ਕੂਲ’ ਨੇ ਫਲਾਈਟ ਨਾਲ ਜੁੜਿਆ ਇੱਕ ਮਜ਼ੇਦਾਰ ਚੁਟਕਲਾ ਵੀ ਸੁਣਾਇਆ, ਜਿਸ ਨੂੰ ਸੁਣ ਕੇ ਐਸ਼ਵਰਿਆ ਆਪਣਾ ਹਾਸਾ ਨਹੀਂ ਰੋਕ ਸਕੀ।

ਐਸ਼ਵਰਿਆ ਨੇ ਜਿਵੇਂ ਹੀ ਇਸ ਯਾਦਗਾਰ ਪਲ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ, ਉਹ ਦੇਖਦੇ ਹੀ ਦੇਖਦੇ ਇੰਟਰਨੈੱਟ ‘ਤੇ ਛਾ ਗਈ। ਵੀਡੀਓ ‘ਤੇ ਪ੍ਰਸ਼ੰਸਕਾਂ ਵੱਲੋਂ ਮਜ਼ੇਦਾਰ ਅਤੇ ਪਿਆਰ ਭਰੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਤੁਸੀਂ ਇਸ ਸਮੇਂ ਲੱਖਾਂ ਲੋਕਾਂ ਦੇ ਸੁਪਨੇ ਨੂੰ ਜੀਅ ਰਹੇ ਹੋ। ਦੂਜੇ ਨੇ ਕਿਹਾ, ਸੱਚਮੁੱਚ, ਮੈਨੂੰ ਤੁਹਾਡੇ ਨਾਲ ਬਹੁਤ ਜਲਨ ਹੋ ਰਹੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਕਾਸ਼, ਮੈਨੂੰ ਵੀ ਕਦੇ ਮਾਹੀ ਭਾਈ ਨੂੰ ਮਿਲਣ ਦਾ ਅਜਿਹਾ ਮੌਕਾ ਮਿਲਦਾ।

ਪੰਜਾਬ📍 ਪੰਜਾਬ

ਪਰਵਿੰਦਰ ਕਤਲ ਕੇਸ ਵਿੱਚ ਪਹਿਲੀ ਗ੍ਰਿਫ਼ਤਾਰੀ, ਪ੍ਰਦਰਸ਼ਨਕਾਰੀਆਂ ਵੱਲੋਂ ਮੈਡੀਕਲ ਦੀ ਦੁਕਾਨ ਦੀ ਭੰਨਤੋੜ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ।
ਪਰਵਿੰਦਰ ਕਤਲ ਕੇਸ ਵਿੱਚ ਪਹਿਲੀ ਗ੍ਰਿਫ਼ਤਾਰੀ, ਪ੍ਰਦਰਸ਼ਨਕਾਰੀਆਂ ਵੱਲੋਂ ਮੈਡੀਕਲ ਦੀ ਦੁਕਾਨ ਦੀ ਭੰਨਤੋੜ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ।

ਡੀ.ਆਈ.ਜੀ. ਨੇ ਦੱਸਿਆ, "ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਸੀ।" ਡੀ.ਆਈ.ਜੀ. ਨੇ ਦੱਸਿਆ ਕਿ ਪੁਲੀਸ ਨੂੰ ਮੰਗਲਵਾਰ ਸਵੇਰੇ 10.30 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਇਮਰੀ ਤੌਰ 'ਤੇ ਅਜਿਹਾ ਲੱਗਦਾ ਹੈ ਕਿ ਕਤਲ ਵਿੱਚ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਗਈ ਸੀ।

ਡੀ.ਆਈ.ਜੀ. ਅਨੁਸਾਰ, ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ। ਤਫਤੀਸ਼ ਦੇ ਹਿੱਸੇ ਵਜੋਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮਾਂ ਵਿਚਕਾਰ ਪੁਰਾਣੀ ਰੰਜਿਸ਼ ਸੀ। ਉਨ੍ਹਾਂ ਦੱਸਿਆ ਕਿ 2023 ਦੀ ਇੱਕ ਘਟਨਾ ਦੌਰਾਨ ਵੀ ਉਨ੍ਹਾਂ ਵਿਚਕਾਰ ਨਿੱਜੀ ਦੁਸ਼ਮਣੀ ਸਾਹਮਣੇ ਆਈ ਸੀ। ਹਾਲਾਂਕਿ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।

ਦੁਪਹਿਰ ਕਰੀਬ 3.30 ਵਜੇ ਮਾਨਸਾ ਵਿੱਚ ਕੁਝ ਨਿਹੰਗ ਸਿੰਘਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਹੰਗਾਮੇ ਦੌਰਾਨ ਅਤੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਕਥਿਤ ਤੌਰ 'ਤੇ ਜੁੜੀ ਮੈਡੀਕਲ ਦੀ ਦੁਕਾਨ (ਕੈਮਿਸਟ ਸ਼ੌਪ) ਦੀ ਭੰਨਤੋੜ ਕੀਤੀ।

ਇਹ ਘਟਨਾ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਵਾਪਰੀ। ਪ੍ਰਦਰਸ਼ਨਕਾਰੀਆਂ ਨੇ ਮੌਕੇ 'ਤੇ ਤਾਇਨਾਤ ਇੱਕ ਫਾਇਰ ਟੈਂਡਰ ਨੂੰ ਵੀ ਨੁਕਸਾਨ ਪਹੁੰਚਾਇਆ। ਬਾਅਦ ਵਿੱਚ ਪੁਲੀਸ ਨੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਅੱਜ ਸਵੇਰ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਇਹ ਖ਼ੌਫ਼ਨਾਕ ਕਾਂਡ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਅੰਜਾਮ ਦਿੱਤਾ ਗਿਆ ਹੈ। ਮੈਡੀਕਲ ਸਟੋਰ ਮਾਲਕ ਨੇ ਮੰਗਲਵਾਰ ਸਵੇਰੇ ਤਾਬੜਤੋੜ ਗੋਲੀਆਂ ਮਾਰੀਆ ਅਤੇ ਇਹ ਗੋਲੀਆਂ ਇੰਨੇ ਕਰੀਬੋਂ ਮਾਰੀਆਂ ਗਈਆਂ ਕਿ ਉਹ ਝੋਟਾ ਦੇ ਸਰੀਰ ਦੇ ਆਰ-ਪਾਰ ਹੋ ਗਈਆਂ।

ਜਾਣਕਾਰੀ ਅਨੁਸਾਰ, ਘਟਨਾ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ’ਤੇ 5 ਮਿੰਟ 48 ਸਕਿੰਟ ਦੀ ਲਾਈਵ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿੱਚ ਝੋਟਾ ਅਤੇ ਉਨ੍ਹਾਂ ਦੇ ਸਾਥੀ ਨਸ਼ਿਆਂ ਨਾਲ ਜੁੜੇ ਮੁੱਦੇ ’ਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਗੋਲੀਬਾਰੀ ਹੋ ਗਈ।

ਪਰਵਿੰਦਰ ਸਿੰਘ ਝੋਟਾ ਮਾਨਸਾ ਵਿੱਚ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ। ਉਹ ਨਾ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਵੀ ਹੋ ਚੁੱਕਾ ਸੀ ਅਤੇ ਉਨ੍ਹਾਂ ਦੇ ਕਹਿਣ ’ਤੇ ਕਈ ਪੰਚਾਇਤਾਂ ਨੇ ਨਸ਼ੇ ਦੇ ਖ਼ਿਲਾਫ਼ ਮਤੇ ਤੱਕ ਪਾਸ ਕੀਤੇ ਸਨ।

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗਲਵਾਰ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ (ਸਿਵਲ ਹਸਪਤਾਲ) ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਹਸਪਤਾਲ ਦੇ ਮੁੱਖ ਗੇਟ ਨੂੰ ਟੱਪ ਕੇ ਅੰਦਰ ਦਾਖ਼ਲ ਹੋਏ। ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਬਣੇ ਤਣਾਅਪੂਰਨ ਮਾਹੌਲ ਦਰਮਿਆਨ ਬਿੱਟੂ ਹਸਪਤਾਲ ਪਹੁੰਚੇ। ਉਨ੍ਹਾਂ ਨੇ ਸੂਬਾ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਨਿੰਦਾ ਕਰਦਿਆਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਦੀ ਕਾਰਜਕੁਸ਼ਲਤਾ 'ਤੇ ਸਵਾਲ ਚੁੱਕੇ। ਬਿੱਟੂ ਨੇ ਕਿਹਾ, "ਪੰਜਾਬ ਡਰ ਅਤੇ ਅਰਾਜਕਤਾ ਦੇ ਸਾਏ ਹੇਠ ਹੈ। ਪੁਲੀਸ ਕਰਮਚਾਰੀਆਂ ਦੇ ਕਤਲ ਕੀਤੇ ਜਾ ਰਹੇ ਹਨ, ਪਰਵਿੰਦਰ ਝੋਟਾ ਵਰਗੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗੈਂਗਸਟਰ ਬੇਖੌਫ਼ ਘੁੰਮ ਰਹੇ ਹਨ। ਜਦੋਂ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ ਹੈ, ਤਾਂ ਪੰਜਾਬ ਦੀ ਰੱਖਿਆ ਕੌਣ ਕਰੇਗਾ ਜਦੋਂ ਸਰਕਾਰ ਆਪਣੇ ਲੋਕਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ?" ਬਿੱਟੂ ਨੇ ਪਰਵਿੰਦਰ ਝੋਟਾ ਦੇ ਨਾਲ ਮੌਜੂਦ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਨਾਲ ਵੀ ਮੁਲਾਕਾਤ ਕੀਤੀ। ਸਿਵਲ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ।

ਮੰਗਲਵਾਰ ਨੂੰ ਦੁਪਹਿਰ ਕਰੀਬ 3.30 ਵਜੇ ਮਾਨਸਾ ਵਿੱਚ ਕੁਝ ਨਿਹੰਗ ਸਿੰਘਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਹੰਗਾਮੇ ਦੌਰਾਨ ਅਤੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਕਥਿਤ ਤੌਰ 'ਤੇ ਜੁੜੀ ਮੈਡੀਕਲ ਦੀ ਦੁਕਾਨ (ਕੈਮਿਸਟ ਸ਼ੌਪ) ਦੀ ਭੰਨਤੋੜ ਕੀਤੀ। ਇਹ ਘਟਨਾ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਵਾਪਰੀ। ਪ੍ਰਦਰਸ਼ਨਕਾਰੀਆਂ ਨੇ ਮੌਕੇ 'ਤੇ ਤਾਇਨਾਤ ਇੱਕ ਫਾਇਰ ਟੈਂਡਰ ਨੂੰ ਵੀ ਨੁਕਸਾਨ ਪਹੁੰਚਾਇਆ। ਬਾਅਦ ਵਿੱਚ ਪੁਲੀਸ ਨੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ ਹੈ। ਦਿਨ ਦੀ ਸ਼ੁਰੂਆਤ ਵਿੱਚ ਕੁਝ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਨੂੰ ਅੱਗ ਲਗਾਉਣ ਦੀ ਧਮਕੀ ਦਿੱਤੀ ਸੀ, ਜਿਸ ਨਾਲ ਝੋਟਾ ਦੇ ਕਤਲ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਹੋਰ ਵਧ ਗਿਆ। ਇਸ ਦੌਰਾਨ ਤਿੰਨਕੋਣੀ ਚੌਂਕ 'ਤੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਅਤੇ ਸੂਬਾ ਸਰਕਾਰ ਦਿਨ ਵਿੱਚ ਪਹਿਲਾਂ ਝੋਟਾ ਦੇ ਫੇਸਬੁੱਕ ਪੇਜ 'ਤੇ ਲਾਈਵ ਕੀਤੀ ਗਈ ਵੀਡੀਓ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਝੋਟਾ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਨਸ਼ਿਆਂ ਵਿਰੁੱਧ ਲੜਾਈ ਜਾਰੀ ਰੱਖਣਗੇ। ਉਨ੍ਹਾਂ ਪੁਲੀਸ ਨੂੰ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਆਪਣੇ ਪੁੱਤਰ ਦਾ ਸਸਕਾਰ ਕਰਨ ਬਾਰੇ ਵੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅੰਤਮ ਸਸਕਾਰ ਸਿੱਖ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਵੇਗਾ, ਕਿਉਂਕਿ ਝੋਟਾ ਸਮੇਤ, ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਫੋਟੋ ਕੈਪਸ਼ਨ: ਮੰਗਲਵਾਰ ਨੂੰ ਮਾਨਸਾ ਵਿੱਚ ਇੱਕ ਦੁਕਾਨ ਦੀ ਭੰਨਤੋੜ ਕਰਦੇ ਹੋਏ ਪ੍ਰਦਰਸ਼ਨਕਾਰੀ।

ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਕਤਲ ਦੀ ਮੰਦਭਾਗੀ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨਸ਼ੀਲ ਨੌਜਵਾਨ ਦਾ ਇਸ ਤਰ੍ਹਾਂ ਕਤਲ ਹੋਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਇਹ ਘਟਨਾ ਸਮਾਜ ਅੰਦਰ ਨਸ਼ਿਆਂ ਦੇ ਵਧ ਰਹੇ ਮਾੜੇ ਪ੍ਰਭਾਵਾਂ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰਦੀ ਹੈ। ਐਡਵੋਕੇਟ ਧਾਮੀ ਨੇ ਪੰਜਾਬ ਦੇ ਰਾਜਪਾਲ ਨੂੰ ਵੀ ਅਪੀਲ ਕੀਤੀ ਕਿ ਉਹ ਦਿਨੋਂ ਦਿਨ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਬਾਰੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰ ਵਿਅਕਤੀ ਇਸ ਲਈ ਯਤਨਸ਼ੀਲ ਹੋਵੇ। ਇਸ ਦੌਰਾਨ ਜਥੇਦਾਰ ਗੜਗੱਜ ਨੇ ਆਖਿਆ ਕਿ ਮਾਨਸਾ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਦੇ ਅੱਜ ਹੋਏ ਬੇਹੱਦ ਮੰਦਭਾਗੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਮਿਲਿਆ ਜਾਵੇਗਾ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਦੀ ਪੁਰਜ਼ੋਰ ਨਿਖੇਧੀ ਕੀਤੀ। ਉਨਾ ਆਖਿਆ ਕਿ ਸਾਹਮਣੇ ਆਏ ਤੱਥ ਪੰਜਾਬ ਅੰਦਰ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਬਹੁਤ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਪਰਵਿੰਦਰ ਸਿੰਘ ਲੰਮੇ ਸਮੇਂ ਤੋਂ ਨਸ਼ੇ ਵਿਰੁੱਧ ਸੰਘਰਸ਼ ਕਰ ਰਿਹਾ ਸੀ, ਉਸ ਦਾ ਕਤਲ ਸਮੁੱਚੇ ਪੰਜਾਬ ਲਈ ਵੱਡਾ ਘਾਟਾ ਹੈ। ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।- ਜਗਤਾਰ ਸਿੰਘ ਲਾਂਬਾ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਜ਼ਿਲ੍ਹਾ ਮਾਨਸਾ ਵਿਖੇ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਆਗੂ ਭਾਈ ਪਰਵਿੰਦਰ ਸਿੰਘ ਝੋਟਾ ਉੱਤੇ ਸ਼ਰੇਆਮ ਗੋਲੀਆਂ ਚਲਾ ਕੇ ਕੀਤੇ ਗਏ ਕਤਲ ਅਤੇ ਉਨ੍ਹਾਂ ਦੇ ਸਾਥੀ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਵਾਪਰੀ ਖ਼ੂਨੀ ਘਟਨਾ 'ਤੇ ਡੂੰਘੇ ਦੁੱਖ ਅਤੇ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਹੈ। ਸਿੰਘ ਸਾਹਿਬ ਨੇ ਇਸ ਵਾਰਦਾਤ ਨੂੰ ਪੰਜਾਬ ਅੰਦਰ ਕਾਨੂੰਨ ਵਿਵਸਥਾ ਦਾ ਮੁਕੰਮਲ ਜਨਾਜ਼ਾ ਨਿਕਲਣ ਦਾ ਸਬੂਤ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ੳੁਨ੍ਹਾਂ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ, ਪਰ ਅਫ਼ਸੋਸ ਕਿ ਅੱਜ ਇਹ ਸੂਬਾ ਨਸ਼ਾ ਤਸਕਰਾਂ ਅਤੇ ਗ਼ੈਰ-ਸਮਾਜੀ ਅਨਸਰਾਂ ਦੀ ਖੁੱਲ੍ਹੀ ਖੇਡ ਦਾ ਅੱਡਾ ਬਣ ਚੁੱਕਾ ਹੈ। ਸੂਬੇ ਵਿੱਚ ਮੈਡੀਕਲ ਨਸ਼ਿਆਂ ਸਮੇਤ ਹਰ ਕਿਸਮ ਦਾ ਘਾਤਕ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ। ਜਦੋਂ ਆਪਣੀ ਕੌਮ ਅਤੇ ਨੌਜਵਾਨੀ ਨੂੰ ਬਚਾਉਣ ਲਈ ਮੈਦਾਨ ਵਿੱਚ ਨਿੱਤਰਨ ਵਾਲੇ ਨੌਜਵਾਨਾਂ ਨੂੰ ਦਿਨ-ਦਿਹਾੜੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ, ਤਾਂ ਇਹ ਸਾਫ਼ ਦਰਸਾਉਂਦਾ ਹੈ ਕਿ ਨਸ਼ਾ ਮਾਫ਼ੀਆ ਦੇ ਹੌਸਲੇ ਕਿਸ ਹੱਦ ਤੱਕ ਬੁਲੰਦ ਹੋ ਚੁੱਕੇ ਹਨ। ਸਿੰਘ ਸਾਹਿਬ ਨੇ ਸਖ਼ਤ ਲਹਿਜੇ ਵਿੱਚ ਕਿਹਾ "ਜੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਜਾਗਰੂਕ ਨੌਜਵਾਨ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਕੀ ਗਾਰੰਟੀ ਰਹਿ ਜਾਂਦੀ ਹੈ? ਕੈਮਰਿਆਂ ਸਾਹਮਣੇ ਹੋਈ ਇਸ ਸ਼ਰਮਨਾਕ ਵਾਰਦਾਤ ਨੇ ਪੁਲੀਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨਸ਼ਿਆਂ ਦੇ ਕਾਰੋਬਾਰੀਆਂ ਨੂੰ ਕਾਨੂੰਨ ਦਾ ਕੋਈ ਖ਼ੌਫ਼ ਨਹੀਂ ਰਿਹਾ।" ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਅਤੇ ਇਸ ਘਟਨਾ ਪਿੱਛੇ ਸ਼ਾਮਲ ਨਸ਼ਾ ਸਿੰਡੀਕੇਟ ਨਾਲ ਜੁੜੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਉਨ੍ਹਾਂ ਦੇ ਸਾਥੀ ਦਾ ਵਧੀਆ ਤੋਂ ਵਧੀਆ ਇਲਾਜ ਸਰਕਾਰੀ ਖ਼ਰਚੇ 'ਤੇ ਯਕੀਨੀ ਬਣਾਇਆ ਜਾਵੇ। ਸੂਬੇ ਭਰ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਅਤੇ ਤਸਕਰਾਂ ਵਿਰੁੱਧ ਬਿਨਾਂ ਕਿਸੇ ਪੱਖਪਾਤ ਦੇ ਵੱਡੀ ਪੱਧਰ 'ਤੇ ਕਾਰਵਾਈ ਕੀਤੀ ਜਾਵੇ।

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਮਾਨਸਾ ਸ਼ਹਿਰ ਬੰਦ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕਾਰਕੁਨ ਲੱਖਾ ਸਿਧਾਨਾ, ਭਾਨਾ ਸਿੱਧੂ ਅਤੇ ਕਈ ਹੋਰ ਪੁਲੀਸ ਵਿਰੁੱਧ ਰੋਸ ਮਾਰਚ ਦੀ ਅਗਵਾਈ ਕਰਨ ਲਈ ਸ਼ਹਿਰ ਪੁੱਜੇ ਹਨ। ਕਿਸਾਨਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਮਾਰਚ ਕੱਢਿਆ, ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਤਲ ਦੇ ਵਿਰੋਧ ਵਿੱਚ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਪ੍ਰਦਰਸ਼ਰਨ ਦੌਰਾਨ ਕਈ ਦੁਕਾਨਾਂ ਬੰਦ ਰਹੀਆਂ। ਇਸ ਵਿਰੋਧ ਪ੍ਰਦਰਸ਼ਨ ਨੇ ਵਿਦਿਅਕ ਅਦਾਰਿਆਂ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਵਿੱਚ ਕੁਝ ਪ੍ਰਾਈਵੇਟ ਸਕੂਲਾਂ ਨੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ। ਪ੍ਰਦਰਸ਼ਨਾਂ ਦੇ ਵਿਚਕਾਰ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੁਰੱਖਿਆ ਪ੍ਰਬੰਧਾਂ ਦੀ ਦੇਖਰੇਖ ਕਰਨ ਲਈ ਡੀ.ਆਈ.ਜੀ. ਬਠਿੰਡਾ ਰੇਂਜ, ਹਰਜੀਤ ਸਿੰਘ ਵੀ ਮਾਨਸਾ ਪੁੱਜੇ। ਇਸ ਦੌਰਾਨ 'ਦ ਟ੍ਰਿਬਿਊਨ' ਨਾਲ ਗੱਲ ਕਰਦਿਆਂ ਕੈਦ ਹੇਠ ਚੱਲ ਰਹੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪਰਵਿੰਦਰ ਝੋਟਾ ਅਕਾਲੀ ਦਲ (ਵਾਰਸ ਪੰਜਾਬ ਦੇ) ਦਾ ਰਸਮੀ ਮੈਂਬਰ ਨਹੀਂ ਸੀ ਪਰ ਉਹ ਪਾਰਟੀ ਦੇ ਸਮਾਗਮਾਂ ਵਿੱਚ ਨਿਯਮਤ ਤੌਰ 'ਤੇ ਸ਼ਾਮਲ ਹੁੰਦਾ ਸੀ ਅਤੇ ਲੋੜ ਪੈਣ 'ਤੇ ਇਸ ਦਾ ਸਮਰਥਨ ਕਰਦਾ ਸੀ। ਤਰਸੇਮ ਸਿੰਘ ਨੇ ਕਿਹਾ ਕਿ ਉਹ ਵੀ ਝੋਟਾ ਦੇ ਕਤਲ ਦੀ ਖ਼ਬਰ ਤੋਂ ਬਾਅਦ ਮਾਨਸਾ ਲਈ ਰਵਾਨਾ ਹੋ ਗਏ ਸਨ। ਇਸ ਕਤਲ ਨੇ ਮਾਨਸਾ ਦੇ ਵਾਸੀਆਂ ਨੂੰ ਮਈ 2022 ਵਿੱਚ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ, ਜਿਸ ਨੂੰ ਸਿੱਧੂ ਮੂਸੇਵਾਲਾ ਵਜੋਂ ਜਾਣਿਆ ਜਾਂਦਾ ਹੈ, ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਮਾਨਸਾ ਸ਼ਹਿਰ ਨੇੜਲੇ ਪਿੰਡ ਮੂਸਾ ਦੇ ਰਹਿਣ ਵਾਲੇ ਮੂਸੇਵਾਲਾ ਦੀ ਇੱਥੇ ਜਵਾਹਰਕੇ ਪਿੰਡ ਵਿਖੇ ਗੋਲੀ ਮਾਰ ਕੇ ਹੱਤਿਆ ਦਿੱਤਾ ਗਈ ਗਈ ਸੀ।

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਲਾਕੇ ਵਿੱਚ ਤਣਾਅ ਅਤੇ ਗੁੱਸੇ ਦਾ ਮਾਹੌਲ ਲਗਾਤਾਰ ਵੱਧ ਰਿਹਾ ਹੈ। ਮਾਨਸਾ ਵਿੱਚ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੇ ਫਲੈਕਸ ਪਾੜ ਦਿੱਤੇ। ਪ੍ਰਦਰਸ਼ਨਕਾਰੀਆਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਭਾਰੀ ਰੋਹ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ📍 ਪੰਜਾਬ

ਦਾ 14ਵਾਂ ਕਨਵੋਕੇਸ਼ਨ ਸਮਾਗਮ, ਸੀਐਮ ਮਾਨ ਬੋਲੇ – ਡਿਗਰੀ ਸਿਰਫ਼ ਸਰਟੀਫਿਕੇਟ ਨਹੀਂ, ਸੁਪਨਿਆਂ ਨੂੰ ਸਾਕਾਰ ਕਰਨ ਦਾ ਜ਼ਰੀਆ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਿਗਰੀ ਵਿਦਿਆਰਥੀਆਂ ਲਈ ਸਿਰਫ਼ ਇੱਕ ਸਰਟੀਫਿਕੇਟ ਨਹੀਂ ਹੁੰਦੀ, ਸਗੋਂ ਇਹ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਪ੍ਰਮਾਣ ਹੁੰਦੀ ਹੈ।
ਦਾ 14ਵਾਂ ਕਨਵੋਕੇਸ਼ਨ ਸਮਾਗਮ, ਸੀਐਮ ਮਾਨ ਬੋਲੇ – ਡਿਗਰੀ ਸਿਰਫ਼ ਸਰਟੀਫਿਕੇਟ ਨਹੀਂ, ਸੁਪਨਿਆਂ ਨੂੰ ਸਾਕਾਰ ਕਰਨ ਦਾ ਜ਼ਰੀਆ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਿਗਰੀ ਵਿਦਿਆਰਥੀਆਂ ਲਈ ਸਿਰਫ਼ ਇੱਕ ਸਰਟੀਫਿਕੇਟ ਨਹੀਂ ਹੁੰਦੀ, ਸਗੋਂ ਇਹ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਪ੍ਰਮਾਣ ਹੁੰਦੀ ਹੈ। ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਦੌਰਾਨ ਜੋ ਸੁਪਨੇ ਦੇਖੇ ਹਨ, ਇਹ ਡਿਗਰੀ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਅੱਗੇ ਵੱਲ ਵਧਣ ਦਾ ਰਾਹ ਖੋਲ੍ਹਦੀ ਹੈ।

ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਅੱਜ 14ਵਾਂ ਕਨਵੋਕੇਸ਼ਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਹੋਰ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਨ ਦਾ ਸੁਨੇਹਾ ਦਿੱਤਾ।

ਮੁੱਖ ਮੰਤਰੀ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਉੱਘੇ ਵਿਗਿਆਨੀ ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਹਿੰਦੇ ਸਨ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ‘ਚ ਆਉਂਦੇ ਹਨ, ਸਗੋਂ ਸੁਪਨੇ ਉਹ ਹੁੰਦੇ ਹਨ ਜੋ ਇਨਸਾਨ ਨੂੰ ਸੌਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਕਦੇ ਮਰਨ ਨਹੀਂ ਦੇਣਾ ਚਾਹੀਦਾ। ਜੇਕਰ ਉਹ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣਗੇ ਤਾਂ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਦੇ ਹਨ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਤੇ ਜ਼ਿੰਦਗੀ ਦੀ ਅਸਲ ਚੁਣੌਤੀ ਸ਼ੁਰੂ ਹੋਣ ਜਾ ਰਹੀ ਹੈ। ਹੁਣ ਉਨ੍ਹਾਂ ਸਾਹਮਣੇ ਇਹ ਸਵਾਲ ਹੋਵੇਗਾ ਕਿ ਉਨ੍ਹਾਂ ਨੇ ਆਪਣੀ ਸਿੱਖਿਆ ਤੇ ਗਿਆਨ ਦੀ ਵਰਤੋਂ ਕਰਕੇ ਜ਼ਿੰਦਗੀ ‘ਚ ਕੀ ਕਰਨਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੱਤਾ ‘ਚ ਆਈ ਸੀ, ਉਸ ਸਮੇਂ ਵਿਦਿਆਰਥੀਆਂ ‘ਚ ਵਿਦੇਸ਼ ਜਾਣ ਦਾ ਰੁਝਾਨ ਕਾਫ਼ੀ ਜ਼ਿਆਦਾ ਸੀ। ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਰਹੀ ਹੈ ਕਿ ਪੰਜਾਬ ਦੇ ਸਕੂਲਾਂ ਤੇ ਸਿੱਖਿਆ ਸੰਸਥਾਵਾਂ ਦਾ ਕਾਇਆਕਲਪ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਸੂਬੇ ‘ਚ ਹੀ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ, ਤਾਂ ਜੋ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਜਾਣ ਦੀ ਮਜ਼ਬੂਰੀ ਮਹਿਸੂਸ ਨਾ ਹੋਵੇ ਤੇ ਉਹ ਪੰਜਾਬ ‘ਚ ਰਹਿ ਕੇ ਵੀ ਆਪਣੇ ਭਵਿੱਖ ਨੂੰ ਬਿਹਤਰ ਬਣਾ ਸਕਣ।

ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਤੱਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਇਸ ਦਾ ਉਦੇਸ਼ ਸਿੱਖਿਆ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ‘ਚ ਬਿਹਤਰ ਤਾਲਮੇਲ ਸਥਾਪਤ ਕਰਨਾ ਹੈ। ਪਹਿਲਾਂ ਇਹ ਵਿਭਾਗ ਵੱਖ-ਵੱਖ ਮੰਤਰੀਆਂ ਕੋਲ ਹੁੰਦੇ ਸਨ, ਪਰ ਹੁਣ ਸਿੱਖਿਆ ਨਾਲ ਸਬੰਧਤ ਕੰਮਾਂ ਨੂੰ ਇੱਕ ਛੱਤ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਪੰਜਾਬ ‘ਚ ਸਿੱਖਿਆ ਦੇ ਖੇਤਰ ‘ਚ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਸਾਇੰਸ ਲੈਬਾਂ, ਕੰਪਿਊਟਰ ਲੈਬਾਂ ਤੇ ਆਧੁਨਿਕ ਤਕਨੀਕਾਂ ਦੀ ਸਹੂਲਤ ਮੁਹੱਈਆ ਕਰਵਾਉਣ ‘ਤੇ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਿਖਲਾਈ ਲਈ ਸਿੰਗਾਪੁਰ ਤੇ ਫਿਨਲੈਂਡ ਵਰਗੇ ਦੇਸ਼ਾਂ ‘ਚ ਭੇਜਿਆ ਜਾਂਦਾ ਹੈ, ਤਾਂ ਜੋ ਉਹ ਪੜ੍ਹਾਉਣ ਦੇ ਆਧੁਨਿਕ ਤਰੀਕੇ ਸਿੱਖ ਕੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇ ਸਕਣ।

ਪੰਜਾਬ📍 ਪੰਜਾਬ

ਈ ਡੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਵਿਅਕਤੀਆਂ ਵੱਲੋਂ ਭ੍ਰਿਸ਼ਟਾਚਾਰ ਅਤੇ ਰਸੂਖ਼ ਦੀ ਵਰਤੋਂ ਕਰਨ ਦੇ ਦੋਸ਼ਾਂ ਦੇ ਸਬੰਧ ਵਿੱਚ ਜਲੰਧਰ ’ਚ ਕੇਸ ਦਰਜ ਕੀਤਾ ਹੈ।
ਈ ਡੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਵਿਅਕਤੀਆਂ ਵੱਲੋਂ ਭ੍ਰਿਸ਼ਟਾਚਾਰ ਅਤੇ ਰਸੂਖ਼ ਦੀ ਵਰਤੋਂ ਕਰਨ ਦੇ ਦੋਸ਼ਾਂ ਦੇ ਸਬੰਧ ਵਿੱਚ ਜਲੰਧਰ ’ਚ ਕੇਸ ਦਰਜ ਕੀਤਾ ਹੈ।

ਇਹ ਘਟਨਾਕ੍ਰਮ ਸੁਪਰੀਮ ਕੋਰਟ ਵੱਲੋਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਦਰਜ ਕੇਸ ਵਿੱਚ ਕੋਈ ਸਖ਼ਤ ਕਾਰਵਾਈ ਨਾ ਕਰਨ ਦੇ ਦਿੱਤੇ ਨਿਰਦੇਸ਼ਾਂ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ, ਜਦਕਿ ਅਦਾਲਤ ਨੇ ਐੱਫ.ਆਈ.ਆਰ. ’ਤੇ ਰੋਕ ਲਗਾਉਣ ਜਾਂ ਜਾਂਚ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਪੰਜਾਬ ਸਰਕਾਰ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।

'ਆਪ' ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਈ.ਡੀ. ਵੱਲੋਂ ਘੁੰਮਣ ਖ਼ਿਲਾਫ਼ ਕੇਸ ਦਰਜ ਕਰਨ ਵਿੱਚ ਦਿਖਾਈ ਗਈ ਕਾਹਲੀ ਹੈਰਾਨੀਜਨਕ ਹੈ, ਕਿਉਂਕਿ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ 21 ਜਨਵਰੀ 2027 ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਕੋਈ ਵੀ ਸਖ਼ਤ ਕਾਰਵਾਈ ਨਾ ਕਰਨ ਲਈ ਕਿਹਾ ਹੈ।

ਇਹ ਮਾਮਲਾ ਈ.ਡੀ. ਵੱਲੋਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਗੌਰਵ ਯਾਦਵ ਨੂੰ ਭੇਜੇ ਗਏ ਸੰਚਾਰਾਂ ਤੋਂ ਉਪਜਿਆ ਹੈ, ਜਿਸ ਵਿੱਚ ਸਰਕਾਰੀ ਤਬਾਦਲਿਆਂ ਅਤੇ ਤੈਨਾਤੀਆਂ, ਗੁਪਤ ਸਰਕਾਰੀ ਦਸਤਾਵੇਜ਼ਾਂ ਤੱਕ ਪਹੁੰਚ ਅਤੇ ਹੋਰ ਅਧਿਕਾਰਤ ਫੈਸਲਿਆਂ ਵਿੱਚ ਕਥਿਤ ਅਨਿਯਮਤਤਾਵਾਂ ਨੂੰ ਉਜਾਗਰ ਕੀਤਾ ਗਿਆ ਸੀ। ਇਹ ਦੋਸ਼ ਸਰਕਾਰੀ ਰਿਆਇਤਾਂ ਦੇਣ ਦੇ ਬਦਲੇ ਵਿੱਤੀ ਜਾਂ ਹੋਰ ਲਾਭਾਂ ਦੇ ਕਥਿਤ ਲੈਣ-ਦੇਣ ਨਾਲ ਸੰਬੰਧਿਤ ਹਨ।

ਈ.ਡੀ. ਦੇ ਸੰਚਾਰਾਂ ਦੇ ਆਧਾਰ 'ਤੇ ਪੰਜਾਬ ਪੁਲੀਸ ਵੱਲੋਂ ਐੱਫ.ਆਈ.ਆਰ. ਦਰਜ ਨਾ ਕੀਤੇ ਜਾਣ ਤੋਂ ਬਾਅਦ ਐਡਵੋਕੇਟ ਨਿਖਿਲ ਸਰਾਫ਼ ਨੇ ਆਜ਼ਾਦ ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਕੀਤੀ। 5 ਅਕਤੂਬਰ ਨੂੰ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸੀ.ਬੀ.ਆਈ. ਨੂੰ ਇੱਕ ਫੌਜਦਾਰੀ ਕੇਸ ਦਰਜ ਕਰਨ ਅਤੇ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਏਜੰਸੀ ਨੂੰ ਦੋ ਮਹੀਨਿਆਂ ਦੇ ਅੰਦਰ ਰਿਪੋਰਟ ਸੌਂਪਣ ਦਾ ਵੀ ਨਿਰਦੇਸ਼ ਦਿੱਤਾ ਗਿਆ ਸੀ ਅਤੇ ਰਾਜ ਸਰਕਾਰ ਤੇ ਪੰਜਾਬ ਪੁਲੀਸ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਗਿਆ ਸੀ।

ਇਸ ਤੋਂ ਬਾਅਦ ਸੀ.ਬੀ.ਆਈ. ਨੇ ਘੁੰਮਣ ਅਤੇ ਪੰਜ ਹੋਰਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਅਤੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਹਾਲਾਂਕਿ ਸੀ.ਬੀ.ਆਈ. ਵੱਲੋਂ ਘੁੰਮਣ ਨੂੰ ਤਿੰਨ ਵਾਰ ਸੰਮਨ ਭੇਜਿਆ ਗਿਆ ਸੀ, ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਅਤੇ ਪੰਜਾਬ ਸਰਕਾਰ ਨੇ ਸੀ.ਬੀ.ਆਈ. ਜਾਂਚ ਦੇ ਨਿਰਦੇਸ਼ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ।

12 ਅਕਤੂਬਰ ਨੂੰ, ਸੁਪਰੀਮ ਕੋਰਟ ਨੇ ਰਾਜ ਸਰਕਾਰ ਦੀ ਅਪੀਲ 'ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕੀਤਾ ਪਰ ਐੱਫ.ਆਈ.ਆਰ. 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਮਾਮਲਾ ਪੈਂਡਿੰਗ ਰਹਿਣ ਦੌਰਾਨ ਕੋਈ ਸਖ਼ਤ ਕਾਰਵਾਈ ਨਾ ਕੀਤੀ ਜਾਵੇ।

ਪੰਜਾਬ📍 ਪੰਜਾਬ

ਸਟਾਰਲਿੰਕ ਦਾ ਇੰਟਰਨੈੱਟ ਕਿਵੇਂ ਕੰਮ ਕਰਦਾ ਹੈ? ਕੀ ਹੈ ਇਸ ਦੀ ਸਭ ਤੋਂ ਵੱਡੀ ਸਮੱਸਿਆ?

ਐਲਨ ਮਸਕ ਦੀ ਕੰਪਨੀ ਸਟਾਰਲਿੰਕ ਭਾਰਤ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਸਟਾਰਲਿੰਕ ਦੀ ਸਰਵਿਸ ਕਿਵੇਂ ਕੰਮ ਕਰਦੀ ਹੈ ਅਤੇ ਕੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ? ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਕੀ ਕੋਈ ਵਿਅਕਤੀ ਆਨਲਾਈਨ ਰਹਿ ਸਕਦਾ ਹੈ? ਆਮ ਤੌਰ ‘ਤੇ ਇਸ ਦਾ ਜਵਾਬ ਨਹੀਂ ਹੋਵੇਗਾ, ਪਰ ਸੈਟੇਲਾਈਟ ਇੰਟਰਨੈੱਟ ਦੀ ਤਕਨੀਕ ਇਸ ਤਸਵੀਰ ਨੂੰ ਬਦਲ ਸਕਦੀ ਹੈ।
ਸਟਾਰਲਿੰਕ ਦਾ ਇੰਟਰਨੈੱਟ ਕਿਵੇਂ ਕੰਮ ਕਰਦਾ ਹੈ? ਕੀ ਹੈ ਇਸ ਦੀ ਸਭ ਤੋਂ ਵੱਡੀ ਸਮੱਸਿਆ?

ਐਲਨ ਮਸਕ ਦੀ ਕੰਪਨੀ ਸਟਾਰਲਿੰਕ ਭਾਰਤ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਸਟਾਰਲਿੰਕ ਦੀ ਸਰਵਿਸ ਕਿਵੇਂ ਕੰਮ ਕਰਦੀ ਹੈ ਅਤੇ ਕੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ?

ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਕੀ ਕੋਈ ਵਿਅਕਤੀ ਆਨਲਾਈਨ ਰਹਿ ਸਕਦਾ ਹੈ? ਆਮ ਤੌਰ ‘ਤੇ ਇਸ ਦਾ ਜਵਾਬ ਨਹੀਂ ਹੋਵੇਗਾ, ਪਰ ਸੈਟੇਲਾਈਟ ਇੰਟਰਨੈੱਟ ਦੀ ਤਕਨੀਕ ਇਸ ਤਸਵੀਰ ਨੂੰ ਬਦਲ ਸਕਦੀ ਹੈ। ਐਲਨ ਮਸਕ ਦੀ ਕੰਪਨੀ ਸਟਾਰਲਿੰਕ ਇਸ ਦੀ ਇੱਕ ਉਦਾਹਰਣ ਹੈ। ਸਟਾਰਲਿੰਕ ਦਾ ਇੰਟਰਨੈੱਟ ਹੋਰ ਕੰਪਨੀਆਂ ਦੇ ਮੁਕਾਬਲੇ ਥੋੜ੍ਹੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਇਹ ਕੰਪਨੀ ਪੁਲਾੜ ਵਿੱਚ ਮੌਜੂਦ ਸੈਟੇਲਾਈਟਾਂ ਰਾਹੀਂ ਇੰਟਰਨੈੱਟ ਮੁਹੱਈਆ ਕਰਵਾਉਂਦੀ ਹੈ। ਹੁਣ ਸਵਾਲ ਉੱਠਦਾ ਹੈ ਕਿ ਆਖ਼ਰ ਦੁਨੀਆ ਭਰ ਵਿੱਚ ਸਟਾਰਲਿੰਕ ਦੀ ਆਲੋਚਨਾ ਕਿਉਂ ਹੁੰਦੀ ਹੈ?

ਸਾਡੇ ਮੋਬਾਈਲ ਫੋਨਾਂ ਤੱਕ ਇੰਟਰਨੈੱਟ ਆਮ ਤੌਰ ‘ਤੇ ਮੋਬਾਈਲ ਟਾਵਰਾਂ, ਫਾਈਬਰ ਕੇਬਲਾਂ ਅਤੇ ਹੋਰ ਨੈੱਟਵਰਕਾਂ ਰਾਹੀਂ ਪਹੁੰਚਦਾ ਹੈ। ਸਟਾਰਲਿੰਕ ਦਾ ਤਰੀਕਾ ਇਸ ਤੋਂ ਵੱਖਰਾ ਹੈ। ਇਸ ਵਿੱਚ ਧਰਤੀ ਦੇ ਹੇਠਲੇ ਪੰਧ ਵਿੱਚ ਮੌਜੂਦ ਸੈਟੇਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੰਟਰਨੈੱਟ ਚਲਾਉਣ ਲਈ ਯੂਜ਼ਰ ਨੂੰ ਸਟਾਰਲਿੰਕ ਦੀ ਖ਼ਾਸ ਡਿਸ਼ ਅਤੇ ਹੋਰ ਜ਼ਰੂਰੀ ਉਪਕਰਨਾਂ ਦੀ ਲੋੜ ਹੁੰਦੀ ਹੈ। ਇਹ ਉਪਕਰਨ ਸੈਟੇਲਾਈਟਾਂ ਤੋਂ ਸਿਗਨਲ ਪ੍ਰਾਪਤ ਕਰਦੇ ਹਨ। ਇਸ ਤੋਂ ਬਾਅਦ ਇੰਟਰਨੈੱਟ ਕਨੈਕਸ਼ਨ ਰਾਹੀਂ ਮੋਬਾਈਲ, ਲੈਪਟਾਪ ਅਤੇ ਹੋਰ ਡਿਵਾਈਸਾਂ ‘ਤੇ ਆਨਲਾਈਨ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਟਾਰਲਿੰਕ ਸੈਟੇਲਾਈਟ ਧਰਤੀ ਦੇ ਬਹੁਤ ਨੇੜੇ ਧਰਤੀ ਦੇ ਚੱਕਰ ਲਗਾਉਂਦੇ ਹਨ। ਇਸ ਕਾਰਨ ਆਮ ਸੈਟੇਲਾਈਟ ਇੰਟਰਨੈੱਟ ਦੇ ਮੁਕਾਬਲੇ ਸਿਗਨਲ ਆਉਣ-ਜਾਣ ਵਿੱਚ ਲੱਗਣ ਵਾਲਾ ਸਮਾਂ ਘੱਟ ਹੋ ਸਕਦਾ ਹੈ। ਇਸ ਦਾ ਫ਼ਾਇਦਾ ਉਨ੍ਹਾਂ ਇਲਾਕਿਆਂ ਵਿੱਚ ਮਿਲਦਾ ਹੈ, ਜਿੱਥੇ ਮੋਬਾਈਲ ਨੈੱਟਵਰਕ ਜਾਂ ਫਾਈਬਰ ਕੇਬਲ ਪਹੁੰਚਾਉਣਾ ਮੁਸ਼ਕਲ ਹੁੰਦਾ ਹੈ। ਹਾਲਾਂਕਿ, ਸਟਾਰਲਿੰਕ ਲਈ ਸਿਰਫ਼ ਸੈਟੇਲਾਈਟਾਂ ਦਾ ਹੋਣਾ ਹੀ ਕਾਫ਼ੀ ਨਹੀਂ ਹੈ। ਇਸ ਨੂੰ ਚਲਾਉਣ ਲਈ ਜ਼ਰੂਰੀ ਉਪਕਰਨਾਂ, ਬਿਜਲੀ, ਐਕਟਿਵ ਸਰਵਿਸ ਅਤੇ ਨੈੱਟਵਰਕ ਨਾਲ ਜੁੜਨ ਦੀ ਸਹੂਲਤ ਹੋਣੀ ਲਾਜ਼ਮੀ ਹੈ। ਖ਼ਰਾਬ ਮੌਸਮ ਜਾਂ ਸਿਗਨਲ ਵਿੱਚ ਰੁਕਾਵਟ ਆਉਣ ਕਾਰਨ ਵੀ ਕਨੈਕਸ਼ਨ ਪ੍ਰਭਾਵਿਤ ਹੋ ਸਕਦਾ ਹੈ।

ਤਕਸ਼ਸ਼ਿਲਾ ਇੰਸਟੀਚਿਊਸ਼ਨ ਦੀ ਰਿਪੋਰਟ ਤੇ ਵਿੱਚ ਵੀ ਇਸ ਨਾਲ ਜੁੜੇ ਸੰਭਾਵੀ ਖ਼ਤਰਿਆਂ ਬਾਰੇ ਚਰਚਾ ਕੀਤੀ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਕੋਈ ਸਰਕਾਰ ਮੋਬਾਈਲ ਇੰਟਰਨੈੱਟ ਬੰਦ ਕਰਦੀ ਹੈ, ਤਾਂ ਉਹ ਸਥਾਨਕ ਟੈਲੀਕਾਮ ਕੰਪਨੀਆਂ ਅਤੇ ਇੰਟਰਨੈੱਟ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਨਿਰਦੇਸ਼ ਦੇ ਸਕਦੀ ਹੈ। ਪਰ ਸਟਾਰਲਿੰਕ ਦਾ ਨੈੱਟਵਰਕ ਸੈਟੇਲਾਈਟਾਂ ਰਾਹੀਂ ਕੰਮ ਕਰਦਾ ਹੈ। ਇਸ ਲਈ ਸਿਰਫ਼ ਮੋਬਾਈਲ ਟਾਵਰ ਬੰਦ ਕਰਨ ਜਾਂ ਫਾਈਬਰ ਨੈੱਟਵਰਕ ‘ਤੇ ਰੋਕ ਲਗਾਉਣ ਨਾਲ ਸਟਾਰਲਿੰਕ ਦਾ ਕਨੈਕਸ਼ਨ ਆਪਣੇ ਆਪ ਬੰਦ ਨਹੀਂ ਹੋਵੇਗਾ।

ਇਸ ਨੂੰ ਕੰਟਰੋਲ ਕਰਨ ਲਈ ਕੰਪਨੀ ਦਾ ਸਹਿਯੋਗ, ਤਕਨੀਕੀ ਪ੍ਰਬੰਧ ਅਤੇ ਉਪਕਰਨਾਂ ‘ਤੇ ਕੰਟਰੋਲ ਵਰਗੇ ਕਦਮ ਜ਼ਰੂਰੀ ਹੋ ਸਕਦੇ ਹਨ। ਉਦਾਹਰਨ ਵਜੋਂ, ਕੰਪਨੀ ਕਿਸੇ ਖ਼ਾਸ ਖੇਤਰ ਵਿੱਚ ਆਪਣੀ ਸੇਵਾ ਬੰਦ ਕਰ ਸਕਦੀ ਹੈ ਜਾਂ ਤਕਨੀਕੀ ਤੌਰ ‘ਤੇ ਉਸ ਇਲਾਕੇ ਵਿੱਚ ਕਨੈਕਸ਼ਨ ਸੀਮਤ ਕੀਤਾ ਜਾ ਸਕਦਾ ਹੈ। ਇਸ ਨੂੰ ਜੀਓਫੈਂਸਿੰਗ ਵਰਗੀ ਤਕਨੀਕ ਰਾਹੀਂ ਲਾਗੂ ਕੀਤਾ ਜਾ ਸਕਦਾ ਹੈ। ਪਰ ਜੇਕਰ ਸੇਵਾ ਦੇਣ ਵਾਲੀ ਕੰਪਨੀ ਕਿਸੇ ਹੋਰ ਦੇਸ਼ ਵਿੱਚ ਹੋਵੇ ਅਤੇ ਉਸ ਦੇ ਉਪਕਰਨਾਂ ਦੀ ਵਰਤੋਂ ਬਿਨਾਂ ਇਜਾਜ਼ਤ ਕੀਤੀ ਜਾ ਰਹੀ ਹੋਵੇ, ਤਾਂ ਉਸ ਵਿਰੁੱਧ ਕਾਰਵਾਈ ਕਰਨਾ ਹੋਰ ਵੀ ਚੁਣੌਤੀਪੂਰਨ ਹੋ ਸਕਦਾ ਹੈ।

ਈਰਾਨ ਵਿੱਚ ਇੰਟਰਨੈੱਟ ‘ਤੇ ਸਰਕਾਰੀ ਪਾਬੰਦੀਆਂ ਦੇ ਬਾਵਜੂਦ ਕੁਝ ਲੋਕਾਂ ਨੇ ਸਟਾਰਲਿੰਕ ਰਾਹੀਂ ਆਨਲਾਈਨ ਰਹਿਣ ਦੀ ਕੋਸ਼ਿਸ਼ ਕੀਤੀ। ਸਤੰਬਰ 2022 ਵਿੱਚ ਮਹਿਲਾ ਮਹਸਾ ਅਮੀਨੀ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਇੰਟਰਨੈੱਟ ਅਤੇ ਡਿਜੀਟਲ ਸੇਵਾਵਾਂ ਤੱਕ ਪਹੁੰਚ ਦਾ ਮੁੱਦਾ ਸਾਹਮਣੇ ਆਇਆ ਸੀ। ਉਸ ਸਮੇਂ ਅਮਰੀਕਾ ਨੇ ਈਰਾਨ ਦੇ ਲੋਕਾਂ ਦੀਆਂ ਡਿਜੀਟਲ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਕਦਮ ਚੁੱਕੇ ਸਨ।

24 ਸਤੰਬਰ 2022 ਨੂੰ ਐਲਨ ਮਸਕ ਨੇ ਸਟਾਰਲਿੰਕ ਸੇਵਾ ਐਕਟਿਵ ਕਰਨ ਬਾਰੇ ਸੰਦੇਸ਼ ਦਿੱਤਾ ਸੀ। ਜੂਨ 2025 ਵਿੱਚ ਈਰਾਨ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਦੌਰਾਨ ਵੀ ਇੰਟਰਨੈੱਟ ‘ਤੇ ਪਾਬੰਦੀਆਂ ਦੇ ਵਿਚਕਾਰ ਸਟਾਰਲਿੰਕ ਦੀ ਉਪਲਬਧਤਾ ਚਰਚਾ ਵਿੱਚ ਰਹੀ। ਇਨ੍ਹਾਂ ਘਟਨਾਵਾਂ ਤੋਂ ਇਹ ਸਪੱਸ਼ਟ ਹੋਇਆ ਕਿ ਆਮ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਅਤੇ ਸੈਟੇਲਾਈਟ ਇੰਟਰਨੈੱਟ ਨੂੰ ਰੋਕਣ ਦੇ ਤਰੀਕੇ ਵੱਖ-ਵੱਖ ਹਨ।

ਪੰਜਾਬ📍 ਪੰਜਾਬ

ਜਮਹੂਰੀਅਤ ਨੂੰ ਬਚਾਉਣ ਦਾ ਮੌਕਾ

ਵਕੀਲਾਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਵੱਲੋਂ ਦਸ ਅਕਤੂਬਰ ਨੂੰ ਜੰਤਰ ਮੰਤਰ ਉੱਤੇ ਪੁਰਅਮਨ ਇਕੱਠ ਕਰਨ ਦੇ ਸੱਦੇ ਤੋਂ ਘਬਰਾ ਕੇ ਜਿਵੇਂ ਕੇਂਦਰ ਸਰਕਾਰ ਨੇ ਮੋਰਚਾਬੰਦੀ ਕਰਕੇ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦਾ ਯਤਨ ਕੀਤਾ ਹੈ, ਸਭ ਪੇਸ਼ਬੰਦੀਆਂ ਦੇ ਬਾਵਜੂਦ 7000 ਗ੍ਰਿਫਤਾਰੀਆਂ ਫਿਰ ਤੁਰੰਤ ਰਿਹਾਈ, ਪ੍ਰਦਰਸ਼ਨ ਕੁਚਲਣ ਦੀਆਂ ਖ਼ੌਫ਼ਨਾਕ ਵੀਡੀਓਜ਼, ਵਿਸ਼ਵ ਪੱਧਰ ਉੱਤੇ ਹੋਈ ਆਲੋਚਨਾ, ਜ਼ੈੱਨ. ਜੀ ਦੇ ਬੁਲੰਦ ਹੌਸਲੇ, ਸੁਪਰੀਮ ਕੋਰਟ ਦੀ ਝਾੜ-ਝੰਬ ਆਦਿ ਸਾਬਤ ਕਰਦੀਆਂ ਕਿ ਰੋਸ ਪ੍ਰਦਰਸ਼ਨ ਸਫ਼ਲ ਰਿਹਾ।
ਜਮਹੂਰੀਅਤ ਨੂੰ ਬਚਾਉਣ ਦਾ ਮੌਕਾ

ਵਕੀਲਾਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਵੱਲੋਂ ਦਸ ਅਕਤੂਬਰ ਨੂੰ ਜੰਤਰ ਮੰਤਰ ਉੱਤੇ ਪੁਰਅਮਨ ਇਕੱਠ ਕਰਨ ਦੇ ਸੱਦੇ ਤੋਂ ਘਬਰਾ ਕੇ ਜਿਵੇਂ ਕੇਂਦਰ ਸਰਕਾਰ ਨੇ ਮੋਰਚਾਬੰਦੀ ਕਰਕੇ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦਾ ਯਤਨ ਕੀਤਾ ਹੈ, ਸਭ ਪੇਸ਼ਬੰਦੀਆਂ ਦੇ ਬਾਵਜੂਦ 7000 ਗ੍ਰਿਫਤਾਰੀਆਂ ਫਿਰ ਤੁਰੰਤ ਰਿਹਾਈ, ਪ੍ਰਦਰਸ਼ਨ ਕੁਚਲਣ ਦੀਆਂ ਖ਼ੌਫ਼ਨਾਕ ਵੀਡੀਓਜ਼, ਵਿਸ਼ਵ ਪੱਧਰ ਉੱਤੇ ਹੋਈ ਆਲੋਚਨਾ, ਜ਼ੈੱਨ. ਜੀ ਦੇ ਬੁਲੰਦ ਹੌਸਲੇ, ਸੁਪਰੀਮ ਕੋਰਟ ਦੀ ਝਾੜ-ਝੰਬ ਆਦਿ ਸਾਬਤ ਕਰਦੀਆਂ ਕਿ ਰੋਸ ਪ੍ਰਦਰਸ਼ਨ ਸਫ਼ਲ ਰਿਹਾ। ‘ਮੁੱਖ ਚੋਣ ਕਮਿਸ਼ਨਰ’ ਗਿਆਨੇਸ਼ ਕੁਮਾਰ ਦੇ ਰਾਹੀਂ ਵਿਰੋਧੀ ਧਿਰਾਂ ਦੀਆਂ ਵੋਟਾਂ ਕੱਟ ਕੇ ਚੋਣ ਜਿੱਤਣ ਵਾਲੀ ਗੱਲ ਵਿਰੁੱਧ ਲੜਾਈ ਪ੍ਰਚੰਡ ਹੋਣ ਵੱਲ ਵਧ ਗਈ ਹੈ ਕਿਉਂਕਿ ਇਕ ਦਿਨ ਬਾਦ ਹੀ 12 ਅਕਤੂਬਰ ਨੂੰ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ‘ਸ਼ਿਵ ਜੀ ਦੀ ਬਾਰਾਤ’ ਵਰਗਾ ਸਾਂਝਾ ਨਾਮ ਦੇ ਕੇ ਸੁਪਰੀਮ ਕੋਰਟ ਤਕ ਕੀਤਾ ਭਰਵਾਂ ਜੋਸ਼ੀਲਾ ਸਫ਼ਲ ਮਾਰਚ ਅਤੇ ਵੋਟਾਂ ਕੱਟੇ ਜਾਣ ਵਿਰੁੱਧ ਦਾਇਰ ਪਟੀਸ਼ਨ ਤੋਂ ਜਾਪਦਾ ਹੈ ਕਿ ਐੱਸ. ਆਈ. ਆਰ ਅਤੇ ਈ. ਵੀ. ਐਮ ਵਿਰੁੱਧ ਸੰਘਰਸ਼ ਹੁਣ ਫੈਸਲਾਕੁਨ ਦੌਰ ਵਿਚ ਦਾਖ਼ਲ ਹੋ ਗਿਆ ਹੈ।

ਐੱਸ ਆਈ ਆਰ ਦਾ ਸਮੁੱਚਾ ਮਸਲਾ ਬਹੁਤ ਗੰਭੀਰ ਹੈ। ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਐੱਸ ਆਈ ਆਰ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧੀ ਧਿਰਾਂ ਦੇ ਅੰਦੋਲਨ ਨੂੰ ਬਲ ਮਿਲਿਆ ਹੈ। ਸੁਪਰੀਮ ਕੋਰਟ ਨੇ ਆਖਿਆ ਹੈ ਕਿ ਉਸ ਨੇ ਵੋਟਾਂ ਬਣਾਉਣ ਵਾਲੇ ‘ਫਾਰਮ 6’ ਵਿੱਚ ਕੀਤੇ ਗ਼ੈਰ-ਕਾਨੂੰਨੀ ਬਦਲਾਅ ਦਾ ਪੱਖ ਨਹੀਂ ਸੀ ਲਿਆ ਜਦੋਂਕਿ ਚੋਣ ਕਮਿਸ਼ਨ ਨੇ ਆਪਣੇ 25 ਸਤੰਬਰ ਦੇ ਪ੍ਰੈੱਸ ਨੋਟ ਵਿੱਚ ਇਸ ਦਾ ਦਾਅਵਾ ਕੀਤਾ ਸੀ। ਦੋ ਚੋਣ ਕਮਿਸ਼ਨਰਾਂ ਦੇ ਇਸ ਨਾਲ ਅਸਹਿਮਤ ਹੋਣ ਦਾ ਪਹਿਲਾਂ ਹੀ ਖੁਲਾਸਾ ਹੋ ਗਿਆ ਸੀ। ਹੁਣ ਇਸ ਗ਼ੈਰ-ਕਾਨੂੰਨੀ ਬਦਲਾਅ ਬਾਰੇ ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬਤਲਬੀ ਕੀਤੀ ਗਈ ਹੈ। ਇਹੀ ਬਦਲਾਅ ਕਰੋੜਾਂ ਵੋਟਾਂ ਬਣਨ ਤੋਂ ਰੋਕਣ ਅਤੇ ਕੱਟਣ ਦਾ ਆਧਾਰ ਬਣਿਆ ਸੀ। ਹੁਣ ਸਮੁੱਚੀ ਐੱਸ ਆਈ ਆਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਅੰਦੋਲਨ ਚੌਤਰਫ਼ਾ ਰੂਪ ਲੈ ਗਿਆ ਹੈ। ਇੱਕ ਪਾਸੇ 19 ਵਿਰੋਧੀ ਪਾਰਟੀਆਂ, ਕੌਕਰੌਚ ਜਨਤਾ ਪਾਰਟੀ, ਜੈੱਨ-ਜ਼ੀ, ਵਿਦਿਆਰਥੀ ਅਤੇ ਸਿਵਿਲ ਸੁਸਾਇਟੀ ਦੇ ਲੋਕਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ, ਐੱਸ ਆਈ ਆਰ ਰੱਦ ਕਰਨ ਅਤੇ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਲਈ ਦੇਸ਼-ਵਿਆਪੀ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਦੂਜੇ ਪਾਸੇ ਸੁਪਰੀਮ ਕੋਰਟ ਦੇ ਵਕੀਲਾਂ ਨੇ ਗਿਆਨੇਸ਼ ਕੁਮਾਰ ਖ਼ਿਲਾਫ਼ ਅਦਾਲਤ ਵਿੱਚ ਮੁਕੱਦਮਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਅੰਦੋਲਨ ਆਮ ਲੋਕਾਂ ਵਿੱਚ ਬਣ ਚੁੱਕੀ ਇਸ ਧਾਰਨਾ ਦਾ ਨਤੀਜਾ ਹੈ ਕਿ ਸਾਡੇ ਮੁਲਕ ਦਾ ਬਚਿਆ-ਖੁਚਿਆ ਲੋਕਤੰਤਰ ਵੀ ਖ਼ਤਰੇ ਵਿੱਚ ਹੈ। ਚੋਣਾਂ ਵਿੱਚ ਪੈਸੇ ਦਾ ਬੋਲਬਾਲਾ, ਧਰਮ-ਜਾਤ ਆਧਾਰਿਤ ਧੱਕੇਸ਼ਾਹੀ ਵਾਲੀ ਰਾਜਨੀਤੀ, ਲੀਡਰਾਂ ਦੀਆਂ ਦਲਬਦਲੀਆਂ ਦਾ ਵਰਤਾਰਾ, ਵਿਰੋਧੀ ਪਾਰਟੀਆਂ ਵਿਰੁੱਧ ਸਰਕਾਰੀ ਏਜੰਸੀਆਂ ਦੀ ਕਥਿਤ ਨਾਜਾਇਜ਼ ਵਰਤੋਂ, ਸਵਾਰਥੀ ਵਪਾਰੀ ਵਰਗ ਦਾ ਰਾਜਨੀਤੀ ਵਿੱਚ ਕੁੱਦ ਪੈਣਾ ਤੇ ਦਾਨੇ ਬੰਦਿਆਂ ਲਈ ਰਾਜਨੀਤੀ ਵਿੱਚ ਅਸਹਿਜ ਮਾਹੌਲ ਆਦਿ ਅਲਾਮਤਾਂ ਨੇ ਭਾਰਤੀ ਜਮਹੂਰੀਅਤ ਨੂੰ ਪਹਿਲਾਂ ਹੀ ਖ਼ਤਰੇ ਵਿੱਚ ਪਾਇਆ ਹੋਇਆ ਸੀ। ਉੱਪਰੋਂ ਆ ਗਈ ਬਟਨ ਨੱਪ ਕੇ ਵੋਟ ਪਾਉਣ ਵਾਲੀ ਈ ਵੀ ਐੱਮ। ਅਮਰੀਕਾ ਵਰਗੇ ਸਾਰੇ ਵਿਕਸਿਤ ਮੁਲਕ ਬੈਲੇਟ ਪੇਪਰ ਰਾਹੀਂ ਵੋਟਾਂ ਪੁਆਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ੀਨ ਰਾਹੀਂ ਹੇਰਾਫੇਰੀ ਹੋ ਸਕਦੀ ਹੈ। ਮਹਾਰਾਸ਼ਟਰ ਦੀਆਂ 2024 ਵਾਲੀਆਂ ਅਸੈਂਬਲੀ ਚੋਣਾਂ ਵਿੱਚ 5 ਵਜੇ ਤੱਕ 58.70 ਫ਼ੀਸਦੀ ਪੋਲਿੰਗ ਹੋਈ ਸੀ। ਅਗਲੇ ਦਿਨ ਖ਼ਬਰ ਆਈ ਕਿ ਕੁੱਲ 66.5 ਫ਼ੀਸਦੀ ਪੋਲਿੰਗ ਹੋਈ ਹੈ ਕਿਉਂਕਿ ਪੰਜ ਵਜੇ ਤੋਂ ਬਾਅਦ 7.83 ਫ਼ੀਸਦੀ (76 ਲੱਖ) ਹੋਰ ਪੋਲਿੰਗ ਹੋ ਗਈ ਸੀ। ਇਹ ਵੋਟਾਂ ਕਿਸ ਨੇ ਪਾਈਆਂ ਸਨ ? ਵਿਰੋਧੀ ਪਾਰਟੀਆਂ ਦੀਆਂ ਇਸ ਬਾਰੇ ਕੀਤੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਫਿਰ ਇੱਕ ਹੋਰ ਵਰਤਾਰਾ ਵਾਪਰਿਆ, ਜਿਸ ਦੀ ਇਸ ਵੇਲੇ ਸਭ ਤੋਂ ਵੱਧ ਚਰਚਾ ਹੈ। ਸਾਲ 2023 ਵਿੱਚ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਫ਼ੈਸਲਾ ਦਿੱਤਾ ਸੀ ਕਿ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਤਿੰਨ ਵਿਅਕਤੀ ਕਰਨਗੇ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦਾ ਨੇਤਾ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼ਾਮਿਲ ਹੋਣਗੇ। ਇਸੇ ਦੌਰਾਨ ਮੋਦੀ ਸਰਕਾਰ ਨੇ ਸੰਸਦ ਰਾਹੀਂ ਕਾਨੂੰਨ ਵਿੱਚ ਸੋਧ ਕਰ ਦਿੱਤੀ ਕਿ ਭਾਰਤ ਦੇ ਚੀਫ ਜਸਟਿਸ ਦੀ ਥਾਂ ਕੇਂਦਰੀ ਮੰਤਰੀ ਲਵੇਗਾ ਮਤਲਬ ਕਿ ਪ੍ਰਧਾਨ ਮੰਤਰੀ ਹੀ ਹੁਣ ਬਹੁ-ਸੰਮਤੀ ਨਾਲ ਆਪਣੀ ਮਰਜ਼ੀ ਦਾ ‘ਮੁੱਖ ਚੋਣ ਕਮਿਸ਼ਨਰ’ ਲਾਵੇਗਾ ਤੇ ਇੰਜ ਗਿਆਨੇਸ਼ ਕੁਮਾਰ ਦੀ ਨਿਯੁਕਤੀ ਹੋਈ। ਨਾਲ ਹੀ ਸੰਸਦ ਰਾਹੀਂ 2024 ਵਿੱਚ ਕਾਨੂੰਨ ਪਾਸ ਕਰ ਦਿੱਤਾ ਗਿਆ ਕਿ ਮੁੱਖ ਚੋਣ ਕਮਿਸ਼ਨਰ ਵਿਰੁੱਧ ਸੇਵਾਮੁਕਤੀ ਤੋਂ ਬਾਅਦ ਵੀ ਕੋਈ ਮੁਕੱਦਮਾ ਜਾਂ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ। ਹਾਲਾਂਕਿ ਇਹ ਸਹੂਲਤ ਤਾਂ ਰਾਸ਼ਟਰਪਤੀ ਅਤੇ ਗਵਰਨਰ ਨੂੰ ਵੀ ਨਹੀਂ ਦਿੱਤੀ ਗਈ। ਇਸ ਮਗਰੋਂ ਅਕਤੂਬਰ 2025 ਵਿੱਚ ਹਫ਼ੜਾ-ਦਫ਼ੜੀ ਵਾਲੇ ਮਾਹੌਲ ਵਿੱਚ ਸ਼ੁਰੂ ਕੀਤੀ ਗਈ ਐੱਸ ਆਈ ਆਰ ਦਾ ਮਕਸਦ ‘ਕਿਹੜਾ ਵੋਟਰ ਬਣਨ ਯੋਗ ਹੈ ਤੇ ਕਿਹੜਾ ਨਹੀਂ’ ਪ੍ਰਚਾਰਿਆ ਗਿਆ ਸੀ। ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਦੇਸ਼ ’ਚੋਂ ਘੁਸਪੈਠੀਏ ਲੱਭ ਕੇ ਬਾਹਰ ਕੱਢਣੇ ਹਨ। ਹਾਲੇ 13 ਰਾਜਾਂ ਤੇ ਤਿੰਨ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੀ ਇਹ ਕੰਮ ਕੀਤਾ ਗਿਆ ਹੈ, ਜਿੱਥੇ 13.3 ਕਰੋੜ ਵੋਟਾਂ ਕੱਟ ਦਿੱਤੀਆਂ ਗਈਆਂ ਹਨ।

ਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਅਤੇ ਗ਼ੈਰ-ਭਾਜਪਾ ਵੋਟਰ ਹਨ। ਸਰਕਾਰ ਇਹ ਵੀ ਕਹਿੰਦੀ ਹੈ ਕਿ ਜਿਹੜੇ ਵੋਟਰ ਨਹੀਂ ਬਣਨਗੇ, ਉਹ ਕਿਸੇ ਸਰਕਾਰੀ ਸਹੂਲਤ ਦੇ ਹੱਕਦਾਰ ਵੀ ਨਹੀਂ ਹੋਣਗੇ। ਫਿਰ ਕੱਟੀਆਂ ਵੋਟਾਂ ਨਾਲ ਹੀ ਬਿਹਾਰ ਵਿੱਚ ਚੋਣਾਂ ਹੋ ਗਈਆਂ। ਬਿਹਾਰੀਆਂ ਦੀ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀ ਗੱਲ ਨਹੀਂ ਸੁਣੀ। ਫਿਰ ਚੋਣਾਂ ਤੋਂ ਪਹਿਲਾਂ 90 ਲੱਖ ਤੋਂ ਵੱਧ ਬੰਗਾਲੀਆਂ ਦੀਆਂ ਵੋਟਾਂ ਕੱਟੀਆਂ ਗਈਆਂ। ਕੱਟੀਆਂ ਵੋਟਾਂ ਵਿੱਚੋਂ 27 ਲੱਖ ਬੰਗਾਲੀਆਂ ਨੇ ਮੁੜ ਅਰਜ਼ੀਆਂ ਦਿੱਤੀਆਂ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਲੱਖ ਦੀ ਹੀ ਪੜਤਾਲ ਹੋਈ ਤੇ 93 ਫ਼ੀਸਦੀ ਕੱਟੀਆਂ ਵੋਟਾਂ ਦਰੁਸਤ ਪਾਈਆਂ ਗਈਆਂ। ਬਾਕੀਆਂ ਬਾਰੇ ਸੁਪਰੀਮ ਕੋਰਟ ਨੇ ਆਖ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਅਗਲੀ ਵਾਰ ਵੋਟ ਪਾ ਲੈਣਾ। ਇਸ ਤਰ੍ਹਾਂ ਬੰਗਾਲ ਦੀ ਚੋਣ ਵੀ ਕਰਵਾ ਦਿੱਤੀ ਗਈ।

ਹੁਣ ਖੁਲਾਸਾ ਹੋਇਆ ਹੈ ਕਿ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਇੱਕ ਵੱਖਰਾ ਆਈ ਟੀ ਸੈੱਲ ਹੈ, ਜੋ ਸਭ ਕੁਝ ਮੈਨੇਜ ਕਰ ਰਿਹਾ ਹੈ। ਬੂਥ ਲੈਵਲ ਤੱਕ ਦਾ ਸਾਰਾ ਡੇਟਾ ਮੈਨੇਜ ਕਰਨ, ਵੋਟਾਂ ਕੱਟਣ, ਬਣਾਉਣ ਤੇ ਛਪਾਉਣ ਬਾਰੇ ਆਈ ਟੀ ਸੈੱਲ (ਦਿੱਲੀ) ਦਾ ਪੂਰੇ ਮੁਲਕ ਦੀਆਂ ਵੋਟਾਂ ਉੱਤੇ ਕੰਟਰੋਲ ਹੈ। ਇਹ ਸੈੱਲ ਅਤੇ ਗਿਆਨੇਸ਼ ਕੁਮਾਰ ਬਾਕੀ ਦੋ ਚੋਣ ਕਮਿਸ਼ਨਰਾਂ ਨੂੰ ਵੀ ਕੁਝ ਨਹੀਂ ਸਮਝਦੇ। ਦੋਵਾਂ ਚੋਣ ਕਮਿਸ਼ਨਰਾਂ ਨੇ 14 ਵਾਰ ਇਤਰਾਜ਼ ਨੋਟ ਕਰਵਾਏ ਅਤੇ ਕੈਬਨਿਟ ਸਕੱਤਰ ਤੱਕ ਸ਼ਿਕਾਇਤ ਵੀ ਕੀਤੀ, ਪਰ ਸੁਣਵਾਈ ਨਹੀਂ ਹੋਈ। ਇਹ ਖੁਲਾਸਾ ‘ਇੰਡੀਅਨ ਐਕਸਪ੍ਰੈੱਸ’ ਅਖ਼ਬਾਰ ਦੀ ਖ਼ਬਰ ਤੋਂ ਹੋਇਆ। ਇੰਜ ਆਮ ਜਨਤਾ ਵਿੱਚ ਇਹ ਮੁੱਦਾ ਭਖ਼ ਗਿਆ। ਸਾਰੀਆਂ ਵਿਰੋਧੀ ਧਿਰਾਂ ਆਵਾਜ਼ ਚੁੱਕ ਰਹੀਆਂ ਹਨ। ਦੋ ਅਕਤੂਬਰ ਤੋਂ ਦਿੱਲੀ ਜੰਤਰ ਮੰਤਰ ਅਤੇ ਦੇਸ਼-ਵਿਆਪੀ ਅੰਦੋਲਨ ਸ਼ੁਰੂ ਹੋ ਗਿਆ ਹੈ। ‘ਇੰਡੀਆ ਗੱਠਜੋੜ’ ਦੀਆਂ 19 ਪਾਰਟੀਆਂ, ਕੌਕਰੋਚ ਜਨਤਾ ਪਾਰਟੀ, ਜੈੱਨ-ਜ਼ੀ, ਸੁਪਰੀਮ ਕੋਰਟ ਦੇ ਵਕੀਲ, ਸਮਾਜ ਸੇਵੀ ਜਥੇਬੰਦੀਆਂ, ਸਿਵਿਲ ਸੁਸਾਇਟੀ ਦੇ ਲੋਕਾਂ ਨੇ ਇਸ ਨੂੰ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਾ ਲਿਆ ਜਾਪਦਾ ਹੈ। ਫਿਲਹਾਲ ਇਹ ਤਿੰਨ ਮੁੱਖ ਮੰਗਾਂ ਉਭਾਰੀਆਂ ਜਾ ਰਹੀਆਂ ਹਨ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਸਤੀਫ਼ਾ ਦੇਵੇ, ਐੱਸ ਆਈ ਆਰ ਰੱਦ ਕੀਤੀ ਜਾਵੇ ਅਤੇ ਭਵਿੱਖ ਵਿੱਚ ਵੋਟਾਂ ਈ ਵੀ ਐੱਮ ਦੀ ਥਾਂ ਬੈਲੇਟ ਪੇਪਰ ਰਾਹੀਂ ਕਰਵਾਈਆਂ ਜਾਣ। ਸਿਆਣੇ ਲੋਕਾਂ ਦਾ ਮੱਤ ਹੈ ਕਿ ਜੇ ਵਿਰੋਧੀ ਪਾਰਟੀਆਂ ਅਤੇ ਜਮਹੂਰੀਅਤਪਸੰਦ ਲੋਕਾਂ ਨੇ ਇਨ੍ਹਾਂ ਮੁੱਦਿਆਂ ਨੂੰ ਆਪਣੀ ਆਖ਼ਰੀ ਲੜਾਈ ਸਮਝ ਕੇ ਨਾ ਲੜਿਆ ਤਾਂ ਪਾਰਟੀਆਂ ਖ਼ੁਦ ਵੀ ਖ਼ਤਮ ਹੋ ਜਾਣਗੀਆਂ ਤੇ ਲੋਕਤੰਤਰ ਦੀ ਥਾਂ ਬਹੁਤ ਘਿਣਾਉਣਾ ਵਰਤਾਰਾ ਸ਼ੁਰੂ ਹੋ ਜਾਵੇਗਾ।

ਸੂਝਵਾਨ ਲੋਕਾਂ ਦੀ ਚਿੰਤਾ ਹੈ ਕਿ ਕੀ ਵਿਰੋਧੀ ਪਾਰਟੀਆਂ ਅੰਦੋਲਨ ਦੌਰਾਨ ਆਪਣਾ ਲੋਕ-ਪੱਖੀ ਏਜੰਡਾ ਬਣਾ ਕੇ ਦੇਸ਼ ਦੇ ਲੋਕਾਂ ਸਾਹਮਣੇ ਰੱਖਣਗੀਆਂ ਕਿ ਸਾਡੇ ਕੋਲ ਵਿਕਾਸ, ਬੇਰੁਜ਼ਗਾਰੀ, ਮਹਿੰਗਾਈ, ਵਾਤਾਵਰਨ, ਭਾਈਚਾਰਾ, ਕਿਸਾਨ ਮਜ਼ਦੂਰ ਨੌਜਵਾਨਾਂ ਤੇ ਔਰਤਾਂ ਦੀ ਭਲਾਈ ਦਾ ਇਹ ਬਦਲਵਾਂ ਪ੍ਰੋਗਰਾਮ ਹੈ? ਕੀ ਇਸ ਮੌਕੇ ਨੂੰ ਇਹ ਪੂਰੇ ਮੁਲਕ ਦੇ ਹਾਂ-ਪੱਖੀ ਬਦਲਾਅ ਦੀ ਲੜਾਈ ਵਿੱਚ ਬਦਲਣ ’ਚ ਸਫ਼ਲ ਹੋਣਗੀਆਂ? ਪੰਜਾਬ, ਬੰਗਾਲ, ਗੁਜਰਾਤ, ਹਰਿਆਣਾ, ਤਿਲੰਗਾਨਾ, ਉੜੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਗੋਆ ਵਿੱਚ ਵਿਰੋਧੀ ਪਾਰਟੀਆਂ ਦੇ ਆਪਸੀ ਮੱਤਭੇਦ ਵੀ ਹਨ। ਕੀ ਇਨ੍ਹਾਂ ਮੱਤਭੇਦਾਂ ਨੂੰ ਸਾਂਝੀ ਵੱਡੀ ਹੋਂਦ ਦੀ ਲੜਾਈ ਦੇ ਅਧੀਨ ਦੂਰ ਕਰ ਸਕਣਗੀਆਂ? ਆਪਣੇ ਸੁਭਾਵਿਕ ਵਿਰੋਧ ਅਤੇ ਮੇਲ ਦੇ ਕਿਨਾਰੇ ਪਛਾਣ ਸਕਣਗੀਆਂ? ਇਸ ਪੱਖੋਂ ਇਹ ਮੌਕਾ ਵਿਰੋਧੀ ਪਾਰਟੀਆਂ ਦੀ ਸਿਆਸੀ ਸਮਝ ਦਾ ਸਭ ਤੋਂ ਸਖ਼ਤ ਇਮਤਿਹਾਨ ਹੈ। ਕਾਂਗਰਸ ਨੂੰ ਲਚਕਦਾਰ ਹੋ ਕੇ ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ, ਗੁਜਰਾਤ ਤੇ ਹਰਿਆਣਾ ਵਿੱਚ ਵਿਰੋਧੀ ਧਿਰ ਨੂੰ ਇਕਜੁੱਟ ਕਰਨਾ ਪਵੇਗਾ। ਵਿਰੋਧੀ ਧਿਰ ਦੇ ਲਾਮਬੰਦ ਹੋਣ ਦਾ ਮਕਸਦ ਏਨਾ ਹੀ ਨਹੀਂ ਹੁੰਦਾ ਕਿ ਇਕੱਠਿਆਂ ਹੋ ਕੇ ਸਰਕਾਰ ਦੀਆਂ ਸਿਰਫ਼ ਕਮਜ਼ੋਰੀਆਂ ਗਿਣਵਾਉਣੀਆਂ ਸਗੋਂ ਆਪਣਾ ਸਾਂਝਾ ਬਦਲਵਾਂ ਦੇਸ਼ ਦੇ ਸਰਬਪੱਖੀ ਵਿਕਾਸ ਦਾ ਬਿਹਤਰ ਪ੍ਰੋਗਰਾਮ ਵੀ ਬਣਾ ਕੇ ਦੱਸਣਾ ਹੁੰਦਾ ਹੈ, ਜਿਸ ਉੱਤੇ ਇਮਾਨਦਾਰੀ ਨਾਲ ਪਹਿਰਾ ਦੇਣਾ ਹੁੰਦਾ ਹੈ ਕਿਉਂਕਿ ਮੁਲਕ ਦੇ ਆਰਥਿਕ ਖੜੋਤ ਵਾਲੇ ਹਾਲਾਤ ਚਿੰਤਾਜਨਕ ਹਨ। ਅਮੀਰ ਹਾਕਮ ਜਮਾਤ ਦੇਸ਼ ਨੂੰ ਲੁੱਟ ਰਹੀ ਹੈ। ਇਸ ਅੰਦੋਲਨ ਵਿੱਚ ਇਸ ਖੜੋਤ ਨੂੰ ਤੋੜਨ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਕਿਉਂਕਿ ਇਸ ਵਿੱਚ ਸੰਗਠਿਤ ਤੇ ਸੁਚੇਤ ਨੌਜਵਾਨ ਵੀ ਮੋਹਰੀ ਭੂਮਿਕਾ ਵਿੱਚ ਹਨ।

ਪੰਜਾਬ📍 ਪੰਜਾਬ

ਭਗਵੰਤ ਮਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਕਾਨੂੰਨੀ ਅਤੇ ਸੰਵਿਧਾਨਕ ਰਾਹ ਅਪਣਾਇਆ ਜਾਵੇਗਾ ਕਿਉਂਕਿ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਇਸ ਮਾਮਲੇ ਨੂੰ ਅਣਮਿੱਥੇ ਸਮੇਂ ਲਈ ਅਣ-ਸੁਲਝਿਆ ਨਹੀਂ ਰਹਿਣ ਦਿੱਤਾ ਜਾ ਸਕਦਾ।
ਭਗਵੰਤ ਮਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਕਾਨੂੰਨੀ ਅਤੇ ਸੰਵਿਧਾਨਕ ਰਾਹ ਅਪਣਾਇਆ ਜਾਵੇਗਾ ਕਿਉਂਕਿ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਇਸ ਮਾਮਲੇ ਨੂੰ ਅਣਮਿੱਥੇ ਸਮੇਂ ਲਈ ਅਣ-ਸੁਲਝਿਆ ਨਹੀਂ ਰਹਿਣ ਦਿੱਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕੇਂਦਰ ਅਤੇ ਰਾਜਪਾਲ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ ਦਿੱਤੀ ਜਾਂਦੀ ਹੈ ਤਾਂ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਰੱਖੀ ਜਾਵੇਗੀ ਪਰ ਕੇਂਦਰ ਨੇ ਅਜੇ ਤੱਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ।

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਦੀ ਪੈਰੋਲ ਦੇ ਮੁੱਦੇ ਨੂੰ ਪੰਜਾਬ ਦੇ ਰਾਜਪਾਲ ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ, ਕੋਲ ਉਠਾਉਣਗੇ। ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਆਪਣਾ ਸੰਘਰਸ਼ ਸ਼ਾਂਤਮਈ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਾਰੀ ਰੱਖਣ ਦੀ ਅਪੀਲ ਵੀ ਕੀਤੀ।

ਆਪਣੇ ‘ਐਕਸ’ ਅਕਾਊਂਟ ‘ਤੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਅਸੀਂ ਉਨ੍ਹਾਂ ਦੀਆਂ ਮੰਗਾਂ ‘ਤੇ ਵਿਆਪਕ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਬੰਦੀ ਸਿੰਘਾਂ ਦੀ ਜਲਦ ਰਿਹਾਈ ਲਈ ਲਗਾਤਾਰ ਅਤੇ ਸੁਹਿਰਦ ਯਤਨ ਕਰ ਰਹੀ ਹੈ। ਅਸੀਂ ਇਸ ਮਸਲੇ ਦੇ ਅਰਥਪੂਰਨ ਹੱਲ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਜਲਦ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।”

ਸਿੱਖ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਹੋਰ ਸਮੂਹਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਇਸ ਮਾਮਲੇ ਵਿੱਚ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਬੰਦੀ ਸਿੰਘਾਂ ਨਾਲ ਜੁੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲੇ ਨੂੰ ਅਣਮਿੱਥੇ ਸਮੇਂ ਲਈ ਅਣ-ਸੁਲਝਿਆ ਨਹੀਂ ਰਹਿਣ ਦਿੱਤਾ ਜਾ ਸਕਦਾ। ‘ਆਪ’ ਸਰਕਾਰ ਦੇ ਇਰਾਦੇ ਅਤੇ ਵਚਨਬੱਧਤਾ ਬਿਲਕੁਲ ਸਪੱਸ਼ਟ ਹਨ ਅਤੇ ਅਸੀਂ ਇਨਸਾਫ਼ ਦੇ ਹੱਕ ਵਿੱਚ ਮਜ਼ਬੂਤੀ ਨਾਲ ਖੜ੍ਹੇ ਹਾਂ।”

“ਮੈਂ ਆਪਣੇ ਅਧਿਕਾਰਾਂ ਦੇ ਦਾਇਰੇ ਵਿੱਚ ਰਹਿ ਕੇ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ ਅਤੇ ਸੂਬਾ ਸਰਕਾਰ ਇਸ ਮਾਮਲੇ ਵਿੱਚ ਕਦੇ ਵੀ ਰੁਕਾਵਟ ਨਹੀਂ ਬਣੇਗੀ।” ਉਨ੍ਹਾਂ ਨੇ ਰਾਮਪੁਰ ਖੇੜਾ ਤੋਂ ਸੰਤ ਸੇਵਾ ਸਿੰਘ, ਬਾਬਾ ਭੁਪਿੰਦਰ ਸਿੰਘ ਅਤੇ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਸਮੇਤ ਹੋਰਨਾਂ ਦੀ ਅਗਵਾਈ ਵਾਲੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਇਸ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਪਹਿਲਾਂ ਹੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਨੂੰ ਭਰੋਸਾ ਦੇ ਚੁੱਕੀ ਹੈ ਕਿ ਜੇਕਰ ਹਵਾਰਾ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ ਦਿੱਤੀ ਜਾਂਦੀ ਹੈ ਤਾਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾਵੇਗੀ।”

ਮੁੱਖ ਮੰਤਰੀ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਪੈਰੋਲ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ, “ਇਹ ਮਾਮਲਾ ਹੁਣ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ। ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਪੂਰੀ ਜ਼ਿੰਮੇਵਾਰੀ ਲਵੇਗੀ। ਅਸੀਂ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਭਰੋਸਾ ਦਿੱਤਾ ਹੈ ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਪੈਰੋਲ ਨਹੀਂ ਦਿੱਤੀ ਗਈ।”

ਸਿੱਖ ਜਥੇਬੰਦੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਜੇਕਰ ਜਗਤਾਰ ਸਿੰਘ ਹਵਾਰਾ ਨੂੰ ਕੁਝ ਦਿਨਾਂ ਲਈ ਵੀ ਪੈਰੋਲ ਦਿੱਤੀ ਜਾਂਦੀ ਹੈ ਤਾਂ ਇਹ ਇਸ ਗੱਲ ਦੀ ਮਿਸਾਲ ਬਣਨੀ ਚਾਹੀਦੀ ਹੈ ਕਿ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਿਵੇਂ ਕਾਇਮ ਰੱਖੀ ਜਾ ਸਕਦੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਨਾਲ ਹੋਰ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਸਕਦਾ ਹੈ।” ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਆਪਣਾ ਸੰਘਰਸ਼ ਸ਼ਾਂਤਮਈ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਾਰੀ ਰੱਖਣ ਦੀ ਅਪੀਲ ਵੀ ਕੀਤੀ।

“ਕੁਝ ਸਮੂਹ ਕਈ ਵਾਰ ਜਾਣ-ਬੁੱਝ ਕੇ ਅਜਿਹੀਆਂ ਲਹਿਰਾਂ ਨੂੰ ਲੀਹੋਂ ਲਾਹੁਣ ਅਤੇ ਵਿਸ਼ਵ ਪੱਧਰ ‘ਤੇ ਸਿੱਖਾਂ ਦੀ ਸ਼ਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।” ਬੁੜੈਲ ਜੇਲ੍ਹ ਵਿੱਚ ਬੰਦ ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਦੀ ਪੈਰੋਲ ਦੇ ਮਾਮਲੇ ‘ਤੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

“ਮੈਂ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਉਠਾਵਾਂਗਾ, ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ।” ਉਨ੍ਹਾਂ ਨੇ ਮੀਟਿੰਗ ਵਿੱਚ ਮੌਜੂਦ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਕਿਹਾ ਕਿ ਉਹ ਹਰੇਕ ਕੇਸ ਦੀ ਕਾਨੂੰਨੀ ਪੱਖ ਤੋਂ ਜਾਂਚ ਕਰਨ ਤਾਂ ਜੋ ਕੋਈ ਸੁਖਾਵਾਂ ਹੱਲ ਲੱਭਿਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਕਿ “ਆਪ ਸਰਕਾਰ ਇਸ ਮਾਮਲੇ ਦੇ ਢੁਕਵੇਂ ਅਤੇ ਜਲਦ ਹੱਲ ਲਈ ਹਰ ਉਚਿਤ, ਕਾਨੂੰਨੀ ਅਤੇ ਸੰਵਿਧਾਨਕ ਰਾਹ ਅਪਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

“ਸਰਕਾਰ ਵੱਲੋਂ ਜੇਲ੍ਹਾਂ ਵਿੱਚ ਕੈਦ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਹਰ ਸੰਭਵ ਕਾਨੂੰਨੀ ਅਤੇ ਸੰਵਿਧਾਨਕ ਕਦਮ ਚੁੱਕੇ ਜਾਣਗੇ ਕਿਉਂਕਿ ਇਸ ਵਿੱਚ ਇਨਸਾਫ਼, ਮਨੁੱਖਤਾ ਅਤੇ ਉਨ੍ਹਾਂ ਵਿਅਕਤੀਆਂ ਦੇ ਅਧਿਕਾਰਾਂ ਦਾ ਮਾਮਲਾ ਸ਼ਾਮਲ ਹੈ ਜੋ ਪਹਿਲਾਂ ਹੀ ਲੰਬੇ ਸਮੇਂ ਤੱਕ ਕੈਦ ਕੱਟ ਚੁੱਕੇ ਹੈ। ਸਰਕਾਰ ਸੰਵਿਧਾਨਕ ਅਤੇ ਕਾਨੂੰਨੀ ਢਾਂਚੇ ਦਾ ਪੂਰਾ ਸਤਿਕਾਰ ਕਰਦੀ ਹੋਈ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ, ਜ਼ਿੰਮੇਵਾਰੀ ਅਤੇ ਇਨਸਾਫ਼ ਪ੍ਰਤੀ ਸਪੱਸ਼ਟ ਵਚਨਬੱਧਤਾ ਨਾਲ ਹੱਲ ਕਰੇਗੀ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਦੋਂ ਕਾਨੂੰਨੀ ਤਰੀਕਿਆਂ ਨਾਲ ਇਨਸਾਫ਼ ਦਿਵਾਉਣ ਦੀ ਗੱਲ ਆਉਂਦੀ ਹੈ ਤਾਂ ‘ਆਪ’ ਸਰਕਾਰ ਔਖੇ ਪਰ ਜ਼ਰੂਰੀ ਕਦਮ ਚੁੱਕਣ ਤੋਂ ਪਿਛਾਂਹ ਨਹੀਂ ਹਟੇਗੀ।”

ਮੀਟਿੰਗ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ, ਵਧੀਕ ਮੁੱਖ ਸਕੱਤਰ, ਗ੍ਰਹਿ ਮਾਮਲੇ ਆਲੋਕ ਸ਼ੇਖਰ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਕਾਨੂੰਨ-ਵਿਵਸਥਾ ਪੀ.ਕੇ. ਸਿਨਹਾ, ਪ੍ਰਮੁੱਖ ਸਕੱਤਰ, ਜੇਲ੍ਹਾਂ ਭਾਵਨਾ ਗਰਗ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ ਅਤੇ ਹੋਰ ਅਧਿਕਾਰੀ ਸ਼ਾਮਲ ਸਨ।

ਪੰਜਾਬ📍 ਪੰਜਾਬ

ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼: ਬਲਤੇਜ ਪੰਨੂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ ਨੂੰ ਕਿਹਾ ਕਿ ਅਕਾਲੀ ਦਲ (ਬਾਦਲ) ਦੀ ਤਾਜ਼ਾ 'ਪੰਜਾਬ ਬਚਾਓ' ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼ ਹੈ।
ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼: ਬਲਤੇਜ ਪੰਨੂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ ਨੂੰ ਕਿਹਾ ਕਿ ਅਕਾਲੀ ਦਲ (ਬਾਦਲ) ਦੀ ਤਾਜ਼ਾ 'ਪੰਜਾਬ ਬਚਾਓ' ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇਕ ਹੋਰ ਕੋਸ਼ਿਸ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੇ ਪਾਰਟੀ ਦੇ ਸਰਕਾਰ ਦੌਰਾਨ ਰਿਕਾਰਡ, ਤਿੰਨ ਖੇਤੀ ਕਾਨੂੰਨਾਂ ਦੀ ਹਮਾਇਤ ਅਤੇ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਇਸ ਦੇ ਵਾਰ-ਵਾਰ ਯੂ-ਟਰਨਾਂ ਨੂੰ ਨਹੀਂ ਭੁਲਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਆਪਣੇ ਕੰਮਾਂ ਅਤੇ ਫ਼ੈਸਲਿਆਂ ਬਾਰੇ ਸਵਾਲਾਂ ਤੋਂ ਬਚਦਿਆਂ ਸਿਆਸੀ ਨਾਅਰਿਆਂ ਰਾਹੀਂ ਆਪਣੇ ਅਤੀਤ ਨੂੰ ਮਿਟਾ ਨਹੀਂ ਸਕਦੀ।

ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਉੱਤੇ ਰਾਜ ਕੀਤਾ, ਤਾਂ ਸੂਬੇ ਵਿੱਚ ਚਿੱਟੇ ਦਾ ਫੈਲਾਅ, ਗੈਂਗਸਟਰਾਂ ਦਾ ਉਭਾਰ ਅਤੇ ਟਰਾਂਸਪੋਰਟ, ਕੇਬਲ ਅਤੇ ਰੇਤੇ ਦੇ ਮਾਫ਼ੀਆ ਦਾ ਵਾਧਾ ਦੇਖਣ ਨੂੰ ਮਿਲਿਆ। ਉਹੀ ਆਗੂ ਜੋ ਹੁਣ ਪੰਜਾਬ ਨੂੰ ਬਚਾਉਣ ਦਾ ਦਾਅਵਾ ਕਰ ਰਹੇ ਹਨ, ਉਸ ਸਮੇਂ ਦੌਰਾਨ ਸੂਬੇ ਦੇ ਮੁਖੀ ਸਨ। ਪੰਜਾਬੀਆਂ ਨੂੰ ਉਨ੍ਹਾਂ ਦੇ ਰਿਕਾਰਡ ਬਾਰੇ ਸਵਾਲ ਪੁੱਛਣ ਦਾ ਪੂਰਾ ਹੱਕ ਹੈ।"

ਤਿੰਨ ਖੇਤੀ ਕਾਨੂੰਨਾਂ ਦਾ ਹਵਾਲਾ ਦਿੰਦਿਆਂ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਇਸ ਕਾਨੂੰਨ ਦੇ ਬਣਨ ਵੇਲੇ ਖੁੱਲ੍ਹ ਕੇ ਹਮਾਇਤ ਕੀਤੀ ਸੀ ਅਤੇ ਵਾਰ-ਵਾਰ ਲੋਕਾਂ ਨੂੰ ਇਸ ਦੇ ਫ਼ਾਇਦਿਆਂ ਬਾਰੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਸਵਰਗੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਬਿਆਨਾਂ ਦਾ ਹਵਾਲਾ ਦਿੱਤਾ ਜੋ ਇਨ੍ਹਾਂ ਕਾਨੂੰਨਾਂ ਦੇ ਹਮਾਇਤ ਵਿੱਚ ਸਨ। ਉਨ੍ਹਾਂ ਕਿਹਾ, "ਸੁਖਬੀਰ ਬਾਦਲ ਨੇ ਖ਼ੁਦ ਅਕਾਲੀ ਦਲ ਦੀ ਉਸ ਮੰਗ ਬਾਰੇ ਗੱਲ ਕੀਤੀ ਸੀ ਜਿਸ ਵਿੱਚ ਮੌਜੂਦਾ ਮੰਡੀ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਮੰਡੀ ਗਈ ਸੀ। ਤਿੰਨਾਂ ਖੇਤੀ ਕਾਨੂੰਨਾਂ ਨੇ ਉਸ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਖ਼ਤਰਾ ਪੈਦਾ ਕੀਤਾ ਸੀ ਜਿਸ ਰਾਹੀਂ ਪੰਜਾਬ ਦੇ ਕਿਸਾਨ ਆਪਣੀ ਫ਼ਸਲ ਵੇਚਦੇ ਹਨ। ਅਕਾਲੀ ਲੀਡਰਸ਼ਿਪ ਨੇ ਸ਼ੁਰੂ ਵਿੱਚ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਅਤੇ ਆਪਣਾ ਸਟੈਂਡ ਉਦੋਂ ਹੀ ਬਦਲਿਆ ਜਦੋਂ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੇ ਖੇਤੀਬਾੜੀ ਨੂੰ ਪੈਦਾ ਹੋਣ ਵਾਲੇ ਖ਼ਤਰੇ ਨੂੰ ਪਛਾਣ ਲਿਆ ਅਤੇ ਉਸ ਹਮਾਇਤ ਦੇ ਰਾਜਨੀਤਿਕ ਨਤੀਜੇ ਸਾਹਮਣੇ ਆ ਗਏ।"

ਉਨ੍ਹਾਂ ਭਾਜਪਾ ਸਰਕਾਰ ਵੱਲੋਂ ਦਿਹਾਤੀ ਵਿਕਾਸ ਫੰਡ (ਆਰਡੀਐੱਫ) ਦੇ ਫੰਡਾਂ ਨੂੰ ਰੋਕੇ ਜਾਣ ਨੂੰ ਪੰਜਾਬ ਦੇ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਜੋੜਦਿਆਂ ਇਹ ਵੀ ਕਿਹਾ ਕਿ ਅਕਾਲੀ ਦਲ ਨੂੰ ਕਿਸਾਨਾਂ ਅਤੇ ਸੂਬੇ ਦੀ ਪੇਂਡੂ ਆਰਥਿਕਤਾ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਲੋੜ ਹੈ।

ਸਾਲ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਦੇ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ ਆਪਣਾ ਰੁਖ਼ ਬਦਲ ਲਿਆ ਸੀ। ਉਨ੍ਹਾਂ ਅੱਗੇ ਕਿਹਾ, "ਸੁਖਬੀਰ ਬਾਦਲ ਨੇ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾ ਵਿਖੇ ਹੋਈ ਪੁਲਿਸ ਕਾਰਵਾਈ ਦੇ ਆਲੇ-ਦੁਆਲੇ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਸੀ, ਪਰ ਬਾਅਦ ਵਿੱਚ ਦਾਅਵਾ ਕੀਤਾ ਕਿ ਇਹ ਬਿਆਨ ਦਬਾਅ ਵਿੱਚ ਦਿੱਤੇ ਗਏ ਸਨ।"

ਬਲਤੇਜ ਪੰਨੂ ਨੇ ਕਿਹਾ, "ਪੰਜਾਬੀਆਂ ਨੇ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਵਿਖੇ ਸਿੱਖ ਸੰਗਤ ਨਾਲ ਕੀਤੀ ਗਈ ਬੇਅਦਬੀ ਜਾਂ ਬਹਿਬਲ ਕਲਾ ਪੁਲਿਸ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਨੂੰ ਨਹੀਂ ਭੁਲਾਇਆ ਹੈ। ਇਹ ਘਟਨਾਵਾਂ ਪੰਜਾਬ ਲਈ ਅਜੇ ਵੀ ਡੂੰਘੇ ਦੁੱਖ ਦਾ ਕਾਰਨ ਹਨ। ਅਕਾਲੀ ਲੀਡਰਸ਼ਿਪ ਨੂੰ ਜਦੋਂ ਵੀ ਰਾਜਨੀਤਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਆਪਣਾ ਬਿਰਤਾਂਤ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਕੰਮਾਂ ਦਾ ਜਵਾਬ ਦੇਣਾ ਚਾਹੀਦਾ ਹੈ।"

ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਸੋਸ਼ਲ ਮੀਡੀਆ ਪੋਸਟ ਨੂੰ ਪ੍ਰਕਾਸ਼ਤ ਹੋਣ ਤੋਂ ਕੁਝ ਘੰਟੇ ਬਾਅਦ ਹੀ ਡਿਲੀਟ ਕਰਨ 'ਤੇ ਸਵਾਲ ਉਠਾਉਂਦੇ ਹੋਏ, ਬਲਤੇਜ ਪੰਨੂ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਾਲ ਹੀ ਦੀ ਘਟਨਾ ਪ੍ਰਤੀ ਅਕਾਲੀ ਲੀਡਰਸ਼ਿਪ ਦੀ ਪ੍ਰਤੀਕ੍ਰਿਆ ਬਾਰੇ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ, "ਅਕਾਲੀ ਲੀਡਰਸ਼ਿਪ ਪੰਜਾਬ ਅਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਿਆਂ ਸੰਵੇਦਨਸ਼ੀਲ ਸਿੱਖ ਮੁੱਦਿਆਂ 'ਤੇ ਵਾਰ-ਵਾਰ ਆਪਣਾ ਰੁਖ਼ ਕਿਉਂ ਬਦਲਦੀ ਹੈ? ਲੋਕ ਉਨ੍ਹਾਂ ਆਗੂਆਂ ਤੋਂ ਸਪੱਸ਼ਟਤਾ ਅਤੇ ਨਿਰੰਤਰਤਾ ਦੇ ਹੱਕਦਾਰ ਹਨ ਜੋ ਆਪਣੀਆਂ ਸਿਆਸੀ ਮੁਹਿੰਮਾਂ ਵਿੱਚ ਸਿੱਖ ਭਾਵਨਾਵਾਂ ਅਤੇ ਧਾਰਮਿਕ ਸੰਸਥਾਵਾਂ ਦਾ ਹਵਾਲਾ ਦਿੰਦੇ ਹਨ।"

ਬਲਤੇਜ ਪੰਨੂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਸਰਾਏ ਵਿੱਚ ਰੁਕਣ ਵਾਲੀ ਮਹਿਲਾ ਦੇ ਮਾਮਲੇ ਵਿੱਚ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਚੁੱਪੀ 'ਤੇ ਵੀ ਸਵਾਲ ਉਠਾਏ। ਉਨ੍ਹਾਂ ਉਸ ਦੇ ਠਹਿਰਨ ਦੇ ਹਾਲਾਤ ਅਤੇ ਇਸ ਮਾਮਲੇ ਬਾਰੇ ਅਕਾਲੀ ਲੀਡਰਸ਼ਿਪ ਕੀ ਜਾਣਦੀ ਸੀ, ਬਾਰੇ ਸਪੱਸ਼ਟਤਾ ਮੰਗੀ। ਉਨ੍ਹਾਂ ਕਿਹਾ, "ਅਕਾਲੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਕੰਮਕਾਜ ਅਤੇ ਸੰਸਥਾ ਵਿੱਚ ਆਪਣੀ ਭੂਮਿਕਾ ਬਾਰੇ ਸਵਾਲਾਂ ਤੋਂ ਬਚ ਨਹੀਂ ਸਕਦੀ। ਸਿੱਖ ਸੰਸਥਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਲੋੜ ਹੁੰਦੀ ਹੈ, ਨਾ ਕਿ ਔਖੇ ਸਵਾਲ ਪੁੱਛੇ ਜਾਣ 'ਤੇ ਚੁੱਪ ਰਹਿਣ ਦੀ।"

ਬੰਦੀ ਸਿੰਘਾਂ ਦੇ ਮੁੱਦੇ 'ਤੇ ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਲਿਖੇ ਪੱਤਰ ਅਤੇ ਇਸ ਮਾਮਲੇ 'ਤੇ ਉਨ੍ਹਾਂ ਦੇ ਸਟੈਂਡ ਹਰ ਕਿਸੇ ਲਈ ਦੇਖਣ ਲਈ ਜਨਤਕ ਡੋਮੇਨ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ, "ਅਕਾਲੀ ਲੀਡਰਸ਼ਿਪ ਦੇ ਜਨਤਕ ਦਾਅਵਿਆਂ ਅਤੇ ਉਨ੍ਹਾਂ ਦੇ ਅਤੀਤ ਦੇ ਕੰਮਾਂ ਵਿੱਚਲਾ ਫ਼ਰਕ ਇਸ ਦੀ ਭਰੋਸੇਯੋਗਤਾ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪੰਜਾਬੀ ਇਹ ਜਾਣਨ ਦੇ ਹੱਕਦਾਰ ਹਨ ਕਿ ਅਜਿਹੇ ਮਹੱਤਵਪੂਰਨ ਮੁੱਦਿਆਂ 'ਤੇ ਪਾਰਟੀ ਦਾ ਸਟੈਂਡ ਵਾਰ-ਵਾਰ ਕਿਉਂ ਬਦਲਦਾ ਹੈ।"

ਆਪਣੀ ਗੱਲ ਨੂੰ ਖ਼ਤਮ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਬਾਦਲ ਆਪਣੀ 'ਪੰਜਾਬ ਬਚਾਓ' ਮੁਹਿੰਮ ਰਾਹੀਂ ਇਕ ਵਾਰ ਫਿਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਪੰਜਾਬ ਦੇ ਲੋਕਾਂ ਨੇ ਇਸ ਦਾ ਰਿਕਾਰਡ ਨਹੀਂ ਭੁਲਾਇਆ ਹੈ। ਉਨ੍ਹਾਂ ਕਿਹਾ, "ਪੰਜਾਬ ਦੇ ਲੋਕਾਂ ਨੇ ਤਿੰਨ ਖੇਤੀ ਕਾਨੂੰਨਾਂ, 2015 ਦੀਆਂ ਬੇਅਦਬੀ ਘਟਨਾਵਾਂ, ਕੋਟਕਪੂਰਾ ਪੁਲਿਸ ਕਾਰਵਾਈ ਜਾਂ ਬਹਿਬਲ ਕਲਾਂ ਗੋਲੀਕਾਂਡ 'ਤੇ ਬਾਦਲਾਂ ਦਾ ਸਟੈਂਡ ਨਹੀਂ ਭੁਲਾਇਆ ਹੈ। ਕੋਈ ਵੀ ਰਾਜਨੀਤਿਕ ਡਰਾਮਾ ਜਾਂ ਨਵੇਂ ਨਾਅਰੇ ਇਨ੍ਹਾਂ ਯਾਦਾਂ ਨੂੰ ਮਿਟਾ ਨਹੀਂ ਸਕਦੇ। ਪੰਜਾਬੀ ਉਨ੍ਹਾਂ ਲੋਕਾਂ ਵਿੱਚ ਫ਼ਰਕ ਜਾਣਦੇ ਹਨ ਜੋ ਉਨ੍ਹਾਂ ਦੇ ਨਾਲ ਖੜ੍ਹੇ ਹੁੰਦੇ ਹਨ ਅਤੇ ਉਨ੍ਹਾਂ ਲੋਕਾਂ ਵਿੱਚ ਜੋ ਵਾਰ-ਵਾਰ ਉਨ੍ਹਾਂ ਦੇ ਵਿਸ਼ਵਾਸ ਨਾਲ ਧੋਖਾ ਕਰਦੇ ਹਨ।"

ਪੰਜਾਬ📍 ਪੰਜਾਬ

ਵਲੰਟੀਅਰ ਮਿਲਣੀ ਦੌਰਾਨ ਹਰਚੰਦ ਸਿੰਘ ਬਰਸਟ ਨੇ ਲੋਕਾਂ ਨਾਲ ਕੀਤਾ ਸੰਵਾਦ

ਸਮਾਣਾ ਦੀ ਨਾਮਧਾਰੀ ਕਲੋਨੀ ਦੇ ਵਾਰਡ ਨੰਬਰ-2 ਵਿਖੇ ਅਮਨ ਮਾਨ ਵੱਲੋਂ ਵਲੰਟੀਅਰ ਮਿਲਣੀ ਕਰਵਾਈ ਗਈ। ਇਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਵਲੰਟੀਅਰ ਮਿਲਣੀ ਦੌਰਾਨ ਹਰਚੰਦ ਸਿੰਘ ਬਰਸਟ ਨੇ ਲੋਕਾਂ ਨਾਲ ਕੀਤਾ ਸੰਵਾਦ

ਸਮਾਣਾ ਦੀ ਨਾਮਧਾਰੀ ਕਲੋਨੀ ਦੇ ਵਾਰਡ ਨੰਬਰ-2 ਵਿਖੇ ਅਮਨ ਮਾਨ ਵੱਲੋਂ ਵਲੰਟੀਅਰ ਮਿਲਣੀ ਕਰਵਾਈ ਗਈ। ਇਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਅਤੇ ਪਾਰਟੀ ਵਲੰਟੀਅਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਬਿਜਲੀ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੀ ਸਹੂਲਤ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਮ ਆਦਮੀ ਕਲੀਨਿਕਾਂ, ਸਰਕਾਰੀ ਸਕੂਲਾਂ ਵਿੱਚ ਸੁਧਾਰ, 600 ਯੂਨਿਟ ਮੁਫ਼ਤ ਬਿਜਲੀ ਅਤੇ ਸਰਕਾਰੀ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਬਰਸਟ ਨੇ ਕਿਹਾ ਕਿ ਵਲੰਟੀਅਰ ਪਾਰਟੀ ਦੀ ਅਹਿਮ ਤਾਕਤ ਹਨ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਲੰਟੀਅਰਾਂ ਨੂੰ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਮਨ ਮਾਨ, ਬਿੰਦਰ ਨਾਗਰ, ਜਗਸੀਰ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਸੋਨੂੰ ਸਰਪੰਚ ਗੁਰੂ ਨਾਨਕ ਨਗਰ, ਅਮਰੀਕ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਪੱਪੂ ਯਾਦਵ, ਗੁਰਬਾਜ਼ ਸਿੰਘ, ਜੋਗਾ ਸਿੰਘ, ਸੋਹਨ ਲਾਲ ਯਾਦਵ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।

ਪੰਜਾਬ📍 ਪੰਜਾਬ

ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ..’, ਪਰਵਿੰਦਰ ਝੋਟਾ ਦੇ ਖ਼ੌਫ਼ਜ਼ਦਾ ਪਿਤਾ ਨੇ ਲਾਈ ਸੀ ਗੁਹਾਰ

‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ..’, ਪਰਵਿੰਦਰ ਝੋਟਾ ਦੇ ਖ਼ੌਫ਼ਜ਼ਦਾ ਪਿਤਾ ਨੇ ਲਾਈ ਸੀ ਗੁਹਾਰ। ‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ, ਕੁੱਝ ਤਾਂ ਕਰੋ..’।
ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ..’, ਪਰਵਿੰਦਰ ਝੋਟਾ ਦੇ ਖ਼ੌਫ਼ਜ਼ਦਾ ਪਿਤਾ ਨੇ ਲਾਈ ਸੀ ਗੁਹਾਰ

‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ..’, ਪਰਵਿੰਦਰ ਝੋਟਾ ਦੇ ਖ਼ੌਫ਼ਜ਼ਦਾ ਪਿਤਾ ਨੇ ਲਾਈ ਸੀ ਗੁਹਾਰ।

‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ, ਕੁੱਝ ਤਾਂ ਕਰੋ..’। ਇਹ ਗੁਹਾਰ ਭੀਮ ਸਿੰਘ ਫ਼ੌਜੀ ਦੀ ਸੀ, ਜਿਸ ਨੂੰ ਅਣਸੁਣੀ ਕਰ ਦਿੱਤਾ ਗਿਆ ਸੀ। ਜੇਕਰ ਉਸ ਦੀ ਅਰਜ਼ੀ ’ਤੇ ਸਮੇਂ ਸਿਰ ਸਰਕਾਰੀ ਦਰਬਾਰੇ ਗ਼ੌਰ ਹੁੰਦੀ ਤਾਂ ਅੱਜ ਇਸ ਸਾਬਕਾ ਫ਼ੌਜੀ ਭੀਮ ਸਿੰਘ ਦੇ ਪੁੱਤ ਪਰਵਿੰਦਰ ਸਿੰਘ ਝੋਟਾ ਨੂੰ ਜਾਨ ਨਾ ਗੁਆਉਣੀ ਪੈਂਦੀ। ਐਂਟੀ ਡਰੱਗ ਟਾਸਕ ਫ਼ੋਰਸ ਦਾ ਮੈਂਬਰ ਪਰਵਿੰਦਰ ਸਿੰਘ ਝੋਟਾ 2021-22 ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਲੜ ਰਿਹਾ ਸੀ। ਉਸ ਵਿੱਚ ਇਕੱਲਾ ਅੰਨ੍ਹਾ ਜ਼ੋਰ ਹੀ ਨਹੀਂ ਸੀ, ਨਿਡਰ ਵੀ ਸਿਰੇ ਦਾ ਸੀ।

ਪੰਜਾਬ ਵਿੱਚ ਜਦੋਂ ਉੱਪਰੋਥਲੀ ਨਸ਼ਾ ਤਸਕਰਾਂ ਹੱਥੋਂ ਕਈ ਕਤਲ ਹੋ ਗਏ ਤਾਂ ਨਸ਼ਾ ਤਸਕਰਾਂ ਖ਼ਿਲਾਫ਼ ਨੰਗੇ ਧੜ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੂੰ ਵੀ ਹੌਲ ਪੈ ਗਿਆ ਸੀ। ਸਾਬਕਾ ਫ਼ੌਜੀ ਭੀਮ ਸਿੰਘ ਨੇ 28 ਜੁਲਾਈ 2023 ਨੂੰ ਪੰਜਾਬ ਦੇ ਰਾਜਪਾਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਡੀ.ਜੀ.ਪੀ. ਅਤੇ ਆਈ.ਜੀ. ਨੂੰ ਪੱਤਰ ਲਿਖ ਕੇ ਕਿਹਾ ਕਿ ‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ, ਪ੍ਰਸ਼ਾਸਨ ਨਸ਼ਾ ਤਸਕਰਾਂ ਦਾ ਸਾਥ ਦੇ ਰਿਹਾ ਹੈ,

ਜਦੋਂ ਕਿਧਰੋਂ ਵੀ ਕੋਈ ਸੁਣਵਾਈ ਨਾ ਹੋਈ ਤਾਂ ਪਰਵਿੰਦਰ ਸਿੰਘ ਝੋਟਾ ਅਤੇ ਉਸ ਦੇ ਪਿਤਾ ਭੀਮ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 20 ਸਤੰਬਰ 2023 ਨੂੰ ਰਿੱਟ ਪਟੀਸ਼ਨ ਦਾਇਰ ਕਰਕੇ ਜਾਨ-ਮਾਲ ਦੀ ਸੁਰੱਖਿਆ ਦੀ ਗੁਹਾਰ ਲਗਾਈ ਸੀ। ਪਟੀਸ਼ਨ ਵਿੱਚ ਨਸ਼ਾ ਤਸਕਰਾਂ ਅਤੇ ਮਾਨਸਾ ਪੁਲੀਸ ਤੋਂ ਖ਼ਤਰਾ ਦੱਸਿਆ ਗਿਆ ਸੀ। ਪਟੀਸ਼ਨ ਵਿੱਚ ਫ਼ਰੀਦਕੋਟ ਦੇ ਪਿੰਡ ਢਿੱਲਵਾਂ ਖ਼ੁਰਦ, ਬਠਿੰਡਾ ਦੇ ਪਿੰਡ ਭਾਈਰੂਪਾ ਅਤੇ ਸਿਧਾਣਾ ਵਿੱਚ ਨਸ਼ਾ ਤਸਕਰਾਂ ਹੱਥੋਂ ਹੋਏ ਕਤਲਾਂ ਦਾ ਹਵਾਲਾ ਵੀ ਦਿੱਤਾ ਗਿਆ ਸੀ।

ਲਖਵਿੰਦਰ ਸਿੱਧੂ ਨੇ ਦੱਸਿਆ ਕਿ ਸਰਕਾਰ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਝੋਟਾ ਨੇ ਆਪਣੇ ਗੁਨਾਹਾਂ ਤੋਂ ਬਚਣ ਲਈ ਅਦਾਲਤ ਦਾ ਬੂਹਾ ਖੜਕਾਇਆ ਹੈ। ਸਿੱਧੂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਉਸ ਵੇਲੇ ਸਾਬਕਾ ਫ਼ੌਜੀ ਭੀਮ ਸਿੰਘ ਦੀ ਅਰਜ਼ੀ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਇਹ ਭਾਣਾ ਨਾ ਵਾਪਰਦਾ।

ਪੰਜਾਬ📍 ਪੰਜਾਬ

ਆਪ’ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਅਤੇ 10 ਅਕਤੂਬਰ ਦੀ ਉਸ ਘਟਨਾ ਨੂੰ ਲੈ ਕੇ, ਜਿਸ ਵਿੱਚ ਦਿੱਲੀ ਪੁਲਿਸ ਦੇ ਮੁਲਾਜ਼ਮ ਜੁੱਤੇ ਪਾ ਕੇ ਅਤੇ ਸਿਰ ਨੰਗੇ ਕਰਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਅੰਦਰ ਦਾਖ਼ਲ ਹੋਏ ਸਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਸੌਂਪਿਆ।
ਆਪ’ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਅਤੇ 10 ਅਕਤੂਬਰ ਦੀ ਉਸ ਘਟਨਾ ਨੂੰ ਲੈ ਕੇ, ਜਿਸ ਵਿੱਚ ਦਿੱਲੀ ਪੁਲਿਸ ਦੇ ਮੁਲਾਜ਼ਮ ਜੁੱਤੇ ਪਾ ਕੇ ਅਤੇ ਸਿਰ ਨੰਗੇ ਕਰਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਅੰਦਰ ਦਾਖ਼ਲ ਹੋਏ ਸਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਸੌਂਪਿਆ। ਇਸ ਨੂੰ ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਦੀ ਵੱਡੀ ਉਲੰਘਣਾ ਕਰਾਰ ਦਿੰਦਿਆਂ ਵਿਧਾਇਕਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਅਮਿਤ ਸ਼ਾਹ ਨੂੰ ਤਲਬ ਕਰਨ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ।

ਆਪ ਵਿਧਾਇਕਾਂ ਦੇ ਵਫ਼ਦ ਨੇ ਆਪ੍ਰੇਸ਼ਨ ਬਲੂ ਸਟਾਰ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖ ਸੰਗਤ ਨੇ ਉਸ ਕਾਲੇ ਅਧਿਆਇ ਨੂੰ ਨਹੀਂ ਭੁਲਾਇਆ ਅਤੇ ਉਹ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਣ ਦੀ ਘਟਨਾ ਨੂੰ ਕਦੇ ਨਹੀਂ ਭੁਲਾਏਗੀ। ਵਫ਼ਦ ਨੇ ਇਸ ਘਟਨਾ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ‘ਤੇ ਵੀ ਸਵਾਲ ਖੜ੍ਹੇ ਕੀਤੇ।

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ, “ਗੁਰਦੁਆਰਾ ਸਾਹਿਬਾਨ ਰਵਾਇਤੀ ਤੌਰ ‘ਤੇ ਪਨਾਹਗਾਹ ਰਹੇ ਹਨ, ਜਿੱਥੇ ਲੋਕ ਆਸਰਾ, ਸ਼ਾਂਤੀ ਅਤੇ ਲੰਗਰ ਪ੍ਰਾਪਤ ਕਰਨ ਲਈ ਆਉਂਦੇ ਹਨ। ਪੁਲਿਸ ਵੱਲੋਂ ਪਿੱਛਾ ਕੀਤੇ ਜਾ ਰਹੇ ਵਿਦਿਆਰਥੀ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਦਾਖ਼ਲ ਹੋ ਗਏ ਸਨ, ਪਰ ਇਸ ਨਾਲ ਪੁਲਿਸ ਮੁਲਾਜ਼ਮਾਂ ਨੂੰ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਪਵਿੱਤਰ ਅਹਾਤੇ ਵਿੱਚ ਦਾਖ਼ਲ ਹੋਣ ਦਾ ਕੋਈ ਹੱਕ ਨਹੀਂ ਮਿਲ ਜਾਂਦਾ। ਕੇਂਦਰ ਸਰਕਾਰ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜਥੇਦਾਰ ਸਾਹਿਬ ਨੂੰ ਸਾਡੇ ਵਫ਼ਦ ਵੱਲੋਂ ਸੌਂਪੇ ਗਏ ਮੰਗ ਪੱਤਰ ‘ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।”

‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ 10 ਅਕਤੂਬਰ ਨੂੰ ਸਿੱਖ ਭਾਈਚਾਰੇ ਲਈ ਕਾਲਾ ਦਿਨ ਐਲਾਨਦਿਆਂ ਕਿਹਾ, “ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਹੈ। ਸਿੱਖ ਭਾਈਚਾਰੇ ਨੇ 1984 ਵਿੱਚ ਆਪਣੇ ਧਾਰਮਿਕ ਅਸਥਾਨਾਂ ‘ਤੇ ਹੋਏ ਹਮਲਿਆਂ ਨੂੰ ਨਹੀਂ ਭੁਲਾਇਆ ਅਤੇ ਉਹ ਇਸ ਘਟਨਾ ਨੂੰ ਵੀ ਨਹੀਂ ਭੁਲਾਏਗਾ।”

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ‘ਤੇ ਸਵਾਲ ਚੁੱਕਦਿਆਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਨ ਵਾਲੀ ਸੋਸ਼ਲ ਮੀਡੀਆ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਸੀ। ਜਥੇਦਾਰ ਸਾਹਿਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨਾ ਚਾਹੀਦਾ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਿੱਖ ਭਾਈਚਾਰਾ ਇਸ ਮਾਮਲੇ ਵਿੱਚ ਠੋਸ ਜਵਾਬ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਦੇਖ ਰਿਹਾ ਹੈ।”

‘ਆਪ’ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਪੁਰਾਣੇ ਦੁਖਦਾਈ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ ਅਤੇ ਭਾਜਪਾ ਦਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ।

ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ, “ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਦੁਖਦਾਈ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ। ਭਾਜਪਾ ਨੇ ਇੱਕ ਵਾਰ ਫਿਰ ਆਪਣਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਕਿਰਦਾਰ ਬੇਨਕਾਬ ਕਰ ਦਿੱਤਾ ਹੈ। ਸਾਡੇ ਵਫ਼ਦ ਨੇ ਜਥੇਦਾਰ ਸਾਹਿਬ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੰਗ ਪੱਤਰ ਸੌਂਪਿਆ ਹੈ। ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।”

‘ਆਪ’ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਘਟਨਾ ਦੀਆਂ ਵੀਡੀਓਜ਼ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਪੁਲਿਸ ਦੇ ਮੁਲਾਜ਼ਮ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਦਾਖ਼ਲ ਹੋਏ ਸਨ।

ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ, “ਵੀਡੀਓਜ਼ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਏ ਹਨ। ਲੋਕਾਂ ਨੂੰ ਸਰਾਏ ਵਿੱਚੋਂ ਘੜੀਸ ਕੇ ਬਾਹਰ ਕੱਢਣਾ ਵੀ ਓਨਾ ਹੀ ਨਿੰਦਣਯੋਗ ਹੈ। ਜਥੇਦਾਰ ਸਾਹਿਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”

ਇਸ ਵਫ਼ਦ ਵਿੱਚ ‘ਆਪ’ ਵਿਧਾਇਕ ਜਸਵੀਰ ਸਿੰਘ ਗਿੱਲ, ਕਰਮਵੀਰ ਸਿੰਘ ਘੁੰਮਣ, ਸਰਵਣ ਸਿੰਘ ਧੁੰਨ, ਗੁਰਦੀਪ ਸਿੰਘ ਰੰਧਾਵਾ, ਦਲਬੀਰ ਸਿੰਘ ਟੌਂਗ, ਮਨਜਿੰਦਰ ਸਿੰਘ ਲਾਲਪੁਰਾ ਅਤੇ ਕੁਲਵੰਤ ਸਿੰਘ ਪੰਡੋਰੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਸੋਨੀਆ ਮਾਨ, ਜੋਬਨਪ੍ਰੀਤ ਸਿੰਘ, ਸਰਬਜੋਤ ਸਾਬੀ, ਗੁਰਇਕਬਾਲ ਸਿੰਘ ਮਹਲ ਅਤੇ ‘ਆਪ’ ਆਗੂ ਅੰਗਦ ਸੋਹਲ ਵੀ ਇਸ ਵਫ਼ਦ ਦਾ ਹਿੱਸਾ ਸਨ।

ਪੰਜਾਬ📍 ਪੰਜਾਬ

ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੰਮ੍ਰਿਤਸਰ ਵਿੱਚ ‘ਯੂਥ ਰਨ ਪੰਜਾਬ 2026’, ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਦਾ ਸੁਨੇਹਾ ਦੇਣ ਲਈ ਹਜ਼ਾਰਾਂ ਨੌਜਵਾਨਾਂ ਨੇ ਲਗਾਈ ਦੌੜ

ਅੰਮ੍ਰਿਤਸਰ: ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਿੱਸੇ ਵਜੋਂ, ਆਮ ਆਦਮੀ ਪਾਰਟੀ (ਆਪ) ਦੀ ਯੂਥ ਵਿੰਗ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਐਤਵਾਰ ਨੂੰ ਅੰਮ੍ਰਿਤਸਰ ਵਿੱਚ ‘ਯੂਥ ਰਨ ਪੰਜਾਬ 2026’ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੰਮ੍ਰਿਤਸਰ ਵਿੱਚ ‘ਯੂਥ ਰਨ ਪੰਜਾਬ 2026’, ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਦਾ ਸੁਨੇਹਾ ਦੇਣ ਲਈ ਹਜ਼ਾਰਾਂ ਨੌਜਵਾਨਾਂ ਨੇ ਲਗਾਈ ਦੌੜ

ਅੰਮ੍ਰਿਤਸਰ: ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਿੱਸੇ ਵਜੋਂ, ਆਮ ਆਦਮੀ ਪਾਰਟੀ (ਆਪ) ਦੀ ਯੂਥ ਵਿੰਗ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਐਤਵਾਰ ਨੂੰ ਅੰਮ੍ਰਿਤਸਰ ਵਿੱਚ ‘ਯੂਥ ਰਨ ਪੰਜਾਬ 2026’ ਮੈਰਾਥਨ ਦਾ ਆਯੋਜਨ ਕੀਤਾ ਗਿਆ। ਰਣਜੀਤ ਐਵੇਨਿਊ ਤੋਂ ਸਵੇਰੇ 6 ਵਜੇ ਸ਼ੁਰੂ ਹੋਈ ਇਸ ਮੈਰਾਥਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ, ਖਿਡਾਰੀਆਂ ਅਤੇ ਹਰ ਵਰਗ ਦੇ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨੇ ਤੰਦਰੁਸਤੀ, ਸਿਹਤਮੰਦ ਜੀਵਨ ਜਾਚ ਅਤੇ ਨਸ਼ਾ ਮੁਕਤ ਪੰਜਾਬ ਦੇ ਪੱਖ ਵਿੱਚ ਇੱਕ ਮਜ਼ਬੂਤ ਸੁਨੇਹਾ ਦਿੱਤਾ। ਇਸ ਮੌਕੇ ਅੰਮ੍ਰਿਤਸਰ ਦੀ ਸਮੁੱਚੀ ‘ਆਪ’ ਲੀਡਰਸ਼ਿਪ ਮੌਜੂਦ ਰਹੀ, ਜਿਨ੍ਹਾਂ ਨੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਇਸ ਮੈਰਾਥਨ ਤੋਂ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਸਾਰਥਕ ਕੰਮਾਂ ਵਿੱਚ ਲਗਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵੱਲ ਵੱਧ ਰਹੇ ਧਿਆਨ ਦੀ ਝਲਕ ਮਿਲਦੀ ਹੈ। ਇਸ ਉਪਰਾਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਉਸ ਪ੍ਰਣ ਨੂੰ ਮਜ਼ਬੂਤ ਕੀਤਾ ਜਿਸ ਦਾ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਇੱਕ ਖੁਸ਼ਹਾਲ, ਤਰੱਕੀਪਸੰਦ ਤੇ ਰੰਗਲਾ ਪੰਜਾਬ ਸਿਰਜਣਾ ਹੈ।

ਮੈਰਾਥਨ ਨੂੰ ਰਵਾਨਾ ਕਰਦਿਆਂ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ, “ਵਿਰੋਧੀ ਧਿਰ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕਰਕੇ ਸੂਬੇ ਨੂੰ ਨਿਸ਼ਾਨਾ ਬਣਾਉਂਦੀ ਹੈ। ਹਾਲਾਂਕਿ, ‘ਯੂਥ ਰਨ ਪੰਜਾਬ 2026’ ਵਿੱਚ ਭਾਰੀ ਸ਼ਮੂਲੀਅਤ ਸਾਡੇ ਸੂਬੇ ਦੀਆਂ ਅਸਲ ਪ੍ਰਾਪਤੀਆਂ ਨੂੰ ਦਰਸਾਉਂਦੀ ਹੈ। ਅੱਜ ਹਜ਼ਾਰਾਂ ਨੌਜਵਾਨ ਤੰਦਰੁਸਤੀ, ਖੇਡਾਂ ਅਤੇ ਨਸ਼ਾ ਮੁਕਤ ਪੰਜਾਬ ਦੇ ਪ੍ਰਚਾਰ ਲਈ ਇਕੱਠੇ ਹੋਏ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ, “ਸਰਕਾਰ ਬਜ਼ੁਰਗਾਂ ਲਈ ਤੀਰਥ ਯਾਤਰਾਵਾਂ ਅਤੇ ਮੁਹੱਲਾ ਕਲੀਨਿਕਾਂ ਵਰਗੀਆਂ ਲੋਕ-ਪੱਖੀ ਪਹਿਲਕਦਮੀਆਂ ਰਾਹੀਂ ਸਮਾਜ ਦੇ ਹਰ ਵਰਗ ਲਈ ਕੰਮ ਕਰ ਰਹੀ ਹੈ। ਇਨ੍ਹਾਂ ਭਲਾਈ ਉਪਰਾਲਿਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੀ ਮਦਦ ਲਈ ਵੀ ਯਤਨ ਕੀਤੇ ਜਾ ਰਹੇ ਹਨ ਜੋ ਗਲਤ ਰਸਤੇ ‘ਤੇ ਪੈ ਗਏ ਸਨ ਤਾਂ ਜੋ ਉਹ ਸਾਰਥਕ ਜੀਵਨ ਵੱਲ ਪਰਤ ਸਕਣ। ਮੈਂ ਇੱਕ ਖੁਸ਼ਹਾਲ ਅਤੇ ਉੱਨਤ ਪੰਜਾਬ ਵੱਲ ਕੰਮ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਸਲਾਮ ਕਰਦਾ ਹਾਂ।”

‘ਆਪ’ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, “ਯੂਥ ਰਨ ਪੰਜਾਬ ਨੂੰ ਮੋਹਾਲੀ, ਬਠਿੰਡਾ ਅਤੇ ਜਲੰਧਰ ਵਿੱਚ ਪਹਿਲਾਂ ਹੀ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ, ਜਿੱਥੇ ਹਜ਼ਾਰਾਂ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ, ਮਾਝਾ ਖੇਤਰ ਤੋਂ ਨੌਜਵਾਨ ਅਤੇ ਪਹਿਲਵਾਨ ਸਵੇਰ ਤੋਂ ਹੀ ਸਾਡੇ ਚੌਥੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਇਹ ਉਤਸ਼ਾਹ ਮਾਝੇ ਦੀ ਖੇਡ ਭਾਵਨਾ ਅਤੇ ਤਾਕਤ ਨੂੰ ਦਰਸਾਉਂਦਾ ਹੈ।”

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ, “ਪੰਜਾਬ ਦੇ ਨੌਜਵਾਨ ਖੇਡਾਂ ਅਤੇ ਤੰਦਰੁਸਤੀ ਦੀ ਚੋਣ ਕਰ ਰਹੇ ਹਨ। ਅੰਮ੍ਰਿਤਸਰ ਵਿੱਚ ਕਰਵਾਈ ਗਈ ‘ਯੂਥ ਰਨ’ ਵਿੱਚ ਹਜ਼ਾਰਾਂ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਇਹ ਸਪੱਸ਼ਟ ਸੁਨੇਹਾ ਦਿੰਦੀ ਹੈ ਕਿ ਸਾਡੇ ਨੌਜਵਾਨ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਤਿਆਰ ਹਨ। ਪੰਜਾਬ ਨਿਰੰਤਰ ਇੱਕ ਖੁਸ਼ਹਾਲ, ਤਰੱਕੀਪਸੰਦ ਅਤੇ ਰੰਗਲਾ ਪੰਜਾਬ ਬਣਨ ਵੱਲ ਵੱਧ ਰਿਹਾ ਹੈ।”

‘ਆਪ’ ਨੇ ਕਿਹਾ ਕਿ ‘ਯੂਥ ਰਨ ਪੰਜਾਬ 2026’ ਮੁਹਿੰਮ ਖੇਡਾਂ ਨੂੰ ਹੱਲਾਸ਼ੇਰੀ ਦੇਣ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਸਮੂਹਿਕ ਕੋਸ਼ਿਸ਼ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਨ ਪ੍ਰਤੀ ਉਸਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਮੋਹਾਲੀ, ਬਠਿੰਡਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕਰਵਾਈਆਂ ਗਈਆਂ ਮੈਰਾਥਨਾਂ ਨੇ ਨਸ਼ਾ ਮੁਕਤ ਪੰਜਾਬ ਅਤੇ ਸਿਹਤਮੰਦ ਜੀਵਨ ਸ਼ੈਲੀ ਲਈ ਨੌਜਵਾਨਾਂ, ਮਾਵਾਂ-ਭੈਣਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਇੱਕ ਪਲੇਟਫਾਰਮ ‘ਤੇ ਲਿਆਂਦਾ ਹੈ।

ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਗਾਤਾਰ ਜ਼ੋਰ ਫੜ ਰਹੀ ਹੈ, ਜਿਸ ਵਿੱਚ ਹੁਣ ਤੱਕ ਪੰਜਾਬ ਭਰ ਵਿੱਚ ‘ਯੂਥ ਰਨ ਪੰਜਾਬ 2026’ ਤਹਿਤ ਇੱਕ ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਆਯੋਜਿਤ ਇਸ ਮੈਰਾਥਨ ਲੜੀ ਨੇ ਮੋਹਾਲੀ, ਬਠਿੰਡਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹਜ਼ਾਰਾਂ ਨੌਜਵਾਨਾਂ, ਖਿਡਾਰੀਆਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਇੱਕੋ ਛੱਤ ਹੇਠ ਇਕੱਠਾ ਕੀਤਾ ਹੈ। ਇਨ੍ਹਾਂ ਥਾਵਾਂ ‘ਤੇ ਮਿਲਿਆ ਉਤਸ਼ਾਹਪੂਰਵਕ ਹੁੰਗਾਰਾ ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਸਮੂਹਿਕ ਸੁਨੇਹਾ ਦਿੰਦਾ ਹੈ, ਜੋ ਕਿ ਨਸ਼ਾ ਮੁਕਤ ਭਵਿੱਖ ਅਤੇ ਇੱਕ ਰੰਗਲਾ ਪੰਜਾਬ ਸਿਰਜਣ ਦੇ ਸਫ਼ਰ ਦੌਰਾਨ ਖੇਡਾਂ, ਤੰਦਰੁਸਤੀ ਅਤੇ ਸਿਹਤਮੰਦ ਜੀਵਨ ਜਾਚ ‘ਤੇ ਵੱਧ ਰਹੇ ਧਿਆਨ ਨੂੰ ਉਜਾਗਰ ਕਰਦਾ ਹੈ।

ਪੰਜਾਬ📍 ਪੰਜਾਬ

ਅੰਮ੍ਰਿਤਸਰ: ਨਸ਼ਾ-ਹਥਿਆਰ ਤਸਕਰੀ ਕਰਨ ਵਾਲੇ 5 ਮਾਡਿਊਲਾਂ ਦਾ ਪਰਦਾਫਾਸ਼, 10 ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਅਨੁਸਾਰ, ਮੁੱਢਲੀ ਜਾਂਚ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ 'ਚ ਸ਼ਮੂਲੀਅਤ ਸਾਹਮਣੇ ਆਈ ਹੈ।
ਅੰਮ੍ਰਿਤਸਰ: ਨਸ਼ਾ-ਹਥਿਆਰ ਤਸਕਰੀ ਕਰਨ ਵਾਲੇ 5 ਮਾਡਿਊਲਾਂ ਦਾ ਪਰਦਾਫਾਸ਼, 10 ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਅਨੁਸਾਰ, ਮੁੱਢਲੀ ਜਾਂਚ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ 'ਚ ਸ਼ਮੂਲੀਅਤ ਸਾਹਮਣੇ ਆਈ ਹੈ। ਜਾਂਚ ਟੀਮਾਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੂੰ ਹੈਰੋਇਨ, ਅਫ਼ੀਮ ਤੇ ਹਥਿਆਰ ਕਿੱਥੋਂ ਮਿਲਦੇ ਸਨ ਤੇ ਉਹ ਇਨ੍ਹਾਂ ਦੀ ਸਪਲਾਈ ਕਿਹੜੇ-ਕਿਹੜੇ ਇਲਾਕਿਆਂ 'ਚ ਕਰਦੇ ਸਨ।

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਵਿਰੁੱਧ ਕਾਰਵਾਈ ਕਰਦਿਆਂ ਪੰਜ ਵੱਖ-ਵੱਖ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ‘ਚੋਂ ਛੇ ਪਿਸਤੌਲਾਂ, 4.409 ਕਿਲੋ ਹੈਰੋਇਨ, 500 ਗ੍ਰਾਮ ਅਫ਼ੀਮ, 12.90 ਲੱਖ ਰੁਪਏ ਦੀ ਡਰੱਗ ਮਨੀ, 12 ਜ਼ਿੰਦਾ ਕਾਰਤੂਸ ਤੇ ਇੱਕ ਡਰੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਪੁਲਿਸ ਅਨੁਸਾਰ, ਮੁੱਢਲੀ ਜਾਂਚ ‘ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ‘ਚ ਸ਼ਮੂਲੀਅਤ ਸਾਹਮਣੇ ਆਈ ਹੈ। ਜਾਂਚ ਟੀਮਾਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੂੰ ਹੈਰੋਇਨ, ਅਫ਼ੀਮ ਤੇ ਹਥਿਆਰ ਕਿੱਥੋਂ ਮਿਲਦੇ ਸਨ ਤੇ ਉਹ ਇਨ੍ਹਾਂ ਦੀ ਸਪਲਾਈ ਕਿਹੜੇ-ਕਿਹੜੇ ਇਲਾਕਿਆਂ ‘ਚ ਕਰਦੇ ਸਨ।

ਇਸ ਦੇ ਨਾਲ ਹੀ ਪੁਲਿਸ ਵੱਲੋਂ ਮੁਲਜ਼ਮਾਂ ਦੇ ਸੰਪਰਕਾਂ ਤੇ ਉਨ੍ਹਾਂ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਤਾਂ ਜੋ ਇਸ ਨੈੱਟਵਰਕ ਦੇ ਪੂਰੇ ਤਾਣੇ-ਬਾਣੇ ਦਾ ਪਤਾ ਲਗਾਇਆ ਜਾ ਸਕੇ।

ਇਸ ਕਾਰਵਾਈ ਦੌਰਾਨ ਪੁਲਿਸ ਨੇ 12.90 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 6 ਪਿਸਤੌਲਾਂ, 12 ਜ਼ਿੰਦਾ ਕਾਰਤੂਸ ਤੇ ਇੱਕ ਡਰੋਨ ਵੀ ਪੁਲਿਸ ਦੇ ਹੱਥ ਲੱਗਿਆ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਦੀ ਵਰਤੋਂ ਤੇ ਮੁਲਜ਼ਮਾਂ ਨਾਲ ਇਸ ਦੇ ਸਬੰਧਾਂ ਬਾਰੇ ਪਤਾ ਲੱਗ ਸਕੇ।

ਪੁਲਿਸ ਨੇ ਇਸ ਸਬੰਧੀ ਪੰਜ ਵੱਖ-ਵੱਖ ਐੱਫਆਈਆਰ ਦਰਜ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਗਏ 10 ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ਤੇ ਨਸ਼ਾ ਤਸਕਰੀ ਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ। ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਪੰਜਾਬ📍 ਪੰਜਾਬ

ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਮਨਜੀਤ ਸਿੱਧੂ ਕਾਂਗਰਸ ’ਚ ਸ਼ਾਮਲ

ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਮਨਜੀਤ ਸਿੱਧੂ ਕਾਂਗਰਸ ’ਚ ਸ਼ਾਮਲ ਹੋਣ ਮੌਕੇ। ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਅਤੇ ਨਜ਼ਦੀਕੀ ਦੋਸਤ ਮਨਜੀਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ।
ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਮਨਜੀਤ ਸਿੱਧੂ ਕਾਂਗਰਸ ’ਚ ਸ਼ਾਮਲ

ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਮਨਜੀਤ ਸਿੱਧੂ ਕਾਂਗਰਸ ’ਚ ਸ਼ਾਮਲ ਹੋਣ ਮੌਕੇ।

ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਅਤੇ ਨਜ਼ਦੀਕੀ ਦੋਸਤ ਮਨਜੀਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਅੱਜ ਇੱਥੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜਨਵਰੀ 2023 ’ਚ ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਮਾਨ ਦੇ ਓ ਐੱਸ ਡੀ ਵਜੋਂ ਤਾਇਨਾਤੀ ਮਿਲੀ ਸੀ ਪ੍ਰੰਤੂ ਕੁੱਝ ਸਮੇਂ ਮਗਰੋਂ ਹੀ ਸਿਹਤ ਦੇ ਹਵਾਲੇ ਨਾਲ ਉਨ੍ਹਾਂ ਨੇ 18 ਨਵੰਬਰ 2023 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਦੋਸਤ ਰਹੇ ਹਨ। ਕਾਲਜ ਦੇ ਦਿਨਾਂ ’ਚ ਇਕੱਠੇ ਰਹੇ ਹਨ। ਮਨਜੀਤ ਸਿੱਧੂ ਨੇ ਨੌਕਰੀ ਤੋਂ ਅਸਤੀਫ਼ਾ ਦੇ ਕੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮਨਜੀਤ ਸਿੱਧੂ ਨੇ ਮੀਡੀਆ ਪ੍ਰਬੰਧਨ ਦੀ ਜ਼ਿੰਮੇਵਾਰੀ ਨਿਭਾਈ ਸੀ।

ਖੇਤੀਬਾੜੀ📍 ਪੰਜਾਬ

ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ : ਡੀਸੀ

ਚੱਲ ਰਹੇ ਖਰੀਫ਼ ਸੀਜ਼ਨ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜਾਰੀ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਝੋਨੇ ਦੀ ਵਿਕਰੀ ਦੌਰਾਨ ਕਿਸੇ ਕਿਸਮ ਦੀ ਦਿੱਕਤ ਜਾਂ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ : ਡੀਸੀ

ਚੱਲ ਰਹੇ ਖਰੀਫ਼ ਸੀਜ਼ਨ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜਾਰੀ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਝੋਨੇ ਦੀ ਵਿਕਰੀ ਦੌਰਾਨ ਕਿਸੇ ਕਿਸਮ ਦੀ ਦਿੱਕਤ ਜਾਂ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ 17 ਫ਼ੀਸਦੀ ਤੱਕ ਨਮੀ ਵਾਲੇ ਝੋਨੇ ਦੀ ਹੀ ਖ਼ਰੀਦ ਕੀਤੀ ਜਾਂਦੀ ਹੈ। ਇਸ ਲਈ ਕਿਸਾਨ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਲਿਆਉਣ ਤੋਂ ਗੁਰੇਜ਼ ਕਰਨ ਅਤੇ ਸੁੱਕੀ ਫਸਲ ਹੀ ਮੰਡੀ ਵਿੱਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਇਸ ਨਾਲ ਮੰਡੀਆਂ ਵਿੱਚ ਬੇਲੋੜੀ ਭੀੜ ਤੋਂ ਵੀ ਬਚਿਆ ਜਾ ਸਕੇਗਾ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਸਹੂਲਤ ਮਿਲੇਗੀ। ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਬੰਧਤ ਵਿਭਾਗਾਂ ਅਤੇ ਖ਼ਰੀਦ ਏਜੰਸੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਰੋਜ਼ਾਨਾ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਹਿਮਾਂਸ਼ੂ ਕੁੱਕੜ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 12 ਅਕਤੂਬਰ 2026 ਤੱਕ 7,085 ਮ੍ਰੀਟਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ 5,350 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਵਿਦੇਸ਼📍 ਪੰਜਾਬ

ਓਮਾਨ ਨੇੜੇ ਤੇਲ ਟੈਂਕਰ 'ਤੇ ਡਰੋਨ ਹਮਲੇ ਤੋਂ ਬਾਅਦ ਭਿਆਨਕ ਅੱਗ

ਓਮਾਨ ਦੇ ਸੋਹਾਰ ਐਂਕਰੇਜ ਨੇੜੇ 11 ਅਕਤੂਬਰ ਨੂੰ 'ਐਮਟੀ ਪੈਟਰੋ ਡਾਲਫਿਨ' ਨਾਮਕ ਤੇਲ ਟੈਂਕਰ 'ਤੇ ਡਰੋਨ ਹਮਲਾ ਹੋਇਆ, ਜਿਸ ਤੋਂ ਬਾਅਦ ਜਹਾਜ਼ 'ਚ ਭਿਆਨਕ ਅੱਗ ਲੱਗ ਗਈ।
ਓਮਾਨ ਨੇੜੇ ਤੇਲ ਟੈਂਕਰ 'ਤੇ ਡਰੋਨ ਹਮਲੇ ਤੋਂ ਬਾਅਦ ਭਿਆਨਕ ਅੱਗ

ਓਮਾਨ ਦੇ ਸੋਹਾਰ ਐਂਕਰੇਜ ਨੇੜੇ 11 ਅਕਤੂਬਰ ਨੂੰ 'ਐਮਟੀ ਪੈਟਰੋ ਡਾਲਫਿਨ' ਨਾਮਕ ਤੇਲ ਟੈਂਕਰ 'ਤੇ ਡਰੋਨ ਹਮਲਾ ਹੋਇਆ, ਜਿਸ ਤੋਂ ਬਾਅਦ ਜਹਾਜ਼ 'ਚ ਭਿਆਨਕ ਅੱਗ ਲੱਗ ਗਈ। ਜਹਾਜ਼ 'ਤੇ ਸਵਾਰ 11 ਭਾਰਤੀ ਚਾਲਕ ਦਲ ਦੇ ਮੈਂਬਰਾਂ 'ਚੋਂ 9 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਦੋ ਭਾਰਤੀ ਨਾਵਿਕ ਅਜੇ ਵੀ ਲਾਪਤਾ ਹਨ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ ਖੋਜ-ਬਚਾਅ ਕਾਰਜ ਜਾਰੀ ਹਨ ਅਤੇ ਭਾਰਤੀ ਅਧਿਕਾਰੀ ਲਗਾਤਾਰ ਸੰਪਰਕ 'ਚ ਹਨ। ਹਮਲੇ ਦੀ ਇਹ ਘਟਨਾ ਖਾੜੀ ਖੇਤਰ 'ਚ ਸਮੁੰਦਰੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।

ਵਿਦੇਸ਼📍 ਪੰਜਾਬ

₹50 ਲੱਖ ਲਏ, ਵਿਆਹ ਪਿੱਛੋਂ ਕਨਾਡਾ ਜਾ ਕੇ ਮੁਕਰੀ ਲਾੜੀ; 7 ਸਾਲ ਬਾਅਦ ਪਾਸਪੋਰਟ ਰੀਨਿਊ ਕਰਵਾਉਣ ਆਈ ਤਾਂ ਏਅਰਪੋਰਟ ਤੋਂ ਹੀ ਹੋਈ ਗ੍ਰਿਫ਼ਤਾਰ

ਲੁਧਿਆਣਾ ਦੇ ਰਾਏਕੋਟ ਤੋਂ ਪੁਲਸ ਦਿੱਲੀ ਪਹੁੰਚੀ ਅਤੇ ਉਸਨੂੰ ਗ੍ਰਿਫ਼ਤਾਰ ਕਰਕੇ ਲਿਆਈ। ਪੁਲਸ ਨੇ ਆਰੋਪੀ ਪਤਨੀ ਨੂੰ ਕੋਰਟ ਵਿਚ ਪੇਸ਼ ਕਰਕੇ ਦੋ ਦਿਨਾਂ ਦੀ ਰਿਮਾਂਡ ਉੱਤੇ ਲਿਆ ਹੈ।
₹50 ਲੱਖ ਲਏ, ਵਿਆਹ ਪਿੱਛੋਂ ਕਨਾਡਾ ਜਾ ਕੇ ਮੁਕਰੀ ਲਾੜੀ; 7 ਸਾਲ ਬਾਅਦ ਪਾਸਪੋਰਟ ਰੀਨਿਊ ਕਰਵਾਉਣ ਆਈ ਤਾਂ ਏਅਰਪੋਰਟ ਤੋਂ ਹੀ ਹੋਈ ਗ੍ਰਿਫ਼ਤਾਰ

ਲੁਧਿਆਣਾ ਦੇ ਰਾਏਕੋਟ ਤੋਂ ਪੁਲਸ ਦਿੱਲੀ ਪਹੁੰਚੀ ਅਤੇ ਉਸਨੂੰ ਗ੍ਰਿਫ਼ਤਾਰ ਕਰਕੇ ਲਿਆਈ। ਪੁਲਸ ਨੇ ਆਰੋਪੀ ਪਤਨੀ ਨੂੰ ਕੋਰਟ ਵਿਚ ਪੇਸ਼ ਕਰਕੇ ਦੋ ਦਿਨਾਂ ਦੀ ਰਿਮਾਂਡ ਉੱਤੇ ਲਿਆ ਹੈ। ਪੁਲਸ ਹੁਣ ਆਰੋਪੀ ਜਸਪ੍ਰੀਤ ਕੌਰ ਨਾਲ ਪੁੱਛਗਿੱਛ ਕਰ ਰਹੀ ਹੈ।

ਕਨਾਡਾ ਜਾਣ ਦੀ ਚਾਹਤ ਵਿਚ ਲੁਧਿਆਣਾ ਦੇ ਇੱਕ ਨੌਜਵਾਨ ਨੂੰ ਉਸਦੀ ਪਤਨੀ ਨੇ ਠੱਗ ਲਿਆ। ਪਤਨੀ ਨੇ ਪਤੀ ਅਤੇ ਸਹੁਰਾਲਿਆਂ ਨਾਲੋਂ 50 ਲੱਖ ਰੁਪਏ ਦੀ ਠੱਗੀ ਕੀਤੀ ਅਤੇ ਸੱਤ ਸਾਲ ਤੱਕ ਕਨਾਡਾ ਵਿਚ ਰਹੀ। ਪਤੀ ਨੇ ਛੇ ਸਾਲ ਪਹਿਲਾਂ ਪਤਨੀ ਖ਼ਿਲਾਫ਼ ਰਾਏਕੋਟ ਥਾਣੇ ਵਿਚ ਐਫਆਈਆਰ ਦਰਜ ਕਰਵਾਈ।

ਪਤਨੀ ਸੱਤ ਸਾਲ ਤੋਂ ਕਨਾਡਾ ਵਿਚ ਸੀ ਅਤੇ ਪੰਜਾਬ ਪੁਲਸ ਉਸ ਤੱਕ ਨਹੀਂ ਪਹੁੰਚ ਸਕੀ। ਹੁਣ ਪਤਨੀ ਦਾ ਪਾਸਪੋਰਟ ਖ਼ਤਮ ਹੋਇਆ ਅਤੇ ਉਹ ਰੀਨਿਊ ਕਰਵਾਉਣ ਲਈ ਭਾਰਤ ਆਈ। ਜਿਵੇਂ ਹੀ ਉਹ ਦਿੱਲੀ ਏਅਰਪੋਰਟ ਉੱਤੇ ਪਹੁੰਚੀ ਤਾਂ ਉਸਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਪੁਲਸ ਨੂੰ ਸੂਚਿਤ ਕੀਤਾ।

ਲੁਧਿਆਣਾ ਜ਼ਿਲ੍ਹੇ ਦੀ ਰਾਏਕੋਟ ਤਹਿਸੀਲ ਦੇ ਪਿੰਡ ਬੋਪਾਰਾਏ ਖੁਰਦ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਵਿਚ 2018 ਵਿਚ ਦੁਬਈ ਚਲਾ ਗਿਆ ਸੀ। ਸਾਲ 2019 ਵਿਚ ਜਦੋਂ ਉਹ ਦੁਬਈ ਵਿਚ ਹੀ ਸੀ, ਤਦ ਪਿਤਾ ਰਣਜੀਤ ਸਿੰਘ ਨੇ ਉਸ ਲਈ ਰਿਸ਼ਤੇ ਦੀ ਭਾਲ ਸ਼ੁਰੂ ਕੀਤੀ।

ਜਸਪ੍ਰੀਤ ਦਾ ਕਨਾਡਾ ਜਾਣ ਦਾ ਸੁਪਨਾ ਸੀ। ਇਸੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੁੱਗਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਦਾ ਪਰਿਵਾਰ ਵੀ ਆਪਣੀ ਧੀ ਜਸਪ੍ਰੀਤ ਕੌਰ ਲਈ ਰਿਸ਼ਤਾ ਲੱਭ ਰਿਹਾ ਸੀ। ਜਸਪ੍ਰੀਤ ਕੌਰ ਨੇ ਸਾਲ 2019 ਵਿਚ ਆਈਲੈਟਸ ਦੀ ਪਰੀਖਿਆ ਪਾਸ ਕੀਤੀ ਸੀ, ਜਿਸ ਵਿਚ ਉਸਦੇ 6 ਬੈਂਡ ਆਏ ਸਨ। ਜਸਪ੍ਰੀਤ ਦੀ ਖ਼ਾਹਿਸ਼ ਪੜ੍ਹਾਈ ਦੇ ਬਹਾਨੇ ਕਨਾਡਾ ਜਾਣ ਦੀ ਸੀ। ਹਾਲਾਂਕਿ, ਉਸਦੇ ਪਿਤਾ ਪਰਮਜੀਤ ਸਿੰਘ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਧੀ ਨੂੰ ਕਨਾਡਾ ਭੇਜਣ ਦਾ ਲੱਖਾਂ ਰੁਪਏ ਦਾ ਖਰਚਾ ਖੁਦ ਚੁੱਕ ਸਕਣ।

ਅਜਿਹੇ ਵਿਚ ਪਰਮਜੀਤ ਸਿੰਘ ਅਤੇ ਉਸਦਾ ਪਰਿਵਾਰ ਇਕ ਅਜਿਹੇ ਮੁੰਡੇ ਅਤੇ ਸਹੁਰਾਲ ਦੀ ਭਾਲ ਵਿਚ ਸਨ, ਜੋ ਵਿਆਹ ਕਰਕੇ ਉਨ੍ਹਾਂ ਦੀ ਕੁੜੀ ਨੂੰ ਆਪਣੇ ਖਰਚੇ ਉੱਤੇ ਕਨਾਡਾ ਭੇਜ ਦੇਵੇ। ਇਸਦੇ ਬਦਲੇ ਵਿਚ ਸ਼ਰਤ ਇਹ ਰੱਖੀ ਗਈ ਕਿ ਕੁੜੀ ਕਨਾਡਾ ਪਹੁੰਚਦਿਆਂ ਹੀ ਆਪਣੇ ਪਤੀ ਨੂੰ ਉੱਥੇ (ਸਪਾਉਸਰ ਵੀਜ਼ਾ/ਪ੍ਰਕਿਰਿਆ ਦੇ ਜ਼ਰੀਏ) ਬੁਲਾ ਲਵੇਗੀ।

ਸ਼ੁਰੂਆਤੀ ਸਹਿਮਤੀ ਬਣਨ ਤੋਂ ਬਾਅਦ, 22 ਜੁਲਾਈ 2019 ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ (ਰਾਏਕੋਟ) ਵਿਚ ਦੋਵਾਂ ਪਰਿਵਾਰਾਂ ਦੀ ਪਹਿਲੀ ਰਸਮੀ ਮੁਲਾਕਾਤ ਤੈਅ ਹੋਈ।

ਗੁਰਦੁਆਰਾ ਸਾਹਿਬ ਵਿਚ ਦੇਖ-ਦਿਖਾਈ ਦੀ ਰਸਮ ਪੂਰੀ ਹੋਈ। ਹਰਪ੍ਰੀਤ ਉਸ ਸਮੇਂ ਦੁਬਈ ਵਿਚ ਸੀ, ਇਸਲਈ ਉਸਦੀ ਜਸਪ੍ਰੀਤ ਕੌਰ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਕਰਵਾਈ ਗਈ। ਦੋਵਾਂ ਨੇ ਇਕ ਦੂਜੇ ਨੂੰ ਵੀਡੀਓ ਕਾਲ ਉੱਤੇ ਹੀ ਪਸੰਦ ਕੀਤਾ। ਦੋਵਾਂ ਪਰਿਵਾਰਾਂ ਨੇ ਰਿਸ਼ਤਾ ਤੈਅ ਕਰ ਦਿੱਤਾ ਅਤੇ ਗੁਰਦੁਆਰਾ ਪਰਿਸਰ ਵਿਚ ਹੀ ਕੁੜੀ ਨੂੰ ਸ਼ਗਨ ਪਾ ਦਿੱਤਾ ਗਿਆ।

ਗੁਰਦੁਆਰਾ ਸਾਹਿਬ ਤੋਂ ਸਾਰੇ ਲੋਕ ਹਰਪ੍ਰੀਤ ਦੇ ਘਰ ਬੋਪਾਰਾਏ ਖੁਰਦ ਗਏ, ਜਿੱਥੇ ਪੈਸਿਆਂ ਦੇ ਲੈਣ-ਦੇਣ ਅਤੇ ਖਰਚਿਆਂ ਦਾ ਪੂਰਾ ਬਿਓਰਾ ਤੈਅ ਕੀਤਾ ਗਿਆ। ਦੋਵਾਂ ਪਰਿਵਾਰਾਂ ਵਿਚ ਸਹਿਮਤੀ ਬਣੀ ਕਿ ਜਸਪ੍ਰੀਤ ਕੌਰ ਦੇ ਬੈਂਕ ਖਾਤੇ ਵਿਚ ਹਰਪ੍ਰੀਤ ਦਾ ਪਰਿਵਾਰ ਤੁਰਤ ਰੁਪਏ ਪਾਵੇਗਾ ਤਾਂ ਜੋ ਉਸਦੀ ਕਾਲਜ ਫੀਸ ਅਤੇ ਕਨਾਡਾ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ। ਰਿਸ਼ਤੇ ਦੀ ਲਿਖਾਪੜ੍ਹੀ ਨੂੰ ਕਾਨੂੰਨੀ ਰੂਪ ਦੇਣ ਲਈ ਦੋਵਾਂ ਪੱਖਾਂ ਨੇ ਕਚਹਿਰੀ ਰਾਏਕੋਟ ਵਿਚ 500 ਰੁਪਏ ਦੇ ਸਟਾਂਪ ਪੇਪਰ ਉੱਤੇ ਇਕ ਲਿਖਤੀ ਇਕਰਾਰਨਾਮਾ ਤਿਆਰ ਕਰਵਾਇਆ।

ਹਰਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਪੈਸੇ ਜੁਟਾਏ। ਉਨ੍ਹਾਂ ਨੇ ਜਿਵੇਂ ਹੀ ਜਸਪ੍ਰੀਤ ਕੌਰ ਦੇ ਖਾਤੇ ਵਿਚ ਪੈਸੇ ਪਾਏ ਤਾਂ ਉਸਦਾ ਕਨਾਡਾ ਦਾ ਵੀਜ਼ਾ ਲਗਵਾਉਣ ਲਈ ਫਾਈਲ ਤਿਆਰ ਕੀਤੀ ਗਈ। ਹਰਪ੍ਰੀਤ ਦੇ ਪਿਤਾ ਨੇ ਜਸਪ੍ਰੀਤ ਦਾ ਲੁਧਿਆਣਾ ਵਿਚ ਮੈਡੀਕਲ ਕਰਵਾਇਆ ਅਤੇ 2 ਅਗਸਤ 2019 ਨੂੰ ਫਿੰਗਰਪ੍ਰਿੰਟਸ (ਬਾਇਓਮੈਟ੍ਰਿਕਸ) ਲਈ ਉਸਨੂੰ ਦਿੱਲੀ ਲੈ ਗਏ। ਇਸ ਲਈ ਉਨ੍ਹਾਂ ਨੇ ਕੁੱਲ 35 ਹਜ਼ਾਰ ਖਰਚ ਕੀਤੇ।

ਹਰਪ੍ਰੀਤ ਦੇ ਪਰਿਜਨਾਂ ਦਾ ਕਹਿਣਾ ਹੈ ਕਿ 14 ਅਗਸਤ 2019 ਨੂੰ ਜਸਪ੍ਰੀਤ ਕੌਰ ਦਾ ਕਨਾਡਾ ਵੀਜ਼ਾ ਅਪਰੂਵ ਹੋ ਕੇ ਆ ਗਿਆ। ਵੀਜ਼ਾ ਆਉਣ ਤੋਂ ਬਾਅਦ ਵਿਆਹ ਦਾ ਦਿਨ ਤੈਅ ਹੋਇਆ। 1 ਸਤੰਬਰ 2019 ਨੂੰ ਹਰਪ੍ਰੀਤ ਸਿੰਘ ਦੀ ਬਾਰਾਤ ਢੋਲਾ ਐਸਟੇਟ ਰਿਜ਼ੋਰਟਸ (ਸੁਨਾਮ ਰੋਡ, ਸੰਗਰੂਰ) ਪਹੁੰਚੀ। ਗੁਰਦੁਆਰਾ ਮਸੂਆਣਾ ਸਾਹਿਬ ਵਿਚ ਧਾਰਮਿਕ ਰੀਤੀ-ਰਿਵਾਜਾਂ (ਆਨੰਦ ਕਾਰਜ) ਨਾਲ ਦੋਵਾਂ ਦਾ ਵਿਆਹ ਸੰਪੰਨ ਹੋਇਆ। ਸ਼ਾਦੀ ਵਿਚ ਹਰਪ੍ਰੀਤ ਦੇ ਪਰਿਵਾਰ ਨੇ 5 ਤੋਲੇ ਸੋਨਾ ਅਤੇ ਕਰੀਬ 8,00,000 ਰੁਪਏ ਸ਼ਾਦੀ ਦੇ ਆਯੋਜਨ ਤੇ ਤੋਹਫ਼ਿਆਂ ਉੱਤੇ ਖਰਚ ਕੀਤੇ।

ਵਿਆਹ ਦੇ ਮਹਿਜ਼ ਦੋ-ਤਿੰਨ ਦਿਨ ਬਾਅਦ ਹੀ ਜਸਪ੍ਰੀਤ ਦੇ ਫੋਨ ਉੱਤੇ ਉਸਦੇ ਪਿਤਾ ਪਰਮਜੀਤ ਸਿੰਘ ਦੀ ਕਾਲ ਆਈ। ਫੋਨ ਉੱਤੇ ਪਰਮਜੀਤ ਸਿੰਘ ਅਤੇ ਉਸਦੇ ਰਿਸ਼ਤੇਦਾਰ ਅਮ੍ਰਿਤਪਾਲ ਸਿੰਘ ਨੇ ਹਰਪ੍ਰੀਤ ਨੂੰ ਕਿਹਾ ਕਿ ਵੀਜ਼ਾ ਅਤੇ ਇਮੀਗ੍ਰੇਸ਼ਨ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਇਮੀਗ੍ਰੇਸ਼ਨ ਸੈਂਟਰ ਨੂੰ ਹੋਰ ਰਕਮ ਦੇਣੀ ਪਵੇਗੀ।

ਝਾਂਸੇ ਵਿਚ ਆ ਕੇ ਹਰਪ੍ਰੀਤ ਦੇ ਪਰਿਵਾਰ ਨੇ 6 ਸਤੰਬਰ 2019 ਨੂੰ ਆਪਣੇ ਘਰ 10 ਲੱਖ ਰੁਪਏ ਨਕਦ ਫਿਰ ਸਹੁਰੇ ਪਰਮਜੀਤ ਸਿੰਘ, ਸੱਸ ਸੁਖਜੀਤ ਕੌਰ, ਸਾਲੇ ਗੁਰਪ੍ਰੀਤ ਸਿੰਘ, ਅਮ੍ਰਿਤਪਾਲ ਸਿੰਘ ਅਤੇ ਕਰਮਜੀਤ ਸਿੰਘ ਨੂੰ ਦਿੱਤੇ। ਇਸ ਤੋਂ ਬਾਅਦ ਹਰਪ੍ਰੀਤ, ਉਸਦੀ ਨਵੀਂ-ਨਵੇਲੀ ਪਤਨੀ ਜਸਪ੍ਰੀਤ ਅਤੇ ਬਿਚੌਲੀਆ ਰਣਧੀਰ ਸਿੰਘ ਅਹਿਮਦਗੜ੍ਹ ਦਫ਼ਤਰ ਗਏ, ਜਿੱਥੇ ਏਜੰਟ ਸਿਮਰਨ ਕੌਰ ਅਤੇ ਅਮ੍ਰਿਤਪਾਲ ਦੇ ਪਿਤਾ ਬਲਵੰਤ ਸਿੰਘ ਦੀ ਮੌਜੂਦਗੀ ਵਿਚ ਪੈਸਿਆਂ ਦੀ ਦੁਬਾਰਾ ਗਿਣਤੀ ਕੀਤੀ ਗਈ। ਏਜੰਟ ਨੇ ਦੱਸਿਆ ਕਿ ਇਹ ਪੈਸੇ ਜਸਪ੍ਰੀਤ ਦੀਆਂ ਤਿੰਨ ਫੀਸਾਂ, ਆਈਲੈਟਸ ਦੇ ਘੱਟ ਬੈਂਡ ਅਤੇ ਸਟੱਡੀ ਗੈਪ ਨੂੰ ਕਲੀਅਰ ਕਰਨ ਲਈ ਲਏ ਜਾ ਰਹੇ ਹਨ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜਸਪ੍ਰੀਤ ਕੌਰ ਕਰੀਬ ਇਕ ਮਹੀਨਾ ਉਨ੍ਹਾਂ ਨਾਲ ਉਨ੍ਹਾਂ ਦੇ ਘਰ (ਬੋਪਾਰਾਏ ਖੁਰਦ) ਵਿਚ ਰਹੀ। ਉਸਦੇ ਵਿਦੇਸ਼ ਜਾਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਸ ਲਈ 49 ਹਜ਼ਾਰ ਰੁਪਏ ਵਿਚ ਏਅਰ ਟਿਕਟ, 30 ਹਜ਼ਾਰ ਕੈਨੇਡੀਅਨ ਡਾਲਰ, 45 ਹਜ਼ਾਰ ਦੇ ਕੱਪੜੇ ਤੇ ਭਾਂਡੇ ਖਰੀਦੇ। ਹਰਪ੍ਰੀਤ ਨੇ ਦੱਸਿਆ ਕਿ 30 ਨਵੰਬਰ 2019 ਨੂੰ ਉਹ ਅਤੇ ਜਸਪ੍ਰੀਤ ਦੇ ਮਾਤਾ-ਪਿਤਾ ਦਿੱਲੀ ਏਅਰਪੋਰਟ ਪਹੁੰਚੇ। ਇੱਥੇ ਜਸਪ੍ਰੀਤ ਕੌਰ ਨੂੰ ਕਨਾਡਾ ਦੀ ਫਲਾਈਟ ਵਿਚ ਬਿਠਾ ਦਿੱਤਾ ਗਿਆ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਜਿਵੇਂ ਹੀ ਕਨਾਡਾ ਪਹੁੰਚੀ ਤਾਂ ਉਸਨੇ ਸੁਰ ਬਦਲਨੇ ਸ਼ੁਰੂ ਕਰ ਦਿੱਤੇ। ਨਵੰਬਰ 2019 ਦੇ ਅੰਤ ਵਿਚ ਉਸਨੇ ਭਾਰਤ ਫੋਨ ਕਰਕੇ ਕਿਹਾ ਕਿ ਜਿਸ ਕੈਨੇਡੀਅਨ ਕਾਲਜ ਵਿਚ ਉਸਦਾ ਦਾਖਲਾ ਹੋਇਆ ਹੈ, ਉਹ ਪ੍ਰਾਈਵੇਟ ਹੈ ਅਤੇ ਉੱਥੇ ਪੜ੍ਹਨ ਨਾਲ ਉਸਨੂੰ ਪੀਆਰ ਮਿਲਣ ਵਿਚ ਦਿੱਕਤ ਹੋਵੇਗੀ। ਇਸ ਲਈ ਉਸਨੂੰ ਦੂਜਾ ਕਾਲਜ ਜੁਆਇਨ ਕਰਨਾ ਪਵੇਗਾ, ਜਿਸਦੀ ਫੀਸ 7,100 ਕੈਨੇਡੀਅਨ ਡਾਲਰ ਤੁਰਤ ਭਰਨੀ ਹੋਵੇਗੀ।

ਹਰਪ੍ਰੀਤ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਸਹੁਰਿਆਂ ਦੇ ਪਿੰਡ ਦੁੱਗਾ ਗਿਆ ਅਤੇ ਸਹੁਰੇ ਨੂੰ ਪੁੱਛਿਆ ਕਿ ਪਹਿਲਾਂ ਦਿੱਤੇ ਲੱਖਾਂ ਰੁਪਏ ਦਾ ਕੀ ਹੋਇਆ? ਸਹੁਰੇ ਪਰਮਜੀਤ ਸਿੰਘ ਨੇ ਸਾਰਾ ਦੋਸ਼ ਏਜੰਟਾਂ ਉੱਤੇ ਮੜ੍ਹਦਿਆਂ ਕਿਹਾ ਕਿ ਜੋ ਪੈਸੇ ਤੁਸੀਂ ਪਹਿਲਾਂ ਨਕਦ ਦਿੱਤੇ ਸਨ, ਉਨ੍ਹਾਂ ਦਾ ਅਮ੍ਰਿਤਪਾਲ ਅਤੇ ਏਜੰਟ ਸਿਮਰਨ ਕੌਰ ਘਪਲਾ ਕਰ ਗਏ ਹਨ। ਹੁਣ ਜੇ ਕੁੜੀ ਦਾ ਭਵਿੱਖ ਬਚਾਉਣਾ ਹੈ ਤਾਂ ਇਹ ਫੀਸ ਭਰਨੀ ਹੀ ਪਵੇਗੀ।

ਪਰਮਜੀਤ ਨੇ ਕਿਹਾ ਕਿ ਫੀਸ ਭਰ ਦਿਓ, ਜਸਪ੍ਰੀਤ 15 ਦਿਨਾਂ ਦੀ ਛੁੱਟੀ ਲੈ ਕੇ ਇੰਡੀਆ ਆਵੇਗੀ ਅਤੇ ਤੁਹਾਡੀ ਮੈਰਿਜ ਰਜਿਸਟਰ ਕਰਵਾ ਦੇਵੇਗੀ। ਉਸਦਾ ਕਹਿਣਾ ਹੈ ਕਿ ਪਤਨੀ ਦਾ ਭਵਿੱਖ ਬਚਾਉਣ ਲਈ ਉਸਦੇ ਪਰਿਵਾਰ ਨੇ 19 ਨਵੰਬਰ 2019 ਨੂੰ 4,50,000 ਰੁਪਏ ਫਿਰ ਜਸਪ੍ਰੀਤ ਦੇ ਬੈਂਕ ਖਾਤੇ ਵਿਚ ਪਾ ਦਿੱਤੇ ਅਤੇ 2 ਦਸੰਬਰ 2019 ਨੂੰ ਸੇਂਟ ਲਾਰੈਂਸ ਕਾਲਜ ਦੀ 7,100 ਡਾਲਰ ਦੀ ਫੀਸ ਜਮ੍ਹਾ ਹੋ ਗਈ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਲਜ ਦੀ ਫੀਸ ਜਮ੍ਹਾ ਹੋਣ ਤੋਂ ਬਾਅਦ ਵਾਅਦੇ ਮੁਤਾਬਕ ਮੈਰਿਜ ਰਜਿਸਟ੍ਰੇਸ਼ਨ ਲਈ ਉਸਨੇ 27 ਦਸੰਬਰ 2019 ਨੂੰ ਜਸਪ੍ਰੀਤ ਦੀ ਭਾਰਤ ਆਉਣ ਦੀ ਹਵਾਈ ਟਿਕਟ 82,000 ਰੁਪਏ ਵਿਚ ਬੁੱਕ ਕਰਵਾ ਦਿੱਤੀ, ਪਰ ਟਿਕਟ ਬੁੱਕ ਹੋਣ ਦੇ 3-4 ਦਿਨ ਬਾਅਦ ਹੀ ਜਸਪ੍ਰੀਤ ਦਾ ਫੋਨ ਆਇਆ। ਉਸਨੇ ਸਾਫ਼ ਕਹਿ ਦਿੱਤਾ ਕਿ ਉਸਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉਹ ਇੰਡੀਆ ਨਹੀਂ ਆ ਸਕਦੀ।

ਹਰਪ੍ਰੀਤ ਨੂੰ ਮਜਬੂਰੀ ਵਿਚ ਟਿਕਟ ਕੈਂਸਲ ਕਰਵਾਉਣੀ ਪਈ, ਜਿਸ ਨਾਲ ਉਸਨੂੰ 37,000 ਰੁਪਏ ਦਾ ਸਿੱਧਾ ਘਾਟਾ ਹੋਇਆ। ਇਸ ਤੋਂ ਬਾਅਦ ਸਹੁਰਿਆਂ ਨੇ ਨਵਾਂ ਬਹਾਨਾ ਬਣਾਇਆ ਕਿ ਜਸਪ੍ਰੀਤ ਅਪ੍ਰੈਲ 2020 ਵਿਚ ਪੱਕਾ ਵਾਪਸ ਆਵੇਗੀ ਅਤੇ ਕੋਰਟ ਮੈਰਿਜ ਰਜਿਸਟਰ ਕਰਵਾ ਕੇ ਹਰਪ੍ਰੀਤ ਦੀ ਸਪਾਂਸਰਸ਼ਿਪ ਫਾਈਲ ਲਗਾ ਦੇਵੇਗੀ। ਪਰ ਮਾਰਚ 2020 ਵਿਚ ਕੋਰੋਨਾ ਮਹਾਮਾਰੀ ਕਾਰਨ ਦੇਸ਼ ਭਰ ਵਿਚ ਲੌਕਡਾਊਨ ਲੱਗ ਗਿਆ।

ਹਰਪ੍ਰੀਤ ਨੇ ਦੱਸਿਆ ਕਿ ਲੌਕਡਾਊਨ ਦਾ ਫਾਇਦਾ ਉਠਾਉਂਦਿਆਂ ਕੁੜੀ ਪੱਖ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਜਸਪ੍ਰੀਤ ਕੌਰ ਨੇ ਉਸ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਅਤੇ ਕਰੀਬ 3 ਮਹੀਨੇ ਤੱਕ ਕੋਈ ਫੋਨ ਨਹੀਂ ਕੀਤਾ। ਜਦੋਂ ਉਸਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜਸਪ੍ਰੀਤ ਨੇ ਉਸਦਾ ਨੰਬਰ ਬਲਾਕ ਲਿਸਟ ਵਿਚ ਪਾ ਦਿੱਤਾ। ਸਹੁਰਾਲ ਵਾਲਿਆਂ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ। ਫੋਨ ਕਰਨ ਉੱਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਹਰਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਕਈ ਵਾਰ ਆਪਣੇ ਸਹੁਰੇ ਅਤੇ ਬਿਚੌਲੀਏ ਦੇ ਘਰ ਗਿਆ, ਪਰ ਉਨ੍ਹਾਂ ਨੇ ਕਿਸੇ ਦੀ ਗੱਲ ਸੁਣਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਹਰਪ੍ਰੀਤ ਨੇ ਦੱਸਿਆ ਕਿ ਉਸਨੇ 23 ਅਕਤੂਬਰ 2020 ਨੂੰ ਥਾਣਾ ਸਦਰ ਰਾਏਕੋਟ ਵਿਚ ਪਹਿਲੀ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ। 25 ਅਕਤੂਬਰ ਨੂੰ ਸਮਾਂ ਲੈਣ ਤੋਂ ਬਾਅਦ 31 ਅਕਤੂਬਰ 2020 ਨੂੰ ਥਾਣੇ ਵਿਚ ਸੁਣਵਾਈ ਹੋਈ। ਉੱਥੇ ਸਹੁਰੇ ਪਰਮਜੀਤ ਸਿੰਘ ਨੇ ਹੱਥ-ਪੈਰ ਜੋੜ ਕੇ ਰਾਜੀਨਾਮਾ ਕੀਤਾ ਅਤੇ ਲਿਖਤ ਵਿਚ ਮੰਨਿਆ ਕਿ ਉਸਦੀ ਧੀ ਜਸਪ੍ਰੀਤ ਕੌਰ 25 ਦਸੰਬਰ 2020 ਨੂੰ ਕੋਰਟ ਮੈਰਿਜ ਕਰਵਾਉਣ ਅਤੇ ਕਾਗਜ਼ਾਤ ਤਿਆਰ ਕਰਵਾਉਣ ਲਈ ਭਾਰਤ ਆਵੇਗੀ। ਪਰ ਥਾਣੇ ਤੋਂ ਬਾਹਰ ਨਿਕਲਦਿਆਂ ਹੀ ਕੁੜੀ ਪੱਖ ਦੀ ਨੀਅਤ ਫਿਰ ਬਦਲ ਗਈ।

ਕੁਝ ਹੀ ਦਿਨਾਂ ਬਾਅਦ ਪਿੰਡ ਦੇ ਸਰਪੰਚ ਅਤੇ ਪਰਮਜੀਤ ਨਾਲ ਆਏ ਲੋਕਾਂ ਨੇ ਹਰਪ੍ਰੀਤ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਪਰਮਜੀਤ ਅਤੇ ਉਸਦੀ ਧੀ ਜਸਪ੍ਰੀਤ ਕੌਰ ਨੇ ਇੰਡੀਆ ਆਉਣ ਅਤੇ ਕੋਰਟ ਮੈਰਿਜ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ ਹੈ, ਜੋ ਕਾਨੂੰਨੀ ਕਾਰਵਾਈ ਕਰਨੀ ਹੈ ਕਰ ਲਓ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ 20 ਨਵੰਬਰ 2020 ਨੂੰ ਜਸਪ੍ਰੀਤ ਕੌਰ, ਸਹੁਰੇ ਪਰਮਜੀਤ ਸਿੰਘ, ਸੱਸ ਸੁਖਜੀਤ ਕੌਰ, ਸਾਲੇ ਗੁਰਪ੍ਰੀਤ ਸਿੰਘ, ਰਿਸ਼ਤੇਦਾਰ ਕਰਮਜੀਤ ਸਿੰਘ, ਅਮ੍ਰਿਤਪਾਲ ਸਿੰਘ, ਬਿਚੌਲੀਏ ਰਣਧੀਰ ਸਿੰਘ ਅਤੇ ਏਜੰਟ ਸਿਮਰਨ ਕੌਰ ਖ਼ਿਲਾਫ਼ ਰੁਪਏ 50,61,000 ਦੀ ਠੱਗੀ ਦੀ ਸ਼ਿਕਾਇਤ ਦਰਜ ਕਰਾਈ।

ਜਸਪ੍ਰੀਤ ਕੌਰ ਵਿਦੇਸ਼ ਵਿਚ ਸੀ, ਤਾਂ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਏਅਰਪੋਰਟ ਸਿਕਿਓਰਿਟੀ ਨੂੰ ਸੂਚਨਾ ਦਿੱਤੀ ਕਿ ਜਦੋਂ ਵੀ ਉਹ ਵਿਦੇਸ਼ ਤੋਂ ਵਾਪਸ ਆ ਕੇ ਏਅਰਪੋਰਟ ’ਤੇ ਉਤਰੇ, ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਦੋ ਦਿਨ ਪਹਿਲਾਂ ਆਰੋਪੀ ਜਸਪ੍ਰੀਤ ਕੌਰ ਵਿਦੇਸ਼ ਤੋਂ ਦਿੱਲੀ ਏਅਰਪੋਰਟ ’ਤੇ ਪਹੁੰਚੀ, ਤਾਂ ਸਿਕਿਓਰਿਟੀ ਨੇ ਉਸਨੂੰ ਹਿਰਾਸਤ ਵਿਚ ਲੈ ਕੇ ਪੰਜਾਬ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਨੇ ਦਿੱਲੀ ਜਾ ਕੇ ਉਸਨੂੰ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ।

ਕਾਰੋਬਾਰ📍 ਪੰਜਾਬ

ਭਾਰਤ ‘7 ਫੀਸਦ ਦਰ’ ਨਾਲ ਬਣਿਆ ਰਹੇਗਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ

ਕੌਮਾਂਤਰੀ ਮੁਦਰਾ ਫੰਡ ਨੇ ਦੁਨੀਆ ਦੀ ਅਰਥਵਿਵਸਥਾ (ਆਰਥਿਕ ਸਥਿਤੀ) ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਇਸ ਸਾਲ ਦੁਨੀਆ ਦੀ ਕੁੱਲ ਆਰਥਿਕ ਵਾਧਾ ਦਰ 3.1 ਫ਼ੀਸਦੀ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੀ 3.5 ਫ਼ੀਸਦੀ ਨਾਲੋਂ ਥੋੜ੍ਹੀ ਘੱਟ ਹੈ।
ਭਾਰਤ ‘7 ਫੀਸਦ ਦਰ’ ਨਾਲ ਬਣਿਆ ਰਹੇਗਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ

ਕੌਮਾਂਤਰੀ ਮੁਦਰਾ ਫੰਡ ਨੇ ਦੁਨੀਆ ਦੀ ਅਰਥਵਿਵਸਥਾ (ਆਰਥਿਕ ਸਥਿਤੀ) ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਇਸ ਸਾਲ ਦੁਨੀਆ ਦੀ ਕੁੱਲ ਆਰਥਿਕ ਵਾਧਾ ਦਰ 3.1 ਫ਼ੀਸਦੀ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੀ 3.5 ਫ਼ੀਸਦੀ ਨਾਲੋਂ ਥੋੜ੍ਹੀ ਘੱਟ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਧਣ ਅਤੇ ਮਹਿੰਗਾਈ ਦੇ ਬੋਝ ਦੇ ਬਾਵਜੂਦ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਧਦੀ ਮੰਗ ਨੇ ਦੁਨੀਆ ਦੀ ਆਰਥਿਕਤਾ ਨੂੰ ਸੰਭਾਲਣ ਵਿੱਚ ਮਦਦ ਕੀਤੀ ਹੈ। ਅਨੁਮਾਨ ਹੈ ਕਿ ਇਸ ਸਾਲ ਤੇਲ ਦੀਆਂ ਕੀਮਤਾਂ 96 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ, ਜਿਸ ਨਾਲ ਮਹਿੰਗਾਈ ਹੋਰ ਵਧ ਸਕਦੀ ਹੈ।

ਭਾਰਤ 7 ਫ਼ੀਸਦੀ ਦੀ ਵਾਧਾ ਦਰ ਨਾਲ ਦੁਨੀਆ ਦੀ ਸਭ ਤੋਂ ਤੇਜ਼ੀਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ। ਦੂਜੇ ਪਾਸੇ, ਚੀਨ ਦੀ ਵਾਧਾ ਦਰ 4.5 ਫ਼ੀਸਦੀ ਅਤੇ ਅਮਰੀਕਾ ਦੀ 2.3 ਫ਼ੀਸਦੀ ਰਹਿਣ ਦਾ ਅਨੁਮਾਨ ਹੈ।

ਆਈ.ਐੱਮ.ਐੱਫ਼. ਦੀ ਅਧਿਕਾਰੀ ਕ੍ਰਿਸਟਾਲੀਨਾ ਜੌਰਜੀਵਾ ਨੇ ਕਿਹਾ ਹੈ ਕਿ ਏ.ਆਈ. ਕਾਰਨ ਦੁਨੀਆ ਭਰ ਵਿੱਚ ਲਗਭਗ 40 ਫ਼ੀਸਦੀ ਨੌਕਰੀਆਂ ’ਤੇ ਅਸਰ ਪਵੇਗਾ। ਇਸ ਨਾਲ ਕਈ ਨੌਕਰੀਆਂ ਬਦਲ ਜਾਣਗੀਆਂ ਜਾਂ ਖ਼ਤਮ ਹੋ ਜਾਣਗੀਆਂ। ਸੰਸਥਾ ਨੇ ਸਾਰੇ ਦੇਸ਼ਾਂ ਨੂੰ ਵਧਦੇ ਕਰਜ਼ਿਆਂ ਪ੍ਰਤੀ ਸਾਵਧਾਨ ਰਹਿਨ ਦੀ ਸਲਾਹ ਦਿੱਤੀ ਹੈ।

ਦੇਸ਼📍 ਪੰਜਾਬ

ਸਮੇਤ ਕਈ ਆਗੂਆਂ ਖ਼ਿਲਾਫ਼ ਦੋ ਐੱਫ.ਆਈ.ਆਰ. ਦਰਜ

ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਕਾਂਗਰਸੀ ਆਗੂ ਰਾਹੁਲ ਗਾਂਧੀ, ਇਮਰਾਨ ਪ੍ਰਤਾਪਗੜ੍ਹੀ ਅਤੇ ਦੀਪੇਂਦਰ ਸਿੰਘ ਹੁੱਡਾ, ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਅਤੇ ‘ਇੰਡੀਆ’ ਗੱਠਜੋੜ ਦੇ ਹੋਰ ਆਗੂ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਬੱਸ ਰਾਹੀਂ ਸੁਪਰੀਮ ਕੋਰਟ ਵੱਲ ਜਾਂਦੇ ਹੋਏ।
ਸਮੇਤ ਕਈ ਆਗੂਆਂ ਖ਼ਿਲਾਫ਼ ਦੋ ਐੱਫ.ਆਈ.ਆਰ. ਦਰਜ

ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਕਾਂਗਰਸੀ ਆਗੂ ਰਾਹੁਲ ਗਾਂਧੀ, ਇਮਰਾਨ ਪ੍ਰਤਾਪਗੜ੍ਹੀ ਅਤੇ ਦੀਪੇਂਦਰ ਸਿੰਘ ਹੁੱਡਾ, ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਅਤੇ ‘ਇੰਡੀਆ’ ਗੱਠਜੋੜ ਦੇ ਹੋਰ ਆਗੂ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਬੱਸ ਰਾਹੀਂ ਸੁਪਰੀਮ ਕੋਰਟ ਵੱਲ ਜਾਂਦੇ ਹੋਏ।

ਦਿੱਲੀ ਪੁਲੀਸ ਨੇ ‘ਇੰਡੀਆ’ ਗਠਜੋੜ ਵੱਲੋਂ ਸੁਪਰੀਮ ਕੋਰਟ ਵੱਲ ਕੱਢੇ ਗਏ ਵਿਰੋਧ ਮਾਰਚ ਦੇ ਸਬੰਧ ਵਿੱਚ ਦੋ ਵੱਖ-ਵੱਖ ਐੱਫ.ਆਈ.ਆਰ. ਦਰਜ ਕੀਤੀਆਂ ਹਨ। ਪੁਲੀਸ ਦਾ ਕਹਿਣਾ ਹੈ ਕਿ ਇਹ ਮਾਰਚ ਬਿਨਾਂ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਅਤੇ ਪ੍ਰਦਰਸ਼ਨਕਾਰੀਆਂ ਉੱਤੇ ਪੁਲੀਸ ਬੈਰੀਕੇਡ ਤੋੜਨ ਦੇ ਗੰਭੀਰ ਦੋਸ਼ ਹਨ।

ਇਹ ਐੱਫ.ਆਈ.ਆਰ. ਬਾਰਾਖੰਭਾ ਰੋਡ ਅਤੇ ਤਿਲਕ ਮਾਰਗ ਪੁਲੀਸ ਸਟੇਸ਼ਨਾਂ ਵਿੱਚ ਦਰਜ ਕੀਤੀਆਂ ਗਈਆਂ ਹਨ। ਪੁਲੀਸ ਅਨੁਸਾਰ ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜਨ ਲਈ ਇੱਕ ਮਿੰਨੀ ਟਰੱਕ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ, ਤਿਲਕ ਮਾਰਗ ਵਾਲੀ ਐੱਫ.ਆਈ.ਆਰ. ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਸਬੰਧਤ ਹੈ ਜੋ ਸੁਪਰੀਮ ਕੋਰਟ ਦੇ ਅਹਾਤੇ ਵਿੱਚ ਦਾਖ਼ਲ ਹੋ ਗਏ ਸਨ। ਇਸ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਕਈ ਹੋਰ ਪ੍ਰਮੁੱਖ ‘ਇੰਡੀਆ’ ਗਠਜੋੜ ਦੇ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹਜ਼ਾਰਾਂ 'ਇੰਡੀਆ' ਗਠਜੋੜ ਦੇ ਸਮਰਥਕਾਂ ਨੇ ਚੋਣ ਸੂਚੀਆਂ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਵੱਲ ਰੋਸ ਮਾਰਚ ਕੱਢਿਆ ਸੀ। ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਆਗੂ ਇੱਕ ਬੱਸ ਵਿੱਚ ਸਵਾਰ ਹੋ ਕੇ ਬਾਰਾਖੰਭਾ ਰੋਡ ਤੋਂ ਸੁਪਰੀਮ ਕੋਰਟ ਵੱਲ ਵਧੇ ਸਨ।

ਮੰਡੀ ਹਾਊਸ ਵਿਖੇ ਮਾਰਚ ਦੌਰਾਨ ਰਾਹੁਲ ਗਾਂਧੀ ਅਤੇ ਕੁਝ ਹੋਰ ਆਗੂ ਬੱਸ ਦੀ ਛੱਤ 'ਤੇ ਚੜ੍ਹ ਗਏ ਸਨ ਅਤੇ ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਦਾ ਅਭਿਵਾਦਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਅਤੇ ਝੰਡੇ ਲਹਿਰਾਉਂਦਿਆਂ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਸੀ। ਇਸ ਪ੍ਰਦਰਸ਼ਨ ਵਿੱਚ ਕਾਂਗਰਸ ਆਗੂਆਂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਕਾਰਕੁਨ ਨੇਹਾ ਬੋਰਾ ਸਮੇਤ ਕਈ ਹੋਰ ਚਿਹਰੇ ਵੀ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ।

ਦੇਸ਼📍 ਪੰਜਾਬ

ਹਰਿਆਣਾ ‘ਚ ਸਰਕਾਰੀ ਖਾਤੇ ‘ਚੋਂ ਕਰੋੜਾਂ ਦੇ ਘਪਲੇ ਦੇ ਮਾਮਲੇ ‘ਚ ਸੀ.ਏ ਸਮੇਤ 4 ਗ੍ਰਿਫਤਾਰ

ਪੰਚਕੂਲਾ: ਹਰਿਆਣਾ ਸਰਕਾਰ, ਕਰੈਸਟ ਅਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਸਰਕਾਰੀ ਖਾਤਿਆਂ ‘ਚੋਂ ਕਰੋੜਾਂ ਰੁਪਏ ਦੇ ਗਬਨ ਅਤੇ ਧੋਖਾਧੜੀ ਦੇ ਮਾਮਲੇ ‘ਚ ਸੀ.ਬੀ.ਆਈ. ਦੀ ਆਰਥਿਕ ਅਪਰਾਧ ਸ਼ਾਖਾ ਨੇ ਵੱਡੀ ਕਾਰਵਾਈ ਕੀਤੀ ਹੈ।
ਹਰਿਆਣਾ ‘ਚ ਸਰਕਾਰੀ ਖਾਤੇ ‘ਚੋਂ ਕਰੋੜਾਂ ਦੇ ਘਪਲੇ ਦੇ ਮਾਮਲੇ ‘ਚ ਸੀ.ਏ ਸਮੇਤ 4 ਗ੍ਰਿਫਤਾਰ

ਪੰਚਕੂਲਾ: ਹਰਿਆਣਾ ਸਰਕਾਰ, ਕਰੈਸਟ ਅਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਸਰਕਾਰੀ ਖਾਤਿਆਂ ‘ਚੋਂ ਕਰੋੜਾਂ ਰੁਪਏ ਦੇ ਗਬਨ ਅਤੇ ਧੋਖਾਧੜੀ ਦੇ ਮਾਮਲੇ ‘ਚ ਸੀ.ਬੀ.ਆਈ. ਦੀ ਆਰਥਿਕ ਅਪਰਾਧ ਸ਼ਾਖਾ ਨੇ ਵੱਡੀ ਕਾਰਵਾਈ ਕੀਤੀ ਹੈ।

ਜਾਂਚ ਤੋਂ ਬਾਅਦ ਸੀ.ਬੀ.ਆਈ.ਨੇ ਚਾਰ ਮੁਲਜ਼ਮਾਂ ਚਾਰਟਰਡ ਅਕਾਊਂਟੈਂਟ ਸਿਧਾਰਥ ਨਰੂਲਾ, ਮੋਹਿਤ ਗੋਇਲ, ਮਨੋਜ ਕੁਮਾਰ ਅਤੇ ਚੰਡੀਗੜ੍ਹ ਦੇ ਕਾਰੋਬਾਰੀ ਗੌਰਵ ਕਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮਾਂ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਸੀ.ਬੀ.ਆਈ. ਦੀ ਜਾਂਚ ਮੁਤਾਬਕ ਫਰਜ਼ੀ ਕੰਪਨੀਆਂ, ਫਰਜ਼ੀ ਬਿੱਲਾਂ ਅਤੇ ਸ਼ੈੱਲ ਕੰਪਨੀਆਂ ਰਾਹੀਂ ਸਰਕਾਰੀ ਫੰਡ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਬਾਅਦ ਪੈਸੇ ਨੂੰ ਨਗਦੀ ਵਿੱਚ ਬਦਲ ਕੇ ਗਬਨ ਕਰ ਲਿਆ ਗਿਆ। ਸੀ.ਬੀ.ਆਈ. ਮਾਮਲੇ ਵਿੱਚ ਹੋਰ ਸਰਕਾਰੀ ਖਾਤਿਆਂ ਨਾਲ ਸਬੰਧਤ ਮਨੀ ਟ੍ਰੇਲ ਅਤੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।

ਦੇਸ਼📍 ਪੰਜਾਬ

ਕਿਹੜੇ ਇਲਾਜ ਦਾ ਕਿੰਨਾ ਖਰਚਾ? ਹਸਪਤਾਲ ‘ਚ ਦਾਖ਼ਲ ਹੁੰਦੇ ਹੀ ਦਿਖੇਗੀ ਰੇਟ ਲਿਸਟ, ਮਨਮਾਨੀ ਬਿਲਿੰਗ ‘ਤੇ ਲਗਾਮ ਲਗਾਉਣ ਦੀ ਤਿਆਰੀ

ਕੇਂਦਰ ਸਰਕਾਰ ਨੇ ਹਸਪਤਾਲਾਂ ਨੂੰ ਇਲਾਜ ਦੀਆਂ ਦਰਾਂ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ ਉਦੇਸ਼ ਬਿਲਿੰਗ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਮਰੀਜ਼ਾਂ ਨੂੰ ਇਲਾਜ ਦੇ ਸੰਭਾਵੀ ਖਰਚਿਆਂ ਬਾਰੇ ਪਹਿਲਾਂ ਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ।
ਕਿਹੜੇ ਇਲਾਜ ਦਾ ਕਿੰਨਾ ਖਰਚਾ? ਹਸਪਤਾਲ ‘ਚ ਦਾਖ਼ਲ ਹੁੰਦੇ ਹੀ ਦਿਖੇਗੀ ਰੇਟ ਲਿਸਟ, ਮਨਮਾਨੀ ਬਿਲਿੰਗ ‘ਤੇ ਲਗਾਮ ਲਗਾਉਣ ਦੀ ਤਿਆਰੀ

ਕੇਂਦਰ ਸਰਕਾਰ ਨੇ ਹਸਪਤਾਲਾਂ ਨੂੰ ਇਲਾਜ ਦੀਆਂ ਦਰਾਂ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ ਉਦੇਸ਼ ਬਿਲਿੰਗ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਮਰੀਜ਼ਾਂ ਨੂੰ ਇਲਾਜ ਦੇ ਸੰਭਾਵੀ ਖਰਚਿਆਂ ਬਾਰੇ ਪਹਿਲਾਂ ਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ।

ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਮਿਲਣ ਵਾਲੇ ਭਾਰੀ-ਭਰਕਮ ਬਿੱਲ ਅਕਸਰ ਚਿੰਤਾ ਦਾ ਕਾਰਨ ਬਣਦੇ ਹਨ। ਇਲਾਜ ਕਰਵਾਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਬਿੱਲ ਦੀ ਫਿਕਰ ਸਤਾਉਣ ਲੱਗਦਾ ਹੈ। ਕਈ ਵਾਰ ਇਲਾਜ ਤੋਂ ਬਾਅਦ ਹਸਪਤਾਲ ਵੱਲੋਂ ਦਿੱਤਾ ਗਿਆ ਬਿੱਲ ਦੇਖ ਕੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੈਰਾਨ ਰਹਿ ਜਾਂਦੇ ਹਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਨਾਲ ਲੋਕਾਂ ਨੂੰ ਇਲਾਜ ਦੇ ਸੰਭਾਵੀ ਖਰਚੇ ਦਾ ਅੰਦਾਜ਼ਾ ਪਹਿਲਾਂ ਹੀ ਲੱਗ ਸਕੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਸਪਤਾਲਾਂ ਅਤੇ ਹੋਰ ਸਬੰਧਤ ਸਿਹਤ ਸੰਸਥਾਵਾਂ ਵਿੱਚ ਇਲਾਜ ਦੀਆਂ ਦਰਾਂ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਵਾਉਣ ਲਈ ਕਿਹਾ ਹੈ।

ਜਾਣਕਾਰੀ ਮੁਤਾਬਕ, ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਹਸਪਤਾਲ ਅਤੇ ਕਲੀਨਿਕ ਆਪਣੀਆਂ ਸੇਵਾਵਾਂ ਅਤੇ ਸਹੂਲਤਾਂ ਲਈ ਲਏ ਜਾਣ ਵਾਲੇ ਖਰਚਿਆਂ ਦੀ ਜਾਣਕਾਰੀ ਸਪੱਸ਼ਟ ਤੌਰ ‘ਤੇ ਪ੍ਰਦਰਸ਼ਿਤ ਕਰਨ। ਇਸ ਕਦਮ ਦਾ ਉਦੇਸ਼ ਸਿਹਤ ਸੇਵਾਵਾਂ ਦੀ ਬਿਲਿੰਗ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਮਰੀਜ਼ਾਂ ਨੂੰ ਇਲਾਜ ਦੇ ਖਰਚੇ ਬਾਰੇ ਪਹਿਲਾਂ ਹੀ ਜਾਣਕਾਰੀ ਦੇਣਾ ਹੈ।

ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਪੱਤਰ ਵਿੱਚ ਕੇਂਦਰੀ ਸਿਹਤ ਸਕੱਤਰ ਪੁਣਿਆ ਸਲਿਲਾ ਸ਼੍ਰੀਵਾਸਤਵ ਨੇ ਅਧਿਕਾਰੀਆਂ ਨੂੰ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਸਿਹਤ ਸੰਸਥਾਵਾਂ ਮੌਜੂਦਾ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ ਜਾਂ ਨਹੀਂ। ਇਸ ਦੇ ਨਾਲ ਹੀ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਸ਼੍ਰੀਵਾਸਤਵ ਨੇ ਪੱਤਰ ਵਿੱਚ ਕਿਹਾ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸਬੰਧਤ ਅਧਿਕਾਰੀਆਂ ਨੂੰ ਦਰਾਂ ਪ੍ਰਦਰਸ਼ਿਤ ਕਰਨ ਨਾਲ ਜੁੜੇ ਨਿਯਮਾਂ ਦੀ ਪਾਲਣਾ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਢੁਕਵੇਂ ਕਦਮ ਚੁੱਕਣ ਦੀ ਸਲਾਹ ਦਿੱਤੀ ਜਾਵੇ।

ਮੰਤਰਾਲੇ ਨੇ ਕਿਹਾ ਹੈ ਕਿ ਸੇਵਾਵਾਂ ਦੇ ਖਰਚਿਆਂ ਨੂੰ ਸਪੱਸ਼ਟ ਤੌਰ ‘ਤੇ ਪ੍ਰਦਰਸ਼ਿਤ ਕਰਨ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੂੰ ਇਲਾਜ ਦੇ ਸੰਭਾਵੀ ਖਰਚੇ ਨੂੰ ਸਮਝਣ, ਸਹੀ ਫੈਸਲੇ ਲੈਣ ਅਤੇ ਆਪਣੇ ਸਿਹਤ ਖਰਚਿਆਂ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।

ਇਸ ਨਾਲ ਬਿੱਲਾਂ ਨੂੰ ਲੈ ਕੇ ਹੋਣ ਵਾਲੀ ਉਲਝਣ ਅਤੇ ਵਿਵਾਦਾਂ ਵਿੱਚ ਵੀ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ, ਸਿਹਤ ਸੇਵਾਵਾਂ ਦੀ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਵਧਾਉਣ ਵਿੱਚ ਵੀ ਮਦਦ ਮਿਲੇਗੀ। ਇਹ ਨਿਰਦੇਸ਼ ਹਸਪਤਾਲਾਂ ਦੇ ਮਹਿੰਗੇ ਬਿੱਲਾਂ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ। ਖ਼ਾਸ ਕਰਕੇ ਨਿੱਜੀ ਸਿਹਤ ਖੇਤਰ ਵਿੱਚ ਮਹਿੰਗੇ ਬੈੱਡ ਚਾਰਜ ਅਤੇ ਦਵਾਈਆਂ ‘ਤੇ ਮੈਡੀਕਲ ਸਮਾਨ ‘ਤੇ ਵੱਧ ਕੀਮਤ ਵਸੂਲਣ ਵਰਗੇ ਮਾਮਲਿਆਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ।

ਕੇਂਦਰ ਸਰਕਾਰ ਨੇ ਉਨ੍ਹਾਂ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ, ਜਿੱਥੇ ਲਾਗੂ ਕੀਤਾ ਗਿਆ ਹੈ, ਇਲਾਜ ਦੇ ਖਰਚਿਆਂ ਨੂੰ ਪ੍ਰਦਰਸ਼ਿਤ ਕਰਨ ਨਾਲ ਜੁੜੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ।

ਮਰੀਜ਼ਾਂ ਦੀ ਸਹੂਲਤ ਲਈ ਇਹ ਜਾਣਕਾਰੀ ਅਜਿਹੀ ਥਾਂ ‘ਤੇ ਲਗਾਈ ਜਾਣੀ ਚਾਹੀਦੀ ਹੈ, ਜਿੱਥੇ ਇਹ ਆਸਾਨੀ ਨਾਲ ਦਿਖਾਈ ਦੇ ਸਕੇ। ਇਸ ਨੂੰ ਸਥਾਨਕ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਵੀ ਲਿਖਣਾ ਲਾਜ਼ਮੀ ਹੋਵੇਗਾ।

ਜਿਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਐਕਟ ਲਾਗੂ ਨਹੀਂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਰਾਸ਼ਟਰੀ ਰਾਜਧਾਨੀ ਵੀ ਸ਼ਾਮਲ ਹੈ, ਉੱਥੇ ਸਿਹਤ ਮੰਤਰਾਲੇ ਨੇ ਅਧਿਕਾਰੀਆਂ ਨੂੰ ਮੌਜੂਦਾ ਨਿਯਮਕ ਪ੍ਰਣਾਲੀ ਦੀ ਵਰਤੋਂ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਹਸਪਤਾਲ ਆਪਣੇ ਖਰਚਿਆਂ ਦੀ ਜਾਣਕਾਰੀ ਮਰੀਜ਼ਾਂ ਨੂੰ ਦੇਣ।

ਮੰਤਰਾਲੇ ਮੁਤਾਬਕ, ਇਨ੍ਹਾਂ ਵਿੱਚੋਂ ਕਈ ਥਾਵਾਂ ‘ਤੇ ਪਹਿਲਾਂ ਹੀ ਅਜਿਹੇ ਨਿਯਮ ਮੌਜੂਦ ਹਨ, ਜਿਨ੍ਹਾਂ ਤਹਿਤ ਸਿਹਤ ਸੰਸਥਾਵਾਂ ਲਈ ਆਪਣੀਆਂ ਸੇਵਾਵਾਂ ਦੀਆਂ ਦਰਾਂ ਪ੍ਰਦਰਸ਼ਿਤ ਕਰਨਾ ਜ਼ਰੂਰੀ ਹੈ। ਇਸ ਕਦਮ ਦਾ ਮਕਸਦ ਪਾਰਦਰਸ਼ਤਾ ਵਧਾਉਣਾ ਅਤੇ ਮਰੀਜ਼ਾਂ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹੀ ਜਾਣਕਾਰੀ ਦੇ ਆਧਾਰ ‘ਤੇ ਫੈਸਲੇ ਲੈਣ ਵਿੱਚ ਮਦਦ ਕਰਨਾ ਹੈ।

ਮੰਤਰਾਲੇ ਨੇ ਹਸਪਤਾਲਾਂ ਨੂੰ ਮੈਡੀਕਲ ਜਾਂ ਆਯੁਸ਼ ਵੀਜ਼ਾ ‘ਤੇ ਭਾਰਤ ਆਉਣ ਵਾਲੇ ਵਿਦੇਸ਼ੀ ਮਰੀਜ਼ਾਂ ਲਈ ਆਪਣੇ ਇਲਾਜ ਪੈਕੇਜਾਂ ਦੀਆਂ ਦਰਾਂ ਪ੍ਰਦਰਸ਼ਿਤ ਕਰਨ ਲਈ ਵੀ ਕਿਹਾ ਹੈ। ਪੱਤਰ ਅਨੁਸਾਰ, ਇਨ੍ਹਾਂ ਦਰਾਂ ਨੂੰ ਜਨਤਕ ਕਰਨ ਨਾਲ ਅੰਤਰਰਾਸ਼ਟਰੀ ਮਰੀਜ਼ਾਂ ਨੂੰ ਭਾਰਤ ਵਿੱਚ ਇਲਾਜ ਕਰਵਾਉਣ ਤੋਂ ਪਹਿਲਾਂ ਵੱਖ-ਵੱਖ ਖਰਚਿਆਂ ਦੀ ਤੁਲਨਾ ਕਰਨ ਅਤੇ ਸਹੀ ਫੈਸਲਾ ਲੈਣ ਵਿੱਚ ਮਦਦ ਮਿਲੇਗੀ। ਇਸ ਨਾਲ ਕੀਮਤਾਂ ਅਤੇ ਬਿਲਿੰਗ ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਵੀ ਕਮੀ ਆ ਸਕਦੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਸ ਕਦਮ ਨਾਲ ਮੈਡੀਕਲ ਅਤੇ ਆਯੁਸ਼ ਇਲਾਜ ਲਈ ਇੱਕ ਭਰੋਸੇਯੋਗ ਮੰਜ਼ਿਲ ਵਜੋਂ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।

ਸਿਆਸਤ📍 ਪੰਜਾਬ

ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ: ਸਮਾਜ ਸੇਵੀ ਸਾਹਿਬ ਥਿੰਦ ਸਰੀ ਨੌਰਥ ਤੋਂ ਲੜਨਗੇ ਚੋਣ, ਕੈਨੇਡੀਅਨ ਚੋਣਾਂ 'ਚ ਐਲਾਨੀ ਉਮੀਦਵਾਰੀ

ਬ੍ਰਿਟਿਸ਼ ਕੋਲੰਬੀਆ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਬੀ.ਸੀ. ਐਨ.ਡੀ.ਪੀ.) ਨੇ ਸਾਹਿਬ ਥਿੰਦ ਨੂੰ ਸਰੀ ਨੌਰਥ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਵੱਲੋਂ 1 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਐਲਾਨ ਵਿੱਚ ਸਾਹਿਬ ਥਿੰਦ ਸਮੇਤ ਕਈ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ।
ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ: ਸਮਾਜ ਸੇਵੀ ਸਾਹਿਬ ਥਿੰਦ ਸਰੀ ਨੌਰਥ ਤੋਂ ਲੜਨਗੇ ਚੋਣ, ਕੈਨੇਡੀਅਨ ਚੋਣਾਂ 'ਚ ਐਲਾਨੀ ਉਮੀਦਵਾਰੀ

ਬ੍ਰਿਟਿਸ਼ ਕੋਲੰਬੀਆ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਬੀ.ਸੀ. ਐਨ.ਡੀ.ਪੀ.) ਨੇ ਸਾਹਿਬ ਥਿੰਦ ਨੂੰ ਸਰੀ ਨੌਰਥ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਵੱਲੋਂ 1 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਐਲਾਨ ਵਿੱਚ ਸਾਹਿਬ ਥਿੰਦ ਸਮੇਤ ਕਈ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ। ਸਾਹਿਬ ਥਿੰਦ ਪੰਜਾਬੀ ਭਾਈਚਾਰੇ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਅਤੇ ਕਾਮਾਗਾਟਾ ਮਾਰੂ ਦੁਖਾਂਤ ਨਾਲ ਜੁੜੇ ਇਤਿਹਾਸਕ ਮੁੱਦਿਆਂ ਨੂੰ ਉਭਾਰਨ ਲਈ ਜਾਣੇ ਜਾਂਦੇ ਹਨ। ਉਹ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੋਂ ਸਰੀ ਨੌਰਥ ਵਿੱਚ ਰਹਿ ਰਹੇ ਹਨ ਅਤੇ ਲੰਮੇ ਸਮੇਂ ਤੋਂ ਭਾਈਚਾਰਕ ਸਰਗਰਮੀਆਂ ਵਿੱਚ ਯੋਗਦਾਨ ਪਾ ਰਹੇ ਹਨ।

ਸਾਹਿਬ ਥਿੰਦ ਨੇ ਕਿਹਾ ਹੈ ਕਿ ਉਹ ਬੀ.ਸੀ. ਐਨ.ਡੀ.ਪੀ. ਨਾਲ ਮਿਲ ਕੇ ਅਜਿਹੇ ਭਾਈਚਾਰੇ ਦੀ ਉਸਾਰੀ ਲਈ ਕੰਮ ਕਰਨਾ ਚਾਹੁੰਦੇ ਹਨ, ਜਿੱਥੇ ਹਰ ਵਰਗ ਦੇ ਲੋਕਾਂ ਦੀ ਆਵਾਜ਼ ਸੁਣੀ ਜਾਵੇ ਅਤੇ ਪਰਿਵਾਰਾਂ ਨੂੰ ਬਿਹਤਰ ਜੀਵਨ ਬਤੀਤ ਕਰਨ ਦੇ ਮੌਕੇ ਮਿਲਣ। ਸਰੀ ਨੌਰਥ ਤੋਂ ਉਮੀਦਵਾਰ ਵਜੋਂ ਉਨ੍ਹਾਂ ਦੀ ਇਹ ਚੋਣ ਸੂਬਾਈ ਰਾਜਨੀਤੀ ਵਿੱਚ ਪਹਿਲੀ ਚੋਣ ਹੋਵੇਗੀ। ਉਨ੍ਹਾਂ ਦੀ ਉਮੀਦਵਾਰੀ ਨਾਲ ਪੰਜਾਬੀ ਭਾਈਚਾਰੇ ਦੀਆਂ ਇਤਿਹਾਸਕ, ਸਮਾਜਿਕ ਅਤੇ ਭਾਈਚਾਰਕ ਸਰਗਰਮੀਆਂ ਨਾਲ ਜੁੜੀ ਇੱਕ ਜਾਣੀ-ਪਛਾਣੀ ਸ਼ਖ਼ਸੀਅਤ ਹੁਣ ਚੋਣ ਮੈਦਾਨ ਵਿੱਚ ਉਤਰੇਗੀ।

ਸਿਆਸਤ📍 ਪੰਜਾਬ

ਕਾਂਗਰਸ ਨੇ ਜਾਰੀ ਕੀਤੀ 25 ਉਮੀਦਵਾਰਾਂ ਦੀ ਪਹਿਲੀ ; ਔਰਤਾਂ ਨੂੰ ਵੀ ਮਿਲਿਆ ਮੌਕਾ

ਰਾਜਸਥਾਨ ਵਿੱਚ ਪੰਚਾਇਤ ਰਾਜ ਚੋਣਾਂ ਦੇ ਹਿੱਸੇ ਵਜੋਂ, ਕਾਂਗਰਸ ਪਾਰਟੀ ਨੇ ਜੈਪੁਰ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ 25 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ।
ਕਾਂਗਰਸ ਨੇ ਜਾਰੀ ਕੀਤੀ 25 ਉਮੀਦਵਾਰਾਂ ਦੀ ਪਹਿਲੀ ; ਔਰਤਾਂ ਨੂੰ ਵੀ ਮਿਲਿਆ ਮੌਕਾ

ਰਾਜਸਥਾਨ ਵਿੱਚ ਪੰਚਾਇਤ ਰਾਜ ਚੋਣਾਂ ਦੇ ਹਿੱਸੇ ਵਜੋਂ, ਕਾਂਗਰਸ ਪਾਰਟੀ ਨੇ ਜੈਪੁਰ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ 25 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ। ਆਰ.ਸੀ. ਚੌਧਰੀ ਨੇ ਗੋਵਿੰਦ ਸਿੰਘ ਡੋਟਾਸਰਾ ਦੇ ਨਿਰਦੇਸ਼ਾਂ 'ਤੇ ਇਹ ਸੂਚੀ ਜਾਰੀ ਕੀਤੀ। ਪਾਰਟੀ ਨੇ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਦੇ ਸਬੰਧਤ ਵਾਰਡਾਂ ਲਈ ਅਧਿਕਾਰਤ ਉਮੀਦਵਾਰ ਐਲਾਨਿਆ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਇਨ੍ਹਾਂ ਨਾਵਾਂ ਦਾ ਐਲਾਨ ਸਿਆਸੀ ਤੌਰ 'ਤੇ ਅਹਿਮ ਮੰਨਿਆ ਜਾ ਰਿਹਾ ਹੈ।

ਰਾਜਸਥਾਨ ਵਿੱਚ ਪੰਚਾਇਤ ਰਾਜ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਪਾਰਟੀ ਨੇ ਜੈਪੁਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 25 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸੂਚੀ ਵਿੱਚ ਮਰਦ ਅਤੇ ਔਰਤ ਦੋਵੇਂ ਤਰ੍ਹਾਂ ਦੇ ਉਮੀਦਵਾਰ ਸ਼ਾਮਲ ਹਨ।

ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਆਰ.ਸੀ. ਚੌਧਰੀ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਦੇ ਨਾਲ ਹੀ, ਕਾਂਗਰਸ ਨੇ ਜੈਪੁਰ ਜ਼ਿਲ੍ਹਾ ਪ੍ਰੀਸ਼ਦ ਦੇ 25 ਵਾਰਡਾਂ ਲਈ ਆਪਣੇ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਇਸ ਸ਼ੁਰੂਆਤੀ ਸੂਚੀ ਦੇ ਜਾਰੀ ਹੋਣ ਤੋਂ ਬਾਅਦ, ਚੋਣਾਂ ਦਾ ਦ੍ਰਿਸ਼ ਕੁਝ ਹੱਦ ਤੱਕ ਸਪੱਸ਼ਟ ਹੋਣ ਲੱਗਾ ਹੈ।

ਕਾਂਗਰਸ ਦੀ ਪਹਿਲੀ ਸੂਚੀ ਵਿੱਚ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਵਾਰਡ ਨੰਬਰ 1 ਤੋਂ ਸੁਮਨ ਕੁਮਾਰੀ ਸਾਮੋਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਦਕਿ ਵਾਰਡ 5 ਤੋਂ ਗੁੱਡੀ ਜਾਟ ਅਤੇ ਵਾਰਡ 6 ਤੋਂ ਝੂਮਾ ਦੇਵੀ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਾਰਡ 11 ਤੋਂ ਨਾਰੰਗੀ ਦੇਵੀ ਯਾਦਵ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਵਾਰਡ 12 ਤੋਂ ਮੋਹਨ ਡਾਗਰ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਹੋਣਗੇ। ਵਾਰਡ 25 ਤੋਂ ਅੰਜੂ ਕੁਮਾਰੀ ਕੁमाਵਤ ਅਤੇ ਵਾਰਡ 27 ਤੋਂ ਰੇਖਾ ਬੈਰਵਾ ਨੂੰ ਟਿਕਟ ਮਿਲੀ ਹੈ। ਵਾਰਡ 32 ਤੋਂ ਰੇਨੂ ਕੁਮਾਰੀ ਬੈਰਵਾ ਅਤੇ ਵਾਰਡ 36 ਤੋਂ ਕਵਿਤਾ ਬੈਰਵਾ ਨੂੰ ਕਾਂਗਰਸ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਵਾਰਡ 51 ਤੋਂ ਰਿਤੂ ਗੁੱਜਰ ਅਤੇ ਵਾਰਡ 53 ਤੋਂ ਸਲਮਾ ਗੁੱਜਰ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ।

ਜੈਪੁਰ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸ ਉਮੀਦਵਾਰਾਂ ਦੀ ਸੂਚੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੇ ਨਿਰਦੇਸ਼ਾਂ 'ਤੇ ਜਾਰੀ ਕੀਤੀ ਗਈ ਹੈ। ਸੂਚੀ 'ਤੇ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਆਰ.ਸੀ. ਚੌਧਰੀ ਦੇ ਹਸਤਾਖਰ ਹਨ। ਪਾਰਟੀ ਨੇ ਇਨ੍ਹਾਂ ਉਮੀਦਵਾਰਾਂ ਨੂੰ ਸਬੰਧਤ ਵਾਰਡਾਂ ਤੋਂ ਅਧਿਕਾਰਤ ਉਮੀਦਵਾਰ ਐਲਾਨਿਆ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਰਾਜਨੀਤਿਕ ਤੌਰ 'ਤੇ ਅਹਿਮ ਮੰਨਿਆ ਜਾ ਰਿਹਾ ਹੈ। ਹੁਣ ਉਮੀਦਵਾਰ ਆਪਣੇ-ਆਪਣੇ ਵਾਰਡਾਂ ਵਿੱਚ ਚੋਣ ਤਿਆਰੀਆਂ ਅਤੇ ਲੋਕਾਂ ਨਾਲ ਸੰਪਰਕ ਵਧਾਉਣ ਵਿੱਚ ਜੁੱਟ ਜਾਣਗੇ। ਕਾਂਗਰਸ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਬਾਕੀ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਵੀ ਨਜ਼ਰ ਬਣੀ ਰਹੇਗੀ।

ਜੈਪੁਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਭਾਜਪਾ ਕਾਂਗਰਸ ਤੋਂ ਪਹਿਲਾਂ ਆਪਣੀ ਸੂਚੀ ਜਾਰੀ ਕਰ ਚੁੱਕੀ ਹੈ। ਭਾਜਪਾ ਨੇ 57 ਉਮੀਦਵਾਰਾਂ ਦੇ ਨਾਂ ਘੋਸ਼ਿਤ ਕੀਤੇ ਸਨ। ਹਾਲਾਂਕਿ, ਭਾਜਪਾ ਦੀ ਸੂਚੀ ਵਿੱਚ ਵਾਰਡ ਨੰਬਰ 33 ਅਤੇ ਵਾਰਡ ਨੰਬਰ 56 ਦੇ ਉਮੀਦਵਾਰਾਂ ਦੇ ਨਾਂ ਵਿਚਾਰਧੀਨ ਰੱਖੇ ਗਏ ਸਨ। ਹੁਣ ਕਾਂਗਰਸ ਨੇ 25 ਵਾਰਡਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ। ਅਜਿਹੇ ਵਿੱਚ ਦੋਵੇਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀਆਂ ਚੋਣ ਤਿਆਰੀਆਂ ਅੱगे ਵਧ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਬਾਕੀ ਵਾਰਡਾਂ ਦੇ ਉਮੀਦਵਾਰਾਂ ਦੇ ਨਾਂ ਸਾਹਮਣੇ ਆਉਣ ਨਾਲ ਮੁਕਾਬਲੇ ਦੀ ਤਸਵੀਰ ਹੋਰ ਸਾਫ਼ ਹੋ ਸਕਦੀ ਹੈ। ਫਿਲਹਾਲ ਕਾਂਗਰਸ ਦੀ ਪਹਿਲੀ ਸੂਚੀ ਵਿੱਚ ਸੁਮਨ ਕੁਮਾਰੀ ਸਾਮੋਤਾ, ਗੁੱਡੀ ਜਾਟ, ਝੂਮਾ ਦੇਵੀ, ਨਾਰੰਗੀ ਦੇਵੀ ਯਾਦਵ, ਮੋਹਨ ਡਾਗਰ, ਅੰਜੂ ਕੁਮਾਰੀ ਕੁਮਾਵਤ, ਰੇਖਾ ਬੈਰਵਾ, ਰੇਨੂ ਕੁਮਾਰੀ ਬੈਰਵਾ, ਕਵਿਤਾ ਬੈਰਵਾ, ਰਿਤੂ ਗੁੱਜਰ ਅਤੇ ਸਲਮਾ ਗੁੱਜਰ ਸਮੇਤ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਕੁੱਲ 25 ਵਾਰਡਾਂ ਲਈ ਉਮੀਦਵਾਰ ਘੋਸ਼ਿਤ ਕੀਤੇ ਹਨ।

ਅਪਰਾਧ📍 ਪੰਜਾਬ

ਏਆਈ ਨੇ ਖੋਲ੍ਹੀ ਕਾਤਲ ਦੀ ਪੋਲ਼, ‘ਦ੍ਰਿਸ਼ਯਮ’ ਵਾਂਗ ਅਪਰਾਧ ਲੁਕਾਉਣ ਦੀ ਕੋਸ਼ਿਸ਼; ਜ਼ਮੀਨ ’ਚ ਦੱਬੀ ਮਿਲੀ ਨਾਬਾਲਗ ਦੀ ਲਾਸ਼

ਔਰੈਯਾ ’ਚ ਇੱਕ ਨਾਬਾਲਗ ਕੁੜੀ ਦੇ ਕਤਲ ਦਾ ਮਾਮਲਾ 23 ਦਿਨਾਂ ਬਾਅਦ ਸੁਲਝਿਆ ਹੈ। ਇਸ ਮਾਮਲੇ ’ਚ ਚੈਟਜੀਪੀਟੀ ਤੋਂ ਮਿਲੀ ਜਾਣਕਾਰੀ ਜਾਂਚ ਦੀ ਇੱਕ ਅਹਿਮ ਕੜੀ ਬਣੀ।
ਏਆਈ ਨੇ ਖੋਲ੍ਹੀ ਕਾਤਲ ਦੀ ਪੋਲ਼, ‘ਦ੍ਰਿਸ਼ਯਮ’ ਵਾਂਗ ਅਪਰਾਧ ਲੁਕਾਉਣ ਦੀ ਕੋਸ਼ਿਸ਼; ਜ਼ਮੀਨ ’ਚ ਦੱਬੀ ਮਿਲੀ ਨਾਬਾਲਗ ਦੀ ਲਾਸ਼

ਔਰੈਯਾ ’ਚ ਇੱਕ ਨਾਬਾਲਗ ਕੁੜੀ ਦੇ ਕਤਲ ਦਾ ਮਾਮਲਾ 23 ਦਿਨਾਂ ਬਾਅਦ ਸੁਲਝਿਆ ਹੈ। ਇਸ ਮਾਮਲੇ ’ਚ ਚੈਟਜੀਪੀਟੀ ਤੋਂ ਮਿਲੀ ਜਾਣਕਾਰੀ ਜਾਂਚ ਦੀ ਇੱਕ ਅਹਿਮ ਕੜੀ ਬਣੀ। ਦੋਸ਼ ਹੈ ਕਿ ਪਿਤਾ ਨੇ ਧੀ ਦੇ ਵਾਰ-ਵਾਰ ਘਰੋਂ ਭੱਜਣ ਤੋਂ ਨਾਰਾਜ਼ ਹੋ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਜ਼ਮੀਨ ’ਚ ਦੱਬ ਦਿੱਤਾ। ਇਸ ਮਾਮਲੇ ’ਚ ਭਾਣਜੇ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ।

ਇੱਕ ਨਾਬਾਲਗ ਕੁੜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬੇਲਾ-ਬਿਧੂਨਾ ਮਾਰਗ ’ਤੇ ਪਿੰਡ ਦਲਪਪੁਰ ਮੋੜ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਬਬੂਲ ਦੇ ਦਰੱਖਤਾਂ ਵਿਚਕਾਰ ਦੱਬੀ ਮਿਲੀ ਲਾਸ਼ ਕਰੀਬ 16 ਸਾਲ ਦੀ ਕੁੜੀ ਦੀ ਨਿਕਲੀ। ਪੁਲਿਸ ਨੇ 23ਵੇਂ ਦਿਨ ਲਾਸ਼ ਦੀ ਪਛਾਣ ਕਰਕੇ ਮਾਮਲੇ ਦਾ ਖੁਲਾਸਾ ਕੀਤਾ। ਇਸ ਜਾਂਚ ’ਚ ਚੈਟਜੀਪੀਟੀ ਨਾਲ ਜੁੜੀ ਜਾਣਕਾਰੀ ਵੀ ਅਹਿਮ ਕੜੀ ਬਣੀ। ਪੁਲਿਸ ਮੁਤਾਬਕ, 20 ਸਤੰਬਰ ਨੂੰ ਸੜਕ ਤੋਂ ਕਰੀਬ 50 ਮੀਟਰ ਅੰਦਰ ਜ਼ਮੀਨ ’ਚ ਦੱਬੀ ਲਾਸ਼ ਬਰਾਮਦ ਹੋਈ ਸੀ। ਲਾਸ਼ ਦੀ ਪਛਾਣ ਕਰਨ ਤੇ ਮੁਲਜ਼ਮਾਂ ਤੱਕ ਪਹੁੰਚਣ ਲਈ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਜਾਂਚ ਦੌਰਾਨ ਸ਼ੱਕ ਦੇ ਆਧਾਰ ’ਤੇ ਕੁੜੀ ਦੀ ਭੂਆ ਦੇ ਪੁੱਤਰ ਦਾ ਮੋਬਾਈਲ ਫ਼ੋਨ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਗਈ। ਦੱਸਿਆ ਗਿਆ ਕਿ ਮੋਬਾਈਲ ਫ਼ੋਨ ਦੀ ਜਾਂਚ ਦੌਰਾਨ ਚੈਟਜੀਪੀਟੀ ਤੋਂ ਕਤਲ ਤੋਂ ਬਾਅਦ ਲਾਸ਼ ਨੂੰ ਜ਼ਮੀਨ ’ਚ ਦੱਬਣ ਤੇ ਅਜਿਹੀ ਥਾਂ ਲੁਕਾਉਣ ਦੇ ਤਰੀਕਿਆਂ ਬਾਰੇ ਪੁੱਛੇ ਜਾਣ ਦੀ ਜਾਣਕਾਰੀ ਸਾਹਮਣੇ ਆਈ, ਜਿੱਥੇ ਕੁੱਤੇ ਵੀ ਨਾ ਪਹੁੰਚ ਸਕਣ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਇਆ ਤੇ ਮਾਮਲੇ ਦੀਆਂ ਕੜੀਆਂ ਜੋੜਦਿਆਂ ਕੁੜੀ ਦੀ ਪਛਾਣ ਕੀਤੀ।

ਪੁਲਿਸ ਅਨੁਸਾਰ, ਕੁੜੀ ਕਨੌਜ ਜ਼ਿਲ੍ਹੇ ਦੇ ਸਦਰ ਕੋਤਵਾਲੀ ਇਲਾਕੇ ਦੀ ਰਹਿਣ ਵਾਲੀ ਸੀ। ਦੋਸ਼ ਹੈ ਕਿ ਕੁੜੀ ਦੇ ਵਾਰ-ਵਾਰ ਘਰੋਂ ਭੱਜਣ ਦੀਆਂ ਘਟਨਾਵਾਂ ਤੋਂ ਨਾਰਾਜ਼ ਹੋ ਕੇ ਉਸ ਦੇ ਪਿਤਾ ਨੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਆਪਣੀ ਭੈਣ ਦੇ ਸਹੁਰੇ ਘਰ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ’ਚ ਦੱਬ ਦਿੱਤਾ। ਇਸ ਵਾਰਦਾਤ ’ਚ ਪਿਤਾ ਦੇ ਨਾਲ ਉਸ ਦੇ ਭਾਣਜੇ ਦੀ ਭੂਮਿਕਾ ਵੀ ਸਾਹਮਣੇ ਆਈ ਹੈ।

ਬਿਧੂਨਾ ਦੇ ਸੀਓ ਪੀ. ਪੁਨੀਤ ਮਿਸ਼ਰਾ ਅਨੁਸਾਰ, ਹੁਣ ਤੱਕ ਮਿਲੇ ਸਬੂਤਾਂ ਦੇ ਆਧਾਰ ’ਤੇ ਕਤਲ ’ਚ ਪਿਤਾ ਤੇ ਉਸ ਦੇ ਭਾਣਜੇ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੋਰ ਤੱਥਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਫ਼ਿਲਮ ‘ਦ੍ਰਿਸ਼ਯਮ’ ਦੀ ਯਾਦ ਦਿਵਾ ਦਿੱਤੀ ਹੈ, ਜਿਸ ’ਚ ਅਪਰਾਧ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ, ਦੋਸ਼ਾਂ ਦੀ ਅੰਤਿਮ ਪੁਸ਼ਟੀ ਪੁਲਿਸ ਜਾਂਚ ਤੇ ਨਿਆਂਇਕ ਪ੍ਰਕਿਰਿਆ ਤੋਂ ਬਾਅਦ ਹੀ ਹੋਵੇਗੀ।

ਅਪਰਾਧ📍 ਪੰਜਾਬ

ਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼

ਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਕਾਨੂੰਨ-ਵਿਵਸਥਾ ਦੀ ਸਮੀਖਿਆ। ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਅਤੇ ਪੁਲਿਸ ਵਿੰਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨ ਦੇ ਨਿਰਦੇਸ਼।
ਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼

ਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਕਾਨੂੰਨ-ਵਿਵਸਥਾ ਦੀ ਸਮੀਖਿਆ। ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਅਤੇ ਪੁਲਿਸ ਵਿੰਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨ ਦੇ ਨਿਰਦੇਸ਼।

ਪੰਜਾਬ ਵਿੱਚ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸੂਬੇ ਵਿੱਚ ਕਾਨੂੰਨ-ਵਿਵਸਥਾ ਅਤੇ ਸੰਗਠਿਤ ਅਪਰਾਧ ਦੀ ਸਥਿਤੀ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਵੱਖ-ਵੱਖ ਪੁਲਿਸ ਵਿੰਗਾਂ ਦੇ ਮੁਖੀਆਂ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਸਪੈਸ਼ਲ, ਅਤੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਨਾਲ ਸੂਬੇ ਦੀ ਸੁਰੱਖਿਆ ਸਥਿਤੀ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਤਿਉਹਾਰਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਦੀ ਤਿਆਰੀ, ਮੈਦਾਨੀ ਪੱਧਰ ’ਤੇ ਤਾਇਨਾਤੀ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨਿਗਰਾਨੀ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ ਪੁਲਿਸ ਦੇ ਵੱਖ-ਵੱਖ ਵਿੰਗਾਂ ਵਿਚਕਾਰ ਖੁਫੀਆ ਜਾਣਕਾਰੀਆਂ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਵੱਖ-ਵੱਖ ਯੂਨਿਟਾਂ ਵਿਚਕਾਰ ਬਿਹਤਰ ਤਾਲਮੇਲ ਰਾਹੀਂ ਸੰਭਾਵਿਤ ਖਤਰਿਆਂ ਦੀ ਪਹਿਲਾਂ ਪਛਾਣ ਕਰਕੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇ।

ਸੰਗਠਿਤ ਅਪਰਾਧ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਸਰਗਰਮ ਅਤੇ ਪ੍ਰਭਾਵਸ਼ਾਲੀ ਪੁਲਿਸਿੰਗ ਨੂੰ ਹੋਰ ਤੇਜ਼ ਕਰਨ ’ਤੇ ਜ਼ੋਰ ਦਿੱਤਾ ਗਿਆ। ਫੀਲਡ ਯੂਨਿਟਾਂ ਨੂੰ ਆਪਸੀ ਤਾਲਮੇਲ ਮਜ਼ਬੂਤ ਕਰਕੇ ਅਪਰਾਧ ਰੋਕਣ ਅਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ।

ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਸੂਬੇ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੱਤਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇ। ਕਿਸੇ ਵੀ ਅਪਰਾਧਿਕ ਗਤੀਵਿਧੀ ਦੀ ਸੂਚਨਾ ਮਿਲਣ ’ਤੇ ਤੁਰੰਤ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ।

ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਭੀੜ ਵਾਲੇ ਇਲਾਕਿਆਂ, ਜਨਤਕ ਥਾਵਾਂ ਅਤੇ ਸੰਵੇਦਨਸ਼ੀਲ ਸਥਾਨਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਸੀਨੀਅਰ ਅਧਿਕਾਰੀਆਂ ਨੇ ਫੀਲਡ ਵਿੱਚ ਤਾਇਨਾਤ ਪੁਲਿਸ ਟੀਮਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਤੁਰੰਤ ਜਵਾਬ ਦੇਣ ਦੀ ਸਮਰੱਥਾ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣ, ਅਪਰਾਧ ’ਤੇ ਕਾਬੂ ਪਾਉਣ ਅਤੇ ਤਿਉਹਾਰਾਂ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਗਰਮ ਪਹੁੰਚ ਅਪਣਾਈ ਜਾਵੇ।

ਸਿੱਖਿਆ📍 ਪੰਜਾਬ

ਪਹਿਲਾਂ ਅਧਿਆਪਕਾ ਨਾਲ ਬਹਿਸ, ਫਿਰ ਮਾਪਿਆਂ ਨੂੰ ਸਕੂਲ ਦਾ ਸੱਦਾ; ਸ਼ਾਮ ਨੂੰ ਧੀ ਦੀ ਮੌਤ ਨੇ ਪਰਿਵਾਰ ਨੂੰ ਝੰਜੋੜਿਆ

ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਨ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਕੂਲ ਵਿੱਚ ਅਧਿਆਪਕਾਂ ਵੱਲੋਂ ਸਖ਼ਤ ਡਾਂਟ-ਫਟਕਾਰ ਅਤੇ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕੀਤੇ ਜਾਣ ਕਾਰਨ ਦੁਖੀ ਹੋ ਕੇ ਬੱਚੀ ਨੇ ਇਹ ਕਦਮ ਚੁੱਕਿਆ।
ਪਹਿਲਾਂ ਅਧਿਆਪਕਾ ਨਾਲ ਬਹਿਸ, ਫਿਰ ਮਾਪਿਆਂ ਨੂੰ ਸਕੂਲ ਦਾ ਸੱਦਾ; ਸ਼ਾਮ ਨੂੰ ਧੀ ਦੀ ਮੌਤ ਨੇ ਪਰਿਵਾਰ ਨੂੰ ਝੰਜੋੜਿਆ

ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਨ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਕੂਲ ਵਿੱਚ ਅਧਿਆਪਕਾਂ ਵੱਲੋਂ ਸਖ਼ਤ ਡਾਂਟ-ਫਟਕਾਰ ਅਤੇ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕੀਤੇ ਜਾਣ ਕਾਰਨ ਦੁਖੀ ਹੋ ਕੇ ਬੱਚੀ ਨੇ ਇਹ ਕਦਮ ਚੁੱਕਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਅਤੇ ਪਰਿਵਾਰ ਵਿੱਚ ਡੂੰਘੇ ਸੋਗ ਦਾ ਮਾਹੌਲ ਹੈ।

ਨਈ ਦੁਨੀਆ ਪ੍ਰਤੀਨਿਧੀ, ਰਾਏਪੁਰ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਟਿਕਰਾਪਾਰਾ ਥਾਣਾ ਖੇਤਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੱਠਵੀਂ ਜਮਾਤ ਵਿੱਚ ਪੜ੍ਹਨ ਵਾਲੀ ਇੱਕ ਨਾਬਾਲਗ ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਆਕਾਂਕਸ਼ਾ ਸੇਨ ਵਜੋਂ ਹੋਈ ਹੈ, ਜੋ ਛੱਤੀਸਗੜ੍ਹ ਨਗਰ ਸਥਿਤ ਸਰਸਵਤੀ ਸਿੱਖਿਆ ਮੰਦਰ ਦੀ ਵਿਦਿਆਰਥਣ ਸੀ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੋਮਵਾਰ ਨੂੰ ਸਕੂਲ ਵਿੱਚ ਅਧਿਆਪਕਾਂ ਨੇ ਵਿਦਿਆਰਥਣ ਨੂੰ ਬੁਰੀ ਤਰ੍ਹਾਂ ਡਾਂਟਿਆ ਅਤੇ ਫਟਕਾਰਿਆ ਸੀ। ਸਕੂਲ ਤੋਂ ਘਰ ਪਰਤਣ ਤੋਂ ਬਾਅਦ ਵਿਦਿਆਰਥਣ ਬਹੁਤ ਡਰੀ ਹੋਈ ਅਤੇ ਚੁੱਪ-ਚੁੱਪ ਰਹਿਣ ਲੱਗ ਪਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਨ ਦੇ ਕੰਮਕਾਜ ਅਤੇ ਕਥਿਤ ਅਣਉਚਿਤ ਵਿਵਹਾਰ ਕਾਰਨ ਬੱਚੀ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਆ ਗਈ ਸੀ।

ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਜੇਕਰ ਸਕੂਲ ਵਿੱਚ ਇਸ ਤਰ੍ਹਾਂ ਦਾ ਮਾਨਸਿਕ ਦਬਾਅ ਨਾ ਬਣਾਇਆ ਗਿਆ ਹੁੰਦਾ, ਤਾਂ ਉਨ੍ਹਾਂ ਦੀ ਧੀ ਅਜਿਹਾ ਖ਼ੌਫ਼ਨਾਕ ਕਦਮ ਕਦੇ ਨਾ ਚੁੱਕਦੀ। ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਮਾਤ ਵਿੱਚ ਬਹਿਸ ਤੋਂ ਬਾਅਦ ਮਾਪਿਆਂ ਨੂੰ ਬੁਲਾਇਆ ਗਿਆ ਸੀ ਦੂਜੇ ਪਾਸੇ, ਸਕੂਲ ਪ੍ਰਬੰਧਨ ਨੇ ਦੋਸ਼ਾਂ ਬਾਰੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਸਰਸਵਤੀ ਸਿੱਖਿਆ ਮੰਦਰ ਦੀ ਮੁੱਖ ਅਧਿਆਪਕਾ ਇੰਦ੍ਰਾਣੀ ਦੂਬੇ ਨੇ ਦੱਸਿਆ ਕਿ ਸੋਮਵਾਰ ਨੂੰ ਜਮਾਤ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਦਿਆਰਥਣ ਦੀ ਆਪਣੀ ਕਲਾਸ ਟੀਚਰ ਨਾਲ ਬਹਿਸ ਹੋ ਗਈ ਸੀ। ਕਲਾਸ ਟੀਚਰ ਨੇ ਇਸ ਬਾਰੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਵਿਦਿਆਰਥਣ ਅਤੇ ਇਸ ਘਟਨਾ ਨਾਲ ਸਬੰਧਤ ਹੋਰ ਬੱਚੀਆਂ ਨੂੰ ਦਫ਼ਤਰ ਵਿੱਚ ਬੁਲਾਇਆ ਗਿਆ, ਪਰ ਉੱਥੇ ਉਨ੍ਹਾਂ ਨੇ ਕੋਈ ਗੱਲ ਨਹੀਂ ਕੀਤੀ ਅਤੇ ਚੁੱਪ ਰਹੀਆਂ।

ਇਸ ਤੋਂ ਬਾਅਦ ਵਿਦਿਆਰਥਣ ਦੇ ਮਾਤਾ-ਪਿਤਾ ਨੂੰ ਸਕੂਲ ਬੁਲਾ ਕੇ ਪੂਰੀ ਘਟਨਾ ਅਤੇ ਬੱਚੀ ਦੇ ਵਿਵਹਾਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਸਕੂਲ ਪ੍ਰਬੰਧਨ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਤੰਗ-ਪਰੇਸ਼ਾਨ ਨਹੀਂ ਕੀਤਾ ਗਿਆ, ਸਗੋਂ ਨਿਯਮਾਂ ਅਨੁਸਾਰ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਸੋਮਵਾਰ ਸ਼ਾਮ ਕਰੀਬ 6:45 ਵਜੇ ਵਾਪਰੀ। ਉਸ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਨੇੜੇ ਸਥਿਤ ਦੁਰਗਾ ਪੂਜਾ ਪੰਡਾਲ ਵਿੱਚ ਗਏ ਹੋਏ ਸਨ। ਘਰ ਵਿੱਚ ਕਿਸੇ ਦੇ ਨਾ ਹੋਣ ਦੌਰਾਨ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਜਦੋਂ ਪਰਿਵਾਰਕ ਮੈਂਬਰ ਪੰਡਾਲ ਤੋਂ ਘਰ ਵਾਪਸ ਆਏ, ਤਾਂ ਧੀ ਨੂੰ ਫਾਹੇ ਨਾਲ ਲਟਕਦਾ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਤੁਰੰਤ ਬੱਚੀ ਨੂੰ ਹੇਠਾਂ ਉਤਾਰਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਤਿਉਹਾਰ ਦੇ ਮਾਹੌਲ ਦੌਰਾਨ ਵਾਪਰੀ ਇਸ ਤ੍ਰਾਸਦੀ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਟਿਕਰਾਪਾਰਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਟਿਕਰਾਪਾਰਾ ਥਾਣੇ ਦੇ ਇੰਚਾਰਜ ਰਾਜੇਸ਼ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਮਰਗ ਦਰਜ ਕੀਤਾ ਗਿਆ ਹੈ। ਪੁਲਿਸ ਪਰਿਵਾਰਕ ਮੈਂਬਰਾਂ ਅਤੇ ਸਕੂਲ ਪ੍ਰਬੰਧਨ, ਦੋਵਾਂ ਦੇ ਬਿਆਨ ਦਰਜ ਕਰ ਰਹੀ ਹੈ। ਇਸ ਤੋਂ ਇਲਾਵਾ, ਸਹਿਪਾਠੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਸਕੂਲ ਵਿੱਚ ਅਸਲ ਵਿੱਚ ਕੀ ਹੋਇਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।