📰 10/13/2026
ਪੰਜਾਬ📍 ਪੰਜਾਬ

ਸਟਾਰਲਿੰਕ ਦਾ ਇੰਟਰਨੈੱਟ ਕਿਵੇਂ ਕੰਮ ਕਰਦਾ ਹੈ? ਕੀ ਹੈ ਇਸ ਦੀ ਸਭ ਤੋਂ ਵੱਡੀ ਸਮੱਸਿਆ?

ਐਲਨ ਮਸਕ ਦੀ ਕੰਪਨੀ ਸਟਾਰਲਿੰਕ ਭਾਰਤ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਸਟਾਰਲਿੰਕ ਦੀ ਸਰਵਿਸ ਕਿਵੇਂ ਕੰਮ ਕਰਦੀ ਹੈ ਅਤੇ ਕੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ? ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਕੀ ਕੋਈ ਵਿਅਕਤੀ ਆਨਲਾਈਨ ਰਹਿ ਸਕਦਾ ਹੈ? ਆਮ ਤੌਰ ‘ਤੇ ਇਸ ਦਾ ਜਵਾਬ ਨਹੀਂ ਹੋਵੇਗਾ, ਪਰ ਸੈਟੇਲਾਈਟ ਇੰਟਰਨੈੱਟ ਦੀ ਤਕਨੀਕ ਇਸ ਤਸਵੀਰ ਨੂੰ ਬਦਲ ਸਕਦੀ ਹੈ।
ਸਟਾਰਲਿੰਕ ਦਾ ਇੰਟਰਨੈੱਟ ਕਿਵੇਂ ਕੰਮ ਕਰਦਾ ਹੈ? ਕੀ ਹੈ ਇਸ ਦੀ ਸਭ ਤੋਂ ਵੱਡੀ ਸਮੱਸਿਆ?

ਐਲਨ ਮਸਕ ਦੀ ਕੰਪਨੀ ਸਟਾਰਲਿੰਕ ਭਾਰਤ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਸਟਾਰਲਿੰਕ ਦੀ ਸਰਵਿਸ ਕਿਵੇਂ ਕੰਮ ਕਰਦੀ ਹੈ ਅਤੇ ਕੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ?

ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਕੀ ਕੋਈ ਵਿਅਕਤੀ ਆਨਲਾਈਨ ਰਹਿ ਸਕਦਾ ਹੈ? ਆਮ ਤੌਰ ‘ਤੇ ਇਸ ਦਾ ਜਵਾਬ ਨਹੀਂ ਹੋਵੇਗਾ, ਪਰ ਸੈਟੇਲਾਈਟ ਇੰਟਰਨੈੱਟ ਦੀ ਤਕਨੀਕ ਇਸ ਤਸਵੀਰ ਨੂੰ ਬਦਲ ਸਕਦੀ ਹੈ। ਐਲਨ ਮਸਕ ਦੀ ਕੰਪਨੀ ਸਟਾਰਲਿੰਕ ਇਸ ਦੀ ਇੱਕ ਉਦਾਹਰਣ ਹੈ। ਸਟਾਰਲਿੰਕ ਦਾ ਇੰਟਰਨੈੱਟ ਹੋਰ ਕੰਪਨੀਆਂ ਦੇ ਮੁਕਾਬਲੇ ਥੋੜ੍ਹੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਇਹ ਕੰਪਨੀ ਪੁਲਾੜ ਵਿੱਚ ਮੌਜੂਦ ਸੈਟੇਲਾਈਟਾਂ ਰਾਹੀਂ ਇੰਟਰਨੈੱਟ ਮੁਹੱਈਆ ਕਰਵਾਉਂਦੀ ਹੈ। ਹੁਣ ਸਵਾਲ ਉੱਠਦਾ ਹੈ ਕਿ ਆਖ਼ਰ ਦੁਨੀਆ ਭਰ ਵਿੱਚ ਸਟਾਰਲਿੰਕ ਦੀ ਆਲੋਚਨਾ ਕਿਉਂ ਹੁੰਦੀ ਹੈ?

ਸਾਡੇ ਮੋਬਾਈਲ ਫੋਨਾਂ ਤੱਕ ਇੰਟਰਨੈੱਟ ਆਮ ਤੌਰ ‘ਤੇ ਮੋਬਾਈਲ ਟਾਵਰਾਂ, ਫਾਈਬਰ ਕੇਬਲਾਂ ਅਤੇ ਹੋਰ ਨੈੱਟਵਰਕਾਂ ਰਾਹੀਂ ਪਹੁੰਚਦਾ ਹੈ। ਸਟਾਰਲਿੰਕ ਦਾ ਤਰੀਕਾ ਇਸ ਤੋਂ ਵੱਖਰਾ ਹੈ। ਇਸ ਵਿੱਚ ਧਰਤੀ ਦੇ ਹੇਠਲੇ ਪੰਧ ਵਿੱਚ ਮੌਜੂਦ ਸੈਟੇਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੰਟਰਨੈੱਟ ਚਲਾਉਣ ਲਈ ਯੂਜ਼ਰ ਨੂੰ ਸਟਾਰਲਿੰਕ ਦੀ ਖ਼ਾਸ ਡਿਸ਼ ਅਤੇ ਹੋਰ ਜ਼ਰੂਰੀ ਉਪਕਰਨਾਂ ਦੀ ਲੋੜ ਹੁੰਦੀ ਹੈ। ਇਹ ਉਪਕਰਨ ਸੈਟੇਲਾਈਟਾਂ ਤੋਂ ਸਿਗਨਲ ਪ੍ਰਾਪਤ ਕਰਦੇ ਹਨ। ਇਸ ਤੋਂ ਬਾਅਦ ਇੰਟਰਨੈੱਟ ਕਨੈਕਸ਼ਨ ਰਾਹੀਂ ਮੋਬਾਈਲ, ਲੈਪਟਾਪ ਅਤੇ ਹੋਰ ਡਿਵਾਈਸਾਂ ‘ਤੇ ਆਨਲਾਈਨ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਟਾਰਲਿੰਕ ਸੈਟੇਲਾਈਟ ਧਰਤੀ ਦੇ ਬਹੁਤ ਨੇੜੇ ਧਰਤੀ ਦੇ ਚੱਕਰ ਲਗਾਉਂਦੇ ਹਨ। ਇਸ ਕਾਰਨ ਆਮ ਸੈਟੇਲਾਈਟ ਇੰਟਰਨੈੱਟ ਦੇ ਮੁਕਾਬਲੇ ਸਿਗਨਲ ਆਉਣ-ਜਾਣ ਵਿੱਚ ਲੱਗਣ ਵਾਲਾ ਸਮਾਂ ਘੱਟ ਹੋ ਸਕਦਾ ਹੈ। ਇਸ ਦਾ ਫ਼ਾਇਦਾ ਉਨ੍ਹਾਂ ਇਲਾਕਿਆਂ ਵਿੱਚ ਮਿਲਦਾ ਹੈ, ਜਿੱਥੇ ਮੋਬਾਈਲ ਨੈੱਟਵਰਕ ਜਾਂ ਫਾਈਬਰ ਕੇਬਲ ਪਹੁੰਚਾਉਣਾ ਮੁਸ਼ਕਲ ਹੁੰਦਾ ਹੈ। ਹਾਲਾਂਕਿ, ਸਟਾਰਲਿੰਕ ਲਈ ਸਿਰਫ਼ ਸੈਟੇਲਾਈਟਾਂ ਦਾ ਹੋਣਾ ਹੀ ਕਾਫ਼ੀ ਨਹੀਂ ਹੈ। ਇਸ ਨੂੰ ਚਲਾਉਣ ਲਈ ਜ਼ਰੂਰੀ ਉਪਕਰਨਾਂ, ਬਿਜਲੀ, ਐਕਟਿਵ ਸਰਵਿਸ ਅਤੇ ਨੈੱਟਵਰਕ ਨਾਲ ਜੁੜਨ ਦੀ ਸਹੂਲਤ ਹੋਣੀ ਲਾਜ਼ਮੀ ਹੈ। ਖ਼ਰਾਬ ਮੌਸਮ ਜਾਂ ਸਿਗਨਲ ਵਿੱਚ ਰੁਕਾਵਟ ਆਉਣ ਕਾਰਨ ਵੀ ਕਨੈਕਸ਼ਨ ਪ੍ਰਭਾਵਿਤ ਹੋ ਸਕਦਾ ਹੈ।

ਤਕਸ਼ਸ਼ਿਲਾ ਇੰਸਟੀਚਿਊਸ਼ਨ ਦੀ ਰਿਪੋਰਟ ਤੇ ਵਿੱਚ ਵੀ ਇਸ ਨਾਲ ਜੁੜੇ ਸੰਭਾਵੀ ਖ਼ਤਰਿਆਂ ਬਾਰੇ ਚਰਚਾ ਕੀਤੀ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਕੋਈ ਸਰਕਾਰ ਮੋਬਾਈਲ ਇੰਟਰਨੈੱਟ ਬੰਦ ਕਰਦੀ ਹੈ, ਤਾਂ ਉਹ ਸਥਾਨਕ ਟੈਲੀਕਾਮ ਕੰਪਨੀਆਂ ਅਤੇ ਇੰਟਰਨੈੱਟ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਨਿਰਦੇਸ਼ ਦੇ ਸਕਦੀ ਹੈ। ਪਰ ਸਟਾਰਲਿੰਕ ਦਾ ਨੈੱਟਵਰਕ ਸੈਟੇਲਾਈਟਾਂ ਰਾਹੀਂ ਕੰਮ ਕਰਦਾ ਹੈ। ਇਸ ਲਈ ਸਿਰਫ਼ ਮੋਬਾਈਲ ਟਾਵਰ ਬੰਦ ਕਰਨ ਜਾਂ ਫਾਈਬਰ ਨੈੱਟਵਰਕ ‘ਤੇ ਰੋਕ ਲਗਾਉਣ ਨਾਲ ਸਟਾਰਲਿੰਕ ਦਾ ਕਨੈਕਸ਼ਨ ਆਪਣੇ ਆਪ ਬੰਦ ਨਹੀਂ ਹੋਵੇਗਾ।

ਇਸ ਨੂੰ ਕੰਟਰੋਲ ਕਰਨ ਲਈ ਕੰਪਨੀ ਦਾ ਸਹਿਯੋਗ, ਤਕਨੀਕੀ ਪ੍ਰਬੰਧ ਅਤੇ ਉਪਕਰਨਾਂ ‘ਤੇ ਕੰਟਰੋਲ ਵਰਗੇ ਕਦਮ ਜ਼ਰੂਰੀ ਹੋ ਸਕਦੇ ਹਨ। ਉਦਾਹਰਨ ਵਜੋਂ, ਕੰਪਨੀ ਕਿਸੇ ਖ਼ਾਸ ਖੇਤਰ ਵਿੱਚ ਆਪਣੀ ਸੇਵਾ ਬੰਦ ਕਰ ਸਕਦੀ ਹੈ ਜਾਂ ਤਕਨੀਕੀ ਤੌਰ ‘ਤੇ ਉਸ ਇਲਾਕੇ ਵਿੱਚ ਕਨੈਕਸ਼ਨ ਸੀਮਤ ਕੀਤਾ ਜਾ ਸਕਦਾ ਹੈ। ਇਸ ਨੂੰ ਜੀਓਫੈਂਸਿੰਗ ਵਰਗੀ ਤਕਨੀਕ ਰਾਹੀਂ ਲਾਗੂ ਕੀਤਾ ਜਾ ਸਕਦਾ ਹੈ। ਪਰ ਜੇਕਰ ਸੇਵਾ ਦੇਣ ਵਾਲੀ ਕੰਪਨੀ ਕਿਸੇ ਹੋਰ ਦੇਸ਼ ਵਿੱਚ ਹੋਵੇ ਅਤੇ ਉਸ ਦੇ ਉਪਕਰਨਾਂ ਦੀ ਵਰਤੋਂ ਬਿਨਾਂ ਇਜਾਜ਼ਤ ਕੀਤੀ ਜਾ ਰਹੀ ਹੋਵੇ, ਤਾਂ ਉਸ ਵਿਰੁੱਧ ਕਾਰਵਾਈ ਕਰਨਾ ਹੋਰ ਵੀ ਚੁਣੌਤੀਪੂਰਨ ਹੋ ਸਕਦਾ ਹੈ।

ਈਰਾਨ ਵਿੱਚ ਇੰਟਰਨੈੱਟ ‘ਤੇ ਸਰਕਾਰੀ ਪਾਬੰਦੀਆਂ ਦੇ ਬਾਵਜੂਦ ਕੁਝ ਲੋਕਾਂ ਨੇ ਸਟਾਰਲਿੰਕ ਰਾਹੀਂ ਆਨਲਾਈਨ ਰਹਿਣ ਦੀ ਕੋਸ਼ਿਸ਼ ਕੀਤੀ। ਸਤੰਬਰ 2022 ਵਿੱਚ ਮਹਿਲਾ ਮਹਸਾ ਅਮੀਨੀ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਇੰਟਰਨੈੱਟ ਅਤੇ ਡਿਜੀਟਲ ਸੇਵਾਵਾਂ ਤੱਕ ਪਹੁੰਚ ਦਾ ਮੁੱਦਾ ਸਾਹਮਣੇ ਆਇਆ ਸੀ। ਉਸ ਸਮੇਂ ਅਮਰੀਕਾ ਨੇ ਈਰਾਨ ਦੇ ਲੋਕਾਂ ਦੀਆਂ ਡਿਜੀਟਲ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਕਦਮ ਚੁੱਕੇ ਸਨ।

24 ਸਤੰਬਰ 2022 ਨੂੰ ਐਲਨ ਮਸਕ ਨੇ ਸਟਾਰਲਿੰਕ ਸੇਵਾ ਐਕਟਿਵ ਕਰਨ ਬਾਰੇ ਸੰਦੇਸ਼ ਦਿੱਤਾ ਸੀ। ਜੂਨ 2025 ਵਿੱਚ ਈਰਾਨ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਦੌਰਾਨ ਵੀ ਇੰਟਰਨੈੱਟ ‘ਤੇ ਪਾਬੰਦੀਆਂ ਦੇ ਵਿਚਕਾਰ ਸਟਾਰਲਿੰਕ ਦੀ ਉਪਲਬਧਤਾ ਚਰਚਾ ਵਿੱਚ ਰਹੀ। ਇਨ੍ਹਾਂ ਘਟਨਾਵਾਂ ਤੋਂ ਇਹ ਸਪੱਸ਼ਟ ਹੋਇਆ ਕਿ ਆਮ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਅਤੇ ਸੈਟੇਲਾਈਟ ਇੰਟਰਨੈੱਟ ਨੂੰ ਰੋਕਣ ਦੇ ਤਰੀਕੇ ਵੱਖ-ਵੱਖ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਪ੍ਰਾਈਵੇਟ ਬੱਸ ਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰਪੜ੍ਹੋ →
ਫਲਾਈਟ ‘ਚ ਐਮਐਸ ਧੋਨੀ ਨੂੰ ਦੇਖ ਕੇ ਖ਼ੁਸ਼ੀ ਨਾਲ ਝੂਮ ਉੱਠੀ ਏਅਰ ਹੋਸਟੈੱਸ ਐਸ਼ਵਰਿਆ ਸਿੰਘ, ਮਾਹੀ ਨੇ ਦਿੱਤੀ ਕੰਮ ਦੀ ਸਲਾਹਪੜ੍ਹੋ →
ਪਰਵਿੰਦਰ ਕਤਲ ਕੇਸ ਵਿੱਚ ਪਹਿਲੀ ਗ੍ਰਿਫ਼ਤਾਰੀ, ਪ੍ਰਦਰਸ਼ਨਕਾਰੀਆਂ ਵੱਲੋਂ ਮੈਡੀਕਲ ਦੀ ਦੁਕਾਨ ਦੀ ਭੰਨਤੋੜਪੜ੍ਹੋ →
ਦਾ 14ਵਾਂ ਕਨਵੋਕੇਸ਼ਨ ਸਮਾਗਮ, ਸੀਐਮ ਮਾਨ ਬੋਲੇ – ਡਿਗਰੀ ਸਿਰਫ਼ ਸਰਟੀਫਿਕੇਟ ਨਹੀਂ, ਸੁਪਨਿਆਂ ਨੂੰ ਸਾਕਾਰ ਕਰਨ ਦਾ ਜ਼ਰੀਆਪੜ੍ਹੋ →
ਈ ਡੀ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜਪੜ੍ਹੋ →
ਜਮਹੂਰੀਅਤ ਨੂੰ ਬਚਾਉਣ ਦਾ ਮੌਕਾਪੜ੍ਹੋ →