📰 11/02/2026
ਖੇਡਾਂ📍 ਪੰਜਾਬ

ਮੋਹਾਲੀ 'ਚ ਸਜੇਗਾ ਬਲਾਈਂਡ ਕ੍ਰਿਕਟ ਦਾ ਮੈਦਾਨ, 120 ਦ੍ਰਿਸ਼ਟੀਹੀਣ ਖਿਡਾਰੀਆਂ ਨੂੰ ਮੌਕਾ

ਸ਼ਮਸ਼ੀਰ ਫਾਊਂਡੇਸ਼ਨ ਵੱਲੋਂ ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਵਿੱਚ ‘ਕ੍ਰਿਕਟ ਬਿਓਂਡ ਸਾਈਟ – 2026’ ਕਰਵਾਇਆ ਜਾ ਰਿਹਾ ਹੈ। ਲਗਭਗ 120 ਦ੍ਰਿਸ਼ਟੀਹੀਣ ਕ੍ਰਿਕਟਰਾਂ ਨੂੰ ਮਿਲੇਗੀ ਟ੍ਰੇਨਿੰਗ, ਕਿੱਟਾਂ ਅਤੇ ਖੇਡ ਮੰਚ।
ਮੋਹਾਲੀ 'ਚ ਸਜੇਗਾ ਬਲਾਈਂਡ ਕ੍ਰਿਕਟ ਦਾ ਮੈਦਾਨ, 120 ਦ੍ਰਿਸ਼ਟੀਹੀਣ ਖਿਡਾਰੀਆਂ ਨੂੰ ਮੌਕਾ

ਸ਼ਮਸ਼ੀਰ ਫਾਊਂਡੇਸ਼ਨ ਵੱਲੋਂ ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਵਿੱਚ ‘ਕ੍ਰਿਕਟ ਬਿਓਂਡ ਸਾਈਟ – 2026’ ਕਰਵਾਇਆ ਜਾ ਰਿਹਾ ਹੈ। ਲਗਭਗ 120 ਦ੍ਰਿਸ਼ਟੀਹੀਣ ਕ੍ਰਿਕਟਰਾਂ ਨੂੰ ਮਿਲੇਗੀ ਟ੍ਰੇਨਿੰਗ, ਕਿੱਟਾਂ ਅਤੇ ਖੇਡ ਮੰਚ।

ਖੇਡਾਂ ਦੇ ਮੈਦਾਨ ਵਿੱਚ ਜਜ਼ਬੇ, ਹੌਸਲੇ ਅਤੇ ਪ੍ਰਤਿਭਾ ਦੀ ਇੱਕ ਨਵੀਂ ਮਿਸਾਲ ਦੇਖਣ ਨੂੰ ਮਿਲੇਗੀ, ਜਦੋਂ ਸ਼ਮਸ਼ੀਰ ਫਾਊਂਡੇਸ਼ਨ ਵੱਲੋਂ ਕਰਵਾਈ ਜਾ ਰਹੀ ਵਿਸ਼ੇਸ਼ ਕ੍ਰਿਕਟ ਲੀਗ ‘ਕ੍ਰਿਕਟ ਬਿਓਂਡ ਸਾਈਟ – ) ਤਹਿਤ ਦ੍ਰਿਸ਼ਟੀਹੀਣ ਕ੍ਰਿਕਟ ਖਿਡਾਰੀ ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਮੈਦਾਨ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।

ਇਸ ਵਿਸ਼ੇਸ਼ ਪਹਿਲ ਦਾ ਮੁੱਖ ਮਕਸਦ ਦ੍ਰਿਸ਼ਟੀਹੀਣ ਅਤੇ ਦਿਵਿਆਂਗ ਖਿਡਾਰੀਆਂ ਨੂੰ ਇੱਕ ਬਿਹਤਰ ਖੇਡ ਮੰਚ ਪ੍ਰਦਾਨ ਕਰਨਾ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਸਮਾਜ ਵਿੱਚ ਸਮਾਵੇਸ਼ੀ ਸੋਚ ਨੂੰ ਉਤਸ਼ਾਹਿਤ ਕਰਨਾ ਹੈ। ਸ਼ਮਸ਼ੀਰ ਫਾਊਂਡੇਸ਼ਨ ਦੀ ਸੰਸਥਾਪਕ ਸਾਰੂ ਰਾਣਾ ਦੀ ਅਗਵਾਈ ਹੇਠ ਇਹ ਮੁਹਿੰਮ ਖੇਡਾਂ ਰਾਹੀਂ ਬਰਾਬਰੀ ਅਤੇ ਆਤਮ-ਵਿਸ਼ਵਾਸ ਦਾ ਸੰਦੇਸ਼ ਦੇ ਰਹੀ ਹੈ।

ਸਾਲ 2025 ਵਿੱਚ ਪਹਿਲੇ ਸਫਲ ਸੀਜ਼ਨ ਤੋਂ ਬਾਅਦ ਇਸ ਸਾਲ ਟੂਰਨਾਮੈਂਟ ਦਾ ਦੂਜਾ ਐਡੀਸ਼ਨ ਕਰਵਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਤਹਿਤ ਲਗਭਗ 120 ਦ੍ਰਿਸ਼ਟੀਹੀਣ ਕ੍ਰਿਕਟ ਖਿਡਾਰੀਆਂ ਨੂੰ ਸਹਾਇਤਾ, ਵਿਸ਼ੇਸ਼ ਖੇਡ ਕਿੱਟਾਂ ਅਤੇ ਟ੍ਰੇਨਿੰਗ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ, ਤਾਂ ਜੋ ਉਹ ਆਪਣੀ ਖੇਡ ਨੂੰ ਹੋਰ ਬਿਹਤਰ ਬਣਾ ਸਕਣ।

ਟੂਰਨਾਮੈਂਟ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਫਾਊਂਡੇਸ਼ਨ ਦੇ ਐਂਬੈਸਡਰਾਂ ਵੱਲੋਂ ਪਟਿਆਲਾ ਸਕੂਲ ਫਾਰ ਦ ਡੈਫ ਐਂਡ ਬਲਾਈਂਡ ਸਮੇਤ ਵੱਖ-ਵੱਖ ਸੰਸਥਾਵਾਂ ਦੀਆਂ ਟੀਮਾਂ ਨਾਲ ਮੁਲਾਕਾਤ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਵਿਸ਼ੇਸ਼ ਕ੍ਰਿਕਟ ਉਪਕਰਣ ਅਤੇ ਟੈਕਟੀਕਲ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਉਹ ਬਿਨਾਂ ਕਿਸੇ ਰੁਕਾਵਟ ਦੇ ਮੈਦਾਨ ਵਿੱਚ ਆਪਣੀ ਪੂਰੀ ਸਮਰੱਥਾ ਨਾਲ ਖੇਡ ਸਕਣ।

ਮੋਹਾਲੀ ਦਾ ਯਾਦਵਿੰਦਰਾ ਪਬਲਿਕ ਸਕੂਲ ਇੱਕ ਵਾਰ ਫਿਰ ਇਨ੍ਹਾਂ ਜ਼ਬਰਦਸਤ ਹੌਸਲੇ ਵਾਲੇ ਖਿਡਾਰੀਆਂ ਦੀ ਮਿਹਨਤ, ਜਨੂੰਨ ਅਤੇ ਖੇਡ ਪ੍ਰਤਿਭਾ ਦਾ ਗਵਾਹ ਬਣਨ ਲਈ ਤਿਆਰ ਹੈ। ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਦੇ ਸ਼ਾਨਦਾਰ ਸ਼ਾਟ, ਚੌਕੇ ਅਤੇ ਛੱਕੇ ਇਹ ਸਾਬਤ ਕਰਨਗੇ ਕਿ ਖੇਡ ਵਿੱਚ ਕਾਮਯਾਬੀ ਲਈ ਸਭ ਤੋਂ ਵੱਡੀ ਤਾਕਤ ਹੌਸਲਾ, ਮਿਹਨਤ ਅਤੇ ਜਜ਼ਬਾ ਹੁੰਦਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਚੰਡੀਗੜ੍ਹ ’ਚ ਈਡੀ ਦਾ ਐਕਸ਼ਨ, ਪੰਜਾਬ ਦੇ ਸਾਬਕਾ ਮੰਤਰੀ ਦੇ ਕਈ ਟਿਕਾਣਿਆਂ ’ਤੇ ਛਾਪੇਪੜ੍ਹੋ →
ਆਪ’ ਵਿਧਾਇਕਾਂ ਦੀ ਤਿੱਕੜੀ ਨੇ ਫੜਿਆ ਭਾਜਪਾ ਦਾ ਪੱਲਾਪੜ੍ਹੋ →
ਦਿਲਜੀਤ ਦੀ ਜੱਫੀ ਨਾਲ ਭਾਵੁਕ ਹੋਇਆ ਮਾਹੌਲਪੜ੍ਹੋ →
ਮੁੱਖ ਮੰਤਰੀ ਸਮਰਾਟ ਚੌਧਰੀ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨਪੜ੍ਹੋ →
5,000 ਲੋਕਾਂ ਨੂੰ ਮਿਲੇਗਾ ਜ਼ਿੰਦਗੀ ਭਰ ਲਈ ਆਸ਼ਿਆਨਾ, ਨੀਤਾ ਅੰਬਾਨੀ ਨੇ ਰੱਖਿਆ ਨੀਂਹ ਪੱਥਰਪੜ੍ਹੋ →
ਆਪ’ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ‘ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲਪੜ੍ਹੋ →