📰 11/02/2026
ਪੰਜਾਬ📍 ਪੰਜਾਬ

ਹਾਈਟੈੱਕ ਐਂਬੂਲੈਂਸ ਸੇਵਾ ਹਰ ਵੇਲੇ ਹਾਜ਼ਰ

ਜਦੋਂ ਵੀ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਹੈ ਤਾਂ ਉਸ ਵੇਲੇ ਸਮਾਂ ਸਭ ਤੋਂ ਵੱਧ ਅਹਿਮ ਹੁੰਦਾ ਹੈ। ਕਿਸੇ ਹਾਦਸੇ ਜਾਂ ਗੰਭੀਰ ਬਿਮਾਰੀ ਦੀ ਹਾਲਤ ’ਚ ਮਦਦ ਪਹੁੰਚਣ ਵਿੱਚ ਕੁਝ ਪਲਾਂ ਦੀ ਦੇਰੀ ਵੀ ਮਰੀਜ਼ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ।
ਹਾਈਟੈੱਕ ਐਂਬੂਲੈਂਸ ਸੇਵਾ ਹਰ ਵੇਲੇ ਹਾਜ਼ਰ

ਜਦੋਂ ਵੀ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਹੈ ਤਾਂ ਉਸ ਵੇਲੇ ਸਮਾਂ ਸਭ ਤੋਂ ਵੱਧ ਅਹਿਮ ਹੁੰਦਾ ਹੈ। ਕਿਸੇ ਹਾਦਸੇ ਜਾਂ ਗੰਭੀਰ ਬਿਮਾਰੀ ਦੀ ਹਾਲਤ ’ਚ ਮਦਦ ਪਹੁੰਚਣ ਵਿੱਚ ਕੁਝ ਪਲਾਂ ਦੀ ਦੇਰੀ ਵੀ ਮਰੀਜ਼ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹਾਈਟੈੱਕ ਐਂਬੂਲੈਂਸ ਸੇਵਾ ਸੂਬੇ ਦੇ ਐਮਰਜੈਂਸੀ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਸਰਕਾਰ ਦੀ ਇਸ ਮੁਹਿੰਮ ਤਹਿਤ ਆਧੁਨਿਕ ਡਾਕਟਰੀ ਸਹੂਲਤਾਂ ਨਾਲ ਲੈਸ ਐਂਬੂਲੈਂਸਾਂ ਨੂੰ ਐਮਰਜੈਂਸੀ ਸਿਹਤ ਨੈੱਟਵਰਕ ਦਾ ਹਿੱਸਾ ਬਣਾਇਆ ਗਿਆ ਹੈ। ਇਨ੍ਹਾਂ ਐਂਬੂਲੈਂਸਾਂ ਵਿੱਚ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਦੌਰਾਨ ਲੋੜੀਂਦੀ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਜੀਵਨ ਰੱਖਿਅਕ ਦਵਾਈਆਂ, ਆਕਸੀਜਨ ਸਿਲੰਡਰ, ਐਂਬੂ-ਬੈਗ ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਮੌਜੂਦ ਹੈ। ਇਸ ਦੇ ਨਾਲ ਹੀ ਵਾਹਨਾਂ ਵਿੱਚ ਜੀ ਪੀ ਐੱਸ ਟਰੈਕਿੰਗ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਇਨ੍ਹਾਂ ਦੀ ਮੌਕੇ ਸਿਰ ਨਿਗਰਾਨੀ ਰੱਖੀ ਜਾ ਸਕੇ। 108 ਅਤੇ 112 ਉੱਤੇ ਮੁਫ਼ਤ ਐਮਰਜੈਂਸੀ ਸੇਵਾ ਕਿਸੇ ਵੀ ਸੰਕਟ ਦੀ ਘੜੀ ਵਿੱਚ ਸੂਬੇ ਦਾ ਕੋਈ ਵੀ ਨਾਗਰਿਕ 108 ਜਾਂ 112 ਨੰਬਰ ਉੱਤੇ ਸੰਪਰਕ ਕਰਕੇ ਇਸ ਸੇਵਾ ਦਾ ਲਾਭ ਲੈ ਸਕਦਾ ਹੈ।

ਕਾਲ ਮਿਲਣ ਮਗਰੋਂ ਕੰਟਰੋਲ ਰੂਮ ਮੌਕੇ ਉੱਤੇ ਮੌਜੂਦ ਪੈਰਾ-ਮੈਡੀਕਲ ਸਟਾਫ ਅਤੇ ਸਬੰਧਿਤ ਹਸਪਤਾਲ ਵਿਚਾਲੇ ਆਪਸੀ ਤਾਲਮੇਲ ਕਾਇਮ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਪ੍ਰਬੰਧ ਦਾ ਮੁੱਖ ਮੰਤਵ ਮਰੀਜ਼ ਨੂੰ ਘਟਨਾ ਸਥਾਨ ਤੋਂ ਹਸਪਤਾਲ ਤੱਕ ਲਿਜਾਣ ਸਮੇਂ ਤੁਰੰਤ ਡਾਕਟਰੀ ਮਦਦ ਦੇਣਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਹੋਰ ਸੁਚਾਰੂ ਬਣਾਉਣਾ ਹੈ। ‘ਗੋਲਡਨ ਆਵਰ’ ਉੱਤੇ ਵਿਸ਼ੇਸ਼ ਫੋਕਸ ਗੰਭੀਰ ਸੜਕ ਹਾਦਸਿਆਂ ਅਤੇ ਹੋਰ ਮੈਡੀਕਲ ਐਮਰਜੈਂਸੀ ਦੌਰਾਨ ਸ਼ੁਰੂਆਤੀ ਸਮਾਂ ਬੇਹੱਦ ਕੀਮਤੀ ਮੰਨਿਆ ਜਾਂਦਾ ਹੈ। ਇਸੇ ਗੱਲ ਦੇ ਮੱਦੇਨਜ਼ਰ ਸਰਕਾਰ ਦਾ ਮੁੱਖ ਧਿਆਨ ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਉਣ ਉੱਤੇ ਹੈ। ਮੌਜੂਦਾ ਪ੍ਰਬੰਧਾਂ ਮੁਤਾਬਿਕ ਇਹ ਹਾਈਟੈੱਕ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿੱਚ ਲਗਪਗ 15 ਮਿੰਟਾਂ ਅਤੇ ਦੂਰ-ਦੁਰਾਡੇ ਦੇ ਪੇਂਡੂ ਇਲਾਕਿਆਂ ਵਿੱਚ ਤਕਰੀਬਨ 20 ਮਿੰਟਾਂ ਦੇ ਅੰਦਰ ਮਰੀਜ਼ ਤੱਕ ਪਹੁੰਚਣ ਦੀ ਸਮਰੱਥਾ ਰੱਖਦੀਆਂ ਹਨ। ਸਰਕਾਰ ਦਾ ਅਗਲਾ ਟੀਚਾ ਇਸ ਸਮਾਂ-ਸੀਮਾ ਨੂੰ ਘਟਾ ਕੇ 10 ਮਿੰਟ ਤੱਕ ਲਿਆਉਣਾ ਹੈ। ਸਿਹਤ ਵਿਭਾਗ ਵੱਲੋਂ ਐਮਰਜੈਂਸੀ ਸੇਵਾਵਾਂ ਵਿੱਚ 7 ਵਿਸ਼ੇਸ਼ ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਵੀ ਸ਼ਾਮਿਲ ਕੀਤੀਆਂ ਗਈਆਂ ਹਨ।

ਇਹ ਐਂਬੂਲੈਂਸਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਮਾਸੂਮ ਬੱਚਿਆਂ ਦੀ ਯਾਦ ਨੂੰ ਸਮਰਪਿਤ ਹਨ। ਪਿੰਡਾਂ ਤੱਕ ਪਹੁੰਚ ਰਹੀ ਮੁਫ਼ਤ ਐਮਰਜੈਂਸੀ ਸਿਹਤ ਸੇਵਾ ਇਸ ਹਾਈਟੈੱਕ ਨੈੱਟਵਰਕ ਦਾ ਸਭ ਤੋਂ ਅਹਿਮ ਪੱਖ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਤੱਕ ਇਸ ਦੀ ਬੇਰੋਕ ਪਹੁੰਚ ਹੈ। ਅਕਸਰ ਵੱਡੇ ਹਸਪਤਾਲਾਂ ਤੋਂ ਦੂਰੀ ਹੋਣ ਕਾਰਨ ਪੇਂਡੂ ਖੇਤਰਾਂ ਵਿੱਚ ਐਮਰਜੈਂਸੀ ਸਹਾਇਤਾ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ। ਅਜਿਹੇ ਇਲਾਕਿਆਂ ਵਿੱਚ ਇਹ ਤੇਜ਼ ਰਫ਼ਤਾਰ ਐਂਬੂਲੈਂਸ ਸੇਵਾ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਕੇਂਦਰ ਜਾਂ ਹਸਪਤਾਲ ਪਹੁੰਚਾਉਣ ਲਈ ਵਰਦਾਨ ਸਾਬਿਤ ਹੋ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਚੰਡੀਗੜ੍ਹ ’ਚ ਈਡੀ ਦਾ ਐਕਸ਼ਨ, ਪੰਜਾਬ ਦੇ ਸਾਬਕਾ ਮੰਤਰੀ ਦੇ ਕਈ ਟਿਕਾਣਿਆਂ ’ਤੇ ਛਾਪੇਪੜ੍ਹੋ →
ਆਪ’ ਵਿਧਾਇਕਾਂ ਦੀ ਤਿੱਕੜੀ ਨੇ ਫੜਿਆ ਭਾਜਪਾ ਦਾ ਪੱਲਾਪੜ੍ਹੋ →
ਦਿਲਜੀਤ ਦੀ ਜੱਫੀ ਨਾਲ ਭਾਵੁਕ ਹੋਇਆ ਮਾਹੌਲਪੜ੍ਹੋ →
ਮੁੱਖ ਮੰਤਰੀ ਸਮਰਾਟ ਚੌਧਰੀ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨਪੜ੍ਹੋ →
5,000 ਲੋਕਾਂ ਨੂੰ ਮਿਲੇਗਾ ਜ਼ਿੰਦਗੀ ਭਰ ਲਈ ਆਸ਼ਿਆਨਾ, ਨੀਤਾ ਅੰਬਾਨੀ ਨੇ ਰੱਖਿਆ ਨੀਂਹ ਪੱਥਰਪੜ੍ਹੋ →
ਆਪ’ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ‘ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲਪੜ੍ਹੋ →