📰 10/29/2026
ਖੇਡਾਂ📍 ਪੰਜਾਬ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦਾ ਡੰਕਾ, 18 ਸਾਲਾ ਕਾਜਲ ਤੇ ਨੀਲਮ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਰਚਿਆ ਇਤਿਹਾਸ

18 ਸਾਲਾ ਕਾਜਲ ਧੋਚਕ ਅਤੇ ਨੀਲਮ ਸਿਰੋਹੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਦੋਵਾਂ ਭਾਰਤੀ ਪਹਿਲਵਾਨਾਂ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦਾ ਡੰਕਾ, 18 ਸਾਲਾ ਕਾਜਲ ਤੇ ਨੀਲਮ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਰਚਿਆ ਇਤਿਹਾਸ

18 ਸਾਲਾ ਕਾਜਲ ਧੋਚਕ ਅਤੇ ਨੀਲਮ ਸਿਰੋਹੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਦੋਵਾਂ ਭਾਰਤੀ ਪਹਿਲਵਾਨਾਂ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਹਾਲਾਂਕਿ, ਦੋਵਾਂ ਨੂੰ ਆਪੋ-ਆਪਣੇ ਫਾਈਨਲ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਈਆਂ।

ਪੀਟੀਆਈ, ਅਸਤਾਨਾ - 18 ਸਾਲਾ ਕਾਜਲ ਧੋਚਕ ਅਤੇ ਨੀਲਮ ਸਿਰੋਹੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਦੋਵਾਂ ਭਾਰਤੀ ਪਹਿਲਵਾਨਾਂ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਹਾਲਾਂਕਿ, ਦੋਵਾਂ ਨੂੰ ਆਪੋ-ਆਪਣੇ ਫਾਈਨਲ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਈਆਂ। ਭਾਰਤੀ ਪਹਿਲਵਾਨ ਨੀਲਮ ਸਿਰੋਹੀ ਨੂੰ ਬੁੱਧਵਾਰ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਮਹਿਲਾ 50 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਜਾਪਾਨ ਦੀ ਦਿੱਗਜ ਪਹਿਲਵਾਨ ਯੂਈ ਸੁਸਾਕੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

ਇਸ ਪ੍ਰਾਪਤੀ ਨਾਲ ਨੀਲਮ, ਅੰਸ਼ੂ ਮਲਿਕ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਸੁਸਾਕੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਇੱਕ ਵੀ ਅੰਕ ਨਹੀਂ ਗੁਆਇਆ ਅਤੇ ਪਹਿਲੇ ਪੀਰੀਅਡ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ 26 ਸਾਲਾ ਨੀਲਮ ਨੂੰ ਚਿੱਤ ਕਰਕੇ ਆਪਣਾ ਪੰਜਵਾਂ ਵਿਸ਼ਵ ਖ਼ਿਤਾਬ ਜਿੱਤਿਆ।

ਟੋਕੀਓ ਓਲੰਪਿਕ ਦੀ ਸੋਨ ਤਗ਼ਮਾ ਜੇਤੂ ਸੁਸਾਕੀ ਕੁਸ਼ਤੀ ਦੀਆਂ ਸਭ ਤੋਂ ਸਫਲ ਪਹਿਲਵਾਨਾਂ ਵਿੱਚੋਂ ਇੱਕ ਹੈ। ਹਾਲਾਂਕਿ, 2024 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਵਿਨੇਸ਼ ਫੋਗਾਟ ਹੱਥੋਂ ਮਿਲੀ ਹਾਰ ਉਸ ਦੇ ਦਬਦਬੇ ਵਾਲੇ ਕਰੀਅਰ ਲਈ ਇੱਕ ਵੱਡਾ ਝਟਕਾ ਸੀ।

ਨੀਲਮ ਦਾ ਇਤਿਹਾਸਕ ਪ੍ਰਦਰਸ਼ਨ ਨੀਲਮ ਦੇ ਇਸ ਪ੍ਰਦਰਸ਼ਨ ਨੂੰ ਭਾਰਤੀ ਮਹਿਲਾ ਕੁਸ਼ਤੀ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਅੰਸ਼ੂ ਮਲਿਕ ਨੇ ਸਾਲ 2021 ਵਿੱਚ ਓਸਲੋ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ 57 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਨੀਲਮ ਨੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੀ ਜ਼ੇਨੇਪ ਬਾਯਾਨੋਵਾ ਨੂੰ 7-3 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਇਸ ਦੇ ਨਾਲ ਹੀ ਉਹ ਪਹਿਲੀ ਵਾਰ ਇੱਕੋ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਦੇ ਮੁਕਾਬਲਿਆਂ ਤੱਕ ਪਹੁੰਚਣ ਵਾਲੀਆਂ ਦੋ ਭਾਰਤੀ ਮਹਿਲਾ ਪਹਿਲਵਾਨਾਂ ਵਿੱਚ ਸ਼ਾਮਲ ਹੋ ਗਈ। 18 ਸਾਲ ਦੀ ਕਾਜਲ ਨੇ ਰਚਿਆ ਇਤਿਹਾਸ ਕਾਜਲ ਨੇ 76 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ। ਉਹ ਸੋਨ ਤਗ਼ਮੇ ਦੇ ਬੇਹੱਦ ਨੇੜੇ ਪਹੁੰਚ ਗਈ ਸੀ। ਇੱਕ ਸਮੇਂ ਮੁਕਾਬਲਾ 4-4 ਦੀ ਬਰਾਬਰੀ ’ਤੇ ਸੀ, ਪਰ ਆਖ਼ਰੀ 30 ਸਕਿੰਟਾਂ ਵਿੱਚ ਉਹ ਚਾਰ ਅੰਕ ਗੁਆ ਬੈਠੀ ਅਤੇ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਈ। ਇਸ ਦੇ ਬਾਵਜੂਦ ਕਾਜਲ ਨੇ ਆਪਣੀ ਪ੍ਰਾਪਤੀ ਨਾਲ ਇਤਿਹਾਸ ਰਚ ਦਿੱਤਾ। ਉਹ ਹੈਵੀਵੇਟ ਵਰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਪਹਿਲਵਾਨ ਬਣ ਗਈ ਹੈ। ਨੀਲਮ ਅਤੇ ਕਾਜਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਦੋਵਾਂ ਤੋਂ ਭਵਿੱਖ ਵਿੱਚ ਵੀ ਅਜਿਹੇ ਹੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਤਰਨਤਾਰਨ ਵਿਚ ਫਾਇਰਿੰਗ: ਗੈਂਗਸਟਰਾਂ ਦੇ ਡਰ ਵਿਚ ਬੇਗੁਨਾਹਾਂ ’ਤੇ ਚਲਾਈਆਂ ਗੋਲੀਆਂ, ਇਕ ਦੀ ਮੌਤਪੜ੍ਹੋ →
ਕਰਵਾ ਚੌਥ 'ਤੇ ਪੈ ਗਿਆ ਚੀਕ-ਚਿਹਾੜਾ, ਦੋ ਦੀ ਮੌਤ, 9 ਗੰਭੀਰ ਜ਼ਖ਼ਮੀਪੜ੍ਹੋ →
ਕਰਵਾਚੌਥ ’ਤੇ ਸੁਹਾਗਣਾਂ ਨੇ ਰੱਖਿਆ ਵਰਤਪੜ੍ਹੋ →
ਕੰਪਿਊਟਰ ਅਧਿਆਪਕ ਕਰਨਗੇ ਸੰਗਰੂਰ ਵਿਖੇ ਵਿਰੋਧ ਰੈਲੀਪੜ੍ਹੋ →
ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ 15 ਨਵੰਬਰ ਤੋਂ ਸ਼ੁਰੂ ਹੋਵੇਗੀ ਪੰਜਾਬ ਯਾਤਰਾਪੜ੍ਹੋ →
ਅਲਵਰ ਦੇ ਹਟੁੰਡੀ ਪਿੰਡ ’ਚ ਬਿਜਲੀ ਦੀ ਤਾਰ ਟੁੱਟ ਕੇ ਡਿੱਗਣ ਕਾਰਨ 1 ਨੌਜਵਾਨ ਦੀ ਹੋਈ ਮੌਤਪੜ੍ਹੋ →