ਮਥੁਰਾ ’ਚ ਯਮੁਨਾ ਐਕਸਪ੍ਰੈਸਵੇਅ ‘ਤੇ ਭਿਆਨਕ ਹਾਦਸਾ, ਦੋ ਬੱਸਾਂ ਤੇ ਇੱਕ ਕੈਂਟਰ ਦੀ ਟੱਕਰ, ਕਈ ਯਾਤਰੀ ਜ਼ਖਮੀ

ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਯਮੁਨਾ ਐਕਸਪ੍ਰੈਸਵੇਅ ‘ਤੇ ਅੱਜ ਸਵੇਰੇ ਦੋ ਸਲੀਪਰ ਬੱਸਾਂ ਦੀ ਇੱਕ ਟਰੱਕ ਨਾਲ ਟੱਕਰ ਹੋਣ ਕਾਰਨ ਪੰਜ ਯਾਤਰੀ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਐਕਸਪ੍ਰੈਸਵੇਅ ‘ਤੇ ਸਵੇਰੇ 3:15 ਵਜੇ ਦੇ ਕਰੀਬ ਹੋਇਆ। ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿੱਚ ਜ਼ਖਮੀ ਹੋਏ ਪੰਜ ਯਾਤਰੀਆਂ ਨੂੰ ਇਲਾਜ ਲਈ ਮਥੁਰਾ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੌਂਟ ਦੇ ਪੁਲਿਸ ਅਧਿਕਾਰੀ ਅਮਰਨਾਥ ਯਾਦਵ ਨੇ ਦੱਸਿਆ ਕਿ ਸ਼ੀਸ਼ੇ ਦੇ ਸਕ੍ਰੈਪ ਨਾਲ ਭਰਿਆ ਇੱਕ ਟਰੱਕ ਦਿੱਲੀ ਤੋਂ ਫਿਰੋਜ਼ਾਬਾਦ ਜਾ ਰਿਹਾ ਸੀ ਜਦੋਂ ਇਹ ਪਿੱਛੇ ਤੋਂ ਆ ਰਹੀਆਂ ਦੋ ਤੇਜ਼ ਰਫ਼ਤਾਰ ਸਲੀਪਰ ਬੱਸਾਂ ਨਾਲ ਟਕਰਾ ਗਿਆ। ਯਾਦਵ ਨੇ ਕਿਹਾ ਕਿ ਟੱਕਰ ਵਿੱਚ ਬੱਸਾਂ ਵਿੱਚ ਸਵਾਰ ਪੰਜ ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਦਾ ਪ੍ਰਬੰਧ ਕੀਤਾ। ਪੁਲਿਸ ਅਧਿਕਾਰੀ ਨੇ ਅੱਗੇ ਕਿਹਾ ਕਿ ਹਾਦਸੇ ਵਿੱਚ ਸ਼ਾਮਲ ਵਾਹਨਾਂ ਨੂੰ ਐਕਸਪ੍ਰੈਸਵੇਅ ਤੋਂ ਹਟਾ ਦਿੱਤਾ ਗਿਆ ਹੈ ਤਾਂ ਜੋ ਆਵਾਜਾਈ ਮੁੜ ਸ਼ੁਰੂ ਹੋ ਸਕੇ।
