📰 10/29/2026
ਪੰਜਾਬ📍 ਪੰਜਾਬ

ਸ਼ਹਿਰ ਦੀ ਬਦਲੀ ਜਾਵੇਗੀ ਨੁਹਾਰ : ਦਰਸ਼ਨ ਸਿੰਘ ਚੀਮਾ

ਸਥਾਨਕ ਗੋਲਡ ਸਵੀਟਸ ਵਿਖੇ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਜਸਵੰਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਗਦੀਪ ਸਿੰਘ ਮਾਨਗੜ੍ਹ ਦੀ ਮਾਤਾ ਸੁਰਜੀਤ ਕੌਰ ਅਤੇ ਜਸਵੰਤ ਸਿੰਘ ਬਾਠ ਦੇ ਸਹੁਰਾ ਦਸੌਂਧ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਥਾਨਕ ਗੋਲਡ ਸਵੀਟਸ ਵਿਖੇ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਜਸਵੰਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਗਦੀਪ ਸਿੰਘ ਮਾਨਗੜ੍ਹ ਦੀ ਮਾਤਾ ਸੁਰਜੀਤ ਕੌਰ ਅਤੇ ਜਸਵੰਤ ਸਿੰਘ ਬਾਠ ਦੇ ਸਹੁਰਾ ਦਸੌਂਧ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਕੌਂਸਲ ਪ੍ਰਧਾਨ ਹਰਿੰਦਰ ਕੌਰ ਚੀਮਾ ਵੱਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਦੀ ਸ਼ਲਾਘਾ ਕੀਤੀ ਗਈ ਅਤੇ ਸਮਾਜ ਸੇਵੀ ਜਸਵੰਤ ਸਿੰਘ ਗੋਲਡ ਨੂੰ ਰਾਜਪਾਲ ਵੱਲੋਂ ਸਨਮਾਨ ਮਿਲਣ ’ਤੇ ਵਧਾਈ ਦਿੱਤੀ ਗਈ। ਮੀਟਿੰਗ ਦੌਰਾਨ ਨਵ-ਨਿਯੁਕਤ ਕੌਂਸਲ ਪ੍ਰਧਾਨ ਹਰਿੰਦਰ ਕੌਰ ਚੀਮਾ ਦਾ ਸਨਮਾਨ ਉਨ੍ਹਾਂ ਦੇ ਸਹੁਰਾ ਦਰਸ਼ਨ ਸਿੰਘ ਚੀਮਾ ਨੇ ਹਾਸਲ ਕੀਤਾ। ਦਰਸ਼ਨ ਸਿੰਘ ਚੀਮਾ ਨੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਪਾਣੀ ਦੀ ਨਿਕਾਸੀ ਅਤੇ ਪਾਰਕਾਂ ਦੇ ਨਵੀਨੀਕਰਨ ਦੇ ਕੰਮ ਸ਼ੁਰੂ ਹੋਣਗੇ ਅਤੇ 3 ਕਰੋੜ ਰੁਪਏ ਖ਼ਰਚ ਕਰਕੇ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਇਸ ਦੌਰਾਨ ਆਗੂਆਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਵੀ ਦਿੱਤੀ। ਗੁਰੂ ਦੱਤ ਸ਼ਰਮਾ ਅਤੇ ਲਖਵੀਰ ਸਿੰਘ ਲੱਖਾ ਹਾਜ਼ਰ ਸਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਤਰਨਤਾਰਨ ਵਿਚ ਫਾਇਰਿੰਗ: ਗੈਂਗਸਟਰਾਂ ਦੇ ਡਰ ਵਿਚ ਬੇਗੁਨਾਹਾਂ ’ਤੇ ਚਲਾਈਆਂ ਗੋਲੀਆਂ, ਇਕ ਦੀ ਮੌਤਪੜ੍ਹੋ →
ਕਰਵਾ ਚੌਥ 'ਤੇ ਪੈ ਗਿਆ ਚੀਕ-ਚਿਹਾੜਾ, ਦੋ ਦੀ ਮੌਤ, 9 ਗੰਭੀਰ ਜ਼ਖ਼ਮੀਪੜ੍ਹੋ →
ਕਰਵਾਚੌਥ ’ਤੇ ਸੁਹਾਗਣਾਂ ਨੇ ਰੱਖਿਆ ਵਰਤਪੜ੍ਹੋ →
ਕੰਪਿਊਟਰ ਅਧਿਆਪਕ ਕਰਨਗੇ ਸੰਗਰੂਰ ਵਿਖੇ ਵਿਰੋਧ ਰੈਲੀਪੜ੍ਹੋ →
ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ 15 ਨਵੰਬਰ ਤੋਂ ਸ਼ੁਰੂ ਹੋਵੇਗੀ ਪੰਜਾਬ ਯਾਤਰਾਪੜ੍ਹੋ →
ਅਲਵਰ ਦੇ ਹਟੁੰਡੀ ਪਿੰਡ ’ਚ ਬਿਜਲੀ ਦੀ ਤਾਰ ਟੁੱਟ ਕੇ ਡਿੱਗਣ ਕਾਰਨ 1 ਨੌਜਵਾਨ ਦੀ ਹੋਈ ਮੌਤਪੜ੍ਹੋ →